੨੬ ਚੇਤ ਸ਼ਹਿਨਸ਼ਾਹੀ ਸੰਮਤ ੧੧ ਸੁਰਜੀਤ ਸਿੰਘ ਦੇ ਗ੍ਰਹਿ ਰਾਤ ਵੇਲੇ ੪੭੧੬ ਸਟਰੌਮ ਟੈਰਸ ਕਨੇਡਾ
ਹਰਿਜਨ ਸਦਾ ਜਾਏ ਆਪਣੇ ਘਰ, ਗ੍ਰਹਿ ਮੰਦਰ ਇਕੋ ਸੋਭਾ ਪਾਈਆ। ਜਿਸ ਦਾ ਖੁਲ੍ਹਾ ਰਹੇ ਸਦਾ ਦਰ, ਨੌ ਦੁਆਰੇ ਵੰਡ ਨਾ ਕੋਇ ਵੰਡਾਈਆ। ਅੰਤਰ ਨਿਰੰਤਰ ਮਿਲੇ ਸਰੋਵਰ ਸਰ, ਬੂੰਦ ਸਵਾਂਤੀ ਸੋਭਾ ਪਾਈਆ। ਘਰ ਦੀਪਕ ਜੋਤ ਪਰਕਾਸ਼ ਕਰੇ ਨਰਾਇਣ ਨਰ, ਬਿਨ ਤੇਲ ਬਾਤੀ ਕਮਲਾਪਾਤੀ ਡਗਮਗਾਈਆ। ਬਿਨ ਕ਼ਦਮਾਂ ਸਚ ਦੁਆਰੇ ਜਾਏ ਚੜ੍ਹ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਦਰਗਾਹ ਸਾਚੀ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਲਏ ਪੜ੍ਹ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਪੁਰਖ ਅਕਾਲਾ ਦੀਨ ਦਿਆਲਾ ਸਚ ਸੁਆਮੀ ਲਾਏ ਆਪਣੇ ਲੜ, ਪਲੂ ਗੰਢ ਨਾਮ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਵਖਾਈਆ। ਗੁਰਮੁਖ ਜਾਵੇ ਆਪਣੇ ਮੰਦਰ, ਗ੍ਰਹਿ ਸਾਚੇ ਵਜੇ ਵਧਾਈਆ। ਭਾਗ ਲਗੇ ਡੰਘੀ ਕੰਦਰ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮਨੂਆ ਮਨ ਦਹਿ ਦਿਸ਼ਾ ਉਠ ਨਾ ਧਾਏ ਬੰਦਰ, ਮਮਤਾ ਮੋਹ ਨਾ ਕੋਇ ਹਲਕਾਈਆ। ਬਜਰ ਕਪਾਟੀ ਤੁਟੇ ਜੰਦਰ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਘਰ ਪਰਕਾਸ਼ ਮਿਲੇ ਬਿਨਾ ਸੂਰੀਆ ਚੰਦਰ, ਜੋਤੀ ਜਾਤਾ ਦਇਆ ਕਮਾਈਆ। ਸੰਤ ਸੁਹੇਲੇ ਘਰ ਆਪਣੇ ਸਾਚੇ ਲੰਘਣ, ਅਗੇ ਹੋ ਨਾ ਕੋਇ ਅਟਕਾਈਆ। ਬਿਨਾ ਪਾਵੇ ਚੂਲ ਸਿੰਘਾਸਣ ਵੇਖਣ ਮੰਜਣ, ਬਿਸਤਰ ਲੇਫ਼ ਤਲਾਈ ਨਾ ਕੋਇ ਵਖਾਈਆ। ਚਾਰੋਂ ਕੁੰਟ ਦੀਪਕ ਜਗਣ, ਨੂਰ ਨੁਰਾਨੇ ਡਗਮਗਾਈਆ। ਸੁਆਮੀ ਮਿਲ ਕੇ ਘਰ ਸਾਚੇ ਹੋਵੇ ਮਗਨ, ਸੁਰਤੀ ਸੁਰਤ ਨਾ ਕੋਇ ਚਤੁਰਾਈਆ। ਸਚ ਪ੍ਰੀਤੀ ਲਗੇ ਲਗਨ, ਲਗ ਮਾਤਰ ਡੇਰਾ ਢਾਹੀਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਇਕ ਸੁਹਾਈਆ। ਗੁਰਮੁਖ ਗ੍ਰਹਿ ਆਪਣੇ ਸਦਾ ਜਾਂਦਾ, ਆਵਣ ਜਾਵਣ ਖੇਲ ਬਣਾਈਆ। ਸ਼ਬਦ ਅਨਾਦੀ ਢੋਲਾ ਗਾਂਦਾ, ਬਿਨ ਰਸਨਾ ਜਿਹਵਾ ਕਰੇ ਪੜ੍ਹਾਈਆ। ਸਰ ਸਰੋਵਰ ਧੁਰ ਦੇ ਨਹਾਂਦਾ, ਦੁਰਮਤ ਮੈਲ ਮੈਲ ਧਵਾਈਆ। ਅੰਮ੍ਰਿਤ ਰਸ ਬੂੰਦ ਸਵਾਂਤੀ ਪੀਂਦਾ ਖਾਂਦਾ, ਨਿਝਰ ਝਿਰਨਾ ਟਪਕੇ ਅਗੰਮ ਅਥਾਹੀਆ। ਸਚ ਦੁਆਰੇ ਬਣੇ ਪਾਂਧਾ, ਪਾਂਧੀ ਬਣ ਕੇ ਪੰਧ ਮੁਕਾਈਆ। ਜਗਤ ਵਾਸ਼ਨਾ ਜਾਏ ਢਾਂਦਾ, ਕੂੜੀ ਕਿਰਿਆ ਖ਼ਾਕ ਮਿਲਾਈਆ। ਗ੍ਰਹਿ ਮੰਦਰ ਜਿਸ ਸੁਆਮੀ ਸਤਿਗੁਰ ਆਪ ਵਖਾਉਂਦਾ, ਮਾਰਗ ਦੂਰ ਕਰਾਈਆ। ਫੜ ਸੁਰਤੀ ਰਾਹੇ ਪਾਉਂਦਾ, ਸ਼ਬਦੀ ਸ਼ਬਦ ਨਾਲ ਜੁੜਾਈਆ। ਮੰਜ਼ਲ ਹਕ਼ੀਕ਼ਤ ਹਕ ਚੜ੍ਹਾਉਂਦਾ, ਦਰਗਾਹ ਸਾਚੀ ਸਚ ਟਿਕਾਈਆ। ਸਖਖੰਡ ਦੁਆਰ ਵਸਾਉਂਦਾ, ਵਿਛੋੜਾ ਜਿਥੇ ਰਹੇ ਨਾ ਰਾਈਆ। ਜੋਤੀ ਜਾਤਾ ਡਗਮਗਾਉਂਦਾ, ਨੂਰ ਨੁਰਾਨਾ ਨੂਰ ਅਲਾਹੀਆ। ਘਰ ਮੰਦਰ ਇਕ ਵਖਾਉਂਦਾ, ਜਿਥੇ ਵਸੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਇਕੋ ਇਕ ਸੁਹਾਈਆ। ਗੁਰਮੁਖ ਆਪਣੇ ਗ੍ਰਹਿ ਜਾਵੇ ਭੱਜ, ਬਿਨ ਕ਼ਦਮਾਂ ਕ਼ਦਮ ਉਠਾਈਆ। ਜਗਤ ਵਾਸ਼ਨਾ ਜਾਏ ਤਜ, ਦੀਨ ਦੁਨੀ ਨਾ ਰੰਗ ਰੰਗਾਈਆ। ਬਿਨ ਕਾਅਬਿਉਂ ਕਰੇ ਹੱਜ, ਹਜ਼ਰਤ ਮੇਲੇ ਧੁਰ ਦਾ ਮਾਹੀਆ। ਜੋ ਪਰਦੇ ਲਏ ਕੱਜ, ਸਿਰ ਆਪਣਾ ਹੱਥ ਟਿਕਾਈਆ। ਦਰਸ਼ਨ ਦੇਵੇ ਰੱਜ ਰੱਜ, ਤ੍ਰਿਸ਼ਨਾ ਦੋ ਜਹਾਨ ਮੁਕਾਈਆ। ਮਾਣ ਵਡਿਆਈ ਦੇਵੇ ਵਿਚ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਘਰ ਵਖਾ ਕੇ ਉਪਰ ਸ਼ਾਹਰਗ, ਨਵ ਦੁਆਰ ਦਾ ਡੇਰਾ ਢਾਹੀਆ। ਤ੍ਰੈਗੁਣ ਮਾਇਆ ਬੁਝਾ ਕੇ ਅੱਗ, ਗ੍ਰਹਿ ਮੰਦਰ ਕਰੇ ਸਫ਼ਾਈਆ। ਘਰ ਵਸਾਏ ਸੂਰਾ ਸਰਬਗ, ਹਰਿ ਕਰਤਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਘਰ ਇਕ ਸੁਹਾਈਆ। ਹਰਿਜਨ ਵੇਖੇ ਘਰ ਸੁਹੰਜਣਾ, ਕਾਇਆ ਮਾਟੀ ਤਨ ਵਜੂਦ। ਜਿਥੇ ਵਸੇ ਦਰਦ ਦੁਖ ਭੈ ਭੰਜਣਾ, ਪਾਰਬ੍ਰਹਮ ਪਤਿਪਰਮੇਸ਼ਵਰ ਅਲਾਹੀ ਮਹਿਬੂਬ। ਜੋ ਅੰਦਰ ਬਾਹਰ ਸਾਕ ਸੱਜਣਾ, ਜਗਤ ਸ਼ਰਅ ਮੇਟੇ ਹਦੂਦ। ਦੋ ਜਹਾਨਾ ਰਖੇ ਲਜਣਾ, ਘਰ ਆਪਣੇ ਰਖੇ ਮਹਿਦੂਦ। ਜਿਸ ਦਾ ਡੰਕਾ ਨਾਮ ਨਿਧਾਨਾ ਵਜਣਾ, ਆਲੀਸ਼ਾਨ ਅਗੰਮ ਅਰੂਜ। ਨਿਰਗੁਣ ਧਾਰ ਸਤਿਗੁਰ ਪਿਆਰ ਹੋ ਕੇ ਸੱਦਣਾ, ਜਿਸ ਦਾ ਇਸ਼ਾਰਾ ਦੇਵੇ ਹਜ਼ਾਰਾ ਦਰੂਦ। ਸਚ ਸਿੰਘਾਸਣ ਗੁਰਮੁਖ ਬਹਿ ਬਹਿ ਸਜਣਾ, ਭਾਗ ਲਗੇ ਕਾਇਆ ਮਾਟੀ ਤਨ ਵਜੂਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਿਸ ਦੀ ਮੰਜ਼ਲ ਇਕ ਮਕ਼ਸੂਦ। ਘਰ ਸੁਹਾਵਣੇ ਹਰਿਜਨ ਜਾਂਦੇ, ਭੱਜਣ ਵਾਹੋ ਦਾਹੀਆ। ਰਾਤੀਂ ਸੁੱਤਿਆਂ ਪੰਧ ਮੁਕਾਉਂਦੇ, ਜਾਗਦਿਆਂ ਵੰਡ ਨਾ ਕੋਇ ਵੰਡਾਈਆ। ਪੁਰੀਆਂ ਲੋਆਂ ਪਾਰ ਕਰਾਉਂਦੇ, ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਕਰੋੜ ਤੇਤੀਸਾ ਵੇਖ ਵਖਾਉਂਦੇ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਸਤਿਗੁਰ ਸ਼ਬਦ ਦੇ ਢੋਲੇ ਗਾਉਂਦੇ, ਬਿਨ ਅੱਖਰਾਂ ਸਿਫ਼ਤ ਸਲਾਹੀਆ। ਬਿਨ ਪੱਲੂ ਲੜ ਫੜਾਉਂਦੇ, ਭੱਜਣ ਵਾਹੋ ਦਾਹੀਆ। ਦਰਗਾਹ ਸਾਚੀ ਸਚਖੰਡ ਆਪਣੇ ਘਰ ਸੁਹਾਉਂਦੇ, ਜਿਸ ਗ੍ਰਹਿ ਇਕੋ ਮਿਲੇ ਸਚਾ ਮਾਹੀਆ। ਸਚ ਸੁਹੰਜਣੀ ਸੇਜਾ ਡੇਰਾ ਲਾਉਂਦੇ, ਆਲਸ ਨਿੰਦਰਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਘਰ ਇਕ ਵਖਾਈਆ। ਸਚ ਘਰ ਜਾਵਾਂ ਆਪਣੇ ਭੱਜ, ਭਜਨ ਬੰਦਗੀ ਨਾਲ ਮਿਲਾਈਆ। ਸਚ ਮੁਹੱਬਤ ਵਿਚ ਪੜਦਾ ਲੈਣਾ
ਕਜ, ਓਢਣ ਸੀਸ ਨਾਮ ਟਿਕਾਈਆ। ਸ਼ਬਦ ਜੈਕਾਰਾ ਬੋਲਣਾ ਗੱਜ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜਗਤ ਵਾਸ਼ਨਾ ਜਾਣੀ ਤਜ, ਤ੍ਰੈਗੁਣ ਡੇਰਾ ਢਾਹੀਆ। ਸਚ ਸਿੰਘਾਸਣ ਸੌਣਾ ਰੱਜ, ਸੁੱਤਿਆਂ ਫੇਰ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਘਰ ਕਰੇ ਰੁਸ਼ਨਾਈਆ। ਸਚ ਘਰ ਜਿਨ੍ਹਾਂ ਜਾਣ ਦਾ ਚਾਅ, ਚਾਓ ਘਨੇਰਾ ਇਕ ਰਖਾਈਆ। ਪੰਧ ਮੁਕਾਵਣਾ ਥਲ ਅਸਗਾਹ, ਜਲ ਥਲ ਮਹੀਅਲ ਪਾਰ ਕਰਾਈਆ। ਪੁਰੀਆਂ ਲੋਆਂ ਪੰਧ ਮੁਕਾ, ਭੱਜਣ ਵਾਹੋ ਦਾਹੀਆ। ਨਿਜ ਨੇਤਰ ਲੋਚਣ ਨੈਣ ਉਠਾ, ਵੇਖਣ ਥਾਉਂ ਥਾਈਂਆ। ਕਵਣ ਗ੍ਰਹਿ ਮੰਦਰ ਜਿਸ ਘਰ ਸੁਆਮੀ ਠਾਕਰ ਸੁਆਮੀ ਲਏ ਬੁਲਾ, ਸ਼ਬਦ ਅਗੰਮੀ ਅਵਾਜ਼ ਲਗਾਈਆ । ਜੋ ਸੰਦੇਸ਼ਾ ਦੇਵੇ ਮਾਲਕ ਹੋ ਕੇ ਕੁਲਾ, ਕੁੱਲੀ ਕਾਇਆ ਭਾਗ ਦਏ ਲਗਾਈਆ। ਜਿਸ ਘਰ ਮੰਦਰ ਗ੍ਰਹਿ ਜਾਣ ਵਿਚ ਉਤੇ ਲੈਣਾ ਪਏ ਨਾ ਜੁੱਲਾ, ਜਗਤ ਬਸਤਰ ਲੋੜ ਰਹੇ ਨਾ ਰਾਈਆ। ਘਰ ਸਿੰਘਾਸਣ ਮਿਲੇ ਅਨਮੁਲਾ, ਆਤਮ ਸੇਜਾ ਸੋਭਾ ਪਾਈਆ । ਜਿਸ ਦਾ ਵਿਹੜਾ ਸਦਾ ਸਦਾ ਸਦ ਖੁਲ੍ਹਾ, ਖਿੜਕੀ ਦਰਵਾਜ਼ਾ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਘਰ ਇਕ ਸੁਹਾਈਆ। ਘਰ ਕਹੇ ਮੈਂ ਬਣਿਆ ਬਿਨਾ ਚਾਰ ਦੀਵਾਰ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਸਾਨੂੰ ਵੇਖਣ ਪੈਗ਼ੰਬਰ ਗੁਰ ਅਵਤਾਰ, ਭਗਤ ਸੰਤ ਨੈਣ ਉਠਾਈਆ। ਸਾਡਾ ਲਹਿਣਾ ਦੇਣਾ ਨਹੀਂ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੰਗ ਨਾ ਕੋਇ ਚਲਾਈਆ। ਸਾਚਾ ਦਰ ਸਚਾ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਨਾ ਕੋਈ ਪੁਰਖ ਨਾ ਕੋਈ ਨਾਰ, ਨਰ ਨਰਾਇਣ ਇਕੋ ਨੂਰ ਅਲਾਹੀਆ। ਜੋ ਆਦਿ ਜੁਗਾਦੀ ਸਾਂਝਾ ਪਰਵਰਦਿਗਾਰ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਥੇ ਨਿਰਗੁਣ ਨੂਰ ਜੋਤ ਹੋਵੇ ਉਜਿਆਰ, ਤੇਲ ਬਾਤੀ ਨਾ ਕੋਇ ਚਤੁਰਾਈਆ। ਉਹ ਭਗਤਾਂ ਦਾ ਸਦਾ ਸੁਹੰਜਣਾ ਸਚਖੰਡ ਸਚਾ ਦੁਆਰ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਸੰਤ ਸੁਹੇਲੇ ਆਉਂਦੇ ਵਾਰੋ ਵਾਰ, ਲੋਕਮਾਤ ਆਪਣਾ ਪੰਧ ਮੁਕਾਈਆ। ਸਤਿ ਵਿਚ ਸੌਂਦੇ ਪੈਰ ਪਸਾਰ, ਸੁੱਤਿਆਂ ਫੇਰ ਨਾ ਕੋਇ ਜਗਾਈਆ । ਸੋ ਘਰ ਸੁਹਾਵਾ ਜਿਥੇ ਵਸੇ ਆਪ ਕਰਤਾਰ, ਕ਼ੁਦਰਤ ਦਾ ਕ਼ਾਦਰ ਦਇਆ ਕਮਾਈਆ। ਉਸ ਗ੍ਰਹਿ ਜਾਣ ਦਾ ਸਾਰੇ ਕਰੋ ਇੰਤਜ਼ਾਰ, ਦਿਵਸ ਰੈਣ ਭੱਜੋ ਵਾਹੋ ਦਾਹੀਆ। ਸੋ ਅੰਤਰ ਨਿਰੰਤਰ ਆਤਮ ਪਰਮਾਤਮ ਕੀਤਾ ਕੌਲ ਇਕ਼ਰਾਰ, ਵਾਅਦਾ ਵਾਅਦਿਆਂ ਵਿਚੋਂ ਵੇਖ ਵਖਾਈਆ। ਜੇ ਘਰ ਲਭਣਾਂ ਤੇ ਲੱਭੋ ਏਕੰਕਾਰ, ਜਿਥੇ ਇਕ ਇਕੱਲਾ ਬੈਠਾ ਸਭ ਦਾ ਹਕ ਗੁਸਾਂਈਆ। ਛੱਬੀ ਚੇਤ ਕਹੇ ਅੱਜ ਦੀ ਥਿਤ ਸੁਹੰਜਣੀ ਤੇ ਸੁਹੰਜਣਾ ਦਿਸੇ ਵਾਰ, ਵਾਰਤਾ ਆਦਿ ਜੁਗਾਦਿ ਦੀ ਚਲੀ ਆਈਆ। ਸੁਰਜੀਤ ਸਿੰਘ ਦਾ ਕਾਇਆ ਮੰਦਰ ਜਿਸ ਮੰਦਰ ਵਿਚ ਸਦਾ ਖ਼ੁਸ਼ੀਆਂ ਵਾਲੀ ਬਹਾਰ, ਖ਼ਿਜ਼ਾਂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਨਿਰਗੁਣ ਸਰਗੁਣ ਵੇਖੇ ਵਿਗਸੇ ਵੇਖਣਹਾਰ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਅਗੰਮ ਅਥਾਹ ਇਕ ਇਕੱਲਾ ਨੂਰ ਅਲਾਹੀਆ।
੨੭ ਚੇਤ ਸ਼ਹਿਨਸ਼ਾਹੀ ਸੰਮਤ ੧੧ ਗੁਰਬਚਨ ਸਿੰਘ ਧਾਮੀ ਦੇ ਗ੍ਰਹਿ
੪੬੧੯ ਸਟਰੌਮ ਟੈਰਸ ਕਨੇਡਾ ਵਿਖੇ
ਸਤਿਗੁਰ ਸ਼ਬਦ ਮੇਟਣਹਾਰਾ ਸ਼ੰਕਾ, ਭੇਵ ਅਭੇਦ ਆਦਿ ਜੁਗਾਦਿ ਖੁਲ੍ਹਾਈਆ। ਜੋ ਸੁਹਾਵਣਹਾਰਾ ਸਚਖੰਡ ਦੁਆਰ ਬੰਕਾ, ਥਿਰ ਘਰ ਆਪਣਾ ਖੇਲ ਖਿਲਾਈਆ। ਜਿਸ ਦਾ ਨਾਮ ਨਿਧਾਨਾ ਦੋ ਜਹਾਨਾਂ ਡੰਕਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਕਰੇ ਸ਼ਨਵਾਈਆ। ਜੋ ਨਿਰਗੁਣ ਸਰਗੁਣ ਧਾਰ ਲਾਏ ਤਨਕਾ, ਤਨ ਵਜੂਦ ਹਕ ਮਹਿਬੂਬ ਵੇਖਣਹਾਰਾ ਥਾਉਂ ਥਾਈਂਆ। ਜੋ ਜੁਗ ਚੌਕੜੀ ਭੁਆਵਣਹਾਰਾ ਮਨ ਕਾ ਮਣਕਾ, ਮਾਨਸ ਮਾਨਵ ਮਾਨੁਖ ਆਪਣਾ ਹੁਕਮ ਵਰਤਾਈਆ। ਜੋ ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ ਧਰਨੀ ਧਵਲ ਧਰਤ ਧੌਲ ਧਨ ਕਾ, ਖੋਜਣਹਾਰਾ ਬੇਪਰਵਾਹੀਆ। ਜੋ ਸਰੋਤਾ ਬਣੇ ਸਰਵਨ ਕੰਨ ਕਾ, ਕਾਇਨਾਤ ਆਪਣਾ ਹੁਕਮ ਵਰਤਾਈਆ। ਜੋ ਰੂਪ ਅਨੂਪ ਧਾਰੇ ਅਨੇਕ ਅਨਕਾ, ਅਕਲ ਕਲਧਾਰੀ ਆਪਣਾ ਖੇਲ ਖਿਲਾਈਆ। ਜਿਸ ਦਾ ਲਹਿਣਾ ਦੇਣਾ ਕਲਜੁਗ ਅੰਤਮ ਤਾਰਾ ਚੰਨ ਕਾ, ਸੂਰੀਆ ਲੇਖਾ ਲਏ ਲਗਾਈਆ। ਜੋ ਭੇਵ ਖੁਲ੍ਹਾਵੇ ਆਤਮ ਪਰਮਾਤਮ ਬ੍ਰਹਮ ਕਾ, ਪਾਰਬ੍ਰਹਮ ਪੜਦਾ ਆਪ ਉਠਾਈਆ। ਜੋ ਮਾਲਕ ਖ਼ਾਲਕ ਹੋਵੇ ਸਚ ਧਰਮ ਕਾ, ਧਰਮ ਦੀ ਧਾਰ ਇਕ ਪਰਗਟਾਈਆ। ਜੋ ਲਹਿਣਾ ਦੇਣਾ ਜਾਣੇ ਜਨ ਭਗਤ ਸੁਹੇਲੇ ਜਰਮ ਕਾ, ਜਨਮ ਜਨਮ ਦਾ ਪੰਧ ਮੁਕਾਈਆ। ਜੋ ਸਹਾਇਕ ਨਾਇਕ ਹੋਵੇ ਕਾਇਆ ਮਾਟੀ ਚਰਮ ਕਾ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਜੋ ਭੰਨਣਹਾਰਾ ਭਾਂਡਾ ਭਰਮ ਕਾ, ਭੈ ਭਾਉ ਆਪਣਾ ਇਕ ਦਰਸਾਈਆ। ਜੋ ਸਹਾਰਾ ਦੇਵਣਹਾਰਾ ਚਰਨ ਕਾ, ਚਰਨੋਦਕ ਅਗੰਮਾ ਜਾਮ ਪਿਆਈਆ। ਜੋ ਇਸ਼ਾਰਾ ਦੇਵੇ ਨੇਤਰ ਹਰਨ ਫਰਨ ਕਾ, ਫੁਰਨਿਆਂ ਤੋਂ ਬਾਹਰ ਆਪਣਾ ਹੁਕਮ ਦ੍ਰਿੜਾਈਆ। ਜੋ ਮਾਲਕ ਮਹਿਬੂਬ ਹੋਵੇ ਜੰਮਣ ਮਰਨ ਕਾ, ਚੁਰਾਸੀ ਵੇਖਣਹਾਰਾ ਚਾਈਂ ਚਾਈਂਆ। ਜੋ ਭੇਵ ਚੁਕਾਏ ਚੋਟੀ ਜੜ੍ਹਨ ਕਾ, ਜੜ੍ਹ ਚੇਤਨ ਆਪਣਾ ਰੰਗ ਰੰਗਾਈਆ। ਜੋ ਨਿਰਅੱਖਰ ਧਾਰ ਰੂਪ ਬਣੇ ਅੱਖਰ ਪੜ੍ਹਨ ਕਾ, ਅੱਖਰ ਅੱਖਰਾਂ ਨਾਲ ਮਿਲਾਈਆ। ਜੋ ਸਾਹਿਬ ਸੁਲਤਾਨਾਂ ਨੌਜਵਾਨਾ ਮਾਲਕ ਹੋਵੇ ਮੰਜ਼ਲ ਚੜ੍ਹਨ ਕਾ, ਚਾਰੇ ਕੁੰਟਾਂ ਆਪਣਾ ਪੰਧ ਮੁਕਾਈਆ । ਜੋ ਸ਼ਸਤਰ ਤੀਰ ਅਣਿਆਲਾ ਹੋਵੇ ਲੜਨ ਕਾ, ਘਾਓ ਦੋ ਜਹਾਨ ਲਗਾਈਆ। ਜੋ ਮਾਲਕ ਬਣ ਕੇ ਭੰਨਣ ਘੜਨ ਕਾ, ਜੁਗ ਜੁਗ ਆਪਣੀ ਵੰਡ ਵੰਡਾਈਆ। ਜੋ ਲੇਖਾ ਮੁਕਾਵੇ ਸੀਸ ਧੜਨ ਕਾ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਜੁਗ ਜੁਗ ਸ਼ੰਕਾ ਕੱਢੇ ਆਪ, ਆਪ ਆਪਣੀ ਦਇਆ ਕਮਾਈਆ। ਨਿਰਗੁਣ ਸਰਗੁਣ ਬਣ ਕੇ ਮਾਈ ਬਾਪ, ਪਿਤਾ ਪੁਰਖ ਅਕਾਲ ਹੋ ਕੇ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖਣਹਾਰਾ ਤੀਨੋ ਤਾਪ, ਤ੍ਰੈਗੁਣ ਅਤੀਤਾ ਠਾਂਢਾ ਸੀਤਾ ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿਸ ਦੀ ਜਗਤ ਸ਼ਾਸਤਰ ਦੱਸਦੇ ਅਗੰਮੀ ਬਾਤ, ਬਾਤਨ ਭੇਵ ਦਏ ਖੁਲ੍ਹਾਈਆ। ਜੋ ਨਿਰਗੁਣ ਸਰਗੁਣ ਖੇਲ ਕਰੇ ਲੋਕਮਾਤ, ਧਰਨੀ ਧਰਤ ਧੌਲ ਆਪਣਾ ਰੰਗ ਰੰਗਾਈਆ। ਜਿਸ ਦੇ ਨਾਮ ਕਲਮੇ ਸਤਿ ਸਚ ਸੌਗ਼ਾਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪ ਵਰਤਾਈਆ। ਜਿਸ ਦੇ ਹੁਕਮ ਸੰਦੇਸ਼ੇ ਪਾਕ, ਪਤ੍ਰਿਕਾ ਨਾਮ ਵਾਲੀ ਵਡਿਆਈਆ। ਜਿਸ ਦਾ ਖੇਲ ਬਹੁ ਬਿਧ ਭਾਂਤ, ਵੇਸ ਅਨੇਕਾ ਆਪਣਾ ਰੂਪ ਧਰਾਈਆ। ਜੋ ਜੁਗ ਜੁਗ ਪੁਛਣਹਾਰਾ ਵਾਤ, ਵਾਤਾਵਰਣ ਤਕੇ
ਖ਼ਲਕ ਖ਼ੁਦਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਤਕੇ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਸਚ ਵਕ਼ਤ ਨਾ ਰਿਹਾ ਪਰਭਾਤ, ਪਰਭਾਤੀ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਝਗੜਾ ਵੇਖੇ ਮੁਕਦਾ, ਸ਼ੰਕਾ ਜਗਤ ਜਹਾਨ ਨਾ ਕੋਇ ਰਖਾਈਆ। ਜੋ ਨਿਰਗੁਣ ਸਰਗੁਣ ਲੁਕਾਇਆਂ ਕਦੀ ਨਾ ਲੁਕਦਾ, ਪਰਦਾ ਜਗਤ ਨਾ ਕੋਇ ਰਖਾਈਆ। ਉਹਦਾ ਨਿਧਾਨਾ ਨਾਮ ਇਕੋ ਤੁਕ ਦਾ, ਤੁਖ਼ਮ ਤਾਸੀਰ ਸਭ ਦੀ ਦਏ ਬਦਲਾਈਆ। ਜਿਸ ਦਾ ਵਕ਼ਤ ਸੁਹੰਜਣਾ ਢੁਕਦਾ, ਪੂਰਬ ਪਿਛਲਾ ਪੰਧ ਮੁਕਾਈਆ। ਉਹਦਾ ਭਾਣਾ ਕਦੇ ਨਾ ਰੁਕਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਖੇਲ ਅਗੰਮੇ ਸੁਤ ਦਾ, ਸਤਿਗੁਰ ਸ਼ਬਦ ਸ਼ਬਦ ਵਡਿਆਈਆ। ਜੋ ਸੰਦੇਸ਼ਾ ਦੇਵੇ ਅਬਿਨਾਸ਼ੀ ਅਚੁਤ ਦਾ, ਪਾਰਬ੍ਰਹਮ ਕੀ ਸਮਝਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਕਾਇਆ ਮਾਟੀ ਪੰਜ ਭੁਤ ਦਾ, ਤਨ ਵਜੂਦ ਭੇਵ ਚੁਕਾਈਆ। ਉਸ ਦਾ ਵਕ਼ਤ ਸੁਹੰਜਣਾ ਹੋਣਾ ਰੁਤ ਦਾ, ਰੁਤੜੀ ਆਪਣੇ ਨਾਮ ਨਾਲ ਮਹਿਕਾਈਆ । ਜੋ ਭਗਤ ਸੁਹੇਲੇ ਜੁਗ ਜੁਗ ਗੋਦੀ ਚੁਕਦਾ, ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਮੈਂ ਜੁਗ ਜੁਗ ਸ਼ੰਕਾ ਕਢਦਾ, ਅਵਤਰ ਮੇਰਾ ਧਿਆਨ ਲਗਾਈਆ। ਧਰਮ ਨਿਸ਼ਾਨਾ ਗਡਦਾ, ਦੋ ਜਹਾਨ ਧਿਆਨ ਲਗਾਈਆ। ਬਿਨ ਕ਼ਦਮਾਂ ਅਗੇ ਵਧਦਾ, ਨਾ ਕੋਈ ਰੋਕੇ ਰੋਕ ਰੁਕਾਈਆ। ਮੇਰਾ ਭੇਵ ਪਾਇਆ ਨਹੀਂ ਕਿਸੇ ਹੱਦ ਦਾ, ਹਦੂਦ ਸਮਝ ਕੋਇ ਨਾ ਆਈਆ। ਮੇਰਾ ਸੁਤ ਦੁਲਾਰਾ ਇਕੋ ਯਦ ਦਾ, ਯਦਪ ਯਦੀ ਦਿਤੀ ਮਾਣ ਵਡਿਆਈਆ। ਮੇਰਾ ਨੂਰ ਅਲਾਹੀ ਰੱਬ ਦਾ, ਯਾਮਬੀਨ ਕਹਿ ਕੇ ਸਾਰੇ ਸੀਸ ਨਿਵਾਈਆ। ਮੇਰਾ ਖੇਲ ਸੂਰੇ ਸਰਬਗ ਦਾ, ਹਰਿ ਕਰਤਾ ਇਕ ਅਖਵਾਈਆ। ਮੇਰਾ ਲਹਿਣਾ ਦੇਣਾ ਆਦਿ ਜੁਗਾਦਿ ਮਧ ਦਾ, ਸਤਿ ਸਤਿ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸ਼ੰਕਾ ਕੋਇ ਨਾ ਕਰਦਾ, ਬੁੱਧੀ ਮਤ ਮਨ ਨਾ ਕੋਇ ਚਤੁਰਾਈਆ । ਅਵਤਾਰ ਪੈਗ਼ੰਬਰ ਗੁਰ ਮੇਰਾ ਬਰਦਾ, ਜੁਗ ਜੁਗ ਧੁਰ ਦੀ ਸੇਵ ਕਮਾਈਆ। ਭੇਵ ਖੁਲ੍ਹਾਵਾਂ ਸਾਚੇ ਘਰ ਦਾ, ਸਚ ਘਰ ਪੜਦਾ ਆਪ ਉਠਾਈਆ। ਰੂਪ ਦਰਸਾ ਕੇ ਨਰਾਇਣ ਨਰ ਦਾ, ਨਰ ਹਰਿ ਹੋ ਕੇ ਆਪਣਾ ਰੰਗ ਰੰਗਾਈਆ। ਹੁਕਮੇ ਅੰਦਰ ਸਭ ਕੁਛ ਕਰਦਾ, ਕਰਤਾ ਪੁਰਖ ਇਕ ਅਖਵਾਈਆ। ਨਾ ਜੀਵਤ ਨਾ ਮਰਦਾ, ਜੀਵਨ ਮਰਨ ਵੰਡ ਨਾ ਕੋਇ ਵੰਡਾਈਆ। ਜੋਤੀ ਜਾਤਾ ਹੋ ਕੇ ਜਗਦਾ, ਨੂਰ ਨੁਰਾਨਾ ਡਗਮਗਾਈਆ। ਰਹਿਣਾ ਆਪਣਾ ਵਖਰਾ ਦੱਸਦਾ, ਗ੍ਰਹਿ ਮੰਦਰ ਸੋਭਾ ਪਾਈਆ। ਜਿਸ ਦਾ ਸ਼ਬਦੀ ਧਾਰ ਪਰਵਾਰ ਵਧਦਾ, ਆਤਮ ਆਪਣਾ ਖੇਲ ਖਿਲਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਲਧਦਾ, ਭੱਜੇ ਵਾਹੋ ਦਾਹੀਆ। ਉਹਦਾ ਲੇਖਾ ਨਿਤ ਨਵਿਤ ਕਦ ਦਾ, ਕ਼ਦੀਮ ਦਾ ਮਾਲਕ ਆਪਣਾ ਹੁਕਮ ਵਰਤਾਈਆ। ਜਿਹੜਾ ਖੋਜਿਆਂ ਕਿਸੇ ਨਹੀਂ ਲਭਦਾ, ਨੇਤਰ ਨਜ਼ਰ ਕੋਇ ਨਾ ਪਾਈਆ। ਉਹਦਾ ਮੇਲਾ ਨਾਲ ਸਬਬ ਦਾ, ਸਾਹਿਬ ਸੁਲਤਾਨ ਆਪਣਾ ਖੇਲ ਖਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਸਭ ਦਾ ਸ਼ੰਕਾ ਕੀਤਾ ਦੂਰ, ਨਿਰਗੁਣ ਸਰਗੁਣ ਭੇਵ ਖੁਲ੍ਹਾਈਆ। ਅਵਤਾਰ ਪੈਗ਼ੰਬਰਾਂ
ਗੁਰੂਆਂ ਦੇ ਕੇ ਜੋਤੀ ਨੂਰ, ਨੂਰ ਨੁਰਾਨਾ ਡਗਮਗਾਈਆ। ਸ਼ਬਦ ਅਨਾਦੀ ਦੇ ਕੇ ਤੂਰ, ਤੁਰੀਆ ਤੋਂ ਬਾਹਰ ਦਿਤਾ ਦ੍ਰਿੜਾਈਆ। ਹਾਜ਼ਰ ਹੋ ਕੇ ਹਾਜ਼ਰ ਹਜ਼ੂਰ, ਹਜ਼ਰਤਾਂ ਦੇ ਮਾਲਕ ਕੀਤੀ ਪੜ੍ਹਾਈਆ। ਨਾਮ ਕਲਮਾ ਦੀਨ ਦੁਨੀ ਦਸਤੂਰ, ਹੁਕਮ ਹੁਕਮ ਵਿਚੋਂ ਸਮਝਾਈਆ। ਸਚ ਸਤਿ ਮਸਤੀ ਦੇ ਸਰੂਰ, ਰਸ ਰਸ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਸ਼ੰਕੇ ਦਾ ਲੇਖਾ ਨਹੀਂ ਨਾਲ ਪ੍ਰਭ, ਭਗਵਾਨ ਸੰਗ ਨਾ ਕੋਇ ਰਖਾਈਆ। ਅਨਭਵ ਦ੍ਰਿਸ਼ਟੀ ਵਿਚੋਂ ਮੂਲ ਪਏ ਨਾ ਲਭ, ਸ਼ੰਕਾ ਰੂਪ ਨਜ਼ਰ ਕੋਇ ਨਾ ਆਈਆ। ਜਿਸ ਦਾ ਆਦਿ ਜੁਗਾਦਿ ਦੋ ਜਹਾਨ ਕਿਛ ਸਭ, ਮਾਲਕ ਖ਼ਾਲਕ ਇਕ ਅਖਵਾਈਆ। ਉਸ ਦੀ ਆਦਿ ਅੰਤ ਜੁਗਾ ਜੁਗੰਤ ਜਾਣੇ ਕੋਈ ਨਾ ਹੱਦ, ਹਦੂਦ ਨਜ਼ਰ ਕੋਇ ਨਾ ਆਈਆ। ਜੋ ਨਿਰਗੁਣ ਸਰਗੁਣ ਖੇਲ ਖੇਲੇ ਵਿਚ ਜਗ, ਜਾਗਰਤ ਜੋਤ ਡਗਮਗਾਈਆ। ਜੁਗ ਜੁਗ ਦੀਨ ਦੁਨੀ ਮੇਟਣਹਾਰ ਕਾਇਆ ਅੰਦਰ ਲੱਗੀ ਅੱਗ, ਅੰਮ੍ਰਿਤ ਮੇਘ ਨਾਮ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਆਪਣੀ ਦਇਆ ਕਮਾਵੇਗਾ। ਪਰਮ ਪੁਰਖ ਪ੍ਰਭ ਖੇਲ ਖਿਲਾਵੇਗਾ। ਅਵਤਾਰ ਪੈਗ਼ੰਬਰ ਗੁਰ ਨਾਲ ਮਿਲਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਵੇਗਾ। ਧਰਨੀ ਧਰਤ ਧਵਲ ਧੌਲ ਪੜਦਾ ਲਾਹਵੇਗਾ। ਚਾਰ ਜੁਗ ਦੇ ਸ਼ਾਸਤਰਾਂ ਅੱਖਰ ਅੱਖਰ ਵੇਖ ਵਖਾਵੇਗਾ। ਜਿਸ ਕਾਰਨ ਗੋਬਿੰਦ ਯਾਰੜੇ ਲੱਥਾ ਸਥਰ, ਸੋ ਸੂਲੀ ਸੇਜ ਰੰਗ ਰੰਗਾਵੇਗਾ। ਜਿਸ ਦਾ ਪਿਆਰ ਵਿਚ ਪਿਆਰ ਵਗਿਆ ਅੱਥਰ, ਨੇਤਰ ਹੰਝੂਆਂ ਗੰਢ ਪੁਆਵੇਗਾ। ਜਿਸ ਦੀ ਮਹਿੰਮਾ ਸਦਾ ਕਥਨ, ਕਥ ਕਥ ਆਪਣਾ ਹੁਕਮ ਸੁਣਾਵੇਗਾ। ਜੋ ਆਦਿ ਜੁਗਾਦਿ ਚਲਾਏ ਰਥਨ, ਰਥ ਰਥਵਾਹੀ ਵੇਖ ਵਖਾਵੇਗਾ। ਕਲਜੁਗ ਅੰਤਮ ਆਵੇ ਮਥਨ, ਨਾਮ ਮਧਾਣਾ ਹੱਥ ਉਠਾਵੇਗਾ। ਜਿਸ ਦੇ ਹੁਕਮ ਨਾਲ ਹੰਕਾਰੀ ਬੁਰਜ ਢੱਠਣ, ਹੰਗਤਾ ਗੜ੍ਹ ਤੁੜਾਵੇਗਾ। ਕੂੜ ਕੁੜਿਆਰ ਚਾਰੋਂ ਕੁੰਟ ਨੱਠਣ, ਧੁਰ ਦਾ ਹੁਕਮ ਆਪ ਵਰਤਾਵੇਗਾ। ਕੂੜੀ ਕਿਰਿਆ ਕਰੇ ਭੱਠਣ, ਤ੍ਰੈਗੁਣ ਮਾਇਆ ਅਗਨ ਜਲਾਵੇਗਾ। ਲੇਖਾ ਮੁਕੇ ਅੱਠ ਸੱਠਣ, ਤੀਰਥ ਤਟ ਨਾ ਵੰਡ ਵੰਡਾਵੇਗਾ। ਖੇਲ ਕਰੇ ਪੁਰਖ ਸਮਰਥਣ, ਜੀਵ ਜੰਤ ਭੇਵ ਨਾ ਆਵੇਗਾ। ਸਭ ਦਾ ਲਹਿਣਾ ਦੇਣਾ ਦੇਵੇ ਹੱਥੋ ਹੱਥਣ, ਚਾਰ ਜੁਗ ਦਾ ਪੂਰਬ ਉਧਾਰ ਮੰਗਾਵੇਗਾ। ਦੀਨ ਦੁਨੀ ਦੀ ਉਲਟੀ ਗੇੜ ਕੇ ਲੱਠਣ, ਗੇੜਾ ਸ਼ਬਦ ਨਾਮ ਗਿੜਾਵੇਗਾ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਟੱਪਣ, ਉਹ ਟਾਪੂਆਂ ਪੰਧ ਮੁਕਾਵੇਗਾ। ਜੋ ਇਸ਼ਾਰਾ ਕੀਤਾ ਗੋਬਿੰਦ ਪਾਟਲ ਪਟਨ, ਪਟਨੇ ਵਾਲਾ ਵੇਖ ਵਖਾਵੇਗਾ। ਜਿਸ ਦਾ ਸਚ ਦੁਆਰ ਇਕੋ ਹੋਵੇ ਹੱਟਣ, ਵਣਜ ਸਚ ਨਾਮ ਕਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਵੇਗਾ। ਸਤਿਗੁਰ ਸ਼ਬਦ ਕਹੇ ਮੇਰੇ ਉਤੇ ਸ਼ੰਕਾ ਕਰੇ ਕੋਈ ਕੀ, ਭੇਵ ਸਕੇ ਕੋਈ ਨਾ ਪਾਈਆ। ਤਨ ਵਜੂਦ ਮਾਟੀ ਖ਼ਾਕ ਪੰਜ ਤਤ ਪੁਤਲੇ ਜਗਤ ਜੀਅ, ਜੀਵਣ ਸਮਝ ਕਿਸੇ ਨਾ ਆਈਆ। ਜਿਸ ਕਾਰਨ ਲਹਿਣਾ ਦੇਣਾ ਬਣਿਆ ਸਾਢੇ ਤਿੰਨ ਹੱਥ ਸੀਂਅ, ਰਵਿਦਾਸ ਚਮਾਰ ਜਿਸ ਦੀ ਦਏ ਗਵਾਹੀਆ। ਅਵਤਾਰ ਪੈਗ਼ੰਬਰਾਂ ਗੁਰੂਆਂ ਨਾਮ ਕਲਮੇ ਵਾਲੀ ਚਲਾਈ ਲੀਹ, ਲਾਇਨ ਐਨ ਸਤਿਗੁਰ ਸ਼ਬਦ ਸ਼ਬਦ ਸਮਝਾਈਆ। ਕੀ ਗੁਰਦਾਸ ਇਸ਼ਾਰਾ ਦਿਤਾ ਵੀਹ ਇਕੀਹ, ਬੀਸ ਬੀਸਾ ਹਰਿ ਜਗਦੀਸਾ ਕੀ ਆਪਣਾ ਹੁਕਮ ਵਰਤਾਈਆ। ਕੀ ਸੰਦੇਸ਼ੇ ਦਿੰਦੇ ਕਲਮੇ ਵਾਲੇ ਸਪਾਰੇ
ਤੀਹ, ਤੀਸ ਬਤੀਸਾ ਕੀ ਖੇਲ ਖੇਲੇ ਆਪ ਗੁਸਾਈਂਆ। ਜਿਸ ਕਲਜੁਗ ਵਿਚ ਸਤਿ ਧਰਮ ਦੀ ਰਖਣੀ ਨੀਂਹ, ਨਿਰਾਕਾਰ ਨਿਰੰਕਾਰ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਅੰਦਰ ਪ੍ਰੇਮ ਪਿਆਰ ਦਾ ਬੀਜ ਕੇ ਬੀਅ, ਫੁਲ ਫੁਲਵਾੜੀ ਤਨ ਵਜੂਦ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਕਰਾਈਆ । ਸਤਿਗੁਰ ਸ਼ਬਦ ਕਹੇ ਮੇਰਾ ਸ਼ੰਕਾ ਆਦਿ ਜੁਗਾਦਿ, ਜੁਗ ਚੌਕੜੀ ਖੇਲ ਖਿਲਾਈਆ। ਜਿਸ ਨੂੰ ਸਾਰੇ ਰਹੇ ਅਰਾਧ, ਉਦਰ ਦੇ ਅੰਦਰ ਬੈਠੇ ਸਾਰੇ ਧਿਆਨ ਲਗਾਈਆ। ਜੋ ਹਰ ਘਟ ਅੰਦਰ ਸਾਰੇ ਰਹੇ ਵਿਸਮਾਦ, ਬਿਸਮਲ ਆਪਣਾ ਖੇਲ ਖਿਲਾਈਆ। ਜਿਸ ਦਾ ਨਾਮ ਅਗੰਮਾ ਨਾਦ, ਬਿਨ ਸਰਵਣਾਂ ਕਰੇ ਸ਼ਨਵਾਈਆ। ਸੋ ਸਾਹਿਬ ਸੁਲਤਾਨਾ ਨੌਜਵਾਨਾ ਕਲਜੁਗ ਮੇਟਣਹਾਰਾ ਵਾਦ ਵਿਵਾਦ, ਵਿਖ ਅੰਦਰੋਂ ਬਾਹਰ ਕਢਾਈਆ। ਭੇਵ ਖੁਲ੍ਹਾ ਕੇ ਬੋਧ ਅਗਾਧ, ਸ਼ਬਦੀ ਸ਼ਬਦ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਚਾਰ ਜੁਗ ਦੇ ਸ਼ਾਸਤਰ ਦੇਣ ਇਸ਼ਾਰਾ, ਬਿਨ ਸੈਨਤ ਸੈਨਤ ਲਗਾਈਆ। ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰਾ, ਰਸਨਾ ਜਿਹਵਾ ਢੋਲੇ ਬੱਤੀ ਦੰਦ ਸਿਫ਼ਤ ਸਲਾਹੀਆ। ਸ਼ਬਦ ਅਨਾਦੀ ਨਾਦ ਜਣਾ ਜੈਕਾਰਾ, ਜੈ ਜੈਕਾਰ ਗਏ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਅਮਾਮ ਅਮਾਮਾ ਨੂਰ ਨੁਰਾਨਾ ਸ਼ਾਹੋ ਭੂਪ ਹਰਿ ਜਗਦੀਸ਼ਾ ਆਏ ਨਿਰੰਕਾਰਾ, ਨਿਰਵੈਰ ਨਿਰਾਕਾਰ ਹੋ ਕੇ ਆਪਣਾ ਖੇਲ ਖਿਲਾਈਆ। ਜਿਸ ਦਾ ਲਹਿਣਾ ਦੇਣਾ ਏਥੇ ਉਥੇ ਦੋ ਜਹਾਨ ਸਦਾ ਜੁਗ ਚਾਰਾ, ਚਾਰੇ ਖਾਣੀ ਚਾਰੇ ਬਾਣੀ ਆਪਣਾ ਰੰਗ ਰੰਗਾਈਆ। ਜੋ ਬੀਸ ਬੀਸਾ ਜਗਤ ਜਗਦੀਸ਼ਾ ਹੋ ਕੇ ਪਾਵੇ ਸਾਰਾ, ਮਹਾਸਾਰਥੀ ਆਪਣਾ ਹੁਕਮ ਵਰਤਾਈਆ। ਜਿਨ੍ਹਾਂ ਲਹਿਣਾ ਦੇਣਾ ਪੂਰਬ ਸਭ ਦਾ ਦੇਣਾ ਉਧਾਰਾ, ਬਾਕੀ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਦੱਸ ਕੇ ਨਾਅਰਾ, ਨਰ ਨਰਾਇਣ ਆਪਣਾ ਰੰਗ ਰੰਗਾਈਆ। ਜੋ ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਊਚਾਂ ਨੀਚਾਂ ਰਾਓ ਰੰਕਾਂ ਵਸੇ ਬਾਹਰਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰਗਾਹ ਸਾਚੀ ਪਰਵਰਦਿਗਾਰ ਪਾਰਬ੍ਰਹਮ ਸਾਂਝਾ ਯਾਰ ਆਪਣਾ ਗ੍ਰਹਿ ਸੁਹਾਈਆ। ਜਿਸ ਦੀ ਯਾਦ ਵਿਚ ਉਸ ਕਿਹਾ ਉਹ ਮਾਲਕ ਖ਼ਾਲਕ ਨੂਰ ਅਲਾਹ ਅਮਾਮ ਅਮਾਮਾ ਮਿਹਰਵਾਨ ਮਹਿਬੂਬ ਸਭ ਦਾ ਹੋਵੇ ਸਿਕਦਾਰਾ, ਸਿਰ ਸਿਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਹੋਵੇ ਅਵੱਲਾ, ਜਗਤ ਸਮਝ ਕੋਇ ਨਾ ਪਾਈਆ। ਵੇਸ ਵਟਾਵਾਂ ਇਕ ਇਕੱਲਾ, ਏਕੰਕਾਰਾ ਨੂਰ ਅਲਾਹੀਆ। ਜੋ ਵਸਣਹਾਰਾ ਜਲ ਥਲਾ, ਮਹੀਅਲ ਆਪਣਾ ਖੇਲ ਖਿਲਾਈਆ। ਦੀਪਕ ਜੋਤ ਪਰਕਾਸ਼ ਹੋ ਕੇ ਆਪੇ ਆਪ ਬਲਾ, ਤੇਲ ਬਾਤੀ ਲੋੜ ਰਹੇ ਨਾ ਰਾਈਆ। ਸਚ ਸੰਦੇਸ਼ਾ ਸ਼ਬਦੀ ਧਾਰ ਘੱਲਾ, ਜਗਤ ਅੱਖਰ ਵੰਡ ਨਾ ਕੋਇ ਵੰਡਾਈਆ। ਜੋ ਕਲਜੁਗ ਅੰਤ ਸ੍ਰੀ ਭਗਵੰਤ ਪਿਆਰ ਵਿਚ ਇਕ ਬੋਲਾ ਹੱਲਾ, ਹਾਲਤ ਵਿਗੜੇ ਖ਼ਲਕ ਖ਼ੁਦਾਈਆ। ਅਵਤਾਰ ਪੈਗ਼ੰਬਰ ਗੁਰ ਕਿਸੇ ਦਾ ਫੜੇ ਕੋਈ ਨਾ ਪੱਲਾ, ਪਲਕਾਂ ਦੇ ਉਹਲੇ ਦਿਸੇ ਕੋਇ ਨਾ ਮਾਹੀਆ। ਭਾਗ ਲੱਗਾ ਰਹਿਣ ਨਾ ਦੇਵੇ ਕਾਇਆ ਮਾਟੀ ਖੱਲਾ, ਪੰਜ ਤਤ ਵਜੇ ਨਾ ਕੋਇ ਵਧਾਈਆ। ਸਦੀ ਚੌਧਵੀਂ ਅੰਤ ਸਤਿਗੁਰ ਕਹੇ ਮੇਰਾ ਮਹਿਬੂਬ ਮਚਾਏ ਤਰਥੱਲਾ, ਥਲ ਅਸਗਾਹ ਰੋਵਣ ਮਾਰਣ ਧਾਈਆ। ਜੋ ਗੋਬਿੰਦ ਇਸ਼ਾਰਾ ਦੇ ਕੇ ਗਿਆ
ਡੱਲਾ, ਲੇਖਾ ਬਿਨ ਕ਼ਲਮ ਸ਼ਾਹੀ ਲਿਖਾਈਆ। ਜੋ ਕ੍ਰਿਸ਼ਨ ਨੇ ਬਿਨਾ ਤੀਰ ਤੋਂ ਲਾਇਆ ਸੱਲਾ, ਨਿਸ਼ਾਨਾ ਨਿਸ਼ਾਨੇ ਵਿਚੋਂ ਬਦਲਾਈਆ। ਜੋ ਰਾਮ ਨੇ ਰਾਮ ਨੂੰ ਸੰਦੇਸ਼ਾ ਘੱਲਾ, ਤ੍ਰੇਤੇ ਆਪਣੀ ਗੰਢ ਪੁਆਈਆ। ਜੋ ਬਾਵਨ ਹੋ ਕੇ ਝੱਲਾ, ਝਲਕ ਆਪਣੀ ਗਿਆ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਹੁਕਮ ਅਗੰਮ ਫ਼ਰਮਾਨ, ਜਗਤ ਸ਼ਾਸਤਰ ਸਮਝ ਕੋਇ ਨਾ ਆਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਕਰਨ ਪਰਵਾਨ, ਕਰੋੜ ਤੇਤੀਸਾ ਸੀਸ ਨਿਵਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਮੰਨਣ ਆਣ, ਸਿਰ ਸਕੇ ਨਾ ਕੋਇ ਉਠਾਈਆ। ਇਕੋ ਹੁਕਮ ਸੰਦੇਸ਼ਾ ਵਰਤੇ ਸ਼ਾਹੋ ਭੂਪ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਮਿਟੇ ਨਿਸ਼ਾਨ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਇਕੋ ਮਾਲਕ ਹੋਵੇ ਹੁਕਮਰਾਨ, ਰਈਅਤ ਇਕੋ ਰੰਗ ਰੰਗਾਈਆ। ਇਕੋ ਇਸ਼ਟ ਹੋਵੇ ਜੀਵ ਜਹਾਨ, ਗੁਰਦੇਵ ਇਕ ਦਰਸਾਈਆ। ਇਕੋ ਮੰਜ਼ਲ ਹੋਵੇ ਮਕਾਨ, ਕਾਅਬਾ ਇਕੋ ਇਕ ਸਮਝਾਈਆ। ਇਕੋ ਧਰਮ ਹੋਵੇ ਈਮਾਨ, ਇਕੋ ਪ੍ਰੇਮ ਵਜਦੀ ਰਹੇ ਵਧਾਈਆ। ਇਕੋ ਪੀਣ ਹੋਵੇ ਖਾਣ, ਇਕੋ ਰੰਗ ਦਏ ਰੰਗਾਈਆ। ਇਕੋ ਹੁਕਮ ਸਭ ਨੇ ਕਰਨਾ ਪ੍ਰਵਾਨ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਨੇ ਬੀਸ ਇਕੀਸਾ ਹੋ ਕੇ ਬਦਲ ਦੇਣਾ ਵਿਧਾਨ, ਵਿਦਿਆ ਦੀ ਲਿਪੀ ਇਕ ਜਣਾਈਆ। ਜਿਸ ਨੂੰ ਪੈਗ਼ੰਬਰ ਵੇਖਣ ਨਾਲ ਧਿਆਨ, ਅਵਤਾਰ ਨੈਣ ਨੈਣ ਉਠਾਈਆ। ਗੁਰੂ ਗੁਰਦੇਵ ਖ਼ੁਸ਼ੀਆਂ ਢੋਲੇ ਗਾਣ, ਵਾਹਵਾ ਵਾਹਿਗੁਰੂ ਤੇਰੀ ਬੇਪਰਵਾਹੀਆ। ਨਵ ਖੰਡ ਪ੍ਰਿਥਮੀ ਧਰਨੀ ਧਰਤ ਧਵਲ ਲੇਖਾ ਮੁਕੇ ਜਗਤ ਜਹਾਨ, ਜਾਗਰਤ ਜੋਤ ਬਿਨ ਵਰਨ ਗੋਤ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਨਿਗਾਹ ਮਾਰੋ ਜਲਦੀ, ਜਲ ਥਲ ਮਹੀਅਲ ਧਿਆਨ ਲਗਾਈਆ। ਵੇਖੋ ਖੇਲ ਕਲਜੁਗ ਕਲ ਦੀ, ਕੀ ਕਰਤਾ ਹੁਕਮ ਵਰਤਾਈਆ। ਕਿਸੇ ਨੂੰ ਸਮਝ ਨਹੀਂ ਘੜੀ ਪਲ ਦੀ, ਪਰਦਾ ਪੜਦਾ ਨਾ ਕੋਇ ਉਠਾਈਆ। ਕੀ ਆਸ਼ਾ ਰਾਜੇ ਬਲ ਦੀ, ਬਾਵਨ ਨਾਲ ਗਿਆ ਮਿਲਾਈਆ। ਕੀ ਮੂਸਾ ਧਾਰ ਸੰਦੇਸ਼ਾ ਘਲਦੀ, ਬਿਨ ਸੈਨਤ ਸੈਨਤ ਲਗਾਈਆ। ਕੀ ਇਸ਼ਾਰਾ ਦੇਵੇ ਫਾਂਸੀ ਈਸਾ ਗਲ ਦੀ, ਸਤ ਰੰਗ ਰੰਗ ਵਡਿਆਈਆ। ਮੁਹੰਮਦ ਪੁਕਾਰ ਕਰੇ ਮੇਰੇ ਅੰਤ ਕ਼ਿਆਮਤ ਸਦੀ ਚੌਧਵੀਂ ਮੂਲ ਨਾ ਟਲਦੀ, ਚਾਰ ਯਾਰ ਬੈਠੇ ਸੀਸ ਨਿਵਾਈਆ। ਗੋਬਿੰਦ ਧਾਰ ਕਹੇ ਪ੍ਰਭ ਦੀ ਖੇਲ ਆਦਿ ਜੁਗਾਦਿ ਅਗੰਮੇ ਛਲ ਦੀ, ਵਲ ਛਲ ਆਪਣੀ ਕਾਰ ਕਮਾਈਆ। ਜਿਸ ਦੀ ਨਿਰਗੁਣ ਜੋਤ ਹਰ ਘਟ ਅੰਦਰ ਰਲਦੀ, ਜੋਤੀ ਜਾਤਾ ਹੋ ਕੇ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰਾ ਧਰਨੀ ਨਾਲ ਲਹਿਣਾ, ਲਹਿਣੇਦਾਰ ਇਕ ਅਖਵਾਈਆ। ਮੈਂ ਧੁਰ ਦਾ ਹੁਕਮ ਕਹਿਣਾ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਮੇਰੇ ਪੁਰਖ ਅਕਾਲ ਦੀਨ ਦਿਆਲ ਸਚਖੰਡ ਨਿਵਾਸੀ ਸਾਚੇ ਧਾਮ ਬਹਿਣਾ, ਜਿਸ ਨੂੰ ਸੰਬਲ ਕਹਿ ਕੇ ਸਾਰੇ ਗਾਈਆ। ਜਿਸ ਨੂੰ ਤਕ ਸਕੇ ਨਾ ਨਾਲ ਕੋਈ ਨੈਣਾਂ, ਦੋਏ ਲੋਚਨ ਕੰਮ ਕਿਸੇ ਨਾ ਆਈਆ । ਉਸ ਦਾ ਖੇਲ ਨਹੀਂ ਕੋਈ ਤ੍ਰਫ਼ੈਣਾ, ਤਰਫ਼ਦਾਰੀ ਵੰਡ ਨਾ ਕੋਇ ਵੰਡਾਈਆ। ਜਿਸ ਦਾ ਇਸ਼ਾਰਾ ਦਿਤਾ ਬਾਲਮੀਕ ਵਿਚ ਰਮਾਇਣਾ, ਰਾਮ ਦਾ ਰਾਮ ਬੇਪਰਵਾਹੀਆ।
ਜਿਸ ਕਾਰਨ ਅਰਜਨ ਕਾਹਨ ਦਾ ਮੰਨਿਆ ਕਹਿਣਾ, ਕਹਿ ਕੇ ਗਿਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ। ਸਤਿਗੁਰ ਸ਼ਬਦ ਕਹੇ ਕਿਉਂ ਨਾਰਦਾ ਆਵੇਂ ਨਠਿਆ, ਸੋਹਣਿਆ ਮੈਨੂੰ ਦੇ ਸਮਝਾਈਆ। ਪ੍ਰਭੂ ਦੇ ਭਗਤ ਪਿਆਰੇ ਪੱਠਿਆ, ਪਾਠਕਾ ਕੀ ਤੇਰੀ ਵਡਿਆਈਆ। ਝਟ ਨਾਰਦ ਬਿਨਾ ਸੀਸ ਤੋਂ ਚਰਨੀ ਢੱਠਿਆ, ਬਿਨਾ ਚਰਨਾਂ ਸੀਸ ਨਿਵਾਈਆ। ਮਸਤਕ ਧੂੜੀ ਲਾਇਆ ਘੱਟਿਆ, ਖ਼ਾਕੀ ਖ਼ਾਕ ਰਮਾਈਆ। ਦੁਹਾਈ ਦਿਤੀ ਮੇਰੇ ਸਤਿਗੁਰ ਸ਼ਬਦ ਕਿਉਂ ਸ੍ਰਿਸ਼ਟੀ ਕਰਨ ਲੱਗਾ ਜ਼ੀਰੋ ਨਾਲ ਜ਼ੀਰੋ ਬਟਿਆ, ਅੰਕ ਨਜ਼ਰ ਕੋਇ ਨਾ ਆਈਆ। ਉਹ ਵੇਖ ਕਲਜੁਗ ਹੰਕਾਰ ਬੁਰਜ ਜਾਂਦਾ ਢੱਠਿਆ, ਢਹਿ ਢਹਿ ਢੇਰੀ ਖ਼ਾਕ ਖ਼ਾਕ ਮਿਲਾਈਆ । ਸਤਿਗੁਰ ਸ਼ਬਦ ਕਿਹਾ ਨਾਰਦਾ ਮੈਂ ਲੋਕਮਾਤ ਅਵਤਾਰ ਪੈਗ਼ੰਬਰਾਂ ਗੁਰੂਆਂ ਦੇ ਆਇਆ ਵਟਿਆ, ਅੰਤ ਮੇਰਾ ਕੋਇ ਨਾ ਪਾਈਆ । ਜਿਸ ਦਾ ਕਲਮਾ ਨਾਮ ਨਬੀ ਰਸੂਲਾਂ ਰਟਿਆ, ਢੋਲੇ ਸ਼ਰਅ ਸ਼ਰੀਅਤ ਵਾਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਸੁਣ ਮੇਰੀਆਂ ਉਡੀਕਾਂ, ਨਾਰਦ ਰਿਹਾ ਜਣਾਈਆ। ਮੇਰੇ ਕੋਲ ਚਾਰ ਜੁਗ ਦੀਆਂ ਤਰੀਕਾਂ, ਜੋ ਅਵਤਾਰ ਪੈਗ਼ੰਬਰ ਗੁਰੂ ਗਏ ਸੁਣਾਈਆ। ਜਿਸ ਦਾ ਲੇਖ ਲਿਖਿਆ ਬਿਨ ਕ਼ਲਮ ਸ਼ਾਹੀ ਕਾਗ਼ਜ਼ ਲੀਕਾਂ, ਲਾਇਨਾਂ ਵੰਡ ਨਾ ਕੋਇ ਵੰਡਾਈਆ। ਜਿੰਨ੍ਹਾਂ ਵਿਚ ਹਕ ਤੌਫ਼ੀਕਾਂ, ਤੋਫ਼ੇ ਮੇਰੀ ਝੋਲੀ ਗਏ ਭਰਾਈਆ। ਉਹ ਤੇਰੇ ਹੁਕਮ ਵਾਲੀ ਹਦੀਸਾ, ਹਜ਼ਰਤਾਂ ਦੇ ਮਾਲਕਾ ਦਿਆਂ ਸੁਣਾਈਆ। ਇਕੋ ਛਤਰ ਝੁਲਾ ਅਗੰਮਾ ਸੀਸਾ, ਛਤਰਧਾਰੀ ਰਹਿਣ ਕੋਇ ਨਾ ਪਾਈਆ। ਆਹ ਵੇਖ ਲੈ ਕੀ ਇਸ਼ਾਰਾ ਕੀਤਾ ਈਸਾ, ਈਸਉਲ ਸਲਾਮ ਕੀ ਸੁਣਾਈਆ। ਮੁਹੰਮਦ ਕੀ ਤਕਦਾ ਮਾਰ ਕੇ ਨੀਝਾਂ, ਬਿਨ ਨੈਣਾਂ ਨੈਣ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਸਭ ਦੀਆਂ ਪੂਰੀਆਂ ਕਰਨੀਆਂ ਰੀਝਾਂ, ਆਪ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਸਤਿਗੁਰ ਸ਼ਬਦ ਤੇਰਾ ਕਲਮਾ ਕਾਇਨਾਤ ਹਕ਼ੀਕ਼ਤ ਹਕ, ਸਤਿ ਸਚ ਨਾਲ ਵਡਿਆਈਆ। ਉਹ ਵੇਖ ਮੁਹੰਮਦ ਇਸ਼ਾਰਾ ਦੇਂਦਾ ਨੂਰ ਅਲਾਹੀ ਯਕ, ਯਕਮੁਲ ਵਜ਼ੀ ਅਰਜ਼ੇ ਵਜ਼ੂ ਨੂਰੇ ਚਿਸ਼ਾ ਜਮਿੰਨਜ਼ੇ ਅਲਾਹ ਮਵਜ਼ਲੂ ਖ਼ੁਦ ਮਾਲਕ ਅਗੰਮ ਅਥਾਹੀਆ। ਪੋਜ਼ਿਸਤੀ ਪਵਨ ਚੂਜ਼ੇ ਚੁਕਸਤ ਨਜ਼ਰੇ ਬੇਦਜ਼ ਸ਼ਹਿਨਸ਼ਾਹੇ ਸ਼ਵਜ ਸ਼ੁਰਫ਼ਾ ਏ ਅਜ਼ਮੀ ਉਲਮਾਏ ਅਜ਼ੀ ਤਵੀਉਲ ਜਕਾਊ ਜਮੁਸਤੇ ਮਜ਼ਾ ਮਿਹਰਵਾਨ ਮਿਹਰਵਾਨ ਮਿਹਰਵਾਨ ਮਹਿਬੂਬ ਨੂਰ ਅਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਕੀ ਸੁਣਾਈਆ। ਨਾਰਦ ਕਹੇ ਸਤਿਗੁਰ ਸ਼ਬਦ ਉਹ ਤਕ ਈਸਾ ਉਠਾਵੇ ਹੈਂਡ, ਹੈਂਡਜ਼ ਅਪ ਵੇਖੇ ਖ਼ਲਕ ਖ਼ੁਦਾਈਆ। ਜਿਸ ਦੀ ਖ਼ਾਲੀ ਹੋਣੀ ਲੈਂਡ, ਲੈਂਡਮਾਰਕ ਆਪਣੀ ਰਿਹਾ ਜਣਾਈਆ। ਤੇਰਾ ਹੁਕਮ ਸੰਦੇਸ਼ਾ ਤੇਰੇ ਵਿਚੋਂ ਕਿਸ ਨੂੰ ਹੋਣਾ ਸੇਂਡ, ਅਗੇ ਹੋ ਨਾ ਕੋਇ ਅਟਕਾਈਆ। ਪਤਾ ਨਹੀਂ ਕੀ ਭੇਵ ਅਭੇਦਾ ਤੇਰਾ ਅਗੰਮ ਬੀਹਾਈਂਡ, ਪਰਦਾ ਸਕੇ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਨਾਰਦ ਕਹੇ ਸਤਿਗੁਰ ਸ਼ਬਦ ਮੂਸਾ ਕਹੇ ਮਸਵਲੀ ਜ਼ਬ ਜ਼ਮੀ ਰੋਜ਼ੇ ਸ਼ਬਾ ਸੀਉਮਜ਼ੁਲ ਮੁਫ਼ਤੇ ਜ਼ਵਾ ਕੋਸ਼ੇ ਅਵਦ ਸ਼ਮਸੇ ਸ਼ਮੀ ਜਮੀਉਲ ਜ਼ਵਾ ਨੂਰੇ ਅਲਾਹ ਜ਼ਕਮੋ ਜ਼ਵਿਦ ਤਾਸੀਨੋ ਸਦਿ ਗੁਸਤੋ ਗਵਾ ਫ਼ਰਿਸ਼ਤੋ ਦੁਆ ਮਹਿਬੂਬੇ ਨਿਵਾ ਸ਼ਾਹੇ ਸੁਵਾ
ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਨਾਰਦ ਕਹੇ ਸਤਿਗੁਰ ਸ਼ਬਦ ਨਾਨਕੇ ਨਜ਼ੂ ਅਰਸ਼ੇ ਮਜ਼ੂ ਮੁਹਬਤੇ ਮਿਜ਼ਾ ਸੁਸਕਤੇ ਜ਼ਿਵਾ ਸ਼ਮੀਉਲ ਸ਼ਿਬੇ ਬਹਿਸ਼ਤੁਲ ਵਜ਼ੀ ਸਦਕੇ ਸੁਦਾ ਅਦਬੇ ਖ਼ੁਦਾ ਨੂਰੇ ਨੂਰ ਆਪਣਾ ਹੁਕਮ ਵਰਤਾਈਆ। ... ... ... ... ... ... ... ... ... ...
੨੮ ਚੇਤ ਸ਼ਹਿਨਸ਼ਾਹੀ ਸੰਮਤ ੧੧ ਮਹਿੰਦਰ ਸਿੰਘ ਤੱਖਰ ਦੇ ਗ੍ਰਹਿ ੨-੫੦੦੮ ਪਾਰਕ ਐਵੇਨਿਉ ਟੈਰਸ ਕਨੇਡਾ
ਟੈਰਸ ਕਹੇ ਮੇਰਾ ਜੁਗਾਂ ਬਾਅਦ ਆਇਆ ਟਰਮ, ਟਰਮੀਨਲ ਸਮਝ ਕਿਸੇ ਨਾ ਆਈਆ। ਧੰਨ ਭਾਗ ਸਤਿਜੁਗ ਪਿਛੋਂ ਕਲਜੁਗ ਵਿਚ ਹੋਇਆ ਮੇਰਾ ਜਰਮ, ਤ੍ਰੇਤਾ ਦੁਆਪਰ ਅੱਖ ਨਾ ਕੋਇ ਖੁਲ੍ਹਾਈਆ। ਮਿਹਰਵਾਨ ਪ੍ਰਭ ਮੇਰੇ ਉੱਤਮ ਕੀਤੇ ਕਰਮ, ਜਗਤ ਕਾਂਡ ਵੰਡ ਨਾ ਕੋਇ ਵੰਡਾਈਆ। ਮੇਰਾ ਦੂਰ ਕੀਤਾ ਭੁਲੇਖਾ ਭਰਮ, ਭਾਂਡਾ ਭਰਮ ਭਉ ਭੰਨਾਈਆ। ਪੁਰਖ ਅਬਿਨਾਸ਼ੀ ਬਖ਼ਸ਼ੀ ਸਰਨ, ਸਰਨਗਤ ਇਕ ਜਣਾਈਆ। ਜੋ ਮਤਸ ਦਿਤਾ ਵਰਨ, ਜਲ ਧਾਰਾ ਵਿਚ ਗਿਆ ਰੁੜ੍ਹਾਈਆ। ਸੋ ਵਕ਼ਤ ਸੁਹੰਜਣਾ ਮੈਂ ਖ਼ੁਸ਼ੀਆਂ ਵਿਚ ਢੋਲੇ ਲੱਗਾ ਪੜ੍ਹਨ, ਬਿਨ ਰਸਨਾ ਜਿਹਵਾ ਗਾਈਆ। ਪੁਰਖ ਅਕਾਲ ਦੀਨ ਦਿਆਲ ਮੇਰੇ ਉਤੇ ਛੁਹਾਏ ਚਰਨ, ਬਿਨ ਚਰਨਾਂ ਚਰਨ ਟਿਕਾਈਆ। ਮੇਰਾ ਖੋਲ੍ਹਿਆ ਹਰਨ ਫਰਨ, ਨਿਜ ਨੇਤਰ ਕਰੀ ਰੁਸ਼ਨਾਈਆ। ਮੇਰਾ ਲੇਖਾ ਨਹੀਂ ਕਿਸੇ ਜ਼ਾਤ ਪਾਤ ਬਰਨ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਹੋਏ ਸਹਾਈਆ। ਟੈਰਸ ਕਹੇ ਮੇਰੀ ਧਰਤੀ ਜੁਗ ਚੌਕੜੀ ਪੁਰਾਣੀ, ਪੁਰਾਨ ਅਠਾਰਾਂ ਦੇਣ ਗਵਾਹੀਆ । ਮੇਰੇ ਉਤੇ ਲਾਈ ਰਿਖਪ ਦੇਵ ਨਿਸ਼ਾਨੀ, ਅਵਤਾਰ ਅੱਠਵਾਂ ਦਏ ਗਵਾਹੀਆ। ਈਸਾ ਸੰਦੇਸ਼ ਦਿਤਾ ਜ਼ਬਾਨੀ, ਲੇਖ ਲਿਖਿਆ ਬਿਨ ਕ਼ਲਮ ਸ਼ਾਹੀਆ। ਨਾਨਕ ਨਿਰਗੁਣ ਧਾਰ ਕਰ ਧਿਆਨੀ, ਬਿਨ ਸੈਨਤ ਸੈਨਤ ਗਿਆ ਸਮਝਾਈਆ। ਸਤਿਗੁਰ ਗੋਬਿੰਦ ਕੀਤੀ ਮਿਹਰਵਾਨੀ, ਮਿਹਰ ਮਿਹਰ ਨਜ਼ਰ ਉਠਾਈਆ। ਜਿਸ ਵੇਲੇ ਕਲਜੁਗ ਅੰਤ ਕੂੜੀ ਕਿਰਿਆ ਵਧੀ ਬੇਈਮਾਨੀ, ਬੇਵਾ ਰੂਪ ਦਿਸੇ ਖ਼ਲਕ ਖ਼ੁਦਾਈਆ। ਸਲਾਮਤ ਰਹੇ ਨਾ ਕੋਈ ਈਮਾਨੀ, ਧਰਮ ਦੀ ਧਾਰ ਨਾ ਕੋਇ ਜਣਾਈਆ। ਨਵ ਸੱਤ ਹੋਏ ਹੈਰਾਨੀ, ਹੈਰਤ ਘਰ ਘਰ ਆਪਣਾ ਡੇਰਾ ਲਾਈਆ। ਮਾਣ ਰਹੇ ਨਾ ਕਿਸੇ ਗ੍ਰੰਥ ਸ਼ਾਸਤਰ ਬਾਣੀ, ਬਾਣ ਅਣਿਆਲਾ ਤੀਰ ਪ੍ਰਭ ਆਪਣਾ ਹੁਕਮ ਚਲਾਈਆ। ਜਿਸ ਦਾ ਲਹਿਣਾ ਦੇਣਾ ਨਾਲ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੇਖਾਂ ਚਾਈਂ ਚਾਈਂਆ। ਸੋ ਸ਼ਾਹੋ ਭੂਪ ਸੁਲਤਾਨੀ, ਸਚਖੰਡ ਨਿਵਾਸੀ ਆਪਣੀ ਦਇਆ ਕਮਾਈਆ। ਜਨ ਭਗਤ ਸੁਹੇਲੇ ਗੁਰਮੁਖ ਵਿਰੋਲੇ ਅੰਮ੍ਰਿਤ ਰਸ ਅਗੰਮਾ ਪਾਣੀ, ਜਿਸ ਦਾ ਰੂਪ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਟੈਰਸ ਕਹੇ ਮੇਰਾ ਲਹਿਣਾ ਦੇਣਾ ਅਜੀਬ, ਰਿਗ ਵੇਦ ਦਏ ਵਡਿਆਈਆ। ਮੁਹੰਮਦ ਇਸ਼ਾਰਾ ਕੀਤਾ ਵਿਚ ਕ਼ੁਰਾਨ ਮਜੀਦ, ਮੁੱਤਲਾਅ ਕਰਕੇ ਗਿਆ ਸਮਝਾਈਆ। ਭਗਤ ਕਬੀਰ ਕੀਤੀ ਤਮਹੀਦ, ਖ਼ੁਸ਼ੀਆਂ ਖ਼ੁਸ਼ੀਆਂ ਢੋਲੇ ਗਾਈਆ। ਮਨਸੂਰ ਆਪਣੀ ਖ਼ੁਸ਼ੀ ਵਿਚ ਹਕ ਦੱਸੀ ਈਦ, ਈਦੁਲ ਫਿਤਰ ਨਾਲ ਮਿਲਾਈਆ। ਸਤਿਗੁਰ ਸ਼ਬਦ ਖੋਲ੍ਹੇ ਨੀਂਦ, ਧੁਰ ਦਾ ਕਲਮਾ ਲਏ ਅੰਗੜਾਈਆ। ਸਭ ਦੀ
ਆਸ਼ਾ ਮਨਸਾ ਪੂਰੀ ਕਰੇ ਉਮੀਦ, ਤ੍ਰਿਸ਼ਨਾ ਪਿਛਲੀ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਈਆ। ਟੈਰਸ ਕਹੇ ਮਤਸ ਮੇਰੇ ਉਤੇ ਰੱਖਿਆ ਕ਼ਦਮ, ਕ਼ਦੀਮ ਦਾ ਭੇਵ ਦਿਆਂ ਜਣਾਈਆ। ਕੀ ਲੇਖਾ ਜਾਣੇ ਮੋਹਨ ਮਾਧੋ ਮਦਨ, ਮਧ ਸੂਦਨ ਆਪਣੀ ਧਾਰ ਪਰਗਟਾਈਆ। ਜਿਸ ਨੂੰ ਕਲਜੁਗ ਅੰਤਮ ਅਵਤਾਰ ਪੈਗ਼ੰਬਰ ਗੁਰੂ ਸੱਦਣ, ਸੱਦੇ ਧੁਰ ਨਾਮ ਕਲਮੇ ਵਾਲੇ ਲਏ ਲਗਾਈਆ । ਜੋ ਦੀਨ ਦੁਨੀ ਸ਼ਰਅ ਦੀ ਮੇਟੇ ਹੱਦਨ, ਹਦੂਦ ਇਕੋ ਇਕ ਪਰਗਟਾਈਆ। ਨਾਮ ਨਿਧਾਨ ਵਜਾਏ ਨਦਨ, ਦੋ ਜਹਾਨ ਕਰੇ ਸ਼ਨਵਾਈਆ। ਜਿਸ ਦੇ ਲੱਖ ਚੁਰਾਸੀ ਜੀਵ ਜੰਤ ਦੀਪਕ ਜੋਤੀ ਜਗਣ, ਜੋਤੀ ਜਾਤਾ ਡਗਮਗਾਈਆ। ਉਹ ਅੰਤ ਕੰਤ ਭਗਵੰਤ ਮੇਰੀ ਬੁਝਾਵਣ ਆਏ ਅਗਣ, ਤ੍ਰਿਸ਼ਨਾ ਤ੍ਰਿਖਾ ਦੂਰ ਕਰਾਈਆ। ਜਨ ਭਗਤਾਂ ਨਾਲ ਆਤਮ ਪਰਮਾਤਮ ਪਾਵੇ ਸਗਨ, ਸੁਰਤੀ ਸ਼ਬਦ ਨਾਲ ਜੁੜਾਈਆ। ਸਤਿ ਸਚ ਦੇ ਕੇ ਭਜਨ, ਘੜਨ ਭੰਨਣਹਾਰ ਆਪਣਾ ਰੰਗ ਰੰਗਾਈਆ। ਨਿਰਗੁਣ ਧਾਰ ਨੇਤਰ ਪਾਏ ਅੰਜਣ, ਨਰ ਨਰਾਇਣ ਕਰੇ ਰੁਸ਼ਨਾਈਆ। ਏਥੇ ਉਥੇ ਬਣੇ ਸੱਜਣ, ਸਗਲਾ ਸੰਗ ਰਖਾਈਆ। ਸੰਤ ਸੁਹੇਲਾ ਆਵੇ ਪੜਦੇ ਕੱਜਣ, ਸਿਰ ਸਿਰ ਆਪਣਾ ਹੱਥ ਟਿਕਾਈਆ। ਟੈਰਸ ਕਹੇ ਮੈਂ ਉਸ ਦੇ ਚਰਨ ਧੂੜੀ ਕਰਾਂ ਮਜਨ, ਆਪ ਆਪਣਾ ਚਰਨ ਕਵਲ ਟਿਕਾਈਆ। ਜਿਸ ਕਲਜੁਗ ਕੂੜ ਕੁੜਿਆਰ ਕਰਨਾ ਦਝਣ, ਮਿੱਟੀ ਖ਼ਾਕ ਖ਼ਾਕ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਟੈਰਸ ਕਹੇ ਮੇਰੀ ਧਰਤੀ ਹੋਈ ਪਵਿਤ੍ਰ, ਪਤਿਤ ਪਾਵਨ ਦਏ ਵਡਿਆਈਆ। ਘਰ ਸੁਆਮੀ ਮਿਲਿਆ ਮਿਤਰ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਜਿਸ ਦਾ ਖੇਲ ਅਨੋਖਾ ਬਚਿਤ੍ਰ, ਬਚਿਤ੍ਰ ਨਾਟਕ ਵਿਚ ਗੋਬਿੰਦ ਗਿਆ ਜਣਾਈਆ। ਜੋ ਨਿਰਗੁਣ ਧਾਰੋਂ ਆਵੇ ਨਿਤਰ, ਤਨ ਵਜੂਦ ਨਾ ਕੋਇ ਰਖਾਈਆ। ਜੋ ਸਭ ਦਾ ਸੁਆਮੀ ਪਿਤਰ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਦਾ ਮਤਸ ਦਸਵੇਂ ਅਵਤਾਰ ਨੇ ਕੀਤਾ ਜ਼ਿਕਰ, ਜ਼ਕਰੀਆ ਜਿਸ ਨੂੰ ਆਸ਼ਾ ਵਿਚ ਗਿਆ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਟੈਰਸ ਕਹੇ ਮੈਂ ਜੁਗ ਜੁਗ ਰਿਹਾ ਤਕਦਾ, ਤਕ਼ਦੀਰ ਪ੍ਰਭ ਦੇ ਹੱਥ ਫੜਾਈਆ । ਮੇਰਾ ਮਨਸਾ ਬਣਿਆ ਰਿਹਾ ਹਕ ਦਾ, ਹਕ਼ੀਕ਼ਤ ਆਪਣੇ ਵਿਚ ਟਿਕਾਈਆ। ਮੈਂ ਖੇਲ ਤਕਣਾ ਓਸ ਅਲਖ ਦਾ, ਜੋ ਅਲਖ ਅਗੋਚਰ ਨੂਰ ਅਲਾਹੀਆ। ਜਿਸ ਦਾ ਜੁਗ ਚੌਕੜੀ ਸਤਿਗੁਰ ਸ਼ਬਦ ਮਾਰਗ ਦੱਸਦਾ, ਨਵ ਸੱਤ ਸਤ ਸਮਝਾਈਆ। ਜਿਸ ਦੇ ਹੁਕਮ ਅੰਦਰ ਦੋ ਜਹਾਨ ਵਸਦਾ, ਸਿਰ ਸਕੇ ਨਾ ਕੋਇ ਉਠਾਈਆ। ਉਹ ਮਾਲਕ ਖ਼ਾਲਕ ਹੋਵੇ ਘਟ ਘਟ ਦਾ, ਘਟ ਭੀਤਰ ਵੇਖ ਵਖਾਈਆ। ਜੋਤ ਪਰਕਾਸ਼ ਹੋਵੇ ਲਟ ਲਟ ਦਾ, ਨਿਰਗੁਣ ਨੂਰ ਡਗਮਗਾਈਆ। ਵਣਜਾਰਾ ਹੋਵੇ ਨਾਮ ਅਗੰਮੀ ਹੱਟ ਦਾ, ਵਸਤ ਇਕੋ ਇਕ ਵਰਤਾਈਆ। ਜੋ ਪਿਆਰ ਵਿਚ ਹਰ ਹਿਰਦਾ ਹੋਵੇ ਫਟਦਾ, ਸਲਲ ਆਪਣਾ ਤੀਰ ਚਲਾਈਆ। ਜਿਸ ਦਾ ਖੇਲ ਬਾਜ਼ੀਗਰ ਨਟ ਦਾ, ਸਵਾਂਗੀ ਆਪਣਾ ਰੂਪ ਬਦਲਾਈਆ। ਉਸ ਦੇ ਪਿਆਰ ਵਿਚ ਟੈਰਸ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਟਪਦਾ, ਭੱਜਾਂ ਨੱਠਾਂ ਵਾਹੋ ਦਾਹੀਆ। ਦਿਵਸ ਰੈਣ ਬਿਨ ਰਸਨਾ ਜਿਹਵਾ ਮਿੱਟੀ ਖ਼ਾਕ ਦੇ ਤੂੰ ਮੇਰਾ ਮੈਂ ਤੇਰਾ ਨਾਮ ਜਪਦਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਮੈਨੂੰ ਸਹਾਰਾ ਮਿਲਿਆ ਇਕ ਪਰਮੇਸ਼ਵਰ ਪਤਿ ਦਾ, ਜੋ ਪਾਰਬ੍ਰਹਮ ਧੁਰਦਰਗਾਹੀਆ। ਜੋ ਜੁਗ ਜੁਗ ਜਨ ਭਗਤਾਂ ਪੈਜ ਰਖਦਾ, ਸਿਰ ਸਿਰ ਆਪਣਾ
ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਟੈਰਸ ਕਹੇ ਮੇਰੀ ਪਰਮ ਪੁਰਖ ਅਗੇ ਅਰਜ਼ੋਈ, ਜਨ ਭਗਤੋ ਦਿਆਂ ਜਣਾਈਆ। ਜਿਸ ਮੇਰੀ ਆਸ਼ਾ ਉਠਾਈ ਸੋਈ, ਸੁਤਿਆਂ ਲਿਆ ਜਗਾਈਆ। ਜਿਸ ਦਾ ਭੇਵ ਨਾ ਜਾਣੇ ਕੋਈ, ਪੜਦਾ ਸਕੇ ਨਾ ਕੋਇ ਖੁਲ੍ਹਾਈਆ। ਮੈਂ ਉਸ ਦੇ ਨਾਮ ਦੀ ਦੇਵਾਂ ਦਰੋਹੀ, ਦੋ ਜਹਾਨਾਂ ਦਿਆਂ ਸੁਣਾਈਆ। ਜੋ ਇਸ਼ਾਰਾ ਦਿਤਾ ਕਬੀਰ ਨੇ ਲੋਈ, ਲੋਇਣਾ ਤੋਂ ਬਾਹਰ ਬਾਹਰ ਦ੍ਰਿੜਾਈਆ। ਇਸ ਦੇ ਪਿਆਰ ਵਿਚ ਧਰਨੀ ਧਰਤ ਜਾਣੀ ਮੋਹੀ, ਮੁਹੱਬਤ ਆਪਣੇ ਵਿਚੋਂ ਪਰਗਟਾਈਆ। ਉਸ ਦੀ ਸਭ ਨੇ ਦੇਣੀ ਪੇਸ਼ੀਨਗੋਈ, ਪੈਗ਼ੰਬਰ ਆਸਾ ਗਏ ਰਖਾਈਆ। ਜਿਸ ਦੇ ਪਿਆਰ ਵਿਚ ਅੰਮ੍ਰਿਤ ਧਾਰ ਜਾਣੀ ਚੋਈ, ਬਿਨ ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਮੈਨੂੰ ਸਮਝੋ ਨਾ ਮਿੱਟੀ ਖ਼ਾਕ, ਖ਼ਾਕੀ ਬੰਦਿਆਂ ਦਿਆਂ ਜਣਾਈਆ। ਮੇਰਾ ਜੁਗ ਜੁਗ ਖੁਲ੍ਹਦਾ ਤਾਕ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਆਪ ਖੁਲ੍ਹਾਈਆ। ਮੈਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੁਣੇ ਭਵਿਖਤ ਵਾਕ, ਜੋ ਅਵਤਾਰ ਪੈਗ਼ੰਬਰ ਗੁਰੂ ਗਏ ਸੁਣਾਈਆ। ਮੇਰੇ ਸਾਹਿਬ ਸੁਆਮੀ ਅੰਤਰਜਾਮੀ ਦਾ ਮੇਰੇ ਉਤੇ ਆਉਣ ਦਾ ਹੋਵੇ ਇਤਫ਼ਾਕ, ਇਤਫ਼ਾਕੀਆ ਆਪਣਾ ਫੇਰਾ ਪਾਈਆ। ਜੋ ਦੀਨ ਦੁਨੀ ਆਤਮ ਪਰਮਾਤਮ ਬਣਾਏ ਸੱਜਣ ਸਾਕ, ਰਿਸ਼ਤਾ ਫ਼ਰਿਸ਼ਤਿਆਂ ਬਾਹਰ ਜਣਾਈਆ। ਰੂਹ ਬੁਤ ਤਨ ਵਜੂਦ ਕਰੇ ਪਾਕ, ਪਤਿਤ ਪੁਨੀਤ ਆਪ ਅਖਵਾਈਆ। ਜੁਗ ਜੁਗ ਦਾ ਮੇਰਾ ਪੂਰਾ ਪਿਛਲਾ ਕਰੇ ਘਾਟ, ਮਤਸ ਦਾ ਲੇਖਾ ਨਾਲ ਮਿਲਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਜੋਤੀ ਜਾਤਾ ਸ਼ਬਦੀ ਧਾਰ ਪੰਧ ਮੁਕਾ ਕੇ ਵਾਟ, ਖੇਲੇ ਖੇਲ ਅਗੰਮ ਅਥਾਹੀਆ। ਮੈਂ ਨਿਰਗੁਣ ਨੂਰ ਸਚ ਜ਼ਹੂਰ ਤਕਾਂ ਜੋਤ ਲਲਾਟ, ਲਿਲਾਟੀ ਆਪਣਾ ਖੇਲ ਖਿਲਾਈਆ। ਜਿਸ ਦੀ ਸਿਫ਼ਤ ਸਲਾਹ ਗਾਉਂਦੇ ਗਏ ਭਾਟ, ਭਟਨਾਗਰ ਆਪਣਾ ਹੁਕਮ ਵਰਤਾਈਆ। ਜੋ ਆਤਮ ਸੇਜ ਸੁਹਾਵੇ ਸੁਹੰਜਣੀ ਖਾਟ, ਖਟੀਆ ਆਪਣੀ ਆਪ ਸੁਹਾਈਆ। ਮੇਰੀ ਦੁਰਮਤ ਮੈਲ ਧਰਨੀ ਕਹੇ ਦੇਵੇ ਕਾਟ, ਪਾਪਾਂ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਹੋਏ ਸਹਾਈਆ। ਧਰਨੀ ਕਹੇ ਮੈਂ ਜੁਗ ਜੁਗ ਰਖੀ ਆਸ, ਨਿਰਗੁਣ ਸਰਗੁਣ ਧਿਆਨ ਲਗਾਈਆ। ਮੈਂ ਤਕਦੀ ਰਹੀ ਉਤੇ ਆਕਾਸ਼, ਗਗਨ ਮੰਡਲ ਬਾਹਰ ਵੇਖ ਵਖਾਈਆ। ਕਵਣ ਵੇਲਾ ਮੇਰਾ ਸਾਹਿਬ ਕਰੇ ਪਰਕਾਸ਼, ਜੋਤੀ ਜਾਤਾ ਡਗਮਗਾਈਆ। ਮੇਰੇ ਉਤੇ ਨਿਰਗੁਣ ਧਾਰ ਕਰੇ ਵਾਸ, ਵਾਸਤਾ ਆਪਣੇ ਨਾਲ ਰਖਾਈਆ। ਜਿਸ ਨੂੰ ਸੀਸ ਝੁਕਾਏ ਸ਼ੰਕਰ ਉਤੇ ਕੈਲਾਸ਼, ਬ੍ਰਹਮਾ ਵਿਸ਼ਨ ਨਿਵ ਨਿਵ ਲਾਗਣ ਪਾਈਂਆ। ਜਿਸ ਦੇ ਆਦਿ ਜੁਗਾਦਿ ਸਾਰੇ ਦਾਸੀ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਜਿਸ ਦੀ ਮੰਡਲ ਮੰਡਪ ਵੇਖਾਂ ਰਾਸ, ਗੋਪੀ ਕਾਹਨ ਨੱਚਣ ਟੱਪਣ ਕੁੱਦਣ ਚਾਈਂ ਚਾਈਂਆ। ਮੇਰਾ ਲਹਿਣਾ ਦੇਣਾ ਅੰਤਮ ਪੂਰਾ ਕਰੇ ਆਪ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜਿਸ ਅਗੇ ਮੇਰੀ ਬੇਨੰਤੀ ਇਕ ਖ਼ਾਸ, ਖ਼ਸੂਸੀਅਤ ਸਮਝ ਕਿਸੇ ਨਾ ਆਈਆ। ਮੇਰਾ ਦੁਖੜਾ ਕਰੇ ਨਾਸ, ਦਲਿਦ੍ਰੀ ਡੇਰਾ ਢਾਹੀਆ। ਜੰਗਲ ਜੂਹ ਉਜਾੜ ਪਹਾੜ ਮੇਰੇ ਟਿੱਲੇ ਵੇਖੇ ਪਰਭਾਸ, ਸਮੁੰਦ ਸਾਗਰਾਂ ਫੋਲ ਫੁਲਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਤਕੇ ਹਡ ਨਾੜੀ ਮਾਸ, ਅੰਤਰ ਨਿਰੰਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ
ਵਰਤਾਈਆ। ਧਰਨੀ ਕਹੇ ਮੇਰੀ ਜੁਗ ਜੁਗ ਖ਼ਾਹਿਸ਼ ਅਗੰਮੀ, ਜਗਤ ਵਿਦਿਆ ਸਮਝ ਕਿਸੇ ਨਾ ਆਈਆ। ਕਿਸੇ ਜਨਣੀ ਕੁੱਖੋਂ ਮੂਲ ਨਾ ਜਨਮੀ, ਸ਼ਾਸਤਰ ਵੰਡ ਨਾ ਕੋਇ ਵੰਡਾਈਆ। ਜਿਸ ਦੀ ਪੂਰੀ ਕਰ ਸਕੇ ਨਾ ਕੋਇ ਕਮੀ, ਕਾਮਲ ਮੁਰਸ਼ਦ ਨਜ਼ਰ ਕੋਇ ਨਾ ਆਈਆ। ਬੇਸ਼ਕ ਮੈਨੂੰ ਸਾਰੀ ਸ੍ਰਿਸ਼ਟੀ ਕਹਿੰਦੀ ਅੰਮੀ, ਅੰਮੀ ਕਹਿ ਕੇ ਸੀਸ ਨਿਵਾਈਆ। ਮੇਰਾ ਲੇਖਾ ਨਹੀਂ ਕਾਇਆ ਮਾਟੀ ਚੰਮੀ, ਚੰਮ ਦ੍ਰਿਸ਼ਟੀ ਨਾ ਕੋਇ ਰਖਾਈਆ। ਮੈਂ ਬ੍ਰਹਮਾ ਧਾਰ ਨਹੀਂ ਕੋਈ ਬ੍ਰਹਮੀ, ਪਾਰਬ੍ਰਹਮ ਦਿਤੀ ਵਡਿਆਈਆ। ਮੇਰੀ ਵੰਡ ਨਹੀਂ ਕੋਈ ਬਰਨੀ, ਵਰਨਾ ਰੰਗ ਨਾ ਕੋਇ ਰੰਗਾਈਆ । ਮੈਂ ਇਕੋ ਪੁਰਖ ਅਕਾਲ ਦੀ ਸਮਝਾਂ ਕਰਨੀ, ਜੋ ਕਰਤਾ ਪੁਰਖ ਇਕ ਅਖਵਾਈਆ। ਜਿਸ ਦੀ ਆਦਿ ਜੁਗਾਦਿ ਢੱਠਾਂ ਚਰਨੀ, ਬਿਨ ਚਰਨਾਂ ਸੀਸ ਨਿਵਾਈਆ। ਕਲਜੁਗ ਅੰਤ ਉਸੇ ਮੇਰੀ ਬਾਂਹ ਫੜਨੀ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੀ ਮੰਜ਼ਲ ਹਕ ਹਕ਼ੀਕ਼ੀ ਚੜ੍ਹਨੀ, ਅਗੇ ਹੋ ਨਾ ਕੋਇ ਅਟਕਾਈਆ। ਜਿਸ ਲੇਖ ਮੁਕਾਉਣਾ ਤਨ ਵਜੂਦ ਧਰਨੀ, ਸੀਸ ਜਗਦੀਸ ਫੋਲ ਫੁਲਾਈਆ। ਜਿਸ ਦੀ ਇਕੋ ਤੁਕ ਸਤਿ ਧਾਰ ਵਿਚ ਸਭ ਨੇ ਪੜ੍ਹਨੀ, ਦੂਜਾ ਇਸ਼ਟ ਸ੍ਰਿਸ਼ਟ ਨਾ ਕੋਇ ਵਖਾਈਆ। ਸੋ ਤੋੜਨਹਾਰਾ ਹੰਕਾਰ ਗੜ੍ਹਨੀ, ਹਉਮੇ ਹੰਗਤਾ ਦਏ ਗਵਾਈਆ। ਜਨ ਭਗਤ ਸੁਹੇਲੇ ਜਿਨ੍ਹਾਂ ਧੁਰ ਦੀ ਮੰਜ਼ਲ ਚੜ੍ਹਨੀ, ਦਰਗਾਹ ਸਚ ਸਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ । ਟੈਰਸ ਕਹੇ ਮੇਰੀ ਮਿੱਟੀ ਖ਼ਾਕ ਵਾਲੀ ਧਰਤ, ਧਰਮ ਨਾਲ ਜਣਾਈਆ। ਜਿਸ ਦਾ ਲਹਿਣਾ ਦੇਣਾ ਪੂਰਬ ਵਾਲੀ ਸ਼ਰਤ, ਮਤਸਯ ਆਪਣਾ ਭੇਵ ਖੁਲ੍ਹਾਈਆ। ਪਰਮ ਪੁਰਖ ਪਰਮਾਤਮ ਤੇਰੇ ਉਤੇ ਆਵੇ ਪਰਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਤੇਰੀ ਆਸਾ ਮਨਸਾ ਪੂਰੀ ਕਰੇ ਹਵਸ, ਹਰਸ ਅਵਰ ਨਾ ਕੋਇ ਜਣਾਈਆ। ਸ਼ਾਹ ਸ਼ਹਾਨਾ ਇਕ ਇਕ ਦਾ ਹੋਵੇ ਬਰਸ, ਜਗਤ ਬਰਸੀ ਵੰਡ ਨਾ ਕੋਇ ਵੰਡਾਈਆ। ਨੂਰ ਨੁਰਾਨਾ ਤੇਰਾ ਧਾਮ ਸੁਹਾਏ ਫ਼ਰਸ਼, ਅਰਸ਼ੀ ਪ੍ਰੀਤਮ ਆਪਣਾ ਖੇਲ ਖਿਲਾਈਆ। ਤੇਰਾ ਲਹਿਣਾ ਦੇਣਾ ਚਾਰ ਜੁਗ ਦਾ ਝੋਲੀ ਪਾਏ ਕ਼ਰਜ਼, ਮਕ਼ਰੂਜ਼ ਆਪਣੀ ਦਇਆ ਕਮਾਈਆ। ਧਰਨੀ ਕਹੇ ਮੈਨੂੰ ਪੁਰਾਣੀ ਗ਼ਰਜ਼, ਆਸ਼ਾ ਵਿਚ ਧਿਆਨ ਰਖਾਈਆ। ਮੈਂ ਹੈਰਾਨ ਹੋਈ ਕਿਸ ਬਿਧ ਖੇਲ ਹੋਇਆ ਅਸਚਰਜ, ਅਚਰਜ ਲੀਲ੍ਹਾ ਦਿਤੀ ਵਰਤਾਈਆ। ਮੇਰਾ ਨਾਮ ਸਤਿਗੁਰ ਸ਼ਬਦ ਨਾਮ ਵਾਲਾ ਕੀਤਾ ਦਰਜ, ਦਰਜਾ ਆਪਣਾ ਆਪ ਸਮਝਾਈਆ। ਕਲਜੁਗ ਅੰਤ ਹੋਣ ਨਹੀਂ ਦਿਤਾ ਹਰਜ, ਹਰਿਜਨ ਪਿਛਲੇ ਵੇਖ ਵਖਾਈਆ। ਮੇਰੀ ਬੇਨੰਤੀ ਇਕੋ ਅਰਜ਼, ਆਰਜ਼ੂ ਵਿਚ ਸੀਸ ਨਿਵਾਈਆ। ਪੁਰਖ ਅਕਾਲੇ ਦੀਨ ਦਿਆਲੇ ਜਨ ਭਗਤਾਂ ਨਾਲ ਵੰਡੀਂ ਦਰਦ, ਦੁਖੀਆਂ ਦਰਦ ਆਪਣੇ ਵਿਚ ਸਮਾਈਆ। ਕਲਜੁਗ ਕੂੜੀ ਕਿਰਿਆ ਕ਼ਤਲ ਕਰੇ ਕਿਸੇ ਨਾ ਕਰਦ, ਕ਼ਾਤਲ ਮਕ਼ਤੂਲ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਸਚ ਵਸਤ ਵਰਤਾਈਆ। ਧਰਨੀ ਕਹੇ ਮੇਰੇ ਉਤੇ ਲੱਗਾ ਭਾਗ, ਵਡਭਾਗਣ ਹੋ ਕੇ ਦਇਆ ਕਮਾਈਆ। ਜੋਤੀ ਜਾਤੇ ਜਗਾਇਆ ਚਰਾਗ਼, ਬਿਨ ਤੇਲ ਬਾਤੀ ਕੀਤੀ ਰੁਸ਼ਨਾਈਆ। ਜੁਗ ਜੁਗ ਦੀ ਬੁਝਾਈ ਆਗ, ਤ੍ਰਿਸ਼ਨਾ ਤ੍ਰਿਪਤ ਕਰਾਈਆ। ਮੇਰੇ ਅੰਤਰ ਬਖ਼ਸ਼ੇ ਇਕ ਵੈਰਾਗ, ਬਿਰਹੋਂ ਤੀਰ ਤੀਰ ਲਗਾਈਆ। ਮੇਰੇ ਉਤੇ ਫੁੱਲ ਫੁਲਵਾੜੀ ਧਰਮ ਦੀ ਧਾਰ ਮਹਿਕੇ ਬਾਗ਼, ਗੁਲਸ਼ਨ ਆਪਣੇ ਰੰਗ ਰੰਗਾਈਆ। ਹਰਿਜਨ ਹੰਸ ਬਣਾਏ ਫੜ ਫੜ ਕਾਗ, ਦੁਰਮਤ ਮੈਲ ਮੈਲ ਧਵਾਈਆ। ਧਰਨੀ ਕਹੇ ਜਿਸ ਵੇਲੇ ਗੋਬਿੰਦ ਪਹਿਲੇ ਦਿਨ ਉਡਾਇਆ
ਬਾਜ਼, ਬਾਜ਼ਾਂ ਵਾਲਾ ਮੇਰੇ ਉਤੇ ਅੱਖ ਉਠਾਈਆ। ਜੋ ਦਸਵੇਂ ਅਵਤਾਰ ਨੇ ਦਿਤੀ ਅਵਾਜ਼, ਮਤਸਯ ਗਿਆ ਸੁਣਾਈਆ। ਉਸ ਦਾ ਲਹਿਣਾ ਦੇਣਾ ਦੀਨ ਦੁਨੀ ਕਲਜੁਗ ਅੰਤ ਜਗਤ ਦਾ ਬਦਲੇ ਰਵਾਜ, ਸ਼ਰਅ ਸ਼ਰਅ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ । ਟੈਰਸ ਕਹੇ ਸੁਣ ਲੈ ਧਰਨੀ ਮਈਆ, ਮੰਮੀਏ ਅੰਮੀਏ ਤੈਨੂੰ ਦਿਆਂ ਜਣਾਈਆ। ਪੂਰਬ ਲੇਖਾ ਕਢ ਕੇ ਵੇਖ ਲੈ ਵਿਚ ਵਹੀਆ, ਵਹਿਣਾਂ ਗਹਿਣਾਂ ਤੋਂ ਬਾਹਰ ਤੇਰਾ ਲੇਖਾ ਨਜ਼ਰੀ ਆਈਆ। ਕੀ ਹੁਕਮ ਸੰਦੇਸ਼ਾ ਦੇਵੇ ਧੁਰ ਦਾ ਸਈਆ, ਸ੍ਰੀ ਭਗਵਾਨ ਸਾਹਿਬ ਸੁਲਤਾਨ ਨੌਜਵਾਨ ਕੀ ਸਮਝਾਈਆ। ਜਿਸ ਦੇ ਪਿਆਰ ਵਿਚ ਬੁਲ੍ਹੇ ਨੇ ਗਾਇਆ ਥਈਆ ਥਈਆ, ਥਈਆ ਥਈਆ ਕਹਿ ਕੇ ਸੀਸ ਨਿਵਾਈਆ। ਜਿਸ ਦਾ ਇਸ਼ਾਰਾ ਦਿਤਾ ਰਾਮ ਰਮਈਆ, ਬਨਵਾਸੀ ਹੋ ਕੇ ਸੀਆ ਗਿਆ ਜਣਾਈਆ। ਜਿਸ ਦਾ ਨਿਸ਼ਾਨ ਲਗਾਇਆ ਕਾਹਨ ਘਨਈਆ, ਕਾਹਨ ਕਾਹਨਾ ਦਾ ਮਾਲਕ ਇਕ ਅਖਵਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਗੋਬਿੰਦ ਵਾਲਾ ਢਈਆ, ਢੌਂਕਾ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਟੈਰਸ ਕਹੇ ਮੇਰਾ ਪਿਛਲਾ ਨਾਮ ਟਿੰਨਮਲੀ, ਰਿਗਵੇਦ ਮੇਰੀ ਦਏ ਗਵਾਹੀਆ। ਮੇਰਾ ਮਾਲਕ ਖਾਲਕ ਜ਼ੂਏ ਅਜ਼ ਜ਼ਮੀ, ਪੈਗ਼ੰਬਰਾਂ ਨਾਲ ਮਿਲਾਈਆ। ਮੇਰੀ ਪਿਛਲੀ ਵੇਖ ਤਸ਼ਰੀਹ, ਜੋ ਸਿਫ਼ਤਾਂ ਨਾਲ ਸਲਾਹੀਆ। ਮੇਰਾ ਲਹਿਣਾ ਦੇਣਾ ਜਗ ਵਿਚ ਕੀ, ਕਿਉਂ ਕਰਤਾ ਕ਼ੀਮਤ ਪਾਈਆ। ਤੂੰ ਬਲ ਬਲ ਧਰਨੀਏ ਉਸ ਸਾਹਿਬ ਤੋਂ ਥੀ, ਜੋ ਥਿਰ ਦਾ ਮਾਲਕ ਇਕ ਅਖਵਾਈਆ। ਜੋ ਅੰਮ੍ਰਿਤ ਧਾਰ ਨਾਮ ਦਾ ਬਰਸੇ ਮੀਂਹ, ਮੇਘਲਾ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੇਰਾ ਸਾਹਿਬ ਬੜਾ ਮਿਹਰਵਾਨ, ਮਿਹਰਵਾਨ ਇਕ ਅਖਵਾਈਆ। ਜੋ ਜੁਗ ਜੁਗ ਦੇਵੇ ਦਾਨ, ਦਾਤਾ ਦਾਨੀ ਖ਼ਾਲੀ ਝੋਲੀ ਦਏ ਭਰਾਈਆ। ਏਥੇ ਜ਼ਰੂਰ ਧਰਮ ਦਾ ਧਰਮ ਝੁਲੇਗਾ ਨਿਸ਼ਾਨ, ਜਿਸ ਦਾ ਨਿਸ਼ਾਨ ਨਾ ਕੋਇ ਮਿਟਾਈਆ। ਸਤਿਜੁਗ ਵਿਚ ਜ਼ਰੂਰ ਹੋਵੇਗਾ ਪਰਧਾਨ, ਪਰਮ ਪੁਰਖ ਆਪਣੇ ਰੰਗ ਰੰਗਾਈਆ। ਜਿਸ ਦਾ ਲੇਖਾ ਨਾਲ ਜ਼ਿਮੀਂ ਅਸਮਾਨ, ਦੋ ਜਹਾਨ ਵੇਖੇ ਚਾਈਂ ਚਾਈਂਆ। ਉਹ ਪੁਰਖ ਅਕਾਲਾ ਦੀਨ ਦਿਆਲਾ ਟੈਰਸ ਦੀ ਧਰਤੀ ਕਰੇ ਪਰਵਾਨ, ਜਿਸ ਦਾ ਪਰਵਾਨਾ ਜਗਤ ਲੇਖ ਨਾ ਕੋਇ ਜਣਾਈਆ। ਧਰਨੀ ਕਹੇ ਧਰਮ ਦੀ ਧਾਰ ਮੇਰਾ ਅੱਜ ਦਾ ਦਿਵਸ ਮਹਾਨ, ਮਹਿੰਮਾ ਵਿਚ ਪ੍ਰਭ ਦੇ ਢੋਲੇ ਗਾਈਆ। ਗੁਰਮੁਖੋ ਗੁਰਸਿਖੋ ਉਸ ਸਤਿਗੁਰੂ ਦਾ ਧਰੋ ਧਿਆਨ, ਜੋ ਅੰਤਰ ਨਿਰੰਤਰ ਸਭ ਦੇ ਅੰਦਰ ਵਸਿਆ ਧੁਰ ਦਾ ਮਾਹੀਆ। ਜਿਸ ਗ੍ਰਹਿ ਸਤਿਗੁਰ ਨਾਨਕ ਗੋਬਿੰਦ ਮਿਲੇ ਆਣ, ਪੀਰ ਪੈਗ਼ੰਬਰ ਅਵਤਾਰ ਬੈਠੇ ਆਸਣ ਲਾਈਆ। ਬਿਨਾ ਰਸਨਾ ਜਿਹਵਾ ਬੱਤੀ ਦੰਦ ਸ਼ਬਦ ਅਗੰਮੀ ਗੀਤ ਗਾਣ, ਗਾ ਗਾ ਆਪਣੀ ਖ਼ੁਸ਼ੀ ਵਖਾਈਆ। ਸਚ ਦੁਆਰ ਬੰਕ ਸੋਹੇ ਅਗੰਮਾ ਮਕਾਨ, ਬਿਨ ਤੇਲ ਬਾਤੀ ਹੋਏ ਰੁਸ਼ਨਾਈਆ। ਧਰਨੀ ਕਹੇ ਮੇਰੀ ਅੰਤਰ ਆਸ਼ਾ ਮੇਰੇ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਹਰਿ ਹਿਰਦੇ ਅੰਦਰ ਆਪਣੇ ਪਿਆਰ ਦਾ ਦੇ ਗਿਆਨ, ਅਗਿਆਨ ਅੰਦਰੋਂ ਬਾਹਰ ਕਢਾਈਆ। ਤੂੰ ਆਤਮਾ ਗੋਪੀ ਦਾ ਪਰਮਾਤਮਾ ਸਾਚਾ ਕਾਹਨ, ਆਤਮ ਪਰਮਾਤਮ ਗੋਪੀ ਕਾਹਨ ਹੋ ਕੇ ਵਜੇ ਵਧਾਈਆ। ਮੈਂ ਤੇਰਾ ਸ਼ੁਕਰ ਸ਼ੁਕਰੀਏ ਵਿਚ ਜਗਤ ਆਈ ਮਨਾਣ, ਮਨ ਦੀ ਮਨਸਾ ਨਾ ਕੋਇ ਰਖਾਈਆ । ਮੇਰੀ ਬੇਨੰਤੀ ਬੇਪਰਵਾਹ ਕਰੀਂ ਪਰਵਾਨ, ਪਰਮ ਪੁਰਖ
ਤੇਰੇ ਚਰਨ ਕਵਲ ਟਿਕਾਈਆ। ਜਨ ਭਗਤਾਂ ਗੁਰਮੁਖਾਂ ਸਭ ਨੂੰ ਸਚ ਪ੍ਰੀਤ ਦਾ ਦੇਵੀਂ ਦਾਨ, ਦਾਤੇ ਦਾਨੀ ਕਾਇਆ ਮੰਦਰ ਅੰਦਰ ਆਪ ਟਿਕਾਈਆ। ਮਨ ਕਲਪਨਾ ਕੂੜ ਨਾ ਫਿਰੇ ਸ਼ੈਤਾਨ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਨਿਜ ਘਰ ਵਾਸੀ ਨਿਜ ਗ੍ਰਹਿ ਨਿਜ ਮੰਦਰ ਨਿਜ ਆਤਮ ਪਰਮਾਤਮ ਬਖ਼ਸ਼ੀਂ ਮਾਣ, ਨਿਮਾਣਿਆਂ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਕਹੇ ਜੁਗ ਜੁਗ ਤੇਰਾ ਖੇਲ ਮਹਾਨ, ਮਹਿੰਮਾ ਅਕਥ ਕਥਨੀ ਕਥ ਸਕੇ ਨਾ ਰਾਈਆ।