ਪੁਸਤਕਾਲਾਭਾਗ ੨੪

੨੨ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਅਲੱੜਪਿੰਡੀ ਜ਼ਿਲਾ ਗੁਰਦਾਸ ਪੁਰ

ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੁਹੇਲੇ ਤੇਰਾ ਅੰਗ, ਅੰਗੀਕਾਰ ਇਕ ਅਖਵਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੀ ਅਗੰਮੀ ਮੰਗ, ਅਗੰਮ ਅਥਾਹ ਬੇਪਰਵਾਹ ਦਈਏ ਜਣਾਈਆ। ਨਿਰਗੁਣ ਧਾਰ ਸਰਗੁਣ ਚੋਲੀ ਰੰਗ, ਰੰਗ ਮਜੀਠ ਅਨਡੀਠ ਆਪ ਚੜ੍ਹਾਈਆ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਹੋਣਾ ਸੰਗ, ਸਗਲਾ ਸਾਥੀ ਪੁਰਖ ਸਮਰਾਥੀ ਆਪ ਰੰਗਾਈਆ। ਨਾਮ ਨਿਧਾਨ ਨਾਲ ਕਟ ਭੁਖ ਨੰਗ, ਤ੍ਰਿਸ਼ਨਾ ਤ੍ਰਿਖਾ ਜਗਤ ਜੁਗਤ ਦੂਰ ਕਰਾਈਆ। ਦੀਨ ਦਿਆਲ ਤੇਰੀ ਮੰਜ਼ਲ ਹਕ ਮਹਿਬੂਬ ਜਾਈਏ ਲੰਘ, ਅਗੇ ਹੋ ਨਾ ਕੋਇ ਅਟਕਾਈਆ। ਸਚ ਪਿਆਰ ਦੀ ਵਖਾ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਪੰਜ ਤਤ ਕਹਿਣ ਪ੍ਰਭ ਭਗਤਾਂ ਦੇ ਦੇ ਸਚ ਦਾ ਨਾਮ, ਨਾਉਂ ਨਿਰੰਕਾਰ ਦੇ ਵਰਤਾਈਆ। ਭਾਗ ਲਗਾ ਦੇ ਕਾਇਆ ਮਾਟੀ ਚਾਮ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਪਰਕਾਸ਼ ਕਰਦੇ ਨਗਰ ਖੇੜੇ ਗਰਾਮ, ਤਨ ਵਜੂਦ ਡਗਮਗਾਈਆ। ਮੇਲਾ ਮੇਲ ਸੁਆਮੀ ਆਪਣਾ ਆਤਮਾ ਰਾਮ, ਰਾਮ ਰਹੀਮ ਰਹਿਮਤ ਦੇਣੀ ਕਮਾਈਆ। ਅੰਤਰ ਰਹੇ ਨਾ ਅੰਧੇਰਾ ਸ਼ਾਮ, ਸ਼ਮਅ ਨੂਰ ਜੋਤ ਕਰ ਰੁਸ਼ਨਾਈਆ। ਬਿਨਾ ਜ਼ਬਾਨ ਪਿਆ ਦੇ ਜਾਮ, ਹਕ਼ੀਕ਼ੀ ਹਕ ਹਕ ਪਿਆਈਆ। ਮਨੂਏ ਮਨ ਦਾ , ਹੁਕਮ ਧੁਰ ਦਾ ਇਕ ਸਮਝਾਈਆ। ਬਿਨਾ

ਅੱਖਰਾਂ ਨਿਰਗੁਣ ਧਾਰ ਦੇ ਕਲਾਮ, ਕਲਮਿਆਂ ਬਾਹਰ ਸ਼ਨਵਾਈਆ। ਤੇਰੇ ਚਰਨ ਕਵਲ ਹੋਏ ਪਰਨਾਮ, ਨਿਮਸਕਾਰ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੁਹੇਲੇ ਤਨ ਵਜੂਦ ਸਰੀਰ, ਮਾਟੀ ਖ਼ਾਕ ਖ਼ਾਕ ਨਜ਼ਰੀ ਆਈਆ । ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਬੇਨਜ਼ੀਰ, ਨੂਰ ਨੁਰਾਨਾ ਨੂਰ ਅਲਾਹੀਆ। ਸਾਡੀ ਆਸ਼ਾ ਪੂਰੀ ਕਰ ਦੇ ਜੋ ਸੰਦੇਸ਼ਾ ਦੇ ਕੇ ਗਿਆ ਕਬੀਰ, ਕ਼ਬਰਾਂ ਤੋਂ ਬਾਹਰ ਗਿਆ ਸ਼ਨਵਾਈਆ। ਸਤਿ ਸੁਆਮੀ ਅੰਤਰਜਾਮੀ ਸਾਡੀ ਬਿਨਾ ਤਤਾਂ ਤੋਂ ਕਰ ਤਾਮੀਰ, ਬਾਡੀ ਆਪਣੀ ਘਾੜਤ ਘੜਾਈਆ। ਸਾਡੀ ਆਸ਼ਾ ਮਨਸਾ ਨਾ ਹੋਏ ਦਿਲਗੀਰ, ਮਨ ਕਾ ਮਣਕਾ ਦੇ ਬਦਲਾਈਆ। ਤੇਰੇ ਕੋਲ ਹਕ ਹਕ਼ੀਕ਼ਤ ਦੀ ਤਦਬੀਰ, ਤਰੀਕਾ ਨੀਕਨ ਨੀਕਾ ਇਕ ਸਮਝਾਈਆ। ਸਾਡਾ ਲੇਖਾ ਵੇਖ ਅੰਤ ਅਖ਼ੀਰ, ਆਖ਼ਰ ਦਈਏ ਸਮਝਾਈਆ। ਜੇ ਭਗਤਾਂ ਆਤਮਾ ਤੇਰਾ ਵਜ਼ੀਰ, ਤੂੰ ਪੀਰਨ ਪੀਰ ਨੂਰ ਅਲਾਹੀਆ। ਅਸੀਂ ਤਨ ਵਜੂਦ ਜਗਤ ਬਸਤਰ ਚੀਰ, ਚਿਰੀ ਵਿਛੁੰਨੇ ਵੇਖ ਵਖਾਈਆ। ਕਿਰਪਾ ਕਰ ਦੇ ਮਾਲਕ ਗਹਿਰ ਗੰਭੀਰ, ਗਵਰ ਤੇਰੀ ਓਟ ਤਕਾਈਆ। ਨੇਤਰ ਸਾਡੇ ਵਿਰੋਲਣ ਨੀਰ, ਨੈਣਾਂ ਛਹਿਬਰ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਵੇਖ ਲੈ ਅੰਤਸ਼ਕਰਨ, ਬਿਨ ਨੈਣਾਂ ਨੈਣ ਉਠਾਈਆ। ਸਹਾਰਾ ਦੇ ਦੇ ਅਗੰਮੇ ਚਰਨ, ਬਿਨਾ ਤਨ ਵਜੂਦ ਨਜ਼ਰੀ ਆਈਆ। ਤੂੰ ਆਦਿ ਜੁਗਾਦੀ ਕਰਨੀ ਕਰਨ, ਕਰਤਾ ਪੁਰਖ ਬੇਪਰਵਾਹੀਆ। ਸਾਡਾ ਲਹਿਣਾ ਦੇਣਾ ਮੁਕਾ ਦੇ ਉਤੇ ਧਰਨ, ਧਰਨੀ ਧਵਲ ਧੌਲ ਨਾਲ ਰਲਾਈਆ। ਸਾਡਾ ਅੰਤਰ ਆਤਮਾ ਤੇਰੀ ਪਿਆ ਸ਼ਰਨ, ਸਰਨਗਤ ਇਕ ਅਖਵਾਈਆ। ਸਾਡਾ ਝਗੜਾ ਮਿਟਿਆ ਵਰਨ ਬਰਨ, ਜ਼ਾਤ ਪਾਤ ਨਾ ਕੋਇ ਜਣਾਈਆ। ਪੰਜ ਤਤ ਕਹਿਣ ਅਸੀਂ ਤੇਰੀ ਚਾਹੁੰਦੇ ਮੰਜ਼ਲ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਸਾਨੂੰ ਸਚਖੰਡ ਦੇਣਾ ਵੜਨ, ਪਿਛਲੇ ਜੁਗਾਂ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਤਰ ਚਾਓ ਘਨੇਰਾ, ਖ਼ੁਸ਼ੀਆਂ ਢੋਲੇ ਗਾਈਆ। ਜੇ ਭਗਤਾਂ ਆਤਮਾ ਰੂਪ ਤੇਰਾ, ਕਿਉਂ ਪੰਜਾਂ ਤਤਾਂ ਦਏਂ ਜੁਦਾਈਆ। ਸਾਡੇ ਉਤੇ ਕਰ ਦੇ ਮਿਹਰਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਇਕੋ ਰੰਗ ਰੰਗਾ ਦੇ ਸੰਝ ਸਵੇਰਾ, ਅੰਧ ਅੰਧੇਰਾ ਦੇ ਮਿਟਾਈਆ। ਸਾਡਾ ਆਪਣੇ ਗ੍ਰਹਿ ਬਣਾ ਦੇ ਖੇੜਾ, ਕੁੰਡੀ ਖਿੜਕੀ ਆਪ ਖੁਲ੍ਹਾਈਆ। ਚੁਰਾਸੀ ਵਿਚ ਰਹੇ ਨਾ ਗੇੜਾ, ਜਮ ਕੀ ਫਾਸੀ ਦੇ ਕਟਾਈਆ। ਸਾਡਾ ਪੰਧ ਕਰ ਦੇ ਨੇਰਨ ਨੇਰਾ, ਦੂਰ ਦੁਰਾਡਾ ਰਾਹ ਨਾ ਕੋਇ ਵਖਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸਤਿਗੁਰ ਸ਼ਬਦ ਸ਼ੇਰਾ, ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਇਕ ਅਖਵਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੁਹੇਲੇ ਤੇਰਾ ਰੂਪ, ਤੁਧ ਬਿਨ ਅਵਰ ਨਾ ਕੋਇ ਧਿਆਈਆ। ਤੂੰ ਸ਼ਹਿਨਸ਼ਾਹ ਸਾਡਾ ਭੂਪ, ਪਾਤਸ਼ਾਹ ਬੇਪਰਵਾਹੀਆ। ਸਾਡਾ ਲੇਖਾ ਮੁਕਾ ਦੇ ਅੰਧ ਕੂਪ, ਜੋਤੀ ਜਾਤੇ ਕਰ ਰੁਸ਼ਨਾਈਆ। ਤੇਰਾ ਸਤਿਗੁਰ ਸ਼ਬਦ ਆਦਿ ਜੁਗਾਦੀ ਧੁਰ ਦਾ ਦੂਤ, ਦੋ ਜਹਾਨਾਂ ਵੇਖ ਵਖਾਈਆ। ਸਾਨੂੰ ਲੈ ਜਾਏ ਤੇਰੀ ਕੂਟ, ਕਾਇਆ ਕੁਟੀਆ ਫੇਰ ਨਾ ਕਦੇ ਵਸਾਈਆ। ਨਾਤਾ ਤੁਟ ਜਾਏ ਜੂਠ ਝੂਠ, ਮਾਇਆ ਮਮਤਾ ਮੋਹ ਨਾ ਕੋਇ ਹਲਕਾਈਆ। ਸਾਡੇ ਉਤੇ ਸਾਹਿਬ ਸੁਲਤਾਨੇ

ਤੁਠ, ਦਰ ਤੇਰੇ ਵਾਸਤਾ ਪਾਈਆ। ਸਾਡੀ ਸੁੰਹਜਣੀ ਕਰ ਦੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਤੂੰ ਪਤਿਪਰਮੇਸ਼ਵਰ ਪਾਰਬ੍ਰਹਮ ਅਬਿਨਾਸ਼ੀ ਅਚੁਤ, ਚਾਰੋਂ ਕੁੰਟ ਤੇਰੀ ਦੁਹਾਈਆ। ਸਾਨੂੰ ਆਪਣੇ ਬਣਾ ਲੈ ਸੁਤ, ਅਪ ਤੇਜ ਵਾਏ ਪ੍ਰਿਥਮੀ, ਅਕਾਸ਼ ਤੇਰੇ ਅਗੇ ਵਾਸਤਾ ਪਾਈਆ। ਅਸੀਂ ਤੇਰਿਆਂ ਭਗਤਾਂ ਦਾ ਜਗਤ ਸੁਹਾਇਆ ਬੁਤ, ਜਿਸ ਬੁਤਖ਼ਾਨੇ ਵਿਚ ਆਤਮਾ ਦਿਤਾ ਟਿਕਾਈਆ। ਜੇ ਆਤਮਾ ਸਾਡੇ ਵਿਚੋਂ ਲਿਆ ਚੁਕ, ਸਚਖੰਡ ਖੰਡ ਕੀਤੀ ਰੁਸ਼ਨਾਈਆ। ਕਿਉਂ ਸਾਡੇ ਕਾਰਨ ਗਿਉਂ ਰੁਕ, ਰੁੱਕਾ ਗੋਬਿੰਦ ਦਾ ਦਏ ਗਵਾਹੀਆ। ਅਸੀਂ ਤੇਰੀ ਗਾਈ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਧੁਰਦਰਗਾਹੀਆ। ਅੰਤ ਸਾਡੀ ਵਾਤ ਪੁਛ, ਪੁਸ਼ਤ ਪਨਾਹ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸ਼ਾ ਪੂਰ ਕਰਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਸਾਚਾ ਘਾੜਨ ਘੜ ਦੇ, ਘੜਨ ਭੰਡਣਹਾਰ ਤੇਰੀ ਵਡਿਆਈਆ। ਲਹਿਣੇ ਦੇਣੇ ਚੁਕਾ ਦੇ ਚੇਤਨ ਜੜ੍ਹ ਦੇ, ਚੋਟੀ ਜੜ੍ਹ ਨਾ ਵੰਡ ਵੰਡਾਈਆ। ਤੇਰਾ ਢੋਲਾ ਗੀਤ ਰਹੀਏ ਪੜ੍ਹਦੇ, ਸੋਹਲਾ ਬਿਨ ਅੱਖਰ ਧਾਰ ਸਮਝਾਈਆ। ਸਚਖੰਡ ਦੁਆਰ ਜਾਈਏ ਵੜਦੇ, ਅਗੇ ਹੋ ਨਾ ਕੋਇ ਅਟਕਾਈਆ। ਬਰਦੇ ਬਣੀਏ ਤੇਰੇ ਦਰ ਦੇ, ਦਰ ਠਾਂਢੇ ਸੇਵ ਕਮਾਈਆ। ਕ਼ੁਫ਼ਲ ਖੋਲ੍ਹ ਦੇ ਆਪਣੇ ਘਰ ਦੇ, ਗ੍ਰਹਿ ਮੰਦਰ ਦੇ ਵਖਾਈਆ। ਜਿਥੇ ਦਰਸ਼ਨ ਹੋਣ ਨਰਾਇਣ ਨਰ ਦੇ, ਇਕੋ ਜੋਤ ਨੂਰ ਰੁਸ਼ਨਾਈਆ। ਲੇਖੇ ਪੂਰੇ ਕਰ ਦੇ ਕਲਜੁਗ ਕਲ ਦੇ, ਕਲ ਕਾਤੀਆ ਡੇਰਾ ਢਾਹੀਆ। ਸਾਡੇ ਵਾਅਦੇ ਵੇਖ ਲੈ ਰਾਜੇ ਬਲ ਦੇ, ਬਾਵਨ ਦਏ ਗਵਾਹੀਆ। ਤਰੇਤੇ ਜੁਗ ਵਿਚ ਸੰਦੇਸ਼ੇ ਰਹੇ ਘਲਦੇ, ਰਾਮ ਸੀਤਾ ਨਾਲ ਵਡਿਆਈਆ। ਦੁਆਪਰ ਆਸ਼ਾ ਵਿਚ ਰਹੇ ਫਲਦੇ, ਕਾਹਨ ਕ੍ਰਿਸ਼ਨ ਗਿਆ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਡੇ ਵਿਛੋੜੇ ਮੇਟ ਦੇ ਘੜੀ ਪਲ ਦੇ, ਸਦ ਆਪਣੇ ਰੰਗ ਰੰਗਾਈਆ। ਅਸੀਂ ਵਣਜਾਰੇ ਨਹੀਂ ਜਲ ਥਲ ਦੇ, ਮਹੀਅਲ ਵੰਡ ਨਾ ਕੋਇ ਵੰਡਾਈਆ। ਜੇ ਭਗਤਾਂ ਆਤਮਾ ਪਰਮਾਤਮਾ ਤੇਰੇ ਵਿਚ ਰਲਦੇ, ਕਿਉਂ ਪੰਜਾਂ ਤਤਾਂ ਦਏਂ ਜੁਦਾਈਆ। ਪਿਛੇ ਕੇਤੇ ਜੁਗ ਤੇਰਾ ਵਿਛੋੜਾ ਆਏ ਝਲਦੇ, ਅਗੇ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤੇ ਤੇਰੇ ਹੱਥ ਵਡਿਆਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤਾਂ ਦੀ ਭਗਤੀ ਤੇਰੀ ਧਾਰ, ਧਰਮ ਧਰਮ ਨਾਲ ਜਣਾਈਆ। ਸਾਡਾ ਲਹਿਣਾ ਦੇਣਾ ਵੇਖ ਵਿਚ ਸੰਸਾਰ, ਦੀਨ ਦੁਨੀ ਦੇ ਮਾਲਕ ਖ਼ਾਲਕ ਪੜਦਾ ਆਪ ਉਠਾਈਆ। ਦਰ ਦਰਵੇਸ਼ ਨਰ ਨਰੇਸ਼ ਤੇਰੇ ਹੋਏ ਭਿਖਾਰ, ਭਿਖਕ ਹੋ ਕੇ ਝੋਲੀ ਡਾਹੀਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਜੋਤੀ ਜਾਤਾ ਪੁਰਖ ਬਿਧਾਤਾ ਕਲ ਕਲਕੀ ਅਵਤਾਰ, ਅਕਲ ਕਲਧਾਰੀ ਇਕ ਅਖਵਾਈਆ। ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਸਾਡੀ ਪੈਜ ਸਵਾਰ, ਮਹਿਬਾਨ ਬੀਦੋ ਬੀ ਖ਼ੈਰਯਾ ਤੇਰੀ ਓਟ ਤਕਾਈਆ। ਤੂੰ ਨੂਰ ਨੁਰਾਨਾ ਸ਼ਾਹੋ ਭੂਪ ਸਿਕਦਾਰ, ਪਰਵਰਦਿਗਾਰ ਯਾਂਝਾ ਯਾਰ ਅਗੰਮ ਅਥਾਹੀਆ। ਅਸੀਂ ਬੁਤਖ਼ਾਨਿਆਂ ਵਿਚ ਹੋਏ ਬੇਜ਼ਾਰ, ਬੰਦੀਖ਼ਾਨੇ ਦੇ ਤੁੜਾਈਆ। ਸਾਨੂੰ ਸ਼ਰਅ ਦੇ ਵਿਚੋਂ ਕਰ ਫ਼ਰਾਰ, ਫ਼ੁਰਸਤ ਦੀਨ ਦੁਨੀ ਵਿਚੋਂ ਦਵਾਈਆ। ਸਾਡਾ ਤੇਰੇ ਨਾਲ ਨਹੀਂ ਕੋਈ ਤਕਰਾਰ, ਝਗੜਾ ਜਗਤ ਨਾ ਕੋਇ ਜਣਾਈਆ। ਵਾਅਦਾ ਵੇਖ ਲੈ ਜੋ ਕੀਤਾ ਕੌਲ ਇਕ਼ਰਾਰ, ਇਕ਼ਰਾਰਨਾਮੇ ਫੋਲ ਫੁਲਾਈਆ। ਤੂੰ ਮਾਹੀ ਮਹਿਬੂਬ ਮੁਹੱਬਤ ਨਾਲ ਬਖ਼ਸ਼ ਪਿਆਰ, ਆਸ਼ਾ ਆਪਣੇ ਰੰਗ ਰੰਗਾਈਆ। ਝਗੜਾ ਮੁਕਾ ਦੇ ਪੁਰਖ ਨਾਰ, ਨਰ ਨਰਾਇਣ ਤੇਰੀ ਸਰਨਾਈਆ। ਜੇ ਆਤਮਾ ਦਿਤਾ ਅਧਾਰ, ਭਗਤਾਂ ਹੋਇਆ

ਸਹਾਈਆ। ਕਿਉਂ ਭਗਤਾਂ ਦੇ ਤਤ ਸਰੀਰ ਤੇਰੇ ਸਚਖੰਡ ਦੁਆਰੇ ਵਿਚੋਂ ਰਹਿਣ ਬਾਹਰ, ਅਗਨੀ ਖ਼ਾਕ ਖ਼ਾਕ ਮਿਲਾਈਆ। ਅਸੀਂ ਜਾਣਾ ਤੇਰੇ ਉਸ ਦੁਆਰ, ਜਿਥੇ ਦਵਾਰਕਾ ਵਾਸੀ ਬੈਠੇ ਸੀਸ ਨਿਵਾਈਆ। ਇਕੋ ਸ਼ਬਦ ਹੋਵੇ ਧੁਨਕਾਰ, ਨਾਦੀ ਧੁਨ ਸੁਣੀਏ ਚਾਈਂ ਚਾਈਂਆ। ਇਕੋ ਦੀਪਕ ਜੋਤ ਹੋਵੇ ਉਜਿਆਰ, ਬਿਨ ਤੇਲ ਬਾਤੀ ਡਗਮਗਾਈਆ। ਇਕੋ ਸ਼ਾਹੋ ਭੂਪ ਹੋਵੇ ਸਿਕਦਾਰ, ਸ਼ਹਿਨਸ਼ਾਹ ਇਕ ਅਖਵਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲਹਿਣਾ ਦੇਣਾ ਤੇਰੇ ਹੋਵੇ ਵਿਚ ਦਰਬਾਰ, ਦਰਗਾਹ ਸਾਚੀ ਵਜੇ ਵਧਾਈਆ। ਜਨ ਭਗਤਾਂ ਆਤਮਾ ਨਾਲ ਕੀਤਾ ਜਗਤ ਵਿਵਹਾਰ, ਵਿਵਹਾਰੀ ਦੇਈਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਦੂਸਰ ਪਾਏ ਕੋਈ ਨਾ ਸਾਰ, ਮਹਾਸਾਰਥੀ ਨਜ਼ਰ ਕੋਇ ਨਾ ਆਈਆ।

੨੩ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਮੁਣਸ਼ਾ ਸਿੰਘ ਮੇਲਾ ਸਿੰਘ ਹਜ਼ਾਰਾ ਸਿੰਘ
ਦਲੀਪ ਸਿੰਘ ਪਿਆਰੀ ਦਲੀਪ ਸਿੰਘ ਦੀਦਾਰ ਸਿੰਘ ਸੰਤਾ ਸਿੰਘ ਹਜ਼ਾਰਾ ਸਿੰਘ ਮੁਣਸ਼ਾ ਸਿੰਘ
ਆਸਾ ਸਿੰਘ ਬਲਾਕਾ ਸਿੰਘ ਪਿਆਰਾ ਸਿੰਘ ਰਵੇਲ ਕੌਰ ਕਰਤਾਰ ਕੌਰ ਮੱਖਣ ਸਿੰਘ ਭਾਗ ਸਿੰਘ
ਦਰਸ਼ਨ ਕੌਰ ਵਿਰਸਾ ਸਿੰਘ ਮਹਿੰਦਰ ਕੌਰ ਹਰਨਾਮ ਕੌਰ

ਪੰਜ ਤਤ ਕਹਿਣ ਪ੍ਰਭ ਸਾਡਾ ਰੂਪ ਬਣਦਾ ਰਿਹਾ ਲੱਖ ਚੁਰਾਸੀ, ਚੁਰਾਹਾ ਜਗਤ ਜਹਾਨ ਵੇਖ ਵਖਾਈਆ। ਆਤਮ ਧਾਰ ਪਰਮਾਤਮ ਤੂੰ ਸਾਡੇ ਅੰਦਰ ਕਰਦਾ ਰਿਹੋਂ ਵਾਸੀ, ਵਾਸਤਾ ਤਨ ਵਜੂਦ ਵਖਾਈਆ। ਖੇਲ ਖੇਲਦਾ ਰਿਹੋਂ ਕਰ ਕਰ ਹਾਸੀ, ਹਸਤੀ ਵਿਚ ਮਸਤੀ ਆਪ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਹੋਈ ਨਾ ਬੰਦਖ਼ੁਲਾਸੀ, ਬੰਧਨ ਸਕਿਆ ਨਾ ਕੋਇ ਤੁੜਾਈਆ। ਅਸੀਂ ਬਣਦੇ ਰਹੇ ਤਨ ਵਜੂਦ ਮਦਿਰਾ ਮਾਸੀ, ਖੂੰਖਾਰ ਰੂਪ ਬਦਲਾਈਆ। ਤੇਰਾ ਨਾਮ ਜਪਦੇ ਰਹੇ ਸਵਾਸ ਸਵਾਸੀ, ਸਾਹ ਸਾਹ ਧਿਆਈਆ। ਸਾਡੀ ਕੱਟੀ ਨਾ ਗਲੋਂ ਸਿਲਕ ਜਮ ਫਾਸੀ, ਫ਼ੈਸਲਾ ਹਕ ਨਾ ਕੋਇ ਸੁਣਾਈਆ। ਸੁਣ ਸ਼ਾਹੋ ਭੂਪ ਪੁਰਖ ਅਬਿਨਾਸ਼ੀ, ਹਰਿ ਕਰਤੇ ਦਈਏ ਦ੍ਰਿੜਾਈਆ। ਸਾਡੇ ਅੰਤਰ ਨਿਰੰਤਰ ਆਈ ਉਦਾਸੀ, ਦਰੋਹੀ ਤੇਰਾ ਨਾਮ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਪੰਜ ਤਤ ਕਹਿਣ ਅਸੀਂ ਫਿਰਦੇ ਰਹੇ ਵਿਚ ਚੁਰਾਸੀ ਲੱਖ, ਅਲਖ ਅਲਖਣੇ ਤੇਰਾ ਖੇਲ ਵੇਖ ਵਖਾਈਆ। ਸਾਡੇ ਤਨ ਵਜੂਦ ਭਾਂਡੇ ਰਹੇ ਸਖ, ਸਚ ਵਸਤ ਨਾ ਕੋਇ ਵਰਤਾਈਆ । ਸਾਡੀ ਦੀਨ ਦੁਨੀ ਕ਼ੀਮਤ ਰਹੀ ਕੋਈ ਨਾ ਕੌਡੀ ਕੱਖ, ਦਰ ਤੇਰੇ ਅਗੇ ਇਕ ਦੁਹਾਈਆ। ਅਸੀਂ ਜੂਨੀ ਭੋਗੀ ਵਖ ਵਖ, ਅੰਡਜ ਜੇਰਜ ਉਤਭੁਜ ਸੇਤਜ ਭੱਜੇ ਵਾਹੋ ਦਾਹੀਆ। ਅੰਤ ਜਿਉਂ ਭਾਵੇ ਤਿਉਂ ਲੈਣਾ ਰਖ, ਦਰ ਤੇਰੇ ਸੀਸ ਨਿਵਾਈਆ। ਤੂੰ ਪੁਰਖ ਅਕਾਲੇ ਦੀਨ ਦਿਆਲੇ ਹੋਇਆ ਪ੍ਰਤਖ, ਸਾਹਿਬ ਸਤਿਗੁਰ ਤੇਰੇ ਹੱਥ ਵਡਿਆਈਆ। ਤੇਰਾ ਨਾਮ ਜੈਕਾਰਾ ਬੋਲੀਏ ਇਕ ਅਲੱਖ, ਅਲਖ ਅਗੋਚਰ ਤੇਰੀ ਇਕ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੰਜ

ਤਤ ਕਹਿਣ ਪ੍ਰਭ ਅਸੀਂ ਫਿਰ ਫਿਰ ਵੇਖੀ ਲੱਖ ਚੁਰਾਸੀ ਜੂਨੀ, ਅਜੂਨੀ ਰਹਿਤ ਤੇਰੀ ਸਰਨਾਈਆ। ਤੂੰ ਹੁਕਮ ਦਾ ਮਾਲਕ ਹਾਕਮ ਇਕ ਕ਼ਾਨੂੰਨੀ, ਕ਼ਾਇਦਾ ਬਾਕ਼ਾਇਦਾ ਆਪਣਾ ਲਿਆ ਬਣਾਈਆ। ਤੇਰਾ ਨੂਰ ਜ਼ਹੂਰ ਵਡ ਜਨੂਨੀ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਤੇਰਾ ਹੁਕਮ ਫ਼ਰਮਾਨ ਸੰਦੇਸ਼ ਨਹੀਂ ਕੋਈ ਮਾਮੂਲੀ, ਮਾਲਕ ਖ਼ਾਲਕ ਤੇਰੇ ਹੱਥ ਵਡਿਆਈਆ। ਤੂੰ ਸਾਂਝਾ ਯਾਰ ਕੰਤੂਹਲੀ, ਨਿਰਵੈਰ ਇਕ ਅਖਵਾਈਆ। ਪੰਜ ਤਤ ਕਹਿਣ ਸਾਡੀ ਧਾਰ ਰਹੇ ਨਾ ਭੂਲੀ, ਅਭੁਲ ਦੇਣੀ ਵਡਿਆਈਆ। ਕੋਟਨ ਵਾਰ ਰਾਏ ਧਰਮ ਦੀ ਚੜ੍ਹੇ ਸੂਲੀ, ਫਾਸੀ ਗਲ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਲੱਖ ਚੁਰਾਸੀ ਭੋਗਿਆ ਭੋਗ, ਭਸਮੜ ਰੂਪ ਨਾ ਕੋਇ ਦਰਸਾਈਆ। ਸਾਡਾ ਕਰਮ ਕਰਮ ਦਾ ਮਿਟਿਆ ਨਾ ਰੋਗ, ਦੁਖੀ ਹੋ ਕੇ ਦੇਈਏ ਦੁਹਾਈਆ। ਚਿੰਤਾ ਚਿਖਾ ਖਾ ਗਿਆ ਸੋਗ, ਗ਼ਮੀ ਗ਼ਮਖਾਰ ਨਾ ਕੋਇ ਗਵਾਈਆ। ਪੁਰਖ ਅਕਾਲੇ ਪ੍ਰਿਤਪਾਲੇ ਤੇਰੇ ਨਾਲ ਹੋਇਆ ਨਾ ਕੋਇ ਸੰਜੋਗ, ਮਿਲਣੀ ਹਰਿ ਜਗਦੀਸ਼ ਨਾ ਕੋਇ ਕਰਾਈਆ। ਕ਼ੁਦਰਤ ਦੇ ਕ਼ਾਦਰ ਆਪਣੀ ਵਖਾ ਮੌਜ, ਮਜਲਸ ਆਪਣੇ ਨਾਲ ਰਖਾਈਆ। ਸਾਡੀ ਬੁਧੀ ਬਸੁਧੀ ਵਿਚ ਕਰ ਸਕੇ ਨਾ ਖੋਜ, ਖੋਜਿਆਂ ਹੱਥ ਕਿਸੇ ਨਾ ਆਈਆ। ਚਰਨ ਪ੍ਰੀਤੀ ਬਖ਼ਸ਼ ਦੇ ਇਕੋ ਜੋਗ, ਜੁਗਤੀ ਨਾਮ ਵਾਲੀ ਦ੍ਰਿੜਾਈਆ। ਤੇਰਾ ਦਰਸ਼ਨ ਕਰੀਏ ਸੁਆਮੀ ਰੋਜ਼, ਬਿਨ ਨੈਣਾਂ ਨੈਣ ਬਿਘਸਾਈਆ। ਪ੍ਰੀਤਮ ਪ੍ਰੇਮ ਵਾਲਾ ਕਰਨਾ ਚੋਜ, ਪਿਆਰ ਮੁਹੱਬਤ ਇਕ ਰਖਾਈਆ। ਆਪਣਾ ਭੇਵ ਖੁਲਾਉਣਾ ਗੋਝ, ਪਰਦਾ ਪਰਦਿਆਂ ਵਿਚੋਂ ਖੁਲ੍ਹਾਈਆ। ਸਾਡਾ ਜਨਮ ਦੇ ਸੋਧ, ਸੁਦੀ ਵਦੀ ਨਾ ਵੰਡ ਵੰਡਾਈਆ। ਹੁਕਮ ਸੰਦੇਸ਼ਾ ਦੱਸ ਦੇ ਅਗਾਧ ਬੋਧ, ਬੁਧੀ ਤੋਂ ਪਰੇ ਤੇਰੀ ਪੜ੍ਹਾਈਆ। ਤ੍ਰਿਸ਼ਨਾ ਤ੍ਰਿਖਾ ਰਹੇ ਨਾ ਲੋਭ, ਲਾਲਚ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਚੁਰਾਸੀ ਵਾਲਾ ਚਕਰ, ਚਕਰਵਰਤੀਆ ਕੀ ਖੇਲ ਖਿਲਾਈਆ। ਤੇਰਾ ਖੇਲ ਅਗੰਮਾ ਕੋਈ ਵਾਚ ਨਾ ਸਕੇ ਪੱਤਰ, ਨਿਰਅੱਖਰ ਧਾਰ ਸਮਝਾਈਆ। ਸਮਝ ਆਵੇ ਨਾ ਕੋਈ ਸਤਰ, ਸਤ੍ਹਾ ਬੁਲੰਦੀ ਵੇਖਣ ਕੋਇ ਨਾ ਪਾਈਆ। ਤੇਰਾ ਸਤਿਗੁਰ ਸ਼ਬਦ ਨਿਰਾਲਾ ਫ਼ੱਕਰ, ਫਿਕਰੇ ਗੁਰ ਅਵਤਾਰ ਪੈਗ਼ੰਬਰਾਂ ਗਿਆ ਪੜ੍ਹਾਈਆ। ਨਿਰਗੁਣ ਧਾਰ ਏਕੰਕਾਰ ਜਿਵੇਂ ਪੰਜਾਂ ਤਤਾਂ ਕੀਤਾ ਇਕੱਤਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਜੁੜਾਈਆ। ਸਾਡਾ ਗ੍ਰਹਿ ਬਖ਼ਸ਼ ਦੇ ਸਚ ਨਛੱਤਰ, ਨਿਰਗੁਣ ਆਪਣੇ ਰੰਗ ਰੰਗਾਈਆ। ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਵਖਾ ਦੇ ਵਤਨ, ਬੇਵਤਨਾਂ ਪੜਦਾ ਲਾਹੀਆ। ਸਾਡਾ ਕੰਮ ਨਾ ਆਵੇ ਕੋਈ ਯਤਨ, ਯਥਾਰਥ ਦਈਏ ਦ੍ਰਿੜਾਈਆ। ਅਸੀਂ ਗ਼ਰੀਬ ਨਿਮਾਣੇ ਤੂੰ ਹੀਰੇ ਬਣਾ ਲੈ ਰਤਨ, ਅਮੋਲਕ ਰੂਪ ਦਰਸਾਈਆ। ਚਰਨ ਪ੍ਰੀਤ ਜੋੜ ਲੈ ਨਤਨ, ਨਾਤਾ ਬਿਧਾਤਾ ਇਕ ਰਖਾਈਆ। ਲਹਿਣਾ ਦੇਣਾ ਦੇ ਦੇ ਹੱਥੋ ਹੱਥਨ, ਅਗੇ ਉਧਾਰ ਨਾ ਕੋਇ ਵਖਾਈਆ। ਤੇਰੀ ਸਰਨ ਸਰਨਾਈ ਇਕੋ ਵਾਰ ਸਾਰੇ ਢੱਠਣ, ਨਿਵ ਨਿਵ ਲਾਗਣ ਪਾਈਆ। ਤੂੰ ਸਾਹਿਬ ਪੁਰਖ ਸਮਰਥਣ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਲੱਖ ਚੁਰਾਸੀ ਲਿਆ ਭਰਮ, ਜੁਗ ਜੁਗ ਫੇਰਾ ਪਾਈਆ। ਤਨ ਵਜੂਦ ਹੰਢਾਏ ਮਾਟੀ ਚਰਮ, ਜਗਤ ਜੁਗਤ ਜਣਾਈਆ। ਦੀਨ ਮਜ਼੍ਹਬ ਜ਼ਾਤ ਪਾਤ ਵੇਖੇ ਧਰਮ, ਧਰਨੀ ਧਰਤ

ਧੌਲ ਸੁਹਾਈਆ। ਨਿਰਗੁਣ ਸਰਗੁਣ ਤੇਰਾ ਖੇਲ ਅਗੰਮ ਆਪਣਾ ਵੇਖ ਲੈ ਬ੍ਰਹਮ, ਬ੍ਰਹਮ ਪੜਦਾ ਆਪ ਉਠਾਈਆ। ਨੂਰ ਨੁਰਾਨੇ ਸ਼ਾਹ ਸੁਲਤਾਨੇ ਸਾਡਾ ਮੇਟ ਦੇ ਭਰਮ, ਭਾਂਡਾ ਭਰਮ ਭਉ ਭੰਨਾਈਆ। ਸਾਡਾ ਲੇਖਾ ਰਹੇ ਨਾ ਵਰਨ ਬਰਨ, ਜ਼ਾਤ ਪਾਤ ਨਾ ਰੰਗ ਰੰਗਾਈਆ। ਦਰੋਹੀ ਤੇਰਾ ਸਚ ਦੁਆਰਾ ਤੇ ਇਕੋ ਮੰਗਦੇ ਸ਼ਰਨ, ਦੂਸਰ ਓਟ ਨਾ ਕੋਇ ਰਖਾਈਆ। ਤੂੰ ਕਰਤਾ ਪੁਰਖ ਕਰਨੀ ਕਰਨ, ਕ਼ੁਦਰਤ ਕ਼ਾਦਰ ਨੂਰ ਅਲਾਹੀਆ। ਤੇਰਾ ਪੱਲੂ ਗਹਿਰ ਗੰਭੀਰ ਆਏ ਫੜਨ, ਆਤਮ ਪਰਮਾਤਮ ਦੇਣਾ ਫੜਾਈਆ। ਤੇਰੀ ਮੰਜ਼ਲ ਹਕ ਮਹਿਬੂਬ ਆਏ ਚੜ੍ਹਨ, ਬਿਨ ਕ਼ਦਮਾਂ ਕ਼ਦਮ ਟਿਕਾਈਆ। ਤੂੰ ਖ਼ੁਸ਼ੀਆਂ ਨਾਲ ਆਪਣੇ ਗ੍ਰਹਿ ਮੰਦਰ ਸਚਖੰਡ ਦੁਆਰ ਦੇਣਾ ਵੜਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਪੰਜ ਤਤ ਕਹਿਣ ਪ੍ਰਭ ਤੇਰੀ ਲੱਖ ਚੁਰਾਸੀ ਤੱਕੀ, ਤਕਵਾ ਤੇਰੇ ਉਤੇ ਰਖਾਈਆ। ਤੂੰ ਮਾਲਕ ਖ਼ਾਲਕ ਨੂਰ ਅਲਾਹੀ ਹਕੀ, ਹਕ਼ੀਕ਼ਤ ਆਪਣੀ ਇਕ ਸਮਝਾਈਆ। ਮਿਹਰਵਾਨਾ ਮਹਿਬੂਬਾ ਸਾਡਾ ਪੜਦਾ ਅੰਤਮ ਢੱਕੀਂ, ਓਢਣ ਨਾਮ ਸੀਸ ਟਿਕਾਈਆ। ਸਾਡੀ ਧਾਰ ਫਿਰ ਫਿਰ ਥੱਕੀ, ਥਕਾਵਟ ਵਿਚ ਦੁਹਾਈਆ। ਇਕ ਵਾਰ ਨਿਰੰਕਾਰ ਸਾਡੇ ਵਲ ਤੱਕੀਂ, ਬਿਨ ਨੈਣਾ ਨੈਣ ਉਠਾਈਆ। ਕੌਲ ਇਕ਼ਰਾਰ ਵਾਅਦੇ ਵੇਖ ਲੈ ਜੋ ਗੁਰ ਅਵਤਾਰ ਪੈਗ਼ੰਬਰਾਂ ਨਾਲ ਕੀਤੀ ਪੱਕੀ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਸਾਡਾ ਵਕ਼ਤ ਸੁਹੰਜਣਾ ਹੋਵੇ ਲੱਕੀ, ਖ਼ੁਸ਼ੀਆਂ ਨਾਲ ਢੋਲੇ ਗਾਈਆ। ਲੱਖ ਚੁਰਾਸੀ ਪੀਸਣੀ ਪਏ ਫੇਰ ਨਾ ਚੱਕੀ, ਚਾਰ ਜੁਗ ਦਾ ਲਹਿਣਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਧਾਰ ਪਿਆਰ ਵਾਲੀ ਸਦਾ ਸਦਾ ਸਦ ਸਾਜਣ ਮੀਤ ਹੋਵੇ ਸਕੀ, ਦੂਸਰ ਵੰਡ ਨਾ ਕੋਇ ਵੰਡਾਈਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਸੱਦਾ ਜ਼ਿਲਾ ਗੁਰਦਾਸਪੁਰ ਕਰਮ ਸਿੰਘ ਮਹਿੰਗਾ ਸਿੰਘ ਜਰਨੈਲ ਸਿੰਘ
ਬੀਬੀ ਦੇਵਾਂ ਬੀਬੀ ਗੁਰੋ ਰਾਮ ਕੌਰ ਚਤੁਰ ਕੌਰ ਗੁਰਮੇਜ ਸਿੰਘ ਸਦਾ ਚਰਨ ਸਿੰਘ ਦਰਸ਼ਨ ਸਿੰਘ ਅਜੀਤ ਸਿੰਘ
ਰਾਜ ਸਿੰਘ ਹਮਰਾਜਪੁਰ ਛਿੰਦੋ ਮਦੇਪੁਰ ਦੀਪੋ ਉਚਾ ਪਿੰਡ ਗੁਰਮੇਜ ਕੌਰ ਕਠਿਆਲੀ

ਪੰਜ ਤਤ ਕਹਿਣ ਪ੍ਰਭ ਤੇਰੇ ਚਰਨ ਕਵਲ ਨਿਮਸਕਾਰੀ, ਨਮੋ ਨਮੋ ਸੀਸ ਜਗਦੀਸ ਝੁਕਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੇ ਵੱਲ ਨਿਗਾਹ ਮਾਰੀਂ, ਬਿਨ ਨੇਤਰ ਨੈਣਾਂ ਨੈਣ ਉਠਾਈਆ। ਜੁਗ ਚੌਕੜੀ ਸਾਨੂੰ ਹੁੰਦੀ ਰਹੀ ਖ਼ੁਆਰੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਦੇਂਦੇ ਰਹੇ ਦੁਹਾਈਆ। ਅੰਡਜ ਜੇਰਜ ਉਤਭੁਜ ਸੇਤਜ ਫਿਰਦੇ ਰਹੇ ਵਾਰੋ ਵਾਰੀ, ਆਪ ਆਪਣਾ ਰੂਪ ਬਦਲਾਈਆ। ਤੇਰਾ ਲਹਿਣਾ ਦੇਣਾ ਤੇਰੇ ਹੱਥ ਜੋਤ ਨਿਰੰਕਾਰੀ, ਨਿਰਵੈਰ ਤੇਰੀ ਸਰਨਾਈਆ। ਕਲਜੁਗ ਅੰਤ ਪੈਜ ਦੇ ਸਵਾਰੀ, ਸੁਆਰਥ ਅਵਰ ਨਾ ਕੋਇ ਰਖਾਈਆ। ਸਾਨੂੰ ਲੈ ਜਾ ਸਚਖੰਡ ਦੁਆਰੀ, ਦਰਗਾਹ ਸਾਚੀ ਸਚ ਟਿਕਾਈਆ। ਜਿਥੇ ਦੀਪਕ ਜੋਤ ਹੋਵੇ ਉਜਿਆਰੀ, ਨੂਰ ਨੁਰਾਨਾ ਡਗਮਗਾਈਆ। ਸ਼ਬਦ ਨਾਦ ਹੋਵੇ ਧੁਨਕਾਰੀ,

ਅਨਰਾਗੀ ਰਾਗ ਸ਼ਨਵਾਈਆ। ਤੇਰੇ ਚਰਨ ਕਵਲ ਜਾਈਏ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਜੇ ਆਤਮਾ ਤੈਨੂੰ ਲੱਗੇ ਪਿਆਰੀ, ਪ੍ਰੀਤਮ ਸਾਡਾ ਮੇਲਾ ਮੇਲਣਾ ਸਹਿਜ ਸੁਭਾਈਆ। ਸਾਡੀ ਮੰਜ਼ਲ ਕਟ ਦੁਸ਼ਵਾਰੀ, ਦਰ ਤੇਰੇ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਤਨ ਵਜੂਦ ਲੇਖੇ ਲਾਉਣਾ, ਲਗਮਾਤਰ ਡੇਰਾ ਢਾਹੀਆ। ਸੀਸ ਹੱਥ ਟਿਕਾਉਣਾ, ਮਿਹਰ ਨਜ਼ਰ ਇਕ ਉਠਾਈਆ। ਪੂਰਬ ਲੇਖਾ ਮਾਤ ਚੁਕਾਉਣਾ, ਧਰਨੀ ਧਰਤ ਧਵਲ ਧੌਲ ਰਹਿਣ ਨਾ ਪਾਈਆ। ਸਾਨੂੰ ਆਪਣੇ ਘਰ ਵਸਾਉਣਾ, ਦਰਗਾਹ ਸਾਚੀ ਸਚ ਮਿਲੇ ਵਡਿਆਈਆ। ਨਾਤਾ ਦੀਨ ਦੁਨੀ ਤੁੜਾਉਣਾ, ਜਗਤ ਵੰਡ ਨਾ ਕੋਇ ਵਖਾਈਆ। ਅਸਾਂ ਤੇਰਾ ਦਰਸ਼ਨ ਪਾਉਣਾ, ਦੂਜਾ ਇਸ਼ਟ ਨਾ ਕੋਇ ਜਣਾਈਆ। ਜੋਤੀ ਜਾਤੇ ਆਪਣੀ ਜੋਤ ਮਿਲਾਉਣਾ, ਜਾਗਰਤ ਜੋਤ ਵਿਚ ਸਮਾਈਆ। ਆਦਿ ਜੁਗਾਦੀ ਪੰਧ ਮੁਕਾਉਣਾ, ਚੁਰਾਸੀ ਵੰਡ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸ਼ਰਨਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਬਖ਼ਸ਼ ਦੇ ਅਗੰਮਾ ਦਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਡਾ ਪੂਰਾ ਹੋਵੇ ਵਰ, ਪੂਰਬ ਲੇਖਾ ਰਹੇ ਨਾ ਰਾਈਆ। ਤੇਰੇ ਚਰਨ ਕਵਲ ਨਹਾਉਣਾ ਸਾਚੇ ਸਰ, ਸਰੋਵਰ ਇਕੋ ਇਕ ਵਡਿਆਈਆ। ਦੋ ਜਹਾਨਾਂ ਜਾਈਏ ਤਰ, ਤਾਰਨਹਾਰ ਤੇਰੀ ਬੇਪਰਵਾਹੀਆ। ਮਿਹਰਵਾਨ ਹੋ ਕੇ ਕਿਰਪਾ ਕਰ, ਕਰਤਾ ਪੁਰਖ ਅਗੰਮ ਅਥਾਹੀਆ । ਤੂੰ ਆਦਿ ਜੁਗਾਦੀ ਨਰਾਇਣ ਨਰ, ਨਰ ਨਰਾਇਣ ਅਗੰਮ ਅਥਾਹੀਆ। ਜੁਗ ਚੌਕੜੀ ਦੁਖੜੇ ਲੋਕਮਾਤ ਲਏ ਭਰ, ਭਰਮਾਂ ਵਿਚ ਭਰਮ ਭੁਲਾਈਆ। ਸਾਡਾ ਰਾਏ ਧਰਮ ਚੁਕਾ ਦੇ ਡਰ, ਲੇਖਾ ਅਵਰ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਤੇਰੇ ਨਾਲ ਹੋਵੇ ਜੋੜ, ਜੋੜੀ ਹਰਿ ਜਗਦੀਸ਼ ਬਣਾਈਆ। ਪੁਰਖ ਅਕਾਲੇ ਅੰਤਰ ਬਹੁੜ, ਬਹੁੜੀ ਤੇਰਾ ਨਾਮ ਦੁਹਾਈਆ। ਸ਼ਬਦ ਅਗੰਮੀ ਚਾੜ੍ਹਨਾ ਘੋੜ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪਾਰ ਲੰਘਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਲੇਖਾ ਨਾਲ ਬ੍ਰਾਹਮਣ ਗੌੜ, ਗੋਬਿੰਦ ਧਾਰ ਤੇਰੀ ਸਰਨਾਈਆ। ਸਾਡੀ ਆਵਣ ਜਾਵਣ ਮੁਕਾ ਦੇ ਦੌੜ, ਲੱਖ ਚੁਰਾਸੀ ਪੰਧ ਰਹੇ ਨਾ ਰਾਈਆ। ਸਾਡਾ ਰਸ ਨਾ ਵੇਖੀਂ ਮਿਠਾ ਕੌੜ, ਅੰਮ੍ਰਿਤ ਧਾਰ ਲੈਣੀ ਪਰਗਟਾਈਆ। ਪੰਧ ਰਹੇ ਨਾ ਲੰਮਾ ਚੌੜ, ਮੰਜ਼ਲ ਮੰਜ਼ਲ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਤੇਰੀ ਵਡਿਆਈਆ। ਪੰਜ ਤਤ ਕਹਿਣ ਸਚ ਵਖਾ ਦੇ ਆਪਣਾ ਮਹਲ, ਮਿਹਰਵਾਨ ਦਇਆ ਕਮਾਈਆ। ਗ੍ਰਹਿ ਵੇਖੀਏ ਇਕ ਅਟਲ, ਜਿਥੇ ਵਜੇ ਨਾਮ ਵਧਾਈਆ। ਜਿਸ ਨੂੰ ਕਹਿੰਦੇ ਸਦਾ ਨਿਹਚਲ, ਨਿਹਕਾਮੀ ਦੇਣਾ ਦਰਸਾਈਆ। ਤਨ ਵਜੂਦਾਂ ਲਾ ਦੇ ਫਲ, ਪੱਤ ਟਹਿਣੀ ਆਪ ਮਹਿਕਾਈਆ। ਕੂੜ ਵਿਕਾਰਾ ਮੇਟ ਦੇ ਦਲ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅੰਮ੍ਰਿਤ ਧਾਰ ਬਖ਼ਸ਼ ਦੇ ਜਲ, ਬੂੰਦ ਸਵਾਂਤੀ ਇਕ ਟਪਕਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਕਲ, ਕਲਕਾਤੀ ਰਹਿਣ ਕੋਇ ਨਾ ਪਾਈਆ। ਸਾਡੀ ਮੁਸ਼ਕਲ ਕਰ ਹਲ, ਸਿਰ ਸਿਰ ਆਪਣਾ ਹੱਥ ਰਖਾਈਆ। ਸਾਡੇ ਨਾਲ ਕਰੇ ਨਾ ਕਪਟ ਛਲ, ਵਲ ਛਲ ਧਾਰੀ ਹੋਣਾ ਆਪ ਸਹਾਈਆ। ਤੇਰੇ ਚਰਨ ਕਵਲ ਜਾਈਏ ਬਲ ਬਲ, ਬਲ ਬਲ ਆਪਣਾ ਆਪ ਕਰਾਈਆ। ਸਾਡਾ ਵਿਛੋੜਾ ਹੋਵੇ ਘੜੀ ਨਾ ਪਲ, ਪਲਕਾਂ ਦੇ ਪਿਛੇ ਬਹਿ ਕੇ ਦਰਸ਼ਨ

ਦੇਣਾ ਚਾਈਂ ਚਾਈਂਆ। ਅੰਤਮ ਤੇਰੀ ਜੋਤ ਧਾਰ ਜਾਈਏ ਰਲ, ਤਨ ਵੰਡ ਨਾ ਕੋਇ ਵੰਡਾਈਆ। ਦੀਪਕ ਦੀਪ ਹੋ ਕੇ ਜਾਈਏ ਬਲ, ਨੂਰ ਨੁਰਾਨੇ ਨਜ਼ਰੀ ਆਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਲਈਏ ਮੱਲ, ਸੋਭਾਵੰਤ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡਾ ਲੇਖਾ ਮੇਟਣਾ ਜਲ ਥਲ, ਮਹੀਅਲ ਵੰਡ ਰਹਿਣ ਕੋਇ ਨਾ ਪਾਈਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ ਗਿਆਨ ਸਿੰਘ ਚਤੁਰ ਸਿੰਘ ਅਤਰ ਸਿੰਘ
ਲੱਖਾ ਸਿੰਘ ਹਰਦੀਪ ਸਿੰਘ ਤਰਲੋਕ ਸਿੰਘ ਬਿਸ਼ਨ ਸਿੰਘ ਓਗਰਾ ਚਰਨ ਸਿੰਘ ਅੰਤੋਰ ਸੰਸਾਰ ਹਮਰਾਜਪੁਰ
ਚਰਨ ਸਿੰਘ ਸੰਤੋਖ ਸਿੰਘ ਸੋਹਣ ਸਿੰਘ ਗਿਆਨੋ ਅਵਤਾਰ ਸਿੰਘ ਸਕੋਲ ਪ੍ਰੀਤੋ ਅੰਤੋਰ

ਪੰਜ ਤਤ ਕਹਿਣ ਪ੍ਰਭ ਤੇਰਾ ਖੇਲ ਨਿਤ ਨਵਿਤਾ, ਆਦਿ ਜੁਗਾਦਿ ਜੁਗ ਚੌਕੜੀ ਵੇਖ ਵਖਾਈਆ। ਤਨ ਵਜੂਦ ਮਾਟੀ ਖ਼ਾਕ ਤੇਰਾ ਹੁੰਦਾ ਰਿਹਾ ਹਿਤਾ, ਹਿਤਕਾਰੀ ਨਿਰੰਕਾਰੀ ਇਕੋ ਨਜ਼ਰੀ ਆਈਆ। ਪਰਮ ਪੁਰਖ ਪਰਮਾਤਮ ਵਸਦਾ ਰਿਹੋਂ ਨਿਰਗੁਣ ਧਾਰ ਸਾਡੇ ਚਿੱਤਾ, ਠਗੌਰੀ ਜਗਤ ਨਾ ਕੋਇ ਜਣਾਈਆ। ਸਾਨੂੰ ਬਾਲਾਂ ਤੋਂ ਬਣਾ ਕੇ ਅੰਤ ਮਾਤਾ ਪਿਤਾ, ਪਤ ਪਤਨੀਆਂ ਗੰਢ ਪਵਾਈਆ । ਤੇਰੀ ਸਮਝ ਨਾ ਆਵੇ ਕਿਹੜੀ ਸੁਹੰਜਣੀ ਵਾਰ ਥਿਤਾ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਦੋ ਜਹਾਨ ਸ੍ਰੀ ਭਗਵਾਨ ਨੌ ਖੰਡ ਤੇਰਾ ਖ਼ਿਤਾ, ਮੰਡਲ ਮੰਡਪ ਵਜਦੀ ਰਹੇ ਵਧਾਈਆ। ਤਨ ਵਜੂਦ ਸਰੀਰ ਮਾਟੀ ਖ਼ਾਕ ਪੁਰਖ ਅਕਾਲੇ ਦਿਤਾ, ਦੇਵਣਹਾਰ ਤੇਰੀ ਇਕ ਸਰਨਾਈਆ। ਅੰਤ ਕੰਤ ਭਗਵੰਤ ਚੜ੍ਹਦੇ ਰਹੇ ਅਗਨੀ ਧਾਰ ਦੀ ਚਿਤਾ, ਚਿਖਾ ਮੜ੍ਹੀ ਗੋਰ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਪੰਜ ਤਤ ਕਹਿਣ ਪ੍ਰਭ ਜੁਗ ਚੌਕੜੀ ਸਾਡਾ ਗਵਾਹ, ਸ਼ਹਾਦਤ ਸਤਿਜੁਗ ਤਰੇਤਾ ਦੁਆਪਰ ਕਲਜੁਗ ਰਹੇ ਭੁਗਤਾਈਆ। ਲੇਖਾ ਤਕ ਲੈ ਅਗੰਮ ਅਥਾਹ, ਬੇਪਰਵਾਹ ਤੇਰੀ ਓਟ ਤਕਾਈਆ। ਜੂਨੀਆਂ ਵਿਚ ਸਾਨੂੰ ਦਿਤਾ ਭੁਆ, ਲੱਖ ਚੁਰਾਸੀ ਭੱਜੇ ਵਾਹੋ ਦਾਹੀਆ। ਰਸਨਾ ਜਿਹਵਾ ਮਾਨਵ ਧਾਰ ਤੇਰਾ ਗਾਉਂਦੇ ਰਹੇ ਨਾਂ, ਢੋਲੇ ਸਿਫ਼ਤਾਂ ਵਾਲੇ ਗਾਈਆ। ਥਾਨ ਥਨੰਤਰ ਵੇਖਦੇ ਰਹੇ ਤੇਰੇ ਥਾਂ, ਭੱਜਦੇ ਰਹੇ ਵਾਹੋ ਦਾਹੀਆ। ਸਾਡਾ ਲਹਿਣਾ ਦੇਣਾ ਜੁੜਿਆ ਨਾਲ ਸੂਰ ਗਾਂ, ਦੀਨ ਮਜ਼੍ਹਬ ਤੇਰੇ ਹੁਕਮ ਰੰਗ ਰੰਗਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੀ ਫੜੀ ਕਿਸੇ ਨਾ ਬਾਂਹ, ਸਿਰ ਹੱਥ ਨਾ ਕਿਸੇ ਟਿਕਾਈਆ। ਅੰਤ ਤੂੰ ਹੀ ਪਿਤਾ ਤੂੰ ਹੀ ਮਾਂ, ਦੂਜਾ ਨਜ਼ਰ ਕੋਏ ਨਾ ਆਈਆ। ਸਚ ਸੁਆਮੀ ਅੰਤਰਜਾਮੀ ਸਿਰ ਦੇ ਠੰਡੀ ਛਾਂ, ਕਲਜੁਗ ਅਗਨੀ ਅੱਗ ਬੁਝਾਈਆ। ਸਾਡੀ ਬੁੱਧੀ ਰਹੇ ਵਾਂਗ ਨਾ ਕਾਂ, ਹੰਸ ਰੂਪ ਲੈਣੇ ਬਦਲਾਈਆ। ਤੇਰੀ ਵਡਿਆਈ ਵਿਚ ਕਰੀਏ ਵਾਹ ਵਾਹ, ਵਾਹਵਾ ਤੇਰੀ ਇਕ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਵਸਤ ਨਾਮ ਵਰਤਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਵੇਖੀਏ ਥਾਨ ਥਨੰਤਰ, ਗ੍ਰਹਿ ਮੰਦਰ ਦੇ ਵਡਿਆਈਆ। ਸਚ ਦੱਸ ਨਾਮ ਅਗੰਮਾ

ਮੰਤਰ, ਮੰਤਵ ਸਾਰੇ ਹਲ ਕਰਾਈਆ। ਸਾਡੀ ਨਵੀਂ ਬਣਾ ਦੇ ਬਣਤਰ, ਘੜਨ ਭੰਨਣਹਾਰ ਤੇਰੇ ਹੱਥ ਵਡਿਆਈਆ। ਤੇਰਾ ਸਤਿ ਸਰੂਪ ਤਕੀਏ ਨਿਰੰਤਰ, ਨਿਰਵੈਰ ਤੇਰੀ ਓਟ ਤਕਾਈਆ। ਤੇਰਾ ਦਰਸ਼ਨ ਤਕੀਏ ਉਤੇ ਗਗਨ ਗਗਨੰਤਰ, ਜ਼ਿਮੀਂ ਅਸਮਾਨਾਂ ਪੰਧ ਮੁਕਾਈਆ। ਜੋ ਆਸ਼ਾ ਰਖ ਕੇ ਗਿਆ ਧਨੰਤਰ, ਧਨਵੰਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਰੰਗ ਨਾਮ ਰੰਗਾਈਆ। ਪੰਜ ਤਤ ਕਹਿਣ ਪ੍ਰਭ ਜੁਗ ਜੁਗ ਤੇਰੀ ਆਸ਼ਾ ਰਖੀ, ਆਸ ਆਸ ਵਿਚੋਂ ਪਰਗਟਾਈਆ। ਸਾਨੂੰ ਖ਼ਬਰ ਅਗੰਮੀ ਦੱਸੀ, ਦਹਿ ਦਿਸ਼ਾ ਤੋਂ ਬਾਹਰ ਕਰ ਪੜ੍ਹਾਈਆ। ਜਿਸ ਧਾਰ ਵਿਚ ਭਗਤਾਂ ਆਤਮਾ ਵਸੀ, ਵਸਲ ਯਾਰ ਤੇਰਾ ਵੇਖ ਵਖਾਈਆ। ਇਕੋ ਗ੍ਰਹਿ ਮਾਣੇ ਸੁਖ ਰਸੀ, ਰਸਤਾ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਸਾਡੇ ਸ੍ਰੀ ਭਗਵਾਨਾ, ਭਗਵਨ ਦੇ ਵਡਿਆਈਆ। ਤੂੰ ਸ਼ਾਹੋ ਭੂਪ ਸੁਲਤਾਨਾ, ਸ਼ਹਿਨਸ਼ਾਹ ਇਕ ਅਖਵਾਈਆ। ਆਦਿ ਜੁਗਾਦੀ ਰਾਮਾ, ਰਮਈਆ ਹੋ ਕੇ ਵੇਖ ਵਖਾਈਆ। ਸਾਡੇ ਸਚਖੰਡ ਦੇ ਕਾਹਨਾ, ਤੇਰੀ ਓਟ ਤਕਾਈਆ। ਜੋਤੀ ਨੂਰ ਅਗੰਮ ਅਮਾਮਾ, ਅਮਲਾਂ ਤੋਂ ਬਾਹਰ ਵੇਖ ਵਖਾਈਆ। ਸਚ ਦੇ ਮੰਤਰ ਸਤਿਨਾਮਾ, ਸਤਿ ਸਤਿਵਾਦੀ ਦੇਣੀ ਦਇਆ ਕਮਾਈਆ। ਤੂੰ ਮਾਲਕ ਖ਼ਾਲਕ ਵਾਲੀ ਦੋ ਜਹਾਨਾ, ਦੋਹਰਾ ਆਪਣਾ ਰੂਪ ਬਦਲਾਈਆ। ਜੇ ਭਗਤਾਂ ਅੰਤਰ ਜਾਣੀ ਜਾਣਾ, ਆਤਮ ਮੇਲਾ ਮੇਲੇਂ ਸਹਿਜ ਸੁਭਾਈਆ । ਕਿਉਂ ਤਤਾਂ ਤਤ ਕਰੇ ਬੇਗਾਨਾ, ਪੰਜ ਤਤ ਰੋ ਕੇ ਦੇਣ ਦੁਹਾਈਆ। ਸਾਨੂੰ ਬਖ਼ਸ਼ ਦੇ ਸਚਖੰਡ ਸਚਾ ਮਕਾਨਾ, ਜਿਥੇ ਤੇਰਾ ਨੂਰ ਜੋਤ ਅਲਾਹੀਆ। ਬਿਨਾ ਤਨ ਵਜੂਦ ਤੋਂ ਕਰੀਏ ਬਿਸਰਾਮਾ, ਬਿਸਮਿਲ ਹੋ ਕੇ ਤੇਰੇ ਵਿਚ ਸਮਾਈਆ। ਨਾ ਦਿਵਸ ਰਹੇ ਨਾ ਰੈਣ ਰਹੇ ਕੋਈ ਸ਼ਾਮਾ, ਸ਼ਮਅ ਜੋਤ ਤੇਰਾ ਨੂਰ ਦਿਸੇ ਅਲਾਹੀਆ। ਤੇਰੇ ਦਰ ਦੇ ਹੋਈਏ ਗ਼ੁਲਾਮਾ, ਨਿਤ ਨਵਿਤ ਸੇਵ ਕਮਾਈਆ। ਮਿਹਰਵਾਨ ਹੋਣਾ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਤੇਰੇ ਚਰਨ ਕਵਲ ਕਰੀਏ ਬਿਸਰਾਮਾ, ਦੂਜਾ ਦਰ ਨਾ ਕੋਇ ਵਖਾਈਆ। ਸਾਡੀ ਡੰਡਾਵਤ ਬੰਦਨਾ ਸਯਦਿਆਂ ਤੋ ਬਾਹਰ ਸਲਾਮਾ, ਸੀਸ ਜਗਦੀਸ ਇਕ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਮ ਦਾ ਸਦ ਵਜਦਾ ਰਹੇ ਦਮਾਮਾ, ਦਾਮਨਗੀਰ ਬੇਨਜ਼ੀਰ ਇਕੋ ਨਜ਼ਰੀ ਆਈਆ।

੨੫ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਮਮੀਆ ਜ਼ਿਲਾ ਗੁਰਦਾਸਪੁਰ ਮੁਖਤਿਆਰ ਸਿੰਘ ਮਮੀਆ
ਜਸਵੰਤ ਸਿੰਘ ਚੇਬੇ ਬੂੜ ਸਿੰਘ ਮਹਿੰਦਰ ਕੌਰ ਵਜ਼ੀਰਪੁਰ
ਗੁਰਬਖ਼ਸ਼ ਸਿੰਘ ਰਤਨ ਕੌਰ ਨੁਸ਼ਹਿਰਾ

ਪੰਜ ਤਤ ਕਹਿਣ ਪ੍ਰਭ ਧੁਰ ਦੇ ਸ੍ਰੀ ਭਗਵਾਨਾ, ਭਗਵਨ ਭਗਵਾਨ ਤੇਰੀ ਓਟ ਤਕਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਸ਼ਾਹੋਭੂਪ ਸੁਲਤਾਨਾ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਨੌਜਵਾਨ ਬੇਪਰਵਾਹੀਆ। ਸ਼ਬਦੀ ਧਾਰ ਏਕੰਕਾਰ ਤੇਰਾ ਬਿਨਾ ਅੱਖਰਾਂ ਤੋਂ ਗਿਆਨਾ, ਬਿਨ ਰਸਨਾ ਜਿਹਵਾ ਹਕ ਪੜ੍ਹਾਈਆ।

ਸਚ ਦੁਆਰ ਸੁਹੰਜਣਾ ਦਿਸੇ ਮਕਾਨਾ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜਿਥੇ ਦੀਪਕ ਜੋਤ ਜਗੇ ਅਗੰਮ ਅਸਥਾਨਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸੋ ਪੁਰਖ ਅਕਾਲੇ ਦੀਨ ਦਿਆਲੇ ਸਾਡੀ ਬੇਨੰਤੀ ਕਰੀਂ ਪਰਵਾਨਾ, ਪਰਮ ਪੁਰਖ ਦਰ ਤੇਰੇ ਮੰਗ ਮੰਗਾਈਆ। ਜੇ ਭਗਤਾਂ ਆਤਮਾ ਨਾਲ ਤੇਰਾ ਯਰਾਨਾ, ਮੀਤ ਮੁਰਾਰੇ ਆਪਣਾ ਰੰਗ ਰੰਗਾਈਆ। ਕਿਉਂ ਭਗਤਾਂ ਤਤ ਕਰੇਂ ਬੇਗਾਨਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕੂਕ ਕੇ ਦਈਏ ਦੁਹਾਈਆ। ਸਚਖੰਡ ਦੁਆਰ ਸਾਨੂੰ ਬਖ਼ਸ਼ ਅਸਥਾਨਾ, ਮੜ੍ਹੀ ਗੋਰ ਦਾ ਪੰਧ ਮੁਕਾਈਆ। ਤੂੰ ਰਹਿਮਤਾਂ ਵਾਲਾ ਰਹੀਮ ਰਹਿਮਾਨਾ, ਰਾਮ ਰਾਮੇ ਤੇਰੇ ਹੱਥ ਵਡਿਆਈਆ। ਜੋਤੀ ਧਾਰ ਧੁਰ ਦੇ ਕਾਹਨਾ, ਕਾਹਨ ਕਾਹਨਾ ਤੇਰੀ ਸਰਨਾਈਆ। ਜਲਵਾਗਰ ਨੂਰ ਅਮਾਮਾ, ਅਮਲਾਂ ਤੋਂ ਰਹਿਤ ਵੇਖ ਵਖਾਈਆ। ਤੇਰੇ ਕ਼ਦਮ ਕ਼ਦੀਮ ਦੇ ਮਾਲਕ ਸਾਡੀ ਸਲਾਮਾ, ਸਿਰ ਸਿਰ ਤੇਰੇ ਚਰਨ ਟਿਕਾਈਆ । ਤੂੰ ਸ਼ਾਹੋ ਭੂਪ ਮਰਦ ਮਰਦਾਨਾ, ਨੌਜਵਾਨ ਇਕ ਅਖਵਾਈਆ। ਦੀਨ ਦਿਆਲ ਸਾਡੀ ਝੋਲੀ ਪਾ ਦੇ ਦਾਨਾ, ਦਇਆਨਿਧ ਠਾਕਰ ਆਸ਼ਾ ਪੂਰ ਕਰਾਈਆ। ਪੰਜ ਤਤ ਕਹਿਣ ਤੇਰਾ ਦਰਸ਼ਨ ਬਿਨ ਨੇਤਰ ਹੋਵੇ ਰੋਜ਼ਾਨਾ, ਬਿਨ ਨੈਣਾਂ ਨੈਣ ਬਿਘਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਪੰਜ ਤਤ ਕਹਿਣ ਸਾਨੂੰ ਬਖ਼ਸ਼ ਦੇ ਆਪਣਾ ਨੂਰ, ਨੂਰ ਨੁਰਾਨੇ ਨੂਰ ਦੇ ਚਮਕਾਈਆ। ਸਾਨੂੰ ਬਖ਼ਸ਼ ਦੇ ਆਪਣੀ ਤੂਰ, ਤੁਰੀਆ ਤੋਂ ਬਾਹਰ ਸ਼ਨਵਾਈਆ । ਤੂੰ ਸਰਬ ਕਲਾ ਭਰਪੂਰ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਸਾਡਾ ਪੰਧ ਮੁਕਾ ਦੇ ਨੇੜੇ ਦੂਰ, ਨਿਜ ਘਰ ਮੇਲਾ ਲੈਣਾ ਮਿਲਾਈਆ। ਹਰ ਘਟ ਥਾਂ ਵਸਣਾ ਹਾਜ਼ਰ ਹਜ਼ੂਰ, ਹਜ਼ਰਤਾਂ ਦੇ ਮਾਲਕ ਹੋਣਾ ਸਹਾਈਆ। ਜੋ ਆਸ਼ਾ ਰਖੀ ਮੂਸਾ ਉਤੇ ਕੋਹਤੂਰ, ਕ਼ੁਦਰਤ ਦੇ ਮਾਲਕ ਲਹਿਣਾ ਦੇਣਾ ਚੁਕਾਈਆ। ਲੇਖਾ ਮੁਕਾਉਣਾ ਅੰਤ ਜ਼ਰੂਰ, ਜ਼ਾਹਰ ਜ਼ਹੂਰ ਤੇਰੀ ਸਰਨਾਈਆ। ਅਸੀਂ ਜੁਗ ਚੌਕੜੀ ਤੇਰੇ ਸੇਵਕ ਰਹੇ ਮਜ਼ਦੂਰ, ਜਨ ਭਗਤਾਂ ਤਤ ਦੇਣ ਗਵਾਹੀਆ। ਤੇਰਾ ਨਾਮ ਕਲਮਾ ਕੀਤਾ ਮਸ਼ਹੂਰ, ਰਸਨਾ ਜਿਹਵਾ ਢੋਲੇ ਸੋਹਲੇ ਸਿਫ਼ਤੀ ਗਾਈਆ। ਮਨੂਆ ਮਨ ਨਾ ਪਾਏ ਫ਼ਤੂਰ, ਮਨਸਾ ਕੂੜ ਦੇਣੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਚ ਇਕ ਸੁਹਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਗ੍ਰਹਿ ਕਰ ਸੁਹੰਜਣਾ, ਤਨ ਮਾਟੀ ਖ਼ਾਕ ਦੇ ਵਡਿਆਈਆ। ਜੋਤੀ ਧਾਰ ਸਾਹਿਬ ਆਦਿ ਨਿਰੰਜਣਾ, ਪੁਰਖ ਪੁਰਖੋਤਮ ਤੇਰੀ ਓਟ ਤਕਾਈਆ। ਆਦਿ ਜੁਗਾਦੀ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਦੇਣਾ ਕਰਾਈਆ। ਨਾਮ ਨਿਧਾਨਾ ਨਿਜ ਨੇਤਰ ਪਾ ਦੇ ਅੰਜਣਾ, ਦੋਏ ਲੋਚਨ ਲੋੜ ਰਹੇ ਨਾ ਰਾਈਆ। ਨਿਰਗੁਣ ਨਿਰਗੁਣ ਬਣਨਾ ਸਾਕ ਸੈਣ ਸੱਜਣਾ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ । ਸਾਡੀ ਕ਼ਬੂਲ ਕਰਨੀ ਬੰਦਨਾ, ਸੀਸ ਜਗਦੀਸ ਤੇਰੇ ਚਰਨ ਟਿਕਾਈਆ। ਬਿਨਾ ਰਸਨਾ ਦੇਣਾ ਅਨੰਦਨਾ, ਰਸ ਰਸ ਵਿਚੋਂ ਪਰਗਟਾਈਆ । ਦਰ ਠਾਂਢਾ ਇਕੋ ਤੇਰਾ ਮੰਗਣਾ, ਮਾਂਗਤ ਹੋ ਕੇ ਝੋਲੀ ਡਾਹੀਆ। ਪੰਜਾਂ ਤਤਾਂ ਚਾੜ੍ਹ ਦੇ ਰੰਗਣਾ, ਭਗਤ ਕਲਬੂਤ ਰਹੇ ਕੁਰਲਾਈਆ। ਰਾਏ ਧਰਮ ਅੰਤ ਨਾ ਦੇਵੇ ਦੰਡਣਾ, ਚਿਤਰ ਗੁਪਤ ਨਾ ਲੇਖ ਵਖਾਈਆ। ਸਾਨੂੰ ਲੋਕਮਾਤ ਕੂੜ ਕੁੜਿਆਰਾ ਦੇਸ ਚੰਗਾ ਛਡਣਾ, ਥਿਰ ਘਰ ਤੇਰੇ ਓਟ ਤਕਾਈਆ। ਸਚਖੰਡ ਦੁਆਰੇ ਆਪਣਾ ਪਿਆਰ ਵੰਡਣਾ, ਦੇਣਾ ਚਾਈਂ ਚਾਈਂਆ। ਜੇ ਤੂੰ ਭਗਤਾਂ ਆਤਮ ਆਪਣੇ ਨਾਲ ਗੰਢਣਾ, ਕਿਉਂ ਤਤਾਂ ਦਏਂ ਜੁਦਾਈਆ। ਨਿਰਗੁਣ ਧਾਰ ਸਰਗੁਣ ਹੋਣਾ ਸੱਜਣਾ, ਸਾਜਣ ਮੀਤ ਇਕ ਅਖਵਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ । ਪੰਜ ਤਤ ਕਹਿਣ ਪ੍ਰਭ ਸਾਡੇ ਲੇਖੇ ਲਾਉਣੇ ਤਨ ਵਜੂਦ, ਮਾਟੀ ਖ਼ਾਕ ਤੇਰੀ ਸਰਨਾਈਆ। ਤੂੰ ਮਾਲਕ ਖ਼ਾਲਕ ਹਕ ਮਹਿਬੂਬ, ਮਿਹਰਵਾਨ ਨੂਰ ਅਲਾਹੀਆ। ਸਾਡੇ ਅੰਤਰ ਸ਼ਰਅ ਦੀ ਰਹੇ ਕੋਈ ਨਾ ਦੂਜ, ਦੁਤੀਆ ਭਾਓ ਦੇਣਾ ਮਿਟਾਈਆ। ਸਾਡਾ ਅੰਤਸ਼ਕਰਨ ਕਰਨਾ ਸੂਧ, ਪਤਤ ਪੁਨੀਤ ਦੇਣੇ ਬਣਾਈਆ। ਪੰਚ ਵਿਕਾਰ ਕਰੇ ਨਾ ਯੁੱਧ, ਕਾਮ ਕਰੋਧ ਲੋਭ ਮੋਹ ਹੰਕਾਰ ਦੇਣਾ ਮਿਟਾਈਆ । ਸਾਡੀ ਪਵਿਤ੍ਰ ਕਰਨੀ ਬੁਧਿ, ਦੁਰਮਤ ਮੈਲ ਮੈਲ ਧੁਆਈਆ। ਸਚ ਦੁਆਰ ਏਕੰਕਾਰ ਤੇਰਾ ਜਾਵੇ ਸੁਝ, ਦੂਸਰ ਓਟ ਨਾ ਕੋਇ ਰਖਾਈਆ। ਅੰਤ ਕੰਤ ਭਗਵੰਤ ਸਾਡਾ ਵਕ਼ਤ ਸੁਹੰਜਣਾ ਰਿਹਾ ਪੁਜ, ਪੂਜਣ ਯੋਗ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਭੇਵ ਖੁਲ੍ਹਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੁਹੇਲੇ ਤੇਰੇ ਸਾਥੀ, ਜੁਗ ਜੁਗ ਤੇਰੀ ਸੇਵ ਕਮਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਰਬ ਕਲਾ ਸਮਰਾਥੀ, ਸਮਰਥ ਅਕਥ ਤੇਰੀ ਵਡਿਆਈਆ। ਹਉ ਸੇਵਕ ਅਨਾਥ ਅਨਾਥੀ, ਦੀਨ ਦਿਆਲ ਦੀਨਨ ਤੇਰੀ ਓਟ ਤਕਾਈਆ। ਲਹਿਣਾ ਦੇਣਾ ਪੂਰਾ ਕਰ ਦੇ ਮਸਤਕ ਮਾਥੀ, ਜੋਤ ਲਲਾਟੀ ਨਾਲ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਅਗੰਮ ਅਥਾਹ ਬੇਪਰਵਾਹ ਲਹਿਣਾ ਦੇਣਾ ਮੁਕਾਉਣਾ ਹਾਥੋ ਹਾਥੀ, ਜਗਤ ਉਧਾਰ ਏਕੰਕਾਰ ਨਿਰਾਕਾਰ ਨਜ਼ਰ ਕੋਇ ਨਾ ਆਈਆ।

੨੫ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਭੀਮਪੁਰ ਜ਼ਿਲਾ ਗੁਰਦਾਸਪੁਰ ਲਾਲ ਸਿੰਘ
ਸ਼ਾਂਤੀ ਦੇਵੀ ਭੀਮਪੁਰ ਪਰਕਾਸ਼ ਕੌਰ ਪੁਨੀ ਸਾਲੋਵਾਲ ਬਚਨ ਸਿੰਘ ਭਾੜੇ ਚਕ
ਕੁਸ਼ਲਿਆ ਦੇਵੀ ਦੇਵ ਰਾਜ ਭੀਮਪੁਰ

ਪੰਜ ਤਤ ਕਹਿਣ ਪ੍ਰਭ ਸਾਡੀ ਮਨਜ਼ੂਰ ਕਰ ਬੇਨੰਤੀ, ਬੰਦਨਾ ਵਿਚ ਸੀਸ ਜਗਦੀਸ਼ ਝੁਕਾਈਆ। ਸਾਡਾ ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਦੇ ਸਮਝਾਈਆ। ਤੂੰ ਬੋਧ ਅਗਾਧਾ ਆਦਿ ਦਾ ਪੰਡਤੀ, ਨਿਰਅੱਖਰ ਕਰ ਪੜ੍ਹਾਈਆ। ਤੇਰੇ ਨਾਮ ਦੀ ਧਾਰ ਹੋਵੇ ਸਾਡੀ ਪੰਗਤੀ, ਪੰਚਮ ਦਾ ਲੇਖਾ ਦੇਣਾ ਚੁਕਾਈਆ। ਸਾਡੀ ਆਸ਼ਾ ਤੇਰੇ ਦਰ ਮੰਗਤੀ, ਮਾਂਗਤ ਹੋ ਕੇ ਝੋਲੀ ਡਾਹੀਆ। ਸਾਡਾ ਲੇਖਾ ਤੇਰੇ ਚਰਨ ਕਵਲ ਹੋਵੇ ਸੰਗਤੀ, ਸਤਿਗੁਰ ਸ਼ਬਦ ਦੇਣੀ ਸਰਨਾਈਆ। ਮਨਸਾ ਕੂੜ ਰਹੇ ਨਾ ਮਨ ਦੀ, ਮਮਤਾ ਮੋਹ ਦੇਣਾ ਮਿਟਾਈਆ। ਖੇਲ ਤਕ ਲੈ ਸਾਡੇ ਤਨ ਦੀ, ਪੰਜ ਤਤ ਰਹੇ ਕੁਰਲਾਈਆ। ਸਾਡੀ ਸਿਖਿਆ ਵੇਖ ਲੈ ਮਨ ਦੀ, ਕਾਇਨਾਤ ਦੇ ਮਾਲਕ ਹੋਣਾ ਸਹਾਈਆ। ਸਾਡੀ ਧਾਰ ਤਕ ਲੈ ਬ੍ਰਹਮ ਦੀ, ਪਾਰਬ੍ਰਹਮ ਆਪਣਾ ਭੇਵ ਚੁਕਾਈਆ। ਜੇ ਆਤਮਾ ਤੇਰੀ ਧਾਰੋਂ ਜੰਮਦੀ, ਤਨ ਵਜੂਦ ਕਹੇ ਸਾਡੀ ਤੇਰੇ ਚਰਨ ਸਰਨਾਈਆ। ਸਾਡੀ ਖੇਲ ਮੁਕਾ ਦੇ ਗ਼ਮ ਦੀ, ਗ਼ਮਖ਼ਾਰ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ।

ਪੰਜ ਤਤ ਕਹਿਣ ਪ੍ਰਭ ਸਾਡਾ ਲੇਖੇ ਲਾ ਲੈ ਤਨ ਮਾਟੀ ਖ਼ਾਕ, ਤੇਰੇ ਚਰਨ ਸਰਨ ਸਰਨਾਈਆ। ਮਨੂਆ ਮਨ ਰਹੇ ਨਾ ਆਕ, ਮਮਤਾ ਮੋਹ ਦੇਣਾ ਚੁਕਾਈਆ। ਬਜਰ ਕਪਾਟ ਖੋਲ੍ਹ ਦੇ ਤਾਕ, ਨੌ ਦੁਆਰ ਦਾ ਡੇਰਾ ਢਾਹੀਆ। ਆਤਮ ਪਰਮਾਤਮ ਬਣ ਸਾਕ, ਸੱਜਣ ਸੈਣ ਇਕ ਅਖਵਾਈਆ। ਮਿਹਰਵਾਨਾ ਸ੍ਰੀ ਭਗਵਾਨਾ ਸਾਡੇ ਵਲ ਝਾਕ, ਬਿਨ ਨੈਣਾ ਨੈਣ ਉਠਾਈਆ। ਚਾਰ ਜੁਗ ਦਾ ਪੂਰਬ ਪੂਰਾ ਕਰ ਵਾਕ, ਅਵਤਾਰ ਪੈਗ਼ੰਬਰ ਗੁਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੇ ਹੱਥ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡਾ ਭੇਵ ਖੋਲ੍ਹ ਦੇ ਆਪ, ਪਰਦਾ ਜਗਤ ਰਹਿਣ ਨਾ ਪਾਈਆ। ਨਿਰਗੁਣ ਧਾਰ ਤੇਰਾ ਹੋਵੇ ਜਾਪ, ਜਗ ਜੀਵਣ ਦਾਤੇ ਦੇਣੀ ਮਾਣ ਵਡਿਆਈਆ। ਅੰਤਸ਼ਕਰਨ ਮੇਟ ਅੰਧੇਰੀ ਰਾਤ, ਨੂਰੀ ਚੰਦ ਚੰਦ ਚਮਕਾਈਆ। ਬ੍ਰਹਮ ਧਾਰ ਵੇਖ ਲੈ ਜ਼ਾਤ, ਪਰਮਾਤਮ ਆਤਮ ਸੰਗ ਬਣਾਈਆ। ਚੁਰਾਸੀ ਵਾਲਾ ਤਕ ਲੈ ਖਾਤ, ਚਾਰੇ ਖਾਣੀ ਫੋਲ ਫੁਲਾਈਆ। ਅਸੀਂ ਮੰਗਤੇ ਹੋਏ ਲੋਕਮਾਤ, ਸਚਖੰਡ ਨਿਵਾਸੀ ਦੇਣੀ ਮਾਣ ਵਡਿਆਈਆ । ਸਾਡੀ ਇਕੋ ਸੁਣ ਲੈ ਬਾਤ, ਬਾਤਨ ਭੇਵ ਦੇਣਾ ਖੁਲ੍ਹਾਈਆ। ਤੂੰ ਮਾਲਕ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਸੋ ਪੁਰਖ ਨਿਰੰਜਣ ਦੇ ਦੇ ਦਾਤ, ਦਾਤੇ ਦਾਨੀ ਆਪ ਵਰਤਾਈਆ। ਤੇਰਾ ਖੇਲ ਬਹੁ ਬਿਧ ਭਾਂਤ, ਕਲਜੁਗ ਅੰਤਮ ਵੇਖ ਵਖਾਈਆ। ਸਚਖੰਡ ਦੁਆਰ ਜੋੜ ਲੈ ਨਾਤ, ਏਕੰਕਾਰ ਆਪਣੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਨਾਮ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਚਖੰਡ ਦੁਆਰ ਬਖ਼ਸ਼ ਦੇ ਏਕ, ਉਤੇ ਸਾਡੇ ਦਇਆ ਕਮਾਈਆ। ਅਸੀਂ ਤੇਰੀ ਰਖੀ ਟੇਕ, ਟਿੱਕੇ ਧੂੜੀ ਖ਼ਾਕ ਰਮਾਈਆ। ਤੂੰ ਕਰਨਾ ਸਾਨੂੰ ਬਿਬੇਕ, ਪਤਤ ਪੁਨੀਤ ਕਰਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਨਿਰਗੁਣ ਧਾਰ ਹੋ ਕੇ ਵੇਖ, ਨਿਰਵੈਰ ਅੱਖ ਖੁਲ੍ਹਾਈਆ। ਸਾਡੀ ਪੂਰਬ ਪਿਛਲੀ ਬਦਲ ਦੇ ਰੇਖ, ਲੇਖਾ ਅਵਰ ਰਹੇ ਨਾ ਰਾਈਆ। ਸਾਨੂੰ ਲੈ ਜਾ ਸਚਖੰਡ ਦੇਸ, ਦਰਗਾਹ ਸਾਚੀ ਆਪ ਟਿਕਾਈਆ। ਜਿਥੇ ਵਸੇ ਨਰ ਨਰੇਸ਼, ਨਰ ਨਰਾਇਣ ਸੋਭਾ ਪਾਈਆ। ਸਾਡਾ ਤੇਰੇ ਚਰਨ ਕਵਲ ਆਦੇਸ, ਨਿਵ ਨਿਵ ਸੀਸ ਝੁਕਾਈਆ। ਤੂੰ ਮਾਲਕ ਰਹੇਂ ਹਮੇਸ਼, ਹਮ ਸਾਜਣ ਇਕ ਅਖਵਾਈਆ। ਤੇਰੇ ਦਰ ਤੇ ਹੋਏ ਪੇਸ਼, ਦਰ ਠਾਂਢੇ ਦੇਣੀ ਵਡਿਆਈਆ। ਸਾਡਾ ਅੰਤ ਅਖ਼ੀਰ ਸੰਦੇਸ਼, ਸੰਧਿਆ ਸਰਘੀ ਵੰਡ ਨਾ ਕੋਇ ਵੰਡਾਈਆ। ਚੁਰਾਸੀ ਵਾਲਾ ਕਟ ਕਲੇਸ਼, ਕਾਇਨਾਤ ਦਾ ਪੰਧ ਮੁਕਾਈਆ। ਤੇਰੇ ਚਰਨ ਕਵਲ ਦਰਗਾਹ ਸਾਚੀ ਰਹੀਏ ਹਮੇਸ਼, ਹਮ ਸਾਜਣ ਹੋਣਾ ਸਹਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਨਰ ਨਰੇਸ਼, ਪਰਵਰਦਿਗਾਰ ਨੂਰ ਅਲਾਹੀਆ। ਸਾਡਾ ਪੰਧ ਮੁਕਾ ਦੇ ਲੋਕਮਾਤ ਪਰਦੇਸ, ਘਰ ਆਪਣੇ ਇਕ ਟਿਕਾਈਆ। ਜਿਥੇ ਦਰਸ਼ਨ ਹੋਵੇ ਨੇਤਨ ਨੇਤ, ਜੋਤੀ ਜੋਤ ਜੋਤ ਰੁਸ਼ਨਾਈਆ। ਅੰਤ ਅਖ਼ੀਰ ਬੇਨਜ਼ੀਰ ਕਰ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡੀ ਰੁਤ ਬਸੰਤੀ ਖ਼ੁਸ਼ੀਆਂ ਵਾਲੀ ਕਰਨੀ ਚੇਤ, ਚੇਤਨ ਹੋ ਕੇ ਪੰਜ ਤਤ ਵਾਸਤਾ ਪਾਈਆ।

੨੬ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਕਤੋਵਾਲ ਜ਼ਿਲਾ ਗੁਰਦਾਸਪੁਰ ਅਜੀਤ ਸਿੰਘ ਗੁਰਚਰਨ ਸਿੰਘ ਕਤੋਵਾਲ,
ਚਰਨ ਸਿੰਘ ਜਵੰਦ ਸਿੰਘ ਦੁਰਗੀ, ਗਿਆਨ ਦੇਈ ਨਵਾਂ ਪਿੰਡ

ਪੰਜ ਤਤ ਕਹਿਣ ਪ੍ਰਭ ਅਸੀਂ ਜੁਗ ਜੁਗ ਰਹੇ ਭਰਮਦੇ, ਜਨਮ ਜਨਮ ਨਾਲ ਬਦਲਾਈਆ। ਵਣਜਾਰੇ ਰਹੇ ਮਾਟੀ ਚਰਮ ਦੇ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਿਲ ਕੇ ਖ਼ੁਸ਼ੀ ਬਣਾਈਆ। ਚਾਰੇ ਖਾਣੀਆਂ ਰਹੇ ਭਰਮਦੇ, ਅੰਡਜ ਜੇਰਜ ਉਤਭੁਜ ਸੇਤਜ ਭੱਜੇ ਵਾਹੋ ਦਾਹੀਆ। ਪਿਆਸੇ ਰਹੇ ਤੇਰੇ ਨਿਰਗੁਣ ਰੂਪ ਬ੍ਰਹਮ ਦੇ, ਪਾਰਬ੍ਰਹਮ ਤੇਰੀ ਆਸ ਰਖਾਈਆ। ਵਣਜਾਰੇ ਰਹੇ ਕਾਂਡ ਕਰਮ ਦੇ, ਕਾਇਆ ਮਾਟੀ ਰੰਗ ਰੰਗਾਈਆ। ਸ਼ਬਦ ਸੰਦੇਸ਼ੇ ਸੁਣਦੇ ਰਹੇ ਤੇਰੇ ਧਰਮ ਦੇ, ਅੱਖਰ ਅੱਖਰਾਂ ਨਾਲ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੁਆਮੀ ਹੋਣਾ ਆਪ ਸਹਾਈਆ। ਪੰਜ ਤਤ ਕਹਿਣ ਪ੍ਰਭ ਜੁਗ ਚੌਕੜੀ ਸਰਗੁਣ ਧਾਰ ਰਹੇ ਤਰਸਦੇ, ਤਤ ਤਤਾਂ ਧਿਆਨ ਲਗਾਈਆ। ਅੰਮ੍ਰਿਤ ਮੇਘ ਅਗੰਮਾ ਕਲਜੁਗ ਅੰਤਮ ਬਰਸ ਦੇ, ਬਰਸ ਸ਼ਹਿਨਸ਼ਾਹੀ ਨਾਲ ਮਿਲਾਈਆ। ਸਾਡੇ ਲੇਖੇ ਮੇਟ ਦੇ ਹਵਸ ਹਰਸ ਦੇ, ਹਉਮੇ ਹੰਗਤਾ ਗੜ੍ਹ ਤੁੜਾਈਆ। ਤੇਰੀ ਯਾਦ ਵਿਚ ਜਨ ਭਗਤ ਸੁਹੇਲੇ ਤੜਫਦੇ, ਦਿਵਸ ਰੈਣ ਨੇਤਰ ਨੈਣ ਉਠਾਈਆ। ਆਤਮ ਧਾਰ ਫਿਰਨ ਭਟਕਦੇ, ਮਨੂਆ ਮਨ ਨਾ ਕੋਇ ਚਤੁਰਾਈਆ। ਸ਼ਬਦ ਡੋਰੀ ਨਾਲ ਲਟਕਦੇ, ਫਾਸੀ ਅਵਰ ਨਾ ਕੋਇ ਰਖਾਈਆ। ਬੇਸ਼ਕ ਅਸੀਂ ਰੂਪ ਬਣੇ ਬੂੰਦ ਰਕਤ ਦੇ, ਤਨ ਵਜੂਦ ਵਜੂਦ ਦਰਸਾਈਆ। ਸਾਨੂੰ ਮਾਣ ਦੇ ਦੇ ਸਾਚੇ ਭਗਤ ਦੇ, ਭਗਵਨ ਹੋਣਾ ਆਪ ਸਹਾਈਆ। ਪੰਧ ਮੁਕਾ ਦੇ ਆਵਣ ਜਾਵਣ ਜਗਤ ਦੇ, ਦੀਨ ਦੁਨੀ ਵਿਚੋਂ ਬਾਹਰ ਕਢਾਈਆ। ਸਾਡੇ ਲੇਖੇ ਲਾ ਲੈ ਸਵਾਸ ਸਵਾਸ ਆਪਣੇ ਚਰਨ ਵਕ਼ਤ ਦੇ, ਦਰ ਠਾਂਢੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਗਲੋਂ ਕਟ ਜਮ ਫਾਸੀ, ਰਾਏ ਧਰਮ ਨਾ ਦਏ ਸਜ਼ਾਈਆ। ਸਾਡੀ ਜ਼ਿੰਦਗੀ ਹੋਵੇ ਰਹਿਰਾਸੀ, ਜੀਵਣ ਤੇਰੇ ਚਰਨ ਟਿਕਾਈਆ। ਸਾਡਾ ਲੇਖਾ ਮੁਕਾ ਦੇ ਸ਼ੰਕਰ ਕੈਲਾਸ਼ੀ, ਸਰਗੁਣ ਵੰਡ ਨਾ ਕੋਇ ਵੰਡਾਈਆ। ਪਰਮ ਪੁਰਖ ਮੇਟ ਉਦਾਸੀ, ਚਿੰਤਾ ਚਿਖਾ ਬਾਹਰ ਕਢਾਈਆ। ਨਾਮ ਜਪਾ ਸਵਾਸ ਸਵਾਸੀ, ਸਾਹ ਸਾਹ ਤੇਰੀ ਵਡਿਆਈਆ। ਤੇਰਾ ਨੂਰ ਜੋਤ ਹੋਵੇ ਪਰਕਾਸ਼ੀ, ਜੋਤੀ ਜਾਤਾ ਨਜ਼ਰੀ ਆਈਆ। ਤੂੰ ਪਰਮ ਪੁਰਖ ਪਰਮਾਤਮ ਇਕ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਅਸੀਂ ਪੰਜ ਤਤ ਤੇਰੇ ਦਾਸ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਪੰਧ ਮੁਕਾ ਦੇ ਦਸ ਦਸ ਮਾਸੀ, ਮਾਤ ਗਰਭ ਫੇਰ ਨਾ ਆਈਆ। ਤੇਰੇ ਚਰਨ ਕਵਲ ਸਚਖੰਡ ਦੁਆਰ ਹੋਵੇ ਵਾਸੀ, ਦਰਗਾਹ ਸਾਚੀ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ । ਪੰਜ ਤਤ ਕਹਿਣ ਪ੍ਰਭ ਸਾਡੀ ਤੇਰੇ ਚਰਨ ਕਵਲ ਅਰਜ਼ੋਈ, ਬਿਨ ਨੈਣਾਂ ਨੀਰ ਵਹਾਈਆ। ਸਾਡੀ ਮਾਤਲੋਕ ਦਰੋਹੀ, ਦਰੋਹੀ ਤੇਰਾ ਨਾਮ ਦੁਹਾਈਆ। ਸਾਡਾ ਮੀਤ ਮੁਰਾਰ ਦਿਸੇ ਨਾ ਕੋਈ, ਸਾਜਣ ਸੰਗ ਨਾ ਕੋਇ ਨਿਭਾਈਆ। ਜੋਤੀ ਜਾਤੇ ਧਰਨੀ ਧਰਤ ਧਵਲ ਧੌਲ ਮਿਲੇ ਨਾ ਢੋਈ, ਸਿਰ ਹੱਥ ਨਾ ਕੋਇ ਟਿਕਾਈਆ। ਸੁਰਤ ਉਠਾਏ ਕੋਈ ਨਾ ਸੋਈ, ਸ਼ਬਦੀ ਨਾਦ ਨਾ ਕੋਇ ਸ਼ਨਵਾਈਆ। ਆਤਮ ਧਾਰ ਜਾਏ ਨਾ ਮੋਹੀ, ਮੁਹੱਬਤ ਹਕ ਨਾ ਕੋਇ ਕਮਾਈਆ। ਸਾਡੇ

ਕੋਲ ਤੇਰੀ ਪੇਸ਼ੀਨਗੋਈ, ਜੋ ਅਵਤਾਰ ਪੈਗ਼ੰਬਰ ਗੁਰ ਗਏ ਦਰਸਾਈਆ। ਜੋ ਸੰਦੇਸ਼ਾ ਦਿਤਾ ਕਬੀਰ ਲੋਈ, ਲੋਇਣਾ ਤੋਂ ਬਾਹਰ ਜਣਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੀ ਪਤ ਗਈ ਖੋਹੀ, ਮਿਹਰਵਾਨ ਮਹਿਬੂਬ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਚ ਅੰਮ੍ਰਿਤ ਰਸ ਧਾਰ ਅਗੰਮੀ ਦੇ ਚੋਈ, ਨਿਝਰ ਝਿਰਨਾ ਆਪ ਝਿਰਾਈਆ। ਪੰਚ ਵਿਕਾਰ ਮੇਟਣਾ ਗਰੋਹੀ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਕਰਤਾ ਪੁਰਖ ਜੋ ਕਰੇ ਸੋ ਹੋਈ, ਕਰਨ ਕਰਾਵਣਹਾਰ ਕਰਤਾਰ ਤੇਰੇ ਹੱਥ ਵਡਿਆਈਆ।

੨੬ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਦੀਨਾਨਗਰ ਸ਼ਹਿਰ ਹਰੀਜਨ ਕਲੋਨੀ ਲਾਲ ਸਿੰਘ ਮਹਿੰਦਰ ਸਿੰਘ
ਭਜਨ ਸਿੰਘ ਸਵਰਨ ਸਿੰਘ ਬਲਕਾਰ ਸਿੰਘ ਸਰੂਪ ਸਿੰਘ ਬਾਵਾ ਸਿੰਘ

ਪੰਜ ਤਤ ਕਹਿਣ ਪ੍ਰਭ ਜੁਗ ਜੁਗ ਫਿਰਦੇ ਰਹੇ ਚਾਰੇ ਖਾਣੀਆਂ, ਅੰਡਜ ਜੇਰਜ ਉਤਭੁਜ ਸੇਤਜ ਭੱਜਦੇ ਰਹੇ ਵਾਹੋ ਦਾਹੀਆ । ਨਿਰਗੁਣ ਸਰਗੁਣ ਤੇਰੀਆਂ ਸੁਣਦੇ ਰਹੇ ਬਾਣੀਆਂ, ਅੱਖਰਾਂ ਨਾਲ ਅੱਖਰ ਸਿਫ਼ਤ ਸਾਲਾਹੀਆ। ਤੂੰ ਸ਼ਾਹੋ ਭੂਪ ਸੁਲਤਾਨੀਆ, ਗਹਿਰ ਗੰਭੀਰ ਬੇਨਜ਼ੀਰ ਨੂਰ ਅਲਾਹੀਆ। ਸਾਡੇ ਉਤੇ ਕਰ ਮਿਹਰਵਾਨੀਆਂ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਤੂੰ ਆਦਿ ਜੁਗਾਦੀ ਜਾਣ ਜਾਣੀਆ, ਜਾਨਣਹਾਰ ਇਕ ਅਖਵਾਈਆ। ਪੁਰਖ ਅਕਾਲੇ ਦੀਨ ਦਿਆਲੇ ਆਤਮ ਧਾਰ ਸਚ ਦੱਸ ਦੇ ਨਿਸ਼ਾਨੀਆਂ, ਨਿਸ਼ਾਨਾ ਸ੍ਰੀ ਭਗਵਾਨਾ ਆਪਣਾ ਇਕ ਜਣਾਈਆ। ਤੇਰੇ ਹੁਕਮ ਵਿਚ ਲੱਖ ਚੁਰਾਸੀ ਜੂਨੀ ਮੌਜਾਂ ਮਾਣੀਆਂ, ਤਨ ਵਜੂਦਾਂ ਵਜਦੀ ਰਹੀ ਵਧਾਈਆ। ਤੇਰੇ ਖੇਲ ਵੇਖੇ ਅਠਸਠ ਤੀਰਥ ਪਾਣੀਆਂ, ਸਮੁੰਦ ਸਾਗਰਾਂ ਵਿਚ ਆਪਣਾ ਰੂਪ ਬਦਲਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦੱਸੀਆਂ ਤੇਰੇ ਹੁਕਮ ਦੀਆਂ ਕਹਾਣੀਆਂ, ਕਥਨੀ ਕਥ ਕਥ ਦ੍ਰਿੜਾਈਆ। ਸਚ ਸੁਆਮੀ ਅੰਤਰਜਾਮੀ ਜੇ ਭਗਤਾਂ ਆਤਮਾ ਤੇਰੀਆਂ ਸੁਵਾਣੀਆਂ, ਸਿਰ ਸਿਰ ਆਪਣਾ ਹੱਥ ਟਿਕਾਈਆ। ਪੰਜ ਤਤ ਕਹਿਣ ਕਿਉਂ ਨਾ ਸਾਨੂੰ ਕਰੇ ਪਰਵਾਨੀਆਂ, ਪਰਮ ਪੁਰਖ ਆਪਣੇ ਅੰਗ ਲਗਾਈਆ। ਹਉਂ ਜਗਤ ਵਿਛੁੰਨੀਆਂ ਨਿਮਾਣੀਆਂ, ਜੁਗ ਚੌਕੜੀ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਪੰਜ ਤਤ ਕਹਿਣ ਪ੍ਰਭ ਜੁਗ ਚੌਕੜੀ ਤੇਰਾ ਧਰਦੇ ਰਹੇ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਕਿਰਪਾ ਕਰ ਸ੍ਰੀ ਭਗਵਾਨ, ਹਰਿ ਕਰਤੇ ਹੋ ਸਹਾਈਆ। ਨਿਗਾਹ ਮਾਰ ਲੈ ਵਿਚ ਜਹਾਨ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਹਉਂ ਬਾਲਕ ਤੇਰੇ ਅੰਞਾਣ, ਬਾਲੀ ਬੁਧਿ ਨਾ ਕੋਇ ਵਡਿਆਈਆ। ਸਚ ਪ੍ਰੀਤੀ ਬਖ਼ਸ਼ ਦੇ ਚਰਨ ਕਵਲ ਕਰ ਪਰਵਾਨ, ਪਰਮ ਪੁਰਖ ਤੇਰੀ ਓਟ ਤਕਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਬੀਤੇ ਵਿਚ ਜਗਤ ਜਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਅਵਤਾਰ ਪੈਗ਼ੰਬਰ ਗੁਰ ਨਾਮ ਕਲਮੇ ਦੇਂਦੇ ਗਏ ਦਾਨ, ਢੋਲੇ ਸੋਹਲੇ ਸਿਫ਼ਤ ਸਿਫ਼ਤੀ ਰਾਗ ਦ੍ਰਿੜਾਈਆ। ਬਿਨ ਤੇਰੀ ਕਿਰਪਾ ਸਚਖੰਡ ਮਿਲੇ ਨਾ ਕਿਸੇ ਅਸਥਾਨ, ਦਰਗਾਹ ਸਾਚੀ ਭੂਮਿਕਾ ਸਚ ਨਾ ਕੋਇ ਟਿਕਾਈਆ। ਤੂੰ ਆਦਿ ਜੁਗਾਦੀ

ਬ੍ਰਹਮ ਬ੍ਰਹਿਮਾਦੀ ਧੁਰ ਦਾ ਕਾਹਨ, ਰਾਮ ਰਮਈਆ ਤੇਰੀ ਓਟ ਤਕਾਈਆ। ਸਚ ਸੁਆਮੀ ਅੰਤਰਜਾਮੀ ਪੰਜ ਤਤ ਕਹਿਣ ਅੰਤ ਸਾਨੂੰ ਕਰ ਪਰਵਾਨ, ਪਰਮ ਪੁਰਖ ਤੇਰੀ ਸ਼ਰਨਾਈਆ। ਭਗਤ ਸੁਹੇਲੇ ਤੇਰੇ ਬਾਲ ਅੰਞਾਣ, ਮਨ ਮਤਿ ਬੁਧਿ ਨਾ ਕੋਇ ਵਡਿਆਈਆ। ਤੂੰ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਅਗੰਮ ਅਥਾਹੀਆ। ਸਾਡੀ ਬੇਨੰਤੀ ਕਰ ਪਰਵਾਨ, ਪੁਨਹ ਪੁਨਹ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਵਸਤ ਇਕ ਵਰਤਾਈਆ। ਪੰਜ ਤਤ ਕਹਿਣ ਪ੍ਰਭ ਜੁਗ ਜੁਗ ਤੇਰੀਆਂ ਆਸਾਂ ਤਕੀਆਂ, ਨਿਰਗੁਣ ਸਰਗੁਣ ਧਿਆਨ ਲਗਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਕੀਤੀਆਂ ਪੱਕੀਆਂ, ਪਾਰਬ੍ਰਹਮ ਪ੍ਰਭ ਤੇਰਾ ਭੇਵ ਖੁਲ੍ਹਾਈਆ। ਪੁਰਖ ਅਕਾਲਾ ਦੀਨ ਦਿਆਲਾ ਆਤਮ ਧਾਰ ਜੋੜੇ ਨਤੀਆਂ, ਪਰਮਾਤਮ ਆਪਣੀ ਗੰਢ ਪਵਾਈਆ। ਕੂੜ ਕੁੜਿਆਰ ਦੀਆਂ ਮੇਟੇ ਮੱਤੀਆਂ, ਸਤਿ ਸਤਿਵਾਦੀ ਸ਼ਬਦ ਕਰੇ ਸ਼ਨਵਾਈਆ। ਜਨ ਭਗਤਾਂ ਕਾਇਆ ਜਾਣ ਰਤੀਆਂ, ਰਤਨ ਅਮੋਲਕ ਹੀਰੇ ਲਏ ਬਣਾਈਆ। ਲੇਖਾ ਚੁਕਾਵੇ ਜਗਤ ਤਪਸਿਆ ਵਾਲੀ ਤਪੀਆਂ, ਤਪੀਸ਼ਰਾਂ ਤੋਂ ਬਾਹਰ ਦਏ ਵਡਿਆਈਆ। ਆਵਣ ਜਾਵਣ ਲੱਖ ਚੁਰਾਸੀ ਮੰਜ਼ਲਾਂ ਜਾਣ ਕੱਟੀਆਂ, ਕਟਾਕਸ਼ ਆਪਣਾ ਨਾਮ ਲਗਾਈਆ। ਵਿਕਣਾ ਪਏ ਨਾ ਦੀਨ ਦੁਨੀ ਦੀ ਧਾਰ ਵਿਚ ਹੱਟੀਆਂ, ਦੀਨਾਂ ਮਜ਼੍ਹਬਾਂ ਨਾ ਵੰਡ ਵੰਡਾਈਆ। ਨਿਰਅੱਖਰ ਧਾਰ ਪੜ੍ਹਾਵੇ ਪੱਟੀਆਂ, ਪਟਨੇ ਵਾਲਾ ਨਾਲ ਮਿਲਾਈਆ। ਰਾਏ ਧਰਮ ਦੀਆਂ ਭਰਨੀਆਂ ਪੈਣ ਨਾ ਚੱਟੀਆਂ, ਚੇਟਕ ਆਪਣਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਅਗੰਮ ਅਥਾਹੀਆ। ਪੰਜ ਤਤ ਕਹਿਣ ਪ੍ਰਭ ਤੇਰੇ ਘਰ ਦੇ ਰਹੇ ਵਣਜਾਰੇ, ਜੁਗ ਜੁਗ ਭੱਜੇ ਵਾਹੋ ਦਾਹੀਆ। ਸਚ ਵਸਤ ਬਖ਼ਸ਼ ਦੇ ਥਾਰੇ, ਥਿਰ ਘਰ ਦੇਣੀ ਮਾਣ ਵਡਿਆਈਆ । ਗ੍ਰਹਿ ਬਖ਼ਸ਼ਣਾ ਸਚਖੰਡ ਦੁਆਰੇ, ਦਰਗਾਹ ਸਾਚੀ ਆਸ ਰਖਾਈਆ। ਤੇਰਾ ਤਕੀਏ ਨੂਰ ਉਜਿਆਰੇ, ਜੋਤੀ ਜੋਤ ਜੋਤ ਰੁਸ਼ਨਾਈਆ । ਸਦ ਵਸੀਏ ਤੇਰੇ ਚਰਨ ਕਵਲ ਸਹਾਰੇ, ਧਵਲ ਲੇਖਾ ਦੇਣਾ ਮੁਕਾਈਆ। ਤੁਧ ਬਿਨ ਪਾਰ ਨਾ ਕੋਇ ਉਤਾਰੇ, ਪਤਤ ਪੁਨੀਤ ਨਾ ਕੋਇ ਬਣਾਈਆ। ਸਤਿਗੁਰ ਸ਼ਬਦ ਜਣਾ ਜੈਕਾਰੇ, ਤੂੰ ਹੀ ਤੂੰ ਹੀ ਰਾਗ ਦ੍ਰਿੜਾਈਆ। ਤੇਰੇ ਖੇਲ ਤਕੇ ਜੁਗ ਚਾਰੇ, ਜੁਗ ਚੌਕੜੀ ਭੱਜੇ ਵਾਹੋ ਦਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਪਾ ਸਾਰੇ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਅਸੀਂ ਭਗਤ ਸੁਹੇਲੇ ਤੇਰੇ ਦੋ ਚਾਰੇ, ਬਹੁਤੀ ਗਣਤ ਨਾ ਕੋਇ ਗਿਣਾਈਆ। ਸਾਡਾ ਆਵਣ ਜਾਵਣ ਗੇੜ ਦੇ ਨਿਵਾਰੇ, ਜਨਮ ਜਨਮ ਰਹੇ ਨਾ ਰਾਈਆ। ਜੇ ਭਗਤਾਂ ਆਤਮਾ ਤੇਰਾ ਰੂਪ ਅਪਾਰੇ, ਅਪਰੰਪਰ ਤੇਰੇ ਵਿਚ ਸਮਾਈਆ। ਕਿਉਂ ਪੰਜ ਤਤ ਹੋਣ ਖ਼ੁਆਰੇ, ਖ਼ੈਰਖ਼ਾਹ ਹੋ ਕੇ ਦੇਣੀ ਮਾਣ ਵਡਿਆਈਆ। ਤੁਧ ਬਿਨ ਪੈਜ ਨਾ ਕੋਇ ਸਵਾਰੇ, ਸਿਰ ਹੱਥ ਨਾ ਕੋਇ ਟਿਕਾਈਆ। ਸਾਡੀ ਮਨਜ਼ੂਰ ਕਰੀਂ ਨਿਮਸਕਾਰੇ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰਾ ਖੇਲ ਅਪਾਰੇ, ਅਪਰੰਪਰ ਸੁਆਮੀ ਅੰਤਰਜਾਮੀ ਨਿਹਕਾਮੀ ਤੇਰੀ ਓਟ ਤਕਾਈਆ।

੨੭ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਫ਼ਤੂਪੁਰ ਜ਼ਿਲਾ ਗੁਰਦਾਸ ਪੁਰ ਮੰਗਲ ਸਿੰਘ ਗੁਲਜ਼ਾਰ ਸਿੰਘ ਸਮਾ ਸਿੰਘ ਫ਼ਤੂਪੁਰ
ਜੁਗਿੰਦਰ ਸਿੰਘ ਦਿਆਲ ਸਿੰਘ ਸੁਰਿੰਦਰ ਸਿੰਘ ਡੇਢ ਗੁਵਾੜ, ਗੁਰਮੀਤ ਕੌਰ ਰਸੂਲਪੁਰ,
ਜਸਬੀਰ ਸਿੰਘ ਸੋਹਣ ਸਿੰਘ ਭੋਲੇ ਕੇ, ਤਰਲੋਕ ਸਿੰਘ ਅਠਵਾਲ

ਪੰਜ ਤਤ ਕਹਿਣ ਪ੍ਰਭ ਸਾਡਾ ਵਕ਼ਤ ਸੁਹੰਜਣਾ ਕਰ, ਕਰਨੀ ਦੇ ਕਰਤੇ ਦਇਆ ਕਮਾਈਆ। ਪੁਰਖ ਅਕਾਲੇ ਦੀਨ ਦਿਆਲੇ ਮੰਗੀਏ ਤੇਰਾ ਦਰ, ਦਰ ਦਰਵੇਸ਼ ਨਰ ਨਰੇਸ਼ ਤੇਰੇ ਅਗੇ ਸੀਸ ਝੁਕਾਈਆ। ਪਰਮ ਪੁਰਖ ਪਰਮਾਤਮ ਤੇਰੀ ਸਰਨੀ ਰਹੇ ਪਰ, ਪਾਰਬ੍ਰਹਮ ਪਤਿਪਰਮੇਸ਼ਵਰ ਹੋਣਾ ਆਪ ਸਹਾਈਆ। ਤੂੰ ਸ਼ਾਹੋ ਭੂਪ ਨਰਾਇਣ ਨਰ, ਸੁਲਤਾਨ ਨੌਜੁਆਨ ਇਕ ਅਖਵਾਈਆ। ਚੁਰਾਸੀ ਫਾਸੀ ਜਮ ਕਾ ਮੇਟ ਦੇ ਡਰ, ਰਾਏ ਧਰਮ ਨਾ ਦਏ ਸਜ਼ਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਲੈ ਜਾਣਾ ਆਪਣੇ ਘਰ, ਗ੍ਰਹਿ ਮੰਦਰ ਇਕੋ ਇਕ ਵਖਾਈਆ। ਚਰਨ ਧੂੜ ਸਚ ਸਰੋਵਰ ਨੁਹਾਉਣਾ ਸਰ, ਦੁਰਮਤ ਮੈਲ ਰਹੇ ਨਾ ਰਾਈਆ। ਆਤਮ ਧਾਰ ਪਰਮਾਤਮ ਤੈਨੂੰ ਲਈਏ ਵਰ, ਪਤਿਪਰਮੇਸ਼ਵਰ ਤੇਰੇ ਰੰਗ ਸਮਾਈਆ। ਮਿਹਰਵਾਨ ਹੋ ਕੇ ਪੰਜ ਤਤ ਜਨ ਭਗਤਾਂ ਆਪਣੇ ਗ੍ਰਹਿ ਖੜ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਸਾਡਾ ਲੇਖੇ ਲਾ ਲੈ ਤਨ ਵਜੂਦ ਧੜ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤਿ ਬੁਧਿ ਦਈਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਧੁਰ ਦਾ ਇਕ ਸੁਆਮੀ, ਕਰਨੀ ਕਰਤਾ ਇਕ ਅਖਵਾਈਆ। ਨਿਰਗੁਣ ਧਾਰ ਅੰਤਰਜਾਮੀ, ਬੇਪਰਵਾਹ ਤੇਰੀ ਵਡਿਆਈਆ। ਜਗਤ ਅੰਧੇਰਾ ਮੇਟ ਦੇ ਸ਼ਾਮੀ, ਸ਼ਮਅ ਨੂਰ ਜੋਤ ਕਰ ਰੁਸ਼ਨਾਈਆ। ਸਾਨੂੰ ਵਖਾ ਦੇ ਦੇਸ਼ ਅਨਾਮੀ, ਜਿਥੇ ਤੇਰੀ ਵਜਦੀ ਰਹੇ ਵਧਾਈਆ। ਮਿਹਰਵਾਨ ਹੋ ਕੇ ਭਗਤ ਸੁਹੇਲੇ ਆਪ ਪਹਿਚਾਨੀ, ਬੇਪਹਿਚਾਨ ਪੜਦਾ ਮਾਤ ਉਠਾਈਆ। ਤੂੰ ਨਿਰਵੈਰ ਪੁਰਖ ਸੁਲਤਾਨੀ, ਸ਼ਹਿਨਸ਼ਾਹ ਨੂਰ ਅਲਾਹੀਆ। ਸਾਡੇ ਉਤੇ ਕਰੀਂ ਮਿਹਰਵਾਨੀ, ਮਿਹਰਵਾਨ ਤੇਰੀ ਓਟ ਤਕਾਈਆ। ਆਵਣ ਜਾਵਣ ਸਾਡਾ ਲੇਖਾ ਮੁਕਾ ਦੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਸਾਡੀ ਆਸ਼ਾ ਤਕ ਲੈ ਜੁਗ ਚੌਕੜੀ ਪੁਰਾਣੀ, ਪੁਨਹ ਪੁਨਹ ਸੀਸ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਚ ਰੰਗ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਰੰਗ ਰੰਗਾ ਅਗੰਮੜਾ, ਅਲਖ ਅਗੋਚਰ ਦਇਆ ਕਮਾਈਆ। ਲੇਖੇ ਲਾ ਲੈ ਕਾਇਆ ਮਾਟੀ ਚੰਮੜਾ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਲੋਕਮਾਤ ਸਾਡਾ ਹਾਲ ਹੋਵੇ ਨਾ ਮੰਦੜਾ, ਮੰਦ ਭਾਗ ਲੈ ਤਰਾਈਆ। ਸਾਡੀ ਕ਼ੀਮਤ ਰਹੀ ਨਾ ਕੌਡੀ ਦਮੜਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਮਨੂਆ ਮਨ ਨਾ ਰਹੇ ਨਿਕੰਮੜਾ, ਬੁਧਿ ਬਿਬੇਕ ਦੇਣੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰਗਾਹ ਸਚ ਮਿਲੇ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਬਖ਼ਸ਼ ਦੇ ਸਚ ਦਰਗਾਹ, ਸਚਖੰਡ ਨਿਵਾਸੀ ਦਇਆ ਕਮਾਈਆ। ਸਤਿਗੁਰ ਸ਼ਬਦ ਬਣਾ ਮਲਾਹ, ਬੇੜਾ ਧੁਰ ਦੇ ਕੰਧ ਉਠਾਈਆ। ਤੇਰਾ ਪਿਆਰ ਹੋਵੇ ਗਵਾਹ, ਸ਼ਹਾਦਤ ਭਗਤੀ ਵਾਲੀ ਰਖਾਈਆ। ਤੇਰਾ ਜਗਤ ਕਰੇ ਵਾਹ ਵਾਹ, ਵਾਹਵਾ ਵਜਦੀ ਰਹੇ ਵਧਾਈਆ। ਇਕੋ ਚਰਨ ਤੇਰੀ ਮਿਲੇ ਸਰਨਾ, ਸਰਨਗਤ ਇਕ ਅਖਵਾਈਆ।

ਤੂੰ ਆਦਿ ਜੁਗਾਦੀ ਪਿਤਾ ਮਾਂ, ਪੁਰਖ ਅਕਾਲ ਤੇਰੀ ਬੇਪਰਵਾਹੀਆ। ਸਾਡਾ ਪੰਧ ਮੁਕਾ ਦੇ ਥਲ ਅਸਗਾਹ, ਜਲ ਥਲ ਨਾ ਕੋਇ ਭੁਆਈਆ। ਸਾਨੂੰ ਤੇਰੇ ਚਰਨ ਕਵਲ ਰਹਿਣ ਦਾ ਚਾਅ, ਚਾਉ ਘਨੇਰਾ ਇਕ ਬਣਾਈਆ। ਨਿਥਾਵਿਆਂ ਦਰਗਾਹ ਸਾਚੀ ਦੇਣਾ ਥਾਂ, ਥਾਨ ਥਨੰਤਰ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਤੇਰਾ ਮਿਲੇ ਅਨੋਖਾ ਧਾਮ, ਗ੍ਰਹਿ ਮੰਦਰ ਵਜੇ ਵਧਾਈਆ। ਜਿਥੇ ਇਕੋ ਹੋਵੇ ਤੇਰਾ ਅਗੰਮਾ ਨਾਮ, ਰਸਨਾ ਰਸ ਨਾ ਕੋਇ ਵਡਿਆਈਆ। ਇਕੋ ਨੂਰ ਅਲਾਹੀ ਹੋਵੇ ਰਾਮ, ਜੋਤੀ ਜਾਤਾ ਨਜ਼ਰੀ ਆਈਆ। ਸਾਡਾ ਲਹਿਣਾ ਦੇਣਾ ਲੇਖਾ ਮੁਕਾ ਤਮਾਮ, ਤਮਅ ਲਾਲਚ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਤਤ ਕਹਿਣ ਚਾਰੇ ਖਾਣੀ ਵਿਚ ਨਾ ਰਹੀਏ ਗ਼ੁਲਾਮ, ਸ਼ਰਅ ਜ਼ੰਜੀਰ ਬੇਨਜ਼ੀਰ ਦੇਣੀ ਕਟਾਈਆ।

੨੭ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਫ਼ੈਜ਼ਪੁਰ ਜ਼ਿਲਾ ਗੁਰਦਾਸ ਪੁਰ ਸੁਰਜੀਤ ਸਿੰਘ ਦਲੀਪ ਸਿੰਘ
ਹੁਕਮ ਸਿੰਘ ਅਜੀਤ ਸਿੰਘ ਜਸਵੰਤ ਸਿੰਘ ਫ਼ੈਜ਼ਪੁਰ, ਚਰਨ ਸਿੰਘ ਸਨੇਈਆ,
ਕਾਸ਼ੀ ਰਾਮ ਸਨੇਈਆ, ਸੁਰਜੀਤ ਕੌਰ ਸ਼ਿਕਾਰ ਮਾਛੀਆ

ਪੰਜ ਤਤ ਕਹਿਣ ਪ੍ਰਭ ਦੀਨ ਦਿਆਲ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਮਿਹਰਵਾਨ ਮਹਿਬਾਨ ਬੀਦੋ ਦੇਣੀ ਕਮਾਈਆ। ਜੋਤੀ ਜਾਤੇ ਪੁਰਖ ਬਿਧਾਤੇ ਨਿਰਗੁਣ ਨੂਰ ਚਾੜ੍ਹ ਚੰਦ, ਬਿਨ ਤੇਲ ਬਾਤੀ ਕਾਇਆ ਮਾਟੀ ਕਰ ਰੁਸ਼ਨਾਈਆ। ਸਚ ਸੁਆਮੀ ਅੰਤਰਜਾਮੀ ਘਟ ਨਿਵਾਸੀ ਦੇ ਅਨੰਦ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਖ਼ੁਸ਼ੀ ਕਰ ਦੇ ਬੰਦ ਬੰਦ, ਬੰਦਗੀ ਬਿਨਾ ਮੁਸ਼ੰਦਗੀ ਇਕ ਦ੍ਰਿੜਾਈਆ। ਕੂੜ ਵਿਕਾਰਾ ਵਿਚ ਸੰਸਾਰ ਕਰ ਦੇ ਖੰਡ ਖੰਡ, ਖੰਡਾ ਖੜਗ ਨਾਮ ਚਮਕਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਵਿਛੜੀ ਧਾਰ ਆਪਣੇ ਨਾਲ ਗੰਢ, ਗੰਢਣਹਾਰ ਗੋਪਾਲ ਸੁਆਮੀ ਦਿਆਲ ਤੇਰੇ ਅਗੇ ਵਾਸਤਾ ਪਾਈਆ। ਤੂੰ ਮੇਰਾ ਮੈਂ ਤੇਰਾ ਬਿਨ ਰਸਨਾ ਜਿਹਵਾ ਅੰਤਰ ਨਿਰੰਤਰ ਉਪਜੇ ਛੰਦ, ਅੱਖਰ ਨਿਰਅੱਖਰ ਧਾਰ ਦੇਣਾ ਸਮਝਾਈਆ। ਸਤਿਗੁਰ ਸ਼ਬਦ ਸਾਡੇ ਭਾਗ ਹੋਣ ਨਾ ਦੇਵੀਂ ਮੰਦ, ਮਧੁਰ ਧੁਨ ਕਰਨੀ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਦੇਣਾ ਅਨੰਦ ਸਚ, ਹਰਿ ਸਚ ਤੇਰੀ ਸਰਨਾਈਆ। ਭਾਗ ਲਗਾ ਦੇ ਕਾਇਆ ਮਾਟੀ ਕੱਚ, ਕੰਚਨ ਦੇਹ ਦੇ ਵਡਿਆਈਆ। ਮਨੂਆ ਦਹਿ ਦਿਸ਼ਾ ਨਾ ਜਾਵੇ ਨਚ, ਮਨਸਾ ਮਨ ਨਾ ਕੋਇ ਹਲਕਾਈਆ। ਲੂੰ ਲੂੰ ਅੰਦਰ ਜਾ ਰਚ, ਰਚਨਾ ਆਪਣੀ ਦੇ ਵਖਾਈਆ। ਤੂੰ ਪਾਰਬ੍ਰਹਮ ਪਰਮੇਸ਼ਵਰ ਪਤਿ, ਪਰਮ ਪੁਰਖ ਤੇਰੀ ਸਰਨਾਈਆ। ਲੇਖੇ ਲਾ ਲੈ ਪੰਜ ਤਤ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਤੇਰੇ ਅਗੇ ਵਾਸਤਾ ਪਾਈਆ। ਝਗੜਾ ਮੇਟ ਦੇ ਕੂੜ ਕੁੜਿਆਰੀ ਰਤ, ਰਕਤ ਬੂੰਦ ਦਾ ਡੇਰਾ ਢਾਹੀਆ। ਸਤਿ ਸਚ ਨਾਮ ਨਾਲ ਜੋੜ ਲੈ ਨਤ, ਮੇਲਾ ਮੇਲਣਾ

ਸਹਿਜ ਸੁਭਾਈਆ। ਸਾਚਾ ਬੀਜ ਬੀਜ ਦੇ ਨਾਮ ਅਗੰਮੇ ਵਤ, ਤਨ ਕਾਇਆ ਮਾਟੀ ਦੇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਦਇਆ ਕਮਾ ਦੇ ਆਪ, ਮਿਹਰਵਾਨ ਮਹਿਬਾਨ ਬੀਦੋ ਬੀਖ਼ੈਰ ਯਾ ਅਲਾਹ ਤੇਰੀ ਇਕ ਸਰਨਾਈਆ। ਤੇਰਾ ਕਲਮਿਆਂ ਤੋਂ ਬਾਹਰ ਦਾ ਹੋਵੇ ਜਾਪ, ਅਜਪਾ ਜਾਪ ਦੇਣਾ ਦ੍ਰਿੜਾਈਆ। ਤ੍ਰੈਗੁਣ ਤੀਨੋ ਮੇਟ ਦੇ ਤਾਪ, ਤ੍ਰਿਸ਼ਨਾ ਕੂੜ ਦੇ ਬੁਝਾਈਆ। ਜਗਤ ਰਹੇ ਨਾ ਕੋਇ ਸੰਤਾਪ, ਸਤਿ ਸਤਿਵਾਦੀ ਦਰਸ਼ਨ ਦੇਣਾ ਥਾਉਂ ਥਾਈਂਆ। ਤੇਰਾ ਸੁਣੀਏ ਸ਼ਬਦ ਅਗੰਮੀ ਨਾਦ, ਧੁਨ ਆਤਮਕ ਰਾਗ ਦੇਣਾ ਦ੍ਰਿੜਾਈਆ। ਤੇਰਾ ਨੂਰ ਤਕੀਏ ਇਕੋ ਵਾਹਿਦ, ਵਾਹਵਾ ਵਾਹਿਗੁਰੂ ਤੇਰਾ ਮੇਲ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਇਕ ਦਰਸਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਅਗੇ ਨਿਮਸਕਾਰ ਡੰਡਾਵਤ, ਨਮੋ ਨਮੋ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਮੇਟ ਬਗ਼ਾਵਤ, ਬਗ਼ਲਗੀਰ ਕਰ ਖ਼ਲਕ ਖ਼ੁਦਾਈਆ। ਧੁਰ ਦਾ ਨਾਮ ਕਲਮਾ ਕਰ ਸਖ਼ਾਵਤ, ਸੁਖ਼ਨ ਆਪਣੇ ਪੂਰ ਕਰਾਈਆ। ਦੀਨ ਦੁਨੀ ਨਾ ਰਹੇ ਅਦਾਵਤ, ਅਦਲ ਇਨਸਾਫ਼ ਇਕ ਜਣਾਈਆ। ਮਨੂਆ ਮਨ ਕਰ ਮਮਾਨਤ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਆਦਿ ਜੁਗਾਦੀ ਆਤਮਾ ਤੇਰੀ ਅਮਾਨਤ, ਤਨ ਮੰਦਰ ਵੇਖਣੀ ਚਾਈਂ ਚਾਈਂਆ। ਜਿਸ ਨੂੰ ਰਖਣਾ ਸਦਾ ਸਹੀ ਸਲਾਮਤ, ਬੇਐਬ ਪਰਵਰਦਿਗਾਰ ਹੋਣਾ ਸਹਾਈਆ। ਸਾਡਾ ਲੇਖਾ ਰਹੇ ਨਾ ਨਾਲ ਕਿਆਮਤ, ਕ਼ੁਦਰਤ ਦੇ ਕ਼ਾਦਰ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਚਾ ਦੇ ਹਕ਼ੀਕ਼ੀ ਜਾਮ, ਬਿਨ ਰਸਨਾ ਰਸ ਚਖਾਈਆ। ਕਿਰਪਾ ਕਰ ਦੇ ਧੁਰ ਦੇ ਰਾਮ, ਰਾਮ ਰਹੀਮ ਤੇਰੀ ਸਰਨਾਈਆ। ਕਲਜੁਗ ਮੇਟ ਅੰਧੇਰੀ ਸ਼ਾਮ, ਸ਼ਾਮ ਸੁੰਦਰ ਸ਼ਮਅ ਨੂਰ ਕਰ ਰੁਸ਼ਨਾਈਆ। ਚੁਰਾਸੀ ਰਹੇ ਨਾ ਕੋਇ ਗ਼ੁਲਾਮ, ਜ਼ੰਜੀਰ ਬੇਨਜ਼ੀਰ ਦੇਣੇ ਕਟਾਈਆ। ਸਾਡਾ ਲੇਖਾ ਮੇਟ ਤਮਾਮ, ਦਰ ਤੇਰੇ ਮੰਗ ਮੰਗਾਈਆ। ਬਿਨਾ ਕਲਮਿਆਂ ਸਯਦਿਆਂ ਤੈਨੂੰ ਕਰੀਏ ਪਰਨਾਮ, ਬਿਨ ਸੀਸ ਜਗਦੀਸ ਧੂੜੀ ਮਸਤਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਨਿਮਾਣੇ ਜਗ, ਜਗ ਜੀਵਣ ਦਾਤੇ ਤੇਰੀ ਓਟ ਤਕਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਅੱਗ, ਅੰਮ੍ਰਿਤ ਮੇਘ ਆਪ ਬਰਸਾਈਆ। ਸਾਚਾ ਮਾਰਗ ਦੇ ਦੇ ਪਗ, ਭੇਵ ਅਭੇਦ ਆਪ ਖੁਲ੍ਹਾਈਆ। ਦਰਸ਼ਨ ਬਖ਼ਸ਼ ਦੇ ਉਪਰ ਸ਼ਾਹਰਗ, ਨਵ ਦਰ ਦਾ ਡੇਰਾ ਢਾਹੀਆ। ਸਾਡੀ ਮਨਸਾ ਰਹੇ ਨਾ ਵਾਂਗ ਕਗ, ਹੰਸ ਰੂਪ ਲੈਣੇ ਬਣਾਈਆ। ਘਰ ਸੁਆਮੀ ਆਪਣੇ ਸੱਦ, ਹੋਕਾ ਸ਼ਬਦ ਵਾਲਾ ਕਰ ਸ਼ਨਵਾਈਆ। ਤੂੰ ਨੂਰ ਅਲਾਹੀ ਰੱਬ, ਯਾਮਬੀਨ ਤੇਰੀ ਸਰਨਾਈਆ। ਬਿਨਾ ਕਾਅਬਿਆਂ ਕਰਾ ਦੇ ਹੱਜ, ਹੁਜਰਾ ਇਕ ਵਖਾਈਆ। ਤੇਰੇ ਚਰਨ ਕਵਲ ਸ੍ਰੀ ਭਗਵਾਨ ਜਾਈਏ ਸਜ, ਥਿਰ ਘਰ ਸਚ ਦੇਣੀ ਵਡਿਆਈਆ। ਸਚਖੰਡ ਦੁਆਰ ਏਕੰਕਾਰ ਵੇਖੀਏ ਭੱਜ, ਪਾਰਬ੍ਰਹਮ ਪਤਿਪਰਮੇਸ਼ਵਰ ਸਾਚਾ ਪੰਧ ਦੇਣਾ ਮੁਕਾਈਆ। ਕਿਰਪਾ ਕਰਨੀ ਪਰਵਰਦਿਗਾਰ ਨੂਰ ਅਲਾਹੀ ਰੱਬ, ਰਹਿਮਤ ਆਪਣੀ ਆਪ ਕਮਾਈਆ। ਅਸੀਂ ਪੰਜ ਤਤ ਵਿਚਾਰੇ ਭਗਤ ਸੁਹੇਲੇ ਲੋਕਮਾਤ ਸਭ, ਸਾਰੇ ਦੇਈਏ ਸੁਣਾਈਆ। ਸਾਨੂੰ ਜਗਤ ਜੀਵਣ ਦਾ ਲਾਲਚ ਨਹੀਂ ਕੋਈ

ਲਬ, ਮੋਹ ਵਿਚ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਗ੍ਰਹਿ ਆਪ ਵਖਾਈਆ। ਪੰਜ ਤਤ ਕਹਿਣ ਪ੍ਰਭ ਆਪਣਾ ਘਰ ਵਖਾ ਸੁਹੰਜਣਾ, ਧੁਰ ਦਾ ਭੇਵ ਚੁਕਾਈਆ। ਪਰਦਾ ਲਾਹ ਦੇ ਗੋਪਾਲ ਮੂਰਤ ਮਦਨਾ, ਮਧ ਸੂਦਨ ਤੇਰੀ ਸਰਨਾਈਆ। ਜਨ ਭਗਤ ਸੁਹੇਲੇ ਲੇਖੇ ਲਾ ਲੈ ਆਅਲਾ ਅਦਨਾ, ਨਿਰਗੁਣ ਦੇਣੀ ਮਾਣ ਵਡਿਆਈਆ। ਕਲਜੁਗ ਅੰਤਮ ਪੜਦਾ ਕਜਣਾ, ਸਿਰ ਸਿਰ ਹੱਥ ਟਿਕਾਈਆ। ਸਚਖੰਡ ਦੁਆਰ ਏਕੰਕਾਰ ਗ਼ਰੀਬ ਨਿਮਾਣਿਆਂ ਸੱਦਣਾ, ਸੱਦਾ ਸਤਿਗੁਰ ਸ਼ਬਦ ਵਾਲਾ ਜਣਾਈਆ । ਸਾਡਾ ਪਿਆਰ ਨਗਾਰਾ ਤੇਰੇ ਦੁਆਰੇ ਵਜਣਾ, ਦੂਸਰ ਤਾਲ ਸੁਣਨ ਕੋਇ ਨਾ ਪਾਈਆ। ਮੇਰੇ ਪਰਮ ਪੁਰਖ ਪਰਮਾਤਮ ਪ੍ਰੀਤਮ ਹੋ ਕੇ ਭਗਤ ਸੁਹੇਲਾ ਸਾਚਾ ਲਭਣਾ, ਖੋਜਣਾ ਚਾਈਂ ਚਾਈਂਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਚਾੜ੍ਹ ਦੇ ਰੰਗਣਾ, ਰੰਗਤ ਅਗੰਮ ਰੰਗਾਈਆ। ਇਕੋ ਤੇਰਾ ਦੁਆਰਾ ਮੰਗਣਾ, ਦੂਜਾ ਦਰ ਵੇਖਣ ਕਦੇ ਨਾ ਪਾਈਆ। ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਤੇਰਾ ਸੁਣਦੇ ਨਾਮ ਨਿਧਾਨਾ ਨਦਨਾ, ਬਿਨ ਸੁਰ ਤਾਲ ਜਗਤ ਦ੍ਰਿੜਾਈਆ। ਸਾਨੂੰ ਅੰਤ ਕੰਤ ਭਗਵੰਤ ਲੱਖ ਚੁਰਾਸੀ ਵਿਚੋਂ ਕਢਣਾ, ਜਮ ਕੀ ਫਾਸੀ ਨਾ ਕੋਇ ਲਟਕਾਈਆ। ਅਸੀਂ ਖ਼ੁਸ਼ੀਆਂ ਨਾਲ ਇਸ ਲੋਕਮਾਤ ਨੂੰ ਛਡਣਾ, ਮਾਇਆ ਮਮਤਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਵੈਰ ਤੇਰਾ ਡੰਕਾ ਸਦਾ ਸਦ ਵਜਣਾ, ਵਜੂਹਾਤ ਸਮਝ ਕਿਸੇ ਨਾ ਆਈਆ।

੨੮ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਬਟਾਲਾ ਸ਼ਹਿਰ ਵਿਖੇ ਅਜੀਤ ਸਿੰਘ, ਸੀਤਲ ਸਿੰਘ ਹਰਦੋਝੰਡੇ,
ਹਰਬੰਸ ਸਿੰਘ ਤਾਰਾ ਗੜ੍ਹ, ਨਵਾਂ ਪਿੰਡ ਕਰਤਾਰ ਕੌਰ ਪੰਜ ਗਰਾਂਈਆ,
ਧੰਨ ਕੌਰ ਤੇਜ਼ ਕੌਰ ਖਹਿਰੈ, ਬੀਬੀ ਦੀਪੋ ਕੋਟਲੀ, ਭਾਨ ਸਿੰਘ

ਪੰਜ ਤਤ ਕਹਿਣ ਪ੍ਰਭ ਅਵਤਾਰ ਪੈਗ਼ੰਬਰ ਗੁਰ ਤੇਰੇ ਦੁਲਾਰੇ ਧੁਰ ਦੇ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਬਣਤ ਬਣਾਈਆ । ਤਨ ਵਜੂਦ ਮਾਟੀ ਖ਼ਾਕ ਨਾਲ ਰਹੇ ਫਿਰਦੇ ਤੁਰਦੇ, ਜਗਤ ਜਹਾਨ ਨੌਜੁਆਨ ਸ੍ਰੀ ਭਗਵਾਨ ਭੱਜੇ ਵਾਹੋ ਦਾਹੀਆ। ਵਣਜਾਰੇ ਬਣੇ ਰਹੇ ਤੇਰੇ ਨਾਦ ਸ਼ਬਦ ਧੁਨ ਧੁਰ ਦੇ, ਸਚਖੰਡ ਨਿਵਾਸੀ ਤੇਰੀ ਓਟ ਤਕਾਈਆ। ਅੰਧੇਰੇ ਦੂਰ ਕਰਦੇ ਰਹੇ ਅੰਧਘੋਰ ਦੇ, ਸਚ ਸਤਿ ਬ੍ਰਹਮ ਮਤ ਦ੍ਰਿੜਾਈਆ। ਪਰਮ ਪੁਰਖ ਪਰਮਾਤਮ ਅੰਤਮ ਲੋਕਮਾਤ ਬਣੇ ਮੁਰਦੇ, ਮੁਰੀਦਾਂ ਛਡ ਵਿਛੋੜਾ ਗਏ ਪਾਈਆ। ਸਚ ਦਸ ਕਿਸ ਬਿਧ ਤੇਰੇ ਨਾਲ ਹੋਵਣ ਜੁੜਦੇ, ਜੋੜੀ ਹਰਿ ਜਗਦੀਸ਼ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਪੰਜ ਤਤ ਕਹਿਣ ਪ੍ਰਭ ਗੁਰ ਅਵਤਾਰ ਪੈਗ਼ੰਬਰ ਤੇਰੀ ਧਾਰ, ਧਰਨੀ ਧਰਤ ਧਵਲ ਵਡਿਆਈਆ। ਨਿਰਗੁਣ ਸਰਗੁਣ ਖੇਲ ਤੇਰਾ ਅਪਰ ਅਪਾਰ, ਅਗੰਮ ਸੁਆਮੀ ਅੰਤਰਜਾਮੀ ਦਿਤੀ ਮਾਣ ਵਡਿਆਈਆ। ਤੇਰਾ ਨਾਮ ਸੰਦੇਸ਼ਾ ਦੀਨ ਦੁਨੀ ਗਏ ਉਚਾਰ, ਰਸਨਾ ਜਿਹਵਾ ਸਿਫ਼ਤਾਂ ਨਾਲ ਸਲਾਹੀਆ। ਤੂੰ

ਮਿਹਰਵਾਨ ਹੋ ਕੇ ਮਹਿਬੂਬ ਦੇਂਦਾ ਰਿਹੋਂ ਦੀਦਾਰ, ਹਰ ਘਟ ਅੰਤਰ ਨਿਰੰਤਰ ਆਪਣਾ ਡੇਰਾ ਲਾਈਆ। ਤੇਰੀ ਧਾਰ ਨਾਲ ਹੁੰਦੀ ਰਹੀ ਨਿਮਸਕਾਰ, ਨਿਵ ਨਿਵ ਸਾਰੇ ਸੀਸ ਝੁਕਾਈਆ। ਅੰਤ ਸ੍ਰੀ ਭਗਵੰਤ ਹੁੰਦੇ ਵੇਖੇ ਛਾਰ, ਮਿੱਟੀ ਖ਼ਾਕ ਵਿਚ ਸਮਾਈਆ। ਲਹਿਣਾ ਦੇਣਾ ਤਤਾਂ ਚੁਕਿਆ ਨਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਤਾ ਆਪਣੇ ਨਾਲ ਰਖਾਈਆ। ਆਤਮਾ ਪੁਜਦੀ ਰਹੀ ਤੇਰੇ ਦੁਆਰ, ਸਚਖੰਡ ਸਾਚੇ ਸੋਭਾ ਪਾਈਆ। ਤੂੰ ਦੇਂਦਾ ਰਿਹੋਂ ਅਧਾਰ, ਉਦਰ ਦਾ ਲੇਖਾ ਲਹਿਣਾ ਮੂਲ ਚੁਕਾਈਆ। ਕੀ ਖੇਲ ਤੇਰਾ ਸਚੀ ਸਰਕਾਰ, ਹਰਿ ਕਰਤੇ ਦੇਣਾ ਦ੍ਰਿੜਾਈਆ। ਪੰਜ ਤਤ ਕਹਿਣ ਅਸੀਂ ਰੋਈਏ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਪੰਜ ਤਤ ਕਹਿਣ ਪ੍ਰਭ ਗੁਰ ਅਵਤਾਰ ਪੈਗ਼ੰਬਰ ਤੇਰੇ ਗਾਉਂਦੇ ਰਹੇ ਢੋਲੇ, ਸ਼ਬਦ ਅਨਾਦੀ ਨਾਦ ਗੀਤ ਦ੍ਰਿੜਾਈਆ। ਸਚ ਸੰਦੇਸ਼ੇ ਦੱਸਦੇ ਰਹੇ ਸੋਹਲੇ, ਸੋ ਪੁਰਖ ਨਿਰੰਜਣ ਤੇਰੀ ਸਿਫ਼ਤ ਸਲਾਹੀਆ। ਤੂੰ ਘਟ ਨਿਵਾਸੀ ਪੁਰਖ ਅਬਿਨਾਸ਼ੀ ਜੁਗ ਚੌਕੜੀ ਸਾਚੇ ਤੋਲ ਤੋਲੇ, ਤੋਲਣਹਾਰ ਇਕ ਅਖਵਾਈਆ। ਮਿਹਰਵਾਨ ਮਹਿਬੂਬ ਹੋ ਕੇ ਮੁਹੱਬਤ ਵਿਚ ਪੜਦੇ ਖੋਲ੍ਹੇ, ਪਰਦਾਨਸ਼ੀਂ ਪਰਦਾ ਦਿਤਾ ਚੁਕਾਈਆ । ਤੇਰੇ ਹੁਕਮ ਵਿਚ ਨਿਰਗੁਣ ਧਾਰ ਰੂਪ ਮੌਲੇ, ਮੌਲਾ ਤੇਰੇ ਹੱਥ ਵਡਿਆਈਆ। ਅੰਤ ਤੇਰੇ ਨਾਲੋਂ ਤੇਰੀ ਧਾਰ ਹੋਈ ਕਦੇ ਨਾ ਉਹਲੇ, ਆਤਮ ਪਰਮਾਤਮ ਵਿਚ ਸਮਾਈਆ। ਕਿਉਂ ਸਾਡੇ ਪੰਜ ਤਤ ਕਾਇਆ ਖ਼ਾਲੀ ਕੀਤੇ ਚੋਲੇ, ਨਾਤਾ ਦੀਨ ਦੁਨੀ ਤੁੜਾਈਆ । ਬਿਨ ਤੇਰੇ ਪੁਰਖ ਅਬਿਨਾਸ਼ ਸਾਡੀ ਲਾਸ਼ ਮੂਲ ਨਾ ਬੋਲੇ, ਪਵਣ ਸੁਆਸ ਨਾ ਕੋਇ ਚਲਾਈਆ। ਅਸੀਂ ਅਗਨੀ ਮਾਟੀ ਖ਼ਾਕ ਦੇ ਬਣ ਗਏ ਗੋਲੇ, ਤਤਾਂ ਤਤ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਚ ਦੇ ਸਰਨਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੰਤ ਬਣ ਗਏ ਫ਼ਕੀਰ, ਫ਼ਿਕਰੇ ਤੇਰੇ ਢੋਲੇ ਗਾਈਆ । ਤੇਰਾ ਨਾਮ ਦੇਂਦਾ ਰਿਹਾ ਧੀਰ, ਧੀਰਜ ਧਰਮ ਧਾਰ ਜਣਾਈਆ। ਅੰਮ੍ਰਿਤ ਬਖ਼ਸ਼ਦਾ ਰਿਹਾ ਨੀਰ, ਨਿਝਰ ਬੂੰਦ ਸਵਾਂਤੀ ਅਗੰਮ ਟਪਕਾਈਆ। ਸ਼ਰਅ ਦੀ ਕਟਦਾ ਰਿਹਾ ਜ਼ੰਜੀਰ, ਸ਼ਰੀਅਤ ਇਕ ਦਰਸਾਈਆ। ਲੇਖਾ ਬੱਝਦਾ ਰਿਹਾ ਨਾਲ ਸਰੀਰ, ਤਨ ਵਜੂਦ ਵਜੀ ਵਧਾਈਆ। ਅੰਤ ਹੁੰਦਾ ਰਿਹਾ ਅਖ਼ੀਰ, ਆਖ਼ਰ ਭੇਵ ਚੁਕਾਈਆ। ਦੀਨ ਦੁਨੀ ਕਿਸੇ ਨਾ ਦਿਤੀ ਧੀਰ, ਧੀਰਜ ਧਰਮ ਨਾ ਕੋਇ ਜਣਾਈਆ। ਘਤਦੇ ਰਹੇ ਆਦਿ ਜੁਗਾਦਿ ਵਹੀਰ, ਭੱਜੇ ਵਾਹੋ ਦਾਹੀਆ। ਸਾਡੇ ਨਜ਼ਰ ਨਾ ਆਵਣ ਬਸਤਰ ਚੀਰ, ਜੋ ਕੋਟੀ ਕੋਟ ਜਨਮ ਭੁਗਤਾਈਆ। ਜੁਗ ਜੁਗ ਤਤ ਹੋਏ ਦਿਲਗੀਰ, ਬਹੁੜੀ ਤੇਰਾ ਨਾਮ ਦੁਹਾਈਆ। ਸਾਡੀ ਬਦਲ ਦੇ ਤਕ਼ਦੀਰ, ਤਦਬੀਰ ਆਪਣੀ ਇਕ ਸਮਝਾਈਆ। ਤੂੰ ਮਾਲਕ ਬੇਨਜ਼ੀਰ, ਸਾਡਾ ਨਜ਼ਰੀਆ ਦੇ ਬਦਲਾਈਆ। ਲੇਖਾ ਰਹੇ ਨਾ ਸ਼ਾਹ ਹਕੀਰ, ਗ਼ਰੀਬ ਨਿਮਾਣਿਆਂ ਦੇ ਵਡਿਆਈਆ। ਅੰਮ੍ਰਿਤ ਧਾਰ ਬਖ਼ਸ਼ ਦੇ ਸੀਰ, ਸੁਰਤੀ ਸ਼ਬਦ ਨਾਲ ਜੁੜਾਈਆ। ਜੇ ਸਚਖੰਡ ਧਾਰ ਤੇਰਾ ਭਗਤ ਸੁਹੇਲਾ ਪੁੱਜਾ ਕਬੀਰ, ਕੀ ਕ਼ਬਰਾਂ ਵਿਚ ਲਾਸ਼ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਪੰਜ ਤਤ ਕਹਿਣ ਅਸੀਂ ਬਣਦੇ ਰਹੇ ਸੂਫ਼ੀ ਸੰਤ, ਸਤਿਗੁਰ ਤੇਰੀ ਓਟ ਤਕਾਈਆ। ਗਾਉਂਦੇ ਰਹੇ ਤੇਰੇ ਨਾਮ ਦਾ ਮੰਤ, ਅੱਖਰ ਅੱਖਰਾਂ ਸਿਫ਼ਤ ਸਲਾਹੀਆ। ਖੇਲ ਖੇਲਦੇ ਰਹੇ ਵਿਚ ਜੀਵ ਜੰਤ, ਜਾਗਰਤ ਜੋਤ ਵਿਚ ਸਮਾਈਆ। ਤੂੰ ਬੋਧ ਅਗਾਧਾ ਪੰਡਤ, ਪਾਰਬ੍ਰਹਮ ਇਕ ਅਖਵਾਈਆ। ਸਾਡੀ ਮੰਨ

ਲੈ ਅੰਤਮ ਮਿੰਨਤ, ਮਨਸਾ ਤੇਰੇ ਚਰਨ ਰਖਾਈਆ। ਤੂੰ ਆਜਾ ਭਗਤਾਂ ਦੀ ਸਿੰਮਤ, ਦਿਸ਼ਾ ਵੰਡ ਨਾ ਕੋਇ ਵੰਡਾਈਆ। ਸਾਡੀ ਰਹੀ ਕੋਈ ਨਾ ਹਿੰਮਤ, ਹੌਸਲੇ ਗਏ ਢਾਹੀਆ। ਕਲਜੁਗ ਅੰਤ ਮੇਟ ਦੇ ਚਿੰਤ, ਚਿੰਤਾ ਚਿਖਾ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਭੇਵ ਖੁਲ੍ਹਾਈਆ। ਪੰਜ ਤਤ ਕਹਿਣ ਅਸੀਂ ਭਗਤ ਸੰਤ ਤੇਰੇ ਸੂਫ਼ੀ, ਸਿਫ਼ਤਾਂ ਨਾਲ ਸਿਫ਼ਤ ਸਲਾਹੀਆ। ਸਾਡਾ ਹਕ ਜਗਤ ਨਾ ਰਹੇ ਮਰੂਸੀ, ਮਿਹਰਵਾਨ ਮਿਹਰ ਨਜ਼ਰ ਦੇਣੀ ਕਰਾਈਆ। ਸਾਡੀ ਤਕ ਲੈ ਹਕ ਖ਼ਸੂਸੀ, ਖ਼ਸੂਸੀਅਤ ਸਮਝ ਕਿਸੇ ਨਾ ਆਈਆ। ਸਾਡੇ ਅੰਤਰ ਨਿਰੰਤਰ ਜਗਤ ਵਾਸ਼ਨਾ ਫਿਰੇ ਨਾ ਕੋਇ ਜਸੂਸੀ, ਮਨੂਆ ਮਨ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਹੋਏ ਸੰਤ ਫ਼ੱਕਰ ਸਾਧ, ਜਗਤ ਜੁਗਤ ਵਡਿਆਈਆ। ਤਤ ਹੋ ਕੇ ਤੈਨੂੰ ਲਿਆ ਅਰਾਧ, ਰਸਨਾ ਢੋਲੇ ਗਾਈਆ। ਤੇਰੇ ਪਿਆਰ ਵਿਚ ਹੋਏ ਵਿਸਮਾਦ, ਬਿਸਮਲ ਧਾਰ ਬਣਾਈਆ। ਸੁਣੀਏ ਤੇਰਾ ਅਗੰਮੀ ਨਾਦ, ਧੁਨ ਆਤਮਕ ਨਾਦ ਸ਼ਨਵਾਈਆ। ਸਾਨੂੰ ਚਾਰ ਜੁਗ ਦਾ ਲੇਖਾ ਯਾਦ, ਭੁਲ ਵਿਚ ਅਭੁਲ ਭੁਲ ਕਦੇ ਨਾ ਜਾਈਆ। ਸਾਡੀ ਦੇਦੇ ਸਾਨੂੰ ਦਾਦ, ਦਰ ਤੇਰੇ ਮੰਗ ਮੰਗਾਈਆ। ਲੇਖਾ ਰਹੇ ਨਾ ਨਾਲ ਵਾਦ ਵਿਵਾਦ, ਵਿਖ ਅੰਦਰੋਂ ਦੇਣੀ ਕਢਾਈਆ। ਤੇਰਾ ਗ੍ਰਹਿ ਵੇਖੀਏ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਦੇਣਾ ਜਣਾਈਆ। ਤੂੰ ਸੁਆਮੀ ਆਦਿ ਦਾ ਆਦਿ, ਅੰਤ ਆਪਣੇ ਘਰ ਲੈ ਕੇ ਜਾਣਾ ਚਾਈਂ ਚਾਈਂਆ। ਸਤਿਜੁਗ ਦਾ ਕਲਜੁਗ ਵਿਚੋਂ ਚਲਾ ਦੇ ਰਿਵਾਜ, ਰਸਤਾ ਮਾਰਗ ਇਕ ਸਮਝਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਆਪਣੇ ਲੈ ਲਾਧ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਤੇਰੀ ਇਕ ਇਮਦਾਦ, ਦੂਸਰ ਅਵਰ ਲੋੜ ਨਾ ਕੋਇ ਰਖਾਈਆ।

੨੮ ਮੱਘਰ ਸ਼ਹਿਨਸ਼ਾਹੀ ਸੰਮਤ ਦਸ ਸ੍ਰੀ ਹਰਿ ਗੋਬਿੰਦ ਪੁਰ ਸ਼ਹਿਰ ਜ਼ਿਲਾ ਗੁਰਦਾਸ ਪੁਰ ਵਿਰਸਾ ਸਿੰਘ
ਅਵਤਾਰ ਸਿੰਘ ਮਾੜੀ ਪਨੂਆ, ਮੋਹਣ ਸਿੰਘ ਕਾਦੀਆਂ, ਚੰਦਨ ਸਿੰਘ ਠੀਕਰੀ ਵਾਲਾ,
ਰਾਮ ਲੁਭਾਇਆ ਸ੍ਰੀ ਹਰਿ ਗੋਬਿੰਦ ਪੁਰਾ

ਪੰਜ ਤਤ ਕਹਿਣ ਪ੍ਰਭ ਸਾਡੀ ਧਾਰ ਕਰ ਦੇ ਚਿੱਟੀ, ਕਲਜੁਗ ਕੂੜ ਕੁੜਿਆਰ ਕਾਲਖ ਟਿੱਕਾ ਦੇ ਮਿਟਾਈਆ। ਦੀਨ ਦੁਨੀ ਜਗਤ ਜਹਾਨ ਸਾਡੀ ਉਡੇ ਖ਼ਾਕ ਨਾ ਮਿੱਟੀ, ਚਰਨ ਧੂੜ ਤੇਰੇ ਚਰਨ ਕਵਲ ਮਸਤਕ ਲਈਏ ਰਮਾਈਆ। ਸਾਡਾ ਲਹਿਣਾ ਦੇਣਾ ਮੁਕਾਉਣਾ ਪੱਥਰ ਇੱਟੀ, ਨਿਰਗੁਣ ਧਾਰ ਏਕੰਕਾਰ ਦਰਸ਼ਨ ਦੇਣਾ ਚਾਈਂ ਚਾਈਂਆ। ਸਾਡੀ ਖ਼ਾਹਿਸ਼ ਤਮੰਨਾ ਤੇਰੇ ਚਰਨ ਕਵਲ ਹੋਵੇ ਲਿਟੀ, ਲਿਟਾਂ ਖੋਲ੍ਹ ਕੇ ਦਈਏ ਦੁਹਾਈਆ। ਸੁਰਤੀ ਸ਼ਬਦ ਨਾਲ ਹੋਵੇ ਟਿਕੀ, ਟਿਕਟਿਕੀ ਲੋਚਨ ਨੈਣ ਨਾਲ ਰਖਾਈਆ। ਪਾਰਬ੍ਰਹਮ ਬ੍ਰਹਮ ਧਾਰ ਕਰਨੀ ਹਿਤੀ, ਹਿਤਕਾਰੀ ਹੋ ਕੇ ਵੇਖ ਵਖਾਈਆ।

ਸਾਡੀ ਯਾਦ ਰਖਣੀ ਵਾਰ ਥਿਤੀ ਅੱਜ ਦੀ ਮਿਤੀ, ਮਿਤਰ ਪਿਆਰੇ ਦਈਏ ਸੁਣਾਈਆ। ਸਾਡੀ ਕਲਪਣਾ ਕਦੇ ਨਾ ਹੋਵੇ ਦੋ ਚਿਤੀ, ਦੂਸਰ ਵੰਡ ਨਾ ਕੋਇ ਵੰਡਾਈਆ। ਤੇਰਾ ਦਰਸ਼ਨ ਕਰੀਏ ਨਿਤ ਨਵਿਤੀ, ਨਿਜ ਘਰ ਮਿਲਣਾ ਚਾਈਂ ਚਾਈਂਆ। ਸਾਡੀ ਚੁਰਾਸੀ ਵਾਲੀ ਧਾਰ ਜਾਏ ਜਿੱਤੀ, ਹਾਰ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਗ੍ਰਹਿ ਕਰੀਂ ਮਨਜ਼ੂਰ, ਮਨਸਾ ਤੇਰੇ ਚਰਨ ਟਿਕਾਈਆ। ਤੂੰ ਸਾਹਿਬ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਨੂਰ ਅਲਾਹੀਆ। ਕੋਟ ਜਨਮ ਦੇ ਸਾਡੇ ਮੁਆਫ਼ ਕਰੀਂ ਕ਼ਸੂਰ, ਕਸਰ ਇਸ਼ਾਰੀਏ ਨਾਲ ਉਡਾਈਆ। ਤੂੰ ਸਰਬ ਕਲਾ ਭਰਪੂਰ, ਮਿਹਰਵਾਨ ਤੇਰੇ ਹੱਥ ਵਡਿਆਈਆ। ਸਾਡਾ ਪੰਧ ਮੁਕਾ ਦੇ ਨੇੜਾ ਦੂਰ, ਜਗਤ ਜਹਾਨ ਨਾ ਕੋਇ ਭੁਆਈਆ। ਸਚ ਨਾਮ ਦਾ ਦੇ ਸਰੂਰ, ਸੁਰਤੀ ਸ਼ਬਦ ਨਾਮ ਵਿਚ ਸਮਾਈਆ। ਬਿਨਾ ਨਾਦ ਵਜਾ ਦੇ ਤੂਰ, ਤੁਰੀਆ ਦੇ ਮਾਲਕ ਭੇਵ ਚੁਕਾਈਆ। ਮਨ ਮਨਸਾ ਨਾ ਰਹੇ ਗ਼ਰੂਰ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਤੇਰੇ ਚਾਕਰ ਸੇਵਕ ਰਹੀਏ ਮਜ਼ਦੂਰ, ਸਚ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਕਟ ਚੁਰਾਸੀ ਗੇੜੇ, ਜਮ ਫਾਸੀ ਰਾਏ ਧਰਮ ਨਜ਼ਰ ਨਾ ਆਈਆ। ਨਿਰਗੁਣ ਧਾਰ ਆਪਣੇ ਚਾੜ੍ਹ ਲੈ ਬੇੜੇ, ਬੇਪਰਵਾਹ ਮਲਾਹ ਇਕੋ ਇਕ ਅਖਵਾਈਆ। ਦੀਨ ਦੁਨੀ ਜਗਤ ਜਹਾਨ ਮੇਟ ਦੇ ਝੇੜੇ, ਝਗੜਾ ਮਾਤ ਰਹੇ ਨਾ ਰਾਈਆ। ਪਰਮ ਪੁਰਖ ਪਰਮਾਤਮ ਲੈ ਜਾ ਆਪਣੇ ਖੇੜੇ, ਸਚਖੰਡ ਸਾਚੇ ਆਪ ਟਿਕਾਈਆ । ਜਿਥੇ ਆਦਿ ਜੁਗਾਦਿ ਜੁਗ ਚੌਕੜੀ ਭਗਤਾਂ ਦੇ ਖੁਲ੍ਹੇ ਵਿਹੜੇ, ਬੰਦ ਕਵਾੜ ਨਾ ਕੋਇ ਕਰਾਈਆ। ਸਤਿ ਸੁਆਮੀ ਕਲਜੁਗ ਅੰਤ ਨਾ ਲਾਈਂ ਦੇਰੇ, ਚਿਰੀਂ ਵਿਛੁੰਨੇ ਲੈਣੇ ਮਿਲਾਈਆ। ਸਤਿਗੁਰ ਸ਼ਬਦ ਪੰਜ ਤਤ ਤੇਰੇ ਚੇਰੇ, ਚੇਲੇ ਗੁਰੂ ਦੇਣੀ ਵਡਿਆਈਆ। ਅਸਾਂ ਅੰਡਜ ਜੇਰਜ ਉਤਭੁਜ ਸੇਤਜ ਜਨਮ ਭੋਗੇ ਬਥੇਰੇ, ਚਾਰੇ ਖਾਣੀ ਭੱਜੇ ਵਾਹੋ ਦਾਹੀਆ। ਅੰਤ ਕੰਤ ਭਗਵੰਤ ਸਾਡੇ ਕਟ ਅੰਧੇਰੇ, ਜੋਤੀ ਨੂਰ ਚੰਦ ਦੇ ਚਮਕਾਈਆ। ਮਿਹਰਵਾਨ ਕਰਨੀ ਆਪਣੀ ਮਿਹਰੇ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਘਰ ਇਕ ਸੁਹਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਵੇਖ ਲੈ ਜਗਤ ਜਹਾਨ ਅੰਤ, ਅੰਤਸ਼ਕਰਨ ਧਿਆਨ ਲਗਾਈਆ। ਤੇਰਾ ਰਸਨਾ ਜਿਹਵਾ ਗਾਈਏ ਮੰਤ, ਮੰਤਵ ਹੱਲ ਦੇਣਾ ਕਰਾਈਆ। ਠਾਕਰ ਸੁਆਮੀ ਅੰਤਰਜਾਮੀ ਸਾਚੀ ਬਣਾ ਦੇ ਬਣਤ, ਘੜਨ ਭੰਨਣਹਾਰ ਤੇਰੀ ਬੇਪਰਵਾਹੀਆ। ਦੀਨ ਦਿਆਲ ਬਣ ਧੁਰ ਦਾ ਕੰਤ, ਕੰਤ ਕੰਤੂਹਲ ਤੇਰੀ ਓਟ ਤਕਾਈਆ। ਤੇਰੇ ਚਰਨ ਕਵਲ ਉਪਰ ਧਵਲ ਸਾਡੀ ਮੌਲੇ ਰੁਤ ਬਸੰਤ, ਪੱਤ ਟਹਿਣੀ ਤਨ ਵਜੂਦ ਦੇਣੀ ਮਹਿਕਾਈਆ। ਸਤਿਗੁਰ ਸ਼ਬਦ ਧਾਰ ਬਣਾ ਦੇ ਬਣਤ, ਆਪ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੁਹੇਲੇ ਨਿਮਾਣੇ, ਨਿਵ ਨਿਵ ਸੀਸ ਝੁਕਾਈਆ। ਸਦ ਚਲੀਏ ਤੇਰੇ ਭਾਣੇ, ਸੀਸ ਨਾ ਕੋਇ ਉਠਾਈਆ। ਤੂੰ ਸ਼ਾਹੋ ਭੂਪ ਸੁਲਤਾਨੇ, ਗਹਿਰ ਗੰਭੀਰ ਅਖਵਾਈਆ। ਸਾਡੇ ਵਲ ਕਰ ਧਿਆਨੇ, ਬਿਨ ਨੈਣਾਂ ਨੈਣ ਉਠਾਈਆ। ਬੇਸ਼ਕ ਸਾਡੇ ਜਿਸਮ ਜੁਗ ਚੌਕੜੀ ਪੁਰਾਣੇ, ਤਨ ਵਜੂਦ ਨਜ਼ਰੀ ਆਈਆ। ਸਾਨੂੰ ਕਰੀਂ ਨਾ ਮਾਤਲੋਕ ਬੇਗਾਨੇ, ਦਰ

ਤੇਰੇ ਮੰਗ ਮੰਗਾਈਆ। ਜੇ ਭਗਤਾਂ ਆਤਮਾ ਕਰੀ ਪਰਵਾਨੇ, ਪਰਮ ਪੁਰਖ ਦਿਤੀ ਵਡਿਆਈਆ। ਕਿਉਂ ਨਾ ਤਤਾਂ ਬਖ਼ਸ਼ੇਂ ਸਚ ਮਕਾਨੇ, ਦਰਗਾਹ ਸਚ ਸਚ ਟਿਕਾਈਆ। ਸਚਖੰਡ ਤੇਰਾ ਘਰ ਮਕਾਨੇ, ਮਹਿੰਮਾ ਕਥ ਕਥ ਜਣਾਈਆ। ਅਸੀਂ ਪੰਜ ਤਤ ਤੇਰੇ ਬਾਲ ਅੰਞਾਣੇ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੀਸ ਨਿਵਾਈਆ। ਸਾਡਾ ਲਹਿਣਾ ਦੇਣਾ ਪੂਰਾ ਕਰ ਦੇ ਲੇਖਾ ਲੇਖ ਆਪ ਮਹਾਨੇ, ਬਿਨ ਅੱਖਰਾਂ ਅੱਖਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੁਹੇਲੇ ਤੇਰੇ, ਜੁਗ ਜੁਗ ਤੇਰੀ ਸੇਵ ਕਮਾਈਆ। ਸਾਡੇ ਅੰਤਰ ਚਾਓ ਘਨੇਰੇ, ਸਦ ਵਜਦੀ ਰਹੇ ਵਧਾਈਆ। ਜਿਨ੍ਹਾਂ ਖ਼ਾਤਰ ਨਿਰਗੁਣ ਮਾਰੇ ਫੇਰੇ, ਸਰਗੁਣ ਮੇਲਾ ਲੈਣਾ ਮਿਲਾਈਆ। ਜੇ ਭਗਤਾਂ ਆਤਮਾ ਤੇਰੇ ਵਸੇ ਸਚਖੰਡ ਡੇਰੇ, ਦਰਗਾਹ ਸਾਚੀ ਜੋਤ ਵਿਚ ਸਮਾਈਆ। ਕਿਉਂ ਸਾਨੂੰ ਲੋਕਮਾਤ ਨਿਖੇੜੇਂ, ਵਿਛੋੜੇ ਵਿਚ ਰਖੇਂ ਜੁਦਾਈਆ। ਕਲਜੁਗ ਅੰਤਮ ਬੰਨ੍ਹ ਬੇੜੇ, ਧੁਰ ਦੇ ਕੰਧ ਲੈ ਟਿਕਾਈਆ। ਫੇਰ ਪਈਏ ਨਾ ਚੁਰਾਸੀ ਵਿਚ ਗੇੜੇ, ਲੇਖਾ ਸ਼ੰਕਰ ਨਾਲੋਂ ਚੁਕਾਈਆ। ਅਸੀਂ ਜੁਗ ਵੇਖ ਲਏ ਬਥੇਰੇ, ਨੌ ਸੌ ਚੁਰਾਨਵੇ ਚੌਕੜੀ ਭੱਜੇ ਵਾਹੋ ਦਾਹੀਆ। ਸਾਨੂੰ ਕਢਣਾ ਵਿਚੋਂ ਲੋਕਮਾਤ ਅੰਧੇਰੇ, ਸਚ ਪਰਕਾਸ਼ ਵਿਚ ਮਿਲਾਈਆ। ਮਿਹਰਵਾਨ ਮਹਿਬੂਬ ਹੋ ਕੇ ਕਰੀਂ ਮਿਹਰੇ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਸਹਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਨਿਮਾਣੇ ਵਿਚ ਦੀਨ ਦੁਨੀ, ਜਗਤ ਜੁਗਤ ਜਣਾਈਆ। ਨਿਰਗੁਣ ਸਾਡੀ ਪੁਕਾਰ ਸੁਣੀਂ, ਅਣਸੁਣਤ ਹੋਣਾ ਸਹਾਈਆ। ਤੂੰ ਸ਼ਾਹੋ ਭੂਪ ਗੁਣ ਗੁਣੀ, ਗਹਿਰ ਗੰਭੀਰ ਨੂਰ ਅਲਾਹੀਆ। ਆਪਣੇ ਨਾਮ ਨਾਦ ਦੀ ਦੇਣੀ ਧੁਨੀ, ਧੁਨ ਆਤਮਕ ਰਾਗ ਸਮਝਾਈਆ। ਤੂੰ ਮਾਲਕ ਖ਼ਾਲਕ ਕੁੰਨ ਕੁੰਨੀ, ਕਾਇਨਾਤ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡਾ ਲੇਖਾ ਰਹੇ ਨਾ ਨਾਲ ਕਿਸੇ ਜੂਨੀ, ਅਜੂਨੀ ਰਹਿਤ ਹੋਣਾ ਆਪ ਸਹਾਈਆ।