੬ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਅਰਜਨ ਸਿੰਘ ਦੇ ਗ੍ਰਹਿ ਡੀਟਰਾਇਟ ੨੨੧ ਫ਼ਾਰਚੂਨ ਯੂ੦ ਐਸ੦ ਏ੦
ਧਰਨੀ ਕਹੇ ਮੇਰਾ ਖ਼ੁਸ਼ੀਆਂ ਵਾਲਾ ਦਿਹਾੜਾ ਛੇ ਵਿਸਾਖ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਮੇਰੇ ਅੰਤਸ਼ਕਰਨ ਅਗੰਮੀ ਆਈ ਭਾਖ, ਜਿਸ ਨੂੰ ਜਗਤ ਵਿਦਿਆ ਅੱਖਰਾਂ ਵਿਚ ਨਾ ਕੋਇ ਗਾਈਆ। ਜੋ ਸਚ ਸੰਦੇਸ਼ਾ ਨਰ ਨਰੇਸ਼ਾ ਬਿਨ ਤਨ ਵਜੂਦ ਬਾਵਨ ਗਿਆ ਆਖ, ਬਿਨ ਰਸਨਾ ਜਿਹਵਾ ਢੋਲੇ ਸੋਹਲੇ ਸ਼ਬਦ ਸੁਣਾਈਆ। ਅੰਤ ਕੰਤ ਭਗਵੰਤ ਖੇਲ ਕਰੇ ਅਲਖਣਾ ਅਲਾਖ, ਅਲਖ ਅਗੋਚਰ ਅਗੰਮ ਅਥਾਹ ਆਪਣਾ ਖੇਲ ਖਿਲਾਈਆ। ਮੈਂ ਬੇਨੰਤੀ ਕੀਤੀ ਨਿਮਾਣੀ ਹੋ ਕੇ ਅਨਾਥਨ ਨਾਥ, ਦੀਨਨ ਹੋ ਕੇ ਸੀਸ ਝੁਕਾਈਆ। ਕਿਰਪਾ ਕਰ ਮੇਰੇ ਪਰਮ ਪੁਰਖ ਸਮਰਾਥ, ਪਾਰਬ੍ਰਹਮ ਭੇਵ ਅਭੇਦ ਖੁਲ੍ਹਾਈਆ। ਮੈਂ ਖ਼ਾਲੀ ਬਿਨਾ ਹੱਥਾਂ ਉਠਾਏ ਹਾਥ, ਧਰਨੀ ਕਹੇ ਆਸਮਾਨਾਂ ਬਾਹਰ ਧਿਆਨ ਲਗਾਈਆ। ਝਟ ਸ਼ਬਦ ਅਗੰਮੀ ਸੁਣੀ ਬਾਤ, ਜਿਸ ਦਾ ਚਾਰ ਜੁਗ ਦੇ ਸ਼ਾਸਤਰ ਭੇਵ ਨਾ ਕੋਇ ਖੁਲ੍ਹਾਈਆ। ਮੈਂ ਨਿਵ ਨਿਵ ਟੇਕਿਆ ਮਾਥ, ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਨਾਲ ਚਰਨ ਕਵਲ ਕੀਤੀ ਡੰਡਾਵਤ, ਬੰਦਨਾ ਵਿਚ ਸੀਸ ਨਿਵਾਈਆ। ਪਰਮ ਪੁਰਖ ਚਰਨ ਧੂੜ ਦੇਣੀ ਨਿਆਮਤ, ਨਿਰਾਕਾਰ ਨਿਰੰਕਾਰ ਆਪਣਾ ਰੰਗ ਰੰਗਾਈਆ। ਮੇਰੇ ਅੰਤਰ ਤੇਰੇ ਪਿਆਰ ਦੀ ਰਹੇ ਅਮਾਨਤ, ਜੁਗ ਚੌਕੜੀ ਸਕੇ ਨਾ ਕੋਇ ਮਿਟਾਈਆ। ਤੂੰ ਮਾਲਕ ਖ਼ਾਲਕ ਨੂਰ ਨੁਰਾਨਾ ਸਹੀ ਸਲਾਮਤ, ਸਾਹਿਬ ਸੁਆਮੀ ਅੰਤਰਜਾਮੀ ਇਕ ਅਖਵਾਈਆ। ਜੁਗ ਚੌਕੜੀ ਮੇਰੇ ਉਤੇ ਕਿਉਂ ਹੁੰਦੀ ਰਹੀ ਕਿਆਮਤ, ਨਵ ਸਤ ਵੇਖਣਾ ਥਾਉਂ ਥਾਈਂਆ। ਮਿਹਰਵਾਨਾ ਮਹਿਬੂਬਾ ਤੇਰੇ ਹੁਕਮ ਨਾਲ ਮੇਰੀ ਬਣੀ ਬਨਾਵਟ, ਉੱਤਰ ਪੂਰਬ ਪੱਛਮ ਦੱਖਣ ਸਮਝ ਕੋਇ ਨਾ ਪਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਮੇਰੇ ਅੰਤਸ਼ਕਰਨ ਆਵੇ ਥਕਾਵਟ, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਦਰੋਹੀ ਕਿਉਂ ਮੇਰੇ ਉਤੇ ਹੋਈ ਬਗ਼ਾਵਤ, ਬਗ਼ਲਗੀਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਜਿਸ ਵੇਲੇ ਬਾਵਨ ਨਿਰਗੁਣ ਸ਼ਬਦੀ ਧਾਰ ਮੇਰੇ ਉਤੋਂ ਲੰਘਿਆ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰਾ ਖ਼ੁਸ਼ੀਆਂ ਨਾਲ ਅੰਗਨ ਗਿਆ ਰੰਗਿਆ, ਲਾਲ ਗੁਲਾਲ ਅਗੰਮ ਰੰਗ ਰੰਗਾਈਆ। ਪ੍ਰੇਮ ਪਿਆਰ ’ਚ ਦਾਸੀ ਹੋ ਇਕੋ ਪਿਆਰ ਮੰਗਿਆ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਪਰਮ ਪੁਰਖ ਪਰਮਾਤਮ ਦੀਨ ਦੁਨੀ ਸਚ ਚੜ੍ਹਾਉਣਾ ਚੰਦਿਆ, ਬਿਨ ਸੂਰੀਆ ਚੰਦ ਕਰੇ ਰੁਸ਼ਨਾਈਆ। ਬਾਵਨ ਖ਼ੁਸ਼ੀ ਵਿਚ ਕਿਹਾ ਜਿਸ ਵੇਲੇ ਸਤਿਜੁਗ ਤ੍ਰੇਤਾ ਦੁਆਪਰ ਲੰਘਿਆ, ਕਲਜੁਗ ਅੰਤ ਵੇਖ ਵਖਾਈਆ। ਸਤਿਗੁਰ ਸ਼ਬਦ ਖੇਲ ਕਰੇ ਪੁਰੀ ਅਨੰਦਿਆ, ਗੋਬਿੰਦ ਗੋਬਿੰਦ ਗੋਬਿੰਦ ਰੰਗ ਰੰਗਾਈਆ। ਜਿਸ ਦਾ ਲਹਿਣਾ ਦੇਣਾ ਅੰਤਮ ਹੋਣਾ ਨਵ ਖੰਡਿਆ, ਸੱਤ ਦੀਪ ਸੋਭਾ ਪਾਈਆ। ਜੋ ਵੇਖੇ ਵਿਗਸੇ ਦੋ ਜਹਾਨ ਬ੍ਰਹਿਮੰਡਿਆ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਧਿਆਨ ਲਗਾਈਆ। ਲੇਖ ਮੁਕਾਏ ਅੰਤਮ ਉਤਭੁਜ ਸੇਤਜ ਜੇਰਜ ਅੰਡਿਆ, ਚਾਰੇ ਖਾਣੀ ਖੋਜ ਖੁਜਾਈਆ। ਨਾਮ ਨਿਧਾਨ ਵਖਾਏ ਖੰਡ ਖੰਡਿਆ, ਖੜਗ ਇਕ ਪਰਗਟਾਈਆ । ਜਿਸ ਨੇ ਦੀਨ ਦੁਨੀ ਵਿਚ ਜਗਤ ਜਹਾਨ ਵੰਡਿਆ, ਨਾਮ ਕਲਮੇ ਸੰਗ ਬਣਾਈਆ। ਉਹ ਧਰਨੀਏ ਤੇਰਾ ਵੇਖੇ ਅੰਤਮ ਕੰਢਿਆ, ਕੰਢੀ ਘਾਟ ਆਪਣਾ ਡੇਰਾ ਲਾਈਆ। ਸਤਿਗੁਰ ਧਾਰ ਏਕੰਕਾਰ ਭੇਵ ਖੁਲ੍ਹਾਏ ਅਗੰਮੀ ਡੰਡਿਆ, ਡੰਡਾਵਤ
ਸਭ ਦੀ ਦਏ ਬਦਲਾਈਆ। ਤੇਰਾ ਧਰਮ ਸੁਹਾਗ ਹੋਣ ਨਾ ਦੇਵੇ ਰੰਡਿਆ, ਸ਼ਾਹੋ ਭੂਪ ਮਿਹਰ ਨਜ਼ਰ ਉਠਾਈਆ। ਉਸ ਵੇਲੇ ਨਿਸ਼ਾਨ ਹੋਣਾ ਤਾਰਾ ਚੰਦਿਆ, ਸੂਰੀਆ ਭਾਨ ਪਰਦਾ ਪਰਦਿਆਂ ਵਿਚੋਂ ਚੁਕਾਈਆ। ਧਵਲ ਤੇਰਾ ਮੇਟਣਾ ਹੱਦ ਬੰਨਿਆ, ਧਰਨੀ ਵੇਖਣਾ ਚਾਈਂ ਚਾਈਂਆ। ਮਾਨਵ ਧਾਰ ਮਨ ਮਨਸਾ ਹੋਣੀ ਗੰਦਿਆ, ਸਚ ਸਤਿ ਵਿਚ ਨਾ ਕੋਇ ਸਮਾਈਆ। ਕਲਜੁਗ ਕੂੜ ਵਿਕਾਰ ਹੋਣਾ ਧੰਦਿਆ, ਧਰਮ ਦੀ ਧਾਰ ਨਾ ਕੋਇ ਪਰਗਟਾਈਆ। ਮਾਨਸ ਮਾਨਸ ਪਿਆਰ ਹੋਵੇ ਨਾ ਕਿਸੇ ਬੰਦਿਆ, ਬੰਦਗੀ ਵਿਚ ਨਾ ਕੋਇ ਸਮਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਉਸ ਵੇਲੇ ਵਕ਼ਤ ਹੋਣਾ ਲੰਘਿਆ, ਪਿਛਲਾ ਪੰਧ ਨਾ ਕੋਇ ਜਣਾਈਆ। ਫਿਰਨੀ ਦਰੋਹੀ ਜੰਗਲ ਜੂਹ ਉਜਾੜ ਬੇਲੇ ਡੂੰਘੇ ਡਲਿਆ, ਸ਼ੌਹ ਦਰਿਆ ਦੇਣ ਦੁਹਾਈਆ। ਜਗਤ ਨੇਤਰ ਜਹਾਨ ਹੋਣਾ ਅੰਧਿਆ, ਨਿਜ ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਅੰਮ੍ਰਿਤ ਰਸ ਰਹਿਣਾ ਨਹੀਂ ਗੰਗਿਆ, ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਨਵਖੰਡ ਤੇਰੇ ਉਤੇ ਵਧੇ ਪਖੰਡਿਆ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਕੂੜ ਕਲਪਨਾ ਹੋਵੇ ਘੁਮੰਡਿਆ, ਨਿਮਰਤਾ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਂ ਬਾਵਨ ਅਗੇ ਕੀਤੀ ਮਿੰਨਤ, ਬਿਨ ਆਸਾ ਜਗਤ ਜਣਾਈਆ। ਨਿਗਾਹ ਮਾਰੀ ਮੇਰੀ ਸਿੰਮਤ, ਦਿਸ਼ਾ ਕੂਟ ਵੰਡ ਨਾ ਕੋਇ ਵੰਡਾਈਆ। ਜਿਸ ਵੇਲੇ ਤੇਰੀ ਸ੍ਰਿਸ਼ਟੀ ਹੋਈ ਨਿੰਦਕ, ਸਚ ਵਿਚ ਨਾ ਕੋਇ ਸਮਾਈਆ। ਧਰਮ ਦੀ ਰਹੇ ਕੋਈ ਨਾ ਹਿੰਮਤ, ਹੌਸਲਾ ਹੱਥ ਕਿਸੇ ਨਾ ਆਈਆ। ਮੇਰੀ ਕਲਪਣਾ ਵਾਲੀ ਮੇਟਣੀ ਚਿੰਦ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ । ਧਰਨੀ ਕਹੇ ਮੇਰੀ ਖ਼ੁਸ਼ੀਆਂ ਵਾਲੀ ਡੇਟ, ਡੀਟਰੋਟ ਵਿਚ ਧਿਆਨ ਲਗਾਈਆ। ਮੈਂ ਚਾਰ ਜੁਗ ਕੀਤਾ ਵੇਟ, ਬਿਨ ਨੇਤਰ ਲੋਚਨ ਨੈਣ ਅੱਖ ਉਠਾਈਆ। ਕਿਸ ਵੇਲੇ ਮੇਰਾ ਮਹਿਬੂਬ ਮਾਹੀ ਆਵੇ ਖੇਵਟ ਖੇਟ, ਖ਼ਾਲਕ ਖ਼ਲਕ ਨੂਰ ਅਲਾਹੀਆ। ਮੈਂ ਦਰਸ਼ਨ ਕਰਾਂ ਨੇਤਨ ਨੇਤ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਜੋ ਨਿਰਗੁਣ ਸਰਗੁਣ ਕਰੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਮੇਰਾ ਪੂਰਬ ਖੋਲ੍ਹੇ ਭੇਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੈਂ ਸਚ ਦੱਸਾਂ ਜਿਸ ਕਾਰਨ ਗੁਰ ਅਰਜਨ ਸੀਸ ਪੁਆਈ ਤੱਤੀ ਰੇਤ, ਤੱਤੀ ਤਵੀ ਸੋਭਾ ਪਾਈਆ। ਤਨ ਵਜੂਦ ਕਰਕੇ ਖੇਤ, ਪੰਜਾਂ ਤਤਾਂ ਸੰਗ ਛੁਡਾਈਆ। ਉਹ ਹੋਕਾ ਦੇ ਕੇ ਗਿਆ ਸੰਦੇਸ਼, ਸੰਦੇਸ਼ਾ ਧੁਰਦਰਗਾਹੀਆ। ਕਲਜੁਗ ਅੰਤ ਕਿਰਪਾ ਕਰੇ ਨਰ ਨਰੇਸ਼, ਨਰ ਨਰਾਇਣ ਅਗੰਮ ਅਥਾਹੀਆ। ਜਿਸ ਦੇ ਅਗੇ ਸਾਰੇ ਹੋਏ ਪੇਸ਼, ਪੇਸ਼ੀਨਗੋਈਆਂ ਆਪਣੀਆਂ ਹੱਥ ਉਠਾਈਆ। ਉਹ ਕਰੇ ਅਵਲੜਾ ਭੇਸ, ਭੇਖਾਧਾਰੀ ਆਪਣਾ ਵੇਸ ਵਟਾਈਆ। ਜਿਸ ਦਾ ਨਜ਼ਰ ਨਾ ਆਏ ਮੁੱਛ ਦਾਹੜੀ ਕੇਸ, ਕੇਸਗੜ੍ਹ ਦਾ ਲੇਖਾ ਗੋਬਿੰਦ ਨਾਲ ਮਿਲਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰਗਾਹ ਸਾਚੀ ਸੋਭਾ ਪਾਈਆ। ਸੋ ਧਰਨੀਏ ਤੇਰੇ ਉਤੋਂ ਮੇਟੇ ਕਲੇਸ਼, ਕਲ ਕਲਕੀ ਆਪਣੀ ਕਲ ਵਰਤਾਈਆ। ਇਸ ਦਾ ਇਸ਼ਾਰਾ ਸੋ ਦਿਤਾ ਗੋਬਿੰਦ ਦਸ ਦਸਮੇਸ਼, ਮਾਛੂਵਾੜਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ । ਧਰਨੀ ਕਹੇ ਮੈਂ ਬਾਵਨ ਅਗੇ ਕੀਤੀ ਅਰਦਾਸ, ਬਿਨ ਸੀਸ ਸੀਸ ਨਿਵਾਈਆ। ਮੇਰੀ ਬੇਨੰਤੀ ਸੁਣ ਉਤੇ ਆਕਾਸ਼, ਅਕਾਸ਼ ਅਕਾਸ਼ਾਂ ਤੋਂ ਪਰੇ ਧਿਆਨ ਲਗਾਈਆ। ਮੈਂ
ਤੇਰੀ ਮੰਡਲ ਮੰਡਪ ਤਕਾਂ ਰਾਸ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਮੇਰੇ ਪਰਮ ਪੁਰਖ ਪਰਮਾਤਮ ਤੂੰ ਆਉਣਾ ਮੇਰੇ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਸਤਿਗੁਰ ਸ਼ਬਦ ਸੰਦੇਸ਼ਾ ਦਿਤਾ ਖ਼ਾਸ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਧਰਨੀਏ ਤੂੰ ਨਾ ਹੋਈਂ ਉਦਾਸ, ਉਦਾਸੀ ਚਿੰਤਾ ਨਾ ਕੋਇ ਜਣਾਈਆ। ਉਹ ਵੇਖ ਕੀ ਆਸ਼ਾ ਰਖੀ ਬੈਠਾ ਸ਼ੰਕਰ ਉਤੇ ਕੈਲਾਸ਼, ਕਲਧਾਰੀ ਆਪਣਾ ਧਿਆਨ ਲਗਾਈਆ। ਜਿਸ ਵੇਲੇ ਸਤਿ ਸਚ ਪ੍ਰਭੂ ਦਾ ਨਾਮ ਰਿਹਾ ਨਾ ਕਿਸੇ ਵਿਚ ਸਵਾਸ, ਸਾਹ ਸਾਹ ਨਾ ਕੋਇ ਧਿਆਈਆ। ਨਵ ਸੱਤ ਕੂੜ ਵਿਕਾਰ ਹੋਵੇ ਵਿਲਾਸ, ਬਿਸਮਲ ਰੂਪ ਨਾ ਕੋਇ ਦਰਸਾਈਆ। ਸ਼ਰਅ ਦਾ ਸ਼ਰਅ ਕਰੇ ਨਾਸ, ਨਾਮ ਕਲਮਾ ਕਲਮੇ ਨਾਲ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਜਿਸ ਵੇਲੇ ਮੈਂ ਬਾਵਨ ਵੱਲ ਤਕਿਆ, ਨਿਗਾਹ ਜ਼ਿਮੀਂ ਅਸਮਾਨ ਤੋਂ ਬਾਹਰ ਰਖਾਈਆ। ਮੇਰਾ ਸਹਿਸਾ ਰਿਹਾ ਨਾ ਸ਼ੱਕਿਆ, ਭਰਮਾਂ ਭਰਮ ਨਾ ਕੋਇ ਭੁਲਾਈਆ। ਮੇਰਾ ਅੰਤਸ਼ਕਰਨ ਹੋਇਆ ਪੱਕਿਆ, ਧੀਰਜ ਧੀਰ ਵਿਚ ਪਰਗਟਾਈਆ। ਮੈਨੂੰ ਹੁਕਮ ਸੰਦੇਸ਼ਾ ਮਿਲਿਆ ਯਕਿਆ, ਵਾਹਿਦ ਇਕੋ ਇਕ ਸੁਣਾਈਆ। ਧਵਲੇ ਨਿਗਾਹ ਮਾਰ ਲੈ ਬਿਨਾ ਪਰਮ ਪੁਰਖ ਤੋਂ ਤੇਰਾ ਪੜਦਾ ਕਿਸੇ ਨਾ ਢਕਿਆ, ਓਢਣ ਸੀਸ ਨਾ ਕੋਇ ਟਿਕਾਈਆ। ਪੁਸ਼ਤ ਪਨਾਹ ਹੱਥ ਕਿਸੇ ਨਾ ਰੱਖਿਆ, ਮਿਹਰ ਨਜ਼ਰ ਨਾ ਕੋਇ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਬਣੇ ਕੋਇ ਨਾ ਸਖ਼ਿਆ, ਸਗਲਾ ਸੰਗ ਨਾ ਕੋਇ ਨਿਭਾਈਆ। ਦੀਨ ਦੁਨੀ ਜਗਤ ਜਹਾਨ ਜੁਗ ਜੁਗ ਤੇਰੇ ਉਤੇ ਜਾਣੇ ਮਥਿਆ, ਮਥਨ ਹੁੰਦੀ ਰਹੇ ਲੋਕਾਈਆ। ਪੁਰਖ ਅਕਾਲ ਦੀਨ ਦਿਆਲ ਦਾ ਲੇਖਾ ਰਸਨਾ ਜਿਹਵਾ ਬੱਤੀ ਦੰਦ ਸ਼ਬਦੀ ਧਾਰ ਨਾਲ ਜਾਵੇ ਕਥਿਆ, ਅੱਖਰ ਅੱਖਰਾਂ ਨਾਲ ਮਿਲਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਦਾ ਜਾਵੇ ਰਥਿਆ, ਰਥਵਾਹੀ ਹੋਵੇ ਧੁਰਦਰਗਾਹੀਆ। ਉਹ ਵੇਖ ਲੈ ਤ੍ਰੇਤਾ ਦੁਆਪਰ ਕਲਜੁਗ ਜਾਂਦਾ ਨੱਠਿਆ, ਭੱਜੇ ਵਾਹੋ ਦਾਹੀਆ। ਅੰਤਰ ਮਾਣ ਰਹਿਣਾ ਨਹੀਂ ਤੀਰਥ ਅੱਠ ਸੱਠਿਆ, ਚਾਰੋਂ ਕੁੰਟ ਕੁੰਟ ਕੁਰਲਾਈਆ। ਨੇਤਰ ਰੋਵੇ ਮੰਦਰ ਮਸਜਿਦ ਸ਼ਿਵਦਵਾਲੇ ਮੱਠਿਆ, ਗੁਰੂਦੁਆਰ ਸਾਰ ਕੋਇ ਨਾ ਪਾਈਆ। ਕਲਜੁਗ ਸਭ ਦਾ ਖੇੜਾ ਕਰਨਾ ਭੱਠਿਆ, ਅਗਨੀ ਕੂੜ ਕੁੜਿਆਰ ਤਪਾਈਆ। ਕਿਸੇ ਦੀ ਕ਼ੀਮਤ ਰਹਿਣੀ ਨਹੀਂ ਟਕਾ ਵੱਟਿਆ, ਜਗਤ ਰੰਗ ਨਾ ਕੋਇ ਰੰਗਾਈਆ। ਭਾਗ ਲੱਗੇ ਨਾ ਕਿਸੇ ਕਾਇਆ ਮੱਟਿਆ, ਸਾਢੇ ਤਿੰਨ ਹੱਥ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰਾ ਥਾਨ ਸੁਹੰਜਣਾ, ਵਿਸਾਖ ਛੇ ਮਿਲੇ ਵਡਿਆਈਆ। ਕਿਰਪਾ ਕਰੇ ਪ੍ਰਭ ਦਰਦ ਦੁਖ ਭੈ ਭੰਜਣਾ, ਸਾਗਰਾਂ ਪਾਰ ਮੇਰੇ ਉਤੇ ਦਇਆ ਕਮਾਈਆ। ਜਿਸ ਦੀ ਚਰਨ ਧੂੜ ਨਾਲ ਮੇਰੇ ਨੇਤਰ ਪਿਆ ਅੰਜਣਾ, ਲੋਚਨ ਅੱਖ ਖੁਲ੍ਹਾਈਆ। ਮੈਨੂੰ ਚਾਰ ਜੁਗ ਦਾ ਮਿਲ ਗਿਆ ਸਾਕ ਸੱਜਣਾ, ਮੀਤ ਮੁਰਾਰਾ ਅਗੰਮ ਅਥਾਹੀਆ। ਜਿਸ ਦਾ ਨਵ ਸੱਤ ਇਕੋ ਨਾਮ ਦਾ ਡੰਕਾ ਵਜਣਾ, ਵਜਹ ਸਕੇ ਨਾ ਕੋਇ ਸਮਝਾਈਆ। ਜਿਸ ਦਾ ਨੂਰੀ ਦੀਪਕ ਜੋਤ ਚਾਰ ਕੁੰਟ ਜਗਣਾ, ਜਾਗਰਤ ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਜਿਸ ਦੇ ਹੁਕਮ ਵਿਚ ਸ਼ਾਹ ਸੁਲਤਾਨ ਭੱਜਣਾ, ਧੀਰਜ ਧੀਰ ਨਾ ਕੋਇ ਰਖਾਈਆ। ਜਿਸ ਦੇ ਹੁਕਮ ਵਿਚ ਕੂੜ ਕੁੜਿਆਰਾ ਵੰਝਣਾ, ਵੰਝੀ ਹਾਥ ਕਿਸੇ ਨਾ ਆਈਆ। ਜਿਸ ਦੇ ਹੁਕਮ ਵਿਚ ਪੈਂਡਾ ਪੰਧ ਲੰਘਣਾ, ਬੀਸ ਬੀਸ ਹਰਿ ਜਗਦੀਸ਼ ਆਪਣਾ ਰੰਗ ਰੰਗਾਈਆ। ਜਿਸ ਦੇ ਅੰਗੀਕਾਰ ਸਭ ਨੇ ਲਗਣਾ, ਗੋਦੀ ਗੋਦ ਇਕ ਸੁਹਾਈਆ।
ਜਿਸ ਨੇ ਸ਼ਰਅ ਦੀ ਮੇਟਣੀ ਹੱਦਨਾ, ਹਦੂਦ ਰਹਿਣ ਕੋਇ ਨਾ ਪਾਈਆ। ਗੋਪਾਲ ਸੁਆਮੀ ਮਧ ਮਦਨਾ, ਮਧ ਸੂਦਨ ਜਿਸ ਨੂੰ ਸਾਰੇ ਸੀਸ ਨਿਵਾਈਆ। ਜਿਸ ਨੇ ਆਤਮ ਧਾਰ ਕਰਾਉਣਾ ਹੱਜਨਾ, ਮੱਕੇ ਕਾਅਬੇ ਵੇਖਣ ਨੈਣ ਉਠਾਈਆ। ਸਚ ਦੁਆਰ ਦਾ ਇਕੋ ਪਦਨਾ, ਦਰਗਾਹ ਸਾਚੀ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੈਂ ਬਾਵਨ ਚਰਨ ਝੁਕਦੀ, ਨਿਵ ਨਿਵ ਸੀਸ ਨਿਵਾਈਆ। ਮੈਂ ਆਵਾਜ਼ ਸੁਣੀ ਅਗੰਮੀ ਤੁਕ ਦੀ, ਜਿਸ ਨੂੰ ਰਸਨਾ ਜਿਹਵਾ ਸਕੇ ਨਾ ਕੋਇ ਦ੍ਰਿੜਾਈਆ। ਜਿਸ ਦੇ ਨਾਲ ਮੇਰੀ ਜੁਗ ਚੌਕੜੀ ਮੁਕਦੀ, ਸਤਿਜੁਗ ਤ੍ਰੇਤਾ ਦੁਆਪਰ ਬੈਠਣ ਪੰਧ ਮੁਕਾਈਆ। ਜਿਸ ਖੇਲ ਖਿਲਾਉਣੀ ਮਾਨਸ ਜ਼ਾਤੀ ਉਲਟੇ ਰੁੱਖ ਦੀ, ਤਨ ਵਜੂਦਾਂ ਫੋਲ ਫੁਲਾਈਆ। ਮੇਰੇ ਉਤੇ ਦਰਦ ਵੰਡਾਉਣੀ ਮਾਨਸ ਮਨੁਖ ਦੀ, ਮਨੁੱਖਤਾ ਵੇਖੇ ਥਾਉਂ ਥਾਈਂਆ । ਅਵਤਾਰ ਪੈਗ਼ੰਬਰਾਂ ਗੁਰੂਆਂ ਜੁਗ ਚੌਕੜੀ ਰਹੀ ਪੁਛਦੀ, ਸੁਨੇਹੜੇ ਸ਼ਬਦ ਸ਼ਬਦ ਵਾਲੇ ਜਣਾਈਆ। ਕੀ ਖੇਲ ਹੋਣੀ ਉਸ ਅਬਿਨਾਸ਼ੀ ਅਚੁਤ ਦੀ, ਜੋ ਚੇਤਨ ਸਭ ਨੂੰ ਦਏ ਕਰਾਈਆ। ਜਿਸ ਖੇਲ ਸੁਹਾਉਣੀ ਆਪਣੀ ਸੁਹੰਜਣੀ ਰੁਤ ਦੀ, ਰੁਤੜੀ ਪ੍ਰੇਮ ਵਾਲੀ ਮਹਿਕਾਈਆ। ਰਖਿਆ ਕਰਨੀ ਮੇਰੀ ਖੁਲ੍ਹੀ ਗੁੱਤ ਦੀ, ਗੌਤਮ ਦੀ ਆਸ਼ਾ ਵੇਖ ਵਖਾਈਆ। ਜਿਸ ਫ਼ਰਿਆਦ ਸੁਣਨੀ ਗੋਬਿੰਦ ਸੁਤ ਦੀ, ਪਿਤਾ ਪੂਤ ਹੋ ਕੇ ਗੋਦ ਉਠਾਈਆ। ਜਿਸ ਕਲਜੁਗ ਕੂੜੀ ਸ਼ਰਅ ਮੇਟਣੀ ਲੁੱਟ ਦੀ, ਲੁਟੇਰਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਮੇਰੇ ਨੇਤਰਾਂ ਵਗਿਆ ਨੀਰ, ਹੰਝੂਆਂ ਹਾਰ ਬਣਾਈਆ। ਮੈਂ ਬਾਵਨ ਅਗੇ ਰਖੀ ਆਪਣੀ ਤਕ਼ਦੀਰ, ਜਗਤ ਹੱਥ ਨਾ ਕਿਸੇ ਫੜਾਈਆ। ਮੈਨੂੰ ਤਕਣਾ ਨਾਲ ਆਪਣੀ ਤਦਬੀਰ, ਤਰੀਕ਼ਾ ਅਵਰ ਨਾ ਕੋਇ ਜਣਾਈਆ। ਕਿਸ ਬਿਧ ਮੇਰਾ ਲਹਿਣਾ ਦੇਣਾ ਹੋਵੇ ਨਾਲ ਸ਼ਾਹ ਹਕੀਰ, ਸ਼ਾਹ ਸੁਲਤਾਨਾਂ ਰੰਗ ਰੰਗਾਈਆ। ਉਸ ਇਸ਼ਾਰਾ ਦਿਤਾ ਧਰਨੀਏ ਉਹ ਖੇਲ ਤਕ ਗੁਣੀ ਗਹੀਰ, ਗਹਿਰ ਗਵਰ ਕੀ ਦ੍ਰਿੜਾਈਆ। ਜੋ ਤੇਰੇ ਉਤੇ ਦੀਨ ਮਜ਼੍ਹਬ ਕਰਨੇ ਤਾਮੀਰ, ਅਵਤਾਰ ਪੈਗ਼ੰਬਰਾਂ ਗੁਰੂਆਂ ਗੰਢ ਪੁਆਈਆ। ਮਾਨਵ ਮਾਨੁਖ ਮਾਨਸ ਦੇਣੇ ਚੀਰ, ਚਾਰੋਂ ਕੁੰਟ ਵੇਖ ਵਖਾਈਆ। ਆਪਣੇ ਹੁਕਮ ਦਾ ਅਣਿਆਲਾ ਲਾ ਕੇ ਤੀਰ, ਦੋ ਜਹਾਨ ਵਿੰਨ੍ਹੇ ਥਾਉਂ ਥਾਈਂਆ। ਤੇਰੇ ਉਤੇ ਪੰਜ ਤਤਾਂ ਸ਼ਰਅ ਦੇ ਪਾ ਜ਼ੰਜੀਰ, ਨਾਮ ਕਲਮਿਆਂ ਬੰਧ ਬੰਧਾਈਆ। ਇਹ ਖੇਲ ਬੇਨਜ਼ੀਰ, ਨਜ਼ਰੀਆ ਸਭ ਦਾ ਦਏ ਬਦਲਾਈਆ। ਤੂੰ ਲਹਿਣਾ ਦੇਣਾ ਲੈਣਾ ਅੰਤ ਅਖ਼ੀਰ, ਅੰਤਰ ਅੰਤਰ ਧਿਆਨ ਲਗਾਈਆ । ਜਿਸ ਨੂੰ ਸਭ ਨੇ ਮੰਨਣਾ ਪੀਰਾਂ ਦਾ ਪੀਰ, ਪੈਗ਼ੰਬਰ ਨੂਰ ਅਲਾਹੀਆ। ਜਿਸ ਦੀ ਦੋ ਜਹਾਨ ਜਾਗੀਰ, ਆਦਿ ਜੁਗਾਦਿ ਜਾਗਰਤ ਜੋਤ ਡਗਮਗਾਈਆ। ਉਹ ਤੇਰੇ ਬਿਨਾ ਮੁਖ ਤੋਂ ਅੰਮ੍ਰਿਤ ਰਸ ਪਾਵੇ ਸੀਰ, ਕੂੜ ਕੁੜਿਆਰ ਅੰਦਰੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਮੈਂ ਬਾਵਨ ਤਕਿਆ ਨੂਰ ਅਲਾਹ, ਤਨ ਵਜੂਦ ਮਾਟੀ ਖ਼ਾਕ ਨਜ਼ਰ ਕੋਇ ਨਾ ਆਈਆ। ਜੋ ਬਣਿਆ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਦੋਏ ਕਰਮਾਂ ਵਿਚ ਮਿਣਿਆ ਮੇਰਾ ਥਾਂ, ਥਾਨ ਥਨੰਤਰ ਵੰਡ ਨਾ ਕੋਇ ਵੰਡਾਈਆ। ਮੈਂ ਉਸ ਦਾ ਸੁਣ ਅਗੰਮੀ ਨਾਂ, ਨਾਅਰਾ ਇਕੋ ਦਿਤਾ ਸੁਣਾਈਆ। ਤੇਰੇ ਕ਼ਦਮਾਂ ਬਲ ਬਲ ਜਾਂ, ਚਰਨ ਕਵਲ ਤੇਰੀ ਸਰਨਾਈਆ। ਤੂੰ ਹੋਣਾ ਮਿਹਰਵਾਂ, ਮਿਹਰ ਨਜ਼ਰ ਉਠਾਈਆ। ਮੇਰਾ ਪਵਿਤ੍ਰ ਕਰਨਾ ਥਾਂ,
ਥਨੰਤਰ ਦੇਣੀ ਸਰਨਾਈਆ। ਝਟ ਸ਼ਬਦ ਸਤਿਗੁਰ ਸੰਦੇਸ਼ਾ ਦਿਤਾ ਆ, ਆਨਨ ਫ਼ਾਨਨ ਗਿਆ ਸਮਝਾਈਆ। ਧਰਨੀ ਤਕ ਲੈ ਜਲ ਥਲ ਨੈਣ ਉਠਾ, ਮਹੀਅਲ ਧਿਆਨ ਲਗਾਈਆ। ਉਹ ਵੇਖ ਸਤਿਜੁਗ ਤ੍ਰੇਤਾ ਦੁਆਪਰ ਅੰਤਮ ਕਲਜੁਗ ਜਾਵੇ ਪੰਧ ਮੁਕਾ, ਭੱਜੇ ਵਾਹੋ ਦਾਹੀਆ। ਕਿਰਪਾ ਕਰੇ ਆਪ ਖ਼ੁਦਾ, ਖ਼ੁਦ ਮਾਲਕ ਨੂਰ ਅਲਾਹੀਆ। ਤੈਨੂੰ ਕਦੇ ਨਾ ਕਰੇ ਜੁਦਾ, ਜੁਜ਼ ਵਖਰਾ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਜੁਗ ਬਦਲਣ ਦੀ ਅਦਾ, ਅਦਾਵਤ ਤੇਰੀ ਦਏ ਮਿਟਾਈਆ। ਸਦੀ ਚੌਧਵੀਂ ਬਣਕੇ ਆਵੇ ਰਹਿਨੁਮਾ, ਰਹਿਮਤ ਤੇਰੇ ਉਤੇ ਕਮਾਈਆ। ਜਿਸ ਨੂੰ ਪੈਗ਼ੰਬਰਾਂ ਕਹਿਣਾ ਸਾਡਾ ਨੂਰ ਅਲਾਹ, ਅਮਾਮ ਅਮਾਮਾ ਇਕ ਅਖਵਾਈਆ। ਜੋਤੀ ਜਾਤਾ ਹੋ ਕੇ ਪੁਰਖ ਬਿਧਾਤਾ ਹੋ ਕੇ ਆਵੇ ਵੇਸ ਵਟਾ, ਰੂਪ ਅਗੰਮ ਅਥਾਹੀਆ। ਧਰਨੀ ਧਰਤ ਧਵਲ ਤੇਰਾ ਲੇਖਾ ਦਏ ਚੁਕਾ, ਚੁਕੰਨੀ ਹੋ ਕੇ ਰਹਿਣਾ ਥਾਉਂ ਥਾਈਂਆ। ਤੇਰੇ ਸੀਨੇ ਚਰਨ ਕਵਲ ਦਏ ਟਿਕਾ, ਧੂੜੀ ਟਿੱਕੇ ਤੇਰੇ ਮਸਤਕ ਖ਼ਾਕ ਰਮਾਈਆ। ਤੈਨੂੰ ਕੂੜ ਕੁੜਿਆਰ ਦੀਏ ਮੁਰਦੀਏ ਦਏ ਜਵਾ, ਜੀਵਨ ਜੀਵਨ ਵਿਚ ਬਦਲਾਈਆ। ਧਰਨੀ ਕਹੇ ਮੈਂ ਝਟ ਸ਼ੁਕਰ ਲਿਆ ਮਨਾ, ਸ਼ੁਕਰਾਨੇ ਵਿਚ ਲਾਗੀ ਪਾਈਆ। ਬਿਨਾ ਜ਼ਬਾਨ ਤੋਂ ਕਹਿ ਕੇ ਵਾਹ ਵਾਹ, ਵਾਹਵਾ ਕਹਿ ਕੇ ਤੇਰੇ ਢੋਲੇ ਗਾਈਆ। ਮੇਰੇ ਸੁਆਮੀ ਅੰਤਰਜਾਮੀ ਮੇਰੀ ਕਲਜੁਗ ਅੰਤਮ ਪਕੜੀਂ ਬਾਂਹ, ਦੂਸਰ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਬਾਵਨ ਕਿਹਾ ਧਰਨੀਏ ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਹਰਿ ਪੁਰਖ ਨਿਰੰਜਣ ਨੈਣ ਉਠਾਵੇਗਾ। ਏਕੰਕਾਰ ਵੇਖ ਵਖਾਵੇਗਾ। ਆਦਿ ਨਿਰੰਜਣ ਡਗਮਗਾਵੇਗਾ। ਅਬਿਨਾਸ਼ੀ ਕਰਤਾ ਸੋਭਾ ਪਾਵੇਗਾ। ਸ੍ਰੀ ਭਗਵਾਨ ਖੇਲ ਖਿਲਾਵੇਗਾ। ਪਾਰਬ੍ਰਹਮ ਆਪ ਅਖਵਾਵੇਗਾ। ਸਤਿਗੁਰ ਸ਼ਬਦ ਸ਼ਬਦ ਉਠਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਵੇਗਾ। ਬ੍ਰਹਿਮੰਡ ਖੰਡ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਭੇਵ ਚੁਕਾਵੇਗਾ। ਤ੍ਰੈਗੁਣ ਮਾਇਆ ਪੰਜ ਤਤ ਲੱਖ ਚੁਰਾਸੀ ਖੇਲ ਖਿਲਾਵੇਗਾ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਵੇਖੇ ਬ੍ਰਹਮ ਮਤ, ਪਾਰਬ੍ਰਹਮ ਆਪਣਾ ਭੇਖ ਵਖਾਵੇਗਾ। ਤੇਰੇ ਉਤੇ ਧਰਮ ਦਾ ਫੇਰ ਬੀਜ ਬੀਜੇ ਵਤ, ਬੇਵਤਨੇ ਵਤਨ ਤੇਰਾ ਫੇਰ ਵਸਾਵੇਗਾ। ਚਰਨ ਪ੍ਰੀਤੀ ਜੋੜ ਕੇ ਨਤ, ਨਾਤਾ ਆਪਣੇ ਨਾਲ ਰਖਾਵੇਗਾ। ਜਿਸ ਉਤੇ ਗੋਬਿੰਦ ਯਾਰੜੇ ਸੱਥਰ ਜਾਣਾ ਘਤ, ਸੋ ਸਾਹਿਬ ਸੁਲਤਾਨਾ ਤੇਰਾ ਰੰਗ ਰੰਗਾਵੇਗਾ। ਤੂੰ ਖ਼ਾਲੀ ਰਖਣੇ ਹੱਥ, ਝੋਲੀ ਤੇਰੀ ਆਪ ਭਰਾਵੇਗਾ। ਜਿਸ ਨੂੰ ਸਭ ਨੇ ਕਹਿਣਾ ਪੁਰਖ ਸਮਰਥ, ਸੋ ਸਾਹਿਬ ਤੇਰਾ ਸਗਲਾ ਸੰਗ ਨਿਭਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਵੇਗਾ। ਬਾਵਨ ਕਿਹਾ ਧਰਨੀਏ ਇਕੋ ਪੁਰਖ ਅਕਾਲ ਦੀ ਰਖੀਂ ਓਟ, ਓੜਕ ਤੈਨੂੰ ਵੇਖ ਵਖਾਈਆ। ਬੇਸ਼ਕ ਤੇਰੇ ਹਿੱਸੇ ਦਾ ਨਾਮ ਹੋਣਾ ਡੀਟਰੋਟ, ਜਗਤ ਅੱਖਰਾਂ ਸੰਗ ਬਣਾਈਆ। ਉਸ ਵੇਲੇ ਦੀਨ ਦੁਨੀ ਡਿੱਗੀ ਹੋਣੀ ਆਲ੍ਹਣਿਉਂ ਬੋਟ, ਫੜ ਬਾਹੋਂ ਨਾ ਕੋਇ ਟਿਕਾਈਆ। ਸ਼ਬਦ ਨਾਮ ਦੀ ਲਾਏ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਜਿਸ ਦਾ ਨੂਰ ਹੋਵੇ ਨਿਰਮਲ ਜੋਤ, ਜੋਤੀ ਜਾਤਾ ਇਕ ਅਖਵਾਈਆ। ਜੋ ਸਤਿਗੁਰ ਸ਼ਬਦ ਦੋ ਜਹਾਨਾਂ ਇਕੋ ਬਹੁਤ ਦੂਸਰ ਲੋੜ ਰਹੇ ਨਾ ਰਾਈਆ। ਤੇਰੀ ਦੁਰਮਤ ਮੈਲ ਜਾਏ ਧੋਤ, ਪਤਤ ਪਾਵਨ ਦਇਆ ਕਮਾਈਆ। ਜਿਸ ਸਾਰੀ ਸ੍ਰਿਸ਼ਟੀ ਤੇਰੇ ਉਤੇ ਆਤਮ ਪਰਮਾਤਮ ਇਕੋ ਕਰਨੀ ਗੋਤ, ਦੂਸਰ ਵਰਨ ਬਰਨ ਰਹਿਣ ਕੋਇ ਨਾ ਪਾਈਆ। ਸਚ ਪਿਆਰ ਮੁਹੱਬਤ ਵਿਚ ਕਮਲੀਏ ਕੋਝੀਏ ਹੋਣਾ ਮੋਹਤ, ਮੁਹੱਬਤ ਪ੍ਰਭ ਦੇ ਨਾਲ ਰਖਾਈਆ। ਤੇਰੇ
ਨਵ ਖੰਡ ਦੇ ਅੰਤਰ ਅੰਤਰ ਖੋਲ੍ਹੇ ਸੋਤ, ਸੁਤੀਏ ਤੈਨੂੰ ਲਏ ਜਗਾਈਆ। ਤੇਰਾ ਮਾਲਕ ਖ਼ਾਲਕ ਇਕੋ ਇਕ ਅਗੰਮਾ ਖੌਂਤ, ਕੰਤ ਕੰਤੂਹਲ ਇਕ ਅਖਵਾਈਆ। ਜਿਸ ਦੀ ਜੁਗ ਜੁਗ ਹੋਵੇ ਧੌਂਸ, ਧੌਂਸਾ ਨਾਮ ਵਾਲਾ ਵਜਾਈਆ। ਜਿਸ ਦਾ ਵਜ਼ਨ ਕੋਈ ਨਹੀਂ ਵਿਚ ਪੌਂਡ ਔਂਸ, ਗਣਤੀ ਗਣਤ ਨਾ ਕੋਇ ਰਖਾਈਆ। ਉਸ ਨੇ ਸਤਿਜੁਗ ਸਤਿ ਚਲਾਉਣੀ ਰੌਂਸ, ਕਲਜੁਗ ਕੂੜ ਕੁੜਿਆਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਸਾਚਾ ਸੰਗ ਬਣਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਵਿਚ ਹੱਸੀ, ਬਾਵਨ ਦਿਤੀ ਵਡਿਆਈਆ। ਮੈਂ ਬਿਨ ਕ਼ਦਮਾਂ ਤੋਂ ਨੱਸੀ, ਚਾਰੋਂ ਕੁੰਟ ਵਾਹੋ ਦਾਹੀਆ। ਫੇਰ ਮੈਂ ਵੇਖੀ ਆਪਣੇ ਉਤੇ ਚਾਰੇ ਖਾਣੀ ਚਾਰ ਨਾਲ ਅੱਸੀ, ਚੁਰਾਸੀ ਸੋਭਾ ਪਾਈਆ। ਮੈਂ ਬੇਖ਼ਬਰਾਂ ਖ਼ਬਰ ਅਨੋਖੀ ਦੱਸੀ, ਦਹਿ ਦਿਸ਼ਾ ਦਿਸ਼ਾ ਦ੍ਰਿੜਾਈਆ। ਦੀਨ ਦੁਨੀ ਅੰਤਮ ਪ੍ਰਭ ਨੇ ਬੰਨ੍ਹਣੀ ਦੀਨ ਮਜ਼੍ਹਬ ਵਾਲੀ ਰੱਸੀ, ਗੰਢ ਸ਼ਰਅ ਵਾਲੀ ਪਵਾਈਆ। ਮਨ ਕਲਪਣਾ ਸ੍ਰਿਸ਼ਟੀ ਹੋਣੀ ਫਸੀ, ਫ਼ੈਸਲਾ ਹਕ ਨਾ ਕੋਇ ਸੁਣਾਈਆ। ਕਲਜੁਗ ਧਾਰ ਵੇਖ ਕੇ ਮੈਨੂੰ ਪੈ ਗਈ ਗਸ਼ੀ, ਹੋਸ਼ ਮਤ ਨਾ ਕੋਇ ਰਖਾਈਆ। ਮੈਂ ਚੜਦੀ ਦਿਸ਼ਾ ਨਿਗਾਹ ਮਾਰੀ ਮੈਨੂੰ ਖੇਲ ਦਿਸਿਆ ਪੋਸ਼ੀ, ਬੇਅੰਤ ਬੇਪਰਵਾਹ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੈਨੂੰ ਬਾਵਨ ਦਿਤਾ ਭਰੋਸਾ, ਭਰਵਾਸੇ ਵਿਚ ਸਮਝਾਈਆ। ਮੇਰਾ ਅੰਤਰ ਨਹੀਂ ਹੋਇਆ ਹੋਛਾ, ਹੋਛੀ ਮਤ ਨਾ ਕੋਇ ਜਣਾਈਆ। ਮੈਂ ਚਾਰ ਜੁਗ ਦੇ ਸ਼ਾਸਤਰਾਂ ਸੁਣਦੀ ਰਹੀ ਪੋਥਾ, ਅੱਖਰਾਂ ਅੱਖਰਾਂ ਧਿਆਨ ਲਗਾਈਆ। ਮੇਰੀ ਬਦਲ ਨਾ ਸਕੀ ਹੋਸ਼ਾ, ਬੁੱਧੀ ਜਗਤ ਨਾ ਕੋਇ ਸਮਝਾਈਆ। ਮੇਰੇ ਉਤੇ ਅਵਤਾਰ ਪੈਗ਼ੰਬਰਾਂ ਜਗਤ ਖੇਲ ਖੇਲਿਆ ਅੰਤ ਹੋ ਖ਼ਾਮੋਸ਼ਾ, ਪਰਦਾ ਪਰਦਾ ਨਾ ਕੋਇ ਖੁਲ੍ਹਾਈਆ। ਮੈਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦੀ ਰਹੀ ਸੋਚਾ, ਸਮਝ ਸਮਝ ਵਿਚੋਂ ਉਠਾਈਆ। ਕਵਣ ਵੇਲਾ ਮੇਰਾ ਪਰਮ ਪੁਰਖ ਪਰਮਾਤਮ ਮੇਰੀ ਪੂਰੀ ਕਰੇ ਲੋਚਾ, ਲੋਚਨ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮੇਰਾ ਲੇਖਾ ਪੂਰ ਕਰਾਈਆ। ਧਰਨੀ ਕਹੇ ਮੈਂ ਆਸ਼ਾ ਵਿਚ ਰਖੀ ਉਡੀਕ, ਜੁਗ ਚੌਕੜੀ ਧਿਆਨ ਲਗਾਈਆ। ਨਿਮਾਣੀ ਹੋ ਕੇ ਮੰਗਦੀ ਰਹੀ ਭੀਖ, ਭਿਖਕ ਹੋ ਕੇ ਝੋਲੀ ਡਾਹੀਆ। ਮੇਰਾ ਸਾਹਿਬ ਸੁਆਮੀ ਮੇਰੇ ਆਉਣਾ ਨਜ਼ਦੀਕ, ਨਿਰਗੁਣ ਆਪਣਾ ਪੰਧ ਮੁਕਾਈਆ। ਤੇਰਾ ਦਰਸ਼ਨ ਕਰਾਂ ਲਾਸ਼ਰੀਕ, ਸ਼ਰਅ ਤੋਂ ਬਾਹਰ ਵੇਖ ਵਖਾਈਆ। ਖ਼ੁਸ਼ੀਆਂ ਨਾਲ ਕਰਾਂ ਤਾਰੀਫ਼, ਢੋਲੇ ਸੋਹਲੇ ਰਾਗ ਜਣਾਈਆ। ਮੇਰੀ ਆਯੂ ਹੋਣ ਨਾ ਦਈਂ ਜ਼ਈਫ਼, ਜ਼ਇਫ਼ਲ ਉਮਰ ਨਾ ਕੋਇ ਰਖਾਈਆ। ਤੇਰਾ ਨਾਮ ਕਲਮਾ ਸੁਣਾਂ ਅਗੰਮ ਹਦੀਸ, ਹਜ਼ਰਤਾਂ ਤੋਂ ਬਾਹਰ ਦੇਣੀ ਪੜ੍ਹਾਈਆ। ਮੇਰਾ ਲਹਿਣਾ ਦੇਣਾ ਤੇਰੇ ਨਾਲ ਜਗਦੀਸ਼, ਜਗਦੀਸ਼ਰ ਤੇਰੀ ਓਟ ਤਕਾਈਆ। ਤੇਰੀ ਸਿਫ਼ਤ ਸਲਾਹ ਬਾਹਰ ਰਾਗ ਛਤੀਸ, ਅੱਖਰ ਅੱਖਰ ਵੰਡ ਨਾ ਕੋਇ ਵੰਡਾਈਆ। ਇਕੋ ਛਤਰ ਝੁੱਲੇ ਤੇਰੇ ਸੀਸ, ਦੋ ਜਹਾਨ ਸ੍ਰੀ ਭਗਵਾਨ ਬੈਠਣ ਸੀਸ ਨਿਵਾਈਆ। ਮੇਰਾ ਲੇਖੇ ਲਾਉਣਾ ਚਾਰ ਜੁਗ ਦਾ ਪੀਸਣ ਪੀਸ, ਪਿਸਰ ਪਿਦਰ ਤੇਰੀ ਆਸ ਰਖਾਈਆ। ਤੂੰ ਮਾਲਕ ਸੁਆਮੀ ਮੇਰਾ ਇਕ ਜਗਦੀਸ਼, ਜਗਦੀਸ਼ਰ ਤੇਰੇ ਹੱਥ ਵਡਿਆਈਆ। ਸਭ ਦਾ ਮਿਤਰ ਪਿਆਰਾ ਮੀਤ, ਸਾਜਣ ਇਕ ਅਗੰਮ ਅਥਾਹੀਆ। ਧੰਨ ਭਾਗ ਮੇਰੇ ਉਤੇ ਧਰਮ ਦੀ ਬਦਲੇ ਰੀਤ, ਮੰਦਰ ਮਸੀਤ ਪੰਧ ਮੁਕਾਈਆ। ਮਾਨਸ ਮਾਨਵ ਮਾਨੁਖ ਕਰਕੇ ਪਤਿਤ ਪੁਨੀਤ, ਪਤਿਤ ਪਾਵਨ ਆਪਣੀ ਦਇਆ ਕਮਾਈਆ। ਕੇਤੇ
ਜੁਗ ਚੌਕੜੀਆਂ ਗਏ ਬੀਤ, ਪੂਰਬ ਪਿਛਲਾ ਪੰਧ ਮੁਕਾਈਆ। ਅੰਤ ਮੇਰੀ ਕਾਇਆ ਕਰ ਦੇ ਠਾਂਡੀ ਸੀਤ, ਕਲਜੁਗ ਅਗਨੀ ਅੱਗ ਬੁਝਾਈਆ। ਤੂੰ ਮਿਹਰਵਾਨ ਮਹਿਬੂਬ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਇਕ ਅਖਵਾਈਆ। ਮੈਂ ਤੇਰਾ ਢੋਲਾ ਸੋਹਲਾ ਗਾਵਾਂ ਏਕੰਕਾਰਾ ਗੀਤ, ਗੋਬਿੰਦ ਮੇਲਾ ਮੇਲਿਆ ਸਹਿਜ ਸੁਭਾਈਆ। ਮੇਰਾ ਬਿਨਾ ਸੀਸ ਤੋਂ ਤੇਰੇ ਕ਼ਦਮਾ ਝੁਕੇ ਸੀਸ, ਬਿਨ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਆਦਿ ਜੁਗਾਦਿ ਲੇਖਾ ਏਕੰਕਾਰ ਨਿਰਾਕਾਰ ਇਕ ਇਕੀਸ, ਇਕ ਇਕੱਲੇ ਤੇਰੀ ਆਸ ਆਸ ਵਿਚੋਂ ਰਖਾਈਆ।
੮ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਭਾਗ ਸਿੰਘ ਦੇ ਗ੍ਰਹਿ ੪੦ ਪਰੀਓਰੀ ਏ੦ ਵੀ੦ ਈ੦ ਹੋਰਨਸੇ ਲੰਡਨ ਨੰ੦ ੮ ਇੰਗਲੈਂਡ
ਧਰਨੀ ਕਹੇ ਮੇਰੇ ਸਾਹਿਬ ਸ੍ਰੀ ਭਗਵਾਨਾ, ਭਗਵੰਤ ਕੰਤ ਪ੍ਰਭ ਤੇਰੀ ਓਟ ਤਕਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਵਾਲੀ ਦੋ ਜਹਾਨਾ, ਪਾਰਬ੍ਰਹਮ ਪਤਿਪਰਮੇਸ਼ਵਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪਰਮ ਪੁਰਖ ਪਰਵਰਦਿਗਾਰ ਸ਼ਾਹ ਸੁਲਤਾਨਾ, ਅਗੰਮ ਅਥਾਹ ਨੂਰ ਅਲਾਹ ਤੇਰੇ ਹੱਥ ਵਡਿਆਈਆ। ਅਵਤਾਰ ਪੈਗ਼ੰਬਰ ਗੁਰੂ ਮੈਨੂੰ ਦੇਂਦੇ ਰਹੇ ਤੇਰਾ ਪੈਗ਼ਾਮਾ, ਨਿਰਅੱਖਰ ਧਾਰ ਅੱਖਰਾਂ ਵਿਚ ਬਦਲਾਈਆ। ਤੂੰ ਕਿਰਪਾ ਨਿਧਾਨ ਨੌਜਵਾਨਾ, ਮਰਦ ਮਰਦਾਨਾ ਇਕ ਅਖਵਾਈਆ। ਮੈਂ ਕਲਜੁਗ ਅੰਤ ਅੰਤਸ਼ਕਰਨ ਵਿਚ ਹੋਈ ਹੈਰਾਨਾ, ਹੈਰਾਨੀ ਵਿਚ ਮੇਰੀ ਦੁਹਾਈਆ। ਚਾਰ ਕੁੰਟ ਨਵਖੰਡ ਮੇਰੇ ਉਤੇ ਕੂੜ ਹੋਇਆ ਪਰਧਾਨਾ, ਧਰਮ ਦੀ ਧਾਰ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਮਿਲੇ ਨਾ ਕਿਸੇ ਗਿਆਨਾ, ਪਾਰਬ੍ਰਹਮ ਪ੍ਰਭ ਮੇਲ ਨਾ ਕੋਇ ਮਿਲਾਈਆ। ਆਦਿ ਜੁਗਾਦਿ ਜਾਣੀ ਜਾਣਾ, ਜਾਨਣਹਾਰ ਏਕੰਕਾਰ ਤੇਰੇ ਹੱਥ ਵਡਿਆਈਆ। ਸਦੀ ਚੌਧਵੀਂ ਅੰਤ ਮੇਰਾ ਕਰ ਕਲਿਆਣਾ, ਕਾਇਨਾਤ ਦਾ ਕਲਮਾ ਦੇ ਬਦਲਾਈਆ। ਮੇਰੇ ਰਹਿਮਾਨ ਰਹੀਮ ਰਹਿਮਾਨਾ, ਰਹਿਮਤ ਮੇਰੇ ਉਤੇ ਕਮਾਈਆ। ਮੇਰੀ ਮਿੱਟੀ ਖ਼ਾਕ ਪਵਿਤ੍ਰ ਕਰ ਅਸਥਾਨਾ, ਧਵਲ ਧਰਤ ਹੋ ਕੇ ਮੰਗ ਮੰਗਾਈਆ। ਤੂੰ ਮਰਦ ਮਰਦਾਨ ਵਡ ਬਲਵਾਨਾ, ਬਲਧਾਰੀ ਇਕ ਅਖਵਾਈਆ। ਸਤਿ ਸਚ ਮੇਰੀ ਝੋਲੀ ਪਾ ਦੇ ਦਾਨਾ, ਦਾਤੇ ਦਾਨੀ ਮਿਹਰ ਨਜ਼ਰ ਉਠਾਈਆ। ਕੋਝੀ ਕਮਲੀ ਮਾਤਲੋਕ ਦੇਣਾ ਮਾਣਾ, ਨਿਮਾਣੀ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰੇ ਸਾਹਿਬ ਸਤਿਗੁਰ ਸਰਬਗ, ਸ਼ਾਹੋ ਭੂਪ ਤੇਰੀ ਸਰਨਾਈਆ। ਮੇਰੀ ਧਾਰ ਨਾ ਕਰੀਂ ਅਲਗ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਨਿਗਾਹ ਮਾਰ ਲੈ ਚਾਰੋਂ ਕੁੰਟ ਲੱਗੀ ਅੱਗ, ਨਵਖੰਡ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੈਂ ਕੂੜ ਕਲਪਨਾ ਵਿਚ ਗਈ ਦੱਗ, ਦਗ਼ਾ ਫ਼ਰੇਬ ਕਰੇ ਤੇਰੀ ਖ਼ਲਕ ਖ਼ੁਦਾਈਆ। ਕਲਜੁਗ ਜੀਵ ਬਪੜੇ ਹੋ ਗਏ ਬਗ, ਹੰਸ ਰੂਪ ਨਜ਼ਰ ਕੋਇ ਨਾ ਆਈਆ। ਦਿਵਸ ਰੈਣ ਮੋਹ ਵਿਕਾਰ ਤਤੀ ਵਾਅ ਰਹੀ ਵਗ, ਪਵਣ ਰੰਗ ਨਾ ਕੋਇ ਰੰਗਾਈਆ। ਮੇਰੀ ਦੁਹਾਈ ਨਿਗਾਹ ਮਾਰ ਲੈ ਆਪਣੀ ਦੀਨ ਦੁਨੀ ਜਗ, ਜਾਗਰਤ ਜੋਤ ਬਿਨ ਵਰਨ ਗੋਤ ਵੇਖ ਵਖਾਈਆ। ਮਾਨਸ ਮਾਨਵ ਮਾਨੁਖ ਤੇਰਾ ਦਰਸ ਕਰੇ ਨਾ ਉਪਰ ਕੋਈ ਸ਼ਾਹ ਰਗ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਧੁਨ ਆਤਮਕ ਸੁਣੇ ਕੋਈ
ਨਾ ਨਦ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਮੇਰੇ ਮਹਿਬੂਬਾ ਦੀਨ ਮਜ਼੍ਹਬ ਸ਼ਰਅ ਮੇਟ ਦੇ ਹੱਦ, ਹਦੂਦ ਆਪਣੀ ਦੇ ਸਮਝਾਈਆ। ਲੱਖ ਚੁਰਾਸੀ ਤੇਰੀ ਨਿਰਗੁਣ ਧਾਰ ਯਦ, ਯਦਪ ਆਪਣਾ ਪੜਦਾ ਦੇ ਉਠਾਈਆ। ਕਲਜੁਗ ਕੂੜ ਕਲਪਨਾ ਰਹੇ ਨਾ ਮਧ, ਮੋਹਨ ਮਾਧਵ ਦੇਣੀ ਮਾਣ ਵਡਿਆਈਆ। ਮੇਰੇ ਉਤੇ ਸਤਿਜੁਗ ਤ੍ਰੇਤਾ ਦੁਆਪਰ ਗਏ ਲਦ, ਕਲਜੁਗ ਅੰਤ ਵੇਖਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੀ ਸੁਣ ਪੁਕਾਰ, ਬੇਨੰਤੀ ਬਿਨੈ ਤੇਰੇ ਚਰਨ ਕਵਲ ਟਿਕਾਈਆ । ਸੋ ਪੁਰਖ ਨਿਰੰਜਣ ਸਾਂਝੇ ਯਾਰ, ਹਰਿ ਪੁਰਖ ਨਿਰੰਜਣ ਤੇਰੀ ਆਸ ਰਖਾਈਆ। ਏਕੰਕਾਰੇ ਦੇ ਅਧਾਰ, ਆਦਿ ਨਿਰੰਜਣ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਪਾ ਸਾਰ, ਸ੍ਰੀ ਭਗਵਾਨ ਹੋ ਸਹਾਈਆ। ਪਾਰਬ੍ਰਹਮ ਮੇਰਾ ਬੇੜਾ ਕਰ ਦੇ ਪਾਰ, ਬ੍ਰਹਮਾ ਪੜਦਾ ਆਪ ਚੁਕਾਈਆ। ਸਤਿਗੁਰ ਸ਼ਬਦ ਮੇਰਾ ਲਹਿਣਾ ਦੇਣਾ ਕ਼ਰਜ਼ਾ ਦਏ ਉਤਾਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਮੈਨੂੰ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਰਾਮਾ ਕ੍ਰਿਸ਼ਨਾ ਅੱਖ ਅੱਖ ਨਾਲ ਬਦਲਾਈਆ। ਹਜ਼ਰਤ ਮੂਸਾ ਈਸਾ ਮੁਹੰਮਦ ਕੀਤੀ ਗੁਫ਼ਤਾਰ, ਗੁਫ਼ਤ ਸ਼ਨੀਦ ਤੇਰਾ ਭੇਵ ਚੁਕਾਈਆ। ਨਾਨਕ ਗੋਬਿੰਦ ਬੋਲ ਜੈਕਾਰ, ਤੇਰਾ ਸੋਹਲਾ ਢੋਲਾ ਦਿਤਾ ਸੁਣਾਈਆ। ਮੈਂ ਸੰਦੇਸ਼ੇ ਸੁਣੇ ਵਾਰੋ ਵਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਅੱਖ ਉਠਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਅੰਤ ਮੇਰੀ ਪਾਉਣੀ ਸਾਰ, ਮਹਾਸਾਰਥੀ ਹੋਣਾ ਆਪ ਸਹਾਈਆ। ਮੇਰੇ ਉਤੇ ਮੇਟ ਦੇ ਧੂੰਆਂਧਾਰ, ਧਰਨੀ ਧਰਤ ਧਵਲ ਧੌਲ ਕੂਕ ਕੂਕ ਸੁਣਾਈਆ। ਮੈਂ ਰੋਵਾਂ ਜ਼ਾਰੋ ਜ਼ਾਰ, ਬਿਨ ਨੈਣਾਂ ਅੱਖੀਆਂ ਨੀਰ ਵਹਾਈਆ। ਮੇਰੀ ਮੰਜ਼ਲ ਵੇਖ ਦੁਸ਼ਵਾਰ, ਦੁਸ਼ਮਣ ਗ੍ਰਹਿ ਗ੍ਰਹਿ ਨਜ਼ਰੀ ਆਈਆ। ਤੇਰਾ ਕਰੇ ਨਾ ਕੋਈ ਦੀਦਾਰ, ਦੀਦ ਈਦ ਨਾ ਕੋਇ ਰੁਸ਼ਨਾਈਆ। ਤਨ ਵਜੂਦਾਂ ਅੰਦਰ ਤਕ ਪੰਚ ਵਿਕਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਸ਼ਬਦ ਅਨਾਦੀ ਸੁਣੇ ਨਾ ਕੋਈ ਧੁੰਨਕਾਰ, ਬ੍ਰਹਿਮਾਦੀ ਭੇਵ ਨਾ ਕੋਇ ਖੁਲ੍ਹਾਈਆ। ਚਾਰੋਂ ਕੁੰਟ ਹਾਹਾਕਾਰ, ਧੀਰਜ ਧੀਰ ਨਾ ਕੋਇ ਰਖਾਈਆ। ਤੂੰ ਮਾਲਕ ਖ਼ਾਲਕ ਅਮਾਮ ਅਮਾਮਾ ਅਗੰਮ ਸਿਕਦਾਰ, ਸਾਹਿਬ ਸੁਲਤਾਨ ਇਕ ਅਖਵਾਈਆ। ਜੋਤੀ ਜਾਤਾ ਪੁਰਖ ਬਿਧਾਤਾ ਕਲ ਕਲਕੀ ਅਵਤਾਰ, ਕਲ ਕਲੇਸ਼ ਦਾ ਲੇਖਾ ਦੇ ਚੁਕਾਈਆ । ਤੇਰੇ ਚਰਨ ਕਵਲ ਧੂੜੀ ਲਾ ਕੇ ਛਾਰ, ਮਸਤਕ ਟਿੱਕੇ ਨਾਮ ਵਾਲੇ ਰਮਾਈਆ। ਮੈਂ ਚਾਹੁੰਦੀ ਮੇਰੇ ਉਤੇ ਭਗਤ ਸੁਹੇਲੇ ਹੋਣ ਉਜਿਆਰ, ਉਜਲ ਮੁਖ ਦੇਣਾ ਕਰਾਈਆ। ਅੰਮ੍ਰਿਤ ਰਸ ਨਿਝਰ ਝਿਰਨਿਉਂ ਬੂੰਦ ਸਵਾਂਤੀ ਦੇਣਾ ਠੰਡਾ ਠਾਰ, ਅਗਨੀ ਤਤ ਤਤ ਬੁਝਾਈਆ। ਘਰ ਮੰਦਰ ਗ੍ਰਹਿ ਸੁਹਾਉਣਾ ਬੰਕ ਦੁਆਰ, ਦੁਆਰਕਾ ਵਾਸੀ ਕ੍ਰਿਸ਼ਨ ਜਿਸ ਦਾ ਇਸ਼ਾਰਾ ਗਿਆ ਕਰਾਈਆ। ਤੇਰਾ ਲਹਿਣਾ ਦੇਣਾ ਲੇਖਾ ਕ਼ਾਗਜ਼ ਕ਼ਲਮ ਸ਼ਾਹੀ ਤੋਂ ਬਾਹਰ, ਰਸਨਾ ਜਿਹਵਾ ਸਿਫ਼ਤੀ ਸਿਫ਼ਤ ਨਾ ਕੋਇ ਵਡਿਆਈਆ। ਮੈਂ ਮਾਂਗਤ ਹੋ ਕੇ ਮੰਗਾਂ ਤੇਰਾ ਦੁਆਰ, ਧਰਮ ਦੀ ਧਰਮ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੈਂ ਕਲਜੁਗ ਅੰਤਮ ਬਣੀ ਮੰਗਤੀ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੀ ਨਿਰਅੱਖਰ ਧਾਰ ਦੀ ਪੰਗਤੀ, ਪਾਰਬ੍ਰਹਮ ਜਗਤ ਵੰਡ ਨਾ ਕੋਇ ਵੰਡਾਈਆ। ਮੈਂ ਤੇਰੇ ਦੁਆਰ ਤੇ ਭੁਖੀ ਨੰਗਤੀ, ਦਰਵੇਸ਼ ਹੋ ਕੇ ਸੀਸ ਨਿਵਾਈਆ। ਮੇਰਾ ਲਹਿਣਾ ਤਕ ਲੈ ਸਦੀ ਚੌਧਵੀਂ ਜਾਂਦੀ ਲੰਘਦੀ, ਮੁਹੰਮਦ ਬੈਠਾ ਅੱਖ ਉਠਾਈਆ। ਕੀ ਧਾਰਾ ਵਹਿਣੀ
ਕੂੜੀ ਗੰਗ ਦੀ, ਗਹਿਰ ਗੰਭੀਰ ਦੇਣਾ ਸਮਝਾਈਆ। ਜੋ ਅਵਤਾਰ ਪੈਗ਼ੰਬਰ ਗੁਰੂਆਂ ਬੀਸ ਬੀਸੇ ਹਰਿ ਜਗਦੀਸ਼ੇ ਅੰਤਮ ਆਸ਼ਾ ਰਖੀ ਜੰਗ ਦੀ, ਜਗਹ ਜਗਹ ਆਪਣਾ ਨੈਣ ਉਠਾਈਆ। ਮੇਰੇ ਉਤੇ ਕਿਸ ਬਿਧ ਨਿਸ਼ਾਨੀ ਮਿਟਣੀ ਤਾਰਾ ਚੰਦ ਦੀ, ਚੰਦ ਚਾਂਦਨਾ ਕਵਣ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਪੁਸ਼ਤ ਪਨਾਹ ਨਾ ਹੋਵੇ ਨੰਗਣ, ਸੀਸ ਜਗਦੀਸ਼ ਹੱਥ ਟਿਕਾਈਆ। ਭਾਗਹੀਣ ਨਾ ਹੋਵਾਂ ਮੰਦਨ, ਮੰਦਭਾਗ ਦੇਣੀ ਵਡਿਆਈਆ। ਮੇਰਾ ਨੇਤਰ ਨੈਣ ਰਹੇ ਨਾ ਅੰਧਣ, ਲੋਚਨ ਤੇਰਾ ਦਰਸ਼ਨ ਪਾਈਆ। ਧੂੜੀ ਖ਼ਾਕ ਰਮਾ ਕੇ ਸਾਹਿਬ ਸੁਆਮੀ ਚੰਦਨ, ਚੰਦ ਸਿਤਾਰੇ ਦਿਆਂ ਸੁਣਾਈਆ। ਜਿਸ ਨਵ ਖੰਡ ਪ੍ਰਿਥਮੀ ਭਰਮਾਂ ਢਾਉਣੀ ਕੰਧਨ, ਭਾਂਡਾ ਭਰਮ ਭਉ ਭੰਨਾਈਆ। ਜਨ ਭਗਤਾਂ ਆਤਮ ਪਰਮਾਤਮ ਟੁੱਟੀ ਆਵੇ ਗੰਢਣ, ਗੰਢਣਹਾਰ ਗੋਪਾਲ ਸੁਆਮੀ ਇਕ ਅਖਵਾਈਆ। ਜਿਸ ਦਾ ਲਹਿਣਾ ਦੇਣਾ ਦੋ ਜਹਾਨਾਂ ਵਿਚ ਬ੍ਰਹਿਮੰਡਣ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਵੇਖੇ ਚਾਈਂ ਚਾਈਂਆ। ਮੈਂ ਉਸੇ ਨਿਮਸਕਾਰ ਕਰਾਂ ਚਰਨ ਬੰਦਨ, ਬੰਦਗੀ ਵਿਚ ਸੀਸ ਝੁਕਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਲੰਘਣ, ਪਾਂਧੀ ਹੋ ਕੇ ਪੰਧ ਮੁਕਾਈਆ। ਮੈਨੂੰ ਦੇਵੇ ਸਚ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਗੋਬਿੰਦ ਦੀ ਧਾਰ ਲੇਖਾ ਜਾਣੇ ਕੰਗਣ, ਤਨ ਵਜੂਦਾਂ ਫੋਲ ਫੁਲਾਈਆ। ਤੂੰ ਮੇਰਾ ਮੈਂ ਤੇਰਾ ਮੈਨੂੰ ਤੇਰਾ ਜਣਾਏ ਅਗੰਮਾ ਛੰਦਨ, ਪਾਰਬ੍ਰਹਮ ਪ੍ਰਭ ਮੇਲਾ ਮੇਲੇ ਸਹਿਜ ਸੁਭਾਈਆ। ਧਰਨੀ ਕਹੇ ਮੈਂ ਭਾਗ ਭਰੀ ਹੋਵਾਂ ਵਿਚ ਲੰਡਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤਿ ਬਿੁਧ ਅੱਠ ਦਾ ਅੱਠ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਤਰ ਇਕ ਵੈਰਾਗ, ਵੈਰੀ ਕਲਜੁਗ ਦੇਣਾ ਮਿਟਾਈਆ। ਦੁਰਮਤ ਮੈਲ ਧੋਣਾ ਦਾਗ਼, ਪਤਿਤ ਪੁਨੀਤ ਦੇਣਾ ਬਣਾਈਆ। ਬੁੱਧੀ ਕੂੜ ਰਹੇ ਨਾ ਕਾਗ, ਹੰਸ ਰੂਪ ਦੇਣਾ ਦਰਸਾਈਆ। ਤ੍ਰੈਗੁਣ ਤਤ ਬੁਝਾਉਣੀ ਆਗ, ਰਜੋ ਤਮੋ ਸਤੋ ਡੇਰਾ ਢਾਹੀਆ। ਮੇਰੇ ਗ੍ਰਹਿ ਜਗਾਉਣਾ ਚਰਾਗ਼, ਜੋਤੀ ਜਾਤੇ ਕਰ ਰੁਸ਼ਨਾਈਆ। ਮੇਰੇ ਗ੍ਰਹਿ ਧਰਨੀ ਕਹੇ ਲਗਾਉਣਾ ਭਾਗ, ਭਗਵਨ ਭਾਗ ਸਿੰਘ ਸੰਗ ਆਪਣਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਪਿਆਰ ਵਿਚ ਪਰਮ ਪੁਰਖ ਹੋਣਾ ਵਿਸਮਾਦ, ਦੂਸਰ ਓਟ ਨਾ ਕੋਇ ਤਕਾਈਆ।
੯ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਮਲਕੀਅਤ ਸਿੰਘ ਦੇ ਗ੍ਰਹਿ ੩੨ ਕਰਾਨਬੋਰਨ ਰੋਡ ਲੰਡਨ ਨੰ੦ ੧੦
ਮੁਸੁਰਲ ਹਿਲ
ਨਾਰਦ ਕਹੇ ਧਰਨੀਏ ਮੈਂ ਪ੍ਰਭ ਦਾ ਭਗਤ ਚਿਰਾਂ ਕਾ, ਚਿਰੀ ਵਿਛੁੰਨੀਏ ਤੈਨੂੰ ਦਿਆਂ ਜਣਾਈਆ। ਮੇਰੇ ਕੋਲ ਜੁਗ ਚੌਕੜੀ ਪੁਰਾਣਾ ਸਾਕਾ, ਜੋ ਨਿਰਅੱਖਰ ਧਾਰ ਵਿਚ ਆਪਣੇ ਕੰਧ ਉਠਾਈਆ। ਜਿਸ ਵਿਚੋਂ ਹੁਕਮ ਸੰਦੇਸ਼ਾ ਸੁਣਿਆ ਭਵਿਖਤ ਵਾਕਾ, ਅਵਤਾਰ ਪੈਗ਼ੰਬਰ ਗੁਰ ਦੀਦ ਸ਼ਨੀਦ
ਧਿਆਨ ਲਗਾਈਆ। ਮੈਂ ਹੈਰਾਨ ਹੋ ਗਿਆ ਪੁਰਖ ਅਕਾਲੇ ਦੀਨ ਦਿਆਲੇ ਹੁਕਮ ਦਿਤਾ ਸ਼ਬਦ ਅਗੰਮੀ ਕਾਕਾ, ਕਲਜੁਗ ਕਲਕਾਤੀ ਧਿਆਨ ਲਗਾਈਆ। ਜੋ ਨੌ ਖੰਡ ਪ੍ਰਿਥਮੀ ਸਭ ਨੂੰ ਮਾਰੇ ਹਾਕਾਂ, ਹੁਕਮ ਹੁਕਮ ਵਿਚੋਂ ਸੁਣਾਈਆ। ਤੂੰ ਚਾਰ ਕੁੰਟ ਦਹਿ ਦਿਸ਼ਾ ਖੋਲ੍ਹ ਕੇ ਰਖੀਂ ਤਾਕਾ, ਕੁੰਡੀ ਖਿੜਕੀ ਬੰਦ ਨਾ ਕੋਇ ਕਰਾਈਆ। ਉਸ ਦਾ ਰੂਪ ਅਨੂਪ ਬਿਨ ਅੱਖੀਆਂ ਤਕਣਾ ਬਾਂਕਾ, ਛੌਹਰ ਬਾਂਕਾ ਦੋ ਜਹਾਨਾਂ ਨਜ਼ਰੀ ਆਈਆ। ਜੋ ਜ਼ਿਮੀਂ ਜ਼ਮਾ ਵੇਖਣਹਾਰਾ ਖ਼ਾਕਾ, ਖ਼ਲਕ ਖ਼ਾਲਕ ਪੜਦਾ ਆਪ ਉਠਾਈਆ। ਅਗੰਮੀ ਅਸਵ ਚੜ੍ਹਿਆ ਹੋਵੇ ਰਾਕਾ, ਜਗਤ ਜਹਾਨਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਨਾਰਦ ਕਹੇ ਧਰਨੀਏ ਮੈਂ ਪ੍ਰਭ ਦਾ ਭਗਤ ਪੁਰਾਣਾ ਏਕ, ਏਕੰਕਾਰ ਦਿਤੀ ਵਡਿਆਈਆ। ਬਿਨਾ ਤਨ ਵਜੂਦ ਰਖੀ ਟੇਕ, ਹਡ ਮਾਸ ਨਾੜੀ ਰੰਗ ਨਾ ਕੋਇ ਰੰਗਾਈਆ। ਮਨ ਮਤਿ ਬੁਧਿ ਬਾਹਰ ਆਪਣਾ ਅੰਤਰ ਰਖਿਆ ਬਿਬੇਕ, ਮਨਸਾ ਜਗਤ ਨਾ ਕੋਇ ਰਖਾਈਆ। ਬਿਨਾ ਸ਼ਰਅ ਤੋਂ ਬਣਿਆ ਰਿਹਾ ਨੇਕ, ਹੁਕਮ ਵਿਚੋਂ ਹੁਕਮ ਸੁਣਾਂ ਚਾਈਂ ਚਾਈਆ। ਤੇਰਾ ਕਲਜੁਗ ਕੂੜੀ ਕਿਰਿਆ ਤਕਾਂ ਸੇਕ, ਮਮਤਾ ਮੋਹ ਅਗਨ ਤਪਾਈਆ। ਮੈਂ ਸਚ ਦਾ ਸਚ ਖੋਲ੍ਹਣ ਆਇਆ ਭੇਤ, ਭਾਂਡਾ ਭਰਮ ਭਉ ਭੰਨਾਈਆ। ਉਠ ਕੇ ਧਰਮ ਦੀ ਧਾਰ ਨਾਲ ਵੇਖ, ਬਿਨ ਅੱਖੀਆਂ ਅੱਖ ਉਠਾਈਆ। ਜਿਸ ਬਿਧ ਲਹਿਣਾ ਦੇਣਾ ਮੁਕਣਾ ਮੁਲਾਂ ਸ਼ੇਖ਼, ਮੁਸਾਇਕ ਬੈਠਣ ਪੰਧ ਮੁਕਾਈਆ । ਤੇਰੇ ਉਤੇ ਧਰਮ ਦੀ ਧਾਰ ਬਦਲਣੀ ਰੇਖ, ਰਿਖੀ ਮੁਨੀ ਰਿਖੀਸ਼ਰ ਜਗਦੀਸ਼ਰ ਧਿਆਨ ਲਗਾਈਆ। ਨਿਗਾਹ ਮਾਰ ਲੈ ਸੰਬਲ ਦੇਸ਼, ਦੇਸ ਦੇਸਾਤਰਾਂ ਪਰਦਾ ਪਰਦਿਆਂ ਵਿਚੋਂ ਚੁਕਾਈਆ। ਤੇਰਾ ਸਾਹਿਬ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਸ਼ਾਹੋ ਭੂਪ ਨਰ ਨਰੇਸ਼, ਏਕੰਕਾਰ ਇਕ ਇਕੱਲਾ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਮੈਂ ਪ੍ਰਭ ਦਾ ਆਦਿ ਜੁਗਾਦੀ ਸੁਤ, ਦੂਲ੍ਹਾ ਇਕੋ ਨਜ਼ਰੀ ਆਈਆ। ਮੇਰਾ ਮਾਲਕ ਖਾਲਕ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਦਿਆਂ ਕਰਾਈਆ। ਜਿਸ ਤੇਰੀ ਵੇਖਣੀ ਕਲਜੁਗ ਅੰਤਮ ਰੁਤ, ਰੁਤੜੀ ਆਪਣੇ ਰੰਗ ਰੰਗਾਈਆ। ਤੂੰ ਸਾਵਧਾਨ ਹੋ ਕੇ ਉਠ, ਆਪ ਆਪਣੀ ਲੈ ਅੰਗੜਾਈਆ। ਨਿਗਾਹ ਮਾਰ ਲੈ ਪੱਛਮ ਵਾਲੀ ਗੁਠ, ਕੀ ਖੇਲ ਖੇਲੇ ਬੇਪ੍ਰਵਾਹੀਆ। ਜੋ ਅੰਤ ਕੰਤ ਭਗਵੰਤ ਰਿਹਾ ਤੁਠ, ਮਿਹਰਵਾਨ ਮਹਿਬੂਬ ਆਪਣਾ ਹੁਕਮ ਵਰਤਾਈਆ। ਕਲਜੁਗ ਕੂੜ ਕੁੜਿਆਰਾ ਪਾਏ ਲੁਟ, ਲੁਟੇਰਾ ਕਲਜੁਗ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਧਰਨੀਏ ਮੇਰੀ ਆਸ਼ਾ ਜੁਗ ਜੁਗ ਪ੍ਰਭ ਨੇ ਸੋਧੀ, ਵਿਸ਼ਾ ਜਗਤ ਨਾ ਕੋਇ ਜਣਾਈਆ। ਮੇਰੀ ਜ਼ਿਮੀਂ ਅਸਮਾਨਾਂ ਬਾਹਰ ਹਿਲਦੀ ਬੋਦੀ, ਅੰਤ ਕਹਿਣ ਕਿਛ ਨਾ ਆਈਆ। ਮੈਂ ਖੇਲ ਖੇਲਿਆ ਅਗੰਮੀ ਗੋਦੀ, ਗੋਦਾਵਰੀ ਕੰਢੇ ਗੋਬਿੰਦ ਮੇਰੀ ਦਏ ਗਵਾਹੀਆ। ਮੈਨੂੰ ਜੁਗ ਚੌਕੜੀ ਪ੍ਰਭ ਨੇ ਦਿਤੀ ਸੋਝੀ, ਸਮਝ ਸਮਝ ਵਿਚੋਂ ਬਦਲਾਈਆ। ਮੈਂ ਚਾਰ ਜੁਗ ਦਾ ਪੁਰਾਣਾ ਬੋਧੀ, ਬੁਧੀ ਤੋਂ ਪਰੇ ਮੇਰੀ ਪੜ੍ਹਾਈਆ। ਤੂੰ ਕੀ ਸੋਚਣਾ ਉਂਗਲ ਰਖ ਕੇ ਉਤੇ ਠੋਡੀ, ਠੋਕਰ ਲੱਗੇ ਥਾਉਂ ਥਾਈਂਆ। ਮੈਂ ਪੁਰਾਣਾ ਪੰਡਤ ਮੇਰੇ ਹੱਥ ਲਾ ਲੈ ਗੋਡੀ, ਗੁਡ ਮਾਰਨਿੰਗ ਕਹਿ ਕੇ ਸੀਸ ਨਿਵਾਈਆ। ਮੈਂ ਨੌ ਸੌ ਚੁਰਾਨਮੇ ਚੌਕੜੀ ਜੁਗ ਦਾ ਜੋਗੀ, ਜੁਗਤੀ ਪ੍ਰਭ ਨੇ ਦਿਤੀ ਚਾਈਂ ਚਾਈਂਆ । ਤੇਰੇ ਨਾਲ
ਮੇਲ ਹੋਇਆ ਕਲਜੁਗ ਅੰਤ ਸੰਜੋਗੀ, ਜੁਗ ਵਿਛੜੀਏ ਦਿਆਂ ਸਮਝਾਈਆ। ਕਿਉਂ ਕਲਜੁਗ ਮਾਨਵ ਜ਼ਾਤੀ ਮਾਇਆ ਮਮਤਾ ਹੋਈ ਭੋਗੀ, ਆਤਮ ਰਸ ਨਜ਼ਰ ਕੋਇ ਨਾ ਆਈਆ। ਤੇਰੇ ਉਤੇ ਭਾਰ ਵਧਿਆ ਬੋਝੀ, ਹੌਲਾ ਸਕੇ ਨਾ ਕੋਇ ਕਰਾਈਆ । ਤੂੰ ਤ੍ਰਿਸ਼ਨਾ ਦੀ ਹੋਈ ਰੋਗੀ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਕੀ ਹੁਕਮ ਸੰਦੇਸ਼ਾ ਦੇਵੇ ਪ੍ਰੀਤਮ ਚੋਜੀ, ਦੋ ਜਹਾਨਾਂ ਬਾਹਰ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਣਾ ਸਹਾਈਆ। ਨਾਰਦ ਕਹੇ ਧਰਨੀਏ ਬੇਖ਼ਬਰੇ ਮਾਰ ਝਾਕੀ, ਤੈਨੂੰ ਪੂਰਬ ਭੇਵ ਖੁਲ੍ਹਾਈਆ। ਕੀ ਤੇਰਾ ਲਹਿਣਾ ਦੇਣਾ ਬਾਕੀ, ਬਾਕਾਇਦਾ ਦਿਆਂ ਦ੍ਰਿੜਾਈਆ। ਕੀ ਨਵੀਂ ਚਲਣੀ ਸਾਖੀ, ਹੁਕਮ ਸੰਦੇਸ਼ਾ ਕੀ ਸੁਣਾਈਆ। ਕਿਸ ਬਿਧ ਤੇਰੀ ਮੈਲ ਜਾਣੀ ਕਾਟੀ, ਦੁਰਮਤ ਮੈਲ ਰਹੇ ਨਾ ਰਾਈਆ। ਧਰਮ ਦੁਆਰ ਦੀ ਖੁਲ੍ਹੇ ਹਾਟੀ, ਹਟਵਾਣਾ ਦਿਸੇ ਇਕੋ ਮਾਹੀਆ। ਧਰਮ ਦੀ ਮੰਜ਼ਲ ਦੱਸੇ ਵਾਟੀ, ਕੂੜੀ ਕਿਰਿਆ ਪੰਧ ਮੁਕਾਈਆ। ਲੇਖੇ ਲਾਵੇ ਗੋਬਿੰਦ ਰਸ ਅੰਮ੍ਰਿਤ ਵਾਲੀ ਬਾਟੀ, ਪਾਰਬ੍ਰਹਮ ਪ੍ਰਭ ਆਪਣਾ ਸੰਗ ਬਣਾਈਆ। ਜੋਤ ਜਗਾਏ ਮਸਤਕ ਤੇਰੇ ਨੂਰ ਲਲਾਟੀ, ਅੰਧ ਅੰਧੇਰਾ ਦਏ ਮਿਟਾਈਆ। ਸਚ ਸੁਹੰਜਣੀ ਕਰੇ ਸੇਜਾ ਖਾਟੀ, ਬਿਨ ਪਾਵੇ ਚੂਲ ਦਏ ਵਡਿਆਈਆ। ਪਵਿਤ੍ਰ ਹੋਵੇ ਤੇਰੀ ਨਵ ਸੱਤ ਦੀ ਮਾਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਆਮੀ ਵੇਖ ਵਖਾਈਆ। ਨਾਰਦ ਕਹੇ ਧਰਨੀਏ ਮੈਂ ਆ ਗਿਆ ਫਿਰਦਾ ਫਿਰਦਾ, ਪਾਂਧੀ ਹੋ ਕੇ ਪੰਧ ਮੁਕਾਈਆ। ਨੀ ਤੇਰਾ ਲਹਿਣਾ ਦੇਣਾ ਪੁਰਾਣਾ ਚਿਰ ਦਾ, ਚਾਰ ਜੁਗ ਦਾ ਲੇਖਾ ਦਿਆਂ ਸਮਝਾਈਆ। ਬਿਨਾ ਅੱਖਾਂ ਤੋਂ ਵੇਖ ਆਪਣਾ ਹਿਰਦਾ, ਬਿਨ ਨੈਣਾਂ ਨੈਣ ਤਕਾਈਆ। ਕੀ ਖੇਲ ਪੁਰਖ ਅਕਾਲ ਗਿਰਵਰ ਗਿਰ ਦਾ, ਗਹਿਰ ਗੰਭੀਰ ਕੀ ਸਮਝਾਈਆ। ਤੇਰਾ ਖੇਲ ਸੁਹੰਜਣਾ ਰੂਪ ਤਕ ਲੈ ਨਰਾਇਣ ਨਿਰ ਦਾ, ਨਿਰਾਕਾਰ ਵੇਖਣਾ ਚਾਈਂ ਚਾਈਂਆ। ਜਿਸ ਦੇ ਹੁਕਮ ਨਾਲ ਗੇੜਾ ਗਿੜਦਾ, ਚਾਰੇ ਜੁਗ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਧਰਨੀਏ ਮੈਂ ਪ੍ਰਭੂ ਦਾ ਸੱਜਣ ਮੀਤ, ਸਾਜਣੂਆ ਦਏ ਵਡਿਆਈਆ। ਜਿਸ ਤੈਨੂੰ ਕਰਨਾ ਠਾਂਢੀ ਸੀਤ, ਅਗਨੀ ਤਤ ਤਤ ਬੁਝਾਈਆ। ਬਖ਼ਸ਼ਣੀ ਹਕ ਪ੍ਰੀਤ, ਪ੍ਰੀਤਮ ਮੇਲਾ ਮੇਲੇ ਧੁਰਦਰਗਾਹੀਆ। ਮੇਰੇ ਕੋਲ ਲੇਖਾ ਅਗੰਮਾ ਜਿਸ ਦੀ ਸਾਰੇ ਕਰਨ ਤਸਦੀਕ਼, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਜਿਸ ਦਾ ਬਣੇ ਕੋਈ ਨਾ ਫ਼ਰੀਕ਼, ਸ਼ਰਕਤ ਵਿਚ ਖ਼ਲਕ ਖ਼ੁਦਾਈਆ। ਉਸ ਦੀ ਸਾਰੇ ਕਰਨ ਉਡੀਕ, ਘੜੀ ਪਲ ਖੋਜ ਖੁਜਾਈਆ। ਸੋ ਵਕ਼ਤ ਸੁਹੰਜਣਾ ਆਇਆ ਨਜ਼ਦੀਕ, ਨੇਰਨ ਨੇਰ ਨੇਰ ਅਖਵਾਈਆ। ਜਿਸ ਦਾ ਮਾਰਗ ਅਤਿ ਬਾਰੀਕ, ਕ਼ਦਮ ਸਕੇ ਨਾ ਕੋਇ ਟਿਕਾਈਆ। ਉਹ ਖੇਲੇ ਖੇਲ ਲਾਸ਼ਰੀਕ, ਵਾਹਿਦ ਇਕੋ ਨੂਰ ਅਲਾਹੀਆ। ਜਿਸ ਦੀ ਪੈਗ਼ੰਬਰਾਂ ਕੀਤੀ ਤਬਲੀਕ, ਅਲਿਫ਼ ਯੇ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਧਰਨੀਏ ਮੇਰੇ ਕੋਲ ਅਗੰਮਾ ਕੋਸ਼, ਕੁਸ਼ਾ ਦੀਪ ਧਿਆਨ ਲਗਾਈਆ। ਜਿਹੜਾ ਜੁਗ ਚੌਕੜੀ ਰਿਹਾ ਰੂਪੋਸ਼, ਪੇਸ਼ੀਨਗੋਈਆਂ ਵਿਚ ਭੇਵ ਨਾ ਕੋਇ ਖੁਲ੍ਹਾਈਆ। ਜਿਸ ਦੀ ਧਾਰ ਵਿਚ ਸਾਰੇ ਹੋਏ ਮਧਹੋਸ਼, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਜਿਸ ਸਾਰੇ ਕੀਤੇ ਖ਼ਾਮੋਸ਼, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਜਿਸ ਅੰਤ ਦੀਨ ਦੁਨੀ ਲਾਇਆ ਦੋਸ਼, ਦੋਸਤ
ਮਿਤਰ ਮਿਤਰ ਨਾ ਕੋਇ ਬਣਾਈਆ। ਉਹ ਵੇਖਣਹਾਰਾ ਕਾਇਆ ਮਾਟੀ ਪੋਸ਼, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਇਕ ਖਿਲਾਈਆ। ਨਾਰਦ ਕਹੇ ਧਰਨੀਏ ਆਹ ਵੇਖ ਲੈ ਹਾਹੇ ਉਤੇ ਟਿੱਪੀ, ਟੀਕਾ ਟਿਪਣੀ ਸਮਝ ਕਿਸੇ ਨਾ ਆਈਆ। ਆਹ ਵੇਖ ਲੈ ਸੰਮਤ ਸ਼ਹਿਨਸ਼ਾਹੀ ਮਿਤੀ, ਇਕ ਇਕ ਨਾਲ ਮਿਲਾਈਆ। ਆਹ ਤਕ ਲੈ ਜਿਸ ਦੀ ਧਾਰ ਜਾਏ ਨਾ ਜਿਤੀ, ਦੋ ਜਹਾਨਾਂ ਸੰਗ ਨਾ ਕੋਇ ਬਣਾਈਆ। ਉਸ ਦੀ ਸੁਹੰਜਣੀ ਵੇਖ ਲੈ ਥਿਤੀ, ਘੜੀ ਪਲ ਆਪਣਾ ਸੰਗ ਬਣਾਈਆ। ਜਿਸ ਦੀ ਧਾਰ ਅਗੰਮੀ ਨਿੱਕੀ, ਦੋ ਜਹਾਨਾਂ ਮੁਖ ਛੁਪਾਈਆ। ਝਟ ਧਰਨੀ ਆਪਣੀ ਆਸ਼ਾ ਸਿੱਟੀ, ਬਲਹੀਣ ਹੋ ਕੇ ਰਹੀ ਜਣਾਈਆ। ਨਾਰਦਾ ਮੇਰੀ ਖੁਲ੍ਹੀ ਵੇਖ ਲੈ ਲਿਟੀ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਮੈਂ ਦੁਹੱਥੜ ਮਾਰ ਕੇ ਪਿੱਟੀ, ਪਟਨੇ ਵਾਲਿਆ ਤੇਰੀ ਝੱਲੀ ਨਾ ਜਾਏ ਜੁਦਾਈਆ। ਮੇਰਾ ਝਗੜਾ ਮੇਟ ਦੇ ਪੱਥਰ ਇੱਟੀ, ਪਾਹਨਾਂ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਨਾਰਦ ਕਹੇ ਧਰਨੀਏ ਮੇਰੇ ਕੋਲ ਪੁਰਾਣਾ ਲੇਖ, ਜਗਤ ਅੱਖਰ ਨਾ ਕੋਇ ਵਖਾਈਆ। ਜਿਸ ਵਿਚ ਹੋਣਾ ਅਵੱਲੜਾ ਭੇਸ, ਭੇਖਾਧਾਰੀ ਆਪਣਾ ਰੂਪ ਬਦਲਾਈਆ। ਦੀਨ ਦੁਨੀ ਸਕੇ ਕੋਈ ਨਾ ਵੇਖ, ਲੋਚਨ ਨੈਣ ਜਗਤ ਨਾ ਕੋਇ ਚਤੁਰਾਈਆ। ਜੋ ਮਾਲਕ ਖ਼ਾਲਕ ਸਾਜਣ ਰਹੇ ਹਮੇਸ਼, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸੋਭਾ ਪਾਈਆ। ਸੋ ਉਹ ਸੁਹੰਜਣਾ ਕਰੇ ਤੇਰਾ ਦੇਸ, ਪਰਦੇਸੀ ਹੋ ਕੇ ਵੇਖ ਵਖਾਈਆ। ਜਿਸ ਕਲਜੁਗ ਅੰਤ ਸ੍ਰੀ ਭਗਵੰਤ ਮੇਟਣਾ ਕਲੇਸ਼, ਕਲ ਕਾਤੀਆਂ ਕਰੇ ਸਫ਼ਾਈਆ। ਸੋ ਸੁਆਮੀ ਬਣ ਨਰੇਸ਼, ਨਰ ਨਰਾਇਣ ਆਪਣਾ ਪੰਧ ਮੁਕਾਈਆ। ਤੂੰ ਉਸ ਦੇ ਹੋਣਾ ਪੇਸ਼, ਪੇਸ਼ੀਨਗੋਈਆਂ ਪਿਛਲੀਆਂ ਨਾਲ ਮਿਲਾਈਆ। ਜਿਸ ਨੂੰ ਸਤਿਗੁਰ ਸ਼ਬਦ ਸਭ ਨੇ ਕਹਿਣਾ ਦਸ ਦਸਮੇਸ਼, ਦਹਿ ਦਿਸ਼ਾ ਦਾ ਮਾਲਕ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਧਰਨੀਏ ਆਹ ਤਕ ਲੈ ਮੇਰੇ ਕੋਲ ਪੁਰਾਣੀ ਲਿਖਤ, ਬਿਨ ਅੱਖਰਾਂ ਦਿਆਂ ਜਣਾਈਆ। ਜਿਸ ਵਿਚ ਸ਼ਬਦ ਗੁਰੂ ਦਾ ਭਵਿਖਤ, ਦੂਸਰ ਸਮਝ ਕਿਸੇ ਨਾ ਆਈਆ। ਜੋ ਲੇਖਾ ਜਾਣੇ ਸਬਾਏ ਸ੍ਰਿਸ਼ਟ, ਸ੍ਰੇਸ਼ਟ ਆਪਣਾ ਭੇਵ ਚੁਕਾਈਆ। ਆਤਮ ਪਰਮਾਤਮ ਦੱਸੇ ਇਸ਼ਟ, ਈਸ਼ ਜੀਵ ਜਗਦੀਸ਼ ਦਏ ਸਮਝਾਈਆ। ਜੋ ਸੰਦੇਸ਼ਾ ਦਿਤਾ ਰਾਮ ਨੂੰ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਧਰਨੀਏ ਮੈਨੂੰ ਮੂਲ ਨਾ ਜਾਣੀ ਪੁਰਾਣਾ ਬ੍ਰਾਹਮਣ, ਬ੍ਰਹਮ ਵਿਦਿਆ ਮੇਰੀ ਪੜ੍ਹਾਈਆ। ਮੈਂ ਪ੍ਰਭ ਦਾ ਪਕੜਿਆ ਦਾਮਨ, ਦਾਮਨਗੀਰ ਇਕ ਰਖਾਈਆ। ਮੈਂ ਚਾਰ ਜੁਗ ਦੀ ਤ੍ਰਿਸ਼ਨਾ ਤਕੀ ਤਾਮਨ, ਆਸ਼ਾ ਮਨਸਾ ਨਾਲ ਮਿਲਾਈਆ। ਤੂੰ ਦਰਸ਼ਨ ਕਰਨਾ ਸਾਹਿਬ ਦਾ ਆਮਨ ਸਾਹਮਨ, ਸਨਮੁਖ ਹੋ ਕੇ ਵੇਖ ਵਖਾਈਆ। ਜਿਸ ਖੇਲ ਖਿਲਾਇਆ ਰਾਮ ਰਾਮਨ, ਰਾਮ ਰਾਮਾ ਬੇਪਰਵਾਹੀਆ। ਜਿਸ ਸੰਗ ਨਿਭਾਇਆ ਕ੍ਰਿਸ਼ਨਾ ਕਾਹਨਨ, ਘਨਈਆ ਸਈਆ ਵਡ ਵਡਿਆਈਆ। ਜਿਸ ਪੈਗ਼ੰਬਰਾਂ ਮੇਟੀ ਅੰਧੇਰੀ ਸ਼ਾਮਨ, ਸ਼ਮਅ ਨੂਰ ਜੋਤ ਕੀਤੀ ਰੁਸ਼ਨਾਈਆ। ਜਿਸ ਗੁਰੂ ਗੁਰਦੇਵ ਬਣਾਇਆ ਪਤਿਤ ਪਾਵਨ, ਪਾਰਬ੍ਰਹਮ ਅਗੰਮ ਅਥਾਹੀਆ। ਸੋ ਤੇਰੇ ਉਤੇ ਮਿਹਰਵਾਨ ਨਾਮ ਨਿਧਾਨਾ ਮੇਘ ਬਰਸੇ ਸਾਵਣ, ਸਾਵਰੀਆ ਆਪਣੀ ਦਇਆ ਕਮਾਈਆ।
ਭਾਗ ਲਗਾਏ ਕਾਇਆ ਮਾਟੀ ਚਾਮਨ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਕੂੜੀ ਕਿਰਿਆ ਮੇਟੇ ਤ੍ਰਿਸ਼ਨਾ ਤਾਮਨ, ਤ੍ਰਿਖਾ ਮਾਇਆ ਮਮਤਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਧਰਨੀਏ ਮੇਰੇ ਕੋਲ ਹੋਰ ਪੁਰਾਣੀਆਂ ਚਿੱਠੀਆਂ, ਬਿਨ ਅੱਖਰਾਂ ਲੇਖ ਜਣਾਈਆ। ਜਗ ਨੇਤਰ ਕਿਸੇ ਨਾ ਡਿਠੀਆਂ, ਪੁਸਤਕਾਂ ਵੰਡ ਨਾ ਕੋਇ ਵੰਡਾਈਆ। ਉਸ ਵਿਚ ਖ਼ਬਰਾਂ ਅਗੰਮੀ ਮਿਠੀਆਂ, ਰਸਨਾ ਰਸ ਨਾ ਕੋਇ ਚਖਾਈਆ। ਜਿਸ ਕੋਟਨ ਜੁਗ ਚੌਕੜੀਆਂ ਨਜਿੱਠੀਆਂ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠੇ ਪੰਧ ਮੁਕਾਈਆ। ਮੈਂ ਅੰਤ ਆਸ਼ਾਂ ਉਸੇ ਤੇ ਸਿਟੀਆਂ, ਜੋ ਸੱਟੇਬਾਜ਼ੀ ਵੇਖੇ ਖਲਕ ਖ਼ੁਦਾਈਆ। ਤੂੰ ਵੀ ਉਸ ਦੇ ਚਰਨਾਂ ਵਿਚ ਲਿਟੀ ਆਂ, ਲੰਮੀ ਪੈ ਕੇ ਦੇ ਦੁਹਾਈਆ। ਵਕ਼ਤ ਲੰਘਾ ਨਾ ਲਈਂ ਗਿਣ ਕੇ ਗਿਟੀਆਂ, ਵੇਲਾ ਗਿਆ ਹੱਥ ਨਾ ਆਈਆ । ਆਹ ਵੇਖ ਲੈ ਜਿਸ ਦੀਆਂ ਧਾਰਾਂ ਆਦਿ ਜੁਗਾਦਿ ਚਿੱਟੀਆਂ, ਕਾਲਾ ਰੰਗ ਨਾ ਕੋਇ ਚੜ੍ਹਾਈਆ। ਜਿਸ ਦੀ ਆਸ਼ਾ ਵਿਚ ਗੁਰ ਅਵਤਾਰ ਪੈਗ਼ੰਬਰਾਂ ਖ਼ਾਹਿਸ਼ਾਂ ਟਿਕੀਆਂ, ਤ੍ਰਿਸ਼ਨਾ ਅਵਰ ਨਾ ਕੋਇ ਜਣਾਈਆ। ਉਹ ਵੇਖਣਹਾਰਾ ਜੁਗ ਚੌਕੜੀ ਵਾਰ ਥਿਤੀਆਂ, ਘੜੀ ਪਲ ਤੇਰੀਆਂ ਪਲਕਾਂ ਪਿਛੇ ਖੋਜ ਖੁਜਾਈਆ। ਜਿਸ ਨੇ ਤੈਨੂੰ ਵਡਿਆਈਆਂ ਦਿਤੀਆਂ, ਦੇਵਣਹਾਰ ਅਗੰਮ ਗੁਸਾਈਂਆ। ਉਹ ਅੰਤਮ ਕਰੇ ਹਿਤੀਆਂ, ਹਿਤਕਾਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਨਾਰਦ ਕਹੇ ਧਰਨੀ ਇਕ ਅਗੰਮੀ ਸੁਣ ਲੈ ਬਾਤ ਆਹ ਤਕ ਲੈ ਕੀ ਲੇਖ ਲਿਖਿਆ ਪੁਰਾਤਨ ਅੱਜ ਦੀ ਰਾਤ, ਨਵ ਨਵ ਦਾ ਭੇਵ ਚੁਕਾਈਆ। ਜਿਸ ਦਾ ਲਹਿਣਾ ਦੇਣਾ ਨਹੀਂ ਨਾਲ ਕਿਸੇ ਕਾਗ਼ਜ਼ਾਤ, ਕ਼ਲਮ ਸ਼ਾਹੀ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਉਤੋਂ ਝਗੜਾ ਮੇਟਣਾ ਜ਼ਾਤ ਪਾਤ, ਦੀਨ ਦੁਨੀ ਆਪਣਾ ਭੇਵ ਖੁਲ੍ਹਾਈਆ। ਮਾਲਕ ਖ਼ਾਲਕ ਬਣ ਕੇ ਕਮਲਾਪਾਤ, ਪਤਿਪਰਮੇਸ਼ਵਰ ਬਣੇ ਨੂਰ ਅਲਾਹੀਆ। ਸਭ ਨੂੰ ਅੰਤਰ ਨਿਰੰਤਰ ਅੰਮ੍ਰਿਤ ਬੂੰਦ ਦਏ ਸਵਾਂਤ, ਨਿਝਰ ਝਿਰਨੇ ਨਾਭੀ ਕਵਲ ਵਿਚ ਆਪ ਪਰਗਟਾਈਆ। ਤੇਰਾ ਲਹਿਣਾ ਦੇਣਾ ਵੇਖੇ ਲੋਕਮਾਤ, ਮਾਤਰ ਭੂਮੀਏ ਤੈਨੂੰ ਦਿਆਂ ਜਣਾਈਆ। ਅੰਤ ਤੇਰੀ ਪੁਛੇ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਧਰਨੀ ਧਰਤ ਧਵਲੇ ਧੌਲੇ ਤੇਰਾ ਬੰਧਾਏ ਨਾਤ, ਰਿਸ਼ਤਾ ਫ਼ਰਿਸ਼ਤਿਆਂ ਬਾਹਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਨਾਰਦ ਕਹੇ ਧਰਨੀਏ ਆਹ ਵੇਖ ਲੈ ਬਿਨ ਅੱਖਰਾਂ ਦੇ ਧਾਰ, ਧਰਮ ਧਾਰ ਜਣਾਈਆ। ਉਹ ਕਲ ਕਲਕੀ ਅਵਤਾਰ, ਨਿਹਕਲੰਕਾ ਨੂਰ ਅਲਾਹੀਆ। ਜਿਸ ਨੂੰ ਸਾਰੇ ਰਹੇ ਚਿਤਾਰ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਗੁਰ ਅਵਤਾਰ ਬੋਲ ਜੈਕਾਰ, ਢੋਲੇ ਸੋਹਲੇ ਰਾਗ ਸੁਣਾਈਆ। ਉਹ ਵਸਣਹਾਰਾ ਸਚਖੰਡ ਦੁਆਰ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦਾ ਨਿਰਮਲ ਨੂਰ ਜੋਤ ਉਜਿਆਰ, ਜੋਤੀ ਜਾਤਾ ਇਕ ਅਖਵਾਈਆ। ਸਤਿਗੁਰ ਸ਼ਬਦ ਸੁਤ ਦੁਲਾਰ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਨੂਰ ਅਲਾਹੀਆ। ਤੇਰਾ ਦੁਖੜਾ ਦਏ ਨਿਵਾਰ, ਦੁਖੀਆਂ ਦਰਦ ਗਵਾਈਆ। ਤੂੰ ਖ਼ੁਸ਼ੀਆਂ ਵਿਚ ਜਿਸ ਦਾ ਕੀਤਾ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਉਹ ਤੇਰੇ ਮਸਤਕ ਧੂੜੀ ਲਾਵੇ ਛਾਰ, ਟਿੱਕਾ ਨਜ਼ਰ ਕਿਸੇ ਨਾ ਆਈਆ। ਤੂੰ ਚਰਨ ਕਵਲ ਜਾਣਾ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਜਿਸ ਤੇਰਾ ਲਹਿਣਾ ਦੇਣਾ ਪੂਰਾ
ਕਰਨਾ ਵਿਚ ਸਾਲ ਦੋ ਚਾਰ, ਬਹੁਤੀ ਵੰਡ ਨਾ ਕੋਇ ਵੰਡਾਈਆ। ਨਾਰਦ ਕਹੇ ਮੈਂ ਪੰਡਤ ਪੁਰਾਣਾ ਮੇਰਾ ਮੇਲਾ ਨਾਲ ਓਸ ਨਿਰੰਕਾਰ, ਜੋ ਨਿਰਾਕਾਰ ਅਖਵਾਈਆ। ਮੈਂ ਤੈਨੂੰ ਦੱਸਾਂ ਨਾਲ ਪਿਆਰ, ਪ੍ਰੀਤੀ ਵਿਚ ਸਮਝਾਈਆ। ਜਿਸ ਤੇਰੀ ਧਰਨੀ ਧਰਤ ਧਵਲ ਧੌਲ ਦਿਤਾ ਅਧਾਰ, ਉਦਰ ਦਾ ਲੇਖਾ ਰਿਹਾ ਨਾ ਰਾਈਆ। ਧਰਨੀ ਕਹੇ ਨਾਰਦਾ ਮੈਂ ਜਾਵਾਂ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਜੋ ਆਦਿ ਜੁਗਾਦੀ ਮੀਤ ਮੁਰਾਰ, ਬ੍ਰਹਮ ਬ੍ਰਹਿਮਾਦੀ ਇਕ ਅਖਵਾਈਆ। ਜੁਗ ਜੁਗ ਭਗਤ ਸੁਹੇਲੇ ਕਰੇ ਪਾਰ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਮੈਂ ਉਸ ਨੂੰ ਕਰਾਂ ਨਿਮਸਕਾਰ, ਨਿਵ ਨਿਵ ਲਾਗਾਂ ਪਾਈਂਆ। ਜੋ ਸ਼ਾਹੋ ਭੂਪ ਦੋ ਜਹਾਨਾਂ ਸਿਕਦਾਰ, ਸਿਰ ਸਿਰ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਸੁਣ ਮੈਥੋਂ ਅਸਲੀਅਤ, ਅਸਲ ਦਿਆਂ ਜਣਾਈਆ। ਮੇਰੇ ਕੋਲ ਜੁਗ ਚੌਕੜੀ ਦੀ ਵਸੀਯਤ, ਬਿਨ ਅੱਖਰਾਂ ਅੱਖ ਆਪ ਉਠਾਈਆ। ਜਿਸ ਦਾ ਲੇਖਾ ਸਮਝ ਸਕੇ ਨਾ ਕੋਇ ਵਲਦੀਯਤ, ਵਲਦ ਵਾਲਦਾ ਨਜ਼ਰ ਕੋਇ ਨਾ ਆਈਆ। ਬੁੱਧੀ ਵਿਚ ਵਿਚਾਰ ਸਕੇ ਨਾ ਕੋਇ ਨੀਅਤ, ਨੈਣ ਵੇਖਣ ਕੋਇ ਨਾ ਪਾਈਆ। ਮੇਰੇ ਸਾਹਿਬ ਦੀ ਇਕ ਹੈਸੀਯਤ, ਜਿਸ ਦਾ ਹਾਸਲ ਜ਼ਰਬ ਅੰਕ ਨਜ਼ਰ ਕੋਇ ਨਾ ਆਈਆ। ਆਦਿ ਅੰਤ ਜੁਗਾ ਜੁਗੰਤ ਦੋ ਜਹਾਨ ਉਸ ਦੀ ਮਲਕੀਅਤ, ਜੋ ਮਲਕੀਤ ਸਿੰਘ ਦਏ ਵਡਿਆਈਆ। ਜਿਸ ਤੇਰੇ ਉਤੋਂ ਝਗੜਾ ਮੇਟਣਾ ਸ਼ਰੀਅਤ, ਸ਼ਰਅ ਸ਼ੁਰੂ ਦੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸ਼ਬਦ ਅਨਾਦੀ ਨੌਜਵਾਨ ਮਰਦ ਮਰਦਾਨ ਸ੍ਰੀ ਭਗਵਾਨ ਇਕ ਅਖਵਾਈਆ।
੧੦ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਰਣਜੀਤ ਸਿੰਘ ਦੇ ਗ੍ਰਹਿ ੯ ਗੁਡਵਿੰਨ ਵੇਲ ਰੋਡ
ਮੁਸਵਿਲ ਹਿਲ ਨੰ੦ ੧੦ ਲੰਡਨ
ਧਰਨੀ ਕਹੇ ਨਾਰਦ ਮੇਰੀਆਂ ਰੋਂਦੀਆਂ ਅੱਖੀਆਂ, ਬ੍ਰਾਹਮਣਾ ਬ੍ਰਹਮ ਵਿਦਿਆ ਬਾਹਰ ਜਣਾਈਆ। ਕੀ ਖੇਲ ਕਰੇ ਮੇਰਾ ਸਾਹਿਬ ਸੁਲਤਾਨ ਅਲਖੀਆ, ਅਗੋਚਰ ਆਪਣਾ ਹੁਕਮ ਵਰਤਾਈਆ। ਆਤਮ ਧਾਰ ਪਿਆਰ ਵਿਚ ਵਿਛੜੀਆਂ ਸਖ਼ੀਆਂ, ਸਖ਼ੀ ਸੁਲਤਾਨ ਨੌਜਵਾਨ ਨਜ਼ਰ ਕਿਸੇ ਨਾ ਆਈਆ। ਮੈਂ ਜੁਗ ਚੌਕੜੀ ਆਸ਼ਾਂ ਖ਼ਾਹਿਸ਼ਾਂ ਸਾਂਭ ਕੇ ਰਖੀਆਂ, ਬਿਨ ਪਰਦਿਉਂ ਪਰਦਿਆਂ ਵਿਚ ਟਿਕਾਈਆ। ਮੈਂ ਇਕ ਵਾਰ ਨਿਰਗੁਣ ਧਾਰ ਗੋਬਿੰਦ ਗੋਬਿੰਦ ਦੱਸੀਆਂ, ਸਰਗੁਣ ਸੰਗ ਨਾ ਕੋਇ ਜਣਾਈਆ। ਜਿਸ ਵਿਚ ਜੁਗ ਚੌਕੜੀਆਂ ਵਸੀਆਂ, ਵਾਸਤਾ ਪ੍ਰਭ ਦੇ ਨਾਲ ਰਖਾਈਆ। ਨਾਲ ਤਕਦੀ ਰਹੀ ਅੰਧੇਰੀ ਮਸੀਆਂ, ਅਮਾਵਸ ਆਪਣਾ ਰੂਪ ਬਦਲਾਈਆ। ਮੇਰੀਆਂ ਖ਼ਾਹਿਸ਼ਾਂ ਬਿਨਾ ਕ਼ਦਮਾਂ ਤੋਂ ਫਿਰੀਆਂ ਨੱਸੀਆਂ, ਭੱਜੀਆਂ ਵਾਹੋ ਦਾਹੀਆ। ਮੈਂ ਸ਼ਰਅ ਜ਼ੰਜੀਰ ਤਕੇ ਬਿਨਾ ਰੱਸੀਆਂ, ਤਨ ਵਜੂਦਾਂ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਨਾਰਦਾ ਮੈਂ ਰੋਂਦੀ ਮਾਰ ਕੇ ਉਭੀ, ਧੀਰਜ ਨਜ਼ਰ ਕੋਇ ਨਾ ਆਈਆ।
ਮੈਂ ਕਮਲਿਆ ਫਸ ਗਈ ਕੂੜ ਕੁੜਿਆਰ ਵਿਕਾਰ ਦੇ ਕੀਚੜ ਖੁੱਭੀ, ਫੜ ਬਾਹੋਂ ਬਾਹਰ ਨਾ ਕੋਇ ਕਢਾਈਆ। ਦਰੋਹੀ ਮੇਰੇ ਉਤੇ ਪਵਿਤ੍ਰ ਰਹੀ ਕੋਇ ਨਾ ਬੁੱਧੀ, ਬੁਧਹੀਣ ਹੋਈ ਲੋਕਾਈਆ। ਧਰਮ ਦੀ ਧਾਰ ਦਿਸੇ ਕੋਇ ਨਾ ਸੁੱਧੀ, ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਉਹ ਤਕ ਲੈ ਕੀ ਖੇਲ ਹੋਣਾ ਨਵ ਸੱਤ ਮੇਰੇ ਉਤੇ ਯੁੱਧੀ, ਯੁਧਿਸ਼ਟਰ ਦੀ ਆਸ਼ਾ ਕਾਹਨ ਕਾਰਨ ਪੂਰ ਕਰਾਈਆ। ਧਰਨੀ ਧਰਤ ਧਵਲ ਧੌਲ ਮੈਨੂੰ ਸਭ ਨੇ ਕਿਹਾ ਬਸੁਧੀ, ਬੇਸੁਧ ਹੋ ਕੇ ਦਿਆਂ ਸੁਣਾਈਆ। ਅੰਤਮ ਸਤਿ ਦੀ ਆਸ਼ਾ ਪੁੱਜੀ, ਪਾਂਧੀ ਪੰਧ ਨਾ ਕੋਇ ਰਖਾਈਆ। ਮੇਰੇ ਉਤੇ ਵਸਦੀ ਰਹੇ ਕੋਇ ਨਾ ਝੁੱਗੀ, ਝਗੜਾ ਦਿਸੇ ਨਾ ਖ਼ਲਕ ਖ਼ੁਦਾਈਆ । ਇਕੋ ਜੋਤ ਨਿਰੰਕਾਰ ਏਕੰਕਾਰ ਹੋਣੀ ਉਘੀ, ਉਗਣ ਆਥਣ ਵੇਖੇ ਚਾਈਂ ਚਾਈਂਆ। ਮੇਰੀ ਹੋਸ਼ ਹਵਾਸ ਆਪਣੀ ਆਪ ਉਡੀ, ਹਵਸ ਵਿਚ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਨਾਰਦਾ ਮੇਰਾ ਰਿਹਾ ਨਾ ਧੀਰਜ ਯਤ, ਸਤਿ ਵਿਚ ਨਾ ਕੋਇ ਸਮਾਈਆ। ਮੇਰੀ ਚਾਰੋਂ ਕੁੰਟ ਲੱਥੀ ਪਤ, ਪਤਿਪਰਮੇਸ਼ਵਰ ਦਿਆਂ ਸੁਣਾਈਆ। ਮੇਰੇ ਸੁਆਮੀ ਮੇਰਾ ਲੇਖਾ ਪੂਰਾ ਕਰ ਦੇ ਵਤ, ਬੇਵਤਨਾਂ ਦੇ ਮਾਲਕ ਦਇਆ ਕਮਾਈਆ। ਮੈਂ ਤੇਰਾ ਸਥਰ ਬੈਠੀ ਘਤ, ਘਾਇਲ ਹੋ ਕੇ ਰਹੀ ਸੁਣਾਈਆ। ਦੀਨ ਦੁਨੀ ਤੇਰੇ ਉਤੇ ਉਬਲੇ ਰਤ, ਹਡ ਮਾਸ ਨਾੜੀ ਸਾਂਤਕ ਸਤਿ ਨਾ ਕੋਇ ਕਰਾਈਆ। ਚਾਰ ਜੁਗ ਦੇ ਸ਼ਬਦ ਸੰਦੇਸ਼ੇ ਨਿਰਅੱਖਰ ਧਾਰ ਵੇਖ ਲੈ ਖ਼ਤ, ਜਗਤ ਖ਼ਤੂਤਾਂ ਵੰਡ ਨਾ ਕੋਇ ਵੰਡਾਈਆ। ਪਰਮ ਪੁਰਖ ਪਰਮਾਤਮ ਸਚ ਦਿਸੇ ਨਾ ਕੋਈ ਬ੍ਰਹਮ ਮਤ, ਪਾਰਬ੍ਰਹਮ ਤੇਰਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖ਼ਾਲਕ ਇਕ ਅਖਵਾਈਆ। ਨਾਰਦ ਕਹੇ ਧਰਨੀਏ ਤੂੰ ਕਿਸ ਬਿਧ ਨੀਰ ਵਹਾਉਂਦੀ, ਵੈਣਾਂ ਧਾਰ ਬਣਾਈਆ। ਕਿਸ ਬਿਧ ਢੋਲੇ ਗਾਂਦੀ, ਗਹਿਰ ਗੰਭੀਰ ਰਹੀ ਸੁਣਾਈਆ। ਕਿਉਂ ਕਲਜੁਗ ਅੰਤਮ ਥੱਕੀ ਮਾਂਦੀ, ਬਲਹੀਣ ਰੂਪ ਵਟਾਈਆ। ਕਿਥੇ ਆਸ਼ਾ ਗਈ ਤੇਰੀ ਸ੍ਰਿਸ਼ਟ ਸਬਾਈ ਮਾਂ ਦੀ, ਮਮਤਾਹੀਣ ਕਿਉਂ ਅਖਵਾਈਆ। ਅੰਤ ਖੇਲ ਤਕ ਲੈ ਤੇਰੇ ਉਤੇ ਹੋਣੀ ਸੂਰ ਗਾਂ ਦੀ, ਸ਼ਰਅ ਸ਼ਰਅ ਨਾਲ ਟਕਰਾਈਆ। ਕਲਜੁਗ ਜੀਵਾਂ ਬੁੱਧੀ ਤਕ ਲੈ ਕਾਂ ਦੀ, ਕੂਕ ਕੂਕ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਨਾਰਦਾ ਮੈਨੂੰ ਜੁਗ ਜੁਗ ਸਭ ਨੇ ਦਿਤਾ ਭਰਵਾਸਾ, ਧੀਰਜ ਜਗਤ ਵਾਲੀ ਧਰਾਈਆ। ਮੈਂ ਰਖਦੀ ਰਹੀ ਆਸ਼ਾ, ਆਸ਼ਾ ਆਸ਼ਾ ਵਿਚੋਂ ਪਰਗਟਾਈਆ। ਮੈਂ ਤਕਾਂ ਉਪਰ ਅਕਾਸ਼ਾ, ਬਿਨ ਨੈਣਾਂ ਨੈਣ ਉਠਾਈਆ। ਕਿਸ ਬਿਧ ਮਿਹਰ ਕਰੇ ਮੇਰਾ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ਾ, ਪਾਤਸ਼ਾਹ ਨੂਰ ਅਲਾਹੀਆ। ਜੋ ਧਰਮ ਦੀ ਧਾਰ ਪਾਵੇ ਰਾਸਾ, ਆਤਮ ਪਰਮਾਤਮ ਗੋਪੀ ਕਾਹਨ ਨਚਾਈਆ। ਮੈਂ ਉਸ ਨੂੰ ਖੋਲ੍ਹ ਕੇ ਦੱਸਾਂ ਖ਼ੁਲਾਸਾ, ਖ਼ਾਲਸ ਆਪਣਾ ਪੜਦਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਘਰ ਇਕ ਸੁਹਾਈਆ। ਨਾਰਦ ਕਹੇ ਧਰਨੀ ਉਹ ਪਰਮ ਪੁਰਖ ਬੇਪਰਵਾਹ, ਪਤਿਪਰਮੇਸ਼ਵਰ ਇਕ ਅਖਵਾਈਆ। ਜੋ ਆਦਿ ਜੁਗਾਦਿ ਦੋ ਜਹਾਨ ਮਲਾਹ, ਬੇੜਾ ਨਿਰਗੁਣ ਸਰਗੁਣ ਆਪਣੇ ਕੰਧ ਉਠਾਈਆ। ਜੋ ਦੀਨ ਦੁਨੀ ਜੁਗ ਜੁਗ ਬਦਲੇ ਰਾਹ, ਰਹਿਬਰ ਬਣੇ ਨੂਰ ਅਲਾਹੀਆ। ਜਿਸ ਨੂੰ ਸਭ ਨੇ ਕਹਿਣਾ ਵਾਹ ਵਾਹ, ਵਾਹਵਾ ਤੇਰੇ ਹੱਥ ਵਡਿਆਈਆ। ਉਹ ਜੋਤੀ ਜਾਤਾ ਪੁਰਖ
ਬਿਧਾਤਾ ਨਿਰਗੁਣ ਧਾਰ ਗਿਆ ਆ, ਆਦਮ ਰੂਪ ਸ਼ਾਹੋ ਭੂਪ ਸਮਝ ਕੋਇ ਨਾ ਪਾਈਆ। ਜਿਸ ਦਾ ਰਸਨਾ ਜਿਹਵਾ ਢੋਲਾ ਸਾਰੇ ਗਏ ਗਾ, ਸਿਫ਼ਤਾਂ ਵਾਲਾ ਸਿਫ਼ਤ ਸਾਲਾਹੀਆ। ਉਹ ਸਚ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਬਣ ਕੇ ਨੂਰ ਅਲਾਹ, ਆਲਮੀਨ ਆਪਣਾ ਰੰਗ ਰੰਗਾਈਆ। ਜੋ ਨਿਥਾਵੀਂਏ ਤੇਰੀ ਪਕੜੇ ਬਾਂਹ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਨਾਰਦਾ ਮੈਂ ਆਦਿ ਜੁਗਾਦਿ ਜੁਗ ਚੌਕੜੀ ਥੱਕੀ ਮਾਂਦੀ, ਬਲਹੀਣ ਹੋ ਕੇ ਦਿਆਂ ਦੁਹਾਈਆ। ਮੈਨੂੰ ਇਕੋ ਓਟ ਉਸ ਪ੍ਰਭੂ ਦੇ ਨਾਂ ਦੀ, ਜੋ ਨਾਮ ਨਿਧਾਨਾ ਆਪਣੇ ਵਿਚੋਂ ਪਰਗਟਾਈਆ। ਜਿਸ ਦੀ ਧਾਰ ਮੇਰੇ ਉਤੇ ਉਸ ਅਗੰਮੀ ਛਾਂ ਦੀ, ਜਿਸ ਦਾ ਹੱਥ ਨਾ ਕੋਇ ਉਠਾਈਆ । ਜਿਸ ਖੇਲ ਮੁਕਾਉਣੀ ਅੰਤਮ ਮੇਰੇ ਉਤੋਂ ਧਰਮ ਧਾਰ ਗਾਂ ਦੀ, ਗੋਬਿੰਦ ਆਪਣਾ ਰੰਗ ਰੰਗਾਈਆ। ਮੇਰੀ ਖ਼ੁਸ਼ੀ ਬਣਾਉਣੀ ਚਾਅ ਦੀ, ਚਾਉ ਘਨੇਰਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਨਾਰਦ ਕਹੇ ਧਰਨੀਏ ਤੈਨੂੰ ਸੁਣਾਵਾਂ ਖ਼ਬਰ ਅੱਜ ਦੀ, ਸਚਖੰਡ ਧਾਰ ਵਿਚੋਂ ਪਰਗਟਾਈਆ। ਕੀ ਖੇਲ ਹੋਣੀ ਉਸ ਸੂਰੇ ਸਰਬਗ ਦੀ, ਜੋ ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਕਲਾ ਮੇਟਣੀ ਕੂੜੀ ਅੱਗ ਦੀ, ਅਗਨੀ ਤਤ ਬੁਝਾਈਆ। ਪੈਜ ਰਖਣੀ ਸ੍ਰਿਸ਼ਟੀ ਪਗ ਦੀ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਸ਼ਰਅ ਮੇਟਣੀ ਦੀਨ ਮਜ਼੍ਹਬ ਹੱਦ ਦੀ, ਹਦੂਦਾਂ ਡੇਰਾ ਢਾਹੀਆ। ਵਡਿਆਈ ਬਖ਼ਸ਼ਣੀ ਆਤਮ ਪਰਮਾਤਮ ਯਦ ਦੀ, ਯਦੀ ਆਪਣਾ ਖੇਲ ਖਿਲਾਈਆ। ਜਿਸ ਨੂੰ ਸਾਰੀ ਸ੍ਰਿਸ਼ਟੀ ਫਿਰਨੀ ਲਭਦੀ, ਖੋਜਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਧਰਨੀਏ ਬੇਸਬਰੇ ਆਪਣਾ ਕਰ ਲੈ ਸਬਰ, ਧੀਰਜ ਧਰਮ ਧਾਰ ਜਣਾਈਆ। ਉਹ ਮਾਲਕ ਖ਼ਾਲਕ ਜ਼ਾਹਰ ਜ਼ਹੂਰ ਜ਼ਬਰ, ਜਬਰਾਈਲ ਜਿਸ ਨੂੰ ਬੈਠਾ ਸੀਸ ਨਿਵਾਈਆ। ਜਿਸ ਦਾ ਨੂਰ ਅਲਾਹੀ ਅਗੰਮਾ ਸ਼ੇਰ ਬੱਬਰ, ਬਾਬਲ ਦੋ ਜਹਾਨ ਇਕ ਅਖਵਾਈਆ। ਉਸ ਦੀ ਨਾਮ ਧਾਰ ਧੁਨ ਸੁਣ ਲੈ ਮਧੁਰ, ਧੁਨ ਧੁਨ ਵਿਚੋਂ ਸ਼ਨਵਾਈਆ। ਜਿਸ ਤੇਰੇ ਉਤੇ ਦੀਨ ਦੁਨੀ ਧਾਰ ਪਾਉਣਾ ਗ਼ਦਰ, ਗਦਾਗਰ ਕਰੇ ਖ਼ਲਕ ਖ਼ੁਦਾਈਆ। ਤੇਰੀ ਆਸ਼ਾ ਮਨਸਾ ਵੇਖੇ ਸੱਧਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਮਿਹਰਵਾਨਾ ਮਿਹਰਵਾਨਾ ਮਹਿਬੂਬ ਕਰੇ ਨਦਰ, ਮਹਿਬਾਨ ਬੀਦੋ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਧਰਨੀਏ ਧਵਲੇ ਧੌਲ ਮਾਜ਼ੀਜ਼ਲ ਮਾਜ਼ੂਲ ਤੁਲ ਜ਼ਮੀ ਕੁਜ਼ਾਹ ਨੂਰੇ ਅਲਾਹ ਜ਼ਬਹੀਜ਼ੂਮਾ ਜ਼ੁਫ਼ਤੋ ਜ਼ਮੀ ਸ਼ਾਹੋ ਜ਼ਕੂਆ ਨੂਰੇ ਜ਼ਵਾ ਜ਼ਬਲੇ ਖ਼ੁਦਾ ਮਿਹਰਵਾਨ ਮਹਿਬੂਬ ਮਹਿਬਾਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਨਾਰਦਾ ਮੈਨੂੰ ਖ਼ਬਰ ਅਗੰਮੀ ਦੱਸ, ਦਾਸਤਾਨ ਦੇ ਸਮਝਾਈਆ। ਜਿਸ ਸਾਹਿਬ ਦਾ ਹੋਣਾ ਜਸ, ਸਿਫ਼ਤਾਂ ਵਿਚ ਸਿਫ਼ਤ ਸਲਾਹੀਆ। ਕਿਸ ਬਿਧ ਹਰ ਹਿਰਦੇ ਜਾਏ ਵਸ, ਵਾਸਤਾ ਤਨ ਵਜੂਦ ਰਖਾਈਆ। ਮੇਰੇ ਉਤੋਂ ਮੇਟੇ ਅੰਧੇਰਾ ਮਸ, ਨੂਰੀ ਚੰਦ ਚੰਦ ਚਮਕਾਈਆ। ਸ਼ਬਦ ਅਣਿਆਲਾ ਤੀਰ ਮਾਰੇ ਕਸ, ਬਿਨਾ ਕਮੰਦ ਉਠਾਈਆ। ਕੂੜ ਕੁੜਿਆਰ ਹੰਕਾਰ ਬੁਰਜ ਜਾਣ ਢਠ, ਗੜ੍ਹ ਰਹਿਣ ਕੋਇ ਨਾ ਪਾਈਆ। ਮਿਹਰ ਨਿਗਾਹ
ਨਾਲ ਗੇੜ ਕੇ ਉਲਟੀ ਲਠ, ਪਾਸਾ ਦੀਨ ਦੁਨੀ ਬਦਲਾਈਆ। ਮੈਂ ਉਸ ਦੀ ਸਰਨ ਚਰਨ ਕਵਲ ਜਾਵਾਂ ਢਠ, ਮਿੱਟੀ ਖ਼ਾਕ ਹੋ ਕੇ ਖ਼ਾਕ ਰਮਾਈਆ। ਜਿਸ ਮੇਰਾ ਪੰਧ ਮੁਕਾਉਣਾ ਨਠ ਨਠ, ਨਿਰਗੁਣ ਹੋ ਕੇ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਨਾਰਦ ਕਹੇ ਧਰਨੀਏ ਨਾ ਪਾ ਉਚੀ ਰੌਲਾ, ਕੂਕ ਕੂਕ ਸੁਣਾਈਆ। ਉਹ ਮਾਲਕ ਖ਼ਾਲਕ ਧੁਰ ਦਾ ਮੌਲਾ, ਗਹਿਰ ਗੰਭੀਰ ਨੂਰ ਅਲਾਹੀਆ। ਜਿਸ ਦਾ ਸਭ ਦੇ ਨਾਲ ਇਕ਼ਰਾਰ ਕੌਲਾ, ਵੇਖਣਹਾਰਾ ਥਾਉਂ ਥਾਈਂਆ। ਜਿਸ ਦਾ ਰੂਪ ਅਲਾਹੀ ਅਵਲਾ, ਆਲਮੀਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧਾਰ ਇਕ ਪਰਗਟਾਈਆ । ਨਾਰਦ ਕਹੇ ਧਰਨੀਏ ਤੇਰੀ ਵੇਖੇ ਸਚ ਪ੍ਰੀਤ, ਪ੍ਰੀਤਮ ਹੋ ਕੇ ਖੋਜ ਖੁਜਾਈਆ। ਉਹ ਮਾਲਕ ਤ੍ਰੈਗੁਣ ਅਤੀਤ, ਤ੍ਰੈਗੁਣ ਅਤੀਤਾ ਇਕ ਅਖਵਾਈਆ। ਤੂੰ ਅੰਤਰ ਨਿਰੰਤਰ ਗਾਉਂਣਾ ਗੀਤ, ਬਿਨ ਰਸਨਾ ਜਿਹਵਾ ਢੋਲਾ ਢੋਲਿਆਂ ਵਿਚੋਂ ਜਣਾਈਆ। ਤੇਰੀ ਕਾਇਆ ਕਰੇ ਠਾਂਢੀ ਸੀਤ, ਅੰਮ੍ਰਿਤ ਨਿਝਰ ਝਿਰਨਾ ਰਸ ਝਿਰਾਈਆ। ਬੇਸ਼ਕ ਕੋਟਨ ਜੁਗ ਚੌਕੜੀ ਤੇਰੇ ਉਤੇ ਗਏ ਬੀਤ, ਨਵ ਨਵ ਚਾਰ ਪੰਧ ਮੁਕਾਈਆ। ਕਲਜੁਗ ਅੰਤਮ ਬਦਲੇ ਰੀਤ, ਸਤਿਜੁਗ ਸਚ ਸਚ ਚਮਕਾਈਆ। ਝਗੜਾ ਮੇਟੇ ਮੰਦਰ ਮਸੀਤ, ਕਾਇਆ ਕਾਅਬਾ ਇਕ ਸਮਝਾਈਆ। ਜਿਸ ਦਾ ਨਾਮ ਨਗਾਰਾ ਦੋ ਜਹਾਨ ਗੋਬਿੰਦ ਧਾਰ ਵਜੇ ਰਣਜੀਤ, ਰਣਜੀਤ ਸਿੰਘ ਨਾਮ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੱਥ ਰਖੇ ਤੇਰੀ ਪੁਸ਼ਤ ਪਨਾਹ ਪੀਠ, ਭੈ ਭਾਉ ਅਵਰ ਰਹੇ ਨਾ ਰਾਈਆ।