ਪੁਸਤਕਾਲਾਭਾਗ ੨੪

੧੯ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਭਾਗ ਸਿੰਘ ਦੇ ਗ੍ਰਹਿ ੪੦ ਪ੍ਰੀਅਰੀ ੲਵੇਨਿਊ ਹੇਰਨਸੇ ਲੰਡਨ ੮

ਅਰਸ਼ ਕਹੇ ਫ਼ਰਸ਼ਾ ਖ਼ੁਸ਼ੀਆਂ ਵਿਚ ਹੋ ਖ਼ੁਸ਼ਹਾਲ, ਬਿਨ ਮਸਤੀ ਮਸਤੀ ਅੰਤਰ ਚੜ੍ਹਾਈਆ। ਧਰਨੀ ਧਰਤ ਧਵਲ ਧੌਲ ਵੇਖ ਸਚੀ ਧਰਮਸਾਲ, ਸਚ ਦੁਆਰ ਏਕੰਕਾਰ ਆਪ ਸੁਹਾਈਆ। ਤੇਰੀ ਜੁਗ ਚੌਕੜੀ ਦੀ ਪੂਰੀ ਕਰੇ ਘਾਲ, ਕੀਤੀ ਘਾਲ ਆਪਣੇ ਲੇਖੇ ਪਾਈਆ। ਸੋਹਣਿਆਂ ਕੁਝ ਆਪਣਾ ਦੱਸ ਲੈ ਹਾਲ, ਹਾਲਤ ਬੀਤੀ ਦੇ ਜਣਾਈਆ। ਜਿਸ ਸਾਹਿਬ ਦੀ ਸਾਰੇ ਕਰਦੇ ਰਹੇ ਭਾਲ, ਖੋਜਦੇ ਰਹੇ ਥਾਉਂ ਥਾਈਂਆ। ਜੋ ਆਦਿ ਜੁਗਾਦਿ ਇਕ ਇਕੱਲਾ ਪਰਮ ਪੁਰਖ ਅਕਾਲ, ਅਕਲ ਕਲਧਾਰੀ ਅਗੰਮ ਅਥਾਹੀਆ। ਤੇਰੀ ਬੇਨੰਤੀ ਸੁਣੇ ਤੇ ਆਪਣਾ ਅਗਲਾ ਦੱਸ ਸਵਾਲ, ਖ਼ਾਹਿਸ਼ ਦੀਨ ਦੁਨੀ ਜਗਤ ਨਾਲ ਮਿਲਾਈਆ। ਜੋ ਵੇਖਣਹਾਰਾ ਮੁਰੀਦਾਂ ਹਾਲ, ਮੁਰਸ਼ਦ ਧੁਰਦਰਗਾਹੀਆ। ਜਿਸਦੀ ਜੁਗ ਚੌਕੜੀ ਜਗਤ ਸਮਝ ਤੋਂ ਬਾਹਰ ਅਵਲੜੀ ਚਾਲ, ਮਾਰਗ ਪੰਧ ਸਮਝ ਕੋਇ ਨਾ ਪਾਈਆ। ਉਹ ਜਲਵਾਗਰ ਤੈਨੂੰ ਦੇਵੇ ਨੂਰ ਜਲਾਲ, ਜੋਤੀ ਜਾਤਾ ਡਗਮਗਾਈਆ। ਜਿਸ ਦੀ ਸੰਬਲ ਵਿਚ ਸਾਰੇ ਕਰਦੇ ਭਾਲ, ਖੋਜਤ ਖੋਜਤ ਖੋਜ ਖੁਜਾਈਆ। ਉਹ ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਠਾਕਰ ਆਪਣੀ ਦਇਆ ਕਮਾਈਆ।

ਜੋ ਜੁਗ ਜੁਗ ਤੈਨੂੰ ਦੇਵੇ ਨਾਮ ਸਚਾ ਧਨ ਮਾਲ, ਅਤੋਟ ਅਤੁਟ ਖ਼ਜ਼ੀਨਾ ਆਪ ਵਰਤਾਈਆ। ਜੁਗ ਚੌਕੜੀ ਲੇਖਾ ਜਾਣੇ ਸ਼ਾਹ ਕੰਗਾਲ, ਸ਼ਹਿਨਸ਼ਾਹ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਸਚ ਹੁਕਮ ਵਰਤਾਈਆ। ਅਰਸ਼ ਕਹੇ ਫ਼ਰਸ਼ਾ ਆਪਣੀ ਖ਼ੁਸ਼ੀਆਂ ਨਾਲ ਲੈ ਅੰਗੜਾਈ, ਆਲਸ ਨਿੰਦਰਾ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਤਕ ਨੂਰ ਅਲਾਹੀ, ਅਰਸ਼ ਫ਼ਰਸ਼ ਦਾ ਮਾਲਕ ਇਕੋ ਨਜ਼ਰੀ ਆਈਆ। ਜਿਸ ਦਾ ਹੁਕਮ ਸੰਦੇਸ਼ਾ ਸਭ ਨੇ ਸੁਣਨਾ ਜੂਨ ਜੁਲਾਈ, ਜੁਲਾਹਾ ਕਬੀਰ ਇਸ਼ਾਰੇ ਨਾਲ ਦ੍ਰਿੜਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂ ਰਹੇ ਧਿਆਈ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਸੋ ਵੇਖਣਹਾਰਾ ਤੇਰੇ ਉਤੇ ਖ਼ਲਕ ਖ਼ੁਦਾਈ, ਖ਼ੁਦ ਮਾਲਕ ਹੋ ਕੇ ਭੇਵ ਚੁਕਾਈਆ। ਸਤਿਗੁਰ ਸ਼ਬਦ ਬਣ ਕੇ ਧਰਮ ਧਾਰ ਦਾ ਰਾਹੀ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਜਿਸ ਕਲਜੁਗ ਤੇਰੀ ਦੁਰਮਤ ਮੈਲ ਧੋਣੀ ਸ਼ਾਹੀ, ਸ਼ਹਿਨਸ਼ਾਹ ਹੋ ਕੇ ਕਰੇ ਸਫ਼ਾਈਆ। ਜਿਸ ਨੂੰ ਸਾਰੇ ਲਭਦੇ ਥਲ ਅਸਗਾਹੀ, ਮਹੀਅਲ ਖੋਜਣ ਥਾਉਂ ਥਾਈਂਆ। ਸੋ ਪਰਮ ਪੁਰਖ ਪੁਰਖੋਤਮ ਆਪਣਾ ਭੇਵ ਰਿਹਾ ਚੁਕਾਈ, ਚੁਕੰਨਾ ਹੋ ਕੇ ਆਪਣੀ ਅੱਖ ਲੈਣੀ ਉਠਾਈਆ। ਜਿਸ ਦਾ ਹੁਕਮ ਸੰਦੇਸ਼ਾ ਮੈਂ ਦੇਵਾਂ ਚਾਈਂ ਚਾਈਂ, ਖ਼ੁਸ਼ੀਆਂ ਖ਼ੁਸ਼ੀਆਂ ਖ਼ੁਸ਼ੀਆਂ ਢੋਲੇ ਗਾਈਆ। ਮੇਰਾ ਮਾਲਕ ਅਗੰਮ ਗੋਸਾਂਈ, ਗਹਿਰ ਗੰਭੀਰ ਆਪਣੀ ਦਇਆ ਕਮਾਈਆ। ਵਕ਼ਤ ਸੁਹੰਜਣਾ ਮੈਂ ਤੈਨੂੰ ਦਿਆਂ ਵਧਾਈ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈ, ਅੰਧ ਅੰਧੇਰਾ ਦੀਨ ਦੁਨੀ ਮਿਟਾਈਆ। ਅਰਸ਼ ਕਹੇ ਫ਼ਰਸ਼ਾ ਖ਼ੁਸ਼ੀਆਂ ਦੇ ਵਿਚ ਨਚ, ਤੇਰਾ ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਮੈਂ ਤੈਨੂੰ ਬਚਨ ਸੁਣਾਵਾਂ ਸਚ, ਸੰਦੇਸ਼ਾ ਦੇਵਾਂ ਧੁਰਦਰਗਾਹੀਆ। ਜੋ ਲੂੰ ਲੂੰ ਅੰਦਰ ਹਰ ਘਟ ਗਿਆ ਰਚ, ਲੱਖ ਚੁਰਾਸੀ ਵਿਚ ਸਮਾਈਆ। ਜੋ ਲਹਿਣਾ ਦੇਣਾ ਵੇਖੇ ਕਾਇਆ ਮਾਟੀ ਕੱਚ, ਤਤਵ ਤਤਾਂ ਫੋਲ ਫੁਲਾਈਆ। ਜਿਸ ਦੇ ਹੁਕਮ ਵਿਚ ਕੋਈ ਨਾ ਸਕੇ ਬਚ, ਬਚਪਨ ਸਭ ਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਰਸ਼ ਕਹੇ ਫ਼ਰਸ਼ਾ ਨਿਗਾਹ ਮਾਰ ਲੈ ਆਪਣੇ ਚਾਰੋਂ ਕੁੰਟ, ਬਿਨ ਅੱਖਾਂ ਅੱਖ ਉਠਾਈਆ। ਕੀ ਖੇਲ ਕਰੇ ਜਿਸ ਨੂੰ ਸਾਰੇ ਕਹਿੰਦੇ ਵਾਸੀ ਬੈਕੁੰਠ, ਸਚਖੰਡ ਨਿਵਾਸੀ ਆਪਣਾ ਹੁਕਮ ਵਰਤਾਈਆ । ਜੋ ਦੀਨ ਦੁਨੀ ਦੋ ਜਹਾਨਾਂ ਦੇਵੇ ਕੁੱਠ, ਕੁਟਲਤਾ ਕੱਢੇ ਕੂੜ ਲੋਕਾਈਆ। ਅਰਬਾਂ ਖਰਬਾਂ ਵਿਚੋਂ ਹਰਿ ਭਗਤ ਸੁਹੇਲੇ ਮੇਲੇ ਇਕੋ ਮੁੱਠ, ਮੁੱਠੀ ਭਰ ਸ੍ਰਿਸ਼ਟੀ ਚਰਨਾਂ ਹੇਠ ਰਖਾਈਆ। ਇਹ ਖੇਲ ਪ੍ਰਭੂ ਦਾ ਕਲਜੁਗ ਅੰਤਮ ਹੋਣਾ ਅਤੁਟ, ਬੇਅੰਤ ਹੋ ਕੇ ਆਪ ਵਰਤਾਈਆ। ਸ੍ਰਿਸ਼ਟੀ ਭਾਗ ਜਾਣੇ ਨਿਖੁਟ, ਖੋਟਿਆਂ ਖਰੇ ਨਾ ਕੋਇ ਬਣਾਈਆ। ਆਤਮ ਧਾਰ ਪਿਆਰ ਜਾਣੇ ਤੁਟ, ਟੁਟਿਆਂ ਗੰਢ ਨਾ ਕੋਇ ਪੁਆਈਆ। ਕਲਜੁਗ ਕੂੜੀ ਕਿਰਿਆ ਸਭ ਦੀ ਜੜ੍ਹ ਦੇਣੀ ਪੁੱਟ, ਪਟਨੇ ਵਾਲਾ ਸਤਿਗੁਰ ਸ਼ਬਦ ਆਪਣਾ ਹੁਕਮ ਵਰਤਾਈਆ। ਤੇਰੇ ਉਤੇ ਸ਼ਰਅ ਦੀ ਹੋਣੀ ਫੁੱਟ, ਫੁਟਕਲ ਦਿਸੇ ਕੂੜ ਲੋਕਾਈਆ। ਸਭ ਨੂੰ ਹਲੂਣਾ ਦੇਦੇ ਫੜ ਕੇ ਗੁਟ, ਬਾਹੂ ਬਲ ਆਪ ਪਰਗਟਾਈਆ। ਦੀਨ ਦੁਨੀ ਸ਼ਰਅ ਸ਼ਰੀਅਤ ਇਕ ਦੂਜੇ ਨਾਲ ਜਾਣੇ ਜੁਟ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਰਸ਼ ਕਹੇ ਫ਼ਰਸ਼ਾ ਮੈਂ ਖ਼ੁਸ਼ੀਆਂ ਦੇ

ਵਿਚ ਹਸਦਾ, ਹਸਤੀ ਤਕ ਬੇਪਰਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਦੱਸਦਾ, ਦੇਵਤ ਸੁਰ ਬਚਿਆ ਰਹਿਣ ਕੋਇ ਨਾ ਪਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਕੋਲ ਬੋਲ ਜੈਕਾਰਾ ਅਲਖ ਦਾ, ਅਲੱਖ ਅਲੱਖ ਕਹਿ ਕੇ ਸੀਸ ਨਿਵਾਈਆ। ਉਹ ਵੇਖੋ ਤੱਕੋ ਬਿਨ ਪੁਰਖ ਅਕਾਲੇ ਕਿਸੇ ਦੀ ਪਤ ਕੋਇ ਨਾ ਰਖਦਾ, ਰਖਕ ਨਜ਼ਰ ਕੋਇ ਨਾ ਆਈਆ। ਜਗਤ ਵਣਜਾਰਾ ਰੂਪ ਤਕੇ ਅੰਤਮ ਕੱਖ ਦਾ, ਲੱਖ ਕਰੋੜੀ ਰੋਵਣ ਮਾਰਨ ਧਾਹੀਂਆ। ਪਰਮਾਤਮ ਖੇਲ ਦਰਸਾਏ ਆਪਣਾ ਪਰਤਖ ਦਾ, ਪ੍ਰਿਥਮੀ ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦੀ ਕਰਨੀ ਕਾਰ ਕਮਾਈਆ। ਅਰਸ਼ ਕਹੇ ਫ਼ਰਸ਼ਾ ਵੇਖ ਲੈ ਨੂਰ ਅਲਾਹੀ ਝਲਕ, ਝੱਲਿਆ ਆਪਣੀ ਹੋਸ਼ ਲੈ ਬਦਲਾਈਆ। ਮਾਲਕ ਵੇਖ ਲੈ ਅਰਸ਼ੀ ਪ੍ਰੀਤਮ ਜੋ ਵਸੇ ਉਤੇ ਫ਼ਲਕ, ਜ਼ਿਮੀ ਅਸਮਾਨਾਂ ਬਾਹਰ ਡੇਰਾ ਲਾਈਆ। ਜਿਸ ਦੀ ਲੱਖ ਚੁਰਾਸੀ ਖ਼ਲਕ, ਖ਼ਾਲਕ ਹੋ ਕੇ ਆਪਣਾ ਹੁਕਮ ਵਰਤਾਈਆ। ਜਿਸ ਦਾ ਭੇਵ ਪਾ ਸਕੇ ਕੋਈ ਨਾ ਪਲਕ, ਪਲਕਾਂ ਦਾ ਮਾਲਕ ਆਪਣੀ ਕਾਰ ਭੁਗਤਾਈਆ। ਨਿਰਗੁਣ ਧਾਰ ਜੋਤੀ ਨੂਰ ਵੇਖ ਲੈ ਡਲਕ, ਪਰਕਾਸ਼ ਪਰਕਾਸ਼ ਵਿਚੋਂ ਪਰਗਟਾਈਆ। ਜਿਸ ਦਾ ਹੁਕਮ ਸੰਦੇਸ਼ਾ ਉਡੀਕੇ ਮੌਤ ਮਲਕ, ਮਲਕੁਲਮੌਤ ਬੈਠੀ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ । ਅਰਸ਼ ਕਹੇ ਤੈਨੂੰ ਕਹਿੰਦੇ ਖ਼ਾਕ ਮਿੱਟੀ, ਫ਼ਰਸ਼ਾ ਤੇਰੀ ਕੀ ਵਡਿਆਈਆ। ਜੁਗ ਚੌਕੜੀ ਸ੍ਰਿਸ਼ਟੀ ਤੇਰੇ ਉਤੇ ਪਿੱਟੀ, ਦੁਖੀ ਹੋ ਕੇ ਸਰਬ ਕੁਰਲਾਈਆ। ਪ੍ਰਭੂ ਦਾ ਰੂਪ ਵੇਖ ਲੈ ਪੱਥਰ ਇੱਟੀ, ਪਾਹਨਾਂ ਬੈਠੇ ਸੀਸ ਨਿਵਾਈਆ। ਸੁਰਤੀ ਤਨ ਅੰਦਰ ਕਿਸੇ ਨਾ ਟਿਕੀ, ਧੂੜੀ ਖ਼ਾਕ ਨਾ ਕੋਇ ਰਮਾਈਆ। ਰਿਖੀ ਮੁਨੀ ਫਿਰਦੇ ਖੁਲ੍ਹੀ ਲਿਟੀ, ਸਾਚਾ ਸੀਸ ਨਾ ਕੋਇ ਗੁੰਦਾਈਆ। ਨਿਰਅੱਖਰ ਧਾਰ ਦਿਸੇ ਕੋਈ ਨਾ ਚਿੱਟੀ, ਚੇਟਕ ਕੂੜ ਜਗਤ ਨਾ ਕੋਇ ਚੁਕਾਈਆ। ਉਹ ਤਕ ਲੈ ਅੰਤਮ ਇਕੋ ਹਾਹੇ ਉਤੇ ਟਿੱਪੀ, ਜੋ ਟੀਕਾ ਟਿਪਣੀ ਮੇਟੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਰਸ਼ ਕਹੇ ਫ਼ਰਸ਼ਾ ਮੇਰੀ ਲੈ ਸਲਾਹ, ਸੱਜਣਾ ਦਿਆਂ ਜਣਾਈਆ। ਪੁਰਖ ਅਕਾਲ ਮੰਨ ਲੈ ਇਕ ਮਲਾਹ, ਬੇੜਾ ਦੋ ਜਹਾਨ ਚਲਾਈਆ। ਜੋ ਫਿਰੇ ਜਲਾਂ ਥਲਾਂ ਅਸਗਾਹ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਪਣਾ ਪੰਧ ਮੁਕਾਈਆ। ਜਿਸ ਨੂੰ ਸਭ ਨੇ ਕਿਹਾ ਵਾਹ ਵਾਹ, ਵਾਹਿਗੁਰੂ ਕਹਿ ਕੇ ਸੀਸ ਨਿਵਾਈਆ। ਜਿਸ ਨੂੰ ਪੈਗ਼ੰਬਰਾਂ ਮੰਨਿਆ ਨੂਰ ਅਲਾਹ, ਆਲਮੀਨ ਇਕੋ ਇਕ ਖ਼ਲਕ ਖ਼ੁਦਾਈਆ। ਸੋ ਤੇਰਾ ਗ੍ਰਹਿ ਸੁਹੰਜਣਾ ਦਏ ਸੁਹਾ, ਸੇਜ ਸੁਹੰਜਣੀ ਦਏ ਬਣਾਈਆ। ਤੂੰ ਸੇਵਾ ਕਰਨੀ ਨਾਲ ਚਾਅ, ਚਾਉ ਘਨੇਰਾ ਇਕ ਪਰਗਟਾਈਆ। ਧੂੜੀ ਖ਼ਾਕ ਲੈਣੀ ਰਮਾ, ਰਮਤਾ ਵੇਖਣਾ ਧੁਰ ਦਾ ਮਾਹੀਆ । ਜਿਸ ਤੇਰੇ ਉਤੇ ਦੀਨ ਦੁਨੀ ਦਾ ਸਮਾਂ ਦੇਣਾ ਬਦਲਾ, ਸਮਾਪਤ ਕਰੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਅਰਸ਼ ਕਹੇ ਫ਼ਰਸ਼ਾ ਮੈਂ ਸੰਦੇਸ਼ਾ ਦੇਵਾਂ ਅਗੰਮਾ, ਜਿਸ ਦੀ ਸਾਰ ਕੋਇ ਨਾ ਪਾਈਆ। ਧੁਰ ਸੰਦੇਸ਼ ਦਿਆਂ ਦ੍ਰਿੜਾ, ਦ੍ਰਿੜ ਵਿਸ਼ਵਾਸ਼ ਨਾਲ ਸਮਝਾਈਆ। ਮੇਰਾ ਮਾਲਕ ਇਕ ਖ਼ੁਦਾ, ਖ਼ੁਦ ਮਾਲਕ ਇਕ ਅਖਵਾਈਆ। ਜਿਸ ਦੀਨ ਦੁਨੀ ਸ੍ਰਿਸ਼ਟੀ ਮਜ਼੍ਹਬਾਂ ਵਿਚ ਕੀਤੀ ਜੁਦਾ, ਜੁਜ਼ ਵਖਰਾ ਵੰਡ ਵੰਡਾਈਆ। ਸੋ ਅੰਤਮ ਸਭ ਦਾ ਲਹਿਣਾ ਦੇਣਾ ਪੂਰਾ ਦਏ ਕਰਾ, ਕਰਨੀ ਦਾ ਕਰਤਾ ਪੂਰਾ ਦਏ ਕਰਾਈਆ। ਸਭ ਦੀ ਕ਼ਬੂਲ ਕਰੇ ਦੁਆ, ਪੈਗ਼ੰਬਰ ਬੈਠੇ

ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਬੇਅੰਤ ਬੇਪਰਵਾਹ, ਬੇਪਰਵਾਹੀ ਆਪਣੀ ਵਿਚ ਸਮਾਈਆ।

੨੦ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਹਰਨੇਕ ਸਿੰਘ ਦੇ ਗ੍ਰਹਿ

ਅਰਸ਼ ਕਹੇ ਫ਼ਰਸ਼ਾ ਆਪਣੇ ਤਕ ਲੈ ਨਵ ਖੰਡ, ਬਿਨ ਖੰਡੇ ਖੜਗ ਧਿਆਨ ਲਗਾਈਆ। ਕਿਸ ਬਿਧ ਸਤਿਗੁਰ ਸ਼ਬਦ ਵੰਡਾਂ ਰਿਹਾ ਵੰਡ, ਹਿੱਸਾ ਦੀਨ ਦੁਨੀ ਬਣਾਈਆ। ਫੇਰ ਨਿਗਾਹ ਮਾਰ ਲੈ ਵਿਚ ਵਰਵੰਡ, ਵਰਭੰਡੀ ਦਾ ਮਾਲਕ ਕੀ ਆਪਣਾ ਹੁਕਮ ਵਰਤਾਈਆ। ਮੇਰਾ ਇਸ਼ਾਰਾ ਤਕ ਲੈ ਉਤੇ ਬ੍ਰਹਿਮੰਡ, ਪੁਰੀਆਂ ਲੋਆਂ ਤੋਂ ਬਾਹਰ ਦਿਆਂ ਵਖਾਈਆ। ਫਿਰਨੀ ਦਰੋਹੀ ਜੇਰਜ ਅੰਡ, ਮਿਤਰਾ ਉਤਭੁਜ ਸੇਤਜ ਦਏ ਦੁਹਾਈਆ। ਸ਼ਾਹ ਸੁਲਤਾਨਾਂ ਨੰਗੀ ਹੋਣੀ ਕੰਡ, ਸੀਸ ਹੱਥ ਨਾ ਕੋਇ ਰਖਾਈਆ। ਸੀਨੇ ਪਏ ਕਿਸੇ ਨਾ ਠੰਢ, ਅਗਨੀ ਤਤ ਨਾ ਕੋਇ ਬੁਝਾਈਆ। ਉਹ ਤਕ ਲੈ ਕਲਜੁਗ ਔਧ ਗਈ ਹੰਡ, ਅਗੇ ਅਵਰ ਨਾ ਕੋਇ ਵਧਾਈਆ। ਫ਼ਰਸ਼ ਕਹੇ ਅਰਸ਼ਾ ਮੈਂ ਵੀ ਕੂੜੀ ਕਿਰਿਆ ਪਾਪਾਂ ਚੁਕੀ ਪੰਡ, ਬੋਝਲ ਹੋ ਕੇ ਦਿਆਂ ਦੁਹਾਈਆ। ਮੇਰੇ ਉਤੇ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋ ਗਈ ਰੰਡ, ਹਰਿ ਕੰਤ ਸੁਹਾਗ ਨਾ ਕੋਇ ਹੰਡਾਈਆ। ਆਤਮ ਧਾਰ ਟੁੱਟੀ ਸਕੇ ਕੋਈ ਨਾ ਗੰਢ, ਗੰਢਣਹਾਰ ਗੋਪਾਲ ਸੁਆਮੀ ਨਜ਼ਰ ਕਿਸੇ ਨਾ ਆਈਆ। ਮੈਂ ਵੀ ਨਿਰਧਨ ਹੋ ਕੇ ਮੰਗਾਂ ਰਿਹਾ ਮੰਗ, ਮਾਂਗਤ ਭਿਖਕ ਹੋ ਕੇ ਝੋਲੀ ਡਾਹੀਆ। ਮੇਰੇ ਸਾਹਿਬ ਸੁਲਤਾਨ ਨੌਜਵਾਨ ਆਪਣੀ ਧਾਰੋਂ ਆਪੇ ਬਾਹਰ ਲੰਘ, ਦੋ ਜਹਾਨਾਂ ਪੰਧ ਮੁਕਾਈਆ। ਸਚ ਸੁਆਮੀ ਹੋ ਕੇ ਦੇਣਾ ਸੰਗ, ਸਗਲਾ ਸੰਗ ਰਖਾਈਆ। ਨਿਗਾਹ ਮਾਰ ਲੈ ਗੋਦਾਵਰੀ ਗੰਗ, ਜਮਨਾ ਸੁਰਸਤੀ ਰਹੀ ਕੁਰਲਾਈਆ । ਭੇਵ ਖੁਲ੍ਹੇ ਨਾ ਕਿਸੇ ਬ੍ਰਹਮ ਹੰ, ਪਾਰਬ੍ਰਹਮ ਤੇਰਾ ਦਰਸ ਕੋਇ ਨਾ ਪਾਈਆ। ਝਗੜਾ ਤਕ ਲੈ ਤਤ ਪੰਜ, ਪੰਚਮ ਸ਼ਬਦ ਨਾ ਕੋਇ ਸ਼ਨਵਾਈਆ। ਹਰ ਹਿਰਦੇ ਅੰਦਰ ਰੰਜ, ਰੰਜਸ਼ ਦੂਰ ਨਾ ਕੋਇ ਕਰਾਈਆ। ਮੇਰੀ ਨੇਤਰ ਵਗੇ ਹੰਝ, ਰੋ ਰੋ ਦਿਆਂ ਦੁਹਾਈਆ। ਦਰੋਹੀ ਨਵ ਸੱਤ ਤੇਰੇ ਹੁਕਮ ਦਾ ਹੋਣ ਵਾਲਾ ਜੰਗ, ਖੰਡਾ ਖੜਕੇ ਥਾਉਂ ਥਾਈਂਆ। ਤੇਰਾ ਸਮਝੇ ਕੋਈ ਨਾ ਢੰਗ, ਕਿਨਾਰਾ ਵੇਖਣ ਕੋਇ ਨਾ ਪਾਈਆ। ਕਲਜੁਗ ਕਿਨਾਰਾ ਤਕ ਲੈ ਕੰਢ, ਕੰਢੀ ਬੈਠੇ ਅਵਤਾਰ ਪੈਗ਼ੰਬਰ ਗੁਰੂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਦਇਆ ਕਮਾਈਆ। ਅਰਸ਼ ਕਹੇ ਫ਼ਰਸ਼ਾ ਖੇਲ ਤਕ ਲੈ ਸੁਦੀਆਂ ਵਦੀਆਂ, ਪਖ ਪੱਖਾਂ ਵਿਚੋਂ ਬਦਲਾਈਆ। ਜਗਤ ਧਾਰ ਵੇਖ ਲੈ ਨਦੀਆਂ, ਕੂੜੇ ਵਹਿਣਾਂ ਵਹਿਣ ਵਹਾਈਆ। ਕਲਜੁਗ ਬੀਤਦੀਆਂ ਤਕ ਲੈ ਸਦੀਆਂ, ਸਦੀ ਚੌਧਵੀਂ ਰਹੀ ਕੁਰਲਾਈਆ। ਸ਼ਾਹ ਸੁਲਤਾਨਾਂ ਮਿਟਦੀਆਂ ਵੇਖ ਲੈ ਗੱਦੀਆਂ, ਗਦਾਗਰ ਹੋਵੇ ਖ਼ਲਕ ਖ਼ੁਦਾਈਆ। ਸ਼ਰਅ ਦੀਆਂ ਅੰਤ ਰਹਿਣੀਆਂ ਨਹੀਂ ਹੱਦੀਆਂ, ਹਦੂਦਾਂ ਵੰਡ ਨਾ ਕੋਇ ਵੰਡਾਈਆ। ਮਨਸਾਂ ਮਜ਼੍ਹਬਾਂ ਰਹਿਣ ਨਾ ਬੱਧੀਆਂ, ਬੰਧਨ ਸਾਰੇ ਰਿਹਾ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਫ਼ਰਸ਼ ਕਹੇ ਮੇਰੇ ਅਰਸ਼ੀ ਮੀਤ ਮੁਰਾਰ, ਮਿਤਰਾ ਤੈਨੂੰ ਦਿਆਂ ਜਣਾਈਆ। ਬਿਨ ਨੇਤਰ ਨੈਣਾਂ ਨਿਗਾਹ

ਲੈਣੀ ਮਾਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਦੀਨ ਦੁਨੀ ਤਕ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਅਰਸ਼ੀ ਪ੍ਰੀਤਮ ਕੀ ਹੁਕਮ ਸੰਦੇਸ਼ਾ ਦੇਵੇ ਆਪਣੀ ਧਾਰ, ਧਰਨੀ ਧਰਤ ਧਵਲ ਧਵਲ ਜਣਾਈਆ। ਹਲੂਣਾ ਦੇ ਦੇ ਸ਼ਬਦੀ ਸ਼ਬਦ ਤੇਈ ਅਵਤਾਰ, ਪੈਗ਼ੰਬਰਾਂ ਆਪਣਾ ਰੰਗ ਵਖਾਈਆ। ਗੁਰੂ ਗੁਰਦੇਵਾਂ ਦੇ ਹੁਲਾਰ, ਹਲੂਣਾ ਧੁਰ ਦਾ ਨਾਮ ਲਗਾਈਆ। ਸਚਖੰਡ ਦਾ ਖੋਲ੍ਹ ਕਿਵਾੜ, ਕੁੰਡੀ ਖਿੜਕੀ ਬੰਦ ਨਾ ਕੋਇ ਰਖਾਈਆ। ਪੁਰਖ ਅਕਾਲੇ ਕਰ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਜੋ ਮਾਲਕ ਖ਼ਾਲਕ ਜੋਤੀ ਜਾਤਾ ਨੂਰ ਉਜਿਆਰ, ਧਰਨੀ ਧਰਤ ਧਵਲ ਧੌਲ ਆਪਣਾ ਡੇਰਾ ਲਾਈਆ। ਮੇਰੀ ਪਾਵਣ ਆਇਆ ਸਾਰ, ਮਹਾਸਾਰਥੀ ਹੋ ਕੇ ਵੇਖੇ ਥਾਉਂ ਥਾਈਂਆ। ਮੈਂ ਕਰਾਂ ਦਰਸ ਦੀਦਾਰ, ਈਦ ਚੰਦ ਨੂਰ ਰੁਸ਼ਨਾਈਆ। ਜੋ ਮੇਰਾ ਲਹਿਣਾ ਦੇਣਾ ਦੇਵੇ ਕ਼ਰਜ਼ ਉਤਾਰ, ਮਕ਼ਰੂਜ਼ ਮੇਰਾ ਲੇਖਾ ਝੋਲੀ ਪਾਈਆ। ਨਵ ਸੱਤ ਮੇਟੇ ਧੂੰਆਂਧਾਰ, ਧਰਮ ਦੀ ਧਾਰ ਇਕ ਪਰਗਟਾਈਆ। ਜਿਸ ਦਾ ਇਕੋ ਨਿਰਅੱਖਰ ਧਾਰ ਹੋਵੇ ਜੈਕਾਰ, ਤੂੰ ਮੇਰਾ ਮੈਂ ਤੇਰਾ ਢੋਲਾ ਦਏ ਸੁਣਾਈਆ। ਜਿਸ ਦਾ ਸੋਹੇ ਬੰਕ ਦੁਆਰ, ਏਕੰਕਾਰਾ ਇਕੋ ਇਕ ਵਖਾਈਆ। ਸਚ ਸਤਿ ਦਾ ਦੇਵੇ ਆਪ ਅਧਾਰ, ਆਦਰਸ਼ ਆਪਣਾ ਇਕ ਵਖਾਈਆ। ਕਲਜੁਗ ਕੂੜੀ ਕਿਰਿਆ ਦਏ ਨਿਵਾਰ, ਨਿਰਗੁਣ ਹੋ ਕੇ ਆਪਣਾ ਹੁਕਮ ਵਰਤਾਈਆ। ਫ਼ਰਸ਼ ਕਹੇ ਮੈਂ ਉਸ ਪ੍ਰਭੂ ਦੇ ਚਰਨ ਕਵਲ ਜਾਵਾਂ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਧੂੜੀ ਮਾਟੀ ਖ਼ਾਕ ਲਾਵਾਂ ਛਾਰ, ਮਸਤਕ ਟਿੱਕੇ ਅਗੰਮ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਦਇਆ ਕਮਾਈਆ। ਅਰਸ਼ ਕਹੇ ਫ਼ਰਸ਼ਾ ਮੈਂ ਸਚਖੰਡ ਦੁਆਰੇ ਵਿਚੋਂ ਤਕਦਾ, ਧਰਨੀ ਧਰਤ ਧਿਆਨ ਲਗਾਈਆ। ਸਾਚਾ ਖੇਲ ਵੇਖਣਾ ਹਕ਼ੀਕ਼ਤ ਹਕ ਦਾ, ਜੋ ਧੁਰ ਮਾਲਕ ਆਪ ਕਰਾਈਆ। ਮੇਰਾ ਤੇਰਾ ਵਅਦਾ ਆਦਿ ਜੁਗਾਦੀ ਕੌਲ ਇਕ਼ਰਾਰ ਪੱਕ ਦਾ, ਕੱਚੀ ਗੰਢ ਨਾ ਕੋਇ ਰਖਾਈਆ। ਧੁਰ ਦਾ ਸਾਹਿਬ ਵੇਸ ਕਰੇ ਨਟੂਏ ਨਟ ਦਾ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਨਵ ਖੰਡ ਕੂੜੀ ਕਿਰਿਆ ਜੜ੍ਹ ਵੇਖ ਲੈ ਪਟਦਾ, ਪਾਟਲ ਹੋ ਕੇ ਆਪਣਾ ਹੁਕਮ ਵਰਤਾਈਆ। ਜੋ ਵਣਜਾਰਾ ਬਣੇ ਧੁਰਦਰਗਾਹੀ ਅਗੰਮੀ ਹੱਟ ਦਾ, ਨਾਮ ਵਸਤ ਇਕ ਵਰਤਾਈਆ। ਜਿਸ ਦਾ ਨੂਰ ਜੋਤ ਪਰਕਾਸ਼ ਲਟ ਲਟ ਦਾ, ਦੋ ਜਹਾਨਾਂ ਡਗਮਗਾਈਆ। ਜੋ ਲਹਿਣਾ ਦੇਣਾ ਜਾਣੇ ਤੇਰੇ ਉਤੇ ਤੀਰਥ ਤਟ ਦਾ, ਮੰਦਰ ਮਸਜਿਦ ਖੋਜੇ ਥਾਉਂ ਥਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦਿ ਜੁਗ ਚੌਕੜੀ ਹੁਕਮ ਵਰਤੇ ਆਪਣਾ ਸਮਰਥ ਦਾ, ਦੂਸਰ ਨਜ਼ਰ ਕੋਇ ਨਾ ਆਈਆ।

੨੦ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਮੁਖਤਿਆਰ ਸਿੰਘ ਦੇ ਗ੍ਰਹਿ ੭੮ ਮੁਸਵਿਲ ਹਿਲ ਰੋਡ ਲੰਡਨ ਨੰ੦ ੧੮

ਅਰਸ਼ ਕਹੇ ਫ਼ਰਸ਼ਾ ਤਕ ਲੈ ਜੋਤੀ ਜਾਤਾ, ਨਿਰਗੁਣ ਨਿਰਗੁਣ ਨੂਰ ਨੂਰ ਰੁਸ਼ਨਾਈਆ। ਆਦਿ ਜੁਗਾਦਿ ਵੇਖ ਲੈ ਪਿਤ ਮਾਤਾ, ਪਾਰਬ੍ਰਹਮ ਪਤਿਪਰਮੇਸ਼ਵਰ ਧਿਆਨ ਲਗਾਈਆ। ਨਿਰਾਕਾਰ ਨਿਰੰਕਾਰ ਜੋ ਸਦਾ ਸੁਹੇਲਾ ਇਕ ਇਕਾਂਤਾ, ਸਚਖੰਡ ਸਾਚੇ ਸੋਭਾ ਪਾਈਆ। ਉਹ ਤੇਰੇ ਉਤੇ

ਸਰਗੁਣ ਬੰਧਾਏ ਆਪਣਾ ਨਾਤਾ, ਰਿਸ਼ਤਾ ਫ਼ਰਿਸ਼ਤਿਆਂ ਬਾਹਰ ਸਮਝਾਈਆ। ਸਚ ਸਚ ਦੀ ਦੇਵਣਹਾਰਾ ਦਾਤਾ, ਦਾਤਾ ਦਾਨੀ ਦਇਆ ਕਮਾਈਆ। ਜੋ ਦੋ ਜਹਾਨਾਂ ਪੰਧ ਮਾਰ ਕੇ ਵਾਟਾ, ਦਰ ਤੇਰਾ ਇਕ ਸੁਹਾਈਆ। ਤੂੰ ਸੁਹੰਜਣੀ ਰਖਣੀ ਆਪਣੀ ਖਾਟਾ, ਖਟੀਆ ਅਵਰ ਨਾ ਕੋਇ ਜਣਾਈਆ। ਤੇਰਾ ਚੀਥੜ ਵੇਖੇ ਕਲਜੁਗ ਅੰਤਮ ਪਾਟਾ, ਪਾਰਬ੍ਰਹਮ ਪ੍ਰਭ ਆਪਣਾ ਧਿਆਨ ਲਗਾਈਆ। ਧਰਨੀ ਧਰਤ ਧਵਲ ਧੌਲ ਦਾ ਤਕੇ ਖੁਲ੍ਹਾ ਝਾਟਾ, ਮੇਂਢੀ ਸੁਹਾਗ ਸੀਸ ਨਾ ਕੋਇ ਗੁੰਦਾਈਆ । ਜਿਸ ਲਹਿਣਾ ਦੇਣਾ ਲੇਖਾ ਪੂਰਾ ਕਰਨਾ ਗੋਬਿੰਦ ਧਾਰ ਅੰਮ੍ਰਿਤ ਬਾਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਅਰਸ਼ ਕਹੇ ਫ਼ਰਸ਼ਾ ਤਕ ਲੈ ਜਲਵਾ ਨੂਰ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਦਾ ਦੋ ਜਹਾਨਾਂ ਵਡ ਜ਼ਹੂਰ, ਜੋਬਨਵੰਤਾ ਇਕ ਅਖਵਾਈਆ। ਜੋ ਲੇਖਾ ਜਾਣੇ ਮੰਡਲ ਮੰਡਪ ਚੰਦ ਸਿਤਾਰ ਸੂਰੀਆ ਸੂਰ, ਪੁਰੀਆਂ ਲੋਆਂ ਖੋਜ ਖੁਜਾਈਆ। ਸਭ ਦੀ ਆਸ਼ਾ ਮਨਸਾ ਕਰੇ ਪੂਰ, ਪੂਰਨ ਬ੍ਰਹਮ ਦਏ ਦ੍ਰਿੜਾਈਆ। ਸ਼ਬਦ ਅਨਾਦੀ ਦੇ ਕੇ ਤੂਰ, ਤੁਰਤ ਸੁਰਤ ਸੋਈ ਲਏ ਜਗਾਈਆ। ਕਲਜੁਗ ਲੇਖਾ ਲਏ ਜ਼ਰੂਰ, ਜ਼ਰੂਰਤ ਧਰਨੀ ਧਰਤ ਧਵਲ ਆਪਣੇ ਨਾਲ ਮਿਲਾਈਆ। ਜਨ ਭਗਤਾਂ ਹੋ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਵੇਖੇ ਚਾਈਂ ਚਾਈਂਆ। ਕੋਟਨ ਕੋਟ ਜਨਮ ਦੇ ਬਖ਼ਸ਼ ਕ਼ੁਸੂਰ, ਬਿਨ ਕਸਰ ਇਸ਼ਾਰੀਏ ਦਏ ਉਡਾਈਆ। ਜਿਸ ਦੀਨ ਦੁਨੀ ਕਰਨੀ ਮਜਬੂਰ, ਮਜਬੂਰੀ ਵਿਚ ਦਿਸੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਾਰ ਅਗੰਮ ਕਮਾਈਆ। ਅਰਸ਼ ਕਹੇ ਫ਼ਰਸ਼ਾ ਮੇਰੇ ਅੰਦਰ ਖ਼ਬਰਾਂ ਅਗੰਮੀਆਂ ਭਾਖੀਆਂ, ਬਿਨ ਜਗਤ ਵਿਦਿਆ ਦਿਆਂ ਦ੍ਰਿੜਾਈਆ। ਜੋ ਸਤਿਗੁਰ ਸ਼ਬਦ ਗੱਲਾਂ ਨਿਰਅੱਖਰ ਧਾਰ ਆਖੀਆਂ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਜੋ ਤੇਰੇ ਉਤੇ ਗੁਰ ਅਵਤਾਰ ਪੈਗ਼ੰਬਰਾਂ ਲਿਖੀਆਂ ਸਾਖੀਆਂ, ਸੁਖ਼ਨ ਧੁਰ ਦੇ ਗਏ ਦ੍ਰਿੜਾਈਆ। ਉਨ੍ਹਾਂ ਸਭ ਨੇ ਪਰਮ ਪੁਰਖ ਦੀਆਂ ਮੰਨਣੀਆਂ ਆਖੀਆਂ, ਸਿਰ ਸਰ ਜਗਤ ਗਏ ਝੁਕਾਈਆ। ਸੋ ਸਾਹਿਬ ਸੁਆਮੀ ਲਹਿਣਾ ਦੇਣਾ ਦੇਵੇ ਬਾਕੀਆ, ਬਾਕਾਇਦਾ ਆਪਣਾ ਹੁਕਮ ਵਰਤਾਈਆ। ਤੂੰ ਨਵ ਖੰਡਾਂ ਦੀਆਂ ਖੋਲ੍ਹ ਕੇ ਰਖਣੀਆਂ ਤਾਕੀਆਂ, ਸੱਤਾਂ ਦੀਪਾਂ ਪੜਦਾ ਆਪ ਚੁਕਾਈਆ। ਜਿਸ ਕਲਜੁਗ ਅੰਤ ਮੇਟਣੀਆਂ ਵਾਟੀਆਂ, ਵਾਰਸ ਹੋ ਕੇ ਵੇਖ ਵਖਾਈਆ। ਉਹ ਤੇਰੀਆਂ ਮੰਜ਼ਲਾਂ ਤਕੇ ਘਾਟੀਆਂ, ਘਟ ਘਟ ਵਸਣਹਾਰਾ ਧੁਰਦਰਗਾਹੀਆ। ਨਿਰਗੁਣ ਨੂਰ ਜੋਤ ਜਗਾਏ ਨੂਰ ਲਲਾਟੀਆਂ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਫ਼ਰਸ਼ ਕਹੇ ਅਰਸ਼ਾ ਮੈਂ ਉਸੇ ਦਾ ਤਕਾਂ ਰਾਹ, ਜੋ ਰਹਿਬਰ ਧੁਰਦਰਗਾਹੀਆ। ਜੋ ਲੱਖ ਚੁਰਾਸੀ ਬਣੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਤੇਰਾ ਲਹਿਣਾ ਦੇਣਾ ਮੇਰੇ ਉਤੇ ਜਾਣੇ ਥਲ ਅਸਗਾਹ, ਸਮੁੰਦ ਸਾਗਰ ਟਿੱਲੇ ਪਰਬਤ ਅਸਗਾਹਾਂ ਖੋਜ ਖੁਜਾਈਆ। ਜਿਸ ਦਾ ਸਭ ਨੇ ਅੱਖਰਾਂ ਵਿਚ ਗਾਇਆ ਨਾਂ, ਨਾਉਂ ਨਿਰੰਕਾਰ ਕਹਿ ਕੇ ਸੀਸ ਨਿਵਾਈਆ। ਉਹ ਅੰਤ ਕੰਤ ਭਗਵੰਤ ਮੇਰੀ ਪਕੜੇ ਬਾਂਹ, ਸਾਜਣ ਹੋ ਕੇ ਹੋਏ ਸਹਾਈਆ। ਮੈਂ ਉਸ ਦੇ ਬਲ ਬਲ ਜਾਂ, ਬਲ ਬਲ ਆਪਣਾ ਆਪ ਕਰਾਈਆ। ਜੋ ਮੇਰੀ ਧਰਤ ਸੁਹੰਜਣੀ ਕਰੇ ਪਵਿਤ੍ਰ ਥਾਂ, ਥਨੰਤਰਾਂ ਦੇਵੇ ਮਾਣ ਵਡਿਆਈਆ। ਮੇਰਾ ਪਵਿਤ੍ਰ ਕਰੇ ਗਰਾਂ, ਖੇੜਾ ਸਚ ਦਾ ਸਚ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪੜਦਾ ਆਪ

ਚੁਕਾਈਆ। ਫ਼ਰਸ਼ ਕਹੇ ਅਰਸ਼ਾ ਮੈਂ ਉਸੇ ਦਾ ਰਾਹ ਤਕਦਾ, ਤਕਵਾ ਇਕੋ ਉਤੇ ਰਖਾਈਆ। ਜੋ ਮਾਲਕ ਹਕ਼ੀਕ਼ਤ ਹਕ ਦਾ, ਹਾਕਮ ਦਿਸੇ ਨੂਰ ਅਲਾਹੀਆ। ਜਿਸ ਦਾ ਲੇਖਾ ਆਦਿ ਜੁਗਾਦਿ ਯਕ ਦਾ, ਯਕੇ ਬਾਦ ਦੀਗਰੇ ਗੁਰ ਅਵਤਾਰ ਪੈਗ਼ੰਬਰ ਗਏ ਸੁਣਾਈਆ। ਤੂੰ ਸੱਤ ਦੀਪ ਮੰਜ਼ਲਾਂ ਕਟਦਾ, ਕਟਾਕਸ਼ ਆਪਣਾ ਨਾਮ ਲਗਾਈਆ । ਮੈਂ ਉਸੇ ਦੀ ਸਰਨ ਸਰਨਾਈ ਢੱਠ ਦਾ, ਨਿਵ ਨਿਵ ਲਾਗਾ ਪਾਈਆ। ਜਿਸ ਉਲਟਾ ਦੇਣਾ ਗੇੜਾ ਕਲਜੁਗ ਕੂੜੀ ਲਠ ਦਾ, ਨਵ ਸੱਤ ਸਤ ਭੁਆਈਆ। ਬੁਰਜ ਹੰਕਾਰੀ ਵੇਖਾਂ ਢਠਦਾ, ਚਾਰੋਂ ਕੁੰਟ ਧਿਆਨ ਲਗਾਈਆ। ਜਿਸ ਝਗੜਾ ਮੁਕਾਉਂਣਾ ਮੰਦਰ ਮਸਜਿਦ ਸ਼ਿਵਦਵਾਲੇ ਮਠ ਦਾ, ਗੁਰੂਦੁਆਰਾ ਇਕੋ ਰੰਗ ਚੜ੍ਹਾਈਆ। ਉਸ ਦਾ ਖੇਲ ਤਕਣਾ ਆਤਮ ਪਰਮਾਤਮ ਧਾਰ ਮਾਨਵ ਜ਼ਾਤੀ ਇਕੱਠ ਦਾ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਜੋ ਭਗਤਾਂ ਅੰਦਰ ਪਿਆਰ ਵਿਚ ਸਤਿਜੁਗ ਤ੍ਰੇਤਾ ਦੁਆਪਰ ਆਇਆ ਨਠਦਾ, ਕਲਜੁਗ ਅੰਤਮ ਆਪਣਾ ਪੜਦਾ ਦਏ ਚੁਕਾਈਆ। ਮੈਂ ਉਸੇ ਦਾ ਨਾਮ ਰਟਦਾ, ਜੋ ਰੱਟਾ ਮੇਟੇ ਖਲਕ ਖ਼ੁਦਾਈਆ। ਮੈਂ ਓਟ ਉਸੇ ਤੇ ਘਤਦਾ, ਦੂਸਰ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਆਪ ਸੁਹਾਈਆ। ਅਰਸ਼ ਕਹੇ ਫ਼ਰਸ਼ਾ ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਦੀਨ ਦਿਆਲ ਵੇਸ ਵਟਾਵੇਗਾ। ਕਾਲ ਮਹਾਕਾਲ ਨਾਲ ਮਿਲਾਵੇਗਾ। ਜਗਤ ਜਹਾਨ ਬੇਮਿਸਾਲ ਖੇਲ ਖਿਲਾਵੇਗਾ। ਜਾਣੀ ਜਾਣ ਹੋ ਕੇ ਵੇਖ ਵਖਾਵੇਗਾ। ਸ਼ਬਦ ਬਾਣੀ ਡੰਕ ਵਜਾਵੇਗਾ। ਆਤਮ ਪਰਮਾਤਮ ਹਾਣੀ ਜੋੜ ਜੁੜਾਵੇਗਾ। ਸ਼ਾਹ ਸੁਲਤਾਨੀ ਭੂਪ ਇਕੋ ਆਪਣਾ ਹੁਕਮ ਵਰਤਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਚੁਕਾਵੇਗਾ । ਆਪ ਆਪਣਾ ਭੇਵ ਚੁਕਾਵੇਗਾ। ਪਰਦਾ ਉਹਲਾ ਦੋ ਜਹਾਨ ਉਠਾਵੇਗਾ। ਸਾਚਾ ਸੋਹਲਾ ਨਾਮ ਦ੍ਰਿੜਾਵੇਗਾ। ਕਾਇਆ ਚੋਲਾ ਰੰਗ ਚੜ੍ਹਾਵੇਗਾ। ਮੌਲਾ ਹੋ ਕੇ ਮੇਲ ਮਿਲਾਵੇਗਾ। ਪੂਰਬ ਕੀਤਾ ਕੌਲ ਇਕ਼ਰਾਰਾ ਵੇਖ ਵਖਾਵੇਗਾ। ਪਰਗਟ ਹੋ ਕੇ ਉਪਰ ਧਵਲਾ, ਧਰਨੀ ਧਰਤ ਧੌਲ ਜੋਤ ਚਮਕਾਵੇਗਾ। ਜਿਸ ਨੂੰ ਸਭ ਨੇ ਕਹਿਣਾ ਨੂਰ ਅਲਾਹੀ ਅਵਲਾ, ਆਲਮੀਨ ਹੋ ਕੇ ਵੇਖ ਵਖਾਵੇਗਾ। ਜਿਸ ਦਾ ਇਸ਼ਾਰਾ ਦੇ ਕੇ ਗਿਆ ਕਾਹਨ ਸਵਲਾ, ਸਾਵਲ ਸੁੰਦਰੀਆ ਰੂਪ ਅਨੂਪ ਪਰਗਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਵੇਗਾ। ਅਰਸ਼ ਕਹੇ ਫ਼ਰਸ਼ਾ ਤੇਰੀ ਤਕਾਂ ਫ਼ਰਮਾਬਰਦਾਰੀ, ਫ਼ਾਰਗ਼ ਹੋ ਕੇ ਵੇਖੇ ਖ਼ਲਕ ਖ਼ੁਦਾਈਆ। ਤੂੰ ਆਦਿ ਜੁਗਾਦਿ ਮੰਨੀ ਇਕੋ ਤਾਬਿਆਦਾਰੀ, ਦੂਸਰ ਓਟ ਨਾ ਕੋਇ ਤਕਾਈਆ। ਤੇਰਾ ਨਾਤਾ ਨਾਲ ਜੋਤ ਨਿਰੰਕਾਰੀ, ਜੋ ਨਿਰਵੈਰ ਨੂਰ ਅਲਾਹੀਆ। ਜਿਸ ਨੇ ਤੇਰੇ ਉਤੇ ਸ੍ਰਿਸ਼ਟ ਪਸਾਰੀ, ਪਸਰ ਪਸਾਰੀ ਹੋ ਕੇ ਵੇਖ ਵਖਾਈਆ। ਜਿਸ ਜੁਗ ਚੌਕੜੀ ਪਾਰ ਉਤਾਰੀ, ਕੋਟਨ ਕੋਟ ਗਏ ਪੰਧ ਮੁਕਾਈਆ। ਸੋ ਵੇਖੇ ਵਿਗਸੇ ਪਾਵੇ ਸਾਰੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਜਿਸ ਦਾ ਰੂਪ ਨਾ ਪੁਰਖ ਨਾ ਨਾਰੀ, ਨਰ ਨਰਾਇਣ ਇਕੋ ਨਜ਼ਰੀ ਆਈਆ। ਤੂੰ ਆਪਣਾ ਖੋਲ੍ਹ ਕੇ ਰਖੀਂ ਦਰ ਦਰਵਾਜ਼ਾ ਜਿਥੇ ਮਿਲੇ ਮਿਤਰ ਮੁਰਾਰੀ, ਮੋਹਣ ਮਾਧਵਾ ਆਪਣਾ ਦਰਸ ਦਿਖਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰੀ, ਬਿਨ ਸੀਸ ਸੀਸ ਨਿਵਾਈਆ। ਉਹ ਪਾਵੇ ਤੇਰੀ ਸਾਰੀ, ਸਰਬ ਘਟ ਵਾਸੀ ਦਇਆ ਕਮਾਈਆ। ਤੂੰ ਨਿਵ ਨਿਵ ਕਰੇਂ ਨਿਮਸਕਾਰੀ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ । ਫ਼ਰਸ਼ ਕਹੇ

ਅਰਸ਼ਾ ਮੈਂ ਉਸ ਦਾ ਹੋਣਾ ਸ਼ੁਕਰ ਗੁਜ਼ਾਰੀ, ਸ਼ੁਕਰਾਨੇ ਵਿਚ ਲਾਗਾਂ ਪਾਈਂਆ। ਧੰਨ ਭਾਗ ਜੋ ਨਿਰਗੁਣ ਖੇਲ ਕੀਤਾ ਦੁਬਾਰੀ, ਦੋਹਰੀ ਆਪਣੀ ਕਲ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਚਰਨ ਕਵਲ ਬਿਨਾ ਧੂੜ ਤੋਂ ਲਾਵਾਂ ਛਾਰੀ, ਬਿਨਾ ਮਸਤਕ ਮਸਤਕ ਖ਼ਾਕ ਰਮਾਈਆ।

੨੦ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਨਿਰਭੈ ਸਿੰਘ ਦੇ ਗ੍ਰਹਿ ੪੧ ਵੁਡ ਲੈਂਡ ਗਾਰਡਨ ਨੰ੦ ੧੦ ਲੰਡਨ

ਨਾਰਦ ਕਹੇ ਧਰਨੀਏ ਮੈਥੋਂ ਲੈ ਅਗੰਮੀ ਪਰਚੀ, ਪ੍ਰਾਚੀਨ ਦਾ ਲੇਖਾ ਦਿਆਂ ਜਣਾਈਆ। ਮੈਂ ਫਿਰਦਾ ਆਇਆ ਮੰਦਰ ਮਸੀਤਾਂ ਵਿਚ ਚਰਚੀਂ, ਚਾਰਾਗਾਹਾਂ ਖੋਜ ਖੁਜਾਈਆ। ਮੇਰੇ ਕੋਲ ਚਾਰ ਜੁਗ ਦੀ ਸਭ ਦੀ ਪੁਰਾਣੀ ਅਰਜ਼ੀ, ਜੋ ਬਿਨ ਅੱਖਰਾਂ ਲੇਖ ਬਣਾਈਆ। ਉਹ ਸੰਦੇਸ਼ਾ ਦੇਵੇ ਕੀ ਪਰਵਰਦਿਗਾਰ ਦੀ ਮਰਜ਼ੀ, ਕਰਨੀ ਦਾ ਕਰਤਾ ਕੀ ਖੇਲ ਖਿਲਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਬਣੇ ਦਰਦੀ, ਦੁਖੀਆਂ ਦਰਦ ਵੰਡਾਈਆ। ਉਠ ਖੇਲ ਤਕ ਲੈ ਆਪਣੇ ਘਰ ਦੀ, ਗ੍ਰਹਿ ਮੰਦਰ ਫੋਲ ਫੁਲਾਈਆ। ਕੀ ਧਾਰ ਹੋਵੇ ਨਰਾਇਣ ਨਰ ਦੀ, ਕੀ ਆਪਣੀ ਕਲ ਵਰਤਾਈਆ। ਧਰਨੀ ਕਹੇ ਨਾਰਦਾ ਮੈਂ ਦਿਵਸ ਰੈਣ ਡਰਦੀ, ਭੱਜਾਂ ਵਾਹੋ ਦਾਹੀਆ। ਮੈਂ ਉੱਤਰ ਪੂਰਬ ਪੱਛਮ ਦੱਖਣ ਬਿਨ ਕ਼ਦਮਾਂ ਤੋਂ ਚੜ੍ਹਦੀ, ਪੰਧ ਸਕੇ ਨਾ ਕੋਇ ਮੁਕਾਈਆ। ਮੈਂ ਖੇਲ ਵੇਖਾਂ ਆਪਣੇ ਉਤੇ ਹੰਕਾਰ ਗੜ੍ਹ ਦੀ, ਹਉਮੇ ਵਿਚ ਖ਼ਲਕ ਖ਼ੁਦਾਈਆ। ਕਿਸੇ ਖ਼ਬਰ ਨਹੀਂ ਚੋਟੀ ਜੜ੍ਹ ਦੀ, ਚੇਤਨ ਭੇਵ ਨਾ ਕੋਇ ਖੁਲ੍ਹਾਈਆ। ਆਤਮ ਧਾਰ ਪਰਮਾਤਮ ਨਾਮ ਕੋਈ ਨਾ ਪੜ੍ਹਦੀ, ਜਗਤ ਵਿਦਿਆ ਹੋਈ ਹਲਕਾਈਆ। ਤ੍ਰੈਗੁਣ ਅੰਦਰ ਸ੍ਰਿਸ਼ਟੀ ਮੇਰੇ ਉਤੇ ਸੜਦੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸ਼ਰਅ ਦੀ ਧਾਰ ਵੇਖ ਲੜਦੀ, ਸੀਸ ਧੜ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਆਪਣਾ ਅੰਦਰੋਂ ਖੋਲ੍ਹ ਲੈ ਭੇਤ ਪੜਦਾ, ਭਾਂਡਾ ਭਰਮ ਭਰਮ ਭੰਨਾਈਆ। ਪੁਰਖ ਅਕਾਲਾ ਦੀਨ ਦਿਆਲਾ ਜੁਗ ਜੁਗ ਨਵਾਂ ਘਾੜਨ ਘੜਦਾ, ਭੰਨਣਹਾਰ ਧੁਰਦਰਗਾਹੀਆ। ਜੋ ਜੋਤੀ ਜਾਤਾ ਹੋ ਕੇ ਸਾਢੇ ਤਿੰਨ ਹੱਥ ਅੰਦਰ ਵੜਦਾ, ਸੰਬਲ ਆਪਣਾ ਧਾਮ ਸੁਹਾਈਆ। ਜੋ ਨਿਰਗੁਣ ਨਿਰਵੈਰ ਹੋ ਕੇ ਨੌ ਖੰਡ ਪ੍ਰਿਥਮੀ ਖੜਦਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੈਂ ਵੀ ਉਸੇ ਦੇ ਕੋਲੋਂ ਡਰਦਾ, ਭੈ ਵਿਚ ਸੀਸ ਝੁਕਾਈਆ। ਭਿਖਾਰੀ ਬਣ ਕੇ ਅਗੰਮੇ ਦਰ ਦਾ, ਦਰਵੇਸ਼ ਹੋ ਕੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਧਰਨੀਏ ਮੇਰੀ ਬੋਦੀ ਦਏ ਇਸ਼ਾਰਾ, ਬੁੱਧੀਵਾਨ ਸਮਝ ਕੋਇ ਨਾ ਪਾਈਆ। ਮੇਰਾ ਖੇਲ ਸਦਾ ਜੁਗ ਚਾਰਾ, ਜੁਗ ਚੌਕੜੀ ਮੇਰੀ ਦਏ ਗਵਾਹੀਆ। ਮੈਂ ਪ੍ਰਭੂ ਦਾ ਭਗਤ ਪਿਆਰਾ, ਪ੍ਰੇਮਣੇ ਤੈਨੂੰ ਦਿਆਂ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਿਹਾ ਕਵਾਰਾ, ਜਗਤ ਕੰਨਿਆ ਨਾ ਕੋਇ ਪਰਨਾਈਆ। ਮੈਂ ਆਦਿ ਜੁਗਾਦਿ ਤੂੰ ਮੇਰਾ ਮੈਂ ਤੇਰਾ ਲਾਉਂਦਾ ਰਿਹਾ ਨਾਅਰਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਮੈਂ ਤਕਦਾ ਰਿਹਾ ਨਿਰਗੁਣ ਸਰਗੁਣ ਖੇਲ ਪੈਗ਼ੰਬਰ ਗੁਰ ਅਵਤਾਰਾ, ਅਵਤਰੀ ਕੀ ਆਪਣਾ ਹੁਕਮ ਵਰਤਾਈਆ। ਜਿਸ ਦਾ

ਲੇਖ ਲਿਖ ਸਕੇ ਨਾ ਕਾਗ਼ਜ਼ ਕ਼ਲਮ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਭੇਵ ਕੋਇ ਨਾ ਆਈਆ। ਉਹ ਨਿਰਗੁਣ ਨੂਰ ਜ਼ਾਹਰ ਜ਼ਹੂਰ ਜੋਤੀ ਜਾਤਾ ਖੇਲ ਕਰੇ ਦੁਬਾਰਾ, ਦੋਹਰੀ ਆਪਣੀ ਕਲ ਪਰਗਟਾਈਆ। ਜਿਸ ਨੇ ਕਲਜੁਗ ਮੇਟਣਾ ਅੰਧ ਅੰਧਿਆਰਾ, ਸਤਿਜੁਗ ਨੂਰੀ ਚੰਦ ਚੰਦ ਚਮਕਾਈਆ। ਤੇਰਾ ਮੇਟਣਹਾਰਾ ਧੂੰਆਂਧਾਰਾ, ਧਰਤ ਧਵਲ ਧੌਲ ਤੂੰ ਫਿਰਨਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਧਰਨੀ ਕਹੇ ਨਾਰਦ ਤੂੰ ਬੜਾ ਪੁਰਾਣਾ ਪੰਡਤ, ਜਗਤ ਵਿਦਿਆ ਤੋਂ ਬਾਹਰ ਤੇਰੀ ਪੜ੍ਹਾਈਆ। ਮੈਂ ਉਸੇ ਦਰ ਦੀ ਮੰਗਤ, ਭਿਖਕ ਹੋ ਕੇ ਝੋਲੀ ਡਾਹੀਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮਾਨਸ ਜ਼ਾਤੀ ਚਾੜ੍ਹ ਦੇ ਰੰਗਤ, ਰੰਗ ਚਲੂਲ ਆਪ ਚੜ੍ਹਾਈਆ। ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਚਾਰ ਵਰਨ ਬਣਾ ਦੇ ਇਕੋ ਸੰਗਤ, ਦੀਨ ਮਜ਼੍ਹਬ ਰਹਿਣ ਕੋਇ ਨਾ ਪਾਈਆ। ਮੇਰੀ ਨਿਮਾਣੀ ਦੀ ਮਨਜ਼ੂਰ ਕਰਨੀ ਮਿੰਨਤ, ਨਿਵ ਨਿਵ ਲਾਗਾਂ ਪਾਈਆ। ਜੇ ਆ ਗਿਉਂ ਲਹਿੰਦੀ ਸਿੰਮਤ, ਕੂਟ ਆਪਣੇ ਲੇਖੇ ਲਾਈਆ। ਮੇਰੇ ਵਿਚ ਨਹੀਂ ਕੋਈ ਹਿੰਮਤ, ਕਲਜੁਗ ਅੰਤਮ ਹੌਸਲਾ ਬੈਠੀ ਢਾਹੀਆ। ਪਰਮ ਪੁਰਖ ਮੇਰੀ ਅੰਦਰੋਂ ਮੇਟ ਦੇ ਚਿੰਨਤ, ਚਿੰਤਾ ਚਿਖਾ ਨਾ ਕੋਇ ਜਲਾਈਆ। ਮੈਂ ਚਾਹੁੰਦੀ ਮੇਰੇ ਭਗਵੰਤ ਮੇਰੇ ਉਤੇ ਰਹੇ ਕੋਈ ਨਾ ਨਿੰਦਕ, ਚੁਗਲੀ ਮੁਖ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਵਕ਼ਤ ਆਪ ਸੁਹਾਈਆ। ਨਾਰਦ ਕਹੇ ਧਰਨੀਏ ਉਠ ਮਨਾ ਲੈ ਅਗੰਮਾ ਸਗਨ, ਸਗਲਾ ਭਉ ਮਿਟਾਈਆ। ਸਚ ਪ੍ਰੀਤੀ ਵਿਚ ਹੋ ਜਾ ਮਗਨ, ਮਗਰਲਾ ਪੰਧ ਰਹੇ ਨਾ ਰਾਈਆ। ਨੀ ਤੇਰੇ ਲੇਖੇ ਲਾਏ ਵਜੂਦ ਬਦਨ, ਤਨ ਮਾਟੀ ਰੰਗ ਚੜ੍ਹਾਈਆ। ਉਹ ਤਕ ਲੈ ਕੀ ਲੇਖਾ ਹੋਣ ਵਾਲਾ ਵਿਚ ਅਦਨ, ਇਨਸਾਫ਼ ਆਪਣਾ ਰਿਹਾ ਜਣਾਈਆ । ਮੂਸਾ ਕੀ ਕਰੇ ਯਤਨ, ਯਥਾਰਥ ਦਿਆਂ ਦ੍ਰਿੜਾਈਆ। ਈਸਾ ਖੋਲ੍ਹ ਕੇ ਵੇਖੇ ਅਖ਼ੀਰੀ ਪਤਨ, ਪਤਰਕਾ ਪਿਛਲੀ ਹੱਥ ਉਠਾਈਆ। ਕੀ ਖੇਲ ਕਰੇ ਪਰਵਰਦਿਗਾਰ ਸਾਂਝਾ ਯਾਰ ਜੋ ਸਭ ਦੀ ਡੋਰੀ ਆਵੇ ਕੱਟਣ, ਕਟਾਕਸ਼ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਧਰਨੀਏ ਮੇਰੀ ਬੋਦੀ ਤੋਂ ਪੁਛ ਲੈ ਹਾਲ, ਹਾਲਤ ਤੈਨੂੰ ਦਏ ਜਣਾਈਆ। ਜਿਸ ਦੀ ਯਾਦ ਵਿਚ ਬੀਤ ਗਏ ਕੋਟਨ ਕਾਲ, ਆਪ ਆਪਣਾ ਪੰਧ ਮੁਕਾਈਆ। ਉਹ ਖ਼ਲਕ ਦਾ ਖ਼ਾਲਕ ਖੇਲ ਕਰੇ ਕਮਾਲ, ਕਮਲਾਪਾਤੀ ਆਪਣਾ ਹੁਕਮ ਵਰਤਾਈਆ। ਜਿਸ ਦੀ ਸਮਝ ਸਕੇ ਕੋਈ ਨਾ ਚਾਲ, ਅਵਲੜੀ ਚਲੇ ਥਾਉਂ ਥਾਈਂਆ। ਜੋ ਸੁਹਾਵਣਹਾਰਾ ਗਗਨ ਮੰਡਲ ਥਾਲ, ਧਵਲੇ ਤੇਰਾ ਪੜਦਾ ਦਏ ਚੁਕਾਈਆ। ਫਲ ਵੇਖੇ ਲੱਖ ਚੁਰਾਸੀ ਵਾਲੇ ਡਾਲ੍ਹ, ਪੱਤ ਟਹਿਣੀਆਂ ਖੋਜ ਖੁਜਾਈਆ। ਤੂੰ ਬਿਨਾ ਸੁਰਤੀ ਤੋਂ ਕਰੀਂ ਖ਼ਿਆਲ, ਬਿਨਾ ਬੁਧੀ ਤੋਂ ਧਿਆਨ ਲਗਾਈਆ। ਜਿਸ ਦਾ ਸਭ ਨੇ ਦਿਤਾ ਅਹਿਵਾਲ, ਸੰਦੇਸ਼ਿਆਂ ਵਿਚ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਲੇਖੇ ਪਾਵੇ ਆਦਿ ਜੁਗਾਦਿ ਘਾਲ, ਅਗੇ ਘਾਇਲ ਹੋਣ ਦੀ ਲੋੜ ਰਹੇ ਨਾ ਰਾਈਆ।

੨੧ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਹਰਚੰਦ ਸਿੰਘ ਦੇ ਗ੍ਰਹਿ ੩੯ ਟੁਡੋਰ ਰੋਡ ਸਾਉਥ ਹਾਲ ਮਿਡਐਕਸ ਲੰਡਨ

ਨਾਰਦ ਕਹੇ ਫ਼ਰਸ਼ ਮੈਂ ਨਵ ਸੱਤ ਭੱਜਾਂ ਸਾਰੀ ਰੈਣ, ਬਿਨ ਕ਼ਦਮਾਂ ਆਪਣਾ ਪੰਧ ਮੁਕਾਈਆ। ਨੌ ਖੰਡ ਪ੍ਰਿਥਮੀ ਤਕਿਆ ਸਾਚਾ ਮਿਲਿਆ ਕੋਈ ਨਾ ਸੱਜਣ ਸੈਣ, ਮੀਤ ਮੁਰਾਰ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਆਤਮ ਪਰਮਾਤਮ ਧਾਰ ਹੋਈ ਤ੍ਰਫ਼ੈਣ, ਪਾਰਬ੍ਰਹਮ ਬ੍ਰਹਮ ਸੰਗ ਨਾ ਕੋਇ ਨਿਭਾਈਆ। ਮੈਂ ਤੈਨੂੰ ਸਚ ਸੰਦੇਸ਼ਾ ਆਇਆ ਕਹਿਣ, ਕਹਿ ਕੇ ਦਿਆਂ ਦ੍ਰਿੜਾਈਆ। ਵਕ਼ਤ ਸੁਹੰਜਣਾ ਤਕ ਲੈ ਜੋ ਬਾਲਮੀਕ ਇਸ਼ਾਰਾ ਦਿਤਾ ਵਿਚ ਰਮਾਇਣ, ਰਾਮ ਰਾਮਾ ਧਿਆਨ ਲਗਾਈਆ। ਮੈਨੂੰ ਵੇਖ ਕੇ ਮੂਲ ਨਾ ਆਇਆ ਚੈਨ, ਹੈਰਾਨੀ ਵਿਚ ਮੇਰੀ ਦੁਹਾਈਆ। ਉਹ ਤਕ ਲੈ ਅਵਤਾਰ ਪੈਗ਼ੰਬਰ ਗੁਰ ਦੀਨਾਂ ਮਜ਼੍ਹਬਾਂ ਧਾਰ ਇਕ ਦੂਜੇ ਨਾਲ ਖਹਿਣ, ਕਲਮਾ ਨਾਮ ਕਰੇ ਲੜਾਈਆ। ਕਲਜੁਗ ਕੂੜੀ ਕਿਰਿਆ ਚਾਰੋਂ ਕੁੰਟ ਵਹਿੰਦਾ ਵਹਿਣ, ਜੀਵਾਂ ਜੰਤਾਂ ਸਾਧਾਂ ਸੰਤਾਂ ਰਿਹਾ ਰੁੜ੍ਹਾਈਆ। ਧਰਮ ਦਾ ਨਾਤਾ ਰਿਹਾ ਨਾ ਮਾਤ ਪਿਤ ਭਾਈ ਭੈਣ, ਪਿਤਾ ਪੂਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਫ਼ਰਸ਼ ਮੈਨੂੰ ਅਰਸ਼ ਤੋਂ ਪਰੇ ਸਤਿਗੁਰ ਸ਼ਬਦ ਮਾਰੀਆਂ ਆਵਾਜ਼ਾਂ, ਜ਼ਿਮੀਂ ਅਸਮਾਨਾਂ ਬਾਹਰ ਹੁਕਮ ਦਿਤਾ ਦ੍ਰਿੜਾਈਆ। ਉਠ ਤਕ ਲੈ ਨਿਰਗੁਣ ਧਾਰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰ ਦਾ ਰਾਜਾ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜਿਸ ਆਦਿ ਆਦਿ ਸ੍ਰਿਸ਼ਟ ਸਬਾਈ ਸਾਜਣ ਸਾਜਾ, ਵਿਸ਼ਨ ਬ੍ਰਹਮਾ ਸ਼ਿਵ ਆਪਣੇ ਹੁਕਮ ਵਿਚ ਚਲਾਈਆ। ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਅਨਹਦ ਸ਼ਬਦ ਵਜਾਉਂਦਾ ਰਿਹਾ ਵਾਜਾ, ਆਪਣੀ ਧੁਨ ਆਪ ਪਰਗਟਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤਮ ਆਪਣਾ ਰਚਣਵਾਲਾ ਕਾਜਾ, ਕਰਨੀ ਦਾ ਕਰਤਾ ਆਪਣਾ ਹੁਕਮ ਵਰਤਾਈਆ। ਉਸ ਨੂੰ ਸਭ ਨੇ ਨਿਰਗੁਣ ਧਾਰ ਮੰਨਿਆ ਗ਼ਰੀਬ ਨਿਵਾਜਾ, ਨਿਰਗੁਣ ਨਿਰਾਕਾਰ ਨਿਰੰਕਾਰ ਆਪਣਾ ਖੇਲ ਖਿਲਾਈਆ। ਜਿਸ ਦਾ ਸਤਿਗੁਰ ਸ਼ਬਦ ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਦੋ ਜਹਾਨਾਂ ਫਿਰੇ ਭਾਜਾ, ਭਜਨ ਬੰਦਗੀ ਤਕਾਂ ਖ਼ਲਕ ਖ਼ੁਦਾਈਆ। ਦਿਵਸ ਰੈਣ ਘੜੀ ਪਲ ਨਾ ਸੋਇਆ ਨਾ ਜਾਗਾ, ਜਾਗਰਤ ਜੋਤ ਬਿਨ ਵਰਨ ਗੋਤ ਇਕੋ ਆਪਣਾ ਰੂਪ ਦਰਸਾਈਆ। ਜੋ ਵੇਖਣਹਾਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਅੰਤਸ਼ਕਰਨ ਵੈਰਾਗਾ, ਗ੍ਰਹਿ ਗ੍ਰਹਿ ਅੰਦਰ ਕਾਇਆ ਮਾਟੀ ਖੋਜ ਖੁਜਾਈਆ। ਜਿਸ ਦੀ ਤਾਰ ਸਿਤਾਰ ਅਗੰਮੀ ਹੋਏ ਰਬਾਬਾ, ਜਗਤ ਸਾਜ ਵੰਡ ਨਾ ਕੋਇ ਵੰਡਾਈਆ। ਉਸ ਦਾ ਹੁਕਮ ਸੁਣ ਲੈ ਜੋ ਦੇਵਣਵਾਲਾ ਵਿਚ ਕਾਅਬਾ, ਮਕ਼ਬਰਿਆਂ ਵਿਚ ਮੁਰਸ਼ਦ ਮਾਟੀ ਖ਼ਾਕ ਲੈਣ ਅੰਗੜਾਈਆ । ਜੋ ਸ਼ਾਹੋ ਭੂਪ ਸੁਲਤਾਨ ਦਰਗਾਹ ਸਾਚੀ ਬਣ ਨਵਾਬਾ, ਸ਼ਹਿਨਸ਼ਾਹ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਫ਼ਰਸ਼ ਮੈਂ ਧੁਰਦਾ ਦੱਸਾਂ ਫ਼ਰਮਾਨਾ, ਫ਼ਰਮਾਬਰਦਾਰ ਹੋ ਕੇ ਸੁਣਨਾ ਚਾਈਂ ਚਾਈਂਆ। ਉਹ ਵੇਖ ਕੀ ਖੇਲ ਕਰੇ ਵਾਲੀ ਦੋ ਜਹਾਨਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਹੁਕਮ ਵਰਤਾਈਆ। ਜਿਸ ਦਾ ਸਤਿਗੁਰ ਸ਼ਬਦ ਸ਼ਬਦ ਬਲਵਾਨਾ, ਬਿਨ ਤਨ ਵਜੂਦ ਮਾਟੀ ਖ਼ਾਕ ਸੋਭਾ ਪਾਈਆ। ਜਿਸ ਦਾ ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਖੇਲ ਦੀਨ ਦੁਨੀ ਵਿਚ ਜਹਾਨਾ, ਜਾਗਰਤ ਜੋਤ ਇਕੋ ਇਕ ਡਗਮਗਾਈਆ। ਸੋ ਪਰਮ ਪੁਰਖ ਪਰਮਾਤਮ ਬਦਲਣਹਾਰ ਵਿਧਾਨਾ, ਬਿਧ ਆਪਣੀ ਇਕ ਸਮਝਾਈਆ।

ਜਿਸ ਦਾ ਤੁਰੀਆ ਤੋਂ ਬਾਦ ਇਕੋ ਇਕ ਤਰਾਨਾ, ਤ੍ਰੈਗੁਣ ਅਤੀਤਾ ਆਪ ਦ੍ਰਿੜਾਈਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰ ਦਸ ਕੇ ਗਏ ਨਿਸ਼ਾਨਾ, ਨਿਸ਼ਾਨਾ ਆਪਣਾ ਨਾਮ ਚਲਾਈਆ। ਸੋ ਪਰਮ ਪੁਰਖ ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹ ਪਹਿਰ ਕੇ ਸਾਚਾ ਬਾਣਾ, ਮਹਿਬਾਨ ਬੀਦੋ ਆਪਣਾ ਹੁਕਮ ਵਰਤਾਈਆ। ਜਿਸ ਦਾ ਬਿਨਾ ਅੱਖਰਾਂ ਲੇਖ ਜਗ ਨੇਤਰ ਨਜ਼ਰ ਨਾ ਆਏ ਜੋ ਹੁਕਮ ਹੁਕਮ ਦੇਵੇ ਫ਼ਰਮਾਨਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਫ਼ਰਸ਼ ਕਹੇ ਨਾਰਦ ਮੇਰਾ ਮਿੱਟੀ ਖ਼ਾਕ ਤਨ ਵਜ਼ੂਦ, ਨੌ ਖੰਡ ਪ੍ਰਿਥਮੀ ਸੱਤ ਦੀਪ ਨਜ਼ਰੀ ਆਈਆ। ਮੇਰਾ ਮਾਲਕ ਖ਼ਾਲਕ ਹਕ ਹਕ਼ੀਕ਼ਤ ਵਾਲਾ ਇਕ ਮਹਿਬੂਬ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੀ ਮੰਜ਼ਲ ਅਗੰਮੀ ਬੈਠਾ ਹਕ ਮਕ਼ਸੂਦ, ਮੁਸ਼ਕਲ ਮੇਰੀ ਹਲ ਕਰਾਈਆ। ਜਿਸ ਦਾ ਇਸ਼ਾਰਾ ਦਿਤਾ ਪੈਗ਼ੰਬਰਾਂ ਵਿਚ ਹਜ਼ਾਰਾ ਦਾਰੂਦ, ਦਰੋਹੀ ਤੇਰਾ ਨਾਮ ਖ਼ੁਦਾਈਆ। ਸੋ ਹਰ ਘਟ ਹਰ ਥਾਂ ਦਿਸੇ ਮੌਜੂਦ, ਗ੍ਰਹਿ ਗ੍ਰਹਿ ਅੰਦਰ ਆਪਣਾ ਡੇਰਾ ਲਾਈਆ। ਜਿਸ ਮੇਰੇ ਉਤੋਂ ਦੀਨ ਦੁਨੀ ਦੀ ਮੇਟਣੀ ਦੂਜ, ਸ਼ਰਅ ਸ਼ਰਅ ਦਾ ਪੰਧ ਮੁਕਾਈਆ। ਆਤਮ ਪਰਮਾਤਮ ਭੇਵ ਖੋਲ੍ਹਣਾ ਗੂਝ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਬ੍ਰਹਮ ਪਾਰਬ੍ਰਹਮ ਬਖ਼ਸ਼ਣੀ ਸੂਝ, ਸੋਈ ਸੁਰਤੀ ਸ਼ਬਦ ਉਠਾਈਆ। ਭਾਗ ਲਗਾ ਕੇ ਕਾਇਆ ਬੁਤ, ਬੁਤਖਾਨਿਆਂ ਕਰੇ ਸਫ਼ਾਈਆ। ਜਿਸ ਕਲਜੁਗ ਅੰਦਰ ਸਤਿਜੁਗ ਸੁਹਾਉਣੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਸੋ ਪਾਰਬ੍ਰਹਮ ਅਬਿਨਾਸ਼ੀ ਅਚੁਤ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਜੋ ਮੇਰੇ ਉਤੇ ਮਿਹਰਵਾਨ ਹੋ ਕੇ ਪਏ ਤੁਠ, ਮਿਹਰ ਮਿਹਰ ਨਜ਼ਰ ਉਠਾਈਆ। ਕੂੜੀ ਕਿਰਿਆ ਜੜ੍ਹ ਦੇਵੇ ਪੁਟ, ਪਟਨੇ ਵਾਲਾ ਸਤਿਗੁਰ ਸ਼ਬਦ ਸ਼ਬਦ ਨਾਲ ਮਿਲਾਈਆ। ਅੰਮ੍ਰਿਤ ਜਾਮ ਧਰਨੀ ਧਰਤ ਧਵਲ ਧੌਲ ਅੰਮਿਉਂ ਰਸ ਦੇਵੇ ਘੁਟ, ਬਿਨ ਰਸਨਾ ਰਸ ਚਖਾਈਆ। ਜਿਸ ਨਾਲ ਹਰਿ ਹਿਰਦੇ ਧਰਮ ਦੀ ਧਾਰ ਪਏ ਫੁਟ, ਫੁਟਕਲ ਦਿਸੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਚੜ੍ਹਾਈਆ। ਫ਼ਰਸ਼ ਕਹੇ ਨਾਰਦ ਮੈਂ ਉਸ ਨੂੰ ਉਡੀਕਦਾ, ਥਿਤ ਵਾਰ ਵੰਡ ਨਾ ਕੋਇ ਵੰਡਾਈਆ। ਜਿਸ ਦੇ ਹੁਕਮ ਵਿਚ ਕਲਜੁਗ ਜਾਂਦਾ ਬੀਤਦਾ, ਸਦੀ ਚੌਧਵੀਂ ਆਪਣਾ ਪੰਧ ਮੁਕਾਈਆ। ਮੈਂ ਵਣਜਾਰਾ ਹੋਣਾ ਅੰਤਮ ਉਸ ਦੇ ਇਕੋ ਗੀਤ ਦਾ, ਜੋ ਗੋਬਿੰਦ ਸੋਹਲਾ ਢੋਲਾ ਦਏ ਸੁਣਾਈਆ। ਮੇਰੇ ਉਤੋਂ ਝਗੜਾ ਮਿਟਣਾ ਮੰਦਰ ਮਸੀਤ ਦਾ, ਕਾਅਬਾ ਕਾਇਨਾਤ ਰਹਿਣ ਕੋਇ ਨਾ ਪਾਈਆ। ਮੈਂ ਪਿਆਸਾ ਆਤਮ ਪਰਮਾਤਮ ਪ੍ਰੀਤ ਦਾ, ਪ੍ਰੀਤਮ ਮੇਲਾ ਮੇਲੇ ਸਹਿਜ ਸੁਭਾਈਆ। ਮੈਂ ਰੂਪ ਤਕਣਾ ਠਾਂਡੇ ਸੀਤ ਦਾ, ਅਗਨੀ ਤਤ ਨਾ ਕੋਇ ਤਪਾਈਆ। ਇਕੋ ਮਾਣ ਤਕਣਾ ਹਸਤ ਕੀਟ ਦਾ, ਊਚਾਂ ਨੀਚਾਂ ਡੇਰਾ ਢਾਹੀਆ। ਰੰਗ ਚੜ੍ਹਾਉਣਾ ਅਗੰਮ ਮਜੀਠ ਦਾ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਰਸ ਬਖ਼ਸ਼ੇ ਜੋ ਆਪਣੇ ਮੀਠ ਦਾ, ਬਿਨ ਰਸਨਾ ਜਿਹਵਾ ਦਏ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਰਗ ਇਕ ਦਰਸਾਈਆ। ਨਾਰਦ ਕਹੇ ਫ਼ਰਸ਼, ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਹਰਿ ਪੁਰਖ ਨਿਰੰਜਣ ਵੇਖ ਵਖਾਵੇਗਾ। ਏਕੰਕਾਰਾ ਭੇਵ ਚੁਕਾਵੇਗਾ। ਆਦਿ ਨਿਰੰਜਣ ਨੂਰ ਰੁਸ਼ਨਾਵੇਗਾ। ਅਬਿਨਾਸ਼ੀ ਕਰਤਾ ਸੋਭਾ ਪਾਵੇਗਾ। ਸ੍ਰੀ ਭਗਵਾਨ ਡਗਮਗਾਵੇਗਾ। ਪਾਰਬ੍ਰਹਮ ਰੂਪ ਪਰਗਟਾਵੇਗਾ। ਸਤਿਗੁਰ ਸ਼ਬਦ ਸ਼ਬਦ ਉਠਾਵੇਗਾ। ਸਚਖੰਡ ਖੰਡ ਦੁਆਰ ਸੁਹਾਵੇਗਾ। ਦਰਗਾਹ

ਸਾਚੀ ਦਰ ਦਰਵਾਜ਼ਾ ਆਪ ਖੁਲ੍ਹਾਵੇਗਾ। ਗ਼ਰੀਬ ਨਿਵਾਜ਼ਾ ਆਪਣਾ ਹੁਕਮ ਵਰਤਾਵੇਗਾ। ਤੇਰਾ ਖੇਲ ਤਕੇ ਸ਼ਾਹੋ ਭੂਪ ਬਣ ਰਾਜਾ, ਸ਼ਹਿਨਸ਼ਾਹ ਆਪਣਾ ਪਰਦਾ ਆਪ ਉਠਾਵੇਗਾ। ਜੋ ਸੰਦੇਸ਼ਾ ਦੇ ਕੇ ਗਿਆ ਗੋਬਿੰਦ ਵਾਲਾ ਬਾਜ਼ਾ, ਬਾਜ਼ੀ ਦੀਨ ਦੁਨੀ ਉਲਟਾਵੇਗਾ। ਜੋ ਮਾਨਸ ਮਾਨਵ ਮਾਨੁਖ ਬੁੱਧੀ ਹੋ ਗਈ ਵਾਂਗ ਕਾਗਾ, ਕਾਗ ਹੰਸ ਰੂਪ ਬਦਲਾਵੇਗਾ। ਹਰ ਹਿਰਦੇ ਅੰਤਰ ਬਖ਼ਸ਼ ਅਗੰਮ ਵੈਰਾਗਾ, ਵੈਰੀ ਅੰਦਰੋਂ ਬਾਹਰ ਕਢਾਵੇਗਾ। ਸ਼ਬਦ ਧੁਨ ਸੁਣਾ ਕੇ ਅਨਾਦੀ ਵਾਜਾ, ਅਨਹਦ ਆਪਣਾ ਆਪ ਵਜਾਵੇਗਾ। ਜੋਤੀ ਜਾਤਾ ਹੋ ਕੇ ਜਾਵੇ ਜਾਗਾ, ਜਾਗਰਤ ਜੋਤ ਡਗਮਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਵੇਗਾ। ਨਾਰਦ ਕਹੇ ਫ਼ਰਸ਼ਾ ਮੇਰੇ ਕੋਲ ਬਹੁਤ ਪੁਰਾਣੀ ਹਦੀਸਾ, ਹਜ਼ਰਤਾਂ ਤੋਂ ਬਾਹਰ ਦਿਆਂ ਜਣਾਈਆ। ਜਿਸ ਵਿਚ ਖੇਲ ਇਕ ਇੱਕੀਸਾ, ਬੀਸ ਬੀਸਾ ਨਾਲ ਮਿਲਾਈਆ। ਜੋ ਸੰਦੇਸ਼ਾ ਦਿਤਾ ਬਿਨ ਅੱਖਰਾਂ ਨੂਰ ਅਲਾਹੀ ਈਸਾ, ਇਸਮ ਆਜ਼ਮ ਇਕ ਜਣਾਈਆ। ਜੋ ਗੋਬਿੰਦ ਧਾਰ ਕਹਿ ਕੇ ਗਿਆ ਜਗਦੀਸਾ, ਜਗਦੀਸ਼ਰ ਆਪਣਾ ਹੁਕਮ ਵਰਤਾਈਆ। ਜਿਸ ਦੇ ਭੈ ਵਿਚ ਆਦਿ ਜੁਗਾਦਿ ਜੁਗ ਚੌਕੜੀ ਸਭ ਨੇ ਪੀਸਣ ਪੀਸਾ, ਸੇਵਕ ਹੋ ਕੇ ਸੇਵ ਕਮਾਈਆ। ਉਸ ਦਾ ਲਹਿਣਾ ਦੇਣਾ ਪੂਰਾ ਹੋਣਾ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਵਿਚ ਉਨੀਸਾ, ਏਕਾ ਨਾਇਆ ਮਿਲ ਕੇ ਵਜੇ ਵਧਾਈਆ। ਇਕੋ ਛਤਰ ਝੁੱਲੇ ਸਾਹਿਬ ਦੇ ਸੀਸਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਫ਼ਰਸ਼ਾ ਮੇਰੇ ਕੋਲ ਨੌ ਸੌ ਚੁਰਾਨਵੇ ਚੌਕੜੀ ਜੁਗ ਦੀਆਂ ਪੂਰਬ ਕਿਤਾਬਾਂ, ਕੁਤਬਖ਼ਾਨਿਆਂ ਹੱਥ ਕਿਸੇ ਨਾ ਆਈਆ। ਜਿਸ ਦੇ ਵਿਚ ਬ੍ਰਹਿਮੰਡ ਖੰਡ ਦੀਆਂ ਮਹਿਰਾਬਾਂ, ਸ਼ਰਅ ਦੀ ਵੰਡ ਨਾ ਕੋਇ ਵੰਡਾਈਆ। ਜਿਸ ਵਿਚ ਸੰਦੇਸ਼ਾ ਦੇਵੇ ਇਕ ਅਗੰਮ ਅਹਿਬਾਬਾ, ਮਿਤਰ ਪਿਆਰਾ ਧੁਰਦਰਗਾਹੀਆ। ਜਿਸ ਦਾ ਸਭ ਦੇ ਨਾਲ ਨਿਰਗੁਣ ਧਾਰ ਹੋਇਆ ਵਾਅਦਾ, ਇਕ਼ਰਾਰ ਇਕ਼ਰਾਰ ਵਿਚੋਂ ਪਰਗਟਾਈਆ। ਉਹ ਆਪਣਾ ਹੁਕਮ ਵਰਤੇ ਬਾਕਾਇਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਆਹ ਤਕ ਲੈ ਸਚਖੰਡ ਨਿਵਾਸੀ ਜੋ ਜੋਤੀ ਜਾਤੇ ਕੀਤਾ ਮੁਆਇਦਾ, ਮਿਹਰਵਾਨ ਹੋ ਕੇ ਆਪਣਾ ਹੁਕਮ ਵਰਤਾਈਆ। ਪਤਾ ਨਹੀਂ ਕੋਟਾਂ ਵਿਚੋਂ ਕਿਸ ਨੂੰ ਮਿਲਣਾ ਫ਼ਾਇਦਾ, ਜਗਤ ਗਿਣਤੀ ਗਣਤ ਨਾ ਕੋਇ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਦਰਸਾਈਆ। ਨਾਰਦ ਕਹੇ ਫ਼ਰਸ਼ ਮੇਰੇ ਕੋਲ ਚਿੱਠੀ ਬਿਨ ਅੱਖਰਾਂ ਵੇਖ ਲੈ ਲਿਖੀ, ਮਾਛੂਵਾੜਾ ਦਏ ਗਵਾਹੀਆ। ਜਿਸ ਵਿਚ ਗੋਬਿੰਦ ਧਾਰ ਨਜ਼ਰੀ ਆਵੇ ਸਿੱਖੀ, ਬਿਨ ਜਗ ਨੇਤਰਾਂ ਵੇਖਣਾ ਚਾਈਂ ਚਾਈਂਆ। ਜਿਸ ਦੀ ਸਮਝ ਸਕੇ ਕੋਇ ਨਾ ਥਿਤੀ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਉਹ ਮਿਤਰ ਪਿਆਰੇ ਦੀ ਯਾਦ ਵਿਚ ਅਗੰਮੀ ਮਿਤੀ, ਜੋ ਯਾਰੜਾ ਸੇਜ ਦਏ ਗਵਾਹੀਆ । ਹਕ਼ੀਕ਼ਤ ਨਾਲ ਬਿਨ ਕਲਮ ਸ਼ਾਹੀ ਕਾਗ਼ਜ਼ ਤੋਂ ਗੋਬਿੰਦ ਨੇ ਹਾਹੇ ਉਤੇ ਲਾਈ ਟਿੱਪੀ, ਹੰ ਬ੍ਰਹਮ ਬ੍ਰਹਮ ਪਾਰਬ੍ਰਹਮ ਦ੍ਰਿੜਾਈਆ। ਜਿਸ ਦੀ ਧਾਰ ਉਤੇ ਜੋਤ ਨਿਰੰਕਾਰ ਸਦਾ ਲਿਟੀ, ਆਤਮ ਸੇਜਾ ਸੇਜ ਸੁਹਾਈਆ। ਜਿਸ ਦੀ ਬਨਾਵਟ ਬਣੇ ਕਦੇ ਨਾ ਪੱਥਰ ਨਾਲ ਇੱਟੀ, ਪਾਹਿਨਾਂ ਗੰਢ ਨਾ ਕੋਇ ਪੁਆਈਆ। ਜਦੋਂ ਵੇਖੋ ਜੋਤੀ ਨੂਰ ਨੂਰ ਨੂਰ ਦੀ ਧਾਰ ਚਿੱਟੀ, ਦੂਜਾ ਰੰਗ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਨਾਰਦ

ਕਹੇ ਫ਼ਰਸ਼ਾ ਗੋਬਿੰਦ ਫੜ ਕੇ ਮੁਖੀ ਤੀਰ, ਦੰਦਾਂ ਹੇਠ ਦਿਤੀ ਦਬਾਈਆ। ਫੇਰ ਕੱਟ ਕੇ ਸ਼ਰਅ ਜ਼ੰਜੀਰ, ਕੜੀ ਕੜੀ ਦਿਤੀ ਬਦਲਾਈਆ। ਇਸ਼ਾਰਾ ਦੇ ਕੇ ਭਗਤ ਕਬੀਰ, ਚਰਨ ਕਵਲ ਲਿਆ ਬੁਲਾਈਆ। ਨਾਨਕ ਬਾਣਾ ਪਹਿਰ ਫ਼ਕੀਰ, ਫ਼ਿਕਰਾ ਇਕੋ ਢੋਲਾ ਗਾਈਆ। ਮੁਹੰਮਦ ਆਪ ਪੜ੍ਹੀ ਤਕਬੀਰ, ਤਕ਼ਰੀਰ ਸੁਣਨ ਕੋਇ ਨਾ ਪਾਈਆ। ਈਸਾ ਨੇਤਰ ਵਹਾ ਕੇ ਨੀਰ, ਛਹਿਬਰ ਨੈਣ ਲਗਾਈਆ। ਮੂਸਾ ਕਹਿ ਕੇ ਸ਼ਾਹ ਜਜ਼ੀਰ, ਜ਼ੋਮੂਉਲ ਜ਼ੁਮਾ ਨਜ਼ਮੂਅਰ ਜ਼ੁਮ ਨੂਰੇ ਜ਼ਵਾ ਰੌਸ਼ਨੇ ਨੁਮਾ ਨਮਸਤੇ ਕਹਿ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਫ਼ਰਸ਼ ਮੇਰੇ ਕੋਲ ਵੇਖ ਹੋਰ ਨਿਸ਼ਾਨੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਨੂੰ ਸਮਝੇ ਨਾ ਕੋਇ ਅਕਲ ਵਿਦਿਆ ਵਿਦਵਾਨੀ, ਵਿਦਤ ਵੰਡ ਨਾ ਕੋਇ ਵੰਡਾਈਆ। ਮੰਜ਼ਲ ਹਕ ਨਾ ਆਏ ਰੁਹਾਨੀ, ਰੂਹ ਬੁਤ ਰੋਵਣ ਮਾਰਨ ਧਾਹੀਆ। ਗੋਬਿੰਦ ਹੱਥ ਰਖ ਕੇ ਉਤੇ ਪੇਸ਼ਾਨੀ, ਪੇਸ਼ੀਨਗੋਈ ਦਿਤੀ ਸੁਣਾਈਆ। ਨੌ ਖੰਡ ਪ੍ਰਿਥਮੀ ਮਾਨਵ ਜ਼ਾਤੀ ਪੁਰਖ ਅਕਾਲਾ ਸਭ ਦਾ ਹੋਣਾ ਬਾਨੀ, ਬਾਣ ਅਣਿਆਲਾ ਤੀਰ ਚਲਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਨਾਨਕ ਮੂਸਾ ਈਸਾ ਮੁਹੰਮਦ ਕਿਹਾ ਵਿਚ ਹੈਰਾਨੀ, ਹੈਰਤ ਨਾਲ ਸੁਣਾਈਆ। ਗੋਬਿੰਦ ਉਹ ਵਕ਼ਤ ਸੁਹੇਲਾ ਜਿਸ ਵੇਲੇ ਆਵੇ ਨੂਰ ਅਲਾਹ ਨੁਰਾਨੀ, ਇਕ ਇਕੱਲਾ ਅਕਲ ਕਲਧਾਰੀ ਆਪਣਾ ਵੇਸ ਵਟਾਈਆ। ਧਰਨੀ ਧਰਤ ਧਵਲ ਧੌਲ ਚਾਰ ਕੁੰਟ ਦਹਿ ਦਿਸ਼ਾ ਵਧੀ ਹੋਵੇ ਬੇਈਮਾਨੀ, ਬੇਵਾ ਰੂਪ ਦਿਸੇ ਲੋਕਾਈਆ। ਦੀਨਾਂ ਮਜ਼੍ਹਬਾਂ ਅੰਦਰ ਹੋਵੇ ਸ਼ੈਤਾਨੀ, ਸ਼ਰਅ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਫ਼ਰਸ਼ ਨਿਗਾਹ ਮਾਰ ਲੈ ਇਕੀ ਵਿਸਾਖ, ਬਿਨਾ ਅੱਖਾਂ ਅੱਖ ਤਕਾਈਆ। ਜੋ ਚਾਰ ਜੁਗ ਦੇ ਅਵਤਾਰ ਪੈਗ਼ੰਬਰ ਗੁਰ ਗਏ ਆਖ, ਅੱਖਰਾਂ ਨਾਲ ਅੱਖਰ ਮਿਲਾਈਆ। ਉਹ ਮੇਰੇ ਅੰਤਸ਼ਕਰਨ ਵਿਚ ਅਗੰਮੀ ਬਾਤ ਗਈ ਭਾਖ, ਭਾਖਿਆ ਤੈਨੂੰ ਦਿਆਂ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਖੇਲ ਕਰਨਾ ਲੋਕਮਾਤ ਵਿਚ ਵਿਸਾਖ, ਸਾਖਿਆਤ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਫ਼ਰਸ਼ ਕਹੇ ਮੇਰੇ ਕੋਲ ਨਾਰਦਾ ਹੁਕਮ ਤਹਿਰੀਰੀ, ਗੁਰ ਅਵਤਾਰ ਪੈਗ਼ੰਬਰ ਉਂਗਲਾਂ ਨਾਲ ਗਏ ਲਿਖਾਈਆ। ਕਲਜੁਗ ਅੰਤ ਸ਼ਰਅ ਦੀ ਟੁਟਣੀ ਜ਼ੰਜੀਰੀ, ਮਜ਼੍ਹਬਾਂ ਗੰਢ ਨਾ ਕੋਇ ਬੰਧਾਈਆ। ਲੇਖਾ ਰਹੇ ਨਾ ਗ਼ਰੀਬ ਅਮੀਰੀ, ਦੀਨ ਦੁਨੀ ਰੰਗ ਵਖ ਨਾ ਕੋਇ ਰੰਗਾਈਆ। ਜੋ ਸੰਦੇਸ਼ਾ ਦਿਤਾ ਲੋਈ ਨੂੰ ਕਬੀਰੀ, ਕ਼ਬਰਾਂ ਤੋਂ ਬਾਹਰ ਜਣਾਈਆ। ਰਵਿਦਾਸ ਆਪਣੇ ਬਸਤਰ ਪਾਟੇ ਵੇਖ ਕੇ ਚੀਰੀ, ਚਿਰੀ ਵਿਛੁੰਨਿਆਂ ਗਿਆ ਜਣਾਈਆ। ਪੈਗ਼ੰਬਰਾਂ ਅੰਤ ਹੋਣੀ ਦਿਲਗੀਰੀ, ਧੀਰਜ ਧੀਰ ਨਾ ਕੋਇ ਰਖਾਈਆ। ਝਗੜਾ ਵੇਖਣਾ ਹਸਤ ਕੀੜੀ, ਕੀਟ ਕੀਟਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਸਾਹਿਬ ਇਕ ਗੁਸਾਈਂਆ। ਫ਼ਰਸ਼ ਕਹੇ ਨਾਰਦਾ ਮੇਰੀ ਨੌ ਸੌ ਚੁਰਾਨਮੇ ਚੌਕੜੀ ਜੁਗ ਦੀ ਓਟ, ਓੜਕ ਦਿਆਂ ਜਣਾਈਆ। ਮੇਰੇ ਵਿਚ ਅਵਤਾਰ ਪੈਗ਼ੰਬਰ ਗੁਰੂ ਹੋ ਗਏ ਕੋਟਨ ਕੋਟ, ਜੁਗ ਜੁਗ ਆਪਣਾ ਫੇਰਾ ਪਾਈਆ। ਨਾਮ ਸ਼ਬਦ ਦੀ ਲਾਉਂਦੇ ਗਏ ਚੋਟ, ਕਲਮੇ ਕਾਇਨਾਤ ਦ੍ਰਿੜਾਈਆ। ਮੈਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੰਘਦੇ ਵੇਖੇ ਬਹੁਤ,

ਭੱਜੇ ਵਾਹੋ ਦਾਹੀਆ। ਖੇਲ ਤਕਦਾ ਰਿਹਾ ਨਿਰਗੁਣ ਨਿਰਾਕਾਰ ਅਗੰਮੀ ਜੋਤੀ ਜੋਤ, ਜੋਤੀ ਜਾਤਾ ਇਕ ਅਖਵਾਈਆ। ਜਿਸ ਨੂੰ ਪੋਹ ਸਕੇ ਨਾ ਆਦਿ ਜੁਗਾਦਿ ਕੋਈ ਮੌਤ, ਮਲਕਲ ਬੈਠੀ ਸੀਸ ਨਿਵਾਈਆ। ਸ਼ਰਅ ਵਿਚ ਹੋਵੇ ਕੋਈ ਨਾ ਫ਼ੌਤ, ਫ਼ਤਵਾ ਸਕੇ ਨਾ ਕੋਇ ਲਗਾਈਆ। ਸੋ ਮਾਲਕ ਸੁਆਮੀ ਕੰਤ ਕੰਤੂਹਲ ਇਕੋ ਦਿਸੇ ਖ਼ੌਂਤ, ਖ਼ਸਮ ਖ਼ਸਮਾਨਾ ਇਕ ਅਖਵਾਈਆ। ਜਿਸ ਨੂੰ ਗਾ ਸਕਣ ਨਾ ਬੁੱਲ ਹੋਂਟ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਆਪ ਵਰਤਾਈਆ। ਫ਼ਰਸ਼ ਕਹੇ ਨਾਰਦਾ ਮੈਂ ਜੁਗ ਜੁਗ ਸੁਣਦਾ ਰਿਹਾ ਸੰਦੇਸ਼, ਸੰਧਿਆ ਸਰਘੀ ਧਿਆਨ ਲਗਾਈਆ। ਚਾਰ ਜੁਗ ਦੇ ਸ਼ਾਸਤਰਾਂ ਵੇਖਿਆ ਉਪਦੇਸ਼, ਉਪਨਿਸ਼ਦਾਂ ਦੇਣ ਗਵਾਹੀਆ । ਮੈਂ ਅੱਖਰ ਅੱਖਰ ਘੋਖਿਆ ਚਾਰੇ ਵੇਦ, ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਨਾਲ ਮਿਲਾਈਆ। ਮੇਰੇ ਪਰਮ ਪੁਰਖ ਦਾ ਅੰਤ ਪਾ ਸਕੇ ਕੋਈ ਨਾ ਭੇਤ, ਭੇਵ ਭਾਵ ਕਹਿਣ ਕਿਛ ਨਾ ਆਈਆ। ਜੋ ਆਦਿ ਜੁਗਾਦਿ ਅਛਲ ਅਛੇਦ, ਵਲ ਛਲਧਾਰੀ ਇਕ ਅਖਵਾਈਆ। ਜੁਗ ਬਦਲਣਾ ਜਿਸ ਦੀ ਖੇਡ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਡੇਰਾ ਢਾਹੀਆ। ਉਸ ਦਾ ਨਾਮ ਸੰਦੇਸ਼ਾ ਸਭ ਤੋਂ ਵਖਰੀ ਡੇਡ, ਰਾਗਾਂ ਨਾਦਾਂ ਬਾਹਰ ਦਏ ਜਣਾਈਆ । ਜੋ ਕਲਮਾ ਕਾਇਨਾਤ ਰਿਹਾ ਭੇਜ, ਭਜਨ ਬੰਦਗੀ ਇਕ ਦ੍ਰਿੜਾਈਆ। ਜੋ ਮਾਨਣਹਾਰਾ ਭਗਤਾਂ ਆਤਮ ਸੇਜ, ਸੁਹੰਜਣੀ ਇਕੋ ਇਕ ਵਖਾਈਆ। ਜਿਸ ਦਾ ਜੋਤੀ ਜਲਵਾ ਤੇਜ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਬਿਨ ਜ਼ਬਾਨ ਤੋਂ ਬੋਲਦਾ, ਫ਼ਰਸ਼ ਖ਼ਾਕੀ ਤੈਨੂੰ ਦਿਆਂ ਜਣਾਈਆ। ਸੁਣ ਹੁਕਮ ਸੰਦੇਸ਼ਾ ਮੇਰੇ ਮਾਹੀ ਢੋਲ ਦਾ, ਜੋ ਨਿਰਅੱਖਰ ਧਾਰ ਵਿਚੋਂ ਜਣਾਈਆ। ਜਿਸ ਦਾ ਲਹਿਣਾ ਦੇਣਾ ਨਹੀਂ ਕਲਾ ਸੋਲ ਦਾ, ਹਟਵਾਣਾ ਵੰਡ ਨਾ ਕੋਇ ਵੰਡਾਈਆ। ਉਹ ਨਾਮ ਨਿਧਾਨਾ ਦੇਵਣਹਾਰਾ ਇਕ ਦੁਆਰਾ ਖੋਲ੍ਹਦਾ, ਖ਼ਾਲਕ ਖ਼ਲਕ ਇਕ ਸਮਝਾਈਆ। ਜੋ ਹਰ ਘਟ ਅੰਦਰ ਮੌਲਦਾ, ਮੌਲਾ ਹੋ ਕੇ ਦਿਸੇ ਨੂਰ ਅਲਾਹੀਆ। ਜਿਸ ਦਾ ਪ੍ਰੇਮ ਹਕ਼ੀਕ਼ੀ ਚੋਹਲ ਦਾ, ਚੋਜੀ ਹੋ ਕੇ ਸੰਗ ਨਿਭਾਈਆ। ਉਸ ਦਾ ਨਜ਼ਾਰਾ ਤਕ ਲੈ ਆਪਣੇ ਅੰਤਰ ਕੋਲ ਦਾ, ਕੁੱਲ ਮਾਲਕ ਹੋ ਕੇ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪਣੇ ਆਪ ਉਠਾਈਆ। ਝਟ ਨਾਰਦ ਖ਼ੁਸ਼ੀਆਂ ਦੇ ਵਿਚ ਹੱਸਿਆ, ਹਸ ਕੇ ਰਿਹਾ ਜਣਾਈਆ। ਫ਼ਰਸ਼ਾ ਮੈਂ ਤੇਰੇ ਕੋਲ ਆਇਆ ਨੱਸਿਆ, ਦੋ ਜਹਾਨਾਂ ਪੰਧ ਮੁਕਾਈਆ। ਮੇਰੇ ਕੋਲ ਤਕ ਲੈ ਹੋੜਾ ਉਪਰ ਸੱਸਿਆ, ਸੋ ਪੁਰਖ ਨਿਰੰਜਣ ਦਿਤਾ ਵਖਾਈਆ। ਜਿਸ ਤੀਰ ਅਣਿਆਲਾ ਦੋ ਜਹਾਨਾਂ ਕਸਿਆ, ਕ਼ਸਮ ਖਾ ਕੇ ਦਿਆਂ ਜਣਾਈਆ। ਜਿਸ ਤੇਰੇ ਉਤੋਂ ਕਲਜੁਗ ਰੈਣ ਅੰਧੇਰੀ ਮੇਟਣੀ ਮਸਿਆ, ਨੂਰੀ ਚੰਦ ਚੰਦ ਚਮਕਾਈਆ। ਜੋ ਭਗਤਾਂ ਅੰਦਰ ਹੋਵੇ ਵਸਿਆ, ਵਾਸਤਾ ਆਪਣੇ ਨਾਲ ਰਖਾਈਆ। ਜਿਸ ਦੇ ਹੁਕਮ ਨਾਲ ਜਗਤ ਜਹਾਨ ਤ੍ਰੈਗੁਣ ਮਾਇਆ ਡਸਿਆ, ਨਵ ਖੰਡ ਵਿਖ ਉਤਰ ਕੋਇ ਨਾ ਜਾਈਆ। ਮਾਇਆ ਮਮਤਾ ਮੋਹ ਵਿਕਾਰੇ ਮਾਨਸ ਮਾਨਵ ਮਚਿਆ, ਅਗਨੀ ਤਤ ਨਾ ਕੋਇ ਬੁਝਾਈਆ। ਜਿਸ ਅੰਤਮ ਭੰਨਣਾ ਕਾਇਆ ਮਾਟੀ ਕੱਚਿਆ, ਤਨ ਵਜੂਦ ਰਹਿਣ ਕੋਇ ਨਾ ਪਾਈਆ। ਉਹ ਲੇਖਾ ਪੂਰਾ ਕਰੇ ਮਨੂਏ ਮਨ ਜੋ ਸਾਢੇ ਤਿੰਨ ਹੱਥ ਅੰਦਰ ਨੱਚਿਆ, ਨਟੂਆ ਹੋ ਕੇ ਆਪਣਾ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਫ਼ਰਸ਼ ਕਹੇ ਨਾਰਦਾ ਮੈਂ ਬਿਨ ਹੱਥਾਂ ਕਰਾਂ ਅਰਦਾਸ, ਨਿਮਾਣਾ ਹੋ ਕੇ ਸੀਸ ਝੁਕਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰੇ ਆ ਜਾ ਪਾਸ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਦੀਨ ਦੁਨੀ ਅੰਤਰ ਨਿਰੰਤਰ ਪਵਣ ਤਕ ਸਵਾਸ, ਸਾਹ ਸਾਹ ਖੋਜ ਖੁਜਾਈਆ। ਸੁਰਤੀ ਸ਼ਬਦ ਤਕ ਲੈ ਰਾਸ, ਗੋਪੀ ਕਾਹਨ ਵੇਖ ਵਖਾਈਆ। ਨਿਗਾਹ ਮਾਰ ਲੈ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਡੇਰਾ ਢਾਹੀਆ। ਤੇਰੀ ਸ੍ਰਿਸ਼ਟੀ ਖ਼ਾਲੀ ਦਿਸੇ ਲਾਸ਼, ਨਾਮ ਵਸਤ ਨਜ਼ਰ ਕੋਇ ਨਾ ਆਈਆ। ਮਨੂਆ ਘਰ ਘਰ ਹੋਇਆ ਬਦਮੁਆਸ਼, ਬਦੀ ਦਾ ਪੰਧ ਨਾ ਕੋਇ ਮੁਕਾਈਆ। ਪੰਚ ਵਿਕਾਰਾ ਭੋਗ ਬਿਲਾਸ, ਰਸਨਾ ਜਿਹਵਾ ਹੋਈ ਹਲਕਾਈਆ। ਤੇਰਾ ਮਿਤਰ ਪਿਆਰਾ ਬਣੇ ਕੋਈ ਨਾ ਖ਼ਾਸ, ਖ਼ਾਲਸ ਰੂਪ ਨਜ਼ਰ ਕੋਇ ਨਾ ਆਈਆ। ਨਿਰਗੁਣ ਹੋ ਕੇ ਕਰ ਤਲਾਸ਼, ਨਵ ਸੱਤ ਵੇਖਣਾ ਚਾਈਂ ਚਾਈਂਆ। ਜੀਵਾਂ ਜੰਤਾਂ ਬੁੱਧੀ ਹੋਈ ਫ਼ਾਹਸ਼, ਧਰਮ ਦੀ ਧਾਰ ਨਾ ਕੋਇ ਪਰਗਟਾਈਆ। ਜੋਤੀ ਨੂਰ ਦਿਸੇ ਨਾ ਕੋਈ ਪ੍ਰਕਾਸ਼, ਅੰਧ ਅੰਧੇਰ ਨਾ ਕੋਇ ਮਿਟਾਈਆ। ਤੇਰੇ ਉਤੇ ਰਿਹਾ ਕਿਸੇ ਨੂੰ ਨਹੀਂ ਵਿਸ਼ਵਾਸ਼, ਵਿਸ਼ਵ ਦੇ ਮਾਲਕ ਮੇਰਾ ਲੇਖਾ ਦੇਣਾ ਮੁਕਾਈਆ। ਫ਼ਰਸ਼ ਕਹੇ ਮੈਂ ਧਰਤੀ ਰੂਪ ਹੋਇਆ ਉਦਾਸ, ਧੀਰਜ ਧੀਰ ਨਾ ਕੋਇ ਧਰਾਈਆ। ਕਲਜੁਗ ਕੂੜੀ ਕਿਰਿਆ ਸਭ ਨੂੰ ਭਰ ਭਰ ਦਏ ਗਿਲਾਸ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਮਾਇਆ ਮਮਤਾ ਪੂਰੀ ਹੋਵੇ ਕਿਸੇ ਨਾ ਖ਼ਾਹਿਸ਼, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਤੇਰਾ ਧਰਮ ਮੇਰੇ ਉਤੋਂ ਹੋਇਆ ਨਾਸ, ਨਾਸਤਕ ਰੂਪ ਦਿਸੇ ਲੋਕਾਈਆ। ਪੰਧ ਮੁਕੇ ਨਾ ਕਿਸੇ ਦਸ ਦਸ ਮਾਸ, ਚੁਰਾਸੀ ਫੰਦ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾਂ ਆਪ ਕਰ ਤਲਾਸ਼, ਲੱਖ ਚੁਰਾਸੀ ਚਾਰੇ ਖਾਣੀ ਘਟ ਘਟ ਅੰਤਰ ਨਿਰੰਤਰ ਵੇਖ ਵਖਾਈਆ।