੩ ਫੱਗਣ ਸ਼ਹਿਨਸ਼ਾਹੀ ਸੰਮਤ ਦਸ ਪਿੰਡ ਨਯਾਸ਼ਾਲਾ ਜ਼ਿਲਾ ਗੁਰਦਾਸ ਪੁਰ ਸੁਲੱਖਣੀ
ਪੰਜ ਤਤ ਕਹਿਣ ਪ੍ਰਭ ਸਾਡੇ ਅਲਖ ਅਭੇਵਾ, ਪਾਰਬ੍ਰਹਮ ਪ੍ਰਭ ਤੇਰੀ ਇਕ ਸਰਨਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਦੇਵੀ ਦੇਵਾ, ਦੇਵ ਆਤਮਾ ਪਰਮਾਤਮਾ ਤੇਰੀ ਓਟ ਰਖਾਈਆ। ਸਦਾ ਸਦਾ ਸਦ ਤੇਰੇ ਗੁਣ ਗਾਈਏ ਨਾਲ ਜਿਹਵਾ, ਤੀਸ ਬਤੀਸਾ ਤੇਰੀ ਸਿਫ਼ਤ ਸਾਲਾਹੀਆ। ਤੂੰ ਵਸਣਹਾਰਾ ਸਚਖੰਡ ਧਾਮ ਨਿਹਕੇਵਾ, ਨਿਹਚਲ ਬੈਠਾ ਆਸਣ ਲਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੀ ਲੇਖੇ ਲਾਈਂ ਸੇਵਾ, ਸੇਵਾ ਸਤਿਗੁਰ ਸਰਨ ਸਰਨ ਦੇਣੀ ਸਰਨਾਈਆ। ਨਾਮ ਭੰਡਾਰਾ ਅੰਮ੍ਰਿਤ ਰਸ ਬਖ਼ਸ਼ਣਾ ਅਗੰਮੀ ਮੇਵਾ, ਫਲ ਆਪਣਾ ਆਪ ਖਵਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਸੇਵਾ ਕਰਨੀ ਕ਼ਬੂਲ, ਕ਼ੁਦਰਤ ਦੇ ਕ਼ਾਦਰ ਦਇਆ ਕਮਾਈਆ । ਆਪਣੇ ਚਰਨ ਬਖ਼ਸ਼ਣੀ ਧੂਲ, ਧੂੜੀ ਟਿੱਕੇ ਖ਼ਾਕ ਰਮਾਈਆ। ਜੋ ਆਸਾ ਰਖ ਕੇ ਗਏ ਅਵਤਾਰ ਪੈਗ਼ੰਬਰ ਰਸੂਲ, ਗੁਰੂ ਗੁਰਦੇਵ ਧਿਆਨ ਲਗਾਈਆ। ਸੋ ਸਾਹਿਬ ਸੁਆਮੀ ਆਦਿ ਜੁਗਾਦੀ ਨਾ ਜਾਣਾ ਭੂਲ, ਭੁੱਲਿਆਂ ਮਾਰਗ ਆਪ ਲਗਾਈਆ। ਤੂੰ ਮਾਲਕ ਕੰਤ ਕੰਤੂਹਲ, ਹਰਿ ਕਰਤਾ ਇਕ ਅਖਵਾਈਆ। ਤੇਰਾ ਸ਼ਬਦ ਪੰਘੂੜਾ ਲਈਏ ਝੂਲ, ਹੁਲਾਰਾ ਦੋ ਜਹਾਨ ਵਖਾਈਆ। ਭਗਤ ਉਧਾਰਨਾ ਤੇਰਾ ਅਸੂਲ, ਅਸਲ ਦੇ ਮਾਲਕ ਵਸਲ ਦੇਣਾ ਯਾਰ ਖ਼ੁਦਾਈਆ। ਤੇਰਾ ਹੁਕਮ ਮੰਨੀਏ ਮਾਕੂਲ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਕ਼ਬੂਲ ਕਰੀਂ ਆਪਣੇ ਦਰ, ਗ੍ਰਹਿ ਮਿਲੇ ਮਾਣ ਵਡਿਆਈਆ। ਚਰਨ ਕਵਲ ਬਖ਼ਸ਼ਣਾ ਘਰ, ਘਰ ਮੰਦਰ ਸੋਭਾ ਪਾਈਆ। ਆਤਮ ਪਰਮਾਤਮ ਲੈਣਾ ਵਰ, ਮੇਲ ਮੇਲਣਾ ਸਹਿਜ ਸੁਭਾਈਆ। ਤੂੰ ਕਿਰਪਾ ਨਿਧਾਨ ਏਕੰਕਾਰ ਹਰਿ, ਹਰਿ ਕਰਤਾ ਇਕ ਅਖਵਾਈਆ। ਸਾਡੇ ਉਤੇ ਕਿਰਪਾ ਕਰ, ਕਿਰਪਾ ਨਿਧਾਨ ਤੇਰੀ ਵਡਿਆਈਆ। ਸਾਡਾ ਲੇਖਾ ਰਿਹਾ ਨਾ ਜੋਰੂ ਜ਼ਰ, ਜ਼ੇਰ ਜ਼ਬਰ ਦਾ ਰੂਪ ਨਾ ਕੋਇ ਦਰਸਾਈਆ। ਅੰਮ੍ਰਿਤ ਸਰੋਵਰ ਨੁਹਾ ਦੇ ਸਰ, ਦੁਰਮਤ ਮੈਲ ਮੈਲ ਧੁਆਈਆ। ਖਾਲੀ ਭੰਡਾਰੇ ਦੇਣੇ ਭਰ, ਵਸਤ ਅਗੰਮ ਅਥਾਹ ਵਰਤਾਈਆ। ਤੂੰ ਮਾਲਕ ਖ਼ਾਲਕ ਨਰਾਇਣ ਨਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਸੰਗ ਨਿਭਾਈਆ। ਪੰਜ ਤਤ ਕਹਿਣ ਸਾਡਾ ਲੇਖੇ ਲਾਉਣਾ ਜਨਮ, ਜਨਮ ਜਨਮ ਦਾ ਲੇਖ ਚੁਕਾਈਆ। ਮਾਟੀ ਖ਼ਾਕ ਵੇਖਣਾ ਚਰਮ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਅੰਤਸ਼ਕਰਨ ਮੇਟਣਾ ਭਰਮ, ਭਾਂਡਾ ਕੂੜ ਦੇਣਾ ਭੰਨਾਈਆ। ਝਗੜਾ ਮੁਕਾ ਕੇ ਜ਼ਾਤ ਪਾਤ ਵਰਨ, ਆਤਮ ਬ੍ਰਹਮ ਦੇਣਾ ਸਮਝਾਈਆ। ਸ਼ਬਦੀ ਧਾਰ ਲਾਉਣਾ ਲੜਨ, ਅੰਗੀਕਾਰ ਇਕ ਅਖਵਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੂੰ ਆਦਿ ਜੁਗਾਦੀ ਭੰਨਣਹਾਰਾ ਘੜਨ, ਸਮਰਥ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਇਕ ਸੁਹਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਤੇਰੇ ਚਰਨ ਜਾਵੇ ਲੱਗ, ਚਰਨੋਦਕ ਜਾਮ ਦੇਣਾ ਪਿਆਈਆ। ਤੇਰੇ ਨਾਲੋਂ ਨਾ ਹੋਈਏ ਅਲਗ, ਵਖਰਾ ਗ੍ਰਹਿ ਨਾ ਕੋਇ ਵਖਾਈਆ। ਤੂੰ ਸੂਰਬੀਰ ਸਰਬਗ, ਸ਼ਾਹੋ ਭੂਪ ਇਕ ਅਖਵਾਈਆ। ਬੇਸ਼ਕ ਸਾਡਾ ਨਾਤਾ ਤੁਟੇ ਨਾਲੋਂ ਜਗ, ਜਗ ਜੀਵਣ ਦਾਤੇ ਦੇਣੀ ਵਡਿਆਈਆ। ਅਸੀਂ ਭਸਮ ਹੋਈਏ ਨਾ ਨਾਲ ਅੱਗ, ਮਾਟੀ ਖ਼ਾਕ ਖ਼ਾਕ ਰੁਲਾਈਆ। ਸਾਡੀ ਧਾਰ ਹੋਵਣ ਨਾ ਦੇਵੀਂ ਕਗ, ਕਾਗੋਂ ਹੰਸ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਗ੍ਰਹਿ ਦੇਣਾ ਵਖਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਤਨ ਵਜੂਦ ਜਾਏ ਸੜ, ਮਾਟੀ ਗੋਰਾਂ ਵਿਚ ਦਬਾਈਆ। ਨਿਰਗੁਣ ਤੇਰਾ ਫੜੀਏ ਲੜ, ਪੱਲੂ ਨਾਮ ਗੰਢ ਬੰਧਾਈਆ। ਤੂੰ ਲੇਖਾ ਜਾਣੇਂ ਚੇਤਨ ਜੜ੍ਹ, ਵੇਖਣਾ ਥਾਉਂ ਥਾਈਂਆ। ਅੰਤ ਤੇਰੀ ਮੰਜ਼ਲ ਜਾਈਏ ਚੜ੍ਹ, ਰਾਹ ਵਿਚ ਨਾ ਕੋਇ ਅਟਕਾਈਆ। ਰਾਏ ਧਰਮ ਨਾ ਸਕੇ ਫੜ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਪੁਰੀ ਲੋਅ ਕਿਲਾ ਰਹੇ ਨਾ ਗੜ੍ਹ, ਚਾਰ ਦੀਵਾਰ ਨਾ ਕੋਇ ਵਡਿਆਈਆ। ਸਾਡਾ ਲੇਖੇ
ਲਾਉਣਾ ਪੰਜਾਂ ਤਤਾਂ ਵਾਲਾ ਧੜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸਾਰੇ ਮਿਲ ਕੇ ਮੰਗ ਮੰਗਾਈਆ। ਸਚਖੰਡ ਦੁਆਰ ਏਕੰਕਾਰ ਤੇਰੇ ਜਾਈਏ ਵੜ, ਥਿਰ ਘਰ ਬਹਿ ਕੇ ਖ਼ੁਸ਼ੀ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚੇ ਮੇਲ ਮਿਲਾਈਆ। ਪੰਜ ਤਤ ਕਹਿਣ ਪ੍ਰਭ ਸਾਡੇ ਬੇਪਰਵਾਹ, ਬੇਪਰਵਾਹ ਤੇਰੀ ਬੇਪਰਵਾਹੀਆ। ਸਾਡਾ ਸਤਿਗੁਰ ਸ਼ਬਦ ਸ਼ਬਦ ਗਵਾਹ, ਸ਼ਹਾਦਤ ਦੋ ਜਹਾਨ ਭੁਗਤਾਈਆ। ਬੇਸ਼ਕ ਅਸੀਂ ਸੜ ਕੇ ਹੋਈਏ ਸੁਆਹ, ਜਗਤ ਮਾਟੀ ਖ਼ਾਕੀ ਰੂਪ ਦਰਸਾਈਆ। ਤੂੰ ਪੰਜਾਂ ਤਤਾਂ ਪਕੜਨੀ ਬਾਂਹ, ਫੜ ਬਾਹੋਂ ਗਲੇ ਲਗਾਈਆ। ਦੋ ਜਹਾਨਾਂ ਬਣਨਾ ਇਕ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਸਚਖੰਡ ਵਖਾਉਣਾ ਸਾਚਾ ਰਾਹ, ਰਹਿਬਰ ਹੋ ਕੇ ਭੇਵ ਖੁਲ੍ਹਾਈਆ। ਸਾਡਾ ਨਾਤਾ ਤੁਟੇ ਜਗਤ ਜਹਾਂ, ਦੀਨ ਦੁਨੀ ਸੰਗ ਨਾ ਕੋਇ ਰਖਾਈਆ। ਲੇਖਾ ਰਹੇ ਨਾ ਪਿਤਾ ਮਾਂ, ਪੂਤ ਗੋਦ ਨਾ ਕੋਇ ਵਖਾਈਆ। ਧਰਨੀ ਧਰਤ ਧਵਲ ਧੌਲ ਛਡੀਏ ਝੂਠ ਗਰਾਂ, ਘਰ ਮੰਦਰ ਨਾ ਕੋਇ ਸੁਹਾਈਆ। ਸਚ ਦੁਆਰ ਦਰਗਾਹ ਸਾਚੀ ਦੇਣਾ ਥਾਂ, ਥਾਨ ਥਨੰਤਰ ਬਹਿ ਕੇ ਵਜੇ ਵਧਾਈਆ। ਇਕੋ ਸੁਣੀਏ ਤੇਰਾ ਨਾਂ, ਦੂਸਰ ਅਵਰ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਇਕ ਸੁਹਾਈਆ। ਪੰਜ ਤਤ ਕਹਿਣ ਪ੍ਰਭ ਦਰ ਤੇਰੇ ਵਾਸਤਾ ਪਾਉਣਾ, ਨਿਵ ਨਿਵ ਸੀਸ ਝੁਕਾਈਆ। ਸਾਡਾ ਲੇਖਾ ਅੰਤ ਮੁਕਾਉਣਾ, ਲੋਕਮਾਤ ਰਹਿਣ ਨਾ ਪਾਈਆ। ਚਾਰ ਜੁਗ ਦਾ ਪੰਧ ਚੁਕਾਉਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ। ਮਿਹਰਵਾਨ ਮਿਹਰ ਨਜ਼ਰ ਨਾਲ ਤਰਾਉਣਾ, ਤਾਰਨਹਾਰ ਤੇਰੀ ਸਰਨਾਈਆ। ਪੰਜ ਤਤ ਸਾਡਾ ਲੇਖੇ ਲਾਉਣਾ, ਲਿਖਿਆ ਲੇਖ ਨਾ ਕੋਇ ਮਿਟਾਈਆ। ਜੇ ਆਤਮਾ ਤੇਰੇ ਵਿਚ ਸਮਾਉਣਾ, ਭਗਤਾਂ ਦੇਵੇਂ ਮਾਣ ਵਡਿਆਈਆ। ਪੰਜ ਤਤ ਕਹਿਣ ਅਸੀਂ ਸਚਖੰਡ ਦੁਆਰ ਤੇਰਾ ਦਰਸ਼ਨ ਪਾਉਣਾ, ਪਵਣ ਪਾਣੀ ਸਾਰੇ ਮਿਲ ਕੇ ਸੀਸ ਨਿਵਾਈਆ। ਤੂੰ ਨਿਰਗੁਣ ਧਾਰ ਸਾਡਾ ਮਾਣ ਰਖਾਉਣਾ, ਨਿਮਾਣੇ ਹੋ ਕੇ ਮੰਗ ਮੰਗਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਤੇਰਾ ਹੋਵੇ ਆਉਣਾ, ਆਵਣ ਜਾਵਣ ਤੇਰੀ ਖੇਲ ਬੇਪਰਵਾਹੀਆ। ਪਰਮ ਪੁਰਖ ਸਾਨੂੰ ਚੁਰਾਸੀ ਵਿਚ ਪਏ ਨਾ ਭੌਣਾ, ਤ੍ਰੈਭਵਣ ਧਨੀ ਦੇਣੀ ਵਡਿਆਈਆ। ਸਚਖੰਡ ਨਿਵਾਸੀ ਦਰਗਾਹ ਸਾਚੀ ਆਪ ਵਸਾਉਣਾ, ਗ੍ਰਹਿ ਮੰਦਰ ਇਕ ਵਖਾਈਆ। ਇਕੋ ਦੀਪਕ ਜੋਤ ਜਗਾਉਣਾ, ਜੋਤੀ ਜਾਤੇ ਤੇਰਾ ਨੂਰ ਨਜ਼ਰੀ ਆਈਆ। ਤੂੰ ਸ਼ਾਹੋ ਭੂਪ ਸੁਲਤਾਨ ਇਕ ਅਖਵਾਉਣਾ, ਆਖ਼ਰ ਬਿਨ ਅੱਖਰਾਂ ਕਰਨੀ ਪੜ੍ਹਾਈਆ। ਸ਼ਬਦ ਅਨਾਦੀ ਨਾਦ ਦ੍ਰਿੜਾਉਣਾ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਪੰਜ ਤਤ ਕਹਿਣ ਪ੍ਰਭ ਭਗਤਾਂ ਆਪਣੇ ਦਰ ਬਹਾਉਣਾ, ਚਰਨ ਕਵਲ ਕਵਲ ਚਰਨ ਦੇਣੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡਾ ਆਵਣ ਜਾਵਣ ਪਤਿਤ ਪਾਵਣ ਸਰਗੁਣ ਧਾਰ ਪੰਧ ਮੁਕਾਉਣਾ, ਨਿਰਗੁਣ ਨਿਰਾਕਾਰ ਆਪਣੇ ਵਿਚ ਸਮਾਈਆ।
੧੦ ਫੱਗਣ ਸ਼ਹਿਨਸ਼ਾਹੀ ਸੰਮਤ ਦਸ ਅਵਤਾਰ ਸਿੰਘ ਆਹਮਪੁਰ ਵਾਲੇ ਦੀ ਸ਼ਾਦੀ ਨਵਿਤ
ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਜਨ ਭਗਤੋ ਮੌਲੇ ਰੁਤ, ਰੁਤੜੀ ਪਰਮ ਪੁਰਖ ਪਰਮਾਤਮ ਆਤਮ ਨਾਲ ਮਹਿਕਾਈਆ। ਕਿਰਪਾ ਕਰੇ ਮਿਹਰਵਾਨ ਮਹਿਬੂਬ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸੰਤ ਸੁਹੇਲੇ ਤਾਰੇ ਸੁਤ, ਸ੍ਰੀ ਭਗਵਾਨ ਨੌਜੁਆਨ ਮਰਦ ਮਰਦਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਗ੍ਰਹਿ ਇਕ ਸੁਹਾਈਆ। ਸਤਿਗੁਰ ਸ਼ਬਦ ਕਹੇ ਮੇਰੀ ਸੁਹੰਜਣੀ ਹੋਏ ਬਹਾਰ, ਭਗਵਨ ਦੇਵੇ ਮਾਣ ਵਡਿਆਈਆ। ਆਦਿ ਜੁਗਾਦੀ ਏਕੰਕਾਰ, ਇਕ ਇਕੱਲਾ ਨੂਰ ਅਲਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਜਿਸ ਦਾ ਨਾਮ ਨਿਧਾਨਾ ਵਿਚ ਜਹਾਨਾ ਦੇਵਣ ਵਾਰੋ ਵਾਰ, ਅਵਤਾਰ ਪੈਗ਼ੰਬਰ ਗੁਰ ਢੋਲੇ ਸੋਹਲੇ ਰਾਗ ਜਣਾਈਆ। ਸੋ ਸ਼ਾਹੋ ਭੂਪ ਸ਼ਹਿਨਸ਼ਾਹ ਸਚੀ ਸਰਕਾਰ, ਹਰਿ ਕਰਤਾ ਇਕ ਅਖਵਾਈਆ। ਜਿਸ ਦਾ ਚਾਰ ਜੁਗ ਦੇ ਸ਼ਾਸਤਰ ਕਰਨ ਇਜ਼ਹਾਰ, ਅੱਖਰ ਸਿਫ਼ਤੀ ਸਿਫ਼ਤ ਸਾਲਾਹੀਆ। ਸੋ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ, ਨੂਰ ਨੁਰਾਨਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਗ੍ਰਹਿ ਇਕ ਵਡਿਆਈਆ। ਸਤਿਗੁਰ ਸ਼ਬਦ ਕਹੇ ਮੇਰਾ ਸੁਹੰਜਣਾ ਹੋਇਆ ਵਕ਼ਤ, ਥਿਤ ਵਾਰ ਘੜੀ ਪਲ ਆਪਣੀ ਖ਼ੁਸ਼ੀ ਬਣਾਈਆ। ਮੇਰਾ ਲਹਿਣਾ ਦੇਣਾ ਜੁਗ ਚੌਕੜੀ ਨਾਲ ਜਗਤ, ਜਾਗਰਤ ਜੋਤ ਬਿਨ ਵਰਨ ਗੋਤ ਪ੍ਰਭ ਨਾਲ ਮਿਲ ਕੇ ਵਜੇ ਵਧਾਈਆ। ਮੇਰਾ ਲੇਖਾ ਹਰਿਜਨ ਸਾਚੇ ਨਾਲ ਭਗਤ, ਭਗਵਨ ਭਾਵਨਾ ਧੁਰ ਦੀ ਨਾਲ ਦ੍ਰਿੜਾਈਆ। ਜਿਸ ਆਦਿ ਪੁਰਖ ਅਪਰੰਪਰ ਸੁਆਮੀ ਨਿਰਗੁਣ ਧਾਰ ਬਖ਼ਸ਼ਣੀ ਸ਼ਕਤ, ਸਤਿ ਸਤਿਵਾਦੀ ਦਇਆ ਕਮਾਈਆ। ਜੋ ਲੇਖਾ ਜਾਣੇ ਬੂੰਦ ਰਕਤ, ਤਨ ਵਜੂਦਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਮੇਰਾ ਹੋਇਆ ਵਕ਼ਤ ਸੁਹੰਜਣਾ, ਲੋਕਮਾਤ ਵਜੇ ਵਧਾਈਆ। ਕਿਰਪਾ ਕਰੇ ਆਦਿ ਨਿਰੰਜਣਾ, ਪੁਰਖ ਪੁਰਖੋਤਮ ਧੁਰਦਰਗਾਹੀਆ। ਜੋ ਨਿਰਗੁਣ ਸਾਚਾ ਸਾਕ ਸੱਜਣਾ, ਸਰਗੁਣ ਮੇਲਾ ਮੇਲੇ ਸਹਿਜ ਸੁਭਾਈਆ। ਏਥੇ ਓਥੇ ਦੋ ਜਹਾਨਾਂ ਹੋਵੇ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਜੋ ਨੇਤਰ ਨਾਮ ਨਿਧਾਨਾ ਪਾਵੇ ਅੰਜਣਾ, ਅੰਧ ਅਗਿਆਨ ਦਏ ਮਿਟਾਈਆ । ਚਿੰਤਾ ਗ਼ਮ ਮਿਟਾਏ ਰੰਜਣਾ, ਸੁਰਤੀ ਸ਼ਬਦ ਸ਼ਬਦ ਸਮਾਈਆ। ਤਨ ਵਜੂਦ ਮਾਟੀ ਖ਼ਾਕ ਚਾੜ੍ਹੇ ਰੰਗਣਾ, ਏਥੇ ਓਥੇ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ । ਸਤਿਗੁਰ ਸ਼ਬਦ ਕਹੇ ਮੇਰੀ ਆਦਿ ਜੁਗਾਦੀ ਧਾਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਮੇਰਾ ਰੂਪ ਪੈਗ਼ੰਬਰ ਗੁਰ ਅਵਤਾਰ, ਅਵਤਰੀ ਹੋ ਕੇ ਵੇਖ ਵਖਾਈਆ। ਸਚ ਸੰਦੇਸ਼ੇ ਦੇ ਕੇ ਵਾਰੋ ਵਾਰ, ਸ਼ਬਦੀ ਸ਼ਬਦ ਕਰੀ ਪੜ੍ਹਾਈਆ। ਲੇਖ ਲਿਖਾ ਕੇ ਅੱਖਰਾਂ ਨਾਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੰਗ ਮਿਲਾਈਆ। ਬੋਧ ਅਗਾਧਾ ਖੇਲ ਕਰਾ ਅਪਰ ਅਪਾਰ, ਅਪਰੰਪਰ ਸੁਆਮੀ ਹੋ ਕੇ ਵੇਖ ਵਖਾਈਆ। ਪੁਰਖ ਅਕਾਲਾ ਦੀਨ ਦਿਆਲਾ ਮੇਰੀ ਪਾਵਣਹਾਰਾ ਸਾਰ,
ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਸੋ ਵੇਖੇ ਵਿਗਸੇ ਵੇਖਣਹਾਰ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜੋ ਲਹਿਣਾ ਦੇਣਾ ਪੂਰਬ ਕ਼ਰਜ਼ਾ ਦਏ ਉਤਾਰ, ਉੱਤਰ ਪੂਰਬ ਪੱਛਮ ਦੱਖਣ ਹੋਏ ਆਪ ਸਹਾਈਆ। ਜੋ ਭਵਿਖਤਾਂ ਵਿਚ ਆਸ਼ਾ ਰਖ ਕੇ ਗਏ ਨਿਰਗੁਣ ਨੂਰ ਜੋਤ ਉਜਿਆਰ, ਜੋਤੀ ਜਾਤਾ ਪੁਰਖ ਬਿਧਾਤਾ ਲੇਖਾ ਜਾਣੇ ਥਾਉਂ ਥਾਈਂਆ। ਜਿਸ ਆਤਮ ਪਰਮਾਤਮ ਪਰਮਾਤਮ ਆਤਮ ਭੇਵ ਦੱਸਣਾ ਆਪ ਕਰਤਾਰ, ਕਰਨੀ ਦਾ ਕਰਤਾ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਮੇਰਾ ਆਤਮ ਪਰਮਾਤਮ ਸਾਚਾ ਸੰਗ, ਸਗਲਾ ਸੰਗੀ ਇਕ ਅਖਵਾਈਆ। ਜਨ ਭਗਤਾਂ ਕਾਇਆ ਮਾਟੀ ਚਾੜ੍ਹ ਕੇ ਰੰਗ, ਰੰਗਤ ਇਕੋ ਇਕ ਸਮਝਾਈਆ। ਆਤਮ ਸੇਜ ਸੁਹਾ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਨਾਮ ਨਿਧਾਨ ਵਜਾ ਮਰਦੰਗ, ਧੁਨ ਆਤਮਕ ਰਾਗ ਦ੍ਰਿੜਾਈਆ। ਗ੍ਰਹਿ ਮੰਦਰ ਆਪਣੇ ਲੰਘ, ਨਵ ਦੁਆਰ ਦਾ ਡੇਰਾ ਢਾਹੀਆ। ਭੇਵ ਖੁਲ੍ਹਾ ਕੇ ਬ੍ਰਹਮ ਹੰ, ਹੰ ਬ੍ਰਹਮ ਇਕ ਸਮਝਾਈਆ। ਨਿਰਗੁਣ ਨੂਰ ਚਾੜ੍ਹ ਕੇ ਚੰਦ, ਜੋਤੀ ਜਾਤਾ ਨਜ਼ਰੀ ਆਈਆ। ਮਨ ਮਨਸਾ ਮੇਟ ਕੇ ਮਨ, ਮਨਸਾ ਕੂੜ ਵਿਕਾਰ ਚੁਕਾਈਆ। ਜਨ ਭਗਤਾਂ ਭੇਵ ਖੁਲ੍ਹਾ ਕੇ ਬ੍ਰਹਮ, ਪਾਰਬ੍ਰਹਮ ਦਿਆਂ ਮਿਲਾਈਆ। ਜਗਤ ਤ੍ਰਿਸ਼ਨਾ ਰਹੇ ਨਾ ਤਮ, ਅਗਨੀ ਤਤ ਨਾ ਕੋਇ ਤਪਾਈਆ। ਪਵਣ ਸਵਾਸੀ ਲੇਖੇ ਲਾ ਕੇ ਦਮ, ਦਾਮਨਗੀਰ ਆਪ ਹੋ ਜਾਈਆ । ਲਹਿਣਾ ਦੇਣਾ ਵੇਖਾਂ ਕਾਇਆ ਮਾਟੀ ਚੰਮ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਤਤਵ ਤਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਮੇਰਾ ਆਦਿ ਜੁਗਾਦੀ ਖੇਲ ਤਮਾਸ਼ਾ, ਨਿਤ ਨਵਿਤ ਵੇਖ ਵਖਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤਾ ਭਰਵਾਸਾ, ਧੀਰਜ ਧੀਰ ਸਤਿ ਧਰਮ ਸਮਝਾਈਆ। ਸਾਚੇ ਮੰਡਲ ਬਿਨ ਗੋਪੀ ਕਾਹਨ ਪਾ ਕੇ ਰਾਸਾ, ਸਚਖੰਡ ਦੁਆਰ ਏਕੰਕਾਰ ਦਰਗਾਹ ਸਾਚੀ ਆਪ ਸੁਹਾਈਆ । ਨਿਰਗੁਣ ਨੂਰ ਜੋਤ ਕਰ ਪਰਕਾਸ਼ਾ, ਅੰਧ ਅਗਿਆਨ ਦਏ ਮਿਟਾਈਆ। ਲਹਿਣਾ ਮੁਕਾ ਕੇ ਸ਼ੰਕਰ ਧਾਰ ਕੈਲਾਸ਼ਾ, ਵਿਸ਼ਨ ਵਿਸ਼ਵ ਦਾ ਮੇਲਾ ਦਏ ਮਿਲਾਈਆ। ਬ੍ਰਹਮਾ ਪੂਰੀ ਕਰੇ ਆਸਾ, ਜਗਤ ਤ੍ਰਿਸ਼ਨਾ ਦੂਰ ਕਰਾਈਆ। ਖੇਲੇ ਖੇਲ ਸ਼ਾਹੋ ਸ਼ਾਬਾਸ਼ਾ, ਸ਼ਹਿਨਸ਼ਾਹ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਗ੍ਰਹਿ ਇਕ ਵਖਾਈਆ। ਸਤਿਗੁਰ ਸ਼ਬਦ ਕਹੇ ਭਗਤਨ ਸਾਚਾ ਹੋਏ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਹੋਵੇ ਜਾਪ, ਸੋਹੰ ਢੋਲਾ ਸ਼ਬਦ ਅਗੰਮ ਅਥਾਹੀਆ। ਤ੍ਰੈਗੁਣ ਤ੍ਰੈਭਵਣ ਧਨੀ ਮੇਟੇ ਤਾਪ, ਤ੍ਰੈਗੁਣ ਅਤੀਤਾ ਦਇਆ ਕਮਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਜਨ ਭਗਤਾਂ ਨਾਮ ਨਿਧਾਨਾ ਦੇ ਕੇ ਦਾਤ, ਜਗਤ ਤ੍ਰਿਸ਼ਨਾ ਕੂੜ ਮਿਟਾਈਆ। ਅੰਮ੍ਰਿਤ ਬੂੰਦ ਪਿਆ ਸਵਾਂਤ, ਹਉਮੇ ਹੰਗਤਾ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਚਾ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਮੇਰਾ ਆਦਿ ਜੁਗਾਦੀ ਵਖਰਾ ਰਾਹ, ਜੁਗ ਜੁਗ ਭੇਵ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਬਣਾ ਮਲਾਹ, ਬੇੜੇ ਦੀਨ ਦੁਨੀ ਕੰਧ ਉਠਾਈਆ। ਨਾਮ ਸੰਦੇਸ਼ਾ ਨਿਰਗੁਣ ਸਰਗੁਣ ਧਾਰ ਸੁਣਾ, ਸ਼ਬਦੀ ਅੱਖਰਾਂ ਜੋੜ ਜੁੜਾਈਆ।
ਜਗਤ ਰੀਤੀ ਦੀਨਾਂ ਮਜ਼੍ਹਬਾਂ ਵੰਡ ਵੰਡਾ, ਤਨ ਵਜੂਦਾਂ ਸੋਭਾ ਪਾਈਆ। ਭੇਵ ਅਭੇਦਾ ਆਪਣਾ ਆਪ ਖੁਲ੍ਹਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਹੋ ਕੇ ਦਿਤਾ ਸੁਣਾ, ਅਣਸੁਣਤ ਦਿਤਾ ਸਮਝਾਈਆ। ਸਭ ਨੇ ਨਿਰਗੁਣ ਧਾਰ ਨਿਰਵੈਰ ਅਗੇ ਕੀਤੀ ਦੁਆ, ਦੋਏ ਜੋੜ ਵਾਸਤਾ ਪਾਈਆ। ਤੂੰ ਮਾਲਕ ਖ਼ਾਲਕ ਬੇਐਬ ਨੂਰੀ ਨੂਰ ਖ਼ੁਦਾ, ਖ਼ੁਦ ਮਾਲਕ ਇਕ ਅਖਵਾਈਆ। ਜੋ ਵਖਰਾ ਵਖਰਾ ਮਾਰਗ ਜਗਤ ਜੁਗਤ ਦਿਆਂ ਚਲਾ, ਚਾਰੋਂ ਕੁੰਟ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਸਹਾਈਆ। ਸਤਿਗੁਰ ਸ਼ਬਦ ਕਹੇ ਮੇਰਾ ਆਦਿ ਜੁਗਾਦਿ ਜੁਗ ਚੌਕੜੀ ਧਰਮ ਸਮਾਜ, ਸਮਗਰੀ ਆਪਣੇ ਹੱਥ ਰਖਾਈਆ। ਮੇਰੀ ਸਤਿ ਸਚ ਨਿਰਗੁਣ ਸਰਗੁਣ ਧਾਰ ਆਵਾਜ਼, ਬਿਨ ਅੱਖਰਾਂ ਅੱਖਰ ਪੜ੍ਹਾਈਆ। ਆਤਮ ਪਰਮਾਤਮ ਭਗਤ ਭਗਵੰਤ ਕਾਜ, ਕਰਨੀ ਦਾ ਕਰਤਾ ਹੋ ਕੇ ਆਪ ਕਰਾਈਆ। ਕਲਜੁਗ ਅੰਤਮ ਜਨ ਭਗਤਾਂ ਰਖਾਂ ਲਾਜ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਕਾਰਨ ਗੋਬਿੰਦ ਉਡਾਇਆ ਬਾਜ਼, ਬਾਜ਼ੀ ਦੀਨ ਦੁਨੀ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਭਗਤਾਂ ਦਾ ਭਗਤੀ ਧਾਰ ਜੋੜਾ, ਤਨ ਵਜੂਦ ਮੇਲ ਮਿਲਾਈਆ। ਆਤਮ ਪਰਮਾਤਮ ਸ਼ਬਦੀ ਧਾਰ ਅਗੰਮਾ ਘੋੜਾ, ਸ਼ਾਹ ਅਸਵਾਰਾ ਇਕ ਅਖਵਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਸਭ ਨੇ ਰਖੀ ਲੋੜਾ, ਲੋੜੀਂਦਾ ਸੱਜਣ ਇਕ ਅਖਵਾਈਆ । ਜਿਸ ਸੱਸੇ ਉਪਰ ਲਾਇਆ ਹੋੜਾ, ਹਾਹੇ ਟਿੱਪੀ ਨਾਲ ਮਿਲਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਧਾਰ ਆਪੇ ਬਹੁੜਾ, ਸਰਗੁਣ ਵੇਖਣਹਾਰਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਮੇਰਾ ਵਕ਼ਤ ਸੁਹੰਜਣਾ ਫਲਗੁਣ ਹੋਇਆ ਦਸ, ਦਹਿ ਦਿਸ਼ਾ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਹਸ, ਅਵਤਾਰ ਪੈਗ਼ੰਬਰ ਗੁਰ ਗੁਰਦੇਵ ਢੋਲੇ ਗਾਈਆ। ਦੋ ਜਹਾਨ ਪੀਵਣ ਅੰਮ੍ਰਿਤ ਰਸ, ਕਰੋੜ ਤੇਤੀਸਾ ਸੀਸ ਝੁਕਾਈਆ। ਪੁਰੀ ਲੋਅ ਬ੍ਰਹਿਮੰਡ ਖੰਡ ਗਗਨ ਗਗਨੰਤਰ ਰਹੇ ਨੱਸ, ਜ਼ਿਮੀਂ ਅਸਮਾਨ ਭੱਜਣ ਵਾਹੋ ਦਾਹੀਆ। ਖ਼ੁਸ਼ੀ ਮਨਾਵਣ ਰਵ ਸਸ, ਬਿਨ ਨੇਤਰ ਲੋਚਨ ਨੈਣ ਅੱਖ ਉਠਾਈਆ। ਗਣ ਗੰਧਰਵ ਗਾਵਣ ਜਸ, ਬਿਨ ਰਸਨਾ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਭੇਵ ਆਪ ਖੁਲ੍ਹਾਈਆ । ਦਸ ਫੱਗਣ ਕਹੇ ਮੇਰੀ ਨਮੋ ਨਮੋ ਨਿਮਸਕਾਰ, ਦਰ ਠਾਂਢੇ ਸੀਸ ਨਿਵਾਈਆ। ਮੇਰਾ ਸ਼ਾਹੋ ਭੂਪ ਸਚੀ ਸਰਕਾਰ, ਹਰਿ ਕਰਤਾ ਅਗੰਮ ਅਥਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਜੋ ਲਹਿਣਾ ਦੇਣਾ ਪੂਰਾ ਕਰੇ ਪੈਗ਼ੰਬਰ ਗੁਰ ਅਵਤਾਰ, ਅਵਤਰੀ ਹੋ ਕੇ ਵੇਖ ਵਖਾਈਆ। ਜਿਸ ਚਾਰ ਵਰਨ ਅਠਾਰਾਂ ਬਰਨ ਦੇਣਾ ਇਕ ਅਧਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਦੀਨਾਂ ਮਜ਼੍ਹਬਾਂ ਅੰਤਰ ਨਿਰੰਤਰ ਮੇਟਣੀ ਖਾਰ, ਖਰੇ ਖੋਟੇ ਆਪ ਬਣਾਈਆ। ਆਤਮ ਪਰਮਾਤਮ ਦੇ ਪਿਆਰ, ਅੰਤਰ ਦ੍ਰਿਸ਼ਟੀ ਸ੍ਰਿਸ਼ਟੀ ਇਕ ਸਮਝਾਈਆ। ਤਨ ਵਜੂਦਾਂ ਲੇਖਾ ਜਾਣ ਆਪ ਕਰਤਾਰ, ਕ਼ੁਦਰਤ ਦਾ ਕ਼ਾਦਰ ਹੋਏ ਸਹਾਈਆ। ਮੇਲ ਮਿਲਾ ਕੇ ਨਾਰੀ ਨਾਰ, ਨਰ ਨਰਾਇਣ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਆਪ
ਵਡਿਆਈਆ। ਦਸ ਫਲਗੁਣ ਕਹੇ ਮੇਰਾ ਮਾਲਕ ਅਗੰਮ ਅਥਾਹ, ਅਗੰਮੜਾ ਇਕ ਅਖਵਾਈਆ। ਜੋ ਆਦਿ ਜੁਗਾਦੀ ਬਣ ਮਲਾਹ, ਬੇੜਾ ਦੋ ਜਹਾਨ ਚਲਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਮਹਿੰਮਾ ਰਹੇ ਗਾ, ਅੱਖਰ ਅੱਖਰ ਢੋਲੇ ਸਿਫ਼ਤ ਸਲਾਹੀਆ। ਸੋ ਸਤਿਜੁਗ ਸਤਿ ਦਾ ਮਾਰਗ ਰਿਹਾ ਲਗਾ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਜੁਗ ਬਦਲਣਾ ਜਿਸ ਦੀ ਸਦਾ ਅਦਾ, ਅਦਾਲਤ ਦਾ ਮਾਲਕ ਨੂਰ ਅਲਾਹੀਆ। ਜਿਸ ਨੂੰ ਪੈਗ਼ੰਬਰਾਂ ਮੰਨਿਆ ਹਕ ਖ਼ੁਦਾ, ਵਾਹਿਗੁਰੂ ਕਹਿ ਕੇ ਗੁਰ ਗੁਰ ਸੀਸ ਨਿਵਾਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਫਲਗੁਣ ਕਹੇ ਸਤਿਗੁਰ ਸ਼ਬਦ ਸਦਾ ਅਨਾਦੀ, ਆਦਿ ਜੁਗਾਦਿ ਇਕ ਅਖਵਾਈਆ। ਜਿਸ ਦਾ ਖੇਲ ਬ੍ਰਹਮ ਬ੍ਰਹਿਮਾਦੀ, ਬ੍ਰਹਮ ਬ੍ਰਹਿਮਾਂਡ ਆਪਣੀ ਰਚਨ ਰਚਾਈਆ। ਜਿਸ ਦਾ ਹੁਕਮ ਸਦਾ ਅਹਿਲਾਦੀ, ਨਾ ਕੋਈ ਮੇਟੇ ਮੇਟੇ ਮਿਟਾਈਆ। ਜੋ ਭਗਤਾਂ ਬਣੇ ਇਮਦਾਦੀ, ਸਿਰ ਸਿਰ ਹੱਥ ਟਿਕਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਹਰਿਜਨ ਜਨ ਹਰਿ ਧਰਮ ਦੀ ਧਾਰ ਕਰੇ ਸ਼ਾਦੀ, ਸ਼ਾਦਿਆਨੇ ਦੋ ਜਹਾਨ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਸਦਾ ਸਤਿਗੁਰ ਸ਼ਬਦ ਸ਼ਬਦ ਦੀ ਧਾਰ ਬਣੇ ਸਮਾਜੀ, ਸਮਗਰੀ ਆਪਣਾ ਹੁਕਮ ਸਚ ਵਰਤਾਈਆ।