੨੭ ਫੱਗਣ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਬੇਨੰਤੀ ਕਰੇ ਤੇਰੇ ਅਗੇ ਹਜ਼ਰਤ ਈਸਾ, ਮਾਲਕ ਮਖ਼ਲੂਕ ਤੇਰੀ ਸਰਨਾਈਆ। ਮੇਰਾ ਲੇਖਾ ਤਕ ਲੈ ਸ਼ਾਹੋ ਸ਼ਾਬਾਸ਼ ਬੀਸਾ, ਬੇਪਰਵਾਹ ਅਗੰਮ ਅਥਾਹ ਦਇਆ ਕਮਾਈਆ। ਤੇਰਾ ਨੂਰ ਜ਼ਹੂਰ ਨਜ਼ਰੀ ਆਏ ਏਕਾ ਇਕ ਇਕੀਸਾ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਸ਼ਾਹ ਸੁਲਤਾਨ ਨੌਜੁਆਨ ਤੇਰਾ ਨੂਰ ਜ਼ਹੂਰ ਅਗੰਮੀ ਸੀਸਾ, ਤਨ ਵਜੂਦ ਸਰੀਰ ਵੰਡ ਨਾ ਕੋਇ ਵੰਡਾਈਆ । ਮੈਨੂੰ ਯਾਦ ਆਉਂਦੀ ਤੇਰੀ ਸਾਹਿਬ ਸਚ ਹਦੀਸਾ, ਜੋ ਹੁਕਮ ਹੁਕਮ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਹਜ਼ਰਤ ਕਹੇ ਮੇਰੇ ਨੂਰ ਨੁਰਾਨੇ ਪਰਵਰਦਿਗਾਰ, ਸਤਿ ਸਚ ਤੇਰੀ ਸਰਨਾਈਆ। ਦੋ ਜਹਾਨਾਂ ਮਾਲਕ ਨਿਰਗੁਣ ਮੀਤ ਮੁਰਾਰ, ਮਿਤਰਾ ਤੇਰੀ ਬੇਪਰਵਾਹੀਆ। ਸਦੀ ਸਦੀਵੀ ਤੇਰਾ ਕਰਦਾ ਰਿਹਾ ਇੰਤਜ਼ਾਰ, ਜਗਤ ਦਿਵਸ ਵੰਡ ਨਾ ਕੋਇ ਵੰਡਾਈਆ। ਖ਼ਾਦਮ ਹੋ ਕੇ ਬਣਿਆ ਰਿਹਾ ਖ਼ਿਦਮਤਗਾਰ, ਖ਼ੁਦ ਮਾਲਕ ਤੇਰੀ ਓਟ ਤਕਾਈਆ। ਮਿਹਰਵਾਨ ਮਹਿਬੂਬ ਬਿਨ ਨੇਤਰਾਂ ਨਿਗਾਹ ਮਾਰ, ਬਿਨ ਨੈਣਾਂ ਨੈਣ ਤਕਾਈਆ। ਮੇਰੀ ਬੰਦਨਾ ਕ਼ਦਮਬੋਸੀ ਤੇਰੇ ਚਰਨ ਦੁਆਰ, ਧੂੜੀ ਖ਼ਾਕ ਮਸਤਕ ਟਿੱਕੇ ਜਗਤ ਰਮਾਈਆ। ਤੂੰ ਨਿਰਗੁਣ ਨਿਰਵੈਰ ਨਿਰਾਕਾਰ, ਨਿਰੰਕਾਰ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਓਟ ਤਕਾਈਆ। ਹਜ਼ਰਤ ਈਸਾ ਕਹੇ ਮੇਰੇ ਨਵਾਬ, ਨਿਰਗੁਣ ਧਾਰ ਤੇਰੀ ਸਰਨਾਈਆ। ਮੈਥੋਂ ਪਿਛਲਾ ਲੈ ਹਿਸਾਬ, ਲੇਖਾ ਤੇਰੇ ਅਗੇ ਟਿਕਾਈਆ । ਬਿਨ ਅੱਖਰਾਂ ਖੋਲ੍ਹ ਕਿਤਾਬ, ਬਿਨ ਨੇਤਰਾਂ ਕਰ ਪੜ੍ਹਾਈਆ। ਮੇਰੇ ਨੂਰ ਨੁਰਾਨੇ ਹਕ ਅਹਿਬਾਬ, ਸਾਜਣ ਤੇਰੇ ਹੱਥ ਵਡਿਆਈਆ । ਮੈਂ ਝੁਕ ਕੇ ਕਰਾਂ ਅਦਾਬ, ਨਿਵ ਨਿਵ ਲਾਗਾਂ ਪਾਈਆ। ਤੇਰੀ ਮੰਜ਼ਲ ਹਕ ਮਹਿਰਾਬ, ਮਹਿਬੂਬ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਦੇ ਰੰਗ ਰੰਗਾਈਆ। ਈਸਾ ਕਹੇ ਮੇਰੇ ਨੂਰ ਨੁਰਾਨੇ ਗਾਡ, ਗੁਡ ਈਵਨਿੰਗ ਕਹਿ ਕੇ ਸੀਸ ਨਿਵਾਈਆ। ਤੇਰਾ ਸ਼ਬਦ ਨੁਰਾਨਾ ਅਗੰਮਾ ਰਾਡ,
ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਵੇਲੇ ਤੇਰੇ ਕਲਮੇ ਨੇ ਮੈਨੂੰ ਦਿਤਾ ਅਜ਼ਾਬ, ਅਜ਼ਲ ਦਾ ਰੂਪ ਬਦਲਾਈਆ। ਮੈਂ ਨਿਗਾਹ ਮਾਰੀ ਰਵ ਸਸ ਤਕਿਆ ਮਹਿਤਾਬ, ਬਿਨ ਨੇਤਰ ਨੈਣ ਅੱਖ ਉਠਾਈਆ। ਇਕੋ ਨਜ਼ਰ ਆਇਆ ਜਨਾਬ, ਜਨਾਬੇਆਲੀ ਧੁਰਦਰਗਾਹੀਆ। ਮੈਨੂੰ ਇਸ਼ਾਰਾ ਕੀਤਾ ਈਸਾ ਆਵਾਂਗਾ ਤੇ ਆਵਾਂਗਾ ਵਿਚ ਪੰਜਾਬ, ਪੰਚਮ ਦੀ ਧਾਰ ਰੰਗ ਰੰਗਾਈਆ। ਨਾਲ ਨਾਨਕ ਦੀ ਵਖਾਈ ਰਬਾਬ, ਜੋ ਰੱਬੀ ਹੁਕਮ ਰਿਹਾ ਸੁਣਾਈਆ। ਫੇਰ ਇਸ਼ਾਰਾ ਦਿਤਾ ਲੇਖਾ ਮੁਕਾ ਕੇ ਬਗ਼ਦਾਦ, ਬਗ਼ਲਗੀਰ ਕਰਾਂ ਖ਼ਲਕ ਖ਼ੁਦਾਈਆ । ਨਿਰਗੁਣ ਧਾਰ ਹੋ ਸਭ ਦੀ ਕਰਾਂ ਇਮਦਾਦ, ਬਚਿਆ ਰਹਿਣ ਕੋਇ ਨਾ ਪਾਈਆ। ਅੱਜ ਸਲੀਬ ਲੈਣੀ ਤੇ ਫੇਰ ਮਗ਼ਰਬ ਵਿਚ ਹੋਵੇਗੀ ਤੇਰੀ ਸਾਰੀ ਜਾਇਦਾਦ, ਦੂਜਾ ਵਾਰਸ ਨਜ਼ਰ ਕੋਇ ਨਾ ਆਈਆ। ਈਸਾ ਹੱਥ ਉਠਾ ਕੇ ਲਿਆ ਅਰਾਧ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਫੇਰ ਹੁਕਮ ਹੋਇਆ ਮੈਂ ਆਵਾਂਗਾ ਪੈਗ਼ੰਬਰਾਂ ਗੁਰੂਆਂ ਤੋਂ ਬਾਦ, ਆਪ ਆਪਣਾ ਫੇਰਾ ਪਾਈਆ। ਮੇਰੇ ਹੁਕਮ ਨੂੰ ਰਖਣਾ ਯਾਦ, ਭੁਲ ਵਿਚ ਨਾ ਕਦੇ ਭੁਲਾਈਆ। ਖੇਲ ਹੋਵੇ ਵਿਚ ਬ੍ਰਹਿਮਾਦ, ਬ੍ਰਹਿਮਾਂਡ ਦਿਆਂ ਸਮਝਾਈਆ। ਨਿਰਗੁਣ ਧਾਰ ਬਦਲ ਕੇ ਸਵਾਂਗ, ਸਵਾਂਗੀ ਹੋ ਕੇ ਖੇਲ ਖਿਲਾਈਆ। ਤੇਰਾ ਲਹਿਣਾ ਦੇਣਾ ਜਲਧਾਰਾ ਦੀ ਪਾਰ ਕਰਕੇ ਕਾਂਗ, ਸਮੁੰਦ ਸਾਗਰਾਂ ਪੰਧ ਮੁਕਾਈਆ। ਜਿਥੇ ਬਾਵਨ ਦੀ ਦੂਜੀ ਗਈ ਸੀ ਪਲਾਂਘ, ਫੇਰ ਮੁਖ ਲਿਆ ਭਵਾਈਆ। ਨਾਲੇ ਹੁਕਮ ਦਿਤਾ ਉਹ ਲੈਂਡ ਜਿਸ ਨੂੰ ਟਰਨ-ਟੂ-ਸੇ ਕਹਿ ਕੇ ਬੀਲਾਂਗ, ਆਪ ਆਪਣਾ ਰੂਪ ਦਰਸਾਈਆ। ਅੰਤ ਜਿਸ ਵੇਲੇ ਸ਼ਰਅ ਦੀ ਸ਼ਰਅ ਤੋਂ ਪਰੇ ਲਗੀ ਛਲਾਂਗ, ਕ਼ਦਮ ਕ਼ਦਮ ਨਾਲ ਬਦਲਾਈਆ। ਉਸ ਵੇਲੇ ਮੇਰੀ ਰਖੀਂ ਤਾਂਘ, ਤਰਹ ਤਰਹ ਨਾਲ ਦਿਤਾ ਦ੍ਰਿੜਾਈਆ। ਈਸਾ ਦੀ ਜ਼ੋਰ ਨਾਲ ਨਿਕਲੀ ਚਾਂਘ, ਕੂਕ ਕੂਕ ਦਿਤਾ ਸੁਣਾਈਆ। ਕੀ ਪਰਗਟ ਹੋਵੇ ਅਵਤਾਰਾਂ ਪੈਗ਼ੰਬਰਾਂ ਵਾਂਗ, ਤਨ ਵਜੂਦ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਈਸਾ ਕਹੇ ਮੇਰੇ ਮਾਲਕ ਹਕ, ਹਕ ਤੇਰੀ ਸਰਨਾਈਆ। ਮੈਂ ਖ਼ੁਸ਼ੀ ਵਿਚ ਖ਼ੁਸ਼ਹਾਲ ਲੱਕ, ਐਲ-ਯੂ-ਸੀ-ਕੇ ਜਿਸ ਦਾ ਭੇਵ ਸਕੇ ਨਾ ਕੋਇ ਸਮਝਾਈਆ। ਤੇਰੇ ਹੁਕਮ ਦਾ ਦੋ ਜਹਾਨ ਦਾ ਕਲਕ, ਵੈਲ ਬਿਗਿਨ ਵਨ ਟੂ ਕਹਿ ਕੇ ਤੇਰੇ ਦਰ ਤੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਈਸਾ ਕਹੇ ਝਟ ਮੇਰੀਆਂ ਅੱਖਾਂ ਅਗੇ ਆ ਗਿਆ ਮਾਟੋ, ਮਿੱਟੀ ਖ਼ਾਕ ਤਨ ਵਜੂਦ ਨਜ਼ਰ ਕੋਇ ਨਾ ਆਈਆ। ਨਾਲ ਇਸ਼ਾਰਾ ਦਿਤਾ ਜਿਥੋਂ ਟਰਨ ਕੀਤਾ ਉਸ ਦਾ ਨਾਮ ਹੋਵੇ ਟਰਾਨਟੋ, ਟਰਨ ਟੂ ਦੂਸਰਾ ਆਪਣਾ ਰੂਪ ਬਦਲਾਈਆ । ਕੋਈ ਭੇਵ ਨਾ ਜਾਣੇ ਵਟ ਯੂ ਵਾਨਟੋ, ਵਟ ਯੂ ਵਾਂਟ ਦੈਟ ਦੋਜ਼ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਈਸਾ ਕਹੇ ਮੈਂ ਨਿਗਾਹ ਮਾਰੀ ਉਤੇ ਲੈਂਡ, ਫਿਰ ਨੇਤਰ ਨੈਣ ਉਠਾਈਆ। ਫਿਰ ਝੁਕਾ ਕੇ ਆਰਮਜ਼ ਆਪਣੇ ਹੈਂਡ, ਹੈਂਡਜ਼ ਅਪ ਕਰਕੇ ਦਿਤੀ ਦੁਹਾਈਆ। ਕੀ ਹੁਕਮ ਸੰਦੇਸ਼ਾ ਕਰੇ ਸੇਂਡ, ਸਟੈਂਡ ਸਟਾਰਮਾਂ ਵਿਚ ਪਏ ਦੁਹਾਈਆ। ਪਤਾ ਨਹੀਂ ਤੇਰਾ ਕਿੱਥੇ ਬਿਗਿਨ ਤੇ ਕਿੱਥੇ ਐਂਡ, ਇੰਡੈਕਸ ਸਮਝ ਕੋਇ ਨਾ ਪਾਈਆ। ਸਭ ਨੂੰ ਆਪਣੇ ਨਾਲ ਕਰ ਕੇ ਜਾਂਇਡ, ਮੇਲਾ ਮੇਲੇ ਸਹਿਜ ਸੁਭਾਈਆ। ਖੇਲੇ ਖੇਲ ਬੀਹਾਈਂਡ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਤੇਰਾ ਪਹਿਲਾ ਹੁਕਮ ਤੇ ਪਹਿਲਾ ਹੋਵੇ ਸਟੈਂਡ, ਤੇਰੀ ਸਿਟ ਸਿਟਿੰਗ ਨਜ਼ਰ ਕਿਸੇ ਨਾ
ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਈਸਾ ਕਿਹਾ ਮੇਰੇ ਸ਼ਹਿਨਸ਼ਾਹ ਮੇਰੀ ਅਰਜ਼ੋਈ, ਬਿਨ ਸੀਸ ਸੀਸ ਨਿਵਾਈਆ। ਤੁਧ ਬਿਨ ਅਵਰ ਨਾ ਦੀਸੇ ਕੋਈ, ਦੂਜਾ ਨਜ਼ਰ ਕੋਇ ਨਾ ਆਈਆ। ਪੰਜ ਤਤ ਫਿਰੇ ਦਰੋਹੀ, ਦੋ ਜਹਾਨ ਦੇਣ ਦੁਹਾਈਆ। ਨਿਰਗੁਣ ਧਾਰ ਨਿਰਗੁਣ ਨਾਲ ਜਾਏ ਨਾ ਛੋਹੀ, ਸਾਚਾ ਮੇਲ ਨਾ ਕੋਇ ਮਿਲਾਈਆ। ਸਭ ਦੀ ਪਤ ਜਾਏ ਖੋਹੀ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਝਟ ਨਾਰਦ ਆ ਗਿਆ ਆ ਕੇ ਕੀਤਾ ਸਲਾਮ, ਸੀਸ ਦਿਤਾ ਨਿਵਾਈਆ। ਮਿਤਰਾ ਕਿਸ ਨਾਲ ਕਰੇਂ ਕਲਾਮ, ਕਿਸ ਰਿਹਾ ਸਮਝਾਈਆ। ਕਿ ਹੁਕਮ ਸੰਦੇਸ਼ੇ ਸੁਣੇਂ ਬਨਾਮ, ਸੁਣ ਸੁਣ ਖ਼ੁਸ਼ੀ ਬਣਾਈਆ। ਈਸਾ ਕਿਹਾ ਇਹ ਖੇਲ ਨਹੀਂ ਅਵਾਮ, ਸਮਝ ਕੋਇ ਨਾ ਪਾਈਆ। ਮੈਂ ਧੁਰ ਦਾ ਸੁਣ ਪੈਗ਼ਾਮ, ਜੋ ਹੁਕਮ ਰਿਹਾ ਜਣਾਈਆ। ਜਿਸ ਅੰਤ ਅਖ਼ੀਰ ਕਰਨਾ ਇੰਤਜ਼ਾਮ, ਇੰਤਕ਼ਾਮ ਲਏ ਲੋਕਾਈਆ। ਸ਼ਰਅ ਜ਼ੰਜੀਰ ਕਟਣੇ ਗ਼ੁਲਾਮ, ਗ਼ੁਰਬਤ ਦੂਰ ਕਰਾਈਆ। ਲੇਖੇ ਲਾਉਣੇ ਮਾਟੀ ਚਾਮ, ਚੰਮ ਦ੍ਰਿਸ਼ਟੀ ਦਏ ਗੁਆਈਆ। ਜਿਸ ਝਗੜਾ ਮਿਟਾਉਣਾ ਸ਼ਰਅ ਹੰਜ਼ਾਮ, ਦੂਸਰ ਵੰਡ ਨਾ ਕੋਇ ਵੰਡਾਈਆ। ਉਹ ਮੇਰਾ ਮਾਲਕ ਜਿਸ ਨੂੰ ਕਰਾਂ ਸਲਾਮ, ਨਿਵ ਨਿਵ ਲਾਗਾਂ ਪਾਈਆ। ਜੋ ਸਚਖੰਡ ਦੁਆਰ ਕਰੇ ਆਰਾਮ, ਆਰਾਮਗਾਹ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸਮਝਾਈਆ। ਹਜ਼ਰਤ ਕਿਹਾ ਨਾਰਦਾ ਮੈਨੂੰ ਦੀਨ ਦੁਨੀ ਦਿਸਦੀ ਵਾਂਗ ਭੇਡਾਂ, ?ਭੰਡਾਰੀ? ਸਭ ਦਾ ਇਕੋ ਨਜ਼ਰੀ ਆਈਆ। ਮੇਰੀ ਅੱਜ ਦੀ ਵਿਚਾਰ ਤੇ ਬੀਸਵੀਂ ਸਦੀ ਦੀਆਂ ਖੇਡਾਂ, ਤੈਨੂੰ ਸਚ ਦਿਆਂ ਸਮਝਾਈਆ। ਨਾਲੇ ਜ਼ੋਰ ਦੀ ਧਰਨੀ ਤੇ ਮਾਰ ਕੇ ਠੇਡਾ, ਧੂੜ ਵਿਚੋਂ ਧੂੜ ਦਿਤੀ ਉਡਾਈਆ। ਨਾਲੇ ਨਕ ਦੀ ਰਖ ਕੇ ਸੇਧਾ, ਹੱਥ ਮਸਤਕ ਉਤੇ ਛੁਹਾਈਆ। ਕੀ ਲੇਖਾ ਲਿਖਿਆ ਬ੍ਰਹਮਾ ਨੇ ਵਿਚ ਚਾਰੇ ਵੇਦਾ, ਜ਼ਰਾ ਮੈਨੂੰ ਦੇ ਦ੍ਰਿੜਾਈਆ। ਅੰਤਰ ਨਿਰੰਤਰ ਖੁਲ੍ਹੇ ਭੇਦਾ, ਭੇਵ ਨਾ ਕੋਇ ਰਖਾਈਆ। ਨਾਰਦ ਕਿਹਾ ਉਹ ਮਾਲਕ ਅਛਲ ਅਛੇਦਾ, ਬਲ ਧਾਰੀ ਅਗੰਮ ਅਥਾਹੀਆ । ਉਹ ਆਪਣੇ ਵਰਗਾ ਤੇ ਆਪਣੇ ਜੇਡਾ, ਦੂਜਾ ਸੰਗ ਨਾ ਕੋਇ ਰਖਾਈਆ। ਹਜ਼ਰਤ ਈਸਾ ਨਿਗਾਹ ਮਾਰ ਲੈ ਜਿਸ ਵੇਲੇ ਉਸ ਨੂਰੀ ਦੀਪਕ ਜੋਤ ਜਗਾਇਆ ਵਿਚ ਕਨੇਡਾ, ਕੰਢੀ ਘਾਟ ਸਾਰੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਈਸਾ ਕਿਹਾ ਨਾਰਦਾ ਕਨੇਡਾ ਕਿਹੜੀ ਹੋਵੇ ਧਰਤੀ, ਧਰਮ ਧਾਰ ਜਣਾਈਆ। ਉਥੇ ਕਵਣ ਹੋਵੇ ਨਿਧ ਪਰਤੀ, ਕਵਣ ਕਰੇ ਸ਼ਨਵਾਈਆ। ਨਾਰਦ ਹਸ ਕੇ ਕਿਹਾ ਉਹ ਸਾਹਿਬ ਸੁਆਮੀ ਇਹ ਖੇਲ ਉਸ ਦੇ ਘਰ ਦੀ, ਘਰਾਨਾ ਦੋ ਜਹਾਨ ਜਣਾਈਆ। ਮੇਰੀ ਆਸ਼ਾ ਤੇਰੀ ਮਨਸਾ ਖੇਲ ਜਣਾਏ ਵਰ ਦੀ, ਸਹਿਜ ਸਹਿਜ ਨਾਲ ਦ੍ਰਿੜਾਈਆ। ਉਹਦੀ ਜੋਤ ਨੁਰਾਨੀ ਰੂਪ ਧਰੇ ਨਰਾਇਣ ਨਰ ਦੀ, ਨਰ ਮਾਦੀ ਸਮਝ ਕੋਇ ਨਾ ਪਾਈਆ। ਜਿਸ ਖੇਲ ਖੇਲ ਕੇ ਦਿਸ਼ਾ ਚੜ੍ਹਦੀ, ਆਪਣਾ ਹੁਕਮ ਦਰਸਾਈਆ। ਜਿਸ ਨੂੰ ਆਦਿ ਜੁਗਾਦਿ ਜਗਤ ਪਿਆਰ ਤ੍ਰਿਸ਼ਨਾ ਪੜ੍ਹਦੀ, ਅੰਤਰ ਨਿਰੰਤਰ ਧਿਆਨ ਲਗਾਈਆ। ਉਹ ਖੇਲ ਜਾਣੇ ਚੋਟੀ ਜੜ੍ਹ ਦੀ, ਵੇਖਣਹਾਰਾ ਥਾਉਂ ਥਾਈਂਆ। ਉਸ ਵੇਲੇ ਉਸ ਨੇ ਸੇਵਾ ਲੈਣੀ ਤੇਰੇ ਬਾਰਾਂ ਚੇਲਿਆਂ ਵਿਚੋਂ ਇਕ ਧੜ ਦੀ, ਤੈਨੂੰ ਸਹਿਜ ਨਾਲ ਸਮਝਾਈਆ। ਜਿਸ ਲੁਬਾਂਗ ਦੀ
ਕਥਾ ਤੈਨੂੰ ਹੋਵੇ ਫੜਦੀ, ਬੰਧਨ ਜਗਤ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਈਸਾ ਕਿਹਾ ਨਾਰਦਾ ਉਹ ਕਿਹੜੀ ਹੋਵੇ ਧਾਰ, ਸਚ ਦੇ ਸਮਝਾਈਆ। ਨਾਰਦ ਕਿਹਾ ਪਹਿਲੋਂ ਕਹਿ ਤੂੰ ਸ਼ਬਦ ਗੁਰੂ ਸਭ ਕੁਛ ਕਰਨੇਹਾਰ, ਸ਼ਰਾਰਤੀ ਅਬਾਰਤੀ ਜੁਗ ਜੁਗ ਇਕ ਅਖਵਾਈਆ। ਤੇਰਾ ਖੇਲ ਅਗੰਮ ਅਪਾਰ, ਅਥਾਹ ਤੇਰੀ ਬੇਪਰਵਾਹੀਆ। ਮੈਂ ਸੰਦੇਸ਼ਾ ਦੱਸਾਂ ਸਾਚੇ ਯਾਰ, ਸਚ ਦਿਆਂ ਜਣਾਈਆ। ਉਹ ਮਾਲਕ ਨੂਰ ਨੁਰਾਨਾ ਹੋਵੇ ਨਿਰਗੁਣ ਨੂਰ ਜੋਤ ਉਜਿਆਰ, ਤਤਾਂ ਵੰਡ ਨਾ ਕੋਇ ਵੰਡਾਈਆ। ਤੇਰਾ ਧਰਨੀ ਉਤੇ ਹੋਵੇ ਘਰਬਾਰ, ਗ੍ਰਹਿ ਮੰਦਰਾਂ ਧਿਆਨ ਲਗਾਈਆ । ਤੂੰ ਰਹਿਣਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਿਹਾ ਸਤਿਗੁਰ ਸ਼ਬਦ ਹੋ ਸੁਣਾਵਾਂਗਾ। ਹਜ਼ਰਤ ਈਸਾ ਭੇਵ ਚੁਕਾਵਾਂਗਾ । ਧੁਰ ਦੀ ਹਦੀਸਾ ਇਕ ਸੁਣਾਵਾਂਗਾ। ਬੀਸ ਬੀਸਾ ਨਾਲ ਮਿਲਾਵਾਂਗਾ। ਉਨੀਸਾ ਤੇਰੀ ਗੰਢ ਪੁਆਵਾਂਗਾ। ਖ਼ਾਲੀ ਖ਼ੀਸਾ ਸਰਬ ਵਖਾਵਾਂਗਾ। ਜਗਤ ਸੀਸ ਤਾਜ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਵਾਂਗਾ। ਨਾਰਦ ਕਿਹਾ ਹਜ਼ਰਤ ਧੁਰ ਦੀ ਸੁਣ ਲੈ ਬਾਤ, ਬਾਤਨ ਦਿਆਂ ਜਣਾਈਆ। ਅੰਤ ਖ਼ੁਸ਼ੀਆਂ ਵਾਲੀ ਮੋਹਣੀ ਰਾਤ, ਜੰਗਲਾਂ ਵੰਡ ਵੰਡਾਈਆ। ਤੇਰਾ ਸਾਥੀ ਸੰਦੇਸ਼ਾ ਲੈ ਕੇ ਜਾਵੇ ਪਾਤ, ਸੁਨੇਹੜਾ ਇਕ ਸੁਣਾਈਆ। ਆਉ ਵੇਖੋ ਮਾਰੋ ਝਾਤ, ਈਸਾ ਬੈਠਾ ਸੋਭਾ ਪਾਈਆ। ਤੇਰਾ ਲੇਖਾ ਉਸ ਦੇ ਨਾਲ ਹੋਵੇ ਨਾਤ, ਸੋਹਣਾ ਜੋੜ ਜੁੜਾਈਆ। ਤੁਹਾਨੂੰ ਫੜਾਵੇ ਵੇਲੇ ਵਿਚ ਪਰਭਾਤ, ਤੇਰਾ ਕਲਾਕ ਦੇਵੇ ਗਵਾਹੀਆ। ਜਿਸ ਕਾਰਨ ਤੇਰਾ ਵਜੂਦ ਪਾਏ ਵਫ਼ਾਤ, ਬਾਡੀ ਨਜ਼ਰ ਕੋਇ ਨਾ ਆਈਆ । ਈਸਾ ਲਿਖਣ ਲੱਗਾ ਨਾਲ ਕ਼ਲਮ ਦਵਾਤ, ਨਾਰਦ ਹੱਥ ਦਿਤਾ ਉਠਾਈਆ। ਮੇਰੇ ਨਾਲ ਕਰ ਟਾਕ, ਜਿਸ ਲੈਂਗੂਵੇਜ ਦੀ ਸਮਝ ਕੋਇ ਨਾ ਪਾਈਆ। ਦੋ ਜਹਾਨਾਂ ਵੇਖ ਪਲਾਟ, ਜਗਤ ਵੰਡ ਨਾ ਕੋਇ ਰਖਾਈਆ। ਨਾਲੇ ਇਸ਼ਾਰਾ ਕੀਤਾ ਤੇਰਾ ਅੰਤ ਅਖ਼ੀਰ ਟਰਾਨਟੋ ਵਿਚੋਂ ਹੋਣਾ ਸਟਾਰਟ, ਲਾਈਨ ਐਨ ਐਨ ਸਮਝਾਈਆ। ਆਪਣੀ ਸ਼ਰਅ ਦਾ ਫੜ ਲੈ ਪਾਟ, ਕਾਸਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਿਹਾ ਹਜ਼ਰਤਾ ਪ੍ਰਭ ਸਾਚਾ ਖੇਲ ਖਿਲਾਵੇਗਾ। ਨਿਰਗੁਣ ਨੂਰ ਜੋਤ ਰੁਸ਼ਨਾਵੇਗਾ। ਸਚ ਸਰੂਰ ਇਕ ਚੜ੍ਹਾਵੇਗਾ। ਨਾਮ ਕਲਮਾ ਕਰ ਮਸ਼ਹੂਰ, ਮਸ਼ਵਰਾ ਆਪਣੇ ਨਾਲ ਰਖਾਵੇਗਾ। ਦੀਨ ਦੁਨੀ ਦਾ ਕਰੇ ਇਕ ਦਸਤੂਰ, ਦਸਤ ਸਭ ਦੇ ਬੰਨ੍ਹ ਵਖਾਵੇਗਾ। ਜਿਸ ਦੀ ਆਸ਼ਾ ਰਖੀ ਮੂਸਾ ਉਤੇ ਕੋਹਤੂਰ, ਉਹ ਕਰਤਾ ਕਰਨੀ ਕਾਰ ਕਮਾਵੇਗਾ। ਈਸਾ ਕਿਹਾ ਉਹ ਮੇਰਾ ਮਾਲਕ ਇਕ ਹਜ਼ੂਰ, ਜੋ ਨੂਰ ਨੂਰ ਪਰਗਟਾਵੇਗਾ। ਨਾਰਦ ਕਿਹਾ ਉਹ ਆਵੇ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਵੇਗਾ। ਈਸਾ ਕਿਹਾ ਮੈਂ ਹੋਣਾ ਮਸ਼ਕੂਰ, ਸ਼ੁਕਰੀਏ ਵਿਚ ਸੀਸ ਨਿਵਾਵੇਗਾ। ਨਾਰਦ ਕਿਹਾ ਉਹ ਵਸੇ ਨੇੜੇ ਦੂਰ, ਦੋਹਰੀ ਵੰਡ ਵੰਡਾਵੇਗਾ। ਜਿਸ ਦੀ ਨਾਮ ਸਿਤਾਰ ਤੁਰੀਆ ਵਾਲੀ ਤੂਰ, ਤੁਰਤ ਆਪਣਾ ਰੂਪ ਵਟਾਵੇਗਾ। ਪਰਗਟ ਹੋ ਕੇ ਨੂਰੋ ਨੂਰ, ਨੂਰ ਨੁਰਾਨਾ ਇਕ ਚਮਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਵੇਗਾ। ਨਾਰਦ ਕਹੇ ਹਜ਼ਰਤਾ ਉਸ ਦਾ ਹੁਕਮ ਸ਼ਬਦ ਦੀ ਧਾਰ, ਜਗਤ ਅੱਖਰ ਨਾ ਵੰਡ ਵੰਡਾਈਆ।
ਅਕਲ ਬੁਧੀ ਨਾ ਕੋਇ ਵਿਚਾਰ, ਮਨਮਤ ਨਾ ਕੋਇ ਰਖਾਈਆ। ਉਹ ਸਭ ਤੋਂ ਵਸੇ ਬਾਹਰ, ਦੋ ਜਹਾਨਾਂ ਵੇਖਣ ਕੋਇ ਨਾ ਆਈਆ। ਨਿਰਗੁਣ ਨੂਰ ਜੋਤ ਉਜਿਆਰ, ਜੋਤੀ ਜਾਤਾ ਡਗਮਗਾਈਆ। ਵਸੇ ਸਚਖੰਡ ਦੁਆਰ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਭੇਜੇ ਤੇਈ ਅਵਤਾਰ, ਅਵਤਰੀ ਆਪਣੀ ਕਲ ਵਰਤਾਈਆ। ਜਿਸ ਮੂਸਾ ਬਣਾਇਆ ਸਿਕਦਾਰ, ਸਿਰ ਆਪਣਾ ਹੱਥ ਰਖਾਈਆ। ਈਸਾ ਕਰੇ ਖ਼ਬਰਦਾਰ, ਧੁਰ ਦੀ ਖ਼ਬਰ ਦਿਤੀ ਜਣਾਈਆ। ਉਸ ਦਾ ਕਰਨਾ ਇੰਤਜ਼ਾਰ, ਨੇਤਰ ਲੋਚਨ ਨੈਣ ਉਠਾਈਆ। ਉਹ ਆਵੇ ਕਲ ਕਲਕੀ ਅਵਤਾਰ, ਅਮਾਮ ਅਮਾਮਾ ਧੁਰਦਰਗਾਹੀਆ। ਹੁਕਮ ਸੰਦੇਸ਼ਾ ਦੇਵੇ ਆਪਣੀ ਵਾਰ, ਵਾਰਸ ਹੋ ਕੇ ਆਪ ਜਣਾਈਆ। ਈਸਾ ਕੂਕ ਕੇ ਕਿਹਾ ਪੁਕਾਰ, ਦਰੋਹੀ ਨਾਮ ਖ਼ੁਦਾਈਆ। ਮੈਂ ਉਸ ਦਾ ਦੁਲਾਰਾ ਵਿਚ ਸੰਸਾਰ, ਪਿਤਾ ਪੂਤ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਈਸਾ ਕਿਹਾ ਨਾਰਦਾ ਕੀ ਉਸ ਦੀ ਹੋਵੇ ਧਰਮ ਨਿਸ਼ਾਨੀ, ਸਚ ਨਾਲ ਜਣਾਈਆ। ਕਿਸ ਬਿਧ ਮੇਰੀ ਕਰੇ ਪਹਿਚਾਨੀ, ਵੇਖੇ ਥਾਉਂ ਥਾਈਂਆ। ਕਵਣ ਜੂਹ ਹੋਵੇ ਬੇਗਾਨੀ, ਜਗਤ ਵੰਡ ਨਾ ਕੋਇ ਵੰਡਾਈਆ। ਮੇਰੇ ਅੰਦਰ ਆਵੇ ਹੈਰਾਨੀ, ਮੈਨੂੰ ਦੇ ਸਮਝਾਈਆ। ਪਸੀਨਾ ਆਵੇ ਪੇਸ਼ਾਨੀ, ਮਸਤਕ ਦਏ ਦੁਹਾਈਆ। ਕੀ ਖੇਲ ਕਰੇ ਨੁਰਾਨੀ, ਨੂਰ ਨੁਰਾਨਾ ਧੁਰਦਰਗਾਹੀਆ। ਨਾਰਦ ਕਿਹਾ ਹਜ਼ਰਤਾ ਨਿਗਾਹ ਮਾਰ ਦੋ ਜਹਾਨੀ, ਤੈਨੂੰ ਦਿਆਂ ਸਮਝਾਈਆ। ਜਿਸ ਵੇਲੇ ਤੇਰੇ ਗ੍ਰਹਿ ਖਾਣ ਆਵੇ ਮਹਿਮਾਨੀ, ਆਪਣਾ ਵੇਸ ਵਟਾਈਆ। ਉਸ ਦੀ ਸਧਰਾਂ ਭਰੀ ਹੋਵੇ ਜਵਾਨੀ, ਜੋਬਨ ਅੰਤਰ ਨਿਰੰਤਰ ਰਖਾਈਆ। ਜਿਸ ਦਾ ਲੇਖਾ ਲਿਖ ਨਾ ਸਕੇ ਕਾਨੀ, ਕਾਇਨਾਤ ਨਾ ਕੋਇ ਵਡਿਆਈਆ। ਜਿਸ ਨੇ ਪਾਰ ਕਰਨੇ ਸਮੁੰਦ ਸਾਗਰ ਪਾਣੀ, ਉਸ ਨੇ ਚਰਨਾਂ ਹੇਠ ਦਬਾਈਆ। ਜ਼ਰਾ ਨਿਗਾਹ ਮਾਰ ਧਿਆਨੀ, ਵੇਖਣਾ ਚਾਈਂ ਚਾਈਂਆ। ਉਹ ਸ਼ਹਿਨਸ਼ਾਹ ਹੋਵੇ ਸ਼ਹਾਨੀ, ਸ਼ਾਹੋ ਭੂਪ ਬੇਪਰਵਾਹੀਆ। ਰੂਹ ਬੁਤ ਤੋਂ ਬਾਹਰ ਉਸ ਦੀ ਮੰਜ਼ਲ ਹੋਵੇ ਰੁਹਾਨੀ, ਰੌਨਕ ਜਗਤ ਜਹਾਨ ਕਰਾਈਆ। ਉਸ ਵੇਲੇ ਹਰਿਜਨ ਸਾਚੇ ਭਗਤ ਦੀ ਪ੍ਰੇਮ ਦੀ ਲਏ ਕ਼ੁਰਬਾਨੀ, ਲਹਿਣਾ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਿਹਾ ਈਸਾ ਕਿਉਂ ਸੁਣ ਕੇ ਹੋਏਂ ਹੈਰਾਨ, ਹੈਰਾਨੀ ਕਿਉਂ ਆਈਆ। ਉਹ ਸੂਰਬੀਰ ਬਲਵਾਨ, ਬਲਧਾਰੀ ਇਕ ਅਖਵਾਈਆ। ਜੋ ਸਭ ਦੀ ਕਰੇ ਪਹਿਚਾਨ, ਬੇਪਹਿਚਾਨ ਨੂਰ ਅਲਾਹੀਆ। ਝਟ ਈਸਾ ਨੇ ਫੜ ਕੇ ਆਪਣੀ ਜ਼ਬਾਨ, ਜ਼ੋਰ ਨਾਲ ਦਿਤੀ ਖਿਚਾਈਆ। ਧੰਨ ਭਾਗ ਜੇ ਮੇਰੇ ਘਰ ਬਣ ਕੇ ਆਵੇ ਮਹਿਮਾਨ, ਮਿਹਰਵਾਨ ਨੂਰ ਅਲਾਹੀਆ। ਫੇਰ ਭਾਵੇਂ ਸਾਰੀ ਧਰਤੀ ਹੋਵੇ ਭੂਮੀ ਸ਼ਮਸ਼ਾਨ, ਸ਼ਮਅ ਨੂਰ ਨਜ਼ਰ ਕੋਇ ਨਾ ਆਈਆ। ਨਾਲੇ ਹੱਥ ਦੋਵੇਂ ਕਰਕੇ ਵੱਲ ਅਸਮਾਨ, ਇਸਮ ਆਜ਼ਮ ਆਪਣਾ ਵੇਖ ਵਖਾਈਆ। ਮੈਂ ਬਾਲਕ ਤੇਰਾ ਨਿਧਾਨ, ਤੂੰ ਬਾਪ ਵਡ ਵਡਿਆਈਆ। ਮੈਨੂੰ ਹਕ ਦਾ ਦੇ ਦੇ ਦਾਨ, ਹਕ਼ੀਕ਼ਤ ਦੇ ਵਰਤਾਈਆ। ਮੈਂ ਵੇਖਾਂ ਸੁੰਞ ਮਸਾਣ, ਚਾਰੋਂ ਕੁੰਟ ਧਿਆਨ ਲਗਾਈਆ। ਮੇਰੇ ਸੁਆਮੀ ਹੋਣਾ ਨਿਗਹਬਾਨ, ਨੈਣ ਨੈਣ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਈਸਾ ਉਸ ਵੇਲੇ ਝਲਣਾ ਪਏ ਦੁਖ, ਸਚ ਨਾਲ ਸੁਣਾਈਆ। ਚਾਰੋਂ ਕੁੰਟ ਵਰਤਣੀ ਭੁਖ, ਸਾਂਤਕ ਸਤਿ ਨਾ ਕੋਇ ਕਰਾਈਆ। ਦਰੋਹੀ ਫਿਰਨੀ ਵਿਚ ਮਨੁੱਖ, ਮਾਨਸਾਂ ਧੀਰ ਨਾ ਕੋਇ ਧਰਾਈਆ। ਧਰਮ
ਦਾ ਰਹਿਣਾ ਨਹੀਂ ਕੋਈ ਰੁੱਖ, ਸਾਇਆ ਸਚ ਨਾ ਕੋਇ ਜਣਾਈਆ। ਜੇ ਤੂੰ ਪਰਵਰਦਿਗਾਰ ਦਾ ਬਣਿਆ ਪੁਤ, ਸੁਤ ਦੁਲਾਰਾ ਇਕ ਅਖਵਾਈਆ। ਕਿਸ ਕਿਸ ਦਾ ਭਾਰ ਲਏਂ ਚੁਕ, ਮੈਨੂੰ ਦੇ ਦ੍ਰਿੜਾਈਆ। ਉਧਰੋਂ ਇਕ ਬਿਰਧ ਆ ਗਿਆ ਜਿਸ ਨੇ ਈਸਾ ਨੂੰ ਜੱਫੀ ਪਾਈ ਘੁੱਟ, ਗਲ ਨਾਲ ਲਿਆ ਲਗਾਈਆ। ਪੈਗ਼ੰਬਰਾ ਉਹ ਤਕ ਲੈ ਤੇਰੀ ਵੀਹਵੀਂ ਸਦੀ ਦਾ ਤਾਰਾ ਰਿਹਾ ਟੁਟ, ਅਸਮਾਨ ਰਹੇ ਕੁਰਲਾਈਆ। ਮੈਨੂੰ ਆਪਣਾ ਬਣਾ ਲੈ ਜੁਟ, ਜੋੜੀਦਾਰ ਅਖਵਾਈਆ। ਬਾਂਹ ਫੜਾ ਲੈ ਗੁਟ, ਹੱਥਾਂ ਹੱਥ ਮਿਲਾਈਆ। ਮੁਖ ਹਿਲਾ ਲੈ ਬੁਟ, ਬੁੱਲਾਂ ਨਾਲ ਸੁਣਾਈਆ। ਤੇਰੀ ਮੇਰੀ ਪ੍ਰੀਤ ਨਾ ਜਾਏ ਟੁਟ, ਸਕੇ ਨਾ ਕੋਇ ਤੁੜਾਈਆ। ਮੇਰਾ ਭਾਗ ਨਾ ਜਾਏ ਨਿਖੁਟ, ਕਰਮ ਨਾ ਰੂਪ ਦਰਸਾਈਆ। ਇਕੋ ਧਾਰ ਪਈਏ ਉਠ, ਦੂਜਾ ਨਜ਼ਰ ਕੋਇ ਨਾ ਆਈਆ। ਭਾਵੇਂ ਮੈਨੂੰ ਦੋਜ਼ਕਾਂ ਵਿਚ ਸੁਟ, ਭਾਵੇਂ ਬਹਿਸ਼ਤਾਂ ਵਿਚ ਟਿਕਾਈਆ। ਭਾਵੇਂ ਸੁੱਕਾ ਦੇ ਦੇ ਟੁਕ, ਖਾ ਕੇ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਈਸਾ ਫੜ ਕੇ ਲਾਇਆ ਨਾਲ ਛਾਤੀ, ਪ੍ਰੇਮ ਨਾਲ ਰਖਾਈਆ। ਝਟ ਸੰਦੇਸ਼ਾ ਸੁਣਿਆ ਕਮਲਾਪਾਤੀ, ਅੰਤਰ ਅੰਤਰ ਦਿਤਾ ਜਣਾਈਆ। ਬਿਨਾ ਨਿਗਾਹ ਤੋਂ ਨਿਗਾਹ ਮਾਰ ਕੇ ਝਾਕੀ, ਬਿਨਾ ਨੈਣ ਨੈਣ ਉਠਾਈਆ। ਉਹ ਲੇਖਾ ਤਕ ਲੈ ਬਾਕੀ, ਤੈਨੂੰ ਦਿਆਂ ਸਮਝਾਈਆ। ਤੇਰੀ ਛੇਤੀ ਮੁਕਣੀ ਹਯਾਤੀ, ਬਹੁਤੀ ਵੰਡ ਨਾ ਕੋਇ ਵੰਡਾਈਆ। ਤੇਰੀ ਸਿਫ਼ਤ ਕਾਗ਼ਜ਼ਾਤੀ, ਅੱਖਰਾਂ ਨਾਲ ਸਲਾਹੀਆ। ਇਹ ਜੋ ਤੇਰਾ ਬਣਿਆ ਸਾਥੀ, ਸੋਹਣਾ ਸੰਗ ਰਖਾਈਆ। ਇਹਦੇ ਹੱਥ ਵਿਚ ਵੇਖ ਲੈ ਲਾਠੀ, ਲੂਲ੍ਹਾ ਲੰਗੜਾ ਹੇਠੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਈਸਾ ਨਿਗਾਹ ਮਾਰੀ ਮੁਸਕਰਾਇਆ ਵਿਚੋਂ ਬੁੱਲਾਂ ਬੁੱਟੀਆਂ, ਹੱਥ ਹੱਥਾਂ ਉਤੇ ਟਿਕਾਈਆ। ਸਾਨੂੰ ਖੁਲ੍ਹੀਆਂ ਮਿਲੀਆਂ ਛੁੱਟੀਆਂ, ਮਿਲ ਮਿਲ ਕੇ ਨਿਗਾਹ ਮਿਲਾਈਆ। ਜਾਂ ਨਿਗਾਹ ਮਾਰੀ ਮਿਤਰ ਦੀਆਂ ਲੱਤਾਂ ਵੇਖੀਆਂ ਟੁੱਟੀਆਂ, ਦੋਵੇਂ ਧਿਆਨ ਜਣਾਈਆ। ਫੇਰ ਮੀਟ ਕੇ ਆਪਣੀਆਂ ਮੁੱਠੀਆਂ, ਜ਼ੋਰ ਨਾਲ ਦਬਾਈਆ। ਮੈਂ ਤੇਰਾ ਪੁਤ ਤੇਰੀਆਂ ਕਰਨਹਾਰਾ ਬੁਤੀਆਂ, ਬੁਤਖ਼ਾਨਿਆਂ ਅੰਦਰ ਡੇਰਾ ਲਾਈਆ। ਮੇਰੇ ਮਾਲਕਾ ਮੇਰੀਆਂ ਸੁਹਾਉਣੀਆਂ ਰੁਤੀਆਂ, ਰੁਤੜੀ ਆਪਣੇ ਨਾਲ ਮਹਿਕਾਈਆ। ਝਟ ਹੁਕਮ ਹੋਇਆ ਜਿਸ ਵੇਲੇ ਤੁਹਾਡੀਆਂ ਅੰਤਮ ਆਸ਼ਾ ਮੁਕੀਆਂ, ਜਗਤ ਲਹਿਣਾ ਰਹਿਣ ਕੋਇ ਨਾ ਪਾਈਆ। ਸਭ ਦੀਆਂ ਖ਼ਾਲੀ ਹੋਵਣ ਹੁੱਕੀਆਂ, ਹੁਕਮ ਮਿਲੇ ਧੁਰਦਰਗਾਹੀਆ। ਇਕੋ ਪੜ੍ਹਨੀ ਸਭ ਨੇ ਤੁਕੀਆ, ਤੁਖ਼ਮ ਤਾਸੀਰ ਦਏ ਬਦਲਾਈਆ। ਜਿਸ ਮਿਤਰ ਪਿਆਰੇ ਤੇਰੇ ਤੇਰੀਆਂ ਬਾਹਵਾਂ ਚੁੱਕੀਆਂ, ਸੀਨੇ ਨਾਲ ਲਗਾਈਆ। ਇਹ ਪ੍ਰੀਤਾਂ ਰਹਿਣ ਨਾ ਲੁਕੀਆਂ, ਪਰਦਾ ਪਰਦਿਆਂ ਵਿਚੋਂ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਈਸਾ ਕਿਹਾ ਮੇਰਾ ਮਿਤਰ ਜਿਸ ਦਾ ਨਾਮ ਸੀ ਜਾਨਸਨ, ਅੱਖਰਾਂ ਚੌਹ ਨਾਲ ਵਡਿਆਈਆ। ਮੇਰਾ ਮਹਿਬੂਬ ਵਿਚੋਂ ਦਿਸਿਆ ਖ਼ਾਲਸ, ਨੂਰ ਨੂਰ ਅਲਾਹੀਆ। ਮੈਂ ਵਿਚੋਲਾ ਬਣ ਕੇ ਸਾਲਸ, ਸਹਿਜ ਨਾਲ ਸੀਸ ਝੁਕਾਈਆ। ਇਸ ਦਾ ਦਲਿਦ੍ਰ ਕੱਟ ਕੇ ਆਲਸ, ਜਗਤ ਰੋਗ ਗਵਾਈਆ। ਸਚ ਜੀਵਣ ਦਾ ਦੇ ਚਾਨਸ, ਚਰਨ ਤੇਰੇ ਸਰਨਾਈਆ। ਫੇਰ ਬਣਾਉਣਾ ਮਾਨਸ ਤੋਂ ਮਾਨਸ, ਮਾਨਵਤਾ ਆਪਣੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਦਰਸਾਈਆ।
ਪਰਵਰਦਿਗਾਰ ਕਿਹਾ ਸੁਣ ਮੇਰੇ ਮਸੀਹ, ਮਸਲਾ ਦਿਆਂ ਸਮਝਾਈਆ। ਮੇਰਾ ਲੇਖਾ ਬੜਾ ਵਸੀਹ, ਆਦਿ ਅੰਤ ਨਾ ਕੋਇ ਸਮਝਾਈਆ। ਜਿਸ ਮਿਤਰ ਦੀ ਕੀਤੀ ਤਸ਼ਰੀਹ, ਸਹਿਜ ਨਾਲ ਸੁਣਾਈਆ। ਇਹਦਾ ਅਗੇ ਕਰਨਾ ਕੀ, ਮੰਗ ਮੰਗ ਲੈ ਚਾਈਂ ਚਾਈਂਆ। ਇਹ ਮਾਨਵ ਹੋਵੇ ਕਿ ਜੀਅ, ਜੀਵ ਆਤਮਾ ਵੰਡ ਵੰਡਾਈਆ। ਕਿ ਵਸੇ ਸਾਢੇ ਤਿੰਨ ਹੱਥ ਦੀ ਸੀਅ, ਸੀਨੇ ਅੰਦਰ ਮੇਰਾ ਨਾਮ ਰਖਾਈਆ। ਝਟ ਈਸਾ ਨੇ ਮਾਰੀ ਲੀਹ, ਲੀਕ ਦਿਤੀ ਲਗਾਈਆ। ਜਿਸ ਵੇਲੇ ਮੇਰੇ ਮਾਲਕਾ ਮੇਰੇ ਅੰਤ ਦੀ ਰਖੇਂ ਨੀਂਹ, ਜੜ੍ਹ ਜਗਤ ਜੁਗਤ ਉਖੜਾਈਆ। ਉਸ ਵੇਲੇ ਮੇਰਾ ਲੇਖਾ ਹੋਵੇ ਉਨੀਂ ਨਾਲ ਵੀਹ, ਬੀਸਵੀਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਝਟ ਨਾਰਦ ਦਾ ਮਿਤਰ ਨਾਲ ਹੋਇਆ ਵਿਚਾਰ, ਜਾਨਸਨ ਨੂੰ ਰਿਹਾ ਸੁਣਾਈਆ। ਕੀ ਤੂੰ ਕੀਤਾ ਦੀਦਾਰ, ਮੈਨੂੰ ਦੇ ਦ੍ਰਿੜਾਈਆ । ਉਸ ਹਸ ਕੇ ਕਿਹਾ ਮੈਂ ਗੁੱਝੀ ਸੁਣੀ ਗੁਫ਼ਤਾਰ, ਭੇਵ ਨਾ ਕੋਇ ਖੁਲ੍ਹਾਈਆ। ਪਤਾ ਨਹੀਂ ਈਸਾ ਦਾ ਕਿਹੜਾ ਯਾਰ, ਅੰਦਰ ਵੜ ਕੇ ਯਰਾਨੇ ਰਿਹਾ ਨਿਭਾਈਆ। ਬਿਨਾ ਰਸਨਾ ਤੋਂ ਬੋਲੇ ਜੈਕਾਰ, ਸੰਦੇਸੇ ਦੇਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਈਸਾ ਕਿਹਾ ਮੇਰਾ ਲੇਖਾ ਅੰਤ ਹਿਸਾਬ, ਸਚ ਸਚ ਦ੍ਰਿੜਾਈਆ। ਮੇਰਾ ਮਾਲਕ ਹਕ ਜਨਾਬ, ਪਰਦਾ ਦੇਣਾ ਉਠਾਈਆ। ਤੈਨੂੰ ਕਰਾਂ ਅਦਾਬ, ਨਿਵ ਨਿਵ ਸੀਸ ਝੁਕਾਈਆ। ਧੁਰ ਹੁਕਮ ਕੀਤਾ ਮਹਾਰਾਜ, ਸਹਿਜ ਨਾਲ ਸੁਣਾਈਆ। ਈਸਾ ਨਿਰਗੁਣ ਧਾਰ ਤਕ ਲੈ ਤਾਜ, ਤਖ਼ਤ ਨਿਵਾਸੀ ਇਕ ਅਖਵਾਈਆ । ਜਿਸ ਵੇਲੇ ਚਾਰੋਂ ਕੁੰਟ ਪੈਣੀ ਭਾਜ, ਦੀਨ ਦੁਨੀ ਦੁਹਾਈਆ। ਧਰਮ ਦਾ ਰਹੇ ਨਾ ਕੋਇ ਸਮਾਜ, ਸਮਗਰੀ ਸਚ ਨਾ ਕੋਇ ਵਰਤਾਈਆ। ਝਟ ਉਸ ਵੇਲੇ ਉਠ ਕੇ ਲੂਲ੍ਹੇ ਲੰਗੜੇ ਅਪਾਹਜ, ਪ੍ਰਭ ਅਗੇ ਵਾਸਤਾ ਪਾਈਆ। ਜੇ ਉਸ ਵੇਲੇ ਮੇਰੇ ਨਾਲ ਸਵਰੇ ਤੁਹਾਡਾ ਕਾਜ, ਫੇਰ ਵੀ ਆਪਣਾ ਮੈਂ ਤਨ ਭੇਟਾ ਦਿਆਂ ਕਰਾਈਆ। ਝਟ ਈਸਾ ਦੇ ਮੁਖ ਵਿਚੋਂ ਨਿਕਲੀ ਅਵਾਜ਼, ਖ਼ੁਸ਼ੀਆਂ ਨਾਲ ਸੁਣਾਈਆ। ਹੁਣ ਤੂੰ ਮੇਰਾ ਮਿਤਰ ਫੇਰ ਤੇਰਾ ਸਾਥੀ ਹੋਵੇਗਾ ਜਿਸ ਦੇ ਹੱਥ ਉਤੇ ਹੋਵੇਗਾ ਬਾਜ਼, ਬਾਜ਼ਾਂ ਵਾਲਾ ਰੂਪ ਪਰਗਟਾਈਆ। ਫੇਰ ਉਸ ਤੋਂ ਨਿਰਗੁਣ ਨੂਰ ਹੋ ਕੇ ਆਵੇਗਾ ਬਾਦ, ਜੋਤੀ ਜਾਤਾ ਇਕ ਅਖਵਾਈਆ। ਤੈਨੂੰ ਜਨਮ ਵਿਚੋਂ ਜਨਮ ਦੇ ਕੇ ਫੇਰ ਲਏਗਾ ਲਾਧ, ਹੋਣਾ ਆਪ ਸਹਾਈਆ। ਬੇਸ਼ਕ ਤੂੰ ਲੰਗੜਾ ਲੂਲ੍ਹਾ ਅਪਾਹਜ, ਦੋਵੇਂ ਲੱਤਾਂ ਨਜ਼ਰ ਕੋਇ ਨਾ ਆਈਆ। ਉਸ ਹਸ ਕੇ ਕਿਹਾ ਜੇ ਮੇਰਾ ਮਾਲਕ ਮੇਰੇ ਸਰੀਰ ਬੇਨਜ਼ੀਰ ਦੀਨ ਦੁਨੀ ਦਾ ਬਦਲ ਦੇਵੇ ਰਾਜ, ਰਈਅਤ ਹੋ ਕੇ ਆਪਣਾ ਆਪ ਭੇਟ ਕਰਾਈਆ। ਝਟ ਹੁਕਮ ਹੋਇਆ ਈਸਾ ਇਹ ਖੇਲ ਬੋਧ ਅਗਾਧ, ਬੁਧੀ ਤੋਂ ਪਰੇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਝਟ ਈਸਾ ਨੇ ਮੀਟੀਆਂ ਅੱਖਾਂ, ਪੁੱਠੇ ਹੱਥ ਲਏ ਕਰਾਈਆ। ਤੇਰਾ ਰੂਪ ਕਰੋੜ ਕਰੋੜੀ ਲੱਖਾਂ, ਗਣਤੀ ਗਣਤ ਨਾ ਕੋਇ ਗਿਣਾਈਆ। ਜਿਧਰ ਵੇਖਾਂ ਦੀਨ ਦੁਨੀ ਰੂਪ ਕੱਖਾਂ, ਸੜਦੀ ਦਿਸੇ ਲੋਕਾਈਆ। ਕਿਹੜੀ ਕੂਟੇ ਨੱਸਾਂ, ਜਾਵਾਂ ਚਾਈਂ ਚਾਈਂਆ। ਅਗੋਂ ਅਵਾਜ਼ ਆਈ ਜ਼ਰਾ ਨਿਗਾਹ ਮਾਰ ਲੈ ਹੋੜਾ ਉਤੇ ਸੱਸਾ, ਸਤਿਜੁਗ ਦਏ ਵਡਿਆਈਆ। ਜਿਸ ਵੇਲੇ ਕਲਜੁਗ ਰੈਣ ਅੰਧੇਰੀ ਹੋਈ ਮੱਸਾ, ਹੰ ਰੂਪ ਨਾ ਕੋਇ ਦਰਸਾਈਆ। ਸਭ ਦੇ ਗਲ ਵਿਚ ਤੇਰੀ ਫਾਂਸੀ ਦੇ ਥਾਂ ਸ਼ਰਅ ਦਾ ਹੋਣਾ ਰੱਸਾ, ਜ਼ੰਜੀਰ ਬੇਨਜ਼ੀਰ ਸਕੇ ਨਾ ਕੋਇ ਕਟਾਈਆ।
ਇਹ ਖੇਲ ਅਨੋਖਾ ਦੱਸਾਂ, ਦਹਿ ਦਿਸ਼ਾ ਤੋਂ ਬਾਹਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਈਸਾ ਕਿਹਾ ਮੇਰੀ ਇਕੋ ਇਕ ਖ਼ਾਹਿਸ਼, ਧੁਰ ਦੇ ਮਾਲਕ ਦਿਆਂ ਦ੍ਰਿੜਾਈਆ। ਮੇਰੀ ਇਕੋ ਇਕ ਆਸ, ਸਚ ਦਿਆਂ ਸਮਝਾਈਆ। ਝਟ ਲੰਗੜੇ ਲੂਲ੍ਹੇ ਨੇ ਕਿਹਾ ਮੇਰੀ ਜ਼ਰੂਰ ਲੇਖੇ ਲਾਇਓ ਲਾਸ਼, ਕਿਸੇ ਲਸ਼ਕਰ ਦੀ ਲੋੜ ਰਹੇ ਨਾ ਰਾਈਆ। ਪਰ ਇਕ ਗੱਲ ਮੇਰੇ ਸਾਹਿਬ ਮੈਨੂੰ ਆਪ ਕਰੀਂ ਤਲਾਸ਼, ਤਸਬੀ ਮਾਲਾ ਹੱਥ ਨਾ ਕੋਇ ਰਖਾਈਆ। ਮੇਰੇ ਅੰਤਰ ਦਈਂ ਵਿਸ਼ਵਾਸ਼, ਵਿਸ਼ਿਆਂ ਤੋਂ ਬਾਹਰ ਰਖਾਈਆ। ਝਟ ਈਸਾ ਨੇ ਕਿਹਾ ਸ਼ਾਬਾਸ਼, ਮਿਤਰਾ ਤੇਰੇ ਹੱਥ ਵਡਿਆਈਆ। ਤੈਨੂੰ ਮਾਰ ਨਹੀਂ ਸਕਦਾ ਸ਼ੰਕਰ ਬੈਠਾ ਉਤੇ ਕੈਲਾਸ਼, ਕਲਾਧਾਰੀ ਤੇਰਾ ਹੋਏ ਸਹਾਈਆ। ਮੇਰੀ ਵੀਹਵੀਂ ਸਦੀ ਤੇ ਮੈਂ ਵੀ ਹੋਣਾ ਨਹੀਂ ਨਿਰਾਸ਼, ਮਾਲਕ ਅਗੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਈਆ। ਧੁਰ ਹੁਕਮ ਹੋਇਆ ਸੁਣ ਈਸਾ ਮੇਰੇ ਸੁਤ, ਸਚ ਦਿਆਂ ਸੁਣਾਈਆ। ਮੇਰਾ ਨੂਰ ਅਬਿਨਾਸ਼ੀ ਅਚੁਤ, ਆਦਿ ਜੁਗਾਦਿ ਅਗੰਮ ਅਥਾਹੀਆ। ਜਿਸ ਵੇਲੇ ਮੇਰੀ ਮੌਲੀ ਰੁਤ, ਰੁਤੜੀ ਜਗਤ ਭਗਤ ਮਹਿਕਾਈਆ। ਤੂੰ ਵੀ ਪੈਣਾ ਉਠ, ਲੈਣੀ ਸਚ ਅੰਗੜਾਈਆ। ਮੈਂ ਸਾਹਿਬ ਹੋ ਕੇ ਜਾਵਾਂ ਤੁਠ, ਦੇਵਾਂ ਮਾਣ ਵਡਿਆਈਆ। ਜਿਸ ਵੇਲੇ ਆਵਾਂ ਤੇਰੀ ਨਿਗਾਹ ਪਾਰ ਦੀ ਗੁੱਠ, ਤਨ ਵਜੂਦ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਈਸਾ ਕਿਹਾ ਉਸ ਵੇਲੇ ਪ੍ਰਭੂ ਤੇਰੀ ਕੀ ਹੋਵੇ ਨਿਸ਼ਾਨੀ, ਭੇਵ ਦੇਣਾ ਖੁਲ੍ਹਾਈਆ। ਹੁਕਮ ਹੋਇਆ ਬਿਨਾ ਜ਼ਬਾਨੀ, ਧੁਰ ਦਾ ਕਲਮਾ ਦਿਤਾ ਸੁਣਾਈਆ। ਉਠ ਵੇਖ ਖੇਲ ਜਹਾਨੀ, ਦੋ ਜਹਾਨਾਂ ਬਾਹਰ ਦਿਆਂ ਵਖਾਈਆ। ਤੇਰੀ ਮੁਹੱਬਤ ਪਿਛਲੀ ਪੁਰਾਣੀ, ਪ੍ਰੇਮੀਆ ਵੇਖਣੀ ਚਾਈਂ ਚਾਈਂਆ। ਜਾਨਸਨ ਦਾ ਜਾਮਾ ਫੇਰ ਹੋਵੇ ਇਨਸਾਨੀ, ਇਨਸਾਨ ਇਨਸਾਨਾਂ ਵਰਗਾ ਸੋਭਾ ਪਾਈਆ। ਇਹ ਖੇਲ ਬੜਾ ਮਹਾਨੀ, ਮੁਹੱਬਤ ਵਿਚ ਦਿਆਂ ਦ੍ਰਿੜਾਈਆ। ਸਭ ਦਾ ਬਣਕੇ ਬਾਨੀ, ਬਾਣ ਅਣਿਆਲਾ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਈਸਾ ਕਿਹਾ ਮੇਰਾ ਅੰਤ ਦੇਣਾ ਸੁਧਾਰ, ਤੇਰੀ ਇਕ ਸਰਨਾਈਆ। ਕੂਕ ਕੀਤੀ ਪੁਕਾਰ, ਦਰੋਹੀ ਨਾਮ ਖ਼ੁਦਾਈਆ। ਹੁਕਮ ਮਿਲਿਆ ਅਪਾਰ, ਅਪਰੰਪਰ ਦਿਤੀ ਵਡਿਆਈਆ। ਉਸ ਵੇਲੇ ਕਲ ਕਲਕੀ ਹੋਣਾ ਅਵਤਾਰ, ਨੂਰ ਨੁਰਾਨਾ ਡਗਮਗਾਈਆ। ਪੂਰਬ ਲਹਿਣਾ ਦੇਣਾ ਕ਼ਰਜ਼ ਦੇਵਾਂ ਉਤਾਰ, ਕੌਲ ਇਕ਼ਰਾਰ ਵੇਖ ਵਖਾਈਆ। ਤੇਰੇ ਮਿਤਰ ਨੂੰ ਜਨਮ ਦੁਆ ਕੇ ਵਿਚ ਸੰਸਾਰ, ਨਾਮ ਊਧਮ ਸਿੰਘ ਧਰਾਈਆ। ਕਲਜੁਗ ਨੂੰ ਉਲਟਾਉਣ ਬਦਲੇ ਉਹਦਾ ਲੇਖਾ ਲੱਗੇ ਅਪਾਰ, ਅਪਰੰਪਰ ਸੁਆਮੀ ਰਿਹਾ ਸਮਝਾਈਆ। ਉਹ ਏਸੇ ਤਰਹ ਚਲ ਨਾ ਸਕੇ ਲੱਤਾਂ ਭਾਰ, ਈਸਾ ਤੇਰੀ ਯਾਦ ਫੇਰ ਦਿਆਂ ਰਖਾਈਆ। ਚਾਰੋਂ ਕੁੰਟ ਹੋਵੇ ਹਾਹਾਕਾਰ, ਹਾਹਾਕਾਰ ਕਰੇ ਲੋਕਾਈਆ। ਫੇਰ ਦੇ ਕੇ ਦੋਂਹ ਹੱਥਾਂ ਦਾ ਪਿਆਰ, ਪ੍ਰੇਮੀ ਪਿਆਰਾ ਆਪਣਾ ਲਵਾਂ ਬਣਾਈਆ। ਓਨਾਂ ਚਿਰ ਸੰਮਤ ਸ਼ਹਿਨਸ਼ਾਹੀ ਦਸ ਵਿਚ ਜਾ ਨਾ ਸਕਾਂ ਸਮੁੰਦਰੋਂ ਪਾਰ, ਪੂਰਬ ਲੇਖਾ ਵਾਅਦੇ ਵਾਲਾ ਨਾਲ ਮਿਲਾਈਆ। ਉਹ ਈਸਾ ਅੱਜ ਉਸ ਦਾ ਕਰ ਸ਼ੁਕਰ ਗੁਜ਼ਾਰ, ਜੋ ਭਗਤ ਦੁਆਰ ਬੈਠਾ ਸੋਭਾ ਪਾਈਆ। ਇਹ ਸ਼ਬਦ ਦੀ ਖੇਲ ਜੋ ਜੁਗੋ ਜੁਗ ਪੂਰੀ ਕਰੇ ਤੇ ਵੇਖੇ ਵਾਰੋ ਵਾਰ, ਜੋ ਅਭੁਲ ਹੋ ਕੇ ਭੁਲ ਕਦੇ ਨਾ ਜਾਈਆ। ਹੁਣ ਨਵਾਂ ਜੀਵਨ ਦੇਵੇ ਤੇ
ਨਵਾਂ ਦੇਵੇ ਪਿਆਰ, ਖ਼ੁਸ਼ੀਆਂ ਰੰਗ ਰੰਗਾਈਆ। ਜਿਸ ਦੀ ਵੀਹਵੀਂ ਸਦੀ ਕਰਦੀ ਇੰਤਜ਼ਾਰ, ਬੈਠੀ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਭਗਤਾਂ ਦਾ ਭਗਤੀ ਦਾ ਲੇਖਾ ਭਗਤਨ ਪੂਰਾ ਕੀਤਾ ਉਧਾਰ, ਅਦਲ ਦਾ ਅਦਲ ਇਨਸਾਫ਼ ਸਤਿ ਸਚ ਵਾਲਾ ਕਰਾਈਆ।
੨੮ ਫੱਗਣ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਆਰ ਦਿਲੀ-੯ ਧੀਰ ਪੁਰ ਹਰਿ ਸੰਗਤ ਨਵਿਤ ਰਾਤ ਸਮੇਂ
ਯਸੂਹ ਕਹੇ ਸ਼ੇਰ ਸਯਦਾ ਬੀਸ ਬੀਸੇ ਵਿਚ ਭਾਰਤ, ਭਗਤ ਦੁਆਰ ਦਿੱਲੀ ਸੀਸ ਨਿਵਾਈਆ। ਜਿਸ ਦਾ ਹੁਕਮ ਫ਼ਰਮਾਨ ਸੰਦੇਸ਼ਾ ਹੋਣਾ ਸਟਾਰਟ, ਸ਼ੁਰੂ ਵਿਚ ਆਪਣਾ ਹੁਕਮ ਕਰਾਈਆ। ਜੋ ਚਾਰ ਜੁਗ ਦੇ ਅਵਤਾਰ ਪੈਗ਼ੰਬਰਾਂ ਗੁਰੂਆਂ ਦਾ ਵੇਖਣਹਾਰਾ ਆਰਟ, ਗ੍ਰੰਥ ਸ਼ਾਸਤਰਾਂ ਫੋਲ ਫੁਲਾਈਆ। ਮਿਹਰਵਾਨ ਮਹਿਬੂਬ ਨਵ ਸੱਤ ਤਕੇ ਅੰਧੇਰਾ ਡਾਰਕ, ਨੂਰ ਮੂਨਲਾਈਟ ਨਜ਼ਰ ਕੋਇ ਨਾ ਆਈਆ। ਮੈਂ ਚਰਨ ਛੂਹਾਂ ਬਿਨ ਤਨ ਵਜੂਦ ਜਿਸ ਵੇਲੇ ਪਹੁੰਚੇ ਵਿਚ ਨਿਊਯਾਰਕ, ਯਕ ਮਾਲਕ ਵੇਖ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਹਜ਼ਰਤ ਈਸਾ ਕਹੇ ਮੈਂ ਕ਼ਦਮਬੋਸੀ ਕਰਾਂ ਫ਼ੁਟ ਫ਼ੀਟ, ਸਿਫ਼ਤਾਂ ਦਾ ਮਾਲਕ ਵੇਖ ਖ਼ੁਸ਼ੀ ਮਨਾਈਆ। ਜਿਸ ਮੇਰੀ ਧਾਰ ਦੀ ਵੇਖਣੀ ਸਟਰੀਟ, ਸਟੈਂਡ ਸਿਟ ਨਜ਼ਰ ਕਿਸੇ ਨਾ ਆਈਆ। ਜਿਸ ਦੀ ਸਮਝ ਸਕੇ ਨਾ ਕੋਈ ਬੀਟ, ਬਿਟਵੀਨ ਦਾ ਲੇਖਾ ਆਪਣੇ ਹੱਥ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਈਸਾ ਕਹੇ ਮੇਰਾ ਖ਼ੁਸ਼ੀਆਂ ਨਾਲ ਝੁਕੇ ਹੈਡ, ਗਾਡ ਕਹਿ ਕੇ ਸੀਸ ਨਿਵਾਈਆ। ਮੇਰੇ ਅੰਤਰ ਨਿਰੰਤਰ ਪੜਦਾ ਖੋਲ੍ਹੇ ਲਿਡ, ਲੈਂਡ ਦਾ ਮਾਲਕ ਨੂਰ ਅਲਾਹੀਆ। ਸਚ ਸੁਹੰਜਣਾ ਗ੍ਰਹਿ ਵੇਖੇ ਆਪਣਾ ਬੈਡ, ਜ਼ਿਮੀਂ ਅਸਮਾਨ ਵੇਖਣ ਕੋਇ ਨਾ ਪਾਈਆ। ਜਿਸ ਦੇ ਹੁਕਮ ਵਿਚ ਮੇਰੀ ਆਸ਼ਾ ਹੋਣੀ ਡੈਡ, ਡਿਡ ਡੂ ਡਜ਼ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਈਸਾ ਕਹੇ ਮੇਰੀ ਸੁਹੰਜਣੀ ਹੋਵੇ ਲੈਂਡ, ਲੈਂਡਮਾਰਕ ਵੇਖ ਵਖਾਈਆ । ਮੇਰੇ ਬੱਧੇ ਹੋਣ ਹੈਂਡ, ਹਿੰਦ ਦਾ ਮਾਲਕ ਵੇਖਾਂ ਚਾਈਂ ਚਾਈਂਆ। ਜਿਸ ਦੇ ਹੁਕਮ ਵਿਚ ਵੀਹਵੀਂ ਸਦੀ ਕਰ ਸਟੈਂਡ, ਕ਼ਦਮ ਕ਼ਦਮ ਨਾ ਕੋਇ ਉਠਾਈਆ। ਜਿਸ ਦਾ ਲੇਖਾ ਲਹਿਣਾ ਦੇਣਾ ਹੋਣਾ ਐਂਡ, ਇੰਨਡੈਕਸ ਆਪਣੇ ਵਿਚ ਛੁਪਾਈਆ। ਜੋ ਆਦਿ ਜੁਗਾਦਿ ਨਿਰਗੁਣ ਧਾਰ ਸਭ ਦਾ ਫ਼ਰੈਂਡ, ਪਰਵਰਦਿਗਾਰ ਅਗੰਮ ਅਥਾਹੀਆ। ਸੋ ਧੁਰ ਫ਼ਰਮਾਲ ਹੁਕਮ ਸੰਦੇਸ਼ਾ ਕਰੇ ਸੇਂਡ, ਸੈਂਡ ਸਟਾਰਮਾਂ ਉਸ ਨੂੰ ਪਾਰ ਕਰਾਈਆ। ਜਿਸ ਦੀਨ ਦੁਨੀ ਆਤਮ ਧਾਰ ਕਰਨੀ ਜਾਈਂਡ, ਆਦਿ ਦਾ ਮਾਲਕ ਅੰਤ ਆਪਣਾ ਹੁਕਮ ਵਰਤਾਈਆ । ਜਿਸ ਦਾ ਭੇਵ ਅਭੇਦਾ ਸਦਾ ਸਦਾ ਬੀਹਾਈਂਡ, ਨੇਤਰ ਲੋਚਨ ਨੈਣ ਅੱਖ ਵੇਖਣ ਕੋਇ ਨਾ ਪਾਈਆ। ਜਿਸ ਨੂੰ ਸਮਝ ਸਕੇ ਕੋਈ ਨਾ ਮਾਂਈਡ, ਮਾਂਈਨਸ ਕਰੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਝਟ ਨਾਰਦ ਕਹੇ ਸੁਣ ਹਜ਼ਰਤ ਈਸਾ ਮਸੀਹ, ਕੀ ਮਸਲਾ ਤੇਰੇ ਅਗੇ ਪ੍ਰਭੂ ਰਿਹਾ ਰਖਾਈਆ।
ਤੂੰ ਇਖ਼ਲਾਕ਼ ਵਿਚ ਕਰ ਤਸ਼ਰੀਹ, ਬੇਨਕ਼ਾਬ ਪਰਦਾ ਦਏ ਉਠਾਈਆ। ਜਿਸ ਦਾ ਲੇਖਾ ਆਦਿ ਜੁਗਾਦਿ ਵਸੀਹ, ਵਸੀਅਤਾਂ ਦਾ ਮਾਲਕ ਸਭ ਨੂੰ ਗਿਆ ਬਣਾਈਆ। ਕਿਸ ਬਿਧ ਉਸ ਤੇਰੀ ਲੈਂਡ ਉਤੇ ਕਰਨ ਆਉਣਾ ਤਫ਼ਰੀ, ਤਫ਼ਸੀਲ ਨਾਲ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਉਠਾਈਆ। ਹਜ਼ਰਤ ਕਹੇ ਨਾਰਦਾ ਮੇਰੇ ਕੋਲ ਅਗੰਮਾ ਕਾਰਡ, ਜਿਸ ਦਾ ਅੱਖਰ ਨਜ਼ਰ ਕਿਸੇ ਨਾ ਆਈਆ। ਉਸ ਦੇ ਉਤੇ ਹੁਕਮ ਸੰਦੇਸ਼ਾ ਹਾਰਡ, ਭੈ ਵਿਚ ਦਿਸੇ ਖ਼ਲਕ ਖ਼ੁਦਾਈਆ। ਉਹ ਸਭ ਦਾ ਮਾਲਕ ਖ਼ਾਲਕ ਲਾਰਡ, ਦੋ ਜਹਾਨਾ ਨਜ਼ਰੀ ਆਈਆ। ਦੀਨ ਦੁਨੀ ਜਿਸ ਦਾ ਇਕੋ ਵਾਰਡ, ਹਿੱਸੇ ਵੰਡ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਈਸਾ ਕੀ ਹੁਕਮ ਸੰਦੇਸਾ ਦੇਵੇ ਮੀਤ, ਮਿਤਰਾ ਦੇ ਜਣਾਈਆ। ਕੀ ਤੇਰੇ ਵਸਿਆ ਚੀਤ, ਪੜਦਾ ਪੜਦਿਆਂ ਵਿਚੋਂ ਉਠਾਈਆ। ਹਜ਼ਰਤ ਕਹੇ ਜਿਸ ਬਦਲ ਦੇਣੀ ਦੀਨ ਦੁਨੀ ਦੀ ਰੀਤ, ਰੀਤੀਵਾਨ ਅਗੰਮ ਅਥਾਹੀਆ। ਨਿਰਗੁਣ ਧਾਰ ਦੱਸਣੀ ਆਪਣੀ ਪ੍ਰੀਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਮੇਰੀ ਸਦੀ ਗਈ ਬੀਤ, ਉਨੀਸਾ ਬੀਸਾ ਆਪਣਾ ਪੰਧ ਮੁਕਾਈਆ। ਮੈਂ ਗਾਵਾਂ ਉਸੇ ਦੇ ਗੀਤ, ਜੋ ਗਹਿਰ ਗੰਭੀਰ ਨੂਰ ਅਲਾਹੀਆ। ਜਿਸ ਲਹਿਣਾ ਦੇਣਾ ਵੇਖਣਾ ਹਸਤ ਕੀਟ, ਲੱਖ ਚੁਰਾਸੀ ਫੋਲ ਫੁਲਾਈਆ। ਉਹ ਸਾਹਿਬ ਬੀਠਲੋ ਬੀਠ, ਪਾਰਬ੍ਰਹਮ ਧੁਰਦਰਗਾਹੀਆ। ਜਿਸ ਮਿਠਾ ਕੌੜਾ ਕਰਨਾ ਰੀਠ, ਅੰਮ੍ਰਿਤ ਰਸ ਰਸ ਭਰਾਈਆ। ਉਹ ਪੁਸ਼ਤ ਪਨਾਹ ਹੱਥ ਰਖੇ ਮੇਰੀ ਪੀਠ, ਲੇਖਾ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਹਜ਼ਰਤ ਉਸ ਦੇ ਕੋਲ ਕੀ ਤਰੀਕ਼ਾ, ਜੁਗ ਜੁਗ ਕੀ ਸਮਝਾਈਆ। ਕੀ ਹਕ ਹਕ ਤੌਫ਼ੀਕ਼ਾ, ਤੋਫ਼ੇ ਦੇਵੇ ਨਾਮ ਖ਼ਲਕ ਖ਼ੁਦਾਈਆ। ਕਿਉਂ ਪਿਛਲੀਆਂ ਉਤੇ ਮਾਰੇ ਲੀਕਾਂ, ਲਾਇਨ ਅਗਲੀ ਦਏ ਵਖਾਈਆ। ਹਜ਼ਰਤ ਕਿਹਾ ਮੇਰਾ ਪੂਰਬ ਲਹਿਣਾ ਜਿਸ ਵਿਚ ਚਰਨ ਛੁਹਾਏ ਵਿਚ ਅਮਰੀਕਾ, ਅਮਰਾਪਦ ਦਾ ਮਾਲਕ ਅਗੰਮ ਅਥਾਹੀਆ। ਉਹ ਲਹਿਣਾ ਦੇਣਾ ਜਾਣੇ ਜੀਵ ਜੀਅ ਕਾ, ਜਾਗਰਤ ਜੋਤ ਡਗਮਗਾਈਆ। ਜਿਸ ਦੇ ਛਤਰ ਝੁਲੇ ਇਕੋ ਸੀਸਾ, ਸੀਸ ਜਗਦੀਸ਼ ਸੋਭਾ ਪਾਈਆ । ਮੈਂ ਉਸ ਦੀ ਸੁਣਾਂ ਹਕ ਹਦੀਸਾ, ਜੋ ਪਿਤਾ ਪੂਤ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਹਜ਼ਰਤ ਕਰੇ ਮੈਂ ਕੀ ਖੇਲ ਦੱਸਾਂ ਬਹੁਤੀ, ਜਗਤ ਜਹਾਨ ਨਾ ਕੋਇ ਵਡਿਆਈਆ। ਜਿਸ ਦਾ ਇਕੋ ਹੁਕਮ ਧਾਰ ਸਲੋਕੀ, ਸੋਹਲੇ ਢੋਲੇ ਰਾਗ ਦ੍ਰਿੜਾਈਆ। ਜਿਸ ਦੀਨ ਦੁਨੀ ਉਠਾਉਣੀ ਸੋਤੀ, ਸਵਾਧਾਨ ਧਾਰ ਲੋਕਾਈਆ। ਜਨ ਭਗਤ ਸੁਹੇਲੇ ਬਣਾਏ ਮਾਣਕ ਮੋਤੀ, ਕੀਮਤ ਦੀਨ ਦੁਨੀ ਨਾ ਕੋਇ ਚੁਕਾਈਆ। ਸੋ ਮਿਹਰਵਾਨ ਮਹਿਬੂਬ ਅਮਰੀਕਾ ਵਿਚ ਪਹਿਨ ਕੇ ਸੱਤ ਰੰਗ ਦੀ ਟੋਪੀ, ਸਤਿ ਦਾ ਸਤਿ ਨਿਸ਼ਾਨ ਵਖਾਈਆ। ਲਹਿਣਾ ਦੇਣਾ ਜਾਣੇ ਕੋਟਨ ਕੋਟੀ, ਵੇਖਣਹਾਰਾ ਥਾਉਂ ਥਾਈਂਆ। ਜਿਸ ਦੀਨ ਦੁਨੀ ਕਰਾਉਣੀ ਬੋਟੀ ਬੋਟੀ, ਨਵ ਸੱਤ ਸਤ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਅਗੰਮ ਅਥਾਹੀਆ। ਨਾਰਦ ਕਹੇ ਹਜ਼ਰਤਾ ਤੇਰਾ ਕਿਹੜਾ ਸੋਹਣਾ ਪਾਰਕ, ਪ੍ਰੇਮ ਨਾਲ ਦੇ ਜਣਾਈਆ। ਕਿਹੜਾ ਤਨ ਵਜੂਦ ਅਗੰਮ ਬਾਰਕ, ਵੇਖੇਂ ਅੱਖ ਉਠਾਈਆ। ਹਜ਼ਰਤ ਕਿਹਾ ਮੇਰੀ ਆਸ਼ਾ ਪੁਰਾਣੀ
ਯੋਰੋਸ਼ਲਮ ਦਾ ਲੇਖਾ ਨੇਤਰ ਨਿਸ਼ਾਨੀ ਨਿਊਯਾਰਕ, ਜੂਹ ਬੇਗਾਨੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਲੀ ਅਗੇ ਮੇਰੀ ਵੀਹਵੀਂ ਸਦੀ ਦੀ ਦਿਸੇ ਆਖ਼ਰ ਅੱਖਰਾਂ ਵਾਲੀ ਅਬਾਰਤ, ਇਬਰਤ ਦਾ ਲੇਖਾ ਅੱਬੂ ਆਪਣੇ ਹੱਥ ਰਖਾਈਆ।