ਪੁਸਤਕਾਲਾਭਾਗ ੨੪

ਪਹਿਲੀ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਮੱਘਰ ਕਹੇ ਜਨ ਭਗਤੋ ਪ੍ਰਭ ਦੀ ਧਾਰ ਵਿਚ ਹੋਵੋ ਮਗਨ, ਮਸਤੀ ਨਾਮ ਖ਼ੁਮਾਰੀ ਏਕੰਕਾਰ ਇਕ ਚੜ੍ਹਾਈਆ। ਸੁਰਤ ਰਹੇ ਨਾ ਤਨ ਵਜੂਦ ਬਦਨ, ਪੰਜ ਤਤ ਬ੍ਰਹਮ ਮਤ ਨਾੜੀ ਰਤ ਇਕੋ ਰੰਗ ਰੰਗਾਈਆ। ਜਿਸ ਦੇ ਦੀਪ ਜੋਤੀ ਗ੍ਰਹਿ ਗ੍ਰਹਿ ਕਾਇਆ ਮੰਦਰ ਅੰਦਰ ਜਗਣ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸੱਜਣ, ਸਚ ਸੁਆਮੀ ਅੰਤਰਜਾਮੀ ਨਿਹਕਾਮੀ ਇਕ ਅਖਵਾਈਆ। ਜੋ ਦੀਨ ਦੁਨੀ ਜਗਤ ਜਹਾਨ ਨੌਜਵਾਨ ਸ੍ਰੀ ਭਗਵਾਨ ਬੁਝਾਵਣ ਆਇਆ ਅਗਨ, ਤ੍ਰੈਗੁਣ ਅਤੀਤਾ ਠਾਂਢਾ ਸੀਤਾ ਆਪਣਾ ਹੁਕਮ ਵਰਤਾਈਆ। ਜਿਸ ਨੂੰ ਨਿਰਾਕਾਰ ਨਿਰਵੈਰ ਕਿਹਾ ਮੋਹਣ ਮਾਧਵ ਮਦਨ, ਮੂਰਤ ਅਕਾਲ ਦਿਆਲ ਨੂਰ ਅਲਾਹੀਆ। ਜੋ ਏਥੇ ਉਥੇ ਦੋ ਜਹਾਨਾ ਸਾਹਿਬ ਸੁਲਤਾਨਾ ਹੋਵੇ ਸੱਜਣ, ਮੀਤ ਮੁਰਾਰਾ ਪਰਵਰਦਿਗਾਰਾ ਸਾਂਝਾ ਯਾਰ ਇਕ ਅਖਵਾਈਆ। ਜਿਸ ਨੂੰ ਜੁਗ ਚੌਕੜੀ ਸਾਰੇ ਖੋਜ ਖੋਜ ਲੱਭਣ, ਨਵ ਸੱਤ ਧਿਆਨ ਲਗਾਈਆ । ਜਿਸ ਦਾ ਚਾਰ ਜੁਗ ਦੇ ਸ਼ਾਸਤਰ ਕਰਦੇ ਭਜਨ, ਬੰਦਗੀ ਸਿਫ਼ਤਾਂ ਵਾਲੀ ਸਿਫ਼ਤ ਸਲਾਹੀਆ। ਜੋ

ਸਾਹਿਬ ਸੁਆਮੀ ਅੰਤਰਜਾਮੀ ਕੱਟਣਹਾਰਾ ਬੰਧਨ, ਬੰਦਗੀ ਬਿਨਾ ਮੁਸ਼ੰਦਗੀ ਇਕ ਸਮਝਾਈਆ। ਆਤਮ ਧਾਰ ਦੇਵੇ ਸਚ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਤਨ ਵਜੂਦ ਮਾਟੀ ਖ਼ਾਕ ਚਾੜ੍ਹੇ ਰੰਗਣ, ਦੁਰਮਤ ਮੈਲ ਅੰਦਰ ਬਾਹਰ ਧਵਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਲਾਵੇ ਅੰਗਣ, ਅੰਗੀਕਾਰ ਇਕ ਅਖਵਾਈਆ। ਜਿਸ ਦੇ ਦਵਾਰਿਉਂ ਅਵਤਾਰ ਪੈਗ਼ੰਬਰ ਗੁਰੂ ਮੰਗਣ, ਜੁਗ ਚੌਕੜੀ ਝੋਲੀ ਡਾਹੀਆ। ਉਹ ਸਾਹਿਬ ਸੂਰਾ ਸਰਬੰਗਣ, ਹਰਿ ਕਰਤਾ ਇਕ ਅਖਵਾਈਆ। ਜਿਸ ਨੂੰ ਨੂਰ ਅਲਾਹੀ ਸਭ ਨੇ ਕਿਹਾ ਰੱਬਣ, ਯਾਮਬੀਨ ਤੇਰੀ ਵਡਿਆਈਆ। ਉਹ ਲੱਖ ਚੁਰਾਸੀ ਵਿਚੋਂ ਆਇਆ ਕਢਣ, ਸ਼ਬਦੀ ਧਾਰ ਪਾਰ ਕਰਾਈਆ। ਦੂਈ ਦੁਵੈਤੀ ਸ਼ਰਅ ਸ਼ਰਾਇਤੀ ਧਾਰ ਆਇਆ ਵਢਣ, ਨਾਮ ਖੰਡਾ ਖੰਡਾਂ ਬ੍ਰਹਿਮੰਡਾਂ ਇਕ ਚਮਕਾਈਆ। ਆਤਮ ਪਰਮਾਤਮ ਨਿਰਗੁਣ ਧਾਰ ਆਇਆ ਗੰਢਣ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਜਿਸ ਦਾ ਪਰਕਾਸ਼ ਦਿਸਦਾ ਸੂਰੀਆ ਚੰਦਨ, ਰਵ ਸਸ ਆਪਣਾ ਰੰਗ ਰੰਗਾਈਆ। ਉਹ ਕੂੜ ਕੁੜਿਆਰਾ ਕਲਜੁਗ ਆਇਆ ਖੰਡਣ, ਸਤਿਜੁਗ ਸਤਿ ਧਰਮ ਪਰਗਟਾਈਆ। ਨਾਮ ਨਿਧਾਨਾ ਨਿਰਗੁਣ ਧਾਰ ਆਇਆ ਵੰਡਣ, ਜਨ ਭਗਤਾਂ ਅੰਤਰ ਨਿਰੰਤਰ ਆਪ ਟਿਕਾਈਆ। ਭੇਵ ਖੁਲ੍ਹਾਏ ਬ੍ਰਹਮ ਬ੍ਰਹਿਮੰਡਣ, ਪਾਰਬ੍ਰਹਮ ਪ੍ਰਭ ਪੜਦਾ ਆਪ ਚੁਕਾਈਆ। ਹਿਰਦੇ ਅੰਦਰ ਪਾਵੇ ਆਪਣੀ ਠੰਢਣ, ਬੂੰਦ ਸਵਾਂਤੀ ਨਿਝਰ ਝਿਰਨਿਉਂ ਆਪ ਟਪਕਾਈਆ । ਆਤਮ ਹੋਣ ਦੇਵੇ ਕਦੇ ਨਾ ਰੰਡਣ, ਕੰਤ ਸੁਹਾਗੀ ਲਏ ਪਰਨਾਈਆ। ਤੂੰ ਮੇਰਾ ਮੈਂ ਤੇਰਾ ਗਾਉਣਾ ਸਭ ਨੇ ਛੰਦਣ, ਸੋਹੰ ਢੋਲਾ ਧੁਰਦਰਗਾਹੀਆ। ਜਨ ਭਗਤ ਸੁਹੇਲੇ ਦੋ ਜਹਾਨ ਸ਼ੌਹ ਦਰਿਆ ਲੰਘਣ, ਅਗੇ ਹੋ ਨਾ ਕੋਇ ਅਟਕਾਈਆ। ਬੇੜਾ ਚਲਾਏ ਬਿਨਾ ਮੁਹਾਣਿਉਂ ਵੰਝਣ, ਥਲ ਅਸਗਾਹਾਂ ਪਾਰ ਕਰਾਈਆ। ਲੇਖਾ ਪੂਰਾ ਕਰੇ ਤਤ ਪੰਜਣ, ਪੰਚਮ ਦੇਵੇ ਮਾਣ ਵਡਿਆਈਆ। ਨੇਤਰ ਨਾਮ ਨਿਧਾਨਾ ਪਾਵੇ ਅੰਜਣ, ਲੋਚਨ ਨੈਣ ਅੱਖ ਖੁਲ੍ਹਾਈਆ। ਸ਼ਬਦੀ ਧਾਰ ਚੁਕ ਕੇ ਕੰਧਨ, ਜਗਤ ਜਹਾਨਾ ਪੰਧ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਕਲਜੁਗ ਕਹੇ ਮੱਘਰਾ ਕੀ ਭਗਤਾਂ ਦਏ ਸਲਾਹ, ਮਸ਼ਵਰਾ ਕੀ ਜਣਾਈਆ। ਉਠ ਖੇਲ ਵੇਖ ਲੈ ਬੇਪਰਵਾਹ, ਜੋ ਬੇਪਰਵਾਹੀ ਵਿਚ ਸਮਾਈਆ। ਜਿਸ ਮੇਰੀ ਪਕੜੀ ਬਾਂਹ, ਸਿਰ ਸਿਰ ਹੱਥ ਟਿਕਾਈਆ। ਇਕੋ ਦੱਸ ਅਗੰਮਾ ਨਾਂ, ਨਾਉਂ ਨਿਰੰਕਾਰਾ ਦਿਤਾ ਜਣਾਈਆ। ਮੇਰਾ ਖੇਲ ਤਕ ਲੈ ਮੈਂ ਸਚ ਦਿਤਾ ਸੁਣਾ, ਅਣਸੁਣਤ ਰਹਿਣ ਕੋਇ ਨਾ ਪਾਈਆ। ਉਚੀ ਕੂਕ ਸੁਣਾਵਾਂ ਕੱਢਕੇ ਬਾਂਹ, ਧਰਨੀ ਧਰਤ ਧਵਲ ਧੌਲ ਦੁਹਾਈਆ। ਮੈਂ ਖੇਲ ਖਿਲਾਉਣਾ ਦੀਨ ਦੁਨੀ ਆਪਣੇ ਥਾਂ, ਥਾਨ ਥਨੰਤਰ ਇਕ ਜਣਾਈਆ। ਝਗੜਾ ਪਾ ਕੇ ਸੂਰ ਗਾਂ, ਗ਼ਰੀਬ ਨਿਮਾਣਿਆਂ ਖੇਲ ਦੇਣਾ ਵਖਾਈਆ। ਜਨ ਭਗਤਾਂ ਸੰਦੇਸ਼ਾ ਦੇਵਾਂ ਅਗੰਮ ਅਥਾਹ, ਇਕੋ ਵਾਰ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਜਿਨ੍ਹਾਂ ਦਾ ਹੋਏ ਸਹਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਮੱਘਰ ਕਹੇ ਕਲਜੁਗਾ ਤੂੰ ਲੈ ਕੇ ਆਇਉਂ ਕੀ ਸੰਦੇਸ਼, ਸੱਜਣਾ ਦੇ ਜਣਾਈਆ। ਕਲਜੁਗ ਕਹੇ ਮੇਰਾ ਮਾਲਕ ਇਕ ਨਰੇਸ਼, ਨਰ ਨਰਾਇਣ ਨੂਰ ਅਲਾਹੀਆ। ਜਿਸ ਦਾ ਸਤਿਗੁਰ ਸ਼ਬਦ ਦਸ ਦਸਮੇਸ਼, ਦਹਿ ਦਿਸ਼ਾ ਰਿਹਾ ਸਮਾਈਆ। ਉਹ ਹਰ ਘਟ ਵਸੇ ਸਦਾ ਹਮੇਸ਼, ਹਮ ਸਾਜਣ ਇਕ ਅਖਾਈਆ। ਜਿਸ ਦਾ ਲਹਿਣਾ ਦੇਣਾ ਦੀਨ ਦੁਨੀ ਦੇ ਦੇਸ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਉਸ

ਦਾ ਵੇਸ ਅਵਲੜਾ ਭੇਸ, ਭੇਖਾਧਾਰੀ ਰੂਪ ਬਦਲਾਈਆ। ਜਿਸ ਦੇ ਅਗੇ ਸਾਰੇ ਹੋਏ ਪੇਸ਼, ਪੇਸ਼ੀਨਗੋਈਆਂ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਇਕ ਅਖਵਾਈਆ। ਕਲਜੁਗ ਕਹੇ ਮੱਘਰਾ ਉਹ ਤਕ ਲੈ ਗੋਈ ਪੇਸ਼ੀਨ, ਪੇਸ਼ਤਰ ਸਭ ਨੂੰ ਦਿਆਂ ਜਣਾਈਆ। ਜੋ ਲੇਖਾ ਮੇਰਾ ਹੋਣਾ ਉਤੇ ਜ਼ਮੀਨ, ਧਰਨੀ ਧਰਤ ਨਾਲ ਵਡਿਆਈਆ। ਮੈਨੂੰ ਇਸ਼ਾਰਾ ਦੇਵੇ ਮੇਰਾ ਮਾਲਕ ਖ਼ਾਲਕ ਇਕ ਆਮੀਨ, ਆਲਮੀਨ ਨੂਰ ਅਲਾਹੀਆ। ਜਿਸ ਦੇ ਹੁਕਮ ਅੰਦਰ ਸਾਰੇ ਅਧੀਨ, ਸਿਰ ਸਕੇ ਨਾ ਕੋਇ ਉਠਾਈਆ। ਉਸ ਦਾ ਹੁਕਮ ਸਾਰੇ ਰਹੇ ਚੀਨ, ਬਿਨ ਰਸਨਾ ਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਮੇਰਾ ਲੇਖਾ ਨਾਲ ਮੁਹੰਮਦ ਮਹਿਬੂ, ਮਹਿਬੂਬ ਰਿਹਾ ਜਣਾਈਆ। ਮੈਂ ਵੇਖਣੀ ਕਾਅਬਿਆਂ ਵਾਲੀ ਜੂਹ, ਜੋ ਹਜ਼ਰਤਾਂ ਦਿਤੀ ਜਣਾਈਆ। ਮੈਂ ਤਕਣੇ ਬੁਤਖ਼ਾਨਿਆਂ ਵਿਚ ਰੂਹ, ਰਹਿਮਤ ਤਕਣੀ ਬੇਪਰਵਾਹੀਆ। ਮੇਰਾ ਸ਼ਹਿਨਸ਼ਾਹ ਸ਼ਾਹੇ ਅਜ਼ਮੂ, ਨਾਵਿਜ਼ਲੇ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਮੱਘਰ ਕਹੇ ਕਲਜੁਗਾ ਮੁਹੰਮਦ ਮਜ਼ਵਲੀ ਲਬੇ ਹਿਜ਼ ਕੁਜ਼ਾ ਚਾਵਿਸਤੇ ਨਜ਼ੀ ਮਬੀ ਜ਼ਵਾ ਮੁਜ਼ੱਫ਼ਤਲ ਕੁਜਿਸ਼ਤੀ ਪੌਂਮਲ ਜਉਲ ਜ਼ਵੀ ਜ਼ਾਕਹਮ ਬਾਏ ਕੁਲਿਸਤਮ ਮਦੋ ਹਸਤੀ ਤੁਖੰਬਾਏ ਵਜ਼ੀਹੁਮ ਅਲ ਤਾਵੁਲ ਜ਼ੂ ਕੋਮਲ ਕਜ਼ੀ ਕੁਮਸ਼ਤਾ ਅਜ਼ੂ ਜ਼ੰਬਾ ਜੰਬਾ ਦਵਖਤੰਬਾਏ ਕੁਮਸਤੀ ਸ਼ੋਵਲ ਖਾਹੰਬਾ ਸਹੰਦੀ ਤੋਰੂ ਜ਼ਮੀ ਨੂਰੇ ਨੁਰਾਂ ਅਲਾਹ ਬੇਪਰਵਾਹ, ਬੇਪਰਵਾਹ ਇਕ ਅਖਵਾਈਆ। ਕਲਜੁਗ ਕਹੇ ਮੱਘਰਾ ਕਲਮਾ ਕੁਫ਼ਰ ਨਜ਼ੂਲ ਨਜ਼ ਹਿਮ ਜ਼ੋਕੋ ਮਬੀਂ ਸੁਨਿਸ਼ਤੇ ਸੁਨੀ ਦਾਨਿਸਤੇ ਜ਼ਵੀ ਨੂਰੇ ਨਿਜ਼ਾ ਅਰਸ਼ੇ ਮਿਜ਼ਾ ਕੁਲ ਹਸਤੀ ਬੇਅਜ਼ਮ ਚਵੀਜ਼ੁਲ ਜਾਕੁਮਹਾ ਜ਼ਾਵਿਸਤੋ ਤਖ਼ਮੀਨੇ ਤਮਹਾ ਦਾਵੀਚਾ ਦਾਵਿਸਤੀ ਦਜ਼ੂਨਾ ਮੁਰਸ਼ਦੇ ਮੁਹੰਮਦ ਦੀਦੇ ਨਜ਼ੂ ਵੁਜ਼ੂ ਵਾਕਲਸੀ ਹੰਬਾ ਬੇਜ਼ਵਾਲੇ ਵਜ਼ੀ ਵਜ਼ੀਉਲ ਰੁਮਾ ਨੂਰੇ ਰਹਿਨੁਮਾ, ਰਹਿਬਰ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਮੱਘਰ ਆਹ ਵੇਖ ਲੈ ਮੇਰੀਆਂ ਅਗੰਮੀ ਕਿਤਾਬਾਂ, ਕੁਤਬਖਾਨਿਆਂ ਹੱਥ ਕਿਸੇ ਨਾ ਆਈਆ। ਜਿਸ ਵਿਚ ਸ਼ਰਅ ਦੀਆਂ ਦਿਸਣ ਮਹਿਰਾਬਾਂ, ਮਹਿਬੂਬ ਰਿਹਾ ਸਮਝਾਈਆ। ਤਨ ਵਜੂਦਾ ਦਿਸਣ ਅਦਾਬਾਂ, ਸਯਦਿਆਂ ਵਿਚ ਸੀਸ ਝੁਕਾਈਆ। ਇਸ ਤੋਂ ਪਰੇ ਤਕ ਲੈ ਇਕ ਹੁਕਮ ਬੋਧ ਅਗਾਧਾ, ਬੁੱਧੀ ਤੋਂ ਪਰੇ ਦ੍ਰਿੜਾਈਆ। ਜੋ ਸੰਦੇਸ਼ਾ ਬਿਨਾ ਕੰਨਾਂ ਤੋਂ ਕ੍ਰਿਸ਼ਨ ਨੇ ਦਿਤਾ ਰਾਧਾ, ਬਿਨ ਰਸਨਾ ਅੱਖਰ ਜਣਾਈਆ। ਰਾਮ ਸੀਤਾ ਨੂੰ ਕਿਹਾ ਰਾਮ ਰਾਮਾ ਮੋਹਣ ਮਾਧਵ ਮਾਧਾ, ਮਧੁਰ ਧੁਨ ਤੋਂ ਬਾਹਰ ਜਿਸ ਦੀ ਸ਼ਨਵਾਈਆ। ਜੋ ਆਦਿ ਜੁਗਾਦੀ ਸੋਇਆ ਸਦਾ ਜਾਗਾ, ਆਪਣੀ ਸਮਝ ਨਾ ਕਿਸੇ ਸਮਝਾਈਆ। ਉਸ ਦਾ ਲੇਖਾ ਅੰਤ ਨਿਰਗੁਣ ਧਾਰ ਨਿਰਵੈਰ ਹੋ ਕੇ ਹੋਣਾ ਵਿਚ ਪੰਜ ਆਬਾ, ਪੰਚਮ ਦਾ ਮੇਲਾ ਮੇਲੇ ਸਹਿਜ ਸੁਭਾਈਆ। ਬਿਨ ਤੰਦ ਸਿਤਾਰ ਵਜਾਏ ਰਬਾਬਾ, ਰਬੀਉਲ ਸਾਨੀ ਜਿਸ ਦੀ ਦਏ ਗਵਾਹੀਆ। ਉਸ ਦਾ ਲਹਿਣਾ ਦੇਣਾ ਨਿਰਗੁਣ ਧਾਰ ਸਤਿਗੁਰ ਸ਼ਬਦ ਹੋਵੇ ਨਾਲ ਵਾਲੇ ਬਾਜ਼ਾ, ਬਾਜ਼ੀ ਸਮਝ ਕਿਸੇ ਨਾ ਆਈਆ। ਨਾਦਾਂ ਤੋਂ ਬਾਹਰ ਵਜਾਏ ਆਪਣਾ ਅਗੰਮੀ ਵਾਜਾ, ਜਿਸ ਦੀ ਸੁਰ ਤਾਲ ਵੇਖਣ ਕੋਇ ਨਾ ਪਾਈਆ। ਸ਼ਾਹੋ ਭੂਪ ਬਣੇ ਅਗੰਮੀ ਰਾਜਾ, ਸ਼ਹਿਨਸ਼ਾਹ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ

ਚੁਕਾਈਆ। ਮੱਘਰ ਕਹੇ ਨਾਰਦਾ ਤੂੰ ਕਿਧਰੋਂ ਆਇਆ ਗੌਂਦਾ, ਸਤਿ ਸਚ ਦੇ ਜਣਾਈਆ। ਨਾਰਦ ਕਹੇ ਮੈਂ ਨਵੀਂ ਬਣਤ ਆਇਆ ਬਣਾਉਂਦਾ, ਜਿਸ ਦੀ ਸਮਝ ਕੋਇ ਨਾ ਪਾਈਆ । ਬਿਨਾ ਅੱਖਰਾਂ ਤੋਂ ਅੱਖਰ ਆਇਆ ਦ੍ਰਿੜਾਉਂਦਾ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਗੁਸਾਂਈਆ। ਨਾਰਦ ਕਹੇ ਮਿਤਰਾ ਮੈਂ ਲੈ ਕੇ ਆਇਆ ਖ਼ਬਰ ਅਗੰਮੀ, ਅਗੰਮੜੇ ਦਿਤੀ ਜਣਾਈਆ। ਜਿਹੜੀ ਸੁਣੀ ਨਹੀਂ ਕਿਸੇ ਕਾਇਆ ਮਾਟੀ ਚੰਮੀ, ਸਰਵਣਾਂ ਮਿਲੀ ਨਾ ਕੋਇ ਵਡਿਆਈਆ। ਗਾਈ ਨਹੀਂ ਕਿਸੇ ਬੁੱਲ ਨਾਲ ਦਮੀ, ਮੁਖ ਬਣਤ ਨਾ ਕੋਇ ਬਣਾਈਆ। ਤਨ ਵਜੂਦ ਮਾਟੀ ਖ਼ਾਕ ਕਿਸੇ ਨਹੀਂ ਜੰਮੀ, ਜਣੇਂਦੀ ਬਣੀ ਕੋਈ ਨਾ ਮਾਈਆ। ਜਿਸ ਦੀ ਅਵਾਜ਼ ਆਈ ਨਹੀਂ ਸਰਵਣ ਕੰਨੀ, ਕਾਇਨਾਤ ਵਿਚ ਭੇਵ ਨਾ ਕੋਇ ਖੁਲ੍ਹਾਈਆ। ਬ੍ਰਹਮ ਧਾਰ ਉਹਨੂੰ ਕੋਈ ਨਹੀਂ ਕਹਿ ਸਕਦਾ ਬ੍ਰਹਮੀ, ਰੂਪ ਰੰਗ ਨਾ ਕੋਇ ਵਖਾਈਆ। ਉਹਦੀ ਜ਼ਾਤ ਨਹੀਂ ਕੋਈ ਵਰਨੀ ਬਰਨੀ, ਸ਼ਰਅ ਵੰਡ ਨਾ ਕੋਇ ਵੰਡਾਈਆ। ਮੈਂ ਇਕ ਗੱਲ ਸਤਿ ਸਚ ਦੀ ਕਰਨੀ, ਜੋ ਕ਼ੁਦਰਤ ਦੇ ਕਰਤੇ ਦਿਤੀ ਦ੍ਰਿੜਾਈਆ। ਮੈਨੂੰ ਐਉਂ ਜਾਪਦਾ ਸਭ ਨੇ ਅੰਤਮ ਇਕੋ ਤੁਕ ਪੜ੍ਹਨੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਇਕੋ ਮੰਜ਼ਲ ਚੜ੍ਹਨੀ, ਜਿਥੇ ਮਿਲੇ ਧੁਰ ਦਾ ਮਾਹੀਆ। ਇਕੋ ਡੋਰੀ ਫੜਨੀ, ਜਿਸ ਦਾ ਪੱਲੂ ਨਾ ਕੋਇ ਛੁਡਾਈਆ। ਜਿਥੇ ਵੰਡ ਨਹੀਂ ਕੋਈ ਸੀਸ ਧੜਨੀ, ਤਤ ਵਜੂਦ ਨਾ ਕੋਇ ਚਤੁਰਾਈਆ। ਘਾੜਤ ਨਵੀਂ ਪਏ ਨਾ ਘੜਨੀ, ਮਾਰਗ ਰਾਹ ਨਾ ਕੋਇ ਦਰਸਾਈਆ। ਸ਼ਰਅ ਲੜਾਈ ਪਏ ਨਾ ਲੜਨੀ, ਕਲਮਾ ਨਾਮ ਰੰਗ ਰੰਗਾਈਆ। ਇਕੋ ਪੁਰਖ ਅਕਾਲ ਦੀ ਸਭ ਨੇ ਪੈਣਾ ਚਰਨੀ, ਸਰਨਗਤ ਇਕ ਸਮਝਾਈਆ। ਇਕੋ ਧਾਰ ਹੋਣੀ ਉਤੇ ਧਰਨੀ, ਧਰਤ ਧਵਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਮੈਂ ਲੈ ਕੇ ਆਇਆ ਧੁਰ ਫ਼ਰਮਾਨਾ ਅਨੋਖਾ, ਸਚ ਦਿਆਂ ਸੁਣਾਈਆ। ਦੁਨੀਆ ਨਾਲ ਹੋਣ ਵਾਲਾ ਧੋਖਾ, ਧਰਮ ਨਾਲ ਧਰਮ ਦਿਆਂ ਸਮਝਾਈਆ। ਮੇਰੇ ਕੋਲ ਬਿਨਾ ਅੱਖਰਾਂ ਤੋਂ ਨਿਰਅੱਖਰ ਧਾਰ ਦਾ ਪੋਥਾ, ਪੁਸਤਕ ਵੰਡ ਨਾ ਕੋਇ ਵੰਡਾਈਆ। ਮੈਨੂੰ ਇਉਂ ਦਿਸਦਾ ਇਕ ਦੋ ਤਿੰਨ ਸਾਲ ਵਿਚ ਨੌ ਖੰਡ ਪ੍ਰਿਥਮੀ ਚੜ੍ਹਨੀ ਲੋਥ ਉਤੇ ਲੋਥਾ, ਤਨ ਮਾਟੀ ਖ਼ਾਕ ਰੁਲਾਈਆ। ਉਹ ਵੇਖ ਲੈ ਖ਼ੁਸ਼ੀਆਂ ਵਿਚ ਹਸਦਾ ਜੁਗ ਚੌਥਾ, ਕਲਜੁਗ ਤਾਲੀਆਂ ਰਿਹਾ ਵਜਾਈਆ। ਨਾਲੇ ਕਹੇ ਮੈਂ ਦੀਨ ਦੁਨੀ ਦਾ ਅੰਦਰ ਕੀਤਾ ਖੋਟਾ, ਖੋਟੇ ਖਰੇ ਨਾ ਕੋਇ ਬਣਾਈਆ। ਜਿਸ ਦੀਨ ਦੁਨੀ ਮਜ਼੍ਹਬਾਂ ਵਿਚ ਕਰਾਈ ਟੋਟਾ ਟੋਟਾ, ਪੈਗ਼ੰਬਰ ਗੁਰੂਆਂ ਸੰਗ ਬਣਾਈਆ। ਅੰਤਮ ਸਭ ਦਾ ਖ਼ਾਲੀ ਕਰਨਾ ਸ਼ਰਅ ਵਾਲਾ ਲੋਟਾ, ਲੁਟੀਆ ਕੰਮ ਕਿਸੇ ਨਾ ਆਈਆ। ਧਰਨੀ ਵੇਖਣੀ ਪੋਟਾ ਪੋਟਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਬੇਸ਼ਕ ਕਲਜੁਗ ਬੜਾ ਚੋਟਾ, ਚੋਟੀ ਸਭ ਦੀ ਰਿਹਾ ਮੁੰਨਾਈਆ। ਨਾਰਦ ਕਹੇ ਮੇਰੇ ਕੋਲ ਲੇਖਾ ਇਸ ਦਾ ਵਕ਼ਤ ਨਹੀਂ ਹੁਣ ਬਹੁਤਾ, ਸਦੀ ਚੌਧਵੀਂ ਦਏ ਦੁਹਾਈਆ। ਉਹ ਲੇਖਾ ਤਕ ਲੈ ਜਿਸ ਕਾਰਨ ਨਾਨਕ ਮਾਰਿਆ ਗੋਤਾ, ਜਲਧਾਰ ਦਏ ਸਮਝਾਈਆ। ਜਿਸ ਗਨਕਾ ਨੂੰ ਦੇ ਕੇ ਤੋਤਾ, ਬ੍ਰਹਮ ਵਿਦਿਆ ਦਿਤੀ ਸਮਝਾਈਆ। ਉਹ ਪੁਰਖ ਅਕਾਲਾ ਨਿਰਗੁਣ ਧਾਰ ਜੋਤੀ ਜਾਤਾ, ਜਾਗਰਤ ਜੋਤ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੱਘਰਾ ਸੁਣ ਲੈ ਮੇਰੇ ਯਾਰ, ਕੀ ਯਾਰੜਾ ਰਿਹਾ ਜਣਾਈਆ। ਮੈਂ ਪਹੁੰਚਿਆ

ਭਗਤ ਦੁਆਰ, ਦੂਰ ਦੁਰਾਡਾ ਪੰਧ ਮੁਕਾਈਆ। ਮੈਨੂੰ ਸੰਦੇਸ਼ਾ ਦਿਤਾ ਤੇਈ ਅਵਤਾਰ, ਰਾਮ ਕ੍ਰਿਸ਼ਨ ਕ੍ਰਿਸ਼ਨ ਸਮਝਾਈਆ। ਈਸਾ ਮੂਸਾ ਮੁਹੰਮਦ ਕੀਤਾ ਇਜ਼ਹਾਰ, ਸਿਫ਼ਤ ਸਿਫ਼ਤ ਸਿਫ਼ਤ ਵਡਿਆਈਆ । ਨਾਨਕ ਗੋਬਿੰਦ ਕਿਹਾ ਪੁਕਾਰ, ਸ਼ਬਦੀ ਸ਼ਬਦ ਨਾਲ ਜਣਾਈਆ। ਨਾਰਦਾ ਤੂੰ ਹੋਣਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਕਲਜੁਗ ਨੂੰ ਕਹਿਣਾ ਨਾਲ ਲਲਕਾਰ, ਭੁਲ ਰਹੇ ਨਾ ਰਾਈਆ। ਅੰਤਮ ਲੇਖਾ ਏਕਾ ਕਲ ਕਲਕੀ ਅਵਤਾਰ, ਦੂਜਾ ਨਜ਼ਰ ਕੋਇ ਨਾ ਆਈਆ। ਅਮਾਮ ਅਮਾਮਾ ਨੂਰ ਅਲਾਹੀ ਪਰਵਰਦਿਗਾਰ, ਸ਼ਾਹ ਸੁਲਤਾਨ ਇਕ ਅਖਵਾਈਆ। ਜਿਸ ਦਾ ਲਹਿਣਾ ਦੇਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਰਖਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਨਾਰਦ ਕਹੇ ਮੈਂ ਲੈ ਕੇ ਆਇਆ ਸਚ ਧਾਰ ਦੀਆਂ ਧਾਰਾਂ, ਸਚਖੰਡ ਨਿਵਾਸੀ ਦਿਤੀ ਵਡਿਆਈਆ। ਜਿਥੇ ਦੀਨ ਦੁਨੀ ਦੀ ਦਿਸੇ ਨਾ ਕੋਇ ਵਿਚਾਰਾ, ਵਿਚਰ ਕੇ ਦੱਸੇ ਨਾ ਕੋਇ ਜਣਾਈਆ। ਮਨ ਮਤਿ ਬੁਧਿ ਪਾਵੇ ਕੋਇ ਨਾ ਸਾਰਾ, ਅਕਲ ਆਕਲਾ ਨਾ ਕੋਇ ਵਡਿਆਈਆ। ਜਿਸ ਦਾ ਖੇਲ ਦੀਨ ਮਜ਼੍ਹਬ ਤੋਂ ਬਾਹਰਾ, ਜ਼ਾਤ ਪਾਤ ਨਾ ਰੰਗ ਰੰਗਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਧਾਰ ਹੋਣਾ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਦੁਨਿਆਦਾਰੋ ਜਿਸ ਦਾ ਇਕੋ ਹੋਣਾ ਨਾਅਰਾ, ਕਲਮਾ ਨਾਮ ਇਕ ਸਮਝਾਈਆ। ਇਕੋ ਹੋਣਾ ਦੁਆਰਾ, ਦੂਜਾ ਗ੍ਰਹਿ ਨਾ ਕੋਇ ਜਣਾਈਆ। ਇਕੋ ਹੋਣਾ ਪਿਆਰਾ, ਦੂਸਰ ਵੰਡ ਨਾ ਕੋਇ ਵੰਡਾਈਆ। ਇਕੋ ਹੋਵੇ ਨਿਮਸਕਾਰਾ, ਸੀਸ ਜਗਦੀਸ਼ ਇਕ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਨਾਰਦ ਕਹੇ ਮੈਂ ਕੀ ਦੱਸਾਂ ਕੀ ਕੁਛ ਮੇਰੇ ਕੋਲ, ਕਮਲਾਪਤ ਕੀ ਦਿਤੀ ਵਡਿਆਈਆ। ਮੈਂ ਉਹਦੇ ਹੁਕਮ ਦਾ ਵਜਾਵਣ ਆਇਆ ਢੋਲ, ਡੰਕਾ ਇਕੋ ਨਾਮ ਕਰਾਂ ਸ਼ਨਵਾਈਆ। ਜਿਸ ਸਚ ਦੁਆਰਾ ਦਿਤਾ ਖੋਲ੍ਹ, ਖ਼ਾਲਕ ਖ਼ਲਕ ਰਿਹਾ ਸਮਝਾਈਆ। ਨਿਰਗੁਣ ਧਾਰ ਪੂਰਾ ਤੋਲੇ ਤੋਲ, ਤੋਲਣਹਾਰਾ ਅਗੰਮ ਅਥਾਹੀਆ। ਜੋ ਹਰ ਘਟ ਅੰਦਰ ਰਿਹਾ ਮੌਲ, ਮੌਲਾ ਰੂਪ ਨੂਰ ਅਲਾਹੀਆ। ਜੋ ਸਭ ਦਾ ਪੂਰਾ ਕਰੇ ਕੌਲ, ਇਕ਼ਰਾਰਨਾਮੇ ਵੇਖ ਵਖਾਈਆ। ਲਹਿਣਾ ਦੇਣਾ ਜਾਣੇ ਧਰਨੀ ਧਰਤ ਧਵਲ ਧੌਲ, ਧਰਮ ਦੀ ਧਾਰ ਨਾਲ ਮਿਲਾਈਆ। ਜਿਸ ਦਾ ਸੰਦੇਸ਼ਾ ਦਿਤਾ ਕਾਹਨ ਸਵਲ ਸੌਲ, ਸਾਵਲ ਸੁੰਦਰੀਆ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਮੈਂ ਲੈ ਕੇ ਆ ਗਿਆ ਧੁਰ ਦਰਗਾਹ ਦੀਆਂ ਚਿੱਠੀਆਂ, ਜਿੰਨ੍ਹਾਂ ਦਾ ਅੱਖਰ ਵੇਖਣ ਕੋਇ ਨਾ ਪਾਈਆ। ਉਨ੍ਹਾਂ ਵਿਚ ਖ਼ਬਰਾਂ ਅਗੰਮੀ ਮਿਠੀਆਂ, ਰਸ ਰਸਨਾ ਨਾ ਕੋਇ ਚਖਾਈਆ। ਜਿਸ ਵਿਚ ਖੇਲਾਂ ਜਗਤ ਅਨਡਿੱਠੀਆਂ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਹੈਰਾਨ ਹੋ ਕੇ ਗਿਣਦਾ ਰਿਹਾ ਗਿੱਟੀਆਂ, ਹੱਥ ਮਸਤਕ ਉਤੇ ਟਿਕਾਈਆ। ਕਿਸ ਬਿਧ ਕਲਜੁਗ ਅੰਦਰ ਮੈਨੂੰ ਧਾਰਾ ਦਿਸਣ ਚਿੱਟੀਆਂ, ਆਪਣਾ ਰੂਪ ਬਦਲਾਈਆ। ਜਨ ਭਗਤਾਂ ਰੂਹਾਂ ਦਿਸਣ ਲਿਟੀਆਂ, ਆਤਮ ਸੇਜਾ ਸਚ ਹੰਢਾਈਆ। ਜੋ ਇਕੋ ਸਾਹਿਬ ਦੇ ਹੱਟ ਵਿਕੀਆਂ, ਕ਼ੀਮਤ ਅਵਰ ਨਾ ਕੋਇ ਰਖਾਈਆ। ਜਿਨ੍ਹਾਂ ਦੀਆਂ ਉਮਰਾਂ ਨਹੀਂ ਵੱਡੀਆਂ ਨਿੱਕੀਆਂ, ਨੂਰ ਨੂਰ ਵਿਚੋਂ ਪਰਗਟਾਈਆ। ਉਨ੍ਹਾਂ ਦਾ ਲਹਿਣਾ ਦੇਣਾ ਨਾਲ ਸੱਸਾ ਹੋੜਾ ਹਾਹੇ ਦੀਆਂ ਟਿੱਪੀਆਂ, ਸੋਹੰ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ

ਅਭੇਦਾ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਦਿਵਸ ਸੁਹੰਜਣਾ ਚੜ੍ਹਿਆ, ਚੜ੍ਹਦਾ ਲਹਿੰਦਾ ਵੇਖ ਵਖਾਈਆ। ਜਿਸ ਸਾਹਿਬ ਨੇ ਘਾੜਨ ਘੜਿਆ, ਦੋ ਜਹਾਨਾਂ ਬਣਤ ਬਣਾਈਆ। ਸੋ ਸਚ ਦੁਆਰ ਏਕੰਕਾਰ ਖੜਿਆ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦਾ ਧੁਰ ਫ਼ਰਮਾਣਾ ਆਦਿ ਜੁਗਾਦਿ ਜੁਗ ਚੌਕੜੀ ਸਭ ਨੇ ਪੜ੍ਹਿਆ, ਅਵਤਾਰ ਪੈਗ਼ੰਬਰ ਗੁਰੂ ਗਏ ਜਣਾਈਆ। ਸੋ ਲੇਖਾ ਜਾਣੇ ਸੀਸ ਧੜਿਆ, ਤਨ ਵਜੂਦਾਂ ਫੋਲ ਫੁਲਾਈਆ। ਨਿਰਗੁਣ ਧਾਰ ਹੋ ਕੇ ਵੇਖੇ ਹੰਕਾਰੀ ਗੜ੍ਹਿਆ, ਮਨ ਮਤਿ ਬੁਧਿ ਖੋਜ ਖੁਜਾਈਆ। ਲੇਖਾ ਜਾਣੇ ਚੇਤਨ ਜੜ੍ਹਿਆ, ਮਿਹਰਵਾਨ ਆਪਣੇ ਹੱਥ ਰਖੇ ਵਡਿਆਈਆ । ਜੋ ਨਿਰਭਉ ਭੈ ਵਿਚ ਕਦੇ ਨਾ ਡਰਿਆ, ਭੈ ਸਭ ਨੂੰ ਰਿਹਾ ਵਖਾਈਆ। ਅਗਨੀ ਅੱਗ ਕਦੇ ਨਾ ਸੜਿਆ, ਜਲਧਾਰ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਮੈਂ ਸ਼ਾਹੋ ਭੂਪ ਸੁਲਤਾਨਾ, ਸਤਿਗੁਰ ਇਕ ਅਖਵਾਈਆ। ਆਦਿ ਜੁਗਾਦਿ ਮਿਹਰਵਾਨਾ, ਮਹਿਬੂਬ ਨੂਰ ਅਲਾਹੀਆ। ਚਾਰ ਜੁਗ ਕਲਮਾ ਹਕ ਕਲਾਮਾ, ਨਾਮ ਨਿਧਾਨਾ ਸਿਫ਼ਤ ਸਾਲਾਹੀਆ। ਸ਼ਬਦ ਨਾਦ ਤਰਾਨਾ, ਤੁਰੀਆ ਬਾਹਰ ਸ਼ਨਵਾਈਆ। ਜੋਤ ਨੂਰ ਮਹਾਨਾ, ਨੂਰ ਨੁਰਾਨਾ ਡਗਮਗਾਈਆ। ਖੇਲ ਖੇਲ ਮਹਾਨਾ, ਮਹਿੰਮਾ ਅਗੰਮ ਅਥਾਹੀਆ। ਜੁਗ ਜੁਗ ਬਦਲ ਜ਼ਮਾਨਾ, ਆਪਣਾ ਹੁਕਮ ਵਰਤਾਈਆ। ਅਵਤਰ ਰੂਪ ਪਹਿਰ ਕੇ ਜਾਮਾ, ਸਰਗੁਣ ਖੇਲਾਂ ਖੇਲ ਚਾਈਂ ਚਾਈਂਆ। ਨਿਰਵੈਰ ਹੋ ਕੇ ਨੌਜਵਾਨਾ, ਮਰਦ ਮਰਦਾਨਾ ਇਕ ਅਖਵਾਈਆ। ਦੀਨ ਦੁਨੀ ਚਲਾ ਨਿਸ਼ਾਨਾ, ਜਗਤ ਸ਼ਰਅ ਸੰਗ ਬਣਾਈਆ। ਜੁਗ ਚੌਕੜੀ ਖੇਲ ਖੇਲਾ ਸ੍ਰੀ ਭਗਵਾਨਾ, ਭਗਵਨ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਗਹਿਰ ਗੰਭੀਰਾ, ਗੁਣਵੰਤ ਇਕ ਅਖਵਾਈਆ। ਮੇਰਾ ਰੂਪ ਬੇਨਜ਼ੀਰਾ, ਜਗਤ ਨੇਤਰ ਵੇਖਣ ਕੋਇ ਨਾ ਆਈਆ। ਮੇਰਾ ਤਨ ਵਜੂਦ ਨਹੀਂ ਸਰੀਰਾ, ਮਾਟੀ ਖ਼ਾਕ ਨਾ ਕੋਇ ਵਡਿਆਈਆ। ਮੈਂ ਸ਼ਾਹੋ ਭੂਪ ਪੀਰਨ ਪੀਰਾ, ਪਾਰਬ੍ਰਹਮ ਦਿਤੀ ਵਡਿਆਈਆ। ਮੇਰਾ ਖੇਲ ਗਹਿਰ ਗੰਭੀਰਾ, ਗਵਰ ਦਿਤਾ ਦ੍ਰਿੜਾਈਆ। ਮੈਂ ਵੇਖਣਹਾਰਾ ਦੀਨ ਦੁਨੀ ਤਕ਼ਦੀਰਾ, ਲੱਖ ਚੁਰਾਸੀ ਫੋਲ ਫੁਲਾਈਆ। ਮੇਰਾ ਨਾਮ ਸ਼ਬਦ ਸ਼ਮਸ਼ੀਰਾ, ਖੰਡਾ ਖੜਗ ਖੜਗ ਚਮਕਾਈਆ। ਮੇਰੇ ਕੋਲ ਅਗੰਮ ਤਦਬੀਰਾ, ਤਰੀਕਾ ਹੱਥ ਨਾ ਕਿਸੇ ਫੜਾਈਆ। ਅੰਤਮ ਮੇਰਾ ਖੇਲ ਕਲਜੁਗ ਨਾਲ ਜਿਸ ਦਾ ਕਾਲਾ ਚੀਰਾ, ਚਾਰੋਂ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕਲਜੁਗ ਕਹੇ ਸਤਿਗੁਰ ਸ਼ਬਦ ਜੇ ਤੇਰਾ ਮੇਰੇ ਨਾਲ ਤਅੱਲੁਕ, ਤਲਬ ਅਵਰ ਨਾ ਕੋਇ ਰਖਾਈਆ। ਮੇਰੀ ਖੇਲ ਵੇਖ ਲੈ ਪਲਕ, ਪਲਕਾਂ ਦੇ ਉਹਲੇ ਬਹਿ ਕੇ ਧਿਆਨ ਲਗਾਈਆ। ਮੈਂ ਨਿਰਾਲੀ ਵਖਾਵਾਂ ਝਲਕ, ਝੱਲੀ ਕਰਾਂ ਖ਼ੁਦਾਈਆ। ਫਿਰੇ ਦਰੋਹੀ ਉਤੇ ਫ਼ਲਕ, ਜ਼ਿਮੀਂ ਅਸਮਾਨ ਕੁਰਲਾਈਆ। ਸੰਦੇਸ਼ਾ ਦੇਵਾਂ ਮੌਤ ਮਲਕ, ਮਲਕੁਲ ਮੌਤ ਨਾਲ ਮਿਲਾਈਆ। ਜ਼ਰਾ ਨਿਗਾਹ ਮਾਰ ਲੈ ਅੱਜ ਕਿ ਭਲਕ, ਬਹੁਤੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਕਲਜੁਗ ਕਹੇ ਸਤਿਗੁਰ ਸ਼ਬਦ ਜੇ ਤੂੰ ਮੇਰਾ ਸਾਥੀ, ਸਗਲਾ ਸੰਗ ਬਣਾਈਆ। ਮੈਂ ਚਲਾਵਾਂ ਕੂੜ ਦਾ ਰਾਥੀ, ਭੱਜਾਂ ਵਾਹੋ ਦਾਹੀਆ। ਸਭ ਦਾ ਲੇਖ ਬਦਲਾਵਾਂ ਮਸਤਕ ਮਾਥੀ, ਬਿਦਨਾ ਲੇਖ ਮਿਟਾਈਆ। ਤੂੰ ਸਰਬ ਕਲਾ ਸਮਰਾਥੀ, ਮਾਲਕ ਇਕ ਅਖਵਾਈਆ। ਮੇਰਾ ਲਹਿਣਾ ਦੇਣਾ

ਪੂਰਾ ਕਰਨਾ ਹਾਥੋ ਹਾਥੀ, ਬਹੁਤੀ ਦੇਰ ਨਾ ਕੋਇ ਕਰਾਈਆ। ਦੀਨ ਦੁਨੀ ਦੀ ਉਲਟੀ ਗੇੜ ਦੇ ਲਾਠੀ, ਚਾਰੋਂ ਕੁੰਟ ਭਵਾਈਆ। ਪੂਜਾ ਵਾਲਾ ਰਹੇ ਕੋਇ ਨਾ ਪਾਠੀ, ਪੁਸਤਕ ਕੰਮ ਕਿਸੇ ਨਾ ਆਈਆ। ਦੁਹਾਈ ਫੇਰ ਦੇ ਤੀਰਥ ਅੱਠ ਸਾਠੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਜੋਤ ਜਗੇ ਨਾ ਕਿਸੇ ਲਲਾਟੀ, ਨੂਰ ਜ਼ਹੂਰ ਨਾ ਕੋਇ ਚਮਕਾਈਆ। ਬਜਰ ਸਕੇ ਨਾ ਕਿਸੇ ਦੀ ਪਾਟੀ, ਬਜਰ ਕਪਾਟ ਨਾ ਕੋਇ ਖੁਲ੍ਹਾਈਆ। ਸਤਿਗੁਰ ਸ਼ਬਦ ਦੀਨ ਦੁਨੀ ਸਾਰੀ ਭੇਜ ਦੇ ਮੇਰੀ ਹਾਟੀ, ਮੈਂ ਹਟਵਾਣਾ ਇਕ ਅਖਵਾਈਆ। ਕੀ ਹੋਇਆ ਜੇ ਗੋਬਿੰਦ ਧਾਰ ਅੰਮ੍ਰਿਤ ਰਸ ਚਖਾਇਆ ਵਿਚ ਬਾਟੀ, ਪੰਜਾਂ ਨਾਲ ਮਿਲੀ ਵਡਿਆਈਆ। ਪੁਰਖ ਅਕਾਲੇ ਦੀਨ ਦਿਆਲੇ ਕਿਸੇ ਦੀ ਮੰਜ਼ਲ ਪੂਰੀ ਹੋਣ ਨਾ ਦੇਵੀਂ ਘਾਟੀ, ਸਚ ਦਰ ਚੜ੍ਹਨ ਕੋਇ ਨਾ ਪਾਈਆ। ਮੇਰੀ ਚਾਰ ਕੁੰਟ ਦਹਿ ਦਿਸ਼ਾ ਕਰ ਅੰਧੇਰੀ ਰਾਤੀ, ਰੁਤੜੀ ਮੇਰੇ ਨਾਲ ਮਹਿਕਾਈਆ। ਆਹ ਤਕ ਲੈ ਸਤਿਗੁਰ ਸ਼ਬਦ ਮੇਰੇ ਕੋਲ ਚਾਰ ਜੁਗ ਦੀ ਤੇਰੀ ਪਾਤੀ, ਜੋ ਗੁਰ ਅਵਤਾਰ ਪੈਗ਼ੰਬਰ ਗਏ ਲਿਖਾਈਆ । ਮੇਰਾ ਸੀਨਾ ਪਾੜ ਕੇ ਵੇਖ ਲੈ ਛਾਤੀ, ਸਹਿਜ ਨਾਲ ਸੀਸ ਝੁਕਾਈਆ। ਬਿਨਾ ਸਤਿਗੁਰ ਸ਼ਬਦ ਮੇਰੀ ਪੁਛੇ ਕੋਇ ਨਾ ਬਾਤੀ, ਸਿਰ ਹੱਥ ਨਾ ਕੋਇ ਟਿਕਾਈਆ। ਤੇਰੇ ਚਰਨ ਕਵਲ ਮੇਰਾ ਜੁੜਿਆ ਰਹੇ ਨਾਤੀ, ਨਾਤਾ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਨਿਰਗੁਣ ਧਾਰ ਦਇਆ ਕਮਾਵਾਂਗਾ। ਧੁਰ ਦਾ ਹੁਕਮ ਸੰਦੇਸ਼ ਸੁਣਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਗਣੇਸ਼ ਨਾਲ ਰਲਾਵਾਂਗਾ। ਤੂੰ ਸੰਦੇਸ਼ਾ ਦੇਣਾ ਦੇਸ ਪਰਦੇਸ, ਦੋ ਜਹਾਨਾਂ ਆਪ ਦ੍ਰਿੜਾਵਾਂਗਾ। ਅੰਤਮ ਝਗੜਾ ਮੇਟ ਦੇ ਮੁੱਲਾ ਸ਼ੇਖ਼, ਮੁਸਾਇਕਾਂ ਪੰਧ ਮੁਕਾਵਾਂਗਾ। ਦੀਨ ਦੁਨੀ ਦੀ ਬਦਲ ਕੇ ਰੇਖ, ਰਿਖੀਆਂ ਮੁਨੀਆਂ ਆਪ ਪੜ੍ਹਾਵਾਂਗਾ। ਆਤਮ ਧਾਰ ਦੱਸ ਕੇ ਭੇਖ, ਪਰਮਾਤਮ ਵੰਡ ਵੰਡਾਵਾਂਗਾ। ਧਰਮ ਦੁਆਰਾ ਪਰਸਿਧ ਕਰਕੇ ਮਾਝੇ ਦੇਸ, ਮਜਲਸ ਭਗਤਾਂ ਨਾਲ ਰਖਾਵਾਂਗਾ। ਜਿਥੇ ਸਭ ਨੇ ਹੋਣਾ ਪੇਸ਼, ਪੇਸ਼ਤਰ ਆਪਣਾ ਹੁਕਮ ਵਰਤਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ। ਸਤਿਗੁਰ ਸ਼ਬਦ ਕਹੇ ਕਲਜੁਗ ਜਿਸ ਵੇਲੇ ਮਹੀਨਾ ਆਇਆ ਮੱਘਰ, ਸੰਮਤ ਸ਼ਹਿਨਸ਼ਾਹੀ ਦਸ ਨਾਲ ਮਿਲਾਈਆ। ਤੇਰੀ ਪੂਰੀ ਕਰਾਂ ਸੱਧਰ, ਆਸ਼ਾ ਵੇਖਾਂ ਚਾਈਂ ਚਾਈਂਆ। ਤੇਰਾ ਪਿਆਰ ਵਿਚ ਕਰਾਂ ਕ਼ਦਰ, ਕ਼ੁਦਰਤ ਦੇ ਕ਼ਾਦਰ ਨਾਲ ਮਿਲਾਈਆ। ਸਚ ਧਰਮ ਦਾ ਕਰਕੇ ਅਦਲ, ਇਨਸਾਫ਼ ਦਿਆਂ ਸਮਝਾਈਆ। ਦੀਨ ਦੁਨੀ ਦੀ ਧਾਰਾ ਦੇਵਾਂ ਬਦਲ, ਬਦਲਾ ਚੁੱਕੇ ਥਾਉਂ ਥਾਈਂਆ। ਸਭ ਦੀ ਲੇਖੇ ਲਾਵਾਂ ਮਜ਼ਲ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਉਸ ਵੇਲੇ ਕਲਜੁਗ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਮ ਕਲਮੇ ਦੀ ਇਕੋ ਸਾਂਝੀ ਗਾਉਣੀ ਗ਼ਜ਼ਲ, ਜਿਸ ਦੀ ਗ਼ਰਜ਼ ਨਾ ਕੋਇ ਰਖਾਈਆ। ਫੇਰ ਦੀਨ ਦੁਨੀ ਦਾ ਨਾਤਾ ਜੁੜਨਾ ਨਾਲ ਅਜ਼ਲ, ਲੇਖਾ ਸਕੇ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਸਚ ਸੁਹੰਜਣਾ ਵਕ਼ਤ ਸੁਹਾਉਣਾ, ਸੋਹਣੀ ਮਿਲੇ ਵਡਿਆਈਆ। ਸੰਮਤ ਸ਼ਹਿਨਸ਼ਾਹੀ ਨਾਲ ਮਿਲਾਉਣਾ, ਮਿਲਣੀ ਹਰਿ ਜਗਦੀਸ਼ ਕਰਾਈਆ। ਮੱਘਰ ਮਹੀਨਾ ਵੰਡ ਵੰਡਾਉਣਾ, ਥਿਤ ਵਾਰ ਪਹਿਲਾ ਪਰਵਿਸ਼ਟਾ ਦਿਆਂ ਜਣਾਈਆ। ਢੋਲਾ ਗੀਤ ਇਕੋ ਗਾਉਣਾ, ਗੋਬਿੰਦ ਸ਼ਬਦ ਸ਼ਬਦ ਸ਼ਨਵਾਈਆ। ਸੀਸ ਜਗਦੀਸ਼ ਇਕ ਨਿਵਾਉਣਾ, ਦੂਸਰ ਇਸ਼ਟ ਨਾ

ਕੋਇ ਮਨਾਈਆ। ਘਰ ਸੁਆਮੀ ਦਰਸ਼ਨ ਪਾਉਣਾ, ਜੋਤੀ ਜਾਤਾ ਡਗਮਗਾਈਆ। ਜਿਸ ਨੇ ਹੁਕਮ ਸੰਦੇਸ਼ਾ ਇਕ ਦ੍ਰਿੜਾਉਣਾ, ਬੁੱਧੀ ਤੋਂ ਪਰੇ ਪਰੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਨਿਗਾਹ ਮਾਰ ਲੈ ਰਤੀ, ਰਤਨ ਅਮੋਲਕ ਹੀਰੇ ਜਨ ਭਗਤ ਦਿਆਂ ਵਖਾਈਆ। ਜਿਨ੍ਹਾਂ ਦੇ ਅੰਦਰ ਇਕੋ ਨਾਮ ਦੀ ਸਿਫ਼ਤ ਰਾਗ ਛਤੀ, ਛਤੀਸੇ ਨਾਲ ਚਤੁਰਾਈਆ। ਉਨ੍ਹਾਂ ਦਾ ਮਾਲਕ ਕਮਲਾਪਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਨ੍ਹਾਂ ਦਾ ਨਿਰਗੁਣ ਧਾਰ ਜੁੜਿਆ ਨਤੀ, ਆਤਮ ਪਰਮਾਤਮ ਮਿਲ ਕੇ ਵਜਦੀ ਰਹੇ ਵਧਾਈਆ। ਉਨ੍ਹਾਂ ਦਾ ਅੰਤਰ ਅਗਨੀ ਜਗਤ ਕਦੇ ਨਾ ਤਪੀ, ਤਪੀਸ਼ਰਾਂ ਤੋਂ ਬਾਹਰ ਦਏ ਵਡਿਆਈਆ। ਭਾਗ ਲਗਾ ਕੇ ਕਾਇਆ ਮਟੀ, ਤਨ ਵਜੂਦ ਕਰੇ ਸਫ਼ਾਈਆ। ਤੂੰ ਮੇਰਾ ਮੈਂ ਤੇਰਾ ਪੜ੍ਹਾ ਕੇ ਪੱਟੀ, ਪਟਨੇ ਵਾਲੇ ਨਾਲ ਮੇਲਾ ਮੇਲੇ ਸਹਿਜ ਸੁਭਾਈਆ। ਫੇਰ ਭਰਨੀ ਪਏ ਨਾ ਚੱਟੀ, ਲੱਖ ਚੁਰਾਸੀ ਵਿਚ ਕਦੇ ਨਾ ਆਈਆ। ਜਮ ਕੀ ਫਾਸੀ ਜਾਏ ਕੱਟੀ, ਕਟਾਕਸ਼ ਆਪਣਾ ਨਾਮ ਲਗਾਈਆ। ਝਗੜਾ ਮੁਕ ਜਾਏ ਅੱਠ ਸੱਠੀ, ਤੀਰਥ ਤਟ ਨਾ ਕੋਇ ਨਹਾਈਆ। ਜੋਤ ਜਗਾਏ ਲਟ ਲਟੀ, ਨੂਰ ਨੁਰਾਨਾ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਕਲਜੁਗ ਕਹੇ ਸਤਿਗੁਰ ਸ਼ਬਦ ਤੂੰ ਆਦਿ ਜੁਗਾਦਿ ਲਿਖਾਰੀ, ਜੁਗ ਜੁਗ ਤੇਰੀ ਸਿਫ਼ਤ ਸਲਾਹੀਆ। ਤੇਰੇ ਨਾਮ ਦੀ ਮਹਿੰਮਾ ਨਿਆਰੀ, ਤੇਰੀ ਵਡ ਵਡਿਆਈਆ। ਝਟ ਨਾਰਦ ਪੁੱਜ ਗਿਆ ਹਸ ਕੇ ਕਹੇ ਸੁਣੋ ਮੇਰੀ ਸਚੀ ਸਰਕਾਰੀ, ਸਤਿਗੁਰ ਸ਼ਬਦ ਸੀਸ ਨਿਵਾਈਆ। ਤੂੰ ਪੁਰਖ ਕਿ ਨਾਰੀ, ਨਰ ਨਰਾਇਣ ਦੇ ਦ੍ਰਿੜਾਈਆ। ਤੂੰ ਇਸ਼ਟ ਦੋ ਕਿ ਚਾਰੀ, ਚਾਰ ਜੁਗ ਕੀ ਤੇਰੀ ਬੇਪਰਵਾਹੀਆ। ਤੂੰ ਸ਼ਰਅ ਕਿ ਪੁਜਾਰੀ, ਕਿ ਇਸ਼ਟ ਦੇਵ ਅਖਵਾਈਆ। ਤੂੰ ਜੋਤ ਨੂਰ ਕਿ ਨੂਰ ਨਿਰੰਕਾਰੀ, ਨਿਰਗੁਣ ਡਗਮਗਾਈਆ। ਕਿ ਤਤ ਸਰੀਰ ਅਹਾਰੀ, ਪੰਚਮ ਸੰਗ ਬਣਾਈਆ। ਮੇਰੀ ਤੇਰੇ ਅਗੇ ਨਿਮਸਕਾਰੀ, ਨਿਵ ਨਿਵ ਸੀਸ ਨਿਵਾਈਆ। ਸਚ ਦੱਸ ਕਿਸ ਬਿਧ ਕਲਜੁਗ ਅੰਤਮ ਹੋਵੇ ਖ਼ੁਆਰੀ, ਸਹਿਜ ਨਾਲ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਮੇਰਾ ਹੁਕਮ ਇਕ ਜੈਕਾਰੀ, ਜੈ ਜੈਕਾਰ ਕਰਾਈਆ। ਕਲਜੁਗ ਕਹੇ ਮੈਂ ਜਾਵਾਂ ਬਲਹਾਰੀ, ਬਲ ਬਲ ਆਪਣਾ ਆਪ ਕਰਾਈਆ। ਨਾਰਦ ਕਹੇ ਇਕ ਸੁਣੋ ਬਾਤ ਹਮਾਰੀ, ਹਮ ਸਾਜਣ ਹੋ ਕੇ ਦਿਆਂ ਜਣਾਈਆ। ਨਿਗਾਹ ਮਾਰੋ ਵਿਸ਼ਨ ਬ੍ਰਹਮਾ ਸ਼ਿਵ ਸੰਸਾਰੀ ਭੰਡਾਰੀ ਸੰਘਾਰੀ, ਲੋਕਮਾਤ ਨੈਣ ਉਠਾਈਆ। ਪੁਰਖ ਅਕਾਲਾ ਦੀਨ ਦਿਆਲਾ ਕੀ ਖੇਲ ਕਰੇ ਅਪਰ ਅਪਾਰੀ, ਅਪਰੰਪਰ ਆਪਣੀ ਕਾਰ ਭੁਗਤਾਈਆ। ਜੋ ਹੁਕਮ ਸੰਦੇਸ਼ਾ ਦੇ ਕੇ ਆਏ ਵਾਰੋ ਵਾਰੀ, ਸਤਿਜੁਗ ਤ੍ਰੇਤਾ ਦੁਆਪਰ ਲੋਕਮਾਤ ਦ੍ਰਿੜਾਈਆ। ਅੰਤਮ ਆਵੇ ਕਲ ਕਲਕੀ ਅਵਤਾਰੀ, ਨਿਹਕਲੰਕਾ ਰੂਪ ਬਦਲਾਈਆ। ਅਮਾਮ ਅਮਾਮਾ ਵਡ ਸਿਕਦਾਰੀ, ਸ਼ਹਿਨਸ਼ਾਹ ਇਕ ਅਖਵਾਈਆ। ਸੋ ਜਨ ਭਗਤਾਂ ਦੇਵੇ ਨਾਮ ਖ਼ੁਮਾਰੀ, ਮਸਤੀ ਮਸਤੀਉਂ ਬਾਹਰ ਜਣਾਈਆ। ਆਤਮ ਧਾਰ ਲਗਾ ਕੇ ਯਾਰੀ, ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਜਿਸ ਦਾ ਵਕ਼ਤ ਸੁਹੰਜਣਾ ਹੋਣਾ ਜਗਤ ਤਿਉਹਾਰੀ, ਲੋਕਮਾਤ ਮਿਲੇ ਵਡਿਆਈਆ। ਜਿਸ ਫਿਰਨਾ ਜੰਗਲ ਜੂਹ ਉਜਾੜ ਪਹਾੜੀ, ਟਿੱਲੇ ਪਰਬਤਾਂ ਸੋਭਾ ਪਾਈਆ । ਉਹਦਾ ਲੇਖਾ ਦੋ ਜਹਾਨਾਂ ਪਿਛਾੜ ਅਗਾੜੀ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਨਾਰਦ

ਤੂੰ ਕਿਉਂ ਪਿਆ ਹਸ, ਹਸ ਕੇ ਦੇ ਜਣਾਈਆ। ਨਾਰਦ ਕਹੇ ਪ੍ਰਭੂ ਤੇਰਾ ਭੇਵ ਨਾ ਸਕਾਂ ਦੱਸ, ਦਹਿ ਦਿਸ਼ਾ ਵੇਖ ਵਖਾਈਆ। ਉਧਰੋਂ ਕਲਜੁਗ ਆਇਆ ਨਸ, ਆਪਣਾ ਪੰਧ ਮੁਕਾਈਆ। ਨੇਤਰ ਖੋਲ੍ਹੇ ਰਵ ਸਸ, ਸੂਰੀਆ ਚੰਨ ਅੱਖ ਉਠਾਈਆ। ਪ੍ਰਿਥਮੀ ਆਕਾਸ਼ ਗਾਵੇ ਜਸ, ਮੰਡਲ ਮੰਡਪ ਢੋਲੇ ਰਹੇ ਸੁਣਾਈਆ। ਸਭ ਦਾ ਏਕਾ ਗ੍ਰਹਿ ਹੋਇਆ ਇਕੱਠ, ਮਿਲ ਕੇ ਵਜੇ ਵਧਾਈਆ। ਕਰੋੜ ਤੇਤੀਸਾ ਸਰਨ ਸਰਨਾਈ ਰਿਹਾ ਢਠ, ਨਿਵ ਨਿਵ ਲਾਗੇ ਪਾਈਂਆ। ਗੁਰ ਅਵਤਾਰ ਪੈਗ਼ੰਬਰ ਜੋਤੀ ਨੂਰ ਤਕਣ ਲਟ ਲਟ, ਨੂਰ ਨੂਰ ਵਿਚੋਂ ਪਰਗਟਾਈਆ । ਸਤਿਗੁਰ ਸ਼ਬਦ ਹੁਕਮ ਦਿਤਾ ਝਟ, ਸਹਿਜ ਨਾਲ ਸੁਣਾਈਆ। ਕਲਜੁਗ ਆਪਣੀ ਕਰਵਟ ਵਟ, ਪਾਸਾ ਲੈ ਬਦਲਾਈਆ। ਨਾਰਦਾ ਤੂੰ ਨਹੀਂ ਰਹਿਣਾ ਵਖ, ਵਖਰੀ ਵੰਡ ਨਾ ਕੋਇ ਵੰਡਾਈਆ। ਉਹ ਵੇਖ ਲੈ ਦੀਨ ਦੁਨੀ ਦੇ ਭਾਂਡੇ ਹੁੰਦੇ ਸਖ, ਵਸਤ ਨਾਮ ਸਚ ਨਾ ਕੋਇ ਵਰਤਾਈਆ। ਅਵਤਾਰ ਪੈਗ਼ੰਬਰ ਗੁਰੂ ਕਰੇ ਕੋਈ ਨਾ ਕਿਸੇ ਦਾ ਪੱਖ, ਪਾਰਖੂ ਨਜ਼ਰ ਕੋਇ ਨਾ ਆਈਆ। ਬਿਨਾ ਪੁਰਖ ਅਕਾਲ ਤੋਂ ਜੈਕਾਰਾ ਬੋਲੇ ਨਾ ਕੋਇ ਅਲੱਖ, ਅਲਖ ਅਗੋਚਰ ਸੀਸ ਨਾ ਕੋਇ ਨਿਵਾਈਆ। ਜਿਸ ਦੇ ਗੋਬਿੰਦ ਸੱਥਰ ਗਿਆ ਲਥ, ਯਾਰੜਾ ਸੇਜ ਹੰਢਾਈਆ। ਸੋ ਸਾਹਿਬ ਸੁਆਮੀ ਅੰਤਰਜਾਮੀ ਜਨ ਭਗਤਾਂ ਦੇਵੇ ਨਾਮ ਅਗੰਮੀ ਵਥ, ਵਸਤ ਅਮੋਲਕ ਆਪ ਵਰਤਾਈਆ। ਜਿਸ ਦੀ ਸਿਫ਼ਤ ਸਲਾਹ ਵਡਿਆਈ ਅਕਥ, ਕਥਨੀ ਕਥ ਨਾ ਸਕੇ ਰਾਈਆ। ਅੰਤ ਉਸ ਦੇ ਸਭ ਕਿਛ ਹੱਥ, ਜੋ ਆਦਿ ਜੁਗਾਦੀ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਸਚ ਸੁਣਾਈਆ। ਨਾਰਦ ਕਹੇ ਸਤਿਗੁਰ ਸ਼ਬਦ ਸ਼ਹਿਨਸ਼ਾਹੀ ਸੰਮਤ ਜਾਏ ਲੰਘਦਾ, ਕਲਜੁਗ ਆਪਣਾ ਪੰਧ ਮੁਕਾਈਆ। ਕੀ ਕੁਛ ਅੰਤਮ ਮੰਗਦਾ, ਸਤਿਗੁਰ ਦੇ ਸਮਝਾਈਆ। ਜਿਸ ਵਿਹਾਰ ਕੀਤਾ ਜਨ ਭਗਤਾਂ ਪੰਜ ਪੰਜ ਦਾ, ਪੰਚਮ ਬਖ਼ਸ਼ੀ ਮਾਣ ਵਡਿਆਈਆ। ਝਗੜਾ ਮੇਟ ਕੇ ਗ਼ਮ ਰੰਜ ਦਾ, ਖ਼ੁਸ਼ੀ ਖ਼ੁਸ਼ੀ ਵਿਚੋਂ ਸਮਝਾਈਆ। ਭੇਵ ਚੁਕਾ ਕੇ ਸਵੇਰ ਸੰਝ ਦਾ, ਇਕੋ ਗ੍ਰਹਿ ਵਡਿਆਈਆ। ਪੜਦਾ ਲਾਹ ਕੇ ਆਪਣੇ ਅਨੰਦ ਦਾ, ਅਨੰਦ ਅਨੰਦ ਵਿਚੋਂ ਦਰਸਾਈਆ। ਸੱਜਣ ਬਣਾ ਕੇ ਆਪਣੇ ਅੰਗ ਦਾ, ਅੰਗੀਕਾਰ ਆਪ ਹੋ ਜਾਈਆ। ਢੋਲਾ ਜਣਾ ਕੇ ਸੋਹੰ ਛੰਦ ਦਾ, ਆਤਮ ਪਰਮਾਤਮ ਜੋੜ ਜੁੜਾਈਆ। ਪੰਧ ਮੁਕਾ ਕੇ ਮੁਹਾਣੇ ਵੰਝ ਦਾ, ਦੋ ਜਹਾਨਾਂ ਪਾਰ ਕਰਾਈਆ। ਲੇਖਾ ਰਹੇ ਨਾ ਨਵ ਖੰਡ ਦਾ, ਬ੍ਰਹਿਮੰਡ ਦਾ ਡੇਰਾ ਢਾਹੀਆ। ਅਗਲਾ ਹੁਕਮ ਸੰਦੇਸ਼ਾ ਸੂਰੇ ਸਰਬਗ ਦਾ, ਸਹਿਜ ਨਾਲ ਸੁਣਾਈਆ। ਜਿਸ ਨਿਸ਼ਾਨਾ ਮੇਟਣਾ ਤਾਰੇ ਚੰਨ ਦਾ, ਆਸ਼ਾ ਮੁਹੰਮਦ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਨਾਰਦ ਜਨ ਭਗਤ ਸੁਹੇਲੇ ਢੋਲੇ ਗਾਉਣਗੇ। ਗੁਰ ਚੇਲੇ ਖ਼ੁਸ਼ੀ ਮਨਾਉਣਗੇ। ਛੱਬੀ ਪੋਹ ਦਾ ਵਕ਼ਤ ਸੁਹਾਉਣਗੇ। ਦੋ ਇਕ ਦਾ ਰੂਪ ਵਟਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਉਣਗੇ। ਛੱਬੀ ਪੋਹ ਕਹੇ ਜਨ ਭਗਤੋ ਮੇਰਾ ਵਕ਼ਤ ਹੋਣਾ ਸੁਹੰਜਣਾ, ਪ੍ਰਭ ਦੇਵੇ ਮਾਣ ਵਡਿਆਈਆ। ਜੋਤ ਜਗਾਏ ਆਦਿ ਨਿਰੰਜਣਾ, ਨੂਰ ਨੁਰਾਨਾ ਅਗੰਮ ਅਥਾਹੀਆ। ਜਿਸ ਗ਼ਰੀਬ ਨਿਮਾਣਿਆਂ ਲਾਉਣਾ ਅੰਗਣਾ, ਆਪਣੀ ਗੋਦ ਟਿਕਾਈਆ। ਨੂਰੀ ਨੂਰ ਚਮਕਾ ਕੇ ਚੰਦਨਾ, ਜੋਤੀ ਜਾਤਾ ਡਗਮਗਾਈਆ। ਜਨ ਭਗਤੋ ਘਰੋਂ ਸਭ ਨੇ ਕਰਕੇ ਚਲਣਾ ਬੰਦਨਾ, ਧੂੜੀ ਮਸਤਕ ਖ਼ਾਕ ਰਮਾਈਆ। ਪ੍ਰੇਮ ਪਿਆਰ ਦਾ ਪਰਸਾਦਿ ਛਕਣਾ,

ਗ੍ਰਹਿ ਗ੍ਰਹਿ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤ ਬਾਵਨ ਧਾਰ ਸੁਹਾਉਣਗੇ। ਬਵੰਜਾ ਬਵੰਜਾ ਰੰਗ ਰੰਗਾਉਣਗੇ। ਪੀਲੇ ਟਿੱਕੇ ਮਸਤਕ ਵਿਚ ਲਗਾਉਣਗੇ। ਵੱਡੇ ਨਿੱਕੇ ਰੰਗ ਨਾ ਕੋਇ ਰੰਗਾਉਣਗੇ। ਚਿੱਟੇ ਬਸਤਰ ਸਾਰੇ ਪਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਉਣਗੇ। ਬਵੰਜਾ ਹੋਣਗੇ ਸ਼ਸਤਰਧਾਰੀ, ਖੰਡੇ ਖੜਗ ਨਾਲ ਵਡਿਆਈਆ। ਬਵੰਜਾ ਰੂਪ ਬਦਲ ਕੇ ਨਾਰੀ, ਖੁਲ੍ਹੀ ਮੇਂਢੀ ਦੇਣ ਵਖਾਈਆ। ਬਵੰਜਾ ਬਣ ਕੇ ਸ਼ਾਹ ਸਿਕਦਾਰੀ, ਕਲਗੀ ਸੀਸ ਲਗਾਈਆ। ਬਵੰਜਾ ਨੇਤਰ ਰੋਵਣ ਜ਼ਾਰੋ ਜ਼ਾਰੀ, ਹੰਝੂਆਂ ਹਾਰ ਬਣਾਈਆ। ਬਵੰਜਾ ਬਣੇ ਹੋਣ ਪੁਜਾਰੀ, ਤਸਬੀ ਮਾਲਾ ਹੱਥ ਉਠਾਈਆ। ਬਵੰਜਾ ਚੜ੍ਹੀ ਹੋਵੇ ਖ਼ੁਮਾਰੀ, ਮਸਤੀ ਵੰਡ ਵੰਡਾਈਆ। ਬਵੰਜਾ ਬਣੇ ਹੋਣ ਭੰਡਾਰੀ, ਫੁਲਕੇ ਪੰਜ ਪੰਜ ਹੱਥ ਉਠਾਈਆ। ਬਵੰਜਾ ਬਣੇ ਹੋਣ ਪੁਜਾਰੀ, ਸੋਹਣਾ ਰੂਪ ਬਦਲਾਈਆ। ਪੰਜਾਂ ਦੀ ਬਵੰਜਾ ਨਾਲ ਹੋਵੇ ਯਾਰੀ, ਪੰਜ ਪਿਆਰੇ ਜੋੜ ਜੁੜਾਈਆ। ਪੰਜ ਦਰਬਾਰੀ ਮਸਤਕ ਲਿਖ ਕੇ ਲਾਈ ਹੋਵੇ ਮੌਤ ਲਾੜੀ, ਨੀਲੇ ਰੰਗ ਨਾਲ ਲਿਖਾਈਆ। ਪੰਜਾਂ ਲਿਖਾਰੀਆਂ ਬਿਨਾ ਮੁੱਛ ਤੋਂ ਰਖੀ ਹੋਵੇ ਦਾਹੜੀ, ਆਪਣਾ ਰੂਪ ਜਣਾਈਆ। ਬਵੰਜਾ ਮਾਰਦੇ ਆਉਣ ਤਾੜੀ, ਤੂੰ ਹੀ ਪਿਤਾ ਤੂੰ ਹੀ ਮਾਈਆ। ਬਵੰਜਾ ਫਿਰਨ ਪਿਛੇ ਅਗਾੜੀ, ਭੱਜਣ ਵਾਹੋ ਦਾਹੀਆ। ਬਵੰਜਾ ਬੀਬੀਆਂ ਗੀਤ ਗਾਉਣਗੀਆਂ ਪਹਾੜੀ, ਸੋਹਣਾ ਰਾਗ ਸੁਣਾਈਆ। ਬਵੰਜਾ ਫੜੀ ਹੋਵੇ ਹੱਥ ਪਟਾਰੀ, ਪਟਨੇ ਵਾਲਾ ਲਿਖਣਾ ਚਾਈਂ ਚਾਈਂਆ। ਬਵੰਜਾ ਕੱਜਲ ਨੈਣ ਹੋਵੇ ਧਾਰੀ, ਕਾਲਾ ਰੰਗ ਸੁਹਾਈਆ। ਬਵੰਜਾ ਰੂਪ ਬਣਿਆ ਹੋਵੇ ਪਨਿਹਾਰੀ, ਪਨਘਟ ਆਪਣਾ ਆਪ ਬਣਾਈਆ। ਬਵੰਜਾ ਕੀਤਾ ਹੋਵੇ ਸ਼ਿੰਗਾਰੀ, ਸੀਸ ਸੱਗੀ ਨਾਲ ਵਡਿਆਈਆ। ਬਵੰਜਾ ਗੁਰਮੁਖ ਚਰਨ ਚਰਨ ਨਾਲ ਆਉਣਗੇ ਝਾੜੀ, ਪੈਰ ਪੈਰ ਨਾਲ ਬਦਲਾਈਆ। ਬਵੰਜਾ ਬਾਵਨ ਧਾਰ ਨਾਲ ਦੋਹਾਂ ਹੱਥਾਂ ਦੀ ਮਾਰਨ ਉਡਾਰੀ, ਸੋਹਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ । ਛੱਬੀ ਪੋਹ ਕਹੇ ਮੇਰਾ ਦਿਵਸ ਸੁਹੰਜਣਾ ਆਉਣਾ, ਮੈਂ ਸਚ ਦਿਆਂ ਸੁਣਾਈਆ। ਸਭ ਨੇ ਇਕੋ ਗੀਤ ਗਾਉਣਾ, ਦੂਜਾ ਰਾਗ ਨਾ ਕੋਇ ਸੁਣਾਈਆ। ਇਕੋ ਇਸ਼ਟ ਮਨਾਉਣਾ, ਪੁਰਖ ਅਕਾਲ ਸੀਸ ਝੁਕਾਈਆ। ਇਕੋ ਘਰ ਵਸਾਉਣਾ, ਗ੍ਰਹਿ ਮੰਦਰ ਮਿਲੇ ਵਡਿਆਈਆ। ਬਾਵਨ ਧਾਰ ਬਵੰਜਾ ਰੰਗ ਰੰਗਾਉਣਾ, ਰੰਗਤ ਪੀਲੀ ਪਗੜੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਨਵ ਨਵ ਦੀ ਧਾਰ, ਪ੍ਰਭ ਸੋਹਣੀ ਵੰਡ ਵੰਡਾਈਆ। ਹਰਿ ਸੰਗਤ ਸੰਗਤ ਪਿਆਰ, ਹਰਿ ਮੇਲਾ ਸਹਿਜ ਸੁਭਾਈਆ। ਹਰਿ ਸੰਗਤ ਸੰਗਤ ਦੀਦਾਰ, ਦਰਸ਼ਨ ਧੁਰਦਰਗਾਹੀਆ। ਹਰਿ ਸੰਗਤ ਗੁਲਸ਼ਨ ਧਰਮ ਦੀ ਮੌਲੇ ਬਹਾਰ, ਰੁੱਤ ਬਸੰਤ ਵਡਿਆਈਆ। ਸਭ ਨੇ ਬੋਲਣਾ ਇਕ ਜੈਕਾਰ, ਇਕ ਅਵਾਜ਼ ਉਠਾਈਆ। ਬਵੰਜਾ ਵਾਰ ਸਭ ਕਰਨਗੇ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਬਵੰਜਾ ਭੇਟਾ ਕਰਨਗੇ ਅਪਰ ਅਪਾਰ, ਜਿਸ ਦਾ ਭੇਵ ਨਾ ਕੋਇ ਜਣਾਈਆ। ਬਵੰਜਾ ਪ੍ਰੇਮ ਦੀ ਵਜਾਉਂਦੇ ਆਉਣ ਸਿਤਾਰ, ਸੋਈ ਸੁਰਤ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਜਨ ਭਗਤੋਂ ਤੁਹਾਡੀ ਮੇਰੇ ਨਾਲ ਹਿੱਸਾ

ਪੱਤੀ, ਸੱਜਣੋ ਦਿਆਂ ਜਣਾਈਆ। ਤੁਸਾਂ ਫ਼ਿਕਰ ਨਾ ਕਰਨਾ ਰਤੀ, ਰਤਨ ਅਮੋਲਕ ਹੀਰਿਓ ਮਿਲੇ ਵਡਿਆਈਆ। ਤੁਹਾਡਾ ਮਾਲਕ ਕਮਲਾਪਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਤੁਸਾਂ ਖ਼ੁਸ਼ੀਆਂ ਵਿਚ ਦੇਗਾਂ ਚਾੜ੍ਹਨੀਆਂ ਛੱਤੀ, ਚਾਵਲ ਰਾਵਲ ਨਾਲ ਵਡਿਆਈਆ। ਬਾਰਾਂ ਨੌ ਅੱਠ ਸੱਤ ਮਾਝਾ ਮਾਲਵਾ ਦੁਆਬਾ ਜੰਮੂ ਖ਼ੁਸ਼ੀਆਂ ਨਾਲ ਹਿੱਸਾ ਦੇਵਣ ਘੱਤੀ, ਆਪਣੀ ਖ਼ੁਸ਼ੀ ਬਣਾਈਆ। ਇਹ ਮੰਗ ਮੰਗੀ ਸੀ ਸਪਤਸ ਰਿਖੀਆਂ ਜਿਸ ਵੇਲੇ ਬਣੇ ਜਗਤ ਦੇ ਤਪੀ, ਤਪੀਸ਼ਰ ਰੂਪ ਬਦਲਾਈਆ। ਰਾਮ ਨੇ ਸੀਤਾ ਨੂੰ ਕੀਤੀ ਪੱਕੀ, ਸਹਿਜ ਨਾਲ ਦ੍ਰਿੜਾਈਆ। ਕ੍ਰਿਸ਼ਨ ਨੇ ਰਾਧਾ ਨੂੰ ਇਸ਼ਾਰਾ ਕੀਤਾ ਨਾਲ ਅੱਖੀ, ਅੱਖੀਆਂ ਮਾਰ ਜਣਾਈਆ। ਜਿਸ ਵੇਲੇ ਆਤਮਾ ਪਰਮਾਤਮਾ ਦੀ ਬਣੀ ਸਖ਼ੀ, ਸੁਖ਼ਨ ਸਭ ਦੇ ਪੂਰ ਕਰਾਈਆ। ਉਹ ਦਾਤਾ ਗਹਿਰ ਗੰਭੀਰ ਜਿਹੜਾ ਕੱਖੋਂ ਕਰੇ ਲੱਖੀ, ਅਲਖ ਅਗੋਚਰ ਇਕ ਅਖਵਾਈਆ। ਜਿਸ ਨੇ ਚੌਥੇ ਜੁਗ ਦੀ ਤਪਾਉਣੀ ਭੱਠੀ, ਭਠਿਆਲਾ ਕਲਜੁਗ ਨਾਲ ਮਿਲਾਈਆ। ਬਵੰਜਾ ਗੁਰਮੁਖ ਅੱਗ ਡਾਹੁਣਗੇ ਇਕੱਠੀ, ਮਾਚਸ ਇਕੋ ਵਾਰ ਲਗਾਈਆ। ਮੁਹੰਮਦ ਕੂਕੇਗਾ ਮੇਰੀ ਸਦੀ ਚੌਧਵੀਂ ਜਾਂਦੀ ਨਠੀ, ਭੱਜੇ ਵਾਹੋ ਦਾਹੀਆ। ਈਸਾ ਅੱਖ ਖੋਲ੍ਹੇ ਆਪਣੀ ਪੱਟੀ, ਪਟਨੇ ਵਾਲੇ ਨਾਲ ਮਿਲਾਈਆ। ਉਠ ਵੇਖ ਲੈ ਗੋਬਿੰਦਾ ਨਿਰਗੁਣ ਜੋਤ ਇਕ ਜੱਟ ਦੀ ਬਣ ਗਈ ਜੱਟੀ, ਜੋਬਨ ਆਪਣਾ ਗਈ ਹੰਢਾਈਆ। ਨਾ ਕੋਈ ਅੱਖਰ ਪੜ੍ਹਦੀ ਨਾ ਕੋਈ ਲਿਖਦੀ ਪੱਟੀ, ਹਰਫ਼ਾਂ ਵੰਡ ਨਾ ਕੋਇ ਵੰਡਾਈਆ। ਮੂਸਾ ਕਹੇ ਉਸੇ ਦੇ ਹੁਕਮ ਵਿਚ ਸਾਨੂੰ ਭਰਨੀ ਪੈਣੀ ਚੱਟੀ, ਚੇਟਕ ਅਵਰ ਨਾ ਕੋਇ ਰਖਾਈਆ। ਕਲਜੁਗ ਕਹੇ ਮੇਰੀ ਡੋਰੀ ਜਾਣੀ ਕੱਟੀ, ਕਟਾਕਸ਼ ਆਪਣਾ ਨਾਮ ਲਗਾਈਆ। ਨਾਰਦ ਕਹੇ ਮੈਂ ਵੀ ਛੱਬੀ ਪੋਹ ਨੂੰ ਬਿਨਾ ਤੇਲ ਤੋਂ ਜਗਾਵਾਂਗਾ ਵੱਟੀ, ਸਭ ਨੂੰ ਦਿਆਂ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਵੀ ਵਸਾਂਗਾ ਘਟ ਘਟੀ, ਜਨ ਭਗਤੋ ਤੁਹਾਡੇ ਅੰਦਰ ਡੇਰਾ ਲਾਈਆ। ਜੋਤ ਜਗਾਵਾਂ ਲਟ ਲਟੀ, ਨੂਰ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਛੱਬੀ ਪੋਹ ਕਹੇ ਮੇਰਾ ਵਕ਼ਤ ਸੁਹਾਵਾ, ਜਨ ਭਗਤੋ ਮਿਲੇ ਵਡਿਆਈਆ। ਮੇਰਾ ਪ੍ਰਭੂ ਦੇ ਨਾਲ ਦਾਅਵਾ, ਦਾਅਵੇਦਾਰ ਹੋ ਕੇ ਦਿਆਂ ਸੁਣਾਈਆ। ਸਭ ਦਾ ਸਚਖੰਡ ਵਿਚ ਲੱਗਣਾ ਨਾਵਾਂ, ਨਿਰੰਕਾਰ ਬਿਨ ਅੱਖਰਾਂ ਦਏ ਲਿਖਾਈਆ। ਅੰਤ ਛਡਣਾ ਜਗਤ ਗਰਾਵਾਂ, ਗ੍ਰਹਿ ਮੰਦਰ ਸੰਗ ਨਾ ਕੋਇ ਨਿਭਾਈਆ। ਜਨ ਭਗਤੋ ਭਗਤ ਰਹੇ ਨਾ ਕੋਇ ਨਿਥਾਵਾਂ, ਸਚਖੰਡ ਮੇਲਾ ਮਿਲੇ ਸਹਿਜ ਸੁਭਾਈਆ। ਤੁਸਾਂ ਆਉਣਾ ਨਾਲ ਚਾਵਾਂ, ਚਾਉ ਘਨੇਰਾ ਇਕ ਬਣਾਈਆ। ਸਤਿਗੁਰ ਮਿਲੇ ਅੱਗੋਂ ਦੋਵੇਂ ਚੁਕ ਕੇ ਬਾਹਵਾਂ, ਬਿਨਾ ਤਨ ਵਜੂਦ ਤੋਂ ਗਲਵਕੜੀ ਲਏ ਪਾਈਆ। ਤੁਹਾਡਾ ਨਾਤਾ ਜੋੜਨਾ ਬਿਨਾ ਭਰਾਵਾਂ ਤੋਂ ਵਾਂਗ ਭਰਾਵਾਂ, ਜਿਹੜੇ ਵੀਰ ਵਿਛੜ ਕਦੇ ਨਾ ਜਾਈਆ। ਕਿਸੇ ਨੇ ਹੌਕਾ ਭਰਨਾ ਨਹੀਂ ਹਾਵਾ, ਹਾਏ ਉਫ਼ ਨਾ ਕੋਇ ਸੁਣਾਈਆ। ਯਾਦ ਰਖਿਓ ਛੱਬੀ ਪੋਹ ਕਹੇ ਤੁਸਾਂ ਸਤਿਗੁਰ ਸ਼ਬਦ ਨਾਲ ਲੈਣੀਆਂ ਲਾਵਾਂ, ਲਾਇਨ ਸਤਿਜੁਗ ਵਾਲੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਜੁਗ ਕਹੇ ਮੈਂ ਛੱਬੀ ਪੋਹ ਤੇ ਆਵਾਂਗਾ। ਜੋਤੀ ਜਾਤੇ ਪੁਰਖ ਬਿਧਾਤੇ ਵਿਚ ਸਮਾਵਾਂਗਾ। ਨਿਰਗੁਣ ਧਾਰ ਜੋੜ ਕੇ ਨਾਤੇ, ਰਿਸ਼ਤਾ ਆਪਣਾ ਇਕ ਵਖਾਵਾਂਗਾ। ਜਨ ਭਗਤੋ ਤੁਹਾਡੇ ਨਾਲ ਕਰਕੇ ਦੋ ਚਾਰ ਬਾਤੇਂ, ਬਾਤਨ ਆਪਣਾ ਭੇਵ ਖੁਲ੍ਹਾਵਾਂਗਾ। ਮੇਰੇ ਵਿਚ ਝਗੜਾ ਰਹਿਣਾ ਨਹੀਂ ਜ਼ਾਤ ਪਾਤੇ, ਦੀਨ ਮਜ਼੍ਹਬ ਨਾ ਵੰਡ ਵੰਡਾਵਾਂਗਾ। ਕਲਜੁਗ ਦੇ ਪੇਟੇ ਪਾ ਕੇ ਦੀਨ ਮਜ਼੍ਹਬ ਦੇ ਖਾਤੇ,

ਖ਼ਤਰਾ ਸ਼ਰਅ ਵਾਲਾ ਚੁਕਾਵਾਂਗਾ। ਇਕੋ ਦੱਸਕੇ ਪ੍ਰਭੂ ਦੀ ਗਾਥੇ, ਢੋਲਾ ਸੋਹਲਾ ਰਾਗ ਸੁਣਾਵਾਂਗਾ। ਜੋ ਹੋਏ ਸਹਾਈ ਅਨਾਥ ਅਨਾਥੇ, ਦੀਨ ਦਿਆਲ ਇਕ ਦ੍ਰਿੜਾਵਾਂਗਾ। ਜੋ ਲਹਿਣਾ ਦੇਣਾ ਬਦਲੇ ਮਸਤਕ ਮਾਥੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਵਾਂਗਾ। ਸਤਿਗੁਰ ਸ਼ਬਦ ਕਹੇ ਛੱਬੀ ਪੋਹ ਦਿਵਸ ਦਿਹਾੜਾ ਹੋਣਾ ਚੰਗਾ, ਸਚ ਦਿਆਂ ਸੁਣਾਈਆ। ਕੁਛ ਹਿੱਸਾ ਲੈ ਕੇ ਜਮਨਾ ਸੁਰਸਤੀ ਗੋਦਾਵਰੀ ਗੰਗਾ, ਆਪਣਾ ਪੰਧ ਮੁਕਾਈਆ। ਭੱਜਾ ਆਵੇ ਨਾਲ ਨਾਰਦ ਪੰਡਾ, ਬੋਦੀ ਖ਼ੁਸ਼ੀਆਂ ਵਾਲੀ ਹਿਲਾਈਆ। ਨਾਲੇ ਕਲਜੁਗ ਦਾ ਦੱਸਦਾ ਆਵੇ ਕੰਢਾ, ਕੰਢੀ ਘਾਟ ਦੁਹਾਈਆ। ਕਲਜੁਗ ਫੜ ਕੇ ਹੱਥ ਵਿਚ ਵਿੰਗਾ ਟੇਢਾ ਡੰਡਾ, ਭੱਜੇ ਵਾਹੋ ਦਾਹੀਆ। ਨਾਲੇ ਧਰਮ ਆਵੇ ਕਹੇ ਮੈਂ ਹੋ ਗਿਆ ਰੰਡਾ, ਮੇਰੀ ਜਗਤ ਦੁਹਾਈਆ। ਉਧਰੋਂ ਚਮਕ ਕੇ ਕਹੇ ਗੋਬਿੰਦ ਦਾ ਖੰਡਾ, ਖੜਗਾਂ ਦਏ ਹਿਲਾਈਆ। ਵੇਖੋ ਨੌ ਖੰਡ ਪ੍ਰਿਥਮੀ ਵੰਡਾ, ਹਿੱਸੇ ਦੀਨ ਦੁਨੀ ਜਣਾਈਆ। ਕੀ ਲਹਿਣਾ ਦੇਣਾ ਚੰਡ ਪਰਚੰਡਾ, ਤੀਰ ਤਰਕਸ਼ਾਂ ਨਾਲ ਕੀ ਖੇਲ ਖਿਲਾਈਆ। ਕੀ ਇਸ਼ਾਰਾ ਦੇਵੇ ਤਾਰਾ ਚੰਦਾ, ਬਿਨ ਸੈਨਤ ਸੈਨਤ ਲਗਾਈਆ। ਦੋ ਜਹਾਨ ਕਹਿਣ ਵੇਖੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਜੋਤੀ ਧਾਰ ਬਣ ਗਿਆ ਬੰਦਾ, ਬੰਦਗੀ ਤੋਂ ਰਹਿਤ ਆਪਣਾ ਖੇਲ ਖਿਲਾਈਆ। ਜਿਸ ਨਾਮ ਕਲਮੇ ਦਾ ਕਿਸੇ ਨੂੰ ਲੈਣ ਦੇਣਾ ਨਹੀਂ ਚੰਦਾ, ਮਾਇਆ ਮਮਤਾ ਵੰਡ ਨਾ ਕੋਇ ਵੰਡਾਈਆ। ਬਿਨਾ ਅਨੁਭਵ ਦ੍ਰਿਸ਼ਟੀ ਤੋਂ ਰਹਿਣ ਦੇਵੇ ਕੋਈ ਨਾ ਪੰਡਾ, ਜਗਤ ਵਿਦਿਆ ਲੇਖਾ ਢਾਹੀਆ। ਲਹਿਣਾ ਦੇਣਾ ਜਾਣੇ ਜੇਰਜ ਅੰਡਾ, ਉਤਭੁਜ ਸੇਤਜ ਵੇਖ ਵਖਾਈਆ। ਜੋ ਮੁਹੰਮਦ ਇਸ਼ਾਰਾ ਦਿਤਾ ਮੇਰਾ ਮਿਹਰਵਾਨ ਖੇਲ ਕਰੇਗਾ ਯਕ ਸ਼ੰਭਾ, ਮਹਿਬਾਨ ਬੀਦੋ ਨੂਰ ਅਲਾਹੀਆ। ਉਸ ਦਾ ਹੁਕਮ ਵਰਤਣਾ ਅਚੰਭਾ, ਅਚਰਜ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਈਆ। ਸਤਿਗੁਰ ਸ਼ਬਦ ਕਹੇ ਮੱਘਰਾ ਕੁਛ ਕਰ ਲੈ ਬਾਤ, ਆਪਣਾ ਹਾਲ ਜਣਾਈਆ। ਤੇਰੀ ਖ਼ੁਸ਼ੀਆਂ ਵਾਲੀ ਰਾਤ, ਭਿੰਨੜੀ ਵਜੇ ਵਧਾਈਆ। ਭਗਤਾਂ ਤਕ ਜਮਾਤ, ਬੈਠੇ ਆਸਣ ਲਾਈਆ। ਜਿਨ੍ਹਾਂ ਦਾ ਮਾਲਕ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਅੰਤਮ ਪੁਛੇ ਵਾਤ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸੰਗ ਆਪ ਰਖਾਈਆ। ਮੱਘਰ ਕਹੇ ਸਤਿਗੁਰ ਸ਼ਬਦ ਮੈਂ ਦੱਸਾਂ ਨਾਲ ਪਿਆਰ, ਪ੍ਰੇਮ ਵਿਚ ਜਣਾਈਆ। ਮੇਰੀ ਨਮੋ ਨਮੋ ਨਿਮਸਕਾਰ, ਜਨ ਭਗਤਾਂ ਸੀਸ ਨਿਵਾਈਆ। ਜੋ ਆਏ ਭਗਤ ਦੁਆਰ, ਬਣ ਕੇ ਪਾਂਧੀ ਰਾਹੀਆ। ਸਭ ਦੀ ਪੈਜ ਦੇਣੀ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਰਾਤੀ ਸੁਤਿਆਂ ਸਭ ਨੂੰ ਦੇਣਾ ਦੀਦਾਰ, ਛੱਬੀ ਪੋਹ ਤਕ ਖ਼ਾਲੀ ਰਹਿਣ ਕੋਇ ਨਾ ਪਾਈਆ। ਯਾਰਾਂ ਨੂੰ ਮਿਲਣਾ ਬਣ ਕੇ ਧੁਰ ਦਾ ਯਾਰ, ਯਰਾਨਾ ਸਕੇ ਨਾ ਕੋਇ ਤੁੜਾਈਆ। ਤੂੰ ਜੋਤੀ ਜਾਤਾ ਕੰਤ ਭਤਾਰ, ਕੰਤ ਕੰਤੂਹਲ ਇਕ ਅਖਵਾਈਆ। ਸ਼ਬਦੀ ਸ਼ਬਦ ਸ਼ਬਦ ਅਸਵਾਰ, ਸ਼ਾਹ ਅਸਵਾਰਾ ਇਕ ਅਖਵਾਈਆ। ਸਭ ਦਾ ਲਹਿਣਾ ਦੇਣਾ ਦੇਣਾ ਕ਼ਰਜ਼ ਉਤਾਰ, ਪੂਰਬ ਲੇਖਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਮੱਘਰ ਕਹੇ ਕਲਜੁਗ ਪ੍ਰਭੂ ਦੇ ਵੇਖ ਲੈ ਭਗਤ, ਭਗਵਨ ਦਿਤੀ ਵਡਿਆਈਆ। ਨਾਰਦਾ ਤਕ ਲੈ ਜਗਤ, ਦੀਨ ਦੁਨੀ ਪੜਦਾ ਆਪ ਉਠਾਈਆ। ਸਚ ਸਾਹਿਬ ਦਾ ਸੋਹਣਾ ਵਕ਼ਤ, ਰੁਤੜੀ ਆਪਣੇ ਨਾਲ ਮਹਿਕਾਈਆ। ਨਿਰਗੁਣ

ਧਾਰ ਬਦਲ ਕੇ ਸ਼ਕਤ, ਸ਼ਖ਼ਸੀਅਤ ਇਕ ਸਮਝਾਈਆ । ਜਨ ਭਗਤ ਸੁਹੇਲੇ ਬਣਾ ਕੇ ਉਪਰ ਧਰਤ, ਧਵਲ ਧੌਲ ਸੁਹਾਈਆ। ਜਿਨ੍ਹਾਂ ਕਾਰਨ ਆਇਆ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ । ਕੌਲ ਇਕ਼ਰਾਰ ਪੂਰੀ ਕਰੇ ਸ਼ਰਤ, ਸ਼ਰਅ ਤੋਂ ਬਾਹਰ ਕਢਾਈਆ। ਘਰ ਸੁਹਾ ਕੇ ਉਪਰ ਅਰਸ਼, ਅਰਸ਼ੀ ਪ੍ਰੀਤਮ ਦਏ ਵਡਿਆਈਆ । ਜਨਮ ਜਨਮ ਦੀ ਮੇਟ ਕੇ ਹਰਸ, ਹਵਸ ਦਏ ਗਵਾਈਆ। ਜਨ ਭਗਤੋ ਸੰਮਤ ਸ਼ਹਿਨਸ਼ਾਹੀ ਦਾ ਸ਼ਹਾਨਾ ਜਾਵੇ ਬਰਸ, ਬਰਸੀ ਖ਼ੁਸ਼ੀਆਂ ਨਾਲ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਚੀ ਸਰਕਾਰਾ।