੨੦ ਮਾਘ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਦਿਲੀ ਧੀਰ ਪੁਰ ਵਿਖੇ
ਧਰਨੀ ਕਹੇ ਪ੍ਰਭ ਮੇਰੇ ਉਤੇ ਰੋਵੇ ਧਰਮ, ਧਰਮ ਦੀ ਧਾਰ ਦਏ ਦੁਹਾਈਆ। ਸਾਚੀ ਕਰਨੀ ਦਾ ਕਰੇ ਕੋਈ ਨਾ ਕਰਮ, ਕਰਮ ਕਾਂਡ ਕਿਰਿਆ ਕੂੜ ਜਗਤ ਹਲਕਾਈਆ। ਮਾਇਆ ਮਮਤਾ ਮੋਹ ਦਾ ਘਰ ਘਰ ਹੋਇਆ ਜਰਮ, ਜਗਤ ਵਾਸਨਾ ਬਣੀ ਜਣੇਂਦੀ ਮਾਈਆ। ਦੀਨ ਦੁਨੀ ਦ੍ਰਿਸ਼ਟੀ ਹੋ ਗਈ ਚਰਮ, ਚੰਮ ਦ੍ਰਿਸ਼ਟੀ ਵਿਚ ਸਰਬ ਹਲਕਾਈਆ। ਕਾਇਆ ਮੰਦਰ ਅੰਦਰ ਸਭ ਨੂੰ ਹੋਇਆ ਭਰਮ, ਭਾਂਡਾ ਭਰਮ ਨਾ ਕੋਇ ਭੰਨਾਈਆ। ਤੇਰਾ ਪਿਆਰ ਰਿਹਾ ਨਾ ਵਰਨ ਬਰਨ, ਪਾਰਬ੍ਰਹਮ ਬ੍ਰਹਮ ਪ੍ਰਭ ਮਿਲਣ ਕੋਇ ਨਾ ਪਾਈਆ। ਮੇਰੇ ਨੇਤਰ ਲੋਚਨ ਨਵ ਖੰਡ ਸਤ ਦੀਪ ਖਾਂਦੇ ਸ਼ਰਮ, ਨੈਣ ਅੱਖ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਪ੍ਰਭ ਮੇਰੇ ਉਤੇ ਧਰਮ ਮਾਰਦਾ ਚੀਕਾਂ, ਚਾਰੋਂ ਕੁੰਟ ਦੁਹਾਈਆ। ਨਵ ਸੱਤ ਵੇਖ ਸ਼ਰੀਕਾ, ਸਗਲਾ ਸੰਗ ਨਾ ਕੋਇ ਨਿਭਾਈਆ। ਝਗੜਾ ਪਿਆ ਜੀਵ ਜੀਅ ਕਾ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਤੇਰਾ ਭੇਵ ਜਾਣੇ ਕੋਇ ਨਾ ਨੀਕਨ ਨੀਕਾ, ਨਰ ਨਰਾਇਣ ਨਜ਼ਰ ਕਿਸੇ ਨਾ ਆਈਆ। ਮੇਰਾ ਅੰਤਰ ਪੁਰਖ ਅਕਾਲੇ ਹੋਇਆ ਫੀਕਾ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਕੂੜ ਕੁੜਿਆਰੇ
ਸਭ ਨੂੰ ਲਾਈਆਂ ਲੀਕਾਂ, ਦੁਰਮਤ ਮੈਲ ਨਾ ਕੋਇ ਧਵਾਈਆ। ਗ੍ਰੰਥ ਸ਼ਾਸਤਰਾਂ ਸਮਝੇ ਕੋਇ ਨਾ ਟੀਕਾ, ਟੀਕਾ ਟਿਪਣੀ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਧਰਮ ਰਿਹਾ ਪੁਕਾਰ, ਬਿਨ ਰਸਨਾ ਜਿਹਵਾ ਸੁਣਾਈਆ। ਨੇਤਰ ਨੈਣਾਂ ਰੋਵੇ ਜ਼ਾਰੋ ਜ਼ਾਰ, ਹੰਝੂਆਂ ਹਾਰ ਬਣਾਈਆ। ਬਿਨਾ ਜ਼ਬਾਨ ਕਰੇ ਗੁਫ਼ਤਾਰ, ਗੁਫ਼ਤ ਸ਼ਨੀਦ ਭੇਵ ਚੁਕਾਈਆ। ਚਾਰੋਂ ਕੁੰਟ ਹੋਇਆ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਕੂੜੀ ਕਿਰਿਆ ਵੇਖ ਪੁਰਖ ਨਾਰ, ਨਰ ਨਰਾਇਣ ਤੇਰੇ ਰੰਗ ਨਾ ਕੋਇ ਸਮਾਈਆ। ਵਰਨ ਬਰਨ ਧਾਹਾਂ ਰਹੇ ਮਾਰ, ਸਾਂਤਕ ਸਤਿ ਨਾ ਕੋਇ ਵਰਤਾਈਆ। ਲੇਖਾ ਰਿਹਾ ਨਾ ਤੇਈ ਅਵਤਾਰ, ਪੈਗ਼ੰਬਰ ਰੰਗ ਨਾ ਕੋਇ ਰੰਗਾਈਆ। ਗੁਰੂ ਗੁਰਦੇਵ ਨਾ ਕੋਇ ਅਧਾਰ, ਕ਼ੁਦਰਤ ਦਾ ਲੇਖ ਨਾ ਕੋਇ ਮਿਟਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਕਰਨ ਵਿਚਾਰ, ਸੋਚ ਸਮਝ ਕੋਇ ਨਾ ਆਈਆ। ਅਠਸਠ ਤੀਰਥ ਭੱਜਣ ਵਾਰੋ ਵਾਰ, ਦਿਵਸ ਰੈਣ ਪੰਧ ਮੁਕਾਈਆ। ਸਾਚਾ ਮਿਲੇ ਨਾ ਕਿਸੇ ਦੁਆਰ, ਦਰਗਾਹ ਸਚ ਨਾ ਕੋਇ ਵਡਿਆਈਆ। ਦੀਨਾਂ ਮਜ਼੍ਹਬਾਂ ਵੇਖ ਖਾਰ, ਖ਼ਾਲਸ ਰੰਗ ਨਾ ਕੋਇ ਰੰਗਾਈਆ । ਤੇਰੇ ਨਾਮ ਦੇ ਖੰਡੇ ਖੜਕਦੇ ਨਾਲ ਤਲਵਾਰ, ਤਰਕਸ਼ ਤੀਰ ਕਮਾਨਾਂ ਜੋੜ ਜੁੜਾਈਆ। ਮੈਂ ਵੇਖ ਹੋਈ ਬੇਜ਼ਾਰ, ਹੈਰਾਨੀ ਵਿਚ ਦੁਹਾਈਆ। ਅੰਤਰ ਨਿਰੰਤਰ ਰਿਹਾ ਨਾ ਕਿਸੇ ਪਿਆਰ, ਮੁਹੱਬਤ ਵਿਚ ਨਾ ਕੋਇ ਸਮਾਈਆ। ਧਰਨੀ ਕਹੇ ਮੇਰੇ ਪ੍ਰਭੂ ਮੇਰੀ ਨਮੋਂ ਨਮੋਂ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਸਾਚਾ ਮਾਰਗ ਦੇ ਇਕ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੰਗ ਰਖਾਈਆ। ਇਕੋ ਨਾਮ ਦੇ ਜੈਕਾਰ, ਜੈ ਜੈਕਾਰ ਕਰੇ ਲੋਕਾਈਆ। ਦੁਵੈਤ ਲੇਖਾ ਰਹੇ ਨਾ ਕਿਸੇ ਦੁਆਰ, ਗ੍ਰਹਿ ਮੰਦਰ ਕਰ ਸਫ਼ਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਨਿਰਗੁਣ ਧਾਰ ਕਰ ਉਜਿਆਰ, ਅੰਧ ਅੰਧੇਰਾ ਦੇ ਮਿਟਾਈਆ। ਦਿਲਾਂ ਦੇ ਮਾਲਕ ਦਿਲਾਂ ਦੀ ਪਾਉਣੀ ਸਾਰ, ਦਿਲਬਰ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਧਰਮ ਵੇਖ ਲੈ ਰੋਂਦਾ, ਬਿਨ ਨੈਣਾਂ ਨੀਰ ਵਹਾਈਆ । ਨਵ ਸੱਤ ਫਿਰੇ ਭੌਂਦਾ, ਸਚ ਦੁਆਰ ਨਾ ਕੋਇ ਟਿਕਾਈਆ। ਤੇਰਾ ਢੋਲਾ ਫਿਰੇ ਗਾਉਂਦਾ, ਭੱਜੇ ਵਾਹੋ ਦਾਹੀਆ। ਬਲ ਤਕੇ ਕਲਜੁਗ ਕਾਉਂ ਦਾ, ਜੋ ਚਾਰ ਕੁੰਟ ਅਪਣਾ ਖੇਲ ਖਿਲਾਈਆ। ਪਿਆਰ ਰਿਹਾ ਨਾ ਕਿਸੇ ਧਰਤੀ ਮਾਉਂ ਦਾ, ਮਮਤਾ ਕੂੜ ਜਗਤ ਹਲਕਾਈਆ। ਇਨਸਾਫ਼ ਰਿਹਾ ਨਾ ਕਿਸੇ ਨਿਆਉਂ ਦਾ, ਅਦਲ ਸਚ ਨਾ ਕੋਇ ਕਮਾਈਆ। ਸ਼ਬਦ ਰਿਹਾ ਨਾ ਵਾਹੋ ਵਾਹੋ ਦਾ, ਵਾਹਿਗੁਰੂ ਤੇਰੇ ਵਿਚ ਨਾ ਕੋਇ ਸਮਾਈਆ। ਸਤਿਕਾਰ ਰਿਹਾ ਨਾ ਕਿਸੇ ਪਾਉਂ ਦਾ, ਚਰਨ ਕਵਲ ਨਾ ਕੋਇ ਸਰਨਾਈਆ। ਮਾਣ ਰਿਹਾ ਨਾ ਕਿਸੇ ਰਾਓ ਦਾ, ਰਹਿਬਰ ਗੁਰ ਅਵਤਾਰ ਦੇਣ ਗਵਾਹੀਆ। ਵਣਜ ਦਿਸੇ ਨਾ ਕਿਸੇ ਸ਼ਾਹੋ ਦਾ, ਸਾਚੀ ਵਸਤ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਧਰਨੀ ਕਹੇ ਪ੍ਰਭੂ ਧਰਮ ਮੇਰੇ ਵਿਚ ਛੁਪਦਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਰੂਪ ਧਰਿਆ ਚੁਪ ਦਾ, ਰਸਨਾ ਜਿਹਵਾ ਮੁਖ ਨਾ ਸਿਫ਼ਤ ਸਾਲਾਹੀਆ। ਤੂੰ ਖੇਲ ਵੇਖ ਲੈ ਕਲਜੁਗ ਅੰਧੇਰੇ ਘੁੱਪ ਦਾ, ਕੂੜ ਕਿਰਿਆ ਨਾਲ ਹਲਕਾਈਆ। ਪਿਆਰ ਰਿਹਾ ਨਾ ਪਿਤਾ ਪੁਤ ਦਾ, ਮਾਤ ਪਿਤ ਰੋਵਣ ਮਾਰਨ ਧਾਹੀਆ। ਵਕ਼ਤ ਸੁਹੰਜਣਾ ਦਿਸੇ ਕਿਸੇ ਨਾ ਰੁਤ ਦਾ, ਰੁਤੜੀ ਸਚ ਨਾ ਕੋਇ
ਮਹਿਕਾਈਆ। ਝਗੜਾ ਤਕ ਲੈ ਕਾਇਆ ਪੰਜ ਭੁਤ ਦਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੇਖਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਆਸ ਨਾ ਕੋਇ ਰਖਾਈਆ। ਝਟ ਨਾਰਦ ਆਇਆ ਨੀ ਧਰਨੀਏ ਤੂੰ ਕਿਉਂ ਕੁਰਲਾਉਂਦੀ, ਕੀ ਤੇਰੀ ਵਡਿਆਈਆ। ਕਿਸ ਸਾਹਿਬ ਨੂੰ ਸੁਣਾਉਂਦੀ, ਦੁਖਾਂ ਭਰੀ ਦਏਂ ਦੁਹਾਈਆ। ਕੀ ਵਡਿਆਈ ਤੇਰੇ ਥਾਉਂ ਦੀ, ਥਨੰਤਰ ਦੇ ਸੁਣਾਈਆ। ਕੀ ਖੇਲ ਅਗੰਮ ਅਥਾਹੋ ਦੀ, ਬੇਪਰਵਾਹ ਕੀ ਜਣਾਈਆ। ਕੀ ਆਸ਼ਾ ਰਖੀ ਸਚੇ ਸ਼ਾਹੋ ਦੀ, ਸ਼ਹਿਨਸ਼ਾਹ ਅਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਨਾਰਦ ਕਹੇ ਧਰਨੀ ਮੈਂ ਸੁਣੀਆਂ ਤੇਰੀਆਂ ਗੱਲਾਂ, ਜੋ ਪ੍ਰੇਮ ਨਾਲ ਸੁਣਾਈਆ। ਜਿਸ ਨੇ ਸਚ ਸਿੰਘਾਸਣ ਮੱਲਾ, ਸੁਖਆਸਣ ਬੈਠਾ ਧੁਰਦਰਗਾਹੀਆ। ਜਿਸ ਨੂੰ ਪੈਗ਼ੰਬਰਾਂ ਕਿਹਾ ਅੱਲਾ, ਅਲਾਹੀ ਨੂਰ ਇਕ ਅਖਵਾਈਆ। ਉਹ ਆਦਿ ਜੁਗਾਦੀ ਇਕੱਲਾ, ਸਚ ਸਿੰਘਾਸਣ ਸੋਭਾ ਪਾਈਆ। ਜਿਸ ਦਾ ਲਹਿਣਾ ਦੇਣਾ ਜਲਾਂ ਥਲਾਂ, ਮਹੀਅਲ ਵੇਖੇ ਧੁਰਦਰਗਾਹੀਆ। ਉਹਦਾ ਸਭ ਤੋਂ ਵਖਰਾ ਹੱਲਾ, ਹੁਲੜਬਾਜ਼ੀ ਸਮਝ ਕਿਸੇ ਨਾ ਆਈਆ। ਜੋ ਕਰਦਾ ਵਲਾ ਛਲਾ, ਅਛਲ ਛਲ ਆਪਣੀ ਖੇਲ ਖਿਲਾਈਆ। ਜਿਸ ਨੇ ਸਤਿਗੁਰ ਸ਼ਬਦ ਸੰਦੇਸ਼ਾ ਘੱਲਾ, ਪੈਗ਼ਾਮ ਨੂਰ ਅਲਾਹੀਆ। ਉਹ ਵੇਖਣਹਾਰਾ ਕਾਇਆ ਮਾਟੀ ਖੱਲਾ, ਖ਼ਾਲਕ ਖ਼ਲਕ ਖੋਜ ਖੁਜਾਈਆ। ਉਹ ਵਸੇ ਨਿਹਚਲ ਧਾਮ ਅਟਲਾ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਨੇ ਕਮਲੀਏ ਤੇਰੇ ਉਤੇ ਭਗਤ ਦੁਆਰ ਵਸਾਉਣਾ ਮਹੱਲਾ, ਮਹਲ ਧੁਰ ਦਾ ਆਪ ਪਰਗਟਾਈਆ। ਸਤਿ ਧਰਮ ਨੂੰ ਸਤਿ ਦਾ ਦੇਵੇ ਫਲਾ, ਸਤਿਜੁਗ ਸਚ ਰੰਗ ਰੰਗਾਈਆ। ਜਿਥੇ ਕ੍ਰਿਸ਼ਨ ਕਾਹਨ ਨੇ ਬੰਸਰੀ ਨਾਲ ਹੱਥ ਫੜ ਵਜਾਇਆ ਟੱਲਾ, ਸੰਖ ਨਾਦ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਧਰਨੀਏ ਤੂੰ ਕੀ ਪ੍ਰਭੂ ਨੂੰ ਦੱਸਦੀ, ਕਮਲੀਏ ਦੇ ਜਣਾਈਆ । ਤੂੰ ਜੁਗ ਚੌਕੜੀ ਉਹਦੇ ਚਰਨਾਂ ਹੇਠ ਵਸਦੀ, ਨਿਤ ਨਵਿਤ ਸੇਵ ਕਮਾਈਆ। ਤੂੰ ਭਰੀ ਪ੍ਰੇਮ ਰਸ ਦੀ, ਸੁਖ ਸਾਂਤਕ ਰੂਪ ਸਮਾਈਆ । ਤੇਰੀ ਸਿਫ਼ਤ ਵਡਿਆਈ ਜਸ ਦੀ, ਢੋਲੇ ਸੋਹਲੇ ਰਾਗ ਦ੍ਰਿੜਾਈਆ। ਤੂੰ ਬਿਨ ਕ਼ਦਮਾਂ ਤੋਂ ਨਸਦੀ, ਭੱਜੇਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਰਿਹਾ ਖਿਲਾਈਆ। ਨਾਰਦ ਕਹੇ ਧਰਨੀਏ ਮੈਂ ਫੜ ਕੇ ਹਲੂਣਾ ਦੇਵਾਂ ਤੈਨੂੰ ਗੁੱਟ, ਪੋਟੇ ਸਹਿਜ ਨਾਲ ਦਬਾਈਆ। ਤੂੰ ਮੇਰੀ ਬੋਦੀ ਵਿਚੋਂ ਇਕ ਵਾਲ ਪੁੱਟ, ਦੁਖ ਦਰਦ ਨਾ ਲਾਗੇ ਰਾਈਆ। ਫੇਰ ਉਸ ਨੂੰ ਪ੍ਰਭ ਦੇ ਚਰਨਾਂ ਵਿਚ ਸੁਟ, ਸੋਹਣੀ ਗਣਤ ਗਣਾਈਆ। ਜਿਹੜੀ ਪ੍ਰੀਤੀ ਧਰਮ ਦੀ ਦੀਨ ਦੁਨੀ ਨਾਲੋਂ ਗਈ ਛੁਟ, ਛੁਟਕੀ ਲਿਵ ਦਏ ਲਗਾਈਆ। ਫੇਰ ਆਪਣੇ ਸਵਾਰ ਬੁਟ, ਬੁੱਲਾਂ ਨਾਮ ਰੰਗ ਰੰਗਾਈਆ। ਫੇਰ ਆਪਣੀ ਆਸ਼ਾ ਅੰਦਰੋਂ ਕਢ ਫੁਟ, ਬਿਨ ਰਸਨਾ ਢੋਲੇ ਗਾਈਆ। ਤੇਰਾ ਭਾਗ ਨਾ ਜਾਏ ਨਿਖੁਟ, ਪ੍ਰਭ ਦੇਵਣਹਾਰ ਵਡਿਆਈਆ । ਔਹ ਤਕ ਲੈ ਕਲਜੁਗ ਕੂੜ ਕੁੜਿਆਰ ਦੀ ਚਾਰੋਂ ਕੁੰਟ ਲੁਟ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਧਰਨੀਏ ਤੇਰੇ ਉਤੇ ਧਰਮ ਹੋਣਾ ਉੱਘਾ, ਉਗਣ ਆਥਣ ਮਿਲੇ ਵਡਿਆਈਆ। ਤੇਰਾ ਵਕ਼ਤ ਸੁਹੰਜਣਾ ਪੁੱਗਾ, ਪੂਰਬ ਲੇਖਾ ਵੇਖਣ ਪਾਈਆ। ਤੇਰਾ ਕਰਮ ਕਾਂਡ ਦਾ ਲਹਿਣਾ ਬੁੱਝਾ, ਪਰਦਾ
ਪਰਦਿਆਂ ਵਿਚੋਂ ਉਠਾਈਆ। ਤੂੰ ਕਿਉਂ ਨੇਤਰ ਰੋਵੇਂ ਨੈਣ ਮੂੰਦ ਬਸੁਧਾ, ਸੁਧ ਸਾਚੀ ਸਚ ਲੈ ਅੰਗੜਾਈਆ। ਤੇਰੇ ਉਤੇ ਹੋਣਾ ਯੁੱਧਾ, ਚਾਰੋਂ ਕੁੰਟ ਦੁਹਾਈਆ। ਫੇਰ ਭਗਤ ਦੁਆਰ ਦਾ ਸਮਝਣਾ ਮੁੱਦਾ, ਮੁਦਤਾਂ ਦਾ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਧਰਨੀਏ ਤੇਰਾ ਧਰਮ ਜਾਵੇ ਉਠ, ਆਪਣੀ ਲਏ ਅੰਗੜਾਈਆ। ਤੂੰ ਵੇਖ ਲੈ ਚਾਰੇ ਗੁਠ, ਚਾਰੇ ਕੁੰਟਾਂ ਫੋਲ ਫੁਲਾਈਆ। ਪਵਿਤ੍ਰ ਦਿਸੇ ਨਾ ਕੋਈ ਮਿੱਟੀ ਖ਼ਾਕ ਮੁਠ, ਚਾਰੋਂ ਕੁੰਟ ਕੂੜ ਹਲਕਾਈਆ। ਤੇਰੇ ਤੇਰੇ ਨਾਲੋਂ ਰਹੇ ਰੁਠ, ਰੁਠਿਆਂ ਸਕੇ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਨਾਰਦ ਮੈਂ ਵੇਖ ਕੇ ਹੋਵਾਂ ਦੁਖੀ, ਚਾਰੋਂ ਕੁੰਟ ਧਿਆਨ ਲਗਾਈਆ। ਪ੍ਰਭੂ ਪਿਆਰ ਵਿਚ ਦਿਸੇ ਕੋਈ ਨਾ ਸੁਖੀ, ਸਤਿ ਵਿਚ ਨਾ ਕੋਇ ਸਮਾਈਆ। ਧਰਮ ਦੀ ਧਾਰ ਰਹੀ ਨਾ ਮੁਖੀ, ਦੀਪਕ ਜੋਤ ਨਾ ਕੋਇ ਰੁਸ਼ਨਾਈਆ। ਜਗਤ ਅੰਧੇਰਾ ਹੋਇਆ ਕੁੱਖੀ, ਸਤਿ ਸਚ ਨਾ ਕੋਇ ਰੁਸ਼ਨਾਈਆ। ਮੇਰੀ ਆਸ਼ਾ ਧਰਮ ਧਾਰ ਦੀ ਭੁੱਖੀ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਵਖਾਈਆ। ਨਾਰਦ ਕਹੇ ਧਰਨੀਏ ਮੈਂ ਤੇਰੇ ਦੁਖਾਂ ਵੇਖ ਹਸਣਾ, ਤਾਲੀਆਂ ਰਿਹਾ ਵਜਾਈਆ। ਚਾਰੋਂ ਕੁੰਟ ਨਸਣਾ, ਭੱਜਾਂ ਵਾਹੋ ਦਾਹੀਆ। ਤਕਾਂ ਰੈਣ ਹਨੇਰੀ ਮੱਸਣਾ, ਜੋ ਚਾਰੋਂ ਕੁੰਟ ਆਪਣਾ ਰੰਗ ਰੰਗਾਈਆ। ਵੇਖਾਂ ਖੇਲ ਅਲਖ ਅਲਖਣਾ, ਜੋ ਕਰਤਾ ਰਿਹਾ ਕਰਾਈਆ। ਮੇਰਾ ਹੁਕਮ ਧੁਰ ਦਾ ਇਕੋ ਜੋ ਪ੍ਰਭ ਦਾ ਭੇਵ ਖੋਲ੍ਹੇ ਜਿਸ ਰਚਾਈ ਰਚਨਾ, ਜਗਤ ਜੁਗਤ ਵੰਡ ਵੰਡਾਈਆ। ਜਿਸ ਦਾ ਅਵਤਾਰ ਪੈਗ਼ੰਬਰਾਂ ਗੁਰੂਆਂ ਮੰਨਿਆਂ ਬਚਨਾ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਨਾਰਦ ਮੈਂ ਇਕ ਦੀ ਰਖਾਂ ਟੇਕ, ਟਿੱਕੇ ਧੂੜੀ ਖ਼ਾਕ ਰਮਾਈਆ। ਜੋ ਬੁੱਧੀ ਕਰੇ ਬਿਬੇਕ, ਪਤਤ ਪੁਨੀਤ ਬਣਾਈਆ। ਅਗਨੀ ਤਨ ਨਾ ਲਾਏ ਸੇਕ, ਤਤਵ ਤਤ ਨਾ ਕੋਇ ਜਲਾਈਆ। ਚਰਨ ਕਵਲ ਬਖ਼ਸ਼ੇ ਆਪਣੀ ਏਕ, ਏਕੰਕਾਰ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਆਪ ਵਰਤਾਈਆ। ਨਾਰਦ ਕਹੇ ਧਰਨੀਏ ਮੈਂ ਤੈਨੂੰ ਕਰਾਂ ਖ਼ਬਰਦਾਰ, ਬੇਖ਼ਬਰੇ ਖ਼ਬਰ ਜਣਾਈਆ। ਉਠ ਵੇਖ ਅਗੰਮਾ ਯਾਰ, ਜੋ ਮਿਤਰ ਪਿਆਰਾ ਨੂਰ ਅਲਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰ, ਜੁਗ ਚੌਕੜੀਆਂ ਆਪਣਾ ਹੁਕਮ ਵਰਤਾਈਆ। ਸੋ ਲਹਿਣਾ ਦੇਣਾ ਪੂਰਬ ਲੇਖੇ ਲਾਏ ਸਰਬ ਸੰਸਾਰ, ਸੰਸਾ ਜਗਤ ਰਹੇ ਨਾ ਰਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਕ਼ਰਜ਼ਾ ਦਏ ਉਤਾਰ, ਮਕ਼ਰੂਜ਼ ਆਪਣਾ ਹੁਕਮ ਵਰਤਾਈਆ। ਸੋ ਤੇਰੇ ਉਤੇ ਧਰਮ ਦਾ ਕਰ ਪਸਾਰ, ਧਰਮ ਦੁਆਰਾ ਇਕ ਪਰਗਟਾਈਆ। ਪਹਿਲੋਂ ਉਸ ਨੂੰ ਡੰਡਾਵਤ ਬੰਦਨਾ ਧੂੜੀ ਵਿਚ ਕਰ ਨਿਮਸਕਾਰ, ਧੂੜੀ ਟਿੱਕੇ ਖ਼ਾਕ ਰਮਾਈਆ। ਜਿਸ ਨੇ ਸਚ ਦੁਆਰ ਖੋਲ੍ਹਿਆ ਆਪਣੀ ਧਾਰ, ਦੂਸਰ ਵੰਡ ਨਾ ਕੋਇ ਵੰਡਾਈਆ। ਭਗਤਾਂ ਦਾ ਬਣ ਆਪ ਸਿਕਦਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਵੇਖਣਹਾਰਾ ਪਾਵੇ ਸਾਰ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਤੇਰੇ ਉਤੇ ਸੁਹੰਜਣਾ ਕਰਨਾ ਦਿੱਲੀ ਦਰਬਾਰ, ਦਰਗਾਹ ਸਚ ਦਾ ਸਚ ਰੂਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ
ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਤੇਰੇ ਉਤੇ ਭਗਤ ਦੁਆਰ ਦੀ ਰਖੀ ਨੀਂਹ, ਨੇਂਹੋਂ ਭਗਤਾਂ ਨਾਲ ਰਖਾਈਆ। ਸਤਿ ਸਚ ਦਾ ਬੀਜ ਕੇ ਬੀਅ, ਪੱਤ ਟਹਿਣੀ ਆਪ ਪਰਗਟਾਈਆ। ਰਵੀਦਾਸ ਦਾ ਲਹਿਣਾ ਸਾਢੇ ਤਿੰਨ ਹੱਥ ਸੀਂਅ, ਦੀਨ ਦੁਨੀ ਵੰਡ ਵੰਡਾਈਆ। ਜੋ ਲੇਖਾ ਜਾਣੇ ਲੱਖ ਚੁਰਾਸੀ ਜੰਤ ਜੀਅ, ਜਗ ਜੀਵਣ ਦਾਤਾ ਇਕ ਅਖਵਾਈਆ। ਉਹਦਾ ਲੇਖਾ ਜਾਣੇ ਕੋਈ ਕੀ, ਕਾਤਬ ਲਿਖਣ ਕੋਇ ਨਾ ਪਾਈਆ। ਜਿਸ ਦਾ ਇਸ਼ਾਰਾ ਗੁਰਦਾਸ ਨੇ ਕੀਤਾ ਵੀਹ ਇਕੀਹ, ਬੀਸ ਬੀਸਾ ਅਗੰਮ ਅਥਾਹੀਆ। ਜਿਸ ਦੀ ਸਭ ਤੋਂ ਵਖਰੀ ਲੀਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਗੁਰ ਅਵਤਾਰ ਪੈਗ਼ੰਬਰਾਂ ਵੇਖ ਲੈ ਹਸਤੀਆਂ, ਜੋ ਨੂਰ ਜੋਤ ਰੁਸ਼ਨਾਈਆ। ਭਗਤਾਂ ਚੜ੍ਹਦੀਆਂ ਵੇਖ ਲੈ ਮਸਤੀਆਂ, ਮਸਤ ਖ਼ੁਮਾਰੀ ਇਕ ਰਖਾਈਆ। ਤੇਰੇ ਗ੍ਰਹਿ ਅੰਦਰ ਪ੍ਰਭੂ ਪਿਆਰਿਆਂ ਦੀਆਂ ਰਖੀਆਂ ਗਈਆਂ ਅਸਤੀਆਂ, ਅਰਥੀ ਜਗਤ ਨਾ ਕੋਇ ਉਠਾਈਆ । ਇਨ੍ਹਾਂ ਦੀਆਂ ਕ਼ੀਮਤਾਂ ਨਹੀਂ ਕੋਈ ਸਸਤੀਆਂ, ਜਗਤ ਕ਼ੀਮਤ ਨਾ ਕੋਇ ਰਖਾਈਆ। ਇਹ ਚਾਰੋਂ ਕੁੰਟ ਤੀਰ ਅਣਿਆਲੇ ਕਸਦੀਆਂ, ਬਿਨ ਤਰਕਸ਼ ਹੱਥ ਉਠਾਈਆ। ਨੌਂ ਖੰਡ ਪ੍ਰਿਥਮੀ ਡਸਦੀਆਂ, ਵਿਖ ਨਵ ਸੱਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਧਰਨੀ ਤੂੰ ਲੇਖਾ ਤਕ ਪੁਰਾਣਾ, ਤੈਨੂੰ ਦਿਆਂ ਸੁਣਾਈਆ। ਜੋ ਮਨੀ ਸਿੰਘ ਦਿਤਾ ਬਿਆਨਾ, ਉਗਲਾਂ ਦਸ ਮੁਖ ਵਿਚ ਟਿਕਾਈਆ। ਤੇਰੀ ਖੇਲ ਸ੍ਰੀ ਭਗਵਾਨਾ, ਮੇਰੀ ਕ਼ਲਮ ਨਾ ਸਕੇ ਸਮਝਾਈਆ। ਤੂੰ ਸ਼ਾਹੋ ਭੂਪ ਸੁਲਤਾਨਾ, ਸ਼ਹਿਨਸ਼ਾਹ ਅਗੰਮ ਅਥਾਹੀਆ। ਮੈਂ ਸੇਵਕ ਤੇਰਾ ਨਿਮਾਣਾ, ਨਿਵ ਨਿਵ ਲਾਗਾਂ ਪਾਈਆ। ਤੇਰੇ ਹੱਥ ਵਿਚ ਕਲਮ ਕਾਨਾ, ਕਾਇਨਾਤ ਦਾ ਤੇਰਾ ਰੰਗ ਚੜ੍ਹਾਈਆ। ਤੂੰ ਯੋਧਾ ਸੂਰਬੀਰ ਮਰਦਾਨਾ, ਬਲਧਾਰੀ ਇਕ ਅਖਵਾਈਆ। ਉਹ ਵੇਖ ਲੈ ਮੈਂ ਵੀ ਜਮਨ ਕਿਨਾਰੇ ਲਾਇਆ ਨਿਸ਼ਾਨਾ, ਨਿਸ਼ਾਨਾ ਤੇਰੇ ਨਾਲ ਬਣਾਈਆ। ਜਿਸ ਕਾਰਨ ਤੇਰਾ ਲਹਿਣਾ ਦੇਣਾ ਹੋਣਾ ਜਗਤ ਜਹਾਨਾ, ਸਹਿਜ ਨਾਲ ਦਿਆਂ ਦ੍ਰਿੜਾਈਆ। ਤੇਰੇ ਲਿਖਾਰੀਆਂ ਬੱਧਾ ਹੋਣਾ ਗਾਨਾ, ਸ਼ਹਾਦਤ ਸ਼ਹੀਦੀ ਜਗਤ ਵਾਲੀ ਸਮਝਾਈਆ। ਇਹ ਕੋਈ ਕੌਮ ਮਜ਼੍ਹਬ ਦਾ ਬਣਨਾ ਨਹੀਂ ਮਕਾਨਾ, ਹੱਦਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਮਨੀ ਸਿੰਘ ਕਹੇ ਮੈਂ ਮਾਰੀਆਂ ਨੌ ਨੌ ਲਕੀਰਾਂ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਵੇਲੇ ਭਗਤ ਦੁਆਰਾ ਕਰੇ ਤਾਮੀਰਾ, ਤਰਹ ਤਰਹ ਦਾ ਖੇਲ ਖਿਲਾਈਆ। ਫੇਰ ਝਗੜਾ ਪੈਣਾ ਗ਼ਰੀਬਾਂ ਅਮੀਰਾਂ, ਨੌ ਖੰਡ ਪ੍ਰਿਥਮੀ ਪਏ ਦੁਹਾਈਆ। ਕਿਸੇ ਨੂੰ ਸਾਰ ਨਾ ਆਏ ਆਪਣੇ ਸਰੀਰਾ, ਤਨ ਵਜੂਦ ਨਾ ਕੋਇ ਚਤੁਰਾਈਆ। ਸਭ ਦੀਆਂ ਬਦਲ ਜਾਣ ਜ਼ਮੀਰਾਂ, ਭੇਵ ਸਕੇ ਨਾ ਕੋਇ ਖੁਲ੍ਹਾਈਆ। ਇਹੋ ਆਸ਼ਾ ਰਖ ਕੇ ਗਿਆ ਕਬੀਰਾ, ਹੱਥ ਮਸਤਕ ਉਤੇ ਟਿਕਾਈਆ। ਰਵੀਦਾਸ ਨੇ ਹੱਥ ਫੜ ਕਸੀਰਾ, ਕ਼ਸਮ ਖਾ ਕੇ ਤੇਰੇ ਚਰਨਾਂ ਵਿਚ ਟਿਕਾਈਆ। ਤੇਰਾ ਭਗਤ ਦੁਆਰਾ ਨੌ ਖੰਡ ਪ੍ਰਿਥਮੀ ਦੀ ਹੋਣੀ ਇਕ ਜਾਗੀਰਾ, ਦੂਜਾ ਵਾਰਸ ਨਜ਼ਰ ਕੋਇ ਨਾ ਆਈਆ। ਜਿਥੇ ਬਦਲਣੀਆਂ ਸਭ ਦੀਆਂ ਤਕ਼ਦੀਰਾਂ, ਤਦਬੀਰ ਸਮਝ ਕੋਇ ਨਾ ਪਾਈਆ। ਜਿਸ ਦੇ ਲੇਖੇ ਵਿਚ ਲੇਖੇ ਲੱਗਣਾ ਗੁਰਮੁਖ ਹੀਰਾ, ਹਰਿਜਨ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,
ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਆਹ ਵੇਖ ਮੈਂ ਤੈਨੂੰ ਪੱਤਰਾ ਵਖਾਵਾਂ ਪਾੜ, ਜੋ ਬਿਨ ਅੱਖਰਾਂ ਲੇਖ ਲਿਖਾਈਆ। ਜਿਸ ਦਾ ਨਾ ਕੋਈ ਪਿੱਛਾ ਨਾ ਅਗਾੜ, ਅਗੇ ਸਮਝ ਨਾ ਕੋਇ ਸਮਝਾਈਆ। ਜਿਸ ਨੇ ਨੀਹਾਂ ਰਖਣ ਕਾਰਨ ਤੇਰਾ ਸੀਨਾ ਦਿਤਾ ਪਾੜ, ਸੋਹਣੀ ਵੰਡ ਵੰਡਾਈਆ। ਉਸ ਦਾ ਲੇਖਾ ਫੇਰ ਸਮਝਾਵਾਂਗਾ ਸਤਾਰਾਂ ਹਾੜ, ਹਾੜੇ ਕਢਣ ਵਾਲੀਏ ਤੈਨੂੰ ਦਿਆਂ ਦ੍ਰਿੜਾਈਆ। ਜਿਸ ਦਾ ਪਰਕਾਸ਼ ਹੋਣਾ ਜੰਗਲ ਜੂਹ ਉਜਾੜ, ਪਹਾੜਾਂ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਨਾਰਦਾ ਮੈਂ ਵਿਚਾਰੀ ਭੋਲੀ, ਭੁਲ ਵਿਚ ਆਪਣਾ ਝਟ ਲੰਘਾਈਆ। ਮੈਂ ਆਦਿ ਜੁਗਾਦਿ ਗੋਲੀ, ਜੁਗ ਜੁਗ ਸੇਵ ਕਮਾਈਆ। ਮੈਂ ਸੁਣਨਹਾਰ ਗੁਰ ਅਵਤਾਰ ਪੈਗ਼ੰਬਰਾਂ ਬੋਲੀ, ਜੋ ਮੇਰੇ ਉਤੇ ਗਏ ਸੁਣਾਈਆ। ਮੈਂ ਕਲਜੁਗ ਅੰਤ ਕੂੜ ਕੁੜਿਆਰ ਵੇਖ ਕੇ ਡੋਲੀ, ਧੀਰਜ ਧਰਮ ਨਾ ਕੋਇ ਰਖਾਈਆ। ਧੰਨ ਭਾਗ ਜੇ ਤੂੰ ਭੇਤ ਰਿਹਾ ਖੋਲ੍ਹੀ, ਪਰਦਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਿਆ ਮਿਲਾਈਆ। ਨਾਰਦ ਕਹੇ ਧਰਨੀਏ ਆ ਇਕ ਦੂਜੇ ਨਾਲ ਗੱਲ ਕਰੀਏ ਗੁੱਝੀ, ਜਗਤ ਸਮਝ ਨਾ ਕੋਇ ਸਮਝਾਈਆ। ਧਰਨੀ ਕਹੇ ਨਾਰਦਾ ਮੈਨੂੰ ਇਕ ਗੱਲ ਸੁਝੀ, ਸਹਿਜ ਨਾਲ ਦ੍ਰਿੜਾਈਆ। ਨਾਰਦ ਕਹੇ ਧਰਨੀਏ ਹੁਣ ਤੇ ਵੇਲਾ ਕਲਜੁਗੀ, ਚਾਰੋਂ ਕੁੰਟ ਅੰਧੇਰਾ ਛਾਈਆ। ਧਰਨੀ ਕਹੇ ਨਾਰਦਾ ਕਿਸੇ ਦੀ ਪਵਿਤ੍ਰ ਰਹੀ ਨਾ ਬੁੱਧੀ, ਬੁੱਧਹੀਣ ਦਿਸੇ ਲੋਕਾਈਆ। ਨਾਰਦ ਕਹੇ ਧਰਨੀਏ, ਮੇਰੇ ਅੰਦਰ ਹੁੰਦੀ ਗੁਦਗੁਦੀ, ਮੈਨੂੰ ਹਾਸਾ ਰਿਹਾ ਆਈਆ। ਉਹ ਨਿਗਾਹ ਮਾਰ ਲੈ ਪਿਛਲੀ ਔਂਧ ਸਭ ਦੀ ਪੁੱਗੀ, ਅਗੇ ਪੰਧ ਨਾ ਕੋਇ ਵਧਾਈਆ। ਦੀਨ ਦੁਨੀਆ ਕੂੜ ਦੇ ਕੀਚੜ ਖੁਭੀ, ਬਾਹਰ ਸਕੇ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਧਰਨੀਏ ਮੈਂ ਤੈਨੂੰ ਹੌਲੀ ਜਿਹੀ ਮਾਰਾਂ ਨਿੱਕਾ ਜਿਹਾ ਧੱਕਾ, ਧਕੇਲ ਕੇ ਦਿਆਂ ਜਣਾਈਆ। ਤੂੰ ਨਹੀਂ ਵੇਖਦੀ ਕੀ ਤੇਰੇ ਨਾਲ ਵਾਅਦਾ ਪੱਕਾ, ਕੌਲ ਇਕ਼ਰਾਰ ਕੀ ਨਜ਼ਰੀ ਆਈਆ। ਨਾਲੇ ਲੇਖਾ ਤਕ ਲੈ ਕੀ ਲਹਿਣਾ ਪੈਸਾ ਟਕਾ, ਦੀਨ ਦੁਨੀ ਵੰਡ ਵੰਡਾਈਆ। ਫੇਰ ਨਿਗਾਹ ਮਾਰ ਲੈ ਜੋ ਮਾਲਕ ਹਕ਼ੀਕ਼ੀ ਹਕਾ, ਸਾਹਿਬ ਇਕ ਗੁਸਾਈਂਆ। ਜੋ ਤੇਰਾ ਬਣਿਆ ਸਕਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੰਗ ਇਕ ਰਖਾਈਆ। ਨਾਰਦ ਕਹੇ ਧਰਨੀਏ ਮੈਂ ਤੇਰੇ ਉਤੇ ਕਿੱਡਾ ਲਾਇਆ ਭਾਗ, ਭਾਗਵਾਨੇ ਤੈਨੂੰ ਦਿਆਂ ਜਣਾਈਆ। ਜਗਤ ਦੀਏ ਸੁਤੀਏ ਜਗ ਵਿਚੋਂ ਜਾਗ, ਜਾਗਰਤ ਜੋਤ ਨੇਤਰ ਨੈਣ ਵੇਖ ਚਾਈਂ ਚਾਈਂਆ। ਤੇਰੇ ਉਤੇ ਸਤਿ ਦਾ ਸਚ ਜਗਿਆ ਚਰਾਗ਼, ਬਿਨ ਤੇਲ ਬਾਤੀ ਡਗਮਗਾਈਆ। ਤੇਰੀ ਬੁਝਾਵਣਹਾਰਾ ਆਗ, ਅਗਨੀ ਤਤ ਗਵਾਈਆ। ਉਸ ਸਾਹਿਬ ਦੀ ਸਰਨ ਲਾਗ, ਜੋ ਸਿਰ ਸਿਰ ਰਿਜ਼ਕ ਸਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਧਰਨੀ ਕਹੇ ਨਾਰਦਾ ਮੈਂ ਉਸ ਦਾ ਕਰਾਂ ਸ਼ੁਕਰਾਨਾ, ਨਿਵ ਨਿਵ ਸੀਸ ਝੁਕਾਈਆ। ਜੋ ਪਹਿਰ ਕੇ ਅਗੰਮੀ ਬਾਣਾ, ਬਾਣ ਅਣਿਆਲੇ ਤੀਰ ਚਲਾਈਆ। ਜਿਸ ਦੁਆਪਰ ਦਾ ਬਦਲ ਦਿਤਾ ਜ਼ਮਾਨਾ, ਕਲਜੁਗ ਅੰਤਮ ਵੇਖੇ ਚਾਈਂ ਚਾਈਂਆ। ਤੇਰਾ ਪਵਿਤ੍ਰ ਕਰਾਇਆ ਅਸਥਾਨਾ, ਸੋਹਣੀ ਦਿਤੀ ਵਡਿਆਈਆ। ਭਗਤਾਂ ਨਾਲ ਜੁੜਾਇਆ ਯਰਾਨਾ,
ਪ੍ਰੀਤੀ ਸਕੇ ਨਾ ਕੋਇ ਤੁੜਾਈਆ। ਧਰਨੀ ਕਹੇ ਨਾਰਦਾ ਮੈਨੂੰ ਪਤਾ ਨਹੀਂ ਹਰਿਜਨ ਲਿਆਇਆ ਕਿਸ ਬਹਾਨਾ, ਬਾਹੋਂ ਫੜ ਫੜ ਆਪਣਾ ਸੰਗ ਬਣਾਈਆ। ਜਿਨ੍ਹਾਂ ਦਿਵਸ ਰੈਣ ਸੇਵਾ ਕਰਦਿਆਂ ਖ਼ੁਸ਼ੀਆਂ ਦਾ ਗਾਇਆ ਤਰਾਨਾ, ਤਰਹ ਤਰਹ ਦੇ ਗੀਤ ਦਿਤੇ ਦ੍ਰਿੜਾਈਆ। ਮੇਰੇ ਉਤੇ ਸਤਿ ਦਾ ਸਚ ਦਾ ਝੁਲਾ ਕੇ ਨਿਸ਼ਾਨਾ, ਨਿਸ਼ਾਨ ਦੀਨ ਦੁਨੀ ਦਿਤੇ ਬਦਲਾਈਆ । ਮੈਂ ਇਨ੍ਹਾਂ ਦਾ ਕਰਾਂ ਮਾਣਾ, ਨਿਮਾਣੀ ਹੋ ਕੇ ਸੀਸ ਝੁਕਾਈਆ। ਜਿਨ੍ਹਾਂ ਮੇਰੇ ਸੀਨੇ ਉਤੇ ਬਹਿ ਕੇ ਖਾਧਾ ਖਾਣਾ, ਖ਼ੁਸ਼ੀਆਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਸਚ ਆਪ ਪਰਗਟਾਈਆ। ਧਰਨੀ ਕਹੇ ਮੈਂ ਭਗਤਾਂ ਕਰਾਂ ਧੰਨਵਾਦ, ਖ਼ੁਸ਼ੀਆਂ ਵਿਚ ਸੀਸ ਨਿਵਾਈਆ। ਭਗਤੋ ਤੁਸਾਂ ਮੇਰਾ ਖੇੜਾ ਕਰਨਾ ਆਬਾਦ, ਜਿਥੇ ਦੀਨ ਦੁਨੀ ਮਿਲੇ ਵਡਿਆਈਆ। ਜਿਸ ਦਾ ਨਾਮ ਰਹੇ ਆਦਿ ਜੁਗਾਦਿ, ਜੁਗ ਚੌਕੜੀ ਵਜੇ ਵਧਾਈਆ। ਮੇਰਾ ਅਸਲੀ ਰੂਪ ਫੇਰ ਬਣੇਗਾ ਕਲਜੁਗ ਦੀ ਧਾਰ ਤੋਂ ਬਾਦ, ਸਤਿਜੁਗ ਆਪਣਾ ਰੰਗ ਪਰਗਟਾਈਆ। ਜਿਸ ਵੇਲੇ ਸਾਰੀ ਸ੍ਰਿਸ਼ਟੀ ਦਾ ਹੋਇਆ ਇਕ ਰਿਵਾਜ, ਇਕੋ ਮਾਰਗ ਦੀਨ ਦੁਨੀ ਚਲੇ ਚਾਈਂ ਚਾਈਂਆ। ਇਕੋ ਨਾਮ ਸ਼ਬਦ ਦੀ ਆਵੇਗੀ ਆਵਾਜ਼, ਇਕੋ ਸਰੋਤਾ ਹੋਵੇ ਧੁਰ ਦਾ ਮਾਹੀਆ। ਇਕੋ ਸ਼ਬਦ ਗੋਬਿੰਦ ਦਾ ਹੋਵੇ ਬਾਜ਼, ਬਾਜ਼ੀ ਦੀਨ ਦੁਨੀ ਉਲਟਾਈਆ। ਮੈਂ ਤੁਹਾਡਾ ਸ਼ੁਕਰ ਕਰਾਂ ਜਿਨ੍ਹਾਂ ਨੇ ਭਗਤ ਦੁਆਰ ਸੁਹਾਇਆ ਪਹਿਲੋਂ ਵਿਚ ਪੰਜਾਬ, ਫੇਰ ਦਿੱਲੀ ਦੁਆਰ ਦਿਤੀ ਵਡਿਆਈਆ। ਜਿਥੇ ਸਾਹਿਬ ਸਤਿਗੁਰ ਦੇ ਸ਼ਬਦ ਦਾ ਹੋਣਾ ਰਾਜ, ਰਈਅਤ ਨੌ ਖੰਡ ਪ੍ਰਿਥਮੀ ਬੈਠੇ ਸੀਸ ਨਿਵਾਈਆ। ਜਿਸ ਦਾ ਸ਼ਾਹ ਸੁਲਤਾਨ ਕਰਨਗੇ ਕਾਜ, ਕਰਨੀ ਦਾ ਕਰਤਾ ਆਪਣੇ ਹੁਕਮ ਵਿਚ ਭੁਆਈਆ। ਤੁਸੀਂ ਪ੍ਰਭੂ ਦੇ ਭਗਤੋ ਮੇਰੇ ਵੱਡੇ ਮੈਂ ਤੁਹਾਨੂੰ ਕਰਾਂ ਆਦਾਬ, ਧਰਨੀ ਕਹੇ ਮੈਂ ਨਿਵ ਨਿਵ ਲਾਗਾਂ ਪਾਈਆ। ਜਿਨ੍ਹਾਂ ਨੇ ਮੇਰਾ ਪੂਰਾ ਕੀਤਾ ਖ਼ੁਆਬ, ਮਾਝਾ ਮਾਲਵਾ ਦੁਆਬਾ ਜੰਮੂ ਆਇਆ ਚਾਈਂ ਚਾਈਂਆ। ਪਰ ਯਾਦ ਰਖਿਓ ਏਥੇ ਸਾਰੀ ਸ੍ਰਿਸ਼ਟੀ ਵਾਸਤੇ ਧਰਮ ਦੀ ਖੁਲ੍ਹੇਗੀ ਕਿਤਾਬ, ਜਿਸ ਦਾ ਮਜ਼ਮੂਨ ਜਗਤ ਕ਼ਾਨੂੰਨ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਧਰਨੀ ਕਹੇ ਭਗਤੋ ਤੁਸਾਂ ਮੇਰੇ ਉਤੇ ਕੋਈ ਸੁੱਟੀ ਨਹੀਂ ਮਿੱਟੀ, ਜਗਤ ਘੱਟਾ ਨਾ ਵੰਡ ਵੰਡਾਈਆ। ਮੈਂ ਇਥੇ ਸੁਖ ਦੇ ਆਸਣ ਉਤੇ ਲਿਟੀ, ਸੋਹਣੀ ਸੇਜ ਸੁਹਾਈਆ। ਕਿਉਂ ਤੁਹਾਡੇ ਅੰਦਰ ਪ੍ਰਭੂ ਦੇ ਪਿਆਰ ਦੀ ਧਾਰ ਵੇਖੀ ਚਿੱਟੀ, ਜੋ ਚਿੱਟੇ ਉਤੇ ਕਾਲੇ ਅੱਖਰ ਰਿਹਾ ਲਿਖਾਈਆ। ਜਿਸ ਦੇ ਕੋਲ ਦੋਹੱਥੜਾ ਮਾਰ ਕੇ ਪਿੱਟੀ, ਪਟਨੇ ਵਾਲਾ ਨਾਲ ਮਿਲਾਈਆ। ਉਨ੍ਹ ਮੈਨੂੰ ਇਸ਼ਾਰਾ ਦਿਤਾ ਜਾ ਭਗਤਾਂ ਕੋਲੋਂ ਵੇਖ ਲੈ ਹਾਹੇ ਉਤੇ ਲੱਗੀ ਟਿੱਪੀ, ਹੋੜਾ ਸੱਸੇ ਵਾਲਾ ਨਾਲ ਮਿਲਾਈਆ। ਮੈਂ ਜਾਂ ਨਿਗਾਹ ਮਾਰੀ ਉਨ੍ਹਾਂ ਦੇ ਅੰਦਰੋਂ ਆਵਾਜ਼ ਆਈ ਮਿਠੀ, ਤੂੰ ਮੇਰਾ ਮੈਂ ਤੇਰਾ ਦੂਜਾ ਢੋਲਾ ਕੋਇ ਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਨਵਾਂ ਖੰਡਾਂ ਦੇ ਲੇਖ ਲਿਖਾਉਣੇ ਵਖ ਵਖ, ਨੌ ਦਰਵਾਜ਼ੇ ਨਵਾਂ ਖੰਡਾਂ ਦਾ ਰਾਹ ਤਕਾਈਆ। ਸੱਤਾਂ ਦੀਪਾਂ ਨੇ ਸਤਿ ਦਾ ਕਰਨਾ ਪੱਖ, ਸਤ ਰੰਗ ਦਾ ਨਿਸ਼ਾਨਾ ਦਏ ਗਵਾਹੀਆ। ਬਾਕੀ ਸ੍ਰਿਸ਼ਟੀ ਦੇ ਲਾਉਣੇ ਭੱਖ, ਚਾਰੋਂ ਕੁੰਟ ਅੰਧੇਰਾ ਛਾਈਆ। ਮੇਰੇ ਧਰਮ ਦੁਆਰ ਦੀ ਗਿਣਤੀ ਕੋਈ ਕਰ ਨਹੀਂ ਸਕੇਗਾ ਕਰੋੜੀ ਲੱਖ, ਟਕਿਆਂ ਵੰਡ ਨਾ ਕੋਇ ਵੰਡਾਈਆ। ਜਗਤ ਦੀਆਂ ਧਾਰਾਂ ਦਾ ਹੋਵੇਗਾ ਇਕੱਠ, ਭੱਜਣ ਸਾਰੇ ਵਾਹੋ ਦਾਹੀਆ। ਕੋਈ ਸਮਾਂ ਨਹੀਂ ਬਹੁਤਾਂ ਤੇ ਸਾਲ ਸਾਰੇ ਅੱਠ,
ਖੇਲ ਵੇਖਣਾ ਚਾਈਂ ਚਾਈਂਆ। ਸ਼ੁਕਰ ਤੁਹਾਡਾ ਤੁਸਾਂ ਮੇਰੀ ਕੀਤੀ ਚੱਠ, ਜਗਤ ਦੀ ਰੀਤੀ ਧੁਰ ਦੀ ਚਲੀ ਆਈਆ। ਇਹ ਕੋਈ ਜਗਤ ਵਾਲਾ ਨਹੀਂ ਮਠ, ਦਿਉਰਿਆਂ ਵੰਡ ਨਾ ਕੋਇ ਵੰਡਾਈਆ। ਜਿਸ ਨੇ ਸਭ ਦੀ ਗੇੜ ਦੇਣੀ ਉਲਟੀ ਲਠ, ਗੇੜਾ ਆਪਣੇ ਘਰੋਂ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਰ ਇਕ ਵਡਿਆਈਆ। ਧਰਨੀ ਕਹੇ ਜਨ ਭਗਤੋ ਮੇਰੀ ਇਕ ਇਕ ਚੂੰਢੀ ਮੱਥੇ ਨੂੰ ਲਾ ਕੇ ਜਾਇਓ ਖ਼ਾਕ, ਜਿਥੇ ਗੁਰਮੁਖਾਂ ਦੀਆਂ ਅਸਥੀਆਂ ਦਿਤੀਆਂ ਦਬਾਈਆ। ਫੇਰ ਸੁੰਘ ਕੇ ਜਾਇਓ ਨਾਲ ਨਾਕ, ਮਹਿਕ ਅੰਦਰੇ ਅੰਦਰ ਟਿਕਾਈਆ। ਨਾਲੇ ਕਹਿੰਦੇ ਜਾਇਓ ਪ੍ਰਭੂ ਨੇ ਪੂਰਾ ਕੀਤਾ ਵਾਕ, ਜੋ ਕ੍ਰਿਸ਼ਨ ਆਸਾ ਗਿਆ ਰਖਾਈਆ। ਹਸ ਕੇ ਕਹਿੰਦੇ ਜਾਇਓ ਸਾਰੀ ਸ੍ਰਿਸ਼ਟੀ ਦਾ ਖੁਲ੍ਹਿਆ ਤਾਕ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਭਗਤਾਂ ਨੂੰ ਮਾਰਦੇ ਜਾਇਓ ਹਾਕ, ਮੇਲਾ ਮਿਲਿਆ ਚਾਈਂ ਚਾਈਂਆ। ਸਭ ਤੋਂ ਬਣ ਕੇ ਜਾਇਓ ਚਾਲਾਕ, ਚਿੰਤਾ ਗ਼ਮ ਨਾ ਕੋਇ ਰਖਾਈਆ। ਜੋ ਦਰ ਆਏ ਸਭ ਦੇ ਰੂਹ ਬੁਤ ਹੋ ਗਏ ਪਾਕ, ਪ੍ਰਭੂ ਦੇਵੇ ਮਾਣ ਵਡਿਆਈਆ। ਸਤਿਜੁਗ ਵਿਚ ਸਚ ਸਮਝਿਓ ਇਹਦੇ ਵਿਚੋਂ ਅਗੰਮੀ ਨਿਕਲਦੀ ਰਹੇਗੀ ਲਾਟ, ਨੂਰ ਜੋਤ ਜੋਤ ਰੁਸ਼ਨਾਈਆ। ਭਗਤਾਂ ਦੀ ਧਾਰ ਵਿਚੋਂ ਨਿਕਲੇਗੀ ਪਾਟ, ਪਟਨੇ ਵਾਲਾ ਵੇਖੇ ਚਾਈਂ ਚਾਈਂਆ। ਇਹ ਹੋਵੇਗਾ ਦੀਨ ਦੁਨੀ ਦਾ ਘਾਟ, ਪਤਣ ਇਕੋ ਇਕ ਸੋਭਾ ਪਾਈਆ। ਸਭ ਨੇ ਧੀਰਜ ਰਖਣਾ ਹਾਠ, ਮੇਰੀ ਧਰਮ ਨਾਲ ਦੁਹਾਈਆ। ਧਰਨੀ ਕਹੇ ਭਗਤੋ ਮੇਰੇ ਪਿਆਰ ਦੇ ਬਚਨਾਂ ਦੀ ਘੁੱਟ ਕੇ ਬੰਨ੍ਹਣੀ ਗਾਠ, ਰਾਹ ਵਿਚ ਜਾਂਦਿਆਂ ਵਿਸਰ ਕੋਇ ਨਾ ਜਾਈਆ। ਕਦੇ ਖ਼ਿਆਲ ਨਹੀਂ ਕਰਨਾ ਭਗਤ ਦੁਆਰੇ ਆ ਕੇ ਅਸੀਂ ਸੁਤੇ ਨਹੀਂ ਉਤੇ ਖਾਟ, ਸੋਹਣਾ ਆਸਣ ਨਾ ਕੋਇ ਲਗਾਈਆ। ਜੇ ਕੋਈ ਮੈਨੂੰ ਪੁਛੇ ਧਰਨੀ ਕਹੇ ਮੈਂ ਖ਼ੁਸ਼ੀਆਂ ਵਿਚ ਦੱਸਾਂ ਬਾਤ, ਬਾਤਨ ਭੇਵ ਖੁਲ੍ਹਾਈਆ। ਜਿਸ ਵੇਲੇ ਮੇਰੇ ਉਤੇ ਭਗਤ ਸੌਂਦੇ ਮੇਰੀ ਕਾਲੀ ਤੋਂ ਚਿੱਟੀ ਹੋ ਜਾਂਦੀ ਰਾਤ, ਬਿਨ ਸੂਰੀਆ ਚੰਦ ਰੁਸ਼ਨਾਈਆ। ਤੁਸਾਂ ਮੈਨੂੰ ਦਿੱਲੀ ਦੁਆਰ ਆ ਕੇ ਪਿਆਰ ਦੀ ਦਿਤੀ ਦਾਤ, ਮੈਂ ਆਪਣੀ ਖ਼ਾਲੀ ਝੋਲੀ ਲਈ ਟਿਕਾਈਆ। ਕਿਉਂ ਤੁਹਾਡਾ ਨਾ ਕੋਈ ਮਜ਼੍ਹਬ ਨਾ ਕੋਈ ਜ਼ਾਤ, ਆਤਮਾ ਪਰਮਾਤਮਾ ਮਿਲ ਕੇ ਖ਼ੁਸ਼ੀ ਬਣਾਈਆ। ਮੈਂ ਸਚ ਦੱਸਾਂ ਜਿਸ ਵੇਲੇ ਤੁਹਾਡੇ ਆਟੇ ਵਾਲੀ ਮੇਰੇ ਸੀਨੇ ਉਤੇ ਹਿਲਦੀ ਪਰਾਤ, ਪੁਰਾਤਨ ਲੇਖੇ ਯਾਦ ਕਰਾਈਆ। ਕਿਉਂ ਬਾਵਨ ਨੇ ਬਲ ਨੂੰ ਸਹਿਜ ਨਾਲ ਦਿਤਾ ਸੀ ਆਖ, ਸ਼ਬਦੀ ਸ਼ਬਦ ਸ਼ਬਦ ਕੀਤੀ ਸ਼ਨਵਾਈਆ। ਜਿਸ ਵੇਲੇ ਕਲਜੁਗ ਅੰਧੇਰੀ ਹੋਈ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਧਰਮ ਦਾ ਧਰਮ ਨਾਲੋਂ ਟੁੱਟਿਆ ਨਾਤ, ਨਾਤਾ ਸਕੇ ਨਾ ਕੋਇ ਜੁੜਾਈਆ। ਫੇਰ ਆਵੇਗਾ ਕਮਲਾਪਾਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਖੇਲ ਕਰੇਗਾ ਵਿਚ ਲੋਕਮਾਤ, ਜੋਤੀ ਜਾਤਾ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵਣਹਾਰ ਸਰਨਾਈਆ। ਧਰਨੀ ਕਹੇ ਜਨ ਭਗਤੋ ਮੈਂ ਮਿੰਨਤਾਂ ਕਰਾਂ ਅਗੇ ਹਜ਼ੂਰ, ਨਿਵ ਨਿਵ ਸੀਸ ਝੁਕਾਈਆ। ਮੇਰੇ ਸਾਹਿਬ ਇਨ੍ਹਾਂ ਦੀ ਸੇਵਾ ਕਰੀਂ ਮਨਜ਼ੂਰ, ਜੋ ਚਲ ਕੇ ਆਏ ਪਾਂਧੀ ਰਾਹੀਆ। ਜਿਨ੍ਹਾਂ ਪੈਂਡੇ ਮਾਰੇ ਦੂਰ, ਭੱਜੇ ਵਾਹੋ ਦਾਹੀਆ । ਕੋਟਨ ਕੋਟ ਜਨਮ ਦੇ ਪਿਛਲੇ ਬਖ਼ਸ਼ ਦੇਣੇ ਕ਼ੁਸੂਰ, ਅਗੇ ਆਪਣਾ ਰੰਗ ਰੰਗਾਈਆ। ਇਹ ਕੋਈ ਜਗਤ ਚਾਕਰ ਨਹੀਂ ਮਜ਼ਦੂਰ, ਭਗਤ ਸੁਹੇਲੇ ਤੇਰੇ ਸੋਭਾ ਪਾਈਆ। ਏਸ ਭਗਤ ਦੁਆਰ ਪਿਛੇ ਜਗਤ ਜਹਾਨ ਉਤੇ ਕਰ ਦੇਣੇ ਮਸ਼ਹੂਰ, ਦੇਸ਼ ਪਰਦੇਸ਼ਾਂ ਵਿਚ ਨਾਮ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਭਗਤੋ ਤੁਹਾਨੂੰ ਨਹੀਂ ਪਤਾ ਰੋਜ਼ ਸਤਿਗੁਰ ਤੁਹਾਡੇ ਨਾਮ ਰਿਹਾ ਲਿਖਦਾ, ਦਿਵਸ ਰੈਣ ਹਿਸਾਬ ਲਗਾਈਆ। ਸਿਦਕ ਪਰਖਿਆ ਸਾਚੇ ਸਿਖ ਦਾ, ਜੋ ਗੋਬਿੰਦ ਗਿਆ ਸਮਝਾਈਆ। ਨਾਲੇ ਕੌਲ ਪੂਰਾ ਕੀਤਾ ਭਵਿਖ ਦਾ, ਅਵਤਾਰ ਪੈਗ਼ੰਬਰਾਂ ਬਾਰਾਂ ਦਿਨ ਨਾਲ ਰਖਾਈਆ। ਤੁਹਾਥੋਂ ਸਹਾਰਾ ਲਿਆ ਨੀਂਹ ਵਾਲੀ ਇੱਟ ਦਾ, ਜਗਤ ਰੀਤੀ ਜੁਗਤ ਨਾਲ ਚਲਾਈਆ। ਜਿਸ ਦਾ ਖੇਲ ਸ਼ਬਦੀ ਧਾਰ ਅਗੰਮੀ ਚਿਟ ਦਾ, ਜਗਤ ਜਹਾਨ ਸ਼ਾਸਤਰ ਭੇਵ ਨਾ ਕੋਇ ਸਮਝਾਈਆ। ਉਹ ਆਪਣਾ ਖੇਲ ਆਪੇ ਨਜਿੱਠਦਾ, ਦੂਸਰ ਹੱਥ ਨਾ ਕਦੇ ਫੜਾਈਆ। ਸਦਾ ਸਹਾਰਾ ਬਣਿਆ ਰਹੇ ਤੁਹਾਡੀ ਪਿਠ ਦਾ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਤੁਹਾਡੇ ਅੰਦਰ ਪੈਂਡਾ ਸਿਰਫ਼ ਸਵਾ ਗਿਠ ਦਾ, ਦੋ ਜਹਾਨਾਂ ਪੰਧ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਜਨ ਭਗਤੋ ਤੁਹਾਡੇ ਚਰਨ ਬੜੇ ਪਵਿਤ੍ਰ, ਜੋ ਮੇਰੇ ਉਤੇ ਟਿਕਾਈਆ। ਕਿਉਂ ਪ੍ਰਭੂ ਤੁਹਾਡੇ ਪਿਛੇ ਆਇਆ ਮੇਰਾ ਮਿਤਰ, ਤੁਹਾਡੇ ਪਿਛੇ ਆਪਣਾ ਫੇਰਾ ਪਾਈਆ। ਜਿਸ ਨੇ ਭਗਤ ਦੁਆਰੇ ਦਾ ਬਣਾ ਦੇਣਾ ਸੋਹਣਾ ਚਿਤ੍ਰ, ਚਾਤ੍ਰਿਕਾਂ ਦੀ ਤ੍ਰਿਖਾ ਦਏ ਬੁਝਾਈਆ। ਤੁਹਾਡੇ ਪ੍ਰੇਮ ਵਿਚੋਂ ਆਏ ਨਿਕਲ, ਬਾਹਰੋਂ ਲੱਭਣ ਦੀ ਲੋੜ ਰਹੇ ਨਾ ਰਾਈਆ। ਜਿਸ ਨੂੰ ਝੁਕਣੇ ਲੋਕ ਸਿਤਲ ਵਿਤਲ ਇਤਲ, ਬੈਠਣ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਧਰਨੀ ਕਹੇ ਭਗਤੋ ਬਣੀਏ ਭਾਈ ਭੈਣ, ਪ੍ਰੇਮ ਨਾਲ ਜਣਾਈਆ। ਤੁਹਾਡਾ ਮੇਰਾ ਸਾਂਝਾ ਹੋਵੇ ਨੈਣ, ਅੱਖ ਅੱਖ ਵਿਚ ਰਖਾਈਆ। ਮੁਹੱਬਤ ਵਿਚ ਰਹੇ ਨਾ ਕੋਇ ਤ੍ਰਫੈਣ, ਦੁਤੀਆ ਵੰਡ ਨਾ ਕੋਇ ਵੰਡਾਈਆ। ਜੋ ਇਸ਼ਾਰਾ ਦਿਤਾ ਬਾਲਮੀਕ ਵਿਚ ਰਮਾਇਣ, ਮੇਰੇ ਮਹਿਬੂਬ ਨੇ ਪੂਰਾ ਦਿਤਾ ਕਰਾਈਆ। ਜੋ ਆਖਿਆ ਨਾਈ ਸੈਣ, ਸੈਨਤ ਨਾਲ ਸਮਝਾਈਆ। ਜੋ ਰਵੀਦਾਸ ਦੱਸਿਆ ਗਹਿਣ, ਰਸਤਾ ਰਸਤਿਆਂ ਵਿਚੋਂ ਪ੍ਰਗਟਾਈਆ। ਅਗੇ ਦਿਸੇ ਨਾ ਕੋਈ ਪਰਾਇਣ, ਦੂਜੀ ਵੰਡ ਨਾ ਕੋਇ ਵੰਡਾਈਆ। ਮੈਂ ਕੋਝੀ ਕਮਲੀ ਸ਼ੁਦੈਣ, ਧਰਨੀ ਹਸ ਕੇ ਰਹੀ ਸੁਣਾਈਆ। ਮੇਰੇ ਉਤੇ ਪਤਾ ਨਹੀਂ ਕਿੰਨੀ ਕੁ ਸ੍ਰਿਸ਼ਟੀ ਨੂੰ ਖਾ ਗਈ ਮੌਤ ਲਾੜੀ ਡੈਣ, ਸ਼ਾਹ ਸੁਲਤਾਨ ਬਚਿਆ ਰਹਿਣ ਕੋਇ ਨਾ ਪਾਈਆ। ਮੈਂ ਕਹਾਂ ਭਗਤੋ ਤੁਹਾਡੇ ਧੰਨ ਭਾਗ ਜਿਨ੍ਹਾਂ ਨੂੰ ਆਪ ਆਇਆ ਲੈਣ, ਆਪ ਆਪਣਾ ਫੇਰਾ ਪਾਈਆ। ਤੁਹਾਡੇ ਪਿਛੇ ਵੀਰੋ ਉਹਨੂੰ ਕਦੇ ਨਹੀਂ ਆਉਂਦਾ ਚੈਣ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਕਿਉਂ ਉਸ ਆਪਣੀ ਕਿਰਪਾ ਨਾਲ ਤੁਹਾਨੂੰ ਤਾਰਨਾ ਵਿਚੋਂ ਕਾਲੀ ਰੈਣ, ਭਗਤੀ ਚਰਨ ਪ੍ਰੀਤੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦੁਆਰ ਇਕ ਸੁਹਾਈਆ। ਧਰਨੀ ਕਹੇ ਭਗਤੋ ਮੈਂ ਤੁਹਾਡਾ ਜ਼ਰੂਰ ਕਰਾਂਗੀ ਦਰਸ, ਦਰਸ ਪਿਆਸੀ ਨਾਉਂ ਧਰਾਈਆ। ਕਿਉਂ ਇਹ ਮੇਰੇ ਸ਼ਹਿਨਸ਼ਾਹ ਦਾ ਖ਼ੁਸ਼ੀਆਂ ਵਾਲਾ ਬਰਸ, ਦਹਿ ਦਿਸ਼ਾ ਗੰਢ ਪਵਾਇੰਦਾ। ਮੇਰੀ ਭਟਕਣਾ ਮਿਟੇ ਹਰਸ, ਹਵਸ ਅਵਰ ਨਾ ਕੋਇ ਜਣਾਇੰਦਾ। ਤੁਸਾਂ ਮੇਰੇ ਉਤੇ ਕਰਕੇ ਜਾਣਾ ਤਰਸ, ਤੁਹਾਡੀ ਰਹਿਮਤ ਪ੍ਰਭ ਦਾ ਨੂਰ ਨਜ਼ਰੀ ਆਇੰਦਾ। ਬੇਸ਼ਕ ਦੁਨੀਆ ਕਹਿੰਦੀ ਉਹ ਦਿਸੇ ਉਤੇ ਅਰਸ਼, ਮੈਨੂੰ ਤੁਹਾਡੇ ਅੰਦਰ ਦਿਸੇ ਸੋਭਾ ਪਾਇੰਦਾ। ਵੇਖਿਓ ਮਾਤ ਪਿਤ ਭੈਣ ਭਰਾ ਨਾਰ ਕੰਤ ਪਿਤਾ ਪੂਤ ਕਦੇ ਨਾ ਕਹਿ ਦਿਉ ਸਾਡਾ ਹੋਇਆ ਖਰਚ, ਗਿਣਤੀ ਗਣਤ ਨਾ ਕੋਇ ਗਣਾਇੰਦਾ। ਇਹ ਆਸ਼ਾ ਰਖੀ ਸੀ ਯਸੂਹ ਨੇ ਜਿਸ ਵੇਲੇ ਮੇਰਾ
ਲੇਖਾ ਲਗਣਾ ਨਾਲੋਂ ਚਰਚ, ਚਾਰ ਜੁਗ ਦੇ ਅੰਤ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਇੰਦਾ। ਧਰਨੀ ਕਹੇ ਜਨ ਭਗਤੋ ਮੇਰੀ ਨਿੱਕੀ ਜਿਹੀ ਅਰਜ਼ੋਈ, ਅਰਜ਼ਾਂ ਕਰਨ ਵਾਲਿਉ ਦਿਆਂ ਜਣਾਈਆ। ਜੁਗਾਂ ਵਿਚੋਂ ਭਗਤੀ ਕਰਕੇ ਪ੍ਰਭੂ ਦਾ ਭਗਤ ਬਣਿਆ ਕੋਈ ਕੋਈ, ਕੋਟਾਂ ਵਿਚੋਂ ਕੋਈ ਨਜ਼ਰੀ ਆਈਆ। ਹੁਣ ਤੁਹਾਡੀ ਆਪੇ ਸੁਰਤ ਉਠਾ ਲਈ ਸੋਈ, ਸੁੱਤਿਓ ਤੁਹਾਨੂੰ ਆਪ ਜਗਾਈਆ। ਤੁਹਾਡੀ ਆਤਮਾ ਆਪ ਮੋਹੀ, ਮੁਹੱਬਤ ਆਪਣੇ ਨਾਲ ਜਣਾਈਆ। ਜਿਨ੍ਹਾਂ ਨਾਲ ਜਾਏ ਛੋਹੀ, ਸ਼ੌਹਰ ਬਾਂਕਾ ਆਪਣੇ ਰੰਗ ਰੰਗਾਈਆ। ਤੁਹਾਡੀ ਦੁਰਮਤ ਮੈਲ ਜਾਏ ਧੋਈ, ਧੋਬੀ ਹੋ ਕੇ ਖ਼ੁਬ ਪਟਕਾ ਨਾਮ ਵਾਲਾ ਲਗਾਈਆ। ਅੰਮ੍ਰਿਤ ਰਸ ਜਾਏ ਚੋਈ, ਜਗਤ ਤ੍ਰਿਸ਼ਨਾ ਭੁਖ ਮਿਟਾਈਆ। ਲੇਖੇ ਲਾਉਂਦਾ ਜਾਏ ਪੇਸ਼ੀਨਗੋਈ, ਗੁਰ ਅਵਤਾਰ ਪੈਗ਼ੰਬਰਾਂ ਮੇਲ ਮਿਲਾਈਆ। ਸਚ ਪੁਛੋ ਧਰਨੀ ਕਹੇ ਇਹੋ ਜਿਹੀ ਅਗੇ ਕਦੀ ਨਹੀਂ ਹੋਈ, ਅਣਹੋਣੀ ਆਪਣੀ ਖੇਲ ਖਿਲਾਈਆ। ਜਿਸ ਦੀ ਯਾਦ ਵਿਚ ਸਾਰੇ ਕਰਦੇ ਗਏ ਦਰੋਹੀ, ਦੋ ਜਹਾਨਾਂ ਦਾ ਮਾਲਕ ਆਪਣਾ ਵੇਸ ਵਟਾਈਆ। ਤੁਸੀਂ ਭਗਤ ਸੁਹੇਲੇ ਤੁਹਾਡੀ ਆਸ਼ਾ ਸਦਾ ਰਹੇ ਨਵੀਂ ਨਰੋਈ, ਨਿਰਗੁਣ ਆਸ਼ਾ ਆਪਣੇ ਨਾਲ ਮਿਲਾਈਆ। ਕਿਸੇ ਦੀ ਪਤ ਜਾਏ ਨਾ ਖੋਹੀ, ਪਤ ਪਤਵੰਤਾ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਗ੍ਰਹਿ ਇਕ ਸੁਹਾਈਆ। ਜਨ ਭਗਤੋ ਤੁਹਾਡਾ ਪਿਆਰ ਗਹਿਰਾ ਸਾਗਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋ ਰੱਖਿਆ ਵਿਚ ਕਾਇਆ ਗਾਗਰ, ਸਾਢੇ ਤਿੰਨ ਹੱਥ ਆਪ ਟਿਕਾਈਆ। ਦਰ ਆਇਆਂ ਨੂੰ ਦੇਵੇ ਪ੍ਰਭੂ ਆਪ ਆਦਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੁਹਾਡਾ ਨਿਰਮਲ ਕਰਮ ਕਰੇ ਉਜਾਗਰ, ਤੁਹਾਡੀ ਉਜਰਤ ਆਪਣੇ ਲੇਖੇ ਪਾਈਆ। ਤੁਸੀਂ ਸਚ ਦੇ ਬਣੇ ਸੌਦਾਗਰ, ਵਸਤ ਨਾਮ ਤੁਹਾਡੇ ਹਟ ਵਿਕਾਈਆ। ਬੜੇ ਸੂਰਬੀਰ ਬਣੇ ਬਹਾਦਰ, ਯੋਧੇ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਦੀ ਧਾਰ ਕਰੇ ਆਦਲ, ਇਨਸਾਫ਼ ਵਿਚ ਪਿਛਲੇ ਕਰਮ ਕੁਕਰਮ ਮਾਫ਼ ਸਰਬ ਕਰਾਈਆ।
੨੧ ਮਾਘ ਸ਼ਹਿਨਸ਼ਾਹੀ ਸੰਮਤ ਦਸ ਮੇਰਠ ਛਾਉਣੀ ਮਹਿੰਦਰ ਸਿੰਘ, ਗੁਰਬਚਨ ਸਿੰਘ ਨਯਾਸ਼ਾਲਾ,
ਵਿਸ਼ਵਾ ਮਿਤਰ ਗੁਰਦੀਪ ਸਿੰਘ ਪ੍ਰੇਮੀ ਦੇਵੀ ਹੰਸ ਰਾਜ ਮੁਲਖ ਰਾਜ ਮੇਰਠ
ਪੰਜ ਤਤ ਕਹਿਣ ਪ੍ਰਭ ਧੁਰ ਦੇ ਕਮਲਾਪਾਤੀ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਦੀਨ ਦਿਆਲ ਕਲਜੁਗ ਵੇਖ ਅੰਧੇਰੀ ਰਾਤੀ, ਨਵ ਖੰਡ ਵਿਚ ਵਰਭੰਡ, ਧਿਆਨ ਲਗਾਈਆ। ਧਰਮ ਰਿਹਾ ਨਾ ਨਵ ਸਾਤੀ, ਚਾਰ ਵਰਨ ਅਠਾਰਾਂ ਬਰਨ ਰਹੇ ਕੁਰਲਾਈਆ। ਆਤਮ ਪਰਮਾਤਮ ਬਣੇ ਨਾ ਕੋਇ ਜਮਾਤੀ, ਵਿਦਿਆ ਨਿਰਅੱਖਰ ਧਾਰ ਨਾ ਕੋਇ ਸਮਝਾਈਆ। ਅੰਮ੍ਰਿਤ ਮਿਲੇ ਨਾ ਬੂੰਦ ਸਵਾਂਤੀ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਚਾਰੋਂ
ਕੁੰਟ ਅੰਧੇਰਾ ਜਗ, ਸਾਚਾ ਚੰਦ ਨਾ ਕੋਇ ਚਮਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੇਰੀ ਧਾਰ ਤੈਥੋਂ ਹੋਈ ਅਲਗ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਤੂੰ ਸਾਹਿਬ ਸੁਲਤਾਨ ਨੌਜਵਾਨ ਸੂਰਾ ਸਰਬਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਸ੍ਰਿਸ਼ਟੀ ਦੀਨ ਦੁਨੀ ਵਖਾਵੇ ਇਕੋ ਪਗ, ਮਾਰਗ ਰਾਹ ਰਹਿਬਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਨੇਤਰ ਵਗੇ ਨੀਰ, ਚਾਰ ਕੁੰਟ ਕੁੰਟ ਦੁਹਾਈਆ। ਵਜੂਦ ਧਰੇ ਨਾ ਕੋਈ ਧੀਰ, ਧਰਮ ਧਾਰ ਨਾ ਕੋਇ ਪਰਗਟਾਈਆ। ਅਸੀਂ ਕੋਝੇ ਕਮਲੇ ਹੋਏ ਹਕੀਰ, ਸ਼ਾਹ ਫ਼ਕੀਰ ਸਾਰ ਕੋਇ ਨਾ ਪਾਈਆ। ਤੇਰਾ ਨੂਰ ਨਜ਼ਰ ਨਾ ਆਏ ਬੇਨਜ਼ੀਰ, ਨਿਜ ਲੋਚਨ ਨੈਣ ਨਾ ਕੋਇ ਰੁਸ਼ਨਾਈਆ। ਜੋ ਸੰਦੇਸ਼ਾ ਦੇ ਕੇ ਗਿਆ ਭਗਤ ਸੁਹੇਲਾ ਜਗਤ ਕਬੀਰ, ਸਦੀ ਚੌਧਵੀਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਧੁਰ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਤੇਰਾ ਸੰਦੇਸ਼ਾ ਸੁਣੀਏ ਪੈਗ਼ਾਮ, ਪੈਗ਼ੰਬਰਾਂ ਤੋਂ ਬਾਹਰ ਕਰ ਸ਼ਨਵਾਈਆ । ਭੇਵ ਖੁਲ੍ਹਾ ਦੇ ਜਗਤ ਅੰਧੇਰਾ ਸ਼ਾਮ, ਸ਼ਮਅ ਨੂਰ ਕਰ ਰੁਸ਼ਨਾਈਆ। ਸਾਡਾ ਲੇਖਾ ਪੂਰਾ ਕਰ ਤਮਾਮ, ਤਾਮਸ ਤ੍ਰਿਸ਼ਨਾ ਮੇਟ ਮਿਟਾਈਆ। ਸਾਡਾ ਇਕੋ ਕਲਮਾ ਹੋਏ ਕਲਾਮ, ਕਾਇਨਾਤ ਇਕ ਪੜ੍ਹਾਈਆ। ਇਕੋ ਸੰਦੇਸ਼ਾ ਦੇਣਾ ਅਗੰਮੇ ਨਾਮ, ਨਾਉਂ ਨਿਰੰਕਾਰ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਝਗੜਾ ਮੇਟ ਵਿਚ ਦੀਨ ਦੁਨੀ, ਨਿਰਗੁਣ ਸਰਗੁਣ ਹੋ ਸਹਾਈਆ। ਤੂੰ ਮਾਲਕ ਕੁਨ ਕੁਨੀ, ਖ਼ਾਲਕ ਖ਼ਲਕ ਇਕ ਅਖਵਾਈਆ। ਸਾਡੀ ਪੁਕਾਰ ਨਿਰਗੁਣ ਧਾਰ ਸੁਣੀਂ, ਅਣਸੁਣਤ ਤੇਰੀ ਸਰਨਾਈਆ। ਹਰਿ ਹਿਰਦੇ ਅੰਤਰ ਤੇਰੇ ਨਾਮ ਦੀ ਵਜੇ ਧੁਨੀ, ਧੁਨ ਆਤਮਕ ਰਾਗ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਤੇਰੀ ਇਕੋ ਹੋਵੇ ਤਬਲੀਕ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਮਾਨਸ ਮਾਨਵ ਕਰ ਕ਼ਰੀਬ, ਕਰਬਲੇ ਦਾ ਲੇਖਾ ਰਹੇ ਨਾ ਰਾਈਆ। ਨੌ ਸੱਤ ਦੇ ਤਰਤੀਬ, ਤਰੀਕ਼ਾ ਧੁਰ ਦਾ ਇਕ ਦ੍ਰਿੜਾਈਆ। ਝਗੜਾ ਰਹੇ ਨਾ ਅਮੀਰ ਗ਼ਰੀਬ, ਗ਼ੁਰਬਤ ਸਭ ਦੇ ਅੰਦਰੋਂ ਬਾਹਰ ਕਰਾਈਆ। ਲੇਖਾ ਵੇਖ ਲੈ ਕ਼ੁਰਾਨ ਮਜੀਦ, ਜੋ ਤੀਸ ਬਤੀਸੇ ਨਾਲ ਸਮਝਾਈਆ। ਪੰਜ ਤਤ ਕਹਿਣ ਤੇਰੇ ਪਿਆਰ ਵਿਚ ਹੁੰਦੇ ਰਹੇ ਸ਼ਹੀਦ, ਸ਼ਹਾਦਤ ਜਗਤ ਵਾਲੀ ਰਖਾਈਆ। ਸਾਡੀ ਆਸਾ ਮਨਸਾ ਪੂਰੀ ਕਰ ਉਮੀਦ, ਤ੍ਰਿਸ਼ਨਾ ਤੇਰੇ ਅਗੇ ਟਿਕਾਈਆ। ਅਸੀਂ ਤਨ ਵਜੂਦ ਤੇਰੇ ਅਜ਼ੀਜ਼, ਆਲੀਜ਼ਾਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਜੇ ਭਗਤਾਂ ਆਤਮਾ ਦਏਂ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਕਿਉਂ ਨਹੀਂ ਸਾਡਾ ਖ਼ੁਸ਼ੀ ਕਰਦਾ ਬੰਦ ਬੰਦ, ਜੋ ਬੰਦਗੀ ਤੇਰੀ ਵਿਚ ਸਮਾਈਆ। ਅਸੀਂ ਵਜੂਦ ਮਾਟੀ ਖ਼ਾਕ ਤੇਰੇ ਸੋਹਣੇ ਚੰਦ, ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਦਰਸ਼ਨ ਪਾਈਆ। ਸਚਖੰਡ ਦੁਆਰ ਏਕੰਕਾਰ ਦਰਗਾਹ ਸਾਚੀ ਸਾਡੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਸਚ ਦੁਆਰ ਤੇਰਾ ਆਤਮਾ ਨਾਲ ਆਈਏ ਲੰਘ, ਅਗੇ ਹੋ ਨਾ ਕੋਇ ਅਟਕਾਈਆ।
ਤੂੰ ਸਾਹਿਬ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਸਾਡੀ ਗ਼ਮੀ ਮੇਟ ਦੇ ਰੰਜ, ਰੰਜਸ਼ ਅੰਦਰੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਜੁਗ ਜੁਗ ਰਖੀਆਂ ਆਸ਼ਾ, ਅਵਤਾਰ ਪੈਗ਼ੰਬਰ ਗੁਰ ਨਾਲ ਮਿਲਾਈਆ। ਜੋ ਸ਼ਬਦੀ ਧਾਰ ਦੇਂਦੇ ਗਏ ਦਿਲਾਸਾ, ਕਲਮਾ ਕਲਮਿਆਂ ਵਿਚੋਂ ਸਮਝਾਈਆ। ਕ਼ੁਦਰਤ ਦਾ ਕ਼ਾਦਰ ਤੁਹਾਡੀਆਂ ਪੂਰੀਆਂ ਕਰੇ ਆਸਾਂ, ਖ਼ੁਸ਼ੀਆਂ ਆਪਣਾ ਰੰਗ ਰੰਗਾਈਆ। ਮਕ਼ਬਰਿਆਂ ਵਿਚ ਤਕ ਲੈ ਲਾਸ਼ਾਂ, ਲਾਸ਼ਰੀਕ ਪਰਦਾ ਆਪ ਉਠਾਈਆ। ਸਾਡਾ ਵੇਖ ਖੇਲ ਵਿਚ ਭਰਵਾਸਾ, ਮੜ੍ਹੀ ਗੋਰਾਂ ਨਾਲ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੰਜ ਤਤ ਕਹਿਣ ਪ੍ਰਭ ਕਲਜੁਗ ਵੇਖ ਲੈ ਅੰਤ ਕਿਨਾਰਾ, ਨਵ ਸੱਤ ਧਿਆਨ ਲਗਾਈਆ। ਸਾਡਾ ਦਿਸੇ ਨਾ ਕੋਇ ਪਿਆਰਾ, ਮੁਹੱਬਤ ਵਿਚ ਨਾ ਕੋਇ ਸਮਾਈਆ। ਚਾਰੋਂ ਕੁੰਟ ਅੰਧ ਅੰਧਿਆਰਾ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਲਹਿਣਾ ਪੂਰਾ ਕਰ ਦੇ ਪੈਗ਼ੰਬਰ ਗੁਰ ਅਵਤਾਰਾ, ਜੋ ਭਵਿਖਤਾਂ ਵਿਚ ਆਸਾਂ ਧੁਰ ਦੀਆਂ ਗਏ ਰਖਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰਾ ਤਕੀਏ ਇਕ ਦੁਆਰਾ, ਗ੍ਰਹਿ ਮੰਦਰ ਅੰਦਰ ਇਕੋ ਸੋਭਾ ਪਾਈਆ। ਜਿਥੇ ਨੂਰ ਜੋਤ ਹੋਵੇ ਉਜਿਆਰਾ, ਬਿਨ ਤੇਲ ਬਾਤੀ ਦੀਪਕ ਦੀਆ ਡਗਮਗਾਈਆ। ਤੂੰ ਸ਼ਾਹੋ ਭੂਪ ਨਜ਼ਰੀ ਆਏਂ ਸਿਕਦਾਰਾ, ਸ਼ਹਿਨਸ਼ਾਹ ਅਗੰਮ ਅਥਾਹੀਆ। ਸਾਡੀ ਨਮੋ ਨਮੋ ਨਿਮਸਕਾਰਾ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਸਾਡਾ ਲਹਿਣਾ ਦੇਣਾ ਪੂਰਾ ਕਰ ਦੇ ਅੰਤ ਕੰਤ ਭਗਵੰਤ ਆਪਣੀ ਧਾਰਾ, ਧਰਨੀ ਧਰਤ ਧਵਲ ਧੌਲ ਲੇਖਾ ਰਹੇ ਨਾ ਰਾਈਆ। ਸਤਿਗੁਰ ਸ਼ਬਦ ਦਾ ਸ਼ਬਦੀ ਦੇ ਇਸ਼ਾਰਾ, ਸੈਨਤ ਅਵਰ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਵਜ਼ੀਉਲ ਜ਼ਬਾ ਜ਼ੂਈ ਨਵਲ ਅੱਲਾ ਮਵਲ ਮਹੁੰਮਦੇ ਦੁਆ ਨੂਰੇ ਖ਼ੁਦਾ ਖ਼ੁਦ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਪੰਜ ਤਤ ਕਹਿਣ ਪ੍ਰਭ ਨਿਗਾਹ ਮਾਰ ਲੈ ਚੌਦਾਂ ਲੋਕ, ਚੌਦਾਂ ਤਬਕ ਧਿਆਨ ਲਗਾਈਆ। ਤੇਰਾ ਸੁਣੀਏ ਇਕ ਸਲੋਕ, ਸੋਹਲਾ ਢੋਲਾ ਅਨਬੋਲਤ ਬੋਲਾ ਦੇਣਾ ਜਣਾਈਆ। ਜਿਸ ਦਾ ਹੁਕਮ ਸਕੇ ਕੋਈ ਨਾ ਰੋਕ, ਅਗੇ ਹੋ ਨਾ ਕੋਇ ਅਟਕਾਈਆ। ਤੇਰਾ ਪਰਕਾਸ਼ ਤਕੀਏ ਦੋ ਜਹਾਨਾਂ ਨਿਰਮਲ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨਜ਼ਰੀ ਆਈਆ। ਆਤਮ ਪਰਮਾਤਮ ਪਰਮਾਤਮ ਆਤਮ ਸਭ ਨੂੰ ਆਪਣੀ ਬਣਾ ਲੈ ਗੋਤ, ਗੌਤਮ ਦਾ ਲੇਖਾ ਪੂਰਾ ਦੇਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਗ੍ਰਹਿ ਇਕ ਸੁਹਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਪੁਤਲੇ ਮਾਟੀ ਖ਼ਾਕ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਜੁੜਾਈਆ। ਸਾਡਾ ਅੰਤਰ ਖੋਲ੍ਹ ਦੇ ਤਾਕ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਤਨ ਵਜੂਦ ਕਰ ਦੇ ਪਾਕ, ਪਤਤ ਪੁਨੀਤ ਦਇਆ ਕਮਾਈਆ। ਤੇਰੇ ਸੇਵਕ ਬਣੀਏ ਚਾਕ, ਚਾਕਰ ਹੋ ਕੇ ਸੇਵ ਕਮਾਈਆ। ਮਨੂਆ ਮਨ ਰਹੇ ਨਾ ਆਕ਼, ਤ੍ਰਿਸ਼ਨਾ ਕੂੜ ਨਾ ਕੋਇ ਹਲਕਾਈਆ। ਸ਼ਬਦ ਘੋੜ ਚੜ੍ਹਾਉਣਾ ਰਾਕ, ਸ਼ਾਹ ਅਸਵਾਰੇ ਦਇਆ ਕਮਾਈਆ। ਸਾਡਾ ਪੰਧ ਮੁਕਾਉਣਾ ਵਾਟ, ਲੇਖਾ ਅਗੇ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ
ਦਾ ਮੇਲਾ ਲੈਣਾ ਮਿਲਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਕਰਨਾ ਆਪ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਤੂੰ ਮੇਰਾ ਮੈਂ ਤੇਰਾ ਸਭ ਦਾ ਹੋਵੇ ਜਾਪ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਤ੍ਰੈਗੁਣ ਅਤੀਤੇ ਮੇਟਣਾ ਤਾਪ, ਤ੍ਰੈਗੁਣ ਦਾ ਲੇਖਾ ਦੇਣਾ ਚੁਕਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰਾ ਕਰਨਾ ਵਾਕ, ਵਾਕਿਆ ਵੇਖਣਾ ਚਾਈਂ ਚਾਈਂਆ। ਤੇਰੇ ਦਰਸ ਦਾ ਮੇਲਾ ਹੋਵੇ ਨਾਲ ਇਤਫ਼ਾਕ਼, ਇਤਫ਼ਾਕ਼ੀਆ ਆਉਣਾ ਵਾਹੋ ਦਾਹੀਆ। ਜਗਤ ਜਹਾਨ ਮੁਕਾਉਣੀ ਵਾਟ, ਬਿਨ ਕ਼ਦਮਾਂ ਕ਼ਦਮ ਟਿਕਾਈਆ। ਤੇਰਾ ਦਰਸ਼ਨ ਤਕੀਏ ਨੂਰ ਜੋਤ ਲਲਾਟ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮੇਲਾ ਆਪ ਮਿਲਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਕਰਨਾ ਘਰ ਸੁਹੰਜਣਾ, ਸਾਢੇ ਤਿੰਨ ਹੱਥ ਦੇਣੀ ਵਡਿਆਈਆ। ਤੂੰ ਆਦਿ ਪੁਰਖ ਨਿਰੰਜਣਾ, ਅਪਰੰਪਰ ਬੇਪਰਵਾਹੀਆ। ਸਦਾ ਸੁਹੇਲਾ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਕਲਜੁਗ ਨੇਤਰ ਨਾਮ ਦਾ ਪਾ ਦੇ ਅੰਜਣਾ, ਅੰਧ ਅੰਧੇਰਾ ਰਹੇ ਨਾ ਰਾਈਆ। ਠਾਕਰ ਸੁਆਮੀ ਬਣਨਾ ਸੱਜਣਾ, ਮੀਤ ਹੋ ਕੇ ਵੇਖ ਵਖਾਈਆ। ਅੰਤ ਕੰਤ ਜਗਤ ਜਹਾਨ ਰਖਣੀ ਲਜਣਾ, ਸਿਰ ਸਿਰ ਹੱਥ ਟਿਕਾਈਆ। ਜਨ ਭਗਤਾਂ ਪੜਦਾ ਕਜਣਾ, ਮਿਹਰਵਾਨ ਦਇਆ ਕਮਾਈਆ। ਤੇਰਾ ਦੀਪਕ ਜੋਤੀ ਇਕੋ ਜਗਣਾ, ਚਾਰ ਕੁੰਟ ਕਰੇ ਰੁਸ਼ਨਾਈਆ। ਭਗਤਾਂ ਕੂੜ ਬੁਝਾਉਣੀ ਅਗਣਾ, ਅੰਮ੍ਰਿਤ ਮੇਘ ਨਾਮ ਬਰਸਾਈਆ। ਚਰਨ ਪ੍ਰੀਤੀ ਵਿਚ ਕਰਨਾ ਮਗਨਾ, ਚਰਨੋਦਕ ਨਾਮ ਮੁਖ ਦੇਣਾ ਚਵਾਈਆ। ਤੂੰ ਨੂਰ ਅਲਾਹੀ ਸਭ ਦਾ ਰੱਬਨਾ, ਯਾਮਬੀਨ ਤੇਰੀ ਵਡਿਆਈਆ। ਤੂੰ ਗੋਪਾਲ ਮੂਰਤ ਮਦਨਾ, ਸੁਆਮੀ ਇਕ ਅਖਵਾਈਆ। ਲੇਖੇ ਲਾਉਣਾ ਆਅਲਾ ਅਦਨਾ, ਸ਼ਾਹ ਹਕੀਰਾਂ ਇਕੋ ਘਰ ਵਸਾਈਆ। ਜਨ ਭਗਤਾਂ ਖ਼ੁਸ਼ੀਆਂ ਨਾਲ ਤੈਨੂੰ ਸੱਦਣਾ, ਹੋਕਾ ਦੇਣ ਥਾਉਂ ਥਾਈਂਆ। ਸਾਡਾ ਲਹਿਣਾ ਦੇਣਾ ਚੁਕਾਉਣਾ ਕਾਇਆ ਮਾਟੀ ਪੰਜ ਤਤ ਬਦਨਾ, ਬਦੀ ਦਾ ਡੇਰਾ ਢਾਈਆ। ਤੂੰ ਨਿਰਗੁਣ ਨਿਰਵੈਰ ਨੂਰ ਅਲਾਹੀ ਰੱਬਨਾ, ਯਾਮਬੀਨ ਤੇਰੀ ਸਰਨਾਈਆ। ਸਾਡੀ ਆਵਣ ਜਾਵਣ ਲੱਖ ਚੁਰਾਸੀ ਮੇਟਣੀ ਹੱਦਨਾ, ਹਦੂਦ ਆਪਣੀ ਦੇਣੀ ਵਖਾਈਆ। ਜਿਥੇ ਇਕੋ ਡੰਕਾ ਵਜਣਾ, ਦੂਸਰ ਅਵਰ ਨਾ ਕੋਇ ਸ਼ਨਵਾਈਆ । ਇਕੋ ਦੀਪਕ ਜੋਤ ਜਗਣਾ, ਦੋ ਜਹਾਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਤੇਰੇ ਅਗੇ ਅਰਦਾਸ, ਬੇਨੰਤੀ ਚਰਨ ਕਵਲ ਟਿਕਾਈਆ। ਸਾਡਾ ਜਨਮ ਕਰਨਾ ਰਾਸ, ਰਸਤਾ ਰਹਿਬਰ ਦੇਣਾ ਵਖਾਈਆ। ਨਿਰਗੁਣ ਧਾਰ ਵਸਣਾ ਪਾਸ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜੋਤੀ ਜਾਤੇ ਦੇਣਾ ਪਰਕਾਸ਼, ਅੰਧ ਅੰਧੇਰਾ ਦੇਣਾ ਮਿਟਾਈਆ। ਸਾਡਾ ਲੇਖੇ ਲਾਉਣਾ ਸਵਾਸ ਸਵਾਸ, ਪਵਣ ਪਵਣਾਂ ਰੰਗ ਰੰਗਾਈਆ। ਤੂੰ ਸ਼ਾਹੋ ਭੂਪ ਅਬਿਨਾਸ਼, ਕਰਨੀ ਦਾ ਕਰਤਾ ਇਕ ਅਖਵਾਈਆ। ਸਾਡਾ ਲੇਖਾ ਮੁਕਾਉਣਾ ਦਸ ਦਸ ਮਾਸ, ਮਾਤ ਗਰਭ ਨਾ ਅਗਨ ਤਪਾਈਆ। ਝਗੜਾ ਰਹੇ ਨਾ ਨਾਲ ਸ਼ੰਕਰ ਕੈਲਾਸ਼, ਲਾੜੀ ਮੌਤ ਨਾ ਕੋਇ ਚਤੁਰਾਈਆ । ਰਾਏ ਧਰਮ ਨਾ ਕਰੇ ਉਦਾਸ, ਚਿਤਰ ਗੁਪਤ ਨਾ ਲੇਖ ਵਖਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰੂ ਸਾਡੇ ਹੋਣਾ ਸਾਥ, ਸਗਲਾ ਸੰਗ ਬਣਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲ ਆਦਿ ਜੁਗਾਦਿ ਸਮਰਾਥ, ਸਮਰਥ ਤੇਰੀ ਵਡਿਆਈਆ। ਪੰਜ ਤਤ ਕਹਿਣ ਤੇਰੇ ਅਗੇ ਪ੍ਰਭੂ ਜੋੜੀਏ ਹਾਥ, ਨਿਵ ਨਿਵ ਸੀਸ ਝੁਕਾਈਆ। ਅਸੀਂ ਗ਼ਰੀਬ ਨਿਮਾਣੇ ਅਨਾਥਾਂ ਅਨਾਥ, ਦੀਨਨ ਤੇਰੀ ਓਟ
ਤਕਾਈਆ। ਤੂੰ ਗਹਿਰ ਗਵਰ ਰਘੁਪਤ ਰਘੁਨਾਥ, ਰਹਿਬਰ ਤੇਰੀ ਇਕ ਸਰਨਾਈਆ। ਸਾਡਾ ਲੇਖ ਬਦਲ ਦੇ ਮਸਤਕ ਵਿਚੋਂ ਮਾਥ, ਮਥਨ ਦੇ ਕਰਾਈਆ। ਸੋ ਲਹਿਣਾ ਤਕ ਲੈ ਜੋ ਆਸ਼ਾ ਰਖ ਕੇ ਗਿਆ ਰਾਮ ਬੇਟਾ ਦਸਰਾਥ, ਬਨਵਾਸੀ ਆਪਣਾ ਧਿਆਨ ਲਗਾਈਆ। ਜੋ ਕ੍ਰਿਸ਼ਨ ਸੰਦੇਸ਼ਾ ਅਰਜਨ ਦਿਤਾ ਸਾਖਿਆਤ, ਸਹਿਜ ਨਾਲ ਦ੍ਰਿੜਾਈਆ । ਜਿਸ ਵੇਲੇ ਕਲਜੁਗ ਹੋਵੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਟੁੱਟੇ ਨਾਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਧਰਮ ਦਾ ਧਰਮ ਪਾਏ ਵਫ਼ਾਤ, ਕੂੜ ਕੁੜਿਆਰਾ ਭੱਜੇ ਵਾਹੋ ਦਾਹੀਆ। ਉਸ ਵੇਲੇ ਬਿਨਾ ਪ੍ਰਭੂ ਤੋਂ ਪੰਜਾਂ ਤਤਾਂ ਲੇਖਾ ਚੁਕੇ ਨਾ ਕੋਈ ਲੋਕਮਾਤ, ਮਾਤਰ ਭੂਮੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਨਿਰਗੁਣ ਧਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਪੁਛ ਵਾਤ, ਵਤਨਾਂ ਦੇ ਮਾਲਕ ਬੇਵਤਨਾਂ ਪਾਰ ਕਰਾਈਆ।