ਪੁਸਤਕਾਲਾਭਾਗ ੨੪

੨੫ ਚੇਤ ਸ਼ਹਿਨਸ਼ਾਹੀ ਸੰਮਤ ੧੧ ਸੁਰਜੀਤ ਸਿੰਘ ਦੇ ਗ੍ਰਹਿ ੪੭੧੬ ਸਟੋਰੋਮ ਟੈਰਸ ਕਨੇਡਾ ਰਾਤ ਦੇ ਵੇਲੇ

ਗੁਰਮੁਖ ਸਦਾ ਆਏ ਲੈਣ, ਦੇਵਣਹਾਰ ਸਤਿਗੁਰ ਸ਼ਬਦ ਇਕ ਅਖਵਾਈਆ। ਜੋ ਆਦਿ ਜੁਗਾਦਿ ਨਿਤ ਨਵਿਤ ਨਿਜ ਨੇਤਰ ਲੋਚਨ ਖੋਲ੍ਹੇ ਨੈਣ, ਪੜਦਾ ਪੜਦਿਆਂ ਵਿਚੋਂ ਉਠਾਈਆ। ਆਤਮ ਪਰਮਾਤਮ ਮੇਲ ਮਿਲਾਵੇ ਧੁਰ ਨਰਾਇਣ, ਨਰ ਹਰਿ ਮੇਲਾ ਹੋਵੇ ਸਹਿਜ ਸੁਭਾਈਆ। ਜਿਸ

ਦੀ ਸਿਫ਼ਤ ਵਡਿਆਈ ਰਸਨਾ ਕਿਛ ਨਾ ਸਕੇ ਕਹਿਣ, ਅੱਖਰ ਅੱਖਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਗੁਰਮੁਖ ਆਦਿ ਜੁਗਾਦ ਦਾ ਮੰਗਦਾ, ਹਰਿ ਦੇਵਣਹਾਰ ਕਰਤਾਰ। ਤਨ ਕਾਇਆ ਮਾਟੀ ਚੋਲੀ ਰੰਗਦਾ, ਰੰਗ ਚਾੜ੍ਹੇ ਅਪਰ ਅਪਾਰ। ਨਾਦ ਸੁਣਾਏ ਸ਼ਬਦ ਮਰਦੰਗ ਦਾ, ਅਨਾਦੀ ਧੁਨਾਂ ਦਏ ਧੁਨਕਾਰ। ਗ੍ਰਹਿ ਮੰਦਰ ਅੰਦਰ ਲੰਘਦਾ, ਬਜਰ ਕਪਾਟੀ ਪੜਦਾ ਪਾੜ। ਧਾਮ ਸੁਹਾਏ ਆਤਮ ਸੇਜ ਪਲੰਘ ਦਾ, ਸਚ ਸਿੰਘਾਸਣ ਅਪਰ ਅਪਾਰ। ਭੇਵ ਚੁਕਾ ਕੇ ਸੂਰੀਆ ਚੰਦ ਦਾ, ਜੋਤੀ ਜਾਤਾ ਜੋਤ ਕਰੇ ਉਜਿਆਰ। ਮੇਲ ਮਿਲਾਵਾ ਹੋਵੇ ਵਾਸੀ ਪੁਰੀ ਅਨੰਦ ਦਾ, ਗੋਬਿੰਦ ਮਾਹੀ ਕੰਤ ਭਤਾਰ। ਝਗੜਾ ਮੇਟੇ ਵਿਕਾਰੇ ਪੰਜ ਦਾ, ਕਾਮ ਕਰੋਧ ਲੋਭ ਮੋਹ ਰਹੇ ਨਾ ਹੰਕਾਰ। ਲੇਖਾ ਰਹੇ ਨਾ ਸਵੇਰ ਸੰਝ ਦਾ, ਅੱਠੇ ਪਹਿਰ ਅਗੰਮ ਬਹਾਰ। ਨਾਤਾ ਤੋੜੇ ਗ਼ਮੀ ਰੰਜ ਦਾ, ਅੰਮ੍ਰਿਤ ਬਖ਼ਸ਼ੇ ਬੂੰਦ ਸਵਾਂਤ ਠੰਡੀ ਠਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਾਹਿਬ ਏਕੰਕਾਰ। ਗੁਰਮੁਖ ਸਾਚਾ ਸਦਾ ਮੰਗਦਾ, ਮਾਂਗਤ ਹੋ ਕੇ ਝੋਲੀ ਡਾਹੀਆ। ਸਤਿਗੁਰ ਸ਼ਬਦ ਗੜ੍ਹ ਤੋੜੇ ਹਉਮੇ ਹੰਗਤਾ, ਹੰ ਬ੍ਰਹਮ ਭੇਵ ਖੁਲ੍ਹਾਈਆ। ਮੇਲ ਮਿਲਾਏ ਆਪਣੇ ਅੰਗ ਦਾ, ਅੰਗੀਕਾਰ ਇਕ ਅਖਵਾਈਆ। ਵਿਕਾਰ ਮੇਟੇ ਬੰਦ ਬੰਦ ਦਾ, ਬੰਦਗੀ ਧੁਰ ਦੀ ਇਕ ਸਮਝਾਈਆ। ਪਰਦਾ ਲਾਹੇ ਦੂਈ ਦੁਵੈਤੀ ਕੰਧ ਦਾ, ਭਾਂਡਾ ਭਰਮ ਭਉ ਨਿਵਾਰ। ਲੇਖਾ ਮੁਕੇ ਭਾਗ ਮੰਦ ਦਾ, ਲੋਕਮਾਤ ਹੋਏ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹੋ ਭੂਪ ਸਚੀ ਸਰਕਾਰ। ਗੁਰਮੁਖ ਮੰਗੇ ਮੰਗ ਏਕ, ਏਕੰਕਾਰ ਤੇਰੀ ਸਰਨਾਈਆ। ਸਤਿਗੁਰ ਸ਼ਬਦ ਬਖ਼ਸ਼ੇ ਧੁਰ ਦੀ ਟੇਕ, ਬਿਨ ਧੂੜੀ ਖ਼ਾਕ ਮਸਤਕ ਟਿੱਕੇ ਨਾਮ ਰਮਾਈਆ। ਅੰਤਰ ਨਿਰੰਤਰ ਕਰੇ ਬੁਧਿ ਬਿਬੇਕ, ਦੁਰਮਤ ਮੈਲ ਨਜ਼ਰ ਕੋਇ ਨਾ ਆਈਆ। ਸਚ ਸੁਆਮੀ ਅੰਤਰਜਾਮੀ ਦਿਸੇ ਏਕਾ ਏਕ, ਇਕ ਇਕੱਲਾ ਸੋਭਾ ਪਾਈਆ। ਜੋ ਜੁਗ ਚੌਕੜੀ ਰੂਪ ਅਨੂਪ ਧਾਰਨਹਾਰ ਅਨੇਕ, ਤਨ ਵਜੂਦ ਮਾਟੀ ਖ਼ਾਕ ਸੋਭਾ ਪਾਈਆ। ਤ੍ਰੈਗੁਣ ਮਾਇਆ ਬੁਝਾਵਣਹਾਰਾ ਸੇਕ, ਅੰਮ੍ਰਿਤ ਮੇਘ ਨਾਮ ਬਰਸਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਗੁਰਮੁਖ ਮੰਗੇ ਸਚ ਦੁਆਰ, ਸਚਖੰਡ ਧਿਆਨ ਲਗਾਈਆ। ਸੋ ਪੁਰਖ ਨਿਰੰਜਣ ਦੇਵਣਹਾਰ, ਹਰਿ ਪੁਰਖ ਨਿਰੰਜਣ ਝੋਲੀ ਦਏ ਭਰਾਈਆ । ਏਕੰਕਾਰਾ ਪਾਵੇ ਸਾਰ, ਆਦਿ ਨਿਰੰਜਣ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਖ਼ਾਲੀ ਭਰਨਹਾਰ ਭੰਡਾਰ, ਸ੍ਰੀ ਭਗਵਾਨ ਮਿਹਰ ਨਜ਼ਰ ਉਠਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਲੇਖਾ ਜਾਣੇ ਵਿਚ ਸੰਸਾਰ, ਸਤਿਗੁਰ ਸ਼ਬਦ ਸ਼ਬਦ ਨਾਲ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦਰ ਖੜ੍ਹੇ ਭਿਖਾਰ, ਮਾਂਗਤ ਹੋ ਕੇ ਝੋਲੀ ਡਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਵੇਖਣਹਾਰ, ਦੂਜਾ ਸੰਗ ਨਾ ਕੋਇ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰੇ ਜੁਗ ਦਏ ਉਧਾਰ, ਤ੍ਰੈਗੁਣ ਅਤੀਤਾ ਠਾਂਢਾ ਸੀਤਾ ਆਪਣੀ ਦਇਆ ਕਮਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਆਤਮ ਪਰਮਾਤਮ ਮੇਲਾ ਮੇਲੇ ਮੇਲਣਹਾਰ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਸਤਿ ਵਸਤ ਸਤਿ ਨਾਮ ਸਤਿ ਕਾਇਆ ਮੰਦਰ ਅੰਦਰ ਕਰ ਉਜਿਆਰ, ਅੰਧ ਅਗਿਆਨ ਵਿਚ ਜਹਾਨ ਦੂਰ ਕਰਾਈਆ। ਮਾਇਆ ਮਮਤਾ ਸ਼ਰਅ ਮੇਟੇ ਵਿਚ ਜਹਾਨ, ਛੁਰੀ ਕੂੜ ਜਗਤ ਰਹੇ

ਨਾ ਮੂਲ ਕਸਾਈਆ। ਤੂੰ ਮੇਰਾ ਮੈਂ ਤੇਰਾ ਦੱਸ ਗਿਆਨ, ਨਿਰਅੱਖਰ ਧਾਰ ਦਏ ਸਮਝਾਈਆ। ਭਾਗ ਲਗਾ ਕੇ ਕਾਇਆ ਕਾਅਬਾ ਹਕ ਮਕਾਨ, ਸਾਢੇ ਤਿੰਨ ਹੱਥ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਬੇਪਰਵਾਹੀਆ। ਗੁਰਮੁਖ ਮਾਂਗੇ ਆਦਿ ਜੁਗਾਦਿ, ਜੁਗ ਚੌਕੜੀ ਰੀਤੀ ਚਲੀ ਆਈਆ। ਪ੍ਰਭ ਦੇਵਣਹਾਰ ਸ਼ਬਦ ਦਾਦ, ਨਾਮ ਸਤਿ ਸਤਿ ਵਰਤਾਈਆ। ਭੇਵ ਖੁਲ੍ਹਾ ਕੇ ਬੋਧ ਅਗਾਧ, ਬੁੱਧੀ ਤੋਂ ਪਰੇ ਦਏ ਸਮਝਾਈਆ। ਸ਼ਬਦ ਧੁਨਕਾਰ ਸੁਣਾ ਨਾਦ, ਅਨਰਾਗੀ ਆਪਣਾ ਰਾਗ ਦ੍ਰਿੜਾਈਆ। ਬਿਨ ਰਸਨਾ ਜਿਹਵਾ ਮਾਰ ਅਵਾਜ਼, ਸੋਈ ਸੁਰਤ ਲਏ ਉਠਾਈਆ। ਅੰਤਰ ਆਤਮ ਖੁਲ੍ਹਾ ਕੇ ਰਾਜ਼, ਰਾਜ਼ਕ ਰਿਜ਼ਕ ਰਹੀਮ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਦੇਵਣਹਾਰ ਅਗੰਮ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋ ਵਸਣਹਾਰਾ ਪਵਣ ਸੁਆਸੀ ਦਮ, ਸਾਹ ਸਾਹ ਆਪਣਾ ਰੰਗ ਸਮਾਈਆ। ਭੇਵ ਚੁਕਾ ਕੇ ਆਤਮ ਬ੍ਰਹਮ, ਪਾਰਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਝਗੜਾ ਰਹੇ ਨਾ ਹਰਖ਼ ਸੋਗ ਗ਼ਮ, ਚਿੰਤਾ ਚਿਖਾ ਦਏ ਜਲਾਈਆ। ਭਾਗ ਲਗਾ ਕੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਪੰਚ ਵਿਕਾਰਾ ਕੂੜ ਕੁੜਿਆਰਾ ਦੇਵੇ ਡੰਨ, ਭਾਂਡਾ ਭਰਮ ਭਾਉ ਭੰਨਾਈਆ। ਅੰਤਰ ਨਿਰੰਤਰ ਮੇਟ ਅੰਧੇਰੀ ਸ਼ਾਮ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਸਚ ਦ੍ਰਿੜਾਈਆ। ਗੁਰਮੁਖ ਮੰਗੇ ਪ੍ਰਭ ਦਾ ਦਰਸ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਸਤਿਗੁਰ ਸ਼ਬਦ ਮੇਟਣਹਾਰਾ ਹਰਸ, ਹਵਸ ਜਗਤ ਦੇਣੀ ਚੁਕਾਈਆ । ਅੰਤਰ ਆਤਮ ਮੇਘ ਬਰਸ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਦਾਤ ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੀਆਂ ਮੰਗਾਂ, ਮਾਂਗਤ ਹੋ ਕੇ ਦਰ ਠਾਂਢੇ ਅਲਖ ਜਗਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰਾ ਸੀਸ ਹੋ ਗਿਆ ਨੰਗਾ, ਪਰਵਰਦਿਗਾਰ ਸਾਂਝੇ ਯਾਰ ਓਢਣ ਸੀਸ ਨਾ ਕੋਇ ਟਿਕਾਈਆ। ਨਿਗਾਹ ਮਾਰ ਲੈ ਅਵਤਾਰ ਪੈਗ਼ੰਬਰਾਂ ਗੁਰੂਆਂ ਦਾ ਭਵਿਖਤ ਲੰਘਾ, ਚਾਰ ਜੁਗ ਦੇ ਸ਼ਾਸਤਰ ਨਾਲ ਮਿਲਾਈਆ। ਜੋ ਸ਼ਬਦ ਸੰਦੇਸ਼ਾ ਦਿਤਾ ਗੋਬਿੰਦ ਪੰਜਾ, ਪੰਜ ਆਬ ਦੇ ਮਾਲਕ ਤੇਰੀ ਬੇਪਰਵਾਹੀਆ। ਦੀਨ ਦਿਆਲ ਭਗਤ ਵਛਲ ਕਿਰਪਾਲ ਤੇਰਾ ਸੰਸਾਰ ਹੋਇਆ ਅੰਧਾ, ਨਿਜ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਮਨ ਕਲਪਨਾ ਕਲਜੁਗ ਕੂੜ ਕੁੜਿਆਰ ਕੀਤਾ ਗੰਦਾ, ਸਤਿ ਧਰਮ ਦੀ ਧਾਰ ਨਾ ਕੋਇ ਪਰਗਟਾਈਆ। ਮੋਹ ਹੰਕਾਰ ਵਿਕਾਰ ਉਤੇ ਮੇਰੇ ਪਾਇਆ ਫੰਦਾ, ਜਗਤ ਜੰਜਾਲ ਸਕੇ ਨਾ ਕੋਇ ਤੁੜਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਵੇਖ ਕੰਢਾ, ਮੁਹੰਮਦ ਸੰਗ ਚਾਰ ਯਾਰ ਬੈਠਾ ਨੈਣ ਉਠਾਈਆ। ਈਸਾ ਆਸ ਵਕ਼ਤ ਕਰੀਂ ਮੂਲ ਨਾ ਲੰਬਾ, ਸਦੀ ਬੀਸਵੀਂ ਨਾਲ ਮਿਲਾਈਆ। ਸ਼ਬਦ ਗੋਬਿੰਦ ਧਾਰ ਤਿੱਖਾ ਤਕ ਲੈ ਖੰਡਾ, ਜੋ ਖੜਗ ਜਗਤ ਸ਼ਸਤਰਾਂ ਬਾਹਰ ਚਮਕਾਈਆ। ਜਿਸ ਕਾਰਨ ਨਵ ਖੰਡ ਪ੍ਰਿਥਮੀ ਪਾਈ ਵੰਡਾ, ਸੱਤਾਂ ਦੀਪਾਂ ਤਕਣਾ ਥਾਉਂ ਥਾਈਂਆ। ਝਗੜਾ ਵੇਖ ਲੈ ਜੇਰਜ ਅੰਡਾ, ਉਤਭੁਜ ਸੇਤਜ ਮੇਲ ਨਾ ਕੋਇ ਮਿਲਾਈਆ। ਮੇਰੀ ਦਰੋਹੀ ਵਿਚ ਵਰਭੰਡਾ, ਭੰਡੀ ਪਾਵੇ ਤੇਰੀ ਖ਼ਲਕ ਖ਼ੁਦਾਈਆ। ਤੇਰਾ ਆਤਮ ਪਰਮਾਤਮ ਹੋ ਗਿਆ ਰੰਡਾ, ਜਗਤ ਦੁਹਾਗਣ ਦਿਸੇ ਨਾਰ ਲੋਕਾਈਆ। ਨੌ ਖੰਡ ਸੱਤ ਦੀਪ ਧਰਨੀ ਧਰਤ ਧਵਲ ਧੌਲ

ਕਹੇ ਮੇਰਾ ਲੇਖਾ ਰਿਹਾ ਮੂਲ ਨਾ ਚੰਗਾ, ਚਾਰੋਂ ਕੁੰਟ ਕੁੰਟ ਦੁਹਾਈਆ । ਨੇਤਰ ਰੋਵੇ ਜਮਨਾ ਸੁਰਸਤੀ ਗੋਦਾਵਰੀ ਗੰਗਾ, ਤੀਰਥ ਮਾਰਨ ਧਾਹੀਆ। ਜੋ ਇਸ਼ਾਰਾ ਦੇ ਕੇ ਗਿਆ ਮੇਰੇ ਉਤੇ ਗੋਬਿੰਦ ਪੁਰੀ ਅਨੰਦਾ, ਅਨੰਦਪੁਰ ਦਾ ਵਾਸੀ ਤੇਰਾ ਸ਼ਬਦ ਸ਼ਬਦ ਕਰ ਸ਼ਨਵਾਈਆ। ਜਿਸ ਕਾਰਨ ਅੰਤ ਨਿਸ਼ਾਨ ਮੇਟਣਾ ਤਾਰਾ ਚੰਦਾ, ਚੰਦ ਸਿਤਾਰ ਵੇਖਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋ ਸਹਾਈਆ। ਧਰਨੀ ਕਹੇ ਪ੍ਰਭ ਮੇਰੇ ਠਾਕਰ ਸੁਆਮੀ, ਗਹਿਰ ਗੰਭੀਰ ਬੇਨਜ਼ੀਰ ਤੇਰੀ ਇਕ ਸਰਨਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਅੰਤਰਜਾਮੀ, ਘਟ ਨਿਵਾਸੀ ਪੁਰਖ ਅਬਿਨਾਸ਼ੀ ਤੇਰੀ ਓਟ ਤਕਾਈਆ। ਮੇਰੇ ਉਤੇ ਲੇਖਾ ਤਕ ਲੈ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਭੇਵ ਖੋਲ੍ਹੇ ਕੋਈ ਨਾ ਤੇਰੀ ਅਗੰਮ ਅਥਾਹ ਬਾਣੀ, ਪਰਾ ਪਸੰਤੀ ਮਧਮ ਬੈਖਰੀ ਸਮਝ ਕੋਇ ਨਾ ਪਾਈਆ। ਝਗੜਾ ਤਕ ਸ਼ਾਸਤਰ ਵੇਦ ਪੁਰਾਨੀ, ਅੰਜੀਲ ਕ਼ੁਰਾਨੀ ਰੰਗ ਨਾ ਕੋਇ ਰੰਗਾਈਆ। ਦਰੋਹੀ ਤੇਰੇ ਉਤੇ ਮੇਰੇ ਨਾਮ ਦੀ ਹੋਈ ਹਾਨੀ, ਹਾਏ ਉਫ਼ ਮੇਰੀ ਦੁਹਾਈਆ। ਅੰਮ੍ਰਿਤ ਰਸ ਰਿਹਾ ਨਾ ਕਿਸੇ ਸਰੋਵਰ ਪਾਣੀ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੁਧ ਬਿਨ ਦੂਜਾ ਰੰਗ ਨਾ ਕੋਇ ਰੰਗਾਈਆ। ਮੇਰੀ ਚਾਰ ਜੁਗ ਦੀ ਪਿਛਲੀ ਤਕ ਕਹਾਣੀ, ਵਾਰਤਾ ਵਾਸਤਵ ਤੇਰੇ ਅਗੇ ਟਿਕਾਈਆ। ਤੇਰੀ ਮੰਜ਼ਲ ਹਕ਼ੀਕ਼ੀ ਚੜ੍ਹੇ ਨਾ ਕੋਈ ਰੁਹਾਨੀ, ਰੂਹ ਬੁਤ ਰਹੇ ਕੁਰਲਾਈਆ। ਤੈਨੂੰ ਇਸ਼ਾਰਾ ਦਿਤਾ ਈਸਾ ਮੇਰਾ ਬਾਪ ਆਵੇ ਅਸਮਾਨੀ, ਇਸਮ ਆਜ਼ਮ ਇਕ ਅਖਵਾਈਆ। ਮੁਹੰਮਦ ਕਿਹਾ ਮੇਰਾ ਮਹਿਬੂਬ ਨੂਰ ਨੁਰਾਨੀ, ਅਮਾਮ ਅਮਾਮਾ ਹਕ ਖ਼ੁਦਾਈਆ। ਗੋਬਿੰਦ ਇਸ਼ਾਰਾ ਦੇ ਕੇ ਤੀਰ ਕਮਾਨੀ, ਚਿੱਲਾ ਤੇਰਾ ਨਾਮ ਚੜ੍ਹਾਈਆ। ਜੋਤੀ ਜਾਤਾ ਪੁਰਖ ਬਿਧਾਤਾ ਇਕ ਸੁਲਤਾਨੀ, ਸੂਰਬੀਰ ਵਡ ਵਡਿਆਈਆ। ਜੋ ਕਲਜੁਗ ਅੰਤ ਮੇਟੇ ਕੂੜ ਨਿਸ਼ਾਨੀ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰਾ ਵੇਖ ਲੈ ਅੰਤਸ਼ਕਰਨ, ਬਿਨ ਨੇਤਰ ਧਿਆਨ ਲਗਾਈਆ। ਮੈਂ ਤੇਰੇ ਚਰਨ ਲਗੀ ਫੜਨ, ਬਿਨ ਹੱਥਾਂ ਹੱਥ ਉਠਾਈਆ। ਦਰੋਹੀ ਤੇਰੀ ਸ੍ਰਿਸ਼ਟੀ ਮੇਰੇ ਉਤੇ ਲਗੀ ਲੜਨ, ਕਾਇਨਾਤ ਹਾਹਾਕਾਰ ਕਰੇ ਲੋਕਾਈਆ। ਕਿਸੇ ਭੇਵ ਨਾ ਆਵੇ ਚੋਟੀ ਜੜ੍ਹਨ, ਆਤਮ ਪਰਤਮਾਤਮ ਸੰਗ ਨਾ ਕੋਇ ਨਿਭਾਈਆ। ਨੌ ਖੰਡ ਪ੍ਰਿਥਮੀ ਬਣਿਆ ਗੜ੍ਹਨ, ਹਉਮੇ ਹੰਗਤਾ ਦੂਰ ਨਾ ਕੋਇ ਕਰਾਈਆ। ਤੇਰਾ ਨਾਮ ਕਲਮਾ ਮੂਲ ਨਾ ਪੜ੍ਹਨ, ਹਿਰਦੇ ਹਰਿ ਨਾ ਕੋਇ ਵਸਾਈਆ। ਤੂੰ ਮਾਲਕ ਖ਼ਾਲਕ ਭੰਨਣਹਾਰ ਘੜਨ, ਸਮਰਥ ਤੇਰੀ ਓਟ ਤਕਾਈਆ। ਅੰਤ ਤੇਰਾ ਪੱਲੂ ਫੜਾਂ ਲੜਨ, ਦਾਮਨਗੀਰ ਤੇਰੀ ਆਸ ਰਖਾਈਆ। ਮੇਰੇ ਮਹਿਬੂਬ ਤੇਰੀ ਖ਼ਲਕ ਖ਼ਾਲਕ ਕੂੜ ਸ਼ੌਹ ਦਰਿਆ ਵਿਚ ਲੱਗੀ ਹੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਇਕ ਗੁਸਾਈਂਆ। ਧਰਨੀ ਕਹੇ ਪ੍ਰਭੂ ਮੇਰਾ ਅੰਤ ਅਖ਼ੀਰੀ ਤੇਰੇ ਚਰਨ ਸਹਾਰਾ, ਸਹਾਇਕ ਤੇਰੀ ਓਟ ਤਕਾਈਆ। ਮੈਨੂੰ ਇਸ਼ਾਰਾ ਦੇ ਕੇ ਗਏ ਤੇਈ ਅਵਤਾਰਾ, ਅਵਤਰ ਤੇਰਾ ਧਿਆਨ ਰਖਾਈਆ। ਪੈਗ਼ੰਬਰ ਅੱਲਾ ਹੂ ਦਾ ਲਾ ਕੇ ਨਾਅਰਾ, ਲਾਸ਼ਰੀਕ ਦਿਤਾ ਦ੍ਰਿੜਾਈਆ। ਨਾਨਕ ਨਿਰਗੁਣ ਸਰਗੁਣ ਸਤਿਨਾਮ ਕਰ ਵਰਤਾਰਾ, ਭੇਵ ਅਭੇਦਾ ਦਿਤਾ ਖੁਲ੍ਹਾਈਆ। ਗੋਬਿੰਦ ਸਿੰਘ ਸ਼ਬਦ ਡੰਕ ਵਜਾ ਨਗਾਰਾ, ਦੋ ਜਹਾਨ ਦਿਤਾ ਸੁਣਾਈਆ। ਅੰਤ ਕੰਤ ਭਗਵੰਤ ਧਰਨੀਏ ਤੇਰੀ ਪਾਵੇ ਸਾਰਾ, ਮਹਾਸਾਰਥੀ ਇਕ ਅਖਵਾਈਆ।

ਜੋ ਆਦਿ ਜੁਗਾਦਿ ਸ਼ਬਦ ਅਨਾਦੀ ਵੇਖੇ ਵਿਗਸੇ ਵੇਖਣਹਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜ ਕੂੜਿਆਰ ਕਰੇ ਪਾਰ ਕਿਨਾਰਾ, ਸਮੁੰਦ ਸਾਗਰਾਂ ਡੇਰਾ ਢਾਹੀਆ। ਸਤਿ ਧਰਮ ਸਤਿ ਸਤਿ ਦਏ ਉਧਾਰਾ, ਉਦਰ ਤੇਰਾ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਧਰਨੀ ਕਹੇ ਪ੍ਰਭੂ ਮੇਰੀ ਚਾਰ ਜੁਗ ਦੀ ਆਸਾ, ਨੌ ਸੌ ਚੁਰਾਨਵੇ ਚੌਕੜੀ ਪੂਰਬ ਨਾਲ ਮਿਲਾਈਆ। ਮੈਨੂੰ ਸਭ ਨੇ ਦਿਤਾ ਭਰਵਾਸਾ, ਭਾਂਡਾ ਭਰਮ ਭਰਮ ਭੰਨਾਈਆ। ਮੇਰੇ ਉਤੇ ਖ਼ੁਸ਼ੀਆਂ ਵਾਲੀ ਹੋਈ ਰਾਸਾ, ਨਿਰਗੁਣ ਸਰਗੁਣ ਤੇਰਾ ਰੂਪ ਗੋਪੀ ਕਾਹਨ ਕਾਹਨ ਜਣਾਈਆ। ਕਲਮੇ ਦੀਆਂ ਸੁਣੀਆਂ ਸ਼ਾਖ਼ਾਂ, ਸਿਫ਼ਤਾਂ ਵਾਲੀ ਸਿਫ਼ਤ ਸਲਾਹੀਆ। ਮੈਂ ਨਿਮਾਣੀ ਹੋ ਕੇ ਬੇਨੰਤੀ ਇਕ ਆਖਾਂ, ਬਿਨ ਅੱਖਰਾਂ ਜਗਤ ਸੁਣਾਈਆ। ਤੁਧ ਬਿਨ ਅੰਤ ਹੋਏ ਕੋਈ ਨਾ ਰਾਖਾ, ਰਖਕ ਨਜ਼ਰ ਕੋਇ ਨਾ ਆਈਆ। ਤੂੰ ਪਰਮ ਪੁਰਖ ਸਮਰਾਥਾ, ਸਮਰਥ ਤੇਰੀ ਸਰਨਾਈਆ। ਪੁਰਖ ਅਕਾਲੇ ਦੀਨ ਦਿਆਲੇ ਲਗਾ ਦੇ ਆਪਣੀ ਚਰਨ ਧੂੜ ਮੇਰੇ ਮਸਤਕ ਮਾਥਾ, ਦੁਰਮਤ ਮੈਲ ਕਰ ਸਫ਼ਾਈਆ। ਮੈਂ ਦੀਨਨ ਦੀਨ ਦਿਆਲ ਅਨਾਥ ਅਨਾਥਾ, ਤੂੰ ਦੇਵਣਹਾਰ ਗੁਸਾਂਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਇਕ ਅਖਵਾਈਆ। ਧਰਨੀ ਕਹੇ ਪ੍ਰਭੂ ਮੇਰੀ ਸੁਣ ਲੈ ਕੂਕ, ਦਰੋਹੀ ਤੇਰਾ ਨਾਮ ਖ਼ੁਦਾਈਆ। ਤੇਰੀ ਸ੍ਰਿਸ਼ਟੀ ਸੁੱਤੀ ਘੂਕ, ਲੋਚਨ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਨਿਗਾਹ ਮਾਰ ਲੈ ਕਾਇਆ ਕਾਅਬੇ ਵਿਚ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਫੋਲ ਫੁਲਾਈਆ। ਝਗੜਾ ਦਿਸੇ ਚਾਰੇ ਕੂਟ, ਦਹਿ ਦਿਸ਼ਾ ਹੋਈ ਹਲਕਾਈਆ। ਦੀਨਾਂ ਮਜ਼੍ਹਬਾਂ ਪਈ ਫੂਟ, ਮੇਲ ਸਕੇ ਨਾ ਕੋਇ ਮਿਲਾਈਆ। ਆਤਮ ਪਰਮਾਤਮ ਪ੍ਰੀਤੀ ਗਈ ਟੂਟ, ਟੁੱਟੀ ਗੰਢ ਨਾ ਕੋਇ ਵਖਾਈਆ। ਸੁਰਤੀ ਸ਼ਬਦੀ ਲਿਵ ਗਈ ਛੂਟ, ਛੁਟਕੀ ਲਿਵ ਨਾ ਕੋਇ ਲਗਾਈਆ। ਚਾਰੋ ਕੁੰਟ ਤਕ ਲੈ ਜੂਠ ਝੂਠ, ਮਾਇਆ ਮਮਤਾ ਵਿਚ ਦੀਨ ਦੁਨੀ ਹਲਕਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੇ ਉਤੇ ਤੁਠ, ਮਿਹਰ ਨਜ਼ਰ ਉਠਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰਗਾਹ ਸਾਚੀ ਵਿਚੋਂ ਉਠ, ਲੋਕਮਾਤ ਆਪਣਾ ਫੇਰਾ ਪਾਈਆ। ਉੱਤਰ ਪੂਰਬ ਪੱਛਮ ਦੱਖਣ ਚਾਰੇ ਤਕ ਲੈ ਮੇਰੀ ਵਾਰੋ ਵਾਰ ਗੁਠ, ਕੋਨਾ ਕੋਨਾ ਫੋਲ ਫੁਲਾਈਆ। ਤੇਰੇ ਪਿਆਰੇ ਤੇਰੇ ਨਾਲੋਂ ਗਏ ਰੁਠ, ਪ੍ਰੀਤਮ ਪ੍ਰੇਮ ਵਿਚ ਨਾ ਕੋਇ ਸਮਾਈਆ। ਕਲਜੁਗ ਕੂੜ ਕੂੜਿਆਰੇ ਪਾਈ ਲੁਟ, ਲੁਟੇਰਾ ਬਣਿਆ ਥਾਉਂ ਥਾਂਈਆ। ਸਤਿ ਧਰਮ ਦੀ ਜੜ੍ਹ ਦਿਤੀ ਪੁਟ, ਪਟਨੇ ਵਾਲਿਆ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਮੈਨੂੰ ਹਲੂਣਾ ਦੇ ਦੇ ਫੜਕੇ ਮੇਰੇ ਗੁਟ, ਬਿਨ ਹੱਥਾਂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਨਾਮ ਵਰਤਾਈਆ । ਧਰਨੀ ਕਹੇ ਪ੍ਰਭੂ ਮੈਨੂੰ ਜੁਗ ਜੁਗ ਮੰਗਣ ਦੀ ਆਦਤ, ਮਾਂਗਤ ਹੋ ਕੇ ਝੋਲੀ ਡਾਹੀਆ। ਤੇਰੀ ਦਰਗਾਹ ਸਾਚੀ ਸਚ ਅਦਾਲਤ, ਸਚਖੰਡ ਨਿਵਾਸੀ ਸੋਭਾ ਪਾਈਆ। ਮੇਰੇ ਉਤੇ ਨਿਗਾਹ ਮਾਰ ਲੈ ਮਾਨਵ ਮਾਨਸ ਮਾਨੁਖ ਕਰੇ ਬਗ਼ਾਵਤ, ਬਗ਼ਲਗੀਰ ਨਜ਼ਰ ਕੋਇ ਨਾ ਆਈਆ। ਸਤਿ ਸਚ ਦੀ ਦੇਵੇ ਨਾ ਕੋਇ ਸਖ਼ਾਵਤ, ਵਸਤ ਨਾਮ ਨਾ ਕੋਇ ਵਰਤਾਈਆ। ਮੁਹੱਬਤ ਪਿਆਰ ਵਾਲੀ ਰਹੀ ਨਾ ਕੋਈ ਨਿਆਮਤ, ਰਸਨਾ ਰਸ ਨਾ ਕੋਇ ਚਖਾਈਆ। ਮੇਰੇ ਸਾਹਿਬਾ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਕੀ ਮੇਰੇ ਉਤੇ ਆਈ ਕਿਆਮਤ, ਕ਼ਾਇਮ ਮੁਕ਼ਾਮ ਨਜ਼ਰ ਕੋਇ ਨਾ ਆਈਆ। ਮੈਂ ਬੁਧਹੀਣ ਅਣਜਾਣਤ, ਅਕਲ ਬੁੱਧੀ

ਨਾ ਕੋਇ ਚਤੁਰਾਈਆ। ਤੂੰ ਸਾਹਿਬ ਸਤਿਗੁਰ ਮੇਰੀ ਕਰੇਂ ਪਹਿਚਾਨਤ, ਬੇਪਹਿਚਾਨ ਆਪਣੀ ਦਇਆ ਕਮਾਈਆ। ਸਤਿ ਧਰਮ ਸਚ ਵਸਤ ਮੇਰੀ ਝੋਲੀ ਪਾ ਦੇ ਪਿਛਲੀ ਅਮਾਨਤ, ਜੋ ਤੇਰੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਵਸਤ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੇ ਸੂਰੇ ਸਰਬੰਗਾ, ਸਾਹਿਬ ਤੇਰੇ ਹੱਥ ਵਡਿਆਈਆ। ਉਹ ਤਕ ਕਲਜੁਗ ਕਰਨ ਵਾਲਾ ਦੰਗਾ, ਚਾਰੇ ਕੁੰਟ ਲਏ ਅਗੰੜਾਈਆ। ਜੋ ਪੁਰੀਆਂ ਲੋਆਂ ਜਗਤ ਧਾਰ ਦੀ ਧਾਰ ਤੋਂ ਬਾਹਰ ਲੰਘਾ, ਨਵ ਸੱਤ ਭੱਜੇ ਵਾਹੋ ਦਾਹੀਆ। ਜਿਸ ਤੇਰਾ ਪਿਆਰ ਰਹਿਣ ਨਹੀਂ ਦਿਤਾ ਚੰਗਾ, ਚਾਰ ਕੁੰਟ ਕੁੰਟ ਕੀਤੀ ਹਲਕਾਈਆ । ਤੇਰੇ ਕੋਲ ਸੁਆਮੀ ਅਨੋਖਾ ਢੰਗਾ, ਤੇਰਾ ਭੇਵ ਕੋਇ ਨਾ ਪਾਈਆ। ਸਤਿਗੁਰ ਸ਼ਬਦ ਗੋਬਿੰਦ ਧਾਰ ਚਮਕਾ ਕੇ ਖੰਡਾ, ਬ੍ਰਹਿਮੰਡਾਂ ਕਰੇ ਸਫ਼ਾਈਆ। ਮੈਂ ਖ਼ੁਸ਼ੀ ਵਿਚ ਤੇਰੇ ਪਿਆਰ ਨੂੰ ਜਗਤ ਸੰਸਾਰ ਅੰਦਰ ਵੰਡਾ, ਕਾਇਆ ਮਾਟੀ ਪੰਜ ਤਤ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋ ਸਹਾਈਆ। ਧਰਨੀ ਕਹੇ ਪ੍ਰਭੂ ਮੈਂ ਮੰਗ ਮੰਗ ਥੱਕਾਂ, ਮੇਰੀ ਥਕਾਵਟ ਵਿਚ ਦੁਹਾਈਆ। ਤੇਰੇ ਨਾਲ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਅਦਾ ਕੀਤਾ ਪੱਕਾ, ਪੇਸ਼ੀਨਗੋਈਆਂ ਭਵਿਖਤਾਂ ਨਾਲ ਭਵਿਖਤ ਗਏ ਸਮਝਾਈਆ। ਅੰਤ ਲੇਖਾ ਵੇਖ ਲੈ ਬੂਰਾ ਕੱਕਾ, ਪਰਦਾ ਪਰਦਿਆਂ ਵਿਚੋਂ ਚੁਕਾਈਆ । ਜੋ ਲਹਿਣਾ ਦੇਣਾ ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਮੁਹੰਮਦ ਧਾਰਾ ਵਿਚ ਨਾਲ ਮੱਕਾ, ਕਾਅਬੇ ਬੇਆਬੇ ਦੇਵੇ ਸਮਝਾਈਆ। ਨਵ ਸੱਤ ਮੇਰੇ ਸੁਆਮੀ ਅੰਤਰਜਾਮੀ ਮੇਰੇ ਉਤੇ ਲੱਗਣ ਵਾਲਾ ਧੱਕਾ, ਚਾਰੋ ਕੁੰਟ ਸੰਭਲ ਕੋਇ ਨਾ ਪਾਈਆ। ਮਾਨਵ ਜ਼ਾਤੀ ਕ਼ੀਮਤ ਅੰਤ ਰਹਿਣੀ ਨਹੀਂ ਕੋਈ ਟਕਾ, ਜਗਤ ਮਾਇਆ ਸੰਗ ਨਾ ਕੋਇ ਨਿਭਾਈਆ। ਤੇਰਾ ਖੇਲ ਹੋਣਾ ਹਕ਼ੀਕ਼ਤ ਹਕਾ, ਹਕ ਦੇ ਮਾਲਕ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੁਆਮੀ ਮੈਂ ਤੇਰੇ ਵਲ ਤਕਾ, ਤਕ਼ਦੀਰ ਮੇਰੀ ਦੇਣੀ ਬਦਲਾਈਆ। ਧਰਨੀ ਕਹੇ ਪ੍ਰਭੂ ਮੇਰੀ ਬਦਲ ਦੇ ਤਕ਼ਦੀਰ, ਤਰੀਕ਼ਾ ਆਪਣਾ ਇਕ ਦ੍ਰਿੜਾਈਆ। ਜੋ ਸੰਦੇਸ਼ਾ ਦੇ ਕੇ ਗਿਆ ਕਬੀਰ, ਕ਼ਬਰਾਂ ਬਾਹਰ ਸਮਝਾਈਆ। ਤੇਰਾ ਲਹਿਣਾ ਦੇਣਾ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਜੋ ਨਾਨਕ ਨਿਰਗੁਣ ਸਰਗੁਣ ਬਗ਼ਦਾਦ ਵਿਚ ਮਾਰੀ ਲਕੀਰ, ਦਜਲਾ ਫ਼ਰਾਤ ਦਏ ਗਵਾਹੀਆ। ਜਿਸ ਕਾਰਨ ਗੋਬਿੰਦ ਪਕੜੀ ਸ਼ਮਸ਼ੀਰ, ਖੰਡਾ ਖੜਗ ਖੜਗ ਚਮਕਾਈਆ। ਝਗੜਾ ਰਹੇ ਨਾ ਸ਼ਾਹ ਹਕੀਰ, ਫ਼ਕੀਰਾਂ ਫ਼ਿਕਰਾ ਇਕ ਸਮਝਾਈਆ। ਲੇਖਾ ਮੁਕਾ ਦੇ ਗ਼ਰੀਬ ਅਮੀਰ, ਅਮਰਾਪਦ ਇਕ ਸਮਝਾਈਆ। ਸਤਿ ਧਰਮ ਮੇਰੇ ਉਤੇ ਕਰ ਤਾਮੀਰ, ਕਲਜੁਗ ਕੂੜਾ ਬੁਰਜ ਦੇਣਾ ਢਾਹੀਆ। ਤੂੰ ਸ਼ਾਹੋ ਭੂਪ ਸੁਲਤਾਨ ਪੀਰਾਂ ਦਾ ਪੀਰ, ਭੂਪਤ ਭੂਪ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰ ਇਕ ਸੁਹਾਈਆ। ਧਰਨੀ ਕਹੇ ਮੇਰੇ ਆਦਿ ਨਿਰੰਜਣਾ, ਮਿਹਰਵਾਨ ਮਹਿਬੂਬ। ਮੇਰਾ ਕਰ ਦੇ ਘਰ ਸੁਹੰਜਣਾ, ਆਲੀਸ਼ਾਨ ਅਰੂਜ। ਤੇਰੇ ਚਰਨ ਧੂੜ ਕਰਾਂ ਮਜਨਾ, ਦੀਨ ਦੁਨੀ ਵਿਚੋਂ ਕਢ ਦੁਵੈਤੀ ਦੂਜ। ਆਤਮ ਪਰਮਾਤਮ ਸਭ ਦਾ ਬਣ ਸੱਜਣਾ, ਸਚ ਪ੍ਰੀਤੀ ਵਿਚ ਜਾਵਾਂ ਜੂਝ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਭੇਵ ਖੁਲ੍ਹਾਉਣਾ ਗੂਝ। ਧਰਨੀ ਕਹੇ ਪ੍ਰਭੂ ਮੇਰੇ ਉਤੇ ਕਰ ਸੁਹੰਜਣੀ ਰੁਤ, ਰੁਤੜੀ ਆਪਣੇ ਨਾਮ ਨਾਲ ਮਹਿਕਾਈਆ। ਤੂੰ ਪਰਮ ਪੁਰਖ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਦੇ ਕਰਾਈਆ ।

ਪਵਿਤ੍ਰ ਕਰ ਦੇ ਕਾਇਆ ਮਾਟੀ ਬੁਤ, ਬੁਤਖ਼ਾਨਿਆਂ ਕਰ ਸਫ਼ਾਈਆ। ਆਤਮ ਧਾਰ ਸਰਬ ਬਣਾ ਲੈ ਆਪਣੇ ਸੁਤ, ਸੋਈ ਸ੍ਰਿਸ਼ਟੀ ਲੈ ਜਗਾਈਆ। ਸਤਿਗੁਰ ਸ਼ਬਦ ਹੋ ਕੇ ਆਪਣੀ ਗੋਦੀ ਚੁਕ, ਜ਼ਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਨਿਰਗੁਣ ਧਾਰ ਜਣਾ ਦੇ ਅਗੰਮੀ ਤੁਕ, ਤੁਖ਼ਮ ਤਾਸੀਰ ਬੇਨਜ਼ੀਰ ਦਏ ਬਦਲਾਈਆ। ਪੜਦਾ ਉਹਲਾ ਕਾਇਆ ਚੋਲਾ ਰਹੇ ਮੂਲ ਨਾ ਲੁਕ, ਜੋਤੀ ਜਾਤੇ ਜੋਤ ਨੂਰ ਕਰ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਮੇਰੇ ਉਤੇ ਪਾਂਧੀ ਜਾਏ ਮੁਕ, ਮੁਕੰਮਲ ਆਪਣਾ ਹੁਕਮ ਵਰਤਾਈਆ। ਸੁਫਲ ਕਰਾ ਦੇ ਮੇਰੀ ਕੁੱਖ, ਜਨਣੀ ਹੋ ਕੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਤੇਰੇ ਚਰਨ ਟਿਕਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਪੂਰ, ਪਰਮ ਪੁਰਖ ਤੇਰੀ ਵਡਿਆਈਆ। ਜਨ ਭਗਤਾਂ ਅੰਤਰ ਆਤਮ ਦੇ ਸਰੂਰ, ਅੰਮ੍ਰਿਤ ਰਸ ਰਸ ਭਰਾਈਆ। ਨਿਰਗੁਣ ਆਪਣਾ ਬਖ਼ਸ਼ ਦੇ ਨੂਰ, ਨੂਰ ਨੁਰਾਨਾ ਡਗਮਗਾਈਆ। ਉਹ ਤਕ ਲੈ ਜੋ ਆਸ਼ਾ ਰਖੀ ਮੂਸਾ ਉਤੇ ਕੋਹਤੂਰ, ਤੁਰੀਆ ਤੋਂ ਬਾਹਰ ਆਪਣਾ ਸੰਗ ਬਣਾਈਆ। ਤੂੰ ਮਾਲਕ ਖ਼ਾਲਕ ਇਕ ਹਜ਼ੂਰ, ਹਜ਼ਰਤਾਂ ਦੇ ਮਾਲਕ ਬੇਪਰਵਾਹੀਆ। ਤੂੰ ਸਾਹਿਬ ਸੁਆਮੀ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਂਈਆ। ਮੇਰਾ ਪੰਧ ਮੁਕਾ ਦੇ ਨੇੜਾ ਦੂਰ, ਦੂਰ ਦੁਰਾਡੇ ਵੇਖਣਾ ਚਾਈਂ ਚਾਈਂਆ। ਮੇਰੇ ਉਤੋਂ ਕਲਪਨਾ ਕਢ ਦੇ ਕੂੜ, ਕੂੜੀ ਕਿਰਿਆ ਡੇਰਾ ਢਾਈਆ। ਸਤਿ ਧਰਮ ਮੇਰੀ ਝੋਲੀ ਪਾਉਣਾ ਜ਼ਰੂਰ, ਜ਼ਰੂਰਤ ਤੇਰੇ ਅਗੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰੀ ਝੋਲੀ ਖ਼ਾਲੀ ਭਰ, ਊਨਤਾ ਰਹਿਣ ਕੋਇ ਨਾ ਪਾਈਆ। ਮੈਨੂੰ ਸਭ ਨੇ ਦਿਤਾ ਵਰ, ਜੁਗ ਚੌਕੜੀ ਸੰਦੇਸ਼ੇ ਗਏ ਸੁਣਾਈਆ। ਕਲਜੁਗ ਅੰਤਮ ਤੇਰਾ ਲੇਖਾ ਨਾਲ ਨਰਾਇਣ ਨਰ, ਨਰ ਹਰਿ ਤੇਰੀ ਓਟ ਤਕਾਈਆ। ਮੇਰਾ ਸੁਹੰਜਣਾ ਪਵਿਤ੍ਰ ਕਰ ਦੇ ਗ੍ਰਹਿ ਘਰ, ਮਿੱਟੀ ਖ਼ਾਕ ਹੋ ਕੇ ਸੀਸ ਨਿਵਾਈਆ। ਅੰਮ੍ਰਿਤ ਧਾਰ ਵਹਾ ਦੇ ਸਚ ਸਰੋਵਰ ਸਰ, ਸਰਸੇ ਦਾ ਲੇਖਾ ਗੋਬਿੰਦ ਵਾਲਾ ਪੂਰ ਕਰਾਈਆ। ਤੂੰ ਸੁਆਮੀ ਇਕੋ ਨਰਾਇਣ ਨਰ, ਦੂਜਾ ਨਜ਼ਰ ਕੋਇ ਨਾ ਆਈਆ। ਮੇਰਾ ਭੈ ਭਾਓ ਚੁਕਾ ਦੇ ਡਰ, ਭਿਆਨਕ ਰੂਪ ਨਾ ਕੋਇ ਦਰਸਾਈਆ। ਦੀਨ ਦੁਨੀ ਦੀ ਸ਼ਰਅ ਮੇਟ ਦੇ ਸ਼ਰ, ਸ਼ਰੀਅਤ ਰੂਪ ਬਣੇ ਨਾ ਅੰਤ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਧਾਰ ਦੇਣੀ ਸਮਝਾਈਆ । ਧਰਨੀ ਕਹੇ ਪ੍ਰਭੂ ਮੇਰੀ ਇਕੋ ਮੰਗ ਅਖ਼ੀਰੀ, ਬਿਨ ਅੱਖਰਾਂ ਆਖ਼ਰ ਦਿਆਂ ਜਣਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਅਮੀਰੀ, ਅਮਰਾਪਦ ਦੇ ਮਾਲਕ ਤੇਰੀ ਓਟ ਤਕਾਈਆ। ਤੂੰ ਖ਼ਾਲਕ ਬੇਨਜ਼ੀਰੀ, ਕ਼ੁਦਰਤ ਦਾ ਕ਼ਾਦਰ ਇਕ ਅਖਵਾਈਆ। ਆਪਣਾ ਲੇਖਾ ਤਕ ਲੈ ਜੋ ਸ਼ਬਦੀ ਹੁਕਮ ਕੀਤਾ ਤਹਿਰੀਰੀ, ਅੱਖਰ ਅੱਖਰਾਂ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੀ ਤਕਾਂ ਹਸਤੀ, ਆਦਿ ਜੁਗਾਦੀ ਵੇਖਾਂ ਚਾਈਂ ਚਾਈਂਆ। ਮੈਂ ਤੇਰੇ ਹੁਕਮ ਵਿਚ ਜੁਗ ਚੌਕੜੀ ਨਸਦੀ, ਭੱਜਾਂ ਵਾਹੋ ਦਾਹੀਆ। ਪਿਛਲੇ ਜੁਗਾਂ ਦਾ ਹਾਲ ਦੱਸਦੀ, ਖ਼ੁਸ਼ੀਆਂ ਢੋਲੇ ਗਾਈਆ। ਬਹੁੜੀ ਕਲਜੁਗ ਅੰਤਮ ਗੱਲ ਰਹੀ ਨਹੀਂ ਮੇਰੇ ਵਸ ਦੀ, ਵਾਸਤਾ ਤੇਰੇ ਅਗੇ ਪਾਈਆ। ਤੇਰੀ ਸ੍ਰਿਸ਼ਟੀ ਕੂੜੀ ਕਲਪਨਾ ਵਿਚ ਵੇਖ ਲੈ ਫਸਦੀ, ਫਾਸੀ ਗਲ ਨਾ ਕੋਇ ਕਟਾਈਆ। ਜ਼ਬਾਨ ਭਰੀ ਰਹੀ ਨਾ ਤੇਰੇ ਨਾਮ ਰਸ ਦੀ, ਰਸਤਾ

ਸਾਰੇ ਗਏ ਭੁਲਾਈਆ। ਵਡਿਆਈ ਰਹੀ ਨਾ ਸਤਿਗੁਰ ਸ਼ਬਦ ਜਸ ਦੀ, ਸਿਫ਼ਤੀ ਢੋਲੇ ਕੋਇ ਨਾ ਗਾਈਆ। ਖੇਲ ਰਹੀ ਨਾ ਨਿਜ ਨੇਤਰ ਅੱਖ ਦੀ, ਲੋਚਨ ਨੈਣ ਨਾ ਕੋਇ ਖੁਲ੍ਹਾਈਆ। ਦਰੋਹੀ ਮੇਰੇ ਤੋਂ ਕਥਾ ਕਹਾਣੀ ਮੁਕੀ ਸਚ ਦੀ, ਸਚ ਵਿਚ ਨਾ ਕੋਇ ਸਮਾਈਆ। ਤੂੰ ਨਿਗਾਹ ਮਾਰ ਲੈ ਆਪਣੀ ਸ੍ਰਿਸ਼ਟੀ ਤਕ ਲੈ ਪੰਜ ਤਤ ਕਾਇਆ ਮਾਟੀ ਕੱਚ ਦੀ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਨਾ ਕਲਪਣਾ ਵਿਚ ਫਿਰੇ ਨਚਦੀ, ਦਹਿ ਦਿਸ਼ਾ ਭੱਜੇ ਵਾਹੋ ਦਾਹੀਆ। ਪੰਚ ਵਿਕਾਰ ਵਿਚ ਫਿਰੇ ਟਪਦੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੇਰਾ ਸਤਿਨਾਮ ਨਾਮ ਸਤਿ ਨਾ ਮੂਲ ਜਪਦੀ, ਜਿਸ ਦੀ ਸਤਿਗੁਰ ਨਾਨਕ ਦਏ ਗਵਾਹੀਆ। ਉਹ ਵੇਖ ਲੈ ਮੁਹੰਮਦ ਦੀ ਸਦੀ ਚੌਧਵੀਂ ਜਾਂਦੀ ਟਪਦੀ, ਟਾਪੂ ਸਾਰੇ ਰਹੇ ਕੁਰਲਾਈਆ। ਮੇਰੇ ਉਤੇ ਪੰਡ ਵਧ ਗਈ ਭਾਰ ਵਾਲੇ ਪੱਪ ਦੀ, ਪਤਿਤ ਪੁਨੀਤ ਨਾ ਕੋਇ ਕਰਾਈਆ। ਵਿਚਾਰ ਰਹੀ ਨਹੀਂ ਗੁਰਮਤ ਦੀ, ਮਨ ਮਤ ਆਪਣਾ ਰੰਗ ਰੰਗਾਈਆ। ਦੀਨ ਦੁਨੀਆ ਪਿਆਸੀ ਹੋਈ ਮਾਨਸ ਰਤ ਦੀ, ਰਤਨ ਅਮੋਲਕ ਹੀਰਾ ਤੇਰਾ ਰੂਪ ਨਾ ਕੋਇ ਵਟਾਈਆ। ਮੇਰੇ ਸਾਹਿਬ ਸੁਆਮੀ ਸਤਿਗੁਰ ਤੇਰੇ ਅਗੇ ਵਾਸਤਾ ਘਤਦੀ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਚਰਨ ਧੂੜ ਮੇਰੀ ਖ਼ਾਹਿਸ਼ ਪੂਰੀ ਕਰੇ ਮਸਤਕ ਮਥ ਦੀ, ਜਗਤ ਤਿਲਕ ਨਜ਼ਰ ਕੋਇ ਨਾ ਆਈਆ।