ਪੁਸਤਕਾਲਾਭਾਗ ੨੪

੧੩ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਸੋਹਣ ਸਿੰਘ ਦੇ ਗ੍ਰਹਿ ੬੫ ਕੇਰਨਸ ਸਟਰੀਟ ਵਾਲਸਾਲ ਸਟਾਫ਼ ਲੰਡਨ

ਸਤਿਗੁਰ ਸ਼ਬਦ ਕਹੇ ਵਿਸ਼ਨੂੰ ਲੈ ਅੰਗੜਾਈ, ਬਾਸ਼ਕ ਸੇਜਾ ਸਾਂਗੋ ਪਾਂਗ ਤਜਾਈਆ। ਵਿਸ਼ਵ ਦੀ ਧਾਰ ਤਕ ਦੁਹਾਈ, ਦਰੋਹੀ ਫਿਰੀ ਖ਼ਲਕ ਖ਼ੁਦਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਨਿਰਮੋਹੀ, ਮੁਹੱਬਤ ਵਿਚ ਨਾ ਕੋਇ ਸਮਾਈਆ। ਪ੍ਰਭੂ ਦਾ ਭਗਤ ਪਿਆਰਾ ਦਿਸੇ ਕੋਈ, ਕੋਟਾਂ ਵਿਚੋਂ ਸੂਫ਼ੀ ਸੰਤ ਫ਼ਕੀਰ ਨਜ਼ਰੀ ਆਈਆ। ਨਾਲ ਤਕ ਲੈ ਅਵਤਾਰ ਪੈਗ਼ੰਬਰ ਗੁਰੂਆਂ ਦੀ ਪੇਸ਼ੀਨਗੋਈ, ਲਿਖਤ ਭਵਿਖਤ ਨਾਲ ਮਿਲਾਈਆ। ਸੁਰਤੀ ਉਠੇ ਕਿਸੇ ਨਾ ਸੋਈ, ਸ਼ਬਦ ਨਾਦ ਧੁਨ ਨਾ ਕੋਇ ਸ਼ਨਵਾਈਆ । ਅੰਮ੍ਰਿਤ ਬੂੰਦ ਨਿਝਰ ਝਿਰਾਏ ਨਾ ਕੋਈ, ਬਿਨ ਰਸਨਾ ਰਸ ਜਗਤ ਵਖਾਈਆ। ਧਰਮ ਦੀ ਧਾਰ ਪਤ ਗਈ ਖੋਹੀ, ਸਤਿ ਸਚ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਨਾ ਕੋਇ ਸੁਹਾਈਆ। ਸਤਿਗੁਰ ਸ਼ਬਦ ਕਹੇ ਬ੍ਰਹਮੇ ਵੇਖ ਲੈ ਬ੍ਰਹਮ ਮਤ, ਮਾਤਲੋਕ ਧਿਆਨ ਲਗਾਈਆ। ਨਿਗਾਹ ਮਾਰ ਲੈ ਪੰਜ ਤਤ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਖੋਜ ਖੁਜਾਈਆ। ਧੀਰਜ ਰਿਹਾ ਕੋਈ ਨਾ ਜਤ, ਸਤਿ ਸਤਿਵਾਦ ਰੰਗ ਨਾ ਕੋਇ ਰੰਗਾਈਆ। ਵਿਕਾਰ ਹੰਕਾਰ ਵਿਚ ਉਬਲੇ ਰਤ, ਰਤਨ ਅਮੋਲਕ ਹੀਰਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਅਵਤਾਰ ਪੈਗ਼ੰਬਰਾਂ ਗੁਰੂਆਂ ਭਵਿਖਤਾਂ ਵਾਲੇ ਦਿਤੇ ਖ਼ਤ, ਖ਼ਤੂਤਾਂ ਪੜ੍ਹ ਕੇ ਧਿਆਨ ਲਗਾਈਆ। ਆਤਮ ਪਰਮਾਤਮ ਪਿਆਰ ਰਿਹਾ ਨਾ ਨਤ, ਸਾਚਾ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ । ਸਤਿਗੁਰ ਸ਼ਬਦ ਕਹੇ ਨਿਗਾਹ ਮਾਰ ਲੈ ਸ਼ੰਕਰ ਕੈਲਾਸ਼, ਕਲਾਧਾਰੀ ਕੀ ਖੇਲ ਖਿਲਾਈਆ। ਲੱਖ ਚੁਰਾਸੀ ਜੀਵ ਜੰਤ ਤਕ ਲੈ ਲਾਸ਼, ਹਡ ਮਾਸ ਨਾੜੀ ਫੋਲ ਫੁਲਾਈਆ। ਪਵਣ ਪਵਣੀ ਵੇਖ ਸਵਾਸ, ਸਾਹ ਸਾਹ ਧਿਆਨ ਲਗਾਈਆ। ਪ੍ਰਭੂ ਉਤੇ ਰਿਹਾ ਨਹੀਂ ਕਿਸੇ ਦਾ ਵਿਸ਼ਵਾਸ਼, ਵਿਸ਼ਿਆਂ ਵਿਚ ਖ਼ਲਕ ਖ਼ੁਦਾਈਆ। ਕਾਇਆ ਮੰਡਲ ਪਾਏ ਨਾ ਕੋਇ ਰਾਸ, ਗੋਪੀ ਕਾਹਨ ਸੁਰਤ ਸ਼ਬਦ ਨਾਚ ਨਾ ਕੋਇ ਨਚਾਈਆ। ਨੂਰੀ ਦੀਪਕ ਜੋਤ ਦਏ ਨਾ ਕੋਇ ਪਰਕਾਸ਼, ਬਿਨ ਤੇਲ ਬਾਤੀ ਡਗਮਗਾਈਆ। ਨਵ ਸੱਤ ਦਿਸੇ ਪਰਭਾਸ, ਪ੍ਰਭ ਦਾ ਰੰਗ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਵਿਸ਼ਨ ਬ੍ਰਹਮਾ ਸ਼ਿਵ ਤਿੰਨੇ ਲਾਹ ਕੇ ਵੇਖੋ ਪੜਦਾ, ਉਹਲਾ ਰਹਿਣ ਕੋਇ ਨਾ ਪਾਈਆ। ਖੇਲ ਵੇਖੋ ਚੋਟੀ ਜੜ੍ਹ ਦਾ, ਕੀ ਚੇਤਨ ਆਪਣਾ ਸੰਗ ਬਣਾਈਆ। ਜਗਤ ਜਹਾਨ ਵੇਖੋ ਸੜਦਾ, ਬਿਨ ਅਗਨੀ ਤਤ ਤਪਾਈਆ। ਬਿਨ ਸ਼ਤਰੂਆਂ ਵੇਖੋ ਲੜਦਾ, ਮਨ ਮਨਸਾ ਹੋਈ ਹਲਕਾਈਆ। ਨਵ ਖੰਡ ਗ੍ਰਹਿ ਬਣਿਆ ਹੰਕਾਰ ਗੜ੍ਹ ਦਾ, ਹਉਮੇ ਹੰਗਤਾ ਨਾ ਕੋਇ ਮਿਟਾਈਆ। ਨਿਸ਼ਾਨਾ ਤਕੋ ਸੀਸ ਧੜ ਦਾ, ਤਨ ਵਜੂਦਾਂ ਫੋਲ ਫੁਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਸਤਿਗੁਰ ਸ਼ਬਦ ਮੈਂ ਤਕਿਆ ਸੰਸਾਰ, ਬਿਨ ਅੱਖੀਆਂ ਵੇਖ ਵਖਾਈਆ। ਚਾਰੋਂ ਕੁੰਟ ਧੂੰਆਂਧਾਰ, ਨੂਰ ਚੰਦ ਨਾ ਕੋਇ ਰੁਸ਼ਨਾਈਆ । ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹਾਹਾਕਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਮਾਣ ਰਿਹਾ ਨਾ ਕਿਸੇ ਪੈਗ਼ੰਬਰ ਗੁਰ ਅਵਤਾਰ, ਚਾਰ ਜੁਗ ਦੇ ਸ਼ਾਸਤਰ ਰੋਵਣ ਮਾਰਨ ਧਾਹੀਆ। ਦਰੋਹੀ ਫਿਰੀ ਅਠਸਠ ਤੀਰਥ ਮੰਦਰ ਮਸਜਿਦ ਸ਼ਿਵਦਵਾਲੇ

ਮਠ ਗੁਰੂਦੁਆਰ, ਕਾਅਬਾ ਦੋ ਦੋ ਆਬਾ ਮੇਲ ਨਾ ਕੋਇ ਮਿਲਾਈਆ। ਅੰਮ੍ਰਿਤ ਰਸ ਕਿਸੇ ਮਿਲੇ ਨਾ ਠੰਡਾ ਠਾਰ, ਬੂੰਦ ਸਵਾਂਤ ਨਾ ਕੋਇ ਟਪਕਾਈਆ। ਮਾਨਸ ਮਾਨਵ ਮਾਨੁਖ ਧਰਨੀ ਧਰਤ ਧਵਲ ਧੌਲ ਉਤੇ ਹੋਣ ਖ਼ੁਆਰ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਵਿਸ਼ਵ ਦਾ ਮਾਲਕ ਮਿਲੇ ਨਾ ਕਿਸੇ ਨਿਰੰਕਾਰ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਮੈਂ ਬਿਨਾ ਅੱਖੀਆਂ ਤੋਂ ਦੋ ਜਹਾਨ ਨਿਗਾਹ ਲਈ ਮਾਰ, ਪੁਰੀ ਲੋਅ ਬ੍ਰਹਿਮੰਡ ਖੰਡ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਮੇਰੀ ਇਕ ਬੇਨੰਤੀ ਬਿਨਾ ਅੱਖਰਾਂ ਤੋਂ ਗੁਫ਼ਤਾਰ, ਗੁਫ਼ਤ ਸ਼ਨੀਦ ਦਿਆਂ ਸੁਣਾਈਆ। ਨਿਗਾਹ ਮਾਰ ਲੈ ਜੋ ਵਾਅਦੇ ਕੀਤੇ ਨਾਲ ਪੈਗ਼ੰਬਰ ਗੁਰ ਅਵਤਾਰ, ਸ਼ਬਦੀ ਸ਼ਬਦ ਸ਼ਬਦ ਸੰਦੇਸ਼ ਸੁਣਾਈਆ। ਸੋ ਲਹਿਣਾ ਦੇਣਾ ਮਕ਼ਰੂਜ਼ ਕ਼ਰਜ਼ਾ ਦੇ ਉਤਾਰ, ਉੱਤਰ ਪੂਰਬ ਪੱਛਮ ਦੱਖਣ ਝੋਲੀ ਖ਼ਾਲੀ ਦੇ ਭਰਾਈਆ। ਜਗਤ ਮੰਜ਼ਲ ਮਹਿਬੂਬ ਵਾਲੀ ਹੋਈ ਦੁਸ਼ਵਾਰ, ਮੁਕ਼ੱਦਸ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਇਕ ਰਖਾਈਆ। ਬ੍ਰਹਮਾ ਕਹੇ ਸਤਿਗੁਰ ਸ਼ਬਦ ਆਦਿ ਜੁਗਾਦਿ ਪਾਰਬ੍ਰਹਮ, ਬ੍ਰਹਮ ਵੇਤਾ ਹੋ ਕੇ ਦਿਆਂ ਜਣਾਈਆ। ਸਤਿ ਸਚ ਦਾ ਰਿਹਾ ਕੋਈ ਨਾ ਧਰਮ, ਧਰਨੀ ਧਰਤ ਧਵਲ ਧੌਲ ਉਤੇ ਦੁਹਾਈਆ। ਨਿਹਕਰਮੀ ਹੋ ਕੇ ਦੀਨ ਦੁਨੀ ਦਾ ਵੇਖ ਲੈ ਕਰਮ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਨਿਗਾਹ ਮਾਰ ਲੈ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਭਰੀ ਦਿਸੇ ਲੋਕਾਈਆ। ਭਾਂਡਾ ਭੰਨੇ ਕੋਈ ਨਾ ਭਰਮ, ਭੈ ਭਉ ਨਾ ਕੋਇ ਰਖਾਈਆ । ਫਿਰੀ ਦੁਹਾਈ ਵਰਨ ਬਰਨ, ਜ਼ਾਤ ਪਾਤ ਪ੍ਰੇਮ ਨਾ ਕੋਇ ਰਖਾਈਆ। ਦੀਨ ਮਜ਼੍ਹਬ ਇਕ ਦੂਜੇ ਨਾਲ ਲੜਨ, ਨਾਮ ਕਲਮੇ ਝਗੜਾ ਰਹੇ ਪਾਈਆ। ਸਾਚੀ ਵਿਦਿਆ ਜਗਤ ਜਗਿਆਸੂ ਮੂਲ ਨਾ ਪੜ੍ਹਨ, ਸੋਹੰ ਸਤਿ ਸਰੂਪ ਨਾ ਕੋਇ ਸਮਾਈਆ। ਆਤਮ ਪਰਮਾਤਮ ਫੜੇ ਕੋਈ ਨਾ ਲੜਨ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਭੈ ਵਿਚ ਮੂਲ ਨਾ ਡਰਨ, ਹੰਕਾਰ ਵਿਚ ਖ਼ਲਕ ਖ਼ੁਦਾਈਆ। ਤੂੰ ਸੁਆਮੀ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਮਹਿਮਾਨਤ ਹੋ ਕੇ ਮੰਗਾਂ ਤੇਰੇ ਦਰਨ, ਦਰਵੇਸ਼ ਹੋ ਕੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਸ਼ੰਕਰ ਕਹੇ ਸਤਿਗੁਰ ਸ਼ਬਦ ਕੀ ਦੱਸਾਂ ਖੇਲ ਅਪਾਰੀ, ਭੇਵ ਅਭੇਦ ਜਣਾਈਆ। ਬੇਸ਼ਕ ਮੈਂ ਲੱਖ ਚੁਰਾਸੀ ਦਾ ਸੰਘਾਰੀ, ਜੀਵਤ ਰਹਿਣ ਕੋਇ ਨਾ ਪਾਈਆ। ਮੇਰਾ ਭੈ ਰਿਹਾ ਨਾ ਵਿਚ ਸੰਸਾਰੀ, ਸਹਿੰਸਿਆਂ ਵਿਚ ਦੀਨ ਦੁਨੀ ਨਜ਼ਰੀ ਆਈਆ। ਚਾਰੋਂ ਕੁੰਟ ਹਾਹਾਕਾਰੀ, ਧੀਰਜ ਧੀਰ ਨਾ ਕੋਇ ਧਰਾਈਆ। ਆਤਮ ਪਰਮਾਤਮ ਦਿਸੇ ਕੋਇ ਨਾ ਯਾਰੀ, ਯਰਾਨਾ ਸਤਿਗੁਰ ਸ਼ਬਦ ਨਾ ਕੋਇ ਨਿਭਾਈਆ। ਪਿਆਰ ਰਿਹਾ ਨਾ ਪੁਰਖ ਨਾਰੀ, ਪਿਤਾ ਪੂਤ ਨਾ ਗੋਦ ਸੁਹਾਈਆ। ਜਿਧਰ ਤਕਾਂ ਹਾਹਾਕਾਰੀ, ਹੈਰਤ ਵਿਚ ਮੇਰੀ ਦੁਹਾਈਆ। ਮੈਂ ਸਦਾ ਤੇਰੀ ਰਹਾਂ ਵਿਚ ਤਾਬਿਆਦਾਰੀ, ਨਿਵ ਨਿਵ ਸੀਸ ਝੁਕਾਈਆ। ਜੁਗ ਚੌਕੜੀ ਮੇਟਾਂ ਦੀਨ ਦੁਨੀ ਗ਼ਦਾਰੀ, ਗਦਾ ਤੇਰਾ ਨਾਮ ਭਵਾਈਆ। ਮੈਂ ਵਕ਼ਤ ਤਕਣਾ ਕੀ ਸੰਦੇਸ਼ਾ ਦਿਤਾ ਪੈਗ਼ੰਬਰ ਗੁਰ ਅਵਤਾਰੀ, ਅਵਤਰੀ ਕੀ ਜਣਾਈਆ। ਚਾਰੋਂ ਕੁੰਟ ਕਰਾਂ ਖ਼ੁਆਰੀ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਵਿਸ਼ਨ ਬ੍ਰਹਮਾ ਸ਼ਿਵ ਉਠੋ ਲਉ ਅੰਗੜਾਈ, ਗ਼ਫ਼ਲਤ ਰਹਿਣ ਕੋਇ ਨਾ ਪਾਈਆ। ਗੋਬਿੰਦ ਦਾ ਵਕ਼ਤ

ਲੰਘਿਆ ਵੇਖੋ ਸਦੀਆਂ ਢਾਈ, ਢਈਆ ਆਪਣਾ ਪੰਧ ਮੁਕਾਈਆ। ਸਦੀ ਚੌਧਵੀਂ ਦੋਵੇਂ ਭੁਜਾਂ ਰਹੀ ਉਠਾਈ, ਚੌਦਾਂ ਤਬਕਾਂ ਖ਼ਾਲੀ ਹੱਥ ਵਖਾਈਆ। ਸਦੀ ਬੀਸਵੀਂ ਰੋ ਰੋ ਮਾਰੇ ਧਾਂਹੀ, ਬਿਨ ਨੈਣਾਂ ਨੀਰ ਵਹਾਈਆ। ਕਿਰਪਾ ਕਰੀਂ ਮੇਰੇ ਗੁਸਾਂਈ, ਗਹਿਰ ਗੰਭੀਰ ਤੇਰੀ ਸਰਨਾਈਆ। ਜਿਸ ਕਾਰਨ ਗੋਬਿੰਦ ਬੂਟਾ ਪੁਟਿਆ ਕਾਈ, ਕਾਇਨਾਤ ਦਾ ਲੇਖਾ ਦੇਣਾ ਮੁਕਾਈਆ। ਨੌ ਖੰਡ ਪ੍ਰਿਥਮੀ ਵੇਖਣੀ ਧਰਨੀ ਵਾਲੀ ਥਾਈਂ, ਥਨੰਤਰਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਰਗ ਆਪ ਦਰਸਾਈਆ। ਸਤਿਗੁਰ ਸ਼ਬਦ ਕਹੇ ਵਿਸ਼ਨ ਬ੍ਰਹਮਾ ਸ਼ਿਵ ਵੇਖੋ ਆਪਣਾ ਪਿਛਲਾ ਵਕ਼ਤ ਕ਼ਦੀਮ, ਕ਼ੁਦਰਤ ਦੇ ਕ਼ਾਦਰ ਕੀ ਜਣਾਈਆ। ਜੋ ਮਾਲਕ ਖ਼ਾਲਕ ਵਾਲੀ ਦੋ ਜਹਾਨ ਅਜ਼ੀਮ, ਆਲੀਜ਼ਾਹ ਸ਼ਹਿਨਸ਼ਾਹ ਨੂਰ ਅਲਾਹੀਆ। ਜਿਸ ਨੇ ਜੁਗ ਚੌਕੜੀ ਕੀਤੀ ਤਕ਼ਸੀਮ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਉਹ ਤੇ ਕਰਨ ਵਾਲਾ ਤਰਮੀਮ, ਤਰਤੀਬ ਆਪਣੇ ਹੱਥ ਰਖਾਈਆ। ਜਿਸ ਦਾ ਹੁਕਮ ਸੰਦੇਸ਼ਾ ਸਕੇ ਕੋਈ ਨਾ ਚੀਨ, ਬੁਧੀ ਵਿਚ ਸਮਝ ਕੋਇ ਨਾ ਆਈਆ। ਉਸ ਦਾ ਮਾਰਗ ਅਗੰਮ ਮਹੀਨ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਉਹ ਪਰਗਟ ਹੋ ਕੇ ਉਤੇ ਜ਼ਮੀਨ, ਜ਼ਿਮੀਂ ਜ਼ਮਾਂ ਵੇਖੇ ਚਾਈਂ ਚਾਈਂਆ। ਜਿਸ ਦਾ ਰੂਪ ਨਹੀਂ ਨਰ ਮਦੀਨ, ਨਰ ਨਰਾਇਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਤਿਗੁਰ ਸ਼ਬਦ ਅਸੀਂ ਉਸ ਦੇ ਬਰਦੇ, ਬੰਦਗੀ ਵਿਚ ਸਾਰੇ ਸੀਸ ਨਿਵਾਈਆ। ਸੇਵਕ ਸੇਵਾਦਾਰ ਉਸ ਦੇ ਘਰ ਦੇ, ਜੁਗ ਚੌਕੜੀ ਸੇਵ ਕਮਾਈਆ। ਆਦਿ ਜੁਗਾਦਿ ਰਹੇ ਡਰਦੇ, ਭੈ ਵਿਚ ਬੈਠੇ ਸੀਸ ਨਿਵਾਈਆ। ਭਿਖਾਰੀ ਰਹੇ ਅਗੰਮੇ ਦਰ ਦੇ, ਖ਼ਾਲੀ ਝੋਲੀਆਂ ਅਗੇ ਡਾਹੀਆ। ਸਾਡੇ ਭੰਡਾਰੇ ਭਰ ਦੇ, ਦੋ ਜਹਾਨ ਦੇ ਵਰਤਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਆਪਣੀ ਕਰ ਦੇ, ਕਰਤਾ ਪੁਰਖ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਵਸਤ ਵਰਤਾਈਆ । ਸਤਿਗੁਰ ਸ਼ਬਦ ਕਹੇ ਵਿਸ਼ਨ ਬ੍ਰਹਮਾ ਸ਼ਿਵ ਪੁਰਖ ਅਕਾਲਾ ਕਰੇ ਇਨਸਾਫ਼, ਅਦਲੀ ਇਕੋ ਇਕ ਅਖਵਾਈਆ। ਦੀਨ ਦੁਨੀ ਤਕੇ ਗੁਸਤਾਖ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖ ਵਖਾਈਆ। ਬਿਨਾ ਭਗਤਾਂ ਕਦੇ ਕਿਸੇ ਕਰੇ ਨਾ ਮੁਆਫ਼, ਸਿਰ ਹੱਥ ਨਾ ਕੋਇ ਟਿਕਾਈਆ । ਸ਼ੰਕਰਾ ਤੂੰ ਖ਼ਬਰਦਾਰ ਰਹਿਣਾ ਉਤੇ ਕੈਲਾਸ਼, ਕਲਧਾਰੀ ਆਪਣੀ ਕਲ ਵਰਤਾਈਆ। ਧਰਨੀ ਉਤੇ ਚੜ੍ਹਨੀ ਕੂੜ ਕੁੜਿਆਰੀ ਲਾਸ਼ ਤੇ ਲਾਸ਼, ਲਸ਼ਕਰ ਨਜ਼ਰ ਕੋਇ ਨਾ ਆਈਆ। ਮਾਇਆ ਮਮਤਾ ਕਰਨੀ ਨਾਸ, ਮੋਹ ਵਿਕਾਰ ਦੇਣਾ ਮਿਟਾਈਆ। ਬ੍ਰਹਮੇ ਬ੍ਰਹਮ ਦੀ ਕਰਨੀ ਤਲਾਸ਼, ਭੱਜਣਾ ਵਾਹੋ ਦਾਹੀਆ। ਵਿਸ਼ਨੂੰ ਵਿਸ਼ਵ ਦਾ ਭੇਵ ਖੋਲ੍ਹਣਾ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼, ਸ਼ਰਅ ਦੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਵਿਸ਼ਨ ਸ਼ਿਵ ਬ੍ਰਹਮਾ ਤਿੰਨੇ ਕਰਨ ਸਲਾਹ, ਮਸ਼ਵਰਾ ਸਤਿਗੁਰ ਸ਼ਬਦ ਨਾਲ ਬਣਾਈਆ। ਸਭ ਦਾ ਮਾਲਕ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਨੂਰ ਅਲਾਹ, ਆਲਮੀਨ ਕਹਿ ਕੇ ਸੀਸ ਨਿਵਾਈਆ। ਜਿਸ ਨੂੰ ਗੁਰੂਆਂ ਕਿਹਾ ਵਾਹ ਵਾਹ, ਵਾਹਿਗੁਰੂ ਤੇਰੇ ਹੱਥ ਵਡਿਆਈਆ। ਜਿਸ ਨੂੰ ਅਵਤਾਰਾਂ ਕਿਹਾ ਰਾਮ ਰਾਮਾ ਅਗੰਮ ਅਥਾਹ, ਅਗੰਮੜੀ ਖੇਲ ਖਿਲਾਈਆ। ਸੋ ਵੇਖਣਹਾਰਾ ਦੋ ਜਹਾਂ, ਬ੍ਰਹਿਮੰਡਾਂ ਖੰਡਾਂ ਫੋਲ ਫੁਲਾਈਆ।

ਸੁਣੇ ਪੁਕਾਰ ਜਗਤ ਧਰਨੀ ਮਾਂ, ਕੀ ਆਪਣਾ ਹਾਲ ਜਣਾਈਆ। ਕਲਜੁਗ ਅੰਤਮ ਦੀਨ ਦੁਨੀ ਤਕੇ ਬੁੱਧੀ ਕਾਂ, ਜੋ ਕਾਗ ਵਾਂਗ ਕੁਰਲਾਈਆ। ਅੰਤ ਝਗੜਾ ਵੇਖੇ ਸੂਰ ਗਾਂ, ਗੋਬਿੰਦ ਹੋ ਕੇ ਧੁਰ ਦਾ ਮਾਹੀਆ। ਕੋਟਾਂ ਵਿਚੋਂ ਜਨ ਭਗਤਾਂ ਪਕੜੇ ਬਾਂਹ, ਸਿਰ ਆਪਣਾ ਹੱਥ ਟਿਕਾਈਆ। ਸਦੀ ਚੌਧਵੀਂ ਅੰਤ ਕਰੇ ਹਕ ਨਿਆਂ, ਹਕ਼ੀਕ਼ਤ ਦਾ ਮਾਲਕ ਹੋ ਕੇ ਵੇਖ ਵਖਾਈਆ। ਕਲਜੁਗ ਵਿਚੋਂ ਸਤਿਜੁਗ ਦਏ ਬਦਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਦਰਸਾਈਆ। ਵਿਸ਼ਨੂੰ ਕਹੇ ਮੈਂ ਦੇਵਾਂ ਰਿਜ਼ਕ ਸਬਾ, ਸਤਿਗੁਰ ਸ਼ਬਦ ਦਿਤੀ ਵਡਿਆਈਆ। ਬ੍ਰਹਮਾ ਕਹੇ ਮੈਂ ਬ੍ਰਹਮ ਨੂਰ ਕਰਾਂ ਰੁਸ਼ਨਾ, ਪਾਰਬ੍ਰਹਮ ਭੇਵ ਖੁਲ੍ਹਾਈਆ। ਸ਼ੰਕਰ ਕਹੇ ਮੈਂ ਲਹਿਣੇ ਦੇਣੇ ਦਿਆਂ ਮੁਕਾ, ਦੀਨ ਦੁਨੀ ਰਹਿਣ ਕੋਇ ਨਾ ਪਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਦਾ ਇਕੋ ਰਾਹ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਆਦਿ ਜੁਗਾਦਿ ਬਣੇ ਮਲਾਹ, ਖੇਵਟ ਖੇਟਾ ਹੋ ਕੇ ਬੇੜਾ ਆਪਣੇ ਕੰਧ ਟਿਕਾਈਆ । ਜੋ ਸਭ ਦਾ ਹੋਵੇ ਪਿਤਾ ਮਾਂ, ਪੂਤ ਸਪੂਤੇ ਆਪਣੀ ਗੋਦ ਟਿਕਾਈਆ। ਨਿਰਗੁਣ ਧਾਰ ਸਰਗੁਣ ਦ੍ਰਿੜਾ ਕੇ ਧੁਰ ਦਾ ਨਾਂ, ਨਾਉਂ ਨਿਰੰਕਾਰਾ ਆਪ ਜਣਾਈਆ। ਸਦਾ ਸੁਹੇਲਾ ਹੋ ਕੇ ਦੇਵੇ ਠੰਢੀ ਛਾਂ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਨਿਤ ਨਵਿਤ ਪਕੜੇ ਬਾਂਹ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਤਿਸ ਸਾਹਿਬ ਕੋਲੋਂ ਸਤਿਗੁਰ ਸ਼ਬਦ ਕਹੇ ਆਦਿ ਜੁਗਾਦਿ ਬਲ ਬਲ ਜਾਂ, ਵਿਸ਼ਨ ਬ੍ਰਹਮਾ ਸ਼ਿਵ ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਦਰਸਾਈਆ। ਸਤਿਗੁਰ ਸ਼ਬਦ ਕਹੇ ਤਿੰਨੇ ਕਰੋ ਵਿਚਾਰ, ਜਗਤ ਅਕਲ ਨਾ ਕੋਇ ਰਖਾਈਆ। ਬਿਨ ਨੇਤਰਾਂ ਨਿਗਾਹ ਲਉ ਮਾਰ, ਬਿਨ ਅੱਖੀਆਂ ਅੱਖ ਉਠਾਈਆ। ਜਿਸ ਦੇ ਹੁਕਮ ਵਿਚ ਸੇਵਾ ਕੀਤੀ ਨੌ ਸੌ ਚੁਰਾਨਵੇ ਚੌਕੜੀ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਚਾਈਂ ਚਾਈਂਆ। ਨਿਰਗੁਣ ਸਰਗੁਣ ਹੋ ਕੇ ਬਣੇ ਰਹੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਜਿਸ ਦਾ ਅਵਤਾਰ ਪੈਗ਼ੰਬਰਾਂ ਗੁਰੂਆਂ ਕੀਤਾ ਇਜ਼ਹਾਰ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਖੇਲ ਕਰੇ ਅਪਰ ਅਪਾਰ, ਅਪਰੰਪਰ ਹੋ ਕੇ ਆਪ ਖਿਲਾਈਆ। ਜਿਸ ਨੂੰ ਸਭ ਨੇ ਕਿਹਾ ਕਲ ਕਲਕੀ ਅਵਤਾਰ, ਨਿਹਕਲੰਕ ਆਪਣਾ ਰੂਪ ਪਰਗਟਾਈਆ। ਸਭ ਦਾ ਲਹਿਣਾ ਦੇਣਾ ਝੋਲੀ ਦੇਵੇ ਡਾਰ, ਪੂਰਬ ਲੇਖਾ ਆਪ ਮੁਕਾਈਆ। ਉਠੋ ਵੇਖੋ ਦੀਦ ਦਰਸ ਕਰੋ ਦੀਦਾਰ, ਦੀਦਾ ਦਾਨਿਸਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਤਿਗੁਰ ਸ਼ਬਦ ਸਾਡੀ ਇਕ ਬੇਨੰਤੀ, ਜਗਤ ਤ੍ਰਿਸ਼ਨਾ ਨਾ ਕੋਇ ਰਖਾਈਆ। ਸਾਨੂੰ ਯਾਦ ਆਦਿ ਦੀ ਉਸ ਦੀ ਇਕ ਪੰਗਤੀ, ਜੋ ਸ਼ਾਸਤਰਾਂ ਗ੍ਰੰਥਾਂ ਬਾਹਰ ਦ੍ਰਿੜਾਈਆ। ਜਿਸ ਨੇ ਸਤਿਗੁਰ ਸ਼ਬਦ ਤੈਨੂੰ ਬੋਧ ਅਗਾਧ ਬਣਾਇਆ ਪੰਡਤੀ, ਨਿਰਅੱਖਰ ਧਾਰ ਦ੍ਰਿੜਾਈਆ। ਉਹ ਖੇਲ ਜਾਣੇ ਬ੍ਰਹਮ ਹੰ ਦੀ, ਪਾਰਬ੍ਰਹਮ ਧੁਰਦਰਗਾਹੀਆ। ਜਿਸ ਦੀ ਧਾਰ ਵਿਚੋਂ ਸਾਡੀ ਧਾਰ ਜੰਮਦੀ, ਜੰਮਣ ਵਾਲੀ ਅਵਰ ਕੋਇ ਨਾ ਮਾਈਆ। ਜਿਸ ਖੇਲ ਖਿਲਾਈ ਤ੍ਰੈਗੁਣ ਮਾਇਆ ਪੰਜ ਤਤ ਕਾਇਆ ਮਾਟੀ ਚੰਮ ਦੀ, ਚਾਰੇ ਖਾਣੀ ਰੰਗ ਰੰਗਾਈਆ। ਜਿਸ ਦਾ ਹੁਕਮ ਦੋ ਜਹਾਨਾਂ ਧਾਰ ਮੰਨਦੀ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਆਸ਼ਾ ਪੂਰੀ ਕਰਨੀ ਅੰਤ ਆਪਣੇ ਗੋਬਿੰਦ ਚੰਨ ਦੀ, ਚੰਦ ਚਾਂਦਨੀ ਕਰੇ ਰੁਸ਼ਨਾਈਆ। ਪੈਜ ਰਖਣੀ ਆਪਣੇ ਭਗਤ

ਜਨ ਦੀ, ਸਿਰ ਸਿਰ ਆਪਣਾ ਹੱਥ ਰਖਾਈਆ। ਖੇਲ ਮੁਕਾਉਣੀ ਛੱਪਰ ਛੰਨ ਦੀ, ਜੂਹ ਜੰਗਲ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਵੇਖ ਵਖਾਈਆ। ਇਕੋ ਅਵਾਜ਼ ਆਉਣੀ ਜਿਸ ਦੇ ਨਾਮ ਧੰਨ ਧੰਨ ਧੰਨ ਦੀ, ਧਰਨੀ ਧਰਤ ਧਵਲ ਧੌਲ ਨਿਵ ਨਿਵ ਲਾਗੇ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਖੇਲ ਮੁਕਾਏ ਗ਼ਮ ਦੀ, ਗ਼ਮਖਾਰ ਹੋ ਕੇ ਆਪਣਾ ਹੁਕਮ ਵਰਤਾਈਆ।

੧੪ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਪਰਕਾਸ਼ ਰਾਮ ਦੇ ਗ੍ਰਹਿ ੧੦੩ ਰਾਲਘ ਸਟਰੀਟ ਵਾਲਸਾਲ ਸਟਾਫ਼ ਲੰਡਨ

ਵਿਸ਼ਨ ਬ੍ਰਹਮਾ ਸ਼ਿਵ ਪ੍ਰਭ ਦਰ ਬਣ ਸਵਾਲੀ, ਭਿਖਕ ਹੋ ਕੇ ਧਿਆਨ ਲਗਾਈਆ। ਕਿਰਪਾ ਕਰ ਨਿਰਗੁਣ ਨੂਰ ਜੋਤ ਅਕਾਲੀ, ਅਕਲ ਧਾਰੀ ਤੇਰੇ ਹੱਥ ਵਡਿਆਈਆ। ਤੇਰੀ ਦੀਨ ਦੁਨੀ ਸਤਿ ਧਰਮ ਵਿਚੋਂ ਹੋਈ ਖ਼ਾਲੀ, ਖ਼ਲਕ ਦੇ ਖ਼ਾਲਕ ਖ਼ਾਲਸ ਰੂਪ ਨਾ ਕੋਇ ਦਰਸਾਈਆ। ਤੂੰ ਆਦਿ ਜੁਗਾਦਿ ਲੱਖ ਚੁਰਾਸੀ ਮਾਲੀ, ਮਾਲਕ ਮਿਹਰਵਾਨ ਨੂਰ ਅਲਾਹੀਆ। ਤੇਰੇ ਹੁਕਮ ਵਿਚ ਜੁਗ ਚੌਕੜੀ ਘਾਲ ਘਾਲੀ, ਘਾਇਲ ਹੋ ਕੇ ਸੇਵ ਕਮਾਈਆ। ਤੂੰ ਨਿਗਾਹ ਮਾਰ ਕੇ ਵਕ਼ਤ ਤਕ ਲੈ ਹਾਲੀ, ਹਾਲਤ ਵੇਖ ਥਾਉਂ ਥਾਈਂਆ। ਨਾਮ ਕਲਮਾ ਸ਼ਰਅ ਕਰੇ ਨਾ ਕੋਇ ਦਲਾਲੀ, ਵਿਚੋਲਾ ਨਜ਼ਰ ਕੋਇ ਨਾ ਆਈਆ। ਮਿਹਰਵਾਨ ਮਿਹਰਵਾਨ ਆਪਣੀ ਮਿਹਰ ਕਰ ਦੇ ਸ਼ਾਲੀ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਨਿਗਾਹ ਮਾਰ ਲੈ ਜੀਵਾਂ ਜੰਤਾਂ ਕਾਇਆ ਗਗਨ ਮੰਡਲ ਖ਼ਾਲੀ, ਮੰਡਪ ਆਪਣਾ ਧਿਆਨ ਲਗਾਈਆ। ਆਤਮ ਧਾਰ ਤੇਰੇ ਪਿਆਰ ਵਿਚ ਕਿਸੇ ਨਾ ਢਾਲੀ, ਢਈਆ ਗੋਬਿੰਦ ਵਾਲਾ ਦਏ ਗਵਾਹੀਆ। ਨਵ ਸੱਤ ਦਿਸੇ ਰੈਣ ਅੰਧੇਰੀ ਕਾਲੀ, ਕਲ ਕਲਕੀ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ । ਨਿਗਾਹ ਮਾਰ ਲੈ ਸ਼ਰਕਨ ਸ਼ਮਾਲੀ, ਚਾਰੇ ਕੁੰਟਾਂ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਕੀਤੀ ਕਮਾਲੀ, ਕਾਮਲ ਮੁਰਸ਼ਦ ਤੇਰੇ ਅਗੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸ਼ਾ ਤੇਰੇ ਚਰਨ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪ੍ਰਭ ਕੂੜੀ ਕਿਰਿਆ ਤਕ ਲੈ ਦਰਬ, ਦੀਨਨ ਆਪਣਾ ਧਿਆਨ ਲਗਾਈਆ । ਜਨ ਸੰਖਿਆ ਵੇਖ ਲੈ ਅਰਬ ਖ਼ਰਬ, ਖੇਰਿਆ ਪਰਦਾ ਆਪ ਚੁਕਾਈਆ। ਹੁਣ ਜ਼ੀਰੋ ਨਾਲ ਜ਼ੀਰੋ ਦੇ ਕੇ ਜ਼ਰਬ, ਅੰਤ ਰਹਿਣ ਕੋਇ ਨਾ ਪਾਈਆ। ਸਾਨੂੰ ਤੇਰੀ ਮਿਹਰ ਦੀ ਇਕੋ ਗ਼ਰਜ਼, ਦੂਸਰ ਆਸ ਨਾ ਕੋਇ ਤਕਾਈਆ। ਸਾਡੀ ਬੇਨੰਤੀ ਮਨਜ਼ੂਰ ਕਰ ਅਰਜ਼, ਆਰਜ਼ੂ ਤੇਰੇ ਚਰਨ ਰਖਾਈਆ। ਤੇਰਾ ਖੇਲ ਜੁਗ ਚੌਕੜੀ ਅਸਚਰਜ, ਅਚਰਜ ਲੀਲਾ ਤੇਰੀ ਨਜ਼ਰੀ ਆਈਆ। ਦੀਨ ਦੁਨੀ ਦੇ ਮਾਲਕ ਸਾਡੀ ਵੰਡ ਦਰਦ, ਦੁਖੀ ਹੋ ਕੇ ਰਹੇ ਸੁਣਾਈਆ। ਜਗਤ ਸ਼ਰਅ ਵੇਖ ਲੈ ਛੁਰੀ ਕਰਦ, ਕ਼ਾਤਲ ਮਕ਼ਤੂਲ ਰੂਪ ਵਟਾਈਆ। ਜੋ ਜੋਧਾ ਸੂਰਬੀਰ ਮਰਦਾਨਾ ਮਰਦ, ਸ਼ਹਿਨਸ਼ਾਹ ਇਕ ਅਖਵਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਤਿ ਦੀ ਪੁੱਠੀ ਹੋ ਗਈ ਨਰਦ, ਪਾਸਾ ਦੀਨ ਦੁਨੀ ਉਲਟਾਈਆ। ਅਸੀਂ ਕੂਕ ਸੁਣਾਈਏ ਗਰਜ, ਦਰ ਤੇਰੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪ੍ਰਭੂ ਨਿਗਾਹ ਮਾਰ

ਲੈ ਉਤੇ ਫ਼ਲਕ, ਆਸਮਾਨਾਂ ਬਾਹਰ ਧਿਆਨ ਲਗਾਈਆ। ਤੇਰਾ ਨੂਰ ਅਲਾਹੀ ਅਗੰਮਾ ਝਲਕ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਆਹ ਤਕ ਲੈ ਆਪਣੀ ਖ਼ਲਕ, ਖ਼ਾਲਕ ਪੜਦਾ ਆਪ ਚੁਕਾਈਆ। ਤੇਰਾ ਮੇਲ ਹੋਵੇ ਨਾ ਕਿਸੇ ਪਲਕ, ਪਲਕਾਂ ਉਹਲੇ ਨਜ਼ਰ ਆਏ ਨਾ ਧੁਰ ਦਾ ਮਾਹੀਆ। ਨੂਰ ਲਲਾਟੀ ਲੱਗੇ ਕਿਸੇ ਨਾ ਤਿਲਕ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਨਾਮ ਖ਼ੁਮਾਰੀ ਕਰੇ ਕੋਈ ਨਾ ਮਸਤ, ਮਸਤੀ ਵਿਚ ਨਾ ਕੋਇ ਸਮਾਈਆ। ਝਗੜਾ ਤਕ ਲੈ ਕੀਟ ਹਸਤ, ਕੀਟ ਕੀਟਾਂ ਖੋਜ ਖੁਜਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰ ਦੇ ਦਸਤ, ਹੱਥੋ ਹੱਥ ਲੇਖਾ ਦੇ ਮੁਕਾਈਆ। ਜੋ ਇਸ਼ਾਰਾ ਦੇ ਗਿਆ ਮੁਨੀ ਅਗਸਤ, ਸਪਤਸ ਰਿਖੀਆਂ ਸੰਗ ਬਣਾਈਆ। ਜਿਸ ਕਾਰਨ ਅਵਤਾਰ ਪੈਗ਼ੰਬਰਾਂ ਗੁਰੂਆਂ ਤੇਰੀ ਸ੍ਰਿਸ਼ਟੀ ਵਿਚ ਕੀਤੀ ਗਸ਼ਤ, ਬਿਨ ਕ਼ਦਮਾਂ ਕ਼ਦਮ ਉਠਾਈਆ। ਅੰਤ ਸਭ ਨੂੰ ਆਉਂਦੀ ਵੇਖ ਸ਼ਕਸਤ, ਜਿਤ ਬੈਠੀ ਮੁਖ ਛੁਪਾਈਆ। ਧਰਮ ਦੀ ਧਾਰ ਰਹੀ ਕੋਈ ਨਾ ਵਸਤ, ਅਮੁਲ ਨਾਮ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪ੍ਰਭ ਸਾਡੀ ਵੇਖ ਲੈ ਹਾਲਤ, ਹਾਲ ਅਹਿਵਾਲ ਤੈਨੂੰ ਦਈਏ ਜਣਾਈਆ। ਧਰਮ ਦੀ ਧਾਰ ਕਰ ਅਦਾਲਤ, ਇਨਸਾਫ਼ ਆਪਣੇ ਹੱਥ ਰਖਾਈਆ। ਨਾਮ ਵਸਤ ਰਹੀ ਨਾ ਕੋਇ ਅਮਾਨਤ, ਖ਼ਾਲੀ ਦਿਸੇ ਖ਼ਲਕ ਖ਼ੁਦਾਈਆ। ਈਮਾਨ ਵਿਚ ਰਿਹਾ ਨਾ ਕੋਇ ਸਲਾਮਤ, ਸੁਲਹਕੁਲ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਕਰੇ ਬਗ਼ਾਵਤ, ਬਗ਼ਲਗੀਰਾਂ ਸੰਗ ਤੁੜਾਈਆ। ਅੰਮਿਉਂ ਰਸ ਮਿਲੇ ਨਾ ਕੋਇ ਨਿਆਮਤ, ਅਨਰਸ ਨਾ ਕੋਇ ਚਖਾਈਆ। ਸਾਨੂੰ ਸਚ ਦਸ ਕਿਸ ਵੇਲੇ ਦੀਨ ਦੁਨੀ ਉਤੇ ਆਉਣੀ ਕ਼ਿਆਮਤ, ਕ਼ਾਇਮ ਮੁਕ਼ਾਮ ਰਹਿਣ ਕੋਇ ਨਾ ਪਾਈਆ। ਸਤਿ ਕੂੜ ਦੀ ਹੋਏ ਮੁਜ਼ਾਹਮਤ, ਮਸਲਾ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਖੇਲ ਖਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਅਸੀਂ ਪ੍ਰਭ ਆਦਿ ਆਦਿ ਦੇ ਭਿਖਾਰੀ, ਜੁਗ ਜੁਗ ਮੰਗ ਮੰਗਾਈਆ। ਤੂੰ ਦੇਵਣਹਾਰ ਦਾਤਾਰੀ, ਦਇਆ ਨਿਧ ਇਕ ਅਖਵਾਈਆ। ਸਾਚੀ ਤੇਰੇ ਚਰਨ ਕਵਲ ਨਿਮਸਕਾਰੀ, ਨਿਵ ਨਿਵ ਸੀਸ ਝੁਕਾਈਆ। ਕਲਜੁਗ ਮੇਟ ਰੈਣ ਅੰਧਿਆਰੀ, ਅੰਧ ਆਤਮ ਪੜਦਾ ਲਾਹੀਆ । ਨਿਰਗੁਣ ਨੂਰ ਜੋਤ ਕਰ ਉਜਿਆਰੀ, ਉਜਾਲਾ ਦੋ ਜਹਾਨ ਵਖਾਈਆ। ਅਸੀਂ ਰਹੀਏ ਵਿਚ ਤੇਰੀ ਤਾਬਿਆਦਾਰੀ, ਜੁਗ ਜੁਗ ਸੀਸ ਝੁਕਾਈਆ। ਤੂੰ ਸ਼ਾਹੋ ਭੂਪ ਸਿਕਦਾਰੀ, ਸ਼ਹਿਨਸ਼ਾਹ ਇਕ ਅਖਵਾਈਆ। ਇਕ ਬੇਨੰਤੀ ਸੁਣ ਹਮਾਰੀ, ਹਮ ਸਾਜਣ ਹੋ ਕੇ ਦਈਏ ਜਣਾਈਆ। ਸ਼ੰਕਰ ਕਹੇ ਮੈਂ ਜਲਦੀ ਕਰਾਂ ਤਿਆਰੀ, ਤ੍ਰੈਗੁਣ ਅਤੀਤੇ ਦੇਣੀ ਮਾਣ ਵਡਿਆਈਆ। ਲਾੜੀ ਮੌਤ ਦੇਵਾਂ ਸ਼ਿੰਗਾਰੀ, ਸੋਹਣੀ ਮੇਂਢੀ ਸੀਸ ਗੁੰਦਾਈਆ। ਨੈਣ ਪਾਵਾਂ ਕੱਜਲ ਧਾਰੀ, ਮਸਤਕ ਬਿੰਦੀ ਤੇਰਾ ਹੁਕਮ ਵਰਤਾਈਆ। ਸੰਦੇਸ਼ਾ ਦੇਵਾਂ ਫਿਰ ਜੰਗਲ ਜੂਹ ਉਜਾੜ ਪਹਾੜੀ, ਟਿੱਲੇ ਪਰਬਤ ਵੇਖ ਵਖਾਈਆ। ਲੱਖ ਚੁਰਾਸੀ ਜੀਵ ਜੰਤ ਮਾਨਵ ਜ਼ਾਤੀ ਆਪਣੀ ਫ਼ਸਲ ਤਕਣੀ ਹਾੜੀ, ਹਾੜ ਸਤਾਰਾਂ ਥਿਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲੇ ਇਕ ਇਕੇਲੇ ਸਾਡੀ ਲਾਜ ਰਖਣੀ ਚਰਨ ਛੁਹਾਈ ਦਾਹੜੀ, ਦਾੜ੍ਹਾਂ ਹੇਠ ਪੀਸੇ ਖ਼ਲਕ ਖ਼ੁਦਾਈਆ।

੧੪ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਕੇਸਰ ਸਿੰਘ ਦੇ ਗ੍ਰਹਿ ੬੭ ਕੇਰਨਜ਼ ਸਟਰੀਟ
ਵਾਲਸਾਲ ਸਟਾਫ਼ ਇੰਗਲੈਂਡ

ਵਿਸ਼ਨ ਬ੍ਰਹਮਾ ਸ਼ਿਵ ਕਹੇ ਪ੍ਰਭੂ ਤੂੰਬੀ ਦੀਆਂ ਵੇਖ ਲੈ ਤਿੰਨ ਲੜੀਆਂ, ਰਜੋ ਤਮੋ ਸਤੋ ਖੇਲ ਖਿਲਾਈਆ। ਤੇਰੀਆਂ ਜੁਗ ਚੌਕੜੀਆਂ ਲੰਘੀਆਂ ਬੜੀਆਂ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਨਿਰਅੱਖਰ ਧਾਰ ਦੇ ਮਾਲਕ ਤੇਰੀਆਂ ਅੱਖਰਾਂ ਵਾਲੀਆਂ ਪੋਥੀਆਂ ਪੜ੍ਹੀਆਂ, ਗ੍ਰੰਥ ਸ਼ਾਸਤਰਾਂ ਧਿਆਨ ਲਗਾਈਆ। ਦੋ ਜਹਾਨ ਨੌਜਵਾਨ ਮਰਦ ਮਰਦਾਨ ਤੇਰੀਆਂ ਤਕੀਆਂ ਪਲ ਘੜੀਆਂ, ਬਰਸ ਮਾਸ ਬੈਠੇ ਪੰਧ ਮੁਕਾਈਆ। ਕੋਟਨ ਕੋਟ ਆਤਮ ਧਾਰਾਂ ਤੇਰੇ ਦਰ ਖੜੀਆਂ, ਅਨੰਤ ਆਪਣੀ ਆਸ ਪਰਗਟਾਈਆ । ਮਿਹਰਵਾਨ ਮਹਿਬੂਬ ਤੇਰੇ ਸ਼ਬਦ ਦੀਆਂ ਵੇਖੀਆਂ ਜੜ੍ਹੀਆਂ, ਬੰਧਨ ਦੀਨ ਦੁਨੀ ਬੰਧਾਈਆ। ਤੇਰੇ ਪਿਆਰ ਦੀਆਂ ਤਕੀਆਂ ਕੜੀਆਂ, ਕੁੰਡਾ ਸਕੇ ਨਾ ਕੋਇ ਖੁਲ੍ਹਾਈਆ। ਜਗਤ ਵਾਸ਼ਨਾ ਵਿਚ ਤਨ ਵਜੂਦ ਦੀਆਂ ਵੇਖੀਆਂ ਨੜੀਆਂ, ਨਾੜੀ ਨਾੜੀ ਧਿਆਨ ਲਗਾਈਆ। ਤ੍ਰੈਗੁਣ ਦੇ ਮਾਲਕ ਤ੍ਰੈਲੋਕੀ ਧਾਰ ਤੇਰਾ ਖੇਲ ਸੀਸ ਧੜੀਆਂ, ਤਨ ਵਜੂਦਾਂ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਤੂੰਬੀ ਕਹੇ ਮੇਰੀਆਂ ਤਿੰਨੇ ਲੜੀਆਂ ਦੇ ਤਕ ਲਉ ਮੋਤੀ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਜਿਨ੍ਹਾਂ ਨੂੰ ਤੂੰ ਰੂਪ ਦਿਤਾ ਨਿਰਗੁਣ ਧਾਰ ਅਗੰਮੀ ਜੋਤੀ, ਜੋਤੀ ਜਾਤੇ ਦਇਆ ਕਮਾਈਆ। ਮੇਰੀ ਕੋਝੀ ਕਮਲੀ ਦੀ ਸੁਰਤ ਉਠਾਈ ਸੋਤੀ, ਮੈਂ ਸੁੱਤਿਆਂ ਲਈ ਅੰਗੜਾਈਆ । ਜਾਂ ਨਿਗਾਹ ਮਾਰੀ ਮੈਨੂੰ ਭਗਤ ਸੁਹੇਲੇ ਸਾਰੇ ਦਿਸੇ ਗੋਤੀ, ਗੌਤਮ ਦਾ ਲੇਖਾ ਪਿਛਲਾ ਯਾਦ ਕਰਾਈਆ। ਜਿਸ ਸਾਹਿਬ ਨੂੰ ਲਭਦੇ ਕੋਟਨ ਕੋਟੀ, ਜੁਗ ਚੌਕੜੀ ਖੋਜਣ ਥਾਉਂ ਥਾਈਂਆ। ਉਹ ਚੜ੍ਹ ਕੇ ਆਏ ਮੰਜ਼ਲ ਹਕ ਹਕ਼ੀਕ਼ੀ ਚੋਟੀ, ਹਰਿਜਨ ਅੰਤਰ ਆਪਣਾ ਡੇਰਾ ਲਾਈਆ। ਜਿਸ ਦਾ ਲਬਾਸ ਨਾ ਟਿੱਕਾ ਨਾ ਧੋਤੀ, ਬਸਤਰ ਤਨ ਨਾ ਕੋਇ ਛੁਹਾਈਆ। ਉਹ ਖੇਲ ਵੇਖਣਹਾਰ ਏਕੰਕਾਰ ਇਕ ਇਕਲੌਤੀ, ਇਕ ਇਕੱਲਾ ਧੁਰ ਦਾ ਮਾਹੀਆ। ਜਿਸ ਦੇ ਵਿਛੋੜੇ ਵਿਚ ਦੋ ਜਹਾਨ ਆਸ਼ਾ ਰੋਤੀ, ਬਿਨ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਮੋਤੀ ਕਹਿਣ ਵਿਸ਼ਨ ਬ੍ਰਹਮਾ ਸ਼ਿਵ ਸਾਡਾ ਵੇਖ ਹੋਇਆ ਮੇਲ, ਮਿਲਣੀ ਹਰਿ ਜਗਦੀਸ ਕਰਾਈਆ। ਜਿਸ ਦਾ ਆਦਿ ਜੁਗਾਦਿ ਜੁਗਾ ਜੁਗੰਤਰ ਖੇਲ, ਨਿਰਗੁਣ ਸਰਗੁਣ ਆਪਣਾ ਰੰਗ ਰੰਗਾਈਆ। ਜੋ ਲੱਖ ਚੁਰਾਸੀ ਨਾਲੋਂ ਆਪ ਹੋ ਕੇ ਵੇਹਲ, ਸੰਸਾਰੀ ਭੰਡਾਰੀ ਸੰਘਾਰੀ ਤੁਹਾਡੀ ਸੇਵਾ ਦਿਤੀ ਲਗਾਈਆ। ਦੀਪਕ ਜੋਤੀ ਬਾਲ ਬਿਨਾ ਬਾਤੀ ਤੇਲ, ਤ੍ਰੈਗੁਣ ਅਤੀਤਾ ਆਪਣਾ ਖੇਲ ਖਿਲਾਈਆ। ਆਪ ਵਸ ਕੇ ਸਚਖੰਡ ਧਾਮ ਨਵੇਲ, ਦਰਗਾਹ ਸਾਚੀ ਸੋਭਾ ਪਾਈਆ। ਸਤਿਗੁਰ ਸ਼ਬਦ ਸ਼ਬਦ ਬਣਾ ਕੇ ਚੇਲ, ਦੀਨ ਦੁਨੀ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਲੜੀਆਂ ਕਹਿਣ ਸਾਡੇ ਅੰਦਰ ਤਕੋ ਕੱਚਾ ਧਾਗਾ, ਤੰਦੀ ਤੰਦ ਧਿਆਨ ਲਗਾਈਆ। ਸਾਡਾ ਅੰਤਸ਼ਕਰਨ ਵੇਖੋ ਜਾਗਾ, ਆਲਸ ਨਿੰਦਰਾ ਦੂਰ ਕਰਾਈਆ। ਸਾਡੇ ਅੰਦਰ ਅਗੰਮੀ ਵੈਰਾਗਾ, ਬਿਰਹੁ ਵਿਛੋੜੇ ਵਿਚ ਪ੍ਰਭ ਦਾ ਧਿਆਨ ਲਗਾਈਆ। ਸਾਡਾ ਰੂਪ ਰਿਹਾ ਨਾ ਕਾਗਾ, ਹੰਸ ਬਣ ਕੇ ਮੋਤੀ ਚੋਗ ਚੁਗੀਏ ਚਾਈਂ ਚਾਈਂਆ।

ਸਾਡਾ ਜਨਮ ਜਨਮ ਦਾ ਧੋਇਆ ਗਿਆ ਦਾਗ਼ਾ, ਦੁਰਮਤ ਮੈਲ ਦਿਤੀ ਮੁਕਾਈਆ। ਪੁਰਖ ਅਕਾਲਾ ਦੀਨ ਦਿਆਲਾ ਘਰ ਮਿਲ ਗਿਆ ਕੰਤ ਸੁਹਾਗਾ, ਸੁਆਮੀ ਠਾਕਰ ਇਕੋ ਨਜ਼ਰੀ ਆਈਆ। ਸਾਡੇ ਹੋ ਗਏ ਵਡ ਵਡ ਭਾਗਾ, ਭਾਗਹੀਣ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਾਗਾ ਕਹੇ ਮੇਰਾ ਪਿਆਰ ਨਾਲ ਸਿਤਾਰ, ਤੰਦੀ ਤੰਦ ਤੰਦ ਜਣਾਈਆ। ਜੋ ਤੂੰ ਹੀ ਤੂੰ ਹੀ ਗਾਏ ਨਰ ਨਿਰੰਕਾਰ, ਨਿਰਵੈਰ ਕਹਿ ਕੇ ਸੀਸ ਨਿਵਾਈਆ। ਅਸੀਂ ਖ਼ੁਸ਼ੀ ਨਾਲ ਸੁਣੀਏ ਗੁਫ਼ਤਾਰ, ਗੁਫ਼ਤ ਸ਼ਨੀਦ ਜੋ ਪੜਦੇ ਰਹੀ ਖੁਲ੍ਹਾਈਆ। ਮਸਤੀ ਵਿਚ ਚੜ੍ਹੇ ਖ਼ੁਮਾਰ, ਹਸਤੀ ਤਕੀਏ ਧੁਰਦਰਗਾਹੀਆ। ਜਿਸ ਦਾ ਰੂਪ ਨਾ ਪੁਰਖ ਨਾ ਨਾਰ, ਜੋਤੀ ਜਾਤਾ ਨਜ਼ਰੀ ਆਈਆ। ਜਿਸ ਦਾ ਸਚਖੰਡ ਸਚਾ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਬਿਨਾ ਸੀਸ ਜਗਦੀਸ਼ ਕਰੀਏ ਨਿਮਸਕਾਰ, ਨਿਵ ਨਿਵ ਧੂੜੀ ਖ਼ਾਕ ਰਮਾਈਆ । ਜੋ ਦੇਵਣਹਾਰ ਅਧਾਰ, ਧੀਰਜ ਧੀਰ ਇਕ ਧਰਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਤੂੰਬੀ ਕਹੇ ਮੇਰੀ ਵਿਸ਼ਨ ਬ੍ਰਹਮਾ ਸ਼ਿਵ ਤਕ ਲਉ ਤਾਰ ਸਿਤਾਰ ਤੰਦੀ, ਤੰਦੂਏ ਦਾ ਪੂਰਬ ਲੇਖਾ ਰਹੀ ਨਾਲ ਸੋਭਾ ਪਾਈਆ। ਜੋ ਵਸੇ ਧਰਨੀ ਦੀ ਧਾਰ ਤੋਂ ਸਦਾ ਉਤੇ ਬੁਲੰਦੀ, ਅਕਾਸ਼ ਅਕਾਸ਼ਾਂ ਪਰੇ ਡੇਰਾ ਲਾਈਆ। ਜਿਸ ਨੂੰ ਸੀਸ ਨਿਵਾਉਂਦੇ ਤਾਰਾ ਚੰਦੀ, ਸੂਰੀਆ ਝੁਕ ਝੁਕ ਲਾਗੇ ਪਾਈਆ। ਉਹਦਾ ਸ਼ਬਦ ਸਦੇਸ਼ਾ ਮੇਰੇ ਵਿਚੋਂ ਨਿਕਲਿਆ ਛੰਦੀ, ਸੋਹਲਾ ਢੋਲਾ ਰਾਗ ਸੁਣਾਈਆ। ਮੈਨੂੰ ਪ੍ਰੇਮ ਦੀ ਆਈ ਸੁਗੰਧੀ, ਜਗਤ ਵਾਸ਼ਨਾ ਰਹਿਣ ਕੋਇ ਨਾ ਪਾਈਆ। ਮੇਰੀ ਅੰਤਰ ਆਸ਼ਾ ਸੀਤਲ ਧਾਰ ਹੋਈ ਠੰਢੀ, ਕਲਜੁਗ ਅਗਨੀ ਅੱਗ ਬੁਝਾਈਆ। ਮੇਰੀ ਤ੍ਰਿਸ਼ਨਾ ਰਹੀ ਨਾ ਰੰਡੀ, ਰੰਡੇਪਾ ਦੋ ਜਹਾਨ ਕਟਾਈਆ। ਮੇਰੀ ਪੂਰਬ ਪਿਛਲੀ ਟੁੱਟੀ ਗੰਢੀ, ਤੰਦੂਆ ਵੇਖੇ ਚਾਈਂ ਚਾਈਂਆ। ਇਹ ਰਾਗ ਸੁਣਿਆ ਗੋਬਿੰਦ ਨੇ ਜਿਸ ਦਿਨ ਪਹਿਲੇ ਹੱਥ ਉਠਾਈ ਚੰਡੀ, ਪ੍ਰਚੰਡ ਆਪਣਾ ਹੁਕਮ ਵਰਤਾਈਆ। ਤਨ ਤੂੰਬੀ ਦੀ ਧਾਰ ਜਿਸ ਦੀ ਅੰਤਰ ਸ਼ਬਦ ਗੁੰਜਾਰ ਪ੍ਰਭ ਮਿਲਣ ਦੀ ਸਿੱਧੀ ਡੰਡੀ, ਡੰਡਾਵਤ ਦੀਨ ਦੁਨੀ ਬਦਲਾਈਆ। ਜੋ ਪਾਰ ਕਰਾਵੇ ਏਥੇ ਉਥੇ ਦੋ ਜਹਾਨਾ ਕੰਢੀ, ਅੱਧ ਵਿਚਕਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਤੂੰਬੀ ਕਹੇ ਮੈਂ ਪਿਆਰ ਨਾਲ ਵਜਦੀ, ਸੁਰ ਤਾਲ ਆਪ ਬਣਾਈਆ। ਮੈਂ ਖ਼ੁਸ਼ੀਆਂ ਦੇ ਵਿਚ ਗੱਜਦੀ, ਕੂਕ ਕੂਕ ਦ੍ਰਿੜਾਈਆ। ਮੇਰੀ ਕਥਾ ਕਹਾਣੀ ਨਹੀਂ ਕੋਈ ਅੱਜ ਦੀ, ਨਾਰਦ ਮੇਰੀ ਸੁਰ ਤਾਲ ਗਿਆ ਬਣਾਈਆ। ਬ੍ਰਹਮਾ ਮੈਨੂੰ ਦਾਤ ਦਿਤੀ ਜਗ ਦੀ, ਵਿਸ਼ਨੂੰ ਵਿਸ਼ਵ ਦੀ ਧਾਰ ਹੋ ਕੇ ਸਿਰ ਮੇਰੇ ਹੱਥ ਰਖਾਈਆ। ਸ਼ੰਕਰ ਨੇ ਖੇਲ ਸੁਣਾਈ ਉਪਰ ਸ਼ਾਹਰਗ ਦੀ, ਨਵਾਂ ਦਵਾਰਿਆਂ ਪੰਧ ਮੁਕਾਈਆ। ਪਰ ਮੈਂ ਵਣਜਾਰਨ ਸਾਂ ਕਾਇਆ ਮਾਟੀ ਅੰਦਰ ਜਿਥੋਂ ਵੇਖਿਆਂ ਕਿਸੇ ਨਾ ਲਭਦੀ, ਖੋਜਣ ਖੋਜ ਨਾ ਕੋਇ ਖੁਜਾਈਆ। ਮੈਨੂੰ ਸਪਤਸ ਰਿਖੀਆਂ ਦੱਸੀ ਗੱਲ ਸਚ ਦੀ, ਸਚ ਸਚ ਨਾਲ ਮਿਲਾਈਆ। ਨੀ ਤੂੰਬੀਏ ਇਹ ਕਾਇਆ ਮਾਟੀ ਸਦਾ ਰਹਿਣੀ ਭਜਦੀ, ਥਿਰ ਰਹਿਣ ਕੋਇ ਨਾ ਪਾਈਆ। ਨਹੀਂ ਕੋਈ ਮੁਨਿਆਦ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਗ ਦੀ, ਜੁਗ ਜੁਗ ਬੈਠਣ ਪੰਧ ਮੁਕਾਈਆ। ਤੂੰ ਤੇ ਕੋਝੀਏ ਕਮਲੀਏ ਸਿਫ਼ਤ ਕਰਨੀ ਉਸ ਪਰਮੇਸ਼ਵਰ ਪਤਿ ਦੀ, ਜਿਸ ਨੂੰ ਦੋ ਜਹਾਨ ਬੈਠਣ ਸੀਸ ਨਿਵਾਈਆ। ਤੇਰੀ ਬਨਾਵਟ ਨਹੀਂ ਕੋਈ ਹਡ ਮਾਸ ਨਾੜੀ ਰਤ ਦੀ, ਲਕੜੀ ਕਾਠ

ਤੇਰਾ ਵਜੂਦ ਨਜ਼ਰੀ ਆਈਆ। ਤੂੰ ਸੰਸਾਰੀਆਂ ਨੂੰ ਫਿਰੀਂ ਠਗਦੀ, ਤੇ ਭਗਤਾਂ ਦੇ ਅੰਦਰ ਵੜ ਕੇ ਆਪਣੀ ਸਿਤਾਰ ਦੇਣੀ ਵਜਾਈਆ। ਫੇਰ ਮਸਤੀ ਲਈਂ ਉਸ ਅਗੰਮੀ ਮਦਿ ਦੀ, ਜੋ ਮਧੁਰ ਧੁਨ ਸਤਿ ਸਚ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਤੂੰਬੀ ਕਹੇ ਜਨ ਭਗਤੋਂ ਮੇਰੀ ਤੁਸਾਂ ਵਜਦੀ ਵੇਖੀ ਸਿਤਾਰ, ਉਂਗਲੀ ਉਂਗਲੀ ਸੋਭਾ ਪਾਈਆ। ਪਰ ਮੇਰੇ ਵਿਚੋਂ ਜਿਸ ਲਭਣਾ ਤੇ ਲਭਣਾ ਮੇਰੇ ਪ੍ਰਭੂ ਦਾ ਪਿਆਰ, ਦੂਸਰ ਵੰਡ ਨਾ ਕੋਇ ਵੰਡਾਈਆ। ਜੋ ਭੇਵ ਖੁਲ੍ਹਾਏ ਕਾਇਆ ਮੰਦਰ ਅੰਦਰ ਦਸਮ ਦੁਆਰ, ਦਹਿ ਦਿਸ਼ਾ ਦਾ ਡੇਰਾ ਢਾਹੀਆ। ਅੰਮ੍ਰਿਤ ਆਤਮ ਨਿਝਰ ਝਿਰਨੋ ਦੇਵੇ ਠੰਢਾ ਠਾਰ, ਬੂੰਦ ਸਵਾਂਤੀ ਕਵਲ ਨਾਭੀ ਵਿਚ ਟਪਕਾਈਆ। ਸ਼ਬਦ ਅਨਾਦੀ ਦਏ ਧੁਨਕਾਰ, ਅਨਹਦ ਨਾਦੀ ਨਾਦ ਵਜਾਈਆ। ਦੀਆ ਬਾਤੀ ਕਮਲਾਪਾਤੀ ਜੋਤੀ ਨੂਰ ਕਰੇ ਉਜਿਆਰ, ਅੰਧ ਅੰਧੇਰਾ ਦਏ ਮਿਟਾਈਆ। ਅੰਤ ਕੰਤ ਭਗਵੰਤ ਜਨ ਭਗਤਾਂ ਲੈ ਕੇ ਜਾਏ ਸਚਖੰਡ ਦੁਆਰ, ਦਰਗਾਹ ਸਾਚੀ ਮੁਕ਼ਾਮੇ ਹਕ ਹਕ਼ੀਕ਼ਤ ਦਾ ਮਾਲਕ ਆਪਣੇ ਵਿਚ ਮਿਲਾਈਆ। ਤੂੰਬੀ ਕਹੇ ਮੇਰਾ ਅੱਜ ਦਾ ਅਜਬ ਨਿਰਾਲਾ ਵਿਵਹਾਰ, ਵਿਵਹਾਰੀ ਹੋ ਕੇ ਦਿਆਂ ਸੁਣਾਈਆ। ਮੈਂ ਉਸ ਮਾਲਕ ਦੀ ਸੇਵਾਦਾਰ, ਜੋ ਜੁਗ ਜੁਗ ਸੇਵ ਕਮਾਈਆ। ਜਿਸ ਕਾਰਨ ਮੇਰਾ ਨਾਤਾ ਨਾਨਕ ਨਾਲ ਜੋੜਿਆ ਦਾਤਾਰ, ਦਇਆਵਾਨ ਦਇਆ ਕਮਾਈਆ। ਮੈਂ ਫਿਰਦੀ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਦਿਆਂ ਸੁਣਾਈਆ। ਮੇਰੀ ਉਸ ਸਾਹਿਬ ਨੂੰ ਨਿਮਸਕਾਰ, ਨਮੋਂ ਨਮੋਂ ਕਹਿ ਕੇ ਸੀਸ ਝੁਕਾਈਆ। ਜੋ ਭਗਤਾਂ ਮੀਤਾ ਭਗਤਾਂ ਦਏ ਦੀਦਾਰ, ਨਿਰਗੁਣ ਸਰਗੁਣ ਆਪਣਾ ਰੰਗ ਰੰਗਾਈਆ। ਤੂੰਬੀ ਕਹੇ ਜਿਸ ਤਰਹ ਮੇਰਾ ਕੇਸਰ ਸਿੰਘ ਨਾਲ ਪਿਆਰ, ਸਤਿਗੁਰ ਸ਼ਬਦ ਏਸੇ ਤਰਹ ਕੇਸਰ ਰੰਗ ਜਨ ਭਗਤਾਂ ਦੇਣਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਪਾਵਣਹਾਰਾ ਸਾਰ, ਮਹਾਸਾਰਥੀ ਹੋ ਕੇ ਵੇਖੇ ਚਾਈਂ ਚਾਈਂਆ।

੧੪ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਤੀਰਥ ਸਿੰਘ ਦੇ ਗ੍ਰਹਿ ਨੰ੦ ੧੮ ਪੂਲ ਰੋਡ
ਟਰੈਚ ਟੈਲੇਫ਼ੋਰਡ ਸ਼ਰੁਪ ਸ਼ਿਰ ਲੰਡਨ

ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸੁਤ ਦੁਲਾਰਾ, ਦੂਲ੍ਹਾ ਲੋਕਮਾਤ ਸੋਭਾ ਪਾਈਆ। ਚਾਰੋਂ ਕੁੰਟ ਤਕ ਮੇਰਾ ਹੁਲਾਰਾ, ਨਵ ਸੱਤ ਧਰਨੀ ਧਰਤ ਧਵਲ ਧੌਲ ਹਲਾਈਆ। ਹੰਕਾਰ ਵਿਕਾਰ ਤਕ ਮੇਰਾ ਜੈਕਾਰਾ, ਹੰਗਤਾ ਗੜ੍ਹ ਨਾਲ ਵਡਿਆਈਆ। ਕੂੜੀ ਕਿਰਿਆ ਵੇਖ ਪਸਾਰਾ, ਘਟ ਘਟ ਅੰਤਰ ਦਿਤਾ ਟਿਕਾਈਆ। ਮਾਨਸ ਮਾਨਵ ਅੰਤਰ ਕੀਤਾ ਅੰਧ ਅੰਧਿਆਰਾ, ਨਿਰਗੁਣ ਨੂਰ ਜੋਤ ਨਾ ਕੋਇ ਰੁਸ਼ਨਾਈਆ। ਤੇਰਾ ਸ਼ਬਦ ਅਨਾਦੀ ਸੁਣੇ ਨਾ ਕੋਇ ਧੁਨਕਾਰਾ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਅੰਮ੍ਰਿਤ ਰਸ ਕਿਸੇ ਮਿਲੇ ਨਾ ਠੰਢਾ ਠਾਰਾ, ਬੂੰਦ ਸਵਾਂਤ ਨਾ ਕੋਇ ਟਪਕਾਈਆ। ਉੱਤਰ ਪੂਰਬ ਪੱਛਮ ਦੱਖਣ ਮੇਰਾ ਖੇਲ ਵੇਖ ਅਪਾਰਾ, ਅਪਰੰਪਰ ਸੁਆਮੀ ਦਿਆਂ ਵਖਾਈਆ। ਮੈਂ ਮਾਣ ਰਹਿਣ ਨਹੀਂ ਦਿਤਾ ਤੇਈ

ਅਵਤਾਰਾ, ਰਾਮ ਕ੍ਰਿਸ਼ਨ ਬੈਠੇ ਸੀਸ ਨਿਵਾਈਆ। ਪੈਗ਼ੰਬਰਾਂ ਨੂਰੀ ਚੰਦ ਨਾ ਦਿਸੇ ਕੋਈ ਚਮਤਕਾਰਾ, ਜ਼ਹੂਰ ਰਹਿਣ ਕੋਇ ਨਾ ਪਾਈਆ। ਗੁਰੂਆਂ ਮਿਲੇ ਨਾ ਕੋਈ ਮੀਤ ਮੁਰਾਰਾ, ਮਨ ਮਤ ਕੀਤੀ ਜਗਤ ਹਲਕਾਈਆ। ਦਰੋਹੀ ਫਿਰੀ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦੁਆਰਾ, ਚਰਚ ਚਰਾਗਾਹਾਂ ਰਹੇ ਕੁਰਲਾਈਆ। ਤੀਰਥ ਤਟ ਅੰਮ੍ਰਿਤ ਰਸ ਨਜ਼ਰ ਨਾ ਆਏ ਕੋਈ ਤੇਰਾ ਪਿਆਰਾ, ਪਾਰਬ੍ਰਹਮ ਤੇਰੇ ਰੰਗ ਨਾ ਕੋਇ ਸਮਾਈਆ। ਮੈਂ ਚੌਥਾ ਜੁਗ ਤੇਰਾ ਪੂਤ ਸਪੂਤਾ ਤੇਰਾ ਮੰਗਾਂ ਸਹਾਰਾ, ਦੂਸਰ ਓਟ ਨਾ ਕੋਇ ਤਕਾਈਆ। ਉਹ ਤਕ ਲੈ ਮੈਨੂੰ ਸਤਿਗੁਰ ਸ਼ਬਦ ਦਏ ਇਸ਼ਾਰਾ, ਬਿਨ ਨੇਤਰ ਅੱਖ ਸੈਨਤ ਰਿਹਾ ਲਗਾਈਆ। ਤੇਰਾ ਲਹਿਣਾ ਦੇਣਾ ਨਾਲ ਕਲ ਕਲਕੀ ਅਵਤਾਰਾ, ਕਲਜੁਗ ਆਪਣੀ ਲਏ ਅੰਗੜਾਈਆ। ਮੈਂ ਸਵਾਧਾਨ ਹੋ ਕੇ ਹੋਇਆ ਹੁਸ਼ਿਆਰਾ, ਆਲਸ ਨਿੰਦਰਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸੁਤ ਬੜਾ ਬਲਕਾਰ, ਬਲਧਾਰੀ ਇਕ ਅਖਵਾਈਆ। ਮੈਂ ਨਵ ਸੱਤ ਕਹਾਂ ਲਲਕਾਰ, ਉਚੀ ਕੂਕ ਕੂਕ ਸੁਣਾਈਆ। ਮੇਰਾ ਵਕ਼ਤ ਸੁਹੰਜਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਚਲੇ ਨਾ ਕੋਇ ਚਤੁਰਾਈਆ। ਮੈਂ ਮਾਣ ਰਹਿਣ ਦਿਤਾ ਨਹੀਂ ਪੈਗ਼ੰਬਰ ਗੁਰ ਅਵਤਾਰ, ਇਹ ਮੇਰੀ ਬੇਪਰਵਾਹੀਆ। ਤੇਰਾ ਬਣ ਕੇ ਫ਼ਰਮਾਂਬਰਦਾਰ, ਸੇਵਕ ਹੋ ਕੇ ਸੇਵ ਕਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਭਰੀ ਨਾਲ ਕੂੜ ਵਿਭਚਾਰ, ਕਰਮ ਕਾਂਡ ਸਮਝ ਕਿਸੇ ਨਾ ਆਈਆ। ਨਵ ਸੱਤ ਬ੍ਰਹਮ ਮਤ ਵਿਚ ਕੀਤਾ ਧੂੰਆਂਧਾਰ, ਮਾਨਸ ਮਾਨਵ ਮਾਨੁਖ ਪੜਦਾ ਨਾ ਕੋਇ ਉਠਾਈਆ। ਮੈਂ ਤੇਰੇ ਚਰਨ ਕਵਲ ਕਰਾਂ ਪੁਕਾਰ, ਨਿਵ ਨਿਵ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਕਲਜੁਗ ਕਹੇ ਪ੍ਰਭੂ ਮੇਰੀ ਪੁਸ਼ਤ ਪਨਾਹ ਦੇ ਦੇ ਥਾਪੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਆਹ ਤਕ ਮੇਰੇ ਕੋਲ ਸਤਿਗੁਰ ਸ਼ਬਦ ਦੀ ਅਗੰਮੀ ਕਾਪੀ, ਜਿਸ ਦੀ ਨਕ਼ਲ ਨਜ਼ਰ ਕੋਇ ਨਾ ਆਈਆ। ਜਿਸ ਦਾ ਹੁਕਮ ਮੰਨਿਆ ਲੋਕਮਾਤੀ, ਧਰਨੀ ਧਰਤ ਧਵਲ ਧੌਲ ਭੱਜਿਆ ਵਾਹੋ ਦਾਹੀਆ। ਮੇਰੇ ਖੇਲ ਵੇਖ ਲੈ ਝਗੜਾ ਪਾਇਆ ਦੀਨ ਮਜ਼੍ਹਬ ਜ਼ਾਤ ਪਾਤੀ, ਨਾਮ ਕਲਮੇ ਸ਼ਰਅ ਸ਼ਰਅ ਨਾਲ ਟਕਰਾਈਆ। ਨਵ ਨਵ ਚਾਰ ਵੇਖ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਚਮਕਾਈਆ। ਪਵਿਤ੍ਰ ਰਹਿਣ ਨਹੀਂ ਦਿਤੀ ਕਿਸੇ ਦੀ ਹਯਾਤੀ, ਮਾਨਸ ਜਨਮ ਸੁਫਲ ਨਾ ਕੋਇ ਕਰਾਈਆ। ਮਿਹਰਵਾਨਾ ਸ੍ਰੀ ਭਗਵਾਨਾ ਮੈਨੂੰ ਹੋਰ ਬਖ਼ਸ਼ ਦੇ ਦਾਤੀ, ਦਇਆਵਾਨ ਹੋ ਕੇ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਨੰਨ੍ਹਾ ਜਿਹਾ ਬੱਚਾ, ਬਚਪਨ ਤੇਰੇ ਚਰਨ ਟਿਕਾਈਆ। ਮੈਂ ਬਚਨ ਬੋਲਾਂ ਸਚਾ, ਸਚ ਸਚ ਦਿਆਂ ਦ੍ਰਿੜਾਈਆ। ਮੈਂ ਕੂੜੀ ਕਿਰਿਆ ਨਾਲ ਪੰਜ ਤਤ ਭਰਿਆ ਕਾਇਆ ਮਾਟੀ ਭਾਂਡਾ ਕੱਚਾ, ਕੰਚਨ ਗੜ੍ਹ ਨਜ਼ਰ ਕੋਇ ਨਾ ਆਈਆ। ਮੈਂ ਘਟ ਘਟ ਦੇ ਅੰਦਰ ਵੜ ਕੇ ਨੱਚਾ, ਮਨ ਚੰਚਲ ਨਾਲ ਬਣਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਅੰਦਰ ਰਚਾ, ਸਾਢੇ ਤਿੰਨ ਕਰੋੜ ਮੇਰੀ ਦਏ ਗੁਵਾਹੀਆ। ਆਤਮ ਧਾਰ ਤੇਰਾ ਕਿਸੇ ਨੂੰ ਲੱਗਣ ਨਹੀਂ ਦਿਤਾ ਪਤਾ, ਪਤਿਪਰਮੇਸ਼ਵਰ ਤੇਰਾ ਦਰਸ ਕੋਇ ਨਾ ਪਾਈਆ। ਹਰ ਹਿਰਦੇ ਅੰਦਰ ਮੇਰੀ ਵੇਖ ਲੈ ਫ਼ਤਹ, ਫ਼ਤਿਹ ਦਾ ਡੰਕਾ ਦਿਤਾ ਵਜਾਈਆ। ਕੂੜ ਬੀਜਿਆ ਆਪਣੇ ਵਤਾ, ਸਚ ਦੀ ਜੜ੍ਹ ਦਿਤੀ ਉਖੜਾਈਆ। ਧਰਮ ਦੀ ਧਰਤੀ ਉਤੇ ਕਰਕੇ ਹੱਤਾ, ਹੱਤਿਆ

ਕੀਤੀ ਥਾਉਂ ਥਾਈਂਆ। ਬਿਨ ਤੇਰੇ ਮੈਨੂੰ ਭੈ ਨਹੀਂ ਕੋਈ ਰਤਾ, ਗੁਰ ਅਵਤਾਰ ਪੈਗ਼ੰਬਰਾਂ ਡਰ ਕੇ ਸੀਸ ਨਾ ਕੋਇ ਨਿਵਾਈਆ। ਤੇਰੇ ਅਗੇ ਵਾਸਤਾ ਘੱਤਾਂ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਮਨਸਾ ਵੇਖ ਵਖਾਈਆ। ਕਲਜੁਗ ਕਹੇ ਪ੍ਰਭੂ ਮੇਰੀ ਤਕ ਲੈ ਮਨਸਾ, ਖ਼ਾਹਿਸ਼ ਤੇਰੇ ਚਰਨ ਟਿਕਾਈਆ। ਕਲਜੁਗ ਜੀਵ ਕਾਗ ਬਣਾਏ ਹੰਸਾ, ਮਾਣਕ ਮੋਤੀ ਚੋਗ ਚੁਗਣ ਕੋਇ ਨਾ ਪਾਈਆ। ਪੰਚ ਵਿਕਾਰ ਬਣਾ ਕੇ ਆਪਣੇ ਬੰਸਾ, ਕਾਮ ਕਰੋਧ ਲੋਭ ਮੋਹ ਹੰਕਾਰ ਕੀਤਾ ਹਲਕਾਈਆ। ਮੇਰੇ ਅੰਤਰ ਨਿਰੰਤਰ ਰਹੇ ਕੋਈ ਨਾ ਸੰਸਾ, ਸੰਸਾ ਜਗਤ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮਾਲਕ ਹੋਣਾ ਸਹਾਈਆ। ਕਲਜੁਗ ਕਹੇ ਪ੍ਰਭੂ ਮੇਰੇ ਉਤੇ ਕਿਰਪਾ ਹੋਰ ਕਰ ਦੇ, ਕਿਰਪਨ ਆਪਣੀ ਦਇਆ ਕਮਾਈਆ। ਮੇਰੇ ਖ਼ਾਲੀ ਭੰਡਾਰੇ ਭਰ ਦੇ, ਵਸਤ ਅਮੁਲ ਅਤੁਲ ਵਰਤਾਈਆ । ਖੇਲ ਵੇਖ ਲੈ ਮੇਰੇ ਸੁਹੰਜਣੇ ਘਰ ਦੇ, ਲੋਕਮਾਤ ਧਿਆਨ ਲਗਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੇ ਕੋਲੋਂ ਜੀਵ ਮੂਲ ਨਾ ਡਰਦੇ, ਭੈ ਵਿਚ ਨਾ ਕੋਇ ਸਮਾਈਆ। ਮਨ ਕਲਪਣਾ ਵਿਚ ਸਾਰੇ ਲੜਦੇ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਮੈਂ ਭਰਾਂਤ ਭੁਲੇਖੇ ਰਖੇ ਚੋਟੀ ਜੜ੍ਹ ਦੇ, ਚੇਤਨ ਸਮਝ ਕੋਇ ਨਾ ਆਈਆ। ਘਰ ਘਰ ਕਿਲੇ ਬਣਾਏ ਤੇਰੇ ਹੰਕਾਰੀ ਗੜ੍ਹ ਦੇ, ਹਉਮੇ ਹੰਗਤਾ ਨਾ ਕੋਇ ਮਿਟਾਈਆ। ਮੇਰੀ ਕੂੜ ਦੀ ਅਗਨੀ ਵਿਚ ਸਾਰੇ ਵੇਖ ਲੈ ਸੜਦੇ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਕਲਜੁਗ ਕਹੇ ਪ੍ਰਭੂ ਮੈਨੂੰ ਪਿਆਰ ਨਾਲ ਬਠਾ ਲੈ ਆਪਣੀ ਗੋਦੀ, ਗੋਦਾਵਰੀ ਲੇਖਾ ਗੋਬਿੰਦ ਵਾਲਾ ਪੂਰ ਕਰਾਈਆ। ਉਹ ਤਕ ਲੈ ਨਾਰਦ ਹਿਲਾਉਂਦਾ ਆ ਗਿਆ ਬੋਦੀ, ਬਿਨ ਪਵਣਾਂ ਪਵਣ ਉਡਾਈਆ। ਨਾਲੇ ਬੋਲਦਾ ਆਵੇ ਤੇਰਾ ਪ੍ਰਭੂ ਖੇਲ ਬੜਾ ਅਮੋਘੀ, ਅੰਤ ਕਹਿਣ ਕਿਛ ਨਾ ਪਾਈਆ। ਤੇਰੀ ਸ੍ਰਿਸ਼ਟੀ ਜਗਤ ਮੂਲ ਨਾ ਜਾਏ ਸੋਧੀ, ਸੁਦੀ ਵਦੀ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਕਲਜੁਗ ਕਹੇ ਪ੍ਰਭੂ ਮੈਂ ਸੁਤ ਤੇਰਾ ਜੋਬਨਵੰਤਾ, ਜਵਾਨੀ ਵਿਚ ਲਵਾਂ ਅੰਗੜਾਈਆ। ਮਾਣ ਰਹਿਣ ਦੇਣਾ ਨਹੀਂ ਕਿਸੇ ਪੰਡਤਾ, ਅਕਲ ਬੁੱਧੀ ਦੀ ਚਲੇ ਨਾ ਕੋਇ ਚਤੁਰਾਈਆ। ਮੈਂ ਖੇਲ ਖਿਲਾਉਂਣਾ ਜੇਰਜ ਅੰਡਜਾ, ਉਤਭੁਜ ਸੇਤਜ ਹਲੂਣਾ ਦੇਣਾ ਥਾਉਂ ਥਾਈਂਆ। ਮੇਰਾ ਰੂਪ ਨਹੀਂ ਕੋਈ ਤਤ ਪੰਜ ਦਾ, ਪੰਚਮ ਸੰਗ ਨਾ ਕੋਇ ਰਖਾਈਆ। ਮੇਰਾ ਦਿਲ ਕਰਦਾ ਸਦੀ ਚੌਧਵੀਂ ਅੰਤ ਖੇਲ ਵੇਖਾਂ ਨੌ ਖੰਡ ਪ੍ਰਿਥਮੀ ਜੰਗ ਦਾ, ਸੱਤਾਂ ਦੀਪਾਂ ਨਾਲ ਮਿਲਾਈਆ। ਡੰਡਾਵਤ ਬੰਦਨਾ ਸਯਦਾ ਕਰਕੇ ਪੁਰਖ ਅਕਾਲੇ ਇਕੋ ਮੰਗ ਮੰਗਦਾ, ਪਰਵਰਦਿਗਾਰ ਸਾਂਝੇ ਯਾਰ ਮੇਰੀ ਝੋਲੀ ਦੇਣੀ ਪਾਈਆ। ਉਹ ਵੇਖ ਲੈ ਮੂਸਾ ਈਸਾ ਵਕ਼ਤ ਜਾਂਦਾ ਲੰਘਦਾ, ਸਾਰੇ ਤਕਣ ਥਾਉਂ ਥਾਈਂਆ। ਤੂੰ ਖੇਲ ਵੇਖ ਲੈ ਗੋਬਿੰਦ ਆਪਣੇ ਫ਼ਰਜ਼ੰਦ ਦਾ, ਫ਼ਾਜ਼ਲ ਹੋ ਕੇ ਧਿਆਨ ਲਗਾਈਆ। ਜਿਸ ਲੇਖਾ ਪੂਰਾ ਕਰਨਾ ਪੁਰੀ ਅਨੰਦ ਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਉਹ ਵੇਖ ਇਸ਼ਾਰਾ ਮਿਲਦਾ ਤਾਰਾ ਚੰਦ ਦਾ, ਚੰਦ ਸਿਤਾਰ ਕੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਕਲਜੁਗ ਕਹੇ ਪ੍ਰਭੂ ਮੈਂ ਸੇਵਾ ਕਰਾਂ ਅਪਾਰ, ਅਪਰੰਪਰ ਸੁਆਮੀ ਦੇਣੀ ਵਡਿਆਈਆ। ਮਿਹਰਵਾਨ ਹੋ ਕੇ ਮੇਰੇ ਉਤੇ ਨਿਗਾਹ ਮਾਰ,

ਮਹਿਬਾਨ ਤੇਰੀ ਓਟ ਤਕਾਈਆ। ਮੈਂ ਖੇਲਾਂ ਖੇਲ ਵਿਚ ਸੰਸਾਰ, ਸੰਸਾ ਜਗਤ ਰਹੇ ਨਾ ਰਾਈਆ। ਤੂੰ ਮੇਰਾ ਹੋਣਾ ਮਦਦਗਾਰ, ਸਿਰ ਮੇਰੇ ਹੱਥ ਟਿਕਾਈਆ। ਨੌ ਖੰਡ ਪ੍ਰਿਥਮੀ ਹਲੂਣਾ ਦੇਵਾਂ ਏਕਾ ਵਾਰ, ਏਕੰਕਾਰ ਤੇਰੀ ਓਟ ਤਕਾਈਆ। ਮੈਂ ਆਪਣਾ ਖੇਲ ਵਖਾਉਣਾ ਚਾਹੁੰਦਾ ਵਿਚ ਸਾਲ ਦੋ ਚਾਰ, ਬਹੁਤੀ ਮੰਗ ਨਾ ਕੋਇ ਮੰਗਾਈਆ। ਦਰੋਹੀ ਫੇਰਾਂ ਵਿਚ ਪੁਰਖ ਨਾਰ, ਨਰ ਨਰਾਇਣ ਦੂਜਾ ਨਜ਼ਰ ਕੋਇ ਨਾ ਆਈਆ। ਮੇਰੀ ਬੇਨੰਤੀ ਸੁਣ ਲੈ ਗਿਰਿਆਜ਼ਾਰ, ਗਿਰਾਬਾਨ ਹੋ ਕੇ ਧਿਆਨ ਲਗਾਈਆ। ਮੈਂ ਤੇਰਾ ਸੁਤ ਦੁਲਾਰਾ ਮਾਂਗਤ ਬਣਾਂ ਭਿਖਾਰ, ਭਿਖਕ ਹੋ ਕੇ ਝੋਲੀ ਡਾਹੀਆ। ਮੇਰੇ ਖ਼ਾਲੀ ਭਰ ਭੰਡਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਕਲਜੁਗ ਕਹੇ ਪ੍ਰਭੂ ਮੇਰੇ ਉਤੇ ਕਰ ਮਿਹਰਵਾਨੀ, ਮਿਹਰ ਨਜ਼ਰ ਨਜ਼ਰ ਉਠਾਈਆ। ਮੈਂ ਚਾਰੋਂ ਕੁੰਟ ਕੂੜ ਦੀ ਦੱਸਾਂ ਨਿਸ਼ਾਨੀ, ਨਿਸ਼ਾਨਾ ਧਰਮ ਰਹਿਣ ਕੋਇ ਨਾ ਪਾਈਆ। ਹਰ ਹਿਰਦੇ ਅੰਦਰ ਤਕਾਂ ਬੇਈਮਾਨੀ, ਬੇਵਾ ਕਰਾਂ ਖ਼ਲਕ ਖ਼ੁਦਾਈਆ। ਨੂਰ ਨਜ਼ਰ ਨਾ ਆਏ ਅਸਮਾਨੀ, ਇਸਮ ਆਜ਼ਮ ਸਮਝ ਕੋਇ ਨਾ ਪਾਈਆ। ਚਾਰੇ ਕੁੰਟ ਕੁੰਟ ਕਰਾਂ ਪਰੇਸ਼ਾਨੀ, ਪਸਚਾਤਾਪ ਵਿਚ ਦਿਸੇ ਲੋਕਾਈਆ। ਸਭ ਨੂੰ ਦੱਸਾਂ ਜੂਹ ਬੇਗਾਨੀ, ਘਰ ਮੰਦਰ ਨਾ ਕੋਇ ਸੁਹਾਈਆ। ਮੰਜ਼ਲ ਰਹੇ ਨਾ ਕਿਸੇ ਰੂਹਾਨੀ, ਰੂਹ ਬੁਤ ਦੋਵੇਂ ਰੋਵਣ ਮਾਰਨ ਧਾਹੀਆ। ਮੇਰੇ ਮਾਲਕ ਖ਼ਾਲਕ ਮੇਰਾ ਲੇਖਾ ਲਿਖ ਦੇ ਬਿਨਾ ਕ਼ਲਮ ਕਾਨੀ, ਕਾਇਨਾਤ ਵਿਚੋਂ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਕਲਜੁਗ ਕਹੇ ਪ੍ਰਭੂ ਮੈਂ ਦਿਵਸ ਰੈਣ ਤੇਰੀ ਸੇਵ ਕਰਦਾ, ਕਰਤਾ ਪੁਰਖ ਦੇਣੀ ਸਰਨਾਈਆ। ਮੈਂ ਮਾਲਕ ਬਣਿਆ ਘਰ ਘਰ ਦਾ, ਹਰ ਘਟ ਅੰਦਰ ਡੇਰਾ ਲਾਈਆ। ਮੇਰੇ ਪਿਆਰ ਵਿਚ ਤੇਰੇ ਨਾਲ ਪਿਆਰ ਕੋਈ ਨਾ ਕਰਦਾ, ਮੁਹੱਬਤ ਵਿਚ ਨਾ ਕੋਇ ਸਮਾਈਆ। ਮੇਰਾ ਨਾਤਾ ਲਹਿਣਾ ਨਾਲ ਪੰਜ ਦਲ ਦਾ, ਦੂਸਰ ਸੰਗ ਨਾ ਕੋਇ ਬਣਾਈਆ। ਕੂੜ ਕੁੜਿਆਰ ਮੇਰਾ ਪਰਵਾਰ ਵੇਖ ਲੈ ਫਲਦਾ, ਫਲੀਭੂਤ ਦੇਣਾ ਕਰਾਈਆ । ਮੈਂ ਮਾਣ ਰਹਿਣ ਦਿਤਾ ਨਹੀਂ ਤੀਰਥ ਅਠਸਠ ਜਲ ਦਾ, ਜਲਧਾਰ ਅੰਮ੍ਰਿਤ ਰੂਪ ਨਾ ਕੋਇ ਸਮਾਈਆ। ਸਵਾਸ ਪਵਿਤ੍ਰ ਰਹਿਣ ਦਿਤਾ ਨਹੀਂ ਕਾਇਆ ਮਾਟੀ ਖਲ ਦਾ, ਖ਼ਾਲਕ ਖ਼ਲਕ ਤੇਰੀ ਓਟ ਤਕਾਈਆ। ਮੇਰਾ ਲਹਿਣਾ ਦੇਣਾ ਤਕ ਲੈ ਜਲ ਥਲ ਦਾ, ਮਹੀਅਲ ਖੋਜ ਖੁਜਾਈਆ। ਧਰਨੀ ਉਤੇ ਦੀਪਕ ਰਹੇ ਕੋਈ ਨਾ ਜਲਦਾ, ਜਾਗਰਤ ਜੋਤ ਨਜ਼ਰ ਕਿਸੇ ਨਾ ਆਈਆ। ਮੈਨੂੰ ਤੇਰਾ ਸਤਿਗੁਰ ਸ਼ਬਦ ਸੁਨੇਹਉੜੇ ਘਲਦਾ, ਬਿਨ ਰਸਨਾ ਜਿਹਵਾ ਸੁਣਾਈਆ। ਭਾਣਾ ਮੇਟਣਾ ਪੁਰਖ ਅਕਾਲ ਅਟਲ ਦਾ, ਜੋ ਨਿਹਚਲ ਬੈਠਾ ਆਸਣ ਲਾਈਆ। ਲੇਖਾ ਪੂਰਾ ਕਰਨਾ ਨਾਨਕ ਵਾਲੀ ਇਕ ਗੱਲ ਦਾ, ਜਿਸ ਦਾ ਪੜਦਾ ਸਕੇ ਨਾ ਕੋਇ ਚੁਕਾਈਆ । ਕਲਜੁਗ ਕਹੇ ਪ੍ਰਭੂ ਮੇਰਾ ਵਕ਼ਤ ਸੁਹੰਜਣਾ ਅਛਲ ਛਲ ਦਾ, ਛਲਧਾਰੀ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਸਹਾਈਆ। ਕਲਜੁਗ ਕਹੇ ਪ੍ਰਭੂ ਮੈਂ ਖ਼ੁਸ਼ੀਆਂ ਦੇ ਵਿਚ ਨੱਠਾ, ਭੱਜਾਂ ਵਾਹੋ ਦਾਹੀਆ। ਮੈਨੂੰ ਸਤਿਜੁਗ ਤ੍ਰੇਤਾ ਦੁਆਪਰ ਕਰਦੇ ਠੱਠਾ, ਮਖ਼ੌਲ ਰਹੇ ਉਡਾਈਆ। ਮੈਂ ਹਸ ਕੇ ਕਿਹਾ ਸੋਹਣਿਓ ਮੈਂ ਉਸ ਪਰਮ ਪੁਰਖ ਦਾ ਪੱਠਾ, ਜਿਸ ਦੀ ਗੋਬਿੰਦ ਯਾਰੜਾ ਸੇਜ ਹੰਢਾਈਆ। ਮੈਂ ਉਸ ਦੀ ਸ਼ਰਨ ਸ਼ਰਨਾਈ ਢੱਠਾ, ਬਿਨ ਕ਼ਦਮਾਂ ਸੀਸ ਨਿਵਾਈਆ। ਜਿਸ ਨੇ ਨੌ ਖੰਡ ਪ੍ਰਿਥਮੀ ਦੀਨ ਮਜ਼੍ਹਬ ਕਰਕੇ ਇਕੱਠਾ, ਇਕੋ ਹੁਕਮ ਦੇਣਾ ਸਮਝਾਈਆ ।

ਮੇਰੇ ਅੰਤ ਸ੍ਰੀ ਭਗਵੰਤ ਉਲਟੀ ਗੇੜਨੀ ਲਠਾ, ਗੇੜਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਝਟ ਸਤਿਗੁਰ ਸ਼ਬਦ ਅਗੰਮੀ ਧਾਰ ਪਿਆ ਹਸ, ਹਸ ਹਸ ਕੇ ਰਿਹਾ ਜਣਾਈਆ। ਕਲਜੁਗ ਕੁਝ ਆਪਣੀ ਹੋਰ ਹਕ਼ੀਕ਼ਤ ਦੱਸ, ਦਹਿ ਦਿਸ਼ਾ ਦਾ ਪੜਦਾ ਲਾਹੀਆ। ਕੀ ਕੂੜ ਵਿਕਾਰ ਦਾ ਵਰਤਾਇਆ ਰਸ, ਰਸਤਾ ਕਵਨ ਕਵਨ ਵਖਾਈਆ। ਕਿਹੜਾ ਦੀਨ ਮਜ਼੍ਹਬ ਤੇਰੇ ਵਿਕਾਰ ਵਿਚ ਗਿਆ ਫਸ, ਜ਼ੰਜੀਰ ਸਕੇ ਨਾ ਕੋਇ ਤੁੜਾਈਆ। ਕਲਜੁਗ ਕਹੇ ਸਤਿਗੁਰ ਸ਼ਬਦ ਉਹ ਤਕ ਲੈ ਚਾਰੋਂ ਕੁੰਟ ਅੰਧੇਰੀ ਮਸ, ਨੂਰੀ ਚੰਦ ਨਾ ਕੋਇ ਰੁਸ਼ਨਾਈਆ । ਪ੍ਰਭੂ ਦਾ ਕਰ ਸਕੇ ਕੋਈ ਨਾ ਜਸ, ਇਹ ਮੇਰੇ ਹੱਥ ਵਡਿਆਈਆ। ਮੈਂ ਕੂੜ ਕੁੜਿਆਰੀ ਮਾਇਆ ਨਾਲ ਹਰ ਹਿਰਦਾ ਦਿਤਾ ਡਸ, ਨਾਗਣੀ ਹੋ ਕੇ ਆਪਣਾ ਡੰਗ ਚਲਾਈਆ। ਸੂਰਬੀਰਾਂ ਸ਼ਾਹ ਸੁਲਤਾਨਾਂ ਕਰਕੇ ਕੂੜ ਦੇ ਵਸ, ਵਾਸਤਾ ਮਮਤਾ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ । ਕਲਜੁਗ ਕਹੇ ਸਤਿਗੁਰ ਸ਼ਬਦ ਮੇਰਾ ਸੁਣ ਲੈ ਕੂੜ ਦਾ ਡੰਕਾ, ਡੌਰੂ ਦਿਤਾ ਵਜਾਈਆ। ਮਾਣ ਰਹਿਣ ਨਹੀਂ ਦਿਤਾ ਰਾਓ ਰੰਕਾ, ਰਾਜ ਰਾਜਾਨ ਸ਼ਾਹ ਸੁਲਤਾਨ ਬਚਿਆ ਨਜ਼ਰ ਕੋਇ ਨਾ ਆਈਆ। ਸਤਿ ਦਾ ਰੂਪ ਬਣਾਇਆ ਧਾਰ ਪੰਜ ?ਗਵਕਾ, ਵਜੂਦ ਮਹਿਬੂਬ ਨਜ਼ਰ ਕਿਸੇ ਨਾ ਆਈਆ। ਪਿਆਰ ਰਿਹਾ ਨਾ ਤੇਰੇ ਨਾਲ ਜਗਤ ਜਨ ਕਾ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਖੇਲ ਖੇਲਿਆ ਮਾਇਆ ਮਮਤਾ ਮੋਹ ਵਿਕਾਰ ਅਨਕਾ, ਅਨਕ ਕਲ ਆਪਣੀ ਦਿਤੀ ਵਰਤਾਈਆ। ਤੇਰੇ ਨਾਮ ਨਾਲ ਲੋਭ ਲਾਲਚ ਵਧਾਇਆ ਧਨ ਕਾ, ਧਰਮ ਦੀ ਧਾਰ ਨਜ਼ਰ ਕੋਇ ਨਾ ਆਈਆ। ਪਿਆਰ ਰਹਿਣ ਦਿਤਾ ਨਹੀਂ ਕਿਸੇ ਨੂੰ ਬ੍ਰਹਮ ਕਾ, ਬ੍ਰਹਮ ਵਿਦਿਆ ਪੜ੍ਹਨ ਕੋਇ ਨਾ ਪਾਈਆ। ਡਰ ਰਿਹਾ ਨਹੀਂ ਸ਼ੰਕਰ ਵਾਲੇ ਜਮ ਕਾ, ਲਾੜੀ ਮੌਤ ਭੈ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਹੇ ਇਕੋ ਸਹਾਰਾ ਤੇਰੇ ਚਰਨ ਕਾ, ਚਰਨ ਕਵਲ ਉਪਰ ਧਵਲ ਦੇਣੀ ਸਰਨ ਸਚੀ ਸਰਨਾਈਆ।

੧੫ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਦਰਸ਼ਨ ਸਿੰਘ ਦੇ ਗ੍ਰਹਿ ੨੫ ਹੋਲੀ ਰੋਡ
ਥੋਰਟਨ ਲੋਝ ਹੁਡੇਰਸਫ਼ੀਲਡ ਲੰਡਨ

ਕਲਜੁਗ ਕਹੇ ਪ੍ਰਭੂ ਮੇਰਾ ਬਣਨਾ ਸਕਾ, ਸਗਲਾ ਸੰਗੀ ਬਹੁਰੰਗੀ ਇਕ ਅਖਵਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਮੇਰਾ ਨਾਤਾ ਜੋੜਨਾ ਪੱਕਾ, ਪਾਰਬ੍ਰਹਮ ਮੇਲਾ ਮੇਲਣਾ ਚਾਈਂ ਚਾਈਂਆ। ਮੈਨੂੰ ਹੁਕਮ ਸੰਦੇਸ਼ਾ ਇਕੋ ਦੇ ਦੇ ਯਕਾ, ਵਾਹਿਦ ਆਪਣਾ ਹੁਕਮ ਵਰਤਾਈਆ। ਤੇਰੇ ਹੁਕਮ ਵਿਚ ਦੀਨ ਦੁਨੀ ਲਾਵਾਂ ਧੱਕਾ, ਧਰਨੀ ਧਰਤ ਧਵਲ ਧੌਲ ਦਿਆਂ ਹਲਾਈਆ। ਹਲੂਣਾ ਦੇ ਕੇ ਬੂਰਾ ਕੱਕਾ, ਕਰਬਲੇ ਕਾਅਬਿਆਂ ਲਵਾਂ ਉਠਾਈਆ। ਸ਼ਰਅ ਸ਼ਰੀਅਤ ਹਲੂਣਾ ਦੇਵਾਂ ਮਦੀਨਾਂ ਮੱਕਾ, ਮਕ਼ਬਰੇ ਪੈਗ਼ੰਬਰਾਂ ਦੇ ਦੇਣ ਗਵਾਹੀਆ। ਤੂੰ ਪਰਵਰਦਿਗਾਰ ਨੂਰ ਅਲਾਹ ਮਾਲਕ ਹਕਾ, ਹਕ਼ੀਕ਼ਤ ਤੇਰੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ

ਆਪ ਸਮਝਾਈਆ। ਕਲਜੁਗ ਕਹੇ ਪ੍ਰਭੂ ਤੇਰੇ ਹੁਕਮ ਦੀ ਅਗੰਮੀ ਲੋੜ, ਲੁੜੀਂਦੇ ਸੱਜਣ ਦਿਆਂ ਜਣਾਈਆ। ਮੈਂ ਕੂੜ ਕੁੜਿਆਰ ਦੇ ਚੜ੍ਹਾਂ ਘੋੜ, ਬਿਨ ਕ਼ਦਮਾਂ ਭੱਜਾਂ ਵਾਹੋ ਦਾਹੀਆ। ਤੇਰੀ ਕਾਇਨਾਤ ਫਲ ਕਰਾਂ ਮਿਠਾ ਕੌੜ, ਰਸਨਾ ਰਸ ਰਹਿਣ ਕੋਇ ਨਾ ਪਾਈਆ। ਬੇਸ਼ਕ ਤੈਨੂੰ ਵੇਦ ਵਿਆਸੇ ਕਿਹਾ ਆਵੇ ਬ੍ਰਾਹਮਣ ਗੌੜ, ਬ੍ਰਹਮ ਤੋਂ ਪਰੇ ਪੜਦਾ ਆਪ ਚੁਕਾਈਆ। ਅੰਤ ਕਲਜੁਗ ਤੈਨੂੰ ਜਾਵੇ ਬਹੁੜ, ਬਹੁੜੀ ਬਹੁੜੀ ਕਰੇ ਖ਼ਲਕ ਖ਼ੁਦਾਈਆ। ਜਿਸ ਦਾ ਮਾਰਗ ਹੋਵੇ ਬੜਾ ਸੌੜ, ਪਾਂਧੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਕਲਜੁਗ ਕਹੇ ਪ੍ਰਭੂ ਮੇਰਾ ਕੂੜ ਸਭ ਦਾ ਬਣੇ ਮੁਦਈ, ਮੁੱਦਾ ਸਮਝ ਕਿਸੇ ਨਾ ਆਈਆ। ਮੈਂ ਖੇਲ ਖਿਲਾਵਾਂ ਬਣ ਕੇ ਸ਼ਰਅ ਦਾ ਸ਼ਰਈ, ਸ਼ਰੀਅਤ ਆਪਣਾ ਹੁਕਮ ਵਰਤਾਈਆ। ਮੇਰੀ ਆਸ਼ਾ ਪੂਰੀ ਕਰਨੀ ਜੋ ਰਾਮ ਸੰਦੇਸ਼ਾ ਦਿਤਾ ਤ੍ਰੇਤੇ ਜੁਗ ਕਕਈ, ਮਤਰੇਈ ਆਪਣਾ ਹੁਕਮ ਵਰਤਾਈਆ। ਕ੍ਰਿਸ਼ਨ ਅਰਜਨ ਨਾਲ ਪਾਈ ਸੇਈ, ਸਹਿਜ ਸਹਿਜ ਆਪਣਾ ਭੇਵ ਚੁਕਾਈਆ। ਮੁਹੰਮਦ ਨੂੰ ਸੰਦੇਸ਼ਾ ਦਿਤਾ ਜਬਰਾਈਲ ਵਹੀ, ਮੇਕਾਈਲ ਅਸਰਾਈਲ ਅਸਰਾਫ਼ੀਲ ਵੇਖ ਵਖਾਈਆ। ਗੋਬਿੰਦ ਇਸ਼ਾਰਾ ਦਿਤਾ ਲਹਿਣਾ ਤਕ ਲੈ ਢਈਆ ਢਈ, ਲੋਕਮਾਤੀ ਆਪਣਾ ਪੰਧ ਮੁਕਾਈਆ। ਉਸੇ ਵੇਲੇ ਰਾਏ ਧਰਮ ਸਭ ਦਾ ਲੇਖਾ ਕੱਢਕੇ ਵੇਖੇ ਵਹੀ, ਚਿਤਰ ਗੁਪਤ ਨਾਲ ਮਿਲਾਈਆ। ਲਾੜੀ ਮੌਤ ਆਪਣੀ ਖੇਲ ਕਰੇ ਨਈ, ਜਿਸ ਦੀ ਸਮਝ ਕੋਇ ਨਾ ਪਾਈਆ। ਤੇਰੇ ਹੁਕਮ ਵਿਚ ਜੁਗ ਲੰਘ ਗਏ ਕੇਤੜੇ ਕਈ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਆਪਣਾ ਪੰਧ ਮੁਕਾਈਆ। ਮੇਰੇ ਪੁਰਖ ਅਕਾਲ ਦੀਨ ਦਿਆਲ ਮੈਨੂੰ ਵਸਤ ਅਗੰਮ ਦਈ, ਦੇਵਣਹਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਕਲਜੁਗ ਕਹੇ ਪ੍ਰਭੂ ਮੇਰੀਆਂ ਪੂਰੀਆਂ ਕਰ ਮੁਰਾਦਾਂ, ਮੁਰਸ਼ਦ ਬਣ ਕੇ ਧੁਰਦਰਗਾਹੀਆ। ਅਗੇ ਸਤਿਜੁਗ ਤ੍ਰੇਤਾ ਦੁਆਪਰ ਮੇਰੀਆਂ ਰਹਿਣ ਯਾਦਾਂ, ਗੁਣ ਸਕੇ ਨਾ ਕੋਇ ਭੁਲਾਈਆ। ਤੇਰਾ ਖੇਲ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦਾ, ਬ੍ਰਹਿਮਾਂਡ ਤੇਰੀ ਵਡ ਵਡਿਆਈਆ। ਤੂੰ ਨਿਰਗੁਣ ਧਾਰ ਬੋਧ ਅਗਾਧਾ, ਬੁੱਧੀ ਤੋਂ ਪਰੇ ਦੇਣੀ ਪੜ੍ਹਾਈਆ। ਮੈਨੂੰ ਜਿਸ ਕਾਰਨ ਲਡਾਇਆ ਲਾਡਾ, ਆਪਣੀ ਗੋਦ ਟਿਕਾਈਆ। ਉਹ ਵਕ਼ਤ ਯਾਦ ਕਰ ਲੈ ਜਿਸ ਵੇਲੇ ਈਸਾ ਤੈਨੂੰ ਕਿਹਾ ਗਾਡਾ, ਗੁਡ ਗਾਡ ਕਹਿ ਕੇ ਤੈਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਆਸ਼ਾ ਪੂਰ ਕਰਾਈਆ। ਕਲਜੁਗ ਕਹੇ ਪ੍ਰਭੂ ਮੇਰੀ ਇਕੋ ਇਕ ਆਸ਼ਾ, ਅਸਲ ਵਸਲ ਯਾਰ ਦਿਆਂ ਕਰਾਈਆ। ਤੂੰ ਸ਼ਹਿਨਸ਼ਾਹ ਤੇ ਸ਼ਾਹੋ ਸ਼ਾਬਾਸ਼ਾ, ਪਾਤਸ਼ਾਹ ਨੂਰ ਅਲਾਹੀਆ। ਮੈਨੂੰ ਅਵਤਾਰ ਪੈਗ਼ੰਬਰਾਂ ਗੁਰੂਆਂ ਤੇਰਾ ਦਿਤਾ ਭਰਵਾਸਾ, ਭਗਵਨ ਤੇਰਾ ਰਾਹ ਜਣਾਈਆ । ਮੈਨੂੰ ਸੰਦੇਸ਼ਾ ਦੇਵੇ ਸ਼ੰਕਰ ਉਤੋਂ ਕੈਲਾਸ਼ਾ, ਬਿਨ ਰਸਨਾ ਜਿਹਵਾ ਰਿਹਾ ਦ੍ਰਿੜਾਈਆ। ਕਲਜੁਗਾ ਦੀਨ ਦੁਨੀਆ ਉਲਟਾ ਦੇ ਪਾਸਾ, ਪੇਸ਼ੀਨਗੋਈਆਂ ਪਿਛਲੀਆਂ ਨਾਲ ਮਿਲਾਈਆ। ਸ਼ਰਅ ਦਾ ਰਹੇ ਨਾ ਕੋਇ ਬਦਮੁਆਸ਼ਾ, ਬਦੀ ਦਾ ਡੇਰਾ ਦੇਣਾ ਢਾਹੀਆ। ਕਲਜੁਗ ਕਹੇ ਪ੍ਰਭੂ ਮੈਂ ਤੈਨੂੰ ਗਾਵਾਂ ਸਵਾਸ ਸਵਾਸਾ, ਸਾਹ ਸਾਹ ਤੇਰਾ ਨਾਮ ਧਿਆਈਆ। ਉਹ ਤਕ ਲੈ ਤੇਰੇ ਹੁਕਮ ਵਿਚ ਲਾੜੀ ਮੌਤ ਕਰਦੀ ਹਾਸਾ, ਆਪਣਾ ਨਾਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇ ਸਾਹਿਬ ਮੇਰੇ ਗੁਸਾਈਂਆ। ਸ਼ੰਕਰ ਕਹੇ ਕਲਜੁਗ ਸੋਹਣਿਆ ਆਪਣੀ ਕਲਾਧਾਰ, ਕਲਕਾਤੀ ਹੋ ਕੇ ਲੈ ਅੰਗੜਾਈਆ ।

ਨਿਗਾਹ ਮਾਰ ਵਿਚ ਸੰਸਾਰ, ਗ੍ਰਹਿ ਗ੍ਰਹਿ ਅੰਦਰ ਵੇਖ ਵਖਾਈਆ। ਤੇਰਾ ਲਹਿਣਾ ਦੇਣਾ ਨਾਲ ਪੁਰਖ ਨਾਰ, ਇਸਤਰੀ ਮਰਦ ਵੰਡ ਨਾ ਕੋਇ ਵੰਡਾਈਆ। ਪਿਆਰ ਰਹਿਣ ਦੇਣਾ ਨਹੀਂ ਨਾਲ ਕਿਸੇ ਪੈਗ਼ੰਬਰ ਗੁਰ ਅਵਤਾਰ, ਪ੍ਰੀਤੀ ਵਿਚ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਤਕ ਲੈ ਮੁਹੰਮਦ ਦੀ ਆਸ਼ਾ ਕਰੇ ਇਜ਼ਹਾਰ, ਇਸਤਗੁਫ਼ਾਰ ਕਹਿ ਕੇ ਸੀਸ ਨਿਵਾਈਆ। ਮੇਰੇ ਮਿਹਰਵਾਨ ਮਹਿਬੂਬ ਮੈਂ ਤੇਰਾ ਕਰਾਂ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਤੂੰ ਮੇਰਾ ਨੂਰ ਅਲਾਹ ਬੇਪਰਵਾਹ ਪਰਵਰਦਿਗਾਰ, ਸਾਂਝਾ ਯਾਰ ਇਕ ਅਖਵਾਈਆ। ਤੇਰੀ ਕ਼ਦਮਬੋਸੀ ਵਿਚ ਆਪਾ ਦੇਣਾ ਵਾਰ, ਹਉ ਘੋਲੀ ਘੋਲ ਘੁਮਾਈਆ। ਮੇਰੇ ਬਾਕੀ ਰਹਿੰਦੇ ਗਿਣਤੀ ਦੇ ਕੋਈ ਸਾਲ ਦੋ ਚਾਰ, ਪੰਜ ਸੱਤ ਦਾ ਲੇਖਾ ਦੇਣਾ ਮੁਕਾਈਆ। ਮੈਂ ਮਾਂਗਤ ਹੋ ਕੇ ਬਣਾਂ ਭਿਖਾਰ, ਦਰਵੇਸ਼ਣ ਹੋ ਕੇ ਝੋਲੀ ਡਾਹੀਆ। ਕਲਜੁਗ ਕਹੇ ਮੈਂ ਬਣਾਂ ਉਸ ਦਾ ਮੀਤ ਮੁਰਾਰ, ਸਾਜਣ ਸਜਣੂਆ ਇਕ ਅਖਵਾਈਆ। ਮੇਰਾ ਵਾਅਦਾ ਮੁਹੰਮਦ ਨਾਲ ਕੌਲ ਇਕ਼ਰਾਰ, ਸ਼ਹਾਦਤ ਚਾਰ ਯਾਰ ਰਹੇ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਕਲਜੁਗ ਕਹੇ ਮੇਰਾ ਮਾਲਕ ਅਜ਼ੀ, ਅਰਸ਼ੇ ਆਲੀਜ਼ਾਹ ਨੂਰ ਅਲਾਹੀਆ । ਲੇਖਾ ਯਾਦ ਕਰ ਜੋ ਆਸ਼ਾ ਰਖੀ ਮਸੀਹ, ਮਸਲਾ ਤੇਰੇ ਕ਼ਦਮ ਕ਼ਦਮ ਟਿਕਾਈਆ। ਜਿਸ ਦੀ ਬਿਨਾ ਜ਼ਬਾਨ ਤੋਂ ਕੀਤੀ ਤਸ਼ਰੀਹ, ਬਿਨ ਕ਼ਲਮ ਸ਼ਾਹੀ ਲੇਖ ਬਣਾਈਆ। ਉਹਦੀ ਆਸ਼ਾ ਕਹਿੰਦੀ ਕੀ, ਕਾਇਨਾਤ ਕੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਕਲਜੁਗ ਕਹੇ ਈਸਾ ਸਦੀ ਬੀਸਵੀਂ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਨੂੰ ਕਰਨਾ ਕਾਰ ਅੰਗੀ, ਆਪ ਆਪਣੀ ਗੋਦ ਉਠਾਈਆ। ਜਿਸ ਵੇਲੇ ਤੂੰ ਜਲ ਧਾਰਾ ਹੋਵੇ ਲੰਘੀ, ਚੌਥੇ ਆਪਣੇ ਕ਼ਦਮ ਟਿਕਾਈਆ। ਮੇਰੀ ਉਮਤ ਈਮਾਨ ਵਾਲੀ ਹੋਵੇ ਫ਼ਰੰਗੀ, ਫ਼ੈਸਲਾ ਹਕ ਦੇਣਾ ਕਰਾਈਆ। ਤੂੰ ਬਾਪ ਮੇਰਾ ਮੇਰੀ ਯਾਦ ਵਿਚ ਅੰਤਮ ਵੇਖੀਂ ਮੇਰੀ ਤੰਗੀ, ਬਿਨ ਨੈਣਾਂ ਨੈਣ ਉਠਾਈਆ। ਤੇਰਾ ਲੇਖਾ ਹੋਵੇ ਧਾਰ ਦੋ ਕੰਧੀ, ਕਾਇਨਾਤ ਵੰਡ ਵੰਡਾਈਆ। ਤੇਰੇ ਸ਼ਬਦ ਦੀ ਬਿਨਾ ਨੁਹਾਰ ਤੋਂ ਚਮਕੇ ਚੰਡੀ, ਆਪਣਾ ਰੂਪ ਬਦਲਾਈਆ। ਦਰੋਹੀ ਫੇਰਨੀ ਵਿਚ ਵਰਭੰਡੀ, ਬ੍ਰਹਿਮੰਡ ਖੰਡ ਹਲਕਾਈਆ। ਤੇਰਾ ਰੂਪ ਅਨੂਪ ਸ਼ਾਹੋ ਭੂਪ ਸਤਿਗੁਰ ਸ਼ਬਦ ਅਨੰਤ ਹੋਵੇ ਜੰਗੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰਾ ਕੌਲ ਇਕ਼ਰਾਰ ਪਰਵਰਦਿਗਾਰ ਮੀਤ ਮੁਰਾਰ ਗਲ ਫਾਸੀ ਵਾਲੀ ਸੰਧੀ, ਸਲੀਬ ਸ਼ਹਾਦਤ ਦਏ ਭੁਗਤਾਈਆ। ਉਸ ਵੇਲੇ ਸਦੀ ਬੀਸਵੀਂ ਵਿਚ ਸਾਲ ਰਹਿੰਦੇ ਹੋਣੇ ਪੰਝੀ, ਪੰਜਾਂ ਦੇ ਮਾਲਕ ਮੇਰਾ ਲਹਿਣਾ ਦੇਣਾ ਮੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਲਹਿਣਾ ਪੂਰ ਕਰਾਈਆ। ਕਲਜੁਗ ਕਹੇ ਪ੍ਰਭੂ ਮੇਰੇ ਨੇਤਰਾਂ ਨੀਰ ਡੁਲ੍ਹਦਾ, ਬਿਨ ਅੱਖੀਆਂ ਰਿਹਾ ਵਹਾਈਆ। ਤੂੰ ਮਾਲਕ ਸੁਆਮੀ ਕੁੱਲ ਦਾ, ਅਗੰਮ ਅਥਾਹ ਧੁਰਦਰਗਾਹੀਆ। ਮੇਰਾ ਲਹਿਣਾ ਦੇਣਾ ਹੋਇਆ ਕੋਈ ਨਹੀਂ ਭੁਲ ਦਾ, ਭੁੱਲਿਆਂ ਮਾਰਗ ਆਪ ਲਗਾਈਆ। ਮੇਰਾ ਇਕੋ ਬਚਨ ਮੁੱਲ ਦਾ, ਕਰਨੀ ਕ਼ੀਮਤ ਦੇਣੀ ਚੁਕਾਈਆ। ਮੇਰਾ ਕੂੜ ਕੁੜਿਆਰ ਦੁਆਰ ਤੇਰੇ ਹੁਕਮ ਨਾਲ ਖੁਲ੍ਹਦਾ, ਜਿਸ ਨੂੰ ਬੰਦ ਨਾ ਕੋਇ ਕਰਾਈਆ। ਮੈਂ ਲੱਖ ਚੁਰਾਸੀ ਤੇਰਾ ਬੂਟਾ ਵੇਖਾਂ ਹੁਲਦਾ, ਫਲ ਫੁੱਲ ਸਿੰਮਲ ਵਾਲੇ ਨਜ਼ਰ ਕੋਇ ਨਾ ਆਈਆ। ਤੇਰੇ ਹੁਕਮ ਵਿਚ ਮੇਰਾ ਕੂੜ ਨਿਸ਼ਾਨਾ ਹੋਵੇ ਝੁਲਦਾ, ਝਲਕ ਤਕੇ ਖ਼ਲਕ ਖ਼ੁਦਾਈਆ। ਮੈਂ ਪਿਆਸਾ ਤੇਰੇ ਚਰਨ ਕਵਲ

ਧੁਲ ਦਾ, ਧੂੜੀ ਮਸਤਕ ਖ਼ਾਕ ਰਮਾਈਆ। ਮੇਰਾ ਮੋਹ ਵਿਕਾਰ ਵਿਚ ਸੰਸਾਰ ਹੋਵੇ ਫੁਲਦਾ, ਪੱਤ ਟਹਿਣੀ ਦੇਣੀ ਮਹਿਕਾਈਆ। ਬਿਨ ਤੇਰੀ ਕਿਰਪਾ ਤੇਰੀ ਚਰਨ ਪ੍ਰੀਤੀ ਕੋਈ ਨਾ ਘੁਲਦਾ, ਘੋਲੀ ਘੋਲ ਨਾ ਕੋਇ ਘੁਮਾਈਆ। ਤੂੰ ਪਿਆਰਾ ਆਦਿ ਜੁਗਾਦਿ ਮਾਲਕ ਸੁਲਹਕੁਲ ਦਾ, ਕੁੱਲ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਮਾਣ ਰਹਿਣ ਦੇਣਾ ਨਹੀਂ ਕਿਸੇ ਰਸਨਾ ਜਿਹਵਾ ਬਾਤ ਬੁੱਲ ਦਾ, ਬੱਤੀ ਦੰਦ ਦੰਦ ਨਾ ਕੋਇ ਵਡਿਆਈਆ।

੧੬ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਹਰਭਜਨ ਕੌਰ ਦੇ ਗ੍ਰਹਿ ਨੰ੦ ੨ ਬਾਸਿਲ ਸਟਰੀਟ
ਹੁਡਰਜ਼ ਫ਼ੀਲਡ ਲੰਡਨ

ਨਾਰਦ ਕਹੇ ਸੁਣੋ ਪੈਗ਼ੰਬਰ ਗੁਰ ਅਵਤਾਰ, ਚਾਰ ਜੁਗ ਦੇ ਰਹਿਬਰੋ ਤੁਹਾਨੂੰ ਦਿਆਂ ਸੁਣਾਈਆ। ਸਤਿਗੁਰ ਸ਼ਬਦ ਦਾ ਖੇਲ ਵੇਖੋ ਅਪਾਰ, ਅਪਰੰਪਰ ਹੋ ਕੇ ਕੀ ਆਪਣਾ ਖੇਲ ਖਿਲਾਈਆ। ਪੁਰਖ ਅਕਾਲ ਦੀ ਤਕੋ ਅਗੰਮੀ ਧਾਰ, ਧਰਨੀ ਧਰਤ ਧਵਲ ਧੌਲ ਉਤੇ ਕੀ ਅੱਖ ਉਠਾਈਆ। ਜੋਤੀ ਜਾਤਾ ਹੋ ਕੇ ਫਿਰੇ ਵਿਚ ਸਰਬ ਸੰਸਾਰ, ਨਵ ਸੱਤ ਆਪਣੇ ਖੇਲ ਵੇਖੇ ਚਾਈਂ ਚਾਈਂਆ। ਜਿਸ ਦਾ ਸ਼ਬਦ ਸੰਦੇਸ਼ਾ ਦੇ ਕੇ ਆਏ ਵਾਰੋ ਵਾਰ, ਉਹ ਵਾਰਸ ਤੁਹਾਡੇ ਲਹਿਣੇ ਰਿਹਾ ਮੁਕਾਈਆ। ਉੱਤਰ ਪੂਰਬ ਪੱਛਮ ਦੱਖਣ ਜਿਸ ਦੀ ਮੌਲਣ ਵਾਲੀ ਬਹਾਰ, ਰੁਤ ਆਪਣੇ ਹੁਕਮ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਸਮਝਾਈਆ। ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਕੀ ਹੋਇਆ ਗ਼ਜ਼ਬ, ਹੈਰਾਨੀ ਵਿਚ ਮੇਰੀ ਦੁਹਾਈਆ। ਪ੍ਰਭੂ ਨੇ ਤੁਹਾਡੇ ਕੋਲੋਂ ਨਿੱਕੇ ਨਿੱਕੇ ਬਣਾ ਕੇ ਮਜ਼੍ਹਬ, ਹਿੱਸੇ ਮਾਨਵ ਜ਼ਾਤੀ ਦਿਤੇ ਬਣਾਈਆ । ਦੀਨ ਦੁਨੀਆਂ ਤੋਂ ਤੁਹਾਡੇ ਪੂਜ ਕਰਾ ਕੇ ਕ਼ਦਮ, ਮਿੱਟੀ ਖ਼ਾਕ ਪੰਜ ਤਤ ਰੰਗ ਰੰਗਾਈਆ। ਮੈਂ ਹੋ ਗਿਆ ਵੇਖ ਤਅਜੁਬ, ਪਰੇਸ਼ਾਨੀ ਵਿਚ ਦਿਆਂ ਸੁਣਾਈਆ। ਉਸ ਤੁਹਾਨੂੰ ਅੰਤ ਸਭ ਨੂੰ ਆਪਣੇ ਵਿਚ ਕਰ ਲੈਣਾ ਜਜ਼ਬ, ਜੁਜ਼ ਵਖਰੀ ਵੰਡ ਰਹਿਣ ਕੋਇ ਨਾ ਪਾਈਆ। ਤੁਸੀਂ ਚਾਰ ਜੁਗ ਉਸ ਦੀ ਸਮਝ ਨਾ ਸਕੇ ਰਮਜ਼, ਜੋ ਇਸ਼ਾਰਿਆਂ ਵਿਚ ਇਸ਼ਾਰੇ ਗਿਆ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਪੈਗ਼ੰਬਰੋ ਤੁਸੀਂ ਪਹਿਲੋਂ ਤਕੋ ਆਪਣਾ ਵਕ਼ਤ, ਵਕ਼ਤਨ ਫ਼ਵਕ਼ਤਨ ਜਿਸ ਦਾ ਧਿਆਨ ਲਗਾਈਆ। ਜਿਸ ਲਹਿਣਾ ਦੇਣਾ ਲੇਖਾ ਨਾਲ ਜਗਤ, ਜੁਗਤ ਤੁਹਾਡੀ ਵੇਖੇ ਥਾਉਂ ਥਾਈਂਆ। ਵਕ਼ਤ ਸੁਹੰਜਣਾ ਬੀਸਵੀਂ ਸਦੀ ਚੌਧਵੀਂ ਫ਼ਕ਼ਤ, ਫ਼ਿਕ਼ਰੇ ਸਭ ਦੇ ਪੂਰ ਕਰਾਈਆ। ਅੰਤਰ ਅੰਤਰ ਸਭ ਦੀ ਆਪਣੇ ਵਿਚ ਮਿਲਾਏ ਸ਼ਕਤ, ਸ਼ਕਤੀਸ਼ਾਲੀ ਰਹਿਣ ਕੋਇ ਨਾ ਪਾਈਆ। ਜੋ ਚਰਨ ਛੁਹਾਏ ਤੁਹਾਡੀ ਲੈਂਡ ਹੋਵੇ ਧਰਤ, ਉਹ ਧਰਤ ਧਵਲ ਦਾ ਮਾਲਕ ਬੇਪਰਵਾਹੀਆ। ਝਟ ਈਸਾ ਨਿਗਾਹ ਫੇਰ ਕੇ ਵੇਖਿਆ ਪਰਤ, ਨੈਣ ਨੈਣ ਵਿਚੋਂ ਬਦਲਾਈਆ। ਉਹ ਮੇਰਾ ਮਾਲਕ ਖ਼ਾਲਕ ਫ਼ਾਦਰ ਜਿਸ ਨਾਲ ਅਗੰਮੀ ਸ਼ਰਤ, ਸ਼ਰਤੀਆ ਮੇਰਾ ਲੇਖਾ ਪੂਰ ਕਰਾਈਆ। ਦੀਨ ਦਿਆਲ ਹੋ ਕੇ ਵੰਡੇ ਦਰਦ, ਦਇਆਵਾਨ ਹੋ ਕੇ ਦਇਆ ਕਮਾਈਆ। ਜਿਸ ਦੇ ਕੋਲ ਕੋਟਨ ਆਦਿ ਜੁਗਾਦਿ ਗੁਰ ਅਵਤਾਰ ਪੈਗ਼ੰਬਰ ਵਾਲੀ ਫ਼ਰਦ, ਫ਼ੈਸਲੇ

ਹਕ ਹਕ ਹਕ ਸੁਣਾਈਆ। ਉਹ ਸਾਡੀ ਬੇਨੰਤੀ ਮਨਜ਼ੂਰ ਕਰਕੇ ਅਰਜ਼, ਆਰਜ਼ੂ ਸਭ ਦੀ ਲੇਖੇ ਲਾਈਆ। ਜਿਸ ਨੂੰ ਆਦਿ ਜੁਗਾਦਿ ਨਹੀਂ ਕੋਈ ਗ਼ਰਜ਼, ਗ਼ਰਜ਼ ਜਗਤ ਜਹਾਨ ਪੂਰੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਇਕ ਪਰਗਟਾਈਆ। ਨਾਰਦ ਕਹੇ ਪੈਗ਼ੰਬਰੋ ਆਪਣਾ ਖੋਲ੍ਹ ਕੇ ਵੇਖੋ ਤਾਕ, ਤਕਵਾ ਇਕੋ ਇਕ ਰਖਾਈਆ। ਈਸਾ ਆਪਣਾ ਬਿਨ ਨੇਤਰਾਂ ਵੇਖ ਕਲਾਕ, ਜੋ ਕਲਾਧਾਰੀ ਦਿਤਾ ਦ੍ਰਿੜਾਈਆ। ਜੋ ਬਿਨ ਕ਼ਦਮਾਂ ਕਰਦਾ ਵਾਕ, ਭੱਜੇ ਵਾਹੋ ਦਾਹੀਆ। ਜਿਸ ਤੇਰਾ ਲੇਖਾ ਪੂਰਾ ਕਰਨਾ ਇੰਗਲੈਂਡ ਵਾਲੇ ਬਲਾਕ, ਬਲੈਕ ਪਰਦੇ ਆਪ ਖੁਲ੍ਹਾਈਆ। ਅੰਤ ਸ਼ਰਅ ਦਾ ਸ਼ਰਅ ਨੇ ਦੇਣਾ ਤਲਾਕ, ਸ਼ਰੀਅਤ ਬੈਠੀ ਮੁਖ ਭੁਆਈਆ । ਉਹ ਵੇਖ ਮਾਨਸ ਮਾਨਵ ਜਿਸ ਦਾ ਰੂਪ ਦਿਸੇ ਬਹੁਭਾਂਤ, ਤਨ ਵਜੂਦ ਮਾਟੀ ਖ਼ਾਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਹਜ਼ਰਤ ਹਾਜ਼ਰ ਵੇਖ ਹਜ਼ੂਰ, ਮਾਲਕ ਨੂਰ ਅਲਾਹੀਆ। ਜਿਸ ਦਾ ਹੁਕਮ ਕਰਨਾ ਪਏ ਮਨਜ਼ੂਰ, ਸਿਰ ਸਕੇ ਨਾ ਕੋਇ ਉਠਾਈਆ। ਜੁਗ ਬਦਲਣਾ ਜਿਸ ਦਾ ਦਸਤੂਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਉਹ ਪੰਧ ਮੁਕਾ ਕੇ ਨੇੜਾ ਦੂਰ, ਦੋ ਜਹਾਨਾਂ ਤਕੇ ਚਾਈਂ ਚਾਈਂਆ। ਜਿਸ ਦੇ ਕੋਲੋਂ ਕੋਈ ਹੋ ਨਾ ਸਕੇ ਮਫ਼ਰੂਰ, ਉਹਲਾ ਨਜ਼ਰ ਕੋਇ ਨਾ ਆਈਆ। ਪਤਾ ਨਹੀਂ ਉਨ ਕਿਸ ਬਿਧ ਸਭ ਨੂੰ ਬਣਾਉਣਾ ਵਾਰ ਕ਼ੁਸੂਰ, ਲੇਖਾ ਕਸਰ ਇਸ਼ਾਰੀਏ ਨਾਲ ਉਡਾਈਆ। ਉਹ ਵੇਖ ਲੈ ਕੀ ਅਵਾਜ਼ ਦੇਂਦਾ ਮੂਸਾ ਉਤੇ ਕੋਹਤੂਰ, ਤੁਰਤ ਆਪਣੀ ਲਏ ਅੰਗੜਾਈਆ। ਮੇਰਾ ਖ਼ੁਦਾ ਇਜ਼ਹਮੀ ਆਵੇ ਜ਼ਰੂਰ, ਜ਼ਿਮੀਂ ਜ਼ਮਾਂ ਜ਼ਾਏਜ਼ੂਮ ਆਪਣਾ ਰੰਗ ਰੰਗਾਈਆ । ਮੁਹੰਮਦ ਸ਼ੁਕਰਾਨੇ ਵਿਚ ਕਹੇ ਗਾਫ਼ੂਰ, ਗਜ਼ੀਮਾਨ ਜੁਮਾਅ ਮੇਰਾ ਮਾਲਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਜਾਣੇ ਸਰਬ ਕਲਾ ਭਰਪੂਰ, ਭਰਪੂਰ ਆਪਣਾ ਹੁਕਮ ਵਰਤਾਈਆ।

੧੭ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਜੁਗਿੰਦਰ ਸਿੰਘ ਦੇ ਗ੍ਰਹਿ ੧੧੧ ਸਟਰੀਟ ਅਵਡਰੀ ੫ ਰੋਡ
ਬਾਰਹਿੰਗ ਐਸਐਕਸ ਲੰਡਨ

ਧਰਨੀ ਕਹੇ ਮੈਂ ਭੁਜਾਂ ਉਠਾਵਾਂ ਬਾਂਹੀ, ਬਿਨ ਹੱਥਾਂ ਦਿਆਂ ਦੁਹਾਈਆ। ਜੋਤੀ ਜਾਤੇ ਪੁਰਖ ਬਿਧਾਤੇ ਨਿਰਗੁਣ ਧਾਰ ਮੇਰੇ ਮਾਹੀ, ਮਹਿਬੂਬ ਤੇਰੀ ਆਸ ਰਖਾਈਆ। ਚਾਰ ਜੁਗ ਦੇ ਸ਼ਾਸਤਰ ਮੇਰੀ ਦੇਣ ਗਵਾਹੀ, ਸ਼ਹਾਦਤ ਧਰਮ ਧਾਰ ਭੁਗਤਾਈਆ। ਸਤਿਗੁਰ ਸ਼ਬਦ ਬਣਾ ਦੇ ਰਾਹੀ, ਰਹਿਬਰ ਇਕੋ ਇਕ ਪਰਗਟਾਈਆ। ਉਹ ਵਕ਼ਤ ਸੁਹੰਜਣਾ ਤਕ ਲੈ ਗੋਬਿੰਦ ਦਾ ਲੰਘਿਆ ਢਈਆ ਢਾਈ, ਢੌਂਕੇ ਵਿਚ ਆਪਣਾ ਪੰਧ ਮੁਕਾਈਆ। ਨੌ ਖੰਡ ਪ੍ਰਿਥਮੀ ਦੀਨ ਮਜ਼੍ਹਬ ਸ਼ਰਅ ਬਣੀ ਕਸਾਈ, ਕ਼ਾਤਲ ਮਕ਼ਤੂਲ ਦਿਸੇ ਖ਼ਲਕ ਖ਼ੁਦਾਈਆ। ਚਾਰੋਂ ਕੁੰਟ ਅੰਧੇਰਾ ਗਿਆ ਛਾਈ, ਸਾਚਾ ਚੰਨ ਨਜ਼ਰ ਕੋਇ ਨਾ ਆਈਆ। ਮੈਂ ਵਾਸਤਾ ਨਿਰਧਨ ਹੋ ਕੇ ਰਹੀ ਪਾਈ, ਸਰਧਨ ਵੇਖਣਾ ਚਾਈਂ ਚਾਈਂਆ। ਮੇਰਾ ਲਹਿਣਾ ਦੇਣਾ ਪੁਰਖ ਅਕਾਲੇ

ਦੇਣਾ ਪੂਰ ਕਰਾਈ, ਸੋ ਪੁਰਖ ਨਿਰੰਜਣ ਤੇਰੇ ਹੱਥ ਵਡਿਆਈਆ। ਹਰਿ ਪੁਰਖ ਨਿਰੰਜਣ ਤੇਰੇ ਚਰਨ ਕਵਲ ਆਸ ਰਖਾਈ, ਏਕੰਕਾਰੇ ਹੋਣਾ ਆਪ ਸਹਾਈਆ। ਆਦਿ ਨਿਰੰਜਣ ਦਰਦ ਦੁਖ ਭੈ ਭੰਜਣ ਮੇਟ ਅੰਧੇਰਾ ਛਾਹੀ, ਨੂਰ ਨੁਰਾਨਾ ਇਕ ਚਮਕਾਈਆ। ਅਬਿਨਾਸ਼ੀ ਕਰਤੇ ਮੇਰੀ ਕੱਟ ਦੇ ਬਿਨ ਰੱਸੀਆਂ ਵਾਲੀ ਫਾਹੀ, ਫ਼ੈਸਲਾ ਹਕ ਸੁਣਾਈਆ। ਅਬਿਨਾਸ਼ੀ ਕਰਤੇ ਤੇਰੇ ਚਰਨ ਧੂੜ ਖ਼ਾਕ ਰਹੀ ਰਮਾਈ, ਬਿਨ ਖ਼ਾਕ ਖ਼ਾਕ ਉਠਾਈਆ। ਪਾਰਬ੍ਰਹਮ ਮੇਰਾ ਪੂਰਬ ਲੇਖਾ ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਝੋਲੀ ਦੇਣਾ ਪਾਈਆ। ਮੈਂ ਆਪਣਾ ਆਪ ਤੇਰੇ ਕ਼ਦਮਾਂ ਹੇਠ ਬੈਠੀ ਵਿਛਾਈ, ਵਿਸ਼ਵ ਦੇ ਮਾਲਕ ਵੇਖ ਅੱਖ ਉਠਾਈਆ। ਸਤਿਗੁਰ ਸ਼ਬਦ ਮੇਰੇ ਉਤੇ ਭੇਜਣਾ ਚਾਈਂ ਚਾਈਂ, ਚਾਉ ਘਨੇਰਾ ਇਕ ਰਖਾਈਆ। ਮੈਂ ਵਿਸ਼ਨ ਬ੍ਰਹਮੇ ਸ਼ਿਵ ਸੰਦੇਸ਼ਾ ਦੇਵਾਂ ਬਿਨਾ ਪਵਨ ਹਵਾਈ, ਤੇਰਾ ਨਾਮ ਨਾਮ ਦ੍ਰਿੜਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇਣਾ ਸੁਣਾਈ, ਅਣਸੁਣਤ ਰਹਿਣ ਕੋਇ ਨਾ ਪਾਈਆ। ਚਾਰ ਜੁਗ ਦੇ ਗ੍ਰੰਥਾਂ ਨਾਲ ਮਿਲਾਈ, ਸ਼ਾਸਤਰ ਸਗਲਾ ਸੰਗ ਬਣਾਈਆ। ਤੀਰਥ ਤਟਾਂ ਸੁੱਤਿਆਂ ਲਵਾਂ ਉਠਾਈ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਨੌ ਖੰਡ ਮੇਰਾ ਸੱਤ ਦੀਪ ਤੇਰੇ ਅਗੇ ਦਏ ਦੁਹਾਈ, ਦੋ ਜਹਾਨਾਂ ਮਾਲਕ ਤੁਧ ਬਿਨ ਅਵਰ ਨਾ ਕੋਇ ਗੁਸਾਈਂਆ। ਮੰਦਰ ਮਸਜਿਦ ਸ਼ਿਵਦਵਾਲੇ ਮਠਾਂ ਹਲੂਣਾ ਦੇਣਾ ਥਾਉਂ ਥਾਈਂ, ਗੁਰੂਦੁਆਰ ਗੁਰਦੇਵ ਦੇਣਾ ਦ੍ਰਿੜਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਪਰਮਾਤਮ ਲੱਖ ਚੁਰਾਸੀ ਸੁਨੇਹੜਾ ਦੇਵਾਂ ਤੇਰਾ ਸਹਿਜ ਸੁਖਦਾਈ, ਇਕੋ ਇਕ ਏਕੰਕਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਮੈਂ ਪੁਰਖ ਅਕਾਲੇ ਕੂਕਦੀ, ਦਰ ਤੇਰੇ ਵਾਸਤਾ ਪਾਈਆ। ਆਸਾ ਪੂਰੀ ਕਰ ਦੇ ਗੋਬਿੰਦ ਦੁਲਾਰੇ ਸੁਤ ਦੀ, ਜੋ ਸੁੱਤਿਆਂ ਲਏ ਜਗਾਈਆ। ਖੇਲ ਵੇਖ ਲੈ ਕਾਇਆ ਪੰਜ ਭੂਤ ਦੀ, ਤਨ ਵਜੂਦਾਂ ਫੋਲ ਫੁਲਾਈਆ। ਦਰੋਹੀ ਤਕ ਲੈ ਮੇਰੇ ਉਤੇ ਚਾਰੇ ਕੂਟ ਦੀ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਵਸਤ ਤਕ ਲੈ ਕਲਜੁਗ ਕੂੜੀ ਕਿਰਿਆ ਝੂਠ ਦੀ, ਘਰ ਘਰ ਬੈਠੀ ਡੇਰਾ ਲਾਈਆ। ਮੇਰੀ ਮਨਸਾ ਦਿਵਸ ਰੈਣ ਬਿਨਾ ਘੜੀ ਪਲ ਤੋਂ ਚੂਕਦੀ, ਆਲਸ ਨਿੰਦਰਾ ਗਈ ਤਜਾਈਆ। ਕਲਜੁਗ ਜੀਵਾਂ ਆਸ਼ਾ ਵੇਖ ਲੈ ਕੂਕਦੀ, ਅਗਨੀ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਮੇਰੀ ਛਾਤੀ ਭਰੀ ਦੁਖ ਦੀ, ਤੁਧ ਬਿਨ ਦਰਦ ਨਾ ਕੋਇ ਮਿਟਾਈਆ। ਮੇਰੇ ਉਤੇ ਘੜੀ ਸੁਲਖਣੀ ਕਰ ਦੇ ਸੁਖ ਦੀ, ਸੂਖ਼ਮ ਰੂਪ ਆਪਣਾ ਦੇ ਸਮਝਾਈਆ। ਮੈਂ ਖ਼ਬਰ ਸੁਣਨਾ ਚਾਹੁੰਦੀ ਕਲਜੁਗ ਵਕ਼ਤ ਮਨਸੂਖ਼ ਦੀ, ਮਨਸਾ ਤੇਰੇ ਚਰਨ ਰਖਾਈਆ। ਮੈਨੂੰ ਖੇਲ ਵਖਾ ਦੇ ਸਤਿਗੁਰ ਸ਼ਬਦ ਅਗੰਮੇ ਦੂਤ ਦੀ, ਦੁਤੀਆ ਭਾਉ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੁਆਮੀ ਦਇਆ ਕਮਾਈਆ। ਧਰਨੀ ਕਹੇ ਮੇਰੇ ਭਗਵਾਨ ਮੇਰੇ ਤਕ ਲੈ ਖ਼ਾਲੀ ਹੱਥ, ਹਥੇਲੀ ਤੇਰੇ ਅਗੇ ਟਿਕਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲ ਸਾਹਿਬ ਸਮਰਥ, ਅੰਤਰਜਾਮੀ ਸੁਆਮੀ ਧੁਰਦਰਗਾਹੀਆ। ਤੇਰੀ ਮਹਿੰਮਾ ਆਦਿ ਜੁਗਾਦਿ ਅਕਥ, ਜੁਗ ਚੌਕੜੀ ਕੋਈ ਕਥ ਸਕੇ ਨਾ ਰਾਈਆ। ਤੂੰ ਕਲਜੁਗ ਚਲਾਵਣਾਰਾ ਰਥ, ਰਥ ਰਥਵਾਹੀ ਧੁਰਦਰਗਾਹੀਆ। ਮੇਰੇ ਉਤੋਂ ਕੂੜ ਕਲਪਣਾ ਕ੍ਰਿਪਾ ਕਰ ਦੇ ਮਥ, ਮਥਨ ਕਰ ਖ਼ਲਕ ਖ਼ੁਦਾਈਆ। ਤੇਰੀ ਸ਼ਰਨ ਸ਼ਰਨਾਈ ਜਾਵਾਂ ਢਠ, ਧੂੜੀ ਖ਼ਾਕ ਖ਼ਾਕ ਰਮਾਈਆ। ਵੇਖੀਂ ਕਿਤੇ ਕਲਜੁਗ ਆਯੂ ਵਧ ਕਰੀਂ ਨਾ ਸਾਲ ਅੱਠ, ਅੱਠਾਂ ਤਤਾਂ ਪੰਧ ਮੁਕਾਈਆ। ਮੈਂ ਤੇਰਾ ਨੂਰ ਜ਼ਹੂਰ ਤਕਾਂ ਲਟ ਲਟ, ਜੋਤੀ ਜਾਤੇ ਡਗਮਗਾਈਆ।

ਮਿਹਰਵਾਨ ਹੋ ਕੇ ਧਰਮ ਦੀ ਧਾਰ ਖੋਲ੍ਹ ਦੇ ਹੱਟ, ਨਾਮ ਵਸਤ ਸਤਿ ਵਰਤਾਈਆ। ਕੂੜ ਕਿਰਿਆ ਡੋਰੀ ਦੇਣੀ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਧਰਨੀ ਕਹੇ ਮੈਂ ਚਾਹੁੰਦੀ ਹਰ ਹਿਰਦਾ ਤੇਰਾ ਨਾਮ ਲਏ ਰਟ, ਸਾਹ ਸਾਹ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਘਰ ਦੇਣਾ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰੇ ਵੇਖ ਲੈ ਪੁੱਠੇ ਸਿੱਧੇ ਗੁਟ, ਘੁਟਨੇ ਟੇਕ ਕੇ ਦਿਆਂ ਦੁਹਾਈਆ। ਤੇਰਾ ਪਿਆਰ ਸਭ ਦੇ ਅੰਦਰੋਂ ਗਿਆ ਟੁਟ, ਟੁੱਟਿਆਂ ਸਕੇ ਨਾ ਕੋਇ ਮਿਲਾਈਆ। ਸੁਰਤ ਸ਼ਬਦ ਪ੍ਰੀਤੀ ਗਈ ਛੁਟ, ਛੁਟਕੀ ਲਿਵ ਨਾ ਕੋਇ ਲਗਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਕੂੜੀ ਕਿਰਿਆ ਮੇਰੇ ਅੰਦਰੋਂ ਕਢ ਦੇ ਕੁਟ, ਕੁਟਲਤਾ ਦੀਨ ਦੁਨੀ ਰਹਿਣ ਕੋਇ ਨਾ ਪਾਈਆ। ਦੀਨਾਂ ਮਜ਼੍ਹਬਾਂ ਮੇਟ ਦੇ ਫੁਟ, ਫੁਟਕਲ ਰੂਪ ਨਾ ਕੋਇ ਵਖਾਈਆ। ਅੰਮ੍ਰਿਤ ਜਾਮ ਪਿਆ ਦੇ ਆਪਣਾ ਘੁਟ, ਅੰਮਿਉਂ ਰਸ ਬਿਨ ਰਸਨਾ ਆਪ ਚਖਾਈਆ। ਮਿਹਰਵਾਨ ਹੋ ਕੇ ਜਾਣਾ ਤੁਠ, ਦੀਨ ਦਿਆਲ ਵੇਖਣਾ ਥਾਉਂ ਥਾਈਂਆ। ਨਿਗਾਹ ਮਾਰ ਲੈ ਮੇਰੀ ਚਾਰੇ ਗੁਠ, ਚਾਰੇ ਕੁੰਟ ਕੁੰਟ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਆਪ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਸ਼ਕਰਨ ਵੇਖ ਲੈ ਆਪ, ਆਪਣੀ ਦਇਆ ਕਮਾਈਆ। ਤੇਰਿਆਂ ਤੇਰਾ ਭੁਲਿਆ ਜਾਪ, ਹਿਰਦੇ ਹਰਿ ਨਾ ਕੋਇ ਵਸਾਈਆ। ਨਵ ਸੱਤ ਵਧਿਆ ਪਾਪ, ਪਤਿਤ ਹੋਈ ਲੋਕਾਈਆ। ਝਗੜਾ ਤਕ ਲੈ ਜ਼ਾਤ ਪਾਤ, ਨਾਮ ਕਲਮਾ ਦੀਨ ਮਜ਼੍ਹਬ ਕਰੇ ਲੜਾਈਆ। ਆਤਮ ਪਰਮਾਤਮ ਜੋੜੇ ਕੋਈ ਨਾ ਨਾਤ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਰੰਗਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਅੰਧ ਅਗਿਆਨ ਨਾ ਕੋਇ ਗਵਾਈਆ। ਸਾਚੀ ਦੇਵੇ ਕੋਈ ਨਾ ਦਾਤ, ਵਸਤ ਸਚ ਨਾ ਕੋਇ ਵਰਤਾਈਆ। ਦਰੋਹੀ ਫਿਰ ਗਈ ਲੋਕਮਾਤ, ਮਾਤਰ ਭੂਮੀ ਹੋ ਕੇ ਵਾਸਤਾ ਪਾਈਆ। ਮੇਰੀ ਕੋਈ ਨਾ ਪੁਛੇ ਵਾਤ, ਵਾਰਸ ਨਜ਼ਰ ਕੋਇ ਨਾ ਆਈਆ। ਤੂੰ ਪਰਮ ਪੁਰਖ ਮੇਰਾ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਸ਼ਕਰਨ ਵੇਖ ਲੈ ਉਤੇ ਜਗ, ਜਾਗਰਤ ਜੋਤ ਧਿਆਨ ਲਗਾਈਆ। ਤੇਰੇ ਤੇਰੇ ਨਾਲੋਂ ਹੋਏ ਅਲਗ, ਸਾਚਾ ਮੇਲ ਨਾ ਕੋਇ ਮਿਲਾਈਆ। ਕੂੜ ਕੁੜਿਆਰ ਨੇ ਹੰਸ ਰੂਪ ਕੀਤੇ ਕਗ, ਕਲਜੁਗ ਕਾਤੀ ਆਪਣਾ ਖੇਲ ਖਿਲਾਈਆ। ਮੇਰੇ ਚਾਰੋਂ ਕੁੰਟ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੇਰੇ ਦੀਨ ਦਿਆਲੇ ਤੇਰੇ ਪਰਸੇ ਕੋਈ ਨਾ ਪਗ, ਪਾਹਨਾ ਪੂਜੇ ਜਗਤ ਲੋਕਾਈਆ। ਤੇਰਾ ਦਰਸ ਹੋਵੇ ਨਾ ਕਿਸੇ ਉਪਰ ਸ਼ਾਹਰਗ, ਸ਼ਹਿਨਸ਼ਾਹ ਮਿਲਣ ਕੋਇ ਨਾ ਪਾਈਆ। ਮੇਰਾ ਰੂਪ ਤਕ ਲੈ ਹੋ ਗਿਆ ਬਪੜਾ ਬਗ, ਸਰਬਗ ਤੇਰਾ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੀਆਂ ਮੀਟੀਆਂ ਵੇਖ ਲੈ ਮੁੱਠੀਆਂ, ਬਿਨ ਹੱਥਾਂ ਦਿਆਂ ਵਖਾਈਆ। ਮੈਂ ਜਗਤ ਵਿਕਾਰੇ ਅੰਤਮ ਕੁੱਠੀ ਆਂ, ਤਨ ਵਜੂਦ ਹਕ ਨਜ਼ਰ ਕੋਇ ਨਾ ਆਈਆ। ਕਲਜੁਗ ਰੀਤਾਂ ਵੇਖ ਲੈ ਪੁੱਠੀਆਂ, ਸਤਿ ਸਚ ਵਿਚ ਨਾ ਕੋਇ ਸਮਾਈਆ। ਜਗਤ ਜਗਿਆਸੂਆਂ ਵਿਚਾਰਾਂ ਹੋਈਆਂ ਝੂਠੀਆਂ, ਮਨਸਾ ਮਨ ਮਨ ਹਲਕਾਈਆ। ਭਾਗ ਲੱਗਾ ਦਿਸੇ ਨਾ ਕਾਇਆ ਪੰਜ ਭੂਤੀਆਂ, ਤਤਵ ਤਤ ਰੰਗ ਨਾ ਕੋਇ ਰੰਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰੂਹਾਂ ਵੇਖੀਆਂ

ਸੁੱਤੀਆਂ, ਸ਼ਬਦੀ ਲਏ ਨਾ ਕੋਇ ਅੰਗੜਾਈਆ। ਖ਼ਾਲੀ ਦਿਸੇ ਕਾਇਆ ਭਾਂਡੇ ਪੰਜ ਬੁਤੀਆਂ, ਬੁਤਖ਼ਾਨੇ ਦੇਣ ਦੁਹਾਈਆ। ਮੇਰੇ ਉਤੇ ਹੋਈਆਂ ਖਿਜ਼ਾਂ ਦੀਆਂ ਰੁਤੀਆਂ, ਰੁਤ ਬਸੰਤ ਨਾ ਕੋਇ ਮਹਿਕਾਈਆ । ਜੀਵਾਂ ਜੰਤਾਂ ਸਾਧਾਂ ਸੰਤਾਂ ਆਸਾ ਹੋਈਆਂ ਦੋ ਚਿਤੀਆਂ, ਚੇਤਨ ਤੇਰੇ ਰੰਗ ਨਾ ਕੋਇ ਸਮਾਈਆ। ਮੈਨੂੰ ਭਾਗ ਲੱਗਿਆ ਨਹੀਂ ਕਲਜੁਗ ਅੰਤਮ ਧਰਮ ਧਾਰ ਦੀ ਪੁਤੀਆਂ, ਪੂਤ ਸਪੂਤਾ ਨਜ਼ਰ ਕੋਇ ਨਾ ਆਈਆ। ਮੇਰੇ ਸੁਆਮੀ ਅੰਤਰਜਾਮੀ ਮੈਂ ਕਲਜੁਗ ਗਈ ਲੁੱਟੀ ਆਂ, ਕਲਜੁਗ ਚੌਥਾ ਜੁਗ ਲੁਟੇਰਾ ਨਜ਼ਰੀ ਆਈਆ। ਪਵਿਤ੍ਰ ਰਹੀਆਂ ਨਹੀਂ ਕਿਸੇ ਦੀਆਂ ਕੁਟੀਆਂ, ਕਾਇਆ ਗੜ੍ਹ ਨਾ ਕੋਇ ਸੁਹਾਈਆ। ਤੇਰਾ ਨਾਮ ਨਿਧਾਨ ਗਾਵੇ ਕੋਈ ਨਾ ਦੋ ਤੁਕੀਆਂ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ । ਵਾਟਾਂ ਦਿਸਣ ਕਿਸੇ ਨਾ ਮੁਕੀਆਂ, ਚੁਰਾਸੀ ਪੰਧ ਨਾ ਕੋਇ ਚੁਕਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਸਤਿਗੁਰ ਸ਼ਬਦ ਦੂਲ੍ਹੇ ਦੁਲਾਰੇ ਦੇ ਦੇ ਛੁੱਟੀਆਂ, ਹੁਕਮ ਹੁਕਮ ਨਾਲ ਜਣਾਈਆ। ਜਿਸ ਦੇ ਹੁਕਮ ਨਾਲ ਕਲਜੁਗ ਜੜ੍ਹਾਂ ਜਾਣ ਪੁੱਟੀਆਂ, ਪਟਨੇ ਵਾਲਾ ਸੰਗੀ ਸਾਥੀ ਨਾਲ ਸੋਭਾ ਪਾਈਆ। ਮੈਂ ਚਾਹੁੰਦੀ ਤੇਰੇ ਨਾਮ ਦੀਆਂ ਨਵੀਆਂ ਲਿਖੀਆਂ ਜਾਣ ਪੱਟੀਆਂ, ਅੱਖਰ ਅੱਖਰਾਂ ਨਾਲ ਰਲਾਈਆ। ਮੈਂ ਖ਼ੁਸ਼ੀ ਵਿਚ ਤੇਰੇ ਦਰ ਤੇ ਆਵਾਂ ਨੱਠੀਆਂ, ਭੱਜਾਂ ਵਾਹੋ ਦਾਹੀਆ। ਸਤਿ ਧਰਮ ਦੀਆਂ ਸਤਿਗੁਰ ਪੂਰੇ ਖੋਲ੍ਹ ਦੇ ਗੱਠੀਆਂ, ਗੰਢ ਆਪਣੀ ਆਪ ਖੁਲ੍ਹਾਈਆ। ਮੇਰੇ ਉਤੇ ਉਲਟੀ ਗੇੜ ਦੇ ਲਠੀਆ, ਸਤਿਜੁਗ ਸਚ ਲਏ ਅੰਗੜਾਈਆ। ਔਹ ਵੇਖ ਲੈ ਪੈਗ਼ੰਬਰਾਂ ਸਦੀਆਂ ਜਾਦੀਆਂ ਟੱਪੀਆਂ, ਆਪ ਆਪਣਾ ਪੰਧ ਮੁਕਾਈਆ। ਧਰਨੀ ਕਹੇ ਮੈਂ ਚਾਹੁੰਦੀ ਮੇਰੇ ਉਤੇ ਦੀਨ ਮਜ਼੍ਹਬ ਦੀਆਂ ਰਹਿਣ ਕੋਈ ਨਾ ਪੱਤੀਆਂ, ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਤੇਰਾ ਨਾਮ ਨਿਧਾਨ ਹੋਵੇ ਨਾ ਕੋਈ ਤੋਲੇ ਮਾਸੇ ਰਤੀਆਂ, ਕ਼ੀਮਤ ਜਗਤ ਨਾ ਕੋਇ ਜਣਾਈਆ। ਉਹ ਲੇਖ ਪੂਰਾ ਕਰ ਦੇ ਜੋ ਆਸ਼ਾ ਰਖੀਆਂ ਰਾਗਾਂ ਛੱਤੀਆਂ, ਛਤੀਸੇ ਬਤੀਸੇ ਤੇਰੇ ਅਗੇ ਮੇਰੀ ਦੁਹਾਈਆ। ਧਰਨੀ ਕਹੇ ਮੈਂ ਚਾਹੁੰਦੀ ਮੇਰੇ ਉਤੇ ਹਰ ਹਿਰਦੇ ਵਿਚ ਤੇਰੇ ਪਿਆਰ ਦੀਆਂ ਜਗਦੀਆਂ ਹੋਣ ਬੱਤੀਆਂ, ਜੋਤ ਜੋਤ ਵਿਚੋਂ ਰੁਸ਼ਨਾਈਆ। ਆਤਮਾ ਤੇਰੇ ਚਰਨ ਕਵਲ ਹੋਣ ਰਤੀਆਂ, ਰਤਨ ਅਮੋਲਕ ਹੀਰੇ ਹਰਿਜਨ ਆਪ ਬਣਾਈਆ। ਮੈਂ ਤੇਰੇ ਚਰਨ ਸਰਨ ਆਪਣਾ ਸਥਰ ਬੈਠੀ ਘਤੀ ਆਂ, ਯਾਰੜੇ ਆਪਣੀ ਸੇਜ ਦੇਣੀ ਸੁਹਾਈਆ । ਕਲਜੁਗ ਕੂੜ ਕੁੜਿਆਰ ਮੇਟਣੀਆਂ ਮਤੀਆਂ, ਮਤ ਮਤਾਂਤਰ ਡੇਰਾ ਢਾਹੀਆ। ਜਨ ਭਗਤਾਂ ਬੀਜ ਬੀਜਣਾ ਆਪਣੇ ਵਤੀਆ, ਨਾਮ ਨਿਧਾਨ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੇਰੇ ਦੀਨ ਦਿਆਲੇ ਬਖ਼ਸ਼ਿੰਦ, ਬਖ਼ਸ਼ਿਸ਼ ਰਹਿਮਤ ਦੇਣੀ ਕਮਾਈਆ। ਮੈਂ ਤੇਰੀ ਧਰਮ ਧਾਰ ਦੀ ਬਿਨਾ ਮਾਤ ਪਿਤ ਤੋਂ ਬਿੰਦ, ਰੂਪ ਅਨੂਪ ਤੇਰਾ ਨਜ਼ਰੀ ਆਈਆ। ਮੇਰਾ ਪਵਣ ਸਵਾਸ ਤੇਰੀ ਚਰਨ ਕਵਲ ਜਿੰਦ, ਜ਼ਿੰਦਗੀ ਜਗਤ ਨਾ ਕੋਇ ਰਖਾਈਆ। ਮੈਂ ਆਸ ਰਖੀ ਨੌ ਸੌ ਚੁਰਾਨਵੇ ਚੌਕੜੀ ਜੁਗ ਵਿਚ ਹਿੰਦ, ਹਿੰਦ ਦੇ ਮਾਲਕ ਦਇਆ ਦੇਣੀ ਕਮਾਈਆ। ਤੇਰਾ ਰੂਪ ਅਨੂਪ ਸਾਗਰ ਸਿੰਧ, ਗਹਿਰ ਗੰਭੀਰ ਤੇਰੀ ਸਰਨਾਈਆ। ਜਨ ਭਗਤਾਂ ਲੇਖੇ ਲਾ ਲੈ ਜੀਉ ਪਿੰਡ, ਇੰਡ ਬ੍ਰਹਿਮੰਡ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਆਪ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰੀ ਰਖੀਂ ਲਾਜਾ, ਲਾਜਵੰਤ ਅਖਵਾਈਆ। ਜਨ ਭਗਤਾਂ ਪੂਰਾ ਕਰਨਾ ਕਾਜਾ, ਕਰਮ ਕਾਂਡ ਦਾ ਡੇਰਾ ਢਾਹੀਆ। ਤੂੰ ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ

ਇਕ ਅਖਵਾਈਆ। ਤੈਨੂੰ ਸਭ ਨੇ ਕਿਹਾ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣਿਆਂ ਗੋਦ ਉਠਾਈਆ । ਸਤਿਗੁਰ ਸ਼ਬਦ ਹੋ ਕੇ ਨੌ ਖੰਡ ਫਿਰਨਾ ਭਾਜਾ, ਬਿਨ ਕ਼ਦਮਾਂ ਕ਼ਦਮ ਉਠਾਈਆ। ਸਤਿਜੁਗ ਸਤਿ ਧਰਮ ਚਲਾਉਣਾ ਰਿਵਾਜਾ, ਰਵਾਇਤ ਆਪਣੀ ਦੇਣੀ ਦ੍ਰਿੜਾਈਆ। ਜਿਸ ਕਾਰਨ ਨਿਰਗੁਣ ਧਾਰ ਆਇਉਂ ਦੇਸ ਮਾਝਾ, ਸੰਬਲ ਆਪਣਾ ਥਾਨ ਸੁਹਾਈਆ। ਜਿਸ ਬਿਧ ਜਨ ਭਗਤ ਉਠਾਏ ਮਾਰ ਕੇ ਅਵਾਜ਼ਾ, ਸ਼ਬਦੀ ਸ਼ਬਦ ਕੀਤੀ ਸ਼ਨਵਾਈਆ। ਸੀਸ ਪਹਿਨ ਅਗੰਮੀ ਤਾਜਾ, ਤਖ਼ਤ ਨਿਵਾਸੀ ਹੋਣਾ ਸਹਾਈਆ। ਨੌ ਖੰਡ ਪ੍ਰਿਥਮੀ ਮੇਰੇ ਉਤੇ ਬਣਾਉਣਾ ਇਕ ਸਮਾਜਾ, ਦੂਸਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਬਿਧ ਤੇਰਾ ਭਗਤ ਸੁਹੇਲਾ ਜੁਗਿੰਦਰ ਸਿੰਘ ਜਾਗਾ, ?ਜੋਤ? ਬਿਨ ਵਰਨ ਗੋਤ ਦੀਨ ਦੁਨੀ ਦੇਣੀ ਜਗਾਈਆ।

੧੯ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਰਣਜੀਤ ਸਿੰਘ ਮਨਜੀਤ ਕੌਰ ਦੇ ਗ੍ਰਹਿ
ਗੁਡ ਵੀਨਜ਼ ਵਲੇ ਨੰ੦ ੧੦ ਇੰਗਲੈਂਡ

ਖ਼ੁਸ਼ੀ ਨਾਲ ਉਤੋਂ ਤਕੇ ਅਰਸ਼, ਅਰਸ਼ੀ ਪ੍ਰੀਤਮ ਆਰਸ਼ ਤੇਰੀ ਖ਼ੁਸ਼ੀ ਮਨਾਈਆ। ਤੇਰਾ ਜਲਵਾ ਨੂਰ ਵੇਖਾਂ ਉਤੇ ਫ਼ਰਸ਼, ਜ਼ਿਮੀਂ ਜ਼ਮਾਂ ਦੇ ਮਾਲਕ ਧਿਆਨ ਲਗਾਈਆ। ਜੁਗ ਚੌਕੜੀ ਮਿਟਾਵਣਹਾਰਾ ਹਰਸ, ਹਵਸ ਸਭ ਦੀ ਪੂਰ ਕਰਾਈਆ। ਜਨ ਭਗਤਾਂ ਉਤੇ ਕਰਕੇ ਤਰਸ, ਰਹਿਮਤ ਨਿਰਗੁਣ ਧਾਰ ਕਮਾਈਆ। ਜੋਤੀ ਜਾਤੇ ਦੇ ਕੇ ਦਰਸ, ਤ੍ਰਿਸ਼ਨਾ ਤ੍ਰਿਖਾ ਜਗਤ ਕੂੜ ਬੁਝਾਈਆ। ਖ਼ੁਸ਼ੀਆਂ ਵਾਲਾ ਸੁਹੰਜਣਾ ਦਿਸੇ ਬਰਸ, ਬਰਸੀ ਚਾਰ ਜੁਗ ਦੀ ਨਾਲ ਮਿਲਾਈਆ। ਤੇਰਾ ਖੇਲ ਅਨੋਖਾ ਅਸਚਰਜ, ਅਚਰਜ ਲੀਲਾ ਵੇਖ ਵਖਾਈਆ। ਮੈਂ ਕੂਕ ਕੇ ਬੋਲਾਂ ਗਰਜ, ਬ੍ਰਹਿਮੰਡ ਖੰਡ ਦਿਆਂ ਸੁਣਾਈਆ। ਵੇਖੋ ਜਿਨ ਅਵਤਾਰ ਪੈਗ਼ੰਬਰਾਂ ਗੁਰੂਆਂ ਮੰਨੀ ਅਰਜ਼, ਆਰਜ਼ੂ ਆਪਣੇ ਚਰਨਾਂ ਹੇਠ ਟਿਕਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰੇ ਕ਼ਰਜ਼, ਮਕ਼ਰੂਜ਼ ਲੇਖਾ ਦਏ ਮੁਕਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਕਲਜੁਗ ਸ਼ਰਅ ਸ਼ਰੀਅਤ ਮੇਟੇ ਕਰਦ, ਕ਼ਤਲਗਾਹ ਦਾ ਪੰਧ ਮੁਕਾਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਅੰਧੇਰਾ ਗਰਦ, ਨੂਰੀ ਚੰਦ ਕਰੇ ਰੁਸ਼ਨਾਈਆ। ਪੁਰਖ ਅਕਾਲਾ ਦੀਨ ਦਿਆਲਾ ਆਪਣਾ ਪੂਰਾ ਕਰੇ ਫ਼ਰਜ਼, ਫ਼ਾਜ਼ਲ ਹੋ ਕੇ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਅਰਸ਼ ਕਹੇ ਮੇਰਾ ਮਾਲਕ ਉਤੇ ਮਿੱਟੀ ਖ਼ਾਕ, ਖ਼ਾਕੀ ਜਗਤ ਜਹਾਨ ਵੇਖ ਵਖਾਈਆ। ਸ਼ਬਦੀ ਅਸਵ ਚੜ੍ਹੇ ਰਾਕ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਸਚ ਦੁਆਰ ਖੋਲ੍ਹ ਕੇ ਤਾਕ, ਭਗਤ ਭਗਵਾਨ ਮੇਲ ਮਿਲਾਈਆ। ਆਤਮ ਪਰਮਾਤਮ ਬਣਾ ਕੇ ਸਾਕ, ਸਾਜਣ ਹੋ ਕੇ ਵੇਖ ਵਖਾਈਆ। ਧਰਨੀ ਧਰਤ ਧਵਲ ਧੌਲ ਉਤੇ ਮਾਰੇ ਝਾਕ, ਨਿਰਗੁਣ ਹੋ ਕੇ ਅੱਖ ਖੁਲ੍ਹਾਈਆ। ਜੋ ਈਸਾ ਕਰਕੇ ਗਿਆ ਟਾਕ, ਤਿਸ ਦਾ ਲੇਖਾ ਝੋਲੀ ਦਏ ਟਿਕਾਈਆ । ਬਿਨ ਕ਼ਦਮਾਂ ਕਰਕੇ ਵਾਕ, ਲੈਂਡ ਇੰਗਲੈਂਡ ਵਾਲੀ ਸੁਹਾਈਆ। ਜਿਸ ਦਾ ਲੇਖਾ ਹੁਕਮ ਵਾਲਾ ਅਗੇ ਸ਼ਾਰਟ, ਸ਼ੂਟ ਕਰੇ ਖ਼ਲਕ ਖ਼ੁਦਾਈਆ। ਜੋ ਵੇਖਣਹਾਰਾ ਜਗਤ ਜਹਾਨ ਵੱਡੇ ਛੋਟੇ ਪਾਰਟ, ਪਾਰਬ੍ਰਹਮ ਪ੍ਰਭ ਆਪਣਾ ਹੁਕਮ

ਵਰਤਾਈਆ। ਜਿਸ ਦਾ ਸਭ ਤੋਂ ਵਖਰਾ ਹੋਣਾ ਆਰਟ, ਅਟੈਨਸ਼ਨ ਹੋ ਕੇ ਤਕੇ ਖ਼ਲਕ ਖ਼ੁਦਾਈਆ। ਉਸ ਦਾ ਬਿਨ ਅੱਖਰਾਂ ਵਾਲਾ ਪੜ੍ਹ ਸਕੇ ਕੋਈ ਨਾ ਕਾਰਡ, ਭੇਵ ਸਕੇ ਨਾ ਕੋਈ ਖੁਲ੍ਹਾਈਆ। ਜੋ ਸਚਖੰਡ ਨਿਵਾਸੀ ਸਭ ਦਾ ਜਾਰਜ, ਮਾਲਕ ਦੋ ਜਹਾਨ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਰਸ਼ ਕਹੇ ਮੇਰੇ ਮਾਲਕ ਗਾਡ ਦਾ ਇਕੋ ਪੋਲ, ਸਤਹ ਬੁਲੰਦੀ ਨਜ਼ਰ ਕੋਇ ਨਾ ਆਈਆ। ਜੋ ਨਿਰਗੁਣ ਧਾਰ ਕਰੇ ਆਪਣਾ ਰੋਲ, ਰੋਲ ਨੰਬਰ ਪਿਛਲੇ ਸਭ ਦੇ ਫੋਲ ਫੁਲਾਈਆ। ਜਿਸ ਦਾ ਰੂਪ ਰੰਗ ਰੇਖ ਨਜ਼ਰ ਆਏ ਨਾ ਕਿਸੇ ਵਿਚੋਂ ਹੋਲ, ਹੋਲੀ ਸੋਲੀ ਆਪਣਾ ਖੇਲ ਖਿਲਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਲੇਖਾ ਜਾਣੇ ਉਪਰ ਆਪਣਾ ਧੌਲ, ਧਰਨੀ ਧਾਰ ਧਾਰ ਜਣਾਈਆ। ਸਚ ਦੁਆਰਾ ਏਕੰਕਾਰਾ ਰਿਹਾ ਖੋਲ੍ਹ, ਗ੍ਰਹਿ ਦੁਆਰਾ ਇਕੋ ਇਕ ਸੁਹਾਈਆ। ਸਭ ਦੇ ਲੇਖੇ ਪੂਰੇ ਕਰੇ ਕੌਲ, ਇਕ਼ਰਾਰ ਇਕ ਇਕੱਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਅਰਸ਼ ਕਹੇ ਮੇਰਾ ਮਾਲਕ ਬਿਨ ਰਸਨਾ ਜਿਹਵਾ ਦਏ ਰਸ ਸਵੀਟ, ਗੁਣ ਅਵਗੁਣ ਸਮਝ ਕਿਸੇ ਨਾ ਆਈਆ। ਜੋ ਨਿਰਗੁਣ ਧਾਰ ਆਤਮ ਕਰੇ ਟਰੀਟ, ਟੰਗ ਵੰਡ ਨਾ ਕੋਇ ਵੰਡਾਈਆ। ਜਿਸ ਦੀ ਸੋਲ ਧਾਰ ਦੀ ਹੀਟ, ਅਗਨੀ ਅੱਗ ਅੱਗ ਵਖਾਈਆ। ਸੋ ਭਗਤਾਂ ਪਹੁੰਚ ਕੇ ਉਤੇ ਬੀਟ, ਬਿਟਵੀਨ ਦਾ ਲੇਖਾ ਦਏ ਮੁਕਾਈਆ। ਜਿਸ ਦੀ ਸਭ ਤੋਂ ਮੁਸ਼ਕਲ ਸਟਰੀਟ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਹਰਿਜਨ ਬਖ਼ਸ਼ ਕੇ ਆਤਮ ਧਾਰ ਸੀਟ, ਸਿਟ ਸਟੈਂਡ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਏਕੰਕਾਰ ਧਰਨੀ ਧਰਤ ਧਵਲ ਧੌਲ ਭੇਵ ਖੁਲ੍ਹਾਏ ਆਪਣਾ ਮਾਰਗ ਧੁਰ ਦੀ ਰੀਤ, ਰੀਤੀਵਾਨ ਦਇਆ ਕਮਾਈਆ।