ਪੁਸਤਕਾਲਾਭਾਗ ੨੪

੨੧ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਪਿਆਰਾ ਸਿੰਘ ਦੇ ਗ੍ਰਹਿ ੩੦ ਬਾਲ ਫ਼ੋਰ ਰੋਡ ਸਾਊਥ ਹਾਲ ਲੰਡਨ

ਇੱਕੀ ਵਿਸਾਖ ਕਹੇ ਨਾਰਦ ਪਾਉਂਦਾ ਆਵੇ ਰੌਲਾ, ਬਿਨ ਰਸਨਾ ਜਿਹਵਾ ਬੱਤੀ ਦੰਦ ਢੋਲੇ ਅਗੰਮ ਸੁਣਾਈਆ। ਮਾਟੀ ਖ਼ਾਕ ਰੂਪ ਫ਼ਰਸ਼ ਤਕ ਲੈ ਆਪਣਾ ਮੌਲਾ, ਨਿਰਗੁਣ ਨਿਰਾਕਾਰ ਨਿਰੰਕਾਰ ਅਗੰਮ ਅਥਾਹੀਆ। ਬਿਨ ਮਤ ਬੁੱਧੀ ਸਮਝ ਲਾ ਉਸ ਦਾ ਇਕ਼ਰਾਰ ਕੌਲਾ, ਜੋ ਵਅਦੇ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਰਖਾਈਆ। ਜਿਸ ਦਾ ਖੇਲ ਹੋਣਾ ਉਪਰ ਧਰਨੀ ਧਰਤ ਧਵਲ ਧੌਲਾ, ਧਰਮ ਦੀ ਧਾਰ ਵੇਖ ਵਖਾਈਆ। ਨਵ ਸੱਤ ਜਿਸ ਭਾਰ ਕਰਨਾ ਹੌਲਾ, ਕੂੜੀ ਕਿਰਿਆ ਪੰਧ ਮੁਕਾਈਆ। ਜਿਸ ਦੇ ਗ੍ਰਹਿ ਘਰ ਦਾ ਨਿਰਗੁਣ ਸਰਗੁਣ ਨਾਨਕ ਬਣਿਆ ਗੋਲਾ, ਗੋਬਿੰਦ ਢੋਲਾ ਗਾਇਆ ਧੁਰ ਦੇ ਮਾਹੀਆ। ਉਸ ਦਾ ਸਤਿਗੁਰ ਸ਼ਬਦ ਦੋ ਜਹਾਨਾਂ ਬਣ ਵਿਚੋਲਾ, ਵਿਚਲਾ ਭੇਵ ਰਿਹਾ ਚੁਕਾਈਆ। ਜੋ ਸੰਦੇਸ਼ਾ ਦੇਵੇ ਨਿਰਅੱਖਰ ਧਾਰ ਅਗੰਮੀ ਢੋਲਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਆਪ ਜਣਾਈਆ। ਜੋ ਕਲਜੁਗ ਅੰਤ ਸ੍ਰੀ ਭਗਵੰਤ ਸਭ ਦਾ ਬਣੇ ਤੋਲਾ, ਤੋਲਣਹਾਰ ਏਕੰਕਾਰ ਇਕ ਅਖਵਾਈਆ। ਜਿਸ ਨੇ ਸਚ ਦੁਆਰ ਇਕੋ ਹੋਵੇ ਖੋਲ੍ਹਾ, ਖ਼ਾਲਕ ਖ਼ਲਕ ਦਏ ਵਡਿਆਈਆ। ਬਿਨ ਰਸਨਾ

ਜਿਹਵਾ ਬੱਤੀ ਦੰਦ ਉਸ ਦਾ ਸੁਣ ਲਾ ਬੋਲਾ, ਅਨਬੋਲਤ ਕੀ ਆਪਣਾ ਹੁਕਮ ਵਰਤਾਈਆ। ਜਿਸ ਦੀ ਚਰਨ ਧੂੜ ਲਾਏ ਸ਼ੰਕਰ ਨਾਥ ਭੋਲਾ, ਖ਼ਾਕੀ ਖ਼ਾਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਆ। ਵਿਸਾਖ ਕਹੇ ਨਾਰਦਾ ਤੂੰ ਕਿਧਰੋਂ ਆਇਆ ਦੌੜਾ, ਧਰਮ ਦੀ ਧਾਰ ਜਣਾਈਆ। ਨਾਰਦ ਕਹੇ ਮੈਂ ਵੇਖ ਕੇ ਆਇਆ ਦੀਨ ਦੁਨੀ ਰਸ ਮਿਠਾ ਕੌੜਾ, ਤਨ ਵਜੂਦਾਂ ਧਿਆਨ ਲਗਾਈਆ। ਆਤਮ ਪਰਮਾਤਮ ਮੇਲ ਮਿਲੇ ਨਾ ਕਿਸੇ ਜੋੜਾ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਮੈਂ ਸੰਦੇਸ਼ਾ ਦੇਵਣ ਆਇਆ ਨੌ ਖੰਡ ਪ੍ਰਿਥਮੀ ਸਸੇ ਉਪਰ ਹੋੜਾ, ਜੋ ਹੋਕਾ ਦੇਵੇ ਥਾਉਂ ਥਾਈਂਆ। ਜੋ ਹੰ ਬ੍ਰਹਮ ਕਲਜੁਗ ਅੰਤਮ ਹੋਵੇ ਬੌਹੜਾ, ਆਪ ਆਪਣਾ ਪੰਧ ਮੁਕਾਈਆ। ਜਿਸ ਦੇ ਹੁਕਮ ਵਿਚ ਅਗਲਾ ਪੰਧ ਰਹਿ ਗਿਆ ਥੋੜਾ, ਬਹੁਤੀ ਵੰਡ ਨਾ ਕੋਇ ਵੰਡਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਾਵੇ ਲੋਹੜਾ, ਲੁੜੀਂਦਾ ਸੱਜਣ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਮੈਂ ਦੱਸਣ ਆਇਆ ਖੇਲ ਅਤੀਤ, ਤ੍ਰੈਗੁਣ ਅਤੀਤਾ ਕੀ ਜਣਾਈਆ। ਜਿਸ ਦੀ ਵਖਰੀ ਸਭ ਤੋਂ ਰੀਤ, ਰੀਤੀਵਾਨ ਇਕ ਅਖਵਾਈਆ। ਜੋ ਲੇਖਾ ਮੁਕਾਏ ਮੰਦਰ ਮਸੀਤ, ਕਾਅਬਿਆਂ ਖੋਜੇ ਚਾਈਂ ਚਾਈਂਆ। ਜਿਸ ਸ੍ਰਿਸ਼ਟੀ ਦ੍ਰਿਸ਼ਟੀ ਲੈਣੀ ਜੀਤ, ਸਿਰ ਸਕੇ ਨਾ ਕੋਇ ਉਠਾਈਆ। ਲੱਖ ਚੁਰਾਸੀ ਪਰਖੇ ਨੀਤ, ਨੀਤੀਵਾਨ ਨੂਰ ਅਲਾਹੀਆ। ਜਿਸ ਦੇ ਹੁਕਮ ਵਿਚ ਵਿਸ਼ਨ ਬ੍ਰਹਮਾ ਸ਼ਿਵ ਹੋਵੇ ਭੈ ਭੀਤ, ਆਪਣਾ ਬਲ ਨਾ ਕੋਇ ਦਰਸਾਈਆ। ਉਹ ਸੁਆਮੀ ਸਾਹਿਬ ਅਨਡੀਠ, ਜੋਤੀ ਜਾਤਾ ਨੂਰ ਅਲਾਹੀਆ। ਜੋ ਲਹਿਣਾ ਦੇਣਾ ਪੂਰਾ ਕਰੇ ਹਸਤ ਕੀਟ, ਊਚਾਂ ਨੀਚਾਂ ਪੰਧ ਮੁਕਾਈਆ। ਜਨ ਭਗਤਾਂ ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਏਥੇ ਓਥੇ ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਮੇਰਾ ਗੁਸਾਈਂ ਸਾਹਿਬ ਸੁਲਤਾਨ, ਜੋਤੀ ਜਾਤਾ ਇਕ ਅਖਵਾਈਆ। ਜੋ ਆਦਿ ਜੁਗਾਦਿ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਜਿਸ ਅਵਤਾਰ ਪੈਗ਼ੰਬਰ ਗੁਰ ਕੀਤੇ ਪਰਧਾਨ, ਹੁਕਮਨਾਮੇ ਨਾਮ ਕਲਮੇ ਵਾਲੇ ਹੱਥ ਫੜਾਈਆ। ਜੋਤੀ ਨੂਰ ਦੇ ਮਹਾਨ, ਮਹਿੰਮਾ ਕਥ ਕਥ ਸਮਝਾਈਆ। ਅੱਖਰੀ ਅੱਖਰ ਦੇ ਗਿਆਨ, ਨਿਰਅੱਖਰ ਧਾਰ ਦ੍ਰਿੜਾਈਆ। ਸੋ ਲੇਖਾ ਜਾਣੇ ਜੀਵ ਜਹਾਨ, ਜਾਗਰਤ ਜੋਤ ਨੂਰ ਅਲਾਹੀਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਮੰਡਲ ਮੰਡਪ ਬੈਠੇ ਸੀਸ ਨਿਵਾਈਆ। ਜੋ ਆਦਿ ਜੁਗਾਦਿ ਧੁਰ ਦਾ ਕਾਹਨ, ਸਚਖੰਡ ਨਿਵਾਸੀ ਸੋਭਾ ਪਾਈਆ। ਜੋ ਕਲਜੁਗ ਕੂੜੀ ਕਿਰਿਆ ਸ਼ਰਅ ਮੇਟੇ ਸ਼ੈਤਾਨ, ਧਰਮ ਈਮਾਨ ਇਕ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲੇ ਸਾਰੇ ਗਾਣ, ਤੂੰ ਹੀ ਤੂੰ ਹੀ ਰਾਗ ਦ੍ਰਿੜਾਈਆ। ਘਰ ਸੁਆਮੀ ਠਾਕਰ ਮਿਲੇ ਆਣ, ਤਨ ਮੰਦਰ ਅੰਦਰ ਆਪਣਾ ਡੇਰਾ ਲਾਈਆ। ਸੁਰਤੀ ਸ਼ਬਦ ਕਰੇ ਪਰਵਾਨ, ਪਰਮ ਪੁਰਖ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਨਾਰਦ ਕਹੇ ਮੇਰਾ ਵਕ਼ਤ ਸੁਹੰਜਣਾ ਆਇਆ, ਫ਼ਰਸ਼ ਖ਼ਾਕੀ ਧਰਨੀ ਧਰਤ ਧਵਲ ਦਿਆਂ ਜਣਾਈਆ। ਸੰਦੇਸ਼ਾ ਦੇਵੇ ਬੇਪਰਵਾਹਿਆ, ਜੋ ਬੇਪਰਵਾਹ ਰਿਹਾ ਦ੍ਰਿੜਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਪੰਧ ਮੁਕਾਇਆ, ਕਲਜੁਗ ਅੰਤਮ ਵੇਖ ਵਖਾਈਆ। ਜਿਸ ਨੂੰ ਰਾਗਾਂ ਨਾਦਾਂ ਵਿਚ ਸਭ

ਨੇ ਗਾਇਆ, ਸਿਫ਼ਤਾਂ ਨਾਲ ਸਿਫ਼ਤ ਸਲਾਹੀਆ। ਤਿਸ ਰੂਪ ਅਨੂਪਾ ਆਪਣਾ ਵੇਸ ਵਟਾਇਆ, ਸ਼ਾਹੋ ਭੂਪ ਇਕ ਅਖਵਾਈਆ। ਜੋ ਲਹਿਣਾ ਦੇਣਾ ਪੂਰਾ ਕਰੇ ਤ੍ਰੈਗੁਣ ਮਾਇਆ, ਰਜੋ ਤਮੋ ਸਤੋ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਹੁਕਮ ਵਰਤਾਈਆ। ਫ਼ਰਸ਼ ਕਹੇ ਸੁਣ ਨਾਰਦ ਮੁਨ ਪੰਡੇ, ਜਗਤ ਵਿਦਿਆ ਤੋਂ ਬਾਹਰ ਤੇਰੀ ਪੜ੍ਹਾਈਆ। ਨਿਗਾਹ ਮਾਰ ਲੈ ਚਾਰੇ ਖਾਣੀ ਜੇਰਜ ਅੰਡੇ, ਉਤਭੁਜ ਸੇਤਜ ਧਿਆਨ ਲਗਾਈਆ। ਖੇਲ ਤਕ ਲੈ ਵਿਚ ਬ੍ਰਹਿਮੰਡੇ, ਪਰਦਾ ਉਹਲਾ ਰਹੇ ਨਾ ਰਾਈਆ। ਕੀ ਲਹਿਣਾ ਦੇਣਾ ਦੀਨ ਦੁਨੀ ਵਰਭੰਡੇ, ਸ੍ਰਿਸ਼ਟੀ ਦ੍ਰਿਸ਼ਟੀ ਖੋਜ ਖੁਜਾਈਆ। ਕੀ ਖੇਲ ਕਰਨਾ ਸ਼ਬਦੀ ਧਾਰ ਗੋਬਿੰਦ ਖੰਡੇ, ਖੜਗ ਖੜਗਾਂ ਪੜਦਾ ਲਏ ਚੁਕਾਈਆ। ਮੰਜ਼ਲ ਪੌੜੀ ਚੜ੍ਹ ਕੇ ਵੇਖ ਆਪਣੇ ਡੰਡੇ, ਆਪਣੀ ਡੰਡਾਵਤ ਲੈ ਬਦਲਾਈਆ। ਨਵ ਸੱਤ ਤਕ ਚੰਡ ਪਰਚੰਡੇ, ਪਰਚੰਡਕਾ ਆਪਣਾ ਰੂਪ ਬਦਲਾਈਆ। ਅਵਤਾਰ ਪੈਗ਼ੰਬਰ ਗੁਰੂਆਂ ਵਕ਼ਤ ਕੰਢੇ, ਕਲਜੁਗ ਅੰਤਮ ਦਏ ਗਵਾਹੀਆ। ਸਦੀ ਚੌਧਵੀਂ ਅਖ਼ੀਰੀ ਆਈ ਕੰਢੇ, ਮੁਹੰਮਦ ਕੰਢੀ ਬੈਠਾ ਧਿਆਨ ਲਗਾਈਆ। ਇਸ਼ਾਰਾ ਦੇਵੇ ਸੂਰੀਆ ਤਾਰਾ ਚੰਦੇ, ਚੰਦ ਚਾਂਦਨੀ ਨਾਲ ਮਿਲਾਈਆ। ਧਰਮ ਈਮਾਨ ਰਿਹਾ ਨਾ ਵਿਚ ਕਿਸੇ ਬੰਦੇ, ਬੰਦਗੀ ਵਿਚ ਨਾ ਕੋਇ ਸਮਾਈਆ। ਸਤਿ ਸਰੂਪ ਦਿਸੇ ਨਾ ਪਿਆਰੇ ਪੰਜੇ, ਪੰਜਾ ਨਾਨਕ ਰਿਹਾ ਦ੍ਰਿੜਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਲੰਘੇ, ਪੂਰਬ ਆਪਣਾ ਪੰਧ ਮੁਕਾਈਆ। ਉਹ ਲੇਖਾ ਜਾਣੇ ਸਾਹਿਬ ਸੂਰਾ ਸਰਬੰਗੇ, ਹਰਿ ਕਰਤਾ ਧੁਰਦਰਗਾਹੀਆ। ਜਿਸ ਭੇਵ ਚੁਕਾਉਣਾ ਜਮਨਾ ਸੁਰਸਤੀ ਗੋਦਾਵਰੀ ਗੰਗੇ, ਗੰਗੋਤਰੀ ਵੰਡ ਨਾ ਕੋਇ ਵੰਡਾਈਆ। ਜਿਸ ਲੇਖੇ ਲਾਉਣੇ ਰਵਦਾਸ ਦੇ ਟੁੱਟੇ ਛਿਤਰ ਗੰਢੇ, ਗੰਢਣਹਾਰ ਗੋਪਾਲ ਸੁਆਮੀ ਦਇਆ ਕਮਾਈਆ। ਜਿਸ ਲੇਖੇ ਪੂਰੇ ਕਰਨੇ ਗੋਬਿੰਦ ਧਾਰ ਪੁਰੀ ਅਨੰਦੇ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਸਮਝਾਈਆ। ਸਚ ਭੇਵ ਸਮਝਾਏਗਾ। ਭੇਦ ਅਭੇਦਾ ਭੇਵ ਖੁਲ੍ਹਾਏਗਾ। ਚਾਰੇ ਵੇਦਾਂ ਵੇਖ ਵਖਾਏਗਾ। ਅਛਲ ਅਛੇਦਾ ਵੇਸ ਵਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਏਗਾ। ਝਟ ਧਰਨੀ ਕਹੇ ਨਾਰਦਾ ਕੀ ਲੈ ਕੇ ਆਇਆ ਸੰਦੇਸ਼ਾ, ਪੰਡਤ ਪਾਂਧਿਆ ਬਿਨ ਰਸਨਾ ਜਿਹਵਾ ਦੇ ਜਣਾਈਆ। ਕੀ ਹੁਕਮ ਸੰਦੇਸ਼ਾ ਕਹੇ ਨਰ ਨਰੇਸ਼ਾ, ਨੂਰ ਨੁਰਾਨਾ ਨੂਰ ਅਲਾਹੀਆ। ਕੀ ਭੇਵ ਜਣਾਏ ਗੋਬਿੰਦ ਦਸ ਦਸਮੇਸ਼ਾ, ਦਹਿ ਦਿਸ਼ਾ ਕੀ ਦ੍ਰਿੜਾਈਆ। ਝਟ ਨਾਰਦ ਹਸ ਕੇ ਕਹੇ ਜੋ ਮਾਲਕ ਸਦ ਰਹੇ ਹਮੇਸ਼ਾ, ਹਮ ਸਾਜਣ ਇਕ ਅਖਵਾਈਆ। ਜੁਗ ਬਦਲਣਾ ਉਸ ਦਾ ਪੇਸ਼ਾ, ਪੇਸ਼ੀਨਗੋਈ ਦਿਆਂ ਦ੍ਰਿੜਾਈਆ। ਜਿਸ ਪੰਧ ਮੁਕਾਉਣਾ ਮੁੱਲਾ ਸ਼ੇਖਾ, ਮੁਸਾਇਕਾਂ ਡੇਰਾ ਢਾਹੀਆ। ਸ੍ਰਿਸ਼ਟੀ ਦਾ ਰੂਪ ਕਰਨਾ ਧਾਰੀ ਕੇਸਾ, ਕੇਸਗੜ੍ਹ ਦਾ ਲਹਿਣਾ ਝੋਲੀ ਪਾਈਆ। ਹੁਕਮ ਵਰਤੇ ਦੇਸ ਪਰਦੇਸਾ, ਨਵ ਸੱਤ ਵਜੇ ਵਧਾਈਆ। ਖ਼ੁਸ਼ੀ ਵਿਚ ਗੀਤ ਗਾਏ ਬਾਸ਼ਕ ਵਿਸ਼ਨੂੰ ਸੇਜ ਸ਼ੇਸ਼ਾ, ਸਹਿਸਰ ਮੁਖ ਦੋ ਸਹਿਸਰ ਜਿਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਪਰਗਟਾਈਆ । ਨਾਰਦ ਕਹੇ ਧਰਨੀਏ ਤੂੰ ਹੋਣਾ ਚੁਕੰਨੀ, ਚਾਰੇ ਕੰਨੀਆਂ ਲੈ ਉਠਾਈਆ। ਮੇਰੀ ਇਕ ਬੇਨੰਤੀ ਮੰਨੀਂ, ਮਨਸਾ ਜਗਤ ਨਾ ਕੋਇ ਰਖਾਈਆ। ਇਕੋ ਪੁਰਖ ਅਕਾਲਾ ਆਪਣਾ ਸਮਝਣਾ ਤਨੀ, ਦੂਸਰ ਓਟ ਨਾ ਕੋਇ ਤਕਾਈਆ।

ਜੋ ਤੈਨੂੰ ਆਪਣੀ ਧਾਰੋਂ ਰਿਹਾ ਜਨੀ, ਆਦਿ ਜੁਗਾਦਿ ਬਣੇ ਜਣੇਂਦੀ ਮਾਈਆ। ਤੇਰਾ ਲੇਖਾ ਵੇਖੇ ਛੱਪਰ ਛੰਨੀ, ਸ਼ਹਿਨਸ਼ਾਹ ਹੋ ਕੇ ਫੇਰਾ ਪਾਈਆ। ਤੂੰ ਖ਼ੁਸ਼ੀ ਵਿਚ ਫਿਰੀਂ ਭੰਨੀ, ਭੱਜੀਂ ਵਾਹੋ ਦਾਹੀਆ। ਨਾ ਖ਼ੁਸ਼ੀ ਰਖੀਂ ਨਾ ਗ਼ਮੀ, ਗ਼ਮਖਾਰ ਮਿਲ ਕੇ ਵਜੇ ਵਧਾਈਆ। ਫੇਰ ਉਹ ਮੇਟੇ ਤ੍ਰਿਸ਼ਨਾ ਤਮੀ, ਤ੍ਰਿਸ਼ਨਾ ਕਲਜੁਗ ਕੂੜੀ ਦਏ ਗਵਾਈਆ। ਸਤਿਜੁਗ ਧਾਰ ਚਲਾਵੇ ਨਵੀਂ, ਨਵਖੰਡ ਧੁਰ ਦਾ ਹੁਕਮ ਚਲਾਈਆ। ਜਿਸ ਦਾ ਸੰਦੇਸ਼ਾ ਦੇ ਕੇ ਗਏ ਬਵੰਜਾ ਧਾਰ ਕਵੀ, ਗੋਬਿੰਦ ਗੋਬਿੰਦ ਗੋਬਿੰਦ ਢੋਲਾ ਗਾਈਆ। ਸੋ ਲਹਿਣਾ ਦੇਣਾ ਲੇਖਾ ਪੂਰਾ ਕਰੇ ਅਵਤਾਰ ਚਵੀ, ਚੌਬੀਸਾ ਜਗਦੀਸਾ ਸਿਰ ਆਪਣਾ ਹੱਥ ਟਿਕਾਈਆ। ਤੂੰ ਉਸ ਦੀ ਸਰਨ ਸਰਨਾਈ ਪਵੀਂ, ਬਿਨ ਸੀਸ ਸੀਸ ਨਿਵਾਈਆ। ਇਕੋ ਦਾ ਢੋਲਾ ਗਵੀਂ, ਜੋ ਗਹਿਰ ਗੰਭੀਰ ਨੂਰ ਅਲਾਹੀਆ। ਇਕੋ ਦੀ ਸੇਜਾ ਸਵੀਂ, ਜਿਥੋਂ ਸੁੱਤਿਆਂ ਨਾ ਕੋਇ ਉਠਾਈਆ। ਉਹ ਵਕ਼ਤ ਯਾਦ ਕਰ ਲੈ ਧਰਨੀਏ ਜਿਸ ਵੇਲੇ ਅਰਜਨ ਇਸ਼ਾਰਾ ਦਿਤਾ ਉਤੇ ਤਤੀ ਤਵੀ, ਚੌਦਾਂ ਤਬਕਾਂ ਬਾਹਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ । ਧਰਨੀ ਕਹੇ ਨਾਰਦ ਮੈਂ ਉਡੀਕਾਂ ਰਖਦੀ, ਜਗ ਨਜ਼ਰ ਕਿਸੇ ਨਾ ਆਈਆ। ਮੇਰੀ ਸੈਨਤ ਨਹੀਂ ਕੋਈ ਅੱਖ ਦੀ, ਜਗਤ ਇਸ਼ਾਰਾ ਨਾ ਕੋਇ ਜਣਾਈਆ। ਮੈਂ ਪ੍ਰੇਮਣ ਉਸ ਅਲਖਣਾ ਅਲਖ ਦੀ, ਜੋ ਲੱਖ ਲੱਖ ਆਪਣਾ ਰੂਪ ਬਦਲਾਈਆ। ਉਸ ਦੇ ਅਗੇ ਵਾਸਤਾ ਘਤਦੀ, ਰੋ ਰੋ ਦਿਆਂ ਦੁਹਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਧਾਰ ਰਹੀ ਨਹੀਂ ਕੋਈ ਧਰਮ ਸਤਿ ਦੀ, ਸਤਿ ਸਤਿਵਾਦੀ ਵਿਚ ਨਾ ਕੋਇ ਸਮਾਈਆ। ਸ੍ਰਿਸ਼ਟੀ ਪਿਆਸੀ ਹੋ ਗਈ ਦੀਨ ਮਜ਼੍ਹਬ ਦੀ ਰਤ ਦੀ, ਰਤਨ ਅਮੋਲਕ ਹੀਰਾ ਗੁਰਮੁਖ ਨਜ਼ਰ ਕੋਇ ਨਾ ਆਈਆ। ਵਣਜਾਰਨ ਹੋ ਗਈ ਕੂੜੀ ਕਿਰਿਆ ਮਨ ਮਤ ਦੀ, ਗੁਰਮਤ ਅੰਦਰੋਂ ਗਈ ਭੁਲਾਈਆ। ਉਠ ਕੇ ਖੇਲ ਤਕ ਲੈ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤਿ ਬੁਧਿ ਤਤ ਅੱਠ ਦੀ, ਅੱਠ ਦਸ ਦਾ ਲੇਖਾ ਤੇਰੇ ਅਗੇ ਟਿਕਾਈਆ । ਧਾਰ ਵੇਖ ਲੈ ਮੰਦਰ ਮਸਜਿਦ ਸ਼ਿਵਦਵਾਲੇ ਮਠ ਦੀ, ਗੁਰੂਦੁਆਰ ਗੁਰਦੇਵ ਰਹੇ ਕੁਰਲਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਤੇਰੇ ਹੁਕਮ ਵਿਚ ਰਹੀ ਨਠਦੀ, ਭੱਜਾਂ ਵਾਹੋ ਦਾਹੀਆ। ਅੰਮ੍ਰਿਤ ਬੂੰਦ ਰਹੀ ਨਾ ਅਠਸਠ ਦੀ, ਤੀਰਥ ਤਟ ਕਿਨਾਰੇ ਰੋ ਰੋ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਆਸ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰੀ ਪੂਰੀ ਕਰ ਦੇ ਤ੍ਰਿਸ਼ਨਾ, ਤ੍ਰਿਖਾਵੰਤ ਹੋ ਕੇ ਦਿਆਂ ਦੁਹਾਈਆ। ਜੋ ਸੰਦੇਸ਼ਾ ਦੇ ਕੇ ਗਏ ਬ੍ਰਹਮਾ ਸ਼ਿਵ ਵਿਸ਼ਨਾ, ਵਿਸ਼ਵ ਦੇ ਧਾਰ ਤੇਰੇ ਚਰਨਾਂ ਵਿਚ ਟਿਕਾਈਆ। ਜੋ ਭੇਵ ਖੁਲ੍ਹਾਇਆ ਰਾਮਾ ਕ੍ਰਿਸ਼ਨਾ, ਕਾਹਨਾਂ ਦੇ ਕਾਹਨ ਤੇਰੀ ਬੇਪਰਵਾਹੀਆ। ਜੋ ਪੈਗ਼ੰਬਰਾਂ ਕਿਹਾ ਤੇਰਾ ਨੂਰ ਅਲਾਹੀ ਜ਼ਵ ਜ਼ਿਤਨਾ, ਜ਼ੂਜ਼ੇ ਜ਼ਮਾ ਜ਼ਕੀਉਲ ਤੇਰਾ ਨੂਰ ਨੂਰ ਰੁਸ਼ਨਾਈਆ। ਗੁਰੂਆਂ ਸੰਦੇਸ਼ਾ ਦਿਤਾ ਸੁਣਾ, ਗੋਬਿੰਦ ਢੋਲਾ ਗਿਆ ਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨੂਰ ਜੋਤ ਕਰੇ ਰੁਸ਼ਨਾ, ਦੋ ਜਹਾਨਾਂ ਡਗਮਗਾਈਆ। ਜਿਸ ਨੂੰ ਸਭ ਨੇ ਕਿਹਾ ਨੂਰ ਅਲਾਹ, ਖ਼ੁਦ ਮਾਲਕ ਇਕ ਅਖਵਾਈਆ। ਉਹ ਧਰਨੀਏ ਤੇਰਾ ਲਹਿਣਾ ਦੇਣਾ ਦਏ ਚੁਕਾ, ਪੂਰਬ ਲੇਖਾ ਝੋਲੀ ਪਾਈਆ। ਕਲਜੁਗ ਅੰਤ ਪੰਧ ਦਏ ਮੁਕਾ, ਮੁਕੰਮਲ ਆਪਣਾ ਹੁਕਮ ਵਰਤਾਈਆ । ਦੀਨ ਦੁਨੀ ਦਾ ਝਗੜਾ ਰਹੇ ਨਾ ਰਾਅ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਸਭ ਦਾ ਮਾਲਕ ਖ਼ਾਲਕ ਇਕੋ ਹੋਵੇ ਰਹਿਨੁਮਾ, ਮਾਰਗ ਇਕੋ ਇਕ ਦਰਸਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਖ਼ੁਦਾ, ਖ਼ੁਦੀ ਤਕੱਬਰ ਦਾ ਡੇਰਾ ਦੇਵੇ

ਢਾਹੀਆ। ਤੇਰੇ ਨਾਲੋਂ ਕਦੇ ਨਾ ਹੋਵੇ ਜੁਦਾ, ਜੁਜ਼ ਵਖਰਾ ਵੰਡ ਨਾ ਕੋਇ ਵੰਡਾਈਆ। ਉਹ ਮਹਿਬੂਬ ਹੋਵੇ ਦਿਲਰੁਬਾ, ਰਹਿਮਤ ਵਿਚ ਆਪਣੀ ਦਇਆ ਕਮਾਈਆ । ਤੇਰੇ ਉਤੇ ਸਤਿ ਧਰਮ ਦੀ ਕਰੇ ਅਲਲ ਸੁਬਾ, ਸੁਬਾ ਸ਼ਾਮ ਵਕ਼ਤ ਨਾ ਕੋਇ ਜਣਾਈਆ। ਆਤਮ ਧਾਰ ਸਭ ਦਾ ਬਣੇ ਮਲਾਹ, ਖੇਵਟ ਖੇਟਾ ਬੇੜਾ ਆਪਣੇ ਕੰਧ ਟਿਕਾਈਆ। ਇਕੋ ਇਕ ਜਪਾਏ ਨਾਂ, ਨਾਉਂ ਨਿਰੰਕਾਰਾ ਇਕ ਦਰਸਾਈਆ। ਇਕੋ ਧਰਨੀ ਧਰਤ ਤੇਰਾ ਸੁਹਾਏ ਥਾਂ, ਥਨੰਤਰ ਦੇਵੇ ਮਾਣ ਵਡਿਆਈਆ। ਅੰਤਮ ਝਗੜਾ ਮੇਟ ਕੇ ਸੂਰ ਗਾਂ, ਗਾਇਤਰੀ ਮੰਤਰ ਦਾ ਲੇਖਾ ਪੂਰ ਕਰਾਈਆ। ਮਾਨਸ ਮਾਨਵ ਕੂੜ ਬੁੱਧੀ ਰਹਿਣ ਨਾ ਦੇਵੇ ਕਾਂ, ਕਾਗ ਹੰਸ ਰੂਪ ਬਦਲਾਈਆ। ਧਰਨੀ ਕਹੇ ਮੇਰੇ ਪ੍ਰਭੂ ਵਾਹ ਵਾਹ, ਵਾਹਵਾ ਤੇਰੇ ਹੱਥ ਵਡਿਆਈਆ। ਮੈਂ ਖ਼ੁਸ਼ੀਆਂ ਢੋਲੇ ਲਵਾਂ ਗਾ, ਗਾਵਤ ਗਾਵਤ ਗਾਵਤ ਖ਼ੁਸ਼ੀ ਬਣਾਈਆ। ਮੇਰੇ ਉਤੋਂ ਕਲਜੁਗ ਕੂੜੀ ਕਿਰਿਆ ਦੇਣੀ ਮਿਟਾ, ਮਿੱਟੀ ਖ਼ਾਕ ਖ਼ਾਕ ਸ਼ੌਹ ਦਰਿਆ ਰੁੜ੍ਹਾਈਆ। ਸਤਿਜੁਗ ਸਤਿ ਸਤਿਵਾਦੀ ਮਾਰਗ ਦੇਣਾ ਲਾ, ਲਹਿਣਾ ਦੇਣਾ ਮੇਰੀ ਝੋਲੀ ਪਾਈਆ। ਮੈਂ ਧਰਮ ਦੀ ਧਾਰ ਸਭ ਦੀ ਬਣਾਂ ਮਾਂ, ਹਰਿਜਨ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਬਿਨ ਹੱਥਾਂ ਸਿਰ ਮੇਰੇ ਦੇਣੀ ਠੰਢੀ ਛਾਂ, ਛਹਿਬਰ ਆਪਣਾ ਪ੍ਰੇਮ ਪ੍ਰੇਮ ਪ੍ਰੇਮ ਬਿਨ ਮੇਘ ਮੇਘ ਬਰਸਾਈਆ।