ਪੁਸਤਕਾਲਾਭਾਗ ੨੪

੮ ਜੇਠ ਸ਼ਹਿਨਸ਼ਾਹੀ ਸੰਮਤ ੧੧ ਸ਼ਿਵ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਨਾਰਦ ਕਹੇ ਜੰਬੂ ਮੈਂ ਤੇਰੀ ਚਾਰੇ ਕੂਟ ਲੰਘੀ, ਬਿਨ ਪੈਰਾਂ ਬਿਨ ਕ਼ਦਮਾਂ ਕ਼ਦਮ ਬਦਲਾਈਆ। ਮੇਰੀ ਧਰਮ ਧਾਰ ਦਿਸੀ ਨੰਗੀ, ਓਢਣ ਸੀਸ ਨਾ ਕੋਇ ਟਿਕਾਈਆ। ਮੇਰੇ ਅੰਤਸ਼ਕਰਨ ਇਹ ਖੇਲ ਲੱਗੀ ਚੰਗੀ, ਚੰਗੀ ਤਰਹ ਦ੍ਰਿੜਾਈਆ। ਮੈਨੂੰ ਸ਼ੰਕਰ ਮਿਲਿਆ ਬਾਣਾ ਪਹਿਰ ਕੇ ਜੰਗੀ, ਸ਼ਸਤਰ ਹੱਥ ਨਾ ਕੋਇ ਉਠਾਈਆ। ਹੱਥ ਕਲਜੁਗ ਆਯੂ ਫੜੀ ਲੰਬੀ, ਲੰਮਾਂ ਪੈ ਕੇ ਵੇਖ ਵਖਾਈਆ। ਨਾਲੇ ਅੰਦਰੋਂ ਰਿਹਾ ਕੰਬੀ, ਜਟਾ ਜੂਟ ਸੀਸ ਹਿਲਾਈਆ। ਫੇਰ ਨਿਗਾਹ ਮਾਰੀ ਦੁਨੀਆ ਵੇਖੀ ਡੰਭੀ, ਪਾਖੰਡ ਵਿਚ ਵਡਿਆਈਆ। ਫਿਰ ਹੱਥ ਮਾਰ ਕੇ ਆਪਣੀ ਕੰਢੀ, ਧੂਣੀ ਖ਼ਾਕ ਦਿਤੀ ਉਡਾਈਆ। ਫੇਰ ਕਰਮ ਕਾਂਡ ਦੀ ਵੇਖੀ ਡੰਡੀ, ਓਝੜ ਰਾਹ ਪਈ ਲੋਕਾਈਆ। ਫਿਰ ਬਿਨਾ ਧਾਰ ਤੋਂ ਵੇਖੀ ਚੰਡੀ, ਜੋ ਆਪਣਾ ਰੂਪ ਬਦਲਾਈਆ। ਜਾਂ ਨੈਣ ਉਠਾਇਆ ਸਭ ਦੀ ਆਸ਼ਾ ਪੂਰਬ ਜਾਂਦੀ ਲੰਘੀ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਪੁਰਖ ਅਕਾਲ ਤਕਿਆ ਸ਼ਾਹ ਸੂਰਾ ਸਰਬੰਗੀ, ਸ਼ਹਿਨਸ਼ਾਹ ਨੂਰ ਅਲਾਹੀਆ। ਜਿਸ ਦੀ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਸੰਧੀ, ਲੇਖ ਜਣਾਇਆ ਥਾਉਂ ਥਾਈਂਆ। ਨਾਰਦ ਕਹੇ ਮੈਂ ਨਿਗਾਹ ਬਦਲੀ ਮੈਨੂੰ ਪਿਛੇ ਭੱਜਦੀ ਆਉਂਦੀ ਦਿਸੀ ਗੰਗੀ, ਗੰਗਾ ਆਪਣਾ ਕ਼ਦਮ ਉਠਾਈਆ। ਨਾਲ ਜਮਨਾ ਆਏ ਦੋ ਟੰਗੀ, ਦੁਹਰਾ ਆਪਣਾ ਰੂਪ ਬਦਲਾਈਆ। ਸੁਰਸਤੀ ਪਿਛੇ ਰਹਿਣ ਨਾ ਦਿਤੀ ਵੰਡੀ, ਭੱਜੀ ਵਾਹੋ ਦਾਹੀਆ। ਗੋਦਾਵਰੀ ਬਿਨਾ ਆਸ਼ਾ ਤੋਂ ਆਪਣੀ ਆਸ਼ਾ ਪਾਰ ਲੰਘੀ, ਅੱਗਾ ਪਿਛਾ ਵੇਖਣ ਕੋਇ ਨਾ ਪਾਈਆ। ਮੈਂ ਪਾਸਾ ਬਦਲਿਆ ਨਾਲ ਇਸ਼ਾਰਾ ਤਕਿਆ ਨੂਰ ਨੁਰਾਨੇ ਚੰਦੀ, ਚੰਦ ਚਾਂਦਨਾ ਕੀ ਚਮਕਾਈਆ। ਫੇਰ ਜ਼ੋਰ ਨਾਲ ਗੰਗਾ ਮਈਆ ਹੋ ਕੇ ਕੰਬੀ, ਆਪਣੀ ਅਵਾਜ਼ ਦਿਤੀ ਸੁਣਾਈਆ। ਮੈਂ ਰੂਪ ਬਦਲਾ ਕੇ ਕਿਹਾ ਮੈਂ ਤੇਰਾ ਭੁਯੰਗੀ, ਭੁਜਾਂ ਬਾਹਵਾਂ ਵੇਖਣ ਕੋਇ ਨਾ ਪਾਈਆ। ਝਟ ਸਤਿਗੁਰ ਸ਼ਬਦ ਇਸ਼ਾਰਾ ਦਿਤਾ ਸਾਰੇ ਆਪਣੇ ਆਪਣੇ ਹਿਲਾਓ ਕੰਧੀ, ਮੋਢੇ ਦੀਨ ਦੁਨੀ ਵਖਾਈਆ। ਅੰਮ੍ਰਿਤ ਧਾਰ ਵੇਖੋ ਕਿਸ ਬਿਧ ਹੋਈ ਗੰਦੀ, ਰਸ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਝਟ ਮੇਰੇ ਵਲ ਗੰਗੀ ਉਠਾਇਆ ਨੈਣ, ਅੱਖ ਅੱਖ ਮਿਲਾਈਆ। ਫੇਰ ਜਮਨਾ ਲੱਗੀ

ਕਹਿਣ, ਬਿਨ ਰਸਨਾ ਢੋਲੇ ਗਾਈਆ। ਸੁਰਸਤੀ ਤੇਰਾ ਲੇਖਾ ਨਾਲ ਤ੍ਰਿਬੈਣ, ਤ੍ਰਿਬੈਣੀ ਦੇ ਮਾਲਕ ਰਾਮ ਰਾਮ ਜਣਾਈਆ। ਗੋਦਾਵਰੀ ਕਹੇ ਮੇਰਾ ਗੋਬਿੰਦ ਸਾਕ ਸੈਣ, ਮਾਲਕ ਇਕੋ ਨਜ਼ਰੀ ਆਈਆ। ਨਾਰਦ ਕਿਹਾ ਕਮਲੀਓ ਤੁਹਾਡਾ ਪਾਣੀ ਦਾ ਵਗਦਾ ਵਹਿਣ, ਜਲਧਾਰਾ ਨਾਲ ਮਿਲਾਈਆ। ਜ਼ਰਾ ਨਿਗਾਹ ਮਾਰ ਲਓ ਕੀ ਇਸ਼ਾਰਾ ਦਿਤਾ ਬਾਲਮੀਕ ਵਿਚ ਰਮਾਇਣ, ਰਮਤੇ ਰਮਤੇ ਤੁਹਾਡਾ ਪੰਧ ਮੁਕਾਈਆ। ਤੁਸੀਂ ਵਸਣ ਵਾਲੀਆਂ ਵਿਚ ਹਿੰਦਵਾਇਣ, ਹਿੰਦਸਾ ਇਕਾਈ ਵਾਲਾ ਨਾਲ ਮਿਲਾਈਆ। ਉਹ ਵੇਖ ਲਓ ਕਲਜੁਗ ਕੂੜੀ ਕਿਰਿਆ ਬਣ ਗਈ ਡੈਣ, ਡੌਰੂ ਡੰਕ ਆਪਣਾ ਰਹੀ ਵਜਾਈਆ। ਤੁਹਾਡੇ ਵਿਛੜ ਗਏ ਸਾਕ ਸੱਜਣ ਸੈਣ, ਬ੍ਰਾਹਮਣ ਪੰਡਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਗੰਗਾ ਕਹੇ ਨਾਰਦਾ ਸੁਣ ਮੇਰਾ ਸੰਦੇਸ਼, ਸਤਿਗੁਰ ਸ਼ਬਦ ਸ਼ਬਦ ਜਣਾਈਆ। ਮੇਰੇ ਖੁਲ੍ਹੇ ਵੇਖ ਲੈ ਕੇਸ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਮੈਂ ਤਕਿਆ ਇਕ ਨਰੇਸ਼, ਨਰ ਨਰਾਇਣਾ ਧੁਰਦਰਗਾਹੀਆ। ਜਿਸ ਨੇ ਦੀਨ ਦੁਨੀ ਵਿਚ ਪਾਇਆ ਕਲੇਸ਼, ਕਲਾ ਆਪਣੀ ਇਕ ਪਰਗਟਾਈਆ। ਮੈਨੂੰ ਸੰਦੇਸ਼ੇ ਦੇ ਕੇ ਗਿਆ ਸ਼ੇਸ਼, ਦੋ ਸਹੰਸਰ ਜੇਹਵਾ ਮੁਖ ਸਹਸਰ ਨਾਲ ਹਿਲਾਈਆ। ਮੈਂ ਏਸੇ ਕਾਰਨ ਪੁਰਖ ਅਕਾਲ ਦੇ ਹੋਈ ਪੇਸ਼, ਪੇਸ਼ਤਰ ਆਪਣਾ ਹਾਲ ਜਣਾਈਆ। ਉਹ ਤਕ ਲੈ ਜਿਸ ਸ਼ੰਕਰ ਨੇ ਸੀਸ ਉਡਾਇਆ ਆਪਣੇ ਸੁਤ ਗਣੇਸ਼, ਗਣਪਤ ਕੀ ਜਣਾਈਆ । ਉਹ ਵੇਖਣਹਾਰਾ ਦੇਸ ਪਰਦੇਸ਼, ਦੋ ਜਹਾਨਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜਮਨਾ ਹੋਰ ਅਗੰਮਾ ਗੀਤ ਗਾਂਦੀ, ਖ਼ੁਸ਼ੀਆਂ ਨਾਲ ਸੁਣਾਈਆ। ਸੀਸ ਰਹੀ ਨਾ ਕੋਇ ਪਰਾਂਦੀ, ਲਾਲ ਗੁਲਾਲਾ ਰੰਗ ਨਾ ਕੋਇ ਚੜ੍ਹਾਈਆ। ਮੈਂ ਮਈਆ ਸਭ ਦੀ ਬਣ ਗਈ ਬਾਂਦੀ, ਕਲਜੁਗ ਆਪਣੀ ਕਲਾ ਵਰਤਾਈਆ। ਮੈਨੂੰ ਕ਼ਸਮ ਸੂਰ ਗਾਂ ਦੀ, ਰੋ ਰੋ ਦਿਆਂ ਦੁਹਾਈਆ। ਵਡਿਆਈ ਰਹੀ ਨਹੀਂ ਕਿਸੇ ਤੀਰਥ ਤਟ ਥਾਂ ਦੀ, ਥਾਨ ਥਨੰਤਰ ਰੋਵਣ ਮਾਰਨ ਧਾਂਹੀਆ। ਵਡਿਆਈ ਰਹੀ ਨਹੀਂ ਮੇਰੀ ਸ਼ਕੰਗਣਾ ਵਾਲੀ ਬਾਂਹ ਦੀ, ਲਾਲ ਰੰਗ ਹੱਥ ਨਾ ਕੋਇ ਰਖਾਈਆ। ਮੇਰੇ ਉਤੇ ਵਿਦਵਾਨਾਂ ਦੀ ਬੁੱਧੀ ਹੋਈ ਕਾਂ ਦੀ, ਕਾਗ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਢੇ ਮੰਗ ਮੰਗਾਈਆ। ਨਾਰਦ ਕਹੇ ਮੈਂ ਨਿਗਾਹ ਮਾਰੀ ਰੋਂਦੀ ਦਿਸੀ ਸੁਰਸਤੀ, ਸੁਰਤ ਸਚ ਨਾ ਕੋਇ ਸਮਾਈਆ। ਕਲਜੁਗ ਕੂੜੀ ਕਿਰਿਆ ਚਾਰੋਂ ਕੁੰਟ ਮਸਤੀ, ਮਸਤ ਦੀਵਾਨਾ ਨਜ਼ਰ ਕੋਇ ਨਾ ਆਈਆ। ਤ੍ਰਬੈਣੀ ਧਾਰ ਮੇਰੀ ਉਜੜਨ ਵਾਲੀ ਬਸਤੀ, ਖੰਡਰ ਖ਼ਾਕ ਦਿਸੇ ਲੋਕਾਈਆ। ਮੈਂ ਤਕਣ ਆਈ ਇਕੋ ਹਸਤੀ, ਬਿਨ ਨੈਣਾਂ ਦਰਸ਼ਨ ਪਾਈਆ। ਇਹ ਖੇਲ ਜਿਸਦੇ ਵਸ ਦੀ, ਵਾਸਤਾ ਉਸੇ ਚਰਨ ਟਿਕਾਈਆ। ਮੈਂ ਵਣਜਾਰੀ ਉਸ ਦੇ ਜਸ ਦੀ, ਸਿਫ਼ਤਾਂ ਨਾਲ ਸਲਾਹੀਆ। ਨਾਲੇ ਰੋਂਦੀ ਨਾਲੇ ਹਸਦੀ, ਦੋਵੇਂ ਰੂਪ ਬਦਲਾਈਆ। ਕਲਜੁਗ ਧਾਰ ਵੇਖ ਲੈ ਕੂੜ ਕੁੜਿਆਰ ਭੱਖ ਦੀ, ਸਾਚਾ ਸੰਗੀ ਸੰਗ ਨਾ ਕੋਇ ਨਿਭਾਈਆ। ਸ਼ਰਮ ਰਹੀ ਨਹੀਂ ਮੇਰੇ ਉਤੇ ਕਿਸੇ ਅੱਖ ਦੀ, ਅੱਖਰਾਂ ਵਾਲੇ ਕਰਨ ਲੜਾਈਆ। ਮਾਇਆ ਰਾਣੀ ਵੇਖ ਲੈ ਨਚਦੀ, ਘੁੰਗਟ ਮੂਲ ਨਾ ਕੋਇ ਰਖਾਈਆ। ਕ਼ੀਮਤ ਰਹੀ ਨਾ ਲਜ ਪਤ ਦੀ, ਪਤਿਤ ਹੋਈ ਲੋਕਾਈਆ । ਵੇ ਨਾਰਦਾ ਮੈਂ ਏਸੇ ਕਰਕੇ ਵਾਸਤਾ ਘਤਦੀ, ਰੋ ਰੋ ਦਿਆਂ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,

ਸਦਾ ਸਦ ਆਪਣੀ ਦਇਆ ਕਮਾਈਆ। ਨਾਰਦ ਕਹੇ ਮੈਂ ਨਿਗਾਹ ਮਾਰੀ ਗੋਦਾਵਰੀ ਮੇਰੀ ਤਕਦੀ ਬਿਨਾ ਅੱਖਾਂ ਤੋਂ ਬੋਦੀ, ਬੁੱਧੀਵਾਨ ਸਮਝ ਕੋਇ ਨਾ ਪਾਈਆ। ਮੈਂ ਹਸ ਕੇ ਕਿਹਾ ਨੀ ਤੈਨੂੰ ਪ੍ਰਭੂ ਕਿਉਂ ਕੱਢਿਆ ਆਪਣੀ ਵਿਚੋਂ ਗੋਦੀ, ਗੋਦ ਵਿਚ ਨਾ ਕੋਇ ਰਖਾਈਆ। ਤੇਰਾ ਲੇਖਾ ਨਾਲ ਉਸ ਵੇਦੀ ਸੋਢੀ, ਜੋ ਗੋਬਿੰਦ ਧੁਰ ਦਾ ਮਾਹੀਆ। ਜਿਸ ਦਾ ਫ਼ਲ ਕਿਸੇ ਨਜ਼ਰ ਨਾ ਆਏ ਗੁੰਚਾ ਫੁਲ ਡੋਡੀ, ਡੰਡਾਵਤ ਸਭ ਦੀ ਵੇਖ ਵਖਾਈਆ। ਗੋਦਾਵਰੀ ਕਹੇ ਨਾਰਦਾ ਮੈਂ ਉਸੇ ਦੇ ਪਿਆਰ ਦੀ ਰੋਗੀ, ਦੁਖ ਸਕਾਂ ਨਾ ਕੋਇ ਸਮਝਾਈਆ। ਜੋ ਮੇਰੇ ਧਰਮ ਧਾਰ ਦਾ ਜੋਗੀ, ਜੁਗਤੀ ਆਪਣੀ ਗਿਆ ਸਮਝਾਈਆ। ਜਿਸ ਵੇਲੇ ਕਲਜੁਗ ਦੁਨੀਆ ਹੋ ਗਈ ਲੋਭੀ, ਲਾਲਚ ਵਿਚ ਕੁਰਲਾਈਆ। ਗੋਦਾਵਰੀ ਤੇਰਾ ਅੰਮ੍ਰਿਤ ਰਸ ਰਹੇ ਮੂਲ ਨਾ ਧੋਬੀ, ਦੁਰਮਤ ਮੈਲ ਨਾ ਕੋਇ ਧੁਆਈਆ। ਉਸ ਵੇਲੇ ਮੇਰਾ ਠਾਕਰ ਆਉਣਾ ਮੌਜੀ, ਮਜਲਸ ਭਗਤਾਂ ਨਾਲ ਰਖਾਈਆ। ਤੂੰ ਉਸ ਦੀ ਬਣਨਾ ਖੋਜੀ, ਖੋਜਣਾ ਥਾਉਂ ਥਾਈਂਆ। ਮੈਨੂੰ ਇਉਂ ਜਾਪਦਾ ਅੰਤ ਤੁਹਾਡੀ ਮੁਕ ਜਾਣੀ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਆਪਣੀ ਕਲਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ । ਨਾਰਦ ਕਹੇ ਮੈਂ ਰੈਣ ਸਬਾਈ ਘੁੰਮਿਆ, ਪੰਧ ਨਜ਼ਰ ਕੋਇ ਨਾ ਆਈਆ। ਮੈਂ ਧਰਨੀ ਧਰਤ ਧਵਲ ਧੌਲ ਕਿਨਾਰਾ ਚੁੰਮਿਆ, ਬਿਨ ਰਸਨਾ ਰਸ ਚਖਾਈਆ। ਫੇਰ ਸ਼ਬਦ ਅਗੰਮਾ ਸੁਣਿਆ, ਅਣਸੁਣਤ ਦਿਤਾ ਦ੍ਰਿੜਾਈਆ। ਮੈਂ ਮਾਲਕ ਖ਼ਾਲਕ ਕੁੰਨ ਕੁੰਨਿਆ, ਕਾਇਨਾਤ ਮੇਰੀ ਦੁਹਾਈਆ। ਮੈਂ ਲੱਖ ਚੁਰਾਸੀ ਵਿਚੋਂ ਭਗਤ ਪਿਆਰ ਚੁਣਿਆ, ਦੂਸਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਚੜ੍ਹਾਈਆ। ਨਾਰਦ ਕਹੇ ਮੈਨੂੰ ਗੰਗਾ ਸਹਿਜ ਨਾਲ ਮਾਰੀ ਥਾਪੀ, ਥਪਕ ਦਿਤਾ ਹਿਲਾਈਆ। ਪੰਡਤਾ ਆਪਣੀ ਪੁਰਾਣੀ ਕਢ ਲੈ ਕਾਪੀ, ਬਿਨ ਅੱਖਰਾਂ ਅੱਖਰ ਜਣਾਈਆ। ਜਿਸ ਵਿਚ ਇਕੋ ਪ੍ਰਭੂ ਦਾ ਜਾਪੀ, ਦੂਸਰ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਹੋਣਾ ਵਡ ਪਰਤਾਪੀ, ਦੋ ਜਹਾਨਾਂ ਵਜੇ ਵਧਾਈਆ। ਜਿਸ ਨੂੰ ਸਭ ਨੇ ਮੰਨਣਾ ਕਮਲਾਪਾਤੀ, ਪਤਿਪਰਮੇਸ਼ਵਰ ਕਹਿ ਕੇ ਸੀਸ ਨਿਵਾਈਆ। ਜੋ ਕਲਜੁਗ ਮੇਟੇ ਅੰਧੇਰੀ ਰਾਤੀ, ਸਤਿਜੁਗ ਸਤਿ ਚੰਦ ਚਮਕਾਈਆ। ਗੰਗਾ ਕਹੇ ਮੇਰਾ ਸੀਨਾ ਪਾੜ ਕੇ ਵੇਖ ਲੈ ਛਾਤੀ, ਛਤਰਧਾਰੀ ਰਹਿਣ ਕੋਇ ਨਾ ਪਾਈਆ। ਮੈਨੂੰ ਇਉਂ ਜਾਪਦਾ ਪੰਡਤਾ ਕਿਸੇ ਘਰ ਜਗਣਾ ਦੀਵਾ ਨਹੀਂ ਕੋਈ ਬਾਤੀ, ਬੇਵਤਨ ਦਿਸੇ ਲੋਕਾਈਆ। ਮੈਂ ਸੋਚਦੀ ਰਹੀ ਸਾਰੀ ਰਾਤੀ, ਸੁਤਿਆਂ ਨੀਂਦ ਕੋਇ ਨਾ ਆਈਆ। ਫੇਰ ਨਿਗਾਹ ਮਾਰੀ ਆਪਣੇ ਵਿਚੋਂ ਝਾਤੀ, ਝਾਕੀ ਲਈ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਕੀ ਵਰਤਾਈਆ । ਨਾਰਦ ਕਹੇ ਜਮਨਾ ਸੁਰਸਤੀ ਤੁਸੀਂ ਹੋਈਆਂ ਕਿਉਂ ਦਿਲਗੀਰ, ਗੋਦਾਵਰੀ ਨਾਲ ਮਿਲਕੇ ਦਿਓ ਸੁਣਾਈਆ। ਸਾਰੀਆਂ ਕਹਿਣ ਸਾਡੇ ਬਸਤਰ ਲੱਥੇ ਚੀਰ, ਓਢਣ ਨਜ਼ਰ ਕੋਇ ਨਾ ਆਈਆ। ਸਾਡਾ ਅੰਮ੍ਰਿਤ ਰਸ ਰਿਹਾ ਨਾ ਸੀਰ, ਕਲਜੁਗ ਵਿਖ ਭਰੀ ਦਿਸੇ ਲੋਕਾਈਆ। ਸਾਡਾ ਨੇਤਰ ਵਗੇ ਨੀਰ, ਰੋ ਰੋ ਕੁਰਲਾਈਆ। ਬਹੁੜੀ ਵੇਲਾ ਆਇਆ ਅੰਤ ਅਖ਼ੀਰ, ਆਖ਼ਰ ਦਈਏ ਸਮਝਾਈਆ । ਸਾਨੂੰ ਦੇਵੇ ਕੋਈ ਨਾ ਧੀਰ, ਧੀਰਜ ਰਹਿਣ ਕੋਇ ਨਾ ਪਾਈਆ। ਪੰਡਤ ਪਾਂਧੇ ਘਤ ਗਏ ਵਹੀਰ, ਕਲਜੁਗ ਵਹਿਣ ਗਿਆ ਰੁੜ੍ਹਾਈਆ। ਧਰਮ ਦੀ ਰਹੀ ਨਾ ਕੋਈ ਤਸਵੀਰ, ਤਸੱਵਰ ਕਰ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੇਰੀ ਬ੍ਰਾਹਮਣ ਵਾਲੀ ਮਹੂਰਤ, ਨਛੱਤਰ ਸਚ ਸਚ ਜਣਾਈਆ। ਮੈਨੂੰ ਖ਼ੁਸ਼ੀ ਨਾਲ ਵਖਾਓ ਆਪਣੀ ਸੂਰਤ, ਸੁਤੀਓ ਲਓ ਅੰਗੜਾਈਆ। ਪਿਛਲਾ ਪੰਧ ਛਡੋ ਨੇੜ ਦੂਰਤ, ਅੱਗਾ ਵੇਖੋ ਚਾਈਂ ਚਾਈਂਆ। ਜੇ ਕਲਜੁਗ ਪਾਂਧੀ ਹੋ ਗਏ ਮੂਰਖ ਮੂੜ੍ਹਤ, ਆਪਣਾ ਆਪ ਗਏ ਬਦਲਾਈਆ। ਸਤਿਗੁਰ ਸ਼ਬਦ ਦੀ ਸੁਣੋ ਤੂਰਤ, ਤੁਰਤ ਤੁਹਾਨੂੰ ਦਏ ਸਮਝਾਈਆ। ਜਿਸ ਕਲਜੁਗ ਨਾਤਾ ਤੋੜਨਾ ਕੂੜਤ, ਸਤਿ ਸਚ ਨਾਲ ਮਿਲਾਈਆ। ਉਸ ਦੀ ਚਰਨ ਮਸਤਕ ਲਾਓ ਧੂੜਤ, ਧੂੜੀ ਖ਼ਾਕ ਰਮਾਈਆ। ਜੋ ਆਸਾ ਮਨਸਾ ਪੂਰੀ ਕਰੇ ਪੂਰਤ, ਪੂਰਨ ਬ੍ਰਹਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਸਹਿਜ ਨਾਲ ਮੁਖ ਤੋਂ ਚੁਕ ਕੇ ਪੜਦਾ, ਨੈਣ ਨੈਣਾਂ ਵਿਚੋਂ ਮਟਕਾਈਆ। ਫੇਰ ਵੇਖਿਆ ਲਹਿੰਦਾ ਚੜ੍ਹਦਾ, ਦੱਖਣ ਪਹਾੜ ਖੋਜ ਖੁਜਾਈਆ। ਝਟ ਨਾਰਦ ਤੂੰ ਮੇਰਾ ਮੈਂ ਤੇਰਾ ਪੜ੍ਹਦਾ, ਬਿਨ ਹਰਫ਼ ਹਰੂਫ਼ ਸੁਣਾਈਆ। ਕਦੇ ਅੰਦਰ ਕਦੇ ਬਾਹਰ ਵੜਦਾ, ਘਰਾਨਾ ਨਜ਼ਰ ਕੋਇ ਨਾ ਆਈਆ। ਕਦੇ ਰੂਪ ਵਖਾਏ ਆਪਣੇ ਸਰੂਪ ਧੜ ਦਾ, ਕਦੇ ਜੋਤ ਨੂਰ ਰੁਸ਼ਨਾਈਆ । ਝਟ ਗੰਗਾ ਦੀ ਬਾਂਹ ਫੜਦਾ, ਹਲੂਣੇ ਨਾਲ ਹਿਲਾਈਆ। ਓਹ ਸਤਿਗੁਰ ਤਕ ਲੈ ਜੋ ਨਾ ਜੰਮੇ ਨਾ ਮਰਦਾ, ਮਰ ਜੀਵਤ ਰੂਪ ਨਾ ਕੋਇ ਦਰਸਾਈਆ। ਜੋ ਆਦਿ ਜੁਗਾਦਿ ਸਭ ਕਿਛ ਕਰਦਾ, ਕਰਨੀ ਦਾ ਕਰਤਾ ਇਕ ਅਖਵਾਈਆ। ਜੋ ਕਮਲੀਓ ਤੁਹਾਡੇ ਅੰਮ੍ਰਿਤ ਭੰਡਾਰੇ ਭਰਦਾ, ਅੰਮਿਉਂ ਰਸ ਆਪ ਵਖਾਈਆ। ਉਹ ਲੇਖਾ ਜਾਣੇ ਕਲਜੁਗ ਕਲ ਦਾ, ਕਲ ਕਾਤੀਆਂ ਕਰੇ ਸਫਾਈਆ । ਜੋ ਮਾਲਕ ਨਿਹਚਲ ਧਾਮ ਅਟਲ ਦਾ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਰਾਜੇ ਬਲ ਦਾ, ਬਾਵਨ ਮੇਲਾ ਸਹਿਜ ਸੁਭਾਈਆ। ਉਹ ਸੰਬਲ ਸਿੰਘਾਸਣ ਆਪਣਾ ਮਲਦਾ, ਸਚ ਦੁਆਰ ਸੋਭਾ ਪਾਈਆ। ਜੋ ਦਿਵਸ ਰੈਣ ਸੰਦੇਸ਼ੇ ਘਲਦਾ, ਰੈਣ ਸਬਾਈ ਤੁਹਾਨੂੰ ਰਿਹਾ ਸਮਝਾਈਆ। ਉਸ ਦਾ ਵਸੇਰਾ ਨਹੀਂ ਕਿਸੇ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਝੱਲ ਦਾ, ਝੱਲੀਓ ਆਪਣੀ ਝਲਕ ਦਏ ਵਖਾਈਆ। ਜੋ ਸਭ ਨੂੰ ਫਿਰੇ ਛਲਦਾ, ਅਛਲ ਛਲ ਹੋ ਕੇ ਆਪਣਾ ਹੁਕਮ ਵਰਤਾਈਆ । ਮੈਂ ਸਚ ਦੱਸਾਂ ਉਹ ਸੇਈ ਆਇਆ ਹੋਇਆ ਕੱਲ ਦਾ, ਕਲਮਿਆਂ ਤੋਂ ਬਾਹਰ ਕਰੇ ਪੜ੍ਹਾਈਆ। ਜੋਤੀ ਜਾਤਾ ਹੋ ਕੇ ਭਗਤਾਂ ਅੰਦਰ ਰਲਦਾ, ਰਲ ਮਿਲ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਝਟ ਨੇਤਰ ਪਾਇਆ ਸੁਰਮਾ, ਨੂਰ ਨੂਰ ਵਿਚ ਰਖਾਈਆ। ਨਾਰਦਾ ਸਾਡੇ ਅੰਦਰ ਫ਼ੁਰਿਆ ਫ਼ੁਰਨਾ, ਪਤਾ ਨਹੀਂ ਕਿਸ ਦਿਤਾ ਸੁਣਾਈਆ। ਅਸੀਂ ਹੁਣੇ ਉਸ ਪਾਸੇ ਨੂੰ ਤੁਰਨਾ, ਜਿਥੇ ਤੁਰਤ ਮਿਲੇ ਧੁਰ ਦਾ ਮਾਹੀਆ। ਕਿਸੇ ਦੇ ਮੋੜਿਆਂ ਨਹੀਂ ਮੁੜਨਾ, ਅਗੇ ਹੋ ਨਾ ਕੋਇ ਅਟਕਾਈਆ। ਜਿਸ ਦੇ ਚਰਨਾਂ ਅੰਤਮ ਸਭ ਨੂੰ ਪੈਣਾ ਜੁੜਨਾ, ਜੋੜੀ ਹਰਿ ਜਗਦੀਸ਼ ਨਾਲ ਰਖਾਈਆ। ਸਾਡਾ ਜਲ ਪਾਣੀ ਦਾ ਵਹਿਣ ਉਪਰੋਂ ਨੀਚੇ ਰੁੜ੍ਹਨਾ, ਭੱਜੇ ਵਾਹੋ ਦਾਹੀਆ। ਜਿਸ ਦੇ ਵਿਚ ਪਾਹਨ ਪਾਥਰ ਖੁਰਨਾ, ਮਿੱਟੀ ਖ਼ਾਕ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਤੁਸੀਂ ਪ੍ਰਭੂ ਦੇ ਪਿਆਰ ਵਿਚ ਵੱਡੀਆਂ, ਵੱਡੇ ਦੀ ਵਡ ਵਡਿਆਈਆ।

ਮੈਂ ਕੂਕ ਸੁਣਾਵਾਂ ਚੁਕ ਕੇ ਆਪਣੀਆਂ ਅੱਡੀਆਂ, ਅੱਡੀ ਚੋਟੀ ਜ਼ੋਰ ਲਗਾਈਆ। ਆਹ ਵੇਖ ਲਓ ਮੈਂ ਪੁਰਾਣੀਆਂ ਲਿਖਤਾਂ ਤੁਹਾਡੀਆਂ ਕੱਢੀਆਂ, ਜੁਗ ਚੌਕੜੀ ਨਾਲ ਰਲਾਈਆ। ਜਿਨ੍ਹਾਂ ਵਿਚ ਲਿਖਿਆ ਜਿਸ ਵੇਲੇ ਕਲਜੁਗ ਵਿਚ ਪਰਮ ਪੁਰਖ ਨੇ ਆਉਣਾ ਤੁਸਾਂ ਸਭ ਦੀਆਂ ਚੁੱਕਕੇ ਲੈ ਜਾਣੀਆਂ ਹਡੀਆਂ, ਜੋ ਤੁਹਾਡੇ ਵਿਚ ਮਾਨਸ ਮਾਨਵ ਗਏ ਟਿਕਾਈਆ। ਬੇਸ਼ਕ ਤੁਸੀਂ ਪ੍ਰਭੂ ਦੇ ਪਿਆਰ ਵਿਚ ਅੱਜੇ ਨੱਢੀਆਂ, ਨੌਜਵਾਨਾ ਨਜ਼ਰੀ ਆਈਆ । ਤੁਹਾਡੀਆਂ ਜੋਤਾਂ ਪਾਣੀ ਦੀ ਤਹਿ ਅੰਦਰ ਜਗੀਆਂ, ਬਾਹਰ ਦਿਸੇ ਨਾ ਕੋਇ ਰੁਸ਼ਨਾਈਆ। ਜੇ ਪ੍ਰਭੂ ਨੂੰ ਮਿਲਣਾ ਤੇ ਸਿਰ ਤੇ ਪਾ ਲਓ ਸੱਗੀਆਂ, ਸਗਨਾਂ ਨਾਲ ਚੜ੍ਹਨਾ ਚਾਈਂ ਚਾਈਂਆ। ਤੁਹਾਡੀਆਂ ਸੋਹਣੀਆਂ ਹੋਵਣ ਝੱਗੀਆਂ, ਅੰਗੀਆਂ ਅੰਗ ਨਾਲ ਸੁਹਾਈਆ। ਤਹਿਮਤਾਂ ਸਾੜ੍ਹੀਆਂ ਹੋਵਣ ਲੰਬੀਆਂ, ਕੰਨੀ ਕੰਨੀ ਨਾਲ ਜੁੜਾਈਆ। ਮਸਤਕ ਬਿੰਦੀਆਂ ਹੋਵਣ ਚੰਦੀਆਂ, ਚੰਦ ਚਾਂਦਨੇ ਨਾਲ ਰੁਸ਼ਨਾਈਆ। ਮੇਂਢੀ ਸੀਸ ਵਾਹੀਆਂ ਹੋਵਣ ਕੰਘੀਆਂ, ਪੱਟੀ ਧਰਮ ਧਾਰ ਬੰਧਾਈਆ। ਤੁਹਾਡੀਆਂ ਮਨਸਾ ਹੋਵਣ ਠੰਢੀਆਂ, ਅਗਨੀ ਤਤ ਨਾ ਕੋਇ ਤਪਾਈਆ। ਆਸ਼ਾ ਸਤਿਗੁਰ ਨਾਲ ਹੋਵਣ ਗੰਢੀਆਂ, ਵਿਛੋੜਾ ਵਿਚ ਨਾ ਕੋਇ ਰਖਾਈਆ। ਤੁਸਾਂ ਭੱਜਣਾ ਵਾਹੋ ਦਾਹੀ ਪਗਡੰਡੀਆਂ, ਬਿਖੜੇ ਰਾਹ ਪੰਧ ਮੁਕਾਈਆ। ਸਭ ਨੇ ਇਕੋ ਵਾਰ ਗਾਉਣਾ ਛੰਦੀਆ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਅੰਦਰ ਵਾਸ਼ਨਾ ਰਹਿਣ ਮੂਲ ਨਾ ਗੰਦੀਆਂ, ਕਲਜੁਗ ਜੀਵਾਂ ਧਾਰਾ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹਿਣ ਸਾਡਾ ਰੂਪ ਹੋਵੇ ਅਣਹੋਣਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਪੰਡਤਾ ਅਸੀਂ ਪ੍ਰੇਮ ਪਿਆਰ ਵਿਚ ਪ੍ਰੀਤਮ ਮਾਹੀ ਮੋਹਣਾ, ਮੁਹੱਬਤ ਵਿਚ ਸਮਾਈਆ। ਆਪਣਾ ਉਸ ਦੇ ਅਗੇ ਦੱਸਣਾ ਰੋਣਾ, ਰੋ ਰੋ ਹਾਲ ਸੁਣਾਈਆ। ਕਿਉਂ ਮਾਲਕਾ ਸਾਡਾ ਹਕ ਹਕ਼ੂਕ ਖੋਹਣਾ, ਖ਼ਾਲੀ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਜਮਨਾ ਗੋਦਾਵਰੀ ਸੁਰਸਤੀ ਗੰਗਾ ਤੁਹਾਡਾ ਰੂਪ ਅਲਾਹੀ ਹੋਵੇ ਹਿੰਦੀ, ਹਿੰਦ ਭਾਰਤ ਨਾਲ ਵਡਿਆਈਆ। ਮਸਤਕ ਲਾਲ ਹੋਵੇ ਬਿੰਦੀ, ਬਿੰਦਰਾਬਨ ਦਾ ਕਾਹਨ ਨਾਲ ਮਿਲਾਈਆ । ਤੁਹਾਡੀ ਆਸ਼ਾ ਹੋਵੇ ਜ਼ਿੰਦੀ, ਜ਼ਿੰਦਗੀ ਦੀਨ ਦੁਨੀ ਤਜਾਈਆ। ਤੁਹਾਡੀ ਇਕ ਇਕ ਲਿਟ ਹੋਵੇ ਖਿੰਡੀ, ਬੌਰਾ ਰੂਪ ਦਰਸਾਈਆ। ਤੁਹਾਡੀ ਪਵਿਤ੍ਰ ਹੋਵੇ ਪਿੰਡੀ, ਆਪਣਾ ਰੰਗ ਬਦਲਾਈਆ। ਕਿਸੇ ਦਾ ਰੂਪ ਹੋਵੇ ਨਾ ਬੰਗਾਲੀ ਸਿੰਧੀ, ਸੰਧੀ ਵੇਖਣੀ ਚਾਈਂ ਚਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਕੀ ਵਰਤਾਈਆ। ਚਾਰੇ ਕਹਿਣ ਨਾਰਦ ਅਸੀਂ ਫਿਰੀਏ ਵਿਚ ਉਜਾੜ, ਕਿਨਾਰਾ ਘਾਟ ਤਟ ਨਜ਼ਾਰਾ ਨਜ਼ਰ ਕੋਇ ਨਾ ਆਈਆ। ਸਾਡੇ ਬਸਤਰ ਲਹਿੰਗੇ ਕਲਜੁਗ ਜੀਵਾਂ ਦਿਤੇ ਪਾੜ, ਅੰਗੀ ਅੰਗ ਨਾ ਕੋਇ ਸੁਹਾਈਆ। ਸਾਡੀ ਦੁਖੀ ਹੋਈ ਨਾੜੀ ਨਾੜ, ਬੂੰਦ ਬੂੰਦ ਰਹੀ ਕੁਰਲਾਈਆ। ਸਾਡਾ ਵਕ਼ਤ ਦੁਹੇਲਾ ਸਮਾਂ ਦਿਸੇ ਮਾੜ, ਧਰਮ ਦੀ ਧਾਰ ਧਰਮ ਨਾ ਕੋਇ ਜਣਾਈਆ। ਝਟ ਨਾਰਦ ਮੁਖ ਬੋਲਿਆ ਪਾੜ, ਉਚੀ ਕੂਕ ਕੂਕ ਸੁਣਾਈਆ। ਨੀ ਉਹ ਮਾਲਕ ਖ਼ਾਲਕ ਧੁਰ ਦਾ ਲਾੜ, ਨਰ ਨਰਾਇਣ ਇਕ ਅਖਵਾਈਆ। ਜਿਸ ਸਭ ਦੇ ਪਿਛੇ ਲਾਈ ਕਲਜੁਗ ਧਾੜ, ਕੂੜੀ ਕਿਰਿਆ ਕੂੜ ਮਿਲਾਈਆ। ਉਹ ਅੰਤਮ ਸਭ ਨੂੰ ਦੇਵੇ ਝਾੜ, ਮਿੱਟੀ ਖ਼ਾਕ ਖ਼ਾਕ ਰੁਲਾਈਆ। ਚਰਨ ਕਵਣ ਦੁਆਰੇ ਲਏ ਵਾੜ, ਗ੍ਰਹਿ ਮੰਦਰ ਇਕ ਵਖਾਈਆ।

ਜਿਥੇ ਅਗਨੀ ਅੱਗ ਨਾ ਲੱਗੇ ਹਾੜ, ਤਤਵ ਤਤ ਨਾ ਕੋਇ ਤਪਾਈਆ। ਨੀਂ ਤੁਸੀਂ ਚਲਦੀਆਂ ਉਤੋਂ ਚੋਟੀ ਪਹਾੜ, ਅੰਤ ਸਾਗਰਾਂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਚਾਰੇ ਵੇਖੋ ਚਹੁੰ ਜੁਗਾਂ, ਜੁਗਤੀ ਆਪਣੀ ਨਾਲ ਮਿਲਾਈਆ। ਸਭ ਦਾ ਵਕ਼ਤ ਵੇਖ ਲਓ ਪੁੱਗਾ, ਅਗੇ ਅਵਰ ਨਾ ਕੋਇ ਵਧਾਈਆ। ਤੁਹਾਡਾ ਲਏ ਕੋਈ ਨਾ ਭੁੱਗਾ, ਕ਼ੀਮਤ ਜਗਤ ਨਾ ਕੋਇ ਰਖਾਈਆ। ਇਕੋ ਪ੍ਰਭ ਦਾ ਨਾਮ ਹੋਣਾ ਉਘਾ, ਉਘਣ ਆਥਣ ਵਜੇ ਵਧਾਈਆ। ਵੇਖੋ ਤੁਹਾਡੇ ਨਾਲ ਸੀਸ ਨਿਵਾਏ ਬਸੁੱਧਾ, ਧਰਨੀ ਧਰਤ ਧਵਲ ਧੌਲ ਬੈਠੀ ਮਾਣ ਗੁਆਈਆ। ਜਿਸ ਉਤੇ ਹੋਵਣ ਵਾਲਾ ਯੁੱਧਾ, ਕਲਜੁਗ ਯੋਧਾ ਬੀਰ ਲਏ ਅੰਗੜਾਈਆ। ਤੁਹਾਡਾ ਸੀਰ ਧਰਮ ਦੀ ਧਾਰ ਦਿਸੇ ਨਾ ਦੁੱਧਾ, ਅੰਮ੍ਰਿਤ ਰਸ ਨਾ ਕੋਇ ਚੁਆਈਆ। ਉਹ ਵੇਖ ਲੈ ਸਭ ਦਾ ਦੀਪਕ ਬੁੱਝਾ, ਨੂਰ ਨਜ਼ਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਆਪਣੇ ਹੱਥ ਰਖਾਏ ਸਭ ਦਾ ਮੁੱਦਾ, ਮੁਦਤਾਂ ਦੇ ਲੇਖੇ ਪੂਰ ਕਰਾਈਆ।

੨੮ ਜੇਠ ਸ਼ਹਿਨਸ਼ਾਹੀ ਸੰਮਤ ੧੧ ਗੂਹੜਾ ਰਾਮ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹੇ ਸਾਡਾ ਖੇਲ ਨਾਲ ਬੇਪਰਵਾਹਿਆ, ਬੇਪਰਵਾਹੀ ਧੁਰਦਰਗਾਹੀ ਆਪਣੀ ਦਇਆ ਕਮਾਈਆ। ਜਿਸ ਨਿਰਗੁਣ ਧਾਰ ਸਰਗੁਣ ਸਾਡਾ ਰਚਨ ਰਚਾਇਆ, ਜਲ ਥਲ ਦੇ ਮਾਲਕ ਦਿਤੀ ਵਡਿਆਈਆ। ਅੰਮ੍ਰਿਤ ਰਸ ਵਿਚ ਭਰਾਇਆ, ਅਮਰਾਪਦ ਦਾ ਮਾਲਕ ਹੋਇਆ ਆਪ ਸਹਾਈਆ। ਸਾਡਾ ਰੂਪ ਅਨੂਪ ਆਪਣੇ ਵਿਚ ਛੁਪਾਇਆ, ਜ਼ਾਹਰ ਨਜ਼ਰ ਕਿਸੇ ਨਾ ਆਈਆ। ਲਹਿਣਾ ਸ਼ੰਕਰ ਨਾਲ ਜੁੜਾਇਆ, ਜਟਾ ਜੂਟ ਮਿਲ ਕੇ ਵਜੀ ਵਧਾਈਆ। ਪਰਬਤ ਟਿੱਲਿਆਂ ਸੰਗ ਬਣਾਇਆ, ਸਗਲੇ ਸਾਥੀ ਤੇਰੀ ਖੇਲ ਸਮਝ ਕਿਸੇ ਨਾ ਆਈਆ। ਤੀਰਥ ਤੱਟਾਂ ਨਾਲ ਸੁਹਾਇਆ, ਕਿਨਾਰਿਆਂ ਵਜਦੀ ਰਹੀ ਵਧਾਈਆ। ਸਾਧਾਂ ਸੰਤਾਂ ਮੇਲ ਮਿਲਾਇਆ, ਰਿਸ਼ੀਆਂ ਮੁਨੀਆਂ ਜੋੜ ਜੁੜਾਈਆ। ਸ਼ਾਸਤਰ ਗ੍ਰੰਥਾਂ ਨਾਲ ਸਜਾਇਆ, ਮੰਦਰ ਮਠਾਂ ਰੰਗ ਚੜ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਵੰਡ ਵੰਡਾਇਆ, ਸੋਹਣੀ ਬਣਤ ਬਣਾਈਆ। ਸਾਡਾ ਚਰਨ ਚਰਨੋਦਕ ਜੀਵਾਂ ਜੰਤਾਂ ਮੁਖ ਚੁਆਇਆ, ਰਸਨਾ ਰਸ ਵਖਾਈਆ। ਅਸੀਂ ਮਿਲ ਕੇ ਤੇਰਾ ਢੋਲਾ ਗਾਇਆ, ਮਾਲਕ ਤੇਰੀ ਇਕ ਸਰਨਾਈਆ। ਜੋਤੀ ਜਾਤੇ ਤੇਰੇ ਵਿਚ ਆਪਣਾ ਆਪ ਲੁਕਾਇਆ, ਲੋਕ ਪਰਲੋਕ ਨਜ਼ਰ ਕਿਸੇ ਨਾ ਆਈਆ। ਜੋਤੀ ਜਾਤੇ ਤੇਰਾ ਨੂਰ ਜੋਤ ਜੋਤ ਰੁਸ਼ਨਾਇਆ, ਪੁਰਖ ਅਬਿਨਾਸ਼ੀ ਡਗਮਗਾਈਆ। ਹੱਥ ਬੰਨ੍ਹ ਕੇ ਬਿਨ ਕ਼ਦਮਾਂ ਸੀਸ ਝੁਕਾਇਆ, ਸਰਨ ਸਰਨਾਈ ਲਈ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਚਾਰੇ ਕਹਿਣ ਪ੍ਰਭੂ ਤੇਰੇ ਸਰਨ ਰਖੀ ਓਟ, ਦੂਜਾ ਨਜ਼ਰ ਕੋਇ ਨਾ ਆਈਆ। ਸਾਡੇ ਅੰਤਰ ਰਹਿਣ ਨਾ ਦੇਣਾ ਖੋਟ, ਕਲਜੁਗ ਕੂੜੀ ਕਿਰਿਆ ਬਾਹਰ ਕਢਾਈਆ। ਸਾਡੇ ਪਾਪ ਕਲੇਵਰ ਦੇਣੇ ਧੋਤ, ਦੁਰਮਤ ਮੈਲ ਕਰ ਸਫ਼ਾਈਆ ਦਰਸ਼ਨ ਕਰੀਏ ਤੇਰੀ ਨਿਰਮਲ ਜੋਤ, ਜੋਤੀ ਜਾਤੇ ਤੇਰੇ ਵਿਚ ਸਮਾਈਆ। ਸਾਡੀ ਵਖਰੀ ਰਹੇ ਕੋਈ ਨਾ ਗੋਤ,

ਜ਼ਾਤ ਪਾਤੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹੇ ਸਾਡੀ ਤੇਰੇ ਅਗੇ ਬੰਦਨਾ, ਹੱਥ ਬੰਨ੍ਹ ਕੇ ਸੀਸ ਨਿਵਾਈਆ। ਤੂੰ ਮਾਲਕ ਖਾਲਕ ਵਿਚ ਵਰਭੰਡਣਾ, ਬ੍ਰਹਿਮੰਡ ਤੇਰੀ ਸਰਨਾਈਆ। ਤੂੰ ਕੂੜੀ ਕਿਰਿਆ ਕਲਜੁਗ ਦੰਡਣਾ, ਸਤਿਗੁਰ ਕਰਨੀ ਸਚ ਸਫ਼ਾਈਆ। ਸਾਨੂੰ ਅੰਗੀਕਾਰ ਲਾਉਂਣਾ ਅੰਗਨਾ, ਦਰ ਠਾਂਢੇ ਦੇਣੀ ਵਡਿਆਈਆ। ਤੇਰਾ ਮਸਤਕ ਧੂੜੀ ਲਾਈਏ ਚੰਦਨਾ, ਟਿੱਕੇ ਧੁਰ ਦੇ ਖ਼ਾਕ ਰਮਾਈਆ। ਸਾਡਾ ਵਹਿਣ ਤੇਰੇ ਚਰਨ ਕਵਲਾਂ ਵਿਚ ਵੰਞਣਾ, ਵੰਝੀ ਹਾਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੂਰੇ ਸਰਬੰਗਨਾ, ਸਤਿਗੁਰ ਤੇਰੀ ਇਕ ਸਰਨਾਈਆ।

੨੮ ਜੇਠ ਸ਼ਹਿਨਸ਼ਾਹੀ ਸੰਮਤ ੧੧ ਫੱਤੂ ਰਾਮ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣਾ ਵੇਲਾ ਲਓ ਵਿਚਾਰ, ਵਕ਼ਤ ਗਿਆ ਹੱਥ ਨਾ ਆਈਆ। ਦਰ ਠਾਂਢੇ ਕਰੋ ਪੁਕਾਰ, ਕੂਕ ਕੂਕ ਸੁਣਾਈਆ। ਚਰਨ ਕਵਲ ਜਾਉ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਕਿਰਪਾ ਕਰੇ ਆਪ ਕਰਤਾਰ, ਕ਼ੁਦਰਤ ਦਾ ਕ਼ਾਦਰ ਦਇਆ ਕਮਾਈਆ। ਤੁਹਾਡੀ ਸੁਣੇ ਗਿਰਿਆਜ਼ਾਰ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਲੇਖਾ ਦੱਸੋ ਕੀ ਹੋਵੇ ਤੁਹਾਡੇ ਤਟ ਕਿਨਾਰ, ਕੀ ਘਾਟਾਂ ਖੇਲ ਖਿਲਾਈਆ। ਕੀ ਕਲਜੁਗ ਜੀਵ ਕਰਨ ਵਿਭਚਾਰ, ਕੂੜੀ ਕਿਰਿਆ ਨਾਲ ਹਲਕਾਈਆ। ਕੀ ਮਾਇਆ ਮੋਹ ਕੀਤਾ ਦੁਖਿਆਰ, ਮਮਤਾ ਰੂਪ ਬਣੀ ਕਸਾਈਆ। ਕੀ ਕਲਜੁਗ ਕੱਪੜ ਕਾਈਆ ਦਿਤਾ ਉਤਾਰ, ਓਢਣ ਭੂਸ਼ਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸਮਝਾਈਆ। ਨਾਰਦ ਕਹੇ ਸੁਣੋ ਚਾਰੇ ਸਖ਼ੀਆਂ, ਸਚ ਦਿਆਂ ਸੁਣਾਈਆ। ਆਪਣਾ ਹਾਲ ਦੱਸੋ ਵੇਖਿਆ ਅੱਖੀਆਂ, ਅੱਖਰ ਅੱਖਰ ਨਾਲ ਮਿਲਾਈਆ। ਕਿਸ ਕਾਰਨ ਘਰ ਟਿਕਾਣੇ ਛਡ ਕੇ ਆਈਆਂ ਨੱਸੀਆਂ, ਭੱਜੀਆਂ ਵਾਹੋ ਦਾਹੀਆ। ਤੁਹਾਡੀਆਂ ਜਗਤ ਪਿਆਰ ਦੀਆਂ ਟੁੱਟੀਆਂ ਰੱਸੀਆਂ, ਬੰਧਨ ਬੰਧ ਨਾ ਕੋਇ ਰਖਾਈਆ। ਬਿਨਾ ਪਾਣੀ ਤੋਂ ਤੜਫੋ ਮੱਛੀਆਂ, ਬਹਿਬਲ ਆਪਣਾ ਆਪ ਕਰਾਈਆ। ਕਿਉਂ ਤੁਹਾਨੂੰ ਪੈਂਦੀਆਂ ਗ਼ਸ਼ੀਆਂ, ਸੁਰਤੀ ਸੁਰਤ ਨਾ ਕੋਇ ਰਖਾਈਆ। ਕਿਉਂ ਵੈਰਾਗ ਵਿਚ ਗਈਆਂ ਪੱਛੀਆਂ, ਪੱਛਮ ਆਈਆਂ ਵਾਹੋ ਦਾਹੀਆ। ਕਿਉਂ ਉਲਝਣ ਵਿਚ ਫਸੀਆਂ, ਫ਼ੈਸਲਾ ਦਿਓ ਦ੍ਰਿੜਾਈਆ। ਝਟ ਨੇਤਰ ਰੋਵਣ ਲਗੀਆਂ ਅੱਖੀਆਂ, ਨੈਣਾਂ ਨੀਰ ਵਹਾਈਆ। ਅਸੀਂ ਲੱਖੋਂ ਹੋਈਆਂ ਕੱਖੀਆਂ ਸਾਡੀ ਕ਼ੀਮਤ ਜਗਤ ਕੋਇ ਨਾ ਪਾਈਆ। ਸਾਡੇ ਉਤੇ ਪੰਡਤਾਂ ਪਾਂਧਿਆ ਪ੍ਰਭੂ ਦੇ ਨਾਮ ਦੀਆਂ ਪਾਈਆ ਪਤੀਆਂ, ਹਿੱਸੇ ਮਾਇਆ ਵਾਲੇ ਰਖਾਈਆ। ਧੀਰਜ ਰਿਹਾ ਕਿਸੇ ਨਾ ਯਤੀਆਂ, ਸਤਿ ਵਿਚ ਨਾ ਕੋਇ ਸਮਾਈਆ। ਸਾਡੀਆਂ ਅੰਦਰੋਂ ਆਸ਼ਾ ਤਪੀਆਂ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਸਾਡੇ ਹੱਥ ਟਿਕਾਈਆ। ਨਾਰਦ ਕਹੇ ਕਿਉਂ ਤੁਹਾਡੇ ਅੰਦਰ ਆਇਆ ਗ਼ਮਾ, ਗ਼ਮਗੀਨ ਨਜ਼ਰੀ ਆਈਆ। ਕਿਉਂ ਤੁਹਾਨੂੰ ਚੜ੍ਹਿਆ ਦਮਾ, ਸਾਂਸ ਸਵਾਸ ਲਿਆ ਬਦਲਾਈਆ ।

ਝਟ ਸਭ ਨੇ ਕਿਹਾ ਜਗਤ ਦੀ ਸ੍ਰਿਸ਼ਟੀ ਹੋ ਗਈ ਚੰਮਾ, ਚੰਮ ਦ੍ਰਿਸ਼ਟੀ ਵਿਚ ਲੋਕਾਈਆ। ਪ੍ਰਭੂ ਨੇ ਕਿਹੋ ਜਿਹਾ ਲਿਆਂਦਾ ਸਮਾਂ, ਸਚ ਵਿਚ ਨਾ ਕੋਇ ਸਮਾਈਆ। ਧਰਮ ਦਾ ਰਿਹਾ ਹੱਦ ਨਾ ਬੰਨਾ, ਹਦੂਦ ਰਹਿਣ ਕੋਇ ਨਾ ਪਾਈਆ। ਅਸੀਂ ਸਭ ਕੁਛ ਸੁਣਿਆ ਆਪਣੇ ਕੰਨਾਂ, ਕਾਇਨਾਤ ਰੋਵੇ ਮਾਰੇ ਧਾਹੀਆ। ਨਿਸ਼ਾਨ ਮਿਟਣਾ ਤਾਰਾ ਚੰਨਾ, ਸਦੀ ਚੌਧਵੀਂ ਪੰਧ ਮੁਕਾਈਆ। ਅਗੇ ਸਫ਼ਰ ਰਿਹਾ ਨਹੀਂ ਲੰਮਾ, ਪਾਂਧੀ ਬੈਠੇ ਪੰਧ ਮੁਕਾਈਆ। ਸਾਨੂੰ ਸੰਦੇਸ਼ਾ ਦਿਤਾ ਬਿਨਾ ਕੰਨਾਂ ਤੋਂ ਬ੍ਰਹਮਾ, ਬ੍ਰਹਮ ਭੇਵ ਗਿਆ ਜਣਾਈਆ। ਵਿਸ਼ਨੂੰ ਵਿਸ਼ਵ ਦੀ ਧਾਰ ਦੱਸਿਆ ਖੇਲ ਨਵਾਂ, ਨਰ ਨਿਰੰਕਾਰ ਕੀ ਕਰਾਈਆ। ਸ਼ੰਕਰ ਕਿਹਾ ਮੈਂ ਲੇਖਾ ਰਹਿਣ ਨਹੀਂ ਦੇਣਾ ਹਮਾਂ ਤਮਾਂ, ਤਾਮਸ ਤ੍ਰਿਸ਼ਨਾ ਦੂਰ ਕਰਾਈਆ। ਜਿਸ ਕਾਰਨ ਅਸੀਂ ਚਾਰੇ ਹੋਈਆਂ ਜਮਾਂ, ਚੌਥੇ ਜੁਗ ਵੇਖ ਵਖਾਈਆ । ਸਾਡਾ ਕਿਹੋ ਜਿਹਾ ਹੋਣਾ ਕਰਮਾ, ਕਰਮ ਕਾਂਡ ਦਾ ਭੇਵ ਦੇਣਾ ਖੁਲ੍ਹਾਈਆ। ਕਿਸ ਬਿਧ ਸਤਿਜੁਗ ਪਰਗਟੇ ਧਰਮਾ, ਧਰਮ ਧਾਰ ਦ੍ਰਿੜਾਈਆ। ਝਗੜਾ ਮੁਕੇ ਵਰਨਾਂ ਬਰਨਾਂ, ਜ਼ਾਤ ਪਾਤ ਨਾ ਕੋਇ ਰਖਾਈਆ। ਕਿਸ ਬਿਧ ਇਕ ਪ੍ਰਭੂ ਦੀ ਸਭ ਨੇ ਰਖਣੀ ਸਰਨਾ, ਦੂਸਰ ਓਟ ਨਾ ਕੋਇ ਤਕਾਈਆ। ਸੀਸ ਝੁਕੇ ਜਗਦੀਸ਼ ਚਰਨਾਂ, ਚਾਰੋਂ ਕੁੰਟ ਵਜੇ ਵਧਾਈਆ। ਜਿਸ ਨੇ ਆਪਣੇ ਹੁਕਮ ਨਾਲ ਸਭ ਕੁਛ ਕਰਨਾ, ਕਰਨੀ ਦਾ ਕਰਤਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਸੁਆਮੀ ਸਭ ਦਾ ਲੜ ਫੜਨਾ, ਪੱਲੂ ਆਪਣੀ ਗੰਢ ਬੰਧਾਈਆ।

੨੮ ਜੇਠ ਸ਼ਹਿਨਸ਼ਾਹੀ ਸੰਮਤ ੧੧ ਚਰਨ ਦਾਸ ਦੇ ਗ੍ਰਹਿ ਪਿੰਡ ਸੇਈ ਕਲਾ ਜ਼ਿਲਾ ਜੰਮੂ

ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਤੁਸੀਂ ਕਿਉਂ ਦਿਸੋ ਅੱਕੀਆਂ, ਗ਼ੁੱਸੇ ਵਿਚ ਕਰਵਟ ਬਦਲਾਈਆ। ਕੀ ਜਗਤ ਜਹਾਨ ਪੰਧ ਮਾਰ ਮਾਰ ਥੱਕੀਆਂ, ਪਾਂਧੀ ਹੋ ਕੇ ਭੱਜੀਆਂ ਵਾਹੋ ਦਾਹੀਆ। ਤੁਸੀਂ ਆਪਣੀਆਂ ਧਾਰਾ ਪਿਛਲੀਆਂ ਵੇਖੋ ਪੱਕੀਆਂ, ਪਾਰਬ੍ਰਹਮ ਕੀ ਸਮਝਾਈਆ। ਮੈਂ ਖੇਲ ਦੱਸਾਂ ਅਨਝਕੀਆਂ, ਝਾਕਾ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤ ਜਿਸ ਵੇਲੇ ਪਵਿਤ੍ਰ ਰਹੀਆਂ ਕੋਈ ਨਾ ਢਕੀਆਂ, ਗ੍ਰਹਿ ਮੰਦਰਾਂ ਨਾ ਕੋਇ ਵਡਿਆਈਆ। ਸਭ ਦੀਆਂ ਆਸ਼ਾ ਹੋਣੀਆਂ ਖੱਟੀਆਂ, ਖਟਕਲ ਦਿਸੇ ਲੋਕਾਈਆ। ਪ੍ਰੇਮ ਪਿਆਰ ਨਾਲ ਖ਼ਾਲੀ ਹੋਣੀਆਂ ਮੱਟੀਆਂ, ਭਾਂਡੇ ਸਚ ਨਾ ਕੋਇ ਭਰਾਈਆ। ਮਾਣ ਰਹਿਣਾ ਨਹੀਂ ਅੱਖਰਾਂ ਵਾਲੀਆਂ ਪੱਟੀਆਂ, ਸਿਫ਼ਤਾਂ ਵਿਚ ਨਾ ਕੋਇ ਸਲਾਹੀਆ। ਕਮਲੀਓ ਤੁਹਾਨੂੰ ਬਣਨਾ ਪੈਣਾ ਜੱਟੀਆਂ, ਜੰਗਲਾਂ ਬੇਲਿਆਂ ਖੇਤਾਂ ਵਿਚ ਭੱਜੋ ਵਾਹੋ ਦਾਹੀਆ। ਉਸ ਵੇਲੇ ਪੈਗ਼ੰਬਰਾਂ ਦੀਆਂ ਸਦੀਆਂ ਹੋਣੀਆਂ ਟੱਪੀਆਂ, ਆਪਣਾ ਪੰਧ ਮੁਕਾਈਆ। ਧਰਮ ਦੀਆਂ ਧਾਰਾਂ ਹੋਣੀਆਂ ਛਪੀਆਂ, ਨੂਰੀ ਚੰਦ ਨਾ ਕੋਇ ਚਮਕਾਈਆ। ਪ੍ਰਭ ਦਾ ਨਾਮ ਹੱਥ ਨਾ ਆਵੇ ਰਤੀਆਂ, ਜਗਤ ਤਰਾਜ਼ੂ ਤੋਲ ਨਾ ਕੋਇ ਤੁਲਾਈਆ। ਮਾਣ ਰਹਿਣਾ ਨਹੀਂ ਰਾਗ ਛਤੀਆਂ, ਛਤਰਧਾਰੀ ਨਾ ਕੋਇ ਵਡਿਆਈਆ। ਤੁਸੀਂ ਸਚ ਦਸੋ ਕਿਸ ਬਿਧ ਆਈਆਂ ਇਕੱਠੀਆਂ, ਆਪਣਾ ਪੰਧ ਮੁਕਾਈਆ। ਕਿਸ ਸਾਹਿਬ ਦੇ ਸਰਨੀ ਢੱਠੀਆਂ, ਮਾਣ ਤਾਣ ਗਵਾਈਆ। ਕਿਹੜੀ ਵਿਕੀਆਂ ਵਿਚ ਹੱਟੀਆਂ, ਕ਼ੀਮਤ ਜਗਤ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਸਮਝਾਈਆ। ਨਾਰਦ ਕਹੇ

ਗੰਗਾ ਗੋਦਾਵਰੀ ਜਮਨਾ ਸੁਰਸਤੀ ਕਿਉਂ ਮਸਤਕ ਪਾਈ ਤਿਉੜੀ, ਖ਼ੁਸ਼ੀ ਗ਼ਮੀ ਵਿਚ ਬਦਲਾਈਆ। ਤੁਸੀਂ ਆਪਣੀ ਵੇਖੋ ਹਰਿ ਕੀ ਪੌੜੀ, ਬਿਨਾ ਡੰਡਿਆਂ ਖੋਜ ਖੁਜਾਈਆ। ਸਭ ਨੇ ਰੋ ਕੇ ਕਿਹਾ ਉਥੇ ਪ੍ਰੇਮ ਦੀ ਭਗਤੀ ਰਹਿ ਗਈ ਥੋੜ੍ਹੀ, ਸਚ ਪ੍ਰੇਮ ਨਾ ਕੋਇ ਕਮਾਈਆ। ਆਤਮ ਪਰਮਾਤਮ ਬਣੇ ਕੋਇ ਨਾ ਜੋੜੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸਾਧਾਂ ਸੰਤਾਂ ਜੀਵਾਂ ਜੰਤਾਂ ਆਸ਼ਾ ਹੋ ਗਈ ਕੌੜੀ, ਕੂੜੀ ਕਿਰਿਆ ਨਾਲ ਹਲਕਾਈਆ। ਸਾਡੀ ਦੁਹਾਈ ਸਾਡੀ ਬਹੁੜੀ, ਰੋ ਰੋ ਦਈਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਸਾਡੇ ਹੱਥ ਟਿਕਾਈਆ। ਨਾਰਦ ਕਹੇ ਤੁਸੀਂ ਕਿਸ ਬਿਧ ਆਈਆਂ ਭੱਜੀਆਂ, ਭਜਨ ਬੰਦਗੀ ਕਿਹੜੀ ਗਾਈਆ। ਕਿਹੜੀ ਕੂਟੇ ਆ ਕੇ ਸਜੀਆਂ, ਕਵਣ ਸੱਜਣ ਮਿਲਿਆ ਧੁਰ ਦਾ ਮਾਹੀਆ। ਕਿਉਂ ਪ੍ਰੇਮ ਪ੍ਰੀਤੀ ਅੰਦਰ ਬੱਝੀਆਂ, ਪੱਲੂ ਸਕੇ ਨਾ ਕੋਇ ਛੁਡਾਈਆ। ਕਿਸ ਦੀ ਸ਼ਰਅ ਵਿਚ ਰਖੋ ਲੱਜੀਆਂ, ਨੈਣ ਨੈਣ ਸ਼ਰਮਾਈਆ। ਚਾਰੇ ਹਸੀਆਂ ਕੱਢਕੇ ਦੰਦੀਆਂ, ਖ਼ੁਸ਼ੀਆਂ ਢੋਲੇ ਗਾਈਆ। ਸਾਨੂੰ ਇਕੋ ਸਾਹਿਬ ਦੀਆਂ ਪਾਬੰਦੀਆਂ, ਦੂਜਾ ਨਜ਼ਰ ਕੋਇ ਨਾ ਆਈਆ। ਸਾਡਾ ਨਾ ਕੋਈ ਘਾਟ ਨਾ ਕੋਈ ਕੰਢੀਆਂ, ਕਿਨਾਰੇ ਤਟ ਨਾ ਕੋਇ ਸੁਹਾਈਆ। ਅਸੀਂ ਭੱਜੀਆਂ ਆਈਆਂ ਓਝੜ ਡੰਡੀਆਂ, ਪਗਡੰਡੀ ਨਾ ਕੋਇ ਰਖਾਈਆ। ਸਾਡਾ ਨਾਤਾ ਤੁੱਟੇ ਨਾਲੋਂ ਪਾਖੰਡੀਆਂ, ਕਲਜੁਗ ਕਿਰਿਆ ਨਾ ਕੂੜ ਹਲਕਾਈਆ। ਸਾਡਾ ਲੇਖਾ ਲਾਵੇ ਆਪਣੇ ਅੰਗੀ ਆ, ਅੰਗੀਕਾਰ ਆਪ ਹੋ ਜਾਈਆ। ਸਾਡੀਆਂ ਪੂਰੀਆਂ ਕਰੇ ਸੰਧੀਆਂ, ਲੇਖ ਭਵਿਖਤ ਨਾ ਕੋਇ ਸਮਝਾਈਆ। ਅਸੀਂ ਤੂੰ ਮੇਰਾ ਮੈਂ ਤੇਰਾ ਗਾਈਏ ਛੰਦੀਆਂ, ਸੋਹੰ ਢੋਲਾ ਸਚ ਸਲਾਹੀਆ। ਸਾਡੀਆਂ ਅੱਖਾਂ ਰਹਿਣ ਨਾ ਅੰਧੀਆਂ, ਨਿਜ ਲੋਚਨ ਕਰੇ ਰੁਸ਼ਨਾਈਆ। ਅਸੀਂ ਸਚ ਦੁਆਰ ਆਈਆ ਲੰਘੀਆਂ, ਦਰ ਦੁਆਰ ਮਿਲੇ ਵਡਿਆਈਆ। ਸਾਨੂੰ ਯਾਦ ਆਉਂਦੀ ਰਵੀਦਾਸ ਵਾਲੀ ਰੰਬੀ ਆ, ਜੋ ਢੋਰਾਂ ਖੱਲ ਲੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡਾ ਸਚ ਸਚ ਦਾ ਸੰਗੀਆ, ਸਗਲਾ ਸੰਗੀ ਬਹੁਰੰਗੀ ਇਕ ਅਖਵਾਈਆ।

੨੮ ਜੇਠ ਸ਼ਹਿਨਸ਼ਾਹੀ ਸੰਮਤ ੧੧ ਗਿਆਨ ਚੰਦ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਮੇਰਾ ਨਿੱਕਾ ਜਿਹਾ ਮੁਖ, ਵੱਡੀ ਗੱਲ ਕਹਿਣ ਕੁਛ ਨਾ ਪਾਈਆ। ਤੁਸਾਂ ਬੜਾ ਮਾਣਿਆ ਸੀ ਸੁਖ, ਸੁਖ ਵਿਚ ਆਪਣਾ ਝਟ ਲੰਘਾਈਆ। ਪਤਾ ਨਹੀਂ ਕਿਸ ਬਿਧ ਪ੍ਰਭੂ ਨੇ ਤੁਹਾਨੂੰ ਦਿਤਾ ਦੁਖ, ਦੁਖਿਆਰੋ ਤੁਹਾਨੂੰ ਦਿਆਂ ਸੁਣਾਈਆ। ਤੁਸੀਂ ਬਦਲ ਕੇ ਆਈਆਂ ਆਪਣਾ ਰੁਖ਼, ਭੱਜੀਆਂ ਵਾਹੋ ਦਾਹੀਆ। ਮੈਨੂੰ ਇਉਂ ਜਾਪਦਾ ਤੁਹਾਨੂੰ ਲੱਗੀ ਹੋਵੇਗੀ ਭੁਖ, ਭੁਖੀਓ ਦਿਆਂ ਸੁਣਾਈਆ। ਮੈਂ ਤੁਹਾਨੂੰ ਖੁਆਵਾਂ ਕੁਛ ਦਾ ਕੁਛ, ਹੱਥ ਬੋਦੀ ਉਤੇ ਟਿਕਾਈਆ। ਭਾਵੇਂ ਮੇਰੀ ਨਹੀਂ ਕੋਈ ਮੁੱਛ, ਮੁਸ਼ਕਲ ਸਭ ਦੀ ਹਲ ਕਰਾਈਆ। ਮੈਂ ਪਿਆਰ ਵਿਚ ਰਿਹਾ ਪੁਛ, ਪੁਸ਼ਤ ਪਨਾਹ ਹੱਥ ਦੇਵਾਂ ਟਿਕਾਈਆ। ਕਿਤੇ ਵੇਖਿਓ ਮੇਰੀਆਂ ਗੱਲਾਂ ਤੋਂ ਨਾ ਜਾਇਓ ਰੁੱਸ, ਹਾਸੀ ਕਰਨੀ ਮੇਰੀ ਆਦਿ ਦੀ ਰੀਤੀ ਚਲੀ ਆਈਆ। ਪੁਰਾਤਨ ਗੱਲਾਂ ਪੁਛਣ ਦਾ ਮੈਨੂੰ ਭੁਸ, ਮੈਂ ਸਚ ਦਿਆਂ ਸੁਣਾਈਆ। ਮੈਨੂੰ ਹੁਕਮ ਦਿਤਾ ਪਰਮਾਤਮਾ ਉਸ, ਜਿਸ ਦੀ

ਉਸਤਤ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ । ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਤੁਹਾਡੇ ਨਾਲ ਮੇਰਾ ਕਿਹੜਾ ਰਿਸ਼ਤਾ, ਮੈਨੂੰ ਦਿਉ ਸੁਣਾਈਆ। ਮੇਰਾ ਗ੍ਰਹਿ ਟਿਕਾਣਾ ਤੁਹਾਨੂੰ ਕਿਹੜਾ ਦਿਸਦਾ, ਕਵਣ ਕੂਟੇ ਸੋਭਾ ਪਾਈਆ। ਮੈਂ ਬ੍ਰਾਹਮਣ ਬ੍ਰਹਮ ਧਾਰ ਪਰਦੇਸ਼ੀ ਨਿਤ ਦਾ, ਜੁਗ ਜੁਗ ਭੱਜਾਂ ਵਾਹੋ ਦਾਹੀਆ। ਮੇਰੇ ਕੋਲ ਇਕੋ ਹਿੱਸਾ ਸਾਚੇ ਹਿਤ ਦਾ, ਹਿਤਕਾਰੀ ਹੋ ਕੇ ਦਿਆਂ ਸੁਣਾਈਆ। ਮੈਂ ਜੁਗ ਚੌਕੜੀ ਸਭ ਨੂੰ ਪਿਆਰ ਨਾਲ ਜਿੱਤਦਾ, ਸੋ ਪਿਆਰ ਤੁਹਾਡੇ ਅੰਦਰ ਦੇਵਾਂ ਟਿਕਾਈਆ। ਤੁਹਾਡਾ ਮੇਲ ਹੋਵੇ ਪਰਮੇਸ਼ਵਰ ਪਿਤ ਦਾ, ਪਾਰਬ੍ਰਹਮ ਆਪਣਾ ਰੰਗ ਦੇਵੇ ਵਖਾਈਆ। ਉਹ ਵਕ਼ਤ ਸੁਹੰਜਣਾ ਅੱਜ ਦੀ ਘੜੀ ਥਿਤ ਦਾ, ਘੜੀ ਪਲ ਸੋਹਣੀ ਨਜ਼ਰੀ ਆਈਆ। ਤੁਸੀਂ ਵਿਚਾਰ ਨਾ ਕਰਿਓ ਆਪਣੇ ਚਿਤ ਦਾ, ਚੇਤਨ ਹੋ ਕੇ ਲਉ ਅੰਗੜਾਈਆ। ਸਾਡਾ ਲਹਿਣਾ ਦੇਣਾ ਲੇਖਾ ਹੋਵੇ ਇਕ ਦਾ, ਏਕੰਕਾਰ ਮਿਲ ਕੇ ਵਜੇ ਵਧਾਈਆ। ਜੇ ਤੁਹਾਡਾ ਮਨ ਮੇਰੇ ਨਾਲ ਹੋਵੇ ਟਿਕਦਾ, ਟਿਕਟਿਕੀ ਮੇਰੇ ਵਲ ਲਗਾਈਆ। ਮੈਂ ਵੇਖੋ ਪਾਂਧਾ ਤੁਹਾਡੇ ਅਗਲੇ ਲੇਖ ਲਿਖਦਾ, ਲੇਖਣੀ ਚਲੇ ਚਾਈਂ ਚਾਈਂਆ। ਕਲਜੁਗ ਵਿਚ ਰੂਪ ਸਾਚੇ ਸਿੱਖ ਦਾ, ਸਿਖਿਆ ਮੇਰੇ ਅੰਦਰ ਆਈਆ। ਮੈਂ ਵਣਜਾਰਾ ਬਣਿਆ ਸਭ ਦੇ ਭਵਿਖ ਦਾ, ਭਵਿਖਤ ਆਪਣੇ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਗੰਗਾ ਮੈਂ ਵਕ਼ਤ ਲੈਣਾ ਨਹੀਂ ਚਾਹੁੰਦਾ ਬਾਹਲਾ, ਛੇਤੀ ਛੇਤੀ ਦਿਆਂ ਸਮਝਾਈਆ। ਧੁਰ ਦਾ ਹੁਕਮ ਮੈਨੂੰ ਮਿਲੇ ਕਾਹਲਾ, ਤੁਰਦਾ ਆਵੇ ਵਾਹੋ ਦਾਹੀਆ। ਮੇਰਾ ਤੇਰੇ ਨਾਲ ਨਹੀਂ ਕੋਈ ਰਿਸ਼ਤਾ ਮੇਰਾ ਜੀਅ ਕਰਦਾ ਤੇਰੇ ਭਰਾ ਨੂੰ ਬਣਾਵਾਂ ਆਪਣਾ ਸਾਲਾ, ਜਗਤ ਦੀ ਵੰਡ ਵੰਡਾਈਆ। ਇਸ ਦੇ ਵਿਚ ਭਾਵੇਂ ਮੇਰਾ ਪ੍ਰਭੂ ਦੇ ਦੁਆਰ ਵਿਚ ਨਿਕਲ ਜਾਵੇ ਦੁਵਾਲਾ, ਖ਼ਾਲੀ ਹੱਥ ਦਿਆਂ ਵਖਾਈਆ। ਕੁਛ ਵਸਤੂ ਮੇਰੇ ਕੋਲ ਖਾ ਲਾ, ਜਿਸ ਦਾ ਰੂਪ ਰੰਗ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਝਟ ਨਾਰਦ ਦੰਦੀਆਂ ਕੱਢਕੇ ਪਿਆ ਹਸ, ਮੁਸਕਰਾਹਟ ਬੁੱਲਾਂ ਉਤੇ ਲਿਆਈਆ। ਗੰਗੀ ਮੇਰਾ ਚਲੇ ਕੋਈ ਨਾ ਵਸ, ਤੈਨੂੰ ਸਚ ਦਿਆਂ ਸਮਝਾਈਆ। ਬੇਸ਼ਕ ਤੂੰ ਦੂਰੋਂ ਆਈ ਨੱਸ, ਭੱਜੀ ਵਾਹੋ ਦਾਹੀਆ। ਮੇਰਾ ਦਿਲ ਕਰਦਾ ਤੇਰੀ ਮਾਂ ਨੂੰ ਬਣਾਵਾਂ ਆਪਣੀ ਸੱਸ, ਤੇਰੇ ਨਾਲ ਰਿਸ਼ਤਾ ਨਾ ਕੋਇ ਜਣਾਈਆ। ਇਹ ਮੇਰੀ ਦੁਨੀਆ ਵਾਲੀ ਨਹੀਂ ਗੱਪ, ਝੂਠੀ ਗੱਲ ਨਾ ਕੋਇ ਸੁਣਾਈਆ। ਮੈਂ ਕੋਈ ਬ੍ਰਾਹਮਣ ਨਹੀਂ ਕੋਈ ਬਾਲ ਨਹੀਂ ਕੋਈ ਪੰਡਤ ਨਹੀਂ ਮੈਂ ਨੂਰ ਅਲਾਹੀ ਰੱਬ, ਜੋਤੀ ਜਾਤਾ ਰੂਪ ਪਰਗਟਾਈਆ। ਮੇਰੀ ਧਾਰ ਉਤੇ ਦੋ ਜਹਾਨਾਂ ਹੋਵੇ ਕੋਈ ਨਾ ਸ਼ੱਕ, ਸ਼ਕਵੇ ਸਭ ਦੇ ਮੇਟ ਮਿਟਾਈਆ। ਤੇਰੇ ਪਰਦੇ ਲਵਾਂ ਢਕ, ਸਿਰ ਤੇਰੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਮ੍ਰਿਤ ਧਾਰ ਤੇਰੇ ਵਿਚੋਂ ਦੇਵੇ ਰਸ, ਰਸਤਾ ਰਸਤੇ ਵਿਚੋਂ ਬਦਲਾਈਆ।

੨੮ ਜੇਠ ਸ਼ਹਿਨਸ਼ਾਹੀ ਸੰਮਤ ੧੧ ਫ਼ਕੀਰ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹਿਣ ਨਾਰਦ ਸਾਡੀ ਆਸ਼ਾ ਬੜੀ ਪਿਆਰੀ, ਪ੍ਰੇਮੀਆ ਪ੍ਰੇਮ ਨਾਲ ਜਣਾਈਆ। ਸਾਡਾ ਰੂਪ ਤਕ ਲੈ ਇਸਤਰੀ ਮਰਦ ਨਹੀਂ ਕੋਈ ਨਾਰੀ, ਤਨ ਵਜੂਦ ਖੋਜਣ ਚਾਈਂ ਚਾਈਂਆ। ਸਾਡਾ ਤਤਾਂ ਵਾਲਾ ਨਹੀਂ ਕੋਈ ਹਾਰ ਸ਼ਿੰਗਾਰੀ, ਬਸਤਰ ਅੰਗ ਨਾ ਕੋਇ ਲਗਾਈਆ। ਸਾਡੀ ਮਨਸਾ ਜਗਤ ਮਮਤਾ ਨਾਲੋਂ ਕੁਆਰੀ, ਕੋਟਨ ਕੋਟ ਜੁਗ ਗਏ ਬਿਤਾਈਆ। ਅਸੀਂ ਆਦਿ ਜੁਗਾਦਿ ਜੁਗ ਚੌਕੜੀ ਪ੍ਰਭੂ ਦੀ ਬਣ ਕੇ ਰਹੀਆਂ ਧਾਰੀ, ਧਰਨੀ ਧਰਤ ਧਵਲ ਧੌਲ ਉਤੇ ਭੱਜੀਆਂ ਵਾਹੋ ਦਾਹੀਆ। ਸਾਡਾ ਮੇਲਾ ਬਣਿਆ ਰਿਹਾ ਨਾਲ ਵਿਸ਼ਨ ਬ੍ਰਹਮਾ ਸ਼ਿਵ ਨਾਲ ਜਗਤ ਸੰਘਾਰੀ, ਸੋਹਣਾ ਸੰਗ ਬਣਾਈਆ। ਅਸੀਂ ਦਰਸ਼ਨ ਕੀਤੇ ਜਗਤ ਅਵਤਾਰੀ, ਬਿਨ ਨੈਣਾਂ ਨੈਣ ਉਠਾਈਆ। ਸਾਡੀ ਔਧ ਬੀਤੀ ਕੇਤੇ ਜੁਗ ਵਾਰੀ, ਚੌਕੜੀਆਂ ਗਈਆਂ ਪੰਧ ਮੁਕਾਈਆ। ਸਾਡੇ ਉਤੇ ਕਰਨਾ ਇਤਬਾਰੀ, ਤੈਨੂੰ ਸਚ ਦਈਏ ਸੁਣਾਈਆ। ਸਾਡੇ ਅੰਦਰ ਕਦੀ ਆਈ ਨਹੀਂ ਸੀ ਖ਼ੁਆਰੀ, ਚਿੰਤਾ ਗ਼ਮ ਨਾ ਕੋਇ ਜਣਾਈਆ। ਪਤਾ ਨਹੀਂ ਕਲਜੁਗ ਕਿਹੋ ਜਿਹੀ ਲਾਈ ਬੀਮਾਰੀ, ਜਿਸ ਦੀ ਔਖਧ ਹੱਥ ਕਿਸੇ ਨਾ ਆਈਆ। ਅਸੀਂ ਰੋਈਏ ਜ਼ਾਰੋ ਜ਼ਾਰੀ, ਬਿਨ ਨੈਣਾਂ ਨੀਰ ਵਹਾਈਆ। ਸਾਨੂੰ ਸਤਿਗੁਰ ਸ਼ਬਦ ਨੇ ਕੀਤੀ ਖ਼ਬਰਦਾਰੀ, ਬੇਖ਼ਬਰਾਂ ਖ਼ਬਰ ਸੁਣਾਈਆ। ਉਠੋ ਵੇਖੋ ਖੇਲ ਤਕੋ ਜੋਤ ਨਿਰੰਕਾਰੀ, ਜੋ ਨਰ ਨਰਾਇਣ ਨੂਰ ਅਲਾਹੀਆ। ਜੋ ਸਭ ਦੇ ਲਹਿਣੇ ਦੇਣੇ ਕ਼ਰਜ਼ੇ ਰਿਹਾ ਉਤਾਰੀ, ਉੱਤਰ ਪੂਰਬ ਪੱਛਮ ਦੱਖਣ ਆਪਣਾ ਹੁਕਮ ਵਰਤਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰ ਬਣੇ ਪੁਜਾਰੀ, ਨਿਵ ਨਿਵ ਸੀਸ ਨਿਵਾਈਆ। ਜਿਸ ਨੇ ਜੁਗ ਜੁਗ ਆਪਣੀ ਪੈਜ ਸੁਆਰੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਉਹ ਆਇਆ ਕਲ ਕਲਕੀ ਅਵਤਾਰੀ, ਨਿਹਕਲੰਕਾ ਨਾਉਂ ਪਰਗਟਾਈਆ। ਉਸ ਦੇ ਚਰਨ ਸਰਨ ਜਾਓ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਜੋ ਕਲਜੁਗ ਕਲਾ ਮੇਟੇ ਕੁੜਿਆਰੀ, ਕੂੜ ਕੁਟੰਬ ਦਾ ਪੰਧ ਮੁਕਾਈਆ। ਸਤਿਜੁਗ ਸਤਿ ਧਰਮ ਕਰੇ ਉਜਿਆਰੀ, ਉਜਾਲਾ ਹੋਵੇ ਥਾਉਂ ਥਾਈਂਆ। ਉਸ ਦੇ ਚਰਨ ਬਣੋ ਪਨਿਹਾਰੀ, ਪਨਘਟ ਆਪਣਾ ਲਉ ਬਣਾਈਆ। ਜੋ ਅੰਮ੍ਰਿਤ ਰਸ ਦੇਵੇ ਠੰਢਾ ਠਾਰੀ, ਕਲਜੁਗ ਅਗਨੀ ਅੱਗ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਅਗੰਮ ਅਪਾਰੀ, ਅਲਖ ਅਗੋਚਰ ਆਪਣਾ ਹੁਕਮ ਆਪਣੇ ਹੁਕਮ ਵਿਚੋਂ ਵਰਤਾਈਆ।

੨੮ ਜੇਠ ਸ਼ਹਿਨਸ਼ਾਹੀ ਸੰਮਤ ੧੧ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਨਾਰਦ ਕਹੇ ਜਮਨਾ ਗੋਦਾਵਰੀ ਸੁਰਸਤੀ ਗੰਗਾ ਤੁਸੀਂ ਕਦੋਂ ਦੀਆਂ ਵਗਦੀਆਂ, ਵਹਿਣਾਂ ਵਿਚ ਆਪਣਾ ਪੰਧ ਮੁਕਾਈਆ। ਸਚ ਦੱਸੋ ਤੁਸੀਂ ਪ੍ਰਭੂ ਦੀਆਂ ਕੀ ਲਗਦੀਆਂ, ਨਾਤਾ ਜਗਤ ਜਹਾਨ ਦ੍ਰਿੜਾਈਆ। ਬਿਨ ਕ਼ਦਮਾਂ ਸਦਾ ਭਜਦੀਆਂ, ਭੱਜੋ ਵਾਹੋ ਦਾਹੀਆ। ਦਰਸ਼ਨ ਕਰ ਮੂਲ ਨਾ ਰਜਦੀਆਂ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬਣਾਈਆ। ਮੈਂ ਤੇ ਖੇਲਾਂ ਦੱਸਾਂ ਅੱਜ ਦੀਆਂ, ਪਿਛਲੀ ਕਥਾ ਨਾ ਕੋਇ ਦ੍ਰਿੜਾਈਆ। ਤੁਸੀਂ ਕਿਸ ਪਿਆਰ ਮੁਹੱਬਤ ਵਿਚ ਬਝਦੀਆਂ, ਬੰਧਨ ਜਗਤ ਨਾ ਕੋਇ ਤੁੜਾਈਆ। ਕਿਸ ਦੁਆਰੇ ਬਹਿ ਕੇ ਸਜਦੀਆਂ, ਸਾਜਣ ਸਜਣੂਆ ਕਵਣ ਅਖਵਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਤਿੰਨੇ ਰਹੀਆਂ ਆਖ, ਚੌਥੀ ਧਰਮ ਧਾਰ ਵਡਿਆਈਆ। ਸਾਡੇ ਅੰਤਸ਼ਕਰਨ ਭਾਖਿਆ ਗਈ ਭਾਖ, ਭਾਂਡਾ ਭਰਮ ਭਉ ਭੰਨਾਈਆ। ਜਿਸ ਸਭ ਦੀ ਪੂਰੀ ਕਰਨੀ ਆਸ, ਤ੍ਰਿਸ਼ਨਾ ਸਭ ਦੀ ਵੇਖ ਵਖਾਈਆ। ਸਾਨੂੰ ਹੋਰ ਸੰਦੇਸ਼ਾ ਦਏ ਸ਼ੰਕਰ ਉਤੋਂ ਕੈਲਾਸ਼, ਹੁਕਮ ਹੁਕਮ ਵਿਚੋਂ ਦ੍ਰਿੜਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਦੀ ਆਪਣੇ ਅੰਦਰ ਇਕ ਇਕ ਡਿਗਦੀ ਵੇਖੋ ਲਾਸ਼, ਲਸ਼ਕਰ ਗਣਤੀ ਗਣਤ ਵਿਚ ਨਾ ਆਈਆ । ਜੋ ਬੈਠੇ ਪਵਣ ਵਿਚ ਬਿਨਾ ਸਵਾਸ, ਤੁਹਾਡੀ ਤਹਿ ਤੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਸਮਝਾਈਆ। ਚਾਰੇ ਕਹਿਣ ਨਾਰਦ ਸਾਡੇ ਖੇਲ ਅਗੰਮੇ ਸਤਿਗੁਰ ਦੇ, ਸਚ ਸਚ ਦਈਏ ਦ੍ਰਿੜਾਈਆ। ਅਸੀਂ ਹੁਕਮ ਮੰਨੇ ਧੁਰ ਦੇ, ਧੁਰ ਦੇ ਹੁਕਮ ਵਿਚ ਸੀਸ ਨਿਵਾਈਆ। ਬੇਸ਼ਕ ਸਾਡੇ ਵਿਚ ਅਗਿਣਤ ਸੁੱਟੇ ਮੁਰਦੇ, ਮਰ ਜੀਵਤ ਰੂਪ ਨਾ ਕੋਇ ਪਰਗਟਾਈਆ। ਸਾਡੇ ਖ਼ਿਆਲ ਤਕ ਲੈ ਜੋ ਵਹਿਣਾ ਵਿਚ ਰੁੜ੍ਹਦੇ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ । ਨਾਰਦ ਕਹੇ ਮੇਰੇ ਕੋਲ ਨਵ ਨਵ ਚਾਰ ਦੀਆਂ ਰਸੀਦਾਂ, ਬਿਨ ਅੱਖਰਾਂ ਦਿਆਂ ਵਖਾਈਆ। ਜਿਸ ਵਿਚ ਸਭ ਨੂੰ ਹੋਈਆਂ ਤਾਕੀਦਾਂ, ਹੁਕਮ ਹੋਇਆ ਧੁਰ ਦੇ ਮਾਹੀਆ। ਕਲਜੁਗ ਅੰਤਮ ਸਭ ਦੀਆਂ ਪੂਰੀਆਂ ਹੋਣੀਆਂ ਉਮੀਦਾਂ, ਤ੍ਰਿਸ਼ਨਾ ਵਿਚ ਨਾ ਕੋਇ ਹਲਕਾਈਆ। ਸਭ ਨੇ ਖੋਲ੍ਹਣੀਆਂ ਆਪਣੀਆਂ ਨੀਦਾਂ, ਗ਼ਫ਼ਲਤ ਆਲਸ ਵਿਚ ਨਾ ਕੋਇ ਵਡਿਆਈਆ। ਸਚ ਦੱਸੋ ਤੁਹਾਡੇ ਵਿਚੋਂ ਮੁਰਦਾ ਫੇਰ ਨਿਕਲਿਆ ਕੋਈ ਨਾ ਜੀਉਂਦਾ, ਜੀਵਤ ਜਗਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੰਗਾ ਕਹੇ ਮੇਰੇ ਅੰਦਰ ਆਉਂਦੀਆਂ ਰਹੀਆਂ ਅਸਤੀਆਂ, ਦੀਨ ਦੁਨੀ ਭੇਟ ਕਰਾਈਆ। ਮੈਨੂੰ ਜੀਵਾਂ ਜਾਨਾਂ ਦਿਸਦੀਆਂ ਸਸਤੀਆਂ, ਕ਼ੀਮਤ ਕਰਤਾ ਕੋਇ ਨਾ ਪਾਈਆ । ਮੇਰੇ ਅੰਦਰ ਬ੍ਰਾਹਮਣਾਂ ਵਸਾਈਆਂ ਵਸਤੀਆਂ, ਹਿੱਸੇ ਵੰਡ ਵੰਡਾਈਆ। ਅਸੀਂ ਸਭ ਕੁਝ ਬਿਨਾ ਭੇਦ ਭਾਵ ਦੇ ਦੱਸਦੀਆਂ, ਪਰਦੇ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਚਾਰੇ ਕਹਿਣ ਅਸੀਂ ਰੋਈਏ ਸਾਹ ਉਭਿਆ, ਹੌਕਿਆਂ ਵਿਚ ਦੁਹਾਈਆ। ਜੋ ਸਾਡੇ ਅੰਦਰ ਖੁਭਿਆ, ਬਾਹਰ ਸਕੇ ਨਾ ਕੋਇ ਕਢਾਈਆ। ਜੇ ਕੋਈ ਪ੍ਰਭੂ ਦੀ ਯਾਦ ਵਿਚ ਹੋਵੇ ਡੁੱਬਿਆ, ਫੇਰ ਫੜ ਕੇ ਲਈਏ ਤਰਾਈਆ। ਸਾਡਾ ਅੱਜ ਤਕ ਸਮਝਿਆ ਨਾ ਕਿਸੇ ਮੁੱਦਿਆ, ਮੁਦਤਾਂ ਦਾ ਭੇਵ ਨਾ ਕੋਇ ਜਣਾਈਆ। ਚਤੁਰਾਈ ਚਲੇ ਨਾ ਕਿਸੇ ਬੁੱਧਿਆ, ਅਕ਼ਲ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡਾ ਲੇਖਾ ਜਾਣੇ ਉਤੇ ਬਸੁਧਿਆ, ਬੇਸੁਧ ਹੋ ਕੇ ਦਈਏ ਜਣਾਈਆ।

੨੮ ਜੇਠ ਸ਼ਹਿਨਸ਼ਾਹੀ ਸੰਮਤ ੧੧ ਮੇਵਾ ਰਾਮ ਦੇ ਗ੍ਰਹਿ ਪਿੰਡ ਗੋਕਲੇ ਚਕ ਜ਼ਿਲਾ ਜੰਮੂ

ਨਾਰਦ ਕਹੇ ਚਾਰੇ ਉਠਾਵੋ ਹੱਥ, ਚਾਰ ਕੁੰਟ ਲਓ ਘੁੰਮਾਈਆ। ਗੰਗਾ ਲਾਹ ਦੇ ਆਪਣੀ ਨੱਕੋਂ ਨਥ, ਕੰਗਣ ਰਵੀਦਾਸ ਵਾਲਾ ਦੇ ਵਖਾਈਆ। ਜਮਨਾ ਆਪਣੀ ਕਥਾ ਕਹਾਣੀ ਦੱਸ, ਕਾਹਨਾ ਕ੍ਰਿਸ਼ਨਾ ਕੀ ਦ੍ਰਿੜਾਈਆ। ਸੁਰਸਤੀ ਤੂੰ ਕਿਸ ਬਿਧ ਹੋਈਉਂ ਵਖ, ਵਸਲ ਵਿਚ ਗਈ ਸਮਾਈਆ। ਗੋਦਾਵਰੀ ਕਿਸ ਬਿਧ ਗੋਬਿੰਦ ਚਰਨ ਗਈ ਢਠ, ਆਪ ਆਪਣਾ ਆਪ ਮਿਟਾਈਆ। ਨਿਗਾਹ ਮਾਰ ਲਓ ਤੀਰਥ ਅਠਸਠ, ਲੋਚਨ ਨੈਣ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭਰਮ ਆਪ ਮਿਟਾਈਆ। ਚਾਰੇ ਕਹਿਣ ਨਾਰਦ ਸਾਡੇ ਅੰਦਰ ਹੁੰਦੀਆਂ ਚੋਰੀਆਂ, ਚੋਰ ਯਾਰ ਬੈਠੇ ਆਸਣ ਲਾਈਆ। ਮਾਣ ਰਿਹਾ ਨਾ ਕਿਸੇ ਘੋਰੀਆਂ, ਘੋਰੀ ਬੈਠੇ ਮੁਖ ਛੁਪਾਈਆ। ਸਾਡੀਆਂ ਕੂੜ ਕੁੜਿਆਰਾਂ ਹੱਥ ਆਈਆਂ ਡੋਰੀਆਂ, ਸਚ ਨਾਮ ਨਾ ਕੋਇ ਬੰਧਾਈਆ। ਮਾਇਆ ਮਮਤਾ ਨਾਲ ਬਣੀਆਂ ਜੋੜੀਆਂ, ਜੋੜੀ ਜਗਦੀਸ ਨਾ ਕੋਇ ਜਣਾਈਆ। ਸਾਡੀ ਦੁਹਾਈ ਸਾਡੀ ਬਹੁੜੀ ਆ, ਬਹੁੜੀ ਬਹੁੜੀ ਕਰ ਸੁਣਾਈਆ। ਸਾਡੀ ਅੰਤਮ ਆਯੂ ਰਹਿ ਗਈ ਥੋੜ੍ਹੀ ਆ, ਥੁੜੇ ਥਿੜਕੇ ਭੱਜੇ ਵਾਹੋ ਦਾਹੀਆ। ਪਤਾ ਨਹੀਂ ਧਰਨੀ ਉਤੇ ਕਿੱਥੇ ਕਿੱਥੇ ਗਡੀਆਂ ਰਹਿਣੀਆਂ ਮੋੜ੍ਹੀਆਂ, ਮੋੜ੍ਹਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਨਾਰਦ ਕਹੇ ਅੱਜੇ ਵਕ਼ਤ ਦੁਹੇਲਾ, ਸਚ ਦਿਆਂ ਸੁਣਾਈਆ। ਪੁਰਖ ਅਕਾਲਾ ਦੀਨ ਦੁਨੀ ਨਾਲੋਂ ਵੇਖੋ ਵਿਹਲਾ, ਇਕ ਇਕੱਲਾ ਸੋਭਾ ਪਾਈਆ। ਜਿਸ ਦਾ ਸਤਿਗੁਰ ਸ਼ਬਦ ਚੇਲਾ, ਚੇਲਾ ਗੁਰ ਇਕੋ ਰੰਗ ਦਰਸਾਈਆ। ਜੋ ਮਾਤਲੋਕ ਵਸਿਆ ਧਾਮ ਨਵੇਲਾ, ਸੰਬਲ ਆਪਣਾ ਡੇਰਾ ਲਾਈਆ। ਤੁਹਾਡਾ ਮਿਲਣ ਦਾ ਦਿਵਸ ਅੱਜ ਪਹਿਲਾ, ਪਹਿਲੀ ਵਾਰ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜੇ ਮਿਲਣਾ ਹੋਵੇ ਜਗਦੀਸ਼, ਜੁਗਤੀ ਦਿਆਂ ਜਣਾਈਆ। ਪਹਿਲੋਂ ਆਪਣੇ ਢਕੋ ਸੀਸ, ਓਢਣ ਲਓ ਰਖਾਈਆ। ਫੇਰ ਸੁਣੋ ਹਮਾਰੀ ਹਦੀਸ, ਸਚ ਸਚ ਪੜ੍ਹਾਈਆ। ਜੋ ਮਾਲਕ ਬੀਸ ਇਕੀਸ, ਹਰਿ ਕਰਤਾ ਧੁਰਦਰਗਾਹੀਆ। ਉਸ ਦਾ ਨਾਮ ਗਾਉਣਾ ਬਿਨਾ ਦੰਦ ਬਤੀਸ, ਬਿਨ ਰਸਨਾ ਰਸ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ । ਨਾਰਦ ਕਹੇ ਮੇਰਾ ਸੁਣੋ ਧਰਮ ਗਿਆਨ, ਅੱਖਰਾਂ ਬਾਹਰ ਸਮਝਾਈਆ। ਆਪਣੇ ਅੰਤਸ਼ਕਰਨ ਦਾ ਕਰੋ ਇਸ਼ਨਾਨ, ਦੁਵੈਤੀ ਮੈਲ ਧੁਆਈਆ। ਮੇਰਾ ਹੁਕਮ ਕਰੋ ਪਰਵਾਨ, ਜੋ ਪਰਮ ਪੁਰਖ ਸੁਣਾਈਆ। ਇਕੋ ਸਭ ਨੇ ਮੰਨਣਾ ਰਾਮ, ਰਮਈਆ ਇਕ ਗੁਸਾਈਂਆ। ਇਕੋ ਇਸ਼ਟ ਰਖਣਾ ਕਾਹਨ, ਜੋ ਲੱਖ ਚੁਰਾਸੀ ਸਖ਼ੀਆਂ ਰਿਹਾ ਹੰਢਾਈਆ। ਇਕੋ ਸਭ ਨੇ ਮੰਨਣਾ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਇਕੋ ਸ਼ਾਹੋ ਭੂਪ ਸੁਲਤਾਨ, ਹਰਿ ਕਰਤਾ ਇਕ ਅਖਵਾਈਆ। ਜੇ ਉਸ ਨੂੰ ਮਿਲਣਾ ਵਿਚ ਜਹਾਨ, ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣੀ ਲਉ ਅੰਗੜਾਈਆ। ਪਹਿਲਾਂ ਅੰਦਰੋਂ ਕਢ ਲਓ ਆਪਣਾ ਮਾਨ, ਅਭਿਮਾਨ ਰਹਿਣ ਕੋਇ ਨਾ ਪਾਈਆ। ਮੁਖੋਂ ਕਹੋ ਅਸੀਂ ਬਾਲੀ ਬੁਧਿ ਅਨਜਾਣ, ਸਾਡੀ ਚਲੇ ਨਾ ਕੋਇ ਚਤੁਰਾਈਆ। ਤੂੰ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਇਕ ਅਖਵਾਈਆ। ਕਲਜੁਗ ਅੰਤਮ ਹੋਣਾ ਨਿਗਾਹਬਾਨ, ਦੋ ਜਹਾਨਾਂ ਨੈਣ ਉਠਾਈਆ। ਜੇ ਤੂੰ ਵਸਦਾ

ਉਤੇ ਅਸਮਾਨ, ਜ਼ਿਮੀਂ ਉਤੇ ਤੇਰਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੀ ਬੇਨੰਤੀ ਕਰੇ ਪਰਵਾਨ, ਪਰਵਾਨਾ ਆਪਣਾ ਹੁਕਮ ਹੱਥ ਫੜਾਈਆ।

੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਜਸਵੰਤ ਕੌਰ ਦੇ ਗ੍ਰਹਿ ਪਿੰਡ ਕੋਠੇ ਨਿਹਾਲਪੁਰ ਸਿੰਬਲ ਜ਼ਿਲਾ ਜੰਮੂ

ਨਾਰਦ ਕਹੇ ਜੇ ਸਤਿਗੁਰ ਦਰਸ਼ਨ ਪਾਉਣਾ, ਪਵਣ ਪਾਣੀ ਤੋਂ ਬਾਹਰ ਧਿਆਨ ਲਗਾਈਆ। ਪੰਚਮ ਪੰਚਮ ਤਤ ਮਾਣ ਮਿਟਾਉਣਾ, ਪੰਚ ਵਿਕਾਰ ਨਾ ਵੰਡ ਵੰਡਾਈਆ। ਜੋਤੀ ਜਾਤਾ ਇਕੋ ਪਰਮ ਪੁਰਖ ਮਨਾਉਣਾ, ਦੂਜਾ ਇਸ਼ਟ ਨਾ ਕੋਇ ਰਖਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਦਰਸ਼ਨ ਕਰ ਕਰ ਬਿਗਸਾਉਣਾ, ਆਪਣੀ ਖ਼ੁਸ਼ੀ ਬਣਾਈਆ। ਧੂੜੀ ਟਿੱਕਾ ਖ਼ਾਕ ਰਮਾਉਣਾ, ਰਹਿਮਤ ਸਚ ਦੇ ਕਮਾਈਆ। ਜਿਸ ਸਭ ਦਾ ਵਕ਼ਤ ਸੁਹਾਉਣਾ, ਸੁੰਞੀ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਵਖਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹਿਣ ਨਾਰਦ ਅਸੀਂ ਦਰਸ਼ਨ ਕਰਨਾ ਜ਼ਰੂਰ, ਜ਼ੱਰੇ ਜ਼ੱਰੇ ਦਾ ਮਾਲਕ ਵੇਖ ਵਖਾਈਆ। ਜਿਸ ਦਾ ਆਦਿ ਜੁਗਾਦਿ ਨਾਮ ਮਸ਼ਹੂਰ, ਮਸ਼ਵਰਿਆਂ ਵਾਲੇ ਕਲਮੇ ਸਿਫ਼ਤ ਸਲਾਹੀਆ। ਉਸ ਦਾ ਜਲਵਾ ਤਕਣਾ ਨੂਰ, ਜੋਤ ਨੂਰ ਨੁਰਾਨਾ ਇਕ ਅਖਵਾਈਆ। ਜੋ ਮਸਤੀ ਦੇਵੇ ਸਰੂਰ, ਖ਼ੁਮਾਰੀ ਆਪਣੇ ਨਾਮ ਚੜ੍ਹਾਈਆ। ਅਗੇ ਸਚ ਦਾ ਦੱਸੇ ਦਸਤੂਰ, ਹੁਕਮ ਹੁਕਮ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰਾਹ ਇਕ ਦਰਸਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹੇ ਕਿਸ ਬਿਧ ਜਾਈਏ ਅੱਪੜ, ਆਪਣਾ ਪੰਧ ਮੁਕਾਈਆ। ਕਵਣ ਬਸਤਰ ਪਹਿਨੀਏ ਕਪੜ, ਓਢਣ ਕਵਣ ਵਡਿਆਈਆ। ਕਵਣ ਤੁਲੀਏ ਤਕੜ, ਕ਼ੀਮਤ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਨਾਰਦ ਕਹੇ ਨੀ ਸੁਣੋ ਨਾਲ ਹੁਸ਼ਿਆਰੀ, ਹੋਸ਼ ਆਪਣੀ ਲਉ ਬਦਲਾਈਆ । ਜੇ ਪੁਜਣਾ ਪ੍ਰਭ ਦੇ ਚਰਨ ਦੁਆਰੀ, ਦੁਆਰਕਾ ਵਾਸੀ ਨਾਲ ਮਿਲਾਈਆ। ਰਾਮ ਨੂੰ ਅਵਾਜ਼ ਲਉ ਮਾਰੀ, ਖ਼ੁਸ਼ੀਆਂ ਨਾਲ ਸੁਣਾਈਆ। ਫੇਰ ਪ੍ਰੇਮ ਵਿਚ ਕਰੋ ਤਿਆਰੀ, ਤ੍ਰੈਗੁਣ ਡੇਰਾ ਢਾਹੀਆ। ਆਪਣਾ ਰੂਪ ਨਾ ਸਮਝਣਾ ਨਾਰੀ, ਨੈਣ ਅੱਖ ਜਗਤ ਨਾ ਕੋਇ ਰਖਾਈਆ। ਧਰਮ ਦੀ ਧਾਰ ਬਣਨਾ ਪੁਜਾਰੀ, ਹਿਰਦੇ ਹਰਿ ਵਸਾਈਆ। ਡੰਡਾਵਤ ਨਾਲ ਕਰਨੀ ਨਿਮਸਕਾਰੀ, ਲੰਮੀ ਪੈ ਕੇ ਸੀਸ ਨਿਵਾਈਆ। ਧੂੜੀ ਲਾਉਂਦੇ ਜਾਣਾ ਛਾਰੀ, ਟਿੱਕੇ ਖ਼ਾਕ ਰਮਾਈਆ। ਭੱਜੀਆਂ ਜਾਣਾ ਵਾਰੋ ਵਾਰੀ, ਕ਼ਦਮ ਕ਼ਦਮ ਵਿਚ ਉਲਟਾਈਆ। ਨਾਲ ਬੋਲਣਾ ਸੋਹੰ ਜੈਕਾਰੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਫੇਰ ਸਾਹਿਬ ਗੁਸਾਈਂ ਤਕਣਾ ਜੋ ਸ਼ਾਹੋ ਭੂਪ ਸਿਕਦਾਰੀ, ਹਰਿ ਕਰਤਾ ਨੂਰ ਅਲਾਹੀਆ। ਉਹ ਬੈਠਾ ਹੋਵੇ ਭਗਤਾਂ ਦੇ ਦੁਆਰੀ, ਸਚ ਸਿੰਘਾਸਣ ਸੋਭਾ ਪਾਈਆ। ਉਹਦਾ ਨੂਰ ਹੋਵੇ ਜੋਤ ਨਿਰੰਕਾਰੀ, ਨੂਰ ਨੁਰਾਨਾ ਡਗਮਗਾਈਆ। ਤੁਸਾਂ ਗਲ ਵਿਚ ਪੱਲੂ ਲੈਣਾ ਡਾਰੀ, ਬਿਨ ਹੱਥਾਂ ਹੱਥ ਬੰਧਾਈਆ। ਉਹ ਵੇਖਣਹਾਰਾ ਨਿਗਾਹ ਲਏ ਮਾਰੀ, ਜਗਤ ਜਹਾਨਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਸਭ

ਦੇ ਹੱਥ ਟਿਕਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹਿਣ ਨਾਰਦਾ ਸਾਨੂੰ ਸਭ ਮਨਜ਼ੂਰ, ਮਰਜ਼ੀ ਆਪਣੀ ਨਾ ਕੋਇ ਰਖਾਈਆ। ਜੇ ਸਤਿਗੁਰ ਮਿਲੇ ਹਜ਼ੂਰ, ਹਾਜ਼ਰ ਹੋ ਕੇ ਸੀਸ ਨਿਵਾਈਆ। ਅਸੀਂ ਚਾਕਰ ਹੋ ਕੇ ਉਸ ਦੇ ਮਜ਼ਦੂਰ, ਸੇਵਕ ਹੋ ਕੇ ਸੇਵ ਕਮਾਈਆ। ਕਲਜੁਗ ਅੰਤਮ ਸਾਨੂੰ ਕੀਤਾ ਮਜਬੂਰ, ਭੱਜੇ ਆਏ ਵਾਹੋ ਦਾਹੀਆ। ਉਸ ਦਾ ਜਲਵਾ ਤਕੀਏ ਨੂਰ, ਨੂਰ ਨੁਰਾਨਾ ਸੋਭਾ ਪਾਈਆ। ਨਾਰਦ ਕਹੇ ਵਾਹ ਮੇਰੇ ਸਤਿਗੁਰੂ ਉਹ ਵੇਖ ਲੈ ਜੁਗ ਚੌਕੜੀ ਬੁੱਢੀਆਂ ਮਾਈਆਂ, ਆਈਆਂ ਪੰਧ ਮੁਕਾਈਆ। ਜਿੰਨ੍ਹਾਂ ਦੀਆਂ ਖ਼ਾਲੀ ਦਿਸਣ ਬਾਹੀਂਆਂ, ਲਾਲ ਰੰਗ ਨਾ ਕੋਇ ਰੰਗਾਈਆ। ਤੇਰੇ ਪਿਆਰ ਦੀਆਂ ਜਿਨ੍ਹਾਂ ਕੋਲ ਸਾਈਆਂ, ਸੌਦੇ ਸਚ ਵਖਾਈਆ। ਕੂਕ ਕੂਕ ਦੇਣ ਦੁਹਾਈਆਂ, ਦੁਹਰਾ ਹਾਲ ਸੁਣਾਈਆ। ਸਾਡੇ ਉਤੇ ਬ੍ਰਾਹਮਣਾਂ ਰੂਪ ਧਰਿਆ ਕਸਾਈਆਂ, ਛੁਰੀ ਕੂੜ ਜਗਤ ਉਠਾਈਆ। ਸਾਡੀਆਂ ਧਰਮ ਦੀਆਂ ਆਸਾ ਢਾਹੀਆਂ, ਮਿੱਟੀ ਖ਼ਾਕ ਵਿਚ ਮਿਲਾਈਆ। ਧਰਮ ਦੀਆਂ ਰਹੀਆਂ ਨਾ ਕੋਇ ਪੜ੍ਹਾਈਆਂ, ਵਿਦਿਆ ਸਚ ਨਾ ਕੋਇ ਸੁਣਾਈਆ। ਸਾਡੀਆਂ ਧੋਵੇ ਕੋਇ ਨਾ ਛਾਹੀਆਂ, ਦੁਰਮਤ ਮੈਲ ਨਾ ਕੋਇ ਸਫ਼ਾਈਆ। ਸਾਡੇ ਤਟਾਂ ਉਤੇ ਹੋਣ ਬੁਰਾਈਆਂ, ਬੁਰਿਆਰ ਹੋਈ ਲੋਕਾਈਆ। ਬੇਨੰਤੀ ਸੁਣ ਲੈ ਧੁਰ ਦੇ ਮਾਹੀਆ, ਮਹਿਬੂਬ ਤੇਰੀ ਓਟ ਰਖਾਈਆ। ਅਸੀਂ ਚਾਰੇ ਤੇਰੀ ਕੁਲ ਚੋਂ ਜਾਈਆਂ, ਸਾਨੂੰ ਜੰਮਣ ਵਾਲੀ ਕੋਇ ਨਾ ਮਾਈਆ। ਧੰਨਭਾਗ ਜੇ ਤੂੰ ਆਪਣੀਆਂ ਫੇਰੀਆਂ ਪਾਈਆਂ, ਨਿਰਗੁਣ ਹੋ ਕੇ ਵੇਸ ਵਟਾਈਆ। ਆ ਜਾ ਸਾਡਿਆ ਦੋ ਜਹਾਨ ਦਿਆ ਰਾਹੀਆ, ਰਹਿਬਰਾ ਤੇਰੀ ਆਸ ਰਖਾਈਆ। ਵੇਖੀਂ ਕਲਜੁਗ ਅੰਤ ਨਾ ਕਰੀਂ ਪਰਾਈਆਂ, ਦੂਸਰਿਆਂ ਹੱਥ ਫੜਾਈਆ। ਅਸੀਂ ਤੇਰੀ ਲੱਗੀਆਂ ਇਕ ਸਰਨਾਈਆ, ਸਰਨਗਤ ਇਕ ਤਕਾਈਆ। ਅੱਜ ਚਲ ਕੇ ਖ਼ੁਸ਼ੀਆਂ ਨਾਲ ਆਈਆਂ, ਆਪਣਾ ਪੰਧ ਮੁਕਾਈਆ। ਉਚੀ ਕੂਕ ਕੇ ਦੱਸੀਏ ਭਗਤਾਂ ਆਪਣਿਆਂ ਭਾਈਆਂ, ਭਰਾਵੋ ਤੁਹਾਨੂੰ ਦਈਏ ਦ੍ਰਿੜਾਈਆ। ਅਸੀਂ ਲੰਘ ਕੇ ਆਈਆਂ ਵਿਚੋਂ ਬੇਲਿਆਂ ਕਾਈਆਂ, ਰਾਵੀ ਰਾਹ ਵਿਚ ਸਾਨੂੰ ਦਿਤਾ ਸਮਝਾਈਆ। ਉਹ ਮਾਲਕ ਬੇਪਰਵਾਹੀਆ, ਬੇਪਰਵਾਹੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੱਥ ਸਰਬ ਵਡਿਆਈਆਂ, ਵਡ ਵੱਡੇ ਤੇਰੀ ਓਟ ਤਕਾਈਆ।