੨੨ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਜੁਗਿੰਦਰ ਸਿੰਘ ਦੇ ਗ੍ਰਹਿ ੩੮ ਰਨਲੇ ਰੋਡ ਸਾਉਥ ਹਾਲ ਲੰਡਨ
ਧਰਨੀ ਕਹੇ ਪ੍ਰਭੂ ਮੇਰੇ ਦੀਨ ਦਿਆਲ, ਠਾਕਰ ਸੁਆਮੀ ਅੰਤਰਜਾਮੀ ਤੇਰੀ ਓਟ ਤਕਾਈਆ। ਮਿਹਰਵਾਨਾ ਸ੍ਰੀ ਭਗਵਾਨਾ ਮੇਰੀ ਲੇਖੇ ਲਾਉਣੀ ਘਾਲ, ਸਰਗੁਣ ਹੋ ਕੇ ਨਿਰਗੁਣ ਤੇਰੇ ਅਗੇ ਵਾਸਤਾ ਪਾਈਆ। ਮੇਰਾ ਨਿਰਧਨ ਰੂਪ ਮਾਤਲੋਕ ਕੰਗਾਲ, ਕੋਝੀ ਕਮਲੀ ਹੋ ਕੇ ਸੀਸ ਨਿਵਾਈਆ। ਤੂੰ ਸਾਹਿਬ ਸਤਿਗੁਰ ਮੇਰੀ ਕਰਨੀ ਸੰਭਾਲ, ਸੰਬਲ ਦੇ ਮਾਲਕ ਹੋਣਾ ਸਹਾਈਆ। ਸਤਿਗੁਰ ਸ਼ਬਦ ਆਪਣਾ ਵਿਚੋਲਾ ਦੇ ਦਲਾਲ, ਦੂਜਾ ਨਜ਼ਰ ਕੋਇ ਨਾ ਆਈਆ। ਮੇਰੇ ਉਤੇ ਹਕ਼ੀਕ਼ਤ ਵੇਖ ਹਕ ਹਲਾਲ, ਦੀਨ ਦੁਨੀ ਖੋਜੇ ਥਾਉਂ ਥਾਈਂਆ। ਮੇਰੀ ਬੇਨੰਤੀ ਮੰਨ ਸੁਆਲ, ਮਾਂਗਤ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਮੇਰੀ ਵੇਖ ਲੈ ਦਿਵਸ ਰੈਣ, ਬਿਨ ਨੈਣਾਂ ਨੈਣ ਉਠਾਈਆ। ਮੈਂ ਦੁਖੀ ਹੋ ਕੇ ਲੱਗੀ ਕਹਿਣ, ਬੇਨੰਤੀ ਤੇਰੇ ਚਰਨ ਟਿਕਾਈਆ। ਉਹ ਆਸ਼ਾ ਪੂਰੀ ਕਰ ਦੇ ਜੋ ਬਾਲਮੀਕ ਰਖੀ ਵਿਚ ਰਮਾਇਣ, ਰਾਮ ਰਾਮਾ ਧਿਆਨ ਲਗਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਮੇਰਾ ਸਾਕ ਸੱਜਣ ਸੈਣ, ਸੁਆਮੀ ਅੰਤਰਜਾਮੀ ਇਕ ਅਖਵਾਈਆ। ਮੇਰੇ ਉਤੇ ਕੂੜੀ ਕਿਰਿਆ ਕਲਜੁਗ ਵਹਿੰਦਾ ਵੇਖ ਲੈ ਵਹਿਣ, ਜਗਤ ਜਹਾਨ ਦੀਨ ਦੁਨੀ ਰਿਹਾ ਰੁੜ੍ਹਾਈਆ। ਪਿਆਰ ਰਿਹਾ ਨਾ ਮਾਤ ਪਿਤ ਭਾਈ ਭੈਣ, ਪਿਤਾ ਪੂਤ ਨਾ ਗੋਦ ਸੁਹਾਈਆ। ਮਾਇਆ ਰਾਣੀ ਨੌ ਖੰਡ ਪ੍ਰਿਥਮੀ ਸੱਤ ਦੀਪ ਬਣੀ ਡੈਣ, ਸਾਧਾਂ ਸੰਤਾਂ ਜੀਵਾਂ ਜੰਤਾਂ ਰਹੀ ਖਾਈਆ। ਨਿਰਗੁਣ ਧਾਰ ਏਕੰਕਾਰ ਨੁਕ਼ਤਾ ਤਕ ਲੈ ਆਪਣਾ ਐਨ ਨਾਲ ਗ਼ੈਨ, ਗ਼ਮਖ਼ਾਰ ਹੋ ਕੇ
ਵੇਖ ਵਖਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੈਨੂੰ ਦਿਵਸ ਰੈਣ ਨਾ ਆਵੇ ਚੈਨ, ਬੇਚੈਨੀ ਵਿਚ ਮੇਰੀ ਦੁਹਾਈਆ। ਮਾਨਵ ਮਾਨਵ ਮਾਨਵ ਮੇਰੇ ਉਤੇ ਇਕ ਦੂਜੇ ਨਾਲ ਖਹਿਣ, ਖ਼ਾਲਸ ਰੰਗ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਮ ਕਹੇ ਮੇਰੇ ਮਾਲਕ ਆਦਿ ਜੁਗਾਦਿ ਬ੍ਰਹਿਮੰਡਣ, ਬ੍ਰਹਿਮਾਂਡ ਤੇਰਾ ਧਿਆਨ ਲਗਾਈਆ। ਦੀਨ ਦਿਆਲ ਦਰਦ ਦੁਖ ਭੈ ਭੰਜਣ, ਭਵ ਸਾਗਰਾਂ ਮੇਰਾ ਬੇੜਾ ਪਾਰ ਕਰਾਈਆ। ਤੂੰ ਮਿਹਰਵਾਨ ਮਹਿਬੂਬ ਮੇਰਾ ਪੜਦਾ ਆਉਣਾ ਕੱਜਣ, ਸਿਰ ਮੇਰੇ ਹੱਥ ਟਿਕਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਰਿਹਾ ਨਾ ਤੇਰਾ ਭਜਨ, ਬੰਦਗੀ ਵਿਚ ਨਾ ਕੋਇ ਸਮਾਈਆ। ਚਾਰੋਂ ਕੁੰਟ ਕੂੜ ਨਗਾਰੇ ਵੱਜਣ, ਸ਼ਬਦ ਅਨਾਦੀ ਧੁਨ ਨਾ ਕੋਇ ਸ਼ਨਵਾਈਆ। ਜਗਤ ਜਗਿਆਸੂ ਕੂੜੀ ਮਾਇਆ ਵਿਚ ਦਝਣ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੇਰਾ ਇਕੋ ਇਕ ਮੰਨਣਾ ਬਚਨ, ਬਚਪਨ ਤੇਰੇ ਚਰਨ ਟਿਕਾਈਆ। ਤੂੰ ਆਦਿ ਜੁਗਾਦੀ ਸ਼ਾਹੋ ਭੂਪ ਸੋ ਪੁਰਖ ਨਿਰੰਜਣ, ਹਰਿ ਪੁਰਖ ਨਿਰੰਜਣ ਤੇਰੇ ਹੱਥ ਵਡਿਆਈਆ। ਮੇਰਾ ਖ਼ਾਕੀ ਧਾਰ ਮਿੱਟੀ ਵੇਖ ਲੈ ਬਦਨ, ਤਨ ਬਸਤਰ ਨਾ ਕੋਇ ਰਖਾਈਆ। ਬਹੁੜੀ ਦਰੋਹੀ ਫਿਰਨ ਵਾਲੀ ਵਿਚ ਅਦਨ, ਕਾਅਬੇ ਰੋਵਣ ਮਾਰਨ ਧਾਹੀਆ। ਕਿਸੇ ਦਾ ਚਲੇ ਕੋਈ ਨਾ ਯਤਨ, ਯਥਾਰਥ ਤੇਰਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰੇ ਹੁਕਮਰਾਨ, ਦੋ ਜਹਾਨਾਂ ਵਾਲੀ ਤੇਰੀ ਇਕ ਸਰਨਾਈਆ। ਸਚਖੰਡ ਨਿਵਾਸੀ ਨੌਜਵਾਨ, ਜੋਬਨਵੰਤੇ ਤੇਰੀ ਬੇਪਰਵਾਹੀਆ। ਆਹ ਤਕ ਲੈ ਕੀ ਸੰਦੇਸ਼ਾ ਦੇ ਕੇ ਗਿਆ ਸੀਆ ਨੂੰ ਰਾਮ, ਕਾਹਨ ਕਾਹਨਾ ਕੀ ਦ੍ਰਿੜਾਈਆ। ਕੀ ਪੈਗ਼ੰਬਰਾਂ ਕਿਹਾ ਪੈਗ਼ਾਮ, ਅਲਿਫ਼ ਯੇ ਸਿਫ਼ਤ ਸਲਾਹੀਆ। ਕੀ ਸੰਦੇਸ਼ਾ ਦਿਤਾ ਨਾਨਕ ਗੋਬਿੰਦ ਦੋ ਜਹਾਨ, ਦੋਹਰੀ ਆਪਣੀ ਕਲ ਵਰਤਾਈਆ। ਤੇਰਾ ਖੇਲ ਹੋਵੇ ਖ਼ਲਕ ਵਿਚ ਮਹਾਨ, ਮਹਿੰਮਾ ਕਥ ਕਥੀ ਨਾ ਜਾਈਆ। ਧਰਨੀ ਕਹੇ ਮੈਂ ਬਾਲੀ ਬੁਧਿ ਅਣਜਾਣ, ਅਕਲ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਹੋਣਾ ਸਹਾਈਆ। ਸਤਿਗੁਰ ਸ਼ਬਦ ਕਹੇ ਸੁਣ ਧਰਨੀ ਧਰਤ ਧਵਲੇ ਕਰ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਧੁਰ ਦਾ ਕਲਮਾ ਸੁਣ ਫ਼ਰਮਾਨ, ਅਣਸੁਣਤ ਤੈਨੂੰ ਦਏ ਸੁਣਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਭਗਵਨ ਹੋ ਕੇ ਵੇਖ ਵਖਾਈਆ। ਤੇਰੀ ਬੇਨੰਤੀ ਕਰੇ ਪਰਵਾਨ, ਪਰਮ ਪੁਰਖ ਆਪਣੀ ਜਗਹ ਜੋਤ ਡਗਮਗਾਈਆ। ਕਲਜੁਗ ਕੂੜੀ ਕਿਰਿਆ ਮੇਟੇ ਜਗਤ ਸ਼ੈਤਾਨ, ਨਿਸ਼ਾਨਾ ਸਤਿ ਧਰਮ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੈਂ ਨਿਮਾਣੀ ਹੋਈ ਮੰਗਤੀ, ਮਾਂਗਤ ਹੋ ਕੇ ਝੋਲੀ ਡਾਹੀਆ। ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਦੇ ਸਮਝਾਈਆ। ਇਕੋ ਨਾਮ ਸੁਣਾ ਦੇ ਆਪਣੀ ਪੰਗਤੀ, ਆਤਮ ਪਰਮਾਤਮ ਆਪਣਾ ਭੇਵ ਖੁਲ੍ਹਾਈਆ। ਕਲਪਣਾ ਰਹੇ ਨਾ ਕੂੜੇ ਮਨ ਦੀ, ਮਨਸਾ ਮਨ ਹੀ ਮਨ ਛੁਪਾਈਆ। ਸ੍ਰਿਸ਼ਟੀ ਧਾਰ ਬਣਾ ਦੇ ਜਨ ਦੀ, ਆਪ ਬਣ ਜਣੇਂਦੀ ਮਾਈਆ। ਮਿੱਟੀ ਖ਼ਾਕ ਲੇਖੇ ਲਾ ਲੈ ਤਨ ਦੀ, ਤਨ ਵਜੂਦਾਂ ਕਰ ਸਫ਼ਾਈਆ। ਆਸਾ ਪੂਰੀ ਕਰ ਦੇ ਸੂਰੀਆ ਤਾਰਾ ਚੰਨ ਦੀ, ਚੰਦ ਚਾਂਦਨੀ ਦੇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ
ਦੇ ਮਾਲਕ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਧਰਨੀ ਪੁਰਖ ਅਕਾਲ ਦਇਆ ਕਮਾਵੇਗਾ। ਦੀਨ ਦਿਆਲ ਵੇਖ ਵਖਾਵੇਗਾ। ਸੋ ਪੁਰਖ ਨਿਰੰਜਣ ਵੇਸ ਵਟਾਵੇਗਾ। ਹਰਿ ਪੁਰਖ ਨਿਰੰਜਣ ਫੇਰਾ ਪਾਵੇਗਾ। ਏਕੰਕਾਰਾ ਰੰਗ ਰੰਗਾਵੇਗਾ। ਆਦਿ ਨਿਰੰਜਣ ਡਗਮਗਾਵੇਗਾ। ਅਬਿਨਾਸ਼ੀ ਕਰਤਾ ਸੋਭਾ ਪਾਵੇਗਾ। ਸ੍ਰੀ ਭਗਵਾਨ ਹੁਕਮ ਸੁਣਾਵੇਗਾ। ਪਾਰਬ੍ਰਹਮ ਵੇਖ ਵਖਾਵੇਗਾ। ਸਤਿਗੁਰ ਸ਼ਬਦ ਸ਼ਬਦ ਉਠਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਵੇਗਾ। ਤ੍ਰੈਗੁਣ ਖੇਲ ਆਪ ਖਿਲਾਵੇਗਾ। ਪੰਜਾਂ ਤਤਾਂ ਭਾਂਡਾ ਭਰਮ ਭੰਨਾਵੇਗਾ। ਅਵਤਾਰ ਪੈਗ਼ੰਬਰਾਂ ਗੁਰੂਆਂ ਗੰਢ ਰਖਾਵੇਗਾ। ਯੋਧਾ ਸੂਰਬੀਰ ਬਲਵਾਨ, ਆਪਣਾ ਹੁਕਮ ਚਲਾਵੇਗਾ। ਕਲਜੁਗ ਕੂੜੀ ਕਿਰਿਆ ਮੇਟ ਨਿਸ਼ਾਨ, ਨਿਰਗੁਣ ਆਪਣਾ ਰੰਗ ਰੰਗਾਵੇਗਾ। ਸਤਿਜੁਗ ਸਚ ਕਰ ਪਰਧਾਨ, ਪਰਮ ਪੁਰਖ ਆਪ ਪਰਗਟਾਵੇਗਾ। ਤੈਨੂੰ ਦੇ ਕੇ ਨਾਮ ਨਿਧਾਨ, ਖ਼ਾਲੀ ਝੋਲੀ ਆਪ ਭਰਾਵੇਗਾ। ਆਤਮ ਪਰਮਾਤਮ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਵੇ ਗਾਣ, ਤੂੰ ਮੇਰਾ ਮੈਂ ਤੇਰਾ ਰੰਗ ਚੜ੍ਹਾਵੇਗਾ। ਸਾਚਾ ਸ਼ਬਦ ਦੇਵੇ ਧੁਨਕਾਨ, ਅਨਹਦ ਨਾਦੀ ਨਾਦ ਵਜਾਵੇਗਾ। ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤਾ ਬਿਆਨ, ਲੇਖੇ ਸਭ ਦੇ ਪੂਰ ਕਰਾਵੇਗਾ। ਨਿਗਾਹ ਮਾਰ ਕੇ ਉਤੇ ਅਸਮਾਨ, ਧਰਨੀਏ ਤੇਰਾ ਪੰਧ ਚੁਕਾਵੇਗਾ। ਕਲਜੁਗ ਹੋਣਾ ਨਹੀਂ ਅੰਤ ਹੈਰਾਨ, ਹੈਰਾਨੀ ਵਿਚ ਖੇਲ ਖਿਲਾਵੇਗਾ। ਜਗਤ ਆਸ਼ਾ ਵੇਖ ਸ਼ੈਤਾਨ, ਸ਼ਰਅ ਸ਼ਰੀਅਤ ਡੇਰਾ ਢਾਹਵੇਗਾ। ਤੂੰ ਸੁਣਨਾ ਬਿਨਾ ਕਾਨ, ਕਾਇਨਾਤ ਵੇਖ ਵਖਾਵੇਗਾ। ਜਿਸ ਨੂੰ ਕਹਿੰਦੇ ਵਾਲੀ ਦੋ ਜਹਾਨ, ਦੋਹਰਾ ਰੂਪ ਆਪਣਾ ਬਦਲਾਵੇਗਾ। ਕਮਲੀਏ ਤੂੰ ਉਸ ਦੀ ਕਰੀਂ ਪਹਿਚਾਨ, ਬੇਪਹਿਚਾਨ ਆਪਣਾ ਪੜਦਾ ਲਾਹਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਵੇਗਾ। ਧਰਨੀ ਕਹੇ ਸਤਿਗੁਰ ਸ਼ਬਦ ਮੈਂ ਚਰਨ ਜਾਵਾਂ ਬਲਹਾਰੀ, ਬਲ ਬਲ ਆਪਣਾ ਆਪ ਕਰਾਈਆ। ਮੈਂ ਵੇਖਾਂ ਨੈਣ ਉਘਾੜੀ, ਬਿਨ ਨੇਤਰਾਂ ਅੱਖ ਉਠਾਈਆ। ਮੈਂ ਚਾਰ ਜੁਗ ਦੀ ਕਰਦੀ ਰਹੀ ਇੰਤਜ਼ਾਰੀ, ਨਵ ਨਵ ਦਾ ਪੰਧ ਮੁਕਾਈਆ। ਮੇਰੇ ਕੋਲ ਲੇਖਾ ਤੇਈ ਅਵਤਾਰੀ, ਜੋ ਅਵਤਰ ਗਏ ਦ੍ਰਿੜਾਈਆ। ਮੈਨੂੰ ਪੈਗ਼ੰਬਰਾਂ ਕੀਤਾ ਇਸ਼ਾਰੀ, ਬਿਨ ਸੈਨਤ ਸੈਨਤ ਲਗਾਈਆ। ਨਾਨਕ ਗੋਬਿੰਦ ਦਿਤਾ ਅਧਾਰੀ, ਸਹਿਜ ਨਾਲ ਸਮਝਾਈਆ। ਧਰਨੀਏ ਧੌਲੇ ਤੇਰੇ ਉਤੇ ਅੰਤਮ ਆਵੇ ਕਲ ਕਲਕੀ ਅਵਤਾਰੀ, ਨਿਹਕਲੰਕਾ ਨੂਰ ਅਲਾਹੀਆ। ਜਿਸ ਦਾ ਨੂਰ ਹੋਵੇ ਜੋਤ ਉਜਿਆਰੀ, ਜੋਤੀ ਜਾਤਾ ਡਗਮਗਾਈਆ। ਤੂੰ ਉਸ ਨੂੰ ਕਰੀਂ ਨਿਮਸਕਾਰੀ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ। ਮਿੱਟੀ ਖ਼ਾਕ ਬਣੀਂ ਪਨਿਹਾਰੀ, ਪਨਘਟ ਇਕੋ ਵੇਖ ਵਖਾਈਆ। ਨੀ ਉਸ ਦਾ ਰੂਪ ਤਕੀਂ ਨਾ ਪੁਰਖ ਹੋਵੇ ਨਾ ਨਾਰੀ, ਨਰ ਨਰਾਇਣ ਇਕੋ ਨਜ਼ਰੀ ਆਈਆ। ਤੂੰ ਆਪਣਾ ਵਕ਼ਤ ਸੰਭਾਲਣਾ ਨਾਲ ਹੁਸ਼ਿਆਰੀ, ਸੰਬਲ ਬਹਿ ਕੇ ਆਪਣੀ ਖੇਲ ਵੇਖ ਵਖਾਈਆ। ਤੇਰੇ ਨੌ ਖੰਡ ਵੇਖੇ ਹੱਟ ਬਾਜ਼ਾਰੀ, ਸੱਤਾਂ ਦੀਪਾਂ ਧਿਆਨ ਵੇਖ ਵਖਾਈਆ। ਨੀ ਉਹ ਸ਼ਬਦੀ ਸ਼ਬਦ ਦਾ ਹੋਵੇ ਖਿਡਾਰੀ, ਖੰਡੇ ਖੜਗਾਂ ਹੱਥ ਨਾ ਕੋਇ ਉਠਾਈਆ। ਜਿਸ ਅਗੇ ਵਾਸਤਾ ਪਾਉਣਾ ਵਿਸ਼ਨੂੰ ਵਿਸ਼ਵ ਭੰਡਾਰੀ, ਸ਼ੰਕਰ ਨਿਵ ਨਿਵ ਲਾਗੇ ਪਾਈਆ। ਬ੍ਰਹਮਾ ਜਿਸ ਦਾ ਨੂਰ ਜੋਤ ਉਜਿਆਰੀ, ਨੂਰ ਨੂਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਧਰਨੀ ਉਹ ਮਾਹੀ ਮਹਿਬੂਬ ਅਗੰਮਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਨਣੀ ਕੁੱਖੋਂ ਕਦੇ ਨਾ ਜੰਮਾ, ਜਣੇਂਦੀ ਬਣੇ ਕੋਇ ਨਾ ਮਾਈਆ। ਜਿਸ
ਲਾਲਚ ਨਹੀਂ ਕੋਈ ਤਮਅ, ਮੋਹ ਵਿਕਾਰ ਨਾ ਕੋਇ ਰਖਾਈਆ । ਨਾ ਖ਼ੁਸ਼ੀ ਨਾ ਗ਼ਮਾ, ਚਿੰਤਾ ਚਿਖਾ ਨਾ ਕੋਇ ਤਪਾਈਆ। ਜਿਸ ਦੀ ਤਾਬਿਆਦਾਰੀ ਵਿਚ ਵਿਸ਼ਨ ਸ਼ਿਵ ਬ੍ਰਹਮਾ, ਬ੍ਰਹਿਮਾਂਡ ਬੈਠੇ ਸੀਸ ਨਿਵਾਈਆ। ਤੇਰੇ ਉਤੇ ਕਲਜੁਗ ਕੂੜ ਦਾ ਮੇਟੇ ਕੁਕਰਮਾ, ਕਰਮ ਕਾਂਡ ਦਾ ਡੇਰਾ ਢਾਹੀਆ। ਸਤਿਜੁਗ ਸਤਿ ਦਾ ਦੱਸ ਕੇ ਧਰਮਾ, ਧਰਨੀਏ ਤੈਨੂੰ ਦਏ ਸਮਝਾਈਆ। ਮੇਟੇ ਵਰਨਾ ਬਰਨਾ, ਜ਼ਾਤਾਂ ਪਾਤਾਂ ਨਜ਼ਰ ਕੋਇ ਨਾ ਆਈਆ। ਤੂੰ ਓਟ ਰਖਣੀ ਉਸ ਪ੍ਰਭੂ ਦੇ ਚਰਨਾਂ, ਜੋ ਚਰਨੋਦਕ ਤੈਨੂੰ ਜਾਮ ਪਿਆਈਆ। ਜਿਸ ਤੇਰਾ ਖ਼ਾਲੀ ਭੰਡਾਰਾ ਭਰਨਾ, ਵਸਤ ਅਤੋਲ ਅਤੁਲ ਦਏ ਵਰਤਾਈਆ। ਨੇਤਰ ਖੋਲ੍ਹੇ ਹਰਿਜਨ ਹਰਨਾ ਫਰਨਾ, ਨਿਜ ਲੋਚਨ ਕਰੇ ਰੁਸ਼ਨਾਈਆ। ਤੂੰ ਅੰਤ ਸਦੀ ਚੌਧਵੀਂ ਮੂਲ ਨਾ ਡਰਨਾ, ਭੈ ਵਿਚ ਨਾ ਕੋਇ ਰਖਾਈਆ। ਇਕੋ ਢੋਲਾ ਪੜ੍ਹਨਾ, ਗੀਤ ਗਾਉਣਾ ਧੁਰ ਦੇ ਮਾਹੀਆ। ਜਿਸ ਦੇ ਹੁਕਮ ਵਿਚ ਸ੍ਰਿਸ਼ਟ ਸਬਾਈ ਹੋਵੇ ਲੜਨਾ, ਪੱਲੂ ਸਕੇ ਨਾ ਕੋਇ ਛੁਡਾਈਆ। ਉਸ ਨੇ ਤੇਰੇ ਉਤੇ ਨਵਾਂ ਘਾੜਨ ਘੜਨਾ, ਘੜਨਹਾਰ ਆਪਣੀ ਦਇਆ ਕਮਾਈਆ। ਕਿਸ ਬਿਧ ਅਗਲਾ ਸਾਲ ਚੜ੍ਹਨਾ, ਚੜ੍ਹਦਾ ਲਹਿੰਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਸਤਿਗੁਰ ਸ਼ਬਦ ਨਿਗਾਹ ਮਾਰ ਲੋਕਮਾਤ, ਮਿਹਰਵਾਨ ਹੋ ਕੇ ਦਇਆ ਕਮਾਈਆ। ਜਨ ਭਗਤਾਂ ਮੇਰੇ ਉਤੇ ਦੇ ਅਗੰਮੀ ਦਾਤ, ਬਿਨ ਹੱਥਾਂ ਆਪ ਵਰਤਾਈਆ। ਤੂੰ ਪਿਤਾ ਤੂੰ ਹੀ ਮਾਤ, ਪੁਰਖ ਅਕਾਲ ਤੇਰਾ ਰੂਪ ਨਜ਼ਰੀ ਆਈਆ। ਅੰਤ ਕੰਤ ਮੇਰੀ ਪੁਛ ਵਾਤ, ਵਾਰਸ ਹੋ ਕੇ ਹੋ ਸਹਾਈਆ । ਮੇਰੀ ਲੇਖੇ ਲਾ ਲੈ ਅੱਜ ਦੀ ਰਾਤ, ਵਿਸਾਖ ਬਾਈ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੇਰੀ ਕਰ ਦੇ ਪੂਰੀ ਆਸ਼ਾ, ਤ੍ਰਿਸ਼ਨਾ ਤੇਰੇ ਅਗੇ ਟਿਕਾਈਆ। ਜਨ ਭਗਤਾਂ ਲੇਖੇ ਲਾਉਣਾ ਸਵਾਸ ਸਵਾਸਾ, ਜੋ ਸਾਹ ਸਾਹ ਤੇਰੇ ਵਿਚ ਸਮਾਈਆ। ਧਰਮ ਦੀ ਧਾਰ ਦੇਣਾ ਭਰਵਾਸਾ, ਭਾਂਡਾ ਭਰਮ ਭਉ ਭੰਨਾਈਆ ਨਿਰਗੁਣ ਨੂਰ ਜੋਤ ਕਰ ਪਰਕਾਸ਼ਾ, ਅੰਧ ਅੰਧੇਰਾ ਦੇਣਾ ਗੁਆਈਆ। ਸੁਰਤੀ ਸ਼ਬਦ ਗੋਪੀ ਕਾਹਨ ਹੋ ਕੇ ਪਾ ਰਾਸਾ, ਮਸਤ ਖ਼ੁਮਾਰੀ ਦੇ ਚੜ੍ਹਾਈਆ। ਮੇਰੀ ਬੇਨੰਤੀ ਮਨਜ਼ੂਰ ਕਰ ਲੈ ਗੋਬਿੰਦ ਆਪਣਾ ਅਰਦਾਸਾ, ਅਰਜ਼ ਆਰਜ਼ੂ ਤੇਰੇ ਅਗੇ ਟਿਕਾਈਆ। ਤੇਰਾ ਗ੍ਰਹਿ ਬੇਸ਼ਕ ਉਪਰ ਆਕਾਸ਼ਾ, ਧਰਨੀ ਕਹੇ ਮੇਰੇ ਦਰ ਦਈਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੀ ਚਿੰਤਾ ਮੇਟ ਦੇ ਸੋਗ, ਗ਼ਮੀ ਰਹਿਣ ਕੋਇ ਨਾ ਪਾਈਆ। ਹਉਮੇ ਵਾਲਾ ਕੱਟ ਦੇ ਰੋਗ, ਹੰਗਤਾ ਗੜ੍ਹ ਦੇ ਤੁੜਾਈਆ। ਜਨ ਭਗਤਾਂ ਮੇਲਾ ਮੇਲ ਧੁਰ ਸੰਜੋਗ, ਜੁਗ ਵਿਛੜੇ ਮੇਲ ਮਿਲਾਈਆ। ਅਗੇ ਹੋਵੇ ਨਾ ਕਦੇ ਵਿਯੋਗ, ਲੱਖ ਚੁਰਾਸੀ ਡੇਰਾ ਦੇਣਾ ਢਾਹੀਆ। ਤੇਰੀ ਧਾਰ ਆਤਮ ਪਰਮਾਤਮ ਮਿਲ ਕੇ ਮਾਣੇ ਮੌਜ, ਮਜਲਸ ਭਗਤਾਂ ਨਾਲ ਰਖਾਈਆ। ਮਿਹਰਵਾਨ ਹੋ ਕੇ ਦਰਸ਼ਨ ਦੇਣਾਂ ਰੋਜ਼, ਨਿਜ ਘਰ ਆਪਣਾ ਪੜਦਾ ਲਾਹੀਆ। ਤੇਰੀ ਚਰਨ ਪ੍ਰੀਤੀ ਸਭ ਤੋਂ ਵੱਡਾ ਹੋਵੇ ਯੋਗ, ਜੁਗਤੀ ਧਰਮ ਧਾਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ । ਧਰਨੀ ਕਹੇ ਪ੍ਰਭੂ ਮੈਂ ਨਿਮਾਣੀ ਹੋ ਕੇ ਮੰਗਦੀ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਂ ਪਿਆਸੀ ਤੇਰੇ ਅੰਗ ਦੀ, ਅੰਗੀਕਾਰ ਕਰਨਾ ਚਾਈਂ ਚਾਈਂਆ। ਉਹ ਤਕ ਲੈ ਸਦੀ ਸਦੀਵੀ
ਜਾਂਦੀ ਲੰਘਦੀ, ਭੱਜੀ ਜਾਏ ਵਾਹੋ ਦਾਹੀਆ। ਵਡਿਆਈ ਰਹਿਣੀ ਨਹੀਂ ਕਿਸੇ ਤਤ ਪੰਜ ਦੀ, ਪੰਚਮ ਮੇਲ ਨਾ ਕੋਇ ਮਿਲਾਈਆ। ਸਭ ਤੇ ਘੜੀ ਆਉਣੀ ਰੰਜ ਦੀ, ਰੰਜਸ਼ ਸਕੇ ਨਾ ਕੋਇ ਚੁਕਾਈਆ। ਅੰਤ ਨਿਸ਼ਾਨੀ ਮਿਟਣੀ ਤਾਰਾ ਚੰਦ ਦੀ, ਚੰਦ ਚਾਂਦਨਾ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਇਕ ਵਰਤਾਈਆ। ਸਚ ਦੀ ਵਸਤ ਦੇ ਦੇ ਆਪ, ਆਪਣੀ ਦਇਆ ਕਮਾਈਆ । ਜਨ ਭਗਤਾਂ ਦੇ ਕੇ ਸੋਹੰ ਜਾਪ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਭੇਵ ਖੁਲ੍ਹਾਈਆ। ਜਨਮ ਜਨਮ ਦੇ ਪੂਰਬ ਲਾਹ ਦੇ ਪਾਪ, ਪਤਿਤ ਪੁਨੀਤ ਪਤਿਤ ਪਾਵਨ ਆਪਣਾ ਰੰਗ ਰੰਗਾਈਆ। ਆਵਣ ਜਾਵਣ ਦਾ ਸੰਸਾ ਰਹੇ ਨਾ ਸੰਤਾਪ, ਚੁਰਾਸੀ ਫਾਸੀ ਜਮ ਨਾ ਕੋਇ ਲਟਕਾਈਆ। ਲੇਖਾ ਰਹੇ ਨਾ ਨਾਲ ਸ਼ੰਕਰ ਕੈਲਾਸ਼, ਕਲਾਧਾਰੀ ਆਪਣੀ ਕਲ ਦੇਣੀ ਵਰਤਾਈਆ। ਨਿਰਗੁਣ ਹੋ ਕੇ ਵਸਣਾ ਪਾਸ, ਦੂਰ ਦੁਰਾਡਾ ਪੰਧ ਦੇਣਾ ਮੁਕਾਈਆ। ਮੇਰੀ ਬੇਨੰਤੀ ਇਕੋ ਖ਼ਾਸ, ਖ਼ਾਲਸ ਹਰਿਜਨ ਲੈਣੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਜਨ ਭਗਤੋ ਮੈਂ ਕੂਕ ਕੇ ਦਿਆਂ ਦੁਹਾਈ, ਦੋ ਜਹਾਨ ਦਿਆਂ ਸੁਣਾਈਆ। ਮੇਰੇ ਉਤੇ ਥਿਤ ਸੁਹੰਜਣੀ ਵਿਸਾਖ ਬਾਈ, ਬਾਈਬਲ ਦਾ ਲੇਖਾ ਯਸੂਹ ਰਿਹਾ ਦ੍ਰਿੜਾਈਆ। ਗੋਬਿੰਦ ਦਾ ਹਿੰਦਸਾ ਦੱਸੇ ਇਕਾਈ, ਇਕ ਇਕੱਲਾ ਕੀ ਜਣਾਈਆ। ਜੋ ਦੋ ਜਹਾਨਾਂ ਬਣੇ ਰਾਹੀ, ਰਹਿਬਰ ਨੂਰ ਅਲਾਹੀਆ। ਵੇਖਣਹਾਰਾ ਥਾਉਂ ਥਾਈਂ, ਦੋ ਜਹਾਨਾਂ ਖੋਜ ਖੁਜਾਈਆ। ਜੋ ਭਗਤਾਂ ਸਦਾ ਪਕੜੇ ਬਾਂਹੀ, ਫੜ ਬਾਂਹੋ ਗਲੇ ਲਗਾਈਆ। ਉਸ ਦਾ ਮੇਲਾ ਹੁੰਦਾ ਕਦੇ ਕਦਾਈ, ਜੋ ਨਿਤ ਨਵਿਤ ਆਪਣਾ ਖੇਲ ਖਿਲਾਈਆ। ਸਭ ਨੇ ਚਲਣਾ ਸਚ ਰਜਾਈ, ਰਾਜ਼ਕ ਰਿਜ਼ਕ ਰਹੀਮ ਦਏ ਵਡਿਆਈਆ। ਦੇਖੋ ਤੁਹਾਡੇ ਪਿਛੇ ਵਾਸਤਾ ਪਾਵੇ ਧਰਨੀ ਮਾਈ, ਮਈਆ ਹੋ ਕੇ ਸੀਸ ਨਿਵਾਈਆ। ਗਲ ਪਲੂ ਰਹੀ ਪਾਈ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਵਸਤ ਵਰਤਾਈਆ। ਧਰਨੀ ਕਹੇ ਵੇਖੋ ਦਿਹਾੜਾ ਅੱਜ ਦਾ, ਖ਼ੁਸ਼ੀਆਂ ਨਾਲ ਸੁਣਾਈਆ। ਜੋ ਸਭ ਦੇ ਪੜਦੇ ਕੱਜਦਾ, ਮਾਲਕ ਧੁਰਦਰਗਾਹੀਆ। ਜਿਸ ਲੇਖਾ ਪੂਰਾ ਕਰਨਾ ਮਾਨਸ ਜਨਮ ਹੱਜ ਦਾ, ਹੁਜਰਾ ਹਕ ਹਕ ਸੁਹਾਈਆ। ਜੋ ਤੁਹਾਡੇ ਪਿਛੇ ਫਿਰੇ ਭੱਜਦਾ, ਦੀਨ ਦੁਨੀ ਪੰਧ ਮੁਕਾਈਆ। ਉਹ ਨੂਰ ਅਲਾਹੀ ਰੱਬ ਦਾ, ਜਾਗਰਤ ਜੋਤ ਡਗਮਗਾਈਆ। ਜਿਸ ਦਾ ਮੇਲ ਹੁੰਦਾ ਸਬਬ ਦਾ, ਜੁਗ ਜਨਮ ਦੇ ਵਿਛੜੇ ਆਪਣੇ ਸੰਗ ਰਖਾਈਆ। ਉਸ ਨਾਲੋਂ ਪਿਆਰ ਚੰਗਾ ਨਹੀਂ ਕੂੜੀ ਮਧ ਦਾ, ਮਧੁਰ ਧੁਨ ਕਰੇ ਨਾ ਕੋਇ ਸ਼ਨਵਾਈਆ। ਜਿਸ ਨੂੰ ਜਗਤ ਜਹਾਨ ਫਿਰੇ ਲਭਦਾ, ਉਹ ਜਨ ਭਗਤੋ ਤੁਹਾਡਾ ਆਪ ਹੋਵੇ ਸਹਾਈਆ। ਤੁਹਾਨੂੰ ਪਤਾ ਨਹੀਂ ਤੁਹਾਡਾ ਲੇਖਾ ਪਿਛਲਾ ਕਦ ਦਾ, ਬਾਵਨ ਲਹਿਣਾ ਗਿਆ ਸਮਝਾਈਆ। ਤੁਹਾਡਾ ਤਨ ਵਜੂਦ ਤਤਾਂ ਵਾਲਾ ਨਹੀਂ ਜਗ ਦਾ, ਜਾਗਰਤ ਜੋਤ ਪ੍ਰਭ ਆਪਣਾ ਨੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਮੇਰਾ ਲਹਿਣਾ ਤਕ ਸਾਊਥ ਆਲ, ਮਿਹਰਵਾਨ ਮਹਿਬੂਬ ਧਿਆਨ ਲਗਾਈਆ। ਮੇਰੀ ਬੇਨੰਤੀ ਮੰਨ ਸਵਾਲ, ਸਵਾਲਣ ਹੋ ਕੇ ਝੋਲੀ ਡਾਹੀਆ। ਤੂੰ ਪੁਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਮਾਲਕ ਨੂਰ ਅਲਾਹੀਆ। ਮੈਂ ਕੋਝੀ ਕਮਲੀ ਕੰਗਾਲ, ਲਾਸ਼ਰੀਕ ਤੇਰੇ ਅਗੇ ਵਾਸਤਾ ਪਾਈਆ। ਫਲ ਲਗਾ ਦੇ ਮੇਰੇ
ਡਾਲ੍ਹ, ਪੱਤ ਟਹਿਣੀ ਦੇ ਮਹਿਕਾਈਆ। ਆਪਣੇ ਭਗਤ ਸੁਹੇਲੇ ਮੇਲ ਲੈ ਆਪਣੇ ਨਾਲ, ਮਿਹਰਵਾਨ ਆਪਣੀ ਗੰਢ ਬਣਾਈਆ। ਜਿਸ ਨਿਰਗੁਣ ਧਾਰ ਹੋ ਕੇ ਲੰਡਨ ਵਿਚੋਂ ਲਏ ਭਾਲ, ਭਾਂਡਾ ਭਰਮ ਦੇਣਾ ਭੰਨਾਈਆ। ਮਾਨਸ ਜਨਮ ਜਨਮ ਵਿਚੋਂ ਕਰਨਾ ਬਹਾਲ, ਕਰਮ ਕੁਕਰਮ ਆਪਣਾ ਰੰਗ ਰੰਗਾਈਆ। ਜਨ ਭਗਤਾਂ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਧਰਨੀ ਕਹੇ ਪ੍ਰਭੂ ਤੇਰੇ ਭਗਤ ਸੁਹੇਲੇ ਜਦੋਂ ਜਾਣ ਤੇ ਜਾਣ ਸਚਖੰਡ ਸਚੀ ਧਰਮਸਾਲ, ਦੂਜਾ ਦਰ ਨਜ਼ਰ ਕੋਇ ਨਾ ਆਈਆ। ਤੂੰ ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਤੇਰੇ ਹੱਥ ਵਡਿਆਈਆ। ਬੇਸ਼ਕ ਤੇਰੀ ਨੌ ਸੌ ਚੁਰਾਨਮੇ ਚੌਕੜੀ ਜੁਗ ਤੋਂ ਬਾਦ ਅਵਲੜੀ ਚਾਲ, ਚਾਲ ਨਿਰਾਲੀ ਆਪ ਪਰਗਟਾਈਆ। ਪਰ ਫੇਰ ਵੀ ਕਲਜੁਗ ਵਿਚ ਵੇਖ ਤੇਰੇ ਭਗਤ ਕਮਾਲ, ਕਾਮਲ ਮੁਰਸ਼ਦ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੀ ਪਿਛਲੀ ਵੇਖ ਲੈ ਬਾਕ਼ੀ, ਪੜਦਾ ਪੜਦਿਆਂ ਵਿਚੋਂ ਚੁਕਾਈਆ। ਬੇਸ਼ਕ ਮੈਂ ਧੂੜ ਮਿੱਟੀ ਖ਼ਾਕੀ, ਚਾਰੋਂ ਕੁੰਟ ਬੈਠੀ ਆਸਣ ਲਾਈਆ। ਪਰ ਮੇਰੇ ਉਤੇ ਤੇਰੇ ਨਾਮ ਦੀ ਸਦਾ ਖੁਲ੍ਹੇ ਹਾਟੀ, ਜੁਗ ਜੁਗ ਦੇ ਹਟਵਾਣੇ ਕੀ ਤੇਰੀ ਬੇਪਰਵਾਹੀਆ। ਮੇਰਾ ਬਿਸਤਰ ਸਿੰਘਾਸਣ ਸੁਹੰਜਣਾ ਤਕ ਲੈ ਖਾਟੀ, ਬਿਨ ਪਾਵਾ ਚੂਲ ਨਜ਼ਰੀ ਆਈਆ। ਮੇਰੇ ਸੁਆਮੀਆਂ ਅੰਤਰਜਾਮੀਆਂ ਮੈਨੂੰ ਪਿਆਰ ਬਖ਼ਸ਼ ਦੇ ਅੱਜ ਦੀ ਰਾਤੀ, ਰੁਤੜੀ ਆਪਣੇ ਨਾਲ ਲੈ ਮਹਿਕਾਈਆ। ਮੈਂ ਚਾਹੁੰਦੀ ਤੇਰੇ ਭਗਤ ਹੋ ਜਾਣ ਤੇਰੀ ਜ਼ਾਤੀ, ਆਤਮ ਪਰਮਾਤਮ ਤੇਰਾ ਨੂਰ ਨਜ਼ਰੀ ਆਈਆ। ਤੂੰ ਭੇਵ ਖੋਲ੍ਹਣਾ ਬਾਤਨ ਤੇ ਆਪਣੀ ਦੱਸਣੀ ਬਾਤੀ, ਬੇਵਤਨਾ ਵਤਨ ਦੇਣਾ ਵਖਾਈਆ। ਧਰਨੀ ਕਹੇ ਆਹ ਵੇਖ ਲੈ ਮੇਰੇ ਕੋਲ ਗੋਬਿੰਦ ਵਾਲੀ ਉਹ ਪਾਤੀ, ਜਿਸ ਦਾ ਅੱਖਰ ਜਗ ਨਜ਼ਰ ਕਿਸੇ ਨਾ ਆਈਆ। ਜਿਸ ਦਾ ਰੂਪ ਨਹੀਂ ਕਾਗ਼ਜ਼ਾਤੀ, ਕ਼ਲਮ ਸ਼ਾਹੀ ਨਾ ਕੋਇ ਵਡਿਆਈਆ। ਜਿਸ ਨੇ ਮੇਰੀ ਜ਼ਿੰਦਗੀ ਬਦਲਣੀ ਹਯਾਤੀ, ਹਿਰਦੇ ਅੰਤਰ ਕਰਨੀ ਸਫ਼ਾਈਆ। ਮੈਂ ਉਸ ਦਾ ਦਰਸ਼ਨ ਕਰਾਂ ਲੋਕਮਾਤੀ, ਮਾਤਲੋਕ ਪੜਦਾ ਦੇਣਾ ਚੁਕਾਈਆ। ਮੈਂ ਚਾਹੁੰਦੀ ਮੇਰੇ ਮਹਿਬੂਬਾ ਤੇਰਾ ਚਰਨ ਕਵਲ ਛੋਹੇ ਉਪਰ ਛਾਤੀ, ਸ਼ਹਿਨਸ਼ਾਹ ਛਤਰ ਧਾਰੀਆਂ ਲੇਖਾ ਦੇਣਾ ਮੁਕਾਈਆ। ਬੇਸ਼ਕ ਤੇਰੀ ਜੋਤ ਜਗਤ ਬੇਪਛਾਤੀ, ਵੇਖ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਉਠ ਵੇ ਵਿਸਾਖ ਬਾਈ ਆਪਣੀ ਖੇਲ ਤਕ ਲੈ ਅੱਖ, ਚਾਰ ਜੁਗ ਦੇ ਸਾਥੀਆ ਤੈਨੂੰ ਦਿਆਂ ਸੁਣਾਈਆ। ਸੱਜਣਾ ਆਪਣਾ ਭਾਂਡਾ ਤਕ ਲੈ ਗੋਬਿੰਦ ਅੰਮ੍ਰਿਤ ਵਾਲਾ ਹੋਇਆ ਸਖ, ਰਸ ਵਿਚ ਨਾ ਕੋਇ ਟਿਕਾਈਆ। ਉਹ ਤਕ ਲੈ ਦੀਨ ਦੁਨੀ ਦੀ ਕ਼ੀਮਤ ਰਹੀ ਨਹੀਂ ਕੌਡੀ ਕੱਖ, ਕਰਤਾ ਕ਼ੀਮਤ ਕੋਇ ਨਾ ਪਾਈਆ। ਬਿਨਾ ਭਗਤਾਂ ਤੋਂ ਜੈਕਾਰਾ ਬੋਲੇ ਨਾ ਕੋਇ ਅਲੱਖ, ਅਲਖ ਅਗੋਚਰ ਮਿਲਣ ਕੋਇ ਨਾ ਪਾਈਆ। ਉਹ ਤਕ ਲੈ ਆਹ ਤਕ ਲੈ ਦੋ ਜਹਾਨਾਂ ਮਾਲਕ ਨਿਰਗੁਣ ਜੋਤ ਜੋਤ ਪਰਤਖ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਖੇਲ ਖਿਲਾਈਆ। ਝਟ ਨਾਰਦ ਆ ਕੇ ਕਹੇ ਧਰਨੀਏ ਤੂੰ ਕੀ ਵਿਸਾਖ ਨੂੰ ਰਹੀ ਦੱਸ, ਦਹਿ ਦਿਸ਼ਾ ਧਿਆਨ ਲਗਾਈਆ। ਉਹ ਵੇਖ ਲੈ ਕਲਜੁਗ ਚਾਰੋਂ ਕੁੰਟ ਰਿਹਾ ਨੱਸ, ਭੱਜੇ ਵਾਹੋ ਦਾਹੀਆ। ਦੁਹਾਈ ਦੇਵੇ ਪ੍ਰਭੂ ਮੇਰਾ ਵਕ਼ਤ ਸੁਹੰਜਣਾ ਅਜੇ ਕਰੀਂ ਨਾ ਬੱਸ, ਵਾਸਤਾ ਤੇਰੇ ਅਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਝਟ ਕਲਜੁਗ ਕਹੇ ਧਰਨੀਏ ਇਕ ਮੇਰੀ
ਸੁਣ ਲੈ ਗੱਲ, ਗਲਵਕੜੀ ਪਾ ਕੇ ਦਿਆਂ ਜਣਾਈਆ। ਪੂਰਬ ਲੇਖਾ ਯਾਦ ਕਰ ਲੈ ਜੋ ਲਹਿਣਾ ਨਾਲ ਰਾਜੇ ਬਲ, ਬਾਵਨ ਬੈਠਾ ਧਿਆਨ ਲਗਾਈਆ। ਤੈਨੂੰ ਉਸ ਦਾ ਮਿਲਣ ਲੱਗਾ ਫਲ, ਤੇਰੀ ਵਸਤ ਤੇਰੀ ਝੋਲੀ ਟਿਕਾਈਆ। ਅਗੇ ਨਿਗਾਹ ਕਰ ਲੈ ਕੀ ਖੇਲ ਹੋਣੀ ਥਲ ਜਲ, ਮਹੀਅਲ ਰੋਵਣ ਮਾਰਨ ਧਾਹੀਂਆ। ਧੌਲੇ ਧਰਨੀਏ ਤੂੰ ਚਾਰੋਂ ਕੁੰਟ ਜਾਣਾ ਹਲ, ਧੀਰਜ ਧੀਰ ਨਾ ਕੋਇ ਧਰਾਈਆ। ਤੇਰੇ ਉਤੇ ਖੇਲ ਹੋਣਾ ਤਿੰਨ ਦਿਨ ਸਤ ਘੜੀ ਤੇ ਪੰਜ ਪਲ, ਪਲਕਾਂ ਦੇ ਪਿਛੇ ਨਜ਼ਰ ਕੋਇ ਨਾ ਆਈਆ। ਫੇਰ ਜਾਵੀਂ ਬਲ ਬਲ, ਆਪ ਆਪਣਾ ਭੇਟ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਝਟ ਧਰਨੀ ਨੇ ਉਂਗਲ ਰਖ ਲਈ ਉਤੇ ਠੋਡੀ, ਸੋਚਾਂ ਵਿਚ ਧਿਆਨ ਲਗਾਈਆ। ਹੋ ਕੇ ਭਾਰ ਗੋਡੀਂ, ਪ੍ਰਭ ਅਗੇ ਵਾਸਤਾ ਪਾਈਆ। ਜੇ ਤੂੰ ਨਿਰਗੁਣ ਧਾਰ ਬਣ ਕੇ ਆਇਉਂ ਵੇਦੀ ਤੇ ਸੋਢੀ, ਸੋਹਣਾ ਆਪਣਾ ਰੂਪ ਵਖਾਈਆ। ਮੇਰੇ ਮਾਲਕਾ ਹੁਣ ਬਣਕੇ ਠਾਕਰ ਮੌਜੀ, ਮਜਲਸ ਭਗਤਾਂ ਨਾਲ ਬਣਾਈਆ। ਉਧਰੋਂ ਨਾਰਦ ਭੱਜਾ ਆਉਂਦਾ ਬਣ ਕੇ ਜੋਗੀ, ਬਿਨ ਕਪੜਿਆਂ ਰੰਗ ਰੰਗਾਈਆ। ਧਰਨੀਏ ਮੇਰੀ ਹਿਲਦੀ ਵੇਖ ਲੈ ਬੋਦੀ, ਦੋ ਜਹਾਨਾਂ ਰਹੀ ਹਿਲਾਈਆ। ਕਿਉਂ ਸ੍ਰਿਸ਼ਟੀ ਅੰਦਰੋਂ ਹੋ ਗਈ ਲੋਭੀ, ਮਾਇਆ ਮਮਤਾ ਵਿਚ ਹਲਕਾਈਆ। ਮਨ ਵਾਸ਼ਨਾ ਕਲਪਨਾ ਹੋ ਗਈ ਭੋਗੀ, ਭਸਮੜ ਰੂਪ ਨਾ ਕੋਇ ਜਣਾਈਆ। ਉਹ ਮੇਰਾ ਸਾਹਿਬ ਪ੍ਰੀਤਮ ਚੋਜੀ, ਚੋਜੀ ਹੋ ਕੇ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਝਟ ਸਤਿਗੁਰ ਸ਼ਬਦ ਨੇ ਮਾਰਿਆ ਕੜਕਾ, ਹੁਕਮ ਹੁਕਮ ਵਿਚੋਂ ਪਰਗਟਾਈਆ। ਮੇਰਾ ਖੇਲ ਚੋਟੀ ਜੜ੍ਹ ਦਾ, ਚੇਤਨ ਆਪਣੇ ਹੁਕਮ ਵਿਚ ਭੁਆਈਆ। ਮੈਂ ਲਹਿਣਾ ਦੇਣਾ ਪੂਰਾ ਕਰਨਾ ਲੱਖ ਚੁਰਾਸੀ ਸੀਸ ਧੜ ਕਾ, ਧੜੇ ਦੋ ਕਰਾਂ ਖ਼ਲਕ ਖ਼ੁਦਾਈਆ। ਨੌ ਖੰਡ ਪ੍ਰਿਥਮੀ ਤੇਰਾ ਰੂਪ ਬਣੇ ਹੰਕਾਰੀ ਗੜ੍ਹ ਦਾ, ਗੜ੍ਹ ਹੰਕਾਰ ਵੇਖਣੀ ਖ਼ਲਕ ਖ਼ੁਦਾਈਆ। ਮੈਂ ਲਹਿਣਾ ਦੇਣਾ ਪੂਰਾ ਕਰਨਾ ਮਹਾਤਮਾ ਬੁੱਧ ਜਿਥੇ ਸੰਦੇਸ਼ਾ ਦਿਤਾ ਹੇਠ ਬੜ੍ਹ ਦਾ, ਟਹਿਣੀ ਟਹਿਣੀ ਪੱਤ ਪੱਤ ਰੋਵੇ ਮਾਰੇ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਉਹ ਮਿਹਰਵਾਨਾ ਮੇਰੀ ਇਕ ਅਰਜ਼ੋਈ, ਅਰਜ਼ ਤੇਰੇ ਚਰਨ ਟਿਕਾਈਆ। ਮੈਂ ਹੈਰਾਨ ਹੋ ਗਈ ਕੋਟਾਂ ਵਿਚੋਂ ਤੇਰਾ ਭਗਤ ਕੋਈ, ਮੇਰੇ ਉਤੇ ਨਜ਼ਰੀ ਆਈਆ। ਮਿਹਰਵਾਨਾ ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਤੇਰੀ ਸ੍ਰਿਸ਼ਟੀ ਤੈਨੂੰ ਵਿਸਰ ਕੇ ਸੋਈ, ਸੁਤਿਆਂ ਸਕੇ ਨਾ ਕੋਇ ਜਗਾਈਆ। ਮੇਰੀ ਤੇਰੇ ਨਾਮ ਦੀ ਦਰੋਹੀ, ਦੋ ਜਹਾਨਾਂ ਦੇ ਮਾਲਕ ਦਿਆਂ ਦੁਹਾਈਆ। ਮੈਨੂੰ ਮਿਲੇ ਕਿਤੇ ਨਾ ਢੋਈ, ਢੋਰ ਖਾਵੇ ਤੇਰੀ ਖ਼ਲਕ ਖ਼ੁਦਾਈਆ। ਆਤਮ ਪਰਮਾਤਮ ਤੇਰੇ ਨਾਲ ਕੋਈ ਨਾ ਛੋਹੀ, ਸ਼ੌਹਰ ਬਾਂਕੇ ਤੇਰਾ ਦਰਸ ਕੋਇ ਨਾ ਪਾਈਆ। ਮੈਨੂੰ ਯਾਦ ਆਉਂਦਾ ਜੋ ਸੰਦੇਸ਼ਾ ਦਿਤਾ ਨਾਨਕ ਨਿਰਗੁਣ ਸਰਗੁਣ ਤਲਵੰਡੀ ਭੌਂਈ, ਭੁਜਾਂ ਪਸਾਰ ਕੇ ਦਿਤੀ ਦੁਹਾਈਆ। ਕਲਜੁਗਾ ਤੈਨੂੰ ਮੇਟੇਗਾ ਓਹੀ, ਜਿਸ ਦੀ ਉਸਤਤ ਕਰੇ ਲੋਕਾਈਆ । ਜਿਸ ਦੇ ਹੁਕਮ ਵਿਚ ਗੋਬਿੰਦ ਨੇ ਅੰਮ੍ਰਿਤ ਰਸ ਧਾਰ ਚੋਈ, ਜਾਮ ਜਾਮ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਮੈਂ ਵੇਖ ਲੈ ਲੱਥੀ ਸੱਥਰ, ਯਾਰੜੇ ਤੇਰੀ ਸੇਜ ਹੰਢਾਈਆ। ਮੇਰੇ ਉਤੇ ਪੂਜਾ ਹੁੰਦੀ ਪਾਹਨਾਂ ਪੱਥਰ, ਤੇਰੀ ਓਟ ਨਾ ਕੋਇ ਤਕਾਈਆ।
ਮੇਰਾ ਬਿਨ ਨੈਣਾਂ ਵਗਦਾ ਅੱਥਰ, ਹੰਝੂਆਂ ਹਾਰ ਬਣਾਈਆ। ਕੁਝ ਕਰ ਨਾ ਸਕਾਂ ਕਥਨ, ਕਹਿ ਨਾ ਕੁਛ ਜਣਾਈਆ। ਮੇਰੇ ਖ਼ਾਲੀ ਵੇਖ ਲੈ ਹੱਥਣ, ਚਾਰੋਂ ਕੁੰਟ ਧਿਆਨ ਲਗਾਈਆ। ਮਾਨਸ ਰੂਪ ਤਕ ਲੈ ਤਤ ਅੱਠਣ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧਿ ਖੋਜ ਖੁਜਾਈਆ। ਮਾਣ ਰਿਹਾ ਨਾ ਅੱਠ ਸੱਠਣ, ਤੀਰਥ ਤਟ ਰਹੇ ਕੁਰਲਾਈਆ। ਹਾਹਾਕਾਰ ਕਰੇ ਮੰਦਰ ਮੱਠਣ, ਮਸਜਿਦਾਂ ਸੰਗ ਨਾ ਕੋਇ ਬਣਾਈਆ। ਚਾਰੋਂ ਕੁੰਟ ਕਲਜੁਗ ਕੂੜ ਕੁੜਿਆਰੀ ਅਗਨੀ ਜੀਵ ਤਪਣ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ । ਅੰਤ ਸਾਰੇ ਬੈਠੇ ਮੌਤ ਦੇ ਪਤਣ, ਘਾਟ ਨਜ਼ਰ ਕੋਇ ਨਾ ਆਈਆ। ਅਖ਼ੀਰ ਚਲਣਾ ਨਹੀਂ ਕਿਸੇ ਦਾ ਯਤਨ, ਯਥਾਰਥ ਤੇਰੀ ਬੇਪਰਵਾਹੀਆ। ਦੀਨ ਦੁਨੀ ਵਿਚੋਂ ਆਪਣੇ ਭਗਤ ਕਢ ਲੈ ਰਤਨ, ਅਮੋਲਕ ਹੀਰੇ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਵਿਸਾਖ ਕਹੇ ਪ੍ਰਭੂ ਮੇਰਾ ਵੇਖ ਲੈ ਮਹੀਨਾ, ਮਾਸ ਦਿਵਸ ਬਰਸ ਘੜੀ ਪਲ ਤੇਰਾ ਧਿਆਨ ਲਗਾਈਆ। ਮੇਰੇ ਮਾਲਕ ਮਹਿਬੂਬ ਯਾਮਬੀਨਾ, ਨੂਰ ਅਲਾਹ ਤੇਰੀ ਵਡਿਆਈਆ। ਨਿਗਾਹ ਮਾਰ ਲੈ ਲੋਕ ਤੀਨਾ, ਤ੍ਰੈਗੁਣ ਅਤੀਤੇ ਧਿਆਨ ਲਗਾਈਆ। ਮੇਰਾ ਠਾਂਢਾ ਕਰੇ ਕੋਈ ਨਾ ਸੀਨਾ, ਸਾਂਤਕ ਸਤਿ ਨਾ ਕੋਇ ਵਰਤਾਈਆ। ਮੁਸ਼ਕਲ ਹੋ ਗਿਆ ਲੋਕਮਾਤ ਵਿਚ ਜੀਣਾ, ਜੀਵਣ ਜਗਤ ਜੁਗਤ ਨਜ਼ਰ ਕੋਇ ਨਾ ਆਈਆ। ਮੈਂ ਬੇਨੰਤੀ ਕਰਾਂ ਹੋ ਕੇ ਅਧੀਨਾ, ਨਿਵ ਨਿਵ ਸੀਸ ਝੁਕਾਈਆ। ਮੇਰਾ ਮਾਲਕ ਜਦੋਂ ਆਪਣਾ ਹੁਕਮ ਵਰਤੇ ਖੇਲ ਖਿਲਾਏ ਨਾਲ ਰੂਸਾ ਚੀਨਾ, ਅਮਰੀਕਾ ਸ਼ਰੀਕਾ ਦਏ ਬਣਾਈਆ। ਵਿਸਾਖ ਕਹੇ ਉਹ ਦਿਨ ਬਾਈ ਵਿਸਾਖ ਤੇ ਵਿਸਾਖ ਦਾ ਹੋਏ ਮਹੀਨਾ, ਤਾਰੀਖ ਵੱਧ ਘੱਟ ਨਾ ਕੋਇ ਕਰਾਈਆ। ਤੇਰੇ ਤੋਂ ਪਰੇ ਕਿਸੇ ਦੀ ਹੋਰ ਨਾ ਹੋਵੇ ਤਾਲੀਮਾ, ਸੰਦੇਸ਼ਾ ਸਕੇ ਨਾ ਕੋਇ ਸੁਣਾਈਆ। ਤੂੰ ਆਲੀਜ਼ਾਹ ਸ਼ਹਿਨਸ਼ਾਹ ਅਜ਼ੀਮਾ, ਆਦਿ ਜੁਗਾਦਿ ਤੇਰੇ ਹੱਥ ਵਡਿਆਈਆ। ਤੂੰ ਸਭ ਦਾ ਮਹਿਬੂਬ ਕ਼ਦੀਮਾ, ਕ਼ੁਦਰਤ ਦਾ ਮਾਲਕ ਇਕ ਅਖਵਾਈਆ। ਦੀਨ ਦੁਨੀ ਦੀ ਜਗਤ ਧਾਰ ਕਰਨੀ ਤਰਮੀਮਾ, ਲੇਖਾ ਲੇਖੇ ਵਿਚੋਂ ਬਦਲਾਈਆ । ਮੈਨੂੰ ਐਂ ਜਾਪਦਾ ਮੱਕਾ ਤੇ ਕਾਅਬਾ ਤੇ ਹੱਦ ਹੋਣੀ ਦੋ ਜਹਾਨ ਦੀ ਸੀਮਾ, ਸੀਮਾ ਆਰ ਪਾਰ ਵੇਖੇ ਖ਼ਲਕ ਖ਼ੁਦਾਈਆ। ਤੇਰੀ ਸਭ ਤੋਂ ਵਖਰੀ ਤਕ਼ਸੀਮਾ, ਲਾਇਨ ਜਗਤ ਨਾ ਕੋਇ ਜਣਾਈਆ। ਤੈਨੂੰ ਪੈਗ਼ੰਬਰਾਂ ਕਿਹਾ ਕਰੀਮਾ, ਰਹਿਮਤ ਰਹਿਮਾਨ ਰਹੀਮ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ । ਵਿਸਾਖ ਕਹੇ ਪ੍ਰਭੂ ਮੈਂ ਬਹੁਤ ਬੜਾ ਪੁਰਾਣਾ, ਪੁਰਾਣ ਅਠਾਰਾਂ ਮੇਰੀ ਦੇਣ ਗਵਾਹੀਆ। ਬਾਈ ਵਿਸਾਖ ਵਾਲੇ ਦਿਨ ਬਾਵਨ ਬਲ ਦੇ ਘਰ ਗਿਆ ਸੀ ਖਾਣ ਖਾਣਾ, ਸਤਿਜੁਗ ਪਿਛਲਾ ਦਏ ਗਵਾਹੀਆ। ਸਪਤਸ ਰਿਖੀਆਂ ਏਸੇ ਦਿਨ ਤੇਰਾ ਰੂਪ ਪਛਾਣਾ, ਬੇਪਹਿਚਾਣ ਤੇਰਾ ਨੂਰ ਜੋਤ ਨਜ਼ਰੀ ਆਈਆ। ਏਸੇ ਦਿਵਸ ਬਾਲਮੀਕ ਨੇ ਲਿਖਿਆ ਲੇਖ ਮਹਾਨਾ, ਰਮਾਇਣ ਰਾਮ ਰਾਮ ਵਿਚੋਂ ਪਰਗਟਾਈਆ। ਏਸੇ ਦਿਵਸ ਭੀਲਣੀ ਨੇ ਯਾਦ ਕੀਤਾ ਅੰਤਰ ਆਤਮ ਗਾਣਾ, ਰਾਮ ਦੇ ਰਾਮ ਮੇਲਣਾ ਚਾਈਂ ਚਾਈਂਆ। ਏਸੇ ਦਿਵਸ ਰਾਵਣ ਨੇ ਸੀਤਾ ਨੂੰ ਆਪਣੇ ਕੰਧ ਉਠਾਣਾ, ਤ੍ਰੇਤਾ ਆਪਣੇ ਰੰਗ ਰੰਗਾਈਆ। ਏਸੇ ਦਿਵਸ ਅਰਜਨ ਨੂੰ ?ਨਿਰਬਲ? ਕਿਹਾ ਕਾਹਨਾ, ਗੀਤਾ ਅਠਾਰਾਂ ਧਿਆਏ ਸਮਝਾਈਆ। ਏਸੇ ਦਿਨ ਮੂਸਾ ਕੋਹਤੂਰ ਉਤੇ ਤਕ ਕੇ ਜਲਵਾ ਨੂਰ ਨੁਰਾਨਾ, ਹੱਥ ਪੇਸ਼ਾਨੀ ਉਤੇ ਟਿਕਾਈਆ। ਈਸਾ ਏਸੇ ਦਿਨ ਪੜ੍ਹ ਕੇ ਕਲਮਾ ਕਲਾਮਾ, ਕਾਇਆ ਵਿਚ ਤਕੇ ਧੁਰਦਰਗਾਹੀਆ। ਮੁਹੰਮਦ ਨੂੰ ਬਾਈ ਵਿਸਾਖ
ਨੂੰ ਹੋਇਆ ਸੀ ਇਲਹਾਮਾ, ਕਾਅਬੇ ਦਾ ਕੋਨਾ ਕੋਨਾ ਦਏ ਗਵਾਹੀਆ। ਏਸੇ ਦਿਨ ਨਾਨਕ ਨਿਰਗੁਣ ਸਰਗੁਣ ਧਾਰ ਸਾਧੂਆਂ ਨੂੰ ਖੁਵਾਇਆ ਸੀ ਖਾਣਾ, ਖ਼ੁਸ਼ੀ ਖ਼ੁਸ਼ੀ ਖ਼ੁਸ਼ੀ ਵਰਤਾਈਆ। ਬਾਈ ਵਿਸਾਖ ਨੂੰ ਗੋਬਿੰਦ ਨੇ ਪਹਿਲੇ ਦਿਵਸ ਫੜਿਆ ਹੱਥ ਚਿੱਲਾ ਤੀਰ ਕਮਾਨਾ, ਕਮੰਦ ਜ਼ੋਰ ਨਾਲ ਖਿਚਾਈਆ। ਨਾਲੇ ਸ਼ਬਦ ਗਾਇਆ ਤਰਾਨਾ, ਵਾਹਿਗੁਰੂ ਤੇਰੇ ਹੱਥ ਵਡਿਆਈਆ । ਮੈਂ ਤੇਰਾ ਜ਼ਰੂਰ ਮੰਨਾਂਗਾ ਭਾਣਾ, ਚਰਨ ਕਵਲ ਕਵਲ ਉਤੇ ਟਿਕਾਈਆ। ਤੂੰ ਮਾਲਕ ਦੋ ਜਹਾਨਾਂ, ਸ਼ਹਿਨਸ਼ਾਹ ਅਗੰਮ ਅਥਾਹੀਆ। ਫੇਰ ਹਸ ਕੇ ਕਿਹਾ ਬਦਲ ਜਾਣਾ ਜ਼ਮਾਨਾ, ਜ਼ਿਮੀਂ ਜ਼ਮਾਂ ਸਾਰੇ ਰੋਵਣ ਮਾਰਨ ਧਾਹੀਂਆ। ਮੇਰਾ ਸਿੱਖ ਮੇਰੇ ਨਾਲੋਂ ਹੋ ਜਾਏ ਬੇਗਾਨਾ, ਸਿਖਿਆ ਸਚ ਨਾ ਕੋਇ ਕਮਾਈਆ। ਪੈਗ਼ੰਬਰਾਂ ਦਾ ਰਹੇ ਨਾ ਕੋਇ ਇਸਲਾਮਾ, ਇਸਮ ਆਜ਼ਮ ਨਾ ਕੋਇ ਚਤੁਰਾਈਆ। ਮਾਣ ਰਹਿਣਾ ਨਹੀਂ ਕ੍ਰਿਸ਼ਨਾ ਕਾਹਨਾ, ਘਨਈਆ ਸੰਗ ਨਾ ਕੋਇ ਬਣਾਈਆ। ਪਿਆਰ ਕਰੇ ਨਾ ਕੋਈ ਸੀਤਾ ਰਾਮਾ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਫੇਰ ਹੱਥ ਤੇ ਹੱਥ ਮਾਰ ਕੇ ਕਿਹਾ ਤੇਰਾ ਖੇਲ ਮੇਰੇ ਮਿਹਰਵਾਨਾ, ਪੁਰਖ ਅਕਾਲ ਤੇਰੇ ਹੱਥ ਵਡਿਆਈਆ। ਝਟ ਉਸ ਵੇਲੇ ਬਾਵਨ ਨੇ ਕਿਹਾ ਗੋਬਿੰਦ ਸਤਿਗੁਰ ਸ਼ਬਦ ਹੋ ਕੇ ਹੋਏ ਪ੍ਰਧਾਨਾ, ਦੋ ਜਹਾਨਾਂ ਤੇਰੀ ਵਜੇ ਵਧਾਈਆ। ਤੂੰ ਉਥੇ ਪਹੁੰਚਣਾ ਜਿਥੇ ਮੈਂ ਪਹਿਲਾ ਚਰਨ ਟਿਕਾਣਾ, ਚਾਰੋਂ ਕੁੰਟ ਕੁੰਟ ਕੁਰਲਾਈਆ। ਇਹ ਖੇਲ ਕਰੇ ਪੁਰਖ ਅਕਾਲ ਮਰਦ ਮਰਦਾਨਾ, ਅਮਾਮ ਅਮਾਮਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਵਿਸਾਖ ਕਹੇ ਜਨ ਭਗਤੋ ਮੇਰੀ ਨਹੀਂ ਕੋਈ ਥਿਤੀ ਮਿਤੀ, ਮਿਤਰੋ ਤੁਹਾਨੂੰ ਦਿਆਂ ਜਣਾਈਆ। ਜ਼ਰਾ ਧਰਤੀ ਦੀ ਵੇਖੋ ਮਿੱਟੀ, ਜੋ ਮਿੱਟੀ ਖ਼ਾਕ ਹੋ ਕੇ ਆਪਣਾ ਆਪ ਗਈ ਮਿਟਾਈਆ। ਜਿਸ ਨੇ ਇਕੋ ਓਟ ਪੁਰਖ ਅਕਾਲ ਤੇ ਸਿੱਟੀ, ਜੋ ਸਿਟੇਬਾਜ਼ੀ ਵੇਖੇ ਖ਼ਲਕ ਖ਼ੁਦਾਈਆ। ਝਟ ਧਰਨੀ ਬਿਨਾ ਜ਼ਬਾਨ ਤੋਂ ਉਚੀ ਕੂਕ ਕੇ ਪਿੱਟੀ, ਪਟਨੇ ਵਾਲਿਆ ਤੇਰੇ ਬਿਨਾ ਮੈਨੂੰ ਦੂਜਾ ਨਜ਼ਰ ਕੋਇ ਨਾ ਆਈਆ। ਨਾ ਕੋਈ ਮੈਨੂੰ ਧਾਰ ਦਿਸੇ ਚਿੱਟੀ, ਕੂੜੀ ਕਾਲਖ ਨਾ ਕੋਇ ਧੁਆਈਆ। ਗੋਬਿੰਦ ਹਸ ਕੇ ਕਿਹਾ ਉਹ ਧਰਨੀਏ ਮਰਨੀਏ ਉਹ ਵੇਖ ਲੈ ਮੇਰੀ ਹਾਹੇ ਉਤੇ ਟਿੱਪੀ, ਪਰਦਾ ਹੰ ਬ੍ਰਹਮ ਦਿਆਂ ਚੁਕਾਈਆ। ਜਿਸ ਵਿਚੋਂ ਧਾਰ ਨਿਕਲੇ ਮਿਠੀ, ਰਸ ਅੰਮ੍ਰਿਤ ਦਿਆਂ ਚਖਾਈਆ। ਫੇਰ ਕੱਢਕੇ ਸ਼ਬਦ ਧਾਰ ਬਾਵਨ ਵਾਲੀ ਚਿੱਠੀ, ਪੁੱਠੀ ਸਿੱਧੀ ਦਿਤੀ ਭੁਆਈਆ। ਉਹ ਵੇਖ ਲੈ ਕੂੜ ਵਿਚ ਸਾਰੀ ਸ੍ਰਿਸ਼ਟੀ ਵਿਕੀ, ਆਪ ਆਪਣਾ ਗਈ ਮੁਕਾਈਆ। ਜਗਤ ਵਾਸ਼ਨਾ ਹੋ ਗਈ ਫਿੱਕੀ, ਸਚ ਰਸ ਨਾ ਕੋਇ ਪਰਗਟਾਈਆ। ਫੇਰ ਇਕ ਧਾਰ ਨਜ਼ਰ ਆਈ ਨਿੱਕੀ, ਨਿੱਕੇ ਤੋਂ ਨਿੱਕਾ ਰੂਪ ਬਦਲਾਈਆ। ਉਸ ਵੇਲੇ ਗੋਬਿੰਦ ਨੇ ਕਿਹਾ ਸੀ ਸਿੱਖੀ ਦੀ ਧਾਰ ਤਿੱਖੀ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਧਰਨੀ ਕਹੇ ਮੇਰੇ ਸੁਆਮੀ ਸੱਜਣਾ, ਹਰਿ ਸਤਿਗੁਰ ਬੇਪਰਵਾਹ। ਜਨ ਭਗਤਾਂ ਚਰਨ ਧੂੜ ਕਰਾ ਦੇ ਮਜਣਾ, ਦੁਰਮਤ ਮੈਲ ਧੁਆ। ਨੇਤਰ ਨਾਮ ਨਿਧਾਨ ਦਾ ਪਾ ਕੇ ਅੰਜਨਾ, ਅੰਧ ਅਗਿਆਨ ਗੁਆ। ਸਭ ਦੀ ਇਕੋ ਹੋਵੇ ਬੰਦਨਾ, ਇਕੋ ਇਸ਼ਟ ਲੈਣਾ ਮਨਾ। ਨਿਰਗੁਣ ਧਾਰ ਹੋ ਕੇ ਲਾਉਣਾ ਅੰਗਣਾ, ਅੰਗੀਕਾਰ ਆਪ ਅਖਵਾ। ਮੈਂ ਨਿਮਾਣੀ ਹੋ ਕੇ ਇਕੋ ਵਰ ਮੰਗਣਾ, ਮੇਰੀ ਖ਼ਾਲੀ ਝੋਲੀ ਦੇਣੀ ਭਰਾ। ਜਨ ਭਗਤੋ ਮੇਰੇ ਉਤੋਂ ਅੰਤ ਸਭ ਨੇ ਵੰਞਣਾ, ਅਗੇ ਹੋ ਸਕੇ ਨਾ ਕੋਇ ਅਟਕਾ। ਇਹ ਕਾਇਆ ਮਾਟੀ ਭਾਂਡਾ ਸਭ ਦਾ ਭੱਜਣਾ, ਬਿਨ ਸਤਿਗੁਰ ਹੋਏ ਨਾ ਕੋਇ
ਸਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰਾ ਲੇਖਾ ਲੈਣਾ ਲਗਾ। ਧਰਨੀ ਕਹੇ ਜਨ ਭਗਤੋ ਮੈਂ ਤੁਹਾਨੂੰ ਦਿਆਂ ਵਧਾਈ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਜੋ ਬਣ ਕੇ ਆਏ ਪਾਂਧੀ ਰਾਹੀ, ਭੱਜੇ ਵਾਹੋ ਦਾਹੀਆ। ਹਰਿ ਸੰਗਤ ਮੇਲ ਮਿਲਿਆ ਚਾਈਂ ਚਾਈਂ, ਸੋਹਣਾ ਰੰਗ ਬਣਾਈਆ। ਪੁਰਖ ਅਕਾਲ ਰਹੀ ਸੁਣਾਈ, ਉਚੀ ਕੂਕ ਦਿਆਂ ਦੁਹਾਈਆ। ਹਰਿਜਨ ਮੇਲ ਮਿਲਾਉਣਾ ਭਾਈ ਭਾਈ, ਭੈਣ ਭੈਣਾਂ ਸਭ ਨੂੰ ਨਜ਼ਰੀ ਆਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਆਤਮ ਧਾਰ ਦੇਵੀਂ ਨਾ ਕਿਸੇ ਨੂੰ ਜੁਦਾਈ, ਵਿਛੋੜੇ ਵਿਚ ਰਹਿਣ ਕੋਇ ਨਾ ਪਾਈਆ। ਰਾਤੀਂ ਸੁੱਤਿਆਂ ਦਰਸ਼ਨ ਦੇਣਾ ਜ਼ਰੂਰ ਚਾਈਂ ਚਾਈਂ, ਇੰਗਲੈਂਡ ਦੀ ਲੈਂਡ ਦੇਣੀ ਸੁਹਾਈਆ। ਤੂੰ ਦੋ ਜਹਾਨਾਂ ਦਾ ਰਾਹੀ, ਬ੍ਰਹਿਮੰਡ ਖੰਡ ਪੁਰੀ ਲੋਅ ਗਗਨ ਗਗਨੰਤਰ ਜ਼ਿਮੀਂ ਅਸਮਾਨ ਤੇਰੇ ਚਰਨਾਂ ਧਿਆਨ ਲਗਾਈਆ। ਬੇਸ਼ਕ ਤੈਨੂੰ ਸਾਰੀ ਸ੍ਰਿਸ਼ਟੀ ਕਹੇ ਤਨ ਵਜੂਦ ਤੇਰਾ ਜੱਟ ਕਰਨਵਾਲਾ ਵਾਹੀ, ਪਰ ਮੇਰੇ ਵਾਸਤੇ ਤੂੰ ਮਾਲਕ ਧੁਰਦਰਗਾਹੀਆ। ਧਰਨੀ ਕਹੇ ਜਨ ਭਗਤੋ ਮੈਂ ਆਪਣੀ ਮੁੱਹਬਤ ਤੁਹਾਡੀ ਝੋਲੀ ਪਾਈ, ਤੁਹਾਡਾ ਪਿਆਰ ਸਤਿਗੁਰ ਚਰਨਾਂ ਵਿਚ ਟਿਕਾਈਆ। ਜਿਹੜਾ ਆਦਿ ਜੁਗਾਦਿ ਜੁਗ ਚੌਕੜੀ ਏਥੇ ਉਥੇ ਕਦੇ ਭੁੱਲੇ ਨਾਹੀ, ਭੁਲੇਖੇ ਵਿਚ ਨਾ ਕੋਇ ਭੁਲਾਈਆ। ਸਾਰੇ ਰਲ ਮਿਲ ਕੇ ਢੋਲਾ ਲਉ ਗਾਈ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪ੍ਰੀਤੀ ਪ੍ਰੇਮ ਵਿਚ ਨਿਭਾਈ, ਪ੍ਰੀਤਮ ਹੋ ਕੇ ਆਪਣਾ ਸੰਗ ਬਣਾਈਆ।
੨੪ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਦਿੱਲੀ ਧੀਰ ਪੁਰ ਕਿੰਗਜ਼ਵੇ ਕੈਂਪ ਨੇੜੇ ਨਿਰੰਕਾਰੀ ਕਲੋਨੀ
ਵਿਦੇਸ਼ ਯਾਤਰਾ ਤੋ ਵਾਪਸ ਪੁੱਜਣ ਤੇ
ਬਾਵਨ ਕਿਹਾ ਮੇਰੀ ਬਿਨਾ ਤਨ ਵਜੂਦ ਅੱਖ ਖੁਲ੍ਹੀ, ਨੈਣ ਬਿਨ ਨੈਣਾਂ ਨੈਣ ਉਠਾਈਆ। ਮੇਰੀ ਅਵਾਜ਼ ਨਿਕਲੇ ਬਿਨਾ ਰਸਨਾ ਦੰਦਾਂ ਬੁੱਲੀਂ, ਪਵਣ ਸਵਾਸ ਨਾ ਕੋਇ ਚਲਾਈਆ। ਮੇਰੀ ਆਸ਼ਾ ਖ਼ਾਹਿਸ਼ ਮੂਲ ਨਾ ਭੁੱਲੀ, ਭਰਮਾਂ ਵਿਚ ਨਾ ਕੋਇ ਭੁਲਾਈਆ। ਮੇਰੀ ਹੋਂਦ ਬੜੀ ਅਣਮੁਲੀ, ਕ਼ੀਮਤ ਜਗਤ ਨਾ ਕੋਇ ਚੁਕਾਈਆ। ਜਿਸ ਧਰਤੀ ਤੇ ਮੈਂ ਲਾਈ ਚਰਨ ਧੂਲੀ, ਧੂੜੀ ਧਵਲ ਖ਼ਾਕ ਰਮਾਈਆ। ਉਸ ਦੀ ਸਚ ਸਚ ਦਿਸੀ ਅਸੂਲੀ, ਅਸਲ ਅਸਲ ਵਿਚੋਂ ਪਰਗਟਾਈਆ। ਮੇਰਾ ਸੰਦੇਸ਼ਾ ਬਣਿਆ ਹੁਕਮ ਮਾਕੂਲੀ, ਨਾ ਕੋਈ ਮੇਟੇ ਮੇਟ ਮਿਟਾਈਆ। ਮੇਰਾ ਨੂਰ ਜ਼ਹੂਰ ਕੰਤ ਕੰਤੂਹਲੀ, ਜੋਤੀ ਜਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਬਾਵਨ ਕਹੇ ਮੈਂ ਬਿਨਾ ਬਦਨ ਲਈ ਅੰਗੜਾਈ, ਮਨਸਾ ਮਨ ਨਾ ਕੋਇ ਰਖਾਈਆ। ਮੇਰਾ ਖੇਲ ਬੇਪਰਵਾਹੀ, ਭੇਵ ਸਕੇ ਕੋਇ ਨਾ ਪਾਈਆ। ਮੇਰਾ ਰੂਪ ਅਨੂਪਾ ਖੇਲ ਖੇਲਾ ਬਣ ਧੁਰਦਰਗਾਹੀ, ਜੋਤੀ ਜਾਤਾ ਡਗਮਗਾਈਆ। ਮੇਰੇ ਅੰਤ ਦੀ ਕਰ ਸਕੇ ਨਾ ਕੋਇ ਲਿਖਾਈ, ਕਾਗ਼ਜ਼ ਕ਼ਲਮ ਸ਼ਾਹੀ ਨਾ ਕੋਇ ਚਤੁਰਾਈਆ। ਆਦਿ ਜੁਗਾਦਿ ਨਿਤ ਨਵਿਤ ਨਿਰਗੁਣ ਸਰਗੁਣ ਮੈਂ ਬਣਾ ਧਰਤ ਧਵਲ ਦਾ ਰਾਹੀ,
ਪਾਂਧੀ ਹੋ ਕੇ ਭੱਜਾਂ ਵਾਹੋ ਦਾਹੀਆ। ਵੰਝ ਮੁਹਾਣਾ ਬੇੜਾ ਰਖਾਂ ਹੋ ਕੇ ਧੁਰ ਦਾ ਮਲਾਹੀ, ਦੋ ਜਹਾਨਾਂ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਬਾਵਨ ਕਹੇ ਮੈਨੂੰ ਆਉਂਦੀ ਪੁਰਾਣੀ ਯਾਦ, ਬਲ ਦੁਆਰ ਦਏ ਗਵਾਹੀਆ। ਜਿਸ ਵਿਚ ਨਹੀਂ ਕੋਈ ਵਿਵਾਦ, ਵਿਖ ਨਜ਼ਰ ਕੋਇ ਨਾ ਆਈਆ। ਮੈਂ ਸਤਿ ਸਚ ਦੀ ਦੇ ਕੇ ਗਿਆ ਦਾਦ, ਵਸਤ ਅਗੰਮ ਅਥਾਹ ਵਰਤਾਈਆ। ਮੇਰਾ ਨੂਰ ਜ਼ਹੂਰ ਸ਼ਾਹੋ ਭੂਪ ਜੋ ਆਉਣਾ ਅਵਤਾਰ ਪੈਗ਼ੰਬਰਾਂ ਗੁਰੂਆਂ ਬਾਦ, ਜੋਤੀ ਜਾਤਾ ਅਗੰਮ ਅਥਾਹੀਆ। ਜਿਸ ਨੇ ਮੇਰੇ ਪਿਆਰ ਦਾ ਸਤਿਜੁਗ ਕਰਨਾ ਫੇਰ ਆਬਾਦ, ਕਲਜੁਗ ਕੂੜਾ ਪੰਧ ਮੁਕਾਈਆ। ਹੁਕਮ ਸੰਦੇਸ਼ਾ ਹੋਵੇ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਸੁਣਨ ਨਾਦ, ਅਵਤਾਰ ਪੈਗ਼ੰਬਰਾਂ ਗੁਰੂਆਂ ਕਰੇ ਸ਼ਨਵਾਈਆ। ਸੰਦੇਸ਼ਾ ਦੇਵੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਪਰਦਾ ਦਏ ਉਠਾਈਆ। ਜਿਸ ਦਾ ਹੁਕਮ ਵਰਤੇ ਜੁਗ ਜੁਗਾਦਿ, ਨਿਰਗੁਣ ਸਰਗੁਣ ਆਪਣਾ ਖੇਲ ਖਿਲਾਈਆ। ਉਹਦਾ ਰੂਪ ਅਨੂਪਾ ਸਤਿ ਸਰੂਪਾ ਹੋਣਾ ਦੇਸ ਮਾਝ, ਦੂਸਰ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਜਿਸ ਦੀ ਹੋਣੀ ਸਾਂਝ, ਦੀਨਾਂ ਮਜ਼੍ਹਬਾਂ ਵੰਡ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਬਾਵਨ ਕਹੇ ਮੈਂ ਦੇਵਣਹਾਰ ਵਧਾਈ, ਖ਼ੁਸ਼ੀਆਂ ਢੋਲੇ ਗਾਈਆ। ਜੋ ਮੇਰਾ ਲੇਖਾ ਪੂਰ ਰਿਹਾ ਕਰਾਈ, ਕਰਨੀ ਦਾ ਕਰਤਾ ਇਕ ਅਖਵਾਈਆ। ਮੈਂ ਵੇਖਾਂ ਚਾਈਂ ਚਾਈਂ, ਬਿਨ ਨੈਣਾਂ ਨੈਣ ਉਠਾਈਆ। ਮੈਨੂੰ ਨਜ਼ਰ ਆਉਂਦਾ ਇਕੋ ਹਿੰਦਸਾ ਬਿਨ ਰੂਪ ਰੰਗ ਰੇਖ ਇਕਾਈ, ਕਾਗ਼ਜ਼ ਕ਼ਲਮ ਸ਼ਾਹੀ ਨਾ ਕੋਇ ਚਤੁਰਾਈਆ। ਮੈਂ ਵੇਖ ਕੇ ਦੇਵਾਂ ਦੁਹਾਈ, ਦੋਹਰਾ ਆਪਣਾ ਹੁਕਮ ਸੁਣਾਈਆ। ਪ੍ਰਭੂ ਵਾਹਵਾ ਤੇਰੀ ਬੇਪਰਵਾਹੀ, ਜੋ ਰੂਪ ਅਨੂਪਾ ਲਏ ਪਰਗਟਾਈਆ। ਬਾਵਨ ਬਣ ਕੇ ਧਰਤੀ ਮੰਗੀ ਕ਼ਦਮ ਢਾਈ, ਦੋਏ ਕ਼ਦਮਾਂ ਵਿਚ ਦਬਾਈਆ। ਅਗੇ ਹੁਕਮ ਦੀ ਕਰ ਕੇ ਗਿਉਂ ਸਾਈ, ਸੌਦਾ ਆਪਣੇ ਹੱਥ ਰਖਾਈਆ। ਜਿਸ ਨੂੰ ਸਮਝ ਸਕਿਆ ਕੋਈ ਨਾ ਰਾਈ, ਰਸਨਾ ਕਹਿਣ ਕਿਛ ਨਾ ਪਾਈਆ। ਇਕ ਗੋਬਿੰਦ ਇਸ਼ਾਰਾ ਦਿਤਾ ਜਿਸ ਵੇਲੇ ਮੇਰਾ ਗੁਜ਼ਰਿਆ ਢਈਆ ਢਾਈ, ਸਦੀ ਸਦੀ ਨਾਲ ਮਿਲਾਈਆ। ਉਸ ਵੇਲੇ ਜੋਤੀ ਜਾਤਾ ਪੁਰਖ ਬਿਧਾਤਾ ਆਵੇ ਧੁਰ ਦਾ ਮਾਹੀ, ਨੂਰ ਨੁਰਾਨਾ ਨੂਰ ਅਲਾਹੀਆ। ਜੋ ਆਸਾ ਬਾਵਨ ਤੇਰੀ ਪੂਰ ਦਏ ਕਰਾਈ, ਪੂਰਨ ਬ੍ਰਹਮ ਦਰਸਾਈਆ। ਤੂੰ ਵੇਖਣਾ ਚਾਈਂ ਚਾਈਂ, ਚਾਓ ਘਨੇਰਾ ਇਕ ਪਰਗਟਾਈਆ। ਬਾਵਨ ਕਹੇ ਧੰਨ ਭਾਗ ਮੇਰੀ ਸੁਹੰਜਣੀ ਕੀਤੀ ਥਾਈਂ, ਧਰਨੀ ਧਰਤ ਧਵਲ ਧੌਲ ਰੰਗ ਰੰਗਾਈਆ । ਮੈਂ ਅੰਤ ਦੇਵਣ ਆਇਆ ਗਵਾਹੀ, ਸ਼ਹਾਦਤ ਹੁਕਮ ਵਾਲੀ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਬਾਵਨ ਕਹੇ ਮੈਂ ਭੇਵ ਦੱਸਾਂ ਗੂਝਾ, ਪਰਦਾ ਉਹਲਾ ਰਹੇ ਨਾ ਰਾਈਆ । ਜਿਸ ਵੇਲੇ ਮੇਰਾ ਲੇਖਾ ਤਕਿਆ ਜਿਥੇ ਮੈਂ ਚਰਨ ਰਖਿਆ ਦੂਜਾ, ਟਰਾਂਨਟੋ ਟਰਨ ਦੀ ਧਾਰ ਵਖਾਈਆ। ਉਸ ਵੇਲੇ ਖ਼ੁਸ਼ੀ ਨਾਲ ਹਸ ਪਈ ਬਸੁਧਾ, ਪ੍ਰੇਮ ਦੇ ਢੋਲੇ ਗਾਈਆ। ਬਾਵਨਾ ਤੇਰਾ ਸੁਆਮੀ ਹੋਵੇ ਉਘਾ, ਉਗਣ ਆਥਣ ਖੇਲ ਖਿਲਾਈਆ। ਉਹ ਵੇਖ ਲੈ ਸਭ ਦਾ ਵੇਲਾ ਵਕ਼ਤ ਪੁੱਗਾ, ਅਵਤਾਰ ਪੈਗ਼ੰਬਰ ਗੁਰ ਬੈਠੇ ਸੀਸ ਨਿਵਾਈਆ। ਤੇਰਾ ਅਗਲਾ ਕ਼ਦਮ ਮੇਰੇ ਸੁਆਮੀਆਂ ਹੋਵੇ ਖ਼ੁਸ਼ੀ ਵਾਲਾ ਲੁਘਾ, ਦੋਹਰੇ ਢੋਲੇ ਗਾਈਆ। ਉਸ ਦਾ ਭੇਵ ਖੋਲ੍ਹਾਂ ਮੁੱਦਾ, ਮੁਦਤਾਂ ਦਾ ਪੜਦਾ ਆਪ ਚੁਕਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਮੇਰਾ ਲੇਖਾ ਬਾਵਨ ਕਹੇ ਬਗ਼ੈਰ ਲਿਖਤ, ਚਾਰ ਜੁਗ ਸ਼ਾਸਤਰ ਕਹਿਣ ਕਿਛ ਨਾ ਪਾਈਆ। ਮੇਰਾ ਸਭ ਤੋਂ ਵਖਰਾ ਭਵਿਖਤ, ਪੇਸ਼ੀਨਗੋਈਆਂ ਵਿਚ ਹੱਥ ਨਾ ਆਈਆ। ਮੇਰਾ ਸਭ ਤੋਂ ਅਨੋਖਾ ਇਸ਼ਟ, ਤਨ ਵਜੂਦ ਪੂਜਣ ਕੋਇ ਨਾ ਪਾਈਆ। ਮੇਰਾ ਲਹਿਣਾ ਦੇਣਾ ਨਾਲ ਸ੍ਰਿਸ਼ਟ, ਸ੍ਰੇਸ਼ਟ ਦਿਆਂ ਸਮਝਾਈਆ। ਮੇਰਾ ਸੰਦੇਸ਼ਾ ਦਿਤਾ ਰਾਮ ਨੂੰ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਬਾਵਨ ਕਹੇ ਜਿਸ ਵੇਲੇ ਦੂਜਾ ਕ਼ਦਮ ਟਰਾਂਨਟੋ ਦੇ ਵਿਚ ਰੱਖਿਆ, ਮੇਰਾ ਅੰਤਰ ਖ਼ੁਸ਼ੀ ਮਨਾਈਆ। ਮੈਨੂੰ ਅਗਲਾ ਸਮਾਂ ਭਖਿਆ, ਭਾਖਿਆ ਦਿਆਂ ਜਣਾਈਆ । ਜਿਸ ਦਾ ਵਕ਼ਤ ਨਹੀਂ ਕੋਈ ਵਦੀ ਸੁਦੀ ਕਿਸ਼ਨਾ ਸੁਖਲਾ ਪੱਖਿਆ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਜਿਸ ਦਾ ਅੰਤ ਕਿਸੇ ਨਾ ਲਖਿਆ, ਕਹਿਣ ਕਿਛ ਨਾ ਪਾਈਆ। ਮੈਂ ਝਟ ਖ਼ੁਸ਼ੀਆਂ ਦੇ ਵਿਚ ਹੱਸਿਆ, ਬਿਨ ਹੱਥ ਤਾਲੀ ਦਿਤੀ ਲਗਾਈਆ। ਨਾਲੇ ਨਿਗਾਹ ਮਾਰੀ ਚਾਰੋਂ ਕੁੰਟ ਅੰਧੇਰੀ ਮੱਸਿਆ, ਨੂਰੀ ਚੰਦ ਨਾ ਕੋਇ ਚਮਕਾਈਆ। ਝਟ ਪੁਰਖ ਅਕਾਲ ਇਸ਼ਾਰਾ ਦਿਤਾ ਉਹ ਤਕ ਲੈ ਬਾਵਨ ਹੋੜਾ ਉਪਰ ਸੱਸਿਆ, ਸੋ ਪੁਰਖ ਨਿਰੰਜਣ ਰਿਹਾ ਵਖਾਈਆ। ਜੋ ਹਾਹੇ ਟਿੱਪੀ ਹੰ ਬ੍ਰਹਮ ਆਤਮ ਪਰਮਾਤਮ ਨਿਰਗੁਣ ਧਾਰ ਹੋ ਕੇ ਵਸਿਆ, ਵਾਸਤਾ ਆਪਣੇ ਨਾਲ ਰਖਾਈਆ। ਜੋਤੀ ਜਾਤਾ ਹੋ ਕੇ ਫਿਰੇ ਨੱਸਿਆ, ਭੱਜੇ ਵਾਹੋ ਦਾਹੀਆ। ਜਿਸ ਅਵਤਾਰ ਪੈਗ਼ੰਬਰਾਂ ਗੁਰੂਆਂ ਕੀਤਾ ਇਕੱਠਿਆ, ਮੇਲਾ ਮੇਲਿਆ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਬਾਵਨ ਕਹੇ ਦੂਜਾ ਚਰਨ ਛੋਹਿਆ ਨਾਲ ਧਰਤੀ, ਮੇਰੀ ਪੂਰਬ ਆਸਾ ਦਏ ਗਵਾਹੀਆ। ਪੁਰਖ ਅਕਾਲਾ ਦੀਨ ਦਿਆਲਾ ਏਥੇ ਆਵੇ ਸ਼ਰਤੀ, ਸ਼ਰਤੀਆ ਆਪਣਾ ਫੇਰਾ ਪਾਈਆ। ਓਸ ਦਾ ਨੂਰ ਹੋਵੇ ਧਾਰ ਨਰਾਇਣ ਨਰ ਦੀ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਕਲਾ ਮੇਟਣੀ ਕਲਜੁਗ ਕਲ ਦੀ, ਕਲ ਕਾਤੀਆਂ ਕਰੇ ਸਫ਼ਾਈਆ। ਸਾਰ ਪਾਵੇ ਮਹੀਅਲ ਜਲ ਥਲ ਦੀ, ਟਿੱਲੇ ਪਰਬਤਾਂ ਖੋਜ ਖੁਜਾਈਆ। ਮਤਸ ਆਸਾ ਪੂਰੀ ਕਰੇ ਜਲ ਦੀ, ਸਮੁੰਦ ਸਾਗਰਾਂ ਤ੍ਰਿਸ਼ਨਾ ਦੂਰ ਕਰਾਈਆ। ਨਾਲ ਕਾਮਨਾ ਹੋਵੇ ਰਾਜੇ ਬਲ ਦੀ, ਬਾਵਨ ਖ਼ੁਸ਼ੀਆਂ ਨਾਲ ਸਮਝਾਈਆ। ਅਗੇ ਖ਼ਬਰ ਨਹੀਂ ਕਿਸੇ ਨੂੰ ਘੜੀ ਪਲ ਦੀ, ਪਾਰਬ੍ਰਹਮ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਝਟ ਧਰਨੀ ਕਹੇ ਬਾਵਨਾ ਮੈਂ ਪੂਰਬ ਤੇਰੀ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਨਿਗਾਹ ਮਾਰ ਲੈ ਕਿਧਰੋਂ ਆ ਗਿਆ ਘਨਕਪੁਰ ਵਾਸੀ, ਜੋਤੀ ਜਾਤਾ ਫੇਰਾ ਪਾਈਆ । ਜਿਹੜਾ ਮੰਡਲ ਮੰਡਪ ਪਾਵੇ ਰਾਸੀ, ਬਿਨ ਗੋਪੀ ਕਾਹਨ ਨਾਚ ਨਚਾਈਆ। ਜਿਸ ਮੇਰੀ ਸੁਹੰਜਣੀ ਕੀਤੀ ਰਾਸੀ, ਰਸਤਾ ਆਪਣਾ ਲਿਆ ਅਪਨਾਈਆ। ਜਿਸ ਨੂੰ ਸਮਝ ਸਕੇ ਨਾ ਕੋਈ ਪੰਡਤ ਕਾਸ਼ੀ, ਵਿਦਿਆ ਵਿਦਤ ਵਿਚ ਨਾ ਕੋਇ ਦ੍ਰਿੜਾਈਆ। ਮੈਂ ਸਚ ਦੱਸਾਂ ਧਰਨੀ ਕਹੇ ਜਿਸ ਵੇਲੇ ਈਸਾ ਨੂੰ ਚਾੜ੍ਹਿਆ ਫਾਸੀ, ਫ਼ੈਸਲਾ ਹੁਕਮ ਨਾਲ ਸੁਣਾਈਆ। ਓਸ ਵੇਲੇ ਓਸ ਨੇ ਕੀਤੀ ਹਾਸੀ, ਇਸ਼ਾਰਾ ਧਰਨੀ ਟਰਾਂਨਟੋ ਵਲ ਕਰਾਈਆ। ਨਾਲੇ ਸੈਨਤ ਮਾਰੀ ਨਿਗਾਹ ਮਾਰ ਲੈ ਸ਼ੰਕਰਾ ਕੈਲਾਸ਼ੀ, ਕਲਾ ਆਪਣੀ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ ।
ਧਰਨੀ ਕਹੇ ਸੁਣ ਬਾਵਨ ਮੇਰੇ ਭਗਵਾਨ, ਭਗਵਨ ਦਿਆਂ ਜਣਾਈਆ। ਮੈਨੂੰ ਯਾਦ ਤੇਰਾ ਬਿਆਨ, ਜੋ ਬਿਨ ਰਸਨਾ ਦਿਤਾ ਸੁਣਾਈਆ। ਮੈਨੂੰ ਸੰਦੇਸ਼ਾ ਦਿਤਾ ਬਿਨ ਅੱਖਰਾਂ ਵਾਲਾ ਗਿਆਨ, ਬੁੱਧੀ ਤੋਂ ਬਾਹਰ ਦ੍ਰਿੜਾਈਆ। ਧਰਨੀਏ ਉਹ ਤਕ ਲੈ ਰਾਮ ਦਾ ਰਾਮ ਰਾਮ ਦਾ ਕਾਹਨ, ਕਾਹਨ ਕਾਹਨਾਂ ਖੇਲ ਖਿਲਾਈਆ। ਪੈਗ਼ੰਬਰਾਂ ਦੱਸਿਆ ਦੇ ਕੇ ਦਾਨ, ਕਲਮਾ ਕਾਇਨਾਤ ਵਰਤਾਈਆ। ਗੁਰੂਆਂ ਮੰਤਰ ਜਣਾ ਕੇ ਸਤਿਨਾਮ, ਵਾਹਵਾ ਵਾਹਿਗੁਰੂ ਫ਼ਤਿਹ ਡੰਕ ਦਿਤਾ ਜਣਾਈਆ। ਮੈਂ ਸੁਣ ਸੁਣ ਹੁੰਦੀ ਰਹੀ ਹੈਰਾਨ, ਹੈਰਤ ਮੇਰੇ ਅੰਦਰ ਆਈਆ। ਫੇਰ ਬਾਵਨ ਤੂੰ ਪ੍ਰੇਮ ਨਾਲ ਕਿਹਾ ਧਰਨੀਏ ਤੂੰ ਹੋਣਾ ਜਾਣੀ ਜਾਣ, ਅਣਜਾਣਤ ਤੈਨੂੰ ਦਿਆਂ ਸੁਣਾਈਆ। ਤੇਰੇ ਉਤੇ ਜੁਗ ਬੀਤਣੇ ਜਗਤ ਮਹਾਨ, ਤ੍ਰੇਤਾ ਦੁਆਪਰ ਆਪਣਾ ਪੰਧ ਮੁਕਾਈਆ। ਅੰਤ ਕਲਜੁਗ ਹੋਵੇ ਪ੍ਰਧਾਨ, ਨਵ ਸੱਤ ਆਪਣੀ ਕਲ ਵਰਤਾਈਆ। ਧਰਮ ਦਾ ਰਹਿਣਾ ਨਹੀਂ ਨਿਸ਼ਾਨ, ਸਤਿ ਵਿਚ ਨਾ ਕੋਇ ਸਮਾਈਆ। ਓਸ ਵੇਲੇ ਮੇਰਾ ਰੂਪ ਅਨੂਪ ਪੁਰਖ ਅਕਾਲਾ ਜੋਤ ਧਰੇ ਮਹਾਨ, ਮਹਿੰਮਾ ਕਥ ਕਥ ਜਣਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਤੇਰਾ ਅਸਥਲ ਵੇਖੇ ਆਣ, ਭੂਮਿਕਾ ਆਪਣਾ ਧਿਆਨ ਲਗਾਈਆ। ਤੂੰ ਸੁਣਨਾ ਸੰਦੇਸ਼ਾ ਬਿਨਾ ਕਾਨ, ਕਾਇਨਾਤ ਦੀਏ ਮਾਲਕੇ ਕਲਮਿਆਂ ਬਾਹਰ ਦ੍ਰਿੜਾਈਆ। ਵੇਖੀਂ ਭੁਲ ਕੇ ਸਮਝ ਨਾ ਲਈਂ ਇਨਸਾਨ, ਪੰਜਾਂ ਤਤਾਂ ਵਾਲਾ ਨਜ਼ਰੀ ਆਈਆ। ਉਹ ਯੋਧਾ ਸੂਰ ਬਲੀ ਬਲਵਾਨ, ਜਿਸ ਮੈਨੂੰ ਦਿਤੀ ਵਡਿਆਈਆ। ਜਿਸ ਦੇ ਹੁਕਮ ਨਾਲ ਮੇਰਾ ਦੂਜਾ ਕ਼ਦਮ ਟਿਕਿਆ ਆਣ, ਤੂੰ ਧੂੜੀ ਖ਼ਾਕ ਲੈਣੀ ਰਮਾਈਆ। ਅਗਲਾ ਹਿੱਸਾ ਕੋਈ ਸਮਝ ਨਾ ਸਕੇ ਇਨਸਾਨ, ਰਾਜੇ ਬਲ ਕੀ ਚਤੁਰਾਈਆ। ਮੇਰਾ ਤੀਜਾ ਕ਼ਦਮ ਨਾ ਜ਼ਿਮੀਂ ਹੋਵੇ ਨਾ ਅਸਮਾਨ, ਦੋ ਜਹਾਨਾਂ ਪਰੇ ਆਪਣਾ ਰੂਪ ਵਖਾਈਆ। ਝਟ ਧਰਨੀ ਨੀਵੀਂ ਹੋ ਕੇ ਧੂੜੀ ਖ਼ਾਕ ਲੱਗੀ ਰਮਾਣ, ਮਸਤਕ ਰੰਗ ਰੰਗਾਈਆ। ਮੈਂ ਬਾਲੀ ਬੁਧਿ ਸਮਝ ਸਕਾਂ ਨਾ ਵਿਚ ਜਹਾਨ, ਭੇਵ ਅਭੇਦਾ ਨਾ ਕੋਇ ਖੁਲ੍ਹਾਈਆ। ਤੇਰਾ ਬਚਨ ਕਰਾਂ ਪਰਵਾਨ, ਪਰਮ ਪੁਰਖ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਬਾਵਨ ਹਸ ਕੇ ਚਰਨ ਨਾਲ ਧਰਨੀ ਨੂੰ ਦਿਤਾ ਦਬ, ਸਹਿਜ ਸਹਿਜ ਭਾਰ ਟਿਕਾਈਆ। ਫੇਰ ਸ਼ਬਦ ਇਸ਼ਾਰਾ ਦਿਤਾ ਝਬ, ਬਿਨ ਰਸਨਾ ਰਸਨ ਦ੍ਰਿੜਾਈਆ। ਤੂੰ ਉਸ ਪ੍ਰਭੂ ਨੂੰ ਲੈਣਾ ਲਭ, ਜੋ ਸਭ ਦਾ ਪਿਤਾ ਮਾਈਆ। ਜਿਸ ਦਾ ਆਉਣਾ ਹੋਵੇ ਨਾਲ ਸਬਬ, ਥਿਤ ਵਾਰ ਸਮਝ ਕੋਇ ਨਾ ਪਾਈਆ। ਉਸ ਦਾ ਲਹਿਣਾ ਦੇਣਾ ਸਭ ਤੋਂ ਹੋਵੇ ਵਖ, ਵਖਰੀ ਆਪਣੀ ਕਾਰ ਕਮਾਈਆ। ਜੋਤੀ ਜਾਤਾ ਪਰਗਟ ਹੋਵੇ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ । ਜਨ ਭਗਤਾਂ ਦਰਸ਼ਨ ਦੇਵੇ ਉਪਰ ਸ਼ਾਹਰਗ, ਨਵ ਦੁਆਰ ਦਾ ਡੇਰਾ ਢਾਹੀਆ। ਨੀ ਜਾ ਕੇ ਤੇਰੇ ਉਤੇ ਕੋਝੀਏ ਕਮਲੀਏ ਆਪਣਾ ਰਖੇ ਪੱਬ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਤੂੰ ਸ਼ਰਨ ਸ਼ਰਨਾਈ ਜਾਣਾ ਲੱਗ, ਲਗ ਮਾਤਰ ਡੇਰਾ ਢਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਬਾਵਨ ਕਿਹਾ ਧਰਨੀਏ ਤੂੰ ਦਿਵਸ ਰੈਣ ਰਹੀ ਘੁੰਮ, ਘੁੰਮਣ ਘੇਰੀ ਵਿਚ ਭੱਜੇਂ ਵਾਹੋ ਦਾਹੀਆ। ਖ਼ੁਸ਼ੀਆਂ ਨਾਲ ਚਰਨ ਲਏਂ ਚੁੰਮ, ਚੰਮ ਦ੍ਰਿਸ਼ਟੀ ਨਜ਼ਰ ਕੋਇ ਨਾ ਪਾਈਆ। ਇਕ ਬਚਨ ਸੰਦੇਸ਼ਾ ਮੇਰਾ ਲੈਣਾ ਸੁਣ, ਸਚ ਸਚ ਨਾਲ ਸੁਣਾਈਆ। ਹੁਣ ਮੇਰਾ ਰੂਪ ਤਕਦੀ ਸਰਗੁਣ, ਸਭ ਤੋਂ ਨਿੱਕਾ ਨਿੱਕਾ ਨਜ਼ਰੀ ਆਈਆ। ਇਹ ਮੇਰੀ ਸਭ ਤੋਂ ਵਖਰੀ ਹੋਈ ਚੁਣ, ਚੋਣ ਆਪਣੇ ਹੱਥ ਰਖਾਈਆ। ਇਸ ਨੂੰ ਪਹਿਚਾਣ ਸਕੇ ਕੌਣ, ਗਤ ਕੋਇ
ਕਿਛ ਨਾ ਪਾਈਆ। ਝਟ ਧਰਨੀ ਲੱਗੀ ਰੋਣ, ਨੈਣਾਂ ਨੀਰ ਵਹਾਈਆ। ਇਸ਼ਾਰਾ ਦੇਣ ਲੱਗੀ ਉਨੰਜਾ ਪੌਣ, ਪਵਣ ਪਵਣਾਂ ਖ਼ੁਸ਼ੀ ਬਣਾਈਆ। ਧਰਤੀ ਜ਼ੋਰ ਨਾਲ ਲੱਗੀ ਭੌਣ, ਭੱਜੇ ਵਾਹੋ ਦਾਹੀਆ। ਝਟ ਬਾਵਨ ਕਿਹਾ ਧਰਨੀਏ ਤੇਰੇ ਉਤੇ ਇਕ ਯੁੱਧ ਕਰਨਾ ਰਾਮ ਤੇ ਰੌਣ, ਰਮਈਆ ਆਪਣੀ ਖੇਲ ਖਿਲਾਈਆ। ਕਾਹਨ ਆਏ ਰਥ ਚਲਾਉਣ, ਕੌਰਵਾਂ ਪਾਂਡਵਾਂ ਸੰਗ ਬਣਾਈਆ। ਮੂਸਾ ਈਸਾ ਮੁਹੰਮਦ ਧਾਰ ਆਏ ਬਦਲਾਉਣ, ਕਲਮਾ ਕਾਇਨਾਤ ਦ੍ਰਿੜਾਈਆ। ਨਾਨਕ ਗੋਬਿੰਦ ਰੰਗ ਆਏ ਰੰਗਾਉਣ, ਰੰਗਤ ਇਕੋ ਇਕ ਸਮਝਾਈਆ। ਤੂੰ ਨੌ ਖੰਡ ਪ੍ਰਿਥਮੀ ਸੱਤ ਦੀਪ ਆਪਣੇ ਗਾਉਣੇ ਗੌਣ, ਢੋਲਾ ਧੁਰ ਦਾ ਮਾਹੀਆ। ਉਸ ਵੇਲੇ ਕਲਜੁਗ ਨੇ ਧਰਮ ਦਾ ਬੁਰਜ ਆਉਣਾ ਢਾਹੁਣ, ਢਈਆ ਗੋਬਿੰਦ ਵਾਲਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਈਆ। ਧਰਨੀ ਕਹੇ ਬਾਵਨ ਮੈਨੂੰ ਕਵਣ ਦੇਵੇ ਧੀਰ, ਧੀਰਜ ਨਜ਼ਰ ਕੋਇ ਨਾ ਆਈਆ। ਮੇਰਾ ਅੰਤਰ ਹੋਇਆ ਦਿਲਗੀਰ, ਸਾਂਤਕ ਸਤਿ ਨਾ ਕੋਇ ਵਰਤਾਈਆ। ਝਟ ਬਾਵਨ ਕਿਹਾ ਮਾਨਵ ਜ਼ਾਤੀ ਬੱਝੀ ਹੋਣੀ ਵਿਚ ਸ਼ਰਅ ਜ਼ੰਜੀਰ, ਮਾਨਵ ਮਾਨਵ ਮਾਨਵ ਵੰਡ ਵੰਡਾਈਆ। ਕਿਸੇ ਨਾਮ ਪੜ੍ਹਨਾ ਕਿਸੇ ਕਲਮਾ ਪੜ੍ਹਨਾ ਤਕਬੀਰ, ਤਹਿਰੀਰ ਅਵਤਾਰ ਪੈਗ਼ੰਬਰ ਜਾਣ ਕਰਾਈਆ। ਝਗੜਾ ਪੈਣਾ ਅੰਤਮ ਪੰਜ ਤਤ ਸਰੀਰ, ਸ਼ਰਅ ਸ਼ਰਅ ਨਾਲ ਟਕਰਾਈਆ। ਧਰਨੀ ਰੋ ਕੇ ਕਿਹਾ ਉਸ ਵੇਲੇ ਕਵਣ ਅੰਮ੍ਰਿਤ ਬਰਸੇ ਸੀਰ, ਮੇਘਲਾ ਇਕ ਵਰਸਾਈਆ। ਬਾਵਨ ਕਿਹਾ ਧਰਨੀਏ ਮੇਰਾ ਰੂਪ ਪੀਰਾਂ ਦਾ ਪੀਰ, ਪਾਰਬ੍ਰਹਮ ਇਕ ਅਖਵਾਈਆ। ਜਿਸ ਦਾ ਸਤਿਗੁਰ ਸ਼ਬਦ ਹੋਵੇ ਵਜ਼ੀਰ, ਸ਼ਹਿਨਸ਼ਾਹ ਇਕੋ ਨੂਰ ਅਲਾਹੀਆ। ਤੇਰੀ ਬਦਲ ਦੇਵੇ ਤਕ਼ਦੀਰ, ਤਕੱਬਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਇਕ ਅਖਵਾਈਆ। ਝਟ ਬਾਵਨ ਨੇ ਧਰਤੀ ਉਤੋਂ ਕ਼ਦਮ ਦੂਜਾ ਚੁੱਕਿਆ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਧਰਨੀ ਦਾ ਬਿਨ ਪਾਣੀ ਮੁਖ ਸੁੱਕਿਆ, ਤ੍ਰਿਸ਼ਨਾ ਤ੍ਰਿਖਾ ਤ੍ਰਿਪਤ ਨਾ ਕੋਇ ਕਰਾਈਆ। ਝਟ ਹੁਕਮ ਸੰਦੇਸ਼ਾ ਦਿਤਾ ਲੁੱਕਿਆ, ਪੜਦਾ ਪੜਦਿਆਂ ਵਿਚੋਂ ਉਠਾਈਆ। ਹਲੂਣਾ ਦਿਤਾ ਬਿਨ ਗੁੱਟਿਆ, ਹੁਲਾਰਿਆਂ ਵਿਚ ਹਲਾਈਆ। ਧਰਨੀਏ ਉਹ ਤਕ ਲੈ ਕਲਜੁਗ ਅੰਤ ਆਤਮ ਪਰਮਾਤਮ ਸਭ ਦਾ ਨਾਤਾ ਹੋਵੇ ਟੁੱਟਿਆ, ਟੁੱਟਿਆਂ, ਗੰਢ ਨਾ ਕੋਇ ਪੁਆਈਆ। ਤਨ ਵਜੂਦ ਦੂਈ ਦੁਵੈਤੀ ਨਾਲ ਹੋਵੇ ਫੁੱਟਿਆ, ਫੁਟਕਲ ਦਿਸੇ ਖ਼ਲਕ ਖ਼ੁਦਾਈਆ। ਸਚ ਦਵਾਰਿਉਂ ਮਾਨਸ ਮਾਨਵ ਹੋਵੇ ਰੁੱਠਿਆ, ਦਰਗਾਹ ਸਚ ਨਾ ਕੋਇ ਸੁਹਾਈਆ। ਉਸ ਵੇਲੇ ਪੁਰਖ ਅਕਾਲਾ ਦੀਨ ਦਿਆਲਾ ਤੇਰੇ ਉਤੋਂ ਹੋਵੇ ਤੁੱਠਿਆ, ਮਿਹਰ ਮਿਹਰ ਮਿਹਰ ਨਜ਼ਰ ਉਠਾਈਆ। ਤੇਰੀ ਸੁਹੰਜਣੀ ਕਰੇ ਰੁੱਤਿਆ, ਰੁਤੜੀ ਆਪਣੇ ਨਾਲ ਮਹਿਕਾਈਆ। ਤੇਰਾ ਅੰਤਸ਼ਕਰਨ ਰਹਿਣ ਨਾ ਦੇਵੇ ਸੁੱਤਿਆ, ਸੁਤੜੀ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣਾ ਹੁਕਮ ਜਣਾਈਆ। ਬਾਵਨ ਕਹੇ ਧਰਨੀਏ ਮੇਰਾ ਅਗਲਾ ਕ਼ਦਮ ਨਾ ਜ਼ਿਮੀਂ ਨਾ ਅਸਮਾਨ, ਬ੍ਰਹਿਮੰਡ ਨਜ਼ਰ ਕਿਸੇ ਨਾ ਆਈਆ। ਧਰਨੀ ਹਸ ਕੇ ਕਿਹਾ ਮੇਰੇ ਮਿਹਰਵਾਨ, ਕੁਝ ਮੈਨੂੰ ਦੇ ਜਣਾਈਆ। ਬਾਵਨ ਕਿਹਾ ਕਰ ਧਿਆਨ, ਧੌਲੇ ਤੈਨੂੰ ਦਿਆਂ ਦ੍ਰਿੜਾਈਆ। ਧਰਨੀ ਕਹੇ ਮੇਰਾ ਕੌਣ ਹੋਵੇ ਨਿਗਾਹਬਾਨ, ਸਿਰ ਮੇਰੇ ਹੱਥ ਰਖਾਈਆ। ਬਾਵਨ ਕਿਹਾ ਕਲਜੁਗ ਵੇਖ ਸਤਿਗੁਰ ਸ਼ਬਦ ਸ਼ਬਦ ਪਰਧਾਨ, ਦੂਜਾ ਰੂਪ ਨਾ ਕੋਇ ਦਰਸਾਈਆ। ਧਰਨੀ ਬਿਨਾ ਅੱਖਰਾਂ ਤੋਂ ਕੀਤਾ ਬਿਆਨ, ਬਿਨ ਖ਼ਾਹਿਸ਼ਾਂ ਖ਼ਾਹਿਸ਼ ਜਣਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਬਾਵਨ ਕਿਹਾ ਧਰਨੀਏ ਆਹ ਵੇਖ ਮੇਰੇ ਚਰਨ ਦੀ ਧੂੜ ਅਗੰਮੀ, ਤੇਰੇ ਸੀਨੇ ਦਿਆਂ ਲਗਾਈਆ। ਤੇਰੀ ਜ਼ਿੰਦਗੀ ਬਿਨਾ ਸਵਾਸਾਂ ਦਮੀ, ਸਾਸ ਸਵਾਸ ਵੇਖਣ ਕੋਇ ਨਾ ਪਾਈਆ। ਤੇਰਾ ਰੂਪ ਨਹੀਂ ਹਡ ਮਾਸ ਨਾੜੀ ਚੰਮੀ, ਚੰਮ ਦ੍ਰਿਸ਼ਟੀ ਨਜ਼ਰ ਕੋਇ ਨਾ ਆਈਆ। ਤੂੰ ਮੇਰੀ ਧਾਰ ਵਿਚੋਂ ਜੰਮੀ, ਜਣੇਂਦੀ ਬਣੀ ਇਕੋ ਮਾਈਆ। ਤੈਨੂੰ ਖ਼ਬਰ ਸੁਣਾਵਾਂ ਨਵੀਂ, ਨੌ ਖੰਡ ਵਾਲੀਏ ਪੜਦਾ ਲੈਣਾ ਉਠਾਈਆ। ਧਰਨੀ ਕਿਹਾ ਭਗਵਾਨ ਖ਼ੁਸ਼ੀਆਂ ਨਾਲ ਕਵੀਂ, ਕਹਿ ਕੇ ਦਈਂ ਸੁਣਾਈਆ। ਉਸ ਵੇਲੇ ਇਸ਼ਾਰਾ ਦਿਤਾ ਬਾਵਨ ਕਿਹਾ ਜਿਸ ਵੇਲੇ ਮੇਰਾ ਨੂਰ ਆਇਆ ਅਵਤਾਰ ਚਵੀ, ਚੌਬੀਸਾ ਆਪਣਾ ਖੇਲ ਖਿਲਾਈਆ। ਤੂੰ ਉਸ ਦੀ ਚਰਨੀ ਪਵੀਂ, ਬਿਨ ਪੈਰਾਂ ਹੱਥ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਲੇਖਾ ਦਏ ਜਣਾਈਆ। ਬਾਵਨ ਕਿਹਾ ਧਰਨੀਏ ਦੂਸਰਾ ਕ਼ਦਮ ਹੋਣਾ ਪੂਰਾ, ਕ਼ਦੀਮ ਦਾ ਲੇਖਾ ਪੂਰ ਕਰਾਈਆ। ਉਸ ਦਾ ਤਕੀਂ ਨਿਰਗੁਣ ਜੋਤੀ ਨੂਰਾ, ਨੂਰ ਨੁਰਾਨਾ ਵੇਖ ਵਖਾਈਆ। ਜਿਸ ਨੇ ਮੇਰਾ ਬਚਨ ਕਰਨਾ ਪੂਰਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਪਣਾ ਹੁਕਮ ਵਰਤਾਈਆ। ਉਸ ਦੇ ਸ਼ਬਦ ਦੀ ਅਗੰਮੀ ਸੁਣਨੀ ਤੂਰਾ, ਤੁਰੀਆ ਤੋਂ ਬਾਹਰ ਦੇ ਸਮਝਾਈਆ। ਉਸ ਦਾ ਹੁਕਮ ਹੋਣਾ ਮਸ਼ਹੂਰਾ, ਮਸ਼ਵਰੇ ਸਤਿਗੁਰ ਸ਼ਬਦ ਨਾਲ ਕਰਾਈਆ । ਉਹ ਤੇਰੇ ਉਤੇ ਆਵੇ ਜ਼ਰੂਰਾ, ਜ਼ਰੂਰਤ ਤੇਰੀ ਮੇਰੀ ਵੇਖ ਵਖਾਈਆ। ਸਰਬ ਕਲਾ ਹੋਵੇ ਭਰਪੂਰਾ, ਭਰਪੂਰ ਰਿਹਾ ਸਰਬ ਠਾਂਈਆ । ਤੂੰ ਉਸ ਨੂੰ ਸਮਝਨਾ ਹਾਜ਼ਰ ਹਜ਼ੂਰਾ, ਹਜ਼ਰਤਾਂ ਦਾ ਮਾਲਕ ਨੂਰ ਅਲਾਹੀਆ। ਸ਼ੁਕਰਾਨੇ ਵਿਚ ਹੋਣਾ ਮਸ਼ਕੂਰਾ, ਮੁਸ਼ਕਲ ਤੇਰੀ ਹੱਲ ਕਰਾਈਆ। ਪੰਧ ਮੁਕਾਵੇ ਨੇੜਾ ਦੂਰਾ, ਦੂਰ ਦੁਰਾਡਾ ਆਵੇ ਧੁਰ ਦਾ ਮਾਹੀਆ। ਤੈਨੂੰ ਮਸਤੀ ਦੇਵੇ ਨਾਮ ਸਰੂਰਾ, ਸੁਰਤੀ ਸੁਰਤੀ ਸ਼ਬਦ ਸ਼ਬਦ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਆਪ ਸੁਹਾਈਆ। ਧਰਨੀ ਕਹੇ ਬਾਵਨ ਜੀ ਮੇਰੀ ਇਕ ਬੇਨੰਤੀ ਨਿੱਕੀ, ਨਿੱਕੀ ਵੱਡੀ ਕਰਕੇ ਤੇਰੇ ਚਰਨ ਟਿਕਾਈਆ। ਮੇਰੀ ਆਸਾ ਕਿਥੇ ਹੋਵੇ ਟਿਕੀ, ਮੈਨੂੰ ਦੇ ਸਮਝਾਈਆ। ਕਿਉਂ ਮੈਂ ਖ਼ਾਕ ਮਿੱਟੀ, ਤਨ ਵਜੂਦ ਨਾ ਕੋਇ ਚਮਕਾਈਆ। ਮੇਰਾ ਰੂਪ ਨਹੀਂ ਕੋਈ ਪੱਥਰ ਇੱਟੀ, ਪਾਹਨਾਂ ਸੰਗ ਨਾ ਕੋਇ ਬਣਾਈਆ। ਮੇਰੀ ਧਾਰ ਨਹੀਂ ਕੋਈ ਚਿੱਟੀ, ਨੂਰ ਨੁਰਾਨੇ ਵਿਚ ਸਮਾਈਆ। ਮੈਂ ਸਭ ਦੇ ਚਰਨਾਂ ਹੇਠ ਲਿਟੀ, ਲਿਟਾਂ ਖੋਲ੍ਹ ਕੇ ਦਿਆਂ ਦੁਹਾਈਆ। ਫੇਰ ਦੋਹੱਥੜ ਮਾਰ ਕੇ ਪਿੱਟੀ, ਬਹੁੜੀ ਬਹੁੜੀ ਕਰ ਕੇ ਨੇਤਰ ਨੈਣਾਂ ਨੀਰ ਵਹਾਈਆ। ਝਟ ਬਾਵਨ ਨੇ ਬਿਨਾ ਲੇਖ ਤੋਂ ਖੋਲ੍ਹ ਕੇ ਦੱਸੀ ਚਿੱਠੀ, ਬਿਨਾ ਹਰਫ਼ ਹਰੂਫ਼ ਸਮਝਾਈਆ। ਧਰਨੀ ਆਪਣੇ ਅੰਦਰ ਗੱਲ ਨਾ ਰਖੀਂ ਦੋ ਚਿਤੀ, ਦੋਹਰਾ ਭੇਵ ਦਿਆਂ ਚੁਕਾਈਆ। ਤੂੰ ਸਮਝ ਲੈਣਾ ਉਸ ਦੀ ਥਿਤੀ, ਥਿਤਵਾਰ ਵਾਰ ਨਾਲ ਮਿਲਾਈਆ। ਇਕ ਇਕ ਦੀ ਧਾਰ ਸੰਮਤ ਸ਼ਹਿਨਸ਼ਾਹੀ ਨਾਲੇ ਬਿਨ ਅੱਖਰਾਂ ਤੋਂ ਲਿਖ ਦਿਤੀ ਚਿਠੀ, ਬਿਨਾ ਹਰਫ਼ ਹਰੂਫ਼ ਬਣਾਈਆ। ਫੇਰ ਉਸ ਨੂੰ ਕਿਹਾ ਇਹ ਚਾਰ ਜੁਗ ਰਹੇਗੀ ਅਨਡਿੱਠੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਫੇਰ ਪਰਤ ਕੇ ਵੇਖਿਆ ਇਕ ਵੇਖ ਲੈ ਸੱਸੇ ਉਤੇ ਹੋੜਾ ਤੇ ਹਾਹੇ ਉਤੇ ਟਿੱਪੀ, ਜਿਸ ਦੇ ਉਤੇ ਟੀਕਾ ਟਿਪਣੀ ਕਰ ਸਕੇ ਨਾ ਕੋਇ ਲੋਕਾਈਆ। ਉਸ ਵਿਚੋਂ ਧਾਰ ਨਿਕਲੀ ਮਿਠੀ, ਅਨਰਸ ਅੰਦਰੋਂ ਦਏ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਝਟ ਧਰਨੀ ਕਿਹਾ ਬਾਵਨਾ
ਮੇਰਿਆ ਪ੍ਰਭੂ ਨਾਲ ਮੇਰੇ ਕਰ ਲੈ ਕੁਝ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਝਟ ਬਾਵਨ ਕਿਹਾ ਧਰਨੀਏ ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਦਸ ਮੁਕਣ ਤੇ ਗਿਆਰਾਂ ਦਾ ਚੜ੍ਹਨਾ ਚੇਤ, ਚੇਤਨ ਤੈਨੂੰ ਦਏ ਕਰਾਈਆ। ਦਰਸ਼ਨ ਦੇਵੇ ਹੋ ਕੇ ਹਾਜ਼ਰ ਨੇਤਨ ਨੇਤ, ਬਿਨ ਨੈਣਾਂ ਨੈਣ ਪਰਗਟਾਈਆ। ਆਪਣਾ ਪੜਦਾ ਲਾਹ ਕੇ ਦੱਸੇ ਭੇਵ, ਭੇਵ ਅਭੇਦ ਤੈਨੂੰ ਦਏ ਸਮਝਾਈਆ। ਤੂੰ ਖ਼ੁਸ਼ੀਆਂ ਨਾਲ ਲੈਣਾ ਵੇਖ, ਪੇਖ ਪੇਖ ਪੇਖ ਖ਼ੁਸ਼ੀ ਬਣਾਈਆ। ਪਰ ਯਾਦ ਰਖੀਂ ਜਿਸ ਵੇਲੇ ਏਥੇ ਚਰਨ ਦੂਜਾ ਧਰਿਆ ਤੇ ਫੇਰ ਬਦਲ ਜਾਣੀ ਤੇਰੀ ਰੇਖ, ਜਿਸ ਨੂੰ ਰਿਖੀ ਮੁਨੀ ਸਮਝ ਸਕੇ ਕੋਇ ਨਾ ਰਾਈਆ। ਉਸ ਦਾ ਅਨੋਖਾ ਅਵਲੜਾ ਹੋਣਾ ਭੇਖ, ਭੇਖਾਧਾਰੀ ਆਪਣਾ ਰੂਪ ਪਰਗਟਾਈਆ। ਯਾਦ ਕਰ ਲੈ ਉਹ ਆਵੇਗਾ ਏਸੇ ਤੇਰੇ ਦੇਸ, ਜਿਸ ਦੇਸ ਉਤੋਂ ਤੀਜਾ ਕ਼ਦਮ ਚੁਕ ਕੇ ਬਾਵਨ ਸਭ ਕੁਝ ਆਪਣੇ ਲੇਖੇ ਲਏ ਪਾਈਆ। ਇਹੋ ਇਸ਼ਾਰਾ ਦੇਵੇਗਾ ਗੋਬਿੰਦ ਦਸ ਦਸਮੇਸ਼, ਪੁਰਖ ਅਕਾਲ ਅਗੇ ਵਾਸਤਾ ਪਾਈਆ। ਤੂੰ ਰਹਿਣ ਵਾਲਾ ਸਦਾ ਹਮੇਸ਼, ਹਮ ਸਾਜਣ ਇਕ ਅਖਵਾਈਆ। ਫੇਰ ਰੋ ਕੇ ਕਹੇਗਾ ਵਿਸ਼ਨੂੰ ਦੀ ਸੇਜ ਵਾਲਾ ਬਾਸ਼ਕ ਸ਼ੇਸ਼, ਸਹਿਸਰ ਮੁਖ ਮੁਖ ਦੁਹਾਈਆ। ਵਿਸ਼ਨ ਬ੍ਰਹਮਾ ਸਾਰੇ ਹੋਣਗੇ ਪੇਸ਼, ਅਵਤਾਰ ਪੈਗ਼ੰਬਰ ਗੁਰੂ ਪੇਸ਼ੀਨਗੋਈਆਂ ਹੱਥ ਉਠਾਈਆ। ਸਾਰੇ ਮੰਨਣਗੇ ਇਕ ਨਰੇਸ਼, ਨਰ ਨਰਾਇਣ ਤੇਰੀ ਓਟ ਨਜ਼ਰੀ ਆਈਆ। ਫੇਰ ਉਸ ਵਕ਼ਤ ਧਰਨੀਏ ਨਾ ਕੋਈ ਮੁੱਲਾ ਰਹੇ ਨਾ ਸ਼ੇਖ਼, ਮੁਸਾਇਕਾਂ ਵੰਡ ਨਾ ਕੋਇ ਵੰਡਾਈਆ। ਜਿਸ ਧਰਨੀ ਨੂੰ ਸਾਰੇ ਕਹਿੰਦੇ ਪ੍ਰਦੇਸ਼, ਇਸ ਉਤੇ ਆਵੇ ਤੇਰਾ ਮਾਹੀਆ। ਤੂੰ ਖੁਲ੍ਹੜੇ ਕਰੀਂ ਕੇਸ, ਚਰਨ ਕਵਲਾਂ ਉਤੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪਣੇ ਹੱਥ ਰਖਾਈਆ। ਧਰਨੀ ਕਹੇ ਬਾਵਨ ਜੀ ਮੇਰੇ ਭਗਵੰਤ, ਮੇਰੀ ਬਹੁੜੀ ਬਹੁੜੀ ਦੁਹਾਈਆ। ਉਹ ਕਿਹੋ ਜਿਹਾ ਹੋਵੇਗਾ ਮੇਰਾ ਕੰਤ, ਕੰਤੂਹਲ ਦੇ ਸਮਝਾਈਆ। ਕੀ ਉਹਦੀ ਹੋਵੇਗੀ ਬਣਤ, ਕਿ ਤੇਰੇ ਵਾਂਗੂ ਗਿਠ ਮੁਠ ਦਾ ਹੋ ਕੇ ਭੱਜੇ ਵਾਹੋ ਦਾਹੀਆ। ਝਟ ਬਾਵਨ ਨੇ ਕਿਹਾ ਨੀ ਉਸ ਦਾ ਸਭ ਤੋਂ ਵਖਰਾ ਮੰਤ, ਤੈਨੂੰ ਦਿਆਂ ਸੁਣਾਈਆ। ਨਾ ਉਹ ਸਾਧ ਹੋਵੇ ਨਾ ਸੰਤ, ਤਤਾਂ ਵੰਡ ਨਾ ਕੋਇ ਵੰਡਾਈਆ। ਨਾ ਉਹ ਜੀਵ ਹੋਵੇ ਨਾ ਜੰਤ, ਜਾਗਰਤ ਜੋਤ ਜੋਤ ਰੁਸ਼ਨਾਈਆ। ਨੀ ਉਸਦੀ ਸਦਾ ਇਕੋ ਜਿਹੀ ਰੁਤ ਬਸੰਤ, ਖ਼ਿਜ਼ਾਂ ਰੁਤ ਨਾ ਕੋਇ ਵਖਾਈਆ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਬਣਕੇ ਬੋਧ ਅਗਾਧਾ ਪੰਡਤ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਉਸ ਦੀ ਕਰੀਂ ਮਿੰਨਤ, ਨਿਵ ਨਿਵ ਸੀਸ ਝੁਕਾਈਆ। ਤੇਰੀ ਪਿਛਲੀ ਮੇਟੇ ਚਿੰਨਤ, ਚਿੰਤਾ ਚਿਖਾ ਰਹਿਣ ਕੋਇ ਨਾ ਪਾਈਆ। ਜੋ ਚੜ੍ਹਦਿਉਂ ਆ ਗਿਆ ਲਹਿੰਦੀ ਵਾਲੀ ਸਿੰਮਤ, ਸਿੰਮਤ ਤੇਰੀ ਵੇਖ ਵਖਾਈਆ। ਫੇਰ ਓਹਦੀ ਪਤਾ ਨਹੀਂ ਕਿਹੋ ਜਹੀ ਹੋਣੀ ਇੱਲਤ, ਆਲਮਾਂ ਫ਼ਾਜ਼ਲਾਂ ਦਾ ਲੇਖਾ ਦਏ ਮੁਕਾਈਆ। ਇਕੋ ਸਤਿਗੁਰ ਸ਼ਬਦ ਨੂੰ ਦੇ ਕੇ ਖਿਲਤ, ਤਾਜਪੋਸ਼ੀ ਆਪਣੇ ਹੱਥ ਰਖਾਈਆ। ਜਿਧਰ ਫੇਰ ਵੇਖੇਂ ਧਰਨੀਏ ਹੋਵੇਗੀ ਜ਼ਿੱਲਤ ਜ਼ਿੱਲਤ ਜ਼ਿੱਲਤ, ਖ਼ੁਆਰੀ ਵਿਚ ਨਜ਼ਰੀ ਆਏ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਇਕ ਗੁਸਾਈਂਆ । ਧਰਨੀ ਕਹੇ ਬਾਵਨ ਜੀ ਮੈਨੂੰ ਆਉਂਦਾ ਭੈ, ਕਿਉਂ ਭਉ ਰਿਹਾ ਜਣਾਈਆ। ਬਾਵਨ ਹਸ ਕੇ ਕਿਹਾ ਮੈਂ ਤੈਨੂੰ ਕੁਝ ਰਿਹਾ ਕਹਿ, ਕਹਿ ਕੇ ਦਿਆਂ ਦ੍ਰਿੜਾਈਆ। ਤੂੰ ਧਰਨੀਏ ਖ਼ੁਸ਼ੀਆਂ ਨਾਲ ਆਸਾ ਰਖ ਕੇ ਏਥੇ ਬਹਿ, ਆਪ ਆਪਣਾ ਬਲ ਪਰਗਟਾਈਆ। ਜਿਸ ਵੇਲੇ ਕਲਜੁਗ ਕੂੜ ਕਿਰਿਆ ਵਿਚ ਜਗਤ ਜਹਾਨ ਗਿਆ ਵਹਿ, ਵਹਿਣਾ ਹਾਥ ਕੋਇ ਨਾ
ਆਈਆ। ਧਰਮ ਦੀ ਧਾਰ ਵਿਚ ਰਹੀ ਕੋਈ ਨਾ ਸ਼ੈਅ, ਸ਼ਹਿਨਸ਼ਾਹ ਰੂਪ ਨਾ ਕੋਇ ਦਰਸਾਈਆ। ਹਰ ਹਿਰਦੇ ਅੰਦਰ ਹੋ ਗਈ ਮੈਂ, ਹੰਗਤਾ ਵਿਚ ਭਰੀ ਲੋਕਾਈਆ। ਕਾਗ ਵਾਂਗ ਕਰੂ ਕੈਂਅ ਕੈਂਅ, ਕਾਗ ਹੰਸ ਨਾ ਕੋਇ ਬਣਾਈਆ। ਮਾਨਵ ਮਾਨਵ ਮਾਨਵ ਮਾਨਸਾਂ ਨਾਲ ਜਾਣ ਖਹਿ, ਖਹਿ ਖਹਿ ਆਪਣਾ ਆਪ ਮਿਟਾਈਆ। ਉਸ ਵੇਲੇ ਚਾਰੋਂ ਕੁੰਟ ਤੇਰੇ ਉਤੇ ਵਧਣੀ ਦੁਵੈ, ਦੁਵੈਤ ਆਪਣਾ ਰੂਪ ਬਦਲਾਈਆ । ਬਿਨਾ ਪ੍ਰਭੂ ਦੀ ਕਿਰਪਾ ਤੋਂ ਸਚ ਪੁਛੇਂ ਧਰਨੀਏ ਤੇਰੇ ਉਤੇ ਭਗਤ ਕੋਈ ਨਾ ਰਹੇ, ਭਗਵਨ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਾਵਨ ਕਹੇ ਨੀ ਧਰਨੀਏ ਸੁਣ ਨੀ ਧਰਤ, ਧਵਲ ਦਿਆਂ ਸੁਣਾਈਆ। ਉਹ ਮੇਰੀ ਧਾਰ ਦਾ ਮਾਲਕ ਆਵੇ ਪਰਤ, ਜਿਸ ਨੂੰ ਪਤਿਪਰਮੇਸ਼ਵਰ ਕਹਿ ਕੇ ਸਾਰੇ ਗਾਈਆ। ਆਹ ਤੇਰੇ ਨਾਲ ਲਾ ਕੇ ਜਾਣੀ ਸ਼ਰਤ, ਸ਼ਰਤੀਆ ਦਿਆਂ ਦ੍ਰਿੜਾਈਆ। ਬੇਸ਼ਕ ਉਹ ਵਸਦਾ ਉਤੇ ਅਰਸ਼, ਤੇਰਾ ਫ਼ਰਸ਼ ਵੇਖੇ ਚਾਈਂ ਚਾਈਂਆ। ਮਿਹਰਵਾਨ ਹੋ ਕੇ ਕਰੇ ਤਰਸ, ਰਹਿਮਤ ਆਪਣੀ ਆਪ ਕਮਾਈਆ। ਪਰ ਯਾਦ ਰਖੀਂ ਬੀਹ ਸੌ ਬੱਤੀ ਨਹੀਂ ਸਰਗੁਣ ਜ਼ੀਰੋ ਤੇ ਤਿੰਨ ਦੋ ਦੀ ਧਾਰ ਨਹੀਂ ਹੋਣਾ ਉਹ ਸ਼ਹਿਨਸ਼ਾਹੀ ਗਿਆਰਾਂ ਦਾ ਬਰਸ, ਬਰਸੀ ਸਾਰੇ ਲੈਣ ਮਨਾਈਆ। ਤੇਰੀ ਮੇਟੇ ਪੁਰਾਣੀ ਹਰਸ, ਹਵਸ ਹਰਸ ਰਹਿਮਤ ਤੇਰੇ ਉਤੇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸਚ ਸਚ ਵਿਚੋਂ ਪਰਗਟਾਈਆ। ਬਾਵਨ ਕਿਹਾ ਧਰਨੀਏ ਤੇਰੇ ਉਤੇ ਲਾ ਕੇ ਭਾਗ, ਆਪ ਆਪਣਾ ਰੰਗ ਰੰਗਾਈਆ। ਫੇਰ ਭਾਰਤ ਜਾ ਜਗਾਏ ਚਰਾਗ਼, ਚਰਾਗਾਹਾਂ ਕਰੇ ਰੁਸ਼ਨਾਈਆ। ਅਗੇ ਨਵੇਂ ਵਰਤੇ ਸਵਾਂਗ, ਭੇਵ ਭੇਵ ਵਿਚੋਂ ਖੁਲ੍ਹਾਈਆ। ਤੇਰੇ ਉਤੇ ਲੱਗਣੀ ਆਗ, ਅਗਨੀ ਅੱਗ ਅੱਗ ਤਪਾਈਆ। ਤੂੰ ਬਿਰਹੋਂ ਵਿਛੋੜੇ ਵਿਚ ਮਾਰੀਂ ਆਵਾਜ਼, ਨੇਤਰ ਨੈਣਾਂ ਨੀਰ ਵਹਾਈਆ। ਮੇਰੇ ਪਰਮਾਤਮਾ ਆਤਮਾ ਦਾ ਆਪਣਾ ਬਣਾ ਲੈ ਸਮਾਜ, ਸਮਗਰੀ ਸਚ ਸਚ ਵਰਤਾਈਆ। ਮੇਰਾ ਕਲਜੁਗ ਅੰਤ ਸਵਾਰ ਦੇ ਕਾਜ, ਕ਼ਜ਼ਾ ਤੋਂ ਲੇਖਾ ਦੇ ਮੁਕਾਈਆ। ਤੂੰ ਬੇਨੰਤੀ ਕਰੀਂ ਮੇਰਾ ਵਕ਼ਤ ਸੁਹੰਜਣਾ ਕਰਨਾ ਮੇਰੀ ਰਖਣੀ ਲਾਜ, ਲਾਜਾਵੰਤ ਤੇਰੀ ਸਰਨਾਈਆ। ਨਾਲੇ ਖ਼ੁਸ਼ੀ ਵਿਚ ਕਹਿਵੀਂ ਜਿਸ ਕਾਰਨ ਗੋਬਿੰਦ ਉਡਾਇਆ ਬਾਜ਼, ਬਾਜਾਂ ਵਾਲੇ ਦਿਆਂ ਪਿਆਰਿਆਂ ਮਿਲਕੇ ਮਿਲਕੇ ਮਿਲਕੇ ਖ਼ੁਸ਼ੀ ਆਪਣੀ ਦਰਸਾਈਆ। ਫੇਰ ਵੇਖੀਂ ਤੈਨੂੰ ਇਕ ਅਨੋਖਾ ਵਖਰਾ ਨਿਰਾਲਾ ਜਗਤ ਵਿਦਿਆ ਅੱਖਰਾਂ ਤੋਂ ਬਾਹਰ ਮਿਲਣਾ ਜਵਾਬ, ਜਿਸ ਦੀ ਜਵਾਬ ਤਲਬੀ ਕਰਨਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਆਪਣਾ ਖੇਲ ਖਿਲਾਈਆ। ਬਾਵਨ ਨੇ ਕਿਹਾ ਧਰਨੀਏ ਉਹ ਮਿਹਰਵਾਨ ਮਿਹਰਵਾਨ ਮਿਹਰਵਾਨ ਅਪਾਰ, ਅਪਰੰਪਰ ਸੁਆਮੀ ਇਕ ਅਖਵਾਈਆ । ਚਰਨ ਛੁਹਾ ਕੇ ਤੇਰੇ ਉਤੇ ਪਹਿਲਾ ਕ਼ਦਮ ਵੇਖੇ ਫੇਰ ਨਿਗਾਹ ਮਾਰ, ਬਿਨ ਨੈਣਾਂ ਨੈਣ ਉਠਾਈਆ। ਫੇਰ ਪਰਤ ਕੇ ਧਰਤ ਤੇਰੇ ਉਤੇ ਜਾਏ ਉਸ ਅਗੰਮੇ ਦਿੱਲੀ ਦਰਬਾਰ, ਜਿਸ ਦੀ ਕਾਹਨ ਘਨਈਆ ਆਸ਼ਾ ਜਾਏ ਰਖਾਈਆ। ਫੇਰ ਤੈਨੂੰ ਅਗਲਾ ਅਗੇ ਤੋਂ ਦੱਸੇ ਵਿਹਾਰ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਉਸ ਦਾ ਕ਼ਦਮ ਉਹ ਉਠਣਾ ਜਿਸ ਦੇ ਨਾਲ ਸਾਰੀ ਸ੍ਰਿਸ਼ਟੀ ਤੇ ਹੋ ਜਾਣਾ ਵਾਰ, ਤੇ ਆਰ ਪਾਰ ਦਿਸੇ ਖ਼ਲਕ ਖ਼ੁਦਾਈਆ। ਧਰਨੀਏ ਪਰ ਉਸ ਦਾ ਕਰੀਂ ਨਾ ਇਤਬਾਰ, ਉਹ ਵਲ ਛਲਧਾਰੀ ਅਛਲ ਛਲ ਇਕ ਅਖਵਾਈਆ। ਆਪਣੇ ਨਾਲ ਰਲਾ ਪੈਗ਼ੰਬਰ ਗੁਰ ਅਵਤਾਰ, ਜੋ ਤੇਰੀ ਦੇਣ ਗਵਾਹੀਆ। ਨਾਲੇ ਉਨ੍ਹਾਂ
ਨੂੰ ਕਹਿਵੀਂ ਆਪਣੇ ਹੱਥਾਂ ਵਿਚ ਉਠਾ ਲਉ ਉਹ ਪੇਸ਼ੀਨਗੋਈਆਂ ਵਾਲੇ ਇਸ਼ਤਿਹਾਰ, ਭਵਿਖਤਾਂ ਵਾਲੇ ਕਾਗ਼ਜ਼ ਨਾਲ ਮਿਲਾਈਆ। ਤੇ ਮੁਹੰਮਦ ਨੂੰ ਕਹਿ ਦੇਈਂ ਵੇ ਮੁਹੰਮਦਾ ਤੇਰਾ ਲੇਖਾ ਮੁਕਣਵਾਲਾ ਨਾਲ ਚਾਰ ਯਾਰ, ਚੌਥਾ ਜੁਗ ਆਪਣਾ ਹੁਕਮ ਰਿਹਾ ਵਰਤਾਈਆ। ਤੇ ਮੂਸਾ ਨੂੰ ਹਲੂਣਾ ਦੇ ਦਈਂ ਨਾਲ ਪਿਆਰ, ਮੁਹੱਬਤ ਵਿਚ ਸਮਝਾਈਆ। ਉਹ ਵੇਖ ਨੂਰ ਨੁਰਾਨਾ ਆ ਗਿਆ ਤੇਰਾ ਬਾਪ ਜਿਸ ਨੂੰ ਕਿਹਾ ਪਰਵਰਦਿਗਾਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੂਸਾ ਨੂੰ ਕਿਹਾ ਉਠ ਵੇ ਮੂੰਹ ਦੇ ਭਾਰ ਡਿਗਿਆ ਆਪਣੀ ਨਿਗਾਹ ਲੈ ਮਾਰ, ਕੋਹਤੂਰ ਤੋਂ ਪਰੇ ਕੀ ਜ਼ਹੂਰ ਨਜ਼ਰ ਆਵੇ ਧੁਰ ਦੇ ਮਾਹੀਆ। ਨਾਨਕ ਦਾ ਪਿਆਰ ਵੇਖੀਂ ਨਿਰਾਕਾਰ, ਨਿਰੰਕਾਰ ਤੇਰੇ ਰੰਗ ਵਿਚ ਰੰਗ ਬਦਲਾਈਆ। ਜਿਸ ਕਾਰਨ ਗੋਬਿੰਦ ਨੇ ਮਿਆਨ ਵਿਚੋਂ ਖਿੱਚੀ ਸੀ ਤਲਵਾਰ, ਤਰਹ ਤਰਹ ਤੈਨੂੰ ਦਏ ਸਮਝਾਈਆ। ਪਰ ਬਾਵਨ ਨੇ ਕਿਹਾ ਧਰਨੀਏ ਤੂੰ ਹੋ ਕੇ ਰਹਿਣਾ ਹੁਸ਼ਿਆਰ, ਆਪ ਆਪਣੀ ਲਈਂ ਅੰਗੜਾਈਆ। ਉਹ ਵਕ਼ਤ ਸੁਹੰਜਣਾ ਹੋਵੇਗਾ ਜਿਸ ਵੇਲੇ ਤੇਰਾ ਲੇਖ ਲਿਖੇਗਾ ਆਪ ਨਿਰੰਕਾਰ, ਨਿਰਵੈਰ ਹੋ ਕੇ ਆਪਣਾ ਹੁਕਮ ਵਰਤਾਈਆ। ਬੇਸ਼ਕ ਉਹਨੂੰ ਸਾਰੇ ਜੋਤ ਦੀ ਧਾਰ ਕਹਿਣਗੇ ਚੌਵੀਆਂ ਅਵਤਾਰ, ਚੌਵੀ ਵਿਸਾਖ ਸੰਮਤ ਸ਼ਹਿਨਸ਼ਾਹੀ ਗਿਆਰਾਂ ਉਸ ਦੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਪਾਵਣਹਾਰਾ ਸਾਰ, ਸਿਰ ਸਿਰ ਸਿਰ ਆਪਣਾ ਹੱਥ ਟਿਕਾਈਆ।
੨੫ ਵਿਸਾਖ ਸ਼ਹਿਨਸ਼ਾਹੀ ਸੰਮਤ ੧੧ ਫੂਲਾ ਰਾਣੀ ਦੇ ਗ੍ਰਹਿ ਸਾਈਦਾ ਮਹਲਾ
ਗਲੀ ਨੰਬਰ ਛੇ ਲੁਧਿਆਣਾ ਸ਼ਹਿਰ
ਧਰਨੀ ਕਹੇ ਮੇਰੀ ਪੂਰੀ ਹੋਈ ਆਸ, ਨਿਰਾਸ ਨਜ਼ਰ ਕੋਇ ਨਾ ਆਈਆ। ਮੈਂ ਲੇਖਾ ਤਕਿਆ ਜੋ ਲਿਖਿਆ ਵੇਦ ਵਿਆਸ, ਬ੍ਰਾਹਮਣ ਬ੍ਰਹਮ ਗੋਤ ਗੋਤ ਦ੍ਰਿੜਾਈਆ। ਮੇਰਾ ਖ਼ੁਸ਼ੀ ਨਾਲ ਚਲਿਆ ਸਵਾਸ, ਬਿਨ ਪਵਣਾਂ ਰੰਗ ਰੰਗਾਈਆ। ਮੈਂ ਨਿਗਾਹ ਮਾਰੀ ਉਤੇ ਆਕਾਸ਼, ਅਸਮਾਨਾਂ ਬਾਹਰ ਧਿਆਨ ਲਗਾਈਆ। ਜੋਤੀ ਜਲਵਾ ਤਕਿਆ ਨੂਰ ਪਰਕਾਸ਼, ਪਰਮ ਪੁਰਖ ਪੜਦਾ ਦਿਤਾ ਉਠਾਈਆ। ਜੋ ਕਿਰਪਾ ਕਰ ਕੇ ਪੁੱਜਾ ਮੇਰੇ ਪਾਸ, ਪਾਸਾ ਦੀਨ ਦੁਨੀ ਉਲਟਾਈਆ। ਮੇਰਾ ਲੇਖਾ ਕੀਤਾ ਰਹਿਰਾਸ, ਰਸਤਾ ਆਪਣਾ ਇਕ ਸਮਝਾਈਆ। ਮੈਨੂੰ ਹੱਸਣ ਲੱਗਾ ਵੇਖ ਸ਼ੰਕਰ ਉਤੇ ਕੈਲਾਸ਼, ਕਲਾਧਾਰੀ ਆਪਣੀ ਕਲ ਪਰਗਟਾਈਆ। ਧਰਨੀਏ ਤਕ ਲੈ ਜਿਸ ਦਾ ਸੰਬਲ ਅੰਤਰ ਵਾਸ, ਨਿਵਾਸੀ ਆਪਣੀ ਖੇਲ ਖਿਲਾਈਆ। ਧਰਨੀ ਕਹੇ ਮੈਨੂੰ ਦੇਣ ਆਇਆ ਸ਼ਾਬਾਸ਼, ਸਿਰ ਮੇਰੇ ਹੱਥ ਟਿਕਾਈਆ। ਜਿਸ ਦੀ ਮੁਹੱਬਤ ਨਿਰੰਤਰ ਰਹੀ ਭਾਸ, ਬਾਹਰੋਂ ਰੂਪ ਨਾ ਕੋਇ ਦਰਸਾਈਆ। ਜੋ ਦੇਵਣਹਾਰ ਸਦਾ ਵਿਸ਼ਵਾਸ਼, ਵਿਸ਼ਿਆਂ ਬਾਹਰ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਬੇਪਰਵਾਹੀਆ। ਧਰਨੀ ਕਹੇ ਮੇਰੇ ਅੰਤਰ ਆਈ ਖ਼ੁਸ਼ਹਾਲੀ, ਖ਼ੁਸ਼ੀਆਂ ਢੋਲੇ ਗਾਈਆ। ਨੂਰ ਤਕਿਆ ਜੋਤ ਅਕਾਲੀ, ਅਕਲ ਕਲਧਾਰੀ ਪੜਦਾ ਦਿਤਾ ਉਠਾਈਆ। ਮੇਰੀ ਮਿੱਟੀ ਖ਼ਾਕ ਬਣੀ ਸਚੀ ਧਰਮਸਾਲੀ, ਧਰਮ ਦੁਆਰ ਇਕ ਅਖਵਾਈਆ। ਮੇਰੇ ਅੰਤਰ ਮੁਹੰਮਦ
ਦੀ ਆਈ ਬਾਣੀ, ਅੰਤ ਕਹਿਣ ਕਿਛ ਨਾ ਪਾਈਆ। ਮੈਂ ਹਸ ਕੇ ਕਿਹਾ ਮੇਰੀ ਲੇਖੇ ਲਾ ਲੈ ਘਾਲ ਘਾਲੀ, ਘਾਇਲ ਹੋ ਕੇ ਸੀਸ ਨਿਵਾਈਆ। ਤੂੰ ਪਾਰਬ੍ਰਹਮ ਸ੍ਰਿਸ਼ਟੀ ਮਾਲੀ, ਮਾਲਕ ਖ਼ਾਲਕ ਇਕ ਅਖਵਾਈਆ। ਨਿਗਾਹ ਮਾਰ ਲੈ ਫਲ ਰਿਹਾ ਕਿਸੇ ਨਾ ਡਾਲੀ, ਪੱਤ ਟਹਿਣੀ ਰਹੀ ਕੁਰਲਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਤੇਰੀ ਬਾਲ ਅੰਜਾਣੀ, ਬਾਲੀ ਬੁੱਧ ਤੇਰੇ ਅਗੇ ਵਾਸਤਾ ਪਾਈਆ। ਤੂੰ ਮੇਰੀ ਸੁਰਤ ਸੰਭਾਲੀਂ, ਸੰਬਲ ਦੇ ਮਾਲਕ ਦਇਆ ਕਮਾਈਆ। ਕਲਜੁਗ ਰੈਣ ਮੇਟ ਅੰਧੇਰੀ ਕਾਲੀ, ਕਲ ਕਲਕੀ ਆਪਣਾ ਹੁਕਮ ਵਰਤਾਈਆ। ਮੈਂ ਬਿਨ ਹੱਥਾਂ ਮਾਰਾਂ ਤਾਲੀ, ਤਾਲ ਆਪਣਾ ਦਿਆਂ ਵਖਾਈਆ । ਮੇਰੇ ਉਤੇ ਸ਼ਰਅ ਦਾ ਮੇਟ ਜੰਜਾਲੀ, ਜਾਗਰਤ ਜੋਤ ਜੋਤ ਰੁਸ਼ਨਾਈਆ। ਤੇਰੇ ਨਾਮ ਦੀ ਕਰੇ ਨਾ ਕੋਇ ਦਲਾਲੀ, ਵਿਚੋਲਾ ਜਗਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਭੱਜਦੀ, ਭਜਨ ਬੰਦਗੀ ਤੇਰਾ ਢੋਲਾ ਗਾਈਆ। ਤੇਰੇ ਚਰਨਾਂ ਦੇ ਵਿਚ ਸਜਦੀ, ਸ਼ਾਹ ਸੁਲਤਾਨ ਤੇਰੀ ਸਰਨਾਈਆ। ਮੈਂ ਕਥਾ ਕਹਾਣੀ ਸੁਣਾਵਾਂ ਅੱਜ ਦੀ, ਆਜਿਜ਼ ਹੋ ਕੇ ਧੂੜੀ ਖ਼ਾਕ ਰਮਾਈਆ। ਕੀ ਖੇਲ ਤਕੀ ਜਗ ਦੀ, ਚਾਰੋ ਕੁੰਟ ਵੇਖ ਵਖਾਈਆ। ਤੇਰੀ ਸ੍ਰਿਸ਼ਟੀ ਰੂਪ ਬਣੀ ਕਲਪਣਾ ਅੱਗ ਦੀ, ਤ੍ਰਿਸਨਾ ਤ੍ਰਿਖਾ ਨਾ ਕੋਇ ਬੁਝਾਈਆ। ਨਵ ਸੱਤ ਸ਼ਰਅ ਵੇਖੀ ਹੱਦ ਦੀ, ਹਦੂਦ ਪੜਦਾ ਨਾ ਕੋਇ ਉਠਾਈਆ। ਮੈਂ ਏਸੇ ਕਾਰਨ ਪ੍ਰਭੂ ਤੇਰੇ ਚਰਨ ਢਠਦੀ, ਦਰ ਠਾਂਡੇ ਮੰਗ ਮੰਗਾਈਆ। ਸ੍ਰਿਸ਼ਟੀ ਧਾਰ ਤੇਰੀ ਯਦ ਦੀ, ਯਦਪ ਆਪਣਾ ਹੁਕਮ ਵਰਤਾਈਆ। ਮਨ ਕਲਪਣਾ ਰਹਿਣ ਨਾ ਦੇਵੀਂ ਬਦ ਦੀ, ਬਦੀ ਦਾ ਲੇਖਾ ਦੇਣਾ ਮੁਕਾਈਆ। ਮੈਂ ਉਡੀਕਦੀ ਤੈਨੂੰ ਕਦ ਦੀ, ਕ਼ਦੀਮ ਦੇ ਮਾਲਕ ਧਿਆਨ ਲਗਾਈਆ । ਸਤਿਜੁਗ ਤਰੇਤਾ ਦੁਆਪਰ ਰਹੀ ਲਭਦੀ, ਭੱਜੀ ਵਾਹੋ ਦਾਹੀਆ। ਮੈਂ ਸੁਣੀ ਆਵਾਜ਼ ਤੇਰੇ ਅਗੰਮੀ ਨਦ ਦੀ, ਜੋ ਅਨਾਦੀ ਧੁਨ ਧੁਨ ਪਰਗਟਾਈਆ। ਮੈਂ ਪੂਰਬ ਲੇਖਾ ਤੇਰੇ ਚਰਨਾਂ ਦੇ ਵਿਚ ਕਢਦੀ, ਪਰਦਾ ਪਰਦਿਆਂ ਵਿਚੋਂ ਰਖਾਈਆ। ਮੈਂ ਪਿਛਲੀ ਰੀਤੀ ਸਾਰੀ ਛਡਦੀ, ਦਰ ਤੇਰੇ ਵਾਸਤਾ ਪਾਈਆ। ਮੈਨੂੰ ਚੰਗੀ ਨਹੀਂ ਲਗਦੀ ਖੇਲ ਅੱਡ ਦੀ, ਵਖਰੀ ਰਹਿ ਨਾ ਝਟ ਲੰਘਾਈਆ। ਮੈ ਪਿਆਰ ਨਿਸ਼ਾਨਾ ਤੇਰੇ ਕ਼ਦਮਾਂ ਵਿਚ ਗਡਦੀ, ਗਾਡ ਹੋ ਕੇ ਵੇਖਣਾ ਚਾਈਂ ਚਾਈਂਆ। ਮੇਰੀ ਧਾਰ ਨਹੀਂ ਮਾਸ ਨਾੜੀ ਹੱਡ ਦੀ, ਰਕਤ ਬੂੰਦ ਰੰਗ ਨਾ ਕੋਇ ਰੰਗਾਈਆ। ਮੇਰੀ ਆਸ਼ਾ ਵੇਖ ਲੈ ਡੂੰਘੀ ਖੱਡ ਦੀ, ਗਹਿਰ ਗਵਰ ਆਪਣੀ ਅੱਖ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾਂ ਸਾਚਾ ਵਰ, ਸਚ ਦਾ ਸੰਗ ਆਪ ਸਮਝਾਈਆ। ਧਰਨੀ ਕਹੇ ਪ੍ਰਭੂ ਅੱਜ ਮੇਰਾ ਵਕ਼ਤ ਸੁਹੇਲਾ, ਸਾਹਿਬ ਸੁਲਤਾਨ ਦਿਤਾ ਜਣਾਈਆ। ਮੇਰਾ ਖ਼ੁਸ਼ੀ ਵਾਲਾ ਵੇਲਾ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਇਕੋ ਰੂਪ ਨਜ਼ਰੀ ਆਏ ਗੁਰੂ ਗੁਰ ਚੇਲਾ, ਸੁਰਤੀ ਸ਼ਬਦ ਸੁਰਤ ਸੁਰਤ ਸਮਾਈਆ। ਜੋਤੀ ਜਾਤੇ ਪੁਰਖ ਬਿਧਾਤੇ ਮਿਹਰਵਾਨ ਹੋ ਕੇ ਕੀਤਾ ਮੇਲਾ, ਮਿਲਣੀ ਹਰਿ ਜਗਦੀਸ਼ ਕਰਾਈਆ। ਮੈਂ ਤੇਰੇ ਚਰਨ ਕਵਲਾਂ ਵਿਚ ਖੇਲਾਂ, ਧੂੜੀ ਖ਼ਾਕ ਖ਼ਾਕ ਰਮਾਈਆ। ਮੇਰਾ ਵਕ਼ਤ ਹੋਣ ਨਾ ਦਈਂ ਦੁਹੇਲਾ, ਦੋ ਜਹਾਨ ਦਿਆ ਮਾਲਕਾ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਚਰਨ ਕਵਲ ਪੈਰੀਂ ਪੁੱਜੀ ਨੰਗੀ, ਪਾਂਧੀ ਹੋ ਕੇ ਪੰਧ ਮੁਕਾਈਆ। ਮੈਂ ਜਗਤ ਜਹਾਨ ਦੀ ਮੰਜ਼ਲ ਲੰਘੀ, ਅਗੇ ਹੋ ਨਾ ਕੋਇ ਅਟਕਾਈਆ । ਮੇਰੇ ਉਤੇ ਸ਼ਰਅ ਦੀ ਮੇਟ ਪਾਬੰਦੀ,
ਪਾਰਬ੍ਰਹਮ ਆਪਣਾ ਹੁਕਮ ਵਰਤਾਈਆ। ਲੇਖਾ ਮੁਕਾ ਦੇ ਖਾਨਾਬੰਦੀ, ਬੰਦਸ਼ ਨਜ਼ਰ ਕੋਇ ਨਾ ਆਈਆ। ਵਾਸਨਾ ਕੂੜ ਕਢ ਦੇ ਗੰਦੀ, ਗਣ ਗਧੰਰਵ ਸਭ ਤੇਰੀ ਓਟ ਤਕਾਈਆ। ਆਹ ਤਕ ਲੈ ਮੇਰੀ ਆਦਿ ਜੁਗਾਦਿ ਤੇਰੇ ਨਾਲ ਸੰਧੀ, ਸ਼ਰਤੀਆ ਸ਼ਰਤ ਪੂਰ ਦੇਣੀ ਕਰਾਈਆ। ਮੇਰੀ ਆਯੂ ਬੇਸ਼ਕ ਬੜੀ ਲੰਬੀ, ਆਦਿ ਜੁਗਾਦਿ ਤੇਰੇ ਹੁਕਮ ਵਿਚ ਤੇਰੀ ਸੇਵ ਕਮਾਈਆ। ਸਚ ਪਿਆਰ ਦਾ ਦੇਣਾ ਅਨੰਦੀ, ਅਨੰਦ ਅਨੰਦ ਵਿਚੋਂ ਪਰਗਟਾਈਆ। ਮੈਂ ਤੇਰੇ ਦੁਆਰੇ ਨਿਮਾਣੀ ਹੋ ਕੇ ਖੜੀ ਇਕ ਟੰਗੀ, ਬਿਨ ਹੱਥਾਂ ਵਾਸਤਾ ਪਾਈਆ। ਕਲਜੁਗ ਕੂੜੀ ਕਿਰਿਆ ਮੇਟ ਪਾਖੰਡੀ, ਖੰਡਾ ਖੜਗ ਨਾਮ ਚਮਕਾਈਆ । ਸਚ ਪਦਾਰਥ ਆਪਣਾ ਨਾਮ ਵੰਡੀਂ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਜਨ ਭਗਤਾਂ ਪੂਰਬ ਜਨਮ ਦੀ ਪਿਛਲੀ ਟੁੱਟੀ ਗੰਢੀਂ, ਗੰਢਣਹਾਰ ਗੁਪਾਲ ਸੁਆਮੀ ਆਪਣਾ ਰੰਗ ਰੰਗਾਈਆ। ਅੰਤਰ ਧਾਰ ਸਭ ਦੀ ਕਰ ਦੇ ਠੰਡੀ, ਅਗਨੀ ਤਤ ਨਾ ਕੋਇ ਤਪਾਈਆ। ਕਿਸੇ ਨੂੰ ਪੂਜਣਾ ਪਏ ਨਾ ਕਰੀਰ ਜੰਡੀ, ਪਾਹਨਾਂ ਸੀਸ ਨਾ ਕੋਇ ਨਿਵਾਈਆ। ਆਤਮ ਹੋਣ ਨਾਂ ਦੇਵੀਂ ਰੰਡੀ, ਕੰਤ ਸੁਹਾਗ ਲੈਣੀ ਹੰਡਾਈਆ। ਧਰਮ ਦਾ ਮਾਰਗ ਦੱਸਣਾ ਡੰਡੀ, ਡੰਡਾਵਤ ਸਭ ਦੀ ਦੇਣੀ ਬਦਲਾਈਆ। ਲੇਖਾ ਮੁਕਣਾ ਜੇਰਜ ਅੰਡੀ, ਉਤਭੁਜ ਸੇਤਜ ਭੇਵ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਧਰਨੀ ਕਹੇ ਪ੍ਰਭੂ ਤੇਰੇ ਚਰਨ ਕਵਲ ਤੀਰਥ ਅਠਸਠੇ, ਅੰਮ੍ਰਿਤ ਰਸ ਰਸ ਚਵਾਈਆ। ਤੇਰੀ ਚਰਨ ਧੂੜ ਮੰਦਰ ਮਸਜਿਦ ਸ਼ਿਵਦਵਾਲੇ ਮਠੇ, ਚਰਚ ਚਰਾਗਾਹਾਂ ਆਪਣਾ ਸੰਗ ਬਣਾਈਆ। ਮਿਹਰਵਾਨ ਤੇਰੀ ਯਾਦ ਵਿਚ ਮੇਰੇ ਜੁਗ ਲੰਘੇ ਮਠੇ ਮਠੇ, ਹੌਲੀ ਹੌਲੀ ਆਪਣਾ ਪੰਧ ਮੁਕਾਈਆ। ਮੈਂ ਆਪਣੀਆਂ ਖੋਲ੍ਹ ਕੇ ਵੇਖੀਆਂ ਪੁਰਾਣੀਆਂ ਗੱਠੇ, ਕੰਨੀ ਗੰਢ ਰਹਿਣ ਕੋਇ ਨਾ ਪਾਈਆ। ਜਿਸ ਕਾਰਨ ਭਗਤ ਸੁਹੇਲੇ ਕੀਤੇ ਇਕੱਠੇ, ਮੇਲ ਮੇਲਿਆ ਚਾਈਂ ਚਾਈਂਆ। ਹਰਿਜਨ ਪ੍ਰੇਮ ਪ੍ਰੀਤੀ ਵਿਚ ਆਏ ਨਠੇ, ਭੱਜੇ ਵਾਹੋ ਦਾਹੀਆ। ਜਗਤ ਵਿਛੋੜਾ ਮੇਟ ਕੇ ਰੱਟੇ, ਰਿਟਨ ਰਾਈਟ ਲੇਖਾ ਦੇ ਬਣਾਈਆ। ਆਪਣੇ ਪਿਆਰ ਨਾਲ ਵਿਚਾਰ ਵਟਾਂਦਰਾ ਕਰ ਝਟੇ, ਸਚ ਨਾਲ ਬਦਲਾਈਆ। ਧਰਮ ਦੀ ਧਾਰ ਪਾ ਦੇ ਪਟੇ, ਪਟਨੇ ਵਾਲੇ ਸਤਿਗੁਰ ਸ਼ਬਦ ਤੇਰੀ ਸਰਨਾਈਆ। ਤੇਰਾ ਰੂਪ ਅਨੂਪਾ ਪੰਚਮ ਪੰਚ ਜੱਟੇ, ਜਗਤ ਜਹਾਨ ਨਜ਼ਰੀ ਆਈਆ। ਆਪਣਾ ਪ੍ਰਕਾਸ਼ ਬਖ਼ਸ਼ ਦੇ ਲਟ ਲਟੇ, ਜੋਤੀ ਜਾਤੇ ਦੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਆਪ ਸੁਹਾਈਆ। ਧਰਨੀ ਕਹੇ ਜਨ ਭਗਤੋ ਤੁਹਾਡਾ ਕੀ ਇਰਾਦਾ, ਪ੍ਰੇਮੀਓ ਪ੍ਰੇਮ ਨਾਲ ਦਿਉ ਜਣਾਈਆ। ਤੁਹਾਡਾ ਸਤਿਗੁਰ ਸ਼ਬਦ ਪਿਤਾ ਪੁਰਖ ਅਕਾਲ ਦਾਦਾ, ਮਈਆ ਮਾਤਾ ਦੂਜੀ ਨਜ਼ਰ ਕੋਇ ਨਾ ਆਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਅਰਾਧਾ, ਰਸਨਾ ਜਿਹਵਾ ਢੋਲੇ ਗਾਈਆ। ਉਹ ਮਿਹਰਵਾਨ ਮਿਹਰ ਕਰੇ ਬਣ ਕੇ ਬੋਧ ਅਗਾਧਾ, ਬੁੱਧੀ ਤੋਂ ਪਰੇ ਪਰੇ ਸਮਝਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਨਾਲ ਵਅਦਾ, ਦੂਸਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਸਾ ਪੂਰ ਕਰਾਈਆ । ਜਨ ਭਗਤ ਕਹਿਣ ਧਰਨੀਏ ਅਸੀਂ ਮੰਗੀਏ ਕੀ, ਮੰਗਣ ਦੀ ਲੋੜ ਰਹੀ ਨਾ ਰਾਈਆ। ਸਾਡਾ ਤ੍ਰਿਪਤ ਹੋਇਆ ਜੀਅ, ਜੀਵਣ ਜਗਤ ਮਿਲੀ ਵਡਿਆਈਆ। ਅੰਮ੍ਰਿਤ ਧਾਰ ਬਖ਼ਸ਼ਿਆ ਸੀਤ ਮੀਂਹ, ਮੇਘਲਾ ਆਪ ਬਰਸਾਈਆ। ਲੇਖਾ ਮੁਕਿਆ ਸਾਢੇ ਤਿੰਨ ਹੱਥ ਸੀਅ, ਆਵਣ ਜਾਵਣ
ਰਹੇ ਨਾ ਰਾਈਆ। ਧਰਮ ਦੀ ਧਾਰ ਬੀਜੀਆ ਬੀਅ, ਪੱਤ ਟਹਿਣੀ ਦਏ ਮਹਿਕਾਈਆ। ਗੁਰਦਾਸ ਦੀ ਆਸਾ ਪੂਰੀ ਕਰੇ ਵੀਹ ਇਕੀਹ, ਇੱਕੀਸ ਬੀਸ ਦਇਆ ਕਮਾਈਆ। ਜਨ ਭਗਤਾਂ ਬਣਾ ਕੇ ਆਪਣੇ ਪੁਤਰ ਧੀ, ਧਿਆਨ ਨਾਲ ਵੇਖੇ ਥਾਉਂ ਥਾਂਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਜਨ ਭਗਤ ਕਹਿਣ ਧਰਨੀਏ ਅਸੀਂ ਇਕੋ ਮੰਗਦੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਸਾਨੂੰ ਸਦਾ ਬਖ਼ਸ਼ਣਾ ਸੰਗ, ਸਗਲਾ ਸੰਗ ਨਿਭਾਈਆ। ਗ਼ਰੀਬ ਨਿਮਾਣਿਆਂ ਲਾਉਣਾ ਅੰਗ, ਅੰਗੀਕਾਰ ਤੇਰੀ ਵਡਿਆਈਆ। ਤੇਰੇ ਪਿਆਰ ਦੀ ਰਹੇ ਨਾ ਭੁਖ ਨੰਗ, ਤ੍ਰਿਸ਼ਨਾ ਮਮਤਾ ਦੇਣੀ ਚੁਕਾਈਆ। ਤੇਰਾ ਸਚ ਦੁਆਰ ਜਾਈਏ ਲੰਘ, ਅਗੇ ਹੋ ਨਾ ਕੋਇ ਅਟਕਾਈਆ। ਸਾਡੀ ਸੇਜ ਸੁਹਾਉਣੀ ਸਤਿ ਸਰੂਪ ਪਲੰਘ, ਸ਼ਬਦ ਸਿੰਘਾਸਣ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ। ਧਰਨੀ ਕਹੇ ਜਨ ਭਗਤੋਂ ਤੁਹਾਡਾ ਸੋਹਣਾ ਜੁੜਿਆ ਜੋੜ, ਜੋੜੀ ਹਰਿ ਜਗਦੀਸ਼ ਬਣਾਈਆ। ਸਭ ਨੇ ਚੜ੍ਹਨਾ ਸ਼ਬਦੀ ਘੋੜ, ਰਾਸਾਂ ਆਪਣੇ ਹੱਥ ਉਠਾਈਆ। ਮਨ ਦੀਨ ਦੁਨੀ ਨਾਲੋਂ ਲੈਣਾ ਮੋੜ, ਸਤਿਗੁਰ ਚਰਨ ਚਰਨ ਟਿਕਾਈਆ। ਕੂੜ ਵਾਸ਼ਨਾ ਨਾਲੋਂ ਲੈਣਾ ਹੋੜ, ਹੋੜਾ ਸੱਸੇ ਵਾਲਾ ਦਏ ਗਵਾਹੀਆ। ਸਚ ਦੁਆਰ ਪਹੁੰਚਣਾ ਦੌੜ, ਪਿਛਲਾ ਪੰਧ ਮੁਕਾਈਆ। ਤੁਹਾਡੀ ਇਕੋ ਮੰਜ਼ਲ ਇਕੋ ਪੌੜ, ਪੌੜੀ ਡੰਡਾ ਵੰਡ ਨਾ ਕੋਇ ਵੰਡਾਈਆ। ਘਰ ਸੁਆਮੀ ਮਿਲਿਆ ਬ੍ਰਾਹਮਣ ਗੌੜ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਬੇਸ਼ਕ ਪ੍ਰਭੂ ਦਾ ਮਾਰਗ ਬੜਾ ਸੌੜ, ਤੁਸਾਂ ਭੱਜਣਾ ਵਾਹੋ ਦਾਹੀਆ। ਤੁਹਾਡੇ ਹੋਵਣ ਭਾਗ ਮਥੋਰ, ਮਿਥਨ ਦਿਸੇ ਜਗਤ ਲੋਕਾਈਆ। ਤੁਸੀਂ ਇਥੇ ਹੋਰ ਤੇ ਅਗੇ ਬਣਨਾ ਹੋਰ, ਹੋਰ ਦਾ ਹੋਰ ਰੂਪ ਬਦਲਾਈਆ। ਤੁਹਾਡਾ ਅੰਧੇਰਾ ਮੁਕੇ ਘੋਰ, ਅੰਧਘੋਰ ਨਜ਼ਰ ਕੋਇ ਨਾ ਆਈਆ। ਤੁਸਾਂ ਆਪਣੀ ਵਸਤ ਮੰਗਣੀ ਨਾਲ ਜ਼ੋਰ, ਹਕ ਆਪਣਾ ਲੈਣਾ ਚਾਈਂ ਚਾਈਂਆ। ਖ਼ੁਸ਼ੀ ਵਿਚ ਖ਼ੁਸ਼ੀ ਪਾਉਣਾ ਸ਼ੋਰ, ਛੋਹਰ ਬਾਂਕੇ ਨਾਲ ਮਿਲਕੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਜਨ ਭਗਤੋ ਸਭ ਦਾ ਵੱਡਾ ਵੱਡਾ ਭਾਗ, ਭਾਗ ਮੇਰਾ ਨਾਲ ਮਿਲਾਈਆ। ਬੇਨੰਤੀ ਕਰੀਏ ਪ੍ਰਭੂ ਏਸ ਘਰ ਵਿਚ ਜਗਾ ਦੇ ਚਰਾਗ਼, ਮਿਹਰਵਾਨ ਮਿਹਰ ਮਿਹਰ ਨਜ਼ਰ ਉਠਾਈਆ। ਦੋ ਬੱਚਿਆਂ ਦੀ ਖ਼ੁਸ਼ੀ ਨਾਲ ਦੇ ਦੇ ਦਾਦ, ਤੇਰੇ ਹੱਥ ਤੇਰੀ ਬੇਪਰਵਾਹੀਆ। ਸਦਾ ਸਦਾ ਸਦਾ ਸਦ ਰਖਣਾ ਯਾਦ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੂੰ ਮਾਲਕ ਜੁਗਾਦਿ ਆਦਿ, ਜੁਗ ਚੌਕੜੀ ਤੇਰੀ ਰੀਤੀ ਚਲੀ ਆਈਆ। ਅਸੀਂ ਭਗਤ ਸੁਹੇਲੇ ਤੇਰਾ ਖ਼ੁਸ਼ੀ ਸੁਣੀਏ ਨਾਦ, ਢੋਲਾ ਸੋਹਲਾ ਦੇਣਾ ਦ੍ਰਿੜਾਈਆ। ਤੇਰੇ ਪਿਆਰ ਵਿਚ ਹੋਈਏ ਵਿਸਮਾਦ, ਵਿਸਮਾਦੀ ਤੇਰਾ ਰੂਪ ਨਜ਼ਰੀ ਆਈਆ। ਜਗਤ ਸ਼ਰਅ ਤੋਂ ਕਰ ਆਜ਼ਾਦ, ਜ਼ੰਜੀਰ ਰਹਿਣ ਕੋਇ ਨਾ ਪਾਈਆ। ਧੁਰ ਚਰਨਾਂ ਦੀ ਦੇ ਇਮਦਾਦ, ਸ਼ਰਨ ਬਖ਼ਸ਼ ਅਗੰਮ ਸਰਨਾਈਆ। ਤੂੰ ਮਾਲਕ ਇਕੋ ਵਾਹਿਦ, ਵਾਹਿਦੇ ਸਭ ਦੇ ਪੂਰ ਕਰਾਈਆ। ਜਿਨ੍ਹਾਂ ਦਾ ਲੇਖਾ ਉਹ ਜਿਨ੍ਹਾਂ ਦਾ ਲਹਿਣਾ ਤੇਗ਼ ਬਹਾਦਰ ਦੇ ਨਾਲ ਜਲਾਦ, ਜਲਦੀ ਜਲਦੀ ਲੈਣਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੁਕਮ ਦਾ ਹੁਕਮ ਹੋਏ ਸਮਾਜ, ਦੂਜੀ ਸ਼ਰਅ ਰਹਿਣ ਕੋਇ ਨਾ ਪਾਈਆ।