੭ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਰਾਮ ਲੀਲਾ ਗਰਾਉਂਡ ਦਿੱਲੀ ਵਿਖੇ ਪੰਜਵੇਂ ਵਿਸ਼ਵ ਧਰਮ ਸਮੇਲਨ ਸਮੇਂ
ਸਚ ਪ੍ਰਾਰਥਨਾ ਉਪ ਰਾਸ਼ਟਰਪਤੀ ਜੋਤੀ, ਜੋਤੀ ਹਰਿ ਜਣਾਈਆ। ਮਾਨਵ ਜ਼ਾਤੀ ਸਾਰੀ ਸਮਝਣੀ ਇਕੋ ਗੋਤੀ, ਮਾਨਸ ਮਾਨੁਖ ਮਾਨਵ ਵੰਡ ਨਾ ਕੋਇ ਵੰਡਾਈਆ। ਸਭ ਦੀ ਸੁਰਤ ਉਠਾਉਣੀ ਸੋਤੀ, ਸ਼ਬਦੀ ਡੰਡਾ ਹੱਥ ਉਠਾਈਆ। ਮੁਨੀ ਸੁਸ਼ੀਲ ਕੁਮਾਰ ਬਤਰਾ ਇਕੋ ਇਕ ਤੇ ਇਕੋ ਯਾਰ ਤੇ ਇਕੋ ਲੰਗੋਟੀ, ਦੂਜਾ ਨਜ਼ਰ ਕੋਇ ਨਾ ਆਈਆ। ਆਤਮਾ ਪਰਮਾਤਮਾ ਸਿਖਿਆ ਸਾਰਿਆਂ ਸਾਧੂਆਂ ਸੰਤਾਂ ਮਹਾਤਮਾ ਸੂਫ਼ੀ ਫ਼ਕੀਰਾਂ ਦਰਵੇਸ਼ਾਂ ਜਗਿਆਸੂਆਂ ਸਿਆਸਤਦਾਨਾਂ ਰਾਸ਼ਟਰਪਤੀ ਉਪਰਾਸ਼ਟਰਪਤੀ ਪਰਧਾਨ ਮੰਤਰੀਆਂ ਬਹੁਤੀ, ਬਹੁਤੀ ਸਿਖਿਆ ਕੰਮ ਕਿਸੇ ਨਾ ਆਈਆ। ਵੇਖੋ ਖੇਲ ਇਕ ਮੰਚ ਇਕ ਸਟੇਜ ਸਾਰੇ ਪਿਆਰ ਮੁਹੱਬਤ ਵਿਚ ਇਕ ਦੂਜੇ ਦੇ ਸਾਥੀ ਬਣ ਜਾਓ ਕਿਸੇ ਦੀ ਮਤਿ ਰਹੇ ਨਾ ਥੋਥੀ, ਆਤਮ ਪਰਮਾਤਮ ਨੂਰ ਨੁਰਾਨਾ ਪਾਰਬ੍ਰਹਮ ਬ੍ਰਹਮ ਇਕ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦੇਵਣਹਾਰਾ ਏਕਾ ਵਰ, ਏਕਾ ਰੰਗ ਰੰਗਾਏ ਖ਼ਾਲਕ ਖ਼ਲਕ ਖ਼ੁਦਾਈਆ।
੮ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਰਾਮ ਲੀਲਾ ਗਰਾਉਂਡ ਦਿੱਲੀ ਸ਼ਹਿਰ
ਪੰਜਵੀਂ ਵਿਸ਼ਵ ਧਰਮ ਸਮੇਲਨ ਸਮੇਂ ਸਟੇਜ ਤੇ
ਸੁਣੋ ਸੰਤੋ ਸੂਫ਼ੀ ਫ਼ਕੀਰੋ ਦਰਵੇਸ਼ੋ ਜਗਿਆਸੂਓ ਪ੍ਰਭੂ ਦੇ ਪ੍ਰੇਮੀਓ ਪਿਆਰਿਓ ਭਗਤੋ ਵਰਡ ਕਾਨਫ਼ਰੰਸ ਦਾ ਕਰਨਾ ਹਿਤਾ ਨਵੰਬਰ ਦਿਵਸ ਬਾਈ, ਬਾਈਬਲ ਦਾ ਲੇਖਾ ਸਭ ਦੇ ਅੰਦਰੋਂ ਰਿਹਾ ਜਣਾਈਆ। ਸਾਰੇ ਨਿਗਾਹ ਮਾਰ ਲਉ ਮਹਾਰਾਜ ਸੰਤ ਕਿਰਪਾਲ ਸਿੰਘ ਦੀ ਧਾਰ ਦੀ ਧਾਰ ਵਿਚੋਂ ਸਾਡੇ ਸਾਹਮਣੇ ਬੈਠੀ ਐਹ ਤਾਈ, ਉਹ ਤਖ਼ਤਾਂ ਦਾ ਮਾਲਕ ਤਖ਼ਤ ਨਿਵਾਸੀ ਤਖ਼ਤ ਮਾਨਵ ਏਕਤਾ ਦਾ ਰਿਹਾ ਸੁਹਾਈਆ। ਅੱਜ ਉਸ ਦੇ ਪਿਆਰ ਦੀ ਹਰ ਹਿਰਦੇ ਵਿਚ ਦੇ ਦਿਓ ਦੁਹਾਈ, ਢੋਲਾ ਸੋਹਲਾ ਇਕੋ ਇਕ ਨਾਮ ਦਾ ਗਾਈਆ। ਮਿਤਰੋ ਸੱਜਣੋ ਪ੍ਰੇਮੀਓ ਪਿਆਰਿਓ ਅੱਜ ਉਸ ਕਿਰਪਾਲ ਦੀ ਜੁਦਾਈ, ਜਿਸ ਦੇ ਵਿਛੋੜੇ ਵਿਚ ਰੌਣਕ ਨਜ਼ਰ ਕੋਇ ਨਾ ਆਈਆ। ਸਾਰੇ ਸਾਵਧਾਨ ਹੋ ਜਾਓ ਹਿੰਦੂ ਮੁਸਲਿਮ ਸਿੱਖ ਈਸਾਈ, ਬੋਧੀ ਜੈਨੀ
ਆਪਣਾ ਅੰਤਰ ਲਓ ਟਿਕਾਈਆ। ਮਾਨਵ ਏਕਤਾ ਜਗਤ ਕਥਾ ਕਹਾਣੀ ਨਹੀਂ ਰਸਨਾ ਕਹਿਣਾ ਭਾਈ ਭਾਈ, ਅੰਤਰ ਅੰਤਰ ਨਿਰੰਤਰ ਆਤਮ ਪਰਮਾਤਮ ਦਰਸ਼ਨ ਦੇਣਾ ਥਾਉਂ ਥਾਈਂਆ। ਵਾਅਦਾ ਕਰ ਲਓ ਇਕ ਖ਼ੁਦਾ ਇਕ ਪਰਮਾਤਮਾ ਇਕ ਅੱਲਾ ਵਾਹਿਗੁਰੂ ਗਾਡ ਉਸ ਦੇ ਨਾਮ ਕਲਮਿਆਂ ਦੀ ਅੱਜ ਹੱਥੋ ਹੱਥ ਇਕ ਦੂਜੇ ਨਾਲ ਕਰ ਲਈਏ ਸਾਈ, ਸਭ ਦਾ ਮਾਲਕ ਤੇ ਸਾਂਈ ਗੁਸਾਂਈ ਇਕੋ ਨਜ਼ਰੀ ਆਈਆ। ਜਿਸ ਦੀ ਯਾਦ ਵਿਚ ਦੀਨ ਮਜ਼੍ਹਬ ਰੀਤੀ ਤਤਾਂ ਵਾਲੀ ਦੁਨੀਆ ਵਿਚ ਚਲਾਈ, ਤੇਈ ਅਵਤਾਰ ਹਜ਼ਰਤ ਈਸਾ ਮੂਸਾ ਮੁਹੰਮਦ ਨਾਨਕ ਧਾਰ ਗੋਬਿੰਦ ਸੰਗ ਬਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਬਾਈਬਲ ਤੁਰੈਤ ਗੁਰੂ ਗ੍ਰੰਥ ਸਾਹਿਬ ਜਿਸ ਦੀ ਅੱਖਰ ਅੱਖਰ ਸਿਫ਼ਤਾਂ ਵਾਲੀ ਸਲਾਹੀ, ਵਾਹਵਾ ਕਹਿ ਕੇ ਸਾਰੇ ਢੋਲੇ ਗਾਈਆ। ਉਸ ਦਾ ਇਕ ਨਾਮ ਇਕ ਪੈਗ਼ਾਮ ਇਕ ਸੰਦੇਸ਼ਾ ਇਕੋ ਰਾਮ ਇਕੋ ਰਹਿਬਰ ਜਿਸ ਨੂੰ ਸਾਰੇ ਸਯਦਿਆਂ ਵਿਚ ਕਰਨ ਸਲਾਮ, ਸਲਾਮਾਲੈਕਮ ਕਹਿ ਕੇ ਸਾਰੇ ਸੀਸ ਨਿਵਾਈਆ। ਤੁਸੀਂ ਸਾਰੇ ਮੁਸਾਫ਼ਰ ਆਤਮ ਧਾਰ ਪਰਮਾਤਮ ਦੇ ਮਿਲਣ ਵਾਲੇ ਰਾਹੀ, ਰਹਿਬਰ ਧੁਰ ਦਾ ਇਕੋ ਸ਼ਬਦ ਸਤਿਗੁਰ ਲੈਣਾ ਬਣਾਈਆ। ਜੋ ਤੁਹਾਨੂੰ ਸਦਾ ਨਾਲ ਲੈ ਕੇ ਚਲੇ ਚਾਈਂ ਚਾਈਂ, ਦੂਈ ਦੁਵੈਤ ਦਾ ਲੇਖਾ ਦਏ ਮੁਕਾਈਆ। ਤੁਹਾਡਾ ਕੋਈ ਲਹਿਣਾ ਦੇਣਾ ਜਗਤ ਜ਼ਿਮੀਂ ਧਰਨੀ ਧਰਤ ਧਵਲ ਧੌਲ ਕਾਇਨਾਤ ਵਿਚ ਵਖ ਵਖ ਨਹੀਂ ਕੋਈ ਥਾਈਂ, ਇਕ ਤੁਹਾਡਾ ਟਿਕਾਣਾ ਸਚਖੰਡ ਦਰਗਾਹ ਸਾਚੀ ਮੁਕ਼ਾਮੇ ਹਕ ਜਿਥੇ ਇਕੋ ਨੂਰ ਅਲਾਹੀਆ। ਇਹ ਜ਼ਿੰਦਗੀ ਜ਼ਿੰਦਗਾਨੀ ਮਾਤਲੋਕ ਵਿਚ ਭਾਵੇਂ ਇਸ ਨੂੰ ਸੈਂਕੜੇ ਬਰਸ ਸਮਝ ਲਓ ਤੇ ਭਾਵੇਂ ਸਮਝ ਲਓ ਦਿਨ ਢਾਈ, ਢਈਆ ਗੋਬਿੰਦ ਵਾਲਾ ਦਏ ਗਵਾਹੀਆ। ਜੋ ਇਲਹਾਮ ਦਿਤਾ ਜੋ ਪੈਗ਼ਾਮ ਦਿਤਾ ਜਬਰਾਈਲ ਵਹੀ ਨਾਜ਼ਲ ਹੋ ਕੇ ਹਜ਼ਰਤ ਮੁਹੰਮਦ ਸਾਹਿਬ ਨੂੰ ਸੰਦੇਸ਼ਾ ਇਕ ਅਲਾਹੀ, ਸਦੀ ਚੌਧਵੀਂ ਕੂਕ ਕੂਕ ਰਹੀ ਸੁਣਾਈਆ। ਆਉ ਹਜ਼ਰਤ ਮੂਸਾ ਮੁਸਲਸਲ ਰਿਹਾ ਜਣਾਈ, ਈਸਾ ਵੀਹਵੀਂ ਸਦੀ ਆਪਣੀ ਨਾਲ ਮਿਲਾਈਆ। ਨਾਨਕ ਗੋਬਿੰਦ ਗਿਆ ਸਮਝਾਈ, ਏਕਾ ਰੂਪ ਸਤਿ ਸਰੂਪ ਪਾਰਬ੍ਰਹਮ ਪਤਿਪਰਮੇਸ਼ਵਰ ਇਕ ਇਕੱਲਾ ਜਿਸ ਨੂੰ ਸਾਰੇ ਸੱਯਦਿਆਂ ਵਿਚ ਸੀਸ ਨਿਵਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਦੇਵਣਹਾਰਾ ਜਿਸ ਨੂੰ ਕਹਿੰਦੇ ਅਗੰਮ ਅਥਾਹੀ, ਅਲਖ ਅਗੋਚਰ ਘਟ ਘਟ ਅੰਤਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ । ਬਾਈ ਨਵੰਬਰ ਕਹੇ ਮਿਤਰੋ ਮੈਂ ਆ ਗਿਆ ਆਜ, ਜੁਗ ਚੌਕੜੀ ਤੋਂ ਬਦਲ ਬਦਲ ਕੇ ਆਪਣਾ ਪੰਧ ਮੁਕਾਈਆ। ਵਿਸ਼ਵ ਧਰਮ ਵਾਲਿਓ ਮੈਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਬੜੇ ਧਰਮ ਸਮਾਜ, ਰੀਤੀ ਨੀਤੀ ਮਾਨਵ ਮਾਨੁਖ ਮਾਨੁਸ਼ ਵਿਚ ਜੁਗ ਜੁਗ ਬਦਲਦੀ ਆਈਆ। ਹੁਣ ਸਾਰੇ ਇਕੱਠੇ ਹੋ ਕੇ ਇਕ ਦਿਉ ਆਵਾਜ਼, ਪਰਮ ਪੁਰਖ ਪਰਮਾਤਮ ਅਸੀਂ ਤੇਰੇ ਆਤਮ ਤੂੰ ਸਭ ਦਾ ਪਿਤਾ ਮਾਈਆ। ਆਪਣੀ ਸੁਰਤੀ ਅੰਦਰ ਮਨ ਦੀ ਕਲਪਣਾ ਵਿਚੋਂ ਜਾਏ ਜਾਗ, ਸ਼ਰਅ ਸ਼ਰੀਅਤ ਜਗਤ ਵਾਲਾ ਪੰਧ ਮੁਕਾਈਆ । ਇਕ ਸਾਹਿਬ ਦਾ ਪਰਮ ਪੁਰਖ ਦਾ ਵਾਹਿਦ ਖ਼ੁਦਾ ਦੇ ਹੁਕਮ ਦਾ ਚਲਣਾ ਰਾਜ, ਰਈਅਤ ਸਾਰੇ ਇਕੋ ਵਾਰ ਹੋ ਕੇ ਦਿਉ ਵਖਾਈਆ । ਤੁਹਾਡੀ ਇਕੋ ਦੇ ਹੱਥ ਵਿਚ ਹੋਵੇ ਵਾਗ, ਇਕੋ ਹੁਕਮ ਦੇਣ ਵਾਲਾ ਹੋਵੇ ਧੁਰ ਦਾ ਮਾਹੀਆ। ਇਕੋ ਸ਼ਬਦ ਇਕੋ ਧੁਨ ਇਕੋ ਨਾਦ ਇਕ ਅਵਾਜ਼ ਪਾਰਜ਼ਾਤ, ਜਿਸ ਨੂੰ ਸਾਰੇ ਆਦਿ ਜੁਗਾਦਿ ਜੁਗ ਚੌਕੜੀ ਨਿਰਅੱਖਰ ਧਾਰ ਅੱਖਰਾਂ ਵਿਚ ਗਾਈਆ। ਸਭ ਦੇ ਉੱਤਮ ਤੇ ਵੱਡੇ ਸ੍ਰੇਸ਼ਟ ਹੋਣ ਭਾਗ, ਜੋ ਇਕ ਮੰਚ ਉਤੇ ਇਕ ਸਟੇਜ ਉਤੇ ਇਕ ਧਰਮ ਦੀ ਧਾਰ ਤੇ ਮੁਹੱਬਤ
ਦੇ ਪਿਆਰ ਵਿਚ ਬੈਠੇ ਇਕੱਠੇ ਹੋ ਕੇ ਵੱਡੇ ਛੋਟੇ ਸਭੇ ਭਾਈ ਭਾਈਆ। ਅਗੇ ਦਾ ਸਮਾਂ ਵੇਖਿਓ ਇਕ ਦੋ ਚਾਰ ਪੰਜ ਛੇ ਸਤਵੇਂ ਸਾਲ ਤੋਂ ਬਾਦ ਕੀ ਖੇਲ ਖੇਲਣਾ ਉਸ ਪਰਵਰਦਿਗਾਰ ਸਾਂਝੇ ਯਾਰ, ਜਿਸ ਨੂੰ ਕਹਿੰਦੇ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਦਾਤਾ ਬੇਪਰਵਾਹੀਆ। ਬਾਈ ਨਵੰਬਰ ਕਹੇ ਮੈਂ ਸਾਰੇ ਵੇਖੇ ਮੁਨੀਸ਼ਰ ਜੁਗੀਸ਼ਰ ਤਪੀਸ਼ਰ ਫ਼ਕੀਰ ਸਾਧੂ ਸੰਤ, ਸੱਜੇ ਖੱਬੇ ਅਗੇ ਪਿਛੇ ਧਿਆਨ ਲਗਾਈਆ। ਸਭ ਦਾ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਇਕੋ ਕੰਤ, ਕੰਤ ਕੰਤੂਹਲ ਕਹਿ ਕੇ ਜਿਸ ਨੂੰ ਸਾਰੇ ਗਾਈਆ । ਉਸੇ ਦੇ ਨਾਮ ਉਸੇ ਦੇ ਕਲਮੇ ਉਸੇ ਦੀ ਬਾਣੀ ਉਸੇ ਦੀ ਸਿਫ਼ਤ ਉਸੇ ਦੀ ਸਲਾਹ ਉਸੇ ਦੇ ਮੰਤ, ਰਸਨਾ ਜਿਹਵਾ ਢੋਲੇ ਗਾ ਗਾ ਦੀਨ ਦੁਨੀ ਆਪਣਾ ਝਟ ਲੰਘਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਅਗੇ ਲੰਘ ਗਏ ਅਣਗਣਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਅਗੇ ਸਾਰੇ ਮਾਨਵ ਇਕ ਪਿਆਰ ਵਿਚ ਇਕੱਠੇ ਹੋ ਜਾਓ ਏਸ ਧਰਤੀ ਉਤੇ ਰੁਤ ਬਣਾ ਦਿਉ ਬਸੰਤ, ਪੱਤ ਟਹਿਣੀ ਫਲ ਫੁਲਵਾੜੀ ਦੀਨ ਮਜ਼੍ਹਬਾਂ ਵਾਲੀ ਦਿਉ ਮਹਿਕਾਈਆ। ਯਾਦ ਰਖ ਲਉ ਸਦੀ ਚੌਧਵੀਂ ਦਾ ਹੋਣ ਵਾਲਾ ਅੰਤ, ਬੀਸਵੀਂ ਦਾ ਸੰਦੇਸ਼ਾ ਦਿਤਾ ਉਸ ਨੂਰ ਅਲਾਹੀਆ। ਨਾਨਕ ਦੀ ਧਾਰ ਨੇ ਗੋਬਿੰਦ ਉਪਜਾਏ ਸੰਤ, ਢਈਏ ਦਾ ਲੇਖਾ ਜਣਾਏ ਬੇਪਰਵਾਹੀਆ। ਸੋਏ ਨਹੀਂ ਰਹਿਣਾ ਸਭ ਜੀਵ ਜੰਤ, ਨੌ ਖੰਡ ਪ੍ਰਿਥਮੀ ਸੱਤ ਦੀਪ ਬੱਚਾ ਬੱਚਾ ਸਾਰੇ ਅੰਤਰ ਨਿਰੰਤਰ ਆਪਣੀ ਅੱਖ ਲਓ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪਣੇ ਹੱਥ ਰਖਾਈਆ। ਬਾਈ ਨਵੰਬਰ ਕਹੇ ਮੇਰਾ ਇਕੱਠ ਕੀਤਾ ਮੁਨੀ ਸੁਸ਼ੀਲ, ਸੁਸ਼ੀਲਤਾ ਵਿਚ ਜਣਾਈਆ। ਪਰ ਮੈਂ ਇਕ ਦਿਵਸ ਦਿਹਾੜਾ ਮੇਰੀ ਮਾਨਵਤਾ ਅਗੇ ਅਪੀਲ, ਬਿਨ ਹੱਥਾਂ ਤੋਂ ਹੱਥ ਬੰਨ੍ਹ ਕੇ ਦਿਆਂ ਸੁਣਾਈਆ। ਜਗਿਆਸੂਓ ਸੰਸਾਰੀਓ ਧਰਮ ਦੇ ਪਿਆਰ ਵਿਚ ਅੰਦਰੋਂ ਬਦਲ ਲਓ ਆਪਣੀ ਦਲੀਲ, ਮਨ ਦੇ ਵਿਚਾਰ ਮਨ ਵਿਚ ਲਓ ਦਬਾਈਆ। ਤੁਹਾਡਾ ਲਹਿਣਾ ਦੇਣਾ ਉਸ ਦਰਗਾਹ ਤੇ ਸਚੇ ਘਰ ਵਿਚ ਜਿਥੇ ਇਕੋ ਮਾਲਕ ਸਾਰਿਆਂ ਦਾ ਛੈਲ ਛਬੀਲ, ਜਿਸ ਦੀਨ ਮਜ਼੍ਹਬ ਦਾ ਲੇਖਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ।
੨੦ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਪੰਜ ਤਤ ਕਹਿਣ ਪ੍ਰਭ ਆਦਿ ਜੁਗਾਦੀ ਨਿਹਕੇਵਾ, ਨਿਹਚਲ ਧਾਮ ਧੁਰ ਦੇ ਰਾਮ ਤੇਰੀ ਵਡਿਆਈਆ। ਨਾਮ ਨਿਧਾਨ ਸ੍ਰੀ ਭਗਵਾਨ ਤੇਰਾ ਅਗੰਮ ਮੇਵਾ, ਪਾਰਬ੍ਰਹਮ ਪਤਿਪਰਮੇਸ਼ਵਰ ਬਿਨ ਰਸਨਾ ਜਿਹਵਾ ਚਖਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਨਿਰਗੁਣ ਧਾਰ ਦੇਵੀ ਦੇਵਾ, ਦੇਵ ਆਤਮਾ ਪਰਮਾਤਮਾ ਤੇਰੀ ਓਟ ਤਕਾਈਆ। ਸਤਿ ਸਰੂਪ ਸ਼ਾਹੋ ਭੂਪ ਪੰਜ ਤਤ ਕਹਿਣ ਸਾਡੀ ਲੇਖੇ ਲਾਉਣੀ ਸੇਵਾ, ਭਗਤ ਸੁਹੇਲੇ ਦਰ ਤੇਰੇ ਸੇਵ ਕਮਾਈਆ। ਨਾਮ ਨਿਧਾਨ ਨੌਜਵਾਨ ਕੌਸਤਕ ਮਨੀਆ ਮਸਤਕ ਲਾ ਦੇ ਥੇਵਾ, ਦੋ ਜਹਾਨ ਤੇਰੀ ਓਟ ਰਖਾਈਆ। ਤੇਰੀ ਸਿਫ਼ਤ ਸਲਾਹ ਬੇਪਰਵਾਹ
ਕਰੀਏ ਨਾਲ ਜਿਹਵਾ, ਮੁਖ ਰਸਨਾ ਨਾਲ ਵਡਿਆਈਆ । ਪੁਰਖ ਅਕਾਲੇ ਦੀਨ ਦਿਆਲੇ ਤੂੰ ਅਲਖ ਅਗੋਚਰ ਅਗੰਮ ਅਥਾਹ ਅਭੇਵਾ, ਭੇਵ ਆਪਣਾ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਬਖ਼ਸ਼ਣੀ ਚਰਨ ਧੂੜ, ਧੂੜੀ ਟਿੱਕੇ ਖ਼ਾਕ ਰਮਾਈਆ। ਦੀਨ ਦਿਆਲ ਜਾਏ ਨਾ ਭੂਲ, ਅਭੁਲ ਦੇਣੀ ਮਾਣ ਵਡਿਆਈਆ। ਸਾਡਾ ਲੇਖਾ ਰਹੇ ਨਾ ਸ਼ੰਕਰ ਨਾਲ ਤਰਸੂਲ, ਤ੍ਰੈਲੋਕੀ ਦਾ ਪੰਧ ਦੇਣਾ ਮੁਕਾਈਆ। ਤੇਰਾ ਸਚ ਸਿੰਘਾਸਣ ਸ਼ਬਦ ਭੰਘੂੜਾ ਲਈਏ ਝੂਲ, ਹੁਲਾਰਾ ਦੋ ਜਹਾਨ ਜਣਾਈਆ। ਤੂੰ ਮਾਲਕ ਖ਼ਾਲਕ ਸੁਆਮੀ ਕੰਤ ਕੰਤੂਹਲ, ਹਰਿ ਕਰਤਾ ਇਕ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੇ ਹੱਥ ਸਾਡਾ ਮੂਲ, ਆਦਿ ਅੰਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਢੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਸੇਵਕ ਤੇਰੇ ਬਰਦੇ, ਦਰ ਠਾਂਢੇ ਸੇਵ ਕਮਾਈਆ। ਬੱਚੇ ਤੇਰੇ ਘਰ ਦੇ, ਗ੍ਰਹਿ ਦੇਣੀ ਮਾਣ ਵਡਿਆਈਆ। ਦੀਨ ਦੁਨੀ ਨਾ ਰਹੀਏ ਸੜਦੇ, ਅਗਨੀ ਤਤ ਦੇਣੀ ਬੁਝਾਈਆ। ਚੁਰਾਸੀ ਵਿਚ ਨਾ ਰਹੀਏ ਲੜਦੇ, ਅੰਡਜ ਜੇਰਜ ਉਤਭੁਜ ਸੇਤਜ ਪੰਧ ਦੇਣਾ ਮੁਕਾਈਆ। ਰਾਏ ਧਰਮ ਕੋਲੋਂ ਨਾ ਰਹੀਏ ਡਰਦੇ, ਚਿਤਰ ਗੁਪਤ ਨਾ ਲੇਖ ਬਣਾਈਆ। ਸਦਾ ਸਦਾ ਸਦ ਤੇਰਾ ਦਰਸ਼ਨ ਰਹੀਏ ਕਰਦੇ, ਬਿਨ ਨੈਣਾਂ ਨੈਣ ਬਿਘਸਾਈਆ। ਸਾਡਾ ਨਵਾਂ ਘਾੜਨ ਘੜ ਦੇ, ਜੀਵਣ ਜਗਤ ਜੁਗਤ ਬਦਲਾਈਆ। ਤੇਰੀ ਮੰਜ਼ਲ ਜਾਈਏ ਚੜ੍ਹਦੇ, ਸਚਖੰਡ ਸਾਚੇ ਸੋਭਾ ਪਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਨੂੰ ਸ਼ਬਦੀ ਆਪਣਾ ਵਰ ਦੇ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਅਸੀਂ ਸੇਵਕ ਭਗਤ ਦੁਆਰ, ਨੰਨ੍ਹੇ ਬੱਚੇ ਰੂਪ ਵਟਾਈਆ। ਤੂੰ ਸਾਡਾ ਪਾਲਣਹਾਰ, ਸਿਰ ਸਿਰ ਹੱਥ ਰਖਾਈਆ। ਸਾਡਾ ਲਹਿਣਾ ਸਦਾ ਰਹੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਜਦੀ ਰਹੇ ਵਧਾਈਆ। ਭੇਵ ਰਹੇ ਨਾ ਪੁਰਖ ਨਾਰ, ਬਿਰਧ ਬਾਲਾਂ ਨੌਜਵਾਨਾਂ ਮੇਲ ਮਿਲਾਈਆ। ਆਪਣੇ ਰੰਗ ਰੰਗਣਾ ਕਰਤਾਰ, ਕ਼ੁਦਰਤ ਦੇ ਮਾਲਕ ਦੇਣੀ ਵਡਿਆਈਆ। ਸਾਡੀ ਕ਼ਬੂਲ ਕਰਨੀ ਨਿਮਸਕਾਰ, ਡੰਡਾਵਤ ਬੰਦਨਾ ਵਿਚ ਦਰ ਤੇਰੇ ਸੀਸ ਨਿਵਾਈਆ। ਤੂੰ ਬਖ਼ਸ਼ਣਹਾਰ ਇਕ ਨਿਰੰਕਾਰ, ਨਿਰਵੈਰ ਤੇਰੀ ਵਡਿਆਈਆ। ਕਲਜੁਗ ਕੂੜੀ ਕਿਰਿਆ ਵਿਚੋਂ ਕੱਢਣਾ ਬਾਹਰ, ਦੁਰਮਤ ਮੈਲ ਦੇਣੀ ਧੁਆਈਆ। ਅੰਮ੍ਰਿਤ ਰਸ ਦੇਣਾ ਠੰਢਾ ਠਾਰ, ਅਗਨੀ ਤਤ ਤਤ ਗਵਾਈਆ। ਮਸਤਕ ਧੂੜ ਬਖ਼ਸ਼ਣੀ ਛਾਰ, ਟਿੱਕੇ ਖ਼ਾਕ ਰਮਾਈਆ। ਤੂੰ ਸਾਚਾ ਪਰਵਰਦਿਗਾਰ, ਸਾਂਝਾ ਯਾਰ ਇਕ ਅਖਵਾਈਆ। ਦਰ ਤੇਰੇ ਕਰੀਏ ਪੁਕਾਰ, ਕੂਕ ਕੂਕ ਸੁਣਾਈਆ। ਤੂੰ ਦੇਣਾ ਇਕ ਅਧਾਰ, ਹਰ ਹਿਰਦਾ ਵੇਖ ਵਖਾਈਆ। ਭਗਤਾਂ ਬਣਨਾ ਮੀਤ ਮੁਰਾਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਅਸੀਂ ਸੇਵਕ ਦਰ ਤੇਰੇ ਭਿਖਾਰ, ਭਿੱਖਕਾਂ ਭਿਛਿਆ ਦੇਣੀ ਪਾਈਆ। ਸਦਾ ਸਦਾ ਸਦ ਤੇਰਾ ਕਰਦੇ ਰਹੀਏ ਦੀਦਾਰ, ਦੀਨ ਦਿਆਲ ਦਰਸ਼ਨ ਅਗੰਮ ਅਥਾਹੀਆ। ਸਾਚੀ ਮੌਲੀ ਰਹੇ ਬਹਾਰ, ਰੁਤੜੀ ਤੇਰੇ ਨਾਲ ਮਹਿਕਾਈਆ। ਭਗਤ ਸੁਹੇਲੇ ਤੇਰਾ ਗੁਲਸ਼ਨ ਤੇਰੀ ਅਗੰਮ ਗੁਲਜ਼ਾਰ, ਬਿਨ ਤੇਰੇ ਸਮਝ ਕੋਇ ਨਾ ਪਾਈਆ। ਸਾਡਾ ਲਹਿਣਾ ਦੇਣਾ ਤੇਰੇ ਹੱਥ ਕਰਤਾਰ, ਕ਼ੁਦਰਤ ਕ਼ਾਦਰ ਤੇਰੀ ਸ਼ਰਨਾਈਆ। ਲੱਖ ਚੁਰਾਸੀ ਵਿਚੋਂ ਤੇਰੇ ਭਗਤ ਸੁਹੇਲੇ ਥੋੜ੍ਹੇ ਦੋ ਚਾਰ, ਬਹੁਤੀ
ਗਣਤ ਨਾ ਕੋਇ ਗਿਣਾਈਆ। ਸਾਡੀ ਆਸ਼ਾ ਮਨਸਾ ਪੂਰੀ ਕਰਨੀ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਵੇਖਣ ਚਾਈਂ ਚਾਈਂਆ। ਤੇਈ ਅਵਤਾਰ ਜਾਣ ਬਲਿਹਾਰ, ਖ਼ੁਸ਼ੀਆਂ ਢੋਲੇ ਗਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਕਹੇ ਪੁਕਾਰ, ਵਾਹਵਾ ਤੇਰੀ ਬੇਪਰਵਾਹੀਆ। ਨਾਨਕ ਗੋਬਿੰਦ ਬੋਲੇ ਜੈਕਾਰ, ਤੂੰ ਹੀ ਤੂੰ ਹੀ ਰਾਗ ਅਲਾਹੀਆ। ਤੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਕਿਛ ਕਹਿਣ ਕੋਇ ਨਾ ਪਾਈਆ। ਭਗਤ ਸੁਹੇਲੇ ਦੇਣੇ ਤਾਰ, ਦਰ ਤੇਰੇ ਆਸ ਰਖਾਈਆ। ਪੰਜ ਤਤ ਤਨ ਸੇਵਕ ਸੇਵਾਦਾਰ, ਸਾਚੀ ਸੇਵ ਕਮਾਈਆ। ਵੀਹ ਮੱਘਰ ਕਹੇ ਮੈਂ ਖ਼ੁਸ਼ੀਆਂ ਦਾ ਕਰਾਂ ਇਜ਼ਹਾਰ, ਸਿਫ਼ਤੀ ਢੋਲੇ ਗਾਈਆ। ਮੰਜ਼ਲ ਕਿਸੇ ਨਾ ਰਹੇ ਕੋਈ ਦੁਸ਼ਵਾਰ, ਪਾਂਧੀਆਂ ਪੰਧ ਦੇਣਾ ਮੁਕਾਈਆ। ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤ ਤੇਰਾ ਪਰਿਵਾਰ, ਪਰਮ ਪੁਰਖ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਚਰਨ ਕਵਲ ਉਪਰ ਧਵਲ ਇਕ ਉਧਾਰ, ਉਦਰ ਦਾ ਲੇਖਾ ਦੇਣਾ ਮੁਕਾਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਡਡਵਾਂ ਜ਼ਿਲਾ ਗੁਰਦਾਸਪੁਰ ਜੁਗਿੰਦਰ ਸਿੰਘ ਦੇ ਗ੍ਰਹਿ,
ਜਗੀਰ ਸਿੰਘ ਸੋਹਲ, ਪਰਸਿੰਨ ਕੌਰ ਫ਼ਤਿਹ ਨੰਗਲ, ਦਰਸ਼ਨ ਸਿੰਘ ਨਯਾਸ਼ਾਲਾ,
ਕਰਮ ਸਿੰਘ ਨਯਾਸ਼ਾਲਾ
ਪੰਜ ਤਤ ਕਹਿਣ ਪ੍ਰਭ ਆਦਿ ਜੁਗਾਦਿ ਤੇਰੇ ਮੀਤ, ਮਿਤਰ ਪਿਆਰੇ ਏਕੰਕਾਰੇ ਦਈਏ ਦ੍ਰਿੜਾਈਆ। ਨਿਤ ਨਵਿਤ ਜੁਗ ਚੌਕੜੀ ਤੇਰੀ ਵੇਖੀ ਨੀਤ, ਪਤਤ ਪੁਨੀਤ ਬੇਪਰਵਾਹੀਆ। ਸਾਡਾ ਲਹਿਣਾ ਦੇਣਾ ਲੇਖਾ ਜੁੜਿਆ ਰਿਹਾ ਨਾਲ ਮੰਦਰ ਮਸੀਤ, ਤਤਾਂ ਵੰਡਣ ਵੰਡ ਵੰਡਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਸਰਨਾਈਆ। ਮਿਹਰਵਾਨਾ ਸ੍ਰੀ ਭਗਵਾਨਾ ਸਾਨੂੰ ਕਰ ਦੇ ਠਾਂਡੇ ਸੀਤ, ਅਗਨੀ ਤਤ ਤਤ ਬੁਝਾਈਆ। ਆਤਮ ਪਰਮਾਤਮ ਤੇਰਾ ਗਾਈਏ ਗੀਤ, ਗੋਬਿੰਦ ਮੇਲਾ ਹੋਵੇ ਸਹਿਜ ਸੁਭਾਈਆ। ਨਵ ਸਤ ਪਵਿਤ੍ਰ ਕਰ ਦੇ ਨੀਤ, ਨੀਤੀਵਾਨ ਤੇਰੀ ਵਡਿਆਈਆ। ਮਾਨਸ ਦੇਹੀ ਦੀਨ ਦੁਨੀ ਲਈਏ ਜੀਤ, ਜਗ ਜੀਵਣ ਦਾਤੇ ਤੇਰੀ ਓਟ ਤਕਾਈਆ। ਮਨੂਆ ਮਨ ਤੇਰੇ ਹੁਕਮ ਵਿਚ ਹੋਵੇ ਭੈ ਭੀਤ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸਤਿ ਸਚ ਬਖ਼ਸ਼ ਚਰਨ ਪ੍ਰੀਤ, ਪ੍ਰੀਤਮ ਇਕੋ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਜਾਵੇ ਲੱਗ, ਲਗ ਮਾਤਰ ਡੇਰਾ ਢਾਹੀਆ। ਤ੍ਰੈਗੁਣ ਮੂਲ ਨਾ ਸਾੜੇ ਅੱਗ, ਅਗਨੀ ਤਤ ਨਾ ਕੋਇ ਤਪਾਈਆ। ਦਰਸ਼ਨ ਦੇਣਾ ਨਿਰਗੁਣ ਧਾਰ ਉਪਰ ਸ਼ਾਹਰਗ, ਸ਼ਹਿਨਸ਼ਾਹ ਆਪਣਾ ਪੜਦਾ ਲਾਹੀਆ। ਤੇਰਾ ਦੀਪਕ ਜੋਤੀ ਨੂਰ ਨੁਰਾਨੇ ਜਾਏ ਜਗ, ਅੰਧ ਅੰਧੇਰ ਦੇਣਾ ਮਿਟਾਈਆ । ਆਤਮ ਧਾਰ ਪਰਮਾਤਮ ਮੂਲ ਨਾ ਰਹੇ ਅਲਗ, ਵਖਰੀ ਵੰਡ ਨਾ ਕੋਇ ਵੰਡਾਈਆ। ਤੂੰ ਸਾਹਿਬ ਸੂਰਾ ਸਰਬਗ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਢੇ ਮੰਗ ਮੰਗਾਈਆ । ਪੰਜ ਤਤ ਕਹਿਣ ਪ੍ਰਭ ਅਸੀਂ ਮਾਂਗਤ ਦਰ ਭਿਖਾਰੀ, ਭਿਛਿਆ ਨਾਮ ਦੇਣੀ ਵਰਤਾਈਆ। ਤੂੰ ਸ਼ਾਹੋ ਭੂਪ ਸਿਕਦਾਰੀ, ਹਰਿ ਕਰਤਾ ਇਕ ਅਖਵਾਈਆ। ਸਾਡੀ ਪੈਜ ਦੇਣੀ ਸਵਾਰੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਵੰਡ ਰਹੇ ਨਾ ਪੁਰਖ ਨਾਰੀ, ਨਰ ਨਰਾਇਣ ਤੇਰੀ ਬੇਪਰਵਾਹੀਆ। ਜਨ ਭਗਤਾਂ ਆਤਮਾ ਰਹੇ ਨਾ ਕੁਆਰੀ, ਕੰਤ ਕੰਤੂਹਲ ਲੈਣੀ ਪਰਨਾਈਆ। ਏਥੇ ਉਥੇ ਦੋ ਜਹਾਨ ਦੇਣਾ ਉਧਾਰੀ, ਉਦਰ ਦਾ ਲਹਿਣਾ ਦੇਣਾ ਦੇਣਾ ਮੁਕਾਈਆ। ਸਚ ਨਾਮ ਦੀ ਬਖ਼ਸ਼ ਖ਼ੁਮਾਰੀ, ਖ਼ਾਲਸ ਆਪਣਾ ਰੰਗ ਰੰਗਾਈਆ। ਗ੍ਰਹਿ ਮੰਦਰ ਵਖਾ ਦੇ ਆਪਣੀ ਅਟਾਰੀ, ਸਚਖੰਡ ਸਾਚਾ ਇਕ ਜਣਾਈਆ। ਜਿਥੇ ਜਗੇ ਜੋਤ ਨਿਰੰਕਾਰੀ, ਬਿਨ ਤੇਲ ਬਾਤੀ ਡਗਮਗਾਈਆ। ਬਿਨ ਸ਼ਬਦ ਨਾਦ ਹੋਵੇ ਧੁਨਕਾਰੀ, ਅਨਰਾਗੀ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਲੈਣਾ ਮਿਲਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਪੂਰੀ ਕਰਨੀ ਆਸ, ਤ੍ਰਿਸ਼ਨਾ ਕੂੜ ਜਗਤ ਮਿਟਾਈਆ। ਸਾਡੇ ਅੰਤਰ ਦੇ ਪਰਕਾਸ਼, ਅੰਧ ਅੰਧੇਰਾ ਅੰਤਸ਼ਕਰਨ ਰਹੇ ਨਾ ਰਾਈਆ। ਬਿਨ ਗੋਪੀ ਕਾਹਨ ਪਾ ਦੇ ਰਾਸ, ਮੰਡਲ ਮੰਡਪ ਵਜਦੀ ਰਹੇ ਵਧਾਈਆ। ਤੇਰਾ ਨਾਮ ਜਪੀਏ ਬਿਨਾ ਰਸਨ ਸਵਾਸ, ਅਜਪਾ ਜਾਪ ਦੇਣੀ ਵਡਿਆਈਆ। ਪੰਧ ਮੁਕਾਉਣਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰਾਂ ਡੇਰਾ ਢਾਈਆ। ਤੂੰ ਪਰਮਾਤਮਾ ਵਸਣਾ ਸਾਡੇ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਮਾਨਵ ਮਾਨਸ ਮਾਨੁਖ ਜਨਮ ਕਰਨਾ ਰਹਿਰਾਸ, ਰਸਤਾ ਇਕੋ ਇਕ ਦਰਸਾਈਆ। ਮਨੂਆ ਮਨ ਨਾ ਰਹੇ ਉਦਾਸ, ਮਤਿ ਬੁਧਿ ਨਾ ਕੋਇ ਹਲਕਾਈਆ। ਸਾਡਾ ਲਹਿਣਾ ਮੁਕਾ ਦੇ ਨਾਲੋਂ ਸ਼ੰਕਰ ਕੈਲਾਸ਼, ਸਿਰ ਸਿਰ ਆਪਣਾ ਹੱਥ ਟਿਕਾਈਆ। ਸਚਖੰਡ ਦੁਆਰ ਏਕੰਕਾਰ ਕਰਾਉਣਾ ਵਾਸ, ਵਾਸਤਾ ਆਪਣੇ ਨਾਲ ਰਖਾਈਆ। ਮੜ੍ਹੀ ਗੋਰ ਦਾ ਲੇਖਾ ਰਹੇ ਨਾ ਵਿਚ ਪਰਭਾਸ, ਜੰਗਲ ਜੂਹ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਦਰ ਤੇਰੇ ਹੋਏ ਮੰਗਤੇ, ਮਾਂਗਤ ਹੋ ਕੇ ਝੋਲੀ ਡਾਹੀਆ। ਗੜ੍ਹ ਤੋੜ ਦੇ ਹਉਮੇ ਹੰਗਤੇ, ਹੰ ਬ੍ਰਹਮ ਦੇ ਸਮਝਾਈਆ। ਮੇਲ ਮਿਲਾ ਦੇ ਸਾਚੀ ਸੰਗਤੇ, ਸਤਿਗੁਰ ਸ਼ਬਦ ਨਾਲ ਕੁੜਮਾਈਆ । ਜਗਤ ਜਹਾਨ ਮੰਜ਼ਲ ਜਾਈਏ ਲੰਘਦੇ, ਅਗੇ ਹੋ ਨਾ ਕੋਇ ਅਟਕਾਈਆ। ਲੇਖੇ ਮੁਕਾ ਦੇ ਗ਼ਮੀ ਰੰਜ ਦੇ, ਖ਼ੁਸ਼ੀਆਂ ਰੰਗ ਚੜ੍ਹਾਈਆ । ਅਸੀਂ ਦੁਆਰਾ ਤੇਰਾ ਪੰਜ ਤਤ ਮੰਗਦੇ, ਦਰ ਠਾਂਡੇ ਸੀਸ ਨਿਵਾਈਆ। ਪੁਰਖ ਅਕਾਲੇ ਦੀਨ ਦਿਆਲੇ ਦੋ ਜਹਾਨਾਂ ਸਾਡਾ ਸੰਗ ਦੇ, ਸਗਲਾ ਸਾਥ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਬਖ਼ਸ਼ ਦੇ ਚਰਨ ਧੂੜ, ਟਿੱਕੇ ਧੂੜੀ ਖ਼ਾਕ ਰਮਾਈਆ। ਨਾਤਾ ਤੁੱਟੇ ਕੂੜੋ ਕੂੜ, ਸਤਿ ਸਚ ਵਿਚ ਸਮਾਈਆ। ਚਤੁਰ ਸੁਘੜ ਬਣਾ ਲੈ ਮੂਰਖ ਮੂੜ, ਮੁਗਧਾਂ ਆਪਣਾ ਰੰਗ ਚੜ੍ਹਾਈਆ। ਸ਼ਰਅ ਦਾ ਰਹੇ ਕੋਈ ਨਾ ਜੂੜ, ਜਗਤ ਜ਼ੰਜੀਰ ਦੇਣਾ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭ ਭਗਤ ਸੁਹੇਲੇ ਤੇਰੇ ਲੋਕਮਾਤ, ਧਰਨੀ ਧਰਤ ਧਵਲ ਸੁਹਾਈਆ। ਕਿਰਪਾ ਕਰ ਦੇ ਕਮਲਾਪਾਤ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਸਾਡਾ ਝਗੜਾ ਮੇਟ ਦੇ ਜ਼ਾਤ ਪਾਤ,
ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਚਰਨ ਕਵਲ ਜੋੜ ਦੇ ਨਾਤ, ਕੂੜੀ ਕਿਰਿਆ ਰਹੇ ਨਾ ਰਾਈਆ। ਅੱਠੇ ਪਹਿਰ ਕਰੀਏ ਪਰਭਾਤ, ਦਿਵਸ ਰੈਣ ਨਾ ਵੰਡ ਵੰਡਾਈਆ। ਕਿਰਪਾ ਕਰਨੀ ਪ੍ਰਭੂ ਪ੍ਰਭ ਆਪ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਡਾ ਲੇਖਾ ਰਹੇ ਨਾ ਰੋਗ ਸੰਤਾਪ, ਸਚ ਜਾਪ ਦੇਣਾ ਸਮਝਾਈਆ। ਜਨਮ ਕਰਮ ਦੇ ਮੇਟਣੇ ਪਾਪ, ਪਤਿਤ ਪੁਨੀਤ ਬਣਾਈਆ। ਤੂੰ ਜੋਤੀ ਜਾਤਾ ਸਾਡਾ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਸਾਡੀ ਸਚੀ ਥਾਪਣਾ ਥਾਪ, ਸਤਿਜੁਗ ਸਚ ਦੇ ਵਡਿਆਈਆ। ਕਲਜੁਗ ਪਿਛਲੀ ਪਿਛੇ ਰਹਿ ਜਾਏ ਵਾਟ, ਅਗਲਾ ਪੰਧ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਚ ਦੇਣੀ ਅਗੰਮੀ ਦਾਤ, ਦਾਤੇ ਦਾਨੀ ਮਿਹਰਵਾਨ ਮਿਹਰ ਨਜ਼ਰ ਉਠਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਸ਼ੋਹਣ ਜ਼ਿਲਾ ਗੁਰਦਾਸ ਪੁਰ
ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਮੁਕਾ ਦੇ ਉਲਟਾ ਰੁੱਖ, ਗਰਭਵਾਸ ਫੰਦ ਰਹਿਣ ਨਾ ਪਾਈਆ। ਨਿਰਗੁਣ ਧਾਰ ਬਖ਼ਸ਼ ਦੇ ਸਾਚਾ ਸੁਖ, ਸਤਿਗੁਰ ਸ਼ਬਦ ਹੋਣਾ ਸਹਾਈਆ। ਉਜਲ ਕਰਦੇ ਦੀਨ ਦੁਨੀ ਵਿਚ ਮੁਖ, ਦੁਰਮਤ ਮੈਲ ਰਹੇ ਨਾ ਛਾਹੀਆ। ਜਗਤ ਤ੍ਰਿਸ਼ਨਾ ਮੇਟ ਦੇ ਭੁਖ, ਮਾਇਆ ਮਮਤਾ ਮੋਹ ਮਿਟਾਈਆ। ਕੂੜ ਕਿਰਿਆ ਵਿਚੋਂ ਬਦਲ ਦੇ ਰੁਖ਼, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਮੇਟ ਦੇ ਦੀਨ ਦੁਨੀ, ਲੋਕਮਾਤ ਰਹਿਣ ਨਾ ਪਾਈਆ। ਸਚ ਪੁਕਾਰ ਏਕੰਕਾਰ ਆਪ ਸੁਣੀ, ਬਿਨ ਰਸਨਾ ਜਿਹਵਾ ਢੋਲੇ ਦਈਏ ਜਣਾਈਆ। ਤੂੰ ਸ਼ਾਹੋ ਭੂਪ ਵਡ ਗੁਣ ਗੁਣੀ, ਗਹਿਰ ਗੰਭੀਰ ਬੇਨਜ਼ੀਰ ਇਕ ਅਖਵਾਈਆ । ਤੇਰੇ ਨਾਮ ਦੀ ਸਦਾ ਅੰਤਰ ਉਪਜਦੀ ਰਹੇ ਧੁਨੀ, ਧੁਨ ਆਤਮਕ ਰਾਗ ਦੇਣਾ ਦ੍ਰਿੜਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਸ਼ਾਹੋ ਭੂਪ ਕੁੰਨੀ, ਗਹਿਰ ਗੰਭੀਰ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਰਹੇ ਨਾ ਲੋਕਮਾਤ, ਤਨ ਵਜੂਦ ਤੇਰੀ ਭੇਟ ਚੜ੍ਹਾਈਆ। ਤੂੰ ਆਦਿ ਜੁਗਾਦੀ ਪਿਤ ਮਾਤ, ਪੁਰਖ ਅਕਾਲ ਤੇਰੀ ਸਰਨਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਜੋੜ ਲੈ ਨਾਤ, ਸਾਕ ਸੱਜਣ ਇਕ ਅਖਵਾਈਆ। ਜੇ ਆਤਮਾ ਜੋਤੀ ਜਾਤੇ ਤੇਰੀ ਜ਼ਾਤ, ਪੰਜਾਂ ਤਤਾਂ ਹੋ ਸਹਾਈਆ। ਅੰਤ ਕੰਤ ਭਗਵੰਤ ਸਾਡੀ ਪੁਛਣੀ ਵਾਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਇਕੱਠੇ ਹੋ ਕੇ ਸੀਸ ਨਿਵਾਈਆ। ਸਤਿ ਸਚ ਤੇਰੇ ਨਾਮ ਦੀ ਮਿਲੇ ਦਾਤ, ਦਾਤੇ ਦਾਨੀ ਦੇਣੀ ਵਰਤਾਈਆ। ਤੇਰਾ ਖੇਲ ਤਕੀਏ ਬਹੁ ਬਿਧ ਭਾਂਤ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਅੰਮ੍ਰਿਤ ਰਸ ਦੇਣਾ ਅਗੰਮੀ ਬੂੰਦ ਸਵਾਂਤ, ਬਿਨ ਰਸਨਾ ਜਿਹਵਾ ਚਖਾਈਆ। ਤੇਰਾ ਦਰਸ਼ਨ ਹੋਵੇ ਇਕ ਇਕਾਂਤ, ਨੂਰ ਨੁਰਾਨੇ ਸਾਚਾ ਨੂਰ ਦੇਣਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਖ਼ਾਲੀ ਝੋਲੀ
ਦੇਣੀ ਭਰਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਭਗਤ ਸੁਹੇਲੇ, ਦਰ ਤੇਰੇ ਆਸ ਤਕਾਈਆ। ਨਿਰਗੁਣ ਧਾਰ ਸਰਗੁਣ ਕਰਨੇ ਮੇਲੇ, ਮੇਲ ਮਿਲਾਉਣਾ ਚਾਈਂ ਚਾਈਂਆ। ਏਕਾ ਰੰਗ ਰੰਗਾਉਣੇ ਗੁਰੂ ਗੁਰ ਚੇਲੇ, ਗੁਰ ਸ਼ਬਦ ਤੇਰੇ ਹੱਥ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਤੂੰ ਅਚਰਜ ਖੇਲ ਖੇਲੇ, ਅਲਖ ਅਗੋਚਰ ਅਗੰਮ ਅਥਾਹ ਇਕ ਅਖਵਾਈਆ। ਸਾਡਾ ਆਵਣ ਜਾਵਣ ਪਤਿਤ ਪਾਵਨ ਕਟ ਦੇ ਰਾਏ ਧਰਮ ਦੀ ਜੇਲੇ, ਚੁਰਾਸੀ ਫਾਸੀ ਗਲ ਨਾ ਕੋਇ ਲਟਕਾਈਆ। ਸਦਾ ਵਸੀਏ ਤੇਰੇ ਧਾਮ ਨਵੇਲੇ, ਸਚਖੰਡ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਧਾਰ ਇਕ ਜਣਾਈਆ। ਪੰਜ ਤਤ ਕਹਿਣ ਪ੍ਰਭ ਕਿਰਪਾ ਕਰ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਅਸੀਂ ਮੰਗਤੇ ਬਣੇ ਭਿਖਾਰ, ਭਿਖਕ ਹੋ ਕੇ ਝੋਲੀ ਡਾਹੀਆ। ਵਸਤ ਅਮੋਲਕ ਦੇਣੀ ਡਾਰ, ਕਰਤੇ ਕ਼ੀਮਤ ਨਾ ਕੋਇ ਜਣਾਈਆ। ਮਿਹਰ ਨਜ਼ਰ ਨਾਲ ਦੇਣਾ ਤਾਰ, ਤੁਰਤ ਆਪਣਾ ਰੰਗ ਰੰਗਾਈਆ। ਸ਼ਬਦੀ ਸ਼ਬਦ ਬਖ਼ਸ਼ ਪਿਆਰ, ਪ੍ਰੀਤਮ ਮੇਲਾ ਮੇਲਣਾ ਚਾਈਂ ਚਾਈਂਆ। ਸਾਨੂੰ ਵਖਾਉਣਾ ਸਚਖੰਡ ਦੁਆਰ, ਦਰਗਾਹ ਸਾਚੀ ਇਕ ਜਣਾਈਆ। ਜਿਥੇ ਦੀਪਕ ਜੋਤ ਜਗੇ ਅਪਾਰ, ਅਪਰੰਪਰ ਸੁਆਮੀ ਤੇਰਾ ਨਜ਼ਰੀ ਆਏ ਨੂਰ ਅਲਾਹੀਆ। ਆਵਣ ਜਾਵਣ ਰਹੇ ਨਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਦਾ ਲੇਖਾ ਦੇਣਾ ਮੁਕਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਸਾਡਾ ਬਣਨਾ ਕੰਤ ਭਤਾਰ, ਕੰਤੂਹਲ ਤੇਰੀ ਇਕੋ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਪਰਦਾ ਆਪ ਉਠਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਗ੍ਰਹਿ ਮੰਦਰ, ਦੂਸਰ ਦਰ ਨਾ ਕੋਇ ਵਡਿਆਈਆ। ਸਾਡਾ ਲੇਖਾ ਰਹੇ ਨਾ ਅੰਧੇਰੀ ਕੰਦਰ, ਅੰਧ ਅਗਿਆਨ ਦੇਣਾ ਮਿਟਾਈਆ। ਬਜਰ ਕਪਾਟ ਤੋੜ ਦੇ ਜੰਦਰ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਮਨੂਆ ਦਹਿ ਦਿਸ਼ ਉਠ ਨਾ ਧਾਏ ਬੰਦਰ, ਬੰਦਗੀ ਸਚ ਦੇਣੀ ਸਮਝਾਈਆ। ਪਰਕਾਸ਼ ਦੇਣਾ ਬਿਨਾ ਸੂਰੀਆ ਚੰਦਰ, ਜੋਤੀ ਜਾਤੇ ਇਕੋ ਨੂਰ ਦੇਣਾ ਚਮਕਾਈਆ। ਸਾਡੀ ਮਨਜ਼ੂਰ ਕਰਨੀ ਬੰਦਨ, ਬੰਦਗੀ ਵਿਚ ਸੀਸ ਨਿਵਾਈਆ। ਜੇ ਤੂੰ ਆਤਮਾ ਪਰਮਾਤਮਾ ਦੇਵੇ ਅਨੰਦਨ, ਅਨੰਦ ਅਨੰਦ ਵਿਚੋਂ ਵਖਾਈਆ। ਤੂੰ ਸਾਹਿਬ ਸੁਲਤਾਨਾ ਆਦਿ ਜੁਗਾਦਿ ਹਾਰਾ ਟੁੱਟੀ ਗੰਢਣ, ਸਤਿ ਸਚ ਗੰਢ ਪੁਆਈਆ। ਅਸੀਂ ਤਨ ਵਜੂਦ ਰਸਨਾ ਜਿਹਵਾ ਬੱਤੀ ਦੰਦ ਤੇਰਾ ਗਾਉਂਦੇ ਛੰਦਨ, ਢੋਲੇ ਸਿਫ਼ਤ ਸਲਾਹੀਆ। ਅੰਤ ਸਾਨੂੰ ਲਾਉਣਾ ਅੰਗਣ, ਅੰਗੀਕਾਰ ਇਕ ਅਖਵਾਈਆ। ਸਾਡਾ ਪੰਧ ਮੁਕਾਉਣਾ ਧਰਨੀ ਧਵਲ ਅਕਾਸ਼ ਬ੍ਰਹਿਮੰਡਣ, ਬ੍ਰਹਿਮਾਂਡ ਦਾ ਡੇਰਾ ਢਾਹੀਆ। ਲੇਖਾ ਰਹੇ ਨਾ ਜੇਰਜ ਅੰਡਜ, ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਨਿਰਗੁਣ ਧਾਰ ਆਪਣੇ ਚੁਕਣਾ ਕੰਧਨ, ਦੂਸਰ ਹੱਥ ਨਾ ਕਦੇ ਫੜਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਪਿਆਰ ਵਿਚ ਕਰਨ ਬੰਦਨ, ਬੰਦਗੀ ਵਿਚ ਸੀਸ ਝੁਕਾਈਆ। ਸਾਨੂੰ ਪਾਰ ਕਰਾਉਣਾ ਬਿਨਾ ਮੁਹਾਣੇ ਵੰਝਣ, ਦੋ ਜਹਾਨਾਂ ਪੰਧ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਆਪ ਰਖਾਈਆ। ਪੰਜ ਤਤ ਕਹਿਣ ਪ੍ਰਭ ਨਿਰਗੁਣ ਤੇਰੀ ਕੀਤੀ ਸੇਵ, ਸਰਗੁਣ ਸਚ ਸਚ ਸਰਨਾਈਆ। ਤੂੰ ਦਾਤਾ ਅਲਖ ਅਭੇਵ, ਅਗੋਚਰ ਅਗੰਮ ਇਕ ਅਖਵਾਈਆ। ਸਦਾ ਸਦਾ ਨਿਹਕੇਵ, ਨਿਹਚਲ ਬੈਠਾ ਆਸਣ ਲਾਈਆ। ਤੇਰੀ ਸਿਫ਼ਤ ਕਰੇ ਕੀ ਜਿਹਵ, ਰਸਨਾ ਢੋਲਾ ਕੀ ਵਡਿਆਈਆ। ਤੂੰ ਆਦਿ ਜੁਗਾਦਿ ਬ੍ਰਹਮ
ਬ੍ਰਹਿਮਾਦ ਵਡ ਵੱਡਾ ਦੇਵੀ ਦੇਵ, ਦੇਵਤ ਸੁਰ ਸਭ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਬਣਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਭਗਤੀ ਧਾਰ ਮੰਗ, ਭਗਵਨ ਆਸਾ ਇਕ ਜਣਾਈਆ। ਜੋਤੀ ਜਾਤੇ ਚਾੜ੍ਹ ਦੇ ਰੰਗ, ਦੋ ਜਹਾਨ ਉਤਰ ਕਦੇ ਨਾ ਜਾਈਆ। ਆਤਮ ਸੇਜ ਸੁਹਾ ਪਲੰਘ, ਸੁਖਆਸਣ ਡੇਰਾ ਲਾਈਆ। ਨਿਝਰ ਝਿਰਨਿਉਂ ਬਖ਼ਸ਼ ਅਨੰਦ, ਬੂੰਦ ਸਵਾਂਤੀ ਇਕ ਟਪਕਾਈਆ। ਨਾਭੀ ਕਵਲ ਸੁਣਾ ਛੰਦ, ਅਨਰਾਗੀ ਰਾਗ ਦ੍ਰਿੜਾਈਆ। ਸਾਡੀ ਖ਼ੁਸ਼ੀ ਕਰ ਦੇ ਬੰਦ ਬੰਦ, ਬੰਦਗੀ ਤੇਰੇ ਚਰਨ ਕਵਲ ਸ਼ਰਨਾਈਆ। ਜੇ ਆਤਮਾ ਭਗਤਾਂ ਹੋਵੇ ਕਦੇ ਨਾ ਰੰਡ, ਕੰਤ ਸੁਹਾਗ ਇਕ ਹੰਢਾਈਆ। ਕਿਉਂ ਨਹੀਂ ਪੰਜਾਂ ਤਤਾਂ ਪਾਉਂਦਾ ਠੰਢ, ਅਗਨੀ ਅੱਗ ਬੁਝਾਈਆ। ਸਾਡਾ ਝਗੜਾ ਮੁਕਾ ਦੇ ਜੇਰਜ ਅੰਡ, ਉਤਭੁਜ ਸੇਤਜ ਜੂਨੀ ਜੂਨ ਨਾ ਕੋਇ ਭੁਆਈਆ। ਤੇਰੀ ਮੰਜ਼ਲ ਮਹਿਬੂਬ ਜਾਈਏ ਲੰਘ, ਅਗੇ ਸਕੇ ਨਾ ਕੋਇ ਅਟਕਾਈਆ। ਸਚਖੰਡ ਦੁਆਰ ਏਕੰਕਾਰ ਪਰਵਰਦਿਗਾਰ ਤੇਰਾ ਮਾਣੀਏ ਅਨੰਦ, ਸਾਂਝੇ ਯਾਰ ਮਿਲਕੇ ਵਜੇ ਵਧਾਈਆ। ਅਸੀਂ ਬੇਨੰਤੀ ਕਰੀਏ ਭਗਤਾਂ ਤਤ ਪੰਜ, ਪੰਚਮ ਦੇ ਮਾਲਕ ਮੇਲਾ ਮੇਲਣਾ ਸਹਿਜ ਸੁਭਾਈਆ। ਨਾ ਖ਼ੁਸ਼ੀ ਰਹੇ ਨਾ ਰੰਜ, ਗ਼ਮੀ ਗ਼ਮਖ਼ਾਰ ਦੇਣੀ ਮਿਟਾਈਆ। ਸਾਡਾ ਲੇਖਾ ਰਹੇ ਨਾ ਜਗਤ ਅੰਧੇਰਾ ਅੰਧ, ਸਚ ਪਰਕਾਸ਼ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਸਦਾ ਜੁਆਨ ਜੋਬਨਵੰਤੇ ਸ੍ਰੀ ਭਗਵੰਤੇ ਇਕ ਤੇਰੀ ਓਟ ਤਕਾਈਆ।