੧੦ ਫੱਗਣ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਸੇਵਾ ਕਰਨ ਆਈ ਸੰਗਤ ਨਵਿਤ
ਨਾਰਦ ਕਹੇ ਸੁਣ ਬਸੁੱਧੇ, ਸੁਧ ਆਪਣੀ ਲੈ ਅੰਗੜਾਈਆ। ਤੇਰਾ ਭਾਗ ਹੋਣ ਵਾਲਾ ਉਦੇ, ਉਗਨ ਆਥਣ ਮਿਲੇ ਵਡਿਆਈਆ । ਲੇਖਾ ਤਕ ਲੈ ਜੋ ਇਸ਼ਾਰਾ ਦਿਤਾ ਬੁੱਧੇ, ਬੁੱਧੀ ਤੋਂ ਬਾਹਰ ਗਿਆ ਸਮਝਾਈਆ। ਨਵ ਸੱਤ ਜਗਤ ਧਾਰ ਹੋਣਾ ਯੁੱਧੇ, ਯੁਧਿਸ਼ਟਰ ਦਾ ਲੇਖਾ ਕ੍ਰਿਸ਼ਨ ਨਾਲ ਮਿਲਾਈਆ। ਸੀਰ ਰਹਿਣਾ ਨਹੀਂ ਕਿਸੇ ਅੰਮ੍ਰਿਤ ਰਸ ਦੁੱਧੇ, ਸਤਿ ਸਚ ਸ਼ਾਂਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਧਰਨੀਏ ਧਵਲੇ ਤੈਨੂੰ ਕਹਿਣ ਬਸੁਧਾ, ਬੇਸੁਧ ਹੋ ਕੇ ਧਿਆਨ ਲਗਾਈਆ। ਕਲਜੁਗ ਅੰਤਮ ਤਕ ਲੈ ਮੁੱਦਾ, ਮੁਦਤਾਂ ਤੋਂ ਰਹਿਣ ਵਾਲੀਏ ਆਪਣੀ ਅੱਖ ਖੁਲ੍ਹਾਈਆ। ਨਵ ਸੱਤ ਕੂੜ ਕਿਰਿਆ ਤਕ ਲੈ ਯੁੱਧਾ, ਪੰਚ ਵਿਕਾਰ ਕਰੇ ਲੜਾਈਆ। ਸਤਿ ਧਰਮ ਰਿਹਾ ਕੋਇ ਨਾ ਹੁੱਦਾ, ਜਗਤ ਜੁਗਤ ਨਾ ਕੋਇ ਚਤੁਰਾਈਆ। ਕਲਜੁਗ ਕੂੜ ਵਿਕਾਰ ਤੇਰੇ ਉਤੇ ਕੁੱਦਾ, ਚਾਰ ਕੁੰਟ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਬਸੁਧਾ ਤਕ ਲੈ ਆਪਣੀ ਅੱਖ, ਬਿਨ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਸਭ ਦੇ ਕਾਇਆ ਮਾਟੀ ਭਾਂਡੇ ਹੋਏ ਸਖ, ਸਚ ਵਸਤ ਵਿਚ ਨਾ ਕੋਇ ਟਿਕਾਈਆ। ਪ੍ਰਭ ਦਾ ਦਰਸ਼ਨ ਸਨਮੁਖ ਕਰੇ ਨਾ ਕੋਇ ਪਰਤਖ, ਸਾਖਿਆਤ ਨਜ਼ਰ ਕੋਇ ਨਾ ਆਈਆ। ਕਲਜੁਗ ਜੀਵ ਅਣਗਿਣਤ ਕਰੋੜੀ ਲੱਖ, ਗਣਤੀ ਗਣਤ ਨਾ ਕੋਇ ਸਮਝਾਈਆ। ਚਾਰ ਕੁੰਟ ਦਹਿ ਦਿਸ਼ਾ ਪਾਉਣਾ ਭੱਖ, ਨਵ
ਸੱਤ ਰੰਗ ਨਾ ਕੋਇ ਰੰਗਾਈਆ। ਪ੍ਰਭ ਦਾ ਖੇਲ ਤਕ ਅਲਖਣਾ ਅਲਖ, ਅਲਖ ਅਗੋਚਰ ਕੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਨਾਰਦ ਕਹੇ ਧਰਨੀਏ ਤੇਰੇ ਉਤੇ ਹੋਇਆ ਅੰਧੇਰਾ, ਅੰਧ ਆਤਮ ਦਿਸੇ ਲੋਕਾਈਆ। ਨਜ਼ਰ ਆਏ ਨਾ ਸੰਝ ਸਵੇਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਭਰਮਾਂ ਢਾਹੇ ਕੋਇ ਨਾ ਡੇਰਾ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਆਤਮ ਪਰਮਾਤਮ ਸ਼ਬਦ ਗਾਏ ਨਾ ਕੋਈ ਤੇਰਾ ਮੇਰਾ, ਸਚ ਸਰੂਪ ਨਾ ਕੋਇ ਸਮਾਈਆ। ਕਲਜੁਗ ਵਕ਼ਤ ਗੁਜ਼ਰਿਆ ਬਥੇਰਾ, ਪਾਂਧੀ ਬਣ ਕੇ ਭੱਜਿਆ ਵਾਹੋ ਦਾਹੀਆ। ਪਿਆਰ ਰਿਹਾ ਨਾ ਗੁਰੂ ਚੇਰਾ, ਚੇਲਾ ਗੁਰ ਨਾ ਕੋਇ ਚਤੁਰਾਈਆ। ਸਚਖੰਡ ਦੁਆਰ ਏਕੰਕਾਰ ਦਿਸੇ ਨਾ ਨੇਰਾ, ਨਿਜ ਘਰ ਨਾ ਕੋਇ ਮਿਲਾਈਆ। ਉਹ ਤਕ ਲੈ ਕਮਲੀਏ ਤੇਰੇ ਪਿਛੇ ਪਰਮ ਪੁਰਖ ਮਾਰਿਆ ਫੇਰਾ, ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਵੇਸ ਵਟਾਈਆ। ਜੋ ਜਨ ਭਗਤਾਂ ਉਤੇ ਕਰੇ ਮਿਹਰਾ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਨਾਰਦਾ ਮੈਂ ਤਕਾਂ ਕਿਹੜਾ ਰਾਹ, ਕਵਣ ਕੂਟੇ ਧਿਆਨ ਲਗਾਈਆ। ਨਾਰਦ ਕਹੇ ਤੂੰ ਲੇਖਾ ਛਡ ਥਲ ਅਸਗਾਹ, ਜੂਹਾਂ ਜੰਗਲਾਂ ਪੰਧ ਮੁਕਾਈਆ। ਇਕੋ ਨੈਣ ਲਏ ਉਠਾ, ਬਿਨ ਲੋਚਨ ਆਪਣੀ ਅੱਖ ਖੁਲ੍ਹਾਈਆ। ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਜੋਤ ਕਰੇ ਰੁਸ਼ਨਾ, ਜੋਤੀ ਜਾਤਾ ਡਗਮਗਾਈਆ। ਜਿਸ ਦਾ ਲਹਿਣਾ ਦੇਣਾ ਦੋ ਜਹਾਂ, ਨਿਰਗੁਣ ਨਿਰਵੈਰ ਹੋ ਕੇ ਵੇਖ ਵਖਾਈਆ । ਉਹ ਖੇਲ ਕਰੇ ਅਗੰਮ ਅਥਾਹ, ਅਲਖ ਅਗੋਚਰ ਬੇਪਰਵਾਹੀਆ। ਜਨ ਭਗਤਾਂ ਬਣ ਕੇ ਪਿਤਾ ਮਾਂ, ਸਤਿਗੁਰ ਹੋ ਕੇ ਗੋਦ ਟਿਕਾਈਆ। ਸਦਾ ਸੁਹੇਲਾ ਦੇਵੇ ਠੰਢੀ ਛਾਂ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਨੂੰ ਸਾਰੇ ਕਹਿੰਦੇ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਉਹ ਕਲਜੁਗ ਅੰਤ ਕਰੇ ਹਕ ਨਿਆਂ, ਨਿਰਗੁਣ ਹੋ ਕੇ ਖੋਜ ਖੁਜਾਈਆ। ਜਨ ਭਗਤਾਂ ਸਾਢੇ ਤਿੰਨ ਹੱਥ ਤਕੇ ਨਗਰ ਗਰਾਂ, ਕਾਇਆ ਖੇੜਾ ਧਿਆਨ ਲਗਾਈਆ। ਨਾਤਾ ਜੋੜ ਕੇ ਪੁਤਰਾਂ ਮਾਂ, ਪਿਤਾ ਹੋ ਕੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਨਾਰਦ ਕਹੇ ਧਰਨੀਏ ਆਪਣੇ ਉਤੇ ਮਾਰ ਲੈ ਝਾਤੀ, ਬਿਨ ਨੈਣਾਂ ਨੈਣ ਉਠਾਈਆ। ਪੁਰਖ ਅਕਾਲਾ ਤਕ ਲੈ ਕਮਲਾਪਾਤੀ, ਪਤਿਪਰਮੇਸ਼ਵਰ ਨੂਰ ਅਲਾਹੀਆ। ਜੋ ਮੇਟਣਹਾਰਾ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਈਆ। ਜਨ ਭਗਤਾਂ ਜੋੜ ਕੇ ਸਾਚਾ ਨਾਤੀ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਦਰਸ਼ਨ ਦੇਵੇ ਇਕ ਇਕਾਂਤੀ, ਇਕ ਇਕੱਲਾ ਸੋਭਾ ਪਾਈਆ। ਸੋ ਹਰਿਜਨ ਸਾਚੇ ਪੁਛੇ ਵਾਤੀ, ਮਿਹਰਵਾਨ ਹੋ ਕੇ ਵੇਖ ਵਖਾਈਆ। ਲੇਖਾ ਜਾਣੇ ਨਾਲ ਕ਼ਲਮ ਦਵਾਤੀ, ਸ਼ਾਹੀ ਕਾਗ਼ਜ਼ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਨਾਰਦਾ ਮੈਂ ਤਕਾਂ ਧੁਰ ਦਾ ਸੁਆਮੀ, ਨਿਰਗੁਣ ਧਾਰ ਨੂਰ ਅਲਾਹੀਆ। ਜੋ ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਅੰਤਰ ਵੇਖ ਵਖਾਈਆ। ਤਿਸ ਦੀ ਬਿਨਾ ਬੁਧੀ ਤੋਂ ਕਰ ਪਹਿਚਾਨੀ, ਜਗਤ ਅਕਲ ਨਾ ਕੋਇ ਚਤੁਰਾਈਆ। ਜੋ ਸ਼ਾਹੋ ਭੂਪ ਸੁਲਤਾਨੀ, ਸ਼ਹਿਨਸ਼ਾਹ ਨੂਰ ਅਲਾਹੀਆ। ਜਿਸ ਝਗੜਾ ਮੇਟਣਾ ਦੀਨ ਦੁਨੀ ਜਿਸਮਾਨੀ, ਜਿਸਮ ਜ਼ਮੀਰ ਦਏ ਬਦਲਾਈਆ। ਸੋ ਮਾਲਕ ਖ਼ਾਲਕ ਬਣ ਅਸਮਾਨੀ, ਇਸਮ
ਆਜ਼ਮ ਇਕ ਜਣਾਈਆ। ਜਨ ਭਗਤਾਂ ਮੰਜ਼ਲ ਬਖ਼ਸ਼ੇ ਰੁਹਾਨੀ, ਰੂਹ ਬੁਤ ਵਜਦੀ ਰਹੇ ਵਧਾਈਆ । ਝਗੜਾ ਮੁਕਾਵੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੰਧ ਰਹੇ ਨਾ ਰਾਈਆ। ਦਰਗਾਹ ਸਾਚੀ ਦੇਵੇ ਸਚ ਮੁਕ਼ਾਮੀ, ਸਚ ਦੁਆਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਨਾਰਦਾ ਸ਼ਾਹੋ ਭੂਪ ਤਕ ਸੁਲਤਾਨਾ, ਮੈਂ ਵੇਖ ਵੇਖ ਬਿਗਸਾਈਆ। ਮੇਰਾ ਮਾਲਕ ਧੁਰ ਦਾ ਰਾਮਾ, ਮਿਹਰਵਾਨ ਇਕ ਅਖਵਾਈਆ। ਨਿਰਗੁਣ ਧਾਰ ਅਗੰਮੀ ਕਾਹਨਾ, ਜੋ ਲੱਖ ਚੁਰਾਸੀ ਸਖ਼ੀ ਰਿਹਾ ਪਰਨਾਈਆ। ਜਿਸ ਦਾ ਧਰਮ ਧਾਰ ਇਸਲਾਮਾ, ਸ਼ਰਅ ਆਪਣੀ ਗੰਢ ਪੁਆਈਆ। ਜਿਸ ਦਾ ਮੰਤਰ ਸਤਿਨਾਮਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਬੇਪਰਵਾਹੀਆ। ਉਹ ਖੇਲ ਕਰੇ ਵਿਚ ਦੋ ਜਹਾਨਾਂ, ਦੋਹਰੀ ਆਪਣੀ ਕਲ ਵਰਤਾਈਆ। ਜਨ ਭਗਤਾਂ ਦੇ ਕੇ ਨਾਮ ਨਿਧਾਨਾ, ਨਿਰਅੱਖਰ ਧਾਰ ਵਿਚੋਂ ਸਮਝਾਈਆ। ਸਚ ਪ੍ਰੇਮ ਦਾ ਬਖ਼ਸ਼ ਹਕ਼ੀਕ਼ੀ ਜਾਮਾ, ਅੰਮ੍ਰਿਤ ਰਸ ਰਸ ਚੁਆਈਆ। ਅੰਦਰੋਂ ਮੇਟ ਅੰਧੇਰੀ ਸ਼ਾਮਾ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਚਰਨ ਪ੍ਰੀਤੀ ਦੇਵੇ ਦਾਨਾ, ਦਇਆਵਾਨ ਹੋਏ ਸਹਾਈਆ। ਸਭ ਦਾ ਲੇਖੇ ਲਾਏ ਆਣਾ, ਜੋ ਆਏ ਚਲ ਸਰਨਾਈਆ। ਨਾਰਦ ਕਹੇ ਧਰਨੀਏ ਮੈਂ ਖ਼ੁਸ਼ੀਆਂ ਵਿਚ ਬੋਦੀ ਖ਼ੂਬ ਹਲਾਨਾ, ਤ੍ਰੈਲੋਕੀ ਰੰਗ ਰੰਗਾਈਆ। ਜਨ ਭਗਤੋ ਜਗਤ ਵਿਹਾਰ ਦੁਨੀਆ ਦਾ ਬਹਾਨਾ, ਮੇਲ ਮਿਲਾਏ ਸਹਿਜ ਸੁਭਾਈਆ। ਤੁਹਾਡਾ ਬਲ ਦੁਆਰ ਦਾ ਲੇਖਾ ਤੇ ਸੰਮਤ ਸ਼ਹਿਨਸ਼ਾਹੀ ਦਸ ਦਾ ਅੰਤਮ ਖਾਣਾ, ਪਿਆਰ ਮੁਹੱਬਤ ਵਿਚ ਤੁਹਾਡੇ ਰਸਨਾ ਮੁਖ ਨਾਲ ਲਗਾਈਆ। ਲਹਿਣਾ ਦੇਣਾ ਜੁਗ ਚੌਕੜੀ ਪੁਰਾਣਾ, ਪੁਰਾਣ ਅਠਾਰਾਂ ਜਿਸ ਦੀ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਚਰਨ ਧੂੜ ਕਰਾਏ ਇਸ਼ਨਾਨਾ, ਜਨਮ ਜਨਮ ਦੀ ਦੁਰਮਤ ਮੈਲ ਰਹੇ ਨਾ ਰਾਈਆ।
੧੧ ਫੱਗਣ ਸ਼ਹਿਨਸ਼ਾਹੀ ਸੰਮਤ ਦਸ ਬਲਕਾਰ ਸਿੰਘ ਤੇ ਬੀਬੀ ਬੀਰੋ ਦੀ ਸ਼ਾਦੀ ਸਮੇਂ
ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਅਵਤਾਰ ਪੈਗ਼ੰਬਰ ਗੁਰ ਕਹਿਣ ਪੁਰਖ ਅਕਾਲੇ ਧੁਰ ਦੇ ਮੀਤ, ਸੋ ਪੁਰਖ ਨਿਰੰਜਣ ਤੇਰੀ ਇਕ ਸਰਨਾਈਆ। ਹਰਿ ਪੁਰਖ ਨਿਰੰਜਣ ਆਦਿ ਜੁਗਾਦੀ ਠਾਂਢੇ ਸੀਤ, ਏਕੰਕਾਰ ਅਗੰਮ ਅਥਾਹੀਆ। ਆਦਿ ਨਿਰੰਜਣ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੇ ਹੱਥ ਵਡਿਆਈਆ। ਅਬਿਨਾਸ਼ੀ ਕਰਤੇ ਸਤਿ ਸਚ ਤੇਰਾ ਲੇਖਾ ਠੀਕ, ਠਾਕਰ ਸੁਆਮੀ ਅੰਤਰਜਾਮੀ ਬੇਨਜ਼ੀਰ ਤੇਰੀ ਤੇਰੇ ਰੰਗ ਵਿਚ ਸਮਾਈਆ। ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਆਤਮ ਪਰਮਾਤਮ ਸਚ ਪ੍ਰੀਤ, ਪ੍ਰੀਤਮ ਦੇਣੀ ਮਾਣ ਵਡਿਆਈਆ। ਪਾਰਬ੍ਰਹਮ ਬ੍ਰਹਮ ਕਰਨੀ ਆਪ ਤਸਦੀਕ਼, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਜੁਗ ਚੌਕੜੀ ਤੇਰੇ ਵਿਚ ਨਿਰਗੁਣ ਸਰਗੁਣ ਧਾਰ ਤੌਫ਼ੀਕ਼, ਤਤਵ ਤਤ ਰੰਗ ਦੇਣਾ ਰੰਗਾਈਆ। ਆਤਮ ਪਰਮਾਤਮ ਨਿਰਗੁਣ ਨਿਰਗੁਣ ਸਭ ਨੂੰ ਦੱਸਣਾ ਗੀਤ, ਗੋਬਿੰਦ ਮੇਲਾ ਹੋਵੇ ਸਹਿਜ ਸੁਭਾਈਆ। ਕਲਜੁਗ ਵਿਚੋਂ ਸਤਿਜੁਗ ਸਤਿ ਧਾਰ ਬਦਲ ਦੇ ਰੀਤ, ਰੀਤੀਵਾਨ ਤੇਰੇ ਹੱਥ ਵਡਿਆਈਆ।
ਲਹਿਣਾ ਦੇਣਾ ਵੇਖ ਮੰਦਰ ਮਸੀਤ, ਕਾਇਆ ਕਾਅਬਿਆਂ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਅਵਤਾਰ ਪੈਗ਼ੰਬਰ ਕਹਿਣ ਸ੍ਰੀ ਭਗਵਾਨ, ਹਰਿ ਕਰਤੇ ਤੇਰੀ ਇਕ ਸ਼ਰਨਾਈ । ਸਤਿਜੁਗ ਤਰੇਤਾ ਦੁਆਪਰ ਕਲਜੁਗ ਬੀਤਿਆ ਵਿਚ ਜਹਾਨ, ਚੌਥਾ ਜੁਗ ਭੱਜੇ ਵਾਹੋ ਦਾਹੀ। ਸ਼ਾਹੋ ਭੂਪ ਸ਼ਹਿਨਸ਼ਾਹ ਅਗੰਮ ਸੁਲਤਾਨ, ਬੇਐਬ ਪਰਵਰਦਿਗਾਰ ਨੂਰ ਅਲਾਹੀ। ਦਰ ਦਰਵੇਸ਼ ਮੰਗੀਏ ਤੇਰਾ ਇਕੋ ਦਾਨ, ਦਾਤੇ ਦਾਨੀ ਦੇਣੀ ਮਾਣ ਵਡਿਆਈ । ਸ਼੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਵੇਖ ਮਾਰ ਧਿਆਨ, ਸੱਤ ਦੀਪ ਪਰਦਾ ਉਹਲਾ ਰਹੇ ਨਾ ਰਾਈ। ਮਾਨਵ ਮਾਨਸ ਮਾਨੁਖ ਤੇਰੇ ਜੀਵ ਦਿਸਣ ਜਗਤ ਜਹਾਨ, ਚਾਰੋਂ ਕੁੰਟ ਸੋਭਾ ਪਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਤੇਰਾ ਧਰਮ ਦਾ ਹੋਵੇ ਸਮਾਜ, ਸਮਗਰੀ ਇਕੋ ਨਾਮ ਵਰਤਾਈਆ। ਤਨ ਵਜੂਦਾਂ ਸੋਹੇ ਕਾਜ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਸੋਈ ਸੁਰਤੀ ਜਾਏ ਜਾਗ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਤ੍ਰੈਗੁਣ ਮਾਇਆ ਬੁਝਾ ਆਗ, ਤਤਵ ਤਤ ਨਾ ਕੋਇ ਤਪਾਈਆ। ਘਰ ਸੁਹੰਜਣਾ ਬਖ਼ਸ਼ ਕੰਤ ਸੁਹਾਗ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਸਚ ਪ੍ਰੀਤੀ ਦੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ । ਕੂੜੀ ਕਿਰਿਆ ਹੋਵੇ ਤਿਆਗ, ਤ੍ਰੈਗੁਣ ਅਤੀਤੇ ਹੋਣਾ ਆਪ ਸਹਾਈਆ। ਹੰਸ ਗੁਰਮੁਖ ਬਣਾ ਕਾਗ, ਮਾਣਕ ਮੋਤੀ ਚੋਗ ਚੁਗਾਈਆ । ਸਚ ਵਸਤ ਸਚ ਦੀ ਦੇ ਦੇ ਦਾਦ, ਅਮੁਲ ਅਤੁਲ ਆਪ ਵਰਤਾਈਆ। ਤੇਰਾ ਖੇਲ ਹੋਵੇ ਵਿਚ ਬ੍ਰਹਿਮਾਦ, ਬ੍ਰਹਿਮਾਂਡ ਵਜੇ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਇਕੋ ਤੇਰੀ ਹੋਵੇ ਰੰਗਤ, ਰੰਗਤ ਸਚ ਦੇਣੀ ਰੰਗਾਈਆ। ਮਾਨਵ ਜ਼ਾਤੀ ਆਤਮ ਧਾਰ ਹੋਵੇ ਸੰਗਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਵਰਨ ਬਰਨ ਤੋਂ ਬਾਹਰ ਹੋਵੇ ਪੰਗਤ, ਚਾਰੇ ਬਾਣੀ ਅੰਤਰ ਨਿਰੰਤਰ ਭੇਵ ਦੇਣਾ ਖੁਲ੍ਹਾਈਆ। ਦਰ ਤੇਰੇ ਸਾਰੇ ਹੋਵਣ ਮੰਗਤ, ਭਿਖਾਰੀ ਹੋ ਕੇ ਝੋਲੀ ਡਾਹੀਆ। ਤੂੰ ਦੇਵਣਹਾਰਾ ਜੇਰਜ ਅੰਡਜ, ਉਤਭੁਜ ਸੇਤਜ ਖੋਜ ਖੁਜਾਈਆ। ਬੋਧ ਅਗਾਧਾ ਧੁਰ ਦਾ ਪੰਡਤ, ਅਕਲ ਬੁੱਧੀ ਤੋਂ ਬਾਹਰ ਤੇਰੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਆਪ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸਤਿਜੁਗ ਸਚ ਬਣਾ ਦੇ ਧਰਮ, ਧਰਨੀ ਧਰਤ ਧਵਲ ਧੌਲ ਵਜੇ ਵਧਾਈਆ। ਭੇਵ ਖੁਲ੍ਹਾ ਦੇ ਆਤਮ ਧਾਰ ਬ੍ਰਹਮ, ਪਾਰਬ੍ਰਹਮ ਪਰਦਾ ਆਪ ਉਠਾਈਆ। ਨਿਸ਼ਕਰਮੀ ਸਚ ਕਮਾ ਦੇ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਮਾਨਵ ਜ਼ਾਤੀ ਤੇਰੇ ਘਰੋਂ ਲਏ ਜਰਮ, ਮਾਤ ਤੇਰਾ ਨੂਰ ਨਜ਼ਰੀ ਆਈਆ। ਜਗਤ ਸ਼ਰਅ ਮੇਟ ਦੇ ਭਰਮ, ਭਾਂਡਾ ਭਰਮ ਭਉ ਭੰਨਾਈਆ। ਲੇਖਾ ਰਹੇ ਨਾ ਵਰਨ ਬਰਨ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਤੂੰ ਕਰਨੀ ਦਾ ਕਰਤਾ ਸਭ ਕੁਛ ਹਾਰਾ ਕਰਨ, ਕਰਤਾ ਪੁਰਖ ਇਕ ਅਖਵਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਾਰੇ ਤੇਰੀ ਹੋਵਣ ਸਰਨ, ਸਰਨਗਤ ਇਕ ਜਣਾਈਆ। ਤੂੰ ਮੇਰਾ ਮੈਂ ਤੇਰਾ ਆਤਮ ਢੋਲਾ ਪਰਮਾਤਮ ਸਾਰੇ ਪੜ੍ਹਨ, ਸਤਿ ਸਚ ਦੇਣਾ ਸਮਝਾਈਆ। ਨਿਰਗੁਣ ਧਾਰ ਤੇਰੀ ਮੰਜ਼ਲ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ
ਵਰ, ਸਚ ਦਾ ਮਾਰਗ ਇਕ ਦਰਸਾਈਆ । ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਦੀਨ ਦਿਆਲ, ਪਰਵਰਦਿਗਾਰ ਤੇਰੀ ਬੇਪਰਵਾਹੀਆ। ਧਰਨੀ ਉਤੇ ਬਣਾ ਦੇ ਸਚੀ ਧਰਮਸਾਲ, ਸਚ ਦੁਆਰ ਇਕ ਪਰਗਟਾਈਆ। ਜਗਤ ਅਵਲੜੀ ਨਿਰਗੁਣ ਸਰਗੁਣ ਤੇਰੀ ਹੋਵੇ ਚਾਲ, ਚਾਲ ਨਿਰਾਲੀ ਇਕ ਜਣਾਈਆ। ਮਾਨਸ ਮਾਨਵ ਮਾਨੁਖ ਤੇਰੇ ਹੋਵਣ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਜੋਤੀ ਨੂਰ ਦੇ ਜਮਾਲ, ਅੰਤਸ਼ਕਰਨ ਕਰ ਰੁਸ਼ਨਾਈਆ। ਭਾਗ ਲਗਾ ਦੇ ਕਾਇਆ ਮਾਟੀ ਖਾਲ, ਪੰਚਮ ਤਤ ਤਤ ਪੜ੍ਹਾਈਆ। ਤੇਰੇ ਅਗੇ ਧੁਰ ਦਾ ਇਕ ਸਵਾਲ, ਸਵਾਲੀ ਹੋ ਕੇ ਮੰਗ ਮੰਗਾਈਆ। ਝਗੜਾ ਮੁਕਾ ਦੇ ਸ਼ਾਹ ਕੰਗਾਲ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਆ ਕੇ ਵੇਖ ਮੁਰੀਦਾਂ ਹਾਲ, ਸਾਚੇ ਮੁਰਸ਼ਦ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਗ੍ਰਹਿ ਵਜਦੀ ਰਹੇ ਵਧਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਦੀਨ ਦੁਨੀ ਕਾਰਜ ਹੋਵੇ ਸਾਚਾ ਅਨੰਦ, ਮੇਲ ਮਿਲਾਉਣਾ ਥਾਉਂ ਥਈਂਆ। ਜਨ ਭਗਤਾਂ ਖ਼ੁਸ਼ੀ ਕਰਨਾ ਬੰਦ ਬੰਦ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਸਤਿ ਸਚ ਦਰਸਾਉਣਾ ਇਕ ਛੰਦ, ਸੰਸਾ ਮਨ ਰਹੇ ਨਾ ਰਾਈਆ। ਭਰਮਾਂ ਢਾਹੁਣੀ ਅੰਦਰੋਂ ਕੰਧ, ਦੂਈ ਦੁਵੈਤ ਦਾ ਡੇਰਾ ਢਾਹੀਆ। ਨਿਰਗੁਣ ਨੂਰ ਚਾੜ੍ਹ ਕੇ ਚੰਦ, ਜੋਤੀ ਜਾਤੇ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਘਰ ਆਪਣੇ ਲੈਣਾ ਮਿਲਾਈਆ। ਅਵਤਾਰ ਪੈਗ਼ੰਬਰ ਕਹਿਣ ਸਾਡੀ ਇਕ ਅਰਜ਼ੋਈ, ਆਰਜ਼ੂ ਤੇਰੇ ਕ਼ਦਮ ਰਖਾਈਆ। ਆਦਿ ਪੁਰਖ ਅਪਰੰਪਰ ਸੁਆਮੀ ਸਚ ਸੁਣ ਸਾਡੀ ਦਰੋਹੀ, ਬਿਨ ਰਸਨਾ ਜਿਹਵਾ ਦਈਏ ਸੁਣਾਈਆ। ਜੋ ਇਸ਼ਾਰਾ ਦਿਤਾ ਕਬੀਰ ਨੂੰ ਲੋਈ, ਲੋਇਣਾਂ ਤੋਂ ਬਾਹਰ ਬਾਹਰ ਦਰਸਾਈਆ। ਜ਼ਾਤ ਪਾਤ ਦੀਨ ਮਜ਼੍ਹਬ ਦਾ ਲੇਖਾ ਮੇਟ ਸਕੇ ਨਾ ਕੋਈ, ਜਗਤ ਬੰਧਨ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਤਿਗੁਰ ਧਾਰ ਅਗੰਮੀ ਸ਼ਬਦ, ਬਿਨ ਤਨ ਵਜੂਦ ਤੇਰੀ ਸਰਨਾਈਆ। ਦੋ ਜਹਾਨ ਤੇਰਾ ਕਰਨ ਅਦਬ, ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਢੋਲੇ ਗਾਈਆ। ਕਲਜੁਗ ਅੰਤਮ ਲੇਖਾ ਤਕ ਲੈ ਦੀਨ ਮਜ਼੍ਹਬ, ਜ਼ਾਤ ਪਾਤ ਖੋਜ ਖੁਜਾਈਆ। ਚਾਰੋਂ ਕੁੰਟ ਜਗਤ ਸ਼ਰਅ ਨੇ ਕੀਤਾ ਗ਼ਜ਼ਬ, ਹੈਰਾਨੀ ਵਿਚ ਦੀਨ ਦੁਨੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਰਗ ਇਕ ਦਰਸਾਈਆ। ਧੁਰ ਦਾ ਸ਼ਬਦ ਹੁਕਮ ਦ੍ਰਿੜਾਉਂਦਾ ਏ। ਨਿਰਅੱਖਰ ਧਾਰ ਵਿਚੋਂ ਅੱਖਰ ਪਰਗਟਾਉਂਦਾ ਏ। ਅਵਤਾਰ ਪੈਗ਼ੰਬਰ ਗੁਰ ਗੁਰ ਸਤਿਗੁਰ ਰੰਗ ਰੰਗਾਉਂਦਾ ਏ। ਨਾਨਕ ਗੋਬਿੰਦ ਧਾਰ ਜੋ ਨਿਰਗੁਣ ਨਿਰਗੁਣ ਨਾਲ ਗਈ ਜੁਰ, ਜੋੜੀ ਜਗਤ ਜਹਾਨ ਵਖਾਉਂਦਾ ਏ। ਜਿਸ ਨੂੰ ਵੇਖਣ ਦੇਵਤ ਸੁਰ, ਵਿਸ਼ਨ ਬ੍ਰਹਮਾ ਸ਼ਿਵ ਨੈਣ ਉਠਾਉਂਦਾ ਏ। ਜੋ ਸੰਦੇਸ਼ਾ ਦੇ ਕੇ ਗਿਆ ਅਨੰਦਪੁਰ, ਪੁਰੀਆਂ ਲੋਆਂ ਬਾਹਰ ਦਰਸਾਉਂਦਾ ਏ। ਜਿਸ ਵੇਲੇ ਕਲਜੁਗ ਹੋਇਆ ਘੋਰ, ਢਈਆ ਗੋਬਿੰਦ ਪੰਧ ਮੁਕਾਉਂਦਾ ਏ। ਕਲਜੁਗ ਜੀਵ ਹੋਏ ਠਗ ਚੋਰ, ਯਾਰੀ ਹਕ ਨਾ ਕੋਇ ਨਿਭਾਉਂਦਾ ਏ। ਮਾਇਆ ਮਮਤਾ ਪਾਵੇ ਸ਼ੋਰ, ਸ਼ਰਅ ਦੀਨ ਦੁਨੀ ਵੰਡ ਵੰਡਾਉਂਦਾ ਏ। ਪੁਰਖ ਅਕਾਲਾ ਦੀਨ ਦਿਆਲਾ ਸਦੀ ਚੌਧਵੀਂ ਅੰਤਮ ਕਰੇ ਗ਼ੌਰ, ਗੋਰ ਮੜ੍ਹੀ ਮੁਹੰਮਦ ਨਾਲ ਰਾਹ ਤਕਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ
ਵਰ, ਸਚ ਦੀ ਕਰਨੀ ਕਾਰ ਕਮਾਉਂਦਾ ਏ। ਮੜ੍ਹੀ ਕਹੇ ਮੁਹੰਮਦ ਮੇਰੀ ਇਕ ਸਲਾਮ, ਬਿਨ ਸਯਦਿਆਂ ਸੀਸ ਝੁਕਾਈਆ। ਮੇਰਾ ਮਾਲਕ ਨੂਰ ਅਲਾਹੀ ਇਕ ਅਮਾਮ, ਬੇਐਬ ਅਗੰਮ ਅਥਾਹੀਆ। ਜਿਸ ਸ਼ਰਅ ਦਾ ਝਗੜਾ ਮੇਟਣਾ ਤਮਾਮ, ਤਮਅ ਸਦੀ ਚੌਧਵੀਂ ਨਾਲ ਮਿਲਾਈਆ। ਮਾਨਵ ਜ਼ਾਤੀ ਬਦਲਣਾ ਨਿਜ਼ਾਮ, ਨਿਯਮ ਕਲਜੁਗ ਧੁਰ ਦਾ ਇਕੋ ਦਏ ਦ੍ਰਿੜਾਈਆ। ਜਿਸ ਰਿਸ਼ਤਾ ਜੋੜਨਾ ਕਾਇਨਾਤ ਅਵਾਮ, ਮੇਲ ਮਿਲਾਉਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੈਗ਼ੰਬਰ ਕਹਿਣ ਹਰਿ ਵਜ਼ੀਉਲ ਜ਼ਮਾ ਅਫ਼ਤੀ ਤਵੀਜ਼ੇ ਅਜ਼ਮ ਚਾਕੁਤੂਨੂੰ ਤੌਫ਼ੀਕ਼ੇ ਖ਼ੁਦਾ ਰਹਿਨੁਮਾ ਨੂਰੇ ਅਲਾਹ, ਅਲਾਹ ਇਕ ਅਖਵਾਈਆ। ਜਿਸ ਸ੍ਰਿਸ਼ਟੀ ਨਵ ਸੱਤ ਤਨ ਵਜੂਦ ਹਕ ਮਹਿਬੂਬ ਧੁਰ ਦੇ ਕਲਮੇ ਨਾਲ ਕਰਨਾ ਨਿਕਾਹ, ਨਕ਼ਾਬ ਪਰਦੇ ਸਾਰੇ ਦਏ ਉਠਾਈਆ। ਜਿਸ ਦੇ ਅਗੇ ਮੁਹੰਮਦ ਕੀਤੀ ਦੁਆ, ਈਸਾ ਸਲੀਵ ਲੈਂਦਿਆਂ ਵਾਸਤਾ ਗਿਆ ਪਾਈਆ। ਤੂੰ ਮਾਲਕ ਮੈਂ ਸਦਾ ਚਲਾਂ ਤੇਰੀ ਵਿਚ ਰਜ਼ਾ, ਰਾਜ਼ਕ ਰਹੀਮ ਤੇਰੀ ਓਟ ਤਕਾਈਆ। ਮੂਸਾ ਕੋਹਤੂਰ ਉਤੇ ਕੂਕ ਕੇ ਦਿਤਾ ਸੁਣਾ, ਜਲ ਵਾਂਗ ਤੇਰੀ ਧਾਰ ਇਕੋ ਨਜ਼ਰੀ ਆਈਆ। ਕਿਉਂ ਜਗਤ ਸ਼ਰਅ ਵੰਡ ਰਿਹਾ ਵੰਡਾ, ਮਾਨਵ ਮਾਨਸ ਮਾਨੁਖ ਆਪਣਾ ਹੁਕਮ ਵਰਤਾਈਆ। ਸਾਡੀ ਆਸ਼ਾ ਪੂਰੀ ਕਰੀਂ ਮੇਰੇ ਮਹਿਬੂਬ ਰੱਬੇ ਖ਼ੁਦਾ, ਖ਼ੁਦ ਮਾਲਕ ਤੇਰੀ ਓਟ ਤਕਾਈਆ । ਉਹ ਤਕ ਲੈ ਨਾਨਕ ਨਿਰਗੁਣ ਧਾਰ ਖੰਡਾ ਰਿਹਾ ਚਮਕਾ, ਦੋ ਜਹਾਨਾਂ ਰਿਹਾ ਜਣਾਈਆ। ਜਿਸ ਸੰਦੇਸਾ ਦੇਣਾ ਥਾਉਂ ਥਾਂ, ਥਾਨ ਥਨੰਤਰ ਵੇਖ ਵਖਾਈਆ। ਕਲਜੁਗ ਅੰਤਮ ਕੂੜ ਕਿਰਿਆ ਲੇਖਾ ਦਏ ਮੁਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਦੀਨਾਂ ਮਜ਼੍ਹਬਾਂ ਸ਼ਰਅ ਜ਼ੰਜੀਰ ਦਏ ਕਟਾ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਇਕੋ ਮਾਰਗ ਦਏ ਸਮਝਾ, ਰਸਤਾ ਬਾਵਸਤਾ ਆਪਣੇ ਨਾਲ ਕਰਾਈਆ। ਜਿਸ ਦਾ ਲੇਖਾ ਨਾਲ ਹੋਵੇ ਹਕ਼ੀਕ਼ੀ ਖ਼ੁਦਾ, ਖ਼ੁਦ ਮਾਲਕ ਸੰਗ ਨਿਭਾਈਆ। ਦੀਨਾਂ ਮਜ਼੍ਹਬਾਂ ਤੋਂ ਬਾਹਰ ਕਲਮਾ ਦਏ ਸੁਣਾ, ਜਬਰਾਈਲ ਦੀ ਲੋੜ ਰਹੇ ਨਾ ਰਾਈਆ। ਧੁਰ ਦਾ ਸ਼ਬਦ ਪੈਗ਼ਾਮ ਬਿਨ ਰਸਨਾ ਜਿਹਵਾ ਦੇਵੇ ਆ, ਕਾਇਨਾਤ ਦਾ ਕੰਨਾ ਗੋਬਿੰਦ ਵਾਲਾ ਇਕ ਸਮਝਾਈਆ। ਜਿਸ ਨੂੰ ਸਾਰਿਆਂ ਕਹਿਣਾ ਵਾਹ ਵਾਹ, ਵਾਹਵਾ ਪ੍ਰਭੂ ਤੇਰੀ ਬੇਪਰਵਾਹੀਆ। ਮਾਨਵ ਜ਼ਾਤੀ ਤਨ ਵਜੂਦ ਪਿਆਰ ਮੁਹੱਬਤ ਇਕੋ ਹੋਵੇ ਰਾਹ, ਜੋੜਾ ਜੁੜੇ ਥਾਉਂ ਥਾਂਈਆ। ਗ਼ਰੀਬ ਨਿਮਾਣਿਆਂ ਨਿਥਾਵਿਆਂ ਪਰਮ ਪੁਰਖ ਚਰਨ ਕਵਲ ਦੇਣਾ ਥਾਂ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਭਾਗ ਲਗਾਉਣਾ ਸਾਢੇ ਤਿੰਨ ਹੱਥ ਗਰਾਂ, ਸਚ ਦੁਆਰ ਵਜਦੀ ਰਹੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਸਚਖੰਡ ਦੁਆਰ ਤੇਰਾ ਖੇਲ ਵੇਖਣ ਨਾਲ ਚਾਅ, ਚਾਓ ਘਨੇਰਾ ਇਕ ਜਣਾਈਆ। ਸਤਿਗੁਰ ਸ਼ਬਦ ਸਭ ਦਾ ਹੋਵੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਜਗਤ ਰੀਤੀ ਬਗ਼ੈਰ ਮੰਦਰ ਮਸੀਤੀ ਸਭ ਦਾ ਹਕ਼ੀਕ਼ੀ ਹੋਵੇ ਨਿਕਾਹ, ਸ਼ਾਦੀ ਦੇ ਸ਼ਾਦਿਆਨੇ ਖ਼ੁਸ਼ੀਆਂ ਨਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਫਲਗੁਣ ਕਹੇ ਮੈਂ ਇਕ ਇਕ ਗਿਆਰਾਂ, ਨਿਰਗੁਣ ਨਿਰਗੁਣ ਨਾਲ ਮਿਲ ਕੇ ਵਜੇ ਵਧਾਈਆ। ਮੇਰੀਆਂ ਖ਼ੁਸ਼ੀਆਂ ਵਾਲੀਆਂ ਬਹਾਰਾਂ, ਬਹਿਸ਼ਤਾਂ ਜੱਨਤਾਂ ਸਵਰਗਾਂ ਤੋਂ ਬਾਹਰ ਦਿਆਂ ਸਮਝਾਈਆ । ਮੇਰੀਆਂ ਦੀਨ ਦੁਨੀਆ ਤੋਂ ਵਖਰੀਆਂ ਸਰਕਾਰਾਂ, ਸ਼ਾਹ ਸੁਲਤਾਨ ਸ੍ਰੀ ਭਗਵਾਨ ਇਕੋ ਨਜ਼ਰੀ ਆਈਆ। ਜਿਸ ਦੀਆਂ ਲੱਖ ਚੁਰਾਸੀ ਚਾਰੇ ਖਾਣੀਆਂ ਨਾਰਾਂ, ਅੰਡਜ ਜੇਰਜ ਉਤਭੁਜ ਸੇਤਜ ਆਦਿ ਜੁਗਾਦਿ ਪਰਨਾਈਆ। ਜਿਸ ਸੰਦੇਸ਼ਾ
ਦਿਤਾ ਪੈਗ਼ੰਬਰ ਗੁਰ ਅਵਤਾਰਾ, ਅਵਤਰੀ ਹੋ ਕੇ ਆਪਣਾ ਹੁਕਮ ਵਰਤਾਈਆ। ਜਿਸ ਸਤਿਜੁਗ ਤਰੇਤਾ ਦੁਆਪਰ ਕਲਜੁਗ ਖੇਲ ਖੇਲਿਆ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਹੁਕਮ ਹੁਕਮ ਵਿਚ ਚਲਾਈਆ। ਸ਼ਰਅ ਦੀਆਂ ਚਾਰ ਕੁੰਟ ਸ਼ਰੀਅਤ ਵਾਲੀਆਂ ਖੜ੍ਹੀਆਂ ਕਰ ਦੀਵਾਰਾਂਂ, ਹਦ ਹਦੂਦਾਂ ਵੰਡ ਵੰਡਾਈਆ। ਅੰਤ ਖੇਲ ਕਰੇ ਅਪਰ ਅਪਾਰਾ, ਅਪਰੰਪਰ ਸੁਆਮੀ ਧੁਰਦਰਗਾਹੀਆ। ਮਾਨਵ ਜ਼ਾਤੀ ਏਕਾ ਦਰ ਇਕ ਦੁਆਰਾ, ਘਰ ਇਕੋ ਇਕ ਸੁਹਾਈਆ। ਸ਼ਬਦ ਅਨਾਦੀ ਇਕ ਧੁਨਕਾਰਾ, ਧੁਨ ਆਤਮਕ ਦਏ ਦ੍ਰਿੜਾਈਆ । ਪੁਰਖ ਅਕਾਲਾ ਮੀਤ ਮੁਰਾਰਾ, ਘਰ ਬੈਠਾ ਸੱਜਣ ਸੋਭਾ ਪਾਈਆ। ਜਿਸ ਦਾ ਖੇਲ ਸਦਾ ਸਦ ਨਿਆਰਾ, ਨਿਰਗੁਣ ਹੋ ਕੇ ਸਰਗੁਣ ਦਏ ਜਗਾਈਆ। ਸੋ ਕਲਜੁਗ ਅੰਤਮ ਕੂੜ ਕਿਰਿਆ ਕਰੇ ਪਾਰ ਕਿਨਾਰਾ, ਮਿਹਰਵਾਨ ਮਹਿਬੂਬ ਆਪਣੇ ਰੰਗ ਰੰਗਾਈਆ। ਚਾਰ ਵਰਨ ਅਠਾਰਾਂ ਬਰਨ ਹਿੰਦੂ ਮੁਸਲਿਮ ਸਿਖ ਈਸਾਈ ਦੇਵੇ ਇਕ ਅਧਾਰਾ, ਮਾਰਗ ਇਕੋ ਇਕ ਸਮਝਾਈਆ। ਤਨ ਵਜੂਦ ਨਾਤਾ ਮਾਨਸ ਜੁੜੇ ਪੁਰਖ ਨਾਰਾ, ਜੋੜੀ ਜਗਤ ਜਹਾਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਗ੍ਰਹਿ ਇਕ ਵਖਾਈਆ। ਫਲਗੁਣ ਕਹੇ ਮੈਂ ਖ਼ੁਸ਼ੀਆਂ ਗਾਵਾਂ ਗੀਤ ਗੋਬਿੰਦ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਜੋ ਸਭ ਦੀ ਮੇਟਣਹਾਰਾ ਚਿੰਦ, ਚਿੰਤਾ ਚਿਖਾ ਵਿਚੋਂ ਬਾਹਰ ਰਖਾਈਆ। ਜੋ ਭਗਤ ਸੁਹੇਲੇ ਗੁਰਮੁਖ ਗੁਰਸਿਖ ਆਤਮ ਧਾਰ ਬਣਾ ਕੇ ਆਪਣੀ ਬਿੰਦ, ਨੂਰ ਨੁਰਾਨਾ ਸ਼ਾਹ ਸੁਲਤਾਨਾ ਆਪਣਾ ਭੇਵ ਚੁਕਾਈਆ। ਦੇਵੇ ਮਾਣ ਵਡ ਜੋਧਾ ਸੂਰਬੀਰ ਮਰਗਿੰਦ, ਸ਼ਹਿਨਸ਼ਾਹ ਅਗੰਮ ਅਥਾਹੀਆ। ਜਿਸ ਦਾ ਲਹਿਣਾ ਭਾਰਤ ਨਾਲ ਹਿੰਦ, ਨਵ ਸੱਤ ਆਪਣਾ ਹੁਕਮ ਵਰਤਾਈਆ। ਉਹ ਵੇਖਣਹਾਰਾ ਜੀਉ ਪਿੰਡ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਫਲਗੁਣ ਕਹੇ ਮੇਰਾ ਵਕ਼ਤ ਸੁਹਾਵਣਾ, ਇਕ ਇਕ ਨਾਲ ਵਡਿਆਈਆ। ਮੈਂ ਇਕੋ ਢੋਲਾ ਗਾਵਣਾ, ਗੋਬਿੰਦ ਗੋਬਿੰਦ ਧੁਰ ਦਾ ਮਾਹੀਆ। ਜਿਸ ਸਚ ਮਾਰਗ ਚਲਾਵਣਾ, ਨਵ ਸੱਤ ਸਤਿ ਸਮਝਾਈਆ। ਇਕੋ ਇਸ਼ਟ ਦਰਸਾਵਣਾ, ਪੁਰਖ ਅਕਾਲਾ ਨੂਰ ਅਲਾਹੀਆ। ਜਿਸ ਕਲਜੁਗ ਪਾਰ ਕਰਾਵਣਾ, ਸਤਿਜੁਗ ਸਚ ਸਚ ਦਰਸਾਈਆ। ਗ੍ਰਹਿ ਮੰਦਰ ਇਕ ਸੁਹਾਵਣਾ, ਸਾਢੇ ਤਿੰਨ ਹੱਥ ਰੰਗ ਰੰਗਾਈਆ। ਸ਼ਬਦ ਅਨਾਦੀ ਇਕ ਦ੍ਰਿੜਾਵਣਾ, ਬਿਨ ਰਸਨਾ ਜਿਹਵਾ ਦਏ ਸੁਣਾਈਆ। ਦੀਪਕ ਜੋਤੀ ਇਕ ਜਗਾਵਣਾ, ਨੂਰ ਨੁਰਾਨਾ ਕਰ ਰੁਸ਼ਨਾਈਆ। ਅੰਤਰ ਆਤਮ ਮੇਲ ਮਿਲਾਵਣਾ, ਪਰਮਾਤਮ ਹੋ ਕੇ ਸੰਗ ਨਿਭਾਈਆ। ਅਨੰਦ ਕਾਰਜ ਤਨ ਵਜੂਦ ਜਗਤ ਸੁਹਾਵਣਾ, ਜੁਗਤ ਦੀਨ ਦੁਨੀ ਨਾਲ ਵਡਿਆਈਆ। ਗਿਆਰਾਂ ਫਲਗੁਣ ਕਹੇ ਮੈਂ ਨਿਵ ਨਿਵ ਸੀਸ ਝੁਕਾਵਣਾ, ਬਿਨ ਚਰਨਾਂ ਚਰਨ ਧੂੜੀ ਖ਼ਾਕ ਰਮਾਈਆ। ਦੋਹਾਂ ਮੇਲ ਮਿਲਿਆ ਪਰਮਾਤਮਾ ਪ੍ਰਭ ਪੂਰੀ ਕਰੇ ਭਾਵਨਾ, ਆਸ਼ਾ ਮਨਸਾ ਮਨਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਨਿਰੰਕਾਰ ਨਿਰਾਕਾਰ ਨਿਰਵੈਰ ਸਭ ਦਾ ਪਕੜੇ ਦਾਮਨਾ, ਦਾਮਨਗੀਰ ਬੇਨਜ਼ੀਰ ਲਾਸ਼ਰੀਕ ਇਕ ਅਖਵਾਈਆ।
੧੭ ਫੱਗਣ ਸ਼ਹਿਨਸ਼ਾਹੀ ਸੰਮਤ ਦਸ ਕਾਨ੍ਹਪੁਰ ਸ਼ਾਸ਼ਤਰੀ ਨਗਰ ਅਵਤਾਰ ਸਿੰਘ ਕਿਰਪਾ ਸਿੰਘ ਸਤਵੰਤ ਕੌਰ
ਗੁਰਬਚਨ ਸਿੰਘ ਮਹਿਲ ਸਿੰਘ ਗੁਰਦਿਤ ਸਿੰਘ ਅੰਮ੍ਰਿਤ ਕੌਰ ਮਹੂ
ਪੰਜ ਤਤ ਕਹਿਣ ਪ੍ਰਭ ਸਾਚੇ ਕਮਲਾਪਤ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੇ ਲੇਖੇ ਲਾ ਲੈ ਹਡ ਮਾਸ ਨਾੜੀ ਰਤ, ਰਤਨ ਅਮੋਲਕ ਹੀਰੇ ਲੈ ਬਣਾਈਆ। ਚਰਨ ਕਵਲ ?ਉਪਰ? ਜੋੜ ਲੈ ਨਤ, ਨਰ ਨਿਰੰਕਾਰ ਪ੍ਰਭ ਆਪਣੇ ਰੰਗ ਰੰਗਾਈਆ। ਸਤਿ ਸਚ ਦੀ ਦੇ ਦੇ ਬੁਧਿ ਮਤਿ, ਮਨ ਮਨਸਾ ਕੂੜ ਵਿਕਾਰ ਦੇ ਮਿਟਾਈਆ। ਆਤਮ ਧਾਰ ਬਖ਼ਸ਼ ਦੇ ਸਤਿ, ਪਾਰਬ੍ਰਹਮ ਪ੍ਰਭ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਸਦ ਆਪਣਾ ਬਣਾ ਲੈ ਦਾਸ, ਦਾਸੀ ਦਾਸ ਸੇਵ ਕਮਾਈਆ। ਮਾਨਸ ਜਨਮ ਕਰ ਦੇ ਰਾਸ, ਰਸਤਾ ਆਪਣਾ ਇਕ ਦਰਸਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਾਡੀ ਪੂਰੀ ਕਰ ਦੇ ਆਸ, ਤ੍ਰਿਸ਼ਨਾ ਕੂੜ ਜਗਤ ਮਿਟਾਈਆ। ਤੂੰ ਮਾਲਕ ਖ਼ਾਲਕ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਅਗੰਮ ਅਥਾਹੀਆ। ਤਨ ਵਜੂਦਾਂ ਸਾਡੀ ਲੇਖੇ ਲਾਉਣੀ ਲਾਸ਼, ਲਖਮੀ ਨਰਾਇਣ ਤੇਰੀ ਓਟ ਤਕਾਈਆ। ਸਾਡਾ ਲੇਖਾ ਰਹੇ ਨਾ ਨਾਲ ਸ਼ੰਕਰ ਕੈਲਾਸ਼, ਕਲਾਧਾਰੀ ਦੇਣੀ ਮਾਣ ਵਡਿਆਈਆ। ਨਾਮ ਨਿਧਾਨਾ ਬਖ਼ਸ਼ ਪਵਣ ਸਵਾਸ, ਸਾਹ ਸਾਹ ਤੇਰੇ ਵਿਚ ਸਮਾਈਆ। ਨਿਰਗੁਣ ਨੂਰ ਜੋਤ ਕਰ ਜਗਤ ਪਰਕਾਸ਼, ਅੰਧ ਅਗਿਆਨ ਦੇ ਮਿਟਾਈਆ। ਨਿਜ ਘਰ ਸੁਆਮੀ ਕਰਨਾ ਵਾਸ, ਵਾਸਤਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਸਾਚੇ ਸੂਰੇ ਸਰਬੰਗ, ਹਰਿ ਕਰਤੇ ਤੇਰੀ ਸਰਨਾਈਆ। ਨਿਰਗੁਣ ਧਾਰ ਲਗਾ ਲੈ ਅੰਗ, ਅੰਗੀਕਾਰ ਇਕ ਅਖਵਾਈਆ। ਸਚ ਪ੍ਰੇਮ ਚਾੜ੍ਹ ਦੇ ਰੰਗ, ਰੰਗਤ ਇਕੋ ਇਕ ਦਰਸਾਈਆ। ਘਟ ਨਿਵਾਸੀ ਸਾਡੀ ਪੂਰੀ ਕਰਨੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜੇ ਆਤਮਾ ਸੇਜ ਸੁਹਾਏਂ ਪਲੰਘ, ਗ੍ਰਹਿ ਮੰਦਰ ਅੰਦਰ ਡੇਰਾ ਲਾਈਆ। ਸਾਡਾ ਖ਼ੁਸ਼ੀ ਕਰਨਾ ਬੰਦ ਬੰਦ, ਬੰਦਗੀ ਵਿਚ ਸੀਸ ਝੁਕਾਈਆ। ਜੁਗ ਚੌਕੜੀ ਕੇਤੇ ਗਏ ਲੰਘ, ਦਰ ਤੇਰੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਗਾਉਂਦੇ ਤੇਰਾ ਗੀਤ, ਆਦਿ ਜੁਗਾਦਿ ਤੇਰੀ ਸਰਨਾਈਆ। ਜੁਗ ਜੁਗ ਤੇਰੀ ਵੇਖੀ ਰੀਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਤੂੰ ਮਾਲਕ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਨੂਰ ਅਲਾਹੀਆ। ਸਾਰੇ ਝਗੜੇ ਮੇਟ ਦੇ ਮੰਦਰ ਮਸੀਤ, ਕਾਇਆ ਕਾਅਬਾ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਗਾਈਏ ਇਕ ਗੀਤ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਝਗੜਾ ਰਹੇ ਨਾ ਹਸਤ ਕੀਟ, ਊਚ ਨੀਚ ਇਕੋ ਰੰਗ ਰੰਗਾਈਆ। ਸਾਚਾ ਕਲਮਾ ਇਕ ਦੇਣਾ ਹਦੀਸ, ਹਜ਼ਰਤਾਂ ਤੋਂ ਬਾਹਰ ਕਰਨੀ ਪੜ੍ਹਾਈਆ। ਤੇਰੇ ਕ਼ਦਮਾਂ ਝੁਕੇ ਸੀਸ, ਜਗਦੀਸ਼ ਤੇਰੀ ਸਰਨਾਈਆ। ਲੇਖਾ ਵੇਖ ਲੈ ਬੀਸ ਇਕੀਸ, ਸਰਗੁਣ ਨਿਰਗੁਣ ਮੇਲ ਮਿਲਾਈਆ। ਲੇਖਾ ਤਕ ਲੈ ਰਾਗ ਛਤੀਸ, ਤੀਸ ਬਤੀਸਾ ਕੀ ਆਪਣੀ ਵੰਡ ਵੰਡਾਈਆ। ਸਾਡਾ ਲੇਖਾ ਲਹਿਣਾ ਰਹੇ ਨਾ ਪਰਕਿਰਤੀ ਪਚੀਸ, ਦਰ ਤੇਰੇ ਮੰਗ ਮੰਗਾਈਆ। ਇਕੋ ਛਤਰ ਸੋਹੇ ਅਗੰਮੇ ਸੀਸ, ਦੂਜਾ ਨਜ਼ਰ ਕੋਇ ਨਾ ਆਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਭਗਤ ਬਣਾ ਲੈ ਜਗ, ਜਗ ਜੀਵਣ ਦਾਤੇ ਦੇ ਵਡਿਆਈਆ। ਕਲਜੁਗ ਕਿਰਿਆ ਕੂੜ ਬੁਝਾ ਦੇ ਅੱਗ, ਅਗਨੀ ਤਤ ਨਾ ਕੋਇ ਤਪਾਈਆ। ਦਰਸ਼ਨ ਦੇ ਉਪਰ ਸ਼ਾਹਰਗ, ਸ਼ਹਿਨਸ਼ਾਹ ਪਰਦਾ ਆਪ ਉਠਾਈਆ। ਤੇਰੇ ਨਾਲੋਂ ਨਾ ਹੋਈਏ ਅਲਗ, ਵਖਰਾ ਜੁਜ਼ ਨਾ ਕੋਇ ਵੰਡਾਈਆ। ਤੂੰ ਸਾਹਿਬ ਸੂਰਾ ਸਰਬਗ, ਹਰਿ ਕਰਤਾ ਨੂਰ ਖ਼ੁਦਾਈਆ। ਸਾਡੀ ਸ਼ਰਅ ਦੀ ਮੇਟ ਦੇ ਹੱਦ, ਹਦੂਦ ਆਪਣੀ ਦੇ ਸਮਝਾਈਆ। ਜੇ ਆਤਮਾ ਤੇਰੀ ਯਦ, ਕਿਉਂ ਤਤਾਂ ਦਏਂ ਜੁਦਾਈਆ। ਤੇਰਾ ਨਾਮ ਇਕੋ ਸੁਣੀਏ ਨਦ, ਅਨਹਦ ਕਰਨੀ ਆਪ ਸ਼ਨਵਾਈਆ। ਸਾਨੂੰ ਹੰਸ ਬਣਾ ਦੇ ਕਗ, ਕਾਗੋਂ ਹੰਸ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਬਖ਼ਸ਼ ਦੇ ਚਰਨ ਧੂੜ, ਟਿੱਕੇ ਧੂੜੀ ਮਸਤਕ ਖ਼ਾਕ ਰਮਾਈਆ। ਨਾਤਾ ਤੋੜ ਦੇ ਕਿਰਿਆ ਕੂੜ, ਮਾਇਆ ਮਮਤਾ ਮੋਹ ਗਵਾਈਆ। ਚਤੁਰ ਸੁਘੜ ਬਣਾ ਲੈ ਮੂਰਖ ਮੂੜ੍ਹ, ਅਵਗੁਣ ਰਹਿਣ ਕੋਇ ਨਾ ਪਾਈਆ। ਸਚ ਪ੍ਰੀਤੀ ਰੰਗ ਚਾੜ੍ਹ ਦੇ ਗੂੜ੍ਹ, ਦੁਰਮਤ ਮੈਲ ਦੇ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਨਾਮ ਵਰਤਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਮੇਟਣਾ ਭਰਮ, ਭਾਂਡਾ ਭਰਮ ਭਉ ਭੰਨਾਈਆ। ਲੇਖੇ ਲਾਉਣਾ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਕਲਜੁਗ ਕੂੜ ਰਹੇ ਨਾ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਜੇ ਤੇਰਾ ਸਤਿ ਸਰੂਪ ਬ੍ਰਹਮ, ਪਾਰਬ੍ਰਹਮ ਆਪਣਾ ਭੇਵ ਚੁਕਾਈਆ। ਸਾਡਾ ਇਕੋ ਹੋਵੇ ਧਰਮ, ਦੂਜੀ ਵੰਡ ਨਾ ਕੋਇ ਵੰਡਾਈਆ। ਸਾਚੀ ਬਖ਼ਸ਼ਣੀ ਸਰਨ, ਸਰਨਗਤ ਇਕੋ ਇਕ ਤਕਾਈਆ। ਸਾਡਾ ਅੰਤ ਨਾ ਹੋਵੇ ਮਰਨ, ਮਰ ਜੀਵਤ ਤੇਰਾ ਰੂਪ ਨਜ਼ਰੀ ਆਈਆ। ਤੂੰ ਆਦਿ ਜੁਗਾਦਿ ਕਰਨੀ ਕਰਨ, ਕਰਤਾ ਪੁਰਖ ਅਗੰਮ ਅਥਾਹੀਆ। ਜੇ ਭਗਤਾਂ ਆਤਮਾ ਤੇਰੀ ਮੰਜ਼ਲ ਚੜ੍ਹਨ, ਕਿਉਂ ਤਤਾਂ ਕਰੇਂ ਜੁਦਾਈਆ। ਅਸੀਂ ਤੇਰਾ ਲੜ ਆਏ ਫੜਨ, ਪੱਲੂ ਆਪਣੀ ਗੰਢ ਪੁਆਈਆ। ਸਾਡਾ ਲੇਖੇ ਲਾਉਣਾ ਸੀਸ ਧੜਨ, ਤਤਵ ਤਤ ਦੇਣੀ ਵਡਿਆਈਆ। ਤੂੰ ਆਦਿ ਜੁਗਾਦੀ ਘਾੜਨ ਘੜਨ, ਭੰਨਣਹਾਰ ਨੂਰ ਅਲਾਹੀਆ। ਬੇਸ਼ਕ ਤਨ ਵਜੂਦ ਜਨ ਭਗਤਾਂ ਅੰਤਮ ਸੜਨ, ਸੜ ਕੇ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਪੰਜ ਤਤ ਕਹਿਣ ਪ੍ਰਭ ਅਸੀਂ ਜਨਮ ਭੋਗੇ ਕੋਟਨ ਕੋਟੀ, ਚਾਰੇ ਖਾਣੀ ਭੱਜੇ ਵਾਹੋ ਦਾਹੀਆ । ਅੰਤਮ ਰਖੀ ਤੇਰੀ ਓਟੀ, ਓੜਕ ਤੇਰਾ ਧਿਆਨ ਲਗਾਈਆ। ਸਾਡੀ ਵਾਸ਼ਨਾ ਕਢ ਦੇ ਖੋਟੀ, ਖੋਟੇ ਖਰੇ ਲੈ ਬਣਾਈਆ। ਸਾਡੀ ਤਕੀਂ ਨਾ ਜਗਤ ਧਾਰ ਲੰਗੋਟੀ, ਕੱਪੜ ਵੰਡ ਨਾ ਕੋਇ ਵੰਡਾਈਆ। ਸਾਨੂੰ ਚਾੜ੍ਹ ਲੈ ਦਰਗਾਹ ਸਾਚੀ ਆਪਣੀ ਚੋਟੀ, ਮੰਜ਼ਲ ਹਕ ਹਕ ਵਖਾਈਆ। ਸਾਡੀ ਖ਼ਾਹਿਸ਼ ਰਹੇ ਨਾ ਇਕਲੋਤੀ, ਇਕ ਇਕੱਲੇ ਤੇਰੇ ਵਿਚ ਸਮਾਈਆ। ਜੇ ਆਤਮਾ ਤੇਰੀ ਜੋਤੀ, ਜੋਤ ਤੇਰੇ ਵਿਚ ਮਿਲ ਕੇ ਤੇਰਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਬਖ਼ਸ਼ ਸਚ ਦੁਆਰ, ਦਰਗਾਹ ਸਾਚੀ ਸਚ ਸਚ ਸਰਨਾਈਆ। ਜਿਥੇ ਨਿਰਗੁਣ ਨੂਰ ਤੇਰਾ ਉਜਿਆਰ, ਜੋਤੀ ਜਾਤੇ ਡਗਮਗਾਈਆ। ਜਿਥੇ ਭਗਤਾਂ ਆਤਮਾ ਮਿਲੇ
ਅਧਾਰ, ਉਦਰ ਦਾ ਲੇਖਾ ਰਹੇ ਨਾ ਰਾਈਆ। ਸਾਡੀ ਪੈਜ ਦੇਣੀ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਾਡੀ ਮੰਜ਼ਲ ਮੂਲ ਨਾ ਰਹੇ ਦੁਸ਼ਵਾਰ, ਦੋ ਜਹਾਨਾਂ ਪੰਧ ਮੁਕਾਈਆ। ਤੇਰੇ ਗ੍ਰਹਿ ਜਾਈਏ ਏਕੰਕਾਰ, ਇਕ ਇਕੱਲੇ ਤੇਰੀ ਸਰਨਾਈਆ। ਤੂੰ ਸਾਡਾ ਪਰਵਰਦਿਗਾਰ, ਬੇਐਬ ਨੂਰ ਅਲਾਹੀਆ। ਤੇਰਾ ਵੇਖੀਏ ਹਕ ਹਕ਼ੀਕ਼ੀ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦਾ ਨੌ ਸੌ ਚੁਰਾਨਵੇ ਚੌਕੜੀ ਜੁਗ ਕਰਦੇ ਰਹੇ ਇੰਤਜ਼ਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੈਣ ਉਠਾਈਆ। ਜੋ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਰਸਨਾ ਜਿਹਵਾ ਢੋਲੇ ਸਿਫ਼ਤ ਸਲਾਹੀਆ। ਸੋ ਵਕ਼ਤ ਸੁਹੰਜਣਾ ਕਰ ਦੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖਣ ਚਾਈਂ ਚਾਈਂਆ। ਤੂੰ ਕਰਨੀ ਦਾ ਕਰਤਾ ਕ਼ੁਦਰਤ ਦਾ ਕ਼ਾਦਰ ਸਾਡਾ ਬਣ ਮੀਤ ਮੁਰਾਰ, ਮਿਤਰ ਪਿਆਰਾ ਇਕ ਅਖਵਾਈਆ। ਅਸੀਂ ਡੰਡਾਵਤ ਬੰਦਨਾ ਸਯਦਿਆਂ ਵਿਚ ਕਰੀਏ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਸ਼ਬਦ ਅਨਾਦੀ ਸਾਡਾ ਬੇੜਾ ਕਰ ਦੇ ਪਾਰ, ਕਿਨਾਰਾ ਜਗਤ ਰਹਿਣ ਕੋਇ ਨਾ ਪਾਈਆ। ਪੰਜ ਤਤ ਕਹਿਣ ਅਸੀਂ ਅੰਤਮ ਮਿੱਟੀ ਖ਼ਾਕ ਹੋਣਾ ਛਾਰ, ਮੜ੍ਹੀ ਗੋਰਾਂ ਖੇਲ ਖਿਲਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜਾਂ ਆਪਣੇ ਗ੍ਰਹਿ ਦੇਣਾ ਅਧਾਰ, ਸਚਖੰਡ ਸਚ ਮਿਲੇ ਸਰਨਾਈਆ। ਜੋਤੀ ਜਾਤੇ ਪੁਰਖ ਬਿਧਾਤੇ ਪਾਉਣੀ ਸਾਰ, ਪਰਮ ਪੁਰਖ ਪਰਮਾਤਮ ਆਪਣਾ ਰੰਗ ਰੰਗਾਈਆ। ਸੋ ਪੁਰਖ ਨਿਰੰਜਣ ਤੁਧ ਬਿਨ ਦਿਸੇ ਨਾ ਕੋਇ ਸਹਾਰ, ਹਰਿ ਪੁਰਖ ਨਿਰੰਜਣ ਤੇਰੀ ਓਟ ਤਕਾਈਆ। ਏਕੰਕਾਰੇ ਸਾਡਾ ਲਹਿਣਾ ਦੇਣਾ ਦੇਣਾ ਕ਼ਰਜ਼ ਉਤਾਰ, ਆਦਿ ਨਿਰੰਜਣ ਆਪਣਾ ਰੰਗ ਰੰਗਾਈਆ। ਅਬਿਨਾਸ਼ੀ ਕਰਤੇ ਚਰਨ ਪ੍ਰੀਤੀ ਬਖ਼ਸ਼ਣਾ ਪਿਆਰ, ਸ੍ਰੀ ਭਗਵਾਨ ਹੋਣਾ ਆਪ ਸਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਦਰਸ ਹੋਵੇ ਦੀਦਾਰ, ਬਿਨ ਨੇਤਰ ਲੋਚਨ ਨੈਣ ਨੈਣ ਬਿਗਸਾਈਆ। ਸਤਿਗੁਰ ਸ਼ਬਦ ਤੂੰ ਸ਼ਾਹੋ ਭੂਪ ਸਿਕਦਾਰ, ਦੋ ਜਹਾਨਾਂ ਇਕ ਅਖਵਾਈਆ। ਤ੍ਰੈਗੁਣ ਮਾਇਆ ਦੇਣਾ ਕ਼ਰਜ਼ ਉਤਾਰ, ਪੰਜ ਤਤ ਮੰਗ ਮੰਗਾਈਆ। ਅਸੀਂ ਭਗਤ ਸੁਹੇਲੇ ਤੇਰੇ ਮੀਤ ਮੁਰਾਰ, ਮਿਤਰ ਪਿਆਰੇ ਤੇਰੇ ਨਾਲ ਮਿਲਕੇ ਵਜਦੀ ਰਹੇ ਵਧਾਈਆ। ਜੇ ਭਗਤਾਂ ਆਤਮਾ ਜਾਏ ਸਚਖੰਡ ਸਚੇ ਦਰਬਾਰ, ਦਰਗਾਹ ਸਾਚੀ ਤੇਰੇ ਨੂਰ ਵਿਚ ਸਮਾਈਆ। ਤੂੰ ਭਗਤ ਵਛਲ ਗਿਰਵਰ ਗਿਰਧਾਰ, ਗਹਿਰ ਗੰਭੀਰ ਬੇਨਜ਼ੀਰ ਇਕ ਅਖਵਾਈਆ। ਸਾਡੀ ਨਮੋਂ ਨਮੋਂ ਨਮੋਂ ਨਿਮਸਕਾਰ, ਡੰਡਾਵਤ ਵਿਚ ਸੀਸ ਝੁਕਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡਾ ਗ੍ਰਹਿ ਸੁਹੰਜਣਾ ਕਰਨਾ ਆਪ ਕਰਤਾਰ, ਕ਼ੁਦਰਤ ਦੇ ਕ਼ਾਦਰ ਦੇਣੀ ਵਡਿਆਈਆ। ਦਰ ਭਿਖਕ ਹੋ ਕੇ ਮੰਗਦੇ ਭਿਖਾਰ, ਝੋਲੀ ਧੁਰ ਦੇ ਮਾਲਕ ਦੇਣੀ ਭਰਾਈਆ। ਸਾਡਾ ਲਹਿਣਾ ਦੇਣਾ ਆਵਣ ਜਾਵਣ ਲੱਖ ਚੁਰਾਸੀ ਨਾਤਾ ਤੁੱਟੇ ਵਿਚ ਸੰਸਾਰ, ਚਾਰੇ ਖਾਣੀ ਅੰਡਜ ਜੇਰਜ ਉਤਭੁਜ ਸੇਤਜ ਭਰਮ ਨਾ ਕੋਇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਕੋਇ ਸਿਕਦਾਰ, ਮਾਲਕ ਖ਼ਾਲਕ ਪ੍ਰਿਤਪਾਲਕ ਨਿਰਗੁਣ ਸਰਗੁਣ ਨਜ਼ਰ ਕੋਇ ਨਾ ਆਈਆ।
੧੯ ਫੱਗਣ ਸ਼ਹਿਨਸ਼ਾਹੀ ਸੰਮਤ ਦਸ ਕਰਨੈਲ ਸਿੰਘ ਜਰਨੈਲ ਸਿੰਘ ਮਲੂਕ ਸਿੰਘ ਪਿੰਡ ਪੋਖਰਪੁਰ (ਉਤਰ ਪ੍ਰਦੇਸ)
ਪੰਜ ਤਤ ਕਹਿਣ ਪ੍ਰਭ ਸਚਖੰਡ ਨਿਵਾਸੀ ਸੋ ਪੁਰਖ ਨਿਰੰਜਣ, ਹਰਿ ਪੁਰਖ ਨਿਰੰਜਣ ਤੇਰੀ ਇਕ ਸਰਨਾਈਆ। ਏਕੰਕਾਰਾ ਆਦਿ ਜੁਗਾਦਿ ਦਰਦ ਦੁਖ ਭੈ ਭੰਜਣ, ਆਦਿ ਨਿਰੰਜਣ ਨੂਰ ਨੁਰਾਨੇ ਤੇਰੀ ਜੋਤ ਰੁਸ਼ਨਾਈਆ। ਸ੍ਰੀ ਭਗਵਾਨ ਨਿਰਗੁਣ ਸਰਗੁਣ ਧਾਰ ਸਾਚੇ ਸੱਜਣ, ਅਬਿਨਾਸ਼ੀ ਕਰਤੇ ਪਰਮ ਪੁਰਖ ਪਰਮਾਤਮ ਤੇਰੇ ਹੱਥ ਵਡਿਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਚ ਸਤਿ ਦਾ ਪਾ ਦੇ ਅੰਜਣ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਸਤਿਗੁਰ ਸ਼ਬਦ ਸ਼ਬਦ ਅਨਾਦੀ ਤੇਰੇ ਨਾਦ ਵੱਜਣ, ਅਨਹਦ ਕਰਨੀ ਆਪ ਸ਼ਨਵਾਈਆ। ਸਚ ਦੁਆਰ ਕਰਾ ਦੇ ਆਪਣਾ ਮਜਨ, ਦੁਰਮਤ ਮੈਲ ਰਹੇ ਨਾ ਰਾਈਆ। ਰਸਨਾ ਜਿਹਵਾ ਤੇਰਾ ਗਾਈਏ ਭਜਨ, ਬੰਦਗੀ ਬਿਨਾ ਮੁਸ਼ੰਦਗੀ ਦੇਣੀ ਸਮਝਾਈਆ। ਗੜ੍ਹ ਹੰਕਾਰੀ ਵਿਕਾਰੀ ਭਾਂਡੇ ਭੱਜਣ, ਮਾਇਆ ਮਮਤਾ ਮੋਹ ਨਾ ਕੋਇ ਹਲਕਾਈਆ। ਅੰਤਰ ਆਤਮ ਪਰਮਾਤਮ ਤੇਰਾ ਦੀਪਕ ਜੋਤ ਜਗਣ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਈਆ । ਤੂੰ ਸਾਹਿਬ ਸੁਆਮੀ ਅੰਤਰਜਾਮੀ ਅਕਾਲ ਮੂਰਤ ਮਦਨ, ਮਧ ਸੂਧਨ ਤੇਰੇ ਹੱਥ ਵਡਿਆਈਆ। ਦੀਨ ਦੁਨੀ ਸ਼ਰਅ ਸ਼ਰੀਅਤ ਮੇਟ ਕੇ ਹੱਦਨ, ਹਦੂਦ ਮਹਿਬੂਬ ਇਕ ਵਖਾਈਆ। ਸਾਡਾ ਲੇਖੇ ਲਾਉਣਾ ਤਨ ਵਜੂਦ ਬਦਨ, ਤਤਵ ਤਤ ਆਪਣੇ ਰੰਗ ਰੰਗਾਈਆ । ਤੁਧ ਬਿਨ ਅਵਰ ਕੋਈ ਦਿਸੇ ਨਾ ਪੜਦੇ ਕਜਣ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਵ ਸੱਤ ਹੋਏ ਨਗਨ, ਓਢਣ ਸੀਸ ਜਗਦੀਸ਼ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡੀ ਤੇਰੇ ਅਗੇ ਅਰਜ਼ੋਈ, ਸਚਖੰਡ ਨਿਵਾਸੀ ਦਰ ਠਾਂਢੇ ਸੀਸ ਨਿਵਾਈਆ। ਨਿਰਗੁਣ ਧਾਰ ਸਾਡੀ ਸੁਰਤ ਜਗਾ ਦੇ ਸੋਈ, ਸ਼ਬਦੀ ਸ਼ਬਦ ਨਾਲ ਮਿਲਾਈਆ। ਸਾਡੀ ਤੇਰੇ ਚਰਨ ਕਵਲ ਦਰੋਹੀ, ਦੋਏ ਜੋੜ ਵਾਸਤਾ ਪਾਈਆ। ਤੇਰੀ ਵਸਤ ਸਾਡੇ ਅੰਦਰੋਂ ਗਈ ਖੋਹੀ, ਸਾਚਾ ਨਾਮ ਨਾ ਕੋਇ ਵਰਤਾਈਆ। ਪੂਰਬ ਲੇਖਾ ਤਕ ਲੈ ਜੋ ਇਸ਼ਾਰਾ ਦਿਤਾ ਕਬੀਰ ਨੂੰ ਲੋਈ, ਜਗਤ ਲੋਇਣਾਂ ਤੋਂ ਬਾਹਰ ਜਣਾਈਆ। ਕਲਜੁਗ ਅੰਤ ਮਿਲੇ ਕਿਤੇ ਨਾ ਢੋਈ, ਸਚ ਦਰ ਨਾ ਕੋਇ ਸਰਨਾਈਆ। ਨਿਝਰ ਝਿਰਨਾ ਬੂੰਦ ਸਵਾਂਤੀ ਕਵਲ ਨਾਭ ਦੇਵੇ ਕੋਇ ਨਾ ਚੋਈ, ਰਸਨਾ ਰਸ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੰਜ ਤਤ ਕਹਿਣ ਪ੍ਰਭ ਸਾਨੂੰ ਜੁਗ ਜੁਗ ਮਿਲਿਆ ਇਸ਼ਾਰਾ, ਸਤਿਜੁਗ ਤ੍ਰੇਤਾ ਦੁਆਪਰ ਦਏ ਗਵਾਹੀਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤਾ ਅਧਾਰਾ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਸ਼ਾਸਤਰਾਂ ਲਿਖਿਆ ਲੇਖ ਅਪਾਰਾ, ਕ਼ਲਮ ਸ਼ਾਹੀ ਕਾਗ਼ਜ਼ ਜੋੜ ਜੁੜਾਈਆ। ਜਨ ਭਗਤਾਂ ਕੀਤੀ ਕੂਕ ਪੁਕਾਰਾ, ਅੰਤਸ਼ਕਰਨ ਤੇਰੀ ਦੁਹਾਈਆ। ਸਾਡਾ ਲਹਿਣਾ ਦੇਣਾ ਪੂਰਾ ਕਰ ਦੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਦਾ ਲੇਖਾ ਦੇ ਮੁਕਾਈਆ। ਜੋਤੀ ਜਾਤੇ ਪੁਰਖ ਬਿਧਾਤੇ ਤੁਧ ਬਿਨ ਅਵਰ ਨਾ ਕੋਇ ਸਹਾਰਾ, ਖ਼ਸਮ ਨਾਇਕ ਗੁਸਾਈਂ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੀ ਪਾ ਸਾਰਾ, ਪਰਵਰਦਿਗਾਰ ਸਾਂਝੇ ਯਾਰ ਤੇਰੀ ਓਟ ਤਕਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧਿਆਰਾ, ਸਤਿ ਸਚ ਕਰ ਰੁਸ਼ਨਾਈਆ। ਅੰਤਰ ਨਿਰੰਤਰ ਤੇਰੇ ਪ੍ਰੇਮ ਦੀ ਹੋਵੇ ਜੈ ਜੈਕਾਰਾ, ਬਿਨ ਰਸਨਾ ਜਿਹਵਾ ਢੋਲੇ ਸਿਫ਼ਤ ਸਲਾਹੀਆ। ਸਾਡੀ ਨਮੋ
ਨਮੋ ਨਿਮਸਕਾਰਾ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਤੇਰਾ ਚਰਨ ਕਵਲ ਇਕ ਦੁਆਰਾ, ਦੁਆਰਕਾ ਵਾਸੀ ਜਿਸ ਦਾ ਭੇਵ ਗਿਆ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪੰਜ ਤਤ ਕਹਿਣ ਪ੍ਰਭ ਜਨ ਭਗਤਾਂ ਪਾਉਣੀ ਸਾਰ, ਮਹਾਸਾਰਥੀ ਦਇਆ ਕਮਾਈਆ। ਲੇਖਾ ਤਕਣਾ ਤੇਈ ਅਵਤਾਰ, ਤ੍ਰੈਗੁਣ ਅਤੀਤੇ ਧਿਆਨ ਲਗਾਈਆ। ਪੈਗ਼ੰਬਰ ਗੁਰ ਰਹੇ ਨਾ ਕੋਇ ਉਧਾਰ, ਲਹਿਣਾ ਸਭ ਦਾ ਝੋਲੀ ਪਾਈਆ। ਗੁਰੂ ਗੁਰਦੇਵ ਕ਼ਰਜ਼ਾ ਦੇਣਾ ਉਤਾਰ, ਮਕ਼ਰੂਜ਼ ਆਪਣੀ ਦਇਆ ਕਮਾਈਆ। ਜੁਗ ਚੌਕੜੀ ਮੰਗਦੇ ਰਹੇ ਤੇਰੇ ਦੁਆਰ, ਦਰ ਦੁਆਰ ਲੇਖ ਅਲਖ ?ਜਗਾਈਆ?। ਸਾਡਾ ਜਨਮ ਮਰਨ ਲੇਖਾ ਦੇ ਸਵਾਰ, ਦਰ ਤੇਰੇ ਆਸ ਰਖਾਈਆ। ਜੇ ਭਗਤਾਂ ਆਤਮਾ ਦਏਂ ਅਧਾਰ, ਉਦਰ ਦਾ ਲੇਖਾ ਮਾਤ ਮੁਕਾਈਆ। ਕਿਉਂ ਤਤਾਂ ਕਰੇਂ ਖ਼ੁਆਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤਤ ਰੋਈਏ ਮਾਰੀਏ ਧਾਂਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਪੰਜ ਤਤ ਕਹਿਣ ਪ੍ਰਭ ਤੂੰ ਸ਼ਹਿਨਸ਼ਾਹ ਸ਼ਾਹੋ ਭੂਪ, ਧੁਰ ਮਾਲਕ ਇਕ ਅਖਵਾਈਆ। ਅਸੀਂ ਭਗਤ ਸੁਹੇਲੇ ਤੇਰੇ ਰੂਪ, ਬਿਨ ਰੂਪ ਰੰਗ ਰੇਖ ਵੇਖਣਾ ਚਾਈਂ ਚਾਈਂਆ। ਜੇ ਆਤਮਾ ਤੇਰਾ ਪੂਤ, ਸੁਤ ਦੁਲਾਰਾ ਇਕ ਅਖਵਾਈਆ। ਉਸ ਦੀ ਸੁਹੰਜਣੀ ਕਰ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਕਿਉਂ ਨਾ ਲੇਖੇ ਲਾਏਂ ਕਾਇਆ ਮਾਟੀ ਬੁਤ, ਬੁਤਖ਼ਾਨਿਆਂ ਦਏਂ ਵਡਿਆਈਆ। ਤੂੰ ਪਾਰਬ੍ਰਹਮ ਅਬਿਨਾਸ਼ੀ ਅਚੁਤ, ਚਾਤਰਕ ਹੋ ਕੇ ਰਹੇ ਬਿਲਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਲੇਖਾ ਆਪ ਮੁਕਾਈਆ । ਪੰਜ ਤਤ ਕਹਿਣ ਪ੍ਰਭ ਅਸੀਂ ਭਗਤ ਤੇਰੇ ਦੁਲਾਰੇ, ਨੰਨ੍ਹੇ ਬੱਚੇ ਨਜ਼ਰੀ ਆਈਆ। ਸਾਡੀ ਪੈਜ ਦੇ ਸਵਾਰੇ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਨਮ ਲੈਣਾ ਨਾ ਪਏ ਦੁਬਾਰੇ, ਮਾਤ ਗਰਭ ਨਾ ਅਗਨ ਤਪਾਈਆ। ਬੇਸ਼ਕ ਸਾਡੀ ਖ਼ਾਕ ਦਿਸੇ ਵਿਚ ਸੰਸਾਰੇ, ਅਗਨੀ ਤਤ ਤਤ ਜਲਾਈਆ। ਸਾਡੀ ਆਸ਼ਾ ਪੁੱਜੀਏ ਤੇਰੇ ਚੁਬਾਰੇ, ਸਚਖੰਡ ਸਾਚੇ ਸੋਭਾ ਪਾਈਆ। ਜਿਥੇ ਤੇਰਾ ਨੂਰ ਉਜਿਆਰੇ, ਜੋਤੀ ਜਾਤੇ ਡਗਮਗਾਈਆ। ਰੂਪ ਬਣੀਏ ਤੇਈ ਅਵਤਾਰੇ, ਪੈਗ਼ੰਬਰਾਂ ਵਿਚ ਸਮਾਈਆ। ਗੁਰੂ ਗੁਰਦੇਵ ਖੇਲ ਅਪਾਰੇ, ਅਪਰੰਪਰ ਸੁਆਮੀ ਦੇਣਾ ਵਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਦੇ ਤੇਰੇ ਲਾਰੇ, ਅੰਤਮ ਪੂਰੇ ਦੇ ਕਰਾਈਆ। ਕਲਜੁਗ ਵਿਚੋਂ ਕਢ ਅੰਧਿਆਰੇ, ਸਤਿ ਸਚ ਵਿਚ ਟਿਕਾਈਆ। ਤੇਰਾ ਸੁਣੀਏ ਸ਼ਬਦ ਨਾਦ ਧੁਨਕਾਰੇ, ਬਿਨ ਕੰਨਾਂ ਹੋਏ ਸ਼ਨਵਾਈਆ। ਤਕੀਏ ਨੂਰ ਜੋਤ ਚਮਤਕਾਰੇ, ਬਿਨ ਤੇਲ ਬਾਤੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪੰਜ ਤਤ ਕਹਿਣ ਪ੍ਰਭ ਸਚਖੰਡ ਵਖਾਉਣਾ ਘਰ, ਗ੍ਰਹਿ ਮੰਦਰ ਮਿਲੇ ਵਡਿਆਈਆ। ਇਕੋ ਸੁਹੰਜਣਾ ਹੋਵੇ ਦਰ, ਦੂਸਰ ਨਜ਼ਰ ਕੋਇ ਨਾ ਆਈਆ। ਦਰਸ਼ਨ ਪਾਈਏ ਤੇਰਾ ਹਰਿ, ਅੰਤ ਤੇਰੇ ਵਿਚ ਸਮਾਈਆ। ਲੇਖਾ ਰਹੇ ਨਾ ਜੋਰੂ ਜ਼ਰ, ਤ੍ਰਿਸ਼ਨਾ ਹਵਸ ਦੇਣੀ ਮਿਟਾਈਆ। ਤੂੰ ਮਾਲਕ ਨਰਾਇਣ ਨਰ, ਨਰ ਹਰਿ ਤੇਰੀ ਵਡ ਵਡਿਆਈਆ। ਆਪਣੀ ਕਿਰਪਾ ਦੇਣੀ ਕਰ, ਕਰਨੀ ਦੇ ਕਰਤੇ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰ ਦੇਣੀ ਸਰਨਾਈਆ। ਪੰਜ ਤਤ ਕਹਿਣ ਪ੍ਰਭ ਸਾਡਾ ਲੇਖਾ ਰਹੇ ਨਾ ਲੋਕਮਾਤ, ਭਗਵਨ ਤੇਰੇ ਵਿਚ
ਸਮਾਈਆ। ਸਾਡੀ ਲੇਖੇ ਲਾਉਣੀ ਅੱਜ ਦੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਬਾਤਨ ਦੱਸਣੀ ਅਗੰਮੀ ਬਾਤ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਦਰ ਘਰ ਸਾਚੇ ਪੁਛਣੀ ਵਾਤ, ਸਿਰ ਸਿਰ ਆਪਣਾ ਹੱਥ ਰਖਾਈਆ । ਸਾਡਾ ਲੇਖਾ ਨਹੀਂ ਕਾਗ਼ਜ਼ਾਤ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਚਰਨ ਕਵਲ ਜੁੜੇ ਨਾਤ, ਰਿਸ਼ਤਾ ਅਵਰ ਨਾ ਕੋਇ ਰਖਾਈਆ। ਤੂੰ ਸੁਆਮੀ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਮਿਹਰਵਾਨ ਹੋ ਕੇ ਦੇਣੀ ਧੁਰ ਦੀ ਦਾਤ, ਦਾਤੇ ਦਾਨੀ ਦਇਆ ਕਮਾਈਆ। ਜਨ ਭਗਤਾਂ ਹਿਰਦਾ ਕਰਨਾ ਸ਼ਾਂਤ, ਅਗਨੀ ਤਤ ਨਾ ਕੋਇ ਤਪਾਈਆ। ਤੇਰਾ ਦਰਸ ਹੋਏ ਇਕਾਂਤ, ਇਕ ਇਕੱਲੇ ਮਿਲਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਤੇਰਾ ਖੇਲ ਬਹੁ ਬਿਧ ਭਾਂਤ, ਭੇਵ ਅਭੇਦ ਅਛਲ ਅਛੇਦ ਛਲ ਤੇਰਾ ਸਮਝ ਕੋਇ ਨਾ ਪਾਈਆ।