੨੭ ਜੇਠ ਸ਼ਹਿਨਸ਼ਾਹੀ ਸੰਮਤ ੧੧ ਬੀਬੀ ਲਛਮੀ ਦੇ ਨਵਿਤ ਪਿੰਡ ਸੀੜ ਜ਼ਿਲਾ ਜੰਮੂ
ਜਨ ਭਗਤ ਕਹੇ ਮੇਰਾ ਤਨ ਵਜੂਦ ਖ਼ਾਕੀ, ਮਿੱਟੀ ਜਗਤ ਵੰਡ ਵੰਡਾਈਆ। ਮੇਰਾ ਅੰਮ੍ਰਿਤ ਜਾਮ ਸਾਕੀ, ਸਤਿਗੁਰ ਸ਼ਬਦ ਸ਼ਬਦ ਪਿਲਾਈਆ। ਮੇਰੀ ਦੀਨ ਦੁਨੀਆ ਆਸ਼ਾ ਵਾਲੀ ਬਾਕੀ, ਖ਼ਾਹਿਸ਼ ਜਗਤ ਵਿਚ ਟਿਕਾਈਆ। ਸਤਿਗੁਰ ਸ਼ਬਦ ਆਪਣਾ ਪੜਦਾ ਖੋਲ੍ਹ ਕੇ ਤਾਕੀ, ਗ੍ਰਹਿ ਸਾਚਾ ਰਿਹਾ ਵਖਾਈਆ। ਫੜ ਬਾਹੋਂ ਚੜ੍ਹਾਏ ਅਗੰਮੇ ਰਾਕੀ, ਬਿਨ ਰਕਾਬਾਂ ਦਏ ਟਿਕਾਈਆ। ਬਿਨ ਅੱਖਾਂ ਮਰਵਾਏ ਝਾਕੀ, ਝਾਤੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਜਨ ਭਗਤ ਕਹੇ ਮੇਰਾ ਤਨ ਵਜੂਦ ਸਰੀਰ, ਖ਼ਾਕੀ ਮਾਟੀ ਨਜ਼ਰੀ ਆਈਆ । ਮੇਰੇ ਅੰਦਰ ਮਾਲਕ ਬੇਨਜ਼ੀਰ, ਨਜ਼ਰਾਂ ਤੋਂ ਉਹਲੇ ਬੈਠਾ ਡੇਰਾ ਲਾਈਆ। ਜੋ ਅੰਮ੍ਰਿਤ ਬਖ਼ਸ਼ੇ ਠੰਢਾ ਸੀਰ, ਬਿਨ ਰਸਨਾ ਰਸ ਚਖਾਈਆ। ਜਨਮ ਜਨਮ ਦੀ ਬਦਲ ਤਕ਼ਦੀਰ, ਤਦਬੀਰ ਆਪਣੀ ਨਾਲ ਬਦਲਾਈਆ। ਮੇਰਾ ਰੂਪ ਨਹੀਂ ਸ਼ਾਹ ਹਕੀਰ, ਜਗਤ ਸ਼ਰਅ ਨਾ ਵੰਡ ਵੰਡਾਈਆ। ਮੇਰਾ ਸਾਥੀ ਇਕ ਕਬੀਰ, ਜੋ ਸਹਿਜ ਨਾਲ ਗਿਆ ਦ੍ਰਿੜਾਈਆ। ਜਿਸ ਦੇ ਪਾਟੇ ਦਿਸੇ ਚੀਰ, ਜਗਤ ਰੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਜਨ ਭਗਤ ਕਹੇ ਮੇਰਾ ਲਹਿਣਾ ਦੇਣਾ ਨਾਲ ਲਖਮਣ, ਲਛਮਣ ਧਾਰ ਦਏ ਗਵਾਹੀਆ। ਮੇਰਾ ਤਨ ਵਜੂਦ ਕਦੇ ਨਾ ਹੋਇਆ ਸੱਖਣ, ਸਤਿ ਸਚ ਵਸਤ ਵਿਚ ਨਜ਼ਰੀ ਆਈਆ। ਮੇਰਾ ਸਾਹਿਬ ਮੇਰੀ ਜੁਗ ਜੁਗ ਪੈਜ ਆਵੇ ਰਖਣ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਚ ਘਾਟ ਵਖਾਏ ਪਤਣ, ਤੱਟਾਂ ਆਪਣਾ ਰੰਗ ਰੰਗਾਈਆ। ਸਚ ਪਿਆਰ ਦਾ ਬਖ਼ਸ਼ ਕੇ ਯਤਨ, ਯਥਾਰਥ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਜਨ ਭਗਤ ਕਹੇ ਮੇਰੀ ਪੂਰਬ ਧਾਰ ਦਾਸੀ, ਦਸਰਥ ਦਹਿ ਮਿਲੀ ਵਡਿਆਈਆ । ਮੈਨੂੰ ਲਕਸ਼ਮਣ ਸਦਾ ਪ੍ਰੇਮ ਨਾਲ ਕਹਿੰਦਾ ਸੀ ਮਾਸੀ, ਮਸੇਰ ਰਿਸ਼ਤਾ ਨਾ ਕੋਇ ਜਣਾਈਆ। ਦਿਵਸ ਰੈਣ ਕਰਦਾ ਰਹਿੰਦਾ ਹਾਸੀ, ਹਸ ਹਸ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਵਖਾਈਆ। ਜਨ ਭਗਤ ਕਹੇ ਮੈਂ ਦਾਸੀ ਸੰਗ ਕੁਸ਼ਲਿਆ, ਸੁਮਿਤ੍ਰਾ ਦਿਤੀ ਵਡਿਆਈਆ। ਲਕਸ਼ਮਣ ਇਕ ਦਿਨ ਮੇਰੀ
ਗੋਦ ਸਿੰਘਾਸਣ ਮੱਲਿਆ, ਬਹਿ ਕੇ ਖ਼ੁਸ਼ੀ ਬਣਾਈਆ। ਫੇਰ ਆਪਣਾ ਪਾਸਾ ਥੱਲਿਆ, ਕਰਵਟ ਵਿਚ ਲਈ ਅੰਗੜਾਈਆ। ਮੈਨੂੰ ਪਿਆਰ ਨਾਲ ਸੰਦੇਸ਼ਾ ਦਿਤਾ ਇਕੱਲਿਆਂ, ਸਹਿਜ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਦਾਸੀ ਕਹੇ ਮੇਰਾ ਨਾਮ ਹੁੰਦਾ ਸੀ ਲੱਛੀ, ਲਛਮਣ ਖ਼ੁਸ਼ੀਆਂ ਢੋਲੇ ਗਾਈਆ। ਇਕ ਦਿਨ ਗੱਲ ਦੱਸੀ ਅੱਛੀ, ਸਹਿਜ ਨਾਲ ਸਮਝਾਈਆ। ਮੈਂ ਚਾਓ ਘਨੇਰੇ ਵਿਚ ਨੱਸੀ, ਭੱਜੀ ਵਾਹੋ ਦਾਹੀਆ। ਝਟ ਮੈਨੂੰ ਪੈ ਗਈ ਗਸ਼ੀ, ਸੁਰਤ ਰਹੀ ਨਾ ਰਾਈਆ। ਮੇਰੇ ਅੰਦਰ ਆਵਾਜ਼ ਆਈ ਮੈਂ ਬਿਨਾ ਸਰਵਨਾਂ ਭਖੀ, ਸਮਝ ਸਮਝ ਵਿਚੋਂ ਬਦਲਾਈਆ। ਇਕ ਖ਼ਬਰ ਅਗੰਮੀ ਯਾਦ ਰਖੀਂ, ਤੈਨੂੰ ਦਿਆਂ ਦ੍ਰਿੜਾਈਆ। ਹੁਣ ਜਗਤ ਜਹਾਨ ਚੋਂ ਮੀਟ ਜਾਣਾ ਅੱਖੀਂ, ਤਨ ਰਹਿਣ ਕੋਇ ਨਾ ਪਾਈਆ। ਫੇਰ ਦਰਦ ਹੋਈ ਡਾਹਡੀ ਵਖੀ, ਤਨ ਵਜੂਦ ਗਈ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਲਛੀ ਕਹੇ ਮੇਰਾ ਸਵਾਸ ਹੋਇਆ ਪੂਰਾ, ਜਗਤ ਸੰਗ ਰਿਹਾ ਨਾ ਰਾਈਆ। ਮੈਨੂੰ ਸੁਣੀ ਅਗੰਮੀ ਤੂਰਾ, ਆਵਾਜ਼ ਦਿਤੀ ਸੁਣਾਈਆ। ਨਿਗਾਹ ਮਾਰ ਲੈ ਕੀ ਹੁਕਮ ਦੇਵੇ ਨੂਰ ਨੁਰਾਨਾ ਨੂਰਾ, ਜੋਤੀ ਜਾਤਾ ਕੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸ਼ਬਦ ਸੁਣਾਇਆ ਯਾਦ ਇਕੋ ਗੱਲ ਰਖਣੀ, ਸੰਦੇਸ਼ਾ ਧੁਰਦਰਗਾਹੀਆ। ਤੇਰਾ ਲਹਿਣਾ ਮੁਕਿਆ ਜਗਤ ਜਹਾਨ ਉੱਤਰ ਪੂਰਬ ਪੱਛਮ ਦੱਖਣੀ, ਪਾਂਧੀ ਪੰਧ ਰਿਹਾ ਨਾ ਰਾਈਆ। ਕਲਜੁਗ ਅੰਤ ਖੱਟੀ ਸਾਚੀ ਖਟਣੀ, ਖਟਕਾ ਜਗਤ ਰਹੇ ਨਾ ਰਾਈਆ। ਜਿਸ ਵੇਲੇ ਸਦੀ ਚੌਧਵੀਂ ਟਪਣੀ, ਤੇਰਾ ਲੇਖਾ ਵੇਖੇ ਧੁਰ ਦਾ ਮਾਹੀਆ। ਤੂੰ ਜੱਟ ਦੀ ਧਾਰ ਹੋਣਾ ਜੱਟਣੀ, ਸੇਵਕ ਸੇਵਾ ਲੇਖੇ ਪਾਈਆ। ਤੂੰ ਇਕੋ ਪੜ੍ਹਨੀ ਪਟਣੀ, ਜੋ ਪਟਨੇ ਵਾਲਾ ਦਏ ਸਮਝਾਈਆ। ਇਕੋ ਤੁਕ ਜਪਣੀ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਨਾ ਆਈਆ। ਫਿਰ ਤੇਰੀ ਸਾਹਿਬ ਪਤ ਰਖਣੀ, ਹੋਏ ਆਪ ਸਹਾਈਆ। ਲੱਖ ਚੁਰਾਸੀ ਮੰਜ਼ਲ ਟਪਣੀ, ਜਨਮ ਮਰਨ ਦਾ ਡੇਰਾ ਢਾਹੀਆ। ਤੇਰਾ ਰੂਪ ਹੋਵੇ ਅਮੋਲਕ ਹੀਰਾ ਰਤਨੀ, ਕਰਤਾ ਕ਼ੀਮਤ ਆਪੇ ਪਾਈਆ। ਸਚ ਦੁਆਰ ਏਕੰਕਾਰ ਜੋੜੇ ਨਤਨੀ, ਸਚਖੰਡ ਦੁਆਰ ਸੁਹਾਈਆ। ਖ਼ੁਸ਼ੀਆਂ ਨਾਲ ਪਹੁੰਚਣਾ ਆਪਣੇ ਵਤਨੀ, ਬੇਵਤਨਾਂ ਪੰਧ ਮੁਕਾਈਆ। ਲੱਛੀ ਤੇਰਾ ਕਲਜੁਗ ਅੰਤਮ ਨਾਮ ਹੋਣਾ ਲਛਮੀ, ਲਛਮਣ ਦੀ ਆਸਾ ਤੇਰੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਜਾਪ ਜਪਿਆ ਰਸਨੀ, ਰਸਤਾ ਦੀਨ ਦੁਨੀ ਗਏ ਬਦਲਾਈਆ।
੨੭ ਜੇਠ ਸ਼ਹਿਨਸ਼ਾਹੀ ਸੰਮਤ ੧੧ ਹਰਬੰਸ ਕੌਰ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੋ ਮੈਂ ਨਿਰਗੁਣ ਧਾਰ ਰਿਹਾ ਸੋਚਦਾ, ਜਗਤ ਅਕਲ ਨਾ ਸਾਥ ਰਖਾਈਆ। ਮਨਸਾ ਅੰਦਰ ਮਨਸਾ ਰਿਹਾ ਲੋਚਦਾ, ਬਿਨ ਲੋਚਨ ਨੈਣ ਅੱਖ ਉਠਾਈਆ। ਨਗਾਰਾ ਸੁਣਦਾ ਰਿਹਾ ਅਗੰਮੇ ਸਲੋਕ ਦਾ, ਜੋ ਅਣਸੁਣਤ ਰਿਹਾ ਸੁਣਾਈਆ। ਕੀ ਲੇਖਾ ਹੋਣਾ
ਮਾਤਲੋਕ ਦਾ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਕੀ ਵੇਸ ਧਰਿਆ ਨਿਰਗੁਣ ਧਾਰ ਜੋਤ ਦਾ, ਜੋਤੀ ਜਾਤਾ ਕੀ ਆਪਣਾ ਭੇਵ ਖੁਲ੍ਹਾਈਆ। ਜਿਸ ਝਗੜਾ ਮੁਕਾਉਣਾ ਵਰਨ ਗੋਤ ਦਾ, ਗੌਤਮ ਦੀ ਆਸਾ ਨਾਲ ਮਿਲਾਈਆ। ਮੇਰਾ ਹਿੱਸਾ ਠੀਕ ਹੋਵੇ ਪ੍ਰੋਹਿਤ ਦਾ, ਬ੍ਰਾਹਮਣ ਹੋ ਕੇ ਦਿਆਂ ਸਮਝਾਈਆ। ਮਾਣ ਟੁਟਣਾ ਗੜ੍ਹ ਹੰਕਾਰੀ ਕੋਟ ਦਾ, ਦਰ ਨਜ਼ਰ ਕੋਇ ਨਾ ਆਈਆ। ਨਗਾਰਾ ਵਜਣਾ ਇਕੋ ਸ਼ਬਦ ਅਗੰਮੀ ਚੋਟ ਦਾ, ਚੋਟੀ ਚੜ੍ਹ ਕੇ ਦਏ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਮੈਂ ਤਕਦਾ ਰਿਹਾ ਬਿਨ ਨੇਤਰ ਲੋਚਨ ਨੈਣਾਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਮੈਨੂੰ ਜਗਤ ਜਹਾਨ ਦਿਸਿਆ ਤ੍ਰਫ਼ੈਣਾਂ, ਸਗਲਾ ਸੰਗ ਨਾ ਕੋਇ ਨਿਭਾਈਆ। ਤੁਹਾਡਾ ਮੰਨੇ ਕੋਈ ਨਾ ਕਹਿਣਾ, ਦੀਨ ਮਜ਼੍ਹਬ ਗਏ ਭੁਲਾਈਆ। ਕੀ ਅਗਲਾ ਹੁਕਮ ਵਰਤੇ ਨਰ ਨਰਾਇਣਾ, ਨਰ ਹਰਿ ਆਪਣੀ ਦਇਆ ਕਮਾਈਆ। ਜਿਨ੍ਹਾਂ ਕਲਜੁਗ ਕੂੜੀ ਕਿਰਿਆ ਵਹਿਣ ਵਹਿਣਾ, ਜਗਤ ਧਾਰ ਨਜ਼ਰ ਕੋਇ ਨਾ ਆਈਆ। ਬਾਲਮੀਕ ਦਾ ਲੇਖਾ ਪੂਰਾ ਕਰਨਾ ਵਿਚ ਰਮਾਇਣਾ, ਰਾਮ ਦੇ ਰਾਮ ਆਪਣਾ ਹੁਕਮ ਵਰਤਾਈਆ । ਜਿਸ ਦੀਨ ਦਿਆਲ ਹੋ ਕੇ ਸਭ ਦਾ ਦੇਣ ਦੇਣਾ, ਦੇਵਣਹਾਰ ਇਕ ਅਖਵਾਈਆ। ਉਸ ਦਾ ਭਾਣਾ ਅੰਤਮ ਸਭ ਨੇ ਸਹਿਣਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੁਆਰ ਏਕੰਕਾਰ ਇਕੋ ਬਹਿਣਾ, ਦੂਸਰ ਗ੍ਰਹਿ ਨਜ਼ਰ ਕੋਇ ਨਾ ਆਈਆ।
੨੭ ਜੇਠ ਸ਼ਹਿਨਸ਼ਾਹੀ ਸੰਮਤ ੧੧ ਲਛਮੀ ਦੇਵੀ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਮੇਰੀ ਵਿਦਿਆ ਤਕੋ ਪੁਰਾਣੀ, ਪੂਰਬ ਲੇਖੇ ਰਹੀ ਜਣਾਈਆ। ਜੋ ਸੰਦੇਸ਼ਾ ਦੇ ਕੇ ਆਏ ਜ਼ਬਾਨੀ, ਰਸਨਾ ਜਿਹਵਾ ਢੋਲੇ ਗਾਈਆ। ਪਰਮ ਪੁਰਖ ਪਰਮਾਤਮ ਖੇਲ ਖੇਲੇ ਨੌਜਵਾਨੀ, ਯੋਧਾ ਸੂਰ ਇਕ ਅਖਵਾਈਆ। ਪੈਗ਼ੰਬਰੋ ਜਿਸ ਨੂੰ ਮੰਨਿਆ ਬਾਪ ਅਸਮਾਨੀ, ਇਸਮ ਆਜ਼ਮ ਇਕ ਅਖਵਾਈਆ। ਗੁਰੂਓ ਜਿਸ ਦੀ ਸਤਿਗੁਰ ਸ਼ਬਦ ਨਿਸ਼ਾਨੀ, ਦੋ ਜਹਾਨਾਂ ਰੰਗ ਰੰਗਾਈਆ। ਉਸ ਦੀ ਸਾਰੇ ਵੇਖੋ ਮਿਹਰਵਾਨੀ, ਮਿਹਰਵਾਨ ਕੀ ਆਪਣਾ ਹੁਕਮ ਵਰਤਾਈਆ। ਜੋ ਭਗਤਾਂ ਮੰਜ਼ਲ ਕਰੇ ਆਸਾਨੀ, ਬਿਨ ਪਾਂਧੀਆਂ ਪੰਧ ਮੁਕਾਈਆ। ਚਰਨ ਪ੍ਰੀਤੀ ਮੰਜ਼ਲ ਦੇਵੇ ਰੁਹਾਨੀ, ਰੂਹ ਬੁਤ ਕਰੇ ਸਫ਼ਾਈਆ। ਆਤਮ ਪਰਮਾਤਮ ਕਲਮਾ ਦਏ ਕਲਾਮੀ, ਕਾਇਨਾਤ ਦਏ ਸਮਝਾਈਆ। ਜਿਸ ਨੂੰ ਸਭ ਨੇ ਕਿਹਾ ਮਾਲਕ ਕੁਲ ਅਸਮਾਨੀ, ਨੂਰ ਨੁਰਾਨਾ ਨੂਰ ਅਲਾਹੀਆ। ਉਹ ਸਭ ਦੀ ਅੰਤਮ ਕੱਟੇ ਗ਼ੁਲਾਮੀ, ਸ਼ਰਅ ਜ਼ੰਜੀਰ ਜ਼ੰਜੀਰ ਤੁੜਾਈਆ। ਹਰ ਘਟ ਬਣ ਕੇ ਅੰਤਰਜਾਮੀ, ਵੇਖੇ ਥਾਉਂ ਥਾਈਂਆ। ਸਤਿ ਧਰਮ ਦੀ ਦੇਵੇ ਵਸਤ ਮਹਾਨੀ, ਮਹਿੰਮਾ ਕਥ ਕਥ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਇਕ ਖਿਲਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਮੇਰੀ ਵਿਦਿਆ ਬਿਨਾ ਅੱਖਰਾਂ ਤੋਂ ਸਤਿ, ਸਤਿ ਵਣਜਾਰੇ ਦਿਆਂ ਜਣਾਈਆ। ਜਿਸ ਦੇ ਵਿਚ ਇਕੋ ਬ੍ਰਹਮਮਤ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਸ੍ਰਿਸ਼ਟੀ ਦ੍ਰਿਸ਼ਟੀ
ਪ੍ਰਭੂ ਪਿਆਰ ਨਾਲ ਜੋੜੇ ਨਤ, ਰਿਸ਼ਤਾ ਜਗਤ ਨਾ ਕੋਇ ਜਣਾਈਆ। ਸਤਿਗੁਰ ਧਾਰ ਧੁਰ ਦੀ ਦੇਵੇ ਮਤਿ, ਮਨ ਮਤਿ ਦਾ ਡੇਰਾ ਢਾਹੀਆ। ਜਿਸ ਵਿਚ ਇਕੋ ਪੂਜਾ ਇਕੋ ਸਿਮਰਨ ਪ੍ਰਭੂ ਦਾ ਤਪ, ਦੂਸਰ ਤਪਸਿਆ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਸਾਚੀ ਥਾਪਨਾ ਰਿਹਾ ਥਪ, ਮਿਹਰਵਾਨ ਆਪਣਾ ਰੰਗ ਰੰਗਾਈਆ।
੨੭ ਜੇਠ ਸ਼ਹਿਨਸ਼ਾਹੀ ਸੰਮਤ ੧੧ ਦੇਵੀ ਸਿੰਘ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਵੇਖੋ ਨਿਗਾਹ ਨਾਲ ਗਹਿਰੀ, ਗਹਿਰ ਗੰਭੀਰ ਬੇਨਜ਼ੀਰ ਧਿਆਨ ਲਗਾਈਆ। ਤੁਹਾਡੇ ਸਿੱਖ ਮੁਰੀਦ ਪਰਮ ਪੁਰਖ ਦੇ ਬਣ ਗਏ ਵੈਰੀ, ਮਿਤਰੋ ਨਾਮ ਸੰਗ ਨਾ ਕੋਇ ਰਖਾਈਆ। ਕੋਈ ਪੇਂਡੂ ਤੇ ਕੋਈ ਦਿਸੇ ਸ਼ਹਿਰੀ, ਸ਼ਰਅ ਨੇ ਸਾਰੇ ਕੀਤੇ ਕਸਾਈਆ। ਮਨ ਮਨਸਾ ਸਭ ਦੇ ਅੰਦਰ ਵਰਤੀ ਕਹਿਰੀ, ਨਵ ਸੱਤ ਨਜ਼ਰੀ ਆਈਆ। ਸਭ ਦੀ ਅੰਦਰੋਂ ਵਾਸਨਾ ਹੋ ਗਈ ਜ਼ਹਿਰੀ, ਵਿਸ ਕੂੜ ਰੂਪ ਚੜ੍ਹਾਈਆ। ਦੀਨ ਦੁਨੀ ਸਰਵਨਾ ਨਾਲ ਹੋ ਗਈ ਬਹਿਰੀ, ਧੁਰ ਦਾ ਹੁਕਮ ਸੁਣਨ ਕੋਇ ਨਾ ਪਾਈਆ। ਉਹ ਵੇਖੋ ਨਿਗਾਹ ਮਾਰੋ ਰਾਏ ਧਰਮ ਲਾ ਬੈਠਾ ਕਚਹਿਰੀ, ਚਿਤਰ ਗੁਪਤ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂਓ ਕਲਜੁਗ ਵੇਖੋ ਘਟਾ ਕਾਲੀਆਂ, ਕਲ ਕਾਤੀ ਕੀ ਆਪਣਾ ਖੇਲ ਖਿਲਾਈਆ। ਤੁਹਾਡੀਆਂ ਮੰਜ਼ਲਾਂ ਲੰਘ ਗਈਆਂ ਬਾਹਲੀਆਂ, ਅਗੇ ਪੰਧ ਨਜ਼ਰ ਨਾ ਆਈਆ। ਬਿਨ ਹੱਥਾਂ ਮਾਰੋ ਤਾਲੀਆਂ, ਖ਼ਾਲੀ ਹੱਥ ਦਿਉ ਜਣਾਈਆ। ਬੂਟੇ ਸੁਕਦੇ ਜਾਂਦੇ ਤੁਹਾਡੇ ਧਰਮ ਦੇ ਮਾਲੀਆਂ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸ਼ਰਅ ਦੀਆਂ ਧਰਤੀਆਂ ਹੋਣੀਆਂ ਕਾਲੀਆਂ, ਖ਼ਾਲਕ ਰੰਗ ਨਾ ਕੋਇ ਚੜ੍ਹਾਈਆ। ਧਰਮ ਬੀਜ ਬੀਜੇ ਕੋਇ ਨਾ ਹਾਲੀਆਂ, ਸਤਿ ਵਸਤ ਨਾ ਕੋਇ ਟਿਕਾਈਆ। ਧਰਮ ਦੇ ਜ਼ਿਮੀਂਦਾਰੋ ਤੁਹਾਡੀਆਂ ਚੁੱਕੇ ਨਾ ਕੋਇ ਪੰਜਾਲੀਆਂ, ਪੰਜਾਂ ਵੰਡ ਨਾ ਕੋਇ ਵੰਡਾਈਆ। ਕਲਜੁਗ ਕੂੜ ਕੁੜਿਆਰ ਜੀਜੇ ਵੇਖੋ ਜਗਤ ਸਾਲੀਆਂ, ਨੇਤਰ ਨੈਣ ਨੈਣ ਤਕਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਨੂੰ ਕਰਨ ਵਾਲਾ ਦਿਵਾਲੀਆ, ਦਿਵਾਲੇ ਸਭ ਦੇ ਰਿਹਾ ਕਢਾਈਆ। ਯੋਧੇ ਸੂਰਬੀਰ ਬਣ ਕੇ ਆਪਣੀਆਂ ਬੰਨ੍ਹੋ ਰੁਮਾਲੀਆਂ, ਰੂਹ ਬੁਤਾਂ ਸੰਗ ਮਿਲਾਈਆ। ਜਲਵੇ ਨੂਰ ਜਣਾਓ ਜਲਾਲੀਆਂ, ਜ਼ਾਹਰ ਜ਼ਹੂਰ ਕਰੋ ਰੁਸ਼ਨਾਈਆ। ਫਲ ਵੇਖੋ ਆਪਣੀ ਆਪਣੀ ਡਾਲ੍ਹੀਆਂ, ਮਜ਼੍ਹਬ ਦੀਨ ਖੋਜ ਖੁਜਾਈਆ। ਚਿੱਲਹ ਰਿਹਾ ਕਿਸੇ ਨਾ ਚਾਲੀਆ, ਚਾਰ ਕੁੰਟ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰ ਤਕੋ ਦੀਨ ਦੁਨੀ ਦੀ ਕਰਨੀ, ਕਰਤਾ ਪੁਰਖ ਰਿਹਾ ਜਣਾਈਆ। ਸਚ ਦੀ ਮਰੇ ਕੋਈ ਨਾ ਮਰਨੀ, ਮਰ ਜੀਵਤ ਰੂਪ ਨਾ ਕੋਇ ਬਦਲਾਈਆ। ਦੋ ਜਹਾਨਾਂ ਤਰੇ ਕੋਈ ਨਾ ਤਰਨੀ, ਤਾਰਨਹਾਰ ਨਾ ਕੋਇ ਸਹਾਈਆ। ਅੰਤਮ ਫਲ ਕੱਚੇ ਵਾਲੀ ਰਹਿਣੀ ਨਹੀਂ ਜੜ੍ਹਨੀ, ਜੜ੍ਹ ਚੇਤਨ ਧਿਆਨ ਲਗਾਈਆ। ਝਗੜਾ ਮਿਟਣਾ ਵਰਨੀ ਬਰਨੀ, ਪਾਰਬ੍ਰਹਮ
ਪ੍ਰਭ ਆਪ ਮੁਕਾਈਆ। ਸਚ ਦੁਆਰ ਏਕੰਕਾਰ ਲੱਗੇ ਤਕੋ ਕੋਈ ਨਾ ਚਰਨੀ, ਚਰਨੋਦਕ ਜਾਮ ਨਾ ਕੋਇ ਪਿਆਈਆ। ਨੇਤਰ ਖੁਲ੍ਹੇ ਕਿਸੇ ਨਾ ਹਰਨੀ ਫਰਨੀ, ਹਰਿ ਦਰਸ਼ਨ ਪੇਖਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੀ ਖੇਲ ਖਿਲਾਏ ਉਪਰ ਧਰਨੀ, ਧਵਲ ਧੁਰ ਦਾ ਰੰਗ ਰੰਗਾਈਆ।
੨੭ ਜੇਠ ਸ਼ਹਿਨਸ਼ਾਹੀ ਸੰਮਤ ੧੧ ਭਗਤ ਸਿੰਘ ਦੇ ਗ੍ਰਹਿ ਪਿੰਡ ਕੀਰ ਪਿੰਡ ਜ਼ਿਲਾ ਜੰਮੂ
ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰ ਆਪਣੀਆਂ ਆਪਣੀਆਂ ਤਕੋ ਵੰਡਾਂ, ਨਵ ਸੱਤ ਧਿਆਨ ਲਗਾਈਆ। ਦੀਨ ਮਜ਼੍ਹਬ ਦੀਆਂ ਖੋਲ੍ਹੋ ਗੰਢਾਂ, ਬਿਨ ਉਂਗਲਾਂ ਲਉ ਬਦਲਾਈਆ। ਚਾਰੋਂ ਕੁੰਟ ਵੇਖ ਲਓ ਪੈਂਦੀਆਂ ਕਿਸੇ ਨਾ ਠੰਡਾਂ, ਅਗਨੀ ਤਤ ਨਾ ਕੋਇ ਬੁਝਾਈਆ। ਆਤਮ ਸਭ ਦਾ ਹੋ ਗਿਆ ਰੰਡਾ, ਰੰਡੇਪੇ ਵਿਚ ਖ਼ਲਕ ਖ਼ੁਦਾਈਆ। ਕਲਜੁਗ ਨੇੜੇ ਆ ਗਿਆ ਕੰਢਾ, ਕੰਢੀ ਘਾਟ ਸਾਰੇ ਆਸਣ ਲਾਈਆ। ਕੂੜ ਕਿਰਿਆ ਦਾ ਖੜਕਣ ਵਾਲਾ ਖੰਡਾ, ਖੰਡਿਆਂ ਵਾਲਿਓ ਦਿਆਂ ਦ੍ਰਿੜਾਈਆ। ਫਿਰਨੀ ਦਰੋਹੀ ਵਿਚ ਵਰਭੰਡਾਂ, ਭੰਡੀ ਪਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰ ਕੁਛ ਆਪਣੀਆਂ ਦੱਸਣ ਦਲੀਲਾਂ, ਖ਼ਾਹਿਸ਼ਾਂ ਜਗਤ ਨਾਲ ਮਿਲਾਈਆ। ਤੁਹਾਡੀਆਂ ਕਿਸ ਦੇ ਅਗੇ ਅਪੀਲਾਂ, ਕਵਣ ਕਰੇ ਸ਼ਨਵਾਈਆ। ਕਵਣ ਧਾਰ ਬਣੇ ਵਸੀਲਾ, ਵਸਲ ਦੇਵੇ ਧੁਰ ਦਾ ਮਾਹੀਆ। ਤੁਸੀਂ ਇਕ ਦਾ ਕੁਨਬਾ ਇਕ ਦਾ ਕ਼ਬੀਲਾ, ਕਾਮਲ ਮੁਰਸ਼ਦ ਕਵਣ ਅਖਵਾਈਆ। ਕਵਣ ਆਪਣੇ ਹੁਕਮ ਵਿਚ ਬਦਲਣ ਵਾਲਾ ਤਤੀਲਾ, ਤ੍ਰੈਗੁਣ ਦਾ ਡੇਰਾ ਢਾਹੀਆ। ਉਹ ਮਾਲਕ ਖ਼ਾਲਕ ਛੈਲ ਛਬੀਲਾ, ਸਚਖੰਡ ਨਿਵਾਸੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰ ਸਾਰੇ ਕਰੋ ਇਕ ਮਤਾ, ਮਤ ਮਤਾਂਤਰ ਡੇਰਾ ਢਾਹੀਆ। ਨਿਗਾਹ ਮਾਰੋ ਆਪਣੀ ਰਤਾ, ਨੈਣ ਨੈਣ ਵਿਚੋਂ ਬਦਲਾਈਆ। ਤੁਹਾਡੇ ਦੀਨ ਮਜ਼੍ਹਬ ਦੀ ਰਹੀ ਕੋਇ ਨਾ ਸਤਹ, ਸਤਹ ਬਲੰਦੀ ਰੰਗ ਨਾ ਕੋਇ ਰੰਗਾਈਆ। ਕਲਜੁਗ ਜੀਵਾਂ ਅੰਤਸ਼ਕਰਨ ਹੋ ਗਿਆ ਤੱਤਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਆਤਮ ਪਰਮਾਤਮ ਟੁਟਿਆ ਨਾਤਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਕਰਾਈਆ। ਚਾਰ ਜੁਗ ਦਾ ਡੂੰਘਾ ਫੋਲ ਕੇ ਵੇਖੋ ਖਾਤਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਨਵ ਸੱਤ ਅੰਧੇਰੀ ਰਾਤਾ, ਨੂਰੀ ਚੰਦ ਨਾ ਕੋਇ ਚਮਕਾਈਆ। ਧਰਨੀ ਰੋਵੇ ਜਗਤ ਦੀ ਮਾਤਾ, ਬਿਨ ਨੈਣਾਂ ਹੰਝੂਆਂ ਹਾਰ ਬਣਾਈਆ। ਕਿਰਪਾ ਕਰ ਦੇ ਕਮਲਾਪਾਤਾ, ਪਤਿਪਰਮੇਸ਼ਵਰ ਤੇਰੀ ਓਟ ਰਖਾਈਆ। ਮੇਰੇ ਉਤੇ ਸਤਿ ਸਚ ਰੂਪ ਦਰਸਾ ਪ੍ਰਭਾਤਾ, ਸੰਧਿਆ ਵੰਡ ਨਾ ਕੋਇ ਵੰਡਾਈਆ। ਤੂੰ ਨੂਰ ਨੁਰਾਨਾ ਜੋਤੀ ਜਾਤਾ, ਲੱਖ ਚੁਰਾਸੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰਨੀ ਪੁਰਖ ਬਿਧਾਤਾ, ਪੁਰਖੋਤਮ ਹੋ ਕੇ ਮਿਹਰਵਾਨ ਮਿਹਰ ਨਜ਼ਰ ਉਠਾਈਆ।
੨੭ ਜੇਠ ਸ਼ਹਿਨਸ਼ਾਹੀ ਸੰਮਤ ੧੧ ਪਰਕਾਸ਼ ਚੰਦ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰ ਕਿਸ ਕਾਰਨ ਪ੍ਰਭ ਨੇ ਤੁਹਾਨੂੰ ਜਣਿਆ, ਨਿਰਗੁਣ ਧਾਰ ਬਣੀ ਜਣੇਂਦੀ ਮਾਈਆ। ਕਿਸ ਕਾਰਨ ਤੀਰ ਅਣਿਆਲਾ ਮਾਰਿਆ ਅਣਿਆ, ਅਨਡਿਠੜਾ ਆਪ ਜਣਾਈਆ। ਦੀਨ ਮਜ਼੍ਹਬ ਦਾ ਯੁੱਧ ਵਖਾਇਆ ਰਣਿਆ, ਰਣ ਭੂਮੀ ਰੰਗ ਰੰਗਾਈਆ। ਕੀ ਲੇਖਾ ਅੰਤ ਤੁਹਾਡਾ ਬਣਿਆ, ਭੇਵ ਅਭੇਦ ਦਿਉ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕੀ ਸਚ ਦਾ ਲੇਖ ਦ੍ਰਿੜਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰ ਕਿਸ ਕਾਰਨ ਪ੍ਰਭ ਨੇ ਘਲਿਆ, ਲੋਕਮਾਤ ਦਿਤੀ ਵਡਿਆਈਆ। ਕਵਣ ਸਿੰਘਾਸਣ ਦੀਨ ਦੁਨੀ ਮੱਲਿਆ, ਮਾਲਕ ਹੋ ਕੇ ਸੋਭਾ ਪਾਈਆ। ਕਵਣ ਹੁਕਮ ਸੰਦੇਸ਼ਾ ਨਾਮ ਚਲਿਆ, ਕਲਮਿਆਂ ਰੰਗ ਰੰਗਾਈਆ। ਕੀ ਭਾਗ ਲਗਾਇਆ ਕਾਇਆ ਮਾਟੀ ਖਲਿਆ, ਖ਼ਾਲਕ ਦਿਉ ਸੁਣਾਈਆ। ਕਿਸ ਬਿਧ ਜਗਤ ਜਹਾਨ ਜਾਣਾ ਦਲਿਆ, ਦਲਿਦ੍ਰੀਆਂ ਡੇਰਾ ਢਾਹੀਆ। ਪ੍ਰਭ ਦਾ ਵਹਿਣ ਕਿਸ ਬਿਧ ਹੁਕਮ ਦਾ ਜਾਣਾ ਠੱਲ੍ਹਿਆ, ਅਗੇ ਹੋ ਕਵਣ ਅਟਕਾਈਆ। ਕੀ ਹੁਕਮ ਸੰਦੇਸ਼ਾ ਦੇਵੇ ਨਿਹਚਲ ਧਾਮ ਅਟਲਿਆ, ਧੁਰ ਹੁਕਮ ਆਪ ਵਰਤਾਈਆ। ਤੁਹਾਡਾ ਦੀਨ ਮਜ਼੍ਹਬ ਕਿਸ ਕਰਨੀ ਨਾਲ ਫਲਿਆ, ਪਤ ਟਹਿਣੀ ਦਿਓ ਵਖਾਈਆ। ਵੇਖੋ ਕਲਜੁਗ ਅੰਧੇਰ ਝੱਖੜ ਜਗਤ ਜਹਾਨ ਝੁੱਲਿਆ, ਨਵ ਸੱਤ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰ ਕਿਸ ਬਿਧ ਆਏ ਲੋਕਮਾਤੀ, ਮਤਾ ਪ੍ਰਭ ਦੇ ਨਾਲ ਪਕਾਈਆ। ਆਪਣੀ ਜ਼ਿੰਦਗੀ ਵੇਖੋ ਹਯਾਤੀ, ਜੀਵਣ ਜੀਵਣ ਖੋਜ ਖੁਜਾਈਆ। ਕੀ ਖੇਲ ਖਿਲਾਇਆ ਕਮਲਾਪਾਤੀ, ਪਤਿਪਰਮੇਸ਼ਵਰ ਕੀ ਦ੍ਰਿੜਾਈਆ। ਕੀ ਨਾਮ ਕਲਮਾ ਦੱਸਿਆ ਸਫ਼ਾਤੀ, ਸਿਫ਼ਤਾਂ ਵਾਲੀ ਸਿਫ਼ਤ ਸਲਾਹੀਆ। ਕੀ ਸ਼ਰਅ ਚਲਾਈ ਜਮਾਤੀ, ਤਤਾਂ ਵੰਡ ਵੰਡਾਈਆ। ਕੀ ਖੇਲ ਵੇਖਿਆ ਇਕ ਇਕਾਂਤੀ, ਏਕੰਕਾਰਾ ਕੀ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਅਵਤਾਰ ਪੈਗ਼ੰਬਰ ਗੁਰ ਸਾਰੇ ਨਿਗਾਹ ਮਾਰੋ ਬਾਕਾਇਦਾ, ਨਵ ਨਵ ਧਿਆਨ ਲਗਾਈਆ। ਧਰਮ ਦੀ ਧਾਰ ਰਿਹਾ ਨਾ ਕੋਇ ਅਲਾਇਦਾ, ਵਖਰੀ ਗੰਢ ਨਾ ਕੋਇ ਪੁਆਈਆ। ਜਗਤ ਹੰਕਾਰ ਗੜ੍ਹ ਵੇਖੋ ਮੈਂ ਦਾ, ਮਾਇਆ ਮਮਤਾ ਵਿਚ ਸਮਾਈਆ। ਕੂੜ ਵਿਕਾਰ ਵਹਿਣ ਵੇਖੋ ਨੈਂ ਦਾ, ਸ਼ੌਹ ਦਰਿਆ ਰੂਪ ਬਦਲਾਈਆ। ਦੀਨ ਦੁਨੀ ਝਗੜਾ ਵੇਖੋ ਖੈਹ ਦਾ, ਖੈਰਖ੍ਵਾਹ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਗੁਰੂ ਨਿਗਾਹ ਮਾਰੋ ਧਰਨੀ ਉਤੇ ਹੁਕਮ ਨਹੀਂ ਕਿਸੇ ਨੂੰ ਬੈਅ ਦਾ, ਆਦਿ ਜੁਗਾਦਿ ਜੁਗ ਚੌਕੜੀ ਮਾਲਕ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲਾ ਦੀਨ ਦਿਆਲਾ ਜ਼ੁਮੇਵਾਰ ਨਿਰਗੁਣ ਸ਼ੈਅ ਦਾ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਜਿਸ ਦਾ ਲਹਿਣਾ ਦੇਣਾ ਸੰਬਲ ਸਾਢੇ ਤਿੰਨ ਹੱਥ ਗ੍ਰਹਿ ਦਾ, ਘਰ ਆਪਣਾ ਇਕ ਸੁਹਾਈਆ। ਜਿਸ ਦਾ ਨਾਮ ਜੈਕਾਰਾ ਦੋ ਜਹਾਨਾਂ ਹੋਣਾ ਜੈ ਦਾ, ਜੈ ਜੈਕਾਰ ਕਰੇ ਲੋਕਾਈਆ। ਜਿਸ ਝਗੜਾ ਮੇਟਣਾ ਦੀਨ ਦੁਨੀ ਦੁਵੈ ਦਾ, ਦੂਤੀ ਰਹਿਣ ਕੋਇ ਨਾ ਪਾਈਆ। ਜਿਸ ਦਾ ਖੇਲ ਹੋਣਾ ਆਦਿ ਜੁਗਾਦੀ ਹੈ ਦਾ, ਹੈਭੀ ਹੋਸੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ
ਜਾਣੇ ਜਗਤ ਜਹਾਨ ਧਰਨੀ ਧਰਤ ਧਵਲ ਥੈਂ ਕਾ, ਥਨੰਤਰਾਂ ਪੜਦਾ ਆਪ ਉਠਾਈਆ।
੨੭ ਜੇਠ ਸ਼ਹਿਨਸ਼ਾਹੀ ਸੰਮਤ ੧੧ ਮਾਇਆ ਦੇਵੀ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਨਾਰਦ ਕਹੇ ਜਨ ਭਗਤੋ ਆਪਣੇ ਅੰਦਰੋਂ ਕੱਢੋ ਖ਼ੁਦੀ, ਖ਼ੁਦ ਮਾਲਕ ਧਿਆਨ ਲਗਾਈਆ। ਆਪਣੀ ਪਵਿਤਰ ਕਰੋ ਬੁੱਧੀ, ਬੁੱਧ ਦਾ ਲਹਿਣਾ ਨਾਲ ਮਿਲਾਈਆ। ਜਗਤ ਵਿਕਾਰ ਛਡੋ ਯੁੱਧੀ, ਯੁਧਿਸ਼ਟਰ ਕਹਿ ਕਹਿ ਰਿਹਾ ਸੁਣਾਈਆ। ਪ੍ਰਭੂ ਦੀ ਰਮਝ ਸਮਝ ਲਉ ਗੁਝੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਆਪਣੀ ਦੀਪਕ ਜਗਾਉ ਬੁਝੀ, ਜੋਤ ਜੋਤ ਜੋਤ ਰੁਸ਼ਨਾਈਆ। ਆਪਣੀ ਆਸ਼ਾ ਕਰੋ ਉਘੀ, ਉਘਣ ਆਥਣ ਵਜੇ ਵਧਾਈਆ। ਵੇਖੋ ਕੀ ਪੁਕਾਰ ਕਰੇ ਬਸੁਧੀ, ਧਰਤੀ ਰਹੀ ਸੁਣਾਈਆ। ਮੇਰੇ ਉਤੇ ਖੇਲ ਹੁੰਦਾ ਪ੍ਰਭੂ ਜੁਗ ਜੁਗੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੂਰਬ ਨਾਲ ਮਿਲਾਈਆ। ਮੈਂ ਜੀਵ ਜਹਾਨਾਂ ਨਾਲ ਰਹਿੰਦੀ ਰੁਝੀ, ਰੁਝੇਵਾਂ ਜਗਤ ਜੁਗਤ ਜਣਾਈਆ। ਪ੍ਰੇਮੀਉ ਮੇਰੇ ਪਿਆਰ ਦੀ ਉਜੜਨ ਨਾ ਦਿਉ ਝੁੱਗੀ, ਮਹਲ ਅਟਲ ਦੇਣਾ ਬਣਾਈਆ। ਮੈਂ ਭੱਜੀ ਨੱਠੀ ਚਾਰੋਂ ਕੁੰਟ ਉਛਲੀ ਕੁੱਦੀ, ਟੱਪੀ ਚਾਈਂ ਚਾਈਂਆ। ਮੈਂ ਕੋਟਨ ਕੋਟ ਬਰਸ ਦੀ ਪ੍ਰਭੂ ਪਿਆਰ ਵਿਚ ਹੋਈ ਨਾ ਬੁੱਢੀ, ਬੁਢੇਪਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਜਨ ਭਗਤੋ ਆਪਣਾ ਜਨਮ ਵੇਖੋ ਅਲੜ੍ਹ ਮਲੂਕ, ਮਲਕਲ ਮੌਤ ਤੋਂ ਲੈਣਾ ਬਚਾਈਆ । ਸਤਿਗੁਰ ਸ਼ਬਦ ਨਾਲ ਰਖੋ ਸਲੂਕ, ਸੋਹਲਾ ਗਾਉਣਾ ਚਾਈਂ ਚਾਈਂਆ। ਮੈਂ ਉਚੀ ਪੁਕਾਰਾਂ ਕੂਕ, ਜਗਤ ਜਹਾਨ ਰਿਹਾ ਸੁਣਾਈਆ। ਕਲਜੁਗ ਅੰਤਮ ਕੂੜੀ ਕਿਰਿਆ ਸਭ ਨੂੰ ਰਹੀ ਫੂਕ, ਫੁੰਕਾਰਾ ਮਾਇਆ ਮਮਤਾ ਮੋਹ ਲਗਾਈਆ। ਤਨ ਵਜੂਦ ਮਾਟੀ ਖ਼ਾਕ ਖ਼ਾਲੀ ਹੋਵੇ ਭੂਕ, ਸਤਿ ਨਜ਼ਰ ਕੋਇ ਨਾ ਆਈਆ। ਜਿਧਰ ਤਕਾਂ ਉਧਰ ਦਿਸੇ ਛਾਤ ਛੂਤ, ਛਤਰਧਾਰੀ ਰੂਪ ਨਾ ਕੋਇ ਦਰਸਾਈਆ। ਝਗੜਾ ਪਿਆ ਪੰਜ ਭੂਤ, ਪੰਚਮ ਮੇਲ ਨਾ ਕੋਇ ਮਿਲਾਈਆ। ਜਿਧਰ ਵੇਖਾਂ ਜੂਠ ਝੂਠ, ਕੂੜੀ ਕਿਰਿਆ ਨਾਲ ਹਲਕਾਈਆ। ਧਰਮ ਰਿਹਾ ਕਿਸੇ ਨਾ ਕੂਟ, ਕਾਇਆ ਕੁਟੀਆ ਖ਼ਾਲੀ ਨਜ਼ਰੀ ਆਈਆ। ਕਲਜੁਗ ਵੇਖ ਅਵੱਲਾ ਤਨ ਵਜੂਦਾਂ ਸੂਟ ਬੂਟ, ਬੂਟਾ ਧਰਮ ਨਾ ਕੋਇ ਲਗਾਈਆ। ਪਰਮ ਪੁਰਖ ਦੇ ਬਣੋ ਸਚ ਸਪੂਤ, ਪਿਤਾ ਪੂਤ ਲਏ ਗਲ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰ ਦਏ ਵਡਿਆਈਆ। ਨਾਰਦ ਕਹੇ ਜਨ ਭਗਤੋ ਅੰਤਸ਼ਕਰਨ ਹੋਏ ਨਾ ਕਿਸੇ ਗੁਮਰਾਹ, ਹੰਕਾਰ ਵਿਚ ਕੋਇ ਨਾ ਆਈਆ। ਧੁਰ ਦਾ ਨਾਮ ਨਿਕਲੇ ਤੁਹਾਡੇ ਸਵਾਸ ਸਾਹ, ਸਾਹ ਸਾਹ ਵਿਚ ਸਮਾਈਆ। ਸਤਿਗੁਰ ਸ਼ਬਦ ਬਣਾਉਣਾ ਇਕ ਮਲਾਹ, ਬੇੜਾ ਦੋ ਜਹਾਨਾਂ ਪਾਰ ਕਰਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਲੈਣਾ ਗਾ, ਗਾਵਤ ਗਾਵਤ ਖ਼ੁਸ਼ੀ ਰਖਾਈਆ। ਪੰਧ ਮੁਕਾਉਂਣਾ ਥਲ ਅਸਗਾਹ, ਮਹੀਅਲ ਰਹਿਣ ਕੋਇ ਨਾ ਪਾਈਆ। ਪ੍ਰਭ ਮਿਲਣ ਦਾ ਸਭ ਨੇ ਰਖਣਾ ਚਾਅ, ਚਾਉ ਘਨੇਰਾ ਇਕ ਜਣਾਈਆ। ਗ੍ਰਹਿ ਮੰਦਰ ਸੁਹੰਜਣਾ ਹੋਵੇ ਥਾਂ, ਸਾਢੇ ਤਿੰਨ ਹੱਥ ਵਜੇ ਵਧਾਈਆ। ਘਰ ਸੁਆਮੀ ਮਿਲੇ ਆ, ਆਪ ਆਪਣਾ ਪੰਧ ਮੁਕਾਈਆ। ਦੀਨ ਦਿਆਲਾ ਦਰਸ ਦੇਵੇ ਦਿਖਾ, ਦੇਖਤ ਪੇਖਤ ਆਪਣਾ ਰੰਗ ਰੰਗਾਈਆ। ਸਾਚਾ ਮੰਦਰ ਦੇਵੇ ਸੁਹਾ,
ਸੋਭਾਵੰਤ ਡੇਰਾ ਲਾਈਆ। ਜੀਵਣ ਜੀਵਣ ਵਿਚੋਂ ਦਏ ਬਦਲਾ, ਬਦਲਾ ਰਹੇ ਨਾ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲਾ ਹੋ ਕੇ ਪਕੜੇ ਬਾਂਹ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ।
੨੭ ਜੇਠ ਸ਼ਹਿਨਸ਼ਾਹੀ ਸੰਮਤ ੧੧ ਦੌਲਤ ਰਾਮ ਦੇ ਗ੍ਰਹਿ ਪਿੰਡ ਕੋਟਲੀ ਜ਼ਿਲਾ ਜੰਮੂ
ਨਾਰਦ ਕਹੇ ਧਰਨੀਏ ਤੂੰ ਵੀ ਦੱਸ ਦੇ ਆਪਣਾ ਰੋਣਾ, ਦੁਖੀਏ ਆਪਣਾ ਦਰਦ ਜਣਾਈਆ। ਕੋਝੀਏ ਕਮਲੀਏ ਤੇਰੇ ਉਤੇ ਖੇਲ ਹੋਣਾ ਅਣਹੋਣਾ, ਜਿਸ ਦੀ ਸਮਝ ਕੋਇ ਨਾ ਪਾਈਆ। ਸੁਖ ਦੀ ਨੀਂਦ ਸਚ ਵਿਚ ਕਿਸੇ ਨਾ ਸੌਣਾ, ਸੁਰਤੀ ਸਤਿਗੁਰ ਵਿਚ ਨਾ ਕੋਇ ਟਿਕਾਈਆ। ਕਲਜੁਗ ਅੰਤ ਤੇਰਾ ਵਿਛੜਨ ਵਾਲਾ ਪਰਾਹੁਣਾ, ਮੇਲਾ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲੇ ਦੀਨ ਦਿਆਲੇ ਕੂੜ ਕੁੜਿਆਰ ਤੇਰੇ ਉਤੇ ਕੋਹਣਾ, ਹਲਾਲੀ ਝਟਕਾ ਵੰਡ ਨਾ ਕੋਇ ਵੰਡਾਈਆ। ਧੰਨ ਦੌਲਤ ਗ਼ਰੀਬਾਂ ਅਮੀਰਾਂ ਕੋਲੋਂ ਖੋਹਣਾ, ਖੋਹ ਖੋਹ ਦੀ ਖੇਲ ਦਏ ਵਖਾਈਆ। ਜੋ ਆਸ਼ਾ ਰਖ ਕੇ ਗਿਆ ਆਚਾਰਜ ਦਰੋਣਾ, ਗੁਰਦੇਵ ਪਾਂਡਵ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਖੇਲ ਖਿਲਾਈਆ । ਨਾਰਦ ਕਹੇ ਧਰਨੀਏ ਆਪਣੀ ਦੱਸ ਬੇਹਾਲੀ, ਬਹਿਬਲ ਹੋ ਕੇ ਦੇ ਜਣਾਈਆ। ਤੇਰੀ ਧਾਰ ਪ੍ਰੇਮ ਹੋਈ ਕਾਲੀ, ਕਾਲਾ ਦਾਗ਼ ਨਾ ਕੋਇ ਮਿਟਾਈਆ। ਸਚ ਧਰਮ ਦੀ ਗੋਦੀ ਹੋਈ ਖ਼ਾਲੀ, ਨਾਮ ਸਤਿ ਨਾ ਕੋਇ ਭਰਾਈਆ। ਜਗਤ ਵਿਕਾਰਾ ਕੂੜ ਵਧਿਆ ਜਾਹਲੀ, ਜੂਠ ਝੂਠ ਵਜੀ ਵਧਾਈਆ। ਕਲਜੁਗ ਔਂਧ ਭੋਗ ਲਈ ਬਾਹਲੀ, ਅਗੇ ਅਵਰ ਨਾ ਕੋਇ ਰਖਾਈਆ। ਪੁਰਖ ਅਕਾਲਾ ਦੀਨ ਦਿਆਲਾ ਕਰੇ ਕਮਾਲੀ, ਕਮਲਾਪਤ ਹੁਕਮ ਵਰਤਾਈਆ। ਸਤਿਗੁਰ ਸ਼ਬਦ ਵਿਚੋਲਾ ਬਣੇ ਦਲਾਲੀ, ਸੌਦਾ ਹਕ ਹਕ ਜਣਾਈਆ। ਤੇਰੇ ਉਤੇ ਫਲ ਵੇਖੇ ਲੱਖ ਚੁਰਾਸੀ ਡਾਲ੍ਹੀ, ਪਤ ਟਾਹਣੀ ਫੋਲ ਫੁਲਾਈਆ। ਤੂੰ ਉਸ ਅਗੇ ਹੋਣਾ ਸਵਾਲੀ, ਜੋ ਆਇਆ ਧੁਰ ਦਾ ਮਾਹੀਆ। ਆਪਣੇ ਗ੍ਰਹਿ ਲੈਣਾ ਭਾਲੀ, ਬਾਹਰ ਖੋਜਣ ਦੀ ਲੋੜ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਧਰਨੀਏ ਆਪਣੇ ਰੋ ਕੇ ਦੱਸ ਦੁਖੜੇ, ਕੂਕ ਕੂਕ ਸੁਣਾਈਆ। ਮਾਨਸ ਜਗਤ ਜਹਾਨ ਵੇਖ ਲੈ ਭੁਖੜੇ, ਧੀਰਜ ਧੀਰ ਨਾ ਕੋਇ ਰਖਾਈਆ । ਸਤਿਗੁਰ ਪਿਆਰ ਨਾਲੋਂ ਰੁਠੜੇ, ਰੁੱਸਿਆਂ ਸਕੇ ਨਾ ਕੋਇ ਮਨਾਈਆ। ਗੇੜ ਮੁਕਣ ਮੂਲ ਨਾ ਪੁਠੜੇ, ਚੁਰਾਸੀ ਪੰਧ ਨਾ ਕੋਇ ਕਟਾਈਆ। ਹਰ ਹਿਰਦੇ ਅੰਦਰ ਦਿਸਣ ਗ਼ੁਸੜੇ, ਗਿਲੇ ਵਿਚ ਖ਼ਲਕ ਖ਼ੁਦਾਈਆ। ਮਾਨਸ ਮਾਨੁਖ ਵੇਖ ਲੈ ਟੁਕੜੇ ਟੁਕੜੇ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਗ਼ਰੀਬਾਂ ਭੁਖੇ ਸੁਕ ਗਏ ਰੁਕੜੇ, ਰੁਕਮਣੀ ਦਾ ਲੇਖਾ ਕ੍ਰਿਸ਼ਨ ਨਾਲ ਸਮਝਾਈਆ। ਪ੍ਰਭ ਨੂੰ ਸੀਸ ਮੂਲ ਨਾ ਝੁਕੜੇ, ਧੂੜੀ ਖ਼ਾਕ ਨਾ ਕੋਇ ਰਮਾਈਆ। ਖੁਲ੍ਹੀ ਸਭ ਦੀ ਵੇਖ ਲੈ ਗੁਤੜੇ, ਮੇਂਢੀ ਸੀਸ ਨਾ ਕੋਇ ਗੁੰਦਾਈਆ । ਮੈਨੂੰ ਇਉਂ ਜਾਪਦਾ ਨਵ ਖੰਡ ਤੇਰੇ ਉਜੜੇ, ਸੱਤਾਂ ਦੀਪਾਂ ਨਾ ਕੋਇ ਵਸਾਈਆ। ਕੂਕ ਪੁਕਾਰਨ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੁਢੜੇ, ਬਹੁੜੀ ਬਹੁੜੀ ਕਰ ਸੁਣਾਈਆ। ਜਿਸ
ਪਿਆਰ ਵਿਚ ਧਰਨੀਏ ਤੇਰੇ ਲੰਘ ਗਏ ਜੁਗੜੇ, ਜੁਗ ਚੌਕੜੀ ਅੱਖ ਉਠਾਈਆ। ਉਹ ਆਇਆ ਸੰਬਲ ਵਾਲੀ ਗੁਠੜੇ, ਗੋਬਿੰਦ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਖੇਲ ਖਿਲਾਈਆ। ਨਾਰਦ ਕਹੇ ਧਰਨੀਏ ਆਪਣਾ ਦੱਸ ਦੇ ਅਵੱਲਾ ਰੋਗ, ਰੋਗਣੇ ਤੈਨੂੰ ਦਿਆਂ ਜਣਾਈਆ। ਘਰ ਘਰ ਅੰਦਰ ਵੇਖ ਲੈ ਸੋਗ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਕੂੜੀ ਕਿਰਿਆ ਕੀਤਾ ਵਿਜੋਗ, ਵਿਛੋੜੇ ਵਿਚ ਖ਼ਲਕ ਖ਼ੁਦਾਈਆ। ਹਿਰਦਾ ਸਕੇ ਕੋਈ ਨਾ ਸੋਧ, ਪਤਿਤ ਪੁਨੀਤ ਨਾ ਕੋਇ ਬਣਾਈਆ। ਬੁੱਧੀ ਦਾ ਬਣੇ ਕੋਈ ਨਾ ਬੋਧ, ਅਨੁਭਵ ਨਜ਼ਰ ਕਿਸੇ ਨਾ ਆਈਆ। ਆਤਮ ਪਰਮਾਤਮ ਮਿਲੇ ਨਾ ਕੋਈ ਸੰਯੋਗ, ਸਾਚਾ ਸੰਗ ਨਾ ਕੋਇ ਰਖਾਈਆ। ਕੂੜ ਕੁੜਿਆਰਾ ਦਿਸੇ ਭੋਗ, ਭਗਵਨ ਰੰਗ ਨਾ ਕੋਇ ਰੰਗਾਈਆ। ਭਗਵਨ ਉਤੇ ਭਗਤ ਰਖਦੇ ਰੋਬ, ਆਪ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਨਾਰਦ ਕਹੇ ਧਰਨੀਏ ਆਪਣੀਆਂ ਪੂਰੀਆਂ ਕਰ ਲੈ ਮੰਗਾਂ, ਮੰਗਤੀਏ ਤੈਨੂੰ ਦਿਆਂ ਜਣਾਈਆ। ਵਕ਼ਤ ਸੁਹੰਜਣਾ ਵੇਖ ਲੈ ਚੰਗਾ, ਚਾਰੋਂ ਕੁੰਟ ਵਜੇ ਵਧਾਈਆ। ਪਿਛਲਾ ਸਮਾਂ ਤੇਰੇ ਉਤੇ ਲੰਘਾ, ਅਗੇ ਨਵਾਂ ਰੰਗ ਚੜ੍ਹਾਈਆ। ਜਿਸ ਦੇ ਚਰਨਾਂ ਵਿਚ ਛੋਂਹਦੀ ਗੰਗਾ, ਛੌਹਰ ਬਾਕਾਂ ਨੂਰ ਅਲਾਹੀਆ। ਤੇਰੇ ਸੀਨੇ ਸਿੰਘਾਸਣ ਲਾਇਆ ਪਲੰਘਾ, ਛਾਤੀ ਕਮਲਾਪਾਤੀ ਵੇਖ ਵਖਾਈਆ। ਉਸ ਦਾ ਸੁਣ ਨਾਮ ਮਰਦੰਗਾ, ਮਰਦ ਮਰਦਾਨਾ ਰਿਹਾ ਵਜਾਈਆ। ਜਿਸ ਨੇ ਲੇਖ ਮੁਕਾਉਣਾ ਤਤਾਂ ਪੰਜਾਂ, ਪੰਚਮ ਆਪਣੀ ਗੰਢ ਬੰਧਾਈਆ। ਤੇਰੇ ਅੰਤਸ਼ਕਰਨ ਵੇਖਣਹਾਰਾ ਰੰਜਾ, ਰੰਜਸ਼ ਵੇਖੇ ਖ਼ਲਕ ਖ਼ੁਦਾਈਆ। ਮੈਂ ਸਚ ਆਖਦਾ ਤੈਨੂੰ ਬ੍ਰਾਹਮਣ ਗੰਜਾ, ਨਾਰਦ ਹਸ ਕੇ ਰਿਹਾ ਸੁਣਾਈਆ। ਝਕੋਲਾ ਦੇਵੇ ਪਵਣ ਉਨੰਜਾ, ਪਵਣ ਪਵਣਾਂ ਨਾਲ ਮਿਲਾਈਆ। ਲੇਖਾ ਵੇਖ ਲੈ ਨਿਰਅੱਖਰ ਧਾਰ ਬਵੰਜਾ, ਬਾਵਨ ਤੇਰੀ ਗੰਢ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੈਨੂੰ ਇਕੋ ਸੁਣਾਏ ਛੰਦਾ, ਮੁਸ਼ੰਦਗੀ ਦੀਨ ਦੁਨੀ ਗਵਾਈਆ।
੨੭ ਜੇਠ ਸ਼ਹਿਨਸ਼ਾਹੀ ਸੰਮਤ ੧੧ ਤੇਜਭਾਨ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਨਾਰਦ ਕਹੇ ਅਵਤਾਰ ਪੈਗ਼ੰਬਰੋ ਗੁਰੂ ਗੁਰਦੇਵ ਨਿਗਾਹ ਮਾਰੋ ਦੀਪ ਜੰਬੂ, ਜਮਾ ਹੋ ਕੇ ਧਿਆਨ ਲਗਾਈਆ। ਕੀ ਲੇਖਾ ਲਹਿਣਾ ਦੇਣਾ ਹਿੱਸਾ ਸਮਝਾਏ ਸ਼ੰਕਰ ਸ਼ੰਭੂ, ਬਿਨ ਹਿੰਦਸਿਆਂ ਗਣਤ ਗਿਣਾਈਆ। ਕੀ ਫ਼ਰਮਾਨ ਦੇਵੇ ਧੁਰ ਦਾ ਦੀਨਾਂ ਬੰਧੂ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਕਵਣ ਖੇਲ ਕ਼ੁਦਰਤ ਦੇ ਕ਼ਾਦਰ ਲੱਗੇ ਚੰਗੂ, ਚਾਰ ਜੁਗ ਦਾ ਪੰਧ ਮੁਕਾਈਆ। ਕਿਸ ਦੀ ਧਾਰ ਸਭ ਨੂੰ ਲਾਵੇ ਅੰਗੂ, ਅੰਗੀਕਾਰ ਹੋ ਜਾਈਆ। ਦੀਨ ਦੁਨੀ ਦੀ ਸ਼ਰਅ ਡੋਰੀ ਵੇਖੋ ਪਤੰਗੂ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਧਿਆਨ ਲਗਾਈਆ। ਮੇਰੇ ਮਿਤਰੋ ਨਿਗਾਹ ਮਾਰ ਲਉ ਕਿਸ ਬਿਧ ਲਗਣਾ ਲੰਬੂ, ਲੰਬੀਆਂ ਬਾਹਵਾਂ ਕਰਕੇ ਦਿਆਂ ਸੁਣਾਈਆ। ਉਸ ਵੇਲੇ ਦੋ ਜਹਾਨ ਕੰਬੂ, ਥਰ ਥਰਾਹਟ ਵਿਚ ਲੋਕਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਮਜ਼੍ਹਬਾਂ ਦੀ ਧਾਰ ਹੁਕਮ ਅਰੰਭੂ, ਅਰੰਭਾ ਆਪਣਾ ਨਾਚ ਦਏ ਵਖਾਈਆ। ਸਾਰੇ ਇਕੋ ਬਚਨ ਸੁਣਾਵੋ ਜੋਤੀ ਧਾਰ ਛੰਦੂ,
ਸ਼ਬਦੀ ਸ਼ਬਦ ਵਡਿਆਈਆ। ਪਰਵਰਦਿਗਾਰ ਸਾਂਝਾ ਯਾਰ ਕਿਸ ਬਿਧ ਦੋਜ਼ਖ਼ ਬਹਿਸ਼ਤ ਸਵਰਗਾਂ ਧਾਰ ਲੰਘੂ, ਬਿਨ ਕ਼ਦਮਾਂ ਕ਼ਦਮ ਉਠਾਈਆ । ਕੀ ਲਹਿਣਾ ਦੇਣਾ ਮਿਤਰੋ ਤਤ ਪੰਜੂ, ਪੰਚਮ ਭੇਵ ਕਵਣ ਚੁਕਾਈਆ। ਮੁਹੰਮਦਾ ਕਿਹੜੀ ਧਾਰ ਹੋਣਾ ਜੰਗੂ, ਮੂਸਾ ਨਾਲ ਅੱਖ ਮਿਲਾਈਆ। ਈਸਾ ਸੀਸ ਓਢਣ ਹੋਵੇ ਨੰਗੂ, ਹੈਟ ਨਜ਼ਰ ਕੋਇ ਨਾ ਆਈਆ। ਗੋਬਿੰਦ ਕਵਣ ਵਜਾਏ ਮਰਦੰਗੂ, ਮਰਦ ਮਰਦਾਨਾ ਕੀ ਸੁਣਾਈਆ। ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰੋ ਮੇਰੇ ਨੇਤਰ ਵਗਦੇ ਹੰਝੂ, ਨੈਣਾਂ ਨੀਰ ਵਹਾਈਆ। ਬੇਸ਼ਕ ਮੇਰਾ ਸੀਸ ਹੋਵੇ ਗੰਜੂ, ਬੋਦੀ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰ ਜੰਬੂ ਦੇਸ਼ ਦਾ ਕਵਣ ਕਿਨਾਰਾ, ਜੰਬਕ ਕੀ ਜਣਾਈਆ। ਭੇਵ ਖੋਲ੍ਹਣਹਾਰਾ, ਬਿਨਾ ਸੁਰਸ੍ਵਤੀ ਜਿਹਵਾ ਜਗਤ ਹਿਲਾਈਆ। ਬੋਲ ਸੁਣਾਈਆਂ ਧਾਰਾ, ਜਿਹਵਾ ਜ਼ਬਾਂ ਨਾ ਕੋਇ ਹਲਾਈਆ। ਬਿਨ ਅੱਖੀਆਂ ਕਰਨਾ ਇਸ਼ਾਰਾ, ਸੈਨਤ ਦੀਨ ਦੁਨੀ ਬਾਹਰ ਵਖਾਈਆ। ਕੀ ਹੁਕਮ ਵਰਤੇ ਕਰਤਾਰਾ, ਕ਼ੁਦਰਤ ਕ਼ਾਦਰ ਕੀ ਦ੍ਰਿੜਾਈਆ। ਕੀ ਤੁਹਾਡੇ ਹੋਵੇ ਅਖ਼ਤਿਆਰਾ, ਮੁਖ਼ਤਿਆਰੋ ਸਚ ਸਚ ਦਿਓ ਸਮਝਾਈਆ। ਸਾਰੇ ਇਕੇ ਵਾਰ ਬੋਲ ਕੇ ਨਾਅਰਾ, ਨਰ ਨਰਾਇਣ ਸੀਸ ਨਿਵਾਈਆ। ਨਾਰਦਾ ਉਹ ਤਕ ਲੈ ਕਲ ਕਲਕੀ ਚਵੀਆਂ ਅਵਤਾਰਾ, ਚੌਬੀਸਾ ਜਗਦੀਸ਼ਾ ਨੂਰ ਅਲਾਹੀਆ । ਜਿਸ ਨੂੰ ਸਭ ਨੇ ਮੰਨਿਆ ਪਰਵਰਦਿਗਾਰਾ, ਜਲਵਾਗਰ ਇਕ ਅਖਵਾਈਆ। ਜੋ ਨਿਰਗੁਣ ਰੂਪ ਧਰ ਦੋਬਾਰਾ, ਦੁਹਰੀ ਆਪਣੀ ਖੇਲ ਵਖਾਈਆ। ਜੰਬੂ ਦੀਪ ਦੀਪਕ ਕਰ ਉਜਿਆਰਾ, ਉਜਾਲਾ ਕਰੇ ਚਾਈਂ ਚਾਈਂਆ। ਜਿਸ ਦਾ ਸ਼ਬਦੀ ਧਾਰ ਤਕਕਾਰਾ, ਬੇਕਰਾਰਾ ਹੁਕਮ ਸੁਣਾਈਆ। ਉਹਦਾ ਰੂਪ ਨਾ ਪੁਰਖ ਨਾ ਨਾਰਾ, ਤਤਾਂ ਵੰਡ ਨਾ ਕੋਇ ਵੰਡਾਈਆ। ਸ਼ਬਦੀ ਸ਼ਬਦ ਲਗਾ ਕੇ ਨਾਅਰਾ, ਦੋ ਜਹਾਨਾਂ ਕਰੇ ਸ਼ਨਵਾਈਆ। ਜੋਤੀ ਜਾਤਾ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਜੋ ਕਲਜੁਗ ਅੰਤਮ ਪਾਵੇ ਸਾਰਾ, ਮਹਾਸਾਰਥੀ ਬਣੇ ਖ਼ਲਕ ਖ਼ੁਦਾਈਆ। ਉਸ ਨੂੰ ਸਦਾ ਸਦਾ ਨਿਮਸਕਾਰਾ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਨਿਵਾਈਆ। ਜੋ ਏਥੇ ਉਥੇ ਪਾਵੇ ਸਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਅਗੰਮ ਅਥਾਹੀਆ। ਜੰਬੂ ਦੀਪ ਕਹੇ ਮੇਰਾ ਧਰਮ ਦੀ ਧਾਰ ਦਾਇਰਾ, ਦਾਇਆਂ ਬਾਇਆਂ ਆਪਣਾ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰਾਂ ਵਖਾਵਾਂ ਆਪਣਾ ਮੁਸ਼ਾਹਿਰਾ, ਪਰਦਾ ਪਰਦਿਆਂ ਵਿਚੋਂ ਉਠਾਈਆ । ਪ੍ਰਭ ਦਾ ਰੂਪ ਅਨੂਪ ਕਰਾਵਾਂ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ। ਦੀਨ ਦੁਨੀ ਵਿਚ ਕੋਈ ਹੋ ਰਹੇ ਨਾ ਬਹਿਰਾ, ਅਣਸੁਣਤ ਸੁਣਤ ਸਮਝਾਈਆ। ਜਿਸ ਕਾਰਨ ਪੁਰਖ ਅਕਾਲੇ ਦੀਨ ਦਿਆਲੇ ਜੋਤੀ ਜਾਮਾ ਪਹਿਰਾ, ਰੂਪ ਅਨੂਪ ਆਪ ਬਦਲਾਈਆ। ਉਸ ਦਾ ਹੁਕਮ ਸੰਦੇਸ਼ਾ ਇਕੋ ਗਹਿਰਾ, ਗਹਿਰ ਗਵਰ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਜੰਬੂ ਕਹੇ ਮੇਰਾ ਘਾਟ ਨੌ ਸੌ ਚੁਰਾਨਵੇ ਕੋਹ, ਕੋਹ ਕਰੋੜੀ ਧਿਆਨ ਲਗਾਈਆ। ਜਿਥੇ ਆਵਾਜ਼ ਸੁਣੇ ਸੋਹੰ ਸੋ, ਸੋ ਪੁਰਖ ਨਿਰੰਜਣ ਦਏ ਵਡਿਆਈਆ। ਹਰਿ ਪੁਰਖ ਨਿਰੰਜਣ ਆਪੇ ਹੋ, ਹੋਕਾ ਦੇਵੇ ਚਾਈਂ ਚਾਈਂਆ। ਆਦਿ ਨਿਰੰਜਣ ਕਰਕੇ ਲੋ, ਲੋਇਣ ਧੁਰ ਦਾ ਆਪ ਖੁਲ੍ਹਾਈਆ। ਏਕੰਕਾਰ ਬਖ਼ਸ਼ ਕੇ ਮੋਹ, ਮੁਹੱਬਤ ਆਪਣੇ ਵਿਚ ਟਿਕਾਈਆ। ਅਬਿਨਾਸ਼ੀ ਕਰਤਾ ਨਾਲ ਛੋਹ, ਸ਼ੌਹਰ
ਬਾਂਕਾ ਹੋ ਕੇ ਵੇਖ ਵਖਾਈਆ। ਸ੍ਰੀ ਭਗਵਾਨ ਭੇਵ ਚੁਕਾ ਕੇ ਦੋਅੰ ਦੋ, ਏਕਾ ਏਕ ਰੂਪ ਦ੍ਰਿੜਾਈਆ। ਪਾਰਬ੍ਰਹਮ ਪ੍ਰਭ ਆਪੇ ਹੋ, ਹੋਕਾ ਦੇਵੇ ਚਾਈਂ ਚਾਈਂਆ। ਸਤਿਗੁਰ ਸ਼ਬਦ ਸ਼ਬਦ ਨਿਰਮੋਹ, ਜਗਤ ਮੁਹੱਬਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸਮਝਾਈਆ। ਜੰਬੂ ਦੀਪ ਕਹੇ ਮੈਂ ਸ਼ੁਕਰੀਏ ਵਿਚ ਕਰਾਂ ਸ਼ੁਕਰਾਨਾ, ਸ਼ੰਕਰਾ ਤੇਰੀ ਖ਼ੁਸ਼ੀ ਮਨਾਈਆ। ਪਿਆਰ ਮੁਹੱਬਤ ਦਾ ਅੰਤਮ ਬੰਨ੍ਹ ਦੇ ਗਾਨਾ, ਸੋਹਣਾ ਸਗਨ ਸਮਝਾਈਆ। ਖੇਲ ਵਖਾ ਜ਼ਿਮੀਂ ਅਸਮਾਨਾ, ਦੋ ਜਹਾਨਾਂ ਭੇਵ ਚੁਕਾਈਆ। ਲੇਖੇ ਲਾ ਲੈ ਰਵੀਦਾਸ ਚਮਾਰ ਵਾਲਾ ਕਾਨਾ, ਕਾਇਨਾਤ ਪੜਦਾ ਆਪ ਉਠਾਈਆ। ਬਚਨ ਪੂਰਾ ਕਰੇ ਜੋ ਨਾਨਕ ਬਗ਼ਦਾਦ ਵਿਚ ਕਿਹਾ ਮਰਦਾਨਾ, ਮੁਦਤਾਂ ਦਾ ਭੇਵ ਖੁਲ੍ਹਾਈਆ। ਲੇਖਾ ਤਕ ਲਉ ਜ਼ਿਮੀਂ ਅਸਮਾਨਾਂ, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਤੂੰ ਸ਼ਾਹੋ ਭੂਪ ਸੁਲਤਾਨਾ, ਨੌਜਵਾਨ ਤੇਰੀ ਵਡਿਆਈਆ। ਰਹਿਮਤ ਕਰ ਰਹੀਮ ਰਹਿਮਾਨਾ, ਰਹਿਮਤ ਸਚ ਸਚ ਕਮਾਈਆ। ਸਭ ਦਾ ਲੇਖੇ ਲਾ ਬਿਆਨਾ, ਪੇਸ਼ੀਨਗੋਈਆਂ ਜੋੜ ਜੁੜਾਈਆ। ਖ਼ੁਸ਼ੀਆਂ ਵਾਲਾ ਆਪਣਾ ਦੱਸ ਤਰਾਨਾ, ਤੁਰੀਆ ਤੋਂ ਬਾਹਰ ਬਾਹਰ ਪੜ੍ਹਾਈਆ। ਕਿਰਪਾ ਕਰ ਮਰਦ ਮਰਦਾਨਾ, ਯੋਧੇ ਸੂਰਬੀਰ ਤੇਰੀ ਸਰਨਾਈਆ। ਜੰਬੂ ਦੀਪ ਕਹੇ ਮੇਰੇ ਉਤੇ ਸਭ ਤੋਂ ਪਹਿਲੇ ਝੁੱਲੇ ਤੇਰਾ ਨਿਸ਼ਾਨਾ, ਸੱਤ ਰੰਗ ਦੇ ਮਾਲਕ ਸੱਤ ਰੰਗ ਦੇਣੇ ਵਖਾਈਆ। ਤੇਰਾ ਯੁੱਧ ਹੋਵੇ ਬਿਨਾ ਤੀਰ ਕਮਾਨਾ, ਸ਼ੱਤਰੂ ਸ਼ਸਤਰ ਵੇਖਣ ਕੋਇ ਨਾ ਪਾਈਆ। ਮੇਰਾ ਧਰਮ ਧਾਰ ਦਾ ਹੋਵੇ ਇਕ ਮੈਦਾਨਾ, ਧਰਨੀ ਧਰਤ ਧਵਲ ਧੌਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਵੇਖ ਵਖਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰ ਜੰਬੂ ਦੀਪ ਤਕੋ ਨਿਸ਼ਾਨੀਆਂ, ਨਿਸ਼ਾਨੇ ਪੂਰਬ ਨਾਲ ਮਿਲਾਈਆ। ਭਵਿਖਤਾਂ ਵਾਲੀਆਂ ਤਕੋ ਕਹਾਣੀਆਂ, ਪੇਸ਼ੀਨਗੋਈਆਂ ਅੱਖਰ ਅੱਖਰ ਜੋੜ ਜੁੜਾਈਆ। ਅੱਖਰਾਂ ਵਾਲੀਆਂ ਵੇਖੋ ਬਾਣੀਆਂ, ਸ਼ਾਸਤਰਾਂ ਨਾਲ ਮਿਲਾਈਆ। ਨਿਗਾਹ ਮਾਰੋ ਚਾਰੇ ਖਾਣੀਆਂ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਅੰਦਰ ਵੜ ਕੇ ਤਕੋ ਅਠਸਠ ਤੀਰਥ ਪਾਣੀਆਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਜੰਬੂ ਦੀਪ ਕਹੇ ਮੇਰਾ ਲੇਖਾ ਧਾਰ ਜੰਬਕ, ਮਿਕਨਾਤੀਸੀ ਨਜ਼ਰ ਕਿਸੇ ਨਾ ਆਈਆ। ਮੇਰਾ ਇਕੋ ਹੋਵੇ ਸਬਕ, ਸਿਖਿਆ ਸਚ ਸਮਝਾਈਆ। ਮੇਰਾ ਲਹਿਣਾ ਦੇਣਾ ਨਾਲ ਚੌਦਾਂ ਤਬਕ, ਚੌਦਾਂ ਲੋਕ ਸੰਗ ਨਿਭਾਈਆ। ਜਿਹੜੇ ਸਾਰੇ ਰਹੇ ਭਟਕ, ਤੜਫਣ ਥਾਉਂ ਥਾਈਂਆ। ਬਿਨ ਸ਼ਰਅ ਜ਼ੰਜੀਰੀਆਂ ਰਹੇ ਲਟਕ, ਜ਼ਿਮੀਂ ਅਸਮਾਨਾਂ ਨਜ਼ਰ ਕੋਇ ਨਾ ਆਈਆ। ਸਭ ਦਾ ਪੂਰਾ ਹੋਣਾ ਵਕ਼ਤ, ਘੜੀ ਪਲ ਨਾਲ ਮਿਲਾਈਆ। ਪੁਰਖ ਅਕਾਲਾ ਦੀਨ ਦਿਆਲਾ ਖੇਲ ਕਰੇ ਉਤੇ ਜਗਤ, ਜਾਗਰਤ ਜੋਤ ਜੋਤ ਰੁਸ਼ਨਾਈਆ। ਜੋ ਮੇਲ ਮਿਲਾਏ ਹਰਿਜਨ ਸਾਚੇ ਭਗਤ, ਭਗਵਨ ਆਪਣੀ ਗੰਢ ਪੁਆਈਆ। ਲੇਖੇ ਲਾਵੇ ਬੂੰਦ ਰਕਤ, ਤਨ ਵਜੂਦਾਂ ਵੇਖ ਵਖਾਈਆ। ਜੋਤੀ ਜਾਤਾ ਹੋ ਕੇ ਆਵੇ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਰਾਮ ਦੀ ਆਸ਼ਾ ਵੇਖੇ ਜੋ ਸੰਦੇਸ਼ਾ ਦਿਤਾ ਭਰਤ, ਅਯੁਧਿਆ ਬਾਹਰ ਕ਼ਦਮ ਟਿਕਾਈਆ। ਜੋ ਅਰਜਨ ਨਾਲ ਕਾਹਨ ਨੇ ਲਾਈ ਸ਼ਰਤ, ਧਰਮ ਦੀ ਧਾਰ ਗੰਢ ਬੰਧਾਈਆ। ਜੋ ਪੈਗ਼ੰਬਰਾਂ ਸੁਲਹਕੁਲ ਦਾ ਲੇਖਾ ਦੱਸਿਆ ਉਤੇ ਅਰਸ਼, ਅਰਸ਼ੀ ਪ੍ਰੀਤਮ ਵੇਖ ਵਖਾਈਆ। ਅੰਤਮ ਸਭ ਦੀ ਪੂਰੀ ਕਰੇ ਹਰਸ, ਹਵਸ ਦਏ ਮਿਟਾਈਆ। ਜਨ ਭਗਤਾਂ ਦੇ ਕੇ
ਦਰਸ, ਦੀਦ ਈਦ ਚੰਦ ਚਮਕਾਈਆ। ਜੁਗ ਬਦਲਣਾ ਜਿਸ ਦਾ ਫ਼ਰਜ਼, ਫ਼ਾਜ਼ਲ ਹੋਵੇ ਧੁਰ ਦਾ ਮਾਹੀਆ। ਗੁਰ ਅਵਤਾਰ ਪੈਗ਼ੰਬਰਾਂ ਮਨਜ਼ੂਰ ਕਰੇ ਅਰਜ਼, ਆਰਜ਼ੂ ਆਪਣੇ ਚਰਨ ਟਿਕਾਈਆ। ਜੰਬੂ ਕਹੇ ਉਸ ਦਾ ਵੇਸ ਹੋਵੇ ਅਸਚਰਜ, ਅਚਰਜ ਲੀਲਾ ਆਪ ਵਖਾਈਆ। ਸਤਿਗੁਰ ਸ਼ਬਦ ਪਏ ਗਰਜ, ਗ਼ਰਜ਼ ਆਪਣੀ ਨਾ ਕੋਇ ਜਣਾਈਆ। ਕਲਜੁਗ ਦੀ ਥਾਂ ਸਤਿਜੁਗ ਦਾ ਨਾਮ ਕਰੇ ਦਰਜ, ਦਰਜਾ ਬਦਰਜਾ ਸਭ ਦਾ ਪੰਧ ਮੁਕਾਈਆ। ਯੋਧਾ ਸੂਰਬੀਰ ਮਰਦਾਨਾ ਬਣ ਮਰਦ, ਮਰਦ ਮਰਦਾਨਾ ਹੋ ਕੇ ਵੇਖ ਵਖਾਈਆ। ਨਵ ਸਤ ਦਾ ਮੇਟੇ ਅੰਧੇਰਾ ਗਰਦ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਦੀਨ ਦੁਨੀ ਵੰਡੇ ਦਰਦ, ਦਰਦ ਦੁਖ ਭੈ ਭੰਜਨ ਮਿਹਰਵਾਂ ਮਿਹਰਵਾਂ ਮਿਹਰਵਾਂ ਮਿਹਰ ਨਜ਼ਰ ਉਠਾਈਆ।