ਪੁਸਤਕਾਲਾਭਾਗ ੨੪

ਪਹਿਲੀ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਮੁਕੰਦ ਸਿੰਘ ਦੇ ਗ੍ਰਹਿ ਵਿਨੀਪੈਗ ਕਨੇਡਾ

ਵਿਸਾਖ ਕਹੇ ਪ੍ਰਭ ਨੌ ਸੌ ਚੁਰਾਨਵੇ ਚੌਕੜੀ ਜੁਗ ਗਏ ਬੀਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਤੇਰਾ ਖੇਲ ਤਕਿਆ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਬੇਪਰਵਾਹੀਆ। ਨਿਰਗੁਣ ਸਰਗੁਣ ਤੇਰੀ ਲੱਖ ਚੁਰਾਸੀ ਵੇਖੀ ਰੀਤ, ਰੀਤੀਵਾਨ ਅਗੰਮ ਅਥਾਹ ਤੇਰੀ ਤੇਰੇ ਹੱਥ ਵਡਿਆਈਆ। ਆਤਮ ਪਰਮਾਤਮ ਸ਼ਬਦ ਨਗਾਰਾ ਸੁਣਦਾ ਰਿਹਾ ਗੀਤ, ਢੋਲਾ ਸੋਹਲਾ ਰਸਨਾ ਜਿਹਵਾ ਨਾਲ ਜਣਾਈਆ। ਪਾਰਬ੍ਰਹਮ ਬ੍ਰਹਮ ਬਣਦਾ ਰਿਹੋਂ ਮੀਤ, ਮਿਤਰ ਪਿਆਰੇ ਆਪਣਾ ਖੇਲ ਖਲਾਈਆ। ਜੁਗ ਚੌਕੜੀ ਹਰ ਘਟ ਜਾਣਦਾ ਰਿਹੋਂ ਨੀਤ, ਨੀਤੀਵਾਨ ਤੇਰੀ ਸਰਨਾਈਆ। ਅਵਤਾਰ ਪੈਗ਼ੰਬਰ ਗੁਰ ਤੇਰੀ ਦੱਸਦੇ ਗਏ ਪ੍ਰੀਤ, ਪ੍ਰੀਤਮ ਤੇਰਾ ਭੇਵ ਚੁਕਾਈਆ। ਖੇਲ ਖਲੌਂਦਾ ਰਿਹੋਂ ਮੰਦਰ ਸ਼ਿਵਦਵਾਲੇ ਮਠ ਗੁਰੂਦੁਆਰ ਮਸੀਤ, ਚਰਚਾਂ ਚਰਾਗਾਹਾਂ ਦੇ ਵਡਿਆਈਆ। ਬਿਨ ਤੇਰੀ ਕਿਰਪਾ ਪੁਰਖ ਅਕਾਲੇ ਦੀਨ ਦਿਆਲੇ ਕੋਇ ਕਰੇ ਨਾ ਸਾਂਤਕ ਸੀਤ, ਅਗਨੀ ਤਤ ਨਾ ਕੋਇ ਬੁਝਾਈਆ। ਤੂੰ ਮਾਲਕ ਖ਼ਾਲਕ ਏਕੰਕਾਰਾ ਜਗ ਜੀਤ, ਜਗ ਜੀਵਣ ਦਾਤੇ ਤੇਰੀ ਬੇਪਰਵਾਹੀਆ। ਵਿਸਾਖ ਕਹੇ ਪ੍ਰਭੂ ਮੈਂ ਕਲਜੁਗ ਅੰਤਮ ਹੋਇਆ ਭੈ ਭੀਤ, ਧੀਰਜ ਧੀਰ ਨਾ ਕੋਇ ਧਰਾਈਆ। ਜਗਤ ਜਗਿਆਸੂਆਂ ਕਰੇ ਨਾ ਕੋਇ ਪਤਿਤ ਪੁਨੀਤ, ਪਾਵਨ ਤੇਰਾ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਵਿਸਾਖ ਕਹੇ ਪ੍ਰਭੂ ਮੇਰੇ ਸੂਰੇ ਸਰਬੰਗ, ਹਰਿ ਕਰਤੇ ਤੇਰੀ ਓਟ ਤਕਾਈਆ। ਨਿਰਾਕਾਰ ਨਿਰੰਕਾਰ ਲਾ ਲਾ ਆਪਣੇ ਅੰਗ, ਅੰਗੀਕਾਰ ਆਪਣੀ ਦਇਆ ਕਮਾਈਆ। ਮੇਰੀ ਖ਼ਾਹਿਸ਼ ਤਮੰਨਾ ਨਵ ਨਵ ਚਾਰ ਦੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਂ ਬਾਲ ਨਿਧਾਨਾ ਤੇਰਾ ਭੁਯੰਗ, ਬਿਰਧ ਰੂਪ ਨਾ ਕੋਇ ਦਰਸਾਈਆ। ਤੇਰੇ ਸ਼ਬਦ ਦਾ ਦੇਖਦਾ ਰਿਹਾ ਤੁਰੰਗ, ਜੋ ਤੁਰੀਆ ਤੋਂ ਬਾਹਰ ਭੱਜੇ ਵਾਹੋ ਦਾਹੀਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਕੇਤੇ ਗਏ ਲੰਘ, ਆਪ ਆਪਣਾ ਪੰਧ ਮੁਕਾਈਆ। ਮੈਂ ਵੇਖ ਵੇਖ ਹੁੰਦਾ ਰਿਹਾ ਦੰਗ, ਦਹਿ ਦਿਸ਼ਾ ਅੱਖ ਉਠਾਈਆ। ਮੇਰੇ ਅੰਤਰ ਨਿਰੰਤਰ ਕਦੇ ਨਾ ਆਇਆ ਰੰਜ, ਰੰਜਸ਼ ਵਿਚ ਨਾ ਕੋਇ ਦੁਹਾਈਆ। ਮੈਨੂੰ ਯਾਦ ਆਉਂਦੀ ਜਿਸ ਵੇਲੇ ਕਲਜੁਗ ਗੋਬਿੰਦ ਧਾਰ ਬਣਾਈ ਪਿਆਰੇ ਪੰਜ, ਪੰਚਮ ਆਪਣੀ ਗੰਢ ਪੁਆਈਆ। ਫਿਰ ਖ਼ੁਸ਼ੀਆਂ ਵਿਚ ਨੇਤਰ ਵਗੇ ਹੰਝ, ਹੰਝੂਆਂ ਹਾਰ ਬਣਾਈਆ। ਮੈਂ ਵੇਖਾਂ ਜਗਤ ਜਹਾਨ ਮੰਝ, ਮੰਝਧਾਰਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚੀ ਆਸ ਰਖਾਈਆ।

ਵਿਸਾਖ ਕਹੇ ਪ੍ਰਭੂ ਮੇਰਾ ਨਵ ਨਵ ਚਾਰ ਤੋਂ ਵਖਰਾ ਪਰਵਿਸ਼ਟਾ, ਪਾਰਬ੍ਰਹਮ ਦਿਆਂ ਜਣਾਈਆ। ਮੇਰਾ ਤੇਰੇ ਉਤੇ ਇਸ਼ਟਾ, ਇਸ਼ਟ ਦੇਵ ਗੁਰ ਸੁਆਮੀ ਇਕੋ ਇਕ ਰਖਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਆਪਣੀ ਦੀਨ ਦੁਨੀ ਨਵ ਖੰਡ ਤਕ ਲਾ ਸ੍ਰਿਸ਼ਟਾ, ਸ੍ਰੇਸ਼ਟ ਆਪਣਾ ਧਿਆਨ ਲਗਾਈਆ। ਤੇਰੇ ਉਤੇ ਧਰਮ ਦਾ ਰਿਹਾ ਕਿਸੇ ਨਾ ਨਿਸਚਾ, ਪ੍ਰੇਮ ਵਿਚ ਨਾ ਕੋਇ ਸਮਾਈਆ। ਚਾਰੇ ਕੁੰਟ ਅੰਧੇਰਾ ਦਿਸਦਾ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਂ ਲੇਖ ਦੱਸਾਂ ਕਿਸ ਕਿਸ ਦਾ, ਅਵਤਾਰ ਪੈਗ਼ੰਬਰ ਗੁਰ ਸਾਰੇ ਵੇਖਣ ਥਾਉਂ ਥਾਈਂਆ। ਹਿਤਕਾਰ ਰਿਹਾ ਨਾ ਕਿਸੇ ਪਰਮੇਸ਼ਵਰ ਪਿਤ ਦਾ, ਪਾਰਬ੍ਰਹਮ ਤੇਰੀ ਓਟ ਨਾ ਕੋਇ ਤਕਾਈਆ। ਮੇਰੇ ਕੋਲ ਲਹਿਣਾ ਦੇਣਾ ਤੇਰਾ ਨਿਤ ਨਵਿਤ ਦਾ, ਜੁਗ ਚੌਕੜੀ ਆਪਣੇ ਵਿਚ ਛੁਪਾਈਆ। ਔਹ ਲੇਖਾ ਵੇਖ ਲੈ ਗੋਬਿੰਦ ਵਾਲੇ ਹਿਤ ਦਾ, ਜੋ ਹਿਤਕਾਰੀ ਹੋ ਕੇ ਗਿਆ ਸਮਝਾਈਆ। ਅੰਤ ਪਿਆਰ ਰਹਿਣਾ ਨਹੀਂ ਕਿਸੇ ਮਿਤ ਦਾ, ਮਿਤਰ ਪਿਆਰੇ ਜਿਸ ਤੇਰੀ ਸੇਜ ਹੰਢਾਈਆ। ਉਹ ਵਕ਼ਤ ਸੁਹੰਜਣਾ ਵਿਸਾਖ ਕਹੇ ਮੇਰੇ ਵਾਲੀ ਥਿਤ ਦਾ, ਘੜੀ ਪਲ ਅਵਰ ਵੰਡ ਨਾ ਕੋਇ ਵੰਡਾਈਆ। ਜਗਤ ਜਗਿਆਸੂ ਠਗੌਰਾ ਪਿਆ ਮਨੂਏ ਚਿਤ ਦਾ, ਚੇਤਨ ਸੁਰਤ ਨਾ ਕੋਇ ਕਰਾਈਆ। ਪਿਆਰ ਰਿਹਾ ਨਾ ਏਕੰਕਾਰ ਤੇਰਾ ਇਕ ਦਾ, ਇਕ ਇਕੱਲੇ ਮੇਲ ਨਾ ਕੋਇ ਮਿਲਾਈਆ। ਮਨੂਆ ਮਨ ਕਿਸੇ ਨਾ ਟਿਕਦਾ, ਦਹਿ ਦਿਸ਼ਾ ਭੱਜੇ ਵਾਹੋ ਦਾਹੀਆ। ਖੇਲ ਵੇਖ ਲੈ ਬੂੰਦ ਰਿਤ ਦਾ, ਰਕਤ ਬੂੰਦ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਵਿਸਾਖ ਕਹੇ ਪ੍ਰਭੂ ਮੇਰੇ ਕੋਲ ਸਤਿਗੁਰ ਸ਼ਬਦ ਦਾ ਅਗੰਮੀ ਪੱਤਰ, ਜਿਸ ਦੀ ਕਾਗ਼ਜ਼ ਕ਼ਲਮ ਸ਼ਾਹੀ ਵੰਡ ਨਾ ਕੋਇ ਵੰਡਾਈਆ। ਜਗਤ ਨਜ਼ਰ ਆਵੇ ਕੋਈ ਨਾ ਸਤਰ, ਅੱਖਰਾਂ ਰੰਗ ਨਾ ਕੋਇ ਰੰਗਾਈਆ। ਜਿਸ ਵਿਚ ਲੇਖਾ ਗੋਬਿੰਦ ਧਾਰ ਦੋ ਸੱਤ ਸੱਤ ਦਾ ਪਿਛਲਾ ਦੋ ਸੌ ਸਤਤਰ, ਸਤਿ ਸਤਿਵਾਦੀ ਤੇਰੇ ਰੰਗ ਰੰਗਾਈਆ। ਜਿਸ ਨੂੰ ਸਮਝ ਸਕੇ ਨਾ ਸੁਘੜ ਸਿਆਣਾ ਚਤੁਰ, ਜਗਤ ਵਿਦਿਆ ਕੰਮ ਕੋਇ ਨਾ ਆਈਆ। ਜਿਸ ਦਾ ਲੇਖਾ ਨਹੀਂ ਨਾਲ ਗ੍ਰਹਿ ਨਛਤਰ, ਘੜੀ ਪਲ ਵੰਡ ਕੋਇ ਨਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਵਿਸਾਖ ਕਹੇ ਮੇਰਾ ਪੱਤਰ ਕੀ ਕੁਛ ਲਿਖਦਾ, ਬਿਨ ਅੱਖਰਾਂ ਅੱਖਰ ਸਮਝਾਈਆ। ਜਗ ਨੇਤਰ ਕਿਸੇ ਨਹੀਂ ਦਿਸਦਾ, ਲੋਚਨ ਵੇਖਣ ਕੋਇ ਨਾ ਪਾਈਆ। ਜਿਸ ਵਿਚ ਭੇਤ ਅਗੰਮਾ ਭਵਿਖ ਦਾ, ਭਵਿਖਤ ਚਾਰ ਜੁਗ ਦਾ ਫੋਲ ਫੁਲਾਈਆ। ਅੰਤ ਪਿਆਰ ਰਹਿਣਾ ਨਹੀਂ ਗੁਰੂ ਗੁਰਦੇਵ ਕਿਸੇ ਸਿੱਖ ਦਾ, ਮੁਰਸ਼ਦ ਮੁਰੀਦ ਸੰਗ ਨਾ ਕੋਇ ਬਣਾਈਆ। ਧਰਮ ਕਲਜੁਗ ਕੂੜੀ ਕਿਰਿਆ ਵਿਚ ਹੋਣਾ ਵਿਕਦਾ, ਕ਼ੀਮਤ ਜਗਤ ਨਾ ਕੋਇ ਰਖਾਈਆ। ਜਗਤ ਝਗੜਾ ਹੋਵੇ ਪੱਥਰ ਇੱਟ ਦਾ, ਪਾਹਨ ਦੀਨ ਦੁਨੀਆ ਵੇਖ ਬਿਗਸਾਈਆ। ਵਿਸਾਖ ਕਹੇ ਮੈਂ ਏਸ ਦਿਵਸ ਨੂੰ ਵੇਖ ਕੇ ਪਿੱਟ ਦਾ, ਪਟਨੇ ਵਾਲਿਆ ਦਿਆਂ ਸੁਣਾਈਆ। ਮੇਰਾ ਲਹਿਣਾ ਤਕ ਲੈ ਇਕ ਚਿਟ ਦਾ, ਜਿਸ ਦੇ ਚਿੱਟੇ ਉਤੇ ਕਾਲਾ ਅੱਖਰ ਨਾ ਕੋਇ ਟਿਕਾਈਆ। ਮੇਰਾ ਖੇਲ ਤੇਰੀ ਧਾਰ ਵਿਚੋਂ ਨਿਤ ਦਾ, ਨਰ ਨਰਾਇਣ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਵਿਸਾਖ ਕਹੇ ਮੇਰੀ ਚਿੱਠੀ ਬਹੁ ਪੁਰਾਣੀ, ਪੁਰਾਣ ਅਠਾਰਾਂ ਸਾਰ ਕੋਇ ਨਾ ਪਾਈਆ। ਜਿਸ ਦੀ ਬੋਧ ਅਗਾਧ ਕਹਾਣੀ, ਵੇਦ ਸ਼ਾਸਤਰ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਗਾ ਸਕੇ ਨਾ ਕੋਇ ਜ਼ਬਾਨੀ,

ਜਿਹਵਾ ਵੰਡ ਨਾ ਕੋਇ ਵੰਡਾਈਆ। ਜਿਸ ਦੀ ਮੰਜ਼ਲ ਹੱਥ ਨਾ ਆਏ ਰੁਹਾਨੀ, ਰੂਹ ਬੁਤ ਨਾ ਵੇਖ ਵਖਾਈਆ। ਕਾਤਬ ਲਿਖੇ ਕੋਇ ਨਾਲ ਨਾ ਕਾਨੀ, ਕਾਇਨਾਤ ਨਾ ਕੋਇ ਚਤੁਰਾਈਆ। ਜਿਸ ਦਾ ਖੇਲ ਨਹੀਂ ਜਿਸਮਾਨੀ, ਤਨ ਵਜੂਦ ਨਾ ਰੰਗ ਚੜ੍ਹਾਈਆ। ਵਿਸਾਖ ਕਹੇ ਮੇਰੇ ਪਰਮ ਪੁਰਖ ਤੇਰਾ ਹੁਕਮ ਇਕ ਇਸਮਾਨੀ, ਇਸਮ ਆਜ਼ਮ ਤੇਰੇ ਹੱਥ ਵਡਿਆਈਆ। ਤੇਰੀ ਮੰਜ਼ਲ ਪੰਧ ਨਿਰਬਾਨੀ, ਨਿਰਵੈਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਵਿਸਾਖ ਕਹੇ ਪ੍ਰਭੂ ਮੇਰੀ ਲਿਖਤ ਦਾ ਵੇਖ ਲਾ ਸਿਰਲੇਖ, ਨਿਰਗੁਣ ਧਾਰ ਧਾਰ ਜਣਾਈਆ। ਬਿਨ ਨੇਤਰ ਲੋਚਨ ਨੈਣਾਂ ਪੇਖ, ਬਿਨ ਅੱਖਾਂ ਅੱਖ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੇਰਾ ਕਿਹੜਾ ਹੋਵੇ ਭੇਖ, ਰੂਪ ਅਵਲੜਾ ਕੀ ਵਟਾਈਆ। ਕੀ ਨਾਮ ਕਲਮਾ ਦਏਂ ਸੰਦੇਸ਼, ਸੰਦੇਸ਼ਾ ਧੁਰਦਰਗਾਹੀਆ। ਕਿਹੜੇ ਵਸੇਂ ਅਨੋਖੇ ਦੇਸ਼, ਦਿਸ਼ਾ ਆਪਣੀ ਦੇ ਜਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਮੇਰੇ ਉਤੇ ਤਕ ਕਲੇਸ਼, ਕਲਕਾਤੀ ਬਣੀ ਲੋਕਾਈਆ। ਤੂੰ ਵੇਖਣਹਾਰਾ ਆਦਿ ਜੁਗਾਦਿ ਹਮੇਸ਼, ਹਮ ਸਾਜਣ ਤੇਰੀ ਬੇਪਰਵਾਹੀਆ। ਜਿਸ ਕਾਰਨ ਮੈਨੂੰ ਮਾਣ ਦਿਤਾ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਆਪਣਾ ਰੰਗ ਰੰਗਾਈਆ। ਉਸ ਦਾ ਇਸ਼ਾਰਾ ਦੇਵੇ ਵਿਸ਼ਨ ਦੀ ਧਾਰ ਥੱਲੇ ਸ਼ੇਸ਼, ਸਹਿਸਰ ਮੁਖ ਨਾਲ ਦ੍ਰਿੜਾਈਆ। ਔਹ ਤਕ ਲੈ ਅਵਤਾਰ ਪੈਗ਼ੰਬਰ ਸਾਰੇ ਪ੍ਰਭ ਦੇ ਹੁੰਦੇ ਅਗੇ ਪੇਸ਼, ਪੇਸ਼ੀਨਗੋਈਆਂ ਆਪਣੇ ਹੱਥ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਵਿਸਾਖ ਕਹੇ ਪ੍ਰਭੂ ਮੇਰਾ ਨਾਮ ਧਰਿਆ ਵਿਸਾਖੀ, ਵਿਖਮ ਦਾ ਮਾਰਗ ਇਕ ਦ੍ਰਿੜਾਈਆ। ਮੈਂ ਗੋਬਿੰਦ ਮੰਨੀ ਆਖੀ, ਜੋ ਸਹਿਜ ਨਾਲ ਗਿਆ ਸੁਣਾਈਆ। ਮੈਂ ਤੇਰੀ ਕਰਾਂ ਰਾਖੀ, ਰਖਕ ਹੋ ਕੇ ਵੇਖਾਂ ਚਾਈਂ ਚਾਈਂਆ। ਮੇਰੇ ਅੰਤਸ਼ਕਰਨ ਇਕ ਖ਼ਬਰ ਅਗੰਮੀ ਭਾਖੀ, ਭਾਖਿਆ ਦੇ ਕੇ ਦਿਆਂ ਸੁਣਾਈਆ। ਚਾਰੋਂ ਕੁੰਟ ਮੇਰੇ ਸਤਿਗੁਰ ਵੇਖ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਜੀਵਣ ਵਿਚੋਂ ਬਦਲੇ ਨਾ ਕੋਇ ਹਯਾਤੀ, ਜ਼ਿੰਦਗੀ ਹੱਥ ਕਿਸੇ ਨਾ ਆਈਆ। ਚਾਰ ਜੁਗ ਦੇ ਸ਼ਾਸਤਰਾਂ ਦਾ ਲਹਿਣਾ ਤਕ ਲੈ ਕਾਗ਼ਜ਼ਾਤੀ, ਅੱਖਰ ਅੱਖਰਾਂ ਨਾਲ ਮਿਲਾਈਆ। ਮੇਰੀ ਇਕ ਬੇਨੰਤੀ ਤੇ ਇਕੋ ਨਿੱਕੀ ਜਿਹੀ ਬਾਤੀ, ਬਾਤਨ ਪੜਦਾ ਦੇਣਾ ਚੁਕਾਈਆ। ਤੇਰੇ ਧਰਮ ਦਾ ਰਿਹਾ ਨਾ ਕੋਇ ਜਮਾਤੀ, ਸਾਚਾ ਸੰਗ ਨਾ ਕੋਇ ਵਖਾਈਆ। ਅੰਮ੍ਰਿਤ ਰਸ ਰਿਹਾ ਨਾ ਕਿਸੇ ਪਰਭਾਤੀ, ਭਾਂਡਾ ਭਰਮ ਨਾ ਕੋਇ ਭੰਨਾਈਆ। ਨਿਗਾਹ ਮਾਰ ਲੈ ਲੋਕਮਾਤੀ, ਮਾਤਰ ਭੂਮੀ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਈਆ। ਝਟ ਸਤਿਗੁਰ ਸ਼ਬਦ ਕਹੇ ਸੁਣ ਵਿਸਾਖ ਮੇਰੇ ਮੀਤਾ, ਮਿਤਰਾ ਦਿਆਂ ਜਣਾਈਆ। ਔਹ ਵੇਖ ਲੈ ਕੀ ਇਸ਼ਾਰਾ ਦਿਤਾ ਰਾਮ ਨੇ ਸੀਤਾ, ਸਤਿ ਸਤਿ ਵਿਚ ਸਮਝਾਈਆ। ਕ੍ਰਿਸ਼ਨ ਸੰਦੇਸ਼ਾ ਦੇ ਕੇ ਵਿਚ ਗੀਤਾ, ਪੜਦਾ ਪੜਦਿਆਂ ਵਿਚੋਂ ਉਠਾਈਆ। ਮੂਸਾ ਬਿਨ ਰਸਨਾ ਕਹੇ ਹਦੀਸਾ, ਈਸਾ ਇਸਮ ਆਜ਼ਮ ਇਕ ਸਮਝਾਈਆ। ਮੁਹੰਮਦ ਸਦੀ ਚੌਧਵੀਂ ਦੱਸੀ ਹਕ ਤੌਫ਼ੀਕ਼ਾ, ਤੋਫੇ ਦਿਤੇ ਖਲਕ ਖ਼ੁਦਾਈਆ। ਨਾਨਕ ਨਿਰਗੁਣ ਧਾਰ ਬਦਲ ਦਿਤੀ ਤਵਾਰੀਖਾ, ਤਾਰੀਖ ਸ਼ਬਦ ਵਾਲੀ ਜਣਾਈਆ। ਗੋਬਿੰਦ ਖੰਡੇ ਧਾਰ ਮਾਰ ਕੇ ਲੀਕਾਂ, ਲਾਇਨ ਲਾਇਨ ਵਿਚੋਂ ਵਖਾਈਆ। ਵਿਸਾਖੀਏ ਤੇਰੇ ਧਰਮ ਧਾਰ ਦੀ ਰੀਤਾ, ਮੰਦਰ ਮਸੀਤਾਂ ਬਾਹਰ ਸਮਝਾਈਆ। ਇਕੋ ਰੰਗ ਰੰਗਾਉਣਾ ਹਸਤ ਕੀਟਾ, ਊਚਾਂ ਨੀਚਾਂ

ਵੰਡ ਨਾ ਕੋਇ ਵੰਡਾਈਆ। ਨਾਮ ਅੰਮ੍ਰਿਤ ਰਸ ਦੇ ਕੇ ਮੀਠਾ, ਅਨਰਸ ਦਿਆਂ ਚਖਾਈਆ। ਅਗਲਾ ਖੇਲ ਕਰਾਏ ਅਨਡੀਠਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸਾਹਿਬ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਵਿਸਾਖੀ ਖੇਲ ਤਕ ਲੈ ਬੇਪ੍ਰਵਾਹ, ਜੋ ਬੇਪਰਵਾਹੀ ਵਿਚ ਸਮਾਈਆ। ਨੌ ਸੌ ਚੁਰਾਨਵੇ ਚੌਕੜੀ ਜੋ ਬਣਿਆ ਰਿਹਾ ਮਲਾਹ, ਖੇਵਟ ਖੇਟਾ ਧੁਰਦਰਗਾਹੀਆ। ਜਿਸ ਨੇ ਅਵਤਾਰ ਪੈਗ਼ੰਬਰਾਂ ਗੁਰੂਆਂ ਦੱਸਿਆ ਰਾਹ, ਰਸਤਾ ਨਾਮ ਕਲਮੇ ਵਾਲਾ ਜਣਾਈਆ। ਸੁਰਤੀ ਸ਼ਬਦ ਦਿਤੀ ਸਲਾਹ, ਮਸ਼ਵਰਾ ਆਪਣਾ ਹੁਕਮ ਰਖਾਈਆ। ਅੰਤਰ ਕਹਿ ਕੇ ਵਾਹ ਵਾਹ, ਵਾਹਿਗੁਰੂ ਸ਼ਬਦ ਦਿਤਾ ਦ੍ਰਿੜਾਈਆ। ਖੇਲ ਦੱਸ ਕੇ ਥਲ ਅਸਗਾਹ, ਮਹੀਅਲ ਆਪਣਾ ਰੰਗ ਰੰਗਾਈਆ। ਅਵਤਾਰ ਪੈਗ਼ੰਬਰ ਗੁਰ ਭੇਵ ਅਭੇਦਾ ਆਪ ਤੋਂ ਖੁਲ੍ਹਾ, ਖ਼ਾਲਕ ਖ਼ਲਕ ਦਿਤਾ ਸਮਝਾਈਆ। ਅਵਤਾਰ ਪੈਗ਼ੰਬਰਾਂ ਪੰਧ ਮੁਕਾ, ਗੁਰੂਆਂ ਗੋਬਿੰਦ ਜੋਤ ਕੀਤੀ ਰੁਸ਼ਨਾਈਆ। ਅੰਮ੍ਰਿਤ ਰਸ ਆਤਮ ਧਾਰ ਚੁਆ, ਰਸ ਰਸ ਵਿਚੋਂ ਪਰਗਟਾਈਆ। ਖੰਡਾ ਖੜਗ ਖੜਗ ਛੁਹਾ, ਸ਼ੌਹਰ ਬਾਂਕੇ ਦਏ ਵਡਿਆਈਆ। ਵਰਨ ਬਰਨ ਮੇਟ ਮਿਟਾ, ਜ਼ਾਤ ਪਾਤ ਦਾ ਡੇਰਾ ਢਾਹੀਆ। ਸਚ ਸਚ ਦਾ ਰੰਗ ਰੰਗਾ, ਰੰਗਤ ਨਾਮ ਵਾਲੀ ਵਖਾਈਆ। ਗੁਰਮੁਖ ਗੁਰਸਿਖ ਹਰਿਜਨ ਸੰਤ ਸੁਹੇਲੇ ਆਪਣੇ ਅੰਗ ਲਗਾ, ਅੰਗੀਕਾਰ ਆਪ ਹੋ ਜਾਈਆ। ਪੰਜਾਂ ਤਤਾਂ ਪੰਚਮ ਮੇਲਾ ਲਏ ਮਿਲਾ, ਪੰਚਮ ਮੀਤਾ ਹੋਏ ਸਹਾਈਆ। ਪੰਚਮ ਸ਼ਬਦ ਨਾਦ ਧੁਨ ਜਣਾ, ਅੰਤਰ ਆਤਮ ਰਾਗ ਦ੍ਰਿੜਾਈਆ। ਪੰਚ ਵਿਕਾਰਾ ਮੋਹ ਚੁਕਾ, ਅੰਮ੍ਰਿਤ ਰਸ ਰਸ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਸਾਚਾ ਵਕ਼ਤ ਸੁਹਾਈਆ। ਵਿਸਾਖ ਕਹੇ ਸਤਿਗੁਰ ਸ਼ਬਦ ਜੁਗ ਕੇਤੇ ਗਏ ਲੰਘਦੇ, ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਗਏ ਮੰਗਦੇ, ਪ੍ਰਭ ਅਗੇ ਝੋਲੀਆਂ ਡਾਹੀਆ । ਖੇਲ ਵੇਖਦੇ ਰਹੇ ਤਤ ਪੰਜ ਦੇ, ਪੰਚਮ ਪੰਚਮ ਫੋਲ ਫੁਲਾਈਆ। ਅੰਤਮ ਜੋ ਖੇਲ ਖਿਲਾਏ ਗੋਬਿੰਦ ਨੂਰੀ ਚੰਦ ਨੇ, ਚੰਦ ਚਾਂਦਨਿਆਂ ਬਾਹਰ ਰੁਸ਼ਨਾਈਆ। ਜਿਸ ਭੇਵ ਖੁਲ੍ਹਾਏ ਬ੍ਰਹਮ ਹੰ ਦੇ, ਹੰ ਬ੍ਰਹਮ ਦਿਤਾ ਸਮਝਾਈਆ। ਜਿਸ ਧਾਰੋ ਆਦਿ ਜੁਗਾਦਿ ਨਿਰਗੁਣ ਧਾਰ ਭਗਤ ਸੰਤ ਗੁਰਮੁਖ ਗੁਰਸਿਖ ਜੰਮਦੇ, ਆਪ ਬਣੇ ਜਣੇਂਦੀ ਮਾਈਆ। ਖੇਲ ਖਿਲਾ ਕੇ ਕਾਇਆ ਮਾਟੀ ਚੰਮ ਦੇ, ਚੰਮ ਦ੍ਰਿਸ਼ਟੀ ਦਿਤੀ ਬਦਲਾਈਆ। ਲੇਖੇ ਪੂਰਾ ਕਰ ਦੇ ਪਵਣ ਸਵਾਸੀ ਦਮ ਦੇ, ਦਾਮਨਗੀਰ ਆਪ ਅਖਵਾਈਆ। ਸੰਸਾ ਰਹੇ ਨਾ ਹਰਖ ਸੋਗ ਗ਼ਮ ਦੇ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਵਿਸਾਖ ਕਹੇ ਸਤਿਗੁਰ ਸ਼ਬਦ ਮੇਰੇ ਕੋਲ ਲੇਖ ਜਿਸ ਦਾ ਕੋਈ ਨਾ ਜਾਣੇ ਅੱਖਰ, ਜਗਤ ਵੰਡ ਨਾ ਕੋਇ ਵੰਡਾਈਆ। ਆਹ ਵੇਖ ਜਿਸ ਦੇ ਗੋਬਿੰਦ ਲੱਥਾ ਸਥਰ, ਯਾਰੜਾ ਸੇਜ ਹੰਢਾਈਆ। ਨੇਤਰ ਵਿਰੋਲਿਆ ਮੂਲ ਨਾ ਅੱਥਰ, ਹੰਝੂਆਂ ਹਾਰ ਨਾ ਕੋਇ ਰਖਾਈਆ। ਜਿਸ ਨੂੰ ਕਥਨੀ ਕਰੇ ਕੋਈ ਨਾ ਕਥਨ, ਕਥ ਕਥ ਨਾ ਕੋਇ ਸਮਝਾਈਆ। ਵਿਸਾਖ ਕਹੇ ਮੇਰੇ ਉਤੇ ਭੇਦ ਆਇਆ ਦੱਸਣ, ਵਿਸਾਖੀ ਗੋਬਿੰਦ ਵਾਲੀ ਨਾਲ ਮਿਲਾਈਆ। ਜਿਸ ਲੇਖ ਮੁਕਾਵਣਾ ਹੱਥੋ ਹੱਥਣ, ਜਗਤ ਉਧਾਰ ਨਾ ਕੋਇ ਜਣਾਈਆ। ਜਿਸ ਮੇਰੀ ਧਾਰ ਆਉਣਾ ਮਥਣ, ਰਿੜਕੇ ਖ਼ਲਕ ਖ਼ੁਦਾਈਆ। ਮੇਰਾ ਰੋਗ ਆਵੇ ਕੱਟਣ, ਕਟਾਕਸ਼ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ

ਦਾ ਮਾਲਕ ਦਇਆ ਕਮਾਈਆ। ਵਿਸਾਖ ਕਹੇ ਸਤਿਗੁਰ ਸ਼ਬਦ ਮੇਰੀ ਵੇਖ ਅਗੰਮੀ ਤਕ਼ਦੀਰ, ਕ਼ੁਦਰਤ ਦੇ ਕ਼ਾਦਰ ਦਿਤੀ ਜਣਾਈਆ । ਜਿਸ ਨੂੰ ਕਰ ਸਕੇ ਨਾ ਕੋਇ ਤਹਿਰੀਰ, ਤਾਰੀਖ ਵਿਚ ਨਾ ਸਿਫ਼ਤ ਸਲਾਹੀਆ। ਜਿਸ ਨੂੰ ਲਖ ਸਕੇ ਨਾ ਕੋਈ ਫ਼ਕੀਰ, ਫ਼ਿਕਰੇ ਢੋਲੇ ਨਾ ਕੋਇ ਗਾਈਆ। ਜਿਸਦਾ ਖੇਲ ਤੱਕਿਆ ਕਬੀਰ, ਕ਼ਬਰਾਂ ਤੋਂ ਬਾਹਰ ਵੇਖ ਵਖਾਈਆ। ਅੰਤ ਕਹਿ ਕੇ ਬੇਨਜ਼ੀਰ, ਨਜ਼ਰੀਆ ਆਪ ਭੁਆਈਆ। ਸ਼ਬਦ ਕਿਹਾ ਉਹ ਮਾਲਕ ਪੀਰਾਂ ਦਾ ਪੀਰ, ਪੈਗ਼ੰਬਰਾਂ ਦਾ ਪੈਗ਼ੰਬਰ ਨੂਰ ਅਲਾਹੀਆ। ਜਿਸ ਨੂੰ ਕਹਿੰਦੇ ਲਾਤਸਵੀਰ, ਤਸੱਵਰ ਕਰ ਨਾ ਕੋਇ ਸਮਝਾਈਆ। ਜਿਸ ਦਾ ਨਾਮ ਖੰਡਾ ਸ਼ਮਸ਼ੀਰ, ਸ਼ਰਅ ਸ਼ਰਅ ਵਿਚੋਂ ਉਲਟਾਈਆ । ਉਹ ਲੇਖਾ ਜਾਣੇ ਸ਼ਾਹ ਹਕੀਰ, ਹਕ਼ੀਕ਼ਤ ਆਪਣੀ ਇਕ ਪਰਗਟਾਈਆ। ਜੋ ਨਿਰਗੁਣ ਧਾਰ ਸ਼ਹਿਨਸ਼ਾਹ ਤੇ ਸੰਮਤ ਸ਼ਹਿਨਸ਼ਾਹੀ ਜਿਸ ਦਾ ਵਜ਼ੀਰ, ਵਜ਼ਾਰਤ ਜਗਤ ਦਏ ਬਦਲਾਈਆ। ਜੋ ਗੋਬਿੰਦ ਧਾਰ ਅੰਮ੍ਰਿਤ ਰਸ ਚਖਾਏ ਸੀਰ, ਅੰਮਿਉਂ ਰਸ ਆਪ ਚੁਆਈਆ। ਉਹ ਮਾਲਕ ਗਹਿਰ ਗੰਭੀਰ, ਗਵਰ ਇਕ ਅਖਵਾਈਆ। ਜਿਸ ਦਾ ਖੇਲ ਬਿਨਾ ਸਰੀਰ, ਤਨ ਵਜੂਦ ਸੋਭਾ ਪਾਈਆ। ਜਿਸ ਨੇ ਅੰਤ ਚਰਨਾ ਦੂਰ ਰਖਣੇ ਸਮੁੰਦ ਸਾਗਰਾਂ ਨੀਰ, ਜਲਾਂ ਥਲਾਂ ਭੇਵ ਕੋਇ ਨਾ ਆਈਆ। ਧਰਨੀ ਧਰਤ ਧਵਲ ਧੌਲ ਕ਼ੀਮਤ ਰਹੇ ਨਾ ਕੋਇ ਕਸੀਰ, ਕਸੀਰਾ ਰਵਿਦਾਸ ਦਾ ਦਏ ਗਵਾਹੀਆ। ਅੰਤ ਸ਼ਰਅ ਦੇ ਤੋੜੇ ਜ਼ੰਜੀਰ, ਸ਼ਰੀਅਤ ਆਪਣਾ ਹੁਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਵਿਸਾਖੀ ਕਹੇ ਪ੍ਰਭੂ ਮੈਂ ਗੋਬਿੰਦ ਦੀ ਧਾਰ ਆਈ ਦੋ ਸੌ ਸਤਤਰ ਸਾਲ ਬਾਦ, ਬਾਦੇ ਸਹਰ ਸੀਸ ਨਿਵਾਈਆ। ਮੈਂ ਅੱਜ ਵਖਰੀ ਮੰਗਣੀ ਦਾਦ, ਦੀਦਾ ਦਾਨਿਸਤਾ ਤੇਰੇ ਅਗੇ ਵਾਸਤਾ ਪਾਈਆ। ਤੂੰ ਸੁਆਮੀ ਮੇਰਾ ਆਦਿ ਜੁਗਾਦਿ, ਜੁਗ ਜੁਗ ਤੇਰੀ ਓਟ ਰਖਾਈਆ। ਤੇਰਾ ਨਾਮ ਸੁਣਦੀ ਰਹੀ ਨਾਦ, ਕਲਮੇ ਕਲਮਿਆਂ ਨਾਲ ਸ਼ਨਵਾਈਆ। ਤੇਰਾ ਖੇਲ ਤਕਿਆ ਮੋਹਣ ਮਾਧਵ ਮਾਧ, ਮਾਧਵ ਤੇਰੇ ਹੱਥ ਵਡਿਆਈਆ। ਨਿਗਾਹ ਮਾਰ ਲੈ ਸਤਿ ਧਰਮ ਮੇਰੇ ਉਤੇ ਹੋਇਆ ਬਰਬਾਦ, ਸਚ ਵਿਚ ਨਾ ਕੋਇ ਸਮਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੈਨੂੰ ਕਰ ਦੇ ਆਜ਼ਾਦ, ਮਿਹਰ ਨਜ਼ਰ ਨਜ਼ਰ ਉਠਾਈਆ। ਮੇਰੇ ਅੰਤਸ਼ਕਰਨ ਮੇਟ ਦੇ ਵਾਦ ਵਿਵਾਦ, ਵਿਖ ਅੰਦਰੋਂ ਬਾਹਰ ਕਢਾਈਆ। ਮੇਰੇ ਵਡ ਵਡ ਕਰ ਭਾਗ, ਵਡਭਾਗਣ ਹੋਵਾਂ ਵਿਚ ਖ਼ਲਕ ਖ਼ੁਦਾਈਆ। ਸੁੱਤੀ ਦੀ ਖੋਲ੍ਹ ਦੇ ਜਾਗ, ਵਿਚ ਲੋਚਨ ਨੈਣ ਕਰ ਰੁਸ਼ਨਾਈਆ। ਆਪਣੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤਕ ਲੈ ਬਣੀ ਕਾਗ, ਕਾਗ ਹੰਸ ਨਾ ਕੋਇ ਰੂਪ ਬਦਲਾਈਆ। ਰਸਨਾ ਜਿਹਵਾ ਕੂੜੀ ਕਿਰਿਆ ਬੁਝਾਏ ਕੋਈ ਨਾ ਆਗ, ਗੋਬਿੰਦ ਅੰਮ੍ਰਿਤ ਹੱਥ ਕਿਸੇ ਨਾ ਆਈਆ। ਵਿਸਾਖੀ ਕਹੇ ਮੈਂ ਲੂਲ੍ਹੀ ਲੰਗੜੀ ਹੋਈ ਅਪਾਹਜ, ਕ਼ਦਮ ਸਕਾਂ ਨਾ ਅਗੇ ਉਠਾਈਆ। ਮੇਰੇ ਸਾਹਿਬ ਸਤਿਗੁਰ ਪਰਮ ਪੁਰਖ ਪਰਮਾਤਮ ਕੂੜੀ ਕਿਰਿਆ ਮੇਰੇ ਉਤੋਂ ਬਦਲ ਦੇ ਰਾਜ, ਰੰਗ ਆਪਣਾ ਇਕ ਰੰਗਾਈਆ। ਸਚ ਪਿਆਰ ਬਖ਼ਸ਼ ਦੇ ਇਕ ਸਮਾਜ, ਸਮਗਰੀ ਇਕੋ ਇਕ ਵਰਤਾਈਆ। ਤੂੰ ਮਾਲਕ ਅਗੰਮ ਅਥਾਹ ਗੋਬਿੰਦ ਧਾਰ ਜਿਸ ਖੇਲ ਖੇਲਿਆ ਵਿਚ ਪੰਜ ਆਬ, ਪੰਚਮ ਮੇਲਾ ਮੇਲਣਾ ਸਹਿਜ ਸੁਭਾਈਆ। ਤੈਨੂੰ ਪੈਗ਼ੰਬਰਾਂ ਕਿਹਾ ਜਨਾਬ, ਮੈਂ ਵੀ ਜਨਾਬੇਆਲੀ ਕਹਿ ਕੇ ਸੀਸ ਨਿਵਾਈਆ। ਮੈਨੂੰ ਦੇ ਖ਼ਤਾਬ, ਖ਼ਤਾ ਮੇਰੀ ਮੁਆਫ਼ ਕਰਾਈਆ। ਉਹ ਲੇਖ ਵੇਖ ਜੋ ਨਾਨਕ ਦਸ ਕੇ ਆਇਆ ਵਿਚ ਬਗ਼ਦਾਦ, ਬਗ਼ਲਗੀਰ ਬਗ਼ਲੀਆਂ ਬਗ਼ਲ ਵਿਚ ਰਖਾਈਆ। ... ... ... ... ... ... ... ... ...