੨੬ ਪੋਹ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਛੱਬੀ ਪੋਹ ਕਹੇ ਜਨ ਭਗਤੋ ਸਤਿਗੁਰ ਸ਼ਬਦ ਦਾ ਹੁਕਮ ਕਹਿਣਾ, ਜੋ ਪੁਰਖ ਅਕਾਲਾ ਦੀਨ ਦਿਆਲਾ ਰਿਹਾ ਜਣਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਸਭ ਨੇ ਖ਼ੁਸ਼ੀਆਂ ਨਾਲ ਬਹਿਣਾ, ਅੰਤਰ ਨਿਰੰਤਰ ਇਕ ਧਿਆਨ ਲਗਾਈਆ। ਹੱਥ ਜੋੜ ਕੇ ਦਰਸ਼ਨ ਕਰ ਲਓ ਆਪਣੇ ਨੈਣਾਂ, ਨੇਤਰ ਸਤਿਗੁਰ ਅੱਖ ਮਿਲਾਈਆ। ਫੇਰ ਤਕ ਲਓ ਹਰਿ ਸੰਗਤ ਭਾਈ ਭੈਣਾਂ, ਦੂਜਾ ਨਜ਼ਰ ਕੋਇ ਨਾ ਆਈਆ। ਚਾਰ ਜੁਗ ਦੇ ਮਿਤਰੋ ਅੱਜ ਲੈ
ਲਓ ਆਪਣਾ ਲਹਿਣਾ, ਲੇਖਾ ਪੂਰਬ ਝੋਲੀ ਪਾਈਆ। ਸਤਿ ਧਰਮ ਦਾ ਤਨ ਵਜੂਦ ਸੁਹਾਵੇ ਗਹਿਣਾ, ਤਨ ਮਾਟੀ ਦਏ ਵਡਿਆਈਆ। ਜੋ ਆਸ਼ਾ ਰਖੀ ਬਾਲਮੀਕ ਵਿਚ ਰਮਾਇਣਾ, ਰਾਮ ਰਾਮਾ ਰੰਗ ਰੰਗਾਈਆ। ਤੁਹਾਡਾ ਮਿਲਿਆ ਧੁਰ ਦਾ ਸਾਕ ਸੈਣਾ, ਸੱਜਣ ਨੂਰ ਅਲਾਹੀਆ। ਜਿਸ ਦੇ ਕੋਲ ਰਹੇ ਨਾ ਕੋਇ ਤ੍ਰਫ਼ੈਣਾ, ਦੂਸਰ ਵੰਡ ਨਾ ਕੋਇ ਵੰਡਾਈਆ। ਕੂੜ ਵਿਕਾਰ ਵਹਿਣ ਨਾ ਵਹਿਣਾ, ਸਤਿ ਸਚ ਨਾਲ ਜੁੜਾਈਆ। ਨਾਤਾ ਤੋੜੇ ਲਾੜੀ ਮੌਤ ਡੈਣਾ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮੇਲਾ ਲਏ ਮਿਲਾਈਆ। ਸੰਮਤ ਸ਼ਹਿਨਸ਼ਾਹੀ ਦਸ ਕਹੇ ਜਨ ਭਗਤੋ ਬਾਹਰੋਂ ਹੋਣਾ ਚੁਪ, ਅੰਤਰ ਸੁਰਤੀ ਸ਼ਬਦ ਨਾਲ ਜੁੜਾਈਆ। ਪਰਕਾਸ਼ ਤਕਣਾ ਅੰਧੇਰਾ ਘੁਪ, ਲੋਇਣ ਲੋਚਨ ਨਾਲ ਮਿਲਾਈਆ। ਜਿਹੜਾ ਪਰਮਾਤਮਾ ਤੁਹਾਥੋਂ ਬੈਠਾ ਛੁਪ, ਸੋ ਪਰਦਾ ਦਏ ਉਠਾਈਆ। ਤੁਸੀਂ ਭਗਤ ਸੁਹੇਲੇ ਉਸ ਦੇ ਲਾਡਲੇ ਪੁਤ, ਪਿਤਾ ਪੂਤ ਗੋਦ ਟਿਕਾਈਆ। ਅੱਜ ਸੁਹੰਜਣੀ ਹੋਈ ਰੁਤ, ਖ਼ੁਸ਼ੀਆਂ ਢੋਲੇ ਗਾਈਆ। ਲੇਖਾ ਵੇਖੋ ਅਬਿਨਾਸ਼ੀ ਅਚੁਤ, ਜੋ ਚੇਤਨ ਸਭ ਨੂੰ ਰਿਹਾ ਕਰਾਈਆ। ਜਿਸ ਧੁਰ ਦੇ ਨਾਮ ਦੀ ਬਿਨਾ ਕ਼ੀਮਤ ਪਾਈ ਲੁੱਟ, ਲੁਟੇਰਿਓ ਲੁਟਣਾ ਥਾਉਂ ਥਾਈਂਆ। ਅੱਜ ਨਾਮ ਨਿਧਾਨਾ ਅੰਮ੍ਰਿਤ ਪੀਣਾ ਘੁਟ, ਅੰਮਿਉਂ ਰਸ ਨਿਝਰੋਂ ਦਏ ਝਿਰਾਈਆ। ਕੂੜ ਦੀ ਲਿਵ ਲੱਗੀ ਜਾਏ ਛੁਟ, ਸਤਿ ਨਾਲ ਮਿਲਾਈਆ। ਤੁਹਾਡਾ ਨਾਤਾ ਜਾਏ ਨਾ ਟੁੱਟ, ਟੁਟਿਆਂ ਜੋੜੇ ਚਾਈਂ ਚਾਈਂਆ। ਕਿਸੇ ਦਾ ਭਾਗ ਨਾ ਜਾਏ ਨਿਖੁਟ, ਖੋਟੇ ਖਰੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਛੱਬੀ ਪੋਹ ਕਹੇ ਜਨ ਭਗਤੋ ਧਰਤੀ ਦਾ ਵੇਖੋ ਭਾਗ, ਭਗਵਨ ਕੀ ਦਏ ਵਡਿਆਈਆ। ਜਿਥੇ ਦੀਪਕ ਜੋਤ ਜਗਾ ਚਿਰਾਗ਼, ਨੂਰ ਨੁਰਾਨਾ ਕਰੇ ਰੁਸ਼ਨਾਈਆ। ਕੂੜ ਕਿਰਿਆ ਜਗਤ ਅਗਨ ਬੁਝਾ ਕੇ ਆਗ, ਅੰਮ੍ਰਿਤ ਮੇਘ ਬਰਸਾਈਆ। ਤੁਹਾਡਾ ਸਚ ਦਾ ਵੇਖ ਤਿਆਗ, ਤ੍ਰੈਗੁਣ ਅਤੀਤਾ ਦਏ ਵਡਿਆਈਆ। ਕਿਸੇ ਹਰਿਜਨ ਰੂਪ ਨਹੀਂ ਬਣਨਾ ਕਾਗ, ਹੰਸ ਗੁਰਮੁਖ ਆਪ ਬਣਾਈਆ। ਅੰਤਰ ਨਿਰੰਤਰ ਦੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਸਾਵਧਾਨੀ ਵਿਚ ਸਭ ਨੇ ਜਾਣਾ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਭਗਤ ਸੁਹੇਲੇ ਧਰਮ ਦੇ ਬਣਨਾ ਸਾਧ, ਸਾਧਨਾ ਸਤਿਗੁਰ ਚਰਨ ਸਰਨਾਈਆ। ਜਿਸ ਨੂੰ ਆਦਿ ਜੁਗਾਦਿ ਸਾਰੇ ਰਹੇ ਅਰਾਧ, ਰਸਨਾ ਜਿਹਵਾ ਢੋਲੇ ਗਾਈਆ। ਉਹ ਆਇਆ ਗੁਰ ਅਵਤਾਰ ਪੈਗ਼ੰਬਰਾਂ ਬਾਦ, ਨਿਰਗੁਣ ਨਿਰਵੈਰ ਆਪਣਾ ਫੇਰਾ ਪਾਈਆ। ਜਿਸ ਦਾ ਰਸਨਾ ਵਾਲਾ ਨਹੀਂ ਸੁਆਦ, ਮੁਖ ਦੰਦ ਨਾ ਕੋਇ ਚਤੁਰਾਈਆ। ਅੰਤਰ ਆਤਮ ਹੋਏ ਵਿਸਮਾਦ, ਬਿਸਮਲ ਆਪਣਾ ਖੇਲ ਖਿਲਾਈਆ। ਜਿਸ ਦਾ ਸ਼ਬਦ ਬੋਧ ਅਗਾਧ, ਬੁੱਧੀ ਤੋਂ ਪਰੇ ਪੜ੍ਹਾਈਆ। ਨਾਮ ਨਿਧਾਨਾ ਸੁਣਾਏ ਨਾਦ, ਅਨਹਦ ਨਾਦੀ ਨਾਦ ਜਣਾਈਆ। ਸੋ ਲਹਿਣਾ ਦੇਣਾ ਸਭ ਦਾ ਦੇਵੇ ਆਜ, ਅਜ਼ਲ ਦਾ ਲੇਖਾ ਰਹੇ ਨਾ ਰਾਈਆ। ਜਨਮ ਜਨਮ ਸਵਾਰ ਕੇ ਕਾਜ, ਕਰਨੀ ਦਾ ਕਰਤਾ ਹੋਏ ਸਹਾਈਆ। ਆਤਮਾ ਅੰਦਰ ਬਿਨ ਰਸਨਾ ਸਾਰੇ ਮਾਰੋ ਆਵਾਜ਼, ਸੁਰਤੀ ਸ਼ਬਦ ਨਾਲ ਜੁੜਾਈਆ। ਸਤਿਗੁਰ ਪ੍ਰੇਮ ਦਾ ਦਏ ਜਵਾਬ, ਅੱਖਰ ਅੱਖਰ ਨਾ ਕੋਇ ਚਤੁਰਾਈਆ। ਨਿਰਗੁਣ ਧਾਰ ਵਜਾਏ ਰਬਾਬ, ਜਗਤ ਸਾਜ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮੇਲਾ ਲਏ ਮਿਲਾਈਆ। ਧਰਨੀ ਕਹੇ ਜਨ ਭਗਤੋ ਪਹਿਲੋਂ ਮੇਰਾ ਲਓ ਪਿਆਰ, ਸਦਕੇ ਵਾਰੀ ਘੋਲ ਘੁਮਾਈਆ। ਜਿਨ੍ਹਾਂ ਮਿਲਿਆ
ਧੁਰ ਦਾ ਯਾਰ, ਮਿਤਰ ਪਿਆਰਾ ਨੂਰ ਅਲਾਹੀਆ। ਜਿਸ ਪੈਗ਼ੰਬਰ ਬਣਾਏ ਬਰਖ਼ੁਰਦਾਰ, ਅਜ਼ੀਜ਼ ਅਜ਼ੀਜ਼ਾਂ ਰੰਗ ਚੜ੍ਹਾਈਆ। ਕਲਮਾ ਕਾਇਨਾਤ ਦੇ ਅਧਾਰ, ਸੰਦੇਸ਼ਾ ਦਿਤਾ ਧੁਰਦਰਗਾਹੀਆ। ਸੋ ਖੇਲ ਕਰੇ ਅਪਰ ਅਪਾਰ, ਅਪਰੰਪਰ ਸੁਆਮੀ ਵੇਸ ਵਟਾਈਆ। ਜਿਸ ਦਾ ਲੇਖਾ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਜਿਸ ਨੂੰ ਭਗਤਾਂ ਕੀਤਾ ਜੈ ਜੈਕਾਰ, ਬਾਲਮੀਕ ਸੀਸ ਨਿਵਾਈਆ। ਚਰਨ ਕਵਲ ਬੇਨੰਤੀ ਦਿਤੀ ਗੁਜ਼ਾਰ, ਗੁਜ਼ਾਰਸ਼ ਵਿਚ ਮੰਗ ਮੰਗਾਈਆ। ਤੂੰ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਅਗੰਮ ਅਥਾਹੀਆ। ਨਿਰਗੁਣ ਸਰਗੁਣ ਖੇਲ ਅਪਾਰ, ਅਪਰੰਪਰ ਸੁਆਮੀ ਆਪ ਕਰਾਈਆ। ਤ੍ਰੇਤਾ ਦੁਆਪਰ ਤੇਰੀ ਧਾਰ, ਧਰਮ ਦੀ ਧਾਰ ਨਾਲ ਵਡਿਆਈਆ। ਕਲਜੁਗ ਖੇਲ ਅੰਧ ਅੰਧਿਆਰ, ਸਾਚਾ ਚੰਦ ਨਾ ਕੋਇ ਚਮਕਾਈਆ। ਨਵ ਸਤ ਧੂੰਆਂਧਾਰ, ਕਿਰਿਆ ਕੂੜ ਅੰਧੇਰਾ ਛਾਈਆ। ਤੇਰਾ ਦਰਸ ਨਾ ਹੋਏ ਦੀਦਾਰ, ਨੇਤਰ ਨੈਣ ਨਾ ਕੋਇ ਬਿਘਸਾਈਆ। ਮੈਂ ਕੂਕ ਕਰਾਂ ਪੁਕਾਰ, ਦਰੋਹੀ ਨਾਮ ਤੇਰਾ ਖ਼ੁਦਾਈਆ। ਖ਼ਲਕ ਦੇ ਖ਼ਾਲਕ ਹੋਣਾ ਮਦਦਗਾਰ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਛੱਬੀ ਪੋਹ ਕਹੇ ਜਨ ਭਗਤੋ ਮੇਰਾ ਸਭ ਨੂੰ ਇਕੋ ਇਕ ਸੰਦੇਸ਼, ਸੱਜਣੋ ਦਿਆਂ ਸੁਣਾਈਆ। ਜੋ ਮਾਲਕ ਰਹੇ ਹਮੇਸ਼, ਨਿਰਗੁਣ ਦਾਤਾ ਨੂਰ ਅਲਾਹੀਆ। ਉਹ ਤੁਹਾਡੇ ਦੁਆਰ ਬਣਿਆ ਦਰਵੇਸ਼, ਵੇਸ ਅਗੰਮ ਪਰਗਟਾਈਆ। ਜਿਸ ਦਾ ਨਾ ਕੋਈ ਮੁੱਛ ਦਾਹੜੀ ਕੇਸ, ਮੂੰਡ ਮੁੰਡਾਇਆ ਵੰਡ ਨਾ ਕੋਇ ਵੰਡਾਈਆ। ਜਿਸ ਦਾ ਲਹਿਣਾ ਦੇਣਾ ਨਾਲ ਦਸ ਦਸਮੇਸ, ਗੋਬਿੰਦ ਧਾਰਾ ਨਾਲ ਮਿਲਾਈਆ। ਓਹ ਜਾਨਣਹਾਰਾ ਆਦਿ ਜੁਗਾਦੀ ਲੇਖ, ਲੇਖਾ ਜਾਣੇ ਥਾਉਂ ਥਾਈਂਆ। ਜਿਸ ਆਸਾ ਪੂਰੀ ਕਰਨੀ ਮੁਸਾਇਕ ਮੁੱਲਾ ਸ਼ੇਖ਼, ਪੈਗ਼ੰਬਰਾਂ ਰੰਗ ਰੰਗਾਈਆ । ਤਿਸ ਸਾਹਿਬ ਨੂੰ ਇਕ ਆਦੇਸ, ਨਿਵ ਨਿਵ ਸਯਦਿਆਂ ਵਿਚ ਸੀਸ ਝੁਕਾਈਆ। ਜਿਸ ਕਲਜੁਗ ਮੇਟਣਾ ਕਲੇਸ਼, ਕਲ ਕਾਤੀਆਂ ਕਰੇ ਸਫ਼ਾਈਆ। ਸੋ ਸਾਹਿਬ ਸੁਲਤਾਨਾ ਨੌਜੁਆਨਾ ਆਦਿ ਅੰਤ ਦਾ ਇਕ ਨਰੇਸ਼, ਨਰ ਨਰਾਇਣ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਛੱਬੀ ਪੋਹ ਕਹੇ ਜਨ ਭਗਤੋ ਮੇਰੀ ਸਭ ਨੂੰ ਅੰਤ ਪ੍ਰੇਮ ਵਾਲੀ ਸਲਾਮ, ਸਯਦਾ ਸੀਸ ਨਿਵਾਈਆ। ਮੇਰੇ ਅਮਾਮ ਦੀ ਸੁਣੋ ਕਲਾਮ, ਕਲਮਾ ਕਾਇਨਾਤ ਦ੍ਰਿੜਾਈਆ। ਜੋ ਹਜ਼ਰਤ ਮੁਹੰਮਦ ਹੋਇਆ ਇਲਹਾਮ, ਜਬਰਾਈਲ ਸਿਫ਼ਤ ਸਲਾਹੀਆ। ਸੋ ਸਦੀ ਚੌਧਵੀਂ ਦੇਵੇ ਪੈਗ਼ਾਮ, ਪੈਗ਼ੰਬਰਾਂ ਬਾਹਰ ਸ਼ਨਵਾਈਆ। ਜਿਸ ਸਭ ਦਾ ਕਰਨਾ ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਰਖਾਈਆ। ਜਨ ਭਗਤਾਂ ਦੇਵੇ ਹਕ਼ੀਕ਼ੀ ਜਾਮ, ਸੂਫ਼ੀਆਂ ਆਪਣਾ ਰੰਗ ਰੰਗਾਈਆ। ਕਲਜੁਗ ਕੂੜੀ ਕਿਰਿਆ ਮੇਟੇ ਤਮਾਮ, ਤ੍ਰਿਸ਼ਨਾ ਦਏ ਖਪਾਈਆ। ਉਹ ਲੇਖਾ ਜਾਣੇ ਜੀਵ ਜੰਤ ਅਵਾਮ, ਆਲਮ ਫ਼ਾਜ਼ਲ ਜਾਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਛੱਬੀ ਪੋਹ ਕਹੇ ਜਨ ਭਗਤੋ ਮੇਰੇ ਕੋਲ ਪੇਸ਼ੀਨਗੋਈਆਂ, ਪੇਸ਼ਤਰ ਦਿਆਂ ਜਣਾਈਆ। ਜੋ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਸਲਾਹਾਂ ਹੋਈਆਂ, ਮਸ਼ਵਰੇ ਸ਼ਬਦ ਗੁਰੂ ਜਣਾਈਆ। ਜਿਸ ਦੇ ਹੁਕਮ ਵਿਚ ਪੈਣੀਆਂ ਦਰੋਹੀਆਂ, ਹਾਹਾਕਾਰ ਖ਼ਲਕ ਖ਼ੁਦਾਈਆ। ਉਸ ਦੀਆਂ ਧਾਰਾਂ ਧਰਮ ਧਾਰ ਕਿਸੇ ਨਾ ਢੋਈਆਂ, ਨੇਤਰ ਵੇਖਣ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਜਨ ਭਗਤੋ ਅੱਜ ਵਕ਼ਤ ਸੁਹੰਜਣਾ ਆਇਆ, ਪ੍ਰਭ ਸੋਹਣੀ ਦਏ ਵਡਿਆਈਆ। ਜਿਸ ਅਵਤਾਰ ਪੈਗ਼ੰਬਰ ਗੁਰੂਆਂ ਹੁਕਮ ਸੁਣਾਇਆ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਮੁਨ ਨਾਰਦ ਨਾਲ ਮਿਲਾਇਆ, ਬਿਨ ਰੂਪ ਰੰਗ ਵਖਾਈਆ। ਚਾਰ ਜੁਗ ਦਾ ਲੇਖਾ ਹੱਥ ਫੜਾਇਆ, ਬਿਨ ਅੱਖਰ ਧਾਰ ਸਮਝਾਈਆ। ਤ੍ਰੈਗੁਣ ਲੇਖਾ ਵੇਖੋ ਦੀਨ ਦੁਨੀ ਦੀ ਮਾਇਆ, ਮਮਤਾ ਮੋਹ ਨਾਲ ਵਡਿਆਈਆ। ਕਿਉਂ ਚਾਰੋਂ ਕੁੰਟ ਅੰਧੇਰਾ ਛਾਇਆ, ਸਾਚਾ ਚੰਦ ਨਾ ਕੋਇ ਚਮਕਾਈਆ। ਜਿਨ੍ਹਾਂ ਨੇ ਨਾਮ ਕਲਮਾ ਰਸਨਾ ਗਾਇਆ, ਗਾ ਗਾ ਨਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਛੱਬੀ ਪੋਹ ਕਹੇ ਜਨ ਭਗਤੋ ਮੇਰੇ ਕੋਲ ਚਾਰ ਜੁਗ ਦੀ ਪਿਛਲੀ ਪੁਰਾਣੀ ਪੋਥੀ, ਅੱਖਰ ਜਗਤ ਨਾ ਵੰਡ ਵੰਡਾਈਆ। ਜਿਸ ਦੀ ਧਾਰ ਕਦੇ ਨਾ ਥੋਥੀ, ਬਦਲੀ ਵਿਚ ਬਦਲ ਕਦੇ ਨਾ ਜਾਈਆ। ਮਨਸਾ ਕਦੇ ਨਾ ਹੋਵੇ ਹੋਛੀ, ਨਫ਼ਰਤ ਨਾ ਵੰਡ ਵੰਡਾਈਆ। ਉਹਦਾ ਭੇਵ ਖੁਲ੍ਹੇ ਕਿਸੇ ਨਾ ਕੋਸ਼ੀ, ਜਗਤ ਅੱਖਰ ਨਾ ਕੋਇ ਚਤੁਰਾਈਆ। ਬੁਧੀ ਸੋਚ ਸਕੇ ਨਾ ਸੋਚੀ, ਅਕਲ ਨਾ ਕੋਇ ਵਡਿਆਈਆ। ਉਹਦੀ ਸਾਰ ਪਾਈ ਰਵੀਦਾਸ ਚਮਾਰੇ ਮੋਚੀ, ਬਾਲਮੀਕ ਬਟਵਾਰੇ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਰੰਗ ਆਪ ਰੰਗਾਈਆ। ਛੱਬੀ ਪੋਹ ਕਹੇ ਜਨ ਭਗਤੋ ਮੇਰੀ ਪੋਥੀ ਦਾ ਲੇਖਾ ਚੰਗਾ, ਚੰਗੀ ਤਰਹ ਜਣਾਈਆ। ਜੋ ਪੂਰਬ ਪਿਛਲਾ ਵਕ਼ਤ ਲੰਘਾ, ਆਪਣਾ ਪੰਧ ਮੁਕਾਈਆ। ਅਗਲਾ ਹੁਕਮ ਸੁਣੋ ਸੂਰਾ ਸਰਬੰਗਾ, ਕੀ ਕਰਤਾ ਰਿਹਾ ਦ੍ਰਿੜਾਈਆ। ਅਵਤਾਰ ਪੈਗ਼ੰਬਰ ਗੁਰ ਜਿਸ ਦਾ ਮਾਨਣ ਸੰਗਾ, ਸੰਗੀ ਸੰਗ ਰਖਾਈਆ। ਜਮਨਾ ਸੁਰਸਤੀ ਗੋਦਾਵਰੀ ਜਿਸ ਦੀ ਧਾਰ ਗੰਗਾ, ਗੰਗੋਤਰੀ ਰੰਗ ਰੰਗਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਨਵ ਧਾਰ ਕਰਾਇਆ ਜੰਗਾ, ਖੰਡੇ ਖੜਗਾਂ ਨਾਲ ਖੜਕਾਈਆ। ਉਹ ਸਾਹਿਬ ਸੁਲਤਾਨ ਸੂਰਾ ਸਰਬੰਗਾ, ਹਰਿ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪੜਦਾ ਆਪ ਉਠਾਈਆ। ਛੱਬੀ ਪੋਹ ਕਹੇ ਮੇਰਾ ਦਿਵਸ ਸੁਹੰਜਣਾ ਲੋਕਮਾਤ, ਮਾਤਰ ਭੂਮੀ ਨਾਲ ਮਿਲਾਈਆ। ਪਿਛਲਾ ਵਾਅਦਾ ਤਕਾਂ ਜੋ ਲੇਖਾ ਅੱਜ ਦੀ ਰਾਤ, ਰੁਤੜੀ ਰੈਣ ਪ੍ਰਭ ਦੇ ਨਾਮ ਨਾਲ ਵਡਿਆਈਆ। ਜੋ ਸੰਦੇਸ਼ਾ ਦਿਤਾ ਕਮਲਾਪਾਤ, ਪਤਿਪਰਮੇਸ਼ਵਰ ਹੁਕਮ ਜਣਾਈਆ। ਅੰਤ ਪੁਛਾਂ ਤੇਰੀ ਬਾਤ, ਲੇਖਾ ਜਾਣਾ ਥਾਉਂ ਥਾਈਂਆ। ਜਿਸ ਵੇਲੇ ਆਤਮ ਪਰਮਾਤਮ ਟੁਟਿਆ ਨਾਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਝਗੜਾ ਪੈਣਾ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਸਤਿ ਧਰਮ ਦੀ ਹੋਣੀ ਵਫ਼ਾਤ, ਕਿਰਿਆ ਕੂੜ ਕੂੜ ਚਮਕਾਈਆ। ਗੁਰੂ ਚੇਲੇ ਕਰਨ ਇਕ ਦੂਜੇ ਦਾ ਘਾਤ, ਸਤਿ ਵਿਚ ਨਾ ਕੋਇ ਸਮਾਈਆ। ਉਸ ਵੇਲੇ ਲੇਖਾ ਜਾਣੇ ਕਮਲਾਪਾਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਨ ਭਗਤਾਂ ਪੁਛੇ ਵਾਤ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਖੁਲ੍ਹਾਈਆ। ਛੱਬੀ ਪੋਹ ਕਹੇ ਜਨ ਭਗਤੋ ਆਪਣੇ ਵਾਅਦੇ ਨਾਲ ਉਹ ਤਕ ਲਓ ਆਉਂਦਾ ਨਾਰਦ ਗੰਜਾ, ਬੋਦੀ ਧਰਮ ਧਾਰ ਹਿਲਾਈਆ। ਜਗਤ ਸਿੰਘਾਸਣ ਵੇਖੇ ਮੰਜਾ, ਪਾਵਾ ਚੂਲ ਧਿਆਨ ਲਗਾਈਆ। ਦੀਨ ਦੁਨੀ ਨੂੰ ਵੇਖ ਕੇ ਉਸ ਦੇ ਅੰਤਰ ਆਵੇ ਰੰਜਾ, ਰੰਜਸ਼ ਵਿਚ ਕੁਰਲਾਈਆ। ਬਹੁੜੀ ਦੁਨੀਆ ਵਿਚ ਕਿਸ ਤਰਹ ਕੂੜ ਦਾ ਸਮਾਂ ਲੰਘਾ, ਜਗਤ ਮਿਲ ਕੇ
ਖ਼ੁਸ਼ੀ ਬਣਾਈਆ । ਫੇਰ ਯਾਦ ਆ ਗਿਆ ਜੋ ਸੰਦੇਸ਼ਾ ਦਿਤਾ ਗੋਬਿੰਦ ਪੁਰੀ ਅਨੰਦਾ, ਅਨੰਦ ਨਾਲ ਸਮਝਾਈਆ। ਮੇਰੇ ਢਈਏ ਤੋਂ ਬਾਦ ਪਵਿਤ੍ਰ ਰਹੇ ਕੋਈ ਨਾ ਬੰਦਾ, ਬੰਦਗੀ ਵਿਚ ਨਾ ਕੋਇ ਸਮਾਈਆ। ਅੰਤਰ ਸਭ ਦਾ ਹੋਵੇ ਗੰਦਾ, ਕੂੜੀ ਕਿਰਿਆ ਨਾਲ ਹਲਕਾਈਆ। ਪਰਕਾਸ਼ ਹੋਏ ਨਾ ਅੰਧੇਰੀ ਖੱਡਾ, ਖੰਡਰ ਦਿਸੇ ਖ਼ਲਕ ਖ਼ੁਦਾਈਆ। ਭਾਰ ਚੁਕੇ ਕੋਇ ਨਾ ਕੰਧਾ, ਗੁਰ ਅਵਤਾਰ ਪੈਗ਼ੰਬਰ ਸੰਗ ਨਾ ਕੋਇ ਨਿਭਾਈਆ। ਜਗਤ ਜਗਿਆਸੂ ਹੋਵੇ ਅੰਧਾ, ਨਿਜ ਨੇਤਰ ਲੋਚਨ ਨੈਣ ਨਾ ਕੋਇ ਖੁਲ੍ਹਾਈਆ। ਮਾਣ ਰਹੇ ਨਾ ਸਰਘੀ ਸੰਧਾ, ਘੜੀ ਪਲ ਨਾ ਕੋਇ ਚਤੁਰਾਈਆ। ਮੋਹ ਵਿਕਾਰਾ ਕਲਜੁਗ ਹੋਵੇ ਧੰਦਾ, ਧਰਮ ਦੀ ਧਾਰ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਵਖਾਈਆ। ਨਾਰਦ ਕਹੇ ਮੇਰੇ ਕੋਲ ਪਿਛਲਾ ਕੌਲ ਇਕ਼ਰਾਰ, ਲੇਖਾ ਧਰਮ ਧਾਰ ਜਣਾਈਆ। ਉਹ ਤਕ ਲਓ ਆਉਂਦੇ ਤੇਈ ਅਵਤਾਰ, ਆਪਣਾ ਪੰਧ ਮੁਕਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਨੂਰੀ ਨੂਰ ਹੋ ਕੇ ਖ਼ਬਰਦਾਰ, ਭੱਜਣ ਵਾਹੋ ਦਾਹੀਆ। ਗੁਰੂ ਗੁਰਦੇਵ ਬੋਲ ਜੈਕਾਰ, ਬੈਠਣ ਪੰਧ ਮੁਕਾਈਆ। ਅੰਮ੍ਰਿਤ ਧਾਰ ਵਿਚ ਸੰਸਾਰ, ਨਦੀਆਂ ਵਹਿਣ ਸੰਗ ਮਿਲਾਈਆ। ਨਾਰਦ ਕਹੇ ਮੈਂ ਖੇਲ ਤਕਾਂ ਅਪਾਰ, ਅਪਰੰਪਰ ਸੁਆਮੀ ਰਿਹਾ ਵਖਾਈਆ। ਨਾਲੇ ਤਾਲੀਆਂ ਰਿਹਾ ਮਾਰ, ਦੋ ਹੱਥਾਂ ਤਾਲ ਮਿਲਾਈਆ। ਵੇਖੋ ਦੀਨ ਦੁਨੀ ਆਪਣਾ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਚਾਰੋਂ ਕੁੰਟ ਹੋਇਆ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਮੰਦਰ ਮਸਜਿਦ ਸ਼ਿਵਦੁਆਲੇ ਮਠ ਤਕੋ ਗੁਰੂਦੁਆਰ, ਚਰਚਾਂ ਫੋਲ ਫੁਲਾਈਆ। ਕਾਇਆ ਮੰਦਰ ਅੰਦਰ ਕਾਅਬੇ ਨਿਗਾਹ ਲਓ ਮਾਰ, ਹਕ਼ੀਕ਼ਤ ਹਕ ਖੋਜ ਖੁਜਾਈਆ। ਸਾਚਾ ਮਿਲੇ ਕਿਸੇ ਨਾ ਯਾਰ, ਮੁਹੱਬਤ ਵਿਚ ਨਾ ਕੋਇ ਸਮਾਈਆ । ਆਤਮ ਪਰਮਾਤਮ ਜੋੜ ਜੁੜੇ ਨਾ ਪੁਰਖ ਨਾਰ, ਨਰ ਨਰਾਇਣ ਨਾ ਰੰਗ ਰੰਗਾਈਆ। ਕੀ ਹੋਇਆ ਜੇ ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਬਣਾ ਲਏ ਦੋ ਚਾਰ, ਮਿਹਰ ਨਜ਼ਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਮੈਂ ਪੁਜਿਆ ਛੱਬੀ ਪੋਹ ਤੇਰੇ ਦਰਬਾਰ, ਦਰਗਾਹ ਸਾਚੀ ਵੇਖ ਵਖਾਈਆ। ਅੱਜ ਮਿਤਰਾ ਕੁਛ ਕਰ ਲਈਏ ਤਕਰਾਰ, ਝਗੜਾ ਦੱਸੀਏ ਖ਼ਲਕ ਖ਼ੁਦਾਈਆ। ਕਿਧਰ ਜਿੱਤ ਤੇ ਕਿਧਰ ਹੋਵੇ ਹਾਰ, ਕਵਣ ਦਰ ਮਿਲੇ ਵਡਿਆਈਆ। ਮੈਨੂੰ ਪ੍ਰੇਮ ਨਾਲ ਪੁਛ ਲੈਣ ਦੇ ਕੀ ਸੰਦੇਸ਼ਾ ਦੇਣ ਤੇਈ ਅਵਤਾਰ, ਵੇਦ ਵਿਆਸਾ ਕੀ ਸਮਝਾਈਆ। ਕੀ ਪੈਗ਼ੰਬਰ ਕਰਨ ਇਜ਼ਹਾਰ, ਹਜ਼ਰਤ ਮੁਹੰਮਦ ਕਵਣ ਕਲਮਾ ਦਏ ਸੁਣਾਈਆ। ਸਦੀ ਚੌਧਵੀਂ ਕਿਸ ਦੀ ਕਰੇ ਪੁਕਾਰ, ਕੂਕ ਕੂਕ ਸੁਣਾਈਆ। ਨਾਨਕ ਗੋਬਿੰਦ ਕਿਹੜੀ ਦੱਸੇ ਧਾਰ, ਧਰਮ ਦੁਆਰਾ ਕੀ ਜਣਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਿਹੜੀ ਬਖ਼ਸ਼ੇ ਰਸ ਠੰਡੀ ਠਾਰ, ਅਗਨੀ ਤਤ ਬੁਝਾਈਆ। ਮੈਂ ਵੇਖੇ ਸਦਾ ਜੁਗ ਚਾਰ, ਚੌਕੜੀਆਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਪੁੱਜੇ ਸਚ ਅਸਥਾਨ, ਅਸਥਲ ਗ੍ਰਹਿ ਵੇਖ ਵਖਾਈਆ। ਜਿਥੇ ਇਕੋ ਨੂਰ ਜੋਤ ਮਹਾਨ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਸ਼ਬਦ ਨਾਮ ਗਿਆਨ, ਇਕੋ ਸਿਫ਼ਤ ਸਲਾਹੀਆ। ਇਕੋ ਮੰਦਰ ਹਕ ਮਕਾਨ, ਕਾਅਬਾ ਇਕੋ ਨਜ਼ਰੀ ਆਈਆ। ਇਕੋ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਇਕ ਅਖਵਾਈਆ। ਇਕੋ
ਨੂਰ ਦਿਸੇ ਜ਼ਿਮੀਂ ਅਸਮਾਨ, ਚੌਦਾਂ ਲੋਕ ਚੌਦਾਂ ਤਬਕ ਦੇਣ ਗਵਾਹੀਆ। ਇਕੋ ਨੂਰ ਨੁਰਾਨਾ ਖੇਲੇ ਖੇਲ ਦੋ ਜਹਾਨ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਇਕ ਸਮਾਈਆ। ਇਕੋ ਦਿਸੇ ਧਰਮ ਨਿਸ਼ਾਨ, ਨਿਸ਼ਾਨਾ ਅਵਰ ਨਾ ਕੋਇ ਜਣਾਈਆ। ਇਕੋ ਸੁਆਮੀ ਮਿਹਰਵਾਨ, ਮਹਿਬੂਬ ਇਕ ਅਖਵਾਈਆ। ਇਕੋ ਦੇਵਣਹਾਰਾ ਦਾਨ, ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਝੋਲੀ ਕਲਮੇ ਨਾਮ ਭਰਾਈਆ। ਇਕੋ ਪੁਰਖ ਅਕਾਲਾ ਪਰਵਰਦਿਗਾਰਾ ਜੋਤੀ ਜਾਤਾ ਨੌਜੁਆਨ, ਬਿਰਧ ਬਾਲ ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਨਾਰਦ ਕਹੇ ਮੇਰੇ ਸੱਜਣ ਮੀਤ ਮੁਰਾਰੋ, ਗੁਰੂ ਗੁਰਦੇਵ ਦਿਓ ਜਣਾਈਆ । ਪੈਗ਼ੰਬਰ ਦੱਸੋ ਇਜ਼ਹਾਰੋ, ਬਿਨ ਸਿਫ਼ਤਾਂ ਸਿਫ਼ਤ ਸਲਾਹੀਆ। ਅਵਤਾਰ ਮੇਰਾ ਸੰਸਾ ਰੋਗ ਨਿਵਾਰੋ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਆਪਣਾ ਭਵਿਖਤ ਆਪ ਵਿਚਾਰੋ, ਪੇਸ਼ੀਨਗੋਈਆਂ ਨਾਲ ਮਿਲਾਈਆ। ਲੇਖਾ ਦੱਸੋ ਕਲ ਕਲਕੀ ਅਵਤਾਰੋ, ਕੀ ਅਵਤਰ ਹੁਕਮ ਵਰਤਾਈਆ। ਨਿਹਕਲੰਕਾ ਕਵਣ ਸਚੀ ਸਰਕਾਰੋ, ਹਰਿ ਕਰਤਾ ਅਗੰਮ ਅਥਾਹੀਆ। ਅਲਾਹੀ ਨੂਰ ਅਮਾਮ ਪਰਵਰਦਿਗਾਰੋ, ਸਾਂਝਾ ਯਾਰ ਕਵਣ ਖ਼ੁਦਾਈਆ। ਜਿਸ ਦੇ ਗ੍ਰਹਿ ਨਹੀਂ ਤਕਰਾਰੋ, ਝਗੜਾ ਨਜ਼ਰ ਕੋਇ ਨਾ ਆਈਆ। ਉਸ ਦਾ ਗੁਣ ਸਰਬ ਵਿਚਾਰੋ, ਅਵਗੁਣ ਨਜ਼ਰ ਕੋਇ ਨਾ ਆਈਆ। ਜਿਸ ਨੇ ਆਦਿ ਕੀਤਾ ਪਸਾਰੋ, ਅਪਰੰਪਰ ਸੁਆਮੀ ਧੁਰਦਰਗਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਨਿਰਗੁਣ ਸਰਗੁਣ ਧਾਰ ਜਣਾਈਆ । ਨਾਰਦ ਕਹੇ ਮੇਰੇ ਸੁਆਮੀਓ, ਸਤਿਗੁਰ ਸਾਹਿਬ ਸਚ। ਚਾਰ ਜੁਗ ਦੇ ਅੰਤਰਜਾਮੀਓ, ਕਾਇਆ ਮਾਟੀ ਵੇਖੋ ਕਚ। ਨਿਰਅੱਖਰ ਧਾਰ ਉਚਾਰਨਹਾਰ ਬਾਣੀਓ, ਪੜਦਾ ਖੋਲ੍ਹੋ ਪੰਜ ਤਤ। ਪੁਰਖ ਅਕਾਲ ਦੀ ਸਚ ਸਵਾਣੀਓ, ਆਤਮ ਧਾਰ ਜੋੜੋ ਨਤ। ਕੀ ਲਹਿਣਾ ਦੇਣਾ ਨਾਲ ਲੇਖਾ ਜਗਤ ਪ੍ਰਾਣੀਓ, ਕਿਸ ਕਾਰਨ ਆਏ ਵਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਪੰਡਤ ਬਿਨ ਵਿਦਿਆ ਜਾਣਾਂ ਅੱਖਰ, ਜਗਤ ਕਿਤਾਬ ਨਾ ਕੋਇ ਰਖਾਈਆ। ਮੇਰਾ ਇਸ਼ਟ ਨਹੀਂ ਕੋਈ ਇਟ ਪੱਥਰ, ਪਾਹਨ ਰੂਪ ਨਾ ਕੋਇ ਦਰਸਾਈਆ। ਮੈਂ ਇਕੋ ਯਾਰ ਦੇ ਲੱਥਾ ਸਥਰ, ਸਾਚੀ ਸੇਜ ਸੁਹਾਈਆ। ਜਿਸ ਦੇ ਵੈਰਾਗ ਵਿਚ ਮੇਰੀ ਵਹਿੰਦੀ ਅੱਥਰ, ਨੈਣਾਂ ਨੀਰ ਵਹਾਈਆ। ਉਸ ਦਾ ਹੁਕਮ ਸੰਦੇਸ਼ਾ ਆਇਆ ਦੱਸਣ, ਖੁਸ਼ੀਆਂ ਨਾਲ ਸਮਝਾਈਆ। ਜਿਸ ਦਾ ਬਿਨਾ ਜ਼ਬਾਨ ਤੋਂ ਰਸਨ, ਅੰਮਿਉਂ ਰਸ ਅੰਤਰ ਦਏ ਚੁਆਈਆ। ਜਿਸ ਦੀ ਮਹਿੰਮਾ ਚਾਰ ਜੁਗ ਦੇ ਸ਼ਾਸਤਰ ਲਖਣ, ਕਾਗ਼ਜ਼ ਕ਼ਲਮ ਸ਼ਾਹੀ ਨਾਲ ਵਡਿਆਈਆ। ਉਹ ਸਾਹਿਬ ਸਚਾ ਸਮਰਥਣ, ਹਰਿ ਕਰਤਾ ਇਕ ਅਖਵਾਈਆ। ਜਿਸ ਦੀ ਕਥਨੀ ਕਰੇ ਕੋਇ ਨਾ ਕਥਨ, ਕਹਿ ਕਹਿ ਨਾ ਕੁਛ ਜਣਾਈਆ। ਉਹ ਕੂੜ ਕੂੜਿਆਰ ਆਇਆ ਮਥਣ, ਮਥਨ ਕਰੇ ਲੋਕਾਈਆ। ਜਿਸ ਕਲਜੁਗ ਧਾਰ ਤਕਣਾ ਰਥਣ, ਚਾਰੋਂ ਕੁੰਟ ਧਿਆਨ ਲਗਾਈਆ। ਜਿਸ ਦਾ ਲੇਖਾ ਨਾ ਕੋਇ ਸਮਝੇ ਅਸੰਖ ਅਸੰਖਨ, ਗਣਤੀ ਗਣਤ ਨਾ ਕੋਇ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵਕ਼ਤ ਆਪ ਸੁਹਾਈਆ। ਧਰਨੀ ਕਹੇ ਨਾਰਦਾ ਕੁਛ ਮੇਰਾ ਦੱਸ ਦੇ ਲੇਖਾ, ਪੰਡਤਾ ਭੇਵ ਚੁਕਾਈਆ। ਜੇ ਤੂੰ ਆ ਗਿਉਂ ਮਾਝੇ ਦੇਸਾ, ਆਪਣਾ ਪੰਧ ਮੁਕਾਈਆ। ਕੀ ਲਹਿਣਾ ਨਰ ਨਰੇਸ਼ਾ, ਨਰ ਨਰਾਇਣ ਕੀ ਸਮਝਾਈਆ। ਜਿਸ ਦਾ ਜਗ ਤੋਂ ਅਵਲੜਾ ਵੇਸਾ, ਜਗਤ ਸਮਝ ਕਿਛ ਨਾ
ਪਾਈਆ। ਜੋ ਆਇਆ ਮਾਤਲੋਕ ਵਿਚ ਪਰਦੇਸਾ, ਸਚਖੰਡ ਆਪਣਾ ਰੰਗ ਰੰਗਾਈਆ। ਜਿਸ ਦਾ ਰਾਹ ਤਕਣਾ ਸ਼ੇਸ਼ਾ, ਬਾਸ਼ਕ ਨੈਣ ਅੱਖ ਉਠਾਈਆ। ਉਸ ਦਾ ਆਦਿ ਜੁਗਾਦਿ ਅਗੰਮਾ ਪੇਸ਼ਾ, ਪੇਸ਼ੀਨਗੋਈਆਂ ਸਭ ਨੂੰ ਗਿਆ ਸੁਣਾਈਆ। ਜੋ ਸਦਾ ਰਹੇ ਹਮੇਸ਼ਾ, ਹਮ ਸਾਜਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ। ਧਰਨੀ ਕਹੇ ਅਵਤਾਰ ਪੈਗ਼ੰਬਰੋ ਮੇਰੇ ਉਤੇ ਮਾਰ ਲਓ ਝਾਕੀ, ਗੁਰੂ ਗੁਰਦੇਵ ਦਇਆ ਕਮਾਈਆ। ਮੇਰੀ ਨੌ ਖੰਡ ਦੀ ਖੋਲ੍ਹ ਕੇ ਵੇਖੋ ਤਾਕੀ, ਪੜਦਾ ਸੱਤ ਦੀਪ ਉਠਾਈਆ। ਫੇਰ ਮਾਨਸ ਵੇਖੋ ਖ਼ਾਕੀ, ਤਨ ਵਜੂਦਾਂ ਫੋਲ ਫੁਲਾਈਆ। ਜਿਨ੍ਹਾਂ ਨੂੰ ਨਾਮ ਪਿਆਲਾ ਜਾਮ ਪਿਆ ਕੇ ਗਏ ਸਾਕੀ, ਆਬੇਹਯਾਤ ਨਾਲ ਚਤੁਰਾਈਆ। ਉਹ ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਸਚ ਦਰ ਨਜ਼ਰ ਕੋਇ ਨਾ ਆਈਆ। ਚੁਰਾਸੀ ਮੁਕੇ ਕਿਸੇ ਨਾ ਵਾਟੀ, ਜਮ ਕੀ ਫਾਸੀ ਫੰਦ ਨਾ ਕੋਇ ਤੁੜਾਈਆ। ਵੇਖੋ ਕਲਜੁਗ ਕੂੜ ਦੀ ਵਿਕ ਗਏ ਹਾਟੀ, ਧਰਮ ਦੀ ਕ਼ੀਮਤ ਰਹੀ ਨਾ ਰਾਈਆ। ਮਨੂਆ ਹੋ ਗਿਆ ਜਗਤ ਨਟੂਆ ਨਾਟੀ, ਆਪਣਾ ਨਾਚ ਵਖਾਈਆ। ਆਤਮ ਪਰਮਾਤਮ ਪ੍ਰੀਤੀ ਗਈ ਕਾਟੀ, ਕਟਾਕਸ਼ ਲੱਗਾ ਥਾਉਂ ਥਾਈਂਆ। ਕਿਸੇ ਹੱਥ ਨਾ ਆਇਆ ਗੋਬਿੰਦ ਧਾਰ ਅੰਮ੍ਰਿਤ ਬਾਟੀ, ਅੰਮਿਉਂ ਰਸ ਨਾ ਕੋਇ ਚੁਆਈਆ। ਆਤਮ ਸੇਜਾ ਸੋਏ ਕੋਇ ਨਾ ਖਾਟੀ, ਸਚ ਸਿੰਘਾਸਣ ਨਾ ਕੋਇ ਵਡਿਆਈਆ। ਜੋਤ ਨੂਰ ਜਗੇ ਨਾ ਕੋਇ ਲਲਾਟੀ, ਅੰਧ ਅੰਧੇਰ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਆਪ ਸਮਝਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸੁਣ ਨੀ ਧਰਨੀ ਧਰਤ, ਧਵਲ ਧੌਲ ਧਿਆਨ ਲਗਾਈਆ । ਸਾਡੀ ਸਾਹਿਬ ਦੇ ਨਾਲ ਸ਼ਰਤ, ਸ਼ਰਤੀਆ ਦਈਏ ਸਮਝਾਈਆ। ਤੂੰ ਕਲਜੁਗ ਅੰਤਮ ਆਉਣਾ ਪਰਤ, ਪਤਿਪਰਮੇਸ਼ਵਰ ਰੂਪ ਬਦਲਾਈਆ। ਤੇਰਾ ਲੇਖਾ ਜਾਣੇ ਕੋਇ ਨਾ ਉਤੇ ਅਰਸ਼, ਫ਼ਰਸ਼ ਤੇਰੀ ਬੇਪਰਵਾਹੀਆ। ਗ਼ਰੀਬ ਨਿਮਾਣਿਆਂ ਉਤੇ ਕਰਨਾ ਤਰਸ, ਰਹਿਮਤ ਸਚ ਕਮਾਈਆ। ਕਿਰਿਆ ਕੂੜ ਦੀ ਮੇਟਣੀ ਹਰਸ, ਹਵਸ ਮੋਹ ਦੇਣੀ ਮਿਟਾਈਆ। ਜਨ ਭਗਤਾਂ ਦੇਣਾ ਦਰਸ, ਪਰਦਾ ਕਾਇਆ ਅੰਦਰ ਚੁਕਾਈਆ। ਅੰਮ੍ਰਿਤ ਮੇਘ ਦੇਣਾ ਬਰਸ, ਬੂੰਦ ਸਵਾਂਤੀ ਆਪ ਟਪਕਾਈਆ। ਸਭ ਦੀ ਮਨਜ਼ੂਰ ਕਰਨੀ ਅਰਜ਼, ਆਰਜ਼ੂ ਤੇਰੇ ਚਰਨ ਰਖਾਈਆ। ਜੁਗ ਬਦਲਣਾ ਤੇਰਾ ਫ਼ਰਜ਼, ਤੇਰੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਧਰਨੀ ਕਹੇ ਮੇਰਾ ਹੋਇਆ ਗ੍ਰਹਿ ਸੁਹੰਜਣਾ, ਸੋਹਣੀ ਮਿਲੀ ਵਡਿਆਈਆ। ਜਨ ਭਗਤਾਂ ਨੇਤਰ ਨਾਮ ਪਾਉਣਾ ਅੰਜਣਾ, ਅੰਧ ਅਗਿਆਨ ਗੁਆਈਆ। ਚਰਨ ਧੂੜ ਕਰਨਾ ਮਜਨਾ, ਦੁਰਮਤ ਮੈਲ ਮਿਟਾਈਆ। ਘਰ ਸੁਆਮੀ ਤਕਣਾ ਸੱਜਣਾ, ਗ੍ਰਹਿ ਮੰਦਰ ਖ਼ੁਸ਼ੀ ਵਖਾਈਆ। ਜਿਸ ਦਾ ਦੀਪਕ ਜੋਤੀ ਜਗਣਾ, ਨੂਰ ਨੂਰ ਚਮਕਾਈਆ। ਉਹ ਦਰਸ਼ਨ ਦੇਵੇ ਉਪਰ ਸ਼ਾਹ ਰਗਨਾ, ਨੌ ਦੁਆਰੇ ਡੇਰਾ ਢਾਹੀਆ। ਜਿਸ ਦਾ ਸ਼ਬਦ ਅਨਾਦੀ ਨਦਨਾ, ਬਿਨ ਰਸਨਾ ਦਏ ਸਮਝਾਈਆ। ਉਹ ਗੋਪਾਲ ਮੂਰਤ ਮਦਨਾ, ਜੋਤੀ ਜਾਤਾ ਇਕ ਅਖਵਾਈਆ। ਜਿਹੜਾ ਲਭਿਆਂ ਕਿਸੇ ਨਹੀਂ ਲਭਣਾ, ਖੋਜਿਆਂ ਹੱਥ ਕਿਸੇ ਨਾ ਆਈਆ। ਉਹਦਾ ਲੇਖਾ ਨਾਲ ਆਅਲਾ ਅਦਨਾ, ਸ਼ਾਹ ਸੁਲਤਾਨਾਂ ਵੇਖ ਵਖਾਈਆ। ਜਿਸ ਦਾ ਡੰਕਾ ਨਾਮ ਵਜਣਾ, ਦੋ ਜਹਾਨਾਂ ਕਰੇ ਸ਼ਨਵਾਈਆ। ਉਹ ਭਗਤਾਂ ਰਖੇ ਲਜਣਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਚ ਦਾ ਪ੍ਰੇਮ ਆਪ ਸਮਝਾਈਆ। ਧਰਨੀ ਕਹੇ ਜਨ ਭਗਤੋਂ ਮੇਰੀ ਅੱਜ ਦੀ ਖ਼ੁਸ਼ੀਆਂ ਵਾਲੀ ਦਿਹਾੜੀ, ਦਿਉਹਾੜੀ ਖ਼ੁਸ਼ੀ ਬਣਾਈਆ। ਉਹ ਵੇਖ ਲਓ ਰੋਂਦੀ ਫਿਰਦੀ ਮੌਤ ਲਾੜੀ, ਨੇਤਰ ਨੈਣਾ ਨੀਰ ਵਹਾਈਆ। ਲੇਖਾ ਤਕਦੀ ਅਸ਼ਟਭੁਜ ਦਾ ਝਾੜ ਨਾਲ ਝਾੜੀ, ਬਨ ਖੋਜੇ ਚਾਈਂ ਚਾਈਂਆ। ਜਿਸ ਦਾ ਲਹਿਣਾ ਦੇਣਾ ਨਾਲ ਬਹੱਤਰ ਨਾੜੀ, ਤਨ ਵਜੂਦਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰੋ ਆਓ ਮਿਲਕੇ ਕਰੀਏ ਸਲਾਹ, ਮਸ਼ਵਰਾ ਹਕ ਹਕ ਸੁਣਾਈਆ। ਇਕੋ ਸਾਰੇ ਲੱਭੀਏ ਮਲਾਹ, ਬੇੜਾ ਇਕੋ ਕੰਧ ਟਿਕਾਈਆ। ਇਕੋ ਸਭ ਦਾ ਸਾਂਝਾ ਹੋਵੇ ਰਾਹ, ਰਹਿਬਰ ਹੋਵੇ ਨੂਰ ਅਲਾਹੀਆ। ਇਕੋ ਕਲਮਾ ਦਏ ਸਮਝਾ, ਇਕੋ ਨਾਮ ਕਰੇ ਸ਼ਨਵਾਈਆ। ਜਿਸ ਨੂੰ ਸਭ ਨੇ ਕਿਹਾ ਵਾਹ ਵਾਹ, ਵਾਹਿਗੁਰੂ ਅੱਲਾ ਰਾਮ ਤੇਰੀ ਬੇਪਰਵਾਹੀਆ। ਜੋ ਮਾਲਕ ਖ਼ਾਲਕ ਕਦੇ ਨਾ ਹੋਵੇ ਜੁਦਾ, ਜੁਜ਼ ਵਖਰਾ ਵੰਡ ਨਾ ਕੋਇ ਵੰਡਾਈਆ। ਜੁਗ ਬਦਲਣਾ ਜਿਸ ਦੀ ਅਦਾ, ਆਦਤ ਵਿਚ ਅਬਾਦਤ ਸਭ ਨੂੰ ਦਏ ਸਮਝਾਈਆ। ਕਵਣ ਸਭ ਦਾ ਹੋਵੇ ਦਿਲਰੁਬਾ, ਮਹਿਬੂਬ ਕਵਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਗੁਰਦੇਵਾ ਗੁਰ ਗੁਰ ਸੇਵ ਕਮਾਈਆ। ਮੇਰੇ ਕੋਲ ਲੇਖਾ ਜੋ ਲਿਖਾਏ ਅਲਖ ਅਭੇਵਾ, ਅਗੰਮ ਅਗੋਚਰ ਆਪ ਦ੍ਰਿੜਾਈਆ। ਜਿਸ ਨੂੰ ਸਾਰੇ ਮੰਨਦੇ ਦੇਵੀ ਦੇਵਾ, ਦੇਵ ਆਤਮਾ ਸੰਗ ਬਣਾਈਆ। ਜੋ ਵਸੇ ਧਾਮ ਨਿਹਚਲ ਨਿਹਕੇਵਾ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦੀ ਸਿਫ਼ਤ ਕਰ ਨਾ ਸਕੇ ਜਿਹਵਾ, ਅੱਖਰ ਨਾ ਕੋਇ ਚਤੁਰਾਈਆ। ਉਹ ਦੇਵਣਹਾਰਾ ਸਭ ਨੂੰ ਮੇਵਾ, ਨਾਮ ਅਗੰਮਾ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖੀ ਆਪਣੀ ਕਿਤਾਬ, ਕੁਤਬਖ਼ਾਨਿਆਂ ਬਾਹਰ ਧਿਆਨ ਲਗਾਈਆ। ਜਿਸ ਵਿਚ ਸਾਡਾ ਜਗਤ ਹਿਸਾਬ, ਲੇਖਾ ਦੀਨ ਦੁਨੀ ਦ੍ਰਿੜਾਈਆ। ਜੋ ਹੁਕਮ ਸੰਦੇਸ਼ੇ ਦਿਤੇ ਮਿਤਰ ਅਹਿਬਾਬ, ਹਰਿ ਕਰਤੇ ਆਪ ਜਣਾਈਆ। ਜਿਸ ਦੀ ਅੰਤਰ ਨਿਰੰਤਰ ਵਜੀ ਰਬਾਬ, ਸੁਰ ਤਾਲ ਸ਼ਬਦ ਸ਼ਨਵਾਈਆ। ਜਿਸ ਦਾ ਹੁਕਮ ਬੋਧ ਅਗਾਧ, ਬੁਧੀ ਤੋਂ ਬਾਹਰ ਦ੍ਰਿੜਾਈਆ । ਉਹ ਮੰਗਣਹਾਰਾ ਅੰਤ ਜਵਾਬ, ਜਵਾਬ ਤਲਬੀ ਵਿਚ ਰਖਾਈਆ। ਜਿਸ ਦਾ ਦੀਨ ਦੁਨੀ ਲੈਂਦੀ ਰਹੀ ਖ਼ੁਆਬ, ਬਿਨ ਆਸਾ ਜਗਤ ਜਣਾਈਆ। ਜਿਸ ਦਾ ਜਲਵਾ ਨੂਰ ਮਹਿਤਾਬ, ਦੋ ਜਹਾਨਾ ਕਰੇ ਰੁਸ਼ਨਾਈਆ। ਜੋ ਦੇਵਣਹਾਰਾ ਹਯਾਤੇ ਆਬ, ਅੰਮ੍ਰਿਤ ਰਸ ਚਖਾਈਆ। ਜੋ ਆਇਆ ਅਵਤਾਰ ਪੈਗ਼ੰਬਰਾਂ ਗੁਰੂਆਂ ਬਾਅਦ, ਜਗਤ ਜਹਾਨ ਲੇਖਾ ਦਏ ਚੁਕਾਈਆ। ਜਿਸ ਦੀਨ ਦੁਨੀ ਦੀਨ ਮਜ਼੍ਹਬ ਤੋਂ ਕਰਨੀ ਆਜ਼ਾਦ, ਜ਼ਾਤ ਪਾਤ ਦਾ ਪੰਧ ਮੁਕਾਈਆ। ਜਿਸ ਨੇ ਰਚਨਾ ਰਚੀ ਆਦਿ, ਅੰਤ ਦਾ ਲੇਖਾ ਦਏ ਸਮਝਾਈਆ । ਸੋ ਮੋਹਣ ਮਾਧਵ ਮਾਧ, ਮਧੁਰ ਧੁਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਦਰਸਾਈਆ। ਨਾਰਦ ਕਹੇ ਮੇਰੇ ਸਾਹਿਬ ਸ੍ਰੀ ਸਿਰਤਾਜੋ, ਤਖ਼ਤ ਨਿਵਾਸੀਓ ਦਿਉ ਜਣਾਈਆ । ਦੀਨ ਦੁਨੀ ਵਿਚ ਖ਼ੁਸ਼ੀਆਂ ਨਾਲ ਭਾਜੋ, ਨੌ ਖੰਡ ਪ੍ਰਿਥਮੀ ਵੇਖੋ ਚਾਈਂ ਚਾਈਂਆ। ਦੀਨ ਮਜ਼੍ਹਬ ਆਪਣਾ ਤਕੋ ਸਮਾਜੋ, ਅਵਤਾਰ ਪੈਗ਼ੰਬਰ ਗੁਰੂ ਧਿਆਨ ਲਗਾਈਆ। ਜੋ ਦੱਸ ਕੇ ਆਏ ਰਿਵਾਜੋ, ਸ਼ਰਅ ਸ਼ਰਅ
ਨਾਲ ਸਮਝਾਈਆ। ਉਸ ਦਾ ਕਿਉਂ ਮਿਲਿਆ ਜਵਾਬੋ, ਭੁੱਲੀ ਖ਼ਲਕ ਖ਼ੁਦਾਈਆ। ਤੁਹਾਡਾ ਸਭ ਦਾ ਇਸ਼ਾਰਾ ਸਰਗੁਣ ਧਾਰ ਘਰ ਆਵੇ ਤਾਬੋ, ਤਾਬਿਆਦਾਰੀ ਨਜ਼ਰ ਕੋਇ ਨਾ ਆਈਆ। ਜਿਸਦਾ ਖੇਲ ਦੀਨ ਦੁਨੀ ਵੇਖੇ ਅਜ਼ਾਬੋ, ਅਜ਼ਲ ਦਾ ਲੇਖਾ ਆਪਣੇ ਹੱਥ ਰਖਾਈਆ। ਸਾਰੇ ਉਠ ਉਠ ਬਿਨ ਕ਼ਦਮ ਤੋਂ ਭਾਗੋ, ਭੱਜੋ ਵਾਹੋ ਦਾਹੀਆ। ਕਿਉਂ ਸਤਿ ਧਰਮ ਦਾ ਬੁਝਿਆ ਚਰਾਗ਼ੋ, ਦੀਪਕ ਜੋਤ ਨਾ ਕੋਇ ਰੁਸ਼ਨਾਈਆ। ਕਿਉਂ ਹਿੰਦੂ ਮੁਸਲਿਮ ਸਿੱਖ ਈਸਾਈ ਬਣ ਗਏ ਹੰਸ ਕਾਗੋ, ਬੁਧੀ ਕਾਗ ਵਾਂਗ ਕੁਰਲਾਈਆ। ਤ੍ਰੈਗੁਣ ਮਾਇਆ ਲੱਗੀ ਆਗੋ, ਜਗਤ ਸਕੇ ਨਾ ਕੋਇ ਬੁਝਾਈਆ। ਦੀਨ ਦੁਨੀ ਦੇ ਸ਼ਾਹ ਨਵਾਬੋ, ਆਪਣੀ ਲਉ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹੁਕਮ ਸੰਦੇਸ਼ਾ ਹਕਾ, ਹਕ਼ੀਕ਼ਤ ਨਾਲ ਜਣਾਈਆ। ਅਸਾਂ ਦੀਨ ਮਜ਼੍ਹਬ ਆਪਣਾ ਤਕਾ, ਬਿਨ ਨੈਣਾ ਨੈਣ ਉਠਾਈਆ। ਕਿਸੇ ਦਾ ਅੰਤਸ਼ਕਰਨ ਰਿਹਾ ਨਾ ਪੱਕਾ, ਸਚ ਵਿਚ ਨਾ ਕੋਇ ਸਮਾਈਆ। ਫਿਰੀ ਦਰੋਹੀ ਮਦੀਨਾ ਮੱਕਾ, ਕਾਅਬੇ ਕਰਨ ਸ਼ਨਵਾਈਆ। ਲਹਿਣਾ ਤਕਿਆ ਬੂਰਾ ਕੱਕਾ, ਹਜ਼ਰਤ ਈਸਾ ਰਿਹਾ ਦ੍ਰਿੜਾਈਆ। ਮੂਸਾ ਕਹੇ ਮੇਰੀ ਕ਼ੀਮਤ ਰਹੀ ਨਾ ਟਕਾ, ਹੱਟੋ ਹੱਟ ਵਿਕਾਈਆ। ਅਵਤਾਰ ਕਹਿਣ ਜਗਤ ਦਾ ਖੇਲ ਬਾਜ਼ੀਗਰ ਨਟਾ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਸ੍ਰਿਸ਼ਟੀ ਸ਼੍ਰਿਸ਼ਟੀ ਨਾਲ ਹੋਣੀ ਵਟਾ, ਜ਼ੀਰੋ ਰੂਪ ਦਿਸੇ ਖ਼ਲਕ ਖ਼ੁਦਾਈਆ। ਨਾਲੇ ਆਪਣਾ ਆਪਣਾ ਕੱਢਕੇ ਵੇਖਣ ਪੱਟਾ, ਪਟਨੇ ਵਾਲਾ ਨਾਲ ਮਿਲਾਈਆ। ਵੇਖੋ ਸਭ ਦਾ ਵਕ਼ਤ ਜਾਂਦਾ ਟੱਪਾ, ਸਦੀ ਬੀਸਵੀਂ ਚੌਧਵੀਂ ਨਾਲ ਮਿਲਾਈਆ। ਦੀਨ ਮਜ਼੍ਹਬ ਦਾ ਜ਼ਰੂਰ ਪਵੇਗਾ ਰੱਟਾ, ਝਗੜਾ ਸਕੇ ਨਾ ਕੋਇ ਚੁਕਾਈਆ। ਸਭ ਤੋਂ ਛੇਤੀ ਸਭ ਤੋਂ ਜਲਦੀ ਸ਼੍ਰਿਸ਼ਟੀ ਅੰਦਰ ਉਡਣਾ ਘੱਟਾ, ਧੂੜੀ ਖ਼ਾਕ ਨਾ ਕੋਇ ਰਮਾਈਆ। ਸਭ ਦਾ ਲੇਖਾ ਮੁਕਣਾ ਇਕੱਠਾ, ਵਖਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਕਲਜੁਗ ਨੂੰ ਲਓ ਸਦ, ਸੱਦਾ ਨਾਮ ਜਣਾਈਆ। ਹਦੂਦਾਂ ਖੋਜ ਖੁਜਾਈਆ। ਕਿਹੜੀ ਪਵਿਤ੍ਰ ਰਹਿਣ ਦਿਤੀ ਯਦ, ਯਾਦਵ ਬੰਸੀ ਗਿਆ ਸਮਝਾਈਆ। ਪਿਛਲੇ ਜੁਗ ਕੇਤੇ ਗਏ ਲਦ, ਆਪ ਆਪਣਾ ਪੰਧ ਮੁਕਾਈਆ। ਸਾਰੇ ਖ਼ੁਸ਼ੀਆਂ ਵਿਚ ਹੋਵੋ ਗਦ ਗਦ, ਸੋਹਣੇ ਢੋਲੇ ਗਾਈਆ। ਜਗਤ ਖ਼ੁਮਾਰੀ ਵੇਖੋ ਮਦਿ, ਮਧੁਰ ਧੁਨ ਗਏ ਭੁਲਾਈਆ। ਆਪਣੇ ਮੁਰੀਦ ਸਿੱਖ ਮੁਰਸ਼ਦ ਲਓ ਲਭ, ਖੋਜੋ ਥਾਉਂ ਥਾਈਂਆ। ਉਲਟੀ ਦਿਸੇ ਕਿਸੇ ਨਾ ਕਵਲ ਨਭ, ਅੰਮਿਉਂ ਰਸ ਨਾ ਕੋਇ ਚੁਆਈਆ। ਪੰਚ ਵਿਕਾਰੇ ਸਭ ਨੂੰ ਲਿਆ ਦਬ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਆਤਮ ਪਰਮਾਤਮ ਧਾਰ ਹੋਈ ਅੱਡ, ਸਗਲਾ ਸੰਗ ਨਾ ਕੋਇ ਰਖਾਈਆ। ਪਰਕਾਸ਼ ਦਿਸੇ ਨਾ ਅੰਧੇਰੀ ਖੱਡ, ਨੂਰੀ ਚੰਦ ਨਾ ਕੋਇ ਚਮਕਾਈਆ। ਸਚ ਲਡਾਏ ਕੋਈ ਨਾ ਲਡ, ਗੋਦੀ ਗੋਦ ਨਾ ਕੋਇ ਉਠਾਈਆ । ਤੁਹਾਡੇ ਸਿੱਖ ਮੁਰੀਦ ਤੁਹਾਨੂੰ ਗਏ ਛਡ, ਨਾਤਾ ਦੀਨ ਦੁਨੀ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਚਾ ਆਪ ਦਰਸਾਈਆ। ਧਰਨੀ ਕਹੇ ਪਹਿਲੇ ਮੇਰੀ ਸੁਣੋ ਪੁਕਾਰ, ਕੂਕ ਕੂਕ ਸੁਣਾਈਆ। ਜੇ ਨਿਰਗੁਣ ਸਰਗੁਣ ਧਾਰ ਤੁਸੀਂ ਅਵਤਾਰ, ਤੇਈ ਆਪਣਾ ਸੰਗ ਬਣਾਈਆ। ਜੇ ਹਜ਼ਰਤ ਈਸਾ ਮੂਸਾ ਮੁਹੰਮਦ ਬਣ ਗਏ ਯਾਰ, ਯਰਾਨਾ ਜਗਤ ਜੁਗਤ ਜਣਾਈਆ। ਜੇ ਨਾਨਕ ਗੋਬਿੰਦ
ਏਕ ਜੋਤ ਉਜਿਆਰ, ਨੂਰ ਨੂਰਾਨਾ ਡਗਮਗਾਈਆ। ਜੇ ਸਤਿਗੁਰ ਸ਼ਬਦ ਸਭ ਦਾ ਮੀਤ ਮੁਰਾਰ, ਸਾਜਣ ਇਕ ਅਖਵਾਈਆ। ਸਾਰੇ ਉਸ ਦਾ ਬੋਲੋ ਜੈਕਾਰ, ਤੂੰ ਹੀ ਪਿਤਾ ਤੂੰ ਹੀ ਮਾਈਆ। ਤੂੰ ਹੀ ਖ਼ਾਲਕ ਪਰਵਰਦਿਗਾਰ, ਨੂਰ ਨੁਰਾਨਾ ਨੂਰ ਅਲਾਹੀਆ। ਤੂੰ ਹੀ ਸਾਹਿਬ ਨਰ ਨਿਰੰਕਾਰ, ਨਿਰਗੁਣ ਨਿਰਵੈਰ ਇਕ ਅਖਵਾਈਆ । ਅਸੀਂ ਤੇਰੇ ਬਰਖ਼ੁਰਦਾਰ, ਸਤਿਜੁਗ ਤਰੇਤਾ ਦੁਆਪਰ ਸੇਵ ਕਮਾਈਆ। ਤੇਰੇ ਨਾਮ ਕਲਮੇ ਦਿਤੇ ਉਚਾਰ, ਸ਼ਾਸਤਰ ਹੁਕਮ ਨਾਲ ਸਮਝਾਈਆ। ਤੂੰ ਪਾਵਣਹਾਰਾ ਸਾਰ, ਵੇਖਣਹਾਰਾ ਥਾਉਂ ਥਾਈਂਆ। ਕੀ ਹੋਇਆ ਜੇ ਸ਼੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋ ਗਈ ਗੁਨਾਹਗਾਰ, ਐਬਾਂ ਭਰੀ ਲੋਕਾਈਆ। ਤੂੰ ਵੇਖੇ ਵਿਗਸੇ ਪਾਵੇਂ ਸਾਰ, ਵੇਖਣਹਾਰ ਤੇਰੀ ਵਡਿਆਈਆ। ਅਸੀਂ ਭਵਿਖਤਾਂ ਵਿਚ ਲਿਖਤਾਂ ਵਿਚ ਤੇਰਾ ਹੁਕਮ ਸੰਦੇਸਾ ਆਏ ਉਚਾਰ, ਪੇਸ਼ੀਨਗੋਈਆਂ ਨਾਲ ਸ਼ਨਵਾਈਆ। ਕਲਜੁਗ ਅੰਤ ਆਏ ਕਲ ਕਲਕੀ ਅਵਤਾਰ, ਨਿਹਕਲੰਕਾ ਰੂਪ ਵਟਾਈਆ। ਅਮਾਮ ਅਮਾਮਾ ਹੋਏ ਜ਼ਾਹਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਅਸੀਂ ਸਾਰੇ ਤੇਰੇ ਤਾਬਿਆਦਾਰ, ਖ਼ਾਦਮ ਹੋ ਕੇ ਖ਼ਿਦਮਤ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ। ਨਾਰਦ ਕਹੇ ਮੈਂ ਲਿਆਇਆ ਖ਼ਬਰਾਂ ਅਗੰਮੀਆਂ, ਅਗੰਮੜੇ ਦਿਤੀ ਵਡਿਆਈਆ। ਜਿਹੜੀਆਂ ਧਾਰਾਂ ਧਾਰ ਵਿਚੋਂ ਕਿਸੇ ਨਾ ਜੰਮੀਆਂ, ਜਗਤ ਨਿਸ਼ਾਨ ਨਾ ਕੋਇ ਵਖਾਈਆ। ਉਸ ਵਿਚ ਖੇਲਾਂ ਦਿਸਣ ਨਵੀਆਂ, ਨੌਵਾਂ ਖੰਡਾਂ ਖੰਡਾਂ ਦ੍ਰਿੜਾਈਆ। ਜਿਹੜੀ ਸਾਰ ਪਾਈ ਨਹੀਂ ਚਾਰ ਜੁਗ ਦੇ ਕਵੀਆਂ, ਅੱਖਰਾਂ ਨਾਲ ਅੱਖਰ ਸਲਾਹੀਆ। ਉਹ ਲੇਖਾ ਜਾਣੇ ਨਿਰਗੁਣ ਧਾਰ ਅਵਤਾਰ ਚਵੀਆਂ, ਚੌਬੀਸਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰੋ ਆਓ ਤਕੀਏ ਨਵੀਂ ਰੀਤੀ, ਰੀਤੀਵਾਨ ਕੀ ਸਮਝਾਈਆ । ਜਿਸ ਦਾ ਲੇਖਾ ਮੰਦਰ ਮਸੀਤੀ, ਮੰਦਰ ਮਠਾਂ ਸੰਗ ਬਣਾਈਆ। ਜਿਸ ਦਾ ਖੇਲ ਤ੍ਰੈਗੁਣ ਅਤੀਤੀ, ਤ੍ਰੈਭਵਣ ਕੀ ਆਪਣਾ ਹੁਕਮ ਸਮਝਾਈਆ। ਜਿਸ ਲੱਖ ਚੁਰਾਸੀ ਪਰਖਣੀ ਨੀਤੀ, ਨੀਤੀਵਾਨ ਇਕ ਅਖਵਾਈਆ। ਜਿਸ ਦੀ ਯਾਦ ਵਿਚ ਯਾਦ ਪੁਰਾਣੀ ਬੀਤੀ, ਜੁਗ ਚੌਕੜੀ ਦੇਣ ਗਵਾਹੀਆ। ਜਿਸ ਦੇ ਪਿਆਰ ਵਿਚ ਅੱਖੀ ਮੀਟੀ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਸੋ ਖੇਲ ਕਰੇ ਅਨਡੀਠੀ, ਅਨਡਿਠੜਾ ਹੁਕਮ ਵਰਤਾਈਆ। ਜਿਸ ਦੀ ਧਾਰ ਸਭ ਨੇ ਮੰਨੀ ਮੀਠੀ, ਹੁਕਮ ਵਿਚ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰੋ ਓ ਗੁਰੂ ਸਾਹਿਬਾਨੋ ਮੇਰੀ ਇਕੋ ਇਕ ਅਵਾਜ਼, ਬਿਨ ਰਸਨਾ ਜਿਹਵਾ ਦਿਆਂ ਸੁਣਾਈਆ। ਆਪਣੇ ਸਾਹਿਬ ਦਾ ਵੇਖੋ ਰਾਜ਼, ਕੀ ਰਾਜ਼ਕ ਰਿਜ਼ਕ ਰਹੀਮ ਰਿਹਾ ਖੁਲ੍ਹਾਈਆ। ਜਿਸ ਦੇ ਉਤੇ ਤੁਹਾਨੂੰ ਸਭ ਨੂੰ ਨਾਜ਼, ਸੱਯਦਿਆਂ ਵਿਚ ਸੀਸ ਝੁਕਾਈਆ। ਉਸ ਦਾ ਨਵਾਂ ਤਕ ਲਓ ਰਿਵਾਜ, ਕੀ ਆਪਣੀ ਬਣਤ ਬਣਾਈਆ। ਕੀ ਕਰੇ ਅਗੰਮਾ ਕਾਜ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੂੰ ਸਭ ਨੇ ਮੰਨਿਆ ਗੁਰੂ ਮਹਾਰਾਜ, ਮਹਿਬੂਬ ਨੂਰ ਅਲਾਹੀਆ। ਉਹ ਜੋਤੀ ਜਾਤਾ ਪੁਰਖ ਬਿਧਾਤਾ ਸੀਸ ਜਗਦੀਸ ਰਖ ਕੇ ਤਾਜ, ਤਾਜਾਂ ਵਾਲਿਆਂ ਕਰੇ ਸਫ਼ਾਈਆ। ਨਿਗਾਹ ਮਾਰ ਲਓ ਬਿਨ ਨੇਤਰਾਂ ਤਨ ਵਜੂਦ ਦੇਸ ਮਾਝ, ਬਿਨ ਅੱਖੀਆਂ ਅੱਖ ਖੁਲ੍ਹਾਈਆ। ਬਿਨ ਰਸਨਾ ਗਾਵੋ ਰਾਗ, ਢੋਲੇ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
ਹਰਿ, ਸਚ ਦਾ ਸਾਹਿਬ ਅਗੰਮ ਅਥਾਹੀਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਸਾਹਿਬ ਦਾ ਕੰਮ, ਕਰਮ ਕਾਂਡ ਦੀ ਲੋੜ ਨਾ ਕੋਇ ਰਖਾਈਆ। ਜੋ ਲੇਖਾ ਜਾਣੇ ਆਤਮ ਧਾਰ ਬ੍ਰਹਮ, ਪਾਰਬ੍ਰਹਮ ਨੂਰ ਅਲਾਹੀਆ। ਜਨ ਭਗਤਾਂ ਲੇਖੇ ਲਾਏ ਬਿਨਾ ਸਵਾਸ ਤੋਂ ਦਮ, ਦਾਮਨਗੀਰ ਆਪ ਹੋ ਜਾਈਆ। ਲਹਿਣਾ ਦੇਣਾ ਚੁਕਾਏ ਕਾਇਆ ਮਾਟੀ ਚੰਮੜੀ ਚੰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਰੈਣ ਅੰਧੇਰੀ ਰਹਿਣ ਨਾ ਦੇਵੇ ਸ਼ਮ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਅੰਦਰੋਂ ਕੱਢਕੇ ਕੂੜ ਕੂੜਿਆਰ ਦਾ ਗ਼ਮ, ਗ਼ਮਖ਼ਾਰ ਹੋਏ ਸਹਾਈਆ। ਸਾਰੀ ਮਾਨਵ ਜ਼ਾਤੀ ਇਕੋ ਸਮਝਾ ਕੇ ਧਰਮ, ਦੀਨ ਮਜ਼੍ਹਬ ਦਾ ਪੰਧ ਮੁਕਾਈਆ । ਸਤਿਗੁਰ ਸ਼ਬਦ ਸ਼ਬਦ ਦੇ ਘਰ ਦੇ ਕੇ ਜਰਮ, ਆਪ ਬਣੇ ਜਣੇਂਦੀ ਮਾਈਆ। ਜਿਸ ਨੂੰ ਸਭ ਨੇ ਮੰਨਿਆ ਪੁਰਖ ਪਰਮ, ਪਤਿਪਰਮੇਸ਼ਵਰ ਇਕ ਅਖਵਾਈਆ। ਦੀਨਾਂ ਮਜ਼੍ਹਬਾਂ ਦੇ ਕੱਢਕੇ ਵਿਚੋਂ ਭਰਮ, ਭਾਂਡੇ ਕੂੜ ਰਿਹਾ ਭੰਨਾਈਆ। ਇਕੋ ਪ੍ਰੀਤਮ ਦੱਸ ਕੇ ਪ੍ਰੀਤ ਚਰਨ, ਚਰਨੋਦਕ ਜਾਮ ਪਿਆਈਆ। ਨੇਤਰ ਖੋਲ੍ਹ ਕੇ ਹਰਨ ਫਰਨ ਨਿਜ ਲੋਚਨ ਕਰੇ ਰੁਸ਼ਨਾਈਆ। ਜੋ ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਨ, ਪਾਰਬ੍ਰਹਮ ਬ੍ਰਹਮ ਨਾਲ ਮਿਲਾਈਆ। ਬਿਨ ਪੌੜੀ ਡੰਡੇ ਮੰਜ਼ਲ ਚੜ੍ਹਨ, ਦਰਗਾਹ ਸਾਚੀ ਸਚਖੰਡ ਦਏ ਵਡਿਆਈਆ। ਉਹ ਆ ਗਿਆ ਨਵਾਂ ਘਾੜਨ ਘੜਨ, ਘੜਨ ਭੰਨਣਹਾਰ ਆਪਣਾ ਹੁਕਮ ਵਰਤਾਈਆ। ਜਿਸ ਝਗੜਾ ਮੁਕਾਉਣਾ ਸੀਸ ਧੜਨ, ਵਜੂਦਾਂ ਵੰਡ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰੋ ਮੈਨੂੰ ਖ਼ੁਸ਼ੀਆਂ ਵਿਚ ਆਉਂਦਾ ਹਾਸਾ, ਹਸ ਕੇ ਦਿਆਂ ਜਣਾਈਆ। ਆਓ ਰਲ ਮਿਲ ਕੇ ਜਗਤ ਵੇਖੀਏ ਤਮਾਸ਼ਾ, ਚਾਰੋਂ ਕੁੰਟ ਧਿਆਨ ਲਗਾਈਆ। ਫੇਰ ਵੇਖੋ ਕਿਸ ਦੇ ਅੰਦਰ ਪੁਰਖ ਅਬਿਨਾਸ਼ ਦਾ ਵਾਸਾ, ਘਰ ਮੰਦਰ ਬੈਠਾ ਡੇਰਾ ਲਾਈਆ। ਕਿਸ ਗ੍ਰਹਿ ਪਾਵੇ ਆਪਣੀ ਰਾਸਾ, ਬਿਨ ਗੋਪੀ ਕਾਹਨ ਨਾਚ ਨਚਾਈਆ। ਕਿਸ ਤਰਹ ਨਾਮ ਜਪਾਏ ਸਵਾਸ ਸਵਾਸਾ, ਸਾਹ ਸਾਹ ਵਿਚ ਸਮਾਈਆ। ਨਾਲੇ ਨਿਗਾਹ ਮਾਰੋ ਧਰਤੀ ਉਤੇ ਆਕਾਸ਼ਾ, ਗਗਨ ਗਗਨੰਤਰ ਖੋਜ ਖੁਜਾਈਆ। ਜਿਸ ਨੂੰ ਕਹਿੰਦੇ ਪੁਰਖ ਅਬਿਨਾਸ਼ਾ, ਪੁਰਖ ਅਕਾਲ ਅਗੰਮ ਅਥਾਹੀਆ। ਜੋ ਆਦਿ ਜੁਗਾਦੀ ਦਾਸੀ ਦਾਸਾ, ਨਿਤ ਨਵਿਤ ਸੇਵ ਕਮਾਈਆ। ਕਵਣ ਧਾਮ ਗ੍ਰਹਿ ਕੂਟ ਉਸ ਦਾ ਪਰਕਾਸ਼ਾ, ਕਵਣ ਮੰਦਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਆਪ ਸਮਝਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋ ਇਕ ਨਵੀਂ ਸੁਣੋ ਕਹਾਣੀ, ਕਹਾਵਤ ਗ੍ਰੰਥ ਨਾ ਕੋਇ ਜਣਾਈਆ। ਇਹ ਕੋਈ ਸ਼ਾਸਤਰਾਂ ਵਾਲੀ ਨਹੀਂ ਬਾਣੀ, ਸਿਫ਼ਤਾਂ ਨਾਲ ਨਾ ਸਿਫ਼ਤ ਸਲਾਹੀਆ। ਇਹ ਕੋਈ ਤੀਰਥਾਂ ਵਾਲਾ ਨਹੀਂ ਪਾਣੀ, ਅੱਠਾਂ ਸੱਠਾਂ ਸੋਭਾ ਪਾਈਆ। ਇਹ ਕੋਈ ਜਗਤ ਜਹਾਨ ਦਾ ਨਹੀਂ ਹਾਣੀ, ਜੋਬਨਵੰਤਾ ਰੂਪ ਅਨੂਪ ਚਮਕਾਈਆ। ਇਹਦਾ ਲੇਖਾ ਨਹੀਂ ਕੋਈ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਇਹਦਾ ਨਾਤਾ ਨਹੀਂ ਚਾਰ ਬਾਣੀ, ਪਰਾ ਪਸੰਤੀ ਮਧਮ ਬੈਖਰੀ ਰਾਗ ਨਾ ਕੋਇ ਸੁਣਾਈਆ। ਇਹਦਾ ਪਿਆਰ ਨਹੀਂ ਨਾਲ ਕਿਸੇ ਸੁਆਣੀ, ਮਿਤਰ ਪਿਆਰਾ ਨਾ ਕੋਇ ਅਖਵਾਈਆ। ਇਹਦਾ ਲਹਿਣਾ ਦੇਣਾ ਨਾਲ ਮੰਜ਼ਲ ਰੂਹਾਨੀ, ਰੂਹ ਬੁਤ ਨਾਲ ਮਿਲਾਈਆ। ਇਹ ਮਿਤਰਾਂ ਦਾ ਮਿਤਰ ਤੇ ਸਭ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਆਪਣੇ ਭਵਿਖਤ ਵੇਖੋ ਤੇ ਨਾਲੇ ਵੇਖੋ ਇਸਦੀ ਨਵੀਂ ਨਿਸ਼ਾਨੀ, ਜੋ ਨਿਸ਼ਾਨੇ ਦੀਨ ਦੁਨੀ ਬਦਲਾਈਆ।
ਇਹਦੀ ਮੰਜ਼ਲ ਤਕੋ ਆਸਾਨੀ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਜਿਸ ਦੇ ਪਿਛੇ ਦੇ ਕੇ ਆਏ ਕ਼ੁਰਬਾਨੀ, ਕਰਬਲਿਆਂ ਦਾ ਮਾਲਕ ਲੇਖਾ ਜਾਣੇ ਥਾਉਂ ਥਾਈਂਆ। ਜਿਸ ਨੂੰ ਨੂਰੀ ਅਲਾਹ ਕਹਿੰਦੇ ਅਸਮਾਨੀ, ਇਸਮ ਆਜ਼ਮ ਮੰਨ ਕੇ ਸੀਸ ਨਿਵਾਈਆ। ਉਸ ਦਾ ਇਕੋ ਹੁਕਮ ਕਲਮਾ ਮਜ਼ੀਉਲ ਦੁਜ਼ਾਉ ਕੌਜ਼ੀ ਸ਼ੰਬਾਏ ਮੁਫ਼ਲਜ਼ਾ ਹੰਬਾ ਦਵੀ ਕੋਤਲ ਕੰਮਬਾ ਵਿਸਤਲ ਤੁਜ਼ਾ ਮਾਜ਼ੀ ਚਸ਼ਮੇ ਨਜ਼ੂ ਨੂਰੇ ਖ਼ੁਦਾ ਅਮੀਵਲ ਦੁਆ ਮੁਹੰਮਦੇ ਰਜ਼ਾ ਰਸੂਲਾਏ ਵਹੀ ਵਹੀ ਵਜ਼ਲਦਾ ਜਸਤਮਲ ਮੁਹੰਮਦੇ ਬੇਐਬ ਬੇਐਬ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਸਚ ਸਮਝਾਈਆ। ਗੁਰੂ ਅਵਤਾਰ ਪੈਗ਼ੰਬਰ ਕਹਿਣ ਸਾਡਾ ਇਕੋ ਇਕ ਵਿਚਾਰ, ਵਿਚਰ ਕੇ ਦਈਏ ਜਣਾਈਆ। ਨਾਰਦਾ ਜਿਸ ਦੀ ਕਰਦੇ ਆਏ ਗੁਫ਼ਤਾਰ, ਗੁਫ਼ਤ ਸ਼ਨੀਦ ਸ਼ਨਵਾਈਆ। ਜਿਸ ਦੀ ਜੁਗ ਚੌਕੜੀ ਦੱਸਦੇ ਆਏ ਰਫ਼ਤਾਰ, ਭੱਜੇ ਵਾਹੋ ਦਾਹੀਆ। ਜੋ ਮਿਤਰ ਪਿਆਰਾ ਸਭ ਦਾ ਸਾਂਝਾ ਯਾਰ, ਯਾਰੜਾ ਇਕ ਅਖਵਾਈਆ। ਉਸੇ ਦੇ ਨਾਮ ਦੱਸੇ ਵਿਚ ਸੰਸਾਰ, ਢੋਲੇ ਸਿਫ਼ਤਾਂ ਵਿਚ ਗਾਈਆ। ਉਸੇ ਦੇ ਹੁਕਮ ਵਿਚ ਖੰਡੇ ਖੜਗ ਚਮਕਾਏ ਹੱਥ ਪਕੜੀ ਤਲਵਾਰ, ਤੀਰ ਤਰਕਸ਼ਾਂ ਨਾਲ ਸੁਹਾਈਆ। ਅਸੀਂ ਜੁਗ ਜੁਗ ਦੇ ਸੇਵਾਦਾਰ, ਸੇਵਾ ਕੀਤੀ ਚਾਈਂ ਚਾਈਂਆ। ਸਾਡਾ ਵਕ਼ਤ ਸੁਹੰਜਣਾ ਹੋਣਾ ਪਾਰ, ਸਦੀ ਚੌਧਵੀਂ ਪੰਧ ਮੁਕਾਈਆ। ਬੀਸਵੀਂ ਰੋਵੇ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਮੂਸਾ ਕਹੇ ਕਿਸੇ ਦਾ ਨਹੀਂ ਕੋਈ ਅਖਤਿਆਰ, ਮੁਖਤਾਰੇ ਸਾਰੇ ਦਈਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਛੱਬੀ ਪੋਹ ਕਹੇ ਅਵਤਾਰ ਪੈਗ਼ੰਬਰ ਗੁਰੂ ਨਾਰਦ ਮੁਨ ਮੇਰੀ ਇਕ ਦਲੀਲ, ਦੂਸਰ ਸੰਗ ਨਾ ਕੋਇ ਬਣਾਈਆ। ਸਾਰੇ ਆਪਣੇ ਪਿਆਰ ਦੀ ਕਰੋ ਅਪੀਲ, ਬਿਨ ਅੱਖਰਾਂ ਅੱਖਰਾਂ ਲੇਖ ਲਿਖਾਈਆ। ਸਤਿਗੁਰ ਸ਼ਬਦ ਬਣਾਓ ਵਕੀਲ, ਵੁਕਲਿਆਂ ਲੋੜ ਰਹੇ ਨਾ ਰਾਈਆ। ਨਾਲੇ ਲੇਖਾ ਯਾਦ ਕਰ ਲਓ ਜੋ ਸੰਦੇਸ਼ਾ ਦਿਤਾ ਅਰਜਨ ਨੂੰ ਸਨਮੁਖ ਰਖਾ ਕੇ ਭੀਲ, ਭੀਲਨੀ ਰਾਮ ਗਿਆ ਸਮਝਾਈਆ। ਜੋ ਇਸ਼ਾਰਾ ਕੀਤਾ ਹਜ਼ਰਤ ਮੁਹੰਮਦ ਮਾਰ ਕੇ ਕੀਲ, ਖੰਡੇ ਖੜਗ ਨਾਲ ਵਡਿਆਈਆ । ਕੀ ਖੇਲ ਕਰੇ ਮੇਰਾ ਮਾਲਕ ਅਮੀਨ, ਕਾਮਲ ਮੁਰਸ਼ਦ ਧੁਰਦਰਗਾਹੀਆ। ਜਿਸ ਆਉਣਾ ਉਤੇ ਜ਼ਮੀਨ, ਅਮਾਮ ਅਮਾਮਾ ਫੇਰਾ ਪਾਈਆ। ਸਭ ਦਾ ਹਕ ਹਕ਼ੂਕ ਲੈਣਾ ਛੀਨ, ਖ਼ਾਲੀ ਹੱਥ ਦਏ ਵਖਾਈਆ। ਜਿਸ ਦੇ ਚਰਨਾਂ ਹੇਠ ਝੁਕਣੇ ਲੋਕ ਤੀਨ, ਚੌਦਾਂ ਤਬਕ ਸਿਰ ਨਾ ਕੋਇ ਉਠਾਈਆ। ਉਸ ਦੇ ਉਤੇ ਕਰਨਾ ਇਕ ਯਕੀਨ, ਜੋ ਵਾਹਿਦ ਅੱਲਾ ਨੂਰ ਅਲਾਹੀਆ। ਅਸੀਂ ਓਸ ਦੇ ਮਸਕੀਨ, ਨਿਵ ਨਿਵ ਸੀਸ ਨਿਵਾਈਆ। ਓਸ ਦੀ ਸਭ ਤੋਂ ਵਖਰੀ ਹੋਣੀ ਤਾਲੀਮ, ਤੁਲਬੇ ਸੂਫ਼ੀ ਫ਼ਕੀਰ ਭਗਤ ਲਏ ਬਣਾਈਆ। ਜਿਸ ਮਜ਼੍ਹਬਾਂ ਦੀ ਰਹਿਣ ਨਹੀਂ ਦੇਣੀ ਤਕ਼ਸੀਮ, ਜੁਜ਼ ਵੰਡ ਨਾ ਕੋਇ ਵੰਡਾਈਆ। ਨਾਲੇ ਇਸ਼ਾਰਾ ਕੀਤਾ ਡੰਡਾ ਵੇਖ ਕੇ ਮੀਮ, ਨੁਕਤਾ ਮੀਮ ਨਾਲ ਸਮਝਾਈਆ। ਜਿਸ ਦੇ ਸਾਰੇ ਅਧੀਨ, ਸਿਰ ਸਕੇ ਨਾ ਕੋਇ ਉਠਾਈਆ। ਉਹ ਪਰਮ ਪੁਰਖ ਪਰਵਰਦਿਗਾਰ ਨਾ ਨਰ ਨਾ ਮਦੀਨ, ਤਨ ਵਜੂਦ ਨਾ ਕੋਇ ਰਖਾਈਆ। ਜਿਸ ਨੇ ਸਭ ਦੀ ਬੁੱਧੀ ਕਰਨੀ ਮਲੀਨ, ਅਕਲ ਆਕਲਾਂ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਅਖਵਾਈਆ। ਛੱਬੀ ਪੋਹ ਕਹੇ ਗੁਰੂ ਅਵਤਾਰ ਪੈਗ਼ੰਬਰੋ ਮੇਰੇ ਬਣੋ ਸਾਥੀ, ਸਗਲਾ ਸੰਗ ਬਣਾਈਆ। ਵੇਖੋ ਖੇਲ ਪੁਰਖ ਸਮਰਾਥੀ, ਕੀ ਕਰਤਾ ਕਾਰ ਕਮਾਈਆ।
ਜਿਸ ਦਾ ਲੇਖਾ ਅਨਾਥ ਅਨਾਥੀ, ਵੇਖਣਹਾਰਾ ਥਾਉਂ ਥਾਈਂਆ। ਲਹਿਣਾ ਦੇਣਾ ਚੁਕਾ ਦਏ ਮਸਤਕ ਮਾਥੀ, ਪੂਰਬ ਸਭ ਦੀ ਝੋਲੀ ਪਾਈਆ। ਜਿਸ ਦੀ ਮਹਿੰਮਾ ਜਗਤ ਅਕਾਥੀ, ਕਥਨੀ ਕਥ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਬੇਪਰਵਾਹੀਆ। ਸਚ ਸੁਆਮੀ ਸਾਹਿਬ ਸੁਲਤਾਨਾ, ਹਰਿ ਕਰਤਾ ਅਗੰਮ ਅਥਾਹ। ਸ਼ਾਹੋ ਭੂਪ ਨੌਜਵਾਨਾ, ਪਰਮ ਪੁਰਖ ਬੇਪਰਵਾਹ। ਦੇਵਣਹਾਰਾ ਸਾਚਾ ਦਾਨਾ, ਨਾਮ ਕਲਮੇ ਜਗਤ ਸੁਣਾ। ਧਰਮ ਝੁਲਾਵਣਹਾਰ ਨਿਸ਼ਾਨਾ, ਲੇਖਾ ਜਾਣੇ ਦੋ ਜਹਾਂ। ਆਦਿ ਜੁਗਾਦੀ ਮਿਹਰਵਾਨਾ, ਮਹਿਬੂਬ ਨੂਰ ਅਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਹੋਏ ਸਹਾ। ਸਹਾਇਕ ਨਾਇਕ ਇਕੋ ਖ਼ਾਲਕ, ਹਰਿ ਕਰਤਾ ਧੁਰਦਰਗਾਹੀ। ਆਦਿ ਜੁਗਾਦਿ ਸਦਾ ਪ੍ਰਿਤਪਾਲਕ, ਮਿਹਰਵਾਨ ਨੂਰ ਅਲਾਹੀ। ਏਥੇ ਉਥੇ ਸਾਚਾ ਮਾਲਕ, ਲਹਿਣਾ ਦੇਣਾ ਜਾਣੇ ਥਾਉਂ ਥਾਈਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈ। ਸਚ ਕਰਨੀ ਕਾਰ ਕਮਾਉਂਦਾ ਏ। ਸੋ ਪੁਰਖ ਨਿਰੰਜਣ ਖੇਲ ਖਿਲਾਉਂਦਾ ਏ। ਹਰਿ ਪੁਰਖ ਨਿਰੰਜਣ ਵੇਖ ਵਖਾਉਂਦਾ ਏ। ਆਦਿ ਨਿਰੰਜਣ ਨੂਰ ਰੁਸ਼ਨਾਉਂਦਾ ਏ। ਅਬਿਨਾਸ਼ੀ ਕਰਤਾ ਵੰਡ ਵੰਡਾਉਂਦਾ ਏ। ਏਕੰਕਾਰਾ ਚੰਦ ਚਮਕਾਉਂਦਾ ਏ। ਸ੍ਰੀ ਭਗਵਾਨ ਰੂਪ ਦਰਸਾਉਂਦਾ ਏ। ਪਾਰਬ੍ਰਹਮ ਖੇਲ ਖਿਲਾਉਂਦਾ ਏ। ਸ਼ਬਦੀ ਧਾਰ ਸੁਤ ਉਪਜਾਉਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਆਪਣਾ ਰੂਪ ਸਮਝਾਉਂਦਾ ਏ। ਤ੍ਰੈਗੁਣ ਮਾਇਆ ਪੰਜ ਤਤ ਵੰਡ ਵੰਡਾਉਂਦਾ ਏ। ਲੱਖ ਚੁਰਾਸੀ ਪਾ ਕੇ ਗੰਢ, ਅੰਡਜ ਜੇਰਜ ਉਤਭੁਜ ਸੇਤਜ ਜੋੜ ਜੁੜਾਉਂਦਾ ਏ। ਨਿਰਗੁਣ ਨੂਰੀ ਜੋਤ ਚਾੜ੍ਹ ਕੇ ਚੰਦ, ਆਤਮ ਪਰਮਾਤਮ ਵੇਸ ਵਟਾਉਂਦਾ ਏ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਗਏ ਲੰਘ, ਸਮੇਂ ਸਮੇਂ ਨਾਲ ਬਦਲਾਉਂਦਾ ਏ। ਸੋ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਧਾਰ ਏਕੰਕਾਰ ਪਰਵਰਦਿਗਾਰ ਬੈਠ ਧਰਮ ਪਲੰਘ, ਸਚ ਸਿੰਘਾਸਣ ਇਕ ਸੁਹਾਉਂਦਾ ਏ। ਗੁਰ ਅਵਤਾਰ ਪੈਗ਼ੰਬਰੋ ਤੁਹਾਡੀ ਪੂਰੀ ਹੋਣੀ ਮੰਗ, ਤ੍ਰਿਸ਼ਨਾ ਸਭ ਦੀ ਵੇਖ ਵਖਾਉਂਦਾ ਏ। ਉਹ ਨਿਗਾਹ ਮਾਰ ਲਓ ਸਦੀ ਅੰਤਮ ਚੌਧਵੀਂ ਹੋਣਾ ਜੰਗ, ਜੰਗ ਜੂ ਬਹਾਦਰ ਆਪ ਅਖਵਾਉਂਦਾ ਏ। ਜਿਸ ਨੇ ਸਭ ਦੀ ਤੁਹਾਥੋਂ ਕਰਾਈ ਵੰਡ, ਹਿੱਸੇ ਮਜ਼੍ਹਬਾਂ ਵਾਲੇ ਬਣਾਉਂਦਾ ਏ। ਅੰਤਮ ਇਕੋ ਦੇਵੇ ਗੰਢ, ਆਤਮ ਪਰਮਾਤਮ ਜੋੜ ਜੁੜਾਉਂਦਾ ਏ। ਪਹਿਲੋਂ ਭਗਤਾਂ ਪਾ ਕੇ ਠੰਢ, ਸਾਂਤਕ ਸਤਿ ਕਰਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦ ਆਪ ਖੁਲ੍ਹਾਉਂਦਾ ਏ। ਭੇਵ ਅਭੇਦਾ ਆਪ ਖੁਲ੍ਹਾਏਗਾ। ਦੀਨ ਦਿਆਲ ਦਇਆ ਕਮਾਏਗਾ। ਜਨ ਭਗਤਾਂ ਭਾਗ ਲੇਖੇ ਲਾਏਗਾ। ਕਾਲ ਮਹਾਕਾਲ ਨੇੜ ਨਾ ਆਏਗਾ। ਸਤਿਗੁਰ ਸ਼ਬਦ ਦਲਾਲ ਰਖਾਏਗਾ। ਸਚ ਵਸਾਲ ਵਸਲ ਇਕੋ ਯਾਰ ਜਣਾਏਗਾ। ਹਰਿਜਨ ਪ੍ਰੀਤਮ ਪਿਆਰਾ ਆਪੇ ਭਾਲ, ਗੁਰਮੁਖ ਗੁਰ ਗੁਰ ਗੋਦ ਉਠਾਏਗਾ। ਸੰਬਲ ਬੈਠ ਕੇ ਕਰੇ ਸੰਭਾਲ, ਸਾਚਾ ਨਗਰ ਇਕ ਵਡਿਆਏਗਾ। ਤ੍ਰੈਗੁਣ ਮਾਇਆ ਤੋੜ ਕੇ ਜੰਜਾਲ, ਜਾਗਰਤ ਜੋਤ ਜੋਤ ਰੁਸ਼ਨਾਏਗਾ। ਲੇਖੇ ਲਾ ਕੇ ਸ਼ਾਹ ਕੰਗਾਲ, ਗ਼ਰੀਬ ਨਿਮਾਣੇ ਗੋਦ ਟਿਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰਾ ਇਕ ਦਰਸਾਏਗਾ। ਛੱਬੀ ਪੋਹ ਕਹੇ ਮੇਰਾ ਵਕ਼ਤ ਸੁਹਾਇਆ ਆਪ, ਪ੍ਰਭ ਦਿਤੀ ਮਾਣ ਵਡਿਆਈਆ। ਤ੍ਰੈਗੁਣ ਮਾਇਆ ਮੇਟ ਕੇ ਤਾਪ, ਅਗਨੀ ਤਤ ਬੁਝਾਈਆ। ਸੋਹੰ ਸ਼ਬਦ
ਦੱਸ ਕੇ ਜਾਪ, ਆਤਮ ਪਰਮਾਤਮ ਰੰਗ ਰੰਗਾਈਆ। ਜਨਮ ਜਨਮ ਦੇ ਮੇਟ ਕੇ ਪਾਪ, ਦੁਰਮਤ ਮੈਲ ਧਵਾਈਆ। ਮਾਇਆ ਡੱਸੇ ਨਾ ਡਸਣੀ ਸਾਂਪ, ਕੂੜ ਕਿਰਿਆ ਨਾ ਹੋਏ ਹਲਕਾਈਆ। ਕਿਰਪਾ ਕਰੇ ਕਮਲਾਪਾਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਜਨ ਭਗਤੋ ਕਹੇ ਮੇਰੇ ਨਾਲ ਕਰੋ ਮੇਲਾ, ਮਿਲਣੀ ਹਰਿ ਜਗਦੀਸ਼ ਜਣਾਈਆ। ਸਤਿਗੁਰ ਸ਼ਬਦ ਜਿਸ ਦਾ ਆਦਿ ਜੁਗਾਦੀ ਚੇਲਾ, ਚੇਲੇ ਦੀ ਸੇਵਕ ਖ਼ਲਕ ਖ਼ੁਦਾਈਆ। ਜਿਹੜਾ ਲੱਖ ਚੁਰਾਸੀ ਨਾਲੋਂ ਹੋ ਕੇ ਵਿਹਲਾ, ਸਚਖੰਡ ਬੈਠਾ ਡੇਰਾ ਲਾਈਆ। ਉਹ ਵਸੇ ਧਾਮ ਨਵੇਲਾ, ਨਿਰਗੁਣ ਦਾਤਾ ਨੂਰ ਅਲਾਹੀਆ। ਉਹ ਅਚਰਜ ਖੇਲ ਕਲਜੁਗ ਅੰਤਮ ਖੇਲਾ, ਖ਼ਾਲਕ ਖ਼ਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਰਗ ਇਕ ਪਰਗਟਾਈਆ। ਮਾਰਗ ਕਹੇ ਮੈਨੂੰ ਆ ਗਿਆ ਧੁਰ ਦਾ ਹੋਰ ਪੈਗ਼ਾਮ, ਪੈਗ਼ੰਬਰੋ ਦਿਆਂ ਸੁਣਾਈਆ। ਕੀ ਸੰਦੇਸ਼ਾ ਦੇਵੇ ਧੁਰ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਦੀ ਸਤਿ ਸਚ ਕਲਾਮ, ਕਲਮਾ ਕਾਇਨਾਤ ਦ੍ਰਿੜਾਈਆ । ਜਿਸ ਨੇ ਸਭ ਦਾ ਲੈਣਾ ਅੰਜਾਮ, ਅੰਜਮਲ ਦਾ ਲੇਖਾ ਵੇਖੇ ਚਾਈਂ ਚਾਈਂਆ। ਜਿਨ੍ਹ ਮਾਟੀ ਖ਼ਾਕ ਤਕਣੀ ਚਾਮ, ਚੰਮ ਦ੍ਰਿਸ਼ਟੀ ਫੋਲ ਫੁਲਾਈਆ। ਜਿਸ ਦੀ ਆਸਾ ਰਖ ਕੇ ਗਿਆ ਸ਼ਾਮ, ਕਾਹਨ ਘਨਈਆ ਅੱਖ ਉਠਾਈਆ। ਜਿਸ ਦਾ ਸੰਦੇਸਾ ਦਿਤਾ ਸੀਆ ਨੇ ਰਾਮ, ਰਾਮ ਸੀਆ ਗਿਆ ਸਮਝਾਈਆ। ਜਿਸ ਨੂੰ ਬਾਵਨ ਹਸ ਕੇ ਕਿਹਾ ਮੇਰਾ ਮਿਹਰਵਾਨ, ਭਗਵਨ ਭਾਗਵਾਨ ਅਖਵਾਈਆ। ਉਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਖੇਲ ਖੇਲੇ ਦੋ ਜਹਾਨ, ਦੋਹਰੀ ਆਪਣੀ ਕਲ ਵਰਤਾਈਆ। ਜੋਤੀ ਜਾਤਾ ਪੁਰਖ ਬਿਧਾਤਾ ਪਹਿਰ ਕੇ ਜਾਮਾ, ਜਨ ਭਗਤਾਂ ਜ਼ਾਮਨ ਹੋਵੇ ਥਾਉਂ ਥਾਈਂਆ। ਸਾਚੇ ਗ੍ਰਹਿ ਕਰੇ ਬਿਸਰਾਮਾ, ਆਸਣ ਸਿੰਘਾਸਣ ਇਕ ਸੁਹਾਈਆ। ਜਿਥੇ ਸ਼ਬਦੀ ਸ਼ਬਦ ਦਾ ਵਜੇ ਦਮਾਮਾ, ਜਗਤ ਤਾਲ ਨਾ ਕੋਇ ਰਖਾਈਆ। ਜਿਥੇ ਨਾ ਕੋਈ ਸਯਦਾ ਡੰਡਾਵਤ ਬੰਦਨਾ ਨਾ ਕੋਈ ਸਲਾਮਾ, ਸਿਰ ਸਰ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਰਗ ਇਕ ਰਖਾਈਆ। ਨਾਰਦ ਕਹੇ ਭਗਤੋ ਛੱਬੀ ਪੋਹ ਓਹ ਸਭ ਦਾ ਸਾਂਝਾ ਮੀਤ, ਮਿਤਰੋ ਦਿਆਂ ਜਣਾਈਆ। ਜਿਸ ਵਿਚ ਦੀਨ ਦੁਨੀ ਦੀ ਬਦਲਣੀ ਰੀਤ, ਰੀਤੀਵਾਨ ਇਕ ਹੋ ਆਈਆ। ਝਗੜਾ ਰਹੇ ਨਾ ਮੰਦਰ ਮਸੀਤ, ਮਸਲੇ ਸਭ ਦੇ ਹੱਲ ਕਰਾਈਆ। ਆਤਮ ਧਾਰ ਸਭ ਨੇ ਗਾਉਂਣਾ ਗੀਤ, ਗੋਬਿੰਦ ਦੇਵਣਹਾਰ ਵਡਿਆਈਆ। ਸਭ ਨੇ ਪਵਿਤ੍ਰ ਕਰਨੀ ਆਪਣੀ ਅੰਦਰੋਂ ਨੀਤ, ਮਨ ਕਲਪਣਾ ਦੇਣੀ ਗੁਆਈਆ। ਇਕੋ ਪੁਰਖ ਅਕਾਲਾ ਵਸਣਾ ਚੀਤ, ਮਨ ਚਿਤ ਠਗੌਰੀ ਕੋਇ ਨਾ ਪਾਈਆ। ਪਰਦਾ ਰਹਿਣਾ ਨਹੀਂ ਭੀਤਰ ਭੀਤ, ਉਹਲਾ ਅੰਤਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਖਾਈਆ। ਜਨ ਭਗਤ ਕਹਿਣ ਕੀ ਸੰਦੇਸਾ ਦੇਵੇਂ ਮਿਤਰਾ ਪੋਹ, ਸੱਜਣਾ ਦੇ ਸੁਣਾਈਆ। ਕਿਸ ਬਿਧ ਸਾਨੂੰ ਕਰੇ ਨਿਰਮੋਹ, ਨਾਤਾ ਦੀਨ ਦੁਨੀ ਤੁੜਾਈਆ। ਕਿਸ ਬਿਧ ਲੇਖਾ ਮੁਕਾਏ ਪੰਜ ਗ੍ਰੋਹ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਕਵਣ ਧਾਰ ਦੱਸੇ ਅੰਦਰ ਲੋ, ਲੋਇਣ ਅੰਤਰ ਦਏ ਖੁਲ੍ਹਾਈਆ। ਆਤਮ ਪਰਮਾਤਮ ਜਾਏ ਛੋਹ, ਮੇਲਾ ਮਿਲੇ ਸਹਿਜ ਸੁਖਦਾਈਆ। ਅੰਦਰੋਂ ਅਵਾਜ਼ ਨਿਕਲੇ ਸੋ, ਹੰ ਬ੍ਰਹਮ ਮਿਲ ਕੇ ਵਜੇ ਵਧਾਈਆ। ਆਤਮ ਪਰਮਾਤਮ ਰਹੇ ਨਾ
ਦੋ, ਦੂਆ ਏਕੇ ਵਿਚ ਮਿਲਾਈਆ। ਕੂੜੀ ਕਿਰਿਆ ਸਭ ਕਿਛ ਲਏ ਖੋਹ, ਅੰਤਰ ਸਚ ਸਚ ਸਮਝਾਈਆ। ਨਿਝਰ ਝਿਰਨਿਉਂ ਅੰਮ੍ਰਿਤ ਦੇਵੇ ਚੋ, ਬੂੰਦ ਸਵਾਂਤੀ ਇਕ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਮੈਂ ਇਕ ਹੋਰ ਵੇਖਿਆ ਰੁੱਕਾ, ਜੋ ਬਿਨ ਅੱਖਰਾਂ ਨਜ਼ਰੀ ਆਈਆ। ਜਿਸ ਵਿਚ ਇਕੋ ਅਗੰਮੀ ਤੁਕਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜਿਸ ਵਿਚ ਸਭ ਦਾ ਪੈਂਡਾ ਮੁਕਾ, ਅਗੇ ਕ਼ਦਮ ਨਾ ਕੋਇ ਉਠਾਈਆ। ਇਹ ਭੇਤ ਰਹਿਣਾ ਨਹੀਂ ਲੁਕਾ, ਪੋਸ਼ੀਦਾ ਰਾਜ਼ ਨਾ ਕੋਇ ਰਖਾਈਆ। ਇਕ ਮਹਿਬੂਬ ਦੇ ਕ਼ਦਮਾਂ ਉਤੇ ਸਿਰ ਸਭ ਦਾ ਹੋਣਾ ਝੁਕਾ, ਡੰਡਾਵਤ ਬੰਦਨਾ ਇਕੇ ਨੂੰ ਸੀਸ ਨਿਵਾਈਆ। ਜਿਸ ਦਾ ਲੇਖਾ ਦੀਨ ਦੁਨੀ ਵਿਚ ਕਦੇ ਨਾ ਸੁਕਾ, ਅੰਤ ਕਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਨਾਲ ਘੁੰਮਦੀ, ਆਦਿ ਜੁਗਾਦਿ ਭੱਜਾਂ ਵਾਹੋ ਦਾਹੀਆ। ਜਨ ਭਗਤੋ ਅੱਜ ਤੁਹਾਡੇ ਚਰਨ ਚੁੰਮਦੀ, ਬਿਨ ਰਸਨਾ ਜਿਹਵਾ ਰਸ ਚਖਾਈਆ। ਕਿਉਂ ਤੁਹਾਡੀ ਆਸ਼ਾ ਨਹੀਂ ਕਿਸੇ ਰਿਖ ਮੁਨ ਦੀ, ਤੁਹਾਡਾ ਮੇਲਾ ਨਾਲ ਧੁਰਦਰਗਾਹੀਆ। ਮੈਂ ਹਸਤੀ ਤਕੀ ਤੁਹਾਡੇ ਦੁਆਰੇ ਕੁੰਨ ਦੀ, ਕੁੱਲ ਮਾਲਕ ਨਜ਼ਰੀ ਆਈਆ। ਜਿਸ ਦੀ ਖੇਲ ਸਦਾ ਜਗ ਫੁੰਨ ਦੀ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਮੈਂ ਉਸ ਦਾ ਅਹਿਸਾਨ ਕਦੇ ਨਹੀਂ ਭੁਲਦੀ, ਜੋ ਇਨਸਾਨਾਂ ਦਏ ਵਡਿਆਈਆ। ਮੈਂ ਵਣਜਾਰਨ ਪੁਜਾਰਨ ਓਸ ਦੀ ਕੁਲ ਦੀ, ਜੋ ਸਤਿਗੁਰ ਸ਼ਬਦ ਸ਼ਬਦ ਅਖਵਾਈਆ। ਮੇਰੀ ਪਿਆਰ ਵਿਚ ਹੰਝੂ ਨੇਤਰ ਡੁਲ੍ਹਦੀ, ਨੈਣਾਂ ਨੀਰ ਵਹਾਈਆ। ਉਹਦੀ ਵਡਿਆਈ ਨਹੀਂ ਕਿਸੇ ਬੁੱਲ ਦੀ, ਰਸਨਾ ਜਿਹਵਾ ਨਾ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰ ਦਏ ਵਡਿਆਈਆ। ਧਰਨੀ ਕਹੇ ਜਨ ਭਗਤੋ ਮੇਰਾ ਬਾਲਮੀਕ ਨਾਲ ਪੁਰਾਣਾ ਤਅਲੁਕ, ਪਰਾਨੀਓ ਦਿਆਂ ਜਣਾਈਆ। ਜਿਹਦਾ ਲੇਖਾ ਉਤੇ ਫ਼ਲਕ, ਜ਼ਿਮੀਂ ਜ਼ਮਾਂ ਵੇਖ ਵਖਾਈਆ। ਜਿਸ ਦਾ ਖੇਲ ਕਲ ਕਿ ਭਲਕ, ਭੇਵ ਨਾ ਕੋਇ ਦ੍ਰਿੜਾਈਆ। ਮੈਂ ਸੰਦੇਸ਼ਾ ਦੇਵਾਂ ਖ਼ਲਕ, ਦੀਨ ਦੁਨੀ ਜਣਾਈਆ। ਮੇਰੇ ਸੁਆਮੀ ਦੀ ਵੇਖੋ ਝਲਕ, ਝੱਲਿਓ ਤਕੋ ਨੂਰ ਅਲਾਹੀਆ। ਜਿਸ ਦੀ ਸਭ ਤੋਂ ਵਖਰੀ ਡਲਕ, ਦੋ ਜਹਾਨਾ ਸੋਭਾ ਪਾਈਆ। ਜਿਸ ਦੇ ਹੁਕਮ ਵਿਚ ਉਠਣ ਵਾਲੀ ਮੌਤ ਮਲਕ, ਆਪਣੀ ਲਏ ਅੰਗੜਾਈਆ। ਚੌਦਾਂ ਤਬਕਾਂ ਨਿਕਲੇ ਕਲਕ, ਚੌਦਾਂ ਲੋਕ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਧਾਰ ਇਕ ਸਮਝਾਈਆ। ਧਰਨੀ ਕਹੇ ਭਗਤੋ ਮੈਂ ਪ੍ਰਭ ਨੂੰ ਸਭ ਕਿਛ ਦੱਸਦੀ, ਦਹਿ ਦਿਸ਼ਾ ਧਿਆਨ ਲਗਾਈਆ। ਤੁਹਾਨੂੰ ਵੇਖ ਵੇਖ ਕੇ ਹਸਦੀ, ਖ਼ੁਸ਼ੀਆਂ ਢੋਲੇ ਗਾਈਆ। ਮੈਂ ਵਣਜਾਰਨ ਸਦਾ ਜਸ ਦੀ, ਰਸਨਾ ਬਿਨ ਸਿਫ਼ਤ ਸਲਾਹੀਆ। ਮੈਂ ਭਰੀ ਪ੍ਰੇਮ ਰਸ ਦੀ, ਰਸਤਿਉਂ ਘੁੱਥਿਆਂ ਦਿਆਂ ਸਮਝਾਈਆ। ਕਲਜੁਗ ਕੂੜੀ ਆਸਾ ਸਭ ਦੀ ਨਸਦੀ, ਭੱਜੇ ਵਾਹੋ ਦਾਹੀਆ। ਜਗਤ ਧਾਰ ਰੈਣ ਅੰਧੇਰੀ ਮਸ ਦੀ, ਸਾਚਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਧਰਮ ਇਕ ਸਮਝਾਈਆ। ਧਰਨੀ ਕਹੇ ਭਗਤੋ ਮੈਂ ਅਰਜ਼ ਕਰਾਂ ਅਗੇ ਹਜ਼ੂਰ, ਚਰਨ ਬੰਦਨ ਕਰਕੇ ਸੀਸ ਨਿਵਾਈਆ। ਮੇਰੀ ਬੇਨੰਤੀ ਕਰ ਮਨਜ਼ੂਰ, ਮਿਹਰਵਾਨ ਦਇਆ ਕਮਾਈਆ। ਜੋ ਆਸ਼ਾ ਰਖੀ ਮਨਸੂਰ,
ਸੋ ਲੇਖਾ ਦੇਣਾ ਚੁਕਾਈਆ। ਜੋ ਮੂਸਾ ਕਿਹਾ ਉਤੇ ਕੋਹਤੂਰ, ਤੁਰੀਆ ਤੋ ਬਾਹਰ ਸਮਝਾਈਆ। ਜੋ ਈਸਾ ਕੀਤਾ ਮਸ਼ਹੂਰ, ਮਸ਼ਵਰਾ ਤੇਰਾ ਕਲਮਾ ਬਣਾਈਆ। ਜੋ ਮੁਹੰਮਦ ਦੱਸਿਆ ਦਸਤੂਰ, ਚਾਰ ਯਾਰੀ ਗੰਢ ਪੁਆਈਆ। ਜੋ ਨਾਨਕ ਕਿਹਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਜੋ ਗੋਬਿੰਦ ਦਰਸਾਇਆ ਨੂਰ, ਨੂਰ ਨੁਰਾਨਾ ਇਕ ਚਮਕਾਈਆ। ਅੰਤ ਭਗਤਾਂ ਦਾ ਲੇਖਾ ਵੇਖਣਾ ਪੰਧ ਮੁਕਾ ਕੇ ਦੂਰ, ਨੇਰਨ ਨੇਰੇ ਧਿਆਨ ਲਗਾਈਆ। ਗੜ੍ਹ ਤੋੜਨਾ ਗ਼ਰੂਰ, ਹੰਗਤਾ ਦੇਣੀ ਮਿਟਾਈਆ। ਨਾਮ ਦੇਣਾ ਸਰੂਰ, ਸੁਰਤ ਸ਼ਬਦ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਜੇ ਤੂੰ ਆਇਆ ਮੇਰੇ ਦੁਆਰੇ, ਸੋਹਣਿਆਂ ਫੇਰਾ ਪਾਈਆ। ਕਿਰਪਾ ਕਰ ਮੇਰੇ ਨਿਰੰਕਾਰੇ, ਨਿਰਵੈਰ ਤੇਰੀ ਸਰਨਾਈਆ। ਮੇਰੇ ਸਾਂਝੇ ਪਰਵਰਦਿਗਾਰੇ, ਜਲਵਾਗਰ ਨੂਰ ਅਲਾਈਆ। ਮੇਰੇ ਲੇਖੇ ਤਕ ਲੈ ਜੁਗ ਚਾਰੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਸੰਦੇਸ਼ੇ ਸੁਣ ਲੈ ਤੇਈ ਅਵਤਾਰੇ, ਅਵਤਰੀ ਆਪਣੀ ਕਾਰ ਕਮਾਈਆ। ਕੀ ਪੈਗ਼ੰਬਰ ਗਏ ਪੁਕਾਰੇ, ਕੂਕ ਕੂਕ ਸੁਣਾਈਆ। ਜੋ ਗੁਰੂਆਂ ਦਿਤੇ ਇਸ਼ਾਰੇ, ਬਿਨ ਸੈਨਤ ਸੈਨਤ ਦਰਸਾਈਆ। ਜਦ ਆਵੇ ਤੇ ਆਵੇਗਾ ਕਲ ਕਲਕੀ ਅਵਤਾਰੇ, ਨੇਹਕਲੰਕ ਰੂਪ ਵਟਾਈਆ। ਅਮਾਮ ਅਮਾਮਾ ਹੋਵੇ ਜ਼ਾਹਰੇ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਆਪਣੇ ਚਾਰ ਜੁਗ ਦੇ ਪੂਰੇ ਕਰ ਦਏ ਲਾਰੇ, ਲੇਖੇ ਪਿਛਲੇ ਵੇਖ ਵਖਾਈਆ। ਧਰਨੀ ਕਹੇ ਮੇਰੀ ਬੇਨੰਤੀ ਮੇਰੇ ਪ੍ਰਭੂ ਤੇਰੇ ਭਗਤ ਹੁਣ ਮੂਲ ਨਾ ਰਹਿਣ ਕੁਆਰੇ, ਅੱਜ ਦੀ ਰੈਣ ਆਪਣੇ ਨਾਲ ਲੈਣੇ ਪਰਨਾਈਆ। ਜੋ ਆ ਗਏ ਤੇਰੇ ਦੁਆਰੇ, ਜਗਤ ਦਾ ਪੰਧ ਦੇਣਾ ਚੁਕਾਈਆ। ਵੇਖ ਲਓ ਖ਼ੁਸ਼ੀਆਂ ਨਾਲ ਸਾਰੇ ਮਾਰਦੇ ਨਾਅਰੇ, ਤੇਰੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਧਰਨੀ ਕਹੇ ਮੈਂ ਤੇਰੇ ਗੁਣ ਗਾਵਾਂ, ਗਾ ਗਾ ਸ਼ੁਕਰ ਮਨਾਈਆ। ਤੇਰਾ ਨਾਮ ਧਿਆਵਾਂ, ਤੂੰ ਹੀ ਧੁਰ ਦਾ ਮਾਹੀਆ। ਮੈਂ ਫਿਰਾਂ ਨਾਲ ਚਾਵਾਂ, ਭੱਜਾਂ ਵਾਹੋ ਦਾਹੀਆ। ਮੇਰਾ ਪਿਆਰ ਜਿਉਂ ਪੁਤਰਾਂ ਨਾਲ ਮਾਵਾਂ, ਸੋਹਣੀ ਗੋਦ ਸੁਹਾਈਆ । ਤੇਰਾ ਭਗਤ ਨਾ ਰਹਵੇ ਕੋਈ ਨਿਥਾਵਾਂ, ਦਰਗਾਹ ਸਚ ਦੇ ਸਰਨਾਈਆ। ਮੈਂ ਕੂਕ ਕੂਕ ਕੇ ਵਾਸਤਾ ਪਾਵਾਂ, ਗਲ ਪੱਲੂ ਖ਼ਾਕ ਰਮਾਈਆ। ਤੇਰੇ ਕ਼ਦਮਾਂ ਬਲ ਬਲ ਜਾਵਾਂ, ਆਪਣਾ ਆਪ ਮਿਟਾਈਆ। ਸਚ ਸੁਆਮੀਆ ਅੰਤਰਜਾਮੀਆ ਆਤਮ ਪਿਆਰਿਆ ਪਰਮਾਤਮਾ ਆਪਣਿਆਂ ਭਗਤਾਂ ਨਾਲ ਲੈ ਲੈ ਲਾਵਾਂ, ਇਕੋ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤੇਰਾ ਹੋਵੇ ਸੁਹੰਜਣਾ ਵਿਵਾਹ, ਵਾਹਵਾ ਤੇਰੀ ਬੇਪਰਵਾਹੀਆ। ਆਤਮ ਪਰਮਾਤਮ ਦਾ ਇਕੋ ਹੋਵੇ ਰਾਹ, ਰਹਿਬਰ ਬਣਨਾ ਨੂਰ ਅਲਾਹੀਆ। ਮੇਰੀ ਤੇਰੇ ਨਾਲ ਸਲਾਹ, ਮਸ਼ਵਰਾ ਅਵਰ ਨਾ ਕੋਇ ਜਣਾਈਆ। ਭਗਤੋ ਅੱਜ ਭਗਤਾਂ ਦੇ ਬਣਿਓ ਸਾਰੇ ਗਵਾਹ, ਸ਼ਹਾਦਤ ਸਤਿਗੁਰ ਸ਼ਬਦ ਵਾਲੀ ਭੁਗਤਾਈਆ। ਪ੍ਰਭੂ ਦੇ ਪਿਆਰ ਵਿਚ ਸਾਰੇ ਖੜ੍ਹੀਆਂ ਕਰੋ ਬਾਂਹ, ਇਕੋ ਵਾਰ ਉਠਾਈਆ। ਮੁਖੋਂ ਕਹੋ ਸਾਨੂੰ ਸਚਖੰਡ ਜਾਣ ਦਾ ਚਾਅ, ਅਗੇ ਸਕੇ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਪ੍ਰਭੂ ਤੇਰੀ ਆਤਮ ਪਰਮਾਤਮ ਨਿਰਗੁਣ ਨਿਰਗੁਣ ਹੋਵੇ ਸ਼ਾਦੀ, ਸ਼ਾਦਿਆਨੇ ਅਵਤਾਰ ਪੈਗ਼ੰਬਰ ਗੁਰੂ ਗੁਰੂ ਵਜਾਈਆ। ਜੋਤੀ ਜਾਤੇ
ਪੁਰਖ ਬਿਧਾਤੇ ਤੇਰੀ ਧਰਮ ਧਾਰ ਦੀ ਵਧੇ ਆਬਾਦੀ, ਬਰਬਾਦੀ ਹੋਵੇ ਕੂੜੀ ਖ਼ਲਕ ਖ਼ੁਦਾਈਆ। ਤੇਰਾ ਨਾਮ ਹੋਵੇ ਸ਼ਬਦ ਅਨਾਦੀ, ਧੁਨ ਆਤਮਕ ਰਾਗ ਦਏ ਸੁਣਾਈਆ। ਤੇਰਾ ਲੇਖਾ ਤਕਾਂ ਬ੍ਰਹਮ ਬ੍ਰਹਿਮਾਦੀ, ਬ੍ਰਹਿਮਾਂਡ ਦਾ ਪੜਦਾ ਉਠਾਈਆ। ਤੂੰ ਪੁਰਖ ਆਦਿ ਦਾ ਆਦੀ, ਅੰਤ ਤੇਰੀ ਸਰਨਾਈਆ। ਧਰਨੀ ਕਹੇ ਹੁਣ ਸ਼ਰਮ ਹਯਾ ਕਾਹਦੀ, ਜਦ ਮਿਲਿਆ ਧੁਰ ਦਾ ਮਾਹੀਆ। ਜੋ ਸੰਦੇਸ਼ਾ ਦਿਤਾ ਸੀ ਗੋਬਿੰਦ ਬੱਚਿਆਂ ਗੁਜ਼ਰੀ ਦਾਦੀ, ਸਹਿਜ ਨਾਲ ਸੁਣਾਈਆ। ਜੋ ਇਸ਼ਾਰਾ ਕੀਤਾ ਮਰਦਾਨੇ ਨਾਨਕ ਰਬਾਬੀ, ਬਿਨ ਤੰਦ ਸਿਤਾਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਧਰਨੀ ਕਹੇ ਪ੍ਰਭੂ ਆਪੇ ਵੇਖ ਲੈ ਪਿਆਰੇ ਸੱਜਣ, ਸੱਜਣਾ ਧਿਆਨ ਲਗਾਈਆ। ਨਾਲੇ ਭਗਤਾਂ ਦੀ ਚਰਨ ਧੂੜ ਦਾ ਕਰ ਲੈ ਮਜਨ, ਸੋਹਣੀ ਖ਼ੁਸ਼ੀ ਬਣਾਈਆ। ਜਿਹੜੇ ਤੈਨੂੰ ਸਚਖੰਡ ਵਿਚੋਂ ਸੱਦਣ, ਲੋਕਮਾਤ ਮਾਤ ਟਿਕਾਈਆ। ਤੂੰ ਉਨ੍ਹਾਂ ਦੇ ਪਵਿਤ੍ਰ ਕਰਨੇ ਬਦਨ, ਤਨ ਵਜੂਦਾਂ ਕਰ ਸਫ਼ਾਈਆ। ਤੇਰਾ ਦਰਸ਼ਨ ਕਰ ਕਰ ਰੱਜਣ, ਤ੍ਰਿਸ਼ਨਾ ਭੁਖ ਮਿਟਾਈਆ। ਜੇ ਆਇਉਂ ਪੜਦੇ ਕੱਜਣ, ਹੋਣਾ ਆਪ ਸਹਾਈਆ। ਤੈਨੂੰ ਜੰਗਲਾਂ ਵਿਚ ਮੂਲ ਨਾ ਲੱਭਣ, ਰਾਤੀਂ ਸੁੱਤਿਆਂ ਘਰ ਘਰ ਮਿਲਣਾ ਚਾਈਂ ਚਾਈਂਆ। ਜੇ ਕੋਈ ਆਸਾ ਰਖੇ ਆਵੇ ਕ੍ਰਿਸ਼ਨ ਕਾਹਨ ਮੂਰਤ ਮਦਨ, ਰਾਮ ਰਾਮਾ ਰੂਪ ਲੈਣਾ ਬਦਲਾਈਆ। ਜੇ ਪੈਗ਼ੰਬਰ ਦੀ ਧਾਰ ਮਾਰੇ ਅਵਾਜ਼ਣ, ਨੂਰ ਨੁਰਾਨਾ ਦੇਣਾ ਚਮਕਾਈਆ। ਨਾਨਕ ਗੋਬਿੰਦ ਤੇਰਾ ਖੇਲ ਰਹੇ ਨਾ ਅੱਡਣ, ਸਾਚਾ ਸਰੂਪ ਦੇਣਾ ਵਖਾਈਆ। ਵੇਖੀਂ ਅਗੇ ਕਰੀਂ ਨਾ ਅੱਜਣ ਪੱਜਣ, ਪਿਛਲੀ ਰੀਤੀ ਦੇਣੀ ਬਦਲਾਈਆ। ਸਭ ਦੇ ਅੰਦਰੋਂ ਹੰਕਾਰੀ ਭਾਂਡੇ ਭੱਜਣ, ਮਾਇਆ ਮਮਤਾ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਪ੍ਰਭੂ ਮੈਂ ਵੇਖਾਂ ਤੇਰੀ ਆਸ, ਸੋਹਣਿਆਂ ਦੇਣੀ ਵਖਾਈਆ। ਨਾਲੇ ਮੈਨੂੰ ਦਈਂ ਸ਼ਾਬਾਸ਼, ਸਿਰ ਮੇਰੇ ਹੱਥ ਟਿਕਾਈਆ। ਮੈਂ ਤੇਰੀ ਦਾਸੀ ਦਾਸ, ਜੁਗ ਜੁਗ ਸੇਵ ਕਮਾਈਆ । ਉਹ ਇਸ਼ਾਰੇ ਦੇਂਦਾ ਸ਼ੰਕਰ ਉਤੋਂ ਕੈਲਾਸ਼, ਬਿਨ ਸੈਨਤ ਸੈਨਤ ਲਗਾਈਆ। ਧਰਨੀਏ ਨੀ ਤੇਰਾ ਬੜਾ ਲੰਮਾ ਵਿਸ਼ਵਾਸ਼, ਪ੍ਰਭ ਤੇਰੀ ਆਸ਼ਾ ਕਲਜੁਗ ਅੰਤਮ ਪੂਰ ਕਰਾਈਆ। ਨਾਲੇ ਨੂਰ ਤਕ ਲੈ ਨਾਲੇ ਜੋਤ ਵੇਖ ਪਰਕਾਸ਼, ਅੰਧ ਅੰਧੇਰਾ ਰਿਹਾ ਮਿਟਾਈਆ । ਨੀ ਬਾਹਰੋਂ ਨਾ ਤਕੀਂ ਤੇ ਬਾਹਰੋਂ ਦਿਸੇ ਪੂਰਨ ਦੀ ਲਾਸ਼, ਪੂਰਨ ਸਤਿਗੁਰ ਅੰਦਰ ਨਜ਼ਰੀ ਆਈਆ। ਜਿਸ ਨੇ ਭਗਤਾਂ ਦਾ ਖੋਲ੍ਹਣਾ ਤਾਕ, ਕੁੰਡੀਆਂ ਦਏ ਖੁਲ੍ਹਾਈਆ। ਰਾਤੀਂ ਸੁੱਤਿਆਂ ਨੂੰ ਦਿਨੇ ਜਾਗਦਿਆਂ ਆਪਣੇ ਨਾਮ ਦੀ ਦੇਵੇ ਦਾਤ, ਸੰਦੇਸ਼ੇ ਚਾਈਂ ਚਾਈਂਆ। ਆਹ ਵੇਖੋ ਇਸ਼ਾਰਾ ਦੇਂਦਾ ਹਜ਼ਰਤ ਈਸਾ ਵਾਲਾ ਕਲਾਕ, ਕੀ ਕੁੱਲ ਮਾਲਕ ਹੁਕਮ ਵਰਤਾਈਆ। ਪੈਗ਼ੰਬਰ ਹੋ ਰਹੇ ਬੇਤਾਬ, ਆਪਣੀ ਲਏ ਅੰਗੜਾਈਆ। ਨਾਲੇ ਕਹਿਣ ਸਾਡਾ ਵਾਹਿਦ ਅੱਲਾ ਜਨਾਬ, ਨੂਰ ਨੁਰਾਨਾ ਨੂਰ ਅਲਾਹੀਆ। ਨਾਲੇ ਹਸਦੇ ਨਚਦੇ ਟਪਦੇ ਉਹ ਮੀਤ ਮੁਰਾਰਾ ਨੂਰ ਨੁਰਾਨਾ ਆ ਗਿਆ ਵਿਚ ਪੰਜਾਬ, ਪੰਜਾਂ ਦਾ ਮਾਲਕ ਪੰਜਾ ਆਪਣਾ ਦਏ ਲਗਾਈਆ । ਜਿਸ ਨੂੰ ਇਕੋ ਇਕ ਅਦਾਬ, ਸਯਦਿਆਂ ਵਿਚ ਸਾਰੇ ਸੀਸ ਝੁਕਾਈਆ। ਉਥੇ ਨਾ ਕੋਈ ਪੁੰਨ ਨਾ ਕੋਈ ਸੁਆਬ, ਸ਼ਰਅ ਦੀ ਵੰਡ ਨਾ ਕੋਇ ਵੰਡਾਈਆ। ਇਹ ਆਵਾਜ਼ ਦਿਤੀ ਸੀ ਨਾਨਕ ਦੀ ਰਬਾਬ, ਰਬੀਉਲ ਸਾਨੀ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪਣੇ ਹੱਥ ਰਖਾਈਆ। ਧਰਨੀ ਕਹੇ ਉਹ ਮੇਰਿਆ ਮਾਲਕਾ, ਮੇਰੀ ਇਕ ਦੁਹਾਈ। ਉਹ
ਮੇਰਿਆ ਧਰਮ ਦਿਆ ਸੰਚਾਲਕਾ, ਤੇਰੀ ਕੀ ਵਡਿਆਈ। ਕੀ ਹੋਇਆ ਜੇ ਤੇਰਾ ਭਗਤ ਸੁਹੇਲਾ ਨਿੱਕਾ ਜਿਹਾ ਬਾਲਕਾ, ਕਿਉਂ ਦੇਵੇਂ ਲੋਕਮਾਤ ਜੁਦਾਈ। ਤੇਰਾ ਸਤਿਗੁਰ ਸ਼ਬਦ ਸਚਾ ਸਾਲਸਾ, ਫੜ ਫੜ ਬਾਹੋਂ ਲਏ ਮਿਲਾਈ। ਗੋਬਿੰਦ ਨੇ ਕਿਹਾ ਮੇਰਾ ਪੁਰਖ ਅਕਾਲ ਕਰੇਗਾ ਸਚਾ ਖ਼ਾਲਸਾ, ਰਹਿਬਰ ਹੋਵੇ ਨੂਰ ਅਲਾਹੀ। ਜਿਸ ਨੂੰ ਮਜ਼੍ਹਬ ਦੀ ਨਹੀਂ ਕੋਈ ਲਾਲਸਾ, ਤਨ ਵਜੂਦ ਨਾ ਵੰਡ ਵੰਡਾਈ। ਉਹ ਲੇਖਾ ਜਾਣੇ ਪਤ ਡਾਲ੍ਹ ਕਾ, ਵੇਖਣਹਾਰਾ ਥਾਉਂ ਥਾਈਂ। ਉਹ ਲੇਖਾ ਜਾਣੇ ਸ਼ਾਹ ਕੰਗਾਲ ਕਾ, ਗ਼ਰੀਬ ਨਿਮਾਣੇ ਹੋਏ ਸਹਾਈ। ਜਿਸ ਦਾ ਇਸ਼ਾਰਾ ਕੀਤਾ ਗਗਨ ਥਾਲ ਕਾ, ਮੰਡਲ ਮੰਡਪ ਸੋਭਾ ਪਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਬੀ ਪੋਹ ਕਹੇ ਮੈਂ ਵੀ ਵਕ਼ਤ ਸਿਆਲ ਕਾ, ਠੰਢ ਰਿਹਾ ਵਰਤਾਈ। ਭਗਤੋ ਅੱਜ ਤੁਹਾਡਾ ਲੇਖਾ ਨਹੀਂ ਸੀ ਰੋਟੀ ਦਾਲ ਦਾ, ਤਰੇਤਾ ਜੁਗ ਦਏ ਗਵਾਹੀ। ਬਾਲਮੀਕ ਨੂੰ ਰਾਮ ਅੰਦਰ ਵੜ ਵੜ ਸਿਖਾਲਦਾ, ਬਿਨ ਰਸਨਾ ਜਿਹਵਾ ਕਰ ਪੜ੍ਹਾਈ। ਉਹ ਬੇਪਰਵਾਹ ਸਭ ਨੂੰ ਸੰਭਾਲਦਾ, ਜੋ ਮਾਲਕ ਸ੍ਰਿਸ਼ਟ ਸਬਾਈ। ਭਗਤੋ ਅੱਜ ਉਹ ਬਣਿਆ ਤੁਹਾਡੇ ਨਾਲ ਦਾ, ਜਿਸ ਦਾ ਹਿੰਦਸਾ ਇਕ ਇਕਾਈ। ਜੋ ਲੱਖ ਚੁਰਾਸੀ ਕਦੇ ਮਾਰਦਾ ਕਦੇ ਜਵਾਲਦਾ, ਇਹ ਉਹਦੀ ਬੇਪਰਵਾਹੀ। ਉਥੇ ਕੋਈ ਹੁਕਮ ਨਹੀਂ ਜਵਾਬ ਸੁਆਲ ਦਾ, ਨਾ ਕੋਈ ਪੁਛਣ ਵਾਲਾ ਸ਼ਹਿਨਸ਼ਾਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਬਣ ਇਕ ਰਥਵਾਹੀ। ਧਰਨੀ ਕਹੇ ਵੇਖੋ ਆ ਗਿਆ ਅਵਤਾਰ ਕਲਕੀ, ਕਿਕਲੀ ਦੋ ਜਹਾਨ ਪਵਾਈਆ। ਇਹ ਆਸ਼ਾ ਪੂਰੀ ਕਰੇ ਬਲ ਕੀ, ਬਾਵਨ ਦੇਵਣਹਾਰ ਵਡਿਆਈਆ। ਜਿਸ ਖੇਲ ਖੇਲਣੀ ਜਲ ਥਲ ਕੀ, ਮਹੀਅਲ ਆਪਣਾ ਰੰਗ ਰੰਗਾਈਆ। ਕਿਸੇ ਨੂੰ ਸਮਝ ਨਹੀਂ ਘੜੀ ਪਲ ਕੀ, ਪਲਕਾਂ ਦੇ ਉਹਲੇ ਬੈਠਾ ਧੁਰ ਦਾ ਮਾਹੀਆ। ਜਨ ਭਗਤੋ ਤੁਹਾਡੀ ਧਾਰ ਦੁਨੀਆ ਨੂੰ ਛਲਦੀ, ਅਛਲ ਛਲ ਤੁਹਾਡਾ ਲੇਖਾ ਵੇਖ ਵਖਾਈਆ। ਤੁਹਾਨੂੰ ਪਤਾ ਨਹੀਂ ਕਿਉਂ ਤੁਹਾਡੀ ਆਤਮਾ ਪਰਮਾਤਮਾ ਨਾਲ ਰਲਦੀ, ਰਲ ਮਿਲ ਕੇ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਮੇਰਿਆ ਭਗਵਾਨਾ, ਓਏ ਭਗਵਨਾ ਦੇ ਵਡਿਆਈਆ। ਮੇਰਾ ਉਜੜਿਆ ਘਰ ਹੋਇਆ ਵੈਰਾਨਾ, ਵੈਰੀ ਘਰ ਘਰ ਨਜ਼ਰੀ ਆਈਆ। ਧਰਮ ਦਾ ਰਿਹਾ ਨਾ ਕੋਇ ਨਿਸ਼ਾਨਾ, ਨਿਸ਼ਾਨੇ ਸਾਰੇ ਗਏ ਬਦਲਾਈਆ। ਆਪਣਾ ਵੇਖ ਲੈ ਨਾਮ ਵਾਲਾ ਪੈਮਾਨਾ, ਬਿਨ ਹੱਥਾਂ ਹੱਥ ਟਿਕਾਈਆ। ਸਭ ਨੂੰ ਭੁਲ ਗਈਆਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀਆਂ ਕਲਾਮਾਂ, ਕਲਮਿਆਂ ਤੋਂ ਖ਼ਾਲੀ ਦਿਸੇ ਲੋਕਾਈਆ। ਦੁਹਾਈ ਤੇਰੇ ਪਿਆਰ ਦੀ ਕਿਉਂ ਬਿਨਾ ਸ਼ਮਅ ਤੋਂ ਪੈ ਗਈਆਂ ਸ਼ਾਮਾਂ, ਸ਼ਾਮ ਸੁੰਦਰ ਘਨਈਆ ਕੀ ਗਿਆ ਸਮਝਾਈਆ। ਕੀ ਗੋਬਿੰਦ ਦਾ ਕਹੇ ਦਮਾਮਾ, ਅਨੰਦਪੁਰੀ ਖੜਕਾਈਆ। ਕੀ ਹਜ਼ਰਤ ਮੁਹੰਮਦ ਦਾ ਕਹੇ ਇਲਹਾਮਾ, ਅਸਮਾਈਲ ਪੈਗ਼ੰਬਰ ਕੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਭੇਵ ਖੁਲ੍ਹਾਈਆ। ਧਰਨੀ ਕਹੇ ਵੇ ਨਾਰਦਾ ਆ ਜਾ ਛੇਤੀ, ਪੰਡਤਾ ਆਪਣਾ ਪੰਧ ਮੁਕਾਈਆ। ਤੂੰ ਪੁਰਾਣਾ ਪ੍ਰਭੂ ਦਾ ਭੇਤੀ, ਕੁਛ ਪਿਛਲਾ ਹਾਲ ਦੇ ਸਮਝਾਈਆ। ਨਾਰਦ ਕਹਿੰਦਾ ਇਹਦਾ ਹੁਕਮ ਕਦੇ ਨਹੀਂ ਹੁੰਦਾ ਬੱਤੀਆਂ ਤੋਂ ਤੇਤੀ, ਤਤੀ ਵਾਅ ਭਗਤਾਂ ਨਾ ਲਾਗੇ ਰਾਈਆ। ਤੂੰ ਤੇ ਧਰਨੀਏ ਖ਼ੁਸ਼ੀਆਂ ਨਾਲ ਇਹਦੇ ਚਰਨਾਂ ਵਿਚ ਲੇਟੀ, ਆਪਣਾ ਆਸਣ ਲਾਈਆ। ਤੇ ਨਾਲੇ ਇਹਨੂੰ ਪਿਤਾ ਕਹਿ ਕੇ ਬਣ ਜਾ ਇਹਦੀ ਬੇਟੀ, ਆਪਣੀ ਖ਼ੁਸ਼ੀ ਵਖਾਈਆ। ਨੀ ਉਠ ਵੇਖ ਲੈ ਕੀ ਰੰਗ ਚੜ੍ਹਿਆ
ਅਸਮਾਨਾਂ ਉਤੇ ਸਲੇਟੀ, ਰੂਪ ਰੂਪ ਲੈਣਾ ਬਦਲਾਈਆ। ਤੇ ਨਾਰਦ ਕਹੇ ਧਰਨੀਏ ਮੈਂ ਤੇਰੇ ਨਾਲ ਇਕ ਹੋਰ ਕਰਨ ਆਇਆ ਨੇਕੀ, ਨਿੱਕੀਏ ਬਾਲੀਏ ਤੈਨੂੰ ਦਿਆਂ ਸਮਝਾਈਆ। ਓਹ ਇਹ ਪ੍ਰਭੂ ਪੁਰਾਣਾ ਜੁਗਾਂ ਦਾ ਬੜਾ ਵੱਡਾ ਧਾਰੀ ਭੇਖੀ, ਭੇਖ ਜੁਗ ਜੁਗ ਲਏ ਬਦਲਾਈਆ। ਇਹਦੀ ਖੇਲ ਪਿਛਲੀ ਸਾਰੀ ਦੇਖੀ, ਅੱਗਾ ਫੇਰ ਬੈਠਾ ਛੁਪਾਈਆ। ਏਸੇ ਦੇ ਪਿਆਰ ਵਿਚ ਨਾਨਕ ਨੇ ਧਰ ਕੇ ਮੋਢੇ ਤੇ ਖੇਸੀ, ਦੀਨ ਦੁਨੀ ਵਿਚ ਹੁਕਮ ਦਿਤਾ ਸੁਣਾਈਆ। ਉਹ ਮਾਲਕ ਸ਼ਾਹ ਨਰੇਸ਼ੀ, ਨਰਾਇਣ ਨੂਰ ਅਲਾਹੀਆ । ਉਸ ਦੇ ਅਗੇ ਸਾਰਿਆਂ ਦੀ ਅੰਤਮ ਹੋਣੀ ਪੇਸ਼ੀ, ਪੇਸ਼ੀਨਗੋਈਆਂ ਆਪਣੇ ਹੱਥ ਫੜਾਈਆ। ਤੇਰਾ ਮਾਲਕ ਬਣ ਜਾਣਾ ਪਰਦੇਸੀ, ਦੋ ਜਹਾਨਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਸੰਗੀ ਇਕੋ ਇਕ ਅਖਵਾਈਆ। ਨਾਰਦ ਕਹੇ ਨੀ ਧਰਨੀਏ ਤੈਨੂੰ ਸਾਰੇ ਕਹਿੰਦੇ ਮਾਤਾ, ਓ ਅੰਮੀਏ ਕੀ ਤੈਨੂੰ ਦਿਆਂ ਜਣਾਈਆ। ਉਠ ਵੇਖ ਲੈ ਆਪਣਾ ਪੁਰਖ ਬਿਧਾਤਾ, ਜੋ ਬਿਧਨਾ ਦੇ ਲੇਖੇ ਰਿਹਾ ਮਿਟਾਈਆ। ਜਿਸ ਝਗੜਾ ਮੇਟਣਾ ਤੇਰੇ ਉਤੇ ਜ਼ਾਤਾ ਪਾਤਾ, ਦੀਨ ਮਜ਼੍ਹਬ ਦੀ ਕਰੇ ਸਫ਼ਾਈਆ। ਨੀ ਮੈਨੂੰ ਐਂ ਦਿਸਦਾ ਉਹਦਾ ਇਕੋ ਨਾਮ ਤੇ ਇਕੋ ਕਲਮਾ ਇਕੋ ਹੋਣੀ ਗਾਥਾ, ਇਕੋ ਸਿਖਿਆ ਦਏ ਸਮਝਾਈਆ। ਫੇਰ ਮੈਂ ਵੇਖਿਆ ਤੇ ਉਹ ਭਗਤਾਂ ਦਾ ਦੇਵੇ ਸਾਥਾ, ਸਗਲਾ ਸੰਗੀ ਧੁਰਦਰਗਾਹੀਆ। ਨਾਰਦ ਕਹੇ ਮੈਨੂੰ ਵੀ ਟੇਕ ਲੈਣ ਦਿਉ ਮਾਥਾ, ਮਸਤਕ ਧੂੜੀ ਖ਼ਾਕ ਰਮਾਈਆ। ਨਾਲੇ ਮਸਖ਼ਰੀ ਕਰਕੇ ਕਹੇ ਨੀ ਧਰਨੀਏ ਨੀ ਧਵਲੇ ਨੀ ਧਰਤ ਨੀ ਉਸ ਨੇ ਤੇਰੇ ਉਤੇ ਕਮਲੀਏ ਬਦਲ ਦੇਣਾ ਪਾਸਾ, ਪੇਸ਼ੀਨਗੋਈਆਂ ਪੈਗ਼ੰਬਰਾਂ ਵਾਲੀਆਂ ਨਾਲ ਮਿਲਾਈਆ। ਨੀ ਉਹ ਆ ਗਿਆ ਉਤੋਂ ਆਕਾਸ਼ਾ, ਆਕਾਸ਼ ਬਾਣੀ ਸੁਣਨ ਵਾਲਿਆਂ ਸਾਰਿਆਂ ਨੂੰ ਦਏ ਸਮਝਾਈਆ। ਜਿਹੜੀਆਂ ਤੁਸਾਂ ਪਾਈਆਂ ਰਾਸਾ, ਨਾਚ ਗੋਪੀਆਂ ਨਾਲ ਨਚਾਈਆ। ਵੇ ਰਾਮਾ ਜਿਸ ਤੈਨੂੰ ਫਿਰਾਇਆ ਵਿਚ ਪਰਭਾਸਾ, ਸੀਤਾ ਸਤਿ ਸਤਿ ਸੰਗ ਬਣਾਈਆ। ਉਹਦੀ ਹੁਣ ਵੇਖ ਲਓ ਸਾਰਿਆਂ ਤੋਂ ਵਖਰੀ ਭਾਸ਼ਾ, ਨਵੀਂ ਸਿਖਿਆ ਰਿਹਾ ਸਮਝਾਈਆ। ਫੇਰ ਧਰਨੀਏ ਮੈਂ ਹੋਰ ਤਕ ਲਿਆ ਨਾਰਦ ਕਹਿੰਦਾ ਓਹ ਵੇਖ ਲੈ ਤੀਜੇ ਚੌਥੇ ਸਾਲ ਨੂੰ ਉਸ ਚਾੜ੍ਹਨੀ ਲਾਸ਼ ਉਤੇ ਲਾਸ਼ਾ, ਦੁਹਾਈ ਦੁਹਾਈ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਵੇ ਨਾਰਦ ਵੀਰਾ, ਭਈਆ ਕੁਝ ਹੋਰ ਦੇ ਸੁਣਾਈਆ। ਨਾਰਦ ਕਹੇ ਧਰਨੀਏ ਮੈਨੂੰ ਐਂ ਜਾਪਦਾ ਕਿਸੇ ਦੇ ਸਿਰ ਤੇ ਸ਼ਹਿਨਸ਼ਾਹੀ ਤਾਜ ਦਾ ਰਹਿਣਾ ਨਹੀਂ ਚੀਰਾ, ਚਿਰੀ ਵਿਛੁੰਨੀਏ ਤੈਨੂੰ ਦਿਆਂ ਸਮਝਾਈਆ। ਜੋ ਆਸਾ ਰਖੀ ਪੈਗ਼ੰਬਰਾਂ ਪੀਰਾਂ, ਦੀਨ ਦੁਨੀ ਤੋਂ ਬਾਹਰ ਅੱਖ ਉਠਾਈਆ। ਨੀ ਉਸ ਪ੍ਰਭੂ ਨੇ ਸਭ ਦੀਆਂ ਬਦਲ ਦੇਣੀਆਂ ਤਕ਼ਦੀਰਾਂ, ਤਕੱਬਰ ਵਾਲਿਆਂ ਨੂੰ ਦਏ ਖਪਾਈਆ। ਜਿਸ ਨੂੰ ਅੱਜ ਕੋਈ ਯਾਦ ਨਹੀਂ ਕਰਦਾ ਤੇ ਅੱਠਾਂ ਸਾਲਾਂ ਤਕ ਲਭਣੀਆਂ ਇਹਦੀਆਂ ਤਸਵੀਰਾਂ, ਨੌ ਖੰਡ ਪ੍ਰਿਥਮੀ ਹੱਥ ਮੱਥੇ ਉਤੇ ਮਾਰ ਮਾਰ ਕੇ ਦਏ ਦੁਹਾਈਆ। ਜਿਸ ਦੀਆਂ ਦੋ ਜਹਾਨ ਜਗੀਰਾਂ, ਉਹ ਮਾਲਕ ਖ਼ਲਕ ਖ਼ੁਦਾਈਆ। ਜਿਸ ਦੀ ਆਸ਼ਾ ਰਖ ਕੇ ਗਿਆ ਕਬੀਰਾ, ਸ਼ਰਅ ਤੋਂ ਬਾਹਰ ਸੁਣਾਈਆ। ਪੈਗ਼ੰਬਰਾਂ ਕਿਹਾ ਬੇਨਜ਼ੀਰਾ, ਨਜ਼ਰਾਂ ਤੋਂ ਓਹਲੇ ਨੂਰ ਅਲਾਹੀਆ। ਗੋਬਿੰਦ ਨੇ ਕਿਹਾ ਉਹਨੇ ਮਾਣ ਦੇਣਾ ਛੀਂਬਿਆਂ ਤੇ ਝੀਰਾਂ, ਜੱਟਾਂ ਵਿਚ ਜੱਟ ਹੋ ਕੇ ਸੋਭਾ ਪਾਈਆ। ਓ ਜੇ ਜੱਟ ਨਾ ਹੋਵੇ ਤੇ ਕਿਸ ਤਰਹ ਕੱਟੇ ਗ਼ਰੀਬਾਂ ਦੀਆਂ ਪੀੜਾਂ, ਮਜ਼ਲੂਮਾਂ ਹੋਵੇ ਕਵਣ ਸਹਾਈਆ। ਓ ਭਗਤੋ ਤੁਹਾਡੀਆਂ ਜ਼ਰੂਰ ਬੰਨ੍ਹੇਗਾ ਬੀੜਾਂ, ਬੇੜਾ ਆਪਣੇ ਕੰਧ
ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਨਾਰਦਾ ਮੇਰੇ ਵੱਲ ਕਰ ਲੈ ਅੱਖ, ਅੱਖੀ ਲੈ ਬਦਲਾਈਆ। ਨਾਰਦ ਕਹੇ ਧਰਨੀਏ ਆਪਣੇ ਉਤੇ ਵੇਖ ਪਰਤਖ, ਪਰਮ ਪੁਰਖ ਬੇਪਰਵਾਹੀਆ। ਜਿਸ ਸਭ ਦੇ ਭਾਂਡੇ ਕੀਤੇ ਸਖ, ਸਚ ਵਸਤ ਨਜ਼ਰ ਕੋਇ ਨਾ ਆਈਆ। ਜਿਸ ਨੂੰ ਕਹਿੰਦੇ ਅਲਖਣਾ ਅਲੱਖ, ਅਲਖ ਅਗੋਚਰ ਇਕ ਅਖਵਾਈਆ। ਜਿਸ ਦੀਨ ਦੁਨੀ ਜੁਗ ਜੁਗ ਕੀਤੀ ਵਖ, ਵਖਰੀ ਵੰਡ ਵੰਡਾਈਆ। ਨਾਮ ਕਲਮੇ ਅੱਖਰਾਂ ਵਾਲੇ ਜਸ, ਦਹਿ ਦਿਸ਼ਾ ਕਰੇ ਪੜ੍ਹਾਈਆ। ਉਠ ਦੋਵੇਂ ਲਈਏ ਹਸ, ਖ਼ੁਸ਼ੀਆਂ ਦੇ ਢੋਲੇ ਗਾਈਆ। ਨੌ ਖੰਡ ਪ੍ਰਿਥਮੀ ਆਈਏ ਨੱਸ, ਭੱਜੀਏ ਵਾਹੋ ਦਾਹੀਆ। ਧਰਨੀ ਕਹੇ ਓ ਨਾਰਦਾ ਮੈਂ ਕਿਥੇ ਜਾਵਾਂ ਤੇ ਮੈਂ ਅੱਜ ਭਗਤਾਂ ਦੇ ਨਾਲ ਇਹਦੇ ਪਿਆਰ ਵਿਚ ਗਈ ਫਸ, ਪੱਲੂ ਮੂਲ ਨਾ ਸਕਾਂ ਛੁਡਾਈਆ। ਮੈਨੂੰ ਤੇ ਡਰ ਲਗਦਾ ਕਿਤੇ ਮੇਰੀ ਉਲਟੀ ਕਰ ਨਾ ਦੇਵੇ ਸਫ਼, ਸਫ਼ਾ ਦੀਨ ਦੁਨੀ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਧਰਨੀਏ ਇਹ ਮੇਰਾ ਸਾਹਿਬ ਸਚਾ ਸੁਲਤਾਨਾ, ਬੇਪਰਵਾਹ ਅਖਵਾਈਆ । ਨੀ ਇਹ ਬੜਾ ਮਿਹਰਵਾਨਾ, ਮਿਹਰ ਨਜ਼ਰ ਨਾਲ ਤਰਾਈਆ। ਮੈਂ ਤੈਨੂੰ ਇਕ ਗੱਲ ਦੱਸਾਂ ਜਿਹੜੀ ਕਹਿ ਗਿਆ ਸੀ ਰਾਮਾ, ਰਾਮ ਰਾਮ ਰਾਮ ਕਹਿ ਕੇ ਦਿਤੀ ਦੁਹਾਈਆ। ਨਾਲੇ ਇਸ਼ਾਰਾ ਦਿਤਾ ਕਾਹਨਾ, ਘਨਈਆ ਕੀ ਵਡਿਆਈਆ। ਨਾਲੇ ਪੈਗ਼ੰਬਰਾਂ ਦਾ ਦੱਸਿਆ ਪੈਗ਼ਾਮਾ, ਬਿਨ ਅੱਖਰਾਂ ਅੱਖਰ ਵਖਾਈਆ। ਨਾਲੇ ਨਾਨਕ ਦਾ ਦੱਸਿਆ ਸਤਿਨਾਮਾ, ਸਚ ਸਚ ਸਮਝਾਈਆ। ਫੇਰ ਸਾਰਿਆਂ ਤੋਂ ਬਾਦ ਦੱਸਿਆ ਉਹ ਪ੍ਰਭੂ ਬੇਅੰਤ ਸਭ ਦਾ ਕੰਤ ਜਿਸ ਦਾ ਜਾਣੇ ਨਾ ਕੋਇ ਨਿਸ਼ਾਨਾ, ਨਿਸ਼ਾਨੇ ਸਭ ਦੇ ਦਏ ਬਦਲਾਈਆ। ਉਨ ਆਉਣਾ ਉਸ ਵੇਲੇ ਜਿਸ ਵੇਲੇ ਲੇਖਾ ਜਾਣੇ ਜ਼ਿਮੀਂ ਅਸਮਾਨਾ, ਧਰਨੀ ਧਰਤੀ ਧਵਲ ਧੌਲ ਤੇਰੇ ਧੌਲੇ ਝਾਟੇ ਦੀ ਖੇਲ ਤੈਨੂੰ ਦਏ ਵਖਾਈਆ। ਉਸ ਵੇਲੇ ਤੇਰੇ ਉਤੇ ਵਸਣ ਵਾਲਾ ਇਨਸਾਨ ਪਰਮਾਤਮਾ ਨਾਲ ਹੋਣਾ ਬੇਗਾਨਾ, ਪ੍ਰਭੂ ਦਾ ਪਿਆਰਾ ਨਜ਼ਰ ਕੋਇ ਨਾ ਆਈਆ। ਬੇਸ਼ਕ ਕੋਈ ਹਿੰਦੂ ਹੋਵੇ ਕੋਈ ਮੁਸਲਮਾਨਾ, ਈਸਾਈ ਸਿਖ ਜਗਤ ਵੰਡ ਵੰਡਾਈਆ। ਸਭ ਦੇ ਹੱਥੀਂ ਲਾੜੀ ਮੌਤ ਨੇ ਬੰਨ੍ਹਣਾ ਗਾਨਾ, ਸਦੀ ਚੌਧਵੀਂ ਮੁਹੰਮਦ ਦੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਹੁਕਮ ਵਰਤਾਈਆ। ਛੱਬੀ ਪੋਹ ਕਹੇ ਪ੍ਰਭੂ ਮੈਂ ਤੇ ਬੜਾ ਠੰਢਾ, ਸੀਤਲ ਧਾਰ ਨਜ਼ਰੀ ਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਮੇਰੀ ਪਈ ਵੰਡਾ, ਦੂਰ ਦੁਰਾਡਾ ਵੇਖਾਂ ਅੱਖ ਉਠਾਈਆ। ਪਰ ਮੈਨੂੰ ਪਤਾ ਨਹੀਂ ਇਹ ਅੱਜ ਕਿਧਰੋਂ ਆ ਗਿਆ ਨਾਰਦ ਪੰਡਾ, ਆਪਣਾ ਫੇਰਾ ਪਾਈਆ। ਪਰ ਇਕ ਖ਼ੁਸ਼ੀ ਤੇਰੇ ਹੱਥ ਵਿਚ ਸੱਤ ਰੰਗ ਦਾ ਡੰਡਾ, ਡੰਡਾਵਤ ਸਭ ਦੀ ਦਏ ਬਦਲਾਈਆ। ਇਹ ਕੋਈ ਲੁਹਾਰ ਤਰਖਾਣ ਦਾ ਘੜਿਆ ਹੋਇਆ ਨਹੀਂ ਖੰਡਾ, ਜੋ ਅਗਨੀ ਤਤ ਜਲਾਈਆ। ਤੇਰੇ ਸ਼ਬਦ ਦੀ ਧਾਰ ਨੇ ਸਭ ਦਾ ਤੋੜਨਾ ਘਮੰਡਾ, ਮਨ ਤਨ ਦੀ ਕਰੇ ਸਫ਼ਾਈਆ। ਨੂਰੀ ਜੋਤ ਦਾ ਚਾੜ੍ਹਨਾ ਚੰਦਾ, ਦੋ ਜਹਾਨਾਂ ਡਗਮਗਾਈਆ। ਜੋ ਮੁਹੰਮਦ ਨੇ ਆਸ਼ਾ ਰਖੀ ਮੇਰਾ ਲੇਖ ਹੋਵੇ ਯਕ ਸ਼ੰਭਾ, ਯਕੇ ਬਾਦ ਦੀਗਰੇ ਆਪਣਾ ਹੁਕਮ ਵਰਤਾਈਆ। ਮੈਨੂੰ ਇਉਂ ਜਾਪਦਾ ਤੇਰਾ ਹੁਕਮ ਨਹੀਂ ਹੋਣਾ ਲੰਬਾ, ਲਮਹ ਲਮਹ ਦਏ ਗਵਾਹੀਆ। ਨਾਰਦ ਕਹੇ ਧਰਨੀਏ ਨੀ ਏਸ ਦਾ ਖੇਲ ਹੋਣਾ ਅਚੰਭਾ, ਹੈਰਾਨੀ ਵਿਚ ਸਾਰੇ ਰਹੇ ਕੁਰਲਾਈਆ। ਧਰਨੀ ਕਹੇ ਵੇ ਨਾਰਦਾ ਮੇਰਾ ਸੀਨਾ ਕੰਬਾ, ਕੰਬ ਕੰਬ ਕੇ
ਦਿਆਂ ਵਖਾਈਆ। ਨਾਰਦ ਕਹੇ ਧਰਨੀਏ ਤੂੰ ਨਹੀਂ ਵੇਖੇ ਭਗਤ ਸੁਹੇਲੇ ਰਾਜੇ ਬਣ ਗਏ ਤੇ ਸਿਰ ਤੇ ਰਖ ਕੇ ਮੋਰ ਦੇ ਖੰਭਾ, ਖੰਭ ਮੋਰ ਦਾ ਲੇਖਾ ਨਾਲ ਅਸ਼ਟਭੁਜ ਦੁਰਗਾ ਦਏ ਮਿਲਾਈਆ। ਜਿਸ ਨੇ ਸੁੰਭ ਨਿਸੁੰਭ ਤੇ ਦੈਂਤਾਂ ਦਾ ਲੇਖਾ ਤੇ ਹਾਲ ਕੀਤਾ ਮੰਦਾ, ਧਰਨੀ ਕਹੇ ਉਸ ਵੇਲੇ ਮੇਰੇ ਉਤੇ ਪਈ ਦੁਹਾਈਆ। ਇਸ ਸਮੇਂ ਵਾਸਤੇ ਧਰਤੀ ਕਹੇ ਗੋਬਿੰਦ ਨੇ ਪੁਰੀ ਅਨੰਦ ਵਿਚੋਂ ਨਿਕਲਣ ਲੱਗਿਆਂ ਸੱਜੇ ਹੱਥ ਦਾ ਲਾਇਆ ਸੀ ਪੰਜਾ, ਪੰਜਾ ਲਾ ਕੇ ਮੁਖ ਨਾਲ ਚੁੰਮ ਕੇ ਪੁਰਖ ਅਕਾਲ ਦੇ ਅਗੇ ਵਾਸਤਾ ਪਾਈਆ। ਨਾਲੇ ਜ਼ੋਰ ਦੀ ਹਲੂਣ ਕੇ ਕੰਧਾ, ਖੜਗ ਖਿਚ ਕੇ ਸੱਜੇ ਹੱਥ ਨਾਲ ਹਿਲਾਈਆ। ਮੇਰੇ ਦੀਨ ਦਿਆਲਾ ਜੇ ਗੋਬਿੰਦ ਧਾਰ ਹੋਏ ਤੇ ਤੇਰਾ ਨੂਰ ਹੋਵੇ ਸ਼ਬਦ ਸੂਰਬੀਰ ਹੋਵੇ ਚੰਗਾ, ਚੰਗੀ ਤਰਹ ਦ੍ਰਿੜਾਈਆ। ਤੇ ਤੇਰਾ ਜੇ ਨਿਸ਼ਾਨ ਹੋਵੇ ਤੇ ਨਿਸ਼ਾਨ ਹੋਵੇ ਜੋਤ ਦੀ ਧਾਰ ਮੇਰਾ ਹੋਵੇ ਰੰਗਾ, ਦੂਜਾ ਰੰਗ ਨਜ਼ਰ ਕੋਇ ਨਾ ਆਈਆ। ਤੇਰਾ ਪ੍ਰੇਮ ਹੋਵੇ ਮੇਰਾ ਅਨੰਦਾ, ਸੁਖ ਭਗਤਾਂ ਅੰਦਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਨਾਰਦ ਕਹੇ ਧਰਨੀਏ ਤੇਰੇ ਉਤੇ ਬਹਿ ਗਏ ਭਗਤ ਪਿਆਰੇ, ਨੈਣਾਂ ਵਾਲੀਏ ਨੈਣੀਂ ਧਿਆਨ ਲੈ ਲਗਾਈਆ। ਧਰਨੀ ਕਹਿੰਦੀ ਨਾਰਦਾ ਹੁਣ ਮੈਂ ਇਹਨਾਂ ਦੇ ਸਹਾਰੇ, ਬਿਨਾ ਭਗਤਾਂ ਤੋਂ ਮੇਰਾ ਮਿਤਰ ਨਜ਼ਰ ਕੋਇ ਨਾ ਆਈਆ । ਮੇਰੀ ਆਸ਼ਾ ਕੂਕ ਕੂਕ ਪੁਕਾਰੇ, ਦੋ ਜਹਾਨਾਂ ਰਹੀ ਸੁਣਾਈਆ। ਆਜਾ ਆਜਾ ਆਜਾ ਕਲ ਕਲਕੀ ਅਵਤਾਰੇ, ਕਾਇਨਾਤ ਦਿਆ ਮਾਲਕਾ ਮੇਰਾ ਹੋ ਸਹਾਈਆ। ਮੈਨੂੰ ਤੇਰੇ ਸਾਰੇ ਦੇ ਕੇ ਗਏ ਲਾਰੇ, ਅਵਤਾਰ ਪੈਗ਼ੰਬਰ ਗੁਰੂ ਖ਼ਬਰਾਂ ਵਿਚ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਇਹ ਜੁਗ ਕਿਹੜੇ ਵਿਚਾਰੇ, ਤੇਰੇ ਹੁਕਮ ਵਿਚ ਭੱਜਣ ਵਾਹੋ ਦਾਹੀਆ। ਤੇ ਬਿਨ ਤੇਰੇ ਮੇਰੀ ਪੈਜ ਨਾ ਕੋਇ ਸਵਾਰੇ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਮੇਰੇ ਪ੍ਰਭੂ ਸਤਿਗੁਰ ਸਾਹਿਬ ਇਕ, ਏਕੰਕਾਰ ਤੇਰੀ ਸਰਨਾਈਆ। ਜਿਹੜੇ ਤੇਰੇ ਭਗਤ ਮੇਰੇ ਉਤੇ ਗਏ ਟਿਕ, ਟਿੱਕੇ ਮਸਤਕ ਖ਼ੁਸ਼ੀਆਂ ਵਾਲੇ ਲਗਾਈਆ। ਇਹਨਾਂ ਦੇ ਅੱਜ ਨਵੇਂ ਲੇਖ ਲਿਖ, ਪਿਛਲੇ ਲੇਖੇ ਦੇ ਮਿਟਾਈਆ। ਜੇ ਤੈਥੋਂ ਮੰਗ ਨਹੀਂ ਸਕੇ ਭਿਖ, ਬਿਨ ਮੰਗਿਆਂ ਝੋਲੀ ਦੇ ਭਰਾਈਆ। ਇਹ ਹਿੰਦੂ ਨਹੀਂ ਇਹ ਸਿੱਖ ਨਹੀਂ ਇਹ ਈਸਾਈ ਨਹੀਂ ਇਹ ਮੁਸਲਮਾਨ ਨਹੀਂ ਇਹ ਗੋਬਿੰਦ ਦੇ ਪਿਆਰੇ ਉਹ ਸਿੱਖ, ਜਿਨ੍ਹਾਂ ਦੀ ਸਿਖਿਆ ਗੋਬਿੰਦ ਨੇ ਆਪਣੇ ਵਿਚ ਟਿਕਾਈਆ। ਇਹ ਕਿਸੇ ਨੂੰ ਨੇਤਰਾਂ ਨਾਲ ਨਹੀਂ ਪੈਂਦੇ ਦਿਸ, ਦਹਿ ਦਿਸ਼ਾ ਰਹੀ ਕੁਰਲਾਈਆ। ਅੱਜ ਇਨ੍ਹਾਂ ਦਾ ਦੇ ਦੇ ਹਿਸ, ਹਿੱਸਾ ਇਨ੍ਹਾਂ ਦੇ ਅੰਦਰ ਦੇ ਟਿਕਾਈਆ। ਪਤਾ ਨਹੀਂ ਤੇਰੇ ਪਿਆਰ ਵਿਚ ਰਹਿਣਾ ਕਿਸ ਕਿਸ, ਕ਼ਿਸਮਤ ਸਭ ਦੀ ਦੇ ਬਦਲਾਈਆ। ਵੇਖੀਂ ਤੇਰਾ ਨਿਸ਼ਾਨਾ ਕਦੇ ਨਾ ਜਾਵੇ ਮਿੱਸ, ਉਹ ਮਿਸਤਰੀਆ ਅੱਜ ਇਨ੍ਹਾਂ ਨੂੰ ਬਣਾ ਦੇ ਇਸਤਰੀਆਂ ਇਸਮ ਆਜ਼ਮ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਖਾਈਆ। ਆਹ ! ਧਰਨੀ ਕਹੇ ਮੇਰੀ ਛਾਤੀ ਵਿਚ ਵਜਾ ਸਤਰੰਗਾ, ਉਫ਼ ਮੇਰੀ ਦੁਹਾਈਆ। ਉਹ ਰੋਂਦੀ ਆ ਗਈ ਗੰਗਾ, ਨੈਣਾਂ ਨੀਰ ਵਹਾਈਆ। ਭੱਜਾ ਆ ਗਿਆ ਤਾਰਾ ਚੰਦਾ, ਸਦੀ ਚੌਧਵੀਂ ਆਪਣਾ ਪੰਧ ਮੁਕਾਈਆ। ਸਭ ਦੇ ਅੰਦਰ ਖ਼ੁਸ਼ੀ ਨਾਲ ਗ਼ਮਾ, ਖ਼ੁਸ਼ੀ ਗ਼ਮੀ ਆਪਣੀ ਵੰਡ ਵੰਡਾਈਆ। ਤੇ ਸਭ ਨੂੰ ਆਪਣਾ ਆਪਣਾ ਤਮਅ, ਲਾਲਚ ਰਹੇ ਵਖਾਈਆ। ਉਧਰੋਂ ਨਾਰਦ ਕਹਿੰਦਾ ਪਿਆਰਿਓ ਮਿਤਰੋ
ਏਥੇ ਤੇ ਮਾਰਗ ਚਲਣਾ ਨਵਾਂ, ਤੁਹਾਡੀ ਕੀ ਚਤੁਰਾਈਆ। ਉਹ ਵੇਖੋ ਸਾਰੇ ਭਗਤ ਸੁਹੇਲੇ ਹੋ ਗਏ ਜਮ੍ਹਾਂ, ਜਵਾਂ ਆਪਣਾ ਲੇਖਾ ਗਏ ਮੁਕਾਈਆ। ਇਹ ਤੇ ਨਵੀਂ ਜਗਣ ਵਾਲੀ ਸ਼ਮਅ, ਨੂਰ ਜੋਤ ਕਰੇ ਰੁਸ਼ਨਾਈਆ। ਕਿਸੇ ਨੂੰ ਹੁਣ ਭਰੋਸਾ ਨਹੀਂ ਆਪਣਿਆਂ ਦਮਾਂ, ਸਵਾਸਾਂ ਕੀ ਵਡਿਆਈਆ। ਭਗਤ ਬਣ ਨਹੀਂ ਸਕਦਾ ਹਮਾਂ ਤਮਾਂ, ਬਿਨਾ ਸਤਿਗੁਰ ਕਿਰਪਾ ਤੋਂ ਭਗਵਨ ਦੇਵੇ ਨਾ ਮਾਣ ਵਡਿਆਈਆ। ਤੁਹਾਨੂੰ ਪਤਾ ਨਹੀਂ ਉਹ ਜਿਨ੍ਹ ਰੋਟੀ ਖਾਧੀ ਜਵਾਂ, ਤਤੇ ਪਾਣੀ ਨਾਲ ਆਪਣਾ ਝਟ ਲੰਘਾਈਆ। ਹੁਣ ਬਦਲ ਕੇ ਦੀਨ ਦੁਨੀ ਦਾ ਸਮਾਂ, ਭਗਤਾਂ ਨੂੰ ਮਿਠੇ ਚਾਵਲ ਰਿਹਾ ਖੁਆਈਆ। ਛੱਤੀ ਦੇਗਾਂ ਨੇ ਆਪਣਾ ਗੀਤ ਗਵਾਂ, ਅਵਾਜ਼ ਸੂਅ ਸੂਅ ਸੂਅ ਕਰਕੇ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਸਚ ਦੀ ਧਾਰ ਇਕ ਪਰਗਟਾਈਆ। ਦੇਗਾਂ ਕਹਿਣ ਅਸੀਂ ਕੋਈ ਜਗਤ ਵਾਲਾ ਨਹੀਂ ਬਣਾਇਆ ਪਲਾਅ, ਪਲਾਲੀਆਂ ਦਾ ਲੇਖਾ ਦਿਤਾ ਮੁਕਾਈਆ। ਆਪਣੇ ਥੱਲੇ ਕਰਕੇ ਸੁਵਾਹ, ਖ਼ਾਕ ਜਗਤ ਵਾਲੀ ਉਡਾਈਆ। ਜਨ ਭਗਤਾਂ ਦੀਆਂ ਬਣਕੇ ਗਵਾਹ, ਸ਼ਹਾਦਤ ਸ਼ਹੀਦੀ ਵਾਲੀ ਰਖਾਈਆ। ਭਗਤੋਂ ਤੁਹਾਨੂੰ ਪਤਾ ਨਹੀਂ ਉਹ ਮਿਤਰੋ ਤੁਸਾਂ ਸਾਨੂੰ ਹੱਥਾਂ ਨਾਲ ਦਿਤਾ ਤਾਅ, ਮਾਚਸ ਜ਼ੋਰ ਜ਼ੋਰ ਨਾਲ ਘਸਾਈਆ। ਪਰ ਫਿਰ ਵੀ ਅਸੀਂ ਠੰਢੀਆਂ ਕਿ ਪੁਰਖ ਅਕਾਲ ਨੇ ਸਾਡੀ ਪਕੜੀ ਬਾਂਹ, ਹੋਇਆ ਆਪ ਸਹਾਈਆ। ਜਬ ਤਕ ਤੁਸੀਂ ਰਹੋਂਗੇ ਜੁਗ ਚੌਕੜੀ ਸਾਡਾ ਵੀ ਤੁਹਾਡੇ ਨਾਲ ਰਹੇਗਾ ਨਾਂ, ਉਹ ਪ੍ਰਭ ਨੇ ਦਿਤੀ ਵਡਿਆਈਆ। ਭਾਵੇਂ ਸਾਨੂੰ ਜੰਮਿਆਂ ਨਹੀਂ ਕਿਸੇ ਮਾਂ, ਨਾ ਕੋਈ ਬਣੀ ਜਣੇਂਦੀ ਮਾਈਆ। ਪਰ ਅਸੀਂ ਉਸ ਧਰਤੀ ਉਤੇ ਗਈਆਂ ਆ, ਜਿਥੇ ਬਾਲਮੀਕ ਲੇਖਾ ਗਿਆ ਲਿਖਾਈਆ। ਜੇ ਤੁਸਾਂ ਹੁਣ ਖ਼ੁਸ਼ੀਆਂ ਨਾਲ ਲਿਆ ਖਾ, ਖਾ ਕੇ ਬੈਠੇ ਸੋਹਣੇ ਸੋਭਾ ਪਾਈਆ । ਤੇ ਸਾਨੂੰ ਯਾਦ ਆਉਂਦੀ ਮੁਹੰਮਦ ਵਾਲੀ ਨਿਆਜ਼ ਇਕ ਪਾ, ਚਾਵਲ ਦਾ ਦਾਣਾ ਇਕ ਇਕ ਸਮਝਾਈਆ। ਜਿਸ ਕਾਰਨ ਗੋਬਿੰਦ ਨੇ ਅੰਮ੍ਰਿਤ ਰਸ ਦਿਤਾ ਪਿਆ, ਚੂਲੀਆਂ ਹੱਥਾਂ ਨਾਲ ਵਰਤਾਈਆ। ਅੱਜ ਉਸ ਦਾ ਲਹਿਣਾ ਦੇਣਾ ਪੂਰਾ ਕੀਤਾ ਉਸ ਖ਼ੁਦਾ, ਜੋ ਰਹਿਬਰ ਨੂਰ ਅਲਾਹੀਆ। ਜਿਸ ਦੀ ਖ਼ੁਸ਼ੀ ਵਿਚ ਗਾਇਆ ਵਾਹ ਵਾਹ, ਵਾਹਿਗੁਰੂ ਤੇਰੀ ਬੇਪਰਵਾਹੀਆ। ਇਹੋ ਰਾਮ ਗਿਆ ਸੀ ਸਮਝਾ, ਹਨਵੰਤ ਨੂੰ ਅੰਦਰ ਵੜ ਕੇ ਆਪ ਉਠਾਈਆ। ਬਿਦਰ ਦੇ ਅਲੂਣੇ ਸਾਗ ਨੂੰ ਭੋਗ ਲਗਾ, ਕ੍ਰਿਸ਼ਨ ਨੇ ਕਲਜੁਗ ਦਾ ਸਮਾਂ ਦਿਤਾ ਦਰਸਾਈਆ। ਜਦੋਂ ਆਇਆ ਕਾਹਨਾ ਦਾ ਕਾਹਨ ਧਰਨੀ ਉਤੇ ਨਵਾਂ ਰੰਗ ਦਏ ਰੰਗਾ, ਰੰਗਤ ਇਕੋ ਇਕ ਸਮਝਾਈਆ। ਜਨ ਭਗਤੋ ਫ਼ਿਕਰ ਨਾ ਕਰਿਓ ਦੇਗਾਂ ਕਹਿਣ ਜੋ ਤੁਹਾਡੇ ਘਰ ਘਰ ਦੇ ਵਿਚੋਂ ਚੌਲ ਲਏ ਮੰਗਾ, ਤੁਹਾਡਾ ਇਕ ਇਕ ਦਾ ਦਾਣਾ ਦੋ ਜਹਾਨਾਂ ਦਾ ਲੇਖਾ ਵੇਖ ਵਖਾਈਆ। ਪੈਸਾ ਟਕਾ ਕਿਸੇ ਦਾ ਬਣਿਆ ਨਹੀਂ ਕੋਈ ਸਹਾ, ਸਹਾਈ ਨਜ਼ਰ ਕੋਇ ਨਾ ਆਈਆ। ਅੱਜ ਤੇ ਤੁਹਾਡਾ ਪਤਾ ਨਹੀਂ ਕਿਸ ਤਰਹ ਲੱਗ ਗਿਆ ਦਾਅ, ਪੇਚਾ ਸਤਿਗੁਰ ਲਿਆ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਆਪ ਸਮਝਾਈਆ। ਚਾਵਲ ਕਹੇ ਜਨ ਭਗਤੋ ਮੈਂ ਇਕ ਇਕ ਦਾਣਾ ਰਿਝਦਾ, ਤੁਸੀਂ ਅਗਨੀ ਖ਼ੁਸ਼ੀਆਂ ਨਾਲ ਡਾਹੀਆ। ਮੈਂ ਫੇਰ ਪਿਆਰਾ ਬਣਿਆ ਤੁਹਾਡੇ ਲਹੂ ਮਿਝ ਦਾ, ਖ਼ੁਸ਼ੀਆਂ ਵਿਚ ਸਮਾਈਆ। ਤੁਸਾਂ ਮੇਰਾ ਵਹਿਣ ਨਹੀਂ ਵੇਖਿਆ ਹਿੰਝ ਦਾ, ਕੀ ਨੈਣਾਂ ਨੀਰ ਵਹਾਈਆ। ਪਰ ਮੈਨੂੰ ਆਸ ਮੈਂ ਭਗਤਾਂ ਦੇ ਨਾਲ ਪ੍ਰਭੂ ਮਿਲਣ ਨੂੰ ਗਿਝਦਾ, ਰੀਤੀ ਭਗਤਾਂ ਦਿਤੀ ਸਮਝਾਈਆ। ਜਿਨ੍ਹਾਂ ਦਾ ਪਿਆਰ ਪਰਮ ਪੁਰਖ ਨਾਲ ਭਿਜਦਾ, ਮਿਲ ਕੇ ਵਜੇ ਵਧਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਨਾਰਦ ਕਹੇ ਓ ਚਾਵਲੋ ਨਾ ਕਰੋ ਆਪਣੀ ਵਡਿਆਈ, ਐਵੇਂ ਨਾ ਸਿਫ਼ਤ ਸਲਾਹੀਆ। ਨਿਮਾਣੇ ਹੋ ਕੇ ਦਿਓ ਦੁਹਾਈ, ਕੂਕ ਕੂਕ ਸੁਣਾਈਆ। ਗਲ ਪੱਲੂ ਲਓ ਪਾਈ, ਹੱਥ ਬੰਨ੍ਹ ਕੇ ਸੀਸ ਝੁਕਾਈਆ। ਛੱਤੀ ਦੇਗਾਂ ਦਾ ਇਕ ਇਕ ਦਾਣਾ ਕਹੇ ਸਾਨੂੰ ਖਾ ਕੇ ਬਣ ਜਾਓ ਭਾਈ ਭਾਈ, ਭੈਣ ਭਈਆ ਇਕੋ ਰੂਪ ਨਜ਼ਰੀ ਆਈਆ। ਵੇਖਿਓ ਗੁਰਸਿਖ ਗੁਰਸਿਖ ਦਾ ਬਣਿਉ ਨਾ ਕਦੇ ਕਸਾਈ, ਇਹ ਗੋਬਿੰਦ ਦੀ ਰੀਤੀ ਪੁਰਾਣੀ ਚਲੀ ਆਈਆ। ਤੁਹਾਡਾ ਇਕੋ ਗ੍ਰਹਿ ਇਕੋ ਦੁਆਰਾ ਇਕੋ ਥਾਈਂ, ਥਾਨ ਥਨੰਤਰ ਇਕੋ ਇਕ ਸਮਝਾਈਆ। ਸਤਿਗੁਰ ਪਿਆਰ ਵਿਚ ਕਿਤੇ ਮਸਤਕ ਲਾ ਨਾ ਲਿਓ ਕੂੜ ਦੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਤੁਹਾਡਾ ਮੇਲਾ ਮੇਲਿਆ ਚਾਈਂ ਚਾਈਂ, ਚਾਓ ਘਨੇਰਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਂਈਂਆ। ਛੱਬੀ ਪੋਹ ਕਹੇ ਧਰਨੀਏ ਮੇਰੀ ਵੀ ਆ ਲੈਣ ਦੇ ਵਾਰੀ, ਮੈਂ ਵੀ ਪੁਰਾਣਾ ਬੈਠਾ ਆਸ ਰਖਾਈਆ। ਨਾਰਦ ਕਹੇ ਇਕ ਸਾਡੀ ਵੀ ਪਿਛਲੀ ਯਾਰੀ, ਯਾਰਾਂ ਨੂੰ ਯਾਰ ਮਿਲ ਕੇ ਖ਼ੁਸ਼ੀ ਬਣਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਸਾਡਾ ਵੀ ਪਿਛਲਾ ਉਧਾਰੀ, ਲੇਖਾ ਵੇਖੀਏ ਚਾਈਂ ਚਾਈਂਆ। ਸਤਿਗੁਰ ਸ਼ਬਦ ਕਹੇ ਇਹ ਖੇਲ ਅਪਰ ਅਪਾਰੀ, ਜਗਤ ਸਮਝ ਕਿਛ ਨਾ ਪਾਈਆ। ਨਿਰਗੁਣ ਜੋਤ ਕਹੇ ਨੂਰ ਨੂਰ ਉਜਿਆਰੀ, ਦੋ ਜਹਾਨਾਂ ਡਗਮਗਾਈਆ। ਮੈਂ ਲਹਿਣਾ ਦੇਣਾ ਪੂਰਾ ਕਰਨਾ ਜੋ ਧਰਤੀ ਰਹੀ ਪੁਕਾਰੀ, ਪੁਨਹ ਪੁਨਹ ਸੀਸ ਨਿਵਾਈਆ। ਚਾਰੋਂ ਕੁੰਟ ਵੇਖਾਂ ਕਰਾਂ ਖ਼ਬਰਦਾਰੀ, ਬੇਖ਼ਬਰਾਂ ਖ਼ਬਰ ਸੁਣਾਈਆ। ਸਭ ਤੋਂ ਉੱਤਮ ਸ੍ਰੇਸ਼ਟ ਵਿਚਾਰ ਜੋ ਸਭ ਤੋਂ ਵਸੇ ਬਾਹਰੀ, ਸਚਖੰਡ ਸਾਚੇ ਸੋਭਾ ਪਾਈਆ। ਉਹ ਭਗਤ ਸੁਹੇਲਾ ਇਕ ਇਕੇਲਾ ਜੁਗ ਜੁਗ ਆਏ ਵਾਰੋ ਵਾਰੀ, ਵਾਰਸ ਹੋ ਕੇ ਫੇਰਾ ਪਾਈਆ। ਜੋ ਸਾਚੀ ਦਏ ਬਹਾਰੀ, ਰੁਤੜੀ ਆਪਣੇ ਨਾਲ ਮਹਿਕਾਈਆ। ਜਗਤ ਮਹਿਕਾਏ ਫੁਲਵਾੜੀ, ਪੱਤ ਟਹਿਣੀ ਧੁਰ ਦੇ ਹੁਕਮ ਵਿਚ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਰਖਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲ, ਅਕਲ ਕਲਧਾਰੀ ਤੇਰੀ ਸਰਨਾਈਆ। ਤੂੰ ਮੇਰੇ ਉਤੇ ਹੋਇਉਂ ਦਿਆਲ, ਦੀਨਨ ਦਿਤੀ ਵਡਿਆਈਆ। ਸਚ ਬਣਾ ਕੇ ਸਚੀ ਧਰਮਸਾਲ, ਭਗਤ ਦੁਆਰਾ ਦਿਤਾ ਸੁਹਾਈਆ। ਜਿਥੇ ਇਕੱਠੇ ਹੋਏ ਬਿਰਧ ਬਾਲ, ਨੌਜਵਾਨ ਮਿਲ ਕੇ ਵਜੇ ਵਧਾਈਆ। ਏਥੇ ਲੇਖਾ ਨਹੀਂ ਸ਼ਾਹ ਕੰਗਾਲ, ਵੱਡਾ ਛੋਟਾ ਨਾ ਕੋਇ ਵਖਾਈਆ। ਤੇਰੀ ਸਚ ਪ੍ਰੀਤੀ ਤੇ ਪ੍ਰੀਤੀ ਆਤਮਾ ਨਾਲ, ਆਤਮਾ ਪਰਮਾਤਮਾ ਇਹ ਤੇਰੀ ਬੇਪਰਵਾਹੀਆ। ਮੇਰੀ ਇਕ ਬੇਨੰਤੀ ਤੇ ਇਕ ਸੁਆਲ, ਇਕ ਆਰਜ਼ੂ ਅਰਜ਼ ਤੇਰੇ ਚਰਨ ਕਵਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸਚ ਰੂਪ ਦਰਸਾਈਆ। ਧਰਨੀ ਕਹੇ ਜੇ ਮੇਰੇ ਦੁਆਰੇ ਲਾਇਆ ਭਾਗ, ਦਿਤੀ ਮਾਣ ਵਡਿਆਈਆ। ਮੇਰੀ ਆਸ਼ਾ ਦੇ ਅੰਦਰ ਇਕ ਚਰਾਗ਼, ਨੂਰੀ ਜੋਤ ਜੋਤ ਡਗਮਗਾਈਆ। ਜਿਸ ਦੇ ਨਾਲ ਮੈਨੂੰ ਉਪਜਿਆ ਵੈਰਾਗ, ਮੇਰਾ ਅੰਤਰ ਰਿਹਾ ਕੁਰਲਾਈਆ। ਜੇ ਮੇਰਾ ਧੋਣਾ ਦਾਗ਼, ਦੁਰਮਤ ਮੈਲ ਕਰਨੀ ਸਫ਼ਾਈਆ। ਭਗਤਾਂ ਦਾ ਭਗਤ ਬਣਾਉਣਾ ਸਮਾਜ, ਸਮਗਰੀ ਆਪਣਾ ਨਾਮ ਵਰਤਾਈਆ। ਕਲਜੁਗ ਕੂੜੀ ਕਿਰਿਆ ਦਾ ਮੇਟਣਾ ਰਾਜ, ਸਤਿ ਧਰਮ ਸਚ ਨਾਲ ਵਡਿਆਈਆ। ਕੁਝ ਲੇਖਾ ਲਿਖ ਦੇ ਆਜ, ਅਗਲਾ
ਹੁਕਮ ਹੁਕਮ ਨਾਲ ਸੁਣਾਈਆ। ਸਾਰੀ ਸ੍ਰਿਸ਼ਟੀ ਜਾਵੇ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਤੇਰੇ ਚਰਨ ਕਵਲ ਸੀਸ ਨਿਵਾਈਆ। ਧਰਤੀ ਕਹੇ ਮੇਰੇ ਨਿਰੰਕਾਰਾ, ਨਿਰਵੈਰ ਤੇਰੀ ਸਰਨਾਈਆ। ਮੈਂ ਕੂਕ ਕਰਾਂ ਪੁਕਾਰਾ, ਦਰ ਤੇਰੇ ਵਾਸਤਾ ਪਾਈਆ। ਤੂੰ ਸ਼ਾਹੋ ਭੂਪ ਸਿਕਦਾਰਾ, ਸ਼ਹਿਨਸ਼ਾਹ ਇਕ ਅਖਵਾਈਆ। ਜੇ ਭਗਤਾਂ ਦਿਤਾ ਸਹਾਰਾ, ਸਿਰ ਆਪਣਾ ਹੱਥ ਰਖਾਈਆ। ਅਗਲਾ ਖੇਲ ਕਰਨਾ ਅਪਾਰਾ, ਅਪਰੰਪਰ ਸੁਆਮੀ ਹੋਣਾ ਸਹਾਈਆ। ਸੁਹਾਉਣਾ ਜਮਨਾ ਦਾ ਕਿਨਾਰਾ, ਪੂਰਬ ਲੇਖਾ ਕਾਹਨ ਵਾਲਾ ਮੁਕਾਈਆ। ਬਣਾਉਣਾ ਦਿੱਲੀ ਦਰਬਾਰਾ, ਦਿਲ ਦਿਆਂ ਪਿਆਰਿਆਂ ਲੈਣਾ ਮਿਲਾਈਆ। ਉਹ ਤਿੰਨਾਂ ਸਾਲਾਂ ਵਿਚ ਪ੍ਰਸਿੱਧ ਕਰ ਦੇਣਾ ਸੰਸਾਰਾ, ਚਾਰੇ ਕੁੰਟਾਂ ਵਜੇ ਵਧਾਈਆ। ਉਹਦਾ ਅੱਖਰ ਛਾਪ ਨਾ ਸਕਣ ਇਲਮਾਂ ਵਾਲੀ ਅਖ਼ਬਾਰਾ, ਉਹ ਧੁਰ ਦੇ ਸ਼ਬਦ ਨਾਲ ਕਰਨੀ ਜਣਾਈਆ। ਵੇਖੀਂ ਕਿਤੇ ਹੋ ਨਾ ਜਾਈਂ ਬੇਇਤਬਾਰਾ, ਇਤਬਾਰ ਆਪਣਾ ਲੈਣਾ ਜਮਾਈਆ। ਧਰਨੀ ਕਹੇ ਮੇਰੀ ਪੁਨਹ ਪੁਨਹ ਪੁਨਹ ਨਿਮਸਕਾਰਾ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਸਮਗ੍ਰੀ ਸਚ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂਓ ਮੈਂ ਤੁਹਾਡਾ ਕਰਾਂ ਧੰਨਵਾਦ, ਦਰ ਆਇਆ ਖ਼ੁਸ਼ੀ ਬਣਾਈਆ। ਮੈਨੂੰ ਖੇਲ ਤੁਹਾਡਾ ਪੁਰਾਣਾ ਯਾਦ, ਯਾਦਾਸ਼ਤ ਨਾ ਕਦੇ ਭੁਲਾਈਆ। ਜਿਸ ਕਾਰਨ ਸਾਰੇ ਰਹੇ ਅਰਾਧ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਸੋ ਸੁਆਮੀ ਮੈਨੂੰ ਗਿਆ ਲਾਧ, ਖੋਜਣ ਦੀ ਲੋੜ ਰਹੀ ਨਾ ਰਾਈਆ। ਜਿਸ ਮੇਰੇ ਉਤੇ ਸਭ ਦਾ ਸਾਂਝਾ ਭਗਤ ਦੁਆਰਾ ਕੀਤਾ ਆਬਾਦ, ਸੋਹਣੀ ਦਿਤੀ ਵਡਿਆਈਆ। ਇਹ ਲੇਖਾ ਬੋਧ ਅਗਾਧ, ਵਦੀ ਸੁਦੀ ਤੋਂ ਪਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਗ੍ਰਹਿ ਇਕ ਵਖਾਈਆ। ਸਚ ਗ੍ਰਹਿ ਤਕ ਲਓ ਹਕ਼ੀਕ਼ੀ, ਹਿਕਮਤ ਨਾਲ ਸਮਝਾਈਆ। ਜਿਥੇ ਮਿਟਦੀ ਦੀਨ ਦੁਨੀ ਦੀ ਤਾਰੀਕੀ, ਅੰਧ ਅਗਿਆਨ ਰਹੇ ਨਾ ਰਾਈਆ। ਸ਼ਰਅ ਦੀ ਰਹੇ ਨਾ ਕੋਇ ਸ਼ਰੀਕੀ, ਸ਼ਰਕਤ ਅੰਦਰੋਂ ਬਾਹਰ ਕਢਾਈਆ। ਜਿਸ ਦੇ ਵਿਚ ਹਕ ਤੌਫ਼ੀਕ਼ੀ, ਤੋਫ਼ਾ ਨਾਮ ਦੇਵੇ ਥਾਉਂ ਥਾਈਂਆ। ਜਿਸ ਦੀ ਧਾਰ ਤ੍ਰੈਗੁਣ ਅਤੀਤੀ, ਤ੍ਰੈਭਵਣ ਧਨੀ ਇਕ ਅਖਵਾਈਆ। ਏਥੇ ਝਗੜਾ ਨਹੀਂ ਮੰਦਰ ਮਸੀਤੀ, ਸਾਚਾ ਘਰ ਇਕ ਸੁਹਾਈਆ। ਜਿਥੇ ਹੁੰਦੇ ਪਤਤ ਪੁਨੀਤੀ, ਪਤਤ ਪਾਵਨ ਆਪਣਾ ਰੰਗ ਰੰਗਾਈਆ। ਇਹ ਕੋਈ ਪਿਛਲੀ ਕਹਾਣੀ ਨਹੀਂ ਬੀਤੀ, ਨਵਾਂ ਮਾਰਗ ਦਿਤਾ ਚਲਾਈਆ। ਜਨ ਭਗਤੋ ਇਕ ਪ੍ਰਭੂ ਦੇ ਨਾਲ ਹੋਵੇ ਪ੍ਰੀਤੀ, ਪ੍ਰੀਤਮ ਇਕੋ ਇਕ ਵਖਾਈਆ। ਜਿਸ ਦੀ ਤੁਸੀਂ ਫੁਲਵਾੜੀ ਬਗ਼ੀਚੀ, ਬੂਟੇ ਜਗਤ ਜਹਾਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਜਨ ਭਗਤੋ ਉਸ ਪ੍ਰਭੂ ਦੇ ਪਿਆਰ ਦਾ ਬਣ ਜਾਓ ਬੂਟਾ, ਬੂਟੇ ਨਾਮ ਵਾਲੇ ਲਗਾਈਆ। ਉਸ ਦਾ ਅਗਲਾ ਅਗੇ ਲੈ ਕੇ ਵੇਖਿਓ ਹੂਟਾ, ਬਿਨਾ ਹੁਲਾਰਿਉਂ ਦਏ ਝੁਲਾਈਆ। ਤੁਹਾਡਾ ਜਸ ਕਰਾਂਗਾ ਚਾਰੇ ਕੂਟਾਂ, ਇਹ ਮੇਰੀ ਬੇਪਰਵਾਹੀਆ। ਇਹ ਕੋਈ ਭੱਜਣ ਵਾਲਾ ਨਹੀਂ ਠੂਠਾ, ਇਹ ਮਾਲਕ ਨੂਰ ਅਲਾਹੀਆ। ਇਹ ਰੁੱਸਣ ਵਾਲਾ ਨਹੀਂ ਰੂਠਾ, ਸਗੋਂ ਰੁਸਿਆਂ ਲਏ ਮਿਲਾਈਆ। ਤੁਹਾਡਾ ਪਿਆਰ ਮੁਹੱਬਤ ਵਾਲਾ ਸਤਿਗੁਰ ਚਰਨ ਦਾ ਜੂਤਾ, ਜੋਤਾਂ ਜਗਦੀਆਂ ਘਰ ਘਰ ਦਏ ਵਖਾਈਆ। ਤੁਹਾਡਾ ਆਵਾ ਕਦੇ ਨਾ ਜਾਏ ਊਤਾ, ਸੌਂਤਰੇ
ਜਗਤ ਵਿਚ ਬਣਾਈਆ। ਏਥੇ ਕੋਈ ਨਹੀਂ ਰਹੇਗਾ ਅਛੂਤਾ, ਖਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਘਰ ਵਸਾਈਆ। ਓ ਤੁਹਾਡਾ ਲੇਖੇ ਲਾਇਆ ਸ਼ਰੀਰ ਪੰਜ ਭੂਤਾ, ਪੰਜਾਂ ਦਾ ਲੇਖਾ ਗਿਣ ਗਿਣ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਧਰਨੀ ਕਹੇ ਉਹ ਪ੍ਰਭੂ ਸੁਹਾ ਦੇ ਘਰ, ਗ੍ਰਹਿ ਮੰਦਰ ਦੇ ਵਡਿਆਈਆ। ਦੇ ਦੇ ਆਪਣਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੇ ਆ ਗਏ ਤੇਰੇ ਦਰ, ਦਰਵੇਸ਼ਾਂ ਆਪਣੇ ਗਲੇ ਲਗਾਈਆ। ਤੇਰੇ ਪਿਆਰ ਵਿਚ ਜਾਣ ਮਰ, ਮਰ ਕੇ ਫਿਰ ਜੰਮਣ ਦੀ ਲੋੜ ਰਹੇ ਨਾ ਰਾਈਆ। ਨੁਹਾ ਦੇ ਉਸ ਸਰ, ਦੁਰਮਤ ਮੈਲ ਦੇ ਧੁਆਈਆ। ਇਨ੍ਹਾਂ ਉਤੇ ਕਿਰਪਾ ਉਹ ਕਰ, ਜਿਸ ਦੀ ਧਰੂ ਪ੍ਰਹਿਲਾਦ ਆਸਾ ਗਏ ਰਖਾਈਆ। ਰਵੀਦਾਸ ਨੇ ਸੁੱਟ ਕੇ ਜੋਰੂ ਜ਼ਰ, ਤੇਰੇ ਚਰਨ ਸਰਨ ਲਈ ਤਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸਚ ਆਪਣਾ ਦਰ ਵਖਾਈਆ। ਪੁਰਖ ਅਕਾਲ ਕਹੇ ਨੀ ਧਰਤੀਏ ਤੂੰ ਕੀ ਦਏਂ ਇਸ਼ਾਰੇ, ਆਪਣੀ ਦਲੀਲ ਜਣਾਈਆ। ਇਹ ਭਗਤ ਪ੍ਰਭੂ ਦੇ ਪਿਆਰੇ, ਜੁਗ ਜੁਗ ਸੰਗ ਰਖਾਈਆ। ਕੋਟਨ ਵਾਰ ਲੋਕਮਾਤ ਵਿਚ ਤਾਰੇ, ਜੁਗ ਚੌਕੜੀ ਗਣਤ ਨਾ ਕੋਇ ਗਿਣਾਈਆ। ਇਹ ਖੇਲ ਕਰੇ ਅਪਰ ਅਪਾਰੇ, ਅਪਰੰਪਰ ਹੋ ਕੇ ਵੇਖ ਵਖਾਈਆ। ਜਿਨ੍ਹਾਂ ਇਕ ਵਾਰੀ ਮੇਰੇ ਨਾਮ ਦੇ ਲਾ ਲਏ ਨਾਅਰੇ, ਸਤਿ ਸਚ ਵਿਚ ਸਮਾਈਆ। ਅੱਜ ਫ਼ੈਸਲਾ ਦਿਤਾ ਭਗਤ ਰਹਿਣ ਨਾ ਮੂਲ ਕੁਆਰੇ, ਨਾਤਾ ਆਪਣੇ ਨਾਲ ਜੁੜਾਈਆ। ਜੋ ਸ਼ਰੀਰ ਛਡ ਕੇ ਆ ਗਿਆ ਦੁਬਾਰੇ, ਦੋਹਰਾ ਵੇਸ ਵਟਾਈਆ। ਲੈ ਕੇ ਜਾਵਾਂਗਾ ਸਚਖੰਡ ਦੁਆਰੇ, ਚੋਬਦਾਰ ਹੋ ਕੇ ਸੇਵ ਕਮਾਈਆ। ਇਹ ਪਿਛਲੇ ਪਿਛਲੇ ਪਿਛਲੇ ਹੁਦਾਰੇ, ਕ਼ਰਜ਼ੇ ਸਭ ਦੇ ਦਿਆਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੇ ਲੇਖੇ ਆਪਣੇ ਹੱਥ ਰਖਾਈਆ। ਨਾਰਦ ਕਹੇ ਜਨ ਭਗਤੋ ਕਿਤੇ ਆਉਂਦੀ ਨਹੀਂ ਜਾਂਦੀ ਥਕਾਵਟ, ਸਹਿਜ ਨਾਲ ਮੈਨੂੰ ਦਿਉ ਜਣਾਈਆ। ਮੈਂ ਤੁਹਾਡੀ ਬਣਾਵਾਂ ਬਨਾਵਟ, ਸੋਹਣਾ ਢੰਗ ਸਮਝਾਈਆ। ਮੇਰੀ ਤੇ ਪੁਰਾਣਿਆਂ ਜੁਗਾਂ ਦੀ ਕਹਾਵਤ, ਕਹਿ ਕਹਿ ਸੁਣਾਈਆ। ਇਕ ਗੱਲ ਯਾਦ ਰਖਿਓ ਪ੍ਰਭੂ ਦੇ ਪਿਆਰ ਵਿਚ ਅੱਜ ਜਨ ਭਗਤੋ ਆਪਣੇ ਅੰਦਰੋਂ ਕਢ ਕੇ ਜਾਣਾ ਅਦਾਵਤ, ਦੁਵੈਤ ਰਹਿਣ ਕੋਇ ਨਾ ਪਾਈਆ। ਇਹ ਕਲਜੁਗ ਦੀ ਕੂੜੀ ਕਿਆਮਤ, ਕਲਜੁਗ ਦੀ ਝੋਲੀ ਦੇਣੀ ਟਿਕਾਈਆ। ਬਾਕੀ ਤੇ ਸਾਰੀ ਦੁਨੀਆ ਤੇ ਆਉਣੀ ਸ਼ਾਮਤ, ਸ਼ਮਅ ਨੂਰ ਜੋਤ ਨਾ ਕੋਇ ਰੁਸ਼ਨਾਈਆ। ਕਿਉਂ ਮੁਹੰਮਦ ਕਹੇ ਮੇਰੇ ਅਮਾਮਾ ਮੇਰੀ ਛੇਤੀ ਲਿਆ ਕਿਆਮਤ, ਸਦੀ ਚੌਧਵੀਂ ਭੱਜੇ ਵਾਹੋ ਦਾਹੀਆ। ਤੇ ਭਗਤੋ ਤੁਹਾਨੂੰ ਨਵੀਂ ਮਿਲੀ ਨਿਆਮਤ, ਨਾਮ ਅਨਰਸ ਦਿਤਾ ਚਖਾਈਆ। ਤੁਹਾਨੂੰ ਪਤਾ ਨਹੀਂ ਨੌ ਸੌ ਚੁਰਾਨਵੇ ਚੌਕੜੀ ਜੁਗ ਤੋਂ ਤੁਹਾਡੀ ਸਾਂਭ ਕੇ ਰਖੀ ਅਮਾਨਤ, ਸਹਿਜ ਸਹਿਜ ਤੁਹਾਡੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਅਖਵਾਈਆ। ਨਾਰਦ ਕਹੇ ਭਗਤੋ ਸੌਣਾ ਚੰਗਾ ਕਿ ਜਾਗਣਾ, ਛੇਤੀ ਦਿਉ ਬਤਲਾਈਆ। ਪ੍ਰਭੂ ਦੇ ਪਿਆਰ ਵਿਚ ਰਹਿਣਾ ਚੰਗਾ ਕਿ ਛਡ ਕੇ ਭਾਗਣਾ, ਖ਼ੁਸ਼ੀਆਂ ਨਾਲ ਦ੍ਰਿੜਾਈਆ। ਨਾਲ ਰਹਿਣਾ ਕਿ ਅਲਾਗਣਾ, ਐਵੇਂ ਈ ਦਿਉ ਦਰਸਾਈਆ। ਕਿਉਂ ਪ੍ਰੇਮੀਓ ਤੁਹਾਡੀ ਨਵੀਂ ਸਾਜੀ ਸਾਜਣਾ, ਨਵਾਂ ਰਾਗ ਅਲਾਈਆ। ਤੁਹਾਨੂੰ ਪਤਾ ਨਹੀਂ ਕਿੱਥੋਂ ਮਾਰ ਮਾਰ ਕੇ ਅਵਾਜ਼ਣਾ, ਤੇ ਇਕੱਠੇ ਕੀਤੇ ਥਾਉਂ ਥਾਈਂਆ। ਇਹ ਕੋਈ ਭਗਤ ਦੁਆਰਾ ਹਿੱਸੇ ਨਹੀਂ ਆਇਆ ਮਾਝਨਾ,
ਮਾਝੇ ਵਾਲਿਆਂ ਨਾ ਕੋਇ ਵਡਿਆਈਆ। ਇਸ ਦੀ ਤੇ ਨਾਨਕ ਨੇ ਵਜਾਈ ਰਬਾਬਨਾ, ਸਿਤਾਰ ਸਿਤਾਰ ਸਿਤਾਰ ਵਿਚੋਂ ਹਿਲਾਈਆ। ਗੋਬਿੰਦ ਨੇ ਉਡਾਇਆ ਬਾਜ਼ਨਾ, ਖ਼ੁਸ਼ੀਆਂ ਰੰਗ ਚੜ੍ਹਾਈਆ। ਸ਼ਬਦ ਸਤਿਗੁਰ ਦਾ ਨਾਦਨਾ, ਜਿਹੜਾ ਤੁਹਾਨੂੰ ਕਰੇ ਸ਼ਨਵਾਈਆ। ਤੁਹਾਡਾ ਭਗਤੀ ਦਾ ਇਕ ਸਮਾਜਨਾ, ਭਗਵਨ ਦਏ ਵਡਿਆਈਆ। ਤੁਹਾਡਾ ਮੇਲਾ ਨਾਲ ਮਾਧਵ ਮਾਧਨਾ, ਜੋ ਮਧੁਰ ਧੁਨ ਦੇ ਰਾਗ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਇਕ ਵਖਾਈਆ। ਨਾਰਦ ਕਹੇ ਐਵੇਂ ਨਾ ਮਿਲਾਇਓ ਹਾਂ ਵਿਚ ਹਾਂ, ਮਿਤਰੋ ਮੈਂ ਸਚ ਵਿਚ ਦਿਆਂ ਸੁਣਾਈਆ। ਅੱਜ ਵਕ਼ਤ ਭਾਵੇਂ ਹੰਸ ਬਣ ਜਾਓ ਭਾਵੇਂ ਬਣ ਜਾਓ ਕਾਂ, ਦੋਵੇਂ ਰਾਹ ਸਮਝਾਈਆ। ਥੱਲਿਉਂ ਕੂਕ ਕੇ ਕਹੇ ਧਰਨੀ ਮਾਂ, ਬੱਚਿਓ ਮੇਰੀ ਦੁਹਾਈਆ। ਇਹ ਸਤਿਗੁਰ ਨੇ ਪਕੜੀ ਤੁਹਾਡੀ ਬਾਂਹ, ਨਾਲ ਮੈਨੂੰ ਵੀ ਬਾਹਰ ਲਏ ਕਢਾਈਆ। ਉਹ ਤੁਸੀਂ ਨਾ ਸੂਰ ਖਾਣਾ ਤੇ ਨਾ ਗਾਂ, ਦੋਹਾਂ ਦਾ ਲੇਖਾ ਦਿਤਾ ਮੁਕਾਈਆ। ਤੁਸੀਂ ਨਾ ਜ਼ਿਮੀਂ ਰਹਿਣਾ ਨਾ ਅਸਮਾਂ, ਸਚਖੰਡ ਬੈਠਣਾ ਚਾਈਂ ਚਾਈਂਆ। ਤੁਹਾਡੀ ਅੱਜ ਦੀ ਪਹਿਲੀ ਤੇ ਅੱਜ ਦੀ ਅਖ਼ੀਰੀ ਲਾਂਅ, ਲਾਂਵਾਂ ਚਾਰ ਜੁਗ ਦੀਆਂ ਚਾਰੇ ਕੁੰਟਾਂ ਦੇਣ ਗਵਾਹੀਆ। ਤੁਹਾਡੇ ਸਿਰ ਤੇ ਸਦਾ ਰਖੇ ਠੰਢੀ ਛਾਂ, ਮਿਹਰਵਾਨ ਹੋ ਕੇ ਆਪਣਾ ਹੱਥ ਟਿਕਾਈਆ। ਤੁਹਾਡੇ ਸਰੀਰ ਦਾ ਸਾਢੇ ਤਿੰਨ ਹੱਥ ਦਾ ਸੁਹਾ ਕੇ ਗਰਾਂ, ਘਰ ਘਰ ਦਰਸ਼ਨ ਦੇਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਂਈਆ। ਧਰਨੀ ਕਹੇ ਮੈਂ ਵੀ ਅੱਜ ਪੁਕਾਰਦੀ, ਖ਼ੁਸ਼ੀਆਂ ਦੇ ਢੋਲੇ ਗਾਈਆ। ਭਗਤੋਂ ਯਾਰੀ ਲਭਣੀ ਨਹੀਂ ਏਸ ਯਾਰ ਦੀ, ਯਰਾਨੇ ਕੋਟਨ ਕੋਟ ਗਏ ਤੁੜਾਈਆ। ਉਹ ਤੁਹਾਡੀ ਮਿਲਣੀ ਅੰਤਮ ਵਾਰ ਦੀ, ਜਿਹੜੀ ਅੰਤਸ਼ਕਰਨ ਦੀ ਕਰੇ ਸਫ਼ਾਈਆ। ਇਹਦੀ ਕੋਈ ਧਾਰਾ ਨਹੀਂ ਨਰ ਨਾਰ ਦੀ, ਨਰ ਨਰਾਇਣ ਨੂਰ ਅਲਾਹੀਆ। ਇਹ ਖੇਲ ਇਕ ਕਰਤਾਰ ਦੀ, ਜੋ ਕ਼ੁਦਰਤ ਦਾ ਕ਼ਾਦਰ ਹੋ ਕੇ ਰਿਹਾ ਵਖਾਈਆ। ਇਹ ਆਸ਼ਾ ਪੈਗ਼ੰਬਰ ਗੁਰ ਅਵਤਾਰ ਦੀ, ਲੇਖੇ ਸਭ ਦੇ ਝੋਲੀ ਪਾਈਆ। ਇਹਦੀ ਮਿਹਰ ਦੀ ਨਿਗਾਹ ਬਿਨਾ ਭਗਤੀ ਤੋਂ ਤਾਰਦੀ, ਜਿਸ ਨੂੰ ਚਾਹੇ ਫੜ ਬਾਂਹੋ ਪਾਰ ਕਰਾਈਆ। ਇਹਦੀ ਕੋਈ ਬੇੜੀ ਨਹੀਂ ਉਰਾਰ ਦੀ, ਬੇੜੀ ਸ਼ੌਹ ਦਰਿਆ ਨਾ ਕੋਇ ਡੁਬਾਈਆ। ਇਹ ਖੇਲ ਏਸ ਸਚੀ ਸਰਕਾਰ ਦੀ, ਜੋ ਸਰਕਾਰੇ ਆਅਲਾ ਆਦਿ ਜੁਗਾਦਿ ਇਕ ਇਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਧਰਨੀ ਕਹੇ ਜਨ ਭਗਤੋ ਅੱਜ ਦੀ ਘੜੀ ਬੜੀ ਸੁਲਖਣੀ, ਸੋਹਣੇ ਸਮੇਂ ਨਾਲ ਵਡਿਆਈਆ। ਮੈਂ ਚਾਹੁੰਦੀ ਕਿਸੇ ਦੇ ਪਿਆਰ ਵਾਲੀ ਗੋਦੀ ਰਹੇ ਨਾ ਸਖਣੀ, ਖ਼ਾਲੀ ਸਭ ਦੀ ਦਏ ਭਰਾਈਆ। ਪਰ ਇਹ ਦੁਨੀਆ ਵਿਚੋਂ ਸਾਂਭ ਕੇ ਰਖਣੀ, ਆਪਣੇ ਕਾਇਆ ਮੰਦਰ ਅੰਦਰ ਟਿਕਾਈਆ। ਕਦੀ ਸਮਾਂ ਸੀ ਕਾਹਨ ਨੇ ਸਖ਼ੀਆਂ ਤੋਂ ਖਾਧੀ ਮਖਣੀ, ਹੁਣ ਤੁਹਾਡੇ ਪ੍ਰੇਮ ਰਸ ਨਾਲ ਆਪਣਾ ਝਟ ਲੰਘਾਈਆ। ਤੁਹਾਨੂੰ ਅਗਲੀ ਇਕੋ ਖ਼ਬਰ ਦੱਸਣੀ, ਦਹਿ ਦਿਸ਼ਾ ਤੋਂ ਬਾਹਰ ਸਮਝਾਈਆ। ਭਗਤੋਂ ਹੁਣ ਭਗਤਾਂ ਦੀ ਬਸਤੀ ਵਸਣੀ, ਬਾਕੀ ਹੋਵੇ ਸਰਬ ਸਫ਼ਾਈਆ। ਤੁਸਾਂ ਵੇਖਣਾ ਤੁਹਾਡੇ ਪਿਛੇ ਦੁਨੀਆ ਨੱਸਣੀ, ਆਖਣਾ ਸਾਨੂੰ ਧੁਰ ਦਾ ਮਾਹੀ ਦਿਓ ਮਿਲਾਈਆ। ਅਸੀਂ ਸੁਣੀਏ ਉਸ ਦੇ ਬਚਨੀ, ਜੋ ਅਣਮੁੱਲੇ ਬਚਨ ਸੁਣਾਈਆ। ਜਿਸ ਦੀ ਪਿਆਰ ਦੀ ਧਾਰ ਸਾਡੇ ਲੂੰ ਲੂੰ ਵਿਚ ਰਚਣੀ, ਸਾਢੇ ਤਿੰਨ ਕਰੋੜ ਖ਼ੁਸ਼ੀ ਬਣਾਈਆ। ਜਿਸ ਭਾਗ ਲਗਾਉਣਾ ਕਾਇਆ ਗੜ੍ਹ ਕੰਚਨੀ,
ਸੋਹਣਾ ਰੰਗ ਰੰਗਾਈਆ। ਏਸ ਪ੍ਰਭੂ ਦੇ ਵੈਰਾਗ ਵਿਚ ਸਾਰੀ ਸ੍ਰਿਸ਼ਟੀ ਦੀ ਆਸ਼ਾ ਮਚਣੀ, ਛੱਤੀਆਂ ਜੁਗਾਂ ਦੀ ਧਾਰ ਦਾ ਲੇਖਾ ਛੱਤੀ ਮਾਚਸਾਂ ਦੇਣ ਸਮਝਾਈਆ। ਇਹ ਕੋਈ ਜਗਤ ਵਣਜਾਰਿਆਂ ਦੀ ਨਹੀਂ ਹੱਟਣੀ, ਸੌਦਾ ਕੂੜ ਵਾਲਾ ਰਖਾਈਆ। ਇਸ ਪ੍ਰਭੂ ਨੇ ਪਹਿਲੋਂ ਕੂੜ ਕੁੜਿਆਰ ਦੀ ਜੜ੍ਹ ਪੱਟਣੀ, ਪਟਨੇ ਵਾਲੇ ਦਾ ਲੇਖਾ ਆਪਣੇ ਨਾਲ ਰਖਾਈਆ। ਤੁਸੀਂ ਵੇਖਿਓ ਜਿਸ ਵੇਲੇ ਸਦੀ ਚੌਧਵੀਂ ਟਪਣੀ, ਦੀਨ ਦੁਨੀ ਦਾ ਨਕ਼ਸ਼ਾ ਦੇਵੇ ਬਦਲਾਈਆ। ਬਿਨਾ ਪਿਆਰ ਤੋਂ ਵਸਤ ਕਿਸੇ ਨਹੀਂ ਖਟਣੀ, ਖਟਕੇ ਵਿਚ ਦਿਸੇ ਲੋਕਾਈਆ। ਵਕ਼ਤ ਆਵੇਗਾ ਤੂੰ ਮੇਰਾ ਮੈਂ ਤੇਰਾ ਸਭ ਨੇ ਤੁਕ ਰਟਣੀ, ਰੱਟਾ ਮੁਕਣਾ ਜਗਤ ਖ਼ਲਕ ਖ਼ੁਦਾਈਆ। ਇਕੋ ਜੋਤ ਜਗੇ ਲਟ ਲਟਣੀ, ਨੂਰ ਨੁਰਾਨਾ ਡਗਮਗਾਈਆ। ਜਿਸ ਨੇ ਪਿਛਲੀ ਡੋਰੀ ਕਟਣੀ, ਅਗੇ ਇਕੋ ਗੰਢ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਚ ਦਾ ਲੇਖਾ ਦਏ ਮੁਕਾਈਆ। ਧਰਨੀ ਕਹੇ ਜਨ ਭਗਤੋ ਮੈਨੂੰ ਕਹਿੰਦੇ ਧੌਲ, ਧਰਮ ਨਾਲ ਸੁਣਾਈਆ। ਮੈਨੂੰ ਉਸ ਵੇਲੇ ਖ਼ੁਸ਼ੀ ਹੋਈ ਜਿਸ ਵੇਲੇ ਗੋਬਿੰਦ ਨੇ ਛਕਾਈ ਪੌਲ, ਅੰਮ੍ਰਿਤ ਰਸ ਬਣਾਈਆ। ਉਸ ਵੇਲੇ ਸ਼ਰਅ ਦੀ ਸ਼ਰੀਅਤ ਨੇ ਕੀਤਾ ਮਖ਼ੌਲ, ਹਾਸੀਆਂ ਦਿਤੀਆਂ ਉਡਾਈਆ। ਪਰ ਉਸ ਨੇ ਕੀਤਾ ਇਕ ਕੌਲ, ਇਕ਼ਰਾਰ ਗਿਆ ਦਰਸਾਈਆ। ਜਿਸਨੂੰ ਸਮਝੇ ਕੋਈ ਨਾ ਪੰਡਤ ਪਾਂਧਾ ਰੌਲ, ਵਿਦਿਆਵਾਨ ਨਾ ਕੋਇ ਸਮਝਾਈਆ। ਧਰਨੀ ਕਹੇ ਜੇ ਕੋਈ ਮੇਰਾ ਸੀਨਾ ਵੇਖੇ ਫੋਲ, ਮੇਰੀ ਛਾਤੀ ਦਏ ਦੁਹਾਈਆ। ਮੈਨੂੰ ਯਾਦ ਗੋਬਿੰਦ ਦੇ ਬੋਲ, ਮੇਰੇ ਅੰਦਰੋਂ ਅਵਾਜ਼ ਆਏ ਚਾਈਂ ਚਾਈਂਆ। ਮੈਨੂੰ ਦੱਸਣ ਲੱਗੀ ਨੂੰ ਪੈਂਦਾ ਹੌਲ, ਹਾਏ ਮੇਰੀ ਦੁਹਾਈਆ। ਉਹ ਵਕ਼ਤ ਉਦੋਂ ਆਉਣਾ ਜਿਸ ਵੇਲੇ ਮੇਰਾ ਢਈਆ ਲੰਘਿਆ ਤੇ ਮੇਰੇ ਸਿੱਖ ਜਾਣਗੇ ਡੋਲ, ਮੁਰੀਦ ਮੁਰਸ਼ਦ ਨਜ਼ਰ ਕੋਇ ਨਾ ਆਈਆ। ਫੇਰ ਧਰਵਾਸ ਬੰਨ੍ਹਾਂਗਾ ਨਾਨਕ ਦੀ ਧਾਰ ਦੇਗਾਂ ਚਾੜ੍ਹ ਕੇ ਛਤੀਵੇਂ ਜੁਗ ਦੇ ਖਵਾ ਕੇ ਚੌਲ, ਸਾਂਤਕ ਸਤਿ ਸਤਿ ਵਰਤਾਈਆ। ਬਾਕੀ ਸਭ ਕੁਛ ਮੇਰੇ ਕੋਲ, ਜਦੋਂ ਚਾਹਵਾਂ ਦਿਆਂ ਵਰਤਾਈਆ। ਤੁਹਾਡਾ ਪ੍ਰੇਮ ਪਿਆਰ ਵਿਚ ਦੇਵਾਂ ਘੋਲ, ਘੋਲੀ ਆਪਣਾ ਆਪ ਘੁਮਾਈਆ। ਬਿਨਾ ਤਰਾਜ਼ੂ ਤੋਂ ਦੇਵਾਂ ਤੋਲ, ਤੋਲਣਹਾਰਾ ਇਕ ਅਖਵਾਈਆ। ਏਥੇ ਉਥੇ ਰਖਾਂ ਅਡੋਲ, ਦੋ ਜਹਾਨਾਂ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਜਨ ਭਗਤੋ ਕੀ ਤੁਸੀਂ ਹੁਣ ਥੱਕੇ, ਪ੍ਰੇਮ ਨਾਲ ਸੁਣਾਈਆ। ਉਹ ਵੇਖੋ ਕੀ ਅਵਾਜ਼ ਆਉਂਦੀ ਮਦੀਨੇ ਮੱਕੇ, ਕਾਅਬੇ ਕੀ ਸੁਣਾਈਆ। ਦਰੋਹੀ ਸਭ ਨੂੰ ਪੈਣੇ ਧੱਕੇ, ਹਾਏ ਹਾਏ ਕਰ ਕੁਰਲਾਈਆ। ਇਹ ਹੁਕਮ ਮਿਲਣਾ ਦੀਗਰੇ ਬਾਦ ਯਕੇ, ਯਕ ਹੁਕਮ ਇਕ ਸੁਣਾਈਆ। ਹਲੂਣਾ ਮਿਲਣਾ ਬੂਰੇ ਕੱਕੇ, ਸਾਬਤ ਰਹਿਣ ਕੋਇ ਨਾ ਪਾਈਆ। ਕਿਸੇ ਦੇ ਕੰਮ ਨਹੀਂ ਆਉਣੇ ਟਕੇ, ਦੀਨ ਦੁਨੀ ਟਕਿਆਂ ਹੱਟ ਵਿਕਾਈਆ। ਸਭ ਦੇ ਕੂੜ ਕੁੜਿਆਰ ਦੇ ਲੇਖੇ ਜਾਣੇ ਕਟੇ, ਕਟਾਕਸ਼ ਲੱਗੇ ਥਾਉਂ ਥਾਈਂਆ। ਉਚੇ ਮੰਦਰ ਜਾਣੇ ਢੱਠੇ, ਮਹਲ ਵੇਖਣ ਵਿਚ ਖ਼ੁਸ਼ੀ ਨਾ ਕੋਇ ਬਣਾਈਆ। ਉਹ ਰਹਿਣੇ ਜਿਹੜੇ ਪ੍ਰਭੂ ਦੇ ਪੱਠੇ, ਭਗਤ ਜਨ ਬੈਠੇ ਸੋਭਾ ਪਾਈਆ। ਸਚ ਪਿਆਰ ਦੇ ਬਣਨਾ ਬੱਚੇ, ਬਚਪਨ ਸਤਿਗੁਰ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਕਲਜੁਗ ਬੜਾ ਜ਼ਬਰ, ਜ਼ਬਰਦਸਤੀ ਸਭ ਦੇ ਨਾਲ ਕਰਾਈਆ। ਕਿਸੇ ਦਾ ਰਹਿਣ ਨਹੀਂ ਦੇਣਾ ਸਬਰ, ਸਬੂਰੀ ਅੰਦਰ ਨਾ ਕੋਇ ਰਖਾਈਆ। ਮੈਂ ਨਿਗਾਹ ਮਾਰਦੀ ਤੇ ਮੇਰੇ ਉਤੇ
ਏਸ ਗਾਲ ਦਿਤੇ ਟੱਬਰਾਂ ਦੇ ਟੱਬਰ, ਕੁੰਨਬੇ ਦੀਨਾਂ ਮਜ਼੍ਹਬਾਂ ਵਾਲੇ ਆਪਣੇ ਵਿਚ ਰੁੜ੍ਹਾਈਆ। ਇਹ ਬੜਾ ਸੂਰਬੀਰ ਬਹਾਦਰ ਜ਼ਬਰ, ਭੈ ਸਭ ਨੂੰ ਰਿਹਾ ਵਖਾਈਆ। ਪਰ ਇਕ ਅਵਾਜ਼ ਆਉਂਦੀ ਵਿਚੋਂ ਮੁਹੰਮਦ ਦੀ ਕ਼ਬਰ, ਉਚੀ ਕੂਕ ਕੂਕ ਸੁਣਾਈਆ। ਅਲਾਹੀ ਨੂਰ ਆ ਗਿਆ ਅਮਾਮ ਅਮਾਮਾ ਉਤੋਂ ਅੰਬਰ, ਜ਼ਿਮੀਂ ਅਸਮਾਨਾਂ ਖੇਲ ਖਿਲਾਈਆ। ਜਿਸ ਨੇ ਨਵਾਂ ਰਚਣਾ ਸੁਵੰਬਰ, ਸੋਹਣੀ ਬਣਤ ਬਣਾਈਆ। ਜਿਸ ਨੇ ਲੇਖਾ ਵੇਖਣਾ ਤਾਰਾ ਸੂਰੀਆ ਚੰਦਰ, ਆਪਣਾ ਚੰਦ ਚਮਕਾਈਆ। ਜਗਤ ਧਾਰ ਵੇਖਣੀ ਡੂੰਘੀ ਕੰਦਰ, ਕੋਨਾ ਕੋਨਾ ਫੋਲ ਫੁਲਾਈਆ। ਝਗੜਾ ਮੇਟਣਾ ਮਸੀਤਾਂ ਮੰਦਰ, ਮੰਦ ਭਾਗ ਤਕੇ ਖ਼ਲਕ ਖ਼ੁਦਾਈਆ। ਫੇਰ ਵੜਨਾ ਭਗਤਾਂ ਦੇ ਅੰਦਰ, ਆਪਣਾ ਡੇਰਾ ਲਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦਨ, ਸਾਚੀ ਕਰੇ ਪੜ੍ਹਾਈਆ। ਦੀਨਾਂ ਮਜ਼੍ਹਬਾਂ ਦੇ ਤੋੜ ਕੇ ਬੰਧਨ, ਬੰਦਗੀ ਅਗਲੀ ਦਏ ਸਮਝਾਈਆ। ਜਨ ਭਗਤੋ ਪ੍ਰਭੂ ਦੇ ਪਿਆਰ ਦੀ ਚਾੜ੍ਹੇ ਰੰਗਣ, ਰੰਗਤ ਆਪਣੀ ਦਏ ਵਖਾਈਆ। ਕਿਉਂ ਸਤਿਗੁਰ ਸ਼ਬਦ ਕਦੇ ਜਾਂਦਾ ਨਾ ਕਿਸੇ ਤੋਂ ਮੰਗਣ, ਅੰਗੀਕਾਰ ਆਪ ਅਖਵਾਈਆ। ਜਦੋਂ ਚੁੱਕੇ ਤੇ ਚੁੱਕੇ ਆਪਣੇ ਕੰਧਨ, ਦੋ ਜਹਾਨਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪਣੇ ਆਪ ਸਮਝਾਈਆ। ਧਰਨੀ ਕਹੇ ਜਨ ਭਗਤੋਂ ਮੈਂ ਬੜੇ ਦੇਖੇ ਜੁਗ, ਆਪਣਾ ਪੰਧ ਮੁਕਾਈਆ। ਸਭ ਦੇ ਸਮੇਂ ਗਏ ਪੁਗ, ਭੱਜੇ ਵਾਹੋ ਦਾਹੀਆ। ਜੇ ਕੋਈ ਹੋਰ ਪੁਛੇ ਮੁਝ, ਮੈਂ ਦਿਆਂ ਸਮਝਾਈਆ। ਮੈਂ ਕੀ ਆਖਾਂ ਮੇਰਾ ਪ੍ਰਭੂ ਕਦੇ ਕੁਝ ਤੇ ਕਦੇ ਕੁਝ, ਪਤਾ ਨਹੀਂ ਕੀ ਇਹਦੀ ਬੇਪਰਵਾਹੀਆ। ਮੈਨੂੰ ਕੁਛ ਨਹੀਂ ਆਉਦਾ ਸੁਝ, ਕਿਤਨੇ ਰੂਪ ਜੁਗ ਚੌਕੜੀਆਂ ਆਪਣੇ ਲਏ ਵਟਾਈਆ। ਇਹਦਾ ਭੇਵ ਨਹੀਂ ਖੁਲ੍ਹਦਾ ਗੁਝ, ਗੁੱਝੀ ਰਮਜ਼ ਆਪਣੀ ਆਪੇ ਰਿਹਾ ਲਗਾਈਆ। ਕਦੇ ਪਿਆਰ ਕਰੇ ਤੇ ਕਦੇ ਦੁਨੀਆ ਵਿਚ ਦੁਜ, ਦੁਵੈਤ ਦਾ ਲੇਖਾ ਆਪਣੇ ਹੱਥ ਰਖਾਈਆ। ਝਟ ਨਾਰਦ ਮਾਰ ਕੇ ਹੁਝ, ਧਰਤੀ ਨੂੰ ਰਿਹਾ ਹਿਲਾਈਆ। ਨਾਲੇ ਪਿਆ ਕੁੱਦ, ਟੱਪੇ ਚਾਈਂ ਚਾਈਂਆ। ਨੀ ਤੈਨੂੰ ਬਸੁਧਾ ਅਜੇ ਨਹੀਂ ਆਈ ਸੁਧ, ਸੁਦੀ ਵਦੀ ਦਾ ਲੇਖਾ ਵੇਖੇ ਥਾਉਂ ਥਾਈਂਆ। ਉਹ ਵੇਖ ਕੀ ਕਹਿ ਕੇ ਗਿਆ ਬੁੱਧ, ਤੇਈਵਾਂ ਅਵਤਾਰ ਬਿਨ ਅੱਖਰਾਂ ਅੱਖਰ ਸਮਝਾਈਆ। ਜਿਸ ਵੇਲੇ ਸਤਿ ਦੀ ਧਾਰ ਦਾ ਦੀਪਕ ਗਿਆ ਬੁਝ, ਪ੍ਰਭੂ ਫੇਰ ਆਪਣੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਮਾਂ ਆਪ ਸੁਹਾਈਆ। ਛੱਬੀ ਪੋਹ ਕਹੇ ਮੇਰੀ ਭਿੰਨੜੀ ਰੈਣ ਸੁਹਾਵੀ, ਸੋਹਣੀ ਮਿਲੀ ਵਡਿਆਈਆ। ਉਹ ਭੱਜੀ ਨਠੀ ਆ ਗਈ ਰਾਵੀ, ਆਪਣਾ ਪੰਧ ਮੁਕਾਈਆ। ਬੇਲਿਆਂ ਕਾਹੀਂਆਂ ਵਿਚ ਬਣ ਗਈ ਬਾਵੀ, ਬੌਰਾ ਰੂਪ ਦਰਸਾਈਆ। ਨਾਲੇ ਭਰੇ ਹਾਵੀ, ਹੌਕਿਆਂ ਨਾਲ ਢੋਲੇ ਗਾਈਆ। ਮੇਰੇ ਪ੍ਰਭੂ ਮੇਰੇ ਘਰ ਵੀ ਆਵੀਂ, ਆਪਣੀ ਦਇਆ ਕਮਾਈਆ। ਆਪਣੇ ਸੱਜੇ ਚਰਨ ਨਾਲ ਮੇਰਾ ਤਨ ਛੁਹਾਵੀਂ, ਸੋਹਣੀ ਦੇਵੀਂ ਵਡਿਆਈਆ। ਮੈਂ ਚਾਵਾਂ ਨਾਲ ਉਡਾਂ ਤੇ ਤੇਰਾ ਰਾਹ ਤਕਾਂ ਤੇ ਤੂੰ ਮੇਰੇ ਵਲ ਤਕਾਵੀਂ, ਇਹ ਤੇਰੀ ਬੇਪਰਵਾਹੀਆ। ਵੇਖੀਂ ਕਿਤੇ ਮੈਨੂੰ ਕਰ ਨਾ ਦੇਵੀਂ ਨਿਥਾਵੀਂ, ਗੁਰ ਅਰਜਨ ਮੇਰੀ ਦਏ ਗਵਾਹੀਆ। ਮੇਰੀ ਤੱਕੜ ਤੋਲ ਦੇਵੀਂ ਸਾਂਵੀਂ, ਸਾਵਲ ਸੁੰਦਰ ਤੇਰੇ ਹੱਥ ਵਡਿਆਈਆ। ਮੇਰੀ ਸਾਰ ਪਾਵੀਂ, ਪੰਜਾਬ ਵਿਚ ਮੇਰੇ ਆਉਣ ਦਾ ਲੇਖਾ ਦਈਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਅਖਵਾਈਆ। ਧਰਨੀ ਕਹੇ ਮੇਰਾ ਧੌਲਾ ਹੋ ਗਿਆ ਝਾਟਾ, ਜੁਗ ਚੌਕੜੀ ਮੇਰੇ ਉਤੇ ਬੀਤੇ ਮੈਨੂੰ ਸਮਝ ਕਿਛ
ਨਾ ਆਈਆ। ਪਤਾ ਨਹੀਂ ਹੁਣ ਮੈਨੂੰ ਕਿਧਰੋਂ ਆ ਗਿਆ ਘਾਟਾ, ਮੇਰੀ ਤੇਰਾ ਨਾਮ ਦੁਹਾਈਆ। ਮੇਰਾ ਚੀਥੜ ਵੇਖ ਲੈ ਪਾਟਾ, ਓਢਣ ਨਜ਼ਰ ਕੋਇ ਨਾ ਆਈਆ। ਮੇਰੇ ਹੱਥੋਂ ਛੁਟ ਗਿਆ ਗੋਬਿੰਦ ਵਾਲਾ ਬਾਟਾ, ਅੰਮ੍ਰਿਤ ਰਸ ਨਾ ਕੋਇ ਛਕਾਈਆ। ਮੇਰਾ ਮੁਹੱਬਤ ਵਾਲਾ ਰਿਹਾ ਨਾ ਹਾਟਾ, ਕੂੜ ਵਣਜ ਕਰੇ ਲੋਕਾਈਆ। ਮੇਰੀ ਪਵਿਤ੍ਰ ਰਹੀ ਨਾ ਖਾਟਾ, ਸਾਧਾਂ ਸੰਤਾਂ ਦੇ ਨੇਤਰ ਨੈਣ ਸ਼ਰਮ ਹਯਾ ਗਵਾਈਆ। ਉਹ ਕਿਸੇ ਨੂੰ ਯਾਦ ਨਹੀਂ ਦੇਵੀ ਵਾਲੀ ਲਾਟਾ, ਦੁਰਗਾ ਅਸ਼ਟਭੁਜ ਵੇਖੇ ਨੈਣ ਉਠਾਈਆ। ਪੈਗ਼ੰਬਰ ਕਹਿਣ ਸਾਡਾ ਰਿਹਾ ਕੋਈ ਨਾ ਸਾਤਾ, ਸੱਤ ਜ਼ਿਮੀਂ ਅਸਮਾਨ ਦੇਣ ਗਵਾਹੀਆ। ਅਵਤਾਰ ਇਕ ਦੂਜੇ ਨਾਲ ਕਰਨ ਬਾਤਾਂ, ਖ਼ੁਸ਼ੀਆਂ ਦੇ ਢੋਲੇ ਗਾਈਆ। ਨਾਲੇ ਕਹਿਣ ਰਾਮ ਕ੍ਰਿਸ਼ਨ ਜੀ ਸਾਡਾ ਜਗਤ ਨਾਲੋਂ ਤੁਟ ਗਿਆ ਨਾਤਾ, ਨਾਤਵਾਂ ਹੋ ਕੇ ਆਪਣਾ ਪੰਧ ਮੁਕਾਈਆ। ਨਾਲੇ ਸਾਡਾ ਪਿਛਲਾ ਹਿਸਾਬ ਮੁਕਿਆ ਖਾਤਾ, ਲਹਿਣਾ ਜਗਤ ਨਾ ਕੋਇ ਰਖਾਈਆ । ਅਸੀਂ ਪਹਿਲੋਂ ਦੀਨ ਦੁਨੀ ਅਖਵਾਉਂਦੇ ਰਹੇ ਚਾਚਾ, ਹੁਣ ਪਿਤਾ ਪੁਰਖ ਅਕਾਲ ਆਪਣਾ ਹੁਕਮ ਵਰਤਾਈਆ। ਜਿਹੜਾ ਲੂੰ ਲੂੰ ਅੰਦਰ ਰਾਚਾ, ਰਚਨਾ ਆਪਣੀ ਦਏ ਸਮਝਾਈਆ। ਜਿਸ ਭਾਗ ਲਗਾਇਆ ਕਾਇਆ ਮਾਟੀ ਕਾਚਾ, ਪੰਜਾਂ ਤਤਾਂ ਸੋਭਾ ਪਾਈਆ। ਉਸ ਦਾ ਹੁਕਮ ਚਾਰ ਜੁਗ ਦੇ ਸ਼ਾਸਤਰਾਂ ਵਾਚਾ, ਵਾਚਕ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰਾ ਧਰਮ ਦੁਆਰਾ ਸੁਹੰਜਣਾ, ਪ੍ਰਭ ਦਿਤੀ ਮਾਣ ਵਡਿਆਈਆ। ਕਿਰਪਾ ਕੀਤੀ ਆਦਿ ਨਿਰੰਜਣਾ, ਮਿਹਰਵਾਨ ਹੋਇਆ ਸਹਾਈਆ। ਮੈਂ ਚਾਹੁੰਦੀ ਜਨ ਭਗਤੋ ਤੁਹਾਡਾ ਮਿਤਰ ਹੋਵੇ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਤੁਹਾਡੇ ਅੰਦਰ ਨੇਤਰ ਨਾਮ ਪਾ ਕੇ ਅੰਜਣਾ, ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਨੇ ਤੁਹਾਡਾ ਪੜਦਾ ਕਜਣਾ, ਸਿਰ ਆਪਣਾ ਹੱਥ ਟਿਕਾਈਆ। ਜਿਸ ਦਾ ਡੰਕਾ ਦੋ ਜਹਾਨਾ ਵਜਣਾ, ਚਾਰ ਕੁੰਟ ਸ਼ਨਵਾਈਆ। ਉਹ ਤੁਹਾਡੇ ਪ੍ਰੇਮ ਪਿਆਰ ਦਾ ਪਿਆਰਾ ਹੋ ਕੇ ਤੁਹਾਡੇ ਵਿਚ ਸਜਣਾ, ਸੱਜਣੋ ਸੱਜਣ ਬਣ ਕੇ ਦੇਣਾ ਵਖਾਈਆ। ਵੇਖਿਓ ਜਗਤ ਵਿਹਾਰ ਵਿਚ ਕਦੇ ਨਾ ਛਡ ਕੇ ਭੱਜਣਾ, ਭੱਜਿਆਂ ਹੱਥ ਕੁਛ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਛੱਬੀ ਪੋਹ ਕਹੇ ਮੇਰਾ ਪਿਆਰ ਮੁਹੱਬਤ ਦਾ ਸੋਹਣਾ ਸਮਾਂ ਸੁਹਾਇਆ, ਮਿਲੀ ਮਾਣ ਵਡਿਆਈਆ। ਮੈਂ ਪ੍ਰਭ ਦਾ ਦਰਸ਼ਨ ਪਾਇਆ, ਨੇਤਰ ਨੈਣ ਬਿਘਸਾਈਆ। ਭਗਤੋ ਤੁਹਾਨੂੰ ਦਿਆਂ ਸੁਣਾਇਆ, ਖ਼ੁਸ਼ੀਆਂ ਢੋਲੇ ਗਾਈਆ। ਤੁਸਾਂ ਆਪਣਾ ਆਪਣਾ ਕ਼ਦਮ ਜੋ ਮੇਰੇ ਵਾਸਤੇ ਉਠਾਇਆ, ਭੱਜ ਕੇ ਆਏ ਵਾਹੋ ਦਾਹੀਆ। ਮੈਂ ਤੁਹਾਡਾ ਸ਼ੁਕਰ ਮਨਾਇਆ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਪ੍ਰਭੂ ਮੇਰੀ ਖ਼ੁਸ਼ੀਆਂ ਵਾਲੀ ਕਰ ਦੇ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਇਨ੍ਹਾਂ ਬੱਚਿਆਂ ਨੂੰ ਦੇ ਦੇ ਦਾਤ, ਪ੍ਰੀਤਮ ਹੋ ਕੇ ਪਿਆਰ ਦੀ ਵਸਤ ਝੋਲੀ ਦੇ ਭਰਾਈਆ। ਤੇਰੇ ਨਾਲੋਂ ਟੁੱਟੇ ਨਾ ਨਾਤ, ਵਿਛੋੜਾ ਅਗੇ ਰਹੇ ਨਾ ਰਾਈਆ। ਤੂੰ ਆਦਿ ਜੁਗਾਦੀ ਪਿਤਾ ਮਾਤ, ਮਾਤ ਪਿਤ ਇਕ ਅਖਵਾਈਆ। ਤੇਰਾ ਖੇਲ ਸਦਾ ਬਹੁ ਭਾਂਤ, ਜੁਗ ਚੌਕੜੀ ਰੀਤੀ ਚਲੀ ਆਈਆ। ਦਰ ਆਇਆਂ ਦੇ ਹਿਰਦੇ ਦੇ ਦੇ ਸਾਂਤ, ਅਗਨੀ ਤਤ ਬੁਝਾਈਆ। ਇਨ੍ਹਾਂ ਦਰਸ਼ਨ ਦਿਆ ਕਰ ਇਕਾਂਤ, ਰਾਤੀ ਸੁਤਿਆਂ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,
ਸਚ ਦਾ ਖੇਲ ਇਕ ਵਖਾਈਆ। ਛੱਬੀ ਪੋਹ ਕਹੇ ਜਨ ਭਗਤੋ ਮੇਰੇ ਹੱਥ ਜੋੜੇ, ਮੈਂ ਸਚ ਸਚ ਸੁਣਾਈਆ। ਅੱਜ ਚੜ੍ਹ ਕੇ ਜਾਇਉ ਸਤਿਗੁਰ ਸ਼ਬਦ ਦੇ ਘੋੜੇ, ਵਾਗਾਂ ਆਪਣੇ ਹੱਥ ਰਖਾਈਆ । ਸਚਖੰਡ ਨੂੰ ਜਾਇਉ ਦੌੜੇ, ਅਗੇ ਹੋ ਨਾ ਕੋਇ ਅਟਕਾਈਆ। ਚੜ੍ਹਨਾ ਉਸ ਪ੍ਰਭੂ ਦੇ ਪੌੜੇ, ਜਿਥੇ ਪੌੜੀ ਡੰਡਾ ਨਜ਼ਰ ਕੋਇ ਨਾ ਆਈਆ। ਬੇਸ਼ਕ ਉਥੇ ਮਾਰਗ ਬੜੇ ਸੌੜੇ, ਫੜ ਬਾਹੋਂ ਪਾਰ ਕਰਾਈਆ। ਤੁਹਾਨੂੰ ਨਹੀਂ ਪਤਾ ਸੱਸੇ ਉਤੇ ਲਾ ਕੇ ਹੋੜੇ, ਨਿਰਗੁਣ ਸਰਗੁਣ ਜੋੜ ਜੁੜਾਈਆ। ਹੰ ਬ੍ਰਹਮ ਆਪੇ ਬਹੁੜੇ, ਪਾਰਬ੍ਰਹਮ ਹੋ ਕੇ ਵੇਖ ਵਖਾਈਆ। ਤੁਹਾਡੇ ਫਲ ਮਿਠੇ ਕਰੇ ਕੌੜੇ, ਕੂੜੀ ਕਿਰਿਆ ਬਾਹਰ ਕਢਾਈਆ। ਬੇਸ਼ਕ ਤੁਸਾਂ ਆਪਣੇ ਸਿਰ ਤੇ ਚੁਕੇ ਤੌੜੇ, ਘੜਿਆਂ ਸੀਸ ਉਠਾਈਆ। ਇਹ ਲੇਖਾ ਬ੍ਰਾਹਮਣ ਗੌੜੇ, ਜੋ ਵੇਦ ਵਿਆਸਾ ਗਿਆ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਮੁਕਾਈਆ। ਛੱਬੀ ਪੋਹ ਕਹੇ ਅੱਜ ਕੋਈ ਮੈਨੂੰ ਪੁਛੇ, ਮੈਂ ਕੀ ਦਿਆਂ ਸੁਣਾਈਆ। ਮੈਂ ਇਹੋ ਦੱਸਾਂ ਇਹ ਭਗਤ ਪ੍ਰਭੂ ਦੇ ਸੁੱਚੇ, ਜੋ ਸਚ ਵਿਚ ਸਮਾਈਆ। ਬੇਸ਼ਕ ਦੁਨੀਆ ਇਨ੍ਹਾਂ ਨਾਲੋਂ ਰੁੱਸੇ, ਰੁੱਸੇ ਨਾ ਧੁਰ ਦਾ ਮਾਹੀਆ। ਜੇ ਭਗਤੋ ਤੁਸੀਂ ਹੋ ਜਾਓ ਗ਼ੁੱਸੇ, ਫੇਰ ਵੀ ਗਲਵਕੜੀ ਪਾ ਕੇ ਲਵਾਂ ਮਨਾਈਆ। ਤੁਹਾਡੇ ਪਿਆਰ ਦੇ ਖ਼ਜ਼ਾਨੇ ਕਦੇ ਨਾ ਜਾਵਣ ਖੁੱਸੇ, ਖ਼ਾਲੀ ਝੋਲੀ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਸਮਝਾਈਆ। ਛੱਬੀ ਪੋਹ ਕਹੇ ਪ੍ਰਭੂ ਆਪਣਾ ਬਣ ਜਾ ਸੰਗੀ, ਸੰਗੀ ਭਗਤ ਲੈ ਬਣਾਈਆ। ਇਨ੍ਹਾਂ ਦੀ ਹੁਣ ਕਟ ਦੇ ਤੰਗੀ, ਕਿਉਂ ਭੁਖੇ ਰਿਹਾ ਮਰਾਈਆ। ਤੇਰੇ ਕੋਲ ਬਥੇਰੇ ਢੰਗੀ, ਲਹਿਣੇ ਦੇਣੇ ਸਭ ਦੇ ਝੋਲੀ ਪਾਈਆ। ਕੀ ਹੋ ਗਿਆ ਜੇ ਸਰੀਰ ਵਿਚ ਪ੍ਰਕਿਰਤੀਆਂ ਪੰਝੀ, ਪੰਜਾਂ ਦਿਆ ਮਾਲਕਾ ਪੰਜਾਂ ਲੇਖਾ ਅੰਦਰ ਦੇ ਬਣਾਈਆ। ਤੂੰ ਸੂਰਬੀਰ ਬਹਾਦਰ ਜੰਗੀ, ਛਤਰਧਾਰੀ ਇਕ ਅਖਵਾਈਆ। ਭਗਤਾਂ ਦੀ ਪਿਠ ਹੋਣ ਨਾ ਦੇਵੀਂ ਨੰਗੀ, ਸਿਰ ਆਪਣਾ ਹੱਥ ਟਿਕਾਈਆ। ਜੇ ਇਨ੍ਹਾਂ ਤੋਂ ਵਸਤ ਨਹੀਂ ਗਈ ਮੰਗੀ, ਅਣਮੰਗੀ ਦੌਲਤ ਝੋਲੀ ਦੇ ਪਾਈਆ। ਪਤਾ ਨਹੀਂ ਤੇਰੀ ਕਿੰਨੀ ਆਯੂ ਲੰਬੀ, ਕਿਤਨੇ ਜੁਗ ਤੇਰੀ ਸੇਵ ਕਮਾਈਆ । ਝਟ ਨਾਰਦ ਟਿੰਡ ਕੱਢਕੇ ਗੰਜੀ, ਸਿਰ ਉਤੇ ਹੱਥ ਘਸਾਈਆ। ਨਾਲੇ ਕਹੇ ਪ੍ਰਭੂ ਮੇਰੀਆਂ ਤੇਰੇ ਅਗੇ ਮਿੰਨਤਾਂ ਕਰਦੇ ਦੀਆਂ ਘਸ ਗਈਆਂ ਦੰਦੀ, ਜੁਗ ਜੁਗ ਤੇਰੇ ਅਗੇ ਵਾਸਤਾ ਪਾਈਆ। ਜੇ ਤੂੰ ਸ੍ਰਿਸ਼ਟੀ ਕੀਤੀ ਅੰਧੀ, ਅਗਿਆਨ ਅੰਧੇਰੇ ਵਿਚ ਰਖਾਈਆ । ਭਗਤਾਂ ਦੇ ਅੰਦਰੋਂ ਜ਼ਰੂਰ ਵਾਸਨਾ ਕਢ ਦੇ ਗੰਦੀ, ਪਤਤ ਪੁਨੀਤ ਆਪ ਕਰਾਈਆ। ਕਿਸੇ ਦੀ ਰਹਿਣ ਨਾ ਦੇ ਪਾਬੰਦੀ, ਸ਼ਰਅ ਦੇ ਤੰਦ ਦੇਣੇ ਕਟਾਈਆ। ਆਪਣੇ ਕਰ ਲੈ ਕਾਰ ਅੰਗੀ, ਅੰਗੀਕਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਛੱਬੀ ਪੋਹ ਕਹੇ ਜਨ ਭਗਤੋ ਮੇਰਾ ਤੁਹਾਨੂੰ ਪਿਆਰ ਵਿਚ ਨਿਮਸਕਾਰ, ਨਮਸਤੇ ਵਿਚ ਸੀਸ ਝੁਕਾਈਆ। ਆਓ ਅੱਜ ਸਾਰੇ ਇਕ ਤੇ ਇਕ ਦਾ ਕਰੀਏ ਦੀਦਾਰ, ਦੀਦਾ ਦਾਨਿਸਤਾ ਨਜ਼ਰੀ ਆਈਆ। ਜਿਸ ਦੀ ਫੁਲਵਾੜੀ ਗੁਲਸ਼ਨ ਬਣੀ ਗੁਲਜ਼ਾਰ, ਸੋਹਣੀ ਮਹਿਕ ਵਿਚ ਮਹਿਕਾਈਆ। ਓ ਜਿਸ ਦਾ ਅਵਤਾਰ ਪੈਗ਼ੰਬਰਾਂ ਗੁਰੂਆਂ ਕੀਤਾ ਇੰਤਜ਼ਾਰ, ਲੇਖੇ ਲੇਖਣੀ ਨਾਲ ਲਿਖਾਈਆ। ਉਹ ਅੱਜ ਬਣਾ ਕੇ ਤੁਹਾਡਾ ਪਰਿਵਾਰ, ਵਿਚ ਬੈਠਾ ਧੁਰ ਦਾ ਮਾਹੀਆ। ਜਿਸ ਦੀ ਯਾਦ ਵਿਚ ਸਾਰੇ ਕਰਨ ਪੁਕਾਰ, ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ
ਸਚ ਸਚ ਵਿਚੋਂ ਪਰਗਟਾਈਆ। ਛੱਬੀ ਪੋਹ ਕਹੇ ਜਨ ਭਗਤੋ ਸਾਰੇ ਖੋਲ੍ਹੋ ਅੱਖਾਂ, ਅੱਖੀਆਂ ਵਾਲਿਓ ਧਿਆਨ ਲਗਾਈਆ। ਬੇਸ਼ਕ ਸ੍ਰਿਸ਼ਟੀ ਅਸੰਖ ਅਸੰਖ ਤੇ ਕਰੋੜਾਂ ਲੱਖਾਂ, ਗਿਣਤੀ ਗਣਤ ਨਾ ਕੋਇ ਗਿਣਾਈਆ । ਪਰ ਮੈਨੂੰ ਇਉਂ ਜਾਪਦਾ ਥੋੜਿਆਂ ਉਤੇ ਸਾਹਿਬ ਦੀਆਂ ਰੱਖਾਂ, ਜਿਨ੍ਹਾਂ ਅੰਤਰ ਆਪਣਾ ਪਰਦਾ ਲਾਹੀਆ। ਲਹਿਣਾ ਦੇਣਾ ਦੇ ਦੇ ਹੱਥੋ ਹੱਥਾ, ਜਗਤ ਉਧਾਰ ਨਾ ਕੋਇ ਬਣਾਈਆ। ਮੈਂ ਵਾਅਦੇ ਨਾਲ ਕਹਿਵਾਂ ਛੱਬੀ ਪੋਹ ਕਹੇ ਜਿਸ ਇਕ ਵਾਰ ਟੇਕ ਲਿਆ ਮੱਥਾ, ਮਥਰਾ ਦੇ ਕਾਹਨ ਕੋਲ ਸਚਖੰਡ ਦਏ ਪਹੁੰਚਾਈਆ। ਇਹ ਹੁਕਮ ਯਥਾਰਥ ਯਥਾ, ਯਦਪ ਯਦੀ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਛੱਬੀ ਪੋਹ ਕਹੇ ਇਹ ਮੇਰਾ ਧੁਰ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਨੇ ਇਕ ਵੇਰਾਂ ਕਰ ਲਿਆ ਸਲਾਮ, ਸਯਦਿਆਂ ਵਿਚ ਸੀਸ ਝੁਕਾਈਆ। ਉਹਦਾ ਝਗੜਾ ਮੇਟਿਆ ਤਮਾਮ, ਤਮਅ ਲਾਲਚ ਨਾ ਕੋਇ ਵਖਾਈਆ। ਸ਼ਰਅ ਦਾ ਰਹਿਣ ਨਾ ਦੇਵੇ ਗ਼ੁਲਾਮ, ਜ਼ੰਜੀਰਾਂ ਦਏ ਕਟਾਈਆ। ਸਚ ਮੁਹੱਬਤ ਦਾ ਦੇਵੇ ਇਨਾਮ, ਦਰਗਾਹ ਸਾਚੀ ਵਿਚ ਟਿਕਾਈਆ। ਜਿਥੇ ਨਾ ਕਦੀ ਸੁਭਾ ਤੇ ਨਾ ਕੋਈ ਸ਼ਾਮ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਘਰ ਇਕ ਵਖਾਈਆ। ਛੱਬੀ ਪੋਹ ਕਹੇ ਮੈਂ ਖ਼ੁਸ਼ੀਆਂ ਵਿਚ ਸਭ ਦਾ ਹੋਵਾਂ ਬਗ਼ਲਗੀਰ, ਦਸਤਗੀਰ ਦਿਤੀ ਵਡਿਆਈਆ। ਏਸ ਦਰ ਉਤੇ ਨਾ ਕੋਈ ਗ਼ਰੀਬ ਤੇ ਨਾ ਅਮੀਰ, ਸਾਰੇ ਇਕੋ ਰੰਗ ਵੇਖ ਵਖਾਈਆ। ਜਿਨ੍ਹਾਂ ਅੰਦਰ ਮੇਰੇ ਸਾਹਿਬ ਦੀ ਤਸਵੀਰ, ਤਿਨ੍ਹਾਂ ਤਸੱਵਰ ਕਰਾਂ ਤੇ ਨਿਵ ਨਿਵ ਲਾਗਾ ਪਾਈਆ। ਇਹੋ ਕਹਿ ਕੇ ਗਿਆ ਸੀ ਕਬੀਰ, ਜਦੋਂ ਆਇਆ ਤੇ ਆਏਗਾ ਸਭਨਾ ਦਾ ਸਾਂਝਾ ਪੀਰ, ਪੀਰਾਂ ਦਾ ਪੀਰ ਨੂਰ ਅਲਾਹੀਆ। ਜਿਸ ਨੇ ਸਾਰਿਆਂ ਦੀ ਬਦਲ ਦੇਣੀ ਜ਼ਮੀਰ, ਜ਼ਿਮੀਂ ਅਸਮਾਨ ਦਾ ਪੰਧ ਚੁਕਾਈਆ। ਉਹਦੇ ਕੋਲ ਸ਼ਬਦ ਦੀ ਸ਼ਮਸ਼ੀਰ, ਖੰਡਾ ਖੜਗ ਨਾਮ ਵਾਲਾ ਉਠਾਈਆ। ਨੌ ਖੰਡ ਪ੍ਰਿਥਮੀ ਦੀ ਬਦਲ ਦੇਵੇ ਤਕ਼ਦੀਰ, ਤਕੱਬਰ ਦਾ ਡੇਰਾ ਢਾਹੀਆ। ਜੇ ਕੋਈ ਉਹਨੂੰ ਪਾਤਸ਼ਾਹ ਕਹੇ ਜੇ ਕੋਈ ਉਹਨੂੰ ਕਹੇ ਫ਼ਕੀਰ, ਓਹ ਫ਼ਕੀਰਾਂ ਦਾ ਫ਼ਕੀਰ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਛੱਬੀ ਪੋਹ ਕਹੇ ਜਨ ਭਗਤੋ ਸਚ ਦਾ ਖੇਲ ਖਿਲਾਉਣਾ, ਸਚ ਖ਼ੁਸ਼ੀ ਬਣਾਈਆ। ਮਾਰਗ ਸਤਿ ਚਲਾਉਣਾ, ਚਾਰ ਕੁੰਟ ਵਡਿਆਈਆ। ਸਚ ਰੰਗ ਰੰਗਾਉਣਾ, ਉਤਰ ਕਦੇ ਨਾ ਜਾਈਆ। ਸਚ ਸ਼ਬਦ ਦ੍ਰਿੜਾਉਣਾ, ਸਚ ਵਿਚ ਸਮਝਾਈਆ। ਕਲਜੁਗ ਚਾਰ ਦਿਨ ਦਾ ਪਰਾਹੁਣਾ, ਅੰਤ ਰਹਿਣ ਨਾ ਪਾਈਆ। ਤੁਸਾਂ ਹੁਣ ਖ਼ੁਸ਼ੀਆਂ ਦੇ ਨਾਲ ਸੌਣਾ, ਆਪਣੀ ਖ਼ੁਸ਼ੀ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਗ੍ਰਹਿ ਇਕ ਵਸਾਉਣਾ, ਜਿਸ ਘਰ ਸਦ ਮਿਲਦੀ ਰਹੇ ਮਾਣ ਵਡਿਆਈਆ।