੨੭ ਪੋਹ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਸਮੇਂ
ਸਤਾਈ ਪੋਹ ਕਹੇ ਸੁਣ ਦੂਏ ਸਾਤੇ, ਸਤਿ ਸਤਿਵਾਦੀ ਧਿਆਨ ਲਗਾਈਆ। ਸਰਗੁਣ ਨਿਰਗੁਣ ਨਾਲ ਜੁੜ ਗਏ ਨਾਤੇ, ਰਿਸ਼ਤਾ ਸਮਝ ਕੋਇ ਨਾ ਪਾਈਆ। ਕੀਤੇ ਖੇਲ ਪੁਰਖ ਬਿਧਾਤੇ, ਬਿਧ ਆਪਣੇ ਹੱਥ ਵਖਾਈਆ। ਕਲਜੁਗ ਵੇਖ ਅੰਧੇਰੀ ਰਾਤੇ, ਚਾਰੋਂ ਕੁੰਟ ਧਿਆਨ ਲਗਾਈਆ। ਦੀਨ ਦੁਨੀਆ ਦੇ ਤਕ ਖਾਤੇ, ਫੋਲ ਫੁਲਾਏ ਥਾਉਂ ਥਾਈਂਆ। ਸਚ ਵਸਤ ਦਿਸੇ ਕਿਤੇ ਨਾ ਦਾਤੇ, ਸਤਿ ਸਚ ਨਾ ਕੋਇ ਸਮਾਈਆ। ਝਗੜਾ ਤਕੇ ਜ਼ਾਤ ਪਾਤੇ, ਦੀਨ ਮਜ਼੍ਹਬ ਕਰੇ ਲੜਾਈਆ। ਪ੍ਰਭ ਦੀ ਬਾਤਨ ਸੁਣੇ ਕੋਇ ਨਾ ਬਾਤੇ, ਰਸਨਾ ਜਿਹਵਾ ਢੋਲੇ ਸਾਰੇ ਗਾਈਆ। ਸਚ ਦੇ ਵੜੇ ਕੋਈ ਨਾ ਹਾਤੇ, ਦੁਆਰਾ ਸਚ ਨਾ ਕੋਇ ਸੁਹਾਈਆ। ਦਰੋਹੀ ਫਿਰ ਗਈ ਲੋਕਮਾਤੇ, ਮਾਤਰ ਭੂਮੀ ਰਹੀ ਕੁਰਲਾਈਆ। ਮੇਰੇ ਉਤੇ ਅੰਤਰ ਸਭ ਦੀ ਹੋਣੀ ਵਫ਼ਾਤੇ, ਸੰਗੀ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ। ਪੋਹ ਕਹੇ ਮੇਰਾ ਦਿਵਸ ਦੋ ਸੱਤ, ਅੰਕ ਅੰਕ ਨਾਲ ਮਿਲਾਈਆ। ਮੇਰਾ ਲਹਿਣਾ ਦੇਣਾ ਬਿਨਾ ਹਡ ਮਾਸ ਨਾੜੀ ਰਤ, ਤਤਵ ਤਤ ਨਾ ਕੋਇ ਜਣਾਈਆ। ਮੈਂ ਕੀ ਖੇਲ ਦੱਸਾਂ ਪਰਮੇਸ਼ਵਰ ਪਤਿ, ਪਾਰਬ੍ਰਹਮ ਕੀ ਹੁਕਮ ਵਰਤਾਈਆ। ਜਿਹੜਾ ਨਿਰਗੁਣ ਧਾਰ ਆਇਆ ਵਤ, ਵਤਨਾਂ ਦਾ ਮਾਲਕ ਧੁਰਦਰਗਾਹੀਆ। ਜਿਸ ਦੀਨ ਦੁਨੀ ਦਾ ਤਕਣਾ ਸਤਿ, ਸਤਿ ਸਤਿਵਾਦੀ ਧਿਆਨ ਲਗਾਈਆ। ਸਾਧਾਂ ਸੰਤਾਂ ਵੇਖਣਾ ਯਤ, ਧੀਰਜ ਧਰਮ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਪੋਹ ਕਹੇ ਮੇਰਾ ਦੋ ਸੱਤ ਦਾ ਜੋੜਾ, ਸੋਹਣੀ ਬਣਤ ਬਣਾਈਆ। ਸੱਸੇ ਉਤੇ ਵੇਖਿਆ ਹੋੜਾ, ਹੰ ਬ੍ਰਹਮ ਨਾਲ ਵਡਿਆਈਆ। ਸ਼ਬਦੀ ਧਾਰ ਤਕਿਆ ਘੋੜਾ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਮੈਂ ਨਿਰਗੁਣ ਹੋ ਕੇ ਹੱਥ ਜੋੜਾ, ਸੀਸ ਜਗਦੀਸ ਝੁਕਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੀ ਅੰਤਮ ਲੋੜਾ, ਲੁੜੀਂਦੇ ਸਾਜਣ ਦੇਣੀ ਮਾਣ ਵਡਿਆਈਆ। ਮੈਂ ਭਗਤਾਂ ਕਹਾਂ ਭਗਤੋ ਜੋ ਮੰਗਿਆ ਸੋ ਥੋੜਾ, ਮੰਗਣ ਦੀ ਜਾਚ ਸਿਖਣੀ ਚਾਈਂ ਚਾਈਂਆ। ਜਿਸ ਵਿਚ ਕੋਈ ਅਟਕਾ ਨਾ ਸਕੇ ਰੋੜਾ, ਲੇਖਾ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪੋਹ ਕਹੇ ਜਨ ਭਗਤੋ ਦੋ ਸੱਤ ਲੇਖਾ ਨਾਲ ਜਗਤ, ਜਗਜੀਵਣ ਦਾਤਾ ਦਏ ਵਡਿਆਈਆ। ਜੋ ਲੇਖਾ ਜਾਣੇ ਬੂੰਦ ਰਕਤ, ਤਤਵ ਤਤ ਆਪਣਾ ਭੇਵ ਚੁਕਾਈਆ। ਜਿਸ ਦੀ ਆਦਿ ਜੁਗਾਦੀ ਇਕੋ ਸ਼ਕਤ, ਸ਼ਖ਼ਸੀਅਤ ਵੰਡ ਨਾ ਕੋਇ ਵੰਡਾਈਆ। ਪੋਹ ਕਹੇ ਉਹ ਦੇਵਣਹਾਰਾ ਇਕੋ ਵਸਤ, ਵਸਤੂ ਆਪਣੀ ਆਪ ਵਰਤਾਈਆ। ਜਿਸ ਦੇ ਨਾਲ ਕਰੇ ਕੋਈ ਨਾ ਹਸਦ, ਦੁਤੀਆ ਭਾਉ ਨਾ ਕੋਇ ਦ੍ਰਿੜਾਈਆ । ਜੋ ਸਦਾ ਖ਼ੁਮਾਰੀ ਦੇਵੇ ਮਸਤ, ਮਸਤੀ ਵਿਚ ਰਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਪੁਰਖ ਅਕਾਲ ਦਾ ਆਇਆ ਵਕ਼ਤ, ਪਰਵਰਦਿਗਾਰ ਹੋਏ ਸਹਾਈਆ। ਜਿਸ ਬਿਨ ਮੰਗਿਆਂ ਤੋਂ ਗ਼ਰੀਬ ਨਿਮਾਣਿਉ ਤੁਹਾਨੂੰ ਬਣਾ ਦਿਤਾ ਭਗਤ, ਭਗਤ ਤੋਂ ਪਰੇ ਦਰਜਾ ਨਜ਼ਰ ਕੋਇ ਨਾ ਆਈਆ। ਤੁਹਾਡੀ ਖ਼ਾਤਰ ਆਇਆ ਪਰਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਫੇਰ ਗੋਬਿੰਦ ਦੀ ਵੇਖੋ ਸ਼ਰਤ, ਜੋ ਸ਼ਰਅ ਤੋਂ ਬਾਹਰ ਸਮਝਾਈਆ। ਜਿਸ ਭਾਗ ਲਗਾਇਆ ਉਤੇ ਧਰਤ, ਧਵਲ ਖ਼ੁਸ਼ੀਆਂ ਢੋਲੇ ਗਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੋਹ ਕਹੇ ਮੇਰਾ ਦੋ ਸੱਤ ਦਾ ਮੇਲਾ, ਮਿਲਣੀ ਹਰਿ ਜਗਦੀਸ਼ ਕਰਾਈਆ। ਚਾਰ ਜੁਗ ਅਗੰਮਾ ਖੇਲਾ, ਅਵਤਾਰ ਪੈਗ਼ੰਬਰ ਗੁਰ ਗੁਰ ਆਪਣਾ ਰੂਪ ਦਰਸਾਈਆ। ਸੰਗ ਬਣਾ ਕੇ ਗੁਰੂ ਗੁਰ ਚੇਲਾ, ਮੁਰੀਦ ਮੁਰਸ਼ਦਾਂ ਨਾਲ ਰਲਾਈਆ। ਆਪ ਵਸ ਕੇ ਧਾਮ ਨਵੇਲਾ, ਵੇਖਣਹਾਰਾ ਚਾਈਂ ਚਾਈਂਆ। ਅਚਰਜ ਖੇਲ ਜੁਗ ਜੁਗ ਖੇਲਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਦੋ ਸੱਤ ਕਹੇ ਮੇਰਾ ਆਦਿ ਜੁਗਾਦਿ ਇਕੋ ਨਾਮ ਸਵਾਸਾ, ਜਗਤ ਅੱਖਰ ਨਾ ਕੋਇ ਵਡਿਆਈਆ। ਮੇਰੇ ਗ੍ਰਹਿ ਅਗੰਮੀ ਆਸਾ, ਤ੍ਰਿਸ਼ਨਾ ਜਗਤ ਨਾ ਕੋਇ ਜਣਾਈਆ। ਪ੍ਰਭ ਦਾ ਬਣ ਕੇ ਦਾਸੀ ਦਾਸਾ, ਜੁਗ ਜੁਗ ਸੇਵ ਕਮਾਈਆ। ਅੰਤਰ ਹੋਇਆ ਨਾ ਕਦੇ ਨਿਰਾਸਾ, ਚਿੰਤਾ ਗ਼ਮ ਨਾ ਕੋਇ ਰਖਾਈਆ। ਮੈਂ ਵੇਖਾਂ ਪ੍ਰਿਥਮੀ ਅਕਾਸ਼ਾ, ਗਗਨ ਗਗਨੰਤਰਾਂ ਧਿਆਨ ਲਗਾਈਆ। ਮੰਡਲਾਂ ਵੇਖਾਂ ਰਾਸਾ, ਗੋਪੀ ਕਾਹਨ ਨੱਚਣ ਟੱਪਣ ਚਾਈਂ ਚਾਈਂਆ। ਮੇਰਾ ਖ਼ੁਸ਼ੀਆਂ ਵਿਚ ਨਿਕਲੇ ਹਾਸਾ, ਹਸਤੀ ਤਕ ਬੇਪਰਵਾਹੀਆ। ਜਿਸ ਨੇ ਕਰਨਾ ਬੰਦ ਖ਼ੁਲਾਸਾ, ਖ਼ੁਲਾਸੀ ਦੋ ਜਹਾਨ ਕਰਾਈਆ। ਉਸ ਉਤੇ ਭਗਤੋ ਸਭ ਨੂੰ ਰਖਣਾ ਪੈਣਾ ਭਰਵਾਸਾ, ਭਾਂਡਾ ਭਰਮ ਭਰਮ ਦਏ ਭੰਨਾਈਆ। ਸਭ ਦਾ ਪੂਰਾ ਕਰੇ ਕਾਇਆ ਕਾਸਾ, ਤ੍ਰਿਸ਼ਨਾ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ। ਦੋ ਸਤ ਕਹਿਣ ਸਾਡਾ ਲੇਖਾ ਨਾਲ ਪੋਹ ਸਤਾਈ, ਸਤਿ ਸਤਿਵਾਦੀ ਦਇਆ ਕਮਾਈਆ। ਜਨ ਭਗਤੋ ਤੁਸੀਂ ਬਣ ਜਾਓ ਵੱਡੇ ਦਾਈ, ਦਾਓ ਆਪਣਾ ਲਓ ਲਗਾਈਆ। ਸਚ ਮਾਰਗ ਦੇ ਬਣ ਜਾਓ ਰਾਹੀ, ਭੱਜੋ ਚਾਈਂ ਚਾਈਂਆ। ਨਾਤਾ ਜੋੜੋ ਭਾਈ ਭਾਈ, ਜਗਤ ਵੰਡ ਨਾ ਕੋਇ ਵਖਾਈਆ। ਇਕੱਠੇ ਹੋਵੋ ਝੀਵਰ ਨਾਈ, ਜੱਟਾਂ ਗੰਢ ਪੁਆਈਆ। ਸ਼ਰਅ ਦਾ ਰਹੇ ਨਾ ਕੋਇ ਕਸਾਈ, ਛੁਰੀ ਕੂੜ ਨਾ ਕੋਇ ਉਠਾਈਆ। ਮੇਲ ਮੇਲੋ ਆਪਣੇ ਮਾਹੀ, ਮੁਹੱਬਤ ਵਿਚ ਸਮਾਈਆ। ਬਿਨਾ ਹੱਥਾਂ ਤੋਂ ਕਰੋ ਦੁਆਈ, ਅੰਤਰ ਅੰਤਰ ਧਿਆਨ ਲਗਾਈਆ। ਤੂੰ ਮਾਲਕ ਧੁਰਦਰਗਾਹੀ, ਸਚ ਤੇਰੀ ਵਡਿਆਈਆ। ਸੋ ਦੇਵੇ ਠੰਢੀਆਂ ਛਾਈਂ, ਸਿਰ ਆਪਣਾ ਹੱਥ ਰਖਾਈਆ। ਕਿਤੇ ਭੁਲ ਨਾ ਜਾਇਓ ਜੱਟ ਕਰਦਾ ਫਿਰਦਾ ਵਾਹੀ, ਭੱਜੇ ਵਾਹੋ ਦਾਹੀਆ। ਉਹ ਸਭ ਦਾ ਮਾਲਕ ਤੇ ਸਭ ਦਾ ਬਣ ਗੁਸਾਂਈ, ਗਹਿਰ ਗੰਭੀਰ ਇਕ ਅਖਵਾਈਆ। ਲਹਿਣਾ ਦੇਣਾ ਦੇਵੇ ਥਾਉਂ ਥਾਈਂ, ਥਾਨ ਥਨੰਤਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਦੋ ਸਤ ਕਹੇ ਸਾਡਾ ਪੋਹ ਨਾਲ ਪਿਆਰ, ਸਚ ਸਚ ਸੁਣਾਈਆ। ਮਿਲ ਕੇ ਇਕ ਅਲਾਹੀ ਯਾਰ, ਮੁਹੱਬਤ ਵਿਚ ਸਮਾਈਆ। ਫੇਰ ਕੀਤੀ ਪੁਕਾਰ, ਤੇਰਾ ਨਾਮ ਦੁਹਾਈਆ। ਉਠ ਵੇਖ ਆਪਣਾ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਲੇਖਾ ਤਕ ਤੇਈ ਅਵਤਾਰ, ਨਿਰਗੁਣ ਨਿਰਵੈਰ ਪੜਦਾ ਆਪ ਚੁਕਾਈਆ। ਪੈਗ਼ੰਬਰ ਤਕ ਧਾਰ, ਈਸਾ ਮੂਸਾ ਮੁਹੰਮਦ ਸੰਗ ਜਣਾਈਆ। ਗੁਰੂ ਗੁਰਦੇਵਾ ਤਕ ਕਿਨਾਰ, ਕੰਢੀ ਘਾਟ ਧਿਆਨ ਲਗਾਈਆ। ਜੀਵ ਜੰਤ ਵੇਖ ਦੀਨ ਦੁਨੀ ਗਵਾਰ, ਗਹਿਰ ਗੰਭੀਰ ਆਪਣਾ ਭੇਵ ਚੁਕਾਈਆ। ਭਗਤ ਸੁਹੇਲੇ ਤਕ ਜੋ ਰੋਵਣ ਜ਼ਾਰੋ ਜ਼ਾਰ, ਵਿਛੋੜੇ ਵਿਚ ਕੁਰਲਾਈਆ। ਸਾਡਾ ਪਿਛਲਾ ਕ਼ਰਜ਼ ਉਤਾਰ, ਮਕ਼ਰੂਜ਼ ਲੇਖਾ ਦੇ ਚੁਕਾਈਆ। ਅਗੇ
ਕਰਨਾ ਨਹੀਂ ਉਧਾਰ, ਲਹਿਣਾ ਹੱਥੋ ਹੱਥ ਫੜਾਈਆ। ਸਾਡੀ ਖ਼ੁਸ਼ੀਆਂ ਮੌਲੇ ਬਹਾਰ, ਰੁਤੜੀ ਤੇਰੇ ਨਾਲ ਮਹਿਕਾਈਆ। ਮਜ਼੍ਹਬਾਂ ਵਿਚ ਨਾ ਰਹੀਏ ਗ੍ਰਿਫ਼ਤਾਰ, ਸ਼ਰਅ ਜ਼ੰਜੀਰ ਦੇਣੇ ਕਟਾਈਆ। ਇਕੋ ਮਾਣ ਦੇਣਾ ਪੁਰਖ ਨਾਰ, ਇਸਤਰੀ ਮਰਦ ਨਾ ਵੰਡ ਵੰਡਾਈਆ। ਸਭ ਦੀ ਪੈਜ ਦੇਣੀ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੂੰ ਆਦਿ ਜੁਗਾਦੀ ਧੁਰ ਦਾ ਯਾਰ, ਯਰਾਨਾ ਆਪਣਾ ਦੇਣਾ ਜਣਾਈਆ। ਤੇਰੇ ਸਭ ਕੁਛ ਅਖਤਿਆਰ, ਖ਼ੁਦ ਮਾਲਕ ਹੋਣਾ ਸਹਾਈਆ। ਤੂੰ ਦੇਵਣਹਾਰ ਦਾਤਾਰ, ਦਇਆਵਾਨ ਤੇਰੀ ਵਡਿਆਈਆ। ਅਸੀਂ ਮੰਗਤੇ ਤੇਰੇ ਭਿਖਾਰ, ਭਿਖਕ ਹੋ ਕੇ ਝੋਲੀ ਡਾਹੀਆ। ਨਾਮ ਨਿਧਾਨਾ ਬਖ਼ਸ਼ ਦੇ ਸਚੇ ਸਚ ਵਿਚੋਂ ਦਰਬਾਰ, ਵਸਤ ਅਗੰਮ ਅਥਾਹ ਵਰਤਾਈਆ। ਚਰਨ ਧੂੜ ਬਖ਼ਸ਼ ਦੇ ਛਾਰ, ਮਸਤਕ ਟਿੱਕੇ ਖ਼ਾਕ ਰਮਾਈਆ। ਪੂਰਬ ਲਹਿਣਾ ਤਕ ਲੈ ਰਵੀਦਾਸ ਚਮਾਰ, ਕੀ ਚਮਰੇਟਾ ਗਿਆ ਜਣਾਈਆ। ਬਾਲਮੀਕ ਤਕ ਇਸ਼ਾਰ, ਸ਼ਬਦ ਸ਼ੈਨਤ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਾਈ ਪੋਹ ਕਹੇ ਜਨ ਭਗਤੋ ਬਣ ਜਾਓ ਸਾਚੇ ਰਿੰਦ, ਜਾਮ ਹਕ਼ੀਕ਼ੀ ਦਏ ਵਖਾਈਆ। ਇਕ ਪ੍ਰਭੂ ਦੀ ਹੋ ਜਾਓ ਬਿੰਦ, ਬਿੰਦਰਾਬਨ ਦਾ ਕਾਹਨ ਜਿਸ ਨੂੰ ਸੀਸ ਨਿਵਾਈਆ। ਤੁਹਾਨੂੰ ਪਹਿਲੋਂ ਮਾਣ ਦਿਤਾ ਵਿਚ ਹਿੰਦ, ਅਗੇ ਨੌ ਖੰਡ ਪ੍ਰਿਥਮੀ ਆਪਣਾ ਰੰਗ ਰੰਗਾਈਆ। ਤੁਹਾਡੀ ਜਨਮ ਮਰਨ ਦੀ ਮੇਟ ਕੇ ਚਿੰਦ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ। ਪੂਜਾ ਕਰਨ ਨਹੀਂ ਦਿਤੀ ਕਿਸੇ ਪੱਥਰ ਪਾਹਨ ਲਿੰਗ, ਪੱਥਰਾਂ ਸੀਸ ਨਾ ਕਿਸੇ ਨਿਵਾਈਆ। ਝਗੜਾ ਰਿਹਾ ਨਹੀਂ ਕਰੋੜ ਤੇਤੀਸਾ ਸੁਰਪਤ ਇੰਦ, ਇੰਦ ਇੰਦਰਾਸਣ ਪੰਧ ਮੁਕਾਈਆ। ਤੁਹਾਡਾ ਮਾਲਕ ਹੋ ਕੇ ਗੁਣੀ ਗਹਿੰਦ, ਗਹਿਰ ਗੰਭੀਰ ਦਏ ਵਡਿਆਈਆ। ਅੰਮ੍ਰਿਤ ਧਾਰਾ ਬਖ਼ਸ਼ ਕੇ ਸਾਗਰ ਸਿੰਧ, ਅੰਮਿਉਂ ਰਸ ਜਾਮ ਆਪ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਦੂਆ ਸਾਤਾ ਕਹੇ ਜੇ ਪੀਣਾ ਜਾਮ ਹਕ਼ੀਕ਼ੀ, ਹੁਕਮ ਮੰਨੋ ਚਾਈਂ ਚਾਈਂਆ। ਤੁਹਾਡੇ ਅੰਦਰੋਂ ਮਿਟੇ ਤਾਰੀਕੀ, ਅੰਧ ਅੰਧੇਰਾ ਦਏ ਗਵਾਈਆ। ਸਤਿਗੁਰ ਵੇਖੋ ਲਾਸ਼ਰੀਕੀ, ਜਿਸ ਦੀ ਸ਼ਰਅ ਤੋਂ ਬਾਹਰ ਪੜ੍ਹਾਈਆ। ਜਿਸ ਦੇ ਕੋਲ ਹਕ ਤੌਫ਼ੀਕ਼ੀ, ਤੋਫ਼ੇ ਘਰ ਘਰ ਦੇਵੇ ਚਾਈਂ ਚਾਈਂਆ। ਤੁਹਾਡਾ ਲਹਿਣਾ ਦੇਣਾ ਜਗਤ ਅੱਖਰਾਂ ਵਾਲਾ ਨਹੀਂ ਰਸੀਦੀ, ਸਿਫ਼ਤਾਂ ਵਾਲੀ ਨਾ ਕੋਇ ਵਡਿਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਸਭ ਦੀ ਪੂਰੀ ਕੀਤੀ ਉਮੀਦੀ, ਆਸ਼ਾ ਆਪਣੇ ਨਾਲ ਮਿਲਾਈਆ। ਤੁਹਾਡੀ ਅੰਦਰੋਂ ਖੋਲ੍ਹ ਕੇ ਨੀਂਦੀ, ਆਲਸ ਦੀਨ ਦੁਨੀ ਵਾਲਾ ਚੁਕਾਈਆ। ਤੁਹਾਡੀ ਪਗਡੰਡੀ ਕਰਕੇ ਸੀਧੀ, ਰਸਤਾ ਸਚ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ । ਸਤਾਈ ਪੋਹ ਕਹੇ ਜਨ ਭਗਤੋ ਮੰਗਤਿਓ ਹੋਵੋ ਤਿਆਰ, ਤ੍ਰੈਗੁਣ ਅਤੀਤਾ ਦਇਆ ਕਮਾਈਆ। ਸਚ ਪਿਆਰ ਵਿਚ ਕਰੋ ਨਿਮਸਕਾਰ, ਜਗਤ ਤ੍ਰਿਸ਼ਨਾ ਨਾ ਕੋਇ ਵਖਾਈਆ। ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਹੋਏ ਸਹਾਈਆ। ਨਾਤਾ ਤੋੜ ਕੇ ਨੌ ਦੁਆਰ, ਜਗਤ ਵਾਸਨਾ ਡੇਰਾ ਢਾਹੀਆ। ਅੰਮ੍ਰਿਤ ਬੂੰਦ ਬਖ਼ਸ਼ੇ ਠੰਢੀ ਠਾਰ, ਨਾਭੀ ਕਵਲ ਕਵਲ ਉਲਟਾਈਆ। ਸ਼ਬਦ ਅਨਾਦੀ ਦੇ ਧੁਨਕਾਰ, ਅਨਹਦ ਨਾਦੀ ਨਾਦ ਦ੍ਰਿੜਾਈਆ। ਅੰਦਰ ਮੇਟ ਕੇ ਧੂੰਆਂਧਾਰ, ਅੰਧ ਅਗਿਆਨ ਦਏ ਚੁਕਾਈਆ। ਜੋਤੀ ਨੂਰ ਕਰ ਉਜਿਆਰ, ਜੋਤੀ ਜਾਤਾ ਡਗਮਗਾਈਆ। ਜਗਤ ਮੰਗਾਂ ਕੋਟਨ ਕੋਟ ਅਗਣਤੀ ਗਣਤ ਨਾ ਲੱਖ
ਹਜ਼ਾਰ, ਮਨ ਤ੍ਰਿਸ਼ਨਾ ਵਿਚ ਲਿਪਟਾਈਆ। ਇਕੋ ਮੰਗ ਜੇ ਪੂਰੀ ਕਰੇ ਆਪ ਕਰਤਾਰ, ਕ਼ੁਦਰਤ ਦਾ ਕ਼ਾਦਰ ਦਇਆ ਕਮਾਈਆ। ਫੜ ਬਾਹੋਂ ਚੁਰਾਸੀ ਵਿਚੋਂ ਕੱਢੇ ਬਾਹਰ, ਚਰਨ ਕਵਲ ਦਏ ਸਰਨਾਈਆ। ਅੰਦਰ ਵੜ ਕੇ ਦਏ ਉਧਾਰ, ਉਦਰ ਦਾ ਲੇਖਾ ਦਏ ਮੁਕਾਈਆ। ਰਾਤੀ ਸੁੱਤਿਆਂ ਦਏ ਦੀਦਾਰ, ਆਪ ਆਪਣੀ ਅੱਖ ਖੁਲ੍ਹਾਈਆ। ਮੰਗਤਿਆਂ ਦੇ ਘਰ ਮੰਗਤਾ ਬਣੇ ਨਿਰੰਕਾਰ, ਪ੍ਰੇਮ ਪ੍ਰੀਤੀ ਮੰਗੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਸਮਝਾਈਆ। ਪੋਹ ਕਹੇ ਜਨ ਭਗਤੋ ਮੰਗਣਾ ਆਦਿ ਜੁਗਾਦਿ ਚੰਗਾ, ਚੰਗੀ ਤਰਹ ਜਣਾਈਆ। ਸਦਾ ਮੰਗੋ ਪ੍ਰਭੂ ਦਾ ਸੰਗਾ, ਜੋ ਸਗਲਾ ਸੰਗ ਦਏ ਨਿਭਾਈਆ। ਜੋ ਨਿਰਗੁਣ ਹੋ ਕੇ ਲਾਵੇ ਅੰਗਾ, ਅੰਗੀਕਾਰ ਆਪ ਅਖਵਾਈਆ। ਸੀਸ ਹੋਣ ਨਾ ਦੇਵੇ ਨੰਗਾ, ਸਿਰ ਆਪਣਾ ਹੱਥ ਟਿਕਾਈਆ। ਦੀਨ ਮਜ਼੍ਹਬ ਦਾ ਭਰਨ ਨਾ ਦੇਵੇ ਚੰਦਾ, ਸ਼ਰਅ ਵੰਡ ਨਾ ਕੋਇ ਵੰਡਾਈਆ। ਜਿਸ ਦਾ ਲੇਖਾ ਨਹੀਂ ਪੰਜ ਤਤ ਦਾ ਬੰਦਾ, ਬੰਦਗੀ ਆਪਣੀ ਦਏ ਸਮਝਾਈਆ। ਬਿਨਾ ਰਸ ਤੋਂ ਦਏ ਅਨੰਦਾ, ਅਨੰਦਪੁਰ ਵਾਸੀ ਜਿਸ ਦੀ ਦਏ ਗਵਾਹੀਆ । ਜਿਸ ਆਤਮ ਪਰਮਾਤਮ ਸਮਝਾਇਆ ਆਪਣਾ ਛੰਦਾ, ਢੋਲਾ ਸੋਹਲਾ ਇਕ ਸਮਝਾਈਆ। ਸੋ ਆਪ ਸੁਹਾਏ ਇਕ ਪਲੰਘਾ, ਆਸਣ ਸਿੰਘਾਸਣ ਇਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਾਈ ਪੋਹ ਕਹੇ ਮੈਂ ਵੇਖ ਕੇ ਜਗਤ ਜੁਗ ਦੀ ਧਾਰ, ਧਰਮ ਵਾਲਿਓ ਦਿਆਂ ਸੁਣਾਈਆ। ਮੈਂ ਵੇਖੇ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ। ਲੇਖੇ ਤਕੇ ਪੈਗ਼ੰਬਰ ਗੁਰ ਅਵਤਾਰ, ਦੀਨ ਦੁਨੀ ਧਿਆਨ ਲਗਾਈਆ। ਸਭ ਨੇ ਪ੍ਰਭੂ ਦੇ ਨਾਮ ਕਲਮੇ ਹੁਕਮ ਵਿਚ ਦਿਤੇ ਉਚਾਰ, ਸਿਫ਼ਤ ਸਿਫ਼ਤੀ ਢੋਲੇ ਗਾਈਆ। ਡੰਡਾਵਤ ਬੰਦਨਾ ਸੱਯਦਿਆਂ ਵਿਚ ਕਰਦੇ ਗਏ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਖ਼ਾਲੀ ਝੋਲੀ ਡਾਹੁੰਦੇ ਗਏ ਬਣ ਭਿਖਾਰ, ਭਿਖਕ ਹੋ ਕੇ ਮੰਗ ਮੰਗਾਈਆ। ਕਿਰਪਾ ਕਰ ਸਚੀ ਸਰਕਾਰ, ਦਰ ਤੇਰੇ ਅਲੱਖ ਜਗਾਈਆ। ਪੁਰਖ ਅਕਾਲੇ ਦੀਨ ਦਿਆਲੇ ਥੋੜਾ ਥੋੜਾ ਆਪਣੇ ਨਾਮ ਦਾ ਹਿੱਸਾ ਝੋਲੀ ਦਿਤਾ ਡਾਰ, ਵੰਡ ਹਿੱਸਿਆਂ ਵਾਲੀ ਰਖਾਈਆ। ਪੋਹ ਕਹੇ ਮੈਂ ਸਚ ਕਰਾਂ ਪੁਕਾਰ, ਕੂਕ ਕੂਕ ਸੁਣਾਈਆ। ਮੇਰੇ ਸਾਹਿਬ ਦਾ ਖੇਲ ਅਪਾਰ, ਜੋ ਅਪਰੰਪਰ ਸੁਆਮੀ ਆਪ ਕਰਾਈਆ। ਮੈਂ ਜੁਗ ਜੁਗ ਵੇਖਣਹਾਰ, ਨਿਤ ਨਿਤ ਧਿਆਨ ਲਗਾਈਆ। ਪੁਰਖ ਅਕਾਲਾ ਦੀਨ ਦਿਆਲਾ ਜਦ ਕਿਰਪਾ ਕਰੇ ਭਗਤਾਂ ਨੂੰ ਦੇਵੇ ਆਪ ਦੀਦਾਰ, ਧਰਨੀ ਧਰਤ ਧਵਲ ਧੌਲ ਦਏ ਵਡਿਆਈਆ। ਫੜ ਬਾਹੋਂ ਪੈਜ ਦਏ ਸਵਾਰ, ਸਿਰ ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਾਈ ਪੋਹ ਕਹੇ ਓ ਵੇਖੋ ਨਾਰਦ ਆਉਂਦਾ ਲੇਟਦਾ, ਪਾਸਾ ਕੰਧ ਨਾਲ ਬਦਲਾਈਆ। ਨਾਲੇ ਇਸ਼ਾਰਾ ਦੱਸੇ ਪੇਟ ਦਾ, ਹੱਥ ਹੱਥਾਂ ਨਾਲ ਛੁਹਾਈਆ। ਕੀ ਲਹਿਣਾ ਦੇਣਾ ਹੋਣਾ ਖੇਵਟ ਖੇਟ ਦਾ, ਜੋ ਮਾਲਕ ਧੁਰ ਦਰਗਾਹੀਆ। ਜਿਸ ਦਾ ਸਹਾਰਾ ਇਕੋ ਟੇਕ ਦਾ, ਟਿੱਕੇ ਮਸਤਕ ਧੂੜੀ ਖ਼ਾਕ ਸਾਰੇ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਇਕ ਅਖਵਾਈਆ। ਨਾਰਦ ਕਹੇ ਜਨ ਭਗਤੋ ਆਉ ਮਿਲ ਕੇ ਮੰਗੀਏ, ਮੰਗਣਾ ਦਿਆਂ ਜਣਾਈਆ। ਪਹਿਲੋਂ ਕੂੜ ਕੁਕਰਮ ਦੀ ਲੀਕ ਲੰਘੀਏ, ਬਿਨ ਕ਼ਦਮ ਕ਼ਦਮ ਬਦਲਾਈਆ। ਦੀਨ ਦੁਨੀਆ
ਕੋਲੋਂ ਨਾ ਸੰਗੀਏ, ਨਾਤਾ ਜਗਤ ਜਹਾਨ ਤੁੜਾਈਆ। ਭਾਰ ਚੁੱਕੀਏ ਆਪਣੇ ਕੰਧੀਏ, ਆਪਣਾ ਬਲ ਪਰਗਟਾਈਆ। ਸਤਿ ਧਰਮ ਦੀ ਕਰੀਏ ਸੰਧੀਏ, ਲੇਖਾ ਬਿਨ ਕ਼ਲਮ ਦਵਾਤ ਲਿਖਾਈਆ। ਦੀਨ ਮਜ਼੍ਹਬ ਸ਼ਰਅ ਦੀ ਤੋੜੀਏ ਪਾਬੰਦੀਏ, ਬੰਦੀਖ਼ਾਨਾ ਨਾ ਕੋਇ ਜਣਾਈਆ। ਫੇਰ ਖ਼ੁਸ਼ੀਆਂ ਪਰਸ਼ਾਦਿ ਵੰਡੀਏ, ਜੋ ਗੁਰਮੁਖ ਗੁਰਸਿਖ ਕੂੜੀ ਕਿਰਿਆ ਕਢ ਘੁਮੰਡੀਏ, ਨਿਵ ਨਿਵ ਸੀਸ ਝੁਕਾਈਆ। ਝਗੜਾ ਰਹੇ ਨਾ ਜੇਰਜ ਅੰਡੀਏ, ਉਤਭੁਜ ਸੇਤਜ ਡੇਰਾ ਢਾਹੀਆ। ਪ੍ਰੀਤੀ ਵਿਚ ਪ੍ਰਭੂ ਦੇ ਨਾਲ ਹੰਡੀਏ, ਜਗਤ ਨਾਤਾ ਨਾ ਕੋਇ ਰਖਾਈਆ। ਨਾਰਦ ਕਹੇ ਜਨ ਭਗਤੋ ਅੱਜ ਤੋਂ ਕ਼ਸਮ ਖਾ ਲਓ ਆਤਮਾ ਪਰਮਾਤਮਾ ਏਸ ਨਾਲ ਗੰਢੀਏ, ਜੋ ਗੰਢੇ ਖਾ ਕੇ ਆਪਣਾ ਝਟ ਲੰਘਾਈਆ। ਸਾਨੂੰ ਫੇਰ ਕੋਈ ਕਹੇ ਨਾ ਰੰਡੀਏ, ਰੰਡੇਪਾ ਜਗਤ ਰਹਿਣ ਨਾ ਪਾਈਆ। ਸਤਿਗੁਰ ਪਿਆਰ ਦੀ ਪਵਣ ਲਈਏ ਠੰਢੀਏ, ਅਗਨੀ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਸਮਝਾਈਆ। ਨਾਰਦ ਜਨ ਭਗਤਾਂ ਹਿਲਾ ਕੇ ਮੋਢੇ, ਮੰਗਣ ਦੀ ਜਾਚ ਰਿਹਾ ਸਿਖਾਈਆ। ਨਾਲੇ ਹਸ ਕੇ ਕਿਹਾ ਕਿਉਂ ਮੁਹੰਮਦ ਸ਼ਰਅ ਵਿਚੋਂ ਕੀਤੇ ਕੋਡੇ, ਨਿਗਾਹ ਧਰਤੀ ਉਤੇ ਟਿਕਾਈਆ। ਕਿਉਂ ਮੂਧੇ ਮਾਰ ਕੇ ਗੋਡੇ, ਹੱਥ ਜ਼ਿਮੀ ਅਸਮਾਨ ਉਠਾਈਆ। ਕਿਉਂ ਗੁਰੂਆਂ ਅਰਦਾਸੇ ਸੋਧੇ, ਨਿਵ ਨਿਵ ਸੀਸ ਝੁਕਾਈਆ। ਕਿਉਂ ਅਵਤਾਰਾਂ ਰਖਾਏ ਬੋਦੇ, ਸੀਸ ਜਗਦੀਸ ਵਡਿਆਈਆ। ਕਿਉਂ ਦੀਨ ਦੁਨੀ ਵਿਚ ਪ੍ਰਭ ਨੇ ਦਿਤੇ ਔਹਦੇ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਆਓ ਕੁਝ ਭੇਵ ਦੱਸਾਂ ਗੋਝੇ, ਗੁੰਝਲਾਂ ਵਿਚ ਲੁਕਾਈਆ। ਜੋ ਇਸ਼ਾਰਾ ਕੀਤਾ ਗੋਬਿੰਦ ਸਿੰਘ ਜੋਗੇ, ਜੁਗਤੀ ਨਾਲ ਜਣਾਈਆ। ਗੁਰਸਿਖਾ ਜੇ ਤੂੰ ਮੇਰੇ ਨਾਲ ਭੋਗ ਭੋਗੇ, ਮੇਰੇ ਵਿਚ ਸਮਾਈਆ। ਤੇਰੇ ਅੰਦਰ ਨਾ ਲਾਲਚ ਰਹੇ ਨਾ ਲੋਭੇ, ਮਮਤਾ ਮੋਹ ਨਾ ਕੋਇ ਰਖਾਈਆ। ਮੇਰੇ ਨਾਮ ਦੇ ਤੇਰੇ ਭਰੇ ਰਹਿਣ ਬੋਝੇ, ਖ਼ਾਲੀ ਹੱਥ ਦੁਨੀਆ ਦੇਣੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਜਨ ਭਗਤੋ ਮੰਗਣਾ ਔਖਾ, ਮੈਂ ਸਚ ਸਚ ਸੁਣਾਈਆ। ਪ੍ਰਭੂ ਨੂੰ ਮਿਲਣਾ ਨਹੀਂ ਕੋਈ ਸੌਖਾ, ਸੁੱਖੀਂ ਸਾਂਦੀ ਹੱਥ ਕਿਸੇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਸਭ ਨਾਲ ਕਰੇ ਧੋਖਾ, ਧੋਖੇਬਾਜ਼ ਆਪਣੀ ਰਚਨ ਰਚਾਈਆ । ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਆਪਣੀਆਂ ਸਿਫ਼ਤਾਂ ਦਾ ਬਣਾ ਕੇ ਪੋਥਾ, ਗ੍ਰੰਥ ਸ਼ਾਸਤਰਾਂ ਨਾਲ ਵਡਿਆਈਆ। ਨਾਮ ਕਲਮਿਆਂ ਬਣਾ ਕੇ ਹੋਕਾ, ਹੁਕਮ ਧੁਰ ਦਾ ਇਕ ਦਰਸਾਈਆ। ਭੇਵ ਖੁਲ੍ਹਾ ਕੇ ਲੋਕ ਪਰਲੋਕਾ, ਬ੍ਰਹਿਮੰਡਾਂ ਖੰਡਾਂ ਸੰਗ ਬਣਾਈਆ। ਆਪਣੇ ਵਿਚੋਂ ਥੋੜੀ ਥੋੜੀ ਸਭ ਦੇ ਅੰਦਰ ਰਖ ਕੇ ਜੋਤਾ, ਜੋਤੀ ਜਾਤੇ ਦਿਤੀ ਚਮਕਾਈਆ। ਜਿਸ ਨਾਲ ਸਰੀਰ ਗਿਆ ਧੋਤਾ, ਕਿਰਪਾ ਨਿਧਾਨ ਕਰੀ ਸਫ਼ਾਈਆ। ਫੇਰ ਨਿਗਾਹ ਮਾਰ ਲਓ ਗੁਰ ਅਵਤਾਰ ਪੈਗ਼ੰਬਰ ਜੋ ਆਇਆ ਸੋ ਗਿਆ ਰੋਤਾ, ਹੰਝੂਆਂ ਹਾਰ ਬਣਾਈਆ। ਜਨ ਭਗਤਾਂ ਉਤੇ ਪ੍ਰਭ ਹੋਇਆ ਆਪ ਮੋਹਤਾ, ਮੁਹੱਬਤ ਆਪਣੇ ਨਾਲ ਰਖਾਈਆ। ਦੁਨੀਆ ਵਿਚੋਂ ਫੜ ਉਠਾਇਆ ਸੋਤਾ, ਸੁੱਤਿਆਂ ਲਿਆ ਜਗਾਈਆ। ਕਾਇਆ ਮੰਦਰ ਅੰਦਰ ਮਾਰ ਕੇ ਗੋਤਾ, ਸਮੁੰਦ ਸਾਗਰਾਂ ਵਿਚੋਂ ਬਾਹਰ ਕਢਾਈਆ। ਜਨ ਭਗਤੋ ਤੁਹਾਨੂੰ ਸ਼ਰਅ ਦਾ ਕੋਈ ਹੱਥ ਫੜਾਇਆ ਨਹੀਂ ਲੋਟਾ, ਤਸਬੀ ਮਾਲਾ ਨਾ ਕੋਇ ਭਵਾਈਆ। ਸੌਦਾ ਕੀਤਾ ਨਹੀਂ ਕੋਈ ਖੋਟਾ, ਸਾਈ ਕੂੜ ਨਾ ਕੋਇ ਜਣਾਈਆ। ਤੁਹਾਡੀ ਭਗਤੀ ਵਾਸਤੇ ਤੁਹਾਡੇ ਪਰਵਾਰ ਦੀ ਲਈ ਕੋਈ ਨਾ ਵੋਟਾ, ਵੀਟੋ ਆਪਣਾ ਹੁਕਮ ਸੁਣਾਈਆ। ਫੇਰ ਨਹੀਂ ਸਮਝਿਆ ਵੱਡਾ ਛੋਟਾ, ਬਿਰਧ
ਬਾਲਾਂ ਨੌਜਵਾਨਾਂ ਇਕੋ ਰੰਗ ਰੰਗਾਈਆ। ਤੁਹਾਡੇ ਪਰਵਾਰ ਨੂੰ ਕੋਈ ਕਰ ਨਾ ਸਕੇ ਟੋਟਾ, ਖੰਡੇ ਖੜਗ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਭਗਤੋ ਬੇਸ਼ਕ ਮਹਿਫ਼ਲ ਚੰਗੀ ਮਹਿਬੂਬ, ਜਾਮ ਹਕ਼ੀਕ਼ੀ ਦਏ ਪਿਆਈਆ। ਉਸ ਦੀ ਮੰਜ਼ਲ ਹੱਕ ਮਕ਼ਸੂਦ, ਦਰਗਾਹ ਸਾਚੀ ਸੋਭਾ ਪਾਈਆ। ਉਹਦੀ ਸਭ ਤੋਂ ਵਖਰੀ ਹਦੂਦ, ਹੱਦਾਂ ਵੰਡ ਨਾ ਕੋਇ ਵੰਡਾਈਆ। ਜਿਧਰ ਤਕੋ ਬਿਨ ਸ਼ਰਅ ਤੋਂ ਤੁਹਾਡੇ ਅੰਦਰ ਬਾਹਰ ਮੌਜੂਦ, ਆਪ ਆਪਣਾ ਮੇਲ ਮਿਲਾਈਆ। ਜੇ ਤੁਸੀਂ ਨਹੀਂ ਸੀ ਆਪਣਾ ਆਪ ਦੇ ਸਕਦੇ ਇਹ ਸ਼ਰੀਰ ਸ਼ੇਰ ਸਿੰਘ ਦਾ ਤੁਹਾਡੇ ਪਿਛੇ ਗਿਆ ਜੂਝ, ਹਸਤੀ ਹਸਤੀ ਹਸਤੀ ਜਗਤ ਵਿਚੋਂ ਫੇਰ ਪਰਗਟਾਈਆ। ਹੁਣ ਨਾ ਕੋਈ ਮਜ਼੍ਹਬ ਨਾ ਕੋਈ ਦੂਜ, ਜੋਤੀ ਜਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜਨ ਭਗਤੋ ਮੰਗਣ ਵਾਸਤੇ ਬਣੀਏ ਨਿੱਕੇ ਨਿੱਕੇ ਕਾਕੇ, ਕੁਕੂ ਪੱਪੂ ਆਪਣਾ ਨਾਮ ਰਖਾਈਆ। ਪਿਆਰ ਮੁਹੱਬਤ ਵਿਚ ਬਣੀਏ ਲੜਾਕੇ, ਸੁਖ਼ਨ ਸੁਣੀਏ ਚਾਈਂ ਚਾਈਂਆ। ਨਾਲੇ ਤਕੀਏ ਪਿਛਲੇ ਭਵਿਖਤ ਵਾਕੇ, ਕੀ ਵਾਕਿਆ ਭੇਵ ਖੁਲ੍ਹਾਈਆ। ਨਾਰਦ ਕਹੇ ਭਗਤੋਂ ਤੁਹਾਨੂੰ ਪਤਾ ਨਹੀਂ ਕੀ ਨਾਨਕ ਕਿਹਾ ਵਿਚ ਢਾਕੇ, ਢਾਕਾਂ ਉਤੇ ਹੱਥ ਰਖਾਈਆ। ਨਾਲੇ ਹਸ ਕੇ ਕਿਹਾ ਓ ਵਕ਼ਤ ਆਉਣਾ ਜਿਸ ਵੇਲੇ ਗੋਬਿੰਦ ਦਿਆਂ ਸਿੱਖਾਂ ਨੇ ਸਿੱਖਾਂ ਨੂੰ ਮਾਰਨੇ ਡਾਕੇ, ਡਾਕੂ ਘਰ ਘਰ ਨਜ਼ਰੀ ਆਈਆ। ਉਸ ਦਾ ਅੰਮ੍ਰਿਤ ਰਸ ਕੋਈ ਨਾ ਚਾਟੇ, ਰਸਨਾ ਕੂੜ ਨਾਲ ਹੋਵੇ ਹਲਕਾਈਆ। ਪਰਦਾ ਕਿਸੇ ਦਾ ਕਿਸੇ ਦੇ ਹੋਣੇ ਸਾਕੇ, ਜਗਤ ਜਹਾਨ ਜੁਗਤ ਨਾ ਕੋਇ ਵਖਾਈਆ। ਉਸ ਵੇਲੇ ਪਰਮ ਪੁਰਖ ਪਰਮਾਤਮ ਆਪਣਾ ਖੋਲ੍ਹੇ ਤਾਕੇ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਪਰਗਟ ਹੋ ਕੇ ਲੋਕਮਾਤੇ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਪੁਛੇ ਵਾਤੇ, ਵੇਖੇ ਵਿਚੋਂ ਖ਼ਲਕ ਖ਼ੁਦਾਈਆ। ਕਾਇਆ ਦੇ ਅੰਦਰ ਮੰਦਰ ਵੜ ਕੇ ਝਾਕੇ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਉਹ ਜਿਸ ਨੇ ਗੁਰਮੁਖਾਂ ਦੇ ਖੁਲ੍ਹੇ ਕਰਾ ਕੇ ਝਾਟੇ, ਰੂਪ ਅਨੂਪ ਦਿਤਾ ਬਦਲਾਈਆ । ਪਿਛਲੇ ਪੰਧ ਮੁਕਾ ਕੇ ਵਾਟੇ, ਅਗੇ ਆਪਣਾ ਰੰਗ ਰੰਗਾਈਆ। ਭਗਤੋ ਭਗਤ ਵਿਕੇ ਨਾ ਕਦੇ ਕਿਸੇ ਦੇ ਹਾਟੇ, ਜਗਤ ਕ਼ੀਮਤ ਨਾ ਕੋਇ ਰਖਾਈਆ। ਨਾਰਦ ਕਹੇ ਤੁਹਾਡੇ ਪ੍ਰੇਮ ਦੇ ਪ੍ਰੇਮ ਵਿਚ ਚਲੇ ਪਟਾਕੇ, ਪਟਨੇ ਵਾਲਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਵਖਾਈਆ। ਨਾਰਦ ਕਹੇ ਜਨ ਭਗਤੋ ਰਲ ਮਿਲ ਗਾਈਏ ਤਰਾਨਾ, ਤੁਰੀਆ ਤੋਂ ਬਾਹਰ ਜਣਾਈਆ। ਸਾਡਾ ਸ਼ਹਿਨਸ਼ਾਹੀ ਸੰਮਤ ਦਸ ਸਾਲਾਨਾ, ਏਕਾ ਸਿਫ਼ਰੇ ਨਾਲ ਵਡਿਆਈਆ। ਸ਼ਾਹੋ ਭੂਪ ਤਕੀਏ ਸੁਲਤਾਨਾ, ਕਰਤਾ ਧੁਰਦਰਗਾਹੀਆ। ਜਲਵਾਗਰ ਵੇਖੀਏ ਨੂਰ ਨੁਰਾਨਾ, ਨੂਰ ਜੋਤ ਰੁਸ਼ਨਾਈਆ। ਗਲ ਪੱਲੂ ਪਾ ਕੇ ਕਹੀਏ ਸਾਡਾ ਤੇਰੇ ਨਾਲ ਯਰਾਨਾ, ਯਾਰੀ ਸਕੇ ਨਾ ਕੋਇ ਤੁੜਾਈਆ। ਨਾਤਾ ਛੁਟ ਜਾਏ ਦੀਨ ਦੁਨੀ ਜਹਾਨਾ, ਤਤਵ ਵੰਡ ਨਾ ਕੋਇ ਵੰਡਾਈਆ। ਸਾਨੂੰ ਮੇਲਿਆ ਪਤਾ ਨਹੀਂ ਕਿਸ ਬਹਾਨਾ, ਕਿਹੜੀ ਵੰਡ ਵੰਡਾਈਆ। ਸਾਡਾ ਲੇਖਾ ਬਣ ਗਿਆ ਰਵੀਦਾਸ ਦਾ ਸਾਢੇ ਤਿੰਨ ਹੱਥ ਦਾ ਕਾਨਾ, ਕਸੀਰਾ ਕੌਡੀ ਗੰਢ ਵਖਾਈਆ। ਨਾਰਦ ਕਹੇ ਮੈਨੂੰ ਯਾਦ ਆ ਗਿਆ ਜੋ ਨਾਨਕ ਹੁਕਮ ਦਿਤਾ ਮਰਦਾਨਾ, ਬਿਨ ਅੱਖਰਾਂ ਅੱਖਰ ਸਮਝਾਈਆ। ਉਹ ਨਿਗਾਹ ਮਾਰ ਲੈ ਕੀ ਖੇਲ ਦੱਸੇ ਭਗਵਾਨਾ, ਹਰਿ ਕਰਤਾ ਧੁਰਦਰਗਾਹੀਆ। ਕਲਜੁਗ
ਵਕ਼ਤ ਆਉਣਾ ਜਿਸ ਵੇਲੇ ਮੇਰੇ ਨਾਲੋਂ ਮੇਰਾ ਹੋਣਾ ਬੇਗਾਨਾ, ਪ੍ਰੇਮ ਵਿਚ ਨਾ ਕੋਇ ਸਮਾਈਆ। ਮਾਨਸਾਂ ਪੰਛੀਆਂ ਪੰਖੀਆਂ ਖਾਣਾ, ਪਸ਼ੂਆਂ ਖੱਲ ਲੁਹਾਈਆ। ਸਾਚਾ ਮੰਦਰ ਕਿਸੇ ਨਾ ਪਾਣਾ, ਗ੍ਰਹਿ ਵੇਖਣ ਕੋਇ ਨਾ ਆਈਆ। ਮਸਤੀ ਵਿਚ ਨਾ ਹੋਏ ਕੋਈ ਮਸਤਾਨਾ, ਨਾਮ ਖ਼ੁਮਾਰੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜਨ ਭਗਤੋ ਮੰਗਣ ਲਈ ਹੋਈਏ ਇਕੱਠੇ, ਏਕਤਾ ਲਈਏ ਬਣਾਈਆ। ਪਹਿਲੋਂ ਫ਼ੈਸਲਾ ਕਰੀਏ ਸਾਡਾ ਲੇਖਾ ਕਢਿਆ ਤੀਰਥ ਅਠਸਠੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸੰਗ ਨਾ ਕੋਇ ਬਣਾਈਆ। ਸਾਡਾ ਲਹਿਣਾ ਦੇਣਾ ਨਾਲ ਨਹੀਂ ਮੰਦਰ ਮਸਜਿਦ ਮਠੇ, ਸ਼ਿਵਦਵਾਲਿਆਂ ਰੰਗ ਨਾ ਕੋਇ ਰੰਗਾਈਆ। ਅਸੀਂ ਇਕ ਸਾਹਿਬ ਦੇ ਪੱਠੇ, ਜੋ ਸਭ ਦਾ ਪਿਤਾ ਮਾਈਆ। ਜਿਸ ਨੇ ਸਤਿਗੁਰ ਸ਼ਬਦ ਭੇਜਿਆ ਗੁਰ ਅਵਤਾਰ ਪੈਗ਼ੰਬਰਾਂ ਦੇ ਵੱਟੇ, ਵਟਣਾ ਆਪਣੇ ਨਾਲ ਲਗਾਈਆ। ਜਿਸ ਦੇ ਚਰਨ ਵਿਸ਼ਨ ਬ੍ਰਹਮਾ ਸ਼ਿਵ ਚੱਟੇ, ਰਸ ਰਸਨਾ ਬਿਨ ਰਸਨਾ ਮੁਖ ਲਗਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਟੱਪੇ, ਭੱਜੇ ਵਾਹੋ ਦਾਹੀਆ। ਜਿਸ ਦੇ ਸਿਫ਼ਤੀ ਗ੍ਰੰਥ ਸ਼ਾਸਤਰ ਛਪੇ, ਅੱਖਰ ਅੱਖਰਾਂ ਨਾਲ ਜੁੜਾਈਆ। ਨਾਰਦ ਕਹੇ ਜਨ ਭਗਤੋ ਉਸ ਨੇ ਮਾਣ ਦਿਤਾ ਕਲਜੁਗ ਅੰਤਮ ਇਕੋ ਪੱਪੇ, ਪੂਰਨ ਪਤਿਪਰਮੇਸ਼ਵਰ ਰੂਪ ਸਮਾਈਆ। ਜਿਸ ਦਾ ਸਥਰ ਸਤਿਗੁਰ ਗੋਬਿੰਦ ਘੱਤੇ, ਸੋਹਣੀ ਸੇਜ ਹੰਢਾਈਆ। ਉਹ ਭਗਤਾਂ ਤਨ ਵਜੂਦ ਰੱਤੇ, ਧੁਰ ਦਾ ਆਪਣਾ ਰੰਗ ਚੜ੍ਹਾਈਆ। ਜਿਸ ਨੇ ਇਕ ਜੈਕਾਰਾ ਬੁਲਾਇਆ ਫ਼ਤਿਹ, ਫ਼ਾਤਿਆ ਕਰੇ ਸਰਬ ਲੋਕਾਈਆ। ਜੋ ਚਾਰ ਜੁਗ ਅਵਤਾਰ ਪੈਗ਼ੰਬਰ ਗੁਰ ਨਾਮ ਕਲਮੇ ਦੇ ਸਿਰ ਤੇ ਚੁੱਕਕੇ ਭੱਤੇ, ਦੀਨ ਦੁਨੀ ਗਏ ਵਰਤਾਈਆ। ਅੰਤਮ ਸਭ ਦੇ ਭਾਰ ਲੱਥੇ, ਖ਼ਾਲੀ ਹੱਥ ਦੁਹਾਈਆ। ਲੇਖਾ ਰਿਹਾ ਨਾ ਕਿਸੇ ਮੱਥੇ, ਮਸਤਕ ਦੇਣ ਦੁਹਾਈਆ। ਉਹ ਖੇਲ ਵੇਖੀਏ ਪੁਰਖ ਸਮਰਥੇ, ਕੀ ਕਰਤਾ ਕਾਰ ਕਮਾਈਆ। ਜਿਸ ਕਲਜੁਗ ਵਿਚ ਸਤਿਜੁਗ ਚਲਾਉਣਾ ਰਥੇ, ਰਥ ਰਥਵਾਹੀ ਇਕ ਅਖਵਾਈਆ। ਜਿਸ ਲੇਖੇ ਲਾਉਣੇ ਖੰਡੇ ਖੜਗ ਤਲਵਾਰਾਂ ਨਾਲ ਭੱਥੇ, ਤੀਰ ਕਮਾਨਾਂ ਜੋੜ ਜੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਜਨ ਭਗਤੋ ਮੰਗਣ ਲਈ ਹੋਵੋ ਦਲੇਰ, ਆਪ ਆਪਣਾ ਬਲ ਪਰਗਟਾਈਆ। ਸਤਿਗੁਰ ਸ਼ਬਦ ਵੇਖ ਲਓ ਸ਼ੇਰ, ਭੈ ਭਾਉ ਸਭ ਨੂੰ ਰਿਹਾ ਵਖਾਈਆ। ਆਪਣੀ ਮੁਹੱਬਤ ਵਿਚ ਮਿਹਰਵਾਨ ਲਓ ਘੇਰ, ਘੇਰਾ ਪ੍ਰੇਮ ਵਾਲਾ ਪਾਈਆ। ਸੱਜਣੋ ਮੂਲ ਨਾ ਕਰਿਓ ਦੇਰ, ਭੱਜੋ ਚਾਈਂ ਚਾਈਂਆ। ਜਿਸ ਦੀਨ ਦੁਨੀਆ ਕਰਨੀ ਜ਼ਬਰ ਤੋਂ ਜ਼ੇਰ, ਜ਼ੇਰ ਜ਼ਬਰ ਦੀ ਸਮਝ ਕੋਇ ਨਾ ਆਈਆ। ਉਹ ਵੇਖਣਹਾਰਾ ਕਲਜੁਗ ਅੰਧ ਅੰਧੇਰ, ਸੂਰੀਆ ਚੰਦ ਤੋਂ ਬਾਹਰ ਖੋਜ ਖੁਜਾਈਆ। ਪਤਾ ਨਹੀਂ ਉਸ ਦਾ ਕਿਹੋ ਜਿਹਾ ਹੇਰ ਫੇਰ, ਕੀ ਹੇਰਾ ਫੇਰੀ ਕਰੇ ਖ਼ਲਕ ਖ਼ੁਦਾਈਆ। ਮੈਨੂੰ ਯਾਦ ਆਉਂਦੀ ਨਾਰਦ ਕਹੇ ਗੋਬਿੰਦ ਇਕ ਸੰਦੇਸ਼ਾ ਦਿਤਾ ਨੰਦੇੜ, ਨੇੜੇ ਹੋ ਕੇ ਗਿਆ ਸੁਣਾਈਆ। ਆਪਣੇ ਢਈਏ ਤੋਂ ਬਾਦ ਦੀਨ ਦੁਨੀ ਨੂੰ ਲਵਾਂ ਘੇਰ, ਝਗੜਾ ਸਕੇ ਨਾ ਕੋਇ ਮਿਟਾਈਆ। ਉਮਤ ਉਮਤੀ ਝਗੜਾ ਦੇਵੇ ਛੇੜ, ਸੋਹਣੀ ਖੇਲ ਖਿਲਾਈਆ। ਜਨ ਭਗਤੋ ਜਿਸ ਤੁਹਾਡੇ ਸ਼ਰਅ ਦੇ ਕਟੇ ਜੇੜ, ਬੰਧਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਜਨ ਭਗਤੋ ਪ੍ਰਭ ਤੋਂ ਮੰਗੀਏ ਮਾਲ ਧਨ, ਮਾਇਆ ਮਮਤਾ ਜਗਤ ਸੰਗ ਰਲਾਈਆ।
ਆਸ਼ਾ ਪੂਰੀ ਕਰਾਈਏ ਮਨ, ਜੋ ਮਨਸਾ ਵਿਚ ਹਲਕਾਈਆ। ਸੁਣੀਏ ਹੁਕਮ ਕੰਨ, ਜੋ ਕਾਇਨਾਤ ਦ੍ਰਿੜਾਈਆ। ਆਪਣਾ ਖ਼ੁਸ਼ੀ ਕਰੀਏ ਤਨ, ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਜਨ ਭਗਤੋ ਤੁਹਾਡੀਆਂ ਮੰਗਾਂ ਅਜੇ ਪੁਰਾਣੀਆਂ, ਪ੍ਰੇਮੀਉ ਦਿਆਂ ਜਣਾਈਆ। ਤੁਹਾਡਾ ਪ੍ਰੇਮ ਜਗਤ ਸਵਾਣੀਆਂ, ਤ੍ਰਿਸ਼ਨਾ ਮਮਤਾ ਨਾਲ ਵਧਾਈਆ। ਤੁਹਾਡਾ ਨਾਤਾ ਨਾਲ ਖਾਣੀਆਂ, ਚਾਰੇ ਖਾਣੀ ਭੱਜੋ ਵਾਹੋ ਦਾਹੀਆ। ਤੁਹਾਡਾ ਤਅੱਲੁਕ ਨਾਲ ਬਾਣੀਆਂ, ਪੜ੍ਹ ਪੜ੍ਹ ਢੋਲੇ ਗਾਈਆ। ਸੱਜਣੋ ਜਬ ਤਕ ਆਤਮਾ ਪਰਮਾਤਮਾ ਮਿਲੇ ਨਾ ਮੇਲ ਹਾਣ ਹਾਣੀਆਂ, ਸੇਜ ਸੁਹੰਜਣੀ ਵਜੇ ਨਾ ਕਦੇ ਵਧਾਈਆ। ਉਠ ਕੇ ਵੇਖੋ ਹੁਣ ਰੋਣੇ ਰਾਜੇ ਰਾਣੀਆਂ, ਮਹਲ ਅਟਲ ਨਾ ਕੋਇ ਵਡਿਆਈਆ। ਫਿਰਨੀ ਦਰੋਹੀ ਅਠਸਠ ਤੀਰਥ ਪਾਣੀਆਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਜਿਸ ਕਲਜੁਗ ਦੀ ਧਾਰ ਪਿਛੇ ਗੋਬਿੰਦ ਨੇ ਦਿਤੀਆਂ ਕ਼ੁਰਬਾਨੀਆਂ, ਕ਼ਰਬਲੇ ਦਾ ਲੇਖਾ ਦਏ ਚੁਕਾਈਆ। ਹਜ਼ਰਤ ਮੁਹੰਮਦ ਦੀਆਂ ਸਦੀ ਚੌਧਵੀਂ ਦੀਆਂ ਤਕੋ ਨਿਸ਼ਾਨੀਆਂ, ਨਿਸ਼ਾਨੇ ਦੋ ਜਹਾਨ ਪਰਗਟਾਈਆ। ਉਹ ਤੁਸੀਂ ਹੁਣ ਭਗਤੀ ਨਹੀਂ ਕਰਦੇ ਸਗੋਂ ਪਰਮਾਤਮਾ ਦੀਆਂ ਖਾਣ ਆਉਂਦੇ ਮਹਿਮਾਨੀਆਂ, ਇਸ ਤੋਂ ਵੱਡੀ ਕੀ ਵਡਿਆਈਆ। ਸਤਿਗੁਰ ਜਾਗੇ ਤੇ ਤੁਸੀਂ ਉਤੇ ਚਾਦਰਾਂ ਹੁੰਦੀਆਂ ਤਾਣੀਆਂ, ਸੁਤੇ ਚਾਈਂ ਚਾਈਂਆ। ਜਿਸ ਨੇ ਤੁਹਾਡੀਆਂ ਰੂਹਾਂ ਪਛਾਣੀਆਂ, ਉਹ ਦੇਵਣਹਾਰ ਗੁਸਾਂਈਆ। ਉਹਦਾ ਲੇਖਾ ਕਲਮਾਂ ਕੀ ਲਿਖਣ ਨਿਮਾਣੀਆਂ, ਕਾਗ਼ਜ਼ ਸ਼ਾਹੀ ਕੀ ਚਤੁਰਾਈਆ। ਉਹ ਜਦੋਂ ਆਇਆ ਤੇ ਉਦੋਂ ਭਗਤਾਂ ਉਤੇ ਕਰੇ ਮਿਹਰਵਾਨੀਆਂ, ਮਿਹਰ ਨਜ਼ਰ ਨਾਲ ਤਰਾਈਆ। ਤੁਹਾਡਾ ਝਗੜਾ ਨਹੀਂ ਕੋਈ ਅਦਾਲਤਾਂ ਦੀਵਾਨੀਆਂ, ਜਗਤ ਸ਼ਹਾਦਤ ਸੰਗ ਨਾ ਕੋਇ ਰਖਾਈਆ। ਬਿਨਾ ਤੁਹਾਡੇ ਮੰਗਿਆਂ ਤੋਂ ਤੁਹਾਡੇ ਅੰਦਰ ਮਾਰੇ ਧਿਆਨੀਆ, ਸੁੱਤਿਓ ਤੁਹਾਨੂੰ ਸੁੱਤਿਆਂ ਲਿਆ ਜਗਾਈਆ। ਉਹ ਤੁਸੀਂ ਆਤਮਾ ਪਰਮਾਤਮਾ ਦੀਆਂ ਸ਼ਾਹਣੀਆਂ, ਸ਼ੌਹਰ ਦੇ ਨਾਲ ਮਿਲ ਕੇ ਤੁਹਾਡੀ ਵਜੇ ਵਧਾਈਆ। ਤੁਹਾਨੂੰ ਬਖ਼ਸ਼ ਦਿਤਾ ਬਖ਼ਸ਼ੀਸ਼ ਵਿਚੋਂ ਪਦ ਨਿਰਬਾਨੀਆਂ, ਗ੍ਰਹਿ ਇਕੋ ਇਕ ਵਖਾਈਆ । ਜਿਸ ਦੀ ਸਿਫ਼ਤ ਕਰਦੇ ਰਾਗ ਨਾਲ ਮਧਾਣੀਆਂ, ਢੋਲੇ ਸੋਹਲੇ ਜਗਤ ਜੁਗਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਦਇਆ ਕਮਾਈਆ। ਨਾਰਦ ਕਹੇ ਭਗਤੋ ਮੰਗਣ ਲਈ ਤਿਆਰ ਕਰੋ ਆਪਣੀ ਕਾਇਆ ਚੋਲੀ, ਚਾਰੇ ਕੰਨੀਆਂ ਲਉ ਉਠਾਈਆ। ਪਹਿਲੋਂ ਸਾਰੇ ਮਿਲ ਕੇ ਆਪਣੀ ਇਕ ਕਰੋ ਬੋਲੀ, ਜੋ ਅਨਬੋਲਤ ਦਿਤੀ ਸਮਝਾਈਆ। ਕਿਸੇ ਦੀ ਅੰਦਰੋਂ ਸੁਰਤ ਰਹੇ ਨਾ ਭੋਲੀ, ਭੋਲੇ ਭਾਲਿਓ ਆਪਣੀ ਲਓ ਅੰਗੜਾਈਆ। ਫੇਰ ਓ ਪ੍ਰਭੂ ਦੀ ਬਣ ਜਾਓ ਗੋਲੀ, ਜੋ ਤੁਹਾਡੀ ਕਾਇਆ ਗੋਲਕ ਦਏ ਭਰਾਈਆ। ਜਿਸ ਨੇ ਸਚ ਦੀ ਹੱਟੀ ਖੋਲ੍ਹੀ, ਹਟਵਾਣਾ ਬਣਿਆ ਧੁਰ ਦਾ ਮਾਹੀਆ। ਨਾਰਦ ਕਹੇ ਉਹ ਬੜਾ ਪੱਕਾ ਉਸ ਨੇ ਛੇਤੀ ਆਪਣੀ ਗੰਢ ਕਦੇ ਨਹੀਂ ਖੋਲ੍ਹੀ, ਸ਼ੂਮਾਂ ਦਾ ਸ਼ੂਮ ਨਜ਼ਰੀ ਆਈਆ । ਉਹ ਠੂੰਗੇ ਮਾਰ ਕੇ ਤੋਲਦਾ ਰਿਹਾ ਤੋਲੀ, ਇਸ ਕਰਕੇ ਕੋਟਾਂ ਵਿਚੋਂ ਕੋਈ ਵਿਰਲਾ ਭਗਤ ਸੁਹੇਲਾ ਮਿਲਣ ਆਈਆ। ਪਰ ਨਾਰਦ ਕਹੇ ਮੈਂ ਸਚ ਦੱਸਾਂ ਜਦੋਂ ਕਿਰਪਾ ਕਰੇ ਭਗਤਾਂ ਨਾਲ ਪ੍ਰੇਮ ਦੀ ਖੇਲੇ ਹੋਲੀ, ਰੰਗ ਗੁਲਾਲਾ ਆਪ ਚੜ੍ਹਾਈਆ। ਮੈਂ ਜਦੋਂ ਜਦੋਂ ਜਦ ਤਕਾਂ ਆਪਣਿਆਂ ਪਿਆਰਿਆਂ ਦੀ ਚੁੱਕ ਕੇ ਡੋਲੀ, ਬਣ ਕੁਹਾਰ ਧੁਰ ਦਾ ਯਾਰ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਂਈਆ। ਨਾਰਦ
ਕਹੇ ਜਨ ਭਗਤੋ ਸਭ ਤੋਂ ਪਹਿਲਾਂ ਮੰਗੀਏ ਦਾਲ ਰੋਟੀ, ਦਰ ਠਾਂਢੇ ਮੰਗ ਮੰਗਾਈਆ। ਜਿਸ ਖਾਧਿਆਂ ਅੰਦਰੋਂ ਨੀਤ ਰਹੇ ਨਾ ਖੋਟੀ, ਦੁਰਮਤ ਮੈਲ ਧੁਆਈਆ। ਝਟ ਆਪਣੀ ਮੰਜ਼ਲ ਚੜ੍ਹਾ ਲੈ ਚੋਟੀ, ਚੋਟੇ ਮਨ ਦਾ ਡੇਰਾ ਢਾਹੀਆ। ਫੇਰ ਦਰਸ਼ਨ ਕਰਾ ਦੇ ਆਪਣੀ ਜੋਤੀ, ਜੋਤੀ ਦਾ ਜਾਤਾ ਨਜ਼ਰੀ ਆਈਆ। ਭਗਤ ਕਹਿਣ ਪ੍ਰਭ ਅਸੀਂ ਤੇਰੇ ਗੋਤੀ, ਗੌਤਮ ਦਾ ਲਿਖਿਆ ਦੇਣ ਵਖਾਈਆ। ਜਿਸ ਨੇ ਕਿਹਾ ਸੀ ਨਰ ਨਿਰੰਕਾਰਾ ਜਦੋਂ ਚਾਹਵੇ ਮਿੱਟੀ ਖ਼ਾਕ ਤੋਂ ਬਣਾ ਦੇਵੇ ਮਾਣਕ ਮੋਤੀ, ਅਨਮੁਲੜੇ ਹੀਰੇ ਆਪਣੇ ਵਿਚੋਂ ਪਰਗਟਾਈਆ । ਬੇਸ਼ਕ ਉਸ ਨੂੰ ਯਾਦ ਕਰਦੇ ਕੋਟਨ ਕੋਟੀ, ਅਣਗਿਣਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਖਿਲਾਈਆ। ਨਾਰਦ ਕਹੇ ਜਨ ਭਗਤੋ ਮੈਂ ਤੁਹਾਨੂੰ ਪੁਰਾਣੀ ਸੁਣਾਵਾਂ ਕਥਾ, ਕਹਾਣੀ ਜਗਤ ਵਾਲੀ ਜਣਾਈਆ। ਪ੍ਰਭ ਨੂੰ ਮਿਲਣ ਵਾਸਤੇ ਧਰਤੀ ਤੇ ਰਗੜਦੇ ਮੱਥਾ, ਪੱਥਰਾਂ ਨੂੰ ਸੀਸ ਨਿਵਾਈਆ। ਜਲ ਧਾਰਾਂ ਕਰਦੇ ਨਾਲ ਹੱਥਾਂ, ਨੇਤਰ ਨੈਣਾਂ ਅੱਖ ਛੁਹਾਈਆ। ਵਾਚਕ ਬਣ ਕੇ ਸੁਣਾਉਂਦੇ ਕਥਾ, ਸਿਫ਼ਤਾਂ ਨਾਲ ਸਿਫ਼ਤ ਸਾਲਾਹੀਆ । ਪਰ ਸਚ ਪੁਛੋ ਜਿੰਨਾਂ ਚਿਰ ਪ੍ਰਭੂ ਦੇ ਪਿਆਰ ਵਿਚ ਸੱਥਰ ਨਾ ਹੋਵੇ ਲੱਥਾ, ਯਾਰੜਾ ਸੇਜ ਨਾ ਰੰਗ ਰੰਗਾਈਆ। ਓਨਾਂ ਚਿਰ ਉਹ ਬੇਪਰਵਾਹ ਨਹੀਂ ਆਉਂਦਾ ਨਠਾ, ਭੱਜੇ ਵਾਹੋ ਦਾਹੀਆ। ਨਾਰਦ ਕਹੇ ਭਗਤੋ ਸ਼ੁਕਰ ਕਰੋ ਤੁਹਾਡਾ ਲੇਖਾ ਮੁਕਾਇਆ ਇਕੱਠਾ, ਦੁਰ ਦੁਰਾਡਿਉਂ ਇਕੋ ਵਾਰ ਤਰਾਈਆ। ਉਸ ਦਾ ਪਿਛਲਾ ਹਿਸਾਬ ਬੜਾ ਮਠਾ, ਹੌਲੀ ਹੌਲੀ ਜੁਗ ਜੁਗ ਭਗਤਾਂ ਨਾਲ ਕਰੇ ਸਲਾਹੀਆ। ਪਰ ਯਾਦ ਰਖਿਓ ਭਗਤਾਂ ਨੂੰ ਸਦਾ ਜਗਤ ਜਹਾਨ ਨੇ ਕੀਤਾ ਠੱਠਾ, ਮਖ਼ੌਲ ਸਾਰੇ ਰਹੇ ਉਡਾਈਆ। ਨੌ ਵਾਰ ਕਬੀਰ ਨੇ ਸਿਰ ਵਿਚ ਪਾਇਆ ਘੱਟਾ, ਚਮਿਆਰ ਨੂੰ ਠੋਕਰਾਂ ਨਾਲ ਉਠਾਈਆ। ਲੈ ਓਏ ਰਵੀਦਾਸਿਆ ਟਕਾ, ਪਾਨਹੇ ਗੰਢਣ ਵਾਲਿਆ ਤੇਰੀ ਕੀ ਵਡਿਆਈਆ। ਉਸ ਇਕ ਦਿਨ ਹਸ ਕੇ ਆਪਣੀ ਰੰਬੀ ਨਾਲ ਤਿੰਨ ਲਾਏ ਟੱਪਾ, ਚੰਮ ਚੀਰ ਚੀਰ ਚੀਰ ਕੇ ਦਿਤਾ ਵਖਾਈਆ। ਓਸ ਚਾਰੋਂ ਤਰਫ਼ ਫੇਰ ਵੇਖਿਆ ਉਫ਼ ਉਫ਼ ਮੇਰੇ ਪ੍ਰਭੂ ਨੇ ਦੁਨੀਆ ਨੂੰ ਦੁਨੀਆ ਨਾਲ ਕਰ ਦੇਣਾ ਬਟਾ, ਜ਼ੀਰੋ ਦਾ ਜ਼ੀਰੋ ਅੰਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਭਗਤੋ ਮੰਗਣ ਲਈ ਭੱਜੋ, ਭਜਨ ਬੰਦਗੀ ਵਾਲਿਆਂ ਦਿਆਂ ਸੁਣਾਈਆ। ਪ੍ਰਭ ਦਾ ਲੇਖਾ ਵੇਖੋ ਕਿਸ ਬਿਧ ਮੁਕਦਾ ਅੱਜੋ, ਅਜ਼ਲ ਤੋਂ ਸਾਰੇ ਲਏ ਬਚਾਈਆ। ਨਾਰਦ ਕਹੇ ਹਿਰਦੇ ਪਿਆਰ ਵਿਚ ਸੱਜੋ, ਸੱਜਣੋ ਮੇਲ ਮਿਲਿਆ ਧੁਰ ਦੇ ਮਾਹੀਆ। ਬਿਨਾ ਅੱਖੀਆਂ ਤੋਂ ਅੱਖੀਆਂ ਵਾਲਿਓ ਦਰਸ਼ਨ ਕਰ ਕਰ ਰੱਜੋ, ਨੇਤਰ ਨੈਣ ਨੈਣ ਬਿਘਸਾਈਆ। ਆਪਣੇ ਕੂੜ ਵਿਕਾਰ ਦਾ ਪੜਦਾ ਕੱਜੋ, ਸੀਸ ਚਰਨਾਂ ਉਤੇ ਟਿਕਾਈਆ। ਨਾ ਕੋਈ ਜਗਤ ਸ਼ਰਅ ਰਹੇ ਨਾ ਲੱਜੋ, ਮਿਹਰਵਾਨ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ । ਨਾਰਦ ਕਹੇ ਮੈਨੂੰ ਐਂ ਦਿਸਿਆ ਮੰਗਣ ਵਾਸਤੇ ਇਕੱਠਾ ਹੋਇਆ ਜੰਮੂ ਮਾਲਵਾ ਮਾਝਾ ਨਾਲ ਦੁਆਬਾ, ਸੋਹਣਾ ਜੋੜ ਜੁੜਾਈਆ। ਸਲਾਹ ਕੀਤੀ ਅੱਜ ਸਤਿਗੁਰ ਨੂੰ ਮਾਰੋ ਦਾਬਾ, ਦਬ ਦਬਾ ਆਪਣਾ ਰਹੇ ਵਖਾਈਆ। ਜਿਵੇਂ ਰਾਮ ਕ੍ਰਿਸ਼ਨ ਤੋਂ ਫੇਰ ਭਾਗ ਲੱਗਾ ਵਿਚ ਕਾਅਬਾ, ਕਾਅਬਿਆਂ ਤੋਂ ਪਰੇ ਸਤਿਗੁਰ ਨਾਨਕ ਦਿਤਾ ਪ੍ਰਗਟਾਈਆ। ਨਾਨਕ ਤੋਂ ਬਾਦ ਬਣ ਕੇ ਗੋਬਿੰਦ ਵਾਲਾ ਬਾਜ਼ਾ, ਬਾਜ਼ੀ ਦੀਨ ਦੁਨੀ ਉਲਟਾਈਆ। ਨਾਰਦ ਕਹੇ ਭਗਤੋਂ ਇਹਦਾ ਇਹੋ ਰਿਵਾਜਾ, ਜੁਗ ਜੁਗ ਆਪਣੀ
ਖੇਲ ਖਿਲਾਈਆ। ਜਦੋਂ ਦਿਲ ਚਾਹੇ ਭਗਤਾਂ ਦਾ ਉਹਨਾਂ ਦੇ ਅੰਦਰੋਂ ਆਪਣਾ ਵਜਾ ਦੇਵੇ ਵਾਜਾ, ਵਜਹ ਸਮਝ ਕੋਇ ਨਾ ਪਾਈਆ। ਏਸੇ ਕਰਕੇ ਸਤਿਗੁਰ ਨਾਨਕ ਤੰਦ ਸਿਤਾਰ ਹਿਲਾਈ ਰਬਾਬਾ, ਦੀਨ ਦੁਨੀ ਤੋਂ ਬਾਹਰ ਪੜ੍ਹਾਈਆ। ਉਹ ਮਿਤਰਾਂ ਦਾ ਮਿਤਰ ਪਿਆਰਾ ਅਹਿਬਾਬਾ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਅੰਤਮ ਆਉਣਾ ਵਿਚ ਪੰਜ ਆਬਾ, ਪੰਜਾਂ ਤਤਾਂ ਦਾ ਲੇਖਾ ਦਏ ਚੁਕਾਈਆ। ਜਿਸ ਦਾ ਲੇਖਾ ਲਿਖਿਆ ਨਾਲ ਮਾਈ ਹਵਾ ਤੇ ਆਦਮ ਬਾਬਾ, ਉਹ ਬਾਬਲ ਬੇਪਰਵਾਹੀਆ। ਜਿਸ ਨੂੰ ਹਜ਼ਰਤਾਂ ਮੰਨਿਆ ਅਮਾਮ ਧੁਰ ਦਾ ਨਵਾਬਾ, ਉਹ ਨੂਰ ਨੁਰਾਨਾ ਨੂਰ ਅਲਾਹੀਆ। ਉਸ ਵਿਚ ਇਕ ਨਵਾਂ ਹੋਣਾ ਵਾਧਾ, ਵਦੀ ਸੁਦੀ ਤੋਂ ਬਾਹਰ ਦੇਣਾ ਵਖਾਈਆ। ਇਕ ਨਵਾਂ ਬਗ਼ੀਚਾ ਲਗਾਉਣਾ ਬਾਗ਼ਾ, ਬਾਗ਼ਬਾਨ ਆਪ ਹੋ ਜਾਈਆ। ਫੇਰ ਦੀਪਕ ਜੋਤ ਜਗਾ ਚਰਾਗ਼ਾ, ਬੂਟੇ ਬੂਟੇ ਕਰੇ ਰੁਸ਼ਨਾਈਆ। ਦੁਨੀਆ ਤੋਂ ਹੋ ਕੇ ਅਲਹਿਦਾ, ਵਖਰੀ ਵੰਡ ਵੰਡਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦਾ ਪੂਰਾ ਕਰੇ ਮੁਆਹਦਾ, ਪੇਸ਼ੀਨਗੋਈਆਂ ਸੰਗ ਰਖਾਈਆ। ਨਾਰਦ ਕਹੇ ਸਭ ਨੂੰ ਕਿਹਾ ਉਸ ਕੋਲੋਂ ਬਿਨਾ ਭਗਤਾਂ ਤੋਂ ਹੋਣਾ ਨਹੀਂ ਕਿਸੇ ਨੂੰ ਫ਼ਾਇਦਾ, ਨੁਕ਼ਸਾਨ ਦੀਨ ਦੁਨੀ ਨਜ਼ਰੀ ਆਈਆ। ਨਾਰਦ ਕਹੇ ਉਹ ਸਭ ਦਾ ਲੈਣ ਵਾਲਾ ਜਾਇਜ਼ਾ, ਜਾਇਜ਼ ਆਪਣਾ ਹੁਕਮ ਸੁਣਾਈਆ। ਪਰ ਮੈਨੂੰ ਇਕ ਗੱਲ ਯਾਦ ਆਈ ਬਾਵਨ ਆਖਿਆ ਜਿਸ ਵੇਲੇ ਕਲਜੁਗ ਅੰਤ ਹੋਣਾ ਦੀਨ ਦੁਨੀਆ ਵਿਚ ਕੂੜ ਕਿਰਿਆ ਦਾ ਫੈਲੇਗਾ ਹੈਜ਼ਾ, ਘਰ ਘਰ ਘਰ ਕੁਰਲਾਈਆ। ਫੇਰ ਮੇਰਾ ਮਿਹਰਵਾਨ ਬਿਨਾ ਜਨਣੀ ਤੋਂ ਹੋਵੇਗਾ ਪੈਦਾ, ਜਿਸ ਦੀ ਪੈਦਾਇਸ਼ ਸਮਝ ਕੋਇ ਨਾ ਪਾਈਆ। ਉਸ ਦਾ ਨਵਾਂ ਕ਼ਾਨੂਨ ਨਵਾਂ ਹੋਵੇਗਾ ਕ਼ਾਇਦਾ, ਨਵੀਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗੀ ਇਕ ਅਖਵਾਈਆ। ਨਾਰਦ ਕਹੇ ਭਗਤੋ ਮੰਗਣ ਨੂੰ ਦੱਸੋ ਕੀ ਜੀਅ ਕਰਦਾ, ਕ਼ਸਮ ਨਾਲ ਇਕੋ ਵਾਰ ਸੁਣਾਈਆ। ਮੈਂ ਤੇ ਉਸ ਪ੍ਰਭੂ ਦਾ ਬਰਦਾ, ਜੋ ਬੰਦੀਖ਼ਾਨਿਉਂ ਬਾਹਰ ਕਢਾਈਆ। ਜੋ ਮਾਲਕ ਸਾਚੇ ਘਰ ਦਾ, ਘਰ ਘਰ ਅੰਦਰ ਬੈਠਾ ਡੇਰਾ ਲਾਈਆ। ਜਿਸ ਦਾ ਲਹਿਣਾ ਦੇਣਾ ਚੋਟੀ ਜੜ੍ਹ ਦਾ, ਅਸਥੂਲ ਦਾ ਮੂਲ ਮੁਕਾਈਆ। ਹਿਸਾਬ ਜਾਣੇ ਹੰਕਾਰੀ ਗੜ੍ਹ ਦਾ, ਗ੍ਰਹਿ ਮੰਦਰਾਂ ਫੋਲ ਫੁਲਾਈਆ। ਭੈ ਵਿਚ ਕਦੇ ਨਹੀਂ ਡਰਦਾ, ਭਉ ਸਭ ਦੇ ਸਿਰ ਰਖਾਈਆ। ਮੈਂ ਉਸ ਦਾ ਲੜ ਫੜਦਾ, ਜੋ ਕੰਨੀ ਜਗਤ ਜੁਗ ਨਾ ਕਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਦਇਆ ਕਮਾਈਆ। ਨਾਰਦ ਕਹੇ ਭਗਤੋ ਪ੍ਰਭ ਨੂੰ ਆਖੀਏ ਸਾਡੇ ਨਾ ਕਢਾ ਤਰਲੇ, ਤ੍ਰੈਲੋਕੀ ਨਾਥਾਂ ਦਿਆਂ ਮਾਲਕਾ ਤ੍ਰੈਗੁਣ ਦਾ ਲੇਖਾ ਦੇ ਮੁਕਾਈਆ। ਅਸੀਂ ਤੇਰੇ ਤੂੰ ਸਾਨੂੰ ਹੁਣ ਵਰ ਲੈ, ਵਰਲਾਪ ਕਰਕੇ ਤੈਨੂੰ ਦੇਈਏ ਸੁਣਾਈਆ। ਸਖ਼ੀਆਂ ਦੇ ਮਾਲਕ ਸਾਡਾ ਅੰਤਰ ਹਰ ਲੈ, ਆਪ ਆਪਣਾ ਜੋੜ ਜੁੜਾਈਆ। ਦੀਨ ਦੁਨੀ ਦਾ ਸਾਡਾ ਲਾਹ ਡਰ ਲੈ, ਭੈ ਸਿਰ ਨਾ ਕੋਇ ਜਣਾਈਆ। ਜੋ ਕਰਨੀ ਸਾਡੇ ਨਾਲ ਕਰ ਲੈ, ਭਾਵੇਂ ਦੁਖ ਭੁਖ ਨਾਲ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਨਾਰਦ ਕਹੇ ਭਗਤੋ ਮੇਰੇ ਅੰਦਰ ਆ ਗਈ ਅਵਾਜ਼, ਸਭ ਨੂੰ ਦਿਆਂ ਸੁਣਾਈਆ। ਪਰਮ ਪੁਰਖ ਖੋਲ੍ਹ ਕੇ ਰਾਜ਼, ਪਰਦਾ ਦਿਤਾ ਉਠਾਈਆ। ਤੁਹਾਡਾ ਲੇਖਾ ਰਿਹਾ ਨਾ ਨਾਲ ਰੋਜ਼ਾ ਨਿਮਾਜ਼, ਗਾਇਤਰੀ ਮੰਤਰ ਨਾ ਕੋਇ ਪੜ੍ਹਾਈਆ । ਨਵੀਂ ਸਾਜਣਾ ਦਿਤੀ ਸਾਜ, ਸਾਜਣ ਹੋ ਕੇ ਵੇਖ ਵਖਾਈਆ। ਕਿਰਪਾ ਕਰੇ ਗ਼ਰੀਬ ਨਿਵਾਜ਼, ਮਿਹਰਵਾਨ ਸਿਰ ਆਪਣਾ
ਹੱਥ ਟਿਕਾਈਆ। ਤੁਹਾਡੀਆਂ ਮੰਗਾਂ ਪੂਰੀਆਂ ਕਰੇ ਜੋ ਮੰਗੀਆਂ ਆਜ, ਆਜਜ਼ ਹੋ ਕੇ ਤੁਹਾਡੀ ਸੇਵ ਕਮਾਈਆ। ਤੁਹਾਡਾ ਸਭ ਤੋਂ ਉਤਮ ਬਣਾਏ ਸਮਾਜ, ਸਮਗਰੀ ਨਾਮ ਵਾਲੀ ਵਰਤਾਈਆ। ਤੁਹਾਨੂੰ ਉਡ ਉਡ ਵੇਖੇ ਸਤਿਗੁਰ ਸ਼ਬਦ ਗੋਬਿੰਦ ਦਾ ਬਾਜ਼, ਬਾਜ਼ਾਂ ਵਾਲਾ ਖੇਲ ਖਿਲਾਈਆ। ਜਿਸ ਦਾ ਇਸ਼ਾਰਾ ਦਿਤਾ ਵੇਦ ਵਿਆਸੇ ਬ੍ਰਾਹਮਣ ਗੌੜਾ ਸੰਬਲ ਨਗਰੀ ਸੁਹਾਏ ਦੇਸ ਮਾਝ, ਮਜਲਸ ਭਗਤਾਂ ਨਾਲ ਰਖਾਈਆ। ਬ੍ਰਹਮੇ ਨੂੰ ਨਾਭੀ ਵਿਚੋਂ ਆਈ ਆਵਾਜ਼, ਕਵਲ ਕਵਲ ਕਵਲ ਉਲਟਾਈਆ। ਸ਼ੰਕਰ ਦੀ ਖੁਲ੍ਹ ਗਈ ਜਾਗ, ਨੇਤਰ ਨੈਣ ਰਿਹਾ ਉਠਾਈਆ। ਵਿਸ਼ਨੂੰ ਰਿਹਾ ਭਾਜ, ਭੱਜੇ ਵਾਹੋ ਦਾਹੀਆ। ਜਦੋਂ ਤਕੀਏ ਅਵਤਾਰ ਪੈਗ਼ੰਬਰ ਗੁਰ ਕਹਿਣ ਕੌਣ ਭਗਤਾਂ ਦੀ ਰਖੇ ਲਾਜ, ਸਿਰ ਸਿਰ ਆਪਣਾ ਹੱਥ ਟਿਕਾਈਆ। ਦੀਨ ਦੁਨੀ ਵਿਚ ਸਵਾਰੇ ਕਾਜ, ਕਰਨੀ ਦਾ ਕਰਤਾ ਹੋਏ ਸਹਾਈਆ। ਜੋ ਆਤਮ ਸੇਜਾ ਜਾਏ ਬਿਰਾਜ, ਸੁਖਆਸਣ ਸੋਭਾ ਪਾਈਆ। ਨਾਰਦ ਕਹੇ ਜਨ ਭਗਤੋ ਤੁਸੀਂ ਏਥੇ ਓਥੇ ਦੋ ਜਹਾਨਾਂ ਵਿਚ ਫਿਰਨਾ ਨਾਲ ਮਜਾਜ਼, ਆਕੜ ਨਾਲ ਚਲਣਾ ਚਾਈਂ ਚਾਈਂਆ। ਛਾਤੀ ਤੇ ਹੱਥ ਮਾਰ ਕੇ ਕਹਿਣਾ ਸਾਡੇ ਸਾਹਿਬ ਦੇ ਸੀਸ ਤੇ ਤਾਜ, ਜਿਸ ਤਾਜਾਂ ਵਾਲੇ ਦੇਣੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜਨ ਭਗਤੋ ਪ੍ਰਭ ਤੋਂ ਲਈਏ ਛੁੱਟੀਆਂ, ਛੁੱਟੀ ਪ੍ਰੇਮ ਵਿਚ ਸਮਾਈਆ। ਸਾਡੀਆਂ ਪੂਰੀਆਂ ਕਰੇ ਤਰੁਟੀਆਂ, ਤ੍ਰੈਗੁਣ ਅਤੀਤਾ ਦਇਆ ਕਮਾਈਆ। ਸਾਡੇ ਅੰਦਰ ਅਗਲੇ ਛੱਬੀ ਪੋਹ ਨੂੰ ਸ਼ਾਖ਼ਾਂ ਨਵੀਆਂ ਹੋਣ ਫੁਟੀਆਂ, ਨਵੇਂ ਤੋਂ ਨਵਾਂ ਰੂਪ ਬਦਲਾਈਆ। ਸਾਡੀਆਂ ਖ਼ਾਹਿਸ਼ਾਂ ਜਗਤ ਜਹਾਨ ਨਾਲੋਂ ਹੋਣ ਟੁੱਟੀਆਂ, ਪ੍ਰਭ ਦੀ ਸਰਨ ਮਿਲੇ ਸਰਨਾਈਆ। ਨਾਲੇ ਖ਼ੁਸ਼ੀਆਂ ਮਨਾਈਆਂ ਜਦੋਂ ਸਤਿਗੁਰ ਮਿਲੇ ਸਾਨੂੰ ਸਾਡੀ ਕਾਇਆ ਵਿਚ ਕੁਟੀਆ, ਕੁਟਲਤਾ ਅੰਦਰੋਂ ਬਾਹਰ ਕਢਾਈਆ। ਫੇਰ ਅਸੀਂ ਕਹਾਵਾਂਗੀਆਂ ਅਸੀਂ ਨਹੀਂ ਜਾਣਾ ਲੁੱਟੀਆਂ, ਲੋਟੇ ਫੜਨ ਵਾਲਿਓ ਤੁਹਾਡੇ ਘਰ ਘਰ ਪਏ ਦੁਹਾਈਆ। ਨਾਲੇ ਹਸ ਕੇ ਕਹੋ ਵੇਖੋ ਸਾਡਾ ਸਾਹਿਬ ਸਾਡੀਆਂ ਕਰਨ ਆਇਆ ਬੁਤੀਆਂ, ਬੁਤਖ਼ਾਨਿਆਂ ਕਰੇ ਸਫ਼ਾਈਆ। ਜਿਸ ਦੀਆਂ ਘਰ ਘਰ ਫਿਰਦੇ ਦੀਆਂ ਘਸ ਗਈਆਂ ਜੁੱਤੀਆਂ, ਜੋਤੀ ਦਾ ਜਾਤਾ ਆਪਣਾ ਰੰਗ ਰੰਗਾਈਆ। ਭਗਤਾਂ ਦੀਆਂ ਰੂਹਾਂ ਰਹਿਣ ਨਾ ਸੁਤੀਆਂ, ਸੁੱਤਿਆਂ ਲਏ ਉਠਾਈਆ। ਨਾਰਦ ਕਹੇ ਜਨ ਭਗਤੋ ਤੁਹਾਨੂੰ ਮਿਲ ਗਈਆਂ ਮੰਜ਼ਲਾਂ ਉਚੀਆਂ, ਥਿਰ ਘਰ ਬਹਿ ਕੇ ਸਚਖੰਡ ਨਿਵਾਸੀ ਦਾ ਦਰਸ਼ਨ ਪਾਈਆ। ਤੁਹਾਡੀਆਂ ਅੰਦਰੋਂ ਧਾਰਾਂ ਹੋ ਗਈਆਂ ਸੁੱਚੀਆਂ, ਸੰਜਮ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਜਨ ਭਗਤੋ ਸਾਰੇ ਹੋ ਗਏ ਮੰਗਤੇ, ਮੰਗਣ ਦੀ ਖ਼ੁਸ਼ੀ ਬਣਾਈਆ। ਇਕ ਬਚਨ ਸੁਣ ਲਉ ਸੰਗਤੇ, ਸਹਿਜ ਨਾਲ ਨਾਰਦ ਸਮਝਾਈਆ। ਅਸੀਂ ਰੂਪ ਹੰ ਬ੍ਰਹਮ ਦੇ, ਪਾਰਬ੍ਰਹਮ ਵਡਿਆਈਆ। ਅਸੀਂ ਪਿਆਰੇ ਇਕੋ ਧਰਮ ਦੇ, ਦੂਸਰ ਵੰਡ ਨਾ ਕੋਇ ਵੰਡਾਈਆ। ਅਸੀਂ ਸਦਾ ਸਦਾ ਸਦਾ ਪ੍ਰਭੂ ਦੇ ਘਰ ਜਨਮਦੇ, ਫੇਰ ਆਤਮਾ ਪ੍ਰਭ ਦੇ ਵਿਚ ਮਿਲਾਈਆ। ਚੁਰਾਸੀ ਵਿਚ ਕਦੇ ਨਹੀਂ ਭਰਮਦੇ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਨਾ ਸੰਗ ਰਖਾਈਆ। ਅਸੀਂ ਰੂਪ ਅਗੰਮੇ ਬ੍ਰਹਮ ਦੇ, ਪਾਰਬ੍ਰਹਮ ਰੰਗ ਰੰਗਾਈਆ। ਸਾਡੇ ਲੇਖੇ ਮੁਕ ਗਏ ਪਿਛਲੇ ਕਰਮ ਦੇ, ਕਰਮ ਕਾਂਡ ਦਾ ਡੇਰਾ ਢਾਹੀਆ। ਵਣਜਾਰੇ ਰਹੇ ਨਹੀਂ ਜ਼ਾਤ ਪਾਤ ਵਰਨ ਦੇ, ਬਰਨਾਂ ਦਾ ਪੰਧ ਦਿਤਾ ਮੁਕਾਈਆ। ਅਸੀਂ ਸਹਾਰੇ ਤਕ ਲਏ ਇਕੋ ਪੂਰਨ ਦੀ ਸਰਨ ਦੇ, ਸਰਨਗਤ ਇਕੋ ਇਕ ਜਣਾਈਆ।
ਸਾਨੂੰ ਮਾਰਗ ਮਿਲ ਗਏ ਸਚਖੰਡ ਮੰਜ਼ਲ ਚੜ੍ਹਨ ਦੇ, ਦਰਗਾਹ ਸਾਚੀ ਜਾਈਏ ਚਾਈਂ ਚਾਈਂਆ। ਸਾਡੇ ਕੋਲ ਹੁਕਮਨਾਮੇ ਥਿਰ ਘਰ ਵੜਨ ਦੇ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸ਼ਬਦੀ ਧਾਰ ਪਿਆਰ, ਪ੍ਰੇਮ ਵਿਚ ਸਰਨਾਈਆ। ਭਗਤ ਵਛਲ ਬਣ ਗਿਰਧਾਰ, ਦੇਵਾਂ ਮਾਣ ਵਡਿਆਈਆ। ਜੋ ਜਨ ਆਏ ਭਗਤ ਦੁਆਰ, ਆਪਣਾ ਪੰਧ ਮੁਕਾਈਆ। ਉਸ ਬੰਸ ਸਰਬੰਸ ਸਾਰੇ ਦਿਤੇ ਤਾਰ, ਅਧਵਿਚਕਾਰ ਨਾ ਕੋਇ ਅਟਕਾਈਆ। ਖ਼ੁਸ਼ੀਆਂ ਨਾਲ ਜਾਣਗੇ ਸਚਖੰਡ ਸਚੇ ਦਰਬਾਰ, ਜਿਥੇ ਮਿਲੇ ਧੁਰ ਦਾ ਮਾਹੀਆ। ਉਸ ਨੂੰ ਜਨ ਭਗਤੋ ਸਾਰੇ ਇਕੋ ਵਾਰ ਕਰ ਦਿਉ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਫੇਰ ਬੋਲਣਗੇ ਇੱਕੀ ਜੈਕਾਰ, ਖ਼ੁਸ਼ੀਆਂ ਢੋਲੇ ਗਾਈਆ। ਸਤਾਈ ਪੋਹ ਕਹੇ ਮੇਰਾ ਪੂਰਾ ਹੋਇਆ ਵਿਹਾਰ, ਵਿਵਹਾਰੀ ਦਿਤੀ ਵਡਿਆਈਆ। ਭਗਤੋ ਤੁਹਾਥੋਂ ਜਾਣਾ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਵੇਖਿਓ ਬਣਿਉ ਨਾ ਕੋਇ ਗ਼ਦਾਰ, ਪੱਲੂ ਜਗਤ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹੋ ਭੂਪ ਸਚੀ ਸਰਕਾਰ, ਸਰਕਾਰੇ ਆਅਲਾ ਖ਼ੁਦਾ ਤੁਆਲਾ ਇਕੋ ਇਕ ਨੂਰ ਅਲਾਹੀਆ।