ਪੁਸਤਕਾਲਾਭਾਗ ੨੪

ਪਹਿਲੀ ਪੋਹ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਪਹਿਲੀ ਪੋਹ ਕਹੇ ਕਿਉਂ ਨਾਰਦ ਪਾਉਂਦਾ ਆਇਆ ਡੰਡ, ਬਿਨਾ ਡੰਡਾਵਤ ਭੱਜਿਆ ਵਾਹੋ ਦਾਹੀਆ। ਨਾਰਦ ਕਹੇ ਮਿਤਰਾ ਮੈਂ ਕਲਜੁਗ ਦਾ ਵੇਖ ਘਮੰਡ, ਚਾਰੋਂ ਕੁੰਟ ਦਿਤੀ ਦੁਹਾਈਆ। ਜਿਸ ਫੇਰੀ ਦਰੋਹੀ ਵਿਚ ਜੇਰਜ ਅੰਡ, ਉਤਭੁਜ ਸੇਤਜ ਰਹੀ ਕੁਰਲਾਈਆ। ਦੀਨ ਦੁਨੀ ਕੀਤੀ ਖੰਡ ਖੰਡ, ਖੰਡਾ ਕੂੜ ਵਾਲਾ ਚਮਕਾਈਆ। ਪੰਚ ਵਿਕਾਰਾ ਘਰ ਘਰ ਵੰਡ, ਨਾਮ ਨਿਧਾਨ ਦਿਤਾ ਭੁਲਾਈਆ। ਟੁੱਟੀ ਸਕੇ ਕੋਈ ਨਾ ਗੰਢ, ਕੂੜ ਕਿਰਿਆ ਕੀਤੀ ਜੁਦਾਈਆ। ਫਿਰੀ ਦਰੋਹੀ ਵਿਚ ਬ੍ਰਹਿਮੰਡ, ਮਾਤਲੋਕ ਲੋਕ ਦੁਹਾਈਆ। ਨਾਰਦ ਕਹੇ ਪੋਹ ਜੀ ਆਪਣੇ ਪ੍ਰਭ ਨੂੰ ਕਹੋ ਕੁਛ ਪਾਵੇ ਸਭ ਨੂੰ ਠੰਢ, ਅਗਨੀ ਤਤ ਬੁਝਾਈਆ। ਕੂੜ ਦੀ ਚੁੱਕ ਸਕੇ ਕੋਇ ਨਾ ਪੰਡ, ਭਾਰ ਹੇਠ ਸਰਬ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਸੁਣ ਲੈ ਮੇਰੀ ਆਸ਼ਾ ਪਹਿਲੀ ਪੋਹ,

ਵਦੀ ਸੁਦੀ ਤੋਂ ਬਾਹਰ ਜਣਾਈਆ। ਬਿਨਾ ਅੱਖਾਂ ਤੋਂ ਪਹਿਲਾਂ ਲਵਾਂ ਰੋ, ਬਿਨ ਨੈਣਾਂ ਨੀਰ ਵਹਾਈਆ। ਮਿਤਰਾ ਅਸੀਂ ਜਗਤ ਵਿਚ ਇਕੱਠੇ ਹੋਏ ਦੋ, ਅਵਰ ਨਜ਼ਰ ਕੋਇ ਨਾ ਆਈਆ। ਨਿਗਾਹ ਮਾਰੀਏ ਕਲਜੁਗ ਨੇ ਸਤਿ ਧਰਮ ਲਿਆ ਖੋਹ, ਸਚ ਵਸਤ ਰਹਿਣ ਕੋਇ ਨਾ ਪਾਈਆ। ਨਵ ਸੱਤ ਦਿਸੇ ਕੋਈ ਨਾ ਲੋ, ਲੋਚਨ ਲੋਇਣ ਨਾ ਕੋਇ ਖੁਲ੍ਹਾਈਆ। ਜਿਧਰ ਤਕੀਏ ਪੰਚ ਵਿਕਾਰਾ ਗਰੋਹ, ਇਕੱਠੇ ਬੈਠੇ ਸੋਭਾ ਪਾਈਆ। ਮਾਇਆ ਮਮਤਾ ਵਧਿਆ ਮੋਹ, ਮੁਹੱਬਤ ਸਚ ਨਾ ਕੋਇ ਰਖਾਈਆ। ਆਤਮ ਪਰਮਾਤਮ ਸਕੇ ਕੋਈ ਨਾ ਛੋਹ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਬਿਨ ਭਗਤਾਂ ਸ਼ਬਦ ਗਾਏ ਕੋਈ ਨਾ ਸੋ, ਹੰ ਬ੍ਰਹਮ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਪੋਹ ਕਹੇ ਨਾਰਦਾ ਇਹ ਖੇਲ ਨਹੀਂ ਅਨਡਿੱਠਾ, ਮਿਤਰਾ ਦਿਆਂ ਜਣਾਈਆ। ਪ੍ਰਭ ਦਾ ਭਾਣਾ ਮੰਨ ਲੈ ਮਿਠਾ, ਸਿਰ ਸਕੇ ਨਾ ਕੋਇ ਉਠਾਈਆ। ਅੰਤਮ ਕਲਜੁਗ ਨੰਗੀ ਹੋਣੀ ਪਿੱਠਾ, ਸਿਰ ਹੱਥ ਨਾ ਕੋਇ ਰਖਾਈਆ। ਉਹ ਤਕ ਲੈ ਸਤਿਗੁਰ ਸ਼ਬਦ ਵਾਚਦਾ ਚਿੱਠਾ, ਅੱਖਰ ਅੱਖਰਾਂ ਨਾਲ ਜੁੜਾਈਆ। ਜਿਸ ਦਾ ਅੰਤਮ ਨਿਕਲਣਾ ਸਿੱਟਾ, ਸਿੱਟੇਬਾਜ਼ੀ ਤਕੇ ਖ਼ਲਕ ਖ਼ੁਦਾਈਆ। ਫੇਰ ਨਿਗਾਹ ਮਾਰ ਲੈ ਭਗਤਾਂ ਲੇਖਾ ਚਿੱਟਾ, ਕਾਲਾ ਰੰਗ ਨਾ ਕੋਇ ਰੰਗਾਈਆ। ਝਟ ਕਲਜੁਗ ਆ ਕੇ ਮਾਰ ਦੁਹੱਥੜ ਪਿੱਟਾ, ਬਹੁੜੀ ਮੇਰੀ ਦੁਹਾਈਆ। ਮਿਤਰੋ ਮੇਰੇ ਅੰਦਰ ਮੇਰਾ ਪ੍ਰਭੂ ਲਿਟਾ, ਸੁਖਆਸਣ ਸੋਭਾ ਪਾਈਆ। ਜੋ ਆਦਿ ਜੁਗਾਦੀ ਮੇਰਾ ਪਿਤਾ, ਪਤਿਪਰਮੇਸ਼ਵਰ ਨੂਰ ਅਲਾਹੀਆ। ਸਦ ਮੈਨੂੰ ਕਰੇ ਹਿਤਾ, ਸਿਰ ਸਿਰ ਹੱਥ ਰਖਾਈਆ। ਵਸੇ ਮੇਰੇ ਚਿਤਾ, ਜਗਤ ਠਗੌਰ ਜਣਾਈਆ। ਜਿਸ ਦੀ ਸਮਝੇ ਕੋਈ ਨਾ ਥਿਤਾ, ਵਾਰ ਭੇਵ ਨਾ ਰਾਈਆ। ਉਹ ਖੇਲੇ ਖੇਲ ਨਿਤ ਨਵਿਤਾ, ਜੁਗ ਜੁਗ ਅਗੰਮ ਅਥਾਹੀਆ। ਜਿਸ ਨੇ ਮੈਨੂੰ ਮਾਣ ਦਿਤਾ, ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪੜਦਾ ਆਪ ਉਠਾਈਆ। ਕਲਜੁਗ ਕਹੇ ਨਾਰਦ ਮਿਤਰ ਮੀਤ, ਸੱਜਣਾ ਦਿਆਂ ਜਣਾਈਆ। ਉਠ ਵੇਖ ਲੈ ਮੇਰੀ ਰੀਤ, ਜਗਤ ਜੁਗਤ ਤੋਂ ਬਾਹਰ ਸਮਝਾਈਆ। ਮੈਂ ਝਗੜੇ ਪਾਏ ਮੰਦਰ ਮਸੀਤ, ਕਾਅਬਿਆਂ ਵਿਚ ਦੁਹਾਈਆ। ਪਵਿਤ੍ਰ ਰਹਿਣ ਦਿਤੀ ਨਹੀਂ ਕਿਸੇ ਦੀ ਨੀਤ, ਨੀਤੀਵਾਨ ਨਾ ਕੋਇ ਅਖਵਾਈਆ। ਮੇਰਾ ਅੰਤਮ ਸਮਾਂ ਸੁਹੰਜਣਾ ਰਿਹਾ ਬੀਤ, ਭੱਜੇ ਵਾਹੋ ਦਾਹੀਆ। ਮੈਂ ਪ੍ਰਭੂ ਵਸਿਆ ਰਹਿਣ ਦਿਤਾ ਨਹੀਂ ਕਿਸੇ ਚੀਤ, ਤਨ ਵਜੂਦ ਨਾ ਕੋਇ ਚਤੁਰਾਈਆ। ਮੇਰਾ ਵਸੇਰਾ ਹਰ ਘਟ ਅੰਦਰ ਭੀਤ, ਬੈਠਾ ਸੋਭਾ ਪਾਈਆ। ਮੇਰਾ ਵਕ਼ਤ ਸੁਹੰਜਣਾ ਠਾਂਡਾ ਸੀਤ, ਧਰਮ ਦੀ ਅਗਨੀ ਦਿਤੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਕਲਜੁਗ ਕਹੇ ਨਾਰਦਾ ਮਿਤਰਾ ਕਰ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਮੈਂ ਸੂਰਬੀਰ ਬਲਵਾਨ, ਬਲਧਾਰੀ ਇਕ ਅਖਵਾਈਆ। ਮੈਨੂੰ ਪ੍ਰਭ ਨੇ ਦਿਤਾ ਗਿਆਨ, ਪੱਟੀ ਸਚ ਪੜ੍ਹਾਈਆ। ਨਾਲ ਸ਼ਰਅ ਦਾ ਜੋੜ ਸ਼ੈਤਾਨ, ਸ਼ਰੀਅਤ ਦਿਤੀ ਜਣਾਈਆ। ਨਿਰਗੁਣ ਹੋ ਕੇ ਨਿਗਹਬਾਨ, ਵੇਖੇ ਚਾਈਂ ਚਾਈਂਆ। ਮੈਂ ਧਰਮ ਦਾ ਧਰਮ ਰਹਿਣ ਨਹੀਂ ਦਿਤਾ ਕੋਈ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਨਾ ਕੋਈ ਸੀਆ ਸੀਤਾ ਰਾਮ, ਘਨਈਆ ਸੰਗ ਨਾ ਕੋਇ ਨਿਭਾਈਆ। ਨਾ ਪੈਗ਼ੰਬਰਾਂ ਰਹਿਣ ਦਿਤਾ ਈਮਾਨ, ਅਮਲਾਂ ਵਿਚ ਨਾ ਕੋਇ ਲੋਕਾਈਆ। ਸਤਿ ਨਾਮ ਹੋਣ ਨਹੀਂ ਦਿਤਾ ਪਰਧਾਨ, ਇਹ ਮੇਰੀ ਬੇਪਰਵਾਹੀਆ। ਮੇਰੇ ਉਤੇ ਕਿਰਪਾ

ਕੀਤੀ ਸ੍ਰੀ ਭਗਵਾਨ, ਸਿਰ ਸਿਰ ਹੱਥ ਰਖਾਈਆ। ਮੈਂ ਜੋਬਨਵੰਤਾ ਨੌਜਵਾਨ, ਬਲਧਾਰੀ ਇਕ ਅਖਵਾਈਆ। ਮੇਰੇ ਢੋਲੇ ਸਾਰੇ ਗਾਣ, ਘਰ ਘਰ ਵਜੇ ਵਧਾਈਆ। ਮੈਂ ਇਕ ਨਵੀਂ ਖ਼ਬਰ ਆਇਆ ਸੁਨਾਉਣ, ਸਭ ਨੂੰ ਦਿਆਂ ਸੁਣਾਈਆ। ਮੈਂ ਹੁਣ ਵੇਖਣਾ ਦੀਨ ਦੁਨੀ ਦਾ ਮੈਦਾਨ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੋਹ ਕਹੇ ਕਲਜੁਗਾ ਤੂੰ ਬੜਾ ਬਰਖ਼ੁਰਦਾਰ, ਬਰਖ਼ੁਰਦਾਰੀ ਤੇਰੀ ਨਜ਼ਰੀ ਆਈਆ। ਤੇਰਾ ਕਿਸ ਦੇ ਨਾਲ ਪਿਆਰ, ਸਤਿ ਸਚ ਦੇ ਸਮਝਾਈਆ। ਕਵਣ ਸੁਹੰਜਣਾ ਵੇਖੇਂ ਦੁਆਰ, ਕਵਣ ਦਰ ਸੋਭਾ ਪਾਈਆ। ਕਵਣ ਤੇਰਾ ਮੀਤ ਮੁਰਾਰ, ਕਵਣ ਰੰਗ ਰੰਗਾਈਆ। ਕਵਣ ਗ੍ਰਹਿ ਵਸੇਂ ਘਰ ਬਾਹਰ, ਮੰਦਰ ਕਵਣ ਸੁਹਾਈਆ। ਕਲਜੁਗ ਹਸ ਕੇ ਕਿਹਾ ਵਾਹ ਮੇਰੇ ਮਿਤਰ ਮੁਰਾਰ, ਸੱਜਣਾ ਦਿਆਂ ਸੁਣਾਈਆ। ਮੈਂ ਸਭ ਨੂੰ ਕਰਾਂ ਖ਼ੁਆਰ, ਇਹ ਮੇਰੀ ਬੇਪਰਵਾਹੀਆ। ਮੇਰੀ ਸਭ ਤੋਂ ਵਖਰੀ ਧਾਰ, ਧਰਨੀ ਉਤੇ ਦ੍ਰਿੜਾਈਆ। ਮੇਰੀ ਇਹ ਮੁਹੱਬਤ ਨਾਲ ਕਲ ਕਲਕੀ ਅਵਤਾਰ, ਦੂਜਾ ਮਿਤਰ ਨਜ਼ਰ ਕੋਇ ਨਾ ਆਈਆ। ਮੈਂ ਅੱਜ ਉਸ ਨੂੰ ਕਰਨ ਆਇਆ ਨਿਮਸਕਾਰ, ਨਿਵ ਨਿਵ ਸੀਸ ਨਿਵਾਈਆ। ਮੇਰੇ ਉਤੇ ਕਿਰਪਾ ਕਰ ਦੇ ਕਰਨੇਹਾਰ, ਕ਼ੁਦਰਤ ਦੇ ਕ਼ਾਦਰ ਤੇਰੀ ਸਰਨਾਈਆ। ਕੀ ਹੋਇਆ ਜੇ ਤੂੰ ਭਗਤ ਤਾਰਨੇ ਆਪ ਕਰਤਾਰ, ਕ਼ੁਦਰਤ ਦੇ ਕ਼ਾਦਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਨਾਰਦ ਕਹੇ ਪੋਹ ਜੀ ਕਲਜੁਗ ਦੀ ਅਭਿਲਾਸ਼ਾ, ਮੈਨੂੰ ਦੇ ਸਮਝਾਈਆ। ਕਲਜੁਗ ਕਹੇ ਮਿਤਰਾ ਮੇਰਾ ਵੇਖ ਤਮਾਸ਼ਾ, ਸੋਹਣਾ ਰੰਗ ਰੰਗਾਈਆ। ਭਾਵੇਂ ਖ਼ੁਸ਼ੀ ਕਰੀਂ ਭਾਵੇਂ ਕਰੀਂ ਹਾਸਾ, ਭਾਵੇਂ ਨੇਤਰ ਨੈਣਾਂ ਨੀਰ ਵਹਾਈਆ। ਮੈਂ ਜ਼ਰੂਰ ਦੀਨ ਦੁਨੀ ਦੀ ਚਾੜ੍ਹਨੀ ਲਾਸ਼ ਉਤੇ ਲਾਸ਼ਾ, ਲਸ਼ਕਰ ਸ਼ਾਹੀ ਖ਼ਾਕ ਮਿਲਾਈਆ। ਮੈਂ ਪੁਰਖ ਅਕਾਲ ਦੇ ਹੁਕਮ ਨਾਲ ਦੀਨ ਦੁਨੀ ਦਾ ਉਲਟਾਉਣਾ ਪਾਸਾ, ਆਪਣੀ ਖੇਲ ਖਿਲਾਈਆ। ਮੇਰਾ ਪ੍ਰਭੂ ਦੇ ਚਰਨ ਵਿਚ ਵਾਸਾ, ਦੂਸਰ ਧਾਮ ਨਾ ਕੋਇ ਰਖਾਈਆ। ਓਹ ਤਕ ਲੈ ਮੇਰਾ ਸਾਥੀ ਸ਼ੰਕਰ ਕੈਲਾਸ਼ਾ, ਚੋਟੀ ਚੜ੍ਹ ਕੇ ਧਿਆਨ ਲਗਾਈਆ। ਸਤਿਗੁਰ ਸ਼ਬਦ ਮੈਨੂੰ ਦਏ ਦਿਲਾਸਾ, ਮਿਹਰ ਨਜ਼ਰ ਉਠਾਈਆ। ਅਗੇ ਮਿਲਣ ਵਾਲੀ ਸ਼ਾਬਾਸ਼ਾ, ਮਿਹਰਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਸਚ ਖੇਲ ਖਿਲਾਈਆ। ਨਾਰਦ ਕਹੇ ਕਲਜੁਗਾ ਮਿਤਰਾ ਨਾ ਕਰ ਦਲੇਰੀ, ਦਿਲਬਰ ਹੋ ਕੇ ਦਿਆਂ ਸੁਣਾਈਆ। ਜਿਸ ਪੁਰਖ ਅਕਾਲ ਨੇ ਨਿਰਗੁਣ ਧਾਰ ਮਾਰੀ ਫੇਰੀ, ਜੋਤੀ ਜਾਤਾ ਵੇਸ ਵਟਾਈਆ। ਉਹ ਮਿਹਰਵਾਨ ਮਹਿਬੂਬ ਕਰੇ ਮਿਹਰੀ, ਮਿਹਰ ਨਜ਼ਰ ਇਕ ਉਠਾਈਆ। ਅੰਤ ਅਗੇ ਕਰੇ ਨਾ ਦੇਰੀ, ਬਹੁਤੀ ਵੰਡ ਨਾ ਕੋਇ ਵੰਡਾਈਆ। ਜਿਸ ਮਿਤਰਾ ਤੇਰੀ ਖ਼ਾਕ ਕਰਨੀ ਢੇਰੀ, ਮਿੱਟੀ ਮਟੀ ਰਹਿਣ ਕੋਇ ਨਾ ਪਾਈਆ। ਤੇਰੀ ਆਯੂ ਜਿਤਨੀ ਭੋਗ ਲਈ ਬਥੇਰੀ, ਬਹੁਤੀ ਅਵਰ ਨਾ ਕੋਇ ਵਧਾਈਆ। ਤੇਰੇ ਕੂੜ ਦੀ ਵੇਖੇ ਚਾਰੋਂ ਕੁੰਟ ਅੰਧੇਰੀ, ਚੌਥੇ ਜੁਗ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਪੋਹ ਕਹੇ ਕਲਜੁਗ ਸੁਣ ਲੈ ਹੋਰ ਇਸ਼ਾਰਾ, ਸਚ ਨਾਲ ਸੁਣਾਈਆ। ਨਿਗਾਹ ਮਾਰ ਲੈ ਭਗਤ ਦੁਆਰਾ, ਬਿਨ ਨੈਣਾਂ ਨੈਣ ਉਠਾਈਆ। ਜਿਥੇ ਕਲ ਕਲਕੀ ਅਵਤਾਰਾ, ਨਿਹਕਲੰਕਾ ਨੂਰ ਅਲਾਹੀਆ। ਅਮਾਮ ਅਮਾਮਾ ਪਵਰਦਿਗਾਰਾ, ਸਾਂਝਾ ਯਾਰ ਅਗੰਮ ਅਥਾਹੀਆ।

ਜਿਸ ਦਾ ਖੇਲ ਸਦਾ ਜੁਗ ਚਾਰਾ, ਸਤਿਜੁਗ ਤਰੇਤਾ ਦੁਆਪਰ ਪੰਧ ਮੁਕਾਈਆ। ਅੰਤਮ ਤੇਰਾ ਵੇਖੇ ਕਿਨਾਰਾ, ਪਤਣ ਘਾਟ ਫੋਲ ਫੁਲਾਈਆ। ਜੋ ਰੂਪ ਬਦਲ ਕੇ ਆਇਆ ਦੁਬਾਰਾ, ਸੋਹਣਾ ਵੇਸ ਵਟਾਈਆ। ਦੋ ਜਹਾਨਾਂ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ। ਅਵਤਾਰ ਪੈਗ਼ੰਬਰ ਗੁਰੂ ਜਿਸ ਦਾ ਲੈਂਦੇ ਰਹੇ ਸਹਾਰਾ, ਨਿਵ ਨਿਵ ਸੀਸ ਝੁਕਾਈਆ। ਉਹ ਖੇਲੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਇਕ ਅਖਵਾਈਆ। ਨੂਰ ਨੁਰਾਨਾ ਨੂਰ ਹੋ ਉਜਿਆਰਾ, ਦੋ ਜਹਾਨਾ ਕਰੇ ਰੁਸ਼ਨਾਈਆ। ਕਲਜੁਗ ਕਹੇ ਮੈਂ ਵੀ ਉਸ ਨੂੰ ਕਰਾਂ ਨਿਮਸਕਾਰਾ, ਨਿਵ ਨਿਵ ਸੀਸ ਝੁਕਾਈਆ। ਜਿਸ ਦੇ ਹੁਕਮ ਤੋਂ ਕੋਈ ਦਿਸੇ ਨਾ ਬਾਹਰਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਭੇਵ ਆਪ ਚੁਕਾਈਆ। ਪੋਹ ਕਹੇ ਕਲਜੁਗ ਉਹ ਮੀਤ ਮੁਰਾਰਾ ਆਇਆ, ਨਿਰਗੁਣ ਨੂਰ ਅਲਾਹੀਆ। ਜਿਸ ਜੁਗ ਜੁਗ ਖੇਲ ਖਿਲਾਇਆ, ਜੁਗ ਚੌਕੜੀ ਪੰਧ ਮੁਕਾਈਆ। ਸੋ ਵੇਖਣਹਾਰਾ ਸ੍ਰਿਸ਼ਟ ਸਬਾਇਆ, ਖੋਜੇ ਥਾਉਂ ਥਾਈਂਆ। ਜਿਸ ਦਾ ਸਤਿਗੁਰ ਸ਼ਬਦ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਈਆ। ਜੋ ਸਭ ਦਾ ਦਾਈ ਦਾਇਆ, ਨੂਰ ਨੁਰਾਨਾ ਅਗੰਮ ਅਥਾਹੀਆ। ਉਹ ਵੇਖੇ ਕਲਜੁਗ ਤੇਰੀ ਕੂੜ ਦੀ ਕਾਇਆ, ਕਾਇਆ ਕੱਪੜ ਫੋਲ ਫੁਲਾਈਆ। ਜਿਸ ਨੂੰ ਆਦਿ ਜੁਗਾਦਿ ਕਿਸੇ ਜਨਣੀ ਮੂਲ ਨਾ ਜਾਇਆ, ਜਨਣੀ ਬਣੇ ਮੂਲ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਪੋਹ ਜੀ ਮੇਰਾ ਸੁਆਮੀ ਉਹ, ਜੋ ਮਾਲਕ ਇਕ ਅਖਵਾਈਆ। ਜੋ ਆਦਿ ਜੁਗਾਦਿ ਸਦਾ ਨਿਰਮੋਹ, ਕੂੜ ਮੁਹੱਬਤ ਨਾ ਕੋਇ ਰਖਾਈਆ। ਜਿਸ ਦੇ ਰੂਪ ਅਨੂਪ ਨਿਰਗੁਣ ਸਰਗੁਣ ਦੋ, ਦੋ ਜਹਾਨਾਂ ਵੇਖ ਵਖਾਈਆ। ਉਸੇ ਨੇ ਮੈਨੂੰ ਬਖ਼ਸ਼ੀ ਲੋ, ਲੋਇਣ ਦਿਤਾ ਖੁਲ੍ਹਾਈਆ। ਮੈਂ ਵੀ ਸੁਣਦਾ ਸ਼ਬਦ ਅਗੰਮਾ ਸੋ, ਜੋ ਹੰ ਬ੍ਰਹਮ ਤਰਾਈਆ। ਜਿਸ ਮੇਰਾ ਸਭ ਕੁਝ ਲੈਣਾ ਖੋਹ, ਖ਼ਾਲਕ ਖ਼ਲਕ ਵਿਚ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਕਲਜੁਗ ਕਹੇ ਮੈਂ ਆਪਣੇ ਵਕ਼ਤ ਦਾ ਕਲਾਕਾਰ, ਸੋਹਣਾ ਰੂਪ ਵਖਾਈਆ। ਦੀਨ ਦੁਨੀ ਨਾਲ ਕਰਾਂ ਪਿਆਰ, ਅੰਦਰ ਵੜ ਕੇ ਵੇਖ ਵਖਾਈਆ। ਮੇਰਾ ਨਾਚ ਗਾਣਾ ਝੂਠ ਦੀ ਧਾਰ, ਸਚ ਨਜ਼ਰ ਕੋਇ ਨਾ ਆਇਆ। ਮੇਰਾ ਕੂੜ ਵਿਕਾਰ ਦਾ ਸ਼ਿੰਗਾਰ, ਮਾਇਆ ਮਮਤਾ ਕੱਜਲ ਨੈਣਾਂ ਪਾਈਆ। ਮੈਂ ਵੇਖਾਂ ਦੀਨ ਦੁਨੀ ਵਿਚ ਸੰਸਾਰ, ਚਾਰੋਂ ਕੁੰਟ ਧਿਆਨ ਲਗਾਈਆ। ਮੈਂ ਹਰ ਘਟ ਅੰਦਰ ਬਣ ਕੇ ਸ਼ਰਅ ਦਾ ਨਚਾਰ, ਨੱਚਾਂ ਟੱਪਾਂ ਚਾਈਂ ਚਾਈਂਆ। ਮੇਰੇ ਸਾਥੀ ਬੇਸ਼ੁਮਾਰ, ਗਣਤੀ ਗਣਤ ਨਾ ਕੋਇ ਗਿਣਾਈਆ। ਪੋਹ ਜੀ ਕੀ ਹੋ ਗਿਆ ਜੇ ਪ੍ਰਭੂ ਨੇ ਭਗਤ ਬਣਾ ਲਏ ਦੋ ਚਾਰ, ਚੌਥਾ ਜੁਗ ਕਹੇ ਇਹ ਮੇਰੀ ਬੇਪਰਵਾਹੀਆ। ਮੈਂ ਆਪਣੇ ਨਾਲ ਮਿਲਾ ਲਏ ਪੁਰਖ ਨਾਰ, ਜੀਵਾਂ ਜੰਤਾਂ ਸੰਗ ਰਖਾਈਆ। ਉਠ ਵੇਖ ਲੈ ਮਿਤਰਾ ਪੋਹ ਕਿਹੜੀ ਗਿਣਤੀ ਪ੍ਰਭੂ ਦੇ ਵਿਚ ਭਗਤ ਦੁਆਰ, ਜਨਸੰਖਿਆ ਜਗਤ ਦੀ ਗਿਣਨ ਕੋਇ ਨਾ ਪਾਈਆ। ਮੈਂ ਸਤਿਗੁਰ ਦਾ ਬੱਚਾ ਹੋਣਹਾਰ, ਜਿਸ ਆਪਣੀ ਕਲਾ ਦਿਤੀ ਵਖਾਈਆ। ਅਗਲਾ ਖੇਲ ਕਰਾਂ ਅਪਰ ਅਪਾਰ, ਜੋ ਅਪਰੰਪਰ ਸੁਆਮੀ ਰਿਹਾ ਦ੍ਰਿੜਾਈਆ । ਸ਼ਾਹ ਸੁਲਤਾਨਾਂ ਕਰਾਂ ਛਾਰ, ਮਿੱਟੀ ਖ਼ਾਕ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੋਹ ਕਹੇ ਕਲਜੁਗਾ ਪ੍ਰਭ ਦੇ ਭਗਤ ਬੜੇ ਰੰਗੀਲੇ, ਰੰਗਤ

ਜਗਤ ਨਾ ਕੋਇ ਜਣਾਈਆ। ਇਹਨਾਂ ਦੇ ਵੇਖ ਲੈ ਉਦਮ ਵਾਲੇ ਹੀਲੇ, ਸੋਹਣੀ ਵੰਡ ਵੰਡਾਈਆ। ਆਤਮ ਧਾਰ ਬਣ ਕੇ ਛੈਲ ਛਬੀਲੇ, ਸਚ ਸਿੰਘਾਸਣ ਸੋਭਾ ਪਾਈਆ। ਛਡ ਕੇ ਬਸਤਰ ਕਾਲੇ ਪੀਲੇ ਨੀਲੇ, ਨੀਲੀ ਧਾਰੋਂ ਬਾਹਰ ਬਹਿ ਕੇ ਵੇਖਣ ਚਾਈਂ ਚਾਈਂਆ। ਜਿਨ੍ਹਾਂ ਦੇ ਸਤਿਗੁਰ ਸ਼ਬਦ ਬਣਾਏ ਵਸੀਲੇ, ਵਸਲ ਯਾਰ ਰਹੇ ਹੰਢਾਈਆ। ਇਹ ਇਕੋ ਪਿਤਾ ਪੁਰਖ ਅਕਾਲ ਦੇ ਬਣ ਗਏ ਕ਼ਬੀਲੇ, ਕ਼ਿਬਲੇ ਅਜ਼ ਜਿਸ ਨੂੰ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੋਹ ਕਹੇ ਮੇਰਾ ਵਕ਼ਤ ਸੁਹਾਵਾ ਮਾਤ, ਦੋ ਜਹਾਨ ਜਣਾਈਆ। ਮੇਰੀ ਭਿੰਨੜੀ ਵੇਖੋ ਰਾਤ, ਰੈਣ ਵਜੇ ਵਧਾਈਆ। ਮੇਰਾ ਮੇਲਾ ਨਾਲ ਕਮਲਾਪਾਤ, ਪਤਿਪਰਮੇਸ਼ਵਰ ਜੋ ਅਖਵਾਈਆ। ਜਿਸ ਭਗਤਾਂ ਦਿਤੀ ਦਾਤ, ਵਸਤ ਅਨਮੁਲ ਵਰਤਾਈਆ। ਉਹ ਰਖਣਹਾਰਾ ਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਦਾ ਸਭ ਤੋਂ ਵੱਡਾ ਖਾਤ, ਗਣਤੀ ਗਣਤ ਨਾ ਕੋਇ ਗਿਣਾਈਆ। ਅੰਤਮ ਪੁਛਣ ਆਇਆ ਬਾਤ, ਨਿਰਗੁਣ ਹੋ ਕੇ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੋਹ ਕਹੇ ਮੇਰਾ ਸਾਹਿਬ ਸਤਿਗੁਰੂ ਸਤਿਵੰਤ, ਪੁਰਖ ਅਕਾਲ ਇਕ ਅਖਵਾਈਆ। ਜਿਸ ਦਾ ਇਕੋ ਹੋਣਾ ਮੰਤ, ਇਕੋ ਨਾਮ ਦਰਸਾਈਆ। ਜਿਸ ਨੇ ਭਗਤ ਉਧਾਰਨੇ ਸੰਤ, ਸਾਜਣ ਮੀਤ ਦਏ ਵਡਿਆਈਆ। ਸਤਿਜੁਗ ਸਚ ਬਣਾਉਣੀ ਬਣਤ, ਘੜਨ ਭੰਨਣਹਾਰ ਆਪ ਅਖਵਾਈਆ। ਆਤਮ ਧਾਰ ਬਣਨਾ ਕੰਤ, ਕੰਤੂਹਲ ਨੂਰ ਅਲਾਹੀਆ। ਮਹਿੰਮਾ ਦਰਸਾਉਣੀ ਅਗਣਤ, ਕਥਨੀ ਕਥ ਨਾ ਸਕੇ ਰਾਈਆ। ਬੋਧ ਅਗਾਧਾ ਬਣ ਕੇ ਪੰਡਤ, ਬੁਧੀ ਤੋਂ ਪਰੇ ਕਰੇ ਪੜ੍ਹਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਚਾਰ ਵਰਨ ਬਣਾ ਕੇ ਸੰਗਤ, ਦੇਵਣਹਾਰ ਸਰਬ ਸਰਨਾਈਆ। ਜਿਸ ਦਾ ਖੇਲ ਜੁਗ ਚੌਕੜੀ ਅਗਣਤ, ਲੇਖਾ ਲੇਖ ਨਾ ਕੋਇ ਦ੍ਰਿੜਾਈਆ। ਉਹ ਲਹਿਣਾ ਦੇਣਾ ਜਾਣੇ ਸ਼ਹਿਨਸ਼ਾਹੀ ਦਸ ਸੰਮਤ, ਸਮਾਂ ਸਮੇਂ ਨਾਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਪੋਹ ਕਹੇ ਮੈਂ ਭੱਜਾ ਆਇਆ ਨਠਾ, ਸਾਲ ਬਸਾਲਾ ਪੰਧ ਮੁਕਾਈਆ। ਮੈਨੂੰ ਸਾਰੇ ਕਰਦੇ ਠੱਠਾ, ਮਖ਼ੌਲ ਰਹੇ ਉਡਾਈਆ। ਕਲਜੁਗ ਬਣਕੇ ਪਰਮ ਪੁਰਖ ਦਾ ਪੱਠਾ, ਵੇਖੇ ਚਾਈਂ ਚਾਈਂਆ। ਗੁਰ ਅਵਤਾਰ ਪੈਗ਼ੰਬਰ ਹੋ ਕੇ ਇਕੱਠਾ, ਸ਼ਬਦ ਰਹੇ ਸੁਣਾਈਆ। ਦੁਹਾਈ ਦੇਵੇ ਅੱਠ ਸੱਠਾ, ਤੀਰਥ ਤਟ ਰਿਹਾ ਕੁਰਲਾਈਆ। ਦਰੋਹੀ ਦਿਸੇ ਮੰਦਰ ਮਸਜਿਦ ਸ਼ਿਵਦਵਾਲੇ ਮਠਾ, ਹਾਹਾਕਾਰ ਖ਼ਲਕ ਖ਼ੁਦਾਈਆ। ਸਾਂਤਕ ਰਹੀ ਨਾ ਅੱਠ ਸੱਠਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧਿ ਨਾਲ ਰਲਾਈਆ। ਕਲਜੁਗ ਚੁਕੇ ਆਪਣੇ ਆਪ ਗੱਠਾ, ਭਾਰ ਰਿਹਾ ਦਰਸਾਈਆ। ਨਾਰਦ ਕਹੇ ਮੈਂ ਪੰਡਤ ਹੋ ਕੇ ਕਿਹੜੀ ਗੇੜਾਂ ਲਠਾ, ਉਲਟਾ ਗੇੜ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਚੁਕਾਈਆ। ਪੋਹ ਕਹੇ ਮੇਰਾ ਲੇਖਾ ਨਾਲ ਧਰਨੀ, ਧਰਮ ਦੁਆਰ ਜਣਾਈਆ। ਪਰਮ ਪੁਰਖ ਦੀ ਇਕੋ ਸਰਨੀ, ਸਰਨਗਤ ਇਕੋ ਨਜ਼ਰੀ ਆਈਆ। ਜਿਸ ਭੇਵ ਚੁਕਾਉਣਾ ਵਰਨੀ ਬਰਨੀ, ਜ਼ਾਤ ਪਾਤ ਨਾ ਕੋਇ ਰਖਾਈਆ। ਜਿਸ ਦੀ ਇਕੋ ਤੁਕ ਸਭ ਨੇ ਪੜ੍ਹਨੀ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਇਕੋ ਮੰਜ਼ਲ ਚੜ੍ਹਨੀ, ਬਿਨ ਪੌੜੀ ਡੰਡੇ ਦਏ ਵਖਾਈਆ। ਇਕੋ ਘਾੜਨ ਘੜਨੀ, ਸਤਿ ਸਤਿ ਨਾਲ ਮਿਲਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਪਹਿਲੀ ਪੋਹ ਕਹੇ ਜਨ ਭਗਤੋ ਮੀਤ ਮੁਰਾਰ ਇਕੱਲਾ, ਅਕਲ ਕਲਧਾਰ ਇਕ ਅਖਵਾਈਆ। ਜਿਸ ਨਾਮ ਫੜਾਇਆ ਪੱਲਾ, ਪੱਲੂ ਗੰਢ ਨਾ ਕੋਇ ਛੁਡਾਈਆ। ਦੂਈ ਦੁਵੈਤੀ ਮੇਟੇ ਸਲਾ, ਦੁਖੀਆਂ ਦਰਦ ਵੰਡਾਈਆ। ਹੋ ਕੇ ਨੂਰ ਅਲਾਹੀ ਅੱਲਾ, ਆਲਮੀਨ ਦਇਆ ਕਮਾਈਆ । ਜੋ ਵਸੇ ਜਲਾਂ ਥਲਾਂ, ਮਹੀਅਲ ਡੇਰਾ ਲਾਈਆ। ਜੋ ਆਤਮਾ ਨਾਲ ਪਰਮਾਤਮਾ ਹੋ ਕੇ ਰਲਾ, ਇਕੋ ਰੰਗ ਵਖਾਈਆ। ਉਹ ਆ ਗਿਆ ਭਗਤ ਦੁਆਰੇ ਭਗਤੋ ਤੁਹਾਡੇ ਮਹਲਾ, ਮਹਲ ਅਵਰ ਨਾ ਕੋਇ ਰਖਾਈਆ। ਭਾਵੇਂ ਉਸ ਨੂੰ ਸਤਿਗੁਰ ਸ਼ਬਦ ਕਹੋ ਭਾਵੇਂ ਕਹਿ ਦਿਓ ਜੱਟ ਝੱਲਾ, ਝਲਕ ਆਪਣੀ ਇਕ ਰਖਾਈਆ। ਉਹਦਾ ਵਕ਼ਤ ਅਗੇ ਕਿਸੇ ਤੋਂ ਜਾਣਾ ਨਹੀਂ ਠੱਲਾ, ਅਗੇ ਹੋ ਨਾ ਕੋਇ ਅਟਕਾਈਆ। ਜੋ ਗੋਬਿੰਦ ਇਸ਼ਾਰਾ ਕੀਤਾ ਡੱਲਾ, ਕਲਜੁਗ ਵਿਛੋੜੇ ਵਾਲੀ ਜਗਤ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੋਹ ਕਹੇ ਜਨ ਭਗਤੋ ਦਿਵਸ ਸੁਹੰਜਣਾ ਅੱਜ, ਸਭ ਨੂੰ ਮਿਲੇ ਵਡਿਆਈਆ। ਦਰਸ਼ਨ ਕਰੋ ਰੱਜ, ਨੈਣ ਨੈਣ ਬਿਘਸਾਈਆ। ਇਸ ਤੋਂ ਪਰੇ ਨਹੀਂ ਕੋਈ ਹੱਜ, ਜੋ ਮੁਹੰਮਦ ਚਾਰ ਯਾਰਾਂ ਗਿਆ ਸਮਝਾਈਆ। ਜਿਸ ਸਭ ਦੇ ਪੜਦੇ ਲੈਣੇ ਕੱਜ, ਸਿਰ ਸਿਰ ਹੱਥ ਟਿਕਾਈਆ। ਉਸ ਵਕ਼ਤ ਲੰਘਾਇਆ ਦੀਨ ਦੁਨੀ ਵਿਚ ਲਾ ਕੇ ਆਪਣਾ ਪੱਜ, ਭੇਵ ਅਭੇਦ ਛੁਪਾਈਆ। ਓਹਦਾ ਨਾਮ ਨਿਧਾਨਾ ਚਾਰੋਂ ਕੁੰਟ ਜਾਣਾ ਗੱਜ, ਗਜ ਦਾ ਲੇਖਾ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਪੋਹ ਕਹੇ ਜਨ ਭਗਤੋ ਕਲਜੁਗ ਵੇਖੋ ਝੁਕਦਾ, ਖ਼ੁਸ਼ੀਆਂ ਸੀਸ ਨਿਵਾਈਆ। ਨਾਰਦ ਭੇਵ ਖੋਲ੍ਹੇ ਇਕ ਤੁਕ ਦਾ, ਜੋ ਨਿਰਗੁਣ ਧਾਰ ਸਮਾਈਆ। ਕੂੜ ਕੁੜਿਆਰਾ ਫਿਰੇ ਲੁਕਦਾ, ਜਗਤ ਨੈਣ ਸ਼ਰਮਾਈਆ। ਜਨ ਭਗਤਾਂ ਪ੍ਰਭੂ ਗੋਦੀ ਚੁਕਦਾ, ਬਿਨ ਹੱਥਾਂ ਆਪ ਉਠਾਈਆ। ਲੇਖਾ ਜਾਣੇ ਧਰਮ ਦੀ ਧਾਰ ਸੁਤ ਦਾ, ਪੁਰਖ ਅਕਾਲ ਨੂਰ ਅਲਾਹੀਆ। ਜਿਸ ਵਕ਼ਤ ਸੁਹਾਉਣਾ ਆਪਣੀ ਰੁਤ ਦਾ, ਸਦੀ ਚੌਧਵੀਂ ਸੀਸ ਨਿਵਾਈਆ। ਉਹਦਾ ਖੇਲ ਹੋਣਾ ਸਭ ਕੁਛ ਦਾ, ਕਿਛ ਸਮਝ ਨਾ ਆਵੇ ਜਗਤ ਲੋਕਾਈਆ। ਉਹ ਪਿਆਸਾ ਜਨ ਭਗਤਾਂ ਵਾਲੀ ਭੁਖ ਦਾ, ਪ੍ਰੇਮ ਵਿਚ ਸਮਾਈਆ। ਉਹ ਭੰਡਾਰਾ ਆਦਿ ਜੁਗਾਦੀ ਸੁਖ ਦਾ, ਸੁਖ ਸਾਗਰ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਪੋਹ ਕਹੇ ਮੇਰਾ ਚੜ੍ਹ ਗਿਆ ਸੁਹੰਜਣਾ ਮਹੀਨਾ, ਮਾਹ ਰੁਤੜੀ ਨਾਲ ਵਡਿਆਈਆ। ਜਨ ਭਗਤਾਂ ਠਾਂਢਾ ਹੋਇਆ ਸੀਨਾ, ਅੰਮ੍ਰਿਤ ਮੇਘ ਪ੍ਰਭੂ ਬਰਸਾਈਆ। ਜਿਹਨੂੰ ਵੇਖਦੇ ਲੋਕ ਤੀਨਾ, ਬਿਨ ਨੈਣਾਂ ਨੈਣ ਤਕਾਈਆ। ਜਿਸ ਦਾ ਹੁਕਮ ਸਭ ਨੇ ਚੀਨਾ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਉਹ ਜਨ ਭਗਤ ਸੁਹੇਲੇ ਵੇਖੇ ਜਿਉਂ ਜਲ ਮੀਨਾ, ਜਲ ਥਲ ਦਾ ਮਾਲਕ ਦਇਆ ਕਮਾਈਆ। ਜਿਸ ਦੇ ਕਲਜੁਗ ਚਰਨ ਕਵਲ ਬੈਠਾ ਅਧੀਨਾ, ਨਿਵ ਨਿਵ ਲਾਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਗ ਆਪ ਨਿਭਾਈਆ। ਪੋਹ ਕਹੇ ਜਨ ਭਗਤੋ ਬੇਨੰਤੀ ਵਿਚ ਕਰੋ ਪਰਨਾਮ, ਆਸ਼ਾ ਜਗਤ ਨਾ ਕੋਇ ਰਖਾਈਆ। ਘਰ ਮਿਲੇ ਸੁਆਮੀ ਰਾਮ, ਰਮਈਆ ਅਗੰਮ ਅਥਾਹੀਆ। ਕਾਹਨ ਦਾ ਸਚ ਵੇਖੋ ਬਿਸਰਾਮ, ਸਤਿ ਦੁਆਰੇ ਸੋਭਾ ਪਾਈਆ। ਨੂਰ ਜ਼ਹੂਰ ਤਕੋ ਅਮਾਮ, ਅਮਲਾਂ ਤੋਂ ਰਹਿਤ

ਨੂਰ ਖ਼ੁਦਾਈਆ। ਜਿਸ ਦਾ ਸਭ ਤੋਂ ਵਖਰਾ ਪੈਗ਼ਾਮ, ਕਲਮਿਆਂ ਬਾਹਰ ਪੜ੍ਹਾਈਆ। ਜਿਸ ਦਾ ਇਕੋ ਹੋਣਾ ਇਸਲਾਮ, ਇਸਮ ਆਜ਼ਮ ਇਕ ਜਣਾਈਆ। ਜਿਸ ਦਾ ਇਕੋ ਹੋਣਾ ਸਤਿਨਾਮ, ਨਾਮ ਨਾਮਾ ਸਿਫ਼ਤ ਸਾਲਾਹੀਆ। ਸੋ ਕਰਨ ਆਇਆ ਇੰਤਜਾਮ, ਬੰਦੋਬਸਤ ਆਪਣੇ ਹੱਥ ਰਖਾਈਆ। ਉਹ ਖੇਲ ਕਰੇ ਤਮਾਮ, ਤਮਅ ਲਾਲਚ ਨਾ ਕੋਇ ਜਣਾਈਆ। ਕਲਜੁਗ ਮੇਟੇ ਅੰਧੇਰੀ ਸ਼ਾਮ, ਨੂਰ ਚੰਦ ਕਰੇ ਰੁਸ਼ਨਾਈਆ। ਉਹ ਵਸੇ ਸੰਬਲ ਖੇੜੇ ਹਕ ਗਰਾਮ, ਗ੍ਰਹਿ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਭੇਵ ਆਪ ਚੁਕਾਈਆ। ਪੋਹ ਕਹੇ ਭਗਤੋ ਮੈਂ ਖਿੜ ਖਿੜਾ ਕੇ ਹੱਸਿਆ, ਖ਼ੁਸ਼ੀਆਂ ਢੋਲੇ ਗਾਈਆ। ਨੌ ਖੰਡ ਪ੍ਰਿਥਮੀ ਫਿਰਾਂ ਨੱਸਿਆ, ਭੱਜਾਂ ਵਾਹੋ ਦਾਹੀਆ। ਨਾਲੇ ਤਕਾਂ ਕਲਜੁਗ ਰੈਣ ਅੰਧੇਰੀ ਮੱਸਿਆ, ਬਿਨ ਨੈਣਾਂ ਨੈਣ ਉਠਾਈਆ। ਜਾਂ ਨਿਗਾਹ ਮਾਰੀ ਨਜ਼ਰ ਆਇਆ ਹੋੜਾ ਉਤੇ ਸੱਸਿਆ, ਸਤਿ ਪੁਰਖ ਨਿਰੰਜਣ ਦਿਤਾ ਸਮਝਾਈਆ। ਮੈਂ ਆਪਣਾ ਕਮਰਕਸਾ ਕਸਿਆ, ਕ਼ਸਮ ਖਾ ਕੇ ਦਿਆਂ ਸੁਣਾਈਆ। ਜਾਂ ਫੇਰ ਵੇਖਿਆ ਹੰ ਬ੍ਰਹਮ ਦੀ ਧਾਰ ਨਾਲ ਮੇਰਾ ਪਰਮਾਤਮ ਵਸਿਆ, ਘਰ ਭਗਤਾਂ ਡੇਰਾ ਲਾਈਆ। ਭਗਤਾਂ ਨੂੰ ਪਤਾ ਨਹੀਂ ਉਹ ਉਹਨਾਂ ਦਾ ਕਰੇ ਜਸਿਆ, ਸਿਫ਼ਤੀ ਸਿਫ਼ਤ ਸਲਾਹੀਆ। ਬਿਨਾ ਰਸਨਾ ਤੋਂ ਦੇਵੇ ਰਸਿਆ, ਰਸਕ ਰਸਕ ਆਪਣਾ ਨਾਮ ਚੁਆਈਆ। ਮੈਂ ਹੈਰਾਨ ਹੋ ਗਿਆ ਕਿਉਂ ਕਲਜੁਗ ਅੰਤ ਭਗਤਾਂ ਦੇ ਪਿਆਰ ਵਿਚ ਫਸਿਆ, ਤਨ ਜ਼ੰਜੀਰ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਗ੍ਰਹਿ ਜਨ ਭਗਤਾਂ ਮੰਦਰ ਵਸਿਆ, ਡੇਰਾ ਆਪਣੇ ਘਰ ਸੁਹਾਈਆ।

੭ ਪੋਹ ਸ਼ਹਿਨਸ਼ਾਹੀ ਸੰਮਤ ਦਸ ਇੰਦਰ ਸਿੰਘ ਦੇ ਅੰਤਮ ਸਸਕਾਰ ਸਮੇਂ
ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸਤ ਪੋਹ ਕਹੇ ਮੇਰੀ ਸੁਹੰਜਣੀ ਹੋਈ ਘੜੀ, ਜਗਤ ਵਕ਼ਤ ਭਗਤ ਨਾਲ ਵਡਿਆਈਆ। ਜਨ ਭਗਤ ਕਹੇ ਮੈਂ ਇਕੋ ਤੁਕ ਪੜ੍ਹੀ, ਦੂਸਰ ਅੱਖਰ ਨਾ ਕੋਇ ਰਖਾਈਆ। ਆਤਮਾ ਕਹੇ ਮੈਂ ਸਚਖੰਡ ਦੁਆਰ ਵੜੀ, ਪ੍ਰਭ ਜੋਤ ਜੋਤ ਸਮਾਈਆ। ਆਸ਼ਾ ਕਹੇ ਮੇਰਾ ਲੇਖਾ ਮੁਕਿਆ ਚਮਕੌਰ ਗੜ੍ਹੀ, ਗੋਬਿੰਦ ਦਿਤੀ ਮਾਣ ਵਡਿਆਈਆ। ਜਗਤ ਜਹਾਨ ਨਾਲੋਂ ਟੁੱਟੀ ਕੜੀ, ਨਾਤਾ ਮੋਹ ਨਾ ਕੋਇ ਰਖਾਈਆ। ਲੇਖਾ ਰਿਹਾ ਨਾ ਹਡ ਮਾਸ ਨੜੀ, ਪੰਜ ਤਤ ਪੰਧ ਮੁਕਾਈਆ। ਨਿਰਗੁਣ ਧਾਰ ਜੋਤ ਨਿਰੰਕਾਰ ਜਿਸ ਦੇ ਪਿਆਰ ਵਿਚ ਆਦਿ ਜੁਗਾਦਿ ਕਦੇ ਨਾ ਸੜੀ, ਮਰਨ ਰੂਪ ਨਾ ਕੋਇ ਵਖਾਈਆ। ਸਚ ਦੁਆਰ ਜਨ ਭਗਤਾਂ ਨਾਲ ਜੁੜ ਗਈ ਲੜੀ, ਕੰਨੀ ਕੰਨੀ ਗੰਢ ਪੁਆਈਆ। ਜਿਸ ਦਾ ਲੇਖਾ ਦੋ ਜਹਾਨ ਤੋਲ ਵਿਚ ਨਹੀਂ ਸੇਰ ਧੜੀ, ਵੰਡਣ ਵੰਡ ਨਾ ਕੋਇ ਰਖਾਈਆ। ਉਸੇ ਪਿਆਰ ਮੁਹੱਬਤ ਵਿਚ ਮੇਰੀ ਬਾਂਹ ਫੜੀ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਮੇਰੀ ਤ੍ਰਿਸ਼ਨਾ ਜਗਤ ਜਹਾਨ ਸਮਝੇ ਕੋਇ ਨਾ ਛੜੀ, ਸਤਿਗੁਰ ਸ਼ਬਦ ਧੁਰ ਦਾ ਸਾਥੀ ਮੇਰਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਜਨ ਭਗਤ ਖ਼ੁਸ਼ੀਆਂ ਕਰੇ ਤਨ ਵਜੂਦ, ਸਚ ਮਿਲੀ ਸਰਨਾਈਆ। ਘਰ ਮਿਲਿਆ ਇਕ ਮਹਿਬੂਬ, ਦੂਸਰ ਨਜ਼ਰ ਕੋਇ ਨਾ ਆਈਆ। ਜਿਸ ਮੇਰਾ ਲੇਖਾ ਪੂਰਾ ਕੀਤਾ ਅਸਲ ਨਾਲ ਸੂਦ, ਸ਼ਰਅ ਸ਼ਰਅ ਰੰਗ ਰੰਗਾਈਆ। ਮੰਜ਼ਲ ਦੇ ਕੇ ਇਕ ਮਕ਼ਸੂਦ, ਲਹਿਣਾ ਦੇਣਾ ਲੇਖਾ ਝੋਲੀ ਪਾਈਆ। ਮੇਰਾ ਤਨ ਵਜੂਦ ਗਿਆ ਝੂਜ, ਸ਼ਹਾਦਤ ਸਤਿਗੁਰ ਚਰਨ ਚਰਨ ਰਖਾਈਆ। ਜੋ ਆਸ਼ਾ ਰਖੀ ਪੈਗ਼ੰਬਰਾਂ ਵਿਚ ਹਜ਼ਾਰਾ ਦਰੂਦ, ਦਾਉਦ ਦੀ ਆਸ਼ਾ ਨਾਲ ਮਿਲਾਈਆ। ਸੋ ਪੁਰਖ ਅਕਾਲੇ ਦੀਨ ਦਿਆਲੇ ਮੇਰੀ ਕੀਤੀ ਸੂਝ, ਸਮਝ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਆਤਮਾ ਕਹੇ ਮੇਰਾ ਲਹਿਣਾ ਸ਼ਰੀਰ ਨਾਲ ਸਿੰਘ ਇੰਦਰ, ਇੰਦ ਇੰਦਰਾਸਣ ਧਿਆਨ ਲਗਾਈਆ। ਜਿਸ ਦਾ ਧਰਮ ਦੁਆਰ ਖੁਲ੍ਹਿਆ ਜਿੰਦਰ, ਕੁੰਡੀ ਖਿੜਕੀ ਬੰਦ ਨਾ ਕੋਇ ਵਖਾਈਆ। ਜਿਥੇ ਆਲਸ ਨਹੀਂ ਕੋਈ ਨਿੰਦਰ, ਤ੍ਰਿਸ਼ਨਾ ਜਗਤ ਨਾ ਕੋਇ ਜਣਾਈਆ। ਮਮਤਾ ਭੈ ਨਹੀਂ ਕੋਈ ਚਿੰਦਨ, ਸਤਿ ਸਤਿ ਵਿਚ ਵਡਿਆਈਆ। ਭਗਤ ਭਗਤਾਂ ਮੂਲ ਨਾ ਨਿੰਦਨ, ਮਿਲ ਮਿਲ ਖ਼ੁਸ਼ੀ ਬਣਾਈਆ। ਮੇਰਾ ਲੇਖਾ ਸਰੀਰ ਲੱਗਾ ਵਿਚ ਹਿੰਦਨ, ਕਾਅਬਿਆਂ ਪਏ ਦੁਹਾਈਆ। ਪੁਰਖ ਅਕਾਲਾ ਦੀਨ ਦਿਆਲਾ ਦੀਨ ਦੁਨੀ ਲੱਗਾ ਪਿੰਜਣ, ਪੇਂਜਾ ਮੇਰਾ ਸਰੀਰ ਜਣਾਈਆ। ਮੈਨੂੰ ਖ਼ੁਸ਼ੀ ਹੋਈ ਕਿਸੇ ਭਗਤ ਸੰਤ ਭਗਤ ਦੁਆਰ ਵਹਾਈ ਨਹੀਂ ਹਿੰਝਣ, ਹੰਝੂ ਨਜ਼ਰ ਕੋਇ ਨਾ ਆਈਆ। ਮੇਰੇ ਮਸਤਕ ਸੋਹੇ ਸੋਹਣੀ ਬਿੰਦਨ, ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਆਤਮਾ ਕਹੇ ਮੈਂ ਤਨ ਦਾ ਦੱਸਾਂ ਹਿਸਾਬ, ਲੇਖਾ ਧੁਰਦਰਗਾਹੀਆ। ਜਿਹੜਾ ਵਜੂਦ ਮਿਤਰ ਬਣਿਆ ਅਹਿਬਾਬ, ਸਤਿਗੁਰ ਸੰਗ ਨਿਭਾਈਆ। ਜਿਸ ਦੇ ਅੰਤਰ ਸ਼ੇਰ ਸਿੰਘ ਪਿਆਰ ਦੀ ਅਗੰਮੀ ਕਿਤਾਬ, ਬਿਨ ਰਸਨਾ ਜਿਹਵਾ ਪੜ੍ਹਾਈਆ। ਉਸ ਦੀ ਆਕੜ ਜਗਤ ਮਿਜਾਜ਼, ਦੁਨੀਆ ਬਾਹਰ ਰਖਾਈਆ। ਇੰਦਰ ਸਿੰਘ ਕਹੇ ਮੈਂ ਮਾਰ ਕੇ ਕਹਾਂ ਅਵਾਜ਼, ਸਚ ਨਾਲ ਸੁਣਾਈਆ। ਜਿਸ ਸਾਹਿਬ ਨੇ ਸੀਸ ਉਤੇ ਪਹਿਨ ਕੇ ਤਾਜ, ਸਿਰ ਮੇਰੇ ਹੱਥ ਟਿਕਾਈਆ। ਦੀਨ ਦੁਨੀ ਦਾ ਬਦਲ ਰਿਵਾਜ, ਭਗਤ ਦੁਆਰ ਦਿਤੀ ਵਡਿਆਈਆ। ਮੇਰਾ ਸੋਹਣਾ ਕਰਕੇ ਕਾਜ, ਘੋੜੇ ਉਤੇ ਲਿਆ ਟਿਕਾਈਆ। ਹਰਿ ਸੰਗਤ ਸਾਰੀ ਗਈ ਜਾਗ, ਸਵਾਧਾਨ ਕਰਾਈਆ। ਆਪਣੇ ਹੱਥ ਵਿਚ ਫੜ ਕੇ ਵਾਗ, ਭਗਤ ਦੁਆਰ ਵਿਚ ਭੁਆਈਆ। ਮੇਰਾ ਵੱਡਾ ਹੋਇਆ ਭਾਗ, ਖ਼ੁਸ਼ੀਆਂ ਢੋਲੇ ਗਾਈਆ। ਮਾਤਲੋਕ ਬੁਝਿਆ ਚਿਰਾਗ਼, ਸਚਖੰਡ ਹੋਈ ਰੁਸ਼ਨਾਈਆ। ਦੀਨ ਦੁਨੀ ਦਿਤੀ ਤਿਆਗ, ਭਗਤਾਂ ਮਿਲ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਰੀਰ ਕਹੇ ਜਿਸ ਵੇਲੇ ਮੈਂ ਘੋੜੇ ਉਤੇ ਚੜ੍ਹਿਆ ਪਿਛਾੜੀ, ਸਤਿਗੁਰ ਅਗੇ ਸੋਭਾ ਪਾਈਆ। ਲਾੜੇ ਦੇ ਨਾਲ ਬਣ ਗਈ ਸੋਹਣੀ ਲਾੜੀ, ਸੋਹਣਾ ਸਗਨ ਜਣਾਈਆ। ਮੇਰੀ ਖ਼ੁਸ਼ੀਆਂ ਨਾਲ ਹਿੱਲੀ ਦਾਹੜੀ, ਬਿਨ ਰਸਨਾ ਬੁੱਲ ਫਰਕਣ ਚਾਈਂ ਚਾਈਂਆ। ਮੇਰਾ ਖੇਲ ਸੋਹਣਾ ਹੋਇਆ ਹਾੜੀ, ਇਕ ਸਤ ਸਤ ਰਲਾਈਆ। ਭਗਤ ਦੁਆਰ ਮੈਂ ਸੋਹਣਾ ਵੇਖਿਆ ਅਖਾੜੀ, ਹਰਿ ਸੰਗਤ ਢੋਲੇ ਗਾਈਆ। ਨੇਤਰ ਰੋਵੇ ਮੌਤ ਲਾੜੀ, ਹਾਏ ਉਫ਼ ਦੁਹਾਈਆ। ਧਰਨੀ ਕਹੇ ਇਹ ਗੁਰਮੁਖ ਆਉਣਾ ਨਹੀਂ ਵਿਚ ਜੰਗਲ ਝਾੜੀ, ਮਸਾਣਾ ਨਜ਼ਰ ਕੋਇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਤਨ ਕਹੇ ਮੈਂ ਦੱਸਾਂ ਨਾਲ ਪਿਆਰ, ਕੀ ਪ੍ਰੀਤਮ ਦਿਤੀ ਵਡਿਆਈਆ। ਜਿਥੇ ਮੇਰੀ ਸੀੜ੍ਹੀ ਹੋਈ ਤਿਆਰ, ਸੋਹਣੀ ਸੇਜ ਸੁਹਾਈਆ। ਏਥੇ ਆ ਕੇ ਮੈਨੂੰ ਅਸਵ ਉਤੋਂ ਦਿਤਾ ਸੀ ਉਤਾਰ, ਹੱਥ ਮਸਤਕ ਉਤੇ ਛੁਹਾਈਆ। ਤੇਰਾ ਲੇਖਾ ਸਦਾ ਰਹੇ ਭਗਤ ਦੁਆਰ, ਭਗਵਨ ਆਪਣਾ ਘਰ ਸੁਹਾਈਆ। ਦਰਸ਼ਨ ਹੁੰਦਾ ਰਹੇ ਦੀਦਾਰ, ਨੇਤਰ ਨੈਣਾਂ ਨੈਣ ਰਲਾਈਆ। ਖ਼ੁਸ਼ੀਆਂ ਵਾਲੀ ਵੇਖਣੀ ਖ਼ੁਸ਼ੀ ਬਹਾਰ, ਸਚਖੰਡ ਸਾਚੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਆਤਮਾ ਕਹੇ ਮੈਂ ਜਾਵਾਂ ਬਲਿਹਾਰ, ਬਲ ਬਲ ਸੀਸ ਨਿਵਾਈਆ। ਮੈਨੂੰ ਚਰਨੀ ਵਾਜਾਂ ਰਹੀ ਮਾਰ, ਦੋਵੇਂ ਹੱਥ ਉਠਾਈਆ। ਆਜਾ ਛੜਿਆਂ ਦੇ ਸਰਦਾਰ, ਸਚ ਥਾਨ ਸੁਹਾਈਆ। ਜਿਥੇ ਖੇਲ ਸਚੀ ਸਰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਨਾ ਕੋਈ ਪੁਰਖ ਨਾ ਕੋਈ ਨਾਰ, ਇਕੋ ਨੂਰ ਜੋਤ ਰੁਸ਼ਨਾਈਆ। ਅਸੀਂ ਢੋਲੇ ਗਾਈਏ ਦੋ ਚਾਰ, ਬਿਨ ਰਸਨਾ ਰਸ ਬਣਾਈਆ। ਫੇਰ ਹੋਈਏ ਖ਼ਬਰਦਾਰ, ਭਗਤਾਂ ਦਈਏ ਜਣਾਈਆ। ਸਾਡਾ ਲਹਿਣਾ ਦੇਣਾ ਜੁਗ ਚੌਕੜੀ ਬਣਿਆ ਨਾਲ ਨਿਰੰਕਾਰ, ਕ਼ੁਦਰਤ ਕ਼ਾਦਰ ਦਿਤਾ ਬਣਾਈਆ। ਅਸੀਂ ਸਚਖੰਡ ਪੁੱਜੇ ਆਪਣੀ ਵਾਰ, ਵਾਰਤਾ ਅਗਲੀ ਦਈਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਚਰਨੀ ਆਤਮਾ ਕਹੇ ਸੁਣ ਵੇ ਮੇਰਿਆ ਭਾਈਆ, ਭੈਣ ਭਾਈ ਨਜ਼ਰ ਕੋਇ ਨਾ ਆਈਆ। ਆਜਾ ਦੋ ਜਹਾਨ ਦਿਆ ਰਾਹੀਆ, ਪੰਧ ਮੁਕਿਆ ਚਾਈਂ ਚਾਈਂਆ। ਜਗਤ ਜਹਾਨ ਦੀਆਂ ਲੱਥੀਆਂ ਸਾਹੀਆਂ, ਸ਼ਹਿਨਸ਼ਾਹ ਦਿਤੀ ਵਡਿਆਈਆ। ਸਾਡਾ ਲੇਖਾ ਹੋਇਆ ਨਹੀਂ ਵਿਚ ਬੇਲੇ ਕਾਹੀਆਂ, ਜੰਗਲਾਂ ਵਿਚ ਨਾ ਕੋਇ ਭੁਆਈਆ। ਬੇਸ਼ਕ ਤੇਰਾ ਗੋਬਿੰਦ ਦਾ ਲਹਿਣਾ ਛੀਂਬੇ ਝੀਵਰ ਨਾਈਆਂ, ਜੱਟਾਂ ਵੰਡ ਵੰਡਾਈਆ। ਤੇਰੀਆਂ ਸ਼ਬਦ ਸ਼ਹਾਦਤ ਸ਼ਹਾਦਤ ਗਵਾਹੀਆਂ, ਸਦਾ ਸਦਾ ਕਰਨ ਸ਼ਨਵਾਈਆ। ਮੈਨੂੰ ਯਾਦ ਆਉਂਦੀਆਂ ਤੇਰੀਆਂ ਪ੍ਰੀਤਾਂ ਲਾਈਆਂ, ਪ੍ਰੇਮ ਸਕਿਆ ਨਾ ਕੋਇ ਤੁੜਾਈਆ। ਜਿਸ ਦਾ ਲੇਖਾ ਹਿੰਦਸਿਆਂ ਵਾਲੀਆਂ ਨਹੀਂ ਵਿਚ ਇਕਾਈਆਂ, ਦਹਾਈਆਂ ਵੰਡ ਨਾ ਕੋਇ ਵੰਡਾਈਆ। ਮੇਲਾ ਮਿਲਿਆ ਨਾਲ ਭਗਤਾਂ ਭਾਈਆਂ, ਭੈਣ ਭੈਣਾਂ ਨਾਲ ਮਿਲਾਈਆ। ਬਸੰਤ ਕੌਰ ਕਹੇ ਮੈਂ ਖ਼ੁਸ਼ੀਆਂ ਵਿਚ ਦੇਵਾਂ ਵਧਾਈਆਂ, ਬਿਸ਼ਨ ਕੌਰ ਨਾਲ ਮਿਲਾਈਆ। ਪਾਲ ਸਿੰਘ ਕਹੇ ਮੈਂ ਸਿਧੀਆਂ ਕਰ ਕਲਾਈਆਂ, ਹੱਥਾਂ ਹੱਥ ਮਿਲਾਈਆ। ਸਾਡੀ ਪੰਜਾਂ ਦੀ ਇਕ ਸਲਾਹੀਆ, ਸਹਿਜ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ । ਪੰਜੇ ਕਹਿਣ ਇਕੋ ਗਾਈਏ ਸਚਾ ਰਾਗ, ਪੁਰਖ ਅਕਾਲ ਤੇਰੀ ਸਰਨਾਈਆ। ਪੂਰਨ ਸਤਿਗੁਰ ਪਕੜੀ ਵਾਗ, ਡੋਰੀ ਆਪਣੇ ਹੱਥ ਰਖਾਈਆ। ਪ੍ਰੇਮ ਪਿਆਰ ਦਾ ਬਖ਼ਸ਼ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਧਰਮ ਦਾ ਦੇ ਤਿਆਗ, ਤ੍ਰੈਗੁਣ ਅਗਨ ਬੁਝਾਈਆ। ਹੰਸ ਬਣਾ ਕੇ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਲੇਖਾ ਰਹੇ ਨਾ ਕੋਈ ਜਗਤ ਰਬਾਬ, ਸੁਰ ਤਾਲ ਤੋਂ ਬਾਹਰ ਸ਼ਨਵਾਈਆ। ਸਾਡਾ ਖ਼ੁਸ਼ੀਆਂ ਵਾਲਾ ਮਹਿਕਿਆ ਬਾਗ਼, ਪੱਤ ਟਹਿਣੀ ਆਪ ਮਹਿਕਾਈਆ। ਸਾਡਾ ਦੀਪਕ ਜੋਤੀ ਜਗਦਾ ਰਹੇ ਚਿਰਾਗ਼, ਤੇਰੇ ਘਰ ਰੁਸ਼ਨਾਈਆ। ਤ੍ਰਿਸ਼ਨਾ ਮੇਟਣੀ ਆਗ, ਹਵਸ ਨਾ ਕੋਇ ਵਖਾਈਆ। ਅਸੀਂ ਪੰਜੇ ਬੇਨੰਤੀ ਕਰਦੇ ਤੇਰੇ ਚਰਨ ਕਵਲ ਲਾਗ, ਨਿਉਂ ਨਿਉਂ ਸੀਸ ਨਿਵਾਈਆ। ਦਿੱਲੀ ਦਰਬਾਰ ਦੀ ਨੀਂਹ ਰਖਣੀ ਨੌ ਮਾਘ,

ਅਗੇ ਪਿਛੇ ਥਿਤ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਲੈਣਾ ਮਿਲਾਈਆ। ਪੰਜ ਤਤ ਕਹੇ ਮੈਂ ਸ਼ਰੀਰ ਜਗਤ ਇਕ, ਇੰਦਰ ਸਿੰਘ ਵਡਿਆਈਆ। ਮੈਂ ਚਾਹੁੰਦਾ ਭਗਤ ਦੁਆਰੇ ਜਾਵਾਂ ਟਿਕ, ਗ੍ਰਹਿ ਅਵਰ ਨਾ ਕੋਇ ਰਖਾਈਆ। ਮੇਰਾ ਧੁਰ ਦਾ ਲੇਖ ਲਿਖ, ਪੂਰਬ ਪੰਧ ਮੁਕਾਈਆ। ਬਾਲ ਬਾਲਾ ਤੇਰਾ ਸਿਖ, ਤੇਰੇ ਵਿਚ ਸਮਾਈਆ। ਮੇਰਾ ਨਾਤਾ ਨਹੀਂ ਕੋਈ ਕਿਸੇ ਨਾਲ ਮੁਨ ਰਿਖ, ਤਪੀਆਂ ਵੰਡ ਨਾ ਕੋਇ ਵੰਡਾਈਆ । ਸਚ ਦੁਆਰ ਪਾ ਦੇ ਭਿਖ, ਦੇਵਣਹਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਭਸਮ ਕਹੇ ਮੈਂ ਮੜ੍ਹੀ ਗੋਰ ਹੋਣਾ ਸੁਆਹ, ਅਗਨੀ ਤਤ ਜਲਾਈਆ। ਮੇਰਾ ਮਾਲਕ ਬੇਪਰਵਾਹ, ਜਿਸ ਅਗੇ ਵਾਸਤਾ ਪਾਈਆ। ਮੇਰੀ ਕ਼ਬੂਲ ਕਰੀਂ ਦੁਆ, ਰਹਿਮਤ ਕਰਨੀ ਧੁਰ ਦੇ ਮਾਹੀਆ। ਪੰਚ ਮੇਰੇ ਹੋਣ ਗਵਾਹ, ਪੰਚਮ ਦੇਣੀ ਮਾਣ ਵਡਿਆਈਆ। ਸਚ ਸਿੰਘਾਸਣ ਮਿਲੇ ਸਚਾ ਥਾਂ, ਸੋਹਣਾ ਸੰਗ ਬਣਾਈਆ। ਦਿਲੀ ਦਰਬਾਰ ਫੇਰ ਖੜਨਾ ਨਾਲ ਚਾਅ, ਚਾਉ ਘਨੇਰਾ ਇਕ ਜਣਾਈਆ। ਮੈਂ ਭਗਤਾਂ ਦਿਆਂ ਸੁਣਾ, ਸਹਿਜ ਨਾਲ ਸਮਝਾਈਆ। ਜਨ ਭਗਤੋ ਭਗਤ ਪਿਆਰ ਦੀ ਫੜਨੀ ਬਾਂਹ, ਬਿਨ ਹੱਥਾਂ ਹੱਥ ਮਿਲਾਈਆ। ਜੁਗ ਚੌਕੜੀ ਨਾਲੋਂ ਨਵਾਂ ਚਲਣਾ ਰਾਹ, ਰਹਿਬਰ ਬੇਪਰਵਾਹੀਆ । ਸਚ ਦੁਆਰ ਦੇਣਾ ਸੁਹਾ, ਸੋਹਣਾ ਰੰਗ ਰੰਗਾਈਆ। ਹਰ ਇਕ ਗੁਰਸਿਖ ਜਨਭਗਤ ਮੇਰੇ ਪਿਆਰ ਵਿਚ ਸੇਵਾ ਲਏ ਕਮਾ, ਛੋਟਾ ਵੱਡਾ ਬੁੱਢਾ ਬਾਲ ਨੌਜੁਆਨ ਰਹਿਣ ਕੋਇ ਨਾ ਪਾਈਆ। ਇੰਦਰ ਸਿੰਘ ਕਹੇ ਮੈਂ ਖ਼ੁਸ਼ੀਆਂ ਨਾਲ ਸੇਵਕ ਹੋ ਕੇ ਸਭ ਨੂੰ ਦਿਆਂ ਸੁਣਾ, ਬਿਨ ਰਸਨਾ ਬੋਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਗ੍ਰਹਿ ਦਏ ਵਡਿਆਈਆ। ਇੰਦਰ ਸਿੰਘ ਕਹੇ ਸਤਿਗੁਰ ਸ਼ਬਦ ਨੇ ਦਿਤੀਆਂ ਮੌਜਾਂ, ਮਜਲਸ ਭਗਤਾਂ ਨਾਲ ਬਣਾਈਆ। ਮੈਂ ਬੇਨੰਤੀ ਕਰਾਂ ਮੇਰੇ ਥਾਂ ਪਿਆਰਾ ਹੋਵੇ ਸਿੰਘ ਫ਼ੌਜਾ, ਬਸੰਤ ਕੌਰ ਖ਼ੁਸ਼ੀਆਂ ਨਾਲ ਜਣਾਈਆ। ਇਹਦਾ ਲੇਖਾ ਪੂਰਬ ਜੋ ਗੋਬਿੰਦ ਨਾਲ ਸਿੰਘ ਜੋਗਾ, ਜੁਗਤੀ ਜਗਤ ਨਾਲ ਦ੍ਰਿੜਾਈਆ। ਸਾਚਾ ਸੁਖ ਆਤਮ ਧਾਰ ਸਚ ਦੁਆਰ ਭੋਗਾ, ਭਗਵਨ ਦਿਤੀ ਮਾਣ ਵਡਿਆਈਆ। ਕੋਈ ਲਾਲਚ ਨਹੀਂ ਲੋਭਾ, ਮਮਤਾ ਮੋਹ ਨਾ ਕੋਇ ਰਖਾਈਆ। ਮੇਰੇ ਥਾਂ ਗੁਰਮੁਖ ਤੇਰੇ ਦਰ ਤੇ ਪਾਵੇ ਸੋਭਾ, ਸੋਹਣੀ ਖ਼ੁਸ਼ੀ ਬਣਾਈਆ। ਸਦ ਆਪਣੀ ਰਖਣਾ ਗੋਦਾ, ਗੋਦੀ ਗੋਦ ਵਿਚ ਟਿਕਾਈਆ। ਉਹ ਲੇਖਾ ਯਾਦ ਕਰ ਲੈ ਜਿਸ ਵੇਲੇ ਗੋਦਾਵਰੀ ਉਤੇ ਅਰਦਾਸਾ ਸੋਧਾ, ਨੈਣ ਜ਼ਿਮੀਂ ਅਸਮਾਨ ਤੋਂ ਬਾਹਰ ਰਖਾਈਆ। ਪੁਰਖ ਅਕਾਲ ਦੀਨ ਦਿਆਲ ਸਤਿਗੁਰ ਸ਼ਬਦ ਮੇਰਾ ਰੂਪ ਹੋਵੇ ਯੋਧਾ, ਬਲਧਾਰੀ ਬਲ ਪਰਗਟਾਈਆ। ਬੁੱਧੀ ਤੋਂ ਪਰੇ ਹੋਵੇ ਬੋਧਾ, ਅਕਲ ਨਾ ਕੋਇ ਚਤੁਰਾਈਆ । ਜਿਸ ਦੋ ਜਹਾਨ ਹੋਵੇ ਸੋਧਾ, ਸੁਦੀ ਵਦੀ ਤੋਂ ਬਾਹਰ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਕਰਨਾ ਅਗਨੀ ਭੇਟ, ਰੀਤੀ ਜਗਤ ਜਣਾਈਆ। ਆਤਮਾ ਕਹੇ ਮੇਰਾ ਬਣ ਕੇ ਖੇਵਟ ਖੇਟ, ਸਚਖੰਡ ਸਚ ਧਾਰ ਸੁਹਾਈਆ। ਪੰਜ ਤਤ ਕਹਿਣ ਫੇਰ ਅਸੀਂ ਤੇਰੀ ਦਰਗਾਹ ਜਾਈਏ ਲੇਟ, ਧਰਨੀ ਧਵਲ ਧੌਲ ਨਾ ਕੋਇ ਚਤੁਰਾਈਆ। ਫੇਰ ਜਨਮ ਲਈਏ ਨਾ ਕਦੀ ਮਾਤਾ ਦੇ ਪੇਟ, ਜੂਨੀ ਜੂਨ ਨਾ ਕੋਇ ਭੁਆਈਆ। ਅਗੇ ਜੁਗ ਲੰਘ ਗਏ ਕੇਤੀ ਕੇਤ, ਕੇਤੜੇ ਪੰਧ ਮੁਕਾਈਆ। ਤੁਧ ਬਿਨ

ਕਰੇ ਕੋਈ ਨਾ ਹੇਤ, ਹਿਤਕਾਰੀ ਸੰਗ ਨਾ ਕੋਇ ਨਿਭਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੀ ਰੁਤ ਮੌਲੇ ਬਸੰਤੀ ਚੇਤ, ਚੇਤਨ ਸਭ ਨੂੰ ਆਪ ਕਰਾਈਆ। ਜਨ ਭਗਤਾਂ ਵਸਣਾ ਨੇਤਨ ਨੇਤ, ਨੇਰਨ ਨੇਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਤੇਰੇ ਪਿਆਰ ਵਿਚ ਹੋਵਣ ਖੇਤ, ਮੁਹੱਬਤ ਤੇਰੀ ਵਿਚ ਸਮਾਈਆ।

੭ ਪੋਹ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਰਣਜੀਤ ਸਿੰਘ ਕਲਸੀਆਂ ਵਾਲੇ ਦੇ ਨਵਿਤ

ਪੰਜ ਤਤ ਕਹਿਣ ਪ੍ਰਭ ਰੂਪ ਬਣਾ ਲੈ ਜਨ ਕਾ, ਨਿਰਗੁਣ ਧਾਰ ਏਕੰਕਾਰ ਬਣ ਜਣੇਂਦੀ ਮਾਈਆ। ਸਾਡਾ ਲਹਿਣਾ ਦੇਣਾ ਲੇਖਾ ਰਹੇ ਨਾ ਵਜੂਦ ਮਾਟੀ ਖ਼ਾਕ ਤਨ ਕਾ, ਤਤਵ ਦੇ ਮਾਲਕ ਦੇਣੀ ਮਾਣ ਵਡਿਆਈਆ। ਝਗੜਾ ਰਹੇ ਨਾ ਮਨਸਾ ਵਾਲਾ ਮਨ ਕਾ, ਮਮਤਾ ਮੋਹ ਵਿਕਾਰ ਦੇਣਾ ਗਵਾਈਆ। ਵਸੇਰਾ ਦਿਸੇ ਕੋਇ ਨਾ ਛੱਪਰ ਛੰਨ ਕਾ, ਚਰਨ ਕਵਲ ਤੇਰੀ ਸਰਨਾਈਆ। ਭੰਡਾਰਾ ਦੇਣਾ ਨਾਮ ਵਾਲੇ ਧਨ ਕਾ, ਜਗਤ ਦੌਲਤ ਕੰਮ ਕਿਸੇ ਨਾ ਆਈਆ। ਮਾਰਗ ਦੱਸਣਾ ਇਕ ਧਰਮ ਦਾ, ਧਰਨੀ ਧਰਤ ਧਵਲ ਧੌਲ ਮਿਲੇ ਵਡਿਆਈਆ। ਰੂਪ ਦਰਸਾ ਦੇ ਆਪਣੇ ਬ੍ਰਹਮ ਕਾ, ਪਾਰਬ੍ਰਹਮ ਪੜਦਾ ਆਪ ਚੁਕਾਈਆ। ਭੇਵ ਖੁਲ੍ਹਾ ਦੇ ਆਪਣੇ ਗ੍ਰਹਿ ਖੜਨ ਦਾ, ਸਚਖੰਡ ਸਾਚੇ ਵਜੇ ਵਧਾਈਆ। ਮਾਰਗ ਦੱਸ ਦੇ ਆਪਣੇ ਮੰਦਰ ਚੜ੍ਹਨ ਕਾ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੀਤ ਬੇਪਰਵਾਹੀਆ। ਪੰਜ ਤਤ ਕਹਿਣ ਪ੍ਰਭ ਸਾਡੀ ਜੁਗ ਜਨਮ ਦੀ ਮੇਟ ਦੇ ਤਪਸ, ਤਪਸਿਆ ਦੀ ਲੋੜ ਰਹੇ ਨਾ ਰਾਈਆ। ਜਗਤ ਤ੍ਰਿਸ਼ਨਾ ਰਹੇ ਨਾ ਹਵਸ, ਹਮ ਸਾਜਣ ਦੇਣੀ ਮਾਣ ਵਡਿਆਈਆ। ਕਿਰਪਾ ਨਿਧਾਨ ਕਰਨਾ ਤਰਸ, ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਅੰਮ੍ਰਿਤ ਮੇਘ ਦੇਣਾ ਬਰਸ, ਬੂੰਦ ਸਵਾਂਤੀ ਇਕ ਟਪਕਾਈਆ। ਮੇਲ ਮਿਲਾਉਣਾ ਉਤੇ ਫ਼ਰਸ਼, ਅਰਸ਼ੀ ਪ੍ਰੀਤਮ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ । ਪੰਜ ਤਤ ਕਹਿਣ ਪ੍ਰਭ ਸਾਡਾ ਆਦਿ ਜੁਗਾਦਿ ਵੇਖ ਲੈ ਗੇੜ, ਜੁਗ ਚੌਕੜੀ ਭੱਜੇ ਵਾਹੋ ਦਾਹੀਆ। ਸਾਡਾ ਅੰਤਮ ਕਰ ਨਿਬੇੜ, ਲੇਖਾ ਤੇਰੇ ਹੱਥ ਫੜਾਈਆ। ਚੁਰਾਸੀ ਵਾਲਾ ਕਟ ਦੇ ਗੇੜ, ਜਮ ਕੀ ਫਾਸੀ ਨਾ ਕੋਇ ਭਵਾਈਆ। ਲਹਿਣਾ ਦੇਣਾ ਦੇ ਨਿਬੇੜ, ਘਰ ਮੰਦਰ ਵਜੇ ਵਧਾਈਆ। ਪੁਰਖ ਅਕਾਲੇ ਦੀਨ ਦਿਆਲੇ ਕਰੀਂ ਨਾ ਦੇਰ, ਬਹੁਤੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰਾ ਤਤ ਸਰੂਪ, ਸਰਗੁਣ ਧਾਰ ਸੋਭਾ ਪਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਭੂਪ, ਅਕਲ ਕਲਧਾਰੀ ਇਕ ਅਖਵਾਈਆ। ਤੇਰਾ ਲਹਿਣਾ ਦੇਣਾ ਚਾਰੇ ਕੂਟ, ਦਹਿ ਦਿਸ਼ਾ ਤੇਰੀ ਵਡਿਆਈਆ। ਕਲਜੁਗ ਅੰਤਮ ਮੇਟ ਦੇ ਝੂਠ, ਕੂੜ ਕੁਕਰਮ

ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ । ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਮੁਕਾਉਣਾ ਜਗ, ਜਗ ਜੀਵਣ ਦਾਤੇ ਦੇਣੀ ਵਡਿਆਈਆ। ਤੂੰ ਸਾਹਿਬ ਸੂਰਾ ਸਰਬਗ, ਹਰਿ ਕਰਤਾ ਨੂਰ ਅਲਾਹੀਆ। ਧਰਮ ਦੀ ਧਾਰ ਬਖ਼ਸ਼ ਦੇ ਅਧ, ਅਗਲਾ ਪੈਂਡਾ ਦੇ ਮੁਕਾਈਆ। ਤੇਰਾ ਨਾਮ ਸੰਦੇਸ਼ਾ ਧੁਰ ਦਾ ਸ਼ਬਦ ਸੁਣੀਏ ਨਦ, ਅਨਹਦ ਨਾਦੀ ਨਾਦ ਦ੍ਰਿੜਾਈਆ। ਪੁਰਖ ਅਕਾਲੇ ਦੀਨ ਦਿਆਲੇ ਸਚ ਦੁਆਰ ਏਕੰਕਾਰ ਨਿਰਗੁਣ ਧਾਰ ਮੇਲ ਲੈ ਝਬ, ਬਹੁਤੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੱਥ ਕੁਝ ਸਭ, ਕੂੜ ਦੇ ਮਾਲਕ ਸਤਿ ਸਚ ਦੇਣਾ ਪਰਗਟਾਈਆ।

੨੧ ਪੋਹ ਸ਼ਹਿਨਸ਼ਾਹੀ ਸੰਮਤ ਦਸ ੨੫ ਬੀ੦ ਬੀ੦ ਗੰਗਾ ਨਗਰ ਜ਼ਿਲਾ ਬੀਕਾਨੇਰ, ਰਤਨ ਸਿੰਘ ਸੁਖਨਿੰਦਰ ਸਿੰਘ,
੨੫ ਬੀ੦ ਬੀ੦ ਰਤੇਵਾਲ ਜਗੀਰ ਸਿੰਘ, ਅਜਮੇਰ ਸਿੰਘ ਸਜਾਵਲ ਪੁਰ, ਠਾਕਰ ਸਿੰਘ ਪਦਮ ਪੁਰ

ਪੰਜ ਤਤ ਕਹਿਣ ਪ੍ਰਭ ਭਗਤਨ ਨਾਮ ਕਰ ਉਘਾ, ਉਗਣ ਆਥਣ ਪੁਰਖ ਸਮਰਾਥਣ ਦੇ ਵਡਿਆਈਆ। ਦੀਪਕ ਜਗਤ ਜਹਾਨ ਦੁਨੀ ਵਿਚ ਹੋਵੇ ਨਾ ਬੁਝਾ, ਜੋਤ ਚਰਾਗ਼ ਚਰਾਗਾਹਾਂ ਕਰ ਰੁਸ਼ਨਾਈਆ। ਸਚ ਦੁਆਰ ਏਕੰਕਾਰ ਤੇਰਾ ਹੋਵੇ ਸੁਝਾ, ਸਚ ਸੁਆਮੀ ਅੰਤਰਜਾਮੀ ਦੇਣੀ ਮਾਣ ਵਡਿਆਈਆ। ਪੁਰਖ ਅਕਾਲੇ ਦੀਨ ਦਿਆਲੇ ਸਚਖੰਡ ਵਖਾਉਣਾ ਝੁੱਗਾ, ਗ੍ਰਹਿ ਮੰਦਰ ਇਕੋ ਇਕ ਸੁਹਾਈਆ। ਸਾਡਾ ਲਹਿਣਾ ਦੇਣਾ ਰਹੇ ਨਾ ਉਤੇ ਬਸੁਧਾ, ਧਰਨੀ ਧਰਤ ਧਵਲ ਧੌਲ ਦਾ ਪੰਧ ਮੁਕਾਈਆ। ਅੰਤ ਅਖ਼ੀਰ ਬੇਨਜ਼ੀਰ ਸਾਡਾ ਲੇਖਾ ਮਾਤ ਪੁੱਜਾ, ਪਵਣ ਪਾਣੀ ਤੇਰੀ ਓਟ ਤਕਾਈਆ। ਜੋਤੀ ਜਾਤੇ ਪੁਰਖ ਬਿਧਾਤੇ ਸਾਡਾ ਆਦਿ ਜੁਗਾਦੀ ਵੇਖ ਲੈ ਮੁੱਦਾ, ਮੁਦਤਾਂ ਦੇ ਮਾਲਕ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਜਨ ਭਗਤਾਂ ਪਾਉਣੀ ਸਾਰ, ਮਹਾਸਾਰਥੀ ਦਇਆ ਕਮਾਈਆ। ਕਲਜੁਗ ਕੂੜ ਕੁਕਰਮ ਵੇਖ ਅੰਧਿਆਰ, ਅੰਧ ਅਗਿਆਨ ਖੋਜ ਖੁਜਾਈਆ। ਕਾਇਆ ਮੰਦਰ ਅੰਦਰ ਬਿਨ ਨੇਤਰ ਨਿਗਾਹ ਲੈਣੀ ਮਾਰ, ਬਿਨ ਲੋਚਨ ਨੈਣ ਅੱਖ ਖੁਲ੍ਹਾਈਆ। ਤੂੰ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਅਸੀਂ ਜੁਗ ਚੌਕੜੀ ਮਿੱਟੀ ਖ਼ਾਕ ਹੁੰਦੇ ਛਾਰ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਫਿਰਦੇ ਰਹੇ ਵਾਹੋ ਦਾਹੀਆ। ਤੇਰਾ ਕਰਦੇ ਰਹੇ ਇੰਤਜ਼ਾਰ, ਨੌ ਸੌ ਚੁਰਾਨਵੇ ਚੌਕੜੀ ਜੁਗ ਧਿਆਨ ਲਗਾਈਆ। ਧੰਨਭਾਗ ਜੇ ਹੋਇਆ ਤੇਰਾ ਦੀਦਾਰ, ਬਿਨ ਨੈਣਾਂ ਨੈਣ ਮਿਲਾਈਆ। ਜੋਤੀ ਜਾਤੇ ਪੁਰਖ ਬਿਧਾਤੇ ਇਕ ਇਕੱਲੇ ਪਾਉਣੀ ਸਾਰ, ਸਮਰਥ ਸੁਆਮੀ ਅੰਤਰਜਾਮੀ ਆਪਣੀ ਦਇਆ ਕਮਾਈਆ। ਬਿਨ ਧੂੜ ਤੋਂ ਚਰਨ ਕਵਲ ਬਖ਼ਸ਼ਣੀ ਛਾਰ, ਮਸਤਕ ਟਿੱਕੇ ਬਿਨ ਖ਼ਾਕ ਖ਼ਾਕ ਰਮਾਈਆ। ਸਾਡਾ ਆਵਣ ਜਾਵਣ ਪਤਤ ਪਾਵਣ ਗੇੜ ਨਿਵਾਰ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਅਸੀਂ ਪਹੁੰਚੀਏ ਸਚਖੰਡ ਸਚੇ ਦੁਆਰ, ਦਰਗਾਹ ਸਾਚੀ ਮੁਕ਼ਾਮੇ ਹਕ ਹਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ

ਵਰ, ਘਰ ਸਚ ਦੇਣੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਤੇਰੇ ਭਗਤ ਸੁਹੇਲੇ ਲੋਕਮਾਤੀ, ਗ਼ਰੀਬ ਨਿਮਾਣੇ ਵੇਖ ਵਖਾਈਆ। ਸਾਡੀ ਕੂੜੀ ਕਿਰਿਆ ਮੇਟ ਅੰਧੇਰੀ ਰਾਤੀ, ਰੁਤੜੀ ਆਪਣੇ ਨਾਮ ਨਾਲ ਮਹਿਕਾਈਆ। ਝਗੜਾ ਰਹੇ ਨਾ ਜ਼ਾਤ ਪਾਤੀ, ਸ਼ਰਅ ਸ਼ਰੀਅਤ ਅੰਦਰੋਂ ਦੇਣੀ ਮਿਟਾਈਆ। ਸਾਡਾ ਲਹਿਣਾ ਦੇਣਾ ਦੀਨ ਦੁਨੀ ਰਹੇ ਨਾ ਕਾਗ਼ਜ਼ਾਤੀ, ਕਲਮੇ ਦੇ ਮਾਲਕ ਕਾਇਨਾਤ ਦੇਣੀ ਵਡਿਆਈਆ। ਸਾਡੀ ਜ਼ਿੰਦਗੀ ਤੇਰੇ ਚਰਨ ਕਵਲ ਹਯਾਤੀ, ਜੀਵਣ ਤੇਰੇ ਕ਼ਦਮਾਂ ਵਿਚ ਰਖਾਈਆ। ਤੂੰ ਸ਼ਾਹੋ ਭੂਪ ਮਿਹਰਵਾਨ ਕਮਲਾਪਾਤੀ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਸਾਡੀ ਅੰਤਮ ਮੁਕਾ ਦੇ ਵਾਟੀ, ਪਾਂਧੀ ਪੰਧ ਨਾ ਕੋਇ ਰਖਾਈਆ। ਸਾਡੀ ਮੰਜ਼ਲ ਚੜ੍ਹਾ ਦੇ ਘਾਟੀ, ਅਗੇ ਹੋ ਨਾ ਕੋਇ ਅਟਕਾਈਆ। ਸਾਡਾ ਲੇਖੇ ਲਾ ਲੈ ਤਨ ਵਜੂਦ ਮਾਟੀ, ਪੰਜ ਤਤ ਵਾਸਤਾ ਪਾਈਆ। ਸਾਚੀ ਬਖ਼ਸ਼ ਦੇ ਇਕੋ ਖਾਟੀ, ਸਿੰਘਾਸਣ ਆਸਣ ਇਕ ਦ੍ਰਿੜਾਈਆ। ਤੇਰਾ ਤਕੀਏ ਨੂਰ ਜੋਤ ਲਲਾਟੀ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਪਰਦਾ ਆਪ ਖੁਲ੍ਹਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੁਹੇਲੇ ਤੇਰੇ, ਤੁਰੀਆ ਤੋਂ ਬਾਹਰ ਦੇ ਵਡਿਆਈਆ। ਨਿਰਗੁਣ ਧਾਰ ਵਸ ਜਾ ਨੇਰੇ, ਦੂਰ ਦੁਰਾਡਾ ਪੰਧ ਮੁਕਾਈਆ। ਸਾਡੇ ਅੰਤਰ ਬਖ਼ਸ਼ ਦੇ ਚਾਓ ਘਨੇਰੇ, ਮਾਇਆ ਮਮਤਾ ਨਾ ਕੋਇ ਹਲਕਾਈਆ। ਅਸੀਂ ਅਗੇ ਜਨਮ ਭੋਗ ਲਏ ਬਥੇਰੇ, ਜੰਮੇ ਜੰਮੇ ਮਰ ਮਰ ਜਾਈਆ। ਖੇਲ ਤਕ ਲੈ ਗੁਰੂ ਗੁਰ ਚੇਰੇ, ਚੇਲੇ ਗੁਰੂ ਰੂਪ ਦਰਸਾਈਆ। ਅੰਤਮ ਕਢ ਲੈ ਵਿਚੋਂ ਕਲਜੁਗ ਅੰਧੇਰੇ, ਅੰਧ ਅੰਧੇਰ ਦੇ ਮਿਟਾਈਆ। ਇਕੋ ਰੰਗ ਵਖਾ ਦੇ ਸੰਝ ਸਵੇਰੇ, ਘੜੀ ਪਲ ਵੰਡ ਨਾ ਕੋਇ ਵੰਡਾਈਆ । ਅਸੀਂ ਗ੍ਰਹਿ ਮੰਦਰ ਸਚਖੰਡ ਵਸੀਏ ਤੇਰੇ, ਦੂਜਾ ਦਰ ਨਜ਼ਰ ਕੋਇ ਨਾ ਆਈਆ। ਮਿਹਰਵਾਨਾ ਸ੍ਰੀ ਭਗਵਾਨਾ ਨੌਜਵਾਨਾ ਕਰ ਦੇ ਮਿਹਰੇ, ਮਿਹਰਵਾਨਾ ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੁਹੇਲੇ ਤੁਧ, ਦੂਸਰ ਇਸ਼ਟ ਨਾ ਕੋਇ ਮਨਾਈਆ । ਸਾਡੀ ਨਿਰਮਲ ਕਰ ਦੇ ਬੁਧਿ, ਪਤਤ ਪੁਨੀਤ ਬਣਾਈਆ। ਪੰਜ ਵਿਕਾਰ ਕਰਨਾ ਪਏ ਨਾ ਯੁੱਧ, ਖੰਡਾ ਕੂੜ ਨਾ ਕੋਇ ਖੜਕਾਈਆ । ਤੇਰਾ ਭੇਵ ਅਵਲੜਾ ਲਈਏ ਬੁੱਝ, ਪਰਦਾ ਉਹਲਾ ਦੇਣਾ ਚੁਕਾਈਆ। ਤੇਰਾ ਦੁਆਰਾ ਜਾਏ ਸੁਝ, ਗ੍ਰਹਿ ਮੰਦਰ ਇਕ ਵਖਾਈਆ । ਸਾਡਾ ਲੋਕਮਾਤ ਲਹਿਣਾ ਦੇਣਾ ਗਿਆ ਪੁਗ, ਅਗੇ ਆਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੁਹੇਲੇ ਮੰਗੀਏ ਤੇਰਾ ਦੁਆਰ, ਦਰ ਠਾਂਡੇ ਸੀਸ ਨਿਵਾਈਆ। ਤੂੰ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਇਕ ਅਖਵਾਈਆ। ਮੇਲਾ ਮੇਲਣਾ ਆਪਣੀ ਧਾਰ, ਸਾਡੀ ਧਰਨੀ ਧਰਤ ਧਵਲ ਧੌਲ ਤੇਰੀ ਦੁਹਾਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਰੋਈਏ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਸਾਡਾ ਲੇਖਾ ਮੁਕਾ ਦੇ ਮੜ੍ਹੀ ਗੋਰ ਨਾਲੋਂ ਵਿਚੋਂ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਾਡੀ ਦੇਣ ਗਵਾਹੀਆ। ਉਹ ਲੇਖਾ ਪੂਰਾ ਕਰਦੇ ਜੋ ਆਸ਼ਾ ਰਖ ਕੇ ਗਏ ਤੇਈ ਅਵਤਾਰ, ਅਵਤਰੀ ਤੇਰੀ ਓਟ ਰਖਾਈਆ। ਪੈਗ਼ੰਬਰਾਂ ਪੈਗ਼ਾਮ ਵਾਲੀ ਸੁਣ ਪੁਕਾਰ, ਜੋ ਬਿਨਾ ਅਲਿਫ਼ ਯੇ ਸੁਣਾਈਆ। ਜੋ ਗੁਰੂਆਂ ਬੋਲਿਆ ਜੈਕਾਰ, ਬਿਨ ਰਸਨਾ ਢੋਲੇ ਗਾਈਆ। ਲਹਿਣਾ ਦੇਣਾ ਤਕ ਲੈ ਆਪ ਆਪਣੀ ਅੰਤਮ ਵਾਰ, ਵਾਰਸ ਹੋ ਕੇ ਵੇਖ ਵਖਾਈਆ।

ਪੰਜ ਤਤ ਕਹਿਣ ਸਾਡੀ ਬਿਨ ਨੇਤਰਾਂ ਗਿਰਿਆਜ਼ਾਰ, ਬਿਨ ਹੰਝੂਆਂ ਹਾਰ ਬਣਾਈਆ। ਤੂੰ ਬਖ਼ਸ਼ ਲੈ ਬਖ਼ਸ਼ਣ ਯੋਗ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਦ ਵਸੀਏ ਤੇਰੇ ਸਚ ਦੁਆਰ, ਦਰਗਾਹ ਸਾਚੀ ਆਸਣ ਲਾਈਆ। ਜੇ ਆਤਮਾ ਤੇਰਾ ਰੂਪ ਨੂਰ ਉਜਿਆਰ, ਜੋਤੀ ਜਾਤੇ ਤੇਰੇ ਵਿਚ ਸਮਾਈਆ। ਕਿਉਂ ਭਗਤਾਂ ਤਤ ਹੋਣ ਖ਼ੁਆਰ, ਤਤਵ ਤਤ ਰੰਗ ਨਾ ਕੋਇ ਰੰਗਾਈਆ। ਸਾਡੀ ਨਮੋ ਨਮੋ ਨਿਮਸਕਾਰ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਸਾਡਾ ਲਹਿਣਾ ਦੇਣਾ ਲੇਖਾ ਪੂਰਾ ਕਰ ਦੇ ਕਲ ਕਲਕੀ ਅਵਤਾਰ, ਕਲਜੁਗ ਕਲ ਕਾਤੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਭੇਵ ਅਭੇਦ ਆਪ ਖੁਲ੍ਹਾਈਆ। ਪੰਜ ਤਤ ਕਹਿਣ ਪ੍ਰਭ ਜਨ ਭਗਤਾਂ ਦੀਨ ਦੁਨੀ ਰਹੇ ਨਾ ਭਰਮ, ਭਾਂਡਾ ਭਰਮ ਭਓ ਭੰਨਾਈਆ। ਸਾਡਾ ਲੇਖਾ ਮੁਕਾ ਦੇ ਕਾਂਡ ਕਰਮ, ਨਿਹਕਰਮੀ ਦਇਆ ਕਮਾਈਆ। ਤੇਰੀ ਇਕੋ ਆਵੇ ਸਰਨ, ਸਰਨਗਤ ਇਕ ਰਖਾਈਆ। ਲੇਖਾ ਮੁਕਾ ਦੇ ਜਨਮ ਮਰਨ, ਮਰ ਜੀਵਤ ਤੇਰਾ ਰੂਪ ਦਰਸਾਈਆ। ਤੂੰ ਆਦਿ ਜੁਗਾਦੀ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਸਾਡੀ ਘਾੜਨ ਆਇਉਂ ਘੜਨ, ਘੜਨ ਭੰਨਣਹਾਰ ਇਕ ਅਖਵਾਈਆ। ਭਗਤ ਸੁਹੇਲੇ ਆਇਉਂ ਫੜਨ, ਫੜ ਬਾਹੋਂ ਬਾਹਰ ਕਢਾਈਆ। ਲੇਖਾ ਮੁਕਾ ਦੇ ਸੀਸ ਧੜਨ, ਚੋਟੀ ਜੜ੍ਹ ਆਪਣੇ ਰੰਗ ਰੰਗਾਈਆ। ਜੋ ਤੇਰੀ ਧਾਰ ਤੇਰਾ ਨਾਮ ਢੋਲਾ ਪੜ੍ਹਨ, ਤੇਰੇ ਤੇਰੇ ਵਿਚ ਸਮਾਈਆ। ਅੰਤਮ ਤੇਰੀ ਮੰਜ਼ਲ ਚੜ੍ਹਨ, ਸਚਖੰਡ ਸਾਚੇ ਪੁਜਣ ਚਾਈਂ ਚਾਈਂਆ। ਤੂੰ ਨਿਰਗੁਣ ਧਾਰ ਆਪਣੇ ਲਾਉਣਾ ਲੜਨ, ਅੰਗੀਕਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਗ੍ਰਹਿ ਇਕ ਸੁਹਾਈਆ। ਜਨ ਭਗਤ ਕਹਿਣ ਪ੍ਰਭ ਤੇਰਾ ਗ੍ਰਹਿ ਵੇਖੀਏ ਸੁਹੰਜਣਾ, ਸੋਭਾਵੰਤ ਅਗੰਮ। ਜਿਥੇ ਦੀਪਕ ਜਗੇ ਆਦਿ ਨਿਰੰਜਣਾ, ਨੂਰ ਨੁਰਾਨਾ ਸ਼ਾਹ ਸੁਲਤਾਨਾ ਇਕੋ ਅਲਾਹੀ ਖੇਲ ਹੋਵੇ ਪਾਰਬ੍ਰਹਮ। ਦਰਸ਼ਨ ਕਰੀਏ ਦਰਦ ਦੁਖ ਭੈ ਭੰਜਣਾ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਮੇਟਣਾ ਭਰਮ। ਬਿਨ ਧੂੜੀ ਖ਼ਾਕ ਤੇਰੇ ਚਰਨ ਕਵਲ ਹੋਵੇ ਮਜਨਾ, ਸਤਿ ਸਚ ਸਾਹਿਬ ਸੁਆਮੀ ਅੰਤਰਜਾਮੀ ਦੇਣਾ ਸਰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਜਨ ਭਗਤ ਸੁਹੇਲੇ ਮੰਗਣ ਤੇਰਾ ਦਰਨ। ਪੰਜ ਤਤ ਕਹਿਣ ਪ੍ਰਭ ਤੇਰੇ ਦਰ ਭਿਖਾਰੀ, ਭਗਤਨ ਦੇਣੀ ਮਾਣ ਵਡਿਆਈਆ। ਤੂੰ ਨਿਰਗੁਣ ਜੋਤ ਨਿਰੰਕਾਰੀ, ਤਤ ਸੁਹੇਲੇ ਲੈਣੇ ਮਨਾਈਆ। ਜੇ ਆਤਮਾ ਦਏਂ ਅਧਾਰੀ, ਭਗਵਨ ਆਪਣਾ ਰੰਗ ਰੰਗਾਈਆ। ਕਿਉਂ ਨਾ ਪੰਜਾਂ ਤਤਾਂ ਕਰੇਂ ਉਧਾਰੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੁਗ ਚੌਕੜੀ ਪਿਛੋਂ ਤੇਰੇ ਦਰ ਕੀਤੀ ਪੁਕਾਰੀ, ਦੋਏ ਜੋੜ ਵਾਸਤਾ ਪਾਈਆ। ਪੰਜਾਂ ਤਤਾਂ ਅੰਤਮ ਪਾਰ ਉਤਾਰੀ, ਪਰਮ ਪੁਰਖ ਦੇਣੀ ਸਰਨਾਈਆ । ਦਰਗਾਹ ਸਾਚੀ ਸਚਖੰਡ ਮੁਕ਼ਾਮੇ ਹਕ ਤੇਰੀ ਕਰੀਏ ਤਾਬਿਆਦਾਰੀ, ਬਿਨ ਸੀਸ ਸੀਸ ਜਗਦੀਸ ਝੁਕਾਈਆ। ਤੇਰਾ ਖੇਲ ਤਕੀਏ ਨੂਰ ਉਜਿਆਰੀ, ਜੋਤੀ ਜਾਤੇ ਧਿਆਨ ਲਗਾਈਆ। ਸਤਿ ਦੀ ਸਚ ਬਖ਼ਸ਼ ਦੇ ਦਾਤ ਅਪਾਰੀ, ਅਪਰੰਪਰ ਸੁਆਮੀ ਦਇਆ ਕਮਾਈਆ। ਨਿਰਗੁਣ ਨਿਰੰਕਾਰ ਦਾਤਾ ਸਾਡੀ ਅੰਤਮ ਪੈਜ ਸਵਾਰੀ, ਅੰਤਮ ਮੇਲਾ ਮੇਲਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਚਰਨ ਕਵਲ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ।

੨੨ ਪੋਹ ਸ਼ਹਿਨਸ਼ਾਹੀ ਸੰਮਤ ਦਸ ੨੫ ਬੀ੦ ਬੀ੦ ਮਾਂਹ ਸਿੰਘ, ਤਾਰਾ ਸਿੰਘ, ਤਰਲੋਕ ਸਿੰਘ, ੨੫ ਬੀ੦ ਬੀ੦ ਗੰਗਾ ਨਗਰ
ਮਲਕੀਤ ਸਿੰਘ ਬਲਵਾਲੀ ਪਰਕਾਸ਼ ਸਿੰਘ ੨੫ ਬੀ੦ ਬੀ੦, ਮੰਗਤਾ ੨੧ ਬੀ੦ ਬੀ੦
ਸੁਰਜੀਤ ਸਿੰਘ ਬਨਵਾਲੀ, ਗੁਰਦਿਆਲ ਸਿੰਘ, ਪ੍ਰੇਮੀ ਕਨੇਡਾ

ਪੰਜ ਤਤ ਕਹਿਣ ਪ੍ਰਭ ਸਾਡੀ ਤੇਰੇ ਚਰਨ ਕਵਲ ਅਰਜ਼ੋਈ, ਆਰਜ਼ੂ ਆਦਿ ਜੁਗਾਦਿ ਦੇ ਮਾਲਕ ਪੂਰ ਦੇਣੀ ਕਰਾਈਆ। ਪਰਵਰਦਿਗਾਰ ਸਾਂਝੇ ਯਾਰ ਤੇਰੇ ਦਰ ਦਰੋਹੀ, ਹਉਕਾ ਦੇ ਦੇ ਕੂਕ ਕੂਕ ਸੁਣਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡਾ ਸਾਥ ਦੇਵੇ ਨਾ ਕੋਈ, ਸਗਲਾ ਸੰਗ ਨਾ ਕੋਇ ਬਣਾਈਆ। ਪਤਿਪਰਮੇਸ਼ਵਰ ਸਾਡੀ ਪਤ ਗਈ ਖੋਹੀ, ਖ਼ਲਕ ਦੇ ਖ਼ਾਲਕ ਦੇਣੀ ਵਡਿਆਈਆ। ਸਾਡੀ ਆਸ਼ਾ ਬਿਨਾ ਹੰਝੂਆਂ ਧਾਰ ਰੋਈ, ਬਿਨ ਨੈਣਾਂ ਨੀਰ ਵਹਾਈਆ। ਸਾਡੇ ਅੰਤਰ ਨਿਰੰਤਰ ਜਨ ਭਗਤਾਂ ਸੁਰਤ ਉਠਾ ਦੇ ਸੋਈ, ਸੋਵਤ ਜਾਗਤ ਰੂਪ ਦਰਸਾਈਆ। ਸੋ ਆਸਾ ਪੂਰੀ ਕਰ ਦੇ ਜੋ ਵਾਅਦਾ ਕੀਤਾ ਕਬੀਰ ਨਾਲ ਲੋਈ, ਲੋਇਣ ਅੰਦਰੋਂ ਅੱਖ ਖੁਲ੍ਹਾਈਆ। ਝਗੜਾ ਮੇਟ ਦੇ ਪੰਜ ਗਰੋਹੀ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਆਤਮਾ ਪਰਮਾਤਮਾ ਤੇਰੇ ਨਾਲ ਜਾਏ ਛੋਹੀ, ਸ਼ੌਹਰ ਬਾਂਕੇ ਆਪਣਾ ਰੰਗ ਦੇਣਾ ਰੰਗਾਈਆ। ਸਾਡੀ ਦੁਰਮਤ ਮੈਲ ਬਿਨ ਅਠਸਠ ਤੀਰਥ ਜਾਏ ਧੋਈ, ਪਤਤ ਪੁਨੀਤ ਦੇ ਕਰਾਈਆ। ਸਾਡੀ ਲੇਖੇ ਲਾ ਲੈ ਅਵਤਾਰ ਪੈਗ਼ੰਬਰਾਂ ਵਾਲੀ ਪੇਸ਼ੀਨਗੋਈ, ਦਰ ਤੇਰੇ ਮੰਗ ਮੰਗਾਈਆ। ਕਲਜੁਗ ਤਕ ਲੈ ਰੈਣ ਅੰਧੇਰੀ ਹੋਈ, ਸਾਚਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਤਕ ਲੈ ਆਪ, ਆਪਣੀ ਦਇਆ ਕਮਾਈਆ। ਤੂੰ ਆਦਿ ਜੁਗਾਦੀ ਮਾਈ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਸਾਡੇ ਮੇਟ ਰੋਗ ਸੰਤਾਪ, ਸੰਸਾ ਅਵਰ ਰਹੇ ਨਾ ਰਾਈਆ। ਇਕੋ ਤੇਰਾ ਜਪੀਏ ਜਾਪ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਤੂੰ ਸ਼ਹਿਨਸ਼ਾਹ ਕਮਲਾਪਾਤ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਜੇ ਆਤਮਾ ਤੇਰੀ ਜ਼ਾਤ, ਕਿਉਂ ਤਤਾਂ ਕਰੇਂ ਜੁਦਾਈਆ। ਸਾਡਾ ਜੋੜ ਲੈ ਨਿਰਗੁਣ ਧਾਰ ਨਾਤ, ਮੇਲਾ ਮੇਲਣਾ ਸਹਿਜ ਸੁਭਾਈਆ। ਸਾਡੀ ਅੰਤਮ ਪੁਛੀਂ ਵਾਤ, ਵਕ਼ਤ ਸੁਹੰਜਣਾ ਗਿਆ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਸਚ ਪਿਆਰ ਦੀ ਪਾ ਦੇ ਭਿਖਿਆ, ਭਿਖਕ ਭਿਖਾਰੀ ਮੰਗ ਮੰਗਾਈਆ। ਗੁਣ ਨਿਧਾਨੇ ਦੇ ਦੇ ਸਿਖਿਆ, ਸਾਚੀ ਸਚ ਸਚ ਦ੍ਰਿੜਾਈਆ । ਵਾਅਦਾ ਪੂਰਾ ਕਰ ਦੇ ਜੋ ਕੌਲ ਇਕ਼ਰਾਰ ਨਿਰਅੱਖਰ ਧਾਰ ਲਿਖਿਆ, ਧੁਰ ਦਾ ਹੁਕਮ ਹੁਕਮ ਜਣਾਈਆ। ਬੇਸ਼ਕ ਤੇਰੀ ਸ੍ਰਿਸ਼ਟੀ ਦਿਸੇ ਮਿਥਿਆ, ਦੀਨ ਦੁਨੀ ਰਹਿਣ ਨਾ ਪਾਈਆ। ਤੂੰ ਪਰਮ ਪੁਰਖ ਅਬਿਨਾਸ਼ੀ ਅਚੁਤਿਆ, ਚੇਤਨ ਸਭ ਨੂੰ ਦੇਣਾ ਕਰਾਈਆ। ਸਾਡਾ ਵਕ਼ਤ ਸੁਹਾ ਦੇ ਸੁਹੰਜਣੀ ਕਰ ਦੇ ਰੁਤਿਆ, ਰੁਤੜੀ ਆਪਣੇ ਨਾਲ ਮਹਿਕਾਈਆ। ਤੇਰਾ ਭਗਤ ਸੁਹੇਲਾ ਤੇਰੇ ਰਾਹੋਂ ਜਾਏ ਨਾ ਘੁਥਿਆ, ਫੜ ਬਾਹੋਂ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਬਖ਼ਸ਼ਣਾ ਧੁਰ ਸੰਜੋਗ, ਵਿਛੋੜਾ ਜਗਤ ਨਾ ਕੋਇ ਰਖਾਈਆ। ਭਸਮੜ ਭੋਗੀਏ ਤੇਰਾ ਭੋਗ, ਭਰਮ ਵਿਚ ਨਾ ਕੋਇ ਭੁਲਾਈਆ।

ਇਕੋ ਨਾਮ ਨਿਧਾਨ ਦਾ ਬਖ਼ਸ਼ਣਾ ਜੋਗ, ਜੁਗਤੀ ਦੀਨ ਦੁਨੀ ਬਾਹਰ ਸਮਝਾਈਆ। ਸਚਖੰਡ ਨਿਵਾਸੀ ਤੇਰੇ ਦਰ ਤੇ ਮਾਣੀਏ ਮੌਜ, ਮਜਲਸ ਸ਼ਬਦ ਗੁਰੂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਦਰ ਠਾਂਡੇ ਹੋਏ ਪੇਸ਼, ਪੇਸ਼ੀਨਗੋਈਆਂ ਹੱਥ ਉਠਾਈਆ। ਤੂੰ ਮਾਲਕ ਨਰ ਨਰੇਸ਼, ਨਰਾਇਣ ਨੂਰ ਅਲਾਹੀਆ। ਸਾਡਾ ਸੁਣ ਲੈ ਇਕ ਸੰਦੇਸ਼, ਬਿਨ ਖ਼ਬਰਾਂ ਖ਼ਬਰ ਜਣਾਈਆ। ਜੋ ਸੰਦੇਸ਼ਾ ਦਿਤਾ ਗੋਬਿੰਦ ਦਸ ਦਸਮੇਸ, ਦਹਿ ਦਿਸ਼ਾ ਬਾਹਰ ਸਮਝਾਈਆ। ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਮਾ ਧਾਰੇ ਭੇਖ, ਭੇਖਾਧਾਰੀ ਆਪਣਾ ਭੇਖ ਵਟਾਈਆ। ਜਿਸ ਦੀ ਨਜ਼ਰ ਨਾ ਆਏ ਮੁੱਛ ਦਾਹੜੀ ਕੋਈ ਕੇਸ, ਮੂੰਡ ਮੁੰਡਾਇਆ ਰੰਗ ਨਾ ਕੋਇ ਵਖਾਈਆ। ਉਹ ਮਾਲਕ ਖ਼ਾਲਕ ਰਹੇ ਸਦਾ ਹਮੇਸ਼, ਹਮਸਾਜਣ ਬੇਪਰਵਾਹੀਆ। ਜੋ ਏਥੇ ਉਥੇ ਨਰ ਨਰੇਸ਼, ਦੋ ਜਹਾਨਾਂ ਹੁਕਮ ਵਰਤਾਈਆ। ਜਿਸ ਦੇ ਮੰਗਤੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਗਣੇਸ਼, ਦਰ ਠਾਂਢੇ ਖ਼ਾਲੀ ਝੋਲੀਆਂ ਬੈਠੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਤੇਰੇ ਅਗੇ ਵਾਸਤਾ, ਵਾਸਤਕ ਭੇਵ ਦੇਣਾ ਖੁਲ੍ਹਾਈਆ । ਇਕੋ ਦੱਸ ਦੇ ਰਾਸਤਾ, ਰਹਿਬਰ ਧੁਰ ਦੇ ਨੂਰ ਅਲਾਹੀਆ। ਖੇਲ ਤਕੀਏ ਤੇਰਾ ਆਤਮਾ ਪਰਮਾਤਮਾ ਵਾਲੀ ਰਾਸ ਦਾ, ਗੋਪੀ ਕਾਹਨ ਨਾਚ ਦੇਣਾ ਜਣਾਈਆ। ਸਾਡਾ ਲਹਿਣਾ ਰਹੇ ਨਾ ਪੂਰਬ ਆਸ ਦਾ, ਤ੍ਰਿਸ਼ਨਾ ਦੇਣੀ ਮਿਟਾਈਆ। ਤੇਰਾ ਰੂਪ ਪੁਰਖ ਅਬਿਨਾਸ਼ ਦਾ, ਅਬਿਨਾਸ਼ੀ ਕਰਤਾ ਇਕ ਅਖਵਾਈਆ। ਤੇਰਾ ਖੇਲ ਸਚਖੰਡ ਨਿਵਾਸ ਦਾ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਇਕੋ ਨੂਰ ਜ਼ਹੂਰ ਤੇਰੀ ਜੋਤ ਪਰਕਾਸ਼ ਦਾ, ਦੀਵਾ ਬਾਤੀ ਅਵਰ ਨਾ ਕੋਇ ਰੁਸ਼ਨਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੁਹੇਲੇ ਤੇਰੇ ਵਿਚ ਸੰਸਾਰ, ਸਤਿਗੁਰ ਤੇਰੀ ਓਟ ਤਕਾਈਆ। ਨਿਰਗੁਣ ਹੋ ਕੇ ਨਿਗਾਹ ਮਾਰ, ਬਿਨ ਨੈਣਾਂ ਨੈਣ ਉਠਾਈਆ। ਅਸੀਂ ਕੂਕ ਕੂਕ ਕਰੀਏ ਪੁਕਾਰ, ਪੁਨਹ ਪੁਨਹ ਸੀਸ ਝੁਕਾਈਆ। ਸਾਡਾ ਲਹਿਣਾ ਦੇਣਾ ਕ਼ਰਜ਼ ਉਤਾਰ, ਮਕ਼ਰੂਜ਼ ਤੇਰੇ ਹੱਥ ਵਡਿਆਈਆ। ਤੂੰ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਅਗੰਮ ਅਥਾਹੀਆ। ਸਾਡੀ ਪੈਜ ਦੇ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੂੰ ਕਲ ਕਲਕੀ ਅਵਤਾਰ, ਨਿਹਕਲੰਕ ਤੇਰੀ ਸਰਨਾਈਆ। ਅਮਾਮ ਅਮਾਮਾ ਕਰ ਉਧਾਰ, ਉਦਰ ਦਾ ਲੇਖਾ ਰਹੇ ਨਾ ਰਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵਿਚੋਂ ਕਰ ਲੈ ਬਾਹਰ, ਦਰਗਾਹ ਸਚ ਸਚ ਟਿਕਾਈਆ । ਜਿਥੇ ਤੇਰਾ ਇਕੋ ਹੋਵੇ ਦੀਦਾਰ, ਦਰਸ਼ਨ ਦੀਦ ਦੀਦ ਕਰ ਖ਼ੁਸ਼ੀ ਮਨਾਈਆ। ਇਕੋ ਗ੍ਰਹਿ ਹੋਵੇ ਘਰ ਬਾਹਰ, ਦੂਜਾ ਨਜ਼ਰ ਕੋਇ ਨਾ ਆਈਆ। ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਸੁਹੇਲੇ ਤੇਰੇ ਮਿਤਰ ਮੁਰਾਰ, ਸਾਜਣ ਮੀਤ ਤੇਰੀ ਬੇਪਰਵਾਹੀਆ। ਸਾਡੀ ਕਲਜੁਗ ਅੰਤ ਦੀਨ ਦੁਨੀ ਵਿਚੋਂ ਪੈਜ ਸਵਾਰ, ਭਵਜਲ ਲੇਖਾ ਰਹੇ ਨਾ ਰਾਈਆ। ਪਰਮ ਪੁਰਖ ਪਰਮਾਤਮ ਸਾਡੀ ਮਨਜ਼ੂਰ ਕਰੀਂ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹੋ ਭੂਪ ਸਚੀ ਸਰਕਾਰ, ਸ਼ਹਿਨਸ਼ਾਹ ਸ਼ਾਹ ਤੇਰੀ ਸਰਨਾਈਆ।

੨੬ ਪੋਹ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਦੁਪਹਿਰ ਨੂੰ
ਛੱਤੀ ਦੇਗਾਂ ਚਾਵਲਾਂ ਦੀਆਂ ਬਣਾਉਣ ਸਮੇਂ

ਛੱਬੀ ਪੋਹ ਕਹੇ ਮੇਰਾ ਮਾਲਕ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਅਗੰਮ ਅਥਾਹੀਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਵੇਖਣਾ ਖੇਲ ਤਮਾਸ਼, ਚਾਰ ਜੁਗ ਦਾ ਪੂਰਬ ਲੇਖਾ ਨਾਲ ਮਿਲਾਈਆ। ਸਦੀ ਚੌਧਵੀਂ ਕਹੇ ਮੇਰੇ ਅੰਤਰ ਅਗੰਮੀ ਆਸ, ਬਿਨ ਸ਼ਰਅ ਜਗਤ ਸ਼ਨਵਾਈਆ। ਮੈਂ ਦੀਨ ਦੁਨੀ ਤਕੀ ਉਦਾਸ, ਸਾਂਤਕ ਸਤਿ ਨਾ ਕੋਇ ਵਰਤਾਈਆ। ਮੈਨੂੰ ਸੰਦੇਸ਼ਾ ਦੇਵੇ ਸ਼ੰਕਰ ਉਤੋਂ ਕੈਲਾਸ਼, ਜਟਾ ਜੂਟ ਰਿਹਾ ਸੁਣਾਈਆ। ਕਲਜੁਗ ਵਕ਼ਤ ਸੁਹੰਜਣਾ ਨੌ ਖੰਡ ਪ੍ਰਿਥਮੀ ਬੁਤਖ਼ਾਨਿਆਂ ਵਾਲੀ ਤਕ ਲੈ ਲਾਸ਼, ਮੁਹੰਮਦ ਮਕ਼ਬਰਾ ਨਾਲ ਮਿਲਾਈਆ। ਜਿਸ ਦੇ ਅੰਤਰ ਨਿਰੰਤਰ ਇਕੋ ਨੂਰ ਨੂਰ ਪਰਕਾਸ਼, ਜੋਤੀ ਜਾਤਾ ਰਿਹਾ ਦਰਸਾਈਆ । ਸਾਰੇ ਇਕੱਠੇ ਹੋ ਕੇ ਕਹਿਣ ਸਤਿਗੁਰ ਸ਼ਬਦ ਦਾ ਸਦੀ ਚੌਧਵੀਂ ਦਾ ਬਣਿਆ ਹੋਵੇ ਲਿਬਾਸ, ਸੋਹਣਾ ਰੂਪ ਦਰਸਾਈਆ। ਇਹ ਵਕ਼ਤ ਸੁਹੰਜਣਾ ਜੁਗ ਚੌਕੜੀ ਪਿਛੋਂ ਖ਼ਾਸ, ਖ਼ਾਲਸ ਆਪਣਾ ਭੇਵ ਚੁਕਾਈਆ। ਬ੍ਰਹਿਮੰਡ ਖੰਡ ਪ੍ਰਿਥਮੀ ਆਕਾਸ਼ ਪਾਤਾਲ ਗਗਨ ਗਗਨੰਤਰ ਪਾਵਣ ਰਾਸ, ਦੋ ਜਹਾਨ ਖ਼ੁਸ਼ੀਆਂ ਨਾਚ ਨਚਾਈਆ। ਜਿਸ ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਸਭ ਨੂੰ ਦੇਣੀ ਸ਼ਾਬਾਸ਼, ਸ਼ਹਿਨਸ਼ਾਹ ਹੋ ਕੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਈਆ। ਛੱਬੀ ਪੋਹ ਕਹੇ ਮੇਰੀ ਆਸਾ ਅਗੰਮੀ, ਨਿਰਅੱਖਰ ਧਾਰ ਜਣਾਈਆ । ਜਿਹੜੀ ਖ਼ਾਹਿਸ਼ ਚਾਰ ਜੁਗ ਕਿਸੇ ਅੰਤਰ ਮੂਲ ਨਾ ਜੰਮੀ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਮੇਰੀ ਬਿਰਹੁ ਵੈਰਾਗ ਤੋਂ ਬਾਹਰ ਇਕ ਤਮੀ, ਲਾਲਚ ਨਿਰਗੁਣ ਧਾਰ ਜਣਾਈਆ। ਜੋ ਨਾਨਕ ਧਾਰ ਛੱਤੀਵੇਂ ਜੁਗ ਦੀ ਵੇਖੀ ਕਮੀ, ਅੱਖਰ ਵਾਹਿਗੁਰੂ ਸ਼ਬਦ ਸ਼ਹਾਦਤ ਇਕ ਭੁਗਤਾਈਆ। ਜਿਸ ਨੂੰ ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਗਾਇਆ ਮੂਲ ਨਾ ਦਮੀ, ਦਾਮਨਗੀਰ ਨਾ ਕੋਇ ਅਖਵਾਈਆ। ਉਸ ਦੀ ਦੂਰ ਕਰਨੀ ਦਰਦ ਧਾਰ ਦੀ ਗ਼ਮੀ, ਗ਼ਮਖ਼ਾਰ ਹੋ ਕੇ ਵੇਖ ਵਖਾਈਆ। ਇਹ ਰਸਮ ਜਗਤ ਜਹਾਨ ਤੋਂ ਨਵੀਂ, ਨੌ ਖੰਡ ਪ੍ਰਿਥਮੀ ਸਤ ਦੀਪ ਦੀਪ ਸਮਝਾਈਆ। ਜਿਸ ਦਾ ਲਹਿਣਾ ਦੇਣਾ ਨਾਲ ਅਵਤਾਰ ਚਵੀ, ਚੌਬੀਸਾ ਹਰਿ ਜਗਦੀਸਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੇਰੀ ਕ਼ਦਮ ਬੋਸੀ ਜ਼ਲ ਬਵਮ ਤੂਜ਼ੇ ਜ਼ਵੀ ਅਰਸ਼ੋ ਨੁਜ਼ਾ ਕੂਜ਼ੇ ਖ਼ੁਦਾ ਲਾਵਲਜ਼ਲੀ ਜਾਬਵਮਾਏ ਤੋਊ ਤੋਜ਼ੂ ਜ਼ਵਿਕ਼ਤੀ ਜਾਹਿਦਾਉਲਸ਼ੀ ਨੂਰੇ ਖ਼ੁਦਾ ਮਿਹਰਵਾਨ ਮਹਿਬਾਨ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਮੁਹੱਬਤੇ ਵਜ਼ੂ ਖ਼ੁਦਾਏ ਰਵੂ ਦੁਆਏ ਅਜ਼ੂ ਬਿਨ ਰਸਨਾ ਜ਼ਬਾਂ ਜਬਰਾਈਲ ਬਾਵਗਲ ਜ਼ਵਲੀ ਜਾਮਸਤੋ ਤਾਨੀਜ਼ੇ ਜ਼ਹਮ ਮੁਹੰਮਦ ਜ਼ੁਵਾਏ ਅਰਸ਼ੇ ਨੁਰਾਏ ਫ਼ਰਸ਼ੇ ਖ਼ੁਦਾਏ ਖ਼ੁਦ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੇਰੇ ਧੁਰ ਦੇ ਪਰਵਰਦਿਗਾਰਾ, ਯਾਮਬੀਨ ਤੇਰੀ ਸਰਨਾਈਆ। ਜੇ ਨਿਰਗੁਣ ਧਾਰ ਨਾਨਕ ਤੇਰਾ ਪਿਆਰਾ, ਸਰਗੁਣ ਤਤ ਵਜੇ ਵਧਾਈਆ। ਜਿਸ ਦਾ ਖੇਲ ਸਦਾ ਜੁਗ ਚਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਮੇਰੀ ਨਮੋ ਨਮੋ ਨਿਮਸਕਾਰਾ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ

ਝੁਕਾਈਆ। ਮੈਂ ਚਾਹੁੰਦੀ ਮੇਰੇ ਲਿਬਾਸ ਵਿਚ ਅੱਜ ਤੋਂ ਹੋ ਜ਼ਾਹਰਾ, ਜ਼ਾਹਰ ਜ਼ਹੂਰ ਦੇ ਕਰ ਰੁਸ਼ਨਾਈਆ। ਫੇਰ ਵੇਖਣਾ ਖੇਲ ਵਿਚ ਕਾਹਿਰਾ, ਕਾਅਬਿਆਂ ਪਰੇ ਕੀ ਤੇਰਾ ਲੇਖਾ ਧੁਰ ਦੇ ਮਾਹੀਆ। ਮੈਂ ਚਾਹੁੰਦੀ ਹਜ਼ਰਤ ਦੀ ਆਸਾ ਮੁਤਾਬਿਕ ਗੋਬਿੰਦ ਦੀ ਧਾਰ ਜੇ ਖੇਲਿਆ ਖੇਲ ਦੁਬਾਰਾ, ਦੋਹਰਾ ਰੰਗ ਰੰਗਾਈਆ। ਮੈਂ ਤੇਰੇ ਲਿਬਾਸ ਵਿਚ ਸ਼ਾਹੋ ਸ਼ਾਬਾਸ਼ ਸਯਦਾ ਕਰਾਂ ਇਕ ਵਾਰਾ, ਏਕੰਕਾਰ ਤੇਰੀ ਓਟ ਰਖਾਈਆ। ਜਨ ਭਗਤਾਂ ਅਗੇ ਕਰਾਂ ਪੁਕਾਰਾ, ਨਿਵ ਨਿਵ ਸੀਸ ਝੁਕਾਈਆ। ਮੇਰੇ ਮਾਲਕ ਸਭ ਦਾ ਲੇਖਾ ਤਕ ਤਕ ਆਪਣੇ ਕਿਨਾਰਾ, ਕੰਢਾ ਘਾਟ ਜਗਤ ਨਾ ਕੋਇ ਰਖਾਈਆ। ਤੇਰਾ ਲਿਬਾਸ ਸ਼ਾਹੋ ਸ਼ਾਬਾਸ਼ ਚੌਦਾਂ ਤਬਕ ਬਿਨਾ ਅਲਿਫ਼ ਯੇ ਤੋਂ ਹੋਵੇ ਜ਼ਾਹਿਰਾ, ਬਿਨ ਅੱਖਰਾਂ ਅੱਖਰ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਪਰਦਾ ਧੁਰ ਦੇ ਮਾਲਕ ਦੇਣਾ ਉਠਾਈਆ।