ਪੁਸਤਕਾਲਾਭਾਗ ੨੪

ਪਹਿਲੀ ਜੇਠ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਜੇਠ ਕਹੇ ਪ੍ਰਭੂ ਮੇਰੀ ਨਵੀਂ ਜੜ ਦੇ ਜੜਤ, ਜੜ੍ਹ ਚੋਟੀ ਦਾ ਪੰਧ ਦੇਣਾ ਮੁਕਾਈਆ। ਸਤਿਗੁਰ ਸ਼ਬਦ ਨਾਲ ਕਰਾ ਦੇ ਲਿਖਤ ਪੜ੍ਹਤ, ਸੰਧੀ ਦੋ ਜਹਾਨ ਜਣਾਈਆ। ਤੇਰੇ ਨਾਮ ਦੀ ਲੋਕਮਾਤ ਲਏ ਕੋਈ ਨਾ ਧੜਤ, ਮਾਇਆ ਗੰਢ ਨਾ ਕੋਇ ਪਵਾਈਆ । ਤੇਰਾ ਰੂਪ ਨਹੀਂ ਕੋਈ ਅਣਘੜਤ, ਘੜਨ ਭੰਨਣਹਾਰ ਤੇਰੀ ਵਡ ਵਡਿਆਈਆ। ਮਿਹਰਵਾਨ ਹੋ ਕੇ ਮੇਰੇ ਉਤੇ ਕਰਨਾ ਤਰਸ, ਰਹਿਮਤ ਸਚ ਕਮਾਈਆ। ਨਿਗਾਹ ਮਾਰਨੀ ਉਤੋਂ ਅਰਸ਼, ਅਰਸ਼ੀ ਪ੍ਰੀਤਮ ਵੇਖ ਵਖਾਈਆ। ਤੇਰਾ ਖ਼ੁਸ਼ੀਆਂ ਵਾਲਾ ਬਰਸ, ਏਕਾ ਏਕੇ ਨਾਲ ਮਿਲਾਈਆ। ਮੇਰੇ ਉਤੇ ਕਰਨਾ ਤਰਸ, ਰਹਿਮਤ ਸਚ ਕਮਾਈਆ। ਮੇਰੀ ਪਿਛਲੀ ਮੇਟਣੀ ਹਰਸ, ਹਵਸ ਅਵਰ ਨਾ ਕੋਇ ਵਧਾਈਆ। ਬਿਨ ਨੇਤਰਾਂ ਕਰਾਂ ਦਰਸ, ਨੂਰੀ ਚੰਦ ਦਰਸਾਈਆ। ਜੋਤੀ ਜਾਤੇ ਆਇਉਂ ਪਰਤ, ਪਤਿਪਰਮੇਸ਼ਵਰ ਰੂਪ ਬਦਲਾਈਆ। ਮੇਰੀ ਸੁਹੰਜਣੀ ਹੋਈ ਧਰਤ, ਧਵਲ ਹੋਈ ਰੁਸ਼ਨਾਈਆ। ਮੇਰੀ ਬੇਨੰਤੀ ਮੰਨਣੀ ਅਰਜ਼, ਆਰਜ਼ੂ ਦਿਆਂ ਦ੍ਰਿੜਾਈਆ । ਤੇਰਾ ਖੇਲ ਹੋਵੇ ਅਸਚਰਜ, ਅਚਰਜ ਲੀਲਾ ਦੇਣੀ ਜਣਾਈਆ। ਮੇਰੇ ਯੋਧੇ ਬੀਰ ਮਰਦਾਨੇ ਮਰਦ, ਮਦਦ ਤੇਰੀ ਇਕ ਰਖਾਈਆ । ਮਿਹਰਵਾਨ ਹੋ ਕੇ ਮੇਰਾ ਵੰਡਣਾ ਦਰਦ, ਦੀਨ ਦਿਆਲ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਜੇਠ ਕਹੇ ਜਨ ਭਗਤੋ ਬਣ ਜਾਓ ਪ੍ਰਭੂ ਦੇ ਜੇਠੇ ਸੁਤ, ਜਨਣੀ ਅਵਰ ਨਜ਼ਰ ਕੋਇ ਨਾ ਆਈਆ। ਜਿਸ ਲੇਖੇ ਲਾਉਣੇ ਕਾਇਆ ਮਾਟੀ ਬੁਤ, ਪੰਜਾਂ ਤਤਾਂ ਰੰਗ ਰੰਗਾਈਆ। ਤੁਹਾਡੀ ਸੁਹੰਜਣੀ ਕਰੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਤੁਹਾਡਾ ਪਿਆਰ ਹੋਵੇ ਨਾਲ ਅਬਿਨਾਸ਼ੀ ਅਚੁਤ, ਚੇਤਨ ਹੋ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ । ਜਨ ਭਗਤ ਕਹਿਣ ਸੁਣ ਜੇਠ ਮੀਤਾ, ਮਿਤਰਾ ਦਈਏ ਜਣਾਈਆ। ਸਾਡਾ ਤਨ ਮਨ ਹੋਇਆ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਤਪਾਈਆ। ਸਚ ਪਿਆਰ ਵਸਿਆ ਚੀਤਾ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਸਾਡੀ ਅੰਦਰੋਂ ਬਦਲ ਗਈ ਨੀਤਾ, ਨੀਤੀਵਾਨ ਦਿਤਾ ਸਮਝਾਈਆ। ਜਗਤ ਰਸ ਦਿਸਿਆ ਫੀਕਾ, ਫਿਕੀ ਦਿਸੀ

ਜਗਤ ਲੋਕਾਈਆ। ਨਿਰਗੁਣ ਸਰਗੁਣ ਆਪਣਾ ਭੇਵ ਖੁਲ੍ਹਾਇਆ ਤਰੀਕ਼ਾ, ਤਰਹ ਤਰਹ ਸਮਝਾਈਆ। ਆਤਮ ਪਰਮਾਤਮ ਕਰਨੀ ਪ੍ਰੀਤਾ, ਪ੍ਰੀਤਮ ਮਿਲੇ ਚਾਈਂ ਚਾਈਂਆ । ਜਿਸ ਦੀ ਯਾਦ ਵਿਚ ਪਿਛਲਾ ਵਕ਼ਤ ਬੀਤਾ, ਅਗੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਜੇਠ ਕਹੇ ਮੈਂ ਦੱਸਾਂ ਹੋ ਦਲੇਰ, ਤਾਕ਼ਤ ਨਿਰਗੁਣ ਨਾਲ ਮਿਲਾਈਆ । ਜੋ ਮੇਰੇ ਉਤੇ ਕਰੇ ਮਿਹਰ, ਮਿਹਰਵਾਨ ਹੋ ਕੇ ਦਇਆ ਕਮਾਈਆ। ਜਿਸ ਦਾ ਰੂਪ ਨਜ਼ਰ ਆਇਆ ਤਤਾਂ ਵਾਲਾ ਸਿੰਘ ਸ਼ੇਰ, ਤਨ ਵਜੂਦ ਵੰਡ ਨਾ ਕੋਇ ਵੰਡਾਈਆ। ਅੰਤਮ ਮਾਟੀ ਖ਼ਾਕੀ ਕਰਕੇ ਢੇਰ, ਢਈਆ ਗੋਬਿੰਦ ਵਾਲਾ ਸੰਗ ਮਿਲਾਈਆ। ਰੂਪ ਬਦਲਾ ਕੇ ਗੁਰੂ ਗੁਰ ਚੇਰ, ਚੇਲਾ ਗੁਰ ਰੂਪ ਪਰਗਟਾਈਆ। ਭੇਖ ਵਟਾਇਆ ਨਾ ਲਾਈ ਦੇਰ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸ਼ਬਦੀ ਸ਼ਬਦ ਦਵਾਇਆ ਗੇੜ, ਗੇੜਾ ਦੋ ਜਹਾਨ ਦਵਾਈਆ। ਸਾਚੀ ਧਰਮ ਦੀ ਛੇੜ ਕੇ ਛੇੜ, ਛੇਕੜ ਆਪਣਾ ਹੁਕਮ ਵਰਤਾਈਆ। ਜੋ ਆਸ਼ਾ ਰਖ ਕੇ ਗਿਆ ਗੋਬਿੰਦ ਅੰਤ ਨਦੇੜ, ਗੋਦਾਵਰੀ ਕੰਢਾ ਆਸ ਰਖਾਈਆ। ਜਦ ਆਵਾਂਗਾ ਸ਼ਰਅ ਦੇ ਕੱਟਾਂ ਗੇੜ, ਬੰਧਨ ਰਹਿਣ ਕੋਇ ਨਾ ਪਾਈਆ। ਕਲਜੁਗ ਦਾ ਅੰਤਮ ਲਹਿਣਾ ਦੇਣਾ ਨਬੇੜ, ਨਬੇੜਾ ਕਰਾਂ ਚਾਈਂ ਚਾਈਂਆ। ਮੇਰਾ ਸਤਿ ਸਰੂਪ ਦਾ ਸੁਹੰਜਣਾ ਹੋਵੇ ਖੇੜ, ਜਿਸ ਦਾ ਦਰਵਾਜ਼ਾ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਪਰਦਾ ਆਪ ਚੁਕਾਈਆ। ਪਹਿਲੀ ਜੇਠ ਕਹੇ ਮੇਰਾ ਦਿਵਸ ਸੁਹਾਵਣਾ, ਸੋਹਣਾ ਦਿਆਂ ਜਣਾਈਆ। ਮੈਂ ਬੀਤਿਆ ਹਾਲ ਸੁਣਾਵਣਾ, ਸੰਦੇਸ਼ਾ ਸੰਦੇਸ਼ਿਆਂ ਵਿਚੋਂ ਪਰਗਟਾਈਆ। ਜੋ ਇਸ਼ਾਰਾ ਦਿਤਾ ਬਲ ਬਾਵਨਾ, ਰੂਪ ਅਨੂਪ ਦਰਸਾਈਆ। ਜੋ ਰਾਮ ਰਾਮਾ ਖੇਲ ਸੁਹਾਵਣਾ, ਸੋਹਣਾ ਸੰਗ ਬਣਾਈਆ। ਜੋ ਇਸ਼ਾਰਾ ਕੀਤਾ ਕ੍ਰਿਸ਼ਨ ਕਾਨ੍ਹਨਾ, ਕਾਨ੍ਹੀ ਹੋ ਕੇ ਕੰਧ ਉਠਾਈਆ। ਜਿਸ ਦਾ ਪੈਗ਼ੰਬਰਾਂ ਪਕੜਿਆ ਦਾਮਨਾ, ਦਾਮਨਗੀਰ ਨੂਰ ਅਲਾਹੀਆ। ਜਿਸ ਦਾ ਨਾਨਕ ਨਿਰਗੁਣ ਗਾਇਆ ਸਤਿਨਾਮਨਾ, ਸਰਗੁਣ ਸਤਿ ਸਤਿ ਸਮਝਾਈਆ। ਜਿਸ ਦਾ ਗੋਬਿੰਦ ਖੇਲ ਖਿਲਾਵਣਾ, ਖੇਲ ਆਪਣੀ ਆਪ ਪਰਗਟਾਈਆ। ਉਸ ਮੈਨੂੰ ਰੰਗ ਚੜ੍ਹਾਵਣਾ, ਜੋ ਆਦਿ ਜੁਗਾਦਿ ਉਤਰ ਕਦੇ ਨਾ ਜਾਈਆ। ਪਹਿਲੀ ਜੇਠ ਕਹੇ ਮੈਂ ਖ਼ੁਸ਼ੀਆਂ ਢੋਲਾ ਗਾਵਣਾ, ਗਾ ਗਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਪਹਿਲੀ ਜੇਠ ਕਹੇ ਮੈਂ ਦੱਸਾਂ ਨਾਲ ਧਰਮ, ਸਤਿ ਸਚ ਸੁਣਾਈਆ। ਮੇਰੇ ਮਹੀਨੇ ਦਾ ਵੱਡਾ ਹੋਇਆ ਕਰਮ, ਨਿਹਕਰਮੀ ਦਿਤੀ ਵਡਿਆਈਆ। ਮੇਰੇ ਅੰਦਰੋਂ ਕੱਢਿਆ ਭਰਮ, ਭੁਲੇਖਾ ਦਿਤਾ ਚੁਕਾਈਆ। ਨਾਲ ਸੰਦੇਸ਼ਾ ਦਿਤਾ ਤੇਰੇ ਵਿਚ ਤਤਾਂ ਲੈਣਾ ਜਰਮ, ਲੋਕਮਾਤ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਜੇਠ ਕਹੇ ਮੈਨੂੰ ਪਹਿਲੇ ਦਿਵਸ ਸੰਦੇਸ਼ਾ ਘਲਿਆ, ਸ਼ਬਦੀ ਧਾਰ ਗੁਰਦੇਵ। ਸੁਣ ਬੱਲੂ ਮੇਰੇ ਬਲਿਆ, ਹੁਕਮ ਮੰਨਣਾ ਇਕ ਨੇਹਕੇਵ। ਜਿਸ ਆਦਿ ਜੁਗਾਦਿ ਸਭ ਨੂੰ ਛਲਿਆ, ਜਿਸ ਦੀ ਸਿਫ਼ਤ ਕਰੇ ਕੋਈ ਨਾ ਜਿਹਵ। ਜੋ ਜੋਤੀ ਜਾਤਾ ਧਾਰ ਰਲਿਆ, ਸਭ ਨੂੰ ਦੇਵਣਹਾਰਾ ਸਾਚਾ ਮੇਵ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪਹਿਲੀ ਜੇਠ ਕਹੇ ਮੈਨੂੰ ਆਇਆ ਹੁਕਮ ਤਕ਼ਦੀਰੀ, ਮੇਰੀ ਤਕ਼ਦੀਰ ਸਮਝ ਸਕੀ ਨਾ ਰਾਈਆ। ਮੈਂ ਨਿਗਾਹ ਮਾਰੀ

ਖੇਲ ਵੇਖਿਆ ਸ਼ਾਹ ਹਕੀਰੀ, ਫ਼ਕੀਰੀ ਤੋਂ ਬਾਹਰ ਸੋਭਾ ਪਾਈਆ। ਜਿਸ ਦੇ ਕੋਲ ਬਿਨਾ ਕੜੀਆਂ ਤੋਂ ਜ਼ੰਜੀਰੀ, ਕੁੰਡੀ ਗੰਢ ਨਜ਼ਰ ਕੋਇ ਨਾ ਆਈਆ। ਮੈਨੂੰ ਵੇਖ ਹੋਈ ਦਿਲਗੀਰੀ, ਹੈਰਾਨੀ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਜੇਠ ਕਹੇ ਮੈਨੂੰ ਸੰਦੇਸ਼ਾ ਆਇਆ ਅਲਾਹੀ, ਅਲਾਹ ਦਿਤਾ ਦ੍ਰਿੜਾਈਆ। ਸੋਹਣਿਆ ਸੁਣਨਾ ਚਾਈਂ ਚਾਈਂ, ਚਾਉ ਘਨੇਰਾ ਇਕ ਬਣਾਈਆ। ਪੰਜਾਂ ਦਿਨਾਂ ਵਿਚ ਪੰਜਾਂ ਤਤਾਂ ਮਿਲਣੀ ਵਡਿਆਈ, ਪੰਚਮ ਵੇਖਣਾ ਨੈਣ ਉਠਾਈਆ। ਪੁਰਖ ਅਕਾਲਾ ਦੀਨ ਦਿਆਲਾ ਆਪਣਾ ਹੁਕਮ ਰਿਹਾ ਵਰਤਾਈ, ਵਾਰਸ ਹੋ ਕੇ ਆਪ ਸੁਣਾਈਆ। ਬੇਪਰਵਾਹ ਨੇ ਬਣਨਾ ਪਾਂਧੀ ਰਾਹੀ, ਦੋ ਜਹਾਨਾਂ ਵੇਖ ਵਖਾਈਆ। ਨਾਲੇ ਬਾਵਨ ਦੀ ਧਾਰ ਯਾਦ ਕਰਾਈ, ਬਾਵਨ ਬਾਵਨ ਹੁਕਮ ਵਰਤਾਈਆ । ਪਹਿਲੀ ਜੇਠ ਕਹੇ ਮੈਨੂੰ ਮਿਲਿਆ ਹੁਕਮ ਕਰਾਰਾ, ਕਰਮ ਕਾਂਡ ਤੋਂ ਬਾਹਰ ਜਣਾਈਆ। ਦੋ ਜੇਠ ਵੇਖਣਾ ਨਜ਼ਾਰਾ, ਨਜ਼ਰ ਨਜ਼ਰੀਏ ਵਿਚੋਂ ਬਦਲਾਈਆ। ਤਿੰਨ ਜੇਠ ਹੋਵੇ ਇਸ਼ਾਰਾ, ਬਿਨ ਸੈਨਤ ਸੈਨਤ ਸਮਝਾਈਆ। ਚਾਰ ਜੇਠ ਰਹਿਣਾ ਖ਼ਬਰਦਾਰਾ, ਬੇਖ਼ਬਰਾਂ ਖ਼ਬਰ ਖ਼ਬਰ ਦ੍ਰਿੜਾਈਆ। ਪੰਚਮ ਜੇਠ ਹੋਵੇ ਜ਼ਾਹਰਾ, ਪੰਚਮ ਤਤ ਰੂਪ ਸਮਾਈਆ। ਜਿਸ ਨੂੰ ਮਾਪਿਆਂ ਕਹਿਣਾ ਦੁਲਾਰਾ, ਸ਼ੇਰ ਸਿੰਘ ਨਾਮ ਪਰਗਟਾਈਆ। ਸਤਿਗੁਰ ਸ਼ਬਦ ਤਨ ਵਜੂਦ ਦੇ ਅੰਦਰ ਕਰਨਾ ਕਿਨਾਰਾ, ਤਟ ਦੀਨ ਦੁਨੀ ਤਜਾਈਆ। ਸਿੰਘਾਸਣ ਆਸਣ ਲਾ ਕੇ ਭਾਰਾ, ਬੈਠੇ ਚਾਈਂ ਚਾਈਂਆ। ਪਹਿਲਿਆਂ ਪੰਜਾਂ ਸਕਿੰਟਾਂ ਵਿਚ ਬਾਵਨ ਨੂੰ ਬੁਲਾਏ ਬਿਨ ਰਸਨਾ ਜਿਹਵਾ ਆਪਣੇ ਵਿਚ ਸੰਸਾਰਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਤੂੰ ਤਕਣਾ ਖੇਲ ਅਪਾਰਾ, ਅਪਰੰਪਰ ਹੋ ਕੇ ਦਿਆਂ ਜਣਾਈਆ। ਜਿਸ ਨੂੰ ਸਭ ਨੇ ਕਿਹਾ ਚਵੀਆਂ ਅਵਤਾਰਾ, ਜੋਤੀ ਜਾਤਾ ਇਕ ਅਖਵਾਈਆ। ਜੋ ਨਿਰਗੁਣ ਨੂਰ ਹੋਵੇ ਉਜਿਆਰਾ, ਉਜਾਲਾ ਕਰੇ ਥਾਉਂ ਥਾਈਂਆ। ਬਾਵਨ ਬਿਨ ਅੱਖਰਾਂ ਬਣ ਲਿਖਾਰਾ, ਲੇਖ ਲੇਖ ਵਿਚੋਂ ਬਦਲਾਈਆ। ਮੈਂ ਬਵੰਜਾ ਸਾਲ ਬਿਨ ਤਨ ਵਜੂਦ ਤੋਂ ਰਖਣਾ ਸਹਾਰਾ, ਧਰਨੀ ਧਵਲ ਧਵਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪਹਿਲੀ ਜੇਠ ਕਹੇ ਮੈਂ ਪੰਚ ਦਿਵਸ ਕਰਦਾ ਰਿਹਾ ਇੰਤਜ਼ਾਰ, ਅਗਲਾ ਅਗਲਾ ਧਿਆਨ ਲਗਾਈਆ। ਕਿਸ ਬਿਧ ਆਵੇ ਆਪ ਕਰਤਾਰ, ਕਰਨੀ ਦਾ ਕਰਤਾ ਵੇਸ ਵਟਾਈਆ। ਮੈਂ ਮਾਤਾ ਦੇ ਗਰਭ ਵਿਚ ਨਿਗਾਹ ਰਿਹਾ ਮਾਰ, ਬਿਨ ਨੈਣਾਂ ਨੈਣ ਉਠਾਈਆ। ਉਹ ਖ਼ਾਲੀ ਭਾਂਡਾ ਅੰਦਰੋਂ ਦਿਸਦਾ ਰਿਹਾ ਜਿਸ ਨੂੰ ਆਤਮਾ ਦਾ ਅਧਾਰ, ਜਗਤ ਵਾਸ਼ਨਾ ਨਾਲ ਵਡਿਆਈਆ। ਜਿਸ ਵੇਲੇ ਵਕ਼ਤ ਸੁਹੰਜਣਾ ਆਇਆ ਪੰਚਮ ਜੇਠ ਥਿਤ ਜਗਤ ਵਿਚਾਰ, ਸੋਹਣਾ ਖੇਲ ਖਿਲਾਈਆ । ਸਾਢੇ ਦਸ ਤਨ ਵਜੂਦ ਪਰਗਟ ਕਰ ਅਪਾਰ, ਆਪਣਾ ਰੰਗ ਵਖਾਈਆ। ਪਹਿਲੇ ਸਕਿੰਟ ਅੰਤਰ ਆਈ ਜੋਤ ਨਿਰੰਕਾਰ, ਦੂਜੇ ਸ਼ਬਦ ਸ਼ਬਦ ਸ਼ਬਦ ਸਮਾਈਆ। ਤੀਜੇ ਦੋ ਜਹਾਨਾਂ ਵੇਖ ਵਿਖਾਰ, ਚੌਥਾ ਆਪਣਾ ਆਪਣੇ ਵਿਚ ਸਮਾਈਆ। ਪੰਜਵੇਂ ਸਕਿੰਟ ਬਲ ਬਾਵਨ ਕਰਕੇ ਖ਼ਬਰਦਾਰ, ਭਗਤ ਭਗਵਾਨ ਦੋਵੇਂ ਰੰਗ ਰੰਗਾਈਆ। ਮੇਰਾ ਵੇਖ ਲੈ ਰੂਪ ਨਿਰਾਕਾਰ, ਜੋ ਸਾਕਾਰ ਵਿਚ ਟਿਕਾਈਆ। ਬਾਵਨ ਸਾਲ ਕਰਾਂ ਸ਼ਿੰਗਾਰ, ਤਤਾਂ ਰੰਗ ਚੜ੍ਹਾਈਆ। ਫਿਰ ਜੋਤੀ ਜਾਤਾ ਹੋ ਕੇ ਹੋਵਾਂ ਬਾਹਰ, ਆਪਣਾ ਆਪ ਪਰਗਟਾਈਆ। ਗੋਬਿੰਦ ਦਾ ਤਕ ਕੇ ਕੌਲ ਇਕ਼ਰਾਰ, ਇਕਰਾਰਨਾਮੇ ਪਿਛਲੇ ਨਾਲ ਮਿਲਾਈਆ। ਵੇਦ ਵਿਆਸ ਦਾ ਲਾਹਵਾਂ ਉਧਾਰ, ਉਦਰ ਦਾ ਪੰਧ ਮੁਕਾਈਆ। ਸੰਬਲ ਦਾ ਬਣ ਸਿਕਦਾਰ, ਸਿੰਘਾਸਣ ਦੇਵਾਂ

ਸੁਹਾਈਆ। ਜੋਤੀ ਜਾਤਾ ਹੋ ਕੇ ਸ਼ਬਦ ਦੀ ਦੇਵਾਂ ਗੁੰਜਾਰ, ਸ਼ਬਦੀ ਸ਼ਬਦ ਪਰਗਟਾਈਆ। ਖੇਲ ਕਰਾਂ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖ ਵਖਾਈਆ। ਲਹਿਣਾ ਦੇਣਾ ਪੂਰਾ ਕਰਾਂ ਪੈਗ਼ੰਬਰ ਗੁਰ ਅਵਤਾਰ, ਅਵਤਰੀ ਹੋ ਕੇ ਹੁਕਮ ਵਰਤਾਈਆ। ਪਹਿਲੀ ਜੇਠ ਕਹੇ ਮੈਂ ਨਿਉਂ ਨਿਉਂ ਕੀਤੀ ਨਿਮਸਕਾਰ, ਬਿਨ ਸੀਸ ਸੀਸ ਝੁਕਾਈਆ। ਪੰਜ ਦਿਨ ਕਰਦਾ ਰਿਹਾ ਇੰਤਜ਼ਾਰ, ਦੋ ਜਹਾਨਾਂ ਰਾਹ ਤਕਾਈਆ। ਕਵਣ ਵੇਲਾ ਆਏ ਸਾਂਝਾ ਯਾਰ, ਮੀਤ ਮੁਰਾਰਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪਹਿਲੀ ਜੇਠ ਕਹੇ ਮੈਂ ਤਕਿਆ ਨਾਲ ਰੀਝਾਂ, ਨੈਣ ਨੈਣਾਂ ਨਾਲ ਮਿਲਾਈਆ। ਮੇਰੇ ਅੰਦਰ ਪਰਗਟ ਹੋਈਆਂ ਰੀਝਾਂ, ਖ਼ੁਸ਼ੀਆਂ ਖ਼ੁਸ਼ੀਆਂ ਵਿਚੋਂ ਪਰਗਟਾਈਆ। ਮੈਂ ਖਲੋ ਕੇ ਦੋ ਜਹਾਨਾਂ ਦੀ ਵਿਚ ਦਹਲੀਜ਼ਾਂ, ਦਲੀਲਾਂ ਆਪਣੀਆਂ ਲਈਆਂ ਬਦਲਾਈਆ। ਨਾਲ ਵੱਡੀਆਂ ਰਖੀਆਂ ਉਮੀਦਾਂ, ਆਸਾ ਆਸਾ ਵਿਚੋਂ ਪਰਗਟਾਈਆ। ਮੇਰੀਆਂ ਖੁਲ੍ਹ ਗਈਆਂ ਨੀਦਾਂ, ਆਲਸ ਨਿੰਦਰਾ ਰਿਹਾ ਨਾ ਰਾਈਆ। ਮੈਂ ਨਾ ਮਰਿਆ ਨਾ ਜੀਂਦਾ, ਦੋਵੇਂ ਰੂਪ ਗਿਆ ਤਜਾਈਆ। ਮੈਂ ਪਿਆਰ ਵਿਚੋਂ ਪ੍ਰਭੂ ਪਿਆਰ ਦੇ ਰਸ ਪੀਂਦਾ, ਤ੍ਰਿਸ਼ਨਾ ਤ੍ਰਿਖਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪਹਿਲੀ ਜੇਠ ਕਹੇ ਪੰਚਮ ਜੇਠ ਮੈਂ ਰਿਹਾ ਉਡੀਕਦਾ, ਆਪਣਾ ਧਿਆਨ ਲਗਾਈਆ। ਉਹ ਵਕ਼ਤ ਸੁਹੰਜਣਾ ਅਠਾਰਾਂ ਮਈ ਤਰੀਕ ਦਾ, ਸਾਢੇ ਦਸ ਵੰਡ ਵੰਡਾਈਆ। ਜੋ ਨਵੇਂ ਖ਼ਾਕੇ ਉਲੀਕਦਾ, ਲਾਇਨ ਲਾਇਨਾਂ ਵਿਚੋਂ ਬਦਲਾਈਆ। ਜਿਸ ਦਾ ਝਗੜਾ ਨਹੀਂ ਕੋਈ ਸ਼ਰੀਕ ਦਾ, ਸ਼ਿਰਕਤ ਸਭ ਦੀ ਰਿਹਾ ਮਿਟਾਈਆ। ਜਿਸ ਦਾ ਹੁਕਮ ਇਕ ਤੌਫ਼ੀਕ਼ ਦਾ, ਤੋਫ਼ੇ ਦੇਵੇ ਥਾਉਂ ਥਾਈਂਆ। ਜਿਸ ਦਾ ਜੈਕਾਰਾ ਇਕੋ ਗੀਤ ਦਾ, ਗੋਬਿੰਦ ਧਾਰ ਨਾਲ ਮਿਲਾਈਆ। ਇਹ ਖੇਲ ਅਨੋਖਾ ਅਨੋਖੀ ਰੀਤ ਦਾ, ਰੀਤੀਵਾਨ ਆਪ ਸਮਝਾਈਆ। ਜਿਸ ਪੰਧ ਮੁਕਾਇਆ ਮੰਦਰ ਮਸੀਤ ਦਾ, ਕਾਇਆ ਕਾਅਬਾ ਕਰ ਰੁਸ਼ਨਾਈਆ। ਜੋ ਵਾਰਸ ਹੋਵੇ ਲੱਖ ਚੁਰਾਸੀ ਨੀਤ ਦਾ, ਨੀਤੀਵਾਨ ਹੋਵੇ ਧੁਰਦਰਗਾਹੀਆ। ਜਿਸ ਦਾ ਸਹਾਰਾ ਠਾਂਡਾ ਸੀਤ ਦਾ, ਅਗਨੀ ਤਤ ਬੁਝਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਜਾਂਦਾ ਬੀਤਦਾ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪਹਿਲੀ ਜੇਠ ਕਹੇ ਪੰਚਮ ਜੇਠ ਗਿਆ ਆ, ਆਮਦ ਵਿਚ ਖ਼ੁਸ਼ੀ ਮਨਾਈਆ। ਜਿਸ ਢੋਲਾ ਇਕੋ ਲਿਆ ਗਾ, ਬਿਨ ਸਿਫ਼ਤਾਂ ਸਿਫ਼ਤ ਸਲਾਹੀਆ। ਬਿਨ ਰਸਨਾ ਕਿਹਾ ਵਾਹ ਵਾਹ, ਵਾਹਿਗੁਰੂ ਤੇਰੇ ਹੱਥ ਵਡਿਆਈਆ। ਪਹਿਲੀ ਜੇਠ ਕਹੇ ਮੈਂ ਪੰਚਮ ਜੇਠ ਖ਼ੁਸ਼ੀਆਂ ਨਾਲ ਲਿਆ ਮਨਾ, ਨਿਵ ਨਿਵ ਸੀਸ ਝੁਕਾਈਆ। ਦਰਸ਼ਨ ਤਕਿਆ ਨੂਰ ਅਲਾਹ, ਜੋਤੀ ਜਾਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪਹਿਲੀ ਜੇਠ ਕਹੇ ਪੰਚਮ ਜੇਠ ਮੈਂ ਤਕੀ ਇਕ ਇਕ ਦੀ ਧਾਰ, ਧਰਨੀ ਧਰਤ ਧਿਆਨ ਲਗਾਈਆ। ਜੋ ਸਭ ਦਾ ਮੀਤ ਮੁਰਾਰ, ਸ਼ੱਤਰੂ ਰੂਪ ਨਾ ਕੋਇ ਬਣਾਈਆ। ਮੈਂ ਹਸ ਕੇ ਕੀਤੀ ਨਿਮਸਕਾਰ, ਨਿਵ ਨਿਵ ਲਾਗਾ ਪਾਈਆ। ਧੂੜੀ ਲਾਈ ਛਾਰ, ਟਿੱਕੇ ਖ਼ਾਕ ਰਮਾਈਆ। ਝਟ ਸ਼ਬਦ ਦੀ ਸੁਣੀ ਗੁੰਜਾਰ, ਸੰਦੇਸ਼ਾ ਦਿਤਾ ਦ੍ਰਿੜਾਈਆ। ਮੇਰਾ ਵਕ਼ਤ ਸੁਹੰਜਣਾ ਜਿਸ ਨੂੰ ਸਮਝੇ ਨਾ ਕੋਈ ਵਿਚ ਸੰਸਾਰ, ਪਰਦਾ ਸਕੇ ਨਾ ਕੋਇ ਉਠਾਈਆ। ਤੂੰ ਖ਼ੁਸ਼ੀਆਂ ਵਿਚ

ਕਰਨਾ ਇਜ਼ਹਾਰ, ਢੋਲਾ ਗਾਉਂਣਾ ਧੁਰ ਦਾ ਮਾਹੀਆ। ਇਕ ਸੰਦੇਸ਼ਾ ਦੇਵਾਂ ਜਿਸ ਨੂੰ ਕਰ ਸਕੇ ਨਾ ਕੋਇ ਵਿਚਾਰ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪਹਿਲੀ ਜੇਠ ਕਹੇ ਮੈਂ ਸੁਣਿਆ ਹੁਕਮ ਅਲਾਹੀ, ਬਿਨ ਅੱਖਰਾਂ ਅੱਖਰ ਜਣਾਈਆ। ਨਾਲ ਹਿੰਦਸਾ ਤਕਿਆ ਇਕਾਈ, ਇਕ ਇਕ ਰੂਪ ਦਰਸਾਈਆ। ਫੇਰ ਹੁਕਮ ਮਿਲਿਆ ਵੇਖਣਾ ਨੈਣ ਉਠਾਈ, ਲੋਚਨ ਲੋਚਨਾਂ ਵਿਚੋਂ ਬਦਲਾਈਆ। ਜਿਸ ਵੇਲੇ ਆਇਆ ਸੰਮਤ ਸ਼ਹਿਨਸ਼ਾਹੀ, ਇਕ ਇਕ ਮਿਲਕੇ ਗਿਆਂਰਾ ਰੂਪ ਬਦਲਾਈਆ। ਉਸ ਵੇਲੇ ਰੂਪ ਅਨੂਪ ਹੋਣਾ ਜਿਸ ਨੂੰ ਜਨਮੇ ਕੋਇ ਨਾ ਮਾਈ, ਜੋਤੀ ਜਾਤਾ ਇਕ ਅਖਵਾਈਆ। ਸੰਬਲ ਹੋਵੇ ਆਸਣ ਲਾਈ, ਸਾਢੇ ਤਿੰਨ ਹੱਥ ਵਜੇ ਵਧਾਈਆ। ਜਨ ਭਗਤਾਂ ਮੇਲਾ ਮੇਲੇ ਚਾਈਂ ਚਾਈਂ, ਚਾਓ ਘਨੇਰਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਪਹਿਲੀ ਜੇਠ ਕਹੇ ਮੈਂ ਸੁਣਿਆ ਖ਼ਬਰ ਆਈ ਅਵੱਲੀ, ਅਵਲ ਦਿਤਾ ਜਣਾਈਆ। ਜਿਸ ਵੇਲੇ ਇਕਾਈ ਨਾਲ ਇਕਾਈ ਦਿਸੀ ਇਕੱਲੀ, ਕਲਾ ਵਰਤੇ ਬੇਪਰਵਾਹੀਆ। ਜਿਸ ਕਾਰਨ ਕਾਹਨ ਨੇ ਸਖ਼ੀਆਂ ਨਾਲ ਪਾਈ ਜਲੀ, ਰਾਸਾਂ ਵੰਡ ਵੰਡਾਈਆ। ਜਿਸ ਕਾਰਨ ਪੈਗ਼ੰਬਰਾਂ ਖੇਲ ਖਿਲਾਇਆ ਥਲੀ, ਮਾਰੂਥਲ ਰਹੇ ਕੁਰਲਾਈਆ। ਜਿਸ ਕਾਰਨ ਗੋਬਿੰਦ ਹੱਥ ਰਖਾਇਆ ਤਲੀ, ਸੀਸ ਜਗਦੀਸ ਜਣਾਈਆ। ਉਹ ਮਾਲਕ ਖ਼ਾਲਕ ਜੋ ਵਸਣਹਾਰਾ ਧਾਮ ਅਟਲੀ, ਦਰਗਾਹ ਸਾਚੀ ਸੋਭਾ ਪਾਈਆ। ਉਹ ਬਣ ਕੇ ਵਲੀ ਛਲੀ, ਖ਼ਾਲਕ ਖ਼ਲਕ ਨੂਰ ਅਲਾਹੀਆ। ਜਿਸ ਦਾ ਝਗੜਾ ਨਹੀਂ ਨਾਲ ਦਲੀ, ਸ਼ਸਤਰ ਹੱਥ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪਹਿਲੀ ਜੇਠ ਕਹੇ ਮੈਂ ਸੁਣਿਆ ਅਗੰਮੀ ਨਾਅਰਾ, ਨਿਰਗੁਣ ਨਿਰਾਕਾਰ ਦਿਤਾ ਜਣਾਈਆ। ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਆਵੇ ਗਿਆਰਾ, ਏਕਾ ਏਕੇ ਨਾਲ ਜੁੜਾਈਆ। ਉਸ ਵੇਲੇ ਭਗਤਾਂ ਮਿਲੇ ਅਧਾਰਾ, ਸਿਰ ਸਿਰ ਹੱਥ ਟਿਕਾਈਆ। ਜੋਤੀ ਜਾਤਾ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦਾ ਖੇਲ ਵੇਦ ਪੁਰਾਣਾਂ ਬਾਹਰਾ, ਸ਼ਾਸਤਰਾਂ ਵੰਡ ਨਾ ਕੋਇ ਵੰਡਾਈਆ। ਜਿਸ ਦਾ ਹੱਦ ਨਹੀਂ ਕੋਈ ਦਾਇਰਾ, ਹਦੂਦਾਂ ਬੰਦ ਨਾ ਕੋਇ ਕਰਾਈਆ। ਉਸ ਦਾ ਹੁਕਮ ਅਪਾਰਾ, ਅਪਰੰਪਰ ਆਪ ਜਣਾਈਆ। ਪੰਚਮ ਜੇਠ ਹੋਵੇ ਤਿਉਹਾਰਾ, ਸੋਹਣਾ ਵਕ਼ਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪਹਿਲੀ ਜੇਠ ਕਹੇ ਮੈਂ ਸੁਣ ਕੇ ਹੋਇਆ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਝਟ ਸਤਿਗੁਰ ਸ਼ਬਦ ਦਿਤਾ ਗਿਆਨ, ਪਰਦਾ ਪਰਦਿਆਂ ਵਿਚੋਂ ਉਠਾਈਆ। ਬਿਨ ਅੱਖਾਂ ਕਰ ਧਿਆਨ, ਬਿਨ ਲੋਚਨਾਂ ਲੈਣ ਅੰਗੜਾਈਆ। ਬਿਨ ਰਸਨਾ ਕਹਿਣ ਜ਼ਬਾਨ, ਬਿਨ ਸਰਵਣਾਂ ਦਏ ਸੁਣਾਈਆ। ਜਿਸ ਵੇਲੇ ਕੋਈ ਧਰਮ ਨਾ ਰਿਹਾ ਈਮਾਨ, ਸਤਿ ਵਿਚ ਨਾ ਕੋਇ ਸਮਾਈਆ। ਜੀਵ ਜੰਤ ਸਾਰੇ ਕੁਰਲਾਣ, ਧੀਰਜ ਧੀਰ ਨਾ ਕੋਇ ਰਖਾਈਆ। ਧਰਨੀ ਵੇਖੇ ਉਤੇ ਅਸਮਾਨ, ਧਰਤੀ ਵਲ ਧਿਆਨ ਲਗਾਈਆ। ਜੋ ਸਭ ਦਾ ਲਹਿਣਾ ਦੇਣਾ ਚੁਕਾਵੇ ਆਣ, ਆਪ ਆਪਣਾ ਹੁਕਮ ਵਰਤਾਈਆ। ਉਸ ਵੇਲੇ ਪੰਚਮ ਜੇਠ ਹਰਿਜਨ ਸਾਚੇ ਘਰ ਘਰ ਖ਼ੁਸ਼ੀ ਮਨਾਣ, ਸਾਢੇ ਦਸ ਵਕ਼ਤ ਸੁਹਾਈਆ। ਇਹ ਤਨ ਵਜੂਦ ਸਿੰਘ ਸ਼ੇਰ ਦਾ ਨਿਸ਼ਾਨ, ਨਿਸ਼ਾਨ ਲੋਕਮਾਤ ਦਰਸਾਈਆ। ਅਗਲਾ ਹੁਕਮ

ਹੋਰ ਮਹਾਨ, ਮਹਿੰਮਾ ਕਥ ਕਥ ਜਣਾਈਆ। ਫੇਰ ਭੇਤ ਖੋਲ੍ਹਣਾ ਕਿਸ ਬਿਧ ਗੋਬਿੰਦ ਧਾਰ ਪੂਰਨ ਹੋਇਆ ਪਰਵਾਨ, ਪਰਮ ਪੁਰਖ ਦਿਤੀ ਵਡਿਆਈਆ। ਜਿਸ ਨੂੰ ਸਮਝਣਾ ਮੁਸ਼ਕਲ ਹੋਵੇ ਬੋਲ ਨਾ ਸਕੇ ਜ਼ਬਾਨ, ਜਿਹਵਾ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਪਹਿਲੀ ਜੇਠ ਕਹੇ ਪੰਚਮ ਜੇਠ ਰਖਣਾ ਯਾਦ, ਜਨ ਭਗਤ ਭੁਲ ਕੋਇ ਨਾ ਜਾਈਆ। ਜਿਸ ਦਾ ਲਹਿਣਾ ਨਾਲ ਨਹੀਂ ਕਿਸੇ ਜਗਤ ਦੇ ਸਾਧ, ਮਨਸਾ ਮਨ ਨਾ ਕੋਇ ਰਖਾਈਆ। ਜਿਸ ਵਿਚ ਪੰਜ ਤਤ ਦਾ ਖੇਲ ਹੋਣਾ ਆਬਾਦ, ਸੋਹਣਾ ਸੰਗ ਬਣਾਈਆ। ਜਿਸ ਦਾ ਲਹਿਣਾ ਦੇਣਾ ਵਿਚ ਬ੍ਰਹਿਮਾਦ, ਬ੍ਰਹਿਮਾਂਡ ਵੇਖ ਵਖਾਈਆ। ਉਸ ਦਾ ਨਵਾਂ ਹੁਕਮ ਸੰਦੇਸ਼ਾ ਚਲਣਾ ਇਸ ਤੋਂ ਬਾਅਦ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਤਿਗੁਰ ਸ਼ਬਦ ਪੂਰਨ ਦੀ ਧਾਰ ਹੋਣਾ ਆਜ਼ਾਦ, ਆਜ਼ਾਦੀ ਵਿਚੋਂ ਆਜ਼ਾਦੀ ਦਏ ਬਦਲਾਈਆ। ਪਤਾ ਨਹੀਂ ਕਿਹੜੀ ਧੁਨ ਤੇ ਕਿਹੜਾ ਵਜਣਾ ਨਾਦ, ਕਵਣ ਸੁਣਨ ਵਾਲਾ ਹੋਵੇ ਧੁਰ ਦਾ ਮਾਹੀਆ। ਨਾਲੇ ਗੁਰਮੁਖੋ ਦਰਸ ਹੋਵੇਗਾ ਤੇ ਹੱਥ ਉਤੇ ਉਡਦਾ ਹੋਵੇਗਾ ਬਾਜ਼, ਬਾਜ਼ੀ ਦੀਨ ਦੁਨੀ ਬਦਲਾਈਆ । ਇਹ ਪ੍ਰਭੂ ਦਾ ਉਲਟਾ ਰਿਵਾਜ, ਰਵਾਇਤ ਆਪਣੇ ਹੱਥ ਰਖਾਈਆ। ਇਹ ਧਰਨੀ ਦਾ ਕਰਨਾ ਕਾਜ, ਕਲਜੁਗ ਲਹਿਣਾ ਝੋਲੀ ਪਾਈਆ। ਸਤਾਰਾਂ ਹਾੜ ਨੂੰ ਸਤਿਗੁਰ ਸ਼ਬਦ ਦੱਸੇਗਾ ਕਿਉਂ ਆਇਆ ਦੇਸ ਮਾਝ, ਆਪ ਆਪਣਾ ਵੇਸ ਵਟਾਈਆ। ਕਿਸ ਕਾਰਨ ਭਗਤ ਦੁਆਰੇ ਪਾਈ ਸਾਂਝ, ਸੱਜਣੋ ਤੁਹਾਨੂੰ ਲਿਆ ਮਿਲਾਈਆ। ਹਾਲਤ ਦੱਸੇਗੀ ਸਤਿਗੁਰ ਨਾਨਕ ਦੀ ਆ ਕੇ ਰਬਾਬ, ਕਿਸ ਕਾਰਨ ਤੂੰ ਹੀ ਤੂੰ ਹੀ ਗੀਤ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਚਮ ਜੇਠ ਕਹੇ ਮੈਂ ਸ਼ਹਿਨਸ਼ਾਹੀ ਗਿਆਰਾ ਲੰਘਣਾ, ਆਪਣੀ ਖ਼ੁਸ਼ੀ ਬਣਾਈਆ। ਮੈਂ ਇਕੋ ਵਾਰ ਪ੍ਰਭੂ ਤੋਂ ਮੰਗਣਾ, ਦਰ ਠਾਂਡੇ ਝੋਲੀ ਡਾਹੀਆ। ਜੇ ਭਗਤਾਂ ਦਾ ਬਣਨਾ ਈ ਤੇ ਬਣ ਜਾ ਪੱਕਾ ਸੱਜਣਾ, ਕਿਉਂ ਲਾਰਿਆਂ ਵਿਚ ਲੰਘਾਈਆ। ਤੇਰਾ ਦੀਪਕ ਮਿਤਰਾ ਘਰ ਘਰ ਜਗਣਾ, ਕਿਉਂ ਦੀਪਕ ਬੈਠਾ ਬੁਝਾਈਆ। ਤੂੰ ਤਤ ਨਹੀਂ ਕੋਈ ਪੰਜਣਾ, ਸ਼ੇਰ ਦਾ ਸ਼ੇਰ ਰੂਪ ਬਦਲਾਈਆ। ਜਿਸ ਨੇ ਦੋ ਜਹਾਨਾਂ ਦੱਬਣਾ, ਚਰਨ ਕਵਲ ਕਵਲ ਦੇ ਸਰਨਾਈਆ। ਜਿਸ ਦੇ ਹੁਕਮ ਵਿਚ ਸਭ ਨੇ ਲਦਨਾ, ਭੱਜਣਾ ਵਾਹੋ ਦਾਹੀਆ। ਜਿਸ ਪੂਰਨ ਦੀ ਧਾਰ ਪੂਰਨ ਦਾ ਲੇਖਾ ਕਢਣਾ, ਪੂਰਨ ਸਤਿਗੁਰ ਵਿਚੋਂ ਪੂਰਨ ਜੋਤ ਪਰਗਟਾਈਆ। ਇਹ ਪੂਰਨ ਤੁਹਾਡਾ ਮਿਤ ਨਹੀਂ ਫੇਰ ਕਿਸੇ ਨੂੰ ਨਹੀਂ ਲਭਣਾ, ਸਭ ਨੇ ਭੱਜਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਜਨ ਭਗਤੋ ਸਤਿਗੁਰ ਨੂੰ ਕਦੇ ਨਹੀਂ ਲਭਣ ਜਾਇਉ ਘਰ, ਨੇਤਰ ਨੈਣ ਨੈਣ ਉਠਾਈਆ। ਆਪਣਾ ਭੈ ਵਿਚ ਰਖਿਓ ਉਸ ਤੇ ਡਰ, ਹੁਕਮ ਆਪਣਾ ਇਕ ਸੁਣਾਈਆ। ਖ਼ੁਸ਼ੀਆਂ ਵਿਚ ਕਹਿਓ ਜੇ ਸਤਿਗੁਰ ਹੈਂ ਤੇ ਸਾਨੂੰ ਆ ਕੇ ਵਰ, ਦਰ ਠਾਂਡੇ ਦਰਸ ਦਿਖਾਈਆ। ਤੂੰ ਮਾਲਕ ਨਰਾਇਣ ਨਰ, ਨਰ ਹਰਿ ਤੇਰੀ ਇਕ ਸਰਨਾਈਆ। ਬਿਨਾ ਮਿੰਨਤਾਂ ਤੋਂ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਿਗਾਹ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ । ਸ਼ਹਿਨਸ਼ਾਹੀ ਸੰਮਤ ਕਹੇ ਮੈਂ ਆ ਗਿਆ ਧਰ ਕੇ ਰੂਪ ਗਿਆਰਾ, ਗਿਆਰਵਾਂ ਗੁਰੂ ਨਜ਼ਰ ਕੋਇ ਨਾ ਆਈਆ। ਗੋਬਿੰਦ ਦਾ ਸਤਿਗੁਰ ਸ਼ਬਦ ਨਾਲ ਇਸ਼ਾਰਾ, ਬਿਨਾ ਸੈਨਤ ਸੈਨਤ ਦ੍ਰਿੜਾਈਆ। ਜਦ ਆਵੇਗਾ ਆਵੇਗਾ ਚਵੀਆਂ ਅਵਤਾਰਾ,

ਅਵਤਰੀ ਆਪਣਾ ਵੇਸ ਵਟਾਈਆ। ਜਿਸ ਨੂੰ ਸਮਝੇ ਨਾ ਕੋਇ ਵਿਚ ਸੰਸਾਰਾ, ਬੁੱਧੀ ਭੇਵ ਕੋਇ ਨਾ ਪਾਈਆ। ਉਹ ਭਗਤਾਂ ਬਣੇ ਮੀਤ ਮੁਰਾਰਾ, ਮਿਤਰ ਪਿਆਰਾ ਇਕ ਅਖਵਾਈਆ। ਪਹਿਲੀ ਜੇਠ ਕਹੇ ਮੈਂ ਉਸ ਨੂੰ ਨਿਵ ਨਿਵ ਕਰਾਂ ਨਿਮਸਕਾਰਾ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਦਿ ਜੁਗਾਦਿ ਸਹਾਰਾ, ਸ੍ਰੇਸ਼ਟ ਸ੍ਰਿਸ਼ਟੀ ਦਾ ਮਾਲਕ ਇਕੋ ਨਜ਼ਰੀ ਆਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਕੱਲਾ ਹਰਿ ਸੰਗਤ ਦੇ ਸੇਵਾ ਕਰਕੇ ਜਾਣ ਸਮੇਂ

ਨਾਰਦ ਕਹੇ ਮੇਰਾ ਪੈਂਡਾ ਪਿਛਲਾ ਪਿਛੇ ਰਹਿ ਗਿਆ ਦੂਰ, ਦੂਰ ਦੁਰਾਡਾ ਨਜ਼ਰੀ ਆਈਆ। ਮੈਂ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤਕਿਆ ਹਜ਼ੂਰ, ਹਾਜ਼ਰ ਹੋ ਕੇ ਸੀਸ ਨਿਵਾਈਆ। ਮੈਨੂੰ ਮਸਤੀ ਚੜ੍ਹੀ ਨਾਮ ਖ਼ੁਮਾਰੀ ਵਾਲਾ ਸਰੂਰ, ਸੁਰਤ ਸ਼ਬਦ ਵਿਚ ਮਿਲਾਈਆ । ਮੇਰੇ ਅੰਤਰ ਨਿਰੰਤਰ ਉਪਜਿਆ ਨੂਰ, ਅੰਧ ਅੰਧੇਰਾ ਦਿਤਾ ਗਵਾਈਆ। ਮੈਂ ਉਸ ਵੇਲੇ ਖ਼ੁਸ਼ੀਆਂ ਵਿਚ ਗਾਈ ਅਗੰਮੀ ਤੂਰ, ਤੁਰਤ ਇਕੋ ਨਾਮ ਧਿਆਈਆ। ਪ੍ਰਭੂ ਤੇਰਾ ਨਾਮ ਸਦਾ ਮਸ਼ਹੂਰ, ਮਸ਼ਵਰੇ ਭਗਤਾਂ ਨਾਲ ਰਖਾਈਆ। ਨਾਰਦ ਕਹੇ ਮੈਂ ਲੇਖਾ ਹੋਰ ਦੱਸਾਂ ਪਾ ਕੇ ਫ਼ਤੂਰ, ਫ਼ਤਵਾ ਦੀਨ ਦੁਨੀ ਜਣਾਈਆ। ਜਿਸ ਦਾ ਸਮਝ ਸਕੇ ਨਾ ਕੋਇ ਕ਼ੁਸੂਰ, ਕ਼ਸਮ ਖਾ ਕੇ ਦਿਆਂ ਸੁਣਾਈਆ। ਮੈਂ ਜੁਗ ਜੁਗ ਪ੍ਰਭੂ ਦਾ ਬਣ ਕੇ ਰਿਹਾ ਮਜ਼ਦੂਰ, ਸੇਵਕ ਸੇਵਾ ਸਚ ਸਚ ਕਮਾਈਆ। ਇਕ ਦਿਨ ਅੰਗਦ ਦੇ ਕੋਲ ਆਇਆ ਵਿਚ ਖਡੂਰ, ਜੇਠ ਸਤਾਰਾਂ ਦਿਵਸ ਸੁਹਾਈਆ। ਨਾਲੇ ਥਕ ਕੇ ਹੋਇਆ ਚਕਨਾ ਚੂਰ, ਥਕਾਵਟ ਵਿਚ ਕੁਰਲਾਈਆ । ਮੇਰਾ ਅੰਤਸ਼ ਹੋਇਆ ਮਜਬੂਰ, ਦੁਖ ਦਰਦ ਦਰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਅੰਗਦ ਵਲ ਤਕਿਆ, ਨੈਣ ਨੈਣ ਵਿਚੋਂ ਬਦਲਾਈਆ । ਮੈਂ ਹੋ ਗਿਆ ਹੱਕਿਆ ਬੱਕਿਆ, ਹੈਰਾਨੀ ਮੇਰੇ ਅੰਤਰ ਆਈਆ। ਮੈਂ ਆਪਣੇ ਆਪ ਨੂੰ ਅਗਾਂਹ ਧੱਕਿਆ, ਧੱਕਾ ਪ੍ਰੇਮ ਵਾਲਾ ਰਖਾਈਆ। ਝਟ ਵੈਰਾਗੀ ਸਾਧੂ ਆ ਗਿਆ ਨੱਠਿਆ, ਭੱਜਿਆ ਵਾਹੋ ਦਾਹੀਆ। ਪਿਛੇ ਪੰਜਾਂ ਨੇ ਹੋਰ ਕੀਤਾ ਇਕੱਠਿਆ, ਇਕ ਦੂਜੇ ਨੂੰ ਰਹੇ ਸੁਣਾਈਆ। ਅਸੀਂ ਪੂਜਦੇ ਮੰਦਰ ਮੱਠਿਆ, ਸ਼ਿਵਦਵਾਲਿਆਂ ਸੰਗ ਰਖਾਈਆ। ਨਾਰਦ ਕਹੇ ਮੈਂ ਝਟ ਆਪਣਾ ਨੇਤਰ ਪੱਟਿਆ, ਅੱਖ ਅੱਖ ਵਿਚੋਂ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਇਕੱਠੇ ਹੋ ਕੇ ਛੇ ਵੈਰਾਗੀ, ਛੇ ਗੁਰ ਉਪਦੇਸ਼ ਸੁਣਾਈਆ। ਛੇ ਕੰਤ ਘਰ ਸੁਹਾਗੀ, ਸੋਹਣੀ ਸੇਜ ਹੰਡਾਈਆ। ਨਾਰਦ ਕਹੇ ਮੈਨੂੰ ਆਦਿ ਜੁਗਾਦਿ ਬੋਲਣ ਦੀ ਵਾਦੀ, ਵਅਦੇ ਨਾਲ ਦਿਆਂ ਸੁਣਾਈਆ। ਮੈਂ ਹਸ ਕੇ ਕਿਹਾ ਮੇਰਾ ਪੁਰਖ ਅਕਾਲ ਵਡ ਪਰਤਾਪੀ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜੋ ਤੁਹਾਡੀ ਕਾਇਆ ਰਿਹਾ ਸਾਧੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਝਟ ਸ਼ਬਦ ਸੁਣਿਆ ਅਗੰਮ ਨਾਦੀ, ਧੁਨ ਧੁਨ ਵਿਚੋਂ ਸੁਣਾਈਆ।

ਉਨ੍ਹਾਂ ਦੀ ਸੋਈ ਸੁਰਤੀ ਜਾਗੀ, ਜਾਰਗਤ ਜੋਤ ਵਿਚ ਰੁਸ਼ਨਾਈਆ। ਅੰਤਰ ਅੰਤਰ ਪ੍ਰੀਤੀ ਲਾਗੀ, ਪ੍ਰੇਮ ਵਿਚ ਖ਼ੁਸ਼ੀ ਬਣਾਈਆ। ਮੈਂ ਹਸ ਕੇ ਕਿਹਾ ਹੁਣ ਚਿੰਤਾ ਗ਼ਮੀ ਕਾਹਦੀ, ਕ਼ੁਦਰਤ ਦਾ ਮਾਲਕ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਬੈਰਾਗੀਆਂ ਵਲ ਅੱਖ ਖੋਲ੍ਹੀ, ਨੇਤਰ ਲੋਚਨ ਨੈਣ ਉਠਾਈਆ। ਮੈਨੂੰ ਯਾਦ ਆ ਗਈ ਰਾਮ ਵਾਲੀ ਬੋਲੀ, ਤ੍ਰੇਤਾ ਜੁਗ ਦਏ ਗਵਾਹੀਆ। ਜਿਹੜੀ ਸੀਤਾ ਸਤਿ ਦੀ ਪਈ ਡੋਲੀ, ਸਚ ਸਚ ਵਿਚ ਸਮਾਈਆ। ਉਸ ਨੂੰ ਰਾਮ ਇਸ਼ਾਰਾ ਕੀਤਾ ਹੌਲੀ ਹੌਲੀ, ਸਹਿਜ ਨਾਲ ਦ੍ਰਿੜਾਈਆ। ਜਿਸ ਵੇਲੇ ਕਲਜੁਗ ਅੰਤਮ ਆਇਆ ਉਤੇ ਧੌਲੀ, ਧੌਲ ਧਰਮ ਨਾ ਕੋਇ ਰਖਾਈਆ। ਕੂੜ ਕੁੜਿਆਰੀ ਦੀਨ ਦੁਨੀ ਹੋਣੀ ਮੌਲੀ, ਰੁਤੜੀ ਸਤਿ ਸਚ ਨਾ ਕੋਇ ਮਹਿਕਾਈਆ। ਉਸ ਵੇਲੇ ਧੁਰ ਦੇ ਰਾਮ ਨੇ ਸਤਿ ਸਚ ਰਾਮ ਦੀ ਖੇਲਣੀ ਹੋਲੀ, ਰੰਗ ਆਪਣਾ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪ੍ਰੇਮ ਇਕ ਜਣਾਈਆ। ਨਾਰਦ ਕਹੇ ਖਡੂਰ ਅੰਗਦ ਸੁਹਾਇਆ ਅਖਾੜਾ, ਸੋਹਣੀ ਬਣਤ ਬਣਾਈਆ। ਪ੍ਰੇਮ ਦਾ ਰੰਗ ਚੜ੍ਹਾਇਆ ਗਾੜ੍ਹਾ, ਉਤਰ ਕਦੇ ਨਾ ਜਾਈਆ। ਮੈਂ ਬੈਰਾਗੀਆਂ ਅਗੇ ਕੱਢਿਆ ਹਾੜਾ, ਨਿਮਰਤਾ ਵਿਚ ਸਮਝਾਈਆ। ਏਸ ਬੁੱਢੇ ਦਾ ਵੇਖੋ ਚਿੱਟਾ ਦਾਹੜਾ, ਜੋ ਬੁਢੇਪਾ ਅਮਰੂ ਨਾਲ ਹੰਢਾਈਆ। ਜਿਸ ਦਾ ਪਰਕਾਸ਼ ਹੋਣਾ ਨਾੜੀ ਨਾੜਾ, ਬਹੱਤਰ ਸਾਲ ਦੀ ਆਯੂ ਬਹੱਤਰਾਂ ਨਾਲ ਮਿਲਾਈਆ। ਖੇਲ ਹੋਣਾ ਜੰਗਲ ਵਿਚ ਉਜਾੜਾ, ਜੂਹਾਂ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਬੈਰਾਗੀਆਂ ਕਿਹਾ ਸਾਡੀ ਪੰਡਤ ਜੀ ਅਰਦਾਸ, ਬਿਨੈ ਦਈਏ ਜਣਾਈਆ। ਤਤਾਂ ਵਾਲਾ ਸਤਿਗੁਰੂ ਸਾਡੇ ਪਾਸ, ਅੰਗਦ ਅੰਗੀਕਾਰ ਵਖਾਈਆ। ਜਿਸ ਨਾਲ ਮਿਲਕੇ ਲੇਖੇ ਲੱਗੇ ਸਵਾਸ, ਸਾਹ ਸਾਹ ਵਿਚ ਰਲਾਈਆ। ਝਟ ਨਾਰਦ ਤਕਿਆ ਉਪਰ ਅਕਾਸ਼, ਅਕਾਸ਼ ਅਕਾਸ਼ਾਂ ਪਰੇ ਵੇਖ ਵਖਾਈਆ। ਉਹ ਵੇਖੋ ਮੇਰਾ ਮਾਲਕ ਨਿਰਗੁਣ ਨੂਰ ਜੋਤ ਪਰਕਾਸ਼, ਜੋਤੀ ਜਾਤਾ ਡਗਮਗਾਈਆ। ਜਿਸ ਦਾ ਖੇਲ ਅਵੱਲਾ ਹੋਣਾ ਜਨ ਭਗਤਾਂ ਦਏ ਸ਼ਾਬਾਸ਼, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੋਤ ਜਗਾਏ ਬਿਨਾ ਤਨ ਵਜੂਦ ਲਾਸ਼, ਮਾਟੀ ਖ਼ਾਕ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਬੈਰਾਗੀਆਂ ਕਿਹਾ ਉਹ ਨੂਰ ਨੁਰਾਨਾ ਕੀ, ਨਿਰਗੁਣ ਦੇ ਸਮਝਾਈਆ। ਨਾਰਦ ਹਸ ਕੇ ਕਿਹਾ ਜੋ ਅੰਮ੍ਰਿਤ ਬਰਸੇ ਮੀਂਹ, ਮੇਘਲਾ ਇਕ ਬਰਸਾਈਆ। ਜਿਸ ਕਲਜੁਗ ਵਿਚ ਸਤਿ ਧਰਮ ਦੀ ਲਾਉਣੀ ਨੀਂਹ, ਸਤਿਜੁਗ ਸਚ ਸਚ ਪ੍ਰਗਟਾਈਆ। ਸਭ ਦਾ ਲੇਖਾ ਪੂਰਾ ਕਰਨਾ ਵੀਹ ਇਕੀਹ, ਏਕੰਕਾਰ ਆਪਣਾ ਖੇਲ ਖਿਲਾਈਆ। ਜਨ ਭਗਤ ਬਣਾਉਂਣੇ ਪੁਤਰ ਧੀ, ਪਿਤਾ ਪੁਤਰ ਗੋਦ ਸੁਹਾਈਆ। ਰਵਿਦਾਸ ਦੀ ਸਾਢੇ ਤਿੰਨ ਹੱਥ ਲੇਖੇ ਲਾਉਣੀ ਸੀਅ, ਸਤਿਗੁਰ ਹੋ ਕੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਾਰਾਂ ਜੇਠ ਕਹੇ ਮੈਂ ਆਪਣੀ ਖੋਲ੍ਹ ਕੇ ਵੇਖੀ ਪੋਥੀ, ਪੁਸਤਕਾਂ ਬਾਹਰ ਧਿਆਨ ਲਗਾਈਆ। ਮੇਰੀ ਮਤ ਨਹੀਂ ਹੋਈ ਥੋਥੀ, ਕੂੜ ਕੁਕਰਮ ਨਾ ਹੋਈ ਹਲਕਾਈਆ। ਮੈਂ ਜਲਦੀ ਵੇਖੀ ਇਕੋ ਜੋਤੀ, ਜੋਤੀ ਜਾਤਾ ਨਜ਼ਰੀ ਆਈਆ। ਭਗਤ ਸੁਹੇਲੇ ਜਿਸ ਦੇ ਗੋਤੀ, ਗੁਰਮੁਖ ਆਪਣੇ ਰੰਗ ਵਖਾਈਆ। ਪ੍ਰੇਮ ਪਿਆਰ

ਦੀ ਵਸਤ ਦੇ ਕੇ ਬਹੁਤੀ, ਅਤੋਟ ਅਤੁਟ ਵਰਤਾਈਆ। ਮੰਜ਼ਲ ਚਾੜ੍ਹ ਕੇ ਧੁਰ ਦੀ ਚੋਟੀ, ਚੇਟਕ ਆਪਣਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਆਪਣਾ ਹੁਕਮ ਵਰਤਾਈਆ। ਬੈਰਾਗੀਆਂ ਕਿਹਾ ਨਾਰਦਾ ਕਵਣ ਰੂਪ ਮਿਲੇ ਨਿਰੰਕਾਰ, ਨਰਾਇਣ ਕਵਣ ਵਡਿਆਈਆ। ਨਾਰਦ ਹਸ ਕੇ ਕਿਹਾ ਸੁਣੋ ਮੇਰੇ ਯਾਰ, ਮਿਤਰੋ ਦਿਆਂ ਸੁਣਾਈਆ। ਜਿਸ ਨੂੰ ਸਭ ਨੇ ਕਹਿਣਾ ਕਲ ਕਲਕੀ ਅਵਤਾਰ, ਨਿਹਕਲੰਕ ਨੂਰ ਅਲਾਹੀਆ। ਖੇਲ ਕਰੇ ਅਗੰਮ ਅਪਾਰ, ਅਲਖ ਅਗੋਚਰ ਇਕ ਅਖਵਾਈਆ। ਝਟ ਬੈਰਾਗੀਆਂ ਕੀਤੀ ਨਿਮਸਕਾਰ, ਨੇਤਰ ਨੈਣਾਂ ਨੀਰ ਵਹਾਈਆ। ਅਸੀਂ ਕਿਸ ਬਿਧ ਕਰੀਏ ਦੀਦਾਰ, ਦਰਸ ਤਕੀਏ ਚਾਈਂ ਚਾਈਂਆ। ਨਾਰਦ ਕਿਹਾ ਉਹ ਧੁਰ ਦਾ ਮੀਤ ਮੁਰਾਰ, ਮਿਤਰ ਪਿਆਰਾ ਇਕ ਅਖਵਾਈਆ। ਮਿਹਰਵਾਨ ਹੋ ਕੇ ਤੁਹਾਡਾ ਜਨਮ ਫੇਰ ਦੇਵੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਆਪਣਾ ਹੁਕਮ ਵਰਤਾਈਆ । ਪੰਜਾਂ ਹਸ ਕੇ ਕਿਹਾ ਏਸ ਧਰਤੀ ਦੇ ਕੋਲ ਸਾਡੀ ਹੋਵੇ ਬਹਾਰ, ਸੋਹਣੀ ਖ਼ੁਸ਼ੀ ਬਣਾਈਆ। ਇਕ ਨੇ ਨੇਤਰ ਰੋ ਕੇ ਕਿਹਾ ਮੈਂ ਪੰਜ ਦਸ ਕੋਸ ਤੋਂ ਹੋਵਾਂ ਬੇਸ਼ਕ ਬਾਹਰ, ਅੰਤਰ ਵੰਡ ਨਾ ਕੋਇ ਵੰਡਾਈਆ। ਨਾਰਦ ਖ਼ੁਸ਼ੀ ਵਿਚ ਕਿਹਾ ਸਾਢੇ ਤਿੰਨ ਕੋਸ ਦੀ ਦੀਵਾਰ, ਪੰਚਮ ਪੰਚਮ ਪੰਚਮ ਬੰਦ ਕਰਾਈਆ। ਇਕ ਇਕ ਦੀ ਪੈਜ ਸਵਾਰ, ਏਕਾ ਪਾਂਜੇ ਨਾਲ ਮਿਲਾਈਆ। ਸਤਾਰ੍ਹਾਂ ਜੇਠ ਕਹੇ ਮੈਂ ਵੀਂ ਦੱਸਾਂ ਹੋ ਕੇ ਹੁਸ਼ਿਆਰ, ਖ਼ੁਸ਼ੀਆਂ ਢੋਲੇ ਗਾਈਆ। ਨਾਲ ਬੇਨੰਤੀ ਦੇਵਾਂ ਗੁਜ਼ਾਰ, ਗੁਜ਼ਾਰਸ਼ ਵਿਚ ਸੀਸ ਝੁਕਾਈਆ। ਹਰਿ ਭਗਤ ਸੁਹੇਲੇ ਜਿਨ੍ਹਾਂ ਰਾਮ ਦਾ ਲੇਖਾ ਵਕ਼ਤ ਦਾ ਕੀਤਾ ਇੰਤਜ਼ਾਰ, ਸਮਾਂ ਸਮਾਂ ਸਮਾਂ ਆਪਣਾ ਵੇਸ ਵਟਾਈਆ ਵ। ਜੋ ਰਹਿੰਦੇ ਹਰਿ ਭਗਤ ਦੁਆਰ, ਭਗਵਨ ਮਿਲ ਕੇ ਵਜੇ ਵਧਾਈਆ। ਪੰਚ ਵੈਰਾਗੀ ਕੱਲ੍ਹੇ ਵਿਚ ਆਪਣਾ ਜਨਮ ਰਹੇ ਸਵਾਰ, ਜਨਮ ਜਨਮ ਜਨਮ ਆਪਣਾ ਸੰਗ ਬਣਾਈਆ। ਬੂਟਾ ਸਿੰਘ ਬੇਸ਼ਕ ਪੰਜ ਦਸ ਕੋਸ ਤੋਂ ਬਾਹਰ, ਛੇਵੇਂ ਦਾ ਮੇਲਾ ਮੇਲਿਆ ਸਹਿਜ ਸੁਭਾਈਆ। ਨਾਰਦ ਕਹੇ ਜਨ ਭਗਤੋਂ ਇਹ ਕੋਈ ਕੰਮ ਦੀਨ ਦੁਨੀ ਦਾ ਨਹੀਂ ਵਿਹਾਰ, ਜਗਤ ਕਿਰਸਾਣਾ ਨਾ ਕੋਇ ਚਤੁਰਾਈਆ। ਤੁਹਾਡਾ ਅੰਗਦ ਦਾ ਲੇਖਾ ਅਮਰਦਾਸ ਦਾ ਉਧਾਰ, ਤੇ ਨਾਰਦ ਹਸ ਕੇ ਕਹੇ ਮੇਰੀ ਪੁਕਾਰ, ਪੁਰਖ ਅਕਾਲ ਸੁਣੀ ਚਾਈਂ ਚਾਈਂਆ। ਸਤਾਰਾਂ ਜੇਠ ਦਾ ਦਿਵਸ ਸੁਹੰਜਣਾ ਜਿਸ ਦਾ ਕ਼ਰਜ਼ਾ ਦਿਤਾ ਉਤਾਰ, ਮਕ਼ਰੂਜੋ ਤੁਹਾਡੀ ਝੋਲੀ ਦਿਤੀ ਭਰਾਈਆ । ਨਾਲੇ ਧਰਮ ਦਾ ਧਰਮ ਕਰਮ ਦਾ ਕਰਮ ਸਿਰੋਪਾਉ ਦੀ ਦਸਤਾਰ, ਸਤਿਗੁਰ ਕ਼ਦਮ ਕ਼ਦਮ ਟਿਕਾਈਆ। ਨਾਰਦ ਕਹੇ ਮੈਂ ਵੀਂ ਖ਼ੁਸ਼ੀਆਂ ਨਾਲ ਤੁਹਾਡੇ ਨਾਲ ਜਾਵਾਂਗਾ ਤੁਹਾਡੇ ਵੇਖਾਂਗਾ ਘਰਬਾਰ, ਗ੍ਰਹਿ ਗ੍ਰਹਿ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਚੀ ਸਰਕਾਰ, ਸਤਿਗੁਰ ਸ਼ਬਦ ਸ਼ਬਦ ਸ਼ਬਦ ਅਖਵਾਈਆ।

੧੮ ਜੇਠ ਸ਼ਹਿਨਸ਼ਾਹੀ ਸੰਮਤ ੧੧ ਜੰਡਿਆਲਾ ਗੁਰੂ ਹਰਿ ਸੰਗਤ ਨਵਿਤ ਜ਼ਿਲਾ ਅਮ੍ਰਿਤਸਰ

ਨਾਰਦ ਕਹੇ ਮੈਂ ਪ੍ਰਭੂ ਦਾ ਭਗਤ ਹੋ ਕੇ ਟਪਦਾ, ਟਾਪੂ ਜਗਤ ਜਹਾਨ ਚਰਨਾਂ ਹੇਠ ਦਬਾਈਆ। ਬਿਨ ਰਸਨਾ ਤੋਂ ਤੂੰ ਮੇਰਾ ਮੈਂ ਤੇਰਾ ਇਕੋ

ਅਗੰਮਾ ਨਾਮ ਜਪਦਾ, ਰਸਨਾ ਜਿਹਵਾ ਜਗਤ ਮੁਖ ਨਾ ਕੋਇ ਵਡਿਆਈਆ। ਮੈਂ ਨੂਰ ਜ਼ਹੂਰ ਤਕਾਂ ਪਰਮੇਸ਼ਵਰ ਪਤਿ ਦਾ, ਪਾਰਬ੍ਰਹਮ ਇਕੋ ਨਜ਼ਰੀ ਆਈਆ। ਜਿਸ ਖੇਲ ਖਿਲਾਇਆ ਆਦਿ ਜੁਗਾਦੀ ਧਾਰ ਸਤਿ ਕਾ, ਸਤਿ ਸਤਿ ਵਿਚੋਂ ਪਰਗਟਾਈਆ। ਜੋ ਭੇਵ ਖੁਲ੍ਹਾਉਣਹਾਰਾ ਬ੍ਰਹਮ ਪਦ ਕਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਉਸ ਲੇਖਾ ਮੁਕਾਉਣਾ ਅੰਤਮ ਪੰਜ ਤਤ ਦਾ, ਭਗਤ ਸੁਹੇਲੇ ਆਪਣੇ ਅੰਗ ਲਗਾਈਆ। ਜੋ ਗ੍ਰਹਿ ਗ੍ਰਹਿ ਮੰਦਰ ਅੰਦਰ ਵਣਜਾਰਾ ਬਣੇ ਕਾਇਆ ਮਾਟੀ ਰਤ ਦਾ, ਰਤਨ ਅਮੋਲਕ ਹੀਰੇ ਆਪਣੇ ਗ੍ਰਹਿ ਟਿਕਾਈਆ। ਜਿਸ ਦਾ ਆਦਿ ਜੁਗਾਦੀ ਮੇਲਾ ਸਾਚੇ ਨੱਤ ਦਾ, ਸ਼ਬਦੀ ਸ਼ਬਦੀ ਸ਼ਬਦ ਸਮਝਾਈਆ। ਮੈਂ ਉਸ ਦੇ ਚਰਨ ਵਾਸਤਾ ਘਤਦਾ, ਨਿਵ ਨਿਵ ਲਾਗਾ ਪਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਜਗਤ ਜਹਾਨ ਵੇਖ ਲੈ ਤਪਦਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਲਜੁਗ ਕੂੜੀ ਕਿਰਿਆ ਮਾਇਆ ਰੂਪ ਧਾਰਿਆ ਸੱਪ ਦਾ, ਡਸਣੀ ਘਰ ਘਰ ਡੰਗ ਲਗਾਈਆ। ਮੋਹ ਵਿਕਾਰਾ ਖੇਲ ਵੇਖ ਲੈ ਅੱਤ ਦਾ, ਅੰਤਸ਼ਕਰਨ ਧਿਆਨ ਲਗਾਈਆ। ਸਾਧ ਸੰਤ ਪਿਆਰਾ ਰਿਹਾ ਕੋਈ ਨਹੀਂ ਯਤ ਦਾ, ਧੀਰਜ ਧੀਰ ਨਾ ਕੋਇ ਰਖਾਈਆ। ਤੇਰਾ ਭੇਵ ਖੋਲ੍ਹੇ ਕੋਈ ਨਾ ਮਿਤ ਗਤ ਦਾ, ਗਹਿਰ ਗੰਭੀਰ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਨਾਰਦ ਕਹੇ ਮੈਂ ਭਗਤ ਪੁਰਾਣਾ ਪ੍ਰਭ ਦਾ ਮੀਤ, ਮਿਤਰ ਪਿਆਰਾ ਇਕ ਅਖਵਾਈਆ। ਠਾਕਰ ਸੁਆਮੀ ਵਸੇ ਮੇਰੇ ਚੀਤ, ਚਿਤ ਵਿਤ ਠਗੌਰੀ ਨਜ਼ਰ ਕੋਇ ਨਾ ਆਈਆ। ਮੈਂ ਆਤਮ ਪਰਮਾਤਮ ਗਾਵਾਂ ਗੀਤ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਮੇਰਾ ਕਾਇਆ ਕਾਅਬਾ ਦਿਉਹਰਾ ਹਕ ਮਸੀਤ, ਮਠ ਗੁਰੂਦੁਆਰ ਸੋਭਾ ਪਾਈਆ। ਜਗਤ ਵਾਸ਼ਨਾ ਮੇਰੀ ਬਦਲ ਨਾ ਸਕੇ ਨੀਤ, ਨੀਤੀਵਾਨ ਹੋਏ ਸਹਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਵੇਖੀ ਪ੍ਰਭ ਦੀ ਰੀਤ, ਮਾਰਗ ਪੰਥ ਰਾਹ ਰਹਿਬਰ ਰਿਹਾ ਵਖਾਈਆ। ਜੋ ਕਰਨਹਾਰਾ ਪਤਿਤ ਪੁਨੀਤ, ਪਤਿਤ ਪਾਵਨ ਧੁਰਦਰਗਾਹੀਆ। ਜਿਸ ਦੀ ਯਾਦ ਵਿਚ ਜੁਗ ਚੌਕੜੀ ਗਏ ਬੀਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਜੋ ਲੇਖਾ ਜਾਨਣਹਾਰਾ ਹਸਤ ਕੀਟ, ਊਚਾਂ ਨੀਚਾਂ ਧਿਆਨ ਲਗਾਈਆ। ਸੋ ਸੁਆਮੀ ਮੇਰਾ ਬੀਠਲੋ ਬੀਠ, ਮਿਹਰਵਾਨ ਨੂਰ ਅਲਾਹੀਆ। ਜਿਸ ਦਾ ਖੇਲ ਜਗਤ ਅਨਡੀਠ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਸੋ ਭਗਤਾਂ ਚਾੜ੍ਹਨਹਾਰਾ ਰੰਗ ਮਜੀਠ, ਏਥੇ ਉਥੇ ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਸਦਾ ਸੁਹੇਲਾ ਹੋ ਕੇ ਹੱਥ ਰਖੇ ਆਪਣਾ ਪੀਠ, ਪੁਸ਼ਤ ਪਨਾਹ ਆਪ ਟਿਕਾਈਆ। ਹਰਿਜਨ ਕੌੜੇ ਮਿਠੇ ਕਰੇ ਰੀਠ, ਵਿਖ ਅੰਦਰੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਮੈਂ ਭਗਤ ਪੁਰਾਣਾ ਮੇਰੀ ਸਭ ਤੋਂ ਵਖਰੀ ਬੋਦੀ, ਬੁਧੀਵਾਨ ਸਮਝ ਕੋਇ ਨਾ ਪਾਈਆ । ਮੈਂ ਨਿਰਗੁਣ ਧਾਰ ਹੋ ਕੇ ਖੇਲਾਂ ਪ੍ਰਭੂ ਦੀ ਗੋਦੀ, ਗੋਦਾਵਰੀ ਕੰਢੇ ਗੋਬਿੰਦ ਮੇਰੀ ਦਿਤੀ ਗਵਾਹੀਆ। ਜਿਸ ਆਸ਼ਾ ਕਲਪਨਾ ਮੇਰੀ ਸੋਧੀ, ਸੁਦੀ ਵਦੀ ਤੋਂ ਬਾਹਰ ਦਿਤਾ ਸਮਝਾਈਆ। ਚਰਨ ਪ੍ਰੀਤ ਬਣਾ ਕੇ ਬਣਾਇਆ ਧੁਰ ਦਾ ਜੋਗੀ, ਜੁਗੀਸ਼ਰਾਂ ਬਾਹਰ ਪੜ੍ਹਾਈਆ। ਮੇਲ ਮਿਲਾਇਆ ਧੁਰ ਸੰਜੋਗੀ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਮੈਂ ਫਿਰਾਂ ਜਗਤ ਜਹਾਨ ਬਣ ਕੇ ਮੌਜੀ, ਭੱਜਾਂ ਵਾਹੋ ਦਾਹੀਆ। ਦੀਨ ਦੁਨੀ ਦਾ ਬਣ ਕੇ ਖੋਜੀ, ਖੋਜਤ ਖੋਜਤ ਆਪਣਾ ਪੰਧ ਮੁਕਾਈਆ। ਮੈਨੂੰ ਲਾਲਚ ਨਹੀਂ ਕਿਸੇ ਦੀਨ ਦੁਨੀ ਦੀ ਰੋਜ਼ੀ,

ਰਾਜ਼ਕ ਰਿਜ਼ਕ਼ ਰਹੀਮ ਦਏ ਵਡਿਆਈਆ। ਮੈਨੂੰ ਪਰਮ ਪੁਰਖ ਪਰਮਾਤਮ ਇਕੋ ਦਿਤੀ ਸੋਝੀ, ਸਮਝ ਸਮਝ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਗੁਸਾਈਂਆ। ਨਾਰਦ ਕਹੇ ਮੈਂ ਭਗਤ ਬਿਨਾ ਤਤਾਂ ਤਨ ਵਜੂਦ, ਪ੍ਰੇਮੀਆਂ ਪ੍ਰੇਮ ਨਾਲ ਜਣਾਈਆ। ਮੇਰਾ ਮਾਲਕ ਇਕ ਮਹਿਬੂਬ, ਮਿਹਰਵਾਨ ਨੂਰ ਅਲਾਹੀਆ। ਜੋ ਹਰ ਘਟ ਅੰਦਰ ਮੌਜੂਦ, ਬੈਠਾ ਸੋਭਾ ਪਾਈਆ। ਜਿਸ ਦੀ ਸ਼ਰਅ ਤੋਂ ਬਾਹਰ ਹਦੂਦ, ਹੁਜਰਾ ਹਕ ਹਕ ਸੁਹਾਈਆ। ਜਿਸ ਦੀ ਇਕੋ ਮੰਜ਼ਲ ਮਕ਼ਸੂਦ, ਦਰਗਾਹ ਸਚ ਸਚ ਵਡਿਆਈਆ। ਜੋ ਅੰਤਰ ਨਿਰੰਤਰ ਕੱਢਣਹਾਰਾ ਦੂਜ, ਦੂਈ ਦੁਵੈਤੀ ਡੇਰਾ ਢਾਹੀਆ। ਭਾਗ ਲਗਾ ਕੇ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਦਏ ਵਡਿਆਈਆ। ਮੈਂ ਉਸ ਦੇ ਚਰਨ ਕਵਲ ਜਾਵਾਂ ਝੂਝ, ਆਪ ਆਪਣਾ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਨਾਰਦ ਕਹੇ ਮੈਂ ਭਗਤ ਪੁਰਾਤਨ ਦੱਸਾਂ ਹਾਲ, ਜਨ ਭਗਤੋ ਦਿਆਂ ਜਣਾਈਆ। ਪਿਛਲਾ ਸਮਾਂ ਬੀਤਿਆਂ ਵੇਖੋ ਕਾਲ, ਮਹਾਕਾਲ ਕੀ ਦਏ ਦੁਹਾਈਆ। ਨਵ ਸੱਤ ਫਲ ਰਿਹਾ ਕਿਸੇ ਨਾ ਡਾਲ੍ਹ, ਤਨ ਮਾਟੀ ਖ਼ਾਕ ਰਹੀ ਕੁਰਲਾਈਆ। ਗ੍ਰਹਿ ਮੰਦਰ ਵੇਖੋ ਜਲਾਲ, ਬਿਨ ਤੇਲ ਬਾਤੀ ਧਿਆਨ ਲਗਾਈਆ। ਹਡ ਮਾਸ ਨਾੜੀ ਤਕੋ ਖਾਲ, ਰਤੀ ਰਤ ਖੋਜ ਖੁਜਾਈਆ। ਆਪਣੇ ਅੰਤਰ ਆਪਣਾ ਕਰੋ ਸਵਾਲ, ਸਵਾਲੀ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਰ ਇਕ ਵਖਾਈਆ। ਨਾਰਦ ਕਹੇ ਜਨ ਭਗਤੋ ਭਗਤੀ ਧਾਰ ਮਾਰੋ ਝਾਕੀ ਆ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਨਮ ਕਰਮ ਦੀਆਂ ਲਓ ਬਾਕੀ ਆ, ਲਹਿਣੇ ਪ੍ਰਭ ਦੇ ਕੋਲੋਂ ਮੰਗ ਮੰਗਾਈਆ। ਲੇਖੇ ਵੇਖੇ ਪੰਜ ਤਤ ਖ਼ਾਕੀ ਆ, ਮਾਟੀ ਖ਼ਾਕੀ ਖੋਜ ਖੁਜਾਈਆ। ਆਪਣੇ ਅੰਦਰ ਮੇਟੇ ਅੰਧੇਰੀ ਰਾਤੀ ਆ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਝਗੜਾ ਰਹੇ ਨਾ ਜ਼ਾਤ ਪਾਤੀ ਆ, ਊਚ ਨੀਚ ਨਾ ਕੋਇ ਵਖਾਈਆ। ਸੀਨਾ ਪਾੜ ਕੇ ਵੇਖੋ ਆਪਣੀਆਂ ਛਾਤੀ ਆ, ਰਾਮ ਰਾਮਾ ਨਾਲ ਸਮਝਾਈਆ। ਗ੍ਰਹਿ ਮੰਦਰ ਵੇਖੋ ਕਮਲਾਪਾਤੀ ਆ, ਪਤਿਪਰਮੇਸ਼ਵਰ ਧੁਰਦਰਗਾਹੀਆ । ਮਾਨਸ ਜਨਮ ਲੇਖੇ ਲਾਉਣਾ ਲੋਕਮਾਤੀ ਆ, ਮਤਾ ਸਤਿਗੁਰ ਸ਼ਬਦ ਨਾਲ ਪਕਾਈਆ। ਲਹਿਣਾ ਮੁਕੇ ਡੂੰਘੇ ਖਾਤੀ ਆ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਪਰਮ ਪਰਮਾਤਮ ਪੁਰਖ ਪੁਰਖੋਤਮ ਤਕੋ ਧੁਰ ਦਾ ਸਾਥੀ ਆ, ਸਗਲਾ ਸੰਗ ਬਣਾਈਆ। ਜੋ ਦੇਵੇ ਮਾਣ ਅਨਾਥ ਅਨਾਥੀ ਆ, ਦੀਨਨ ਆਪਣੀ ਗੰਢ ਪੁਆਈਆ। ਲਹਿਣਾ ਚੁਕਾਵੇ ਮਸਤਕ ਮਾਥੀ ਆ, ਧੂੜੀ ਖ਼ਾਕ ਖ਼ਾਕ ਰਮਾਈਆ । ਮੇਰੀ ਨਿਮਸਕਾਰ ਡੰਡਾਵਤ ਬੰਦਨਾ ਜੋੜ ਕੇ ਦੋਵੇਂ ਹਾਥੀ ਆ, ਹਥੇਲੀ ਹਥੇਲੀ ਨਾਲ ਮਿਲਾਈਆ। ਕਿਰਪਾ ਕਰੇ ਪ੍ਰਭੂ ਰਘੁਨਾਥੀ ਆ, ਕਿਰਪਨ ਹੋ ਕੇ ਵੇਖ ਵਖਾਈਆ। ਜਿਸ ਦੀ ਆਤਮ ਪਰਮਾਤਮ ਸਭ ਨੇ ਗਾਉਣੀ ਗਾਥੀਆ, ਸੋਹੰ ਢੋਲਾ ਧੁਰਦਰਗਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਾਥੀਆ, ਸਮਰਥ ਸਿਰ ਆਪਣਾ ਹੱਥ ਟਿਕਾਈਆ।