ਪਹਿਲੀ ਮਾਘ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਪਹਿਲੀ ਮਾਘ ਕਹੇ ਜਨ ਭਗਤੋ ਪ੍ਰਭ ਚਰਨ ਧੂੜ ਕਰੋ ਇਸ਼ਨਾਨਾ, ਜਗਤ ਤੀਰਥ ਦੀ ਲੋੜ ਰਹੀ ਨਾ ਰਾਈਆ। ਅੰਤਰ ਆਤਮ ਧਰੋ ਧਿਆਨਾ, ਜਗਤ ਅੱਖ ਨਾ ਕੋਇ ਚਤੁਰਾਈਆ। ਮਿਲੇ ਮੇਲ ਸ੍ਰੀ ਭਗਵਾਨਾ, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਜੁਗਾਦੀ ਕਾਹਨਾ, ਸ਼ਾਹੋ ਭੂਪ ਨੂਰ ਅਲਾਹੀਆ। ਜੋ ਦੇਵੇ ਨਾਮ ਨਿਧਾਨਾ, ਵਸਤ ਅਮੁਲ ਅਤੁਲ ਵਰਤਾਈਆ। ਚਰਨ ਪ੍ਰੀਤੀ ਬਖ਼ਸ਼ੇ ਵਿਚ ਜਹਾਨਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋ ਜੁਗ ਜੁਗ ਖੇਲ ਖਿਲਾਨਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਮੇਲਾ ਮੇਲੇ ਚਾਈਂ ਚਾਈਂਆ। ਆਦਿ ਜੁਗਾਦੀ ਸ਼ਾਹੋ ਭੂਪ ਸੁਲਤਾਨਾ, ਹਰਿ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਵੱਡਾ ਵਡ ਵਡਿਆਈਆ। ਮਾਘ ਕਹੇ ਜਨ ਭਗਤੋ ਪ੍ਰਭ ਚਰਨ ਧੂੜੀ ਕਰੋ ਮਜਨ, ਦੁਰਮਤ ਮੈਲ ਗਵਾਈਆ। ਘਰ ਸੁਆਮੀ ਵੇਖੋ ਸੱਜਣ, ਹਰਿ ਕਰਤਾ ਅਗੰਮ ਅਥਾਹੀਆ। ਜਿਸ ਦੇ ਪਿਆਰ ਵਿਚ ਸ਼ਬਦ ਅਨਾਦੀ ਨਾਦ ਵਜਣ, ਅਨਰਾਗੀ ਰਾਗ ਸੁਣਾਈਆ। ਕੂੜ ਵਿਕਾਰੇ ਭਾਂਡੇ ਭੱਜਣ, ਭਰਮ ਭਰਾਂਤ ਰਹੇ ਨਾ ਰਾਈਆ। ਉਹ ਸਭ ਦਾ ਪੜਦੇ ਕੱਜਣ, ਸਿਰ ਸਿਰ ਹੱਥ ਟਿਕਾਈਆ। ਜਿਸ ਦੇ ਆਤਮ ਦੀਪਕ ਜੋਤੀ ਜਗਣ, ਲੱਖ ਚੁਰਾਸੀ ਡਗਮਗਾਈਆ। ਉਹ ਨਾਉਂ ਨਿਰੰਕਾਰਾ ਦੇਵਣਹਾਰਾ ਸਗਨ, ਵਸਤ ਸਚ ਵਰਤਾਈਆ। ਧੁਰ ਪ੍ਰੇਮ ਵਿਚ ਕਰੇ ਮਗਨ, ਆਲਸ ਨਿੰਦਰਾ ਰਹੇ ਨਾ ਰਾਈਆ। ਲੇਖੇ ਲਾਵੇ ਜਨ ਭਗਤਾਂ ਬਦਨ, ਤਨ ਵਜੂਦ ਦਏ ਵਡਿਆਈਆ। ਕਲਜੁਗ ਕੂੜ ਬੁਝਾ ਕੇ ਅਗਨ, ਅੰਮ੍ਰਿਤ ਮੇਘ ਇਕ ਬਰਸਾਈਆ। ਕੂੜੀ ਕਿਰਿਆ ਪਾਰ ਕਰਾ ਕੇ ਹੱਦਨ, ਹਦੂਦ ਆਪਣੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪਹਿਲੀ ਮਾਘ ਕਹੇ ਜਨ ਭਗਤੋ ਪ੍ਰਭ ਨੂੰ ਕਰੋ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ
ਨਿਵਾਈਆ। ਜਿਸ ਦਾ ਲਹਿਣਾ ਨਾਲ ਪੈਗ਼ੰਬਰ ਗੁਰ ਅਵਤਾਰ, ਭਗਤਾਂ ਭਗਤੀ ਨਾਲ ਵਡਿਆਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਰੰਗ ਰੰਗਾਈਆ। ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਿਸ ਦਾ ਵਕ਼ਤ ਸੁਹੰਜਣਾ ਸੋਹਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖਣ ਨੈਣ ਉਠਾਈਆ। ਉਸ ਦਾ ਲੇਖਾ ਅਪਰ ਅਪਾਰ, ਅਪਰੰਪਰ ਸੁਆਮੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ । ਪਹਿਲੀ ਮਾਘ ਕਹੇ ਸਭ ਦਾ ਮਿਤਰ ਪਿਆਰਾ ਇਕੋ ਤਨੀ, ਜੋ ਤਨ ਵਜੂਦਾਂ ਕਰੇ ਸਫ਼ਾਈਆ। ਜਿਸ ਸੰਦੇਸ਼ਾ ਦਿਤਾ ਸਿੰਘ ਮਨੀ, ਮਨ ਮਨਸਾ ਬਾਹਰ ਦ੍ਰਿੜਾਈਆ। ਉਹ ਪੁਰਖ ਅਕਾਲਾ ਵਡ ਧਨ ਧਨੀ, ਧਨਾਢ ਇਕ ਅਖਵਾਈਆ। ਜੋ ਵਸੇ ਬਿਨਾ ਛੱਪਰ ਛੰਨੀ, ਮਹਲ ਅਟਲ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਮਨੀ ਸਿੰਘ ਕਹੇ ਮੇਰਾ ਪਿਛਲਾ ਸ਼ਬਦ ਬਿਆਨਾ, ਸ਼ਬਦੀ ਧਾਰ ਜਣਾਈਆ। ਨਾ ਜਿਸਮ ਰਿਹਾ ਨਾ ਜਗਤ ਜਿਸਮਾਨਾ, ਤਨ ਵਜੂਦ ਨਾ ਕੋਇ ਵਡਿਆਈਆ। ਨਾ ਰਸਨਾ ਰਸ ਰਿਹਾ ਤਰਾਨਾ, ਜਿਹਵਾ ਗੁਣ ਨਾ ਕੋਇ ਸ਼ਨਵਾਈਆ। ਸ਼ਬਦੀ ਹੁਕਮ ਸ੍ਰੀ ਭਗਵਾਨਾ, ਹਰਿ ਭਗਵਨ ਰਿਹਾ ਦ੍ਰਿੜਾਈਆ। ਜੋ ਨਿਰਗੁਣ ਧਾਰ ਪਹਿਰ ਕੇ ਬਾਣਾ, ਖੇਲ ਖੇਲੇ ਚਾਈਂ ਚਾਈਂਆ। ਸੰਤ ਮਨੀ ਸਿੰਘ ਕਹੇ ਮੈਂ ਪ੍ਰੇਮ ਦਾ ਬਚਨ ਸੁਣਾਉਣਾ, ਖ਼ੁਸ਼ੀਆਂ ਰਾਗ ਦ੍ਰਿੜਾਈਆ। ਨੌ ਮਾਘ ਦਾ ਵਕ਼ਤ ਹੋਏ ਸੁਹਾਉਣਾ, ਸੋਹਣੀ ਵਜੇ ਵਧਾਈਆ। ਕ੍ਰਿਸ਼ਨ ਦਾ ਲੇਖਾ ਪੂਰ ਕਰਾਉਣਾ, ਜੋ ਕਾਹਨ ਗਿਆਂ ਦ੍ਰਿੜਾਈਆ। ਜਮਨਾ ਕਹੇ ਮੇਰਾ ਲਹਿਣਾ ਪੁਰਾਨਾ, ਪੂਰਬ ਆਸ ਰਖਾਈਆ। ਮੈਂ ਰਾਹ ਤਕਾਂ ਕਵਣ ਵੇਲੇ ਆਏ ਜਵਾਨਾ, ਜੋਬਨਵੰਤਾ ਧੁਰਦਰਗਾਹੀਆ। ਜਿਸ ਦੀ ਖ਼ਾਤਰ ਧਰਨੀ ਉਤੇ ਲਾਇਆ ਨਿਸ਼ਾਨਾ, ਨਿਸ਼ਾਨ ਵੇਖਣ ਕੋਇ ਨਾ ਪਾਈਆ। ਜੋ ਮਾਲਕ ਖ਼ਾਲਕ ਦੋ ਜਹਾਨਾ, ਹਰਿ ਕਰਤਾ ਧੁਰਦਰਗਾਹੀਆ। ਮਨੀ ਸਿੰਘ ਕਹੇ ਮੈਂ ਉਸ ਨੂੰ ਸੀਸ ਝੁਕਾਉਣਾ, ਨਿਵ ਨਿਵ ਲਾਗਾ ਪਾਈਆ। ਮੈਂ ਤਕਾਂ ਜ਼ਿਮੀਂ ਅਸਮਾਨਾ, ਬ੍ਰਹਿਮੰਡਾਂ ਖੰਡਾਂ ਅੱਖ ਉਠਾਈਆ। ਸਾਰੇ ਕਹਿਣ ਅਸੀਂ ਜੁਗ ਬਦਲਦਾ ਵੇਖਣਾ ਜ਼ਮਾਨਾ, ਜ਼ਿਮੀਂ ਅਸਮਾਨ ਨੈਣ ਉਠਾਈਆ। ਅਗੋਂ ਨਾਰਦ ਕਹੇ ਪੰਜ ਲਿਖਾਰੀਆਂ ਬੱਧਾ ਹੋਏ ਗਾਨਾ, ਮੌਲੀ ਤੰਦ ਮੁਹੰਮਦ ਵਾਲੀ ਸਤ ਰੰਗ ਵਖਾਈਆ। ਕੋਲ ਲਿਖ ਕੇ ਰੱਖਿਆ ਹੋਵੇ ਹਰਿਜਨ ਹੋਏ ਨਾ ਕਦੇ ਬੇਗਾਨਾ, ਸਤਿਗੁਰ ਇਕੋ ਰੰਗ ਰੰਗਾਈਆ। ਕੋਲ ਫੋਟੂ ਹੋਏ ਨਾਨਕ ਤੇ ਮਰਦਾਨਾ, ਸਿਤਾਰ ਹੱਥ ਵਿਚ ਸੁਹਾਈਆ। ਗੋਪਾਲ ਰੂਪ ਹੋਵੇ ਕ੍ਰਿਸ਼ਨਾ ਕਾਹਨਾ, ਸੋਹਣਾ ਰੰਗ ਰੰਗਾਈਆ। ਰਾਮ ਰਾਮਾ ਨਾਲ ਕਰੇ ਧਿਆਨਾ, ਆਪਣਾ ਨੈਣ ਉਠਾਈਆ। ਮਸੀਹ ਦਾ ਸਾਚਾ ਸੰਗ ਬਣਾਨਾ, ਵਿਛੜ ਕੋਇ ਨਾ ਜਾਈਆ। ਚਰਨੀ ਦਾ ਲੇਖਾ ਸਾਥ ਰਲਾਨਾ, ਸੋਹਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਮਨੀ ਸਿੰਘ ਕਹੇ ਲਿਖਾਰੀਓ ਸੁਣਨੀ ਮੇਰੀ ਗੱਲ, ਜਗਤ ਜੁਗਤ ਨਾ ਕੋਇ ਜਣਾਈਆ। ਮੇਰੀ ਇਛਿਆ ਦਾ ਪ੍ਰਭ ਨੇ ਤੁਹਾਨੂੰ ਲਾਇਆ ਫਲ, ਸੋਹਣਾ ਰੰਗ ਰੰਗਾਈਆ। ਵਿਛੜੇ ਘੜੀ ਨਾ ਪਲ, ਲੇਖਾ ਬਲ ਦਾ ਪੂਰ ਕਰਾਈਆ। ਸਭ ਨੇ ਸਵਾ ਸਵਾ ਸੇਰ ਕੋਲ ਰਖਣਾ ਜਲ, ਜਿਸ ਵੇਲੇ ਨਿਸ਼ਾਨ ਲਗਾਈਆ। ਨਾਲ ਰੇਤਾ ਰਖਣੀ ਮਾਰੂਥਲ, ਥਲ ਅਸਗਾਹਾਂ ਨਾਲ ਮਿਲਾਈਆ। ਨੀਲਾ ਲਿਖਿਆ ਹੋਏ ਕਲਜੁਗ
ਕਲ, ਸੋਹਣਾ ਰੰਗ ਰੰਗਾਈਆ। ਹਿਰਨ ਦੀ ਲੱਥੀ ਹੋਏ ਖੱਲ, ਸਤਿਗੁਰ ਚਰਨਾਂ ਹੇਠ ਸੁਹਾਈਆ। ਗੁਰਮੁਖ ਸਿੰਘ ਵਜਾਉਂਦਾ ਹੋਵੇ ਟੱਲ, ਸੋਹਣਾ ਤਾਲ ਬਣਾਈਆ। ਚੇਲਾ ਸਿੰਘ ਲੂਣ ਦਾ ਲੈ ਕੇ ਡਲ, ਦੋਂਹ ਹੱਥਾਂ ਉਤੇ ਟਿਕਾਈਆ। ਪ੍ਰੀਤਮ ਸਿੰਘ ਖ਼ੁਸ਼ੀ ਦੇ ਲੈ ਕੇ ਫਲ, ਚਰਨ ਕਵਲ ਕਵਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਰਖਾਈਆ। ਮਨੀ ਸਿੰਘ ਕਹੇ ਲਿਖਾਰੀਓ ਮੇਰਾ ਇਕ ਪਰਵਾਨਾ, ਸਚ ਨਾਲ ਜਣਾਈਆ। ਪੰਜ ਪੰਜ ਕਲਮਾਂ ਨਾਲ ਰਖਣੀਆਂ ਕਾਨਾ, ਆਪਣੀ ਘੜਤ ਘੜਾਈਆ। ਇਹ ਮੇਰਾ ਪਿਛਲਾ ਨਿਸ਼ਾਨਾ, ਜੋ ਅਗੇ ਦਏ ਗਵਾਹੀਆ। ਪਹਿਲਾ ਲੇਖ ਲਿਖਣਾ ਨਾਲ ਸ਼ਹਾਨਾ, ਸੋਹਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸੰਤ ਮਨੀ ਸਿੰਘ ਕਹੇ ਮੈਂ ਆਖਾਂ ਨਾਲ ਪਿਆਰ, ਪ੍ਰੇਮੀਉਂ ਪ੍ਰੇਮ ਨਾਲ ਜਣਾਈਆ। ਲਿਖਾਰੀਆਂ ਕੋਲ ਇਕ ਰੰਬੀ ਹੋਵੇ ਆਰ, ਰਵੀਦਾਸ ਦੀ ਧਾਰ ਨਾਲ ਮਿਲਾਈਆ। ਪਾਲ ਸਿੰਘ ਕੋਲ ਸਾਢੇ ਤਿੰਨ ਹੋਣਗੇ ਹਾਰ, ਬਾਲਮੀਕ ਦਾ ਲੇਖਾ ਨਾਲ ਮਿਲਾਈਆ। ਦਰਸ਼ਨ ਸਿੰਘ ਪੁੱਠੀ ਕਰ ਤਲਵਾਰ, ਜ਼ਿਮੀਂ ਅਸਮਾਨ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਮਨੀ ਸਿੰਘ ਕਹੇ ਮੈਂ ਖ਼ੁਸ਼ੀਆਂ ਨਾਲ ਆਖਾਂ ਹਸ, ਸੋਹਣਾ ਢੋਲਾ ਗਾਈਆ। ਜਨ ਭਗਤੋ ਕਿਸੇ ਦਾ ਚਲੇ ਨਹੀਂ ਕੋਈ ਵਸ, ਵਾਸਤਾ ਜਗਤ ਨਾ ਕੋਇ ਰਖਾਈਆ। ਦਿੱਲੀ ਦਰਬਾਰ ਦੀ ਨੀਂਹ ਰਖਣੀ ਸਾਢੇ ਦਸ, ਵਕ਼ਤ ਅਵਰ ਨਾ ਕੋਇ ਜਣਾਈਆ। ਸਭ ਨੇ ਅੰਤਰ ਲੈਣਾ ਰਸ, ਪ੍ਰੇਮ ਪਿਆਰ ਵਿਚ ਸਮਾਈਆ। ਬਿਨ ਰਸਨਾ ਲੈਣਾ ਚਖ, ਸਿਫ਼ਤੀ ਢੋਲੇ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸੰਤ ਮਨੀ ਸਿੰਘ ਕਹੇ ਚਾਰ ਲਿਖਾਰੀ ਬਹਿਣਗੇ ਚਾਰੇ ਕੁੰਟ, ਮੁਖ ਚਾਰ ਕੁੰਟ ਭਵਾਈਆ । ਕਿਸੇ ਦੇ ਪੈਰ ਜੋੜਾ ਜਗਤ ਜੁੱਤੀ ਨਾ ਹੋਵੇ ਬੂਟ, ਖ਼ਾਲੀ ਪੈਰ ਸੋਭਾ ਪਾਈਆ। ਅੰਤਰ ਪਿਆਰ ਹੋਵੇ ਅਤੁਟ, ਤੁਟ ਕਦੇ ਨਾ ਜਾਈਆ। ਸਭ ਨੇ ਲਿਖਣ ਤੋਂ ਪਹਿਲਾਂ ਅੰਮ੍ਰਿਤ ਪੀਣਾ ਘੁਟ, ਰਸ ਬੁੱਲਾਂ ਨਾਲ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸੰਤ ਮਨੀ ਸਿੰਘ ਕਹੇ ਜਨ ਭਗਤੋ ਲੇਖ ਲਿਖਣਾ ਅਗੇ ਰਖ ਕੇ ਸੱਜਾ ਚਰਨ, ਲੱਤ ਸਿੱਧੀ ਦੇਣੀ ਕਰਾਈਆ। ਇਹ ਆਸ਼ਾ ਰਖੀ ਜਿਸ ਵੇਲੇ ਮੈਂ ਅੰਤਮ ਲੱਗਾ ਮਰਨ, ਸਵਾਸ ਤਨ ਵਜੂਦੋਂ ਬਾਹਰ ਕਢਾਈਆ। ਪ੍ਰਭੂ ਦਾ ਲੜ ਲੱਗਾ ਫੜਨ, ਫੜ ਪੱਲੂ ਬਾਹਰ ਕਢਾਈਆ। ਦਰਗਾਹ ਸਾਚੀ ਮੰਜ਼ਲ ਲੱਗਾ ਚੜ੍ਹਨ, ਜਗਤ ਜਹਾਨ ਪੰਧ ਮੁਕਾਈਆ। ਜਿਸ ਵੇਲੇ ਸਚਖੰਡ ਲੱਗਾ ਵੜਨ, ਥਿਰ ਘਰ ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸਮਝਾਈਆ। ਸੰਤ ਮਨੀ ਸਿੰਘ ਕਹੇ ਜਨ ਭਗਤੋ ਤੁਹਾਡੀਆਂ ਤਿੰਨ ਹੋਣਗੀਆਂ ਅੱਖਾਂ, ਨਿਜ ਨੇਤਰ ਨਾਲ ਵਡਿਆਈਆ। ਸਤਿਗੁਰ ਸੱਜਣ ਮਿਲੇ ਸਖ਼ਾ, ਸਗਲਾ ਸੰਗ ਬਣਾਈਆ। ਜਿਸ ਨੂੰ ਲਭਦੇ ਕਰੋੜੀ ਲੱਖਾਂ, ਕੋਟਨ ਕੋਟ ਧਿਆਨ ਲਗਾਈਆ। ਉਹ ਆਉਂਦਾ ਕਿਸੇ ਨਹੀਂ ਹੱਥਾ, ਨੇਤਰ ਰੋਵਣ ਮਾਰਨ ਧਾਹੀਆ। ਜਿਸ ਤੁਹਾਡਾ ਲੇਖੇ ਲਾਉਣਾ ਮਸਤਕ ਮੱਥਾ, ਧੂੜੀ ਖ਼ਾਕ ਰਮਾਈਆ। ਜਿਸ ਦੇ ਗੋਬਿੰਦ ਸਥਰ ਲਥਾ, ਉਹ ਯਾਰੜਾ ਨੂਰ ਅਲਾਹੀਆ। ਉਸ ਦੀ
ਸ਼ਬਦ ਕਹਾਣੀ ਅਗੰਮੀ ਕਥਾ, ਕਥਨੀ ਕਥ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪ ਬਣਾਈਆ। ਮਨੀ ਸਿੰਘ ਕਹੇ ਮੈਂ ਲਿਖਾਰੀਆਂ ਦੱਸਾਂ ਬਾਤ, ਖ਼ੁਸ਼ੀਆਂ ਨਾਲ ਜਣਾਈਆ। ਪ੍ਰਭੂ ਦਾ ਨਾ ਕੋਈ ਦਿਵਸ ਨਾ ਕੋਈ ਰਾਤ, ਅੱਠੇ ਪਹਿਰ ਇਕੋ ਰੰਗ ਵਖਾਈਆ। ਧੰਨ ਭਾਗ ਜੇ ਤੁਹਾਨੂੰ ਮਿਲੀ ਦਾਤ, ਵਸਤ ਅਮੁਲ ਦਿਤੀ ਵਰਤਾਈਆ। ਅੰਮ੍ਰਿਤ ਬਖ਼ਸ਼ੇ ਬੂੰਦ ਸਵਾਂਤ, ਰਸ ਨਿਝਰ ਇਕ ਝਿਰਾਈਆ। ਤੁਸਾਂ ਬੈਠਣਾਂ ਹੋ ਇਕਾਂਤ, ਬਿਨ ਜਗਤ ਨੇਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਮਨੀ ਸਿੰਘ ਕਹੇ ਜਨ ਭਗਤੋ ਤੁਹਾਡੇ ਕੋਲ ਸ਼ਾਹੀ ਜ਼ਰੂਰ ਹੋਵੇ ਲਾਲ, ਨੀਲੀ ਧਾਰ ਨਾਲ ਵਡਿਆਈਆ। ਕੁਛ ਸੰਦੇਸ਼ਾ ਦੇਵੇ ਸਿੰਘ ਪਾਲ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਇਕ ਚੇਤ ਸਿੰਘ ਦਾ ਸਵਾਲ, ਜੋ ਸਹਿਜ ਨਾਲ ਸਮਝਾਈਆ। ਤੇਜਾ ਸਿੰਘ ਜ਼ਰੂਰ ਕੱਢੇਗਾ ਗਾਲ, ਪੂਰਬ ਆਸ਼ਾ ਨਾਲ ਮਿਲਾਈਆ। ਠਾਕਰ ਸਿੰਘ ਕਰੇ ਖ਼ਿਆਲ, ਸਿੰਘ ਇੰਦਰ ਨੈਣ ਤਕਾਈਆ। ਇਹ ਖੇਲ ਹੋਵੇ ਕਮਾਲ, ਹਰਿ ਕਰਤਾ ਆਪ ਕਰਾਈਆ। ਸੇਵਾ ਸਿੰਘ ਦੇ ਕੋਲ ਹੋਵੇਗੀ ਢਾਲ, ਜਗਤ ਰੰਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸੰਤ ਮਨੀ ਸਿੰਘ ਕਹੇ ਮੈਂ ਪੁੱਜਾਂ ਜ਼ਰੂਰ, ਜਮਨ ਕਿਨਾਰਾ ਵੇਖ ਵਖਾਈਆ। ਜਿਥੇ ਮੇਰਾ ਸਾਹਿਬ ਆਵੇ ਹਜ਼ੂਰ, ਹਰਿ ਕਰਤਾ ਧੁਰਦਰਗਾਹੀਆ। ਜੋ ਜੋਤੀ ਬਖ਼ਸ਼ੇ ਨੂਰ, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਸਭ ਤੋਂ ਵਖਰਾ ਦਸਤੂਰ, ਦੋ ਜਹਾਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸੰਤ ਮਨੀ ਸਿੰਘ ਕਹੇ ਹਰਿ ਭਗਤ ਦੁਆਰਾ ਬਣੇ ਆਪਣੇ ਧਾਮ, ਧਰਨੀ ਧਰਤ ਮਿਲੇ ਵਡਿਆਈਆ। ਜੋ ਇਸ਼ਾਰਾ ਦਿਤਾ ਸੀਆ ਨੂੰ ਰਾਮ, ਬਿਨ ਅੱਖਰਾਂ ਅੱਖਰ ਲਿਖਾਈਆ। ਜਿਸਦਾ ਲੇਖਾ ਨਾਲ ਘਨਈਏ ਕਾਹਨ, ਕਾਹਨ ਕਾਹਨਾ ਵਡ ਵਡਿਆਈਆ। ਸੋ ਲਹਿਣਾ ਦੇਣਾ ਪੂਰਾ ਕਰੇ ਆਣ, ਆਪ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਪਹਿਲੀ ਮਾਘ ਕਹੇ ਮੈਂ ਰਖਦਾ ਰਿਹਾ ਉਡੀਕਾਂ, ਜੁਗ ਜੁਗ ਧਿਆਨ ਲਗਾਈਆ। ਮੈਨੂੰ ਅਵਤਾਰ ਪੈਗ਼ੰਬਰਾਂ ਦੱਸੀਆਂ ਤਾਰੀਖ਼ਾਂ, ਤਵਾਰੀਖ਼ਾਂ ਗਏ ਜਣਾਈਆ। ਸਾਡੇ ਸਾਹਿਬ ਨੇ ਪੂਰਬ ਲੇਖੇ ਤੇ ਮਾਰਨੀਆਂ ਲੀਕਾਂ, ਲਾਈਨ ਐਨ ਇਕ ਸਮਝਾਈਆ। ਸ਼ਹਾਦਤ ਕਰੇ ਤਸਦੀਕ਼ਾਂ, ਸ਼ਹਾਦਤ ਕਲਮਿਆਂ ਵਾਲੀ ਭੁਗਤਾਈਆ। ਦੀਨ ਦੁਨੀ ਦੀਆਂ ਬਦਲ ਦਏ ਰੀਤਾਂ, ਮਾਰਗ ਇਕ ਦਰਸਾਈਆ। ਝਗੜਾ ਮੇਟੇ ਮੰਦਰ ਮਸੀਤਾਂ, ਕਾਅਬਿਆਂ ਦਏ ਵਡਿਆਈਆ। ਖੇਲੇ ਖੇਲ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਜੁਗ ਜੁਗ ਲੇਖੇ ਰਿਹਾ ਤਕਦਾ, ਬਿਨ ਅੱਖਰਾਂ ਖੋਜ ਖੁਜਾਈਆ। ਇਹ ਲਹਿਣਾ ਦੇਣਾ ਹਕ਼ੀਕ਼ੀ ਹਕ ਦਾ, ਸਚ ਸਚ ਸਮਝਾਈਆ। ਕੀ ਹੁਕਮ ਵਰਤਣਾ ਅਲਖਣਾ ਅਲਖ ਦਾ, ਅਗੋਚਰ ਕੀ ਆਪਣਾ ਭੇਵ ਚੁਕਾਈਆ। ਕਿਸ ਬਿਧ ਭਗਤ ਦੁਆਰੇ ਨੀਂਹ ਹੋਵੇ ਰਖਦਾ, ਇਟਾਂ ਪਾਹਨਾਂ ਨਾਲ ਵਡਿਆਈਆ। ਉਸ ਵੇਲੇ ਲਿਖਾਰੀਆਂ ਕੋਲ ਹੋਵੇ ਪੁਤਲਾ ਇਕ ਕੱਖ ਦਾ, ਕੱਖਾਂ ਕਸੀਰੇ ਰਵੀਦਾਸ ਨਾਲ ਵਡਿਆਈਆ। ਜਿਸ ਦਾ ਲਹਿਣਾ
ਨਹੀਂ ਕਿਸੇ ਪੱਖ ਦਾ, ਸ਼ਰਅ ਵੰਡ ਨਾ ਕੋਇ ਵੰਡਾਈਆ। ਉਹ ਪਿਆਸਾ ਦੀਨ ਦੁਨੀ ਦੀ ਰਤ ਦਾ, ਜੋ ਰਤਨ ਅਮੋਲਕ ਹੀਰੇ ਗੁਰਮੁਖ ਲਏ ਪਰਗਟਾਈਆ। ਅਗਲਾ ਹੁਕਮ ਸਤਿਗੁਰ ਸਾਹਿਬ ਸੁਆਮੀ ਸਚ ਦਾ, ਸਚ ਨਾਲ ਵਡਿਆਈਆ। ਫੌਜਾ ਸਿੰਘ ਕੋਲ ਗਲਾਸ ਹੋਵੇ ਇਕ ਕਚ ਦਾ, ਦੂਸਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਮਨੀ ਸਿੰਘ ਕਹੇ ਮੇਰੇ ਅੰਦਰ ਵੱਡੀਆਂ ਆਸਾ, ਸਚ ਸਚ ਨਾਲ ਜਣਾਈਆ। ਜਨ ਭਗਤੋ ਸਭ ਨੂੰ ਮਿਲੇ ਭਰਵਾਸਾ, ਭਾਂਡਾ ਭਰਮ ਭਰਮ ਭੰਨਾਈਆ। ਵਕ਼ਤ ਸੁਹੰਜਣਾ ਹੋਵੇ ਪ੍ਰਿਥਮੀ ਅਕਾਸ਼ਾ, ਗਗਨ ਗਗਨੰਤਰ ਸੋਭਾ ਪਾਈਆ। ਸ਼ੰਕਰ ਵੇਖੇ ਉਤੋਂ ਕੈਲਾਸ਼ਾ, ਬ੍ਰਹਮਾ ਬ੍ਰਹਮਲੋਕ ਨੈਣ ਉਠਾਈਆ। ਵਿਸ਼ਨੂੰ ਵਿਸ਼ਵ ਦਾ ਖੋਲ੍ਹੇ ਖ਼ੁਲਾਸਾ, ਭੇਵ ਅਭੇਦ ਸਮਝਾਈਆ। ਕੀ ਲਹਿਣਾ ਸ਼ਾਹੋ ਸ਼ਾਬਾਸਾ, ਸ਼ਹਿਨਸ਼ਾਹ ਕੀ ਚਤੁਰਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰ ਦਾਸੀ ਦਾਸਾ, ਜੁਗ ਚੌਕੜੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸੰਤ ਮਨੀ ਸਿੰਘ ਕਹੇ ਮੈਂ ਖ਼ੁਸ਼ੀਆਂ ਨਾਲ ਜਾਵਾਂ ਲਿਟ, ਸਚ ਸਿੰਘਾਸਣ ਇਕ ਸੁਹਾਈਆ। ਮੇਰੇ ਕੋਲ ਬਿਨ ਅੱਖਰਾਂ ਵਾਲੀ ਚਿਟ, ਜਿਸ ਦਾ ਅੱਖਰ ਨਜ਼ਰ ਕੋਇ ਨਾ ਆਈਆ। ਵੇਖੋ ਧਰਤੀ ਰਹੀ ਪਿਟ, ਰੋ ਰੋ ਦਏ ਦੁਹਾਈਆ। ਝਗੜਾ ਪਿਆ ਪੱਥਰ ਇੱਟ, ਪਾਹਨ ਰਹੇ ਕੁਰਲਾਈਆ। ਕਿਸੇ ਦਾ ਮਨੂਆ ਜਾਏ ਨਾ ਟਿਕ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਮਨੀ ਸਿੰਘ ਕਹੇ ਮੇਰਾ ਲੇਖਾ ਮੈਂ ਧੁਰ ਦੀ ਬਣਾਂ ਬਾਂਦੀ, ਬੰਦਨਾ ਵਿਚ ਸੀਸ ਨਿਵਾਈਆ। ਮੇਰੀ ਆਸ਼ਾ ਹੋਵੇ ਗਾਂਦੀ, ਤੂੰ ਹੀ ਤੂੰ ਹੀ ਰਾਗ ਅਲਾਹੀਆ। ਜਗਤ ਤ੍ਰਿਸ਼ਨਾ ਵੇਖਾਂ ਥੱਕੀ ਮਾਂਦੀ, ਆਲਸ ਨਿੰਦਰਾ ਨਾ ਕੋਇ ਮਿਟਾਈਆ। ਜਗਤ ਵਾਸ਼ਨਾ ਇਕ ਦੂਜੇ ਨੂੰ ਹੋਵੇ ਖਾਂਦੀ, ਧੀਰਜ ਧੀਰ ਨਾ ਕੋਇ ਧਰਾਈਆ। ਧਰਮ ਦਾ ਬਣੇ ਕੋਇ ਨਾ ਪਾਂਧੀ, ਮੰਜ਼ਲ ਚੜ੍ਹਨ ਕੋਇ ਨਾ ਆਈਆ। ਸੀਸ ਦਿਸੇ ਨਾ ਕੋਇ ਪਰਾਂਦੀ, ਜਗਤ ਦੁਹਾਗਣ ਰੋਵੇ ਮਾਰੇ ਧਾਹੀਆ। ਸਚ ਸਰੋਵਰ ਕੋਈ ਆਤਮਾ ਦਿਸੇ ਨਾ ਨਹਾਂਦੀ, ਸਤਿਗੁਰ ਧੂੜ ਚਰਨ ਮਜਨ ਨਾ ਕੋਇ ਕਰਾਈਆ। ਸੰਤ ਮਨੀ ਸਿੰਘ ਕਹੇ ਹਰਿ ਭਗਤ ਦੁਆਰ ਸੁਗੰਦ ਸਭ ਨੂੰ ਸੂਰ ਗਾਂ ਦੀ, ਹਿੰਦੂ ਮੁਸਲਿਮ ਸਿੱਖ ਈਸਾਈ ਇਕੋ ਰੰਗ ਰੰਗਾਈਆ। ਇਹ ਆਸ਼ਾ ਬਿਸ਼ਨ ਕੌਰ ਬੁਢੇਪੇ ਵਾਲੀ ਮਾਂ ਦੀ, ਮਮਤਾ ਜਗਤ ਵਾਲੀ ਤਜਾਈਆ। ਧਰਨੀ ਸੁਹੰਜਣੀ ਹੋ ਕੇ ਕਹੇ ਮੈਨੂੰ ਖ਼ੁਸ਼ੀ ਮਿਲਣੀ ਸਾਚੇ ਥਾਂ ਦੀ, ਸੋਹਣੀ ਰੰਗਤ ਮੇਰੇ ਉਤੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੇ ਉਤੇ ਵਿਵਹਾਰ ਹੋਣਾ ਨਵਾਂ, ਪ੍ਰਭ ਦੇਵੇ ਮਾਣ ਵਡਿਆਈਆ। ਮੈਂ ਖ਼ੁਸ਼ੀਆਂ ਦੇ ਵਿਚ ਭਵਾਂ, ਭੱਜਾਂ ਵਾਹੋ ਦਾਹੀਆ। ਮੇਰੇ ਉਤੇ ਧਰਮ ਦਾ ਜੁਗ ਹੋਣਾ ਰਵਾਂ, ਚਾਰੋਂ ਕੁੰਟ ਵੇਖ ਵਖਾਈਆ। ਮੈਂ ਨੌ ਖੰਡ ਪ੍ਰਿਥਮੀ ਭਵਾਂ, ਭੱਜਾਂ ਵਾਹੋ ਦਾਹੀਆ। ਪਰਮ ਪੁਰਖ ਦੀ ਸਰਨੀ ਪਰਾਂ, ਨਿਵ ਨਿਵ ਲਾਗਾਂ ਪਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਾਂ, ਗਾ ਗਾ ਖ਼ੁਸ਼ੀ ਬਣਾਈਆ। ਮੈਨੂੰ ਲਾਲਚ ਨਹੀਂ ਕੋਈ ਤਮਅ, ਲੋਭ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ । ਮਨੀ ਸਿੰਘ ਕਹੇ ਜਨ ਭਗਤੋ ਸੁਹੰਜਣੀ ਹੋਣੀ ਰੁਤ, ਨਵ ਮਾਘ
ਵਡਿਆਈਆ। ਹਰਿਜਨ ਪ੍ਰਭ ਦੇ ਸੋਹਣੇ ਸੁਹੰਜਣੇ ਹੋਣੇ ਸੁਤ, ਜਗਤ ਮਿਲੇ ਵਡਿਆਈਆ। ਨੀਂਹ ਥੱਲੇ ਸਭ ਤੋਂ ਪਹਿਲਾਂ ਸਵਾ ਤੋਲਾ ਚਾਂਦੀ ਦਾ ਰਖਿਆ ਜਾਏਗਾ ਬੁਤ, ਅਮਰਜੀਤ ਸਿੰਘ ਦਏ ਟਿਕਾਈਆ। ਉਤੇ ਅੰਮ੍ਰਿਤ ਪਾਇਆ ਜਾਏਗਾ ਘੁਟ, ਸੋਹਣਾ ਸਗਨ ਮਨਾਈਆ। ਫੇਰ ਰੁਪੈ ਸੋਨੇ ਚਾਂਦੀ ਪਿਛੇ ਦੀਨ ਦੁਨੀ ਚ ਪੈਣੀ ਲੁਟ, ਕਲਜੁਗ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਹੁਕਮ ਅਬਿਨਾਸ਼ੀ ਅਚੁਤ, ਗੁਰਦਰਸ਼ਨ ਦੇ ਲਾਲ ਰੰਗ ਨਾਲ ਰੰਗੇ ਹੋਣਗੇ ਗੁੱਟ, ਨਿਸ਼ਾਨ ਗੋਡਿਆਂ ਉਤੇ ਰਖਾਈਆ।
੯ ਮਾਘ ਸ਼ਹਿਨਸ਼ਾਹੀ ਸੰਮਤ ਦਸ ਦਿਲੀ ਧੀਰਪੁਰ ਹਰਿ ਭਗਤ ਦੁਆਰ ਦੀ ਨੀਂਹ ਰਖਣ ਸਮੇਂ
ਸਵੇਰੇ ਸਾਢੇ ਦਸ ਵਜੇ
ਸੋ ਪੁਰਖ ਨਿਰੰਜਣ ਸਾਚਾ ਮੀਤ, ਮਿਤਰ ਪਿਆਰਾ ਇਕ ਅਖਵਾਈਆ। ਹਰਿ ਪੁਰਖ ਨਿਰੰਜਣ ਠਾਂਢਾ ਸੀਤ, ਸਤਿ ਸਤਿਵਾਦੀ ਅਗੰਮ ਅਥਾਹੀਆ। ਏਕੰਕਾਰਾ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਇਕ ਅਖਵਾਈਆ। ਆਦਿ ਨਿਰੰਜਣ ਸਦਾ ਜਗਜੀਤ, ਨਿਰਗੁਣ ਨਿਰਵੈਰ ਇਕ ਅਖਵਾਈਆ। ਅਬਿਨਾਸ਼ੀ ਕਰਤਾ ਪਤਤ ਪੁਨੀਤ, ਪਤਤ ਪਾਵਨ ਧੁਰਦਰਗਾਹੀਆ। ਸ੍ਰੀ ਭਗਵਾਨ ਧਰਮ ਦੀ ਧਾਰ ਚਲਾਏ ਰੀਤ, ਸਤਿ ਸਤਿਵਾਦੀ ਇਕ ਅਖਵਾਈਆ। ਪਾਰਬ੍ਰਹਮ ਖੇਲ ਕਰੇ ਆਦਿ ਜੁਗਾਦੀ ਠੀਕ, ਠਾਕਰ ਸੁਆਮੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਰੰਗ ਇਕ ਰੰਗਾਈਆ। ਸਤਿਗੁਰ ਸ਼ਬਦ ਆਦਿ ਆਦਿ ਦੀ ਧਾਰ, ਨਿਰਗੁਣ ਨਿਰਵੈਰ ਨਿਰੰਕਾਰ ਖੇਲ ਖਿਲਾਈਆ। ਜਿਸ ਦਾ ਰੂਪ ਅਨੂਪ ਅਗੰਮ ਅਪਾਰ, ਅਲਖ ਅਗੋਚਰ ਸਤਿ ਸਤਿਵਾਦੀ ਵਡ ਵਡਿਆਈਆ। ਜੋ ਖੇਲੇ ਖੇਲ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਵੰਡ ਵੰਡਾਈਆ। ਜਿਸ ਦਾ ਲਹਿਣਾ ਦੇਣਾ ਦੀਨ ਦੁਨੀ ਨਾਲ ਤੇਈ ਅਵਤਾਰ, ਰਾਮਾ ਕ੍ਰਿਸ਼ਨਾ ਨੂਰ ਨੁਰਾਨਾ ਨੂਰ ਨੂਰ ਰੁਸ਼ਨਾਈਆ। ਹਜ਼ਰਤ ਮੂਸਾ ਈਸਾ ਮੁਹੰਮਦ ਦੇਵਣਹਾਰਾ ਅਧਾਰ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਨਾਨਕ ਨਿਰਗੁਣ ਸਰਗੁਣ ਗੋਬਿੰਦ ਸ਼ਬਦ ਜੈਕਾਰ, ਸਿੰਘ ਸਿੰਘ ਇਕ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਧੁਰ ਦਾ ਹੁਕਮ ਸਦਾ ਜੁਗ ਚਾਰ, ਜੁਗ ਚੌਕੜੀ ਆਪ ਵਰਤਾਈਆ। ਜਿਸ ਦੇ ਹੁਕਮੇ ਅੰਦਰ ਤੇਈ ਅਵਤਾਰ, ਅਵਤਰ ਆਪਣੀ ਖੇਲ ਖਿਲਾਈਆ। ਜਿਸ ਦਾ ਲਹਿਣਾ ਦੇਣਾ ਨਾਲ ਧਰਨੀ ਧਰਤ ਧਵਲ ਧੌਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਦੇਣ ਗਵਾਹੀਆ। ਭਗਤ ਸੁਹੇਲੇ ਵੇਖੇ ਵਿਗਸੇ ਵੇਖਣਹਾਰ, ਗੁਰ ਚੇਲੇ ਖੋਜ ਖੁਜਾਈਆ। ਜਿਸ ਦਾ ਰਸਨਾ ਜਿਹਵਾ ਜਗਤ ਵਿਦਿਆ ਬਾਹਰ ਇਜ਼ਹਾਰ, ਸਿਫ਼ਤਾਂ ਵੰਡ ਨਾ ਕੋਇ ਵੰਡਾਈਆ। ਚਾਰ ਜੁਗ ਦੇ ਸ਼ਾਸਤਰ ਅੱਖਰਾਂ ਨਾਲ ਕਰਨ ਪੁਕਾਰ, ਨਿਰਅੱਖਰ ਧਾਰ ਧਾਰ ਸ਼ਨਵਾਈਆ। ਸੋ ਪਰਮ ਪੁਰਖ ਧੁਰ ਦਾ ਰਾਮ ਕਰਨੀ ਦਾ ਕਰਤਾ ਏਕੰਕਾਰ, ਅਕਲ ਕਲਧਾਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਪੈਗ਼ੰਬਰਾਂ ਅਜ਼ਮਜ਼ੀ ਵਜ਼ੂਉਲ ਜ਼ਮੀਉਲ ਜ਼ਕੂਤੇ ਆਯਸ਼ਹੇਜਮਾ ਨੂਰੇ ਰੁਸ਼ਨਾ ਮੁਹੰਮਦੇ ਦੁਆ ਜ਼ਬੀਉਲ ਜ਼ਮਾ ਮੁਵਿਵਜ਼ੀ ਨਵਿਸਤੁਲ ਜ਼ੰਬਾਏ ਖ਼ੁਦਾ ਖ਼ੁਦ ਮਾਲਕ ਇਕ ਅਖਵਾਈਆ। ਕੋਨਾ ਕੁਨਿਜ਼ ਸ਼ਾਹੇ ਜ਼ਵਿਜ਼ ਰੋਜ਼ਮ ਮਬੀ ਮੁਵਸਤੀ ਤੁਵਲਾ ਜੰਬਾਏ ਜੁਕੰਨਨਿਸਤਾ ਜਬਰਾਈਲੇ ਜ਼ਮੂ ਰੂਹੇ ਨਵਾਸਤੇ ਮਜ਼ਾ ਅਸਤੇਮਜ਼ਾ ਮੁਵਜ਼ਲ ਤੁਵਜ਼ਲ ਮਜ਼ੀਉਲ ਕਮੋਜ਼ੇ ਜਾਮਿਸਤੀ ਦੰਬਾਏ ਖ਼ੁਦਾ ਕਾਅਬਾਏ ਕੁਵਿਦ ਸ਼ਰਅ ਏ ਜ਼ੁਵਿਦ ਨੂਰੇ ਚਸ਼ਮ ਅਰਸ਼ੇ ਵਜ਼ੀ ਨਵੀਜ਼ੇ ਤਰਜੀਹ ਜ਼ਮੀਉਲ ਜ਼ਮਾ ਰਹਿਨੁਮਾ ਇਕ ਨੂਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਸਤਿਗੁਰ ਸ਼ਬਦ ਅਗੰਮੀ ਧਾਰ, ਧਰਤ ਧਵਲ ਵਡਿਆਈਆ। ਨਾਨਕ ਨਿਰਗੁਣ ਸਰਗੁਣ ਖੇਲ ਅਪਾਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਚਾਰ ਵਰਨ ਇਕ ਅਧਾਰ, ਛਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਲੇਖਾ ਜਾਣੇ ਆਪ ਨਿਰੰਕਾਰ, ਨਿਰਵੈਰ ਇਕ ਅਖਵਾਈਆ। ਜਿਸ ਦੇ ਸ਼ਬਦ ਸੰਦੇਸ਼ੇ ਭਵਿਖਤਾਂ ਵਿਚ ਗੁਰ ਅਵਤਾਰ ਪੈਗ਼ੰਬਰ ਗਏ ਉਚਾਰ, ਪੇਸ਼ੀਨਗੋਈਆਂ ਨਾਲ ਮਿਲਾਈਆ। ਸੋ ਖੇਲੇ ਖੇਲ ਆਪਣੀ ਵਾਰ, ਵਾਰਸ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਸ਼ਬਦ ਦੀ ਧਾਰ ਆਦਿ ਜੁਗਾਦੀ ਭਗਤ, ਭਗਵਨ ਦੇਵਣਹਾਰ ਵਡਿਆਈਆ। ਜਿਨ੍ਹਾਂ ਦੇ ਅੰਤਰ ਨਾਮ ਦੀ ਸ਼ਕਤ, ਸ਼ਖ਼ਸ਼ੀਅਤ ਜਗਤ ਵਿਚ ਪਰਗਟਾਈਆ। ਓਸ ਦਾ ਸਦਾ ਸੁਹੰਜਣਾ ਹੋਵੇ ਵਕ਼ਤ, ਵੇਲਾ ਆਪਣੇ ਰੰਗ ਰੰਗਾਈਆ। ਜਿਸ ਦਾ ਲਹਿਣਾ ਦੇਣਾ ਨਾਲ ਦੀਨ ਦੁਨੀ ਫ਼ਕਤ, ਫ਼ਿਕਰੇ ਢੋਲੇ ਸੋਹਲੇ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਵਕ਼ਤ ਸੁਹੰਜਣਾ ਆਇਆ, ਸੋਹਣੀ ਮਿਲੇ ਵਡਿਆਈਆ। ਪ੍ਰਭ ਜੋਤੀ ਜੋਤ ਰੁਸ਼ਨਾਇਆ, ਦੋ ਜਹਾਨਾਂ ਡਗਮਗਾਈਆ। ਅਵਤਰ ਆਪਣਾ ਖੇਲ ਖਿਲਾਇਆ, ਖੇਲਣਹਾਰ ਅਗੰਮ ਅਥਾਹੀਆ। ਅਵਤਾਰ ਪੈਗ਼ੰਬਰ ਗੁਰ ਸੰਗ ਮਿਲਾਇਆ, ਏਕਾ ਗੰਢ ਪੁਆਈਆ। ਧੁਰ ਦਾ ਪਰਦਾ ਆਪ ਖੁਲ੍ਹਾਇਆ, ਭੇਵ ਰਹੇ ਨਾ ਰਾਈਆ। ਰਵੀਦਾਸ ਦਏ ਗਵਾਹਿਆ, ਸ਼ਹਾਦਤ ਨਾਮ ਵਾਲੀ ਭੁਗਤਾਈਆ। ਬਾਲਮੀਕ ਵੇਖ ਵਖਾਇਆ, ਤ੍ਰੇਤਾ ਜੁਗ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਰਵੀਦਾਸ ਕਹੇ ਜਨ ਭਗਤੋ ਮੈਂ ਭਗਤ ਪਿਆਰਾ ਮੀਤ, ਮਿਤਰਾਂ ਦਿਆਂ ਸੁਣਾਈਆ। ਗ਼ਰੀਬਾਂ ਵਿਚ ਗ਼ਰੀਬੀ ਵਾਲੀ ਰੀਤ, ਜੁਗ ਚੌਕੜੀ ਚਲੀ ਆਈਆ। ਅੰਦਰੋਂ ਕਾਇਆ ਸਭ ਨੇ ਕਰਨੀ ਠੰਢੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਮਨ ਮਨੂਆ ਲੈਣਾ ਜੀਤ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਤੂੰ ਮੇਰਾ ਮੈਂ ਤੇਰਾ ਗਾਉਣਾ ਗੀਤ, ਸੋਹੰ ਸਚ ਪੜ੍ਹਾਈਆ। ਸਾਚਾ ਦਿਉਹਰਾ ਮੰਦਰ ਮਸੀਤ, ਕਾਇਆ ਕਾਅਬਾ ਨਜ਼ਰੀ ਆਈਆ । ਮੇਲਾ ਹੋਣਾ ਨਾਲ ਹਸਤ ਕੀਟ, ਸ਼ਾਹ ਸੁਲਤਾਨ ਨਾ ਕੋਇ ਵਡਿਆਈਆ। ਪਿਛਲਾ ਲੇਖਾ ਪਿਛੇ ਗਿਆ ਬੀਤ, ਅਗਲਾ ਹੁਕਮ ਚਲੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਬਾਲਮੀਕ ਕਹੇ ਮੈਂ ਬਟਵਾਰਾ, ਤ੍ਰੇਤਾ ਮੇਰੀ ਦਏ ਗਵਾਹੀਆ। ਮੈਂ ਲੇਖਾ ਲਿਖਿਆ ਗੁਪਤ ਜ਼ਾਹਰਾ, ਬਿਨ ਅੱਖਰਾਂ ਅੱਖਰ ਦ੍ਰਿੜਾਈਆ।
ਸੰਦੇਸ਼ਾ ਸੁਣਦਾ ਰਿਹਾ ਬਿਨ ਸਰਵਣਾਂ ਆਪਣੇ ਅੰਤਰ ਅੰਤਰ ਕਰਦਾ ਰਿਹਾ ਵਿਚਾਰਾ, ਜਗਤ ਅਕਲ ਬੁਧੀ ਨਾ ਕੋਇ ਰਖਾਈਆ। ਧਰਨੀ ਧਰਤ ਧਵਲ ਧੌਲ ਰਾਮ ਰਾਮਾ ਹੋਏ ਉਜਿਆਰਾ, ਰਾਮ ਰਮਈਆ ਰਾਮ ਰਾਮ ਰੂਪ ਪਰਗਟਾਈਆ । ਜਿਸ ਦਾ ਖੇਲ ਚਾਰੇ ਕੁੰਟ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ। ਅੰਤ ਕੰਤ ਦੇ ਕੇ ਸਚ ਇਸ਼ਾਰਾ, ਭਗਵੰਤ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦੀ ਧਾਰ ਆਪ ਸਮਝਾਈਆ । ਧੁਰ ਦੀ ਧਾਰ ਕਹੇ ਮੈਂ ਆਦਿ ਜੁਗਾਦੀ ਸਚ, ਪ੍ਰਭ ਦੀ ਸਚ ਵਡਿਆਈਆ। ਲੂੰ ਲੂੰ ਅੰਦਰ ਸਭ ਦੇ ਜਾਵਾਂ ਰਚ, ਰਚਨਾ ਪ੍ਰਭ ਦੀ ਦਿਆਂ ਵਖਾਈਆ। ਮੇਰਾ ਨਾਤਾ ਨਹੀਂ ਨਾਲ ਕਾਇਆ ਮਾਟੀ ਕੱਚ, ਕੰਚਨ ਗੜ੍ਹ ਨਾ ਕੋਇ ਚਤੁਰਾਈਆ। ਸਭ ਦਾ ਸੁਆਮੀ ਮਾਲਕ ਇਕੋ ਪਰਮੇਸ਼ਵਰ ਪਤਿ, ਪਾਰਬ੍ਰਹਮ ਅਖਵਾਈਆ। ਜਿਸ ਭਗਤਾਂ ਲੇਖੇ ਲਾਉਣੀ ਰਤ, ਰਤਨ ਅਮੋਲਕ ਹੀਰੇ ਆਪ ਪਰਗਟਾਈਆ। ਧਰਮ ਦਾ ਧਰਮ ਦਵਾਰ ਖੋਲ੍ਹਣਾ ਹੱਟ, ਵਸਤ ਸਚ ਨਾਮ ਟਿਕਾਈਆ। ਸ਼ਰਅ ਜ਼ੰਜੀਰ ਦੇਣੀ ਕਟ, ਕਟਾਕਸ਼ ਇਕੋ ਇਕ ਵਖਾਈਆ। ਦੂਈ ਦੁਵੈਤ ਮੇਟਣਾ ਫੱਟ, ਪੱਟੀ ਨਾਮ ਵਾਲੀ ਬੰਧਾਈਆ। ਸ਼ਰਅ ਦੀ ਰਹੇ ਕੋਈ ਨਾ ਵਟ, ਵਟਣਾ ਨਾਮ ਵਾਲਾ ਮਲਣਾ ਚਾਈਂ ਚਾਈਂਆ। ਸੋ ਖੇਲ ਕਰੇ ਪ੍ਰਭ ਜੋ ਵਸੇ ਘਟ ਘਟ, ਘਟ ਘਟ ਬੈਠਾ ਸੋਭਾ ਪਾਈਆ। ਜਿਸ ਦੇ ਨਾਮ ਕਲਮੇ ਰਹੇ ਰਟ, ਰਸਨਾ ਜਿਹਵਾ ਸੁਰਤੀ ਸੋਹਲੇ ਢੋਲੇ ਗਾਈਆ। ਉਹ ਆਤਮ ਸੇਜ ਸੁਹੰਜਣਾ ਸੁਹਾਏ ਖਟ, ਖਟੀਆ ਇਕ ਵਡਿਆਈਆ। ਜੋਤ ਜਗਾਏ ਲਟ ਲਟ, ਅੰਧ ਅੰਧੇਰਾ ਦਏ ਮਿਟਾਈਆ। ਸ਼ਬਦੀ ਸੁਰਤ ਮਾਰ ਕੇ ਸੱਟ, ਸੋਈ ਸਵਾਣੀ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ । ਕਰਨੀ ਕਹੇ ਮੈਂ ਆਦਿ ਜੁਗਾਦਿ ਦੀ ਕਰਨੀ, ਕ਼ੁਦਰਤ ਕ਼ਾਦਰ ਦਿਤੀ ਵਡਿਆਈਆ। ਮੈਂ ਵੇਖਣਾ ਖੇਲ ਪ੍ਰਭੂ ਦੀ ਚਰਨੀ, ਚਰਨੀ ਦੀ ਧਾਰ ਸ਼ਹਾਦਤ ਫੋਟੋ ਦਏ ਗਵਾਹੀਆ। ਮੇਰਾ ਝਗੜਾ ਨਹੀਂ ਵਰਨੀ ਬਰਨੀ, ਜ਼ਾਤ ਪਾਤ ਨਾ ਵੰਡ ਵੰਡਾਈਆ। ਮੈਂ ਚਾਹੁੰਦੀ ਇਕੋ ਮਾਰਗ ਹੋਵੇ ਉਤੇ ਧਰਨੀ, ਧਰਨੀ ਧਰਤ ਧਵਲ ਧੌਲ ਸੋਭਾ ਪਾਈਆ। ਪੁਰਖ ਅਕਾਲ ਦੀ ਪੌੜੀ ਸਭ ਨੇ ਚੜ੍ਹਨੀ, ਰਾਮ ਰਾਮਾ ਰੰਗ ਰੰਗਾਈਆ। ਕੂੜੀ ਕਿਰਿਆ ਜਗਤ ਜਹਾਨ ਵਿਚੋਂ ਹੜ੍ਹਨੀ, ਦੀਨ ਦੁਨੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਕੂੜੀ ਕਿਰਿਆ ਕਹੇ ਮੇਰਾ ਕਲਜੁਗ ਨਾਤਾ, ਸਚ ਸਚ ਸੁਣਾਈਆ। ਕਲਜੁਗ ਕਹੇ ਮੇਰਾ ਖੇਲ ਨਾਲ ਪੁਰਖ ਬਿਧਾਤਾ, ਜੋ ਬਿਧਨਾ ਦਾ ਮਾਲਕ ਅਗੰਮ ਅਥਾਹੀਆ। ਜਿਸ ਮੇਰਾ ਵਕ਼ਤ ਸੁਹੰਜਣਾ ਦੀਨ ਦੁਨੀ ਕੀਤਾ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਪਾ ਕੇ ਦੀਨ ਮਜ਼੍ਹਬ ਜ਼ਾਤਾ ਪਾਤਾ, ਮਾਣਸ ਮਾਨਵ ਦਿਤੇ ਟਕਰਾਈਆ। ਆਪਣੇ ਹੁਕਮ ਦਾ ਰਖ ਕੇ ਡੂੰਘਾ ਖਾਤਾ, ਭੇਵ ਅਭੇਦ ਲਿਆ ਛੁਪਾਈਆ। ਮੈਂ ਸਚ ਸੰਦੇਸ਼ਾ ਦੇਵਾਂ ਦੀਪ ਸਾਤਾ, ਨਵ ਖੰਡ ਖੰਡ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਵ ਸੱਤ ਕਹਿਣ ਸਾਡਾ ਰੂਪ ਅਨੂਪ ਅਪਾਰਾ, ਪ੍ਰਭ ਦਿਤੀ ਮਾਣ ਵਡਿਆਈਆ। ਸਾਡੀ ਨਮੋ ਨਮੋ ਨਿਮਸਕਾਰਾ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਸਾਡਾ ਲਹਿਣਾ ਦੇਣਾ ਨਾਲ ਤੇਈ ਅਵਤਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੰਢ ਪਵਾਈਆ। ਸਾਡਾ ਖੇਲ ਸੰਗ ਹਜ਼ਰਤ ਈਸਾ ਮੂਸਾ ਮੁਹੰਮਦ ਯਾਰਾ,
ਮਿਹਰਵਾਨ ਮਹਿਬਾਨ ਬੀਦੋ ਆਪਣਾ ਖੇਲ ਸਮਝਾਈਆ। ਸਾਡਾ ਲਹਿਣਾ ਦੇਣਾ ਨਾਨਕ ਨਿਰਗੁਣ ਧਾਰ ਗੋਬਿੰਦ ਧਾਰ ਅਪਾਰਾ, ਅਪਰੰਪਰ ਦਏ ਵਡਿਆਈਆ। ਸਾਡਾ ਮੀਤ ਸਾਜਣ ਭਗਤ ਸੁਹੇਲਾ ਜੋ ਭਗਵਨ ਹੋਏ ਪਿਆਰਾ, ਧਰਮ ਦੀ ਧਾਰ ਵਿਚ ਸਮਾਈਆ। ਨੌ ਖੰਡ ਕਹਿਣ ਸੱਤ ਦੀਪ ਅਸੀਂ ਓਸ ਪ੍ਰਭੂ ਦਾ ਬੋਲੀਏ ਜੈਕਾਰਾ, ਜੋ ਆਦਿ ਜੁਗਾਦਿ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ । ਸੱਤ ਦੀਪ ਕਹਿਣ ਸਾਡੀ ਧਰਨੀ ਧਰਤ ਧਵਲ ਅਪਾਰ, ਅਪਰੰਪਰ ਦਏ ਵਡਿਆਈਆ। ਸਾਡੀ ਨਮੋ ਨਮੋ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਧੰਨਭਾਗ ਜੇ ਧੁਰ ਦਾ ਹੁਕਮ ਚਲੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਖ਼ੁਸ਼ੀ ਮਨਾਈਆ। ਮਾਨਵ ਜ਼ਾਤੀ ਇਕ ਹੋਏ ਪਿਆਰ, ਆਤਮ ਪਰਮਾਤਮ ਮਿਲਕੇ ਵਜੇ ਵਧਾਈਆ। ਜੋ ਭਗਤ ਸੰਤ ਸੂਫ਼ੀ ਸੰਦੇਸ਼ਾ ਦੇ ਕੇ ਗਏ ਆਪਣੀ ਵਾਰ, ਪੂਰਬ ਲੇਖੇ ਨਾਲ ਮਿਲਾਈਆ। ਭਗਤਾਂ ਦਾ ਗ੍ਰਹਿ ਹੋਵੇ ਭਗਤ ਦੁਆਰ, ਭਗਵਨ ਮਿਲ ਕੇ ਵਜੇ ਵਧਾਈਆ। ਸ਼ਰਅ ਦਾ ਹੋਵੇ ਨਾ ਕੋਇ ਸਿਕਦਾਰ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਇਕੋ ਨੂਰ ਜੋਤ ਉਜਿਆਰ, ਨੂਰ ਨੁਰਾਨਾ ਨਜ਼ਰੀ ਆਈਆ । ਇਕੋ ਸ਼ਬਦ ਹੋਵੇ ਧੁਨਕਾਰ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਖਿਲਾਈਆ। ਧਰਨੀ ਕਹੇ ਮੈਂ ਆਦਿ ਜੁਗਾਦਿ ਦੀ ਧਵਲ, ਧਰਮ ਨਾਲ ਸਮਝਾਈਆ । ਮੇਰਾ ਮਾਲਕ ਪੁਰਖ ਅਕਾਲਾ ਨੂਰ ਅਲਾਹੀ ਇਕੋ ਅਵਲ, ਆਲਮੀਨ ਇਕ ਅਖਵਾਈਆ। ਜਿਸ ਦਾ ਲੇਖਾ ਲਹਿਣਾ ਦੇਣਾ ਰਾਮ ਰਾਮਾ ਨਾਲ ਕ੍ਰਿਸ਼ਨ ਕਾਹਨ ਸਵਲ, ਸਾਂਵਰੀਆ ਆਪਣਾ ਰੰਗ ਰੰਗਾਈਆ। ਜਿਸ ਗੋਬਿੰਦ ਧਾਰ ਛਕਾਈ ਪਵਲ, ਅੰਮ੍ਰਿਤ ਰਸ ਬਿਨ ਰਸਨਾ ਰਸ ਚਖਾਈਆ। ਓਹ ਭਗਤ ਸੁਹੇਲੇ ਪਰਗਟਾਏ ਆਪਣੇ ਕਵਲ, ਕਮਲਾਪਾਤੀ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਵਕ਼ਤ ਸੁਹੰਜਣਾ ਆਇਆ ਨੌ ਮਾਘ, ਖ਼ੁਸ਼ੀਆਂ ਢੋਲੇ ਗਾਈਆ। ਮੇਰੇ ਅੰਤਰ ਉਪਜਿਆ ਇਕ ਵੈਰਾਗ, ਵੈਰੀ ਕੂੜੇ ਬਾਹਰ ਕਢਾਈਆ। ਜਨ ਭਗਤੋ ਦੁਰਮਤ ਮੈਲ ਧੋਣਾ ਦਾਗ਼, ਪਾਪ ਰਹੇ ਨਾ ਰਾਈਆ। ਕਾਇਆ ਮੰਦਰ ਦੀਪਕ ਜੋਤ ਵੇਖਣਾ ਚਰਾਗ਼, ਜੋਤੀ ਜਾਤਾ ਕਰੇ ਰੁਸ਼ਨਾਈਆ। ਨੌ ਖੰਡ ਪ੍ਰਿਥਮੀ ਚਾਰ ਕੁੰਟ ਦਹਿ ਦਿਸ਼ਾ ਚਾਰੇ ਲਿਖਾਰੀਉ ਲਿਖੋ ਲਗਣੀ ਆਗ, ਅਗਨੀ ਸਕੇ ਨਾ ਕੋਇ ਬੁਝਾਈਆ। ਸ਼ਾਹ ਸੁਲਤਾਨਾਂ ਰਈਅਤ ਹਕੂਮਤਾਂ ਜਾਣੀਆਂ ਤਿਆਗ, ਤ੍ਰੈਗੁਣ ਅਤੀਤਾ ਆਪਣਾ ਖੇਲ ਸਮਝਾਈਆ। ਕਿਸੇ ਦੀ ਪੁਛੇ ਕੋਈ ਨਾ ਵਾਤ, ਸੰਗੀ ਸੰਗ ਨਾ ਕੋਇ ਨਿਭਾਈਆ। ਸੱਤਾਂ ਦੀਪਾਂ ਹੋਵੇ ਅੰਧੇਰੀ ਰਾਤ, ਚਾਰੇ ਕੁੰਟ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ। ਧਰਨੀ ਕਹੇ ਲਿਖਾਰੀਓ ਤੁਹਾਡਾ ਦਿਸੇ ਗਾਨਾ ਬੱਧਾ ਮਹਿੰਦੀ ਤੰਦਾ, ਸੰਗ ਮੁਹੰਮਦ ਚਾਰ ਯਾਰ ਰਲਾਈਆ। ਇਹ ਲੇਖਾ ਕਿਸੇ ਨਹੀਂ ਸੰਧਾ, ਅਕਲ ਬੁਧੀ ਸਮਝ ਕਿਸੇ ਨਾ ਆਈਆ। ਜਗਤ ਜਹਾਨ ਨੌਜਵਾਨ ਕਰਮ ਕਾਂਡ ਵਿਚ ਅੰਧਾ, ਨਿਜ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਕਲਜੁਗ ਆਪਣੀ ਧਾਰ ਵਿਚੋਂ ਲੰਘਾ, ਭੱਜਾ ਜਾਏ ਚਾਈਂ ਚਾਈਂਆ। ਅੰਤਮ ਸਭ ਦਾ ਹਾਲ ਹੋਣਾ ਮੰਦਾ, ਮੰਦਭਾਗ ਦਿਸੇ ਲੋਕਾਈਆ। ਸਦੀ ਚੌਧਵੀਂ ਅੰਤਮ ਹੋਇਆ ਕੰਢਾ, ਕੰਢੀ ਘਾਟ ਸਾਰੇ ਬੈਠੇ ਧਿਆਨ ਲਗਾਈਆ। ਜੋ ਵੇਦ ਵਿਆਸੇ ਪਾਈਆਂ ਵੰਡਾਂ, ਚਾਰ
ਲੱਖ ਸਤਾਰਾਂ ਹਜ਼ਾਰ ਸਲੋਕ ਅਠਾਰਾਂ ਪਰਾਣ ਦੇਣ ਗਵਾਹੀਆ। ਕਿਹੜੀ ਖੇਲ ਖੇਲੇ ਗੌੜ ਬ੍ਰਾਹਮਣ ਨੂਰੀ ਧਾਰ ਹੋ ਕੇ ਪੰਡਾ, ਪਾਰਬ੍ਰਹਮ ਬ੍ਰਹਮ ਭੇਵ ਆਪ ਖੁਲਾਈਆ। ਸ਼ਬਦੀ ਧਾਰ ਚਮਕੇ ਚੰਡ ਪਰਚੰਡਾ, ਜਗਤ ਜਹਾਨ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ । ਧਰਨੀ ਕਹੇ ਮੈਂ ਖ਼ੁਸ਼ੀਆਂ ਗਾਵਾਂ ਢੋਲੇ, ਪ੍ਰਭ ਨੂੰ ਸੀਸ ਨਿਵਾਈਆ। ਸ਼ਬਦੀ ਧਾਰ ਜੋ ਸ਼ਬਦ ਅਗੰਮਾ ਬੋਲੇ, ਅਨਬੋਲਤ ਰਾਗ ਸੁਣਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰੂ ਧਰਮ ਧਾਰ ਦੇ ਤੋਲੇ, ਨਾਮ ਕੰਡੇ ਹੱਥ ਉਠਾਈਆ। ਜਿਸ ਨੂੰ ਦੀਨਾਂ ਮਜ਼੍ਹਬਾਂ ਵਾਲੇ ਹੱਟ ਖੋਲ੍ਹੇ, ਚਾਰ ਕੁੰਟ ਦਿਤੀ ਵਡਿਆਈਆ। ਜਿਸ ਦੇ ਲੇਖੇ ਵਿਚ ਲਹਿਣੇ ਦੇਣੇ ਸਭ ਦੇ ਕੋਲੇ, ਕੌਲ ਇਕ਼ਰਾਰ ਨਾਲ ਬਣਾਈਆ। ਉਹ ਵੇਖੇ ਧਾਰ ਉਪਰ ਧੌਲੇ, ਧਰਮ ਧਾਰ ਨਾਲ ਜਣਾਈਆ। ਜਿਸ ਨੇ ਸਚ ਦੁਆਰੇ ਖੋਲ੍ਹੇ, ਖ਼ਾਲਕ ਖ਼ਲਕ ਖ਼ਲਕ ਸਮਝਾਈਆ। ਨਵ ਸੱਤ ਤਕਣੇ ਰੌਲੇ, ਸਾਂਤਕ ਸਤਿ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਚਾਰੋਂ ਕੁੰਟ ਮਾਰਾਂ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਔਹ ਵੇਖੋ ਪੰਡਤ ਨਾਰਦ ਆਉਂਦਾ ਬਿਨਾ ਰਸਨਾ ਤੋਂ ਦਏ ਗਿਆਨ, ਬਿਨ ਜਿਹਵਾ ਜਿਹਵਾ ਰਿਹਾ ਹਿਲਾਈਆ । ਉਠ ਵੇਖ ਲਾ ਕੀ ਖੇਲ ਕਰੇ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਜਿਸ ਸੱਤ ਦੀਪ ਹੁਕਮ ਚਲਾਇਆ ਤੇ ਵਰਤਣਾ ਵਿਚ ਜਹਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਲਹਿੰਦੀ ਦਿਸ਼ਾ ਅੱਖ ਪੁੱਟ ਲਾ ਤੇ ਨਾਲ ਸੁਣ ਲੈ ਕਾਨ, ਬਿਨ ਕੰਨਾਂ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ । ਧਰਨੀ ਕਹੇ ਮੈਂ ਨਾਰਦ ਕੀ ਦੱਸਾਂ, ਸਚ ਸਚ ਜਣਾਈਆ। ਮੈਂ ਦੀਨ ਦੁਨੀ ਨੂੰ ਵੇਖ ਵੇਖ ਹੱਸਾਂ, ਜੋ ਮੇਰੇ ਉਤੇ ਸੋਭਾ ਪਾਈਆ। ਕਿਸੇ ਅੰਦਰ ਪ੍ਰਭੂ ਦੇ ਪਿਆਰ ਦਾ ਰਿਹਾ ਨਹੀਂ ਰਸਾ, ਰਸਨਾ ਜਿਹਵਾ ਢੋਲੇ ਸਾਰੇ ਗਾਈਆ। ਮੈਂ ਦੂਰ ਦੁਰਾਡੀ ਜਗਤ ਜਗਿਆਸੂਆਂ ਕੋਲੋਂ ਨੱਸਾਂ, ਭੱਜਾਂ ਵਾਹੋ ਦਾਹੀਆ। ਮੈਨੂੰ ਐਂ ਜਾਪਦਾ ਪ੍ਰਭੂ ਦਾ ਭਗਤ ਕੋਈ ਵਿਰਲਾ ਕੋਟਾਂ ਵਿਚੋਂ ਲੱਖਾਂ, ਗਣਤੀ ਗਣਤ ਨਾ ਕੋਇ ਗਿਣਾਈਆ। ਪਰ ਯਾਦ ਕਰ ਲੈ ਨਾਰਦਾ ਸ੍ਰਿਸ਼ਟੀ ਐਂ ਸੜਨੀ ਜਿਵੇਂ ਸੜਦਾ ਪੁਤਲਾ ਕੱਖਾਂ, ਚਾਰੋਂ ਕੁੰਟ ਵੇਖਣਾ ਥਾਉਂ ਥਾਈਂਆ। ਕਲਜੁਗ ਖੇਲ ਹੋਣਾ ਵਾਂਗ ਬਾਜ਼ੀਗਰ ਨਟਾਂ, ਨਟੂਆ ਹੋ ਕੇ ਆਪਣਾ ਸਵਾਂਗ ਵਰਤਾਈਆ। ਮੈਂ ਅੰਤ ਇਕ ਪ੍ਰਭੂ ਤੇ ਆਪਣੀ ਆਸਾ ਸੁੱਟਾਂ, ਦੂਸਰ ਓਟ ਨਾ ਕੋਇ ਤਕਾਈਆ। ਜਿਸ ਦੀਨ ਮਜ਼੍ਹਬ ਦੀਆਂ ਮੇਟਣੀਆਂ ਵੱਟਾਂ, ਝਗੜੇ ਨਾਮ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ । ਨਾਰਦ ਕਹੇ ਧਰਨੀਏ ਮੈਂ ਵੀ ਹੋਇਆ ਹੈਰਾਨ, ਹੈਰਾਨੀ ਮੇਰੇ ਅੰਦਰ ਛਾਈਆ। ਕਲਜੁਗ ਕੂੜ ਦਿਸੇ ਪ੍ਰਧਾਨ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਸ਼ਰਅ ਰੂਪ ਬਣੀ ਸ਼ੈਤਾਨ, ਸ਼ਰੀਅਤ ਕਰੇ ਲੜਾਈਆ। ਇਨਸਾਨ ਦਾ ਵੈਰੀ ਬਣਿਆ ਇਨਸਾਨ, ਇਨਸਾਨੀਅਤ ਹੱਥ ਕਿਸੇ ਨਾ ਆਈਆ। ਪਰ ਯਾਦ ਕਰ ਲੈ ਜੋ ਸੀਆ ਨੂੰ ਸੰਦੇਸ਼ਾ ਦਿਤਾ ਰਾਮ, ਬਨਵਾਸੀ ਆਪਣਾ ਹੁਕਮ ਸੁਣਾਈਆ। ਕਲਜੁਗ ਕੂੜ ਕੂੜਿਆਰ ਹੋਣਾ ਜਗਤ ਜਹਾਨ, ਨਵ ਸੱਤ ਆਪਣਾ ਰੰਗ ਰੰਗਾਈਆ। ਜੋ ਅਰਜਨ ਨੂੰ ਗੀਤਾ ਲਿਖਣ ਲੱਗਿਆਂ ਦੱਸਿਆ ਕਾਹਨ, ਘਨਈਆ ਧੁਰ ਦਾ ਹੁਕਮ ਦ੍ਰਿੜਾਈਆ। ਕਲਜੁਗ ਅੰਤ ਪ੍ਰਭੂ ਦੀ ਕਰੇ ਨਾ ਕੋਇ ਪਹਿਚਾਨ, ਭਗਵਨ ਰੰਗ ਨਾ ਕੋਇ
ਸਮਾਈਆ। ਨੌ ਖੰਡ ਪ੍ਰਿਥਮੀ ਹੋਵੇ ਪਰੇਸ਼ਾਨ, ਪਰੇਸ਼ਾਨੀ ਵਿਚ ਦੁਹਾਈਆ। ਅੰਤਰ ਆਤਮ ਉਪਜੇ ਨਾ ਕੋਇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਨਾ ਕੋਇ ਪੜ੍ਹਾਈਆ। ਅੰਮ੍ਰਿਤ ਰਸ ਮਿਲੇ ਨਾ ਪੀਣ ਖਾਣ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਘਰ ਸੁਆਮੀ ਠਾਕਰ ਮਿਲੇ ਕਿਸੇ ਨਾ ਆਣ, ਤਨ ਮੰਦਰ ਨਾ ਵਜੇ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈਆ। ਨਾਰਦ ਕਹੇ ਧਰਨੀਏ ਮੈਂ ਹੋਰ ਕੁਛ ਤੱਕਾਂ, ਚਾਰੋਂ ਕੁੰਟ ਧਿਆਨ ਲਗਾਈਆ। ਉਹ ਵੇਖ ਲੈ ਤੀਜੇ ਸਾਲ ਨੂੰ ਝਗੜਾ ਪੈਣਾ ਵਿਚ ਮਦੀਨਾ ਮੱਕਾ, ਕਾਅਬੇ ਆਪਣਾ ਹਾਲ ਦ੍ਰਿੜਾਈਆ। ਫੇਰ ਲਹਿਣਾ ਦੇਣਾ ਹੋਣਾ ਨਾਲ ਬੂਰਾ ਕੱਕਾ, ਹਜ਼ਰਤ ਈਸਾ ਦੇਵਣਹਾਰ ਸ਼ਹਾਦਤ ਨਾਲ ਗਵਾਹੀਆ। ਨੌ ਖੰਡ ਪ੍ਰਿਥਮੀ ਰਸ਼ੀਆ ਨਾਲ ਅਮਰੀਕਾ ਲਗਣਾ ਧੱਕਾ, ਅਗੇ ਹੋ ਨਾ ਕੋਇ ਅਟਕਾਈਆ। ਦੀਨ ਦੁਨੀ ਦੀ ਕ਼ੀਮਤ ਰਹਿਣੀ ਨਹੀਂ ਕੋਈ ਟਕਾ, ਸ਼ਾਹ ਸੁਲਤਾਨ ਰਾਜ ਰਾਜਾਨ ਮਾਇਆਧਾਰੀ ਮਿੱਟੀ ਖ਼ਾਕ ਵਿਚ ਰੁਲਾਈਆ। ਇਕੋ ਧਰਮ ਦੀ ਧਾਰ ਪ੍ਰਭੂ ਦੇ ਨਾਮ ਦੀ ਹੋਣੀ ਸੱਤਾ, ਜਿਸਨੂੰ ਸਤਿਗੁਰ ਸ਼ਬਦ ਮੰਨੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈਆ। ਧਰਨੀ ਕਹੇ ਨਾਰਦ ਜੀ ਮੈਂ ਵੀ ਚੁੱਕਿਆ ਭਾਰ, ਨਵ ਖੰਡ ਚੁਰਾਸੀ ਲੱਖ ਆਪਣੇ ਉਤੇ ਉਠਾਈਆ। ਮੇਰੀ ਦਿਵਸ ਰੈਣ ਪੁਕਾਰ, ਕੂਕ ਕੂਕ ਸੁਣਾਈਆ। ਮੇਰੇ ਪ੍ਰੀਤਮ ਪਿਆਰੇ ਮੇਰੀ ਪਾ ਸਾਰ, ਪਰਮ ਪੁਰਖ ਹੋਣਾ ਆਪ ਸਹਾਈਆ। ਚਾਰੋ ਕੁੰਟ ਹੋਇਆ ਧੂਆਂਧਾਰ, ਤੇਰਾ ਨੂਰੀ ਚੰਦ ਨਾ ਕੋਇ ਚਮਕਾਈਆ। ਤੇਰੇ ਨਾਮ ਕਲਮਿਆਂ ਵਾਲੀ ਖਾਰ, ਦੀਨ ਮਜ਼੍ਹਬ ਕਰੇ ਲੜਾਈਆ। ਤੂੰ ਆਤਮ ਪਰਮਾਤਮ ਨੂਰ ਉਜਿਆਰ, ਨੂਰ ਨੁਰਾਨਾ ਇਕ ਅਖਵਾਈਆ। ਕਲਜੁਗ ਮੇਟ ਦੇ ਧੂੰਆਂਧਾਰ, ਧਰਮ ਦੀ ਧਾਰ ਇਕ ਸਮਝਾਈਆ। ਇਕੋ ਤੇਰਾ ਨਾਮ ਹੋਵੇ ਜੈਕਾਰ, ਇਕੋ ਤੇਰੀ ਸਿਫ਼ਤ ਸਲਾਹੀਆ। ਇਕੋ ਤੇਰਾ ਮੰਦਰ ਹੋਵੇ ਦੁਆਰ, ਸ਼ਿਵਦੁਵਾਲਾ ਮਠ ਗੁਰੂਦੁਆਰ ਇਕ ਵਖਾਈਆ। ਇਕੋ ਸ਼ਬਦ ਹੋਵੇ ਧੁਨਕਾਰ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਵਜਦੀ ਰਹੇ ਵਧਾਈਆ। ਇਕੋ ਤੇਰੀ ਹੋਵੇ ਨਿਮਸਕਾਰ, ਡੰਡਾਵਤ ਬੰਦਨਾ ਸਯਦਿਆਂ ਵਿਚ ਸਾਰੇ ਸੀਸ ਝੁਕਾਈਆ । ਤੂੰ ਸ਼ਾਹੋ ਭੂਪ ਹੋਵੇਂ ਸਿਕਦਾਰ, ਬ੍ਰਹਿਮੰਡ ਖੰਡ ਪੁਰੀ ਲੋਅ ਤੇਰੀ ਵਜੇ ਵਧਾਈਆ। ਧਰਨੀ ਕਹੇ ਮੇਰੀ ਨਮੋਂ ਨਮੋਂ ਨਿਮਸਕਾਰ, ਨਿਵ ਨਿਵ ਤੇਰੇ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਨਾਰਦ ਕਹੇ ਧਰਨੀਏ ਪਰਮ ਪੁਰਖ ਬੜਾ ਚਾਲਾਕ, ਮੈਂ ਜੁਗ ਚੌਕੜੀ ਵੇਖ ਵਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਬੀਤੇ ਸਭ ਨੂੰ ਕਰਦਾ ਰਿਹਾ ਖ਼ਾਕ, ਮਾਟੀ ਖ਼ਾਕ ਵਿਚ ਮਿਲਾਈਆ। ਕੋਟਾਂ ਵਿਚੋਂ ਜਨ ਭਗਤਾਂ ਖੋਲ੍ਹਦਾ ਰਿਹਾ ਤਾਕ, ਬਜਰ ਕਪਾਟੀ ਪੜਦਾ ਆਪ ਚੁਕਾਈਆ। ਆਪਣਾ ਦੱਸਦਾ ਰਿਹਾ ਸ਼ਬਦ ਅਗੰਮੀ ਵਾਕ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਸਚ ਪ੍ਰੀਤੀ ਜੋੜਦਾ ਰਿਹਾ ਨਾਤ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਸੋ ਅੰਤ ਪੁਛਣਹਾਰਾ ਵਾਤ, ਜੁਗ ਚੌਕੜੀ ਜਿਸ ਦੇ ਹੁਕਮ ਅੰਦਰ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਨਾਰਦ ਜੀ ਮੈਂ ਉਸੇ ਨੂੰ ਟੇਕਾਂ ਮੱਥਾ, ਜੋ ਮਾਲਕ ਧੁਰਦਰਗਾਹੀਆ । ਜਿਸ ਦੇ ਗੁਰ ਅਵਤਾਰ ਪੈਗ਼ੰਬਰ ਸਥਰ ਲੱਥਾ, ਯਾਰੜਾ ਸੇਜ ਹੰਢਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸ਼ਤਰ ਕਰਦੇ ਕਥਾ,
ਵੇਦ ਪੁਰਾਨ ਅੰਜੀਲ ਕ਼ੁਰਾਨ ਬਾਈਬਲ ਤੁਰੈਤ ਗੀਤਾ ਗੁਰੂ ਗ੍ਰੰਥ ਢੋਲੇ ਸੋਹਲੇ ਰਾਗ ਸੁਣਾਈਆ। ਉਸ ਦਾ ਖੇਲ ਵੇਖਣਾ ਯਥਾਰਥ ਯਥਾ, ਜੋ ਯਦੀ ਆਪਣਾ ਹੁਕਮ ਵਰਤਾਈਆ। ਜਿਸ ਦੇ ਸ਼ਬਦੀ ਧਾਰ ਦਾ ਅਗੰਮੀ ਇਕੋ ਭੱਥਾ, ਤੀਰ ਤਰਕਸ਼ ਕਮਾਨ ਹੱਥ ਨਾ ਕੋਇ ਰਖਾਈਆ। ਉਹਦਾ ਯੁੱਧ ਬਿਨਾ ਤਨ ਵਜੂਦ ਹੱਥਾਂ, ਹੁਕਮੀ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਨੂਰ ਅਲਾਹੀਆ। ਨਾਰਦ ਕਹੇ ਧਰਨੀਏ ਉਹ ਮਾਲਕ ਪਰਮ ਪੁਰਖ ਅਪਾਰ, ਪਰਮਾਤਮ ਇਕ ਅਖਵਾਈਆ। ਜਿਸ ਜੁਗ ਚੌਕੜੀ ਖੇਲਿਆ ਖੇਲ ਵਿਚ ਸੰਸਾਰ, ਸਤਿਗੁਰ ਸ਼ਬਦ ਨਾਲ ਵਡਿਆਈਆ। ਅਵਤਾਰ ਪੈਗ਼ੰਬਰ ਗੁਰੂਆਂ ਦਿਤਾ ਅਧਾਰ, ਉਦਰ ਦਾ ਲੇਖਾ ਦਿਤਾ ਮੁਕਾਈਆ। ਨਿਰਅਖਰ ਧਾਰ ਵਿਚੋਂ ਅੱਖਰ ਦਿਤੇ ਉਚਾਰ, ਜਗਤ ਸ਼ਾਸਤਰ ਦੇਣ ਗਵਾਹੀਆ। ਜਿਸ ਨੇ ਮੰਦਰ ਮਸਜਿਦ ਸ਼ਿਵਦਵਾਰੇ ਮਠ ਬਣਾਏ ਗੁਰੂਦੁਆਰ, ਚਰਚਾਂ ਦਿਤੀ ਮਾਣ ਵਡਿਆਈਆ । ਦੀਨਾਂ ਮਜ਼੍ਹਬਾਂ ਦੱਸ ਨਾਮ ਜੈਕਾਰ, ਸ਼ਰਅ ਦਾ ਰੰਗ ਦਿਤਾ ਰੰਗਾਈਆ। ਝਗੜਿਆਂ ਵਿਚ ਖੇਲ ਕੀਤਾ ਵਾਰੋ ਵਾਰ, ਵਾਰਤਾ ਪਿਛਲੀ ਦਏ ਗਵਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦੀ ਪਰਮ ਪੁਰਖ ਪਰਵਰਦਿਗਾਰ, ਰਾਮ ਰਾਮਾ ਕਾਹਨ ਕਾਹਨਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ। ਧਰਨੀ ਕਹੇ ਮੇਰਾ ਵਕ਼ਤ ਹੋਇਆ ਸੁਹੰਜਣਾ, ਸੋਹਣੀ ਮਿਲੇ ਵਡਿਆਈਆ। ਕਿਰਪਾ ਕਰੇ ਆਦਿ ਨਿਰੰਜਣਾ, ਆਦਿ ਪੁਰਖ ਦਇਆ ਕਮਾਈਆ। ਜਿਸ ਨੂੰ ਕਹਿੰਦੇ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਲੰਘਾਈਆ। ਉਹ ਭਗਤਾਂ ਪਾਵੇ ਨਾਮ ਦਾ ਅੰਜਣਾ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਜਿਸ ਦੇ ਹੁਕਮ ਵਿਚ ਜਗਤ ਜਹਾਨ ਵੰਞਣਾ, ਭੱਜੇ ਵਾਹੋ ਦਾਹੀਆ। ਜਿਸ ਸਭ ਦਾ ਪੜਦਾ ਕੱਜਣਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿੋਸ ਦਾ ਨਾਮ ਡੰਕਾ ਵਜਣਾ, ਚਾਰੋ ਕੁੰਟ ਕਰੇ ਸ਼ਨਵਾਈਆ। ਉਹ ਝਗੜਾ ਮੇਟੇ ਦੀਨ ਦੁਨੀ ਕਾਇਆ ਮਾਟੀ ਬਦਨਾ, ਜਿਸਮ ਜਿਸਮ ਜ਼ਮੀਰ ਵਿਚੋਂ ਆਪ ਸਮਝਾਈਆ। ਸੋ ਸਾਹਿਬ ਸੂਰਾ ਸਰਬਗਣਾ, ਹਰਿ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਆਪ ਕਮਾਈਆ। ਧਰਨੀ ਕਹੇ ਮੇਰੇ ਵਕ਼ਤ ਕਵਣ ਸੰਭਾਲੇ, ਸੰਬਲ ਬੈਠਾ ਨਜ਼ਰ ਕਿਸੇ ਨਾ ਆਈਆ । ਜੋ ਲੇਖਾ ਜਾਣੇ ਸ਼ਾਹ ਕੰਗਾਲੇ, ਗ਼ਰੀਬ ਗ਼ਰੀਬਾਂ ਵੇਖ ਵਖਾਈਆ। ਜਿਸ ਦਾ ਨਾਮ ਸਚਾ ਧਨ ਮਾਲੇ, ਧਨ ਦੌਲਤ ਕੰਮ ਕਿਸੇ ਨਾ ਆਈਆ। ਜੋ ਭਾਗ ਲਗਾਏ ਸਾਚੇ ਡਾਲੇ, ਪੱਤ ਟਹਿਣੀ ਆਪ ਮਹਿਕਾਈਆ। ਮੇਰੇ ਧੋਏ ਦਾਗ਼ ਕਾਲੇ, ਦੁਰਮਤ ਰਹੇ ਨਾ ਰਾਈਆ। ਅੰਮ੍ਰਿਤ ਧਾਰ ਅੰਦਰੋਂ ਉਛਾਲੇ, ਸਵਾ ਸੇਰ ਪਾਣੀ ਲਿਖਾਰੀਆਂ ਦਏ ਗਵਾਹੀਆ। ਪੰਜ ਪੰਜ ਭਗਤਾਂ ਦੇ ਸ਼ਹਾਦਤ ਦੇਣ ਭਾਲੇ, ਭਾਂਡਾ ਭਰਮ ਭੰਨਾਈਆ। ਆਤਮ ਧਾਰ ਵਸੇ ਨਾਲੇ, ਪਰਮਾਤਮ ਵਿਛੜ ਕਦੇ ਨਾ ਜਾਈਆ। ਜਿਸ ਦੇ ਪਿਛੇ ਭਗਤ ਸੁਹੇਲੇ ਜੁਗ ਜੁਗ ਘਾਲਣਾ ਰਹੇ ਘਾਲੇ, ਰਵਦਾਸ ਰਵੀਦਾਸ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਦਰਸਾਈਆ। ਧਰਨੀ ਕਹੇ ਮੈਂ ਕੂਕ ਕਹਾਂ ਪੁਕਾਰ, ਦੋ ਜਹਾਨਾਂ ਦਿਆਂ ਸੁਣਾਈਆ। ਸਭ ਦਾ ਇਕੋ ਮਿਤਰ ਮੁਰਾਰ, ਪਰਮ ਪੁਰਖ ਇਕ ਅਖਵਾਈਆ। ਜਿਸ ਨੇ ਬਾਲਮੀਕ ਦਿਤਾ ਤਾਰ, ਬਟਵਾਰਾ ਆਪਣੇ ਰੰਗ ਰੰਗਾਈਆ। ਡਾਕੇ ਮਾਰਦਾ ਵਿਚ ਸੰਸਾਰ, ਸਚ ਲੁਟੇਰਾ
ਇਕ ਅਖਵਾਈਆ। ਜਿਸ ਦੀ ਦੱਛਣਾ ਰਾਮ ਦੇ ਲੇਖੇ ਸਾਢੇ ਤਿੰਨ ਹਾਰ, ਕਲਜੁਗ ਲਹਿਣਾ ਪੂਰ ਕਰਾਈਆ। ਗਊ ਪਾਲ ਗੋਪਾਲ ਕਾਹਨ ਕ੍ਰਿਸ਼ਨ ਵੇਖੇ ਨੈਣ ਮੁੰਧਾਰ, ਨੈਣ ਮੂੰਦ ਦਇਆ ਕਮਾਈਆ। ਈਸਾ ਕਹੇ ਮੇਰਾ ਲੇਖਾ ਨਾਲ ਪਰਵਰਦਿਗਾਰ, ਜੋ ਯਾਰ ਯਾਰਾ ਅਗੰਮ ਅਥਾਹੀਆ। ਮੁਹੰਮਦ ਕਹੇ ਮੈਂ ਓਸ ਦਾ ਕਰਾਂ ਇਜ਼ਹਾਰ, ਜੋ ਸਿਫ਼ਤਾਂ ਦਾ ਮਾਲਕ ਸਿਫ਼ਤ ਸਲਾਹੀਆ। ਨਾਨਕ ਕਹੇ ਮੈਂ ਉਸ ਦੀ ਵਜਾਵਾਂ ਸਿਤਾਰ, ਜੋ ਸੁੱਤਿਆਂ ਲਏ ਜਗਾਈਆ। ਜਨ ਭਗਤੋ ਇਹ ਸਾਰੀ ਸ਼੍ਰਿਸ਼ਟੀ ਦਾ ਸਤਿਜੁਗ ਵਿਚ ਹੋਵੇਗਾ ਭਗਤ ਦੁਆਰ, ਅੱਜ ਦਾ ਲੇਖਾ ਇਸ ਦੀ ਦਏ ਗਵਾਹੀਆ। ਦਰਸ਼ਨ ਸਿੰਘ ਦੀ ਪੁੱਠੀ ਦਿਸੇ ਤਲਵਾਰ, ਢਾਲ ਆਪਣਾ ਰੂਪ ਦਰਸਾਈਆ। ਖ਼ਾਲੀ ਗਲਾਸ ਕਹੇ ਚਾਰੋਂ ਕੁੰਟ ਹੋਣੀ ਹਾਹਾਕਾਰ, ਫਲ ਕਹਿਣ ਫਲ ਕਿਸੇ ਹੱਥ ਨਾ ਆਈਆ। ਨੇਤਰ ਰੋਵੇ ਨਾਰੀ ਨਾਰ, ਬਿਨ ਹੰਝੂਆਂ ਹੰਝੂ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਨਾਰਦ ਕਹੇ ਧਰਨੀਏ ਵੇਖ ਲੈ ਭਗਤਾਂ ਨੇ ਦੋਵੇਂ ਰੰਗੇ ਹੋਏ ਗੁਟ, ਲਾਲ ਆਪਣਾ ਰੰਗ ਵਖਾਈਆ। ਇਕ ਵਾਰ ਪ੍ਰਭ ਨਾਲੋਂ ਸਭ ਦੀ ਪ੍ਰੀਤੀ ਜਾਣੀ ਤੁਟ, ਟੁਟਿਆਂ ਫੇਰ ਪ੍ਰਭੂ ਜੁੜਾਈਆ। ਨੌ ਖੰਡ ਪ੍ਰਿਥਮੀ ਪੈਣੀ ਲੁਟ, ਕਲਜੁਗ ਲੁਟੇਰਾ ਫਿਰੇ ਚਾਈਂ ਚਾਈਂਆ। ਦੀਨਾਂ ਮਜ਼੍ਹਬਾਂ ਹੋਣੀ ਫੁਟ, ਮੇਲਾ ਸਕੇ ਨਾ ਕੋਇ ਮਿਲਾਈਆ। ਬੇਸ਼ਕ ਸ਼੍ਰਿਸਟੀ ਪ੍ਰਭੂ ਦਾ ਨਾਮ ਜਪਦੀ ਰਸਨਾ ਜਿਹਵਾ ਬੁੱਲਾਂ ਨਾਲ ਬੁਟ, ਹਿਰਦੇ ਰਾਮ ਨਾ ਕੋਇ ਵਸਾਈਆ। ਸਭ ਦਾ ਭਾਗ ਜਾਣਾ ਨਿਖੁਟ, ਖੋਟੇ ਖਰੇ ਰੂਪ ਨਾ ਕੋਇ ਦਰਸਾਈਆ। ਫੇਰ ਸਤਿ ਸਚ ਦੀ ਮੌਲਣੀ ਰੁਤ, ਰੁਤੜੀ ਆਪਣਾ ਰੰਗ ਰੰਗਾਈਆ। ਭਗਤ ਦੁਆਰ ਦੀ ਨੀਂਹ ਥੱਲੇ ਚਾਂਦੀ ਦਾ ਦੱਬਣਾ ਬੁਤ, ਬੁਤਖ਼ਾਨੇ ਵੇਖਣ ਥਾਉਂ ਥਾਈਂਆ । ਇਹ ਵਿਹਾਰ ਓਸ ਸਾਹਿਬ ਦਾ ਜਿਸ ਦਾ ਸ਼ਬਦ ਦੁਲਾਰਾ ਸੁਤ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਮੈਂ ਕੀ ਵੇਖਾਂ ਹੁੰਦਾ ਸਗਨ, ਸਗਲਾ ਧਿਆਨ ਲਗਾਈਆ। ਭਗਤਾਂ ਅੰਤਰ ਆਤਮਾ ਹੋਵੇ ਮਗਨ, ਜਗਤ ਵਾਸ਼ਨਾ ਬਾਹਰ ਕਢਾਈਆ। ਓਢਣ ਦਿਸੇ ਕਿਸੇ ਨਾ ਸੀਸ ਸ਼੍ਰਿਸ਼ਟੀ ਹੋਈ ਨਗਨ, ਸਿਰ ਹੱਥ ਨਾ ਕੋਇ ਟਿਕਾਈਆ। ਬਿਨਾ ਭਗਤਾਂ ਤੋਂ ਕਾਇਆ ਮੰਦਰ ਅੰਦਰ ਦੀਪਕ ਕਿਸੇ ਨਾ ਜਗਣ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਕੀ ਹੋਇਆ ਜੇ ਭਗਤ ਦੁਆਰ ਦੀ ਧਾਰ ਨਾਲ ਲੱਗੀ ਅਗਨ, ਅਗਨ ਜਗਤ ਵਾਲੀ ਸਮਝਾਈਆ। ਕਿਸੇ ਦਾ ਰਹਿਣਾ ਨਹੀਂ ਕੋਈ ਸੱਜਣ, ਮਿਤਰ ਮੀਤ ਨਾ ਕੋਇ ਅਖਵਾਈਆ। ਅੰਤ ਗੜ੍ਹ ਹੰਕਾਰੀ ਭਾਂਡੇ ਭੱਜਣ, ਮਨ ਮਮਤਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਨਾਰਦਾ ਮੈਂ ਅਵਤਾਰ ਪੈਗ਼ੰਬਰ ਗੁਰੂ ਤਕਾਂ ਸਾਖ਼ਿਆਤ, ਬਿਨ ਅੱਖੀਆਂ ਅੱਖ ਉਠਾਈਆ। ਜਿਨ੍ਹਾਂ ਚਾਰ ਜੁਗ ਦੀ ਪਿਛਲੀ ਲਿਖੀ ਗਾਥ, ਅੱਖਰ ਅੱਖਰਾਂ ਨਾਲ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਦਾ ਵੇਖਿਆ ਰਾਥ, ਨਿਰਗੁਣ ਸਰਗੁਣ ਹੋ ਕੇ ਭੱਜੇ ਚਾਈਂ ਚਾਈਂਆ। ਅੰਤ ਲਹਿਣਾ ਦੇਣਾ ਉਸ ਹੱਥ ਪੁਰਖ ਸਮਰਾਥ, ਜੋ ਕਰਤਾ ਧੁਰਦਰਗਾਹੀਆ। ਜੋ ਹੋਏ ਸਹਾਈ ਅਨਾਥਾਂ ਅਨਾਥ, ਦੀਨਨ ਆਪਣੇ ਗਲੇ ਲਗਾਈਆ। ਸੋ ਸਭ ਦਾ ਲਹਿਣਾ ਦੇਣਾ ਦੇਵੇ ਮਸਤਕ ਮਾਥ, ਪੂਰਬ ਲੇਖਾ ਬਿਧਨਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ
ਕਹੇ ਮੇਰਾ ਲੇਖਾ ਬਹੁਤ ਪੁਰਾਣਾ, ਪੁਰਾਨ ਅਠਾਰਾਂ ਦੇਣ ਗਵਾਹੀਆ। ਮੇਰਾ ਕਾਹਨ ਨਾਲ ਯਰਾਨਾ, ਜੋ ਸਖ਼ੀਆਂ ਸੁਖ਼ਨ ਗਿਆ ਸਮਝਾਈਆ। ਦੁਨੀਆ ਦੀਨ ਵਿਚ ਬਦਲ ਜਾਣਾ ਜ਼ਮਾਨਾ, ਜਮਨ ਕਿਨਾਰਾ ਸੰਗ ਰਖਾਈਆ। ਕਲਜੁਗ ਕੂੜ ਹੋਣਾ ਪਰਧਾਨਾ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਧਰਮ ਦਾ ਰਹਿਣਾ ਨਹੀਂ ਕੋਈ ਨਿਸ਼ਾਨਾ, ਧਰਮ ਦੀ ਧਾਰ ਨਾ ਕੋਇ ਰਖਾਈਆ। ਦੀਨ ਮਜ਼੍ਹਬ ਹੋਣਾ ਬੇਗਾਨਾ, ਨਾਮ ਕਲਮਾ ਕਰੇ ਲੜਾਈਆ। ਅੰਤਰ ਗਾਏ ਨਾ ਕੋਇ ਤਰਾਨਾ, ਤੁਰੀਆ ਵੇਖਣ ਕੋਇ ਨਾ ਪਾਈਆ। ਓਸ ਸਮੇਂ ਖੇਲ ਕਰੇ ਧੁਰ ਦਾ ਕਾਹਨਾ, ਕਾਹਨ ਕਾਹਨ ਨਾਲ ਵਡਿਆਈਆ। ਜਿਸ ਦਾ ਲਹਿਣਾ ਦੇਣਾ ਦੋ ਜਹਾਨਾ, ਜ਼ਿਮੀਂ ਅਸਮਾਨ ਵੇਖ ਵਖਾਈਆ। ਸਤਿਗੁਰ ਸ਼ਬਦ ਕਰੇ ਪਰਧਾਨਾ, ਦੂਸਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਨਾਰਦ ਕਹੇ ਧਰਨੀਏ ਮੈਂ ਵੀ ਸੁਣੀ ਬਾਤ, ਪਿਛੇ ਹੋ ਕੇ ਧਿਆਨ ਲਗਾਈਆ। ਜੋ ਖੇਲ ਹੋਣਾ ਲੋਕਮਾਤ, ਕਾਹਨ ਘਨਈਆ ਗਿਆ ਦ੍ਰਿੜਾਈਆ। ਕਿਸੇ ਦੀ ਪੁਛਣੀ ਨਹੀਂ ਕਿਸੇ ਨੇ ਵਾਤ, ਸੰਗੀ ਸੰਗ ਨਾ ਕੋਇ ਬਣਾਈਆ। ਕੀ ਹੋਇਆ ਜੇ ਅਠਾਰਾਂ ਕਸ਼ੂਣੀਆਂ ਹੋਈਆਂ ਖਾਤ, ਧਰਮ ਯੁੱਧ ਯੁੱਧ ਸਮਝਾਈਆ। ਕਲਜੁਗ ਅੰਤਮ ਹੁਕਮ ਵਰਤੇ ਕਮਲਾਪਾਤ, ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਧਰਨੀ ਕਹੇ ਮੈਂ ਕਰਦੀ ਰਹੀ ਕਾਹਨ ਨੂੰ ਯਾਦ, ਗੋਪਾਲ ਸੀਸ ਨਿਵਾਈਆ। ਜੋ ਮੈਨੂੰ ਦੇ ਕੇ ਗਿਆ ਦਾਦ, ਵਸਤ ਅਮੁਲ ਨਾਮ ਵਰਤਾਈਆ। ਤੇਰਾ ਖੇੜਾ ਹੋਏ ਆਬਾਦ, ਹਰਿ ਭਗਤ ਦੁਆਰ ਸੋਭਾ ਪਾਈਆ। ਜਿਥੇ ਸਾਰੇ ਇਕੱਠੇ ਹੋਣਗੇ ਸੰਤ ਸਾਧ, ਸੂਫ਼ੀਆਂ ਰੰਗ ਰੰਗਾਈਆ। ਅੰਤਰ ਰਹੇ ਨਾ ਵਾਦ ਵਿਵਾਦ, ਵਿਖ ਅੰਦਰੋਂ ਬਾਹਰ ਕਢਾਈਆ। ਸ਼ਰਅ ਦੀ ਦਿਸੇ ਕੋਈ ਨਾ ਹਾਦ, ਮਜ਼੍ਹਬਾਂ ਰੰਗ ਨਾ ਕੋਇ ਰੰਗਾਈਆ। ਇਕੋ ਮਾਲਕ ਨਜ਼ਰੀ ਆਏ ਵਾਹਿਦ, ਗਾਡ ਇਕੋ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਧਰਨੀ ਮੈਂ ਵੀ ਸੁਣਿਆ ਸੰਦੇਸ਼, ਜੋ ਕ੍ਰਿਸ਼ਨ ਘਨਈਆ ਕਾਹਨ ਕਾਹਨ ਗਿਆ ਦ੍ਰਿੜਾਈਆ। ਮੈਂ ਦੂਰੋਂ ਹੋ ਕੇ ਪੇਸ਼, ਪੇਸ਼ੀਨਗੋਈ ਪੁਛੀ ਚਾਈਂ ਚਾਈਂਆ। ਸਚ ਦੱਸ ਇਹ ਧਾਮ ਸੁਹੰਜਣਾ ਕੌਣ ਕਰੇ ਤੇ ਕਿਹੜਾ ਹੋਵੇ ਨਰੇਸ਼, ਕਵਣ ਹੁਕਮ ਹੁਕਮ ਵਰਤਾਈਆ। ਓਸ ਹਸ ਕੇ ਕਿਹਾ ਮੇਰਾ ਬਿਨਾ ਅੱਖਰਾਂ ਤੋਂ ਲੇਖ, ਕ਼ਲਮ ਸ਼ਾਹੀ ਨਾ ਕੋਇ ਵਡਿਆਈਆ। ਜੋਤੀ ਜਾਤਾ ਧਾਰੇ ਭੇਖ, ਅਵੱਲੜਾ ਰੂਪ ਪਰਗਟਾਈਆ। ਜਿਸ ਕੂੜ ਕੂੜਿਆਰ ਦੀ ਮੇਟਣੀ ਰੇਖ, ਰਿਖੀਆਂ ਮੁੰਨੀਆਂ ਦਏ ਸਮਝਾਈਆ। ਉਹ ਆਵੇ ਜਮਨ ਕਨਾਰਾ ਏਸ ਦੇਸ, ਦੇਸ ਦਸੰਤਰ ਵੇਖ ਵਖਾਈਆ। ਜਿਸ ਜਗਤ ਜਹਾਨ ਦਾ ਤਕਣਾ ਕਲੇਸ਼, ਕਲ ਕਾਤੀਆਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਂ ਖੁਸ਼ੀਆਂ ਵਿਚ ਦੱਸਾਂ ਆਜ, ਹਕ਼ੀਕ਼ਤ ਸਚ ਦ੍ਰਿੜਾਈਆ। ਸਾਰੀ ਸ੍ਰਿਸ਼ਟੀ ਦਾ ਭਗਤ ਧਾਰ ਹੋਣਾ ਸਮਾਜ, ਸਮਗਰੀ ਪ੍ਰਭੂ ਨਾਮ ਵਰਤਾਈਆ। ਮੇਰੇ ਉਤੇ ਮੇਰਾ ਬੰਕ ਦੁਆਰ ਸੁਹਾਏ ਸੇਵਾ ਕਰਨਗੇ ਰਾਜਨ ਰਾਜ, ਰਈਅਤ ਆਪਣਾ ਸੰਗ ਬਣਾਈਆ। ਇਹ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਹੋਣਾ ਕਾਜ, ਕਰਨੀ ਦਾ ਕਰਤਾ ਆਪ ਸਮਝਾਈਆ। ਮੇਰਾ ਮਾਲਕ ਖ਼ਾਲਕ ਇਕੋ ਮਹਾਰਾਜ, ਪਰਮ ਪੁਰਖ ਇਕ ਅਖਵਾਈਆ। ਜਿਸ ਨੇ ਧਰਮ
ਚਲਾਇਆ ਜਹਾਜ਼, ਨਈਆ ਨੌਕਾ ਨਾਮ ਦ੍ਰਿੜਾਈਆ। ਚਾਰੇ ਕੁੰਟ ਮਾਰਨੀ ਅਵਾਜ਼, ਚਾਰੇ ਵਰਨਾਂ ਲਏ ਉਠਾਈਆ। ਸਭ ਦਾ ਸਾਂਝਾ ਹੋਵੇ ਸਮਾਜ, ਵਖਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਮੇਰੀ ਆਸਾ ਮਨਸਾ ਹੋਵੇ ਪੂਰ, ਪੂਰਬ ਬੈਠੀ ਧਿਆਨ ਲਗਾਈਆ। ਮੇਰੇ ਰਾਮ ਦਾ ਸਚ ਦਸਤੂਰ, ਜੁਗ ਚੌਕੜੀ ਚਲਿਆ ਆਈਆ। ਜੋ ਕਾਹਨਾਂ ਦਾ ਕਾਹਨ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਨੂਰ ਅਲਾਹੀਆ। ਜਿਨ੍ਹ ਸ਼ਬਦੀ ਧਾਰ ਦਿਤਾ ਸਰੂਰ, ਗੁਰੂ ਗੁਰਦੇਵ ਦੇ ਵਡਿਆਈਆ। ਜਿਸ ਦੀ ਮੰਜ਼ਲ ਨਾ ਨੇੜੇ ਨਾ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਜਨ ਭਗਤੋ ਤੁਹਾਡੀ ਭਗਤੀ ਕਰੇ ਮਨਜ਼ੂਰ, ਦਰ ਆਇਆਂ ਲੇਖੇ ਲਾਈਆ। ਤੁਸਾਂ ਸਭ ਨੇ ਆਤਮਾ ਧਾਰ ਹੋਣਾ ਮਸ਼ਕੂਰ, ਸ਼ੁਕਰੀਆ ਕਹਿ ਕੇ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਬੇਪਰਵਾਹੀਆ। ਧਰਨੀ ਕਹੇ ਮੇਰੀ ਆਸਾ ਪੂਰੀ ਹੋਵੇ ਮਨਸਾ, ਖ਼ੁਸ਼ੀਆਂ ਰਾਗ ਜਣਾਈਆ। ਮੇਰਾ ਮਾਲਕ ਮਿਲੇ ਮੈਨੂੰ ਕਾਹਨਾ ਜਿਸ ਹੰਕਾਰ ਮੇਟਿਆ ਕੰਸਾ, ਦਿਤੀ ਮਾਣ ਵਡਿਆਈਆ। ਜਿਸ ਦਾ ਖੇਲ ਸਹੰਸ ਸਹੰਸਾ, ਗਣਤੀ ਗਣਤ ਨਾ ਕੋਇ ਗਿਣਾਈਆ । ਜਿਸ ਸਤਿਜੁਗ ਵਿਚ ਮਾਨਵ ਜ਼ਾਤੀ ਇਕ ਬਣਾਉਣਾ ਬੰਸਾ, ਦੂਸਰ ਵੰਡ ਨਾ ਕੋਇ ਵੰਡਾਈਆ। ਗੜ੍ਹ ਤੋੜਨਾ ਹਉਮੇ ਹੰਗਤਾ, ਹੰ ਬ੍ਰਹਮ ਦਏ ਸਮਝਾਈਆ। ਜੋ ਲੇਖਾ ਲਿਖਿਆ ਵੇਦ ਵਿਆਸੇ ਗੌੜ ਬ੍ਰਾਹਮਣ ਪ੍ਰਥਾਏ ਪੰਡਤਾ, ਭਵਿਖਤ ਪੁਰਾਣ ਨੌ ਹਜ਼ਾਰ ਸਲੋਕ ਦੇਣ ਗਵਾਹੀਆ। ਉਹ ਖੇਲ ਖੇਲੇ ਧਰਤੀ ਉਤੇ ਨਵ ਖੰਡਤਾ, ਸਤਿ ਸਤਿ ਵੇਖੇ ਚਾਈਂ ਚਾਈਂਆ। ਜਿਸ ਦਾ ਝਗੜਾ ਨਹੀਂ ਮਨ ਮਤ ਦਾ, ਮਮਤਾ ਮੋਹ ਨਾ ਕੋਇ ਰਖਾਈਆ। ਉਹਦਾ ਖੇਲ ਪਰਮੇਸ਼ਵਰ ਪਤਿ ਦਾ, ਪਤਤ ਪਾਵਨ ਵਡ ਵਡਿਆਈਆ। ਜੋ ਲੇਖਾ ਜਾਣੇ ਮਿਤ ਗਤ ਦਾ, ਅੰਤਰ ਨਿਰੰਤਰ ਬੈਠਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਰੇ ਕਰੋ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਕਲਜੁਗ ਅੰਤ ਮਿਟੇ ਤੀਨੋ ਤਾਪ, ਤ੍ਰੈਗੁਣ ਅਗਨ ਨਾ ਕੋਇ ਤਪਾਈਆ। ਸਭ ਦਾ ਇਕੋ ਨਾਮ ਹੋਵੇ ਜਾਪ, ਇਕੋ ਸੋਹਲਾ ਢੋਲਾ ਕਲਮਾ ਸਿਫ਼ਤ ਸਲਾਹੀਆ। ਇਕੋ ਮਾਲਕ ਹੋਵੇ ਕਮਲਾਪਾਤ, ਪਤਿਪਰਮੇਸ਼ਵਰ ਇਕ ਮਨਾਈਆ। ਝਗੜਾ ਰਹੇ ਨਾ ਜ਼ਾਤ ਪਾਤ, ਦੀਨਾਂ ਮਜ਼੍ਹਬ ਨਾ ਕਰੇ ਲੜਾਈਆ। ਆਪਣਾ ਭਵਿਖਤਾਂ ਵਾਲਾ ਵੇਖੋ ਖਾਤ, ਸਦੀ ਚੌਧਵੀਂ ਬੀਸਵੀਂ ਨਾਲ ਮਿਲਾਈਆ। ਢਈਆ ਗੋਬਿੰਦ ਵਾਲਾ ਪੁਛਣਵਾਲਾ ਵਾਤ, ਵਾਤਾਵਰਨ ਤਕੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨ ਕਰੋ ਖ਼ਿਆਲ, ਬਿਨ ਨੈਣਾਂ ਨੈਣ ਉਠਾਈਆ। ਧਰਮ ਦੁਆਰ ਦਾ ਧਰਮ ਹੋਵੇ ਦਲਾਲ, ਵਿਚੋਲਾ ਅਵਰ ਨਾ ਕੋਇ ਬਣਾਈਆ। ਜਿਸ ਦੀ ਸਾਹਿਬ ਸਤਿਗੁਰ ਸ਼ਬਦ ਕਰੇ ਸੰਭਾਲ, ਸੰਬਲ ਦਾ ਮਾਲਕ ਦਇਆ ਕਮਾਈਆ। ਜਿਥੇ ਸੋਹਣੇ ਸ਼ਾਹ ਕੰਗਾਲ, ਗ਼ਰੀਬ ਗ਼ਰੀਬਾਂ ਦਏ ਵਡਿਆਈਆ। ਦੀਨ ਦੁਨੀ ਦਾ ਹੋਵੇ ਨਾ ਕੋਇ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ । ਜਿਸ ਦੀ ਆਸ਼ਾ ਰਖੀ ਸਿੰਘ ਪਾਲ, ਮਿਹਰਵਾਨ ਮਿਹਰਵਾਨ ਮਿਹਰਵਾਨ ਵੇਖ ਵਖਾਈਆ। ਜਿਸ ਦਾ ਠਾਕਰ ਸੁਆਮੀ ਦਿਤਾ ਗਿਆਨ, ਇੰਦਰ ਸਿੰਘ ਸਿੰਘ ਸੋਭਾ ਪਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੰਦਰ ਇਕ ਸੁਹਾਈਆ। ਧਰਨੀ ਕਹੇ ਗੁਰ ਅਵਤਾਰ ਪੈਗ਼ੰਬਰ ਮੇਰਾ ਵੇਖੋ ਮੀਤ, ਮਿਤਰੋ ਸਚ ਜਣਾਈਆ। ਜਿਸ ਨੂੰ ਜੁਗ ਚੌਕੜੀ ਸਭ ਨੇ ਰਖਿਆ ਚੀਤ, ਚਿਤਰ ਕੇ ਸਕਿਆ ਨਾ ਕੋਇ ਵਖਾਈਆ। ਜੋ ਜੁਗ ਜੁਗ ਬਦਲਦਾ ਰਿਹਾ ਰੀਤ, ਰੀਤੀਵਾਨ ਅਗੰਮ ਅਥਾਹੀਆ। ਸੋ ਸਭ ਦੀ ਅੰਤਰ ਮਨ ਕਲਪਣਾ ਕਰੇ ਪਤਤ ਪੁਨੀਤ, ਪਤਤ ਪਾਵਨ ਦਇਆ ਕਮਾਈਆ। ਜਿਸ ਨੂੰ ਕਹਿੰਦੇ ਸਦਾ ਜਗਜੀਤ, ਜਗ ਜੀਵਣ ਦਾਤਾ ਇਕ ਅਖਵਾਈਆ। ਜਿਸ ਦਾ ਲੇਖਾ ਨਾਲ ਮੰਦਰ ਮਸੀਤ, ਕਾਅਬਿਆਂ ਫੋਲ ਫੁਲਾਈਆ। ਉਹ ਆਤਮ ਪਰਮਾਤਮ ਬੰਧਾਏ ਸਭ ਦੀ ਪ੍ਰੀਤ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਧਰਨੀਏ ਤੇਰੇ ਉਤੇ ਹੋਣਾ ਵਕ਼ਤ ਸੁਹੰਜਣਾ, ਸੋਹਣੀ ਮਿਲੇ ਵਡਿਆਈਆ। ਘਰ ਸੁਹਾਏ ਆਦਿ ਨਿਰੰਜਣਾ, ਬੰਕ ਦੁਆਰਾ ਵੇਖ ਵਖਾਈਆ। ਜਿਥੇ ਇਕੋ ਦੀਪਕ ਜਗਣਾ, ਜੋਤੀ ਜੋਤ ਡਗਮਗਾਈਆ। ਜੋ ਸਭ ਦਾ ਹੋਵੇ ਸੱਜਣਾ, ਮੀਤ ਮੁਰਾਰਾ ਅਗੰਮ ਅਥਾਹੀਆ। ਜੋ ਨਾਮ ਨਿਧਾਨ ਦੀ ਚਾੜ੍ਹੇ ਰੰਗਣਾ, ਰੰਗਤ ਆਪਣੀ ਆਪ ਪਰਗਟਾਈਆ। ਉਹ ਭਗਤੋ ਤੁਹਾਡੀ ਭਗਤੀ ਦਾ ਮਨਾਵੇ ਸਗਨਾ, ਸਗਲੇ ਸੰਗੀ ਆਪ ਰਖਾਈਆ। ਨਿਰਗੁਣ ਧਾਰ ਲਾਵੇ ਅੰਗਣਾ, ਅੰਗੀਕਾਰ ਆਪ ਹੋ ਜਾਈਆ। ਅੰਤਰ ਨਿਰੰਤਰ ਦੇ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਲੇਖੇ ਲੱਗੇ ਪੰਜ ਤਤ ਸਰੀਰ ਪੰਜਨਾ, ਪੰਜਮ ਤਤ ਮਿਲੇ ਮਾਣ ਵਡਿਆਈਆ। ਸੰਮਤ ਸ਼ਹਿਨਸ਼ਾਹੀ ਦਸ ਕਹੇ ਦੀਨ ਦੁਨੀ ਦਾ ਲੇਖਾ ਜਿਸ ਹੱਥ ਮੁਕੰਦ ਮਨੋਹਰ ਮੁਕੰਦਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਧਰਨੀ ਕਹੇ ਮੇਰੀ ਪਿਆਰ ਮੁਹੱਬਤ ਵਾਲੀ ਤਸ਼ਰੀਹ, ਖ਼ੁਸ਼ੀਆਂ ਨਾਲ ਜਣਾਈਆ। ਭਗਤਾਂ ਦੀ ਭਸਮ ਚਰਨੀ ਦੀ ਧਾਰ ਗੁਰਮੁਖ ਇਕ ਇਕ ਚੂੰਢੀ ਭਰਨਗੇ ਵੀਹ, ਮਾਝਾ ਮਾਲਵਾ ਦੁਆਬਾ ਜੰਮੂ ਵੰਡ ਵੰਡਾਈਆ। ਟਿਕਾਉਣਗੇ ਚੜ੍ਹਦੇ ਵਾਲੀ ਕੂਟ ਵਿਚ ਨੀਂਹ, ਖ਼ੁਸ਼ੀਆਂ ਨਾਲ ਰਖਾਈਆ। ਧਰਮ ਦਾ ਬੀਜ ਦੇਣਾ ਬੀਅ, ਸਤਿਜੁਗ ਫਲ ਨਾਲ ਫੁੱਲ ਲਏ ਮਹਿਕਾਈਆ। ਰਵੀਦਾਸ ਦਾ ਲੇਖਾ ਜੋ ਲਿਖਿਆ ਸਾਢੇ ਤਿੰਨ ਹੱਥ ਸੀਂਅ, ਧਰਨੀ ਧਰਤ ਧਵਲ ਖ਼ੁਸ਼ੀ ਬਣਾਈਆ। ਅਗੇ ਪਤਾ ਨਹੀਂ ਹੋਣਾ ਕੀ, ਧਰਨੀ ਨਿਵ ਨਿਵ ਸੀਸ ਨਿਵਾਈਆ। ਲੱਖ ਚੁਰਾਸੀ ਪ੍ਰਭ ਦੇ ਜੀ, ਜੀਵ ਜੰਤਾਂ ਵਿਚ ਸਮਾਈਆ। ਤੁਹਾਡੇ ਉਤੋਂ ਬਲ ਬਲ ਜਾਵਾਂ ਥੀਂ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਧਰਨੀ ਕਹੇ ਮਿੱਟੀ ਖ਼ਾਕ ਭਸਮ ਰਖਣੀ ਨੀਂਹ ਥੱਲੇ ਇਕ ਇਕ ਚੂੰਡੀ, ਬੀਸ ਬੀਸਾ ਰੰਗ ਰੰਗਾਈਆ। ਉਤੇ ਧਰਮ ਧਾਰ ਦੀ ਹੋਵੇ ਖੂੰਡੀ, ਖੜਗਾਂ ਖੰਡਿਆਂ ਬਾਹਰ ਸਮਝਾਈਆ। ਧਰਨੀ ਕਹੇ ਮੈਂ ਬਿਨਾ ਜ਼ਬਾਨ ਤੋਂ ਕੂੰਦੀ, ਕੂਕ ਕੂਕ ਸੁਣਾਈਆ। ਮੈਨੂੰ ਸਾਰ ਸਾਰਿਆਂ ਬੁਤ ਰੂਹ ਦੀ, ਰੂਹ ਬੁਤਾਂ ਵੇਖ ਵਖਾਈਆ। ਮੈਂ ਖ਼ਬਰ ਸੁਣਾਵਾਂ ਉਸ ਸ਼ਬਦ ਗੁਰੂ ਦੀ, ਜੋ ਗੁਰ ਅਵਤਾਰ ਪੈਗ਼ੰਬਰਾਂ ਦਏ ਵਡਿਆਈਆ। ਜਨ ਭਗਤੋ ਅੱਜ ਦੀ ਮਨਿਆਦ ਸਤਿਜੁਗ ਧਾਰ ਸ਼ੁਰੂ ਦੀ, ਸਤਿ ਧਰਮ ਸਾਚਾ ਰੰਗ ਰੰਗਾਈਆ। ਅਜੇ ਤੇ ਖੇਲ ਹੋਣੀ ਦੁੜੂ ਦੁੜੂ ਦੀ, ਸੱਤਾਂ ਸਾਲਾਂ ਤੋਂ ਬਾਦ ਏਥੇ ਧਰਮ ਦੇ ਝੰਡੇ ਝੁਲਣੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰੇ ਉਤੇ ਬਣਨਾ
ਗ੍ਰਹਿ ਮੰਦਰ, ਸੋਹਣੀ ਮਿਲੇ ਵਡਿਆਈਆ । ਜਿਥੇ ਭਗਤਾਂ ਦਾ ਭਗਤੀ ਧਾਰ ਤੁਟਣਾ ਬਜਰ ਕਪਾਟੀ ਜੰਦਰ, ਜ਼ਿੰਦਗੀ ਵਿਚੋਂ ਜ਼ਿੰਦਗੀ ਦਏ ਬਦਲਾਈਆ। ਪਰਕਾਸ਼ ਹੋਵੇ ਅੰਧੇਰੀ ਕੰਦਰ, ਤਨ ਵਜੂਦ ਨੂਰ ਨੁਰਾਨਾ ਡਗਮਗਾਈਆ। ਮਨੂਆ ਦਹਿ ਦਿਸ਼ਾ ਨਾ ਉਠ ਉਠ ਧਾਵੇ ਬੰਦਰ, ਮਨ ਮਨਸਾ ਨਾ ਕੋਇ ਹਲਕਾਈਆ। ਜਨ ਭਗਤਾਂ ਹਰਿਜਨਾਂ ਸੂਫ਼ੀਆਂ ਸੰਤਾਂ ਲੇਖੇ ਲਗੇ ਤਤ ਪੰਜਣ, ਪੰਚਮ ਦਾ ਮੇਲਾ ਮਿਲੇ ਸਹਿਜ ਸੁਭਾਈਆ । ਕਿਸੇ ਦੇ ਅੰਤਸ਼ਕਰਨ ਵਿਚ ਨਾ ਹੋਵੇ ਰੰਜਣ, ਰੰਜਸ਼ ਅੰਦਰੋਂ ਬਾਹਰ ਕਢਾਈਆ। ਧਰਨੀ ਕਹੇ ਮੇਰੇ ਉਤੇ ਕੇਤੇ ਜੁਗ ਚੌਕੜੀਆਂ ਲੰਘਣ, ਸਤਿਜੁਗ ਤਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ। ਕੋਟਨ ਵਾਰ ਦੀਨ ਦੁਨੀ ਸ਼ਰਅ ਦੀ ਲੱਗੀ ਅਗਨ, ਭਸਮ ਹੋ ਕੇ ਮਿੱਟੀ ਖ਼ਾਕ ਵਿਚ ਮਿਲਾਈਆ। ਕੋਟਨ ਵਾਰ ਮੇਰੇ ਉਤੇ ਸ਼ਾਦਿਆਨੇ ਵਜਣ, ਗੁਰ ਅਵਤਾਰ ਪੈਗ਼ੰਬਰ ਧੁਰ ਦੇ ਰਾਗ ਨਾਦ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਮੇਰਾ ਜੀਅ ਕਰਦਾ ਮੈਂ ਤੈਨੂੰ ਕਰਾਂ ਇਕ ਮਖ਼ੌਲ, ਮਸਖ਼ਰਾ ਹੋ ਕੇ ਦਿਆਂ ਸੁਣਾਈਆ। ਤੈਨੂੰ ਧਰਨੀ ਕਹਾਂ ਧਰਤ ਕਹਾਂ ਧਵਲ ਕਹਾਂ ਕਿ ਕਹਾਂ ਧੌਲ, ਧਰਮ ਨਾਲ ਦੇ ਜਣਾਈਆ। ਸਚ ਦੱਸ ਤੇਰਾ ਅਵਤਾਰ ਪੈਗ਼ੰਬਰਾਂ ਨਾਲ ਕੀ ਕੌਲ, ਵਾਇਦਾ ਗੁਰੂ ਦੁਰਦੇਵ ਕੀ ਜਣਾਈਆ। ਮੇਰਾ ਜੀਅ ਕਰਦਾ ਕੂੜ ਕੂੜਿਆਰ ਦਾ ਵਜਾ ਦੇਵਾਂ ਢੋਲ, ਡੰਕਾ ਸੁਣਾਵਾਂ ਥਾਉਂ ਥਾਈਂਆ। ਸਾਰੀ ਸ਼੍ਰਿਸ਼ਟੀ ਦੀ ਦ੍ਰਿਸ਼ਟੀ ਜਾਵੇ ਡੋਲ, ਸਾਬਤ ਰਹਿਣ ਕੋਇ ਨਾ ਪਾਈਆ। ਤੇਰਾ ਧਰਮ ਦਾ ਦੁਆਰ ਧਰਮ ਦਾ ਮਾਲਕ ਦੇਵੇ ਖੋਲ੍ਹ, ਖ਼ਲਕ ਦਾ ਖ਼ਾਲਕ ਵੇਖ ਵਖਾਈਆ। ਜਿਸ ਦਾ ਭੇਵ ਜਾਣੇ ਨਾ ਕੋਈ ਪੰਡਤ ਪਾਂਧਾ ਰੌਲ, ਥਿਤਾਂ ਵੰਡ ਨਾ ਕੋਇ ਵੰਡਾਈਆ। ਇਹ ਲੇਖਾ ਉਸ ਦਾ ਜਿਸ ਨੂੰ ਤ੍ਰੈਲੋਕੀ ਨਾਥ ਕਹਿੰਦੇ ਸਾਵਲ ਸੌਲ, ਸਾਂਵਰੀਆ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ । ਧਰਨੀ ਕਹੇ ਨਾਰਦਾ ਕੁਛ ਮੈਂ ਵੀ ਦੱਸਣਾ ਜ਼ਰੂਰ, ਜ਼ਰੂਰਤ ਆਪਣੀ ਦਿਆਂ ਜਣਾਈਆ। ਮੈਨੂੰ ਦਿਸਦਾ ਮੇਰੇ ਉਤੇ ਪਿਆ ਫ਼ਤੂਰ, ਧਰਮ ਨੂੰ ਫ਼ਤਵਾ ਲੱਗਾ ਥਾਉਂ ਥਾਈਂਆ। ਸਚ ਦਾ ਸਚ ਦਿਸੇ ਨਾ ਨੂਰ, ਨੂਰ ਨੁਰਾਨਾ ਚੰਦ ਨਾ ਕੋਇ ਚਮਕਾਈਆ। ਸਾਚੇ ਨਾਮ ਦੀ ਸੁਣੇ ਕੋਇ ਨਾ ਤੂਰ, ਤੁਰੀਆ ਪਦ ਦੀ ਮੰਜ਼ਲ ਹੱਥ ਕਿਸੇ ਨਾ ਆਈਆ। ਮੈਨੂੰ ਕਲਜੁਗ ਕੂੜ ਕੀਤਾ ਮਸ਼ਹੂਰ, ਚਾਰੋਂ ਕੁੰਟ ਝੂਠ ਦੇ ਡੰਕੇ ਰਿਹਾ ਵਜਾਈਆ। ਮੈਂ ਆਸਾ ਰਖੀ ਮੇਰਾ ਸਾਹਿਬ ਮੈਨੂੰ ਕਦੋਂ ਬਖ਼ਸ਼ੇਗਾ ਚਰਨ ਧੂੜ, ਧੂੜੀ ਟਿੱਕੇ ਖ਼ਾਕ ਰਮਾਈਆ। ਜਗਤ ਦਾ ਵਕ਼ਤ ਮਿਟੇ ਹਰਿਜਨ ਰਹੇ ਨਾ ਕੋਇ ਮੂਰਖ ਮੂੜ੍ਹ, ਗੁਰਮੁਖ ਹਰਿਜਨ ਭਗਤ ਸੁਹੇਲੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਧਰਨੀਏ ਓਹ ਵੇਖ ਲੈ ਕਲਜੁਗ ਕਾਲਾ ਮਲੰਗ, ਨਵ ਖੰਡ ਪ੍ਰਿਥਮੀ ਸੱਤ ਦੀਪ ਭੱਜੇ ਵਾਹੋ ਦਾਹੀਆ। ਜੋ ਵਜਾਵੇ ਮੋਹ ਮਮਤਾ ਦਾ ਮਰਦੰਗ, ਮਮਤਾ ਮਾਇਆ ਵਾਲੀ ਨਾਲ ਰਲਾਈਆ। ਜਿਸ ਘਰ ਘਰ ਛੇੜਿਆ ਜੰਗ, ਮਨ ਕਾ ਮਣਕਾ ਦਿਤਾ ਭੁਆਈਆ। ਦੀਨ ਦੁਨੀ ਨੂੰ ਕੀਤਾ ਤੰਗ, ਤੰਗ ਦਸਤ ਹੋਈ ਲੋਕਾਈਆ। ਜਿਧਰ ਵੇਖੇਂ ਕਲਜੁਗ ਨੇ ਕੀਤੀ ਭੁਖ ਨੰਗ, ਭੁੱਖਿਆਂ ਸਕੇ ਨਾ ਕੋਇ ਰਜਾਈਆ। ਅੰਤਰ ਆਤਮ ਮਿਲੇ ਨਾ ਕਿਸੇ ਅਨੰਦ, ਅਨੰਦ ਵਿਚੋਂ ਅਨੰਦ ਨਾ ਕੋਇ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਆਤਮਾ ਪਰਮਾਤਮਾ ਗਾਏ ਕੋਈ ਨਾ ਛੰਦ, ਪਾਰਬ੍ਰਹਮ ਬ੍ਰਹਮ ਸੰਗ ਨਾ ਕੋਇ ਰਖਾਈਆ।
ਆਤਮ ਸੇਜ ਸੁਹੰਜਣੀ ਦਿਸੇ ਨਾ ਕਿਸੇ ਪਲੰਘ, ਸਥਰ ਯਾਰ ਨਾ ਕੋਇ ਹੰਢਾਈਆ। ਸ਼੍ਰਿਸ਼ਟੀ ਦੀ ਦ੍ਰਿਸ਼ਟੀ ਅੰਤਸ਼ਕਰਨ ਵਿਚ ਹੋਈ ਰੰਡ, ਪਤੀ ਪਤ ਪਤਵੰਤਾ ਹਰਿ ਕੰਤ ਨਜ਼ਰ ਕਿਸੇ ਨਾ ਆਈਆ। ਨਿਗਾਹ ਮਾਰ ਲੈ ਵਿਚ ਨਵਖੰਡ, ਸੱਤਾਂ ਦੀਪਾਂ ਧਿਆਨ ਲਗਾਈਆ। ਜਿਧਰ ਵੇਖੇਂ ਓਧਰ ਸ਼ਰਅ ਦੀ ਪਵੇ ਡੰਡ, ਡੰਡਾਵਤ ਵਿਚ ਪ੍ਰਭ ਨੂੰ ਸੀਸ ਨਾ ਕੋਇ ਨਿਵਾਈਆ। ਦਰੋਹੀ ਮਚੀ ਜੇਰਜ ਅੰਡ, ਉਤਭੁਜ ਸੇਤਜ ਰਹੀ ਕੁਰਲਾਈਆ। ਸ਼੍ਰਿਸ਼ਟੀ ਦੀ ਧਾਰ ਹੋਈ ਭੇਖ ਪਖੰਡ, ਸਤਿ ਸਚ ਵੇਖਣ ਕੋਇ ਨਾ ਪਾਈਆ। ਮੇਰੀ ਇਕੋ ਆਸ਼ਾ ਇਕੋ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਸਾਹਿਬ ਸੂਰੇ ਸਰਬੰਗ, ਹਰਿ ਕਰਤੇ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਸੁਣ ਨਾਰਦ ਮੁਨੀ, ਮੁਨੀਸ਼ਰਾਂ ਬਾਹਰ ਜਣਾਈਆ। ਮੇਰੀ ਪੁਕਾਰ ਅਵਤਾਰ ਪੈਗ਼ੰਬਰਾਂ ਗੁਰੂਆਂ ਸੁਣੀ, ਅਣਸੁਣਤ ਨਜ਼ਰ ਕੋਇ ਨਾ ਆਈਆ। ਜੋ ਜੁਗ ਚੌਕੜੀ ਧਰਮ ਦੇ ਧਾਰ ਬਣੇ ਵਡ ਗੁਣੀ, ਗੁਣਵੰਤ ਜਗਤ ਅਖਵਾਈਆ। ਸ਼ਬਦ ਨਾਮ ਦੀ ਜਣਾਈ ਧੁਨੀ, ਧੁਨ ਆਤਮਕ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸਮਝਾਈਆ । ਧਰਨੀ ਕਹੇ ਮੇਰੀ ਨੀਂਹ ਰਖਣੀ ਨਾਲ ਜਗਤ ਦੀ ਇੱਟ, ਮਾਟੀ ਕੱਚ ਰੰਗ ਰੰਗਾਈਆ। ਪ੍ਰਭੂ ਵਿਚ ਰਖੇ ਬਿਨ ਅੱਖਰਾਂ ਤੋਂ ਚਿਟ, ਚਿੱਟੇ ਉਤੇ ਕਾਲਾ ਰੰਗ ਨਾ ਕੋਇ ਰੰਗਾਈਆ। ਨੀਲੀ ਲਾਲ ਸ਼ਾਹੀ ਦੋਵੇਂ ਰਹੀਆਂ ਪਿਟ, ਦਰੋਹੀ ਤੇਰਾ ਨਾਮ ਦੁਹਾਈਆ । ਕਲਮਾਂ ਕਾਨਿਆਂ ਕਹਿਣ ਅਸੀਂ ਕਿਥੇ ਜਾਈਏ ਟਿਕ, ਕਵਣ ਧਾਮ ਮਿਲੇ ਵਡਿਆਈਆ। ਕਿਸ ਦੇ ਉਤੇ ਆਸ਼ਾ ਦਈਏ ਸਿੱਟ, ਸਿੱਟਾਬਾਜ਼ੀ ਵੇਖੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਲੂ ਆਪ ਫੜਾਈਆ। ਧਰਨੀ ਕਹੇ ਮੇਰੇ ਵੇਖ ਲੈ ਪਿਛਲੇ ਕਰਮ, ਕਾਂਡਾਂ ਬਾਹਰ ਜਣਾਈਆ। ਜੁਗ ਜੁਗ ਦਾ ਤਕ ਲੈ ਧਰਮ, ਨਾਰਦਾ ਬਿਨ ਅੱਖਾਂ ਅੱਖ ਖੁਲਾਈਆ। ਕਲਜੁਗ ਤਕ ਲੈ ਕੀ ਝਗੜਾ ਵਰਨ ਬਰਨ, ਜ਼ਾਤ ਜ਼ਾਤੀ ਕੀ ਚਤੁਰਾਈਆ। ਮੇਰੇ ਨੇਤਰ ਨੈਣਾਂ ਆਵੇ ਸ਼ਰਮ, ਪ੍ਰਭ ਨੂੰ ਭੁਲੀ ਸਰਬ ਲੋਕਾਈਆ। ਮੇਰਾ ਲੇਖਾ ਨਾਲ ਉਸ ਕਰਨੀ ਕਰਨ, ਜੋ ਕਰਨੀ ਕਰਤਾ ਧੁਰਦਰਗਾਹੀਆ। ਮੈਂ ਉਸ ਦਾ ਪੱਲੂ ਲੱਗੀ ਫੜਨ, ਬਿਨ ਹੱਥਾਂ ਹੱਥ ਉਠਾਈਆ। ਓਸ ਦੀ ਮੰਜ਼ਲ ਲੱਗੀ ਚੜ੍ਹਨ, ਬਿਨ ਕ਼ਦਮਾਂ ਕ਼ਦਮ ਟਿਕਾਈਆ। ਓਸੇ ਦਾ ਨਾਮ ਲੱਗੀ ਪੜ੍ਹਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਓਸੇ ਦੇ ਫ਼ਰਾਕ਼ ਵਿਚ ਵੈਰਾਗ ਵਿਚ ਲੱਗੀ ਸੜਨ, ਬਿਰਹੁ ਅੰਦਰੋਂ ਰਹੀ ਕੁਰਲਾਈਆ। ਮੇਰੇ ਪ੍ਰਭੂ ਝਗੜਾ ਮੇਟ ਦੇ ਪੰਜ ਤਤ ਧੜਨ, ਸੀਸ ਜਗਦੀਸ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਆਪ ਸੁਹਾਈਆ। ਧਰਨੀ ਕਹੇ ਜਨ ਭਗਤੋ ਮੇਰੀ ਇਕ ਬੇਨੰਤੀ, ਖ਼ੁਸ਼ੀਆਂ ਵਿਚ ਸੁਣਾਈਆ। ਇਹ ਲੇਖਾ ਨਹੀਂ ਕਿਸੇ ਪੰਡਤੀ, ਅਕਲ ਬੁਧੀ ਨਾ ਕੋਇ ਵਡਿਆਈਆ। ਆਸਾ ਨਹੀਂ ਕਿਸੇ ਮਨ ਦੀ, ਕਲਪਣਾ ਤ੍ਰਿਸ਼ਨਾ ਨਾ ਕੋਇ ਰਲਾਈਆ। ਇਹ ਖੇਲ ਅਗੰਮੇ ਚੰਨ ਦੀ, ਜੋ ਨੂਰ ਨੁਰਾਨਾ ਆਦਿ ਜੁਗਾਦੀ ਨੂਰ ਅਲਾਹੀਆ। ਇਹ ਅਵਾਜ਼ ਨਹੀਂ ਕਿਸੇ ਕੰਨ ਦੀ, ਸਰਵਣਾਂ ਬਾਹਰ ਸ਼ਨਵਾਈਆ। ਇਹ ਵਡਿਆਈ ਨਹੀਂ ਕਿਸੇ ਧਨ ਦੀ, ਲੋਭ ਲਾਲਚ ਨਾ ਕੋਇ ਵਡਿਆਈਆ। ਇਕ ਪ੍ਰੀਤੀ ਪ੍ਰੀਤਮ ਹੋਵੇ ਜਨ ਦੀ, ਜਨ ਭਗਤੋ ਮਿਲ ਕੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਜਨ ਭਗਤੋ ਮੇਰਾ ਲੇਖਾ ਪ੍ਰਭੂ ਨਾਲ ਆਦਿ, ਜੁਗ ਚੌਕੜੀ ਰੀਤੀ ਚਲੀ ਆਈਆ। ਮੇਰੇ ਉਤੇ ਦੀਨ ਦੁਨੀ ਹੁੰਦੀ ਰਹੀ ਬਰਬਾਦ, ਸਤਿਜੁਗ ਤਰੇਤਾ ਦੁਆਪਰ ਕਲਜੁਗ ਮੇਰੀ ਦਏ ਗਵਾਹੀਆ। ਪਿਆਰ ਮੁਹੱਬਤ ਵਿਚ ਹੁੰਦੇ ਰਹੇ ਵਿਸਮਾਦ, ਬਿਸਮਲ ਹੋ ਕੇ ਆਪਣਾ ਖੇਲ ਖਿਲਾਈਆ। ਮੈਂ ਜੁਗ ਜੁਗ ਸੁਣਦੀ ਰਹੀ ਨਾਦ, ਸ਼ਬਦੀ ਧਾਰ ਬਿਨ ਅੱਖਰਾਂ ਅੱਖਰ ਹੁੰਦੀ ਰਹੀ ਸ਼ਨਵਾਈਆ। ਮੇਰਾ ਲਹਿਣਾ ਦੇਣਾ ਅੰਤ ਕਲਜੁਗ ਸਭ ਤੋਂ ਬਾਦ, ਆਖ਼ਰ ਆਖ਼ਰ ਦਿਆਂ ਦ੍ਰਿੜਾਈਆ। ਜਿਸ ਕਾਰਨ ਨਾਨਕ ਵਜਾਈ ਰਬਾਬ, ਸਿਤਾਰ ਦੀਨ ਦੁਨੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਵਖਾਈਆ। ਧਰਨੀ ਕਹੇ ਜਨ ਭਗਤੋ ਧਰਮ ਦੁਆਰਾ ਵਸਣਾ, ਸਤਿਜੁਗ ਮਿਲੇ ਮਾਣ ਵਡਿਆਈਆ। ਦੀਨਾਂ ਮਜ਼੍ਹਬਾਂ ਬਹਿ ਬਹਿ ਹੱਸਣਾ, ਏਕੋ ਖ਼ੁਸ਼ੀ ਬਣਾਈਆ। ਨੌ ਖੰਡ ਪ੍ਰਿਥਮੀ ਨੱਸਣਾ, ਭੱਜੇ ਵਾਹੋ ਦਾਹੀਆ। ਨਾਮ ਅੰਮਿਉਂ ਰਸ ਚਖਣਾ, ਬਿਨ ਰਸਨਾ ਰਸ ਚਖਾਈਆ। ਤੁਹਾਡੀ ਪਿਆਰ ਮੁਹੱਬਤ ਵਾਲੀ ਦੱਛਣਾ, ਪ੍ਰਭ ਲੇਖੇ ਲਏ ਲਗਾਈਆ। ਸਚ ਪ੍ਰੇਮ ਵਿਚੋਂ ਰਹੇ ਕੋਈ ਨਾ ਸਖਣਾ, ਕਾਇਆ ਚੋਲੀ ਦਏ ਟਿਕਾਈਆ। ਇਹ ਲਹਿਣਾ ਦੇਣਾ ਹੱਥੋ ਹੱਥਣਾ, ਅਗੇ ਉਧਾਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਜਨ ਭਗਤੋ ਮੇਰਾ ਪ੍ਰੇਮ ਦਾ ਸਾਚਾ ਦਰਸ, ਨੈਣ ਦੀਦ ਖ਼ੁਸ਼ੀ ਬਣਾਈਆ। ਮੇਰੀ ਪੂਰੀ ਹੋਈ ਹਰਸ, ਹਵਸ ਦਿਤੀ ਮਿਟਾਈਆ। ਨਿਰਗੁਣ ਧਾਰ ਕੀਤਾ ਤਰਸ, ਜੋਤ ਨੂਰ ਨੂਰ ਰੁਸ਼ਨਾਈਆ। ਮੇਰਾ ਸੁਹੰਜਣਾ ਹੋਇਆ ਫ਼ਰਸ਼, ਮਿੱਟੀ ਖ਼ਾਕ ਖ਼ੁਸ਼ੀ ਬਣਾਈਆ। ਅੰਬਰਾਂ ਤੋਂ ਵੇਖਣ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਨਾਲ ਅਰਸ਼, ਅਰਸ਼ੀ ਪ੍ਰੀਤਮ ਸੋਭਾ ਪਾਈਆ। ਨਾ ਸੋਗ ਰਿਹਾ ਨਾ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਇਸ ਭਗਤ ਦੁਆਰ ਤੇ ਸਾਰੀ ਸ਼੍ਰਿਸ਼ਟੀ ਦੀ ਹੋਣੀ ਪਰਖ, ਪਰਖਣਹਾਰਾ ਇਕੋ ਧੁਰ ਦਾ ਮਾਹੀਆ। ਇਹਦਾ ਲੇਖਾ ਸਤਿਜੁਗ ਧਾਰ ਦੇ ਸਤਿਜੁਗ ਵਾਲੇ ਬਰਖ, ਬਰਸ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ । ਧਰਨੀ ਕਹੇ ਮੇਰੇ ਉਤੇ ਵੇਖੋ ਸੋਭਦੀ ਪਰਾਂਦੀ ਲਾਲ, ਲਾੜੀ ਮੌਤ ਖ਼ੁਸ਼ੀ ਬਣਾਈਆ। ਨਾਰੀਅਲ ਕਹਿਣ ਅਸੀਂ ਵੀ ਬਣਨਾ ਵਿਚ ਦਲਾਲ, ਵਿਚੋਲੇ ਜਗਤ ਜਗਤ ਜਣਾਈਆ। ਕੂੜ ਕੁੜਿਆਰਾਂ ਕਰਨੀ ਭਾਲ, ਖੋਜਣਾ ਥਾਉਂ ਥਾਈਂਆ। ਸਾਡਾ ਲੇਖਾ ਨਹੀਂ ਸ਼ਾਹ ਕੰਗਾਲ, ਊਚਾਂ ਨੀਚਾਂ ਵੰਡ ਨਾ ਕੋਇ ਵੰਡਾਈਆ। ਸਾਡੀ ਇਕ ਬੇਨੰਤੀ ਤੇ ਇਕ ਸਵਾਲ, ਦੂਜੀ ਆਸ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਸਚ ਪਰਗਟਾਈਆ। ਧਰਨੀ ਕਹੇ ਮੇਰਾ ਅੰਤ ਅਖ਼ੀਰੀ ਸੰਦੇਸ਼, ਸੰਧਿਆ ਸਰਘੀ ਬਾਹਰ ਜਣਾਈਆ। ਜਨ ਭਗਤੋ ਤੁਹਾਡੀ ਭਗਤੀ ਰਹੇ ਹਮੇਸ਼, ਭਗਵਨ ਦੇਵੇ ਮਾਣ ਵਡਿਆਈਆ। ਤੁਹਾਡਾ ਲੇਖਾ ਤਕੇ ਬਾਸ਼ਕ ਸੁਹੰਜਣਾ ਸ਼ੇਸ਼, ਵਿਸ਼ਨੂੰ ਰੰਗ ਰੰਗਾਈਆ। ਬ੍ਰਹਮਾ ਦਏ ਆਦੇਸ਼, ਸੁਖ਼ਨ ਸੋਹਲੇ ਆਪ ਜਣਾਈਆ। ਸ਼ੰਕਰ ਹੋਵੇ ਪੇਸ਼, ਧਰਮ ਧਾਰ ਦ੍ਰਿੜਾਈਆ। ਅਵਾਜ਼ ਦੇਵੇ ਆਪ ਗਣੇਸ਼, ਗਣਪਤ ਕੀ ਸੁਣਾਈਆ। ਤੇਈ ਅਵਤਾਰ ਕਹਿਣ ਜਗਤ ਬੁਧੀ ਨਾ ਰਹੇ ਮਲੇਛ, ਕੂੜੀ ਕਿਰਿਆ ਡੇਰਾ ਢਾਹੀਆ। ਪੈਗ਼ੰਬਰ ਕਹਿਣ ਝਗੜਾ ਮੁਕੇ ਮੁਲਾਂ ਸ਼ੇਖ਼, ਮੁਸਾਇਕਾਂ ਰੰਗ ਰੰਗਾਈਆ। ਜੋ ਸੰਦੇਸ਼ ਦਿਤਾ ਨਾਨਕ ਨਿਰਗੁਣ ਗੋਬਿੰਦ ਦਸ ਦਸਮੇਸ਼, ਦੀਨ ਮਜ਼੍ਹਬ ਵੰਡ
ਨਾ ਕੋਇ ਵੰਡਾਈਆ। ਸਭ ਦਾ ਪਰਮਾਤਮ ਆਤਮ ਧਾਰ ਏਕ, ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤੋ ਭਗਤਾਂ ਦੀ ਸਾਹਿਬ ਉਤੇ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਜਨ ਭਗਤੋ ਖ਼ੁਸ਼ੀਆਂ ਨਾਲ ਪਰਸ਼ਾਦ ਵੰਡਣਾ, ਮੇਰੀ ਖ਼ੁਸ਼ੀ ਬਣਾਈਆ। ਨਾਤਾ ਸਭ ਦੇ ਨਾਲ ਗੰਢਣਾ, ਮੁਹੱਬਤ ਮੁਹੱਬਤ ਵਿਚੋਂ ਰਖਾਈਆ। ਪੱਲੂ ਸਤਿਗੁਰ ਸ਼ਬਦ ਕਦੇ ਨਾ ਛਡਣਾ, ਨਾਤਾ ਤੁੱਟੇ ਜਗਤ ਲੋਕਾਈਆ। ਤੁਹਾਡਾ ਲੇਖੇ ਲੱਗੇ ਨਾੜੀ ਮਾਸ ਹਡਣਾ, ਬੂੰਦ ਰਕਤ ਆਪਣੇ ਰੰਗ ਰੰਗਾਈਆ। ਭਰਮ ਭੁਲੇਖਾ ਦੂਈ ਦਵੈਤ ਵਾਲਾ ਕਢਣਾ, ਸ਼ਰਅ ਸ਼ਰੀਅਤ ਦੇਣੀ ਤਜਾਈਆ। ਤੁਸੀਂ ਇਕੋ ਪਰਮ ਪੁਰਖ ਦੀ ਯਦਣਾ, ਆਤਮ ਪਰਮਾਤਮ ਖੇਲ ਤਕਣਾ ਥਾਉਂ ਥਾਈਂਆ। ਮੇਰੀ ਧਰਮ ਦੀ ਧਾਰ ਹਦਣਾ, ਹਦ ਹਦੂਦ ਇਕ ਰਖਾਈਆ। ਸਚ ਪਰਕਾਸ਼ ਦਾ ਦੀਪਕ ਜਗਣਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸੂਰਾ ਸਰਬੰਗਣਾ, ਸੂਰਬੀਰ ਨੂਰੀ ਨੂਰ ਇਕ ਅਖਵਾਈਆ।