੩੦ ਫੱਗਣ ਸ਼ਹਿਨਸ਼ਾਹੀ ਸੰਮਤ ਦਸ ਸ਼ਾਮ ਪੰਜ ਵਜੇ ਨਿਊਯਾਰਕ ਹਵਾਈ ਅੱਡੇ ਤੇ ਅਮਕੀਰਾ ਵਿਖੇ
ਫਲਗੁਣ ਕਹੇ ਮੇਰਾ ਦਿਵਸ ਦਿਹਾੜਾ ਤੀਸ, ਤੀਸ ਬਤੀਸਾ ਹਰਿ ਜਗਦੀਸਾ ਦਇਆ ਕਮਾਈਆ। ਪੁਰਖ ਅਕਾਲਾ ਦੀਨ ਦਿਆਲਾ ਛਤਰ ਝੁੱਲੇ ਜਿਸ ਦੇ ਅਗੰਮੀ ਸੀਸ, ਬਿਨ ਤਨ ਵਜੂਦ ਮਾਟੀ ਖ਼ਾਕ ਪੰਜ ਤਤ ਸੋਭਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਨਾਮ ਕਲਮੇ ਸਿਫ਼ਤਾਂ ਵਾਲੀ ਹਦੀਸ, ਅਵਤਾਰ ਪੈਗ਼ੰਬਰ ਗੁਰ ਨਿਰਗੁਣ ਸਰਗੁਣ ਢੋਲੇ ਗਾਈਆ। ਜੋ ਲੇਖਾ ਜਾਣੇ ਬੀਸ ਬੀਸਾ ਹਰਿ ਜਗਦੀਸ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਈਆ। ਜਿਸ ਆਸ਼ਾ ਪੂਰੀ ਕਰਨੀ ਨਿਰਗੁਣ ਸਰਗੁਣ ਧਾਰ ਹਾਵਗਰੀਵ, ਏਕੰਕਾਰ ਅਕਲ ਕਲਧਾਰੀ ਅਗੰਮ ਅਥਾਹੀਆ। ਜੋ ਕਲਜੁਗ ਵਿਚ ਬਦਲਣਹਾਰਾ ਸਤਿਜੁਗ ਸਾਚੀ ਰੀਤ, ਰੀਤੀਵਾਨ ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਇਕ ਅਖਵਾਈਆ। ਪਰਵਰਦਿਗਾਰ ਸਾਂਝਾ ਯਾਰ ਜਿਸ ਵਿਚ ਹਕ ਤੌਫ਼ੀਕ਼, ਮਿਹਰਵਾਨ ਮਹਿਬੂਬ ਆਪਣਾ ਹੁਕਮ ਵਰਤਾਈਆ। ਜਿਸ ਦਾ ਵਕ਼ਤ ਸੁਹੰਜਣਾ ਧਰਨੀ ਧਰਤ ਧਵਲ ਧੌਲ ਉਤੇ ਦਿਸੇ ਨਜ਼ਦੀਕ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਜਿਸ ਦਾ ਧਿਆਨ ਲਗਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਬਦਲਣਹਾਰ ਤਾਰੀਖ, ਤਵਾਰੀਖਾਂ ਆਪਣੇ ਵਿਚ ਸਮਾਈਆ। ਫਲਗੁਣ ਕਹੇ ਮੈਂ ਅੰਤ ਦਰ ਠਾਂਢੇ ਮੰਗਾਂ ਭੀਖ, ਭਿਖਕ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਫਲਗੁਣ ਕਹੇ ਮੇਰਾ ਤੀਸ ਜਗਤ ਦਿਹਾੜਾ, ਸੰਮਤ ਸ਼ਹਿਨਸ਼ਾਹੀ ਦਸ ਨਾਲ ਵਡਿਆਈਆ। ਪਰਮ ਪੁਰਖ ਪਰਮਾਤਮ ਦੋ ਜਹਾਨ ਤਕਿਆ ਇਕੋ ਅਗੰਮੀ ਲਾੜਾ, ਸਤਿ ਸਰੂਪ ਸ਼ਾਹੋ ਭੂਪ ਬਿਨ ਰੰਗ ਰੂਪ ਨਜ਼ਰੀ ਆਈਆ। ਥਿਰ ਘਰ ਦੁਆਰ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਜਿਸ ਦਾ ਲੱਗਾ ਅਖਾੜਾ, ਸਤਿ ਸਤਿਵਾਦੀ ਸ਼ਬਦ ਅਨਾਦੀ ਆਪਣਾ ਹੁਕਮ ਵਰਤਾਈਆ। ਨਵ ਸੱਤ ਕੂੜੀ ਕਿਰਿਆ ਜਗਤ ਵੇਖੇ ਸ੍ਰਿਸ਼ਟੀ ਅਗਨੀ ਲੱਗੀ ਬਹੱਤਰ ਨਾੜਾ, ਤਤਵ ਤਤ ਸ਼ਾਂਤ ਨਾ ਕੋਇ ਕਰਾਈਆ। ਪੰਚ ਵਿਕਾਰ ਵਿਚ ਸੰਸਾਰ ਕੂੜੀ ਕਿਰਿਆ ਰੰਗ ਚਾੜ੍ਹਿਆ ਗਾੜ੍ਹਾ, ਦੁਰਮਤ ਮੈਲ ਸਕੇ ਨਾ ਕੋਇ ਧੁਆਈਆ। ਫਿਰੀ ਦਰੋਹੀ ਜੰਗਲ ਜੂਹ ਉਜਾੜ ਵਿਚ ਪਹਾੜਾ, ਟਿੱਲੇ ਪਰਬਤ ਸਮੁੰਦ ਸਾਗਰ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਫਲਗੁਣ ਕਹੇ ਸੁਣ ਸ਼ਬਦ ਸੰਦੇਸ਼ਾ ਧਵਲ ਧੌਲ ਧਰਤੀ, ਧਰਨੀ ਦਿਆਂ ਜਣਾਈਆ। ਪਰਮ ਪੁਰਖ ਪਰਮਾਤਮ ਆਤਮ ਧਾਰ ਬਣ ਕੇ ਨਿਧ ਪਰਤੀ, ਪ੍ਰੀਤਮ ਆਪਣਾ ਖੇਲ ਖਿਲਾਈਆ। ਜਿਸ ਅਵਤਾਰ ਪੈਗ਼ੰਬਰਾਂ ਗੁਰੂਆਂ ਲਹਿਣਾ ਦੇਣਾ ਪੂਰਾ ਕਰਨਾ ਸ਼ਰਤੀ, ਸ਼ਰੀਅਤ ਦਾ ਲੇਖਾ ਵੇਖੇ ਥਾਉਂ ਥਾਈਂਆ। ਉਹ ਖੇਲ ਕਰੇ ਅਗੰਮੀ ਨਰਾਇਣ ਨਰ ਦੀ, ਨਰ ਹਰਿ
ਆਪਣਾ ਹੁਕਮ ਵਰਤਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਰਹੀ ਮਰਦੀ, ਮਰ ਜੀਵਤ ਆਪਣਾ ਰੂਪ ਬਦਲਾਈਆ। ਉਹ ਅੰਤਮ ਧਾਰ ਤਕੇ ਆਪਣੇ ਘਰ ਦੀ, ਗ੍ਰਹਿ ਮੰਦਰ ਅੰਦਰ ਨਵ ਖੰਡ ਸੱਤ ਦੀਪ ਫੋਲ ਫੁਲਾਈਆ। ਜਿਸ ਦੇ ਨਾਮ ਕਲਮੇ ਢੋਲੇ ਦੀਨ ਦੁਨੀ ਰਹੀ ਰਸਨਾ ਜਿਹਵਾ ਪੜ੍ਹਦੀ, ਸਿਫ਼ਤਾਂ ਵਾਲੀ ਸਿਫ਼ਤ ਸਲਾਹੀਆ। ਉਹ ਖੇਲ ਵੇਖੇ ਸੀਸ ਧੜ ਦੀ, ਦੀਨ ਦੁਨੀ ਪੜਦਾ ਪੜਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਮਾਲਕ ਬੇਪਰਵਾਹੀਆ। ਧਰਨੀ ਕਹੇ ਫਲਗੁਣਾ ਮੈਂ ਨਿਗਾਹ ਮਾਰੀ ਬਿਨਾ ਨੈਣ, ਲੋਚਨ ਨਜ਼ਰ ਕੋਇ ਨਾ ਆਈਆ। ਜੋਤ ਧਾਰੀ ਤਕਿਆ ਸਾਕ ਸੱਜਣ ਸੈਣ, ਪੁਰਖ ਅਕਾਲਾ ਦੀਨ ਦਿਆਲਾ ਤਕਿਆ ਧੁਰ ਦਾ ਮਾਹੀਆ। ਚਾਰ ਜੁਗ ਦੇ ਸ਼ਾਸਤਰ ਜਿਸ ਦੀ ਸਿਫ਼ਤ ਕਹਿਣ, ਅੱਖਰ ਅੱਖਰਾਂ ਨਾਲ ਮਿਲਾਈਆ। ਜਿਸ ਦਾ ਇਸ਼ਾਰਾ ਦਿਤਾ ਬਾਲਮੀਕ ਵਿਚ ਰਮਾਇਣ, ਰਾਮ ਰਮਈਆ ਧੁਰ ਦਾ ਮਾਲਕ ਇਕ ਅਖਵਾਈਆ। ਸੋ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸਭ ਦਾ ਬਣ ਸਾਕ ਸੱਜਣ ਸੈਣ, ਸਤਿ ਸੁਆਮੀ ਅੰਤਰਜਾਮੀ ਆਪਣਾ ਖੇਲ ਖਿਲਾਈਆ। ਉਸ ਨੇ ਪੂਰਾ ਕਰਨਾ ਬਾਵਨ ਵਾਲਾ ਲਹਿਣ ਦੇਣ, ਸਤਿਜੁਗ ਸਚ ਸਚ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਂ ਤਕਦੀ ਰਹੀ ਮੇਰੇ ਨਿਜ ਨੇਤਰ ਲੋਚਨ ਨੈਣ ਅੱਖ, ਅੱਖਰਾਂ ਤੋਂ ਬਾਹਰ ਦਿਆਂ ਸਮਝਾਈਆ । ਮੇਰਾ ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹ ਦਿਸਿਆ ਪਰਤਖ, ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਈਆ। ਮੈਂ ਬੋਲ ਜੈਕਾਰ ਅਲੱਖ, ਅਲਖ ਅਗੋਚਰ ਦਿਤਾ ਸੁਣਾਈਆ। ਮੇਰੇ ਨੌਜਵਾਨਾ ਸ੍ਰੀ ਭਗਵਾਨਾ ਕਿਉਂ ਦੀਨ ਦੁਨੀ ਦੀਨ ਮਜ਼੍ਹਬ ਵਿਚ ਕੀਤੀ ਵਖ ਵਖ, ਵਖਰੀ ਵੰਡ ਵੰਡਾਈਆ। ਸਭ ਦੇ ਕਾਇਆ ਮਾਟੀ ਭਾਂਡੇ ਹੋਏ ਸਖ, ਨਾਮ ਸਚ ਨਜ਼ਰ ਕੋਇ ਨਾ ਆਈਆ। ਤਨ ਵਜੂਦ ਤਕ ਲੈ ਕੰਚਨ ਹੋਏ ਕੱਚ, ਕਾਮ ਕਰੋਧ ਲੋਭ ਮੋਹ ਹੰਕਾਰ ਵਿਕਾਰ ਨਾਲ ਲੜਾਈਆ। ਸਾਹਿਬ ਸਤਿਗੁਰ ਤੇਰਾ ਨਾਮ ਨਿਧਾਨਾ ਲੂੰ ਲੂੰ ਅੰਦਰ ਸਕੇ ਕੋਈ ਨਾ ਰਚ, ਰਚਨਾ ਤੇਰੀ ਵੇਖਣ ਕੋਇ ਨਾ ਪਾਈਆ। ਝਗੜਾ ਪਿਆ ਬੁਧਿ ਮਨ ਮਤਿ, ਮਾਤਰ ਭੂਮੀ ਹੋ ਕੇ ਦਿਆਂ ਦੁਹਾਈਆ। ਮੇਰੀ ਆਸ਼ਾ ਪਿਆਸੀ ਹੋਈ ਮਾਨਸ ਰਤ, ਰੁਤੜੀ ਕਲਜੁਗ ਨਾਲ ਮਹਿਕਾਈਆ। ਪੁਰਖ ਅਕਾਲੇ ਦੀਨ ਦਿਆਲੇ ਸਚ ਵਸਤ ਮੇਰੀ ਝੋਲੀ ਘਤ, ਖ਼ਾਲੀ ਹੱਥ ਦਿਆਂ ਦੁਹਾਈਆ। ਮਿਹਰਵਾਨ ਮਹਿਬੂਬ ਨਿਰਗੁਣ ਧਾਰ ਆਇਉਂ ਵਤ, ਬੇਵਤਨਾਂ ਦੇ ਮਾਲਕ ਮੇਰਾ ਵਤਨ ਦੇ ਸੁਹਾਈਆ। ਸਚ ਦੁਵਾਰਿਉਂ ਨੂਰ ਅਲਾਹ ਜੋੜਾਂ ਹੱਥ, ਸਮਰਥ ਤੇਰੀ ਓਟ ਤਕਾਈਆ। ਬਿਨ ਕ਼ਦਮਾਂ ਤੇਰੇ ਚਰਨ ਜਾਵਾਂ ਢਠ, ਨਿਮਾਣੀ ਹੋ ਕੇ ਸੀਸ ਨਿਵਾਈਆ। ਤੂੰ ਵਸਣਹਾਰਾ ਘਟ ਘਟ, ਲੱਖ ਚੁਰਾਸੀ ਸੋਭਾ ਪਾਈਆ। ਤੇਰੀ ਜੋਤ ਨੂਰ ਜਗੇ ਲਟ ਲਟ, ਦੋ ਜਹਾਨਾਂ ਡਗਮਗਾਈਆ। ਸਤਿ ਦੁਆਰ ਖੋਲ੍ਹ ਦੇ ਹੱਟ, ਹਟਵਾਣੇ ਇਕੋ ਨਾਮ ਵਸਤ ਦੇ ਵਰਤਾਈਆ। ਝਗੜਾ ਰਹੇ ਨਾ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਭੇਵ ਚੁਕਾ ਦੇ ਮੰਦਰ ਮਸਜਿਦ ਸ਼ਿਵਦਵਾਲੇ ਮਠ, ਕਾਇਆ ਕਾਅਬਾ ਇਕ ਸਮਝਾਈਆ। ਸ਼ਬਦ ਅਨਾਦੀ ਮਾਰ ਦੇ ਸੱਟ, ਸੋਈ ਸੁਰਤੀ ਦੀਨ ਦੁਨੀ ਜਗਾਈਆ। ਇਕੋ ਨਾਉਂ ਨਿਰੰਕਾਰ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੇਰਾ ਲਈਏ ਰਟ, ਰੱਟਾ ਮੁਕੇ ਖ਼ਲਕ ਖ਼ੁਦਾਈਆ। ਮੈਂ ਦਿਵਸ ਰੈਣ ਰਹੀ ਨਠ, ਧਰਨੀ ਕਹੇ ਭੱਜਾਂ ਵਾਹੋ ਦਾਹੀਆ। ਮੇਰੇ ਉਤੇ ਵਿਛੋੜੇ ਵਾਲਾ ਮੇਟ ਦੇ ਫੱਟ, ਪੱਟੀ ਨਾਮ ਵਾਲੀ ਬੰਧਾਈਆ। ਮੈਂ ਸੰਦੇਸ਼ਾ ਦੇਵਾਂ ਝਟ, ਸਹਿਜ ਸਹਿਜ ਨਾਲ ਦ੍ਰਿੜਾਈਆ। ਕਲਜੁਗ
ਅੰਤਮ ਕਰਵਟ ਵਟ, ਪਾਸਾ ਦੀਨ ਦੁਨੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਧਰਨੀ ਕਹੇ ਮੈਨੂੰ ਯਾਦ ਆਉਂਦੀ ਤੇਰੀ ਖ਼ੁਸ਼ੀਆਂ ਵਾਲੀ ਰਾਤ, ਭਿੰਨੜੀ ਰੈਣ ਖ਼ੁਸ਼ੀ ਬਣਾਈਆ। ਮੇਰੀ ਝੋਲੀ ਪਾ ਦੇ ਦਾਤ, ਦਾਤੇ ਦਾਨੀ ਦਇਆ ਕਮਾਈਆ। ਅੰਤ ਕੰਤ ਭਗਵੰਤ ਪੁਛ ਵਾਤ, ਵਾਤਾਵਰਨ ਵੇਖ ਖ਼ਲਕ ਖ਼ੁਦਾਈਆ। ਤੇਰਾ ਲੇਖਾ ਨਵ ਸਾਤ, ਨੌ ਖੰਡ ਪ੍ਰਿਥਮੀ ਤੇਰੀ ਓਟ ਤਕਾਈਆ। ਮੈਨੂੰ ਸਾਰੀ ਸ੍ਰਿਸ਼ਟੀ ਕਹਿੰਦੀ ਮਾਤ, ਨਿਵ ਨਿਵ ਸੀਸ ਝੁਕਾਈਆ। ਅੰਤ ਮੇਰਾ ਵੇਖ ਹਾਲਾਤ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪਰਮ ਪੁਰਖ ਪਰਮਾਤਮ ਮੇਰਾ ਅੰਤਸ਼ਕਰਨ ਕਰ ਸ਼ਾਂਤ, ਅਗਨੀ ਤਤ ਤਤ ਗਵਾਈਆ। ਦਰਸ਼ਨ ਦੇ ਇਕ ਇਕਾਂਤ, ਏਕੰਕਾਰ ਮੇਰੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਫਲਗੁਣ ਕਹੇ ਧਰਨੀਏ ਨਿਗਾਹ ਮਾਰ ਲੈ ਪਲਕ, ਬਿਨ ਲੋਚਨ ਅੱਖ ਖੁਲ੍ਹਾਈਆ। ਨਿਰਗੁਣ ਧਾਰ ਤਕ ਲੈ ਝਲਕ, ਝੱਲੀਏ ਤੈਨੂੰ ਦਿਆਂ ਸਮਝਾਈਆ। ਜੋ ਮਾਲਕ ਦੀਨ ਦੁਨੀ ਸ੍ਰਿਸ਼ਟੀ ਖ਼ਾਲਕ ਖ਼ਲਕ, ਮਖ਼ਲੂਕ ਇਕ ਗੁਸਾਈਂਆ। ਉਸ ਦਾ ਲਹਿਣਾ ਤਕ ਲੈ ਪਿਛਲਾ ਭਲਕ, ਭੇਵ ਭਾਵ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰੇ ਸਾਹਿਬ ਸੁਲਤਾਨਾ, ਹਰਿ ਸਚ ਤੇਰੀ ਸਰਨਾਈਆ। ਤੂੰ ਮਾਲਕ ਦੋ ਜਹਾਨਾਂ, ਬੇਪਰਵਾਹ ਨੂਰ ਅਲਾਹੀਆ। ਤੇਰਾ ਵੇਖਾਂ ਸਚ ਨਿਸ਼ਾਨਾ, ਨਿਸ਼ਾਨ ਨਿਸ਼ਾਨਿਆਂ ਵਿਚੋਂ ਬਦਲਾਈਆ। ਮੇਰੇ ਆਦਿ ਜੁਗਾਦੀ ਕਾਹਨਾ, ਤੇਰੇ ਹੱਥ ਵਡਿਆਈਆ। ਤੂੰ ਮਹਿਬੂਬ ਮੇਰਾ ਮਿਹਰਵਾਨਾ, ਮੁਹੱਬਤ ਵਿਚ ਸੀਸ ਨਿਵਾਈਆ। ਤੇਰੀ ਅੰਬਰਾਂ ਵਿਚ ਉਡਾਨਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੇਰੇ ਰਹੀਮ ਰਹਿਮਾਨਾ, ਰਹਿਮਤ ਤੇਰੀ ਵਿਚ ਸਰਨਾਈਆ। ਮੇਰਾ ਚੁਰਾਸੀ ਵਾਲਾ ਨਿਸ਼ਾਨਾ, ਨਵ ਸੱਤ ਰੰਗ ਰੰਗਾਈਆ। ਮੈਂ ਨਿਗਾਹ ਮਾਰੀ ਵੇਖਾਂ ਨਾਲ ਧਿਆਨਾ, ਧਰਮ ਨਾਲ ਸਮਝਾਈਆ। ਸਮੁੰਦ ਸਾਗਰ ਤੇਰਾ ਖੇਲ ਮਹਾਨਾ, ਮਹਾਸਾਰਥੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ । ਧਰਨੀ ਕਹੇ ਮੇਰੀ ਆਸ਼ਾ ਬਹੁ ਪੁਰਾਣੀ, ਜੁਗ ਚੌਕੜੀ ਧਿਆਨ ਲਗਾਈਆ। ਤੂੰ ਮਾਲਕ ਖ਼ਾਲਕ ਦੋ ਜਹਾਨੀ, ਨਿਰਵੈਰ ਨੂਰ ਅਲਾਹੀਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਤੇਰੀ ਕਹਾਣੀ, ਜਗਤ ਵਿਦਿਆ ਅੱਖਰ ਨਾ ਕੋਇ ਚਤੁਰਾਈਆ । ਗੁਰ ਅਵਤਾਰ ਪੈਗ਼ੰਬਰ ਤੇਰੀ ਦੇਂਦੇ ਗਏ ਨਿਸ਼ਾਨੀ, ਨਿਸ਼ਾਨਾ ਦੀਨ ਦੁਨੀ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸ਼ਾਹੋ ਭੂਪ ਹੋਏ ਸੁਲਤਾਨੀ, ਸ਼ਹਿਨਸ਼ਾਹ ਇਕ ਅਖਵਾਈਆ। ਮੇਰੀ ਜੂਹ ਨਾ ਕਰੀਂ ਪੁਰਾਨੀ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਗਾਵਾਂ ਗੀਤ, ਤੀਸ ਫੱਗਣ ਨਾਲ ਮਿਲਾਈਆ। ਮੇਰਾ ਪੂਰਬ ਗਿਆ ਬੀਤ, ਅੱਗਾ ਵੇਖਾਂ ਚਾਈਂ ਚਾਈਂਆ। ਤੂੰ ਸਾਹਿਬ ਇਕ ਜਗਦੀਸ਼, ਜਗਦੀਸ਼ਰ ਧੁਰਦਰਗਾਹੀਆ। ਲੇਖਾ ਤਕ ਲੈ ਬੀਸ ਇਕੀਸ, ਇਕੀਸੇ ਤੇਰੇ ਹੱਥ ਵਡਿਆਈਆ। ਤੇਰੀ ਸਚ ਸੁਹੰਜਣੀ ਹੋਵੇ ਹਦੀਸ, ਹਜ਼ਰਤਾਂ ਬਾਹਰ ਪੜ੍ਹਾਈਆ। ਤੇਰੇ ਵਿਚ ਅਗੰਮ ਤੌਫ਼ੀਕ਼, ਤੋਫ਼ੇ ਦੇਵੇ ਖ਼ਲਕ ਖ਼ੁਦਾਈਆ। ਮੇਰੇ ਉਤੋਂ ਮੇਟ ਅੰਧੇਰਾ ਤਾਰੀਕ, ਨਿਰਗੁਣ ਨੂਰ ਜੋਤ
ਕਰ ਰੁਸ਼ਨਾਈਆ। ਉਸ ਵੇਲੇ ਤੇਰਾ ਜ਼ਹੂਰ ਤਕਾਂ ਠੀਕ, ਠਾਕਰ ਤੈਨੂੰ ਸੀਸ ਨਿਵਾਈਆ। ਜੋ ਪੈਗ਼ੰਬਰ ਕਰ ਕੇ ਗਏ ਤਬਲੀਕ, ਅਲਿਫ਼ ਯੇ ਨਾਲ ਸਮਝਾਈਆ। ਤੂੰ ਸਭ ਦਾ ਬਣਨਾ ਰਫ਼ੀਕ਼, ਫ਼ਰੀਕ਼ ਨਜ਼ਰ ਕੋਇ ਨਾ ਆਈਆ। ਮੈਂ ਵੇਖਾਂ ਤੇਰੀ ਅਸਲੀਅਤ ਵਲਦੀਤ, ਵਲਦੀਅਤ ਦੇਣੀ ਸਮਝਾਈਆ। ਸਚ ਚਰਨ ਬਖ਼ਸ਼ਣੀ ਪ੍ਰੀਤ, ਪ੍ਰੀਤਮ ਮੇਰੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਮੇਰੀ ਨਮੋ ਨਮੋ ਸਲਾਮ, ਸਯਦਿਆਂ ਵਿਚ ਸੀਸ ਝੁਕਾਈਆ। ਮੇਰੇ ਨੂਰ ਅਲਾਹੀ ਅਮਾਮ, ਅਮਲਾਂ ਤੋਂ ਰਹਿਤ ਤੇਰੀ ਵਡਿਆਈਆ। ਤੇਰੀ ਸੁਣ ਅਗੰਮੀ ਕਲਾਮ, ਕਾਇਨਾਤ ਦੇਣੀ ਦ੍ਰਿੜਾਈਆ। ਮੈਨੂੰ ਯਾਦ ਆਉਂਦੀ ਜਿਸ ਵੇਲੇ ਮੇਰੇ ਉਤੇ ਨਿਗਾਹ ਮਾਰੀ ਨਾ ਸੁਬਾ ਨਾ ਸ਼ਾਮ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਤੀਸ ਫੱਗਣ ਦੀ ਹੋਈ ਅਲਲ ਸੁਬਹ, ਸੁਬਾਨ ਅੱਲਾ ਕਹਿ ਕੇ ਕ਼ਦਮ ਬੋਸੀ ਵਿਚ ਸੀਸ ਨਿਵਾਈਆ। ਬਿਨਾ ਰਸਨਾ ਤੋਂ ਕਿਹਾ ਬਿਸਮਿਲਾ, ਬਿਸਮਿਲ ਦੇ ਮਾਲਕ ਤੇਰੀ ਵਡ ਵਡਿਆਈਆ। ਤੂੰ ਨੂਰ ਅਲਾਹ ਯਕ ਸੱਜ ਜੁਫ਼ਤੇ ਜ਼ਵੀ ਸ਼ਮਅ ਉਲ ਜ਼ਵੀ ਤਾਨਿਖ਼ਤੇ ਜ਼ਵਿਦ ਅਰਬੇ ਸ਼ਵਿਦ ਮੁਹੰਮਦੇ ਰੋਜ਼ੂ ਨੂਰੇ ਨਵਿਸ ਸ਼ਾਹੋ ਸ਼ਵਿਜ਼ ਮੁਖ਼ਤੁਲ ਜ਼ਵੀ ਜ਼ੁਵਮੰਬਾ ਜ਼ਵੀ ਜ਼ੋਨੂੰ ਜ਼ਵਿਖ ਅਰਸ਼ੇ ਕਵਿਸ਼ ਜ਼ਮੀਂਉਲ ਜ਼ੁਮਾ ਮੇਰੇ ਰਹਿਨੁਮਾ ਨੂਰੇ ਨੂਰ ਨੂਰ ਨੂਰ ਅਲਾਹੀਆ। ਧਰਨੀ ਕਹੇ ਮੇਰੇ ਛਖ਼ਮਾਏ ਬਾਏ ਜ਼ਵਿਦ ਚੌਦਾਂ ਤਬਕੇ ਨਵਿਦ ਸੋਹੰ ਬੀਜ਼ਾ ਨਿਲਦੀ ਜ਼ੋਕੱਸ਼ਮ ਸ਼ਬੇ ਰੋਜ਼ ਜ਼ਵੀਅਤ ਜ਼ਵਾ ਮੇਰੇ ਖ਼ੁਦਾ ਮੁਹੰਮਦੇ ਦੁਆ ਰਹਿਮਤੇ ਰਹਿਨੁਮਾ ਰਹਿਬਰ ਧੁਰਦਰਗਾਹੀਆ। ਧਰਨੀ ਕਹੇ ਮੇਰੀ ਮਿੱਟੀ ਖ਼ਾਕ, ਕ਼ਦਮ ਬੋਸੀ ਵਿਚ ਧਿਆਨ ਲਗਾਈਆ। ਨਿਗਹਬਾਨ ਮੈਨੂੰ ਕਰਨਾ ਪਾਕ, ਪਤਤ ਪੁਨੀਤ ਬਣਾਈਆ। ਸਦੀ ਚੌਧਵੀਂ ਚੌਦਾਂ ਤਬਕਾਂ ਖੋਲ੍ਹਦੇ ਤਾਕ, ਪੜਦਾ ਰਹਿਣ ਕੋਇ ਨਾ ਪਾਈਆ। ਅਵਤਾਰਾਂ ਪੈਗ਼ੰਬਰਾਂ ਪੂਰਾ ਕਰ ਦੇ ਵਾਕ, ਵਾਕਿਆਤ ਵੇਖ ਖ਼ਲਕ ਖ਼ੁਦਾਈਆ। ਜੋ ਹਜ਼ਰਤ ਈਸਾ ਤੇਰੇ ਨਾਲ ਕੀਤੀ ਟਾਕ, ਬਿਨ ਟੰਗ ਜਿਹਵਾ ਜ਼ਬਾਨ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪੜਦਾ ਦੇ ਚੁਕਾਈਆ। ਧਰਨੀ ਕਹੇ ਮੈਂ ਤੇਰਾ ਨਿਰਗੁਣ ਨੂਰ ਤਕਿਆ ਅਗੰਮੀ ਜੋਤੀ, ਜੋਤੀ ਜਾਤੇ ਨਜ਼ਰੀ ਆਈਆ। ਮੇਰੀ ਆਸ਼ਾ ਉਠੀ ਸੋਤੀ, ਸੁਤੀ ਲਈ ਅੰਗੜਾਈਆ। ਮੇਰੀ ਮੰਜ਼ਲ ਵੇਖੀ ਚੜ੍ਹ ਕੇ ਚੋਟੀ, ਦੋ ਜਹਾਨਾਂ ਪੰਧ ਮੁਕਾਈਆ। ਮੈਨੂੰ ਨਜ਼ਰ ਆਈ ਸੱਤ ਰੰਗ ਦੀ ਟੋਪੀ, ਟੋਪਾਂ ਵਾਲਿਆਂ ਕਰਨੀ ਸਫ਼ਾਈਆ । ਨਾਲ ਮੁਹੰਮਦ ਦੀ ਵੇਖਣੀ ਲੋਟੀ, ਪੜਦਾ ਉਹਲਾ ਦੇਣਾ ਚੁਕਾਈਆ। ਤੈਨੂੰ ਖੋਜਦੇ ਕੋਟਨ ਕੋਟੀ, ਅਣਗਿਣਤ ਬੈਠੇ ਧਿਆਨ ਲਗਾਈਆ। ਬਿਨ ਤੇਰੀ ਕਿਰਪਾ ਧਰਨੀ ਕਹੇ ਮੇਰੀ ਮੈਲ ਨਾ ਜਾਏ ਧੋਤੀ, ਦੁਰਮਤ ਦੂਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਮੈਂ ਟੋਪੀ ਦੇ ਤਕੇ ਰੰਗ ਸੱਤ, ਸਤਿ ਸਤਿਵਾਦੀ ਧਿਆਨ ਲਗਾਈਆ। ਮੇਰੀ ਕ਼ਾਇਮ ਰਹੀ ਨਾ ਮਤਿ, ਬੁੱਧਹੀਨ ਹੋ ਕੇ ਦਿਆਂ ਦੁਹਾਈਆ । ਚਾਰੋਂ ਕੁੰਟ ਰਿਹਾ ਨਾ ਧੀਰਜ ਯਤ, ਸਚ ਵਿਚ ਨਾ ਕੋਇ ਸਮਾਈਆ। ਆਤਮ ਪਰਮਾਤਮ ਜੁੜਿਆ ਕਿਸੇ ਨਾ ਨਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਕਰਾਈਆ। ਨੌ ਖੰਡ ਪ੍ਰਿਥਮੀ ਉਬਲੇ ਰਤ, ਰਤਨ ਅਮੋਲਕ ਹੀਰਾ ਗੁਰਮੁਖ ਹਰਿਜਨ ਸੋਭਾ ਕੋਇ ਨਾ ਪਾਈਆ। ਤੇਰੇ ਲੱਥਾ ਕੋਇ ਨਾ ਸਥ, ਸਥਰ ਯਾਰੜੇ
ਸੇਜ ਨਾ ਕੋਇ ਹੰਢਾਈਆ। ਮੈਂ ਨੇਤਰ ਰੋਵਾਂ ਬਿਨ ਅੱਖੀਆਂ ਅੱਖ, ਹੰਝੂਆਂ ਹਾਰ ਬਣਾਈਆ। ਤੂੰ ਪਰਮ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਤੇਰੇ ਚਰਨ ਕਵਲ ਧਵਲ ਕਹੇ ਮੈਂ ਜਾਣਾ ਢਠ, ਨਿਵ ਨਿਵ ਲਾਗਾਂ ਪਾਈਆ। ਮੇਰੇ ਉਤੇ ਆਪਣੇ ਹੁਕਮ ਦੀ ਗੇੜ ਦੇ ਲਠ, ਦੋ ਜਹਾਨਾਂ ਦੇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸੱਤ ਰੰਗ ਕਹਿਣ ਧਰਨੀਏ ਅਸੀਂ ਦੱਸੀਏ ਹਾਲਤ, ਭੇਵ ਅਭੇਦ ਖੁਲ੍ਹਾਈਆ। ਤੇਰੇ ਉਤੇ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਜਹਾਲਤ, ਦੁਰਮਤ ਮੈਲ ਨਾ ਕੋਇ ਧਵਾਈਆ। ਉਠ ਖੇਲ ਤਕ ਖ਼ਲਕ ਦੇ ਖ਼ਾਲਕ, ਕਰਨੀ ਦਾ ਕਰਤਾ ਕੀ ਆਪਣਾ ਹੁਕਮ ਵਰਤਾਈਆ। ਕਿਸ ਬਿਧ ਧੁਰ ਸ਼ਬਦ ਦੀ ਕਰੇ ਅਦਾਲਤ, ਇਨਸਾਫ਼ ਆਪਣਾ ਦਏ ਦ੍ਰਿੜਾਈਆ। ਜਿਸ ਵਿਚ ਵੁਕਲਾ ਕਰੇ ਨਾ ਕੋਇ ਵਕਾਲਤ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਸੋ ਤੇਰਾ ਲਹਿਣਾ ਦੇਣਾ ਵੇਖੇ ਸਹੀ ਸਲਾਮਤ, ਜਿਸ ਨੂੰ ਕਹਿੰਦੇ ਨੂਰ ਅਲਾਹੀਆ। ਆਪਣਾ ਪੂਰਬ ਲੇਖਾ ਤਕ ਲੈ ਬਾਵਨ ਵਾਲੀ ਅਮਾਨਤ, ਰਾਜਾ ਬਲ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਗੁਸਾਈਂਆ। ਟੋਪੀ ਕਹੇ ਮੇਰਾ ਸੱਤ ਰੰਗ ਆਦਿ ਜੁਗਾਦਿ ਨੂਰ, ਨੂਰ ਨੁਰਾਨੇ ਦਿਤੀ ਵਡਿਆਈਆ। ਮੇਰਾ ਮਾਲਕ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਜੋ ਦੋ ਜਹਾਨਾਂ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਇਕ ਅਖਵਾਈਆ। ਜੁਗ ਬਦਲਣਾ ਜਿਸ ਦਾ ਦਸਤੂਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ । ਤੇਰੀ ਆਸ਼ਾ ਮਨਸਾ ਪੂਰੀ ਕਰੇ ਜ਼ਰੂਰ, ਜ਼ਰੂਰਤ ਸਭ ਦੀ ਵੇਖੇ ਥਾਈਂ ਥਾਈਂਆ। ਜੋ ਮੂਸਾ ਇਸ਼ਾਰਾ ਦਿਤਾ ਉਤੇ ਕੋਹਤੂਰ, ਤੁਰੀਆ ਪਰੇ ਦ੍ਰਿੜਾਈਆ। ਜਿਸ ਕਾਰਨ ਈਸਾ ਕੀਤਾ ਮਸ਼ਹੂਰ, ਮਸੀਹ ਮਸਲਾ ਇਕ ਪੜ੍ਹਾਈਆ। ਜੋ ਮੁਹੰਮਦ ਜ਼ਗਮੰਮ ਜ਼ਮਦ ਨਵੀਉਲ ਜ਼ਮੁਕ ਜ਼ਵੀ ਤੋਸ਼ੇਉਲ ਵਜ਼ੀ ਮੰਮਬਾਏ ਨਵਲ ਜੋਖ਼ੂ ਮੰਮਬਾਏ ਚਾਵਵਲ ਜ਼ਵਦੀ ਜ਼ੁੰਬਾ ਜ਼ੁੰਬਾ ਨੂਰੇ ਅਸ਼ਦ ਸ਼ਮਅ ਉਲ ਜ਼ਮਾਂ ਮੇਰਾ ਮਿਹਰਵਾਂ ਮਹਿਬੂਬ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਆਸਣ ਤੇਰੇ ਚਰਨ ਟਿਕਾਈਆ। ਸੱਤ ਰੰਗ ਕਹਿਣ ਧਰਨੀ ਜਿਸ ਵੇਲੇ ਤੇਰਾ ਦੁਆਰਾ ਤਕਿਆ ਨਿਊਯਾਰਕ, ਯਕੇ ਬਾਦ ਦੀਗਰੇ ਧਿਆਨ ਲਗਾਈਆ। ਜ਼ਰਾ ਹਜ਼ਰਤ ਮਸੀਹ ਕਰਦਾ ਮਾਰਚ, ਹੈਂਡ ਦੋਵੇਂ ਰਿਹਾ ਵਖਾਈਆ। ਜਿਸ ਦੇ ਕੋਲੋਂ ਖ਼ੁਦਾ ਨੇ ਖ਼ੁਦ ਲੈਣਾ ਚਾਰਜ, ਜਾਰਜ ਖ਼ੁਦ ਬੈਠਾ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਉਸ ਦਾ ਲਹਿਣਾ ਦੇਣਾ ਨਾਲ ਭਾਰਤ, ਭਾਵਨਾ ਪੂਰਨ ਦਿਆਂ ਸਮਝਾਈਆ। ਨਿਊਯਾਰਕ ਕਹੇ ਮੇਰੀ ਧਰਤੀ ਦੱਸੇ ਯਾਦ ਪੁਰਾਣੀ, ਪੁਰਾਨ ਅਠਾਰਾਂ ਧਿਆਨ ਲਗਾਈਆ। ਜਿਸ ਦੀ ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਕਹੇ ਕਹਾਣੀ, ਨੌਂ ਹਜ਼ਾਰ ਸਲੋਕ ਭਵਿਖਤ ਪੁਰਾਨ ਰਿਹਾ ਦ੍ਰਿੜਾਈਆ। ਲੇਖ ਲਿਖਿਆ ਵੇਦ ਵਿਆਸ ਆਪਣੀ ਕ਼ਲਮ ਕਾਨੀ, ਕਾਇਨਾਤ ਭੇਵ ਚੁਕਾਈਆ। ਜਿਸ ਵੇਲੇ ਮੰਜ਼ਲ ਰਹੀ ਨਾ ਕੋਇ ਰੁਹਾਨੀ, ਰੂਹ ਬੁਤ ਰੋਵਣ ਮਾਰਨ ਧਾਹੀਆ। ਈਸਾ ਕਿਹਾ ਮੇਰਾ ਬਾਪ ਆਵੇ ਅਸਮਾਨੀ, ਇਸਮ ਆਜ਼ਮ ਇਕ ਅਖਵਾਈਆ। ਮੁਹੰਮਦ ਸੁਣ ਕੇ ਹਕ ਪੈਗ਼ਾਮੀ, ਕੂਕ ਕੂਕ ਦਿਤਾ ਜਣਾਈਆ। ਜੋ ਮਾਲਕ ਆਲਮੇ ਜਾਬਦਾਨੀ, ਦੋ ਜਹਾਨਾਂ ਫੋਲ ਫੁਲਾਈਆ। ਜਿਸ ਦੀ ਨਿਰਗੁਣ ਨਾਨਕ ਦਿਤੀ ਸਚ ਨਿਸ਼ਾਨੀ, ਜੋਤੀ ਜਾਤਾ ਡਗਮਗਾਈਆ। ਗੋਬਿੰਦ ਕਿਹਾ ਉਹ ਸ਼ਾਹੋ ਭੂਪ ਸੁਲਤਾਨੀ, ਸ਼ਹਿਨਸ਼ਾਹ ਇਕ ਅਖਵਾਈਆ। ਜੋ
ਝਗੜਾ ਮੇਟੇ ਜ਼ਿਮੀਂ ਅਸਮਾਨੀ, ਅਰਸ਼ ਫ਼ਰਸ਼ ਫ਼ਲਕ ਪੰਧ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ । ਧਰਨੀ ਕਹੇ ਮੇਰਾ ਨਿਊਯਾਰਕ ਵਾਲਾ ਪਿਛਲਾ ਟਿਕਾਣਾ, ਬਿਨਾ ਟਕਿਆਂ ਤੋਂ ਦਿਆਂ ਜਣਾਈਆ। ਸੁਕੰਦ ਪੁਰਾਣ ਵਿਚ ਲਿਖਿਆ ਲੇਖ ਮਹਾਨਾ, ਨੌ ਸੌ ਨੜਿਨਵੇ ਸਲੋਕ ਦੀ ਧਾਰ ਦਏ ਗਵਾਹੀਆ। ਕਲਜੁਗ ਅੰਤ ਸਦੀ ਚੌਧਵੀਂ ਵੀਹਵੀਂ ਖੇਲ ਹੋਏ ਮਹਾਨਾ, ਮਹਿੰਮਾ ਗਣਤ ਨਾ ਕੋਇ ਗਿਣਾਈਆ। ਜੋਤੀ ਜਾਤਾ ਪੁਰਖ ਬਿਧਾਤਾ ਪਹਿਰੇ ਬਾਣਾ, ਨੂਰ ਨੁਰਾਨਾ ਡਗਮਗਾਈਆ। ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਲੇਖਾ ਪੂਰਾ ਕਰੇ ਵਿਚ ਜਹਾਨਾ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਸੰਮਤ ਸ਼ਹਿਨਸ਼ਾਹੀ ਦਸ ਅੰਤਮ ਉਸ ਦਾ ਖ਼ੁਸ਼ੀਆਂ ਵਾਲਾ ਹੋਣਾ ਨਜ਼ਰਾਨਾ, ਨਜ਼ਰ ਬੇਨਜ਼ੀਰ ਲਏ ਬਦਲਾਈਆ। ਜਿਸ ਤਨ ਵਜੂਦ ਸ਼ਬਦੀ ਧਾਰ ਮੇਲ ਮੇਲ ਕੇ ਆਤਮ ਪਰਮਾਤਮ ਖੇਲ ਖਿਲਾਨਾ, ਸਤਿ ਸਚ ਦਾ ਚਰਨ ਟਿਕਾ ਕੇ ਚਰਨੋਦਕ ਧਰਨੀ ਧਰਤ ਧਵਲ ਤੇਰੀ ਧਾਰ ਰਖਾਈਆ। ਬਾਵਨ ਜਿਸ ਦਾ ਦੇ ਕੇ ਗਿਆ ਬਿਆਨਾ, ਬਲ ਰਾਜੇ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਧਰਨੀ ਕਹੇ ਚਰਨ ਛੋਹਿਆ ਮੇਰੀ ਉਤੇ ਛਾਤੀ, ਛਤਰਧਾਰੀਆਂ ਦਿਆਂ ਜਣਾਈਆ। ਵੇਖੋ ਜਗਤ ਅੰਧੇਰਾ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਧਰਮ ਦੀ ਦਿਸੇ ਨਾ ਕੋਇ ਪਰਭਾਤੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਹਕ਼ੀਕ਼ੀ ਮੰਜ਼ਲ ਪੰਧ ਮੁਕੇ ਕਿਸੇ ਨਾ ਵਾਟੀ, ਦਰਗਾਹ ਸਚ ਨਾ ਕੋਇ ਸੁਹਾਈਆ। ਕਲਜੁਗ ਖੇਲ ਬਾਜ਼ੀਗਰ ਨਾਟੀ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਭਾਗ ਲਗੇ ਨਾ ਕਾਇਆ ਮਾਟੀ, ਸਾਢੇ ਤਿੰਨ ਹੱਥ ਨਾ ਕੋਇ ਵਡਿਆਈਆ। ਆਤਮ ਸੇਜਾ ਸੋਏ ਕੋਇ ਨਾ ਖਾਟੀ, ਆਸਣ ਸਿੰਘਾਸਣ ਨਾ ਕੋਇ ਚਤੁਰਾਈਆ। ਝਗੜਾ ਮੁਕੇ ਨਾ ਜ਼ਾਤ ਪਾਤੀ, ਦੀਨ ਮਜ਼੍ਹਬ ਨਾ ਸੰਗ ਨਿਭਾਈਆ। ਕੀ ਖੇਲ ਕਰੇ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਅੰਤਮ ਮੇਰੀ ਪੁਛਣੀ ਵਾਤੀ, ਜੋ ਜੁਗ ਜੁਗ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਮੇਰੀ ਇਕੋ ਇਕ ਅਵਾਜ਼, ਬਿਨ ਰਸਨਾ ਦਿਆਂ ਜਣਾਈਆ। ਨਿਊਯਾਰਕ ਦਾ ਖੋਲ੍ਹ ਦੇਵਾਂ ਰਾਜ਼, ਪੜਦਾ ਪੜਦਿਆਂ ਵਿਚੋਂ ਉਠਾਈਆ। ਕੀ ਹੁਕਮ ਵਰਤੇ ਪਰਮ ਪੁਰਖ ਮਹਾਰਾਜ, ਹਰਿ ਕਰਤਾ ਕੀ ਵਰਤਾਈਆ। ਸ਼ਾਹੋ ਭੂਪ ਸੁਲਤਾਨ ਕ਼ਾਇਮ ਰਹੇ ਕੋਈ ਨਾ ਰਾਜ, ਰਈਅਤ ਰੋਵੇ ਮਾਰੇ ਧਾਹੀਆ। ਚੌਥੇ ਸਾਲ ਨੂੰ ਚਾਰੋਂ ਕੁੰਟ ਪੈਣੀ ਭਾਜ, ਸਾਰੇ ਭੱਜਣੇ ਵਾਹੋ ਦਾਹੀਆ। ਮੈਨੂੰ ਚੇਤਾ ਆ ਗਿਆ ਜਿਸ ਵੇਲੇ ਗੋਬਿੰਦ ਨੇ ਪਹਿਲੇ ਦਿਨ ਉਡਾਇਆ ਬਾਜ਼, ਬਾਜ਼ਾਂ ਵਾਲਾ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ । ਧੁਰ ਖੇਲ ਆਪ ਖਿਲਾਵੇਗਾ। ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਹਰਿ ਪੁਰਖ ਨਿਰੰਜਣ ਪੜਦਾ ਲਾਹਵੇਗਾ। ਏਕੰਕਾਰਾ ਵੇਖ ਵਖਾਵੇਗਾ। ਆਦਿ ਨਿਰੰਜਣ ਡਗਮਗਾਵੇਗਾ। ਅਬਿਨਾਸ਼ੀ ਕਰਤਾ ਰੰਗ ਚੜ੍ਹਾਵੇਗਾ। ਸ੍ਰੀ ਭਗਵਾਨ ਸੋਭਾ ਪਾਵੇਗਾ। ਪਾਰਬ੍ਰਹਮ ਬ੍ਰਹਮ ਵੇਸ ਵਟਾਵੇਗਾ। ਜੋਤੀ ਜਾਤਾ ਡਗਮਗਾਵੇਗਾ। ਸਤਿਗੁਰ ਸ਼ਬਦ ਸ਼ਬਦ ਪਰਗਟਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਸ਼ਿਵ ਉਠਾਵੇਗਾ। ਧੁਰ ਸੰਦੇਸ਼ਾ ਬਿਨ ਸੰਧਿਉਂ ਸਰਘੀ ਆਪ ਸਮਝਾਵੇਗਾ। ਨਰ ਨਰੇਸ਼ਾ ਹੁਕਮ ਵਰਤਾਵੇਗਾ। ਅਵਤਾਰ ਪੈਗ਼ੰਬਰ ਗੁਰੂ ਜੋ ਜੋਤੀ ਧਾਰ ਰਹੇ ਹਮੇਸ਼ਾ, ਹਮ
ਸਾਜਣ ਨਾਲ ਮਿਲਾਵੇਗਾ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਸੰਦੇਸ਼ਾ ਦੇਵੇ ਦੇਸ਼ ਪ੍ਰਦੇਸ਼ਾ, ਦੋ ਜਹਾਨਾਂ ਆਪ ਜਣਾਵੇਗਾ। ਜੁਗ ਬਦਲਣਾ ਜਿਸ ਦਾ ਆਦਿ ਜੁਗਾਦੀ ਪੇਸ਼ਾ, ਪੇਸ਼ੀਨਗੋਈਆਂ ਸਭ ਦੀਆਂ ਵੇਖ ਵਖਾਵੇਗਾ। ਜਿਸ ਕਲਜੁਗ ਕੂੜੀ ਕਿਰਿਆ ਮੇਟਣਾ ਕਲੇਸ਼ਾ, ਕਲ ਕਲਕੀ ਨਾਉਂ ਪਰਗਟਾਵੇਗਾ। ਜਿਸ ਦਾ ਲਹਿਣਾ ਦੇਣਾ ਨਾਲ ਬਦੇਸ਼ਾ, ਸੱਤਾਂ ਦੀਪਾਂ ਸੋਭਾ ਪਾਵੇਗਾ। ਜਿਸ ਪੜਦਾ ਲਾਹੁਣਾ ਮੁਲਾਂ ਸ਼ੇਖ਼ਾਂ, ਭੇਵ ਅਭੇਦਾ ਆਪ ਖੁਲ੍ਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਵੇਗਾ। ਸਚ ਕਰਨੀ ਕਾਰ ਕਮਾਏਗਾ। ਦੀਨ ਦਿਆਲ ਦਇਆ ਕਮਾਏਗਾ। ਬਾਵਨ ਆਸ਼ਾ ਵੇਖ ਵਖਾਏਗਾ। ਰਾਮ ਰਾਮਾ ਆਪ ਸਮਝਾਏਗਾ। ਕ੍ਰਿਸ਼ਨ ਕਾਹਨਾ ਵੰਡ ਵੰਡਾਏਗਾ। ਪੈਗ਼ੰਬਰਾਂ ਸਾਚਾ ਸੰਗ ਨਿਭਾਏਗਾ। ਨਾਨਕ ਗੋਬਿੰਦ ਅੰਗ ਲਗਾਏਗਾ। ਸਤਿਗੁਰ ਸ਼ਬਦ ਡੰਕ ਵਜਾਏਗਾ। ਰਾਓ ਰੰਕ ਆਪ ਉਠਾਏਗਾ। ਸਚ ਦੁਆਰ ਬੰਕ ਸੋਭਾ ਪਾਏਗਾ। ਦੀਨ ਦੁਨੀ ਫੇਰ ਮਨ ਕਾ ਮਨਕ, ਮਨਸਾ ਕੂੜ ਵੇਖ ਵਖਾਏਗਾ। ਜੋ ਆਸ਼ਾ ਰਖੀ ਭਗਤ ਜਨਕ, ਜਨਕ ਇਸ਼ਾਰਾ ਨਿਊਯਾਰਕ ਇਕ ਦਰਸਾਏਗਾ। ਜੋ ਲੇਖ ਲਿਖਿਆ ਬ੍ਰਹਮੇ ਸੁਤ ਸਨਕ, ਸੰਤ ਕੁਮਾਰ ਵੇਖ ਵਖਾਏਗਾ। ਜੋ ਬਰਾਹ ਵਜਾਇਆ ਡੰਕ, ਦੋ ਜਹਾਨਾਂ ਆਪ ਸੁਣਾਏਗਾ। ਯਗਅ ਪੁਰਸ਼ ਮੇਟ ਕੇ ਸ਼ੰਕ, ਹਾਵਗਰੀਵ ਵੰਡ ਨਾ ਕੋਇ ਵੰਡਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਏਗਾ। ਧਰਨੀ ਕਹੇ ਮੇਰਾ ਪੁਰਾਤਨ ਲੇਖਾ ਅਮਰੀਕਾ, ਅਮਰ ਨਾਉਂ ਧਰਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਸਮਝਾਇਆ ਇਕ ਤਰੀਕ਼ਾ, ਜਿਸ ਦੀ ਸਮਝ ਅਕਲ ਬੁੱਧੀ ਜਗਤ ਕੋਇ ਨਾ ਪਾਈਆ। ਪ੍ਰਭ ਦਾ ਖੇਲ ਨੀਕਨ ਨੀਕਾ, ਨੇਤਰ ਲੋਚਨ ਅੱਖ ਨਜ਼ਰ ਕਿਸੇ ਨਾ ਆਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਲੱਖ ਚੁਰਾਸੀ ਜੀਵ ਜੀ ਕਾ, ਜਾਗਰਤ ਜੋਤ ਡਗਮਗਾਈਆ। ਕਲਜੁਗ ਅੰਤਮ ਵੇਖ ਫਲ ਫ਼ੀਕਾ, ਚਾਰੋਂ ਕੁੰਟ ਖੋਜ ਖੁਜਾਈਆ। ਨਰ ਨਰਾਇਣ ਜਿਸ ਦੀ ਸਮਝਾਈ ਰੀਤਾ, ਰੀਤੀਵਾਨ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸਮਝਾਈਆ। ਉਠ ਵੇਖ ਪ੍ਰਭੂ ਦੀ ਸ਼ਕਤ, ਜੋ ਸ਼ਖ਼ਸੀਅਤ ਸਭ ਦੀ ਦਏ ਬਦਲਾਈਆ। ਅੰਤ ਅਖ਼ੀਰੀ ਵੇਖ ਲੈ ਵਕ਼ਤ, ਵਾਕਿਫ਼ਕਾਰ ਹੋ ਕੇ ਦਿਆਂ ਸੁਣਾਈਆ। ਦੀਨ ਦੁਨੀ ਝਗੜਾ ਮੇਟਣਾ ਬੂੰਦ ਰਕਤ, ਨਾ ਕੋਈ ਮੇਟੇ ਮੇਟੇ ਮਿਟਾਈਆ। ਏਸੇ ਕਰਕੇ ਚਰਨ ਛੁਹਾਇਆ ਨਿਊਯਾਰਕ ਫ਼ਕ਼ਤ, ਫ਼ਿਕਰੇ ਅੱਖਰਾਂ ਵਾਲੇ ਬਣਾਈਆ। ਉਹ ਵਾਅਦਾ ਵੇਖ ਲੈ ਕ੍ਰਿਸ਼ਨ ਨੇ ਕੀਤਾ ਨਾਲ ਬੱਧਕ, ਤੀਰ ਕਮਾਨ ਵਿਚੋਂ ਖਿਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪੜਦਾ ਆਪ ਉਠਾਈਆ। ਨਾਰਦ ਕਹੇ ਧਰਨੀਏ ਮੇਰੇ ਕੋਲ ਪੁਰਾਣੀਆਂ ਧਾਰਾਂ, ਜਗਤ ਸ਼ਾਸਤਰਾਂ ਤੋਂ ਬਾਹਰ ਸਮਝਾਈਆ। ਮੈਨੂੰ ਲਹਿਣੇ ਯਾਦ ਜੋ ਆਸ਼ਾਂ ਰਖੀਆਂ ਤੇਈ ਅਵਤਾਰਾਂ, ਅਵਤਰ ਹੋ ਕੇ ਵੇਖ ਵਖਾਈਆ। ਜੋ ਪੈਗ਼ੰਬਰਾਂ ਕੀਤਾ ਇਸ਼ਾਰਾ, ਹਜ਼ਰਤ ਹਜ਼ੂਰ ਦਾ ਭੇਵ ਗਏ ਖੁਲ੍ਹਾਈਆ। ਜੋ ਗੁਰੂਆਂ ਗੁਰਦੇਵ ਦਾ ਲਾਇਆ ਨਾਅਰਾ, ਤੂੰ ਹੀ ਤੂੰ ਹੀ ਦਿਤਾ ਸਮਝਾਈਆ। ਜਿਸ ਨੂੰ ਮੰਨਿਆ ਸਭ ਨੇ ਨਿਹਕਲੰਕ ਕਲਕੀ ਚੌਵੀਆ ਅਵਤਾਰਾ, ਅਮਾਮ ਅਮਾਮਾ ਅਗੰਮ ਅਥਾਹੀਆ। ਜਿਸ ਵੇਲੇ ਉਹ ਆਏ ਤੇਰੇ ਦੁਆਰਾ, ਦੁਆਰਕਾ ਵਾਸੀ ਦੀ ਆਸ਼ਾ ਪੂਰ ਕਰਾਈਆ। ਜੋ ਅਰਜਨ ਨੂੰ ਅਠਾਰਾਂ ਧਿਆਏ ਦੱਸਦਿਆਂ ਬਾਹਰ ਦਾ ਦਿਤਾ ਇਸ਼ਾਰਾ, ਸੈਨਤ
ਸ਼ਬਦ ਵਾਲੀ ਲਗਾਈਆ। ਉਹ ਤਕ ਲੈ ਕਲਜੁਗ ਧੂੰਆਂਧਾਰਾ, ਨੂਰੀ ਚੰਦ ਨਾ ਕੋਇ ਚਮਕਾਈਆ। ਪ੍ਰਭ ਦਾ ਖੇਲ ਹੋਣਾ ਅਪਾਰਾ, ਅਪਰੰਪਰ ਸੁਆਮੀ ਆਪਣਾ ਹੁਕਮ ਵਰਤਾਈਆ। ਜਿਸ ਨੂੰ ਸਮਝੇ ਕੋਇ ਨਾ ਪੁਰਖ ਨਾਰਾ, ਅਕਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਉਹ ਸਮੁੰਦ ਸਾਗਰਾਂ ਵੇਖੇ ਪਾਰ ਕਿਨਾਰਾ, ਨਈਆ ਨੌਕਾ ਜਾਣੇ ਬੇਪਰਵਾਹੀਆ। ਸੋ ਰੂਪ ਅਨੂਪਾ ਸ਼ਾਹੋ ਭੂਪਾ ਜੋਤੀ ਜਾਤਾ ਪੁਰਖ ਬਿਧਾਤਾ ਹੋਵੇ ਜ਼ਾਹਿਰਾ, ਜ਼ਾਹਿਰ ਜ਼ਹੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਗੋਬਿੰਦ ਨੇ ਤੀਰ ਦੀ ਮੁਖੀ ਨਾਲ ਤੈਨੂੰ ਦਿਤਾ ਚੀਰ, ਚਿਰੀ ਵਿਛੁੰਨੀਏ ਦਿਆਂ ਜਣਾਈਆ। ਜੋ ਮਾਲਕ ਪੀਰਾਂ ਦਾ ਪੀਰ, ਪੈਗ਼ੰਬਰ ਨੂਰ ਅਲਾਹੀਆ। ਜਿਸ ਨੂੰ ਸਭ ਨੇ ਕਹਿਣਾ ਗਹਿਰ ਗੰਭੀਰ, ਗਵਰ ਇਕ ਅਖਵਾਈਆ । ਜਿਸ ਤੇਰੇ ਉਤੋਂ ਦੀਨ ਦੁਨੀ ਦੀ ਬਦਲ ਦੇਣੀ ਤਕ਼ਦੀਰ, ਤਦਬੀਰ ਆਪਣੇ ਹੱਥ ਰਖਾਈਆ। ਉਸ ਦਾ ਨੂਰ ਹੋਣਾ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਪਰ ਯਾਦ ਰਖੀਂ ਜਿਸ ਵੇਲੇ ਚਰਨ ਛੁਹਾਇਆ ਤੇ ਆਪਣੇ ਖੇਲ ਦਾ ਸਮਝੀਂ ਅਖ਼ੀਰ, ਆਖ਼ਰ ਕੰਨਾ ਗੋਬਿੰਦ ਵਾਲਾ ਦਏ ਗਵਾਹੀਆ। ਇਹੋ ਆਸ਼ਾ ਰਖੀ ਬਿਨ ਮਕ਼ਬਰਿਆਂ ਤੋਂ ਕਬੀਰ, ਬਿਨਾ ਸਰੀਰ ਧਿਆਨ ਲਗਾਈਆ । ਰਵੀਦਾਸ ਨੇ ਹੱਥ ਵਿਚ ਫੜ ਕੇ ਕੌਡੀ ਕਸੀਰ, ਸੌਗੰਦ ਖਾ ਕੇ ਦਿਤਾ ਜਣਾਈਆ। ਮੇਰਾ ਮਾਲਕ ਸੁਆਮੀ ਨਿਰਗੁਣ ਧਾਰ ਘਤ ਕੇ ਆਵੇ ਵਹੀਰ, ਵਹਿਣਾਂ ਪਾਰ ਕਰਾਈਆ। ਸਮੁੰਦ ਸਾਗਰ ਜਿਸ ਦੀ ਚਰਨ ਛੋਹ ਨੂੰ ਤੜਫਣ ਸਾਰੇ ਨੀਰ, ਓਸ਼ਨ ਆਪਣਾ ਮੋਸ਼ਨ ਲੈਣ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸੱਤ ਰੰਗ ਕਹਿਣ ਅਸੀਂ ਟੋਪੀ ਬਣ ਕੇ ਸਚਖੰਡ ਚੜ੍ਹ ਗਏ ਉਤੇ ਚੋਟੀ, ਸੋਹਣਾ ਰੰਗ ਸਮਾਈਆ। ਸਾਡਾ ਹਡ ਮਾਸ ਨਾੜੀ ਦਿਸੇ ਕੋਇ ਨਾ ਬੋਟੀ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਸਾਡਾ ਰੂਪ ਅਨੂਪ ਸਤਿ ਸਰੂਪ ਇਕੋ ਜੋਤੀ, ਜੋਤੀ ਜਾਤੇ ਨਾਲ ਮਿਲਕੇ ਵਜੇ ਵਧਾਈਆ। ਸਾਡੇ ਅੰਤਸ਼ਕਰਨ ਅੰਤਰ ਆਸ਼ਾ ਆਈ ਬਹੁਤੀ, ਬਹਿ ਕੇ ਦਈਏ ਸਮਝਾਈਆ। ਪਰਮ ਪੁਰਖ ਪਰਮਾਤਮ ਤੇਰੀ ਦੀਨ ਦੁਨੀ ਵੇਖੀ ਰੋਤੀ, ਨੇਤਰ ਨੈਣਾਂ ਨੀਰ ਵਹਾਈਆ। ਆਤਮ ਧਾਰ ਬਣੇ ਕੋਇ ਨਾ ਗੋਤੀ, ਗੌਤਮ ਦਾ ਲਹਿਣਾ ਤਕ ਲੈ ਜੋ ਤੇਈਵਾਂ ਅਵਤਾਰ ਹੋ ਕੇ ਗਿਆ ਸਮਝਾਈਆ। ਸ੍ਰਿਸ਼ਟੀ ਅੰਦਰੋਂ ਵਾਸਨਾ ਕੱਢੇ ਕੋਇ ਨਾ ਖੋਟੀ, ਖੋਟੇ ਖਰੇ ਨਾ ਕੋਇ ਬਣਾਈਆ। ਤੇਰੇ ਨਾਲੋਂ ਪਿਆਰੀ ਹੋ ਗਈ ਜਗਤ ਵਾਲੀ ਰੋਟੀ, ਰੁਟੀਨ ਵਿਚ ਯਾਮਬੀਨ ਤੇਰਾ ਨਾਮ ਨਾ ਕੋਇ ਧਿਆਈਆ। ਜ਼ਰਾ ਨਿਗਾਹ ਮਾਰ ਲੈ ਚੌਦਾਂ ਲੋਕੀ, ਚੌਦਾਂ ਤਬਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਨਿਊਯਾਰਕ ਕਹੇ ਮੇਰੇ ਸਾਹਿਬ ਸ੍ਰੀ ਭਗਵਾਨਾ, ਨਿਵ ਨਿਵ ਸੀਸ ਝੁਕਾਈਆ। ਤੂੰ ਮਾਲਕ ਰਹੀਮ ਰਹਿਮਾਨਾ, ਮਹਿਬਾਨ ਇਕ ਅਖਵਾਈਆ। ਮੇਰੀ ਆਸ਼ਾ ਪੂਰਬ ਲਿਖੀ ਜੋ ਵਿਚ ਪੁਰਾਨਾ, ਵੇਦ ਵਿਆਸ ਗਿਆ ਸਮਝਾਈਆ। ਬਾਵਨ ਨੇ ਮੈਨੂੰ ਦਿਤਾ ਦਾਨਾ, ਝੋਲੀ ਗਿਆ ਟਿਕਾਈਆ। ਗੋਬਿੰਦ ਕਸ ਕੇ ਤੀਰ ਕਮਾਨਾ, ਨਿਸ਼ਾਨ ਦੀਨ ਦੁਨੀ ਵਖਾਈਆ। ਅਰਜਨ ਭੇਵ ਖੁਲ੍ਹਾ ਕੇ ਕਾਹਨਾ, ਘਨਈਆ ਨਈਆ ਇਕ ਚੜ੍ਹਾਈਆ। ਮਸੀਹ ਨੇ ਮੁਸਲਸਲ ਤੇਰੇ ਨਾਲ ਲਗਾਇਆ ਯਰਾਨਾ, ਯਾਮਬੀਨ ਤੇਰੀ ਓਟ ਤਕਾਈਆ। ਗਾਡ ਗੁੱਡ ਕਹਿ ਕੇ ਕੀਤੀ ਸਲਾਮਾ, ਸਯਦੇ ਵਿਚ ਸੀਸ ਝੁਕਾਈਆ। ਸਦੀ ਵੀਹਵੀਂ ਮੇਰਾ ਬਾਪ ਐਹਬਾਬ ਖੇਲ ਕਰੇ ਨੌਜਵਾਨਾ, ਬਾਲ ਬਿਰਧ
ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਵਸਤ ਵਰਤਾਈਆ। ਧਰਤੀ ਕਹੇ ਮੈਂ ਬੇਸ਼ਕ ਆਦਿ ਜੁਗਾਦਿ ਘੁੰਮਦੀ, ਭੱਜਾਂ ਵਾਹੋ ਦਾਹੀਆ। ਪਰਮ ਪੁਰਖ ਦੇ ਚਰਨ ਚੁੰਮਦੀ, ਬਿਨ ਰਸਨਾ ਜਿਹਵਾ ਬੁੱਲਾਂ ਰਸ ਆਪਣੇ ਵਿਚੋਂ ਪਰਗਟਾਈਆ। ਮੈਂ ਵਣਜਾਰਨ ਮਾਲਕ ਕੁੰਨ ਦੀ, ਦੂਜੀ ਓਟ ਨਾ ਕੋਇ ਤਕਾਈਆ। ਮੈਂ ਅਰਾਧਨ ਗੁਣ ਅਵਗੁਣ ਦੀ, ਵੇਖਣਹਾਰੀ ਚਾਈਂ ਚਾਈਂਆ। ਮੇਰੇ ਸਾਹਿਬ ਦੀ ਖੇਲ ਫੁੰਨ ਦੀ, ਜਿਸ ਦਾ ਮੰਤਰ ਇਕੋ ਇਕ ਸੋਭਾ ਪਾਈਆ। ਹੁਣ ਕਥਾ ਕਹਾਣੀ ਦੱਸਾਂ ਹੁਣ ਦੀ, ਫਲਗੁਣ ਤੀਹ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਧਰਨੀ ਕਹੇ ਮੈਨੂੰ ਹੁਕਮ ਆਇਆ ਫ਼ਰਮਾਨ, ਬਿਨ ਕੰਨਾਂ ਦਿਆਂ ਸੁਣਾਈਆ। ਉਠ ਖੇਲ ਤਕ ਸ੍ਰੀ ਭਗਵਾਨ, ਕੀ ਕਰਤਾ ਕਾਰ ਕਮਾਈਆ। ਕਲਜੁਗ ਕੁੜ ਮੇਟਣਾ ਨਿਸ਼ਾਨ, ਨਿਸ਼ਾਨਾ ਧਰਮ ਧਾਰ ਪਰਗਟਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਮੰਡਲ ਮੰਡਪ ਬੈਠਣ ਸੀਸ ਨਿਵਾਈਆ। ਜਿਸ ਸ੍ਰਿਸ਼ਟੀ ਉਤੇ ਬਦਲ ਦੇਣਾ ਵਿਧਾਨ, ਵਿਦਿਆ ਦਾ ਵਿਦਤ ਇਕੋ ਹੁਕਮ ਵਰਤਾਈਆ। ਜੋ ਨੌ ਖੰਡ ਪ੍ਰਿਥਮੀ ਸਤਿਗੁਰ ਸੁਬਾਹ ਬਣਾਏ ਪਰਧਾਨ, ਪਰਧਾਨਗੀ ਇਕੋ ਹੱਥ ਰਖਾਈਆ। ਜਿਸ ਉੱਤਰ ਪੂਰਬ ਪੱਛਮ ਦੱਖਣ ਇਕੋ ਕਲਮਾ ਸਮਝਾਉਣਾ ਨਾਲ ਜ਼ਬਾਨ, ਇਕੋ ਢੋਲਾ ਗਾਈਆ। ਇਕੋ ਸਤਿ ਦਾ ਧਰਮ ਹੋਵੇ ਈਮਾਨ, ਇਕੋ ਇਸ਼ਟ ਸ੍ਰਿਸ਼ਟ ਦਏ ਸਮਝਾਈਆ। ਇਕੋ ਮੰਦਰ ਮਸਜਿਦ ਸ਼ਿਵਦਵਾਲੇ ਮਠ ਧਰਮ ਦਾ ਹੋਵੇ ਮਕਾਨ, ਕਾਅਬਾ ਦੁਆਬਾ ਇਕ ਸਮਝਾਈਆ। ਇਕੋ ਪਾਰਬ੍ਰਹਮ ਪਤਿਪਰਮੇਸ਼ਵਰ ਹੋਵੇ ਜਾਣੀ ਜਾਣ, ਜਾਨਣਹਾਰ ਇਕ ਅਖਵਾਈਆ। ਧਰਨੀਏ ਸੁਣਨਾ ਬਿਨਾ ਕਾਨ, ਬਿਨਾ ਸਰਵਣਾਂ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਮੈਨੂੰ ਚਾਰ ਜੁਗ ਦੀ ਉਡੀਕ, ਬੈਠੀ ਧਿਆਨ ਲਗਾਈਆ। ਕਵਣ ਵੇਲਾ ਸੁਹੰਜਣੀ ਹੋਵੇ ਤਰੀਕ, ਤਵਾਰੀਖ ਨਾਲ ਮਿਲਾਈਆ। ਮੈਂ ਸਚ ਦੱਸਾਂ ਮੇਰਾ ਲੇਖਾ ਲਿਖ ਕੇ ਗਿਆ ਬਾਲਮੀਕ, ਬਾਲੀ ਬੁਧ ਬੁਧ ਵਡਿਆਈਆ। ਮੇਰਾ ਰਾਮ ਰਾਮਾ ਮੇਰੀ ਪੂਰੀ ਕਰੇ ਉਮੀਦ, ਆਸ਼ਾ ਆਸ਼ਾ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਮੈਨੂੰ ਇਸ਼ਾਰਾ ਦਿਤਾ ਦੱਤਾ ਤ੍ਰੈਅ, ਸਹਿਜ ਨਾਲ ਸੁਣਾਈਆ। ਕਪਲ ਮੁਨ ਗਿਆ ਕਹਿ, ਪ੍ਰੇਮ ਵਿਚ ਵਡਿਆਈਆ। ਰਿਖਵ ਦਿਤੀ ਸ਼ਹਿ, ਸ਼ਹਿਨਸ਼ਾਹ ਆਵੇ ਧੁਰਦਰਗਾਹੀਆ। ਪ੍ਰਿਥੂ ਮੇਰੇ ਉਤੇ ਬਹਿ, ਨੌਵਾਂ ਅਵਤਾਰ ਅੱਖਰਾਂ ਧਿਆਨ ਲਗਾਈਆ। ਮਤਸਯ ਜਲਧਾਰਾ ਵਹਿਣ ਵਹਿ, ਸਮੁੰਦ ਸਾਗਰਾਂ ਦਿਤੀ ਵਡਿਆਈਆ। ਕਛਪ ਇਕੋ ਨੂਰ ਦੀ ਬੋਲ ਕੇ ਜੈ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਧਨੰਤਰ ਬਿਨਾ ਸ਼ਰੀਰ ਤੋਂ ਪ੍ਰਭ ਦੇ ਚਰਨੀ ਢਹਿ, ਧੂੜੀ ਖ਼ਾਕ ਖ਼ਾਕ ਰਮਾਈਆ। ਨਰ ਸਿੰਘ ਨਰ ਨਰਾਇਣ ਹੋ ਕੇ ਮੇਟੇ ਦਵੈ, ਦਵੈਸ਼ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਧਰਨੀ ਕਹੇ ਮੇਰਾ ਲੇਖਾ ਨਹੀਂ ਕੋਈ ਆਮ, ਨਿਊਯਾਰਕ ਦੀ ਧਰਤੀ ਦਏ ਗਵਾਹੀਆ। ਮੇਰੇ ਵੱਲ ਇਸ਼ਾਰਾ ਕੀਤਾ ਪਰਸ ਰਾਮ, ਜਗਤ ਸ਼ਾਸਤਰ ਹੱਥ ਉਠਾਈਆ। ਧੁਰ ਦਾ ਰਾਮ ਕਲਜੁਗ ਵੇਖੇ ਸ਼ਰਅ ਦੇ ਗ਼ੁਲਾਮ, ਸ਼ਰੀਅਤ ਦੀਨ ਦੁਨੀ ਖੋਜ ਖੁਜਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਅਮਾਮ, ਨੂਰ ਨੁਰਾਨਾ ਨੂਰ ਅਲਾਹੀਆ।
ਜਿਸ ਨੂੰ ਸਯਦਿਆਂ ਵਿਚ ਕਰਨ ਸਲਾਮ, ਕ਼ਦਮ ਬੋਸੀਆਂ ਵਿਚ ਝਟ ਲੰਘਾਈਆ। ਉਹ ਆਵੇ ਅਮਰੀਕਾ ਵਾਲੇ ਗਰਾਮ, ਗ੍ਰਹਿ ਪੂਰਬ ਵੇਖ ਵਖਾਈਆ । ਜਿਥੋਂ ਬਲ ਦੁਆਰੇ ਰਿਸ਼ੀਆਂ ਦਾ ਗਿਆ ਸੀ ਤਵਾਮ, ਤਮਅ ਜਗਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਮੇਟਣਹਾਰਾ ਆਦਿ ਜੁਗਾਦਿ ਜੁਗ ਚੌਕੜੀ ਅੰਧੇਰੀ ਸ਼ਾਮ, ਸ਼ਮਅ ਨੂਰ ਜੋਤ ਜੋਤੀ ਜਾਤਾ ਕਰੇ ਰੁਸ਼ਨਾਈਆ।
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੧੧ ਰੇਸ਼ਮ ਸਿੰਘ ਦੇ ਗ੍ਰਹਿ ਟਰਾਨਟੋਂ ਆਨਟੇਈਉ ੩੧ ਕੈਨਥ ਐ ਵੀ ਈ
ਕਨੇਡਾ ਹਰਿ ਸੰਗਤ ਨਵਿਤ ਰਾਤ ਨੂੰ
ਪਹਿਲੀ ਚੇਤ ਕਹੇ ਸੰਮਤ ਇਕ ਇਕ ਗਿਆਰਾਂ, ਇਕ ਨਾਲ ਇਕ ਮਿਲ ਕੇ ਆਤਮ ਪਰਮਾਤਮ ਵਜੇ ਵਧਾਈਆ। ਮੇਰੀਆਂ ਖ਼ੁਸ਼ੀਆਂ ਵਾਲੀਆਂ ਬਹਾਰਾਂ, ਪੱਤ ਟਹਿਣੀ ਫਲ ਫੁੱਲ ਪਿਆਰ ਵਾਲੀ ਮਹਿਕਾਈਆ। ਮੇਰੀ ਆਸ਼ਾ ਨਾਲ ਤੇਈ ਅਵਤਾਰਾਂ, ਤ੍ਰੈਗੁਣ ਅਤੀਤਾ ਗਿਆ ਸਮਝਾਈਆ। ਮੇਰੀਆਂ ਪੈਗ਼ੰਬਰਾਂ ਨਾਲ ਚਲਦੀਆਂ ਰਹੀਆਂ ਵਿਚਾਰਾਂ, ਵਿਚਰਕੇ ਦਿਆਂ ਦ੍ਰਿੜਾਈਆ। ਗੁਰੂਆਂ ਨਾਲ ਖੇਲ ਹੋਇਆ ਦਸ ਦਸ ਵਾਰਾਂ, ਦਹਿ ਦਿਸ਼ਾ ਤੋਂ ਬਾਹਰ ਭੇਵ ਅਭੇਦ ਖੁਲ੍ਹਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਆਦਿ ਜੁਗਾਦਿ ਹੋਵੇ ਜ਼ਾਹਿਰਾ, ਜ਼ਾਹਰ ਜ਼ਹੂਰ ਡਗਮਗਾਈਆ। ਪਹਿਲੀ ਚੇਤ ਕਹੇ ਮੈਂ ਇਸ਼ਾਰਾ ਦੇਵਾਂ ਵਿਚ ਕਾਹਿਰਾ, ਕਹਿਰ ਵਰਤੇ ਖ਼ਲਕ ਖ਼ੁਦਾਈਆ। ਸਤਾਰਾਂ ਸੌ ਸੱਠ ਮੀਲ ਦਾ ਹੋਵੇ ਦਾਇਰਾ, ਚਾਰੋਂ ਕੁੰਟ ਇਕੋ ਰੰਗ ਰੰਗਾਈਆ। ਦੀਨ ਦੁਨੀ ਕੋਈ ਹੋ ਰਹੇ ਨਾ ਬਾਹਿਰਾ, ਬੈਹਰੇਹਾਲ ਗਿਆ ਸਮਝਾਈਆ। ਦੀਨਾਂ ਮਜ਼੍ਹਬਾਂ ਹੋਣ ਵਾਲਾ ਮੁਸ਼ਾਹਿਰਾ, ਮੁਸ਼ਕਿਲ ਹਲ ਨਾ ਕੋਇ ਕਰਾਈਆ। ਹੁਕਮ ਵਰਤੇ ਗੰਭੀਰ ਗਹਿਰਾ, ਨਾ ਕੋਇ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਇਕ ਗੁਸਾਈਂਆ। ਪਹਿਲੀ ਚੇਤ ਕਹੇ ਮੈਂ ਜਗਤ ਜਹਾਨ ਚੜ੍ਹਿਆ, ਚੜ੍ਹਦਿਉਂ ਲਹਿੰਦੇ ਵੇਖ ਵਖਾਈਆ। ਮੈਂ ਨਿਰ ਅੱਖਰ ਧਾਰ ਵਿਚੋਂ ਬਿਨਾ ਅਲਿਫ਼ ਯੇ ਹੋ ਅੱਖਰ ਪੜ੍ਹਿਆ, ਜਿਸ ਦੀ ਏ ਬੀ ਸੀ ਵੰਡ ਨਾ ਕੋਇ ਵੰਡਾਈਆ। ਜਿਸ ਦਾ ਨਾ ਕੋਈ ਲੇਖ ਸੀਸ ਧੜਿਆ, ਤਨ ਵਜੂਦ ਨਾ ਕੋਇ ਚਤੁਰਾਈਆ। ਮੈਂ ਤਕਿਆ ਸਤਿਗੁਰ ਸ਼ਬਦ ਸਾਚੀ ਮੰਜ਼ਲ ਖੜਿਆ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦਾ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਲੜ ਫੜਿਆ, ਆਦਿ ਜੁਗਾਦਿ ਸਕੇ ਨਾ ਕੋਇ ਛੁਡਾਈਆ। ਜਿਸ ਨੇ ਲੱਖ ਚੁਰਾਸੀ ਚਾਰੇ ਖਾਣੀ ਜੀਵ ਜੰਤ ਘਾੜਨ ਘੜਿਆ, ਘੜਨ ਭੰਨਣਹਾਰ ਬੇਪਰਵਾਹੀਆ। ਜਿਸ ਦੇ ਭੈ ਵਿਚ ਬ੍ਰਹਮਾ ਵਿਸ਼ਨ ਸ਼ਿਵ ਡਰਿਆ, ਕਰੋੜ ਤੇਤੀਸਾ ਸਿਰ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਚੇਤ ਕਹੇ ਸ਼ਹਿਨਸ਼ਾਹੀ ਸੰਮਤ ਮੇਰਾ ਜਗ, ਇਕ ਇਕ ਨਾਲ ਮਿਲਾਈਆ। ਨੌ ਖੰਡ ਪ੍ਰਿਥਮੀ ਲੱਗੀ ਦਿਸੇ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਲਜੁਗ ਜੀਵ ਹੰਸ ਬੁੱਧੀ ਹੋਈ ਕਗ, ਸੋਹੰ ਮਾਣਕ ਮੋਤੀ ਚੋਗ ਨਾ ਕੋਇ ਚੁਗਾਈਆ। ਪ੍ਰਭ ਦਾ ਦਰਸ ਕਰੇ ਕੋਈ ਨਾ ਉਪਰ ਸ਼ਾਹਰਗ, ਨੌ ਦੁਆਰੇ
ਪੰਧ ਨਾ ਕੋਇ ਮੁਕਾਈਆ। ਕੂੜੀ ਕਿਰਿਆ ਮਿਟੇ ਕੋਈ ਨਾ ਹੱਦ, ਹਦੂਦ ਸਚ ਨਾ ਕੋਇ ਵਖਾਈਆ। ਆਤਮ ਪਰਮਾਤਮ ਬਣੇ ਕੋਈ ਨਾ ਯਦ, ਯੁਧਿਸ਼ਟਰ ਦਾ ਲੇਖ ਕ੍ਰਿਸ਼ਨ ਵਾਲਾ ਸਾਰੇ ਗਏ ਭੁਲਾਈਆ। ਕਲਜੁਗ ਕੂੜੀ ਕਿਰਿਆ ਜਗਤ ਵਾਸ਼ਨਾ ਵੇਖੀ ਮਦਿ, ਮਧੁਰ ਧੁਨ ਨਾ ਕੋਇ ਸੁਣਾਈਆ। ਹੁਣ ਲੇਖਾ ਮੁਕਣਾ ਝਬ, ਬਹੁਤੀ ਵੰਡ ਨਾ ਕੋਇ ਵੰਡਾਈਆ। ਨਵ ਸੱਤ ਲਗਣੀ ਅੱਗ, ਅਗਨੀ ਤਤ ਤਤ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਈਆ। ਧਰਨੀ ਕਹੇ ਮੇਰਾ ਖੁਲ੍ਹਿਆ ਹਰਨ ਫਰਨ, ਸਚ ਸਚ ਜਣਾਈਆ। ਪੁਰਖ ਅਕਾਲਾ ਖੇਲ ਲੱਗਾ ਕਰਨ, ਕਰਨੀ ਦਾ ਕਰਤਾ ਧੁਰਦਰਗਾਹੀਆ। ਜਿਸ ਨੇ ਝਗੜਾ ਮੇਟਣਾ ਜ਼ਾਤ ਪਾਤ ਵਰਨ ਬਰਨ, ਸ਼ਰਅ ਵੰਡ ਨਾ ਕੋਇ ਵੰਡਾਈਆ। ਜੋ ਲੇਖਾ ਜਾਣੇ ਬਾਵਨ ਧਾਰ ਜਿਸ ਦੂਜੇ ਕ਼ਦਮ ਨਾਲ ਟਰਾਨਟੋ ਤੋਂ ਕੀਤਾ ਟਰਨ, ਆਪਣਾ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ । ਟਰਾਨਟੋ ਕਹੇ ਮੇਰੀ ਧਰਤੀ ਸੁਹੰਜਣੀ, ਸੋਹਣੀ ਮਿਲੇ ਵਡਿਆਈਆ। ਮੇਰੇ ਨੇਤਰ ਪਿਆ ਅੰਜਨੀ, ਅੰਧਕਾਰ ਦਿਤਾ ਗਵਾਈਆ। ਕਿਰਪਾ ਕੀਤੀ ਦਰਦ ਦੁਖ ਭੈ ਭੰਜਣੀ, ਸਾਗਰਾਂ ਪਾਰ ਕਰਾਈਆ। ਜਿਸ ਦੀ ਹਾਥ ਨਾ ਆਵੇ ਵੰਝਨੀ, ਗਹਿਰ ਗੰਭੀਰ ਗੁਸਾਈਂਆ । ਜਿਸ ਦੀ ਜੋਤੀ ਇਕੋ ਜਗਣੀ, ਦੋ ਜਹਾਨਾਂ ਡਗਮਗਾਈਆ। ਜਿਸ ਨੇ ਮੈਨੂੰ ਲਾਇਆ ਅੰਗਣੀ, ਅੰਗੀਕਾਰ ਅਖਵਾਈਆ। ਮੈਂ ਸਚ ਕਹਿਣਾ ਮੇਰੀ ਆਸ਼ਾ ਮੂਲ ਨਾ ਸੰਗਣੀ, ਧਰਨੀ ਰਹੀ ਜਣਾਈਆ। ਪ੍ਰਭ ਨੇ ਦੀਨ ਦੁਨੀ ਲਾੜੀ ਮੌਤ ਨਾਲ ਕੀਤੀ ਮੰਗਣੀ, ਜਗਤ ਗੰਢ ਪੁਆਈਆ। ਜਿਸ ਖੇਲ ਵੇਖਣੀ ਤਤ ਪੰਜਣੀ, ਪੰਚਮ ਗੁਰ ਦੇਵਣਹਾਰ ਗਵਾਹੀਆ। ਜਿਸ ਖੇਲ ਖਿਲਾਉਣੀ ਜੇਰਜ ਅੰਡਣੀ, ਉਤਭੁਜ ਸੇਤਜ ਫੋਲ ਫੁਲਾਈਆ। ਉਹ ਧਾਰ ਜਾਣੇ ਵਿਚ ਬ੍ਰਹਿਮੰਡਣੀ, ਬ੍ਰਹਿਮੰਡ ਦਾ ਪੜਦਾ ਆਪ ਉਠਾਈਆ । ਫਿਰੇ ਦਰੋਹੀ ਵਿਚ ਵਰਭੰਡਣੀ, ਭੰਡ ਹੋ ਕੇ ਸਤਿਗੁਰ ਸ਼ਬਦ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਧਰਨੀ ਕਹੇ ਜਿਸ ਵੇਲੇ ਬਾਵਨ ਟਰਾਨਟੋ ਉਤੋਂ ਪਾਇਆ ਮੋੜ, ਬਲਖ ਵਲ ਧਿਆਨ ਲਗਾਈਆ। ਮੈਂ ਆਸ਼ਾ ਕੀਤੀ ਮੈਨੂੰ ਫੇਰ ਤੇਰੀ ਲੋੜ, ਲੁੜੀਂਦੇ ਸਾਜਣ ਦਿਆਂ ਸੁਣਾਈਆ। ਕਿਉਂ ਮੈਨੂੰ ਚਲਿਆ ਵਿਛੋੜ, ਵਿਛੋੜੇ ਵਿਚ ਦੁਹਾਈਆ। ਮੇਰੇ ਸੁਆਮੀ ਮੈਨੂੰ ਬਹੁੜ, ਬਹੁੜੀ ਬਹੁੜੀ ਕਹਿ ਕੇ ਦਿਆਂ ਜਣਾਈਆ। ਉਸ ਹਸ ਕੇ ਕਿਹਾ ਧਰਨੀਏ ਕਲਜੁਗ ਅੰਤਮ ਸਤਿਗੁਰ ਧਾਰ ਸ਼ਬਦ ਚੜ੍ਹ ਅਗੰਮੇ ਘੋੜ, ਆਪਣਾ ਪੰਧ ਮੁਕਾਈਆ। ਤੇਰੇ ਨਾਲ ਪ੍ਰੀਤੀ ਨਿਭਾਵਾਂ ਤੋੜ, ਅਧਵਿਚਕਾਰ ਨਾ ਕੋਇ ਰਖਾਈਆ। ਉਸ ਵੇਲੇ ਮੈਨੂੰ ਕਿਸੇ ਕਹਿਣਾ ਬ੍ਰਹਮਣ ਗੌੜ, ਲੇਖਾ ਵੇਦ ਵਿਆਸ ਸਮਝ ਕੋਇ ਨਾ ਪਾਇਆ। ਮੇਰੇ ਹੁਕਮ ਦਾ ਫਿਰ ਪਹਿਲਾ ਵਜਣਾ ਪੌੜ, ਪੌੜੀ ਡੰਡੇ ਸਭ ਦਏ ਹਿਲਾਈਆ। ਕਲਜੁਗ ਜੀਵਾਂ ਵੇਖਣਾ ਮਿਠਾ ਕੌੜ, ਭੇਵ ਅਭੇਦ ਰਹੇ ਨਾ ਰਾਈਆ। ਉਸ ਵੇਲੇ ਸੱਸੇ ਉਪਰ ਹੋਵੇ ਮੇਰਾ ਹੋੜ, ਹਾਹੇ ਟਿੱਪੀ ਦਿਆਂ ਸਮਝਾਈਆ। ਕਿਸੇ ਦਾ ਚਲੇ ਕੋਈ ਨਾ ਜ਼ੋਰ, ਜੋਰੂ ਜ਼ਰ ਰੋਵੇ ਮਾਰੇ ਧਾਈਂਆ। ਜਿਸ ਵੇਲੇ ਚਾਰੋਂ ਕੁੰਟ ਪਿਆ ਸ਼ੋਰ, ਸ਼ੌਹਰ ਬਾਂਕਾ ਨਜ਼ਰ ਕਿਸੇ ਨਾ ਆਈਆ। ਕਲਜੁਗ ਹੋਇਆ ਘੋਰ, ਘੋਰੀ ਬੈਠਣ ਮੁਖ ਛੁਪਾਈਆ। ਕਲਜੁਗ ਸਾਧ ਸੰਤ ਜੀਵ ਜੰਤ ਹੋਵਣ ਚੋਰ, ਠੱਗੀ ਪ੍ਰਭੂ ਦੇ ਨਾਲ ਕਮਾਈਆ। ਉਸ ਵੇਲੇ ਬਾਵਨ ਕਿਹਾ ਮੇਰਾ ਰੂਪ ਹੋਵੇ ਹੋਰ ਦਾ ਹੋਰ, ਅਵਰ ਦਾ ਅਵਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ । ਧਰਨੀ ਕਿਹਾ ਬਾਵਨ ਮੇਰੇ ਸ਼ਾਹ, ਸ਼ਹਿਨਸ਼ਾਹ ਤੇਰੀ ਸਰਨਾਈਆ। ਅੰਤ ਬਣੀਂ ਆਪ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਬਾਵਨ ਹਸ ਕੇ ਕਿਹਾ ਆਪਣੀ ਮਿੱਟੀ ਮੇਰੇ ਚਰਨਾਂ ਦੇ ਛੁਹਾ, ਉਡ ਉਡ ਖ਼ੁਸ਼ੀ ਬਣਾਈਆ। ਮੈਂ ਲੈ ਕੇ ਜਾਣਾ ਨਾਲ ਚਾਅ, ਬਲ ਦੁਆਰ ਦਿਆਂ ਟਿਕਾਈਆ। ਜਿਥੇ ਰਿਸ਼ੀ ਮੇਰਾ ਉਡੀਕਣ ਰਾਹ, ਬੈਠੇ ਨੈਣ ਉਠਾਈਆ। ਤੂੰ ਕਰਨਾ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਧਰਨੀ ਚੁੱਕ ਉੱਚੀ ਬਾਂਹ, ਬਿਨ ਹੱਥਾਂ ਹੱਥ ਹਿਲਾਈਆ। ਕਲਜੁਗ ਅੰਤ ਮੈਂ ਭਰੀ ਹੋਣਾ ਨਾਲ ਗੁਨਾਹ, ਮੇਰਾ ਦਾਮਨ ਸਾਫ਼ ਨਾ ਕੋਇ ਕਰਾਈਆ। ਧਰਮ ਦੀ ਬਣਾਏ ਕੋਈ ਨਾ ਮਾਂ, ਪਿਤਾ ਸੰਗ ਨਾ ਕੋਇ ਰਖਾਈਆ। ਕਲਜੁਗ ਬੁੱਧੀ ਹੋਈ ਵਾਂਗ ਕਾਂ, ਸ੍ਰਿਸ਼ਟੀ ਕਾਗ ਵਾਂਗ ਕੁਰਲਾਈਆ। ਹਿਰਦੇ ਵਸੇ ਕਿਸੇ ਨਾ ਨਾਂ, ਨਾਉਂ ਨਿਰੰਕਾਰ ਨਾ ਕੋਇ ਜਣਾਈਆ । ਸਿਰ ਦੇਵੇ ਕੋਈ ਨਾ ਠੰਢੀ ਛਾਂ, ਛਤਰਧਾਰੀ ਸੀਸ ਤਾਜ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਬਾਵਨ ਕਿਹਾ ਧਰਨੀਏ ਮੇਰੇ ਕ਼ਦਮ ਤੇਰੇ ਉਤੇ ਉਹ ਢਾਈ, ਸਚ ਸਚ ਸਮਝਾਈਆ। ਬਲ ਦੀ ਬਾਕੀ ਰਹੇ ਕੋਈ ਨਾ ਸ਼ਾਹੀ, ਸ਼ਹਿਨਸ਼ਾਹ ਨਜ਼ਰ ਕੋਇ ਨਾ ਆਇਆ। ਮੇਰਾ ਰੂਪ ਅਗੰਮ ਅਥਾਹੀ, ਭੇਵ ਸਕੇ ਨਾ ਕੋਇ ਖੁਲ੍ਹਾਈਆ। ਸਾਰੇ ਮੈਨੂੰ ਰਹੇ ਧਿਆਈ, ਅੰਤਰ ਅੰਤਰ ਧਿਆਨ ਲਗਾਈਆ। ਮੈਂ ਆਦਿ ਜੁਗਾਦਿ ਵੱਡਾ ਦਾਈ, ਅਛਲ ਛਲ ਇਕ ਅਖਵਾਈਆ। ਉਨੇ ਚਿਰ ਨੂੰ ਆ ਗਿਆ ਇਕ ਰਾਹੀ, ਜੋ ਨਿਉਂ ਕੇ ਸੀਸ ਨਿਵਾਈਆ। ਕਿਹੜਾ ਮੇਰਾ ਭਾਈ, ਕੀ ਤੇਰੀ ਚਤੁਰਾਈਆ। ਬਾਵਨ ਹਸ ਕੇ ਕਿਹਾ ਭੁਲ ਨਾ ਜਾਈਂ, ਜਾਂਦਾ ਜਾਂਦਾ ਤੈਨੂੰ ਦਿਆਂ ਸਮਝਾਈਆ । ਜਿਸ ਵੇਲੇ ਕਲਜੁਗ ਅੰਧੇਰਾ ਗਿਆ ਛਾਈ, ਚਾਰੋ ਕੁੰਟ ਸਾਚਾ ਚੰਦ ਨਾ ਕੋਇ ਚਮਕਾਈਆ। ਫੇਰ ਬਣ ਕੇ ਆਵਾਂ ਨੂਰ ਅਲਾਹੀ, ਭੇਵ ਅਭੇਦ ਆਪਣੇ ਵਿਚ ਸਮਾਈਆ। ਜਨਮ ਤੈਨੂੰ ਦੇਵਾਂ ਦਵਾਈ, ਮਾਨਸ ਮਾਨਸ ਰੂਪ ਪਰਗਟਾਈਆ। ਫੇਰ ਮੋੜਾਂ ਏਸੇ ਥਾਈਂ, ਥਾਨ ਥਨੰਤਰ ਸੋਭਾ ਪਾਈਆ। ਪ੍ਰੀਤਮ ਸਿੰਘ ਦਾ ਲਹਿਣਾ ਫਿਰ ਚੁਕਾਈ, ਪ੍ਰਭ ਦੀ ਪ੍ਰਭ ਦੇ ਹੱਥ ਵਡਿਆਈਆ। ਰਿਸ਼ੀਆਂ ਦਾ ਰੂਪ ਚੇਲਾ ਸਿੰਘ ਜਿਹੜਾ ਇਥੇ ਰਹਿ ਕੇ ਗਿਆ ਸੀ ਸਾਲ ਢਾਈ, ਬਲ ਦੁਆਰ ਆਪਣਾ ਪੰਧ ਮੁਕਾਈਆ। ਸੁਰਜੀਤ ਸਿੰਘ ਇਕ ਨਿੱਕਾ ਜਿਹਾ ਹੁੰਦਾ ਸੀ ਘਾਈ, ਜੋ ਜਗਤ ਜਗਿਆਸੂਆਂ ਵਾਲੀ ਵੰਡ ਵੰਡਾਈਆ। ਬਾਵਨ ਧਾਰ ਤਕ ਥੱਲੇ ਆਪਣਾ ਓਢਣ ਦਿਤਾ ਵਿਛਾਈ, ਖ਼ੁਸ਼ੀ ਵਿਚ ਵਿਛਾਈਆ। ਸਾਨੂੰ ਆਪਣੇ ਨਾਲ ਲੈ ਰਲਾਈ, ਰਲ ਮਿਲ ਕੇ ਆਪਣਾ ਝਟ ਲੰਘਾਈਆ। ਝਟ ਬਾਵਨ ਨੇ ਬਿਨਾ ਕ਼ਲਮ ਸ਼ਾਹੀ ਤੋਂ ਕੀਤੀ ਲਿਖਾਈ, ਬਿਨ ਅੱਖਰਾਂ ਅੱਖਰ ਪਵਾਈਆ। ਜਿਸ ਵੇਲੇ ਨਿਰਗੁਣ ਜੋਤ ਬਣ ਕੇ ਆਵੇ ਧੁਰ ਦਾ ਮਾਹੀ, ਮਾਲਕ ਮਹਿਬੂਬ ਇਕ ਅਖਵਾਈਆ। ਤੇਰਾ ਲੇਖ ਆਪਣੇ ਨਾਲ ਲਏ ਮਿਲਾਈ, ਮਿਲਿਆ ਮੇਲ ਵਿਛੜ ਕਦੇ ਨਾ ਜਾਈਆ। ਉਠ ਨਿਗਾਹ ਮਾਰ ਲੈ ਨਾਲੇ ਤਕ ਲੈ ਕਲਜੁਗ ਅੰਧ ਅੰਧੇਰਾ ਨਾ ਹੋਵੇ ਸਚ ਰੁਸ਼ਨਾਈ, ਸਾਚਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ । ਬਾਵਨ ਕਿਹਾ ਧਰਨੀਏ ਤੂੰ ਰਖਣਾ ਧਰਵਾਸਾ, ਧਰਮ ਦੀ ਧਾਰ ਧਾਰ ਦ੍ਰਿੜਾਈਆ। ਤੇਰਾ ਅੰਤਰ ਨਾ ਹੋਏ ਉਦਾਸਾ, ਤ੍ਰੇਤਾ ਦੁਆਪਰ ਕਲਜੁਗ ਵੇਖਣੇ ਚਾਈਂ ਚਾਈਂਆ। ਉਹ ਤਕ ਲੈ ਕੀ ਇਸ਼ਾਰਾ ਦੇਵੇ ਸ਼ੰਕਰ ਉਤੋਂ ਕੈਲਾਸ਼ਾ, ਨਿਵ ਨਿਵ ਸੀਸ ਨਿਵਾਈਆ। ਕਿਉਂ ਬ੍ਰਹਮਾ ਕਰੇ ਹਾਸਾ,
ਹਸ ਹਸ ਰਿਹਾ ਵਖਾਈਆ। ਵਿਸ਼ਨੂੰ ਕਿਹੜੀ ਧਾਰ ਪਾਵੇ ਰਾਸਾ, ਰੂਪ ਅਨੂਪ ਸਮਝਾਈਆ। ਧਰਨੀ ਕਿਹਾ ਬਾਵਨ ਤੇਰੀ ਚਰਨ ਛੋਹ ਮੇਰਾ ਬਦਲ ਜਾਣਾ ਪਾਸਾ, ਪਾਸਾ ਦੀਨ ਦੁਨੀ ਉਲਟਾਈਆ। ਮੈਂ ਫੇਰ ਖ਼ੁਸ਼ ਹੋਵਾਂ ਕਲਜੁਗ ਅੰਤ ਮੇਰੀ ਧਾਰ ਉਤੇ ਆ ਕੇ ਤੇਰੀ ਬਦਲ ਜਾਵੇ ਭਾਸ਼ਾ, ਲਿਪੀ ਨਵੀਂ ਨਵੀਂ ਦੇਣੀ ਉਲਟਾਈਆ। ਝਟ ਜੋਤੀ ਨੂਰ ਹੋਇਆ ਪ੍ਰਕਾਸ਼ਾ, ਪ੍ਰਕਾਸ਼ ਪ੍ਰਕਾਸ਼ ਵਿਚੋਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲ ਆਪ ਮਿਲਾਈਆ। ਧਰਨੀ ਕਹੇ ਮੇਰੇ ਭਗਵੰਤ, ਮੇਰੀ ਤੇਰੇ ਤੇਰੇ ਅਗੇ ਦੁਹਾਈਆ। ਮੇਰੇ ਸੁਆਮੀ ਧੁਰ ਦੇ ਕੰਤ, ਕੀ ਵੇਸ ਲਿਆ ਵਟਾਈਆ। ਤੇਰਾ ਕਿਹੜਾ ਮੰਤ, ਕੀ ਕਰੇਂ ਪੜ੍ਹਾਈਆ। ਤੇਰੀ ਮਹਿੰਮਾ ਸਦਾ ਅਗਣਤ, ਗਣਤੀ ਗਣਤ ਨਾ ਕੋਇ ਰਖਾਈਆ। ਤੂੰ ਮਾਲਕ ਲੱਖ ਚੁਰਾਸੀ ਜੀਵ ਜੰਤ, ਜਾਗਰਤ ਜੋਤ ਤੇਰੀ ਨਜ਼ਰੀ ਆਈਆ। ਤੂੰ ਬੋਧ ਅਗਾਧਾ ਪੰਡਤ, ਬੁੱਧੀ ਤੋਂ ਪਰੇ ਪੜ੍ਹਾਈਆ। ਕੀ ਲੇਖਾ ਦੱਸੇਂ ਕਲਜੁਗ ਅੰਤ, ਅੰਤਸ਼ਕਰਨ ਵੇਖ ਖ਼ਲਕ ਖ਼ੁਦਾਈਆ। ਤੂੰ ਤੋੜਨਹਾਰਾ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਧਰਨੀ ਕਿਹਾ ਬਾਵਨ ਮੈਂ ਤੇਰਾ ਰੂਪ ਤੱਕਾਂ ਕੀ ਬਾਵਨ, ਸਭ ਤੋਂ ਨਿੱਕਾ ਨਜ਼ਰੀ ਆਈਆ । ਬਾਵਨ ਹਸ ਕੇ ਕਿਹਾ ਜਿਸ ਵੇਲੇ ਰਾਮ ਰੂਪ ਹੋ ਕੇ ਸੰਘਾਰਾਂ ਰਾਵਨ, ਆਪਣਾ ਆਪ ਬਦਲਾਈਆ। ਜਿਸ ਵੇਲੇ ਖੇਲ ਕਰਾਂ ਬਣ ਕਾਹਨਣ, ਦੁਆਪਰ ਜੁਗ ਦਿਆਂ ਉਲਟਾਈਆ। ਫੇਰ ਬਣਾਂ ਨੌਜਵਾਨਣ, ਨੂਰ ਨੁਰਾਨਾ ਇਕ ਅਖਵਾਈਆ। ਕਲਜੁਗ ਅੰਤ ਤੇਰੀ ਕਰਾਂ ਪਹਿਚਾਨਣ, ਬੇਪਹਿਚਾਨ ਆਪਣੀ ਖੇਲ ਖਿਲਾਈਆ। ਧਰਨੀ ਖ਼ੁਸ਼ੀ ਵਿਚ ਖ਼ੁਸ਼ੀ ਲੱਗੀ ਮਨਾਵਣ, ਅੰਤਰ ਅੰਤਰ ਲਈ ਅੰਗੜਾਈਆ। ਮੇਰੇ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਮੈਂ ਧਰਨੀ ਤੇਰੀ ਕੋਝੀ ਕਮਲੀ ਸਮੁੰਦ ਸਾਗਰਾਂ ਪਾਰ ਮੇਰਾ ਪਕੜੀਂ ਦਾਮਨ, ਦਾਮਨਗੀਰ ਇਕ ਅਖਵਾਈਆ। ਝਟ ਇਕ ਪਾਸਿਉਂ ਰਾਹੀ ਆ ਗਏ ਤਿੰਨ ਤਿੰਨੇ ਕਹਿਣ ਸਾਨੂੰ ਬਣਾ ਲੈ ਆਪਣਾ ਜ਼ਾਮਨ, ਅੰਤ ਸ਼ਾਹਦਤ ਦਈਏ ਪਾਈਆ। ਧਰਨੀ ਕਿਹਾ ਹੁਣ ਬਚਨ ਆਪਣਾ ਮਾਨਣ, ਪੜਦਾ ਉਹਲਾ ਨਾ ਕੋਇ ਰਖਾਈਆ। ਮੈਨੂੰ ਨਹੀਂ ਪਤਾ ਉਸ ਵੇਲੇ ਬਿਰਧ ਰੂਪ ਹੋਵੇ ਕੀ ਗੌੜ ਬ੍ਰਾਹਮਣ, ਬ੍ਰਹਮ ਵਿਦਿਆ ਦੀ ਬ੍ਰਹਮ ਵਿਦਿਆ ਵਿਚੋਂ ਪੜ੍ਹਾਈਆ। ਨਾ ਕੋਈ ਤ੍ਰਿਸ਼ਨਾ ਹੋਵੇ ਤਾਮਨ, ਜਗਤ ਤ੍ਰਿਖਾ ਨਾ ਕੋਇ ਰਖਾਈਆ। ਬਾਵਨ ਹਸ ਕੇ ਕਿਹਾ ਜੋ ਤੁਹਾਡੀ ਆਸ਼ਾ ਭਾਵਨ, ਭਾਵਨਾ ਪੂਰ ਕਰਾਈਆ। ਏਸੇ ਕਾਰਨ ਮੇਲ ਮਿਲਿਆ ਰਜਿੰਦਰ ਸਿੰਘ ਬਲਦੇਵ ਸਿੰਘ ਗੁਰਚਰਨ ਸਿੰਘ ਵਕ਼ਤ ਸੁਹੰਜਣਾ ਆਪ ਕਰੀ ਪਹਿਚਾਨਣ, ਆਪਣਾ ਰੰਗ ਰੰਗਾਈਆ। ਫੇਰ ਬਾਵਨ ਨੇ ਨਿਗਾਹ ਮਾਰੀ ਬਿਨ ਨੇਤਰ ਲੋਚਨ ਨੈਣ ਅੱਖ ਉਠਾਨਣ, ਨੇਤਰ ਜਗਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਿਹਾ ਬਾਵਨ ਨੇ ਇਥੋਂ ਕੀਤਾ ਧਿਆਨ, ਟਰਾਨਟੋ ਦੀ ਧਰਤੀ ਦਏ ਗਵਾਹੀਆ। ਮੈਨੂੰ ਪਤਾ ਨਹੀਂ ਕਿਹੜੇ ਚੜ੍ਹਿਆ ਵਿਚ ਬਬਾਣ, ਕਵਣ ਰੂਪ ਲਿਆ ਬਦਲਾਈਆ। ਨਾਲੇ ਮੈਨੂੰ ਇਸ਼ਾਰਾ ਕੀਤਾ ਧਰਨੀਏ ਉਠ ਉਹ ਵੇਖ ਰਾਜੇ ਬਲ ਦਾ ਦਰਬਾਨ, ਜੋ ਮੈਨੂੰ ਪਹਿਲੋਂ ਨਜ਼ਰੀ ਆਈਆ। ਧਰਨੀ ਕਿਹਾ ਮੇਰੇ ਭਗਵਾਨ, ਇਹ ਤੇਰੀ ਤੇਰੇ ਹੱਥ ਵਡਿਆਈਆ। ਮੈਂ ਚਾਹੁੰਦੀ ਜਿਸ ਵੇਲੇ ਕਲਜੁਗ ਅੰਤ ਤੂੰ ਮੈਨੂੰ ਦੇਵਣ ਆਵੇਂ ਦਾਨ, ਆਪਣੀ ਦਇਆ ਕਮਾਈਆ। ਉਹ ਜ਼ਰੂਰ ਪੁਜਿਆ ਹੋਵੇ ਧਰਤੀ ਉਤੇ ਨੌਜਵਾਨ, ਆਪਣਾ ਪੰਧ
ਮੁਕਾਈਆ। ਏਸੇ ਕਾਰਨ ਜਗਜੀਤ ਆਇਆ ਵਿਚ ਮੈਦਾਨ, ਭੱਜਿਆ ਵਾਹੋ ਦਾਹੀਆ। ਰੇਸ਼ਮ ਸਿੰਘ ਇਸ ਦਾ ਪਿਛਲਾ ਸੀ ਜਾਣੀਜਾਨ, ਬਲ ਦੁਆਰੇ ਤੇ ਆਪਣੀ ਸੇਵ ਕਮਾਈਆ। ਇਸ ਦੇ ਅੰਦਰ ਇਕੋ ਯਾਦ ਹੁੰਦੀ ਸੀ ਭਗਵਾਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਿਸ ਵੇਲੇ ਬਲ ਦੁਆਰੇ ਪਹੁੰਚਿਆ ਇਹਨਾਂ ਇਕੱਠੀ ਕੀਤੀ ਸੀ ਪਰਨਾਮ, ਦੂਰੋਂ ਵੇਖ ਸੀਸ ਝੁਕਾਈਆ। ਅੰਤਰ ਆਸ਼ਾ ਰਖੀ ਅਸਵਮੇਧ ਯਗ ਵਿਚੋਂ ਇਹਨੂੰ ਖੁਵਾਈਏ ਪਕਵਾਨ, ਬੁੱਢਾ ਬ੍ਰਾਹਮਣ ਨਜ਼ਰੀ ਆਈਆ। ਝਟ ਬਾਵਨ ਨੇ ਹੁਕਮ ਦਿਤਾ ਫ਼ਰਮਾਨ, ਪਿਆਰ ਨਾਲ ਸਮਝਾਈਆ। ਮੈਂ ਕੁਝ ਨਹੀਂ ਆਇਆ ਪੀਣ ਖਾਣ, ਚਾਰੇ ਵੇਦ ਮੇਰੀ ਸ਼ਨਵਾਈਆ। ਪਰ ਤੁਹਾਡਾ ਉਧਾਰ ਪੂਰਾ ਕਰਾਣਾ ਵਿਚ ਜਹਾਨ, ਮਨੁਸ਼ਾ ਜਨਮ ਵਿਚੋਂ ਮਨੁਸ਼ਾ ਜਨਮ ਫੇਰ ਦਿਆਂ ਪਰਗਟਾਈਆ। ਝਟ ਟਰਾਨਟੋ ਦੀ ਧਰਤੀ ਨੇ ਕਿਹਾ ਜੇ ਮੇਰੀ ਕਰਨੀ ਕਲਿਆਣ, ਕਲਧਾਰੀ ਆਪਣਾ ਰੰਗ ਰੰਗਾਈਆ। ਮੇਰੀ ਸੁਹੰਜਣੀ ਖ਼ਾਕ ਉਤੇ ਭਗਤਾਂ ਦੀ ਧਾਰ ਬਣੀਂ ਮਹਿਮਾਨ, ਮਿਹਰਵਾਨ ਆਪਣਾ ਸੰਗ ਬਣਾਈਆ। ਭਗਤਾਂ ਨੂੰ ਭਗਤੀ ਦਾ ਦੇਵੀਂ ਦਾਨ, ਭਗਤ ਵਛਲ ਬਖ਼ਸ਼ਣੀ ਸਚ ਸਰਨਾਈਆ। ਵੇਖੀਂ ਪ੍ਰਭੂ ਨਾ ਜਾਣੀਂ ਇਹ ਬੱਚੇ ਨਾਦਾਨ, ਜੁਗ ਜੁਗ ਆਪਣਾ ਸੰਗ ਰਖਾਈਆ। ਤੂੰ ਸਦਾ ਸਦਾ ਸਦ ਮਿਹਰਵਾਨ, ਮਹਿਬੂਬ ਨੂਰ ਅਲਾਹੀਆ। ਟਰਾਨਟੋ ਦੀ ਧਰਤੀ ਕਹੇ ਮੇਰਾ ਪੂਰਬ ਲੇਖਾ ਪਹਿਲੀ ਚੇਤ ਹੋਵੇ ਪਰਵਾਨ, ਸੰਮਤ ਸ਼ਹਿਨਸ਼ਾਹੀ ਗਿਆਰਾਂ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਦਿ ਜੁਗਾਦਿ ਇਕ ਅਖਵਾਈਆ।