ਪੁਸਤਕਾਲਾਭਾਗ ੨੪

੧੧ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਨਿਰਭੈ ਸਿੰਘ ਦੇ ਗ੍ਰਹਿ ੪੧ ਗੁਡ ਲੈਂਡ ਗਾਰਡਨ ਨੰ੦ ੧੦ ਲੰਡਨ

ਇਕ ਇਕੱਲੇ ਇਕ ਏਕੰਕਾਰ, ਇਕ ਇਕ ਮੇਲਾ ਮੇਲਣਾ ਸਹਿਜ ਸੁਭਾਈਆ। ਤੂੰ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਨੂਰੀ ਨੂਰ ਜੋਤ ਉਜਿਆਰ, ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਵਿਚੋਂ ਪਰਗਟਾਈਆ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਤੇਰੀ ਧੁਨਕਾਰ, ਦੋ ਜਹਾਨ ਨੌਜਵਾਨ ਮਰਦ ਮਰਦਾਨ ਕਰਨੀ ਸ਼ਨਵਾਈਆ। ਪੁਰਖ ਅਕਾਲੇ ਦੀਨ ਦਿਆਲੇ ਦਰਗਾਹ ਸਾਚੀ ਸਚ ਸੁਆਮੀ ਪਰਵਰਦਿਗਾਰ, ਦਰਗਾਹ ਸਾਚੀ ਨੂਰ ਅਲਾਹ ਅਗੰਮ ਅਥਾਹ ਇਕ ਅਖਵਾਈਆ। ਅੰਤ ਕੰਤ ਭਗਵੰਤ ਮੇਰੀ ਬੇਨੰਤੀ ਸੁਣੀ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਤੂੰ ਮਾਲਕ ਖ਼ਾਲਕ ਸਦਾ ਜੁਗ ਚਾਰ, ਜੁਗ ਚੌਕੜੀ ਤੇਰੀ ਸੇਵ ਕਮਾਈਆ। ਮੈਂ ਖ਼ਾਦਮ ਹੋ ਕੇ ਮੰਗਾਂ ਧੂੜੀ ਛਾਰ, ਚਰਨ ਚਰਨੋਦਕ ਦੇਣਾ ਜਾਮ ਪਿਆਈਆ। ਨਿਰਵੈਰ ਹੋ ਕੇ ਮੇਰੇ ਉਤੇ ਨਿਗਾਹ ਮਾਰ, ਨਿਰ ਇਛਤ ਆਪਣੀ ਅੱਖ ਉਠਾਈਆ। ਮੈਂ ਧਵਲ ਦੱਬੀ ਪਾਪਾਂ ਭਾਰ, ਕੂੜ ਕੁੜਿਆਰ ਬੈਠੀ ਸੀਸ ਨਿਵਾਈਆ। ਮੈਨੂੰ ਸੰਦੇਸ਼ਾ ਦੇ ਕੇ ਪੈਗ਼ੰਬਰ ਗਏ ਗੁਰ ਅਵਤਾਰ, ਅਵਤਰੀ ਤੇਰੀ ਓਟ ਤਕਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸਿਕਦਾਰ, ਹੁਕਮ ਹੁਕਮ ਵਿਚੋਂ ਦੇ ਬਦਲਾਈਆ। ਨਵ ਸੱਤ ਮੇਰੀ ਵੇਖ ਲੈ ਗਿਰਿਆਜ਼ਾਰ, ਗ੍ਰਹਿ ਮੇਰਾ ਖੋਜ ਖੁਜਾਈਆ। ਰੁਤ ਬਸੰਤ ਰਹੀ ਨਾ ਕੋਇ ਬਹਾਰ, ਬਹਾਰ ਖ਼ਿਜ਼ਾਂ

ਆਪਣਾ ਰੂਪ ਬਦਲਾਈਆ। ਤੇਰੀ ਚੁਰਾਸੀ ਮਹਿਕੀ ਦਿਸੇ ਨਾ ਕੋਇ ਗੁਲਜ਼ਾਰ, ਗੁਲਸ਼ਨ ਰੂਪ ਸਚ ਰੰਗ ਨਾ ਕੋਇ ਰੰਗਾਈਆ। ਮੈਂ ਕੋਝੀ ਕਮਲੀ ਰੋਵਾਂ ਜ਼ਾਰੋ ਜ਼ਾਰ, ਜ਼ਾਹਰ ਜ਼ਹੂਰ ਧੁਰ ਦੇ ਨੂਰ ਤੇਰੇ ਅਗੇ ਵਾਸਤਾ ਪਾਈਆ। ਮੇਰਾ ਲਹਿਣਾ ਦੇਣਾ ਕਲਜੁਗ ਅੰਤਮ ਦੇ ਨਿਵਾਰ, ਨਿਵਾਜ਼ਸ਼ ਵਿਚ ਬੈਠੀ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਵੱਲ ਕਰ ਧਿਆਨ, ਵੇਖਣਾ ਚਾਈਂ ਚਾਈਂਆ। ਤੂੰ ਮਾਲਕ ਖ਼ਾਲਕ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਤੇਰੀ ਸਰਨਾਈਆ। ਮੈਂ ਪੂਰਬ ਦਿਆਂ ਬਿਆਨ, ਅੱਖਰ ਅੱਖਰਾਂ ਨਾਲ ਜਣਾਈਆ। ਮੈਨੂੰ ਬਾਵਨ ਦੇ ਕੇ ਗਿਆ ਦਾਨ, ਪਹਿਲਾ ਕ਼ਦਮ ਮੇਰੇ ਉਤੇ ਟਿਕਾਈਆ। ਪੂਰਬ ਭਾਸ਼ਾ ਇੰਗਨਾਮ ਦੱਸ ਕੇ ਗਿਆ ਇੰਗਲਿਸਤਾਨ, ਚੌਥਾ ਜੁਗ ਜੁਗ ਸਮਝਾਈਆ। ਤ੍ਰੇਤੇ ਰਾਮ ਸੁਣਾਇਆ ਬਿਨਾ ਕਾਨ, ਸ਼ਬਦੀ ਸ਼ਬਦ ਸ਼ਬਦ ਧਾਰ ਪਰਗਟਾਈਆ। ਭੇਵ ਖੋਲ੍ਹਿਆ ਘਨਈਏ ਆਪ ਕਾਹਨ, ਕਾਹਨ ਕਾਹਨਾ ਤੇਰਾ ਪੜਦਾ ਆਪ ਚੁਕਾਈਆ। ਪੈਗ਼ੰਬਰਾਂ ਤੇਰਾ ਨੂਰ ਜੋਤ ਦੱਸਿਆ ਮਹਾਨ, ਨੂਰ ਨੁਰਾਨੇ ਨੂਰ ਅਲਾਹੀਆ। ਨਾਨਕ ਨਿਰਗੁਣ ਸਰਗੁਣ ਬਗ਼ਦਾਦ ਖੇਲਿਆ ਖੇਲ ਮਹਾਨ, ਦਜਲਾ ਸ਼ਹਾਦਤ ਰਿਹਾ ਭੁਗਤਾਈਆ। ਗੋਬਿੰਦ ਚਿੱਲਾ ਖਿੱਚ ਕੇ ਤੀਰ ਕਮਾਨ, ਕਾਮਲ ਮੁਰਸ਼ਦ ਵੰਡ ਵੰਡਾਈਆ। ਮੈਂ ਨਿਮਾਣੀ ਤੂੰ ਮੇਰਾ ਜਾਣੀ ਜਾਣ, ਜਾਨਣਹਾਰ ਇਕ ਅਖਵਾਈਆ। ਮੇਰੀ ਧਰਨੀ ਪਵਿਤ੍ਰ ਤੇਰਾ ਅਸਥਾਨ, ਅਸਥਲ ਆਪਣਾ ਰੰਗ ਰੰਗਾਈਆ। ਮੈਂ ਖ਼ੁਸ਼ੀਆਂ ਢੋਲੇ ਗੀਤ ਗਾਵਾਂ ਗਾਣ, ਤੇਰੀ ਤੇਰੀ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਮੇਰਾ ਪੁਰਾਤਨ ਲੇਖਾ ਇੰਗ, ਪੁਰਾਣ ਸਕੰਦ ਦਏ ਗਵਾਹੀਆ। ਜਿਸ ਦਾ ਇਸ਼ਾਰਾ ਕੀਤਾ ਸ਼ੰਕਰ ਧਾਰ ਲਿੰਗ, ਪਾਹਨਾਂ ਬਾਹਰ ਵੰਡ ਵੰਡਾਈਆ। ਨਿਗਾਹ ਮਾਰੀ ਗੋਬਿੰਦ ਕੁੰਡ ਹੇਮ, ਹਮ ਸਾਜਣ ਹੋ ਕੇ ਵੇਖ ਵਖਾਈਆ। ਮੇਰਾ ਬਾਵਨ ਨਾਲ ਨੇਮ, ਨਿਮਸਕਾਰ ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਮੇਰਾ ਲੇਖਾ ਨਾਲ ਕਾਮਧੇਨ, ਚੌਦਾਂ ਰਤਨਾਂ ਵੇਖਣਾ ਚਾਈਂ ਚਾਈਂਆ। ਮੈਂ ਇਸ਼ਾਰਾ ਦਿਤਾ ਭਗਤ ਰਵਦਾਸ ਨਾਲ ਸੈਣ, ਸੈਨਾਪਤ ਤੇਰੀ ਓਟ ਰਖਾਈਆ। ਮੇਰੇ ਤੇ ਨਿਗਾਹ ਰਖੀ ਜਿਸ ਵੇਲੇ ਪੈਗ਼ੰਬਰਾਂ ਹਰਫ਼ ਲਿਖਿਆ ਐਨ, ਐਨ ਦਿਤਾ ਦ੍ਰਿੜਾਈਆ। ਮੈਂ ਤੇਰਾ ਢੋਲਾ ਗੀਤ ਗਾਉਂਦੀ ਰਹੀ ਗਾਇਣ, ਗਾ ਗਾ ਸ਼ੁਕਰ ਮਨਾਈਆ। ਕਵਣ ਵੇਲਾ ਮੇਰਾ ਮਾਹੀ ਮਹਿਬੂਬ ਮੈਂ ਤਕਿਆ ਨੈਣ, ਨੇਤਰ ਨੇਤਰਾਂ ਨਾਲ ਮਿਲਾਈਆ। ਮੈਂ ਦਰ ਦੁਆਰ ਸਚ ਬੇਨੰਤੀ ਆਈ ਕਹਿਣ, ਕਹਿ ਕਹਿ ਦਿਆਂ ਦ੍ਰਿੜਾਈਆ। ਮੇਰਾ ਬੁਰਜ ਕਲਜੁਗ ਅੰਤ ਲੱਗਾ ਢਹਿਣ, ਢਾਹ ਢਾਹ ਢੇਰੀ ਖ਼ਾਕ ਰਮਾਈਆ। ਮੋਹ ਵਿਕਾਰ ਸ਼ੌਹ ਦਰਿਆਏ ਰੋੜ੍ਹਨਾ ਵਹਿਣ, ਵੰਝੀਧਾਰ ਹਾਥ ਕੋਇ ਨਾ ਆਈਆ। ਮੇਰੇ ਪਰਮਾਤਮ ਆਤਮ ਧਾਰ ਦੇਵਾਂ ਦੇਣ, ਦੇਵਣਹਾਰ ਤੇਰੀ ਸਰਨਾਈਆ। ਮੇਰਾ ਲੇਖਾ ਤਕ ਲੈ ਜੋ ਇਸ਼ਾਰਾ ਕੀਤਾ ਰਾਮ ਦੀ ਧਾਰ ਬਾਲਮੀਕ ਵਿਚ ਰਮਾਇਣ, ਰਾਮ ਰਾਮਾ ਖੋਜ ਖੁਜਾਈਆ। ਮੈਨੂੰ ਤ੍ਰੇਤਾ ਦੁਆਪਰ ਕਲਜੁਗ ਮੂਲ ਨਾ ਆਇਆ ਚੈਨ, ਸਾਂਤਕ ਸਤਿ ਨਾ ਕੋਇ ਵਰਤਾਈਆ। ਮੇਰੇ ਪਰਮ ਪੁਰਖ ਪਰਮਾਤਮ ਝਗੜਾ ਮੇਟ ਦੇ ਦੂਈ ਦਵੈਤ ਤ੍ਰਫੈਣ, ਤਰਫ਼ਦਾਰ ਪਾਰਬ੍ਰਹਮ ਬ੍ਰਹਮ ਦੇ ਸਮਝਾਈਆ। ਉਹ ਲੇਖਾ ਤਕ ਲੈ ਕਰਬਲਾ ਜੋ ਕਲਮਾ ਸੁਣਾਇਆ ਹੁਸੈਨ, ਅਬਾਸ ਆਪਣਾ ਹੁਕਮ ਵਰਤਾਈਆ। ਜੋ ਸੰਦੇਸ਼ਾ ਦਿਤਾ ਰਿਖਵ ਦੇਵ ਜਿਸ ਧਾਰ ਬੰਨ੍ਹੀ ਉਜੈਨ, ਉਜਲ ਤੇਰਾ ਨਾਮ ਕਰਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਤੇਰੇ ਚਰਨ ਕਵਲ ਤਕਦੀ ਰਹੀ

ਬਿਨ ਨੈਣ, ਲੋਚਨ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋ ਸਹਾਈਆ। ਧਰਨੀ ਕਹੇ ਪ੍ਰਭੂ ਮੈਨੂੰ ਲਾ ਲੈ ਆਪਣੇ ਅੰਗੀ, ਅੰਗੀਕਾਰ ਤੇਰੀ ਸਰਨਾਈਆ। ਮੇਰੀ ਚੋਟੀ ਹੋਵੇ ਨਾ ਨੰਗੀ, ਚੋਟੀ ਚੜ੍ਹ ਕੇ ਵੇਖਣਾ ਚਾਈਂ ਚਾਈਂਆ। ਜਿਸ ਨੂੰ ਗੁਰ ਤੇਗ਼ ਬਹਾਦਰ ਕਿਹਾ ਫ਼ਰੰਗੀ, ਫ਼ੈਸਲਾ ਸ਼ਬਦ ਗੁਰ ਸੁਣਾਈਆ। ਗੋਬਿੰਦ ਧਾਰ ਪੰਜ ਪੰਜ ਕਿਹਾ ਪੰਝੀ, ਪਚੀਸੇ ਤੇਰੇ ਹੱਥ ਵਡਿਆਈਆ। ਜਿਸ ਨਿਰਗੁਣ ਧਾਰ ਨਾਨਕ ਖ਼ਜ਼ਾਨਾ ਕਿਹਾ ਗੰਜੀ, ਬੇਅੰਤ ਤੇਰੇ ਹੱਥ ਵਡਿਆਈਆ। ਜਿਸ ਦਾ ਸੰਦੇਸ਼ਾ ਦਿਤਾ ਕਵੀ ਧਾਰ ਬਵੰਜੀ, ਬਾਵਨ ਆਪਣਾ ਹੁਕਮ ਵਰਤਾਈਆ। ਮੇਰੇ ਮਿਹਰਵਾਨਾ ਮੇਰੀ ਅੱਖ ਹੋਣ ਨਾ ਦੇਵੀਂ ਅੰਧੀ, ਅੰਧ ਅਗਿਆਨ ਦੇ ਮਿਟਾਈਆ। ਜਿਸ ਕਾਰਨ ਮਾਰ ਕੇ ਆਇਉਂ ਪੰਧੀ, ਪਾਂਧੀ ਹੋ ਕੇ ਫੇਰਾ ਪਾਈਆ। ਉਹ ਤਕ ਲੈ ਮੇਲਾ ਯੋਰੋਸ਼ਲਮ ਦੀ ਨਾਲ ਸੰਧੀ, ਸੰਧਿਆ ਸਰਘੀ ਵਕ਼ਤ ਵੰਡ ਨਾ ਕੋਇ ਵੰਡਾਈਆ। ਮੇਰੀ ਛਾਤੀ ਕਮਲਾਪਾਤੀ ਕਰਨੀ ਠੰਢੀ, ਅਗਨੀ ਅੱਗ ਨਾ ਕੋਇ ਤਪਾਈਆ। ਮੇਰੀ ਆਸ਼ਾ ਮੂਲ ਨਾ ਹੋਣ ਦੇਵੀਂ ਰੰਡੀ, ਕੰਤ ਸੁਹਾਗ ਤੇਰੀ ਓਟ ਤਕਾਈਆ। ਆਦਿ ਜੁਗਾਦਿ ਮੇਰੀ ਟੁੱਟੀ ਗੰਢੀ, ਗੰਢਣਹਾਰ ਗੋਪਾਲ ਸੁਆਮੀ ਤੇਰੀ ਬੇਪਰਵਾਹੀਆ। ਉਹ ਨਿਸ਼ਾਨਾ ਤਕ ਲੈ ਜੋ ਧਰਮ ਧਾਰ ਦਾ ਜੰਗੀ, ਜਗਤ ਜਹਾਨ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਤੇਰੇ ਆਸ ਰਖਾਈਆ। ਧਰਨੀ ਕਹੇ ਨਿਗਾਹ ਮਾਰ ਲੈ ਮੇਰੀ ਗਾਇਲ, ਗਹਿਰ ਗੰਭੀਰ ਧਿਆਨ ਲਗਾਈਆ। ਸਚ ਪਿਆਰ ਮੁਹੱਬਤ ਵਿਚ ਕਰ ਲੈ ਕਾਇਲ, ਕ਼ਾਦਰ ਕ਼ੁਦਰਤ ਆਪਣਾ ਰੰਗ ਰੰਗਾਈਆ। ਮੇਰੇ ਉਤੋਂ ਕੂੜ ਕੁੜਿਆਰ ਮੇਟ ਦੇ ਵਾਇਲ, ਵਿਸ਼ਾ ਵਿਕਾਰ ਰਹਿਣ ਨਾ ਪਾਈਆ। ਧਰਮ ਦਾ ਧਰਮ ਨੌ ਖੰਡ ਪ੍ਰਿਥਵੀਂ ਜਾਵੇ ਫੈਲ, ਸਤਿ ਦਾ ਸਤਿ ਰੰਗ ਚੜ੍ਹਾਈਆ। ਤੇਰਾ ਨਾਮ ਨਿਧਾਨਾ ਸਤਿਗੁਰ ਹੋਵੇ ਛੈਲ, ਛੈਲ ਛਬੀਲਾ ਇਕੋ ਨਜ਼ਰੀ ਆਈਆ। ਹਰ ਹਿਰਦੇ ਤੇਰਾ ਹੋਵੇ ਡਾਇਲ, ਸਿਰ ਸਕੇ ਨਾ ਕੋਇ ਉਠਾਈਆ। ਭਗਤ ਉਧਾਰਨਾ ਮਿਹਰਵਾਨ ਹੋ ਕੇ ਨਿਰਭੈਲ, ਭਾਂਡਾ ਭਰਮ ਭਰਮ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਵਣ ਜਾਵਣ ਪਤਿਤ ਪਾਵਨ ਲੱਖ ਚੁਰਾਸੀ ਜਮ ਕੀ ਫਾਸੀ ਰਾਏ ਧਰਮ ਦੀ ਕਟਣੀ ਜੇਲ, ਦਰਗਾਹ ਸਾਚੀ ਸਚਖੰਡ ਦੁਆਰ ਏਕੰਕਾਰ ਦੇਣੀ ਸਰਨਾਈਆ।

੧੧ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਪਿਆਰਾ ਸਿੰਘ ਦੇ ਗ੍ਰਹਿ ੩੦ ਬਲਫ਼ੋਰ ਰੋਡ
ਸਾਉਥ ਹਾਲ ਮਿਡਲਸਐਕਸ ਲੰਡਨ

ਧਰਨੀ ਕਹੇ ਮੇਰੇ ਸ੍ਰੀ ਭਗਵਾਨਾ, ਭਗਵਨ ਭਗਵੰਤ ਭਾਗ ਮੈਨੂੰ ਦੇਣਾ ਲਗਾਈਆ। ਨੂਰ ਪਰਕਾਸ਼ ਦੇ ਅਗੰਮੀ ਚੰਨਾ, ਚੰਦ ਚਾਂਦੀ ਨਵ ਸੱਤ ਕਰ ਰੁਸ਼ਨਾਈਆ। ਉਹ ਲੇਖਾ ਤਕ ਲੈ ਗੋਬਿੰਦ ਵਾਲਾ ਕੰਨਾ, ਕਾਇਨਾਤ ਦਾ ਲਹਿਣਾ ਦੇਣਾ ਝੋਲੀ ਪਾਈਆ । ਜਿਸ ਦੀ ਸ਼ਹਾਦਤ ਦੇਵੇ ਚੌਦਾਂ ਸੌ ਤੀਹ ਅੰਕ ਦਾ ਪੰਨਾ, ਪਾਰਬ੍ਰਹਮ ਪ੍ਰਭ ਵੇਖਣਾ ਥਾਉਂ ਥਾਈਂਆ। ਜਿਸ ਦੀ ਯਾਦ ਕਰਾਵੇ ਗ਼ਰੀਬ ਨਿਮਾਣਾ ਜਟ ਧੰਨਾ, ਵਡ ਧਨਾਢ

ਧਿਆਨ ਲਗਾਈਆ। ਮੇਰਾ ਤਨ ਵਜੂਦ ਹਿੱਸਾ ਤਕ ਲੈ ਖੰਨਾ ਖੰਨਾ, ਚਾਰੋਂ ਕੁੰਟ ਵੇਖ ਵਖਾਈਆ। ਜੀਵ ਜੰਤ ਮਨ ਮਨਸਾ ਵੇਖ ਲੈ ਮਨਾ, ਤਨ ਵਜੂਦਾਂ ਅੰਦਰ ਧਿਆਨ ਲਗਾਈਆ। ਨਵ ਖੰਡ ਪ੍ਰਿਥਵੀਂ ਮੇਰਾ ਗ੍ਰਹਿ ਤਕ ਲੈ ਛੱਪਰ ਛੰਨਾ, ਮਹਲ ਅਟਲ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਆਪ ਸੁਹਾਈਆ। ਧਰਨੀ ਕਹੇ ਪਰਮ ਪੁਰਖ ਗੋਬਿੰਦ ਕੰਨਾ ਕੀ ਕੀ ਕਹਿੰਦਾ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਤੇਰੀ ਸਰਨ ਸਰਨਾਈ ਪੈਂਦਾ, ਪਾਰਬ੍ਰਹਮ ਧੂੜੀ ਖ਼ਾਕ ਰਮਾਈਆ। ਕੀ ਲੇਖਾ ਹੋਣਾ ਦਿਸ਼ਾ ਲਹਿੰਦਾ, ਚੜ੍ਹਦਿਉਂ ਆਪਣੀ ਅੱਖ ਉਠਾਈਆ। ਮੂਸਾ ਈਸਾ ਮੁਹੰਮਦ ਹੋਏ ਖਹਿੰਦਾ, ਖ਼ਾਲਕ ਖ਼ਲਕ ਕੀ ਤੇਰੀ ਬੇਪਰਵਾਹੀਆ। ਲਾਲ ਗੁਲਾਲਾ ਰੰਗ ਚੜ੍ਹੇ ਮਹਿੰਦਾ, ਜਗਤ ਨਜ਼ਰ ਕਿਸੇ ਨਾ ਆਈਆ। ਦੀਨ ਮਜ਼੍ਹਬ ਤੇਰਾ ਭਾਣਾ ਹੋਵੇ ਸਹਿੰਦਾ, ਸਿਰ ਸਕੇ ਨਾ ਕੋਇ ਉਠਾਈਆ। ਧਰਨੀ ਕਹੇ ਮੇਰਾ ਪਾਟਾ ਚੀਥੜ ਵੇਖ ਲੈ ਲਹਿੰਗਾ, ਓਢਣ ਸੀਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਹੋਣਾ ਸਹਾਈਆ। ਕੰਨਾ ਕਹੇ ਮੈਂ ਗੋਬਿੰਦ ਰੂਪ ਅਪਾਰਾ, ਅਪਰੰਪਰ ਦਿਤੀ ਮਾਣ ਵਡਿਆਈਆ। ਮੇਰਾ ਰੂਪ ਅਨੂਪ ਸਾਕਾਰਾ, ਸ਼ਾਹ ਪਾਤਸ਼ਾਹ ਬੈਠਣ ਸੀਸ ਨਿਵਾਈਆ। ਮੈਂ ਖੇਲ ਖੇਲਣਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵੇਖਣ ਥਾਉਂ ਥਾਈਂਆ। ਮੇਰਾ ਲਹਿਣਾ ਦੇਣਾ ਨਾਲ ਚਵੀਆਂ ਅਵਤਾਰਾ, ਅਵਤਰੀ ਆਪਣਾ ਹੁਕਮ ਵਰਤਾਈਆ। ਮੇਰਾ ਅੰਤ ਸਮਝ ਸਕੇ ਕੋਈ ਨਾ ਦਾਇਰਾ, ਦਾਅਵੇਦਾਰ ਨਾ ਕੋਇ ਅਖਵਾਈਆ। ਮੇਰਾ ਲੇਖ ਗ੍ਰੰਥ ਸ਼ਾਸਤਰਾਂ ਤੋਂ ਬਾਹਰਾ, ਬਾਹਿਰਹਾਲ ਦਿਆਂ ਸਮਝਾਈਆ। ਮੈਨੂੰ ਸਤਿਗੁਰ ਸ਼ਬਦ ਦਿਤਾ ਇਸ਼ਾਰਾ, ਬਿਨ ਸੈਨਤ ਸੈਨਤ ਲਗਾਈਆ। ਮੈਂ ਹੋ ਗਿਆ ਹੁਸ਼ਿਆਰਾ, ਸਵਾਧਾਨੀ ਵਿਚ ਲਈ ਅੰਗੜਾਈਆ। ਮੈਂ ਲੇਖਾ ਤਕਿਆ ਚੰਦ ਸਿਤਾਰਾ, ਸਤ੍ਹਾ ਬੁਲੰਦੀ ਖੋਜ ਖੁਜਾਈਆ। ਮੈਂ ਧਰਨੀ ਤਕੀ ਧੂੰਆਂਧਾਰਾ, ਧਰਮ ਨਿਸ਼ਾਨ ਨਾ ਕੋਇ ਉਠਾਈਆ। ਮੈਂ ਕੂਕ ਕੀਤੀ ਪੁਕਾਰਾ, ਪੁਰਖ ਅਕਾਲ ਦਿਤਾ ਸੁਣਾਈਆ। ਤੇਰਾ ਹਕ ਦਾ ਹਕ ਲਾਏ ਕੋਈ ਨਾ ਨਾਅਰਾ, ਨਰ ਨਰਾਇਣ ਤੇਰੀ ਓਟ ਨਾ ਕੋਇ ਤਕਾਈਆ। ਕਲਜੁਗ ਕੂੜੀ ਕਿਰਿਆ ਦੀਨ ਮਜ਼੍ਹਬ ਕੀਤਾ ਗ਼ਦਾਰਾ, ਗਦਾਗਰ ਹੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਵਕ਼ਤ ਆਪ ਸੁਹਾਈਆ। ਕੰਨਾ ਕਹੇ ਜਿਸ ਵੇਲੇ ਗੋਬਿੰਦ ਮੇਰੀ ਬਣਾਈ ਬਣਤ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰਾ ਨਾਤਾ ਜੋੜਿਆ ਨਾਲ ਅਗੰਮੀ ਕੰਤ, ਜੋ ਪੁਰਖ ਅਕਾਲ ਧੁਰ ਦਾ ਮਾਹੀਆ। ਜਿਸ ਦਾ ਭੇਵ ਪਾਏ ਕੋਈ ਨਾ ਸੰਤ, ਪਰਦਾ ਸਕੇ ਨਾ ਕੋਇ ਉਠਾਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਅਲਖ ਅਗੋਚਰ ਇਕ ਅਖਵਾਈਆ। ਜੋ ਲਹਿਣਾ ਦੇਣਾ ਜਾਣੇ ਜੀਵ ਜੰਤ, ਜਾਗਰਤ ਜੋਤ ਡਗਮਗਾਈਆ। ਜਿਸ ਨੂੰ ਬੋਧ ਅਗਾਧੀ ਸਭ ਨੇ ਕਹਿਣਾ ਪੰਡਤ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਜਿਸ ਦੀ ਆਤਮ ਪਰਮਾਤਮ ਨਿਰਗੁਣ ਨਿਰਗੁਣ ਧਾਰ ਸੰਗਤ, ਦੀਨਾਂ ਮਜ਼੍ਹਬਾਂ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਕੰਨਾ ਕਹੇ ਜਿਸ ਵੇਲੇ ਮੈਂ ਬਿਨਾ ਕ਼ਲਮ ਸ਼ਾਹੀ ਲੱਗਾ, ਲਗ ਮਾਤਰ ਨਜ਼ਰ ਕੋਇ ਨਾ ਆਈਆ। ਮੇਰਾ ਰੂਪ ਹੋਇਆ ਕਾਲਾ ਬੱਗਾ, ਬਗ ਬਪੜਾ ਡੇਰਾ ਢਾਹੀਆ। ਮੈਨੂੰ ਨਜ਼ਰ ਆਇਆ ਕਲਜੁਗ ਅੰਤਮ ਅੱਗਾ, ਆਗਮਨ ਵਿਚ ਖ਼ੁਸ਼ੀ ਮਨਾਈਆ। ਮੈਨੂੰ ਸਤਿ ਸਤਿ ਦੀ ਮਿਲੀ ਜਗਹ, ਜਾਗਰਤ

ਜੋਤ ਨੂਰ ਰੁਸ਼ਨਾਈਆ। ਮੈਂ ਦੀਨਾਂ ਮਜ਼੍ਹਬਾਂ ਅਗੇ ਬੰਦ ਕੀਤੀ ਹੱਦਾ, ਹਦੂਦ ਅਵਰ ਨਾ ਕੋਇ ਰਖਾਈਆ। ਇਕੋ ਪੁਰਖ ਅਕਾਲ ਦਾ ਦੱਸ ਕੇ ਪਦਾ, ਪਤਿਪਰਮੇਸ਼ਵਰ ਦਿਤਾ ਦ੍ਰਿੜਾਈਆ। ਜਿਸ ਦੀ ਚਾਰ ਜੁਗ ਚੁਰਾਸੀ ਲੱਖ ਯਦਾ, ਯਦੀ ਯਦਪ ਆਪਣਾ ਹੁਕਮ ਵਰਤਾਈਆ। ਧੁਰ ਦਾ ਨਾਮ ਸੁਣਾਵੇ ਨਦਾ, ਅਨਹਦ ਨਾਦੀ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਹੋਏ ਸਹਾਈਆ । ਕੰਨਾ ਕਹੇ ਮੇਰਾ ਬਾਵਨ ਧਾਰ ਕਰ ਚੇਤਾ, ਚਰਨ ਚਰਨ ਵੇਖ ਵਖਾਈਆ। ਜਿਸ ਨੇ ਇਕੋ ਦ੍ਰਿੜਾਇਆ ਨੇਤਾ, ਨਰ ਨਰਾਇਣ ਅਗੰਮ ਅਥਾਹੀਆ। ਬਲ ਦੁਆਰ ਖੁਲ੍ਹਾ ਭੇਤਾ, ਭਾਂਡਾ ਭਰਮ ਭਉ ਭੰਨਾਈਆ। ਕਲਜੁਗ ਅੰਤਮ ਕਰ ਲੈ ਹੇਤਾ, ਸ਼ਬਦੀ ਸ਼ਬਦ ਸਮਝਾਈਆ। ਮੈਂ ਉਸ ਦੀ ਰਖੀ ਟੇਕਾ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਜਿਸ ਦਾ ਰੂਪ ਆਦਿ ਜੁਗਾਦਿ ਅਨੇਕਾ, ਏਕੰਕਾਰਾ ਇਕ ਅਖਵਾਈਆ। ਜਿਸ ਆਤਮ ਧਾਰ ਜਗਤ ਜਹਾਨ ਕਰਨਾ ਏਕਾ, ਦੂਸਰ ਵੰਡ ਨਾ ਕੋਇ ਵੰਡਾਈਆ। ਮੈਂ ਉਸ ਦੀ ਹੋਇਆ ਭੇਟਾ, ਆਪ ਆਪਣਾ ਭੇਟ ਕਰਾਈਆ। ਜਿਸ ਗੋਬਿੰਦ ਬਣਾਇਆ ਬੇਟਾ, ਸੁਤ ਦੁਲਾਰਾ ਗੋਦ ਸੁਹਾਈਆ। ਬਣ ਕੇ ਖੇਵਟ ਖੇਟਾ, ਬੇੜਾ ਬਿਨਾ ਵੰਝ ਮੁਹਾਣਿਉਂ ਆਪ ਉਠਾਈਆ। ਮੈਂ ਉਸ ਦੀ ਧਾਰ ਲੇਟਾ, ਸੁਖ ਆਸਣ ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਵਕ਼ਤ ਆਪ ਸੁਹਾਈਆ। ਕੰਨਾ ਕਹੇ ਮੇਰਾ ਲਹਿਣਾ ਦੇਣਾ ਨਾਲ ਨਿਰੰਕਾਰ, ਨਿਰਾਕਾਰ ਦਿਤੀ ਸਰਨਾਈਆ। ਮੈਂ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਇਆ ਵਿਚ ਸੰਸਾਰ, ਚਾਰ ਜੁਗ ਨਜ਼ਰ ਕਿਸੇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰਾਂ ਖ਼ਬਰਦਾਰ, ਬਿਨ ਰਸਨਾ ਜਿਹਵਾ ਢੋਲਾ ਦਿਆਂ ਸੁਣਾਈਆ। ਕਲਜੁਗ ਵੇਲਾ ਵਕ਼ਤ ਲਓ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਜੋ ਆਸਾ ਰਖ ਕੇ ਗਏ ਤੇਈ ਅਵਤਾਰ, ਤ੍ਰੈਗੁਣ ਅਤੀਤਾ ਆਪ ਸਮਝਾਈਆ। ਪੈਗ਼ੰਬਰ ਗੁਰੂਆਂ ਗੋਬਿੰਦ ਖੇਡ ਕੀਤੀ ਅਪਾਰ, ਅਪਰੰਪਰ ਆਪਣਾ ਭੇਵ ਚੁਕਾਈਆ। ਮੈਂ ਕੂਕ ਕਹਾਂ ਲਲਕਾਰ, ਢੋਲਾ ਗਾਵਾਂ ਥਾਉਂ ਥਾਹੀਂਆ। ਨਵ ਸੱਤ ਵੇਖਾਂ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਬਾਵਨ ਚਰਨ ਛੁਹਾਇਆ ਧਰਨੀ ਤੇਰਾ ਕੀਤਾ ਉਧਾਰ, ਧਰਮ ਦੀ ਧਾਰ ਨਾਲ ਦ੍ਰਿੜਾਈਆ। ਜਿਸ ਦੀ ਪਾ ਸਕੇ ਕੋਈ ਨਾ ਸਾਰ, ਸਮਝ ਵਿਚ ਨਾ ਕੋਇ ਸਮਝਾਈਆ। ਕੰਨਾ ਕਹੇ ਮੈਂ ਉਸ ਪ੍ਰਭੂ ਨੂੰ ਕਰਾਂ ਨਿਮਸਕਾਰ, ਨਿਵ ਨਿਵ ਲਾਗਾਂ ਪਾਈਆ। ਜਿਸ ਦੀ ਚਾਰ ਜੁਗ ਕਰਦੇ ਰਹੇ ਇੰਤਜ਼ਾਰ, ਬਿਨਾ ਅੱਖਾਂ ਨੈਣ ਉਠਾਈਆ। ਉਹ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਅਗੰਮ ਰੂਪ ਅਲਾਹੀਆ। ਮੈਂ ਉਸ ਦਾ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਮੇਰਾ ਰੂਪ ਨਹੀਂ ਪੁਰਖ ਨਾਰ, ਤਨ ਵਜੂਦ ਨਾ ਕੋਇ ਰਖਾਈਆ। ਮੈਂ ਮਾਂਗਤ ਬਣਾਂ ਭਿਖਾਰ, ਭਿਖਕ ਹੋ ਕੇ ਝੋਲੀ ਡਾਹੀਆ। ਕਿਰਪਾ ਕਰਨੀ ਆਪ ਕਰਤਾਰ, ਕ਼ੁਦਰਤ ਦੇ ਕ਼ਾਦਰ ਦਇਆ ਕਮਾਈਆ। ਗੋਬਿੰਦ ਦੀ ਧਾਰ ਵਿਚੋਂ ਬਖ਼ਸ਼ਣਾ ਪਿਆਰ, ਪਿਆਰ ਪਿਆਰੇ ਲਾਲ ਲਾਲ ਰੰਗ ਰੰਗਾਈਆ। ਜਨ ਭਗਤਾਂ ਲੇਖੇ ਲਾਉਣੀ ਘਾਲ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਰਨਾ ਹੱਲ ਸਵਾਲ, ਨਿਰਾਸਾ ਰਹਿਣ ਕੋਇ ਨਾ ਪਾਈਆ।

੧੨ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਜੁਗਿੰਦਰ ਸਿੰਘ ਦੇ ਗ੍ਰਹਿ ੮੨ ਰਨੇਲਾਘ ਰੋਡ
ਸਾਊਥ ਹਾਲ ਮਿਡਐਕਸ ਇੰਗਲੈਂਡ

ਨਾਰਦ ਕਹੇ ਧਰਨੀਏ ਮੇਂਢੀ ਗੁੰਦ ਲੈ ਸੀਸ, ਪੱਟੀ ਪਟਨੇ ਵਾਲੇ ਦੇ ਵਖਾਈਆ। ਨਿਗਾਹ ਮਾਰ ਲੈ ਕੀ ਖੇਲ ਕਰੇ ਜਗਦੀਸ, ਹਰਿ ਜਗਦੀਸ਼ਰ ਧੁਰਦਰਗਾਹੀਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਪੀਸਣ ਲਿਆ ਪੀਸ, ਘਾਇਲ ਹੋ ਕੇ ਸੇਵ ਕਮਾਈਆ । ਜਿਸ ਦੇ ਪਿਆਰ ਵਿਚ ਲੱਖ ਚੁਰਾਸੀ ਭਾਰ ਚੁਕਿਆ ਆਪਣੇ ਸੀਸ, ਸਰਗੁਣ ਆਪਣਾ ਸੰਗ ਬਣਾਈਆ। ਨਿਗਾਹ ਮਾਰ ਲੈ ਕੀ ਲੇਖਾ ਤੇਰਾ ਲਿਖਿਆ ਨਾਲ ਦੰਦ ਬਤੀਸ, ਰਸਨਾ ਜਿਹਵਾ ਢੋਲੇ ਗਾਈਆ। ਦੀਨ ਮਜ਼੍ਹਬ ਵਾਲੀ ਤਕ ਹਦੀਸ, ਹਜ਼ਰਤਾਂ ਹਜ਼ੂਰ ਕੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਧਰਨੀਏ ਕੱਜਲ ਪਾ ਲੈ ਅਗੰਮੇ ਨੈਣ, ਲੋਚਣ ਜਗਤ ਨਾ ਕੋਇ ਰਖਾਈਆ। ਪਰਮ ਪੁਰਖ ਤਕ ਲੈ ਸਾਕ ਸੈਣ, ਮਿਤਰ ਪਿਆਰਾ ਨੂਰ ਅਲਾਹੀਆ। ਜੋ ਜੁਗ ਜੁਗ ਦੇਵਣਹਾਰਾ ਦੇਣ, ਲਹਿਣਾ ਸਭ ਦੀ ਝੋਲੀ ਪਾਈਆ। ਜਿਸ ਦਾ ਲੇਖਾ ਸ਼ਰਅ ਵਿਚ ਨਹੀਂ ਕੋਈ ਤ੍ਰਫ਼ੈਣ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਮੈਂ ਉਸ ਦਾ ਸੰਦੇਸ਼ਾ ਆਇਆ ਕਹਿਣ, ਬਿਨ ਰਸਨਾ ਦਿਆਂ ਸੁਣਾਈਆ। ਉਹਦਾ ਨੂਰ ਤਕ ਲੈ ਐਨ ਦਾ ਐਨ, ਜੋਤੀ ਜਾਤਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਧਰਨੀਏ ਆਪਣਾ ਸਾਹਿਬ ਤਕ ਮਰਗਿੰਦੀ, ਗਹਿਰ ਗੰਭੀਰ ਧਿਆਨ ਲਗਾਈਆ। ਕਮਲੀਏ ਖ਼ੁਸ਼ੀਆਂ ਵਿਚ ਮਸਤਕ ਲਾ ਲੈ ਬਿੰਦੀ, ਜੋ ਬਿੰਦਰਾਬਨ ਵਿਚ ਕਾਹਨ ਗਿਆ ਦ੍ਰਿੜਾਈਆ। ਜਿਸ ਦਾ ਲਹਿਣਾ ਦੇਣਾ ਨਾਲ ਹਿੰਦੀ, ਖੇਲ ਖੇਲੇ ਥਾਉਂ ਥਾਈਂਆ। ਜਿਸ ਨੇ ਲੇਖ ਮੁਕਾਉਣਾ ਸ਼ੰਕਰ ਧਾਰ ਪਿੰਡੀ, ਤੇਰਾ ਪੜਦਾ ਆਪ ਚੁਕਾਈਆ। ਜੋ ਆਸ਼ਾ ਰਖੀ ਜੀਉ ਪਿੰਡ ਇੰਡੀ, ਬ੍ਰਹਿਮੰਡਾਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਧਰਨੀਏ ਆਪਣੇ ਤਨ ਸੁਹਾ ਲੈ ਅੰਗੀ, ਅੰਗੀਕਾਰ ਇਕੋ ਨਜ਼ਰੀ ਆਈਆ। ਯਾਦ ਕਰ ਲੈ ਜੋ ਸਤਿਜੁਗ ਧਾਰ ਮੰਗ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਜਿਸ ਦੇ ਹੁਕਮ ਵਿਚ ਤੇਰੇ ਉਤੇ ਆਉਣ ਵਾਲੀ ਤੰਗੀ, ਤੰਗ ਦਸਤ ਹੋਏ ਲੋਕਾਈਆ। ਚਾਰੋਂ ਕੁੰਟ ਅੰਧੇਰਾ ਹੋਣਾ ਅੰਧੀ, ਧੁੰਦੂਕਾਰ ਦਿਸੇ ਖ਼ਲਕ ਖ਼ੁਦਾਈਆ। ਤੇਰਾ ਮੁਕਣ ਵਾਲਾ ਕਲਜੁਗ ਪੰਧੀ, ਜਗਤ ਮੁਸਾਫ਼ਰ ਰਹਿਣ ਕੋਇ ਨਾ ਪਾਈਆ। ਸ਼ਰਅ ਵਾਲੀ ਟੁੱਟਣ ਲੱਗੀ ਬੰਦੀ, ਬੰਦੀਖ਼ਾਨਾ ਰਹਿਣ ਕੋਇ ਨਾ ਪਾਈਆ। ਉਹ ਤਕ ਲੈ ਕੀ ਆਸਾ ਰਖ ਕੇ ਬੈਠੀ ਗੋਦਾਵਰੀ ਜਮਨਾ ਸੁਰਸਤੀ ਗੰਗੀ, ਗੋਬਿੰਦ ਵੱਲ ਧਿਆਨ ਲਗਾਈਆ। ਜੋ ਕਲਜੁਗ ਅੰਤਮ ਸਭ ਦੇ ਆਵੇ ਕੰਢੀ, ਕੰਢਣ ਪਤਣ ਘਾਟ ਫੋਲ ਫੁਲਾਈਆ। ਨਵ ਸੱਤ ਤਕੇ ਪਾਖੰਡੀ, ਪਰਦਾ ਪੜਦਿਆਂ ਵਿਚੋਂ ਚੁਕਾਈਆ। ਜਿਸ ਦੇ ਹੁਕਮ ਨਾਲ ਖੜਕਣੀ ਚੰਡ ਪਰਚੰਡੀ, ਚੰਡਕਾ ਚੰਡ ਰੂਪ ਬਦਲਾਈਆ। ਬਿਨਾ ਭਗਤਾਂ ਆਤਮਾ ਪਰਮਾਤਮਾ ਜਾਏ ਕਿਸੇ ਨਾ ਗੰਢੀ, ਗੰਢਣਹਾਰ ਗੋਪਾਲ ਸੁਆਮੀ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਸਚ ਹੁਕਮ ਵਰਤਾਈਆ। ਨਾਰਦ ਕਹੇ ਧਰਨੀਏ ਉਹ ਤਕ

ਅਵਤਾਰ ਪੈਗ਼ੰਬਰ ਗੁਰੂ ਮਾਰਦੇ ਝਾਤੀਆਂ, ਸਚਖੰਡ ਬੈਠੇ ਧਿਆਨ ਲਗਾਈਆ। ਭਵਿਖਤਾਂ ਵਾਲੀਆਂ ਕਢ ਕੇ ਪਾਤੀਆਂ, ਪਤਿਪਰਮੇਸ਼ਵਰ ਚਰਨਾਂ ਵਿਚ ਟਿਕਾਈਆ। ਪੁਰਖ ਅਕਾਲੇ ਦੀਨ ਦਿਆਲੇ ਝਗੜਾ ਮੇਟ ਦੇ ਜ਼ਾਤ ਪਾਤੀਆਂ, ਦੀਨਾਂ ਮਜ਼੍ਹਬਾਂ ਲੇਖਾ ਆਪਣੇ ਨਾਲ ਮਿਲਾਈਆ। ਸ਼ਬਦ ਨਿਰਾਲੇ ਤੀਰ ਮਾਰ ਕਾਤੀਆਂ, ਕ਼ਤਲਗਾਹਾਂ ਦਾ ਡੇਰਾ ਢਾਹੀਆ। ਕੂੜੀ ਕਿਰਿਆ ਦੇ ਵਫ਼ਾਤੀਆ, ਫ਼ੈਸਲਾ ਹਕ ਹਕ ਸੁਣਾਈਆ। ਤੂੰ ਸਤਿਗੁਰ ਦੇਵਣਹਾਰਾ ਦਾਤੀਆ, ਵਸਤ ਅਗੰਮ ਦੇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਚ ਸਚ ਸੁਹਾਈਆ। ਨਾਰਦ ਕਹੇ ਧਰਨੀਏ ਉਹ ਵੇਖ ਅਵਤਾਰ ਪੈਗ਼ੰਬਰ ਗੁਰੂ ਤਕਦੇ, ਦਰਗਾਹ ਸਾਚੀ ਧਿਆਨ ਲਗਾਈਆ। ਆਪਣੇ ਹਕ਼ੂਕ ਮੰਗਣ ਹਕ ਦੇ, ਹਕ਼ੀਕ਼ਤ ਵਿਚੋਂ ਆਸ ਰਖਾਈਆ। ਸਾਡੇ ਸ਼ਰਅ ਜ਼ੰਜੀਰ ਕਟ ਦੇ, ਕਟਾਕਸ਼ ਆਪਣਾ ਨਾਮ ਲਗਾਈਆ। ਵਣਜਾਰੇ ਬਣਾ ਲੈ ਇਕੋ ਨਾਮ ਹੱਟ ਦੇ, ਵਸਤ ਅਨਮੁਲ ਅਤੁਲ ਦੇ ਵਰਤਾਈਆ। ਤੈਨੂੰ ਭੇਦ ਲੱਖ ਚੁਰਾਸੀ ਘਟ ਘਟ ਦੇ, ਜਾਨਣਹਾਰ ਤੇਰੀ ਸਰਨਾਈਆ। ਦੀਪਕ ਜੋਤ ਜਗਾ ਦੇ ਲਟ ਲਟ ਦੇ, ਅੰਧ ਅੰਧੇਰ ਦੇ ਮਿਟਾਈਆ। ਪਰਮ ਪੁਰਖ ਪਰਮਾਤਮ ਜੇ ਤਨ ਵਜੂਦ ਘੇਰੇ ਆਇਉਂ ਜੱਟ ਦੇ, ਜਟਾਧਾਰੀਆਂ ਲੇਖਾ ਰਹੇ ਨਾ ਰਾਈਆ। ਅਸੀਂ ਡੋਰੀ ਤੇਰੇ ਉਤੇ ਸਟਦੇ, ਆਸਾ ਤੇਰੇ ਚਰਨ ਟਿਕਾਈਆ। ਝਗੜੇ ਮੇਟ ਦੇ ਦੀਨ ਮਜ਼੍ਹਬ ਵੱਟ ਦੇ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਇਕ ਉਠਾਈਆ। ਜੀਵ ਜੰਤ ਤੇਰਾ ਨਾਮ ਕਲਮਾ ਹੋਵਣ ਜਪਦੇ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਸਾਂਤਕ ਸਤਿ ਸਰੀਰ ਕਰ ਦੇ ਤਪਦੇ, ਅਗਨੀ ਕੂੜ ਨਾ ਲਾਗੇ ਰਾਈਆ। ਲਹਿਣੇ ਮੁਕਾ ਦੇ ਮਨ ਮਤ ਦੇ, ਗੁਰਮਤ ਇਕ ਜਣਾਈਆ। ਸੰਸੇ ਰਹਿਣ ਨਾ ਬੂੰਦ ਰਤ ਦੇ, ਰਕਤ ਬੂੰਦ ਆਪਣਾ ਰੰਗ ਵਖਾਈਆ। ਅਸੀਂ ਵਾਸਤਾ ਤੇਰੇ ਚਰਨ ਕਵਲ ਘਤਦੇ, ਗਹਿਰ ਗੰਭੀਰ ਬੇਨਜ਼ੀਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਆਪ ਸੁਹਾਈਆ। ਨਾਰਦ ਕਹੇ ਧਰਨੀਏ ਗੁਰ ਅਵਤਾਰ ਪੈਗ਼ੰਬਰ ਤੇਰੇ ਵਲ ਧਿਆਨ ਲਗਾਉਂਦੇ, ਜਗਤ ਨੈਣ ਨਾ ਕੋਇ ਉਠਾਈਆ। ਪੁਰਖ ਅਕਾਲੇ ਦੀਨ ਦਿਆਲੇ ਇਕ ਸ਼ਬਦ ਸੁਣਾਉਂਦੇ, ਤੂੰ ਹੀ ਤੂੰ ਹੀ ਰਾਗ ਜਣਾਈਆ। ਨਿਰਗੁਣ ਜੋਤੀ ਧਾਰ ਇਸ਼ਟ ਮਨਾਉਂਦੇ, ਪੰਜ ਤਤ ਨਾ ਕੋਇ ਵਡਿਆਈਆ। ਸਚਖੰਡ ਦੁਆਰ ਸੁਹਾਉਂਦੇ, ਦਰਗਾਹ ਸਾਚੀ ਸੋਭਾ ਪਾਈਆ। ਕਲਜੁਗ ਅੰਤਮ ਖੋਜ ਖੁਜਾਉਂਦੇ, ਚਾਰੇ ਕੂਟਾਂ ਵੇਖਣਾ ਚਾਈਂ ਚਾਈਂਆ। ਅੰਤਮ ਸਭ ਦੇ ਨੇਤਰ ਨੈਣ ਸ਼ਰਮਾਉਂਦੇ, ਸ਼ਰਅ ਸ਼ਰੀਅਤ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ । ਨਾਰਦ ਕਹੇ ਧਰਨੀਏ ਮੇਰੀ ਸੁਣ ਖ਼ੁਸ਼ਖ਼ਬਰੀ, ਬੇਖ਼ਬਰੇ ਦਿਆਂ ਜਣਾਈਆ। ਪ੍ਰਭੂ ਦਾ ਖੇਲ ਹੋਣਾ ਜ਼ਬਰੀ, ਜ਼ਾਬਰ ਜ਼ਬਰ ਰਹਿਣ ਕੋਇ ਨਾ ਪਾਈਆ। ਜਿਸ ਦਾ ਨੂਰ ਜ਼ਹੂਰ ਤਕਣਾ ਸਭ ਦੇ ਉਪਰ ਅੰਬਰੀ, ਅਸਮਾਨਾਂ ਧਿਆਨ ਲਗਾਈਆ। ਜੋ ਆਸ਼ਾ ਪੂਰੀ ਕਰਨ ਵਾਲਾ ਪੈਗ਼ੰਬਰੀ, ਪੀਰਨ ਪੀਰ ਨੂਰ ਅਲਾਹੀਆ। ਉਸ ਖੇਲ ਖਿਲਾਉਣਾ ਤੇਰੇ ਜੂਹ ਕੰਦਰੀ, ਟਿੱਲੇ ਪਰਬਤਾਂ ਵੇਖ ਵਖਾਈਆ। ਤੇਰੇ ਅੰਤਸ਼ਕਰਨ ਦਾ ਤੋੜੇ ਜੰਦਰੀ, ਕੁੰਜੀ ਆਪਣਾ ਨਾਮ ਲਗਾਈਆ। ਤੂੰ ਕੋਝੀਏ ਕਮਲੀਏ ਇਕ ਮੰਗ ਮੰਗ ਲਈਂ, ਮਾਂਗਤ ਹੋ ਕੇ ਝੋਲੀ ਡਾਹੀਆ। ਪੁਰਖ ਅਕਾਲੇ ਦੀਨ ਦਿਆਲੇ ਦਇਆ ਕਮਾਉਣੀ ਗੋਬਿੰਦ ਚੰਨ ਲਈ, ਚੰਦ ਚਾਂਦਨਾ ਇਕ ਚਮਕਾਈਆ। ਖੇਲ ਖਿਲਾਉਣਾ ਸਾਢੇ ਤਿੰਨ ਹੱਥ ਧਾਰ ਤਤ ਪੰਜ ਲਈ, ਪੰਚਮ ਆਪਣੀ ਗੰਢ ਪੁਆਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਈਆ। ਨਾਰਦ ਕਹੇ ਧਰਨੀਏ ਨਿਗਾਹ ਮਾਰ ਲੈ ਜਲਦੀ, ਜਲ ਧਾਰਾ ਬਾਹਰ ਧਿਆਨ ਲਗਾਈਆ। ਕੀ ਖੇਲ ਹੋਣੀ ਕਲਜੁਗ ਕਲ ਦੀ, ਕਲ ਕਲਕੀ ਕੀ ਆਪਣਾ ਹੁਕਮ ਵਰਤਾਈਆ। ਜਿਸ ਆਸ਼ਾ ਪੂਰੀ ਕਰਨੀ ਬਲ ਦੀ, ਬਾਵਨ ਮਿਲ ਕੇ ਵਜੇ ਵਧਾਈਆ। ਜਿਸ ਖੇਲ ਮਿਟਾਉਣੀ ਜਲ ਥਲ ਦੀ, ਮਹੀਅਲ ਵੇਖੇ ਚਾਈਂ ਚਾਈਂਆ। ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਕੀ ਪਲਕਾਂ ਦੇ ਉਹਲੇ ਬਹਿ ਕੇ ਹੁਕਮ ਵਰਤਾਈਆ। ਜ਼ਰਾ ਧਾਰ ਤਕ ਲੈ ਛਲ ਦੀ, ਅਛਲ ਛਲਧਾਰੀ ਕੀ ਆਪਣਾ ਵੇਸ ਵਟਾਈਆ। ਕਿਸ ਬਿਧ ਆਤਮ ਪਰਮਾਤਮ ਜਨ ਭਗਤਾਂ ਜੋਤੀ ਰਲਦੀ, ਰਲ ਮਿਲ ਇਕੋ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਧਰਨੀ ਕਹੇ ਨਾਰਦ ਮੇਰਾ ਸਾਹਿਬ ਗੁਣੀ ਗਹਿੰਦਾ, ਗਹਿਰ ਗਵਰ ਅਖਵਾਈਆ। ਜੋ ਮੇਟੇ ਮੇਰੀ ਚਿੰਦਾ, ਚਿੰਤਾ ਚਿਖਾ ਵਿਚੋਂ ਬਾਹਰ ਰਖਾਈਆ। ਮੈਂ ਉਸ ਦੀ ਨਿਰਗੁਣ ਧਾਰ ਸਰਗੁਣ ਬਿੰਦਾ, ਬਿੰਦੀ ਟਿੱਪੀ ਮੇਰਾ ਰੰਗ ਬਦਲਾਈਆ। ਜਿਸ ਦੇ ਪਿਆਰ ਵਿਚ ਜਗਤ ਜਹਾਨ ਜ਼ਿੰਦਾ, ਜ਼ਿੰਦਗੀ ਉਸੇ ਦੇ ਚਰਨ ਟਿਕਾਈਆ। ਜਿਸ ਦਾ ਖੇਲ ਹੋਣਾ ਵਿਚ ਹਿੰਦਾ, ਹਿੰਦੀ ਆਪਣਾ ਰੰਗ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਸਹਿਜ ਸੁਖਦਾਈਆ। ਧਰਨੀ ਕਹੇ ਨਾਰਦਾ ਮੈਂ ਉਸੇ ਦੀ ਰਖੀ ਆਸ਼ਾ, ਆਹਿਸਤਾ ਆਹਿਸਤਾ ਦਿਆਂ ਜਣਾਈਆ। ਜਿਸ ਨੂੰ ਤਕਦੇ ਉਪਰ ਅਕਾਸ਼ਾ, ਅਕਾਸ਼ ਅਕਾਸ਼ਾਂ ਖੋਜ ਖੁਜਾਈਆ। ਜਿਸ ਦਾ ਹੁਕਮ ਮੰਨਣ ਵਾਲਾ ਸ਼ੰਕਰ ਕੈਲਾਸ਼ਾ, ਕਲਾਧਾਰੀ ਧਿਆਨ ਲਗਾਈਆ। ਮੈਂ ਉਸ ਨੂੰ ਗਾਉਂਦੀ ਸਵਾਸ ਸਵਾਸਾ, ਸਾਹ ਸਾਹ ਸਮਾਈਆ। ਮੇਰਾ ਉਸ ਦੇ ਅਗੇ ਇਕੋ ਅਰਦਾਸਾ, ਜੇ ਬੇਨੰਤੀ ਸੁਣੇ ਧੁਰ ਦਾ ਮਾਹੀਆ। ਮੇਰੀ ਚਾਰ ਜੁਗ ਦੀ ਪੂਰੀ ਕਰੇ ਖ਼ਾਹਿਸ਼ਾ, ਖ਼ਾਲਸ ਆਪਣਾ ਹੁਕਮ ਵਰਤਾਈਆ। ਮੇਰੀ ਮਿਰਤਕ ਹੋਣ ਨਾ ਦੇਵੇ ਲਾਸ਼ਾ, ਚਰਨ ਛੋਹ ਨਾਲ ਲਏ ਉਠਾਈਆ। ਮੇਰੇ ਉਤੇ ਨੌ ਖੰਡ ਪ੍ਰਿਥਮੀ ਸੱਤ ਦੀਪ ਜਿਸ ਇਕ ਚਲਾਉਣੀ ਭਾਸ਼ਾ, ਲਿਪੀ ਆਪਣਾ ਹੁਕਮ ਦ੍ਰਿੜਾਈਆ। ਜਿਸ ਦੇ ਹੁਕਮ ਨਾਲ ਨਵ ਸੱਤ ਉਲਟਣਾ ਪਾਸਾ, ਕਰਵਟ ਆਪਣੀ ਲਏ ਬਦਲਾਈਆ। ਮੈਨੂੰ ਖ਼ੁਸ਼ੀਆਂ ਵਿਚ ਆਉਂਦਾ ਹਾਸਾ, ਹਸਤੀ ਤਕਾਂ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਧਰਨੀ ਕਹੇ ਨਾਰਦਾ ਮੈਂ ਘਾਲਣਾ ਰਹੀ ਘਾਲ, ਕਲਜੁਗ ਅੰਤਮ ਸੇਵ ਕਮਾਈਆ। ਆਪੇ ਪੁਛੇ ਮੁਰੀਦਾਂ ਹਾਲ, ਮੁਰਸ਼ਦ ਧੁਰਦਰਗਾਹੀਆ। ਮੇਰੀ ਸੁਰਤ ਲਏ ਸੰਭਾਲ, ਸੰਬਲ ਦਾ ਮਾਲਕ ਦਇਆ ਕਮਾਈਆ। ਝਗੜਾ ਮੇਟ ਕੇ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਰੰਗ ਰੰਗਾਈਆ। ਨਾਮ ਨਿਧਾਨ ਦੇ ਕੇ ਧਨ ਮਾਲ, ਖ਼ਾਲੀ ਝੋਲੀ ਦਏ ਭਰਾਈਆ। ਜਨ ਭਗਤਾਂ ਹੱਲ ਕਰੇ ਸਵਾਲ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਫਲ ਲਗਾਵੇ ਕਾਇਆ ਡਾਲ੍ਹ, ਪੱਤ ਟਹਿਣੀ ਆਪ ਮਹਿਕਾਈਆ। ਜੋ ਸਦਾ ਸੁਹੇਲਾ ਵਸੇ ਨਾਲ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜੋਗਿੰਦਰ ਸਿੰਘ ਬਿਨਾ ਜੋਗ ਜੁਗਤ ਬਣਾ ਕੇ ਆਪਣਾ ਲਾਲ, ਲਾਲਨ ਆਪਣੀ ਗੰਢ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਸਦਾ ਹੋਏ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਆਪਣੀ ਗੋਦ ਉਠਾਈਆ।

੧੩ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਈਸ਼ਰ ਕੌਰ ਦੇ ਗ੍ਰਹਿ ੨੩ ਏ ਬੇਲੇ ਵਾਕ ਮੋਸੈਲੀ ਬਿਰਮਿਨਗੋਮ ੧੩ ਲੰਡਨ

ਸਤਿਗੁਰ ਸ਼ਬਦ ਜਨ ਭਗਤਾਂ ਸਦਾ ਰੰਗਦਾ, ਅੰਤਰ ਨਿਰੰਤਰ ਆਪਣਾ ਰੰਗ ਚੜ੍ਹਾਈਆ। ਪ੍ਰੇਮ ਪਿਆਰ ਮੁਹੱਬਤ ਕਰਨੋਂ ਕਦੇ ਨਾ ਸੰਗਦਾ, ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਕੇ ਨਜ਼ਰ ਉਠਾਈਆ। ਜਗਤ ਤਰੀਕ਼ਾ ਰਖੇ ਆਪਣੇ ਢੰਗ ਦਾ, ਭੇਵ ਅਭੇਦ ਆਪਣੇ ਵਿਚੋਂ ਖੁਲ੍ਹਾਈਆ। ਸੁਆਮੀ ਹੋ ਕੇ ਅੰਤਰਜਾਮੀ ਹੋ ਕੇ ਜਨ ਭਗਤਾਂ ਅੰਦਰ ਲੰਘਦਾ, ਨਵ ਦੁਆਰ ਦਾ ਡੇਰਾ ਢਾਹੀਆ। ਸ਼ਬਦ ਸੁਣਾਏ ਅਨਾਦ ਅਗੰਮੀ ਮਰਦੰਗ ਦਾ, ਤੰਦ ਸਿਤਾਰ ਅਵਰ ਨਾ ਕੋਇ ਹਿਲਾਈਆ। ਅੰਮ੍ਰਿਤ ਸਰੋਵਰ ਬਖ਼ਸ਼ੇ ਨਿਝਰ ਧਾਰਾ ਗੰਗ ਦਾ, ਬੂੰਦ ਸਵਾਂਤੀ ਨਾਭੀ ਕਵਲ ਕਵਲ ਉਲਟਾਈਆ। ਭੇਵ ਖੁਲ੍ਹਾਏ ਸਾਗਰ ਗਾਗਰ ਕਾਇਆ ਮੁਹਾਣੇ ਵੰਝ ਦਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਸਤਿਗੁਰ ਸ਼ਬਦ ਰੰਗ ਚਾੜ੍ਹੇ ਅਗੰਮਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਲੇਖੇ ਲਾਵੇ ਪਵਣ ਸਵਾਸੀ ਦਮਾ, ਦਾਮਨਗੀਰ ਹੋ ਕੇ ਮੇਲਾ ਮੇਲੇ ਸਹਿਜ ਸੁਭਾਈਆ। ਭਾਗ ਲਗਾਵੇ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਅੰਦਰੋਂ ਦਏ ਬਦਲਾਈਆ। ਭੇਵ ਖੁਲ੍ਹਾਏ ਆਤਮ ਧਾਰ ਰਸ ਦੇਵੇ ਪਰਮਾਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਦੀਨ ਦਿਆਲ ਹੋ ਕੇ ਬਦਲ ਦੇਵੇ ਜਨਮਾ, ਜਨਮ ਜਨਮ ਵਿਚੋਂ ਦਰਸਾਈਆ। ਸਾਚੀ ਧਾਰ ਬਖ਼ਸ਼ੇ ਧਰਮਾ, ਧਰਮ ਦੀ ਧਾਰ ਆਪ ਪਰਗਟਾਈਆ। ਝਗੜਾ ਮੁਕਾ ਕੇ ਵਰਨਾ ਬਰਨਾ, ਪਾਰਬ੍ਰਹਮ ਬ੍ਰਹਮ ਪ੍ਰਭ ਮੇਲਾ ਮੇਲੇ ਸਹਿਜ ਸੁਭਾਈਆ। ਨਿਜ ਨੇਤਰ ਖੋਲ੍ਹੇ ਹਰਨਾ ਫਰਨਾ, ਲੋਚਣ ਇਕੋ ਇਕ ਦਰਸਾਈਆ। ਜਿਸ ਦੇ ਨਾਲ ਨਜ਼ਰੀ ਆਵੇ ਸਤਿਗੁਰ ਚਰਨਾ, ਚਰਨ ਕਵਲ ਦੇਵੇ ਮਾਣ ਵਡਿਆਈਆ। ਭੇਵ ਖੁਲ੍ਹਾਏ ਅਲਾਹੀ ਨੂਰ ਅਵਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਪਰਗਟਾਈਆ। ਸਤਿਗੁਰ ਸ਼ਬਦ ਸਾਚਾ ਰੰਗ ਜੋਗ, ਜੁਗਤੀ ਨਾਲ ਹੱਥ ਕਿਸੇ ਨਾ ਫੜਾਈਆ। ਜਨ ਭਗਤਾਂ ਆਤਮ ਪਰਮਾਤਮ ਮੇਲਾ ਮੇਲੇ ਸਚ ਸੰਜੋਗ, ਧੁਰ ਸੰਜੋਗੀ ਆਪ ਅਖਵਾਈਆ। ਮਾਇਆ ਮਮਤਾ ਮੋਹ ਵਿਕਾਰ ਅੰਤਰ ਕੱਟੇ ਰੋਗ, ਹਉਮੇ ਹੰਗਤਾ ਗੜ੍ਹ ਤੁੜਾਈਆ। ਨਾਮ ਨਿਧਾਨ ਸ੍ਰੀ ਭਗਵਾਨ ਬਖ਼ਸ਼ੇ ਸਾਚੀ ਚੋਗ, ਚੁਗਲੀ ਨਿੰਦਿਆ ਅੰਤਰ ਰਹਿਣ ਕੋਇ ਨਾ ਪਾਈਆ। ਆਤਮ ਸੇਜ ਸੁਲਖਣੀ ਪਰਮਾਤਮ ਅਗੰਮਾ ਦੱਸੇ ਭੋਗ, ਭਗਵਨ ਆਪਣਾ ਸੰਗ ਬਣਾਈਆ। ਜਿਸ ਨੂੰ ਸਮਝ ਸਕੇ ਕੋਈ ਨਾ ਜੋਗ, ਜਗਤ ਵਿਦਿਆ ਵੇਖਣ ਕੋਇ ਨਾ ਪਾਈਆ। ਸਾਚੇ ਰੰਗ ਦੀ ਜੀਉਂਦਿਆਂ ਹੋ ਕੇ ਦੇਵੇ ਮੌਜ, ਮਜਲਸ ਭਗਤਾਂ ਨਾਲ ਰਖਾਈਆ। ਘਟ ਸੁਆਮੀ ਅੰਤਰ ਵੜ ਕੇ ਕਰੇ ਚੋਜ, ਚੋਜੀ ਪ੍ਰੀਤਮ ਆਪਣਾ ਪੜਦਾ ਲਾਹੀਆ। ਸਚ ਸੁਆਮੀ ਸਦਾ ਦਰਸ਼ਨ ਦੇਵੇ ਰੋਜ਼, ਵਿਛੋੜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਜਨ ਭਗਤਾਂ ਚਾੜ੍ਹੇ ਰੰਗ ਚਲੂਲ, ਕਾਇਆ ਚੋਲੀ ਆਪ ਰੰਗਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਕਦੇ ਨਾ ਜਾਵੇ ਭੂਲ, ਵੇਖਣਹਾਰਾ ਥਾਉਂ ਥਾਈਂਆ। ਕੰਤ ਸੁਹਾਗੀ ਬਣ ਕੰਤੂਹਲ, ਕ਼ੁਦਰਤ ਦਾ ਕ਼ਾਦਰ ਲਹਿਣਾ ਦੇਣਾ ਦੇਵੇ ਅਗੰਮ ਅਥਾਹੀਆ। ਜੋ ਆਦਿ ਆਦਿ ਦਾ ਜਾਣੇ ਮੂਲ, ਅੰਤ ਅੰਤ ਵਿਚ ਸਮਾਈਆ। ਜਿਸ ਦੀ ਯਾਦ ਰਖ ਕੇ ਗਏ ਪੈਗ਼ੰਬਰ ਰਸੂਲ, ਬਿਸਮਲ ਹੋ ਕੇ ਧਿਆਨ ਲਗਾਈਆ। ਉਹ ਜਨ ਭਗਤਾਂ ਸੂਫ਼ੀਆਂ ਸੰਤਾਂ

ਆਪਣੇ ਦਰ ਕਰੇ ਕ਼ਬੂਲ, ਕ਼ਿਬਲੇਅਜ਼ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਚਾੜ੍ਹੇ ਰੰਗ ਜਗਤ ਜਗਦੀਸ਼ਰ, ਦਇਆਵਾਨ ਦਇਆ ਕਮਾਈਆ। ਜਿਸ ਨੂੰ ਲਭਦੇ ਕੋਟਨ ਕੋਟ ਤਪੀਸ਼ਰ, ਸੁਰਤੀ ਅੰਦਰ ਭੱਜਣ ਵਾਹੋ ਦਾਹੀਆ। ਜਿਸ ਦੀ ਆਸ਼ਾ ਰਖ ਕੇ ਗਏ ਰਖੀਸ਼ਰ, ਬਿਨ ਨੈਣਾਂ ਨੈਣ ਉਠਾਈਆ। ਸੋ ਸਾਹਿਬ ਸੁਆਮੀ ਜਨ ਭਗਤਾਂ ਕਾਇਆ ਕਰਨਹਾਰਾ ਸੀਤਲ, ਅੰਮ੍ਰਿਤ ਮੇਘ ਨਾਮ ਬਰਸਾਈਆ। ਕਾਇਆ ਗੜ੍ਹ ਕੰਚਨ ਕਰੇ ਪੀਤਲ, ਪਤਿਤ ਉਧਾਰੀ ਆਪਣਾ ਰੰਗ ਰੰਗਾਈਆ। ਆਤਮ ਪਰਮਾਤਮ ਬਣ ਕੇ ਮੀਤਲ, ਮਿਤਰ ਪਿਆਰਾ ਇਕ ਅਖਵਾਈਆ। ਭਗਤ ਉਧਾਰਨਾ ਜਿਸ ਦੀ ਰੀਤਲ, ਜੁਗ ਜੁਗ ਆਪਣਾ ਸੰਗ ਬਣਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਗੀਤਲ, ਆਤਮ ਪਰਮਾਤਮ ਪਰਮਾਤਮ ਆਤਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਵਿਚ ਸਮਾਈਆ। ਸਤਿਗੁਰ ਸ਼ਬਦ ਰੰਗ ਚਾੜ੍ਹੇ ਅਨਡਿਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਅੰਮ੍ਰਿਤ ਆਤਮ ਰਸ ਦੇਵੇ ਮਿਠ, ਬਿਨ ਰਸਨਾ ਰਸ ਚਖਾਈਆ। ਪੰਧ ਮੁਕਾ ਕੇ ਸਵਾ ਗਿਠ, ਪੜਦਾ ਪੜਦਿਆਂ ਵਿਚੋਂ ਉਠਾਈਆ। ਸਚ ਸਿੰਘਾਸਣ ਅਬਿਨਾਸ਼ਣ ਹੋ ਕੇ ਜਾਏ ਲਿਟ, ਬਿਨ ਤਨ ਵਜੂਦ ਸੋਭਾ ਪਾਈਆ। ਦੀਨ ਦਿਆਲ ਹੋ ਕੇ ਦਰਸ਼ਨ ਦੇਵੇ ਨਿਤ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਠਗੌਰੀ ਰਹਿਣ ਨਾ ਦੇਵੇ ਚਿਤ, ਮਨਸਾ ਮਨ ਨਾ ਕੋਇ ਹਲਕਾਈਆ। ਤਨ ਕਿਆਰੀ ਦੇਵੇ ਸਿਤ, ਨਾਮ ਨਿਧਾਨਾ ਮੇਘ ਬਰਸਾਈਆ। ਜਿਸ ਦੀ ਸੁਹੰਜਣੀ ਘੜੀ ਸੁਹਾਵੀ ਹੋਵੇ ਥਿਤ, ਘੜੀ ਪਲ ਆਪਣੀ ਬਣਤ ਬਣਾਈਆ। ਸੋ ਲੇਖੇ ਲਾਵਣਹਾਰਾ ਬੂੰਦ ਰਿਤ, ਰਕਤ ਬੂੰਦ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਸਤਿਗੁਰ ਬਖ਼ਸ਼ਣਹਾਰਾ ਚਰਨ ਧੂੜ, ਧੂੜੀ ਟਿੱਕੇ ਖ਼ਾਕ ਰਮਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਮਨ ਮਮਤਾ ਦੂਰ ਕਰਾਈਆ। ਵਿਸ਼ਾ ਵਿਕਾਰ ਅੰਦਰੋਂ ਕੱਢੇ ਕੂੜ, ਕਿਰਿਆ ਕੁਕਰਮ ਦਾ ਡੇਰਾ ਢਾਹੀਆ। ਸ਼ਬਦ ਅਨਾਦੀ ਬਖ਼ਸ਼ੇ ਤੂਰ, ਤੁਰੀਆ ਦਾ ਪੜਦਾ ਆਪ ਉਠਾਈਆ। ਜੋਤੀ ਜਾਤਾ ਹੋ ਕੇ ਦੇਵੇ ਨੂਰ, ਜ਼ਹੂਰ ਨੂਰ ਇਕ ਚਮਕਾਈਆ। ਮਸਤੀ ਨਾਮ ਬਖ਼ਸ਼ੇ ਸਰੂਰ, ਸੁਰਤੀ ਸ਼ਬਦ ਸ਼ਬਦ ਸਮਾਈਆ। ਜੋ ਪੰਧ ਮਾਰੇ ਨੇੜੇ ਦੂਰ, ਨਵ ਸੱਤ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧੂੜ ਕਹੇ ਮੈਂ ਰੂਪ ਪ੍ਰਭੂ ਚਰਨ, ਚਰਨੋਦਕ ਰੂਪ ਦਰਸਾਈਆ । ਮੇਰਾ ਨਾ ਕੋਈ ਜ਼ਾਤ ਬਰਨ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਮੈਂ ਇਕੋ ਸਾਹਿਬ ਦਾ ਫੜਿਆ ਲੜਨ, ਪੱਲੂ ਸਕੇ ਨਾ ਕੋਇ ਛੁਡਾਈਆ। ਮੈਂ ਨਿਰਅੱਖਰ ਧਾਰ ਢੋਲੇ ਲੱਗੀ ਪੜ੍ਹਨ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਮੰਜ਼ਲ ਅਗੰਮੀ ਲੱਗੀ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਮੈਂ ਭਗਤਾਂ ਆਤਮਾ ਲਗੀ ਫੜਨ, ਬਿਨ ਹੱਥਾਂ ਹੱਥ ਰਖਾਈਆ। ਅਨੋਖੀ ਸੇਵਾ ਲਗੀ ਕਰਨ, ਕਰਨੀ ਦਾ ਕਰਤਾ ਆਪਣਾ ਹੁਕਮ ਸੁਣਾਈਆ। ਮੈਂ ਤਕਿਆ ਸੁਹਾਵਣਾ ਘਰਨ, ਗ੍ਰਹਿ ਮੰਦਰ ਵਜਦੀ ਵੇਖੀ ਵਧਾਈਆ। ਮੇਰਾ ਖੁਲ੍ਹਿਆ ਨੇਤਰ ਹਰਨ ਫਰਨ, ਫ਼ੁਰਨਿਆਂ ਤੋਂ ਬਾਹਰ ਦਿਆਂ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗੀ ਇਕ ਅਖਵਾਈਆ। ਰੰਗ ਕਹੇ ਮੇਰਾ ਰੰਗਣਹਾਰਾ ਇਕ ਸੁਆਮੀ, ਦੂਸਰ ਨਜ਼ਰ ਕੋਇ

ਨਾ ਆਈਆ। ਜੋ ਆਦਿ ਜੁਗਾਦਿ ਅੰਤਰਜਾਮੀ, ਹਰਿਜਨ ਵੇਖੇ ਥਾਉਂ ਥਾਈਂਆ। ਜੋ ਅੰਤਰ ਰਸ ਦੇਵਣਹਾਰਾ ਠੰਢਾ ਪਾਣੀ, ਝਿਰਨਾ ਆਪਣਾ ਆਪ ਝਿਰਾਈਆ। ਜਿਸ ਦਾ ਲਹਿਣਾ ਦੇਣਾ ਚਾਰੇ ਬਾਣੀ, ਚਾਰੇ ਖਾਣੀ ਆਪਣਾ ਸੰਗ ਨਿਭਾਈਆ। ਉਹ ਸ਼ਾਹੋ ਭੂਪ ਬਣ ਸੁਲਤਾਨੀ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਅਵਤਾਰ ਪੈਗ਼ੰਬਰ ਗੁਰ ਜਿਸ ਦਾ ਸੰਦੇਸ਼ਾ ਦੇ ਕੇ ਗਏ ਜ਼ਬਾਨੀ, ਸਿਫ਼ਤੀ ਸਿਫ਼ਤ ਸਿਫ਼ਤ ਵਡਿਆਈਆ। ਉਹ ਜਲਵਾਗਰ ਨੂਰ ਨੁਰਾਨੀ, ਨੂਰ ਨੁਰਾਨਾ ਅਗੰਮ ਅਥਾਹੀਆ। ਜੋ ਵੇਖਣਹਾਰਾ ਜਨ ਭਗਤਾਂ ਅੰਤਰ ਅੰਤਰ ਨਿਸ਼ਾਨੀ, ਨਿਸ਼ਾਨੇ ਦੀਨ ਦੁਨੀ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਰੰਗ ਕਹੇ ਮੈਂ ਖ਼ੁਸ਼ੀ ਨਾਲ ਚੜ੍ਹਦਾ ਅੰਤਰ ਜਨ ਭਗਤ, ਸਤਿਗੁਰ ਸ਼ਬਦ ਚੜ੍ਹਾਈਆ। ਜੁਗ ਜੁਗ ਨਿਸ਼ਾਨ ਮੇਰਾ ਦਿਸੇ ਜਗਤ, ਰਵੀਦਾਸ ਕਬੀਰ ਦਏ ਗਵਾਹੀਆ। ਮੇਰਾ ਲਹਿਣਾ ਦੇਣਾ ਆਤਮ ਧਾਰ ਨਾਲ ਫ਼ਕਤ, ਫ਼ਿਕ਼ਰਾ ਇਕੋ ਇਕ ਸਮਝਾਈਆ। ਅੱਜ ਸੁਹੰਜਣਾ ਹੋਇਆ ਵਕ਼ਤ, ਈਸ਼ਰ ਕੌਰ ਈਸ਼ਵਰ ਨਾਲ ਦਿਆਂ ਮਿਲਾਈਆ। ਲੇਖਾ ਮੁਕ ਜਾਏ ਬੂੰਦ ਰਕਤ, ਪੰਜ ਤਤ ਤਤਾਂ ਵਿਚ ਸਮਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਨੂਰ ਸ਼ਕਤ, ਸ਼ਖ਼ਸ਼ੀਅਤ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਮੈਂ ਭਗਤਾਂ ਦਰ ਖੋਲ੍ਹਣਾ, ਬੰਦ ਕਿਵਾੜ ਰਹਿਣ ਨਾ ਪਾਈਆ। ਬਿਨ ਰਸਨਾ ਜਿਹਵਾ ਬੋਲਣਾ, ਸ਼ਬਦ ਅਨਾਦੀ ਕਰਾਂ ਸ਼ਨਵਾਈਆ। ਬਿਨ ਕੰਡੇ ਤਰਾਜ਼ੂ ਤੋਲਨਾ, ਨਾਮ ਨਿਧਾਨਾ ਹੱਥ ਉਠਾਈਆ। ਭਗਤ ਸੁਹੇਲਾ ਧਰਮ ਦੀ ਧਾਰ ਵਿਚੋਂ ਵਿਰੋਲਣਾ, ਆਪ ਆਪਣੇ ਰੰਗ ਰੰਗਾਈਆ। ਮੇਲ ਮਿਲਾ ਕੇ ਨਾਲ ਮਾਹੀ ਸਾਚੇ ਢੋਲਣਾ, ਦਰ ਘਰ ਸਾਚਾ ਦਿਆਂ ਜਣਾਈਆ। ਜਿਥੇ ਆਤਮ ਪਰਮਾਤਮ ਇਕੋ ਰੂਪ ਹੋਵਣਾ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੀਤ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੈਂ ਭਗਤਾਂ ਚਾੜ੍ਹਨਾ ਰੰਗ ਅਨੋਖਾ, ਨਿਰਗੁਣ ਧਾਰ ਧਾਰ ਨਾਲ ਮਿਲਾਈਆ। ਕਲਜੁਗ ਕਰਨਾ ਅੰਤ ਮੂਲ ਨਹੀਂ ਧੋਖਾ, ਕੂੜ ਕਿਰਿਆ ਨਾ ਕੋਇ ਹਲਕਾਈਆ। ਮਿਹਰਵਾਨ ਹੋ ਕੇ ਮਾਰਗ ਦੱਸਿਆ ਸੌਖਾ, ਜਗਤ ਮੰਜ਼ਲ ਪੰਧ ਨਾ ਕੋਇ ਭੁਆਈਆ। ਮਨੂਆ ਮਨ ਹੋਣ ਨਹੀਂ ਦੇਣਾ ਥੋਥਾ, ਤ੍ਰਿਸ਼ਨਾ ਕੂੜ ਨਾ ਕੋਇ ਹਲਕਾਈਆ। ਪਰਕਾਸ਼ ਕਰਨਾ ਕਾਇਆ ਕੋਠਾ, ਸਾਢੇ ਤਿੰਨ ਹੱਥ ਹੋਵੇ ਰੁਸ਼ਨਾਈਆ। ਨਾਮ ਜਪਾਉਂਣਾ ਬਿਨਾ ਬੁੱਲਾਂ ਹੋਠਾਂ, ਅਜਪਾ ਜਾਪ ਵਿਚ ਰਖਾਈਆ। ਪਰਕਾਸ਼ ਦੇ ਕੇ ਨਿਰਮਲ ਜੋਤਾ, ਬਿਨ ਤੇਲ ਬਾਤੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਰੰਗ ਕਹੇ ਮੈਂ ਭਗਤਾਂ ਚੜ੍ਹਨਾ ਜ਼ਬਰਦਸਤੀ, ਬਿਨ ਹੱਥਾਂ ਗਲਵਕੜੀ ਲੈਣੀ ਪਾਈਆ। ਸਚ ਖ਼ੁਮਾਰੀ ਦੇਣੀ ਮਸਤੀ, ਮਸਤੀ ਮਸਤੀ ਵਿਚੋਂ ਪਰਗਟਾਈਆ। ਨਾਲ ਮਿਲਾਉਂਣਾ ਪ੍ਰਭੂ ਦੀ ਹਸਤੀ, ਹਸਤ ਕੀਟ ਦਾ ਡੇਰਾ ਢਾਹੀਆ। ਅੰਦਰ ਇਕੋ ਨੂਰ ਨਜ਼ਰ ਆਵੇ ਸ਼ਰਤੀ, ਸਾਖ਼ਿਆਤ ਸੋਭਾ ਪਾਈਆ। ਜੋ ਬ੍ਰਹਿਮੰਡ ਖੰਡ ਫਿਰੇ ਉਹ ਭਗਤਾਂ ਅੰਦਰ ਵਸਦੀ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਖੇਲ ਮੁਕ ਜਾਏ ਜਗਤ ਕਹਾਣੀ ਜਸ ਦੀ, ਬਿਨ ਸਿਫ਼ਤਾਂ ਸਿਫ਼ਤ ਸਲਾਹੀਆ। ਧਾਰ ਦੇਵੇ ਆਪਣੇ ਅੰਮ੍ਰਿਤ ਅਗੰਮੇ ਰਸ ਦੀ, ਬਿਨ ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ

ਵਰ, ਸਚ ਦਾ ਸਚ ਆਪਣੇ ਵਿਚੋਂ ਪਰਗਟਾਈਆ। ਰੰਗ ਕਹੇ ਪ੍ਰਭੂ ਭਗਤਾਂ ਆਸਾ ਕਰਦੇ ਪੂਰੀ, ਪੂਰਨ ਬ੍ਰਹਮ ਦੇ ਸਮਝਾਈਆ। ਤੂੰ ਮਾਲਕ ਖ਼ਾਲਕ ਹਾਜ਼ਰ ਹਜ਼ੂਰੀ, ਸ਼ਾਹੋ ਭੂਪ ਤੇਰੀ ਸਰਨਾਈਆ। ਆਪਣਾ ਨੂਰ ਬਖ਼ਸ਼ ਦੇ ਨੂਰੀ, ਨੂਰ ਨੁਰਾਨੇ ਡਗਮਗਾਈਆ। ਤੁਰੀਆ ਦਾ ਪੜਦਾ ਲਾਹ ਦੇ ਤੂਰੀ, ਤੁਰਤ ਮੇਲਾ ਮੇਲਣਾ ਚਾਈਂ ਚਾਈਂਆ । ਰੰਗ ਕਹੇ ਅੱਜ ਭਗਤ ਨੂੰ ਤਾਰਨਾ ਜ਼ਰੂਰੀ, ਰਾਮ ਰਾਮ ਰਾਮ ਦਸ਼ਰਥ ਦੇ ਬੇਟੇ ਦੇ ਸੰਗ ਦੀ ਵੇਖ ਵਖਾਈਆ। ਬੇਸ਼ਕ ਇਹ ਜਗਤ ਜਹਾਨ ਦੁਨੀਆ ਕੂੜੀ, ਲਾਲਚ ਲੋਭ ਵਿਚ ਹਲਕਾਈਆ। ਹਰਿਜਨ ਬਖ਼ਸ਼ ਦੇ ਆਪਣੀ ਧੂੜੀ, ਟਿੱਕੇ ਨਾਮ ਨਾਮ ਖ਼ਾਕ ਰਮਾਈਆ। ਤੂੰ ਆਦਿ ਜੁਗਾਦਿ ਬੜਾ ਦਸਤੂਰੀ, ਸ਼ਾਹੋ ਭੂਪ ਅਗੰਮ ਅਥਾਹੀਆ। ਸਭ ਦੀ ਲੇਖੇ ਲਾ ਲੈ ਜਨਮ ਜਨਮ ਦੀ ਮਜ਼ਦੂਰੀ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੰਦਰ ਆਪ ਸੁਹਾਈਆ। ਸਤਿਗੁਰ ਸ਼ਬਦ ਰੰਗ ਕਹੇ ਮੈਂ ਇਕੋ ਇਕ ਮੰਗਣਾ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਸੁਆਮੀ ਦਰਦ ਦੁਖ ਭੈ ਭੰਜਣਾ, ਭਵ ਸਾਗਰਾਂ ਪਾਰ ਕਰਾਈਆ। ਤੈਨੂੰ ਸਭ ਨੇ ਕਿਹਾ ਗੋਪਾਲ ਮੂਰਤ ਮਦਨਾ, ਮਧਸੂਦਨ ਇਕ ਅਖਵਾਈਆ। ਆਤਮ ਧਾਰ ਬਖ਼ਸ਼ ਦੇ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਸਚ ਦੁਆਰ ਏਕੰਕਾਰ ਕ਼ਬੂਲ ਕਰੇ ਬੰਦਨਾ, ਬੰਦਗੀ ਆਪਣੇ ਲੇਖੇ ਪਾਈਆ। ਤੂੰ ਆਦਿ ਜੁਗਾਦੀ ਦਰਦ ਦੁਖ ਭੈ ਭੰਜਣਾ, ਪਾਰਬ੍ਰਹਮ ਤੇਰੀ ਵਡਿਆਈਆ। ਬਿਨ ਤੇਰੀ ਕਿਰਪਾ ਸਚ ਦੁਆਰ ਕਿਸੇ ਨਾ ਲੰਘਣਾ, ਸਚਖੰਡ ਮਿਲਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਢੇ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਰੰਗ, ਸਾਚੇ ਰੰਗ ਜ਼ਰੂਰ ਚੜ੍ਹਾਵਾਂਗਾ। ਜਗਤ ਅੰਧੇਰਾ ਮੇਟ ਕੇ ਅੰਧ, ਅੰਧ ਅਗਿਆਨ ਦਾ ਡੇਰਾ ਢਾਹਵਾਂਗਾ। ਕਾਇਆ ਮੰਦਰ ਅੰਦਰ ਨੌ ਦੁਆਰ ਦਾ ਮੇਟ ਕੇ ਪੰਧ, ਦਸਮ ਦੁਆਰ ਆਪ ਟਿਕਾਵਾਂਗਾ। ਅੰਮ੍ਰਿਤ ਧਾਰ ਚਵਾ ਕੇ ਬਿਨਾ ਦੰਦ, ਬਿਨ ਰਸਨਾ ਰਸ ਚਖਾਵਾਂਗਾ। ਜੋਤੀ ਜਾਤਾ ਹੋ ਕੇ ਜਾਵਾਂ ਲੰਘ, ਸਚ ਸਿੰਘਾਸਣ ਇਕ ਸੁਹਾਵਾਂਗਾ। ਬਿਨ ਪਾਵਾ ਚੂਲ ਵੇਖ ਪਲੰਘ, ਸੋਭਾਵੰਤ ਹੋ ਕੇ ਡੇਰਾ ਲਾਵਾਂਗਾ । ਦਿਵਸ ਰੈਣ ਨੂਰੀ ਚਾੜ੍ਹ ਕੇ ਚੰਦ, ਜੋਤੀ ਜਾਤਾ ਹੋ ਕੇ ਡਗਮਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਵਾਂਗਾ। ਸਤਿਗੁਰ ਸ਼ਬਦ ਕਹੇ ਈਸ਼ਰ ਕੌਰ ਆਤਮਾ ਤਾਰੀ, ਤਨ ਵਜੂਦ ਜਗਤ ਦੀ ਚੋਲੀ ਜਗਤ ਰਖਾਈਆ। ਸਚ ਆਤਮਾ ਨਾ ਪੁਰਖ ਨਾ ਨਾਰੀ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਘਰ ਮੰਦਰ ਅੰਦਰ ਸੋਹੇ ਮਹਲ ਅਟਾਰੀ, ਛੱਪਰ ਛੰਨ ਦਾ ਪੰਧ ਮੁਕਾਈਆ। ਕਿਰਪਾ ਕਰੇ ਆਪ ਬਨਵਾਰੀ, ਬਸਨ ਕਸੁੰਭੜਾ ਰੰਗ ?ਬਦਲਾਈਆ?। ਧੂੜ ਦੇ ਕੇ ਮਸਤਕ ਛਾਰੀ, ਟਿੱਕੇ ਸਚ ਸਚ ਰਮਾਈਆ। ਆਵਣ ਜਾਵਣ ਪੰਧ ਦਏ ਨਿਵਾਰੀ, ਚੁਰਾਸੀ ਫਾਸੀ ਜਮ ਰਹਿਣ ਕੋਇ ਨਾ ਪਾਈਆ। ਰਾਏ ਧਰਮ ਨਾ ਲੇਖ ਦੱਸੇ ਲਿਖਾਰੀ, ਚਿਤਰ ਗੁਪਤ ਨਾ ਕੋਇ ਚਤੁਰਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖ ਸਕਣ ਨਾ ਨੈਣ ਉਘਾੜੀ, ਨੇਤਰ ਨੈਣ ਨੈਣ ਬਿਗਸਾਈਆ। ਅਵਤਾਰ ਪੈਗ਼ੰਬਰ ਗੁਰ ਖ਼ੁਸ਼ੀਆਂ ਨਾਲ ਦੇਵਣ ਪਿਆਰੀ, ਬਿਨ ਹੱਥਾਂ ਹੱਥ ਟਿਕਾਈਆ। ਪੁਰਖ ਅਕਾਲਾ ਦੀਨ ਦਿਆਲਾ ਸਚਖੰਡ ਬੰਕ ਵਖਾਏ ਜਿਥੇ ਜਗੇ ਜੋਤ ਅਪਰ ਅਪਾਰੀ, ਅਪਰੰਪਰ ਸੁਆਮੀ ਸੋਭਾ ਪਾਈਆ। ਫੇਰ ਜਨਮ ਲੈਣਾ ਪਏ ਨਾ ਦੂਜੀ ਵਾਰੀ, ਆਵਣ ਜਾਵਣ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਘਰ ਇਕ ਵਖਾਈਆ। ਆਤਮਾ ਕਹੇ ਮੈਂ ਸਚ ਘਰ ਜਾਵਾਂਗਾ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਕਾਸ਼ਾਂ ਪੰਧ ਮੁਕਾਵਾਂਗਾ। ਨਾਮ ਨਿਧਾਨਾ ਸ੍ਰੀ ਭਗਵਾਨਾ, ਬਿਨ ਰਸਨਾ ਜਿਹਵਾ ਗਾਵਾਂਗਾ। ਬਣ ਕੇ ਸੂਰਬੀਰ ਮਰਦ ਮਰਦਾਨਾ, ਬਿਨ ਕ਼ਦਮਾਂ ਕ਼ਦਮ ਉਠਾਵਾਂਗਾ। ਜੋ ਖੇਲ ਕਰੇ ਮੇਰਾ ਮਿਹਰਵਾਨਾ, ਤਿਸ ਨੂੰ ਆਪਣੀ ਝੋਲੀ ਪਾਵਾਂਗਾ। ਜਾ ਕੇ ਦਰਸ਼ਨ ਕਰਾਂ ਉਸ ਕਾਹਨਾ, ਜਿਸ ਕਾਹਨ ਨਾਲ ਮਿਲ ਕੇ ਸਖ਼ੀ ਰੂਪ ਨਾ ਫੇਰ ਵਖਾਵਾਂਗਾ । ਇਕੋ ਗ੍ਰਹਿ ਮੰਦਰ ਘਰ ਸਚਖੰਡ ਹੋਵੇ ਮਕਾਨਾ, ਦਰਗਾਹ ਸਾਚੀ ਸੋਭਾ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲ ਆਪ ਮਿਲਾਵਾਂਗਾ। ਆਤਮਾ ਕਹੇ ਮੇਰੇ ਅੰਤਰ ਹੁੰਦਾ ਚਾਓ ਘਨੇਰਾ, ਜੋ ਰਮਈਆ ਰਾਮ ਗਿਆ ਜਣਾਈਆ। ਮੈਂ ਗੋਬਿੰਦ ਧਾਰ ਸਤਿਗੁਰ ਸ਼ਬਦ ਦਾ ਬਣਿਆ ਚੇਰਾ, ਜੋ ਚਿਰੀਂ ਵਿਛੁੰਨਿਆਂ ਮੇਲ ਮਿਲਾਈਆ। ਮੇਰਾ ਕਾਇਆ ਕਾਅਬਾ ਮੰਦਰ ਬਣਾਇਆ ਸਾਚਾ ਦਿਉਹਰਾ, ਦੋਹਰਾ ਆਪਣਾ ਰੰਗ ਰੰਗਾਈਆ। ਮੈਂ ਪਿਛੇ ਹੋਰ ਦਾ ਬਣ ਗਿਆ ਹੋਰਾ, ਅਗੇ ਅਵਰ ਦਾ ਅਵਰ ਰੂਪ ਵਖਾਈਆ। ਲੇਖਾ ਰਿਹਾ ਨਾ ਤੋਰਾ ਮੋਰਾ, ਮੋਰ ਤੋਰ ਦਾ ਰੂਪ ਨਾ ਕੋਇ ਵਟਾਈਆ। ਮੈਂ ਸਤਿਗੁਰ ਸ਼ਬਦ ਦਾ ਬਣ ਕੇ ਬਾਂਕਾ ਛੋਹਰਾ, ਜੋਬਨਵੰਤਾ ਹੋ ਕੇ ਭੱਜਾਂ ਵਾਹੋ ਦਾਹੀਆ। ਮੇਰਾ ਆਵਣ ਜਾਵਣ ਲੱਖ ਚੁਰਾਸੀ ਪੰਧ ਮੁਕ ਗਿਆ ਧਰਨੀ ਧਰਤ ਧਵਲ ਧੌਲ ਉਤੇ ਅੰਧਘੋਰਾ, ਗਰਭ ਨਿਵਾਸ ਰਹਿਣ ਨਾ ਪਾਈਆ। ਅਗੇ ਸਰੀਰ ਦਾ ਵਕ਼ਤ ਰਹਿ ਗਿਆ ਥੋੜਾ, ਬਹੁਤੀ ਵੰਡ ਨਾ ਕੋਇ ਵੰਡਾਈਆ। ਮੇਰਾ ਪਰਮਾਤਮ ਨਾਲ ਨਿਰਗੁਣ ਨਿਰਗੁਣ ਹੋਣਾ ਜੋੜਾ, ਜੁੜਿਆ ਜੋੜ ਨਾ ਕੋਇ ਤੁੜਾਈਆ। ਮੈਨੂੰ ਬਿਨਾ ਅੱਖਾਂ ਤੋਂ ਨਜ਼ਰ ਆਉਂਦਾ ਸੱਸੇ ਉਤੇ ਹੋੜਾ, ਹਾਹੇ ਟਿੱਪੀ ਹੰ ਬ੍ਰਹਮ ਰੂਪ ਰੂਪ ਦਰਸਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਹੋਏ ਸਹਾਈਆ। ਰੰਗ ਕਹੇ ਮੇਰੀ ਨਮੋ ਨਮੋ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਮੇਰੇ ਭਗਤ ਵਛਲ ਗਿਰਧਾਰ, ਮਿਹਰਵਾਨ ਮਹਿਬਾਨ ਬੀਦੋ ਤੇਰੀ ਓਟ ਤਕਾਈਆ। ਚਰਨ ਕਵਲ ਉਪਰ ਧਵਲ ਦੇਣਾ ਸਹਾਰ, ਸਿਰ ਸਿਰ ਆਪਣਾ ਹੱਥ ਰਖਾਈਆ। ਜਨ ਭਗਤਾਂ ਪੂਰਬ ਲਹਿਣਾ ਦੇਣਾ ਝੋਲੀ ਦੇਣਾ ਡਾਰ, ਮਕ਼ਰੂਜ਼ ਕ਼ਰਜ਼ਾ ਸਭ ਦਾ ਦੇਣਾ ਮੁਕਾਈਆ। ਉਹ ਤਕ ਚਾਰੋਂ ਕੁੰਟ ਅੰਧ ਅੰਧਿਆਰ, ਉੱਤਰ ਪੂਰਬ ਪੱਛਮ ਦੱਖਣ ਹੋਵੇ ਨਾ ਕੋਇ ਰੁਸ਼ਨਾਈਆ। ਨਵ ਸੱਤ ਹਾਹਾਕਾਰ, ਹਉਮੇ ਹੰਗਤਾ ਭਰੀ ਲੋਕਾਈਆ। ਨਿਗਾਹ ਮਾਰ ਲੈ ਜੋ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਸ਼ਬਦੀ ਸ਼ਬਦ ਸ਼ਬਦ ਜਣਾਈਆ। ਨਵ ਸੱਤ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਚਾਰ ਜੁਗ ਦੇ ਸ਼ਾਸਤਰ ਕਰਨ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਤੀਰਥ ਤਟ ਰੋਵਣ ਜ਼ਾਰੋ ਜ਼ਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵਣ ਮਾਰਨ ਧਾਹੀਂਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਪਾਏ ਕੋਈ ਨਾ ਸਾਰ, ਮਹਾਸਾਰਥੀ ਨਜ਼ਰ ਕੋਇ ਨਾ ਆਈਆ। ਪੰਜ ਤਤ ਬ੍ਰਹਮ ਮਤ ਦਏ ਨਾ ਕੋਇ ਅਧਾਰ, ਉਦਰ ਦਾ ਲੇਖਾ ਨਾ ਕੋਇ ਮੁਕਾਈਆ । ਰੰਗ ਕਹੇ ਪ੍ਰਭੂ ਆਪ ਨਿਰੰਕਾਰ, ਨਿਰਵੈਰ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਅੰਤਰ ਆਤਮ ਪਰਮਾਤਮ ਧਾਰ ਕਰਨੇ ਮੇਲੇ, ਮਿਲਣੀ ਹਰਿ ਜਗਦੀਸ਼ ਆਪਣੇ ਨਾਲ ਕਰਾਈਆ।