ਪੁਸਤਕਾਲਾਭਾਗ ੨੪

੨੩ ਚੇਤ ਸ਼ਹਿਨਸ਼ਾਹੀ ਸੰਮਤ ੧੧ ਬੀਬੀ ਅਮਰ ਕੌਰ ਦੇ ਗ੍ਰਹਿ ਵੈਂਨਕੂਵਰ ਕਨੇਡਾ

ਸਤਿਗੁਰ ਸ਼ਬਦ ਆਦਿ ਜੁਗਾਦਿ ਆਪੇ ਬੋਲਦਾ, ਅਨਬੋਲਤ ਨਾਦੀ ਨਾਦ ਧੁਨ ਸ਼ਨਵਾਈਆ। ਜਨ ਭਗਤਾਂ ਅੰਤਰ ਆਤਮ ਪੜਦਾ ਖੋਲ੍ਹਦਾ, ਭੇਵ ਅਭੇਦ ਆਪਣਾ ਆਪ ਸਮਝਾਈਆ। ਸ਼ਬਦ ਅਨਾਦਿ ਅਗੰਮੀ ਹੋ ਕੇ ਤੋਲ ਤੋਲਦਾ, ਤੋਲਣਹਾਰਾ ਧੁਰਦਰਗਾਹੀਆ। ਅੰਮ੍ਰਿਤ ਨਾਮ ਰਸ ਭੰਡਾਰਾ ਦੇਵੇ ਅਨਮੋਲ ਦਾ, ਰਸਨਾ ਜਿਹਵਾ ਜਿਸ ਦੀ ਸਮਝ ਕੋਇ ਨਾ ਪਾਈਆ। ਆਤਮ ਪਰਮਾਤਮ ਮੇਲ ਮਿਲਾਵੇ ਕੋਲ ਦਾ, ਕੁੱਲ ਮਾਲਕ ਹੋ ਕੇ ਸੰਗ ਬਣਾਈਆ। ਖੇਲ ਖੇਲੇ ਰੰਗ ਗੁਲਾਲ ਦਾ, ਲਾਲਣ ਹੋ ਕੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਬੋਲਣਹਾਰਾ, ਆਦਿ ਜੁਗਾਦਿ ਹੁਕਮ ਦ੍ਰਿੜਾਈਆ। ਭੇਵ ਅਭੇਦਾ ਖੋਲ੍ਹਣਹਾਰਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਦੋ ਜਹਾਨਾਂ ਦੇਵਣਹਾਰ ਸਹਾਰਾ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨਾਂ ਗੰਢ ਪਵਾਈਆ। ਲੱਖ ਚੁਰਾਸੀ ਵੇਖਣਹਾਰਾ, ਅੰਡਜ ਜੇਰਜ ਉਤਭੁਜ ਸੇਤਜ ਮੇਲਾ ਮੇਲੇ ਸਹਿਜ ਸੁਭਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਜੁਗ ਜੁਗ ਵੇਖਣਹਾਰਾ, ਬਿਨ ਨੇਤਰ ਲੋਚਨ ਨੈਣ ਅੱਖ ਅੱਖ ਬਦਲਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਦੇਵਣਹਾਰ ਦੀਦਾਰਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਭੇਵ ਚੁਕਾਈਆ। ਆਤਮ ਪਰਮਾਤਮ ਨਿਰਗੁਣ ਨਿਰਗੁਣ ਸਤਿ ਸਚ ਦੱਸ ਜੈਕਾਰਾ, ਜੈ ਜੈਕਾਰ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਬੋਲ ਅਗੰਮਾ, ਜਗਤ ਵਿਦਿਆ ਸਮਝ ਕੋਇ ਨਾ ਪਾਈਆ । ਪਵਣ ਸੁਆਸੀ ਸਮਝੇ ਕੋਇ ਨਾ ਦਮਾ, ਸਾਹ ਸਾਹ ਰੰਗ ਨਾ ਕੋਇ ਰੰਗਾਈਆ। ਸਾਰ ਪਾ ਸਕੇ ਨਾ ਕੋਇ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਵੰਡ ਨਾ ਕੋਇ ਵੰਡਾਈਆ। ਇਕੋ ਬੋਲ ਸੁਣਾਇਆ ਆਦਿ

ਅਨਾਦੀ ਹੋ ਕੇ ਬ੍ਰਹਮਾ, ਬ੍ਰਹਮ ਵਿਦਿਆ ਦਿਤੀ ਦ੍ਰਿੜਾਈਆ । ਜਿਸ ਵਿਚ ਲਾਲਚ ਨਾ ਕੋਈ ਤਮਅ, ਮੋਹ ਮਮਤਾ ਨਾ ਕੋਇ ਰਖਾਈਆ। ਨਾ ਕੋਈ ਹਰਖ ਸੋਗ ਗ਼ਮਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਮੈਂ ਬੋਲਾਂ ਸਦਾ ਆਪ, ਆਪ ਆਪਣੇ ਰੰਗ ਸਮਾਈਆ। ਤ੍ਰੈਗੁਣ ਜਗਤ ਮਿਟਾਵਾਂ ਤਾਪ, ਤ੍ਰੈਗੁਣ ਅਤੀਤੇ ਨਾਲ ਮਿਲਾਈਆ। ਕੋਟ ਜਨਮ ਦੇ ਮੇਟ ਕੇ ਪਾਪ, ਪਤਿਤ ਪੁਨੀਤ ਦਿਆਂ ਕਰਾਈਆ। ਜਨ ਭਗਤਾਂ ਜੁਗ ਜੁਗ ਪੁਛਾਂ ਵਾਤ, ਵਾਤਾਵਰਨ ਤਕਾਂ ਖ਼ਲਕ ਖ਼ੁਦਾਈਆ। ਕਰਾਂ ਪਰਕਾਸ਼ ਤਕ ਅੰਧੇਰੀ ਰਾਤ, ਜੋਤੀ ਨੂਰ ਨੂਰ ਚਮਕਾਈਆ। ਅੰਮ੍ਰਿਤ ਬੂੰਦ ਬਖ਼ਸ਼ ਸਵਾਂਤ, ਰਸ ਅੰਮਿਉਂ ਇਕ ਬਰਸਾਈਆ। ਦਰਸ ਦਿਖਾ ਕੇ ਇਕ ਇਕਾਂਤ, ਇਕ ਇਕੱਲਾ ਮੇਲਾਂ ਧੁਰ ਦਾ ਮਾਹੀਆ। ਜਿਸ ਦਾ ਵਰਨ ਨਹੀਂ ਕੋਈ ਜ਼ਾਤ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਜੋ ਵੇਖਣਹਾਰਾ ਜੁਗ ਚੌਕੜੀ ਲੋਕਮਾਤ, ਕਲਜੁਗ ਅੰਤ ਧਿਆਨ ਲਗਾਈਆ। ਸਚ ਸਤਿ ਦੀ ਦੇਵੇ ਦਾਤ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਮੈਂ ਬੋਲਾਂ ਸਦਾ ਅਲਖ, ਅਲਖ ਅਗੋਚਰ ਦਏ ਵਡਿਆਈਆ। ਜਨ ਭਗਤਾਂ ਕਾਇਆ ਮਾਟੀ ਭਾਂਡੇ ਭਰਾਂ ਸਖ, ਸਤਿਨਾਮ ਵਸਤ ਵਿਚ ਟਿਕਾਈਆ। ਨਿਰਗੁਣ ਧਾਰ ਹੋ ਕੇ ਦਰਸ ਦੇਵਾਂ ਪਰਤਖ, ਸਾਖ਼ਿਆਤ ਨਜ਼ਰੀ ਆਈਆ। ਅੰਤ ਕੰਤ ਭਗਵੰਤ ਹੋ ਕੇ ਪੈਜ ਲਵਾਂ ਰਖ, ਸਿਰ ਸਿਰ ਆਪਣਾ ਹੱਥ ਰਖਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਹੋਣ ਨਾ ਦੇਵਾਂ ਵਖ, ਸੁਰਤੀ ਸ਼ਬਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵੱਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਹੁਕਮ ਸੰਦੇਸ਼ਾ ਕਹਿਣਾ, ਧੁਰ ਦੀ ਧਾਰ ਧਾਰ ਪਰਗਟਾਈਆ। ਪਰਮ ਪੁਰਖ ਪਰਮਾਤਮ ਵੇਖਣਾ ਨਿਜ ਨੇਤਰ ਲੋਚਨ ਨੈਣਾਂ, ਜਗ ਅੱਖ ਨਾ ਕੋਇ ਚਤੁਰਾਈਆ। ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਨਿਰਗੁਣ ਸਾਕ ਸੱਜਣ ਸੈਣਾ, ਮੀਤ ਮੁਰਾਰਾ ਇਕ ਅਖਵਾਈਆ। ਜਿਸ ਦਾ ਇਸ਼ਾਰਾ ਦਿਤਾ ਬਾਲਮੀਕ ਵਿਚ ਰਮਾਇਣਾ, ਰਾਮ ਰਮਈਆ ਅਗੰਮ ਅਥਾਹੀਆ। ਸੋ ਜੁਗ ਜੁਗ ਨਿਤ ਨਵਿਤ ਜਨ ਭਗਤਾਂ ਦੇਵੇ ਲਹਿਣਾ ਦੇਣਾ, ਦੇਵਣਹਾਰ ਇਕ ਅਖਵਾਈਆ। ਨਾਮ ਨਿਧਾਨ ਸ੍ਰੀ ਭਗਵਾਨ ਤਨ ਵਜੂਦ ਪਾਏ ਗਹਿਣਾ, ਸਤਿ ਸਤਿਵਾਦੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸਮਝਾਈਆ। ਸਤਿਗੁਰ ਸ਼ਬਦ ਕਹੇ ਮੈਂ ਕਹਿਣਾ ਸਦਾ ਯੋਗ, ਜੁਗਤੀ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਜਣਾਈਆ। ਮੇਰਾ ਬਿਨ ਰਸਨਾ ਜਿਹਵਾ ਜਗਤ ਸੁਲਾਹ ਤੋਂ ਭੋਗ, ਭਸਮੜ ਰੂਪ ਰੂਪ ਦਰਸਾਈਆ। ਜਿਸ ਦਾ ਸੁਆਮੀ ਅੰਤਰਜਾਮੀ ਦਰਸ ਸਦਾ ਅਮੋਘ, ਬਿਨ ਨੇਤਰ ਨੇਤਰ ਨੂਰ ਚਮਕਾਈਆ। ਉਹ ਦੇਵਣਹਾਰਾ ਸਤਿ ਸਚ ਦਾ ਯੋਗ, ਜੁਗਤੀ ਜਗਤ ਜਗਤ ਦ੍ਰਿੜਾਈਆ। ਜਿਸ ਨਾਲ ਮਨ ਸ਼ਾਂਤ ਰਹੇ ਰੋਜ਼, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਮੇਰੇ ਕਹਿਣ ਦਾ ਅਨੋਖਾ ਢੰਗ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਜਨ ਭਗਤਾਂ ਪੂਰੀ ਕਰਾਂ ਮੰਗ, ਤ੍ਰਿਸ਼ਨਾ ਤ੍ਰਿਖਾ ਪੂਰ ਕਰਾਈਆ। ਕਾਇਆ ਮੰਦਰ ਅੰਦਰ ਲੰਘ, ਸਾਢੇ ਤਿੰਨ ਹੱਥ ਵੇਖਾਂ ਚਾਈਂ ਚਾਈਂਆ। ਸ਼ਬਦ

ਅਨਾਦਿ ਵਜਾ ਮਰਦੰਗ, ਸੋਈ ਸੁਰਤ ਸੁਰਤ ਉਠਾਈਆ। ਆਤਮ ਸੇਜ ਸੁਹਾ ਪਲੰਘ, ਸਿੰਘਾਸਣ ਇਕੋ ਇਕ ਸਮਝਾਈਆ। ਮੈਂ ਰਸਨਾ ਜਿਹਵਾ ਦੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਪਰਕਾਸ਼ ਕਰਕੇ ਬਿਨਾ ਸੂਰੀਆ ਚੰਦ, ਜੋਤੀ ਜਾਤਾ ਹੋ ਕੇ ਡਗਮਗਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਆਤਮ ਪਰਮਾਤਮ ਮੇਲਾ ਮੇਲਣਾ ਸਹਿਜ ਸੁਭਾਈਆ। ਸਚਖੰਡ ਦੁਆਰ ਇਕੋ ਵਸਤ ਦੇਵਾਂ ਵੰਡ, ਦੂਸਰ ਲੋੜ ਰਹੇ ਨਾ ਰਾਈਆ। ਇਕੋ ਬੋਲ ਵਿਚ ਸਦਾ ਸਦਾ ਸਦਾ ਪਏ ਠੰਢ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੇਰਾ ਬੋਲ ਅਨੋਖਾ, ਜਗਤ ਸ਼ਾਸਤਰ ਕਹਿਣ ਕਿਛ ਨਾ ਪਾਈਆ। ਜਿਸ ਦੇ ਵਿਚ ਨਹੀਂ ਕੋਈ ਧੋਖਾ, ਦੋ ਜਹਾਨ ਵਜਦੀ ਰਹੇ ਵਧਾਈਆ। ਜਿਸ ਦਾ ਨਿਰਅੱਖਰ ਧਾਰ ਪੋਥਾ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਉਹ ਜੁਗ ਚੌਕੜੀ ਹੁਕਮ ਸੁਣਾਏ ਲੋਕ ਪਰਲੋਕਾ, ਦੋ ਜਹਾਨ ਕਰੇ ਸ਼ਨਵਾਈਆ। ਜਿਸ ਦਾ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਇਕੋ ਹੋਕਾ, ਹਕ਼ੀਕ਼ਤ ਹਕ ਹਕ ਦ੍ਰਿੜਾਈਆ। ਰੂਪ ਅਨੂਪ ਸਤਿ ਸਰੂਪ ਜੋਤਾ, ਜੋਤੀ ਜਾਤਾ ਡਗਮਗਾਈਆ। ਉਹ ਬੋਲਣਹਾਰਾ ਨਿਰਗੁਣ ਧਾਰ ਏਕੰਕਾਰਾ ਇਕੋ ਇਕ ਬਹੁਤਾ, ਬਹੁ ਲੋੜ ਨਾ ਕੋਇ ਰਖਾਈਆ। ਨਾ ਜਾਗਰਤ ਨਾ ਸੋਤਾ, ਆਲਸ ਨਿੰਦਰਾ ਵੰਡ ਨਾ ਕੋਇ ਵੰਡਾਈਆ। ਜੋ ਏਥੇ ਉਥੇ ਦੋ ਜਹਾਨ ਹੋਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਮੇਰੀ ਅਨੋਖੀ ਗੱਲ, ਜਗਤ ਸਮਝ ਕਿਛ ਨਾ ਆਈਆ। ਮੇਰਾ ਹੁਕਮ ਸਦਾ ਅਟਲ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ਬਦ ਸੰਦੇਸ਼ਾ ਦਿਤਾ ਬਲ, ਬਲ ਆਪਣੀ ਕਾਰ ਕਮਾਈਆ। ਬਾਵਨ ਧਾਰ ਲਾਇਆ ਫਲ, ਫਲੀ ਭੂਤ ਦਿਤਾ ਵਖਾਈਆ। ਭੇਵ ਖੁਲ੍ਹਾ ਕੇ ਨੇਹਚਲ ਧਾਮ ਅਟਲ, ਦਰਗਾਹ ਸਚ ਸਚ ਵਡਿਆਈਆ। ਪਾਵੇ ਸਾਰ ਜਲ ਥਲ, ਮਹੀਅਲ ਆਪਣਾ ਰੰਗ ਰੰਗਾਈਆ। ਜਿਸ ਦਾ ਫ਼ਰਮਾਨ ਸਦਾ ਘੜੀ ਘੜੀ ਪਲ ਪਲ, ਪਲਕਾਂ ਉਹਲੇ ਬੈਠਾ ਨੂਰ ਅਲਾਹੀਆ। ਜੇ ਆਤਮ ਧਾਰ ਪਰਮਾਤਮ ਹੋ ਕੇ ਜਾਏ ਰਲ, ਹਰਿਜਨ ਆਪਣੇ ਵਿਚ ਸਮਾਈਆ। ਪੰਚ ਵਿਕਾਰਾਂ ਦਏ ਦਲ, ਕੂੜ ਕੁੜਿਆਰ ਡੇਰਾ ਢਾਹੀਆ। ਜਨ ਭਗਤਾਂ ਜ਼ਿੰਦਗੀ ਜੀਵਨ ਦਾ ਮਸਲਾ ਕਰੇ ਹੱਲ, ਅਗੇ ਵੰਡ ਨਾ ਕੋਇ ਵੰਡਾਈਆ। ਭਾਗ ਲਗਾ ਕੇ ਕਾਇਆ ਮਾਟੀ ਡੂੰਘੇ ਡਲ, ਅੰਧ ਅੰਧੇਰਾ ਦਏ ਮਿਟਾਈਆ। ਜੋ ਵੇਖਣਹਾਰਾ ਅਸਗਾਹ ਥਲ, ਖੋਜੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਚੀ ਬਾਤ ਆਪ ਦ੍ਰਿੜਾਵੇਗਾ। ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਹਰਿ ਪੁਰਖ ਨਿਰੰਜਣ ਖੇਲ ਖਿਲਾਵੇਗਾ। ਏਕੰਕਾਰਾ ਕਲ ਵਰਤਾਵੇਗਾ। ਆਦਿ ਨਿਰੰਜਣ ਡਗਮਗਾਵੇਗਾ। ਅਬਿਨਾਸ਼ੀ ਕਰਤਾ ਸੋਭਾ ਪਾਵੇਗਾ। ਸ੍ਰੀ ਭਗਵਾਨ ਸੰਗ ਰਖਾਵੇਗਾ। ਪਾਰਬ੍ਰਹਮ ਬ੍ਰਹਮ ਦ੍ਰਿੜਾਵੇਗਾ। ਸਤਿਗੁਰ ਸ਼ਬਦ ਸ਼ਬਦ ਜਗਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਵੇਗਾ। ਤ੍ਰੈਭਵਣ ਧਨੀ ਤ੍ਰੈਗੁਣ ਰੰਗ ਚੜ੍ਹਾਵੇਗਾ। ਪੰਚ ਤਤ ਬ੍ਰਹਮ ਮਤ ਆਪ ਦਰਸਾਵੇਗਾ। ਸ਼ਾਹੋ ਭੂਪ ਬਣ ਸੂਰਾ ਸਰਬੰਗ, ਗੱਲ ਇਕੋ ਇਕ ਜਣਾਵੇਗਾ। ਸਚ ਸੁਆਮੀ ਬਖ਼ਸ਼ ਕੇ ਸੰਗ, ਸਗਲਾ ਸੰਗ ਦਰਸਾਵੇਗਾ। ਕਾਇਆ ਮੰਦਰ ਅੰਦਰ ਦੇ ਅਨੰਦ, ਅਨੰਦਪੁਰ ਵਾਸੀ ਨਾਲ ਮਿਲਾਵੇਗਾ। ਸਤਿਗੁਰ ਸ਼ਬਦ ਬਣ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਵਰਤਾਵੇਗਾ। ਜਨਮ ਜਨਮ ਦਾ ਮੇਟ ਕੇ ਪੰਧ, ਚੁਰਾਸੀ

ਫਾਸੀ ਜਮ ਕਟਾਵੇਗਾ। ਅਗੇ ਰਹੇ ਨਾ ਅੰਧੇਰਾ ਅੰਧ, ਅੰਧ ਅਗਿਆਨ ਦੂਰ ਕਰਾਵੇਗਾ। ਭਰਮਾਂ ਢਾਹ ਕੇ ਦੁਵੈਤੀ ਕੰਧ, ਸਗਲਾ ਸੰਗ ਆਪ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਵੇਗਾ। ਸਾਚੀ ਗੱਲ ਇਕ ਦ੍ਰਿੜਾਏਗਾ। ਵਲ ਛਲ ਭੇਵ ਖੁਲ੍ਹਾਏਗਾ। ਪੰਚ ਵਿਕਾਰਾ ਦੂਰ ਕਰਾਏ ਦਲ, ਆਲਸ ਨਿੰਦਰਾ ਮੇਟ ਮਿਟਾਏਗਾ। ਜੀਵਣ ਜਿੰਦਗੀ ਕਰਕੇ ਹੱਲ, ਹਾਲਤ ਪਿਛਲੀ ਨਾਲ ਦਰਸਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਏਗਾ। ਆਪੇ ਆਪ ਦੱਸੇ ਮੀਤ, ਹਰਿ ਸਤਿਗੁਰ ਵਡ ਵਡਿਆਈਆ। ਜਨ ਭਗਤਾਂ ਅੰਤਰ ਅੰਤਰ ਬਦਲ ਕੇ ਨੀਤ, ਨੀਤੀਵਾਨ ਦਏ ਵਡਿਆਈਆ। ਆਤਮ ਬ੍ਰਹਮ ਬਖ਼ਸ਼ ਪ੍ਰੀਤ, ਪ੍ਰੀਤਮ ਮੇਲਾ ਮੇਲੇ ਸਹਿਜ ਸੁਭਾਈਆ। ਲੇਖਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬੇ ਕਰੇ ਰੁਸ਼ਨਾਈਆ। ਮਾਟੀ ਖ਼ਾਕ ਹੋਏ ਠਾਂਡੀ ਸੀਤ, ਅੰਮ੍ਰਿਤ ਮੇਘ ਮੇਘ ਬਰਸਾਈਆ । ਪਰਮ ਪੁਰਖ ਪ੍ਰਭ ਕਰਨਹਾਰਾ ਪਤਿਤ ਪੁਨੀਤ, ਪੁਰਖ ਪੁਰਖੋਤਮ ਇਕ ਅਖਵਾਈਆ। ਜਿਸ ਦੀ ਇਕ ਗੱਲ ਨਾਲ ਮਾਨਸ ਜਨਮ ਲੈਣਾ ਜੀਤ, ਹਾਰ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਹੋਵੇ ਭੈ ਭੀਤ, ਸਿਰ ਸਕੇ ਨਾ ਕੋਇ ਉਠਾਈਆ। ਸਤਿ ਸਚ ਦੀ ਸਚ ਹੋਵੇ ਹਦੀਸ, ਹਜ਼ਰਤਾਂ ਬਾਹਰ ਪੜ੍ਹਾਈਆ। ਜਿਸ ਦਾ ਲਹਿਣਾ ਦੇਣਾ ਨਾਲ ਤੀਸ ਬਤੀਸ, ਰਾਗ ਛਤੀਸ ਦੇਣ ਗਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਆਪਣਾ ਗ੍ਰਹਿ ਵਖਾਈਆ। ਸਾਚੀ ਬਾਤ ਸਤਿਗੁਰ ਸਰਨ, ਸਰਨਗਤ ਸਰਨਾਈਆ। ਸਾਚੀ ਬਾਤ ਪ੍ਰਭ ਦੇ ਚਰਨ, ਪਰਸਣੇ ਚਾਈਂ ਚਾਈਂਆ। ਸਾਚੀ ਬਾਤ ਪ੍ਰਭ ਖੋਲ੍ਹੇ ਨੇਤਰ ਹਰਨ ਫਰਨ, ਨਿਜ ਲੋਚਨ ਡਗਮਗਾਈਆ। ਸਾਚੀ ਬਾਤ ਚੁਕੇ ਮਰਨ ਡਰਨ, ਆਵਣ ਜਾਵਣ ਲੱਖ ਚੁਰਾਸੀ ਫਾਸੀ ਕਟਾਈਆ। ਸਾਚੀ ਬਾਤ ਜਨ ਭਗਤ ਮੰਜ਼ਲ ਹਕ਼ੀਕ਼ੀ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਸਾਚੀ ਬਾਤ ਸੰਤ ਸੁਹੇਲੇ ਸ਼ਬਦੀ ਲੜ ਫੜਨ, ਸੁਰਤੀ ਸ਼ਬਦ ਵਿਚ ਸਮਾਈਆ। ਸਾਚੀ ਬਾਤ ਬਿਨ ਅੱਖਰਾਂ ਨਿਰਅੱਖਰ ਧਾਰ ਪੜ੍ਹਨ, ਜਗਤ ਵਿਦਿਆ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਦਰਸਾਈਆ। ਸਾਚੀ ਬਾਤ ਕਥਨੀ ਅਕਥ, ਰਸਨਾ ਕਥ ਸਕੇ ਨਾ ਰਾਈਆ। ਦੇਵਣਹਾਰ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਦੇ ਸਭ ਕੁਛ ਹੱਥ, ਹੱਥੋ ਹੱਥ ਲੇਖਾ ਦਏ ਮੁਕਾਈਆ। ਨਾਮ ਨਿਧਾਨੇ ਚਾੜ੍ਹ ਕੇ ਰਥ, ਦੋ ਜਹਾਨਾਂ ਪੰਧ ਮੁਕਾਈਆ। ਸਗਲ ਵਸੂਰੇ ਜਾਣ ਲਥ, ਜਗਤ ਸੰਤਾਪ ਰੋਗ ਰਹਿਣ ਨਾ ਪਾਈਆ। ਕੂੜ ਵਿਕਾਰਾ ਦੇਵੇ ਮਥ, ਮਾਇਆ ਮਮਤਾ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਾਚੀ ਬਾਤ ਆਦਿ ਜੁਗਾਦੀ ਇਕ, ਏਕੰਕਾਰ ਆਪ ਦ੍ਰਿੜਾਈਆ। ਜਿਸ ਨਾਲ ਮਨ ਮਨੂਆ ਜਾਏ ਟਿਕ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਜਨਮ ਮਰਨ ਦੀ ਪੂਰੀ ਹੋਵੇ ਸਿਕ, ਖ਼ਾਹਿਸ਼ ਤਮੰਨਾ ਦੀਨ ਦੁਨੀ ਨਾ ਕੋਇ ਵਖਾਈਆ। ਰਸਨਾ ਜਿਹਵਾ ਰਸ ਰਹੇ ਨਾ ਫਿਕ, ਅੰਮਿਉਂ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਆਪਣੀ ਆਪ ਟਿਕਾਈਆ। ਝਗੜਾ ਮਿਟੇ ਪੱਥਰ ਇੱਟ, ਪਾਹਨਾਂ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਰ ਆਪ

ਸੁਹਾਈਆ। ਆਪਣੇ ਵਿਚੋਂ ਆਪਣੀ ਨਹੀਂ ਕੋਈ ਵਿਚਾਰ, ਆਸ਼ਾ ਜਗਤ ਨਾ ਕੋਇ ਰਖਾਈਆ। ਸਤਿਗੁਰ ਸ਼ਬਦ ਸ਼ਬਦ ਦੀ ਧਾਰ, ਧਰਨੀ ਧਰਤ ਧਵਲ ਧੌਲ ਦਏ ਵਡਿਆਈਆ। ਜੋ ਸੰਦੇਸ਼ਾ ਸੁਣਦੇ ਰਹੇ ਪੈਗ਼ੰਬਰ ਗੁਰ ਅਵਤਾਰ, ਬਿਨ ਰਸਨਾ ਜਿਹਵਾ ਅਣਸੁਣਤ ਦਿਆਂ ਸੁਣਾਈਆ। ਜੋ ਸੰਦੇਸ਼ਾ ਦੇਵੇ ਵਾਰੋ ਵਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਸੁਣਾਈਆ। ਜਿਸ ਦਾ ਭਗਤ ਸੰਤ ਸੂਫ਼ੀ ਕਰਨ ਦੀਦਾਰ, ਨਿਜ ਨੇਤਰ ਲੋਚਨ ਨੈਣ ਦਰਸ਼ਨ ਪਾਈਆ। ਸੋ ਮਾਲਕ ਖ਼ਾਲਕ ਪਰਵਰਦਿਗਾਰ, ਸਾਂਝਾ ਯਾਰ ਨੂਰ ਖ਼ੁਦਾਈਆ। ਜਿਸ ਦਾ ਲੇਖਾ ਦੀਨ ਦੁਨੀ ਤੋਂ ਬਾਹਰ, ਜ਼ਾਹਰ ਜ਼ਹੂਰ ਆਪਣਾ ਹੁਕਮ ਵਰਤਾਈਆ। ਸੋ ਆਸਾ ਮਨਸਾ ਪੂਰੀ ਕਰਨੇਹਾਰ ਆਪ ਕਰਤਾਰ, ਕ਼ੁਦਰਤ ਦਾ ਮਾਲਕ ਇਕ ਅਖਵਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਭਗਤਾਂ ਹੋਵੇ ਯਾਰ, ਮੀਤ ਮਿਤਰ ਇਕ ਅਖਵਾਈਆ। ਤਿਸ ਦੇ ਚਰਨ ਕਵਲ ਉਪਰ ਧਵਲ ਸਾਰੇ ਜਾਵਣ ਬਲਹਾਰ, ਬਲ ਬਲ ਆਪਣਾ ਆਪ ਕਰਾਈਆ। ਜਿਸ ਦੀ ਇਕ ਗੱਲ ਜੁਗ ਚੌਕੜੀ ਚਾਰ ਜੁਗ ਦੇ ਸ਼ਾਸਤਰਾਂ ਦਏ ਅਧਾਰ, ਆਦਿ ਅੰਤ ਇਕੋ ਰੰਗ ਰੰਗਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਨਿਤ ਨਵਿਤ ਪਾਵਣਹਾਰਾ ਸਾਰ, ਪਰਮ ਪੁਰਖ ਆਪਣਾ ਭੇਵ ਚੁਕਾਈਆ। ਅਮਰ ਕੌਰ ਅਮਰਾਪਦ ਦਾ ਇਕੋ ਗ੍ਰਹਿ ਇਕੋ ਮੰਦਰ ਇਕੋ ਘਰ ਇਕੋ ਦਰ ਦੁਆਰ, ਜਿਸ ਦਾ ਦਰਵਾਜ਼ਾ ਸਤਿਗੁਰ ਸ਼ਬਦ ਨਾਮ ਕੁੰਜੀ ਨਾਲ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰ ਸਰਬ ਸੰਸਾਰ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਸੂਰੀਆ ਚੰਦ ਚੰਦ ਚਾਨਣਾ ਆਪਣਾ ਨੂਰ ਜੋਤ ਕਰੇ ਰੁਸ਼ਨਾਈਆ।

੨੪ ਚੇਤ ਸ਼ਹਿਨਸ਼ਾਹੀ ਸੰਮਤ ੧੧ ਰਜਿੰਦਰ ਸਿੰਘ ਦੇ ਗ੍ਰਹਿ ਵਿਲੀਅਮ ਲੇਕ ਲਿਸਿੰਗਟਨ ਸਬ ਡਵੀਜ਼ਨ
ਮਕਾਨ ਨੰਬਰ ੨੪੨੪ ਕਨੇਡਾ

ਧਰਨੀ ਕਹੇ ਪ੍ਰਭੂ ਮੇਰਾ ਹਿੱਸਾ ਤਕ ਲੈ ਵਿਲੀਅਮ ਲੇਕ, ਲੋਕ ਪਰਲੋਕ ਦੇ ਮਾਲਕ ਧਿਆਨ ਲਗਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਤੇਰੀ ਰਖੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਖ਼ਾਕ ਰਮਾਈਆ। ਤੂੰ ਆਦਿ ਪੁਰਖ ਅਪਰੰਪਰ ਸੁਆਮੀ ਨਿਰਗੁਣ ਧਾਰ ਏਕ, ਇਕ ਇਕੱਲੇ ਤੇਰੇ ਹੱਥ ਵਡਿਆਈਆ। ਸੋ ਪੁਰਖ ਨਿਰੰਜਣ ਮੇਰਾ ਅੰਤਸ਼ਕਰਨ ਕਰ ਬਿਬੇਕ, ਦੁਰਮਤ ਮੈਲ ਮੈਲ ਧੁਆਈਆ। ਹਰਿ ਪੁਰਖ ਨਿਰੰਜਣ ਤ੍ਰੈਗੁਣ ਮਾਇਆ ਲਾਏ ਨਾ ਸੇਕ, ਅਗਨੀ ਤਤ ਤਤ ਬੁਝਾਈਆ। ਦੋ ਜਹਾਨਾਂ ਵਾਲੀ ਹੋ ਕੇ ਵੇਖ, ਬਿਨ ਨੇਤਰ ਲੋਚਨ ਨੈਣ ਅੱਖ ਉਠਾਈਆ। ਆਦਿ ਨਿਰੰਜਣ ਜੋਤੀ ਜਾਤੇ ਕੂੜੀ ਕਿਰਿਆ ਮੇਟ ਦੇ ਭੇਖ, ਭਾਂਡਾ ਭਰਮ ਭਉ ਭੰਨਾਈਆ। ਅਬਿਨਾਸ਼ੀ ਕਰਤੇ ਲਹਿਣਾ ਦੇਣਾ ਤਕ ਲੈ ਮੁਨੀ ਰੇਖ, ਰਿਖੀਸ਼ਰਾਂ ਦਾ ਲਹਿਣਾ ਦੇ ਮੁਕਾਈਆ। ਸ੍ਰੀ ਭਗਵਾਨ ਨੌਜੁਆਨ ਲੋਕਮਾਤ ਮੇਰੇ ਉਤੇ ਵੇਖ ਆਪਣਾ ਦੇਸ, ਨਵਖੰਡ ਬ੍ਰਹਿਮੰਡ ਖੋਜ ਖੁਜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮੈਂ ਤੈਨੂੰ ਰਹੀ ਚੇਤ, ਮਹੀਨਾ ਚੇਤ ਮੇਰੀ ਦਏ ਗਵਾਹੀਆ। ਸਤਿਗੁਰ ਸ਼ਬਦ ਸ਼ਬਦੀ ਧਾਰ ਖੋਲ੍ਹ ਦੇ ਭੇਤ, ਅਨਭਵ

ਪੜਦਾ ਆਪ ਉਠਾਈਆ। ਤੇਰਾ ਦਰਸ਼ਨ ਕਰਾਂ ਨੇਤਨ ਨੇਤ, ਬਿਨ ਨੇਤਰ ਲੋਚਨ ਨੈਣ ਡਗਮਗਾਈਆ। ਮੇਰੇ ਉਤੇ ਜੁਗ ਚੌਕੜੀ ਲੰਘ ਗਏ ਕੇਤਨ ਕੇਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਸਰਗੁਣ ਧਾਰ ਤੇਰਾ ਦੱਸਿਆ ਹੇਤ, ਹਿਤਕਾਰੀ ਹੋ ਕੇ ਗਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਵੇਖ ਲੈ ਆਪਣਾ ਲੱਖਣ ਦੀਪ, ਦੇਸ਼ ਦੇਸ਼ੰਤਰਾਂ ਧਿਆਨ ਲਗਾਈਆ । ਮੇਰੀ ਤੇਰੇ ਚਰਨ ਕਵਲ ਆਦੇਸ, ਨਿਵ ਨਿਵ ਸੀਸ ਝੁਕਾਈਆ। ਜੋ ਇਸ਼ਾਰਾ ਦੇ ਕੇ ਗਿਆ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਤੋਂ ਬਾਹਰ ਬਾਹਰ ਦ੍ਰਿੜਾਈਆ। ਜਿਸ ਦਾ ਹੁਕਮ ਆਦਿ ਜੁਗਾਦਿ ਸਦਾ ਚਲੇ ਹਮੇਸ਼, ਹਮ ਸਾਜਣ ਇਕ ਅਖਵਾਈਆ। ਕਲਜੁਗ ਅੰਤ ਧਰਨੀਏ ਤੇਰਾ ਮੇਟੇ ਕਲੇਸ਼, ਕਲ ਕਲਕੀ ਆਪਣਾ ਫੇਰਾ ਪਾਈਆ। ਜੋ ਮਾਲਕ ਖ਼ਾਲਕ ਦੋ ਜਹਾਨਾਂ ਹੋਵੇ ਨਰੇਸ਼, ਸਚਖੰਡ ਨਿਵਾਸੀ ਇਕ ਅਖਵਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਕਰੋੜ ਤੇਤੀਸਾ ਨਿਵ ਨਿਵ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਧਰਨੀ ਕਹੇ ਪ੍ਰਭੂ ਮੇਰੀ ਆਦਿ ਜੁਗਾਦਿ ਦੀ ਆਸਾ, ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਧਿਆਨ ਲਗਾਈਆ। ਮੈਨੂੰ ਇਸ਼ਾਰਾ ਦੇਵੇ ਸ਼ੰਕਰ ਉਤੇ ਕੈਲਾਸ਼ਾ, ਬਿਨ ਸੈਨਤ ਸੈਨਤ ਲਗਾਈਆ। ਬ੍ਰਹਮਾ ਸ਼ਬਦ ਜਣਾਏ ਬਿਨ ਸਵਾਸਾ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ । ਵਿਸ਼ਨੂੰ ਵਿਸ਼ਵ ਦੀ ਜਣਾਏ ਰਾਸਾ, ਮੰਡਲ ਮੰਡਪ ਸੂਰੀਆ ਚੰਦ ਬੈਠੇ ਸੀਸ ਨਿਵਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸ਼ਾਹ ਸ਼ਾਬਾਸ਼ਾ, ਸਚਖੰਡ ਨਿਵਾਸੀ ਇਕ ਅਖਵਾਈਆ। ਤੇਰੇ ਹੁਕਮ ਵਿਚ ਪ੍ਰਿਥਮੀ ਕਹੇ ਖੇਲ ਤਕੇ ਕੋਟਨ ਕੋਟ ਅਕਾਸ਼ਾ, ਜ਼ਿਮੀਂ ਅਸਮਾਨ ਦੇ ਮਾਲਕ ਤੇਰੀ ਬੇਪਰਵਾਹੀਆ। ਅਵਤਾਰ ਪੈਗ਼ੰਬਰ ਗੁਰ ਤੇਰਾ ਬਣਕੇ ਦਾਸੀ ਦਾਸਾ, ਜੁਗ ਜੁਗ ਤੇਰਾ ਹੁਕਮ ਗਏ ਦ੍ਰਿੜਾਈਆ। ਤਨ ਵਜੂਦ ਮਾਟੀ ਖ਼ਾਕ ਵਖਾਉਂਦੇ ਰਹੇ ਤਮਾਸ਼ਾ, ਸੁਰਤੀ ਸ਼ਬਦ ਸ਼ਬਦ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਇਕ ਰਖਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਮੀਤ, ਮਿਤਰ ਪਿਆਰੇ ਤੇਰੀ ਓਟ ਤਕਾਈਆ। ਨਿਰਗੁਣ ਧਾਰ ਸਰਗੁਣ ਮੇਰੇ ਉਤੇ ਬਦਲ ਦੇ ਰੀਤ, ਰੀਤੀਵਾਨ ਅਵਰ ਨਾ ਕੋਇ ਵਡਿਆਈਆ। ਝਗੜਾ ਮੇਟ ਦੇ ਮੰਦਰ ਮਸੀਤ, ਕਾਇਆ ਕਾਅਬਾ ਇਕ ਸਮਝਾਈਆ। ਮਨਸਾ ਮਨ ਕੂੜੀ ਲਏ ਜੀਤ, ਜਗ ਜੀਵਣ ਦਾਤੇ ਸਿਰ ਆਪਣਾ ਹੱਥ ਟਿਕਾਈਆ। ਤਨ ਵਜੂਦ ਮਾਟੀ ਖ਼ਾਕ ਕਰਦੇ ਠਾਂਢੀ ਸੀਤ, ਅਗਨੀ ਤਤ ਨਾ ਕੋਇ ਬੁਝਾਈਆ। ਸਦੀ ਚੌਧਵੀਂ ਰਹੀ ਬੀਤ, ਬੈਠੀ ਆਪਣਾ ਪੰਧ ਮੁਕਾਈਆ। ਲੇਖਾ ਰਹੇ ਨਾ ਊਚ ਨੀਚ, ਰਾਓ ਰੰਕ ਨਾ ਕੋਇ ਚਤੁਰਾਈਆ। ਸਤਿਗੁਰ ਧਾਰ ਹੋ ਕੇ ਸ਼ਬਦੀ ਸ਼ਬਦ ਕਰ ਤਸਦੀਕ਼, ਸ਼ਹਾਦਤ ਅਵਤਾਰ ਪੈਗ਼ੰਬਰ ਗੁਰ ਭੁਗਤਾਈਆ। ਤੇਰਾ ਲਹਿਣਾ ਦੇਣਾ ਨਾਲ ਹਸਤ ਕੀਟ, ਕੀਟ ਕੀਟਾਂ ਵੇਖ ਵਖਾਈਆ। ਮੇਰੇ ਸਾਹਿਬ ਸੁਆਮੀ ਬੀਠਲੋ ਬੀਠ, ਹਰਿ ਕਰਤੇ ਧੁਰਦਰਗਾਹੀਆ। ਮੇਰਾ ਲਹਿਣਾ ਦੇਣਾ ਵੇਖ ਅਨਡੀਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਲਜੁਗ ਕੂੜ ਕਿਰਿਆ ਭੰਨ ਦੇ ਕੌੜਾ ਰੀਠ, ਸਤਿਜੁਗ ਅੰਮ੍ਰਿਤ ਰਸ ਮੇਰੇ ਉਤੇ ਦੇ ਚੁਆਈਆ। ਕਿਉਂ ਸੁੱਤਾ ਦੇ ਕਰ ਪੀਠ, ਸਚਖੰਡ ਨਿਵਾਸੀ ਆਪਣੀ ਕਰਵਟ ਲੈ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਢੇ ਅਲਖ ਜਗਾਈਆ।

ਧਰਨੀ ਕਹੇ ਮੇਰੇ ਮਹਿਬੂਬ, ਮਿਹਰਵਾਨ ਮਹਿਬਾਨ ਬੀਦੋ ਤੇਰੀ ਬੇਪਰਵਾਹੀਆ। ਤੇਰਾ ਆਲੀਸ਼ਾਨ ਅਗੰਮ ਅਰੂਜ, ਅਰਸ਼ਾਂ ਦੇ ਮਾਲਕ ਨੂਰ ਅਲਾਹੀਆ। ਮੇਰੇ ਉਤੋਂ ਜਗਤ ਸ਼ਰਅ ਦੀ ਮੇਟ ਹਦੂਦ, ਹਦ ਇਕੋ ਇਕ ਸਮਝਾਈਆ। ਤੇਰੀ ਮੰਜ਼ਲ ਇਕ ਮਕ਼ਸੂਦ, ਦਰਗਾਹ ਸਾਚੀ ਸੋਭਾ ਪਾਈਆ। ਮਿਹਰਵਾਨ ਹੋ ਕੇ ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਕਰ ਮਹਿਫ਼ੂਜ਼, ਸ਼ਬਦੀ ਸ਼ਬਦ ਹੁਕਮ ਵਰਤਾਈਆ। ਮੇਰੀ ਚਾਰ ਜੁਗ ਦੀ ਪਿਛਲੀ ਆਸ਼ਾ ਬੂਝ, ਭੇਵ ਅਭੇਦਾ ਦੇ ਖੁਲ੍ਹਾਈਆ। ਮੇਰੀ ਬੇਨੰਤੀ ਬਿਨਾ ਅੱਖਰਾਂ ਤੋਂ ਬੂਝ, ਜਗਤ ਵਿਦਿਆ ਸੰਗ ਨਾ ਕੋਇ ਮਿਲਾਈਆ। ਜਿਸ ਨੂੰ ਜਾਣ ਸਕੇ ਨਾ ਕੋਇ ਮਨ ਮਤਿ ਬੂਧਿ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੈਂ ਤੇਰੀ ਰਖੀ ਓਟ, ਓੜਕ ਦਿਆਂ ਸੁਣਾਈਆ। ਮੇਰੇ ਉਤੇ ਜੁਗ ਲੰਘ ਗਏ ਕੋਟੀ ਕੋਟ, ਕੇਤੇ ਆਪਣਾ ਪੰਧ ਮੁਕਾਈਆ। ਮੇਰਾ ਲਹਿਣਾ ਦੇਣਾ ਨਾਲ ਨਿਰਮਲ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਮੇਰੀ ਆਸ਼ਾ ਪੁਰਾਣੀ ਜਿਸ ਦੀ ਤ੍ਰਿਸ਼ਨਾ ਬਹੁਤ, ਤ੍ਰਿਖਾ ਸਕੇ ਨਾ ਕੋਇ ਬੁਝਾਈਆ। ਨਿਗਾਹ ਮਾਰੋ ਜੋ ਝਗੜਾ ਪਿਆ ਵਰਨ ਗੋਤ, ਦੀਨ ਮਜ਼੍ਹਬ ਕਰੇ ਲੜਾਈਆ। ਸਾਚਾ ਨਜ਼ਰ ਆਏ ਕਿਸੇ ਨਾ ਖੌਂਤ, ਖ਼ਸਮ ਖ਼ਸਮਾਨਾ ਸੰਗ ਨਾ ਕੋਇ ਨਿਭਾਈਆ। ਉਹ ਤਕ ਸ਼ੰਕਰ ਕੀ ਇਸ਼ਾਰਾ ਦਿੰਦਾ ਲਾੜੀ ਮੌਤ, ਮਲਕਲ ਭੱਜੇ ਵਾਹੋ ਦਾਹੀਆ। ਜਿਸ ਨਵ ਖੰਡ ਵਰਨਾਂ ਬਰਨਾਂ ਪਾਉਣੀ ਅਦਾਉਤ, ਅਦਲ ਇਨਸਾਫ਼ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਅਵਤਾਰ ਤੇਈ ਮੇਰੀ ਸੁਣੋ ਸਾਖੀ, ਸੁਖ਼ਨ ਧੁਰ ਦੇ ਨਾਲ ਸੁਣਾਈਆ। ਮੈਂ ਬੇਨੰਤੀ ਇਕੋ ਆਖੀ, ਆਖ਼ਰ ਦਿਆਂ ਦ੍ਰਿੜਾਈਆ। ਧਰਮ ਦੀ ਕਰੇ ਕੋਇ ਨਾ ਰਾਖੀ, ਰਖਕ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਬਣੇ ਕੋਇ ਨਾ ਸਾਥੀ, ਮਨਸਾ ਮਮਤਾ ਕੂੜ ਕੂੜ ਹਲਕਾਈਆ। ਮੈਂ ਲੇਖਾ ਦੱਸਾਂ ਜੋ ਗੋਬਿੰਦ ਦੀ ਧਾਰ ਮੇਰੇ ਉਤੇ ਆਉਣ ਵਾਲੀ ਵਿਸਾਖੀ, ਵਾਸਤਾ ਪਾ ਕੇ ਦਿਆਂ ਸੁਣਾਈਆ। ਮੈਨੂੰ ਖ਼ਬਰ ਅਗੰਮੀ ਭਾਖੀ, ਜਿਸ ਨੂੰ ਚਾਰ ਜੁਗ ਦੇ ਸ਼ਾਸਤਰ ਸਮਝ ਸਕਣ ਨਾ ਰਾਈਆ । ਮੇਰਾ ਮਾਲਕ ਲਖਣਾ ਲਾਖੀ, ਅਲਖ ਅਗੋਚਰ ਇਕ ਅਖਵਾਈਆ। ਜਿਸ ਦੀ ਜੁਗ ਜੁਗ ਦਾਸ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਜੋ ਮੰਡਲ ਮੰਡਪ ਪਾਵੇ ਰਾਸੀ, ਦੋ ਜਹਾਨਾਂ ਵੇਖ ਵਖਾਈਆ। ਜਿਸ ਦਾ ਲਹਿਣਾ ਦੇਣਾ ਪ੍ਰਿਥਮੀ ਅਕਾਸ਼ੀ, ਪ੍ਰਿਥਮੀ ਕਹੇ ਪ੍ਰਿਥਵ ਮੇਰੀ ਆਸ਼ਾ ਪੂਰ ਕਰਾਈਆ। ਉਹ ਸਚਖੰਡ ਨਿਵਾਸੀ ਦਰਗਾਹ ਸਚ ਦਾ ਸਚ ਨਿਵਾਸੀ, ਨਿਰਾਕਾਰ ਨਿਰੰਕਾਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਕਰਾਈਆ । ਧਰਨੀ ਕਹੇ ਪੈਗ਼ੰਬਰੋ ਕਰੋ ਧਿਆਨ, ਧਰਤ ਧਵਲ ਧੌਲ ਨੈਣ ਉਠਾਈਆ। ਆਪਣਾ ਆਪਣਾ ਵੇਖੋ ਬਿਆਨ, ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਕੀ ਖੇਲ ਕਰੇ ਮਿਹਰਵਾਨ ਮਹਿਬੂਬ ਨੌਜਵਾਨ, ਹਰਿ ਕਰਤਾ ਧੁਰਦਰਗਾਹੀਆ। ਜੋ ਲੇਖਾ ਜਾਣੇ ਜੀਵ ਜੰਤ ਤਨ ਵਜੂਦ ਪੰਜ ਤਤ ਇਨਸਾਨ, ਗ੍ਰਹਿ ਗ੍ਰਹਿ ਮੰਦਰ ਵਜੂਦਾਂ ਫੋਲ ਫੁਲਾਈਆ। ਜੋ ਏਥੇ ਉਥੇ ਦੋ ਜਹਾਨਾਂ ਹੁਕਮਰਾਨ, ਕਲਮੇ ਨਾਮ ਸੰਦੇਸ਼ੇ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਦਸ ਗੁਰੂ ਗੁਰਦੇਵ ਦੇਖੋ ਨੱਸ, ਲੋਕਮਾਤੀ

ਪੰਧ ਮੁਕਾਈਆ। ਮੇਰੇ ਉਤੇ ਧਰਮ ਦਾ ਰਿਹਾ ਕੋਈ ਨਾ ਰਸ, ਰਸਤਾ ਦੀਨ ਦੁਨੀ ਗਈ ਬਦਲਾਈਆ। ਚਾਰੋਂ ਕੁੰਟ ਰੈਣ ਅੰਧੇਰੀ ਮਸ, ਸਾਚਾ ਚੰਦ ਨਾ ਕੋਇ ਚਮਕਾਈਆ। ਮੋਹ ਵਿਕਾਰ ਸ੍ਰਿਸ਼ਟੀ ਦ੍ਰਿਸ਼ਟੀ ਗਈ ਫਸ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਮੇਰਾ ਖੇੜਾ ਹੁੰਦਾ ਵੇਖੋ ਭਠ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੈਕਾਰਾ ਨਾਮ ਬੋਲੇ ਕੋਈ ਨਾ ਅਲੱਖ, ਲੱਖਣ ਦੀਪ ਮੇਰੀ ਦਏ ਗਵਾਹੀਆ। ਨਿਜ ਨੇਤਰ ਲੋਚਨ ਨੈਣ ਖੁਲ੍ਹੇ ਕਿਸੇ ਨਾ ਅੱਖ, ਕਲਜੁਗ ਜੀਵ ਰੋਵਣ ਮਾਰਨ ਧਾਹੀਆ। ਪਰਮ ਪੁਰਖ ਦਾ ਦਰਸ ਕਰੇ ਨਾ ਕੋਇ ਪਰਤਖ, ਸਾਖ਼ਿਆਤ ਨਜ਼ਰ ਕਿਸੇ ਨਾ ਆਈਆ। ਬ੍ਰਹਮ ਧਾਰ ਪਾਰਬ੍ਰਹਮ ਨਾਲੋਂ ਹੋਈ ਵਖ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਈ ਨਾ ਜਸ, ਸਿਫ਼ਤੀ ਸਿਫ਼ਤ ਨਾ ਕੋਇ ਸਲਾਹੀਆ। ਧਰਨੀ ਕਹੇ ਮੈਨੂੰ ਇਕ ਸੰਦੇਸ਼ਾ ਜੋ ਗੋਬਿੰਦ ਗਿਆ ਦੱਸ, ਦਹਿ ਦਿਸ਼ਾ ਤੋਂ ਬਾਹਰ ਜਣਾਈਆ। ਤੇਰਾ ਲਹਿਣਾ ਦੇਣਾ ਅੰਤ ਮਤਸ ਨਾਲ ਕਛ, ਕਛਪ ਰੰਗ ਰੰਗਾਈਆ। ਜੋ ਪ੍ਰਿਥੂ ਲੇਖਾ ਲਿਖਿਆ ਬਿਨਾ ਹੱਥ, ਕ਼ਲਮ ਸ਼ਾਹੀ ਸੰਗ ਨਾ ਕੋਇ ਰਖਾਈਆ। ਜਿਸ ਕਾਰਨ ਬਰਾਹ ਚਰਨ ਗਿਆ ਢਠ, ਬਿਨ ਚਰਨ ਸੀਸ ਝੁਕਾਈਆ। ਉਸ ਦਾ ਲਹਿਣਾ ਦੇਣਾ ਜੁਗ ਜੁਗ ਜੋ ਦੇਵੇ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ । ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਮੇਰੇ ਉਤੇ ਕਰੋ ਖ਼ਿਆਲ, ਜੋਤੀ ਧਾਰ ਵੇਖ ਵਖਾਈਆ। ਸ਼ਰਅ ਦਾ ਰਿਹਾ ਨਾ ਕੋਇ ਦਲਾਲ, ਵਿਚੋਲਾ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਕੂਕਦਾ ਕਾਲ, ਕਲਜੁਗ ਡੰਕਾ ਕੂੜ ਵਜਾਈਆ। ਸਚ ਦਾ ਰਿਹਾ ਨਾ ਕੋਇ ਧਨ ਮਾਲ, ਨਾਮ ਵਸਤ ਹੱਟ ਨਾ ਕੋਇ ਵਿਕਾਈਆ। ਭਾਗ ਲਗੇ ਨਾ ਕਿਸੇ ਕਾਇਆ ਮਾਟੀ ਖਾਲ, ਪੰਜ ਤਤ ਤਤ ਤਤ ਨਾ ਕੋਇ ਰੁਸ਼ਨਾਈਆ। ਸਚ ਪ੍ਰੀਤੀ ਸਕੇ ਕੋਈ ਨਾ ਘਾਲ, ਘਾਇਲ ਹੁੰਦੀ ਦਿਸੇ ਲੋਕਾਈਆ। ਮੇਰੀ ਇਕ ਬੇਨੰਤੀ ਇਕ ਅਗੰਮਾ ਸਵਾਲ, ਜਿਸ ਦੀ ਵੰਡ ਜਗਤ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਅਵਤਾਰ ਪੈਗ਼ੰਬਰਾਂ ਗੁਰੂਆਂ ਸਚਖੰਡ ਵਿਚੋਂ ਮਾਰੀ ਝਾਕੀ, ਬਿਨ ਨੈਣਾਂ ਨੈਣ ਉਠਾਈਆ। ਮਿਹਰਵਾਨ ਹੋ ਕੇ ਖੋਲ੍ਹੇ ਅਗੰਮੀ ਤਾਕੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸ਼ਬਦ ਅਗੰਮੇ ਘੋੜੇ ਚੜ੍ਹੇ ਰਾਕੀ, ਅਸਵ ਇਕੋ ਨਾਮ ਦੌੜਾਈਆ। ਆ ਕੇ ਵੇਖੋ ਬੰਦੇ ਖ਼ਾਕੀ, ਖ਼ਾਕ ਮਿੱਟੀ ਮੇਰੀ ਫੋਲ ਫੁਲਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਤੁਹਾਡਾ ਰਿਹਾ ਨਾ ਕੋਇ ਜਮਾਤੀ, ਸਗਲਾ ਸੰਗ ਨਾ ਕੋਇ ਨਿਭਾਈਆ। ਨੂਰ ਰਿਹਾ ਨਾ ਆਫ਼ਤਾਬੀ, ਜਲਵਾਗਰ ਨਾ ਕੋਇ ਦਰਸਾਈਆ। ਧਰਮ ਦਾ ਦਿਸੇ ਨਾ ਕੋਈ ਅਮਦਾਦੀ, ਸਚ ਵਿਚ ਨਾ ਕੋਇ ਸਮਝਾਈਆ। ਸਾਧ ਸੰਤ ਬਣੇ ਨਾ ਕੋਇ ਬੋਧ ਅਗਾਧੀ, ਬੁੱਧੀ ਤੋਂ ਪਰੇ ਨਾ ਕੋਇ ਪੜ੍ਹਾਈਆ। ਮੈਂ ਇਕੋ ਪ੍ਰੇਮ ਨਾਲ ਮਾਰਾਂ ਅਵਾਜ਼ੀ, ਖ਼ੁਸ਼ੀਆਂ ਨਾਲ ਸੁਣਾਈਆ। ਮੇਰੇ ਉਤੇ ਕਲਜੁਗ ਕੂੜ ਦੀ ਉਲਟਣ ਵਾਲੀ ਬਾਜ਼ੀ, ਜੋ ਬਾਜ਼ਾਂ ਵਾਲਾ ਗਿਆ ਸਮਝਾਈਆ । ਨਾਲੇ ਆਪਣਾ ਲੇਖਾ ਤਕੋ ਮਾਜ਼ੀ, ਪੂਰਬ ਲਹਿਣਾ ਨਾਲ ਮਿਲਾਈਆ। ਅੰਤ ਝਗੜਾ ਮੁਕਣਾ ਮੁੱਲਾ ਸ਼ੇਖ਼ ਮੁਸਾਇਕ ਕ਼ਾਜ਼ੀ, ਕ਼ਜ਼ਾ ਵੇਖੇ ਖ਼ਲਕ ਖ਼ੁਦਾਈਆ। ਧੰਨ ਦੌਲਤ ਸਾਬਤ ਰਹੇ ਨਾ ਕਿਸੇ ਆਰਾਜ਼ੀ, ਸ਼ਾਹ ਸੁਲਤਾਨ ਰੋਵਣ ਮਾਰਨ ਧਾਹੀਆ। ਮੁਹੱਬਤ ਰਹੇ ਨਾ ਹਕ਼ੀਕ਼ੀ ਮਜਾਜ਼ੀ, ਪਿਆਰ ਵਿਚ ਨਾ ਕੋਇ ਸਮਾਈਆ। ਸਤਿ ਸਚ ਦਿਸੇ ਨਾ ਕੋਇ

ਸਮਾਧੀ, ਸਮਾਂ ਆਪਣਾ ਰੰਗ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਮੇਰੀ ਕਰੋ ਮਦਦ, ਮੁਦਤਾਂ ਦੇ ਮਾਲਕ ਧਿਆਨ ਲਗਾਈਆ। ਚਾਰੋਂ ਕੁੰਟ ਦੇਖੋ ਤਸ਼ਦੱਦ, ਝਗੜਾ ਕਰੇ ਕੂੜ ਲੋਕਾਈਆ। ਸੂਫ਼ੀ ਰਹੇ ਕੋਟਾਂ ਵਿਚੋਂ ਕੁਝ ਅਦਦ, ਗਿਣਤੀ ਗਣਤ ਨਾ ਕੋਇ ਗਿਣਾਈਆ। ਨਿਗਾਹ ਮਾਰੋ ਆਪਣੇ ਆਪਣੇ ਵਿਚ ਦੀਨ ਮਜ਼੍ਹਬ, ਸੂਫ਼ੀ ਵੇਖੋ ਚਾਈਂ ਚਾਈਂਆ। ਦਰੋਹੀ ਮੇਰੇ ਉਤੇ ਹੋਇਆ ਗ਼ਜ਼ਬ, ਨੇਤਰ ਰੋ ਰੋ ਦਿਆਂ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਸੁਣ ਧਰਨੀ ਮਾਤ, ਮਾਤਲੋਕ ਤੇਰਾ ਧਿਆਨ ਲਗਾਈਆ। ਪ੍ਰਭ ਦਾ ਲੇਖਾ ਸਦ ਲਿਖਿਆ ਬਿਨਾ ਕ਼ਲਮ ਦੁਆਤ, ਸ਼ਾਹੀ ਵੰਡ ਨਾ ਕੋਇ ਵੰਡਾਈਆ। ਜਿਸ ਝਗੜਾ ਪੁਆਇਆ ਜ਼ਾਤ ਪਾਤ, ਸ਼ਰਅ ਦੀਨ ਦੁਨੀ ਸੰਗ ਰਲਾਈਆ। ਉਹ ਵੇਖਣਹਾਰਾ ਤੇਰਾ ਹਾਲਾਤ, ਬਿਨ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਅੰਤਮ ਤੇਰੀ ਪੁਛੇ ਵਾਤ, ਵਾਰਸ ਹੋ ਕੇ ਲਏ ਅੰਗੜਾਈਆ । ਜਿਸ ਦਾ ਰੂਪ ਅਨੂਪ ਬਹੁਭਾਂਤ, ਭੇਵ ਸਕੇ ਕੋਇ ਨਾ ਪਾਈਆ। ਤੇਰਾ ਲਹਿਣਾ ਚੁਕਾਏ ਦੀਪ ਸਾਤ, ਨੌ ਖੰਡ ਪ੍ਰਿਥਮੀ ਖੋਜ ਖੁਜਾਈਆ। ਸਚ ਪ੍ਰੀਤ ਬਖ਼ਸ਼ ਕੇ ਨਾਤ, ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਧਰਨੀ ਸਾਡਾ ਮਾਲਕ ਏਕੰਕਾਰ, ਇਕ ਇਕੱਲਾ ਅਗੰਮ ਅਥਾਹੀਆ। ਜਿਸ ਨੂੰ ਕਿਹਾ ਪਰਵਰਦਿਗਾਰ, ਯਾਮਬੀਨ ਕਹਿ ਕੇ ਸੀਸ ਨਿਵਾਈਆ। ਉਹ ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਨੂਰ ਅਲਾਹੀਆ। ਜਿਸ ਦੇ ਨਾਮ ਕਲਮੇ ਅਸੀਂ ਆਏ ਉਚਾਰ, ਅੱਖਰ ਅੱਖਰਾਂ ਨਾਲ ਜੁੜਾਈਆ। ਦੀਨਾਂ ਮਜ਼੍ਹਬਾਂ ਵੰਡ ਵਿਚ ਸੰਸਾਰ, ਮਾਨਸ ਮਾਨਵ ਮਾਨੁਖ ਆਪਣੇ ਰੰਗ ਰੰਗਾਈਆ। ਸੋ ਲੇਖਾ ਜਾਣੇ ਜਾਨਣਹਾਰ, ਜਾਗਰਤ ਜੋਤ ਡਗਮਗਾਈਆ। ਜਿਸ ਦੇ ਚਰਨ ਕਵਲ ਨਿਮਸਕਾਰ, ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਜੋ ਲੇਖਾ ਜਾਣੇ ਆਪਣੀ ਵਾਰ, ਦੂਸਰ ਸੰਗ ਨਾ ਕੋਇ ਮਿਲਾਈਆ। ਪਰਗਟ ਹੋਵੇ ਜੋਤੀ ਜਾਤਾ ਨਿਰਗੁਣ ਨੂਰ ਕਰ ਉਜਿਆਰ, ਤਤਵ ਤਤ ਨਾ ਕੋਇ ਚਤੁਰਾਈਆ। ਉੱਤਰ ਪੂਰਬ ਪੱਛਮ ਦੱਖਣ ਦੇਖੇ ਆਪ ਕਰਤਾਰ, ਕ਼ੁਦਰਤ ਦਾ ਕ਼ਾਦਰ ਧਿਆਨ ਲਗਾਈਆ। ਤੂੰ ਕਿਉਂ ਰੋਂਦੀ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਅਸੀਂ ਚਾਰ ਜੁਗ ਦੇ ਮਜ਼੍ਹਬਾਂ ਦੇ ਮੁਖ਼ਤਿਆਰ, ਮੁਖ਼ਤਿਆਰਨਾਮੇ ਸਾਡੇ ਹੱਥ ਫੜਾਈਆ । ਵੀਹਵੀਂ ਚੌਧਵੀਂ ਸਾਡਾ ਉਧਾਰ, ਕ਼ਰਜ਼ਾ ਮਕ਼ਰੂਜ਼ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਧਰਨੀ, ਹਰਿ ਕਰਤਾ ਦਇਆ ਕਮਾਵੇਗਾ। ਪੁਰਖ ਅਕਾਲਾ ਵੇਖ ਵਖਾਵੇਗਾ। ਪਰਦਾ ਉਹਲਾ ਭੇਵ ਚੁਕਾਵੇਗਾ। ਸਾਚਾ ਢੋਲਾ ਸੋਹਲਾ ਇਕ ਦ੍ਰਿੜਾਵੇਗਾ। ਨਿਰਗੁਣ ਧਾਰ ਬਣਕੇ ਤੋਲਾ, ਲੱਖ ਚੁਰਾਸੀ ਤੋਲ ਤੁਲਾਵੇਗਾ। ਅਵਤਾਰ ਪੈਗ਼ੰਬਰ ਜਿਸ ਦਾ ਗੋਲਾ, ਸੋ ਪੁਰਖ ਨਿਰੰਜਣ ਵੇਸ ਵਟਾਵੇਗਾ। ਕਲਜੁਗ ਕੂੜੀ ਕਿਰਿਆ ਮੇਟੇ ਰੌਲਾ, ਰੌਣਕ ਆਪਣੀ ਇਕ ਦਰਸਾਵੇਗਾ। ਜਿਸ ਨੂੰ ਪੈਗ਼ੰਬਰਾਂ ਕਿਹਾ ਮੌਲਾ, ਸੋ ਮਿਹਰਵਾਨ ਹੋ ਕੇ ਫੇਰਾ ਪਾਵੇਗਾ। ਤੇਰਾ ਭਾਰ ਕਰੇ ਹੌਲਾ, ਹੌਲੀ ਹੌਲੀ ਆਪਣਾ ਰੰਗ ਰੰਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਵੇਗਾ। ਹਰਿ ਕਰਨੀ ਕਾਰ ਕਮਾਏਗਾ।

ਦੀਨ ਦਿਆਲਾ ਵੇਖ ਵਖਾਏਗਾ। ਅਵਤਾਰ ਪੈਗ਼ੰਬਰ ਗੁਰੂ ਆਪਣੇ ਸੰਗ ਮਿਲਾਏਗਾ। ਜਿਸ ਦੇ ਹੁਕਮ ਵਿਚ ਸਤਿਜੁਗ ਤ੍ਰੇਤਾ ਦੁਆਪਰ ਗਿਆ ਲੰਘ, ਕਲਜੁਗ ਅੰਤਮ ਪੰਧ ਮੁਕਾਏਗਾ। ਤੇਰਾ ਭਾਗ ਹੋਣ ਨਾ ਦੇਵੇ ਮੰਦ, ਸਿਰ ਤੇਰੇ ਹੱਥ ਟਿਕਾਏਗਾ। ਜਿਸ ਨਿਸ਼ਾਨ ਮੇਟਣਾ ਤਾਰਾ ਚੰਦ, ਚਾਰ ਯਾਰੀ ਮੁਹੰਮਦ ਆਪਣੇ ਗ੍ਰਹਿ ਵਸਾਏਗਾ। ਜੋ ਇਸ਼ਾਰਾ ਦੇ ਕੇ ਗਿਆ ਗੋਬਿੰਦ ਪੁਰੀ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਏਗਾ। ਤੇਰੀ ਨੰਗੀ ਹੋਣ ਨਾ ਦੇਵੇ ਕੰਡ, ਪੁਸ਼ਤ ਪਨਾਹ ਹੱਥ ਟਿਕਾਏਗਾ। ਜੋ ਲੇਖਾ ਜਾਣੇ ਵਿਚ ਬ੍ਰਹਿਮੰਡ, ਬ੍ਰਹਿਮਾਂਡ ਖੋਜ ਖੁਜਾਏਗਾ। ਝਗੜਾ ਮੇਟੇ ਜੇਰਜ ਅੰਡ, ਉਤਭੁਜ ਸੇਤਜ ਡੇਰਾ ਢਾਏਗਾ। ਤੇਰੀ ਆਸ਼ਾ ਹੋਣ ਨਾ ਦੇਵੇ ਰੰਡ, ਕੰਤ ਸੁਹਾਗੀ ਸੋਭਾ ਪਾਏਗਾ। ਨਿਗਾਹ ਮਾਰੇ ਨਵ ਖੰਡ, ਸੱਤਾਂ ਦੀਪਾਂ ਫੋਲ ਫੁਲਾਏਗਾ। ਤੇਰੀ ਟੁੱਟੀ ਲਏ ਗੰਢ, ਗੰਢਣਹਾਰ ਗੋਪਾਲ ਸੁਆਮੀ ਆਪਣੀ ਦਇਆ ਕਮਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣਾ ਹੁਕਮ ਵਰਤਾਏਗਾ। ਝਟ ਕਲਜੁਗ ਕਹੇ ਗੁਰ ਅਵਤਾਰ ਪੈਗ਼ੰਬਰੋ ਮੇਰੀ ਇਕ ਸਲਾਮ, ਡੰਡਾਵਤ ਬੰਦਨਾ ਕਹਿ ਕੇ ਸੀਸ ਨਿਵਾਈਆ। ਮੈਂ ਵੀ ਉਸ ਸਾਹਿਬ ਦਾ ਗ਼ੁਲਾਮ, ਜੋ ਪਰਵਰਦਿਗਾਰ ਨੂਰ ਅਲਾਹੀਆ। ਮੇਰੀ ਆਸ਼ਾ ਰਖ ਕੇ ਗਿਆ ਬਾਵਨ ਇਕ ਭਗਵਾਨ, ਬਲ ਦੁਆਰਾ ਨਾਲ ਮਿਲਾਈਆ। ਮੇਰਾ ਸੰਦੇਸ਼ਾ ਦਿਤਾ ਰਾਮ, ਬਾਲਮੀਕ ਦਏ ਗਵਾਹੀਆ। ਮੇਰੀ ਆਸ਼ਾ ਰਖੀ ਕਾਹਨ, ਘਨਈਆ ਆਪਣੀ ਆਸ ਜਣਾਈਆ। ਮੇਰਾ ਲਹਿਣਾ ਦੇਣਾ ਜਗਤ ਜਹਾਨ, ਜੀਵ ਜੰਤ ਨਾਲ ਵਡਿਆਈਆ। ਮੈਨੂੰ ਪੈਗ਼ੰਬਰਾਂ ਕੀਤਾ ਸਲਾਮ, ਨਿਵ ਨਿਵ ਸੀਸ ਝੁਕਾਈਆ। ਮੈਂ ਹਸ ਕੇ ਕਿਹਾ ਸਭ ਨੂੰ ਤਮਾਮ, ਤਮਅ ਲਾਲਚ ਮੇਰੀ ਬੇਪਰਵਾਹੀਆ। ਕੋਈ ਕਰ ਨਾ ਸਕੇ ਇੰਤਜ਼ਾਮ, ਬੰਦੋਬਸਤ ਦਿਸੇ ਨਾ ਖ਼ਲਕ ਖ਼ੁਦਾਈਆ। ਦੀਨ ਦੁਨੀ ਮੇਰੀ ਹੋਵੇ ਗ਼ੁਲਾਮ, ਸਿਰ ਸਕੇ ਨਾ ਕੋਇ ਉਠਾਈਆ। ਮੈਂ ਅੰਤਮ ਆਪਣਾ ਪੂਰਾ ਕਰਨਾ ਕਾਮ, ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਸ੍ਰਿਸ਼ਟੀ ਦ੍ਰਿਸ਼ਟੀ ਕਰਨੀ ਹਲਕਾਈਆ। ਕੂੜੀ ਕਿਰਿਆ ਕਰਨੀ ਸ਼ਾਮ, ਧਰਮ ਦੀ ਧਾਰ ਨਜ਼ਰ ਕੋਇ ਨਾ ਆਈਆ। ਮੇਰਾ ਲਹਿਣਾ ਦੇਣਾ ਲੇਖਾ ਨਾਲ ਅਗੰਮੀ ਅਮਾਮ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜਿਸ ਅੰਤਮ ਵਸਣਾ ਸੰਬਲ ਨਗਰ ਅਨੋਖੇ ਗਰਾਮ, ਧਰਨੀ ਤੇਰੇ ਉਤੇ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਧਰਨੀਏ ਕੀ ਗੁਰ ਅਵਤਾਰ ਪੈਗ਼ੰਬਰਾਂ ਦੇਵੇਂ ਸੱਦਾ, ਸ਼ਬਦ ਗੁਰ ਕੀ ਸ਼ਨਵਾਈਆ। ਮੇਰੀ ਅੰਤ ਅਖ਼ੀਰ ਵੇਖ ਲੈ ਹੱਦਾ, ਹਦੂਦ ਆਪਣੀ ਦਿਆਂ ਸਮਝਾਈਆ। ਮੈਂ ਮਾਣ ਰਹਿਣ ਦੇਣਾ ਨਹੀਂ ਵਿਚ ਕਿਸੇ ਯਦਾ, ਯੁਧਿਸ਼ਟਰ ਦਾ ਲੇਖਾ ਕ੍ਰਿਸ਼ਨ ਨਾਲ ਪੂਰ ਕਰਾਈਆ। ਨਵ ਸੱਤ ਤੇਰੇ ਉਤੇ ਹੋਣਾ ਦਗ਼ਾ, ਫ਼ਰੇਬ ਕਰਨਾ ਖ਼ਲਕ ਖ਼ੁਦਾਈਆ। ਉਹ ਵੇਖ ਲੈ ਗੋਬਿੰਦ ਲੇਖ ਲਿਖਿਆ ਬਿਨ ਕ਼ਲਮ ਸ਼ਾਹੀ ਬੱਗਾ, ਕ਼ਾਗਜ਼ ਵੰਡ ਨਾ ਕੋਇ ਵੰਡਾਈਆ। ਮਾਛੂਵਾੜਾ ਧਾਰ ਤਕ ਲੈ ਜਿਥੇ ਸੁਹੰਜਣੀ ਹੋਈ ਜਗਹ, ਦੀਨ ਦੁਨੀ ਸਮਝ ਕੋਇ ਨਾ ਪਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਮੈਨੂੰ ਦਿਤਾ ਪਦਾ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਤੇਰੇ ਉਤੇ ਦੀਨ ਦੁਨੀ ਅੰਤਮ ਭੋਗਣੀ ਸਭ ਨੇ ਸਜ਼ਾ, ਸਜ਼ਾ ਯਾਫ਼ਤਾ ਦਿਸੇ ਖ਼ਲਕ ਖ਼ੁਦਾਈਆ। ਕਮਲੀਏ ਦੋ ਚਾਰ ਸਾਲ ਵਿਚ ਮੈਂ ਸਭ ਨੂੰ ਚਖਾ ਦੇਵਾਂ ਮਜ਼ਾ, ਜੋ ਮਜ਼ਾਕ਼ ਕਰਕੇ ਮੈਨੂੰ ਰਿਹਾ ਵਖਾਈਆ। ਮੇਰਾ ਸਾਹਿਬ ਸੁਲਤਾਨਾ ਨੌਜਵਾਨਾ ਸ੍ਰੀ ਭਗਵਾਨਾ ਮਰਦ ਮਰਦਾਨਾ ਜੋਤੀ ਧਾਰ ਏਕੰਕਾਰ ਪਰਵਰਦਿਗਾਰ ਤੇਰੇ ਲੱਖਣ

ਦੀਪ ਵਿਚ ਕਰਦਾ ਫਿਰੇ ਗਜਾ, ਗ਼ਜ਼ਬ ਦੀ ਧਾਰ ਸਮਝ ਕੋਇ ਨਾ ਪਾਈਆ। ਨੀ ਤੂੰ ਚਲਣਾ ਉਸ ਦੀ ਵਿਚ ਰਜ਼ਾ, ਜੋ ਰਾਜ਼ਕ ਰਿਜ਼ਕ ਰਹੀਮ ਨੂਰ ਅਲਾਹੀਆ। ਜਿਸ ਦੇ ਹੁਕਮ ਦੀ ਸਮਝ ਸਕੇ ਕੋਈ ਨਾ ਵਜਹ, ਵਜੂਹਾਤ ਨਾ ਕੋਇ ਦ੍ਰਿੜਾਈਆ। ਮੈਂ ਵੀ ਉਸੇ ਦੇ ਹੁਕਮ ਵਿਚ ਫਿਰਦਾ ਭੱਜਾ, ਭੱਜਾਂ ਵਾਹੋ ਦਾਹੀਆ। ਉਹ ਵੇਖ ਲੈ ਜਿਸ ਕਾਰਨ ਗੋਬਿੰਦ ਨੇ ਹੱਥ ਉਠਾਇਆ ਸੱਜਾ, ਖੰਡਾ ਖੜਗ ਖੜਗ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਧਰਨੀਏ ਮੇਰਾ ਮਾਲਕ ਅਗੰਮ ਸੁਆਮੀ, ਜੋ ਸਮੇਂ ਸਮੇਂ ਆਪਣਾ ਹੁਕਮ ਵਰਤਾਈਆ। ਜਿਸ ਨੂੰ ਸਭ ਨੇ ਮੰਨਿਆ ਅੰਤਰਜਾਮੀ, ਅੰਤਰ ਨਿਰੰਤਰ ਵੇਖੇ ਥਾਉਂ ਥਾਈਂਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਗਾਉਂਦੇ ਬਾਣੀ, ਅੱਖਰ ਅੱਖਰਾਂ ਨਾਲ ਮਿਲਾਈਆ। ਜਿਸ ਸਤਿਜੁਗ ਤ੍ਰੇਤਾ ਦੁਆਪਰ ਕੀਤਾ ਫ਼ਾਨੀ, ਅੰਤ ਮੇਰਾ ਫ਼ੈਸਲਾ ਆਪਣੇ ਹੱਥ ਰਖਾਈਆ। ਪਰ ਯਾਦ ਕਰ ਲੈ ਜਿਸ ਦਿਨ ਅਰਜਨ ਗੁਰ ਨੇ ਚੁਕੀ ਕ਼ਲਮ ਕਾਨੀ, ਕ਼ਾਗ਼ਜ਼ ਸ਼ਾਹੀ ਨਾਲ ਮਿਲਾਈਆ। ਪੁਰਖ ਅਕਾਲਾ ਦੀਨ ਦਿਆਲਾ ਬਣਕੇ ਸਚਖੰਡ ਦਾ ਦਾਨੀ, ਵਸਤ ਅਗੰਮ ਦਿਤੀ ਵਰਤਾਈਆ। ਸੰਦੇਸ਼ਾ ਦਿਤਾ ਬਿਨਾ ਜ਼ਬਾਨ ਕਲਾਮੀ, ਕਲਮਿਆਂ ਤੋਂ ਬਾਹਰ ਸਮਝਾਈਆ। ਉਹ ਵੇਖ ਕਲਜੁਗ ਅੰਤ ਦੀਨ ਦੁਨੀਆ ਹੁੰਦੀ ਫ਼ਾਨੀ, ਫ਼ਨਾਹ ਫ਼ਿਲ੍ਹਾ ਦਿਸੇ ਖ਼ਲਕ ਖ਼ੁਦਾਈਆ। ਕਿਸੇ ਸਮਝ ਨਹੀਂ ਆਉਣੀ ਕਿਹੜਾ ਮਹੀਨਾ ਹੋਵੇ ਰਮਜ਼ਾਨੀ, ਰਮਜ਼ ਸਮਝ ਕੋਇ ਨਾ ਪਾਈਆ। ਚਾਰੋਂ ਕੁੰਟ ਤਕ ਬੇਈਮਾਨੀ, ਬੇਵਾ ਦਿਸੇ ਕੂੜ ਲੋਕਾਈਆ। ਮੇਰੇ ਹੁਕਮ ਦੀ ਇਕੋ ਲਹਿਰ ਚਲਣੀ ਤੁਫ਼ਾਨੀ, ਜਿਸ ਨੂੰ ਜਗਤ ਸਕੇ ਨਾ ਕੋਇ ਅਟਕਾਈਆ। ਉਸ ਵੇਲੇ ਮੰਜ਼ਲ ਰਹਿਣੀ ਨਹੀਂ ਕੋਈ ਰੁਹਾਨੀ, ਰੂਹ ਬੁਤ ਨਾ ਕੋਇ ਚਤੁਰਾਈਆ। ਕਲਜੁਗ ਕਹੇ ਧਰਨੀਏ ਤੇਰਾ ਮੇਰਾ ਮਹਿਬੂਬ ਇਕ ਏਕੰਕਾਰ ਜੋ ਜੁਗ ਜੁਗ ਸਰਗੁਣ ਨਿਰਗੁਣ ਪਿਆਰ ਵਿਚ ਖਾਣ ਆਏ ਮਹਿਮਾਨੀ, ਮਿਹਰਵਾਨ ਆਪਣਾ ਵੇਸ ਵਟਾਈਆ। ਬਿਨ ਅੱਖਾਂ ਤੋਂ ਉਸ ਨੂੰ ਤੂੰ ਪਹਿਚਾਨੀ, ਜੋ ਬੇਪਹਿਚਾਨ ਧੁਰ ਦਾ ਮਾਹੀਆ। ਜਿਸ ਦੀ ਜੂਹ ਕਦੇ ਨਾ ਹੋਈ ਬੇਗਾਨੀ, ਬੇਘਰਾਂ ਦਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਕਲਜੁਗ ਕੀ ਮੈਨੂੰ ਦਏਂ ਇਸ਼ਾਰਾ, ਸਚ ਸਤਿ ਦ੍ਰਿੜਾਈਆ। ਮੈਂ ਰੋ ਰੋ ਕਰਦੀ ਗਿਰਿਆਜ਼ਾਰਾ, ਪ੍ਰਭੂ ਤੇਰਾ ਨਾਮ ਦੁਹਾਈਆ। ਚਾਰੋਂ ਕੁੰਟ ਮੇਰੇ ਉਤੇ ਹਾਹਾਕਾਰਾ, ਧੀਰਜ ਧੀਰ ਨਾ ਕੋਇ ਰਖਾਈਆ। ਦੀਨ ਮਜ਼੍ਹਬ ਤੇਰੇ ਨਾਮ ਕਲਮੇ ਲਲਕਾਰਾ, ਸ਼ਰਅ ਸ਼ਰਅ ਨੈਣ ਉਠਾਈਆ। ਜੀਵ ਜੰਤ ਦ੍ਰਿਸ਼ਟੀ ਅੰਦਰ ਵਧਿਆ ਵਿਭਚਾਰਾ, ਵਿਭਚਾਰ ਕਰੇ ਖ਼ਲਕ ਖ਼ੁਦਾਈਆ। ਪਿਆਰ ਰਿਹਾ ਨਾ ਨਾਰੀ ਨਾਰਾ, ਨਰ ਨਰਾਇਣ ਤੇਰਾ ਦਰਸ ਕੋਇ ਨਾ ਪਾਈਆ। ਮਾਣ ਰਿਹਾ ਨਾ ਵੇਦ ਚਾਰਾ, ਪੁਰਾਨ ਅਠਾਰਾਂ ਸੰਗ ਨਾ ਕੋਇ ਨਿਭਾਈਆ। ਗੀਤਾ ਗਿਆਨ ਦਿਤਾ ਨਾ ਕੋਇ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਧਰਨੀਏ ਮੈਂ ਬੜਾ ਸੂਰਬੀਰ ਬਹਾਦਰ, ਗੁਰ ਤੇਗ਼ ਬਹਾਦਰ ਮੇਰੀ ਦਏ ਗਵਾਹੀਆ। ਮੈਨੂੰ ਹੁਕਮ ਦਿਤਾ ਕਰੀਮ ਕ਼ਾਦਰ, ਜੋ ਕਰਤਾ ਪੁਰਖ ਇਕ ਅਖਵਾਈਆ। ਜਿਸ ਦਾ ਭੇਵ ਜਾਣੇ ਕੋਈ ਨਾ ਸ਼ਾਦੋ ਨਾਦਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਆਪਣਾ ਕਰਮ ਕੀਤਾ ਉਜਾਗਰ, ਨਵ ਖੰਡ ਤੇਰੇ ਉਤੇ ਦਿਤਾ ਵਰਤਾਈਆ। ਮਾਣ ਰਿਹਾ ਨਾ ਪਿਦਰ ਮਾਦਰ, ਪਿਤਾ ਪੂਤ ਨਾ ਕੋਇ ਚਤੁਰਾਈਆ।

ਧਰਮ ਦਾ ਰਹੇ ਕੋਈ ਨਾ ਆਦਲ, ਇਨਸਾਫ਼ ਹਕ ਨਾ ਕੋਇ ਜਣਾਈਆ। ਦੀਨ ਦੁਨੀ ਬਣੀ ਕ਼ਾਤਲ, ਮਕ਼ਤੂਲ ਮਜ਼੍ਹਬ ਰੂਪ ਦਰਸਾਈਆ। ਭੇਵ ਖੋਲ੍ਹੇ ਕੋਈ ਨਾ ਬਾਤਨ, ਪੜਦਾ ਸਕੇ ਨਾ ਕੋਇ ਉਠਾਈਆ। ਤੇਰੇ ਉਤੇ ਕੀਤੀ ਅੰਧੇਰੀ ਰਾਤਨ, ਧਰਮ ਦਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਕਲਜੁਗ ਮੇਰੇ ਸਾਹਿਬ ਬੜੇ ਬਲਵੰਤ, ਬਲਧਾਰੀ ਇਕ ਅਖਵਾਈਆ। ਜੋ ਆਦਿ ਜੁਗਾਦੀ ਧੁਰ ਦਾ ਕੰਤ, ਕੰਤੂਹਲ ਨੂਰ ਅਲਾਹੀਆ। ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਬਦਲ ਦੇਵੇ ਮੰਤ, ਮੰਤਵ ਆਪਣਾ ਹਲ ਕਰਾਈਆ। ਜਿਸ ਤੇਰੀ ਬਣਾਈ ਬਣਤ, ਘੜਨ ਭੰਨਣਹਾਰ ਇਕ ਅਖਵਾਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਕਥਨੀ ਕਥ ਨਾ ਸਕੇ ਰਾਈਆ। ਜਿਸ ਖੇਲ ਖਿਲਾਇਆ ਮੇਰੇ ਉਤੇ ਲੱਖ ਚੁਰਾਸੀ ਜੀਵ ਜੰਤ, ਸਾਧ ਸੰਤ ਨਾਲ ਮਿਲਾਈਆ। ਤੇਰਾ ਕੂੜ ਕੁੜਿਆਰ ਕਰੇ ਭਸਮੰਤ, ਭਸਮੜ ਆਪਣਾ ਰੂਪ ਦਰਸਾਈਆ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਦਏ ਜਣਾਈਆ । ਬੋਧ ਅਗਾਧਾ ਬਣ ਕੇ ਪੰਡਤ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਕਲਜੁਗ ਕਹੇ ਧਰਨੀਏ ਮੈਂ ਵੀ ਪ੍ਰਭ ਦਾ ਸੁਤ ਦੁਲਾਰਾ, ਦੂਲਹਾ ਇਕ ਅਖਵਾਈਆ। ਮੇਰੀ ਪਾਵੇ ਕੋਈ ਨਾ ਸਾਰਾ, ਭੇਵ ਸਕੇ ਨਾ ਕੋਇ ਖੁਲ੍ਹਾਈਆ। ਮੈਂ ਤੇਰੇ ਉਤੇ ਨਵ ਖੰਡ ਦਿਤਾ ਹੁਲਾਰਾ, ਸੱਤ ਦੀਪ ਦਿਤੇ ਹਿਲਾਈਆ। ਜਗਤ ਵਿਦਿਆ ਕੀਤਾ ਖ਼ੁਆਰਾ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਮਨ ਕਲਪਣਾ ਕੂਕੇ ਕਰੇ ਪੁਕਾਰਾ, ਦਰੋਹੀ ਦਰੋਹੀ ਕਰ ਸੁਣਾਈਆ। ਪੰਚ ਵਿਕਾਰ ਵਧਾ ਵਿਚ ਸੰਸਾਰਾ, ਮਾਇਆ ਮਮਤਾ ਨਾਲ ਮਿਲਾਈਆ। ਉਹ ਵੇਖ ਲੈ ਮੈਨੂੰ ਸਤਿਗੁਰ ਸ਼ਬਦ ਦਏ ਇਸ਼ਾਰਾ, ਸੈਨਤ ਅਗੰਮ ਲਗਾਈਆ। ਤੇਈ ਅਵਤਾਰ ਬੋਲਣ ਜੈਕਾਰਾ, ਇਕੋ ਰਾਗ ਸੁਣਾਈਆ। ਪੈਗ਼ੰਬਰਾਂ ਵੇਖ ਉਧਾਰਾ, ਪੂਰਬ ਲਹਿਣਾ ਨਾਲ ਮਿਲਾਈਆ। ਨਾਨਕ ਗੋਬਿੰਦ ਜਿਸ ਨੇ ਮੇਰਾ ਅੰਤ ਅੰਤ ਦਾ ਦੱਸਿਆ ਕਿਨਾਰਾ, ਕਿਨਾਰਾ ਸਰਸਾ ਦਏ ਗਵਾਹੀਆ। ਮੇਰਾ ਲਹਿਣਾ ਦੇਣਾ ਨਾਲ ਅੰਤ ਕਲਕਲਕੀ ਅਵਤਾਰਾ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਉਸ ਦੇ ਹੁਕਮ ਵਿਚ ਮੈਂ ਫਿਰਾਂ ਵਾਰੋ ਵਾਰਾ, ਉੱਤਰ ਪੂਰਬ ਦੱਖਣ ਪੱਛਮ ਭੱਜਾਂ ਵਾਹੋ ਦਾਹੀਆ। ਜਿਸ ਜੋਤੀ ਜਾਤੇ ਹੋਣਾ ਜ਼ਾਹਿਰਾ, ਜ਼ਾਹਰ ਜ਼ਹੂਰ ਡਗਮਗਾਈਆ। ਦੀਨ ਦੁਨੀ ਵਿਚ ਕੋਈ ਹੋ ਰਹੇ ਨਾ ਬਾਹਿਰਾ, ਧੁਰ ਦਾ ਹੁਕਮ ਦਿਆਂ ਸਮਝਾਈਆ। ਤੇਰੇ ਉਤੇ ਅੰਤ ਹੋਣ ਵਾਲਾ ਮੁਸ਼ਾਹਿਰਾ, ਮੁਸ਼ਕਿਲ ਹੱਲ ਨਾ ਕੋਇ ਕਰਾਈਆ। ਹੁਕਮ ਵਰਤੇ ਗੰਭੀਰ ਗਹਿਰਾ, ਗਵਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਕਲਜੁਗਾ ਮੇਰੀ ਬੇਨੰਤੀ ਸਚ ਦੁਆਰੇ ਆਜ, ਚਵੀ ਚੇਤ ਚੌਬੀਸੇ ਸੀਸ ਨਿਵਾਈਆ। ਜੋ ਮੇਰਾ ਸਵਾਰੇ ਕਾਜ, ਕਰਨੀ ਦਾ ਕਰਤਾ ਇਕ ਅਖਵਾਈਆ। ਦੀਨ ਦੁਨੀ ਬਦਲੇ ਸਮਾਜ, ਸਮਗਰੀ ਨਾਮ ਵਾਲੀ ਵਰਤਾਈਆ। ਮੇਰੇ ਉਤਮ ਕਰੇ ਭਾਗ, ਦੁਰਮਤ ਮੈਲ ਦਏ ਧੁਆਈਆ। ਜੋਤੀ ਨੂਰ ਜਗਾ ਚਰਾਗ਼, ਨਵਖੰਡ ਕਰੇ ਰੁਸ਼ਨਾਈਆ। ਹੰਸ ਬੁੱਧੀ ਬਣਾਏ ਕਾਗ, ਮਾਨਸ ਮਾਨਵ ਭੇਵ ਚੁਕਾਈਆ। ਸੁਰਤੀ ਸ਼ਬਦੀ ਜਨ ਭਗਤਾਂ ਖੋਲ੍ਹੇ ਜਾਗ, ਪਰਦਾ ਅੰਤਸ਼ਕਰਨ ਲਾਹੀਆ। ਮੇਰੀ ਆਪਣੇ ਹੱਥ ਵਿਚ ਪਕੜੇ ਵਾਗ, ਚਾਰੋਂ ਕੁੰਟ ਕੁੰਟ ਭੁਆਈਆ। ਧਰਮ ਦਾ ਮੇਰੇ ਉਤੇ ਮਹਿਕੇ ਬਾਗ਼, ਪੱਤ ਟਹਿਣੀ

ਸੋਭਾ ਪਾਈਆ। ਜਿਸ ਦੀ ਯਾਦ ਵਿਚ ਮੇਰੇ ਅੰਤਰ ਆਉਂਦਾ ਵੈਰਾਗ, ਵੈਰੀ ਕੂੜੇ ਦਏ ਖਪਾਈਆ। ਤੈਨੂੰ ਕਲਜੁਗਾ ਕਰਨਾ ਪਏ ਤਿਆਗ, ਤ੍ਰੈਗੁਣ ਅਤੀਤਾ ਹੁਕਮ ਦੇਵੇ ਥਾਉਂ ਥਾਈਂਆ। ਜਿਸ ਦਾ ਲਹਿਣਾ ਦੇਣਾ ਹੋਵੇ ਅੰਤਮ ਦੇਸ ਮਾਝ, ਮਜਲਸ ਭਗਤਾਂ ਨਾਲ ਰਖਾਈਆ। ਜਿਸ ਤੇਰੀ ਸਾਜਣਾ ਲਈ ਸਾਜ, ਸੱਜਣ ਹੋਵੇ ਧੁਰ ਦਾ ਮਾਹੀਆ। ਜਿਸ ਗੋਬਿੰਦ ਸ਼ਬਦ ਉਡਾਇਆ ਬਾਜ਼, ਬਾਜ਼ੀ ਤੇਰੀ ਦਏ ਉਲਟਾਈਆ। ਨਾਮ ਨਿਧਾਨਾ ਵਜਾਏ ਨਾਦ, ਧੁਨ ਆਤਮਕ ਰਾਗ ਸੁਣਾਈਆ। ਸ੍ਰਿਸ਼ਟ ਸਬਾਈ ਕਰੇ ਆਜ਼ਾਦ, ਸ਼ਰਅ ਜ਼ੰਜੀਰ ਦਏ ਕਟਾਈਆ। ਜਿਸ ਨੇ ਆਉਣਾ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਬਾਦ, ਆਪ ਆਪਣਾ ਫੇਰਾ ਪਾਈਆ। ਉਸ ਨੂੰ ਸਭ ਨੇ ਕਰਨਾ ਅਦਾਬ, ਸਿਰ ਸਰ ਸੀਸ ਨਿਵਾਈਆ। ਜਿਸ ਨੂੰ ਨਿਰਗੁਣ ਧਾਰ ਸਰਗੁਣ ਰਹੇ ਅਰਾਧ, ਅੰਤਰ ਨਿਰੰਤਰ ਵੇਖ ਵਖਾਈਆ। ਉਹ ਨਾਮ ਨਿਧਾਨਾ ਸ੍ਰੀ ਭਗਵਾਨਾ ਵਜਾਏ ਆਪਣੀ ਇਕ ਰਬਾਬ, ਜਿਸ ਨੂੰ ਰਬੀਉਲ ਸਾਨੀ ਵਿਚ ਮੁਹੰਮਦ ਗਿਆ ਆਸ ਰਖਾਈਆ। ਜਿਸ ਦਾ ਸਮਝੇ ਨਾ ਕੋਈ ਪੁੰਨ ਸੁਵਾਬ, ਭੇਵ ਭੇਤ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਧਰਨੀ ਕਹੇ ਕਲਜੁਗਾ ਮੇਰੇ ਸਾਹਿਬ ਸਾਹਿਬ ਨਿਰੰਕਾਰੀ, ਨਿਰਵੈਰ ਇਕ ਅਖਵਾਈਆ। ਜਿਸ ਦੇ ਚਰਨ ਜਾਵਾਂ ਬਲਿਹਾਰੀ, ਧੂੜੀ ਮਸਤਕ ਖ਼ਾਕ ਖ਼ਾਕ ਨਾਲ ਰਮਾਈਆ। ਉਸ ਦੀ ਚਾਰ ਜੁਗ ਦੇ ਸ਼ਾਸਤਰ ਕਰਨ ਇੰਤਜ਼ਾਰੀ, ਗੁਰ ਅਵਤਾਰ ਪੈਗ਼ੰਬਰ ਨੈਣ ਉਠਾਈਆ। ਜਿਸ ਤੇਰਾ ਝਗੜਾ ਮੇਟਣਾ ਤਕਰਾਰੀ, ਤੁਰਤ ਆਪਣਾ ਹੁਕਮ ਵਰਤਾਈਆ। ਉਹ ਵੇਖ ਲੈ ਵਅਦਾ ਕੌਲ ਇਕ਼ਰਾਰੀ, ਇਕ਼ਰਾਰਨਾਮਾ ਤੈਨੂੰ ਦਿਆਂ ਦਰਸਾਈਆ। ਜਿਸ ਦੀ ਜੋਤ ਅਗੰਮ ਹੋਣੀ ਜ਼ਾਹਰੀ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਅਮਾਮ ਅਮਾਮਾ ਜਿਸ ਨੂੰ ਪੈਗ਼ੰਬਰਾਂ ਕੀਤਾ ਕਲਮਿਆਂ ਵਿਚ ਮੁਜ਼ਾਹਰੀ, ਮਸ਼ੀਉਲ ਮੁਵਸਤੇ ਮਜ਼ੂ ਅਜ਼ੂ ਹਮਵਾ ਨਵਿਸਤੁਲ ਮੱਮ ਬਾਜ਼ੀ ਜ਼ੌ ਕੂ ਜ਼ਮਮ ਦਸਤੇ ਅਸ਼ੰਮ ਮੰਬਾਏ ਰੂਏ ਨਵਾ ਖ਼ੁਦਾਏ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਧਰਨੀ ਕਹੇ ਕਲਜੁਗਾ ਮੇਰੀ ਬੇਨੰਤੀ ਸੁਣ ਅਰਜ਼ੋਈ, ਮੈਂ ਨਿਵ ਨਿਵ ਸੀਸ ਨਿਵਾਈਆ। ਮੇਰੀ ਉਸ ਦੇ ਅਗੇ ਦਰੋਹੀ, ਜੋ ਦੋ ਜਹਾਨਾਂ ਮਾਲਕ ਇਕ ਅਖਵਾਈਆ। ਜਿਸ ਦਾ ਭੇਵ ਪਾਏ ਨਾ ਕੋਈ, ਸਮਝ ਸਕੇ ਕੋਈ ਨਾ ਰਾਈਆ। ਜਿਸ ਦਾ ਇਸ਼ਾਰਾ ਕਬੀਰ ਨੇ ਦਿਤਾ ਲੋਈ, ਬਿਨ ਲੋਇਨਾ ਨੈਣਾਂ ਗਿਆ ਸਮਝਾਈਆ। ਮੈਂ ਉਸ ਦੀ ਦਾਸੀ ਹੋਈ, ਹੋਕਾ ਦੇ ਕੇ ਦਿਆਂ ਸੁਣਾਈਆ। ਜਿਸ ਨੇ ਮੇਟਣਾ ਵਿਕਾਰ ਪੰਜ ਗਰੋਹੀ, ਗ੍ਰਹਿ ਮੰਦਰ ਮੇਰੇ ਕਰੇ ਸਫ਼ਾਈਆ । ਗ਼ਰੀਬ ਨਿਮਾਣਿਆਂ ਦੇਵੇ ਢੋਈ, ਸਿਰ ਸਿਰ ਆਪਣਾ ਹੱਥ ਟਿਕਾਈਆ। ਸ਼ਾਹ ਸੁਲਤਾਨਾਂ ਪਤ ਜਾਏ ਖੋਹੀ, ਸੀਸ ਤਾਜ ਨਾ ਕੋਇ ਟਿਕਾਈਆ। ਉਹ ਤਕ ਲੈ ਪੈਗ਼ੰਬਰਾਂ ਦੀ ਪੇਸ਼ੀਨਗੋਈ, ਜੋ ਲਿਖਤ ਭਵਿਖਤ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਮਿਲਾਈਆ। ਮੇਰੀ ਆਸ਼ਾ ਹੋਣੀ ਨਵੀਂ ਨਰੋਈ, ਨਰ ਨਰਾਇਣ ਦਏ ਵਡਿਆਈਆ। ਜਨ ਭਗਤਾਂ ਆਤਮ ਪਰਮਾਤਮ ਜਾਣੀ ਛੋਹੀ, ਸੁਰਤੀ ਸ਼ਬਦ ਸ਼ਬਦ ਜੁੜਾਈਆ। ਦੁਰਮਤ ਮੈਲ ਜਾਣੀ ਧੋਈ, ਪਤਿਤ ਪੁਨੀਤ ਕਰਾਈਆ। ਸਚ ਮੁਹੱਬਤ ਵਿਚ ਦੁਨੀਆ ਜਾਣੀ ਮੋਹੀ, ਪਿਆਰ ਪਿਆਰ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਮੇਰਾ ਖ਼ੁਸ਼ੀਆਂ ਵਾਲਾ ਦਿਹਾੜਾ, ਨਿਵ ਨਿਵ ਸੀਸ ਨਿਵਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰਾ ਮੰਨੀਂ

ਹਾੜਾ, ਹਰ ਹਿਰਦੇ ਅੰਦਰ ਕਰਨੀ ਸਫ਼ਾਈਆ। ਸਤਿ ਧਰਮ ਦਾ ਰੰਗ ਚਾੜ੍ਹਨਾ ਗਾੜ੍ਹਾ, ਏਥੇ ਉਥੇ ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਕਲਜੁਗ ਕੂੜੀ ਕਿਰਿਆ ਇਕੋ ਵਾਰ ਲਗਾਉਣਾ ਅਖਾੜਾ, ਜੜ੍ਹ ਉਖੇੜਨੀ ਥਾਉਂ ਥਾਈਂਆ। ਅਗਨੀ ਲਾਉਣੀ ਕੂੜ ਕੁੜਿਆਰਾ ਬਹੱਤਰ ਨਾੜਾ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਫਿਰੇ ਦਰੋਹੀ ਜੰਗਲ ਜੂਹ ਟਿੱਲੇ ਪਰਬਤ ਵਿਚ ਉਜਾੜਾ, ਸਮੁੰਦ ਸਾਗਰ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਮੇਰੀ ਅੱਜ ਦੀ ਘੜੀ ਸੁਲੱਖਣੀ, ਪਰਮ ਪੁਰਖ ਦਏ ਵਡਿਆਈਆ। ਮੇਰੀ ਆਸ਼ਾ ਰਹੇ ਨਾ ਸਖਣੀ, ਖ਼ਾਲੀ ਝੋਲੀ ਦਏ ਭਰਾਈਆ। ਜਿਸ ਅੰਤ ਕਲਜੁਗ ਪਤ ਰਖਣੀ, ਸਿਰ ਮੇਰੇ ਹੱਥ ਟਿਕਾਈਆ। ਨਾਤਾ ਜੋੜੇ ਚਰਨ ਪ੍ਰੀਤੀ ਨਤਨੀ, ਕਵਲ ਦਏ ਸਰਨਾਈਆ। ਕੂੜ ਕੁੜਿਆਰੀ ਮੇਟ ਕੇ ਮਤਨੀ, ਮਤ ਮਤਾਂਤਰ ਡੇਰਾ ਢਾਹੀਆ। ਸੁਰਤ ਸ਼ਬਦ ਮੇਲ ਕਰਾ ਕੇ ਪਤ ਪਤਨੀ, ਆਤਮ ਸੇਜਾ ਦਏ ਸੁਹਾਈਆ। ਹਰਿਜਨ ਮੇਲੇ ਆਪਣੇ ਵਤਨੀ, ਬੇਵਤਨਾਂ ਗਲੇ ਲਗਾਈਆ । ਮੇਰੀ ਦੁਹਾਈ ਦਰੋਹੀ ਪੈਗ਼ੰਬਰੋ ਤੁਹਾਡੀ ਲੇਖ ਲੇਖਣੀ ਬੀਸਵੀਂ ਚੌਧਵੀਂ ਸਦੀ ਅੰਤ ਨਹੀਂ ਟਪਣੀ, ਟਾਪੂ ਸਾਰੇ ਰਹੇ ਕੁਰਲਾਈਆ। ਲੇਖਾ ਮੁਕਣਾ ਪੰਜ ਤਤ ਖ਼ਾਕ ਮਟਣੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜ ਖੁਜਾਈਆ। ਨਵਖੰਡ ਵਿਚ ਵਰਭੰਡ ਚਾਰ ਕੁੰਟ ਨੱਚਣੀ, ਭੱਜੇ ਵਾਹੋ ਦਾਹੀਆ। ਕ਼ੀਮਤ ਕਿਸੇ ਦੀ ਰਹਿਣੀ ਨਹੀਂ ਹੱਟਣੀਂ, ਹਟਵਾਣਾ ਨਜ਼ਰ ਕੋਇ ਨਾ ਆਈਆ। ਅੰਤਮ ਮਿੱਟੀ ਖ਼ਾਕ ਹੋਣੀ ਭਠਣੀ, ਭਠਿਆਲਾ ਕਲਜੁਗ ਅਗਨੀ ਡਾਹੀਆ। ਧਾਰ ਰਹਿਣੀ ਨਹੀਂ ਤੀਰਥ ਅੱਠ ਸੱਠਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਵਕ਼ਤ ਸੁਹਾਵਾ ਚੇਤ ਚੌਬੀਸਾ, ਜਗਦੀਸ਼ਾ ਸਿਰ ਮੇਰੇ ਹੱਥ ਟਿਕਾਈਆ। ਜਿਸ ਦਾ ਇਕੋ ਨਾਮ ਕਲਮਾ ਹੋਏ ਹਦੀਸਾ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਇਕੋ ਛਤਰ ਝੁੱਲੇ ਸਾਹਿਬ ਦੇ ਸੀਸਾ, ਜੋ ਮਾਲਕ ਖ਼ਾਲਕ ਨੂਰ ਅਲਾਹੀਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਪੀਸਨ ਪੀਸਾ, ਸੇਵਕ ਹੋ ਕੇ ਸੇਵ ਕਮਾਈਆ। ਉਹ ਸਾਹਿਬ ਸੁਆਮੀ ਅੰਤਰਜਾਮੀ ਅੰਤਮ ਬਣੇ ਮੇਰਾ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਜੋ ਠਗੌਰੀ ਮੇਟੇ ਤਨ ਚੀਤਾ, ਚੇਤਨ ਸੁਰਤੀ ਦਏ ਕਰਾਈਆ। ਜੋ ਆਸ਼ਾ ਰਖੀ ਕ੍ਰਿਸ਼ਨ ਵਿਚ ਗੀਤਾ, ਗਾਇਤਰੀ ਮੰਤਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਜੋ ਬਦਲਣਹਾਰਾ ਰੀਤਾ, ਰੀਤੀਵਾਨ ਸ੍ਰੀ ਭਗਵਾਨ ਮਿਹਰਵਾਨ ਇਕ ਅਖਵਾਈਆ।