ਪੁਸਤਕਾਲਾਭਾਗ ੨੪

੨੩ ਮਾਘ ਸ਼ਹਿਨਸ਼ਾਹੀ ਸੰਮਤ ਦਸ ਇਕ਼ਬਾਲ ਸਿੰਘ, ਸ਼ਕੁੰਤਲਾ ਦੇਵੀ, ਮੰਗਲਾ ਦੇਵੀ ਨਜ਼ੀਬਾਬਾਦ ਯੂ੦ ਪੀ੦

ਪੰਜ ਤਤ ਕਹਿਣ ਪ੍ਰਭ ਅੰਤਰ ਨਿਰੰਤਰ ਦੇ ਵੈਰਾਗ, ਵੈਰੀ ਅੰਦਰੋਂ ਕਾਇਆ ਮੰਦਰੋਂ ਬਾਹਰ ਕਢਾਈਆ। ਸੁਰਤੀ ਸ਼ਬਦ ਖੁਲ੍ਹਾ ਜਾਗ, ਅਨਰਾਗੀ ਆਪਣਾ ਰਾਗ ਨਾਦ ਧੁਨ ਕਰ ਸ਼ਨਵਾਈਆ। ਦੁਰਮਤ ਮੈਲ ਧੋ ਦਾਗ਼, ਪਤਿਤ ਪੁਨੀਤ ਕਰਨਾ ਚਾਈਂ ਚਾਈਂਆ। ਫੜ ਫੜ ਹੰਸ ਬਣਾ ਕਾਗ, ਕਾਗ ਹੰਸ ਰੂਪ ਬਦਲਾਈਆ। ਸਾਡੇ ਉੱਤਮ ਕਰ ਭਾਗ, ਭਗਵਨ ਦੇਣੀ ਮਾਣ ਵਡਿਆਈਆ। ਅੰਤਰ ਨਿਰੰਤਰ ਦੀਪਕ ਜੋਤ ਜਗਾ ਚਰਾਗ਼, ਅੰਧ ਅਗਿਆਨ ਦੂਰ ਕਰਾਈਆ। ਸਚ ਸਰਨਾਈ ਜਾਈਏ ਲਾਗ, ਲਗ ਮਾਤਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਤਰ ਮੇਟ ਅੰਧੇਰਾ, ਅੰਧ ਅਗਿਆਨ ਰਹਿਣ ਨਾ ਪਾਈਆ। ਇਕੋ ਰੂਪ ਦਰਸਾ ਦੇ ਸੰਝ ਸਵੇਰਾ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਭੇਵ ਖੁਲ੍ਹਾ ਦੇ ਤੇਰਾ ਮੇਰਾ, ਪਾਰਬ੍ਰਹਮ ਬ੍ਰਹਮ ਪੜਦਾ ਆਪ ਉਠਾਈਆ। ਆਤਮਾ ਬਖ਼ਸ਼ ਦੇ ਚਾਓ ਘਨੇਰਾ, ਪਰਮਾਤਮਾ ਮਿਲ ਕੇ ਵਜੇ ਵਧਾਈਆ। ਭੇਵ ਰਹੇ ਨਾ ਗੁਰੂ ਚੇਰਾ, ਚੇਲਾ ਗੁਰ ਰੂਪ ਦਰਸਾਈਆ। ਦਰ ਵਖਾ ਦੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਪੁਰਖ ਅਕਾਲੇ ਦੀਨ ਦਿਆਲੇ ਪੰਜ ਤਤ ਕਹਿਣ ਸਾਡੇ ਉਤੇ ਕਰ ਦੇ ਮਿਹਰਾ, ਮਿਹਰਵਾਨ ਮਹਿਬੂਬ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਕਮਲਾਪਾਤੀ, ਪਤਿਪਰਮੇਸ਼ਵਰ ਤੇਰੀ ਸਰਨਾਈਆ। ਵਸਤ ਅਮੋਲਕ ਦੇ ਦਾਤੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਘਰ ਦੀਪਕ ਜੋਤ ਜਗਾ ਬਾਤੀ, ਬਿਨ ਤੇਲ ਬਾਤੀ ਡਗਮਗਾਈਆ। ਅੰਮ੍ਰਿਤ ਬੂੰਦ ਬਖ਼ਸ਼ ਸਵਾਂਤੀ, ਨਿਝਰ ਝਿਰਨਾ ਕਵਲ ਨਾਭ ਝਿਰਾਈਆ। ਸ਼ਬਦ ਸੰਦੇਸ਼ਾ ਦੇ ਦੇ ਪਾਤੀ, ਪਤ੍ਰਕਾ ਨਿਰਅੱਖਰ ਧਾਰ ਦ੍ਰਿੜਾਈਆ। ਤੂੰ ਮਿਹਰਵਾਨ ਮਹਿਬੂਬ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਸਾਡੇ ਅੰਤਰ ਮੇਟ ਅੰਧੇਰੀ ਰਾਤੀ, ਨੂਰੀ ਚੰਦ ਕਰ ਰੁਸ਼ਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਬਿਨ ਤਨ

ਵਜੂਦ ਸਾਨੂੰ ਲਾ ਲਾ ਸੀਨੇ ਨਾਲ ਛਾਤੀ, ਛਤਰਧਾਰੀਆਂ ਪੰਧ ਮੁਕਾਈਆ। ਤੇਰੇ ਚਰਨ ਕਵਲ ਜ਼ਿੰਦਗੀ ਨਾਲ ਹਯਾਤੀ, ਜੀਵਨ ਤੇਰੀ ਝੋਲੀ ਪਾਈਆ। ਇਕੋ ਵਕ਼ਤ ਸੁਹਾ ਦੇ ਗ੍ਰਹਿ ਮੰਦਰ ਪਰਭਾਤੀ, ਸੰਧਿਆ ਲੋੜ ਰਹੇ ਨਾ ਰਾਈਆ। ਆਤਮ ਧਾਰ ਜੋੜ ਲੈ ਨਾਤੀ, ਬ੍ਰਹਮ ਮੇਲਾ ਲੈਣਾ ਮਿਲਾਈਆ। ਤੂੰ ਪਰਮ ਪੁਰਖ ਬਿਧਾਤੀ, ਬਿਧ ਆਪਣੀ ਦੇਣੀ ਸਮਝਾਈਆ। ਦਰਸ਼ਨ ਬਖ਼ਸ਼ਣਾ ਇਕ ਇਕਾਂਤੀ, ਏਕੰਕਾਰ ਤੇਰੀ ਓਟ ਤਕਾਈਆ। ਅੰਤ ਕਾਲ ਪੁਛਣੀ ਸਾਡੀ ਵਾਤੀ, ਬੇਵਤਨ ਹੋ ਕੇ ਦਈਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਤੂੰ ਮਾਲਕ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਇਕ ਅਖਵਾਈਆ। ਸਾਡੀ ਪੂਰੀ ਕਰਨੀ ਆਸ, ਤ੍ਰਿਸ਼ਨਾ ਤੇਰੇ ਚਰਨ ਟਿਕਾਈਆ। ਸਾਡਾ ਲਹਿਣਾ ਦੇਣਾ ਤਕ ਲੈ ਜੰਗਲ ਜੂਹ ਵਿਚ ਭਰਵਾਸ, ਟਿਲੇ ਪਰਬਤਾਂ ਧਿਆਨ ਲਗਾਈਆ। ਸਾਡਾ ਲਹਿਣਾ ਨਾਲ ਪ੍ਰਿਥਮੀ ਆਕਾਸ਼, ਅਪ ਤੇਜ ਵਾਏ ਮਿਲ ਕੇ ਦਈਏ ਦੁਹਾਈਆ। ਅੰਤਰ ਨਿਰੰਤਰ ਸਾਡਾ ਲੇਖੇ ਲਾਉਣਾ ਸਵਾਸ ਸਵਾਸ, ਸਾਹ ਸਾਹ ਤੇਰੇ ਵਿਚ ਸਮਾਈਆ। ਝਗੜਾ ਰਹੇ ਨਾ ਦਸ ਦਸ ਮਾਸ, ਅਗਨੀ ਤਤ ਨਾ ਕੋਇ ਤਪਾਈਆ। ਘਰ ਠਾਕਰ ਵਖਾਉਣੀ ਆਪਣੀ ਰਾਸ, ਬਿਨ ਗੋਪੀ ਕਾਹਨ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਅੰਤਰ ਤੇਰੀ ਆਸ਼ਾ ਆਦਿ ਜੁਗਾਦਿ, ਜੁਗ ਚੌਕੜੀ ਧਿਆਨ ਲਗਾਈਆ। ਭੇਵ ਖੁਲ੍ਹਾਉਣਾ ਬੋਧ ਅਗਾਧ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸ਼ਬਦੀ ਸ਼ਬਦ ਸੁਣਾਉਣਾ ਨਾਦ, ਅਨਹਦ ਨਾਦੀ ਧੁਨ ਪਰਗਟਾਈਆ। ਕੂੜਾ ਕਢਣਾ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਮਹਿਕਾਈਆ। ਬਿਨ ਰਸਨਾ ਜਿਹਵਾ ਬਖ਼ਸ਼ਣਾ ਸਵਾਦ, ਬੂੰਦ ਸਵਾਂਤੀ ਅੰਮ੍ਰਿਤ ਰਸ ਟਪਕਾਈਆ। ਤੇਰਾ ਲਹਿਣਾ ਦੇਣਾ ਅਵਤਾਰ ਪੈਗ਼ੰਬਰਾਂ ਗੁਰੂਆਂ ਬਾਅਦ, ਬਾਦੇਸਹਰ ਤੇਰੀ ਓਟ ਤਕਾਈਆ। ਸਾਡਾ ਕਾਇਆ ਕੱਪੜ ਕਰਨਾ ਆਬਾਦ, ਅੰਤਰ ਵਸਣਾ ਚਾਈਂ ਚਾਈਂਆ। ਧੁਰ ਦਾ ਸ਼ਬਦ ਕਰਨਾ ਅਹਿਲਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਮੰਗ ਇਕ ਮੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਮਾਰ ਕੇ ਤਕ ਲੈ ਅੰਤਰ ਝਾਤੀ, ਬਿਨ ਨੈਣਾਂ ਨੈਣ ਉਠਾਈਆ। ਮਨੂਆ ਮਨ ਹੋਇਆ ਆਕ਼ੀ, ਭੈ ਭਾਉ ਨਾ ਕੋਇ ਰਖਾਈਆ। ਮਿਹਰਵਾਨ ਮਹਿਬੂਬ ਹੋ ਕੇ ਖੋਲ੍ਹ ਦੇ ਅੰਦਰੋਂ ਤਾਕੀ, ਤਕਵਾ ਤੇਰੇ ਉਤੇ ਰਖਾਈਆ। ਜਾਮ ਹਕ਼ੀਕ਼ੀ ਬਖ਼ਸ਼ ਦੇ ਮਹਿਬੂਬ ਸਾਕੀ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਲਹਿਣਾ ਦੇਣਾ ਦੀਨ ਦੁਨੀ ਵਿਚ ਰਹੇ ਨਾ ਬਾਕੀ, ਬਾਕ਼ਾਇਦਾ ਮੰਗ ਮੰਗਾਈਆ। ਫਿਰ ਤਨ ਵਜੂਦ ਨਾ ਪਾਈਏ ਖ਼ਾਕੀ, ਖ਼ਲਕ ਦੇ ਖ਼ਾਲਕ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੰਜ ਤਤ ਕਹਿਣ ਤਲਜ਼ੇ ਜ਼ਜਬੰਮ ਨਜ਼ੀਉਲ ਜਖ਼ਮਾ ਜ਼ੰਮਬੀ ਜ਼ਊ ਨੂਰੇ ਨਜ਼ੀ ਅਰਸ਼ੇ ਮਜ਼ੀ ਮੁਹੰਮਦੇ ਦੁਆ ਰਹਿਮਤੇ ਰਹਿਨੁਮਾ ਨੂਰ ਨੁਰਾਨੇ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਵੇਖ ਲੈ ਪੁੰਨ ਸਵਾਬਾ, ਸ਼ਰਅ ਤੋਂ ਬਾਹਰ ਜਣਾਈਆ। ਤੇਰੀ ਕ਼ਦਮ ਬੋਸੀ ਵਿਚ ਅਦਾਬਾ, ਨਿਵ ਨਿਵ ਸੀਸ ਝੁਕਾਈਆ। ਭੇਵ ਖੁਲ੍ਹਾ ਦੇ ਨੂਰ ਨੂਰੇ ਅਗੰਮੇ ਕਾਅਬਾ, ਕ਼ਿਬਲੇ ਅਜ਼ ਤੇਰੀ ਸਰਨਾਈਆ। ਪਰਦਾ ਰਹੇ ਨਾ ਦੋ ਦੋ ਆਬਾ, ਆਬੇ ਹਯਾਤ ਦੇਣਾ ਚਾਈਂ ਚਾਈਂਆ। ਸਾਡਾ

ਲੇਖਾ ਰਹੇ ਨਾ ਇਸ਼ਕ ਹਕ਼ੀਕ਼ੀ ਨਾਲ ਮਜਾਜ਼ਾ, ਦੋਹਾਂ ਦਾ ਪੰਧ ਦੇਣਾ ਚੁਕਾਈਆ। ਅੰਤ ਕੰਤ ਭਗਵੰਤ ਨਿਰਗੁਣ ਰਖਣੀ ਆਪਣੀ ਲਾਜਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋ ਇਸ਼ਾਰਾ ਦੇ ਕੇ ਗਿਆ ਖਿਜ਼ਰ ਖਵਾਜਾ, ਜਲ ਪੀਰ ਨੀਰ ਨੀਰ ਨੈਣਾਂ ਵਿਚੋਂ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਵਖਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਆਸਾ ਬਹੁ ਪੁਰਾਣੀ, ਜੁਗ ਚੌਕੜੀ ਧਿਆਨ ਲਗਾਈਆ। ਸਾਡਾ ਲੇਖਾ ਨਾਲ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਭੱਜੇ ਵਾਹੋ ਦਾਹੀਆ। ਸਾਡਾ ਨਾਤਾ ਨਾਲ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਢੋਲੇ ਗਾਈਆ। ਤੂੰ ਮਾਲਕ ਖ਼ਾਲਕ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਸਾਡੀ ਕਰੀਂ ਆਪ ਪਛਾਣੀ, ਬੇਪਹਿਚਾਨ ਹੋਣਾ ਸਹਾਈਆ। ਜੁਗ ਚੌਕੜੀ ਤੇਰਾ ਖੇਲ ਜਗਤ ਮਹਾਨੀ, ਧਰਤੀ ਧਰਤ ਧਵਲ ਧੌਲ ਵੇਖ ਵਖਾਈਆ। ਅੰਤ ਦੇਣਾ ਸਾਚਾ ਮਾਣੀ, ਨਿਮਾਣਿਆਂ ਹੋਣਾ ਸਹਾਈਆ। ਜੇ ਭਗਤਾਂ ਆਤਮਾ ਤੇਰਾ ਹਾਣੀ, ਮਿਲ ਕੇ ਵਜੇ ਵਧਾਈਆ। ਕਿਉਂ ਤਤਾਂ ਧਾਰ ਸਮਝੇਂ ਬੇਗਾਨੀ, ਬੇਘਰ ਕੀਤਾ ਵਿਚ ਖ਼ਲਕ ਖ਼ੁਦਾਈਆ। ਸਾਡਾ ਲੇਖਾ ਤੇਰੇ ਨਾਲ ਸ੍ਰੀ ਭਗਵਾਨੀ, ਭਗਵਨ ਸਚ ਦੇਈਏ ਦ੍ਰਿੜਾਈਆ। ਬੇਸ਼ਕ ਪੰਜ ਤਤ ਅਸੀਂ ਹੁੰਦੇ ਰਹੇ ਫ਼ਾਨੀ, ਅੰਤ ਮਿੱਟੀ ਗੋਰ ਮੜ੍ਹੀ ਨਾਲ ਵਜਦੀ ਰਹੀ ਸਾਡੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਪੰਜ ਤਤ ਕਹਿਣ ਤੂੰ ਸਾਹਿਬ ਇਕ ਮਲਾਹ, ਖੇਵਟ ਖੇਟਾ ਇਕ ਅਖਵਾਈਆ। ਮਾਲਕ ਖ਼ਾਲਕ ਬੇਪਰਵਾਹ, ਬੇਅੰਤ ਨੂਰ ਅਲਾਹੀਆ। ਸਾਡੀ ਕ਼ਬੂਲ ਕਰੀਂ ਦੁਆ, ਦੋਏ ਜੋੜ ਵਾਸਤਾ ਪਾਈਆ। ਤੂੰ ਰਹਿਬਰ ਨੂਰ ਅਲਾਹ, ਆਲਮੀਨ ਤੇਰੀ ਸਰਨਾਈਆ। ਤੂੰ ਹਕ਼ੀਕ਼ਤ ਹਕ ਖ਼ੁਦਾ, ਖ਼ੁਦ ਵੇਖਣਾ ਚਾਈਂ ਚਾਈਂਆ। ਤੇਰੇ ਨਾਲੋਂ ਨਾ ਹੋਈਏ ਜੁਦਾ, ਜੁਜ਼ ਵਖਰਾ ਵੰਡ ਵੰਡਾਈਆ। ਤੇਰੀ ਰਹਿਮਤ ਸਾਨੂੰ ਕਰੇ ਫ਼ਿਦਾ, ਫ਼ਿਤਰਤ ਤੇਰੇ ਚਰਨਾਂ ਵਿਚ ਟਿਕਾਈਆ। ਸਦ ਚਲੀਏ ਤੇਰੀ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਦੇਣੀ ਵਡਿਆਈਆ। ਬੇਸ਼ਕ ਸ੍ਰਿਸ਼ਟੀ ਉਤੇ ਕੂਕਦੀ ਕ਼ਜ਼ਾ, ਕ਼ੱਜ਼ਾਕ਼ ਕਲਜੁਗ ਨਾਲ ਮਿਲਾਈਆ। ਭਗਤਾਂ ਤਤ ਕਹਿਣ ਤੇਰੇ ਪਿਆਰ ਦਾ ਚੱਖਣਾ ਮਜ਼ਾ, ਬੇਸ਼ਕ ਸਾਨੂੰ ਮਜ਼ਾਕ਼ ਕਰੇ ਲੋਕਾਈਆ। ਸਾਡਾ ਲਹਿਣਾ ਮੁਕਾਉਣਾ ਜਗਹ ਬਜਗਹ, ਥਾਨ ਥਨੰਤਰ ਦੇਣੀ ਵਡਿਆਈਆ। ਤੂੰ ਆਦਿ ਜੁਗਾਦੀ ਧੁਰ ਦਾ ਅੱਬਾ, ਪਿਤਾ ਪੁਰਖ ਅਕਾਲ ਅਖਵਾਈਆ। ਮੇਲਾ ਹੋਇਆ ਨਾਲ ਸਬਬਾ, ਕਲਜੁਗ ਅੰਤ ਜਗਤ ਦਏ ਗਵਾਹੀਆ। ਲੋਕਮਾਤ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨਾਂ ਸਾਡੀਆਂ ਪਾਰ ਕਰਨੀਆਂ ਹੱਦਾਂ, ਹਦੂਦ ਮਹਿਦੂਦ ਇਕੋ ਦੇਣੀ ਵਖਾਈਆ। ਜੇ ਆਤਮਾ ਤੇਰੀ ਯਦਾ, ਪਰਮਾਤਮਾ ਤੇਰੇ ਵਿਚ ਸਮਾਈਆ। ਕਿਉਂ ਪੰਜਾਂ ਤਤਾਂ ਭਗਤਾਂ ਦੇਵੇਂ ਦਗ਼ਾ, ਨਾਤਾ ਦੀਨ ਦੁਨੀ ਤੁੜਾਈਆ। ਸਾਡਾ ਲੇਖਾ ਵੇਖ ਲੈ ਅਗਾ, ਪਿਛਲਾ ਪਿਛੇ ਪੰਧ ਮੁਕਾਈਆ। ਤੇਰੀ ਮੁਹੱਬਤ ਵਿਚ ਸਾਡਾ ਰਿਸ਼ਤਾ ਹੋਵੇ ਬੱਧਾ, ਫ਼ਰਿਸ਼ਤਾ ਜਬਰਾਈਲ ਅਸਰਾਈਲ ਅਸਰਾਫ਼ੀਲ ਮੇਕਾਈਲ ਨਾ ਸਕੇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਤੇਰੀ ਓਟ ਤਕਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਫੇਰ ਨਾ ਰਹੀਏ ਜੰਮਦੇ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਸਾਡੇ ਝਗੜੇ ਮੇਟਣੇ ਗ਼ਮ ਦੇ, ਗ਼ਮਖ਼ਾਰ ਹੋਣਾ ਸਹਾਈਆ। ਅਸੀਂ ਸੁਖ਼ਨ ਕਰਨੇ ਧਰਮ ਦੇ, ਧਰਮ ਨਾਲ ਦ੍ਰਿੜਾਈਆ। ਅਸੀਂ ਵਣਜਾਰੇ ਰਹਿਣਾ ਨਹੀਂ ਕਾਇਆ ਮਾਟੀ ਚਰਮ ਦੇ, ਚੰਮ

ਦ੍ਰਿਸ਼ਟੀ ਦੇਣੀ ਬਦਲਾਈਆ। ਸਾਡੇ ਹਿੱਸੇ ਨਹੀਂ ਵਰਨ ਬਰਨ ਦੇ, ਜ਼ਾਤ ਪਾਤ ਨਾ ਵੰਡ ਵੰਡਾਈਆ। ਅਸੀਂ ਅੰਤ ਪਿਆਸੇ ਹੋ ਗਏ ਤੇਰੇ ਚਰਨ ਦੇ, ਚਰਨ ਕਵਲ ਦੇ ਸਰਨਾਈਆ। ਸਾਨੂੰ ਮਾਰਗ ਦੱਸ ਦੇ ਸਚਖੰਡ ਮੰਜ਼ਲ ਚੜ੍ਹਨ ਦੇ, ਅਗੇ ਹੋ ਨਾ ਕੋਇ ਅਟਕਾਈਆ। ਮਿਹਰਵਾਨ ਮਹਿਬੂਬ ਸਾਨੂੰ ਹੁਕਮ ਦੇ ਦੇ ਦਰਗਾਹ ਸਾਚੀ ਵੜਨ ਦੇ, ਮੁਕ਼ਾਮੇ ਹਕ ਪੁਜੀਏ ਚਾਈਂ ਚਾਈਂਆ। ਸਾਡੇ ਲੇਖੇ ਲਗਣ ਸੜਨ ਦੇ, ਝਗੜਾ ਜਗਤ ਨਾ ਕੋਇ ਰਖਾਈਆ। ਭਾਂਡੇ ਫੇਰ ਨਾ ਬਣੀਏ ਠਠਿਆਰ ਤੇਰੇ ਘੜਨ ਦੇ, ਘੜਨ ਭੰਨਣਹਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਮਿਲੇ ਸਚੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਬੁਝਾਉਣੀ ਪਿਆਸ, ਤ੍ਰਿਸ਼ਨਾ ਜਗਤ ਮਿਟਾਈਆ। ਸਚਖੰਡ ਬਖ਼ਸ਼ਣਾ ਨਿਵਾਸ, ਥਿਰ ਘਰ ਮਿਲਕੇ ਵਜੇ ਵਧਾਈਆ। ਤੇਰਾ ਤਕੀਏ ਨੂਰ ਜੋਤ ਪਰਕਾਸ਼, ਬਿਨ ਤੇਲ ਬਾਤੀ ਡਗਮਗਾਈਆ। ਤੂੰ ਸ਼ਾਹੋ ਭੂਪ ਅਬਿਨਾਸ਼, ਹਰਿ ਕਰਤਾ ਇਕ ਅਖਵਾਈਆ। ਸਾਡਾ ਅੰਤਰ ਨਾ ਹੋਏ ਉਦਾਸ, ਅੰਤ ਤੇਰੇ ਵਿਚ ਸਮਾਈਆ। ਅਸੀਂ ਬੇਸ਼ਕ ਪੰਜ ਤਤ ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਪੰਚਮ ਮਿਲਕੇ ਵਜਦੀ ਰਹੇ ਵਧਾਈਆ। ਅੰਤ ਪੁਜੀਏ ਤੇਰੇ ਪਾਸ, ਸਚਖੰਡ ਬਖ਼ਸ਼ਣੀ ਸਚ ਸਰਨਾਈਆ। ਸਾਡਾ ਲਹਿਣਾ ਦੇਣਾ ਰਹੇ ਨਾ ਨਾਲ ਸ਼ੰਕਰ ਕੈਲਾਸ਼, ਕਲਧਾਰੀ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੁਆਰ ਏਕੰਕਾਰ ਨਿਰਗੁਣ ਧਾਰ ਆਪਣੀ ਵਖਾਉਣੀ ਰਾਸ, ਦੂਸਰ ਨਜ਼ਰ ਕੋਇ ਨਾ ਆਈਆ।

ਪਹਿਲੀ ਫੱਗਣ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਕਲਜੁਗ ਕਹੇ ਫਲਗੁਣਾ ਮੇਰੀ ਵੇਖ ਫੁਲਵਾੜੀ, ਚਾਰ ਕੁੰਟ ਦਹਿ ਦਿਸ਼ਾ ਨਵਖੰਡ ਧਿਆਨ ਲਗਾਈਆ। ਖ਼ੁਸ਼ੀਆਂ ਨਾਲ ਮਿਤਰਾ ਮਾਰ ਦੇ ਤਾੜੀ, ਹੱਥ ਹੱਥਾਂ ਨਾਲ ਮਿਲਾਈਆ। ਫੇਰ ਨਿਗਾਹ ਮਾਰ ਲੈ ਕੀ ਖੇਲ ਹੋਣਾ ਅਗਾੜੀ, ਬਿਨ ਨੈਣਾਂ ਨੈਣ ਉਠਾਈਆ। ਉਹ ਵੇਖ ਸੰਦੇਸ਼ਾ ਦਿੰਦਾ ਖ਼ਵਾਜਾ ਫੇਰ ਕੇ ਹੱਥ ਉਤੇ ਦਾਹੜੀ, ਲਬਾਂ ਰੰਗ ਨਾ ਕੋਇ ਰੰਗਾਈਆ। ਨਵ ਸਤ ਅਗਨੀ ਤਪਦੀ ਦਿਸੇ ਹਾੜੀ, ਹਾੜਾ ਤਕ ਖ਼ਲਕ ਖ਼ੁਦਾਈਆ। ਦਰੋਹੀ ਫਿਰਨੀ ਜੰਗਲ ਜੂਹ ਉਜਾੜ ਪਹਾੜੀ, ਟਿੱਲੇ ਪਰਬਤ ਸਮੁੰਦ ਸਾਗਰ ਰਹੇ ਕੁਰਲਾਈਆ। ਸਗਲਾ ਸੰਗੀ ਨਜ਼ਰ ਆਏ ਨਾ ਕੋਇ ਪਿਛੇ ਅਗਾੜੀ, ਏਥੇ ਓਥੇ ਨਾ ਕੋਇ ਸਹਾਈਆ। ਉਹ ਤਕ ਲੈ ਨਚਦੀ ਟਪਦੀ ਫਿਰੇ ਮੌਤ ਲਾੜੀ, ਸੋਹਣਾ ਅਣਹੋਣਾ ਵੇਸ ਵਟਾਈਆ। ਕਲਜੁਗਾ ਤੇਰੀ ਡੂੰਘੀ ਦਿਸੇ ਅਖਾੜੀ, ਕੰਢਾ ਘਾਟ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਕਲਜੁਗ ਕਹੇ ਫਲਗੁਣਾ ਸੱਜਣਾ ਮੇਰੀ ਵੇਖ ਲੈ ਰੁਤ, ਰੁਤੜੀ ਤੇਰੇ ਨਾਲ ਮਹਿਕਾਈਆ। ਮੈਂ ਪ੍ਰਭੂ ਦਾ ਲਾਡਲਾ ਬਣ ਕੇ ਪੁਤ, ਪਿਤਾ ਪੂਤ ਖੇਲ ਖਿਲਾਈਆ। ਸ੍ਰਿਸ਼ਟੀ ਦਾ ਖੇਲ ਤਕ ਲੈ ਜੋ ਖਿਲਾਏ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਹੁਕਮ ਵਰਤਾਈਆ। ਖ਼ਾਲੀ ਦਿਸਣ ਕਾਇਆ ਮਾਟੀ ਬੁਤ, ਬੁਤਖ਼ਾਨੇ ਦੇਣ ਦੁਹਾਈਆ। ਅਪਰਾਧੀ ਹੋਈ ਦੀਨ ਦੁਨੀ ਦੀ ਧਾਰ ਸੁਤ, ਸੁੱਤਿਆਂ ਸਕੇ

ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਕਲਜੁਗ ਕਹੇ ਫਲਗੁਣਾ ਮੇਰਾ ਵੇਖ ਲੈ ਵਕ਼ਤ ਸੁਹਾਵਾ, ਪ੍ਰਭ ਸੋਹਣੀ ਦਏ ਵਡਿਆਈਆ। ਮੇਰਾ ਕੂੜ ਕੂੜ ਦਾ ਦਾਅਵਾ, ਦਾਅਵੇਦਾਰ ਅਖਵਾਈਆ। ਦੀਨ ਦੁਨੀ ਬੁਧੀ ਕੀਤੀ ਵਾਂਗ ਕਾਵਾਂ, ਕਾਇਨਾਤ ਵੇਖ ਵਖਾਈਆ। ਪ੍ਰੇਮ ਰਹਿਣ ਦਿਤਾ ਨਹੀਂ ਵਿਚ ਭਰਾਵਾਂ, ਪਿਤਾ ਪੂਤ ਨਾ ਕੋਇ ਚਤੁਰਾਈਆ। ਫਿਰੀ ਦਰੋਹੀ ਵਿਚ ਪੰਜ ਤਤ ਗਰਾਵਾਂ, ਸਾਢੇ ਤਿੰਨ ਹੱਥ ਹਾਲ ਦੁਹਾਈਆ। ਸੀਸ ਦੇਵੇ ਕੋਈ ਨਾ ਠੰਢੀਆਂ ਛਾਵਾਂ, ਅਗਨੀ ਤਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਕਲਜੁਗ ਕਹੇ ਫਲਗੁਣਾ ਮੇਰੇ ਪੰਚ ਵਿਕਾਰ ਦਾ ਤਕ ਲੈ ਦਲ, ਸੂਰਬੀਰ ਜਗਤ ਅਖਵਾਈਆ। ਜਿਹੜਾ ਟਿਕੇ ਘੜੀ ਨਾ ਪਲ, ਪਲਕਾਂ ਵੰਡ ਨਾ ਕੋਇ ਵੰਡਾਈਆ। ਜੋ ਸਭ ਨਾਲ ਕਰਦਾ ਛਲ, ਵਲ ਛਲ ਆਪਣੀ ਖੇਲ ਖਿਲਾਈਆ। ਤ੍ਰੈਗੁਣ ਮਾਇਆ ਗਿਆ ਰਲ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਦੂਈ ਦਵੈਤੀ ਲਾਇਆ ਸਲ, ਤੀਰ ਅਣਿਆਲਾ ਇਕ ਚਲਾਈਆ। ਪਵਿਤ੍ਰ ਰਹਿਣ ਦਿਤਾ ਨਹੀਂ ਕੋਈ ਜਲ, ਅਠਸਠ ਰੋਵਣ ਮਾਰਨ ਧਾਹੀਆ। ਦੀਪਕ ਜੋਤ ਕਿਸੇ ਗ੍ਰਹਿ ਜਾਏ ਨਾ ਬਲ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਅਗਨੀ ਤਨ ਤਪਾਇਆ ਖੱਲ, ਖ਼ਾਲਕ ਖ਼ਲਕ ਦਿਤੀ ਵਡਿਆਈਆ। ਮੇਰਾ ਕੂੜ ਕੁੜਿਆਰਾ ਜਗਤ ਸਿੰਘਾਸਣ ਬੈਠਾ ਮੱਲ, ਆਸਣ ਸਕੇ ਨਾ ਕੋਇ ਉਲਟਾਈਆ। ਮੇਰਾ ਲਹਿਣਾ ਦੇਣਾ ਸਚ ਧਾਮ ਜਿਥੇ ਦੀਪਕ ਜੋਤੀ ਬਿਨ ਤੇਲ ਬਾਤੀ ਰਿਹਾ ਬਲ, ਨੂਰ ਨੁਰਾਨਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਫਲਗੁਣ ਕਹੇ ਕਲਜੁਗਾ ਮੈਂ ਸੁਣੀ ਤੇਰੀ ਅਗੰਮੀ ਬਾਤ, ਜੋ ਬਾਤਨ ਭੇਵ ਖੁਲ੍ਹਾਈਆ। ਬੇਸ਼ਕ ਚਾਰੋਂ ਕੁੰਟ ਤੇਰੀ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਮਨ ਕਲਪਣਾ ਕੂੜ ਦਿਸੇ ਕਮਜ਼ਾਤ, ਕੁਲਖਣੀ ਆਪਣਾ ਰੂਪ ਬਦਲਾਈਆ। ਸਤਿ ਸਚ ਦਾ ਜੋੜੇ ਕੋਈ ਨਾ ਨਾਤ, ਪ੍ਰੀਤਮ ਪ੍ਰੇਮ ਵਿਚ ਨਾ ਕੋਇ ਸਮਾਈਆ। ਉਠ ਖੇਲ ਤਕ ਲੈ ਜਨ ਭਗਤਾਂ ਪ੍ਰਭ ਦੇਵੇ ਆਪਣੀ ਦਾਤ, ਦਇਆਵਾਨ ਦਇਆ ਕਮਾਈਆ। ਸ਼ਬਦ ਸੰਦੇਸ਼ ਸੁਣਾਏ ਪਾਤ, ਬਿਨ ਪਤ੍ਰਕਾ ਆਪ ਦ੍ਰਿੜਾਈਆ। ਤੇਰੇ ਵਿਚ ਪੁਛੇ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਫਲਗੁਣ ਕਹੇ ਕਲਜੁਗਾ ਪ੍ਰਭ ਦਾ ਤਕ ਅਗੰਮੀ ਨੂਰ, ਅੰਧ ਅੰਧੇਰਾ ਰਿਹਾ ਮਿਟਾਈਆ। ਜਿਸ ਦਾ ਨਾਮ ਕਲਮਾ ਜਗਤ ਜਹਾਨ ਮਸ਼ਹੂਰ, ਮਸ਼ਵਰੇ ਜੁਗ ਚੌਕੜੀ ਗਿਆ ਸਮਝਾਈਆ। ਜੋ ਨਾਮ ਮਸਤੀ ਦੇਵੇ ਸਰੂਰ, ਸੁਰਤ ਸ਼ਬਦ ਨਾਲ ਮਿਲਾਈਆ। ਜਿਸ ਦੀ ਅਨਾਦੀ ਇਕੋ ਤੂਰ, ਤੁਰਤ ਕਰੇ ਸ਼ਨਵਾਈਆ। ਉਹ ਸਾਹਿਬ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਨੂਰ ਅਲਾਹੀਆ। ਭਗਤ ਉਧਾਰਨਾ ਜਿਸ ਦਾ ਦਸਤੂਰ, ਰੀਤੀ ਜੁਗ ਚੌਕੜੀ ਚਲੀ ਆਈਆ। ਉਹ ਹਰਿਜਨ ਪਾਰ ਕਰਾਏ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਫਲਗੁਣ ਕਹੇ ਕਲਜੁਗਾ ਮੇਰੀ ਰੁਤੜੀ ਤਕ ਬਸੰਤ, ਪ੍ਰੇਮੀਆਂ ਪ੍ਰਭੂ ਪ੍ਰੇਮ ਨਾਲ ਮਹਿਕਾਈਆ। ਜੋ ਆਦਿ ਜੁਗਾਦੀ ਧੁਰ ਦਾ ਕੰਤ, ਕੰਤੂਹਲ ਇਕ ਅਖਵਾਈਆ। ਜਿਸ ਗੜ੍ਹ ਤੋੜਿਆ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ,

ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਉਸ ਦਾ ਲਹਿਣਾ ਦੇਣਾ ਵੇਖ ਅੰਤ, ਅਨਕ ਕਲਧਾਰੀ ਖੇਲ ਖਿਲਾਈਆ। ਜਿਸ ਨੂੰ ਖੋਜਦੇ ਜੁਗ ਚੌਕੜੀ ਸੰਤ, ਸਾਧਨਾ ਵਿਚ ਸਮਾਈਆ। ਉਹ ਮਾਲਕ ਖ਼ਾਲਕ ਬੇਅੰਤ, ਬੇਐਬ ਨੂਰ ਅਲਾਹੀਆ। ਜਿਸ ਤੇਰੇ ਵਿਚ ਆਤਮ ਪਰਮਾਤਮ ਦੱਸ ਕੇ ਛੰਤ, ਸੋਹੰ ਢੋਲਾ ਦਿਤਾ ਦ੍ਰਿੜਾਈਆ। ਜੋ ਪਾਰ ਉਤਾਰੇ ਜੀਵ ਜੰਤ, ਸਾਧ ਸੰਤ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਦਰਸਾਈਆ। ਫਲਗੁਣ ਕਹੇ ਕਲਜੁਗ ਖੇਲ ਵੇਖ ਸੂਰੇ ਸਰਬੰਗ ਦਾ, ਕੀ ਕਰਤਾ ਹੁਕਮ ਵਰਤਾਈਆ। ਜਿਸ ਕੋਲੋਂ ਅਵਤਾਰ ਪੈਗ਼ੰਬਰ ਗੁਰੂ ਮੰਗਦਾ, ਭਗਤਾਂ ਝੋਲੀ ਦਏ ਭਰਾਈਆ। ਉਸ ਦਾ ਲਹਿਣਾ ਦੇਣਾ ਇਕੋ ਅੰਗ ਦਾ, ਅੰਗੀਕਾਰ ਆਪ ਅਖਵਾਈਆ। ਜੋ ਆਦਿ ਜੁਗਾਦੀ ਕਦੇ ਨਹੀਂ ਮੰਗਦਾ, ਦੇਵਣਹਾਰ ਸਾਹਿਬ ਸੁਖਦਾਈਆ। ਜਿਸ ਭਗਤਾਂ ਖੇਲ ਖਿਲਾਇਆ ਕਾਰਜ ਅਨੰਦ ਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਭੇਵ ਚੁਕਾਇਆ ਸੋਹੰ ਛੰਦ ਦਾ, ਪਾਰਬ੍ਰਹਮ ਬ੍ਰਹਮ ਮੇਲਾ ਮੇਲਿਆ ਚਾਈਂ ਚਾਈਂਆ। ਸਫ਼ਰ ਰਿਹਾ ਨਾ ਅਗਲੇ ਪੰਧ ਦਾ, ਮੁਸਾਫ਼ਰ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਫਲਗੁਣ ਕਹੇ ਕਲਜੁਗਾ ਮਿਤਰਾ ਚਾਰੋਂ ਕੁੰਟ ਨੱਸ, ਦਿਵਸ ਰੈਣ ਪੰਧ ਮੁਕਾਈਆ। ਫੇਰ ਖ਼ੁਸ਼ੀਆਂ ਵਿਚ ਪਿਆ ਹਸ, ਢੋਲੇ ਸੋਹਲੇ ਰਾਗ ਦ੍ਰਿੜਾਈਆ। ਕਵਣ ਕੂਟੇ ਮਿਲੇ ਰਸ, ਅਨੰਦ ਅਨੰਦ ਵਿਚੋਂ ਸਮਝਾਈਆ। ਕਿਹੜਾ ਸੁਣਨਾ ਜਸ, ਸਿਫ਼ਤੀ ਢੋਲੇ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ । ਫਲਗੁਣ ਕਹੇ ਕਲਜੁਗ ਉਠ ਲੇਖਾ ਤਕ ਲੈ ਹਰਿ ਕਰਤਾਰ, ਕੀ ਕਰਤਾ ਕਾਰ ਕਮਾਈਆ। ਜੋ ਬਣ ਕੇ ਸਾਂਝਾ ਯਾਰ, ਮਿਤਰ ਪਿਆਰਾ ਰੂਪ ਬਦਲਾਈਆ। ਸਦ ਦੇਂਦਾ ਰਹੇ ਅਧਾਰ, ਸਿਰ ਸਿਰ ਹੱਥ ਟਿਕਾਈਆ। ਭਗਤਾਂ ਪੈਜ ਰਿਹਾ ਸਵਾਰ, ਦੇਵਣਹਾਰ ਮਾਣ ਵਡਿਆਈਆ। ਗ੍ਰਹਿ ਮੰਦਰ ਵਖਾਏ ਘਰਬਾਰ, ਸੁਹੰਜਣਾ ਇਕ ਜਣਾਈਆ। ਜਗਤ ਵਿਦਿਆ ਵਸੇ ਬਾਹਰ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਤਿਸ ਵਿਚ ਮੇਰੀ ਮੌਲੇ ਰੁਤਿ ਬਹਾਰ, ਪੱਤ ਟਹਿਣੀ ਫਲ ਫੁਲ ਆਪ ਮਹਿਕਾਈਆ। ਮੈਂ ਵੇਖਾਂ ਭਗਤਾਂ ਗੁਲਜ਼ਾਰ, ਗੁਲਸ਼ਨ ਸੋਹਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਫਲਗੁਣ ਕਹੇ ਕਲਜੁਗਾ ਬਿਨ ਹੱਥਾਂ ਕਰ ਸਲਾਮ, ਸੀਸ ਜਗਦੀਸ਼ ਝੁਕਾਈਆ। ਤਕ ਲੈ ਨੂਰ ਅਲਾਹੀ ਅਮਾਮ, ਅਮਲਾਂ ਤੋਂ ਰਹਿਤ ਬੇਪਰਵਾਹੀਆ। ਜਿਸ ਦਾ ਇਕੋ ਇਕ ਹਕ਼ੀਕ਼ੀ ਜਾਮ, ਜਗਤ ਤ੍ਰਿਸ਼ਨਾ ਕੂੜ ਮਿਟਾਈਆ। ਸ਼ਰਅ ਦਾ ਲੇਖਾ ਨਾ ਰਹੇ ਤਮਾਮ, ਤਮਅ ਲਾਲਚ ਲੋਭ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਫਲਗੁਣ ਕਹੇ ਕਲਜੁਗਾ ਪੁਰਖ ਅਕਾਲ ਤਕ ਲੈ ਅਦਲੀ, ਇਨਸਾਫ਼ ਸਚ ਕਮਾਈਆ। ਤੇਰੀ ਹੋਣ ਵਾਲੀ ਬਦਲੀ, ਬਦਲਾ ਚੁਕੇ ਥਾਉਂ ਥਾਈਂਆ। ਹੁਣ ਆਪਣੇ ਸੰਗੀ ਸਾਥੀ ਸੱਦ ਲਈਂ, ਸੱਦਾ ਦੇਣਾ ਚਾਈਂ ਚਾਈਂਆ। ਤੇਰੀ ਕੂੜ ਕਿਰਿਆ ਵਧ ਗਈ, ਵਾਧਾ ਦਿਸੇ ਖ਼ਲਕ ਖ਼ੁਦਾਈਆ। ਹੁਣ ਨਿਗਾਹ ਮਾਰ ਲੈ ਆਪਣੀ ਹੱਦ ਲਈ, ਬਿਨ ਹਦੂਦਾਂ ਵੇਖ ਵਖਾਈਆ। ਤੇਰੀ ਖੇਲ ਦੀਨ ਦੁਨੀਆ ਜਗ ਲਈ, ਜਾਗਰਤ ਜੋਤ ਬਿਨ ਵਰਨ ਗੋਤ ਪ੍ਰਭ ਭਗਤਾਂ ਦਿਤੀ ਵਡਿਆਈਆ। ਜਿਨ੍ਹਾਂ ਨਵ ਸਤ ਫਿਰ ਫਿਰ ਹਕ਼ੀਕ਼ੀ ਧਾਰ ਲਭ ਲਈ, ਲੋਭ ਲਾਲਚ ਨਜ਼ਰ

ਕੋਇ ਨਾ ਆਈਆ। ਉਹਦੀ ਮੁਹੱਬਤ ਮਿਤਰਾ ਸਭ ਲਈ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਫਲਗੁਣ ਕਹੇ ਕਲਜੁਗਾ ਭਗਤਾਂ ਵੇਖ ਲੈ ਰੂਪ ਰੰਗ, ਰੇਖ ਰੇਖਣੀ ਨਾਲ ਮਿਲਾਈਆ। ਜੋ ਪ੍ਰਭ ਦੀ ਸੇਜਾ ਸੁਤੇ ਪਲੰਘ, ਆਸਣ ਅਵਰ ਨਾ ਕੋਇ ਚਤੁਰਾਈਆ। ਨਿਰਗੁਣ ਧਾਰ ਲੱਗੇ ਅੰਗ, ਅੰਗੀਕਾਰ ਇਕ ਅਖਵਾਈਆ। ਜਿਸ ਦਾ ਅੰਮ੍ਰਿਤ ਧਾਰ ਸੋਮਾ ਵਹੇ ਗੰਗ, ਗੰਗੋਤਰੀ ਆਪਣਾ ਮਾਣ ਗੁਆਈਆ। ਉਹ ਸਾਹਿਬ ਸੂਰਾ ਸਰਬਗ, ਹਰਿ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਫਲਗੁਣ ਕਹੇ ਕਲਜੁਗਾ ਭਗਤਾਂ ਤਕ ਲੈ ਮੀਤ, ਮਿਤਰ ਪਿਆਰਾ ਨਜ਼ਰੀ ਆਈਆ। ਜਿਸ ਦੀ ਸਭ ਤੋਂ ਵਖਰੀ ਨੀਤ, ਨੀਤੀਵਾਨ ਧੁਰਦਰਗਾਹੀਆ। ਜਿਸ ਝਗੜਾ ਮੇਟਣਾ ਮੰਦਰ ਮਸੀਤ, ਕਾਅਬਿਆਂ ਰੰਗ ਰੰਗਾਈਆ। ਉਹ ਮਾਲਕ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਨੂਰ ਅਲਾਹੀਆ। ਜੋ ਸਭ ਨੂੰ ਰਿਹਾ ਜੀਤ, ਜਿੱਤ ਹਾਰ ਵੰਡ ਨਾ ਕੋਇ ਵਖਾਈਆ। ਜਿਸ ਤੇਰੇ ਅੰਦਰ ਸੋਹੰ ਸ਼ਬਦ ਸੁਣਾ ਕੇ ਗੀਤ, ਗਹਿਰ ਗੰਭੀਰ ਕੀਤੀ ਪੜ੍ਹਾਈਆ। ਉਹ ਵੇਖ ਲੈ ਚਾਰ ਜੁਗ ਦੀ ਰੀਤ, ਰੀਤੀਵਾਨ ਦਿਤੀ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਫਲਗੁਣ ਕਹੇ ਕਲਜੁਗਾ ਮੇਰੀ ਰੁਤ ਮੌਲੀ ਵੇਖ ਬਹਾਰ, ਪੱਤ ਟਹਿਣੀ ਦਏ ਗਵਾਹੀਆ । ਤੇਰਾ ਲੇਖਾ ਲਹਿਣਾ ਕੂੜ ਹੋਇਆ ਕੁੜਿਆਰ, ਕਲਜੁਗ ਗੰਢ ਪੁਆਈਆ। ਮੇਰਾ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਇਕ ਅਖਵਾਈਆ। ਜਿਸ ਭਗਤ ਸੁਹੇਲੇ ਦਿਤੇ ਤਾਰ, ਫੜ ਫੜ ਬਾਹੋਂ ਪਾਰ ਕਰਾਈਆ। ਉਸ ਨੂੰ ਕਹਿੰਦੇ ਕਲ ਕਲਕੀ ਅਵਤਾਰ, ਨਿਹਕਲੰਕਾ ਨੂਰ ਅਲਾਹੀਆ। ਜਿਸ ਦਾ ਲਹਿਣਾ ਦੇਣਾ ਸਦਾ ਜੁਗ ਚਾਰ, ਜੁਗ ਚੌਕੜੀ ਵੇਖਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਫਲਗੁਣਾ ਜੋ ਭਗਤ ਸੁਹੇਲੇ ਦੱਸਦਾ, ਖ਼ੁਸ਼ੀਆਂ ਨਾਲ ਜਣਾਈਆ। ਵੇਖ ਵੇਖ ਕੇ ਹਸਦਾ, ਬਿਨ ਨੈਣਾਂ ਨੈਣ ਤਕਾਈਆ। ਚਾਰੋਂ ਕੁੰਟ ?ਦੱਸਦਾ?, ਸੋਹਲੇ ਢੋਲੇ ਰਾਗਾਂ ਨਾਲ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਫਲਗੁਣ ਕਹੇ ਕਲਜੁਗ ਜਨ ਭਗਤਾਂ ਵੇਖ ਘਰਾਣਾ, ਗ੍ਰਹਿ ਮੰਦਰ ਧਿਆਨ ਲਗਾਈਆ। ਜਿਥੇ ਧਰਮ ਧਾਰ ਨਿਸ਼ਾਨਾ, ਦੂਜਾ ਨਜ਼ਰ ਕੋਇ ਨਾ ਆਈਆ। ਉਸ ਦਾ ਭਗਤਾਂ ਨਾਲ ਯਰਾਨਾ, ਯਾਰੀ ਸਕੇ ਨਾ ਕੋਇ ਤੁੜਾਈਆ। ਜਿਸ ਦਾ ਸ਼ਹਿਨਸ਼ਾਹੀ ਸੰਮਤ ਦਸ ਮਹਾਨਾ, ਮਹਿੰਮਾ ਗਣਤ ਨਾ ਕੋਇ ਗਿਣਾਈਆ। ਉਸ ਦਾ ਹੁਕਮ ਕਰਨਾ ਪਏ ਪਰਵਾਨਾ, ਸਿਰ ਸਕੇ ਨਾ ਕੋਇ ਉਠਾਈਆ। ਉਹ ਨਿਰਗੁਣ ਧਾਰ ਕਾਹਨਾ ਦਾ ਕਾਹਨਾ, ਕਾਹਨ ਇਕ ਅਖਵਾਈਆ। ਜਿਸ ਨੂੰ ਸਭ ਨੇ ਮੰਨਿਆ ਰਾਮਾ, ਰਾਮ ਰਾਮਾ ਵੇਸ ਵਟਾਈਆ। ਜਿਸ ਦਾ ਸ਼ਬਦ ਧਾਰ ਦਮਾਮਾ, ਦੋ ਜਹਾਨਾਂ ਲੇਖਾ ਜਾਣੇ ਥਾਉਂ ਥਾਈਂਆ। ਉਸ ਦਾ ਖੇਲ ਤਕਣਾ ਜ਼ਿਮੀਂ ਅਸਮਾਨਾ, ਚਾਰੋਂ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਫਲਗੁਣ ਕਹੇ ਜਨ ਭਗਤੋ ਸਚ ਧਰਮ ਦਾ ਤਕੋ ਰਾਹ, ਪੁਰਖ ਅਕਾਲ ਦਏ ਵਡਿਆਈਆ। ਕਲਜੁਗ ਕੂੜ ਦਾ ਦਿਸੇ ਮਲਾਹ, ਬੇੜਾ ਪਾਰ ਨਾ ਕੋਇ ਕਰਾਈਆ। ਤੁਸੀਂ

ਫਿਰੋ ਥਲ ਅਸਗਾਹ, ਭੱਜੋ ਵਾਹੋ ਦਾਹੀਆ। ਗ੍ਰਹਿ ਗ੍ਰਹਿ ਖ਼ੁਸ਼ੀ ਲੈਣੀ ਮਨਾ, ਮਿਲ ਸਖ਼ੀਆਂ ਢੋਲੇ ਗਾਈਆ। ਹਰਿਜਨ ਕਹਿਣਾ ਵਾਹ ਵਾਹ, ਵਾਹਵਾ ਵਜਦੀ ਰਹੇ ਵਧਾਈਆ। ਤੂੰ ਪਰਮ ਪੁਰਖ ਪਰਮਾਤਮ ਸਭ ਦੇ ਕੱਟਣਹਾਰ ਗੁਨਾਹ, ਮੁਸ਼ਕਲ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਫਲਗੁਣ ਕਹੇ ਕਲਜੁਗਾ ਤੇਰਾ ਪੈਂਡਾ ਜਾਂਦਾ ਮੁਕਦਾ, ਅੰਤ ਨਜ਼ਰ ਕਿਛ ਨਾ ਆਈਆ। ਹੁਣ ਵੇਲਾ ਰਿਹਾ ਨਹੀਂ ਲੁਕ ਦਾ, ਤਨ ਵਜੂਦ ਨਾ ਕੋਇ ਛੁਪਾਈਆ। ਪ੍ਰਭ ਨੇ ਭੇਵ ਖੋਲ੍ਹਿਆ ਇਕ ਤੁਕ ਦਾ, ਤੁਖ਼ਮ ਤਾਸੀਰ ਸਭ ਦੀ ਦਿਤੀ ਬਦਲਾਈਆ। ਜਿਹੜਾ ਮਨੂਆ ਕਿਸੇ ਨਹੀਂ ਝੁਕਦਾ, ਉਹ ਪ੍ਰਭ ਸਰਨ ਲਾਗੇ ਪਾਈਆ। ਸਾਚਾ ਵਕ਼ਤ ਸੁਹੰਜਣਾ ਹੋਵੇ ਸੁਖ ਦਾ, ਸੁਖ ਸਾਗਰ ਰੂਪ ਬਦਲਾਈਆ। ਵਕ਼ਤ ਦੁਹੇਲਾ ਨਾ ਹੋਵੇ ਦੁਖ ਦਾ, ਦਰਦੀਆਂ ਦਰਦ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫਲਗੁਣ ਕਹੇ ਜਨ ਭਗਤਾਂ ਘਰ ਘਰ ਫਿਰਦਾ ਪੁਛਦਾ, ਬਚਿਆ ਜਗਤ ਜ਼ਿਮੀਂ ਅਸਮਾਨ ਰਹਿਣ ਕੋਇ ਨਾ ਪਾਈਆ।

੨ ਫੱਗਣ ਸ਼ਹਿਨਸ਼ਾਹੀ ਸੰਮਤ ਦਸ ਕਰਮ ਸਿੰਘ ਦੇ ਸਰੀਰ ਛਡਣ ਨਵਿਤ ਪਿੰਡ ਨਯਾਸ਼ਾਲਾ ਜ਼ਿਲਾ ਗੁਰਦਾਸਪੁਰ

ਦੋ ਫਲਗੁਣ ਕਹੇ ਮੇਰਾ ਧਰਮ ਧਾਰ ਦਾ ਫਲ, ਪਰਵਿਸ਼ਟਾ ਇਸ਼ਟ ਇਕ ਜਣਾਈਆ। ਮੇਰਾ ਲਹਿਣਾ ਦੇਣਾ ਲੇਖਾ ਨਾਲ ਰਾਜੇ ਬਲ , ਬਾਵਨ ਧਾਰ ਮਿਲੀ ਵਡਿਆਈਆ। ਜਿਸ ਸਚ ਦੁਆਰਾ ਧਰਮ ਦੀ ਧਾਰ ਲਿਆ ਮੱਲ, ਸਿੰਘਾਸਣ ਇਕੋ ਇਕ ਸੁਹਾਈਆ। ਜੋ ਦੇਵਣਹਾਰਾ ਅੰਮ੍ਰਿਤ ਜਲ, ਜਲ ਧਾਰਾ ਵਿਚ ਸਮਾਈਆ। ਜਿਸ ਦਾ ਲੇਖਾ ਮਹੀਅਲ ਥਲ, ਅਸਗਾਹਾਂ ਖੋਜ ਖੁਜਾਈਆ। ਸੋ ਲਹਿਣਾ ਦੇਣਾ ਜਾਣੇ ਘੜੀ ਘੜੀ ਪਲ ਪਲ, ਪਲਕਾਂ ਦਾ ਮਾਲਕ ਨੂਰ ਅਲਾਹੀਆ। ਵਸਣਹਾਰਾ ਨਿਹਚਲ ਧਾਮ ਅਟਲ, ਸਚਖੰਡ ਦੁਆਰਾ ਇਕ ਸੁਹਾਈਆ। ਜੋ ਸਤਿ ਸਚ ਸੰਦੇਸ਼ਾ ਨਿਰਗੁਣ ਸਰਗੁਣ ਦੇਵੇ ਘਲ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ । ਫਲਗੁਣ ਕਹੇ ਮੇਰਾ ਲੇਖਾ ਬਲ ਦੁਆਰ, ਬਾਵਨ ਨਾਲ ਮਿਲੀ ਵਡਿਆਈਆ। ਸਤਿਜੁਗ ਕੂਕ ਕਹੇ ਪੁਕਾਰ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਮੇਰਾ ਵਕ਼ਤ ਸੁਹੰਜਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖ ਵਖਾਈਆ। ਜਿਸ ਦਾ ਲੇਖਾ ਜਗਤ ਅੱਖਰ ਨਹੀਂ ਇਜ਼ਹਾਰ, ਸਿਫ਼ਤਾਂ ਵਿਚ ਨਾ ਸਿਫ਼ਤ ਸਲਾਹੀਆ। ਜੋ ਬਿਨਾ ਜ਼ਬਾਨ ਤੋਂ ਕੂਕ ਕਰੇ ਪੁਕਾਰ, ਦੋ ਜਹਾਨ ਸ਼ਨਵਾਈਆ । ਸੋ ਪਤਤ ਪਾਵਨ ਪਾਵਣਹਾਰਾ ਸਾਰ, ਵੇਖਣਹਾਰ ਅਗੰਮ ਅਥਾਹੀਆ। ਜਿਸ ਦਾ ਲਹਿਣਾ ਦੇਣਾ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਫਲਗੁਣ ਕਹੇ ਮੇਰਾ ਪਰਵਿਸ਼ਟਾ ਦੋ, ਦੋ ਜਹਾਨ ਖ਼ੁਸ਼ੀ ਮਨਾਈਆ। ਮੇਰੇ ਅੰਤਰ ਆਈ ਲੋ, ਲੋਇਣ ਪ੍ਰਭ ਨੇ ਦਿਤਾ ਖੁਲ੍ਹਾਈਆ। ਮੈਂ ਸੁਣ ਕੇ ਸ਼ਬਦ ਅਗੰਮੀ ਸੋ, ਸੋ ਪੁਰਖ ਨਿਰੰਜਣ ਸੀਸ ਨਿਵਾਈਆ। ਜੋ ਆਤਮ ਧਾਰ ਆਪੇ ਹੋ, ਨਿਰਗੁਣ ਖੇਲ ਖੇਲੇ ਚਾਈਂ ਚਾਈਂਆ। ਜਿਸ ਦਾ ਭੇਵ ਜਾਣੇ

ਨਾ ਕੋ, ਪਰਦਾ ਸਕੇ ਨਾ ਕੋਇ ਖੁਲ੍ਹਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਦੀਨ ਦੁਨੀ ਨਾਲੋਂ ਹੋ ਨਿਰਮੋਹ, ਮੁਹੱਬਤ ਭਗਤਾਂ ਨਾਲ ਰਖਾਈਆ। ਸਚ ਸੁਆਮੀ ਅੰਤਰਜਾਮੀ ਅੰਮ੍ਰਿਤ ਰਸ ਨਿਝਰ ਦੇਵੇ ਚੋ, ਬਿਨ ਰਸਨਾ ਜਿਹਵਾ ਆਪ ਚਖਾਈਆ। ਪੰਚ ਵਿਕਾਰ ਮੇਟ ਕੇ ਗਰੋਹ, ਘਰ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਫਲਗੁਣ ਕਹੇ ਮੇਰੀ ਰੁਤ ਸੁਹੰਜਣੀ ਦਿਸੇ ਜਗਤ, ਪ੍ਰਭ ਦੇਵੇ ਮਾਣ ਵਡਿਆਈਆ। ਮੇਰਾ ਕੋਈ ਨਾ ਜਾਣੇ ਵਕ਼ਤ, ਘੜੀ ਪਲ ਥਿਤ ਵਾਰ ਨਾ ਕੋਈ ਚਤੁਰਾਈਆ। ਮੇਰਾ ਨਾਤਾ ਨਹੀਂ ਨਾਲ ਬੂੰਦ ਰਕਤ, ਤਤਵ ਤਤ ਨਾ ਰੰਗ ਰੰਗਾਈਆ। ਮੇਰੇ ਅੰਤਰ ਇਕੋ ਪ੍ਰਭੂ ਦੀ ਸ਼ਕਤ, ਜੋ ਸਾਖਿਆਤ ਆਪਣਾ ਦਰਸ ਦਿਖਾਈਆ। ਮੈਂ ਲੇਖਾ ਜਾਣਾ ਬਲ ਦੁਆਰੇ ਭਗਤ, ਕੀ ਭਗਵਨ ਦਏ ਵਡਿਆਈਆ। ਖ਼ੁਸ਼ੀਆਂ ਵਿਚ ਮੌਲੇ ਧਰਤ, ਧਵਲ ਧੌਲ ਆਪਣਾ ਰੰਗ ਰੰਗਾਈਆ। ਜਿਸ ਦੀ ਸਤਿਗੁਰ ਸ਼ਬਦ ਧਾਰ ਸ਼ਰਤ, ਸ਼ਰਅ ਤੋਂ ਬਾਹਰ ਸਮਝਾਈਆ। ਆਦਿ ਜੁਗਾਦੀ ਆਵੇ ਪਰਤ, ਪਤਿਪਰਮੇਸ਼ਵਰ ਨੂਰ ਅਲਾਹੀਆ। ਜੋ ਮਾਲਕ ਖ਼ਾਲਕ ਵਾਲੀ ਅਰਸ਼, ਨੂਰ ਨੁਰਾਨਾ ਇਕ ਅਖਵਾਈਆ। ਨਿਰਗੁਣ ਸਰਗੁਣ ਦੇਵੇ ਦਰਸ, ਬਿਨ ਨੇਤਰ ਲੋਚਣ ਨੈਣਾਂ ਪਰਦਾ ਦਏ ਚੁਕਾਈਆ। ਜੁਗ ਜੁਗ ਦੀ ਮੇਟੇ ਹਰਸ, ਹਵਸ ਕੂੜ ਦਏ ਮਿਟਾਈਆ। ਜਨ ਭਗਤਾਂ ਉਤੇ ਕਰੇ ਤਰਸ, ਮਿਹਰਵਾਨ ਮਹਿਬਾਨ ਮਿਹਰ ਨਜ਼ਰ ਇਕ ਉਠਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਅਗਨੀ ਤਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਫਲਗੁਣ ਕਹੇ ਮੈਂ ਕਥਾ ਦੱਸਾਂ ਪੁਰਾਣੀ, ਪਰਵਿਸ਼ਟਾ ਦੋ ਨਾਲ ਮਿਲਾਈਆ। ਜਿਸ ਦਾ ਲੇਖਾ ਨਾਲ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸੰਗ ਮਿਲਾਈਆ । ਚਾਰ ਜੁਗ ਦੇ ਸ਼ਾਸਤਰ ਜਿਸ ਦੀ ਅਗੰਮੀ ਬਾਣੀ, ਨਾਮ ਅਣਿਆਲੇ ਤੀਰ ਚਲਾਈਆ। ਉਹ ਆਦਿ ਜੁਗਾਦੀ ਸਭ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਜਿਸ ਦੇ ਚਰਨ ਕਵਲ ਵਿਟੋਂ ਕ਼ੁਰਬਾਨੀ, ਆਪ ਆਪਣਾ ਭੇਟ ਕਰਾਈਆ। ਸੋ ਆਦਿ ਅੰਤ ਸਭ ਦੀ ਕਰੇ ਪਛਾਣੀ, ਬੇਪਹਿਚਾਨ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਦੋ ਫਲਗੁਣ ਕਹੇ ਉਹ ਤਕ ਲਓ ਨਾਰਦ ਆਇਆ ਦੌੜਾ, ਆਪਣਾ ਪੰਧ ਮੁਕਾਈਆ। ਨਾਲੇ ਚੜ੍ਹ ਕੇ ਅਗੰਮੀ ਪੌੜ੍ਹਾ, ਪੌੜ੍ਹੀ ਡੰਡੇ ਪੰਧ ਮੁਕਾਈਆ। ਸੰਦੇਸ਼ਾ ਦੇਵੇ ਤਕ ਲਓ ਬ੍ਰਾਹਮਣ ਗੌੜਾ, ਗਹਿਰ ਗੰਭੀਰ ਬੇਪਰਵਾਹੀਆ। ਜਿਸ ਦਾ ਮਾਰਗ ਸਭ ਤੋਂ ਲੰਮਾਂ ਚੌੜਾ, ਚਾਰ ਜੁਗ ਸਮਝ ਕਿਸੇ ਨਾ ਆਈਆ। ਜੋ ਮਿਠਾ ਕਰਨਹਾਰਾ ਰੀਠਾ ਕੌੜਾ, ਕੂੜੀ ਕਿਰਿਆ ਵੇਖ ਵਖਾਈਆ। ਜੋ ਆਤਮ ਪਰਮਾਤਮ ਜੁਗ ਜੁਗ ਬਣਾਏ ਜੋੜਾ, ਭਗਤ ਭਗਵਾਨ ਰੰਗ ਰੰਗਾਈਆ । ਜਿਸ ਦਾ ਲੇਖਾ ਕਲਜੁਗ ਅੰਤਮ ਨਾਲ ਥੋੜਾ, ਬਹੁਤੀ ਸਤਿਜੁਗ ਦਏ ਵਡਿਆਈਆ। ਉਹ ਵੇਖਣਹਾਰਾ ਸੱਸੇ ਉਤੇ ਹੋੜਾ, ਹਾਹੇ ਟਿੱਪੀ ਨਾਲ ਮਿਲਾਈਆ। ਜਿਸ ਦਾ ਸ਼ਬਦ ਅਗੰਮੀ ਘੋੜਾ, ਦੋ ਜਹਾਨ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਦੱਸਾਂ ਪੁਰਾਣੀ ਕਥਾ, ਬਿਨ ਕਥਨੀ ਦਿਆਂ ਦ੍ਰਿੜਾਈਆ। ਜੋ ਪ੍ਰਭ ਦਾ ਖੇਲ ਯਥਾਰਥ ਯਥਾ, ਯਦਪ ਯਦੀ ਦਿਆਂ ਸਮਝਾਈਆ। ਪਹਿਲੋਂ ਬਿਨਾ ਹੱਥਾਂ ਤੋਂ ਟੇਕ ਕੇ ਮੱਥਾ, ਸੀਸ ਜਗਦੀਸ਼ ਝੁਕਾਈਆ। ਫੇਰ ਕਹਾਂ ਪੁਰਖ ਸਮਰਥਾ, ਤੇਰੀ ਵਡ ਵਡਿਆਈਆ।

ਜਿਸ ਦਾ ਗੋਬਿੰਦ ਸਥਰ ਲੱਥਾ, ਯਾਰੜਾ ਸੇਜ ਹੰਢਾਈਆ। ਉਸ ਦਾ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਦਾ ਰਥਾ, ਰਥ ਰਥਵਾਹੀ ਵੇਖ ਵਖਾਈਆ। ਜਿਸ ਦਾ ਸ਼ਬਦੀ ਤੀਰ ਕਮਾਨ ਭੱਥਾ, ਜਗਤ ਖੰਡੇ ਨਾ ਕੋਇ ਖੜਕਾਈਆ। ਜੋ ਲੱਖ ਚੁਰਾਸੀ ਆਤਮ ਧਾਰ ਪਾਵੇ ਨੱਥਾ, ਸ਼ਬਦੀ ਡੋਰੀ ਤੰਦ ਬੰਧਾਈਆ। ਸੋ ਲਹਿਣਾ ਦੇਣਾ ਦੇਵੇ ਜੁਗ ਜੁਗ ਹੱਥੋ ਹੱਥਾ, ਉਧਾਰ ਰਹਿਣ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਨਾਰਦ ਕਹੇ ਮੈਂ ਦੱਸਾਂ ਪਿਛਲੀ ਪੁਰਾਣੀ ਬਾਤ, ਬਾਤਨ ਭੇਵ ਖੁਲ੍ਹਾਈਆ। ਨੀਜ਼ੂ ਨਾਮ ਬ੍ਰਾਹਮਣ ਜ਼ਾਤ, ਖੱਤਰੀ ਵੰਡ ਨਾ ਕੋਇ ਵੰਡਾਈਆ। ਖ਼ੁਸ਼ੀਆਂ ਨਾਲ ਗੁਣ ਗਾਵੇ ਪ੍ਰਭੂ ਦੇ ਰਾਤ, ਰੈਣ ਭਿੰਨੜੀ ਨਾਲ ਮਿਲਾਈਆ। ਅੰਤਰ ਆਤਮ ਜੋੜ ਕੇ ਨਾਤ, ਖੇਲ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਨਾਈਆ। ਨਾਰਦ ਕਹੇ ਮੇਰੀ ਕਥਾ ਬਹੁਤ ਅਨਮੁਲੀ, ਜਗ ਕ਼ੀਮਤ ਕੋਇ ਨਾ ਪਾਈਆ। ਮੈਂ ਸੁਣਾਈ ਕਦੇ ਨਹੀਂ ਬੁੱਲੀਂ, ਰਸਨਾ ਰਸ ਨਾ ਕੋਇ ਚਤੁਰਾਈਆ। ਮੇਰੀ ਧਾਰ ਕਦੇ ਨਾ ਭੁੱਲੀ, ਅਭੁਲ ਦਿਤੀ ਵਡਿਆਈਆ। ਮੇਰਾ ਲੇਖਾ ਨਾਲ ਕਾਇਆ ਕੁੱਲੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੇਰਾ ਮਾਲਕ ਸੁਲਹਕੁਲੀ, ਕੁਲ ਮਾਲਕ ਇਕ ਅਖਵਾਈਆ। ਮੇਰੀ ਬਾਤ ਜੁਗ ਚੌਕੜੀ ਕਦੇ ਨਾ ਰੁਲੀ, ਕ਼ੀਮਤ ਜਗਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜਿਸ ਵੇਲੇ ਬਾਵਨ ਆਇਆ ਬਲ ਦੁਆਰ, ਆਪਣਾ ਰੂਪ ਬਦਲਾਈਆ। ਅਸਵਮੇਧ ਯਗ ਦਾ ਖੇਲ ਅਪਾਰ, ਅਪਰੰਪਰ ਰਚਨਾ ਦਿਤੀ ਰਚਾਈਆ। ਤੇਰਾਂ ਸੌ ਸਤਾਸੀ ਰਿਸ਼ੀਆਂ ਦਾ ਲੇਖਾ ਨਾਲ ਅਧਾਰ, ਮੇਲਾ ਮਿਲਿਆ ਚਾਈਂ ਚਾਈਂਆ। ਜੋ ਇਕੋ ਵਾਰ ਕਰਨ ਪੁਕਾਰ, ਤੂੰ ਹੀ ਤੂੰ ਹੀ ਰਾਗ ਸੁਣਾਈਆ। ਉਹ ਵੇਖਣ ਨੈਣ ਉਘਾੜ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਧਰਮ ਦੀ ਧਾਰ ਭਰੇ ਭੰਡਾਰ, ਅਤੋਟ ਅਤੁਟ ਤੋਟ ਨਜ਼ਰ ਕੋਇ ਨਾ ਆਈਆ। ਸਾਰੇ ਕਰਦੇ ਜੈ ਜੈਕਾਰ, ਖ਼ੁਸ਼ੀਆਂ ਢੋਲੇ ਗਾਈਆ। ਬਲ ਬੈਠ ਆਪਣੇ ਦੁਆਰ, ਮਜਲਸ ਆਪਣੀ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਨਾਰਦ ਕਹੇ ਮੈਂ ਕੂਕ ਕਰਾਂ ਪੁਕਾਰ, ਸਚ ਸਚ ਸੁਣਾਈਆ। ਜਿਸ ਵੇਲੇ ਬਾਵਨ ਤੇਰੀ ਧਾਰ, ਧਰਨੀ ਧਰਤ ਧਵਲ ਵਜੇ ਵਧਾਈਆ। ਬ੍ਰਾਹਮਣ ਹੋ ਕੇ ਖ਼ਬਰਦਾਰ, ਪਰੋਹਿਤ ਆਪਣੀ ਲਈ ਅੰਗੜਾਈਆ। ਬਲ ਕਰਕੇ ਨਿਮਸਕਾਰ, ਸੰਦੇਸ਼ਾ ਦਿਤਾ ਚਾਈਂ ਚਾਈਂਆ। ਤੇਰੇ ਦਰਵੇਸ਼ ਆਇਆ ਕੋਈ ਭਿਖਾਰ, ਖ਼ਾਲੀ ਝੋਲੀ ਰਿਹਾ ਵਖਾਈਆ। ਚਾਰੇ ਵੇਦਾਂ ਰਿਹਾ ਉਚਾਰ, ਨੇਤਰ ਅੱਖ ਨਾ ਕਦੇ ਉਠਾਈਆ। ਬਲ ਹਸ ਕੇ ਕਿਹਾ ਮੇਰੇ ਯਾਰ, ਮਿਤਰਾ ਦਿਆਂ ਸੁਣਾਈਆ। ਕੁਛ ਪ੍ਰੇਮ ਪ੍ਰੀਤੀ ਘਾਲ, ਘਾਲ ਘਾਲਣਾ ਤੇਰੀ ਤੇਰੀ ਝੋਲੀ ਪਾਈਆ। ਉਸ ਨੂੰ ਪਿਆਰ ਮੁਹੱਬਤ ਵਿਚ ਭੋਜਨ ਆਪ ਖੁਵਾਲ, ਖ਼ੁਸ਼ੀਆਂ ਰੰਗ ਰੰਗਾਈਆ। ਸਚ ਦੁਆਰ ਲੈਣਾ ਬਹਾਲ, ਦਰ ਇਕੋ ਇਕ ਵਖਾਈਆ। ਪਤਾ ਨਹੀਂ ਉਹ ਸ਼ਾਹ ਕਿ ਕੰਗਾਲ, ਕਵਣ ਜ਼ਾਤੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਝਟ ਬ੍ਰਾਹਮਣ ਸੀਸ ਦਿਤਾ ਝੁਕਾ, ਨਮੋਂ ਨਮੋਂ ਕਹਿ ਕੇ ਖ਼ੁਸ਼ੀ ਬਣਾਈਆ। ਬਿਨਾ ਅੱਖਾਂ ਤੋਂ ਧਰਮ ਦੀ ਧਾਰ ਲੈ ਕੇ ਰੁੱਕਾ, ਭੱਜਿਆ ਵਾਹੋ ਦਾਹੀਆ। ਨਾਲੇ ਭੋਜਨ ਦਾ

ਥਾਲ ਚੁੱਕਾ, ਦੋ ਹੱਥਾਂ ਉਤੇ ਉਠਾਈਆ। ਫੇਰ ਮੀਟ ਕੇ ਦੋਵੇਂ ਮੁੱਠਾਂ, ਭੱਜਿਆ ਵਾਹੋ ਦਾਹੀਆ। ਸੱਜਾ ਕ਼ਦਮ ਪਹਿਲੇ ਪੁੱਟਾ, ਸੋਹਣੀ ਆਪਣੀ ਗਣਤ ਗਣਾਈਆ। ਫੇਰ ਹਲੂਣ ਕੇ ਆਪਣੇ ਗੁੱਟਾ, ਸਾਵਧਾਨ ਲਿਆ ਕਰਾਈਆ। ਅੰਦਰ ਯਾਦ ਕੀਤਾ ਅਬਿਨਾਸ਼ੀ ਅਚੁਤਾ, ਚੇਤਨ ਸੁਰਤੀ ਲਈ ਕਰਾਈਆ। ਕਿੱਡੀ ਸੁਹਾਵੀ ਹੋਈ ਰੁਤਾ, ਰੁਤੜੀ ਪ੍ਰਭ ਨੇ ਦਿਤੀ ਮਹਿਕਾਈਆ। ਬ੍ਰਾਹਮਣ ਨੇ ਬ੍ਰਹਮ ਰੂਪ ਤਕਿਆ ਇਕ ਗਿਠ ਤੇ ਇਕ ਮੁੱਠਾ, ਬਾਵਨ ਸੋਭਾ ਪਾਈਆ। ਜੋ ਅਗੇ ਹੱਥ ਕਰਕੇ ਪੁੱਠਾ, ਇਸ਼ਾਰਿਆਂ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਪੰਡਤ ਨੇ ਥਾਲ ਲਿਆਂਦਾ ਪਰੋਸ, ਸੋਹਣੀ ਖ਼ੁਸ਼ੀ ਬਣਾਈਆ। ਹੱਥ ਜੋੜ ਕੇ ਕਿਹਾ ਮੈਂ ਨਿਰਦੋਸ਼, ਦੋਸ਼ ਨਜ਼ਰ ਕੋਇ ਨਾ ਆਈਆ। ਤੁਸੀਂ ਪੰਧ ਮਾਰਿਆ ਕੋਟਨ ਕੋਟ, ਆਏ ਚਾਈਂ ਚਾਈਂਆ। ਮੇਰੀ ਆਸ਼ਾ ਇਕੋ ਲੋਚ, ਮਨਸਾ ਦਿਆਂ ਸੁਣਾਈਆ। ਤੁਸੀਂ ਕਰੋ ਕੋਈ ਨਾ ਸੋਚ, ਭੋਜਨ ਛਕੋ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਝਟ ਬਾਵਨ ਇਕ ਸੰਦੇਸ਼ਾ ਦਿਤਾ ਆਪ, ਆਪਣੀ ਖ਼ੁਸ਼ੀ ਬਣਾਈਆ। ਪੰਡਤਾ ਪਹਿਲੋਂ ਸੁਣਾ ਜਾਪ, ਕੀ ਮੰਤਰ ਰਿਹਾ ਧਿਆਈਆ। ਕਿਸ ਬਿਧ ਤਨ ਸਰੀਰ ਉਤਰੇ ਪਾਪ, ਪਤਿਤ ਪੁਨੀਤ ਬਣਾਈਆ। ਲੇਖਾ ਮੁਕੇ ਲੋਕਮਾਤ, ਜਨਮ ਜਨਮ ਰਹੇ ਨਾ ਰਾਈਆ। ਸਚ ਪ੍ਰੀਤੀ ਜੁੜੇ ਨਾਤ, ਨਾਤਾ ਸਕੇ ਨਾ ਕੋਇ ਤੁੜਾਈਆ। ਤੂੰ ਕਿਸ ਦੁਆਰਿਉ ਲਿਆਇਆ ਦਾਤ, ਜੋ ਮੇਰੇ ਅਗੇ ਟਿਕਾਈਆ। ਨਾ ਇਹ ਚਾਵਲ ਨਾ ਇਹ ਭਾਤ, ਪਦਾਰਥ ਬ੍ਰਹਮ ਨਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਰੰਗ ਆਪ ਰੰਗਾਈਆ। ਬ੍ਰਾਹਮਣ ਕਿਹਾ ਮੈਨੂੰ ਰਾਜੇ ਬਲ ਦਿਤਾ ਭੇਜ, ਹੁਕਮ ਹੁਕਮ ਨਾਲ ਜਣਾਈਆ। ਮੈਂ ਵੇਖ ਕੇ ਤੇਰਾ ਤੇਜ, ਹੈਰਾਨੀ ਵਿਚ ਬਿਘਸਾਈਆ। ਤੇਰਾ ਸਿੰਘਾਸਣ ਅਗੰਮੀ ਸੇਜ, ਸੁਖ ਆਸਣ ਸੋਭਾ ਪਾਈਆ। ਮੈਨੂੰ ਪਤਾ ਨਹੀਂ ਇਹ ਭਖ ਕੇ ਭੋਜ ਲੇਹਜ ਫੇਹਜ, ਚਾਰੇ ਖਾਣੀ ਚਾਰੇ ਬਾਣੀ ਕੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ । ਬਾਵਨ ਕਿਹਾ ਪੰਡਤਾ ਮੈਂ ਖਾਣਾ ਨਹੀਂ ਆਹਾਰ, ਰਸਨਾ ਰਸ ਨਾ ਮੂਲ ਲਗਾਈਆ। ਜਾ ਕੇ ਕਹਿ ਦੇ ਬਲ ਦੁਆਰ, ਪ੍ਰੇਮ ਪ੍ਰੇਮ ਨਾਲ ਜਣਾਈਆ। ਬੁੱਢਾ ਪੰਡਤ ਪੁਰਾਣਾ ਆਇਆ ਦਰ ਭਿਖਾਰ, ਮਾਂਗਤ ਹੋ ਕੇ ਮੰਗ ਮੰਗਾਈਆ। ਢਾਈ ਕਰਮਾਂ ਦਾ ਅਧਾਰ, ਧਰਨੀ ਦੇਣੀ ਚਾਈਂ ਚਾਈਂਆ। ਜਿਥੇ ਛੱਪਰ ਛੰਨ ਲਵਾਂ ਉਸਾਰ, ਆਪਣਾ ਸੀਸ ਲੁਕਾਈਆ। ਨਾਤਾ ਤੋੜ ਜਗਤ ਸੰਸਾਰ, ਸੰਸਾ ਦੀਨ ਦੁਨੀ ਮੁਕਾਈਆ। ਇਕੋ ਮੇਲ ਮਿਲੇ ਧੁਰ ਦੇ ਯਾਰ, ਮਿਤਰ ਪਿਆਰਾ ਵੇਖ ਵਖਾਈਆ। ਜੋ ਸਦਾ ਦੇਵੇ ਆਹਾਰ, ਜੁਗ ਜੁਗ ਤ੍ਰਿਸ਼ਨਾ ਭੁਖ ਮਿਟਾਈਆ। ਪੰਡਤ ਰੋ ਕੇ ਕਿਹਾ ਪੁਕਾਰ, ਕੂਕ ਕੂਕ ਸੁਣਾਈਆ। ਤੁਸੀਂ ਖਾਓ ਮੇਰੀ ਸਰਕਾਰ, ਤੁਹਾਡੇ ਅਗੇ ਭੇਟ ਕਰਾਈਆ। ਬਾਵਨ ਕਿਹਾ ਸੁਣ ਸ਼ਬਦ ਅਗੰਮ ਵਿਚਾਰ, ਵਿਚਰ ਕੇ ਦਿਆਂ ਸੁਣਾਈਆ। ਤੂੰ ਪੰਡਤਾ ਹੋਣਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦ੍ਰਿੜਾਈਆ। ਤੇਰਾ ਮੇਰਾ ਹੋਇਆ ਉਧਾਰ, ਲੇਖਾ ਤੇਰੇ ਨਾਲ ਰਖਾਈਆ। ਉਹ ਵੇਖ ਲੈ ਸਤਿਜੁਗ ਤ੍ਰੇਤਾ ਦੁਆਪਰ ਜੁਗ ਹੁੰਦੇ ਪਾਰ, ਆਪਣਾ ਪੰਧ ਮੁਕਾਈਆ। ਕਲਜੁਗ ਨਿਗਾਹ ਮਾਰ ਲੈ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਚਾਰੋਂ ਕੁੰਟ ਹੋਣਾ ਅੰਧ ਅੰਧਿਆਰ, ਸਾਚਾ ਚੰਦ ਨਾ ਕੋਇ ਚਮਕਾਈਆ।

ਜਿਸ ਵੇਲੇ ਦੁਖ ਭੁਖ ਨਾਲ ਸ੍ਰਿਸ਼ਟੀ ਵਿਚ ਹੋਵੇ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਮੇਰਾ ਰੂਪ ਹੋਵੇ ਨਰ ਅਵਤਾਰ, ਕਲ ਕਲਕੀ ਵੇਸ ਵਟਾਈਆ । ਤੇਰਾ ਜਨਮ ਫੇਰ ਹੋਵੇ ਅਪਾਰ, ਅਪਰੰਪਰ ਆਪ ਕਰਾਈਆ। ਮਾਨਸ ਤੋਂ ਮਾਨਸ ਚੁਰਾਸੀ ਨਾਲ ਨਹੀਂ ਤਕਰਾਰ, ਝਗੜਾ ਜੂਨ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਬਾਵਨ ਕਿਹਾ ਬ੍ਰਾਹਮਣਾ ਬ੍ਰਹਮ ਦ੍ਰਿੜਾਵਾਂਗਾ। ਨਿਰਗੁਣ ਨੂਰ ਜੋਤ ਰੁਸ਼ਨਾਵਾਂਗਾ। ਸਤਿਗੁਰ ਸ਼ਬਦ ਨਾਲ ਮਿਲਾਵਾਂਗਾ। ਜੋਤੀ ਜਾਤਾ ਇਕ ਅਖਵਾਵਾਂਗਾ। ਪੁਰਖ ਬਿਧਾਤਾ ਨਾਉਂ ਪਰਗਟਾਵਾਂਗਾ। ਕਲਜੁਗ ਅੰਤਮ ਵੇਸ ਵਟਾਵਾਂਗਾ। ਸੰਬਲ ਵਸ ਕੇ ਸਾਚੇ ਦੇਸ, ਸਾਢੇ ਤਿੰਨ ਹੱਥ ਰੰਗ ਰੰਗਾਵਾਂਗਾ। ਧੁਰ ਦਾ ਮਾਲਕ ਬਣ ਨਰੇਸ਼, ਨਰ ਨਰਾਇਣ ਇਕ ਅਖਵਾਵਾਂਗਾ । ਗੋਬਿੰਦ ਸ਼ਬਦ ਦਸ ਦਸਮੇਸ਼, ਦਹਿ ਦਿਸ਼ਾ ਸੰਗ ਨਿਭਾਵਾਂਗਾ। ਕਲਜੁਗ ਕੂੜੀ ਕਿਰਿਆ ਮੇਟ ਕਲੇਸ਼, ਕਲ ਕਾਤੀਆਂ ਪੰਧ ਮੁਕਾਵਾਂਗਾ। ਆਤਮ ਪਰਮਾਤਮ ਦੇ ਕੇ ਸਚ ਸੰਦੇਸ਼, ਸਿਖਿਆ ਸਤਿਗੁਰ ਇਕ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਵਾਂਗਾ। ਬਾਵਨ ਕਿਹਾ ਪੰਡਤ ਸ਼ਬਦੀ ਧਾਰ ਹੋਇਆ ਧਰਮ, ਸਚ ਨਾਲ ਜਣਾਈਆ। ਕਲਜੁਗ ਫੇਰ ਦੇਵਾਂ ਜਰਮ, ਜਨਮ ਜਨਮ ਵਿਚੋਂ ਬਦਲਾਈਆ। ਦੀਨ ਦੁਨੀ ਵਿਚੋਂ ਮੇਟ ਕੇ ਭਰਮ, ਭਾਂਡਾ ਭਰਮ ਭਉ ਭੰਨਾਈਆ। ਤੇਰਾ ਨਾਉਂ ਰਖ ਕੇ ਸਿੰਘ ਕਰਮ, ਗੋਬਿੰਦ ਗੋਦੀ ਗੋਦ ਉਠਾਈਆ। ਲੇਖੇ ਲਾ ਕੇ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਜਗਤ ਬਦਲਾਈਆ। ਸਚਖੰਡ ਦਵਾ ਕੇ ਸਾਚੀ ਸਰਨ, ਸਰਨਗਤ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਬਾਵਨ ਕਿਹਾ ਮੇਰਾ ਤੇਰਾ ਹੋਇਆ ਕੌਲ ਇਕ਼ਰਾਰ, ਵਾਅਦਾ ਸਚ ਸਚ ਸਮਝਾਈਆ। ਜਿਸ ਵੇਲੇ ਆਵਾਂ ਬਣ ਕਲ ਕਲਕੀ ਅਵਤਾਰ, ਨਿਹਕਲੰਕ ਰੂਪ ਬਦਲਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਇਕੋ ਸ਼ਬਦ ਹੋਵੇ ਜੈਕਾਰ, ਦੋ ਜਹਾਨ ਵਜੇ ਵਧਾਈਆ। ਕਲਜੁਗ ਕੂੜ ਵੇਖਾਂ ਅੰਧਿਆਰ, ਅੰਧ ਆਤਮ ਖੋਜ ਖੁਜਾਈਆ। ਨਵ ਸੱਤ ਪਾਵਾਂ ਸਾਰ, ਬ੍ਰਹਮ ਮਤ ਭੇਵ ਚੁਕਾਈਆ। ਤਤਵ ਤਤ ਦਿਆਂ ਅਧਾਰ, ਤ੍ਰੈਗੁਣ ਅਤੀਤਾ ਹੋ ਕੇ ਬਣਾਂ ਗੁਸਾਈਂਆ। ਤੇਰਾ ਲਹਿਣਾ ਦੇਣਾ ਦੇਵਾਂ ਕ਼ਰਜ਼ ਉਤਾਰ, ਮਕ਼ਰੂਜ਼ ਹੋ ਕੇ ਤੇਰੀ ਝੋਲੀ ਪਾਈਆ। ਮਾਨਸ ਜਨਮ ਦਿਆਂ ਸੁਆਰ, ਸਿਰ ਆਪਣਾ ਹੱਥ ਟਿਕਾਈਆ। ਤੇਰੇ ਧਰਮ ਦਾ ਧਰਮ ਹੋਵੇ ਜੈਕਾਰ, ਜੈ ਜੈਕਾਰ ਕਰੇ ਲੋਕਾਈਆ। ਤੇਰੇ ਪ੍ਰੇਮ ਵਿਚ ਤੇਰਾ ਤਾਰ ਦੇਵਾਂ ਪਰਵਾਰ, ਬੰਸ ਸਰਬੰਸਾ ਰੰਗ ਰੰਗਾਈਆ। ਤੇਰੀ ਖ਼ੁਸ਼ੀਆਂ ਵਾਲੀ ਮਹਿਕੀ ਰਹੇ ਗੁਲਜ਼ਾਰ, ਗੁਲਸ਼ਨ ਆਪਣਾ ਇਕ ਵਖਾਈਆ। ਤੇਰਾ ਅੰਤ ਲਹਿਣਾ ਦੇਣਾ ਲੇਖਾ ਅੰਤ ਹੋਣਾ ਸਚਖੰਡ ਦੁਆਰ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਭਗਤ ਸੁਹੇਲੇ ਕਰਨ ਇੰਤਜ਼ਾਰ, ਗੁਰੂ ਗੁਰਦੇਵ ਬੈਠੇ ਰਾਹ ਤਕਾਈਆ। ਜੋਤੀ ਜੋਤ ਹੋਵੇ ਚਮਤਕਾਰ, ਬਿਨ ਤੇਲ ਬਾਤੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਬ੍ਰਾਹਮਣ ਕਹੇ ਮੇਰਾ ਉੱਤਮ ਸ੍ਰੇਸ਼ਟ ਹੋਵੇ ਜਰਮ, ਮਿਲੇ ਮਾਣ ਵਡਿਆਈਆ। ਮਨਸਾ ਮਨ ਰਹੇ ਨਾ ਭਰਮ, ਭਾਂਡਾ ਭਰਮ ਭਉ ਭੰਨਾਈਆ। ਲੋਕਮਾਤੀ ਨਾਂ ਰਖਿਆ ਸਿੰਘ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਝਗੜਾ ਰਿਹਾ ਨਾ ਨਾਲ ਕਿਸੇ ਵਰਨ, ਵਰਨ ਬਰਨ ਨਾ ਕੋਇ ਜਣਾਈਆ। ਇਕੋ

ਪੁਰਖ ਅਕਾਲ ਦੀ ਮਿਲੀ ਸਰਨ, ਸਚਖੰਡ ਸਾਚੀ ਵਜੀ ਵਧਾਈਆ। ਜੋ ਮਾਲਕ ਖ਼ਾਲਕ ਆਦਿ ਜੁਗਾਦੀ ਤਾਰਨ ਤਰਨ, ਤਾਰਨਹਾਰ ਇਕ ਅਖਵਾਈਆ। ਜਿਸ ਦੇ ਢੋਲੇ ਗੀਤ ਨਾਮ ਕਲਮੇ ਸਾਰੇ ਪੜ੍ਹਨ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਮੇਰਾ ਪੱਲੂ ਆਇਆ ਫੜਨ, ਫੜ ਬਾਹੋਂ ਗਲੇ ਲਗਾਈਆ। ਧੰਨ ਭਾਗ ਮੇਰਾ ਲੋਕਮਾਤ ਵਿਚੋਂ ਛੁਟਿਆ ਲੜਨ, ਕੰਨੀ ਗੰਢ ਨਾ ਕੋਇ ਰਖਾਈਆ। ਜਿਸ ਵੇਲੇ ਮੇਰਾ ਤਨ ਵਜੂਦ ਲੱਗਾ ਸੜਨ, ਅਗਨੀ ਅੱਗ ਖ਼ੁਸ਼ੀ ਮਨਾਈਆ। ਮੇਰਾ ਆਤਮਾ ਸਚ ਦੁਆਰ ਲੱਗਾ ਚੜ੍ਹਨ, ਭੱਜਿਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਕਰਮ ਸਿੰਘ ਕਹੇ ਮੈਂ ਜਗਤ ਨਹੀਂ ਕੋਈ ਮਰਿਆ, ਮਰ ਜੀਵਤ ਰੂਪ ਵਟਾਈਆ। ਲੱਖ ਚੁਰਾਸੀ ਵਿਚੋਂ ਤਰਿਆ, ਆਵਣ ਜਾਵਣ ਪੰਧ ਰਿਹਾ ਨਾ ਰਾਈਆ। ਮੈਂ ਪੁੱਜਿਆ ਆਪਣੇ ਘਰਿਆ, ਜਿਸ ਗ੍ਰਹਿ ਮੰਦਰ ਵਜੇ ਵਧਾਈਆ। ਜਿਥੇ ਇਕੋ ਨਰਾਇਣ ਨਰਿਆ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਜੁਗ ਜੁਗ ਖੇਲ ਕਰਿਆ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਮੈਂ ਉਸ ਦੀ ਸਰਨੀ ਪਰਿਆ, ਜੋ ਸਾਹਿਬ ਸੁਲਤਾਨ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਕਰਮ ਸਿੰਘ ਕਹੇ ਮੇਰਾ ਸੋਹਣਾ ਘਰ ਸੁਹੰਜਣਾ, ਪ੍ਰਭ ਦਿਤੀ ਮਾਣ ਵਡਿਆਈਆ। ਜਿਥੇ ਦੀਪਕ ਜੋਤ ਜਗੇ ਆਦਿ ਨਿਰੰਜਣਾ, ਨੂਰ ਨੁਰਾਨਾ ਡਗਮਗਾਈਆ। ਮੇਰਾ ਮਾਲਕ ਗੁਸਾਂਈ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਜਿਸ ਨੇਤਰ ਨਾਮ ਨਿਧਾਨਾ ਪਾ ਕੇ ਅੰਜਣਾ, ਦੋ ਜਹਾਨ ਦਾ ਅੰਧੇਰਾ ਦਿਤਾ ਮਿਟਾਈਆ। ਸੋ ਸਾਹਿਬ ਸੁਲਤਾਨਾ ਸੱਜਣਾ, ਸਚਖੰਡ ਮੇਲਾ ਮੇਲੇ ਚਾਈਂ ਚਾਈਂਆ। ਜਿਥੇ ਭਗਤੋ ਅੰਤ ਸਭ ਨੇ ਵੰਜਣਾ, ਜਗਤ ਸਕੇ ਨਾ ਕੋਇ ਅਟਕਾਈਆ। ਮੇਰੀ ਮੌਤ ਦਾ ਨਾ ਕੋਈ ਦੁਖ ਕਰੇ ਨਾ ਰੰਜਣਾ, ਬੰਸ ਸਰਬੰਸ ਦਿਤਾ ਸੁਣਾਈਆ। ਜੋ ਘੜਿਆ ਸੋ ਠੀਕਰ ਭੱਜਣਾ, ਪੰਜ ਤਤ ਨਾ ਕੋਇ ਚਤੁਰਾਈਆ। ਧੰਨ ਭਾਗ ਜੇ ਪ੍ਰਭ ਦੇ ਚਰਨ ਮਿਲੇ ਮਜਨਾ, ਧੂੜੀ ਖ਼ਾਕ ਖ਼ਾਕ ਰਮਾਈਆ। ਜਿਸ ਨੇ ਅੰਤਮ ਪੜਦਾ ਕੱਜਣਾ, ਸਿਰ ਸਿਰ ਹੱਥ ਟਿਕਾਈਆ । ਸੋ ਰਖਣਹਾਰਾ ਲਜਣਾ, ਜੁਗ ਜੁਗ ਹੋਏ ਸਹਾਈਆ। ਉਹ ਮੇਰਾ ਗੋਪਾਲ ਮੂਰਤ ਮਦਨਾ, ਮਧਸੂਦਨ ਇਕ ਅਖਵਾਈਆ। ਜਿਸ ਨੇ ਭਗਤਾਂ ਵਾਰੋ ਵਾਰੀ ਸੱਦਣਾ, ਹੁਕਮ ਸੰਦੇਸ਼ੇ ਸ਼ਬਦ ਸ਼ਬਦ ਨਾਲ ਸ਼ਨਵਾਈਆ। ਜਿਥੇ ਲੇਖਾ ਨਹੀਂ ਆਅਲਾ ਅਦਨਾ, ਵੱਡਾ ਛੋਟਾ ਨਾ ਕੋਇ ਅਖਵਾਈਆ। ਉਸ ਲੇਖਾ ਮੁਕਾਇਆ ਮੇਰਾ ਤਤ ਪੰਜਨਾ, ਪੰਚਮ ਦਿਤੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਕਰਮ ਸਿੰਘ ਕਹੇ ਮੇਰਾ ਨਾਤਾ ਛੁੱਟਿਆ ਜਗ, ਜਗ ਜੀਵਣ ਦਾਤੇ ਦਿਤੀ ਵਡਿਆਈਆ। ਬੇਸ਼ਕ ਮੇਰਾ ਸਰੀਰ ਸੜਿਆ ਵਿਚ ਅੱਗ, ਤਤਾਂ ਤਨ ਤਪਾਈਆ। ਮੈਂ ਦੀਨ ਦੁਨੀ ਤੋਂ ਹੋ ਕੇ ਅਲਗ, ਵਖਰਾ ਗ੍ਰਹਿ ਇਕ ਸੁਹਾਈਆ। ਜਿਥੇ ਮੇਰਾ ਸ਼ਹਿਨਸ਼ਾਹ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਮੈਂ ਪੰਧ ਮੁਕਾਇਆ ਭੱਜ ਭੱਜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਸਚ ਦੁਆਰ ਏਕੰਕਾਰ ਨਿਰਗੁਣ ਧਾਰ ਦਰਸ ਕਰਾਂ ਰਜ ਰਜ, ਜਗਤ ਤ੍ਰਿਸ਼ਨਾ ਰਹੀ ਨਾ ਰਾਈਆ। ਮੇਰਾ ਸਚ ਸੰਦੇਸ਼ਾ ਸ਼ਬਦੀ ਧਾਰ ਖ਼ੁਸ਼ੀਆਂ ਨਾਲ ਸੁਣਾਵਾਂ ਅੱਜ, ਧੁਰ ਦੇ ਹੁਕਮ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ

ਦਾ ਹੁਕਮ ਇਕ ਵਰਤਾਈਆ। ਦੋ ਫੱਗਣ ਕਹੇ ਮੇਰੀ ਸਾਚੀ ਬੰਦਨਾ, ਬੰਦਗੀ ਵਿਚ ਸੀਸ ਨਿਵਾਈਆ। ਭਗਤ ਸੁਹੇਲਾ ਮਾਣੇ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਢੋਲਾ ਗਾਇਆ ਸੋਹੰ ਛੰਦਨਾ, ਸੋ ਸਤਿਗੁਰ ਸ਼ਬਦ ਵਿਚ ਸਮਾਈਆ। ਨਾਤਾ ਤੋੜ ਕੇ ਤਤ ਪੰਜਨਾ, ਪੰਚਮ ਮੇਲਾ ਮਿਲਿਆ ਸਹਿਜ ਸੁਭਾਈਆ। ਨਾ ਕੋਈ ਗ਼ਮ ਰਿਹਾ ਨਾ ਰੰਜਣਾ, ਚਿੰਤਾ ਚਿਖਾ ਨਾ ਕੋਇ ਤਪਾਈਆ। ਘਰ ਠਾਕਰ ਸੁਆਮੀ ਮਿਲਿਆ ਸੱਜਣਾ, ਜੋ ਛਿੰਨ ਵਿਚ ਆਪਣੇ ਕੰਧ ਉਠਾਈਆ। ਨਾ ਕੋਈ ਨੇਤਰ ਨੀਰ ਵਹਾਇਆ ਹੰਝਣਾ, ਉਫ਼ ਹਾਏ ਨਾ ਕੋਇ ਸੁਣਾਈਆ। ਮੇਰਾ ਲੇਖੇ ਲੱਗਾ ਬਦਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਰੰਗ ਆਪ ਰੰਗਾਈਆ। ਜਨ ਭਗਤ ਕਹੇ ਮੈਂ ਘਰ ਸੁਹੰਜਣਾ ਪਾਇਆ, ਪਾਰਬ੍ਰਹਮ ਦਿਤੀ ਸਰਨਾਈਆ। ਬਿਨ ਰਸਨਾ ਜਿਹਵਾ ਸ਼ੁਕਰ ਮਨਾਇਆ, ਬਿਨ ਸੀਸ ਸੀਸ ਜਗਦੀਸ ਝੁਕਾਈਆ। ਤੂੰ ਮਾਲਕ ਖਾਲਕ ਸਰਬ ਸੁਖਦਾਇਆ, ਸਚ ਸੁਆਮੀ ਤੇਰੀ ਵਡ ਵਡਿਆਈਆ। ਜਿਸ ਪੂਰਬ ਲਹਿਣਾ ਝੋਲੀ ਪਾਇਆ, ਬਾਵਨ ਦਾ ਪਿਛਲਾ ਲਹਿਣਾ ਝੋਲੀ ਪਾਈਆ। ਮੇਰੇ ਗ੍ਰਹਿ ਸਚ ਪਕਵਾਨ ਭੋਗ ਲਗਾਇਆ, ਭਗਵਨ ਦਿਤੀ ਵਡਿਆਈਆ। ਮੈਂ ਸਚਖੰਡ ਵਿਚ ਤੇਰਾ ਸ਼ੁਕਰ ਮਨਾਇਆ, ਤੇਰੇ ਢੋਲੇ ਗਾਵਾਂ ਸਿਫ਼ਤ ਸਲਾਹੀਆ। ਜਿਸ ਲਹਿਣਾ ਦੇਣਾ ਪੂਰਬ ਮੇਰੇ ਲੇਖੇ ਲਾਇਆ, ਸਿਰ ਸਿਰ ਆਪਣਾ ਹੱਥ ਟਿਕਾਈਆ। ਮੈਂ ਖ਼ੁਸ਼ੀਆਂ ਮੰਗਲ ਗਾਇਆ, ਢੋਲਾ ਤੇਰਾ ਧੁਰਦਰਗਾਹੀਆ। ਹਰਿ ਸੰਗਤ ਦਿਆਂ ਸੁਣਾਇਆ, ਅਨਬੋਲਤ ਰੂਪ ਜਣਾਈਆ। ਪ੍ਰਭ ਮਾਲਕ ਖ਼ਾਲਕ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਈਆ। ਜਿਸ ਮੈਨੂੰ ਸਚਖੰਡ ਦੁਆਰ ਭਗਤਾਂ ਵਿਚ ਰਲਾਇਆ, ਭਗਵਨ ਦਿਤੀ ਵਡਿਆਈਆ। ਮੈਂ ਜੋਤੀ ਨੂਰ ਨੂਰ ਵਿਚ ਸਮਾਇਆ, ਜੋਤ ਰੂਪ ਰੂਪ ਅਖਵਾਈਆ। ਚੁਰਾਸੀ ਗੇੜਾ ਪੰਧ ਮੁਕਾਇਆ, ਜਮ ਕੀ ਫਾਸੀ ਰਹੀ ਨਾ ਰਾਈਆ। ਰਸਨ ਸਵਾਸੀ ਸੋਹੰ ਢੋਲਾ ਗਾਇਆ, ਅੰਤਰ ਵਜਦੀ ਰਹੀ ਵਧਾਈਆ। ਤ੍ਰੈਗੁਣ ਮਾਇਆ ਲੇਖ ਮੁਕਾਇਆ, ਮਮਤਾ ਮੋਹ ਨਾ ਕੋਇ ਹਲਕਾਈਆ। ਮੇਰੇ ਸਤਿਗੁਰ ਸ਼ਬਦ ਮੇਰਾ ਪੰਧ ਚੁਕਾਇਆ, ਆਪਣੇ ਕੰਧ ਉਠਾਈਆ। ਦਰਗਾਹ ਸਾਚੀ ਸਚ ਥਾਨ ਪਹੁੰਚਾਇਆ, ਥਿਰ ਘਰ ਦਿਤਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਕਰਨੀ ਕਰਮ ਕਮਾਇਆ, ਕਰਮ ਸਿੰਘ ਕਰਮ ਕਾਂਡ ਦਾ ਲੇਖਾ ਰਿਹਾ ਨਾ ਰਾਈਆ।