ਪੁਸਤਕਾਲਾਭਾਗ ੨੪

੨੧ ਚੇਤ ਸ਼ਹਿਨਸ਼ਾਹੀ ਸੰਮਤ ੧੧ ਸੁਖਨਿੰਦਰ ਸਿੰਘ ਦੇ ਗ੍ਰਹਿ ੧੭੨੫ ਪੈਰਲ ਸਟਰੀਟ ਵਿਕਟੋਰੀਆ ਕਨੇਡਾ

ਬਰਾਹ ਕਹੇ ਪ੍ਰਭੂ ਮੇਰੀ ਬੇਨੰਤੀ ਇਕ ਨਿੱਕੀ, ਨਿਰਾਕਾਰ ਨਿਰੰਕਾਰ ਤੇਰੇ ਚਰਨ ਕਵਲ ਟਿਕਾਈਆ। ਤੇਰੀ ਧਾਰ ਨਾਲ ਧਰਨੀ ਜਲਧਾਰਾ ਉਤੇ ਟਿਕੀ, ਜਲ ਥਲ ਮਹੀਅਲ ਤੇਰੀ ਵਜਦੀ ਰਹੇ ਵਧਾਈਆ। ਪੂਰਬ ਲੇਖਾ ਮੇਰਾ ਦਿਵਸ ਦਿਹਾੜਾ ਤਕ ਲੈ ਚੇਤ ਚੇਤਨ ਇੱਕੀ, ਇਕ ਇਕੱਲੇ ਤੇਰੀ ਬੇਪਰਵਾਹੀਆ। ਜਿਸ ਦੀ ਕ਼ਲਮ ਧਾਰ ਸ਼ਾਹੀ ਕ਼ਾਗਜ਼ ਲੇਖ ਨਹੀਂ ਲਿਖੀ, ਬ੍ਰਹਮਾ ਸੁਤ, ਸੰਤ ਕੁਮਾਰ ਨਾਲ ਰਖਾਈਆ। ਨਿਰਗੁਣ ਤੇਰਾ ਰੂਪ ਅਨੂਪ ਭੇਦ ਅਭੇਦ ਅਨਡਿੱਠੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੇਰੀ ਆਸ਼ਾ ਤੇਰੇ ਚਰਨ ਕਵਲ ਤੇਰੇ ਪਿਆਰ ਵਿਚ ਮਿਠੀ, ਮਿਠਾਸ ਰਸ ਸਮਝ ਕੋਇ ਨਾ ਪਾਈਆ। ਜਿਸ ਕਾਰਨ ਧਰਨੀ ਬਿਨ ਨੈਣਾ ਨੀਰ ਵਹਾ ਕੇ ਪਿੱਟੀ, ਪਾਟਲ ਤੇਰੇ ਅਗੇ ਸੀਸ ਨਿਵਾਈਆ। ਤੇਰੀ ਖੇਲ ਵੇਖ ਚਿੱਟੀ, ਚਾਰ ਜੁਗ ਦੇ ਮਾਲਕ ਆਪਣੀ ਖ਼ੁਸ਼ੀ ਬਣਾਈਆ। ਉਸ ਵੇਲੇ ਧੁਰ ਸ਼ਬਦ ਇਸ਼ਾਰਾ ਦਿਤਾ ਹਾਹੇ ਉਤੇ ਟਿੱਪੀ, ਸੋ ਪੁਰਖ ਨਿਰੰਜਣ ਪੜਦਾ ਆਪ ਚੁਕਾਈਆ। ਹੁਕਮੀ ਹੁਕਮ ਦੀਨ ਦੁਨੀ ਜਾਏ ਜਿੱਤੀ, ਹਾਰ ਜਿੱਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਬਰਾਹ ਕਹੇ ਪ੍ਰਭੂ ਤੇਰੀ ਕਿਰਪਾ ਮਿਲਿਆ ਉਧਾਰ, ਉਦਰ ਦਾ ਲੇਖਾ ਸਮਝ ਕੋਇ ਨਾ ਪਾਈਆ। ਮੇਰਾ ਰੂਪ ਅਨੂਪ ਅਪਾਰ, ਅਪਰੰਪਰ ਸੁਆਮੀ ਦਿਤੀ ਮਾਣ ਵਡਿਆਈਆ। ਧਰਨੀ ਜਲਧਾਰਾ ਵਿਚੋਂ ਆਈ

ਬਾਹਰ, ਧੂੜੀ ਤੇਰੇ ਚਰਨ ਕਵਲ ਖ਼ਾਕ ਰਮਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖ ਵਾਰੋ ਵਾਰ, ਤ੍ਰੈਗੁਣ ਅਤੀਤੇ ਠਾਂਡੇ ਸੀਤੇ ਤੇਰਾ ਖੇਲ ਅਗੰਮ ਅਥਾਹੀਆ। ਵਿਸ਼ਨੂੰ ਵਿਸ਼ਵ ਨਿਗਾਹ ਲਈ ਮਾਰ, ਬਿਨ ਨੇਤਰ ਲੋਚਨ ਨੈਣਾਂ ਅੱਖ ਉਠਾਈਆ। ਉੱਤਰ ਪੂਰਬ ਪੱਛਮ ਦੱਖਣ ਪਾਈ ਸਾਰ, ਮਹਾਸਾਰਥੀ ਦੋ ਜਹਾਨਾਂ ਪੰਧ ਮੁਕਾਈਆ। ਧਰਨੀ ਕੂਕ ਕੀਤੀ ਪੁਕਾਰ, ਹੋਕਾ ਦਿਤਾ ਚਾਈਂ ਚਾਈਂਆ। ਮੇਰੇ ਮਿਹਰਵਾਨਾ ਮੇਰੀ ਪੈਜ ਸਵਾਰ, ਸਿਰ ਸਿਰ ਆਪਣਾ ਹੱਥ ਰਖਾਈਆ। ਧੁਰ ਹੁਕਮ ਕੀਤਾ ਨਿਰੰਕਾਰ, ਨਿਰਵੈਰ ਦਿਤਾ ਜਣਾਈਆ। ਧਰਨੀਏ ਰਹਿਣਾ ਖ਼ਬਰਦਾਰ, ਬੇਖ਼ਬਰਾਂ ਅੱਖ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੀਤੇ ਵਿਚ ਸੰਸਾਰ, ਚਾਰ ਜੁਗ ਦੇ ਸਾਸ਼ਤਰ ਨਾਲ ਮਿਲਾਈਆ। ਸੰਦੇਸ਼ਾ ਦੇਵਣ ਤੇਈ ਅਵਤਾਰ, ਪੈਗ਼ੰਬਰ ਗੁਰ ਨਾਲ ਮਿਲਾਈਆ। ਕਲਜੁਗ ਅੰਤ ਆਵੇ ਕਲ ਕਲਕੀ ਅਵਤਾਰ, ਨਿਹਕਲੰਕਾ ਨੂਰ ਅਲਾਹੀਆ। ਤੇਰਾ ਲਖਣ ਦੀਪ ਵੇਖੇ ਵੇਖਣਹਾਰ, ਆਪ ਆਪਣਾ ਰੰਗ ਰੰਗਾਈਆ। ਕਰਤਾ ਪੁਰਖ ਦਏ ਅਧਾਰ, ਨਵ ਖੰਡ ਦਾ ਡੇਰਾ ਢਾਹੀਆ। ਤੂੰ ਲੈਣੀ ਸੁਰਤ ਸੰਭਾਲ, ਸੰਬਲ ਦਾ ਮਾਲਕ ਆਵੇ ਧੁਰਦਰਗਾਹੀਆ। ਜਿਸ ਲਹਿਣਾ ਦੇਣਾ ਮੇਟਣਾ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣੇ ਰੰਗ ਰੰਗਾਈਆ। ਭਗਤ ਸੁਹੇਲੇ ਵੇਖੇ ਲਾਲ, ਲਾਲਨ ਆਪਣਾ ਮੇਲ ਮਿਲਾਈਆ। ਤੇਰੀ ਕਰੇ ਭਾਲ, ਜਿਥੇ ਬਰਾਹ ਇਸ਼ਾਰਾ ਦੇ ਕੇ ਗਿਆ ਸਮਝਾਈਆ। ਫਲ ਲਗਾਏ ਧਰਮ ਦੇ ਡਾਲ, ਪੱਤ ਟਹਿਣੀ ਨਾਮ ਮਹਿਕਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਬੇਪਰਵਾਹੀਆ। ਝਟ ਧਰਨੀ ਕੀਤਾ ਸਵਾਲ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਬਰਾਹ ਕਹੇ ਮੇਰਾ ਮਾਲਕ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਮੇਰੀ ਸੇਵਾ ਦਿਤੀ ਲਾ, ਨਿਰਗੁਣ ਸਰਗੁਣ ਰੂਪ ਪਰਗਟਾਈਆ। ਧੁਰ ਸ਼ਬਦ ਦਿਤੀ ਸਲਾਹ, ਸੰਦੇਸ਼ਾ ਇਕ ਸਮਝਾਈਆ। ਜਿਥੇ ਨਵ ਸੱਤ ਦਾ ਲੇਖਾ ਦਿਤਾ ਮੁਕਾ, ਮੁਕੰਮਲ ਖੇਲ ਜਣਾਈਆ। ਬਰਾਹ ਕਹੇ ਮੈਂ ਏਥੇ ਨੌ ਸੌ ਚੁਰਾਨਵੇ ਵਾਰ ਪ੍ਰਭੂ ਦਾ ਲਿਆ ਨਾਂ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸੋ ਸੁਹੰਜਣੀ ਧਰਨੀ ਧਵਲ ਧੌਲ ਧਰਤ ਸੁਹਾਏ ਥਾਂ, ਥਨੰਤਰ ਰੰਗ ਰੰਗਾਈਆ। ਜਨ ਭਗਤਾਂ ਪਕੜੇ ਬਾਂਹ, ਹੋਏ ਆਪ ਸਹਾਈਆ। ਕਰੇ ਸਚ ਨਿਆਂ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਬਰਾਹ ਕਹੇ ਧਰਨੀ ਉਤੇ ਮੈਂ ਇਥੇ ਗਿਆ ਟਿਕ, ਵਕ਼ਤ ਸਮਝ ਨਾ ਕੋਇ ਸਮਝਾਈਆ। ਬਿਨ ਆਸ਼ਾ ਗਿਆ ਲਿਟ, ਤਮੰਨਾ ਜਗਤ ਨਾ ਕੋਇ ਜਣਾਈਆ। ਮੈਨੂੰ ਹੁਕਮ ਹੋਇਆ ਕਲਜੁਗ ਅੰਤ ਖੇਲ ਹੋਣਾ ਸਟੈਂਡ ਸਿਟ, ਸਿਟੀਜ਼ਨ ਨਜ਼ਰ ਕੋਇ ਨਾ ਆਈਆ। ਧਰਨੀ ਧਰਤ ਧਵਲ ਧੌਲ ਡੂੰਘਾ ਹੋਣਾ ਪਿਟ, ਪਿਟੀਸ਼ਨ ਚਲੇ ਨਾ ਜਗਤ ਲੋਕਾਈਆ। ਧੁਰ ਦੇ ਹੁਕਮ ਦੀ ਲਗਣੀ ਹਿਟ, ਹੀਟ ਵਿਚ ਸੜੇ ਖ਼ਲਕ ਖ਼ੁਦਾਈਆ। ਸਤਿ ਧਰਮ ਨੇ ਕਰਨੀ ਰਿਟ, ਰਿਟਨ ਦਾ ਲੇਖਾ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਬਰਾਹ ਕਹੇ ਧਰਨੀ ਸੁਣ ਕੇ ਮਾਰੀ ਚੀਕ, ਰੋ ਰੋ ਦਿਤੀ ਦੁਹਾਈਆ। ਸਤਿਗੁਰ ਸ਼ਬਦ ਨੇ ਮਾਰੀ ਲੀਕ, ਲਾਇਨ ਐਨ ਦਿਤੀ ਵਖਾਈਆ। ਬਰਾਹ ਕਹੇ ਮੈਂ ਕੀਤੀ ਤਸਦੀਕ਼, ਸ਼ਹਾਦਤ ਸਚ ਵਾਲੀ ਭੁਗਤਾਈਆ। ਕਲਜੁਗ ਕਹੇ ਅੰਤਮ ਰਖ ਉਡੀਕ, ਚਾਰ ਜੁਗ ਦਾ ਪੰਧ ਮੁਕਾਈਆ। ਤੇਰਾ ਵਕ਼ਤ ਆਏ ਨਜ਼ਦੀਕ, ਦੂਰ ਦੁਰਾਡਾ ਰਹੇ ਨਾ ਰਾਈਆ। ਜਿਸ ਦੇ ਵਿਚ

ਹਕ ਤੌਫ਼ੀਕ਼, ਉਹ ਮਾਲਕ ਧੁਰਦਰਗਾਹੀਆ। ਜੋ ਸਦਾ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਇਕ ਅਖਵਾਈਆ। ਲੱਖ ਚੁਰਾਸੀ ਪਰਖੇ ਨੀਤ, ਨੀਤੀਵਾਨ ਵਡ ਵਡਿਆਈਆ। ਜਨ ਭਗਤਾਂ ਦੇਵੇ ਚਰਨ ਪ੍ਰੀਤ, ਪ੍ਰੀਤਮ ਆਪਣਾ ਰੰਗ ਰੰਗਾਈਆ। ਉਸ ਵੇਲੇ ਧਰਨੀਏ ਤੂੰ ਮੇਰਾ ਮੈਂ ਤੇਰਾ ਹੋਏ ਗੀਤ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਤੇਰੀ ਅਗਨੀ ਕਰੇ ਠਾਂਢੀ ਸੀਤ, ਅੰਮ੍ਰਿਤ ਮੇਘ ਆਪਣਾ ਨਾਮ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਕਰਨੀ ਆਪ ਕਮਾਈਆ। ਬਰਾਹ ਕਹੇ ਧਰਨੀਏ ਤੈਨੂੰ ਸਭ ਨੇ ਕਹਿਣਾ ਧਰਤ ਧਵਲ ਧੌਲ, ਮਿੱਟੀ ਖ਼ਾਕ ਤੇਰੀ ਵਜੇ ਵਧਾਈਆ। ਮੈਂ ਤੇਰੇ ਨਾਲ ਕਰਾਂ ਕੌਲ, ਕਵਲ ਇਕ਼ਰਾਰ ਸਮਝ ਕੋਇ ਨਾ ਪਾਈਆ। ਮੇਰਾ ਸੁਣ ਅਗੰਮਾ ਬੋਲ, ਜੋ ਅਣਬੋਲਤ ਰਿਹਾ ਦ੍ਰਿੜਾਈਆ। ਜਿਸ ਵੇਲੇ ਕਲਜੁਗ ਅੰਤ ਕੂੜ ਦਾ ਵਜੇ ਢੋਲ, ਧਰਮ ਨਗਾਰਾ ਰਹਿਣ ਕੋਇ ਨਾ ਪਾਈਆ। ਗੋਬਿੰਦ ਰਸ ਰਿਹਾ ਨਾ ਪੌਲ, ਪਰਮ ਪੁਰਖ ਆਪਣਾ ਖੇਲ ਖਿਲਾਈਆ। ਕੋਝੀਏ ਕਮਲੀਏ ਅੰਤ ਆਵੇ ਤੇਰੇ ਕੋਲ, ਕਰਨੀ ਦਾ ਕਰਤਾ ਫੇਰਾ ਪਾਈਆ। ਜਿਸ ਦਾ ਲੇਖਾ ਕੋਈ ਸਮਝ ਸਕੇ ਨਾ ਪਾਂਧਾ ਰੌਲ, ਜਗਤ ਵਿਦਿਆ ਨਾ ਕੋਇ ਚਤੁਰਾਈਆ । ਸੋ ਸੁਆਮੀ ਅੰਤਰਜਾਮੀ ਪੂਰਾ ਤੋਲਣਹਾਰਾ ਤੋਲ, ਕੰਡਾ ਨਾਲ ਤਰਾਜ਼ੂ ਆਪਣਾ ਆਪ ਉਠਾਈਆ। ਲੱਖ ਚੁਰਾਸੀ ਅੰਤਸ਼ਕਰਨ ਨਿਰਗੁਣ ਧਾਰ ਲਏ ਫੋਲ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਸਮੁੰਦ ਸਾਗਰ ਕਾਇਆ ਗਾਗਰ ਤਨ ਵਜੂਦਾਂ ਲਏ ਫੋਲ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਰਾਹ ਕਹੇ ਧਰਨੀਏ ਉਹ ਤਕ ਪ੍ਰਿਥੂ ਵਾਲੀ ਧਾਰ, ਨਾਵਾਂ ਅਵਤਾਰ ਖੇਲ ਖਿਲਾਈਆ। ਤੈਨੂੰ ਮਥਨ ਕਰੇ ਵਿਚ ਸੰਸਾਰ, ਸੰਸਾਰੀ ਭੰਡਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਤੇਰਾ ਰਸ ਤੇਰੇ ਵਿਚੋਂ ਕੱਢੇ ਬਾਹਰ, ਤੇਰੀ ਤੇਰੇ ਨਾਲ ਵਡਿਆਈਆ। ਉਹ ਵਕ਼ਤ ਸੁਹੰਜਣਾ ਜਿਸ ਦੀ ਪਾਵੇ ਕੋਈ ਨਾ ਸਾਰ, ਥਿਤ ਵਾਰ ਸਕੇ ਨਾ ਕੋਇ ਸਮਝਾਈਆ। ਜਲ ਧਾਰਾ ਜਿਸ ਦੀ ਹੋਵੇ ਸ਼ਿੰਗਾਰ, ਮਤਸ ਫੇਰ ਆਵੇ ਚਾਈਂ ਚਾਈਂਆ। ਇਥੇ ਨਿਗਾਹ ਲਏ ਮਾਰ, ਜਿਸ ਨੂੰ ਬ੍ਰਹਮੇ ਇਸ਼ਾਰੇ ਨਾਲ ਦਿਤਾ ਸਮਝਾਈਆ। ਜਿਸ ਧਰਤੀ ਦਾ ਨਾਮ ਇਥੇ ਲੱਖਣਾਂ ਵਾਲੀ ਧਾਰ, ਕੁਸ਼ਾ ਆਪਣੀ ਗੰਢ ਪੁਆਈਆ। ਜਿਸ ਦਾ ਲਹਿਣਾ ਦੇਣਾ ਲੇਖਾ ਸਭ ਤੋਂ ਬਾਹਰ, ਬਹਿਰਹਾਲ ਸਮਝ ਕੋਇ ਨਾ ਪਾਈਆ। ਨਿਗਾਹ ਮਾਰ ਲੈ ਕਲਜੁਗ ਆਪਣੀ ਕਲਾ ਲਏ ਧਾਰ, ਅਵਤਰ ਆਪਣਾ ਵੇਸ ਵਟਾਈਆ। ਜਿਸ ਨੂੰ ਸਾਰੇ ਕਰਨ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਉਹ ਆਵੇ ਤੇਰੇ ਦਰ ਦੁਆਰ, ਭਿਖਾਰਨੇ ਤੇਰੀ ਖਾਲੀ ਝੋਲੀ ਦਏ ਭਰਾਈਆ। ਧਰਨੀ ਕਹੇ ਮੈਂ ਚਰਨ ਕਵਲ ਜਾਵਾਂ ਬਲਹਾਰ, ਬਲ ਬਲ ਆਪਣਾ ਆਪ ਕਰਾਈਆ। ਬਰਾਹ ਨੇ ਕੂਕ ਕਿਹਾ ਪੁਕਾਰ, ਬਿਨ ਰਸਨਾ ਜਿਹਵਾ ਢੋਲਾ ਦਿਤਾ ਦ੍ਰਿੜਾਈਆ। ਤੂੰ ਉਸ ਦਾ ਰਖਣਾ ਇੰਤਜ਼ਾਰ, ਉਡੀਕਾਂ ਵਿਚ ਆਪਣਾ ਨੈਣ ਉਠਾਈਆ। ਜਿਸ ਨੇ ਪ੍ਰਿਥੂ ਨਾਲ ਕਰਨਾ ਪਿਆਰ, ਪ੍ਰਿਥਮੀ ਤੇਰਾ ਸੰਗ ਬਣਾਈਆ। ਮਤਸ ਸਮੁੰਦ ਸਾਗਰਾਂ ਵਿਚ ਲਏ ਉਧਾਰ, ਕਛਪ ਮਛ ਕਛ ਧਾਰ ਵਡਿਆਈਆ। ਮਿੰਦਰਾ ਪਰਬਤ ਚੁੱਕ ਆਪੇ ਭਾਰ, ਰਤਨ ਵਿਰੋਲੇ ਚੌਦਾਂ ਥਾਉਂ ਥਾਈਂਆ। ਚੌਦਾਂ ਲੋਕ ਦਏ ਅਧਾਰ, ਚੌਦਾਂ ਤਬਕ ਕਲਜੁਗ ਪੈਗ਼ੰਬਰਾਂ ਸੰਗ ਬਣਾਈਆ। ਚੌਧਵੀਂ ਸਦੀ ਅੰਤ ਸਭ ਦਾ ਲਹਿਣਾ ਦੇਣਾ ਦਏ ਨਿਵਾਰ, ਲੇਖਾ ਆਪਣੇ ਹੱਥ ਰਖਾਈਆ। ਨੂਰ ਨੁਰਾਨਾ ਨੂਰੀ ਨੂਰ ਹੋਵੇ ਉਜਿਆਰ, ਉਜਾਲਾ ਕਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਬਣਾਈਆ। ਧਰਨੀ

ਕਹੇ ਮੇਰਾ ਪੁਰਾਤਨ ਨਾਮ ਲਖਣ ਦੀਪ ਵਿਚ ਲਿੰਕ, ਡੂੰਘੇ ਸਾਗਰਾਂ ਸੰਗ ਰਲਾਈਆ। ਵੇਦ ਵਿਆਸੇ ਲਿਖਿਆ ਸ਼ਾਹੀ ਨਾਲ ਇੰਕ, ਪੁਰਾਣ ਗਰੜ ਦਏ ਗਵਾਹੀਆ। ਇਹ ਲਹਿਣਾ ਦੇਣਾ ਲੇਖਾ ਹੋਇਆ ਸਾਰਾ ਨੌ ਮਿੰਟ, ਘੜੀ ਪਲ ਅਵਰ ਨਾ ਕੋਇ ਮਿਲਾਈਆ। ਜਿਸ ਨੂੰ ਕਰ ਸਕੇ ਨਾ ਕੋਈ ਹਿੰਟ, ਭੈ ਭਾਉ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧਰਨੀ ਕਹੇ ਬਰਾਹ ਇਸ਼ਾਰਾ ਕੀਤਾ ਤੇਰਾ ਨਿਰਗੁਣ ਧਾਰ ਨਾਲ ਹੋਣਾ ਲਿੰਕ, ਦੂਸਰਾ ਅਵਤਾਰ ਪੈਗ਼ੰਬਰ ਗੁਰ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਨਾਲ ਜੋੜੇ ਹੈਂਡ, ਹੱਥ ਹੱਥ ਨਾਲ ਮਿਲਾਈਆ। ਸ਼ਬਦ ਅਗੰਮੀ ਧੁਨ ਅਨਾਦਿ ਸੁਣਿਆ ਬੈਂਡ, ਰਾਗ ਰਾਗਨੀ ਬਾਹਰ ਸ਼ਨਵਾਈਆ । ਆਸ਼ਾ ਰਖੀ ਮੇਰੀ ਸੁਹੰਜਣੀ ਹੋਵੇ ਲੈਂਡ, ਲੈਂਡ ਮਾਰਕ ਬਰਾਹ ਗਿਆ ਲਗਾਈਆ। ਫੇਰ ਕਲਜੁਗ ਕੂੜੀ ਕਿਰਿਆ ਹੋਣਾ ਅੇਂਡ, ਇੰਡੈਕਸ ਵੇਖੇ ਖ਼ਲਕ ਖ਼ੁਦਾਈਆ। ਪਤਾ ਨਹੀਂ ਕੀ ਲੇਖਾ ਇਸ ਤੋਂ ਬਾਦ ਬੀਹਾਈਂਡ, ਮਿਹਰਵਾਨ ਆਪਣੀ ਕਾਰ ਕਮਾਈਆ। ਜਿਸ ਆਤਮ ਪਰਮਾਤਮ ਨਿਰਗੁਣ ਨਿਰਗੁਣ ਜੋਤੀ ਧਾਰ ਸੋਲ ਕਰਨਾ ਜਾਂਇਡ, ਜੁਜ਼ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਖੇਲ ਖਿਲਾਈਆ। ਧਰਨੀ ਕਿਹਾ ਮਤਸ ਮਾਰੀ ਬਿਨ ਨੇਤਰਾਂ ਨਿਗਾਹ ਅਗੰਮ, ਲੋਚਨ ਨਜ਼ਰ ਕੋਇ ਨਾ ਆਈਆ। ਇਸ਼ਾਰਾ ਕੀਤਾ ਬਿਨ ਸਵਾਸ ਦਮ, ਪਵਨ ਪਵਨ ਨਾ ਕੋਇ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਧਾਰ ਵੇਖੀ ਬ੍ਰਹਮ, ਪਾਰਬ੍ਰਹਮ ਆਪਣਾ ਸੰਗ ਰਖਾਈਆ। ਜੋ ਬਿਨਾ ਜਨਣੀ ਕੁੱਖ ਤੋਂ ਪਏ ਜੰਮ, ਚੁਰਾਸੀ ਸੰਗ ਨਾ ਕੋਇ ਰਖਾਈਆ। ਜੋ ਗਗਨ ਰਹਾਏ ਬਿਨਾ ਥੰਮ, ਗਗਨੰਤਰ ਆਪਣਾ ਹੁਕਮ ਵਰਤਾਈਆ । ਜਿਸ ਧਰਨੀਏ ਤੇਰੇ ਉਤੇ ਦੀਨ ਦੁਨੀ ਦਾ ਇਕੋ ਕਰਨਾ ਧਰਮ, ਧਰਮ ਦੀ ਧਾਰ ਇਕ ਸਮਝਾਈਆ। ਮਾਨਸ ਮਾਨਵ ਮਾਨੁਖ ਇਕੋ ਹੋਵੇ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਜਨ ਭਗਤਾਂ ਲੇਖੇ ਲਾਏ ਮਾਟੀ ਚਰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ । ਝਗੜਾ ਮੇਟੇ ਦੀਨ ਮਜ਼੍ਹਬ ਜ਼ਾਤ ਪਾਤ ਵਰਨ ਬਰਨ, ... ... ... ... ਸੰਗ ਨਾ ਕੋਇ ਰਖਾਈਆ। ਮਿਹਰਵਾਨ ਹੋ ਕੇ ਆਵੇ ਕਰਨੀ ਕਰਨ, ਕਰਤਾ ਪੁਰਖ ਆਪਣਾ ਵੇਸ ਵਟਾਈਆ। ਤੂੰ ਕੌਲ ਇਕ਼ਰਾਰ ਯਾਦ ਰਖਣਾ ਪ੍ਰਣ, ਪਰਮ ਪੁਰਖ ਦਏ ਸਮਝਾਈਆ। ਅੰਤ ਕੰਤ ਭਗਵੰਤ ਆਪਣੀ ਲਾਵੇ ਸ਼ਰਨ, ਸ਼ਰਨਗਤ ਇਕ ਸਮਝਾਈਆ। ਜਿਸ ਵੇਲੇ ਦੀਨ ਦੁਨੀ ਮਾਨਵ ਜ਼ਾਤੀ ਲੱਗੇ ਲੜਨ, ਸਾਂਤਕ ਸਤਿ ਨਾ ਕੋਇ ਵਰਤਾਈਆ। ਉਹ ਇਕ ਇਕੇਲਾ ਭਗਤ ਸੁਹੇਲਾ ਸਭ ਨੂੰ ਆਵੇ ਫੜਨ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਨ ਭਗਤਾਂ ਅੰਤਰ ਨਿਰੰਤਰ ਮੰਜ਼ਲ ਆਵੇ ਚੜ੍ਹਨ, ਚੜ੍ਹਦਿਉਂ ਲਹਿੰਦਾ ਲਹਿੰਦਿਉਂ ਚੜ੍ਹਦਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪਰਵਾਹੀਆ । ਧਰਨੀ ਕਹੇ ਮੇਰੀ ਨਮੋ ਨਮੋ ਨਿਮਸਕਾਰ, ਨਿਵ ਨਿਵ ਸੀਸ ਨਿਵਾਈਆ। ਜਿਸ ਵੇਲੇ ਆਏ ਮੇਰੇ ਦੁਆਰ, ਦੋ ਜਹਾਨਾ ਮਾਲਕ ਧੁਰਦਰਗਾਹੀਆ। ਮੈਂ ਚਰਨ ਧੂੜ ਲਾਵਾਂ ਛਾਰ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜਿਸ ਕਲਜੁਗ ਅੰਤਮ ਕਰਨਾ ਅੰਤ ਕਿਨਾਰ, ਅੰਤਸ਼ਕਰਨ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋਵੇ ਜ਼ਾਹਰ, ਜ਼ਾਹਰ ਜ਼ਹੂਰ ਡਗਮਗਾਈਆ। ਜਿਸ ਚਰਨ ਛੁਹਾਉਣਾ ਮੇਰੇ ਅੰਤ ਕਿਨਾਰ, ਵਿਕਟੋਰੀਆ ਦੀ ਧਰਨੀ ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਮੈਂ ਸਦਾ ਸਦਾ ਸਦ ਤਕਦੀ ਰਹਾਂ ਸਹਾਰ, ਆਸ਼ਾ ਆਸ਼ਾ ਵਿਚੋਂ ਪਰਗਟਾਈਆ।

ਪ੍ਰਿਥੂ ਬੋਲਣਾ ਸਚ ਜੈਕਾਰ, ਸ਼ਬਦੀ ਸ਼ਬਦ ਸ਼ਨਵਾਈਆ। ਉਹ ਸ਼ਾਹੋ ਭੂਪ ਆਵੇ ਅਵਤਾਰ, ਪੈਗ਼ੰਬਰਾਂ ਗੁਰੂਆਂ ਬਾਹਿਰਾ ਜੋਤੀ ਜਾਤਾ ਇਕ ਅਖਵਾਈਆ। ਜਿਸ ਖੇਲ ਖਲਾਉਣਾ ਭੇਵ ਚੁਕਾਉਣਾ ਪੁਰਖ ਨਾਰ, ਨਰ ਨਰਾਇਣ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਰਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜੁਗ ਚੌਕੜੀ ਵਾਰੋ ਵਾਰ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਆਪਣਾ ਹੁਕਮ ਵਰਤਾਈਆ।

੨੧ ਚੇਤ ਸ਼ਹਿਨਸ਼ਾਹੀ ਸੰਮਤ ੧੧ ਹਰਭਜਨ ਸਿੰਘ ਦੇ ਗ੍ਰਹਿ ਬੀ੦ ਸੀ੦ ਕਨੇਡਾ

ਖੰਡ ਕਹੇ ਮੇਰਾ ਲੇਖਾ ਵਿਚ ਕੁਲਾ ਖੰਡ, ਲੱਖਣ ਦੀਪ ਨਾਲ ਵਡਿਆਈਆ। ਮੈਂ ਤਕੇ ਬਿਨ ਨੇਤਰ ਲੋਚਨ ਨੈਣ ਬ੍ਰਹਿਮੰਡ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਧਿਆਨ ਲਗਾਈਆ। ਨਿਗਾਹ ਮਾਰੀ ਜੇਰਜ ਅੰਡ, ਉਤਭੁਜ ਸੇਤਜ ਵੇਖ ਵਖਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਲੱਖ ਚੁਰਾਸੀ ਵੰਡੀ ਵੰਡ, ਚਾਰੇ ਖਾਣੀ ਸੋਭਾ ਪਾਈਆ। ਹਰ ਘਟ ਅੰਤਰ ਨਿਰੰਤਰ ਸੁਹਾ ਦੇ ਕੰਡ, ਗ੍ਰਹਿ ਮੰਦਰ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਖੰਡ ਕਹੇ ਮੇਰੇ ਅੰਤਰ ਨਿਰੰਤਰ ਮਿਠਾਸ, ਰਸ ਵੇਖਣ ਕੋਇ ਨਾ ਪਾਈਆ। ਮੈਂ ਪਰਮ ਪੁਰਖ ਪਰਮਾਤਮਾ ਦੀ ਤਕਾਂ ਰਾਸ, ਦੋ ਜਹਾਨਾ ਸੋਭਾ ਪਾਈਆ। ਮੇਰਾ ਲਹਿਣਾ ਦੇਣਾ ਮਾਨਸ ਮਾਨਵ ਮਾਨੁਖ ਰਸਨਾ ਜਿਹਵਾ ਪਵਨ ਸਵਾਸ, ਸਾਹ ਸਾਹ ਆਪਣਾ ਰੰਗ ਵਖਾਈਆ। ਕੀ ਇਸ਼ਾਰਾ ਦੇਵੇ ਮੈਨੂੰ ਉਤੇ ਕੈਲਾਸ਼, ਕਲਾਧਾਰੀ ਕੀ ਦ੍ਰਿੜਾਈਆ। ਨਿਗਾਹ ਮਾਰ ਵਿਚ ਪਰਭਾਸ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਧਿਆਨ ਲਗਾਈਆ । ਧਰਨੀ ਕਹੇ ਮੇਰੀ ਜੁਗ ਚੌਕੜੀ ਪੁਰਾਣੀ ਆਸ, ਬਰਾਹ ਇਸ਼ਾਰਾ ਦੇ ਕੇ ਗਿਆ ਜਣਾਈਆ। ਪ੍ਰਿਥੂ ਨੇ ਦੱਸੀ ਅਗੰਮੀ ਬਾਤ, ਬਾਤਨ ਪਰਦਾ ਪਰਦਿਆਂ ਵਿਚੋਂ ਚੁਕਾਈਆ। ਬਲ ਨੇ ਬਾਵਨ ਨਾਲ ਸੰਦੇਸ਼ਾ ਦਿਤਾ ਖ਼ਾਸ, ਜਿਸ ਦਾ ਲੇਖ ਕ਼ਲਮ ਸ਼ਾਹੀ ਕਾਗ਼ਜ਼ ਜਾਣੇ ਕੋਇ ਨਾ ਰਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਅਗੰਮ ਅਥਾਹ ਆਪਣਾ ਕਰੇ ਪ੍ਰਕਾਸ਼, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪਣੇ ਵਿਚੋਂ ਸਮਝਾਈਆ। ਖੰਡ ਕਹੇ ਮੇਰਾ ਦੀਨ ਦੁਨੀ ਨਾਲ ਸਾਥ, ਸਗਲਾ ਸੰਗ ਬਣਾਈਆ। ਮੇਰਾ ਪਰਮ ਪੁਰਖ ਸਮਰਾਥ, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਚਲਾਵਣਹਾਰਾ ਰਾਥ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੇ ਹੁਕਮ ਵਿਚ ਚਲਾਈਆ। ਜਿਸ ਦੀ ਨਿਰਗੁਣ ਸਰਗੁਣ ਧਾਰ ਸ਼ਬਦ ਅਗੰਮੀ ਗਾਥ, ਨਿਰਅੱਖਰ ਧਾਰ ਵਿਚੋਂ ਅੱਖਰ ਅੱਖਰ ਪਰਗਟਾਈਆ। ਸੋ ਮਿਹਰਵਾਨ ਸ੍ਰੀ ਭਗਵਾਨ ਮੇਰਾ ਦੇਵੇ ਸਾਥ, ਸਗਲਾ ਸੰਗੀ ਬਹੁਰੰਗੀ ਆਪਣਾ ਰੰਗ ਰੰਗਾਈਆ। ਮੈਂ ਨਿਮਾਣੀ ਅਨਾਥਣ ਅਨਾਥ, ਦੀਨਨ ਹੋ ਕੇ ਸੀਸ ਝੁਕਾਈਆ। ਮੈਨੂੰ ਯਾਦ ਆ ਗਈ ਜੋ ਸੰਦੇਸ਼ਾ ਦਿਤਾ ਭਗਤ ਰਵੀਦਾਸ, ਕਬੀਰ ਕ਼ਬਰਾਂ ਤੋਂ ਬਾਹਰ ਸੁਣਾਈਆ। ਕੀ ਆਵਾਜ਼ ਦਿਤੀ ਮੁਹੰਮਦ ਦੀ ਤਤਾਂ ਵਾਲੀ ਲਾਸ਼, ਸਦੀ ਚੌਧਵੀਂ ਧਿਆਨ ਰਖਾਈਆ । ਈਸਾ ਗਲ ਲੈਣ ਲਗਿਆਂ

ਫਾਸ, ਇਸ਼ਾਰਾ ਕੀਤਾ ਵਲ ਨੂਰ ਅਲਾਹੀਆ। ਮੂਸਾ ਕੋਹਤੂਰ ਤੇ ਤਕ ਪਰਕਾਸ਼, ਬਿਨ ਨੇਤਰ ਲੋਚਨ ਨੈਣਾਂ ਨੈਣ ਗਿਆ ਬਿਗਸਾਈਆ। ਖੰਡ ਕਹੇ ਮੇਰਾ ਰੂਪ ਰੰਗ ਰੇਖ ਜਗਤ ਵਿਚ ਨਹੀਂ ਕੋਈ ਪਾਰਜਾਤ, ਜਾਤੀ ਸਮਝ ਕੋਇ ਨਾ ਆਈਆ। ਮੇਰੀ ਨਿਰਗੁਣ ਸਰਗੁਣ ਧਾਰ ਸਤਿਗੁਰ ਨਾਨਕ ਪੁਛੀ ਵਾਤ, ਬੇਵਤਨਾਂ ਦਾ ਮਾਲਕ ਹੋ ਕੇ ਆਪਣਾ ਵਤਨ ਦਏ ਵਡਿਆਈਆ। ਗੁਰ ਗੋਬਿੰਦ ਅੰਮ੍ਰਿਤ ਰਸ ਭਰਿਆ ਵਿਚ ਪਰਾਤ, ਖੰਡਾ ਖੜਗ ਸ਼ਸਤਰ ਧੁਰ ਦਾ ਨਾਮ ਨਾਮ ਨਾਲ ਰਖਾਈਆ। ਮੈਂ ਜੁਗ ਜੁਗ ਜਨ ਭਗਤਾਂ ਰਹੀ ਦਾਸੀ ਦਾਸ, ਨਿਤ ਨਵਿਤ ਸੇਵਕ ਹੋ ਕੇ ਸੇਵ ਕਮਾਈਆ। ਮੇਰੀ ਇਕ ਬੇਨੰਤੀ ਗੁਰਮੁਖਾਂ ਅਗੇ ਅਰਦਾਸ, ਬਿਨ ਰਸਨਾ ਜਿਹਵਾ ਦਿਆਂ ਦਰਸਾਈਆ। ਜਨ ਭਗਤੋ ਆਤਮ ਪਰਮਾਤਮ ਪਰਮਾਤਮ ਆਤਮ ਆਦਿ ਜੁਗਾਦਿ ਇਕੋ ਜ਼ਾਤ, ਦੂਜਾ ਵਰਨ ਨਜ਼ਰ ਕੋਇ ਨਾ ਆਈਆ। ਜਿਸ ਖੇਲ ਖਿਲਾਇਆ ਉਤੇ ਲੋਕਮਾਤ, ਧਰਨੀ ਧਰਤ ਧਵਲ ਧੌਲ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਖੰਡ ਕਹੇ ਮੈਂ ਮਿਲ ਜਾਵਾਂ ਵਿਚ ਦੁੱਧ, ਆਪਣਾ ਆਪ ਛੁਪਾਈਆ। ਮੇਰੇ ਅੰਤਸ਼ਕਰਨ ਪ੍ਰਭੂ ਪ੍ਰੇਮ ਦੀ ਧਾਰ ਪਏ ਕੁੱਦ, ਨੱਚੇ ਟੱਪੇ ਚਾਈਂ ਚਾਈਂਆ। ਮੈਨੂੰ ਖ਼ੁਸ਼ੀ ਹੋਈ ਏਸ ਧਰਨੀ ਉਤੇ ਬੇਸੁਧ, ਬਸੁਧਾ ਸ਼ੁਕਰ ਕਰ ਕੇ ਆਪਣੀ ਖ਼ੁਸ਼ੀ ਬਣਾਈਆ । ਜਿਸ ਗੁਰਮੁਖ ਨੇ ਪ੍ਰੇਮ ਨਾਲ ਪ੍ਰੇਮ ਵਿਚੋਂ ਪ੍ਰੇਮ ਦੀ ਧਾਰ ਦਿਤਾ ਦੁੱਧ, ਇਹ ਪ੍ਰਿਥੂ ਦਾ ਪਿਛਲਾ ਸਾਥੀ ਨਜ਼ਰੀ ਆਈਆ। ਇਸ ਦਾ ਲੇਖਾ ਨਹੀਂ ਕੋਈ ਨਾਲ ਲਕੜੀ ਵੁੱਡ, ਵੰਡਣ ਵੰਡ ਨਾ ਕੋਇ ਵੰਡਾਈਆ। ਪੁਰਾਤਨ ਦੀ ਧਾਰ ਸ਼ਬਦ ਦਾ ਉਧਾਰ ਲਹਿਣਾ ਦੇਣਾ ਪੂਰਬਲਾ ਸ਼ੁੱਡ, ਪਰਮ ਪੁਰਖ ਦਾ ਲਹਿਣਾ ਚਲਿਆ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਵਿਚ ਮਿਲਾਈਆ। ਖੰਡ ਕਹੇ ਮੇਰਾ ਦੁੱਧ ਵਿਚ ਹੋਇਆ ਮਿਲਾਪ, ਆਪ ਆਪਾ ਦਿਤਾ ਮਿਟਾਈਆ । ਮੇਰਾ ਰਿਹਾ ਨਾ ਤੀਨੋ ਤਾਪ, ਰਜੋ ਤਮੋ ਸਤੋ ਦਾ ਸੰਗ ਨਾ ਕੋਇ ਜਣਾਈਆ। ਮੇਰਾ ਆਪਣਾ ਆਪ ਨਾ ਕੋਈ ਰਿਹਾ ਮਾਈ ਬਾਪ, ਜਗਤ ਸੰਗੀ ਸੰਗ ਨਾ ਕੋਇ ਰਖਾਈਆ। ਮੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਮੇਰੀ ਪੁਛੇ ਵਾਤ, ਵਾਤਾਵਰਨ ਜੋ ਤਕੇ ਖ਼ਲਕ ਖ਼ੁਦਾਈਆ। ਜਿਸ ਨੇ ਦੁੱਧ ਦੀ ਧਾਰ ਵਿਚ ਮੇਰੀ ਮਿਲਾ ਦਿਤੀ ਜ਼ਾਤ, ਜੋਤੀ ਜਾਤਾ ਆਪਣਾ ਰੰਗ ਰੰਗਾਈਆ। ਮੈਂ ਹੋ ਗਈ ਇਕ ਇਕਾਂਤ, ਦਰਸ਼ਨ ਕਰਿਆ ਇਕ ਇਕੱਲੇ ਧੁਰ ਦੇ ਮਾਹੀਆ। ਜਿਸ ਦਾ ਖੇਲ ਬਹੁ ਬਿਧ ਭਾਂਤ, ਜੁਗ ਚੌਕੜੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਾਲਕ ਇਕ ਅਖਵਾਈਆ। ਖੰਡ ਕਹੇ ਮੈਂ ਗੁਰਮੁਖਾਂ ਦੇ ਅੰਦਰ ਜਾਵਾਂ ਲੰਘ, ਦੁੱਧ ਵਿਚ ਆਪਣਾ ਆਪ ਮਿਲਾਈਆ। ਸਚ ਧਾਰ ਦਾ ਵੇਖਾਂ ਰੰਗ, ਜਿਸ ਦੀ ਰੰਗਤ ਜਗਤ ਵੇਖਣ ਨਜ਼ਰ ਕੋਇ ਨਾ ਪਾਈਆ। ਫੇਰ ਤੱਕਾਂ ਸਚ ਸਿੰਘਾਸਣ ਆਤਮਾ ਉਤੇ ਪਲੰਘ, ਜਿਸ ਦੀ ਘਾੜਤ ਬਾਡੀ ਨਾ ਕੋਇ ਘੜਾਈਆ। ਫਿਰ ਸੁਰਤੀ ਸ਼ਬਦੀ ਡੋਰੀ ਤੱਕਾਂ ਪਤੰਗ, ਜੋ ਅੰਤਰ ਨਿਰੰਤਰ ਉਡੇ ਚਾਈਂ ਚਾਈਂਆ। ਮੇਰੀ ਇਕੋ ਆਸ਼ਾ ਇਕੋ ਮੰਗ, ਇਕੋ ਇਕ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਵਖਾਈਆ। ਖੰਡ ਕਹੇ ਜਨ ਭਗਤਾਂ ਮੈਂ ਜਾਵਾਂ ਕਾਇਆ ਅੰਦਰ, ਤਨ ਵਜੂਦ ਸੋਭਾ ਪਾਈਆ। ਮੈਂ ਵੇਖਾਂ ਸਾਢੇ ਤਿੰਨ ਹੱਥ ਦਾ ਮੰਦਰ, ਨਵ ਦਵਾਰਿਆਂ ਖੋਜ ਖੁਜਾਈਆ। ਬਜਰ ਕਪਾਟੀ ਤੱਕਾਂ ਜੰਦਰ, ਬਿਨ ਅੱਖਾਂ ਅੱਖ

ਉਠਾਈਆ। ਅੰਧੇਰਾ ਵੇਖਾਂ ਡੂੰਘੀ ਕੰਦਰ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਫੇਰ ਪਰਮ ਪੁਰਖ ਨੂੰ ਇਕੋ ਕਰਾਂ ਬੰਦਨ, ਬਿਨ ਮਸਤਕ ਸੀਸ ਸੀਸ ਨਿਵਾਈਆ। ਮੇਰੇ ਸਾਹਿਬ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਸਭ ਦੇ ਅੰਤਰ ਦੇਣਾ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਨਾਮ ਨਿਧਾਨ ਨੌਜਵਾਨ ਮਰਦ ਮਰਦਾਨ ਜੋ ਨਿਰਗੁਣ ਧਾਰ ਹੋ ਕੇ ਜੁਗ ਜੁਗ ਆਵੇ ਵੰਡਣ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਵੇਖੀਂ ਖੰਡ ਕਹੇ ਪ੍ਰਭੂ ਮੇਰਾ ਲੇਖਾ ਕਰੀਂ ਨਾ ਖੰਡਣ, ਖੰਡ ਖੰਡ ਹੋ ਕੇ ਆਪ ਆਪਾ ਤੇਰੇ ਭੇਟ ਕਰਾਈਆ। ਬੇਸ਼ਕ ਜੁਗ ਚੌਕੜੀਆਂ ਕੇਤੇ ਲੰਘਣ, ਭੱਜਣ ਵਾਹੋ ਦਾਹੀਆ। ਪਰ ਮੇਰਾ ਲੇਖਾ ਬਣਿਆ ਰਹੇ ਨਾਲ ਤਤ ਪੰਜਣ, ਪੰਚਮ ਸ਼ਬਦ ਧੁਨ ਨਾਦ ਸੁਣਦੀ ਰਹਾਂ ਸ਼ਨਵਾਈਆ। ਜੋਤੀ ਜਾਤੇ ਪੁਰਖ ਬਿਧਾਤੇ ਮੇਰੇ ਮਾਲਕ ਆਦਿ ਨਿਰੰਜਣ, ਨਰ ਨਰਾਇਣ ਤੇਰੀ ਓਟ ਰਖਾਈਆ। ਤੂੰ ਸਦਾ ਸਦਾ ਕਿਰਪਾਲੂ ਦੀਨ ਦਰਦ ਦੁਖ ਭੈ ਭੰਜਣ, ਭਵ ਸਾਗਰਾਂ ਪਾਰ ਕਰਾਈਆ। ਮੇਰਾ ਪਿਆਰ ਵਿਚ ਪਿਆਰ ਤੇਰੀ ਚਾੜ੍ਹੇ ਰੰਗਣ, ਰੰਗਤ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਰ ਦਾਤੇ ਤੇਰੇ ਹੱਥ ਵਡਿਆਈਆ।

੨੧ ਚੇਤ ਸ਼ਹਿਨਸ਼ਾਹੀ ਸੰਮਤ ੧੧ ਦਵਿੰਦਰ ਸਿੰਘ ਚੌਹਾਨ ਦੇ ਗ੍ਰਹਿ ੪੦੬੪ ਸੀਡਰ ਹਿਲ ਕਰਾਸ ਰੋਡ
ਵਿਕਟੋਰੀਆ ਕਨੇਡਾ

ਧਰਨੀ ਕਹੇ ਮੇਰੇ ਉਤੇ ਦਿਵਸ ਦਿਹਾੜਾ ਇੱਕੀ ਚੇਤ, ਚੇਤਨ ਨਵ ਸੱਤ ਦੀਨ ਦੁਨੀ ਦਿਆਂ ਕਰਾਈਆ। ਪਰਮ ਪੁਰਖ ਪਰਮਾਤਮ ਮਿਹਰਵਾਨਾ ਮੇਰੇ ਨਾਲ ਕਰ ਹੇਤ, ਹਿਤਕਾਰੀ ਏਕੰਕਾਰੀ ਹੋ ਕੇ ਵੇਖ ਵਖਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਮੇਰੇ ਉਤੇ ਜੁਗ ਚੌਕੜੀ ਲੰਘ ਗਏ ਕੇਤ, ਕੇਤੇ ਵਿਸ਼ਨ ਬ੍ਰਹਮਾ ਸ਼ਿਵ ਆਪਣਾ ਪੰਧ ਮੁਕਾਈਆ। ਜੁਗ ਚੌਕੜੀ ਹੁੰਦੇ ਗਏ ਖੇਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਅਵਤਾਰ ਪੈਗ਼ੰਬਰ ਗੁਰ ਤੇਰਾ ਬੋਧ ਅਗਾਧ ਦਾ ਦੱਸਦੇ ਗਏ ਭੇਤ, ਨਿਰਅੱਖਰ ਧਾਰ ਅੱਖਰਾਂ ਵਿਚ ਸਮਾਈਆ। ਪਰਮ ਪੁਰਖ ਪਰਮਾਤਮ ਭੇਵ ਖੁਲ੍ਹਾ ਦੇ ਆਪਣਾ ਕੇਤਨ ਕੇਤ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਕੇਤੇ ਜੁਗ ਗਏ ਲੰਘ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਮੇਰੀ ਨਵ ਨਵ ਚਾਰ ਦੀ ਮੰਗ, ਨੌ ਸੌ ਚੁਰਾਨਵੇ ਚੌਕੜੀ ਜੁਗ ਦੇਣ ਗਵਾਹੀਆ। ਮੈਂ ਸੁਣਨਾ ਚਾਹੁੰਦੀ ਤੇਰੇ ਨਾਮ ਨਿਧਾਨ ਦਾ ਅਗੰਮ ਮਰਦੰਗ, ਜਿਸ ਦੀ ਸੁਰ ਤਾਲ ਸਮਝ ਕੋਇ ਨਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਭੇਵ ਖੁਲ੍ਹਾ ਦੇ ਬ੍ਰਹਮ ਹੰ, ਨਿਰਗੁਣ ਆਪਣਾ ਨੂਰ ਚਮਕਾਈਆ। ਤਨ ਵਜੂਦ ਮਾਟੀ ਖ਼ਾਕ ਪੰਜ ਤਤ ਦੇ ਰੰਗ, ਸਤਿ ਸਤਿਵਾਦੀ ਆਪਣਾ ਸੰਗ ਬਣਾਈਆ। ਜਨ ਭਗਤਾਂ ਆਤਮ ਸੇਜ ਸੁਹਾ ਪਲੰਘ, ਸਿੰਘਾਸਣ ਆਸਣ ਇਕ ਵਡਿਆਈਆ। ਨਿਝਰ ਝਿਰਨਾ ਅੰਮ੍ਰਿਤ ਧਾਰ ਵਹਾ ਦੇ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਲੋੜ ਰਹੇ ਨਾ ਰਾਈਆ। ਸਤਿ ਸਤਿਵਾਦੀ ਸੁਰਤੀ ਸ਼ਬਦ ਦੇ ਅਨੰਦ, ਅਨੰਦਪੁਰ ਵਾਸੀ ਮੇਲਾ ਮੇਲਣਾ ਸਹਿਜ ਸੁਭਾਈਆ। ਪਰਮ ਪੁਰਖ ਨਿਰਵੈਰ ਹੋ ਕੇ ਬਦਲ ਕੰਡ, ਕਰਵਟ

ਆਪਣੀ ਆਪ ਵਟਾਈਆ। ਮੇਰੇ ਉਤੋਂ ਦੂਈ ਦੁਵੈਤ ਸ਼ਰਅ ਦੀ ਢਾਹ ਦੇ ਕੰਧ, ਵਿਕਾਰ ਹੰਕਾਰ ਵਿਭਚਾਰ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜ ਕੁੜਿਆਰ ਮੇਟ ਦੇ ਪੰਧ, ਸਤਿਜੁਗ ਸਚ ਸਚ ਵਰਤਾਈਆ। ਤੂੰ ਮੇਰਾ ਮੈਂ ਤੇਰਾ ਦੀਨ ਦੁਨੀ ਗਾਵੇ ਛੰਦ, ਸੋ ਪੁਰਖ ਨਿਰੰਜਣ ਤੇਰੀ ਵਜਦੀ ਰਹੇ ਵਧਾਈਆ। ਪੰਚ ਵਿਕਾਰ ਏਕੰਕਾਰ ਕਰ ਦੇ ਖੰਡ ਖੰਡ, ਖੰਡਾ ਖੜਗ ਨਾਮ ਉਠਾਈਆ। ਭੇਦ ਖੁਲ੍ਹਾ ਦੇ ਆਪਣਾ ਆਪ ਬ੍ਰਹਿਮੰਡ, ਬ੍ਰਹਿਮਾਂਡ ਦਾ ਡੇਰਾ ਢਾਹੀਆ। ਨਿਗਾਹ ਮਾਰ ਲੈ ਜੇਰਜ ਅੰਡ, ਉਤਭੁਜ ਸੇਤਜ ਖੋਜ ਖੁਜਾਈਆ। ਧਰਨੀ ਕਹੇ ਮੇਰੇ ਉਤੇ ਕੋਟਨ ਕੋਟ ਜੁਗ ਗਏ ਹੰਢ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸ਼ਾ ਵੇਖ ਬਹੁਭਾਂਤੀ, ਭੇਵ ਅਭੇਦ ਸਮਝ ਕੋਇ ਨਾ ਪਾਈਆ। ਨਿਗਾਹ ਮਾਰ ਲੋਕਮਾਤੀ, ਮਤਾ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਮਿਲਾਈਆ। ਚਾਰੋਂ ਕੁੰਟ ਤਕ ਲੈ ਹੋਈ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਵੇਖ ਲੈ ਜ਼ਾਤ ਪਾਤੀ, ਦੀਨ ਮਜ਼੍ਹਬ ਕਰੇ ਲੜਾਈਆ। ਅੰਮ੍ਰਿਤ ਬੂੰਦ ਬਖ਼ਸ਼ੇ ਨਾ ਕੋਇ ਸਵਾਂਤੀ, ਸਾਂਤਕ ਸਤਿ ਨਾ ਕੋਇ ਕਰਾਈਆ। ਸ਼ਰਅ ਸ਼ਰਅ ਦੀ ਹੋਈ ਘਾਤੀ, ਘਾਇਲ ਦਿਸੇ ਖ਼ਲਕ ਖ਼ੁਦਾਈਆ। ਤੁਧ ਬਿਨ ਪੁਛੇ ਕੋਇ ਨਾ ਵਾਤੀ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਬਣੇ ਨਾ ਕੋਇ ਜਮਾਤੀ, ਅਨਭਵ ਭੇਵ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਤੇਈ ਅਵਤਾਰ ਮੇਰੇ ਉਤੇ ਧਰੋ ਧਿਆਨ, ਬਿਨ ਤਤਾਂ ਧਿਆਨ ਲਗਾਈਆ। ਸ਼ਾਸਤਰਾਂ ਰਿਹਾ ਨਾ ਕੋਇ ਗਿਆਨ, ਅਗਨੀ ਅੱਗ ਨਾ ਕੋਇ ਬੁਝਾਈਆ। ਚਾਰੋਂ ਕੁੰਟ ਕਲਜੁਗ ਕੂੜ ਫਿਰੇ ਸ਼ੈਤਾਨ, ਸ਼ਰਅ ਸ਼ਰਅ ਨਾਲ ਟਕਰਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਸਦੀ ਚੌਧਵੀਂ ਕੂਕ ਕੂਕ ਸੁਣਾਈਆ। ਪੈਗ਼ੰਬਰੋ ਹੋਵੋ ਨਿਗਹਬਾਨ, ਮੂਸਾ ਈਸਾ ਮੁਹੰਮਦ ਆਪਣਾ ਸੰਗ ਬਣਾਈਆ। ਕਾਇਨਾਤ ਕਰੋ ਪਹਿਚਾਨ, ਬੇਪਹਿਚਾਨ ਹੋ ਕੇ ਵੇਖੋ ਥਾਉਂ ਥਾਈਂਆ। ਨਵ ਸੱਤ ਮੈਂ ਖ਼ਾਕ ਰਹੀ ਛਾਣ, ਮਿਟੀ ਧੂੜੀ ਖ਼ਾਕ ਨਾ ਕੋਇ ਰਮਾਈਆ। ਆਪਣਾ ਭਵਿਖਤ ਬਿਨਾ ਲਿਖਤ ਤੋਂ ਵੇਖੋ ਬਿਆਨ, ਬਿਨਾ ਅੱਖਰਾਂ ਅੱਖਰ ਜੋੜ ਜੁੜਾਈਆ। ਮੈਂ ਸਚ ਸੰਦੇਸ਼ਾ ਇਕੋ ਇਕ ਆਈ ਸੁਣਾਉਣ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਮੇਰੇ ਉਤੇ ਧਰਮ ਦੀ ਧਾਰ ਰਿਹਾ ਨਾ ਕੋਇ ਨਿਸ਼ਾਨ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਢੇ ਆਸ ਰਖਾਈਆ। ਧਰਨੀ ਕਹੇ ਪੈਗ਼ੰਬਰੋ ਨਿਗਾਹ ਮਾਰੋ ਵਜ਼ੀਉਲ ਜ਼ਵਾ ਜੋਕੁਸਤੇ ਦਵਾ ਨੂਰੇ ਖ਼ੁਦਾ ਮਜ਼ੀਉਲ ਅਬਾਅ ਮਹਿਬੂਬ ਬੇਪਰਵਾਹੀਆ। ਤੁਹਾਡਾ ਤੁਹਾਡੇ ਨਾਲੋਂ ਹੋਵੇ ਜੁਦਾ, ਜੁਜ਼ ਵਖਰਾ ਵੰਡ ਵੰਡਾਈਆ। ਨਵ ਸੱਤ ਬ੍ਰਹਮ ਮਤ ਰਿਹਾ ਨਾ ਕੋਇ ਰਹਿਨੁਮਾ, ਅੱਲਾ ਹੂ ਅੰਨਾ ਹੂ ਸੰਗ ਨਾ ਕੋਇ ਬਣਾਈਆ। ਮੇਰੀ ਸਭ ਦੇ ਅਗੇ ਦੁਆ, ਦਸਤ ਬਦਸਤ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਮੇਰੇ ਨਾਨਕ ਗੋਬਿੰਦ ਧਾਰ, ਦਹਿ ਦਿਸ਼ਾ ਵੇਖ ਵਖਾਈਆ। ਮੇਰੀ ਬੇਨੰਤੀ ਅਗੰਮ ਪੁਕਾਰ, ਬਿਨ ਰਸਨਾ ਜਿਹਵਾ ਦਿਆਂ ਸੁਣਾਈਆ। ਨਵ ਸੱਤ ਵੇਖੋ ਵਿਭਚਾਰ, ਕੂੜੀ ਕਿਰਿਆ ਵਿਚ ਕੁਰਾਈਆ। ਸਤਿ ਸਚ ਸੋਹੇ ਨਾ ਕੋਇ ਦੁਆਰ, ਮੰਜ਼ਲ ਹਕ ਨਾ ਕੋਇ ਜਣਾਈਆ। ਧਰਮ ਦਾ ਪੰਧ ਹੋਇਆ ਦੁਸ਼ਵਾਰ, ਮਾਰਗ ਸਚ ਨਾ

ਕੋਇ ਰਖਾਈਆ। ਮੈਂ ਰੋਵਾਂ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਜੋਤੀ ਜਾਤੇ ਪੁਰਖ ਬਿਧਾਤੇ ਖੇਲ ਕਰਾਉਣਾ ਅਗੰਮ ਅਪਾਰ, ਅਲਖ ਅਗੋਚਰ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਢੇ ਆਸ ਰਖਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਤੁਸੀਂ ਵੇਖੋ ਬਿਨਾ ਨੈਣਾਂ, ਜੋਤੀ ਧਾਰ ਧਿਆਨ ਲਗਾਈਆ। ਮੁਸ਼ਕਲ ਹੋ ਗਿਆ ਮੇਰੇ ਉਤੇ ਦੀਨ ਦੁਨੀ ਦਾ ਰਹਿਣਾ, ਦਰੋਹੀ ਤੇਰਾ ਨਾਮ ਖ਼ੁਦਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਭ ਨੇ ਉਸ ਦਾ ਭਾਣਾ ਸਹਿਣਾ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਨੇ ਦੀਨ ਦੁਨੀ ਦਾ ਲਹਿਣਾ ਦੇਣਾ ਦੇਣਾ, ਝੋਲੀ ਸਭ ਦੀ ਆਪ ਭਰਾਈਆ। ਨਾਲ ਇਸ਼ਾਰਾ ਤਕ ਲੈ ਜੋ ਬਾਲਮੀਕ ਦਿਤਾ ਵਿਚ ਰਮਾਇਣਾ, ਰਾਮ ਦੀ ਰਾਮ ਰਾਮ ਦੁਹਾਈਆ। ਕਲਜੁਗ ਅੰਤ ਬੁਰਜ ਹੰਕਾਰੀ ਢਹਿਣਾ, ਮਿੱਟੀ ਖ਼ਾਕ ਖ਼ਾਕ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰਾ ਦਿਵਸ ਹੋਏ ਸੁਹਾਵਣਾ, ਸੋਹਣੀ ਮਿਲੇ ਵਡਿਆਈਆ। ਮੇਰੀ ਪੂਰੀ ਕਰ ਭਾਵਨਾ, ਭਾਵਨਾ ਭਗਤਾਂ ਨਾਲ ਰਖਾਈਆ। ਜੋਤੀ ਜਾਤੇ ਪਕੜ ਦਾਮਨਾ, ਦਾਮਨਗੀਰ ਨੂਰ ਅਲਾਹੀਆ। ਮੇਰੀ ਚਾਰ ਜੁਗ ਦੀ ਕਾਮਨਾ, ਕਾਮਲ ਮੁਰਸ਼ਦ ਪੂਰ ਕਰਾਈਆ। ਜੋ ਇਸ਼ਾਰਾ ਕੀਤਾ ਬਲ ਨੂੰ ਬਾਵਨਾ, ਬਲ ਦੁਆਰ ਦਏ ਗਵਾਹੀਆ। ਜੋ ਸੰਦੇਸ਼ਾ ਦਿਤਾ ਅਰਜਨ ਕ੍ਰਿਸ਼ਨਾ ਕਾਹਨਨਾ, ਅੱਖਰ ਅੱਖਰ ਨਾਲ ਜੁੜਾਈਆ। ਜਿਸ ਕਾਰਨ ਮੂਸਾ ਨੂਰ ਨੂਰ ਚਮਕਾਵਣਾ, ਕੋਹਤੂਰ ਡਗਮਗਾਈਆ। ਈਸਾ ਤਤ ਵਜੂਦ ਪਾ ਕੇ ਫ਼ਾਹੰਦਣਾ, ਫਾਸੀ ਫ਼ੈਸਲਾ ਹਕ ਸੁਣਾਈਆ। ਮੁਹੰਮਦ ਜ਼ਜੀਉਲ ਜ਼ਮਾ ਨਾਕੁਸ਼ਤੇ ਨਵਾਂ ਅਰਸ਼ੇ ਵਜਾਂ ਨੂਜ਼ੇ ਨਜ਼ਾਵਨਾ, ਨੂਰੇ ਨੂਰ ਨੂਰ ਅਲਾਹੀਆ। ਨਾਨਕ ਕਿਹਾ ਪਤਿਤ ਪਾਵਨਾ, ਪਰਮ ਪੁਰਖ ਅਗੰਮ ਅਥਾਹੀਆ । ਗੋਬਿੰਦ ਕਹਿ ਕੇ ਸ਼ਾਹ ਸੁਲਤਾਨਨਾ, ਸੁਤ ਦੁਲਾਰਾ ਹੋ ਕੇ ਸੀਸ ਨਿਵਾਈਆ। ਧਰਨੀਏ ਤੇਰਾ ਲੇਖਾ ਕਲਜੁਗ ਅੰਤਮ ਜਿਸ ਮੁਕਾਵਣਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਜਿਸ ਦਾ ਸੋਹਲਾ ਢੋਲਾ ਨੌ ਖੰਡ ਪ੍ਰਿਥਮੀ ਇਕੋ ਗਾਵਣਾ, ਤੂੰ ਮੇਰਾ ਮੈਂ ਤੇਰਾ ਦੂਸਰ ਸੰਗ ਨਾ ਕੋਇ ਜਣਾਈਆ। ਉਹ ਖੇਲ ਕਰੇ ਭਗਵਾਨਨਾ, ਭਗਵਨ ਦੇਵਣਹਾਰ ਵਡਿਆਈਆ। ਜਿਸ ਨੂੰ ਕਹਿੰਦੇ ਪਤਿਤ ਪਾਵਨਾ, ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਗ੍ਰਹਿ ਇਕ ਸੁਹਾਈਆ। ਇੱਕੀ ਚੇਤ ਕਹੇ ਮੇਰਾ ਦਿਵਸ ਦਿਹਾੜਾ ਧਰਨੀ ਧਰਤ, ਧਵਲ ਧੌਲ ਦਿਆਂ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਜਿਸ ਦੀ ਸਭ ਦੇ ਨਾਲ ਸ਼ਰਤ, ਸ਼ਰਅ ਸ਼ਰੀਅਤ ਸੰਗ ਰਖਾਈਆ। ਸੋ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਵੇ ਪਰਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦਾ ਲਹਿਣਾ ਦੇਣਾ ਆਦਿ ਜੁਗਾਦਿ ਦੋ ਜਹਾਨਾਂ ਉਤੇ ਅਰਸ਼, ਅਰਸ਼ੀ ਪ੍ਰੀਤਮ ਇਕ ਅਖਵਾਈਆ। ਉਹ ਤੇਰੀ ਮੇਟੇ ਹਰਸ, ਹਵਸ ਪੂਰ ਦਏ ਕਰਾਈਆ। ਮਿਹਰਵਾਨ ਹੋ ਕੇ ਕਰੇ ਤਰਸ, ਰਹਿਮਤ ਸਤਿ ਸਚ ਕਮਾਈਆ। ਜਿਸ ਦਾ ਖ਼ੁਸ਼ੀਆਂ ਵਾਲਾ ਹੋਵੇ ਬਰਸ, ਸੁਹੰਜਣੀ ਘੜੀ ਤੇਰੇ ਨਾਲ ਮਿਲਾਈਆ। ਨਿਰਗੁਣ ਧਾਰ ਹੋ ਕੇ ਦੇਵੇ ਦਰਸ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਇੱਕੀ ਚੇਤ ਕਹੇ ਧਰਨੀਏ ਮੇਰਾ ਸਤਿ ਸਚ ਦਿਹਾੜਾ, ਦਿਉਹੜੀ ਸੀਸ ਨਿਵਾਈਆ। ਮੇਰਾ ਸੁਆਮੀ ਠਾਕਰ ਧੁਰ ਦਾ ਲਾੜਾ, ਦੋ ਜਹਾਨਾ ਇਕ ਅਖਵਾਈਆ। ਜੋ ਚਾੜ੍ਹਨਹਾਰਾ

ਰੰਗ ਗਾੜ੍ਹਾ, ਆਦਿ ਜੁਗਾਦਿ ਉਤਰ ਕਦੇ ਨਾ ਜਾਈਆ। ਤੇਰੇ ਉਤੇ ਵੇਖੇ ਕੂੜ ਅਖਾੜਾ, ਨਵ ਖੰਡ ਖੋਜ ਖੁਜਾਈਆ। ਅਗਨੀ ਤਤੀ ਤਕ ਹਾੜਾ, ਤਨ ਮਾਟੀ ਖ਼ਾਕ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਧਰਨੀ ਕਹੇ ਪ੍ਰਭੂ ਮੈਨੂੰ ਮੇਰਾ ਦੇ ਦੇ ਹਕ, ਹਕ਼ੀਕ਼ਤ ਪਿਛਲੀ ਨਾਲ ਮਿਲਾਈਆ। ਸਚਖੰਡ ਨਿਵਾਸੀ ਨਿਗਾਹਬਾਨ ਹੋ ਕੇ ਤਕ, ਤਕਵਾ ਤੇਰੇ ਉਤੇ ਰਖਾਈਆ। ਮੈਂ ਕਲਜੁਗ ਅੰਤਮ ਗਈ ਥਕ, ਥਕਾਵਟ ਵਿਚ ਮੇਰੀ ਦੁਹਾਈਆ। ਮੇਰੀ ਦੁਰਮਤ ਮੈਲ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਸਤਿ ਧਰਮ ਦਾ ਖੋਲ੍ਹ ਦੇ ਹੱਟ, ਵਸਤ ਇਕੋ ਨਾਮ ਵਰਤਾਈਆ। ਝਗੜਾ ਰਹੇ ਨਾ ਤੀਰਥ ਤਟ, ਜਲ ਸਾਗਰਾਂ ਵੰਡ ਨਾ ਕੋਇ ਵੰਡਾਈਆ। ਪਵਿਤ੍ਰ ਕਰ ਦੇ ਮਾਨਵ ਜ਼ਾਤੀ ਬੁਧਿ ਮਤਿ, ਮਨ ਮਮਤਾ ਦੂਰ ਕਰਾਈਆ। ਭਾਗ ਲਗਾ ਦੇ ਪੰਜ ਤਤ, ਤਤਵ ਆਪਣਾ ਭੇਵ ਖੁਲ੍ਹਾਈਆ। ਮੈਂ ਸ਼ਰਨ ਸ਼ਰਨਾਈ ਤੇਰੀ ਜਾਣਾ ਢਠ, ਢਹਿ ਢਹਿ ਧੂੜੀ ਖ਼ਾਕ ਰਮਾਈਆ। ਪਰਮ ਪੁਰਖ ਸਤਿ ਧਰਮ ਦੀ ਉਲਟੀ ਗੇੜ ਦੇ ਲਠ, ਕਲਜੁਗ ਕੂੜ ਕੂੜ ਮਿਟਾਈਆ। ਮੈਂ ਪੰਧ ਮੁਕਾਇਆ ਨਠ ਨਠ, ਭੱਜੀ ਵਾਹੋ ਦਾਹੀਆ। ਉਹ ਤਕ ਲੈ ਨੇਤਰ ਰੋਂਦੇ ਤੀਰਥ ਅਠਸਠ, ਬਿਨ ਅੱਖੀਆਂ ਹੰਝੂਆਂ ਹਾਰ ਬਣਾਈਆ। ਫਿਰੀ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮਠ, ਗੁਰੂਦੁਆਰ ਗੁਰਦੇਵ ਸਾਰ ਕੋਇ ਨਾ ਪਾਈਆ। ਨੌ ਖੰਡ ਪ੍ਰਿਥਮੀ ਮੇਰਾ ਖੇੜਾ ਹੋਇਆ ਭਠ, ਸਾਂਤਕ ਸਤਿ ਨਾ ਕੋਇ ਵਰਤਾਈਆ। ਧਰਮ ਦਾ ਬੁਰਜ ਗਿਆ ਢਠ, ਕਲਜੁਗ ਡੰਕਾ ਕੂੜ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਨਾਮ ਵਰਤਾਈਆ। ਚੇਤ ਕਹੇ ਧਰਨੀਏ ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਹਰਿ ਪੁਰਖ ਨਿਰੰਜਣ ਵੇਖ ਵਖਾਵੇਗਾ। ਏਕੰਕਾਰਾ ਰੰਗ ਰੰਗਾਵੇਗਾ। ਆਦਿ ਨਿਰੰਜਣ ਡਗਮਗਾਵੇਗਾ। ਅਬਿਨਾਸ਼ੀ ਕਰਤਾ ਭੇਵ ਖੁਲ੍ਹਾਵੇਗਾ। ਸ੍ਰੀ ਭਗਵਾਨ ਪੜਦਾ ਆਪ ਉਠਾਵੇਗਾ। ਪਾਰਬ੍ਰਹਮ ਪ੍ਰਭ ਆਪਣਾ ਸੰਗ ਨਿਭਾਵੇਗਾ। ਸਤਿਗੁਰ ਸ਼ਬਦ ਸ਼ਬਦ ਜਣਾਵੇਗਾ। ਬਿਨ ਜਨਣੀ ਰੂਪ ਪਰਗਟਾਵੇਗਾ। ਮਾਤ ਪਿਤ ਨਾ ਕੋਇ ਰਖਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਵੇਗਾ। ਪੰਜਾਂ ਤਤਾਂ ਵੰਡ ਵੰਡਾਵੇਗਾ। ਜੇਰਜ ਅੰਡਾਂ ਵੇਖ ਵਖਾਵੇਗਾ। ਉਤਭੁਜ ਸੇਤਜ ਰਾਹ ਵਖਾਵੇਗਾ। ਚਾਰੇ ਬਾਣੀ ਸ਼ਬਦ ਅਲਾਵੇਗਾ। ਪਰਾ ਪਸੰਤੀ ਮਧਮ ਬੈਖਰੀ ਤੇਰੀ ਧਾਰ ਦ੍ਰਿੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਵੇਗਾ। ਪਰਮ ਪੁਰਖ ਪ੍ਰਭ ਦਇਆ ਕਮਾਏਗਾ। ਤੇਈ ਅਵਤਾਰ ਨਾਲ ਮਿਲਾਏਗਾ। ਪੈਗ਼ੰਬਰਾਂ ਧੁਰ ਦੀ ਗੰਢ ਨਾਲ ਰਖਾਏਗਾ। ਨਾਨਕ ਗੋਬਿੰਦ ਅੰਗ ਜੁੜਾਏਗਾ। ਖੇਲ ਕਰਕੇ ਵਿਚ ਭਾਰਤ ਹਿੰਦ, ਨਵ ਖੰਡ ਵੇਖ ਵਖਾਏਗਾ। ਤੇਰੀ ਸਗਲੀ ਲਾਹੇ ਚਿੰਦ, ਚਿੰਤਾ ਚਿਖਾ ਵਿਚ ਸੁਟਾਏਗਾ। ਯੋਧਾ ਸੂਰਬੀਰ ਬਣ ਮਰਗਿੰਦ, ਪੁਰਖ ਅਕਾਲਾ ਹੁਕਮ ਵਰਤਾਵੇਗਾ। ਭਗਤ ਸੁਹੇਲੇ ਬਣਾ ਕੇ ਆਪਣੀ ਬਿੰਦ, ਬਿੰਦਰਾਬਨ ਦੇ ਵਾਸੀ ਦਾ ਲੇਖਾ ਪੂਰ ਕਰਾਏਗਾ। ਤੂੰ ਨੇਤਰ ਮੂਲ ਨਾ ਵਹਾਈ ਹਿੰਝ, ਅੰਮ੍ਰਿਤ ਮੇਘ ਆਪ ਬਰਸਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪੜਦਾ ਆਪ ਉਠਾਏਗਾ। ਚੇਤ ਕਹੇ ਧਰਨੀਏ ਤੂੰ ਸੁਣ ਅਗੰਮਾ ਬੋਲ, ਅਣਬੋਲਤ ਕੀ ਜਣਾਈਆ। ਜਿਸ ਚੌਦਾਂ ਤਬਕਾਂ ਤੋਲਣਾ ਤੋਲ, ਚੌਦਾਂ ਲੋਕ ਨਾਮ ਕੰਡੇ ਉਤੇ ਟਿਕਾਈਆ। ਜਿਸ ਦਾ ਸ਼ਬਦ ਅਨਾਦੀ ਵਜਣਾ ਢੋਲ, ਦੋ ਜਹਾਨ ਕਰੇ ਸ਼ਨਵਾਈਆ।

ਤੇਰੇ ਉਤੇ ਅੰਤ ਕੰਤ ਭਗਵੰਤ ਦੀਨ ਦੁਨੀ ਕਰਾ ਕੇ ਘੋਲ, ਲੇਖਾ ਮੇਟੇ ਥਾਉਂ ਥਾਈਂਆ। ਜਨ ਭਗਤਾਂ ਅੰਤਰ ਜਾਏ ਮੌਲ, ਮੌਲਾ ਹੋ ਕੇ ਵੇਖ ਵਖਾਈਆ। ਉਹ ਤਕ ਲੈ ਜੋ ਬਾਵਨ ਨਾਲ ਕੀਤਾ ਬਲ ਕੌਲ, ਇਕ਼ਰਾਰ ਪਿਛਲਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ । ਧਰਨੀ ਕਹੇ ਮੈਂ ਆਦਿ ਜੁਗਾਦਿ ਦੀ ਮੰਗਤੀ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰਾ ਲੇਖਾ ਨਹੀਂ ਜਗਤ ਵਿਦਿਆ ਨਾਲ ਪੰਡਤੀ, ਸ਼ਾਸਤਰ ਸੰਗ ਨਾ ਕੋਇ ਬਣਾਈਆ। ਮੈਂ ਵਣਜਾਰਨ ਨਹੀਂ ਕੋਈ ਅੰਨ ਦੀ, ਮਿੱਟੀ ਖ਼ਾਕ ਸੋਭਾ ਪਾਈਆ। ਮੈਂ ਸਰੋਤੀ ਨਹੀਂ ਕੰਨ ਦੀ, ਸਰਵਣਾਂ ਵਜਦੀ ਰਹੇ ਵਧਾਈਆ। ਮੈਨੂੰ ਆਸ਼ਾ ਨਹੀਂ ਸੂਰੀਆ ਚੰਦ ਦੀ, ਮੰਡਲ ਮੰਡਪ ਨਾ ਕੋਇ ਚਤੁਰਾਈਆ। ਮੈਂ ਧਾਰ ਨਹੀਂ ਕੋਈ ਬ੍ਰਹਮ ਦੀ, ਤਨ ਵਜੂਦਾਂ ਵਿਚ ਜੰਮੇ ਤੇ ਮਰ ਜਾਈਆ। ਮੇਰੀ ਖ਼ੁਸ਼ੀ ਨਹੀਂ ਕੋਈ ਗ਼ਮ ਦੀ, ਚਿੰਤਾ ਵਿਚ ਨਾ ਕੋਇ ਕੁਰਲਾਈਆ। ਮੈਂ ਵਣਜਾਰਨ ਉਸ ਰਾਮ ਦੀ, ਜੋ ਰਮਈਆ ਇਕ ਅਖਵਾਈਆ। ਮੈਂ ਪਿਆਰੀ ਉਸ ਕਾਹਨ ਦੀ, ਜਿਸ ਨੂੰ ਘਨਈਆ ਦੇ ਕੇ ਗਿਆ ਵਡਿਆਈਆ। ਮੈਂ ਉਦਾਹਰਨ ਉਸ ਮਿਹਰਵਾਨ ਦੀ, ਜੋ ਮਹਿਬੂਬ ਨੂਰ ਅਲਾਹੀਆ। ਮੈਂ ਵਣਜਾਰਨ ਸਤਿ ਨਾਮ ਦੀ, ਜੋ ਨਾਨਕ ਨਿਰਗੁਣ ਸਰਗੁਣ ਗਿਆ ਦ੍ਰਿੜਾਈਆ। ਮੇਰੀ ਆਸ਼ਾ ਗੋਬਿੰਦ ਵਾਲੀ ਪਰਨਾਮ ਦੀ, ਬਿਨ ਸੀਸ ਸੀਸ ਜਗਦੀਸ ਝੁਕਾਈਆ। ਮੇਰੀ ਆਵਾਜ਼ ਨਹੀਂ ਕੋਈ ਅੱਖਰਾਂ ਵਾਲੀ ਕਲਾਮ ਦੀ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਮੈਂ ਪਿਆਸੀ ਉਸ ਅਮਾਮ ਦੀ, ਜਿਸ ਨੂੰ ਪੈਗ਼ੰਬਰਾਂ ਕਿਹਾ ਨੂਰ ਅਲਾਹੀਆ। ਮੈਂ ਵਣਜਾਰਨ ਇਕ ਪੈਗ਼ਾਮ ਦੀ, ਜੋ ਬਿਨ ਰਸਨਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਇਕ ਵਰਤਾਈਆ । ਧਰਨੀ ਕਹੇ ਮੇਰਾ ਵਕ਼ਤ ਸੁਹਾਵਾ, ਸੋਹਣੀ ਮਿਲੀ ਵਡਿਆਈਆ। ਮੈਂ ਇਕੋ ਗੋਬਿੰਦ ਗੁਣ ਗਾਵਾਂ, ਗਾ ਗਾ ਖ਼ੁਸ਼ੀ ਬਣਾਈਆ। ਪੁਰਖ ਅਕਾਲਾ ਕੰਤ ਰਾਵਾਂ, ਦੂਸਰ ਸੇਜ ਨਾ ਕੋਇ ਹੰਢਾਈਆ। ਇਕੋ ਸਾਹਿਬ ਦੇ ਬਲ ਬਲ ਜਾਵਾਂ, ਚਰਨ ਕਵਲ ਜੋ ਦੇਵੇ ਮਾਣ ਵਡਿਆਈਆ। ਇਕੋ ਢੋਲਾ ਗੀਤ ਨਾਮ ਨਿਧਾਨਾ ਗਾਵਾਂ, ਜਿਸ ਦੀ ਚਾਰ ਜੁਗ ਦੇ ਸ਼ਾਸਤਰ ਸਿਫ਼ਤਾਂ ਨਾਲ ਸਿਫ਼ਤੀ ਦੇਣ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਵਸਤ ਇਕ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਮਾਰੋ ਝਾਕੀ, ਮੇਰੇ ਉਤੇ ਨੈਣ ਉਠਾਈਆ। ਸਚਖੰਡ ਦੁਆਰ ਦੀ ਖੋਲ੍ਹੋ ਤਾਕੀ, ਦਰਗਾਹ ਸਾਚੀ ਪਰਦਾ ਲਓ ਚੁਕਾਈਆ। ਕੀ ਹਾਲਤ ਹੋਈ ਬੰਦਾ ਖ਼ਾਕੀ, ਬੰਦਗੀ ਵਿਚ ਨਾ ਕੋਇ ਸਮਾਈਆ । ਆਪਣਾ ਆਪਣਾ ਲਹਿਣਾ ਤਕੋ ਬਾਕੀ, ਸਦੀ ਬੀਸਵੀਂ ਚੌਧਵੀਂ ਨਾਲ ਮਿਲਾਈਆ। ਗੋਬਿੰਦ ਢਈਏ ਵਾਲੀ ਤਕ ਲੈ ਹਾਟੀ, ਬਿਨ ਅੱਖਾਂ ਅੱਖ ਖੁਲ੍ਹਾਈਆ। ਝਗੜਾ ਪਿਆ ਤਨ ਵਜੂਦ ਮਾਟੀ, ਅੰਗੀਕਾਰ ਨਾ ਕੋਇ ਅਖਵਾਈਆ। ਸਾਚੀ ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਸਚ ਦੁਆਰ ਨਜ਼ਰ ਕਿਸੇ ਨਾ ਆਈਆ। ਮਸਤਕ ਨੂਰ ਰਿਹਾ ਨਾ ਕੋਇ ਲਲਾਟੀ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰੀ ਇਕ ਅਲਖ, ਅਗੋਚਰ ਦਿਆਂ ਜਣਾਈਆ। ਕਲਜੁਗ ਅੰਤ ਮੇਰੀ ਪਤ ਰਖ, ਪਤਿਪਰਮੇਸ਼ਵਰ ਦਇਆ ਕਮਾਈਆ। ਮੇਰੇ ਉਤੇ ਜੀਵਾਂ ਜੰਤਾਂ ਸਾਧਾਂ ਸੰਤਾਂ ਕਾਇਆ ਮਾਟੀ ਭਾਂਡੇ ਹੋਏ ਸਖ, ਵਸਤ ਨਾਮ ਵਿਚ ਨਾ ਕੋਇ ਟਿਕਾਈਆ। ਨਵ

ਸੱਤ ਚਾਰ ਕੁੰਟ ਦਹਿ ਦਿਸ਼ਾ ਭਾਉਂਦੇ ਸਖ, ਲੱਖਣ ਦੀਪ ਮੇਰੀ ਦਏ ਗਵਾਹੀਆ। ਆਦਿ ਜੁਗਾਦਿ ਸਭ ਕੁਝ ਤੇਰੇ ਹੱਥ, ਹੱਥ ਬੰਨ੍ਹ ਕੇ ਸੀਸ ਨਿਵਾਈਆ। ਤੂੰ ਸਰਬ ਕਲਾ ਸਮਰਥ, ਦੇਵਣਹਾਰ ਬੇਪਰਵਾਹੀਆ। ਤੇਰੀ ਮਹਿੰਮਾ ਸਦਾ ਅਕਥ, ਕਥਨੀ ਕਥ ਨਾ ਕੋਇ ਸਕੇ ਰਾਈਆ। ਤੇਰੇ ਚਰਨ ਕਵਲ ਨਿਰਗੁਣ ਧਾਰ ਜਾਵਾਂ ਢਠ, ਸਰਗੁਣ ਰੂਪ ਨਾ ਕੋਇ ਦਰਸਾਈਆ। ਮੇਰੇ ਉਤੋਂ ਝਗੜਾ ਮੇਟਣਾ ਵਿਚ ਸਾਲ ਅੱਠ, ਅਗੇ ਆਯੂ ਨਾ ਕੋਇ ਵਧਾਈਆ। ਤੂੰ ਵਸਣਹਾਰਾ ਘਟ ਘਟ, ਹਰ ਘਟ ਰਿਹਾ ਸਮਾਈਆ। ਤੇਰਾ ਖੇਲ ਆਦਿ ਜੁਗਾਦਿ ਬਾਜ਼ੀਗਰ ਨਟ, ਸਵਾਂਗੀ ਤੇਰਾ ਸਵਾਂਗ ਸਮਝ ਕੋਇ ਨਾ ਪਾਈਆ। ਮੇਰੀ ਕੂੜ ਕਿਰਿਆ ਡੋਰੀ ਕਟ, ਸ਼ਰਅ ਛੁਰੀ ਰਹੇ ਨਾ ਕੋਇ ਕਸਾਈਆ। ਤੇਰਾ ਜੋਤੀ ਨੂਰ ਤੱਕਾਂ ਲਟ ਲਟ, ਚਾਰੋ ਕੁੰਟ ਨਜ਼ਰੀ ਆਈਆ। ਸਤਿ ਧਰਮ ਖੁਲ੍ਹਾ ਦੇ ਹੱਟ, ਸਚ ਵਸਤ ਨਾਮ ਵਰਤਾਈਆ। ਉਹ ਤਕ ਮੁਹੰਮਦ ਦੀ ਸਦੀ ਚੌਧਵੀਂ ਰਹੀ ਟਪ, ਟਾਪੂ ਸਾਰੇ ਰਹੇ ਕੁਰਲਾਈਆ। ਬੀਸਵੀਂ ਦਾ ਲੇਖਾ ਦੇਣਾ ਠੱਪ, ਠੱਪਾ ਮੋਹਰ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਸੁਣੋ ਮੇਰੀ ਬੇਨੰਤੀ, ਬਿਨਾ ਹੱਥਾਂ ਮੰਗ ਮੰਗਾਈਆ। ਨਿਰਗੁਣ ਧਾਰ ਦੀ ਅਗੰਮੀ ਪੜ੍ਹੋ ਪੰਗਤੀ, ਜਿਸ ਦਾ ਲੇਖ ਲਿਖ ਸਕੇ ਕੋਇ ਨਾ ਕ਼ਲਮ ਸ਼ਾਹੀਆ। ਜਿਸ ਵਿਚ ਆਸ਼ਾ ਨਹੀਂ ਕੋਈ ਮਨ ਦੀ, ਮਮਤਾ ਮੋਹ ਨਾ ਕੋਇ ਜਣਾਈਆ। ਨਾਲੇ ਧਾਰ ਤਕ ਗੋਬਿੰਦ ਚੰਨ ਦੀ, ਜੋ ਨੂਰ ਨੁਰਾਨਾ ਡਗਮਗਾਈਆ। ਜਿਸ ਖੇਲ ਵੇਖਣੀ ਛੱਪਰ ਛੰਨ ਦੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਸੰਗ ਆਪ ਨਿਭਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀਏ ਆ ਵੇਖ ਸਾਡੇ ਭਵਿਖਤ, ਪੇਸ਼ੀਨਗੋਈਆਂ ਨਾਲ ਮਿਲਾਈਆ। ਚਾਰ ਜੁਗ ਦੇ ਸ਼ਾਸਤਰਾਂ ਵਾਲੀ ਲਿਖਤ, ਅੱਖਰ ਅੱਖਰ ਦਏ ਗਵਾਹੀਆ। ਅੰਤ ਸਾਬਤ ਰਹਿਣਾ ਨਹੀਂ ਕਿਸੇ ਦਾ ਇਸ਼ਟ, ਇਸ਼ਟ ਦੇਵ ਨਾ ਕੋਇ ਮਨਾਈਆ। ਬੁੱਧੀ ਸਭ ਦੀ ਹੋਣੀ ਭਰਿਸ਼ਟ, ਭਰਮਾਂ ਭੁੱਲੇ ਕੂੜ ਲੋਕਾਈਆ। ਜੋ ਸੰਦੇਸ਼ਾ ਰਾਮ ਨੂੰ ਦਿਤਾ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਅਵਤਾਰ ਪੈਗ਼ੰਬਰ ਕਹਿਣ ਧਰਨੀਏ ਸਾਡਾ ਵਕ਼ਤ ਅਖ਼ੀਰੀ, ਨਿਰਅੱਖਰ ਧਾਰ ਦ੍ਰਿੜਾਈਆ। ਸਾਡਾ ਮਾਲਕ ਖ਼ਾਲਕ ਏਕੰਕਾਰ ਸ਼ਹਿਨਸ਼ਾਹ ਅਗੰਮ ਅਮੀਰੀ, ਅਮਰਾਪਦ ਦਾ ਮਾਲਕ ਇਕ ਅਖਵਾਈਆ। ਜਿਸ ਅੰਤ ਸ਼ਰਅ ਦੀ ਤੋੜਨੀ ਜ਼ੰਜੀਰੀ, ਖੰਡਾ ਖੜਗ ਨਾਮ ਚਮਕਾਈਆ। ਲੇਖਾ ਮੁਕਾਉਣਾ ਸ਼ਾਹ ਹਕੀਰੀ, ਊਚਾਂ ਨੀਚਾਂ ਇਕੋ ਦਰ ਸੁਹਾਈਆ। ਉਸ ਦਾ ਆਉਂਣਾ ਹੋਵੇ ਤਕ਼ਦੀਰੀ, ਤਕ਼ਦੀਰ ਸਭ ਦੀ ਦਏ ਬਦਲਾਈਆ। ਜੋ ਧਰਮ ਦੀ ਧਾਰ ਦੱਸੇ ਫ਼ਕੀਰੀ, ਫ਼ਿਕਰਾ ਇਕੋ ਨਾਮ ਸੁਣਾਈਆ। ਜੋ ਆਸ਼ਾ ਰਖੀ ਕਬੀਰੀ, ਰਵੀਦਾਸ ਧਿਆਨ ਲਗਾਈਆ। ਉਸ ਦਾ ਨੂਰ ਤਕ ਬੇਨਜ਼ੀਰੀ, ਨਜ਼ਰਾਂ ਤੋਂ ਉਹਲੇ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਗੁਰ ਅਵਤਾਰ ਪੈਗ਼ੰਬਰੋ ਮੈਨੂੰ ਦਿਉ ਦਿਲਾਸਾ, ਪੁਰਖ ਪੁਰਖੋਤਮ ਹੱਥ ਟਿਕਾਈਆ। ਮੈਂ ਪ੍ਰਿਥਵੀਂ ਤਕਾਂ ਉਤੇ ਅਕਾਸ਼ਾ, ਆਕਾਸ਼ ਅਕਾਸ਼ਾਂ ਫੋਲ ਫੁਲਾਈਆ। ਮੰਡਲਾਂ ਤੋਂ ਪਰੇ ਵੇਖਾਂ ਰਾਸਾ, ਬਿਨ ਗੋਪੀ ਕਾਹਨ ਖੋਜ ਖੁਜਾਈਆ। ਜਲਵਾਗਰ ਨੂਰ ਨੁਰਾਨਾ ਖੇਲ ਜਾਣਾਂ ਸ਼ਾਹੋ ਸ਼ਾਬਾਸ਼ਾ, ਜੋ ਸ਼ਹਿਨਸ਼ਾਹ ਇਕ ਅਖਵਾਈਆ।

ਜਿਸ ਦੇ ਤੁਸੀਂ ਚਾਰ ਜੁਗ ਦੇ ਹੋਏ ਦਾਸੀ ਦਾਸਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਜਿਸ ਨਾਮ ਕਲਮਿਆਂ ਦਾ ਤੁਹਾਨੂੰ ਖੁਲ੍ਹਾਇਆ ਖ਼ੁਲਾਸਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੁਸਾਂ ਲੇਖ ਲਿਖਿਆ ਸ਼ਬਦ ਧਾਰ ਅਗੰਮੀ ਭਾਸ਼ਾ, ਅੱਖਰ ਅੱਖਰਾਂ ਨਾਲ ਜੁੜਾਈਆ। ਸੋ ਮਹਿਬੂਬ ਅੰਤ ਕਰੇ ਨਾ ਕਦੇ ਉਦਾਸਾ, ਉਦਾਸੀ ਮੇਰੀ ਦੂਰ ਕਰਾਈਆ। ਉਹ ਵੇਖੋ ਇਸ਼ਾਰੇ ਦੇਂਦਾ ਸ਼ੰਕਰ ਉਤੋਂ ਕੈਲਾਸ਼ਾ, ਬ੍ਰਹਮਾ ਬ੍ਰਹਮ ਧਾਰ ਸਮਝਾਈਆ। ਵਿਸ਼ਨੂੰ ਖ਼ੁਸ਼ੀਆਂ ਵਿਚ ਕਰੇ ਹਾਸਾ, ਹਸਤੀ ਤਕ ਅਗੰਮ ਅਥਾਹੀਆ। ਜਿਸ ਤੇਰੇ ਉਤੇ ਧਰਨੀਏ ਦੀਨ ਦੁਨੀ ਉਲਟਾਉਣਾ ਪਾਸਾ, ਸਤਿਗੁਰ ਸ਼ਬਦ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਰ ਵਰਦਾਤਾ ਝੋਲੀ ਪਾਈਆ। ਧਰਨੀ ਕਹੇ ਚੇਤ ਤੇਰਾ ਇੱਕੀ ਦਿਵਸ ਚੰਗਾ, ਚਾਰ ਜੁਗ ਦੇ ਸ਼ਾਸਤਰ ਖ਼ੁਸ਼ੀ ਮਨਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਮੇਰੇ ਉਤੇ ਲੰਘਾ, ਕੋਟਨ ਕੋਟ ਅਵਤਾਰ ਪੈਗ਼ੰਬਰ ਗੁਰ ਗਏ ਪੰਧ ਮੁਕਾਈਆ। ਮੇਰਾ ਲਹਿਣਾ ਦੇਣਾ ਸ਼ਬਦੀ ਧਾਰ ਧਾਰ ਬਵੰਜਾ, ਬਾਵਨ ਬਾਵਨ ਭੇਦ ਖੁਲ੍ਹਾਈਆ। ਮੇਰੀ ਧਾਰ ਉਤੇ ਤਕ ਲੈ ਪਵਨ ਉਨੰਜਾ, ਖੇਲ ਖੇਲੇ ਚਾਈਂ ਚਾਈਂਆ। ਨਿਗਾਹ ਮਾਰ ਲੈ ਸੂਰੀਆ ਚੰਦਾ, ਚੰਦ ਚਾਂਦਨੀ ਵੇਖ ਵਖਾਈਆ। ਫੇਰ ਤਕ ਲੈ ਪੰਜ ਤਤ ਦਾ ਬੰਦਾ, ਬੰਦਗੀ ਵਿਚ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਕੀਤਾ ਗੰਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਮੋਹ ਵਿਕਾਰਾ ਬਣਿਆ ਧੰਦਾ, ਧੂੰਆਂਧਾਰ ਦਿਸੇ ਲੋਕਾਈਆ। ਮੇਰਾ ਸੀਨਾ ਹੋਵੇ ਨਾ ਠੰਡਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੇਰਾ ਅੰਤ ਅਖ਼ੀਰੀ ਚੌਥੇ ਜੁਗ ਦਾ ਕੰਢਾ, ਕੰਢੀ ਘਾਟ ਦਿਆਂ ਦ੍ਰਿੜਾਈਆ। ਅਗਲਾ ਸਫ਼ਰ ਰਿਹਾ ਨਾ ਲੰਬਾ, ਲੰਮੀ ਪੈ ਕੇ ਦਿਆਂ ਦੁਹਾਈਆ। ਪਰਮ ਪੁਰਖ ਦਾ ਖੇਲ ਹੋਣਾ ਅਚੰਭਾ, ਅਚਰਜ ਆਪਣਾ ਹੁਕਮ ਵਰਤਾਈਆ । ਜਿਸ ਦੀ ਧਾਰ ਵਿਚ ਜੰਬੂ ਦੇਸ਼ ਜੰਮਾ, ਜਿਸਨੂੰ ਜਨਮੇ ਕੋਇ ਨਾ ਮਾਈਆ। ਉਸ ਭੇਵ ਚੁਕਾਉਣਾ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਜਿਸ ਦੀ ਉਡੀਕ ਵਿਚ ਰਾਹ ਤਕੇ ਵਿਸ਼ਨ ਸ਼ਿਵ ਬ੍ਰਹਮਾ, ਬਿਨ ਨੈਣਾਂ ਨੈਣ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹੇ ਧਰਨੀ ਸਾਡਾ ਵੇਖ ਲੈ ਇਸ਼ਾਰਾ, ਬਿਨ ਸੈਨਤ ਜਗਤ ਜਣਾਈਆ। ਸਾਡਾ ਅੰਤ ਅੰਤ ਤਕ ਕਿਨਾਰਾ, ਨਈਆ ਨੌਕਾ ਸੰਗ ਨਾ ਕੋਇ ਰਖਾਈਆ। ਤੇਰੇ ਉਤੇ ਖੇਲ ਕਰੇ ਦੁਬਾਰਾ, ਦੋਹਰੀ ਧਾਰ ਬੇਪਰਵਾਹੀਆ। ਜਿਸ ਨੂੰ ਅਵਤਾਰ ਪੈਗ਼ੰਬਰਾਂ ਗੁਰੂਆਂ ਕਿਹਾ ਚਵੀਆਂ ਅਵਤਾਰਾ, ਚੌਬੀਸਾ ਜਗਦੀਸਾ ਇਕ ਅਖਵਾਈਆ। ਪੈਗ਼ੰਬਰਾਂ ਕਿਹਾ ਨੂਰ ਉਜਿਆਰਾ, ਅਮਾਮ ਅਮਾਮਾ ਅਗੰਮ ਅਥਾਹੀਆ। ਸੋ ਪਰਗਟ ਹੋਏ ਆਪਣੀ ਧਾਰਾ, ਧਰਮ ਦੀ ਧਾਰ ਨਾਲ ਰਖਾਈਆ। ਸਤਿਗੁਰ ਸ਼ਬਦੀ ਸ਼ਬਦ ਦਏ ਸਹਾਰਾ, ਸਿਰ ਤੇਰੇ ਹੱਥ ਟਿਕਾਈਆ। ਜਿਸ ਲਹਿਣਾ ਦੇਣਾ ਤਕਣਾ ਪੁਰਖ ਨਾਰਾ, ਨਰ ਨਰਾਇਣ ਹੋਏ ਸਹਾਈਆ। ਜਿਸ ਦਾ ਮਾਨਵ ਜ਼ਾਤੀ ਇਕੋ ਹੋਵੇ ਜੈਕਾਰਾ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਦਏ ਜਣਾਈਆ। ਉਸ ਦੇ ਚਰਨ ਕਵਲ ਕਰੀਂ ਨਿਮਸਕਾਰਾ, ਨਿਵ ਨਿਵ ਧੂੜੀ ਖ਼ਾਕ ਰਮਾਈਆ। ਧਰਨੀ ਕਹੇ ਬਲ ਬਲ ਜਾਵਾਂ ਬਲਹਾਰਾ, ਬਲ ਬਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਮੇਰਾ ਸੁਹੰਜਣਾ ਦੀਪ ਲੱਖਣ, ਵਿਕਟੋਰੀਆ ਵਿਕਟਰ ਵਜੇ ਵਧਾਈਆ। ਮੇਰਾ ਗ੍ਰਹਿ ਨਾ ਹੋਵੇ ਸੱਖਣ, ਖ਼ਾਲੀ ਝੋਲੀ

ਅਗੇ ਡਾਹੀਆ । ਮੇਰੀ ਪਤ ਆਵੇ ਰਖਣ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋ ਸਾਹਿਬ ਸਦਾ ਸਮਰਥਣ, ਪੁਰਖ ਅਗੰਮ ਅਥਾਹੀਆ। ਜੋ ਲੱਖ ਚੁਰਾਸੀ ਹਾਰਾਮਥਣ, ਮਥਣ ਕਰੇ ਕੂੜ ਲੋਕਾਈਆ। ਲਹਿਣਾ ਦੇਣਾ ਦੇਵੇ ਹੱਥੋ ਹੱਥਣ, ਕਲਜੁਗ ਲੇਖਾ ਨਾਲ ਰਲਾਈਆ। ਜੋਤੀ ਨੂਰ ਜਗਾਏ ਲਟ ਲਟਣ, ਅੰਧ ਅੰਧੇਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦੀ ਧਾਰ ਇਕ ਦ੍ਰਿੜਾਈਆ। ਧਰਨੀ ਕਹੇ ਮੇਰੇ ਸਾਹਿਬ ਸਾਹਿਬ ਬੇਅੰਤ, ਬੇਐਬ ਤੇਰੀ ਸਰਨਾਈਆ। ਮੇਰਾ ਪੂਰਾ ਕਰ ਦੇ ਮੰਤ, ਮੰਤਵ ਤੇਰੇ ਚਰਨ ਟਿਕਾਈਆ। ਤੈਨੂੰ ਖੋਜਦੇ ਕੇਤੇ ਸੰਤ, ਚਾਰ ਕੁੰਟ ਭੱਜਣ ਵਾਹੋ ਦਾਹੀਆ। ਤੇਰਾ ਲੇਖਾ ਮੇਰੇ ਉਤੇ ਨਾਲ ਜੀਵ ਜੰਤ, ਜਾਗਰਤ ਜੋਤ ਜੋਤ ਕਰ ਰੁਸ਼ਨਾਈਆ। ਤੂੰ ਬੋਧ ਅਗਾਧਾ ਪੰਡਤ, ਬਿਨ ਅੱਖਰਾਂ ਕਰੇਂ ਪੜ੍ਹਾਈਆ। ਮੇਰੀ ਇਕੋ ਇਕ ਮਿੰਨਤ, ਨਿਮਾਣੀ ਹੋ ਕੇ ਮੰਗ ਮੰਗਾਈਆ। ਚੜਦਾ ਲਹਿੰਦਾ ਮੇਰੀ ਵੇਖੀਂ ਬਾਰ ਸਿੰਮਤ, ਪਹਾੜ ਦੱਖਣ ਖੋਜ ਖੁਜਾਈਆ। ਨਵ ਸੱਤ ਰਹੇ ਨਾ ਕੋਈ ਨਿੰਦਕ, ਨਿੰਦਿਆ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪ੍ਰਭੂ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੈਂ ਆਸਾ ਅੰਤ ਰਖੀ, ਓੜਕ ਓਟ ਤਕਾਈਆ। ਲਹਿਣਾ ਪੂਰਾ ਕਰ ਦੇ ਜੋ ਕ੍ਰਿਸ਼ਨ ਨੇ ਕਿਹਾ ਰਾਧਾ ਸਖ਼ੀ, ਸਖ਼ੀ ਸੁਖ਼ਨ ਸ਼ਬਦ ਧਾਰ ਦ੍ਰਿੜਾਈਆ । ਮੇਰਾ ਲੱਖਣ ਦੀਪ ਤਕ ਲੈ ਲੱਖੀ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਭੰਡਾਰਾ ਭਰਨਾ ਆਪਣੇ ਹੱਥੀਂ, ਬਿਨ ਹੱਥਾਂ ਆਪ ਵਰਤਾਈਆ। ਤੂੰ ਸਰਬ ਕਲਾ ਸਮਰਥੀ, ਸਮਰਥ ਪੁਰਖ ਇਕ ਅਖਵਾਈਆ। ਮੈਂ ਤੇਰੇ ਸਥਰ ਲੱਥੀ, ਯਾਰੜਾ ਸੇਜ ਗੋਬਿੰਦ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰਿਉਂ ਆਪ ਵਰਤਾਈਆ । ਧਰਨੀ ਕਹੇ ਪ੍ਰਭੂ ਮੇਰੀ ਹੋਰ ਅਗੰਮ ਅਰਦਾਸ, ਅਰਸ਼ੀ ਪ੍ਰੀਤਮ ਦਇਆ ਕਮਾਈਆ। ਸਚਖੰਡ ਤੇਰਾ ਤਕਾਂ ਨਿਵਾਸ, ਨਿਵਾਸ ਇਕੋ ਸੋਭਾ ਪਾਈਆ। ਜਿਥੇ ਨੂਰ ਜੋਤ ਪਰਕਾਸ਼, ਬਿਨ ਤੇਲ ਬਾਤੀ ਡਗਮਗਾਈਆ। ਤਨ ਵਜੂਦ ਤੇਰੀ ਦਿਸੇ ਕੋਈ ਨਾ ਲਾਸ਼, ਮਾਇਆ ਸੰਗ ਨਾ ਕੋਇ ਬਣਾਈਆ। ਨਾ ਕੋਈ ਪ੍ਰਿਥਮੀ ਨਾ ਆਕਾਸ਼, ਗਗਨ ਮੰਡਲ ਨਾ ਕੋਇ ਵਡਿਆਈਆ। ਨਾ ਕੋਈ ਪਵਣ ਧਾਰ ਸਵਾਸ, ਸਾਹ ਸਾਹ ਨਾ ਕੋਇ ਸਮਾਇਆ। ਮੇਰੀ ਇਕ ਬੇਨੰਤੀ ਖ਼ਾਸ, ਖ਼ਾਲਸ ਹੋ ਕੇ ਮੰਗ ਮੰਗਾਈਆ। ਮੈਨੂੰ ਤੇਰੇ ਉਤੇ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਦਿਆਂ ਸੁਣਾਈਆ। ਜਨ ਭਗਤਾਂ ਹੋਣ ਨਾ ਦਈਂ ਉਦਾਸ, ਚਿੰਤਾ ਗ਼ਮ ਨਾ ਕੋਇ ਜਣਾਈਆ। ਪਰਮ ਪੁਰਖ ਸਭ ਕਿਛ ਤੇਰੇ ਪਾਸ, ਦੇਵਣਹਾਰ ਤੇਰੀ ਬੇਪਰਵਾਹੀਆ। ਮਾਨਸ ਜਨਮ ਕਰਨਾ ਰਾਸ, ਰਸਤਾ ਆਪਣਾ ਇਕ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਤੇਰੀ ਸਰਨਾਈਆ। ਜਨ ਭਗਤਾਂ ਸੁਹੰਜਣੀ ਕਰਦੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ । ਸਚਖੰਡ ਦਵਾਰਿਉਂ ਧਰਮ ਦੀ ਧਾਰ ਬਖ਼ਸ਼ ਦੇ ਸੁਤ, ਖ਼ਾਲੀ ਜਗਤ ਝੋਲੀ ਦੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਪੁਰਖ ਅਕਾਲੇ ਜੋਤੀ ਜਾਤੇ, ਧਰਨੀ ਧਰਤ ਧਵਲ ਧੌਲ ਮੰਗਤੀ। ਮੇਰੇ ਉਤੋਂ ਮੇਟ ਅੰਧੇਰੀ ਰਾਤੇ, ਹੰਕਾਰ ਰਹੇ ਨਾ ਹੰਗਤੀ। ਨਵ ਨਵ ਖੇਲ ਖਿਲਾ ਦੇ, ਸਾਡੇ ਬੋਧ ਅਗਾਧੇ ਧੁਰ ਦੇ ਪੰਡਤੀ। ਝਗੜਾ ਮੇਟ ਦੇ ਜ਼ਾਤ ਪਾਤੇ, ਆਤਮ

ਬ੍ਰਹਮ ਦੀ ਦੱਸ ਦੇ ਸੰਗਤੀ। ਜਨ ਭਗਤਾਂ ਅੰਤਮ ਪੁਛ ਵਾਤੇ, ਪਰਮ ਪੁਰਖ ਪਰਮਾਤਮ ਪੂਰਬ ਜਨਮ ਦੀ ਵੇਖ ਲੈ ਭਗਤੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧਰਨੀ ਕਹੇ ਮੈਂ ਤੇਰੇ ਦਰ ਮੰਗਤੀ। ਧਰਨੀ ਕਹੇ ਮੰਗਣਹਾਰੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜਨ ਭਗਤਾਂ ਚਾੜ੍ਹ ਆਪਣਾ ਰੰਗ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਕਾਇਆ ਮੰਦਰ ਅੰਦਰ ਲੰਘ, ਨਵ ਦੁਆਰ ਡੇਰਾ ਢਾਹੀਆ। ਆਤਮ ਸੇਜ ਸੁਹਾ ਪਲੰਘ, ਆਸਣ ਅਬਿਨਾਸ਼ਣ ਇਕ ਅਖਵਾਈਆ। ਭਾਗ ਹੋਣ ਨਾ ਦੇਵੀਂ ਮੰਦ, ਸਿਰ ਸਿਰ ਆਪਣਾ ਹੱਥ ਟਿਕਾਈਆ । ਖ਼ੁਸ਼ੀ ਕਰਨਾ ਬੰਦ ਬੰਦ, ਬੰਦਗੀ ਆਪਣੀ ਇਕ ਦ੍ਰਿੜਾਈਆ। ਜਗਤ ਨਿਰਾਸ਼ਾ ਮਿਟਾਉਣਾ ਪੰਧ, ਆਸ਼ਾ ਅਗਲੀ ਹੋਰ ਬਣਾਈਆ । ਘਰ ਗ੍ਰਹਿ ਧੁਰ ਦਰਗਾਹੋਂ ਬਖ਼ਸ਼ਣਾ ਇਕ ਫ਼ਰਜ਼ੰਦ, ਮਾਤ ਪਿਤ ਗੋਦੀ ਦੇਣੀ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਜਨ ਹਰਿ ਆਤਮ ਧਾਰ ਲਗਾਉਣੇ ਆਪਣੇ ਅੰਗ, ਪਰਮਾਤਮ ਅੰਗੀਕਾਰ ਇਕ ਅਖਵਾਈਆ।