ਪੁਸਤਕਾਲਾਭਾਗ ੨੪

੨੪ ਜੇਠ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਹੀਰੇ ਦੇ ਨਵਿਤ

ਗੁਰਮੁਖ ਸਾਚਾ ਅਣਮੁਲਾ ਹੀਰਾ, ਜਗਤ ਕ਼ੀਮਤ ਨਾ ਕੋਇ ਚੁਕਾਈਆ। ਜਿਸ ਦਾ ਲੇਖੇ ਲੱਗੇ ਧਰਮ ਧਾਰ ਸਰੀਰਾ, ਸੁਰਤੀ ਸਤਿਗੁਰ

ਸ਼ਬਦ ਸਮਾਈਆ। ਪੁਰਖ ਅਕਾਲਾ ਦੀਨ ਦਿਆਲਾ ਕਿਰਪਾ ਕਰੇ ਵਡ ਪੀਰਨ ਪੀਰਾ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਹਰਿਜਨ ਸਾਚੇ ਹੋਣ ਨਾ ਦੇਵੇ ਦਿਲਗੀਰਾ, ਧੀਰਜ ਧੀਰ ਧੀਰ ਰਖਾਈਆ। ਨੇਤਰ ਨੈਣ ਸਚ ਪਿਆਰ ਦਾ ਵਹਿਣ ਵੇਖੇ ਨੀਰਾ, ਹੰਝੂ ਆਪਣਾ ਰੰਗ ਵਖਾਈਆ। ਜਿਸ ਦਾ ਲੇਖਾ ਸ਼ਬਦੀ ਧਾਰ ਕਬੀਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਗੁਰਮੁਖ ਹੀਰਾ ਸਦਾ ਅਣਤੁਲ, ਜਗਤ ਤਰਾਜ਼ੂ ਵੰਡ ਨਾ ਕੋਇ ਵੰਡਾਈਆ। ਸਚ ਦੁਆਰ ਕਦੇ ਨਾ ਜਾਏ ਭੁਲ, ਮਾਰਗ ਕੂੜ ਨਾ ਕੋਇ ਰਖਾਈਆ। ਸਚ ਪ੍ਰੀਤੀ ਵਿਚ ਜਾਏ ਘੁਲ, ਆਪਣਾ ਆਪ ਘੋਲ ਘੁਮਾਈਆ। ਦੀਨ ਦੁਨੀ ਵਿਚ ਜਾਏ ਨਾ ਰੁਲ, ਕਰਤਾ ਕ਼ੀਮਤ ਆਪਣੇ ਹੱਥ ਵਖਾਈਆ। ਭਾਗ ਲਗਾਵੇ ਸਾਚੀ ਕੁਲ, ਕਾਇਆ ਕਾਇਨਾਤ ਵਿਚ ਵਡਿਆਈਆ। ਦੇਵੇ ਵਸਤ ਨਾਮ ਅਣਮੁਲ, ਬਿਨ ਕ਼ੀਮਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਗੁਰਮੁਖ ਹੀਰਾ ਵਣਜਾਰਾ ਇਕ ਤੁਕ ਦਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਜਿਉਂ ਪਿਆਰ ਵਿਚ ਪੈਂਡਾ ਮੁਕਦਾ, ਪਾਂਧੀ ਪੰਧ ਨਾ ਕੋਇ ਰਖਾਈਆ। ਤਨ ਵਜੂਦ ਲੇਖੇ ਲੱਗੇ ਸੁਕਦਾ, ਸੁੱਕੇ ਹਰੇ ਆਪ ਕਰਾਈਆ। ਮਾਣ ਦੇ ਕੇ ਆਪਣੇ ਸੁਤ ਦਾ, ਦੁਲਾਰਾ ਆਪਣੀ ਗੋਦ ਉਠਾਈਆ । ਇਹ ਖੇਲ ਅਬਿਨਾਸ਼ੀ ਅਚੁਤ ਦਾ, ਚੇਤਨ ਹੋ ਕੇ ਸਭ ਨੂੰ ਦਏ ਸੁਣਾਈਆ। ਵਕ਼ਤ ਸੁਹੰਜਣਾ ਜਿਸ ਦੀ ਰੁਤ ਦਾ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਅਖਵਾਈਆ। ਗੁਰਮੁਖ ਹੀਰਾ ਲਾਲ ਅਪਾਰ, ਲਾਲਨ ਦੇਵਣਹਾਰ ਵਡਿਆਈਆ। ਜਨਮ ਕਰਮ ਦਏ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਕੂੜੀ ਕਿਰਿਆ ਕੱਢੇ ਬਾਹਰ, ਹਉਮੇ ਅਗਨੀ ਤਤ ਬੁਝਾਈਆ। ਸਚ ਪ੍ਰੀਤੀ ਬਖ਼ਸ਼ ਅਧਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰ ਇਕ ਗੁਸਾਈਂਆ। ਰੋਗ ਸੋਗ ਦਏ ਨਿਵਾਰ, ਚਿੰਤਾ ਗ਼ਮ ਨਾ ਕੋਇ ਜਣਾਈਆ। ਪੂਰਬ ਲਹਿਣਾ ਦੇ ਉਤਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਾਨਸ ਜਨਮ ਪੈਜ ਸੁਆਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਗੁਰਮੁਖ ਹੀਰਾ ਪਰਖੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਸਚ ਪ੍ਰੀਤੀ ਬਖ਼ਸ਼ੇ ਜਾਪ, ਢੋਲਾ ਆਤਮ ਪਰਮਾਤਮ ਸਮਝਾਈਆ। ਸ਼ਬਦ ਸੰਦੇਸ਼ਾ ਦੇਵੇ ਕਮਲਾਪਾਤ, ਪਤਿਪਰਮੇਸ਼ਵਰ ਆਪ ਸੁਣਾਈਆ। ਜਗਤ ਮੇਟ ਅੰਧੇਰੀ ਰਾਤ, ਸਤਿ ਦਾ ਸਚ ਚੰਦ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਗੁਰਮੁਖ ਹੀਰਾ ਸਤਿਗੁਰ ਚਰਨ ਚਰਨ ਭੇਟ, ਦੀਨ ਦੁਨੀ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲਾ ਬਣ ਕੇ ਖੇਵਟ ਖੇਟ, ਪੈਂਡਾ ਦੋ ਜਹਾਨ ਚੁਕਾਈਆ। ਆਤਮ ਪਰਮਾਤਮ ਸਾਚੀ ਸੇਜਾ ਲਏ ਲੇਟ, ਸਚ ਸਿੰਘਾਸਣ ਵਜਦੀ ਰਹੇ ਵਧਾਈਆ। ਪਤਿਪਰਮੇਸ਼ਵਰ ਬਣ ਕੇ ਖੇਵਟ ਖੇਟ, ਬੇੜਾ ਆਪਣੇ ਕੰਧ ਟਿਕਾਈਆ। ਸਚ ਸੁਆਮੀ ਆਪਣੇ ਦੁਸ਼ਾਲੇ ਲਏ ਲਪੇਟ, ਦੁਰਮਤ ਮੈਲ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਹਰਿਜਨ ਹੀਰਾ ਸੋਹੇ ਸਤਿਗੁਰ ਚਰਨ, ਸਤਿ ਸਚ ਮਿਲੇ ਵਡਿਆਈਆ। ਕਿਰਪਾ ਕਰੇ ਕਰਨੀ

ਕਰਨ, ਕਰਤਾ ਪੁਰਖ ਧੁਰਦਰਗਾਹੀਆ। ਝਗੜਾ ਮੇਟੇ ਜਨਮ ਮਰਨ, ਮਰ ਜੀਵਤ ਰੂਪ ਦਰਸਾਈਆ। ਮਾਣ ਰਖਾਏ ਧਰਨੀ ਧਰਨ, ਧਵਲ ਵਜਦੀ ਰਹੇ ਵਧਾਈਆ। ਸਤਿਗੁਰ ਦੀਨ ਦਿਆਲਾ ਆਵੇ ਫੜਨ, ਫੜ ਪੱਲੂ ਗੰਢ ਬੰਧਾਈਆ। ਮੰਜ਼ਲ ਹਕ ਦੀ ਆਵੇ ਚੜ੍ਹਨ, ਪਾਂਧੀ ਹੋ ਕੇ ਪੰਧ ਚੁਕਾਈਆ। ਜਨ ਭਗਤਾਂ ਲੇਖਾ ਜਾਣੇ ਚੋਟੀ ਜੜ੍ਹਨ, ਪੜਦਾ ਉਹਲਾ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲਾ ਬਣਕੇ ਘਾੜਨ ਘੜਨ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਹੋ ਕੇ ਤਰਨੀ ਤਰਨ, ਤਾਰਨਹਾਰ ਦੇਵੇ ਵਡਿਆਈਆ। ਗ੍ਰਹਿ ਮੰਦਰ ਸੁਹਾਏ ਘਰਨ, ਤਨ ਵਜੂਦ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਘਾੜਨ ਘੜਨ, ਘੜਨ ਭੰਨਣਹਾਰ ਇਕ ਅਖਵਾਈਆ।

੨੫ ਜੇਠ ਸ਼ਹਿਨਸ਼ਾਹੀ ਸੰਮਤ ੧੧ ਚੇਲਾ ਸਿੰਘ ਦੇ ਗ੍ਰਹਿ ਵਜ਼ਾਰਤ ਜੋਡ ਜੰਮੂ ਸ਼ਹਿਰ

ਪੰਝੀ ਜੇਠ ਕਹੇ ਪ੍ਰਭੂ ਮੇਰੀ ਆਸ਼ਾ ਕਰ ਦੇ ਸੁਖੀ, ਸੁਖ ਆਸਣ ਦੇ ਮਾਲਕ ਦਇਆ ਕਮਾਈਆ। ਦੀਨ ਦੁਨੀ ਰਹੇ ਕੋਈ ਨਾ ਦੁਖੀ, ਦੁਖੀਆਂ ਦੁਖ ਦੇਣਾ ਗਵਾਈਆ। ਖ਼ਾਲੀ ਨਜ਼ਰ ਆਏ ਕੋਇ ਨਾ ਕੁੱਖੀ, ਤਨ ਵਜੂਦ ਰੰਗ ਰੰਗਾਈਆ। ਨਿਗਾਹ ਮਾਰ ਲੈ ਮਾਨਸ ਮਾਨਵ ਵਿਚ ਮਾਨੁਖੀ, ਨਵ ਸੱਤ ਖੋਜ ਖੁਜਾਈਆ। ਮਿਹਰਵਾਨਾ ਸ੍ਰੀ ਭਗਵਾਨਾ ਜਨ ਭਗਤਾਂ ਉਜਲ ਕਰ ਦੇ ਮੁਖੀ, ਮਿਹਰਵਾਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਪੰਝੀ ਜੇਠ ਕਹੇ ਅਵਤਾਰ ਪੈਗ਼ੰਬਰ ਗੁਰ ਪ੍ਰਭ ਅਗੇ ਕਰੋ ਡੰਡਾਵਤ, ਬੰਦਨਾ ਸੀਸ ਜਗਦੀਸ ਝੁਕਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਦੀਨ ਦੁਨੀ ਵਿਚੋਂ ਕਢ ਬਗ਼ਾਵਤ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਆਪਣਾ ਰੰਗ ਰੰਗਾਈਆ। ਨਿਰਗੁਣ ਧਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਕਰ ਸਖ਼ਾਵਤ, ਮਿਹਰਵਾਨ ਮਹਿਬੂਬ ਵਸਤ ਨਾਮ ਨਾਮ ਵਰਤਾਈਆ। ਆਦਿ ਨਿਰੰਜਣ ਦਰਦ ਦੁਖ ਭੈ ਭੰਜਣ ਸਾਚੀ ਦੇ ਅਗੰਮ ਨਿਆਮਤ, ਨਰ ਨਰਾਇਣ ਬਿਨ ਰਸਨਾ ਜਿਹਵਾ ਅੰਤਰ ਨਿਰੰਤਰ ਆਪ ਟਿਕਾਈਆ। ਕੂੜ ਕਿਰਿਆ ਵਿਕਾਰ ਹੰਕਾਰ ਕਰ ਮਮਾਨਤ, ਲਾਲਚ ਲੋਭ ਰਹਿਣ ਕੋਇ ਨਾ ਪਾਈਆ। ਘਰ ਸੁਆਮੀ ਅੰਤਰਜਾਮੀ ਠਾਕਰ ਮਿਲਣਾ ਸਹੀ ਸਲਾਮਤ, ਸੁਲਹਕੁਲ ਦੇ ਮਾਲਕ ਪਰਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸਾਡੀ ਇਕ ਅਰਜ਼ੋਈ, ਨਿਮਰਤਾ ਵਿਚ ਸੀਸ ਨਿਵਾਈਆ। ਤੇਰਾ ਭਗਤ ਨਜ਼ਰ ਆਏ ਕੋਈ ਕੋਈ, ਕੋਟਨ ਕੋਟ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਫਿਰੇ ਹਲਕਾਈਆ। ਸੁਰਤੀ ਦਿਸੇ ਸਭ ਦੀ ਸੋਈ, ਸਾਚਾ ਸੰਗ ਨਾ ਕੋਇ ਬਣਾਈਆ। ਕਲਜੁਗ ਮਾਇਆ ਦੀਨ ਦੁਨੀ ਮੋਹੀ, ਪੰਚ ਵਿਕਾਰ ਹੰਕਾਰ ਵਿਚ ਕੁਰਲਾਈਆ। ਪੈਗ਼ੰਬਰ ਕਹਿਣ ਸਾਡੀ ਦਰੋਹੀ, ਦੋ ਜਹਾਨਾਂ ਮਾਲਕਾ ਦਈਏ ਸੁਣਾਈਆ। ਅਵਤਾਰ ਕਹਿਣ ਸਭ ਦੀ ਪਤ ਗਈ ਖੋਹੀ, ਸੀਸ ਹੱਥ ਨਾ ਕੋਇ ਟਿਕਾਈਆ। ਗੁਰੂ ਗੁਰਦੇਵ ਕਹਿਣ ਅੰਮ੍ਰਿਤ ਰਸ ਨਿਝਰ ਝਿਰਨਾ ਰਿਹਾ ਕੋਈ ਨਾ ਚੋਈ, ਬੂੰਦ ਸਵਾਂਤੀ ਨਾਭੀ ਕਵਲ ਨਾ ਕੋਇ ਉਲਟਾਈਆ। ਤਨ ਵਜੂਦਾਂ ਅੰਤਰ ਨਿਰੰਤਰ ਪੰਚ ਵਿਕਾਰ ਬਣਿਆ

ਗਰੋਹੀ, ਕਾਮ ਕਰੋਧ ਲੋਭ ਮੋਹ ਹੰਕਾਰ ਆਪਣਾ ਸੰਗ ਬਣਾਈਆ। ਦਰਗਾਹ ਸਾਚੀ ਸਚਖੰਡ ਮੁਕ਼ਾਮੇ ਹਕ ਮਿਲੇ ਕਿਸੇ ਨਾ ਢੋਈ, ਦਰ ਦੁਆਰ ਵੇਖਣ ਕੋਇ ਨਾ ਪਾਈਆ। ਸਾਡੇ ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਸਾਡੀ ਵੇਖ ਪੇਸ਼ੀਨਗੋਈ, ਭਵਿਖਤ ਤੇਰੇ ਚਰਨਾਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਅਵਤਾਰ ਪੈਗ਼ੰਬਰ ਕਹਿਣ ਸਾਡੀ ਪੇਸ਼ੀਨਗੋਈ ਤੇਰੇ ਚਰਨ ਕਵਲ, ਕ਼ਦਮਾਂ ਕ਼ਦਮਾਂ ਵਿਚ ਟਿਕਾਈਆ। ਮਾਲਕ ਖ਼ਾਲਕ ਨਿਗਾਹ ਮਾਰ ਲੈ ਉਪਰ ਧਵਲ, ਧਰਮ ਦੀ ਧਾਰ ਏਕੰਕਾਰ ਧਿਆਨ ਲਗਾਈਆ। ਸਾਡੇ ਮਾਲਕ ਖ਼ਾਲਕ ਨੂਰ ਅਲਾਹੀ ਅਵਲ, ਆਲਮੀਨ ਯਾਮਬੀਨ ਤੇਰੀ ਓਟ ਤਕਾਈਆ। ਜਗਤ ਆਸ਼ਾ ਤਕ ਲੈ ਹੋਈ ਬਵਲ, ਬੌਰੀ ਹੋਈ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੇ ਭਵਿਖਤ ਕਰ ਪਰਵਾਨ, ਪਰਮ ਪੁਰਖ ਤੇਰੀ ਸਰਨਾਈਆ। ਕਿਰਪਾ ਕਰ ਸ੍ਰੀ ਭਗਵਾਨ, ਭਗਵਨ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਵੇਖ ਨਿਸ਼ਾਨ, ਨਿਸ਼ਾਨਾ ਦੋ ਜਹਾਨ ਬਦਲਾਈਆ । ਤੇਰਾ ਸੰਦੇਸ਼ਾ ਦਿਤਾ ਸਭ ਨੇ ਧੁਰ ਦੇ ਕਾਹਨ, ਕਾਹਨ ਕਾਹਨਾ ਤੇਰੀ ਓਟ ਤਕਾਈਆ। ਸਾਡਾ ਤੇਰੇ ਉਤੇ ਈਮਾਨ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਧੁਰਦਰਗਾਹੀ ਸਚ ਅਮਾਮ, ਮਵਿਜ਼ਲੇ ਜ਼ਮਿਨਾ ਜ਼ਕੂਉਲ ਜ਼ੰਬਾਏ ਨੂਰੇ ਅੱਲਾ ਅਲਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਢੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਆਪਣੀਆਂ ਪਿਛਲੀਆਂ ਤਕ ਤਹਿਰੀਰਾਂ, ਤਾਰੀਕ ਅੰਧੇਰਾ ਜਗਤ ਨਾਲ ਮਿਲਾਈਆ। ਨਿਗਾਹ ਮਾਰ ਲੈ ਕਾਇਆ ਮਾਟੀ ਵਿਚ ਸ਼ਰੀਰਾ, ਸ਼ਰਅ ਦੇ ਮਾਲਕ ਪਰਦਾ ਆਪ ਉਠਾਈਆ। ਤੇਰਾ ਖੇਲ ਬੇਨਜ਼ੀਰਾ, ਨਜ਼ਰਾਂ ਤੋਂ ਬਾਹਰ ਬੇਪਰਵਾਹੀਆ। ਕਲਜੁਗ ਅੰਤ ਤਕ ਆਖ਼ੀਰਾ, ਆਖ਼ਰ ਆਪਣਾ ਹੁਕਮ ਵਰਤਾਈਆ। ਦੀਨ ਦੁਨੀ ਸ਼ਰਅ ਦੀ ਕਟ ਜ਼ੰਜੀਰਾ, ਜ਼ਾਹਰ ਜ਼ਹੂਰ ਹੋ ਕੇ ਵੇਖ ਵਖਾਈਆ। ਉਹ ਆਸ਼ਾ ਤਕ ਲੈ ਕੀ ਕਹਿੰਦੀ ਭਗਤ ਕਬੀਰਾ, ਰਵੀਦਾਸਾ ਕੀ ਦ੍ਰਿੜਾਈਆ। ਜਿਸ ਤੇਰੀ ਭੇਟ ਕਰਾਇਆ ਕਸੀਰਾ, ਜਗਤ ਮਾਇਆ ਡੇਰਾ ਢਾਹੀਆ। ਤੂੰ ਸ਼ਹਿਨਸ਼ਾਹ ਪੀਰਾਂ ਦਾ ਪੀਰਾ, ਪੈਗ਼ੰਬਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਡੀਆਂ ਭਵਿਖਤਾਂ ਵਾਲੀਆਂ ਵੇਖ ਲੈ ਪਾਤੀਆਂ, ਬਿਨ ਅੱਖਰ ਕ਼ਲਮ ਸ਼ਾਹੀ ਰਹੀਆਂ ਜਣਾਈਆ। ਤੇਰਾ ਖੇਲ ਤਕੀਏ ਲੋਕਮਾਤੀਆ, ਮਾਤਰ ਭੂਮੀ ਧਰਨੀ ਧਰਤ ਧਵਲ ਧੌਲ ਨਾਲ ਮਿਲਾਈਆ। ਚਾਰੋਂ ਕੁੰਟ ਹੋਈ ਅੰਧੇਰੀ ਰਾਤੀਆ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਰੇ ਪਿਆਰ ਦੀ ਗਾਵੇ ਕੋਈ ਨਾ ਗਾਥੀਆ, ਗਹਿਰ ਗੰਭੀਰ ਬੇਨਜ਼ੀਰ ਤੇਰੇ ਰੰਗ ਨਾ ਕੋਇ ਸਮਾਈਆ। ਕਿਰਪਾ ਕਰ ਸਰਬ ਕਲਾ ਸਮਰਾਥੀਆ, ਬੇਅੰਤ ਬੇਪਰਵਾਹ ਬੇਐਬ ਨੂਰ ਅਲਾਹੀਆ। ਸਾਡੀਆਂ ਮੰਜ਼ਲਾਂ ਤਕ ਲੈ ਘਾਟੀਆ, ਪੌੜੀ ਡੰਡੇ ਖੋਜ ਖੁਜਾਈਆ। ਪੈਗ਼ੰਬਰ ਕਹਿਣ ਸਾਡੀਆਂ ਮੁਕੀਆਂ ਵਾਟੀਆ, ਅਗੇ ਪੰਧ ਨਜ਼ਰ ਕੋਇ ਨਾ ਆਈਆ। ਸਾਡਾ ਖੇਲ ਦਿਸੇ ਬਾਜ਼ੀਗਰ ਨਾਟੀਆ, ਸਵਾਂਗੀਆ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਸਾਡਾ ਦੇ ਦੇ ਲਹਿਣਾ, ਲਹਿਣੇਦਾਰ ਤੇਰੇ

ਹੱਥ ਵਡਿਆਈਆ। ਮਿਹਰਵਾਨਾ ਸਾਡਾ ਮੰਨ ਲੈ ਕਹਿਣਾ, ਬਿਨ ਰਸਨਾ ਜਿਹਵਾ ਦਈਏ ਜਣਾਈਆ। ਆਪਣਾ ਜਗਤ ਜਹਾਨ ਤਕ ਲੈ ਬਿਨਾ ਨੈਣਾਂ, ਬਿਨਾ ਲੋਚਨ ਨੈਣ ਉਠਾਈਆ। ਧਰਮ ਦਾ ਰਿਹਾ ਨਾ ਕੋਇ ਸਾਕ ਸੈਣਾ, ਸੱਜਣ ਨਾ ਕੋਈ ਸੰਗ ਨਿਭਾਈਆ। ਤੇਰੇ ਤੇਰੇ ਨਾਲੋਂ ਹੋਏ ਤ੍ਰਫ਼ੈਣਾ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਕਲਜੁਗ ਕੂੜੀ ਕਿਰਿਆ ਤਨ ਵਜੂਦਾਂ ਬਣਿਆ ਗਹਿਣਾ, ਮਾਇਆ ਮਮਤਾ ਆਪਣਾ ਰੰਗ ਰੰਗਾਈਆ। ਨਾਤਾ ਟੁਟ ਗਿਆ ਭਾਈ ਭੈਣਾਂ, ਪਿਤਾ ਪੂਤ ਨਾ ਕੋਇ ਸੁਹਾਈਆ। ਕਲਜੁਗ ਕੂੜੀ ਕਿਰਿਆ ਨਵ ਖੰਡ ਵਹਿਣ ਵਹਿਣਾ, ਰੁੜ੍ਹਦੀ ਦਿਸੇ ਤੇਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਪੰਝੀ ਜੇਠ ਕਹੇ ਅਵਤਾਰ ਪੈਗ਼ੰਬਰ ਗੁਰੂ ਪ੍ਰਭੂ ਕਰੇ ਮੂਲ ਨਾ ਧੱਕਾ, ਧਿੰਗੋਜ਼ੋਰੀ ਨਜ਼ਰ ਕੋਇ ਨਾ ਆਈਆ। ਸਾਰੇ ਵਾਅਦਾ ਵੇਖੋ ਕੌਲ ਇਕ਼ਰਾਰ ਪੱਕਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਕਿਸ ਬਿਧ ਲਹਿਣਾ ਮੁਕਣਾ ਮਦੀਨਾ ਮੱਕਾ, ਕਾਅਬੇ ਕੂਕ ਕੂਕ ਸੁਣਾਈਆ। ਕੀ ਇਸ਼ਾਰਾ ਦੇ ਕੇ ਗਿਆ ਈਸਾ ਬੂਰਾ ਕੱਕਾ, ਸਲੀਵ ਗਲ ਲਟਕਾਈਆ। ਮੂਸੇ ਕਿਹਾ ਮੇਰਾ ਮਹਿਬੂਬ ਇਕੋ ਵਾਹਿਦ ਹੋਵੇ ਯਕਾ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੀਨਾਂ ਮਜ਼੍ਹਬਾਂ ਦਾ ਦਿਤਾ ਸਭ ਨੂੰ ਪਟਾ, ਅੰਤ ਪਟਾ ਪਟਨੇ ਵਾਲੇ ਹੱਥ ਰਖਾਈਆ। ਕ਼ੀਮਤ ਕਿਸੇ ਦੀ ਰਹੇ ਕੋਈ ਨਾ ਟਕਾ, ਜਗਤ ਹਟਵਾਣੇ ਹੱਟੋ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਡਾ ਵਕ਼ਤ ਅਖ਼ੀਰੀ, ਆਖ਼ਰ ਦਈਏ ਜਣਾਈਆ। ਤੂੰ ਸ਼ਹਿਨਸ਼ਾਹ ਸ਼ਾਹ ਹਕੀਰੀ, ਬੇਨਜ਼ੀਰੀ ਇਕ ਅਖਵਾਈਆ। ਆਪਣੀ ਦੀਨ ਦੁਨੀ ਦੀ ਮੇਟ ਦਿਲਗੀਰੀ, ਦਿਲਬਰ ਹੋ ਕੇ ਵੇਖ ਵਖਾਈਆ। ਨਿਗਾਹ ਮਾਰ ਲੈ ਵਿਚ ਗ਼ਰੀਬ ਅਮੀਰੀ, ਅਮਰਾਪਦ ਦੇ ਮਾਲਕ ਪਰਦਾ ਦੇਣਾ ਉਠਾਈਆ। ਅਸੀਂ ਚਾਹੁੰਦੇ ਝਗੜਾ ਸ਼ਰਅ ਨਾ ਰਹੇ ਸ਼ਰੀਰੀ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਸਚ ਧਰਮ ਦੀ ਕਰ ਤਹਰੀਰੀ, ਹੁਕਮ ਆਪਣਾ ਇਕ ਵਰਤਾਈਆ। ਸਭ ਦੇ ਅੰਦਰੋਂ ਬਦਲ ਦੇ ਜ਼ਮੀਰੀ, ਅੰਤਸ਼ਕਰਨ ਕਰ ਸਫ਼ਾਈਆ। ਲੇਖਾ ਰਹੇ ਨਾ ਸ਼ਾਹ ਹਕੀਰੀ, ਊਚਾਂ ਨੀਚਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਆਪ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਇਕੋ ਸਭ ਦੀ ਮਨਸਾ, ਖ਼ਾਹਿਸ਼ ਤੇਰੇ ਚਰਨ ਟਿਕਾਈਆ। ਸਭ ਦਾ ਰੂਪ ਬਣਾ ਦੇ ਹੰਸਾ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਮਨ ਹੰਕਾਰੀ ਮੇਟ ਦੇ ਕੰਸਾ, ਕੇਸ ਗੜ੍ਹ ਦਾ ਮਾਲਕ ਗੋਬਿੰਦ ਨਾਲ ਰਲਾਈਆ। ਚਾਰ ਵਰਨ ਅਠਾਰਾਂ ਬਰਨ ਦੀਨ ਮਜ਼੍ਹਬ ਤੇਰਾ ਹੋਵੇ ਬੰਸਾ, ਜ਼ਾਤ ਅਜ਼ਾਤੀ ਵੰਡ ਨਾ ਕੋਇ ਵੰਡਾਈਆ। ਤੇਰੇ ਗੁਣ ਗਾਏ ਵਿਸ਼ਨ ਦੀ ਧਾਰ ਬਾਸ਼ਕ ਮੁਖ ਸਹੰਸਾ, ਦੋ ਸਹੰਸਰ ਜਿਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਨਿਰਗੁਣ ਧਾਰ ਬਖ਼ਸ਼ ਮਿਲਾਪ, ਮਿਲਣੀ ਹਰਿ ਜਗਦੀਸ਼ ਆਪ ਕਰਾਈਆ। ਤੂੰ ਮੇਰਾ ਮੈਂ ਤੇਰਾ ਸਭ ਦਾ ਹੋਵੇ ਜਾਪ, ਬਿਨ ਰਸਨਾ ਰਸ ਦੇਣਾ ਚਖਾਈਆ। ਤ੍ਰੈਗੁਣ ਮਾਇਆ ਕੂੜ ਕਲਪਨਾ ਮੇਟਣਾ ਪਾਪ, ਪਤਿਤ ਪੁਨੀਤ ਆਪ ਬਣਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਬਾਪ, ਪੂਤ ਸਪੂਤੇ ਹਰਿਜਨ ਆਪਣੀ ਗੋਦ ਟਿਕਾਈਆ। ਕਲਜੁਗ ਕੂੜ ਕੁੜਿਆਰੀ ਜਗਤ ਮੇਟ ਰੈਣ ਅੰਧੇਰੀ ਰਾਤ, ਰੁਤੜੀ ਆਪਣੇ ਨਾਲ

ਮਹਿਕਾਈਆ। ਮਾਨਸ ਜ਼ਾਤੀ ਝਗੜਾ ਰਹੇ ਨਾ ਜ਼ਾਤ ਪਾਤ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਤੇਰੇ ਚਰਨ ਕਵਲ ਉਪਰ ਧਵਲ ਸਭ ਦਾ ਹੋਵੇ ਇਕੋ ਨਾਤ, ਰਿਸ਼ਤਾ ਫ਼ਰਿਸ਼ਤਿਆਂ ਬਾਹਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡਾ ਕਰ ਦੇ ਵਕ਼ਤ ਸੁਹਾਵਣਾ, ਪ੍ਰਭ ਸੋਹਣੀ ਦੇ ਵਡਿਆਈਆ। ਤੂੰ ਪਰਮ ਪੁਰਖ ਪਤਿਤ ਪਾਵਨਾ, ਪੁਨੀਤਾਂ ਆਪਣੇ ਰੰਗ ਰੰਗਾਈਆ। ਸਭ ਦੀ ਪੂਰੀ ਕਰ ਦੇ ਭਾਵਨਾ, ਤ੍ਰਿਸ਼ਨਾ ਆਪਣੇ ਚਰਨ ਟਿਕਾਈਆ। ਆਸ਼ਾ ਕੂੜ ਰਹੇ ਨਾ ਕਾਮਨਾ, ਕਾਮ ਕਰੋਧ ਦਾ ਡੇਰਾ ਢਾਹੀਆ। ਸਤਿਗੁਰ ਸ਼ਬਦ ਫੜਾ ਦੇ ਦਾਮਨਾ, ਦਾਮਨਗੀਰ ਆਪ ਹੋ ਜਾਈਆ। ਜਨ ਭਗਤਾਂ ਦਰਸ਼ਨ ਦੇ ਦੇ ਆਹਮੋ ਸਾਹਮਣਾ, ਸਨਮੁਖ ਹੋ ਕੇ ਨਜ਼ਰੀ ਆਈਆ। ਤੈਨੂੰ ਸਭ ਨੇ ਕਿਹਾ ਕਾਹਨਨਾ, ਕਾਹਨ ਕਾਹਨਾ ਤੇਰੀ ਬੇਪਰਵਾਹੀਆ। ਪੈਗ਼ੰਬਰਾਂ ਤੇਰਾ ਨੂਰ ਚਮਕਾਵਣਾ, ਨੂਰ ਅਲਾਹੀ ਨੂਰ ਕਰ ਰੁਸ਼ਨਾਈਆ। ਗੁਰੂਆਂ ਤੇਰਾ ਢੋਲਾ ਗਾਵਣਾ, ਗੀਤ ਗੋਬਿੰਦ ਨਾਮ ਸਲਾਹੀਆ। ਤੂੰ ਪਰਮ ਪੁਰਖ ਪਰਮਾਤਮ ਹੋ ਕੇ ਸਾਚਾ ਵਕ਼ਤ ਸੁਹਾਵਣਾ, ਸੋਹਣੀ ਸੇਜ ਹੰਢਾਈਆ। ਕਲਜੁਗ ਵਿਚੋਂ ਸਤਿਜੁਗ ਪਰਗਟਾਵਣਾ, ਪਰਗਟ ਹੋ ਕੇ ਦਇਆ ਕਮਾਈਆ। ਧਰਨੀ ਧਰਤ ਧਵਲ ਧੌਲ ਟਿਕਾਵਣਾ, ਨੌ ਖੰਡ ਪ੍ਰਿਥਮੀ ਸੱਤ ਦੀਪ ਆਪ ਸੁਹਾਈਆ। ਰਾਓ ਰੰਕਾਂ ਆਪ ਸਮਝਾਵਣਾ, ਸ਼ਾਹ ਸੁਲਤਾਨਾਂ ਭੇਵ ਚੁਕਾਈਆ। ਸਾਚਾ ਦਰ ਬੰਕ ਇਕ ਪਰਗਟਾਵਣਾ, ਪਰਗਟ ਆਪਣਾ ਆਪ ਕਰਾਈਆ। ਜਿਥੇ ਚਾਰ ਵਰਨਾਂ ਅਠਾਰਾਂ ਬਰਨਾਂ ਸੀਸ ਨਿਵਾਵਣਾ, ਸਯਦਿਆਂ ਵਿਚ ਬੈਠਣ ਸੀਸ ਝੁਕਾਈਆ। ਤੇਰਾ ਮੰਗਲ ਗੀਤ ਗੋਬਿੰਦ ਇਕੋ ਗਾਵਣਾ, ਕਲਮਾ ਕਾਇਨਾਤ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦੀ ਧਾਰ ਹੁਕਮ ਵਰਤਾਵਣਾ, ਨਾ ਕੋਈ ਮੇਟੇ ਮੇਟ ਮਿਟਾਈਆ।

੨੬ ਜੇਠ ਸ਼ਹਿਨਸ਼ਾਹੀ ਸੰਮਤ ੧੧ ਸੰਸਾਰ ਸਿੰਘ ਦੇ ਗ੍ਰਹਿ ਜੰਮੂ ਸ਼ਹਿਰ ਵਿਖੇ

ਅਵਤਾਰ ਪੈਗ਼ੰਬਰ ਗੁਰ ਕਹਿਣ ਤੇਰੀ ਖ਼ਬਰ ਅਗੰਮੀ ਭਾਖੀ, ਭਾਖਿਆ ਦੀਨ ਦੁਨੀ ਦਿਤੀ ਜਣਾਈਆ। ਤੇਰੇ ਨਾਮ ਕਲਮੇ ਦੀ ਧੁਰ ਦੀ ਸਾਖੀ, ਸਾਖਿਆਤ ਗ੍ਰੰਥ ਸ਼ਾਸਤਰਾਂ ਨਾਲ ਵਡਿਆਈਆ। ਤੇਰੇ ਦੀਨਾਂ ਮਜ਼੍ਹਬਾਂ ਦੀ ਕਰਦੇ ਰਹੇ ਰਾਖੀ, ਰਖਕ ਹੋ ਕੇ ਵੇਖ ਵਖਾਈਆ। ਤੇਰੇ ਹੁਕਮ ਦੀ ਮੰਨਦੇ ਰਹੇ ਆਖੀ, ਜੋ ਅੱਖਰਾਂ ਬਾਹਰ ਦਿਤਾ ਸਮਝਾਈਆ। ਸਾਡੇ ਸਾਹਿਬ ਅਲਖਣਾ ਅਲਾਖੀ, ਅਲਖ ਅਗੋਚਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਤੇਰੀ ਅੰਤਰ ਸੁਣੀ ਆਵਾਜ਼, ਜਿਹਵਾ ਗੁਣ ਨਾ ਕੋਇ ਵਡਿਆਈਆ। ਸਾਡਾ ਅੰਦਰੋਂ ਖੋਲ੍ਹਿਆ ਰਾਜ਼, ਰਾਜ਼ਕ ਰਿਜ਼ਕ ਰਹੀਮ ਰਹਿਮਤ ਸਚ ਦਿਤੀ ਕਮਾਈਆ। ਸਾਨੂੰ ਤੇਰੇ ਉਤੇ ਨਾਜ਼, ਦਰ ਤੇਰੇ ਮੰਗ ਮੰਗਾਈਆ। ਸਾਡੇ ਲੇਖੇ ਲਾ ਲੈ ਨਾਮ ਕਲਮੇ ਰੋਜ਼ੇ ਨਿਮਾਜ਼, ਨਿਵਾਜ਼ਸ਼ ਵਿਚ ਬੈਠੀਏ ਸੀਸ ਝੁਕਾਈਆ। ਸਤਿ ਸਚ ਦਾ ਦੀਨ ਦੁਨੀ ਦੇ ਅਜ਼ਾਜ਼, ਫ਼ਜ਼ਲ ਆਪਣਾ ਇਕ ਕਮਾਈਆ। ਤੇਰਾ ਇਕੋ ਨਾਮ ਕਲਮਾ ਹੋਵੇ ਵਾਹਜ਼,

ਵਾਹਜ਼ਿਆ ਕਰ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਤੇਰੀਆਂ ਗਾਈਆਂ ਕਥਾ ਕਹਾਣੀਆਂ, ਸਤਿਗੁਰ ਸ਼ਬਦ ਸਿਫ਼ਤ ਸਲਾਹੀਆ। ਤੇਰੇ ਨਾਮ ਕਲਮੇ ਚਲਾਏ ਬਾਣੀਆਂ, ਬਾਣ ਅਣਿਆਲਾ ਤੀਰ ਚਲਾਈਆ। ਫਿਰਦੇ ਰਹੇ ਵਿਚ ਚਾਰੇ ਖਾਣੀਆਂ, ਅੰਡਜ ਜੇਰਜ ਉਤਭੁਜ ਸੇਤਜ ਭੱਜੇ ਵਾਹੋ ਦਾਹੀਆ। ਤੇਰੇ ਪਿਆਰ ਵਿਚ ਮੌਜਾਂ ਮਾਣੀਆਂ, ਖ਼ੁਸ਼ੀਆਂ ਦਾ ਗੀਤ ਖ਼ੁਸ਼ੀਆਂ ਢੋਲੇ ਗਾਈਆ। ਕਿਰਪਾ ਕਰ ਦੇ ਸ਼ਾਹ ਸੁਲਤਾਨੀਆ, ਸਤਿਗੁਰ ਮਾਲਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀਆਂ ਮੰਜ਼ਲਾਂ ਮਿਲਣ ਰੁਹਾਨੀਆਂ, ਰੂਹ ਬੁਤ ਤੇਰੀ ਵਜਦੀ ਰਹੇ ਵਧਾਈਆ।

੨੬ ਜੇਠ ਸ਼ਹਿਨਸ਼ਾਹੀ ਸੰਮਤ ੧੧ ਅਜੀਤ ਸਿੰਘ ਦੇ ਗ੍ਰਹਿ ਵਜ਼ਾਰਤ ਰੋਡ ਜੰਮੂ ਸ਼ਹਿਰ

ਅਵਤਾਰ ਪੈਗ਼ੰਬਰ ਗੁਰ ਕਹਿਣ ਧੁਰ ਦੇ ਪਰਵਰਦਿਗਾਰ, ਨਰ ਨਿਰੰਕਾਰ ਤੇਰੀ ਓਟ ਤਕਾਈਆ। ਦੋ ਜਹਾਨ ਸ੍ਰੀ ਭਗਵਾਨ ਪਾ ਸਾਰ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਅਲਾਹ ਆਪਣਾ ਭੇਵ ਚੁਕਾਈਆ। ਦਰਗਾਹ ਸਾਚੀ ਸਚਖੰਡ ਮੰਗੀਏ ਤੇਰਾ ਦੁਆਰ, ਮਾਂਗਤ ਹੋ ਕੇ ਝੋਲੀ ਡਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਨਿਗਾਹ ਮਾਰ, ਕਾਇਨਾਤ ਕਲਮਿਆਂ ਦੇ ਮਾਲਕ ਵੇਖ ਵਖਾਈਆ। ਚਾਰੋਂ ਕੁੰਟ ਹੋਇਆ ਧੂੰਆਂਧਾਰ, ਸਤਿ ਜੋਤ ਨੂਰੀ ਚੰਦ ਨਾ ਕੋਇ ਚਮਕਾਈਆ। ਦੀਨ ਮਜ਼੍ਹਬ ਵੇਖ ਆਪ ਕਰਤਾਰ, ਕ਼ੁਦਰਤੇ ਕ਼ਾਦਰ ਦਇਆ ਕਮਾਈਆ। ਮਾਨਵ ਜ਼ਾਤੀ ਰੋਵੇ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਰਖਾਈਆ। ਸਚ ਮੁਹੱਬਤ ਰਿਹਾ ਨਾ ਕੋਇ ਪਿਆਰ, ਪ੍ਰੇਮੀ ਪਿਆਰ ਵਿਚ ਨਾ ਕੋਇ ਸਮਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਹੋਈ ਹਾਹਾਕਾਰ, ਗੁਰੂਦੁਆਰ ਰਹੇ ਕੁਰਲਾਈਆ। ਤੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਨਜ਼ਰ ਨਾ ਆਏ ਰੂਪ ਅਪਾਰ, ਜੋਤੀ ਜਾਤੇ ਤੇਰਾ ਸੰਗ ਨਾ ਕੋਇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੇ ਮਿਹਰਵਾਨ ਖ਼ੁਦਾ, ਖ਼ੁਦ ਮਾਲਕ ਤੇਰੀ ਬੇਪਰਵਾਹੀਆ। ਅਸੀਂ ਤੇਰੇ ਉਤੋਂ ਹੋਏ ਫ਼ਿਦਾ, ਫ਼ਿਤਰਤ ਤੇਰੇ ਕ਼ਦਮ ਟਿਕਾਈਆ। ਤੇਰੀ ਦੁਨੀਆ ਤੇਰੇ ਨਾਲੋਂ ਹੋਈ ਜੁਦਾ, ਵਿਛੋੜੇ ਵਿਚ ਰੋਵੇ ਮਾਰੇ ਧਾਹੀਆ। ਕਿਰਪਾ ਕਰ ਸਾਡੇ ਮਿਹਰਵਾਂ, ਮਿਹਰਵਾਨ ਨੂਰ ਅਲਾਹੀਆ। ਬਿਨ ਅੱਖੀਆਂ ਕਰ ਧਿਆਂ, ਦੋ ਜਹਾਨਾਂ ਵੇਖ ਵਖਾਈਆ। ਚੌਦਾਂ ਤਬਕ ਹੋ ਨਿਗਾਹਬਾਂ, ਚੌਦਾਂ ਲੋਕ ਤੇਰੀ ਓਟ ਰਖਾਈਆ। ਸਤਿ ਧਰਮ ਵਖਾ ਇਕ ਨਿਸ਼ਾਂ, ਨਿਸ਼ਾਨਾ ਤਾਰਾ ਚੰਦ ਨਾਲ ਮਿਲਾਈਆ। ਸੋ ਪੈਗ਼ੰਬਰਾਂ ਕੀਤੀ ਦੁਆ, ਦਸਤ ਬੰਨ੍ਹ ਸੀਸ ਨਿਵਾਈਆ। ਜੋ ਪੈਗ਼ੰਬਰਾਂ ਦਿਤਾ ਸੁਣਾ, ਪੇਸ਼ੀਨਗੋਈਆਂ ਨਾਲ ਮਿਲਾਈਆ। ਗੁਰੂਆਂ ਸੰਦੇਸ਼ਾ ਦਿਤਾ ਆ, ਧਰਨੀ ਧਰਤ ਧਵਲ ਧੌਲ ਦ੍ਰਿੜਾਈਆ। ਸੋ ਕਿਰਪਾ ਕਰਨੀ ਹੋਣਾ ਆਪ ਮਿਹਰਵਾਂ, ਮਹਿਬਾਨ ਬੀਦੋ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ । ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਆਪਣਾ ਵੇਖ ਲੈ ਵਕ਼ਤ, ਦੀਨ ਦੁਨੀ ਖੋਜ ਖੁਜਾਈਆ। ਬਿਨ ਤੇਰੀ ਕਿਰਪਾ ਤੇਰਾ ਬਣੇ ਕੋਈ

ਨਾ ਭਗਤ, ਸੂਫ਼ੀ ਫ਼ਕੀਰ ਨਜ਼ਰ ਕੋਇ ਨਾ ਆਈਆ। ਆਤਮ ਧਾਰ ਬਖ਼ਸ਼ ਦੇ ਸ਼ਕਤ, ਸ਼ਖ਼ਸ਼ੀਅਤ ਇਕੋ ਇਕ ਦ੍ਰਿੜਾਈਆ। ਤੇਰਾ ਸਹਾਰਾ ਮੰਗਦੇ ਫਕਤ, ਫ਼ਿਕਰਾ ਇਕੋ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡੀ ਭਵਿਖਤਾਂ ਵਾਲੀ ਪੂਰੀ ਕਰ ਦੇ ਸ਼ਰਤ, ਪੇਸ਼ੀਨਗੋਈਆਂ ਤੇਰੇ ਕ਼ਦਮ ਟਿਕਾਈਆ।

੨੬ ਜੇਠ ਸ਼ਹਿਨਸ਼ਾਹੀ ਸੰਮਤ ੧੧ ਫੁਮਣ ਸਿੰਘ ਦੇ ਗ੍ਰਹਿ ਵਜ਼ਾਰਤ ਰੋਡ ਜੰਮੂ ਸ਼ਹਿਰ

ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੇ ਧੁਰ ਦੇ ਰਾਮ, ਰਮਈਆ ਤੇਰੀ ਬੇਪਰਵਾਹੀਆ। ਨੂਰ ਅਲਾਹੀ ਹਕ ਅਮਾਮ, ਅਮਾਮ ਅਮਾਮਾ ਤੇਰੇ ਹੱਥ ਵਡਿਆਈਆ। ਗੁਰੂ ਗੁਰਦੇਵ ਕਹਿਣ ਤੇਰਾ ਖੇਲ ਮਹਾਨ, ਮਹਿੰਮਾ ਕਥ ਕਥੀ ਨਾ ਜਾਈਆ। ਆਪਣੀ ਦੀਨ ਦੁਨੀ ਵੇਖ ਜਗਤ ਜਹਾਨ, ਨਵ ਸੱਤ ਖੋਜ ਖੁਜਾਈਆ। ਧਰਮ ਦਾ ਧਰਮ ਸਤਿ ਦਾ ਰਿਹਾ ਨਾ ਕੋਇ ਈਮਾਨ, ਕੂੜੀ ਕਿਰਿਆ ਵਿਚ ਜਗਤ ਹਲਕਾਈਆ। ਸ਼ਰਅ ਸ਼ਰਅ ਦਾ ਕਰੇ ਕ਼ਤਲੇਆਮ, ਮਕ਼ਤੂਲ ਦਿਸੇ ਖ਼ਲਕ ਖ਼ੁਦਾਈਆ। ਤੂੰ ਮਾਲਕ ਕੁੱਲ ਤਮਾਮ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਵੇਖ ਅੰਧੇਰੀ ਸ਼ਾਮ, ਸ਼ਮਅ ਨੂਰ ਜੋਤ ਨਾ ਕੋਇ ਰੁਸ਼ਨਾਈਆ। ਤੈਨੂੰ ਸਯਦਾ ਹਕ ਕਰੇ ਨਾ ਕੋਇ ਸਲਾਮ, ਸੀਸ ਜਗਦੀਸ ਨਾ ਕੋਇ ਨਿਵਾਈਆ। ਘਰ ਘਰ ਅੰਦਰ ਵੇਖ ਹਰਾਮ, ਹੈਰਤ ਵਿਚ ਸਾਡੀ ਦੁਹਾਈਆ। ਸਭ ਨੂੰ ਭੁੱਲਿਆ ਤੇਰਾ ਕਲਮਾ ਕਲਾਮ, ਕ਼ਾਇਮ ਮੁਕ਼ਾਮ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਕਰ ਇੰਤਜ਼ਾਮ, ਇੰਤਕ਼ਾਮ ਲੈ ਜਗਤ ਲੋਕਾਈਆ। ਅਸੀਂ ਚਾਹੁੰਦੇ ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਮਾਨਵ ਜ਼ਾਤੀ ਇਕੋ ਤੇਰਾ ਧਰੇ ਧਿਆਨ, ਇਸ਼ਟ ਦੇਵ ਇਕੋ ਨਜ਼ਰੀ ਆਈਆ। ਤੂੰ ਯੋਧਾ ਬਲੀ ਬਲਵਾਨ, ਬਲਧਾਰੀ ਵਡ ਵਡਿਆਈਆ। ਰਹਿਮਤ ਕਰ ਰਹੀਮ ਰਹਿਮਾਨ, ਰਹਿਬਰ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਚ ਵਸਤ ਦੇ ਦੇ ਦਾਨ, ਦਾਤੇ ਦਾਨੀ ਦਇਆ ਕਮਾਈਆ।

੨੬ ਜੇਠ ਸ਼ਹਿਨਸ਼ਾਹੀ ਸੰਮਤ ੧੧ ਬੀਬੀ ਰਾਮ ਕੌਰ ਦੇ ਗ੍ਰਹਿ ਵਜ਼ਾਰਤ ਰੋਡ ਜੰਮੂ ਸ਼ਹਿਰ

ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੀ ਨਮੋ ਨਮੋ ਡੰਡਾਵਤ, ਸਯਦਿਆਂ ਵਿਚ ਸੀਸ ਨਿਵਾਈਆ। ਤੂੰ ਮਾਲਕ ਸਹੀ ਸਲਾਮਤ, ਸੁਲਹਕੁਲ ਨੂਰ ਅਲਾਹੀਆ। ਦੀਨ ਦੁਨੀ ਵਿਚੋਂ ਕਢ ਬਗ਼ਾਵਤ, ਬਗ਼ਲਗੀਰ ਕਰ ਖ਼ਲਕ ਖ਼ੁਦਾਈਆ। ਨਾਮ ਕਲਮਾ ਇਕੋ ਸਭ ਨੂੰ ਦੇ ਨਿਆਮਤ, ਵਸਲ ਅਸਲ ਯਾਰ ਦੇ ਸਮਝਾਈਆ। ਆਪਣਾ ਭੇਵ ਦੱਸ ਦੇ ਸਦੀ ਚੌਧਵੀਂ ਕਿਸ ਬਿਧ ਆਉਂਣੀ ਅੰਤ ਕ਼ਿਆਮਤ, ਚੌਦਾਂ ਤਬਕ ਵੇਖਣ ਨੈਣ ਉਠਾਈਆ। ਤੇਰੇ ਕੋਲ ਸਭ ਦੀ ਹਕ ਅਮਾਨਤ, ਵਸਤ ਅਗੰਮ ਦੇਣੀ ਵਰਤਾਈਆ। ਦੀਨ ਦੁਨੀ ਜਗਤ ਜਗਿਆਸੂ ਮਾਨਵ ਇਨਸਾਨ ਹੋਏ ਅਣਜਾਣਤ, ਅਕਲ

ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਰੂਪ ਅਨੂਪ ਸਕੇ ਨਾ ਕੋਇ ਪਹਿਚਾਨਤ, ਬੇਪਹਿਚਾਨ ਪੜਦਾ ਦੇਣਾ ਉਠਾਈਆ।

ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭੂ ਸਾਡਾ ਸਾਨੂੰ ਦੇ ਦੇ ਹਕ, ਹਕ਼ੀਕ਼ਤ ਦੇ ਮਾਲਕ ਮਿਹਰ ਨਜ਼ਰ ਉਠਾਈਆ। ਤੂੰ ਸੁਆਮੀ ਵਾਹਿਦ ਇਕੋ ਯਕ, ਯਕੇ ਬਾਦ ਦੀਂਗਰੇ ਅਵਤਾਰ ਪੈਗ਼ੰਬਰ ਗੁਰ ਤੇਰੀ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਪੰਧ ਮੁਕਾਇਆ ਗਏ ਥਕ, ਥਕਾਵਟ ਵਿਚ ਤੇਰੀ ਦੁਹਾਈਆ। ਸਦੀ ਬੀਸਵੀਂ ਹਜ਼ਰਤ ਈਸਾ ਧਾਰ ਲਏ ਤਕ, ਮੁਸੱਲਾ ਵੇਖਣਾ ਚਾਈਂ ਚਾਈਂਆ । ਸਦੀ ਚੌਧਵੀਂ ਰਹੇ ਕੋਈ ਨਾ ਸ਼ੱਕ, ਹਜ਼ਰਤੇ ਮੁਹੰਮਦ ਰਸੂਲ ਅੱਲਾ ਕਹਿ ਕੇ ਗਿਆ ਜਣਾਈਆ। ਨਾਨਕ ਗੋਬਿੰਦ ਜੋ ਸੰਦੇਸ਼ਾ ਦਿਤਾ ਵਤ, ਬੇਵਤਨਾਂ ਦੇ ਮਾਲਕ ਤੇਰੇ ਅਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੀ ਆਸ਼ਾ ਇਕੋ ਪਿਆਰ ਮੰਗਦੀ, ਦੂਸਰ ਲੋੜ ਨਾ ਕੋਇ ਰਖਾਈਆ। ਖ਼ੁਮਾਰੀ ਮਸਤੀ ਦੇ ਦੇ ਆਪਣੇ ਰੰਗ ਦੀ, ਰੰਗਤ ਨਾਮ ਕਲਮੇ ਵਾਲੀ ਚੜ੍ਹਾਈਆ। ਦੀਨ ਦੁਨੀਆ ਘੜੀ ਦਿਸਦੀ ਅਗੇ ਆਉਣ ਵਾਲੀ ਤੰਗ ਦੀ, ਤੰਗਦਸਤ ਹੋਏ ਲੋਕਾਈਆ। ਧਰਨੀ ਉਤੇ ਖੇਲ ਹੋਣੀ ਸ਼ਰਅ ਵਾਲੇ ਜੰਗ ਦੀ, ਜੁਗਤੀ ਸਮਝ ਕੋਇ ਨਾ ਪਾਈਆ। ਕਿਸੇ ਹਾਥ ਨਹੀਂ ਆਉਣੀ ਮੁਹਾਣੇ ਵੰਝ ਦੀ, ਅੰਤ ਕਹਿਣ ਕੁਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭੂ ਕਿਰਪਾ ਕਰ ਜਲਦੀ, ਜਲਧਾਰਾ ਵੇਖ ਵਖਾਈਆ। ਕਲਾ ਤਕ ਲੈ ਕਲਜੁਗ ਕਲ ਦੀ, ਕਲਕਾਤੀ ਕੀ ਆਪਣਾ ਖੇਲ ਖਿਲਾਈਆ। ਨੌ ਖੰਡ ਪ੍ਰਿਥਮੀ ਅੱਗ ਵੇਖ ਲੈ ਬਲਦੀ, ਅੰਮ੍ਰਿਤ ਮੇਘ ਆਬੇ ਹਯਾਤ ਮੁਖ ਨਾ ਕੋਇ ਚੁਆਈਆ। ਪਵਣ ਹਵਾ ਤਤੀ ਵੇਖ ਲੈ ਚਲਦੀ, ਸਾਂਤਕ ਸਤਿ ਨਾ ਕੋਇ ਕਰਾਈਆ। ਕਿਸੇ ਕ਼ੀਮਤ ਪਾਈ ਨਹੀਂ ਧਰਮ ਵਾਲੀ ਗੱਲ ਦੀ, ਕੁਕਰਮ ਆਪਣਾ ਖੇਲ ਖਿਲਾਈਆ। ਦੀਨ ਦੁਨੀ ਰੂਪ ਬਣੀ ਛਲ ਦੀ, ਕਪਟਾਂ ਭਰੀ ਲੋਕਾਈਆ। ਮੈਨੂੰ ਯਾਦ ਆਈ ਸਤਿਜੁਗ ਧਾਰ ਰਾਜੇ ਬਲ ਦੀ, ਜੋ ਬਾਵਨ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਤੇਰਾ ਹੁਕਮ ਨਾ ਮਾਲੂਮ, ਸਮਝ ਵਿਚ ਕਿਛ ਨਾ ਆਈਆ । ਅਸੀਂ ਚਾਰ ਜੁਗ ਦੇ ਸਾਥੀ ਤੇਰਾ ਹਜੂਮ, ਇਕੱਠੇ ਹੋ ਕੇ ਦਈਏ ਸੁਣਾਈਆ। ਤੇਰੇ ਚਰਨ ਕ਼ਦਮ ਬਿਨ ਰਸਨਾ ਜਿਹਵਾ ਲਈਏ ਚੂਮ, ਚੰਮ ਦ੍ਰਿਸ਼ਟੀ ਡੇਰਾ ਢਾਹੀਆ। ਸਾਡਾ ਪੇਸ਼ੀਨਗੋਈਆਂ ਵਾਲਾ ਵੇਖ ਮਜ਼ਮੂਨ, ਅਲਿਫ਼ ਯੇ ਤੋਂ ਬਾਹਰ ਧਿਆਨ ਲਗਾਈਆ। ਤੇਰੇ ਹੁਕਮ ਦਾ ਹੁਕਮ ਹੋਵੇ ਕ਼ਾਨੂੰਨ, ਨਾ ਕੋਈ ਮੇਟੇ ਮੇਟ ਮਿਟਾਈਆ। ਅਸੀਂ ਸਾਰੇ ਤੇਰੇ ਮਮਨੂਨ, ਗੁਰ ਅਵਤਾਰ ਪੈਗ਼ੰਬਰ ਸ਼ੁਕਰਾਨੇ ਵਿਚ ਸੀਸ ਨਿਵਾਈਆ। ਤੇਰੀ ਸੋਹਣੀ ਵੇਖੀਏ ਰਸੂਮ, ਰਸਮ ਅਗਲੀ ਦੇਣੀ ਸਮਝਾਈਆ। ਜਿਸ ਵਿਚ ਮਾਲਕ ਰਹੇ ਕੋਈ ਨਾ ਉਤੇ ਭੂਮ, ਜ਼ਿਮੀਂ ਜ਼ਮਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਨਾਮ ਖ਼ੁਮਾਰੀ ਮਸਤੀ ਵਿਚ ਨਿਰਗੁਣ ਧਾਰ ਜਾਈਏ ਝੂਮ, ਸਰਗੁਣ ਵੰਡ ਨਾ ਕੋਇ ਵੰਡਾਈਆ।

੨੬ ਜੇਠ ਸ਼ਹਿਨਸ਼ਾਹੀ ਸੰਮਤ ੧੧ ਬਾਜ਼ ਸਿੰਘ ਦੇ ਗ੍ਰਹਿ ਜੰਮੂ ਸ਼ਹਿਰ

ਅਵਤਾਰ ਪੈਗ਼ੰਬਰ ਗੁਰ ਕਹਿਣ ਪੁਰਖ ਅਕਾਲ ਜੋਤੀ ਜਾਤੇ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਦਇਆ ਕਮਾਈਆ । ਆਦਿ ਜੁਗਾਦੀ ਦੋ ਜਹਾਨ ਪਿਤ ਮਾਤੇ, ਨਿਰਗੁਣ ਨਿਰਾਕਾਰ ਨਿਰੰਕਾਰ ਤੇਰੀ ਓਟ ਤਕਾਈਆ। ਨਿਗਾਹ ਮਾਰ ਲੈ ਲੋਕਮਾਤੇ, ਧਰਨੀ ਧਰਤ ਧਵਲ ਧੌਲ ਅੱਖ ਉਠਾਈਆ। ਆਤਮ ਪਰਮਾਤਮ ਤੇਰੇ ਨਾਲੋਂ ਟੁੱਟੇ ਨਾਤੇ, ਪਾਰਬ੍ਰਹਮ ਬ੍ਰਹਮ ਸਾਚਾ ਮੇਲ ਨਾ ਕੋਇ ਮਿਲਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਅੰਧੇਰੀ ਰਾਤੇ, ਸਾਚਾ ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਬਿਨ ਤੇਰੀ ਕਿਰਪਾ ਪੁਛੇ ਕੋਈ ਨਾ ਵਾਤੇ, ਅਵਤਾਰ ਪੈਗ਼ੰਬਰ ਗੁਰ ਬੈਠੇ ਸੀਸ ਨਿਵਾਈਆ। ਤੇਰੇ ਨਾਮ ਕਲਮੇ ਕਲਜੁਗ ਅੰਤ ਪਏ ਡੂੰਘੇ ਖਾਤੇ, ਬਾਹਰ ਸਕੇ ਨਾ ਕੋਇ ਕਢਾਈਆ। ਝਗੜਾ ਤਕ ਲੈ ਦੀਨ ਮਜ਼੍ਹਬ ਜ਼ਾਤ ਪਾਤੇ, ਊਚ ਨੀਚ ਮੇਲ ਨਾ ਕੋਇ ਮਿਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਏ ਕੋਈ ਨਾ ਗਾਥੇ, ਸਤਿ ਵਿਚ ਨਾ ਕੋਇ ਸਮਾਈਆ। ਕਿਰਪਾ ਕਰ ਪੁਰਖ ਸਮਰਾਥੇ, ਹਰਿ ਕਰਤੇ ਤੇਰੀ ਆਸ ਰਖਾਈਆ। ਦੀਨ ਦੁਨੀ ਦਾ ਲੇਖ ਬਦਲ ਦੇ ਮਸਤਕ ਮਾਥੇ, ਬਿਦਨਾ ਲਹਿਣਾ ਝੋਲੀ ਦੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪੁਰਖ ਅਕਾਲੇ ਵੇਖ ਲੈ ਆਪਣੀ ਖ਼ਲਕ, ਮਖ਼ਲੂਕ ਦੇ ਮਾਲਕ ਧਿਆਨ ਲਗਾਈਆ। ਜੋਤੀ ਨੂਰ ਤੇਰੀ ਨਜ਼ਰ ਨਾ ਆਏ ਝਲਕ, ਜਗਤ ਅੰਧੇਰ ਨਾ ਕੋਇ ਮਿਟਾਈਆ। ਤੇਰਾ ਰੂਪ ਪਰਸੇ ਕੋਈ ਨਾ ਪਿਛੇ ਪਲਕ, ਪਤਿਪਰਮੇਸ਼ਵਰ ਤੇਰਾ ਦਰਸ ਕੋਇ ਨਾ ਪਾਈਆ। ਨਿਗਾਹ ਪਾਰ ਕਰੇ ਕੋਈ ਨਾ ਫ਼ਲਕ, ਫ਼ਰਸ਼ ਖ਼ਾਕੀ ਜ਼ਿਮੀਂ ਨਾ ਕੋਇ ਵਡਿਆਈਆ। ਸਾਡੀ ਬਿਰਹੋਂ ਵੈਰਾਗ ਵਿਚ ਨਿਕਲੇ ਕਲਕ, ਕਲਕੀ ਤੇਰੇ ਅਗੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਰਗ ਇਕ ਦਰਸਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਕਲਜੁਗ ਮੇਟ ਅੰਧੇਰਾ ਅੰਧ, ਅੰਧ ਆਤਮ ਦੇ ਰੁਸ਼ਨਾਈਆ। ਆਤਮ ਪਰਮਾਤਮ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੱਸ ਦੇ ਛੰਦ, ਤੂੰ ਮੇਰਾ ਮੈਂ ਤੇਰਾ ਢੋਲਾ ਸਾਰੇ ਗਾਈਆ। ਦੀਨ ਦੁਨੀ ਸ਼ਰਅ ਦੁਵੈਤੀ ਕੂੜ ਕੁੜਿਆਰੀ ਢਾਹ ਦੇ ਕੰਧ, ਭਾਂਡਾ ਭਰਮ ਭਉ ਭੰਨਾਈਆ। ਮੋਹ ਵਿਕਾਰ ਹੰਕਾਰ ਅੰਦਰੋਂ ਮੇਟ ਦੇ ਗੰਦ, ਜਗਤ ਤ੍ਰਿਸ਼ਨਾ ਨਾ ਕੋਇ ਹਲਕਾਈਆ। ਨੂਰ ਨੁਰਾਨੇ ਸ਼ਾਹ ਸੁਲਤਾਨੇ ਜੋਤੀ ਧਾਰ ਚਾੜ੍ਹ ਦੇ ਚੰਦ, ਕੂੜ ਕਿਰਿਆ ਅਗਿਆਨ ਅੰਧੇਰ ਦੇਣਾ ਮਿਟਾਈਆ। ਮਾਨਵ ਜ਼ਾਤੀ ਖ਼ੁਸ਼ੀ ਕਰ ਦੇ ਬੰਦ ਬੰਦ, ਬੰਦਗੀ ਆਪਣੀ ਇਕ ਸਮਝਾਈਆ। ਤਨ ਵਜੂਦ ਹਕ ਮਹਿਬੂਬ ਨੌ ਦੁਆਰ ਜਾਣਾ ਲੰਘ, ਜਗਤ ਵਾਸ਼ਨਾ ਡੇਰਾ ਢਾਹੀਆ। ਆਤਮ ਸੇਜ ਸੁਹਾਉਣੀ ਪਲੰਘ, ਸੁਖ ਆਸਣ ਸੋਭਾ ਪਾਈਆ । ਤੇਰੇ ਨਾਮ ਦਾ ਵਜੇ ਘਰ ਘਰ ਮਰਦੰਗ, ਧੁਨ ਆਤਮਕ ਰਾਗ ਦੇਣਾ ਦ੍ਰਿੜਾਈਆ। ਹਰਿਜਨ ਭਗਤ ਸੁਹੇਲੇ ਨਿਰਗੁਣ ਲਾਉਣੇ ਆਪਣੇ ਅੰਗ, ਅੰਗੀਕਾਰ ਆਪ ਅਖਵਾਈਆ। ਅੰਮ੍ਰਿਤ ਧਾਰ ਨਿਝਰ ਸਰੋਵਰ ਵਖਾ ਦੇ ਗੰਗ, ਬੂੰਦ ਸਵਾਂਤੀ ਨਾਭੀ ਕਵਲ ਕਵਲ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਮਜ਼੍ਹਬ ਦਾ ਮੇਟ ਦੇ ਬੰਧਨ, ਝਗੜਾ ਸ਼ਰਅ ਰਹਿਣ ਨਾ ਪਾਈਆ। ਆਤਮ ਪਰਮਾਤਮ ਸਭ ਨੂੰ ਬਖ਼ਸ਼ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਧੂੜੀ ਮਸਤਕ ਖ਼ਾਕ ਟਿੱਕਾ

ਰਮਾ ਦੇ ਚੰਦਨ, ਦੁਰਮਤ ਮੈਲ ਮੈਲ ਧੁਆਈਆ। ਮਾਨਸ ਮਾਨਵ ਮਾਨੁਖ ਵਰਨ ਬਰਨ ਸਭ ਤੇਰਾ ਇਕੋ ਦੁਆਰਾ ਮੰਗਣ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਤੇਰੀ ਡੰਡਾਵਤ ਸੱਯਦਿਆਂ ਵਾਲੀ ਧਰਮ ਦੀ ਧਾਰ ਹੋਵੇ ਬੰਦਨ, ਨਮੋਂ ਨਮੋਂ ਕਹਿ ਕੇ ਸਾਰੇ ਸੀਸ ਨਿਵਾਈਆ । ਊਚਾਂ ਨੀਚਾਂ ਰਾਓ ਰੰਕਾਂ ਸ਼ਾਹ ਸੁਲਤਾਨਾਂ ਗ਼ਰੀਬ ਨਿਮਾਣਿਆਂ ਚਾੜ੍ਹ ਰੰਗਣ, ਰੰਗਤ ਇਕੋ ਇਕ ਵਖਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਹੱਥ ਪਹਿਨਾ ਦੇ ਸਤਿ ਸਚ ਦਾ ਕੰਗਨ, ਸਤਿ ਸਤਿਵਾਦੀ ਹੋ ਕੇ ਦਇਆ ਕਮਾਈਆ। ਹਰ ਹਿਰਦੇ ਅੰਦਰ ਨਿਰੰਤਰ ਹੋ ਕੇ ਪਾ ਦੇ ਠੰਡਣ, ਤ੍ਰੈਗੁਣ ਅਗਨੀ ਅੱਗ ਬੁਝਾਈਆ। ਭਾਗ ਲਗਾ ਦੇ ਕਾਇਆ ਮਾਟੀ ਤਤ ਪੰਜਣ, ਪੰਚਮ ਸ਼ਬਦ ਧਾਰ ਨਾਦ ਸੁਣਾਉਣਾ ਚਾਈਂ ਚਾਈਂਆ। ਨਾਮ ਨਿਧਾਨ ਨੇਤਰ ਪਾ ਦੇ ਅੰਜਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਦਾ ਦਰਦ ਦੁਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਤੇਰੀ ਚਰਨ ਧੂੜ ਜਨ ਭਗਤਾਂ ਹੋਵੇ ਮਜਨ, ਦੁਰਮਤ ਮੈਲ ਦੇਣੀ ਮਿਟਾਈਆ। ਤੇਰੇ ਨਾਮ ਨਗਾਰੇ ਵਿਚ ਸੰਸਾਰ ਮਸਜਿਦ ਸ਼ਿਵਦਵਾਲੇ ਮਠਾਂ ਵਿਚ ਵਜਣ, ਗੁਰੂਦੁਆਰ ਚਰਚ ਤੇਰਾ ਢੋਲਾ ਗਾਈਆ। ਨਵ ਸੱਤ ਬ੍ਰਹਮ ਮਤਿ ਤਤਵ ਤਤ ਏਕਾ ਆਪਣਾ ਮੇਲ ਕਰਾ ਲੈ ਧੁਰ ਦੇ ਸੱਜਣ, ਸਗਲੇ ਸਾਥੀ ਆਪਣਾ ਸੰਗ ਬਣਾਈਆ। ਸ਼ਰਅ ਦੀ ਰਹੇ ਕੋਈ ਨਾ ਹੱਦਣ, ਹਦੂਦ ਇਕੋ ਇਕ ਵਖਾਈਆ। ਜਿਥੇ ਮਿਲਦਾ ਪਰਮਾਨੰਦਨ, ਜਗਤ ਦੁਖ ਰੋਗ ਨਾ ਲਾਗੇ ਰਾਈਆ। ਜੋਤੀ ਧਾਰ ਦੀਪਕ ਅਗੰਮੇ ਜਗਣ, ਬਿਨ ਤੇਲ ਬਾਤੀ ਡਗਮਗਾਈਆ। ਤੇਰਾ ਲਹਿਣਾ ਦੇਣਾ ਲੇਖਾ ਜ਼ਿਮੀਂ ਅਸਮਾਨਾਂ ਬਾਹਰ ਉਪਰ ਗਗਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਦਰ ਤੇਰੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਨਿਰਗੁਣ ਧਾਰ ਹੋ ਕੇ ਪ੍ਰੇਮ ਪ੍ਰੀਤੀ ਵਿਚ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਮੇਟ ਦੇ ਵਿਚੋਂ ਦੀਨ ਦੁਨੀ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਸ਼ਰਅ ਦੀ ਸੜੇ ਕੋਈ ਨਾ ਅੱਗ, ਅੰਮ੍ਰਿਤ ਮੇਘ ਨਾਮ ਦੇਣਾ ਬਰਸਾਈਆ। ਜਨ ਭਗਤਾਂ ਦਰਸ਼ਨ ਦੇਣਾ ਉਪਰ ਸ਼ਾਹ ਰਗ, ਨਵ ਦੁਆਰ ਦਾ ਪੰਧ ਮੁਕਾਈਆ। ਤੇਰੇ ਨਾਲੋਂ ਤੇਰੇ ਹੋਣ ਨਾ ਕਦੇ ਅਲਗ, ਵਿਛੜਿਆਂ ਮੇਲਾ ਮੇਲਣਾ ਸਹਿਜ ਸੁਭਾਈਆ। ਤੂੰ ਸੂਰਬੀਰ ਸਰਬਗ, ਹਰਿ ਕਰਤਾ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਸ਼ਰਅ ਦੀ ਮੇਟ ਦੇ ਹੱਦ, ਹਦੂਦ ਆਪਣੀ ਇਕ ਵਖਾਈਆ। ਅਸੀਂ ਖ਼ੁਸ਼ੀ ਹੋਈਏ ਗਦ ਗਦ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੇਰਾ ਨਾਮ ਇਕੋ ਨਜ਼ਰੀ ਆਈਆ। ਲੋਕਮਾਤ ਜੋਤੀ ਜਾਤੇ ਪੁਰਖ ਬਿਧਾਤੇ ਤੈਨੂੰ ਰਹੇ ਸੱਦ, ਸੱਦੇ ਦੇਈਏ ਚਾਈਂ ਚਾਈਂਆ। ਮਾਨਵ ਜ਼ਾਤੀ ਸਾਰੇ ਤੇਰੀ ਆਤਮ ਧਾਰ ਯਦ, ਹਿੰਦੂ ਮੁਸਲਿਮ ਸਿੱਖ ਈਸਾਈ ਤਨ ਵਜੂਦਾਂ ਵੰਡ ਵੰਡਾਈਆ। ਸਭ ਨੂੰ ਨਾਮ ਖ਼ੁਮਾਰੀ ਅੰਮ੍ਰਿਤ ਰਸ ਪਿਆ ਦੇ ਮਦਿ, ਮਧੁਰ ਧੁਨ ਸ਼ਬਦ ਸ਼ਬਦ ਕਰ ਸ਼ਨਵਾਈਆ । ਕਾਇਆ ਮਾਟੀ ਅੰਤਰ ਭਗਤ ਸੁਹੇਲੇ ਤੈਨੂੰ ਲੈਣ ਲੱਭ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸਰਨ ਸਰਨਾਈ ਸ੍ਰਿਸ਼ਟ ਸਬਾਈ ਜਾਏ ਲੱਗ, ਲਗ ਮਾਤਰ ਡੇਰਾ ਢਾਹੀਆ।

੨੬ ਜੇਠ ਸ਼ਹਿਨਸ਼ਾਹੀ ਸੰਮਤ ੧੧ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ

ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਤੇਰਾ ਇਕੋ ਹੋਵੇ ਢੋਲਾ, ਗੀਤ ਸੰਗੀਤ ਰਾਗ ਨਾਦ ਸ਼ਬਦ ਧੁਨ ਸ਼ਨਵਾਈਆ। ਨਿਰਅੱਖਰ ਧਾਰ ਏਕੰਕਾਰ ਧਰਮ ਧਾਰ ਦਾ ਹੋਵੇ ਸੋਹਲਾ, ਸੋ ਪੁਰਖ ਨਿਰੰਜਣ ਤੇਰੀ ਵਡ ਵਡਿਆਈਆ। ਆਤਮ ਪਰਮਾਤਮ ਨਿਰਵੈਰ ਤੇਰਾ ਹੋਵੇ ਬੋਲਾ, ਅਨਬੋਲਤ ਆਪਣਾ ਪੜਦਾ ਦੇਣਾ ਉਠਾਈਆ। ਮਾਨਸ ਮਾਨਵ ਮਾਨੁਖ ਤੇਰੇ ਦਰ ਦਾ ਹੋਵੇ ਗੋਲਾ, ਚਾਕਰ ਸੇਵਕ ਹੋ ਕੇ ਸੇਵ ਕਮਾਈਆ। ਸਤਿਗੁਰ ਸ਼ਬਦ ਦੋ ਜਹਾਨ ਬਣੇ ਵਿਚੋਲਾ, ਵਿਚਲਾ ਪੜਦਾ ਆਪ ਉਠਾਈਆ। ਤੇਰਾ ਨੂਰ ਨਜ਼ਰ ਆਏ ਜੋਤੀ ਜਾਤੇ ਅਗੰਮੀ ਉਪਰ ਧੌਲਾ, ਮਾਲਕ ਖ਼ਾਲਕ ਪ੍ਰਿਤਪਾਲਕ ਤੇਰੀ ਵਜਦੀ ਰਹੇ ਵਧਾਈਆ। ਧਰਨੀ ਧਰਤ ਧਵਲ ਧੌਲ ਦਾ ਭਾਰ ਕਰ ਹੌਲਾ, ਕਲਜੁਗ ਕੂੜੀ ਕਿਰਿਆ ਬਾਹਰ ਕਢਾਈਆ। ਮਨ ਕਲਪਣਾ ਤਨ ਵਜੂਦ ਰਹੇ ਨਾ ਰੌਲਾ, ਰੌਣਕ ਆਪਣੇ ਨਾਮ ਸ਼ਬਦ ਲਗਾਈਆ। ਸਚ ਦੁਆਰਾ ਵਿਚ ਸੰਸਾਰਾ ਤੇਰਾ ਇਕੋ ਹੋਵੇ ਖੋਲ੍ਹਾ, ਦੂਸਰ ਵੰਡ ਨਾ ਕੋਇ ਵੰਡਾਈਆ। ਸਚ ਤਰਾਜ਼ੂ ਪੁਰਖ ਅਕਾਲੇ ਬਣਨਾ ਤੋਲਾ, ਰਾਮ ਦੇ ਰਾਮ ਤੇਰੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਤੇਰਾ ਇਕੋ ਨਾਮ ਹੋਵੇ ਰਸ, ਰਸਤਾ ਅਵਰ ਨਾ ਕੋਇ ਜਣਾਈਆ। ਭੇਵ ਅਭੇਦਾ ਦੇਣਾ ਦੱਸ, ਦਹਿ ਦਿਸ਼ਾ ਦੀ ਵੰਡ ਨਾ ਕੋਇ ਵੰਡਾਈਆ। ਨਵ ਦੁਆਰੇ ਪੰਧ ਮੁਕਾਉਣਾ ਹਸ ਹਸ, ਹਸਤੀ ਆਪਣੀ ਇਕ ਪਰਗਟਾਈਆ। ਸ਼ਬਦ ਅਣਿਆਲਾ ਤੀਰ ਮਾਰਨਾ ਕਸ, ਕੂੜ ਕੁਕਰਮ ਕਸਰ ਇਸ਼ਾਰੀਏ ਨਾਲ ਉਡਾਈਆ। ਜਗਤ ਵਿਕਾਰਾ ਚਰਨਾਂ ਹੇਠ ਦੇਣਾ ਧੱਸ, ਲਾਲਚ ਲੋਭ ਰਹੇ ਨਾ ਰਾਈਆ। ਨਿਝਰ ਝਿਰਨਾ ਅਗੰਮੀ ਦੇਣਾ ਰਸ, ਬਿਨ ਰਸਨਾ ਜਿਹਵਾ ਆਪ ਚਖਾਈਆ। ਕਾਇਆ ਮੰਦਰ ਅੰਦਰ ਰੈਣ ਅੰਧੇਰੀ ਮੇਟਣੀ ਮਸ, ਸੂਰੀਆ ਚੰਦ ਜੋਤ ਕਰ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਤੇਰਾ ਗਾਉਂਦੇ ਹੋਣ ਜਸ, ਸਿਫ਼ਤਾਂ ਨਾਲ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਆਪਣੀ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਤੇਰੇ ਟਿੱਕੇ ਮਸਤਕ ਲਾਈਏ ਧੂੜੀ, ਖ਼ਾਕੀ ਖ਼ਾਕ ਰਾਖ ਰਮਾਈਆ। ਦੀਨ ਦੁਨੀ ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹੀ, ਬੁਧਿ ਬਿਬੇਕ ਦੇਣੀ ਕਰਾਈਆ। ਕਲਜੁਗ ਕਿਰਿਆ ਬਾਹਰ ਕਢ ਦੇ ਕੂੜੀ, ਕੂੜ ਕੁਟੰਬ ਰਹਿਣ ਨਾ ਪਾਈਆ। ਬੇਨੰਤੀ ਕਰੀਏ ਤੇਰੇ ਸਚਖੰਡ ਹਜ਼ੂਰੀ, ਹਜ਼ਰਤਾਂ ਦੇ ਮਾਲਕ ਸੀਸ ਨਿਵਾਈਆ। ਆਪਣਾ ਜਲਵਾ ਬਖ਼ਸ਼ ਦੇ ਨੂਰੀ, ਨੂਰੀ ਨੂਰ ਕਰ ਰੁਸ਼ਨਾਈਆ। ਮੂਸਾ ਕਹੇ ਮੈਂ ਇਸ਼ਾਰਾ ਦਿਤਾ ਉਤੇ ਕੋਹਤੂਰੀ, ਕ਼ੁਦਰਤ ਦੇ ਕ਼ਾਦਰ ਤੇਰੀ ਓਟ ਤਕਾਈਆ। ਈਸਾ ਕਹੇ ਮੇਰੀ ਆਸਾ ਨਾ ਰਹੇ ਅਧੂਰੀ, ਹਦੂਦਾਂ ਡੇਰਾ ਦੇਣਾ ਢਾਹੀਆ। ਮੁਹੰਮਦ ਕਹੇ ਮੈਂ ਤੇਰਾ ਹੋਵਾਂ ਮਸ਼ਕੂਰੀ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਨਾਨਕ ਕਹੇ ਸਭ ਦੀ ਆਸ਼ਾ ਕਰਨੀ ਪੂਰੀ, ਪਾਰਬ੍ਰਹਮ ਤੇਰੀ ਬੇਪਰਵਾਹੀਆ। ਗੋਬਿੰਦ ਕਹੇ ਗੜ੍ਹ ਤੋੜਨਾ ਹੰਕਾਰ ਗ਼ਰੂਰੀ, ਗ਼ੁਰਬਤ ਸਭ ਦੇ ਅੰਦਰੋਂ ਬਾਹਰ ਕਢਾਈਆ। ਚਾਰ ਜੁਗ ਦੀ ਸਭ ਦੀ ਝੋਲੀ ਪਾਉਣੀ ਮਜ਼ਦੂਰੀ, ਮਾਂਗਤ ਹੋ ਕੇ ਮੰਗ ਮੰਗਾਈਆ। ਅਗਲਾ ਪੰਧ ਰਹੇ ਨਾ ਦੂਰੀ, ਮੰਜ਼ਲ ਮੰਜ਼ਲ ਦੇਣੀ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੀ ਨਾਮ ਦੇਣੀ

ਸਰੂਰੀ, ਸੁਰਤ ਸ਼ਬਦ ਨਾਲ ਮਿਲਾਈਆ।

੨੬ ਜੇਠ ਸ਼ਹਿਨਸ਼ਾਹੀ ਸੰਮਤ ੧੧ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ

ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੇ ਪਰਵਰਦਿਗਾਰ ਪਾਕੀ ਪਾਕ, ਪਤਿਤ ਪੁਨੀਤ ਤੇਰਾ ਨਾਮ ਦੁਹਾਈਆ। ਬੰਦ ਕਿਵਾੜੀ ਬਜਰ ਕਪਾਟ ਖੋਲ੍ਹ ਦੇ ਤਾਕ, ਤਕਵਾ ਤੇਰੇ ਉਤੇ ਰਖਾਈਆ। ਮਨੂਆ ਮਨਸਾ ਵਿਚ ਰਹੇ ਨਾ ਆਕ, ਗੜ੍ਹ ਹੰਕਾਰ ਦੇਣਾ ਤੁੜਾਈਆ । ਨਿਗਾਹਬਾਨ ਹੋ ਕੇ ਦੀਨ ਦੁਨੀ ਵਲ ਝਾਕ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਚਖੰਡ ਨਿਵਾਸੀ ਜੀਵਾਂ ਜੰਤਾਂ ਪੁਛ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਚਰਨ ਪ੍ਰੀਤ ਬਖ਼ਸ਼ ਦੇ ਨਾਤ, ਨਰ ਨਰਾਇਣ ਦਇਆ ਕਮਾਈਆ। ਸਾਡੀ ਸਭ ਦੀ ਇਕੋ ਬਾਤ, ਬਾਤਨ ਪੜਦਾ ਦੇਣਾ ਖੁਲ੍ਹਾਈਆ। ਤੂੰ ਮਾਲਕ ਕਮਲਾਪਾਤ, ਪਤਿਪਰਮੇਸ਼ਵਰ ਨੂਰ ਅਲਾਹੀਆ। ਕਲਜੁਗ ਅੰਤਮ ਦੇ ਦੇ ਅਗੰਮੀ ਦਾਤ, ਦਾਤੇ ਦਾਨੀ ਆਪ ਵਰਤਾਈਆ। ਤੇਰਾ ਖੇਲ ਤਕਿਆ ਜੁਗ ਚੌਕੜੀ ਬਹੁਭਾਂਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਭ ਦੇ ਹਿਰਦੇ ਕਰ ਦੇ ਸ਼ਾਂਤ, ਅਗਨੀ ਤਤ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਆਸ ਰਖਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਤੇਰੀ ਅਨੋਖੀ ਓਟ, ਓੜਕ ਤੇਰਾ ਧਿਆਨ ਲਗਾਈਆ। ਦੀਨ ਦੁਨੀ ਦੇ ਅੰਦਰੋਂ ਕਢ ਦੇ ਖੋਟ, ਖੋਟੇ ਖਰੇ ਆਪ ਬਣਾਈਆ। ਜਗਤ ਜਹਾਨ ਆਲ੍ਹਣਿਉਂ ਡਿੱਗਾ ਬੋਟ, ਤੁਧ ਬਿਨ ਗੋਦ ਨਾ ਕੋਇ ਰਖਾਈਆ। ਭਰਮੇ ਭੁੱਲੇ ਕੋਟੀ ਕੋਟ, ਅਣਗਿਣਤ ਰਹੇ ਕੁਰਲਾਈਆ। ਸਭ ਦੇ ਅੰਦਰ ਆਪਣੀ ਪਰਗਟ ਕਰ ਦੇ ਨਿਰਮਲ ਜੋਤ, ਜੋਤੀ ਜਾਤੇ ਡਗਮਗਾਈਆ। ਝਗੜਾ ਮੇਟ ਦੇ ਵਰਨ ਗੋਤ, ਜ਼ਾਤ ਪਾਤ ਦਾ ਡੇਰਾ ਢਾਹੀਆ। ਕਲਜੁਗ ਵੇਲਾ ਲੰਘ ਗਿਆ ਬਹੁਤ, ਅਗੇ ਅਵਰ ਨਾ ਹੋਰ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਦੇ ਮਾਲਕ ਹੋਣਾ ਸਹਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਆਪਣੀ ਦੀਨ ਦੁਨੀ ਕਰ ਲੈ ਸ਼ੁਧ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਨਿਰਮਲ ਧਾਰ ਬਣਾ ਲੈ ਦੁੱਧ, ਪਤਿਤ ਪਾਪੀ ਆਪ ਤਰਾਈਆ। ਪੰਚ ਵਿਕਾਰ ਕਰੇ ਨਾ ਯੁਧ, ਯੁਧਿਸ਼ਟਰ ਦਾ ਲੇਖਾ ਪੂਰ ਜਣਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਜੁਗ, ਜੁਗਤੀ ਆਪਣੇ ਹੱਥ ਰਖਾਈਆ। ਸਭ ਦੀ ਔਧ ਗਈ ਪੁਗ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਤੇਰਾ ਸਤਿਗੁਰ ਸ਼ਬਦ ਦੋ ਜਹਾਨਾਂ ਪਏ ਕੁੱਦ, ਕ਼ੁਦਰਤ ਦੇ ਕ਼ਾਦਰ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ । ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਆਪਣੀ ਵੇਖ ਲੈ ਸ੍ਰਿਸ਼ਟੀ, ਸ੍ਰੇਸ਼ਟ ਆਪਣਾ ਧਿਆਨ ਲਗਾਈਆ। ਤੇਰਾ ਰਿਹਾ ਕੋਈ ਨਾ ਇਸ਼ਟੀ, ਇਸ਼ਟ ਦੇਵ ਦਰਸ ਕੋਇ ਨਾ ਪਾਈਆ। ਸਭ ਦੀ ਅੰਦਰੋਂ ਧਾਰਾ ਤਕ ਭਰਿਸ਼ਟੀ, ਭਾਂਡਾ ਭਰਮ ਨਾ ਕੋਇ ਭੰਨਾਈਆ। ਧਰਮ ਦਾ ਰਿਹਾ ਨਾ ਕੋਈ ਗ੍ਰਹਿਸਤੀ, ਨਾਰ ਕੰਤ ਵਜੇ ਨਾ ਕੋਇ ਵਧਾਈਆ। ਮੁਹੱਬਤ ਰਹੀ ਨਾ ਕਿਸੇ ਸਿਖ ਦੀ, ਸਿਖਿਆ ਵਿਚ ਨਾ ਕੋਇ ਸਮਾਈਆ। ਸਾਡੀ ਆਸ਼ਾ ਤਕ ਲੈ ਭਵਿਖ

ਦੀ, ਪੇਸ਼ੀਨਗੋਈਆਂ ਦੇਣ ਗਵਾਹੀਆ। ਕਲਜੁਗ ਕਲਾ ਮੇਟ ਦੇ ਨਿਤ ਦੀ, ਨਰ ਨਰਾਇਣ ਤੇਰੀ ਆਸ ਰਖਾਈਆ। ਘੜੀ ਸੁਲੱਖਣੀ ਕਰ ਦੇ ਸਭ ਦੀ ਵਾਰ ਥਿਤ ਦੀ, ਪਲਾਂ ਨਾਲ ਪਲ ਮਿਲਕੇ ਦੇਣ ਗਵਾਹੀਆ। ਠਗੌਰੀ ਰਹੇ ਨਾ ਕਲਜੁਗ ਚਿਤ ਦੀ, ਚੇਤਨ ਸਭ ਨੂੰ ਆਪ ਕਰਾਈਆ। ਮੁਹੱਬਤ ਭਰ ਦੇ ਹਿਤਕਾਰੀ ਹਿਤ ਦੀ, ਨਿਜ ਨੇਤਰ ਲੋਚਨ ਕਰ ਰੁਸ਼ਨਾਈਆ। ਬਿਨ ਤੇਰੀ ਕਿਰਪਾ ਸੁਰਤੀ ਕਿਸੇ ਨਾ ਟਿਕਦੀ, ਟਕਿਆਂ ਵਿਚ ਵਿਕੀ ਲੋਕਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੀ ਥਾਂ ਪੂਜਾ ਹੁੰਦੀ ਪੱਥਰ ਇੱਟ ਦੀ, ਤੇਰਾ ਨੂਰੀ ਦਰਸ ਕੋਇ ਨਾ ਪਾਈਆ। ਅੰਤ ਖੇਲ ਮੁਕਾ ਦੇ ਮਾਨਸ ਮਾਨਵ ਭਿਟ ਦੀ, ਆਤਮ ਪਰਮਾਤਮ ਮਿਲਕੇ ਵਜੇ ਵਧਾਈਆ। ਆਸ਼ਾ ਵੇਖ ਲੈ ਗੋਬਿੰਦ ਵਾਲੀ ਚਿਟ ਦੀ, ਜੋ ਯਾਰੜੇ ਮਾਛੂਵਾੜੇ ਤੇਰੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਚਿਟ ਕਹੇ ਮੈਂ ਲਿਖੀ ਬਿਨਾ ਅੱਖਰ, ਕ਼ਲਮ ਕਾਨੀ ਗੋਬਿੰਦ ਸ਼ਾਹੀ ਰੰਗ ਨਾ ਕੋਇ ਰੰਗਾਈਆ। ਮੈਂ ਯਾਰੜੇ ਲੱਥੀ ਸੱਥਰ, ਸੇਜ ਸੂਲਾਂ ਨਾਲ ਹੰਢਾਈਆ। ਨੇਤਰ ਮੂਲ ਨਾ ਵਿਰੋਲਿਆ ਅੱਥਰ, ਹੰਝੂਆਂ ਹਾਰ ਨਾ ਕੋਇ ਬਣਾਈਆ। ਪਿਛਲੀ ਸਚ ਕਹਾਣੀ ਲੱਗੀ ਦੱਸਣ, ਦਹਿ ਦਿਸ਼ਾ ਦਿਆਂ ਸੁਣਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਲੱਗੀ ਹਸਣ, ਬਿਨ ਮੁਖ ਮੁਖ ਖੁਲ੍ਹਾਈਆ। ਬਿਨ ਕ਼ਦਮਾਂ ਪੈਂਡਾ ਲੱਗੀ ਨੱਸਣ, ਭੱਜੀ ਵਾਹੋ ਦਾਹੀਆ। ਅੰਤ ਕਰਕੇ ਆਪਣਾ ਯਤਨ, ਯਥਾਰਥ ਆਪਣਾ ਪੰਧ ਮੁਕਾਈਆ। ਦੁਨੀਆਦਾਰੋ ਵੇਖੋ ਮਾਹੀ ਦਾ ਪਤਣ, ਜਿਥੇ ਜਗਤ ਨਈਆ ਨੌਕਾ ਨਜ਼ਰ ਕੋਇ ਨਾ ਆਈਆ। ਉਥੇ ਪੁਜਦੇ ਗੁਰਮੁਖ ਹੀਰੇ ਰਤਨ, ਅਮੋਲਕ ਆਪਣਾ ਰੂਪ ਬਦਲਾਈਆ। ਜਿਥੇ ਸ਼ਬਦ ਧਾਰ ਜੋਤ ਨੂਰ ਦਿਸੇ ਲਟ ਲਟਣ, ਬਿਨ ਤੇਲ ਬਾਤੀ ਰੁਸ਼ਨਾਈਆ। ਉਹ ਸਚਖੰਡ ਦੁਆਰਾ ਅਗੰਮਾ ਘਟਣ, ਬੰਕ ਦੁਆਰ ਸੋਭਾ ਪਾਈਆ। ਜਿਸ ਗ੍ਰਹਿ ਸੰਤ ਸੁਹੇਲੇ ਵਸਣ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਕਥਾ ਕਹਾਣੀ ਕਥਣ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਆਪ ਸਮਝਾਈਆ। ਚਿੱਠੀ ਕਹੇ ਮੇਰਾ ਚਾਰ ਜੁਗ ਤੋਂ ਵਖਰਾ ਲੇਖ, ਗੋਬਿੰਦ ਧਾਰ ਮਿਲੀ ਵਡਿਆਈਆ। ਮੇਰੇ ਸਾਹਿਬ ਦਾ ਹੋਣਾ ਅਵੱਲਾ ਭੇਖ, ਭੇਖਾਧਾਰੀ ਇਕ ਅਖਵਾਈਆ। ਜਿਸ ਦੀ ਨਜ਼ਰ ਆਵੇ ਨਾ ਕੋਈ ਕਿਸੇ ਰੇਖ, ਰਿਖ ਮੁਨ ਵੇਖਣ ਕੋਇ ਨਾ ਪਾਈਆ। ਉਸ ਦਾ ਅਗੰਮੜਾ ਹੋਵੇ ਵੇਸ, ਦੋ ਜਹਾਨ ਕਰੇ ਰੁਸ਼ਨਾਈਆ। ਮਾਲਕ ਬਣ ਨਰੇਸ਼, ਨਰ ਨਰਾਇਣ ਹੁਕਮ ਵਰਤਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਗਣਪਤ ਸੀਸ ਨਿਵਾਈਆ। ਉਸ ਸੁਹਾਵਣਾ ਅੰਤਮ ਸੰਬਲ ਦੇਸ, ਸਾਢੇ ਤਿੰਨ ਹੱਥ ਵਜੇ ਵਧਾਈਆ। ਜਿਸ ਕਲਜੁਗ ਕੂੜੀ ਕਿਰਿਆ ਮੇਟਣਾ ਕਲੇਸ਼, ਕਲ ਕਲਕੀ ਹੁਕਮ ਵਰਤਾਈਆ। ਜਿਸ ਦਾ ਲਹਿਣਾ ਦੇਣਾ ਲੇਖਾ ਨਾਲ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਪੜਦਾ ਦਏ ਚੁਕਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਰਹੇ ਹਮੇਸ਼, ਹਮ ਸਾਜਣ ਇਕ ਅਖਵਾਈਆ। ਜਿਸ ਦੇ ਚਰਨ ਦੁਆਰ ਅਵਤਾਰ ਪੈਗ਼ੰਬਰ ਗੁਰ ਹੋਏ ਪੇਸ਼, ਪੇਸ਼ੀਨਗੋਈਆਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਹੁਕਮ ਸਦਾ ਵਿਸ਼ੇਸ਼, ਵਿਸ਼ਿਆਂ ਤੋਂ ਬਾਹਰ ਵਿਸ਼ਵ ਦਾ ਮਾਲਕ ਆਪ ਜਣਾਈਆ।

੨੭ ਜੇਠ ਸ਼ਹਿਨਸ਼ਾਹੀ ਸੰਮਤ ੧੧ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ

ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰ ਮੈਂ ਵੇਖਦਾ ਰਿਹਾ ਪੱਤਰੀਆਂ, ਰੈਣ ਸਬਾਈ ਬਿਨ ਅੱਖਰਾਂ ਫੋਲ ਫੁਲਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟਾਂ ਵੇਖੋ ਕਤਰੀਆਂ, ਕੋਨਾ ਕੋਨਾ ਦਏ ਗਵਾਹੀਆ। ਤੁਹਾਡੀਆਂ ਆਸ਼ਾਂ ਅੰਤਮ ਹੋ ਗਈਆਂ ਸੱਤਰੀਆਂ ਬਹੱਤਰੀਆਂ, ਬਹੱਤਰਾਂ ਦਾ ਮਾਲਕ ਕੀ ਆਪਣਾ ਹੁਕਮ ਵਰਤਾਈਆ। ਬਾਵਨ ਦਾ ਸੰਦੇਸ਼ਾ ਰਾਜੇ ਬਲ ਦੀ ਧਾਰ ਜਨਮ ਲਿਆ ਘਰ ਖੱਤਰੀਆਂ, ਖਤਰੇਟਾ ਚਮਰੇਟਾ ਇਕੋ ਰੰਗ ਵਖਾਈਆ। ਜਿਸ ਦੇ ਹੁਕਮ ਵਿਚ ਮਾਣ ਰਹਿਣਾ ਨਹੀਂ ਕਿਸੇ ਸ਼ੱਤਰੀਆਂ, ਛਤਰਧਾਰੀ ਸੀਸ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਖੁਲ੍ਹਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋਂ ਮੈਂ ਪੜ੍ਹਦਾ ਰਿਹਾ ਪੱਟੀਆਂ, ਰੈਣ ਸੁਬਾਈ ਅੱਖਰ ਅੱਖਰਾਂ ਨਾਲ ਮਿਲਾਈਆ। ਮੈਨੂੰ ਦੋ ਜਹਾਨ ਚੌਦਾਂ ਤਬਕ ਚੌਦਾਂ ਲੋਕ ਦਿਸਦੀਆਂ ਰਹੀਆਂ ਹੱਟੀਆਂ, ਹਟਵਾਣਿਓ ਤੁਹਾਨੂੰ ਦਿਆਂ ਸੁਣਾਈਆ । ਚਾਰ ਜੁਗ ਦੇ ਸ਼ਾਸਤਰਾਂ ਦੀਆਂ ਨਜ਼ਰ ਆਉਂਦੀਆਂ ਰਹੀਆਂ ਖੱਟੀਆਂ, ਵਸਤੂ ਦੀਨ ਦੁਨੀ ਨਾਲ ਮਿਲਾਈਆ। ਜਿਧਰ ਨਿਗਾਹ ਮਾਰੀ ਤੁਹਾਡੀਆਂ ਸ਼ਰਅ ਦੀਆਂ ਡੋਰਾਂ ਦਿਸੀਆਂ ਕਟੀਆਂ, ਕਟਾਕਸ਼ ਕਲਜੁਗ ਕੂੜ ਲਗਾਈਆ। ਪ੍ਰੇਮੀਓ ਪਿਆਰਿਓ ਮਿਤਰੋ ਅੰਤ ਸਭ ਨੂੰ ਭਰਨੀਆਂ ਪੈਣੀਆਂ ਚੱਟੀਆਂ, ਬਚਿਆ ਰਹਿਣ ਕੋਇ ਨਾ ਪਾਈਆ। ਪੈਗ਼ੰਬਰੋ ਸ਼ਮਾਦਾਨਾਂ ਦੀਪਕਾਂ ਵਿਚ ਰਹਿਣੀਆਂ ਨਹੀਂ ਵੱਟੀਆਂ, ਪਲੀ ਤੇਲ ਨਾ ਕੋਇ ਵਡਿਆਈਆ। ਨਿਗਾਹ ਮਾਰ ਲਓ ਤੁਹਾਡੀਆਂ ਸ਼ਰਅ ਦੀਆਂ ਮਰਯਾਦਾਂ ਟਪੀਆਂ, ਟਾਪੂਆਂ ਦਿਓ ਮਾਲਕੋ ਤੁਹਾਨੂੰ ਦਿਆਂ ਸੁਣਾਈਆ। ਤੁਹਾਡੀਆਂ ਖ਼ਾਹਿਸ਼ਾਂ ਕਲਮੇ ਧਾਰ ਫਿਰਦੀਆਂ ਨਠੀਆਂ, ਨਾਮ ਨਾਮਾ ਰੂਪ ਬਦਲਾਈਆ। ਖ਼ੁਸ਼ੀ ਨਾਲ ਰਾਤੀ ਸਾਰੀਆਂ ਹੋ ਗਈਆਂ ਇਕੱਠੀਆਂ, ਮਿਲ ਮਿਲ ਖ਼ੁਸ਼ੀ ਬਣਾਈਆ। ਬਿਨ ਸੀਸ ਜਗਦੀਸ਼ ਚਰਨਾਂ ਢੱਠੀਆਂ, ਧੂੜੀ ਖ਼ਾਕ ਖ਼ਾਕ ਰਮਾਈਆ। ਮੈਨੂੰ ਐਂ ਜਾਪਿਆ ਤੁਹਾਡੀਆਂ ਦਲੀਲਾਂ ਸਭ ਦੀਆਂ ਸ਼ਬਦੀ ਧਾਰ ਨਾਲ ਮਿਲ ਕੇ ਬਣ ਗਈਆਂ ਜੱਟੀਆਂ, ਜਿਨ੍ਹਾਂ ਦਾ ਮਾਲਕ ਇਕੋ ਨਜ਼ਰੀ ਆਈਆ। ਤੁਹਾਡੀਆਂ ਵਾਰਾਂ ਗਾਵਣੀਆਂ ਨਹੀਂ ਅਗੇ ਕਿਸੇ ਭੱਟੀਆਂ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਭੇਵ ਖੁਲ੍ਹਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰ ਮੈਂ ਰੈਣ ਸਬਾਈ ਤਕਦਾ ਰਿਹਾ ਅਗੰਮੇ ਪੱਤਰ, ਬਿਨ ਕਾਗ਼ਜ਼ਾਂ ਵੇਖ ਵਖਾਈਆ । ਲਭਦਾ ਰਿਹਾ ਤੁਹਾਡੇ ਗ੍ਰਹਿ ਨਛਤਰ, ਘੜੀ ਪਲ ਖੋਜ ਖੁਜਾਈਆ। ਮੈਨੂੰ ਇਕੋ ਨਜ਼ਰ ਆਈ ਬਿਨ ਅੱਖਰਾਂ ਵਾਲੀ ਸਤਰ, ਜਿਸ ਦੀ ਸਤਹ ਬੁਲੰਦੀ ਸਮਝ ਕੋਇ ਨਾ ਪਾਈਆ। ਉਸ ਦਾ ਲਿਖਿਆ ਲੇਖ ਨਹੀਂ ਕਿਸੇ ਇੱਟ ਪਾਹਨ ਪੱਥਰ, ਲੀਕ ਤਸਦੀਕ਼ ਨਾ ਕੋਇ ਕਰਾਈਆ। ਇਕੋ ਪ੍ਰਭੂ ਦਾ ਪਿਆਰ ਯਾਰੜੇ ਟਿਕਿਆ ਸੱਥਰ, ਸੋਹਣੀ ਸੇਜ ਬਣਾਈਆ। ਮੈਂ ਅਗਲੀ ਕਹਾਣੀ ਲੱਗਾ ਦੱਸਣ, ਦਹਿ ਦਿਸ਼ਾ ਧਿਆਨ ਲਗਾਈਆ । ਆਪਣੀ ਵੇਖੋ ਰੈਣ ਅੰਧੇਰੀ ਮਸਣ, ਸਾਚਾ ਚੰਦ ਨਾ ਕੋਇ ਚਮਕਾਈਆ। ਤੁਹਾਡਾ ਹੁਕਮ ਧੁਰ ਦੇ ਹਾਕਮੋ ਲੋਕਮਾਤ ਵਿਚੋਂ ਲੱਗਾ ਨੱਸਣ, ਭੱਜੇ ਵਾਹੋ ਦਾਹੀਆ। ਨਾਰਦ ਕਹੇ ਮੈਂ ਖ਼ੁਸ਼ੀਆਂ ਵਿਚ ਲੱਗਾ ਹਸਣ, ਹਸ ਹਸ ਕੇ ਦਿਆਂ ਸੁਣਾਈਆ। ਮੈਨੂੰ ਪ੍ਰਭ ਦਾ ਆਉਣ ਲੱਗਾ ਰਸਣ, ਬਿਨ ਰਸਨਾ ਰਸ ਚਖਾਈਆ। ਜਿਸ ਦਾ ਇਕੋ ਹੋਣਾ ਜਸਣ, ਇਕੋ ਸਿਫ਼ਤ ਸਲਾਹੀਆ। ਜੋ ਦੀਨ ਮਜ਼੍ਹਬ ਸਭ ਦੇ ਲੱਗਾ ਕਛਣ, ਕਛ ਮਛ ਦਾ ਲੇਖਾ ਨਾਲ ਮਿਲਾਈਆ।

ਜਿਸ ਖੇਲ ਖਿਲਾਉਣਾ ਲਹਿੰਦੀ ਧਾਰ ਉਤਰ ਪੂਰਬ ਪੱਛਮ ਦੱਖਣ, ਦਹਿ ਦਿਸ਼ਾ ਵੇਖ ਵਖਾਈਆ। ਸਭ ਦੇ ਭਾਂਡੇ ਕਰਨੇ ਸਖਣ, ਸਖ਼ਾਵਤ ਨਜ਼ਰ ਕੋਇ ਨਾ ਆਈਆ। ਮੈਂ ਹੋ ਗਿਆ ਹੱਕਣ ਬੱਕਣ, ਹੈਰਾਨੀ ਮੇਰੇ ਅੰਦਰ ਆਈਆ। ਮੈਂ ਇਕ ਸੰਦੇਸ਼ਾ ਬਿਨਾ ਰਸਨਾ ਦੇਵਾਂ ਬਚਨ, ਬਿਨ ਸੰਧਿਆ ਸਰਘੀ ਸੁਣਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਅਗੇ ਨਵੀਂ ਰਚਾਉਣੀ ਰਚਨ, ਰਚਨਾ ਆਪਣੀ ਆਪਣੇ ਨਾਲ ਮਿਲਾਈਆ। ਨਾਲ ਖ਼ੁਸ਼ੀਆਂ ਲੱਗਾ ਨੱਚਣ, ਨਾਰਦ ਬੋਦੀ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਰਗ ਸਭ ਨੂੰ ਆਇਆ ਦੱਸਣ, ਦਹਿ ਦਿਸ਼ਾ ਇਕੋ ਹੁਕਮ ਵਰਤਾਈਆ।