੩ ਚੇਤ ਸ਼ਹਿਨਸ਼ਾਹੀ ਸੰਮਤ ੧੧ ਕਨੇਡਾ ਰਜਿੰਦਰ ਸਿੰਘ ੧੪੦ ਉਨਟੇਵੀਉ ਹਮਿਲਟਨ ਸ਼ਹਿਰ ਵਿਖੇ ਰਾਤ ਨੂੰ
ਧਰਨੀ ਕਹੇ ਮੇਰੇ ਧੁਰਦਰਗਾਹੀ ਅੱਬਾ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਜੋਤ ਧਾਰ ਨੂਰ ਅਲਾਹੀ ਰੱਬਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮੇਰਾ ਕੂੜ ਦਾ ਮੇਟ ਦੇ ਧੱਬਾ, ਦੁਰਮਤ ਮੈਲ ਅੰਤਰ ਨਿਰੰਤਰ ਰਹਿਣ ਕੋਇ ਨਾ ਪਾਈਆ। ਮੋਹ ਵਿਕਾਰ ਜਗਤ ਉਠਾ ਦੇ ਸਭਾ, ਸਹੀ ਸਲਾਮਤ ਆਪਣੀ ਦਇਆ ਕਮਾਈਆ । ਨੌ ਖੰਡ ਪ੍ਰਿਥਮੀ ਸੱਤ ਦੀਪ ਜਗਤ ਤ੍ਰਿਸ਼ਨਾ ਵੇਖ ਲੈ ਮਧਾ, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਸਚ ਸੁਆਮੀਆ ਅੰਤਰਜਾਮੀਆ ਘਟ ਨਿਵਾਸੀਆ ਪੁਰਖ ਅਬਿਨਾਸ਼ੀਆ ਮੈਂ ਤੈਨੂੰ ਦੇਵਾਂ ਸੱਦਾ, ਮਰਦ ਮਰਦਾਨ ਨੌਜਵਾਨ ਸ੍ਰੀ ਭਗਵਾਨ ਆਉਣਾ ਚਾਈਂ ਚਾਈਂਆ। ਮਾਲਕ ਖ਼ਾਲਕ ਮੇਰੇ ਉਤੋਂ ਸ਼ਰਅ ਦੀ ਮੇਟਣੀ ਹੱਦਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸਤਿ ਦੁਆਰ ਏਕੰਕਾਰ ਜਨ ਭਗਤਾਂ ਦਰਸ਼ਨ ਦੇਣਾ ਉਪਰ ਸ਼ਾਹਰਗਾ, ਨਵ ਸੱਤ ਨਵ ਦਰ ਦਾ ਪੰਧ ਮੁਕਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਆਪਣਾ ਦੇਣਾ ਮਜ਼ਾ, ਮਿਹਰਵਾਨ ਮਹਿਬੂਬ ਆਪਣੇ ਰੰਗ ਰੰਗਾਈਆ। ਤੇਰਾ ਦੀਪਕ ਨੂਰੀ ਜੋਤ ਇਕੋ ਹੋਵੇ ਜਗਾ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਈਆ। ਤੂੰ ਸਾਹਿਬ ਸੁਲਤਾਨ ਪੁਰਖ ਅਕਾਲ ਸੂਰਾ ਸਰਬਗਾ, ਬਲਧਾਰੀ ਅਗੰਮ ਅਥਾਹੀਆ। ਮੈਂ ਤੇਰੇ ਚਰਨ ਕਵਲ ਆਪਣਾ ਹਸਤ ਬੱਧਾ, ਨਿਵ ਨਿਵ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ
ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਪ੍ਰਭੂ ਮੇਰੀ ਨਮੋ ਨਮੋ ਨਿਮਸਕਾਰ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਨਿਵਾਈਆ। ਪਰਮ ਪੁਰਖ ਪਰਮਾਤਮ ਮੇਰੀ ਪਾਉਣੀ ਸਾਰ, ਮਹਾਸਾਰਥੀ ਆਪਣੀ ਦਇਆ ਕਮਾਈਆ। ਨਵ ਸੱਤ ਮੇਰੇ ਉਤੇ ਵਧਿਆ ਵਿਭਚਾਰ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਕਲਜੁਗ ਜੀਵ ਹੋਵਣੇ ਗਵਾਰ, ਮਾਨਸ ਮਾਨਵ ਮਨੁਖ ਰੰਗ ਨਾ ਕੋਇ ਰੰਗਾਈਆ। ਜਿਧਰ ਤੱਕਾਂ ਹਾਹਾਕਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਕਲਜੁਗ ਕੀਤਾ ਧੂੰਆਂਧਾਰ, ਦੀਪਕ ਜੋਤ ਨਾ ਕੋਇ ਰੁਸ਼ਨਾਈਆ। ਲਹਿਣਾ ਪੂਰਾ ਕਰ ਦੇ ਜੋ ਆਸ਼ਾ ਰਖ ਕੇ ਗਏ ਪੈਗ਼ੰਬਰ ਗੁਰ ਅਵਤਾਰ, ਅਵਤਰੀ ਆਪਣਾ ਧਿਆਨ ਲਗਾਈਆ। ਤੂੰ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਇਕ ਅਖਵਾਈਆ। ਜਿਸ ਸਤਿਜੁਗ ਤਰੇਤਾ ਦੁਆਪਰ ਕੀਤਾ ਪਾਰ, ਕਲਜੁਗ ਲਹਿਣਾ ਅੰਤ ਦੇ ਮੁਕਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਮੈਂ ਤੇਰੀ ਸੇਵਾਦਾਰ, ਜੁਗ ਚੌਕੜੀ ਯਾਚਕ ਖ਼ਾਦਮ ਹੋ ਕੇ ਸੇਵ ਕਮਾਈਆ। ਤੇਰੇ ਚਰਨਾਂ ਉਤੋਂ ਮੇਰੀ ਲਗਦੀ ਰਹੇ ਧੂੜੀ ਛਾਰ, ਮਿੱਟੀ ਖ਼ਾਕ ਖ਼ਾਕ ਸ਼ਰਨਾਈਆ। ਅੰਤ ਕੰਤ ਭਗਵੰਤ ਮੇਰੀ ਪੈਜ ਸਵਾਰ, ਸਿਰ ਮੇਰੇ ਹੱਥ ਟਿਕਾਈਆ। ਧਰਨੀ ਕਹੇ ਮੈਂ ਰੋਵਾਂ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰਾ ਧੁਰ ਦਾ ਬਣਨਾ ਸੰਗੀ, ਸਗਲਾ ਸੰਗ ਨਿਭਾਈਆ। ਮੇਰੇ ਉਤੇ ਆਪਣੀ ਦੀਨ ਦੁਨੀ ਵੇਖ ਬਹੁਰੰਗੀ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਦਰੋਹੀ ਮੇਰੀ ਪਿਠ ਹੋਈ ਨੰਗੀ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਉਹ ਤਕ ਲੈ ਸਦੀ ਬੀਸਵੀਂ ਜਾਂਦੀ ਲੰਘੀ, ਚੌਧਵੀਂ ਆਪਣਾ ਪੰਧ ਮੁਕਾਈਆ। ਮੇਰੇ ਉਤੇ ਝਗੜਾ ਪੈਣ ਵਾਲਾ ਮੁਹੰਮਦ ਧਾਰ ਨਾਲ ਫ਼ਰੰਗੀ, ਫ਼ਾਰਸ ਦਾ ਲੇਖਾ ਸਮਝ ਕੋਇ ਨਾ ਪਾਈਆ। ਮੈਂ ਨੇਤਰ ਧਾਰ ਵਹਾਵਾਂ ਅੰਝੀ, ਹੰਝੂਆਂ ਵਹਿਣ ਵਹਾਈਆ। ਝਗੜਾ ਹੋਣ ਵਾਲਾ ਪਰਕਿਰਤੀ ਪੰਝੀ, ਪੰਜ ਤਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮਾਲਕ ਦਇਆ ਕਮਾਈਆ। ਧਰਨੀ ਕਹੇ ਮੇਰੇ ਸ਼ਹਿਨਸ਼ਾਹ ਸੁਲਤਾਨੀ, ਹਰਿ ਕਰਤੇ ਧੁਰਦਰਗਾਹੀਆ। ਮੇਰੀ ਆਸ਼ਾ ਤਕ ਪੁਰਾਨੀ, ਪੁਨਹ ਪੁਨਹ ਸੀਸ ਨਿਵਾਈਆ। ਮੇਰੇ ਅੰਤਰ ਆਏ ਹੈਰਾਨੀ, ਹੈਰਤ ਵਿਚ ਦੁਹਾਈਆ। ਜਿਧਰ ਤੱਕਾਂ ਨਵਖੰਡ ਦਿਸੇ ਬੇਈਮਾਨੀ, ਬੇਵਾ ਰੂਪ ਹੋਈ ਖ਼ਲਕ ਖ਼ੁਦਾਈਆ। ਝਗੜਾ ਪਿਆ ਜਿਸਮ ਜਿਸਮਾਨੀ, ਜ਼ਮੀਰ ਸਕੇ ਨਾ ਕੋਇ ਬਦਲਾਈਆ। ਮੰਜ਼ਲ ਰਹੀ ਨਾ ਕੋਇ ਰੁਹਾਨੀ, ਰੂਹ ਬੁਤ ਰਹੇ ਕੁਰਲਾਈਆ। ਈਸਾ ਕਹੇ ਮੇਰਾ ਆਵੇ ਬਾਪ ਅਸਮਾਨੀ, ਇਸਮ ਆਜ਼ਮ ਇਕ ਜਣਾਈਆ। ਮੁਹੰਮਦ ਤਕੇ ਨੂਰ ਨੁਰਾਨੀ, ਜਲਵਾ ਤੇਰਾ ਦਿਤਾ ਸਮਝਾਈਆ। ਤੂੰ ਮਾਲਕ ਖ਼ਾਲਕ ਦੋ ਜਹਾਨੀ, ਸ਼ਹਿਨਸ਼ਾਹ ਅਗੰਮ ਅਥਾਹੀਆ। ਤੈਨੂੰ ਸਭ ਨੇ ਮੰਨਿਆ ਬਾਨੀ, ਬਾਣ ਅਣਿਆਲਾ ਤੀਰ ਚਲਾਈਆ। ਧਰਨੀ ਕਹੇ ਮੈਂ ਕੋਝੀ ਕਮਲੀ ਨਿਮਾਣੀ, ਨਿਵ ਨਿਵ ਲਾਗਾਂ ਪਾਈਆ। ਆ ਕੇ ਲੇਖਾ ਤਕ ਲੈ ਆਪਣੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਭੇਵ ਰਹੇ ਨਾ ਰਾਈਆ। ਮੇਰੇ ਉਤੇ ਝਗੜਾ ਤਕਣਾ ਜਿਸ ਦਾ ਲੇਖਾ ਨਾਲ ਸ਼ਾਹ ਇਰਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਭੇਵ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਲਾਇਆ ਨਿਸ਼ਾਨਾ, ਅਵਤਾਰ ਤੇਰੇ ਗਏ ਸਮਝਾਈਆ। ਪੈਗ਼ੰਬਰਾਂ ਕਲਮੇ ਧਾਰ ਦਿਤਾ ਬਿਆਨਾ, ਅੱਖਰ ਅੱਖਰਾਂ ਨਾਲ ਰਲਾਈਆ। ਗੁਰੂਆਂ ਕਹਿ ਕੇ
ਸਚ ਫ਼ਰਮਾਨਾ, ਫ਼ਰਮਾਬਰਦਾਰ ਹੋ ਕੇ ਗਏ ਦ੍ਰਿੜਾਈਆ। ਕਲਜੁਗ ਅੰਤ ਖੇਲ ਕਰੇ ਸ੍ਰੀ ਭਗਵਾਨਾ, ਭਗਵਨ ਆਪਣਾ ਵੇਸ ਵਟਾਈਆ। ਜੋ ਆਦਿ ਜੁਗਾਦਿ ਧੁਰ ਦਾ ਕਾਹਨਾ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਜੋ ਲੇਖਾ ਜਾਣੇ ਦੋ ਜਹਾਨਾਂ, ਬ੍ਰਹਿਮੰਡਾਂ ਖੰਡਾਂ ਜ਼ਮੀਨ ਅਸਮਾਨ ਵੇਖ ਵਖਾਈਆ। ਉਸ ਦਾ ਇਕੋ ਸ਼ਬਦ ਇਕ ਨਾਮ ਕਲਮਾ ਹੋਵੇ ਤਰਾਨਾ, ਤੁਰੀਆ ਤੁਰੀਆ ਤੋਂ ਬਾਹਰ ਦਏ ਸਮਝਾਈਆ। ਇਕੋ ਨੂਰ ਜੋਤ ਹੋਏ ਅਮਾਮਾ, ਅਮਲਾਂ ਤੋਂ ਰਹਿਤ ਅਗੰਮ ਅਥਾਹੀਆ। ਜਿਸ ਦਾ ਹਕ਼ੀਕ਼ਤ ਵਾਲਾ ਹਕ ਹਕ ਹੋਏ ਪੈਗ਼ਾਮਾ, ਪੈਗ਼ੰਬਰਾਂ ਤੋਂ ਬਾਹਰ ਹੋਏ ਪੜ੍ਹਾਈਆ। ਨੌ ਖੰਡ ਪ੍ਰਿਥਮੀ ਵੇਖੇ ਜਗਤ ਮੈਦਾਨਾ, ਦੀਪਾਂ ਸੱਤਾਂ ਫੋਲ ਫੁਲਾਈਆ। ਸਤਿ ਸਚ ਧਰਮ ਦੀ ਧਾਰ ਬਣ ਹੁਕਮਰਾਨਾ, ਹੁਕਮ ਇਕੋ ਇਕ ਸਮਝਾਈਆ। ਜਿਸ ਕਲਜੁਗ ਕੂੜੀ ਕਿਰਿਆ ਮੇਟਣਾ ਨਿਸ਼ਾਨਾ, ਨਿਸ਼ਾਨਾ ਸਤਿ ਧਰਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਝਟ ਨਾਰਦ ਖ਼ੁਸ਼ੀਆਂ ਦੇ ਨਾਲ ਹੱਸਿਆ, ਧਰਨੀ ਰਿਹਾ ਦ੍ਰਿੜਾਈਆ । ਕੀ ਗੁਰ ਅਵਤਾਰ ਪੈਗ਼ੰਬਰਾਂ ਭੇਵ ਦੱਸਿਆ, ਦਹਿ ਦਿਸ਼ਾ ਕੀ ਸਮਝਾਈਆ। ਝਟ ਕਲਜੁਗ ਆਇਆ ਨੱਸਿਆ, ਆਪਣਾ ਪੰਧ ਮੁਕਾਈਆ। ਮੇਰਾ ਲੇਖਾ ਚਾਰੋਂ ਕੁੰਟ ਰੈਣ ਅੰਧੇਰੀ ਕੀਤੀ ਮੱਸਿਆ, ਮਸਲਾ ਹੱਲ ਨਾ ਕੋਇ ਕਰਾਈਆ। ਨਾਰਦ ਕਹੇ ਉਹ ਤਕ ਹੋੜਾ ਉਪਰ ਸੱਸਿਆ, ਸੋ ਪੁਰਖ ਨਿਰੰਜਣ ਖੇਲ ਖਿਲਾਈਆ। ਜਿਸ ਨੇ ਸ਼ਬਦ ਅਣਿਆਲਾ ਤੀਰ ਕਸਿਆ, ਹੰ ਬ੍ਰਹਮ ਹੋਏ ਸਹਾਈਆ। ਤੇਰਾ ਅੰਤ ਹੰਕਾਰੀ ਬੁਰਜ ਢਠਿਆ, ਲੋਕਮਾਤ ਰਹਿਣ ਨਾ ਪਾਈਆ। ਝਗੜਾ ਮੁਕਣਾ ਤਤ ਅੱਠਿਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤਿ ਬੁਧਿ ਨਾ ਕੋਇ ਚਤੁਰਾਈਆ। ਪੰਧ ਰਹੇ ਨਾ ਅੱਠ ਸੱਠਿਆ, ਤੀਰਥ ਤਟ ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖੇ ਨੈਣ ਉਠਾਈਆ। ਫਿਰੇ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮੱਠਿਆ, ਗੁਰੂਦੁਆਰ ਚਰਚਾਂ ਸਾਰ ਕੋਇ ਨਾ ਪਾਈਆ। ਮਾਨਸ ਕ਼ੀਮਤ ਰਹੀ ਕੋਇ ਨਾ ਟਕਿਆ, ਕੰਚਨਗੜ੍ਹ ਨਾ ਕੋਇ ਸਹਾਈਆ। ਕਲਜੁਗ ਖ਼ੁਸ਼ੀਆਂ ਦੇ ਵਿਚ ਟੱਪਿਆ, ਕ਼ਦਮ ਕ਼ਦਮ ਨਾਲ ਬਦਲਾਈਆ। ਨਾਰਦਾ ਮੇਰੇ ਕੋਲ ਪਰਮ ਪੁਰਖ ਦਾ ਵੇਖ ਲੈ ਪਟਿਆ, ਜੋ ਪਟਨੇ ਵਾਲਾ ਗਿਆ ਦ੍ਰਿੜਾਈਆ । ਅੰਤ ਸ੍ਰਿਸ਼ਟੀ ਜ਼ੀਰੋ ਨਾਲ ਜ਼ੀਰੋ ਕਰਨੀ ਬਟਿਆ, ਅੰਤ ਨਜ਼ਰ ਕੋਇ ਨਾ ਆਈਆ। ਇਕੋ ਜੋਤ ਪਰਕਾਸ਼ ਪ੍ਰਭ ਨੂਰ ਹੋਏ ਲਟ ਲਟਿਆ, ਦੋ ਜਹਾਨਾਂ ਡਗਮਗਾਈਆ। ਦੀਨ ਦੁਨੀ ਦਾ ਚੀਥੜ ਵੇਖ ਫਟਿਆ, ਓਢਣ ਸੀਸ ਨਾ ਕੋਇ ਟਿਕਾਈਆ। ਜਿਧਰ ਤਕੋ ਉਧਰ ਹੋਵੇ ਰੱਟਿਆ, ਰੱਟਾ ਸਕੇ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਧਰਨੀ ਕਹੇ ਨਾਰਦ ਮੇਰੀ ਵੇਖ ਤਕ਼ਦੀਰ, ਬਿਨ ਨੇਤਰ ਅੱਖ ਉਠਾਈਆ । ਗੁਰ ਅਵਤਾਰ ਪੈਗ਼ੰਬਰਾਂ ਮਾਰੀ ਲਕੀਰ, ਲਿਖਿਆ ਲੇਖ ਨਾ ਕੋਇ ਮਿਟਾਈਆ। ਧੁਰ ਦੇ ਸਾਹਿਬ ਦੇ ਹੱਥ ਤਦਬੀਰ, ਤਰੀਕ਼ਾ ਜਗਤ ਨਾ ਕੋਇ ਜਣਾਈਆ। ਜਿਸ ਨੇ ਮੇਰੇ ਉਤੋਂ ਸ਼ਰਅ ਦੇ ਕੱਟਣੇ ਜ਼ੰਜੀਰ, ਛੁਰੀ ਮਜ਼੍ਹਬ ਨਾ ਕੋਇ ਕਸਾਈਆ। ਉਹ ਮਾਲਕ ਗਹਿਰ ਗੰਭੀਰ, ਗਵਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਧਰਨੀਏ ਕੀ ਤੇਰਾ ਲਹਿਣਾ ਦਿਸ਼ਾ ਲਹਿੰਦੀ, ਭੇਵ ਅਭੇਦ ਦੇਣਾ ਖੁਲ੍ਹਾਈਆ। ਕੀ ਸਗਨਾਂ ਵਾਲੀ ਲਾਵੇਂ ਮਹਿੰਦੀ, ਬਿਨ ਹੱਥਾਂ ਹੱਥ ਰੰਗਾਈਆ। ਧਰਨੀ ਖ਼ੁਸ਼ੀਆਂ ਨਾਲ ਕਹਿੰਦੀ, ਕਹਿ ਕਹਿ ਰਹੀ ਦ੍ਰਿੜਾਈਆ । ਮੇਰੀ ਅੰਤਮ
ਧਾਰ ਹੋਵੇ ਢਹਿੰਦੀ, ਢਈਆ ਗੋਬਿੰਦ ਵਾਲਾ ਨਾਲ ਮਿਲਾਈਆ। ਸਮੁੰਦ ਸਾਗਰਾਂ ਧਾਰ ਵੇਖ ਨੈਂ ਦੀ, ਨੇਤਰ ਲੋਚਨ ਅੱਖ ਖੁਲ੍ਹਾਈਆ। ਨਿਸ਼ਾਨੀ ਦਿਸੇ ਕਿਸੇ ਨਾ ਸ਼ੈ ਦੀ, ਸ਼ਹਿਨਸ਼ਾਹ ਲੇਖੇ ਪੂਰ ਕਰਾਈਆ। ਵਡਿਆਈ ਰਹਿਣੀ ਨਹੀਂ ਹਉਮੇ ਹੈਂ ਦੀ, ਹੰਗਤਾ ਗੜ੍ਹ ਰਿਹਾ ਤੁੜਾਈਆ। ਆਸ਼ਾ ਤਕ ਮੁਹੰਮਦ ਵਾਲੀ ਲੈ ਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਧਰਨੀਏ ਮੇਰੇ ਕੋਲ ਪੁਰਾਣੀ ਕਿਤਾਬ, ਕੁਤਬਖ਼ਾਨਿਆਂ ਹੱਥ ਕਿਸੇ ਨਾ ਆਈਆ। ਲੇਖਾ ਲਿਖਿਆ ਧੁਰ ਅਹਿਬਾਬ, ਮਿਤਰ ਗਿਆ ਜਣਾਈਆ। ਜਿਸ ਵਿਚ ਅੱਖਰ ਹਿੰਦਸਿਆਂ ਦਾ ਨਹੀਂ ਹਿਸਾਬ, ਸਤਰਾਂ ਵੰਡ ਨਾ ਕੋਇ ਵੰਡਾਈਆ। ਗਿਣਤੀ ਨਹੀਂ ਕੋਈ ਤਾਦਾਦ, ਅੰਕ ਅੰਕ ਨਾ ਕੋਇ ਮਿਲਾਈਆ। ਜੋ ਆਸ਼ਾ ਦੇ ਕੇ ਆਇਆ ਨਾਨਕ ਵਿਚ ਬਗ਼ਦਾਦ, ਬਗ਼ਲਗੀਰ ਇਕੋ ਇਕ ਰਖਾਈਆ। ਜਿਸ ਤੋਂ ਪੈਗ਼ੰਬਰਾਂ ਮੰਗੀ ਇਮਦਾਦ, ਦੁਆ ਵਿਚ ਸੀਸ ਜਗਦੀਸ਼ ਨਿਵਾਈਆ। ਉਹ ਸਭ ਦੇ ਪੂਰੇ ਕਰੇ ਖ਼ੁਆਬ, ਖੰਮਜ਼ੇ ਵਲੀ ਲਾਵੀਜ਼ਾ ਅਲੀ ਨਾਨਕੇ ਤਾਮਲੀ ਚਸ਼ਮੇ ਚਾਵਿਜ਼ ਅਰਸ਼ੇ ਨਵਿਜ਼ ਫ਼ਰਸ਼ੇ ਮਜ਼ੂਆ ਮਜ਼ੀਉਲ ਮੁਬਾ ਨੂਰੇ ਖ਼ੁਦਾ ਖ਼ੁਦ ਮਾਲਕ ਦਇਆ ਕਮਾਈਆ। ਨਾਨਕ ਕਿਹਾ ਆਜ਼ਵਅਲੀ ਪਰਦਾਨਸ਼ੀਂ ਨਕ਼ਾਬੇ ਜ਼ਵੂਆ ਨਾਜ਼ੁਕਤੇ ਖ਼ੁਦਾ ਅਰਸ਼ੇ ਜ਼ੁਬਾਅ ਸ਼ਹਿਨਸ਼ਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ ਧੁਰ ਮਾਲਕ ਅਗੰਮ ਅਥਾਹੀਆ। ਨਾਰਦ ਕਹੇ ਧਰਨੀਏ ਮੇਰੀ ਕਿਤਾਬ ਲੇਖਾ ਵੇਖ ਜਗ, ਜਗ ਜੀਵਨ ਦਾਤਾ ਕੀ ਜਣਾਈਆ। ਜਿਸ ਦਾ ਸਮਝੇ ਨਾ ਕੋਇ ਸਬਬ, ਭੇਦ ਅਭੇਦ ਨਾ ਕੋਇ ਖੁਲ੍ਹਾਈਆ। ਖੋਜਿਆਂ ਪਏ ਕਿਸੇ ਨਾ ਲੱਭ, ਲਬਾਂ ਨਾਲ ਗਾਵਣ ਵਾਲੇ ਰੋਵਣ ਮਾਰਨ ਧਾਹੀਆ। ਜਿਸ ਦੀ ਸ਼ਰਅ ਤੋਂ ਬਾਹਰ ਹੱਦ, ਹਦੂਦਾਂ ਵੰਡ ਨਾ ਕੋਇ ਵੰਡਾਈਆ। ਜਿਸ ਨੇ ਅੰਤਮ ਆਤਮ ਪਰਮਾਤਮ ਬਣਾਉਣੀ ਯਦ, ਯਦੀ ਯਦਪ ਆਪਣਾ ਖੇਲ ਖਿਲਾਈਆ। ਕਲਜੁਗ ਕੂੜ ਕਿਰਿਆ ਧਾਰ ਕਰਨੀ ਅਲਗ, ਗ੍ਰਹਿ ਮੰਦਰ ਇਕ ਸੁਹਾਈਆ। ਤੂੰ ਪਰਸੀਂ ਉਸ ਦੇ ਪਗ, ਧੂੜੀ ਚਰਨ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਨਾਰਦ ਮੁਨੀਆ ਗੁਰ ਅਵਤਾਰ ਪੈਗ਼ੰਬਰਾਂ ਦਿਤੀਆਂ ਥਾਪੀਆਂ, ਥਪਕ ਥਪਕ ਗਏ ਜਣਾਈਆ। ਭਵਿਖਤਾਂ ਵਾਲੀਆਂ ਲਿਖੀਆਂ ਕਾਪੀਆਂ, ਪੇਸ਼ੀਨਗੋਈਆਂ ਨਾਲ ਵਡਿਆਈਆ। ਕਲਜੁਗ ਆਉਣੀ ਅੰਧੇਰੀ ਰਾਤੀਆ, ਰੁਤੜੀ ਜਗਤ ਨਾ ਕੋਇ ਸੁਹਾਈਆ। ਝਗੜਾ ਪੈਣਾ ਸ਼ਰਅ ਜਮਾਤੀਆਂ, ਮੇਟ ਸਕੇ ਕੋਇ ਨਾ ਰਾਈਆ। ਪਵਿਤ੍ਰ ਰਹਿਣੀਆਂ ਨਹੀਂ ਹਯਾਤੀਆਂ, ਜੀਵਨ ਸਚ ਨਾ ਕੋਇ ਵਖਾਈਆ। ਕਲਜੁਗ ਕੂੜਾ ਮਾਰੇ ਕਾਤੀਆਂ, ਕ਼ਤਲਗਾਹ ਬਣੇ ਲੋਕਾਈਆ। ਅੰਤ ਸਭ ਨੇ ਪਾਉਣੀ ਵਫ਼ਾਤੀਆ, ਬਚਿਆ ਨਜ਼ਰ ਕੋਇ ਨਾ ਆਈਆ। ਲੇਖਾ ਰਹੇ ਨਾ ਜ਼ਾਤ ਪਾਤੀਆ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਧਰਨੀਏ ਤੇਰੇ ਉਤੇ ਲੱਖ ਚੁਰਾਸੀ ਵਸਦੀ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਖ਼ੁਸ਼ੀ ਬਣਾਈਆ। ਤੇਰੀ ਸਿਫ਼ਤ ਵਡਿਆਈ ਜਸ ਦੀ, ਮਹਿੰਮਾ ਅਗੰਮ ਅਥਾਹੀਆ। ਤੂੰ ਆਦਿ ਜੁਗਾਦੀ ਰਹੀ ਨਸਦੀ, ਭੱਜੇਂ ਵਾਹੋ ਦਾਹੀਆ। ਮੇਰੀ ਕਿਤਾਬ ਬਿਨ ਅੱਖਰਾਂ ਤੋਂ ਕੁਝ ਦਸਦੀ, ਨਿਰਅੱਖਰ ਧਾਰ ਦ੍ਰਿੜਾਈਆ । ਅਗੇ ਖੇਲ ਵਰਤਣੀ ਅਲਖਣਾ ਅਲਖ ਦੀ, ਅਲਖ ਅਗੋਚਰ ਆਪ ਵਰਤਾਈਆ। ਤੇਰੀ ਝੋਲੀ ਖ਼ਾਲੀ ਦਿਸੇ ਸਖ ਦੀ,
ਝੋਲੀ ਵਸਤ ਨਾ ਕੋਇ ਟਿਕਾਈਆ। ਤੂੰ ਪਿਆਸੀ ਹੋਣਾ ਮਾਨਵ ਰਤ ਦੀ, ਮਾਨਸ ਸਾਰੇ ਜਾਣੇ ਖਾਈਆ। ਨਿਸ਼ਾਨੀ ਰਹੇ ਨਾ ਕੂੜੇ ਤਤ ਦੀ, ਤਤਵ ਤਤ ਦਏ ਜਣਾਈਆ। ਝਟ ਧਰਨੀ ਵਾਸਤਾ ਘਤਦੀ, ਦੋਏ ਜੋੜ ਸੀਸ ਨਿਵਾਈਆ। ਮੈਂ ਆਸ਼ਾ ਰਖੀ ਉਸ ਪਰਮੇਸ਼ਵਰ ਪਤਿ ਦੀ, ਜੋ ਪਤਿਤ ਪਾਵਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਕੀ ਲਹਿਣਾ ਤਿੰਨ ਚੇਤਰ ਦੀ ਧਾਰ, ਤ੍ਰੈਗੁਣ ਅਤੀਤਾ ਕੀ ਜਣਾਈਆ। ਬੇਖ਼ਬਰੇ ਜ਼ਰਾ ਆਪਣੀ ਨਿਗਾਹ ਮਾਰ, ਨੇਤਰ ਲੋਚਨ ਨੈਣ ਅੱਖ ਉਠਾਈਆ। ਕੀ ਸੰਦੇਸ਼ਾ ਦੇਵੇ ਆਪਣੀ ਵਾਰ, ਵਾਰਸ ਹੋ ਕੇ ਕੀ ਸਮਝਾਈਆ। ਹਮਿੰਲਟਨ ਦਾ ਲੇਖਾ ਕੀ ਨਾਲ ਕਰਤਾਰ, ਕ਼ੁਦਰਤ ਦਾ ਕ਼ਾਦਰ ਕੀ ਵਖਾਈਆ। ਏਥੇ ਸਪਤ ਰਿਖੀਆਂ ਮੁਖ ਨੂੰ ਲਾ ਕੇ ਛਾਰ, ਆਪਣਾ ਰੂਪ ਲਿਆ ਬਦਲਾਈਆ। ਮੰਗੀ ਮੰਗ ਬਣ ਭਿਖਾਰ, ਪ੍ਰਭ ਅਗੇ ਝੋਲੀ ਡਾਹੀਆ। ਅਤਰੀ ਕੂਕ ਕਿਹਾ ਪੁਕਾਰ, ਦਰਸ ਦੇਣਾਂ ਚਾਈਂ ਚਾਈਂਆ। ਤੇਰਾ ਤਕੀਏ ਨੂਰ ਜੋਤ ਉਜਿਆਰ, ਉਜਾਲਾ ਹੋਵੇ ਥਾਉਂ ਥਾਈਂਆ । ਸਤਿਗੁਰ ਸ਼ਬਦ ਸੰਦੇਸ਼ਾ ਦਿਤਾ ਤੁਸੀਂ ਸਾਰੇ ਕਰੋ ਦੀਦਾਰ, ਬਿਨ ਨੇਤਰਾਂ ਦਰਸ਼ਨ ਪਾਈਆ। ਅਗੇ ਨਿਗਾਹ ਲਓ ਮਾਰ, ਲੋਚਨ ਅੱਖ ਖੁਲ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਰਹੇ ਨਾ ਵਿਚ ਸੰਸਾਰ, ਵਿਸ਼ਨ ਬ੍ਰਹਮਾ ਸ਼ਿਵ ਦਏ ਗਵਾਹੀਆ। ਕਲਜੁਗ ਅੰਤਮ ਹੋਏ ਧੂੰਆਂਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਸਾਚਾ ਮੀਤ ਨਜ਼ਰ ਨਾ ਆਏ ਕੋਇ ਮੁਰਾਰ, ਸੰਗੀ ਸੰਗ ਨਾ ਕੋਇ ਨਿਭਾਈਆ । ਇਹ ਧਾਮ ਧਰਨੀਏ ਤੇਰਾ ਰਹੇ ਬਰਕ਼ਰਾਰ, ਇਕ਼ਰਾਰ ਭੁਲ ਕਦੇ ਨਾ ਜਾਈਆ। ਭਗਤਾਂ ਸੰਗ ਹੋਵੇ ਭਗਤ ਦੁਆਰ, ਭਗਵਨ ਰੰਗ ਰੰਗਾਈਆ। ਚਰਨ ਧੂੜੀ ਤੈਨੂੰ ਬਖ਼ਸ਼ੇ ਛਾਰ, ਸ਼ਹਿਨਸ਼ਾਹ ਆਪਣਾ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਰੰਗ ਚੜ੍ਹਾਈਆ। ਧਰਨੀ ਕਹੇ ਮੈਂ ਖ਼ੁਸ਼ੀ ਵਿਚ ਹੋਈ ਚੁੱਪ, ਰਸਨਾ ਕਹਿਣ ਕਿਛ ਨਾ ਪਾਈਆ। ਧੁਰ ਸ਼ਬਦ ਸੰਦੇਸ਼ਾ ਦਿਤਾ ਜਿਸ ਵੇਲੇ ਅੰਧੇਰਾ ਹੋਇਆ ਘੁੱਪ, ਕਲਜੁਗ ਨਾਲ ਮਿਲਾਈਆ । ਤੇਰੇ ਉਤੇ ਧਰਮ ਦਾ ਰਿਹਾ ਕੋਈ ਨਾ ਪੁਤ, ਪਿਤਾ ਪੂਤ ਗੋਦ ਨਾ ਕੋਇ ਸੁਹਾਈਆ। ਸੁਹੰਜਣੀ ਦਿਸੇ ਕੋਈ ਨਾ ਰੁਤ, ਰੁਤੜੀ ਪ੍ਰਭ ਨਾਮ ਨਾਲ ਨਾ ਕੋਇ ਮਹਿਕਾਈਆ। ਉਸ ਵੇਲੇ ਤੇਰੇ ਦਰ ਆਵੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਜਿਸ ਦਾ ਖੇਲ ਹੋਵੇ ਪੰਜ ਭੁਤ, ਪੰਚਮ ਆਪਣੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਲੇਖਾ ਪੂਰ ਕਰਾਈਆ। ਧਰਨੀ ਕਹੇ ਹਮਿੰਲਟਨ ਦੇ ਥਾਂ ਇਹਦਾ ਨਾਂ ਹੁੰਦਾ ਸੀ ਹਿੰਮ, ਸਪਤਸ ਰਿਖੀ ਦੇਣ ਗਵਾਹੀਆ। ਜਿਥੇ ਕੌੜੀ ਧਾਰ ਬੂਟਾ ਸੀ ਇਕ ਨਿੰਮ, ਪੱਤ ਟਹਿਣੀ ਨਾਲ ਮਹਿਕਾਈਆ। ਜਲ ਧਾਰਾ ਥੱਲੇ ਰਿਹਾ ਸੀ ਸਿੰਮ, ਆਪਣਾ ਵਹਿਣ ਬਣਾਈਆ। ਜਿਸ ਦਾ ਲੇਖਾ ਨਾਲ ਪਰਬਤ ਹਿੰਮ, ਹੇਮ ਕੁੰਡ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰਾ ਲੇਖਾ ਲਿਖਿਆ ਵਿਚ ਗਰੜ ਪੁਰਾਣ, ਹਿੰਮਾ ਕਹਿ ਕੇ ਹਮਿਲਟਨ ਨਾਉਂ ਜਣਾਈਆ। ਵੇਦ ਵਿਆਸ ਨੌ ਵਾਰ ਕੀਤਾ ਧਿਆਨ, ਹੱਥ ਮਸਤਕ ਉਤੇ ਟਿਕਾਈਆ। ਬਿਨਾ ਅੱਖਰਾਂ ਤੋਂ ਬੋਲ ਗਿਆਨ, ਨਿਰਅੱਖਰ ਧਾਰ ਦ੍ਰਿੜਾਈਆ। ਕਲਜੁਗ ਅੰਤ ਤੇਰੀ ਹੋਵੇ ਪਹਿਚਾਨ, ਬੇਪਹਿਚਾਨ ਵੇਖ ਵਖਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਬਾਹਰੋਂ ਤਤਾਂ ਵਾਲਾ
ਹੋਏ ਇਨਸਾਨ, ਅੰਤਰ ਨਿਰਗੁਣ ਜੋਤ ਜੋਤ ਰੁਸ਼ਨਾਈਆ। ਜਿਸ ਦੀ ਆਸ਼ਾ ਰਖੀ ਕ੍ਰਿਸ਼ਨ ਕਾਹਨ, ਘਨਈਆ ਮੁਕੰਦ ਮਨੋਹਰ ਲਖਮੀ ਨਰਾਇਣ ਗਿਆ ਦ੍ਰਿੜਾਈਆ। ਈਸਾ ਦੋਹਾਂ ਹੱਥਾਂ ਮੰਗਿਆ ਦਾਨ, ਸਲੀਬ ਲੈਂਦਿਆਂ ਆਸ ਰਖਾਈਆ। ਮੁਹੰਮਦ ਇਸ਼ਾਰਾ ਕੀਤਾ ਮਜੀਦ ਕ਼ੁਰਾਨ, ਕ਼ੁਰਾਨ ਸ਼ਰੀਫ਼ ਦਏ ਗਵਾਹੀਆ। ਨਾਨਕ ਨਿਰਗੁਣ ਸਰਗੁਣ ਲਾਇਆ ਨਿਸ਼ਾਨ, ਨਿਸ਼ਾਨਾ ਜ਼ਿਮੀਂ ਅਸਮਾਨ ਨਜ਼ਰ ਕਿਸੇ ਨਾ ਆਈਆ। ਗੋਬਿੰਦ ਸ਼ਬਦੀ ਖਿਚ ਕਮਾਨ, ਚਿੱਲਾ ਤੀਰ ਕਮਾਨ ਅਗੰਮ ਅਥਾਹ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਵਕ਼ਤ ਆਪ ਸੁਹਾਈਆ। ਧਰਨੀ ਕਹੇ ਮੇਰਾ ਵਕ਼ਤ ਸੁਹੰਜਣਾ ਪੁਜਾ, ਪੂਜਣਯੋਗ ਦਿਤੀ ਵਡਿਆਈਆ। ਮੇਰਾ ਭੇਵ ਖੁਲ੍ਹਾਇਆ ਗੁੱਝਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਬੇਸ਼ਕ ਦੁਨੀਆ ਮੈਨੂੰ ਅੱਖਰੀ ਧਾਰ ਕਹੇ ਬਸੁੱਧਾ, ਧਵਲ ਧੌਲ ਕਹਿ ਕੇ ਢੋਲੇ ਗਾਈਆ। ਕੁਝ ਆਸਾ ਰਖ ਕੇ ਗਿਆ ਬੁੱਧਾ, ਬੁੱਧੀ ਤੋਂ ਬਾਹਰ ਗਿਆ ਜਣਾਈਆ। ਕਲਜੁਗ ਅੰਤਮ ਨਵ ਸੱਤ ਦਾ ਹੋਵੇ ਯੁੱਧਾ, ਯੁਧਿਸ਼ਟਰ ਦੀ ਆਸ਼ਾ ਕ੍ਰਿਸ਼ਨ ਕਾਹਨ ਨਾਲ ਮਿਲਾਈਆ । ਸੋ ਵਕ਼ਤ ਸੁਹੰਜਣਾ ਮੇਰਾ ਪੁੱਗਾ, ਪਰਮ ਪੁਰਖ ਦਿਤੀ ਵਡਿਆਈਆ। ਮੇਰਾ ਭਾਗ ਹੋਵੇ ਉਦਾ, ਉਦੇ ਅਸਤ ਮੇਰੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਧਰਨੀ ਕਹੇ ਮੇਰੇ ਉਤੇ ਸਪਤਸ ਰਿਸ਼ੀਆਂ ਲਾਇਆ ਅੰਗੂਠਾ, ਪੰਜਾ ਜ਼ਿਮੀਂ ਨਾਲ ਛੁਹਾਈਆ। ਫਿਰ ਕਰਕੇ ਖ਼ਾਲੀ ਠੂਠਾ, ਕਾਸਾ ਚਾਰੋਂ ਕੁੰਟ ਭੁਆਈਆ। ਫਿਰ ਆਪਣਾ ਆਪ ਬਣਾਇਆ ਰੂਠਾ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਫਿਰ ਦੀਨ ਦੁਨੀ ਜਗਤ ਨੂੰ ਦੱਸਿਆ ਝੂਠਾ, ਸਦ ਰਹਿਣ ਕੋਇ ਪਾਈਆ। ਫਿਰ ਫੜ ਕੇ ਕਾਹੀ ਕਾਨੇ ਦਾ ਬੂਟਾ, ਜੜ੍ਹ ਤੋਂ ਦਿਤਾ ਹਿਲਾਈਆ। ਫਿਰ ਦੋ ਹੱਥਾਂ ਦਾ ਲੈ ਕੇ ਝੂਟਾ, ਜ਼ਿਮੀਂ ਅਸਮਾਨ ਵੇਖ ਵਖਾਈਆ। ਫਿਰ ਪੈਰਾਂ ਤੋਂ ਲਾਹ ਕੇ ਜੂਤਾ, ਨੰਗੇ ਹੋ ਕੇ ਮੇਰੇ ਉਤੇ ਚਰਨ ਛੁਹਾਈਆ । ਫੇਰ ਧਾਰ ਰੂਪ ਅਵਦੂਤਾ, ਕਲਜੁਗ ਕੂੜ ਦਿਤਾ ਵਖਾਈਆ। ਮੈਂ ਹਸ ਕੇ ਸਪਤਸ ਰਿਸ਼ੀਆਂ ਪੂਛਾ, ਬੇਨੰਤੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸਮਝਾਈਆ। ਸਪਤਸ ਰਿਖ ਸਚ ਦ੍ਰਿੜਾਇਆ ਏ। ਧਰਨੀਏ ਤੇਰੇ ਉਤੇ ਲੇਖਾ ਦਿਤਾ ਲਿਖ, ਅਗੇ ਸਕੇ ਨਾ ਕੋਇ ਮਿਟਾਇਆ ਏ। ਸਚ ਦੀ ਧਾਰ ਪਾਏ ਭਿੱਖ, ਖ਼ਾਲੀ ਝੋਲੀ ਜਗਤ ਭਰਾਇਆ ਏ। ਜੋ ਕੁਝ ਸਾਨੂੰ ਰਿਹਾ ਦਿਖ, ਤੈਨੂੰ ਦਿਤਾ ਦ੍ਰਿੜਾਇਆ ਏ। ਇਹ ਦੁਨੀਆ ਸ੍ਰਿਸ਼ਟੀ ਸਾਰੀ ਦਿਸੇ ਮਿਥ, ਅੰਤ ਰਹਿਣ ਕੋਇ ਨਾ ਪਾਇਆ ਏ। ਸਾਚਾ ਦਿਸੇ ਕੋਇ ਨਾ ਮਿਤ, ਮਿਤਰ ਪਿਆਰਾ ਨਾ ਕੋਇ ਅਖਵਾਇਆ ਏ। ਪ੍ਰਭ ਦਾ ਖੇਲ ਤੇਰੇ ਉਤੇ ਹੋਵੇ ਨਿਤ, ਨਵਿਤ ਵੰਡ ਵੰਡਾਇਆ ਏ। ਕਲਜੁਗ ਅੰਤਮ ਕਰੇ ਹਿਤ, ਹਿਤਕਾਰੀ ਹੋ ਕੇ ਵੇਖ ਵਖਾਇਆ ਏ। ਤਿੰਨ ਚੇਤਰ ਹੋਵੇ ਥਿਤ, ਸੰਮਤ ਸ਼ਹਿਨਸ਼ਾਹੀ ਗਿਆਰਾਂ ਸੰਗ ਨਿਭਾਇਆ ਏ। ਤੂੰ ਯਾਦ ਰਖਣੀ ਆਪਣੀ ਚਿਤ, ਠਗੌਰੀ ਚਿਤ ਨਾ ਕੋਇ ਜਣਾਇਆ ਏ। ਝਟ ਧਰਨੀ ਚਰਨਾਂ ਉਤੇ ਗਈ ਲਿਟ, ਲਿਟਾਂ ਖੋਲ੍ਹ ਕੇ ਸੀਸ ਨਿਵਾਇਆ ਏ। ਫਿਰ ਦੋਹੱਥੜ ਮਾਰ ਕੇ ਲਿਆ ਪਿਟ, ਦਰੋਹੀ ਤੇਰਾ ਨਾਮ ਖ਼ੁਦਾਇਆ ਏ। ਸਪਤਸ ਰਿਖੀ ਫੜ ਕੇ ਇਕ ਇੱਟ, ਪਾਹਨ ਨਾਲ ਜੁੜਾਇਆ ਏ। ਬਿਨ ਕਾਗ਼ਜ਼ ਦੇ ਕੇ ਚਿਟ, ਚਿੱਟੇ ਉਤੇ ਚਿੱਟਾ ਲੇਖ ਲਿਖਾਇਆ ਏ। ਤੇਰੀ ਆਸ਼ਾ ਇਥੇ ਜਾਵੇ ਟਿਕ, ਟਿਕਟਿਕੀ ਇਕੋ ਨਾਮ ਜਣਾਇਆ ਏ। ਪੁਰਖ ਅਕਾਲਾ ਦੀਨ ਦਿਆਲਾ ਜੋ ਆਦਿ ਜੁਗਾਦਿ ਇਕ, ਏਕੰਕਾਰ
ਇਕ ਅਖਵਾਇਆ ਏ। ਕਲਜੁਗ ਤੇਰੀ ਅੰਤਮ ਪੂਰੀ ਕਰੇ ਸਿੱਕ, ਆਸ਼ਾ ਤੇਰੀ ਤੇਰੇ ਨਾਲ ਮਿਲਾਇਆ ਏ। ਜਨ ਭਗਤਾਂ ਬਣਕੇ ਧੁਰ ਦਾ ਪਿਤ, ਪਤਿਪਰਮੇਸ਼ਵਰ ਵੇਖ ਵਖਾਇਆ ਏ। ਤੇਰਾ ਲਹਿਣਾ ਦੇਣਾ ਲੇਖਾ ਲਏ ਨਜਿੱਠ, ਅਵਤਾਰ ਪੈਗ਼ੰਬਰਾਂ ਗੁਰੂਆਂ ਆਸ਼ਾ ਆਪਣੇ ਵਿਚ ਸਮਾਇਆ ਏ। ਕਮਲੀਏ ਖੇਲ ਹੋਣਾ ਅਨਡਿੱਠ, ਜਗ ਨੇਤਰ ਵੇਖਣ ਕੋਇ ਨਾ ਆਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਇਆ ਏ। ਹਮਿਲਟਨ ਕਹੇ ਮੈਂ ਪੁਰਾਨਾ ਵਸਨੀਕ, ਚਾਰ ਜੁਗ ਦੀ ਆਸ਼ਾ ਨਾਲ ਮਿਲਾਈਆ। ਮੇਰੀ ਸਪਤਸ ਰਿਖੀਆਂ ਕਰਨੀ ਤਸਦੀਕ਼, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਮੇਰੀ ਆਸ਼ਾ ਮਨਸਾ ਪੂਰੀ ਕਰ ਉਮੀਦ, ਤ੍ਰਿਸ਼ਨਾ ਜਗਤ ਰਹੀ ਨਾ ਰਾਈਆ। ਮੇਰੀ ਪੁਰਾਤਨ ਬਿਨ ਹਿੰਦਸਿਆਂ ਵਾਲੀ ਤਰੀਕ, ਤਵਾਰੀਖ ਨਵੀਂ ਨਾਲ ਜਣਾਈਆ । ਮੈਂ ਸਤਿ ਸਚ ਚਲਾਵਾਂ ਰੀਤ, ਰੀਤੀ ਪ੍ਰਭ ਨੇ ਦਿਤੀ ਸਮਝਾਈਆ। ਮੇਰੇ ਉਤੇ ਸਪਤਸ ਰਿਖੀਆਂ ਢੋਲਾ ਗਾਇਆ ਸੀ ਗੀਤ, ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਪੜ੍ਹਾਈਆ। ਅੱਜ ਮੇਰੀ ਕਾਇਆ ਹੋਈ ਠਾਂਢੀ ਸੀਤ, ਅਗਨੀ ਤਤ ਤਤ ਗਵਾਈਆ। ਮੇਰੀ ਖ਼ਾਕ ਹੋਈ ਪੁਨੀਤ, ਪਤਿਤ ਦਾ ਲੇਖਾ ਦਿਤਾ ਮੁਕਾਈਆ। ਕਿਰਪਾ ਕੀਤੀ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਬਖ਼ਸ਼ੀ ਸਰਨਾਈਆ। ਰਾਜਿੰਦਰ ਸਿੰਘ ਤੇਰੀ ਸਤਿ ਦੀ ਸਚ ਪ੍ਰੀਤ, ਪ੍ਰੀਤਮ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਇਕ ਅਖਵਾਈਆ।
੯ ਚੇਤ ਸ਼ਹਿਨਸ਼ਾਹੀ ਸੰਮਤ ੧੧ ਮੁਕੰਦ ਸਿੰਘ, ਜਗਜੀਤ ਸਿੰਘ, ਗੁਰਦਿਆਲ ਸਿੰਘ, ਲਾਲ ਸਿੰਘ
੪੯੪ ਰੀਵਰਟੋਨ ਏਵੇਨੀਊ ਐਲਮਵੁਡ ਮੈਨੀਟੋਬਾ ਵਿਨੀਪੈਗ ਕਨੇਡਾ
ਨਵ ਚੇਤ ਕਹੇ ਮੇਰੀ ਨਮੋਂ ਨਮੋਂ ਨਿਮਸਕਾਰਾ, ਡੰਡਾਵਤ ਬੰਦਨਾ ਸੀਸ ਜਗਦੀਸ ਝੁਕਾਈਆ। ਸੋ ਪੁਰਖ ਨਿਰੰਜਣ ਤੇਰਾ ਖੇਲ ਅਗੰਮ ਅਪਾਰਾ, ਹਰਿ ਪੁਰਖ ਨਿਰੰਜਣ ਤੇਰੀ ਬੇਪਰਵਾਹੀਆ। ਏਕੰਕਾਰਾ ਸ਼ਾਹੋ ਭੂਪ ਸਿਕਦਾਰਾ, ਆਦਿ ਨਿਰੰਜਣ ਨੂਰ ਅਲਾਹੀਆ। ਅਬਿਨਾਸ਼ੀ ਕਰਤੇ ਤੇਰਾ ਅੰਤ ਨਾ ਪਾਰਾਵਾਰਾ, ਸ੍ਰੀ ਭਗਵਾਨ ਸ਼ਾਹ ਸੁਲਤਾਨ ਤੇਰੇ ਹੱਥ ਵਡਿਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਸਚ ਦੁਆਰਾ, ਨਿਰਗੁਣ ਨਿਰਵੈਰ ਨਿਰਾਕਾਰ ਸੋਭਾ ਪਾਈਆ। ਸ਼ਬਦ ਅਨਾਦੀ ਤੇਰਾ ਇਕ ਦੁਲਾਰਾ, ਦੋ ਜਹਾਨ ਨਵ ਜਵਾਨ ਨਜ਼ਰੀ ਆਈਆ। ਆਦਿ ਅੰਤ ਤੇਰਾ ਲੇਖ ਸਭ ਤੋਂ ਬਾਹਰਾ, ਭੇਵ ਅਭੇਦ ਸਮਝ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਸੇਵਾਦਾਰਾ, ਜੁਗ ਚੌਕੜੀ ਧੁਰ ਦੀ ਸੇਵ ਕਮਾਈਆ। ਤ੍ਰੈਗੁਣ ਮਾਇਆ ਪੰਜ ਤਤ ਤੇਰਾ ਪਸਾਰਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੇਰੀ ਤੇਰੇ ਹੱਥ ਵਡਿਆਈਆ। ਤੇਰਾ ਹੁਕਮ ਸੰਦੇਸ਼ਾ ਉਪਜੇ ਤੇਰੀ ਵਿਚੋਂ ਧਾਰਾ, ਦੂਸਰ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ । ਨਵ ਚੇਤ ਕਹੇ ਤੇਰਾ ਖੇਲ ਨਵ ਖੰਡ, ਨਵ ਨਵ ਧਿਆਨ ਲਗਾਈਆ। ਤੇਰਾ ਲੇਖਾ ਕੋਟਨ ਕੋਟ ਬ੍ਰਹਿਮੰਡ, ਬ੍ਰਹਿਮਾਂਡ ਤੇਰੇ ਵਿਚ ਸਮਾਈਆ।
ਤੇਰੀ ਧਾਰਾ ਜੇਰਜ ਅੰਡ, ਉਤਭੁਜ ਸੇਤਜ ਵਜਦੀ ਰਹੇ ਵਧਾਈਆ। ਤੇਰਾ ਪਰਕਾਸ਼ ਸੂਰੀਆ ਚੰਦ, ਨੂਰ ਨੁਰਾਨੇ ਨਜ਼ਰੀ ਆਈਆ। ਤੂੰ ਸ਼ਾਹੋ ਭੂਪ ਸੂਰਾ ਸਰਬੰਗ, ਸ਼ਹਿਨਸ਼ਾਹ ਅਗੰਮ ਅਥਾਹੀਆ। ਨਿਰਗੁਣ ਤੇਰਾ ਸਰਗੁਣ ਚੜ੍ਹਿਆ ਰੰਗ, ਤਤਵ ਤਤ ਖੇਲ ਖਿਲਾਈਆ। ਸ਼ਬਦੀ ਧਾਰ ਅਗੰਮੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਵ ਚੇਤ ਕਹੇ ਮੇਰੀ ਆਸ਼ਾ ਆਦਿ ਜੁਗਾਦਿ ਪੁਰਾਣੀ, ਪੁਨਹ ਪੁਨਹ ਸੀਸ ਨਿਵਾਈਆ। ਤੂੰ ਸ਼ਾਹੋ ਭੂਪ ਸੁਲਤਾਨੀ, ਸ਼ਹਿਨਸ਼ਾਹ ਅਗੰਮ ਅਥਾਹੀਆ। ਤੇਰਾ ਜਲਵਾ ਨੂਰ ਨੁਰਾਨੀ, ਜੋਤੀ ਜਾਤਾ ਸੋਭਾ ਪਾਈਆ। ਤੇਰੀ ਮਹਿੰਮਾ ਅਕਥ ਕਹਾਣੀ, ਸਿਫ਼ਤੀ ਸਿਫ਼ਤ ਨਾ ਕੋਇ ਵਡਿਆਈਆ। ਤੂੰ ਸਚਖੰਡ ਨਿਵਾਸੀ ਆਦਿ ਜੁਗਾਦਿ ਹੁਕਮਰਾਨੀ, ਤਖ਼ਤ ਨਿਵਾਸੀ ਇਕ ਅਖਵਾਈਆ। ਮਿਹਰਵਾਨ ਮਹਿਬੂਬ ਤੇਰੀ ਇਕੋ ਦਿਸੇ ਮਿਹਰਵਾਨੀ, ਮਹਿਬਾਨ ਬੀਦੋ ਤੇਰੀ ਓਟ ਤਕਾਈਆ। ਸਤਿ ਸਚ ਤੇਰੀ ਇਕ ਨਿਸ਼ਾਨੀ, ਸਤਿ ਸਤਿਵਾਦੀ ਸੋਭਾ ਪਾਈਆ। ਤੇਰਾ ਹੁਕਮ ਸੰਦੇਸ਼ਾ ਤੇਰਾ ਧੁਰ ਫ਼ਰਮਾਨੀ, ਜਗਤ ਅੱਖਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਨਵ ਚੇਤ ਕਹੇ ਮੇਰੇ ਪਰਮ ਪੁਰਖ ਸੁਲਤਾਨ, ਹਰਿ ਕਰਤੇ ਧੁਰਦਰਗਾਹੀਆ । ਸਚਖੰਡ ਨਿਵਾਸੀ ਨੌਜਵਾਨ, ਮਰਦ ਮਰਦਾਨ ਤੇਰੀ ਬੇਪਰਵਾਹੀਆ। ਥਿਰ ਘਰ ਤੇਰਾ ਨਿਸ਼ਾਨ, ਨਿਸ਼ਾਨਾ ਤੇਰੇ ਵਿਚ ਸਮਾਈਆ। ਤੇਰਾ ਲੇਖਾ ਦੋ ਜਹਾਨ, ਨਿਰਗੁਣ ਸਰਗੁਣ ਵਜਦੀ ਰਹੇ ਵਧਾਈਆ। ਮੇਰੀ ਬੇਨੰਤੀ ਦਰ ਭਿਖਾਰੀ ਹੋ ਕੇ ਮੰਗਾਂ ਦਾਨ, ਦਾਤੇ ਦੇਣੀ ਦਇਆ ਕਮਾਈਆ। ਆਸ਼ਾ ਰਖਾਂ ਬਿਨਾ ਜ਼ਬਾਨ, ਜਿਹਵਾ ਰਸਨ ਨਾ ਕੋਇ ਹਿਲਾਈਆ। ਅੱਖਰਾਂ ਵਾਲੀ ਨਹੀਂ ਕਲਾਮ, ਕਾਇਨਾਤ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਵ ਚੇਤ ਕਹੇ ਪ੍ਰਭੂ ਤੇਰੀ ਆਦਿ ਜੁਗਾਦਿ ਧਾਰਾ, ਧੁਰ ਮਾਲਕ ਵੇਖ ਵਖਾਈਆ। ਤੇਰਾ ਨੂਰ ਜੋਤ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਤੇਰਾ ਸ਼ਬਦ ਸੁਤ ਦੁਲਾਰਾ, ਦੂਲਹਾ ਇਕੋ ਸੋਭਾ ਪਾਈਆ। ਤੇਰਾ ਵਿਸ਼ਨ ਬ੍ਰਹਮਾ ਸ਼ਿਵ ਪਸਾਰਾ, ਵਿਸ਼ਵ ਦੇ ਮਾਲਕ ਤੇਰੇ ਹੱਥ ਵਡਿਆਈਆ। ਤ੍ਰੈਗੁਣ ਤੇਰਾ ਖੇਲ ਨਿਆਰਾ, ਪੰਚਮ ਮੇਲਾ ਸਹਿਜ ਸੁਭਾਈਆ। ਚੁਰਾਸੀ ਤੇਰਾ ਲੱਖ ਅਖਾੜਾ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਮੇਰੀ ਨਮੋ ਨਮੋ ਨਿਮਸਕਾਰਾ, ਨਿਵ ਨਿਵ ਸੀਸ ਝੁਕਾਈਆ। ਮੇਰਾ ਪੂਰਬ ਲੇਖਾ ਤਕ ਉਧਾਰਾ, ਲਹਿਣਾ ਤੇਰੇ ਅਗੇ ਟਿਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਪਸਾਰਾ, ਪਸਰ ਪਸਾਰੀ ਤੇਰਾ ਖੇਲ ਵੇਖ ਵਖਾਈਆ। ਤੇਈ ਅਵਤਾਰ ਤੇਰਾ ਨੂਰ ਉਜਿਆਰਾ, ਜੋਤੀ ਜਾਤੇ ਸੋਭਾ ਪਾਈਆ। ਪੈਗ਼ੰਬਰ ਤੇਰਾ ਹਕ਼ੀਕ਼ਤ ਵਾਲਾ ਨਾਅਰਾ, ਹਕ ਹਕ ਦ੍ਰਿੜਾਈਆ। ਗੁਰੂ ਗੁਰਦੇਵ ਤੇਰਾ ਬੋਲ ਜੈਕਾਰਾ, ਤੂੰ ਹੀ ਤੂੰ ਹੀ ਢੋਲੇ ਗਾਈਆ। ਚਾਰ ਜੁਗ ਦੇ ਸ਼ਾਸਤਰ ਤੇਰਾ ਦੇਣ ਇਸ਼ਾਰਾ, ਸੈਨਤ ਨਾਮ ਵਾਲੀ ਲਗਾਈਆ। ਤੂੰ ਸਭ ਤੋਂ ਵਸੇਂ ਬਾਹਰਾ, ਪਾਰਬ੍ਰਹਮ ਬ੍ਰਹਮ ਬੇਪਰਵਾਹੀਆ। ਨਿਗਾਹ ਮਾਰ ਮੇਰੇ ਏਕੰਕਾਰਾ, ਅਕਲ ਕਲਧਾਰੀ ਤੇਰੇ ਹੱਥ ਵਡਿਆਈਆ। ਧਰਨੀ ਧਰਤ ਧਵਲ ਧੌਲ ਤੇਰਾ ਰੂਪ ਅਪਾਰਾ, ਅਪਰੰਪਰ ਦਿਤੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ। ਨਵ ਚੇਤ ਕਹੇ ਪ੍ਰਭੂ ਮੇਰਾ ਲੇਖਾ ਤਕ ਪੂਰਬ ਕੌਲ ਇਕ਼ਰਾਰ, ਵਾਹਿਦਾ ਸ਼ਬਦ ਗੁਰ ਸਮਝਾਈਆ।
ਜਿਸ ਦੀ ਜਗਤ ਅੱਖਰ ਕਰ ਨਾ ਸਕਣ ਵਿਚਾਰ, ਕ਼ਲਮ ਸ਼ਾਹੀ ਲੇਖ ਨਾ ਕੋਇ ਬਣਾਈਆ। ਰਸਨਾ ਵਾਲਾ ਨਹੀਂ ਕੋਈ ਤਕਰਾਰ, ਝਗੜਾ ਬੁੱਧੀ ਨਾ ਕੋਇ ਸਮਝਾਈਆ। ਰਸਨਾ ਬੋਲ ਸਕੇ ਨਾ ਕੋਇ ਜੈਕਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਦਰ ਤੇਰੇ ਭਿਖਾਰ, ਭਿਖਕ ਹੋ ਕੇ ਝੋਲੀ ਡਾਹੀਆ। ਤੂੰ ਦੇਵਣਹਾਰ ਦਾਤਾਰ, ਦਾਤਾ ਦਾਨੀ ਇਕ ਅਖਵਾਈਆ। ਮੇਰਾ ਲਹਿਣਾ ਦੇਣਾ ਪੂਰਬ ਵੇਖ ਵਿਚਾਰ, ਮਿਹਰਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਨਵ ਚੇਤ ਕਹੇ ਪ੍ਰਭੂ ਮੇਰਾ ਧੁਰ ਦਾ ਇਕੋ ਬੋਲਾ, ਅਣਬੋਲਤ ਦਿਆਂ ਜਣਾਈਆ। ਸਤਿਗੁਰ ਸ਼ਬਦ ਮੇਰਾ ਵਿਚੋਲਾ, ਆਦਿ ਜੁਗਾਦਿ ਜੋ ਇਕ ਅਖਵਾਈਆ। ਜਿਸ ਦਾ ਸਭ ਤੋਂ ਵਖਰਾ ਇਕੋ ਢੋਲਾ, ਸਰਵਣ ਸੁਣਨ ਕੋਇ ਨਾ ਪਾਈਆ। ਜਿਸ ਨੇ ਤੇਰਾ ਨਾਮ ਨਿਧਾਨ ਦੁਬਾਰਾ ਖੋਲ੍ਹਾ, ਲੋਕਮਾਤ ਖ਼ੁਸ਼ੀ ਬਣਾਈਆ। ਭਾਗ ਲਗਾ ਕੇ ਕਾਇਆ ਮਾਟੀ ਚੋਲਾ, ਤਤਵ ਤਤ ਦਿਤੀ ਵਡਿਆਈਆ। ਤੇਰੇ ਹੁਕਮ ਦਾ ਬਣ ਕੇ ਗੋਲਾ, ਸੇਵਕ ਹੋ ਕੇ ਸੇਵ ਕਮਾਈਆ। ਨਾ ਕੋਈ ਪੜਦਾ ਰਖਿਆ ਉਹਲਾ, ਭੇਵ ਅਭੇਦ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਨਵ ਚੇਤ ਕਹੇ ਪ੍ਰਭੂ ਮੇਰਾ ਧਰਨੀ ਨਾਲ ਇਸ਼ਾਰਾ, ਧਰਤ ਧਵਲ ਧੌਲ ਨਾਲ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਕੇ ਗਿਆ ਅਧਾਰਾ, ਤ੍ਰੈਗੁਣ ਅਤੀਤੇ ਤੇਰਾ ਭੇਵ ਖੁਲ੍ਹਾਈਆ। ਬ੍ਰਹਮਾ ਸੁਤ ਬੋਲ ਕੇ ਅਗੰਮ ਜੈਕਾਰਾ, ਸੰਤ ਕੁਮਾਰ ਗਿਆ ਜਣਾਈਆ। ਬਰਾਹ ਕੂਕ ਕੂਕ ਪੁਕਾਰਾ, ਤੇਰਾ ਨਾਮ ਦੁਹਾਈਆ। ਯਗਹ ਪੁਰਸ਼ ਇਕੋ ਨਾਮ ਉਚਾਰਾ, ਉਚਰ ਕੇ ਦਿਤਾ ਦ੍ਰਿੜਾਈਆ। ਹਾਵਗਰੀਵ ਲਏ ਸਹਾਰਾ, ਸਿਰ ਸਿਰ ਤੇਰੇ ਕ਼ਦਮ ਟਿਕਾਈਆ । ਨਰ ਨਰਾਇਣ ਤੇਰਾ ਖੇਲ ਅਪਾਰਾ, ਅਪਰੰਪਰ ਸੁਆਮੀ ਸਮਝ ਕੋਇ ਨਾ ਪਾਈਆ। ਕਪਲ ਮੁਨ ਲਾ ਕੇ ਸਚ ਅਖਾੜਾ, ਦੋ ਜਹਾਨ ਗਿਆ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਵ ਚੇਤ ਕਹੇ ਧਰਨੀਏ ਤੂੰ ਵੀ ਉਠ ਕੇ ਜਾਗ, ਸੁਤੀਏ ਲੈ ਅੰਗੜਾਈਆ। ਆਪਣੇ ਅੰਤਰ ਕਰ ਵੈਰਾਗ, ਬਿਰਹੁ ਚੋਟ ਲਗਾਈਆ। ਪੁਰਖ ਅਕਾਲੇ ਸਰਨੀ ਲਾਗ, ਜੋ ਆਦਿ ਜੁਗਾਦਿ ਧੁਰ ਦਾ ਮਾਹੀਆ। ਜਿਸ ਦੋ ਜਹਾਨਾਂ ਪਕੜੀ ਵਾਗ, ਡੋਰੀ ਨਜ਼ਰ ਕੋਇ ਨਾ ਆਈਆ। ਜੋ ਵੇਖਣਹਾਰਾ ਹੰਸ ਕਾਗ, ਲੱਖ ਚੁਰਾਸੀ ਫੋਲ ਫੁਲਾਈਆ। ਤੇਰੇ ਉਤੇ ਜਗਾਏ ਚਰਾਗ਼, ਚਰਾਗਾਹਾਂ ਕਰੇ ਰੁਸ਼ਨਾਈਆ। ਸ਼ਬਦੀ ਸ਼ਬਦ ਸੁਣਾਏ ਆਵਾਜ਼, ਬਿਨ ਰਸਨਾ ਰਸਨ ਦ੍ਰਿੜਾਈਆ। ਅਗਲਾ ਖੋਲ੍ਹੇ ਰਾਜ਼, ਰਾਜ਼ਕ ਰਿਜ਼ਕ ਰਹੀਮ ਦਏ ਗਵਾਹੀਆ। ਸੁਹੰਜਣੀ ਰੁਤ ਨਵ ਚੇਤ ਕਹੇ ਹੋਈ ਆਜ, ਆਜਿਜ਼ ਹੋ ਕੇ ਸੀਸ ਨਿਵਾਈਆ। ਜੋ ਸਤਿਜੁਗ ਤ੍ਰੇਤਾ ਦੁਆਪਰ ਬਦਲਦਾ ਆਇਆ ਸਮਾਜ, ਕਲਜੁਗ ਲਹਿਣਾ ਦਏ ਚੁਕਾਈਆ। ਕੂੜੀ ਕਿਰਿਆ ਮੇਟਣਹਾਰਾ ਰਾਜ, ਰਈਅਤ ਸਚ ਵਿਚ ਸਮਾਈਆ। ਉਸ ਦੇ ਕੋਲੋਂ ਲੈ ਲੈ ਲਾਭ, ਹਿੱਸਾ ਆਪਣੀ ਝੋਲੀ ਪਾਈਆ। ਜੋ ਸਭ ਦਾ ਸ਼ਹਿਨਸ਼ਾਹ ਨਵਾਬ, ਮਹਿਬੂਬ ਨੂਰ ਅਲਾਹੀਆ। ਜਿਸ ਦਾ ਨੂਰ ਜੋਤ ਮਹਿਤਾਬ, ਰੋਸ਼ਨ ਦੀਨ ਦੁਨੀ ਕਰਾਈਆ। ਉਸ ਨੂੰ ਬਿਨਾ ਕ਼ਦਮਾਂ ਕਰ ਅਦਾਬ, ਨਿਵ ਨਿਵ ਧੂੜੀ ਖ਼ਾਕ ਰਮਾਈਆ। ਜਿਸ ਦੇ ਹੁਕਮ ਦੀ ਸਦ ਵਜਦੀ ਰਹੇ ਰਬਾਬ, ਜਗਤ ਸਿਤਾਰ ਨਜ਼ਰ ਕੋਇ ਨਾ ਆਈਆ। ਉਹ ਸਭ ਦਾ ਮਿਤਰ ਅਹਿਬਾਬ, ਮਿਹਰਵਾਨ ਇਕ ਅਖਵਾਈਆ। ਜਿਸ ਦੀ ਬਿਨਾ ਅੱਖਰਾਂ ਤੋਂ ਕਿਤਾਬ, ਨਿਰਅੱਖਰ ਧਾਰ ਦ੍ਰਿੜਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਈਆ । ਧਰਨੀ ਕਹੇ ਨਵ ਚੇਤ ਮੇਰਾ ਮਿੰਨਤਾਂ ਨਾਲ ਹਾੜਾ, ਨਿਵ ਨਿਵ ਸੀਸ ਝੁਕਾਈਆ। ਮੈਨੂੰ ਯਾਦ ਆ ਗਿਆ ਅੱਜ ਦਾ ਦਿਹਾੜਾ, ਜੋ ਦਤਾ ਤ੍ਰੈਅ ਗਿਆ ਦ੍ਰਿੜਾਈਆ। ਰਿਖਪ ਏਸੇ ਦਾ ਕੀਤਾ ਇਸ਼ਾਰਾ, ਬਿਨ ਸੈਨਤ ਸੈਨਤ ਲਗਾਈਆ। ਪ੍ਰਿਥੂ ਬੋਲ ਇਕ ਜੈਕਾਰਾ, ਬਿਨ ਰਸਨਾ ਢੋਲੇ ਗਾਈਆ। ਮਤਸਯ ਵੜ ਜਲ ਧਾਰਾ, ਰੂਪ ਅਨੂਪ ਦਿਤਾ ਸਮਝਾਈਆ। ਕਛਪ ਖੇਲ ਕਰ ਨਿਆਰਾ, ਸਮੁੰਦ ਸਾਗਰਾਂ ਫੋਲ ਫੁਲਾਈਆ। ਧਨੰਤਰ ਧੂੜੀ ਮਸਤਕ ਲਾ ਕੇ ਛਾਰਾ, ਖ਼ਾਕੀ ਖ਼ਾਕ ਖ਼ਾਕ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪਰਵਾਹੀਆ। ਨਵ ਚੇਤ ਕਹੇ ਧਰਨੀਏ ਪਿਛਲਾ ਲੇਖਾ ਆਪ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰਾ ਸਾਹਿਬ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਹੁਕਮ ਵਿਚ ਕੋਟਨ ਕੋਟ ਜੁਗ ਚੌਕੜੀ ਗਏ ਲੰਘ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਜੋ ਸਚ ਸਿੰਘਾਸਣ ਸਚਖੰਡ ਸੁੱਤਾ ਅਗੰਮ ਪਲੰਘ, ਜਿਸ ਦੀ ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਸੋ ਦੇਵਣਹਾਰ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਨਿਸ਼ਾਨੇ ਮੇਟਣੇ ਤਾਰਾ ਚੰਦ, ਸੂਰੀਆ ਵੇਖੇ ਨੈਣ ਉਠਾਈਆ। ਉਹ ਮੁਕਾਵਣਹਾਰਾ ਤੇਰਾ ਪੰਧ, ਜੋ ਪਾਂਧੀ ਹੋ ਕੇ ਭੱਜੇ ਵਾਹੋ ਦਾਹੀਆ। ਨਿਗਾਹ ਮਾਰ ਲੈ ਕਿਉਂ ਹੋਇਆ ਅੰਧੇਰਾ ਅੰਧ, ਚਾਰੋਂ ਕੁੰਟ ਰੈਣ ਅੰਧੇਰੀ ਛਾਈਆ। ਸਾਚਾ ਕਰੇ ਨਾ ਕੋਇ ਕਿਸੇ ਕਾਰ ਅੰਗ, ਅੰਗੀਕਾਰ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਧਰਨੀ ਕਹੇ ਨਵ ਚੇਤ ਮੇਰੀ ਨਮੋ ਨਮੋ ਨਿਮਸਕਾਰ ਮਸਤਕ ਟੇਕਾਂ ਮੱਥਾ, ਬਿਨ ਧੂੜੀ ਖ਼ਾਕ ਰਮਾਈਆ। ਮੈਂ ਭੇਦ ਅਭੇਦ ਦੱਸਾਂ ਯਥਾਰਥ ਯਥਾ, ਯਦੀ ਦਿਆਂ ਸਮਝਾਈਆ। ਮੇਰਾ ਸਾਹਿਬ ਪੁਰਖ ਸਮਰਥਾ, ਹਰਿ ਕਰਤਾ ਇਕ ਅਖਵਾਈਆ। ਜੋ ਲਹਿਣਾ ਦੇਣਾ ਦੇਵੇ ਹੱਥੋ ਹੱਥਾ, ਜੁਗ ਚੌਕੜੀ ਵੇਖ ਵਖਾਈਆ। ਜਿਸ ਦੇ ਸਥਰ ਦੋ ਜਹਾਨ ਲੱਥਾ, ਯਾਰੜਾ ਸੇਜ ਨਜ਼ਰ ਕਿਸੇ ਨਾ ਆਈਆ। ਉਹ ਲੱਖ ਚੁਰਾਸੀ ਚਲਾਵਣਹਾਰਾ ਰਥਾ, ਰਥਵਾਹੀ ਬੇਪਰਵਾਹੀਆ। ਮੈਂ ਖ਼ੁਸ਼ੀਆਂ ਵਿਚ ਵੇਖ ਕੇ ਹੱਸਾ, ਹਸਤੀ ਤਕ ਨੂਰ ਅਲਾਹੀਆ। ਜੋ ਲੱਖ ਚੁਰਾਸੀ ਅੰਤਰ ਨਿਰੰਤਰ ਵੇਖਣਹਾਰਾ ਧਰਮ ਦਾ ਰਸਾ, ਰਸ ਰਸਨਾ ਬਾਹਰ ਰਖਾਈਆ। ਉਹ ਜਾਣੇ ਮੇਰੀ ਰੈਣ ਅੰਧੇਰੀ ਮੱਸਾ, ਮਤਸ ਦਾ ਲੇਖਾ ਨਾਲ ਮਿਲਾਈਆ । ਮੈਨੂੰ ਬਰਾਹ ਸ਼ਬਦ ਸੰਦੇਸ਼ਾ ਇਕ ਦੱਸਾ, ਦਹਿ ਦਿਸ਼ਾ ਤੋਂ ਬਾਹਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਮੈਨੂੰ ਬਰਾਹ ਨੇ ਦਿਤਾ ਆਖ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਖੇਲ ਤਕ ਅਲਖਣਾ ਅਲਾਖ, ਜੋ ਅਲਖ ਅਗੋਚਰ ਇਕ ਅਖਵਾਈਆ। ਜੋ ਜੁਗ ਜੁਗ ਤੇਰੀ ਮਸਤਕ ਲਾਏ ਰਾਖ, ਸਿਰ ਸਰ ਤੇਰੇ ਹੱਥ ਟਿਕਾਈਆ। ਤੂੰ ਉਸ ਦੀ ਆਸ਼ਾ ਲੈਣੀ ਭਾਖ, ਅੰਤਰ ਨਿਰੰਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ । ਧਰਨੀ ਕਹੇ ਮੈਨੂੰ ਬਰਾਹ ਨੇ ਦਿਤਾ ਇਸ਼ਾਰਾ, ਖ਼ੁਸ਼ੀਆਂ ਨਾਲ ਜਣਾਈਆ। ਤੇਰੇ ਨਾਲ ਕੌਲ ਇਕ਼ਰਾਰਾ, ਵਾਅਦਾ ਸਚ ਸਚ ਸਮਝਾਈਆ। ਖੇਲ ਖੇਲੇ ਹਰਿ ਨਿਰੰਕਾਰਾ, ਕਰਤਾ ਪੁਰਖ ਅਗੰਮ ਅਥਾਹੀਆ। ਜਿਸ ਦਾ ਨੂਰ ਜ਼ਹੂਰ ਹੋਵੇ ਜ਼ਾਹਿਰਾ, ਜ਼ਾਹਰ ਜ਼ਹੂਰ ਡਗਮਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ
ਕਰੇ ਪਸਾਰਾ, ਪਸਰ ਪਸਾਰੀ ਦਇਆ ਕਮਾਈਆ। ਤੇਰਾ ਲਹਿਣਾ ਦੇਣਾ ਲੇਖਾ ਹੋਵੇ ਨਾਲ ਤੇਈ ਅਵਤਾਰਾ, ਤ੍ਰੈਗੁਣ ਅਤੀਤਾ ਰੰਗ ਰੰਗਾਈਆ। ਪੈਗ਼ੰਬਰਾਂ ਦੇਣਾ ਸਚ ਸਹਾਰਾ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਟਿਕਾਈਆ। ਗੁਰੂ ਗੁਰਦੇਵ ਬੋਲ ਜੈਕਾਰਾ, ਨਾਦ ਧੁਨ ਸ਼ਨਵਾਈਆ। ਚਾਰ ਜੁਗ ਦੇ ਸ਼ਾਸਤਰ ਸਿਫ਼ਤੀ ਸਿਫ਼ਤ ਕਰਨ ਇਜ਼ਹਾਰਾ, ਅੱਖਰ ਅੱਖਰਾਂ ਨਾਲ ਮਿਲਾਈਆ। ਨਵ ਨਵ ਚਾਰ ਦਾ ਫੇਰ ਵੇਖਣਾ ਅੰਤ ਕਿਨਾਰਾ, ਨਵ ਸੱਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਰਤਾਈਆ। ਨਵ ਚੇਤ ਕਹੇ ਧਰਨੀਏ ਪੂਰਬ ਲੇਖਾ ਗਿਆ ਬੀਤ, ਬੇਵਤਨੇ ਤੈਨੂੰ ਦਿਆਂ ਸਮਝਾਈਆ। ਲੇਖਾ ਤਕ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਕੀ ਵਡਿਆਈਆ। ਜੋ ਸਭ ਦਾ ਆਦਿ ਜੁਗਾਦੀ ਮੀਤ, ਮਿਤਰ ਪਿਆਰਾ ਅਗੰਮ ਅਥਾਹੀਆ। ਜੁਗ ਚੌਕੜੀ ਬਦਲਣਹਾਰਾ ਨੀਤ, ਨੀਤੀਵਾਨ ਇਕ ਅਖਵਾਈਆ। ਜਿਸ ਅਵਤਾਰ ਪੈਗ਼ੰਬਰਾਂ ਗੁਰੂਆਂ ਦੱਸਿਆ ਗੀਤ, ਕਲਮਾ ਨਾਮ ਸ਼ਬਦ ਦਿਤਾ ਸਮਝਾਈਆ । ਜੋ ਵਸਣਹਾਰਾ ਹਰ ਘਟ ਚੀਤ, ਗ੍ਰਹਿ ਗ੍ਰਹਿ ਅੰਦਰ ਆਪਣਾ ਡੇਰਾ ਲਾਈਆ। ਜਿਸ ਖੇਲ ਖਿਲਾਇਆ ਮੰਦਰ ਮਸੀਤ, ਕਾਅਬਿਆਂ ਨਾਲ ਸ਼ਨਵਾਈਆ। ਹੁਕਮ ਸੰਦੇਸ਼ਾ ਦੇ ਹਦੀਸ, ਹਜ਼ਰਤਾਂ ਕੀਤੀ ਪੜ੍ਹਾਈਆ। ਜਿਸ ਦਾ ਲਹਿਣਾ ਦੇਣਾ ਬੀਸ ਇਕੀਸ, ਇਕੀਸਾ ਜਗਦੀਸਾ ਇਕ ਅਖਵਾਈਆ। ਜਿਸ ਦੀ ਸਿਫ਼ਤ ਕਰੇ ਰਾਗ ਛਤੀਸ, ਢੋਲੇ ਅੱਖਰਾਂ ਨਾਲ ਸੁਣਾਈਆ। ਉਹ ਸਤਿ ਦਾ ਸਚ ਮਾਲਕ ਕਰਨਹਾਰ ਪ੍ਰੀਤ, ਪ੍ਰੀਤਮ ਵਡ ਵਡਿਆਈਆ। ਜਿਸ ਦੀ ਸਭ ਨੇ ਰਖੀ ਉਡੀਕ, ਬਿਨ ਨੈਣਾਂ ਨੈਣ ਉਠਾਈਆ। ਉਸ ਦੇ ਵਿਚ ਹਕ ਤੌਫ਼ੀਕ਼, ਤੋਫ਼ੇ ਦੇਵੇ ਥਾਉਂ ਥਾਈਂਆ। ਉਹ ਜੁਗ ਜੁਗ ਮੇਟਣਹਾਰਾ ਤਾਰੀਕ, ਅੰਧ ਅੰਧੇਰਾ ਦਏ ਗਵਾਈਆ। ਜਿਸ ਦੀ ਸਤਿਗੁਰ ਸ਼ਬਦ ਕਰੇ ਤਸਦੀਕ਼, ਸ਼ਹਾਦਤ ਅਵਤਾਰ ਪੈਗ਼ੰਬਰ ਗੁਰ ਭੁਗਤਾਈਆ। ਜਿਸ ਦੀ ਆਸ਼ਾ ਮਨਸਾ ਰਖੀ ਉਮੀਦ, ਬੈਠੇ ਧਿਆਨ ਲਗਾਈਆ। ਉਹ ਸਭ ਦੀ ਖੋਲ੍ਹਣਹਾਰਾ ਨੀਂਦ, ਆਲਸ ਨਿੰਦਰਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਚੇਤ ਕਹੇ ਧਰਨੀਏ ਅੱਜ ਦਾ ਦਿਵਸ ਲੈ ਵਿਚਾਰ, ਵਿਚਰ ਕੇ ਦਿਆਂ ਜਣਾਈਆ। ਨਿਗਾਹ ਮਾਰ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਲੇਖਾ ਤਕ ਪੈਗ਼ੰਬਰ ਗੁਰ ਅਵਤਾਰ, ਕੀ ਅਵਤਰੀ ਰਿਹਾ ਜਣਾਈਆ। ਭੇਵ ਖੋਲ੍ਹ ਆਪਣੀ ਵਿਚੋਂ ਧਾਰ, ਧਰਮ ਦੀ ਧਾਰ ਨਾਲ ਸਮਝਾਈਆ। ਜਿਸ ਦਾ ਲੇਖਾ ਨਾਲ ਵੇਦ ਚਾਰ, ਚਾਰੇ ਖਾਣੀ ਚਾਰੇ ਬਾਣੀ ਜਿਸ ਦੀ ਸਿਫ਼ਤ ਸਲਾਹੀਆ। ਸੋ ਪਰਮ ਪੁਰਖ ਪਰਮਾਤਮ ਕੀ ਕਰੇ ਵਿਵਹਾਰ, ਵਿਵਹਾਰੀ ਕੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਨਾਰਦ ਕਹੇ ਮੈਂ ਝਟ ਧਰਨੀ ਤੇਰੇ ਕੋਲ ਪੁੱਜਾ, ਸਤਿਗੁਰ ਸ਼ਬਦ ਰੂਪ ਦਰਸਾਈਆ। ਨਿਰਗੁਣ ਧਾਰ ਭੇਵ ਖੁਲ੍ਹਾਵਾਂ ਗੁੱਝਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਨਿਗਾਹ ਮਾਰ ਲੈ ਆਪਣੇ ਉਤੇ ਬਸੁੱਧਾ, ਸੁਧ ਆਪਣੀ ਵਿਚ ਲੈ ਅੰਗੜਾਈਆ। ਤੇਰੇ ਉਤੇ ਹੋਣ ਵਾਲਾ ਯੁੱਧਾ, ਯੁਧਿਸ਼ਟਰ ਦਾ ਲੇਖਾ ਕ੍ਰਿਸ਼ਨ ਨਾਲ ਸਮਝਾਈਆ। ਜੋ ਇਸ਼ਾਰਾ ਦੇ ਕੇ ਗਿਆ ਬੁੱਧਾ, ਬੁੱਧੀ ਤੋਂ ਬਾਹਰ ਆਪਣੇ ਵਿਚੋਂ ਕਢਾਈਆ। ਸੋ ਵਕ਼ਤ ਸੁਹੰਜਣਾ ਪੁੱਜਾ, ਪੂਜਣਯੋਗ ਦਿਤਾ ਸੁਣਾਈਆ। ਝਗੜਾ ਵੇਖਣਾ ਆਥਣ ਉਦਾ, ਉਦੈ ਅਸਤ ਤੇਰੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੇ ਕੋਲ ਪੁਰਾਣਾ ਹਿਸਾਬ, ਹਿੰਦਸਾ ਨਜ਼ਰ ਕੋਇ ਨਾ ਆਈਆ। ਮੈਂ ਵੇਖੀ ਅਗੰਮ ਕਿਤਾਬ, ਜਿਸ ਦਾ ਅੱਖਰ ਨਾ ਕੋਇ ਦਰਸਾਈਆ। ਜਿਸ ਦਾ ਇਸ਼ਾਰਾ ਦੇ ਕੇ ਆਇਆ ਵਿਚ ਬਗ਼ਦਾਦ, ਬਗ਼ਲਗੀਰ ਕਰ ਖ਼ਲਕ ਖ਼ੁਦਾਈਆ। ਸਯਦੇ ਵਿਚ ਕਰ ਅਦਾਬ, ਨਮੋ ਕਹਿ ਕੇ ਸੀਸ ਨਿਵਾਈਆ । ਸੋ ਸਾਹਿਬ ਇਕ ਮਹਾਰਾਜ, ਮਹਿਬੂਬ ਨੂਰ ਅਲਾਹੀਆ। ਜਿਸ ਦਾ ਇਕੋ ਬਿਨਾ ਸੀਸ ਤੋਂ ਸੋਹੇ ਤਾਜ, ਤਖ਼ਤ ਨਿਵਾਸੀ ਇਕ ਅਖਵਾਈਆ। ਜੋ ਆਦਿ ਜੁਗਾਦਿ ਬੁਝਾਵਣਹਾਰਾ ਆਗ, ਅਗਨੀ ਤਤ ਤਤ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਸੰਗ ਆਪ ਸਮਝਾਈਆ। ਧਰਨੀ ਕਹੇ ਮੈਨੂੰ ਬਾਵਨ ਕੀਤਾ ਇਸ਼ਾਰਾ, ਬਿਨਾ ਸੈਨਤ ਜਗਤ ਲਗਾਈਆ। ਚਰਨ ਛੁਹਾ ਟਰਾਨਟੋ ਦੁਆਰਾ, ਬਲ ਦਾ ਲਹਿਣਾ ਨਾਲ ਮਿਲਾਈਆ। ਬਿਨਾ ਕ਼ਲਮ ਸ਼ਾਹੀ ਤੋਂ ਮਾਰੀ ਲਕਾਰਾ, ਲਾਇਨ ਐਨ ਦਿਤੀ ਦ੍ਰਿੜਾਈਆ। ਧੁਰ ਦਾ ਹੁਕਮ ਸੰਦੇਸ਼ਾ ਦਿਤਾ ਅਗੰਮੀ ਧਾਰਾ, ਧਰਨੀ ਧਰਤ ਧਵਲ ਜਣਾਈਆ । ਸਤਿਜੁਗ ਤ੍ਰੇਤਾ ਦੁਆਪਰ ਹੋਵੇ ਪਾਰ ਕਿਨਾਰਾ, ਕਲਜੁਗ ਅੰਤਮ ਖੇਲ ਖਿਲਾਈਆ। ਨੌ ਖੰਡ ਪ੍ਰਿਥਮੀ ਹੋਵੇ ਧੂੰਆਂਧਾਰਾ, ਸੱਤ ਦੀਪ ਨਾ ਕੋਇ ਰੁਸ਼ਨਾਈਆ। ਮਾਣ ਰਹੇ ਨਾ ਪੈਗ਼ੰਬਰ ਗੁਰ ਅਵਤਾਰਾ, ਸੀਸ ਜਗਦੀਸ ਨਾ ਕੋਇ ਨਿਵਾਈਆ। ਤਨ ਵਜੂਦ ਮਾਟੀ ਖ਼ਾਕ ਗੜ੍ਹ ਬਣੇ ਹੰਕਾਰਾ, ਹਉਮੇ ਹੰਗਤਾ ਨਾਲ ਮਿਲਾਈਆ। ਪੰਜ ਤਤ ਹੋਏ ਵਿਕਾਰਾ, ਕਾਮ ਕਰੋਧ ਮੋਹ ਲੋਭ ਹੰਕਾਰ ਹਲਕਾਈਆ। ਸ਼ਾਸਤਰ ਸਿਮਰਤ ਪਾਵੇ ਕੋਈ ਨਾ ਸਾਰਾ, ਖਾਣੀ ਬਾਣੀ ਰੰਗ ਨਾ ਕੋਇ ਰੰਗਾਈਆ। ਜਗਤ ਵਿਦਿਆ ਕਰੇ ਹਾਹਾਕਾਰਾ, ਸਾਂਤਕ ਸਤਿ ਨਾ ਕੋਇ ਕਰਾਈਆ। ਇਸਤਰੀ ਪੁਰਸ਼ ਕਰੇ ਵਿਭਚਾਰਾ, ਪਿਤਾ ਪੂਤ ਨਾ ਕੋਇ ਵਡਿਆਈਆ। ਪਿਆਰ ਰਹੇ ਨਾ ਨਾਰੀ ਨਾਰਾ, ਨਾਰ ਕੰਤ ਨਾ ਕੋਇ ਹੰਢਾਈਆ। ਦਰੋਹੀ ਫਿਰੇ ਵਿਚ ਸੰਸਾਰਾ, ਵਿਸ਼ਨ ਬ੍ਰਹਮਾ ਸ਼ਿਵ ਰੋਵਣ ਮਾਰਨ ਧਾਹੀਆ। ਧਵਲੇ ਤੈਥੋਂ ਚੁੱਕਿਆ ਜਾਏ ਨਾ ਭਾਰਾ, ਧਵਲੇ ਵੇਖਣਾ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਅਗੰਮ ਅਥਾਹੀਆ। ਧਰਨੀ ਕਹੇ ਜਿਸ ਵੇਲੇ ਬਾਵਨ ਟਰਾਨਟੋ ਤੋਂ ਕੀਤਾ ਟਰਨ, ਬਿਨ ਕ਼ਦਮਾਂ ਕ਼ਦਮ ਬਦਲਾਈਆ। ਮੇਰੇ ਨਾਲ ਕੀਤਾ ਪ੍ਰਣ, ਵਾਅਦਾ ਵਾਅਦਿਆਂ ਵਿਚੋਂ ਜਣਾਈਆ। ਨਾਲ ਖੁਲ੍ਹਾ ਕੇ ਹਰਨ ਫਰਨ, ਨੇਤਰ ਲੋਚਨ ਬਿਨਾ ਅੱਖ ਅੱਖ ਵਖਾਈਆ। ਛੁਹਾ ਕੇ ਮੇਰੇ ਸੀਨੇ ਉਤੇ ਚਰਨ, ਚਰਨੋਦਕ ਜਾਮ ਪਿਆਈਆ। ਨਵੀਂ ਘਾੜਤ ਲੱਗਾ ਘੜਨ, ਘੜਨ ਭੰਨਣਹਾਰ ਦਏ ਵਡਿਆਈਆ। ਬਿਨਾ ਅੱਖਰਾਂ ਲੱਗਾ ਪੜ੍ਹਨ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਧਰਨੀਏ ਕਲਜੁਗ ਅੰਤਮ ਜਿਸ ਵੇਲੇ ਨੌ ਖੰਡ ਪ੍ਰਿਥਮੀ ਲੱਗੀ ਲੜਨ, ਮਿਤਰ ਪਿਆਰਾ ਨਜ਼ਰ ਕੋਇ ਨਾ ਆਈਆ । ਲੱਖ ਚੁਰਾਸੀ ਲੱਗੀ ਸੜਨ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕੂੜੀ ਕਿਰਿਆ ਵਿਚ ਲੱਗੀ ਹੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਅਵਤਾਰ ਪੈਗ਼ੰਬਰ ਗੁਰੂ ਪੱਲੂ ਕਿਸੇ ਨਾ ਫੜਨ, ਸਾਚਾ ਸੰਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਇਕ ਅਖਵਾਈਆ। ਧਰਨੀ ਕਹੇ ਮੈਨੂੰ ਬਾਵਨ ਦੱਸੀ ਅਗੰਮੀ ਬਾਤ, ਬਾਤਨ ਭੇਵ ਖੁਲ੍ਹਾਈਆ। ਕਲਜੁਗ ਹੋਣੀ ਅੰਤ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਧਰਮ ਦੀ ਰਹੇ ਨਾ ਕੋਇ ਜਮਾਤ, ਸਚ ਵਿਚ ਨਾ ਕੋਇ ਸਮਾਈਆ। ਝਗੜਾ ਪੈਣਾ ਜ਼ਾਤ ਪਾਤ, ਦੀਨ ਦੁਨੀ ਦੁਨੀ ਦੁਹਾਈਆ। ਪਿਤਾ ਪੂਤ
ਕਰੇ ਘਾਤ, ਦੀਨ ਮਜ਼੍ਹਬ ਬਣੇ ਰੂਪ ਕਸਾਈਆ। ਝਗੜਾ ਪੈਣਾ ਕਾਗ਼ਜ਼ਾਤ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਕਿਸੇ ਦੀ ਪੁਛੇ ਕੋਈ ਨਾ ਵਾਤ, ਵਾਤਾਵਰਨ ਵਿਗੜੇ ਖ਼ਲਕ ਖ਼ੁਦਾਈਆ। ਦਰੋਹੀ ਫਿਰਨੀ ਲੋਕਮਾਤ, ਮਾਤਰ ਭੂਮੀਏ ਤੇਰੀ ਸਾਰ ਕੋਇ ਨਾ ਪਾਈਆ। ਕਲਜੁਗ ਅੰਤਮ ਮਾਰਨੀ ਝਾਤ, ਝਾਕੀ ਲੈਣੀ ਚਾਈਂ ਚਾਈਂਆ। ਪੁਰਖ ਅਕਾਲਾ ਦੀਨ ਦਿਆਲਾ ਜਿਸ ਦੇ ਕੋਲ ਡੂੰਘਾ ਖਾਤ, ਖਾਤੇ ਆਪਣੇ ਵਿਚ ਸਮਾਈਆ। ਉਹ ਲੇਖਾ ਜਾਣੇ ਕਮਲਾਪਾਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਬਾਵਨ ਨੇ ਇਸ਼ਾਰਾ ਕੀਤਾ ਭੇਵ ਦਰਸਾਇਆ ਵੇਦ ਰਿਗ, ਖ਼ੁਸ਼ੀਆਂ ਨਾਲ ਦ੍ਰਿੜਾਈਆ। ਪਰਮ ਪੁਰਖ ਪਰਮਾਤਮ ਜਿਸ ਦਾ ਲਹਿਣਾ ਸਭ ਤੋਂ ਬਿਗ, ਬਿਗਿਨ ਸਮਝ ਕੋਇ ਨਾ ਪਾਈਆ। ਕਲਜੁਗ ਅੰਤ ਟਰਾਨਟੋ ਦੀ ਧਾਰ ਤੇਰਾ ਲੇਖਾ ਜਾਣੇ ਵਿਨੀਪੈਗ, ਪੈਗ਼ਾਮ ਸ਼ਬਦ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਵਿਨੀਪੈਗ ਜਗਤ ਵਾਲਾ ਨਹੀਂ ਗਰਾਮ, ਦੀਨ ਦੁਨੀ ਨਾ ਵੰਡ ਵੰਡਾਈਆ। ਮਸੀਹ ਨੇ ਇਸ਼ਾਰਾ ਕੀਤਾ ਸਲੀਬ ਲੈਂਦਿਆਂ ਵਿਚ ਅਵਾਮ, ਨੂਰੀ ਅਲਾਹ ਵੇਖ ਵਖਾਈਆ। ਮੂਸਾ ਕਹਿ ਕੇ ਇਕ ਕਲਾਮ, ਕਲਮਿਆਂ ਬਾਹਰ ਦ੍ਰਿੜਾਈਆ। ਸੰਦੇਸ਼ਾ ਦਿਤਾ ਕ੍ਰਿਸ਼ਨ ਕਾਹਨ, ਘਨਈਆ ਸਾਂਵਰੀਆ ਇਕ ਸਮਝਾਈਆ। ਬਨਬਾਸੀ ਹੋ ਕੇ ਸੀਤਾ ਨੂੰ ਕਿਹਾ ਰਾਮ, ਰਮਈਏ ਮੇਰਾ ਇਕ ਗੁਸਾਈਂਆ। ਬਾਵਨ ਨੇ ਆਪਣਾ ਪੱਲੂ ਜਣਾ ਕੇ ਦਾਮਨ, ਦਾਮਨਗੀਰ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਨੂਰ ਇਕ ਚਮਕਾਈਆ। ਧਰਨੀ ਕਹੇ ਨਵ ਚੇਤ ਦਿਹਾੜਾ ਹੋਵੇ ਚੰਗਾ, ਬਾਵਨ ਦਾ ਲੇਖਾ ਪੂਰਬ ਦਿਆਂ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਹੋਵੇ ਲੰਘਾ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ । ਮੇਰਾ ਸੀਸ ਧਰਮ ਦੀ ਧਾਰ ਹੋਵੇ ਨੰਗਾ, ਓਢਣ ਉਪਰ ਨਾ ਕੋਇ ਟਿਕਾਈਆ। ਦੀਨ ਦੁਨੀ ਦਾ ਅੰਤ ਅੰਤਰ ਗੰਦਾ, ਪਤਿਤ ਪੁਨੀਤ ਨਾ ਕੋਇ ਬਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਹੋਵੇ ਗੰਦਾ, ਸਚ ਵਿਚ ਨਾ ਕੋਇ ਸਮਾਈਆ। ਉਸ ਵੇਲੇ ਮੇਰਾ ਮਹਿਬੂਬ ਅੰਧੇਰਾ ਵੇਖੇ ਅੰਧਾ, ਅੰਧ ਅਗਿਆਨ ਖੋਜ ਖੁਜਾਈਆ। ਜੋ ਇਸ਼ਾਰਾ ਕੀਤਾ ਗੋਬਿੰਦ ਨੇ ਕਵੀ ਧਾਰ ਬਵੰਜਾ, ਬਾਵਨ ਆਪਣਾ ਰੰਗ ਰੰਗਾਈਆ। ਹਰਿਜਨ ਮੇਰੀ ਧਰਨੀ ਉਤੇ ਸੁਹਾਵੇ ਆਪਣੇ ਨਾਲ ਪੰਜਾ, ਪੰਚਮ ਮੇਲਾ ਮੇਲੇ ਚਾਈਂ ਚਾਈਂਆ। ਮੇਰੇ ਨੇਤਰ ਲੋਚਨ ਨੈਣ ਬਿਨਾ ਅੱਖੀਆਂ ਵਗੇ ਹੰਝਾ, ਹੰਝੂਆਂ ਹਾਰ ਬਣਾਈਆ। ਮੈਨੂੰ ਦਰੋਹੀ ਆਵੇ ਰੰਜਾ, ਰੰਜਸ਼ ਵਿਚ ਦੁਹਾਈਆ । ਦਰੋਹੀ ਮੇਰੇ ਉਤੇ ਹੋਣਾ ਦੰਗਾ, ਨਵ ਖੰਡ ਖੰਡ ਕੁਰਲਾਈਆ। ਅੰਤ ਅਖ਼ੀਰੀ ਬੇਨਜ਼ੀਰੀ ਮੇਰਾ ਵੇਖੇ ਕੰਢਾ, ਕੰਢੀ ਘਾਟ ਖੋਜ ਖੁਜਾਈਆ। ਜਿਸ ਦਾ ਸ਼ਬਦੀ ਹੋਵੇ ਡੰਡਾ, ਡੰਡਾਵਤ ਸਭ ਦੀ ਦਏ ਬਦਲਾਈਆ। ਹੁਕਮ ਵਰਤਾਵੇ ਵਿਚ ਬ੍ਰਹਿਮੰਡਾ, ਬ੍ਰਹਿਮਾਂਡ ਦਏ ਸਮਝਾਈਆ। ਜਿਸ ਦਾ ਭੇਵ ਪਾਏ ਕੋਈ ਨਾ ਪੰਡਾ, ਵਿਦਿਆ ਵਿਦਿਕ ਨਾ ਕੋਇ ਚਤੁਰਾਈਆ। ਜਿਸ ਦਾ ਸ਼ਬਦ ਅਗੰਮੀ ਖੰਡਾ, ਖੰਡਾ ਖੜਗਾ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਵਿਨੀਪੈਗ ਕਹੇ ਮੇਰੀ ਧਰਨੀ ਧਰਤ ਧਵਲ, ਧੌਲ ਜਗਤ ਸਮਝਾਈਆ। ਮੇਰਾ ਲਹਿਣਾ ਨਾਲ ਨੂਰੀ ਅਲਾਹੀ ਅਵਲ, ਜੋ ਆਲਮੀਨ ਅਖਵਾਈਆ। ਮੈਨੂੰ ਯਾਦ ਆਉਂਦਾ ਜਦੋਂ ਗੋਬਿੰਦ ਛਕਾਇਆ
ਪਵਲ, ਅੰਮ੍ਰਿਤ ਰਸ ਰਸ ਪਰਗਟਾਈਆ । ਮੇਰੇ ਨਾਲ ਕੀਤਾ ਕਵਲ, ਇਕ਼ਰਾਰ ਬਿਨਾ ਅੱਖਰਾਂ ਦਿਤਾ ਲਿਖਾਈਆ। ਤੇਰੇ ਉਤੇ ਖੇਲ ਕਰੇ ਸਾਵਲ ਸਵਲ, ਸੁੰਦਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦੀ ਕਰਨੀ ਆਪਣੇ ਹੱਥ ਰਖਾਈਆ। ਵਿਨੀਪੈਗ ਕਹੇ ਮੇਰਾ ਡੰਡਾਵਤ ਬੰਦਨਾ ਵਿਚ ਸਯਦਾ, ਗਾਡ ਕਹਿ ਕੇ ਸੀਸ ਨਿਵਾਈਆ। ਮੈਂ ਅੰਦਰੋਂ ਚੁਕ ਕੇ ਵੇਖਿਆ ਪਰਦਾ, ਪਰਦਾਨਸ਼ੀਨ ਦਿਤੀ ਵਡਿਆਈਆ। ਜਿਸ ਦਾ ਦੋ ਜਹਾਨ ਬਰਦਾ, ਬੰਦੀਖ਼ਾਨੇ ਵਿਚ ਬੈਠੇ ਸੀਸ ਨਿਵਾਈਆ। ਉਹ ਲੇਖਾ ਜਾਣੇ ਨੌ ਖੰਡ ਪ੍ਰਿਥਵੀ ਘਰ ਦਾ, ਗ੍ਰਹਿ ਗ੍ਰਹਿ ਫੋਲ ਫੁਲਾਈਆ। ਜਿਸ ਦਾ ਅਗੰਮਾ ਰੂਪ ਨਰਾਇਣ ਨਰ ਦਾ, ਨਰ ਹਰਿ ਇਕ ਗੁਸਾਈਂਆ। ਜੋ ਆਤਮ ਧਾਰ ਲੱਖ ਚੁਰਾਸੀ ਵਰਦਾ, ਮੇਲਾ ਮੇਲੇ ਸਹਿਜ ਸੁਭਾਈਆ। ਜਿਸ ਖੇਲ ਖੇਲਣਾ ਲਹਿੰਦਾ ਚੜ੍ਹਦਾ, ਦੱਖਣ ਪਹਾੜ ਪਰਦਾ ਦਏ ਉਠਾਈਆ। ਜੁਗ ਜੁਗ ਨਵੀਂ ਘਾੜਨ ਘੜਦਾ, ਘੜਨ ਭੰਨਣਹਾਰ ਇਕ ਅਖਵਾਈਆ। ਉਸ ਦੇ ਹੁਕਮ ਵਿਚ ਕਲਜੁਗ ਵਹਿਣ ਵੇਖਿਆ ਹੜ੍ਹਦਾ, ਅਗੇ ਹੋ ਨਾ ਕੋਇ ਅਟਕਾਈਆ। ਕਿਲਾ ਤਕਿਆ ਹੰਕਾਰੀ ਗੜ੍ਹ ਦਾ, ਹਉਮੇ ਹੰਗਤਾ ਨਾਲ ਮਿਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਕੋਇ ਨਾ ਪੜ੍ਹਦਾ, ਸੋਹਲਾ ਸਚ ਨਾ ਕੋਇ ਸਮਝਾਈਆ। ਦੀਨ ਮਜ਼੍ਹਬ ਸ਼ਰਅ ਦੀ ਧਾਰ ਵਿਚ ਵੇਖਿਆ ਲੜਦਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਚ ਰੰਗ ਆਪ ਰੰਗਾਵੇਗਾ। ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਹਰਿ ਪੁਰਖ ਨਿਰੰਜਣ ਭੇਵ ਖੁਲ੍ਹਾਵੇਗਾ। ਏਕੰਕਾਰਾ ਪੜਦਾ ਲਾਹਵੇਗਾ। ਆਦਿ ਨਿਰੰਜਣ ਨੂਰ ਰੁਸ਼ਨਾਵੇਗਾ। ਅਬਿਨਾਸ਼ੀ ਕਰਤਾ ਵੇਖ ਵਖਾਵੇਗਾ। ਸ੍ਰੀ ਭਗਵਾਨ ਡਗਮਗਾਵੇਗਾ। ਪਾਰਬ੍ਰਹਮ ਪਤਿਪਰਮੇਸ਼ਵਰ ਸੋਭਾ ਪਾਵੇਗਾ। ਸਤਿਗੁਰ ਸ਼ਬਦ ਹੁਕਮ ਵਰਤਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਵੇਗਾ। ਅਵਤਾਰ ਪੈਗ਼ੰਬਰ ਗੁਰ ਭੇਵ ਚੁਕਾਵੇਗਾ। ਲੱਖ ਚੁਰਾਸੀ ਜੀਵ ਜੰਤ, ਚਾਰੇ ਖਾਣੀ ਫੋਲ ਫੁਲਾਵੇਗਾ। ਨਾਮ ਕਲਮੇ ਜਣਾ ਕੇ ਮੰਤ, ਮੰਤਵ ਸਭ ਦੇ ਹੱਲ ਕਰਾਵੇਗਾ। ਕਲਜੁਗ ਲਹਿਣਾ ਮੇਟ ਕੇ ਅੰਤ, ਅੰਤਸ਼ਕਰਨ ਸਭ ਦਾ ਆਪ ਬਦਲਾਵੇਗਾ। ਸਤਿਜੁਗ ਰੁਤਿ ਬਸੰਤ, ਪੱਤ ਟਹਿਣੀ ਫੁੱਲ ਆਪ ਮਹਿਕਾਵੇਗਾ। ਮਹਿੰਮਾ ਦੱਸ ਅਗਣਤ, ਬੇਅੰਤ ਆਪਣੀ ਖੇਲ ਖਿਲਾਵੇਗਾ। ਬੋਧ ਅਗਾਧਾ ਬਣ ਪੰਡਤ, ਬੁੱਧੀ ਤੋਂ ਪਰੇ ਆਪ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਗ੍ਰਹਿ ਇਕ ਵਖਾਵੇਗਾ। ਧੁਰ ਗ੍ਰਹਿ ਇਕ ਦਰਸਾਏਗਾ। ਦੀਨ ਦਿਆਲ ਦਇਆ ਕਮਾਏਗਾ। ਹਰਿਜਨ ਸੰਤ ਸੁਹੇਲੇ ਲਾਲ ਉਠਾਏਗਾ। ਗੁਰੂ ਗੁਰ ਚੇਲੇ ਮੇਲ ਮਿਲਾਏਗਾ। ਸੱਜਣ ਸੁਹੇਲੇ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਏਗਾ। ਧਰਨੀ ਕਹੇ ਮੇਰਾ ਵਕ਼ਤ ਸੁਹੰਜਣਾ, ਪ੍ਰਭ ਸੋਹਣੀ ਦਏ ਵਡਿਆਈਆ। ਮੈਂ ਨੇਤਰ ਚਰਨ ਧੂੜ ਪਾਵਾਂ ਅੰਜਨਾ, ਲੋਚਨ ਅੱਖ ਅੱਖ ਚਮਕਾਈਆ। ਘਰ ਸੁਆਮੀ ਮਿਲੇ ਸੱਜਣਾ, ਗਹਿਰ ਗੰਭੀਰ ਇਕ ਗੁਸਾਈਂਆ। ਜਿਸ ਦੇ ਹੁਕਮ ਵਿਚ ਕਲਜੁਗ ਲੰਘਣਾ, ਪਾਂਧੀ ਆਪਣਾ ਪੰਧ ਮੁਕਾਈਆ। ਉਸ ਦੇ ਦਵਾਰਿਉਂ ਹਭ ਕੁਛ ਮੰਗਣਾ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਨੂੰ ਨਵੀਂ ਚਾੜ੍ਹ ਦੇ ਰੰਗਣਾ, ਦੁਰਮਤ ਮੈਲ ਦੇ ਧਵਾਈਆ। ਪਵਿਤ੍ਰ ਕਰਦੇ ਤਤ ਪੰਜਣਾ, ਪਤਿਤ ਪੁਨੀਤ ਤੇਰੀ ਸਰਨਾਈਆ। ਤੇਰਾ ਇਕੋ ਦੀਪਕ ਜੋਤੀ ਦੋ ਜਹਾਨ ਜਗਣਾ, ਜਾਗਰਤ
ਜੋਤ ਡਗਮਗਾਈਆ। ਸਤਿ ਸਚ ਦਾ ਪਾ ਦੇ ਸਗਨਾ, ਸਗਲ ਮਨੋਰਥ ਮੇਰੇ ਪੂਰ ਕਰਾਈਆ। ਕਲਜੁਗ ਜੀਵ ਬੁੱਧੀ ਰਹੇ ਨਾ ਕਗਨਾ, ਹੰਸ ਗੁਰਮੁਖ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੁਆਮੀ ਹੋ ਸਹਾਈਆ। ਧਰਨੀ ਕਹੇ ਮੇਰਾ ਵਿਨੀਪੈਗ ਬਿਨਾ ਅੱਖਰਾਂ ਤੋਂ ਸੰਦੇਸ਼, ਵਿਦਿਆ ਜਗਤ ਨਾ ਕੋਇ ਚਤੁਰਾਈਆ। ਮੇਰਾ ਮਾਲਕ ਇਕ ਨਰੇਸ਼, ਨਰ ਨਰਾਇਣ ਨੂਰ ਅਲਾਹੀਆ। ਜੋ ਸਦਾ ਰਹੇ ਹਮੇਸ਼, ਆਦਿ ਜੁਗਾਦਿ ਅਗੰਮ ਅਥਾਹੀਆ। ਜੋ ਮੇਰੇ ਉਤੋਂ ਮੇਟੇ ਕਲੇਸ਼, ਕਲਧਾਰੀ ਇਕ ਅਖਵਾਈਆ। ਲਹਿਣਾ ਜਾਣੇ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਫੋਲ ਫੁਲਾਈਆ। ਮੈਂ ਉਸ ਦੇ ਅਗੇ ਹੋਈ ਪੇਸ਼, ਪੇਸ਼ਤਰ ਪੇਸ਼ੀਨਗੋਈਆਂ ਹੱਥ ਉਠਾਈਆ। ਜ਼ਰਾ ਨਿਗਾਹ ਮਾਰ ਲੈ ਵਸ ਕੇ ਆਪਣੇ ਸੰਬਲ ਦੇਸ਼, ਦੇਸ ਦੇਸਾਂਤਰਾਂ ਖੋਜ ਖੁਜਾਈਆ। ਨੌ ਖੰਡ ਪ੍ਰਿਥਮੀ ਤੇਰਾ ਨਹੀਂ ਕੋਈ ਪਰਦੇਸ਼, ਪਰਦੇਸ਼ਾਂ ਦੇ ਮਾਲਕ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਮੰਗ ਇਕ ਮੰਗਾਈਆ। ਧਰਨੀ ਕਹੇ ਮੇਰੀ ਡੰਡਾਵਤ ਬੰਦਨਾ, ਬਾਂਦੀ ਹੋ ਕੇ ਸੀਸ ਨਿਵਾਈਆ। ਮੈਂ ਤੇਰਾ ਸੁਣਾਂ ਇਕੋ ਛੰਦਨਾ, ਸ਼ਹਿਨਸ਼ਾਹ ਦੇਣਾ ਦ੍ਰਿੜਾਈਆ। ਸਾਚਾ ਬਖ਼ਸ਼ਣਾ ਇਕ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਧਰਮ ਦੀ ਧਾਰ ਚਾੜ੍ਹ ਦੇ ਰੰਗਣਾ, ਕਲਜੁਗ ਕਿਰਿਆ ਕੂੜ ਮਿਟਾਈਆ। ਤੇਰੇ ਹੁਕਮ ਨਾਲ ਕੂੜ ਵਿਕਾਰ ਵੰਞਣਾ, ਸ਼ੌਹ ਦਰਿਆਏ ਦੇਣਾ ਰੁੜ੍ਹਾਈਆ। ਤੂੰ ਸਾਹਿਬ ਸੁਆਮੀ ਇਕ ਸਰਬੰਗਣਾ, ਸਤਿਗੁਰ ਸ਼ਬਦ ਤੇਰੀ ਇਕ ਬੇਪਰਵਾਹੀਆ। ਦੀਨ ਦੁਨੀ ਤੇਰਾ ਢੋਲਾ ਇਕੋ ਸੁਣੇ ਛੰਦਨਾ, ਇਕੋ ਨਾਮ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ। ਧਰਨੀ ਕਹੇ ਪ੍ਰਭੂ ਮੇਰਾ ਸੁਹੰਜਣਾ ਹੋਇਆ ਵਕ਼ਤ, ਘੜੀ ਪਲ ਥਿਤ ਪਿਛਲੀ ਨਾਲ ਮਿਲਾਈਆ। ਮੇਰਾ ਲਹਿਣਾ ਦੇਣਾ ਨਾਲ ਜਗਤ, ਦੀਨ ਦੁਨੀ ਖੋਜ ਖੁਜਾਈਆ। ਧੰਨ ਭਾਗ ਜੇ ਮੇਰੇ ਉਤੇ ਸੋਂਹਦੇ ਤੇਰੇ ਭਗਤ, ਭਗਵਨ ਦੇਣੀ ਇਕ ਸਰਨਾਈਆ। ਇਨ੍ਹਾਂ ਦੀ ਲੇਖੇ ਲਾਉਣੀ ਬੂੰਦ ਰਕਤ, ਤਤਵ ਤਤ ਆਪਣੇ ਵਿਚ ਸਮਾਈਆ। ਜਿਨ੍ਹਾਂ ਦੇ ਕਾਰਨ ਆਇਉਂ ਫ਼ਕਤ, ਫ਼ਿਕਰੇ ਸਤਿਗੁਰ ਸ਼ਬਦ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਧਰਨੀ ਕਹੇ ਪ੍ਰਭੂ ਚਰਨ ਧੂੜੀ ਲਾਵਾਂ ਖ਼ਾਕ, ਮਸਤਕ ਆਪ ਰਮਾਈਆ। ਮੇਰਾ ਦਰ ਦੁਆਰ ਕਰਨਾ ਪਾਕ, ਪਤਿਤ ਪੁਨੀਤ ਤੇਰੀ ਸਰਨਾਈਆ। ਸਚ ਸਚ ਖੋਲ੍ਹਣਾ ਤਾਕ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋ ਪੇਸ਼ੀਨਗੋਈਆਂ ਵਿਚ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਕੀਤਾ ਵਾਕ, ਪੂਰਾ ਸਭ ਦਾ ਦੇਣਾ ਕਰਾਈਆ। ਕਲਜੁਗ ਮੇਟਣੀ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ । ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਕਾਇਨਾਤ, ਮਖ਼ਲੂਕ ਤੇਰਾ ਨੂਰ ਨਜ਼ਰੀ ਆਈਆ। ਆਤਮ ਪਰਮਾਤਮ ਸਭ ਨੂੰ ਦੇ ਇਤਫ਼ਾਕ਼, ਇਤਫ਼ਾਕ਼ੀਆਂ ਆਪਣਾ ਮੇਲ ਕਰਾਈਆ। ਲੱਖ ਚੁਰਾਸੀ ਤੇਰੀ ਜ਼ਾਤ, ਅਜ਼ਾਤੀ ਵੰਡ ਨਾ ਕੋਇ ਵੰਡਾਈਆ। ਪਾਰਬ੍ਰਹਮ ਬ੍ਰਹਮ ਮੇਲਣਾ ਨਾਤ, ਸੁਰਤ ਸ਼ਬਦ ਸ਼ਬਦ ਜਣਾਈਆ। ਤੇਰਾ ਹੁਕਮ ਸੰਦੇਸ਼ਾ ਸੁਣੇ ਦੀਪ ਸਾਤ, ਸਤਿ ਸਤਿਵਾਦੀ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਆਪ ਵਖਾਈਆ। ਧਰਨੀ ਕਹੇ ਮੇਰੇ ਭਾਗ ਹੋਏ ਚੰਗੇ, ਚੰਗੀ ਤਰਹ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਮੇਰੇ ਉਤੇ ਲੰਘੇ, ਆਪਣਾ ਪੰਧ ਮੁਕਾਈਆ। ਮੈਨੂੰ
ਖ਼ੁਸ਼ੀ ਹੋਈ ਨਿਰਗੁਣ ਧਾਰ ਲਗਾਇਆ ਅੰਗੇ, ਅੰਗੀਕਾਰ ਆਪ ਹੋ ਜਾਈਆ। ਮੇਰੇ ਲੇਖ ਨਾ ਹੋਵਣ ਮੰਦੇ, ਮੰਦਹੀਣ ਦਿਆਂ ਦੁਹਾਈਆ। ਜ਼ਰਾ ਨਿਗਾਹ ਮਾਰ ਲੈ ਕਿਸ ਬਿਧ ਨਿਸ਼ਾਨ ਮੇਟਣੇ ਤਾਰਾ ਚੰਦੇ, ਮੁਹੰਮਦ ਦੀ ਆਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਵੇਖ ਵਖਾਈਆ। ਮੁਹੰਮਦ ਆਸ਼ਾ ਸਦੀ ਚੌਧਵੀਂ ਮਜ਼ਲੂਵੱਲ ਜ਼ਵਾ ਨਾਵੋਫ਼ਤੇ ਜ਼ਵੀ ਗੋਲੂਸ਼ਤੋ ਖ਼ੁਦਾ ਬਵਿਸ਼ਤੇ ਮੁਬਾ ਰਹੀਮੇ ਜ਼ੁਵਾ ਜ਼ਕਵਿਲ ਜ਼ੋਓਮੰਮ ਚਾਕਿਸਤਲ ਜ਼ਵੀ ਮਾਵਿਲ ਮਜ਼ੀ ਆਸਤੇ ਨਰੂਅ ਨੂਰੇ ਨੁਜ਼ਾ ਹਕ਼ੀਕੇ ਖ਼ੁਦਾ ਖ਼ੁਦ ਮਾਲਕ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਸੰਗ ਆਪਣਾ ਆਪ ਬਣਾਈਆ। ਧਰਨੀ ਕਹੇ ਮੇਰੀ ਆਸ਼ਾ ਪੁੰਨੀ, ਪ੍ਰਭ ਦਿਤੀ ਮਾਣ ਵਡਿਆਈਆ। ਨੂਰ ਅਲਾਹੀ ਮਾਲਕ ਤਕਿਆ ਕੁੰਨੀ, ਅਗੰਮ ਅਗੰਮੜਾ ਧੁਰਦਰਗਾਹੀਆ। ਜਿਸ ਲੇਖ ਮੁਕਾਉਣਾ ਲੱਖ ਚੁਰਾਸੀ ਜੂਨੀ, ਜੂਨੀ ਰਹਿਤ ਇਕ ਅਖਵਾਈਆ। ਝਗੜਾ ਮੇਟਣਾ ਦੀਨ ਦੁਨੀ, ਦੋਹਰੀ ਆਪਣੀ ਕਲ ਵਰਤਾਈਆ। ਮੈਂ ਚਰਨ ਪ੍ਰੀਤੀ ਘੋਲ ਘੁਲੀ, ਆਪਣਾ ਆਪ ਘੁਮਾਈਆ। ਜਿਸ ਲੇਖ ਮੁਕਾਉਣਾ ਰਸਨਾ ਜਿਹਵਾ ਜਾਪ ਬੁੱਲੀਂ, ਆਤਮ ਪਰਮਾਤਮ ਸੁਰਤ ਸ਼ਬਦ ਪਾਰਬ੍ਰਹਮ ਬ੍ਰਹਮ ਪ੍ਰਭ ਮੇਲਾ ਮੇਲੇ ਸਹਿਜ ਸੁਭਾਈਆ। ਜਨ ਭਗਤਾਂ ਭਾਗ ਲਗਾਇਆ ਕਾਇਆ ਮਾਟੀ ਕੁੱਲੀ, ਸਾਢੇ ਤਿੰਨ ਹੱਥ ਸਮਰਥ ਦਏ ਸੁਹਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਸੁਲਹਕੁਲੀ, ਕੁਲ ਮਾਲਕ ਨੂਰ ਅਲਾਹੀਆ। ਧਰਨੀ ਕਹੇ ਮੈਂ ਉਸ ਦੇ ਤੋਲ ਤੁਲੀ, ਜੋ ਤੋਲਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਨੂੰ ਕ਼ੀਮਤ ਦਿਤੀ ਬਹੁਮੁਲੀ, ਗਣਤੀ ਗਣਤ ਨਾ ਕੋਇ ਗਿਣਾਈਆ।