ਪੁਸਤਕਾਲਾਭਾਗ ੨੪

੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਸੇਈ ਕਲਾਂ ਜ਼ਿਲਾ ਜੰਮੂ ਭਾਈਂਆ ਦੇਵੀ ਦੇ ਗ੍ਰਹਿ

ਨਾਰਦ ਕਹੇ ਜਨ ਭਗਤੋ ਭਗਤੀ ਚੰਗੀ ਕਿ ਭਗਵੰਤ, ਮੈਨੂੰ ਦਿਉ ਸਮਝਾਈਆ। ਨਾਮ ਚੰਗਾ ਕਿ ਮੰਤ, ਸ਼ਬਦ ਦਿਉ ਦ੍ਰਿੜਾਈਆ। ਗੁਰਸਿਖ ਚੰਗਾ ਕਿ ਸੰਤ, ਸਤਿ ਦਾ ਭੇਵ ਖੁਲ੍ਹਾਈਆ। ਨਾਰ ਚੰਗੀ ਕਿ ਕੰਤ, ਕੰਤੂਹਲ ਕੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਵੇਸ ਵਟਾਈਆ। ਨਾਰਦ ਕਹੇ ਜਨ ਭਗਤੋ ਤੁਹਾਡਾ ਕਿਹੜਾ ਸਚਾ ਮੀਤ, ਮਿਤਰੋ ਦਿਆਂ ਜਣਾਈਆ। ਕਵਣ ਵਸੇ ਤੁਹਾਡੇ ਚੀਤ, ਅੰਦਰ ਸੋਭਾ ਪਾਈਆ। ਕਿਹੜਾ ਗਾਵੋ ਗੀਤ, ਢੋਲਾ ਕਵਣ ਅਲਾਈਆ। ਕਿਸ ਦੀ ਅੰਦਰੋਂ ਸਾਫ਼ ਹੋਈ ਨੀਤ, ਮੈਨੂੰ ਦਿਉ ਸਮਝਾਈਆ। ਠਗੌਰੀ ਰਹੀ ਨਾ ਚੀਤ, ਠੱਗੀ ਮਨ ਰਹੀ ਨਾ ਰਾਈਆ। ਝਗੜਾ ਰਿਹਾ ਨਾ ਹਸਤ ਕੀਟ, ਊਚ ਨੀਚ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਜਨ ਭਗਤੋ ਪ੍ਰਭੂ ਦਾ ਕਿਹੜਾ ਰੰਗ, ਰੰਗਤ ਦਿਓ ਜਣਾਈਆ। ਕਿਹੜੀ ਤੁਹਾਡੀ ਮੰਗ, ਮੈਨੂੰ ਦਿਉ ਜਣਾਈਆ। ਕਿਹੜੇ ਲਾਓ ਅੰਗ, ਕਵਣ ਤਤ ਵਡਿਆਈਆ। ਕਵਣ ਦੁਆਰਾ ਆਵੇ ਲੰਘ, ਕੁੰਡੀ ਖਿੜਕੀ ਕਵਣ ਖੁਲ੍ਹਾਈਆ। ਕਵਣ ਨੂਰ ਹੋਵੇ ਚੰਦ, ਕਵਣ ਨੂਰ ਕਰੇ ਰੁਸ਼ਨਾਈਆ। ਕਿਸ ਬਿਧ ਮੇਟੇ ਪੰਧ, ਪਾਂਧੀ ਹੋ ਕੇ ਭੱਜੇ ਵਾਹੋ ਦਾਹੀਆ। ਸਚ ਦੱਸੋ ਕਿਸ ਨੂੰ ਪ੍ਰਭੂ ਦਾ ਆਇਆ ਅਨੰਦ, ਅਨੰਦ ਅਨੰਦ ਵਿਚੋਂ ਜਣਾਈਆ। ਕਿਸ ਕਿਸ ਨੇ ਰਸਨਾ ਕੂੜ ਕੁੜਿਆਰਾ ਦਾ ਛੱਡਿਆ ਗੰਦ, ਵਿਖ ਰਸਨ ਨਾ ਕੋਇ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਜਨ ਭਗਤੋ ਮੈਂ ਪੁਛਣੀ ਇਕੋ ਬਾਤ, ਨਾਰਦ ਰਿਹਾ ਸੁਣਾਈਆ। ਕਿਸ ਨੂੰ ਸਚ ਦੀ ਮਿਲੀ ਦਾਤ, ਮੈਨੂੰ ਦਿਉ ਦ੍ਰਿੜਾਈਆ। ਕਿਸ ਦਾ ਭਰੋਸਾ ਉਤੇ ਕਮਲਾਪਾਤ, ਪਤਿਪਰਮੇਸ਼ਵਰ ਕਵਣ ਮਨਾਈਆ। ਕਿਸ ਦਾ ਚਰਨ ਪ੍ਰੀਤੀ ਜੁੜਿਆ ਨਾਤ, ਰਿਸ਼ਤਾ ਸਕੇ ਨਾ ਕੋਇ ਤੁੜਾਈਆ। ਆਪਣਾ ਡੂੰਘਾ ਕੱਢਕੇ ਵੇਖੋ ਖਾਤ, ਕੀ ਲਹਿਣਾ ਨਜ਼ਰੀ ਆਈਆ। ਕਿਸ ਬਿਧ ਪ੍ਰਭੂ ਨੂੰ ਮਿਲੋ ਵਿਚ ਲੋਕਮਾਤ, ਮਤਾ ਆਪਣਾ ਆਪ ਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਜਨ ਭਗਤੋ ਆਪਣਾ ਸੋਹਣਾ ਤਕ ਲਓ ਅੰਦਰ, ਨਵ ਦੁਆਰ ਧਿਆਨ ਲਗਾਈਆ। ਆਪਣਾ ਨਿਰਾਲਾ ਤਕ ਲਓ ਮੰਦਰ, ਜਿਸ ਦਾ ਰੂਪ ਰੰਗ ਨਜ਼ਰ ਕੋਇ ਨਾ ਆਈਆ। ਆਪਣਾ ਖੋਲ੍ਹ ਕੇ ਵੇਖੋ ਜੰਦਰ, ਕੁੰਡੀ ਨਾਮ ਵਾਲੀ ਲਗਾਈਆ। ਪਰਕਾਸ਼ ਕਰ ਕੇ ਤਕ ਲਓ ਅੰਧੇਰੀ ਕੰਦਰ, ਅੰਧ ਅੰਧੇਰਾ ਆਪ ਮਿਟਾਈਆ। ਮਨੂਆ ਮਨ ਵੇਖੋ ਜੋ ਦਹਿ ਦਿਸ਼ਾ ਭੌਂਦਾ ਬੰਦਰ, ਉਠ ਉਠ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਕਰਤਾ ਇਕ ਅਖਵਾਈਆ। ਨਾਰਦ

ਕਹੇ ਜਨ ਭਗਤੋ ਤੁਸੀਂ ਅੰਦਰ ਵੇਖੋ ਚੜ੍ਹ ਕੇ, ਬਿਨ ਪੌੜੀ ਡੰਡੇ ਪੰਧ ਮੁਕਾਈਆ । ਸਾਚੇ ਮੰਦਰ ਵੇਖੋ ਵੜ ਕੇ, ਬਿਨ ਸੀਸ ਧੜ ਸੋਭਾ ਪਾਈਆ। ਨਿਰਅੱਖਰ ਧਾਰ ਵੇਖੋ ਪੜ੍ਹ ਕੇ, ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਸਚ ਦੁਆਰ ਤਕੋ ਹਰਿ ਕੇ, ਹਰ ਹਿਰਦੇ ਵਿਚ ਸਮਾਈਆ। ਜਿਹੜੀ ਮੰਜ਼ਲ ਮਿਲਦੀ ਨਹੀਂ ਮਰ ਕੇ, ਉਹ ਜੀਵਦਿਆਂ ਲੈਣੀ ਅਪਨਾਈਆ। ਨਾਰਦ ਕਹੇ ਜਨ ਭਗਤੋ ਤੁਹਾਨੂੰ ਲੋੜ ਨਹੀਂ ਰਹਿਣਾ ਡਰ ਕੇ, ਭੈ ਸਾਰੇ ਦੇਣੇ ਚੁਕਾਈਆ। ਤੁਹਾਡੀ ਮੰਜ਼ਲ ਵਿਚ ਰਹੇ ਕੋਈ ਨਾ ਖਟਕੇ, ਅਗੇ ਹੋ ਨਾ ਕੋਇ ਅਟਕਾਈਆ। ਤੁਹਾਡੀ ਧਾਰ ਕਦੀ ਨਾ ਭਟਕੇ, ਭਾਵਨਾ ਜਗਤ ਨਾ ਕੋਇ ਜਣਾਈਆ। ਤੁਸੀਂ ਸਚਖੰਡ ਪੁਜਣਾ ਇਕੋ ਝਟਕੇ, ਜਿਥੇ ਝਟਕੇ ਹਲਾਲੀ ਵਾਲਾ ਪੁੱਜਣ ਕੋਇ ਨਾ ਪਾਈਆ। ਤੁਸਾਂ ਗ੍ਰਹਿ ਸਾਚੇ ਜਾਣਾ ਆਪਣਾ ਰੂਪ ਵਟ ਕੇ, ਗੁਰਮੁਖ ਹੰਸ ਰੂਪ ਬਣਾਈਆ। ਹਰਿਜਨ ਮਾਤ ਗਰਭ ਫੇਰ ਨਾ ਲਟਕੇ, ਉਲਟਾ ਬਿਰਖ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਖੁਲ੍ਹਾਏ ਆਪਣੇ ਘਰ ਦੇ, ਘਰ ਘਰਾਨਾ ਇਕੋ ਇਕ ਵਖਾਈਆ।

੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਦੇਵਾ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਨਾਰਦ ਕਹੇ ਸੁਣ ਨੀਂ ਲਿਖਣ ਵਾਲੀਏ ਕ਼ਲਮੇ, ਕਮਲੀਏ ਤੈਨੂੰ ਦਿਆਂ ਜਣਾਈਆ। ਉਹ ਤਕ ਗੰਗਾ ਗੋਦਾਵਰੀ ਜਮਨਾ ਸੁਰਸਤੀ ਧਾਰਾ ਜਲ ਮੇਂ, ਜਲਮੀਨ ਵਾਂਗ ਕੁਰਲਾਈਆ। ਜੋ ਭੱਜੀਆਂ ਫਿਰਦੀਆਂ ਜੰਗਲ ਜੂਹਾਂ ਥਲ ਮੇਂ, ਟਿੱਲਿਆਂ ਪੰਧ ਮੁਕਾਈਆ। ਉਨ੍ਹਾਂ ਦਾ ਲੇਖਾ ਮੁਕਾਉਣ ਲੱਗੀ ਪਲ ਮੇਂ, ਪਾਰਬ੍ਰਹਮ ਦਾ ਹੁਕਮ ਸੁਣ ਕੇ ਚਾਈਂ ਚਾਈਂਆ। ਵੇਖੀਂ ਤੂੰ ਵੀ ਨਾ ਆਵੀਂ ਛਲ ਮੇਂ, ਅਛਲ ਛਲਧਾਰੀ ਆਪਣਾ ਖੇਲ ਖਿਲਾਈਆ। ਤੂੰ ਹੋਣਾ ਆਪਣੇ ਬਲ ਮੇਂ, ਬਲਧਾਰ ਲੈਣੀ ਅੰਗੜਾਈਆ। ਕੀ ਖੇਲ ਵਰਤਣਾ ਕਲਜੁਗ ਕਲ ਮੇਂ, ਕਲ ਕਲਕੀ ਕੀ ਕਰਾਈਆ। ਨੀਂ ਤੂੰ ਕੀ ਭੇਵ ਲੁਕਾਇਆ ਨਾਨਕ ਦੀ ਇਕ ਗੱਲ ਮੇਂ, ਜਿਸ ਦੀ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਕਲਮੇ ਨੂੰ ਲਿਖਣ ਦੀ ਤੂੰ ਕਰ ਨਾ ਸ਼ਤਾਬੀ, ਭੱਜ ਨਾ ਵਾਹੋ ਦਾਹੀਆ। ਤੂੰ ਸਾਡੀ ਬਣ ਇਮਦਾਦੀ, ਸਗਲਾ ਸੰਗ ਵਖਾਈਆ। ਬੇਸ਼ਕ ਤੇਰੇ ਲੇਖ ਨਾਲ ਪ੍ਰਭ ਨੂੰ ਜੁਗ ਬਦਲਣ ਦੀ ਵਾਦੀ, ਵਅਦੇ ਤੇਰੇ ਲਿਖੇ ਮੋੜ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਨਾਰਦ ਕਹੇ ਕ਼ਲਮੇ ਤੂੰ ਮੇਰੇ ਵਲ ਪੇਖ, ਆਪਣੀ ਲੈ ਅੰਗੜਾਈਆ। ਨੀ ਤੇਰੀ ਬਦਲ ਸਕੇ ਕੋਈ ਨਾ ਰੇਖ, ਜੋ ਲਾਈਨ ਦੇਵੇ ਬਣਾਈਆ। ਤੇਰੀ ਧਾਰ ਨੇ ਮੇਟ ਦੇਣੇ ਮੁੱਲਾ ਸ਼ੇਖ਼, ਸ਼ਰੀਅਤ ਨਜ਼ਰ ਕੋਇ ਨਾ ਆਈਆ। ਨੀ ਤੇਰੇ ਹੁਕਮ ਦਾ ਹੁਕਮ ਪ੍ਰਭੂ ਦਾ ਅਵਲੜਾ ਭੇਸ, ਭੇਖਾਧਾਰੀ ਆਪਣਾ ਰੂਪ ਬਦਲਾਈਆ। ਜੇ ਤੂੰ ਲੇਖ ਨਾ ਲਿਖਦੀ ਤੇ ਕਿਸ ਬਿਧ ਆਉਦਾ ਸੰਬਲ ਦੇਸ, ਦੇਸ ਦੇਸੰਤਰਾਂ ਪੰਧ ਮੁਕਾਈਆ। ਹੁਣ ਵੀ ਲਿਖ ਲਿਖ ਦੇਈ ਜਾਵੇਂ ਸੰਦੇਸ਼, ਸੰਦੇਸ਼ੇ ਥਾਉਂ ਥਾਈਂਆ। ਜੇ ਤੂੰ ਨਾ ਲਿਖੇਂ ਤੇ ਕਿਉਂ ਕਲਜੁਗ ਅੰਤਮ ਪਏ ਕਲੇਸ਼, ਕੂੜੀ ਕਿਰਿਆ ਨਾਲ ਕਰੇ ਨਾ ਕੋਇ ਲੜਾਈਆ। ਕਾਨੀ ਹਸ ਕੇ

ਕਿਹਾ ਨਾਰਦਾ ਮੈਂ ਉਸ ਦੇ ਹੋਈ ਪੇਸ਼, ਪੇਸ਼ੀਨਗੋਈਆਂ ਗਿਆ ਸਮਝਾਈਆ। ਮੈਂ ਸਚ ਦੱਸਾਂ ਜਿਸ ਵੇਲੇ ਮੈਨੂੰ ਹੱਥ ਵਿਚ ਫੜਿਆ ਦਸਮੇਸ਼, ਦਹਿ ਦਿਸ਼ਾ ਧਿਆਨ ਲਗਾਈਆ। ਫੇਰ ਆਪਣੇ ਖੁਲ੍ਹੜੇ ਕਰਕੇ ਕੇਸ, ਕ਼ਸਮ ਖਾ ਕੇ ਦਿਤਾ ਸੁਣਾਈਆ। ਨੀ ਕਲਮੇ ਤੇਰਾ ਪ੍ਰਭ ਦੇ ਹੁਕਮ ਦਾ ਲਿਖਿਆ ਸਦਾ ਰਹੇ ਹਮੇਸ਼, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਦਰ ਦੀ ਹੋਈ ਦਰਵੇਸ਼, ਦਰਵੇਸ਼ਣ ਹੋ ਕੇ ਸੀਸ ਨਿਵਾਈਆ।

੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਅੰਗ੍ਰੇਜ਼ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹਿਣ ਨਾਰਦ ਅਸੀਂ ਅਨਭੋਲ, ਬਹੁਮਤ ਨਾ ਕੋਇ ਰਖਾਈਆ। ਅਸੀਂ ਕੰਢੀ ਘਾਟ ਆਈਆਂ ਸਾਨੂੰ ਸਾਰੇ ਕਰਦੇ ਮਖ਼ੌਲ, ਹਾਸੀ ਬੁੱਢੇ ਨੱਢੇ ਰਹੇ ਕਰਾਈਆ। ਅਸੀਂ ਸ਼ਰਮ ਦੀਆਂ ਮਾਰੀਆਂ ਕੁਝ ਨਾ ਸਕੀਆਂ ਬੋਲ, ਰਸਨਾ ਕਹਿ ਨਾ ਕੁਛ ਸੁਣਾਈਆ। ਸਾਡੇ ਵੇਖ ਲੈ ਕੁਝ ਨਹੀਂ ਕੋਲ, ਖ਼ਾਲੀ ਹੱਥ ਦਈਏ ਜਣਾਈਆ। ਸਾਡੀ ਹਾਲਤ ਤਕ ਲੈ ਉਤੇ ਧੌਲ, ਧਰਮ ਨਾਲ ਸੁਣਾਈਆ। ਸਾਡਾ ਭੁਖ ਨਾਲ ਅੰਦਰ ਕਾਲਜਾ ਰਿਹਾ ਹੌਲ, ਹੌਕਿਆਂ ਵਿਚ ਦੁਹਾਈਆ। ਸਾਨੂੰ ਅੰਗ੍ਰੇਜ਼ ਸਿੰਘ ਨੇ ਪੁਛਿਆ ਨਹੀਂ ਤੁਸੀਂ ਵੀ ਖਾ ਲਓ ਚੌਲ, ਭੁਖੀਆਂ ਰਹਿ ਕੇ ਕੀ ਦਈਏ ਸੁਣਾਈਆ। ਸਾਡਾ ਜੀ ਕਰਦਾ ਏਥੇ ਇਕ ਨਵਾਂ ਭੰਡਾਰਾ ਦੇਈਏ ਖੋਲ੍ਹ, ਅੰਮ੍ਰਿਤ ਰਸ ਪ੍ਰਭ ਚਰਨ ਵਖਾਈਆ। ਜੋ ਸਭ ਦੇ ਅੰਤਰ ਜਾਵੇ ਮੌਲ, ਮੌਲਾ ਰੂਪ ਨਜ਼ਰੀ ਆਈਆ। ਵੇ ਨਾਰਦਾ ਤੂੰ ਮਰਦੰਗਾ ਵਜਾ ਦੇ ਢੋਲ, ਡੌਰੂ ਡੰਕਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਡੀ ਆਸ਼ਾ ਵੇਖ ਵਖਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਜੇ ਤੁਸਾਂ ਖਾਧਾ ਨਹੀਂ ਭੋਜਨ, ਭੁਜਾਂ ਹੱਥ ਦੋਵੇਂ ਦਿਓ ਉਠਾਈਆ। ਤੁਸਾਂ ਪੰਧ ਮਾਰਿਆ ਕਿਤਨੇ ਯੋਜਨ, ਗਿਣਤੀ ਦਿਓ ਗਿਣਾਈਆ। ਸਾਰੀਆਂ ਲੱਗੀਆਂ ਸੋਚਣ, ਸਮਝ ਕਿਛ ਨਾ ਪਾਈਆ। ਨਾਰਦ ਕਿਹਾ ਖੋਲ੍ਹੋ ਆਪਣੇ ਲੋਚਨ, ਨੈਣ ਲਓ ਤਕਾਈਆ। ਜਨ ਭਗਤ ਸੁਹੇਲੇ ਤਕੋ ਬਿਨਾ ਵਰਨ ਗੋਤਨ, ਜ਼ਾਤ ਪਾਤੀ ਨਜ਼ਰ ਕੋਇ ਨਾ ਆਈਆ। ਚੜ੍ਹ ਕੇ ਵੇਖੋ ਆਪਣੀ ਸਿਖ਼ਰ ਚੋਟਨ, ਮੰਜ਼ਲ ਪੰਧ ਮੁਕਾਈਆ। ਪ੍ਰਭੂ ਪਿਆਰਾ ਭਗਤ ਮਿਲਦਾ ਵਿਚੋਂ ਕੋਟੀ ਕੋਟਨ, ਗਣਤੀ ਗਣਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜੇ ਤੁਸੀਂ ਚਾਰ ਜੁਗ ਦੀਆਂ ਭੁਖੀਆਂ, ਭੁਖੜੋ ਦਿਉ ਜਣਾਈਆ। ਮੈਂ ਚਾਹੁੰਦਾ ਭਗਤਾਂ ਦੁਆਰ ਤੁਹਾਨੂੰ ਰੋਟੀਆਂ ਖੁਆਵਾਂ ਰੁਖੀਆਂ, ਟੁਕੜੇ ਹੱਥਾਂ ਵਿਚ ਫੜਾਈਆ। ਤੁਹਾਡੇ ਉਤੇ ਪਤਾ ਨਹੀਂ ਕਿਤਨਿਆਂ ਬ੍ਰਾਹਮਣਾਂ ਪੰਡਤਾਂ ਪਦਾਰਥਾਂ ਦੀਆਂ ਸੁਖਣਾ ਸੁਖੀਆਂ, ਜੋ ਤੁਹਾਡੀ ਜਲਧਾਰਾ ਵਿਚ ਰੁੜ੍ਹਾਈਆ। ਉਹ ਖਾ ਗਈਆਂ ਮੱਛੀਆਂ ਡੱਡੀਆਂ ਹੋ ਕੇ ਪੁੱਠੀਆਂ, ਤੁਹਾਡੇ ਹੱਥ ਕਿਛ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਗੰਗਾ ਕਹੇ ਨਾਰਦ ਅਸੀਂ ਆਈਆਂ ਕਰਕੇ ਫੁਰਤੀ, ਫੁਰਤੀਲੀਆਂ ਹੋ ਕੇ ਦਈਏ ਜਣਾਈਆ। ਸਾਡਾ ਲਹਿੰਗਾ ਵੇਖ ਲੈ ਕੁੜਤੀ, ਅੰਗੀ ਤਨ ਨਾ ਕੋਇ ਸੁਹਾਈਆ। ਸਾਡੀ ਸੂਰਤ

ਵੇਖ ਲੈ ਮੂਰਤੀ, ਮੁਰਦਿਆਂ ਵਾਲੀ ਨਜ਼ਰੀ ਆਈਆ। ਕੀ ਖੇਲ ਦੱਸੀਏ ਹਜ਼ੂਰ ਦੀ, ਕਰਤਾ ਹੁਕਮ ਕੀ ਵਰਤਾਈਆ। ਜਿਸ ਦੀ ਆਸ਼ਾ ਸਦਾ ਭਰਪੂਰ ਦੀ, ਭਰਪੂਰ ਰਿਹਾ ਸਰਬ ਠਾਂਈਆ। ਅਸਾਂ ਮਿਹਨਤ ਲੈਣੀ ਬਣ ਸਚੇ ਮਜ਼ਦੂਰ ਦੀ, ਜੋ ਜੁਗ ਜੁਗ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਜੇ ਖਾਣ ਪੀਣ ਦਾ ਚਾਓ, ਤ੍ਰਿਸ਼ਨਾ ਅੰਦਰ ਰਖਾਈਆ। ਪਹਿਲਾਂ ਭਗਤਾਂ ਦੇ ਦਰਸ਼ਨ ਪਾਓ, ਜੋ ਬੈਠੇ ਆਸਣ ਲਾਈਆ। ਫੇਰ ਝੁਕ ਝੁਕ ਸੀਸ ਨਿਵਾਉ, ਨਿਵ ਨਿਵ ਲਾਗੋ ਪਾਈਆ। ਫੇਰ ਇਕੋ ਢੋਲਾ ਗਾਓ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਫੇਰ ਖ਼ਾਲੀ ਹੱਥ ਮੰਗ ਮੰਗਾਓ, ਭਿਛਿਆ ਦੇਵੇ ਧੁਰ ਦਾ ਮਾਹੀਆ । ਆਪਣਾ ਪਿਛਲਾ ਲਹਿਣਾ ਦੇਣਾ ਹਿੱਸਾ ਜਣਾਓ, ਪੜਦਾ ਉਹਲਾ ਲਉ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਾਰੇ ਕਹਿਣ ਨਾਰਦਾ ਸਾਡਾ ਤੇਰੇ ਨਾਲ ਗ਼ੁੱਸੇ ਵਾਲਾ ਨਹੀਂ ਹਨੋਰਾ, ਗਿਲਾ ਨਜ਼ਰ ਕੋਇ ਨਾ ਆਈਆ। ਅਸੀਂ ਭਗਤ ਭੰਡਾਰਿਉਂ ਡਿੱਗਾ ਢੱਠਾ ਖਾ ਕੇ ਭੋਰਾ, ਭੌਰਿਆਂ ਵਾਂਗ ਆਪਣਾ ਆਪ ਭੁਆਈਆ। ਸਾਡਾ ਪੂਰਬ ਜਨਮ ਜਾਵੇ ਸੌਰਾ, ਸੌਹਰੇ ਪੇਈਏ ਵਜਦੀ ਰਹੇ ਵਧਾਈਆ। ਸਾਡਾ ਖੇਲ ਪ੍ਰਭੂ ਦੇ ਨਾਲ ਅਵਰ ਕਾ ਔਰਾ, ਅਵਰ ਕੀ ਅਵਰ ਕਾਰ ਕਮਾਈਆ। ਤੂੰ ਨਿਗਾਹ ਨਾਲ ਤਕ ਲੈ ਕਰਕੇ ਗ਼ੌਰਾ, ਗਹਿਰ ਗਵਰ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਚਾਰੇ ਕਹਿਣ ਸਾਡਾ ਸਾਹਿਬ ਇਕ ਗੁਸਈਂਆ, ਗੋਬਿੰਦ ਗੋਬਿੰਦ ਗੋਬਿੰਦ ਨਜ਼ਰੀ ਆਈਆ। ਜਿਸ ਦੀ ਸਰਨ ਸਰਨਾਈ ਪਈਂਆ, ਸਿਰ ਸਰ ਭੇਟ ਕਰਾਈਆ। ਜੋ ਸਾਡੀਆਂ ਪਕੜੇ ਬਹੀਂਆ, ਆਪ ਆਪਣੇ ਗਲੇ ਲਗਾਈਆ। ਅਸੀਂ ਚਾਓ ਨਾਲ ਗਾਈਏ ਥਈਆ ਥਈਆ, ਥਿਰ ਘਰ ਵਾਸੀ ਤੇਰੇ ਹੱਥ ਵਡਿਆਈਆ। ਸਾਡੀਆਂ ਜੁਗ ਚੌਕੜੀ ਲੰਘੀਆਂ ਕਈਆਂ, ਕੋਟਨ ਜੁਗ ਗਏ ਵਿਹਾਈਆ। ਸਾਨੂੰ ਦੀਨ ਦੁਨੀ ਦੇ ਜਗਿਆਸੂ ਕਹਿੰਦੇ ਰਹੇ ਗੰਗਾ ਮਈਆ, ਸੁਰਸਤੀ ਜਮਨਾ ਕਹਿ ਕੇ ਗਾਈਆ। ਸਾਨੂੰ ਸੰਦੇਸ਼ਾ ਦੇ ਕੇ ਗਿਆ ਦਸਰਥ ਬੇਟਾ ਜੋ ਰਾਮ ਰਾਮ ਰਾਮ ਰਮਈਆ, ਰਮਤਾ ਰਮਤਾ ਰਮਤਾ ਆਪਣਾ ਹੁਕਮ ਸੁਣਾਈਆ। ਸਾਨੂੰ ਇਸ਼ਾਰਾ ਦਿਤਾ ਜਮਨਾ ਕਹੇ ਮੇਰੇ ਘਾਟ ਘਨਈਆ, ਗਵਰਧਨ ਧਾਰੀ ਗਿਆ ਦ੍ਰਿੜਾਈਆ। ਜਿਸ ਵੇਲੇ ਕਲਜੁਗ ਅੰਤਮ ਗੋਬਿੰਦ ਦਾ ਪੂਰਾ ਹੋਇਆ ਢਈਆ, ਢੌਂਕਾ ਲਾ ਕੇ ਆਪਣੀ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਮੇਰੇ ਅੰਦਰ ਆਉਂਦੀ ਜਾਂਦੀ ਖਰਮਸਤੀ, ਸਚ ਸਚ ਦਿਆਂ ਸੁਣਾਈਆ। ਮੈਂ ਤਕਿਆ ਨੂਰ ਨੁਰਾਨਾ ਅਗੰਮੀ ਜਿਸ ਦੀ ਹਸਤੀ, ਹਸਤ ਕਵਲਾਂ ਹੱਥ ਕਿਸੇ ਨਾ ਆਈਆ। ਜਿਸ ਨੇ ਲਹਿਣਾ ਦੇਣਾ ਸਭ ਦਾ ਪੂਰਾ ਕਰਨਾ ਦਸਤੀ, ਅਗੇ ਉਧਾਰ ਨਾ ਕੋਇ ਜਣਾਈਆ। ਉਸ ਦੀ ਭਗਤਾਂ ਵਾਲੀ ਸਭ ਤੋਂ ਅਗੰਮੀ ਬਸਤੀ, ਨਗਰ ਖੇੜਾ ਇਕੋ ਸੋਭਾ ਪਾਈਆ। ਜਿਸ ਨੂੰ ਵੇਖ ਕੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖ ਕੇ ਹਸਦੀ, ਹਸ ਹਸ ਖ਼ੁਸ਼ੀ ਬਣਾਈਆ। ਵੇ ਨਾਰਦਾ ਉਥੇ ਜੇਠ ਦੀ ਅਗਨੀ ਭਖਦੀ, ਝੱਖੜ ਅੰਧੇਰ ਰਿਹਾ ਵਗਾਈਆ। ਨਾਰਦ ਕਿਹਾ ਉਹਦੀ ਕ਼ੀਮਤ ਨਹੀਂ ਕਰੋੜੀ ਲੱਖ ਦੀ, ਜਗਤ ਸੁਲਤਾਨ ਸਕੇ ਨਾ ਕੋਇ ਚੁਕਾਈਆ। ਨੀ ਤੁਹਾਡੀ ਧਾਰ ਵਹਿਣਾਂ ਵਿਚ ਟਪਦੀ, ਭਜੇ ਵਾਹੋ ਦਾਹੀਆ। ਜਨ ਭਗਤਾਂ

ਆਸ਼ਾ ਵੇਖੋ ਤੂੰ ਮੇਰਾ ਮੈਂ ਤੇਰਾ ਜਪਦੀ, ਅੰਤਰ ਅੰਤਰ ਢੋਲੇ ਗਾਈਆ। ਇਨ੍ਹਾਂ ਦੀ ਕਮਾਈ ਵੇਖੋ ਆਪਣੇ ਪਸੀਨੇ ਰੱਤ ਦੀ, ਜੋ ਰਤੀ ਰਤੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵਕ਼ਤ ਆਪ ਸੁਹਾਈਆ। ਗੰਗਾ ਕਹੇ ਨਾਰਦਾ ਮੇਰੀ ਇਕੋ ਇਕ ਆਸ, ਆਸਾ ਦਿਆਂ ਜਣਾਈਆ। ਜੇ ਭਗਤ ਭੰਡਾਰੇ ਵਿਚੋਂ ਮਿਲ ਜਾਏ ਪਾਣੀ ਦਾ ਇਕ ਗਿਲਾਸ, ਆਪਣੇ ਸੀਨੇ ਲਵਾਂ ਲਗਾਈਆ। ਸਦਾ ਰਖਾਂ ਪਾਸ, ਬਿਨ ਹੱਥਾਂ ਹੱਥ ਉਠਾਈਆ। ਫੇਰ ਜਾ ਕੇ ਦੱਸਾਂ ਸ਼ੰਕਰ ਕੈਲਾਸ਼, ਸ਼ੰਭੂ ਅਗੇ ਵਾਸਤਾ ਪਾਈਆ। ਸਾਡਾ ਅੰਮ੍ਰਿਤ ਹੋਇਆ ਨਾਸ, ਰਸ ਰਹਿਣ ਕਿਛ ਨਾ ਪਾਈਆ। ਤੂੰ ਬੈਠਾ ਉਤੇ ਆਕਾਸ਼, ਮੰਡਲਾਂ ਬਾਹਰ ਡੇਰਾ ਲਾਈਆ। ਧਰਨੀ ਉਤੇ ਕਵਣ ਦੇਵੇ ਧਰਵਾਸ, ਧੀਰਜ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਹੋਇਆ ਫ਼ਾਹਸ਼, ਫ਼ਾਹਿਸ਼ ਹੋਈ ਲੋਕਾਈਆ। ਪਰਮ ਪੁਰਖ ਦੀ ਕਰੇ ਨਾ ਕੋਇ ਤਲਾਸ਼, ਖੋਜਣਵਾਲਾ ਰਹਿਣ ਕੋਇ ਨਾ ਪਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸੇ ਲਾਸ਼, ਲਸ਼ਕਰ ਫ਼ੌਜਾਂ ਰੋਵਣ ਮਾਰਨ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਗੰਗਾ ਕਹੇ ਜੇ ਭਗਤ ਦੁਆਰਿਉਂ ਨਿਰਮਲ ਮਿਲ ਜਾਏ ਪਾਣੀ, ਪਾਹਨਾਂ ਪੱਥਰਾਂ ਮਿਲੇ ਵਡਿਆਈਆ। ਮੇਰੀ ਏਕੰਕਾਰ ਸੋਹੰ ਸਤਿ ਸਚ ਦੀ ਹੋਵੇ ਬਾਣੀ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਮੈਂ ਭੱਜਾਂ ਨੱਠਾਂ ਵੇਖਾਂ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਬੇਨੰਤੀ ਕਰਾਂ ਹੋ ਨਿਮਾਣੀ, ਨਿਵ ਨਿਵ ਸੀਸ ਝੁਕਾਈਆ। ਮੇਰੇ ਤੀਰਥ ਤਟ ਵਿਰੋਲੀਂ ਕਰੀਂ ਆਪ ਮਿਹਰਵਾਨੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੈਨੂੰ ਸਚ ਦੀ ਬਖ਼ਸ਼ੀਂ ਸਚ ਨਿਸ਼ਾਨੀ, ਨਿਸ਼ਾਨਾ ਕੂੜ ਕੁੜਿਆਰ ਬਣਾਈਆ। ਮੈਂ ਤੇਰੀ ਗਾਵਾਂ ਕਥ ਕਹਾਣੀ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਤੂੰ ਮੇਰਾ ਬਣਨਾ ਜੀਅ ਪ੍ਰਾਣੀ, ਪੂਰਨ ਸਤਿਗੁਰ ਤੇਰੀ ਬੇਪਰਵਾਹੀਆ। ਮੈਂ ਭਗਤਾਂ ਘਰ ਅੱਜ ਖ਼ੁਸ਼ੀਆਂ ਨਾਲ ਖਾ ਕੇ ਜਾਵਾਂ ਮਹਿਮਾਨੀ, ਭੋਰਾ ਭੋਰਾ ਆਪਣੇ ਮੁਖ ਵਿਚ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜਾਣ ਜਾਣੀ, ਜਾਨਣਹਾਰ ਤੇਰੀ ਓਟ ਰਖਾਈਆ।

੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਵਕੀਲ ਸਿੰਘ ਦੇ ਗ੍ਰਹਿ ਪਿੰਡ ਹੰਸਾ ਜ਼ਿਲਾ ਜੰਮੂ

ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਜੇ ਆਈਆਂ ਘਤ ਵਹੀਰਾ, ਆਪਣਾ ਪੰਧ ਮੁਕਾਈਆ। ਰਾਹ ਵਿਚ ਤੁਹਾਡਾ ਲਹਿੰਗਾ ਪਾਟਿਆ ਚੀਰਾ, ਕਾਨਿਆਂ ਬੇਲਿਆਂ ਵਿਚ ਦੁਖ ਉਠਾਈਆ। ਨੀ ਤੁਹਾਡੀ ਕਿਹੜੀ ਗੱਲੋਂ ਹੋਈ ਮਾੜੀ ਤਕ਼ਦੀਰਾ, ਮੈਨੂੰ ਦਿਉ ਸਮਝਾਈਆ। ਕਿਧਰ ਗਿਆ ਤੁਹਾਡਾ ਤੀਰਥਾਂ ਤਟਾਂ ਖਾਣ ਵਾਲਾ ਸੀਰਾ, ਖੋਜਿਆਂ ਹੱਥ ਕਿਸੇ ਨਾ ਆਈਆ। ਕਿਹੜੀ ਧਾਰ ਭੋਗ ਲਗਦਾ ਰਿਹਾ ਖੀਰਾ, ਪਾਣੀ ਦੁੱਧ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚਾਰੇ ਕਹਿਣ ਨਾਰਦਾ ਸਾਡੇ ਉਤੇ ਤਕ ਲੈ ਪੰਡਤ ਪਾਂਧੇ, ਪੰਧ ਸਕੇ ਨਾ ਕੋਇ ਮੁਕਾਈਆ। ਸਾਡੇ ਨਾਂ ਦਾ ਭੋਗ ਲਗਾ ਕੇ ਆਪੇ ਰਹੇ ਖਾਂਦੇ, ਸਾਡੇ ਹੱਥ

ਕਿਛ ਨਾ ਆਈਆ। ਨਾਲੇ ਕੂੜ ਕੁੜਿਆਰ ਦੇ ਢੋਲੇ ਰਹੇ ਗਾਂਦੇ, ਰਸਨਾ ਜਿਹਵਾ ਨਾਲ ਸੁਣਾਈਆ। ਨਾਲੇ ਮੰਨਤਾ ਵਿਚ ਲੈਂਦੇ ਰਹੇ ਭਾਂਡੇ, ਬਰਤਨਾਂ ਵੰਡ ਵੰਡਾਈਆ। ਸਾਡੇ ਸੀਨੇ ਮੂਲ ਹੋਏ ਨਾ ਠਾਂਡੇ, ਅਗਨੀ ਤਤ ਤਪਾਈਆ। ਸਾਡੇ ਤੀਰਥ ਤਟ ਕਿਨਾਰੇ ਕਾਹਦੇ, ਕੀ ਦਈਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚਾਰੇ ਕਹਿਣ ਸਾਨੂੰ ਇਸ਼ਾਰਿਆਂ ਵਾਲੇ ਲਗਦੇ ਰਹੇ ਭੋਗ, ਥਾਲ ਪਰੋਸ ਅਗੇ ਨਾ ਕੋਇ ਟਿਕਾਈਆ। ਜਗਤ ਜਗਿਆਸੂ ਹੋ ਕੇ ਮਾਣਦੇ ਰਹੇ ਮੌਜ, ਜਗਤ ਮਾਣਸ ਹੋ ਕੇ ਮਾਣਸਾਂ ਰਹੇ ਖਾਈਆ। ਇਹ ਲੇਖਾ ਤਕਦੀਆਂ ਰਹੀਆਂ ਰੋਜ਼ ਰੋਜ਼ ਰੋਜ਼, ਵੇਖਿਆ ਥਾਉਂ ਥਾਈਂਆ। ਸਾਡਾ ਚਲਿਆ ਕੋਈ ਨਾ ਜੋਗ, ਜੁਗਤੀ ਹੱਥ ਕੋਇ ਨਾ ਆਈਆ। ਏਸੇ ਵਿਚ ਬਹੁੜੀ ਸਾਡੀ ਲੰਘ ਗਈ ਔਧ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡਾ ਅਗਾ ਪਿਛਾ ਦੇਵੇ ਸੋਧ, ਸ਼ੁਧ ਆਪਣੇ ਹੁਕਮ ਨਾਲ ਕਰਾਈਆ।

੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਵਕੀਲ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਗੰਗਾ ਕਹੇ ਨਾਰਦਾ ਅਸੀਂ ਹੁਣ ਕਰੀਏ ਕੀ, ਕਿਛ ਸਮਝ ਦੇਣੀ ਸਮਝਾਈਆ। ਸਾਡਾ ਏਥੇ ਨਾ ਕੋਈ ਪੁਤਰ ਨਾ ਕੋਈ ਧੀ, ਮਾਤ ਪਿਤ ਭਾਈ ਭੈਣ ਨਜ਼ਰ ਕੋਇ ਨਾ ਆਈਆ। ਸਾਨੂੰ ਕਿਸੇ ਨਹੀਂ ਕਿਹਾ ਆਇਆਂ ਜੀ, ਜੀ ਕਹਿ ਕੇ ਕੋਲ ਨਾ ਕੋਇ ਬਹਾਈਆ। ਜਨ ਭਗਤ ਸੁਹੇਲੇ ਇਕੱਲੇ ਮਿਠਾ ਪਾਣੀ ਗਏ ਪੀ, ਸਾਡੀ ਪਿਆਸ ਨਾ ਕੋਇ ਬੁਝਾਈਆ। ਸਾਨੂੰ ਉਹ ਗੱਲ ਚੇਤੇ ਆ ਗਈ ਜੋ ਗੁਰਦਾਸ ਨੇ ਕਹੀ ਵੀਹ ਇਕੀਹ, ਬੀਸ ਇਕੀਸ ਨਾਲ ਵਡਿਆਈਆ। ਸਾਡਾ ਜੀਅ ਕਰਦਾ ਅਸੀਂ ਨਵੀਂ ਚਲਾ ਕੇ ਜਾਈਏ ਲੀਹ, ਪ੍ਰਭ ਦੇ ਕੋਲੋਂ ਮੰਗ ਮੰਗਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੇ ਪਿਛੇ ਜਨ ਭਗਤਾਂ ਦੀ ਪੀੜ ਹਟਾ ਕੇ ਰੀਹ, ਦਰਦਾਂ ਦਰਦਾਂ ਵਿਚੋਂ ਬਾਹਰ ਕਢਾਈਆ। ਸਾਡੀ ਪਿਆਸ ਦੇ ਪਿਛੇ ਇਨ੍ਹਾਂ ਉਤੇ ਬਰਸਾ ਕੇ ਮੀਂਹ, ਅੰਮ੍ਰਿਤ ਮੇਘ ਨਾਮ ਬਰਸਾਈਆ। ਸਤਿ ਸਚ ਦਾ ਆਪਣਾ ਰਸਨਾ ਲਾ ਦੇ ਘੀ, ਜਗਤ ਤ੍ਰਿਸ਼ਨਾ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਕੀ ਸੁਣਾਈਆ। ਜਮਨਾ ਕਹੇ ਗੰਗਾ ਜੇ ਤੈਨੂੰ ਪੁਛਿਆ ਨਹੀਂ ਕਿਸੇ ਨੇ ਪਾਣੀ, ਬੁੱਢੜੀਏ ਤੇਰੇ ਵਲ ਅੱਖ ਨਾ ਕੋਇ ਉਠਾਈਆ। ਤੇਰੀ ਸਾਰ ਪਾਉਣ ਨੂੰ ਬੈਠਾ ਬਾਬਾ ਲਛਮਣ ਸਿੰਘ ਤੇਰਾ ਹਾਣੀ, ਜਿਸ ਦੀ ਆਯੂ ਚਾਰ ਜੁਗ ਸਮਝ ਕਿਸੇ ਨਾ ਆਈਆ। ਇਹ ਉਹ ਖਤਰੇਟਾ ਜਿਸ ਨੂੰ ਕਸੀਰਾ ਦਿਤਾ ਚਮਰੇਟਾ ਅੰਦਰੋਂ ਬਣ ਕੇ ਜਾਣ ਜਾਣੀ, ਦੂਜਾ ਨਜ਼ਰ ਕੋਇ ਨਾ ਆਈਆ। ਇੰਨ ਹੱਥ ਜੋੜ ਕੇ ਕਿਹਾ ਮੈਂ ਤੇਰਾ ਜੀਉ ਪ੍ਰਾਣੀ, ਪ੍ਰਾਨ ਅਧਾਰੀ ਤੇਰੀ ਓਟ ਰਖਾਈਆ। ਬਿਨਾ ਕ਼ੀਮਤ ਤੋਂ ਕਸੀਰਾ ਸੁੱਟਿਆ ਤੇਰੇ ਵਲ ਕਰ ਧਿਆਨੀ, ਬਿਨ ਨੈਣਾਂ ਨੈਣ ਉਠਾਈਆ । ਤੂੰ ਉਸ ਨੂੰ ਸਚ ਪਿਆਰ ਵਿਚ ਦਿਤੀ ਕੰਗਣ ਨਿਸ਼ਾਨੀ, ਹੱਥ ਬਾਂਹ ਆਪਣੀ ਬਾਹਰ ਕਢਾਈਆ। ਨੀ ਤੇਰੇ ਨਾਲ ਇਹਦੀ ਮੁਹੱਬਤ ਪੁਰਾਣੀ, ਜੀਵ ਜਗਤ ਭੇਵ ਨਾ ਕੋਇ ਚੁਕਾਈਆ। ਜੇ ਏਥੇ ਪੁਜ ਗਈ ਹੁਣ ਹੋ ਜਾ ਨਿਮਾਣੀ,

ਨਿਵ ਨਿਵ ਸੀਸ ਨਿਵਾਈਆ। ਝਟ ਸੁਰਸਤੀ ਬੋਲੀ ਏਥੇ ਸੁਣ ਲੈ ਅਗੰਮੀ ਬਾਣੀ, ਜੋ ਬਾਣ ਅਣਿਆਲਾ ਤੀਰ ਲਗਾਈਆ। ਗੋਦਾਵਰੀ ਕਹੇ ਤੂੰ ਬਣੀ ਨਾ ਚੰਗੀ ਸਵਾਣੀ, ਸੋਹਣੀਏ ਤੈਨੂੰ ਦਿਆਂ ਸਮਝਾਈਆ। ਇਹ ਸ਼ਹਿਨਸ਼ਾਹ ਸੁਲਤਾਨੀ, ਦੋ ਜਹਾਨਾਂ ਮਾਲਕ ਇਕ ਅਖਵਾਈਆ। ਜੇ ਮਿਹਰਵਾਨ ਕਰ ਦੇਵੇ ਮਿਹਰਵਾਨੀ, ਸਭ ਦੀ ਤ੍ਰਿਸ਼ਨਾ ਭੁਖ ਦਏ ਮਿਟਾਈਆ। ਜਨ ਭਗਤਾਂ ਦੇ ਰਿਹਾ ਮੰਜ਼ਲ ਇਕ ਰੁਹਾਨੀ, ਰੂਹ ਬੁਤ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਮਾਲਕ ਇਕ ਅਖਵਾਈਆ।

੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਰਮੇਸ਼ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਕੰਗਣ ਕਹੇ ਮੈਂ ਪੁਰਾਣਾ ਨਹੀਂ ਕੋਈ ਕੰਗਲਾ, ਮੇਰੀ ਕ਼ੀਮਤ ਜਗਤ ਕੋਇ ਨਾ ਪਾਈਆ। ਮੇਰਾ ਰੂਪ ਨਹੀਂ ਕੋਈ ਗੰਦਲਾ, ਖੋਟ ਵਿਚ ਨਾ ਕੋਇ ਮਿਲਾਈਆ। ਮੇਰਾ ਨੇਤਰ ਨਹੀਂ ਕੋਈ ਅੰਧਲਾ, ਵੇਖ ਸਕਾਂ ਨਾ ਖ਼ਲਕ ਖ਼ੁਦਾਈਆ। ਮੇਰਾ ਧਾਮ ਨਿਆਰਾ ਸਭ ਤੋਂ ਬੰਗਲਾ, ਜਿਥੇ ਵਸੇ ਮੇਰਾ ਮਾਹੀਆ। ਉਥੇ ਚਾਰ ਦੀਵਾਰੀ ਨਹੀਂ ਕੋਈ ਜੰਗਲਾ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਮੈਂ ਇਕੋ ਸਾਹਿਬ ਨੂੰ ਕਰਾਂ ਬੰਦਨਾ, ਨਿਵ ਨਿਵ ਲਾਗਾ ਪਾਈਆ। ਜੋ ਦੇਵੇ ਸਭ ਅਨੰਦਣਾ, ਅਨੰਦ ਅਨੰਦ ਵਿਚੋਂ ਪਰਗਟਾਈਆ । ਜਨ ਭਗਤੋ ਉਸੇ ਕੋਲੋਂ ਸਭ ਨੇ ਮੰਗਣਾ, ਦੇਵਣਹਾਰ ਗੁਸਾਈਂਆ। ਜਿਸ ਦੀ ਸਰਨ ਸਰਨਾਈ ਸਭ ਨੇ ਲੱਗਣਾ, ਲਗ ਮਾਤਰ ਡੇਰਾ ਢਾਹੀਆ। ਉਸੇ ਦਾ ਦੀਪਕ ਜਗਣਾ, ਜੋਤੀ ਜਾਤਾ ਕਰੇ ਰੁਸ਼ਨਾਈਆ। ਉਸੇ ਦਾ ਡੰਕਾ ਵਜਣਾ, ਦੋ ਜਹਾਨ ਕਰੇ ਰੁਸ਼ਨਾਈਆ। ਜਿਸ ਦੇ ਹੁਕਮ ਵਿਚ ਕਲਜੁਗ ਕੂੜਾ ਭਜਣਾ, ਭੱਜੇ ਵਾਹੋ ਦਾਹੀਆ। ਧਰਨੀ ਉਤੇ ਅੰਤ ਨਹੀਂ ਲਭਣਾ, ਖੋਜਿਆਂ ਹੱਥ ਕਿਸੇ ਨਾ ਆਈਆ। ਸਤਿਗੁਰ ਸਾਚਾ ਸੱਜਣਾ, ਨਿਰਗੁਣ ਧਾਰ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਕੰਗਣ ਕਹੇ ਗੰਗਾ ਲਛਮਣ ਵੇਖ ਲੈ ਜੋਬਨਵੰਤ, ਜਵਾਨੀ ਅੰਦਰੇ ਅੰਦਰ ਨਜ਼ਰੀ ਆਈਆ। ਜਿਸ ਨੂੰ ਬੁਧੀਵਾਨ ਸਮਝ ਸਕੇ ਕੋਈ ਨਾ ਪੰਡਤ, ਅਕ਼ਲ ਚਲੇ ਨਾ ਕੋਇ ਚਤੁਰਾਈਆ । ਦੁਨੀਆਦਾਰ ਭਾਵੇਂ ਸਾਧ ਕਹਿਣ ਭਾਵੇਂ ਸੰਤ, ਸਤਿਗੁਰ ਸ਼ਬਦ ਆਪਣਾ ਰੰਗ ਰੰਗਾਈਆ। ਜੋ ਬਣਾਵਣਹਾਰਾ ਭਗਤਾਂ ਬਣਤ, ਘੜਨ ਭੰਨਣਹਾਰ ਇਕ ਅਖਵਾਈਆ। ਜੇ ਇਹ ਲਹਿਣਾ ਬਾਕੀ ਨਾ ਹੁੰਦਾ ਏਸ ਦਾ ਹੋ ਜਾਣਾ ਸੀ ਅੰਤ, ਤਨ ਵਜੂਦ ਰਹਿਣ ਕੁਛ ਨਾ ਪਾਈਆ। ਅਗੇ ਪ੍ਰਭੂ ਕਿਰਪਾ ਕਰ ਕੇ ਬਣਾਏ ਨਵੀਂ ਬਣਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਕੰਗਣ ਕਹੇ ਮੈਂ ਬਣਾਂ ਵਿਚੋਲਾ ਦਲਾਲ, ਪਿਛਲੀ ਯਾਰੀ ਦਿਆਂ ਦ੍ਰਿੜਾਈਆ। ਵੇਖਾਂ ਆਪਣੇ ਮਿਤਰ ਦਾ ਹਾਲ, ਬਿਨ ਨੈਣਾਂ ਨੈਣ ਉਠਾਈਆ। ਜੇ ਪ੍ਰਭੂ ਤੂੰ ਬਚਾਇਆ ਇਸ ਨੂੰ ਅੰਤ ਕੋਲੋਂ ਕਾਲ, ਕਾਲ ਮਹਾਕਾਲ ਆਪਣੇ ਹੁਕਮ ਵਿਚ ਰਖਾਈਆ। ਕਿਰਪਾ ਕਰ ਕੇ ਇਸ ਨੂੰ ਆਯੂ ਬਖ਼ਸ਼ ਦੇ ਪੰਜ ਸੱਤ ਦਸ ਸਾਲ, ਗਿਣਤੀ ਆਪਣੇ ਹੱਥ ਰਖਾਈਆ। ਭਗਤਾਂ ਦਾ ਭਗਤ ਦੁਆਰੇ ਗੋਦਾਵਰੀ ਕਹੇ ਜੇ ਮੈਨੂੰ ਪਾਣੀ ਨਹੀਂ

ਪਿਆਇਆ ਮੇਰੇ ਪ੍ਰਭੂ ਨੂੰ ਦਿਉ ਪਿਆਲ, ਸਾਡੀ ਤ੍ਰਿਸ਼ਨਾ ਰਹੇ ਨਾ ਰਾਈਆ। ਤੁਸੀਂ ਜੀਉਂਦੇ ਰਹੋ ਜਗਤ ਵਿਚ ਤੁਹਾਡੀ ਸਭ ਤੋਂ ਵਖਰੀ ਹੋਵੇ ਮਿਸਾਲ, ਮਿਸਲ ਵਿਚ ਮਿਸਲ ਪ੍ਰਭ ਆਪਣੀ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਹੇਲੇ ਗੁਰ ਸਤਿਗੁਰ ਆਪੇ ਲਏ ਭਾਲ, ਭਾਲਣਹਾਰਾ ਏਕੰਕਾਰਾ ਆਪਣੀ ਦਇਆ ਕਮਾਈਆ।

੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਸੁਰਗਵਾਸੀ ਬਾਬੂ ਰਾਮ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਨਾਰਦ ਕਹੇ ਪ੍ਰਭੂ ਜਨ ਭਗਤਾਂ ਬਣਿਆ ਰਹਿਣਾ ਸਹਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਨ੍ਹਾਂ ਇਕ ਵਾਰ ਤੇਰਾ ਲਾ ਲਿਆ ਜੈਕਾਰਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ?ਦੀ? ਜੈ ਸੁਣਾਈਆ। ਉਨ੍ਹਾਂ ਦਾ ਦੀਨ ਦੁਨੀ ਵਿਚੋਂ ਕਰਨਾ ਪਾਰ ਕਿਨਾਰਾ, ਲੋਕਮਾਤ ਲੇਖਾ ਕੁਛ ਰਹਿਣ ਨਾ ਪਾਈਆ। ਜਨਮ ਲੈਣਾ ਪਏ ਨਾ ਜਗਤ ਫੇਰ ਦੁਬਾਰਾ, ਅਗਨੀ ਤਤ ਨਾ ਕੋਇ ਤਪਾਈਆ। ਸਦ ਵਸਦੇ ਰਹਿਣਾ ਸਚਖੰਡ ਦੁਆਰਾ, ਥਿਰ ਘਰ ਸਾਚੇ ਲੈਣਾ ਟਿਕਾਈਆ। ਜੁਗ ਚੌਕੜੀ ਤੇਰਾ ਲੇਖਾ ਅਪਰ ਅਪਾਰਾ, ਅਪਰੰਪਰ ਸੁਆਮੀ ਤੇਰੀ ਬੇਪਰਵਾਹੀਆ। ਕਲਜੁਗ ਅੰਤ ਤੇਰਾ ਨਾਉਂ ਕਲ ਕਲਕੀ ਅਵਤਾਰਾ, ਨਿਹਕਲੰਕ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਨਾਰਦ ਕਹੇ ਪ੍ਰਭੂ ਭਗਤਾਂ ਸਦਾ ਕਟਣੀ ਫਾਸੀ, ਫ਼ੈਸਲਾ ਰਾਏ ਧਰਮ ਨਾ ਕੋਇ ਸੁਣਾਈਆ। ਆਵਣ ਜਾਵਣ ਮੇਟਣੀ ਉਦਾਸੀ, ਚਿੰਤਾ ਜਗਤ ਨਾ ਕੋਇ ਰਖਾਈਆ। ਤੇਰੇ ਸਚਖੰਡ ਦੁਆਰ ਵਸਣ ਖ਼ੁਸ਼ੀਆਂ ਨਾਲ ਕਰਨ ਹਾਸੀ, ਮਸਤੀ ਵਿਚ ਤੇਰੇ ਵਿਚ ਸਮਾਈਆ। ਤੂੰ ਪਾਤਸ਼ਾਹ ਸ਼ਹਿਨਸ਼ਾਹ ਪੁਰਖ ਅਬਿਨਾਸ਼ੀ, ਕਰਤੇ ਤੇਰੀ ਵਡ ਵਡਿਆਈਆ। ਤੇਰੇ ਹੁਕਮੇ ਅੰਦਰ ਸ਼ੰਕਰ ਕੈਲਾਸ਼ੀ, ਦਰ ਠਾਂਡੇ ਬੈਠਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਦੇਣਾ ਸੁਹਾਈਆ। ਨਾਰਦ ਕਹੇ ਪ੍ਰਭੂ ਤੂੰ ਮਾਲਕ ਬਣਨਾ ਸਭ ਦਾ, ਭਗਤ ਸੁਹੇਲੇ ਲੈਣੇ ਗਲ ਲਾਈਆ। ਤੈਨੂੰ ਗੁਰਮੁਖ ਫਿਰੇ ਕੋਈ ਨਾ ਲਭਦਾ, ਘਰ ਮਿਲਣਾ ਚਾਈਂ ਚਾਈਂਆ। ਕੂੜ ਵਿਛੋੜਾ ਮੇਟਣਾ ਜਗ ਦਾ, ਜਾਗਰਤ ਜੋਤ ਕਰਨੀ ਰੁਸ਼ਨਾਈਆ। ਨਾਮ ਪਿਆਲਾ ਪਿਆਉਣਾ ਅੰਮ੍ਰਿਤ ਮਦਿ ਦਾ, ਬਿਨ ਰਸਨਾ ਰਸ ਚਖਾਈਆ। ਤੇਰਾ ਮੇਲਾ ਹੋਇਆ ਸਬਬ ਦਾ, ਸਤਿਗੁਰ ਦੇਣੀ ਮਾਣ ਵਡਿਆਈਆ। ਜੋ ਤੇਰੀ ਸਰਨ ਸਰਨਾਈ ਹੋਵੇ ਲਗਦਾ, ਧੂੜੀ ਚਰਨਾਂ ਖ਼ਾਕ ਰਮਾਈਆ। ਉਹ ਪੰਧ ਮੁਕਾਵੇ ਆਵਣ ਜਾਵਣ ਵਾਲੀ ਹੱਦ ਦਾ, ਹਦੂਦਾਂ ਡੇਰਾ ਢਾਹੀਆ। ਸਚ ਦੁਆਰ ਹੋਵੇ ਵਸਦਾ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਤੇਰਾ ਦੀਪਕ ਜੋਤੀ ਜਗਦਾ, ਨੂਰ ਨੁਰਾਨਾ ਨਜ਼ਰੀ ਆਈਆ। ਝਗੜਾ ਅਗੇ ਨਾ ਰਹੇ ਅਲਗ ਦਾ, ਜੋਤੀ ਜੋਤ ਵਿਚ ਰਲਾਈਆ। ਮਾਣ ਦੇਣਾ ਅਮਰਾਪਦ ਦਾ, ਦਰਗਾਹ ਸਾਚੀ ਸਚ ਸੁਹਾਈਆ। ਮੇਰਾ ਬਚਨ ਆਸਾ ਵਾਲਾ ਪੂਰਾ ਕਰਨਾ ਅੱਜ ਦਾ, ਆਜਜ਼ ਹੋ ਕੇ ਮੰਗ ਮੰਗਾਈਆ। ਤੁਧ ਬਿਨ ਭਗਤਾਂ ਪੜਦਾ ਕੋਇ ਨਾ ਕਜਦਾ, ਸਿਰ ਸਿਰ ਹੱਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਘਰ ਦੇਣੀ ਵਡਿਆਈਆ। ਨਾਰਦ ਕਹੇ ਪ੍ਰਭੂ ਤੇਰਾ ਬੱਚਾ ਨੰਨ੍ਹਾ ਬਾਬੂ ਰਾਮ, ਰਾਮ ਪਿਆਰੇ ਦੇਣੀ ਵਡਿਆਈਆ। ਅੰਮ੍ਰਿਤ ਰਸ ਦੇ ਹਕ਼ੀਕ਼ੀ ਜਾਮ, ਬਿਨ ਰਸਨਾ ਰਸ ਚਖਾਈਆ। ਦੀਨ ਦੁਨੀ ਦਾ ਝਗੜਾ ਮੇਟ ਤਮਾਮ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਰਾਏ ਧਰਮ ਦਾ ਬਣਨਾ ਨਾ ਪਏ ਗ਼ੁਲਾਮ, ਹੁਕਮ ਵਿਚ ਨਾ ਹੁਕਮ ਭੁਆਈਆ। ਤੂੰ ਆਦਿ ਜੁਗਾਦੀ ਭਗਤਾਂ ਕਰਨ ਵਾਲਾ ਇੰਤਜ਼ਾਮ, ਤੇਰੇ ਹੱਥ ਤੇਰੀ ਵਡਿਆਈਆ । ਮੈਂ ਚਾਹੁੰਦਾ ਤੇਰੇ ਚਰਨ ਕਵਲ ਸਚਖੰਡ ਕਰਨ ਵਿਸਰਾਮ, ਸਿੰਘਾਸਣ ਇਕੋ ਦੇਣਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਆਪ ਸਹਾਈਆ। ਨਾਰਦ ਕਹੇ ਪ੍ਰਭੂ ਜਨ ਭਗਤ ਤੇਰੀ ਚਰਨ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਤੂੰ ਪੰਧ ਮੁਕਾਉਣਾ ਪ੍ਰਿਥਮੀ ਅਕਾਸ਼ੀ, ਗਗਨ ਗਗਨੰਤਰਾਂ ਡੇਰਾ ਢਾਹੀਆ । ਜਨਮ ਦੀ ਜਨਮ ਵਿਚੋਂ ਮੇਟਣੀ ਉਦਾਸੀ, ਚਿੰਤਾ ਚਿਖਾ ਨਾ ਕੋਇ ਤਪਾਈਆ। ਮਾਨਸ ਜਨਮ ਕਰਨਾ ਰਹਿਰਾਸੀ, ਰਸਤਾ ਆਪਣਾ ਇਕ ਦਰਸਾਈਆ। ਜਿਥੇ ਤੇਰਾ ਨੂਰ ਜੋਤ ਪਰਕਾਸ਼ੀ, ਜੋਤੀ ਜਾਤੇ ਨਜ਼ਰੀ ਆਈਆ। ਤੇਰਾ ਭਗਤ ਸੁਹੇਲਾ ਸਚਖੰਡ ਦਾ ਹੋਵੇ ਵਾਸੀ, ਦਰਗਾਹ ਸਾਚੀ ਸੋਭਾ ਪਾਈਆ। ਨਾਰਦ ਕਹੇ ਪ੍ਰਭੂ ਮੇਰੀ ਬੇਨੰਤੀ ਮੇਰੀ ਅਰਦਾਸੀ, ਅਰਜ਼ੋਈ ਤੇਰੇ ਚਰਨ ਟਿਕਾਈਆ। ਜਨ ਭਗਤ ਪਰਵਾਰ ਨਾਮ ਦੇਣਾ ਸ਼ਬਦ ਸਵਾਸੀ, ਸਾਹ ਸਾਹ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਸਦਾ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ।

੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਇੰਦਰ ਰਾਮ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਮੇਰੇ ਨਾਲ ਕਰੋ ਮਿਲਾਪ, ਮੇਲਾ ਹਰਿ ਜਗਦੀਸ਼ ਮਿਲਾਈਆ। ਪ੍ਰਭ ਨੂੰ ਕਹੀਏ ਭਗਤਾਂ ਬਣਨਾ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਆਵਣ ਜਾਵਣ ਲੱਖ ਚੁਰਾਸੀ ਮੇਟਣਾ ਤਾਪ, ਤ੍ਰੈਗੁਣ ਪੰਧ ਮੁਕਾਈਆ । ਆਤਮ ਪਰਮਾਤਮ ਬਖ਼ਸ਼ਦੇ ਰਹਿਣਾ ਜਾਪ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਬੰਦ ਕਿਵਾੜੀ ਖੋਲ੍ਹਦੇ ਰਹਿਣਾ ਤਾਕ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਨਿਗਾਹਬਾਨ ਹੋ ਕੇ ਸਦਾ ਲੈਣਾ ਝਾਕ, ਲੋਕਮਾਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਸਾਰੇ ਬਣੀਏ ਮੰਗਤੇ, ਪ੍ਰਭ ਚਰਨ ਧਿਆਨ ਲਗਾਈਆ। ਸਾਡਾ ਸਾਥ ਦਿਉ ਸਾਚੀ ਸੰਗਤੇ, ਸੰਗੀ ਸਭ ਅਖਵਾਈਆ। ਪ੍ਰਭ ਨੂੰ ਕਹੀਏ ਗੜ੍ਹ ਤੋੜ ਦੇ ਹਉਮੇ ਹੰਗਤੇ, ਹੰ ਬ੍ਰਹਮ ਦੇ ਸਮਝਾਈਆ। ਜਿਨ੍ਹਾਂ ਭੋਜਨ ਖਾਧਾ ਬੈਠ ਕੇ ਇਕੇ ਪੰਗਤੇ, ਸਾਰੇ ਇਕੋ ਰੰਗ ਸਮਾਈਆ । ਵੇਖੋ ਕਿੰਨੇ ਜੁਗ ਚੌਕੜੀ ਜਾਂਦੇ ਲੰਘਦੇ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਸਾਰੇ ਮਾਂਗਤ ਹੋ ਕੇ ਡਾਹੀਏ ਝੋਲੀ, ਖ਼ਾਲੀ ਹੱਥ ਵਖਾਈਆ। ਪ੍ਰਭੂ ਸਾਡੀ ਧਾਰ ਤੇਰੇ ਦਰ ਦੀ ਗੋਲੀ, ਸੇਵਕ ਚਾਕਰ ਰੂਪ ਬਦਲਾਈਆ। ਸਾਡਾ ਪ੍ਰੇਮ ਪਿਆਰ ਮੁਹੱਬਤ ਵਿਚ ਤੋਲੀਂ, ਜਗਤ

ਤਰਾਜ਼ੂ ਹੱਥ ਨਾ ਕੋਇ ਉਠਾਈਆ। ਅਸੀਂ ਬੇਨੰਤੀ ਕਰੀਏ ਹੌਲੀ ਹੌਲੀ, ਉਚੀ ਕੂਕ ਨਾ ਕੋਇ ਸੁਣਾਈਆ। ਸਾਡਾ ਮਾਲਕ ਹੋ ਕੇ ਸਾਡੇ ਅੰਦਰ ਮੌਲੀਂ, ਮੌਲਾ ਆਪਣਾ ਰੂਪ ਪਰਗਟਾਈਆ। ਤੇਰੀ ਚਰਨ ਪ੍ਰੀਤੀ ਸਾਡੀ ਆਤਮ ਹੋਵੇ ਘੋਲੀ, ਘੋਲੀ ਘੋਲ ਘੁਮਾਈਆ। ਮਿਹਰਵਾਨਾ ਸ੍ਰੀ ਭਗਵਾਨਾ ਨੌਜੁਆਨਾ ਸਾਡੀ ਕੰਧਿਆਂ ਉਤੇ ਉਠਾ ਲੈ ਕਰਮਾਂ ਵਾਲੀ ਡੋਲੀ, ਦੂਸਰ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡੀ ਲੇਖੇ ਲਾਉਣੀ ਸੁਰਤ ਅਨਭੋਲੀ, ਭੁੱਲੇ ਭਟਕੇ ਦਰ ਆਪਣੇ ਲੈਣੇ ਟਿਕਾਈਆ।

੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਬੰਸੋ ਦੇਵੀ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਸਤਿਗੁਰ ਸ਼ਬਦ ਕਹੇ ਜਨ ਭਗਤੋ ਕਦੇ ਨਾ ਜਾਣਾ ਡੋਲ, ਅਡੁਲ ਦੇਵਣਹਾਰ ਵਡਿਆਈਆ। ਸਦਾ ਸੁਹੇਲਾ ਇਕ ਇਕੇਲਾ ਵਸੇ ਤੁਹਾਡੇ ਕੋਲ, ਕਾਇਆ ਮੰਦਰ ਅੰਦਰ ਆਪਣਾ ਡੇਰਾ ਲਾਈਆ। ਜਗਤ ਜਹਾਨ ਤੁਸੀਂ ਬਣੇ ਨਾ ਰਹਿਣਾ ਅਨਭੋਲ, ਭੁਲਿਓ ਰੁਲਿਓ ਤੁਹਾਨੂੰ ਲਏ ਜਗਾਈਆ। ਧਰਮ ਦੁਆਰਾ ਸਾਚਾ ਦੇਵੇ ਖੋਲ੍ਹ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਆਤਮ ਪਰਮਾਤਮ ਧਾਰ ਹੋ ਕੇ ਜਾਵੇ ਮੌਲ, ਮੌਲਾ ਆਪਣਾ ਰੰਗ ਚੜ੍ਹਾਈਆ। ਤੁਹਾਡਾ ਵਅਦਾ ਪੂਰਾ ਕਰੇ ਕੌਲ, ਇਕ਼ਰਾਰ ਆਪਣੇ ਹੱਥ ਰਖਾਈਆ । ਜੋ ਪੰਧ ਮਾਰ ਕੇ ਆ ਗਿਆ ਉਪਰ ਧੌਲ, ਧਰਤ ਦਾ ਮਾਲਕ ਇਕ ਅਖਵਾਈਆ। ਤੁਹਾਨੂੰ ਫੜ ਉਠਾਏ ਸ਼ਬਦ ਵਜਾ ਕੇ ਢੋਲ, ਸੋਈ ਸੁਰਤ ਰਹਿਣ ਨਾ ਪਾਈਆ। ਨਾਮ ਨਿਧਾਨਾ ਦੱਸ ਕੇ ਬੋਲ, ਸ਼ਬਦ ਅਗੰਮਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਇਕ ਵਖਾਈਆ। ਨਾਰਦ ਕਹੇ ਜਨ ਭਗਤੋ ਲੋਕਮਾਤ ਮੂਲ ਨਾ ਡਰਨਾ, ਭੈ ਪ੍ਰਭੂ ਰਿਹਾ ਮੁਕਾਈਆ। ਜਿਸ ਨੇ ਤੁਹਾਡੇ ਗ੍ਰਹਿ ਵੜਨਾ, ਘਰ ਮੰਦਰ ਡੇਰਾ ਲਾਈਆ। ਤੁਹਾਡਾ ਅੰਤਸ਼ਕਰਨ ਫੜਨਾ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਤੁਹਾਡਾ ਗੀਤ ਸੰਗੀਤ ਢੋਲਾ ਪੜ੍ਹਨਾ, ਆਤਮ ਪਰਮਾਤਮ ਰਾਗ ਜਣਾਈਆ। ਤੁਹਾਡੀ ਮੰਜ਼ਲ ਮਹਿਬੂਬ ਚੜ੍ਹਨਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਦਏ ਸੁਹਾਈਆ। ਨਾਰਦ ਕਹੇ ਜਨ ਭਗਤੋ ਤੁਹਾਡਾ ਵੇਖੇ ਆਪ ਮਹਲ, ਮਹਲ ਆਪਣਾ ਲਏ ਬਣਾਈਆ। ਜੋ ਵਸੇ ਸਦਾ ਅਟਲ, ਅਟਲ ਦਾ ਮਾਲਕ ਇਕ ਅਖਵਾਈਆ। ਉਹ ਸਚ ਸੰਦੇਸ਼ਾ ਨਿਰਗੁਣ ਧਾਰ ਦੇਵੇ ਘਲ, ਬਿਨ ਰਸਨਾ ਰਸਨ ਪੜ੍ਹਾਈਆ। ਤੁਹਾਡਾ ਅੰਦਰ ਬਣਾ ਕੇ ਆਪਣਾ ਨਿਹਚਲ ਧਾਮ ਸਿੰਘਾਸਣ ਲਏ ਮੱਲ, ਆਸਣ ਇਕੋ ਇਕ ਵਖਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਆਤਮ ਜਾਏ ਰਲ, ਪਰਮਾਤਮ ਮਿਲ ਕੇ ਖ਼ੁਸ਼ੀ ਬਣਾਈਆ। ਤੁਹਾਡਾ ਵਿਛੋੜਾ ਹੋਣ ਨਾ ਦੇਵੇ ਪਲ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡਾ ਵਿਛੋੜੇ ਵਾਲਾ ਮੇਟ ਕੇ ਸੱਲ, ਸਤਿਗੁਰ ਆਪਣੀ ਧਾਰ ਵਿਚ ਰਖਾਈਆ।

੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਸੰਤੋਖ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਨਾਰਦ ਕਹੇ ਪ੍ਰਭੂ ਤੇਰੀਆਂ ਭਗਤਾਂ ਨਾਲ ਯਾਰੀਆਂ, ਯਾਰ ਯਾਰਾਂ ਦੇ ਯਾਰ ਹੋਣਾ ਸਹਾਈਆ। ਨਿਗਾਹ ਮਾਰ ਕੇ ਤਕ ਖ਼ੁਆਰੀਆਂ, ਘਰ ਘਰ ਵੇਖ ਵਖਾਈਆ। ਤਨ ਵਜੂਦਾਂ ਲੱਗੀਆਂ ਕਟ ਬੀਮਾਰੀਆਂ, ਰੋਗ ਸੋਗ ਗਵਾਈਆ। ਵੇਰਵਾ ਰਖਣਾ ਨਹੀਂ ਪੁਰਖ ਨਾਰੀਆਂ, ਬਿਰਧਾਂ ਬਾਲਾਂ ਹੋਣਾ ਸਹਾਈਆ। ਜੁਗ ਚੌਕੜੀ ਬਾਦ ਆਈ ਤੇਰੀ ਵਾਰੀਆ, ਵਾਰਸ ਹੋਣਾ ਸਭਨੀ ਥਾਈਂਆ। ਤੇਰੇ ਨਾਮ ਤੋਂ ਬਿਨਾ ਹੋਰ ਦਿਸੇ ਕੋਇ ਨਾ ਦਾਰੀਆ, ਦਾਰੂ ਅਵਰ ਨਾ ਕੋਇ ਰਖਾਈਆ। ਇਕ ਬੇਨੰਤੀ ਹਮਾਰੀ ਆ, ਹਮ ਸਾਜਣ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਹੋਣਾ ਸਹਾਈਆ। ਨਾਰਦ ਕਹੇ ਪ੍ਰਭੂ ਨੌ ਸੌ ਨੜਿਨਵੇ ਬੀਮਾਰੀ ਹਰ ਘਟ ਸਰੀਰ, ਸਮੇਂ ਸਮੇਂ ਆਪਣਾ ਰੂਪ ਬਦਲਾਈਆ । ਕੀ ਕੋਈ ਕਰੇ ਸਾਧ ਫ਼ਕੀਰ, ਭੇਵ ਸਕੇ ਨਾ ਕੋਇ ਪਾਈਆ। ਹਕੀਮ ਡਾਕਟਰ ਕਿਸ ਕਿਸ ਨੂੰ ਰਖਣ ਚੀਰ, ਕਿਸ ਕਿਸ ਦੀ ਕਰਨ ਸਫ਼ਾਈਆ। ਤੇਰਾ ਖੇਲ ਬੇਨਜ਼ੀਰ, ਨਜ਼ਰਾਂ ਤੋਂ ਓਹਲੇ ਤੇਰੀ ਬੇਪਰਵਾਹੀਆ। ਬੇਸ਼ਕ ਸਾਢੇ ਤਿੰਨ ਹੱਥ ਮਾਨਸ ਤੇਰੀ ਜਗੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਨਾਰਦ ਕਹੇ ਪ੍ਰਭੂ ਦੁਖ ਰੋਗ ਮੇਟ ਦੇ ਸਰ, ਸਿਰ ਸਿਰ ਆਪਣਾ ਧਿਆਨ ਲਗਾਈਆ। ਜਿਸ ਵਿਚ ਦਸਮ ਦੁਆਰੀ ਤੇਰਾ ਘਰ, ਬ੍ਰਹਿਮੰਡ ਖੰਡ ਰਚਨਾ ਲਈ ਰਚਾਈਆ। ਜਿਥੇ ਤੇਰਾ ਸਰੋਵਰ ਸਰ, ਸਚ ਵਸਤੂ ਦਿਤੀ ਟਿਕਾਈਆ। ਜਿਥੇ ਤੇਰਾ ਸ਼ਬਦ ਅਨਾਦੀ ਤੂੰ ਹੀ ਤੂੰ ਹੀ ਰਿਹਾ ਕਰ, ਕਰਨੀ ਦੇ ਕਰਤੇ ਤੇਰੇ ਢੋਲੇ ਗਾਈਆ। ਜਿਥੇ ਦੀਪਕ ਜੋਤੀ ਨਿਰਾਕਾਰ ਟਿਕਾਇਆ ਆਪਣੇ ਘਰ, ਘਰ ਘਰ ਵਿਚ ਆਪਣੀ ਕੀਤੀ ਰੁਸ਼ਨਾਈਆ। ਤਿਸ ਸਿਰ ਉਤੇ ਕਿਰਪਾ ਕਰ, ਕਿਰਪਨ ਹੋ ਕੇ ਵੇਖ ਵਖਾਈਆ। ਦਰਦ ਪੀੜ ਨਾ ਆਵੇ ਦਰ, ਦਰ ਦੁਆਰਿਉਂ ਬਾਹਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਨਾਰਦ ਕਹੇ ਪ੍ਰਭੂ ਮੇਰੀ ਮਿੰਨਤ ਇਕੋ ਮੰਨ, ਮਨਸਾ ਤੇਰੇ ਚਰਨ ਟਿਕਾਈਆ। ਜਨ ਭਗਤਾਂ ਪਵਿਤ੍ਰ ਕਰ ਦੇ ਮੁਖ ਨਾਕ ਅੱਖਾਂ ਕੰਨ, ਕਾਇਨਾਤ ਦੇ ਮਾਲਕ ਆਪਣੀ ਦਇਆ ਕਮਾਈਆ। ਦਰਦੀ ਹੋ ਕੇ ਸਭ ਦਾ ਬੇੜਾ ਬੰਨ੍ਹ, ਬੰਨ੍ਹਣਹਾਰ ਆਪ ਅਖਵਾਈਆ। ਇਹ ਭਗਤ ਸੁਹੇਲੇ ਤੇਰੇ ਚੰਨ, ਚਰਨ ਕਵਲ ਬੈਠੇ ਸੀਸ ਨਿਵਾਈਆ। ਸਚ ਪਿਆਰ ਦਾ ਦੇ ਦੇ ਧਨ, ਵਸਤੂ ਨਾਮ ਵਾਲੀ ਵਰਤਾਈਆ। ਸਦਾ ਸਦਾ ਬਣਾ ਲੈ ਆਪਣੇ ਜਨ, ਧੁਰ ਦੀ ਬਣ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸਚ ਹੋਣਾ ਸਹਾਈਆ। ਨਾਰਦ ਕਹੇ ਪ੍ਰਭੂ ਜਨ ਭਗਤਾਂ ਦੁਖੜੇ ਕਦੇ ਨਾ ਹੋਣ, ਸਿਰ ਸਿਰ ਦੇਣੀ ਮਾਣ ਵਡਿਆਈਆ। ਪਵਿਤ੍ਰ ਕਰਨਾ ਸਵਾਸੀ ਪੌਣ, ਸਾਹ ਸਾਹ ਵਿਚ ਸਮਾਈਆ। ਜਿਸ ਨਾਲ ਤੇਰਾ ਢੋਲਾ ਗਾਉਣ, ਗੋਬਿੰਦ ਤੇਰੇ ਰੰਗ ਰੰਗਾਈਆ। ਕਿਉਂ ਕਲਜੁਗ ਅੰਤਮ ਦੁਖਾਂ ਵਿਚ ਆਇਉਂ ਤਰਸੌਣ, ਤਰਸਦਿਆਂ ਆਪਣੇ ਗਲੇ ਲਗਾਈਆ। ਕਿਉਂ ਗ਼ਰੀਬ ਨਿਮਾਣਿਆਂ ਆਇਉਂ ਰਵਾਉਣ, ਰੋਂਦਿਆਂ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਨਾਰਦ ਕਹੇ ਪ੍ਰਭੂ ਤੂੰ ਯੋਧਾ ਸੂਰਬੀਰ ਮਰਦਾਨਾ ਮਰਦਨ, ਮਦਦ ਤੇਰੀ ਇਕ ਰਖਾਈਆ। ਜੋ ਇਸ਼ਾਰਾ

ਕੀਤਾ ਗੋਪੀਆਂ ਨਾਲ ਪਰਬਤ ਗਵਰਧਨ, ਗਦਾ ਭੀਮ ਵਾਲੀ ਨਾਲ ਮਿਲਾਈਆ। ਜੋ ਸੰਦੇਸ਼ਾ ਦੇ ਕੇ ਗਿਆ ਅਰਜਨ, ਘਨਈਆ ਆਪਣਾ ਹੁਕਮ ਦ੍ਰਿੜਾਈਆ। ਜਿਸ ਵੇਲੇ ਕਲਜੁਗ ਅੰਤ ਧਰਮ ਦੀ ਧਾਰ ਚੁਕੇ ਕੋਈ ਨਾ ਗਰਦਨ, ਗਰਦਸ਼ ਵਿਚ ਹੋਵੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੁਕਮ ਅਗੇ ਕੋਈ ਪਾ ਸਕੇ ਨਾ ਅੜਚਨ, ਅਗੇ ਹੋ ਜਨ ਭਗਤਾਂ ਦੁਖ ਰੋਗ ਨਾ ਕੋਇ ਸਤਾਈਆ।

ਮੈਂ ਨਿਮਾਣੀ ਗੌਰਜਾਂ, ਗੁਮਨਾਮ ਗੁਮਰਾਹ। ਮੇਰਾ ਝਗੜਾ ਜਗਤ ਜਹਾਨ ਰੋਜ਼ ਦਾ, ਨਿਤ ਨਵਿਤ ਦੇਣਾ ਸੁਣਾ। ਮੇਰਾ ਖੇਲ ਆਪਣੀ ਮੌਜ ਦਾ, ਦੁੱਧਾਂ ਦਹੀਆਂ ਵੰਡ ਵੰਡਾ। ਮੇਰਾ ਚੋਲਾ ਧੁਰ ਦੇ ਜੋਗ ਦਾ, ਜੁਗੀਸ਼ਰਾਂ ਵਾਲੀ ਬੈਠੀ ਬਣਤ ਬਣਾ। ਮੇਰਾ ਵੇਲਾ ਅੰਤਮ ਮੁਕਿਆ ਔਧ ਦਾ, ਮੈਂ ਦੇਵਾਂ ਸਚ ਸੁਣਾ। ਮੇਰਾ ਅੰਤਸ਼ਕਰਨ ਕੋਇ ਨਾ ਸੋਧਦਾ, ਅਵਤਾਰ ਪੈਗ਼ੰਬਰ ਗੁਰੂਆਂ ਅਗੇ ਵਾਸਤਾ ਲਿਆ ਪਾ। ਮੇਰਾ ਮੇਲਾ ਅੰਤ ਪੁਰਖ ਅਕਾਲ ਨਾਲ ਸੰਜੋਗ ਦਾ, ਜੋ ਸੰਜੋਗੀ ਧੁਰ ਦਰਗਾਹ। ਮੇਰਾ ਰਿਸ਼ਤਾ ਟੁੱਟਿਆ ਅੱਜ ਤੋਂ ਰੋਗ ਦਾ, ਗ੍ਰਹਿ ਰੋਗੀ ਸਭ ਨੂੰ ਹੋਏ ਸ਼ਫ਼ਾ। ਮੇਰਾ ਮਾਲਕ ਸੁਆਮੀ ਮੈਨੂੰ ਸਮਾਂ ਬਖ਼ਸ਼ੇ ਮੌਜ ਦਾ, ਸਚਖੰਡ ਦੁਆਰੇ ਲਏ ਬੁਲਾ। ਜਿਸ ਨੂੰ ਜਗਤ ਜਹਾਨ ਖੋਜਦਾ, ਸੋ ਪਕੜੇ ਮੇਰੀ ਬਾਂਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਅੰਤਰਜਾਮੀ ਚਰਨ ਕਵਲ ਕਵਲ ਚਰਨ ਨਿਰਗੁਣ ਧਾਰ ਨਿਰਗੁਣ ਮੈਨੂੰ ਬਖ਼ਸ਼ੇ ਸਚਾ ਥਾਂ।

੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਪਰਕਾਸ਼ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਨਾਰਦ ਕਹੇ ਸੁਣ ਜਮਨਾ ਸੁਰਸਤੀ ਗੋਦਾਵਰੀ ਗੰਗਾ, ਗੰਗੋਤਰੀਏ ਸਚ ਦਿਆਂ ਸੁਣਾਈਆ। ਪ੍ਰਭ ਦੇ ਕੋਲੋਂ ਮਿਲ ਕੇ ਮੰਗੀਏ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਜਨ ਭਗਤਾਂ ਸਤਿ ਸਚ ਦਾ ਚਾੜ੍ਹ ਕੇ ਰੰਗਾ, ਰੰਗਤ ਆਪਣੀ ਇਕ ਵਖਾਈਆ। ਗ਼ਰੀਬ ਨਿਮਾਣਿਆਂ ਦੁਖਣ ਨਾ ਦੇਵੀਂ ਜੰਘਾਂ, ਦੀਨਾ ਦਰਦ ਦੇਣਾ ਮਿਟਾਈਆ। ਕਿਉਂ ਦਰਸ਼ਨ ਕਰਨ ਆਉਂਦੇ ਤੁਰ ਕੇ ਨਾਲ ਟੰਗਾਂ, ਮਿਹਰਵਾਨ ਮਿਹਰ ਨਜ਼ਰ ਦੇਣੀ ਕਰਾਈਆ। ਸਭ ਦਾ ਸੀਨਾ ਕਰਨਾ ਠੰਢਾ, ਕਲਜੁਗ ਦੁਖ ਨਾ ਲਾਗੇ ਰਾਈਆ। ਜੇ ਤੂੰ ਆਇਉਂ ਅੰਤਮ ਕੰਢੀ ਵਾਲੇ ਕੰਢਾ, ਘਾਟਾਂ ਪੰਧ ਦੇਣਾ ਮੁਕਾਈਆ। ਸਚ ਪਿਆਰ ਦਾ ਦੇਣਾ ਅਨੰਦਾ, ਰਸ ਆਪਣਾ ਨਾਮ ਚਖਾਈਆ। ਪ੍ਰਭੂ ਸਚ ਦੱਸ ਤੈਨੂੰ ਭਗਤਾਂ ਨਾਲੋਂ ਕਿਹੜਾ ਚੰਗਾ, ਪੂਤ ਸਪੂਤਾ ਕਵਣ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਨਾਰਦ ਕਹੇ ਸਾਰੇ ਪ੍ਰਭ ਤੇ ਪਾਈਏ ਜ਼ੋਰ, ਜ਼ੋਰ ਪਿਆਰ ਵਾਲਾ ਵਖਾਈਆ। ਪ੍ਰਭੂ ਨਿਗਾਹ ਮਾਰ ਲੈ ਨਾਲ ਗ਼ੌਰ, ਗੌਰਵ ਤੇਰੇ ਉਤੇ ਸਾਡਾ ਨਜ਼ਰੀ ਆਈਆ। ਕਲਜੁਗ ਅੰਤ ਅੰਧੇਰਾ ਤਕ ਘੋਰ, ਅੰਧ ਅਗਿਆਨ ਦੇਣਾ ਮਿਟਾਈਆ। ਸਾਡਾ ਤੁਧ ਬਿਨ ਅਵਰ ਨਾ ਹੋਰ, ਹੋਕਾ ਦੇ ਕੇ ਦਈਏ ਸੁਣਾਈਆ।

ਸਾਨੂੰ ਖ਼ੁਸ਼ੀਆਂ ਨਾਲ ਆਪਣੇ ਦਰ ਤੇ ਤੋਰ, ਤੁਰਤ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਦਰ ਦੇਣੀ ਵਡਿਆਈਆ। ਨਾਰਦ ਕਹੇ ਪ੍ਰਭੂ ਸਾਡੀਆਂ ਸਿੱਧੀਆਂ ਕਰ ਦੇ ਮੱਤਾਂ, ਮਤ ਮਤਾਂਤਰ ਡੇਰਾ ਢਾਹੀਆ। ਜਨ ਭਗਤਾਂ ਮੂਲ ਦੁਖਣ ਨਾ ਲੱਤਾਂ, ਗੋਡੇ ਗਿਟੇ ਰੋਗ ਨਾ ਲਾਗੇ ਰਾਈਆ। ਤੂੰ ਕਿਰਪਾ ਕਰਨੀ ਰਤਾ, ਰਤਨ ਅਮੋਲਕ ਹੀਰੇ ਲੈਣੇ ਬਣਾਈਆ। ਆਪਣੇ ਨਾਮ ਦੀ ਬਖ਼ਸ਼ ਦੇ ਸੱਤਾ, ਸਤਿ ਸਤਿਵਾਦੀ ਵਿਚ ਟਿਕਾਈਆ। ਅਸੀਂ ਚਾਹੁੰਦੇ ਦੁਖ ਰੋਗ ਦੀ ਆਪਣੇ ਹੁਕਮ ਨਾਲ ਕਰਦੇ ਹੱਤਾ, ਹਥਿਆਰ ਨਾਮ ਵਾਲਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਸਰਬ ਗੁਣਾ ਸਮਰਥਾ, ਸਮਰਥ ਅਕਥ ਤੇਰੀ ਵਡ ਵਡਿਆਈਆ।

੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਨਾਰਦ ਕਹੇ ਭਗਤੋ ਤੁਹਾਡਾ ਮੇਰੇ ਨਾਲ ਕਿਉਂ ਨਹੀਂ ਪਿਆਰ, ਪਿਆਰਿਓ ਸਚ ਦਿਆਂ ਜਣਾਈਆ। ਮੈਂ ਵੀ ਪ੍ਰਭੂ ਦਾ ਪੁਰਾਣਾ ਯਾਰ, ਮਿਤਰਾਂ ਵਿਚੋਂ ਮਿਤਰ ਇਕ ਅਖਵਾਈਆ। ਸਦਾ ਰਹਿਵਾਂ ਸਚ ਸਚੇ ਦਰਬਾਰ, ਚਰਨ ਕਵਲ ਸੋਭਾ ਪਾਈਆ। ਧਰਨੀ ਉਤੇ ਆਉਂਦਾ ਰਹਾਂ ਵਾਰੋ ਵਾਰ, ਜੁਗ ਜੁਗ ਆਪਣਾ ਫੇਰਾ ਪਾਈਆ। ਮੈਂ ਖੇਲ ਤਕੇ ਤੇਈ ਅਵਤਾਰ, ਬਿਨ ਨੈਣਾਂ ਵੇਖਿਆ ਚਾਈਂ ਚਾਈਂਆ। ਪੈਗ਼ੰਬਰਾਂ ਨਾਲ ਕੀਤਾ ਇਜ਼ਹਾਰ, ਮੈਨੂੰ ਸ਼ੈਤਾਨ ਕਹਿ ਕੇ ਸਾਰੇ ਗਏ ਸੁਣਾਈਆ। ਗੁਰੂਆਂ ਨਾਲ ਮਾਣੀ ਬਹਾਰ, ਭੱਜਿਆ ਵਾਹੋ ਦਾਹੀਆ। ਅੰਤ ਮੇਲਾ ਕਰਕੇ ਨਾਲ ਕਲਕੀ ਅਵਤਾਰ, ਆਪ ਆਪਣਾ ਜੋੜ ਜੁੜਾਈਆ। ਖੇਲ ਵੇਖਾਂ ਸਤਿਗੁਰ ਸ਼ਬਦ ਦਾ ਆਪਣੀ ਬੁੱਧੀ ਤੋਂ ਬਾਹਰ, ਬੇਅੰਤ ਹੋ ਕੇ ਰਿਹਾ ਕਰਾਈਆ। ਮੈਂ ਦੂਰ ਦੁਰਾਡਾ ਜਨ ਭਗਤੋ ਪੰਧ ਆਇਆ ਮਾਰ, ਭੱਜਿਆ ਵਾਹੋ ਦਾਹੀਆ। ਪਰ ਤੁਸਾਂ ਮੇਰੇ ਗਲ ਵਿਚ ਕੋਈ ਪਾਇਆ ਨਹੀਂ ਹਾਰ, ਮਾਣ ਵਿਚ ਨਾ ਦਿਤੀ ਵਡਿਆਈਆ। ਝਟ ਗੰਗਾ ਬੋਲੀ ਪੁਕਾਰ, ਜਮਨਾ ਸੁਰਸਤੀ ਗੋਦਾਵਰੀ ਨਾਲ ਮਿਲਾਈਆ। ਵੇ ਨਾਰਦਾ ਤੂੰ ਨਿਗਾਹ ਮਾਰ ਧੁਰ ਦਾ ਸ਼ਾਹੋ ਭੂਪ ਤਕ ਸਿਕਦਾਰ, ਸ਼ਹਿਨਸ਼ਾਹ ਧੁਰਦਰਗਾਹੀਆ। ਉਹਦੇ ਚਰਨਾਂ ਉਤੇ ਕਰ ਨਿਮਸਕਾਰ, ਡੰਡਾਵਤ ਵਿਚ ਸੀਸ ਝੁਕਾਈਆ। ਉਹਦੀ ਧੂੜੀ ਲਾ ਛਾਰ, ਮਸਤਕ ਟਿੱਕਾ ਖ਼ਾਕ ਰਮਾਈਆ। ਭਗਤਾਂ ਕੋਲੋਂ ਪੁਛ ਪ੍ਰਭੂ ਦਾ ਪਿਆਰ ਸਦਾ ਗਲ ਦਾ ਹਾਰ, ਆਦਿ ਜੁਗਾਦਿ ਜੁਗ ਚੌਕੜੀ ਉਤਰ ਕਦੇ ਨਾ ਜਾਈਆ। ਝਟ ਨਾਰਦ ਨੈਣ ਲਿਆ ਉਘਾਰ, ਚਾਰੋਂ ਕੁੰਟ ਧਿਆਨ ਲਗਾਈਆ। ਮੇਰੇ ਨਾਲੋਂ ਭਗਤ ਸੁਹੇਲੇ ਬੈਠੇ ਵੱਡੇ ਵੱਡੇ ਸਰਦਾਰ, ਜਿਨ੍ਹਾਂ ਦੇ ਸਿਰ ਪ੍ਰਭ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦੁਆਰ ਇਕ ਵਖਾਈਆ। ਨਾਰਦ ਕਹੇ ਜਨ ਭਗਤੋ ਅੱਜ ਖ਼ੁਸ਼ੀਆਂ ਨਾਲ ਦਿਹਾੜਾ ਲੰਘਿਆ, ਮੈਨੂੰ ਪੁਛੋ ਚਾਈਂ ਚਾਈਂਆ। ਪਰ ਮੈਨੂੰ ਐਂ ਜਾਪਦਾ ਅਸਾਂ ਪ੍ਰਭੂ ਦੇ ਕੋਲੋਂ ਅਜੇ ਕੁਛ ਨਹੀਂ ਮੰਗਿਆ, ਮਾਂਗਤ ਹੋ ਕੇ ਝੋਲੀ ਡਾਹੀਆ। ਉਹ ਵੇਖੋ ਸਾਡਾ ਲੇਖਾ ਦੋ ਜਹਾਨ ਤੋਂ ਬਾਹਰ ਟੰਗਿਆ, ਜਗਤ ਡੋਰੀ ਨਾ ਕੋਇ ਬੰਧਾਈਆ। ਮੈਂ ਸਚ ਦੱਸਾਂ ਤੁਹਾਨੂੰ ਪੁਰਾਣਾ ਪੰਡਿਆ, ਪੰਡਤ ਹੋ ਕੇ ਦਿਆਂ ਸਮਝਾਈਆ। ਜਨ ਭਗਤੋ ਤੁਹਾਨੂੰ ਪ੍ਰਭੂ ਨੇ ਬਿਨਾ ਭਗਤੀ

ਤੋਂ ਚਾੜ੍ਹ ਦਿਤਾ ਆਪਣੇ ਡੰਡਿਆ, ਜਿਥੇ ਡੰਡਾਵਤ ਬੰਦਨਾ ਵਾਲਾ ਪੁੱਜੇ ਕੋਇ ਨਾ ਰਾਈਆ। ਉਥੇ ਨਾ ਕੋਈ ਭੇਖ ਨਾ ਪਖੰਡਿਆ, ਸ਼ਰਅ ਵੰਡ ਨਾ ਕੋਇ ਵੰਡਾਈਆ। ਨਾ ਕੋਈ ਤੀਰਥ ਤਟ ਕਿਨਾਰਾ ਕੰਢਿਆ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੂਪ ਨਾ ਕੋਇ ਵਖਾਈਆ। ਉਹ ਇਕੋ ਸ਼ਹਿਨਸ਼ਾਹ ਸੂਰਾ ਸਰਬੰਗਿਆ, ਹਰਿ ਬੈਠਾ ਆਸਣ ਲਾਈਆ। ਮੈਂ ਹੈਰਾਨ ਹੋ ਗਿਆ ਸਚਖੰਡ ਦਾ ਨਿਵਾਸੀ ਕਿਸ ਬਿਧ ਬਹਿ ਗਿਆ ਆ ਕੇ ਤੁਹਾਡੇ ਉਤੇ ਮੰਜਿਆ, ਸਿੰਘਾਸਣ ਆਪਣਾ ਆਪ ਬਣਾਈਆ। ਝਟ ਗੰਗਾ ਨੇ ਕਿਹਾ ਜਾ ਵੇ ਪਰੇ ਨਾਰਦਾ ਗੰਜਿਆ, ਆਪਣੀ ਬੋਦੀ ਲੈ ਹਿਲਾਈਆ। ਤੈਨੂੰ ਪਤਾ ਨਹੀਂ ਪ੍ਰਭੂ ਨੇ ਭਗਤਾਂ ਨਾਲੋਂ ਵਖ ਨਹੀਂ ਕੁਛ ਵੰਡਿਆ, ਭਗਤ ਭਗਵਾਨ ਮਿਲਕੇ ਇਕੋ ਘਰ ਝਟ ਲੰਗਾਈਆ। ਪੰਡਤਾ ਹੁਣ ਸ਼ੁਕਰ ਕਰ ਦਿਵਸ ਬੀਤਿਆ ਆਈ ਰੈਣ ਹੋ ਗਈ ਸੰਧਿਆ, ਸਿਰ ਸਰ ਆਪਣਾ ਦੇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਸਚ ਦੁਆਰ ਏਕੰਕਾਰ ਹੋ ਕੇ ਭਗਤਾਂ ਦਰ ਲੰਘਿਆ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਆਪਣਾ ਆਪ ਖੁਲ੍ਹਾਈਆ।