ਪੁਸਤਕਾਲਾਭਾਗ ੨੪

੧੮ ਜੇਠ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਭਲਾਈ ਪੁਰ ਡੋਗਰਾ ਪਾਲ ਸਿੰਘ ਦੇ ਗ੍ਰਹਿ ਰਾਤ ਨੂੰ ਜ਼ਿਲਾ ਅੰਮ੍ਰਿਤਸਰ

ਨਾਰਦ ਕਹੇ ਵਾਹ ਉਏ ਜੇਠ ਅਠਾਰਾਂ, ਇਕ ਇਕ ਦੇ ਮਾਲਕ ਗਿਆਰਾਂ ਦਏ ਵਡਿਆਈਆ। ਮੈਂ ਖ਼ੁਸ਼ੀ ਹੋਵਾਂ ਵੇਖ ਕੇ ਤੇਈ ਅਵਤਾਰਾਂ, ਦੂਆ ਤੀਆ ਸਰਗੁਣ ਤ੍ਰੈਗੁਣ ਆਪਣਾ ਭੇਵ ਚੁਕਾਈਆ। ਸ਼ਬਦੀ ਧਾਰ ਸਤਿਗੁਰ ਤਕਾਂ ਬਹਾਰਾਂ, ਦੋ ਜਹਾਨਾਂ ਨੌਜਵਾਨਾ ਹੋ ਕੇ ਵੇਖ ਵਖਾਈਆ। ਬਿਨਾ ਨੇਤਰ ਲੋਚਨ ਨੈਣ ਵੇਖਾਂ ਇਸ਼ਾਰਾ, ਬਿਨਾ ਸੈਨਤ ਦੀਨ ਦੁਨੀ ਪ੍ਰਭੂ ਰਿਹਾ ਸਮਝਾਈਆ । ਜੋ ਲਹਿਣਾ ਦੇਣਾ ਜੁਗ ਚੌਕੜੀ ਪੂਰਾ ਕਰੇ ਉਧਾਰਾ, ਲੇਖਾ ਸਭ ਦੀ ਝੋਲੀ ਪਾਈਆ। ਜੋ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਵੇਖੇ ਹੱਟੀ ਬਾਜ਼ਾਰਾ, ਬ੍ਰਹਿਮੰਡਾਂ ਖੰਡਾਂ ਧਿਆਨ ਲਗਾਈਆ। ਜਿਸ ਖੇਲ ਖਿਲਾਇਆ ਲੱਖ ਚੁਰਾਸੀ ਜੀਵ ਜੰਤ ਪੁਰਖ ਨਾਰਾ, ਤਨ ਵਜੂਦਾਂ ਸੋਭਾ ਪਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਹੋ ਕੇ ਪੁਰਖ ਜ਼ਾਹਰਾ, ਜ਼ਾਹਰ ਜ਼ਹੂਰ ਹੋ ਕੇ ਆਪਣੀ ਕਲ ਪਰਗਟਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਏਕੰਕਾਰਾ, ਲੱਖ ਚੁਰਾਸੀ ਆਪਣੀ ਕਲ ਪਰਗਟਾਈਆ। ਮੈਂ ਨਿਵ ਨਿਵ ਬਿਨਾ ਚਰਨ ਕਰਾਂ ਨਿਮਸਕਾਰਾ, ਬਿਨ ਧੂੜੀ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਤੇਈ ਅਵਤਾਰੋ ਮੇਰੇ ਪਿਆਰੇ ਮਿਤਰੋ, ਸੱਜਣੋ ਧਿਆਨ ਲਗਾਈਆ। ਪ੍ਰਭ ਦੀ ਧਾਰ ਵਿਚੋਂ ਬਾਹਰ ਨਿਤਰੋ, ਨਿਰਵੈਰ ਹੋ ਕੇ ਵੇਖ ਵਖਾਈਆ। ਚੋਟੀ ਚੜ੍ਹ ਕੇ ਵੇਖੋ ਸਿਖਰੋ, ਅੰਤ ਪੜਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਅਵਤਰੀ ਤੀਨਾ ਧਾਰ ਤਮੀਨਾ ਤਵਸੀ ਰਾਮ ਜ਼ਵੂਹ ਜੋਤੀ ਨਾਲ ਜ਼ਵਦਦੀ ਗੋਸ਼ੇ ਮੈਂ ਰਹੂਆ ਮਿਹਰਵਾਨ ਮਿਹਰਵਾਨ ਮਿਹਰਵਾਨ ਕੀ ਖੇਲ ਕਰੇ ਆਪਣੀ ਬਿਧ ਦੀ, ਬਿਦਨਾ ਦੋਵੇਂ ਹੱਥ ਬਧੂ ਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਰੂ ਆ। ਗੁਰਦੇਵ ਸੁਆਮੀ ਅਤਰੀ, ਤੇਈ ਤਰੇਈ ਧਾਰ। ਤੁਸੀਂ ਬ੍ਰਾਹਮਣ ਕਿ ਕਸ਼ਤਰੀ, ਸ਼ੂਦਰ ਵੈਸ਼ ਦਸੋ ਵਿਚਾਰ। ਬਿਨ ਅੱਖਰਾਂ ਫੋਲੋ ਪੱਤਰੀ, ਬਿਨ ਨੈਣਾਂ ਨੈਣ ਉਘਾੜ। ਬਿਨ ਰਸਨਾ ਗਾਉ ਮੰਤਰੀ, ਬਿਨ ਸ਼ਬਦ ਨਾਦ ਧੁਨਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਏਕੰਕਾਰ। ਨਾਰਦ ਕਹੇ ਤੇਈ ਅਵਤਾਰ ਵੇਖੋ ਆਪਣਾ ਸਾਹਿਤ, ਸਤਿਜੁਗ ਤ੍ਰੇਤਾ ਦੁਆਪਰ ਧਿਆਨ ਲਗਾਈਆ । ਕਿਰਿਆ ਕਾਂਡ ਦੀ ਵੇਖੋ ਰਹਿਤ, ਕਰਮਾਂ ਨਾਲ ਸਮਝਾਈਆ। ਸਚ ਪ੍ਰੇਮ ਦੀ ਤਕੋ ਮਹਿਕ, ਦੀਨ ਦੁਨੀ ਵੇਖ ਵਖਾਈਆ। ਜਗਤ ਸਿੰਘਾਸਣ ਵੇਖੋ ਬਹਿਕ, ਆਸਣ ਆਪਣਾ ਫੋਲ ਫੁਲਾਈਆ। ਕੀ ਸ਼ਬਦੀ ਢੋਲੇ ਸਤਿਗੁਰ ਸ਼ਬਦ ਕਹਿਤ, ਕਹਿ ਕਹਿ ਰਿਹਾ ਜਣਾਈਆ। ਕੀ ਹੁਕਮ ਸੰਦੇਸ਼ਾ ਮਿਲੇ ਹਦਾਯਤ, ਫ਼ਰਮਾਨਾ ਧੁਰਦਰਗਾਹੀਆ। ਕੀ ਬਖ਼ਸ਼ਿਸ਼ ਹੋਈ ਅਨਾਇਤ, ਵਸਤ ਅਗੰਮ ਵਰਤਾਈਆ। ਕਵਣ ਤੁਹਾਡੀ ਕਰੇ ਹਮਾਇਤ, ਹਮ ਸਾਜਣ ਕਵਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਅਵਤਾਰੋ ਬਿਨ ਅੱਖਰਾਂ ਵੇਖੋ ਆਪਣੀਆਂ ਕਾਪੀਆਂ, ਕ਼ਲਮ ਸ਼ਾਹੀ ਰੰਗ ਨਾ ਕੋਇ ਰੰਗਾਈਆ। ਦਰਗਾਹ ਸਚ ਦੀ ਪੜ੍ਹੋ ਪਾਤੀਆਂ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਸੀਨੇ ਪਾੜ ਕੇ ਵੇਖੋ ਛਾਤੀਆਂ, ਅੰਤਰ ਧਿਆਨ ਲਗਾਈਆ। ਆਪਣੀਆਂ ਆਪੇ ਪੁਛੋ ਵਾਤੀਆਂ, ਆਪਣੀ

ਆਪ ਲਓ ਅੰਗੜਾਈਆ। ਕਿਉਂ ਕਲਜੁਗ ਹੋਈਆਂ ਅੰਧੇਰੀਆਂ ਰਾਤੀਆਂ, ਸਾਚਾ ਚੰਦ ਨਾ ਕੋਇ ਚਮਕਾਈਆ। ਧਰਮ ਰਿਹਾ ਨਾ ਲੋਕਮਾਤੀਆ, ਮਾਤਰ ਭੂਮੀ ਰੋਵੇ ਮਾਰੇ ਧਾਹੀਆ। ਪਿਛਲੀਆਂ ਦੱਸੋ ਕਥਾ ਕਹਾਣੀਆਂ ਬਾਤੀਆਂ, ਬਾਤਨ ਭੇਵ ਚੁਕਾਈਆ। ਨਾਮ ਦੀਆਂ ਰਹੀਆਂ ਮੂਲ ਨਾ ਹਾਟੀਆਂ, ਹਟਵਾਣਿਓ ਕਿੱਥੇ ਵਸਤ ਗਏ ਲੁਟਾਈਆ। ਮੰਜ਼ਲਾਂ ਦੂਰ ਹੋਈਆਂ ਘਾਟੀਆਂ, ਪਾਂਧੀ ਚੜ੍ਹਨ ਕੋਇ ਨਾ ਪਾਈਆ। ਆਤਮ ਸੇਜਾਂ ਸੁੰਞੀ ਹੋਈਆਂ ਖਾਟੀਆਂ, ਸਿੰਘਾਸਣ ਹਕ ਨਾ ਕੋਇ ਸੁਹਾਈਆ। ਸਚ ਪ੍ਰੇਮ ਦੀਆਂ ਡੋਰਾਂ ਗਈਆਂ ਕਾਟੀਆਂ, ਟੁੱਟੀ ਗੰਢ ਨਾ ਕੋਇ ਵਖਾਈਆ। ਜੋਤ ਨੂਰ ਜਗੇ ਨਾ ਕੋਇ ਲਿਲਾਟੀਆ, ਅੰਧ ਅੰਧੇਰ ਨਾ ਕੋਇ ਮਿਟਾਈਆ। ਮੰਜ਼ਲ ਮੁਕਣ ਕਿਸੇ ਨਾ ਵਾਟੀਆ, ਪਾਂਧੀਓ ਆਪਣਾ ਪੰਧ ਦਿਓ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਅਠਾਰਾਂ ਜੇਠ ਕਹੇ ਸੁਣ ਨਾਰਦ ਪੰਡਾ, ਪੰਡਤਾ ਤੈਨੂੰ ਦਿਆਂ ਜਣਾਈਆ। ਨਿਗਾਹ ਮਾਰ ਲੈ ਵਿਚ ਬ੍ਰਹਿਮੰਡਾਂ, ਬ੍ਰਹਿਮਾਂਡ ਖੋਜ ਖੁਜਾਈਆ। ਖੇਲ ਤਕ ਲੈ ਜੇਰਜ ਅੰਡਾ, ਉਤਭੁਜ ਸੇਤਜ ਪਰਦਾ ਆਪ ਉਠਾਈਆ। ਦੀਨ ਦੁਨੀ ਦੀਆਂ ਵੇਖ ਲੈ ਵੰਡਾਂ, ਮਾਨਸ ਮਾਨਵ ਮਾਨੁਖ ਬੈਠੇ ਰੂਪ ਬਦਲਾਈਆ। ਜਗਤ ਵਿਕਾਰ ਤਕ ਲੈ ਗੰਢਾ, ਮੋਹ ਵਿਕਾਰੇ ਨਾਲ ਬੰਧਾਈਆ। ਆਤਮ ਸਭ ਦਾ ਹੋ ਗਿਆ ਰੰਡਾ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਸੀਨਾ ਹੋਵੇ ਕਿਸੇ ਨਾ ਠੰਢਾ, ਅਗਨੀ ਤਤ ਨਾ ਕੋਇ ਬੁਝਾਈਆ। ਧਰਮ ਦਾ ਰਿਹਾ ਕੋਈ ਨਾ ਖੰਡਾ, ਖੜਗਾਂ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਜੇਠ ਕਹੇ ਸੁਣ ਪੰਡਤ ਧਰਮ ਧਾਰ ਦੇ ਮੀਤੇ, ਸੱਜਣੂਆ ਦਿਆਂ ਜਣਾਈਆ। ਜੋ ਅਵਤਾਰਾਂ ਕੌਲ ਇਕ਼ਰਾਰ ਕੀਤੇ, ਜੁਗ ਜੁਗ ਭੇਵ ਖੁਲ੍ਹਾਈਆ। ਸਭ ਦੇ ਵਕ਼ਤ ਅੰਤ ਬੀਤੇ, ਸਤਿਜੁਗ ਤ੍ਰੇਤਾ ਦੁਆਪਰ ਦਏ ਗਵਾਹੀਆ। ਅਗਲਾ ਹੁਕਮ ਕਰੇ ਪਰਮ ਪੁਰਖ ਅਤੀਤੇ, ਤ੍ਰੈਗੁਣ ਬਾਹਰ ਆਪ ਜਣਾਈਆ। ਜਿਸ ਨੇ ਜੁਗ ਚੌਕੜੀ ਜੀਤੇ, ਸਤਿਜੁਗ ਤ੍ਰੇਤਾ ਦੁਆਪਰ ਪਿਛਲੇ ਪੰਧ ਮੁਕਾਈਆ। ਜਿਸ ਦੀ ਸਭ ਤੋਂ ਵਖਰੀ ਰੀਤੇ, ਰੀਤੀਵਾਨ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਅਠਾਰਾਂ ਜੇਠ ਕਹੇ ਨਾਰਦ ਮੇਰੇ ਵਿਚ ਹੁੰਦਾ ਰਿਹਾ ਕੌਲ ਇਕ਼ਰਾਰ, ਇਕ਼ਰਾਰਨਾਮੇ ਬਿਨ ਅੱਖਰਾਂ ਦੇਣ ਗਵਾਹੀਆ। ਇਹ ਹੁਕਮੇ ਬੱਧੇ ਤੇਈ ਅਵਤਾਰ, ਜਗਤ ਸਰੀਰ ਗਏ ਹੰਢਾਈਆ। ਰਸਨਾ ਜਿਹਵਾ ਪ੍ਰਭੂ ਦਾ ਨਾਮ ਗਏ ਉਚਾਰ, ਗ੍ਰੰਥ ਸ਼ਾਸਤਰਾਂ ਨਾਲ ਲਿਖਾਈਆ। ਸੰਦੇਸ਼ਾ ਦੇਂਦੇ ਗਏ ਵਾਰੋ ਵਾਰ, ਲੋਕਮਾਤ ਆਪਣੀ ਸੇਵ ਕਮਾਈਆ। ਭਵਿਖਤਾਂ ਵਿਚ ਗਏ ਉਚਾਰ, ਅੱਖਰ ਅੱਖਰਾਂ ਨਾਲ ਜੁੜਾਈਆ। ਸਭ ਦਾ ਮਾਲਕ ਏਕੰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੂੰ ਕਰਦੇ ਰਹੇ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਜੋ ਵਸੇ ਸਚਖੰਡ ਸਚੇ ਦਰਬਾਰ, ਸਚ ਸਿੰਘਾਸਣ ਸੋਭਾ ਪਾਈਆ। ਉਸ ਦਾ ਖੇਲ ਅਪਰ ਅਪਾਰ, ਅਪਰੰਪਰ ਸੁਆਮੀ ਆਪਣੇ ਹੱਥ ਰਖੇ ਵਡਿਆਈਆ। ਜੋ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਵੇ ਕਲ ਕਲਕੀ ਅਵਤਾਰ, ਨਿਹਕਲੰਕਾ ਨਾਉਂ ਪਰਗਟਾਈਆ। ਝਟ ਵੇਦ ਵਿਆਸੇ ਉਠ ਕੇ ਮਾਰੀ ਇਕ ਲਲਕਾਰ, ਕੂਕ ਕੂਕ ਸੁਣਾਈਆ। ਉਹ ਬ੍ਰਾਹਮਣ ਗੌੜਾ ਸਭ ਦਾ ਮੀਤ ਮੁਰਾਰ, ਮਿਤਰ ਪਿਆਰਾ ਇਕ ਅਖਵਾਈਆ। ਜੋ ਹੋਵੇ ਉਦਰ ਤੋਂ ਬਾਹਰ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜੋਤੀ ਜਾਤਾ ਹੋ ਕੇ ਹੋਵੇ ਜ਼ਾਹਰ, ਜ਼ਾਹਰ

ਜ਼ਹੂਰ ਆਪਣਾ ਆਪ ਕਰਾਈਆ। ਸ਼ਬਦੀ ਸ਼ਬਦ ਦੀ ਬਣਾ ਕੇ ਧਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਤੇਈ ਅਵਤਾਰ ਉਸੇ ਦਾ ਕਰਨ ਇਜ਼ਹਾਰ, ਸਿਫ਼ਤਾਂ ਨਾਲ ਸਿਫ਼ਤ ਸਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਗੁਸਾਈਂਆ। ਤੇਈ ਅਵਤਾਰ ਕਹਿਣ ਸਾਡਾ ਨਹੀਂ ਕੋਈ ਤਕਰਾਰ, ਬੋਲ ਜਗਤ ਨਾ ਕੋਇ ਜਣਾਈਆ। ਅਸੀਂ ਆਏ ਵਾਰੋ ਵਾਰ, ਸਤਿਜੁਗ ਤ੍ਰੇਤਾ ਦੁਆਪਰ ਫੇਰਾ ਪਾਈਆ। ਹੁਕਮ ਮੰਨਦੇ ਰਹੇ ਸਚੀ ਸਰਕਾਰ, ਜੋ ਸ਼ਹਿਨਸ਼ਾਹ ਰਿਹਾ ਦ੍ਰਿੜਾਈਆ। ਅੱਖਰਾਂ ਨਾਲ ਅੱਖਰ ਦੇਂਦੇ ਰਹੇ ਅਧਾਰ, ਮੇਲ ਮਿਲਾਇਆ ਚਾਈਂ ਚਾਈਂਆ। ਗ੍ਰੰਥ ਸ਼ਾਸਤਰ ਗਏ ਉਚਾਰ, ਰਸਨਾ ਜਿਹਵਾ ਢੋਲੇ ਗਾਈਆ। ਰਾਮ ਰਾਮਾ ਕਰ ਪਿਆਰ, ਰਮਈਆ ਰੂਪ ਸਮਝਾਈਆ। ਕਾਹਨਾ ਕਾਹਨ ਦੱਸ ਸਿਕਦਾਰ, ਘਨਈਆ ਇਕੋ ਇਕ ਦਰਸਾਈਆ। ਬੁੱਧੀ ਤੋਂ ਪਰੇ ਜਿਸ ਦਾ ਵਿਵਹਾਰ, ਅਕਲ ਚਲੇ ਨਾ ਕੋਇ ਚਤੁਰਾਈਆ। ਉਸ ਦੇ ਬਣਕੇ ਸੇਵਾਦਾਰ, ਜੁਗ ਜੁਗ ਸੇਵ ਕਮਾਈਆ। ਅੰਤ ਕਰਦੇ ਰਹੇ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਜਿਸ ਦੇ ਹੁਕਮ ਵਿਚ ਹੁਕਮ ਦੀ ਮੌਲਣੀ ਬਹਾਰ, ਬਸੰਤ ਬੈਠੇ ਸੀਸ ਨਿਵਾਈਆ। ਭਗਤ ਵਛਲ ਹੋਏ ਗਿਰਧਾਰ, ਭਗਵਨ ਆਪਣਾ ਰੂਪ ਵਟਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਾਵਣਹਾਰਾ ਸਾਰ, ਮਹਾਸਾਰਥੀ ਵਡ ਵਡਿਆਈਆ। ਜਿਸ ਨੂੰ ਸਭ ਨੇ ਕਰਨੀ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ । ਅਵਤਾਰ ਕਹਿਣ ਪੰਡਤਾ ਸਾਡਾ ਪ੍ਰਭ ਸਦਾ ਬੇਅੰਤ, ਤੈਨੂੰ ਦੇਈਏ ਜਣਾਈਆ। ਜੋ ਮਾਲਕ ਧੁਰ ਦਾ ਕੰਤ, ਕੰਤੂਹਲ ਇਕ ਅਖਵਾਈਆ। ਜਿਸ ਦੀ ਸਾਰੇ ਕਰਦੇ ਮੰਨਤ, ਨਿਵ ਨਿਵ ਸੀਸ ਨਿਵਾਈਆ। ਉਸ ਸਾਡੀ ਬਣਾਈ ਬਣਤ, ਘੜਨ ਭੰਨਣਹਾਰ ਧੁਰਦਰਗਾਹੀਆ। ਭੇਵ ਖੁਲ੍ਹਾਇਆ ਵਿਚ ਜੰਨਤ, ਜੀਵਾਂ ਦਿਤਾ ਜਣਾਈਆ। ਮਹਿੰਮਾ ਦੱਸ ਅਗਣਤ, ਸਿਫ਼ਤਾਂ ਨਾਲ ਸਲਾਹੀਆ । ਜਿਸ ਦੇ ਨਾਮ ਦਾ ਗਾਇਆ ਮੰਤ, ਮੰਤਵ ਦੀਨ ਦੁਨੀ ਹਲ ਕਰਾਈਆ। ਉਹ ਲੇਖਾ ਲਹਿਣਾ ਪੂਰਾ ਕਰੇ ਅੰਤ, ਅੰਤ ਉਸੇ ਹੱਥ ਵਡਿਆਈਆ। ਉਸ ਦਾ ਲਹਿਣਾ ਸਮਝ ਸਕੇ ਕੋਈ ਨਾ ਪੰਡਤ, ਪੰਡਤਾ ਤੇਰੀ ਕੀ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਅਵਤਾਰੋ ਮੈਂ ਕੋਈ ਭਗਤ ਨਹੀਂ ਸ਼ਰੀਰ, ਤਨ ਵਜੂਦ ਨਾ ਕੋਇ ਰਖਾਈਆ। ਮੇਰਾ ਰੂਪ ਬੇਨਜ਼ੀਰ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੈਂ ਸ਼ਾਹ ਨਹੀਂ ਹਕੀਰ, ਜਗਤ ਵੰਡ ਨਾ ਕੋਇ ਵੰਡਾਈਆ। ਮੇਰੀ ਮਨਸਾ ਨਹੀਂ ਜ਼ਮੀਰ, ਖ਼ਾਹਿਸ਼ ਦੁਨੀ ਨਾ ਕੋਇ ਜਣਾਈਆ। ਮੇਰੀ ਬਦਲੀ ਨਾ ਕਦੇ ਤਕ਼ਦੀਰ, ਤਦਬੀਰ ਜਗਤ ਨਾ ਕੋਇ ਜਣਾਈਆ। ਮੈਂ ਪਰਮ ਪੁਰਖ ਪਰਮਾਤਮ ਦਾ ਇਕੋ ਪੀਤਾ ਸੀਰ, ਬਿਨ ਰਸਨਾ ਜਿਹਵਾ ਮੁਖ ਲਗਾਈਆ। ਜਿਸ ਨਾਲ ਮੈਨੂੰ ਆਈ ਧੀਰ, ਧੀਰਜ ਦਿਤੀ ਟਿਕਾਈਆ। ਮੈਂ ਗ਼ਰੀਬ ਨਹੀਂ ਅਮੀਰ, ਅਮਰਾਪਦ ਬਹਿ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਤੇਈ ਅਵਤਾਰ ਕਹਿਣ ਨਾਰਦ ਸਾਡਾ ਇਕੋ ਇਕ ਬਚਨ, ਬਿਨ ਰਸਨਾ ਦਈਏ ਜਣਾਈਆ। ਤੇਰਾ ਕਿਹੜਾ ਗੜ੍ਹ ਕੰਚਨ, ਸਾਨੂੰ ਦੇ ਸੁਣਾਈਆ। ਨਾਰਦ ਕਿਹਾ ਮੇਰਾ ਮੰਦਰ ਨੂਰ ਨੁਰਾਨਾ ਇਕ ਨਿਰੰਜਣ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਮਾਲਕ ਦਰਦ ਦੁਖ ਭੈ ਭੰਜਣ, ਭਵ ਸਾਗਰਾਂ ਪਾਰ ਕਰਾਈਆ। ਜਿਸ

ਦੇ ਅਵਤਾਰ ਪੈਗ਼ੰਬਰ ਗੁਰੂ ਜੋਤੀ ਧਾਰ ਜਗਣ, ਜਾਗਰਤ ਜੋਤ ਕਰ ਰੁਸ਼ਨਾਈਆ। ਜੋ ਨਾਮ ਨਿਧਾਨ ਸਭ ਦੇ ਮੁਖ ਲਗਾਵੇ ਸਗਨ, ਵਸਤ ਅਗੰਮ ਆਪ ਵਰਤਾਈਆ। ਪ੍ਰੇਮ ਪਿਆਰ ਮਸਤੀ ਵਿਚ ਕਰਕੇ ਮਗਨ, ਆਪਣਾ ਰੰਗ ਚੜ੍ਹਾਈਆ। ਜਿਸ ਦੀ ਮੰਜ਼ਲ ਸਾਰੇ ਲੰਘਣ, ਭੱਜਣ ਵਾਹੋ ਦਾਹੀਆ। ਜਿਸ ਦੇ ਅਵਤਰ ਹੋ ਕੇ ਸਾਰੇ ਮੰਗਣ, ਖ਼ਾਲੀ ਝੋਲੀਆਂ ਅਗੇ ਡਾਹੀਆ। ਉਹ ਨਾਮ ਨਿਧਾਨਾ ਜੁਗ ਜੁਗ ਆਵੇ ਵੰਡਣ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਅਠਾਰਾਂ ਜੇਠ ਕਹੇ ਮੈਂ ਸਭ ਨੂੰ ਦੇਵਾਂ ਸੰਦੇਸ਼ਾ, ਅਵਤਰ ਤੇਈ ਧਿਆਨ ਲਗਾਈਆ। ਨਾਰਦਾ ਤਕ ਲੈ ਇਕੋ ਨਰ ਨਰੇਸ਼ਾ, ਨਰ ਨਰਾਇਣ ਧੁਰਦਰਗਾਹੀਆ। ਜੋ ਸਦਾ ਰਹੇ ਹਮੇਸ਼ਾ, ਸਾਜਣ ਇਕ ਅਖਵਾਈਆ। ਜਿਸ ਦੇ ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਾ, ਦੇਵਤ ਸੁਰ ਭੱਜਣ ਵਾਹੋ ਦਾਹੀਆ। ਜੋ ਵਸਣਹਾਰਾ ਸਚਖੰਡ ਸਾਚੇ ਦੇਸਾ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਵਖਰਾ ਵੇਸਾ, ਤੇਈ ਅਵਤਾਰਾਂ ਵੇਸ ਵਟਾਈਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਪੇਸ਼ੀਨਗੋਈਆਂ ਦੇਣ ਗਵਾਹੀਆ। ਜੋ ਮੇਟਣਹਾਰਾ ਕੂੜ ਕਲੇਸ਼ਾ, ਕੁਕਰਮ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਜੇਠ ਕਹੇ ਮੇਰੀ ਬਾਤ ਇਕ ਅਵੱਲੀ, ਅਵੱਲੜੀ ਦਿਆਂ ਜਣਾਈਆ। ਮੇਰੀ ਆਸ਼ਾ ਇਕ ਇਕੱਲੀ, ਅਕਲ ਕਲਧਾਰੀ ਦਿਤੀ ਬਣਾਈਆ। ਜੋ ਆਦਿ ਜੁਗਾਦੀ ਵਲ ਛਲੀ, ਅਛਲ ਛਲ ਆਪਣਾ ਹੁਕਮ ਵਰਤਾਈਆ। ਉਸ ਨੇ ਖ਼ਬਰ ਬਿਨ ਅੱਖਰਾਂ ਦੱਸੀ ਭਲੀ, ਜੋ ਭਾਂਡਾ ਭਰਮ ਭੰਨਾਈਆ। ਜੋ ਸਦਾ ਫਿਰੇ ਭਗਤਾਂ ਦੀ ਗਲੀ, ਕਾਇਆ ਕੂਟੇ ਭੱਜੇ ਵਾਹੋ ਦਾਹੀਆ। ਜਿਸ ਦੀ ਧਾਰ ਆਤਮਾ ਨਾਲ ਪਰਮਾਤਮਾ ਹੋ ਕੇ ਰਲੀ, ਰਲ ਮਿਲ ਕੇ ਖ਼ੁਸ਼ੀ ਬਣਾਈਆ। ਜੋ ਖੇਲ ਖਿਲਾਵੇ ਕਾਇਆ ਮਾਟੀ ਖੱਲੀ, ਖ਼ੁਦ ਮਾਲਕ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਨਾਰਦ ਕਹੇ ਜੇਠ ਉਹ ਮਿਤਰ ਪਿਆਰਾ ਚੰਗਾ, ਚੰਗੀ ਦਏ ਵਡਿਆਈਆ। ਜਿਸ ਦਾ ਪਿਆਰ ਅੰਮ੍ਰਿਤ ਰਸ ਅਗੰਮੀ ਗੰਗਾ, ਗੰਗੋਤਰੀ ਸਮਝ ਕਿਛ ਨਾ ਆਈਆ। ਜਿਸ ਦੇ ਹੁਕਮ ਵਿਚ ਤੇਈ ਅਵਤਾਰਾਂ ਵਕ਼ਤ ਲੰਘਾ, ਆਪਣਾ ਪੰਧ ਮੁਕਾਈਆ। ਜੋ ਦੇਵਣਹਾਰਾ ਭਗਤਾਂ ਸੰਗਾ, ਸਗਲਾ ਸੰਗੀ ਇਕ ਹੋ ਜਾਈਆ। ਜੋ ਓਢਣ ਬਖ਼ਸ਼ੇ ਸੀਸ ਨੰਗਾ, ਸੋ ਸਿਰ ਸਿਰ ਆਪਣਾ ਹੱਥ ਵਖਾਈਆ। ਜਿਸ ਲੇਖਾ ਪੂਰਾ ਕਰਨਾ ਤਤਾਂ ਪੰਜਾਂ, ਪੰਚਮ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਇਕ ਖੁਲ੍ਹਾਈਆ। ਅਵਤਾਰ ਕਹਿਣ ਸਾਡਾ ਮਾਲਕ ਇਕ ਜਗਦੀਸ਼, ਜਗਦੀਸ਼ਰ ਨਜ਼ਰੀ ਆਈਆ। ਜਿਸ ਨੂੰ ਝੁਕਦੇ ਸੀਸ, ਸੀਸ ਬਿਨ ਕ਼ਦਮਾਂ ਕ਼ਦਮ ਟਿਕਾਈਆ। ਜਿਸ ਦੀ ਕਰੇ ਕੋਈ ਨਾ ਰੀਸ, ਰੂਪ ਅਨੂਪ ਨਾ ਕੋਇ ਦਰਸਾਈਆ। ਉਸ ਦਾ ਖੇਲ ਇਕ ਇਕੀਸ, ਦੂਆ ਏਕਾ ਮਿਲ ਕੇ ਵਜੇ ਵਧਾਈਆ । ਜਿਸ ਦੇ ਛਤਰ ਝੁਲਦਾ ਸੀਸ, ਦੋ ਜਹਾਨਾਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਰੰਗ ਆਪ ਰੰਗਾਈਆ। ਅਵਤਾਰ ਕਹਿਣ ਉਸ ਦਾ ਵਕ਼ਤ ਸੁਹੰਜਣਾ ਆਇਆ, ਅਸੀਂ ਮਿਲ ਕੇ ਦਈਏ ਜਣਾਈਆ। ਜਿਸ ਦਾ ਜੁਗ ਜੁਗ ਢੋਲਾ ਗਾਇਆ, ਸਿਫ਼ਤਾਂ ਨਾਲ ਸਲਾਹੀਆ। ਉਹ ਵੇਖਣਹਾਰਾ

ਤ੍ਰੈਗੁਣ ਮਾਇਆ, ਤ੍ਰੈਭਵਣ ਧਨੀ ਇਕ ਅਖਵਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਖੇਲ ਰਚਾਇਆ, ਕਲਜੁਗ ਅੰਤਮ ਖੋਜ ਖੁਜਾਈਆ। ਜੋ ਭਗਤ ਸੁਹੇਲਾ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਇਆ, ਜੋਤੀ ਜਾਤਾ ਡਗਮਗਾਈਆ। ਉਸ ਦਾ ਹੁਕਮ ਸੰਦੇਸ਼ਾ ਇਕੋ ਇਕ ਸੁਣਾਇਆ, ਨਿਰਅੱਖਰ ਧਾਰ ਪੜ੍ਹਾਈਆ। ਅਠਾਰਾਂ ਜੇਠ ਖ਼ੁਸ਼ੀ ਮਨਾਇਆ, ਨਿਵ ਨਿਵ ਲਾਗਾ ਪਾਈਆ। ਨਾਰਦ ਕਹੇ ਮੈਂ ਲੱਖ ਲੱਖ ਸ਼ੁਕਰ ਮਨਾਇਆ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਅਵਤਾਰੋ ਤੁਹਾਨੂੰ ਦਿਆਂ ਸੁਣਾਇਆ, ਅਣਸੁਣਤ ਰਹਿਣ ਕੋਇ ਨਾ ਪਾਈਆ । ਤੁਹਾਡਾ ਅੰਤਮ ਪੰਧ ਮੁਕਾਇਆ, ਕ਼ਦਮ ਅਗੇ ਨਾ ਕੋਇ ਉਠਾਈਆ। ਸਭ ਦਾ ਮਾਰਗ ਇਕ ਸਮਝਾਇਆ, ਦੀਨ ਮਜ਼੍ਹਬਾਂ ਨਾ ਵੰਡ ਵੰਡਾਈਆ। ਆਤਮ ਪਰਮਾਤਮ ਭੇਵ ਖੁਲਾਇਆ, ਪਰਦਾ ਪਰਦਿਆਂ ਵਿਚੋਂ ਉਠਾਈਆ। ਪੂਰਬ ਲਹਿਣਾ ਸਭ ਦਾ ਝੋਲੀ ਪਾਇਆ, ਬਾਕੀ ਨਜ਼ਰ ਕੋਇ ਨਾ ਆਈਆ। ਜਿਸ ਨੇ ਭਗਤਾਂ ਵਕ਼ਤ ਸੁਹਾਇਆ, ਭਗਵਨ ਦਏ ਵਡਿਆਈਆ। ਉਸ ਦੀ ਧੂੜੀ ਖ਼ਾਕ ਰਮਾਇਆ, ਮਸਤਕ ਟਿੱਕੇ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਆਦਿ ਜੁਗਾਦੀ ਖੇਲ ਰਚਾਇਆ, ਰਚਣਹਾਰ ਇਕ ਅਖਵਾਈਆ।

੧੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ

ਨਾਰਦ ਕਹੇ ਜਨ ਭਗਤੋ ਮੈਂ ਤੁਹਾਡੇ ਅੰਦਰ ਜਾਵਾਂ ਲੰਘ, ਖ਼ੁਸ਼ੀਆਂ ਨਾਲ ਮਿਲਣਾ ਚਾਈਂ ਚਾਈਂਆ। ਜਿਥੇ ਪ੍ਰਭੂ ਪਿਆਰਿਆਂ ਦਾ ਸਾਚਾ ਸੰਗ, ਸਾਚਾ ਸੰਗੀ ਇਕੋ ਵੇਖ ਵਖਾਈਆ। ਪ੍ਰੇਮ ਪਿਆਰ ਦੀ ਧਾਰ ਵਗੇ ਅੰਮ੍ਰਿਤ ਗੰਗ, ਲਹਿਰ ਲਹਿਰ ਵਿਚੋਂ ਬਦਲਾਈਆ। ਮੈਨੂੰ ਚੰਗਾ ਸੋਹਣਾ ਦਿਸੇ ਢੰਗ, ਤਰੀਕ਼ਾ ਮੇਰੇ ਮਨ ਨੂੰ ਭਾਈਆ। ਤੁਸੀਂ ਖ਼ੁਸ਼ੀਆਂ ਢੋਲੇ ਗਾਉਣੇ ਛੰਦ, ਸੋਹੰ ਸਚ ਪੜ੍ਹਾਈਆ। ਆਤਮ ਧਾਰ ਹੋਏ ਪਾਬੰਦ, ਪਰਮਾਤਮ ਮਿਲ ਕੇ ਵਜੇ ਵਧਾਈਆ। ਜਿਥੇ ਰਹੇ ਨਾ ਭੁਖ ਨੰਗ, ਤ੍ਰਿਸ਼ਨਾ ਕੂੜ ਨਾ ਕੋਇ ਹਲਕਾਈਆ। ਸੇਜ ਸੁਹੰਜਣੀ ਹੋਏ ਪਲੰਘ, ਛੱਪਰ ਛੰਨ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਤਿਸੰਗ ਵੇਖਿਆ ਅਗੰਮ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਥੇ ਖ਼ੁਸ਼ੀ ਹੁੰਦਾ ਬੰਦ ਬੰਦ, ਬੰਦਗੀ ਪ੍ਰਭ ਦੀ ਵਿਚ ਸਮਾਈਆ। ਨੂਰੀ ਜੋਤ ਤਕ ਕੇ ਚੰਦ, ਅੰਧ ਅੰਧੇਰਾ ਅੰਧ ਮਿਟਾਈਆ। ਸਾਚੀ ਮੰਜ਼ਲ ਹਕ਼ੀਕ਼ੀ ਜਲਵਾ ਵੇਖੇ ਲੰਘ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਸੰਗ ਹੁੰਦਾ ਕਾਇਆ ਮੰਦਰ ਘਰ, ਸਾਢੇ ਤਿੰਨ ਹੱਥ ਵਜੇ ਵਧਾਈਆ। ਜਿਥੇ ਅੰਮ੍ਰਿਤ ਮਿਲੇ ਡੂੰਘੇ ਸਰ, ਸਰੋਵਰ ਇਕੋ ਸੋਭਾ ਪਾਈਆ। ਮਿਹਰਵਾਨ ਮਿਹਰਵਾਨ ਮਿਹਰ ਕਿਰਪਾ ਦੇਵੇ ਕਰ, ਕਰਨੀ ਦਾ ਕਰਤਾ ਕਾਰ ਕਮਾਈਆ। ਸਚ ਭੰਡਾਰਾ ਦੇਵੇ ਭਰ, ਖ਼ਾਲੀ ਨਜ਼ਰ ਕੋਇ ਨਾ ਆਈਆ। ਮੇਲ ਮਿਲਾਵਾ ਹੋਵੇ ਇਕੋ ਹਰਿ, ਜੋ ਹਰ ਹਿਰਦੇ ਬੈਠਾ ਸੋਭਾ ਪਾਈਆ। ਆਤਮ ਪਰਮਾਤਮ ਲਏ ਵਰ, ਕੰਤ ਕੰਤੂਹਲ ਇਕ ਅਖਵਾਈਆ। ਜਿਸ ਨੂੰ ਕਹਿੰਦੇ ਨਰਾਇਣ ਨਰ, ਨਰ

ਨਿਰੰਕਾਰ ਅਗੰਮ ਅਥਾਹੀਆ। ਨਿਰਭਉ ਹੋ ਕੇ ਚੁਕਾਵੇ ਡਰ, ਭਾਉ ਆਪਣਾ ਇਕ ਸਮਝਾਈਆ। ਜਿਸ ਦੀ ਸਰਨ ਸਰਨਾਈ ਜਾਈਏ ਪਰ, ਪਰਾ ਪਸੰਤੀ ਮਧਮ ਬੈਖਰੀ ਦਾ ਪੜਦਾ ਦਏ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਸਤਿਸੰਗ ਹੋਵੇ ਕਾਇਆ ਮੰਦਰ, ਤਨ ਵਜੂਦ ਵਜੇ ਵਧਾਈਆ। ਭਾਗ ਲੱਗੇ ਡੂੰਘੀ ਕੰਦਰ, ਅੰਧ ਅਗਿਆਨ ਰਹਿਣ ਨਾ ਪਾਈਆ। ਮਨੂਆ ਦਹਿ ਦਿਸ਼ਾ ਨਾ ਉਠ ਉਠ ਧਾਏ ਬੰਦਰ, ਮਨਸਾ ਕੂੜ ਨਾ ਕੋਇ ਹਲਕਾਈਆ। ਬਜਰ ਕਪਾਟੀ ਤੁੱਟੇ ਜੰਦਰ, ਤ੍ਰੈਗੁਣ ਤਤ ਰਹੇ ਨਾ ਰਾਈਆ। ਹੋਵੇ ਪਰਕਾਸ਼ ਬਿਨਾ ਸੂਰੀਆ ਚੰਦਰ, ਜੋਤੀ ਜਾਤਾ ਡਗਮਗਾਈਆ। ਸ਼ਰਅ ਦਾ ਰਹੇ ਕੋਈ ਨਾ ਬੰਧਨ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਸਚ ਸੁਆਮੀ ਲਾਏ ਅੰਗਣ, ਅੰਗੀਕਾਰ ਇਕ ਅਖਵਾਈਆ। ਜਿਸ ਦੇ ਦੁਆਰਿਉਂ ਸਾਰੇ ਮੰਗਣ, ਖ਼ਾਲੀ ਝੋਲੀਆਂ ਅਗੇ ਡਾਹੀਆ। ਉਹ ਸਾਹਿਬ ਸੂਰਾ ਸਰਬੰਗਣ, ਹਰਿ ਕਰਤਾ ਇਕ ਅਖਵਾਈਆ। ਜੋ ਭਗਤਾਂ ਸਦਾ ਸਤਿਸੰਗਣ, ਸਾਥੀ ਇਕੋ ਨਜ਼ਰੀ ਆਈਆ। ਜੋ ਟੁੱਟੀ ਆਵੇ ਗੰਢਣ, ਗੰਢਣਹਾਰ ਗੋਪਾਲ ਸੁਆਮੀ ਬੇਪਰਵਾਹੀਆ। ਸਾਚੀ ਦਾਤ ਆਵੇ ਵੰਡਣ, ਨਾਮ ਨਿਧਾਨਾ ਝੋਲੀ ਪਾਈਆ। ਜੋ ਲੇਖਾ ਜਾਣੇ ਵਿਚ ਬ੍ਰਹਿਮੰਡਣ, ਬ੍ਰਹਿਮਾਂਡ ਧਿਆਨ ਲਗਾਈਆ। ਜੋ ਵੇਖੇ ਕਲਜੁਗ ਘਾਟ ਕੰਢਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ । ਸਤਿਸੰਗ ਕਹੇ ਮੈਨੂੰ ਕਰਦਾ ਕੋਈ, ਕੋਟਾਂ ਵਿਚੋਂ ਨਜ਼ਰੀ ਆਈਆ। ਮੇਰੀ ਦੋ ਜਹਾਨ ਦਰੋਹੀ, ਦੋਏ ਜੋੜ ਵਾਸਤਾ ਪਾਈਆ। ਨਵ ਸੱਤ ਸਭ ਦੀ ਪਤ ਗਈ ਖੋਹੀ, ਪਤ ਪਤਵੰਤਾ ਮਿਲਣ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰਹੀ ਰੋਈ, ਬਿਨ ਨੈਣਾਂ ਨੀਰ ਵਹਾਈਆ। ਸੁਰਤੀ ਉਠੇ ਕਿਸੇ ਨਾ ਸੋਈ, ਸ਼ਬਦੀ ਸ਼ਬਦ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਸਤਿਸੰਗ ਕਹੇ ਮੇਰਾ ਰੂਪ ਨਿਰਾਲਾ ਜਗ, ਦੀਨ ਦੁਨੀ ਦਿਆਂ ਜਣਾਈਆ। ਮੇਰਾ ਮਾਰਗ ਵਖਰਾ ਅਲਗ, ਰਸਤਾ ਇਕੋ ਇਕ ਦਰਸਾਈਆ। ਮੇਰਾ ਮਾਲਕ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਮੇਰਾ ਲਹਿਣਾ ਦੇਣਾ ਜਨ ਭਗਤਾਂ ਜੋ ਪ੍ਰਭ ਦੀ ਸਰਨੀ ਗਏ ਲੱਗ, ਲਗ ਮਾਤਰ ਡੇਰਾ ਢਾਹੀਆ । ਮੈਂ ਖ਼ੁਸ਼ੀਆਂ ਵਿਚ ਹੋਵਾ ਗਦ ਗਦ, ਸਿਫ਼ਤੀ ਢੋਲੇ ਗਾਈਆ। ਮੇਰੀ ਚਾਰ ਦੀਵਾਰੀਆਂ ਬਾਹਰ ਹੱਦ, ਜਿਸ ਹਦੂਦ ਵਿਚ ਵਸੇ ਧੁਰ ਦਾ ਮਾਹੀਆ। ਜਿਸ ਦੀ ਲੱਖ ਚੁਰਾਸੀ ਯਦ, ਯਦੀ ਯਦਪ ਹੁਕਮ ਵਰਤਾਈਆ। ਉਸ ਦਾ ਨਾਮ ਸੰਦੇਸ਼ਾ ਸੁਣਾਂ ਨਦ, ਜੋ ਅਨਹਦ ਨਾਦੀ ਧੁਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਸੰਗ ਕਹੇ ਮੇਰੀ ਵਿਸ਼ਨ ਬ੍ਰਹਮਾ ਸ਼ਿਵ ਚਲਾਈ ਰੀਤ, ਨਿਰਗੁਣ ਨਿਰਗੁਣ ਢੋਲੇ ਗਾਈਆ। ਸੋਹੰ ਸ਼ਬਦ ਗਾਇਆ ਗੀਤ, ਤੂੰ ਮੇਰਾ ਮੈਂ ਤੇਰਾ ਹਕ ਪੜ੍ਹਾਈਆ। ਤ੍ਰੈਗੁਣ ਨਾਲੋਂ ਆਪਣੀ ਵਖਰੀ ਦੱਸ ਪ੍ਰੀਤ, ਪ੍ਰੀਤਮ ਹੋ ਕੇ ਦਿਆਂ ਜਣਾਈਆ। ਸਦਾ ਸੁਹੇਲਾ ਹੋ ਕੇ ਵਸਾਂ ਚੀਤ, ਠਗੌਰੀ ਤਨ ਰਹੇ ਨਾ ਰਾਈਆ। ਮੇਰਾ ਬ੍ਰਹਮ ਬ੍ਰਹਿਮਾਦੀ ਸਤਿ ਸਤਿਵਾਦੀ ਸ਼ਬਦ ਅਨਾਦੀ ਏਕਾ ਗੀਤ, ਗੋਬਿੰਦ ਢੋਲਾ ਸਹਿਜ ਸੁਭਾਈਆ। ਮੈਂ ਪਰਖਣਹਾਰਾ ਨਿਰਗੁਣ ਧਾਰ ਰੀਤ, ਰੀਤੀਵਾਨ ਇਕ ਅਖਵਾਈਆ। ਮੇਰਾ ਲੇਖਾ ਨਾਲ ਹਸਤ ਕੀਟ, ਕੀਟ ਕੀਟਾਂ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,

ਸਚ ਦਾ ਦਰ ਇਕ ਸੁਹਾਈਆ। ਸਤਿਸੰਗ ਕਹੇ ਮੈਨੂੰ ਵਿਸ਼ਨ ਬ੍ਰਹਮਾ ਸ਼ਿਵ ਗਾਇਆ, ਗਹਿਰ ਗੰਭੀਰ ਧਿਆਨ ਲਗਾਈਆ। ਤ੍ਰੈਗੁਣ ਮਾਇਆ ਗੁਣ ਗਾਇਆ, ਰਜੋ ਤਮੋ ਸਤੋ ਵੰਡ ਵੰਡਾਈਆ। ਪੰਜਾਂ ਤਤਾਂ ਪੰਧ ਮੁਕਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਾ ਕੋਇ ਚੁਕਾਈਆ। ਨੂਰ ਨੁਰਾਨਾ ਦੀਪ ਇਕ ਜਗਾਇਆ, ਜੋਤੀ ਜਾਤਾ ਇਕ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਗਾਇਆ, ਬਿਨ ਰਸਨਾ ਸਿਫ਼ਤ ਸਲਾਹੀਆ। ਤਿੰਨਾਂ ਮਿਲਕੇ ਮੇਰਾ ਸਾਚਾ ਸੰਗ ਬਣਾਇਆ, ਤਿੰਨਾਂ ਲੋਕਾਂ ਵਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਸੰਗ ਕਹੇ ਵਿਸ਼ਨ ਬ੍ਰਹਮਾ ਸ਼ਿਵ ਹੋਏ ਇਕੱਠੇ, ਆਦਿ ਦੀ ਧਾਰ ਦਿਆਂ ਜਣਾਈਆ। ਪਹਿਲੋਂ ਪ੍ਰਭ ਦੀ ਸਰਨ ਸਰਨਾਈ ਢੱਠੇ, ਸਚਖੰਡ ਸਾਚੇ ਸੀਸ ਨਿਵਾਈਆ। ਫਿਰ ਥਿਰ ਘਰ ਫਿਰਨ ਨਠੇ, ਭੱਜਣ ਵਾਹੋ ਦਾਹੀਆ। ਨਾਲੇ ਇਕ ਦੂਜੇ ਨੂੰ ਕਰਨ ਠੱਠੇ, ਮਸਖ਼ਰੀ ਰਹੇ ਉਡਾਈਆ। ਆਉ ਸਤਿਗੁਰ ਸ਼ਬਦ ਦੇ ਬਣੀਏ ਪੱਠੇ, ਜੋ ਸਿਖਿਆ ਦਏ ਸਮਝਾਈਆ। ਜਿਸ ਉਲਟੀ ਗੇੜਨੀ ਲਠੇ, ਲੱਖ ਚੁਰਾਸੀ ਵੰਡ ਵੰਡਾਈਆ। ਉਸ ਵੇਲੇ ਤਿੰਨਾਂ ਮਿਲਕੇ ਤੂੰ ਮੇਰਾ ਮੈਂ ਤੇਰਾ ਗਾਏ ਟੱਪੇ, ਸੋਹੰ ਕੀਤੀ ਸਚ ਪੜ੍ਹਾਈਆ। ਫਿਰ ਅੱਖਰਾਂ ਵਿਚ ਮਾਣ ਦਿਤਾ ਇਕੋ ਪੱਪੇ, ਪੂਰਨ ਬ੍ਰਹਮ ਦਿਤਾ ਸਮਝਾਈਆ। ਜਿਸ ਦੇ ਹੁਕਮ ਵਿਚ ਤ੍ਰੈਗੁਣ ਅਗਨੀ ਤਪੇ, ਤ੍ਰੈਗੁਣ ਅਤੀਤਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਸਤਿਸੰਗ ਕਹੇ ਮੇਰੀ ਰੀਤ ਬਹੁ ਪੁਰਾਣੀ, ਪੁਰਾਣ ਅਠਾਰਾਂ ਕਹਿਣ ਕੁਛ ਨਾ ਪਾਈਆ। ਮੇਰੀ ਬ੍ਰਹਮਾ ਵਿਸ਼ਨ ਸ਼ਿਵ ਜਾਣੇ ਕਹਾਣੀ, ਚਾਰੇ ਵੇਦ ਪੜਦਾ ਨਾ ਕੋਇ ਉਠਾਈਆ। ਮੇਰਾ ਗ੍ਰਹਿ ਪਦ ਨਿਰਬਾਣੀ, ਦੂਜੀ ਵੰਡ ਨਾ ਕੋਇ ਵੰਡਾਈਆ। ਮੇਰਾ ਸ਼ਹਿਨਸ਼ਾਹ ਨੂਰ ਨੁਰਾਨੀ, ਪਾਤਸ਼ਾਹ ਇਕ ਅਖਵਾਈਆ। ਜਿਸ ਨੂੰ ਜਗਤ ਜਹਾਨ ਗਾਉਂਣਾ ਜ਼ਬਾਨੀ, ਰਸਨਾ ਜਿਹਵਾ ਢੋਲੇ ਗਾਈਆ। ਖ਼ਲਕ ਵੇਖੇ ਖ਼ਾਲਕ ਅਸਮਾਨੀ, ਨੂਰ ਨੁਰਾਨਾ ਨੂਰ ਅਲਾਹੀਆ। ਮੇਰਾ ਲਹਿਣਾ ਦੇਣਾ ਨਹੀਂ ਨਾਲ ਸਮੁੰਦ ਸਾਗਰਾਂ ਪਾਣੀ, ਜਲਾਂ ਥਲਾਂ ਨਾ ਵੰਡ ਵੰਡਾਈਆ। ਮੇਰੀ ਮੰਜ਼ਲ ਨਹੀਂ ਰੁਹਾਨੀ, ਰੂਹ ਬੁਤ ਨਾ ਕੋਇ ਸ਼ਨਵਾਈਆ। ਮੇਰੀ ਖੇਲ ਨਹੀਂ ਕੋਈ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਮੇਰੀ ਅਵਤਾਰ ਪੈਗ਼ੰਬਰ ਗੁਰੂਆਂ ਤੋਂ ਪਹਿਲਾਂ ਦੀ ਕਹਾਣੀ, ਬਿਨਾ ਕਥਾ ਤੋਂ ਕਥਾ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰਾਹ ਇਕ ਦਰਸਾਈਆ। ਸਤਿਸੰਗ ਕਹੇ ਮੈਨੂੰ ਵਿਸ਼ਨ ਬ੍ਰਹਮਾ ਸ਼ਿਵ ਕੀਤਾ, ਕਰਨੀ ਦਾ ਕਰਤਾ ਪੁਰਖ ਨਾਲ ਮਿਲਾਈਆ। ਸਤਿਗੁਰ ਸ਼ਬਦ ਸਾਡਾ ਬਣਿਆ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਨੇ ਮਿਲ ਕੇ ਚਲਣਾ ਦੱਸੀ ਰੀਤਾ, ਦੂਜੀ ਵੰਡ ਨਾ ਕੋਇ ਵੰਡਾਈਆ। ਸਾਡੀ ਤਿੰਨਾਂ ਦੀ ਇਕੋ ਕੀਤੀ ਨੀਤਾ, ਨੀਤੀਵਾਨ ਹੋਇਆ ਸਹਾਈਆ। ਬਿਨ ਰਸਨਾ ਨਾਮ ਨਿਧਾਨ ਅਗੰਮਾ ਪੀਤਾ, ਪਤਿਤ ਪਾਵਨ ਦਿਆ ਪਿਆਈਆ। ਸਾਡਾ ਅੰਤਸ਼ਕਰਨ ਹੋਇਆ ਠਾਂਡਾ ਸੀਤਾ, ਜੁਗ ਚੌਕੜੀ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਾਡਾ ਸਤਿਸੰਗ ਹੋਇਆ ਪਹਿਲਾ ਨਾਲ ਪੁਰਖ ਅਕਾਲ, ਜਿਸ ਕਲਾ ਦਿਤੀ ਵਰਤਾਈਆ। ਸੋ ਹੋ ਕੇ ਆਪ ਦਿਆਲ, ਸੋ ਪੁਰਖ ਨਿਰੰਜਣ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਚਲਾ ਕੇ ਚਾਲ, ਚਾਲ

ਨਿਰਾਲੀ ਇਕ ਦਰਸਾਈਆ। ਏਕੰਕਾਰ ਕਰੀ ਸੰਭਾਲ, ਵੇਖਣਹਾਰਾ ਥਾਉਂ ਥਾਈਂਆ। ਸ੍ਰੀ ਭਗਵਾਨ ਵਸਿਆ ਨਾਲ, ਅਬਿਨਾਸ਼ੀ ਕਰਤਾ ਸੰਗ ਨਿਭਾਈਆ। ਪਾਰਬ੍ਰਹਮ ਕੀਤੀ ਭਾਲ, ਖੋਜ ਖੋਜਿਆ ਚਾਈਂ ਚਾਈਂਆ। ਸਤਿਗੁਰ ਸ਼ਬਦ ਹੋ ਕੇ ਨਾਲ, ਮੇਲ ਮਿਲਾਇਆ ਧੁਰਦਰਗਾਹੀਆ। ਅਸਾਂ ਤਿੰਨਾਂ ਕੀਤਾ ਸਵਾਲ, ਨਿਵ ਨਿਵ ਸੀਸ ਝੁਕਾਈਆ। ਕੀ ਖੇਲ ਤੇਰਾ ਕਮਾਲ, ਕਮਲਾਪਾਤੀ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਿਹਾ ਸੁਣ ਵਿਸ਼ਨ ਬ੍ਰਹਮਾ ਸ਼ਿਵ ਧੁਰ ਦਾ ਹੁਕਮ ਰਖਣਾ ਯਾਦ, ਯਾਦਾਸ਼ਤ ਭੁਲ ਕਦੇ ਨਾ ਜਾਈਆ। ਤੁਹਾਡੀ ਧਾਰ ਸ੍ਰਿਸ਼ਟੀ ਕਰਨੀ ਆਬਾਦ, ਲੱਖ ਚੁਰਾਸੀ ਵੰਡ ਵੰਡਾਈਆ। ਤ੍ਰੈਗੁਣ ਮਾਇਆ ਪੰਜ ਤਤ ਦੀ ਦੇਣੀ ਦਾਤ, ਆਤਮ ਪਰਮਾਤਮ ਦੇਣੀ ਵਰਤਾਈਆ। ਖੇਲ ਖੇਲਣਾ ਬਣ ਕੇ ਮੋਹਣ ਮਾਧਵ ਮਾਧ, ਮਧੁਰ ਧੁਨ ਦੇਣੀ ਸ਼ਨਵਾਈਆ। ਹੁਕਮ ਸੰਦੇਸ਼ ਦੇਣਾ ਬੋਧ ਅਗਾਧ, ਬਿਨ ਅੱਖਰਾਂ ਅੱਖਰ ਸੁਣਾਈਆ। ਤੁਸਾਂ ਨਿਰਗੁਣ ਧਾਰ ਨਿਰਗੁਣ ਲੈਣਾ ਅਰਾਧ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਨੇੜ ਰਹੇ ਨਾ ਵਿਵਾਦ, ਵਿਖ ਰੂਪ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਜਣਾਈਆ। ਸਤਿਗੁਰ ਸ਼ਬਦ ਕਿਹਾ ਵਿਸ਼ਨ ਬ੍ਰਹਮਾ ਸ਼ਿਵ ਬਣੇ ਮੇਰੇ ਸਤਿਸੰਗੀ, ਸੰਗੀਉ ਦਿਆਂ ਜਣਾਈਆ। ਸ੍ਰਿਸ਼ਟੀ ਖੇਲ ਹੋਣੀ ਬਹੁਰੰਗੀ, ਰੰਗਤ ਸਮਝ ਕੋਇ ਨਾ ਪਾਈਆ। ਇਕ ਖ਼ਬਰ ਸੁਣਾਵਾਂ ਚੰਗੀ, ਚਾਰੋਂ ਕੁੰਟ ਵੇਖ ਵਖਾਈਆ। ਸਾਚੇ ਨਾਮ ਦੀ ਲਾਵਾਂ ਪਾਬੰਦੀ, ਆਪਣਾ ਹੁਕਮ ਵਰਤਾਈਆ। ਦੀਨ ਦੁਨੀ ਨਾਲ ਕਰਾਵਾਂ ਸੰਧੀ, ਸਾਚਾ ਹੁਕਮ ਸੁਣਾਈਆ। ਸ਼ਰਅ ਵਿਚ ਸ਼ਰਅ ਜਾਣੀ ਵੰਡੀ, ਹਿੱਸੇ ਗੰਢ ਵਖਾਈਆ। ਜੁਗ ਚੌਕੜੀ ਜਾਣੀ ਲੰਘੀ, ਆਪਣਾ ਪੰਧ ਮੁਕਾਈਆ। ਕਲਜੁਗ ਕੂੜ ਕੁੜਿਆਰ ਦੀ ਆਉਣੀ ਕੰਢੀ, ਘਾਟਾਂ ਫੋਲ ਫੁਲਾਈਆ। ਕਿਤੇ ਪਵਣ ਨਹੀਂ ਵਗਣੀ ਠੰਡੀ, ਅਗਨੀ ਤਤ ਨਾ ਕੋਇ ਬੁਝਾਈਆ। ਚਾਰੋਂ ਕੁੰਟ ਕੂੜ ਦੀ ਚਮਕੇ ਚੰਡੀ, ਚੰਡਾਲਕਾ ਰੂਪ ਵਟਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਣੀ ਪਖੰਡੀ, ਬਹੁਰੂਪਾਂ ਵਿਚ ਕੁਰਲਾਈਆ। ਦਰੋਹੀ ਫਿਰਨੀ ਵਿਚ ਵਰਭੰਡੀ, ਬ੍ਰਹਿਮੰਡ ਦੇਣ ਸੁਣਾਈਆ। ਸਚ ਮਾਰਗ ਦੀ ਕਿਸੇ ਹੱਥ ਨਹੀਂ ਆਉਣੀ ਡੰਡੀ, ਡੰਡਾਵਤ ਸਾਰੇ ਜਾਣ ਭੁਲਾਈਆ। ਨੌ ਖੰਡ ਪ੍ਰਿਥਮੀ ਹੋਣੀ ਤੰਗੀ, ਸੱਤ ਦੀਪ ਰੋਵਣ ਮਾਰਨ ਧਾਹੀਆ। ਪ੍ਰਭੂ ਦੀ ਦਾਤ ਮਿਲੇ ਕਿਸੇ ਨਾ ਮੰਗੀ, ਖ਼ਾਲੀ ਝੋਲੀ ਨਾ ਕੋਇ ਭਰਾਈਆ। ਅੰਮ੍ਰਿਤ ਰਸ ਰਹਿਣੀ ਨਹੀਂ ਧਾਰ ਗੰਗੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸਾਰ ਕੋਇ ਨਾ ਪਾਈਆ। ਵਿਦਿਆ ਰਹਿਣੀ ਨਹੀਂ ਕਿਸੇ ਕੋਲ ਪੰਡੀ, ਪੰਡਤ ਪੰਧ ਨਾ ਕੋਇ ਮੁਕਾਈਆ। ਪ੍ਰੀਤੀ ਟੁੱਟੀ ਜਾਏ ਨਾ ਗੰਢੀ, ਸੁਰਤ ਸ਼ਬਦ ਨਾ ਕੋਇ ਜਣਾਈਆ। ਭਾਰ ਚੁੱਕੇ ਕੋਇ ਨਾ ਕੰਧੀ, ਬੋਝਲ ਦਿਸੇ ਕੂੜ ਲੋਕਾਈਆ। ਮਾਣ ਰਹੇ ਨਾ ਪ੍ਰਕਿਰਤੀ ਪੰਝੀ, ਪੰਚਮ ਤਤ ਨਾ ਕੋਇ ਚਤੁਰਾਈਆ। ਮਾਨਵ ਜ਼ਾਤੀ ਹੋਈ ਰੰਜੀ, ਰੰਜਸ਼ ਵਿਚ ਖ਼ਲਕ ਖ਼ੁਦਾਈਆ। ਉਸ ਵੇਲੇ ਧਰਨੀ ਰੋਵੇ ਨੇਤਰ ਹੰਝੀ, ਹੰਝੂਆਂ ਹਾਰ ਬਣਾਈਆ। ਕਲਜੁਗ ਕੂੜ ਕੁੜਿਆਰ ਪਹਿਰ ਕੇ ਬਾਣਾ ਜੰਗੀ, ਚਾਰੋਂ ਕੁੰਟ ਲਏ ਅੰਗੜਾਈਆ। ਸਤਿਗੁਰ ਸ਼ਬਦ ਕਿਹਾ ਵਿਸ਼ਨ ਬ੍ਰਹਮਾ ਸ਼ਿਵ ਜਿਹੜਾ ਉਸ ਵੇਲੇ ਭਗਤਾਂ ਨਾਲ ਭਗਤ ਬਣੇਗਾ ਸੰਗੀ, ਸਗਲਾ ਸਾਥੀ ਆਤਮ ਪਰਮਾਤਮ ਲਏ ਪਰਨਾਈਆ । ਉਸ ਦਾ ਲੇਖਾ ਵੇਖਣਹਾਰਾ ਜਿਸ ਦੀ ਹਾਥ ਨਾ ਆਵੇ ਵੰਝੀ, ਵੰਝ ਮੁਹਾਣਾ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ

ਸਾਚਾ ਹਰਿ, ਸਚ ਦਾ ਵਕ਼ਤ ਆਪ ਸੁਹਾਈਆ। ਸਤਿਸੰਗ ਕਹੇ ਮੇਰੀ ਪ੍ਰਭ ਚਰਨ ਕਵਲ ਅਰਦਾਸ, ਬੇਨੰਤੀ ਇਕ ਜਣਾਈਆ। ਪ੍ਰਭੂ ਰਖਣਾ ਆਪਣੇ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਬੇਸ਼ਕ ਤੇਰਾ ਲੇਖਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰਾਂ ਸੋਭਾ ਪਾਈਆ। ਮੰਡਲ ਮੰਡਪ ਤੇਰੀ ਰਾਸ, ਰਵ ਸਸ ਸੂਰੀਆ ਚੰਨ ਤੇਰੀ ਰੁਸ਼ਨਾਈਆ । ਜਨ ਭਗਤ ਸੁਹੇਲੇ ਬਣਾਓ ਆਪਣੇ ਦਾਸ, ਹਰਿਜਨ ਆਪਣਾ ਮੇਲ ਮਿਲਾਈਆ। ਲੇਖੇ ਲਾਓ ਪਵਣ ਸਵਾਸ, ਸਾਹ ਸਾਹ ਤੇਰੇ ਚਰਨ ਟਿਕਾਈਆ। ਸ਼ਹਾਦਤ ਦੇਵੇ ਸ਼ੰਕਰ ਉਤੇ ਕੈਲਾਸ਼, ਬ੍ਰਹਮਾ ਬ੍ਰਹਮਲੋਕ ਵਿਚ ਕਰੇ ਸ਼ਨਵਾਈਆ। ਵਿਸ਼ਨੂੰ ਵਿਸ਼ਵ ਦੀ ਧਾਰ ਆਵੇ ਪਾਸ, ਦੂਰ ਦੁਰਾਡਾ ਪੰਧ ਮੁਕਾਈਆ। ਸਤਿਸੰਗ ਵਿਚ ਜਨ ਭਗਤ ਸੁਹੇਲਾ ਹੋਏ ਨਾ ਕੋਇ ਉਦਾਸ, ਚਿੰਤਾ ਗ਼ਮ ਨਾ ਕੋਇ ਰਖਾਈਆ। ਕਾਇਆ ਮੰਦਰ ਅੰਦਰ ਕਰਨਾ ਪਰਕਾਸ਼, ਜੋਤੀ ਜਾਤੇ ਡਗਮਗਾਈਆ। ਸਭ ਦੀ ਪੂਰੀ ਕਰਨੀ ਆਸ, ਤ੍ਰਿਸ਼ਨਾ ਤ੍ਰਿਖਾ ਜਗਤ ਕੂੜ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰੇ ਉਤੇ ਵਿਸ਼ਵਾਸ਼, ਵਿਸ਼ਵ ਦਾ ਮਾਲਕ ਵਿਸ਼ਾ ਆਪਣਾ ਦੇਣਾ ਸਮਝਾਈਆ।

੧੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਲਾਟ ਸਾਹਿਬ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਧਾਰ ਸਤਿ, ਸਤਿ ਸਤਿ ਵਿਚੋਂ ਪਰਗਟਾਈਆ। ਹਰਿ ਪੁਰਖ ਨਿਰੰਜਣ ਧਾਰ ਸਤਿ, ਬਿਨ ਰੂਪ ਰੰਗ ਰੇਖ ਸੋਭਾ ਪਾਈਆ। ਏਕੰਕਾਰ ਧਾਰ ਸਤਿ, ਜਿਸ ਦੀ ਬਣਤ ਜਗ ਨੇਤਰ ਵੇਖਣ ਕੋਇ ਨਾ ਪਾਈਆ। ਆਦਿ ਨਿਰੰਜਣ ਧਾਰ ਸਤਿ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤੇ ਧਾਰ ਸਤਿ, ਸਤਿ ਸਤਿਵਾਦੀ ਆਪ ਪਰਗਟਾਈਆ। ਸ੍ਰੀ ਭਗਵਾਨ ਧਾਰ ਸਤਿ, ਸਤਿ ਸਤਿ ਸਤਿ ਆਪ ਹੋ ਜਾਈਆ। ਪਾਰਬ੍ਰਹਮ ਧਾਰ ਸਤਿ, ਪਰਮ ਪੁਰਖ ਵੇਖ ਵਖਾਈਆ। ਸਚਖੰਡ ਧਾਰ ਸਤਿ, ਬਿਨ ਛੱਪਰ ਛੰਨ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸੋ ਪੁਰਖ ਨਿਰੰਜਣ ਸਾਚਾ ਸੰਗ, ਹਰਿ ਸੰਗੀ ਇਕ ਅਖਵਾਈਆ। ਹਰਿ ਪੁਰਖ ਨਿਰੰਜਣ ਧੁਰ ਦਾ ਰੰਗ, ਰੰਗਤ ਜਗਤ ਨਾ ਕੋਇ ਵਡਿਆਈਆ। ਏਕੰਕਾਰਾ ਸਚ ਦੁਆਰਾ ਵੇਖੇ ਆਪਣਾ ਆਪੇ ਲੰਘ, ਦੂਜੀ ਮੰਜ਼ਲ ਨਾ ਕੋਇ ਜਣਾਈਆ। ਆਦਿ ਨਿਰੰਜਣ ਸੇਜ ਸੁਹਾਏ ਪਲੰਘ, ਬਿਨ ਪਾਵਾ ਚੂਲ ਸੋਭਾ ਪਾਈਆ। ਸ੍ਰੀ ਭਗਵਾਨ ਨੌਜੁਆਨ ਵਜਾਏ ਮਰਦੰਗ, ਬਿਨ ਤਾਲ ਤਲਵਾੜਾ ਆਪਣਾ ਹੁਕਮ ਦ੍ਰਿੜਾਈਆ। ਅਬਿਨਾਸ਼ੀ ਕਰਤਾ ਖੇਲ ਕਰੇ ਅਗੰਮ, ਅਲਖ ਅਗੋਚਰ ਆਪਣੇ ਹੱਥ ਰਖੇ ਵਡਿਆਈਆ। ਪਾਰਬ੍ਰਹਮ ਹੁਕਮ ਸੁਣਾਏ ਬਿਨ ਰਸਨਾ ਜਿਹਵਾ ਦਮ, ਸਵਾਸ ਸਵਾਸਾ ਨਾ ਕੋਇ ਸਚਖੰਡ ਦੁਹਾਈਆ। ਨਿਰਗੁਣ ਧਾਰ ਜਾਣੇ ਆਪਣਾ ਕਰਮ, ਕਰਮ ਕਾਂਡ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਸੰਗ ਕਹੇ ਮੈਂ ਬਿਨਾ ਫਿਰਨਾ ਸਵਾਸ ਦਮਿਆ, ਦਾਮਨਗੀਰ ਇਕ ਅਖਵਾਈਆ। ਮੈਨੂੰ ਜਨਣੀ ਕਿਸੇ ਨਹੀਂ ਜੰਮਿਆ, ਤਨ ਵਜੂਦ ਨਾ ਵੇਸ ਵਟਾਈਆ। ਮੈਨੂੰ ਮਾਣ ਦਿਤਾ ਨਹੀਂ ਕਿਸੇ ਬ੍ਰਹਮਿਆ, ਸ੍ਰਿਸ਼ਟੀ ਸੰਗ ਨਾ ਕੋਇ ਰਖਾਈਆ। ਮੇਰਾ ਲੇਖਾ ਨਹੀਂ ਕਾਇਆ ਮਾਟੀ ਚੰਮਿਆ, ਚੰਮ

ਦ੍ਰਿਸ਼ਟੀ ਨਜ਼ਰ ਕੋਇ ਨਾ ਆਈਆ। ਮੈਨੂੰ ਹਰਖ਼ ਸੋਗ ਨਹੀਂ ਗ਼ਮਿਆ, ਚਿੰਤਾ ਚਿਖਾ ਨਾ ਕੋਇ ਤਪਾਈਆ। ਮੇਰਾ ਹੱਦ ਨਹੀਂ ਕੋਈ ਬੰਨਿਆ, ਜਗਤ ਵੰਡ ਨਾ ਕੋਇ ਵੰਡਾਈਆ। ਮੇਰਾ ਅੱਖਰ ਮੁਕਤਾ ਨਹੀਂ ਕੋਈ ਕੰਨਿਆ, ਕਾਇਨਾਤ ਨਾ ਵੇਖ ਵਖਾਈਆ। ਮੇਰਾ ਸਮਝੇ ਕੋਈ ਨਾ ਸਮਿਆ, ਜੁਗ ਚੌਕੜੀ ਸਮਾਪਤ ਹੁੰਦੀ ਵੇਖੀ ਲੋਕਾਈਆ। ਮੇਰਾ ਲੇਖਾ ਨਿਰਗੁਣ ਸਰਗੁਣ ਧਾਰ ਚੌਂਦਾ ਸੌ ਤੀਹ ਅੰਕ ਦਾ ਪੰਨਿਆਂ, ਅੱਖਰ ਅੱਖਰਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਸੰਗ ਕਹੇ ਮੇਰਾ ਮਾਲਕ ਇਕ ਸੁਆਮੀ, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਜੁਗਾਦੀ ਅੰਤਰਜਾਮੀ, ਅੰਤਸ਼ਕਰਨ ਵੇਖੇ ਖ਼ਲਕ ਖ਼ੁਦਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਅਗੰਮੀ ਬਾਣੀ, ਬਾਣ ਅਣਿਆਲਾ ਤੀਰ ?ਚਲਾਈਆ। ਜਿਸ ਦਾ ਲੇਖਾ ਦੋ ਜਹਾਨੀ, ਜ਼ਿਮੀਂ ਅਸਮਾਨਾਂ ਹੁਕਮ ਵਰਤਾਈਆ। ਜਿਸ ਦੇ ਹੁਕਮੇ ਅੰਦਰ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਬੈਠੀ ਵੇਸ ਵਟਾਈਆ। ਜਿਸ ਦੀ ਮੰਜ਼ਲ ਹਕ ਨੁਰਾਨੀ, ਨੂਰ ਨੁਰਾਨਾ ਸੋਭਾ ਪਾਈਆ। ਜੋ ਵਸੇ ਸਚਖੰਡ ਮਕਾਨੀ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਨੇ ਲੋਕਮਾਤ ਮੇਰੀ ਬਣਾਈ ਨਿਸ਼ਾਨੀ, ਨਿਸ਼ਾਨਾ ਦੀਨ ਦੁਨੀ ਸਮਝਾਈਆ। ਮੇਰਾ ਲੇਖਾ ਲਿਖ ਸਕੇ ਨਾ ਕੋਇ ਕਾਨੀ, ਕ਼ਲਮ ਸ਼ਾਹੀ ਨਾ ਕੋਇ ਵਡਿਆਈਆ। ਮੇਰੇ ਉਤੇ ਮਿਹਰਵਾਨ ਕੀਤੀ ਮਿਹਰਵਾਨੀ, ਮਹਿਬੂਬ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਸਤਿਸੰਗ ਕਹੇ ਮੇਰਾ ਖੇਲ ਨਿਆਰਾ, ਨਿਰਾਕਾਰ ਦਿਆਂ ਦ੍ਰਿੜਾਈਆ। ਮੇਰਾ ਲਹਿਣਾ ਦੇਣਾ ਨਾਲ ਪੁਰਖ ਨਾਰਾ, ਇਸਤਰੀ ਮਰਦ ਵੰਡ ਨਾ ਕੋਇ ਵੰਡਾਈਆ। ਮੈਂ ਖੇਲ ਖੇਲਿਆ ਨਾਲ ਤੇਈ ਅਵਤਾਰਾਂ, ਅਵਤਰੀ ਹੋ ਕੇ ਆਪਣਾ ਸੰਗ ਬਣਾਈਆ। ਧਰਮ ਧਾਰ ਦੀਆਂ ਤਕੀਆਂ ਬਹਾਰਾਂ, ਖ਼ੁਸ਼ੀ ਖ਼ੁਸ਼ੀਆਂ ਵਿਚੋਂ ਰਖਾਈਆ। ਮੇਰੇ ਸਿਫ਼ਤ ਦੀਆਂ ਬਣੀਆਂ ਵਾਰਾਂ, ਵਾਰਸ ਹੋ ਕੇ ਵੇਖੇ ਧੁਰ ਦਾ ਮਾਹੀਆ। ਮੈਂ ਲਹਿਣਾ ਦੇਣਾ ਦੱਸਾਂ ਸੰਮਤ ਸ਼ਹਿਨਸ਼ਾਹੀ ਗਿਆਰਾਂ, ਇਕ ਇਕ ਨਾਲ ਮਿਲਾਈਆ। ਜਿਸ ਸੁਆਮੀ ਅੰਤਰ ਆਤਮ ਹਿਲਾਉਣੀਆਂ ਤਾਰਾਂ, ਸੁੱਤਿਆਂ ਭਗਤਾਂ ਆਪ ਜਗਾਈਆ। ਬਿਨਾ ਹੁਲਾਰਿਆਂ ਦਏ ਹੁਲਾਰਾ, ਜ਼ਿਮੀਂ ਅਸਮਾਨਾਂ ਬਾਹਰ ਹਿਲਾਈਆ। ਸਾਚਾ ਸੰਗੀ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਸਤਿਸੰਗ ਕਹੇ ਜਿਸ ਮੈਨੂੰ ਪ੍ਰੇਮ ਨਾਲ ਕੀਤਾ, ਕਰਨੀ ਦਾ ਕਰਤਾ ਦਏ ਵਡਿਆਈਆ। ਉਹ ਹਰਿਜਨ ਹੋਏ ਪਤਿਤ ਪੁਨੀਤਾ, ਪਤਿਤ ਪਾਵਨ ਵੇਖ ਵਖਾਈਆ। ਮੇਰਾ ਇਸ਼ਾਰਾ ਵਸ਼ਿਸ਼ਟ ਨਾਲ ਕੀਤਾ ਰਾਮ ਨਾਲ ਸੀਤਾ, ਸੀਤਾ ਰਾਮ ਗਿਆ ਦ੍ਰਿੜਾਈਆ। ਭੇਵ ਖੁਲ੍ਹਾਇਆ ਕਾਹਨ ਅਰਜਨ ਵਿਚ ਗੀਤਾ, ਅਠਾਰਾਂ ਧਿਆਏ ਬੋਲਣ ਚਾਈਂ ਚਾਈਂਆ। ਪੈਗ਼ੰਬਰਾਂ ਕਿਹਾ ਮੇਰਾ ਖੇਲ ਅਵੱਲਾ ਚਰਚਾਂ ਬਾਹਰ ਮਸੀਤਾ, ਮਸਲਾ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਸਤਿਸੰਗ ਕਹੇ ਮੇਰਾ ਲੇਖਾ ਨਾਲ ਰਸੂਲਾ, ਰਸਮ ਪਿਛਲੀ ਦਿਆਂ ਦ੍ਰਿੜਾਈਆ। ਮੇਰਾ ਹੁਕਮ ਇਕ ਮਾਕੂਲਾ, ਮੁਕੰਮਲ ਦਿਆਂ ਦ੍ਰਿੜਾਈਆ। ਜਿਸ ਨੂੰ ਅਵਤਾਰਾਂ ਕਿਹਾ ਚਰਨ ਧੂਲਾ, ਧੂੜੀ ਖ਼ਾਕ ਰਮਾਈਆ। ਉਸ ਨੂੰ ਪੈਗ਼ੰਬਰਾਂ ਕ਼ਦਮ ਬੋਸੀ ਕਹਿ ਕ਼ਬੂਲਾ, ਕ਼ਿਬਲੇ ਅਜ਼ ਅਜ਼ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,

ਸਚ ਦਾ ਮਾਲਕ ਇਕ ਗੁਸਾਈਂਆ । ਸਤਿਸੰਗ ਕਹੇ ਮੇਰਾ ਮਾਲਕ ਨੂਰ ਅਲਾਹ, ਆਲਮੀਨ ਇਕ ਅਖਵਾਈਆ। ਜਿਹੜਾ ਬਿਨ ਵੰਝ ਮੁਹਾਣਿਉਂ ਹੋਏ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਜਿਸ ਪੈਗ਼ੰਬਰਾਂ ਦਿਤੀ ਸਲਾਹ, ਮੂਸਾ ਈਸਾ ਮੁਹੰਮਦ ਕਲਮਿਆਂ ਨਾਲ ਪੜ੍ਹਾਈਆ। ਅਬਾਦਤਖ਼ਾਨੇ ਮੇਰੇ ਬਣਨੇ ਗਵਾਹ, ਸ਼ਹਾਦਤ ਜਗਤ ਵਾਲੀ ਭੁਗਤਾਈਆ। ਜਮਾਤ ਵਿਚ ਬਹਿ ਕੇ ਖ਼ੁਦਾ ਅਗੇ ਕਰਨ ਦੁਆ, ਦੋਏ ਦਸਤ ਦਸਤ ਉਠਾਈਆ। ਮੈਂ ਸਭ ਦਾ ਰਹਿਨੁਮਾ, ਰਹਿਬਰ ਭੇਵ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਸਤਿਸੰਗ ਕਹੇ ਮੈਨੂੰ ਮੂਸਾ ਦਿਤੀ ਤਰਜੀਹ, ਨੂਰੇ ਚਸ਼ਮ ਚਸ਼ਮ ਰੁਸ਼ਨਾਈਆ। ਜਿਸ ਦਾ ਮਾਲਕ ਇਕ ਤਲਵਜ਼ੀ, ਮੋਜ਼ੋਲੇ ਜੰਮ ਨੂਰ ਅਲਾਹੀਆ। ਜਿਸ ਦਾ ਹੁਕਮ ਦਾਇਰਾ ਅਗੰਮ ਵਸੀਹ, ਵਸੀਯਤ ਵਿਚ ਹੱਥ ਕਿਸੇ ਨਾ ਆਈਆ। ਉਸ ਨੇ ਦਿਤੀ ਸਚ ਤਰਜੀਹ, ਤਰੀਕ਼ੇ ਨਾਲ ਸੁਣਾਈਆ। ਜਿਸ ਨੇ ਮਾਲਕ ਲਭਣਾ ਰੱਬੀ, ਨੂਰ ਨੁਰਾਨਾ ਨੂਰ ਅਲਾਹੀਆ। ਉਹ ਮਵਿਸਤੀ ਮਦੀਉਲ ਦੁਆ ਦਸਤੇ ਦੁਆ ਗੋਸ਼ੇ ਜ਼ਮਾ ਜਮੂਵਲ ਜ਼ਮੀਅਲ ਜ਼ਮਨੇ ਜ਼ੱਰੇ ਜ਼ੱਰੇ ਤਕੇ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਥ ਆਪ ਬਣਾਈਆ। ਸਤਿਸੰਗ ਕਹੇ ਮੈਨੂੰ ਈਸਾ ਕੀਤਾ ਪਰਵਾਨ, ਮਨਜ਼ੂਰੀ ਹਜ਼ੂਰੀ ਵਿਚੋਂ ਆਈਆ। ਜਿਸ ਇਕ ਉਤੇ ਇਕ ਲਾਇਆ ਈਮਾਨ, ਇਕ ਇਕ ਨਾਲ ਮਿਲਾਈਆ। ਕਲਮਾ ਗਾਂਦੇ ਬਿਨਾ ਜ਼ਬਾਨ, ਸੋਹਲਾ ਸੋਹਲਿਆਂ ਵਿਚੋਂ ਸਮਝਾਈਆ। ਜਿਸ ਮਿਲਣਾ ਰਹੀਮ ਰਹਿਮਾਨ, ਨੂਰ ਨੁਰਾਨਾ ਵੇਖਣਾ ਚਾਈਂ ਚਾਈਂਆ। ਉਹ ਮੇਰਾ ਪਿਆਰ ਕਰੇ ਪਰਵਾਨ, ਸੰਗੀ ਬਣਕੇ ਸਾਚਾ ਸੰਗ ਬਣਾਈਆ। ਜਿਸ ਵਿਚ ਦੁਖ ਮਿਲੇ ਮਹਾਨ, ਸੁਖ ਨਜ਼ਰ ਕੋਇ ਨਾ ਆਈਆ। ਯੂਨਾਹ ਧਰਤੀ ਉਤੇ ਲਾਇਆ ਨਿਸ਼ਾਨ, ਉਂਗਲਾਂ ਦਸ ਦਸ ਸੁਹਾਈਆ। ਕੀ ਖੇਲ ਕਰੇ ਨਿਗਾਹਬਾਨ, ਬਿਨ ਨੈਣਾਂ ਨੈਣ ਉਠਾਈਆ। ਈਸਾ ਤਕ ਕੇ ਉਤੇ ਅਸਮਾਨ, ਗਾਡ ਗੁਡ ਕਹਿ ਕੇ ਸੀਸ ਨਿਵਾਈਆ। ਮੇਰਾ ਬਾਪ ਵੱਡਾ ਪਹਿਲਵਾਨ, ਸੂਰਬੀਰ ਅਖਵਾਈਆ। ਜਿਸ ਨੇ ਮੇਰੀ ਬੀਸਵੀਂ ਸਦੀ ਕਰਨੀ ਕਲਿਆਣ, ਬੀਸ ਬੀਸਾ ਨੂਰ ਅਲਾਹੀਆ। ਸਭ ਦਾ ਰਖੇ ਆਪ ਧਿਆਨ, ਵੇਖਣਹਾਰਾ ਥਾਉਂ ਥਾਈਂਆ। ਇਕੱਠੇ ਹੋ ਕੇ ਉਸ ਦਾ ਗਾਈਏ ਗਾਣ, ਤੂੰ ਹੀ ਪਿਤਾ ਤੂੰ ਹੀ ਮਾਈਆ। ਸਤਿਸੰਗ ਕਹੇ ਹਜ਼ਰਤ ਈਸਾ ਬਣਾਇਆ ਵਿਧਾਨ, ਸ਼ਰਅ ਸ਼ਰੀਅਤ ਸੰਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਸੰਗ ਕਹੇ ਮੇਰਾ ਲੇਖਾ ਨਾਲ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰਾ ਮਾਲਕ ਖ਼ਾਲਕ ਦਸਤਗੀਰ, ਦਾਮਨਗੀਰ ਨੂਰ ਅਲਾਹੀਆ। ਜਿਸ ਸ਼ਰਅ ਦੇ ਪਾਏ ਜ਼ੰਜੀਰ, ਕੁੰਡੀ ਸਕੇ ਨਾ ਕੋਇ ਤੁੜਾਈਆ। ਉਸ ਸੰਦੇਸ਼ਾ ਦਿਤਾ ਅਖੀਰ, ਅੱਖਰ ਅਲਿਫ਼ ਯੇ ਨਾਲ ਮਿਲਾਈਆ। ਨਾਮ ਕਲਮੇ ਦੀ ਦੱਸੀ ਤਦਬੀਰ, ਤਰੀਕ਼ਾ ਦਿਤਾ ਸਮਝਾਈਆ। ਮੇਰਾ ਮਾਲਕ ਪੀਰਾਂ ਦਾ ਪੀਰ, ਪਰਵਰਦਿਗਾਰ ਨੂਰ ਅਲਾਹੀਆ। ਜੋ ਲਹਿਣਾ ਦੇਣਾ ਜਾਣੇ ਸ਼ਾਹ ਹਕੀਰ, ਫ਼ਕੀਰ ਦਰਵੇਸ਼ਾਂ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਸੰਗ ਕਹੇ ਮੇਰੀ ਧਾਰ ਨਿਆਰੀ, ਨਿਰਾਕਾਰ ਦਿਤੀ ਵਡਿਆਈਆ। ਮੇਰਾ ਲਹਿਣਾ ਦੇਣਾ ਨਾਲ ਮੁਹੰਮਦ ਚਾਰ ਯਾਰੀ, ਅਬੂ ਬਕਰ ਸ਼ਹਾਦਤ ਦਏ ਭੁਗਤਾਈਆ। ਐਲੀ ਕੂਕ ਕੂਕ ਗਿਆ ਪੁਕਾਰੀ, ਤੂੰ ਹੀ ਤੂੰ ਹੀ ਰਾਗ ਸੁਣਾਈਆ। ਮੁਹੰਮਦ ਕੀਤਾ ਕੌਲ

ਇਕ਼ਰਾਰੀ, ਵਾਅਦਾ ਵਾਅਦਿਆਂ ਵਿਚ ਜਣਾਈਆ। ਚਾਰ ਯਾਰ ਕਰਿਓ ਨਾ ਕੋਇ ਤਕਰਾਰੀ, ਝਗੜਾ ਦੁਨੀ ਨਾ ਕੋਇ ਰਖਾਈਆ। ਸਯਦਾ ਕਰਨਾ ਪਰਵਰਦਿਗਾਰੀ, ਦੋਏ ਜੋੜ ਵਾਸਤਾ ਪਾਈਆ। ਤੂੰ ਸ਼ਹਿਨਸ਼ਾਹ ਇਕ ਸਿਕਦਾਰੀ, ਪਾਤਸ਼ਾਹ ਨੂਰ ਅਲਾਹੀਆ। ਤੇਰੀ ਮਿਲ ਕੇ ਕਰੀਏ ਦਾਰੀ, ਦੀਨ ਦੁਨੀ ਦੇ ਮਾਲਕ ਦੇਣੀ ਵਡਿਆਈਆ। ਸਤਿਸੰਗ ਕਹੇ ਮੈਨੂੰ ਯਾਦ ਉਹ ਦਿਹਾਰੀ, ਦਿਵਸ ਰੈਣ ਵੇਖ ਵਖਾਈਆ। ਉਨੀ ਜੇਠ ਅਗੰਮੀ ਵਾਰੀ, ਵਾਰਤਾ ਪਿਛਲੀ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਆਪ ਖੁਲ੍ਹਾਈਆ। ਸਤਿਸੰਗ ਕਹੇ ਮੈਨੂੰ ਸਭ ਨੇ ਕੀਤਾ ਮਨਜ਼ੂਰ, ਮੁਤਲਾ ਸਭ ਨੂੰ ਦਿਆਂ ਕਰਾਈਆ। ਮੇਰਾ ਲਹਿਣਾ ਦੇਣਾ ਸੂਫ਼ੀਆਂ ਭਗਤਾਂ ਨਾਲ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਸਾਚਾ ਸਤਿਸੰਗੀ ਨੂਰੇ ਜ਼ਵਾ ਬਿਨ ਰਸਨਾ ਕਿਹਾ ਮਨਸੂਰ, ਖ਼ੁਦ ਖ਼ੁਦਾ ਇਕ ਅਖਵਾਈਆ। ਜਿਸ ਦਾ ਪੰਧ ਨਹੀਂ ਕੋਈ ਦੂਰ, ਦੂਰ ਨੇੜਾ ਵੰਡ ਨਾ ਕੋਇ ਵੰਡਾਈਆ। ਜਿਸ ਨੇ ਮੂਸਾ ਮੁਸਲਸਲ ਇਸ਼ਾਰਾ ਕੀਤਾ ਤੂਰ, ਤੁਰੀਆ ਤੋਂ ਬਾਹਰ ਦਿਆਂ ਜਣਾਈਆ। ਜਿਸ ਈਸਾ ਸਲੀਵ ਉਤੇ ਕੀਤਾ ਮਨਜ਼ੂਰ, ਮਿਹਰਵਾਨ ਹੋ ਕੇ ਵੇਖ ਵਖਾਈਆ। ਸਤਿਸੰਗ ਕਹੇ ਉਹ ਮਾਲਕ ਸੁਆਮੀ ਸਭ ਦੀ ਜ਼ਰੂਰਤ ਪੂਰੀ ਕਰੇ ਜ਼ਰੂਰ, ਜ਼ਾਹਰ ਜ਼ਹੂਰ ਵੇਖ ਵਖਾਈਆ। ਕਲਜੁਗ ਅੰਤਮ ਕਿਰਿਆ ਮੇਟੇ ਕੂੜ, ਕੂੜੀ ਬਾਹਰ ਕਢਾਈਆ। ਜਨ ਭਗਤਾਂ ਬਖ਼ਸ਼ ਕੇ ਚਰਨ ਧੂੜ, ਧੂੜੀ ਟਿੱਕੇ ਖ਼ਾਕ ਰਮਾਈਆ। ਜਿਸ ਦਾ ਆਦਿ ਜੁਗਾਦਿ ਸਚਾ ਦਸਤੂਰ, ਹੁਕਮ ਹੁਕਮ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਤਿਸੰਗ ਕਹੇ ਜਨ ਭਗਤੋ ਮੇਰੀ ਸਾਚੀ ਰੰਗਤ, ਰੰਗਣਹਾਰ ਇਕ ਅਖਵਾਈਆ। ਜਿਸ ਦੇ ਦਰ ਦੇ ਸਾਰੇ ਬਣੋ ਮੰਗਤ, ਭਿਖਿਆ ਨਾਮ ਵਾਲੀ ਵਰਤਾਈਆ। ਚਾਰ ਵਰਨ ਬਣਾਏ ਇਕੋ ਸੰਗਤ, ਊਚ ਨੀਚ ਨਜ਼ਰ ਕੋਇ ਨਾ ਆਈਆ। ਧਰਮ ਦੀ ਧਾਰ ਬਣੇ ਪੰਡਤ, ਬੋਧ ਅਗਾਧਾ ਦਏ ਸਮਝਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਭੇਵ ਚੁਕਾਈਆ। ਸਚ ਦੁਆਰ ਬਣਾਏ ਆਪਣੀ ਸੰਗਤ, ਸਤਿ ਸਤਿ ਵਿਚ ਮਿਲਾਈਆ। ਅੰਤਮ ਲੇਖਾ ਮੁਕੇ ਵਿਚ ਜੀਵ ਜੰਤ, ਲੱਖ ਚੁਰਾਸੀ ਰਹੇ ਨਾ ਰਾਈਆ। ਆਤਮ ਪਰਮਾਤਮ ਮੇਲਾ ਮੇਲੇ ਧੁਰ ਦਾ ਕੰਤ, ਕੰਤੂਹਲ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਆਦਿ ਅੰਤ, ਜੁਗਾ ਜੁਗੰਤ ਧੁਰ ਦਾ ਹੁਕਮ ਵਰਤਾਈਆ।