੧੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਤਰਸੇਮ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਸਾਚਾ ਸੰਗੀ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਇਕ ਅਖਵਾਈਆ। ਜੋ ਧਰਮ ਦੀ ਧਾਰ ਪਾਵੇ ਰਹਿਰਾਸੀ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਜਿਸ ਨੇ ਗੁਰੂ ਗੁਰਦੇਵ ਬਣਾਏ ਦਾਸ ਦਾਸੀ, ਸੇਵਕ ਸੇਵਾ ਵਿਚ ਰਖਾਈਆ। ਭੇਵ ਖੁਲ੍ਹਾ ਕੇ ਪ੍ਰਿਥਮੀ ਆਕਾਸ਼ੀ, ਪਰਦਾ ਦੋ ਜਹਾਨ ਚੁਕਾਈਆ। ਸਚ ਦੁਆਰ ਦਾ ਬਣ ਕੇ ਵਾਸੀ, ਸੰਦੇਸ਼ਾ ਦਿਤਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ
ਵਰ, ਸਚ ਦਾ ਦਰ ਇਕ ਵਖਾਈਆ। ਸਾਚਾ ਸਤਿਸੰਗੀ ਸਤਿਗੁਰ ਪੁਰਖ ਦੇਵੀ ਦੇਵ, ਦੇਵ ਆਤਮਾ ਦਏ ਵਡਿਆਈਆ। ਜਿਸ ਦਾ ਖੇਲ ਅਲਖ ਅਭੇਵ, ਅਗੋਚਰ ਕਹਿਣ ਕਿਛ ਨਾ ਪਾਈਆ। ਜੋ ਜਨ ਭਗਤਾਂ ਦੇਵੇ ਅੰਤਰ ਆਤਮ ਸਾਚਾ ਮੇਵ, ਮਿਹਰਵਾਨ ਹੋ ਕੇ ਵੇਖ ਵਖਾਈਆ। ਨਾਮ ਜਪਾਵੇ ਰਸਨਾ ਜਿਹਵ, ਪਵਣ ਸਵਾਸਾਂ ਨਾਲ ਵਡਿਆਈਆ। ਧਾਮ ਵਖਾਏ ਇਕ ਨਿਹਕੇਵ, ਨਿਹਚਲ ਆਪਣਾ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਸਤਿਸੰਗ ਵੇਖਿਆ ਗੋਬਿੰਦ ਧਾਰ, ਦਸ ਦਸ ਆਪਣਾ ਭੇਵ ਚੁਕਾਈਆ। ਨਾਨਕ ਕੀਤਾ ਨਾਲ ਪਿਆਰ, ਪ੍ਰੇਮ ਪ੍ਰੀਤੀ ਵਿਚ ਵਡਿਆਈਆ। ਨਾਮ ਸਤਿ ਬਣਾ ਕੇ ਯਾਰ, ਮਿਤਰ ਪਿਆਰਾ ਮੇਲ ਮਿਲਾਈਆ। ਢੋਲਾ ਗਾਇਆ ਅਗੰਮ ਅਪਾਰ, ਸੋਹੰ ਸਾਚਾ ਸਹਿਜ ਸੁਖਦਾਈਆ। ਨਾਲ ਸੁਰੰਗੀ ਵਜਾਈ ਸਿਤਾਰ, ਤੂੰ ਹੀ ਤੂੰ ਹੀ ਰਾਗ ਜਣਾਈਆ। ਸਤਿਸੰਗ ਵਖਾਇਆ ਵਿਚ ਸੰਸਾਰ, ਜੀਵਾਂ ਜੰਤਾਂ ਸਾਧਾਂ ਸੰਤਾਂ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਸੰਗ ਕਹੇ ਮੇਰਾ ਗੁਰੂਆਂ ਦਿਤਾ ਸੰਦੇਸ਼, ਦੀਨ ਦੁਨੀ ਜਣਾਈਆ। ਮੇਰਾ ਸਭ ਤੋਂ ਵਖਰਾ ਉਪਦੇਸ਼, ਉਪਨਿਸ਼ਦਾਂ ਵੇਖਣ ਨੈਣ ਉਠਾਈਆ। ਚੁਕੰਨਾ ਹੋਇਆ ਗਣਪਤ ਗਣੇਸ਼, ਵਿਸ਼ਨ ਬ੍ਰਹਮਾ ਸ਼ਿਵ ਲਏ ਅੰਗੜਾਈਆ। ਮੇਰਾ ਲਹਿਣਾ ਦੇਣਾ ਨਾਲ ਦਸ ਦਸਮੇਸ਼, ਗੋਬਿੰਦ ਢੋਲਾ ਗਾਇਆ ਧੁਰ ਦਾ ਮਾਹੀਆ। ਚਾਰ ਵਰਨਾਂ ਇਕ ਜਣਾ ਕੇ ਭੇਸ, ਮਾਰਗ ਇਕੋ ਇਕ ਲਗਾਈਆ। ਸਤਿਸੰਗ ਦੱਸਿਆ ਮੁੱਛ ਦਾੜ੍ਹੀ ਰਖਣਾ ਕੇਸ, ਕੇਸਗੜ੍ਹ ਦਿਤੀ ਵਡਿਆਈਆ। ਬੁੱਧੀ ਰਹੇ ਨਾ ਕੋਇ ਮਲੇਛ, ਕੂੜੀ ਕਿਰਿਆ ਬਾਹਰ ਕਢਾਈਆ। ਪੁਰਖ ਅਕਾਲ ਜਣਾਇਆ ਨਰੇਸ਼, ਨਰ ਨਰਾਇਣ ਨੂਰ ਅਲਾਹੀਆ। ਜਿਸ ਸਤਿਸੰਗ ਵਿਚ ਸਾਰੇ ਹੋਏ ਪੇਸ਼, ਪੇਸ਼ੀਨਗੋਈਆਂ ਆਪਣੇ ਹੱਥ ਰਖਾਈਆ। ਜਿਸ ਦਾ ਵਿਸ਼ਾ ਇਕ ਵਿਸ਼ੇਸ਼, ਵਿਸ਼ਵ ਦਾ ਆਪਣਾ ਭੇਵ ਚੁਕਾਈਆ। ਕਲਜੁਗ ਹੋਣਾ ਅੰਤ ਕਲੇਸ਼, ਕਲਧਾਰੀ ਹੋਏ ਲੋਕਾਈਆ। ਫੇਰ ਭਾਗ ਲਗਣਾ ਸੰਬਲ ਦੇਸ, ਸਾਢੇ ਤਿੰਨ ਹੱਥ ਵਜੇ ਵਧਾਈਆ। ਜੋਤੀ ਜਾਤਾ ਹੋਏ ਪਰਵੇਸ਼, ਪਰਾ ਪਸੰਤੀ ਮਧਮ ਬੈਖਰੀ ਦਾ ਪੜਦਾ ਆਪ ਚੁਕਾਈਆ। ਨਿਰਗੁਣ ਧਾਰ ਲਿਖੇ ਲੇਖ, ਲੇਖ ਲੇਖਣੀ ਦੇਵੇ ਮਾਣ ਵਡਿਆਈਆ । ਦੀਨ ਦੁਨੀ ਦੀ ਬਦਲੇ ਰੇਖ, ਰਿਖੀਆਂ ਮੁਨੀਆਂ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਇਕ ਸੁਹਾਈਆ। ਸਤਿਸੰਗ ਕਹੇ ਮੈਨੂੰ ਗੋਬਿੰਦ ਕੀਤਾ ਲਲਕਾਰ, ਬਿਨਾ ਸ਼ਰਅ ਤੋਂ ਸ਼ਰਅ ਜਣਾਈਆ। ਖੰਡੇ ਖੜਗ ਦੀ ਦੱਸ ਚਮਕਾਰ, ਜਗਤ ਅੰਧੇਰਿਆਂ ਪੰਧ ਮੁਕਾਈਆ। ਪੁਰਖ ਅਕਾਲ ਅਗੇ ਕਿਹਾ ਪੁਕਾਰ, ਕੂਕ ਕੂਕ ਸੁਣਾਈਆ। ਤੂੰ ਸਤਿਸੰਗੀ ਮੇਰਾ ਯਾਰ, ਯਾਰੜੇ ਤੇਰੀ ਸੇਜ ਲਵਾਂ ਹੰਢਾਈਆ। ਮੇਰਾ ਲੇਖਾ ਵੇਖ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਮੈਂ ਸੰਦੇਸ਼ਾ ਦੇਵਾਂ ਗੁਰਸਿਖੋ ਆਪਣੀ ਵਾਰ, ਗੁਰਮੁਖਾਂ ਦਿਆਂ ਜਣਾਈਆ। ਸਤਿਸੰਗੀਉ ਰਹਿਣਾ ਸਦਾ ਤਿਆਰ, ਸਤਿ ਸਤਿ ਨਾਲ ਵਡਿਆਈਆ। ਅੰਮ੍ਰਿਤ ਦੇ ਕੇ ਠੰਢਾ ਠਾਰ, ਰਸ ਅੰਮਿਉਂ ਦਿਤਾ ਚੁਆਈਆ। ਪੰਚਮ ਮੀਤਾ ਬਣ ਕੀਤਾ ਸਚ ਪਿਆਰ, ਪ੍ਰੀਤ ਪ੍ਰੀਤੀ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦੁਆਰ ਇਕ ਸਮਝਾਈਆ। ਸਤਿਸੰਗ ਕਹੇ ਮੇਰਾ ਗੋਬਿੰਦ ਕੀਤਾ ਇਕੱਠ, ਸੋਹਣੀ ਦਿਤੀ ਵਡਿਆਈਆ। ਧੀਰਜ ਧਰਮ ਦਾ ਬਖ਼ਸ਼ਿਆ ਹਠ,
ਸੰਤੋਖ ਗੁਰਮੁਖਾਂ ਝੋਲੀ ਪਾਈਆ। ਪ੍ਰੇਮ ਪ੍ਰੀਤੀ ਖੋਲ੍ਹਿਆ ਹੱਟ, ਵਣਜਾਰਾ ਬਣਿਆ ਧੁਰ ਦਾ ਮਾਹੀਆ। ਜਿਸ ਇਕੱਠੇ ਕੀਤੇ ਛੀਂਬੇ ਝੀਵਰ ਨਾਈ ਜੱਟ, ਗ਼ਰੀਬਾਂ ਅੰਗ ਲਗਾਈਆ। ਦੁਖੀਆਂ ਦਰਦ ਮੇਟ ਕੇ ਫੱਟ, ਪੱਟੀ ਨਾਮ ਵਾਲੀ ਬੰਧਾਈਆ। ਜਗਤ ਸ਼ਰਅ ਦੀ ਡੋਰੀ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਦੂਈ ਦੁਵੈਤੀ ਮੇਟ ਕੇ ਵਟ, ਵਟਣਾ ਮਲਿਆ ਚਾਈਂ ਚਾਈਂਆ। ਸਤਿਸੰਗ ਕਹੇ ਗੁਰਸਿਖਾਂ ਸਾਚਾ ਲਾਹਾ ਲਿਆ ਖਟ, ਖਟਕਾ ਜਨਮ ਰਿਹਾ ਨਾ ਰਾਈਆ। ਜਿਨ੍ਹਾਂ ਇਕੋ ਨਾਮ ਲਿਆ ਰਟ, ਵਾਹਵਾ ਵਾਹਿਗੁਰੂ ਤੇਰੀ ਬੇਪਰਵਾਹੀਆ। ਸਤਿਸੰਗ ਕਹੇ ਮੈਂ ਸ਼ੁਕਰਾਨੇ ਵਿਚ ਜੋੜੇ ਹੱਥ, ਖ਼ੁਸ਼ੀਆਂ ਵਿਚ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਮਹਿੰਮਾ ਕਥ ਕਥ ਜਣਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਫੌਜਾ ਸਿੰਘ ਦੇ ਘਰ ਰਾਤ ਨੂੰ ਪਿੰਡ ਭਲਾਈ ਪੁਰ ਖੇਤਾਂ ਵਿਚ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੇਰਾ ਸੀਨਾ ਹੋਇਆ ਠੰਡਾ, ਨੌ ਸੌ ਚੁਰਾਨਵੇ ਚੌਕੜੀ ਜੁਗ ਦੀ ਅਗਨ ਦਿਤੀ ਬੁਝਾਈਆ। ਮੈਂ ਨਾਮ ਨਿਧਾਨ ਸ੍ਰੀ ਭਗਵਾਨ ਤੇਰਾ ਇਕੋ ਵੰਡਾ, ਨਵ ਸੱਤ ਭੱਜਾਂ ਵਾਹੋ ਦਾਹੀਆ। ਝਟ ਬਿਨਾ ਕ਼ਦਮਾਂ ਤੋਂ ਚਲ ਕੇ ਆ ਗਿਆ ਨਾਰਦ ਪੰਡਾ, ਸ਼ਬਦੀ ਸ਼ਬਦ ਰੂਪ ਦਰਸਾਈਆ। ਧਰਨੀਏ ਨਿਗਾਹ ਮਾਰ ਲੈ ਵਿਚ ਵਰਭੰਡਾ, ਦੋ ਜਹਾਨ ਅੱਖ ਖੁਲ੍ਹਾਈਆ। ਨਾਲ ਤਕ ਲੈ ਕਲਜੁਗ ਅਖ਼ੀਰੀ ਕੰਢਾ, ਕੰਢੀ ਘਾਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਧਰਨੀ ਆਪਣੀ ਸਿੱਧੀ ਕਰ ਲੈ ਨੀਤ, ਨੀਤੀਵਾਨ ਦਇਆ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਵਾਲੀ ਤਕ ਲੈ ਪ੍ਰੀਤ, ਪ੍ਰੀਤਮ ਹੋ ਕੇ ਕੀ ਸਮਝਾਈਆ। ਨਾਲੇ ਜ਼ੋਰ ਦੀ ਮਾਰ ਕੇ ਚੀਕ, ਚੀਕ ਚਿਹਾੜਾ ਦਿਤਾ ਪਾਈਆ। ਫੇਰ ਹਸ ਕੇ ਕਿਹਾ ਮੇਰੇ ਸਾਹਿਬ ਵਿਚ ਹਕ ਤੌਫ਼ੀਕ਼, ਜੋ ਤੋਫ਼ੇ ਦੇਵੇ ਥਾਉਂ ਥਾਈਂਆ। ਜਗਤ ਨਿਸ਼ਾਨ ਵੇਖ ਲੈ ਜਿਥੇ ਬਾਲਮੀਕ ਮਾਰੀ ਲੀਕ, ਲਾਈਨ ਲਾਈਨ ਵਿਚੋਂ ਸਮਝਾਈਆ। ਜਿਸ ਦੀ ਕਰਦੀ ਰਹੀਉਂ ਉਡੀਕ, ਆਪਣਾ ਧਿਆਨ ਲਗਾਈਆ। ਉਹ ਮਿਤਰ ਪਿਆਰਾ ਧੁਰ ਦਾ ਮੀਤ, ਯਾਰੜਾ ਹਕ ਸਮਾਈਆ। ਜੋ ਵਸਣਹਾਰਾ ਚੀਤ, ਠਗੌਰੀ ਚਿਤ ਦਏ ਮਿਟਾਈਆ। ਜਿਸ ਦਾ ਢੋਲਾ ਇਕੋ ਗੀਤ, ਗੋਬਿੰਦ ਮੇਲਾ ਸਹਿਜ ਸੁਭਾਈਆ। ਕਰਨਹਾਰਾ ਪਤਿਤ ਪੁਨੀਤ, ਪਰਮ ਪੁਰਖ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਲੇਖ ਆਪ ਸਮਝਾਈਆ। ਧਰਨੀ ਕਹੇ ਨਾਰਦਾ ਮੇਰੀ ਅੰਤਰ ਆਈ ਵਿਚਾਰ, ਵਿਚਰਕੇ ਦਿਆਂ ਸੁਣਾਈਆ। ਮੇਰਾ ਤ੍ਰੇਤੇ ਜੁਗ ਦਾ ਵੇਖ ਵਿਹਾਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਨੂੰ ਬਾਲਮੀਕ ਦਿਤਾ ਅਧਾਰ, ਲਹਿਣਾ ਲਹਿਣਿਆਂ ਵਿਚੋਂ ਬਾਹਰ ਕਢਾਈਆ। ਬਿਨ ਹੱਥਾਂ ਤੋਂ ਮਾਰ ਲਕਾਰ, ਚਰਨ ਚਰਨ ਨਾਲ ਬਦਲਾਈਆ। ਨਾਲੇ ਕੂਕ ਕੇ ਕੀਤੀ ਪੁਕਾਰ, ਦੋ ਜਹਾਨ ਕੀਤੀ ਸ਼ਨਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰਾ ਜਗਤ ਪੁਰਾਣਾ ਲੇਖਾ, ਲਿਖਤੀ ਸਬੂਤ ਦਿਆਂ ਜਣਾਈਆ। ਜਿਸ ਵਿਚ ਰਹੇ ਨਾ ਕੋਇ ਭੁਲੇਖਾ, ਭਾਂਡਾ ਭਰਮ ਭਉ ਭੰਨਾਈਆ।
ਬਾਲਮੀਕ ਦੇ ਕੇ ਗਿਆ ਸੰਦੇਸ਼ਾ, ਸੰਧਿਆ ਸਰਘੀ ਬਾਹਰ ਸੁਣਾਈਆ। ਜੋ ਮਾਲਕ ਰਹੇ ਹਮੇਸ਼ਾ, ਨਿਰਗੁਣ ਨੂਰ ਨੂਰ ਅਲਾਹੀਆ। ਉਹ ਕਲਜੁਗ ਧਾਰੇ ਆਪਣਾ ਭੇਸਾ, ਭੇਖਾਧਾਰੀ ਬੇਪ੍ਰਵਾਹੀਆ। ਸੰਬਲ ਸੁਹਾਏ ਆਪਣਾ ਦੇਸਾ, ਸਾਢੇ ਤਿੰਨ ਹੱਥ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਜਿਸ ਵੇਲੇ ਬਾਲਮੀਕ ਲੀਕ ਮਾਰੀ ਮੇਰੀ ਸੋਈ ਸੁਰਤੀ ਜਾਗੀ, ਆਲਸ ਨਿੰਦਰਾ ਰਹੀ ਨਾ ਰਾਈਆ। ਮੈਂ ਬਿਨ ਕ਼ਦਮਾਂ ਤੋਂ ਭਾਗੀ, ਭੱਜੀ ਵਾਹੋ ਦਾਹੀਆ। ਮੈਂ ਤਕਾਂ ਕੰਤ ਸੁਹਾਗੀ, ਹਰਿ ਕਰਤਾ ਧੁਰਦਰਗਾਹੀਆ। ਜੁਗ ਬਦਲਣਾ ਜਿਸ ਦੀ ਵਾਦੀ, ਵਾਅਦੇ ਸਭ ਦੇ ਪੂਰ ਕਰਾਈਆ। ਉਦੋਂ ਏਸ ਥਾਂ ਨੌ ਘਰ ਬ੍ਰਾਹਮਣਾਂ ਦੀ ਹੁੰਦੀ ਸੀ ਆਬਾਦੀ, ਪ੍ਰੋਹਤ ਆਪਣੀ ਖੇਲ ਖਿਲਾਈਆ। ਜਿਨ੍ਹਾਂ ਦੀ ਸਾਂਝੀ ਇਕ ਪੜਦਾਦੀ, ਨਵੀਤਾ ਨਾਮ ਬਾਲਮੀਕ ਗਿਆ ਸਮਝਾਈਆ। ਜਿਸ ਦਾ ਪੋਤਰਾ ਹੋਇਆ ਇਕ ਵੈਰਾਗੀ, ਮਨਸੂ ਕਹਿ ਕੇ ਸਾਰੇ ਗਾਈਆ। ਉਹ ਗਊਆਂ ਬਣਿਆ ਵਾਗੀ, ਦਿਵਸ ਰੈਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਬੈਰਾਗੀ ਬਾਈ ਸਾਲ ਦਾ ਨੌਜਵਾਨ, ਮਨਸਾ ਜਗਤ ਨਾ ਕੋਇ ਰਖਾਈਆ। ਬਾਲਮੀਕ ਤਕਿਆ ਨਾਲ ਧਿਆਨ, ਨੈਣ ਨੈਣਾਂ ਵਿਚ ਰਖਾਈਆ। ਝਟ ਉਸ ਨੂੰ ਆਇਆ ਗਿਆਨ, ਸੁਰਤੀ ਸੁਰਤ ਵਿਚੋਂ ਬਦਲਾਈਆ। ਨਿਗਾਹ ਮਾਰ ਜ਼ਿਮੀਂ ਅਸਮਾਨ, ਜਗਤ ਜਹਾਨ ਵੇਖ ਵਖਾਈਆ। ਸ਼ਬਦ ਸੁਣਿਆ ਬਿਨਾ ਕਾਨ, ਧੁਨ ਆਤਮਕ ਰਾਗ ਦ੍ਰਿੜਾਈਆ। ਇਹ ਰਿਸ਼ੀ ਬੜੇ ਮਹਾਨ, ਮਹਿੰਮਾ ਕਥ ਕਥ ਵਖਾਈਆ। ਝਟ ਵੈਰਾਗੀ ਹੋਇਆ ਸਵਾਧਾਨ, ਆਪਣੀ ਲਈ ਅੰਗੜਾਈਆ। ਦੁੱਧ ਦੋਹ ਲਿਆਵਾਂ ਇਸ ਨੂੰ ਦੇਵਾਂ ਦਾਨ, ਖ਼ੁਸ਼ੀਆਂ ਨਾਲ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਬੈਰਾਗੀ ਦੁੱਧ ਲਿਆਇਆ ਦੋਹ, ਬਾਲਮੀਕ ਅਗੇ ਟਿਕਾਈਆ। ਰਸਨਾ ਬੁੱਲਾਂ ਨਾਲ ਲੈਣਾ ਛੋਹ, ਛੋਹਰ ਬਾਂਕਾ ਰਿਹਾ ਦ੍ਰਿੜਾਈਆ। ਅਗੋਂ ਬਾਲਮੀਕ ਪਿਆ ਰੋ, ਬਿਨ ਨੈਣਾਂ ਨੀਰ ਵਹਾਈਆ। ਮਿਤਰਾ ਤੇਰਾ ਪਿਆਰ ਮੇਰੀ ਮੁਹੱਬਤ ਰਿਹਾ ਮੋਹ, ਦੂਸਰ ਨਜ਼ਰ ਕੋਇ ਨਾ ਆਈਆ। ਨਾਲ ਇਸ਼ਾਰਾ ਅੰਤਸ਼ਕਰਨ ਕੀਤੀ ਲੋ, ਲੋਇਣ ਤੀਜਾ ਦਿਤਾ ਖੁਲ੍ਹਾਈਆ। ਬਿਨਾ ਰਾਮ ਤੋਂ ਨਜ਼ਰ ਆਵੇ ਨਾ ਕੋ, ਨੂਰ ਨੁਰਾਨਾ ਇਕ ਦਰਸਾਈਆ। ਨਾਮ ਸ਼ਬਦ ਸੁਣਾਇਆ ਸੋ, ਸੋਹੰ ਸ਼ਬਦ ਦਿਤੀ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਬਾਲਮੀਕ ਦਿਤਾ ਇਕ ਪਿਆਰ, ਖ਼ੁਸ਼ੀਆਂ ਨਾਲ ਜਣਾਈਆ। ਤੇਰਾ ਦੁੱਧ ਦਾ ਮੇਰਾ ਉਧਾਰ, ਲੇਖਾ ਤੇਰੇ ਹੱਥ ਰਖਾਈਆ। ਨਿਗਾਹ ਮਾਰ ਲੈ ਵਿਚ ਸੰਸਾਰ, ਚਾਰੋਂ ਕੁੰਟ ਫੋਲ ਫੁਲਾਈਆ। ਬਿਨਾ ਪ੍ਰਭੂ ਤੋਂ ਮਿਤਰ ਨਾ ਕੋਇ ਮੁਰਾਰ, ਸੰਗੀ ਸੰਗ ਨਾ ਕੋਇ ਨਿਭਾਈਆ । ਉਹ ਤਕ ਤ੍ਰੇਤੇ ਹੋਣਾ ਰਾਮ ਅਵਤਾਰ, ਦੁਆਪਰ ਕਾਹਨ ਕਾਹਨ ਸਮਝਾਈਆ। ਕਲਜੁਗ ਵੇਖ ਲੈ ਧੂੰਆਂਧਾਰ, ਨੂਰੀ ਚੰਦ ਚੰਦ ਚਮਕਾਈਆ। ਅੰਤ ਕਲਜੁਗ ਹੋਣਾ ਅਵਤਾਰ, ਨਿਹਕਲੰਕਾ ਨਾਉਂ ਪਰਗਟਾਈਆ। ਜਿਸ ਨੂੰ ਸਮਝੇ ਨਾ ਕੋਇ ਵਿਚੋਂ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੀਸ ਨਿਵਾਈਆ। ਉਹ ਬਣੇ ਭਗਤਾਂ ਸਹਾਰ, ਸਿਰ ਸਿਰ ਆਪਣਾ ਹੱਥ ਰਖਾਈਆ। ਝਟ ਬੈਰਾਗੀ ਬਾਲਮੀਕ ਚਰਨਾਂ ਉਤੇ ਕੀਤੀ ਨਿਮਸਕਾਰ, ਨਿਵ ਨਿਵ ਸੀਸ ਨਿਵਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਬਾਲਮੀਕ ਕਿਹਾ ਵੈਰਾਗੀਆ ਕਲਜੁਗ ਅੰਤ ਤਕਣੀਆਂ ਮੌਜਾਂ, ਮਜਲਸ ਭਗਤਾਂ ਨਾਲ ਰਖਾਈਆ। ਤੇਰਾ ਨਾਮ ਹੋਵੇ ਸਿੰਘ ਫ਼ੌਜਾ, ਦੂਸਰ ਵੰਡ ਨਾ ਕੋਇ ਵੰਡਾਈਆ। ਤੇਰੀ ਭਗਤੀ ਦੀ ਧਾਰ ਹੋਵੇ ਉਦਾ, ਮੰਜ਼ਲ ਹਕ ਹਕ ਸਮਝਾਈਆ। ਤੇਰਾ ਨਾਮ ਹੋਣਾ ਸੋਹੰ ਸੋ ਦਾ, ਸੁਰਤੀ ਸ਼ਬਦ ਵਿਚ ਸਮਾਈਆ। ਜੋੜਾ ਬਣਨਾ ਇਕ ਦੋ ਦਾ, ਦੋਹਰੀ ਕਲ ਵਰਤਾਈਆ। ਉਸ ਵੇਲੇ ਜਗਤ ਲੇਖਾ ਹੋਣਾ ਖੋਹ ਖੋਹ ਦਾ, ਪ੍ਰੇਮ ਮੁਹੱਬਤ ਵਿਚ ਨਾ ਕੋਇ ਸਮਾਈਆ। ਬੈਰਾਗੀ ਕਿਹਾ ਮੈਨੂੰ ਮਿਲੀ ਵਸਤ ਅਥਾਹ, ਬਾਲਮੀਕ ਦਿਤੀ ਵਰਤਾਈਆ। ਰਿਸ਼ੀ ਜੀ ਮੇਰਾ ਬਣਨਾ ਅੰਤ ਗਵਾਹ, ਸ਼ਹਾਦਤ ਸਚ ਵਾਲੀ ਭੁਗਤਾਈਆ। ਜਿਸ ਵੇਲੇ ਵਕ਼ਤ ਸੁਹੰਜਣਾ ਗਿਆ ਆ, ਆਲਮ ਇਲਮ ਸੁਣਨ ਕੋਇ ਨਾ ਪਾਈਆ। ਲੇਖਾ ਦੇਖੇ ਬੇਪਰਵਾਹ, ਜੋ ਬੇਪਰਵਾਹੀ ਵਿਚ ਸਮਾਈਆ। ਮੈਂ ਰਸਨਾ ਜਿਹਵਾ ਬੱਤੀ ਦੰਦਾਂ ਨਾਲ ਲਿਆ ਗਾ, ਗਹਿਰ ਗੰਭੀਰ ਵਡ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਵਕ਼ਤ ਆਪ ਸੁਹਾਈਆ। ਬਾਲਮੀਕ ਹਸ ਜਣਾਉਂਦਾ ਏ। ਧੁਰ ਫ਼ਰਮਾਨ ਇਕ ਦ੍ਰਿੜਾਉਂਦਾ ਏ। ਭੇਵ ਅਭੇਦਾ ਆਪ ਖੁਲ੍ਹਾਉਂਦਾ ਏ। ਚਾਰੇ ਵੇਦਾਂ ਬਾਹਰ ਪੜ੍ਹਾਉਂਦਾ ਏ। ਅਛਲ ਅਛੇਦਾ ਵੇਖ ਵਖਾਉਂਦਾ ਏ। ਜੋਤੀ ਜਾਤਾ ਵੇਸ ਵਟਾਉਂਦਾ ਏ। ਸੰਬਲ ਦੇਸ ਸੋਭਾ ਪਾਉਂਦਾ ਏ। ਧਰਨੀ ਧਰਤ ਧਵਲ ਧੌਲ ਚਰਨ ਟਿਕਾਉਂਦਾ ਏ। ਜੁਗ ਵਿਛੜਿਆਂ ਮੇਲ ਮਿਲਾਉਂਦਾ ਏ। ਜਨਮ ਜਨਮ ਦਾ ਲਹਿਣਾ ਝੋਲੀ ਪਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਉਂਦਾ ਏ। ਸਚ ਕਰਨੀ ਕਾਰ ਕਮਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਨਿਰਗੁਣ ਹੋ ਕੇ ਵੇਖ ਵਖਾਵੇਗਾ। ਸਰਗੁਣ ਆਪਣਾ ਰੰਗ ਚੜ੍ਹਾਵੇਗਾ। ਧਰਨੀ ਧਰਤ ਵਾਅਦਾ ਕੌਲ ਇਕ਼ਰਾਰ ਕੀਤਾ ਪੂਰ ਕਰਾਵੇਗਾ। ਜਨ ਭਗਤਾਂ ਅੰਦਰ ਜਾਵੇ ਮਵਲ, ਆਪਣਾ ਖੇਲ ਖਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਵੇਗਾ। ਸਾਚਾ ਹੁਕਮ ਇਕ ਵਰਤਾਏਗਾ। ਪਰਮ ਪੁਰਖ ਖੇਲ ਖਿਲਾਏਗਾ। ਨਿਰਗੁਣ ਧਾਰ ਦਰਸ ਦਿਖਾਏਗਾ। ਜਨਮ ਜਨਮ ਦੀ ਹਰਸ ਮਿਟਾਏਗਾ। ਅੰਮ੍ਰਿਤ ਮੇਘ ਅਗੰਮ ਬਰਸਾਏਗਾ। ਘਰ ਸੁਆਮੀ ਦੇਵੇ ਦਰਸ, ਲੋਚਨ ਨੈਣ ਖੁਲ੍ਹਾਏਗਾ । ਜੋ ਮਾਲਕ ਹੋ ਕੇ ਵਸੇ ਉਤੇ ਅਰਸ਼, ਫ਼ਰਸ਼ ਆਪਣਾ ਪੜਦਾ ਲਾਹੇਗਾ। ਸੰਮਤ ਸ਼ਹਿਨਸ਼ਾਹੀ ਗਿਆਰਾਂ ਹੋਣਾ ਬਰਸ, ਬਰਸੀ ਆਪਣੇ ਨਾਲ ਮਿਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਏਗਾ। ਧਰਨੀ ਕਹੇ ਮੇਰੇ ਉਦੈ ਹੋਏ ਭਾਗ, ਭਗਵਨ ਦਿਤੀ ਵਡਿਆਈਆ। ਮੇਰੇ ਗ੍ਰਹਿ ਜਗਿਆ ਚਰਾਗ਼, ਜੋਤੀ ਜਾਤਾ ਡਗਮਗਾਈਆ। ਮੇਰੀ ਤ੍ਰਿਸ਼ਨਾ ਮਿਟੀ ਆਗ, ਅਗਨੀ ਅੱਗ ਨਾ ਕੋਇ ਤਪਾਈਆ। ਮੇਰੇ ਅੰਤਸ਼ਕਰਨ ਆਇਆ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਦੁਰਮਤ ਮੈਲ ਰਿਹਾ ਨਾ ਦਾਗ਼, ਪਾਪਾਂ ਹੋਈ ਸਫ਼ਾਈਆ। ਮੈਂ ਹੰਸ ਬਣ ਗਈ ਕਾਗ, ਮਾਣਕ ਮੋਤੀ ਚੋਗ ਚੁਗਾਈਆ। ਮੈਂ ਸੁੱਤੀ ਗਈ ਜਾਗ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਮੈਨੂੰ ਬਾਲਮੀਕ ਮਾਰੀ ਆਵਾਜ਼, ਸਹਿਜ ਸਹਿਜ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਮੇਰਾ ਵਕ਼ਤ ਸੁਹੰਜਣਾ ਹੋਇਆ
ਜਗ, ਧਵਲ ਹੋ ਕੇ ਦਿਆਂ ਸੁਣਾਈਆ। ਬਾਲਮੀਕ ਨੇ ਮੇਰੇ ਉਤੇ ਰਖੇ ਪੱਬ, ਪਾਲ ਸਿੰਘ ਜਨਮ ਜਨਮ ਵਿਚੋਂ ਬਦਲਾਈਆ। ਵੈਰਾਗੀ ਫ਼ੌਜਾ ਸਿੰਘ ਆਇਆ ਭੱਜ, ਭਜਨ ਬੰਦਗੀ ਪ੍ਰਭ ਦੀ ਵਿਚ ਸਮਾਈਆ। ਮੈਂ ਦਰਸ਼ਨ ਕਰਾਂ ਉਪਰ ਸ਼ਾਹਰਗ, ਨੂਰ ਨੁਰਾਨਾ ਵੇਖਾਂ ਚਾਈਂ ਚਾਈਂਆ। ਜਿਸ ਨੂੰ ਕਹਿੰਦੇ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਜਿਸ ਮੇਰਾ ਥਾਨ ਪੂਰਬ ਲਿਆ ਲੱਭ, ਖੋਜਣ ਦੀ ਲੋੜ ਰਹੀ ਨਾ ਰਾਈਆ। ਪਤਾ ਨਹੀਂ ਆਇਆ ਕਿਹੜੇ ਨਾਲ ਸਬਬ, ਸਮਝ ਚਲੇ ਨਾ ਕੋਇ ਚਤੁਰਾਈਆ। ਮੇਰੀ ਧਾਰ ਚਰਨਾਂ ਹੇਠਾਂ ਲਈ ਦੱਬ, ਕਵਲ ਕਵਲ ਉਠਾਈਆ। ਮੈਂ ਤਕ ਕੇ ਨੂਰ ਅਲਾਹੀ ਰੱਬ, ਸਯਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਧਰਨੀ ਕਹੇ ਬਾਲਮੀਕ ਨੌ ਉਂਗਲ ਲੀਕ ਮਾਰੀ ਲੰਮੀ, ਲਮਹ ਲਮਹ ਧਿਆਨ ਲਗਾਈਆ। ਭੇਵ ਖੁਲ੍ਹਾ ਕੇ ਕਾਇਆ ਮਾਟੀ ਚੰਮੀ, ਚੰਮ ਦ੍ਰਿਸ਼ਟੀ ਬਾਹਰ ਦ੍ਰਿੜਾਈਆ। ਪੜਦਾ ਲਾਹ ਕੇ ਪਵਣ ਸੁਆਸੀ ਦਮੀ, ਦਾਮਨਗੀਰ ਇਕ ਜਣਾਈਆ। ਭੇਵ ਚੁਕਾਇਆ ਬਾਹਰ ਖ਼ੁਸ਼ੀ ਗ਼ਮੀ, ਗ਼ਮਖਾਰ ਦਿਆਂ ਵਖਾਈਆ। ਨਾਲ ਸੰਦੇਸ਼ਾ ਦਿਤਾ ਜਿਸ ਵੇਲੇ ਖੇਲ ਹੋਣੀ ਨਵੀਂ, ਨਵਖੰਡ ਧਿਆਨ ਲਗਾਈਆ। ਸਤਿਗੁਰ ਸ਼ਬਦ ਹੋਣਾ ਕਵੀ, ਕਵਿਤਾ ਕਾਇਨਾਤ ਬਾਹਰ ਸੁਣਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਗਟ ਹੋਣਾ ਅਵਤਾਰ ਚਵੀ, ਚੌਬੀਸਾ ਜਗਦੀਸਾ ਇਕ ਅਖਵਾਈਆ। ਧਰਨੀਏ ਉਸ ਕੋਲੋਂ ਲਹਿਣਾ ਲਵੀਂ, ਨਿਵ ਨਿਵ ਲਗਣਾ ਪਾਈਆ। ਉਸੇ ਦਾ ਢੋਲਾ ਗਵੀਂ, ਗਾ ਗਾ ਸ਼ੁਕਰ ਮਨਾਈਆ। ਉਸ ਦੇ ਚਰਨਾਂ ਹੇਠਾਂ ਸਵੀਂ, ਸੇਜ ਸੁਹੰਜਣੀ ਇਕ ਬਣਾਈਆ। ਤੇਰਾ ਲੇਖਾ ਲਿਖਣਾ ਰਵੀਦਾਸ ਰਵੀ, ਬਲ ਦੀ ਗੋਲੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਲਹਿਣਾ ਦੇਣਾ ਸਭ ਦਾ ਦਵੀਂ, ਦੇਵਣਹਾਰ ਤੇਰੇ ਹੱਥ ਵਡਿਆਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਊਧਮ ਸਿੰਘ ਦੇ ਗ੍ਰਹਿ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਸਾਚਾ ਸਤਿਸੰਗ ਸਤਿਗੁਰ ਚਰਨ, ਚਾਰ ਜੁਗ ਦੇ ਸਤਿਸੰਗੀ ਦੇਣ ਗਵਾਹੀਆ। ਜਿਥੇ ਝਗੜਾ ਨਹੀਂ ਜ਼ਾਤ ਪਾਤ ਵਰਨ ਬਰਨ, ਮਾਨਸ ਮਾਨਵ ਵੰਡ ਨਾ ਕੋਇ ਵੰਡਾਈਆ। ਇਕੋ ਗੀਤ ਆਤਮ ਪਰਮਾਤਮ ਢੋਲਾ ਪੜ੍ਹਨ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਸਚ ਪਿਆਰ ਦੀ ਮੰਜ਼ਲ ਚੜ੍ਹਨ, ਬਿਨ ਕ਼ਦਮਾਂ ਪੰਧ ਮੁਕਾਈਆ। ਜੋਤੀ ਜਾਤੇ ਲੜ ਫੜਨ, ਨਾਤਾ ਸਕੇ ਨਾ ਕੋਇ ਤੁੜਾਈਆ। ਸਚ ਦੁਆਰ ਧੁਰ ਦੇ ਵੜਨ, ਅਗੇ ਹੋ ਨਾ ਕੋਇ ਅਟਕਾਈਆ। ਸਤਿਗੁਰ ਸੁਆਮੀ ਤਰਨੀ ਤਰਨ, ਤਾਰਨਹਾਰ ਇਕ ਅਖਵਾਈਆ । ਜੋ ਆਦਿ ਜੁਗਾਦੀ ਕਰਨੀ ਕਰਨ, ਕਰਤਾ ਪੁਰਖ ਅਗੰਮ ਅਥਾਹੀਆ। ਜਿਸ ਦੀ ਸਭ ਨੇ ਮੰਗੀ ਸ਼ਰਨ, ਟੇਕ ਇਕੋ ਇਕ ਜਣਾਈਆ। ਸੋ ਭਗਤ ਸੁਹੇਲਾ ਸੁਹਾਏ ਆਪਣਾ ਦਰਨ, ਦਰ ਦੁਆਰਾ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਧੁਰਦਰਗਾਹੀਆ। ਸਤਿਸੰਗ ਕਹੇ ਮੈਂ ਸੋਭਾ ਲੋਕਮਾਤ, ਸਤਿਗੁਰ ਸ਼ਬਦ ਦਏ ਵਡਿਆਈਆ। ਮੇਰੀ ਝੋਲੀ ਪਾਵੇ ਅਗੰਮੀ ਦਾਤ, ਵਸਤ ਅਮੁਲ ਆਪ ਵਰਤਾਈਆ।
ਮੇਰਾ ਵਕ਼ਤ ਨਹੀਂ ਕੋਈ ਦਿਵਸ ਰਾਤ, ਅੱਠੇ ਪਹਿਰ ਖ਼ੁਸ਼ੀਆਂ ਦੇ ਢੋਲੇ ਗਾਈਆ। ਮੇਰੀ ਵਖਰੀ ਨਹੀਂ ਕੋਈ ਜਮਾਤ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਮੇਰੀ ਸਭ ਤੋਂ ਵਖਰੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਦਰਸਾਈਆ। ਮੇਰਾ ਝਗੜਾ ਨਹੀਂ ਕੋਈ ਨਾਲ ਕਾਗ਼ਜ਼ਾਤ, ਦੁਵੈਤ ਵਿਚ ਕਦੇ ਨਾ ਆਈਆ। ਸਦਾ ਸਦਾ ਆਬਾਦ, ਜੁਗ ਜੁਗ ਪ੍ਰਭ ਦੀ ਓਟ ਤਕਾਈਆ। ਮੇਰਾ ਮਾਲਕ ਮੋਹਣ ਮਾਧਵ ਮਾਧ, ਜੋ ਦੇਵਣਹਾਰ ਸਰਨਾਈਆ। ਜਿਸ ਮੇਰੀ ਰਚਨਾ ਰਚੀ ਆਦਿ, ਅੰਤ ਵੇਖੇ ਧੁਰਦਰਗਾਹੀਆ। ਮੇਰਾ ਹੁਕਮ ਨਹੀਂ ਕੋਈ ਤਤਾਂ , ਤਨ ਵਜੂਦ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਸੰਗ ਕਹੇ ਮੈਂ ਸਤਿਗੁਰ ਸ਼ਬਦ ਦੀ ਧਾਰ ਸੰਯੋਗੀ, ਮੇਲਾ ਸਚ ਨਾਲ ਮਿਲਾਈਆ। ਮੈਂ ਅੰਮ੍ਰਿਤ ਰਸ ਪਿਆਲਦਾ ਤੇਗ਼ੀ, ਦੂਸਰ ਰਸ ਨਾ ਕੋਇ ਜਣਾਈਆ। ਮੈਂ ਕੂੜ ਵਿਕਾਰ ਦਾ ਵਿਯੋਗੀ, ਮਮਤਾ ਮੋਹ ਨਾ ਕੋਇ ਰਖਾਈਆ। ਮੈਂ ਬਿਨ ਅੱਖਰ ਧਾਰ ਦਾ ਬੋਧੀ, ਬੁੱਧੀ ਤੋਂ ਪਰੇ ਪੜ੍ਹਾਈਆ। ਮੇਰੀ ਆਸ਼ਾ ਤ੍ਰਿਸ਼ਨਾ ਕਦੇ ਬਣੀ ਨਾ ਲੋਭੀ, ਲਾਲਚ ਤ੍ਰਿਸ਼ਨਾ ਵਿਚ ਕਦੇ ਨਾ ਆਈਆ। ਮੈਂ ਸੇਵਕ ਦੁਰਮਤ ਮੈਲ ਦਾ ਧੋਬੀ, ਪਾਪਾਂ ਕਰਾਂ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਮੇਰਾ ਹੋਇਆ ਸਹਾਈਆ। ਸਤਿਸੰਗ ਕਹੇ ਮੈਂ ਇਕੋ ਰਖਿਆ ਇਸ਼ਟ, ਦੇਵ ਆਤਮਾ ਦੀਨ ਦੁਨੀ ਜਣਾਈਆ। ਮੇਰਾ ਪਿਆਰ ਸਬਾਈ ਸ੍ਰਿਸ਼ਟ, ਸ੍ਰੇਸ਼ਟ ਦਿਆਂ ਦ੍ਰਿੜਾਈਆ। ਮੇਰਾ ਰੂਪ ਨਹੀਂ ਟਾਂਕ ਜਿਸਤ, ਹਿੱਸਿਆਂ ਵਿਚ ਕਦੇ ਨਾ ਆਈਆ। ਮੇਰਾ ਲੇਖਾ ਨਹੀਂ ਸਵਰਗ ਬਹਿਸ਼ਤ, ਦੋਜ਼ਖ਼ ਗੰਢ ਨਾ ਕੋਇ ਬੰਧਾਈਆ। ਮੇਰੇ ਅੰਤਰ ਇਕੋ ਸਚ ਪਿਆਰ ਦਾ ਇਸ਼ਕ, ਆਸ਼ਕ ਮਾਸ਼ੂਕ ਦੋਵਾਂ ਦਿਆਂ ਦ੍ਰਿੜਾਈਆ। ਮੇਰੀ ਮੰਜ਼ਲ ਹਕ਼ੀਕ਼ੀ ਕਦੇ ਨਾ ਜਾਣਾ ਤਿਲਕ, ਤਿਲਕ ਲਲਾਟੀ ਸਭ ਨੂੰ ਦਿਆਂ ਵਖਾਈਆ। ਮੇਰੀ ਬਿਰਹੋਂ ਵਿਛੋੜੇ ਵਿਚ ਨਿਕਲੇ ਕਿਲਕ, ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਸਤਿਸੰਗ ਕਹੇ ਜਨ ਭਗਤੋ ਮੇਰੀ ਆਦਿ ਜੁਗਾਦਿ ਸਿਖਿਆ, ਸ਼ਰਅ ਵਿਚ ਬਦਲ ਕਦੇ ਨਾ ਜਾਈਆ। ਮੇਰਾ ਲੇਖਾ ਬਿਨ ਕ਼ਲਮ ਸ਼ਾਹੀ ਤੋਂ ਲਿਖਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਮੈਨੂੰ ਆਦਿ ਪੁਰਖ ਪਾਈ ਭਿਖਿਆ, ਭਿਛਿਆ ਮੇਰੀ ਝੋਲੀ ਪਾਈਆ। ਨਿਰਗੁਣ ਹੋ ਕੇ ਕੀਤਾ ਹਿਤਿਆ, ਹਿਤਕਾਰੀ ਹੋ ਕੇ ਵੇਖ ਵਖਾਈਆ। ਮੇਰਾ ... ... ... .... ਬਣ ਕੇ ਮਿਤਿਆ, ਮਿਤਰ ਪਿਆਰਾ ਦਏ ਵਡਿਆਈਆ। ਮੇਰਾ ਠਾਂਢਾ ਕੀਤਾ ਚਿਤਿਆ, ਠਗੌਰੀ ਚਿਤ ਨਜ਼ਰ ਕੋਇ ਨਾ ਆਈਆ। ਮੇਰਾ ਆਪਣਾ ਆਪ ਮਿਟਿਆ, ਹੰਕਾਰ ਜਗਤ ਨਾ ਕੋਇ ਰਖਾਈਆ। ਮੇਰਾ ਲਹਿਣਾ ਦੇਣਾ ਹੋਇਆ ਚਿਟਿਆ, ਕਾਲਖ ਰਹਿਣ ਕੋਇ ਨਾ ਪਾਈਆ। ਮੇਰਾ ਸੰਗ ਨਹੀਂ ਕੋਇ ਪੱਥਰ ਇੱਟਿਆ, ਪਾਹਨਾਂ ਵੰਡ ਨਾ ਕੋਇ ਵੰਡਾਈਆ। ਮੈਂ ਧਰਨੀ ਉਤੇ ਜਨ ਭਗਤਾਂ ਅੰਦਰ ਟਿਕਿਆ, ਗੁਰਮੁਖਾਂ ਅੰਦਰ ਡੇਰਾ ਲਾਈਆ। ਸਚ ਪਿਆਰ ਦੀ ਕ਼ੀਮਤ ਵਿਕਿਆ, ਦੂਸਰ ਕ਼ੀਮਤ ਸਮਝ ਕਿਸੇ ਨਾ ਆਈਆ। ਮਾਲਕ ਇਕੋ ਪਿਤਿਆ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋ ਸਚ ਸੁਹੰਜਣੀ ਸੇਜਾ ਅੰਦਰ ਲਿਟਿਆ, ਸਿੰਘਾਸਣ ਆਸਣ ਸੋਭਾ ਪਾਈਆ। ਜੋ ਮੇਰੇ ਵਿਚ ਨਾਮ ਫਲ ਰਸ ਦੇਵੇ ਮਿਠਿਆ, ਅਨਡਿਠੜਾ ਆਪ ਚਖਾਈਆ। ਜਿਸ ਜੁਗ ਜੁਗ ਆਪਣਾ ਖੇਲ ਆਪ ਨਜਿਠਿਆ, ਦੂਸਰ ਹੱਥ ਨਾ ਕਦੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਜਾਣੇ ਨਿਤ ਨਵਿਤਿਆ, ਨਿਰਗੁਣ ਹੋ ਕੇ ਨਿਰਵੈਰ ਆਪਣਾ ਰੰਗ ਰੰਗਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਸੁਖਦੇਵ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਪ੍ਰਭ ਕਿਰਪਾ ਕੀਤੀ ਆਪ ਕਰਤਾਰ, ਮਿਹਰਵਾਨ ਸਿਰ ਮੇਰੇ ਹੱਥ ਟਿਕਾਈਆ। ਮੈਨੂੰ ਦਿਤੀ ਵਸਤ ਅਪਾਰ, ਅਪਰੰਪਰ ਸੁਆਮੀ ਝੋਲੀ ਆਪ ਟਿਕਾਈਆ। ਜੁਗ ਚੌਕੜੀ ਭਰ ਭੰਡਾਰ, ਤ੍ਰਿਸ਼ਨਾ ਤ੍ਰਿਖਾ ਨਾਲ ਵਡਿਆਈਆ। ਮਾਇਆ ਮਮਤਾ ਮੋਹ ਦੇ ਵਿਕਾਰ, ਹੰਕਾਰ ਨਾਲ ਮੇਰਾ ਸੰਗ ਬਣਾਈਆ। ਸਤਿ ਧਰਮ ਮੇਰੇ ਪਿਆਰ ਵਿਚੋਂ ਕਢ ਕੇ ਬਾਹਰ, ਵਖਰੀ ਗੰਢ ਦਿਤੀ ਕਰਾਈਆ। ਮੈਨੂੰ ਬੱਚਾ ਬਣਾ ਕੇ ਹੋਣਹਾਰ, ਲੋਕਮਾਤ ਭੇਜਿਆ ਚਾਈਂ ਚਾਈਂਆ। ਤੂੰ ਮਾਣ ਰਹਿਣ ਦੇਣਾ ਨਹੀਂ ਕਿਸੇ ਪੈਗ਼ੰਬਰ ਗੁਰ ਅਵਤਾਰ, ਗ੍ਰੰਥ ਸ਼ਾਸਤਰਾਂ ਚਲੇ ਨਾ ਕੋਇ ਚਤੁਰਾਈਆ। ਦੀਨ ਦੁਨੀ ਰਖਣੀ ਵਿਚ ਵਿਭਚਾਰ, ਵਿਖ ਕੂੜੀ ਨਾਲ ਰਲਾਈਆ । ਚਾਰੋਂ ਕੁੰਟ ਕਰਾਉਣੀ ਹਾਹਾਕਾਰ, ਧੀਰਜ ਧੀਰ ਨਾ ਕੋਇ ਰਖਾਈਆ। ਤੂੰ ਬਣਨਾ ਮੇਰਾ ਬਰਖ਼ੁਰਦਾਰ, ਕਲਜੁਗ ਤੂੰ ਮੇਰੀ ਸੇਵ ਕਮਾਈਆ। ਕਲਜੁਗ ਕਹੇ ਮੈਂ ਨੌ ਖੰਡ ਪ੍ਰਿਥਮੀ ਫਿਰਾਂ ਵਾਰੋ ਵਾਰ, ਦਹਿ ਦਿਸ਼ਾ ਭੱਜਾ ਵਾਹੋ ਦਾਹੀਆ। ਧਰਮ ਦਾ ਰਹਿਣ ਦੇਵਾਂ ਨਾ ਕੋਇ ਜੈਕਾਰ, ਧਰਨੀ ਧਰਤ ਧਵਲ ਕੁਰਲਾਈਆ। ਮਾਨਵ ਜ਼ਾਤੀ ਬਣਨਾ ਠਗ ਚੋਰ ਯਾਰ, ਕੁਟਲਤਾ ਸਭ ਦੇ ਅੰਦਰ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਹੋ ਕੇ ਮੇਰੀ ਪਾਉਣੀ ਸਾਰ, ਮਹਾਸਾਰਥੀ ਆਪਣੀ ਦਇਆ ਕਮਾਈਆ।
ਕਲਜੁਗ ਕਹੇ ਮੈਨੂੰ ਦਿਤੀ ਪ੍ਰਭ ਨੇ ਅਗੰਮੀ ਦਾਤ, ਦਇਆਵਾਨ ਦਇਆ ਕਮਾਈਆ। ਨਾਲ ਬਿਨ ਅੱਖਰਾਂ ਲਿਖ ਕੇ ਦਿਤੀ ਪਾਤ, ਪਤ੍ਰਕਾ ਸਮਝ ਕੋਇ ਨਾ ਆਈਆ। ਫਿਰ ਪਿਆਰ ਨਾਲ ਲਿਆ ਝਾਕ, ਬਿਨ ਨੈਣਾਂ ਨੈਣ ਉਠਾਈਆ। ਕਲਜੁਗਾ ਤੂੰ ਜਾਣਾ ਲੋਕਮਾਤ, ਮਾਤਰ ਭੂਮੀ ਆਪਣੀ ਸੇਜ ਸੁਹਾਈਆ। ਨਵ ਸੱਤ ਕਰਨੀ ਅਗੰਮੀ ਰਾਤ, ਸਚ ਚੰਦ ਨਾ ਕੋਇ ਚਮਕਾਈਆ । ਮੇਰੇ ਨਾਮ ਕਲਮੇ ਵੰਡੇ ਹੋਣੇ ਉਤੇ ਕਾਗ਼ਜ਼ਾਤ, ਅੱਖਰ ਅੱਖਰਾਂ ਨਾਲ ਬਦਲਾਈਆ। ਤੂੰ ਧਰਮ ਧਾਰ ਮੇਰੀ ਪਾਉਣੀ ਵਫ਼ਾਤ, ਕੂੜ ਕੁਕਰਮ ਦੇਣਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਮੈਨੂੰ ਪ੍ਰਭ ਨੇ ਦਿਤੀ ਥਾਪੀ, ਪੁਸ਼ਤ ਪਨਾਹ ਹੱਥ ਰਖਾਈਆ। ਤੂੰ ਮੇਰਾ ਬਣਨਾ ਸਾਥੀ, ਢੋਲਾ ਗਾਉਣਾ ਚਾਈਂ ਚਾਈਂਆ। ਤੇਰਾ ਹੋਣਾ ਵਡ ਪਰਤਾਪੀ, ਜਗਤ ਜਹਾਨ ਵਜੇ ਵਧਾਈਆ। ਤੇਰਾ ਖੇਲ ਤਕਾਂ ਬਹੁਭਾਂਤੀ, ਭੇਵ ਅਭੇਦ ਰਹੇ ਨਾ ਰਾਈਆ। ਤੂੰ ਦੀਨ ਦੁਨੀ ਕਰਨੀ ਪਾਪੀ, ਪਤਤ ਨਜ਼ਰ ਕੋਇ ਨਾ ਆਈਆ। ਕਲਜੁਗ ਤੇਰੀ ਛੇਤੀ ਮੁਕਣੀ ਹਯਾਤੀ, ਆਯੂ ਆਪਣੇ ਹੱਥ ਰਖਾਈਆ। ਭਗਵਾਨ ਹੋ ਕੇ ਪੁਛਾਂ ਵਾਤੀ, ਵਾਤਾਵਰਨ ਤਕ ਖਲਕ ਖ਼ੁਦਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਕਲਜੁਗ ਕਹੇ ਮੈਨੂੰ ਸਾਹਿਬ ਸਤਿਗੁਰ ਘਲਿਆ, ਲੋਕਮਾਤ ਦਿਤੀ ਵਡਿਆਈਆ। ਮੈਨੂੰ ਸ਼ਬਦ ਗੁਰਦੇਵ ਨੇ ਕਿਹਾ ਬੱਲਿਆ, ਬੱਚੂ ਕਹਿ ਕੇ ਗੋਦ ਉਠਾਈਆ । ਮੈਂ ਉਸੇ ਦੀ ਛਤਰ ਛਾਇਆ ਹੇਠ ਪਲਿਆ, ਜੋਬਨਵੰਤਾ ਹੋ ਕੇ ਦਿਆਂ ਸੁਣਾਈਆ। ਮੈਂ ਧਰਨੀ ਧਰਤ ਧਵਲ ਧੌਲ ਜਗਤ ਅਸਥਾਨ ਮੱਲਿਆ, ਸਿੰਘਾਸਣ ਕੂੜ ਵਾਲਾ ਵਿਛਾਈਆ। ਪੰਚ ਵਿਕਾਰ ਨਾਲ ਰਲਾਇਆ ਦਲਿਆ, ਸਗਲਾ ਸੰਗ ਜਣਾਈਆ। ਮੈਂ ਸ੍ਰਿਸ਼ਟ ਸਬਾਈ ਵਲ ਛਲ ਕਰਕੇ ਛਲਿਆ, ਅਛਲ ਛਲਧਾਰੀ ਮੇਰਾ ਹੋਇਆ ਆਪ ਸਹਾਈਆ। ਮੈਂ ਹਰ ਹਿਰਦੇ ਅੰਦਰ ਕੂੜ ਵਿਕਾਰ ਹੋ ਕੇ ਰਲਿਆ, ਜਗਤ ਨੇਤਰ ਨਜ਼ਰ ਕੋਇ ਨਾ ਪਾਈਆ। ਵੇਖੋ ਮੇਰਾ ਸਮਾਂ ਸੁਹੰਜਣਾ ਜਗਤ ਵਿਕਾਰੇ ਨਾਲ ਠੱਲ੍ਹਿਆ, ਪ੍ਰਭੂ ਨੇ ਫਲੀਭੂਤ ਦਿਤਾ ਕਰਾਈਆ। ਮੈਂ ਵੇਖਾਂ ਉਪਰ ਥਲਿਆ, ਦੋ ਜਹਾਨਾਂ ਅੱਖ ਉਠਾਈਆ। ਮੇਰੇ ਸਾਹਿਬ ਦੇ ਹੁਕਮ ਦਾ ਹੋਣ ਵਾਲਾ ਹੱਲਿਆ, ਹਾਲਤ ਵਿਗੜੇ ਜਗਤ ਖ਼ੁਦਾਈਆ। ਲੱਖ ਚੁਰਾਸੀ ਜੀਵ ਜੰਤ ਮੇਰੀ ਅਗਨੀ ਵਿਚ ਜਾਣਾ ਤਲਿਆ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪ੍ਰਭ ਦਾ ਭਾਣਾ ਕਿਸੇ ਕੋਲੋਂ ਨਹੀਂ ਜਾਣਾ ਠੱਲ੍ਹਿਆ, ਅਗੇ ਹੋ ਨਾ ਕੋਇ ਅਟਕਾਈਆ। ਮੈਂ ਦੀਨ ਦੁਨੀ ਦਾ ਅੰਤਰ ਆਪਣੇ ਤੀਰ ਨਿਸ਼ਾਨੇ ਨਾਲ ਸੱਲਿਆ, ਪੱਟੀ ਨਾਮ ਨਾ ਕੋਇ ਬੰਧਾਈਆ। ਮੈਂ ਦੋ ਜਹਾਨ ਸ੍ਰਿਸ਼ਟੀ ਵਿਚ ਚਾਰੋਂ ਕੁੰਟ ਫਿਰਾਂ ਇਕੱਲਿਆ, ਭੱਜਾਂ ਵਾਹੋ ਦਾਹੀਆ। ਮੇਰੀ ਕਰਨੀ ਨੇ ਕਲਜੁਗ ਜੀਵਾਂ ਵਿਚ ਪਾਉਣੀ ਤਰਥਲਿਆ, ਥਿਰ ਘਰ ਵਾਸੀ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਖੇਲ ਰਖਾਇਆ ਸੁਖਲਿਆ, ਸੁਖਲਾ ਪਖ ਮੇਰਾ ਸੰਗ ਬਣਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਪ੍ਰਭੂ ਬਿਨ ਅੱਖਰਾਂ ਹੁਕਮ ਦਿਤਾ ਲਿਖ, ਲੇਖਣੀ ਜਗਤ ਸਮਝ ਕੁਛ ਨਾ ਪਾਈਆ। ਮੇਰੀ ਝੋਲੀ ਪਾਈ ਅਗੰਮੀ ਭਿਖ, ਭਿਛਿਆ ਦਿਤੀ ਵਰਤਾਈਆ। ਕਲਜੁਗ ਅੰਤਮ ਕੋਈ ਰਹਿਣ ਦੇਣਾ ਨਹੀਂ ਮੁਨ ਰਿਖ, ਪੰਡਤ ਵਿਦਿਆ ਰਹੇ ਨਾ ਕੋਇ ਚਤੁਰਾਈਆ। ਧਰਮ ਦੀ ਧਾਰ ਦਿਸੇ ਕੋਈ ਨਾ ਸਿੱਖ, ਮੁਰੀਦ ਮੁਰਸ਼ਦ ਜਾਣ ਭੁਲਾਈਆ। ਨਾਲ ਸਮਾਂ ਵਖਾਇਆ ਅਗਲਾ ਭਵਿਖ, ਪੇਸ਼ੀਨਗੋਈ ਨਾਲ ਮਿਲਾਈਆ। ਮੈਨੂੰ ਬਿਨ ਨੇਤਰਾਂ ਗਿਆ ਦਿਸ, ਬਿਨ ਅੱਖਰਾਂ ਕੀਤੀ ਪੜ੍ਹਾਈਆ। ਨਾਲ ਸੰਦੇਸ਼ਾ ਦਿਤਾ ਤੇਰੇ ਅੰਤਰ ਰਹਿਣਾ ਕਿਸ ਕਿਸ, ਕਿਸ ਨੂੰ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭਰਮ ਆਪ ਚੁਕਾਈਆ। ਕਲਜੁਗ ਕਹੇ ਮੈਨੂੰ ਪ੍ਰਭੂ ਦਿਤਾ ਅਗੰਮ ਭਰੋਸਾ, ਯਕੀਨ ਦਿਤਾ ਬੰਧਾਈਆ। ਚਾਰੋ ਕੁੰਟ ਵਖਾਇਆ ਗੋਸ਼ਾ, ਗੋਸ਼ਾ ਕੋਨਾ ਫੋਲ ਫੁਲਾਈਆ। ਕੂੜ ਖ਼ੁਮਾਰੀ ਨਾਲ ਕਰਨਾ ਮਦਹੋਸ਼ਾ, ਮਧੁਰ ਧੁਨ ਸੁਣਨ ਕੋਇ ਨਾ ਆਈਆ। ਸਭ ਦਾ ਅੰਤਰ ਕਰਨਾ ਕੋਸਾ, ਅਗਨੀ ਕਲਜੁਗ ਕੂੜ ਦੇਵਾਂ ਤਪਾਈਆ। ਦੀਨ ਦੁਨੀ ਇਕ ਦੂਜੇ ਨਾਲ ਕਰੇ ਧੋਖਾ, ਧੁਖਦੀ ਰਹੇ ਲੋਕਾਈਆ। ਮੇਰਾ ਪੰਧ ਰਹੇ ਨਾ ਸੌਖਾ, ਮਾਰਗ ਚਲਣ ਕੋਇ ਨਾ ਪਾਈਆ। ਤੇਰਾ ਫੇਰ ਜੁਗ ਮੁਕਣਾ
ਚੌਥਾ, ਅੰਤ ਲੋਕਮਾਤ ਰਹਿਣ ਨਾ ਪਾਈਆ। ਪੂਰਬ ਲਹਿਣਾ ਦੇਣਾ ਰਹਿਣ ਦੇਣਾ ਨਹੀਂ ਕਿਸੇ ਪੁਸਤਕ ਪੋਥਾ, ਅੱਖਰਾਂ ਸੰਗ ਨਾ ਕੋਇ ਜਣਾਈਆ। ਕਲਜੁਗ ਕਹੇ ਮੈਂ ਝਟ ਆਪਣਾ ਭਰਿਆ ਹੌਕਾ, ਹਾਏ ਉਫ਼ ਦੁਹਾਈਆ। ਪ੍ਰਭੂ ਜਗਤ ਜਹਾਨ ਤੇਰੀ ਵੱਡੀ ਨੌਕਾ, ਤੁਧ ਬਿਨ ਮਲਾਹ ਨਜ਼ਰ ਕੋਇ ਨਾ ਆਈਆ। ਬੇਸ਼ਕ ਮੈਂ ਸ੍ਰਿਸ਼ਟੀ ਰੂਪ ਬਣਾਉਣਾ ਕਾਉਂ ਕਾ, ਕਲਕਾਤੀ ਖੇਲ ਖਿਲਾਈਆ। ਤੂੰ ਸਹਾਰਾ ਬਣਨਾ ਮੇਰੀ ਬਾਂਹੋ ਕਾ, ਫੜ ਬਾਂਹੋ ਲੈਣਾ ਤਰਾਈਆ। ਤੇਰਾ ਹੁਕਮ ਸੰਦੇਸ਼ਾ ਵਾਹੋ ਵਾਹੋ ਕਾ, ਵਾਹਵਾ ਤੇਰੇ ਹੱਥ ਵਡਿਆਈਆ। ਮੇਰੇ ਅੰਤਰ ਤੇਰਾ ਪ੍ਰੇਮ ਹੋਵੇ ਚਾਓ ਕਾ, ਚਾਓ ਘਨੇਰਾ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਮੈਂ ਪ੍ਰਭ ਦੀ ਸੁਣੀ ਅਗੰਮੀ ਖ਼ਬਰ, ਬੇਖ਼ਬਰ ਦਿਤੀ ਸੁਣਾਈਆ। ਮੇਰਾ ਧੀਰਜ ਰਿਹਾ ਨਾ ਸਬਰ, ਸਤਿ ਸਚ ਨਾ ਕੋਇ ਜਣਾਈਆ । ਮੇਰੇ ਅੰਦਰ ਪੈ ਗਿਆ ਗ਼ਦਰ, ਮੇਰੀ ਮਨਸਾ ਕਰੇ ਲੜਾਈਆ। ਮੇਰੀ ਆਸ਼ਾ ਬਣ ਗਈ ਹੋਰ ਸੱਧਰ, ਸਦਕੇ ਵਾਰੀ ਘੋਲ ਘੁਮਾਈਆ। ਮੈਂ ਕਿਸੇ ਦਾ ਰਹਿਣ ਦੇਣਾ ਨਹੀਂ ਕ਼ਦਰ, ਕ਼ੁਦਰਤ ਦਾ ਕ਼ਾਦਰ ਮਿਲਣ ਕੋਇ ਨਾ ਪਾਈਆ। ਮੈਂ ਨੌਂ ਖੰਡ ਪ੍ਰਿਥਮੀ ਪਾਉਣਾ ਦਲਿਦ੍ਰ, ਆਲਸ ਵੇਖਣਾ ਥਾਉਂ ਥਾਈਂਆ। ਮੇਰਾ ਕੂੜ ਵਿਕਾਰ ਦਾ ਦੂਣਾ ਛਲ ਛਿਦਰ, ਹੰਕਾਰ ਆਪਣਾ ਸੰਗ ਬਣਾਈਆ। ਦੀਨ ਦੁਨੀ ਦੀ ਕਰਾ ਉਧਰ ਇਧਰ, ਅਦਲ ਕਰਨ ਕੋਇ ਨਾ ਪਾਈਆ। ਉਹ ਲਹਿਣਾ ਪੂਰਾ ਕਰਨਾ ਜੋ ਸੰਦੇਸ਼ਾ ਦਿਤਾ ਕਾਹਨ ਨੇ ਬਿਦਰ, ਬਿਧ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਪ ਮਨਸਾ ਪੂਰੀ ਕਰੇ ਸਿਧਰ, ਸੱਧਰ ਸਭ ਦੀ ਵੇਖ ਵਖਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਹਰਦੀਪ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਪ੍ਰਭੂ ਮੇਰੀ ਆਯੂ ਕਰ ਦੇ ਛੋਟੀ, ਛੁਟਕਾਰਾ ਦੀਨ ਦੁਨੀ ਕਰਾਈਆ। ਤੂੰ ਮੰਜ਼ਲ ਚੜ੍ਹਕੇ ਤਕ ਲੈ ਅਗੰਮੀ ਚੋਟੀ, ਮੈਂ ਚੋਟਾ ਹੋ ਕੇ ਖੇਲ ਖਿਲਾਈਆ। ਦੀਨ ਦੁਨੀ ਦੀ ਵਾਸ਼ਨਾ ਕੀਤੀ ਖੋਟੀ, ਖਰਾ ਰਹਿਣ ਕੋਇ ਨਾ ਪਾਈਆ। ਧਰਮ ਦੀ ਰਹਿਣ ਦਿਤੀ ਨਹੀਂ ਤੇੜ ਲੰਗੋਟੀ, ਪੰਚ ਵਿਕਾਰ ਨਾਲ ਜਗਤ ਹਲਕਾਈਆ। ਪਸ਼ੂਆਂ ਮਾਨਸਾਂ ਖਵਾਈ ਬੋਟੀ, ਬੁੱਟਾਂ ਕਾਲੇ ਲਾਲ ਰੰਗ ਰੰਗਾਈਆ। ਸਭ ਦੀ ਨੀਤੀ ਤੇਰੇ ਪਿਆਰ ਨਾਲੋਂ ਗਈ ਧੋਤੀ, ਸੁਆਮੀ ਸਚ ਮੇਲ ਨਾ ਕੋਇ ਰਖਾਈਆ। ਕਾਇਆ ਮੰਦਰ ਤੇਰੀ ਨਜ਼ਰ ਨਾ ਆਵੇ ਜੋਤੀ, ਜੋਤਾਂ ਵਾਲੇ ਬੈਠੇ ਮੁਖ ਭੁਆਈਆ। ਸਭ ਦੀ ਸੁਰਤੀ ਵੇਖ ਲੈ ਸੋਤੀ, ਸੋਈ ਸਕੇ ਨਾ ਕੋਇ ਜਗਾਈਆ। ਮਾਣਕ ਹੀਰਾ ਨਜ਼ਰ ਆਏ ਕੋਇ ਨਾ ਮੋਤੀ, ਗੁਰਮੁਖ ਰੰਗ ਨਾ ਕੋਇ ਰੰਗਾਈਆ। ਤੇਰਾ ਨਾਮ ਜਪਦੇ ਸਾਰੇ ਬੁੱਲਾਂ ਹੋਂਟੀ, ਹਿਰਦੇ ਸਕੇ ਨਾ ਕੋਇ ਟਿਕਾਈਆ। ਰੂਹ ਕਲਪਣਾ ਭਰੀ ਕਾਇਆ ਕੋਠੀ, ਕੱਪੜ ਤਨ ਵਜੂਦ ਨਾ ਕੋਇ ਧੁਆਈਆ । ਮਾਨਸ ਤਰਸਦੇ ਪੇਟ ਕਾਰਨ ਰੋਟੀ, ਭੁੱਖਿਆਂ ਸਕੇ ਨਾ ਕੋਇ ਰਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਕਲਜੁਗ ਕਹੇ ਮੈਂ ਬੇਨੰਤੀ ਕਰਾਂ ਹੋ ਕੇ ਹਜ਼ੂਰੀ, ਹਜ਼ਰਤਾਂ ਦੇ ਮਾਲਕ ਵੇਖ ਵਖਾਈਆ। ਮੇਰੀ
ਲੇਖੇ ਲਾ ਮਜ਼ਦੂਰੀ, ਜੋ ਦੀਨ ਦੁਨੀ ਕਮਾਈਆ। ਮੇਰਾ ਮੁਆਫ਼ ਕਰੀਂ ਕ਼ੁਸੂਰੀ, ਕ਼ਸਮ ਖਾ ਕੇ ਮੰਗ ਮੰਗਾਈਆ। ਤੂੰ ਸਰਬ ਕਲਾ ਭਰਪੂਰੀ, ਪਾਰਬ੍ਰਹਮ ਅਖਵਾਈਆ। ਤੇਰੀ ਚਰਨ ਲਾਵਾਂ ਧੂੜੀ, ਧੂੜੀ ਖ਼ਾਕ ਰੁਮਾਈਆ। ਤੂੰ ਮਾਲਕ ਮੇਰਾ ਨੂਰੀ, ਨਰ ਨਰਾਇਣ ਨੂਰ ਅਲਾਹੀਆ। ਮੇਰਾ ਪੰਧ ਮੁਕਾ ਦੇ ਦੂਰੀ, ਨੇਰਨ ਨੇਰਾ ਗੇੜਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਕਲਜੁਗ ਕਹੇ ਪ੍ਰਭੂ ਮੇਰੀ ਪਾਉਣੀ ਸਾਰ, ਸਤਿਗੁਰ ਹੋ ਕੇ ਵੇਖ ਵਖਾਈਆ। ਨਿਗਾਹ ਮਾਰਨੀ ਵਿਚ ਸੰਸਾਰ, ਬਿਨ ਨੈਣਾਂ ਨੈਣ ਉਠਾਈਆ। ਚਾਰੋਂ ਕੁੰਟ ਕੀਤਾ ਧੁੰਦੂਕਾਰ, ਧਰਨੀ ਧਰਤ ਤੇਰਾ ਰੂਪ ਨਜ਼ਰ ਕੋਇ ਨਾ ਆਈਆ। ਮੁਹੱਬਤ ਰਹਿਣ ਨਹੀਂ ਦਿਤਾ ਪਿਆਰ, ਪ੍ਰੇਮ ਵਿਚ ਨਾ ਕੋਇ ਸਮਾਈਆ। ਘਰ ਘਰ ਭਰਿਆ ਗੜ੍ਹ ਹੰਕਾਰ, ਹਉਮੇ ਹੰਗਤਾ ਨਾਲ ਵਜੀ ਵਧਾਈਆ। ਮੇਰਾ ਡੰਕਾ ਸੁਣ ਲਓ ਕੂੜ ਕੁੜਿਆਰ, ਚਾਰੋਂ ਕੁੰਟ ਕਰੇ ਸ਼ਨਵਾਈਆ। ਮੈਂ ਤੇਰਾ ਚੌਥਾ ਸੁਤ ਦੁਲਾਰ, ਨਿੱਕਾ ਬਾਲਾ ਹੋ ਕੇ ਮੰਗ ਮੰਗਾਈਆ। ਮੇਰਾ ਖ਼ਾਲੀ ਭਰ ਭੰਡਾਰ, ਵਸਤ ਅਗੰਮੀ ਦੇ ਵਰਤਾਈਆ। ਮੈਂ ਤੇਰੀ ਤੇਰੇ ਨਾਲੋਂ ਕੀਤੀ ਦੁਨੀ ਗ਼ਦਾਰ, ਤੇਰਾ ਸੰਗ ਨਾ ਕੋਇ ਰਖਾਈਆ। ਨਵ ਸੱਤ ਵੇਖ ਵਿਭਚਾਰ, ਕੁਕਰਮ ਭਰੀ ਲੋਕਾਈਆ। ਮੈਂ ਬਣ ਕੇ ਸੂਰਬੀਰ ਬਲਕਾਰ, ਬਲ ਆਪਣਾ ਦਿਤਾ ਵਖਾਈਆ। ਤੂੰ ਮਿਹਰਵਾਨ ਹੋ ਕੇ ਮੇਰੇ ਸੀਸ ਦੇਣਾ ਪਿਆਰ, ਸਿਰ ਆਪਣਾ ਹੱਥ ਟਿਕਾਈਆ। ਮੈਂ ਨਿਵ ਨਿਵ ਕਰ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਕਿਰਪਾ ਕਰ ਕਲ ਕਲਕੀ ਅਵਤਾਰ, ਨਿਹਕਲੰਕਾ ਤੇਰੀ ਓਟ ਤਕਾਈਆ। ਅਮਾਮ ਅਮਾਮਾ ਮੇਰੇ ਪਰਵਰਦਿਗਾਰ, ਪਤਿਪਰਮੇਸ਼ਵਰ ਹੋਣਾ ਆਪ ਸਹਾਈਆ। ਮੈਂ ਚਾਹੁੰਦਾ ਮੈਂ ਜਾਵਾਂ ਤੇਰੇ ਸਚ ਸਚੇ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਸਤਿਜੁਗ ਆਵੇ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਮੇਰਾ ਲਹਿਣਾ ਪੂਰਾ ਕਰ ਕੌਲ ਇਕ਼ਰਾਰ, ਵਅਦਾ ਵੇਖਣਾ ਚਾਈਂ ਚਾਈਂਆ। ਮੈਂ ਤੇਰਾ ਹੋ ਕੇ ਸ਼ੁਕਰ ਗੁਜ਼ਾਰ, ਸ਼ੁਕਰੀਆ ਕਹਿ ਕੇ ਸੀਸ ਨਿਵਾਈਆ। ਬਹੁਤਾ ਕਰਨਾ ਨਾ ਪਵੇ ਇੰਤਜ਼ਾਰ, ਉਡੀਕ ਜਗਤ ਨਾ ਕੋਇ ਰਖਾਈਆ। ਤੂੰ ਸਭ ਕਿਛ ਕਰਨੇਹਾਰ, ਕਰਤਾ ਪੁਰਖ ਨੂਰ ਅਲਾਹੀਆ। ਲੇਖਾ ਪੂਰਾ ਕਰ ਦੇ ਪੈਗ਼ੰਬਰ ਗੁਰ ਅਵਤਾਰ, ਸਤਿਗੁਰ ਸ਼ਬਦ ਤੇਰੀ ਵਡਿਆਈਆ। ਮੈਂ ਤੇਰਾ ਬੱਚਾ ਹੋਣਹਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਪੂਰਬ ਕ਼ਰਜ਼ਾ ਦੇ ਉਤਾਰ, ਮਕ਼ਰੂਜ਼ ਲੇਖਾ ਅਵਰ ਨਾ ਕੋਇ ਰਖਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਸਰਦਾਰ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਮੈਂ ਆਪਣੇ ਜੁਗ ਦਾ ਬੜਾ ਸਵਾਬੀ, ਵਸਤ ਸਭ ਨੂੰ ਰਿਹਾ ਵਰਤਾਈਆ। ਮਾਨਵ ਜ਼ਾਤੀ ਕੀਤੀ ਕਬਾਬੀ, ਮਾਨਸ ਪਸ਼ੂ ਪੰਛੀ ਰਹੇ ਖਾਈਆ। ਕਲਪਨਾ ਕੂੜ ਕੀਤੀ ਸ਼ਰਾਬੀ, ਸ਼ਰਅ ਮਜ਼ਾਕ਼ ਰਹੀ ਉਡਾਈਆ। ਇਸ਼ਕ ਰਹਿਣ ਦਿਤਾ ਨਹੀਂ ਹਕ਼ੀਕ਼ੀ ਮਜ਼ਾਜੀ, ਪ੍ਰੇਮ ਵਿਚ ਨਾ ਕੋਇ ਸਮਾਈਆ। ਨੂਰ ਚਮਕੇ ਨਾ ਕੋਇ ਆਫ਼ਤਾਬੀ, ਸੂਰੀਆ ਸਤਿ ਨਾ ਕੋਇ ਰੁਸ਼ਨਾਈਆ। ਮੈਂ ਬਣਕੇ ਸਤਿ ਦਾ ਹਕ ਜਨਾਬੀ, ਹੁਕਮ
ਹਾਕਮਾਂ ਦਿਤਾ ਸੁਣਾਈਆ। ਮੇਰਾ ਖੇਲ ਵੇਖਣਾ ਸ਼ਤਾਬੀ, ਅੰਤ ਸ਼ੁਰੂ ਇਕੋ ਰੰਗ ਰੰਗਾਈਆ। ਮੇਰਾ ਲਹਿਣਾ ਦੇਣਾ ਪੂਰਬ ਸਭ ਦੇ ਨਾਲ ਮਾਜ਼ੀ, ਲੇਖਾ ਦਿਆਂ ਦ੍ਰਿੜਾਈਆ। ਮੈਂ ਖੇਲ ਖਿਲਾਉਣਾ ਮੁੱਲਾ ਕ਼ਾਜ਼ੀ, ਸ਼ਰਅ ਸ਼ਰੀਅਤ ਵੰਡ ਵੰਡਾਈਆ। ਕਿਸੇ ਦੀ ਕਾਇਮ ਰਹਿਣ ਨਹੀਂ ਦੇਣੀ ਅਰਾਜ਼ੀ, ਰਿਜ਼ਕ ਰਾਜ਼ਕ ਰਹੀਮ ਰਿਹਾ ਸਮਝਾਈਆ। ਕਲਮਾ ਰਹਿਣ ਦੇਣਾ ਨਹੀਂ ਕੋਈ ਵਾਅਜ਼ੀ, ਵਾਅਜ਼ਕਾਰ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਕਲਜੁਗ ਕਹੇ ਮੈਂ ਬੜਾ ਹੋਇਆ ਹੁਸ਼ਿਆਰ, ਜਗਤ ਜਹਾਨ ਆਪਣੀ ਲਈ ਅੰਗੜਾਈਆ। ਧਰਮ ਦਾ ਬਣਕੇ ਹੋਣਹਾਰ, ਸਚ ਨੂੰ ਪਾਇਆ ਚਾਈਂ ਚਾਈਂਆ। ਕੂੜ ਕੁੜਿਆਰਾ ਕਰਕੇ ਜ਼ਾਹਿਰ, ਸ੍ਰਿਸ਼ਟੀ ਸਿਵਿਆਂ ਵਿਚ ਟਿਕਾਈਆ। ਮੈਂ ਕਲਪਣਾ ਦਾ ਵੱਡਾ ਮਾਹਿਰ, ਕੁਕਰਮਾਂ ਆਪਣਾ ਰੰਗ ਰੰਗਾਈਆ। ਝੂਠ ਦਾ ਬਣ ਕੇ ਸਾਰ, ਸਿਖਿਆ ਦਿਤੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਕਲਜੁਗ ਕਹੇ ਮੈਂ ਵਕ਼ਤ ਦਾ ਬਣਿਆ ਮਾਲਕ, ਮਿਹਰਵਾਨ ਦਿਤੀ ਵਡਿਆਈਆ। ਸ੍ਰਿਸ਼ਟੀ ਕੂੜ ਦਾ ਬਣਿਆ ਖ਼ਾਲਕ, ਖ਼ਲਕ ਖ਼ੁਦਾ ਨਾਲੋਂ ਭੁਲਾਈਆ। ਵਿਸ਼ੇ ਪਿਆਰ ਦਾ ਬਣ ਕੇ ਬਾਲਕ, ਪ੍ਰੇਮ ਮੁਹੱਬਤ ਸਭ ਦੇ ਨਾਲ ਰਖਾਈਆ। ਸ਼ਰਅ ਦਾ ਬਣ ਸੰਚਾਲਕ, ਰਸਤੇ ਦੀਨ ਦੁਨੀ ਦ੍ਰਿੜਾਈਆ। ਮੇਰੇ ਵਿਚ ਨਹੀਂ ਕੋਈ ਆਲਸ, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਮੈਂ ਕੁਕਰਮ ਦਾ ਬਣ ਕੇ ਸਾਲਸ, ਸਾਲਸੀ ਹਕ ਹਕ ਕਮਾਈਆ। ਮਾਨਸ ਰਹਿਣ ਦਿਤਾ ਨਹੀਂ ਕੋਈ ਖ਼ਾਲਸ, ਖ਼ਾਲਸ ਰੰਗ ਨਾ ਕੋਇ ਸਮਾਈਆ। ਸਭ ਦੇ ਅੰਦਰ ਭਰੀ ਤਾਮਸ, ਤ੍ਰਿਸ਼ਨਾ ਕੂੜ ਨਾਲ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਪੂਰਾ ਕਰ ਮੇਰੀ ਬੁੱਧੀ ਨਾ ਰਹੇ ਅਣਜਾਨਤ, ਜਾਨਣਹਾਰ ਹੋਏ ਸਹਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਮੱਸਾ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਪ੍ਰਭੂ ਨੇ ਦਿਤੀ ਸਾਚੀ ਸ਼ਕਤੀ, ਸ਼ਕਤੀਸ਼ਾਲੀ ਦਿਤਾ ਬਣਾਈਆ। ਮੈਂ ਖ਼ੁਸ਼ੀ ਨਾਲ ਫਿਰਾਂ ਉਤੇ ਧਰਤੀ, ਧਰਨੀ ਵੇਖਾਂ ਚਾਈਂ ਚਾਈਂਆ। ਨੌ ਖੰਡ ਪ੍ਰਿਥਮੀ ਮੇਰੀ ਖੇਲ ਬਣੀ ਘਰ ਦੀ, ਘਰਾਨਾ ਆਪਣਾ ਲਿਆ ਸੁਹਾਈਆ। ਧਾਰ ਵਖਾਵਾਂ ਨਰਾਇਣ ਨਰ ਦੀ, ਬਿਨ ਅੱਖਾਂ ਅੱਖ ਉਠਾਈਆ। ਮੇਰੇ ਪਿਆਰ ਵਿਚ ਦੁਨੀ ਜਗਤ ਵੇਖੋ ਲੜਦੀ, ਸ਼ਰਅ ਸ਼ਰਅ ਨਾਲ ਟਕਰਾਈਆ । ਮੈਂ ਮੁਹੱਬਤ ਰਹਿਣ ਦਿਤੀ ਨਹੀਂ ਕਿਸੇ ਧੜ ਦੀ, ਵਜੂਦਾਂ ਸੰਗ ਨਾ ਕੋਇ ਬਣਾਈਆ। ਬਸਤੀ ਬਣੀ ਹੰਕਾਰ ਗੜ੍ਹ ਦੀ, ਹਉਮੇ ਨਾਲ ਵਡਿਆਈਆ। ਮੇਰੀ ਆਸ਼ਾ ਖੇਲ ਤਕੇ ਦਿਸ਼ਾ ਚੜ੍ਹਦੀ, ਆਪ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਵਖਾਈਆ। ਕਲਜੁਗ ਕਹੇ ਮੇਰੀ ਪਰਮ ਪੁਰਖ ਨਾਲ ਹੋਈ ਸੰਧੀ, ਸਤਿਗੁਰ ਸ਼ਬਦ ਲੇਖ ਬਣਾਈਆ। ਮੈਂ ਖੇਲ ਖਿਲਾਉਣਾ ਜਗਤ ਧਾਰ ਪਾਬੰਦੀ, ਹੁਕਮ ਕੂੜ ਨਾਲ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਕਰਨੀ ਅੰਧੀ, ਨੇਤਰ ਲੋਚਨ ਅੱਖ ਨਾ ਕੋਇ ਖੁਲ੍ਹਾਈਆ। ਮਨ ਵਾਸ਼ਨਾ ਬਣਾਉਣੀ ਗੰਦੀ,
ਤ੍ਰਿਸ਼ਨਾ ਕੂੜ ਨਾਲ ਹਲਕਾਈਆ। ਮਮਤਾ ਮੋਹ ਦਾ ਬਣਨਾ ਜੰਗੀ, ਖੰਡੇ ਖੜਗ ਖੜਗ ਉਠਾਈਆ। ਦੁਨੀ ਦੋ ਜਹਾਨ ਧਾਰ ਜਾਣੀ ਵੰਡੀ, ਦੋਹਰੀ ਆਪਣੀ ਕਲ ਵਰਤਾਈਆ। ਵਰਭੰਡੀ ਪਾਉਣੀ ਭੰਡੀ, ਭੰਡ ਹੋ ਕੇ ਨੱਚਾਂ ਟੱਪਾਂ ਥਾਉਂ ਥਾਈਂਆ। ਸਤਿ ਦੀ ਧਾਰ ਕਰਨੀ ਰੰਡੀ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਮੇਰੀ ਮੰਜ਼ਲ ਪੁਜ ਗਈ ਅੰਤਮ ਕੰਢੀ, ਕੰਢਾ ਘਾਟ ਵੇਖ ਵਖਾਈਆ। ਮੈਂ ਜਗਤ ਜਹਾਨ ਦਾ ਲੇਖ ਬਣਾਇਆ ਪਾਖੰਡੀ, ਰੂਪ ਅਨੂਪ ਦਿਤਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਕਲਜੁਗ ਕਹੇ ਮੈਂ ਪ੍ਰਭ ਦਾ ਸੁਤ ਦੁਲਾਰਾ ਇਕ, ਸੂਤਰਧਾਰੀ ਵੰਡ ਨਾ ਕੋਇ ਵੰਡਾਈਆ। ਧਰਨੀ ਧਰਤ ਧਵਲ ਉਤੇ ਗਿਆ ਟਿਕ, ਟਿਕਟਿਕੀ ਪ੍ਰਭ ਦੇ ਨਾਲ ਲਗਾਈਆ। ਜਿਸ ਦਾ ਵਾਸਾ ਮੇਰੀ ਛਾਤੀ ਹਿਕ, ਸੀਨੇ ਅੰਦਰ ਡੇਰਾ ਲਾਈਆ। ਜੋ ਮੇਰੇ ਲੇਖ ਰਿਹਾ ਲਿਖ, ਲੇਖਣੀ ਆਪਣਾ ਹੁਕਮ ਸੁਣਾਈਆ। ਜਗਤ ਜਹਾਨ ਦੀ ਪਾ ਕੇ ਭਿਖ, ਮੇਰੀ ਝੋਲੀ ਰਿਹਾ ਭਰਾਈਆ। ਨਾਲੇ ਖੋਲ੍ਹ ਵਖਾਵੇ ਜਗਤ ਜਹਾਨ ਭਵਿਖ, ਪੈਗ਼ੰਬਰ ਅਵਤਾਰ ਗੁਰ ਨਾਲ ਮਿਲਾਈਆ। ਮੈਨੂੰ ਬਿਨਾ ਅੱਖ ਤੋਂ ਸਭ ਕੁਛ ਰਿਹਾ ਦਿਸ, ਦੋ ਜਹਾਨ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਦਏ ਸਰਨਾਈਆ। ਕਲਜੁਗ ਕਹੇ ਮੈਂ ਬਣ ਕੇ ਪ੍ਰਭ ਦਾ ਪੁਤਰ, ਪੂਤ ਹੋ ਕੇ ਸੇਵ ਕਮਾਈਆ। ਨਿਰਾਕਾਰ ਦੀ ਧਾਰੋਂ ਆਇਆ ਉਤਰ, ਜਨਮ ਦਿਤਾ ਕਿਸੇ ਨਾ ਮਾਈਆ। ਮੈਂ ਪਰਗਟ ਹੋਇਆ ਦੁਆਪਰ ਤੋਂ ਬਾਦ ਵਾਰ ਸ਼ੁੱਕਰ, ਸ਼ੁਕਰ ਪਰੋਹਿਤ ਬਾਵਨ ਧਾਰ ਗਿਆ ਦ੍ਰਿੜਾਈਆ। ਕੌਲ ਇਕ਼ਰਾਰੋਂ ਕਦੇ ਨਾ ਜਾਵਾਂ ਮੁਕਰ, ਮੁਕਰਾ ਵਕ਼ਤ ਨਾਲ ਮਿਲਾਈਆ। ਮੈਂ ਦੀਨ ਦੁਨੀ ਨੂੰ ਖ਼ਾਲੀ ਕਰਨਾ ਹੱਥੋਂ ਟੁਕੜ, ਟੁਕੜਾ ਹੱਥ ਕਿਸੇ ਨਾ ਆਈਆ। ਮੇਰਾ ਦਾਇਰਾ ਮੁਰੀਦ ਜਾਣੇ ਕੋਈ ਨਾ ਕ਼ੁਤਰ, ਨਿਸਫ਼ੋ ਨਿਸਫ਼ ਕਰਾਂ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਕਲਜੁਗ ਕਹੇ ਮੈਂ ਪਿਆਰਾ ਪ੍ਰਭੂ ਅੰਗ ਦਾ, ਅੰਗੀਕਾਰ ਇਕ ਅਖਵਾਈਆ। ਮੈਂ ਮੰਗਾਂ ਰਿਹਾ ਮੰਗਦਾ, ਤ੍ਰਿਸ਼ਨਾ ਝੋਲੀ ਅਗੇ ਡਾਹੀਆ। ਮੇਰੇ ਸੁਆਮੀ ਮੇਰਾ ਵਕ਼ਤ ਜਾਂਦਾ ਲੰਘਦਾ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਮੇਰਾ ਵਕ਼ਤ ਸੁਹੰਜਣਾ ਕਰ ਕੇ ਸੋ ਖੇਲ ਖਿਲਾਵੇ ਨੌ ਖੰਡ ਪ੍ਰਿਥਮੀ ਜੰਗ ਦਾ, ਜੁਗ ਜੁਗ ਹੁਕਮ ਵਰਤਾਈਆ। ਮੇਰਾ ਖੇਲ ਅਨੋਖਾ ਢੰਗ ਦਾ, ਬੁਧੀਵਾਨ ਸਮਝ ਕੋਇ ਨਾ ਪਾਈਆ। ਮੇਰਾ ਕੂੜ ਕੁੜਿਆਰਾ ਸ਼ੌਹ ਦਰਿਆਏ ਬਣੇ ਅਗੰਮੀ ਗੰਗ ਦਾ, ਗੰਗਾ ਗੰਗੋਤਰੀ ਚਲੇ ਨਾ ਕੋਇ ਚਤੁਰਾਈਆ। ਮੈਂ ਖੇਲ ਖਿਲਾਉਣਾ ਚਾਰੋਂ ਕੁੰਟ ਦੰਗ ਦਾ, ਹੈਰਾਨੀ ਵਿਚ ਮੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਵਕ਼ਤ ਸੁਹਾਏ ਅਨੰਦ ਦਾ, ਅਨੰਦ ਦਾ ਮਾਲਕ ਅਨੰਦ ਆਪਣਾ ਇਕ ਜਣਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਦੀਦਾਰ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਜੇਠ ਕਹੇ ਮੇਰਾ ਦਿਵਸ ਦਿਹਾੜ, ਇੱਕੀ ਏਕੰਕਾਰ ਵੇਖ ਵਖਾਈਆ। ਮੇਰੇ ਫਿਰਨਾ ਪਿਛੇ ਅਗਾੜ, ਪਰਮ ਪੁਰਖ ਹੋਣਾ ਆਪ ਸਹਾਈਆ।
ਪਰਕਾਸ਼ ਕਰਨਾ ਨਾੜ ਨਾੜ, ਜੋਤੀ ਜਾਤੇ ਡਗਮਗਾਈਆ। ਮੇਰਾ ਅਗਨੀ ਤਤ ਦੇਣਾ ਝਾੜ, ਅੰਮ੍ਰਿਤ ਮੇਘ ਨਾਮ ਬਰਸਾਈਆ। ਸਚ ਦੁਆਰੇ ਲੈਣਾ ਵਾੜ, ਚਰਨ ਕਵਲ ਦੇਣੀ ਸਰਨਾਈਆ। ਮੇਰੇ ਅੰਦਰੋਂ ਕਢਣੀ ਪੰਚਮ ਧਾੜ, ਪੰਚਮ ਦੇ ਮਾਲਕ ਦਇਆ ਕਮਾਈਆ। ਸਹਾਇਤਾ ਕਰਨੀ ਜੰਗਲ ਜੂਹ ਵਿਚ ਪਹਾੜ, ਟਿੱਲਿਆਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਾਂਗਤ ਹੋ ਕੇ ਮੰਗ ਮੰਗਾਈਆ। ਜੇਠ ਕਹੇ ਮੇਰਾ ਦਿਵਸ ਦਿਹਾੜਾ ਆਇਆ ਲੋਕਮਾਤ, ਇੱਕੀ ਏਕੰਕਾਰ ਦਿਆਂ ਜਣਾਈਆ। ਮਿਹਰਵਾਨ ਮੇਰੇ ਵਲ ਮਾਰ ਝਾਤ, ਝਾਕੀ ਆਪਣੀ ਆਪ ਵਖਾਈਆ। ਮੈਨੂੰ ਸੰਦੇਸ਼ਾ ਦੇ ਦੇ ਆਪਣਾ ਪਾਤ, ਕਮਲਾਪਾਤੀ ਰੰਗ ਰੰਗਾਈਆ। ਮਿਹਰਵਾਨ ਹੋ ਕੇ ਪੁਛ ਵਾਤ, ਵਾਰਸ ਹੋ ਕੇ ਹੋ ਸਹਾਈਆ । ਮੇਰਾ ਜੁਗ ਚੌਕੜੀ ਤੇਰੇ ਨਾਲ ਨਾਤ, ਬਾਵਨ ਮੈਨੂੰ ਗਿਆ ਸਮਝਾਈਆ। ਅਵਤਾਰਾਂ ਤੇਰੇ ਪਿਆਰ ਦਾ ਦਿਤਾ ਰਸ ਸਵਾਂਤ, ਬਿਨ ਰਸਨਾ ਰਸ ਚਖਾਈਆ। ਤੇਰਾ ਨੂਰ ਜ਼ਹੂਰ ਸ਼ਹਿਨਸ਼ਾਹ ਇਕਾਂਤ, ਅਕਲ ਕਲਧਾਰੀ ਤੇਰੇ ਹੱਥ ਵਡਿਆਈਆ। ਮੇਰਾ ਖ਼ਾਲੀ ਭਰ ਦੇ ਖਾਤ, ਖ਼ਾਹਿਸ਼ ਤ੍ਰਿਸ਼ਨਾ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਇੱਕੀ ਜੇਠ ਕਹੇ ਪ੍ਰਭੂ ਮੇਰਾ ਪੂਰਬ ਵੇਖ ਉਦਾਰ, ਮਕ਼ਰੂਜ਼ ਧਿਆਨ ਲਗਾਈਆ। ਮੈਨੂੰ ਸਪਤਸ ਰਿਖੀ ਕਿਹਾ ਪੁਕਾਰ, ਖ਼ੁਸ਼ੀ ਨਾਲ ਜਣਾਈਆ। ਵੇਦ ਵਿਆਸਾ ਕਰ ਕੇ ਤੈਨੂੰ ਨਿਮਸਕਾਰ, ਸਚ ਗਿਆ ਸਮਝਾਈਆ। ਰਾਮ ਨੇ ਸੀਆ ਦਿਤਾ ਅਧਾਰ, ਸਹਿਜ ਨਾਲ ਸਮਝਾਈਆ। ਕ੍ਰਿਸ਼ਨ ਰਾਧਾ ਕਿਹਾ ਨਾਲ ਪਿਆਰ, ਪ੍ਰੇਮਕਾ ਪ੍ਰੇਮ ਨਾਲ ਦ੍ਰਿੜਾਈਆ । ਮੂਸਾ ਤਕ ਤੇਰਾ ਚਮਤਕਾਰ, ਚਾਰੋਂ ਕੁੰਟ ਵੇਖ ਵਖਾਈਆ। ਈਸਾ ਖੇਲ ਤਕ ਨਜ਼ਾਰ, ਬਿਨ ਨਜ਼ਰ ਨੈਣ ਉਠਾਈਆ। ਮੁਹੰਮਦ ਮਿਲ ਕੇ ਨਾਲ ਚਾਰ ਯਾਰ, ਯਾਰੀ ਤੇਰੇ ਨਾਲ ਲਗਾਈਆ। ਨਾਨਕ ਨੇ ਇੱਕੀ ਜੇਠ ਪਹਿਲੇ ਦਿਨ ਵਜਾਈ ਸਿਤਾਰ, ਰਬਾਬ ਆਪਣੇ ਹੱਥ ਉਠਾਈਆ। ਗੋਬਿੰਦ ਪੁਰਖ ਅਕਾਲ ਦਾ ਕਰ ਦੀਦਾਰ, ਜੋਤੀ ਜੋਤ ਵਿਚ ਸਮਾਈਆ। ਸਤਿਗੁਰ ਸ਼ਬਦ ਨਿਗਾਹ ਲਈ ਮਾਰ, ਮੇਰੇ ਵਲ ਅੱਖ ਉਠਾਈਆ। ਤੇਰਾ ਲਹਿਣਾ ਦੇਣਾ ਪੂਰਾ ਕਰੇ ਕਲ ਕਲਕੀ ਅਵਤਾਰ, ਹਰਿ ਕਰਤਾ ਧੁਰ ਦਰਗਾਹੀਆ। ਜੋ ਨਿਰਗੁਣ ਧਾਰ ਆਵੇ ਵਿਚ ਸੰਸਾਰ, ਜੋਤੀ ਜਾਤਾ ਵੇਸ ਵਟਾਈਆ। ਇਕ ਨਾਲ ਇਕ ਦਾ ਮੇਲਾ ਕਰੇ ਅਪਾਰ, ਏਕਾ ਏਕੇ ਨਾਲ ਜੁੜਾਈਆ। ਸੰਮਤ ਸ਼ਹਿਨਸ਼ਾਹੀ ਗਿਆਰਾਂ ਦੀ ਹੋਵੇ ਬਹਾਰ, ਬਹਿਸ਼ਤ ਸਵਰਗ ਵੰਡ ਨਾ ਕੋਇ ਵੰਡਾਈਆ। ਤੇਰਾ ਲਹਿਣਾ ਦੇਣਾ ਪੂਰਾ ਕਰੇ ਆਪ ਨਿਰੰਕਾਰ, ਨਿਰਗੁਣ ਹੋ ਕੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿਵਾਦੀ ਤੇਰਾ ਬਣਕੇ ਮੀਤ ਪਿਆਰ, ਮਿਤਰ ਪਿਆਰਾ ਹੋ ਕੇ ਦਇਆ ਕਮਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਮੱਖਣ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਰਸਨਾ ਜਿਹਵਾ ਨਾ ਦੇ ਸਫ਼ਾਈ, ਆਪਣੀ ਸਿਫ਼ਤ ਨਾ ਕੋਇ ਸਲਾਹੀਆ। ਮੇਰੀ ਚਾਰ ਜੁਗ ਦੀ ਤਕ ਲੈ ਗਵਾਹੀ, ਪੈਗ਼ੰਬਰ
ਗੁਰ ਸ਼ਹਾਦਤਾਂ ਰਹੇ ਭੁਗਤਾਈਆ। ਮੈਂ ਅੱਖਰਾਂ ਨਾਲ ਅੱਖਰ ਮਿਲਾ ਕੇ ਲਾਈ ਸਾਈ, ਟੋਟੇ ਦੀਨ ਦੁਨੀ ਕਰਾਈਆ। ਮੇਰੇ ਹਿੰਦਸੇ ਤਕ ਲੈ ਇਕਾਈ ਨਾਲ ਮਿਲਾ ਦਹਾਈ, ਸਿਫ਼ਰੇ ਸਿਫ਼ਰ ਰੂਪ ਦਸੀ ਲੋਕਾਈਆ। ਮੈਂ ਕੂਕ ਸੁਣਾਵਾਂ ਉਚੀ ਕਰਕੇ ਬਾਂਹੀ, ਬਹੁੜੀ ਬਹੁੜੀ ਕਰ ਕੁਰਲਾਈਆ। ਮੇਰੀ ਮੇਟ ਸਕੇ ਕੋਇ ਨਾ ਸ਼ਾਹੀ, ਕੂੜ ਦੇ ਟਿੱਕੇ ਦਿਤੇ ਲਗਾਈਆ। ਮੈਨੂੰ ਯਾਦ ਆਉਂਦਾ ਜਿਸ ਵੇਲੇ ਗੋਬਿੰਦ ਮਾਣ ਦਿਤਾ ਝੀਵਰ ਛੀਂਬੇ ਨਾਈ, ਜੱਟਾਂ ਰੰਗ ਰੰਗਾਈਆ। ਉਸ ਵੇਲੇ ਮੈਂ ਬਿਨਾ ਮੁਖ ਤੋਂ ਭਰੀ ਆਹੀ, ਬਿਨ ਹੌਕਿਆਂ ਦਿਤਾ ਦ੍ਰਿੜਾਈਆ। ਨਾਲੇ ਫੜ ਕੇ ਆਪਣੀ ਕਲਾਈ, ਕਲਮਿਆਂ ਵਾਲਿਆਂ ਦਿਤਾ ਵਖਾਈਆ। ਮੈਂ ਮੇਲ ਰਹਿਣ ਦੇਣਾ ਨਹੀਂ ਨਾਲ ਭੈਣਾਂ ਭਾਈ, ਭਾਈ ਭਾਈਆਂ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਜੇਠ ਪ੍ਰਭ ਉਤੇ ਕਰ ਮੂਲ ਨਾ ਮਾਣ, ਮੈਂ ਸਚ ਦਿਆਂ ਸੁਣਾਈਆ। ਉਹ ਸਭ ਦਾ ਸਾਂਝਾ ਭਗਵਾਨ, ਸਾਹਿਬ ਸੁਲਤਾਨ ਇਕ ਅਖਵਾਈਆ। ਜਿਸ ਨੇ ਮੈਨੂੰ ਦਿਤਾ ਦਾਨ, ਜਗਤ ਵਸਤ ਝੋਲੀ ਦਿਤਾ ਟਿਕਾਈਆ। ਬਣਾ ਕੇ ਹੁਕਮਰਾਨ, ਲੋਕਮਾਤ ਭੇਜਿਆ ਚਾਈਂ ਚਾਈਂਆ। ਸੰਦੇਸ਼ਾ ਦੇ ਧੁਰ ਫ਼ਰਮਾਨ, ਹੁਕਮ ਹੁਕਮ ਵਿਚ ਸਮਝਾਈਆ। ਨੌ ਖੰਡ ਪ੍ਰਿਥਮੀ ਕਰਨਾ ਧਿਆਨ, ਸੱਤਾਂ ਦੀਪਾਂ ਖੋਜ ਖੁਜਾਈਆ। ਮੇਰੇ ਉਤੇ ਹੋ ਮਿਹਰਵਾਨ, ਮਹਿਬੂਬ ਦਿਤੀ ਵਰਤਾਈਆ। ਨੌ ਖੰਡ ਪ੍ਰਿਥਮੀ ਰਹਿਣ ਨਹੀਂ ਦੇਣਾ ਗਿਆਨ, ਸ਼ਾਸਤਰ ਸੰਗ ਨਾ ਕੋਇ ਨਿਭਾਈਆ। ਕੂੜੀ ਕਿਰਿਆ ਤਨ ਮੰਦਰ ਅੰਦਰ ਕਰਨੀ ਪਰਧਾਨ, ਮਮਤਾ ਮੋਹ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਕਲਜੁਗ ਕਹੇ ਜੇਠ ਕਿਸ ਦੀ ਕਰੇਂ ਸਿਫ਼ਤ ਸਲਾਹ, ਸਿਫ਼ਤ (ਸਜਣਾ) ਦੇ ਸੁਣਾਈਆ। ਤੇਰੇ ਕੋਲ ਕਿਹੜਾ ਗਵਾਹ, ਜੋ ਸ਼ਹਾਦਤ ਦਏ ਭੁਗਤਾਈਆ। ਮੇਰਾ ਮਾਲਕ ਬੇਪਰਵਾਹ, ਜੋ ਬੇਪਰਵਾਹੀ ਵਿਚ ਸਮਾਈਆ। ਜਿਸ ਮੇਰੀ ਬਣਤ ਲਈ ਬਣਾ, ਤਨ ਵਜੂਦਾਂ ਰੰਗ ਰੰਗਾਈਆ। ਧਰਨੀ ਧਰਤ ਧਵਲ ਧੌਲ ਦਿਤਾ ਵਸਾ, ਵਾਸਤਾ ਲੱਖ ਚੁਰਾਸੀ ਨਾਲ ਜਣਾਈਆ। ਹੁਕਮ ਸੰਦੇਸ਼ਾ ਦਿਤਾ ਆਪ ਸੁਣਾ, ਆਪ ਆਪਣਾ ਭੇਵ ਖੁਲ੍ਹਾਈਆ। ਮਾਨਸ ਜ਼ਾਤੀ ਵੇਖਣੀ ਥਾਉਂ ਥਾਂ, ਥਾਨ ਥਨੰਤਰ ਧਿਆਨ ਲਗਾਈਆ। ਜੀਵਾਂ ਜੰਤਾਂ ਬੁੱਧੀ ਕਰਨੀ ਵਾਂਗ ਕਾਂ, ਕਾਗ ਵਾਂਗ ਕੁਰਲਾਈਆ। ਪਿਆਰ ਰਹਿਣ ਦੇਣਾ ਨਹੀਂ ਪੁਤਰਾਂ ਮਾਂ, ਪਿਤਾ ਪੂਤ ਨਾ ਕੋਇ ਸੁਹਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਮਾਣ ਸਕੇ ਕੋਇ ਨਾ ਠੰਡੀ ਛਾਂ, ਅਗਨੀ ਤਤ ਦੇਣਾ ਤਪਾਈਆ। ਮੈਂ ਵੀ ਉਸ ਪ੍ਰਭੂ ਨੂੰ ਖ਼ੁਸ਼ੀ ਵਿਚ ਕਰ ਲਈ ਹਾਂ, ਹਾਂ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਅੰਤਮ ਕਰੇ ਹਕ ਨਿਆਂ, ਨਿਆਂਕਾਰ ਇਕੋ ਇਕ ਨਜ਼ਰੀ ਆਈਆ।