੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਲਛਮਣ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਨਾਰਦ ਕਹੇ ਖ਼ੁਸ਼ੀਆਂ ਵਾਲੀ ਆ ਗਈ ਰਾਤ, ਭਿੰਨੜੀ ਭਿੰਨੀ ਆਪਣਾ ਰੂਪ ਬਦਲਾਈਆ। ਆਉ ਸਖ਼ੀ ਸਹੇਲੀਉ ਮਿਲ ਕੇ ਕਰੀਏ ਬਾਤ, ਬਾਤਨ ਪੜਦਾ ਪੜਦਿਆਂ ਵਿਚੋਂ ਉਠਾਈਆ। ਪਹਿਲੋਂ ਇਕ ਦੂਜੇ ਨਾਲ ਪ੍ਰੇਮ ਦਾ ਜੋੜੀਏ ਨਾਤ, ਰਿਸ਼ਤਾ ਫ਼ਰਿਸ਼ਤਿਆਂ ਬਾਹਰ ਰਖਾਈਆ। ਫੇਰ ਸਮਾਧੀ ਵਿਚ ਹੋਈਏ ਇਕਾਂਤ, ਏਕੰਕਾਰ ਚਰਨ ਕਵਲ ਧਿਆਨ ਰਖਾਈਆ। ਫੇਰ ਆਪਣਾ ਅੰਤਸ਼ਕਰਨ ਕਰੀਏ ਸ਼ਾਂਤ, ਕਲਜੁਗ ਅਗਨ ਨਾ ਕੋਇ ਤਪਾਈਆ। ਫੇਰ ਆਪਣਾ ਗ੍ਰਹਿ ਤਕੀਏ ਪ੍ਰਾਂਤ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਫੇਰ ਆਪਣਾ ਮਜ਼੍ਹਬ ਵੇਖੀਏ ਜ਼ਾਤ, ਕਵਣ ਵਰਨ ਨਜ਼ਰੀ ਆਈਆ। ਫੇਰ ਬਿਨਾ ਨੇਤਰਾਂ ਮਾਰੀਏ ਝਾਤ, ਬਿਨ ਅੱਖਾਂ ਅੱਖ ਉਠਾਈਆ। ਝਟ ਨਾਰਦ ਕਰਵਟ ਬਦਲ ਕੇ ਕਿਹਾ ਰੂਪ ਤਕੋ ਕਮਲਾਪਾਤ, ਪਤਿਪਰਮੇਸ਼ਵਰ ਜੋ ਅਖਵਾਈਆ। ਜਿਹੜਾ ਸਭ ਨੂੰ ਦੇਵਣਹਾਰਾ ਦਾਤ, ਦਾਤਾ ਦਾਨੀ ਇਕ ਅਖਵਾਈਆ। ਆਦਿ ਜੁਗਾਦਿ ਪੁਛਣਹਾਰਾ ਵਾਤ, ਸਿਰ ਸਿਰ ਹੱਥ ਟਿਕਾਈਆ। ਉਹ ਆਇਆ ਲੋਕਮਾਤ, ਨਿਰਗੁਣ ਆਪਣਾ ਵੇਸ ਵਟਾਈਆ। ਜਿਸ ਦਾ ਖੇਲ ਸਦਾ ਬਹੁਭਾਂਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਆਪਣੀ ਧੋਤੀ ਬੋਦੀ ਲਵਾਂ ਸੰਭਾਲ, ਕਰਮੰਡਲੀ ਹੱਥ ਵਿਚ ਉਠਾਈਆ। ਤੁਸੀਂ ਆਪਣੇ ਸਾਫ਼ ਕਰ ਲਓ ਵਾਲ, ਸੀਸ ਸੋਹਣਾ ਰੂਪ ਬਦਲਾਈਆ। ਫੇਰ ਖ਼ੁਸ਼ੀਆਂ ਵਾਲਾ ਗਾਓ ਤਾਲ, ਤਲਵਾੜਾ ਸਮਝ ਕੋਇ ਨਾ ਪਾਈਆ। ਮੈਂ ਭਗਤ ਪ੍ਰਭੂ ਦਾ ਆਦਿ ਜੁਗਾਦੀ ਨੱਢਾ ਬਾਲ, ਬਾਲੀ ਬੁਧਿ ਮੇਰੀ ਬੇਪਰਵਾਹੀਆ। ਤੁਸੀਂ ਅੰਮ੍ਰਿਤ ਰਸ ਭਰਿਆ ਜਗਤ ਤਾਲ, ਤਾਰੀਆਂ ਲਾਵੋ ਥਾਉਂ ਥਾਈਂਆ। ਸਾਰੇ ਇਕੱਠੇ ਹੋਵੋ ਇਕ ਸਚੀ ਧਰਮਸਾਲ, ਧਰਮ ਦੁਆਰਾ ਇਕੋ ਨਜ਼ਰੀ ਆਈਆ । ਜਿਥੇ ਸ਼ਾਹੋ ਭੂਪ ਸ਼ਹਿਨਸ਼ਾਹ ਸਚੀ ਸਰਕਾਰ, ਦੂਜਾ ਸੰਗ ਨਾ ਕੋਇ ਵਖਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਭ ਦੀ ਕਰੇ ਸੰਭਾਲ, ਸੰਬਲ ਦਾ ਮਾਲਕ ਬੇਪਰਵਾਹੀਆ। ਆਓ ਸਾਰੇ ਉਸ ਦੇ ਅਗੇ ਕਰੀਏ ਸਵਾਲ, ਬੇਨੰਤੀ ਚਰਨਾਂ ਵਿਚ ਟਿਕਾਈਆ । ਕਿਉਂ ਕਲਜੁਗ ਕੂੜੀ ਕਿਰਿਆ ਚਾਰੋਂ ਕੁੰਟ ਪਾਇਆ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਧਰਮ ਦੀ ਧਾਰ ਦੀਨ ਦੁਨੀ ਰਿਹਾ ਨਾ ਕੋਇ ਦਲਾਲ, ਵਿਚੋਲਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਮੈਂ ਆਦਿ ਜੁਗਾਦਿ ਪੰਡਤ ਪੁਰਾਣਾ, ਪੁਰਾਨ ਅਠਾਰਾਂ ਮੇਰੀ ਦੇਣ ਗਵਾਹੀਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਤੁਹਾਡਾ ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਕਿਸੇ ਸਮਝਿਆ ਨਹੀਂ ਟਿਕਾਣਾ, ਗ੍ਰਹਿ ਨਜ਼ਰ ਕੋਇ ਨਾ ਆਈਆ। ਤੁਹਾਡਾ ਜਲ ਧਾਰ ਵਹਿੰਦਾ ਬੇਮੁਹਾਣਾ, ਭੱਜੇ ਵਾਹੋ ਦਾਹੀਆ। ਜ਼ਰਾ ਨਿਗਾਹ ਮਾਰੋ ਜ਼ਿਮੀਂ ਅਸਮਾਨਾ, ਦੋ ਜਹਾਨਾਂ ਨੈਣ ਉਠਾਈਆ। ਕੀ ਖੇਲ ਕਰੇ ਸ੍ਰੀ ਭਗਵਾਨਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਹੁਕਮ ਵਿਚ ਬਦਲ ਜਾਣਾ ਜ਼ਮਾਨਾ, ਜ਼ਿਮੀ ਜ਼ਮਾ ਵੇਖਣ ਚਾਈਂ ਚਾਈਂਆ। ਜਿਸ ਲੇਖੇ ਲਾਉਂਣਾ ਖੇਲ ਘਨਈਆ ਕਾਹਨਾ, ਸੋਲਾਂ ਕਲਾਧਾਰੀ ਗਿਆ ਦ੍ਰਿੜਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਅਮਾਮਾ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦਾ ਗੋਬਿੰਦ ਵਜਾਇਆ ਹਕ ਦਮਾਮਾ, ਡੰਕਾ ਸ਼ਬਦ ਸ਼ਨਵਾਈਆ। ਉਹ ਖੇਲ ਕਰੇ ਸ੍ਰੀ ਭਗਵਾਨਾ, ਹਰਿ ਕਰਤਾ ਧੁਰਦਰਗਾਹੀਆ। ਜਿਸ
ਸਭ ਦਾ ਲਹਿਣਾ ਦੇਣਾ ਚੁਕਾਉਣਾ, ਲੇਖਾ ਜੁਗ ਚੌਕੜੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਵੇਖਣਹਾਰ ਸਦਾ ਨਿਸ਼ਾਨਾ, ਬੇਨਿਸ਼ਾਨ ਆਪਣਾ ਖੇਲ ਖਿਲਾਈਆ।
੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਕਰਤਾਰ ਕੌਰ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਨਾਰਦ ਕਹੇ ਮੇਰਾ ਪੁਰਾਣਾ ਬੜਾ ਤਜਰਬਾ, ਜੁਗ ਚੌਕੜੀ ਖੇਲ ਖਿਲਾਈਆ। ਮੈਂ ਅਵਤਾਰ ਪੈਗ਼ੰਬਰ ਗੁਰੂ ਵੇਖੇ ਅਰਬਾਂ ਖਰਬਾਂ, ਗਿਣਤੀ ਗਣਤ ਨਾ ਕੋਇ ਜਣਾਈਆ। ਮੇਰੀ ਆਯੂ ਨੂੰ ਗਿਣ ਸਕਦਾ ਨਹੀਂ ਕੋਈ ਦੇ ਕੇ ਜ਼ਰਬਾਂ, ਅੰਕੜਿਆਂ ਵੰਡ ਨਾ ਕੋਇ ਵੰਡਾਈਆ। ਮੈਂ ਪਿਆਰਾ ਇਕੋ ਪੁਰਖ ਅਕਾਲ ਦੇ ਘਰ ਦਾ, ਦੂਜਾ ਗ੍ਰਹਿ ਨਾ ਕੋਇ ਸੁਹਾਈਆ। ਨਾ ਜੰਮਦਾ ਨਾ ਕਦੇ ਮਰਦਾ, ਜੰਮਣ ਮਰਨ ਵਿਚ ਕਦੇ ਨਾ ਆਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਮੈਨੂੰ ਸ਼ਬਦੀ ਧਾਰ ਘਲਦਾ, ਨਿਤ ਨਵਿਤ ਹੁਕਮ ਵਰਤਾਈਆ। ਮੈਂ ਕੁਛ ਲੇਖਾ ਲਹਿਣਾ ਦੱਸਣਾ ਰਾਜੇ ਬਲ ਦਾ, ਕੀ ਬਾਵਨ ਗਿਆ ਦ੍ਰਿੜਾਈਆ। ਕਲਜੁਗ ਅੰਤ ਮਾਣ ਰਹਿਣਾ ਨਹੀਂ ਕਿਸੇ ਜਲ ਦਾ, ਤੀਰਥ ਤਟ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਮੈਂ ਕਿਹੜੀਆਂ ਪੜ੍ਹ ਕੇ ਦੱਸਾਂ ਪੰਗਤੀਆਂ, ਪੰਡਤ ਹੋ ਕੇ ਦਿਆਂ ਜਣਾਈਆ। ਜੁਗ ਚੌਕੜੀਆਂ ਲੰਘੀਆਂ ਤੇ ਲੰਘੀਆਂ ਦੀਨ ਦੁਨੀ ਦੀਆਂ ਸੰਮਤੀਆਂ, ਸਮਝ ਸਕੇ ਕੋਇ ਨਾ ਰਾਈਆ। ਪ੍ਰਭ ਦੀਆਂ ਖੇਲਾਂ ਆਦਿ ਜੁਗਾਦਿ ਅਗਣਤੀਆਂ, ਗਿਣਤੀ ਗਿਣ ਨਾ ਕੋਇ ਸਮਝਾਈਆ। ਜਿਸ ਦੇ ਅਗੇ ਅਵਤਾਰ ਪੈਗ਼ੰਬਰ ਗੁਰੂ ਕਰਦੇ ਗਏ ਬੇਨੰਤੀਆਂ, ਦਰ ਠਾਂਢੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਚਾਰੇ ਕਹਿਣ ਬ੍ਰਾਹਮਣਾ ਸਾਡੀ ਮੰਨ ਸਲਾਹ, ਮਨਸਾ ਇਕ ਜਣਾਈਆ। ਪ੍ਰਭ ਦਾਤਾ ਬੇਪਰਵਾਹ, ਬੇਅੰਤ ਅਗੰਮ ਅਥਾਹੀਆ। ਜੋ ਹੋਵੇ ਸਦਾ ਸਹਾ, ਸਹਾਇਕ ਨਾਇਕ ਨੂਰ ਅਲਾਹੀਆ । ਉਸ ਅਗੇ ਵਾਸਤਾ ਦਈਏ ਪਾ, ਹੱਥ ਜੋੜ ਕੇ ਸੀਸ ਨਿਵਾਈਆ। ਪ੍ਰਭੂ ਲੋਕਮਾਤ ਵੇਖ ਲੈ ਸਾਡਾ ਥਾਂ, ਥਾਨ ਥਨੰਤਰ ਧਿਆਨ ਲਗਾਈਆ। ਸਾਨੂੰ ਧਰਮ ਦੀ ਬਣਾਏ ਕੋਈ ਨਾ ਮਾਂ, ਮਮਤਾ ਦੀਨ ਦੁਨੀ ਚੁਕਾਈਆ। ਕਲਜੁਗ ਜੀਵਾਂ ਬੁੱਧੀ ਹੋਈ ਕਾਂ, ਕਾਗ ਵਾਂਗ ਕੁਰਲਾਈਆ। ਤੇਰਾ ਜਪੇ ਕੋਈ ਨਾ ਨਾਂ, ਨਾਉਂ ਨਿਰੰਕਾਰ ਹਿਰਦੇ ਸਕੇ ਨਾ ਕੋਇ ਵਸਾਈਆ। ਸਭ ਦੇ ਮਸਤਕ ਲੱਗੀ ਸ਼ਾਹ, ਸ਼ਹਿਨਸ਼ਾਹ ਕੂੜੀ ਕਿਰਿਆ ਨਾ ਕੋਇ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਨਾਰਦ ਕਹੇ ਮੈਂ ਜੁਗ ਚੌਕੜੀ ਰਿਹਾ ਫਿਰਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਮੈਂ ਫੋਲਣਹਾਰਾ ਹਰ ਦਾ ਹਿਰਦਾ, ਹਰ ਘਟ ਵੇਖਣਾ ਚਾਈਂ ਚਾਈਂਆ। ਕਮਲੀਉ ਅੰਮ੍ਰਿਤ ਝਿਰਨਾ ਕਿਸੇ ਅੰਦਰ ਮੂਲ ਨਾ ਝਿਰਦਾ, ਨਾਭੀ ਕਵਲ ਨਾ ਕੋਇ ਟਪਕਾਈਆ। ਐਸ ਵੇਲੇ ਪ੍ਰੇਮੀ ਨਜ਼ਰ ਆਏ ਨਾ ਕੋਈ ਧੁਰ ਦੇ ਪਿਰ ਦਾ, ਪੀਆ ਪ੍ਰੀਤਮ
ਮਿਲਣ ਕੋਇ ਨਾ ਪਾਈਆ। ਸਾਧ ਸੰਤ ਵਾਸੀ ਦਿਸਦਾ ਨਹੀਂ ਕੋਈ ਘਰ ਥਿਰ ਦਾ, ਸਚਖੰਡ ਚੜ੍ਹਨ ਕੋਇ ਨਾ ਪਾਈਆ। ਉਹ ਵੇਖ ਲਉ ਕਲਜੁਗ ਕੂੜੀ ਕਿਰਿਆ ਗੇੜਾ ਗਿੜਦਾ, ਲੱਖ ਚੁਰਾਸੀ ਰਿਹਾ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਹੁਕਮ ਵਿਚ ਜੁਗ ਚੌਕੜੀ ਅੰਤਮ ਨਿਬੜਦਾ, ਲਹਿਣੇ ਸਭ ਦੇ ਵੇਖ ਵਖਾਈਆ।
੨੯ ਜੇਠ ਸ਼ਹਿਨਸ਼ਾਹੀ ਸੰਮਤ ੧੧ ਪਿਆਰੇ ਲਾਲ ਦੇ ਗ੍ਰਹਿ ਪਿੰਡ ਸੇਈ ਕਲਾਂ ਪਿੰਡ ਕਲੋਏ ਜ਼ਿਲਾ ਜੰਮੂ
ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਮੈਨੂੰ ਨਿਰਮਲ ਕਰ ਲੈਣ ਦਿਉ ਬੱਧਿ, ਬੁੱਧ ਮਹਾਤਮਾ ਗਿਆ ਜਣਾਈਆ। ਤੁਸੀਂ ਆਪਣੀ ਆਪਣੀ ਸੰਭਾਲੋ ਸੁਧ, ਸਤਿ ਧਰਮ ਵਿਚ ਲਉ ਅੰਗੜਾਈਆ। ਬਿਨ ਲੱਤਾਂ ਬਾਹਵਾਂ ਖ਼ੁਸ਼ੀ ਵਿਚ ਲਓ ਕੁੱਦ, ਕ਼ੁਦਰਤ ਦਾ ਕ਼ਾਦਰ ਵੇਖੋ ਚਾਈਂ ਚਾਈਂਆ। ਜਿਸ ਨੇ ਕਲਜੁਗ ਅੰਤਮ ਬਦਲ ਦੇਣਾ ਜੁਗ, ਜੁਗਤੀ ਆਪਣੇ ਹੱਥ ਰਖਾਈਆ। ਸਭ ਦੀ ਔਧ ਗਈ ਪੁੱਗ, ਅਗੇ ਅਵਰ ਨਾ ਕੋਇ ਵਧਾਈਆ। ਅੰਮ੍ਰਿਤ ਰਸ ਸੀਰ ਰਹਿਣਾ ਨਹੀਂ ਦੁੱਧ, ਦੁੱਧੀ ਧਾਰ ਨਾ ਕੋਇ ਵਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਚਾਰੇ ਕਹਿਣ ਨਾਰਦਾ ਸੋ ਪੁਰਖ ਨਿਰੰਜਣ ਇਕ ਮਨਾਵਾਂਗੀ। ਹਰਿ ਪੁਰਖ ਨਿਰੰਜਣ ਸੀਸ ਨਿਵਾਵਾਂਗੀ। ਏਕੰਕਾਰਾ ਇਸ਼ਟ ਰਖਾਵਾਂਗੀ। ਆਦਿ ਨਿਰੰਜਣ ਨੂਰ ਰੁਸ਼ਨਾਵਾਂਗੀ। ਅਬਿਨਾਸ਼ੀ ਕਰਤਾ ਵੇਖ ਵਖਾਵਾਂਗੀ। ਸ੍ਰੀ ਭਗਵਾਨ ਦਰ ਸੁਹਾਵਾਂਗੀ। ਪਾਰਬ੍ਰਹਮ ਖੋਜ ਖੁਜਾਵਾਂਗੀ। ਸਤਿਗੁਰ ਸ਼ਬਦ ਸੰਗ ਨਿਭਾਵਾਂਗੀ। ਜਿਸ ਦਾ ਅਗੰਮੀ ਚੜ੍ਹਨਾ ਰੰਗ, ਰੰਗਤ ਕੂੜੀ ਕਲਜੁਗ ਲਾਹਵਾਂਗੀ। ਸਾਚੀ ਵਸਤ ਲਵਾਂ ਮੰਗ, ਮਾਂਗਤ ਹੋ ਕੇ ਝੋਲੀ ਡਾਹਵਾਂਗੀ। ਤੂੰ ਸਾਹਿਬ ਸੂਰਾ ਸਰਬਗ, ਤੁਧ ਬਿਨ ਇਸ਼ਟ ਨਾ ਕੋਇ ਰਖਾਵਾਂਗੀ। ਬੇਸ਼ਕ ਮੈਂ ਪਾਣੀ ਧਾਰ ਗੰਗੋਤਰੀ ਗੰਗ, ਜਮਨਾ ਤੇਰਾ ਰੂਪ ਅਖਵਾਵਾਂਗੀ। ਸੁਰਸਤੀ ਦੇਣਾ ਉਹ ਅਨੰਦ, ਗੋਦਾਵਰੀ ਤੇਰੀ ਗੰਢ ਬੰਧਾਵਾਂਗੀ। ਤੇਰਾ ਸਰੀਰ ਨਹੀਂ ਕੋਈ ਤਤ ਪੰਜ, ਪੰਚਮ ਮੀਤੇ ਤੇਰੀ ਓਟ ਤਕਾਵਾਂਗੀ। ਮੇਰੀ ਨੇਤਰ ਵਗੇ ਅੰਝ, ਹੰਝੂਆਂ ਨੀਰ ਵਖਾਵਾਂਗੀ। ਮੇਰੇ ਦੀਨ ਦਿਆਲੇ ਮੇਰਾ ਦੇਣਾ ਸੰਗ, ਸਗਲਾ ਸੰਗੀ ਤੈਨੂੰ ਬਣਾਵਾਂਗੀ। ਕਲਜੁਗ ਕੂੜ ਕੁੜਿਆਰਾ ਲੋਕਮਾਤ ਰਹਿਣ ਨਹੀਂ ਦੇਣਾ ਮਲੰਗ, ਮੌਲਾ ਡੋਰੀ ਤੇਰੇ ਹੱਥ ਫੜਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਵਾਂਗੀ। ਗੰਗਾ ਗੋਦਾਵਰੀ ਜਮਨਾ ਸੁਰਸਤੀ ਧਾਰ ਹੋ ਕੇ ਆਸ ਰਖਾਵਾਂਗੀ। ਮਿਲ ਕੇ ਪਰਮ ਪੁਰਖ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣਾ ਸੀਸ ਨਿਵਾਵਾਂਗੀ। ਤੂੰ ਮਾਲਕ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਤੇਰੇ ਵੇਖ ਵਖਾਵਾਂਗੀ। ਤੇਰੇ ਮੰਡਲ ਤਕਾਂ ਰਾਸ, ਤੇਰਾ ਗੋਪੀ ਕਾਹਨ ਹੋ ਕੇ ਸੰਗ ਨਿਭਾਵਾਂਗੀ। ਤੂੰ ਦੇਣਾ ਨੂਰ ਜੋਤ ਪਰਕਾਸ਼, ਤੇਰੀ ਆਸ ਤਕਾਵਾਂਗੀ। ਕਲਜੁਗ ਕੂੜੀ ਕਿਰਿਆ ਕਰਨੀ ਨਾਸ, ਨਾਸਤਕਾਂ ਤੇਰੀ ਝੋਲੀ ਪਾਵਾਂਗੀ। ਸਤਿਜੁਗ ਸਚ ਕਰਨਾ ਵਾਸ, ਵਾਸਤਾ ਤੇਰੇ ਚਰਨ ਟਿਕਾਵਾਂਗੀ। ਤੂੰ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼, ਸਤਿਗੁਰ ਤੇਰੀ ਓਟ ਰਖਾਵਾਂਗੀ। ਮੇਰਾ ਮੇਲਾ ਨਾਲ
ਸ਼ੰਕਰ ਕੈਲਾਸ਼, ਬ੍ਰਹਮੇ ਆਪਣਾ ਭੇਵ ਖੁਲ੍ਹਾਵਾਂਗੀ। ਵਿਸ਼ਨੂੰ ਅਗੇ ਕਰ ਅਰਦਾਸ, ਵਿਸ਼ਵ ਦਾ ਪੜਦਾ ਆਪ ਚੁਕਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਮੰਗ ਮੰਗਾਵਾਂਗੀ। ਆਸਾ ਕਹੇ ਮੈਂ ਹੋਈ ਮੰਗਣ ਯੋਗ, ਯੁਗਤੀ ਨਾਰਦ ਦੇਣੀ ਦ੍ਰਿੜਾਈਆ। ਜਿਸ ਵਿਚ ਚਿੰਤਾ ਰਹੇ ਕੋਈ ਨਾ ਸੋਗ, ਗ਼ਮੀ ਗ਼ਮਖਾਰ ਦਏ ਮਿਟਾਈਆ। ਦੁਨੀਆਂਦਾਰੀ ਦਾ ਦਿਸੇ ਕੋਈ ਨਾ ਰੋਗ, ਦੁਖ ਦਰਦ ਨਾ ਲਾਗੇ ਰਾਈਆ। ਪ੍ਰਭੂ ਦੇ ਪਿਆਰ ਦਾ ਹੋਵੇ ਨਾ ਕਦੇ ਵਿਜੋਗ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਸਦ ਮਾਣਾ ਉਸ ਦੀ ਮੌਜ, ਮਜਲਸ ਭਗਤਾਂ ਨਾਲ ਰਖਾਈਆ। ਜਿਸ ਕਲਜੁਗ ਮੇਟਣੀ ਔਧ, ਕੂੜੀ ਕਿਰਿਆ ਪੰਧ ਮੁਕਾਈਆ। ਸਭ ਦਾ ਹਿਰਦਾ ਦੇਵੇ ਸੋਧ, ਸੁਧ ਆਪਣੀ ਇਕ ਸਮਝਾਈਆ। ਬੁੱਧੀ ਤੋਂ ਪਰੇ ਹੁਕਮ ਦੱਸੇ ਅਗਾਧ ਬੋਧ, ਸ਼ਬਦੀ ਸ਼ਬਦ ਨਾਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦਿ ਸਭ ਦਾ ਕੱਟੇ ਵਿਜੋਗ, ਸੰਜੋਗ ਧੁਰ ਦਾ ਇਕ ਸਮਝਾਈਆ।
੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਕੁਲਵੰਤ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਗੋਦਾਵਰੀ ਕਹੇ ਮੈਂ ਸੀਸ ਨਿਵਾਵਾਂ ਹੱਥ ਬੱਧੀ, ਬੰਦਨਾ ਕਰ ਕਰ ਸੀਸ ਨਿਵਾਈਆ। ਸਚ ਪਿਆਰ ਮਸਤੀ ਵਿਚ ਹੋਵਾਂ ਮਧੀ, ਮਧੁਰ ਧੁਨ ਢੋਲੇ ਗਾਵਾਂ ਚਾਈਂ ਚਾਈਂਆ। ਮੇਰਾ ਸਾਹਿਬ ਸੁਆਮੀ ਮੈਨੂੰ ਮਿਲੇ ਯਦੀ, ਯਦੀ ਯਦਪ ਆਪਣੀ ਦਇਆ ਕਮਾਈਆ । ਮੇਰੀ ਪਵਿਤ੍ਰ ਹੋਵੇ ਨਦੀ, ਵਹਿਣਾਂ ਦਾ ਧਾਰ ਖ਼ੁਸ਼ੀ ਬਣਾਈਆ। ਮੈਂ ਵੀ ਤਕਦੀ ਰਹੀ ਧੁਰ ਦੇ ਹੁਕਮ ਵਾਲੀ ਸਦੀ, ਸਦੀਵੀ ਆਪਣਾ ਸੰਗ ਬਣਾਈਆ। ਮੇਰਾ ਮਾਲਕ ਜੋ ਦੇਵਣਹਾਰਾ ਧੁਰ ਦੀ ਪਦੀ, ਪਤਿਪਰਮੇਸ਼ਵਰ ਬੇਪਰਵਾਹੀਆ। ਪਰ ਉਹ ਲੋਕਮਾਤ ਆਉਂਦਾ ਕਦੀ ਕਦੀ, ਕ਼ੁਦਰਤ ਦਾ ਮਾਲਕ ਧੁਰਦਰਗਾਹੀਆ। ਜੋ ਜੁਗ ਚੌਕੜੀ ਪਿਛਲੀ ਕੀਤੀ ਕਰੇ ਰੱਦੀ, ਅਗਲਾ ਆਪਣਾ ਹੁਕਮ ਵਰਤਾਈਆ। ਮੇਰੇ ਵਿਚੋਂ ਕੂੜ ਕੁੜਿਆਰ ਦੀ ਕੱਢੇ ਬਦੀ, ਬਦਕਾਰਾਂ ਡੇਰਾ ਢਾਹੀਆ। ਮੈਂ ਉਸ ਦਾ ਨੂਰ ਵੇਖਾਂ ਅਲਾਹੀ ਰੱਬੀ, ਜੋਤੀ ਜਾਤਾ ਧਿਆਨ ਲਗਾਈਆ। ਜਿਸ ਦਾ ਮੇਲਾ ਹੋਵੇ ਨਾਲ ਸਬੱਬੀ, ਜੋੜ ਜੁੜਾਏ ਚਾਈਂ ਚਾਈਂਆ। ਸਾਡੀ ਲੇਖੇ ਲਾਵੇ ਪਸਲੀ ਹੱਡੀ, ਅਸਥੀਆਂ ਜਗਤ ਵੇਖ ਵਖਾਈਆ। ਮੈਂ ਰਾਹ ਤਕਾਂ ਚੁੱਕਕੇ ਅੱਡੀ, ਆਪ ਆਪਣਾ ਬਲ ਪਰਗਟਾਈਆ। ਜਿਸ ਦੀ ਆਸ਼ਾ ਜੁਗ ਚੌਕੜੀ ਮੂਲ ਨਾ ਛਡੀ, ਸਦ ਹਵਸਾਂ ਵਿਚ ਵਕ਼ਤ ਲੰਘਾਈਆ। ਉਹ ਧੁਰ ਦੁਆਰ ਨਿਸ਼ਾਨਾ ਦੇਵੇ ਗੱਡੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਗੋਦਾਵਰੀ ਕਹੇ ਮੈਂ ਦਰਸ ਪਾਵਾਂ ਅੱਖੀਆਂ, ਨੈਣ ਨੈਣ ਬਿਗਸਾਈਆ। ਖ਼ੁਸ਼ੀਆਂ ਹਾਲ ਦੱਸਾਂ ਆਪਣੀਆਂ ਸਖ਼ੀਆਂ, ਸੋਹਣੇ ਰਾਗ ਦ੍ਰਿੜਾਈਆ । ਮੇਰਾ ਮਾਲਕ ਅਲਖ ਅਲਖੀਆ, ਅਲਖ ਅਗੋਚਰ ਇਕ ਅਖਵਾਈਆ। ਜੋ ਕੱਖੋਂ ਕਰੇ ਲੱਖੀਆਂ, ਕ਼ੀਮਤ ਆਪਣੇ ਹੱਥ ਰਖਾਈਆ । ਮੈਂ ਉਸੇ ਦੇ ਚਰਨਾਂ ਵਿਚ ਵਸੀਆਂ, ਵਾਸਤਾ ਅਵਰ ਨਾ ਕੋਇ ਰਖਾਈਆ। ਉਸੇ ਦੇ ਢੋਲੇ ਗਾਵਾਂ ਜਸੀਆਂ, ਸਿਫ਼ਤੀ ਸਿਫ਼ਤ ਸਲਾਹੀਆ। ਜਿਸ ਮੇਰੀ ਰੈਣ ਅੰਧੇਰੀ ਮੇਟਣੀ ਮੱਸੀਆ, ਨੂਰੀ ਚੰਦ
ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਗੋਬਿੰਦ ਕਹੇ ਜਿਸ ਵੇਲੇ ਮੇਰਾ ਸਾਹਿਬ ਸੁਆਮੀ ਪੁੱਜੇ, ਪੂਜਣ ਯੋਗ ਸੀਸ ਨਿਵਾਈਆ। ਮੇਰੇ ਭਾਗ ਹੋਣੇ ਉਘੇ, ਉਘਣ ਆਥਣ ਮਿਲੇ ਵਡਿਆਈਆ। ਮੈਨੂੰ ਭੇਵ ਦੱਸੇ ਗੁੱਝੇ, ਜੋ ਚਾਰ ਜੁਗ ਨਾ ਕੋਇ ਸਮਝਾਈਆ। ਮੇਰੇ ਭਾਉ ਮਿਟਣੇ ਦੂਜੇ, ਦੁਵੈਤੀ ਰਹਿਣ ਕੋਇ ਨਾ ਪਾਈਆ। ਮੈਨੂੰ ਇਕੋ ਦੁਆਰਾ ਸੁਝੇ, ਜਿਸ ਗ੍ਰਹਿ ਮਿਲੇ ਧੁਰ ਦਾ ਮਾਹੀਆ। ਮੇਰੀ ਆਸ਼ਾ ਨੱਚੇ ਟੱਪੇ ਉਛਲੇ ਕੁੱਦੇ, ਭੱਜੇ ਵਾਹੋ ਦਾਹੀਆ। ਮੈਂ ਫਿਰਾਂ ਉਤੇ ਬਸੁਧੇ, ਆਪਣਾ ਕ਼ਦਮ ਟਿਕਾਈਆ। ਮੇਰਾ ਲੇਖਾ ਮੁਕ ਜਾਏ ਕਲਜੁਗੇ, ਜੁਗ ਚੌਕੜੀ ਰਹਿਣ ਨਾ ਪਾਈਆ। ਮੈਂ ਖ਼ੁਸ਼ੀਆਂ ਨਾਲ ਉਠਾਵਾਂ ਭੁਜੇ, ਬਹੀਆ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਗੰਗਾ ਕਹੇ ਗੋਦਾਵਰੀ ਉਨ੍ਹ ਆਉਣਾ ਪਹਿਲਾਂ ਮੇਰੇ ਘਾਟ, ਆਪਣੀ ਖ਼ੁਸ਼ੀ ਬਣਾਈਆ। ਤੁਸਾਂ ਢੋਲੇ ਗਾਉਣੇ ਬਣ ਕੇ ਭਾਟ, ਸਵਈਏ ਧਾਰਾਂ ਵਾਲੇ ਪਰਗਟਾਈਆ। ਨਾਲੇ ਵੇਖਣੇ ਦੀਨ ਦੁਨੀ ਦੇ ਕੰਚਨ ਕਾਇਆ ਮਾਟ, ਮਟਕੇ ਫੋਲ ਫੁਲਾਈਆ। ਮੇਰੀ ਇਕੋ ਖ਼ੁਸ਼ੀਆਂ ਵਾਲੀ ਬਾਤ, ਬਾਤਨ ਦਿਆਂ ਸਮਝਾਈਆ। ਜਿਸ ਨੇ ਨਿਰਗੁਣ ਧਾਰ ਜੋੜਨਾ ਨਾਤ, ਰਿਸ਼ਤਾ ਆਪਣੇ ਨਾਲ ਰਖਾਈਆ। ਮੈਂ ਵੇਖਾਂ ਬੈਠ ਇਕਾਂਤ, ਬਿਨ ਅੱਖਾਂ ਅੱਖ ਉਠਾਈਆ। ਉਹ ਬਖ਼ਸ਼ੇ ਬੂੰਦ ਸਵਾਂਤ, ਅੰਮ੍ਰਿਤ ਰਸ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਸਮਝਾਈਆ। ਜਮਨਾ ਕਹੇ ਮੈਂ ਵੀ ਰਖੀਆਂ ਵੱਡੀਆਂ ਆਸਾ, ਅਸਲ ਦਿਆਂ ਜਣਾਈਆ। ਮੈਨੂੰ ਸਾਹਿਬ ਉਤੇ ਭਰਵਾਸਾ, ਜੋ ਭਰਮ ਦਏ ਮਿਟਾਈਆ। ਜੋ ਮਾਲਕ ਸਰਬ ਗੁਣਾਂ ਗੁਣਤਾਸਾ, ਗੁਣਵੰਤਾ ਇਕ ਅਖਵਾਈਆ। ਮੇਰੇ ਪੂਰੇ ਕਰੇ ਪਵਣ ਸੁਆਸਾ, ਸਾਹ ਸਾਹ ਜੋ ਉਸ ਦਾ ਨਾਮ ਧਿਆਈਆ। ਮੈਨੂੰ ਯਾਦ ਕਰਾਵੇ ਪੂਰਬ ਕਾਹਨ ਵਾਲੀਆਂ ਰਾਸਾ, ਗੋਪੀਆਂ ਗੋਪਾਲ ਆਪਣਾ ਰੰਗ ਰੰਗਾਈਆ। ਜਿਸ ਦੀਨ ਦੁਨੀ ਦਾ ਬਦਲ ਦੇਣਾ ਪਾਸਾ, ਪਾਸਾ ਜਗਤ ਜੁਗਤ ਉਲਟਾਈਆ। ਮੈਂ ਖ਼ੁਸ਼ੀਆਂ ਨਾਲ ਕਰਾਂ ਹਾਸਾ, ਹਸਤੀ ਤਕ ਧੁਰਦਰਗਾਹੀਆ। ਫਿਰ ਇਸ਼ਾਰਾ ਦੇਵਾਂ ਸ਼ੰਕਰ ਕੈਲਾਸ਼ਾ, ਕਲਾਧਾਰੀ ਦਿਆਂ ਦ੍ਰਿੜਾਈਆ। ਆਹ ਤਕ ਨਿਰਗੁਣ ਨੂਰ ਜੋਤ ਪਰਕਾਸ਼ਾ, ਜੋਤੀ ਜਾਤਾ ਡਗਮਗਾਈਆ। ਜਿਸ ਦੀਆਂ ਅਸੀਂ ਸਾਰੀਆਂ ਖ਼ਾਹਿਸ਼ਾਂ, ?ਸਾਖਾਂ?, ਵਹਿਣਾ ਵਾਲੇ ਪਾਣੀ ਰੂਪ ਬਦਲਾਈਆ। ਉਹ ਦੇਵਣਹਾਰ ਆਪ ਦਿਲਾਸਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡਾ ਅੰਤਰ ਹੋਣ ਨਾ ਦੇਵੇ ਉਦਾਸਾ, ਚਿੰਤਾ ਗ਼ਮ ਰਹਿਣ ਨਾ ਪਾਈਆ।
੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਪ੍ਰੇਮੀ ਦੇਵੀ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਨਾਰਦ ਕਹੇ ਮੇਰੀਆਂ ਗੱਲਾਂ ਸੁਣੋ ਕਰਾਰੀਆਂ, ਇਕ਼ਰਾਰਨਾਮਿਆਂ ਵਾਲਿਉ ਦਿਆਂ ਜਣਾਈਆ। ਤੁਸੀਂ ਕਿਸ ਬਿਧ ਪ੍ਰਭ ਦੇ ਆਉਣ ਤੇ ਕਰੋ ਤਿਆਰੀਆਂ, ਤ੍ਰੈਗੁਣ ਦਾ ਪੰਧ ਮੁਕਾਈਆ। ਕਵਣ ਰੂਪ ਤਨ ਕਰੋ ਸ਼ਿੰਗਾਰੀਆਂ, ਸੋਹਣਾ ਰੰਗ ਰੰਗਾਈਆ। ਕਵਣ ਰਸਤੇ ਫੇਰੋ ਬਹਾਰੀਆਂ,
ਰਾਹ ਸੁਥਰਾ ਸਾਫ਼ ਬਣਾਈਆ। ਕਵਣ ਕੁੰਭ ਫੜੋ ਬਣ ਘੁਮਿਆਰੀਆਂ, ਪਨਘਟ ਡੇਰੇ ਲਾਈਆ। ਮੈਨੂੰ ਦੱਸਣਾ ਨਾਲ ਹੁਸ਼ਿਆਰੀਆ, ਸਹਿਜ ਨਾਲ ਸੁਣਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਜਿਸ ਦਾ ਅੰਤ ਨਾ ਪਾਰਾਵਾਰੀਆ, ਬੇਅੰਤ ਇਕ ਅਖਵਾਈਆ। ਤੁਸੀਂ ਜੁਗ ਜੁਗ ਖੇਲ ਖੇਲਿਆ ਨਾਲ ਸੰਸਾਰੀਆਂ, ਸਾਧਾਂ ਸੰਤਾਂ ਬ੍ਰਾਹਮਣਾਂ ਸੰਗ ਬਣਾਈਆ। ਤੁਹਾਨੂੰ ਪਤਾ ਨਹੀਂ ਕਿਸ ਬਿਧ ਘਰ ਆਵੇ ਸ਼ਹਿਨਸ਼ਾਹ ਸਿਕਦਾਰੀਆ, ਪਾਤਸ਼ਾਹ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਤੁਹਾਡਾ ਕਿਹੜਾ ਹੋਵੇ ਲਬਾਸ, ਲਬਾਂ ਨਾਲ ਬੋਲ ਕੇ ਦਿਉ ਜਣਾਈਆ। ਕਿਹੜਾ ਹੋਵੇ ਪਰਕਾਸ਼, ਕਵਣ ਨੂਰ ਰੁਸ਼ਨਾਈਆ। ਕਵਣ ਹੋਵੇ ਸਵਾਸ, ਸਾਹ ਸਾਹ ਢੋਲੇ ਗਾਈਆ। ਕਲਜੁਗ ਆਸ਼ਾ ਹੋਵੇ ਤੁਹਾਡੇ ਪਾਸ, ਮੈਨੂੰ ਦਿਉ ਸਮਝਾਈਆ। ਮੈਨੂੰ ਤੁਹਾਡੇ ਉਤੇ ਅਜੇ ਨਹੀਂ ਵਿਸ਼ਵਾਸ਼, ਸਚ ਸਚ ਦਿਆਂ ਸੁਣਾਈਆ। ਤੁਹਾਡਾ ਅੰਮ੍ਰਿਤ ਜਗਤ ਭਰਦਾ ਰਿਹਾ ਵਿਚ ਗਲਾਸ, ਕਲਸਾਂ ਵੰਡ ਵੰਡਾਈਆ। ਤੁਹਾਡਾ ਵਧਦਾ ਰਿਹਾ ਹਵਾਸ, ਹਵਸ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਸੁਣ ਗੰਗੀ ਤੂੰ ਸਭ ਤੋਂ ਦਿਸੇਂ ਲੰਬੀ, ਤੇਰਾ ਤਨ ਵਜੂਦ ਸੋਭਾ ਪਾਈਆ। ਆਪਣੀ ਪਿਛਲੀ ਤਕ ਲੈ ਸੰਧੀ, ਕੌਲ ਇਕ਼ਰਾਰਾਂ ਨਾਲ ਮਿਲਾਈਆ। ਤੇਰੇ ਉਤੇ ਕੀ ਪਾਬੰਦੀ, ਪੁਰਖ ਅਕਾਲਾ ਹੁਕਮ ਕੀ ਦ੍ਰਿੜਾਈਆ। ਤੇਰੇ ਉਤੇ ਤਟ ਕਿਨਾਰੇ ਤੀਰਥ ਪੰਝੀ, ਪੰਜਾਂ ਵਾਲੀਏ ਦਿਆਂ ਦ੍ਰਿੜਾਈਆ। ਤੇਰੇ ਕੋਲ ਕਿਹੜੀ ਖ਼ੂਬੀ ਚੰਗੀ, ਚੰਗੀ ਤਰਹ ਦੇ ਸਮਝਾਈਆ। ਮੈਂ ਕਲਜੁਗ ਨਿਗਾਹ ਮਾਰੀ ਤੇਰੇ ਸੀਸ ਮੇਂਢੀ ਦਿਸੀ ਨੰਗੀ, ਓਢਣ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਆਪਣਾ ਭੇਵ ਚੁਕਾਈਆ। ਨਾਰਦ ਕਹੇ ਜਮਨਾ ਸੁਰਸਤੀ ਤੁਹਾਡਾ ਕਿਹੜਾ ਹੋਵੇ ਵੇਸ, ਮੈਨੂੰ ਦਿਉ ਸਮਝਾਈਆ। ਤੁਸਾਂ ਕਿਹੜੇ ਮਿਲਣਾ ਦੇਸ, ਦਿਸ਼ਾ ਕਿਹੜੀ ਸੋਭਾ ਪਾਈਆ। ਕਿਸ ਬਿਧ ਤਕਣਾ ਨਰ ਨਰੇਸ਼, ਨਰ ਨਰਾਇਣ ਧੁਰਦਰਗਾਹੀਆ। ਜੋ ਸਾਜਣ ਰਹੇ ਹਮੇਸ਼, ਸਤਿਗੁਰ ਸ਼ਬਦ ਸ਼ਬਦ ਅਖਵਾਈਆ। ਜਿਸ ਕਲਜੁਗ ਕੂੜੀ ਕਿਰਿਆ ਮੇਟਣੀ ਕਲੇਸ਼, ਮਲ ਮੂਤਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਗੋਦਾਵਰੀ ਗੋਬਿੰਦ ਆਉਣਾ ਕਿਹੜੇ ਰੂਪ, ਭੇਵ ਦੇਣਾ ਚੁਕਾਈਆ। ਕੀ ਤਕੇਂ ਸਤਿ ਸਰੂਪ, ਦਰਸ਼ਨ ਕਰੇਂ ਧੁਰ ਦੇ ਮਾਹੀਆ। ਅਗੋਂ ਗੋਦਾਵਰੀ ਹੋ ਗਈ ਚੁਪ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਮੈਂ ਵੇਖ ਨਾ ਸਕਾਂ ਉਸ ਦਾ ਬੁਤ, ਬੁਤਖ਼ਾਨਿਆਂ ਵਿਚ ਨਜ਼ਰ ਨਾ ਆਈਆ। ਉਹਦਾ ਮੇਲਾ ਹੋਣਾ ਨਾਲ ਅਬਿਨਾਸ਼ੀ ਅਚੁਤ, ਪਾਰਬ੍ਰਹਮ ਮਿਲ ਕੇ ਵਜੇ ਵਧਾਈਆ। ਜੋ ਮੇਰੀ ਸੁਹੰਜਣੀ ਕਰੇ ਰੁਤ, ਦਰ ਆਵੇ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਰਗ ਇਕ ਦਰਸਾਈਆ। ਨਾਰਦ ਕਹੇ ਪ੍ਰਭੂ ਦੇ ਆਉਣ ਦੀ ਸਭ ਨੂੰ ਤਾਂਘ, ਤ੍ਰਿਸ਼ਨਾ ਹਵਸ ਜਗਤ ਰਖਾਈਆ। ਸਭ ਦੀ ਪ੍ਰੇਮ ਪਿਆਰ ਦੀ ਮਾਂਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੁਹਾਡੀ ਤੜਫਦੀ ਪਾਣੀ ਵਾਲੀ ਕਾਂਗ, ਲਹਿਰ ਲਹਿਰ ਵਿਚੋਂ ਬਦਲਾਈਆ। ਉਚੀ ਕੂਕ ਕੇ ਮਾਰੇ ਚਾਂਘ, ਦੇਵੇ ਸਚ ਦੁਹਾਈਆ। ਕਵਣ ਵੇਸ ਕਰਕੇ ਆਵੇ ਮਾਹੀ ਆਪਣਾ ਸਵਾਂਗ, ਸਵਾਂਗੀ ਰੂਪ ਬਦਲਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡਾ ਲਹਿਣਾ ਦੇਣਾ ਲੇਖਾ ਵੇਖੇ ਬਿਨ ਸੂਰੀਆ ਚਾਂਦ, ਚੰਦ ਚਾਂਦਨਾ ਆਪਣਾ ਇਕ ਚਮਕਾਈਆ।
੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਜਲੰਧਰ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਮੇਰਾ ਜੀਅ ਕਰਦਾ ਤੁਹਾਡੇ ਨਾਲ ਮਾਰਾਂ ਗੱਪਾਂ, ਕਲਜੁਗ ਦਾ ਰੰਗ ਦਿਆਂ ਵਖਾਈਆ। ਤੁਸੀਂ ਪੁਰਖ ਅਕਾਲ ਦੀਨ ਦਿਆਲ ਨਾਲ ਵਅਦਾ ਕਰ ਲਓ ਪੱਕਾ, ਪੱਕੀ ਤਰਹ ਦ੍ਰਿੜਾਈਆ। ਇਹ ਵਲ ਛਲ ਧਾਰੀ ਕੁਝ ਨਹੀਂ ਲਗਦਾ ਪਤਾ, ਪਤਣਾਂ ਤੇ ਬੈਠੀਓ ਤੁਹਾਨੂੰ ਸਮਝ ਕੁਛ ਨਾ ਆਈਆ। ਇਹਦਾ ਪਤਾ ਨਹੀਂ ਕਿੱਡਾ ਲਾਰਾ ਤੇ ਕਿੱਡਾ ਲੱਪਾ, ਲਾਰਿਆਂ ਵਿਚ ਜੁਗ ਚੌਕੜੀ ਦਏ ਲੰਘਾਈਆ। ਬਾਹਰੋਂ ਬਾਹਰੋਂ ਸਭ ਨੂੰ ਕਹਿ ਦਿੰਦਾ ਅੱਛਾ, ਅੱਛੀ ਤਰਹ ਦ੍ਰਿੜਾਈਆ। ਤੁਸੀਂ ਐਂਵੇ ਖ਼ੁਸ਼ੀਆਂ ਵਿਚ ਨਾ ਮਾਰੋ ਕੱਛਾਂ, ਨੱਚੋ ਕੁੱਦੋ ਟੱਪੋ ਥਾਉਂ ਥਾਈਂਆ। ਇਕ ਵੇਰਾਂ ਫੇਰ ਕਰ ਲਓ ਪਤਾ, ਪਤਿਪਰਮੇਸ਼ਵਰ ਅਗੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਨੀ ਏਸ ਦੇ ਆਉਂਣ ਦੇ ਅਨੇਕ ਰਾਹ, ਤੁਹਾਨੂੰ ਦਿਆਂ ਸਮਝਾਈਆ। ਤੁਸੀਂ ਐਵੇਂ ਨਾ ਅੰਦਰ ਰਖਿਓ ਚਾਅ, ਚਾਓ ਘਨੇਰਾ ਘਰ ਬਣਾਈਆ। ਪਹਿਲੋਂ ਮੈਥੋਂ ਲਓ ਸਲਾਹ, ਮਸ਼ਵਰਾ ਸਚ ਦਿਆਂ ਸਮਝਾਈਆ। ਪ੍ਰਭ ਅਗੇ ਬੇਨੰਤੀ ਫੇਰ ਕਰੋ ਸੀਸ ਨਿਵਾ, ਦੋਏ ਜੋੜ ਵਾਸਤਾ ਪਾਈਆ। ਪ੍ਰਭੂ ਸਚ ਦੱਸ ਕਿਸ ਬਿਧ ਜਾਵੇਂ ਆ, ਆਪਣਾ ਫੇਰਾ ਪਾਈਆ। ਇਹ ਬੜਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜੇ ਏਸ ਦਾ ਦਿਲ ਕੀਤਾ ਤੇ ਏਸ ਸ਼ਬਦ ਵਿਚ ਆਪਣਾ ਖੇਲ ਦੇਣਾ ਵਰਤਾ, ਤਤਾਂ ਵਾਲਾ ਸਰੀਰ ਨਜ਼ਰ ਕੋਇ ਨਾ ਆਈਆ। ਤੁਹਾਨੂੰ ਰਾਤੀਂ ਸੁਤੀਆਂ ਨੂੰ ਨਾਲ ਭਗਤ ਦਏ ਵਖਾ, ਸੋਹਣੇ ਆਪਣੇ ਸੰਗ ਰਖਾਈਆ। ਜੇ ਨੇਤਰ ਖੋਲ੍ਹੋਗੀਆਂ ਤੇ ਤੁਹਾਨੂੰ ਦਿਸਣਾ ਕੁਝ ਨਾਂਹ, ਫੇਰ ਚਾਰੋਂ ਕੁੰਟ ਹੈਰਾਨੀ ਹੈਰਾਨੀ ਵਿਚੋਂ ਨਜ਼ਰੀ ਆਈਆ। ਮੈਂ ਬ੍ਰਾਹਮਣ ਪੁਰਾਣਾ ਸਭ ਕੁਛ ਜਾਣਦਾ ਹਾਂ, ਹਾਂ ਵਿਚ ਹਾਂ ਮਿਲਕੇ ਹਾਂ ਨਾ ਕਦੇ ਰਖਾਈਆ। ਮੈਨੂੰ ਸੋਹੇ ਉਹ ਕਪਲਾ ਗਾਂ, ਜਿਸ ਦੀ ਕਪਲ ਮੁਨੀ ਆਸ਼ਾ ਗਿਆ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਨਣਹਾਰਾ ਥਾਉਂ ਥਾਂ, ਥਾਨ ਥਨੰਤਰ ਦੇਵਣਹਾਰ ਵਡਿਆਈਆ।
੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਪੁੰਨੂ ਰਾਮ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਨਾਰਦ ਕਹੇ ਪ੍ਰਭੂ ਨੂੰ ਖ਼ੁਸ਼ੀਆਂ ਨਾਲ ਮਨਾਓ, ਮਨਸਾ ਮਨ ਦੀ ਦੂਰ ਕਰਾਈਆ। ਮਸਤਕ ਜ਼ਿਮੀਂ ਉਤੇ ਘਸਾਓ, ਆਪ ਆਪਣਾ ਮਾਣ ਮਿਟਾਈਆ। ਨਕ ਰਗੜ ਕੇ ਸੀਸ ਝੁਕਾਓ, ਡੰਡਾਵਤ ਆਪਣੀ ਇਕ ਰਖਾਈਆ। ਧੂੜੀ ਬੁੱਲਾਂ ਨਾਲ ਛੁਹਾਓ, ਸੁਰਖੀ ਲੋੜ ਰਹੇ ਨਾ ਰਾਈਆ। ਸਾਹ ਸਾਹ
ਆਪਣੇ ਅੰਦਰ ਧਿਆਓ, ਸਵਾਸਾਂ ਵਿਚ ਸਮਾਈਆ। ਨੇਤਰ ਨੈਣਾਂ ਨੀਰ ਵਹਾਓ, ਛਹਿਬਰ ਦਿਉ ਲਗਾਈਆ। ਗਲ ਪੱਲੂ ਪਾ ਕੇ ਵਾਸਤਾ ਪਾਓ, ਪਾਰਬ੍ਰਹਮ ਤੇਰੀ ਓਟ ਤਕਾਈਆ। ਤੂੰ ਆਉਣਾ ਸਾਡੇ ਸਚ ਗਰਾਂਉ, ਗ੍ਰਹਿ ਮੰਦਰ ਦੇਣੀ ਵਡਿਆਈਆ। ਅਸੀਂ ਤੇਰਾ ਜਪੀਏ ਨਾਉਂ, ਨਰ ਨਿਰੰਕਾਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਨਾਰਦ ਕਹੇ ਸਾਰੀਆਂ ਅੰਦਰੋਂ ਛਡੋ ਮਾਣ, ਨਿਮਾਣੀਆਂ ਹੋ ਕੇ ਸੀਸ ਨਿਵਾਈਆ। ਬਿਨਾ ਨੇਤਰਾਂ ਚਰਨ ਕਰੋ ਧਿਆਨ, ਬਿਨ ਅੱਖਾਂ ਅੱਖ ਬਦਲਾਈਆ। ਬਿਨ ਮੁਖੋ ਕਹੋ ਸ੍ਰੀ ਭਗਵਾਨ, ਹਰਿ ਕਰਤੇ ਤੇਰੇ ਹੱਥ ਵਡਿਆਈਆ। ਅਸੀਂ ਬਾਲੀ ਬੁਧਿ ਅੰਞਾਣ, ਸਾਡੀ ਚਲੇ ਨਾ ਕੋਇ ਚਤੁਰਾਈਆ। ਅਸੀਂ ਪਾਣੀ ਦਾ ਵਹਿਣ ਟਿੱਲਿਆਂ ਟਿੱਬਿਆਂ ਵਾਲਾ ਗਾਹਣ, ਭੱਜੀਏ ਵਾਹੋ ਦਾਹੀਆ। ਤੂੰ ਮਾਲਕ ਸੁਆਮੀ ਸਾਡਾ ਇਕ ਮਹਾਨ, ਮਹਿੰਮਾ ਤੇਰੀ ਵਡ ਵਡਿਆਈਆ। ਸਾਡੀ ਬੇਨੰਤੀ ਕਰ ਪਰਵਾਨ, ਪੁਨਹ ਪੁਨਹ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਆਪ ਸੁਹਾਈਆ। ਨਾਰਦ ਕਹੇ ਪਰਮ ਪੁਰਖ ਨੂੰ ਖ਼ੁਸ਼ੀਆਂ ਵਿਚ ਰੁਝਾਓ, ਰੀਝਾਂ ਪੂਰ ਜੋ ਅਖਵਾਈਆ। ਤਨ ਮਨ ਸੀਸ ਖ਼ੁਸ਼ੀ ਬਣਾਓ, ਅਗਨੀ ਅੱਗ ਨਾ ਲਾਗੇ ਰਾਈਆ। ਦੁਤੀਆ ਭਾਉ ਦੂਰ ਕਰਾਓ, ਦੁਵੈਤ ਰਹਿਣ ਕੋਇ ਨਾ ਪਾਈਆ। ਬੇਨੰਤੀ ਚਰਨਾਂ ਵਿਚ ਟਿਕਾਓ, ਟਿੱਕੇ ਧੂੜੀ ਖ਼ਾਕ ਰਮਾਈਆ। ਇਕੋ ਮੰਨੋ ਪਿਤਾ ਮਾਂਉ, ਦੂਜਾ ਨਜ਼ਰ ਕੋਇ ਨਾ ਆਈਆ। ਨਾਲੇ ਢੋਲਾ ਗਾਉ ਵਾਹੋ ਵਾਹੋ, ਵਾਹਿਗੁਰੂ ਤੇਰੇ ਹੱਥ ਵਡਿਆਈਆ। ਬੇਸ਼ਕ ਅਸੀਂ ਪਾਣੀ ਦਾ ਵਹਿਣ ਦੁਨੀਆ ਸਾਨੂੰ ਕਹੇ ਦਰਿਆਓ, ਥਲ ਅਸਗਾਹਾਂ ਵਿਚ ਆਪਣਾ ਝਟ ਲੰਘਾਈਆ। ਤੂੰ ਅੰਤ ਕੰਤ ਭਗਵੰਤ ਸਾਨੂੰ ਪਕੜਨਾ ਬਾਹੋਂ, ਸਿਰ ਸਾਡੇ ਹੱਥ ਟਿਕਾਈਆ। ਕਲਜੁਗ ਅੰਤ ਤੇਰੇ ਹੱਥ ਨਿਆਉਂ, ਅਦਲ ਇਨਸਾਫ਼ ਦੇਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਅਗੰਮ ਅਥਾਹੋ, ਅਲਖ ਅਗੋਚਰ ਕਹਿਣ ਕਿਛ ਨਾ ਪਾਈਆ।
੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਰੋਸ਼ਨ ਲਾਲ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਨਾਰਦ ਕਹੇ ਸਤਿਗੁਰ ਸ਼ਬਦ ਦੀ ਲਓ ਗਵਾਹੀ, ਸ਼ਹਾਦਤ ਗੋਬਿੰਦ ਧਾਰ ਭੁਗਤਾਈਆ। ਤੁਹਾਡੇ ਦਰ ਆਵੇ ਧੁਰ ਦਾ ਮਾਹੀ, ਮਹਿਬੂਬ ਅਗੰਮ ਅਥਾਹੀਆ। ਤੁਸੀਂ ਮਿਲਣਾ ਚਾਈਂ ਚਾਈਂ, ਚਾਓ ਘਨੇਰਾ ਇਕ ਪਰਗਟਾਈਆ। ਅਸੀਂ ਆਪਣੀ ਆਸਾ ਮਨਸਾ ਚਰਨ ਦੇਣੀ ਟਿਕਾਈ, ਸਹਿਜ ਨਾਲ ਰਖਾਈਆ। ਉਹ ਮਿਹਰਵਾਨ ਹੋਵੇ ਮਿਹਰ ਨਜ਼ਰ ਤਕਾਈ, ਨੈਣ ਨੈਣ ਨਾਲ ਬਦਲਾਈਆ । ਤੁਹਾਡੀ ਖ਼ਾਲੀ ਝੋਲੀ ਦਏ ਭਰਾਈ, ਭ੍ਰਿਸ਼ਟਾਚਾਰ ਵਿਚੋਂ ਬਾਹਰ ਕਰਾਈਆ। ਜਲਧਾਰਾ ਕਰੇ ਸਫ਼ਾਈ, ਸਫ਼ਾ ਹਸਤੀ ਰੰਗ ਰੰਗਾਈਆ । ਤੁਸਾਂ ਗੁਣ ਗਾਉਣਾ ਚਾਈਂ ਚਾਈਂ, ਚਾਓ ਘਨੇਰਾ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਚ ਸੁਆਮੀ ਦਇਆ ਕਮਾਵੇਗਾ। ਦੀਨ ਦਿਆਲ ਖੇਲ ਖਿਲਾਵੇਗਾ। ਗੁਰ ਗੋਪਾਲਾ ਵੇਖ ਵਖਾਵੇਗਾ। ਭਗਤ ਰਖਵਾਲਾ ਫੇਰਾ ਪਾਵੇਗਾ। ਦਰ
ਸੁਹੰਜਣਾ ਇਕ ਸੁਹਾਵੇਗਾ। ਤਟ ਕਿਨਾਰੇ ਸੋਭਾ ਪਾਵੇਗਾ। ਘਾਟਾਂ ਪਤਣਾਂ ਪੜਦਾ ਲਾਹਵੇਗਾ। ਤੁਹਾਡਾ ਭੰਡਾਰਾ ਭਰੇ ਸਖਣਾ, ਵਸਤ ਅਮੁਲ ਆਪ ਵਰਤਾਵੇਗਾ। ਤੁਸਾਂ ਵਕ਼ਤ ਸੁਹੰਜਣਾ ਯਾਦ ਰਖਣਾ, ਭੁਲ ਵਿਚ ਨਾ ਕਦੇ ਭੁਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਦਰ ਇਕ ਵਡਿਆਵੇਗਾ। ਸਾਚਾ ਦਰ ਇਕ ਵਡਿਆਵੇਗਾ। ਪੁਰਖ ਅਬਿਨਾਸ਼ੀ ਚਰਨ ਟਿਕਾਵੇਗਾ। ਘਟ ਨਿਵਾਸੀ ਸੋਭਾ ਪਾਵੇਗਾ। ਮੰਡਲ ਰਾਸੀ ਖੇਲ ਵਖਾਵੇਗਾ। ਪ੍ਰਿਥਮੀ ਆਕਾਸ਼ੀ ਪੰਧ ਮੁਕਾਵੇਗਾ। ਧੁਰ ਦਾ ਸੋਹਣਾ ਛੰਦ ਦ੍ਰਿੜਾਵੇਗਾ। ਨੂਰੀ ਚੰਦ ਚੰਦ ਰੁਸ਼ਨਾਵੇਗਾ। ਤੁਹਾਡਾ ਬੰਦ ਬੰਦ ਵੇਖ ਵਖਾਵੇਗਾ। ਨਿਝਰੋਂ ਆਪਣਾ ਦੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਵੇਗਾ। ਜ਼ਰੂਰ ਮਾਰ ਕੇ ਆਵੇ ਪੰਧ, ਪਾਂਧੀ ਹੋ ਕੇ ਫੇਰਾ ਪਾਵੇਗਾ। ਜਗਤ ਜਹਾਨ ਦੀ ਮੰਜ਼ਲ ਲੰਘ, ਦਰ ਦੁਆਰਾ ਇਕ ਵਡਿਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੰਗੀ ਹੋ ਕੇ ਧੁਰ ਦਾ ਸੰਗ ਨਿਭਾਵੇਗਾ।
੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਪੂਰਨ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਨਾਰਦ ਕਹੇ ਸਤਿਗੁਰ ਸ਼ਬਦ ਹਭ ਆਸ਼ਾ ਕਰਨੀਆਂ ਪੂਰੀਆਂ, ਦਰ ਤੇਰੇ ਮੰਗ ਮੰਗਾਈਆ। ਰਾਹ ਤਕਣ ਚੰਨ ਸੂਰੀਆ, ਮੰਡਲ ਅੱਖ ਉਠਾਈਆ। ਤੂੰ ਆਉਣਾ ਗ੍ਰਹਿ ਜ਼ਰੂਰੀਆ, ਜ਼ਰੂਰਤ ਸਭ ਦੀ ਵੇਖ ਵਖਾਈਆ। ਤੇਰਾ ਪਰਕਾਸ਼ ਹੋਵੇ ਨੂਰੀਆ, ਨੂਰ ਨੁਰਾਨਾ ਡਗਮਗਾਈਆ। ਤੂੰ ਸਰਬ ਕਲਾ ਭਰਪੂਰੀਆ, ਭਰਪੂਰ ਰਿਹਾ ਸਰਬ ਠਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਸਤਿਗੁਰ ਸ਼ਬਦ ਤੇਰੇ ਹੱਥ ਵਡਿਆਈ, ਵਡ ਵੱਡਾ ਇਕ ਅਖਵਾਈਆ। ਲੇਖਾ ਸਭ ਦਾ ਪੂਰ ਕਰਾਈ, ਪਰਮ ਪੁਰਖ ਹੁਕਮ ਵਰਤਾਈਆ। ਪੰਧ ਮਾਰ ਕੇ ਆਉਣਾ ਥਲ ਅਸਗਾਹੀ, ਅਗੇ ਹੋ ਨਾ ਕੋਇ ਅਟਕਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਤੇਰੀ ਬਣਤ ਬਣਾਈ, ਘੜਨ ਭੰਨਣਹਾਰ ਇਕ ਅਖਵਾਈਆ । ਅੰਮ੍ਰਿਤ ਧਾਰਾ ਜਿਸ ਨੇ ਵਹਿਣ ਵਹਾਈ, ਆਪਣਾ ਰੰਗ ਰੰਗਾਈਆ। ਅੰਤ ਉਹ ਮੇਟਣਵਾਲਾ ਸ਼ਾਹੀ, ਦੁਰਮਤ ਮੈਲ ਮੈਲ ਧੁਆਈਆ । ਤੂੰ ਸਭ ਦਾ ਬਣਨਾ ਹਕ ਗੁਸਾਈਂ, ਸਿਰ ਸਿਰ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਰਨੀ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਸਾਡੀ ਆਸ਼ਾ ਤਕ ਪੁਰਾਨੀ, ਜੁਗ ਚੌਕੜੀ ਪੂਰਬ ਵੇਖ ਵਖਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਰੇ ਕੀ ਨਿਮਾਣੀ, ਨਿਮਰਤਾ ਵਿਚ ਬਹਿ ਬਹਿ ਸੀਸ ਨਿਵਾਈਆ। ਤੂੰ ਆਦਿ ਜੁਗਾਦੀ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਤੈਨੂੰ ਪੈਗ਼ੰਬਰਾਂ ਮੰਨਿਆ ਪਿਤਾ ਅਸਮਾਨੀ, ਦਰਗਾਹ ਸਾਚੀ ਸੋਭਾ ਪਾਈਆ। ਤੂੰ ਸਾਡਾ ਲੇਖੇ ਲਾਉਣਾ ਆਵਣ ਜਾਣੀ, ਜੋ ਦਰ ਤੇਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਨਾਰਦ ਕਹੇ ਸਤਿਗੁਰ ਸ਼ਬਦ ਸਭ ਦਾ ਮੇਟਣਾ ਭਰਮ, ਭਾਂਡਾ ਭਰਮ ਵਿਚੋਂ
ਭੰਨਾਈਆ। ਝਗੜਾ ਰਹੇ ਨਾ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਸਾਰੀਆਂ ਤੇਰੀ ਆਈਆਂ ਸਰਨ, ਓਟ ਤੇਰੀ ਇਕ ਤਕਾਈਆ। ਅੰਦਰੇ ਅੰਦਰ ਤੈਥੋਂ ਡਰਨ, ਭੈ ਵਿਚ ਬੈਠੀਆਂ ਸੀਸ ਝੁਕਾਈਆ। ਤੂੰ ਲੇਖਾ ਜਾਣੇਂ ਚੋਟੀ ਜੜ੍ਹਨ, ਚੇਤਨ ਤੇਰੇ ਹੱਥ ਵਡਿਆਈਆ। ਤੂੰ ਮਾਲਕ ਘਾੜਨ ਘੜਨ, ਭੰਨਣਹਾਰ ਆਪ ਹੋ ਜਾਈਆ। ਦਰ ਆਈਆਂ ਸਾਚੀ ਦੇਣੀ ਸਰਨ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਲਗਾਉਣਾ ਸਾਚੇ ਘਰਨ, ਗ੍ਰਹਿ ਗ੍ਰਹਿ ਆਪ ਸੁਹਾਈਆ।
੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਭਗਵਾਨ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਸਤਿਗੁਰ ਸ਼ਬਦ ਕਹੇ ਮੈਂ ਸੂਰਬੀਰ ਸੁਲਤਾਨ, ਯੋਧਾ ਦੋ ਜਹਾਨ ਅਖਵਾਈਆ। ਆਦਿ ਜੁਗਾਦੀ ਹੁਕਮਰਾਨ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਸਤਿ ਸਚ ਦਾ ਦੇਵਣਹਾਰਾ ਦਾਨ, ਵਸਤ ਅਨਮੁਲ ਅਤੁਲ ਵਰਤਾਈਆ। ਸਚਖੰਡ ਨਿਵਾਸੀ ਬਣ ਪਰਧਾਨ, ਦੀਨ ਦੁਨੀ ਖੇਲ ਖਿਲਾਈਆ। ਮੇਰਾ ਸਭ ਤੋਂ ਵਖਰਾ ਵਿਧਾਨ, ਜਿਸ ਦੀ ਤਰਮੀਮ ਨਾ ਕੋਇ ਕਰਾਈਆ। ਮੈਂ ਆਦਿ ਅੰਤ ਦਾ ਇਕ ਹੁਕਮਰਾਨ, ਦੂਜਾ ਨਜ਼ਰ ਕੋਇ ਨਾ ਆਈਆ। ਮੈਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਜ਼ਿਮੀਂ ਅਸਮਾਨ, ਅਵਤਾਰ ਪੈਗ਼ੰਬਰ ਗੁਰ ਨਿਵ ਨਿਵ ਲਾਗਣ ਪਾਈਆ। ਚਾਰ ਜੁਗ ਦੇ ਸ਼ਾਸਤਰ ਮੇਰਾ ਦੇਣ ਗਿਆਨ, ਸਿਫ਼ਤੀ ਬਣ ਕੇ ਸਿਫ਼ਤੀ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਦੇਣਾ ਦੱਸ, ਦਹਿ ਦਿਸ਼ਾ ਬਾਹਰ ਧਿਆਨ ਲਗਾਈਆ। ਕਲਜੁਗ ਮੇਟਾਂ ਰੈਣ ਅੰਧੇਰੀ ਮਸ, ਮਸਲ ਦੇਵਾਂ ਖ਼ਲਕ ਖ਼ੁਦਾਈਆ। ਸਚ ਦੁਆਰ ਆਵਾਂ ਨੱਸ, ਭੱਜਾਂ ਵਾਹੋ ਦਾਹੀਆ। ਅੰਮ੍ਰਿਤ ਭੰਡਾਰਾ ਦੇਵਾਂ ਰਸ, ਬਿਨ ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਸਭ ਦਾ ਆਦਿ ਜੁਗਾਦੀ ਕੰਤ, ਕੰਤੂਹਲ ਇਕ ਅਖਵਾਈਆ। ਨਿਰਗੁਣ ਧਾਰ ਬਣਾਵਾਂ ਬਣਤ, ਘੜਨ ਭੰਨਣਹਾਰ ਹੋਵਾਂ ਬੇਪਰਵਾਹੀਆ। ਮੇਰਾ ਆਦਿ ਜੁਗਾਦੀ ਇਕੋ ਮੰਤ, ਇਕੋ ਸਿਖਿਆ ਸਚ ਸਮਝਾਈਆ। ਮੇਰੇ ਰੂਪ ਅਨੂਪ ਅਗਣਤ, ਅਵਤਾਰ ਪੈਗ਼ੰਬਰ ਗੁਰੂ ਗਏ ਸਮਝਾਈਆ। ਅੰਤ ਸਭ ਤੋਂ ਵਖਰੀ ਬਣਾਈ ਆਪਣੀ ਬਣਤ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਤੂੰ ਨਿਗਾਹ ਮਾਰ ਲੈ ਨਾਰਦ ਬਣਕੇ ਬੋਧ ਅਗਾਧਾ ਪੰਡਤ, ਬ੍ਰਾਹਮਣਾ ਬ੍ਰਹਮ ਤੋਂ ਬਾਹਰ ਧਿਆਨ ਲਗਾਈਆ। ਮੇਰਾ ਲਹਿਣਾ ਦੇਣਾ ਨਾਲ ਜੀਵ ਜੰਤ, ਲੱਖ ਚੁਰਾਸੀ ਵਿਚ ਸਮਾਈਆ। ਅੰਤ ਸਭ ਦੀ ਮੰਨਾਂ ਮਿੰਨਤ, ਆਸ਼ਾ ਵੇਖਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਮੇਟਣਹਾਰ ਚਿੰਤ, ਚਿੰਤਾ ਚਿਖਾ ਰਹਿਣ ਕੋਇ ਨਾ ਪਾਈਆ।
੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਖੇਮ ਕੌਰ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਨੂੰ ਪ੍ਰਭੂ ਦੀ ਧਾਰ ਮਿਲ ਗਈ ਸਸਤੀ, ਕ਼ੀਮਤ ਜਗਤ ਨਾ ਕੋਇ ਰਖਾਈਆ। ਖ਼ੁਸ਼ੀਆਂ ਵਿਚ ਚੜ੍ਹੀ ਮਸਤੀ, ਮਸਤ ਦੀਵਾਨੇ ਰੂਪ ਬਦਲਾਈਆ। ਤੁਹਾਡੇ ਅੰਦਰ ਵਸਦੀ ਗੰਗਾ ਗੋਦਾਵਰੀ ਜਮਨਾ ਸੁਰਸਤੀ, ਬਾਹਰ ਖੋਜਣ ਦੀ ਲੋੜ ਰਹੀ ਨਾ ਰਾਈਆ। ਤੁਹਾਡੀ ਆਸ਼ਾ ਉਸ ਨਾਲ ਹਸਦੀ, ਜੋ ਹਸਤੀ ਦਾ ਮਾਲਕ ਨੂਰ ਅਲਾਹੀਆ। ਤੁਹਾਨੂੰ ਖ਼ਬਰ ਅਗੰਮੀ ਦੱਸਦੀ, ਦਹਿ ਦਿਸ਼ਾ ਤੋਂ ਬਾਹਰ ਸੁਣਾਈਆ। ਹੁਣ ਘੜੀ ਨਹੀਂ ਰਹਿਣੀ ਵਖ ਦੀ, ਵਖਰੀ ਵੰਡ ਨਾ ਕੋਇ ਵੰਡਾਈਆ। ਤੁਹਾਡੀ ਲੋ ਹੋਣੀ ਨਿਜ ਨੇਤਰ ਅੱਖ ਦੀ, ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਵਿਚੋਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਡਾ ਧਰਮ ਧਾਰ ਦਾ ਪਿਆਰ, ਪ੍ਰੇਮੀਉ ਪ੍ਰੀਤਮ ਨਾਲ ਮਿਲ ਕੇ ਵਜੀ ਵਧਾਈਆ। ਤੁਹਾਡਾ ਅੰਦਰ ਅੰਮ੍ਰਿਤ ਰਸ ਠੰਡਾ ਠਾਰ, ਤੱਟਾਂ ਤੀਰਥਾਂ ਖੋਜਣ ਕੋਇ ਨਾ ਜਾਈਆ। ਪੁਰਖ ਅਕਾਲਾ ਦੀਨ ਦਿਆਲਾ ਤੁਹਾਡੀ ਪਾਵੇ ਸਾਰ, ਮਿਹਰਵਾਨ ਹੋ ਕੇ ਵੇਖੇ ਚਾਈਂ ਚਾਈਂਆ। ਤੁਸੀਂ ਨਿਰਗੁਣ ਧਾਰ ਜੋਤੀ ਜਾਤੇ ਕਰਨਾ ਦੀਦਾਰ, ਪੁਰਖ ਬਿਧਾਤੇ ਮਿਲਣਾ ਥਾਉਂ ਥਾਈਂਆ। ਸੋ ਸਾਹਿਬ ਸੁਆਮੀ ਅੰਤਰਜਾਮੀ ਤੁਹਾਡਾ ਲਹਿਣਾ ਦੇਣਾ ਦੇਵੇ ਵਿਚ ਸੰਸਾਰ, ਲੋਕਮਾਤ ਦੀਨ ਦੁਨੀ ਰਹਿਣ ਕਿਛ ਨਾ ਪਾਈਆ। ਜਿਸ ਦਾ ਲੇਖਾ ਕਾਗਦ ਕ਼ਲਮ ਨਾ ਲਿਖਣਹਾਰ, ਅਕ਼ਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਸੋ ਸੁਆਮੀ ਤੁਹਾਡਾ ਮੀਤ ਮੁਰਾਰ, ਮਿਤਰ ਪਿਆਰਿਓ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਡੇ ਅੰਦਰ ਪਵਣ ਪਾਣੀ, ਬਸੰਤਰ ਮਿਲ ਕੇ ਵਜੇ ਵਧਾਈਆ। ਤੁਹਾਡੇ ਅੰਦਰ ਸਤਿਗੁਰ ਸ਼ਬਦ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਤੁਹਾਡੇ ਅੰਦਰ ਤੁਹਾਡੀ ਮਹਿੰਮਾ ਅਕਥ ਕਹਾਣੀ, ਕਥਨੀ ਕਥ ਨਾ ਸਕੇ ਰਾਈਆ। ਤੁਹਾਡੇ ਅੰਦਰ ਤੁਹਾਡੀ ਸਚ ਨਿਸ਼ਾਨੀ, ਗ੍ਰਹਿ ਮੰਦਰ ਸੋਭਾ ਪਾਈਆ। ਤੁਹਾਡੇ ਘਰ ਤੁਹਾਡੀ ਮੰਜ਼ਲ ਰੁਹਾਨੀ, ਰੂਹ ਬੁਤ ਮਿਲ ਕੇ ਵਜੇ ਵਧਾਈਆ। ਤੁਹਾਡੇ ਗ੍ਰਹਿ ਤੁਹਾਡਾ ਪਿਤਾ ਅਸਮਾਨੀ, ਪਰਮ ਪੁਰਖ ਬੈਠਾ ਆਸਣ ਲਾਈਆ। ਜੋ ਲਹਿਣਾ ਦੇਣਾ ਜਾਣੇ ਦੋ ਜਹਾਨੀ, ਨਿਰਗੁਣ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਭ ਦਾ ਬਾਨੀ, ਬਾਣ ਅਣਿਆਲਾ ਤੀਰ ਆਪਣਾ ਹੁਕਮ ਚਲਾਈਆ।
੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਰਾਜਾ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਜਨ ਭਗਤੋਂ ਤੁਹਾਡੀ ਮੰਜ਼ਲ ਹਕ ਰੁਹਾਨੀ, ਰਾਮ ਪਿਆਰ ਵਿਚ ਰਾਮ ਵਿਚ ਸਮਾਈਆ। ਤੁਹਾਡਾ ਲੇਖਾ ਨਹੀਂ ਨਾਲ ਜ਼ਮੀਨ ਅਸਮਾਨੀ, ਤਨ ਵਜੂਦ ਨਾ ਵੰਡ ਵੰਡਾਈਆ। ਤੁਹਾਡਾ ਮਾਲਕ ਖ਼ਾਲਕ ਤੁਹਾਡੇ ਉਤੇ ਕਰੇ ਮਿਹਰਵਾਨੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੁਹਾਡਾ ਲਹਿਣਾ
ਦੇਣਾ ਮੁਕੇ ਚਾਰੇ ਖਾਣੀ, ਚਾਰੇ ਬਾਣੀ ਆਪਣਾ ਹੁਕਮ ਸੁਣਾਈਆ। ਲੋੜ ਨਾ ਰਹੇ ਕਿਸੇ ਤੀਰਥ ਅਠਸਠ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਆਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਜਨ ਭਗਤੋ ਅੰਮ੍ਰਿਤ ਰਸ ਤੁਹਾਡੀ ਨਿਝਰ ਧਾਰ, ਬੂੰਦ ਸਵਾਤੀ ਆਪ ਟਪਕਾਈਆ। ਤੁਹਾਡਾ ਜਨਮ ਮਰਨ ਦਏ ਸੁਆਰ, ਪੈਜ ਰਖੇ ਥਾਉਂ ਥਾਈਂਆ। ਸਚ ਸਮਝਾ ਕੇ ਧਰਮ ਦੁਆਰ, ਧਰਮ ਦੀ ਧਾਰ ਨਾਲ ਬੰਧਾਈਆ। ਤੁਹਾਨੂੰ ਕਰਕੇ ਖ਼ਬਰਦਾਰ, ਸੁਤਿਆਂ ਲਿਆ ਉਠਾਈਆ। ਦੇ ਕੇ ਨਾਮ ਅਧਾਰ, ਉਦਰ ਦਾ ਲੇਖਾ ਦਿਤਾ ਮੁਕਾਈਆ। ਤੁਹਾਡਾ ਲਹਿਣਾ ਦੇਣਾ ਅੰਤ ਨਾਲ ਕਰਤਾਰ, ਕ਼ੁਦਰਤ ਦਾ ਕ਼ਾਦਰ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਜਨ ਭਗਤੋ ਤੁਹਾਡਾ ਜਨਮ ਕਰਮ ਦਾ ਲਹਿਣਾ ਗਿਆ ਉਤਰ, ਉੱਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਇ ਰਖਾਈਆ। ਤੁਸੀਂ ਉਸ ਪ੍ਰਭੂ ਦੇ ਪੁਤਰ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜਿਸ ਤੁਹਾਨੂੰ ਚੁੱਕਿਆ ਕੁੱਛੜ, ਗੋਦੀ ਗੋਦ ਲਿਆ ਟਿਕਾਈਆ। ਤੁਹਾਡਾ ਭਾਉ ਰਿਹਾ ਨਾ ਦੁੱਤਰ, ਦੁਤੀਆ ਦਿਤਾ ਮੁਕਾਈਆ। ਕੌਲ ਇਕ਼ਰਾਰ ਕਰਕੇ ਜਾਏ ਨਾ ਮੁਕਰ, ਵਅਦਾ ਸਚ ਸਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌ ਖੰਡ ਪ੍ਰਿਥਮੀ ਸੱਤ ਦੀਪ ਦੋ ਜਹਾਨਾਂ ਵੇਖੇ ਕ਼ੁਤਰ, ਕ਼ੁਤਬ ਦਾ ਲੇਖਾ ਆਪਣੇ ਹੱਥ ਰਖਾਈਆ।
੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਬੇਲਾ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਨਾਰਦ ਕਹੇ ਜਨ ਭਗਤੋ ਤੀਰਥ ਤਟਾਂ ਤੋਂ ਭਗਤੀ ਹੋ ਗਈ ਭਗੌੜੀ, ਆਪਣਾ ਆਪ ਆਈ ਬਦਲਾਈਆ। ਖ਼ਾਲੀ ਹੋ ਗਈ ਹਰਿ ਕੀ ਪੌੜੀ, ਹਰੀ ਹਰਿ ਰੰਗ ਨਾ ਕੋਇ ਰੰਗਾਈਆ। ਦੀਨ ਦੁਨੀ ਦੀ ਆਸ਼ਾ ਦਿਸੇ ਕੌੜੀ, ਕੁੜੱਤਣ ਭਰੀ ਲੋਕਾਈਆ। ਹੋਕਾ ਦੇਵੇ ਬਹੁੜੀ ਬਹੁੜੀ, ਤੇਰਾ ਨਾਮ ਦੁਹਾਈਆ। ਤੇਰੀ ਮੰਜ਼ਲ ਬੜੀ ਲੰਮੀ ਚੌੜੀ, ਚਾਰ ਕੁੰਟ ਪੰਧ ਨਾ ਕੋਇ ਮੁਕਾਈਆ। ਮੇਰੀ ਆਯੂ ਬੀਤੀ ਥੋੜ੍ਹੀ, ਬਹੁਤੀ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲੇ ਦੀਨ ਦਿਆਲੇ ਮੈਨੂੰ ਤੇਰੀ ਲੋੜੀ, ਲੁੜੀਂਦੇ ਸਾਜਣ ਦੇਣੀ ਵਡਿਆਈਆ। ਸਤਿਗੁਰ ਸ਼ਬਦ ਕਿਹਾ ਤੇਰੀ ਭਗਤਾਂ ਨਾਲ ਬਣਾਵਾਂ ਜੋੜੀ, ਸੋਹਣਾ ਸੰਗ ਬਣਾਈਆ। ਜਿਹੜੇ ਚੜ੍ਹੇ ਪ੍ਰੇਮ ਦੀ ਘੋੜੀ, ਵਾਗਾਂ ਸਤਿਗੁਰ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਭਗਤੀ ਕਹੇ ਪ੍ਰਭੂ ਦੇ ਭਗਤ ਸਦਾ ਹੁੰਦੇ ਭੋਲੇ, ਭਲੀ ਗੱਲ ਇਕੋ ਉਨ੍ਹਾਂ ਦੇ ਅੰਦਰ ਆਈਆ। ਉਹ ਸੁੱਤੇ ਜਾਗਦੇ ਗਾਉਂਦੇ ਸੋਹਲੇ, ਸੁਰਤੀ ਸ਼ਬਦ ਵਿਚ ਸਮਾਈਆ। ਉਨ੍ਹਾਂ ਦੇ ਦੁਨੀਆ ਨਾਲੋਂ ਵਖਰੇ ਢੋਲੇ, ਗੀਤ ਗਾਉਂਦੇ ਧੁਰ ਦੇ ਮਾਹੀਆ। ਮੈਂ ਸਦਾ ਉਨ੍ਹਾਂ ਦੇ ਵਸਦੀ ਕੋਲੇ, ਇਕੱਲੀ ਬੈਠੀ ਨਜ਼ਰ ਕਿਸੇ ਨਾ ਆਈਆ। ਮੈਨੂੰ ਵਿਆਹਿਆ ਨਹੀਂ ਕਿਸੇ ਦੀਨ ਦੁਨੀ ਦੇ ਡੋਲੇ, ਕਹਾਰਾਂ ਪੰਧ ਨਾ ਕੋਇ ਮੁਕਾਈਆ। ਮੈਂ ਜਦੋਂ ਵਸੀ ਵਸੀ ਭਗਤਾਂ ਕਾਇਆ ਚੋਲੇ, ਅੰਦਰ ਵੜ ਕੇ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਭਗਤੀ
ਕਹੇ ਮੈਂ ਭੱਜੀ ਨਾਲ ਜ਼ੋਰ, ਜੋਰੂ ਜ਼ਰ ਦੋਵੇਂ ਆਈ ਤਜਾਈਆ। ਮੇਰੇ ਅੰਦਰ ਫੁਰਨਾ ਫੁਰਿਆ ਫੋਰ, ਫੁਰਤੀ ਨਾਲ ਦਿਤਾ ਸੁਣਾਈਆ। ਨੀ ਤੀਰਥ ਤਟਾਂ ਉਤੇ ਬੈਠੇ ਠਗ ਚੋਰ, ਕੂੜ ਕੁੜਿਆਰ ਡੇਰਾ ਲਾਈਆ। ਏਥੇ ਰੀਤੀ ਬਣ ਗਈ ਹੋਰ ਦੀ ਹੋਰ, ਹੋਰ ਦਾ ਹੋਰ ਰੂਪ ਬਦਲਾਈਆ। ਪਾਣੀ ਦੀਆਂ ਧਾਰਾਂ ਵਿਚ ਹੋਇਆ ਅੰਧ ਘੋਰ, ਸਾਚਾ ਚੰਦ ਨਾ ਕੋਇ ਚਮਕਾਈਆ। ਭਗਤੀਏ ਤੇਰੀ ਪ੍ਰੇਮ ਵਿਚ ਬੰਨ੍ਹੇ ਕੋਈ ਨਾ ਡੋਰ, ਕੰਨੀ ਗੰਢ ਨਾ ਕੋਇ ਰਖਾਈਆ। ਜਾ ਏਸ ਵੇਲੇ ਜਨ ਭਗਤ ਸੁਹੇਲੇ ਲੋੜ, ਜੋ ਪ੍ਰਭ ਦੇ ਵਿਚ ਸਮਾਈਆ। ਮੈਂ ਆਪਣੀ ਮਨਸਾ ਜਗਤ ਕਿਨਾਰਿਆਂ ਵਲੋਂ ਲਈ ਮੋੜ, ਭੱਜੀ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਭਗਤੀ ਕਹੇ ਭਗਤਾਂ ਅੰਦਰ ਨਹੀਂ ਵਿਦਿਆ ਰਾਗ, ਵਿਦਿਤ ਰੂਪ ਨਾ ਕੋਇ ਬਣਾਈਆ। ਨਹੀਂ ਦੀਨ ਦੁਨੀ ਦਾ ਸਮਾਜ, ਸਮਗ੍ਰੀ ਜਗਤ ਨਾ ਕੋਇ ਰਖਾਈਆ। ਮੈਂ ਅੱਖੀਂ ਵੇਖਿਆ ਆਜ, ਭੱਜੀ ਵਾਹੋ ਦਾਹੀਆ। ਹੈਰਾਨ ਹੋ ਗਈ ਜਿਨ੍ਹਾਂ ਦੀ ਪ੍ਰਭੂ ਰਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਉਨ੍ਹਾਂ ਦੇ ਅੰਦਰੋਂ ਇਕੋ ਪ੍ਰੇਮ ਦੀ ਨਿਕਲੇ ਆਵਾਜ਼, ਤੂੰ ਹੀ ਤੂੰ ਹੀ ਰਾਗ ਅਲਾਹੀਆ। ਮੈਂ ਸੁੱਤੀ ਗਈ ਜਾਗ, ਨੇਤਰ ਅੱਖ ਖੁਲ੍ਹਾਈਆ। ਖ਼ੁਸ਼ੀਆਂ ਵਿਚ ਹੋ ਗਈ ਬਾਗ਼ ਬਾਗ਼, ਬਾਗ਼ ਬਾਗ਼ੀਚਾ ਭਗਤ ਸੁਹੇਲੇ ਤਕੇ ਧੁਰ ਦਾ ਮਾਹੀਆ। ਮੇਰੀ ਜਗਤ ਕੂੜ ਤ੍ਰਿਸ਼ਨਾ ਦੀ ਬੁਝ ਗਈ ਆਗ, ਸਾਂਤਕ ਸਤਿ ਸਤਿ ਆਪਣਾ ਆਪ ਕਰਾਈਆ। ਵੱਡੀ ਦੇ ਵੱਡੇ ਹੋਏ ਭਾਗ, ਵਡ ਵੱਡਾ ਪਾਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਨੂੰ ਪਿਆਏ ਹਯਾਤੇ ਆਬ, ਅੰਮ੍ਰਿਤ ਰਸ ਬਿਨ ਰਸਨਾ ਰਸ ਚਖਾਈਆ।
੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਬੰਤੀ ਦੇਵੀ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਭਗਤੀ ਕਹੇ ਜਨ ਭਗਤੋ ਮੇਰਾ ਸੁਣੋ ਫ਼ਰਮਾਨ, ਪ੍ਰਭੂ ਦੇ ਫ਼ਰਮਾਬਰਦਾਰੋ ਦਿਆਂ ਜਣਾਈਆ। ਆਪਣਾ ਕ਼ਾਇਮ ਕਰੋ ਧਰਮ ਈਮਾਨ, ਕੂੜੀ ਕਿਰਿਆ ਬਾਹਰ ਕਢਾਈਆ। ਪੰਜਾਂ ਤਤਾਂ ਵਾਲਿਓ ਪੰਚਮ ਆਪਣੇ ਘਰ ਕਰੋ ਪਰਧਾਨ, ਪੰਚਮ ਮਿਲ ਕੇ ਵਜੇ ਵਧਾਈਆ। ਤੁਸੀਂ ਸਾਰੇ ਮਾਨਵ ਜ਼ਾਤੀ ਮਾਨਸ ਰੂਪ ਇਨਸਾਨ, ਊਚ ਨੀਚ ਨਜ਼ਰ ਕੋਇ ਨਾ ਆਈਆ। ਤੁਹਾਡਾ ਮਾਲਕ ਇਕੋ ਧੁਰ ਦਾ ਕਾਹਨ, ਜੋ ਕਾਹਨ ਕਾਹਨਾ ਹੁਕਮ ਸੁਣਾਈਆ। ਮੈਂ ਇਕ ਬੇਨੰਤੀ ਦੱਸਾਂ ਖ਼ੁਸ਼ੀਆਂ ਨਾਲ ਗਾ ਕੇ ਗਾਣ, ਢੋਲਾ ਧੁਰ ਦਾ ਦਿਆਂ ਦ੍ਰਿੜਾਈਆ। ਤੁਸੀਂ ਭਗਤ ਸੁਹੇਲੇ ਆਪਣੇ ਮੁਖ ਵਿਚੋਂ ਆਪਣੇ ਨਕ ਨਾਲ ਲਾਉ ਆਪਣੀ ਜ਼ਬਾਨ, ਜ਼ਬਾਨ ਦਾ ਰਸ ਰਸਨਾ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਭਗਤੀ ਕਹੇ ਜਨ ਭਗਤੋ ਹੋ ਜਾਉ ਸੁੰਨ, ਸਮਾਧੀ ਤੁਹਾਡੀ ਨਜ਼ਰ ਕਿਸੇ ਨਾ ਆਈਆ। ਰਸਨਾ ਵਾਲਿਉ ਬਣ ਜਾਓ ਮੁਨ, ਜਗਤ ਬੋਲਣ ਦੀ ਲੋੜ ਰਹੇ ਨਾ ਰਾਈਆ। ਅਵਾਜ਼ਾਂ ਸੁਣਨ ਵਾਲਿਉ ਆਪਣੇ ਅੰਦਰ ਸੁਣੋ ਧੁਨ, ਅਨਾਦੀ ਧੁਨ ਕਰੇ ਸ਼ਨਵਾਈਆ। ਆਪਣੇ ਆਪ ਨੂੰ ਲਓ ਚੁਣ, ਆਪਣਾ ਆਪ ਲਓ ਪਰਗਟਾਈਆ। ਆਪਣੇ ਵਿਚ ਪਰਗਟ ਕਰੋ ਸਾਚੇ ਗੁਣ, ਗੁਣ ਨਿਧਾਨ ਮਿਲੋ
ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਦਏ ਰੰਗਾਈਆ। ਭਗਤੀ ਕਹੇ ਜਨ ਭਗਤੋ ਆਪਣੇ ਅੰਦਰ ਮਾਰ ਲਓ ਝਾਕੀ, ਝਾਕਾ ਰਹਿਣ ਕੋਇ ਨਾ ਪਾਈਆ। ਪਰਦਾ ਖੋਲ੍ਹ ਕੇ ਵੇਖੋ ਤਾਕੀ, ਕੁੰਡਾ ਬਜਰ ਕਪਾਟ ਖੁਲ੍ਹਾਈਆ। ਅੰਮ੍ਰਿਤ ਜਾਮ ਪੀਓ ਬਣ ਕੇ ਸਾਕੀ, ਪਿਆਲਾ ਨਾਮ ਹੱਥ ਉਠਾਈਆ। ਕੂੜ ਅੰਧੇਰਾ ਮਿਟਾਉ ਰਾਤੀ, ਨਿਜ ਨੇਤਰ ਲਓ ਚਮਕਾਈਆ। ਸਾਚਾ ਰਾਮ ਵਸਾਉ ਵਿਚ ਸੀਨੇ ਛਾਤੀ, ਸ਼ੱਤਰੂ ਪੰਜ ਵਿਕਾਰ ਅੰਦਰੋਂ ਬਾਹਰ ਕਢਾਈਆ। ਤੁਹਾਡੀ ਧਰਮ ਦੀ ਹੋਵੇ ਪਰਭਾਤੀ, ਸਰਘੀ ਸੰਧਿਆ ਵੰਡ ਨਾ ਕੋਇ ਵੰਡਾਈਆ। ਦਰਸ਼ਨ ਪਾਓ ਉਸ ਕਮਲਾਪਾਤੀ, ਜੋ ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਸਦਾ ਬਹੁਭਾਂਤੀ, ਵੇਸ ਅਨੇਕਾ ਆਪਣਾ ਰੂਪ ਬਦਲਾਈਆ।
੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਸੇਵਾ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਨਾਰਦ ਕਹੇ ਭਗਤੀਏ ਤੂੰ ਕਿੱਥੋਂ ਆਈ ਸ਼ਤਾਬੀ, ਜਲਦੀ ਜਲਦੀ ਆਪਣਾ ਪੰਧ ਮੁਕਾਈਆ। ਤੇਰੇ ਨੰਗੇ ਪੈਰ ਤੇਰੀ ਕਿਧਰ ਗਈ ਗੁਰਗਾਬੀ, ਪੱਬ ਨਜ਼ਰ ਕੋਇ ਨਾ ਆਈਆ। ਕਿਉਂ ਤੀਰਥ ਤਟਾਂ ਕਿਨਾਰਿਆਂ ਉਤੇ ਕਰਕੇ ਆਈ ਇਨਕਲਾਬੀ, ਆਪਣੀ ਕਰਵਟ ਆਪ ਬਦਲਾਈਆ। ਮੈਨੂੰ ਲਹਿਣਾ ਦੇਣਾ ਲੇਖਾ ਦੱਸ ਸ਼ਤਾਬੀ, ਭੇਵ ਅਭੇਦ ਖੁਲ੍ਹਾਈਆ। ਝਟ ਭਗਤੀ ਨੇ ਨਾਰਦ ਦੇ ਹੱਥ ਮਾਰਿਆ ਉਤੇ ਨਾਭੀ, ਸਹਿਜ ਨਾਲ ਸੁਣਾਈਆ। ਸੁਰਤੀ ਰਹੀ ਕਿਸੇ ਨਾ ਜਾਗੀ, ਸੋਈ ਸਰਬ ਲੋਕਾਈਆ। ਮੈਂ ਤੀਰਥਾਂ ਉਤੋਂ ਭਾਗੀ, ਭੱਜੀ ਵਾਹੋ ਦਾਹੀਆ। ਮੈਨੂੰ ਭਗਤਾਂ ਨੂੰ ਮਿਲਣ ਦੀ ਵਾਦੀ, ਆਦਤ ਪਿਛਲੀ ਦਿਆਂ ਸਮਝਾਈਆ। ਜਿਨ੍ਹਾਂ ਦੀ ਪ੍ਰਭੂ ਚਰਨ ਆਬਾਦੀ, ਬੈਠੇ ਡੇਰੇ ਲਾਈਆ। ਮੇਰੀ ਮੁਹੱਬਤ ਵਿਚ ਉਨ੍ਹਾਂ ਨਾਲ ਸ਼ਾਦੀ, ਜੋ ਸ਼ਾਦਿਆਨੇ ਰਹੇ ਵਜਾਈਆ। ਮੈਂ ਸ਼ਬਦ ਸੰਦੇਸ਼ਾ ਸੁਣਾਂ ਬੋਧ ਅਗਾਧੀ, ਬੁੱਧੀ ਤੋਂ ਪਰੇ ਪਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਭਗਤੀਏ ਤੇਰਾ ਭਗਵਨ ਕਿਹੜਾ, ਮੈਨੂੰ ਦੇ ਜਣਾਈਆ। ਵਸੇ ਕਿਹੜਾ ਖੇੜਾ, ਕਵਣ ਗ੍ਰਹਿ ਸੁਹਾਈਆ। ਕਿਸ ਬਿਧ ਬੰਨ੍ਹੇ ਬੇੜਾ, ਨਈਆ ਨੌਕਾ ਆਪ ਚਲਾਈਆ। ਭਗਤੀ ਕਿਹਾ ਨਾਰਦਾ ਜਿਸ ਦਾ ਆਦਿ ਜੁਗਾਦੀ ਖੁਲ੍ਹਾ ਵਿਹੜਾ, ਦੋ ਜਹਾਨਾਂ ਇਕੋ ਰੰਗ ਰੰਗਾਈਆ। ਨਾਰਦ ਕਿਹਾ ਹਸ ਕੇ ਕਮਲੀਏ ਮੇਰਾ ਦਿਲ ਕਰਦਾ ਤੈਨੂੰ ਮਾਰ ਦਿਆਂ ਥਪੇੜਾ, ਜ਼ੋਰ ਨਾਲ ਲਗਾਈਆ। ਉਹ ਪ੍ਰਭੂ ਬਦਲ ਗਿਆ ਤੇਰਾ, ਤੈਨੂੰ ਦਿਆਂ ਸਮਝਾਈਆ। ਜਿਸ ਭਗਤੀ ਦੇ ਥਾਂ ਦੀਨ ਦੁਨੀ ਵਿਚ ਪਾ ਦੇਣਾ ਝੇੜਾ, ਝਗੜੇ ਵਿਚ ਦਿਸੇ ਦੀਨ ਦੁਨੀ ਲੋਕਾਈਆ। ਅੰਤਮ ਦੇਣ ਵਾਲਾ ਉਲਟਾ ਗੇੜਾ, ਲੱਖ ਚੁਰਾਸੀ ਦਏ ਭੁਆਈਆ। ਭਗਤੀਏ ਤੂੰ ਸੁਖ ਮਾਣ ਲਿਆ ਬਥੇਰਾ, ਆਪਣਾ ਖੇਲ ਖਿਲਾਈਆ। ਹੁਣ ਕਲਜੁਗ ਤਕ ਅੰਧੇਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਜਿੰਨਾਂ ਚਿਰ ਪ੍ਰਭੂ ਕਰੇ ਨਾ ਮਿਹਰਾ, ਉਨਾਂ ਚਿਰ ਭਗਤ ਬਣਨ ਕੋਇ ਨਾ ਪਾਈਆ। ਬੇਸ਼ਕ ਤੇਰਾ ਦੁਨੀਆ ਦੇ ਵਿਚ ਫੇਰਾ, ਭੱਜੇਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਇਕੋ ਵਖਾਏ ਸੰਝ ਸੁਵੇਰਾ, ਘੜੀ ਪਲ ਵੰਡ ਨਾ ਕੋਇ ਵੰਡਾਈਆ।