ਪੁਸਤਕਾਲਾਭਾਗ ੨੪

੨੮ ਪੋਹ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਸਵੇਰੇ ਸ਼ਾਦੀਆਂ ਸਮੇਂ

ਧਰਨੀ ਕਹੇ ਮੇਰੇ ਪੁਰਖ ਅਕਾਲੇ ਰੱਬਾ, ਪਾਰਬ੍ਰਹਮ ਤੇਰੀ ਸਰਨਾਈਆ। ਤੇਰਾ ਨੂਰ ਜ਼ਹੂਰ ਇਕੋ ਲੱਭਾ, ਲੋਭ ਲਾਲਚ ਤੋਂ ਬਾਹਰ ਤੇਰੀ ਸਰਨਾਈਆ। ਮੇਰੀ ਆਸ਼ਾ ਪੂਰੀ ਕਰ ਦੇ ਹੱਬਾ, ਪੂਰਨ ਸਤਿਗੁਰ ਤੇਰੀ ਓਟ ਤਕਾਈਆ। ਸਚ ਧਰਮ ਦੀ ਸਚ ਪਰਗਟਾ ਦੇ ਸਭਾ, ਸੋਭਾਵੰਤ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਮਾਨਵ ਜ਼ਾਤੀ ਬਦਲ ਦੇ ਸ਼ਰਅ, ਅਸੂਲ ਆਪਣਾ ਇਕ ਸਮਝਾਈਆ । ਮੇਰੇ ਉਤੇ ਖ਼ੁਸ਼ੀਆਂ ਵਾਲਾ ਸ਼ਹਿਨਸ਼ਾਹੀ ਦਸਵਾਂ ਵਰ੍ਹਾ, ਵਾਰਸ ਹੋ ਕੇ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਇਕ ਖੁਲ੍ਹਾਏ ਦਰਾ, ਦਰਵਾਜ਼ਾ ਗ਼ਰੀਬ ਨਿਵਾਜ਼ਾ ਇਕ ਸਮਝਾਈਆ। ਮੇਰੇ ਉਤੇ ਧਰਮ ਕਰ ਦੇ ਹਰਾ, ਕੂੜੀ ਕਿਰਿਆ ਪੰਧ ਮੁਕਾਈਆ। ਸਭ ਨੂੰ ਇਕ ਵਖਾ ਦੇ ਘਰਾ, ਮਾਨਵ ਜ਼ਾਤੀ ਇਕੋ ਰੰਗ ਰੰਗਾਈਆ। ਮੈਂ ਤੇਰੀ ਸਰਨ ਸਰਨਾਈ ਪਰਾ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਸ਼ਬਦ ਸੁਣਾ ਦੇ ਖਰਾ, ਖਾਲਸ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਕਿਸੇ ਦਾ ਰਹੇ ਮੂਲ ਨਾ ਡਰਾ, ਭੈ ਜਗਤ ਨਾ ਕੋਇ ਜਣਾਈਆ। ਜੋ ਖੇਲ ਅਨੋਖਾ ਦੀਨ ਦੁਨੀ ਵਿਚ ਕਰਾ, ਕਰਾਮਾਤ ਤੋਂ ਬਾਹਰ ਤੇਰੀ ਬੇਪਰਵਾਹੀਆ। ਨਿਗਾਹ ਮਾਰ ਲੈ ਜਗਤ ਜਹਾਨ ਜ਼ਰਾ, ਜ਼ੱਰਾ ਜ਼ੱਰਾ ਵੇਖ ਵਖਾਈਆ। ਜੁਗ ਬਦਲਨਾ ਜਿਸ ਤਰਹ, ਤਰੀਕ਼ਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੇ ਉਤੇ ਬਦਲ ਸਮਾਜ, ਸਮਗਰੀ ਸਚ ਸਚ ਵਰਤਾਈਆ। ਮੇਰੀ ਆਸ਼ਾ ਭਰੀ ਆਵਾਜ਼, ਪ੍ਰੇਮ ਵਿਚ ਸੁਣਾਈਆ। ਤੇਰਾ ਧਰਮ ਦਾ ਤਕਾਂ

ਰਾਜ, ਰਈਅਤ ਦੀਨ ਦੁਨੀ ਤਕਾਂ ਚਾਈਂ ਚਾਈਂਆ। ਕੁਛ ਲੇਖਾ ਲਿਖ ਦੇ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਤੇਰੇ ਧਰਮ ਦਾ ਚਲੇ ਜਹਾਜ਼, ਬੇੜਾ ਇਕੋ ਇਕ ਪਰਗਟਾਈਆ। ਜਨ ਭਗਤਾਂ ਰਖੀ ਲਾਜ, ਸਿਰ ਆਪਣਾ ਹੱਥ ਰਖਾਈਆ। ਦੀਨ ਦੁਨੀ ਦੀ ਅੰਦਰੋਂ ਬਦਲ ਮਿਜ਼ਾਜ, ਨਿਰੰਕਾਰ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਲੇਖਾ ਆਪ ਸਮਝਾਈਆ। ਧਰਨੀ ਕਹੇ ਪ੍ਰਭੂ ਮੇਰਾ ਧੌਲਾ ਹੋ ਗਿਆ ਝਾਟਾ, ਜੁਗ ਚੌਕੜੀ ਪੰਧ ਮੁਕਾਈਆ। ਮੇਰੀ ਮੁਕੀ ਅਜੇ ਨਾ ਵਾਟਾ, ਦੀਨਾਂ ਮਜ੍ਹਬਾਂ ਵੇਖਾਂ ਥਾਉਂ ਥਾਈਂਆ। ਮੇਰਾ ਕਾਇਆ ਚੀਥੜ ਪਾਟਾ, ਲੀਰੋ ਲੀਰ ਵੇਖਾਂ ਖ਼ਲਕ ਖ਼ੁਦਾਈਆ। ਕਿਸੇ ਹੱਥ ਨਾ ਆਵੇ ਗੋਬਿੰਦ ਅੰਮ੍ਰਿਤ ਬਾਟਾ, ਅੰਮਿਉਂ ਰਸ ਨਾ ਕੋਇ ਚੁਆਈਆ। ਸੁਹੰਜਣੀ ਹੋਏ ਕੋਇ ਨਾ ਖਾਟਾ, ਖਟੀਆ ਰੰਗ ਨਾ ਕੋਇ ਰੰਗਾਈਆ। ਖ਼ਾਲੀ ਦਿਸੇ ਕਾਇਆ ਮਾਟਾ, ਵਸਤ ਨਾਮ ਨਾ ਕੋਇ ਜਣਾਈਆ। ਲੇਖਾ ਦਿਸੇ ਨਾ ਦੇਵੀ ਵਾਲੀ ਲਾਟਾ, ਨੂਰ ਜੋਤ ਨਾ ਕੋਇ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰਾਂ ਜੋ ਸ਼ਬਦ ਗਾਇਆ ਬਣ ਕੇ ਭਾਟਾ, ਢੋਲੇ ਸੋਹਲੇ ਰਾਗਾਂ ਨਾਦਾਂ ਵਿਚ ਸੁਣਾਈਆ। ਮੇਰੇ ਪਰਮ ਪੁਰਖ ਪਰਮਾਤਮ ਮੇਰਾ ਪਿਛਲਾ ਲੇਖਾ ਦੇਣਾ ਕਾਟਾ, ਕਟਾਕਸ਼ ਆਪਣਾ ਨਾਮ ਦੇਣਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਧਰਨੀ ਕਹੇ ਪ੍ਰਭੂ ਮੇਰਾ ਲੇਖਾ ਤਕ ਲੋਕਮਾਤੀ, ਮਿਤਰ ਪਿਆਰੇ ਧਿਆਨ ਲਗਾਈਆ। ਝਗੜਾ ਵੇਖ ਲੈ ਜ਼ਾਤ ਪਾਤੀ, ਦੀਨ ਮਜ਼੍ਹਬ ਕਰੇ ਲੜਾਈਆ। ਸਚ ਸੰਦੇਸ਼ਾ ਦੇ ਦੇ ਧੁਰ ਦੀ ਪਾਤੀ, ਪਤ੍ਰਕਾ ਨਾਮ ਵਾਲੀ ਸਮਝਾਈਆ। ਜਿਹੜਾ ਸਮਾਜ ਵੰਡਿਆ ਬਹੁ ਬਿਧ ਭਾਂਤੀ, ਹਿੱਸੇ ਮਾਨਵ ਮਾਨਵ ਪਾਈਆ। ਅੰਤਮ ਉਨ੍ਹਾਂ ਪੁਛ ਬਾਤੀ, ਵਾਰਸ ਹੋ ਕੇ ਵੇਖ ਵਖਾਈਆ। ਆਸ਼ਾ ਕਿਸੇ ਦੀ ਰਹੇ ਨਾ ਨਾਰ ਕਮਜ਼ਾਤੀ, ਕੁਲਖਣੀ ਰੂਪ ਨਾ ਕੋਈ ਦਰਸਾਈਆ। ਸਭ ਦਾ ਸਮਾਂ ਕਰ ਪਰਭਾਤੀ, ਸੰਧਿਆ ਪੰਧ ਮੁਕਾਈਆ। ਮੇਰਾ ਸੀਨਾ ਠਾਂਢਾ ਕਰਦੇ ਛਾਤੀ, ਖਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਤੇਰੇ ਚਰਨ ਕਵਲ ਸ਼੍ਰਿਸ਼ਟੀ ਦ੍ਰਿਸ਼ਟੀ ਹੋਵੇ ਨਹਾਤੀ, ਜਲ ਧਾਰ ਨਾ ਕੋਇ ਚਤੁਰਾਈਆ । ਬਿਰਹੁ ਨਿਸ਼ਾਨੇ ਤੀਰ ਦੀ ਮਾਰ ਕਾਤੀ, ਕ਼ੁਦਰਤ ਦੇ ਕ਼ਾਦਰ ਦਇਆ ਕਮਾਈਆ। ਸਭ ਨੂੰ ਬਣਾ ਲੈ ਇਕ ਜਮਾਤੀ, ਇਕੋ ਅੱਖਰ ਪੜ੍ਹਾਈਆ। ਤੇਰਾ ਨਾਉਂ ਸ਼ਬਦ ਸਫ਼ਾਤੀ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਤੇਰਾ ਆਉਣਾ ਹੋਇਆ ਇਤਫ਼ਾਕ਼ੀ, ਭੇਵ ਕੋਇ ਨਾ ਪਾਈਆ। ਮੇਰੀ ਅੰਤਮ ਪੁਛ ਵਾਤੀ, ਵਤਨਾਂ ਦੇ ਮਾਲਕ ਦਇਆ ਕਮਾਈਆ। ਮੈਂ ਮਿੰਨਤਾਂ ਕਰਾਂ ਇਕਾਂਤੀ, ਇਕ ਇਕੱਲੀ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਧਰਨੀ ਕਹੇ ਪ੍ਰਭ ਮੈਂ ਖਾ ਕੇ ਕਹਾਂ ਕ਼ਸਮ, ਸੁਗੰਦੀਆਂ ਨਾਲ ਜਣਾਈਆ। ਮੇਰੀ ਲੇਖੇ ਲਾ ਲੈ ਭਸਮ, ਤਨ ਵਜੂਦ ਤੇਰੀ ਭੇਟ ਚੜ੍ਹਾਈਆ। ਮੇਰਾ ਲਹਿਣਾ ਤਕ ਲੈ ਨੂਰੀ ਚਸ਼ਮ, ਚਸ਼ਮੇ ਦੀਦ ਵੇਖ ਵਖਾਈਆ। ਸਭ ਨੂੰ ਇਕ ਜਣਾ ਦੇ ਇਸਮ, ਇਸਮ ਆਜ਼ਮ ਇਕ ਦਰਸਾਈਆ। ਤੂੰ ਹੀ ਰਾਮ ਤੂੰ ਹੀ ਕ੍ਰਿਸ਼ਨ, ਪੈਗ਼ੰਬਰ ਨਿਰਗੁਣ ਨੂਰ ਅਲਾਹੀਆ। ਗੁਰੂ ਗੁਰ ਧਾਰ ਤੇਰੀ ਦਿਸਣ, ਦੂਸਰ ਨਜ਼ਰ ਕੋਇ ਨਾ ਆਈਆ। ਨੌ ਖੰਡ ਪ੍ਰਿਥਮੀ ਬਣਾ ਲੈ ਸਿੱਖਣ, ਸਿਖਿਆ ਇਕ ਸਮਝਾਈਆ। ਪੰਜ ਪਿਆਰੇ ਪੰਜ ਲਿਖਾਰੇ ਧੁਰ ਦਾ ਲੇਖਾ ਲਿਖਣ, ਪੰਚ ਦਰਬਾਰੀ ਨਾਲ ਵਡਿਆਈਆ। ਲਹਿਣਾ ਰਹੇ ਨਾ ਪੱਥਰ ਇੱਟਣ, ਪਾਹਨਾਂ ਕਰ ਸਫ਼ਾਈਆ। ਸਭ ਦੇ ਮਨੂਏ ਤੇਰੇ ਚਰਨ ਟਿਕਣ, ਸੁਰਤੀ ਸ਼ਬਦ

ਨਾਲ ਮਿਲਾਈਆ। ਅੰਮ੍ਰਿਤ ਮੇਘ ਬਰਸ ਦੇ ਛਿੱਟਣ, ਬੂੰਦੀ ਬੂੰਦ ਆਪ ਟਪਕਾਈਆ। ਕੂੜੀ ਕਿਰਿਆ ਮੂਲ ਨਾ ਵਿਕਣ, ਵਿਕਾਰੇ ਹੱਟ ਕੋਇ ਨਾ ਜਾਈਆ। ਤੂੰ ਸਾਹਿਬ ਸੁਆਮੀ ਨੀਕਨ ਨੀਕਨ, ਘਰ ਘਰ ਵੇਖਣਾ ਚਾਈ ਚਾਈਆ। ਮੇਰੀ ਛਾਤੀ ਫਾੜ ਕੇ ਵੇਖ ਲੈ ਹਿਕਣ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੂੰ ਸੁਆਮੀ ਤੂੰ ਹੀ ਪਿਤਣ, ਪਿਤਾ ਪੁਰਖ ਅਕਾਲ ਅਖਵਾਈਆ। ਮੇਰੇ ਨਾਲ ਕਰ ਹਿੱਤਨ, ਪ੍ਰੇਮੀਓ ਪ੍ਰੇਮ ਲੈਣਾ ਬਣਾਈਆ। ਜੇ ਜਗਤ ਜਹਾਨ ਦੀ ਧਾਰ ਆਇਉਂ ਜਿੱਤਣ, ਹਾਰ ਦਾ ਲੇਖਾ ਦੇਣਾ ਮੁਕਾਈਆ। ਜੀਵ ਜਹਾਨ ਤੇਰੀ ਚਰਨੀ ਲਿਟਣ, ਲਿਟਾਂ ਵਾਲੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਇਕੋ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰਾ ਘਾੜਨ ਘੜ ਦੇ, ਘੜਨ ਭੰਨਣਹਾਰ ਤੇਰੀ ਸਰਨਾਈਆ। ਹੁਕਮ ਸੁਣਾ ਦੇ ਲਹਿੰਦੇ ਚੜ੍ਹਦੇ, ਦੱਖਣ ਪਹਾੜ ਵਜੇ ਵਧਾਈਆ। ਮੈਂ ਚਾਹੁੰਦੀ ਤੂੰ ਮੇਰਾ ਮੈਂ ਤੇਰਾ ਢੋਲਾ ਸਾਰੇ ਹੋਣ ਪੜ੍ਹਦੇ, ਸਿਫ਼ਤ ਸਿਫ਼ਤ ਸਲਾਹੀਆ। ਤੇਰੇ ਮੰਦਰ ਹੋਣ ਵੜਦੇ, ਦੂਜਾ ਘਰ ਨਾ ਕੋਇ ਰਖਾਈਆ। ਝਗੜੇ ਮੁਕਾ ਦੇ ਚੋਟੀ ਜੜ੍ਹ ਦੇ, ਜੜ੍ਹ ਚੇਤਨ ਦੇ ਸਮਝਾਈਆ। ਤੇਰੇ ਅਗੇ ਕੋਈ ਨਾ ਦਿਸਣ ਅੜਦੇ, ਸੀਸ ਜਗਦੀਸ਼ ਦੇਣਾ ਨਿਵਾਈਆ। ਤੇਰਾ ਪੱਲੂ ਹੋਣ ਫੜਦੇ, ਲਾੜੀ ਰੂਪ ਦਿਸੇ ਖ਼ਲਕ ਖ਼ੁਦਾਈਆ। ਉਹ ਆਸ਼ਾ ਪੂਰੀ ਕਰ ਦੇ ਜੋ ਬੁੱਧ ਨੇ ਰਖੀ ਹੇਠਾਂ ਬੜ੍ਹ ਦੇ, ਬੁੱਧੀ ਤੋਂ ਬਾਹਰ ਧਿਆਨ ਲਗਾਈਆ । ਨਾਤੇ ਤਕ ਲੈ ਸੀਸ ਧੜ ਦੇ, ਧੜੇ ਬਾਜ਼ਾ ਆਪਣਾ ਰੂਪ ਲੈ ਬਦਲਾਈਆ। ਦੁਨੀਦਾਰ ਵੇਖ ਲੈ ਹੜ੍ਹਦੇ, ਰੁੜ੍ਹਦੇ ਜਾਂਦੇ ਥਾਉਂ ਥਾਈਂਆ। ਹੁਣ ਮਿਹਰਵਾਨ ਹੋ ਕੇ ਕਢ ਦੇ, ਫੜ ਬਾਹੋਂ ਗਲੇ ਲਗਾਈਆ। ਦੀਨਾਂ ਮਜ਼੍ਹਬਾਂ ਬਣਾਉਣ ਵਾਲਿਆ ਆਪਣੀ ਆਦਤ ਛਡ ਦੇ, ਅਗੇ ਵੰਡ ਨਾ ਕੋਇ ਵੰਡਾਈਆ। ਸਭ ਦੇ ਅੰਦਰੋਂ ਸ਼ਰਅ ਦੀ ਡੋਰੀ ਵਢ ਦੇ, ਵਢੀਖੋਰ ਰਹਿਣ ਕੋਇ ਨਾ ਪਾਈਆ । ਕਿਉਂ ਝਗੜੇ ਪਾਏ ਮਾਸ ਨਾੜੀ ਹਡ ਦੇ, ਤਤਾਂ ਰਿਹਾ ਲੜਾਈਆ। ਹੁਣ ਮੇਰੇ ਉਤੇ ਧਰਮ ਨਿਸ਼ਾਨਾ ਗੱਡ ਦੇ, ਸੋ ਪੁਰਖ ਨਿਰੰਜਣ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਮੈਨੂੰ ਦੇ ਦੇ ਆਪਣੇ ਹੁਕਮ ਦੀ ਇਤਲਾਹ, ਸੰਦੇਸ਼ਾ ਸਚ ਜਣਾਈਆ। ਬਣ ਜਾ ਇਕ ਮਲਾਹ, ਬੇੜਾ ਲੈ ਉਠਾਈਆ। ਮੈਂ ਕਰਾਂ ਵਾਹ ਵਾਹ, ਵਾਹਵਾ ਤੇਰੇ ਹੱਥ ਵਡਿਆਈਆ। ਲਹਿਣਾ ਤਕ ਲੈ ਥਲ ਅਸਗਾਹ, ਜਲ ਥਲ ਮਹੀਅਲ ਖੋਜ ਖੁਜਾਈਆ। ਦੀਨ ਦੁਨੀ ਨਵਾਂ ਦੱਸ ਦੇ ਰਾਹ, ਮੇਰੇ ਰਹਿਬਰ ਬੇਪਰਵਾਹੀਆ। ਝਗੜਾ ਮੁਕਾ ਦੇ ਸੂਰ ਗਾਂ, ਝਟਕਾ ਹਲਾਲੀ ਵੰਡ ਨਾ ਕੋਇ ਵੰਡਾਈਆ। ਹੰਸ ਬੁਧੀ ਬਣਾ ਲੈ ਕਾਂ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਮੈਨੂੰ ਧਰਮ ਦੀ ਫੇਰ ਬਣਾ ਲੈ ਮਾਂ, ਨਿਮਾਣੀ ਹੋ ਕੇ ਵਾਸਤਾ ਪਾਈਆ। ਚਰਨ ਕਵਲ ਬਣਾ ਲੈ ਥਾਂ, ਥਾਨ ਥਨੰਤਰ ਇਕ ਸੁਹਾਈਆ। ਮੈਂ ਤੇਰਾ ਜਪਾਂ ਨਾਂ, ਨਾਉਂ ਨਿਰੰਕਾਰ ਤੇਰੀ ਵਡਿਆਈਆ। ਸਚ ਸੁਹੰਜਣਾ ਕਰੀਂ ਗਰਾਂ, ਗ੍ਰਹਿ ਮੰਦਰ ਵੇਖ ਵਖਾਈਆ। ਕੋਝੀ ਕਮਲੀ ਪਕੜੀਂ ਬਾਂਹ, ਫੜ ਬਾਹੋਂ ਆਪ ਉਠਾਈਆ। ਸਿਰ ਰਖੀਂ ਸਦਾ ਛਾਂ, ਅਗਨੀ ਤਤ ਨਾ ਕੋਇ ਤਪਾਈਆ। ਸਭ ਦੀ ਇਕੋ ਨਾਮ ਨਾਲ ਪੂਰੀ ਕਰ ਲੈ ਲਾਂ, ਗਣਤੀ ਗਣਤ ਨਾ ਕੋਇ ਗਿਣਾਈਆ। ਮੇਰੇ ਮਾਲਕਾ ਖ਼ੁਸ਼ੀਆਂ ਵਿਚ ਕਰ ਦੇ ਹਾਂ, ਮਿਹਰ ਨਜ਼ਰ ਉਠਾਈਆ। ਮੈਂ ਭੱਜਾਂ ਨਾਲ ਚਾਅ, ਚਾਓ ਘਨੇਰਾ ਇਕ ਰਖਾਈਆ। ਖ਼ੁਸ਼ੀਆਂ ਦੇ ਢੋਲੇ ਲਵਾਂ ਗਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰੀਆਂ ਬਹੁਤੀਆਂ ਨਹੀਂ ਬੇਨੰਤੀਆਂ, ਬਿਨੈ ਇਕੋ ਇਕ ਰਖਾਈਆ। ਅੱਖਰਾਂ ਵਾਲੀਆਂ ਨਹੀਂ ਪੰਗਤੀਆਂ, ਅੱਖਰਾਂ ਵਾਲੀ ਨਾ ਕੋਇ ਲਿਖਾਈਆ। ਤੂੰ ਮਾਲਕ ਧੁਰ ਦਾ ਕੰਤੀਆ, ਕੰਤੂਹਲ ਇਕ ਗੁਸਾਂਈਆ। ਮੈਨੂੰ ਚਾੜ੍ਹ ਦੇ ਰੰਗ ਬਸੰਤੀਆ, ਦੋ ਜਹਾਨ ਉਤਰ ਕਦੇ ਨਾ ਜਾਈਆ। ਮੈਂ ਤੇਰੇ ਦਰ ਦੀ ਮੰਗਤੀਆ, ਖ਼ਾਲੀ ਝੋਲੀ ਜਗਤ ਭਰਾਈਆ । ਦੀਨ ਦੁਨੀ ਦਾ ਮੇਲਾ ਕਰ ਲੈ ਆਪਣੀ ਸੰਗਤੀਆ, ਸਤਿਗੁਰ ਆਪਣਾ ਰੰਗ ਰੰਗਾਈਆ। ਅੰਦਰੋਂ ਗੜ੍ਹ ਤੋੜ ਦੇ ਹਉਮੇ ਹੰਗਤੀਆ, ਹੰ ਬ੍ਰਹਮ ਜਣਾਈਆ। ਤੂੰ ਸਭ ਤੋਂ ਵੱਡਾ ਪੰਡਤੀਆ, ਬ੍ਰਾਹਮਣ ਬ੍ਰਹਮ ਦੇਣਾ ਦ੍ਰਿੜਾਈਆ। ਲੇਖਾ ਮੁਕਾ ਦੇ ਨਵ ਖੰਡਤੀਆ, ਨਵ ਨਵ ਦਾ ਲੇਖ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਧਰਮ ਦੀ ਕਰ ਆਬਾਦੀ, ਆਬਾਦਕਾਰੀ ਇਕ ਜਣਾਈਆ। ਮੈਂ ਨਿਰਗੁਣ ਧਾਰ ਤੈਨੂੰ ਰਹੀ ਅਰਾਧੀ, ਰਾਧਕਾ ਤੋਂ ਪਰੇ ਆਪਣਾ ਰੂਪ ਬਣਾਈਆ। ਜੁਗ ਚੌਕੜੀ ਲਾ ਕੇ ਬੈਠੀ ਸਮਾਧੀ, ਜਲਾਂ ਤੇ ਆਪਣਾ ਆਪ ਟਿਕਾਈਆ। ਤੈਨੂੰ ਸਮਝ ਕੇ ਇਕ ਅਮਦਾਦੀ, ਦਰ ਤੇਰੇ ਵਾਸਤਾ ਪਾਈਆ। ਜਗਤ ਸ਼ਰਅ ਦੀ ਮੇਟ ਦੇ ਹਾਦੀ, ਹਦੂਦ ਇਕੋ ਇਕ ਸਮਝਾਈਆ। ਸਾਚਾ ਸ਼ਬਦ ਸੁਣਾ ਦੇ ਨਾਦੀ, ਨਾਦ ਧੁਨ ਕਰ ਸ਼ਨਵਾਈਆ। ਤੂੰ ਮੋਹਣ ਮਾਧਵ ਮਾਧੀ, ਮਿਹਰਵਾਨ ਇਕ ਅਖਵਾਈਆ। ਲੇਖਾ ਪੂਰਾ ਕਰ ਦੇ ਨਾਨਕ ਧਾਰ ਬਗ਼ਦਾਦੀ, ਬਗ਼ਲਗੀਰ ਸਾਰੇ ਲੈ ਬਣਾਈਆ। ਹਿੰਦੂ ਮੁਸਲਿਮ ਸਿਖ ਈਸਾਈ ਸਭ ਦੀ ਸਾਂਝੀ ਕਰੇ ਸ਼ਾਦੀ, ਸ਼ਾਦਿਆਨੇ ਮੇਰੇ ਉਤੇ ਵਜਾਈਆ। ਮੈਨੂੰ ਇਉਂ ਦਿਸਦਾ ਦੀਨ ਦੁਨੀਆ ਦੀ ਹੋ ਜਾਣੀ ਬਰਬਾਦੀ, ਬਦਲਾ ਚੁਕੇ ਥਾਉਂ ਥਾਈਂਆ। ਜਿਨ੍ਹਾਂ ਨੇ ਕੂੜ ਕਿਰਿਆ ਰਸਨਾ ਧਾਰ ਖਾਧੀ, ਖਾ ਖਾ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਤੇਰਾ ਇਕੋ ਹੋਵੇ ਰਾਹ, ਰਹਿਬਰ ਇਕ ਅਖਵਾਈਆ। ਧਰਮ ਦਾ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਅਵਤਾਰ ਪੈਗ਼ੰਬਰ ਗੁਰੂ ਬਣਾ ਗਵਾਹ, ਸ਼ਹਾਦਤ ਨਾਮ ਕਲਮਿਆਂ ਵਾਲੀ ਭੁਗਤਾਈਆ। ਸਭ ਨੂੰ ਸੰਦੇਸ਼ਾ ਦੇ ਦੇ ਵਕ਼ਤ ਸੁਹੰਜਣਾ ਗਿਆ ਆ, ਸੋਹਣੀ ਵਜੇ ਵਧਾਈਆ। ਪੁਰਖ ਅਕਾਲੇ ਦੀਨ ਦਿਆਲੇ ਦਇਆ ਦੇ ਕਮਾ, ਕਾਮਲ ਮੁਰਸ਼ਦ ਤੇਰੀ ਓਟ ਤਕਾਈਆ। ਸਭ ਥਾਈਂ ਹੋ ਸਹਾ, ਸਹਾਇਤਾ ਇਕੋ ਇਕ ਜਣਾਈਆ। ਸਾਚੀ ਬਖ਼ਸ਼ ਚਰਨ ਸਰਨਾ, ਚਰਨੋਦਕ ਜਾਮ ਦੇਣਾ ਪਿਆਈਆ। ਵਰਨਾਂ ਬਰਨਾਂ ਦੀਨਾਂ ਮਜ਼੍ਹਬਾਂ ਫੜ ਬਾਂਹ, ਫੜ ਬਾਹੋਂ ਆਪ ਉਠਾਈਆ। ਤੂੰ ਹੀ ਪਿਤਾ ਤੂੰ ਹੀ ਮਾਂ, ਦੂਜਾ ਨਜ਼ਰ ਕੋਇ ਨਾ ਆਈਆ। ਇਕ ਜਣਾ ਦੇ ਆਪਣਾ ਨਾਂ, ਨਾਉਂ ਨਿਰੰਕਾਰਾ ਇਕ ਸਮਝਾਈਆ। ਆਤਮ ਧਾਰ ਪਰਮਾਤਮ ਬਖ਼ਸ਼ ਦੇ ਸਾਚਾ ਥਾਂ, ਥਨੰਤਰ ਇਕ ਸੁਹਾਈਆ। ਬਿਨਾ ਦੀਨ ਮਜ਼੍ਹਬ ਜ਼ਾਤ ਪਾਤ ਤੋਂ ਬਿਨਾ ਜਨ ਭਗਤਾਂ ਭਗਤੀ ਧਾਰ ਹੋਵੇ ਵਿਵਾਹ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਧਰਨੀ ਕਹੇ ਪ੍ਰਭੂ ਮੈਨੂੰ ਖ਼ੁਸ਼ੀਆਂ ਹੋਵਣ ਅਨੋਖੀਆਂ, ਮੈਂ ਗਾਵਾਂ ਢੋਲੇ ਗੀਤ। ਤੇਰੀਆਂ ਮੰਜ਼ਲਾਂ ਹੋਵਣ ਸੌਖੀਆਂ, ਝਗੜਾ ਮਿਟੇ ਮੰਦਰ ਮਸੀਤ। ਜਨ ਭਗਤਾਂ ਪੜ੍ਹਨੀਆਂ ਪੈਣ ਨਾ ਪੋਥੀਆਂ, ਲਹਿਣਾ ਦੇਣਾ ਤ੍ਰੈਗੁਣ ਅਤੀਤ। ਸਭ ਦੀਆਂ ਅੰਦਰੋਂ ਵਾਸ਼ਨਾ ਜਾਣ ਧੋਤੀਆਂ, ਕਰਨਾ ਪਤਤ ਪੁਨੀਤ। ਸ਼ਬਦੀ ਧਾਰ ਪਰੋਣਾ

ਮੋਤੀਆਂ, ਕਾਇਆ ਕਰਨੀ ਠਾਂਢੀ ਸੀਤ। ਗੁਰਮੁਖਾਂ ਰੂਹਾਂ ਰਹਿਣ ਨਾ ਸੋਤੀਆਂ। ਚਰਨ ਕਵਲ ਬਖ਼ਸ਼ਣੀ ਪ੍ਰੀਤ। ਲਹਿਣਾ ਮੁਕਾਉਣਾ ਜੰਞੂ ਧੋਤੀਆਂ, ਕਿਰਪਾ ਕਰਨੀ ਧੁਰ ਦੇ ਮੀਤ। ਕਿਸੇ ਆਸ਼ਾ ਰਹੇ ਨਾ ਲੋਟੀਆਂ, ਝਗੜਾ ਰਹੇ ਨਾ ਊਚ ਨੀਚ। ਅੰਦਰੋਂ ਦਲੀਲਾਂ ਕਢ ਦੇ ਖੋਟੀਆਂ, ਹਿਰਦੇ ਵਸਣਾ ਬੀਚ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਸਭ ਦੀ ਪਵਿਤ੍ਰ ਕਰਨੀ ਨੀਤ। ਧਰਨੀ ਕਹੇ ਪ੍ਰਭੂ ਮੈਂ ਖੁਸ਼ੀਆਂ ਅਰਜ਼ ਗੁਜ਼ਾਰਦੀ, ਗੁਜ਼ਰਿਆ ਹਾਲ ਜਣਾਈਆ। ਰਸਮ ਤਕੀ ਪੈਗ਼ੰਬਰ ਗੁਰ ਅਵਤਾਰ ਦੀ, ਜੁਗ ਜੁਗ ਧਿਆਨ ਲਗਾਈਆ। ਆਖ਼ਰੀ ਖੇਲ ਵੇਖਣੀ ਧੁਰ ਦੇ ਯਾਰ ਦੀ, ਯਰਾਨੇ ਤੇਰੇ ਨਾਲ ਰਖਾਈਆ। ਆਵਾਜ਼ ਸੁਣੀ ਦੀਨ ਦੁਨੀ ਸਿਤਾਰ ਦੀ, ਸਤਿ ਸਤਿਵਾਦੀ ਵੇਖ ਵਖਾਈਆ। ਮੈਂ ਸਿਖਿਆ ਸੁਣੀ ਗ੍ਰੰਥ ਸ਼ਾਸਤਰ ਧਰਮ ਦਰਬਾਰ ਦੀ, ਅੱਖਰ ਅੱਖਰਾਂ ਸੰਗ ਬਣਾਈਆ। ਜਾਂ ਨਿਗਾਹ ਮਾਰੀ ਮੰਜ਼ਲ ਮਿਲੀ ਪਰਵਰਦਿਗਾਰ ਦੀ, ਜੋ ਆਤਮ ਪਰਮਾਤਮ ਰੂਪ ਸਮਾਈਆ। ਤਨ ਮਾਟੀ ਢੇਰੀ ਵੇਖੀ ਛਾਰ ਦੀ, ਸ਼ਰਅ ਸੰਗ ਕਿਸੇ ਨਾ ਜਾਈਆ। ਖੇਲ ਤਕੀ ਮੜ੍ਹੀ ਗੋਰ ਬਾਹਰ ਦੀ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਦੀਨ ਦੁਨੀ ਵੇਖੀ ਤਨ ਵਜੂਦ ਸ਼ਿੰਗਾਰਦੀ, ਲਾੜੀ ਲਾੜਾ ਰੂਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਹੋਵੇ ਪੂਰੀ, ਪੂਰਨ ਬ੍ਰਹਮ ਦੇਣਾ ਸਮਝਾਈਆ। ਤੂੰ ਦਾਤਾ ਅਗੰਮ ਨੂਰੀ, ਨੂਰ ਨੁਰਾਨੇ ਤੇਰੀ ਸਰਨਾਈਆ। ਜਨ ਭਗਤਾਂ ਕਾਰਜ ਹੋਣ ਤੇਰੇ ਹਜ਼ੂਰੀ, ਹਜ਼ਰਤਾਂ ਤੋਂ ਬਾਹਰ ਤੇਰੀ ਵਡਿਆਈਆ। ਇਕ ਮੇਰੀ ਮੰਗ ਜ਼ਰੂਰੀ, ਪੂਰੀ ਕਰਨੀ ਧੁਰ ਦੇ ਮਾਹੀਆ। ਜੋ ਮੂਸਾ ਕਹਿਣ ਗਿਆ ਉਤੇ ਕੋਹਤੂਰੀ, ਕ਼ੁਦਰਤ ਦੇ ਕ਼ਾਦਰ ਤੇਰੀ ਓਟ ਰਖਾਈਆ। ਜਿਸ ਕਾਰਨ ਗੁਰ ਅਵਤਾਰਾਂ ਤੇਰੀ ਕੀਤੀ ਮਜ਼ਦੂਰੀ, ਨਾਮ ਵਾਲੀ ਸੇਵ ਕਮਾਈਆ। ਸੋ ਪੰਧ ਰਿਹਾ ਨਾ ਦੂਰੀ, ਨੇਰਨ ਨੇਰ ਗਿਆ ਆਈਆ। ਜਨ ਭਗਤਾਂ ਸਭ ਨੂੰ ਬਖ਼ਸ਼ ਦੇ ਚਰਨ ਧੂੜੀ, ਧੂੜੀ ਟਿੱਕੇ ਖ਼ਾਕ ਰਮਾਈਆ। ਮੈਂ ਤੇਰਾ ਖ਼ੁਸ਼ੀਆਂ ਵਿਚ ਕਰਾਂ ਮਸ਼ਕੂਰੀ, ਮੁਸਕਰਾ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਸਾਹਿਬ ਸਰਬ ਕਲਾ ਭਰਪੂਰ, ਭਰਪੂਰ ਹੋ ਕੇ ਦੇਣਾ ਵਖਾਈਆ।

੩੦ ਪੋਹ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਲੋਹੜੀ ਵਾਲੀ ਰਾਤ ਦੇ ਸਮੇਂ

ਲੋਹੜੀ ਕਹੇ ਜਨ ਭਗਤੋ ਸਚ ਪਿਆਰ ਦਾ ਲਓ ਰੁਪਈਆ, ਰੂਪਾ ਸੋਨਾ ਚਾਂਦੀ ਜਗਤ ਕੰਮ ਕਿਛ ਨਾ ਆਈਆ। ਪੁਰਖ ਅਕਾਲਾ ਦੀਨ ਦਿਆਲਾ ਬਣਾਓ ਧੁਰ ਦਾ ਸਈਯਾ, ਮਾਲਕ ਮਿਤਰ ਪਿਆਰਾ ਏਕੰਕਾਰਾ ਸੰਗ ਨਿਭਾਈਆ। ਸਾਜਣ ਮੀਤ ਇਕ ਦੂਜੇ ਦੇ ਬਣੋ ਸਈਯਾ, ਸਗਲੇ ਸੰਗੀ ਬਹੁ ਰੰਗੀ ਆਪਣੀ ਖ਼ੁਸ਼ੀ ਬਣਾਈਆ। ਧੁਰ ਦੇ ਰਾਮ ਦੀ ਚੜ੍ਹੋ ਅਗੰਮੀ ਨਈਆ, ਨੌਕਾ ਸਤਿਗੁਰ ਸ਼ਬਦ ਆਪ ਵਖਾਈਆ। ਰਾਏ ਧਰਮ ਲੇਖਾ ਕਢ ਨਾ ਸਕੇ ਵਹੀਆ, ਵਾਅਦੇ ਸਭ ਦੇ ਪੂਰ ਕਰਾਈਆ। ਜਿਸ ਕਾਰਨ ਬੁਲ੍ਹੇ ਗਾਇਆ ਥਈਆ, ਥਈਆ ਥਈਆ ਕਹਿ ਕਹਿ ਖ਼ੁਸ਼ੀ

ਬਣਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਤੁਹਾਡਾ ਇਕ ਰਮਈਆ, ਰਾਮ ਰਹੀਮ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਲੋਹੜੀ ਕਹੇ ਭਗਤੋ ਧਰਮ ਧਾਰ ਦੇ ਚੱਬੋ ਦਾਣੇ ਮੱਕੀ, ਮੁਕੰਮਲ ਦਿਆਂ ਦ੍ਰਿੜਾਈਆ। ਪ੍ਰਭੂ ਦਾ ਪਿਆਰ ਵੇਖੋ ਹਕੀ, ਹਕ਼ੀਕ਼ਤ ਨਾਲ ਸੁਣਾਈਆ। ਜਿਸ ਦੀ ਧਾਰ ਜੀਵ ਜਹਾਨ ਕਿਸੇ ਨਾ ਤਕੀ, ਜਗਤ ਨੇਤਰ ਦਰਸ਼ਨ ਕੋਇ ਨਾ ਪਾਈਆ। ਉਸ ਦੇ ਨਾਲ ਪ੍ਰੀਤੀ ਜੋੜੋ ਪੱਕੀ, ਪਾਰਬ੍ਰਹਮ ਪ੍ਰਭ ਆਪਣੇ ਰੰਗ ਰੰਗਾਈਆ। ਨਿਗਾਹ ਮਾਰ ਕੇ ਵੇਖੋ ਅੱਖੀ, ਬਿਨ ਨੈਣ ਨੈਣ ਉਠਾਈਆ। ਜਿਸ ਦਾ ਲੇਖਾ ਦੀਗਰੇ ਬਾਦ ਯਕੀ, ਯਕੀ ਇਕੋ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਲੋਹੜੀ ਕਹੇ ਜਨ ਭਗਤੋ ਸਚ ਪਿਆਰ ਦਾ ਲਓ ਰਸ, ਮਿਠਾ ਇਕੋ ਨਾਮ ਦ੍ਰਿੜਾਈਆ। ਹਿਰਦੇ ਹਰਿਜੂ ਜਾਏ ਵਸ, ਅਨਡਿਠੜਾ ਖੇਲ ਵਖਾਈਆ। ਪੰਧ ਮਾਰਨਾ ਪਏ ਨਾ ਨੱਸ ਨੱਸ, ਭੱਜਣ ਦੀ ਲੋੜ ਰਹੇ ਨਾ ਰਾਈਆ। ਜਿਸ ਦਾ ਲੇਖਾ ਬਾਹਰ ਰਵ ਸਸ, ਸੂਰੀਆ ਚੰਦ ਨਾ ਕੋਇ ਚਤੁਰਾਈਆ । ਉਹ ਮੇਟਣਹਾਰ ਅੰਧੇਰੀ ਮਸ, ਚੰਦ ਚਾਂਦਨਾ ਕਰੇ ਰੁਸ਼ਨਾਈਆ। ਸੋ ਪੁਰਖ ਅਕਾਲਾ ਤੁਹਾਡਾ ਗਾਵੇ ਜਸ, ਸਿਫਤਾਂ ਨਾਲ ਸਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀ ਕਰਨੀ ਕਾਰ ਕਮਾਈਆ। ਲੋਹੜੀ ਕਹੇ ਜਨ ਭਗਤੋ ਸਚ ਪਿਆਰ ਦੀ ਪੀਵੋ ਮਦਿ, ਮਧੁਰ ਧੁਨ ਨਾਮ ਸ਼ਨਵਾਈਆ। ਸਤਿਗੁਰੂ ਦੁਆਰ ਸੁਹੰਜਣੀ ਹੱਦ, ਹਦੂਦਾਂ ਡੇਰਾ ਢਾਹੀਆ। ਤੁਸੀਂ ਉਸ ਪ੍ਰਭ ਦੀ ਯਦ, ਜੋ ਯਦੀ ਆਪਣਾ ਖੇਲ ਵਰਤਾਈਆ। ਸਚ ਪ੍ਰੀਤ ਵਿਚ ਜਾਓ ਲੱਗ, ਲਗ ਮਾਤਰ ਡੇਰਾ ਢਾਹੀਆ। ਤੁਹਾਡੇ ਅੰਦਰੋਂ ਬੁਝਾਵੇ ਅੱਗ, ਅੰਮ੍ਰਿਤ ਮੇਘ ਬਰਸਾਈਆ। ਕੂੜੀ ਕਿਰਿਆ ਮਿਟੇ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਭੇਵ ਆਪ ਖੁਲ੍ਹਾਈਆ। ਲੋਹੜੀ ਕਹੇ ਜਨ ਭਗਤੋ ਆਪਣੀ ਆਸ਼ਾ ਲੈਣੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਪਰਮ ਪੁਰਖ ਚਾੜ੍ਹ ਦੇ ਰੰਗ, ਦੋ ਜਹਾਨਾ ਉਤਰ ਨਾ ਜਾਈਆ। ਨਿਰਗੁਣ ਧਾਰ ਹੋਣਾ ਸੰਗ, ਸਗਲੇ ਸੰਗੀ ਬਹੁਰੰਗੀ ਭੇਵ ਦੇਣਾ ਚੁਕਾਈਆ। ਪਰਮ ਪੁਰਖ ਪਰਮਾਤਮ ਤੇਰਾ ਸਚ ਦੁਆਰਾ ਜਾਈਏ ਲੰਘ, ਅਗੇ ਹੋ ਨਾ ਕੋਇ ਅਟਕਾਈਆ। ਮਾਨਸ ਜਨਮ ਨਾ ਹੋਏ ਭੰਗ, ਦੇਣੀ ਸਚ ਸਚ ਸਰਨਾਈਆ। ਆਤਮ ਸੇਜ ਸੁਹਾਉਣੀ ਪਲੰਘ, ਦਰ ਠਾਂਢੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਲੋਹੜੀ ਕਹੇ ਜਨ ਭਗਤੋ ਅਜ ਖ਼ੁਸ਼ੀਆਂ ਦਿਵਸ ਧਰਨੀ ਵੇਖੋ ਦੱਸਦੀ, ਦਹਿ ਦਿਸ਼ਾ ਰਹੀ ਜਣਾਈਆ। ਮਸਤੀ ਦੇ ਵਿਚ ਹਸਦੀ, ਖ਼ੁਸ਼ੀਆਂ ਢੋਲੇ ਗਾਈਆ। ਪਿਆਸੀ ਪ੍ਰੇਮ ਰਸ ਦੀ, ਚਾਰੋਂ ਕੁੰਟ ਵੇਖ ਵਖਾਈਆ। ਆਪਣੀ ਬਿਰਹੁ ਕਹਾਣੀ ਦੱਸਦੀ, ਕੂਕ ਕੂਕ ਜਣਾਈਆ। ਮੇਰੇ ਉਤੇ ਧਾਰ ਰਹੀ ਨਹੀਂ ਸਚ ਦੀ, ਕਲਜੁਗ ਕੂੜ ਕੁਟੰਬ ਵਧਾਈਆ। ਮੇਰੀ ਛਾਤੀ ਵੇਖੋ ਮਚਦੀ, ਅਗਨੀ ਤਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਸਮਝਾਈਆ। ਲੋਹੜੀ ਕਹੇ ਜਨ ਭਗਤੋ ਸਤਿਗੁਰ ਸ਼ਬਦ ਦਾ ਲਓ ਪਿਆਰ, ਜੋਤੀ ਜਾਤਾ ਸਿਰ ਹੱਥ ਟਿਕਾਈਆ। ਮੇਰਾ ਖ਼ੁਸ਼ੀਆਂ ਦਾ ਵਿਵਹਾਰ, ਦਿਵਸ ਰੈਣ ਢੋਲੇ ਗਾਈਆ। ਧੰਨ ਭਾਗ ਜੇ ਤੁਹਾਨੂੰ ਹੋਇਆ ਦੀਦਾਰ, ਨਿਰਗੁਣ ਨੂਰ ਜੋਤ ਅਲਾਹੀਆ। ਤੁਹਾਡੀ ਪੈਜ ਜਾਏ

ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਲੋਹੜੀ ਕਹੇ ਜਨ ਭਗਤੋ ਪ੍ਰਭ ਦੀਆਂ ਲੋੜਾਂ, ਲੁੜੀਂਦਾ ਸਾਜਣ ਦਏ ਵਡਿਆਈਆ। ਆਦਿ ਜੁਗਾਦਿ ਭਗਤ ਭਗਵਾਨ ਦਾ ਜੋੜਾ, ਜੁਗ ਚੌਕੜੀ ਰੀਤੀ ਚਲੀ ਆਈਆ। ਜਨ ਭਗਤਾਂ ਪ੍ਰਭ ਸਦਾ ਹੋਵੇ ਬਹੁੜਾ, ਬਾਹੋਂ ਫੜ ਫੜ ਬਾਹਰ ਕਢਾਈਆ। ਤੁਹਾਡਾ ਅੰਤਰ ਰਹੇ ਨਾ ਕੌੜਾ, ਸਤਿਗੁਰ ਮਿਠਾ ਰਸ ਦਏ ਪਿਆਈਆ। ਜਿਸ ਦਾ ਸ਼ਬਦ ਅਗੰਮੀ ਘੋੜਾ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਉਸ ਦੀ ਸਦਾ ਸਦਾ ਸਦ ਲੋੜਾ, ਲੁੜੀਂਦਾ ਸੱਜਣ ਧੁਰਦਰਗਾਹੀਆ। ਜਿਸ ਸੱਸੇ ਉਪਰ ਲਾ ਕੇ ਹੋੜਾ, ਹੰ ਬ੍ਰਹਮ ਦਿਤੀ ਵਡਿਆਈਆ। ਜਿਸ ਦਾ ਵਕ਼ਤ ਅਗੇ ਥੋੜਾ, ਬਹੁਤੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੇਮ ਦਾ ਬਖ਼ਸ਼ਣਹਾਰਾ ਘੋੜਾ, ਬਿਨ ਰਾਸਾਂ ਚਾਰ ਕੁੰਟ ਦੌੜਾਈਆ।