੯ ਮਾਘ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਧੀਰ ਪੁਰ ਕਿੰਗਜ਼ਵੇ ਕੈਂਪ ਦਿਲੀ-੯ ਰਾਤ ਦੇ ਸਮੇਂ
ਨੌ ਮਾਘ ਕਹੇ ਮੇਰੀ ਨਮੋ ਨਮੋ ਨਿਮਸਕਾਰਾ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਬਿਨ ਰਸਨਾ ਜਿਹਵਾ ਸ਼ਬਦੀ ਧਾਰ ਬੋਲ ਜੈਕਾਰਾ, ਢੋਲਾ ਸੋਹਲਾ ਇਕੋ ਇਕ ਸੁਣਾਈਆ। ਨਿਰਗੁਣ ਸਰਗੁਣ ਵੇਖਾਂ ਖੇਲ ਅਪਾਰਾ, ਜੋ ਅਪਰੰਪਰ ਸੁਆਮੀ ਵੇਖ ਵਖਾਈਆ। ਸ਼ਾਹੋ ਭੂਪ ਵੇਖਾਂ ਸਿਕਦਾਰਾ, ਸ਼ਹਿਨਸ਼ਾਹ ਨੂਰ ਅਲਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਉਹ ਜੋਤੀ ਜਾਤਾ ਪੁਰਖ ਬਿਧਾਤਾ ਦੇਵਣਹਾਰ ਸਹਾਰਾ, ਸਿਰ ਸਿਰ ਹੱਥ ਟਿਕਾਈਆ। ਜਿਸ ਦਾ ਲਹਿਣਾ ਦੇਣਾ ਨਾਲ ਜਮਨ ਕਿਨਾਰਾ, ਘਾਟ ਕੰਢਾ ਖੋਜ ਖੁਜਾਈਆ। ਜਿਸ ਦੀ ਆਸ਼ਾ ਰਖ ਕੇ ਗਿਆ ਕ੍ਰਿਸ਼ਨ ਮੁਰਾਰਾ, ਮੋਹਣ ਮਾਧਵ ਆਪਣਾ ਭੇਵ ਚੁਕਾਈਆ। ਜਿਸ ਪੈਗ਼ੰਬਰਾਂ ਨੂਰ ਕੀਤਾ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ । ਜਿਸ ਸਤਿ ਧਰਮ ਚਲਾਇਆ ਨਾਅਰਾ, ਗੁਰੂ ਗੁਰਦੇਵ ਦੇਵ ਦ੍ਰਿੜਾਈਆ। ਸੋ ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦੀ ਪਰਵਰਦਿਗਾਰਾ, ਸਾਂਝਾ ਯਾਰ ਨੂਰ ਅਲਾਹੀਆ। ਜਿਸ ਲਹਿਣਾ ਦੇਣਾ ਪੂਰਬ ਕ਼ਰਜ਼ ਦੇਣਾ ਉਤਾਰਾ, ਮਕ਼ਰੂਜ਼ ਆਪਣਾ ਲੇਖ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨੌ ਮਾਘ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਹੱਸਾਂ, ਮੁਸਕਰਾਹਟ ਨਜ਼ਰ ਕਿਸੇ ਨਾ ਆਈਆ। ਮੈਂ ਗੁਰ ਅਵਤਾਰ ਪੈਗ਼ੰਬਰਾਂ ਦੱਸਾਂ, ਬਿਨ ਢੋਲੇ ਸੋਹਲੇ ਰਾਗ ਦ੍ਰਿੜਾਈਆ। ਬਿਨ ਕ਼ਦਮਾਂ ਜਗਤ ਜਹਾਨ ਨੱਸਾਂ, ਨਵ ਸੱਤ ਭੱਜਾਂ ਵਾਹੋ ਦਾਹੀਆ। ਬਿਨ ਨੇਤਰਾਂ ਵੇਖਾਂ ਰੈਣ ਅੰਧੇਰੀ ਮੱਸਾ, ਸਾਚਾ ਚੰਦ ਨਾ ਕੋਇ ਚਮਕਾਈਆ। ਅੰਮ੍ਰਿਤ ਧਾਰ ਮਿਲੇ ਕਿਸੇ ਨਾ ਰਸਾ, ਰਸਨਾ ਜਿਹਵਾ ਦੀਨ ਦੁਨੀ ਨਾ ਕੋਇ ਹਲਕਾਈਆ। ਕਿਸੇ ਨਜ਼ਰ ਨਾ ਆਵੇ ਹੋੜਾ ਉਪਰ ਸੱਸਾ, ਹਾਹੇ
ਟਿੱਪੀ ਹੰ ਬ੍ਰਹਮ ਭੇਵ ਨਾ ਕੋਇ ਚੁਕਾਈਆ। ਪ੍ਰਭੂ ਅੰਤਰ ਨਿਰੰਤਰ ਦਿਸੇ ਕਿਸੇ ਨਾ ਵਸਾ, ਵਾਸਤਵਕ ਰੰਗ ਸਾਚਾ ਨਾ ਕੋਇ ਚੜ੍ਹਾਈਆ। ਸਚ ਪ੍ਰੇਮ ਦਾ ਕਰੇ ਕੋਈ ਨਾ ਜਸਾ, ਸਿਫ਼ਤੀ ਸਿਫ਼ਤ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਨੌ ਮਾਘ ਕਹੇ ਮੇਰਾ ਖ਼ੁਸ਼ੀਆਂ ਵਾਲਾ ਵਕ਼ਤ, ਪ੍ਰਭ ਦੇਵੇ ਮਾਣ ਵਡਿਆਈਆ। ਮੈਂ ਪ੍ਰਸਿੱਧ ਹੋਵਾਂ ਵਿਚ ਜਗਤ, ਦੀਨ ਦੁਨੀ ਨਾਲ ਮਿਲ ਕੇ ਵਜੇ ਵਧਾਈਆ। ਮੇਰੇ ਸਾਹਿਬ ਸੁਆਮੀ ਮਾਣ ਦੇਣਾ ਆਪਣੇ ਭਗਤ, ਭਗਵਨ ਆਪਣੇ ਰੰਗ ਰੰਗਾਈਆ। ਆਤਮ ਧਾਰ ਬਖ਼ਸ਼ਣੀ ਸ਼ਕਤ, ਜੋਤੀ ਜਾਤਾ ਡਗਮਗਾਈਆ। ਲੇਖੇ ਲਾਉਣਾ ਬੂੰਦ ਰਕਤ, ਹਡ ਮਾਸ ਨਾੜੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਪਰਦਾ ਆਪ ਉਠਾਈਆ। ਨਵ ਮਾਘ ਕਹੇ ਮੇਰਾ ਲੇਖਾ ਨਾਲ ਅਮਾਮ, ਜੋ ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਦੀ ਵਖਰੀ ਸਦਾ ਕਲਾਮ, ਕਲਮਿਆਂ ਬਾਹਰ ਪੜ੍ਹਾਈਆ। ਉਹ ਦੇਵਣਹਾਰਾ ਪੈਗ਼ਾਮ, ਬਿਨ ਅੱਖਰਾਂ ਅੱਖਰ ਸ਼ਨਵਾਈਆ। ਸੋ ਪੂਰਾ ਕਰੇ ਆਪਣਾ ਕਾਮ, ਕਾਮਨਾ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਟਣਹਾਰਾ ਅੰਧੇਰੀ ਸ਼ਾਮ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਨਵ ਮਾਘ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਝੁਕਦਾ, ਬਿਨ ਸੀਸ ਸੀਸ ਜਗਦੀਸ ਨਿਵਾਈਆ। ਜਿਸ ਭੇਵ ਖੁਲ੍ਹਾਉਣਾ ਇਕ ਤੁਕ ਦਾ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪੜਦਾ ਦਏ ਉਠਾਈਆ। ਭਗਤਾਂ ਕੋਲੋਂ ਕਦੇ ਨਾ ਹੋਵੇ ਲੁਕਦਾ, ਸਨਮੁਖ ਹੋ ਕੇ ਸੋਭਾ ਪਾਈਆ। ਨਾਤਾ ਜੋੜੇ ਪਿਤਾ ਪੁਤ ਦਾ, ਪੂਤ ਸਪੂਤੇ ਗੋਦ ਉਠਾਈਆ। ਜਿਸ ਦਾ ਵਕ਼ਤ ਸੁਹੰਜਣਾ ਹੋਣਾ ਆਪਣੀ ਰੁਤ ਦਾ, ਰੁਤੜੀ ਭਗਤਾਂ ਨਾਲ ਮਹਿਕਾਈਆ। ਮੈਂ ਚਾਕਰ ਉਸ ਅਬਿਨਾਸ਼ੀ ਅਚੁਤ ਦਾ, ਜੋ ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਹੋਏ ਸਹਾਈਆ। ਨਵ ਮਾਘ ਕਹੇ ਮੇਰਾ ਝੁਕੇ ਇਕੋ ਸੀਸ, ਜਗ ਨੇਤਰ ਨਜ਼ਰ ਕੋਇ ਨਾ ਆਈਆ । ਮੇਰਾ ਮਾਲਕ ਇਕ ਜਗਦੀਸ਼, ਜਗਦੀਸ਼ਰ ਨੂਰ ਅਲਾਹੀਆ। ਜਿਸ ਦਾ ਪੀਸਣ ਰਿਹਾ ਪੀਸ, ਕਲਜੁਗ ਚੱਕੀ ਕੂੜ ਚਲਾਈਆ। ਉਹ ਵੇਖਣਹਾਰਾ ਕਲਮੇ ਨਾਮ ਹਦੀਸ, ਹਜ਼ਰਤਾਂ ਦੀ ਧਾਰ ਖੋਜ ਖੁਜਾਈਆ। ਜਿਸ ਨੂੰ ਕਿਹਾ ਬੀਸ ਇਕੀਸ, ਵੀਹ ਇਕੀਹ ਗੁਰਦਾਸ ਨਾਲ ਵਡਿਆਈਆ। ਜੋ ਲੇਖਾ ਜਾਣੇ ਰਾਗ ਛੱਤੀਸ, ਬੱਤੀਸਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਆਪਣਾ ਰੰਗ ਰੰਗਾਈਆ। ਨਵ ਮਾਘ ਕਹੇ ਮੇਰਾ ਖ਼ੁਸ਼ੀਆਂ ਵਾਲਾ ਮਹੀਨਾ, ਪ੍ਰਭ ਦੇਵੇ ਮਾਣ ਵਡਿਆਈਆ। ਜਨ ਭਗਤਾਂ ਠਾਂਢਾ ਹੋਵੇ ਸੀਨਾ, ਅਗਨੀ ਤਤ ਨਾ ਕੋਇ ਤਪਾਈਆ। ਕਿਉਂ ਪ੍ਰਭੂ ਪ੍ਰੇਮ ਪਿਆਰ ਵਿਚ ਜਿਸ ਨੇ ਜੀਣਾ, ਜਨ ਰਸਨਾ ਸਿਫ਼ਤ ਸਲਾਹੀਆ। ਉਹ ਲੇਖ ਚੁਕਾਏ ਲੋਕ ਤੀਨਾ, ਤ੍ਰੈਗੁਣ ਦਾ ਡੇਰਾ ਢਾਹੀਆ। ਨਾਮ ਰੰਗ ਚੜ੍ਹਾਏ ਭੀਨਾ, ਭਿੰਨੜੀ ਰੈਣ ਨਾਲ ਮਿਲਾਈਆ। ਲੇਖੇ ਲਾਵੇ ਜਨ ਭਗਤਾਂ ਜਗਤ ਜੁਗਤ ਦਾ ਜੀਣਾ, ਜਿੰਦਗੀ ਆਪਣੇ ਕ਼ਦਮ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਨਵ ਮਾਘ ਕਹੇ ਮੇਰਾ ਵਕ਼ਤ ਸੁਹੰਜਣਾ ਆਇਆ, ਪ੍ਰਭ ਦੇਵੇ ਮਾਣ ਵਡਿਆਈਆ। ਮੈਂ ਨਿਵ ਨਿਵ ਸੀਸ ਝੁਕਾਇਆ, ਬਿਨ ਕ਼ਦਮਾਂ ਲਾਗਾ ਪਾਈਆ। ਬਿਨ ਰਸਨਾ ਜਿਹਵਾ
ਗਾਇਆ, ਬਿਨ ਸਿਫ਼ਤੀ ਸਿਫ਼ਤ ਸਲਾਹੀਆ। ਤੂੰ ਸ਼ਾਹੋ ਭੂਪ ਬੇਪਰਵਾਹਿਆ, ਪਾਰਬ੍ਰਹਮ ਤੇਰੀ ਵਡਿਆਈਆ। ਜਿਸ ਭਗਤਾਂ ਭਾਗ ਲਗਾਇਆ, ਕਾਇਆ ਮਾਟੀ ਸੋਭਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਨਵ ਮਾਘ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਨਚਦਾ, ਟੱਪਾਂ ਕੁੱਦਾਂ ਚਾਈਂ ਚਾਈਂਆ। ਮੈਂ ਬਚਨ ਦੱਸਾਂ ਸਚ ਦਾ, ਸਚ ਸਚ ਸਮਝਾਈਆ। ਜਨ ਭਗਤੋ ਕਾਇਆ ਮਾਟੀ ਭਾਂਡਾ ਕੱਚ ਦਾ, ਅੰਤ ਰਹਿਣ ਕੋਇ ਨਾ ਪਾਈਆ। ਆਤਮਾ ਪਿਆਰਾ ਕਰੋ ਪਰਮੇਸ਼ਵਰ ਪਤਿ ਦਾ, ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ। ਤੁਹਾਡਾ ਲੇਖਾ ਮੁਕੇ ਹਡ ਮਾਸ ਨਾੜੀ ਰਤ ਦਾ, ਰਤਨ ਅਮੋਲਕ ਹੀਰੇ ਲਏ ਬਣਾਈਆ। ਮਾਰਗ ਦੱਸੇ ਇਕੋ ਸਤਿ ਦਾ, ਸਤਿ ਸਤਿਵਾਦੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਵ ਮਾਘ ਕਹੇ ਮੇਰਾ ਵਕ਼ਤ ਸੁਹੰਜਣਾ, ਪ੍ਰਭ ਦੇਵੇ ਮਾਣ ਵਡਿਆਈਆ। ਮੈਂ ਧੂੜੀ ਕਰਾਂ ਮਜਨਾ, ਦੁਰਮਤ ਮੈਲ ਧਵਾਈਆ। ਘਰ ਸੁਆਮੀ ਮਿਲੇ ਸੱਜਣਾ, ਖੋਜਣ ਦੀ ਲੋੜ ਰਹੇ ਨਾ ਰਾਈਆ। ਜਿਸ ਦਾ ਨਾਮ ਨਗਾਰਾ ਡੰਕਾ ਵਜਣਾ, ਦੋ ਜਹਾਨ ਕਰੇ ਸ਼ਨਵਾਈਆ। ਮੈਂ ਉਸ ਨੂੰ ਕਰਾਂ ਬੰਦਨਾ, ਨਿਵ ਨਿਵ ਲਾਗਾਂ ਪਾਈਆ। ਜੋ ਗ਼ਮੀ ਮੇਟੇ ਰੰਜਣਾ, ਰੰਜਸ਼ ਅੰਦਰੋਂ ਬਾਹਰ ਕਢਾਈਆ। ਜੋ ਝਗੜਾ ਮੁਕਾਏ ਤਤ ਪੰਜਣਾ, ਪੰਚਮ ਦੇਵੇ ਮਾਣ ਵਡਿਆਈਆ। ਜਿਸ ਨੂੰ ਕਹਿੰਦੇ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਉਹ ਲੇਖਾ ਜਾਣੇ ਆਅਲਾ ਅਦਨਾ, ਸ਼ਾਹ ਸੁਲਤਾਨਾਂ ਖੋਜ ਖੁਜਾਈਆ। ਜੋ ਸ਼ਰਅ ਦੀ ਮੇਟੇ ਹਦਨਾ, ਹਦੂਦ ਇਕੋ ਇਕ ਰਖਾਈਆ। ਜੋ ਮਾਲਕ ਸੂਰਾ ਸਰਬਗਣਾ, ਸਚ ਸੁਆਮੀ ਨੂਰ ਅਲਾਹੀਆ। ਜਿਸ ਦਾ ਦੀਪਕ ਜੋਤੀ ਜਗਣਾ, ਦੋ ਜਹਾਨਾ ਡਗਮਗਾਈਆ। ਉਹ ਝਗੜਾ ਮੇਟੇ ਕਾਇਆ ਮਾਟੀ ਬਦਨਾ, ਤਨ ਵਜੂਦਾਂ ਪੰਧ ਮੁਕਾਈਆ। ਜਨ ਭਗਤਾਂ ਕਰੇ ਕਾਰ ਅੰਗਣਾ, ਅੰਗੀਕਾਰ ਆਪ ਹੋ ਜਾਈਆ। ਸਚ ਪ੍ਰੇਮ ਦੀ ਚਾੜੇ ਰੰਗਣਾ, ਨਿਰਗੁਣ ਦੇਵੇ ਮਾਣ ਵਡਿਆਈਆ। ਮਾਨਸ ਜਨਮ ਨਾ ਹੋਵੇ ਭੰਗਣਾ, ਜੋ ਚਲ ਆਏ ਸਰਨਾਈਆ। ਸਤਿਗੁਰ ਚੁੱਕੇ ਆਪਣੇ ਕੰਧਣਾ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਨਾਮ ਮੁਹਾਣਾ ਦੇਵੇ ਵੰਝਣਾ, ਬੇੜਾ ਇਕੋ ਇਕ ਵਖਾਈਆ। ਜਿਸ ਦੀ ਜਗਤ ਹੋਵੇ ਨਾ ਵੰਡਣਾ, ਹਿੱਸਾ ਦੀਨ ਦੁਨੀ ਨਾ ਪਾਈਆ। ਉਹ ਪੰਧ ਮੁਕਾਏ ਧਰਨੀ ਧਰਤ ਧਵਲ ਧੌਲ ਬ੍ਰਹਿਮੰਡਣਾ, ਪਾਰਬ੍ਰਹਮ ਪ੍ਰਭ ਆਪਣਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੁਆਮੀ ਬੇਪਰਵਾਹੀਆ। ਨਵ ਮਾਘ ਕਹੇ ਪ੍ਰਭੂ ਮੇਰੀ ਇਕ ਅਰਜ਼ੋਈ, ਆਰਜ਼ੂ ਤੇਰੇ ਚਰਨ ਟਿਕਾਈਆ। ਜਨ ਭਗਤਾਂ ਮਿਲੇ ਕਿਤੇ ਨਾ ਢੋਈ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਨਵ ਸੱਤ ਪਈ ਦਰੋਹੀ, ਹਾਹਾਕਾਰ ਵਿਚ ਲੋਕਾਈਆ। ਕਲਜੁਗ ਸ਼੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਮੋਹੀ, ਮੁਹੱਬਤ ਸਚ ਨਾਮ ਤੁੜਾਈਆ। ਕੀ ਹੋਇਆ ਜੇ ਤੇਰਾ ਭਗਤ ਕੋਈ ਕੋਈ, ਕੋਟਾਂ ਵਿਚੋਂ ਵਿਰਲਾ ਨਜ਼ਰੀ ਆਈਆ। ਨਿਝਰ ਧਾਰ ਬੂੰਦ ਸਵਾਂਤੀ ਕਵਲ ਨਾਭੀ ਵਿਚੋਂ ਚੋਈ, ਬਿਨ ਰਸਨਾ ਰਸ ਚਖਾਈਆ। ਉਨ੍ਹਾਂ ਸੁਰਤ ਉਠਾਈ ਸੋਈ, ਸੁੱਤਿਆਂ ਲਿਆ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਨਵ ਮਾਘ ਕਹੇ ਮੈਂ ਨਿਮਸਕਾਰ ਕਰਾਂ ਡੰਡਾਵਤ, ਸਾਹਿਬ ਸਤਿਗੁਰ ਸੀਸ ਨਿਵਾਈਆ। ਮੇਰੇ ਪਰਮ ਪੁਰਖ ਦੀਨ ਦੁਨੀ ਦੀ ਤਕ ਅਦਾਵਤ, ਚਾਰੋ ਕੁੰਟ ਧਿਆਨ ਲਗਾਈਆ। ਸ਼ਰਅ
ਦੀ ਸ਼ਰਅ ਤੋਂ ਹੋਈ ਬਗ਼ਾਵਤ, ਬਗ਼ਲਗੀਰ ਰਹਿਣ ਕੋਇ ਨਾ ਪਾਈਆ। ਤੂੰ ਮਾਲਕ ਸਹੀ ਸਲਾਮਤ, ਵਾਹਿਦ ਮੁਰਸ਼ਦ ਨੂਰ ਅਲਾਹੀਆ। ਕਿਸ ਬਿਧ ਦੀਨ ਦੁਨੀ ਦੇ ਉਤੇ ਆਉਣੀ ਕ਼ਿਆਮਤ, ਕਲਮਿਆਂ ਦਿਆ ਮਾਲਕਾ ਦੇਣਾ ਸਮਝਾਈਆ। ਕਿਸ ਬਿਧ ਮੇਟੇ ਅੰਧੇਰੀ ਸ਼ਾਮਤ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਨਾਮ ਦੀ ਦੇ ਨਿਆਮਤ, ਵਸਤ ਅਤੋਲ ਅਤੁਲ ਆਪ ਵਰਤਾਈਆ।
੧੨ ਮਾਘ ਸ਼ਹਿਨਸ਼ਾਹੀ ਸੰਮਤ ਦਸ ਦਿੱਲੀ ਹਰਿ ਭਗਤ ਦੁਆਰ ਬਲਵਿੰਦਰ ਸਿੰਘ ਦਰਸ਼ਨ ਸਿੰਘ
ਅਵਤਾਰ ਸਿੰਘ ਰਤਨ ਸਿੰਘ ਮਾਇਆ ਦੇਵੀ ਸੁਰਿੰਦਰ ਕੌਰ ਦਰਸ਼ਨ ਸਿੰਘ ਹਰਭਜਨ ਸਿੰਘ
ਚੰਦਾ ਸਿੰਘ ਪੂਰਨ ਸਿੰਘ ਗੁਰਚਰਨ ਸਿੰਘ ਭਜਨ ਸਿੰਘ ਗੁਰਮੇਜ਼ ਸਿੰਘ ਸੂਰਤ ਸਿੰਘ
ਕਰਤਾਰ ਸਿੰਘ ਰੁਲਦਾ ਸਿੰਘ ਸਵਰਨ ਸਿੰਘ ਕਲਵਾਕੜੀ ਗੁਵਾਲੀਅਰ
ਰਤਨ ਸਿੰਘਵਨੂਰਪੁਰ ਮੋਹਣ ਸਿੰਘ ਦਿੱਲੀ ਤਰਲੋਕ ਸਿੰਘ ਹਰੀਪੁਰ
ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਜਾਵੇ ਮੁਕ, ਤਨ ਮਾਟੀ ਖ਼ਾਕ ਅਵਰ ਰਹੇ ਨਾ ਰਾਈਆ। ਪਰਦਾ ਉਹਲਾ ਭੇਵ ਚਕਾਉਣਾ ਲੁਕ, ਅੰਧ ਅੰਧੇਰ ਦੇਣਾ ਮਿਟਾਈਆ। ਤੂੰ ਮੇਰਾ ਮੈਂ ਤੇਰਾ ਗਾਈਏ ਤੁਕ, ਸੋਹੰ ਢੋਲਾ ਸਿਫ਼ਤ ਸਲਾਹੀਆ। ਸਾਡੀ ਮੰਜ਼ਲ ਜਾਏ ਨਾ ਰੁਕ, ਸੁਰਤੀ ਸ਼ਬਦ ਨਾਲ ਮਿਲਾਈਆ। ਦੋ ਜਹਾਨਾ ਗੋਦੀ ਲੈਣਾ ਚੁਕ, ਫੜ ਬਾਹੋਂ ਆਪ ਉਠਾਈਆ। ਕਲਜੁਗ ਵਕ਼ਤ ਸੁਹੰਜਣਾ ਰਿਹਾ ਢੁਕ, ਘੜੀ ਪਲ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਤੇਰੇ ਹੱਥ, ਦੂਜਾ ਨਜ਼ਰ ਕੋਇ ਨਾ ਆਈਆ। ਵਸਤ ਅਗੰਮੀ ਦੇ ਦੇ ਵਥ, ਨਾਮ ਅਮੋਲਕ ਆਪ ਵਰਤਾਈਆ। ਤੂੰ ਸਰਬ ਕਲਾ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਸਤਿ ਸਚ ਚਲਾਉਣਾ ਰਥ, ਰਥਵਾਹੀ ਹੋ ਕੇ ਵੇਖ ਵਖਾਈਆ। ਸਾਡਾ ਭਾਗ ਨਾ ਨਿਖੁੱਟੇ ਮਥ, ਮਸਤਕ ਦੇਣੀ ਮਾਣ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਬੇਨੰਤੀ ਕਰ ਮਨਜ਼ੂਰ, ਦਰ ਤੇਰੇ ਮੰਗ ਮੰਗਾਈਆ। ਤੂੰ ਸ਼ਾਹੋ ਭੂਪ ਹਜ਼ੂਰ, ਸ਼ਹਿਨਸ਼ਾਹ ਇਕ ਅਖਵਾਈਆ। ਪੰਧ ਮੁਕਾ ਕੇ ਨੇੜਾ ਦੂਰ, ਗ੍ਰਹਿ ਮੰਦਰ ਇਕ ਸੁਹਾਈਆ। ਤੇਰਾ ਜੋਤੀ ਹੋਵੇ ਨੂਰ, ਨੂਰ ਨੁਰਾਨਾ ਨਜ਼ਰੀਂ ਆਈਆ। ਸ਼ਬਦ ਅਨਾਦੀ ਬਖ਼ਸ਼ ਦੇ ਤੂਰ, ਤੁਰੀਆ ਬਾਹਰ ਕਰ ਸ਼ਨਵਾਈਆ। ਤੂੰ ਸਰਬ ਕਲਾ ਭਰਪੂਰ, ਹਰਿ ਪੂਰ ਰਿਹਾ ਸਰਬ ਥਾਈਂਆ। ਅਸੀਂ ਸੇਵਕ ਤੇਰੇ ਮਜ਼ਦੂਰ, ਚਾਕਰ ਜਗਤ ਵਿਚ ਅਖਵਾਈਆ। ਸਾਡਾ ਲਹਿਣਾ ਪੂਰਾ ਕਰ ਦੇ ਜੋ ਆਸਾ ਰਖੀ ਮੂਸਾ ਉਤੇ ਕੋਹਤੂਰ, ਕਾਇਆ ਕਾਅਬਿਆਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਤੇਰੇ ਅਗੇ
ਇਕੋ ਵਾਸਤਾ, ਵਸਲ ਯਾਰ ਦੇਣਾ ਸਮਝਾਈਆ। ਤੇਰੇ ਗ੍ਰਹਿ ਦਾ ਮਿਲੇ ਰਾਸਤਾ, ਮੰਜ਼ਲ ਅਵਰ ਨਾ ਕੋਇ ਜਣਾਈਆ। ਨੂਰ ਮਿਲੇ ਸਚ ਪਰਕਾਸ਼ ਦਾ, ਜੋਤੀ ਜਾਤਾ ਡਗਮਗਾਈਆ। ਮੰਡਲ ਵਖਾ ਦੇ ਆਪਣੀ ਰਾਸ ਦਾ, ਭੇਵ ਅਭੇਦਾ ਆਪ ਖੁਲ੍ਹਾਈਆ। ਸਾਡਾ ਲਹਿਣਾ ਮੁਕੇ ਦਸ ਦਸ ਮਾਸ ਦਾ, ਜਨਣੀ ਕੁੱਖ ਫੇਰ ਨਾ ਆਈਆ। ਗ੍ਰਹਿ ਸੁਹਾ ਦੇ ਉਤੇ ਅਕਾਸ਼ ਦਾ, ਗਗਨ ਗਗਨੰਤਰਾਂ ਪੰਧ ਮੁਕਾਈਆ। ਲਹਿਣਾ ਫੇਰ ਨਾ ਰਹੇ ਸ਼ੰਕਰ ਕੈਲਾਸ਼ ਦਾ, ਪਰਬਤ ਪਾਹਿਨ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਆਸਾ ਅੰਤ ਅਖ਼ੀਰ, ਆਖ਼ਰ ਇਕ ਜਣਾਈਆ। ਤੇਰੇ ਹੱਥ ਧਰਮ ਧਾਰ ਤਦਬੀਰ, ਤਰੀਕ਼ਾ ਤੇਰੇ ਚਰਨ ਕਵਲ ਸਰਨਾਈਆ। ਸਾਡਾ ਸ਼ਰਅ ਦਾ ਤੋੜ ਜ਼ੰਜੀਰ, ਬੰਧਨ ਤਨ ਰਹੇ ਨਾ ਰਾਈਆ । ਮਨੂਆ ਮਨ ਨਾ ਹੋਏ ਦਿਲਗੀਰ, ਮਨੂਆ ਮਨ ਨਾ ਕੋਇ ਹਲਕਾਈਆ। ਸੋ ਆਸਾ ਪੂਰੀ ਕਰ ਜੋ ਰਖ ਕੇ ਗਿਆ ਕਬੀਰ, ਕ਼ਬਰਾਂ ਬਾਹਰ ਦਰਸਾਈਆ। ਤੂੰ ਦਾਤਾ ਗੁਣੀ ਗਹੀਰ, ਗਹਿਰ ਗਵਰ ਇਕ ਅਖਵਾਈਆ। ਅੰਮ੍ਰਿਤ ਆਤਮ ਬਖ਼ਸ਼ ਦੇ ਸੀਰ, ਜਗਤ ਤ੍ਰਿਸ਼ਨਾ ਰਹੇ ਨਾ ਰਾਈਆ। ਸਚ ਸੁਆਮੀ ਦੇਵੇ ਧੀਰ, ਧਰਨੀ ਧਰਤ ਧਵਲ ਮਿਲੇ ਵਡਿਆਈਆ। ਤੂੰ ਸਾਹਿਬ ਬੇਨਜ਼ੀਰ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਅੰਤਮ ਵੇਖੋ ਖ਼ਾਹਿਸ਼, ਸਚ ਸਚ ਜਣਾਈਆ। ਸਾਡੀ ਲੇਖੇ ਲਾਉਣੀ ਮਾਟੀ ਵਾਲੀ ਲਾਸ਼, ਤਨ ਵਜੂਦ ਦੇਣੀ ਵਡਿਆਈਆ। ਸਦਾ ਸਦਾ ਸਦ ਤੇਰੇ ਰਹੀਏ ਦਾਸ, ਦਾਸੀ ਦਾਸ ਸੇਵ ਕਮਾਈਆ। ਤੂੰ ਵਸਣਾ ਅੰਤਰ ਨਿਰੰਤਰ ਸਾਡੇ ਪਾਸ, ਪਰਮ ਪੁਰਖ ਪਰਮਾਤਮ ਆਪਣਾ ਰੰਗ ਰੰਗਾਈਆ। ਸਾਡਾ ਲੇਖੇ ਲਾਉਣਾ ਸਵਾਸ ਸਵਾਸ, ਸਾਹ ਸਾਹ ਤੇਰਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਰਹੇ ਨਾ ਮਾਤ, ਮਤਾ ਤੇਰੇ ਨਾਲ ਪਕਾਈਆ। ਸਚ ਵਸਤ ਦੇਣੀ ਦਾਤ, ਦੀਨ ਦਿਆਲ ਦਇਆ ਕਮਾਈਆ। ਕਲਜੁਗ ਕੂੜ ਮੇਟ ਅੰਧੇਰੀ ਰਾਤ, ਸਚ ਚੰਦ ਕਰ ਰੁਸ਼ਨਾਈਆ। ਆਤਮ ਪਰਮਾਤਮ ਜੋੜਨਾ ਨਾਤ, ਵਿਛੋੜਾ ਜਗਤ ਦੇਣਾ ਕਟਾਈਆ। ਬਾਤਨ ਦੱਸਣੀ ਆਪਣੀ ਬਾਤ, ਪਰਦਾ ਪਰਦਿਆਂ ਵਿਚੋਂ ਉਠਾਈਆ । ਸਚ ਪ੍ਰੀਤੀ ਜੁੜਿਆ ਰਹੇ ਨਾਤ, ਚਰਨ ਕਵਲ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਬੁਹਭਾਂਤ, ਭੇਵ ਅਭੇਦ ਆਪਣਾ ਦੇਣਾ ਖੁਲ੍ਹਾਈਆ।
੧੪ ਮਾਘ ਸ਼ਹਿਨਸ਼ਾਹੀ ਸੰਮਤ ਦਸ ਦਿੱਲੀ ਹਰਿ ਭਗਤ ਦੁਆਰ
ਉਨੀਂ ਸੌ ਪਚੱਤਰ ਜਨਵਰੀ ਕਹੇ ਮੇਰਾ ਦਿਵਸ ਸਤਾਈ, ਦੋ ਸਤ ਆਤਮ ਪਰਮਾਤਮ ਨਿਰਗੁਣ ਸਰਗੁਣ ਧਾਰ ਮਿਲ ਕੇ ਵਜੇ ਵਧਾਈਆ। ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਦੀਨ ਦੁਨੀ ਸਤਿ ਧਰਮ ਦੇ ਹਰਿਜਨ ਸਾਚੇ ਰਾਹੀ, ਰਹਿਬਰ ਮਾਲਕ ਖ਼ਾਲਕ ਇਕੋ
ਨੂਰ ਅਲਾਹੀਆ। ਜਿਸ ਦਾ ਸੰਦੇਸ਼ਾ ਦੇ ਕੇ ਗਏ ਚਾਈਂ ਚਾਈਂ, ਰਾਮਾ ਕ੍ਰਿਸ਼ਨਾ ਰਮਾਇਣ ਗੀਤਾ ਗੰਢ ਪਵਾਈਆ। ਹਜ਼ਰਤ ਮੂਸਾ ਈਸਾ ਮੁਹੰਮਦ ਜਿਸ ਨੂਰ ਅਲਾਹ ਦੀ ਦਿਤੀ ਦੁਹਾਈ, ਮਬੀਉਲ ਜ਼ਮਾ ਜ਼ੁਕਸਤੇ ਨਜ਼ੂਆ ਨੂਰੇ ਖ਼ੁਦਾ ਮਹਿਬਾਨ ਬੀਦੋ ਬੇਪਰਵਾਹੀਆ। ਗੁਰੂਆਂ ਜਿਸ ਦਾ ਸੰਦੇਸ਼ਾ ਦਿਤਾ ਸੋ ਪੁਰਖ ਅਕਾਲਾ ਲੱਖ ਚੁਰਾਸੀ ਸਰਬ ਮਲਾਹੀ, ਨਵ ਸੱਤ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਨੌਜਵਾਨ ਸ੍ਰੀ ਭਗਵਾਨ ਆਪਣਾ ਖੇਲ ਖਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਸਤਾਈ ਜਨਵਰੀ ਕਹੇ ਮੇਰੀ ਨਮੋ ਨਮੋ ਨਿਮਸਕਾਰ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਜੋ ਪਰਮ ਪੁਰਖ ਪਰਮਾਤਮ ਮੇਲਾ ਮੇਲੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਦੇਣ ਗਵਾਹੀਆ। ਚਾਰ ਜੁਗ ਦੇ ਸ਼ਾਸਤਰ ਕਰਨ ਪੁਕਾਰ, ਨਿਰਅੱਖਰ ਧਾਰ ਅੱਖਰਾਂ ਵਿਚ ਪਰਗਟਾਈਆ। ਜਿਸ ਦਾ ਲਹਿਣਾ ਦੇਣਾ ਲੇਖਾ ਤਨ ਵਜੂਦ ਮਾਟੀ ਖ਼ਾਕ ਪਾਵਣਹਾਰਾ ਸਾਰ, ਲੱਖ ਚੁਰਾਸੀ ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਵੇਖ ਵਖਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ, ਰਾਮ ਰਹੀਮਾ ਕ੍ਰਿਸ਼ਨਾ ਕਾਹਨਾ ਮਰਦ ਮਰਦਾਨਾ ਇਕ ਅਖਵਾਈਆ। ਜੋ ਭਗਤਾਂ ਸੰਤਾਂ ਸੂਫ਼ੀਆਂ ਅੰਤਰ ਨਿਰੰਤਰ ਨਿਜ ਨੇਤਰ ਦੇਵਣਹਾਰ ਦੀਦਾਰ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨਜ਼ਰੀ ਆਈਆ। ਜਿਸ ਦਾ ਨਾਦ ਸ਼ਬਦ ਧੁਨ ਤਨ ਮੰਦਰ ਅੰਦਰ ਸਚੀ ਧੁਨਕਾਰ, ਬਿਨ ਰਸਨਾ ਜਿਹਵਾ ਬੱਤੀ ਦੰਦ ਸਿਫ਼ਤੀ ਢੋਲੇ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਾਈ ਜਨਵਰੀ ਕਹੇ ਮੇਰੀ ਨਮੋਂ ਨਮੋ ਡੰਡਾਵਤ, ਪਰਮ ਪੁਰਖ ਪਰਮਾਤਮ ਸੀਸ ਨਿਵਾਈਆ। ਜੋ ਏਥੇ ਓਥੇ ਦੋ ਜਹਾਨਾਂ ਸਹੀ ਸਲਾਮਤ, ਨੂਰ ਅਲਾਹ ਬੇਪਰਵਾਹ ਇਕ ਅਖਵਾਈਆ। ਜਿਸ ਦੀਨ ਦੁਨੀ ਜ਼ਾਤ ਪਾਤ ਦੀਨ ਮਜ਼੍ਹਬ ਮੇਟਣੀ ਬਗ਼ਾਵਤ, ਬਗ਼ਲਗੀਰ ਚਾਰ ਵਰਨ ਅਠਾਰਾਂ ਬਰਨ ਦੇਣ ਗਵਾਹੀਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਧਾਰ ਸਭ ਨੂੰ ਸਾਚੇ ਨਾਮ ਦੀ ਦੇਵੇਂ ਦਾਅਵਤ, ਬਿਨ ਰਸਨਾ ਜਿਹਵਾ ਅੰਮ੍ਰਿਤ ਰਸ ਨਿਝਰ ਦਏ ਝਿਰਾਈਆ। ਜਿਸ ਦਾ ਨਾਮ ਕਲਮਾ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਅਗੰਮੀ ਅਮਾਨਤ, ਨਿਆਮਤ ਸਤਿ ਸਚ ਜਗਤ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ । ਸਤਾਈ ਜਨਵਰੀ ਕਹੇ ਮੇਰਾ ਦਿਵਸ ਦਿਹਾੜਾ ਚੰਗਾ, ਪ੍ਰਭ ਦੇਵੇ ਮਾਣ ਵਡਿਆਈਆ। ਜਨ ਭਗਤਾਂ ਅੰਤਰ ਨਿਰੰਤਰ ਵਹਾਏ ਹਿਰਦੇ ਧਾਰ ਜਲ ਗੰਗਾ, ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਹਰਿਜਨ ਪ੍ਰਭੂ ਭਗਤ ਨਿਜ ਨੇਤਰ ਰਹੇ ਕੋਇ ਨਾ ਅੰਧਾ, ਅੰਧ ਅਗਿਆਨ ਦਏ ਮਿਟਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਈਸ਼ ਜੀਵ ਜਗਦੀਸ਼ਰ ਲਾਏ ਆਪਣੇ ਅੰਗਾ, ਅੰਗੀਕਾਰ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਸਤਿਜੁਗ ਤਰੇਤਾ ਦੁਆਪਰ ਲੰਘਾ, ਕਲਜੁਗ ਵੇਖਣਹਾਰਾ ਥਾਉਂ ਥਾਈਂਆ। ਨੌ ਖੰਡ ਪ੍ਰਿਥਮੀ ਸੱਤ ਦੀਪ ਕੂੜੀ ਕਿਰਿਆ ਕਰੇ ਦੰਗਾ, ਮਨ ਕਲਪਣਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰਾ ਏਕੰਕਾਰਾ ਇਕ ਇਕੱਲਾ ਇਕ ਪਰਗਟਾਈਆ। ਸਤਾਈ ਜਨਵਰੀ ਕਹੇ ਮੇਰੀ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਮੈਂ ਚਾਹੁੰਦੀ ਸਾਰੀ ਸ੍ਰਿਸ਼ਟੀ ਦਾ ਇਕ ਹੋਵੇ ਜੈਕਾਰ, ਨਾਮ ਢੋਲਾ ਸੋਹਲਾ ਇਕੋ ਰਾਗ ਜਣਾਈਆ। ਇਕੋ ਮੰਦਰ
ਹੋਵੇ ਦੁਆਰ, ਗੁਰੂਦੁਆਰਾ ਸ਼ਿਵਦਵਾਲੇ ਮਠ ਚਰਚਾਂ ਵੰਡ ਨਾ ਕੋਇ ਵੰਡਾਈਆ। ਇਕੋ ਸ਼ਬਦ ਹੋਵੇ ਧੁਨਕਾਰ, ਨਾਮ ਨਿਧਾਨਾ ਵਜੇ ਵਧਾਈਆ। ਇਕੋ ਨੂਰ ਹੋਵੇ ਉਜਿਆਰ, ਜੋਤੀ ਜਾਤਾ ਹਰ ਘਟ ਅੰਦਰ ਬੈਠਾ ਨਜ਼ਰੀ ਆਈਆ। ਇਕੋ ਸ਼ਾਹੋ ਭੂਪ ਹੋਵੇ ਸਿਕਦਾਰ, ਸ਼ਾਹ ਸੁਲਤਾਨਾ ਇਕ ਅਖਵਾਈਆ। ਇਕੋ ਹੁਕਮ ਸੰਦੇਸਾ ਦੇਵੇ ਧੁਰ ਦੀ ਧਾਰ, ਧਰਮ ਦਾ ਮਾਰਗ ਇਕ ਸਮਝਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਵਖਾਏ ਘਰ ਬਾਰ, ਜਿਸ ਘਰ ਵਸੇ ਧੁਰ ਦਾ ਮਾਹੀਆ। ਜਗਤ ਧਰਨੀ ਧਰਤ ਧਵਲ ਧੌਲ ਉਤੇ ਵੇਖੇ ਵਿਗਸੇ ਪਾਵੇ ਸਾਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਖੇਲ ਖਿਲਾਈਆ। ਸਤਾਈ ਜਨਵਰੀ ਕਹੇ ਜਿਸ ਧਰਤੀ ਉਤੇ ਧੀਰ ਪੁਰ ਬਣਨਾ ਭਗਤ ਦੁਆਰ, ਇਹ ਨਿਸ਼ਾਨਾ ਕ੍ਰਿਸ਼ਨਾ ਕਾਹਨਾ ਜਮਨ ਕਿਨਾਰੇ ਗੋਪਾਲ ਹੋ ਕੇ ਬੰਸਰੀ ਧੁਨ ਨਾਲ ਗਿਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗੀ ਇਕ ਅਖਵਾਈਆ। ਧਰਨੀ ਕਹੇ ਮੈਂ ਜੁਗ ਜੁਗ ਰਹੀ ਘੁੰਮਦੀ, ਭੱਜੀ ਵਾਹੋ ਦਾਹੀਆ। ਸ੍ਰੀ ਭਗਵਾਨ ਦੇ ਚਰਨ ਰਹੀ ਚੁੰਮਦੀ, ਬਿਨ ਬੁੱਲਾਂ ਰਸ ਚਖਾਈਆ। ਉਸ ਦੀ ਮਧੁਰ ਧੁਨ ਰਹੀ ਸੁਣਦੀ, ਜੋ ਬਿਨ ਕੰਨਾਂ ਕਰੀ ਸ਼ਨਵਾਈਆ। ਮੇਰੀ ਖੇਲ ਆਦਿ ਜੁਗਾਦਿ ਮਾਲਕ ਕੁਨ ਦੀ, ਦੋ ਜਹਾਨਾ ਵੇਖ ਵਖਾਈਆ। ਖ਼ਬਰ ਯਾਦ ਰਖਣੀ ਹੁਣ ਦੀ, ਸਹਿਜ ਨਾਲ ਰਹੀ ਦ੍ਰਿੜਾਈਆ। ਜਿਸ ਵੇਲੇ ਕਲਜੁਗ ਵਿਚਾਰ ਰਹੀ ਨਾ ਪਾਪ ਪੁੰਨ ਦੀ, ਕੂੜ ਚਾਰੋਂ ਕੁੰਟ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਂ ਕਾਹਨ ਦੇ ਛੋਹੇ ਚਰਨ, ਮੇਰੇ ਅੰਤਰ ਖ਼ੁਸ਼ੀ ਆਈਆ। ਮੇਰਾ ਖੁਲ੍ਹਿਆ ਹਰਨ ਫਰਨ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਂ ਭੈ ਵਿਚ ਲਗੀ ਡਰਨ, ਨਿਉਂ ਨਿਉਂ ਸੀਸ ਨਿਵਾਈਆ। ਪੱਲੂ ਲਗੀ ਫੜਨ, ਆਪਣੀ ਗੰਢ ਪਵਾਈਆ। ਧਰਨੀ ਕਹੇ ਮੈਨੂੰ ਇਸ਼ਾਰਾ ਦਿਤਾ ਧਰਤੀ ਕਲਜੁਗ ਅੰਤ ਜਿਸ ਵੇਲੇ ਸ੍ਰਿਸ਼ਟੀ ਮਨ ਕਲਪਣਾ ਵਿਚ ਲਗੀ ਸੜਨ, ਚਾਰੋਂ ਕੁੰਟ ਅਗਨ ਨਾ ਕੋਇ ਬੁਝਾਈਆ। ਕੂੜੀ ਵਿਦਿਆ ਲਗੀ ਪੜ੍ਹਨ, ਆਤਮ ਵਿਦਿਆ ਜਾਣ ਭੁਲਾਈਆ। ਘਰ ਘਰ ਸ਼ਰੀਰ ਹੰਕਾਰੀ ਬਣੇ ਗੜ੍ਹਨ, ਹਉਮੇ ਹੰਗਤਾ ਨਾ ਕੋਇ ਮਿਟਾਈਆ। ਸਾਚੇ ਮੰਦਰ ਸਚ ਦੁਆਰ ਜਗਿਆਸੂ ਮੂਲ ਨਾ ਵੜਨ, ਜਗਤ ਵਾਸਨਾ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਸਾਚੇ ਭਗਤਾਂ ਦੇ ਅਧਾਰ, ਸਿਰ ਸਿਰ ਹੱਥ ਟਿਕਾਈਆ। ਚਾਰ ਵਰਨਾਂ ਦੇ ਪਿਆਰ, ਖਤਰੀ ਬ੍ਰਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ । ਦੀਨਾਂ ਮਜ੍ਹਬਾਂ ਇਕ ਵਖਾ ਸਚਾ ਘਰ ਬਾਰ, ਦਰਗਾਹ ਸਾਚੀ ਸਚਖੰਡ ਮੁਕ਼ਾਮੇ ਹਕ ਹਕ ਸਮਝਾਈਆ। ਮੇਰੀ ਅੰਤ ਕੰਤ ਭਗਵੰਤ ਸਦੀ ਚੌਧਵੀਂ ਪੈਜ ਸਵਾਰ, ਤੇਰੇ ਅਗੇ ਮੰਗ ਮੰਗਾਈਆ। ਮੇਰੀ ਆਸ਼ਾ ਪੁਰਾਣੀ ਸਾਰੀ ਦੁਨੀਆ ਉਤੇ ਸਾਰੀ ਸ੍ਰਿਸ਼ਟੀ ਮਾਨਵਤਾ ਦਾ ਇਕੋ ਤੇਰੇ ਪਿਆਰ ਦਾ ਹੋਵੇ ਭਗਤ ਦੁਆਰ, ਭਗਵਨ ਸਭ ਨੂੰ ਮਿਲਕੇ ਵਜੇ ਵਧਾਈਆ। ਦੂਈ ਦੁਵੈਤ ਸ਼ਰਅ ਸ਼ਰਾਇਤ ਅੰਦਰੋਂ ਕਢਣੀ ਬਾਹਰ, ਮਨ ਕਲਪਣਾ ਕੂੜ ਕਿਰਿਆ ਕਰਨੀ ਆਪ ਸਫ਼ਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸਿਕਦਾਰ, ਤੇਰੇ ਹੱਥ ਵਡਿਆਈਆ। ਧਰਨੀ ਕਹੇ ਏਸ ਧਾਮ ਦਾ ਲੇਖ ਲਿਖਣ ਲਈ ਆ ਗਏ ਇਨਸਪੈਕਟਰ ਸਾਹਿਬ ਤੇ ਨਾਲ ਤਹਸੀਲਦਾਰ, ਤਸੱਲੀ ਕਰਕੇ ਜਾਣ ਚਾਈਂ ਚਾਈਂਆ। ਇਹ ਕੋਈ ਠੱਗਾਂ ਚੋਰਾਂ ਦਾ ਨਹੀਂ ਬਾਜ਼ਾਰ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਏਥੇ ਇਕੋ ਪਰਮ ਪੁਰਖ ਪਰਮਾਤਮ ਨੂੰ ਹੋਣੀ ਨਿਮਸਕਾਰ, ਦੂਜਾ
ਇਸ਼ਟ ਨਾ ਕੋਇ ਮਨਾਈਆ। ਆਤਮਾ ਪਰਮਾਤਮਾ ਪਰਮਾਤਮਾ ਆਤਮਾ ਹੋਵੇ ਜੈ ਜੈਕਾਰ, ਤੂੰ ਮੇਰਾ ਮੈਂ ਤੇਰਾ ਸਾਚਾ ਮੇਲਾ ਮਿਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹ ਇਕ ਅਖਵਾਈਆ।
੧੯ ਮਾਘ ਸ਼ਹਿਨਸ਼ਾਹੀ ਸੰਮਤ ਦਸ ਗੁੜਗਾਉੁਂ ਸ਼ਹਿਰ ਸੇਵਾ ਸਿੰਘ ਦਵਿੰਦਰ ਸਿੰਘ
ਰਜਿੰਦਰ ਸਿੰਘ ਹਰਬੰਸ ਸਿੰਘ ਗੁੜਗਾਉਂ ਆਸਾ ਸਿੰਘ ਖਾਂਗ
ਪੰਜ ਤਤ ਕਹਿਣ ਪ੍ਰਭ ਕਿਰਪਾ ਕਰ ਅਪਾਰੀ, ਅਰੰਪਰ ਸੁਆਮੀ ਤੇਰੀ ਓਟ ਤਕਾਈਆ। ਤੂੰ ਆਦਿ ਜੁਗਾਦਿ ਸ਼ਾਹੋ ਭੂਪ ਵਡ ਸਿਕਦਾਰੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਨਿਰਗੁਣ ਸਰਗੁਣ ਨਿਰਵੈਰ ਹੋ ਕੇ ਪੈਜ ਸਵਾਰੀ, ਮਿਹਰਵਾਨ ਮਹਿਬੂਬ ਸਿਰ ਆਪਣਾ ਹੱਥ ਟਿਕਾਈਆ। ਨਵ ਨੌ ਚਾਰ ਪਿਛੋਂ ਆਈ ਤੇਰੀ ਵਾਰੀ, ਵਾਰਸ ਹੋ ਕੇ ਵੇਖਣਾ ਥਾਉਂ ਥਾਈਂਆ। ਜਨ ਭਗਤਾਂ ਆਤਮਾ ਪ੍ਰਭੂ ਨਾ ਰਹੇ ਕੁਆਰੀ, ਕਾਇਨਾਤ ਦੇ ਮਾਲਕ ਲੈਣੀ ਅੰਤ ਕੰਤ ਪਰਨਾਈਆ। ਸਚ ਦੁਆਰ ਏਕੰਕਾਰ ਚਰਨ ਧੂੜ ਬਖ਼ਸ਼ਣੀ ਛਾਰੀ, ਟਿੱਕੇ ਪ੍ਰੇਮ ਪਿਆਰ ਲਗਾਈਆ। ਸਾਡੀ ਆਸਾ ਤੇਰੇ ਚਰਨ ਕਵਲ ਹੋਵੇ ਵਣਜਾਰੀ, ਦੂਸਰ ਹੱਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਲਾਉਣਾ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਕੂੜ ਤ੍ਰਿਸਨਾ ਮੇਟ ਦੇ ਅੱਗ, ਅੰਮ੍ਰਿਤ ਮੇਘ ਨਾਮ ਬਰਸਾਈਆ। ਹੰਸ ਬੁਧੀ ਬਣਾ ਲੈ ਕਗ, ਕਾਗ ਹੰਸ ਰੂਪ ਵਖਾਈਆ। ਤੇਰੀ ਧਾਰੋਂ ਰਹੇ ਨਾ ਕੋਈ ਅਲਗ, ਵਖਰੀ ਵੰਡ ਨਾ ਕੋਇ ਵੰਡਾਈਆ। ਜਨ ਭਗਤ ਸੁਹੇਲਾ ਦਿਸੇ ਨਾ ਕੋਇ ਅਲਪਗ, ਸਰਬਗ ਦੇਣੀ ਮਾਣ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਸਾਡਾ ਤਕ ਲੈ ਅੰਤ ਕਿਨਾਰਾ, ਜੁਗ ਚੌਕੜੀ ਪੂਰਬ ਧਿਆਨ ਲਗਾਈਆ। ਸਾਡੀ ਨਮੋ ਨਮੋ ਨਿਮਸਕਾਰਾ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਨਿਵਾਈਆ। ਤੂੰ ਸ਼ਾਹੋ ਭੂਪ ਸਿਕਦਾਰਾ, ਸ਼ਹਿਨਸ਼ਾਹ ਅਗੰਮ ਅਥਾਹੀਆ। ਤੇਰਾ ਲਹਿਣਾ ਦੇਣਾ ਨਾਲ ਪੈਗ਼ੰਬਰ ਗੁਰ ਅਵਤਾਰਾ, ਅਵਤਰੀ ਤੇਰਾ ਭੇਵ ਕੋਇ ਨਾ ਪਾਈਆ। ਨਿਗਾਹ ਮਾਰ ਲੈ ਜੁਗ ਚੌਕੜੀ ਚਾਰਾ, ਚਾਰੇ ਖਾਣੀ ਖੋਜ ਖੁਜਾਈਆ। ਸਾਡਾ ਆਵਣ ਜਾਵਣ ਬਣਿਆ ਰਿਹਾ ਦੁਬਾਰਾ, ਤਨ ਵਜੂਦਾਂ ਰੰਗ ਰੰਗਾਈਆ। ਜੇ ਆਤਮਾ ਤੇਰੇ ਸੋਹੇ ਬੰਕ ਦੁਆਰਾ, ਸਚਖੰਡ ਸਾਚੇ ਡੇਰਾ ਲਾਈਆ। ਕਿਉਂ ਤਤਾਂ ਲੋਕਮਾਤ ਦੁਰਕਾਰਾ, ਭਗਤਾਂ ਤਤ ਮਿਲੇ ਨਾ ਕੋਇ ਵਡਿਆਈਆ। ਅੰਤ ਵੇਖ ਸੁਣ ਸਾਡੀ ਪੁਕਾਰਾ, ਪੁਨਹ ਪੁਨਹ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਜੁਗ ਜੁਗ ਰਹੇ ਸੜਦੇ, ਅਗਨੀ ਤਤ
ਨਾ ਕੋਇ ਬੁਝਾਈਆ। ਵਣਜਾਰੇ ਬਣੇ ਰਹੇ ਗੋਰ ਮੜ੍ਹ ਦੇ, ਮਾਟੀ ਖ਼ਾਕ ਨਾਲ ਵਡਿਆਈਆ। ਕਲਜੁਗ ਅੰਤ ਸਾਡਾ ਨਵਾਂ ਘਾੜਨ ਘੜ ਦੇ, ਘੜਨ ਭੰਨਣਹਾਰ ਤੇਰੀ ਸਰਨਾਈਆ। ਆਵਣ ਜਾਵਣ ਲੱਖ ਚੁਰਾਸੀ ਵਿਚੋਂ ਕਢ ਦੇ, ਨਾਤਾ ਲੋਕਮਾਤ ਰਹੇ ਨਾ ਰਾਈਆ। ਪੂਰਬ ਲਹਿਣਾ ਦੇਣਾ ਪੁਰਖ ਬਿਧਾਤੇ ਸਾਡਾ ਛਡ ਦੇ, ਅਗੇ ਆਪਣਾ ਰੰਗ ਰੰਗਾਈਆ। ਅਸੀਂ ਚਾਹੁੰਦੇ ਆਤਮਾ ਨਾਲ ਸਚਖੰਡ ਦਾ ਸਾਨੂੰ ਪਦ ਦੇ, ਦਰਗਾਹ ਸਾਚੀ ਸਚ ਤੇਰੇ ਵਿਚ ਸਮਾਈਆ। ਹੁਕਮ ਨਾਲ ਸਾਡਾ ਹਿੱਸੇ ਨਾਲ ਅਧ ਦੇ, ਬਿਨ ਤਨ ਵਜੂਦ ਆਤਮ ਭਗਤਾਂ ਨਾਲ ਲੋਕਮਾਤ ਨਜ਼ਰ ਕੋਇ ਨਾ ਆਈਆ। ਅੰਤ ਅਖ਼ੀਰ ਬੇਨਜ਼ੀਰ ਸਾਨੂੰ ਪਿਛੇ ਨਾਲੋਂ ਲੇਖਾ ਵੱਧ ਦੇ, ਵਾਅਦੇ ਗੁਰ ਅਵਤਾਰ ਪੈਗ਼ੰਬਰਾਂ ਪੂਰ ਕਰਾਈਆ। ਅਸੀਂ ਪਿਆਰੇ ਆਦਿ ਜੁਗਾਦਿ ਤੇਰੀ ਯਦ ਦੇ, ਬਿਨ ਭਗਤਾਂ ਤੇਰਾ ਬੰਸ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ । ਪੰਜ ਤਤ ਕਹਿਣ ਪ੍ਰਭ ਸਾਡੀ ਜਗਤ ਨਹੀਂ ਕੋਈ ਵੰਡ, ਹਿੱਸਾ ਨਜ਼ਰ ਕੋਇ ਨਾ ਆਈਆ। ਅਸੀਂ ਜਾਣਾ ਆਤਮਾ ਨਾਲ ਤੇਰੇ ਸਚਖੰਡ, ਸਚ ਦੁਆਰੇ ਸੋਭਾ ਪਾਈਆ। ਫੇਰ ਆਉਣਾ ਨਹੀਂ ਜੇਰਜ ਅੰਡ, ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਸਾਡਾ ਨਾਤਾ ਨਹੀਂ ਕੋਈ ਨਵ ਖੰਡ, ਦੀਪ ਸੱਤ ਨਾ ਰੰਗ ਰੰਗਾਈਆ। ਜੇ ਆਤਮਾ ਆਪਣੇ ਨਾਲ ਲਈ ਗੰਢ, ਕਿਉਂ ਜਨ ਭਗਤਾਂ ਤਤਾਂ ਕਰੇਂ ਜੁਦਾਈਆ। ਅਸੀਂ ਕੋਈ ਪੂਜਾ ਕੀਤੀ ਨਹੀਂ ਕਰੀਰ ਜੰਡ, ਪਾਹਨ ਪੱਥਰ ਨਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਗ੍ਰਹਿ ਦੇਣੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਜਗਤ ਨਾ ਹੋਵੇ ਮਰਨਾ, ਮਰ ਜੀਵਤ ਰੂਪ ਬਣਾਈਆ। ਨਿਵਾਸ ਦੇਣਾ ਆਪਣੇ ਚਰਨਾਂ, ਸਚਖੰਡ ਮਿਲੇ ਸਰਨਾਈਆ। ਤੇਰੀ ਕਿਰਪਾ ਨਾਲ ਤਰਨਾ, ਤਾਰਨਹਾਰ ਵੇਖਣਾ ਚਾਈਂ ਚਾਈਂਆ। ਸਚ ਸੁਹਾਉਣਾ ਆਪਣਾ ਘਰਨਾ, ਗ੍ਰਹਿ ਮੰਦਰ ਦੇਣੀ ਮਾਣ ਵਡਿਆਈਆ। ਅਸਾਂ ਤੇਰੀ ਮੰਜ਼ਲ ਚੜ੍ਹਨਾ, ਅਗੇ ਹੋ ਨਾ ਕੋਇ ਅਟਕਾਈਆ। ਤੇਰਾ ਢੋਲਾ ਪੜ੍ਹਨਾ, ਤੇਰੀ ਸਿਫ਼ਤ ਸਲਾਹੀਆ । ਤੇਰਾ ਪੱਲੂ ਫੜਨਾ, ਦੂਸਰ ਕੰਤ ਨਾ ਕੋਇ ਹੰਢਾਈਆ। ਅੰਤ ਸਾਚਾ ਘਾੜਨ ਘੜਨਾ, ਘੜਨ ਭੰਨਣਹਾਰ ਆਪਣਾ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਪੂਰੀ ਕਰਨੀ ਆਸ, ਤ੍ਰਿਸ਼ਨਾ ਜਗਤ ਨਾ ਕੋਇ ਰਖਾਈਆ। ਤੇਰੇ ਗ੍ਰਹਿ ਹੋਵੇ ਨਿਵਾਸ, ਘਰ ਸਚ ਮਿਲੇ ਵਡਿਆਈਆ। ਸਾਡਾ ਲੇਖਾ ਰਹੇ ਨਾ ਵਿਚ ਭਰਵਾਸ, ਮਾਟੀ ਖ਼ਾਕ ਨਾ ਕੋਇ ਚਤੁਰਾਈਆ। ਜੇ ਆਤਮਾ ਤੇਰਾ ਨੂਰ ਤੇਰਾ ਸਤਿ ਪਰਕਾਸ਼, ਭਗਤਾਂ ਤਤ ਤੇਰਾ ਰੰਗ ਸਮਾਈਆ। ਜੁਗ ਚੌਕੜੀ ਅਸੀਂ ਹੁੰਦੇ ਰਹੇ ਉਦਾਸ, ਗੁਰ ਅਵਤਾਰ ਪੈਗ਼ੰਬਰਾਂ ਅਗੇ ਵਾਸਤਾ ਪਾਈਆ। ਸਾਡਾ ਪੰਧ ਮੁਕਾਉਣਾ ਦਸ ਦਸ ਮਾਸ, ਮਾਤ ਗਰਭ ਨਾ ਅਗਨ ਤਪਾਈਆ। ਸਾਡੀ ਕਰਨੀ ਬੰਦ ਖ਼ੁਲਾਸ, ਬੰਦੀਖ਼ਾਨਿਆਂ ਵਿਚੋਂ ਬਾਹਰ ਕਢਾਈਆ। ਸਾਰੇ ਦੇਂਦੇ ਗਏ ਸ਼ਾਬਾਸ਼, ਖ਼ੁਸ਼ੀਆਂ ਢੋਲੇ ਸੋਹਲੇ ਨਾਲ ਜਣਾਈਆ। ਜਿਸ ਵੇਲੇ ਆਵੇ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਉਹ ਲੇਖਾ ਮੁਕਾਵੇ ਸ਼ੰਕਰ ਉਤੇ ਕੈਲਾਸ਼, ਰਾਏ ਧਰਮ ਦਾ ਪੰਧ ਮੁਕਾਈਆ। ਤੁਹਾਡੀ ਪੂਰੀ ਕਰੇ ਆਸ, ਤ੍ਰਿਸ਼ਨਾ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਭਗਤ ਮੀਤ, ਮਿਤਰਾ ਤੇਰੀ
ਸਰਨਾਈਆ । ਬਿਨ ਤੇਰੇ ਸਾਡੀ ਚਲੇ ਕੋਈ ਨਾ ਰੀਤ, ਰੀਤੀਵਾਨ ਨਜ਼ਰ ਕੋਇ ਨਾ ਆਈਆ। ਕਿਸ ਦੇ ਨਾਲ ਕਰੇਂ ਪ੍ਰੀਤ, ਪ੍ਰੀਤਮ ਕਹਿ ਨਾ ਤੈਨੂੰ ਕੋਇ ਬੁਲਾਈਆ। ਬੇਸ਼ਕ ਤੂੰ ਮਾਲਕ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਅਖਵਾਈਆ। ਬਿਨ ਭਗਤਾਂ ਤੂੰ ਮੇਰਾ ਮੈਂ ਤੇਰਾ ਗਾਏ ਕੋਈ ਨਾ ਗੀਤ, ਗਹਿਰ ਗੰਭੀਰ ਤੇਰੇ ਰੰਗ ਨਾ ਕੋਇ ਸਮਾਈਆ। ਨਾ ਕੋਈ ਤੈਨੂੰ ਵਸਣ ਦੇਵੇ ਚੀਤ, ਗ੍ਰਹਿ ਮੰਦਰ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਾਂਗਤ ਹੋ ਕੇ ਝੋਲੀ ਢਾਹੀਆ। ਜਨ ਭਗਤ ਤਤ ਤੇਰੇ ਬਰਦੇ, ਜੁਗ ਜੁਗ ਸੇਵ ਕਮਾਈਆ। ਸਰਗੁਣ ਧਾਰ ਨਿਰਗੁਣ ਤੈਥੋਂ ਰਹੇ ਡਰਦੇ, ਨਿਤ ਨਵਿਤ ਸੀਸ ਝੁਕਾਈਆ। ਦੁਖ ਕਸ਼ਟ ਤੇਰੇ ਪਿਛੇ ਰਹੇ ਝਲਦੇ, ਸਿਰ ਸਕਿਆ ਨਾ ਕੋਇ ਉਠਾਈਆ। ਭਿਖਾਰੀ ਬਣੇ ਰਹੇ ਤੇਰੇ ਦਰ ਦੇ, ਕਾਇਆ ਮੰਦਰ ਅੰਦਰ ਅਲਖ ਜਗਾਈਆ। ਆਤਮ ਧਾਰ ਪਰਮਾਤਮ ਤੈਨੂੰ ਰਹੇ ਵਰਦੇ, ਜਗਤ ਰੰਗ ਨਾ ਕੋਇ ਰੰਗਾਈਆ। ਹੁਣ ਮਿਹਰਵਾਨ ਹੋ ਕੇ ਕਿਰਪਾ ਕਰ ਦੇ, ਮਿਹਰ ਨਜ਼ਰ ਨਜ਼ਰ ਉਠਾਈਆ। ਇਸ਼ਨਾਨ ਕਰਵਾ ਦੇ ਆਪਣੇ ਸਰ ਦੇ, ਦੁਰਮਤ ਮੈਲ ਮੈਲ ਧਵਾਈਆ। ਨਜ਼ਾਰੇ ਤਕੀਏ ਤੇਰੇ ਨਰਾਇਣ ਨਰ ਦੇ, ਨਰ ਹਰਿ ਪੜਦਾ ਦੇਣਾ ਚੁਕਾਈਆ। ਮਾਲਕ ਬਣੀਏ ਤੇਰੇ ਸਚਖੰਡ ਘਰ ਦੇ, ਪਰਦਾ ਅੰਦਰੋਂ ਦੇਣਾ ਉਠਾਈਆ। ਫੇਰ ਜੰਮ ਕੇ ਰਹੀਏ ਨਾ ਮਰਦੇ, ਜਨਮ ਮਰਨ ਰਹੇ ਨਾ ਰਾਈਆ। ਇਕੋ ਵਾਰ ਕਿਰਪਾ ਕਰ ਦੇ, ਕਿਰਪਾਲ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਤਤ ਕਹਿਣ ਤੇਰੇ ਨੂਰ ਵਿਚ ਜਾਈਏ ਰਲਦੇ, ਅਗੇ ਲੇਖੇ ਰਹਿਣ ਨਾ ਕਲਜੁਗ ਕਲ ਦੇ, ਕਲ ਕਲੇਸ਼ ਲਹਿਣਾ ਦੇਣਾ ਦੇਣਾ ਮੁਕਾਈਆ।