੧੧ ਚੇਤ ਸ਼ਹਿਨਸ਼ਾਹੀ ਸੰਮਤ ੧੧ ਵਿਨੀਪੈਗ ਤਰਲੋਚਨ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਭਗਵੰਤ, ਹਰਿ ਭਗਵਨ ਤੇਰੀ ਬੇਪਰਵਾਹੀਆ। ਮੇਰੇ ਆਦਿ ਜੁਗਾਦਿ ਸਚਖੰਡ ਨਿਵਾਸੀ ਕੰਤ, ਮਾਲਕ ਖ਼ਾਲਕ ਅਗੰਮ ਅਥਾਹੀਆ। ਦੀਨ ਦੁਨੀ ਆਪਣੇ ਨਾਮ ਕਲਮੇ ਤਕ ਲੈ ਮੰਤ, ਅੱਖਰ ਅੱਖਰਾਂ ਫੋਲ ਫੁਲਾਈਆ। ਨਿਰਗੁਣ ਧਾਰ ਦਿਸੇ ਕੋਈ ਨਾ ਸੰਤ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਨੌ ਖੰਡ ਪ੍ਰਿਥਮੀ ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਭੇਵ ਕੋਇ ਨਾ ਪਾਈਆ। ਬੋਧ ਅਗਾਧਾ ਦਿਸੇ ਕੋਈ ਨਾ ਪੰਡਤ, ਜਗਤ ਵਿਦਿਆ ਹੋਈ ਹਲਕਾਈਆ। ਧਰਮ ਦੀ ਧਾਰ ਰੁਤ ਮੌਲੇ ਨਾ ਕੋਈ ਬਸੰਤ, ਸਤਿ ਸਚ ਪੱਤ ਟਹਿਣੀ ਨਾ ਕੋਇ ਮਹਿਕਾਈਆ। ਦਰੋਹੀ ਫਿਰੀ ਵਿਚ ਜੀਵ ਜੰਤ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਵਰਨ ਬਰਨ ਬਣੇ ਕੋਈ ਨਾ ਸੰਗਤ, ਸਗਲਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਮੇਰੇ ਭਗਵਾਨਾ, ਭਗਵਨ ਤੇਰੀ ਓਟ ਤਕਾਈਆ। ਤੂੰ ਸ਼ਾਹੋ ਭੂਪ ਸੁਲਤਾਨਾ, ਸ਼ਹਿਨਸ਼ਾਹ ਨੂਰ ਅਲਾਹੀਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਚਖੰਡ ਨਿਵਾਸੀ ਪਰਧਾਨਾ, ਪਰਮ ਪੁਰਖ ਤੇਰੇ ਹੱਥ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਮੇਰੇ ਉਤੇ ਗੁਜ਼ਰਿਆ ਜ਼ਮਾਨਾ, ਕਲਜੁਗ
ਆਪਣਾ ਰੰਗ ਰੰਗਾਈਆ। ਚਾਰ ਜੁਗ ਦੇ ਸ਼ਾਸਤਰ ਤੇਰਾ ਦੇਣ ਬਿਆਨਾ, ਅੱਖਰ ਅੱਖਰਾਂ ਨਾਲ ਮਿਲਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਸ਼ਬਦ ਸੰਦੇਸ਼ਾ ਦਿਤਾ ਵਿਚ ਜਹਾਨਾ, ਦੀਨ ਦੁਨੀ ਦੁਨੀ ਸਮਝਾਈਆ। ਪਰਮ ਪੁਰਖ ਪਰਮਾਤਮ ਕਲਜੁਗ ਅੰਤਮ ਖੇਲ ਮਹਾਨਾ, ਨਿਰਗੁਣ ਨਿਰਵੈਰ ਆਪਣਾ ਭੇਵ ਦਰਸਾਈਆ। ਨੌ ਖੰਡ ਪ੍ਰਿਥਮੀ ਧਰਨੀ ਕਹੇ ਤੇਰਾ ਮਾਨਵ ਹੋਇਆ ਬੇਗਾਨਾ, ਸਗਲਾ ਸੰਗ ਨਾ ਕੋਇ ਰਖਾਈਆ। ਸ਼ਬਦ ਅਨਾਦੀ ਧੁਨ ਆਤਮਕ ਸੁਣੇ ਨਾ ਕੋਇ ਤਰਾਨਾ, ਤੁਰੀਆ ਦੀ ਧਾਰ ਮੰਜ਼ਲ ਹੱਥ ਕਿਸੇ ਨਾ ਆਈਆ। ਅੰਮ੍ਰਿਤ ਰਸ ਨਿਝਰ ਮਿਲੇ ਨਾ ਪੀਣਾ ਖਾਣਾ, ਤ੍ਰਿਸ਼ਨਾ ਕੂੜ ਨਾ ਕੋਇ ਮਿਟਾਈਆ। ਮੇਰੇ ਪਰਮ ਪੁਰਖ ਪਰਮਾਤਮ ਮੈਂ ਸਦੀ ਚੌਧਵੀਂ ਹੋਈ ਹੈਰਾਨਾ, ਹੈਰਤ ਵਿਚ ਮੇਰੀ ਦੁਹਾਈਆ। ਨਿਰਾਧਾਰ ਨਿਰੰਕਾਰ ਨਿਰਵੈਰ ਮੇਰੇ ਉਤੋਂ ਕਲ ਕਲੇਸ਼ ਮੇਟ ਜ਼ਮਾਨਾ, ਜ਼ਮੀਂ ਦੇ ਮਾਲਕ ਖ਼ਾਲਕ ਆਪਣੀ ਦਇਆ ਕਮਾਈਆ। ਉਹ ਲੇਖਾ ਤਕ ਲੈ ਜੋ ਕਹਿ ਕੇ ਗਿਆ ਰਾਮਾ, ਦਸਰਥ ਸੁਤ ਸੁਤ ਸਮਝਾਈਆ। ਜੋ ਇਸ਼ਾਰਾ ਕੀਤਾ ਕ੍ਰਿਸ਼ਨਾ ਕਾਹਨਾ, ਘਨਈਆ ਹੋ ਕੇ ਭੇਵ ਖੁਲ੍ਹਾਈਆ। ਮੂਸਾ ਗਾ ਕੇ ਤੇਰਾ ਤਰਾਨਾ, ਤ੍ਰੈਗੁਣ ਅਤੀਤੇ ਦਿਤਾ ਦ੍ਰਿੜਾਈਆ। ਈਸਾ ਬੋਲ ਕੇ ਬਿਨਾ ਜ਼ਬਾਨਾ, ਹੁਕਮ ਹੁਕਮ ਵਿਚੋਂ ਸਮਝਾਈਆ। ਮੁਹੰਮਦ ਚਾਰ ਯਾਰੀ ਲਾ ਯਰਾਨਾ, ਚੌਥੇ ਜੁਗ ਗਿਆ ਦ੍ਰਿੜਾਈਆ। ਨਾਨਕ ਬਿਨਾ ਅੱਖਾਂ ਦੇ ਧਿਆਨਾ, ਬਿਨ ਤਤ ਤਤ ਦਰਸਾਈਆ। ਗੋਬਿੰਦ ਖਿੱਚ ਕੇ ਚਿੱਲਾ ਤੀਰ ਕਮਾਨਾ, ਕਮਲਾਪਤ ਗਿਆ ਸਮਝਾਈਆ। ਧਰਨੀ ਧਰਤ ਧੌਲ ਕਹੇ ਮੇਰਾ ਲੇਖਾ ਅੰਤ ਅੰਤ ਮੁਕਾਉਣਾ, ਮੁਕੰਮਲ ਤੇਰੇ ਚਰਨਾਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੈਂ ਚਾਰ ਜੁਗ ਦੀ ਮੰਗਤੀ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੀ ਚੌਕੜੀ ਸਦਾ ਸਦਾ ਸਦ ਰਹੇ ਲੰਘਦੀ, ਸਤਿਜੁਗ ਤ੍ਰੇਤਾ ਦੁਆਪਰ ਸੰਗ ਮਿਲਾਈਆ। ਮੇਰੀ ਧਾਰ ਵੇਖ ਲੈ ਆਪਣੇ ਅੰਗ ਦੀ, ਅੰਗੀਕਾਰ ਇਕ ਬਣਾਈਆ। ਮੇਰੇ ਉਤੋਂ ਖੇਲ ਮੇਟ ਦੇ ਵਿਕਾਰੇ ਪੰਜ ਦੀ, ਪੰਚਮ ਧਾਰ ਸ਼ਬਦੀ ਨਾਦ ਨਾਦ ਕਰ ਸ਼ਨਵਾਈਆ। ਮੇਰੀ ਗ਼ਮੀ ਵੇਖ ਲੈ ਰੰਜ ਦੀ, ਚਿੰਤਾ ਚਿਖਾ ਵਿਚ ਜਲਾਈਆ। ਮੇਰੀ ਧਾਰ ਵੇਖ ਲੈ ਨੇਤਰ ਅੰਝ ਦੀ, ਨੈਣਾਂ ਨੀਰ ਵਹਾਈਆ। ਉਹ ਆਸਾ ਵੇਖ ਲੈ ਜਮਨਾ ਸੁਰਸਤੀ ਗੋਦਾਵਰੀ ਗੰਗ ਦੀ, ਕੀ ਰੋ ਰੋ ਰਹੀ ਮਨਾਈਆ। ਸ਼ਰਅ ਮੇਟ ਦੇ ਦੂਈ ਦੁਵੇਤੀ ਕੰਧ ਦੀ, ਕੰਢੀ ਦੇ ਮਾਲਕ ਧਿਆਨ ਲਗਾਈਆ। ਰੈਣ ਅੰਧੇਰ ਰਹੇ ਨਾ ਅੰਧ ਦੀ, ਅਗਿਆਨ ਦੇਣਾ ਚੁਕਾਈਆ। ਮੈਨੂੰ ਖੇਲ ਨਜ਼ਰ ਆਉਂਦੀ ਮੇਰੇ ਉਤੇ ਧਾਰ ਹੋਣੀ ਤੇਰੇ ਜੰਗ ਦੀ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ । ਧਰਨੀ ਕਹੇ ਪ੍ਰਭੂ ਮੇਰੀ ਅੰਤਸ਼ਕਰਨ ਵੇਖ, ਬਿਨ ਨੇਤਰ ਲੋਚਨ ਨੈਣ ਅੱਖ ਉਠਾਈਆ। ਮੇਰੀ ਕਲਜੁਗ ਕੂੜੀ ਕਿਰਿਆ ਬਦਲ ਦੇ ਰੇਖ, ਰਿਖੀ ਰਿਖੀਸ਼ਰ ਜਿਸ ਦਾ ਭੇਵ ਕੋਇ ਨਾ ਪਾਈਆ। ਤੇਰਾ ਅਵਲੜਾ ਦੋ ਜਹਾਨਾਂ ਹੋਵੇ ਭੇਖ, ਭੇਖਾਧਾਰੀ ਆਪਣਾ ਰੂਪ ਬਦਲਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਝਗੜਾ ਰਹੇ ਨਾ ਮੁਲਾਂ ਸ਼ੇਖ਼, ਮੁਸਾਇਕ ਆਪਣੇ ਰੰਗ ਰੰਗਾਈਆ । ਮੈਂ ਤੇਰੀ ਏਕੰਕਾਰ ਇਕੋ ਰਖੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਖ਼ਾਕ ਰਮਾਈਆ। ਮੇਰੇ ਉਤੇ ਮਾਨਵ ਜ਼ਾਤੀ ਬੁੱਧੀ ਕਰ ਬਿਬੇਕ, ਮਾਨਸ ਮਾਨਵ ਇਕੋ ਘਰ ਵਸਾਈਆ। ਪਰਮ ਪੁਰਖ ਪਰਮਾਤਮ ਨਿਰਗੁਣ ਧਾਰ ਆਪਣਾ ਖੋਲ੍ਹ ਭੇਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿਸ ਕਾਰਨ ਗੁਰ
ਅਰਜਨ ਸੀਸ ਪੁਆਈ ਤਤੀ ਰੇਤ, ਅਗਨੀ ਤਤ ਜਲਾਈਆ। ਤਿਸ ਦਾ ਵਕ਼ਤ ਸੁਹੰਜਣਾ ਹੋਵੇ ਤੇ ਮੌਲੇ ਰੁਤ ਚੇਤ, ਚੇਤਨ ਸਭ ਨੂੰ ਦਏ ਕਰਾਈਆ। ਆਤਮ ਪਰਮਾਤਮ ਦੱਸ ਹੇਤ, ਪਾਰਬ੍ਰਹਮ ਬ੍ਰਹਮ ਪ੍ਰਭ ਮੇਲਾ ਮੇਲਣਾ ਸਹਿਜ ਸੁਭਾਈਆ। ਨਿਜ ਘਰ ਨਿਜ ਗ੍ਰਹਿ ਦਿਸਣਾ ਨੇਤਨ ਨੇਤ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਮੇਰੀਆਂ ਜੁਗ ਪੁਰਾਣੀਆਂ ਆਸ਼ਾ, ਨੌ ਸੌ ਚੁਰਾਨਵੇ ਚੌਕੜੀ ਜੁਗ ਧਿਆਨ ਲਗਾਈਆ। ਤੇਰਾ ਨੂਰ ਤਕਾਂ ਪ੍ਰਕਾਸ਼ਾ, ਪ੍ਰਕਾਸ਼ ਪ੍ਰਕਾਸ਼ ਵਿਚੋਂ ਪਰਗਟਾਈਆ। ਮੈਨੂੰ ਯਾਦ ਆਵਣ ਕਾਹਨ ਵਾਲੀਆਂ ਰਾਸਾਂ, ਗੋਪੀਆਂ ਆਪਣਾ ਸੰਗ ਨਿਭਾਈਆ। ਤੇਰਾ ਲਹਿਣਾ ਦੇਣਾ ਤੂੰ ਦੇਵਣਹਾਰਾ ਸ਼ਾਹੋ ਸ਼ਾਬਾਸ਼ਾ, ਸ਼ਹਿਨਸ਼ਾਹ ਇਕ ਅਖਵਾਈਆ। ਮੈਨੂੰ ਯਾਦ ਆਉਂਦਾ ਤੇਰਾ ਅੰਤਮ ਸੰਬਲ ਹੋਣਾ ਵਾਸਾ, ਸਾਢੇ ਤਿੰਨ ਹੱਥ ਵਜੇ ਵਧਾਈਆ। ਤੈਨੂੰ ਝੁਕਦੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਸੀਸ ਨਿਵਾਈਆ। ਦੋ ਜਹਾਨਾਂ ਕਰਨਾ ਹਾਸਾ, ਵਿਸ਼ਨ ਬ੍ਰਹਮਾ ਸ਼ਿਵ ਅਵਤਾਰ ਪੈਗ਼ੰਬਰ ਗੁਰ ਢੋਲੇ ਗਾਈਆ। ਤੂੰ ਸਭ ਦਾ ਭੇਵ ਖੋਲ੍ਹਣਾ ਖ਼ੁਲਾਸਾ, ਖ਼ਲਕ ਦੇ ਖ਼ਾਲਕ ਆਪਣਾ ਰੰਗ ਰੰਗਾਈਆ। ਮੇਰੇ ਉਤੇ ਦੀਨ ਦੁਨੀ ਸਦੀ ਚੌਧਵੀਂ ਅੰਤਮ ਵੇਖਣਾ ਤਮਾਸ਼ਾ, ਤਮਾਸ਼ਬੀਨ ਹੋ ਕੇ ਆਪਣਾ ਹੁਕਮ ਵਰਤਾਈਆ। ਮੈਨੂੰ ਇਉਂ ਜਾਪਦਾ ਨਵ ਸੱਤ ਚੜ੍ਹਨੀ ਲਾਸ਼ ਤੇ ਲਾਸ਼ਾ, ਲਸ਼ਕਰ ਨੇਤਰ ਨਜ਼ਰ ਕੋਇ ਨਾ ਆਈਆ। ਹੁਕਮ ਮਿਲਣਾ ਸ਼ੰਕਰ ਉਤੇ ਕੈਲਾਸ਼ਾ, ਕਲਾਧਾਰੀ ਤੇਰੇ ਹੱਥ ਵਡਿਆਈਆ। ਲਾੜੀ ਮੌਤ ਬਦਲ ਲਏ ਪਾਸਾ, ਰਾਏ ਧਰਮ ਅੱਖ ਉਠਾਈਆ । ਕਲਜੁਗ ਅੰਤਮ ਜਾਏ ਨਾਸਾ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੇਰੇ ਵਲ ਮਾਰ ਝਾਤੀ, ਬਿਨ ਨੇਤਰ ਅੱਖ ਉਠਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਵੇਖ ਲੈ ਜ਼ਾਤ ਪਾਤੀ, ਦੀਨ ਦੁਨੀ ਕੁਰਲਾਈਆ। ਆਹ ਵੇਖ ਸੀਨੇ ਅੰਤਰ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੀ ਪਾਤੀ, ਜੋ ਨਿਰਅੱਖਰ ਧਾਰ ਦ੍ਰਿੜਾਈਆ। ਜਿਸ ਦੀ ਜ਼ਿੰਦਗੀ ਸਮਝੇ ਨਾ ਕੋਇ ਹਯਾਤੀ, ਆਯੂ ਵੰਡ ਨਾ ਕੋਇ ਵੰਡਾਈਆ। ਮੇਰੀ ਆਸ਼ਾ ਤਕੇ ਇਕ ਇਕਾਂਤੀ, ਅਕਲ ਕਲਧਾਰੀ ਧਿਆਨ ਲਗਾਈਆ। ਜਿਸ ਦਾ ਲੇਖ ਲਿਖਿਆ ਨਹੀਂ ਕ਼ਲਮ ਦਵਾਤੀ, ਜਗਤ ਸ਼ਾਹੀ ਨਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੈਂ ਸੁਣਦੀ ਰਹੀ ਸੰਦੇਸ਼ੇ, ਬਿਨ ਸਰਵਣਾਂ ਧਿਆਨ ਲਗਾਈਆ। ਮੈਨੂੰ ਇਸ਼ਾਰੇ ਦਿਤੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ੇ, ਗਣਪਤ ਆਪਣੀ ਅੱਖ ਖੁਲ੍ਹਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਲਿਖੇ ਲੇਖੇ, ਧੁਰ ਸ਼ਬਦ ਨਾਲ ਵਡਿਆਈਆ। ਮੈਨੂੰ ਨੌ ਸੌ ਚੁਰਾਨਵੇ ਚੌਕੜੀ ਜੁਗ ਦੇ ਪਿਛਲੇ ਚੇਤੇ, ਚੇਤਨ ਹੋ ਕੇ ਦਿਆਂ ਸੁਣਾਈਆ। ਕੋਟਨ ਕੋਟ ਜੁਗ ਬੀਤੇ ਕੇਤੇ, ਆਪ ਆਪਣਾ ਪੰਧ ਮੁਕਾਈਆ। ਸ਼ਾਹ ਸੁਲਤਾਨ ਬਣੇ ਨੇਤੇ, ਨਰ ਨਿਰੰਕਾਰ ਤੇਰੇ ਹੁਕਮ ਵਿਚ ਖੇਲ ਖਿਲਾਈਆ। ਤੇਰਾ ਕੋਈ ਪਾ ਨਾ ਸਕੇ ਭੇਤੇ, ਭੇਵ ਸਮਝ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਝਟ ਨਾਰਦ ਆ ਗਿਆ ਕਹੇ ਧਰਨੀਏ ਬਿਨ ਅੱਖਰਾਂ ਤੋਂ ਲੈ ਚਿੱਠੀ, ਕੋਝੀ ਕਮਲੀਏ ਤੇਰੇ ਹੱਥ ਫੜਾਈਆ। ਉਠ ਨਿਗਾਹ ਮਾਰ ਲੈ ਚਾਰ ਕੁੰਟ ਦਹਿ ਦਿਸ਼ਾ ਖੇਲ ਹੋਣ ਵਾਲੀ ਅਣਡਿੱਠੀ, ਜਗ ਨੇਤਰ
ਵੇਖਣ ਕੋਇ ਨਾ ਪਾਈਆ। ਜਿਸ ਦੇ ਹੁਕਮ ਦੀ ਧਾਰ ਪੈਗ਼ੰਬਰਾਂ ਗੁਰੂਆਂ ਮੰਨੀ ਮਿਠੀ, ਅਵਤਰ ਗਏ ਸੀਸ ਨਿਵਾਈਆ। ਉਸ ਦਾ ਹੁਕਮ ਸੰਦੇਸ਼ਾ ਫ਼ਰਮਾਨ ਇਕ ਨਿੱਕੀ ਜਿਹੀ ਚਿੱਠੀ, ਅੱਖਰ ਸਮਝ ਕੋਈ ਨਾ ਪਾਈਆ। ਤੇਰੇ ਉਤੇ ਖ਼ਾਕ ਓਡਣ ਵਾਲੀ ਮਿੱਟੀ, ਚਾਰ ਕੁੰਟ ਕੁੰਟ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਧਰਨੀਏ ਸਚਖੰਡ ਨਿਵਾਸੀ ਕੀ ਕੁਝ ਕਹਿੰਦਾ, ਬਿਨ ਅੱਖਰਾਂ ਹੁਕਮ ਜਣਾਈਆ। ਜਿਸ ਦਾ ਭਾਣਾ ਜੁਗ ਚੌਕੜੀ ਲੱਖ ਚੁਰਾਸੀ ਜੀਵ ਜੰਤ ਸਹਿੰਦਾ, ਸਾਧ ਸੰਤ ਸੀਸ ਨਾ ਕੋਇ ਉਠਾਈਆ। ਜੋ ਨਿਰਗੁਣ ਨਿਰਾਕਾਰ ਨਿਰੰਕਾਰ ਸਾਚੇ ਤਖ਼ਤ ਤਖ਼ਤ ਨਿਵਾਸੀ ਬਹਿੰਦਾ, ਜਿਸ ਦੀ ਬਾਡੀ ਘੜਤ ਨਾ ਕੋਇ ਘੜਾਈਆ। ਕੀ ਖੇਲ ਉਸ ਦਾ ਹੋਣਾ ਦਿਸ਼ਾ ਲਹਿੰਦਾ, ਦਹਿ ਦਿਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਧਰਨੀ ਕਹੇ ਨਾਰਦਾ ਮੈਂ ਕੀ ਦੱਸਾਂ ਹਾਲ, ਹਾਲਤ ਕੀ ਜਣਾਈਆ। ਮੈਂ ਬੇਸੁਧ ਹੋਈ ਬੇਹਾਲ, ਬਹਿਬਲ ਹੋ ਕੇ ਰੋਵਾਂ ਮਾਰਾਂ ਧਾਹੀਆ। ਮੇਰਾ ਧਰਮ ਦਾ ਲੁੱਟਿਆ ਗਿਆ ਧਨ ਮਾਲ, ਸਚ ਵਸਤ ਰਹਿਣ ਨਾ ਪਾਈਆ। ਮੇਰੇ ਉਤੇ ਕੂਕਦਾ ਕਾਲ, ਕਲਜੁਗ ਨਗਾਰਾ ਡੰਕ ਵਜਾਈਆ। ਮੇਰਾ ਪਰਮ ਪੁਰਖ ਪਰਮਾਤਮ ਜੋ ਵੇਖਣਹਾਰਾ ਮੁਰੀਦਾਂ ਹਾਲ, ਮੁਰਸ਼ਦ ਇਕੋ ਧੁਰਦਰਗਾਹੀਆ। ਜੋ ਮੇਰੀ ਸੁਰਤ ਲਏ ਸੰਭਾਲ, ਸੰਬਲ ਵਿਚ ਆਪਣਾ ਨੂਰ ਕਰ ਰੁਸ਼ਨਾਈਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰੂ ਘਾਲਣਾ ਗਏ ਘਾਲ, ਹੁਕਮੇ ਵਿਚ ਹੁਕਮੀ ਸੇਵ ਕਮਾਈਆ। ਉਹ ਵਖਰੀ ਚਲਣਵਾਲਾ ਚਾਲ, ਜਿਸ ਦਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਮੈਂ ਸੁਣੀਆਂ ਅਗੰਮੀ ਖ਼ਬਰਾਂ, ਬੇਖ਼ਬਰੇ ਦਿਆਂ ਜਣਾਈਆ। ਕੀ ਸੰਦੇਸ਼ਾ ਆਵੇ ਉਤੋਂ ਅੰਬਰਾ, ਬਿਨ ਰਸਨਾ ਜਿਹਵਾ ਹੁਕਮ ਕੀ ਦ੍ਰਿੜਾਈਆ। ਜਿਸ ਨੇ ਨਵਾਂ ਰਚਣਾ ਸੁਵੰਬਰਾ, ਨਵ ਸੱਤ ਜੋੜ ਜੁੜਾਈਆ। ਲੇਖਾ ਮੁਕਾਉਣਾ ਮਸਜਿਦਾਂ ਮੰਦਰਾਂ, ਕਾਅਬਿਆਂ ਪੜਦਾ ਰਹੇ ਨਾ ਰਾਈਆ। ਜਗਤ ਜਹਾਨ ਵੇਖਣਾ ਡੂੰਘੀ ਕੰਦਰਾਂ, ਟਿੱਲੇ ਪਰਬਤ ਫੋਲ ਫੁਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਵਾਂਗ ਖੰਡਰਾ, ਮਹਲ ਅਟਲ ਨਾ ਕੋਇ ਸੁਹਾਈਆ। ਲਹਿਣਾ ਮੁਕਣਾ ਸੂਰੀਆ ਚੰਦਨਾ, ਮੰਡਲ ਮੰਡਪ ਵੇਖ ਵਖਾਈਆ। ਜਿਸ ਦਾ ਹੁਕਮ ਵਰਤਣਾ ਤੇ ਵਰਤਣਾ ਸਦੀ ਚੌਧਵੀਂ ਅੰਤਮ ਕੱਤਕ ਪੰਦਰਾਂ, ਥਿਤ ਵਾਰ ਜਗਤ ਜੁਗਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਨਾਰਦਾ ਮੇਰੇ ਅੰਦਰ ਆਵੇ ਡਰ, ਭੈ ਵਿਚ ਕੀ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਕੀ ਰਿਹਾ ਕਰ, ਕਰਤਾ ਪੁਰਖ ਧੁਰ ਦਾ ਮਾਹੀਆ। ਜਿਸ ਨੇ ਕਲਜੁਗ ਕੂੜ ਦਾ ਦਿਤਾ ਵਰ, ਮਮਤਾ ਮੋਹ ਵਿਕਾਰ ਨਾਲ ਮਿਲਾਈਆ । ਧਰਮ ਦਾ ਦਿਸੇ ਕੋਈ ਨਾ ਸਰ, ਸਰੋਵਰ ਨਜ਼ਰ ਕੋਇ ਨਾ ਆਈਆ। ਸਤਿ ਸਚ ਧਰਮ ਮੇਰੇ ਉਤੋਂ ਗਿਆ ਖਰ, ਜਗਤ ਜੁਗਤ ਵੇਖਣ ਕੋਇ ਨਾ ਪਾਈਆ। ਨਜ਼ਰੀ ਆਏ ਕਿਸੇ ਨਾ ਹਰਿ, ਹਿਰਦੇ ਹਰਿ ਨਾ ਕੋਇ ਵਸਾਈਆ। ਦੀਨ ਦੁਨੀ ਜਗਤ ਵਿਕਾਰ ਵਿਭਚਾਰ ਵਿਚ ਰਹੀ ਸੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਝਗੜਾ ਪਿਆ ਸੀਸ ਧੜ, ਤਨ ਵਜੂਦ ਨਾ ਕੋਇ ਸਫ਼ਾਈਆ । ਪੁਰਖ ਅਕਾਲਾ ਦੀਨ ਦਿਆਲਾ ਮੇਰੇ ਉਤੇ ਨਵਾਂ ਘਾੜਨ ਲਏ ਘੜ, ਘੜਨ ਭੰਨਣਹਾਰ ਆਪਣਾ ਹੁਕਮ ਵਰਤਾਈਆ। ਕਲਜੁਗ ਤੋੜੇ ਕਿਲਾ ਹੰਕਾਰੀ
ਗੜ੍ਹ, ਸੰਤ ਸੁਹੇਲੇ ਗੁਰੂ ਗੁਰ ਚੇਲੇ ਆਤਮ ਧਾਰ ਲਏ ਫੜ, ਅੰਤਰ ਅੰਤਰ ਨਿਰੰਤਰ ਆਪਣਾ ਮੇਲ ਮਿਲਾਈਆ। ਲੇਖਾ ਜਾਣੇ ਚੋਟੀ ਜੜ੍ਹ, ਚੇਤਨ ਆਪਣਾ ਖੇਲ ਖਿਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੂੰ ਮੇਰਾ ਮੈਂ ਤੇਰਾ ਇਕੋ ਅੱਖਰ ਜਾਏ ਪੜ੍ਹ, ਆਖ਼ਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਧਰਨੀਏ ਮੇਰੇ ਕੋਲ ਚਾਰ ਜੁਗ ਦੀ ਕਥਾ ਕਹਾਣੀ, ਜਗਤ ਸ਼ਾਸਤਰ ਸਮਝ ਕੋਇ ਨਾ ਪਾਈਆ। ਪਰਾ ਪਸੰਤੀ ਮਧਮ ਬੈਖਰੀ ਸਮਝੇ ਕੋਇ ਨਾ ਬਾਣੀ, ਅਣਿਆਲਾ ਤੀਰ ਨਾ ਕੋਇ ਚਲਾਈਆ। ਮੈਂ ਲੇਖਾ ਜਾਣਾਂ ਨੌ ਖੰਡ ਪ੍ਰਿਥਮੀ ਸੱਤ ਦੀਪ ਏਥੇ ਓਥੇ ਦੋ ਜਹਾਨੀ, ਪ੍ਰਿਥਮੀ ਆਕਾਸ਼ ਗਗਨ ਗਗਨੰਤਰ ਫੋਲ ਫੁਲਾਈਆ। ਮੇਰਾ ਸਾਹਿਬ ਸੁਲਤਾਨ ਸ੍ਰੀ ਭਗਵਾਨ ਨੌਜਵਾਨੀ, ਜੋਬਨਵੰਤਾ ਹਰਿ ਭਗਵੰਤਾ ਇਕ ਅਖਵਾਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਮੇਟਣੀ ਨਿਸ਼ਾਨੀ, ਨਿਸ਼ਾਨਾ ਧਰਮ ਧਾਰ ਪਰਗਟਾਈਆ। ਲਹਿਣਾ ਦੇਣਾ ਮੁਕਾਉਣਾ ਅਠਸਠ ਤੀਰਥ ਪਾਣੀ, ਸਮੁੰਦ ਸਾਗਰਾਂ ਖੋਜ ਖੁਜਾਈਆ। ਜੋ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਸ਼ਬਦ ਅਨਾਦ ਸਭ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਨਾਰਦਾ ਮੈਂ ਬਿਨਾ ਅੱਖਰਾਂ ਤੋਂ ਅੱਖਰ ਉਲੀਕਦੀ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਮੈਂ ਉਸ ਪ੍ਰਭੂ ਨੂੰ ਉਡੀਕਦੀ, ਜਿਸ ਦੇ ਅਵਤਾਰ ਪੈਗ਼ੰਬਰ ਗੁਰੂ ਢੋਲੇ ਗਾਈਆ। ਜਿਸ ਦੀ ਖੇਲ ਹਕ ਤੌਫ਼ੀਕ਼ ਦੀ, ਤੋਫ਼ੇ ਨਾਮ ਦੇਵੇ ਥਾਉਂ ਥਾਈਂਆ। ਜਿਸ ਦੀ ਸਤਿ ਸਚ ਰੀਤੀ ਪ੍ਰੀਤ ਦੀ, ਪ੍ਰੀਤਮ ਹੋਵੇ ਧੁਰਦਰਗਾਹੀਆ। ਮੈਂ ਬਿਨਾ ਅੱਖੀਆਂ ਤੋਂ ਅੱਖਾਂ ਮੀਟਦੀ, ਨਿਜ ਨੇਤਰ ਧਿਆਨ ਲਗਾਈਆ। ਜਿਸ ਖੇਲ ਮਿਟਾਉਣੀ ਹਸਤ ਕੀਟ ਦੀ, ਊਚਾਂ ਨੀਚਾਂ ਇਕੋ ਘਰ ਵਸਾਈਆ। ਉਹ ਤਕ ਲੈ ਮੁਹੰਮਦ ਦੀ ਸਦੀ ਚੌਧਵੀਂ ਬੀਤਦੀ, ਭੱਜੇ ਵਾਹੋ ਦਾਹੀਆ। ਸਦੀ ਬੀਸਵੀਂ ਈਸਾ ਵਾਲੀ ਤਸਦੀਕ਼ ਦੀ, ਸ਼ਹਾਦਤ ਕਲਮੇ ਵਾਲੀ ਭੁਗਤਾਈਆ। ਖੇਲ ਹੋਣੀ ਇਕ ਭੈ ਭੀਤ ਦੀ, ਜੋ ਸਭ ਦੇ ਭੀਤਰ ਵਸਿਆ ਧੁਰਦਰਗਾਹੀਆ। ਵੰਡ ਰਹੇ ਨਾ ਮੰਦਰ ਮਸੀਤ ਦੀ, ਕਾਇਆ ਕਾਅਬਾ ਇਕੋ ਇਕ ਸਮਝਾਈਆ। ਜਿਸ ਦੀ ਸ਼ਰਅ ਹੋਣੀ ਹਦੀਸ ਦੀ, ਹਜ਼ਰਤਾਂ ਤੋਂ ਬਾਹਰ ਪੜ੍ਹਾਈਆ। ਉਹ ਆਸ਼ਾ ਵੇਖੇ ਬੀਸ ਇਕੀਸ ਦੀ, ਜੋ ਗੁਰਦਾਸ ਗਿਆ ਸਮਝਾਈਆ। ਜਿਸ ਦੀ ਧਾਰ ਹੋਣੀ ਇਕੋ ਛਤਰ ਸੀਸ ਦੀ, ਜਗਦੀਸ਼ ਨੂਰ ਅਲਾਹੀਆ। ਜਿਸ ਦੇ ਹੁਕਮ ਨਾਲ ਸਤਿਜੁਗ ਤ੍ਰੇਤਾ ਦੁਆਪਰ ਦੁਨੀਆ ਆਈ ਪੀਸਦੀ, ਜੁਗ ਜੁਗ ਆਪਣਾ ਖੇਲ ਵਖਾਈਆ। ਉਹਦੀ ਧਾਰ ਤਕ ਲੈ ਪਤਿਤ ਪੁਨੀਤ ਦੀ, ਪਾਵਨ ਅਗੰਮ ਅਥਾਹੀਆ। ਜਿਸ ਦੀ ਅਵਾਜ਼ ਹੋਈ ਤੂੰ ਮੇਰਾ ਮੈਂ ਤੇਰਾ ਇਕੋ ਗੀਤ ਦੀ, ਸੋਹੰ ਧਾਰ ਧਾਰ ਪਰਗਟਾਈਆ। ਮੈਂ ਉਸੇ ਦੀ ਧਾਰ ਵਿਚ ਚੀਕਦੀ, ਚੀਕ ਚਿਹਾੜਾ ਰਹੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲ ਆਪ ਮਿਲਾਈਆ। ਨਾਰਦ ਕਹੇ ਧਰਨੀਏ ਸੋ ਪੁਰਖ ਨਿਰੰਜਣ ਆਵੇਗਾ। ਹਰਿ ਪੁਰਖ ਨਿਰੰਜਣ ਖੇਲ ਖਿਲਾਵੇਗਾ। ਏਕੰਕਾਰ ਵੇਸ ਵਟਾਵੇਗਾ। ਆਦਿ ਨਿਰੰਜਣ ਡਗਮਗਾਵੇਗਾ। ਅਬਿਨਾਸ਼ੀ ਕਰਤਾ ਸੋਭਾ ਪਾਵੇਗਾ। ਸ੍ਰੀ ਭਗਵਾਨ ਵੇਖ ਵਖਾਵੇਗਾ। ਪਾਰਬ੍ਰਹਮ ਰੂਪ ਦਰਸਾਵੇਗਾ। ਸ਼ਬਦ ਅਨਾਦੀ ਸੁਤ ਪਰਗਟਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਵੇਗਾ। ਤ੍ਰੈਗੁਣ ਲੇਖਾ ਮੂਲ ਚੁਕਾਵੇਗਾ। ਪੰਜ ਤਤ ਤਤ ਮੂਲ ਸਮਝਾਵੇਗਾ। ਲੱਖ ਚੁਰਾਸੀ ਵੇਖ ਵਖਾਵੇਗਾ। ਜੋਤੀ ਪਰਕਾਸ਼ੀ ਨੂਰ ਡਗਮਗਾਵੇਗਾ।
ਤੇਰੀ ਪੂਰਬ ਪੂਰੀ ਕਰੇ ਆਸੀ, ਤ੍ਰਿਸ਼ਨਾ ਤ੍ਰਿਖਾ ਤੇਰੀ ਬੁਝਾਵੇਗਾ। ਝਗੜਾ ਮੇਟ ਪ੍ਰਿਥਮੀ ਅਕਾਸ਼ੀ, ਗਗਨ ਗਗਨੰਤਰ ਸੰਗ ਨਿਭਾਵੇਗਾ। ਕਲਜੁਗ ਮੇਟੇ ਤੇਰੀ ਉਦਾਸੀ, ਚਿੰਤਾ ਗ਼ਮੀ ਬਾਹਰ ਕਢਾਵੇਗਾ। ਜਿਸ ਕਾਰਨ ਈਸੇ ਗਲ ਵਿਚ ਪਾਈ ਫਾਸੀ, ਸਲੀਵ ਦਾ ਲਹਿਣਾ ਸਭ ਦੀ ਝੋਲੀ ਟਿਕਾਵੇਗਾ। ਤੂੰ ਖ਼ੁਸ਼ੀਆਂ ਨਾਲ ਕਰ ਹਾਸੀ, ਹਸਤੀ ਦਾ ਮਾਲਕ ਇਕੋ ਨਜ਼ਰੀ ਆਵੇਗਾ। ਜਿਸ ਦਾ ਲਹਿਣਾ ਦੇਣਾ ਸ਼ੰਕਰ ਨਾਲ ਕੈਲਾਸ਼ੀ, ਕਲਾਧਾਰੀ ਹੁਕਮ ਵਰਤਾਵੇਗਾ। ਕਲਜੁਗ ਮੇਟੇ ਕੂੜ ਕਿਰਿਆ ਬਦਮਾਸ਼ੀ, ਬਦੀ ਦਾ ਲੇਖਾ ਉਸ ਦੇ ਹੱਥ ਫੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਅਖਵਾਵੇਗਾ। ਧਰਨੀ ਕਹੇ ਨਾਰਦਾ ਮੇਰੇ ਬੰਨ੍ਹੇ ਵੇਖ ਲੈ ਹੱਥ, ਬਿਨ ਹੱਥਾਂ ਹੱਥ ਮਿਲਾਈਆ। ਜਿਸ ਦੀ ਮਹਿੰਮਾ ਸਦਾ ਅਕਥ, ਕਥਨੀ ਕਥ ਸਕੇ ਨਾ ਰਾਈਆ। ਮਿਲੇ ਸਾਹਿਬ ਮੇਰਾ ਸਮਰਥ, ਜਿਸ ਦੇ ਗੋਬਿੰਦ ਸਥਰ ਗਿਆ ਲਥ, ਯਾਰੜਾ ਸੇਜ ਹੰਢਾਈਆ। ਮੇਰੀ ਬਿਰਹੁ ਵਿਛੋੜੇ ਵਿਚ ਹੰਝੂ ਨੇਤਰ ਵਗੇ ਅੱਥ, ਜਲ ਧਾਰ ਨਾਲ ਮਿਲਾਈਆ। ਜਿਸ ਕਲਜੁਗ ਚਲਾਇਆ ਰਥ, ਰਥ ਰਥਵਾਹੀ ਹੋ ਕੇ ਵੇਖ ਵਖਾਈਆ। ਜੋ ਅੰਤ ਸ੍ਰੀ ਭਗਵੰਤ ਕੂੜੀ ਕਿਰਿਆ ਦੇਵੇ ਮਥ, ਸਚ ਸਚ ਸਚ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਪੁਰਖ ਅਕਾਲ ਦਇਆ ਕਮਾਵੇਗਾ। ਮਿਹਰਵਾਨ ਮਿਹਰ ਨਜ਼ਰ ਉਠਾਵੇਗਾ। ਕਲਜੁਗ ਅੰਤ ਦੇਰ ਨਾ ਲਾਵੇਗਾ। ਭਗਤ ਸੁਹੇਲੇ ਜਗਤ ਸੰਤ ਜਗਾਵੇਗਾ। ਜਿਸ ਦੀ ਮਹਿੰਮਾ ਸਦਾ ਅਗਣਤ, ਗਿਣਤੀ ਗਣਤ ਨਾ ਕੋਇ ਰਖਾਵੇਗਾ। ਤੂੰ ਮੇਰਾ ਮੈਂ ਤੇਰਾ ਦਸ ਕੇ ਮੰਤ, ਮੰਤਵ ਤੇਰਾ ਹੱਲ ਕਰਾਵੇਗਾ। ਲੇਖਾ ਦੇਵੇ ਜੀਵ ਜੰਤ, ਜਾਗਰਤ ਜੋਤ ਡਗਮਗਾਵੇਗਾ। ਸਤਿ ਧਰਮ ਦੀ ਨਵੀਂ ਬਣਾ ਕੇ ਬਣਤ, ਘੜਨ ਭੰਨਣਹਾਰ ਵੇਖ ਵਖਾਵੇਗਾ। ਉਸੇ ਦਰ ਦੀ ਹੋਣਾ ਮੰਗਤ, ਜੋ ਭਿਖਕ ਭਿਖਾਰਨ ਤੇਰੀ ਝੋਲੀ ਭਰਾਵੇਗਾ। ਚਾਰ ਵਰਨ ਅਠਾਰਾਂ ਬਰਨ ਬਣਾ ਕੇ ਸੰਗਤ, ਹਿੰਦੂ ਮੁਸਲਿਮ ਸਿੱਖ ਈਸਾਈ ਜੋੜ ਜੁੜਾਵੇਗਾ। ਕਲਜੁਗ ਕੂੜ ਕੁੜਿਆਰ ਦਾ ਕਰਕੇ ਅੰਤ, ਅੰਤਸ਼ਕਰਨ ਤੇਰਾ ਵੇਖ ਵਖਾਵੇਗਾ। ਸੋ ਸਾਹਿਬ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹ ਸ੍ਰੀ ਭਗਵੰਤ, ਭਗਵਨ ਆਪਣਾ ਸੰਗ ਨਿਭਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਬਣਾਈ ਬਣਤ, ਸੋ ਵੇਖਣਹਾਰਾ ਏਕੰਕਾਰ ਆਪਣੀ ਕਲ ਵਰਤਾਵੇਗਾ।
੧੩ ਚੇਤ ਸ਼ਹਿਨਸ਼ਾਹੀ ਸੰਮਤ ੧੧ ਲਾਲ ਸਿੰਘ ਦੇ ਗ੍ਰਹਿ ੪੧੬ ਸ਼ੇਰ ਬਰੁਕ ਸਟਰੀਟ
ਵਿਨੀਪੈਗ ਮੈਨੀਟੋਬਾ ਕਨੇਡਾ
ਬਾਵਨ ਕਹੇ ਮੇਰਾ ਲੇਖਾ ਨਾਲ ਬਲ, ਸਤਿਜੁਗ ਸਤਿ ਸਤਿ ਵਜੀ ਵਧਾਈਆ। ਖੇਲ ਖੇਲਿਆ ਬਣਕੇ ਅਛਲ ਅਛੱਲ, ਵਲ ਛਲਧਾਰੀ ਹੋ ਕੇ ਆਪਣਾ ਆਪ ਛੁਪਾਈਆ। ਲੇਖਾ ਜਾਣ ਕੇ ਸਮੁੰਦ ਸਾਗਰਾਂ ਜਲ, ਮਹੀਅਲ ਥਲ ਵੇਖ ਵਖਾਈਆ। ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਆਕਾਸ਼ਾਂ
ਪਾਤਾਲਾਂ ਧਾਮ ਅਟਲ, ਆਸਣ ਸਿੰਘਾਸਣ ਇਕ ਸੁਹਾਈਆ। ਨਿਰਗੁਣ ਧਾਰ ਸਰਗੁਣ ਤਤ ਰਲ, ਜਗਤ ਜੁਗਤ ਆਪਣਾ ਖੇਲ ਖਿਲਾਈਆ। ਧੁਰ ਸੰਦੇਸ਼ਾ ਨਾਮ ਨਿਧਾਨਾ ਅਗੰਮਾ ਘਲ, ਭੇਦ ਅਭੇਦ ਦਿਤਾ ਸਮਝਾਈਆ। ਨਿਗਾਹ ਮਾਰੀ ਅੰਤਮ ਵੇਖਿਆ ਕਲਜੁਗ ਕਲ, ਕਲਕਾਤੀ ਧਿਆਨ ਲਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਰਹੀ ਹੱਲ, ਸਾਂਤਕ ਸਤਿ ਨਾ ਕੋਇ ਕਰਾਈਆ। ਭਾਗ ਲੱਗਾ ਨਾ ਕਿਸੇ ਕਾਇਆ ਮਾਟੀ ਖੱਲ, ਖ਼ਲਕ ਖ਼ਾਲਕ ਰੰਗ ਨਾ ਕੋਇ ਸਮਾਈਆ। ਧੁਰ ਦਾ ਨਾਮ ਤਨ ਦਿਸੇ ਕਿਸੇ ਨਾ ਫਲ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਕੂੜ ਵਿਕਾਰ ਸਕੇ ਕੋਈ ਨਾ ਠੱਲ, ਕਲਜੁਗ ਆਪਣਾ ਵਹਿਣ ਵਹਾਈਆ। ਦੂਈ ਦੁਵੈਤੀ ਮੇਟੇ ਕੋਈ ਨਾ ਸਲ, ਸਲਲ ਵਿਚ ਨਾ ਕੋਇ ਸਮਾਈਆ। ਮਾਇਆ ਮਮਤਾ ਹੋਈ ਪਰਬਲ, ਪਰਬਤ ਟਿੱਲੇ ਰੋਵਣ ਮਾਰਨ ਧਾਹੀਆ। ਫਿਰੀ ਦਰੋਹੀ ਵਿਚ ਅਸਗਾਹਾਂ ਥਲ, ਚਾਰ ਕੁੰਟ ਕੁੰਟ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਭੇਵ ਆਪ ਸਮਝਾਈਆ। ਬਾਵਨ ਕਹੇ ਮੇਰਾ ਖੇਲ ਨਿਆਰਾ, ਅਕਲ ਬੁੱਧੀ ਜਗਤ ਨਾ ਕੋਇ ਵਡਿਆਈਆ। ਨਿਰਗੁਣ ਸਰਗੁਣ ਲਏ ਅਵਤਾਰਾ, ਅਵਤਰੀ ਹੋ ਕੇ ਵੇਖ ਵਖਾਈਆ। ਨਵ ਖੰਡ ਪ੍ਰਿਥਮੀ ਪਾਈ ਸਾਰਾ, ਸੱਤਾਂ ਦੀਪਾਂ ਚਰਨਾਂ ਹੇਠ ਦਬਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾ ਹੁਕਮ ਦੱਸਿਆ ਬਾਹਰਾ, ਜਗਤ ਵਿਦਿਆ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਬੋਲ ਨਾਅਰਾ, ਨਰ ਨਰਾਇਣ ਰੰਗ ਰਿਹਾ ਰੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਪਾ ਸਕਣ ਨਾ ਸਾਰਾ, ਅੰਤ ਕਹਿਣ ਕਿਛ ਨਾ ਪਾਈਆ। ਜਿਸ ਦਾ ਲਹਿਣਾ ਦੇਣਾ ਆਦਿ ਜੁਗਾਦਿ ਵਿਚ ਸੰਸਾਰਾ, ਅਲਖ ਅਗੋਚਰ ਆਪਣੇ ਹੱਥ ਰਖਾਈਆ। ਝਟ ਸੰਦੇਸ਼ਾ ਦਿਤਾ ਕਲਜੁਗ ਅੰਤ ਸ੍ਰੀ ਭਗਵੰਤ ਕਲ ਕਲਕੀ ਲਏ ਅਵਤਾਰਾ, ਚੌਬੀਸਾ ਜਗਦੀਸ਼ਾ ਇਕ ਅਖਵਾਈਆ। ਜਿਸ ਦਾ ਲਹਿਣਾ ਦੇਣਾ ਜਗਤ ਸ਼ਰਅ ਤੋਂ ਹੋਵੇ ਬਾਹਰਾ, ਬੰਧਨ ਦੀਨ ਦੁਨੀ ਨਾ ਕੋਇ ਰਖਾਈਆ। ਮਾਨਸ ਮਾਨੁਖ ਤਨ ਵਜੂਦ ਦਏ ਅਧਾਰਾ, ਮਾਟੀ ਖ਼ਾਕ ਪਤਿਤ ਪੁਨੀਤ ਆਪਣੇ ਰੰਗ ਰੰਗਾਈਆ। ਜੋ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲੇ ਖੇਲ ਦੁਬਾਰਾ, ਦੋਹਰੀ ਆਪਣੀ ਕਲ ਵਰਤਾਈਆ। ਧਰਨੀ ਧਰਤ ਧਵਲ ਧੌਲ ਨਵ ਸੱਤ ਪਾਏ ਸਾਰਾ, ਨਵ ਨਵ ਚਾਰ ਦਾ ਪੰਧ ਮੁਕਾਈਆ। ਜਿਸ ਦਾ ਨਰ ਸਿੰਘ ਦੇ ਕੇ ਗਿਆ ਇਸ਼ਾਰਾ, ਬਿਨ ਸੈਨਤ ਸੈਨਤ ਆਪ ਸਮਝਾਈਆ। ਪ੍ਰਹਿਲਾਦ ਖੋਲ੍ਹ ਕੇ ਬੰਦ ਕਿਵਾੜਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਉਹ ਤਕ ਕਲਜੁਗ ਅੰਤ ਸ੍ਰੀ ਭਗਵੰਤ ਚੌਬੀਸਾ ਅਵਤਾਰਾ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਜਿਸ ਦਾ ਰੂਪ ਰੰਗ ਰੇਖ ਨਾ ਨਾਰੀ ਨਾ ਨਾਰਾ, ਤਤਵ ਤਤ ਤਨ ਵਜੂਦ ਨਜ਼ਰ ਕੋਇ ਨਾ ਆਈਆ। ਸੋ ਸਾਹਿਬ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕ਼ੁਦਰਤ ਕ਼ਾਦਰ ਕਰਨੀ ਦਾ ਕਰਤਾ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਨੂਰ ਆਪਣਾ ਦਏ ਚਮਕਾਈਆ। ਜਿਸ ਨੂੰ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਅਵਤਾਰ ਪੈਗ਼ੰਬਰ ਗੁਰ ਨਿਰਗੁਣ ਧਾਰ ਕਰਨ ਨਿਮਸਕਾਰਾ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਸੋ ਵੇਖੇ ਵਿਗਸੇ ਪਾਵੇ ਸਾਰਾ, ਮਹਾਸਾਰਥੀ ਹੋ ਕੇ ਭੱਜੇ ਵਾਹੋ ਦਾਹੀਆ। ਜਿਸ ਦਾ ਆਦਿ ਅੰਤ ਜੁਗਾ ਜੁਗੰਤ ਅੰਤ ਨਾ ਪਾਰਾਵਾਰਾ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਬਾਵਨ ਕਹੇ ਮੈਂ ਨਿਗਾਹ ਚੋਂ ਨਿਗਾਹ ਬਦਲੀ, ਲੋਚਨ ਨੈਣ
ਅੱਖ ਉਠਾਈਆ। ਸਚਖੰਡ ਦੁਆਰ ਦਾ ਬਣ ਕੇ ਅਦਲੀ, ਅਦਲ ਇਨਸਾਫ਼ ਦਿਤਾ ਜਣਾਈਆ। ਕਲਜੁਗ ਸਤਿਜੁਗ ਖੇਲ ਵੇਖਣਾ ਮਧ ਲਈ, ਤ੍ਰੇਤਾ ਦੁਆਪਰ ਨਾਲ ਮਿਲਾਈਆ। ਨਾਲ ਇਸ਼ਾਰਾ ਦਿਤਾ ਲੋਕਮਾਤ ਅੱਜ ਲਈ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਧਰਨੀਏ ਅੰਤ ਕੰਤ ਭਗਵੰਤ ਕਲਜੁਗ ਆਪਣੇ ਉਤੇ ਸੱਦ ਲਈਂ, ਸੱਦਾ ਦੇਣਾ ਸੀਸ ਨਿਵਾਈਆ। ਪੂਰਬ ਮੇਰਾ ਲੇਖਾ ਕਢ ਲਈਂ, ਬਿਨ ਕਾਗ਼ਜ਼ ਬਿਨ ਸ਼ਾਹੀ ਲਿਖਾਈਆ। ਉਹ ਤਕ ਇਸ਼ਾਰਾ ਸਦੀ ਚੌਧਵੀਂ ਹੱਦ ਲਈ, ਹਦੂਦ ਅਵਰ ਨਾ ਕੋਇ ਰਖਾਈਆ। ਸਦੀ ਬੀਸਵੀਂ ਧਾਰ ਤੇਰੀ ਜਗ ਲਈ, ਈਸਾ ਆਪਣੀ ਅੱਖ ਉਠਾਈਆ। ਤੂੰ ਤਰਸਣਾ ਪਰਮ ਪੁਰਖ ਦੇ ਪਗ ਲਈ, ਚਰਨ ਕਵਲਾਂ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰੇ ਬਾਵਨ, ਬਿਨਾ ਭੁਜਾਂ ਤੋਂ ਸੀਸ ਨਿਵਾਈਆ। ਮੇਰਾ ਪਕੜੀਂ ਦਾਮਨ, ਦਾਮਨਗੀਰ ਇਕ ਅਖਵਾਈਆ। ਅਗੋਂ ਹਸ ਕੇ ਕਿਹਾ ਤੇਰਾ ਲੇਖਾ ਨਾਲ ਰਾਮਾ ਰਾਮਨ, ਰਮਈਆ ਆਪਣਾ ਭੇਵ ਚੁਕਾਈਆ। ਨਿਗਾਹ ਮਾਰ ਲੈ ਕ੍ਰਿਸ਼ਨਾ ਕਾਹਨ, ਘਨਈਆ ਸਈਆ ਸੋਭਾ ਪਾਈਆ। ਪੈਗ਼ੰਬਰਾਂ ਤੇਰਾ ਬਣਾਉਣਾ ਜ਼ਾਮਨ, ਮੂਸਾ ਈਸਾ ਮੁਹੰਮਦ ਨਾਲ ਮਿਲਾਈਆ। ਨਾਨਕ ਗੋਬਿੰਦ ਤੇਰੀ ਧਾਰ ਪਹਿਚਾਨਣ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਫਿਰ ਅੰਧੇਰਾ ਹੋਣਾ ਅੰਧੇਰੀ ਸ਼ਾਮਨ, ਕਲਜੁਗ ਆਪਣਾ ਰੰਗ ਰੰਗਾਈਆ। ਕੂੜ ਕਿਰਿਆ ਵੇਖ ਕਲੇਸ਼ ਕਾਮਨੀ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਮਿਲਾਈਆ। ਸਾਚਾ ਅੰਮ੍ਰਿਤ ਮੇਘ ਬਰਸੇ ਕੋਈ ਨਾ ਸਾਵਣ, ਦੁਰਮਤ ਮੈਲ ਨਾ ਕੋਇ ਧਵਾਈਆ। ਬੇਸ਼ਕ ਦੁਨੀਆ ਸ੍ਰਿਸ਼ਟੀ ਕਾਇਨਾਤ ਮਾਨਸ ਅਠਸਠ ਤੀਰਥ ਨਹਾਵਨ, ਗੰਗਾ ਗੋਦਾਵਰੀ ਜਮਨਾ ਸੁਰਸਤੀ ਭੱਜਣ ਵਾਹੋ ਦਾਹੀਆ। ਪਰਮ ਪੁਰਖ ਪਰਮਾਤਮ ਮਿਲੇ ਨਾ ਕਿਸੇ ਪਤਿਤ ਪਾਵਨ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਸਮਾਈਆ। ਸਤਿ ਸਚ ਗਾਏ ਕੋਈ ਨਾ ਗਾਵਨ, ਜਗਤ ਵਿਦਿਆ ਹੋਏ ਹਲਕਾਈਆ। ਧਰਨੀ ਉਸ ਵੇਲੇ ਖੇਲ ਕਰੇ ਸ੍ਰੀ ਭਗਵਾਨਨ, ਹਰਿ ਭਗਵਨ ਧੁਰਦਰਗਾਹੀਆ । ਜਨ ਭਗਤਾਂ ਦੇ ਕੇ ਨਾਮ ਨਿਧਾਨਨ, ਨਿਜ ਆਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪਣੇ ਹੱਥ ਰਖਾਈਆ। ਧਰਨੀ ਕਹੇ ਬਾਵਨ ਮੇਰੀ ਨਮੋ ਨਮੋ ਨਿਮਸਕਾਰ, ਤੇਰੇ ਚਰਨਾਂ ਧੂੜ ਰਮਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੋਹਣੀ ਸਰਕਾਰ, ਸਤਿ ਸਤਿਵਾਦੀ ਇਕ ਅਖਵਾਈਆ। ਮੇਰੀ ਬਿਨ ਆਸ਼ਾ ਤੋਂ ਸੁਣ ਪੁਕਾਰ, ਬਿਨ ਤ੍ਰਿਸ਼ਨਾ ਤੇਰੇ ਅਗੇ ਟਿਕਾਈਆ। ਜੇ ਤੂੰ ਪਰਗਟ ਹੋਇਆ ਬਲ ਦੇ ਦੁਆਰ, ਆਪ ਆਪਣਾ ਰੂਪ ਬਦਲਾਈਆ। ਭਿਖਾਰੀ ਹੋ ਕੇ ਬਣਿਉਂ ਭਿਖਾਰ, ਮਾਂਗਤ ਹੋ ਕੇ ਝੋਲੀ ਡਾਹੀਆ। ਆਪ ਆਪਣਾ ਕਰ ਆਕਾਰ, ਅਕਲ ਕਲਧਾਰੀ ਕੀ ਆਪਣੀ ਖੇਲ ਖਿਲਾਈਆ। ਕੀ ਢਾਈ ਕਰਮਾਂ ਦਾ ਵਿਵਹਾਰ, ਮੈਨੂੰ ਦੇ ਸਮਝਾਈਆ। ਕਿਉਂ ਚਰਨ ਟਿਕਾਇਆ ਮੇਰੇ ਉਤੇ ਦੂਜੀ ਵਾਰ, ਚਰਨ ਚਰਨ ਨਾਲ ਬਦਲਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਭ ਕੁਝ ਜਾਨਣਹਾਰ, ਤੇਰੇ ਹੱਥ ਮੇਰੀ ਵਡਿਆਈਆ। ਬਾਵਨ ਹਸ ਕੇ ਕਿਹਾ ਸੁਣ ਹੁਕਮ ਮੇਰਾ ਜੋ ਦੇਵਾਂ ਆਪਣੀ ਧਾਰ, ਬਿਨ ਅੱਖਰਾਂ ਅੱਖਰ ਲਿਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰੇ ਉਤੇ ਬੀਤੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੇਵ ਕਮਾਈਆ। ਆਉਂਦੇ ਰਹੇ ਪੈਗ਼ੰਬਰ ਗੁਰ ਅਵਤਾਰ, ਤਨ ਵਜੂਦਾਂ ਜਗਤ ਹੰਢਾਈਆ। ਨਾਮ ਕਲਮੇ ਗਏ ਉਚਾਰ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਦੀਨਾਂ ਮਜ਼੍ਹਬਾਂ ਕਰ ਪਸਾਰ, ਮਾਨਵ ਜ਼ਾਤੀ ਵੰਡ
ਵੰਡਾਈਆ। ਸ਼ਰਅ ਦੀ ਖੜੀ ਕਰ ਦੀਵਾਰ, ਹਿੱਸੇ ਦੀਨ ਦੁਨੀ ਪਾਈਆ। ਕ਼ਾਤਲ ਮਕ਼ਤੂਲ ਦਾ ਖੇਲ ਕੀਤਾ ਅਪਾਰ, ਸ਼ਸਤਰ ਖੰਡੇ ਤੀਰ ਕਮਾਨਾਂ ਹੱਥ ਉਠਾਈਆ। ਨਾਲੇ ਕੂਕ ਕੂਕ ਕਰਦੇ ਗਏ ਪੁਕਾਰ, ਪਰਮ ਪੁਰਖ ਤੇਰੀ ਬੇਪਰਵਾਹੀਆ। ਤੂੰ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕ ਏਕੰਕਾਰ, ਅਕਲ ਕਲਧਾਰੀ ਤੇਰੇ ਹੱਥ ਵਡਿਆਈਆ। ਸੰਦੇਸ਼ਾ ਦੇਂਦੇ ਗਏ ਵਾਰੋ ਵਾਰ, ਭਵਿਖਤ ਪੇਸ਼ੀਨਗੋਈਆਂ ਪੇਸ਼ਤਰ ਜਗਤ ਜਣਾਈਆ। ਕਲਜੁਗ ਅੰਤ ਆਵੇ ਕਲ ਕਲਕੀ ਅਵਤਾਰ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਵਸੇ ਸਾਢੇ ਤਿੰਨ ਹੱਥ ਸੰਬਲ ਨਗਰ ਅਪਾਰ, ਜਿਸ ਦੀ ਬਾਡੀ ਬਣਤ ਨਾ ਕੋਇ ਬਣਾਈਆ। ਲੱਖ ਚੁਰਾਸੀ ਪਾਵੇ ਸਾਰ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਲੇਖਾ ਜਾਣੇ ਆਪ ਕਰਤਾਰ, ਕ਼ੁਦਰਤ ਦਾ ਕ਼ਾਦਰ ਨੂਰ ਅਲਾਹੀਆ। ਸਭ ਦਾ ਲਹਿਣਾ ਦੇਣਾ ਪੂਰਬ ਕ਼ਰਜ਼ਾ ਦਏ ਉਤਾਰ, ਮਕ਼ਰੂਜ਼ ਆਪਣਾ ਲੇਖਾ ਦਏ ਮੁਕਾਈਆ। ਧਰਨੀਏ ਤੇਰੇ ਉਤੇ ਕਿਰਪਾ ਕਰੇ ਆਪ ਦਾਤਾਰ, ਦਾਤਾ ਦਾਨੀ ਹੋ ਕੇ ਵੇਖ ਵਖਾਈਆ। ਜਨ ਭਗਤ ਸੁਹੇਲੇ ਕਰ ਤਿਆਰ, ਤ੍ਰੈਗੁਣ ਅਤੀਤਾ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੈਂ ਖੁਸ਼ੀਆਂ ਵਿਚ ਹੋਈ ਬੇਹਾਲ, ਬਹਿਬਲ ਹੋ ਕੇ ਸੀਸ ਨਿਵਾਈਆ। ਬਾਵਨ ਮੈਂ ਕਿਸ ਬਿਧ ਕਰਾਂ ਭਾਲ, ਖੋਜਾਂ ਕਿਹੜੀ ਥਾਈਂਆ। ਕਵਣ ਬਣਾਵਾਂ ਦਲਾਲ, ਵਿਚੋਲਾ ਕਵਣ ਅਖਵਾਈਆ। ਕਿਸ ਬਿਧ ਫਲ ਲੱਗੇ ਮੇਰੇ ਡਾਲ੍ਹ, ਪੱਤ ਟਹਿਣੀ ਨਾਲ ਮਹਿਕਾਈਆ। ਆ ਕੇ ਪੁਛੇ ਮੇਰਾ ਹਾਲ, ਮੁਰਸ਼ਦ ਧੁਰਦਰਗਾਹੀਆ। ਬਾਵਨ ਕਹੇ ਕਮਲੀਏ ਉਹ ਆਦਿ ਜੁਗਾਦਿ ਤੇਰਾ ਹੱਲ ਕਰੇ ਸਵਾਲ, ਜੁਗ ਜੁਗ ਆਪਣਾ ਖੇਲ ਖਿਲਾਈਆ। ਸਾਚਾ ਦੇਵੇ ਤੈਨੂੰ ਧਨ ਮਾਲ, ਨਾਮ ਨਿਧਾਨਾ ਤੇਰੀ ਝੋਲੀ ਪਾਈਆ। ਉਹਦਾ ਭਗਤ ਸੁਹੇਲਾ ਤੇਰੇ ਉਤੇ ਆਏ ਅਨੋਖਾ ਲਾਲ, ਲਾਲ ਆਪਣੇ ਰੰਗ ਰੰਗਾਈਆ। ਤੇਰੀ ਲੇਖੇ ਲਾਵੇ ਘਾਲ, ਘਾਲਣਾ ਅਵਰ ਰਹੇ ਨਾ ਰਾਈਆ। ਬੇਸ਼ਕ ਉਹ ਬਾਲ ਹੋਏ ਅੰਞਾਣਾ ਬਾਲ, ਬਾਲੀ ਬੁਧਿ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਬਾਵਨ ਕਿਹਾ ਧਰਨੀ ਤਕ ਲੈ ਧਰਮ ਦਵਾਰ, ਧਵਲੇ ਤੈਨੂੰ ਦਿਆਂ ਦ੍ਰਿੜਾਈਆ । ਤੇਰਾ ਸ਼ਾਹੋ ਭੂਪ ਸਿਕਦਾਰ, ਹਰਿ ਕਰਤਾ ਇਕ ਅਖਵਾਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਜਿਸ ਮੇਰਾ ਰੂਪ ਬਣਾਇਆ ਪਾਵੇ ਕੋਈ ਨਾ ਸਾਰ, ਅੰਤ ਕਹਿਣ ਕੁਛ ਨਾ ਆਈਆ। ਚਾਰ ਜੁਗ ਦੇ ਸ਼ਾਸਤਰ ਜਿਸ ਦੇ ਪਨਹਾਰ, ਨਿਤ ਨਵਿਤ ਸੇਵ ਕਮਾਈਆ। ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਦਏ ਅਧਾਰ, ਉਦਰ ਦੇ ਲੇਖੇ ਨਾਲ ਮਿਲਾਈਆ। ਅੰਤ ਕਲਜੁਗ ਜੋਤੀ ਜਾਤਾ ਪੁਰਖ ਬਿਧਾਤਾ ਤੇਰੀ ਪਾਵੇ ਸਾਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਆਪਣੀ ਦਇਆ ਕਮਾਈਆ। ਤੇਰਾ ਲਹਿਣਾ ਦੇਣਾ ਲੇਖਾ ਤੇਰੀ ਝੋਲੀ ਦੇਵੇ ਡਾਰ, ਬਚਿਆ ਰਹਿਣ ਕਿਛ ਨਾ ਪਾਈਆ। ਫਿਰ ਹੋ ਜਾਵੀਂ ਖ਼ਬਰਦਾਰ, ਬੇਖ਼ਬਰੇ ਖ਼ਬਰ ਸੁਣਾਈਆ। ਨਵ ਖੰਡ ਪ੍ਰਿਥਮੀ ਤੇਰੇ ਉਤੇ ਹੋਣੀ ਹਾਹਾਕਰ, ਹੌਕਿਆਂ ਵਿਚ ਦਿਸੇ ਲੋਕਾਈਆ। ਕਲਜੁਗ ਕੂੜ ਕੁੜਿਆਰਾ ਤੇਰੇ ਉਤੋਂ ਕੱਢੇ ਬਾਹਰ, ਅੰਤਰ ਨਿਰੰਤਰ ਰਹਿਣ ਮੂਲ ਨਾ ਪਾਈਆ। ਸਤਿਜੁਗ ਸਤਿ ਸਚ ਦਾ ਕਰ ਉਜਿਆਰ, ਉਜਾਲਾ ਆਪਣਾ ਨਾਮ ਰਖਾਈਆ। ਰਵ ਸਸ ਸੂਰੀਆ ਚੰਦ ਮੰਡਲ ਮੰਡਪ ਕਰਨ ਨਿਮਸਕਾਰ, ਨਿਵ ਨਿਵ ਲਾਗਣ ਪਾਈਆ। ਤੂੰ ਉਸ ਦੀ ਕਰੀਂ ਇੰਤਜ਼ਾਰ, ਉਡੀਕ
ਵਿਚ ਆਪਣੇ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੇਰੇ ਵੱਡੇ ਹੋਵਣ ਭਾਗ, ਖ਼ੁਸ਼ੀਆਂ ਢੋਲੇ ਗਾਈਆ। ਸਰਨ ਸਰਨਾਈ ਜਾਵਾਂ ਲਾਗ, ਲਗ ਮਾਤਰ ਡੇਰਾ ਢਾਹੀਆ। ਜਿਸ ਵੇਲੇ ਮੇਰੇ ਉਤੇ ਜਗੇ ਚਰਾਗ਼, ਜੋਤੀ ਜਾਤਾ ਨਜ਼ਰੀ ਆਈਆ। ਮੇਰੀ ਹੰਸ ਬੁੱਧੀ ਬਣੇ ਕਾਗ, ਦੁਰਮਤ ਮੈਲ ਧੁਆਈਆ। ਮੇਰੇ ਅੰਦਰ ਉਪਜੇ ਵੈਰਾਗ, ਵੈਰੀ ਰਹਿਣ ਕੋਇ ਨਾ ਪਾਈਆ। ਜਗਤ ਤ੍ਰਿਸ਼ਨਾ ਬੁਝਾਏ ਆਗ, ਅੰਮ੍ਰਿਤ ਮੇਘ ਬਰਸਾਈਆ। ਮਾਨਵ ਜ਼ਾਤੀ ਬਦਲ ਸਮਾਜ, ਆਤਮ ਪਰਮਾਤਮ ਮੇਲ ਮਿਲਾਈਆ। ਜਿਥੇ ਸੁਆਲ ਰਹੇ ਨਾ ਜੁਆਬ, ਜੁਆਬ ਤਲਬੀ ਵਿਚ ਸਾਰੇ ਸੀਸ ਨਿਵਾਈਆ। ਜਿਸ ਦਾ ਅਵਤਾਰ ਪੈਗ਼ੰਬਰਾਂ ਗੁਰੂਆਂ ਲਿਆ ਖ਼ੁਆਬ, ਪੇਸ਼ੀਨਗੋਈਆਂ ਵਿਚ ਜਣਾਈਆ। ਜਿਸ ਦੇ ਹੁਕਮ ਵਿਚ ਸੂਰੀਆ ਦਿਸੇ ਮਹਿਤਾਬ, ਮਹਿਬੂਬ ਅਗੰਮ ਅਥਾਹੀਆ। ਜਿਸ ਨੂੰ ਪੈਗ਼ੰਬਰਾਂ ਕਿਹਾ ਵਾਹਿਦ, ਲਾਸ਼ਰੀਕ ਇਕ ਅਖਵਾਈਆ। ਜਿਸ ਦਾ ਇਕੋ ਕ਼ਾਨੂੰਨ ਹੋਵੇ ਕਵਿਜ਼ ਕਾਇਦ, ਤਰੀਕ਼ਾ ਆਪਣੇ ਹੱਥ ਰਖਾਈਆ। ਸਾਚਾ ਹੁਕਮ ਕਰ ਆਇਦ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਵਿਚ ਨੱਚਦੀ, ਬਿਨ ਕ਼ਦਮਾਂ ਕ਼ਦਮ ਉਠਾਈਆ। ਮੇਰੇ ਅੰਦਰੋਂ ਬਿਰਹੁ ਪ੍ਰੇਮ ਦੀ ਅਗਨੀ ਮਚਦੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੇਰੀ ਆਸ਼ਾ ਭਰੀ ਸਚ ਦੀ, ਸਚ ਨਾਲ ਮਿਲੇ ਵਡਿਆਈਆ। ਮੈਂ ਨਿਗਾਹ ਮਾਰੀ ਲੱਖ ਚੁਰਾਸੀ ਜੀਵ ਜੰਤ ਕਾਇਆ ਮਾਟੀ ਕੱਚ ਦੀ, ਕੰਚਨ ਗੜ੍ਹ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤ ਅਖੀਰ ਦੀਨ ਦੁਨੀ ਦੀ ਖ਼ਾਹਿਸ਼ ਵੇਖੀ ਢਠਦੀ, ਆਸ਼ਾ ਪੂਰ ਨਾ ਕੋਇ ਕਰਾਈਆ। ਵਡਿਆਈ ਰਹਿਣੀ ਨਹੀਂ ਕਿਸੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਦੀ, ਗੁਰੂਦੁਆਰ ਰੰਗ ਨਾ ਕੋਇ ਰੰਗਾਈਆ। ਨਿਸ਼ਾਨੀ ਰਹੇ ਨਾ ਤੀਰਥ ਅਠਸਠ ਦੀ, ਜਲ ਧਾਰ ਨਾ ਕੋਇ ਸਮਾਈਆ। ਕਲਜੁਗ ਅੰਤਮ ਖੇਲ ਹੋਣੀ ਭਠ ਦੀ, ਨੌ ਖੰਡ ਪ੍ਰਿਥਮੀ ਸੱਤ ਦੀਪ ਸਾਚਾ ਸੰਗ ਨਾ ਕੋਇ ਬਣਾਈਆ। ਮੈਂ ਚਾਰੋਂ ਕੁੰਟ ਖ਼ੁਸ਼ੀਆਂ ਦੇ ਵਿਚ ਨਠਦੀ, ਭੱਜਾਂ ਵਾਹੋ ਦਾਹੀਆ। ਮੈਂ ਸੋਚ ਸੁੱਟੀ ਪੁਰਖ ਸਮਰਥ ਦੀ, ਜੋ ਕਰਤਾ ਪੁਰਖ ਇਕ ਅਖਵਾਈਆ। ਜਿਸ ਖੇਲ ਮੁਕਾਉਣੀ ਕਲਜੁਗ ਕੂੜੇ ਰਥ ਦੀ, ਸਤਿਜੁਗ ਸਚ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰੇ ਉਤੇ ਬਾਵਨ ਕੀਤਾ ਧਿਆਨ, ਮੇਰਾ ਅੰਤਸ਼ਕਰਨ ਜਣਾਈਆ। ਮੈਨੂੰ ਬਿਨਾ ਵਿਦਿਆ ਤੋਂ ਆਇਆ ਗਿਆਨ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਮੈਂ ਨੂਰ ਤਕਿਆ ਸ੍ਰੀ ਭਗਵਾਨ, ਜੋਤੀ ਜਾਤਾ ਸੋਭਾ ਪਾਈਆ। ਜਿਸ ਮੇਰੀ ਕਰਨੀ ਕਲਿਆਣ, ਕਾਇਨਾਤ ਦਾ ਲੇਖ ਮੁਕਾਈਆ। ਸੋ ਵਕ਼ਤ ਸੁਹੰਜਣਾ ਪੁਜਿਆ ਆਣ, ਘੜੀ ਪਲ ਥਿਤ ਵਾਰ ਦਏ ਗਵਾਹੀਆ। ਮੈਂ ਖੁਸ਼ੀਆਂ ਵਿਚ ਗਾਉਂਦੀ ਗਾਣ, ਢੋਲੇ ਧੁਰਦਰਗਾਹੀਆ। ਘਰ ਸੁਆਮੀ ਠਾਕਰ ਮਿਲਿਆ ਆਣ, ਖੋਜਣ ਦੀ ਲੋੜ ਰਹੀ ਨਾ ਰਾਈਆ। ਮੈਂ ਚਰਨ ਕਵਲ ਕਵਲ ਚਰਨ ਧੂੜੀ ਕਰਾਂ ਪਾਨ, ਧੂਲ ਆਪਣੇ ਵਿਚ ਸਮਾਈਆ। ਖ਼ੁਸ਼ੀ ਵਾਲਾ ਦਿਵਸ ਮਹਾਨ, ਰੈਣ ਭਿੰਨੜੀ ਨਾਲ ਮਿਲਾਈਆ। ਸਤਿਗੁਰ ਹੋਏ ਆਪ ਮਿਹਰਵਾਨ, ਮਹਿਬਾਨ ਬੀਦੋ ਦਿਤੀ ਵਡਿਆਈਆ। ਭਗਤ ਸੁਹੇਲਾ ਜਗਤ ਪਹਿਚਾਨ, ਗੁਰ ਚੇਲਾ ਰੰਗ ਰੰਗਾਈਆ। ਲਾਲ ਸਿੰਘ ਸੁਹਾਵਾ ਸਿੰਘ ਦਾ ਲਾਲ ਕਰ ਪਰਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਪ੍ਰਭ ਦੇਵਣਹਾਰ ਵਡਿਆਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਆਤਮ ਪਰਮਾਤਮ ਲੇਖਾ ਜਾਣੇ ਗੋਪੀ ਕਾਹਨ, ਪਾਰਬ੍ਰਹਮ ਬ੍ਰਹਮ ਮੇਲਣਹਾਰ ਇਕ ਅਖਵਾਈਆ।
੧੪ ਚੇਤ ਸ਼ਹਿਨਸ਼ਾਹ ਸੰਮਤ ੧੧ ਗੁਰਦਿਆਲ ਸਿੰਘ ਪ੍ਰੇਮੀ ਦੇ ਗ੍ਰਹਿ ੧੫-੪੦ ਕੇਟ ਸਟਰੀਟ
ਵਿੰਨੀਪੈਗ ਮੈਨੀਟੋਬਾ ਕਨੇਡਾ
ਧਰਨੀ ਕਹੇ ਪ੍ਰਭੂ ਮੇਰਾ ਤਕ ਲੈ ਰੂਪ ਖ਼ਾਕੀ, ਮਿੱਟੀ ਖ਼ਾਕ ਧਿਆਨ ਲਗਾਈਆ। ਮੇਰੇ ਉਤੇ ਜੀਵ ਰਿਹਾ ਕੋਈ ਨਾ ਪਾਕੀ, ਪਤਤ ਪਾਵਨ ਕੀ ਤੇਰੀ ਬੇਪਰਵਾਹੀਆ। ਆਤਮ ਰਸ ਦਾ ਦਿਸੇ ਕੋਈ ਨਾ ਸਾਕੀ, ਨਿਝਰ ਝਿਰਨਾ ਜਾਮ ਨਾ ਕੋਇ ਪਿਆਈਆ । ਮਨ ਮਨੂਆ ਸਭ ਦਾ ਹੋਇਆ ਆਕ਼ੀ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਲਹਿਣਾ ਦੇਣਾ ਦੇਦੇ ਬਾਕ਼ੀ, ਬਾਕਾਇਦਾ ਆਪਣਾ ਹੁਕਮ ਵਰਤਾਈਆ। ਨਿਰਗੁਣ ਧਾਰ ਨੌ ਖੰਡ ਪ੍ਰਿਥਮੀ ਖੋਲ੍ਹ ਤਾਕੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੈਂ ਬਿਨਾ ਅੱਖਾਂ ਤੋਂ ਰਹੀ ਝਾਕੀ, ਬਿਨ ਨੇਤਰ ਲੋਚਨ ਨੈਣ ਅੱਖ ਉਠਾਈਆ। ਮੇਰੀ ਦੁਰਮਤ ਮੈਲ ਦੇ ਕਾਟੀ, ਦੂਈ ਦਵੈਤ ਦੇਣੀ ਗਵਾਈਆ। ਸਚ ਧਰਮ ਦੀ ਖੋਲ੍ਹ ਹਾਟੀ, ਕਲਜੁਗ ਕੂੜ ਕੁਟੰਬ ਮੁਕਾਈਆ। ਭਾਗ ਲਗਾ ਦੇ ਕਾਇਆ ਪੰਜ ਤਤ ਮਾਟੀ, ਪੰਚਮ ਮੇਲਾ ਮੇਲਣਾ ਸਹਿਜ ਸੁਭਾਈਆ। ਸਦੀ ਚੌਧਵੀਂ ਅੰਤ ਮੇਟ ਦੇ ਵਾਟੀ, ਮੁਹੰਮਦ ਆਸ਼ਾ ਤੇਰੇ ਚਰਨ ਰਖਾਈਆ। ਜੋ ਨੂਰ ਦਰਸਾਇਆ ਮੂਸਾ ਕੋਹਤੂਰ ਉਤੇ ਲਲਾਟੀ, ਜ਼ਹੂਰ ਆਪਣਾ ਇਕ ਦ੍ਰਿੜਾਈਆ। ਮਸੀਹ ਮੰਜ਼ਲ ਵੇਖ ਲੈ ਘਾਟੀ, ਧੁਰ ਦੇ ਪਾਂਧੀ ਪੰਧ ਮੁਕਾਈਆ। ਨਾਨਕ ਨਿਰਗੁਣ ਧਾਰ ਮੇਰੀ ਸੇਜ ਸੁਹਾਈ ਖਾਟੀ, ਗੋਬਿੰਦ ਸਥਰ ਯਾਰੜਾ ਸੇਜ ਗਿਆ ਹੰਢਾਈਆ। ਅੰਤ ਕੰਤ ਭਗਵੰਤ ਮੇਰੀ ਪੁਛ ਵਾਤੀ, ਵਾਤਾਵਰਨ ਤਕ ਖ਼ਲਕ ਖ਼ੁਦਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਦਿਸੇ ਨਾ ਕੋਇ ਜਮਾਤੀ, ਨਿਰਅੱਖਰ ਧਾਰ ਵਿਚ ਨਾ ਕੋਇ ਸਮਾਈਆ। ਕਲਜੁਗ ਅੰਤ ਜ਼ਿੰਦਗੀ ਤਕ ਹਯਾਤੀ, ਆਯੂ ਆਰਜਾ ਫੋਲ ਫੁਲਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਝਗੜਾ ਮੇਟ ਕਾਗ਼ਜ਼ਾਤੀ, ਕਲਮਾ ਸ਼ਰਅ ਨਾਮ ਨਾ ਹੋਏ ਕੋਇ ਲੜਾਈਆ। ਤੇਰੀ ਚਰਨ ਧੂੜ ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਹੋਵੇ ਨਹਾਤੀ, ਦੁਰਮਤ ਮੈਲ ਮੈਲ ਗਵਾਈਆ । ਆ ਤਕ ਲੈ ਮੇਰੇ ਕੋਲ ਬਾਵਨ ਦੀ ਬਿਨ ਅੱਖਰਾਂ ਵਾਲੀ ਪਾਤੀ, ਜਗਤ ਵਿਦਿਆ ਵੰਡ ਨਾ ਕੋਇ ਵੰਡਾਈਆ। ਜਿਸ ਸੰਦੇਸ਼ਾ ਦਿਤਾ ਕਲਜੁਗ ਅੰਤ ਜੋਤੀ ਜਾਤਾ ਆਵੇ ਕਮਲਾਪਾਤੀ, ਪਤਿਪਰਮੇਸ਼ਵਰ ਨੂਰ ਅਲਾਹੀਆ। ਜੋ ਤੇਰੀ ਤਕੇ ਡੂੰਘੀ ਖਾਤੀ, ਗਹਿਰ ਗੰਭੀਰ ਬੇਨਜ਼ੀਰ ਫੋਲ ਫੁਲਾਈਆ। ਦਰਸ਼ਨ ਦੇਵੇ ਇਕ ਇਕਾਂਤੀ, ਇਕ ਇਕੱਲਾ ਵੇਸ ਵਟਾਈਆ। ਅੰਮ੍ਰਿਤ ਬਖ਼ਸ਼ ਕੇ ਬੂੰਦ ਸਵਾਂਤੀ, ਤੇਰੀ ਤ੍ਰਿਖਾ ਦਏ ਬੁਝਾਈਆ। ਚਰਨ ਛੁਹਾਏ ਤੇਰੇ ਉਤੇ ਸੀਨੇ ਛਾਤੀ, ਛਤਰਧਾਰੀਆਂ ਕਰੇ ਸਫ਼ਾਈਆ। ਸਤਿ ਧਰਮ ਤੈਨੂੰ ਦੇਵੇ ਦਾਤੀ, ਦਾਤਾ ਹੋ ਕੇ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਰੁਤ, ਰੁਤੜੀ ਆਪਣੇ
ਨਾਮ ਨਾਲ ਮਹਿਕਾਈਆ। ਮਾਨਸ ਜ਼ਾਤੀ ਬਣਾ ਲੈ ਆਪਣੇ ਸੁਤ, ਅਪਰਾਧੀ ਰਹਿਣ ਕੋਇ ਨਾ ਪਾਈਆ। ਪਵਿਤ੍ਰ ਕਰ ਦੇ ਪੰਜ ਭੁਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣੇ ਰੰਗ ਰੰਗਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਸਭ ਦੀ ਦੇ ਕਰਾਈਆ। ਸਦੀ ਚੌਧਵੀਂ ਮੇਰੀ ਖੁਲ੍ਹੀ ਵੇਖ ਲੈ ਗੁੱਤ, ਮੈਂਢੀ ਸੀਸ ਨਾ ਕੋਇ ਗੁੰਦਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮੈਨੂੰ ਰੋਂਦੀ ਕਰਾ ਚੁਪ, ਚੁਪ ਚੁਪੀਤੇ ਆਪ ਦਇਆ ਕਮਾਈਆ । ਦਰੋਹੀ ਮੇਰੇ ਉਤੇ ਹੋਇਆ ਅੰਧੇਰਾ ਘੁਪ, ਸਾਚਾ ਚੰਦ ਨਾ ਕੋਇ ਚਮਕਾਈਆ। ਧਰਮ ਦੀ ਧਾਰ ਗਈ ਛੁਪ, ਨਵ ਸੱਤ ਅੰਧੇਰਾ ਛਾਈਆ। ਮੇਰੇ ਅੰਤਰ ਕਲਜੁਗ ਅੰਤਮ ਵਧਿਆ ਦੁਖ, ਦੁਖੀ ਹੋ ਕੇ ਮੰਗ ਮੰਗਾਈਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਮਮਤਾ ਵਧੀ ਭੁਖ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਜਨਣੀ ਸੁਫਲ ਹੋਏ ਕੋਇ ਨਾ ਕੁਖ, ਭਗਤ ਜਨਮੇ ਕੋਇ ਨਾ ਮਾਈਆ। ਮਾਤ ਗਰਭ ਦੇ ਮਾਨਵ ਦਿਸਦੇ ਉਲਟੇ ਰੁੱਖ, ਚੁਰਾਸੀ ਫਾਸੀ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਪਰਮ ਪੁਰਖ ਬਖ਼ਸ਼ ਦੇ ਪ੍ਰੇਮ, ਪ੍ਰੇਮੀ ਪਿਆਰਿਆਂ ਨਾਲ ਮਿਲਾਈਆ। ਮੇਰਾ ਸਤਿ ਸਚ ਦਾ ਹੋਵੇ ਨੇਮ, ਧਰਮ ਦੀ ਧਾਰ ਵਜੇ ਵਧਾਈਆ। ਜੋ ਇਸ਼ਾਰਾ ਕੀਤਾ ਗੋਬਿੰਦ ਨੇ ਕੁੰਟ ਹੇਮ, ਸਪਤਸਰਿੰਗ ਧਾਰ ਸਮਝਾਈਆ। ਨੇਤਰ ਤਕ ਅਗੰਮੀ ਆਪਣੇ ਨੇਮ, ਨੈਨਣ ਨੈਣਾਂ ਨਾਲ ਮਿਲਾਈਆ। ਜਿਸ ਦੀ ਸਿਫ਼ਤ ਅਵਤਾਰ ਪੈਗ਼ੰਬਰ ਕਹਿਣ, ਗੁਰੂ ਗੁਰਦੇਵ ਸ਼ਬਦ ਸ਼ਨਵਾਈਆ। ਸੋ ਮੇਰਾ ਪੂਰਾ ਕਰ ਦੇ ਲਹਿਣ ਦੇਣ, ਦੇਵਣਹਾਰ ਤੇਰੇ ਹੱਥ ਵਡਿਆਈਆ। ਜੋ ਆਸਾ ਰਖੀ ਭਗਤ ਸੈਣ, ਸੈਨਤ ਅੰਦਰ ਅੰਦਰ ਦ੍ਰਿੜਾਈਆ। ਜੋ ਬਾਲਮੀਕ ਇਸ਼ਾਰਾ ਦਿਤਾ ਵਿਚ ਰਮਾਇਣ, ਸਕੰਦ ਦਸਵਾਂ ਸਚ ਸਚ ਸਮਝਾਈਆ। ਰਵਦਾਸ ਤੇਰਾ ਲਹਿਣਾ ਦੱਸਿਆ ਪਰਾਇਣ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਗਿਆਨ ਸਮਝਾਈਆ। ਸੂਫ਼ੀਆਂ ਇਸ਼ਾਰਾ ਕੀਤਾ ਐਨ ਦਾ ਐਨ, ਐਹਨਲਹੱਕ਼ ਨਾਲ ਮਿਲਾਈਆ। ਤੁਧ ਬਿਨ ਆਵੇ ਕਿਤੇ ਨਾ ਚੈਨ, ਚਿਰੀ ਵਿਛੁੰਨੇ ਹੋਣਾ ਆਪ ਸਹਾਈਆ। ਕਲਜੁਗ ਕੂੜੀ ਕਿਰਿਆ ਨਵ ਸੱਤ ਸ਼ੌਹ ਦਰਿਆ ਰੁੜ੍ਹਾ ਦੇ ਵਹਿਣ, ਡੂੰਘੇ ਸਾਗਰ ਆਪ ਸੁਟਾਈਆ। ਆਤਮ ਪਰਮਾਤਮ ਰਹੇ ਨਾ ਕੋਈ ਤ੍ਰਫ਼ੈਨ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸ਼ਾ ਤਕ ਪੁਰਾਣੀ, ਪੁਰਾਣ ਅਠਾਰਾਂ ਦੇਣ ਗਵਾਹੀਆ। ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਜਿਸ ਕੀ ਕਹਾਣੀ, ਅੱਖਰ ਅੱਖਰਾਂ ਨਾਲ ਮਿਲਾਈਆ। ਵੇਦ ਵਿਆਸਾ ਜਿਸ ਲਿਖਿਆ ਲੇਖ ਮਹਾਨੀ, ਮਹਿੰਮਾ ਕਥ ਕਥ ਦ੍ਰਿੜਾਈਆ। ਬਾਵਨ ਹੋ ਕੇ ਮੇਰੇ ਉਤੇ ਲਾਈ ਅਗੰਮ ਨਿਸ਼ਾਨੀ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਬਲ ਦੁਆਰ ਜਿਸ ਦਾ ਲੇਖਾ ਦੋ ਜਹਾਨੀ, ਬਲਖ ਆਪਣੀ ਵੰਡ ਵੰਡਾਈਆ। ਨਿਗਾਹ ਮਾਰੀ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣੀ ਅੱਖ ਉਠਾਈਆ। ਜਿਸ ਨੂੰ ਸਮਝੇ ਕੋਇ ਨਾ ਚਾਰੇ ਖਾਣੀ, ਚਾਰੇ ਬਾਣੀ ਭੇਵ ਕੋਇ ਨਾ ਆਈਆ। ਤੂੰ ਮਿਹਰਵਾਨ ਮਹਿਬੂਬ ਕਰੀਂ ਆਪ ਮਿਹਰਵਾਨੀ, ਮੁਹੱਬਤ ਵਿਚ ਤੇਰੀ ਓਟ ਤਕਾਈਆ। ਤੂੰ ਆਦਿ ਜੁਗਾਦਿ ਦੋ ਜਹਾਨਾਂ ਦਾਨੀ, ਵਿਸ਼ਨ ਬ੍ਰਹਮਾ ਸ਼ਿਵ ਅਵਤਾਰ ਪੈਗ਼ੰਬਰ ਗੁਰ ਮਾਂਗਤ ਹੋ ਕੇ ਝੋਲੀਆਂ ਡਾਹੀਆ। ਮੇਰੀ ਕਲਜੁਗ ਅੰਤ ਆਪਣੇ ਚਰਨ ਸਰਨ ਲਾਉਣੀ ਕ਼ੁਰਬਾਨੀ, ਕਰਬਲੇ ਦਾ ਲੇਖਾ ਮੁਹੰਮਦ ਨਾਲ ਮਿਲਾਈਆ। ਤੂੰ ਮਾਲਕ ਖ਼ਾਲਕ ਆਲਮੇ ਜਾਬਦਾਨੀ,
ਨੂਰ ਨੁਰਾਨਾ ਇਕ ਅਖਵਾਈਆ। ਮੇਰੀ ਅੰਤ ਮੇਟ ਪਰੇਸ਼ਾਨੀ, ਪਰੀਛਤ ਦਾ ਲਹਿਣਾ ਮੇਰੀ ਝੋਲੀ ਪਾਈਆ। ਜੋ ਅਥਰਬਨ ਵਿਚ ਬ੍ਰਹਮੇ ਲੇਖਾ ਲਿਖਿਆ ਬਿਨਾ ਕਾਨੀ, ਵੇਦ ਚੌਥਾ ਨਾਲ ਮਿਲਾਈਆ। ਤੇਰੀ ਸ਼ਬਦ ਅਗੰਮੀ ਨਿਰਅੱਖਰ ਧਾਰ ਸੁਣਾਂ ਬਾਣੀ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਮੇਰਾ ਨਿਰਗੁਣ ਭੂਪ ਦੋ ਜਹਾਨੀ, ਪੁਰੀ ਲੋਅ ਬ੍ਰਹਿਮੰਡ ਖੰਡ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੈਨੂੰ ਕਰ ਪਵਿਤ, ਦੁਰਮਤ ਮੈਲ ਰਹੇ ਨਾ ਰਾਈਆ। ਤੇਰਾ ਖੇਲ ਨਿਤ ਨਵਿਤ, ਸਤਿਜੁਗ ਤਰੇਤਾ ਦੁਆਪਰ ਵਜਦੀ ਰਹੇ ਵਧਾਈਆ। ਜਨ ਭਗਤ ਸੁਹੇਲਾ ਬਣਾ ਮਿਤ, ਮਿਤਰ ਪਿਆਰਾ ਇਕ ਅਖਵਾਈਆ। ਮੇਰੀ ਸੁਹੰਜਣੀ ਹੋਵੇ ਥਿਤ, ਘੜੀ ਪਲ ਜਗਤ ਜੁਗ ਵੰਡ ਨਾ ਕੋਇ ਵੰਡਾਈਆ। ਦਰਸ਼ਨ ਕਰਾਂ ਨਿਤ, ਨਿਜ ਨੇਤਰ ਲੋਚਣ ਨੈਣ ਦੇਣੀ ਅੱਖ ਖੁਲ੍ਹਾਈਆ। ਕਲਜੁਗ ਕੂੜੀ ਕਿਰਿਆ ਕਢ ਵਿਚੋਂ ਚਿਤ, ਠਗੌਰੀ ਮਨ ਰਹੇ ਨਾ ਰਾਈਆ। ਤੂੰ ਠਾਕਰ ਸੁਆਮੀ ਸਭ ਦਾ ਪਿਤ, ਪਤਿਪਰਮੇਸ਼ਵਰ ਇਕ ਅਖਵਾਈਆ। ਜਨ ਭਗਤਾਂ ਕਰਨਾ ਹਿਤ, ਕੋਝੇ ਕਮਲੇ ਆਪਣੇ ਚਰਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੈਨੂੰ ਬਖ਼ਸ਼ ਦੇ ਚਰਨ ਧੂੜ, ਧੂੜੀ ਟਿੱਕਾ ਖ਼ਾਕ ਰਮਾਈਆ। ਕਲਜੁਗ ਕਿਰਿਆ ਮੇਟ ਦੇ ਕੂੜ, ਸਤਿ ਧਰਮ ਨਾਲ ਸ਼ਨਵਾਈਆ। ਚਤੁਰ ਸੁਘੜ ਬਣਾ ਲੈ ਮੂਰਖ ਮੂੜ੍ਹ, ਅੰਧ ਅਗਿਆਨ ਦੇ ਮਿਟਾਈਆ। ਤੂੰ ਮਾਲਕ ਖ਼ਾਲਕ ਹਾਜ਼ਰ ਹਜ਼ੂਰ, ਹਜ਼ਰਤਾਂ ਤੋਂ ਬਾਹਰ ਤੇਰੀ ਪੜ੍ਹਾਈਆ। ਮੈਂ ਤਕਾਂ ਤੇਰਾ ਅਗੰਮੀ ਨੂਰ, ਨੂਰ ਨੁਰਾਨੇ ਦੇਣਾ ਦਰਸਾਈਆ। ਜਿਸ ਧਾਰ ਵਿਚ ਸੂਲੀ ਚੜ੍ਹਿਆ ਮਨਸੂਰ, ਮਨਸਾ ਭਗਤਾਂ ਪੂਰ ਕਰਾਈਆ। ਮਨੂਆ ਮਨ ਨਾ ਕਰੇ ਫ਼ਤੂਰ, ਫ਼ਾਤਿਆ ਅੰਦਰੇ ਅੰਦਰ ਕਰਾਈਆ। ਮੇਰੀ ਆਸਾ ਮਨਸਾ ਪੂਰੀ ਕਰੀਂ ਜ਼ਰੂਰ, ਜ਼ਰੂਰਤ ਤੇਰੇ ਚਰਨ ਟਿਕਾਈਆ। ਨਾਮ ਖ਼ੁਮਾਰੀ ਮਸਤੀ ਦਈਂ ਸਰੂਰ, ਸੁਰਤੀ ਭਗਤਾਂ ਸ਼ਬਦ ਨਾਲ ਮਿਲਾਈਆ। ਤੂੰ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਤੇਰਾ ਪੰਧ ਰਹੇ ਨਾ ਨੇੜੇ ਦੂਰ, ਦੋ ਜਹਾਨਾ ਇਕੋ ਰੰਗ ਰੰਗਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਬਖ਼ਸ਼ਣੇ ਕ਼ੁਸੂਰ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਗ੍ਰਹਿ ਦੇਣਾ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰੀਆਂ ਬੇਨੰਤੀਆਂ ਅਗੰਮ ਮਿਠੀਆਂ, ਰਸਨਾ ਜਗਤ ਨਾ ਕੋਇ ਜਣਾਈਆ। ਮੇਰੀਆਂ ਖ਼ਬਰਾਂ ਅਨਡਿੱਠੀਆਂ, ਜਗ ਵੇਖਣ ਕੋਇ ਨਾ ਪਾਈਆ। ਮੇਰੇ ਕੋਲ ਅਵਤਾਰ ਪੈਗ਼ੰਬਰਾਂ ਗੁਰੂਆਂ ਦੀਆਂ ਚਿੱਠੀਆਂ, ਜੋ ਪੇਸ਼ੀਨਗੋਈਆਂ ਵਿਚ ਗਏ ਦ੍ਰਿੜਾਈਆ। ਜਿਨ੍ਹਾਂ ਆਸ਼ਾ ਤੇਰੇ ਚਰਨ ਕਵਲ ਸਿੱਟੀਆਂ, ਸਿੱਟੇ ਬਾਜ਼ੀ ਦੱਸੀ ਖ਼ਲਕ ਖ਼ੁਦਾਈਆ। ਖੇਲ ਖਿਲਾ ਕੇ ਪੱਥਰ ਇੱਟੀਆਂ, ਪਾਹਨਾਂ ਦੀਨ ਦੁਨੀ ਰੰਗ ਚੜ੍ਹਾਈਆ। ਮੈਂ ਏਸ ਵੇਲੇ ਬਿਨ ਹੱਥਾਂ ਦੁਹੱਥੜ ਮਾਰ ਕੇ ਪਿਟੀਆਂ, ਪਟਨੇ ਵਾਲਾ ਨਾਲ ਮਿਲਾਈਆ। ਉਠ ਵੇਖ ਲੈ ਹਾਹੇ ਉਤੇ ਟਿੱਪੀਆਂ, ਹੰ ਬ੍ਰਹਮ ਰੂਪ ਨਾ ਕੋਇ ਦਰਸਾਈਆ। ਪਿਛਲੀਆਂ ਬੀਤਦੀਆਂ ਗਈਆਂ ਮਿਤੀਆਂ, ਮਿਤਰ ਪਿਆਰੇ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਬੁਝਾ ਦੇ ਅੱਗ, ਅਗਨੀ ਤਤ ਨਾ ਲਾਗੇ ਰਾਈਆ। ਤੂੰ ਸਾਹਿਬ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਜੋ ਭਗਤ ਸੁਹੇਲੇ ਤੇਰੇ
ਸਰਨੀ ਗਏ ਲੱਗ, ਲਗ ਮਾਤਰ ਡੇਰਾ ਦੇਣਾ ਢਾਈਆ। ਦਰਸ਼ਨ ਦੇਣਾ ਉਪਰ ਸ਼ਾਹ ਰਗ, ਨੌ ਦੁਵਾਰਿਆਂ ਪੰਧ ਮੁਕਾਈਆ। ਆਤਮ ਰਹੇ ਨਾ ਤੈਥੋਂ ਅਲਗ, ਵਖਰੀ ਵੰਡ ਨਾ ਕੋਇ ਵੰਡਾਈਆ। ਇਕੋ ਸਚਖੰਡ ਦੁਆਰ ਦਾ ਬਖਸ਼ਣਾ ਪਦ, ਮੰਜ਼ਲ ਅਵਰ ਨਾ ਕੋਇ ਜਣਾਈਆ। ਆਵਣ ਜਾਵਣ ਲੱਖ ਚੁਰਾਸੀ ਮੇਟਣੀ ਹੱਦ, ਜਮ ਕੀ ਫਾਂਸੀ ਰਾਏ ਧਰਮ ਨਾ ਦਏ ਸਜ਼ਾਈਆ। ਮਿਹਰਵਾਨ ਮਹਿਬੂਬ ਜਨ ਭਗਤਾਂ ਆਪਣੇ ਚਰਨ ਕਵਲ ਲੈਣਾ ਸੱਦ, ਹਉਂ ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਨਾਮ ਖ਼ੁਮਾਰੀ ਬਖ਼ਸ਼ਣੀ ਮਦਿ, ਮਧੁਰ ਧੁਨ ਕਰਨੀ ਸ਼ਨਵਾਈਆ। ਲਹਿਣਾ ਦੇਣਾ ਰਹੇ ਨਾ ਦੀਨ ਦੁਨੀ ਜਗ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਈਆ। ਸ਼ਬਦ ਧਾਰ ਵਿਚੋਂ ਪ੍ਰੇਮ ਪਿਆਰ ਵਿਚੋਂ ਲੈਣੇ ਲਭ, ਹਰਿਜਨ ਪੜਦਾ ਆਪ ਉਠਾਈਆ। ਆਦਿ ਜੁਗਾਦਿ ਜੁਗ ਚੌਕੜੀ ਮੇਲਣਾ ਤੇਰਾ ਸਬਬ, ਸੰਗ ਨਿਭਾਉਣਾ ਥਾਉਂ ਥਾਈਂਆ। ਜਨ ਭਗਤਾਂ ਅੰਤਸ਼ਕਰਨ ਕਰਨਾ ਗਦ ਗਦ, ਗੁਰਦਿਆਲ ਸਿੰਘ ਗੁਰੂ ਗੁਰਦੇਵ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨੂਰ ਉਜਾਲਾ ਜੋਤੀ ਜਾਤੇ ਪੁਰਖ ਬਿਧਾਤੇ ਜਾਏ ਮਘ, ਮਗਨ ਭਗਤਾਂ ਆਪਣੇ ਨਾਮ ਵਿਚ ਰਖਾਈਆ।
੧੫ ਚੇਤ ਸ਼ਹਿਨਸ਼ਾਹੀ ਸੰਮਤ ੧੧ ਮੁਕੰਦ ਸਿੰਘ, ਜਗਜੀਤ ਸਿੰਘ ਦੇ ਗ੍ਰਹਿ ਵਿੰਨੀਪੈਗ ੪੯੪ ਰੀਵਰਟਨ ਐਵੇਨੀਊ
ਐਲਮਵੁਡ ਮੈਨੀਟੋਬਾ ਕਨੇਡਾ
ਧਰਨੀ ਕਹੇ ਪ੍ਰਭੂ ਮੇਰੇ ਸਮਰਥ, ਪਰਮ ਪੁਰਖ ਤੇਰੀ ਇਕ ਸਰਨਾਈਆ। ਸਚ ਵਸਤ ਦੇਦੇ ਅਗੰਮੀ ਵਥ, ਵਸਤ ਅਮੋਲਕ ਇਕ ਵਰਤਾਈਆ। ਕਲਜੁਗ ਕੂੜ ਕਿਰਿਆ ਮੇਰੇ ਉਤੋਂ ਮਥ, ਮਥਨ ਕਰ ਖ਼ਲਕ ਖ਼ੁਦਾਈਆ। ਮੇਰੀ ਨੇਤਰ ਵਹਿੰਦੀ ਵੇਖ ਅਥ, ਵਹਿਣਾ ਧਾਰ ਵਹਾਈਆ। ਜਿਸ ਕਾਰਨ ਗੋਬਿੰਦ ਸਥਰ ਗਿਆ ਘਤ, ਯਾਰੜੇ ਤੇਰੀ ਸੇਜ ਹੰਡਾਈਆ। ਦੀਨ ਦਿਆਲ ਠਾਕਰ ਸੁਆਮੀ ਸਤਿ ਸਚ ਚਲਾ ਰਥ, ਰਥ ਰਥਵਾਹੀ ਹੋ ਕੇ ਦਇਆ ਕਮਾਈਆ। ਮੇਰੇ ਸਗਲ ਵਸੂਰੇ ਜਾਣ ਲਥ, ਦੁਰਮਤ ਮੈਲ ਕਰ ਸਫ਼ਾਈਆ। ਬਿਨਾ ਹੱਥਾਂ ਤੋਂ ਜੋੜਾਂ ਹੱਥ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਤੇਰੀ ਮਹਿੰਮਾ ਸਦਾ ਅਕਥ, ਜੁਗ ਜੁਗ ਤੇਰੀ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਸਤਿ ਸਚ ਦੀ ਬਖ਼ਸ਼ ਦੇ ਦਾਤ, ਸਤਿਜੁਗ ਮੇਰਾ ਸੰਗ ਬਣਾਈਆ। ਕਲਜੁਗ ਮੇਟ ਅੰਧੇਰੀ ਰਾਤ, ਕੂੜੀ ਕਿਰਿਆ ਡੇਰਾ ਢਾਹੀਆ। ਜੀਵਾਂ ਜੰਤਾਂ ਪੁਛ ਵਾਤ, ਵਾਤਾਵਰਨ ਤਕ ਖ਼ਲਕ ਖ਼ੁਦਾਈਆ। ਦਰੋਹੀ ਫਿਰੀ ਵਿਚ ਮਾਤ, ਮਾਤਰ ਭੂਮੀ ਹੋ ਕੇ ਰਹੀ ਕੁਰਲਾਈਆ। ਝਗੜਾ ਵੇਖ ਲੈ ਜ਼ਾਤ ਪਾਤ, ਦੀਨ ਦੁਨੀ ਮਜ਼੍ਹਬ ਕਰੇ ਲੜਾਈਆ । ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਪਾ ਗਿਆ ਵਫ਼ਾਤ, ਚਾਰ ਕੁੰਟ ਦਹਿ ਦਿਸ਼ਾ ਨਜ਼ਰ ਕੋਇ ਨਾ ਆਈਆ। ਫਿਰੀ ਦਰੋਹੀ ਤੀਰਥ ਤਾਟ, ਅਠਸਠ ਰੋਵਣ ਮਾਰਨ ਧਾਹੀਆ। ਧਰਮ ਰਿਹਾ ਨਾ ਮੰਦਰ ਮਸਜਿਦ ਸ਼ਿਵਦਵਾਲੇ ਮਾਠ, ਗੁਰੂਦੁਆਰ ਨਾ ਕੋਇ ਚਤੁਰਾਈਆ। ਰਸਨਾ ਜਿਹਵਾ ਸ੍ਰਿਸ਼ਟੀ
ਕਰੇ ਪਾਠ, ਹਿਰਦੇ ਹਰਿ ਨਾ ਕੋਇ ਵਸਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰੇ ਉਤੇ ਉਲਟੀ ਗੇੜ ਦੇ ਲਾਠ, ਕਰਵਟ ਆਪਣੀ ਲੈ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਵੇਖ ਅੰਧੇਰਾ ਅੰਧ, ਨਿਰਗੁਣ ਨੂਰ ਜੋਤ ਨਾ ਕੋਇ ਰੁਸ਼ਨਾਈਆ। ਦੂਈ ਦੁਵੈਤੀ ਭਰਮਾਂ ਢਾਹੇ ਕੋਈ ਨਾ ਕੰਧ, ਭੈ ਭਉ ਸਿਰ ਨਾ ਕੋਇ ਰਖਾਈਆ। ਸਤਿਜੁਗ ਤਰੇਤਾ ਦੁਆਪਰ ਪੂਰਬ ਗਿਆ ਲੰਘ, ਕਲਜੁਗ ਅੰਤ ਵੇਖ ਵਖਾਈਆ। ਕੀ ਇਸ਼ਾਰਾ ਦੇਵੇ ਤਾਰਾ ਚੰਦ, ਬਿਨ ਸੈਨਤ ਸੈਨਤ ਰਿਹਾ ਜਣਾਈਆ। ਨਿਗਾਹ ਮਾਰ ਵਿਚ ਬ੍ਰਹਿਮੰਡ, ਬ੍ਰਹਿਮਾਂਡ ਧਿਆਨ ਰਖਾਈਆ। ਹਾਹਾਕਾਰ ਜੇਰਜ ਅੰਡ, ਉਤਭੁਜ ਸੇਤਜ ਰਹੀ ਕੁਰਲਾਈਆ। ਦੀਨ ਦਿਆਲ ਦਰਦ ਦੁਖ ਭੈ ਭੰਜਣ ਆਤਮ ਪਰਮਾਤਮ ਟੁੱਟੀ ਧਾਰ ਗੰਢ, ਗੰਢਣਹਾਰ ਗੋਪਾਲ ਸੁਆਮੀ ਆਪਣੀ ਦਇਆ ਕਮਾਈਆ। ਮੇਰੇ ਉਤੇ ਦੀਨਾਂ ਮਜ਼੍ਹਬਾਂ ਮਾਨਵ ਜ਼ਾਤੀ ਕੀਤੀ ਖੰਡ ਖੰਡ, ਹਿੱਸੇ ਤਤਵ ਤਤ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਪ੍ਰਭੂ ਮੇਰੀ ਇਕੋ ਅਗੰਮ ਆਸਾ, ਬਿਨ ਅੱਖਰਾਂ ਦੇਣਾ ਜਣਾਈਆ। ਤੂੰ ਸ਼ਾਹੋ ਭੂਪ ਸ਼ਾਬਾਸਾ, ਸ਼ਹਿਨਸ਼ਾਹ ਅਗੰਮ ਅਥਾਹੀਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਤੇਰੇ ਉਤੇ ਰਖਿਆ ਭਰਵਾਸਾ, ਅਵਤਾਰ ਪੈਗ਼ੰਬਰ ਗੁਰ ਨਾਲ ਮਿਲਾਈਆ। ਤੇਰਾ ਨੂਰ ਜੋਤ ਨਿਰਗੁਣ ਧਾਰ ਹੋਏ ਪਰਕਾਸ਼ਾ, ਦੋ ਜਹਾਨਾਂ ਡਗਮਗਾਈਆ। ਮੰਡਲ ਮੰਡਪ ਪੁਰੀ ਲੋਅ ਤੇਰੀ ਵੇਖਣ ਰਾਸਾ, ਆਕਾਸ਼ ਪਾਤਾਲ ਗਗਨ ਗਗਨੰਤਰ ਧਿਆਨ ਲਗਾਈਆ। ਪਤਾਲ ਗਗਨ ਮੇਰੇ ਅੰਤਸ਼ਕਰਨ ਵਿਚ ਹੋਣ ਨਾ ਦੇਈਂ ਨਿਰਾਸ਼ਾ, ਨਿਰਾਕਾਰ ਦੇਣੀ ਮਾਣ ਵਡਿਆਈਆ। ਮੇਰਾ ਖ਼ਾਲੀ ਭਰ ਦੇ ਕਾਸਾ, ਧਰਨੀ ਧਰਤ ਧਵਲ ਧੌਲ ਹੋ ਕੇ ਅਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਕਲਜੁਗ ਕਹੇ ਧਰਨੀਏ ਤੂੰ ਕਿਉਂ ਰਹੀ ਚੀਕ, ਬਿਨ ਨੈਣਾਂ ਨੀਰ ਵਹਾਈਆ। ਚਾਰ ਜੁਗ ਦੇ ਸਾਸ਼ਤਰ ਮੇਰੀ ਕਰਨ ਤਸਦੀਕ਼, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਪੇਸ਼ੀਨਗੋਈਆਂ ਰਹੀਆਂ ਉਡੀਕ, ਭਵਿਖਤ ਬੈਠੇ ਧਿਆਨ ਲਗਾਈਆ। ਮੈਂ ਚਾਰੋਂ ਕੁੰਟ ਕਰਨਾ ਅੰਧੇਰਾ ਤਾਰੀਕ, ਸਚ ਚੰਦ ਨਾ ਕੋਇ ਰੁਸ਼ਨਾਈਆ । ਮੇਰੇ ਵਿਚ ਹਕ ਤੌਫ਼ੀਕ਼, ਤੋਫ਼ਾ ਦਿਤਾ ਧੁਰ ਦੇ ਮਾਹੀਆ। ਮੇਰਾ ਵਕ਼ਤ ਸੁਹੰਜਣਾ ਨਜ਼ਦੀਕ, ਖੇਲ ਖੇਲਾਂ ਚਾਈਂ ਚਾਈਂਆ। ਸ੍ਰਿਸ਼ਟੀ ਦੋ ਧੜ ਬਣਾ ਸ਼ਰੀਕ, ਸ਼ਰਕਤ ਭਰਾਂ ਖ਼ਲਕ ਖ਼ੁਦਾਈਆ। ਲੇਖਾ ਰਹੇ ਨਾ ਹਕ ਹਕੀਕ, ਹਕ਼ੀਕ਼ਤ ਸਮਝ ਕੋਇ ਨਾ ਪਾਈਆ। ਸ਼ਾਹ ਸੁਲਤਾਨਾਂ ਰਹੇ ਨਾ ਕੋਇ ਪ੍ਰੀਤ, ਪ੍ਰੀਤਮ ਆਪਣਾ ਹੁਕਮ ਵਰਤਾਈਆ। ਨੌ ਖੰਡ ਤੇਰੇ ਉਤੇ ਹੋਵਣ ਭੈ ਭੀਤ, ਸੱਤ ਦੀਪ ਸਿਰ ਸਕੇ ਨਾ ਕੋਇ ਉਠਾਈਆ। ਉਹ ਤਕ ਸਤਿਗੁਰ ਸ਼ਬਦ ਤੇਰੇ ਉਤੇ ਮਾਰਨ ਵਾਲਾ ਲੀਕ, ਲਾਈਨ ਐਨ ਰਿਹਾ ਬਣਾਈਆ। ਜਿਸ ਆਤਮ ਪਰਮਾਤਮ ਸਭ ਦੀ ਬਦਲਣੀ ਰੀਤ, ਰੀਤੀਵਾਨ ਇਕ ਅਖਵਾਈਆ। ਝਗੜਾ ਮੇਟਣਾ ਮੰਦਰ ਮਸੀਤ, ਕਾਇਆ ਕਾਅਬਾ ਇਕੋ ਇਕ ਪਰਗਟਾਈਆ। ਜਿਸ ਦੇ ਹੁਕਮ ਵਿਚ ਸਦੀ ਚੌਧਵੀਂ ਰਹੀ ਬੀਤ, ਮੁਹੰਮਦ ਬੈਠਾ ਨੈਣ ਤਕਾਈਆ। ਅਵਤਾਰ ਪੈਗ਼ੰਬਰ ਗੁਰ ਸਾਰੇ ਗਾਉਂਦੇ ਇਕੋ ਗੀਤ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਝਗੜਾ ਮਿਟਾਉਣਾ ਜਿਸ ਹਸਤ ਕੀਟ, ਊਚਾਂ ਨੀਚਾਂ ਇਕੋ ਰੰਗ ਰੰਗਾਈਆ। ਉਹ ਮਾਲਕ ਖ਼ਾਲਕ ਮੇਰਾ ਬੀਠਲੋ ਬੀਠ, ਜਿਸ ਨੂੰ ਕਹਿੰਦੇ ਧੁਰ ਦਾ ਮਾਹੀਆ। ਜਿਸ ਦੇ ਹੁਕਮ ਨਾਲ ਮੈਂ ਅੰਤਰ ਨਿਰੰਤਰ
ਕਾਇਆ ਮੰਦਰ ਮਨ ਕਲਪਣਾ ਕੌੜਾ ਕੀਤਾ ਰੀਠ, ਅੰਮ੍ਰਿਤ ਰਸ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਲਈ ਜੀਤ, ਜਗ ਜੀਵਣ ਦਾਤਾ ਮਿਲਣ ਕੋਇ ਨਾ ਪਾਈਆ। ਕਾਇਆ ਹੋਏ ਨਾ ਕਿਸੇ ਠੰਡੀ ਸੀਤ, ਅਗਨੀ ਤਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸਮਝਾਈਆ। ਕਲਜੁਗ ਕਹੇ ਧਰਨੀਏ ਮੈਂ ਸੂਰਬੀਰ ਬਲਵਾਨ, ਬਲਧਾਰੀ ਇਕ ਅਖਵਾਈਆ। ਤੇਰੇ ਉਤੇ ਹੋਏ ਹੁਕਮਰਾਨ, ਹੁਕਮ ਆਪਣਾ ਇਕ ਵਰਤਾਈਆ। ਨਾ ਕੋਈ ਰੋਕੇ ਸ਼ਾਹ ਸੁਲਤਾਨ, ਮਾਨਵ ਸਿਰ ਨਾ ਕੋਇ ਉਠਾਈਆ। ਚਾਰੋਂ ਕੁੰਟ ਕੂੜ ਨਿਸ਼ਾਨ, ਤੇਰੇ ਉਤੇ ਦਿਤਾ ਝੁਲਾਈਆ। ਅੰਤਰ ਆਤਮ ਰਹਿਣ ਦਿਤਾ ਨਹੀਂ ਕੋਈ ਗਿਆਨ, ਸਾਧ ਸੰਤ ਨਾ ਕੋਇ ਵਡਿਆਈਆ। ਘਰ ਘਰ ਅੰਦਰ ਸ਼ਰਅ ਹੋਈ ਸ਼ੈਤਾਨ, ਦੀਨ ਮਜ਼੍ਹਬ ਕਰਨ ਲੜਾਈਆ। ਅਗੇ ਵੇਖੀਂ ਝਗੜਾ ਪਾਉਣਾ ਅੰਜੀਲ ਕ਼ੁਰਾਨ, ਕਾਅਬੇ ਰੋਵਣ ਮਾਰਨ ਧਾਹੀਆ। ਸਾਬਤ ਰਹਿਣ ਦੇਣਾ ਨਹੀਂ ਈਮਾਨ, ਅਬਲਨ ਨਜ਼ਰ ਕੋਇ ਨਾ ਆਈਆ। ਮੈਂ ਤੈਨੂੰ ਖ਼ਬਰ ਆਇਆ ਸੁਣਾਉਣ, ਅਣਸੁਣਤ ਤੈਨੂੰ ਦਿਆਂ ਜਣਾਈਆ। ਕੀ ਹੁਕਮ ਦੇਵੇ ਸ੍ਰੀ ਭਗਵਾਨ, ਜੋ ਮਾਲਕ ਅਗੰਮ ਅਥਾਹੀਆ। ਜਿਸ ਦਾ ਲਹਿਣਾ ਦੇਣਾ ਜ਼ਿਮੀਂ ਅਸਮਾਨ, ਮੰਡਲ ਮੰਡਪ ਖੋਜ ਖੁਜਾਈਆ। ਜੋ ਜੁਗ ਜੁਗ ਲੇਖਾ ਮੰਗੇ ਆਣ, ਆਵਣ ਜਾਵਣ ਆਪਣਾ ਖੇਲ ਖਿਲਾਈਆ। ਸੋ ਸਾਹਿਬ ਸੁਲਤਾਨਾ ਨੌਜਵਾਨਾ ਸਤਿਗੁਰ ਸ਼ਬਦ ਕਰੇ ਪਰਧਾਨ, ਦੂਸਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ । ਕਲਜੁਗ ਕਹੇ ਧਰਨੀਏ ਮੈਂ ਪ੍ਰਭ ਦਾ ਸੁਤ ਦੁਲਾਰਾ, ਦੂਲ੍ਹਾ ਇਕੋ ਨਜ਼ਰੀ ਆਈਆ। ਮੈਂ ਦੇਵਾਂ ਕੂੜ ਕੁੜਿਆਰ ਦਾ ਹੁਲਾਰਾ, ਹਲੂਣਾ ਵਜੇ ਥਾਉਂ ਥਾਈਂਆ। ਖੇਲ ਵੇਖ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਚਾਰੋ ਕੁੰਟ ਕਰਾਂ ਧੂੰਆਧਾਰਾ, ਉੱਤਰ ਪੂਰਬ ਪੱਛਮ ਦੱਖਣ ਸਮਝ ਕੋਇ ਨਾ ਆਈਆ। ਤੇਰਾ ਲਹਿਣਾ ਦੇਣਾ ਪੂਰਾ ਕਰੇ ਕਰਾਏ ਆਪ ਕਰਤਾਰਾ, ਕ਼ੁਦਰਤ ਦਾ ਕ਼ਾਦਰ ਹੁਕਮ ਸੁਣਾਈਆ। ਇਕ ਦੋ ਚਾਰ ਸਾਲ ਵਿਚ ਮੇਰਾ ਵੇਖ ਲਈਂ ਨਜ਼ਾਰਾ, ਬਿਨ ਨੇਤਰ ਲੋਚਨ ਨੈਣਾਂ ਅੱਖ ਉਠਾਈਆ। ਨਵ ਸੱਤ ਪਿਆਰ ਵਿਚ ਰਹੇ ਨਾ ਕੋਇ ਪਿਆਰਾ, ਸਾਜਣ ਮੀਤ ਨਜ਼ਰ ਕੋਇ ਨਾ ਆਈਆ। ਤੇਰੇ ਉਤੇ ਨਵ ਨੌ ਦਾ ਲੱਗੇ ਅਖਾੜਾ, ਸਤਿ ਸਚ ਵਜੇ ਵਧਾਈਆ। ਥਿਤ ਸੁਹੰਜਣੀ ਹੋਣੀ ਸਤਾਰਾਂ ਹਾੜਾ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਮਾਨਵ ਰਤ ਤੈਨੂੰ ਰੰਗ ਚੜ੍ਹਨਾ ਗਾਹੜਾ, ਰਾਮਾ ਕ੍ਰਿਸ਼ਨਾ ਵੇਖਣਾ ਚਾਈਂ ਚਾਈਂਆ। ਬਾਵਨ ਦਾ ਲਹਿਣਾ ਦੇਣਾ ਵਿਚ ਉਜਾੜਾ, ਬਲ ਦੁਆਰ ਨਾਲ ਵਡਿਆਈਆ। ਜਿਸ ਸ੍ਰਿਸ਼ਟੀ ਚਬਣੀ ਹੇਠਾਂ ਦਾਹੜਾ, ਲੱਖ ਚੁਰਾਸੀ ਸਮਝ ਕੋਇ ਨਾ ਪਾਈਆ। ਅੱਗ ਲਗਾ ਦੇ ਬਹੱਤਰ ਨਾੜਾ, ਤਤਵ ਤਤ ਤਤ ਜਲਾਈਆ। ਮੈਂ ਉਸ ਦੇ ਅਗੇ ਕੱਢਾਂ ਹਾੜਾ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਕਲਜੁਗ ਕਹੇ ਧਰਨੀਏ ਮੇਰਾ ਕੋਈ ਨਹੀਂ ਗੁਨਾਹ, ਕੂੜ ਕੁੜਿਆਰ ਮੇਰੀ ਵਡਿਆਈਆ। ਮੇਰਾ ਮਾਲਕ ਇਕ ਮਿਹਰਵਾਂ, ਮਹਿਬਾਨ ਨੂਰ ਅਲਾਹੀਆ। ਜਿਸ ਦੇ ਹੁਕਮ ਨਾਲ ਦਿਤਾ ਐਲਾਂ, ਕੂਕ ਕੂਕ ਦਿਤਾ ਸੁਣਾਈਆ। ਉਹਦੇ ਹੁਕਮ ਨਾਲ ਖੇਲਣਾ ਖੇਲ ਵਿਚ ਜਹਾਂ, ਦੋ ਜਹਾਨਾ ਮਾਲਕ ਜੋ ਅਖਵਾਈਆ। ਮੈਂ ਪਿਆਰ ਨਾਲ ਜਗਤ ਦੀ ਬੁੱਧੀ ਕੀਤੀ ਵਾਂਗ ਕਾਂ, ਹੰਸ ਰੂਪ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ
ਮੇਰੀ ਪਕੜਨੀ ਬਾਂਹ, ਸਿਰ ਮੇਰੇ ਹੱਥ ਟਿਕਾਈਆ। ਮੇਰੀ ਠੋਕ ਪੁਸ਼ਤ ਪਨਾਹ, ਮਾਣ ਦਿਤਾ ਚਾਈਂ ਚਾਈਂਆ। ਲਹਿਣਾ ਦੇਣਾ ਤਕਣਾ ਸੂਰ ਗਾਂ, ਲੇਖ ਵੇਖਣਾ ਬਣ ਕੇ ਦੀਨ ਦੁਨੀ ਦਾ ਰਾਹੀਆ। ਜਿਸ ਕਾਰਨ ਗੋਬਿੰਦ ਕਿਹਾ ਵਾਹ ਵਾਹ, ਵਾਹਿਗੁਰੂ ਤੇਰੀ ਬੇਪਰਵਾਹੀਆ। ਉਸ ਦਾ ਭੇਵ ਦੇਣਾ ਚੁਕਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੇਰੇ ਕੋਲ ਇਕ ਅਗੰਮ ਅਥਾਹ ਦਾ ਰੁੱਕਾ, ਜਿਸ ਦਾ ਲੇਖਾ ਕ੍ਰਿਸ਼ਨ ਰੁਕਮਣੀ ਗਿਆ ਸਮਝਾਈਆ । ਸਤਿਗੁਰ ਸ਼ਬਦ ਅਗੰਮੀ ਉਠਣਾ ਸੁੱਤਾ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਨਾ ਤਨ ਵਜੂਦ ਹੋਵੇ ਬੁਤਾ, ਮਾਟੀ ਖ਼ਾਕ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਧਰਨੀਏ ਮੇਰੀ ਖੇਲ ਨਿਆਰੀ, ਪਰਮ ਪੁਰਖ ਦਿਤੀ ਸਮਝਾਈਆ। ਮੈਂ ਚਾਰੋਂ ਕੁੰਟ ਕਰਾਵਾਂ ਹਾਹਾਕਾਰੀ, ਧੀਰਜ ਧੀਰ ਨਾ ਕੋਇ ਰਖਾਈਆ। ਮੁਹੱਬਤ ਰਹੇ ਨਾ ਨਰ ਨਾਰੀ, ਨਰ ਨਰਾਇਣ ਮਿਲਣ ਕੋਇ ਨਾ ਪਾਈਆ। ਸ਼ਾਹ ਸੁਲਤਾਨ ਕਰਨ ਗ਼ਦਾਰੀ, ਗਦਾਗਰ ਕਰਾਂ ਖ਼ਲਕ ਖ਼ੁਦਾਈਆ। ਅੰਤਮ ਲਹਿਣਾ ਦੇਣਾ ਮੁਕਾਉਣਾ ਮੁਹੰਮਦ ਸੰਗ ਚਾਰ ਯਾਰੀ, ਚੌਥਾ ਜੁਗ ਕਹੇ ਮੇਰੇ ਹੱਥ ਵਡਿਆਈਆ। ਈਸਾ ਕੂਕ ਕੇ ਕਿਹਾ ਜਿਸ ਵੇਲੇ ਸਲੀਵ ਗਲ ਵਿਚ ਡਾਰੀ, ਬਿਨ ਰਸਨਾ ਰਸਨ ਹਿਲਾਈਆ। ਮੂਸਾ ਡਿੱਗ ਕੇ ਮੂੰਹ ਦੇ ਭਾਰੀ, ਕੋਹਤੂਰ ਗਿਆ ਸਮਝਾਈਆ। ਮੇਰਾ ਮਾਲਕ ਖ਼ਾਲਕ ਪਰਵਰਦਿਗਾਰੀ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਅੰਤ ਕੰਤ ਭਗਵੰਤ ਅੰਤਰ ਆਤਮਾ ਕਰਨੀ ਪਿਆਰੀ, ਪ੍ਰੀਤਮ ਹੋ ਕੇ ਵੇਖ ਵਖਾਈਆ। ਉਸ ਨੇ ਕੋਝੀਏ ਕਮਲੀਏ ਮੈਨੂੰ ਦਿਤੀ ਮੁਖਤਿਆਰੀ, ਮੁਖਤਿਆਰ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਕਲਜੁਗ ਨਾ ਪਾ ਰੌਲਾ, ਚਾਰੋਂ ਕੁੰਟ ਦੁਹਾਈਆ। ਮੇਰਾ ਮਾਲਕ ਖ਼ਾਲਕ ਇਕੋ ਮੌਲਾ, ਜਿਸ ਨੂੰ ਕਹਿੰਦੇ ਅਵਲ ਨੂਰ ਅਲਾਹੀਆ। ਉਸ ਦਾ ਮੇਰੇ ਨਾਲ ਇਕ਼ਰਾਰ ਕੌਲਾ, ਵਾਅਦਾ ਪਿਛਲਾ ਦਿਆਂ ਵਖਾਈਆ। ਜਿਸ ਭਾਰ ਕਰਨਾ ਮੇਰੇ ੳਤੇ ਹੌਲਾ, ਹੌਲੀ ਹੌਲੀ ਆਪਣਾ ਹੁਕਮ ਵਰਤਾਈਆ। ਜਿਸ ਕਾਰਨ ਗੋਬਿੰਦ ਅੰਮ੍ਰਿਤ ਧਾਰ ਛਕਾਈ ਪੌਲਾ, ਖੰਡਾ ਖੜਗ ਖੜਗ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਕਲਜੁਗ ਤੇਰਾ ਕੂੜ ਰਹੇ ਨਾ ਵਕ਼ਤ, ਧਰਮ ਦੀ ਧਾਰ ਨਾਲ ਸਮਝਾਈਆ। ਮੇਰਾ ਮਾਲਕ ਸੁਆਮੀ ਜਿਸ ਦਾ ਲਹਿਣਾ ਨਾਲ ਜਗਤ, ਜਾਗਰਤ ਜੋਤ ਜੋਤ ਰੁਸ਼ਨਾਈਆ। ਉਹ ਆਸਾ ਮਨਸਾ ਪੂਰੀ ਕਰੇ ਭਗਤ, ਭਗਵਾਨ ਵੇਖਣਹਾਰ ਬੇਪਰਵਾਹੀਆ। ਜਿਸ ਲੇਖੇ ਲਾਉਣੀ ਬੂੰਦ ਰਕਤ, ਵਜੂਦਾਂ ਰੰਗ ਚੜਾਈਆ। ਉਹ ਨਿਰਗੁਣ ਧਾਰ ਆਵੇ ਫ਼ਕਤ, ਫ਼ਿਕਰਾ ਢੋਲਾ ਇਕੋ ਇਕ ਗਾਈਆ। ਲਹਿਣਾ ਦੇਣਾ ਮੇਰਾ ਪੂਰਾ ਕਰੇ ਉਤੇ ਧਰਤ, ਧਰਨੀ ਧਵਲ ਧੌਲ ਕਹੇ ਮੈਂ ਨਿਵ ਨਿਵ ਲਾਗਾਂ ਪਾਈਆ। ਜਿਸ ਦੀ ਤੇਈ ਅਵਤਾਰਾਂ ਨਾਲ ਸ਼ਰਤ, ਪੈਗ਼ੰਬਰਾਂ ਗੁਰੂਆਂ ਲੇਖਾ ਗਿਆ ਦ੍ਰਿੜਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨਿਰਵੈਰ ਹੋ ਕੇ ਆਵੇ ਪਰਤ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਮਾਲਕ ਖ਼ਾਲਕ ਬਣ ਕੇ ਵਾਲੀ ਅਰਸ਼, ਅਰਸ਼ੀ ਪ੍ਰੀਤਮ ਦਇਆ ਕਮਾਈਆ। ਮੇਰੀ ਜੁਗ ਜੁਗ ਦੀ ਮੇਟੇ ਹਰਸ, ਕਲਜੁਗ ਅੰਤਮ ਆਸ਼ਾ ਪੂਰ ਕਰਾਈਆ। ਮਿਹਰਵਾਨ ਹੋ ਕੇ ਖਾਵੇ ਤਰਸ, ਹਰਿਮਤ ਆਪਣੀ ਨਾਲ ਤਰਾਈਆ। ਮੇਰਾ ਖ਼ੁਸ਼ੀਆਂ ਵਾਲਾ ਸੁਹੰਜਣਾ ਚੜ੍ਹਿਆ ਬਰਸ, ਸ਼ਹਿਨਸ਼ਾਹੀ ਵਜਦੀ ਰਹੇ ਵਧਾਈਆ। ਜੋ ਭਗਤਾਂ ਅੰਤਰ ਨਿਰੰਤਰ
ਅੰਮ੍ਰਿਤ ਮੇਘ ਦੇਵੇ ਬਰਸ, ਬੂੰਦ ਸਵਾਂਤੀ ਇਕ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਆਪ ਬਣਾਈਆ। ਧਰਨੀ ਕਹੇ ਮੇਰਾ ਖ਼ੁਸ਼ੀ ਬੰਦ ਬੰਦ, ਪਰਮ ਪੁਰਖ ਆਪ ਕਰਾਈਆ। ਦੇਵਣਹਾਰਾ ਸਚ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਲੇਖ ਵਖਾਉਣਾ ਤਾਰਾ ਚੰਦ, ਚੰਦ ਚਾਦਨਾ ਨਿਰਗੁਣ ਜੋਤ ਕਰੇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਮੇਟਣਾ ਪੰਧ, ਸਤਿਜੁਗ ਸਤਿ ਧਰਮ ਪਰਗਟਾਈਆ। ਆਤਮ ਪਰਮਾਤਮ ਜਿਸ ਭਗਤਾਂ ਦੇਣਾ ਸੰਗ, ਸਗਲਾ ਸੰਗੀ ਇਕ ਅਖਵਾਈਆ। ਕਾਇਆ ਚੋਲੀ ਦੇਵੇ ਰੰਗ, ਦੋ ਜਹਾਨ ਰੰਗਤ ਉਤਰ ਕਦੇ ਨਾ ਜਾਈਆ। ਨਵ ਦੁਆਰ ਮੰਜ਼ਲ ਜਾਏ ਲੰਘ, ਪਰਦਾ ਪਰਦਿਆਂ ਵਿਚੋਂ ਉਠਾਈਆ। ਆਤਮ ਸੇਜ ਸੁਹਾਏ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਜਨ ਭਗਤਾਂ ਲਾ ਕੇ ਆਪਣੇ ਅੰਗ, ਅੰਗੀਕਾਰ ਆਪ ਅਖਵਾਈਆ। ਲਹਿਣਾ ਦੇਣਾ ਝੋਲੀ ਪਾ ਕੇ ਸਿੰਘ ਮੁਕੰਦ, ਮੁਕੰਦ ਮਨੋਹਰ ਲਖਮੀ ਨਰਾਇਣ ਕਾਹਨ ਕ੍ਰਿਸ਼ਨ ਦਾ ਪੂਰਬ ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਗਜੀਤ ਅਤੀਤ ਨੇਤਰ ਅੱਖ ਹੋਵਣ ਨਾ ਦੇਵੇ ਅੰਧ, ਅੰਧ ਅਗਿਆਨ ਦਾ ਪੰਧ ਮੁਕਾਈਆ। ਜਿਨ੍ਹਾਂ ਇਕ ਵਾਰ ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਇਆ ਛੰਦ, ਸੋ ਪੁਰਖ ਨਿਰੰਜਣ ਲੇਖਾ ਜਾਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਨਾਮ ਸ਼ਬਦ ਧੁਨ ਆਤਮਕ ਵਜਾਵਣਹਾਰ ਮਰਦੰਗ, ਜਿਸ ਦਾ ਤਾਨ ਸੁਣਨ ਕੋਇ ਨਾ ਪਾਈਆ।