੩੦ ਜੇਠ ਸ਼ਹਿਨਸ਼ਾਹੀ ਸੰਮਤ ੧੧ ਕਿਰਪਾਲ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਨਾਰਦ ਕਹੇ ਜਨ ਭਗਤੋ ਭਗਤੀ ਦਾ ਕਿਹੜਾ ਰੰਗ, ਮਿਤਰੋ ਮੈਨੂੰ ਦਿਉ ਜਣਾਈਆ। ਕਿਹੜੀ ਸੇਜ ਸੁਹਾਵੇ ਪਲੰਘ, ਆਸਣ ਕਵਣ ਵਡਿਆਈਆ। ਕਿਹੜਾ ਨਾਦ ਵਜਾਏ ਮਰਦੰਗ, ਕਰੇ ਕੀ ਸ਼ਨਵਾਈਆ। ਕਿਹੜੀ ਧਾਰ ਜਾਏ ਲੰਘ, ਆਪਣਾ ਰੂਪ ਬਦਲਾਈਆ। ਕਿਸ ਬਿਧ ਕਰੇ ਖ਼ੁਸ਼ੀ ਬੰਦ ਬੰਦ, ਬੰਦਗੀ ਕੀ ਸਮਝਾਈਆ। ਕਿਹੜਾ ਗਾਵੇ ਛੰਦ, ਢੋਲਾ ਅਗੰਮ ਅਥਾਹੀਆ। ਜਿਸ ਨਾਲ ਨਾ ਬੁੱਲ ਹਿਲਣ ਨਾ ਦੰਦ, ਰਸਨਾ ਦੀ ਲੋੜ ਰਹੇ ਨਾ ਰਾਈਆ। ਘਰ ਪਰਕਾਸ਼ ਕਰਾ ਕੇ ਬਿਨ ਸੂਰੀਆ ਚੰਦ, ਨੂਰ ਨੁਰਾਨਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਗੰਗਾ ਕਹੇ ਨਾਰਦਾ ਭਗਤੀ ਦੀ ਕਿਹੜੀ ਲੋੜ, ਲੁੜੀਂਦੇ ਸਾਜਣ ਧਿਆਨ ਲਗਾਈਆ। ਅੰਤਰ ਨਿਰੰਤਰ ਨਾਲ ਪ੍ਰਭੂ ਦੇ ਜੋੜ, ਜੁਗਤੀ ਜਗਤ ਨਾ ਕੋਇ ਵਖਾਈਆ। ਬਿਨਾ ਕ਼ਦਮਾਂ ਤੋਂ ਪ੍ਰੇਮ ਦੀ ਆਸ਼ਾ ਨਾਲ ਦੌੜ, ਭੱਜਣਾ ਵਾਹੋ ਦਾਹੀਆ। ਬਿਨਾ ਮੰਜ਼ਲ ਤੋਂ ਤਕ ਅਗੰਮੀ ਪੌੜ, ਬਿਨ ਕ਼ਦਮਾਂ ਕ਼ਦਮ ਟਿਕਾਈਆ। ਉਹ ਲੇਖਾ ਪੂਰਾ ਕਰਨ ਆਇਆ ਜਿਸ ਨੂੰ ਵੇਦ ਵਿਆਸੇ ਕਿਹਾ ਬ੍ਰਾਹਮਣ ਗੌੜ, ਪਾਰਬ੍ਰਹਮ ਅਗੰਮ ਅਥਾਹੀਆ। ਜੋ ਹਰ ਘਟ ਅੰਦਰ ਜਾਵੇ ਬਹੁੜ, ਮੇਲ ਮਿਲਾਵਾ ਕਰੇ ਚਾਈਂ ਚਾਈਂਆ। ਜੋ ਵੇਖਣਹਾਰਾ ਰੀਠਾ ਮਿਠਾ ਕੌੜ, ਹਰ ਘਟ ਅੰਦਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਭਗਤੀ ਆਦਿ ਜੁਗਾਦੀ ਵਿਚ ਜਗ, ਜਗ ਜੀਵਣ ਦਾਤੇ ਦਿਤੀ ਵਡਿਆਈਆ। ਭਗਤਾਂ ਨਾਲੋਂ ਹੋਵੇ ਨਾ ਕਦੇ ਅਲੱਗ, ਵਖਰਾ ਗ੍ਰਹਿ ਨਾ ਕੋਇ ਬਣਾਈਆ । ਜਗਤ ਤ੍ਰਿਸ਼ਨਾ ਮੇਟੇ ਅੱਗ, ਮਾਇਆ ਮਮਤਾ ਮੋਹ ਚੁਕਾਈਆ। ਕੂੜ ਕੁੜਿਆਰ ਦੀ ਪਾਰ ਕਰਾਏ ਹੱਦ, ਨਵ ਨਵ ਦਾ ਡੇਰਾ ਢਾਹੀਆ। ਸਤਿ ਸਚ ਸੁਣਾਏ ਸਦ, ਢੋਲਾ ਇਕੋ ਧੁਰ ਦਾ ਮਾਹੀਆ। ਸੰਤ ਸੁਹੇਲੇ
ਗੁਰੂ ਗੁਰ ਚੇਲੇ ਸਚ ਦੁਆਰੇ ਲਏ ਸੱਦ, ਸੱਦੇ ਦੇਵੇ ਥਾਉਂ ਥਾਈਂਆ। ਪ੍ਰੇਮ ਪਿਆਰ ਪ੍ਰੀਤੀ ਧਾਰ ਪਿਆਵੇ ਮਧੁ, ਮਧੁਰ ਧੁਨ ਕਰੇ ਸ਼ਨਵਾਈਆ। ਮੇਲ ਮਿਲਾਏ ਸ਼ਬਦ ਅਗੰਮੀ ਨਦ, ਅਨਹਦ ਨਾਦੀ ਨਾਦ ਦ੍ਰਿੜਾਈਆ। ਜਿਸ ਦੇ ਪਿਆਰ ਵਿਚ ਦੀਪਕ ਜੋਤੀ ਜਾਏ ਜਗ, ਕਾਇਆ ਮਾਟੀ ਤਨ ਵਜੂਦ ਕਰੇ ਰੁਸ਼ਨਾਈਆ। ਮੇਲ ਮਿਲਾਏ ਸੂਰਾ ਸਰਬਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਗੰਗਾ ਕਹੇ ਨਾਰਦਾ ਜਿਨ੍ਹਾਂ ਨੂੰ ਮਿਲ ਜਾਏ ਪ੍ਰਭ ਆਪ, ਆਪਣੀ ਦਇਆ ਕਮਾਈਆ। ਉਨ੍ਹਾਂ ਨੂੰ ਲੋੜ ਨਹੀਂ ਕੋਈ ਜਾਪ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਠਾਕਰ ਬੰਕ ਦੁਆਰ ਸੁਹਾਏ ਬਣ ਕੇ ਧੁਰ ਦਾ ਬਾਪ, ਪਿਤਾ ਪੂਤ ਨਾ ਕੋਇ ਵਡਿਆਈਆ। ਲਹਿਣਾ ਦੇਣਾ ਪੂਰਾ ਕਰਾਏ ਲੋਕਮਾਤ, ਧਰਨੀ ਧਰਤ ਧਵਲ ਧੌਲ ਆਪਣਾ ਰੰਗ ਰੰਗਾਈਆ। ਮੇਲ ਮਿਲਾਵੇ ਹੋ ਕੇ ਕਮਲਾਪਾਤ, ਪਤਿਪਰਮੇਸ਼ਵਰ ਮਿਲ ਕੇ ਵਜੇ ਵਧਾਈਆ। ਮਿਹਰਵਾਨ ਮਹਿਬੂਬ ਹੋ ਕੇ ਅੰਮ੍ਰਿਤ ਜਾਮ ਪਿਆਏ ਬੂੰਦ ਸਵਾਂਤ, ਤ੍ਰਿਸ਼ਨਾ ਤ੍ਰਿਖਾ ਦਏ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਮੈਂ ਕੀ ਦੱਸਾਂ ਭਗਤੀ ਬਾਤ, ਬਾਤਨ ਭੇਵ ਚੁਕਾਈਆ। ਗੰਗੋਤਰੀ ਕਹੇ ਖੇਲ ਵੇਖ ਅੱਜ ਦੀ ਰਾਤ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਜਿਸ ਦੀ ਭਗਤ ਸੁਹੇਲੇ ਅਗੰਮੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਦੇਵਣਹਾਰਾ ਦਾਤ, ਵਸਤ ਅਨਮੋਲ ਅਮੁਲ ਆਪ ਵਰਤਾਈਆ। ਬਿਨ ਨੇਤਰ ਲੋਚਨ ਨੈਣਾਂ ਜਨ ਭਗਤਾਂ ਅੰਦਰ ਰਿਹਾ ਝਾਕ, ਪਰਦਾ ਪਰਦਿਆਂ ਵਿਚੋਂ ਉਠਾਈਆ। ਬੰਦ ਕਿਵਾੜੀ ਖੋਲ੍ਹ ਕੇ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਅੰਮ੍ਰਿਤ ਦੇ ਕੇ ਬੂੰਦ ਸਵਾਂਤ, ਕਲਜੁਗ ਅਗਨੀ ਅੱਗ ਬੁਝਾਈਆ। ਸਖ਼ਾ ਸੁਹੇਲਾ ਹੋ ਕੇ ਪੁਛੇ ਵਾਤ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਜਨ ਭਗਤੋ ਮੈਨੂੰ ਆ ਗਈ ਯਾਦ ਪੁਰਾਣੀ ਖ਼ਬਰ, ਬੇਖ਼ਬਰੋ ਦਿਆਂ ਸੁਣਾਈਆ। ਬਿਨਾ ਕੰਨਾਂ ਤੋਂ ਸੁਣੋ ਧੁਨ ਮਧੁਰ, ਜੋ ਮਧ ਸੂਦਨ ਦਾ ਮਾਲਕ ਰਿਹਾ ਸੁਣਾਈਆ। ਜ਼ਰਾ ਨਿਗਾਹ ਮਾਰੋ ਆਪਣੇ ਅੰਦਰ ਬਦਨ, ਤਤਵ ਤਤਾਂ ਫੋਲ ਫੁਲਾਈਆ। ਤੁਹਾਡਾ ਆਤਮਾ ਨਿਰਗੁਣ ਧਾਰ ਅਨਮੁੱਲਾ ਰਤਨ, ਕ਼ੀਮਤ ਜਗਤ ਨਾ ਕੋਇ ਰਖਾਈਆ। ਜਿਸ ਦਾ ਇਕੋ ਘਾਟ ਇਕੋ ਪਤਣ, ਤਟ ਇਕੋ ਇਕ ਸੁਹਾਈਆ। ਜਿਥੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਮਿਲ ਕੇ ਚਾਰੇ ਵਸਣ, ਵਖਰੀ ਵੰਡ ਨਾ ਕੋਇ ਵੰਡਾਈਆ। ਮੈਂ ਹੁਕਮ ਹਕ਼ੀਕ਼ੀ ਆਇਆ ਦੱਸਣ, ਸਚ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪ ਤਰਾਈਆ। ਹਰਿਜਨ ਸਾਚੇ ਜੁਗ ਜੁਗ ਤਾਰਦਾ, ਤਾਰਨਹਾਰ ਨਿਰੰਕਾਰ। ਪੂਰਬ ਜਨਮ ਵੇਖ ਵਿਚਾਰਦਾ, ਵੇਖੇ ਵਿਗਸੇ ਪਾਵੇ ਸਾਰ। ਫੜ ਫੜ ਬਾਹੋਂ ਪੈਜ ਸਵਾਰਦਾ, ਹਰਿ ਕਰਤਾ ਏਕੰਕਾਰ। ਜਿਸ ਦਾ ਲੇਖਾ ਧੁਰ ਦਰਬਾਰ ਦਾ, ਦਰਗਾਹ ਸਾਚੀ ਖੇਲ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਏਕੰਕਾਰ। ਏਕੰਕਾਰ ਮਾਲਕ ਸੁਆਮੀ, ਹਰਿ ਕਰਤਾ ਇਕ ਅਖਵਾਈਆ। ਆਦਿ ਜੁਗਾਦੀ ਸਭ ਦਾ ਅੰਤਰਜਾਮੀ, ਘਟ ਘਟ ਵੇਖੇ ਚਾਈਂ ਚਾਈਂਆ। ਜਿਸ ਦੀ ਅੱਖਰਾਂ ਤੋਂ ਬਾਹਰ ਅਗੰਮੀ ਬਾਣੀ, ਨਿਰਅੱਖਰ ਧਾਰ ਧਾਰ ਪਰਗਟਾਈਆ। ਜਿਸ ਦਾ ਲੇਖਾ ਨਾਲ ਚਾਰੇ ਖਾਣੀ, ਅੰਡਜ
ਜੇਰਜ ਉਤਭੁਜ ਸੇਤਜ ਆਪਣਾ ਹੁਕਮ ਵਰਤਾਈਆ। ਉਹ ਤੁਹਾਨੂੰ ਦੇਵੇ ਧੁਰ ਦਾ ਨਾਮ ਨਿਧਾਨੀ, ਗੁਣਵੰਤਾ ਝੋਲੀ ਪਾਈਆ। ਸਭ ਦੇ ਉਤੇ ਕਰੇ ਮਿਹਰਵਾਨੀ, ਮਿਹਰਵਾਂ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਚ ਮਾਲਕ ਹਰਿ ਗੁਸਈਆ, ਗਹਿਰ ਗੰਭੀਰ ਅਖਵਾਈਆ। ਨਾਮ ਨਿਧਾਨ ਜਿਸ ਦੀ ਨਈਆ, ਦੋ ਜਹਾਨ ਆਪ ਚਲਾਈਆ। ਜਨ ਭਗਤਾਂ ਬਣ ਕੇ ਮਿਤਰ ਪਿਆਰਾ ਸਈਆ, ਸਾਜਣ ਆਪਣਾ ਰੰਗ ਰੰਗਾਈਆ। ਜਿਸ ਲੇਖੇ ਲਾਇਆ ਗੋਬਿੰਦ ਵਾਲਾ ਢਈਆ, ਸਾਲ ਬਸਾਲਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਡਾ ਲਹਿਣਾ ਦੇਣਾ ਆਜ, ਆਜਜ਼ਾਂ ਮਿਲੇ ਵਡਿਆਈਆ। ਪਰਮ ਪੁਰਖ ਪਰਮਾਤਮ ਸਭ ਦੀ ਰਖੇ ਲਾਜ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੁਹਾਡੀ ਬੇਨੰਤੀ ਸੁਣੇ ਅਵਾਜ਼, ਆਸਾ ਧੁਰ ਦੇ ਚਰਨ ਰਖਾਈਆ। ਜਿਸ ਦਾ ਦੀਨ ਦੁਨੀ ਤੋਂ ਵਖਰਾ ਇਕ ਸਮਾਜ, ਸਮਗ੍ਰੀ ਨਾਮ ਵਾਲੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ । ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਡਾ ਆਉਣਾ ਜਾਣਾ ਮਨਜ਼ੂਰ, ਮਰਜ਼ੀ ਜਗਤ ਨਾ ਕੋਇ ਰਖਾਈਆ। ਭਗਤ ਉਧਾਰਨਾ ਪ੍ਰਭੂ ਦਾ ਦਸਤੂਰ, ਜੁਗ ਚੌਕੜੀ ਰੀਤੀ ਚਲੀ ਆਈਆ। ਤੁਸੀਂ ਨਾਮ ਭਗਤੀ ਦੇ ਮਜ਼ਦੂਰ, ਸੇਵਕ ਚਾਕਰ ਇਕ ਅਖਵਾਈਆ। ਤੁਹਾਡਾ ਲਹਿਣਾ ਦੇਣਾ ਨਾਲ ਉਸ ਹਜ਼ੂਰ, ਜੋ ਹਜ਼ਰਤਾਂ ਦਾ ਮਾਲਕ ਅਗੰਮ ਅਥਾਹੀਆ। ਜੋ ਜਨਮ ਜਨਮ ਦੇ ਦੁਖੜੇ ਕਰੇ ਦੂਰ, ਕਰਮ ਕਰਮ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਅੱਜ ਦਿਵਸ ਦਿਹਾੜਾ ਤੀਸ, ਹਰਿਜਨ ਮਿਲੇ ਮਾਣ ਵਡਿਆਈਆ। ਲੇਖੇ ਲਾਏ ਗਾਇਆ ਨਾਮ ਦੰਦ ਬਤੀਸ, ਬਤੀ ਧਾਰ ਨਾਲ ਬਖ਼ਸ਼ਾਈਆ। ਅਗਲੀ ਦੱਸੇ ਹਕ ਹਦੀਸ, ਹਜ਼ਰਤਾਂ ਤੋਂ ਬਾਹਰ ਪੜ੍ਹਾਈਆ। ਕਿਰਪਾ ਕਰੇ ਆਪ ਜਗਦੀਸ਼, ਜਗਦੀਸ਼ਰ ਅਗੰਮ ਅਥਾਹੀਆ। ਭਗਤਾਂ ਭਗਤਾਂ ਨਾਲ ਹੋਵੇ ਪ੍ਰੀਤ, ਪ੍ਰੀਤਮ ਮਿਲ ਕੇ ਵਜੇ ਵਧਾਈਆ। ਕਾਇਆ ਸਭ ਦੀ ਹੋਵੇ ਠਾਂਡੀ ਸੀਤ, ਅਗਨੀ ਤਤ ਤਤ ਬੁਝਾਈਆ। ਮਾਨਸ ਜਨਮ ਲਿਆ ਜੀਤ, ਮਰਨ ਦੀ ਲੋੜ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਹਰਿਜਨ ਲੇਖਾ ਰਖੇ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਆਪਣੀ ਦਇਆ ਕਮਾਈਆ।
੩੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਕਿਰਪਾਲ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਧਰਨੀ ਕਹੇ ਪ੍ਰਭੂ ਮੇਰਾ ਉਦੈ ਕਰਨਾ ਕਰਮ, ਨਿਕਰਮਣ ਹੋ ਕੇ ਮੰਗ ਮੰਗਾਈਆ। ਸਤਿ ਸਚ ਪਰਗਟਾ ਦੇ ਧਰਮ, ਧਰਮ ਦੇ ਮਾਲਕ ਦਇਆ ਕਮਾਈਆ। ਕੂੜ ਕੁੜਿਆਰ ਮਿਟਾ ਦੇ ਭਰਮ, ਭਾਂਡਾ ਭਰਮ ਭਉ ਭੰਨਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਰਹੇ ਨਾ ਚਰਮ, ਚੰਮ ਦ੍ਰਿਸ਼ਟੀ
ਡੇਰਾ ਢਾਹੀਆ। ਸਤਿਜੁਗ ਸਚ ਕਰਾ ਦੇ ਜਰਮ, ਲੋਕਮਾਤ ਮਾਤ ਟਿਕਾਈਆ। ਤੂੰ ਮਾਲਕ ਖ਼ਾਲਕ ਇਕੋ ਪੁਰਖ ਪਰਮ, ਪਾਰਬ੍ਰਹਮ ਤੇਰੀ ਓਟ ਤਕਾਈਆ। ਮੇਰੀ ਲੱਜਿਆ ਰਖ ਲੈ ਸ਼ਰਮ, ਸ਼ਰਅ ਦੇ ਮਾਲਕ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਪ੍ਰਭੂ ਮੇਰਾ ਦੁਖ ਦਲਿਦ੍ਰ ਕਟ, ਹਉਮੇ ਕਲਜੁਗ ਕੂੜ ਮਿਟਾਈਆ। ਸਤਿ ਧਰਮ ਖੋਲ੍ਹ ਦੇ ਹੱਟ, ਵਸਤ ਨਾਮ ਅਗੰਮ ਵਰਤਾਈਆ। ਮੇਰੀ ਬੇਨੰਤੀ ਮੰਨ ਲੈ ਝਟ, ਝਟਕੇ ਹਲਾਲੀ ਵਾਲਾ ਰਹਿਣ ਕੋਇ ਨਾ ਪਾਈਆ। ਮਜ਼੍ਹਬਾਂ ਵਾਲਾ ਮੇਟ ਦੇ ਫੱਟ, ਦੁਵੈਤੀ ਨਜ਼ਰ ਕੋਇ ਨਾ ਆਈਆ। ਤੇਰੇ ਚਰਨ ਕਵਲ ਰਹੀ ਢਠ, ਢਹਿ ਢਹਿ ਸੀਸ ਨਿਵਾਈਆ। ਲੇਖਾ ਪੂਰਾ ਕਰ ਦੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸੀਸ ਨਿਵਾਈਆ। ਆਸਾ ਪੂਰੀ ਕਰ ਦੇ ਮੰਦਰ ਮਸਜਿਦ ਸ਼ਿਵਦਵਾਲੇ ਮਠ, ਗੁਰੂਦੁਆਰ ਚਰਚਾਂ ਸੰਗ ਬਣਾਈਆ। ਕਲਜੁਗ ਕੂੜ ਕੁਕਰਮ ਦਾ ਮੇਟ ਦੇ ਭਠ, ਅਗਨੀ ਅੱਗ ਨਾ ਕੋਇ ਤਪਾਈਆ। ਪੁਰਖ ਅਕਾਲੇ ਦੀਨ ਦਿਆਲੇ ਸਭ ਕੁਛ ਤੇਰੇ ਹੱਥ, ਸਤਿਗੁਰ ਤੇਰੀ ਬੇਪਰਵਾਹੀਆ। ਤੂੰ ਸਰਬ ਕਲਾ ਸਮਰਥ, ਸ਼ਾਹ ਪਾਤਸ਼ਾਹ ਨੂਰ ਅਲਾਹੀਆ । ਮੇਰੇ ਸਗਲ ਵਸੂਰੇ ਜਾਣ ਲਥ, ਦੁਰਮਤ ਮੈਲ ਦੇਣੀ ਧੁਆਈਆ। ਤੂੰ ਮੇਰਾ ਮੈਂ ਤੇਰਾ ਗਾਉਂਦੇ ਹੋਣ ਗਥ, ਸੋਹੰ ਸਚ ਸਚ ਪੜ੍ਹਾਈਆ। ਧਰਮ ਦਾ ਧਰਮ ਚਲਾ ਦੇ ਰਥ, ਰਥਵਾਹੀ ਆਪਣਾ ਹੁਕਮ ਵਰਤਾਈਆ। ਤੇਰੀ ਮਹਿੰਮਾ ਸਦਾ ਅਕਥ, ਕਥਨੀ ਕਹਿਣ ਕਿਛ ਨਾ ਪਾਈਆ। ਆਸਾ ਪੂਰੀ ਕਰ ਦੇ ਰਾਮ ਬੇਟੇ ਦਸਰਥ, ਦਹਿ ਦਿਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਦੇ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰਾ ਕਰਮ ਕਾਂਡ ਦਾ ਤਕ ਲੈ ਵੇਸ, ਕੂੜੀ ਕਿਰਿਆ ਨਜ਼ਰੀ ਆਈਆ। ਪਵਿਤ੍ਰ ਰਿਹਾ ਕੋਈ ਨਾ ਦੇਸ, ਦਹਿ ਦਿਸ਼ਾ ਖੋਜ ਖੁਜਾਈਆ। ਮੇਰੇ ਘਰ ਘਰ ਪਿਆ ਕਲੇਸ਼, ਨੌ ਖੰਡ ਸੱਤ ਦੀਪ ਰਹੇ ਕੁਰਲਾਈਆ। ਮੈਂ ਤੇਰੇ ਹੋਈ ਪੇਸ਼, ਪੇਸ਼ਤਰ ਆਪਣਾ ਹਾਲ ਸੁਣਾਈਆ। ਮੈਨੂੰ ਦਸ ਕੇ ਗਿਆ ਦਸ ਦਸਮੇਸ਼, ਦਰਦੀ ਹੋ ਕੇ ਦਰਦ ਵੰਡਾਈਆ। ਕਲਜੁਗ ਆਉਣਾ ਇਕ ਨਰੇਸ਼, ਅੰਤਮ ਫੇਰਾ ਆਪਣਾ ਪਾਈਆ। ਜੋ ਰਹੇ ਸਦਾ ਹਮੇਸ਼, ਹਮ ਸਾਜਣ ਧੁਰਦਰਗਾਹੀਆ। ਤੂੰ ਉਸ ਦਾ ਸੁਣਨਾ ਸੰਦੇਸ਼, ਜੋ ਸੁਣਾਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਸਮਝਾਈਆ। ਧਰਨੀ ਕਹੇ ਪ੍ਰਭੂ ਮੇਰੇ ਕਟ ਦੇ ਦੁਖ ਦਲਿਦ੍ਰ, ਦਰਦੀ ਹੋ ਕੇ ਦਰਦ ਵੰਡਾਈਆ। ਮੇਰੇ ਉਤੋਂ ਮੇਟ ਦੇ ਛਲ ਛਿਦਰ, ਕੂੜੀ ਕਿਰਿਆ ਨਾਲ ਬਾਹਰ ਕਢਾਈਆ। ਮੇਰੀ ਆਸ਼ਾ ਪੂਰੀ ਕਰ ਦੇ ਜੋ ਰਖ ਕੇ ਗਿਆ ਬਿਦਰ, ਭਗਤ ਭਗਤਾਂ ਧਿਆਨ ਲਗਾਈਆ। ਮੈਂ ਤੈਨੂੰ ਲੱਭਾਂ ਕਿਧਰ, ਖੋਜਾਂ ਕਿਹੜੀ ਥਈਂਆ। ਤੂੰ ਪੂਰੀ ਕਰ ਦੇ ਸਿਧਰ, ਸੱਧਰਾਂ ਤੇਰੇ ਅਗੇ ਰਖਾਈਆ। ਜੋਤੀ ਜਾਤੇ ਪੁਰਖ ਬਿਧਾਤੇ ਜੇ ਤੂੰ ਨਿਰਗੁਣ ਧਾਰ ਆਇਉਂ ਇਧਰ, ਏਥੇ ਲਹਿਣਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੱਥ ਆਦਿ ਜੁਗਾਦੀ ਬਿਧਨ, ਜੁਗ ਚੌਕੜੀ ਦੇ ਮਾਲਕ ਆਪਣਾ ਹੁਕਮ ਦੇਣਾ ਵਰਤਾਈਆ।
੩੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਸਵਰਨੋ ਦੇਵੀ ਦੇ ਗ੍ਰਹਿ ਪਿੰਡ ਸੇਈ ਕਲਾ ਜ਼ਿਲਾ ਜੰਮੂ
ਧਰਨੀ ਕਹੇ ਪ੍ਰਭੂ ਮੈਨੂੰ ਬਖ਼ਸ਼ ਦੇ ਧਰਮ ਦਾ ਸਤਿ, ਸਤਿਗੁਰ ਸ਼ਬਦ ਸ਼ਬਦ ਨਾਲ ਵਡਿਆਈਆ। ਪਰਮ ਪੁਰਖ ਪਰਮਾਤਮ ਮੇਰੀ ਕਲਜੁਗ ਰਖ ਲੈ ਪਤ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਨਵ ਸੱਤ ਮੇਰੀ ਉਬਲੇ ਰਤ, ਅਗਨੀ ਤਤਵ ਤਤ ਜਲਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਜੀਵਾਂ ਜੰਤਾਂ ਪਵਿਤ੍ਰ ਕਰ ਦੇ ਮਤਿ, ਮਨਸਾ ਕੂੜ ਬਾਹਰ ਕਢਾਈਆ। ਤੂੰ ਨਿਰਗੁਣ ਧਾਰ ਮੇਰੇ ਉਤੇ ਆਇਉਂ ਵਤ, ਵਤਨਾਂ ਦੇ ਮਾਲਕ ਹੋਣਾ ਆਪ ਸਹਾਈਆ। ਮੈਂ ਤੇਰੇ ਚਰਨ ਕਵਲ ਵਾਸਤਾ ਰਹੀ ਘਤ, ਸੀਸ ਜਗਦੀਸ਼ ਆਪਣਾ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਮੇਟ ਦੇ ਕਲਜੁਗ ਕਿਰਿਆ ਕੂੜੀ, ਕੁਕਰਮ ਰਹਿਣ ਕੋਇ ਨਾ ਪਾਈਆ। ਚਤੁਰ ਸੁਘੜ ਬਣਾ ਦੇ ਦੀਨ ਦੁਨੀ ਮੂਰਖ ਮੂੜ੍ਹੀ, ਮੁਗਧਾਂ ਆਪਣਾ ਭੇਵ ਖੁਲ੍ਹਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਚਰਨ ਕਵਲ ਬਖਸ਼ ਦੇ ਧੂੜੀ, ਟਿੱਕੇ ਧਰਮ ਖ਼ਾਕ ਰਮਾਈਆ। ਸ੍ਰੀ ਭਗਵਾਨ ਨੌਜੁਆਨ ਆਪਣੀ ਰੰਗਤ ਚਾੜ੍ਹ ਦੇ ਗੂੜ੍ਹੀ, ਨਿਰਗੁਣ ਸਰਗੁਣ ਉਤਰ ਕਦੇ ਨਾ ਜਾਈਆ। ਮੈਂ ਬੇਨੰਤੀ ਕਰਾਂ ਤੇਰੀ ਵਿਚ ਹਜ਼ੂਰੀ, ਹਜ਼ਰਤਾਂ ਦੇ ਮਾਲਕ ਹੋਣਾ ਆਪ ਸਹਾਈਆ। ਮੇਰੀ ਵਾਟ ਤਕ ਲੈ ਪੂਰਬ ਪਿਛਲੀ ਦੂਰੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਮੈਂ ਜਿਧਰ ਤਕਾਂ ਮਨੂਆ ਪਾਈ ਫਿਰੇ ਫ਼ਤੂਰੀ, ਮਨਸਾ ਮੋਹ ਨਾਲ ਹਲਕਾਈਆ। ਤੇਰੀ ਸ੍ਰਿਸ਼ਟੀ ਅੰਦਰੋਂ ਹੋਈ ਗ਼ਰੂਰੀ, ਗ਼ੁਰਬਤ ਸਕੇ ਨਾ ਕੋਇ ਕਢਾਈਆ। ਮੇਰੇ ਅੰਦਰ ਆਈ ਮਜਬੂਰੀ, ਮਜਬੂਰ ਹੋ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਉਤੋਂ ਕਲਜੁਗ ਕੂੜ ਕਢ ਜ਼ਰੂਰੀ, ਜ਼ਰੂਰਤ ਆਪਣੀ ਤੇਰੇ ਚਰਨ ਟਿਕਾਈਆ।
੩੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਪਿੰਡ ਸੇਈ ਕਲਾਂ ਜ਼ਿਲਾ ਜੰਮੂ ਬਚਨ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰਾ ਸੁਹੰਜਣਾ ਕਰਦੇ ਵਕ਼ਤ, ਕਲਜੁਗ ਵਕ਼ਤ ਅਖ਼ੀਰੀ ਸੀਸ ਨਿਵਾਈਆ। ਮੈਂ ਚਾਹੁੰਦੀ ਮੇਰੇ ਉਤੇ ਘਰ ਘਰ ਹੋਣ ਤੇਰੇ ਭਗਤ, ਨਿਰਗੁਣ ਸੋਹਲਾ ਢੋਲਾ ਤੇਰਾ ਗਾਈਆ। ਧਰਮ ਦੀ ਧਾਰ ਬਣਾ ਦੇ ਜਗਤ, ਸ੍ਰਿਸ਼ਟੀ ਆਪਣਾ ਰੰਗ ਰੰਗਾਈਆ। ਮਾਨਵ ਜ਼ਾਤੀ ਰਹੇ ਕੋਈ ਨਾ ਫ਼ਰਕ਼, ਊਚ ਨੀਚ ਵੰਡ ਨਾ ਕੋਇ ਵੰਡਾਈਆ। ਪਿਛਲਾ ਲੇਖਾ ਕਰ ਦੇ ਤਰਕ, ਤੁਰਤ ਆਪਣਾ ਹੁਕਮ ਵਰਤਾਈਆ। ਮੈਂ ਨੌ ਖੰਡ ਪ੍ਰਿਥਮੀ ਰਹੀ ਭਟਕ, ਸੱਤ ਦੀਪ ਰਹੀ ਕੁਰਲਾਈਆ। ਮੇਰਾ ਲਹਿਣਾ ਦੇਣਾ ਲੇਖਾ ਪੂਰਾ ਕਰ ਦੇ ਚਟਕ, ਬਹੁਤੀ ਦੇਰ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਹਰਿਜਨ ਗਾਉਂਦੇ ਹੋਵਣ ਗੀਤ, ਹਰ ਹਿਰਦੇ ਵਜਦੀ ਰਹੇ ਵਧਾਈਆ। ਪਰਮ ਪੁਰਖ ਤੇਰੀ ਬਣੀ ਹੋਵੇ ਪ੍ਰੀਤ, ਪ੍ਰੀਤਮ ਤੇਰੇ ਰੰਗ ਸਮਾਈਆ। ਤੂੰ ਵਸਿਆ ਹੋਵੇਂ ਚੀਤ, ਠਗੌਰੀ ਚਿਤ ਨਾ ਕੋਇ ਰਖਾਈਆ। ਸਭ ਦੀ ਪਵਿਤ੍ਰ ਕਰ ਦੇ ਨੀਤ, ਬੁਧਿ ਬਿਬੇਕ ਆਪ ਬਣਾਈਆ। ਏਕਾ ਰੰਗ ਰੰਗਾ
ਦੇ ਹਸਤ ਕੀਟ, ਰਾਓ ਰੰਕ ਵੰਡ ਨਾ ਕੋਇ ਵੰਡਾਈਆ। ਸਚ ਨਾਮ ਦਾ ਰੰਗ ਚਾੜ੍ਹ ਮਜੀਠ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਮਿਹਰਵਾਨ ਹੱਥ ਰਖਣਾ ਮੇਰੀ ਪੀਠ, ਪੁਸ਼ਤ ਪਨਾਹ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤੇਰਾ ਧਾਮ ਹੋਵੇ ਸੁਹੰਜਣਾ, ਸਦ ਵਜਦੀ ਰਹੇ ਵਧਾਈਆ। ਕਿਰਪਾ ਕਰ ਦਰਦ ਦੁਖ ਭੈ ਭੰਜਨਾ, ਦੀਨ ਦਿਆਲ ਆਪਣੀ ਦਇਆ ਕਮਾਈਆ। ਆਤਮ ਧਾਰ ਸਭ ਨੂੰ ਦੇ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੇਰੀ ਨਾਮ ਕਲਮਿਆਂ ਵਾਲੀ ਇਕੋ ਹੋਵੇ ਬੰਦਨਾ, ਇਕੋ ਸੀਸ ਜਗਦੀਸ ਝੁਕਾਈਆ। ਇਕੋ ਢੋਲਾ ਹੋਵੇ ਛੰਦਨਾ, ਇਕੋ ਤੇਰੀ ਸਿਫ਼ਤ ਸਲਾਹੀਆ। ਧਰਨੀ ਕਹੇ ਮੈਂ ਸਤਿਜੁਗ ਤੇਰੇ ਚਰਨਾਂ ਵਿਚੋਂ ਮੰਗਣਾ, ਕਲਜੁਗ ਕੂੜ ਕੁੜਿਆਰ ਦੇਣਾ ਮਿਟਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਲਾਉਣਾ ਅੰਗਣਾ, ਅੰਗੀਕਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸੂਰੇ ਸਰਬੰਗਣਾ, ਸੂਰਬੀਰ ਬੇਨਜ਼ੀਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।
੩੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਦੇਵਾ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਧਰਨੀ ਕਹੇ ਜਨ ਭਗਤੋ ਪ੍ਰਭ ਸਾਚੀ ਦਇਆ ਕਮਾਵੇਗਾ। ਦੀਨ ਦਿਆਲ ਦਰਦ ਦੁਖ ਭੈ ਭੰਜਣ, ਆਪਣਾ ਖੇਲ ਖਿਲਾਵੇਗਾ। ਤੁਹਾਡਾ ਬਣ ਕੇ ਧੁਰ ਦਾ ਸੱਜਣ, ਸਾਚਾ ਸੰਗ ਨਿਭਾਵੇਗਾ। ਗੁਰ ਅਵਤਾਰ ਪੈਗ਼ੰਬਰਾਂ ਪੂਰੇ ਕਰ ਕੇ ਬਚਨ, ਲੇਖੇ ਸਭ ਦੇ ਝੋਲੀ ਪਾਵੇਗਾ। ਤੁਹਾਨੂੰ ਬਣਾ ਕੇ ਆਪਣੇ ਹੀਰੇ ਰਤਨ, ਕ਼ੀਮਤ ਆਪ ਚੁਕਾਵੇਗਾ। ਕਿਸੇ ਨੂੰ ਕਰਨਾ ਪਏ ਕੁਛ ਨਾ ਯਤਨ, ਯਥਾਰਥ ਆਪਣਾ ਖੇਲ ਖਿਲਾਵੇਗਾ। ਤੁਸੀਂ ਪੁਜ ਗਏ ਉਸ ਪਤਣ, ਜਿਥੇ ਨਈਆ ਨੌਕਾ ਨਾਮ ਚੜ੍ਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰਾਹ ਇਕ ਦਰਸਾਵੇਗਾ। ਸਤਿਗੁਰ ਸਾਚੀ ਦਇਆ ਕਮਾਏਗਾ। ਕਲਜੁਗ ਕਿਰਿਆ ਕੂੜ ਮਿਟਾਏਗਾ। ਸਤਿਜੁਗ ਸਤਿ ਧਰਮ ਉਪਜਾਏਗਾ। ਨਿਹਕਰਮੀ ਆਪਣਾ ਕਰਮ ਕਮਾਏਗਾ। ਨੌ ਖੰਡ ਦਾ ਇਕੋ ਧਰਮ ਵਖਾਏਗਾ। ਧਰਨੀ ਕਹੇ ਜਿਥੇ ਜਿਥੇ ਮੇਰੇ ਛੋਹੇ ਚਰਨ, ਸੋ ਭੂਮਿਕਾ ਥਾਨ ਵਡਿਆਏਗਾ। ਚਾਰ ਜੁਗ ਤੁਹਾਡੇ ਢੋਲੇ ਦੀਨ ਦੁਨੀ ਵਾਲੇ ਪੜ੍ਹਨ, ਰਸਨਾ ਸਭ ਦੀ ਆਪ ਚਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਏਗਾ। ਧਰਨੀ ਕਹੇ ਜਨ ਭਗਤੋ ਪ੍ਰਭੂ ਮੇਰਾ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੋ ਘਰ ਘਰ ਗ੍ਰਹਿ ਗ੍ਰਹਿ ਸਭ ਨੂੰ ਦੇਂਦਾ ਫਿਰਦਾ ਮਾਣ, ਨਿਮਾਣਿਆਂ ਹੋਏ ਸਹਾਈਆ। ਵਸਤ ਅਗੰਮੀ ਝੋਲੀ ਪਾਏ ਦਾਨ, ਅਮੁਲ ਅਤੁਲ ਆਪ ਵਰਤਾਈਆ। ਜਿਸ ਦਾ ਰਾਹ ਤਕਦੇ ਸੀਤਾ ਰਾਮ, ਕ੍ਰਿਸ਼ਨ ਕਾਹਨ ਅੱਖ ਉਠਾਈਆ। ਪੈਗ਼ੰਬਰ ਵੇਖਣ ਨਿਗਾਹਬਾਨ, ਨੂਰੀ ਨੂਰ ਨੂਰ ਚਮਕਾਈਆ। ਗੁਰੂ ਗੁਰਦੇਵ ਕਰਨ ਧਿਆਨ, ਬਿਨ ਨੇਤਰ ਲੋਚਨ ਨੈਣ ਅੱਖ ਵੇਖ ਵਖਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਮੇਰੇ ਉਤੇ ਨਵਾਂ ਬਣਾਏ ਵਿਧਾਨ, ਜਿਸ ਦੀ ਤਰਮੀਮ ਨਾ ਕੋਇ ਕਰਾਈਆ । ਜਨ ਭਗਤੋਂ ਜਿਥੇ ਜਿਥੇ ਤੁਹਾਡੇ ਗ੍ਰਹਿ ਉਥੇ ਸਤਿਜੁਗ ਧਰਮ ਬਣੇ ਨਿਸ਼ਾਨ, ਪੂਜਣ ਯੋਗ ਤੁਹਾਡੀ ਧਰਤੀ
ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਧਰਨੀ ਕਹੇ ਜਨ ਭਗਤੋ ਮੈਂ ਧਰਤੀ ਖ਼ੁਸ਼ੀਆਂ ਢੋਲੇ ਗਾਵਾਂ, ਗਾ ਗਾ ਖ਼ੁਸ਼ੀ ਬਣਾਈਆ। ਉਨ੍ਹਾਂ ਰਾਹਾਂ ਦੇ ਬਲ ਬਲ ਜਾਵਾਂ, ਜਿਸ ਰਾਹੇ ਆਏ ਧੁਰ ਦਾ ਮਾਹੀਆ। ਲੰਮੀਂ ਪੈ ਪੈ ਸੀਸ ਨਿਵਾਵਾਂ, ਧੂੜੀ ਖ਼ਾਕ ਖ਼ਾਕ ਰਮਾਈਆ। ਪਾ ਔਂਸੀਆਂ ਕਾਗ ਉਡਾਵਾਂ, ਸੁਨੇਹੇ ਦੇਵਾਂ ਚਾਈਂ ਚਾਈਂਆ। ਇਕੋ ਕੰਤ ਸੁਹਾਗ ਹੰਢਾਵਾਂ, ਦੂਜਾ ਵਰ ਨਾ ਕੋਇ ਵਖਾਈਆ। ਜਨ ਭਗਤੋ ਮੈਂ ਸਭ ਦੀ ਕਥਾ ਸਚ ਸੁਣਾਵਾਂ, ਤੁਸਾਂ ਸੁਣਨੀ ਥਾਉਂ ਥਾਈਂਆ। ਸਤਿਜੁਗ ਅੰਦਰ ਤੁਹਾਡਾ ਘਰ ਰਹੇ ਨਾ ਕੋਇ ਨਿਥਾਵਾਂ, ਥਾਨ ਥਨੰਤਰ ਮਿਲੇ ਮਾਣ ਵਡਿਆਈਆ। ਪੁਰਖ ਅਕਾਲਾ ਦੀਨ ਦਿਆਲਾ ਅੰਤਮ ਤੁਹਾਡਾ ਤੋਲ ਤੋਲ ਕੇ ਸਾਵਾਂ, ਕੰਡਾ ਤਰਾਜ਼ੂ ਇਕੋ ਦਏ ਵਖਾਈਆ। ਹੁਣ ਤੁਸੀਂ ਵਸਦੇ ਵਿਚ ਪਿੰਡਾਂ ਗਰਾਵਾਂ, ਫੇਰ ਸਚਖੰਡ ਪੁਜਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਧਰਨੀ ਕਹੇ ਜਨ ਭਗਤੋਂ ਤੁਹਾਡਾ ਲਹਿਣਾ ਬੜਾ ਉਧਾਰ, ਲੈਣਾ ਚਾਈਂ ਚਾਈਂਆ। ਤੁਹਾਡੇ ਪਿਛੇ ਸੰਦੇਸ਼ੇ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਢੋਲੇ ਸੋਹਲੇ ਰਸਨਾ ਜਿਹਵਾ ਗਾਈਆ। ਕਲਜੁਗ ਅੰਤਮ ਆਏ ਕਲ ਕਲਕੀ ਅਵਤਾਰ, ਨਿਹਕਲੰਕਾ ਰੂਪ ਬਦਲਾਈਆ। ਅਮਾਮ ਅਮਾਮਾ ਹੋ ਸਿਕਦਾਰ, ਵੇਖ ਵਖਾਏ ਖ਼ਲਕ ਖ਼ੁਦਾਈਆ। ਜਨ ਭਗਤ ਸੁਹੇਲੇ ਲਏ ਉਠਾਲ, ਫੜ ਬਾਹੋਂ ਆਪ ਜਗਾਈਆ। ਜਿਸ ਕੋਲ ਲੇਖਾ ਨਹੀਂ ਸ਼ਾਹ ਕੰਗਾਲ, ਅਮੀਰ ਗ਼ਰੀਬ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਹੋ ਕੇ ਕਰੇ ਸੰਭਾਲ, ਸੰਬਲ ਬਹਿ ਕੇ ਆਪਣਾ ਹੁਕਮ ਵਰਤਾਈਆ।
੩੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਮਾਨ ਕੌਰ ਦੇ ਗ੍ਰਹਿ ਸਤਵਾਰੀ ਅਸ਼ੋਕ ਨਗਰ ਜ਼ਿਲਾ ਜੰਮੂ
ਧਰਨੀ ਕਹੇ ਜਨ ਭਗਤੋਂ ਮੈਂ ਜੁਗ ਜੁਗ ਰਹੀ ਉਡੀਕਦੀ, ਨਵ ਨਵ ਚਾਰ ਜੁਗ ਪੰਧ ਮੁਕਾਈਆ। ਆਪਣੇ ਹਿਰਦੇ ਅੰਦਰ ਖ਼ਾਕੇ ਰਹੀ ਉਲੀਕਦੀ, ਬਣਤਰਾਂ ਆਪਣੀਆਂ ਆਪ ਬਣਾਈਆ। ਬਿਰਹੋਂ ਵਿਛੋੜੇ ਵਿਚ ਰਹੀ ਚੀਕਦੀ, ਦਰੋਹੀ ਦਰੋਹੀ ਕਰ ਕੁਰਲਾਈਆ। ਪਿਆਸੀ ਬਣੀ ਰਹੀ ਅਗੰਮੇ ਮੀਤ ਦੀ, ਮਿਤਰ ਪਿਆਰਾ ਵੇਖਾਂ ਨੈਣ ਉਠਾਈਆ। ਮੈਂ ਵਣਜਾਰਨ ਰਹੀ ਇਕੋ ਗੀਤ ਦੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਮੈਨੂੰ ਮੁਹੱਬਤ ਨਹੀਂ ਕਿਸੇ ਮੰਦਰ ਮਸੀਤ ਦੀ, ਕਾਅਬਿਆਂ ਸੰਗ ਨਾ ਕੋਇ ਰਖਾਈਆ। ਮੈਂ ਪਿਆਰੀ ਨਹੀਂ ਊਚ ਨੀਚ ਦੀ, ਦੀਨਾਂ ਮਜ਼੍ਹਬਾਂ ਵਿਚ ਕਦੇ ਨਾ ਆਈਆ। ਮੈਂ ਪਿਆਰੀ ਇਕ ਪ੍ਰਭੂ ਦੀ ਪ੍ਰੀਤ ਦੀ, ਜੋ ਪ੍ਰੀਤਮ ਧੁਰਦਰਗਾਹੀਆ। ਮੈਂ ਖੇਲ ਤਕਣੀ ਉਸ ਦੀ ਰੀਤ ਦੀ, ਜੋ ਰੀਤੀਵਾਨ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਜਨ ਭਗਤੋਂ ਮੈਂ ਜੁਗ ਜੁਗ ਆਸ਼ਾਂ ਰਖੀਆਂ, ਜੁਗ ਚੌਕੜੀ ਧਿਆਨ ਲਗਾਈਆ। ਮੇਰੀਆਂ ਬੰਦ ਨਾ ਹੋਈਆਂ ਅੱਖੀਆਂ, ਨੈਣ ਨੈਣ ਨਾ ਸਕੀ ਬਦਲਾਈਆ। ਮੈਂ ਪੁਛਦੀ ਰਹੀ ਕਾਹਨ ਦੀਆਂ ਕੋਲੋਂ ਸਖ਼ੀਆਂ, ਪਿਆਰ ਪਿਆਰ ਵਿਚੋਂ ਪਰਗਟਾਈਆ। ਕਿਸ ਵੇਲੇ ਆਵੇ ਧੁਰ ਦਾ ਕਮਲਾਪਾਤੀਆ, ਪਤਿਪਰਮੇਸ਼ਵਰ ਧੁਰਦਰਗਾਹੀਆ।
ਉਨ੍ਹਾਂ ਕਥਾ ਕਹਾਣੀਆਂ ਅਗਲੀਆਂ ਹੋਰ ਦੱਸੀਆਂ, ਸਹਿਜ ਨਾਲ ਸਮਝਾਈਆ । ਅਸੀਂ ਕ੍ਰਿਸ਼ਨ ਪਿਆਰ ਵਿਚ ਰਸੀਆਂ, ਕਾਹਨਾ ਦਾ ਕਾਹਨ ਪਤਾ ਨਹੀਂ ਕੀ ਆਪਣਾ ਹੁਕਮ ਵਰਤਾਈਆ। ਫੇਰ ਮੈਂ ਖ਼ੁਸ਼ੀਆਂ ਵਿਚ ਨੱਸੀ ਆਂ, ਭੱਜੀ ਵਾਹੋ ਦਾਹੀਆ। ਜਾਂ ਮੈਂ ਨਿਗਾਹ ਮਾਰੀ ਦੀਨ ਦੁਨੀ ਬੱਧੀ ਵਿਚ ਦੀਨ ਮਜ਼੍ਹਬ ਦੀਆਂ ਰੱਸੀਆਂ, ਸ਼ਰਅ ਕਲਮੇ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਸਰਨ ਸਰਨਾਈ ਢੱਠੀ ਆਂ, ਢਈਆ ਗੋਬਿੰਦ ਵਾਲਾ ਨਾਲ ਰਖਾਈਆ।
੩੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਬਿਸ਼ਨ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਧਰਨੀ ਕਹੇ ਮੇਰਾ ਖ਼ੁਸ਼ੀਆਂ ਸੀਨਾ ਟਪਦਾ, ਟਾਪੂ ਸਾਰੇ ਰਿਹਾ ਹਿਲਾਈਆ। ਮੈਂ ਦਰਸ਼ਨ ਪਾਇਆ ਪਰਮੇਸ਼ਵਰ ਪਤਿ ਦਾ, ਪਤਿਬ੍ਰਤਾ ਹੋ ਕੇ ਸੀਸ ਨਿਵਾਈਆ। ਜਿਸ ਮਾਣ ਰਖਿਆ ਮੇਰੇ ਸਤਿ ਦਾ, ਧੀਰਜ ਆਦਿ ਜੁਗਾਦਿ ਰਖਾਈਆ। ਰਿਸ਼ਤਾ ਬਣਾਇਆ ਚਰਨ ਪ੍ਰੀਤੀ ਨਤ ਦਾ, ਮੇਲਾ ਮੇਲਿਆ ਸਹਿਜ ਸੁਭਾਈਆ। ਲੇਖਾ ਜਾਣੇ ਮੇਰੀ ਗਤ ਮਿਤ ਦਾ, ਗਹਿਰ ਗੰਭੀਰ ਹੋ ਕੇ ਵੇਖ ਵਖਾਈਆ। ਵਕ਼ਤ ਸੁਹੰਜਣਾ ਕਰੇ ਆਪਣੀ ਥਿਤ ਦਾ, ਘੜੀ ਪਲ ਨਾਲ ਮਿਲਾਈਆ। ਮੇਰਾ ਲਹਿਣਾ ਪੂਰਾ ਕੀਤਾ ਆਦਿ ਜੁਗਾਦੀ ਨਿਤ ਦਾ, ਨਿਰਵੈਰ ਹੋਇਆ ਸਹਾਈਆ। ਜੋ ਰੂਪ ਧਰ ਕੇ ਆਇਆ ਧੁਰ ਦੇ ਪਿਤ ਦਾ, ਪਾਰਬ੍ਰਹਮ ਅਗੰਮ ਅਥਾਹੀਆ । ਜੋ ਭਰਿਆ ਭਗਤ ਪਿਆਰ ਹਿਤ ਦਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਜੋ ਹਰਿਜਨ ਹਿਰਦਾ ਫਿਰੇ ਜਿਤਦਾ, ਮਨਸਾ ਮਨ ਨਾ ਕੋਇ ਵਡਿਆਈਆ। ਜਗ ਨੇਤਰ ਵੇਖਿਆ ਕਿਸੇ ਨਹੀਂ ਦਿਖਦਾ, ਨਜ਼ਰੀ ਨਜ਼ਰ ਨਾ ਕੋਇ ਟਿਕਾਈਆ। ਉਹ ਲਹਿਣਾ ਦੇਣਾ ਪੂਰਾ ਕਰੇ ਗੋਬਿੰਦ ਵਾਲੇ ਸਿੱਖ ਦਾ, ਜੋ ਸਿੱਖ ਸਿਖਿਆ ਵਿਚ ਸਮਾਈਆ। ਧਰਨੀ ਕਹੇ ਮੈਂ ਇਹੋ ਜਿਹਾ ਸਮਾਂ ਕਦੇ ਨਹੀਂ ਵੇਖਿਆ ਪ੍ਰਭੂ ਭਗਤਾਂ ਦੇ ਲੇਖ ਘਰ ਘਰ ਹੋਵੇ ਲਿਖਦਾ, ਲੇਖਣੀ ਕ਼ਲਮ ਸ਼ਾਹੀ ਨਾਲ ਮਿਲਾਈਆ। ਵਣਜਾਰਾ ਬਣਿਆ ਨਹੀਂ ਕਦੇ ਨਾਮ ਭੰਡਾਰਾ ਦੇਵਣਹਾਰਾ ਭਿਖ ਦਾ, ਜੋ ਬਿਨ ਮੰਗਿਆਂ ਦੌਲਤ ਝੋਲੀ ਦੇਵੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੈਂ ਬਹੁ ਪੁਰਾਣੀ ਧਰਤ, ਧਵਲ ਹੋ ਕੇ ਦਿਆਂ ਸੁਣਾਈਆ। ਧੰਨਭਾਗ ਜੇ ਮੇਰੇ ਉਤੇ ਆਇਆ ਪਰਤ, ਪਤਿਪਰਮੇਸ਼ਵਰ ਵੇਸ ਵਟਾਈਆ। ਮੇਰੀ ਪੂਰੀ ਹੋਈ ਹਰਸ, ਹਵਸ ਦਿਤੀ ਗੁਆਈਆ। ਜਨ ਭਗਤੋ ਤੁਹਾਡੇ ਉਤੇ ਜ਼ਰੂਰ ਕਰੇਗਾ ਤਰਸ, ਰਹਿਮਤ ਵਿਚ ਅੰਮ੍ਰਿਤ ਮੇਘ ਬਰਸਾਈਆ। ਖ਼ੁਸ਼ੀਆਂ ਵਾਲਾ ਸੁਹਾਵਣਾ ਸੰਮਤ ਸ਼ਹਿਨਸ਼ਾਹੀ ਗਿਆਰਾਂ ਬਰਸ, ਇਕ ਇਕ ਮੇਲੇ ਚਾਈਂ ਚਾਈਂਆ। ਤੁਹਾਡੀ ਜਨਮ ਜਨਮ ਦੀ ਮੇਟੇ ਤੜਪ, ਕਰਮ ਕਰਮ ਦਾ ਡੇਰਾ ਢਾਹੀਆ। ਜੋ ਗੋਬਿੰਦ ਆਸਾ ਰਖ ਕੇ ਗਿਆ ਵਿਚ ਦੇਸ ਦੜਪ, ਗੁਰਮੁਖਾਂ ਗੁਰ ਗੁਰ ਧਿਆਨ ਲਗਾਈਆ। ਸੋ ਪੂਰੀ ਕਰਨਹਾਰਾ ਸ਼ਰਤ, ਸ਼ਰਅ ਦਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਘਰ ਇਕ ਸੁਹਾਈਆ। ਧਰਨੀ ਕਹੇ ਮੇਰਾ ਗ੍ਰਹਿ ਹੋਇਆ ਸੁਹੰਜਣਾ,
ਪ੍ਰਭ ਦਿਤੀ ਮਾਣ ਵਡਿਆਈਆ। ਮੇਰੇ ਨੇਤਰ ਚਰਨ ਧੂੜ ਪਾਇਆ ਅੰਜਨਾ, ਅੰਧ ਅਗਿਆਨ ਮਿਟਾਈਆ। ਧੁਰ ਸੰਦੇਸ਼ ਸੁਣਾਇਆ ਬਚਨਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਮੇਰਾ ਮਾਟੀ ਖ਼ਾਕ ਸਰੀਰ ਹੋਇਆ ਕੰਚਨਾ, ਕੰਚਨ ਗੜ੍ਹ ਮਿਲੀ ਵਡਿਆਈਆ। ਮੈਂ ਖ਼ੁਸ਼ੀਆਂ ਦੇ ਵਿਚ ਨਚਣਾ, ਆਪ ਆਪਣਾ ਪੈਰ ਬਦਲਾਈਆ। ਜਨ ਭਗਤੋਂ ਤੁਹਾਨੂੰ ਨਵਾਂ ਸੰਦੇਸ਼ਾ ਦੱਸਣਾ, ਦਹਿ ਦਿਸ਼ਾ ਤੋਂ ਬਾਹਰ ਸੁਣਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਹਰ ਹਿਰਦੇ ਅੰਦਰ ਵਸਣਾ, ਘਟ ਘਟ ਆਪਣਾ ਡੇਰਾ ਲਾਈਆ। ਜੋ ਕੌਲ ਇਕ਼ਰਾਰ ਗੋਬਿੰਦ ਧਾਰ ਕੀਤਾ ਵਿਚ ਪਟਨਾ, ਪਾਟਲ ਹੋ ਕੇ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਨਾਮ ਨਿਧਾਨ ਦੋ ਜਹਾਨ ਰਟਣਾ, ਰਿਟਨ ਦਾ ਲੇਖਾ ਰੁਟੀਨ ਵਿਚ ਆਪਣਾ ਦਏ ਸਮਝਾਈਆ।
੩੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਫ਼ਰੰਗੀ ਰਾਮ ਦੇ ਗ੍ਰਹਿ ਪਿੰਡ ਤ੍ਰੇਵਾ ਜ਼ਿਲਾ ਜੰਮੂ
ਧਰਨੀ ਕਹੇ ਪੁਰਖ ਅਕਾਲੇ ਕਿਰਪਾ ਕਰ, ਕਿਰਪਾਲ ਕਿਰਪਾਨਿਧ ਦਇਆ ਕਮਾਈਆ। ਮਿਹਰਵਾਨ ਮਹਿਬੂਬ ਮੇਰਾ ਹਿਰਦਾ ਹਰ, ਹਰ ਹਿਰਦੇ ਕਰ ਸਫ਼ਾਈਆ। ਤੂੰ ਮਾਲਕ ਖ਼ਾਲਕ ਨਰਾਇਣ ਨਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਮੈਂ ਦਰਵੇਸ਼ਣ ਹੋ ਕੇ ਆਈ ਤੇਰੇ ਦਰ, ਦਰਗਾਹ ਸਾਚੀ ਸੋਭਾ ਪਾਈਆ। ਮੇਰਾ ਨੌ ਖੰਡ ਪ੍ਰਿਥਮੀ ਸਤ ਦੀਪ ਪਵਿਤ੍ਰ ਕਰ ਦੇ ਘਰ, ਘਰਾਨਾ ਇਕੋ ਇਕ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਰਹੇ ਮੂਲ ਨਾ ਡਰ, ਭੈ ਭਉ ਨਾ ਕੋਇ ਜਣਾਈਆ। ਅੰਮ੍ਰਿਤ ਧਾਰ ਬਣਾ ਦੇ ਸਰੋਵਰ ਸਰ, ਸਚ ਸਚ ਨਾਮ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਪ੍ਰਭੂ ਮੇਰਾ ਗ੍ਰਹਿ ਵੇਖ ਲੈ ਲੋਕਮਾਤ, ਨਿਰਗੁਣ ਧਾਰ ਨੈਣ ਉਠਾਈਆ। ਨਵ ਸੱਤ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਤੂੰ ਪਤਿਪਰਮੇਸ਼ਵਰ ਕਮਲਾਪਾਤ, ਪਾਰਬ੍ਰਹਮ ਇਕ ਅਖਵਾਈਆ। ਕਲਜੁਗ ਅੰਤਮ ਪੁਛ ਮੇਰੀ ਵਾਤ, ਵਾਸਤਾ ਤੇਰੇ ਚਰਨ ਰਖਾਈਆ। ਧਰਮ ਦੀ ਧਾਰ ਤੁਟਿਆ ਨਾਤ, ਕਲਜੁਗ ਕਿਰਿਆ ਕੂੜ ਹਲਕਾਈਆ। ਸਾਚੀ ਬਖ਼ਸ਼ੇ ਕੋਈ ਨਾ ਦਾਤ, ਭੰਡਾਰਾ ਨਾਮ ਨਾ ਕੋਇ ਵਰਤਾਈਆ। ਬਾਤਨ ਪੁਛੇ ਕੋਈ ਨਾ ਬਾਤ, ਬੈਤੁਲ ਮੁਕੱਦਸ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੁਆਮੀ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰਾ ਨਵ ਸੱਤ ਵੇਖ ਘਰਾਨਾ, ਦਰ ਮੰਦਰ ਧਿਆਨ ਲਗਾਈਆ। ਲੋਕਮਾਤ ਦੇਸ ਹੋਇਆ ਬੇਗਾਨਾ, ਸਚ ਦੀ ਵਜੇ ਨਾ ਕੋਇ ਵਧਾਈਆ। ਮੈਂ ਸਦੀ ਚੌਧਵੀਂ ਵੇਖ ਹੋਈ ਹੈਰਾਨਾ, ਹੈਰਾਨੀ ਮੇਰੇ ਅੰਦਰ ਆਈਆ। ਚਾਰੋਂ ਕੁੰਟ ਸ਼ਰਅ ਰੂਪ ਦਿਸੇ ਸ਼ੈਤਾਨਾ, ਸਤਿ ਵਿਚ ਨਾ ਕੋਇ ਸਮਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਏ ਕੋਈ ਨਾ ਗਾਣਾ, ਪਾਰਬ੍ਰਹਮ ਬ੍ਰਹਮ ਤੇਰੇ ਰੰਗ ਨਾ ਕੋਇ ਸਮਾਈਆ। ਸੁਰਤੀ ਸ਼ਬਦ ਸੁਣੇ ਨਾ ਕੋਇ ਤਰਾਨਾ, ਤੁਰੀਆ ਤੋਂ ਪਰੇ ਤੇਰਾ ਦਰਸ਼ਨ ਕੋਇ ਨਾ ਪਾਈਆ। ਤੂੰ ਮਾਲਕ ਖ਼ਾਲਕ ਗੁਣ ਨਿਧਾਨਾ, ਗਹਿਰ ਗੰਭੀਰ ਨੂਰ ਅਲਾਹੀਆ। ਨਿਗਾਹ ਮਾਰ ਸ੍ਰੀ ਭਗਵਾਨਾ, ਬਿਨ ਨੇਤਰ ਲੋਚਨ ਨੈਣ ਅੱਖ ਉਠਾਈਆ। ਮੈਂ ਧਰਨੀ ਧਰਤ ਧਵਲ ਧੌਲ ਤੇਰਾ ਬਾਲ ਨਿਧਾਨਾ,
ਬੁੱਧੀ ਵੰਡ ਨਾ ਕੋਇ ਵੰਡਾਈਆ। ਮੇਰੇ ਉਤੇ ਸਤਿ ਧਰਮ ਦਾ ਸਚ ਵਖਾ ਨਿਸ਼ਾਨਾ, ਨਿਸ਼ਾਨਾ ਕੂੜ ਕੁੜਿਆਰ ਬਦਲਾਈਆ। ਜੁਗ ਜੁਗ ਤੇਰੇ ਹੁਕਮ ਨਾਲ ਬਦਲਦਾ ਰਿਹਾ ਜ਼ਮਾਨਾ, ਜ਼ਿਮੀਂ ਜ਼ਮਾਂ ਦੇ ਮਾਲਕ ਹੋਣਾ ਆਪ ਸਹਾਈਆ। ਮੇਰਾ ਤੇਰੇ ਉਤੇ ਮਾਣਾ, ਨਿਮਾਣੀ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਘਰ ਆਪ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰਾ ਗ੍ਰਹਿ ਕਰ ਸੁਹੰਜਣਾ, ਚਰਨ ਕਵਲ ਦੇ ਸਰਨਾਈਆ। ਨੂਰ ਜ਼ਹੂਰ ਤਕਾਂ ਆਦਿ ਨਿਰੰਜਣਾ, ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਨੂਰ ਦੇਣਾ ਚਮਕਾਈਆ। ਤੁਧ ਬਿਨ ਠਾਕਰ ਸੁਆਮੀ ਮੇਰਾ ਪਰਦਾ ਕਿਸੇ ਨਾ ਕਜਣਾ, ਸੀਸ ਹੱਥ ਨਾ ਕੋਇ ਟਿਕਾਈਆ। ਮੇਰੇ ਮਿਹਰਵਾਨਾ ਨੌਜਵਾਨਾ ਸ਼ਰਅ ਦੀਨ ਦੀ ਮੇਟ ਦੇ ਹੱਦਨਾ, ਹਦੂਦ ਆਪਣੀ ਇਕ ਦਰਸਾਈਆ। ਮੈਂ ਚਰਨ ਕਵਲ ਉਪਰ ਧਵਲ ਕਰਾਂ ਬੰਦਨਾ, ਨਿਵ ਨਿਵ ਲਾਗਾਂ ਪਾਈਆ। ਤੂੰ ਮਾਲਕ ਜੇਰਜ ਅੰਡਨਾ, ਉਤਭੁਜ ਸੇਤਜ ਆਪਣਾ ਹੁਕਮ ਵਰਤਾਈਆ। ਮੇਰਾ ਲੇਖਾ ਪੂਰਾ ਕਰ ਦੇ ਵਿਚ ਵਰਭੰਡਣਾ, ਬ੍ਰਹਿਮੰਡਾਂ ਦੇ ਮਾਲਕ ਹੋਣਾ ਸਹਾਈਆ । ਸਾਚਾ ਸੁਖ ਦੇ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਸਦਾ ਬਖ਼ਸ਼ੰਦਨਾ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ।
੩੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਰਾਜੋ ਦੇਵੀ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ
ਧਰਨੀ ਕਹੇ ਪ੍ਰਭੂ ਮੇਰੀ ਲੇਖੇ ਲਾ ਲੈ ਖ਼ਾਕ, ਮਿੱਟੀ ਤੇਰੇ ਚਰਨ ਟਿਕਾਈਆ। ਸਭ ਦਾ ਪੂਰਾ ਕਰ ਦੇ ਵਾਕ, ਭਵਿਖਤ ਆਪਣੇ ਰੰਗ ਰੰਗਾਈਆ। ਧਰਮ ਦੀ ਧਾਰ ਖੋਲ੍ਹ ਦੇ ਤਾਕ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਂ ਤੇਰੀ ਸੇਵਕ ਚਾਕ, ਚਾਕਰੀ ਵਿਚ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਧਰਨੀ ਕਹੇ ਪ੍ਰਭੂ ਮੇਰੀ ਦੁਰਮਤ ਮੈਲ ਧੋ, ਨਿਰਮਲ ਆਪਣਾ ਆਪ ਜਣਾਈਆ। ਮੈਂ ਤੇਰੇ ਦੁਆਰੇ ਆ ਕੇ ਪਈ ਰੋ, ਬਿਨ ਨੈਣਾਂ ਨੀਰ ਵਹਾਈਆ। ਤੂੰ ਮਾਲਕ ਖ਼ਾਲਕ ਸੁਆਮੀ ਆਪੇ ਹੋ, ਹੋਕਾ ਦੇ ਕੇ ਦਿਆਂ ਦ੍ਰਿੜਾਈਆ। ਤੂੰ ਨਾਮ ਨਿਧਾਨਾ ਬਖ਼ਸ਼ ਸੋਹੰ ਸੋ, ਸੋ ਪੁਰਖ ਨਿਰੰਜਣ ਤੇਰੇ ਵਿਚ ਸਮਾਈਆ। ਦੀਨ ਦੁਨੀ ਨਾਲੋਂ ਤੋੜ ਮੋਹ, ਮੁਹੱਬਤ ਆਪਣੇ ਨਾਲ ਰਖਾਈਆ। ਬਿਨ ਨੇਤਰਾਂ ਬਖ਼ਸ਼ ਦੇ ਲੋ, ਲੋਇਣ ਤੀਜਾ ਆਪ ਖੁਲ੍ਹਾਈਆ। ਨਿਝਰ ਝਿਰਨਾ ਬੂੰਦ ਸਵਾਂਤੀ ਚੋ, ਨਾਭੀ ਕਵਲ ਕਵਲ ਉਲਟਾਈਆ। ਪੰਜ ਵਿਕਾਰ ਮੇਟ ਦੇ ਗਰੋਹ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਆਤਮ ਪਰਮਾਤਮ ਤੇਰੇ ਨਾਲ ਜਾਵੇ ਛੋਹ, ਛੋਹਰ ਬਾਂਕੇ ਤੇਰੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਚਰਨ ਜਾਵਾਂ ਛੂਹ, ਮਸਤਕ ਮਸਤਕ ਖ਼ਾਕ ਰਮਾਈਆ। ਤੂੰ ਮੇਰਾ ਲਹਿਣਾ ਦੇਣਾ ਕਲਜੁਗ ਅੰਤ ਵੇਖਣਾ ਸ਼ੁਰੂ, ਸ਼ਰਅ ਦੇ ਮਾਲਕ ਧਿਆਨ ਲਗਾਈਆ। ਮੇਰੇ ਉਤੇ ਤਕ ਲੈ ਪਤਾ ਨਹੀਂ ਕਿਤਨੇ ਬਣ ਗਏ ਗੁਰੂ, ਗੁਰੂ ਗੁਰਦੇਵ ਕਹਿ ਕੇ ਆਪਣਾ ਇਸ਼ਟ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ
ਕਮਾਈਆ। ਧਰਨੀ ਕਹੇ ਮੇਰੇ ਸਤਿਗੁਰ ਸ਼ਬਦ ਗੁਰਦੇਵਾ, ਦੇਵ ਦੇਵਾ ਤੇਰੀ ਸਰਨਾਈਆ। ਸਾਚਾ ਅੰਮ੍ਰਿਤ ਨਾਮ ਬਖ਼ਸ਼ ਦੇ ਮੇਵਾ, ਅੰਮਿਉਂ ਰਸ ਆਪਣਾ ਆਪ ਚੁਆਈਆ। ਕੌਸਤਕ ਮਨੀ ਧਾਰ ਮਸਤਕ ਲਾ ਦੇ ਥੇਵਾ, ਦੂਸਰ ਲੋੜ ਰਹੇ ਨਾ ਰਾਈਆ। ਤੇਰਾ ਨਾਮ ਗਾਈਏ ਰਸਨਾ ਜਿਹਵਾ, ਬੱਤੀ ਦੰਦਾਂ ਸਿਫ਼ਤ ਸਲਾਹੀਆ। ਤੂੰ ਵਸਣਹਾਰਾ ਸਚਖੰਡ ਧਾਮ ਨਿਹਕੇਵਾ, ਨਿਹਚਲ ਆਪਣਾ ਆਸਣ ਲਾਈਆ। ਤੂੰ ਸੁਆਮੀ ਕਰਤਾ ਵਡ ਦੇਵੀ ਦੇਵਾ, ਦੇਵਤ ਸੁਰ ਸਭ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਅਲਖ ਅਭੇਵਾ, ਅਗੋਚਰ ਕਹਿਣ ਕਿਛ ਕੋਇ ਨਾ ਪਾਈਆ।
੩੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਭਾਗ ਸਿੰਘ ਦੇ ਗ੍ਰਹਿ ਨਾਂਗਾ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਸੋ ਪੁਰਖ ਨਿਰੰਜਣ ਮੇਰੇ ਉਤੇ ਹੋਣਾ ਦਿਆਲ, ਦਇਆਨਿਧ ਆਪਣੀ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਮੇਰੀ ਕਰ ਸੰਭਾਲ, ਸਾਹਿਬ ਸੁਆਮੀ ਅੰਤਰਜਾਮੀ ਤੇਰੀ ਓਟ ਤਕਾਈਆ। ਏਕੰਕਾਰ ਸਾਚੀ ਵਸਤ ਦੇ ਧਨ ਮਾਲ, ਨਾਮ ਨਿਧਾਨਾ ਨੌਜਵਾਨਾ ਮੇਰੀ ਝੋਲੀ ਪਾਈਆ। ਆਦਿ ਨਿਰੰਜਣ ਨੂਰੀ ਜੋਤ ਜਗਾ ਮਹਾਨ, ਅੰਧ ਅਗਿਆਨ ਦੋ ਜਹਾਨ ਦੇ ਮਿਟਾਈਆ । ਅਬਿਨਾਸ਼ੀ ਕਰਤੇ ਹੋ ਮਿਹਰਵਾਨ, ਮਹਿਬਾਨ ਬੀਦੋ ਤੇਰੀ ਆਸ ਰਖਾਈਆ। ਅਬਿਨਾਸ਼ੀ ਕਰਤੇ ਦੇਣਾ ਅਗੰਮਾ ਦਾਨ, ਵਸਤ ਅਮੋਲਕ ਮੇਰੀ ਝੋਲੀ ਪਾਈਆ। ਪਾਰਬ੍ਰਹਮ ਮੇਰੀ ਬੇਨੰਤੀ ਕਰਨੀ ਪਰਵਾਨ, ਪਰਮ ਪੁਰਖ ਤੇਰੀ ਸਰਨਾਈਆ। ਸਤਿਗੁਰ ਸ਼ਬਦ ਯੋਧਾ ਸੂਰਬੀਰ ਭੇਜ ਬਲਵਾਨ, ਬਲਧਾਰੀ ਇਕ ਅਖਵਾਈਆ। ਨਾਲ ਵਿਸ਼ਨੂੰ ਵਖਾ ਖੇਲ ਮਹਾਨ, ਮਹਿੰਮਾ ਅਕਥ ਅਕਥ ਦ੍ਰਿੜਾਈਆ। ਬ੍ਰਹਮੇ ਕਰਨਾ ਸਵਾਧਾਨ, ਆਲਸ ਨਿੰਦਰਾ ਰਹੇ ਨਾ ਰਾਈਆ। ਸ਼ੰਕਰ ਹਲੂਣਾ ਦੇਣਾ ਆਪ ਸ੍ਰੀ ਭਗਵਾਨ, ਆਪਣਾ ਹੁਕਮ ਵਰਤਾਈਆ। ਤੇਈ ਅਵਤਾਰ ਕਰਾਉਣਾ ਨਿਗਾਹਬਾਨ, ਨਰ ਨਰਾਇਣ ਆਪਣਾ ਰੰਗ ਰੰਗਾਈਆ। ਪੈਗ਼ੰਬਰਾਂ ਬਾਕੀ ਲੇਖਾ ਰਿਹਾ ਨਾ ਵਿਚ ਜਹਾਨ, ਦੋ ਜਹਾਨਾਂ ਮਾਲਕ ਹੋਣਾ ਸਹਾਈਆ। ਗੁਰੂ ਗੁਰਦੇਵ ਹੋਣਾ ਪਰਵਾਨ, ਪਰਮ ਪੁਰਖ ਤੇਰੀ ਬੇਪਰਵਾਹੀਆ। ਧਰਨੀ ਕਹੇ ਮੇਰੇ ਨੌ ਖੰਡ ਸੱਤ ਦੀਪ ਸਾਰੇ ਕੁਰਲਾਣ, ਕੂਕ ਕੂਕ ਸੁਣਾਈਆ। ਧਰਮ ਦਾ ਧਰਮ ਨਾ ਰਿਹਾ ਨਿਸ਼ਾਨ, ਸਚ ਸਚ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਕਵਣ ਕਰੇ ਕਲਿਆਣ, ਅਕਲ ਕਲਧਾਰੀ ਕਲ ਆਪਣੀ ਦੇਣੀ ਵਰਤਾਈਆ।
੩੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਪੂਰਨ ਚੰਦ ਦੇ ਗ੍ਰਹਿ ਨਾਂਗਾ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਮੇਰੇ ਪਰਮ ਪੁਰਖ ਭਗਵੰਤ, ਭਗਵਨ ਤੇਰੀ ਓਟ ਤਕਾਈਆ। ਤੂੰ ਸੁਆਮੀ ਆਦਿ ਜੁਗਾਦੀ ਜੁਗਾ ਜੁਗੰਤ, ਨਿਤ ਨਵਿਤ ਤੇਰਾ ਰਾਹ ਤਕਾਈਆ। ਨਾਮ ਨਿਧਾਨਾ ਦੇ ਦੇ ਧੁਰ ਦਾ ਮਨੀਆ ਮੰਤ, ਮਨਸਾ ਮੇਰੀ ਪੂਰ ਕਰਾਈਆ। ਦਰ ਦਰਵੇਸ਼ ਹੋ ਕੇ ਕਰਾਂ ਮਿੰਨਤ, ਭਿਖਾਰਨ
ਹੋ ਕੇ ਮੰਗ ਮੰਗਾਈਆ। ਮੇਰੀ ਕੂਟ ਵੇਖ ਲੈ ਲੋਕਮਾਤ ਵਾਲੀ ਸਿੰਮਤ, ਸਤਿਗੁਰ ਆਪਣਾ ਫੇਰਾ ਪਾਈਆ। ਨਵ ਸੱਤ ਦਿਸਦੇ ਨਿੰਦਕ, ਨਿੰਦਿਆਂ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰਾ ਕਲਜੁਗ ਦੁਖ ਦਲਿਦ੍ਰ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਸਚ ਧਰਮ ਦਾ ਖੋਲ੍ਹ ਦੇ ਹੱਟ, ਹਟਵਾਣਾ ਬਣਨਾ ਧੁਰ ਦੇ ਮਾਹੀਆ। ਮੈਂ ਤੇਰੇ ਚਰਨ ਕਵਲ ਆਈ ਨਠ, ਬਿਨ ਕ਼ਦਮਾਂ ਕ਼ਦਮ ਉਠਾਈਆ। ਦਰ ਠਾਂਢੇ ਜਾਵਾਂ ਢਠ, ਨਿਵ ਨਿਵ ਲਾਗਾਂ ਪਾਈਆ। ਨਿਗਾਹ ਮਾਰ ਲੈ ਧਰਮ ਰਿਹਾ ਨਾ ਕਿਸੇ ਮੰਦਰ ਮਸਜਿਦ ਮਠ, ਸ਼ਿਵਦਵਾਲੇ ਗੁਰੂਦੁਆਰ ਦੇਣ ਗਵਾਹੀਆ। ਫਿਰਨੀ ਦਰੋਹੀ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਬਿਨ ਹਰਿ ਨਾਮੇ ਖ਼ਾਲੀ ਹੋ ਗਏ ਕਾਇਆ ਭਾਂਡੇ ਮਾਟੀ ਮੱਟ, ਸਚ ਵਸਤ ਨਜ਼ਰ ਕੋਇ ਨਾ ਆਈਆ। ਤੇਰਾ ਨੂਰ ਜੋਤ ਪਰਕਾਸ਼ ਨਜ਼ਰ ਨਾ ਆਵੇ ਲਟ ਲਟ, ਅੰਧ ਅੰਧੇਰ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਮੈਂ ਰੋ ਰੋ ਦਰ ਤੇਰੇ ਤੇ ਦੱਸਦੀ, ਦਹਿ ਦਿਸ਼ਾ ਧਿਆਨ ਲਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਦੀ ਧਾਰ ਹੋ ਕੇ ਨੱਸਦੀ, ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਪੰਧ ਮੁਕਾਈਆ। ਮੇਰੀ ਖ਼ਾਹਿਸ਼ ਭਰੀ ਤੇਰੇ ਜਸ ਦੀ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਸ੍ਰਿਸ਼ਟੀ ਸਾਰ ਨਾ ਆਵੇ ਸੀਆਂ ਸਾਢੇ ਤਿੰਨ ਹੱਥ ਦੀ, ਜੋ ਰਵੀਦਾਸ ਚਮਾਰਾ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਆਸ਼ਾ ਰਖੀ ਤੇਰੀ ਪੁਰਖ ਸਮਰਥ ਦੀ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।
੩੧ ਜੇਠ ਸ਼ਹਿਨਸ਼ਾਹੀ ਸੰਮਤ ੧੧ ਭਗਵਾਨ ਚੰਦ ਦੇ ਗ੍ਰਹਿ ਨਾਂਗਾ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਮੈਂ ਰੋ ਰੋ ਮਾਰਾਂ ਆਹ, ਹਾਏ ਉਫ਼ ਮੇਰੀ ਦੁਹਾਈਆ। ਸੋ ਪੁਰਖ ਨਿਰੰਜਣ ਮੇਰਾ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਹਰਿ ਪੁਰਖ ਨਿਰੰਜਣ ਨਿਰਗੁਣ ਧਾਰ ਪਕੜ ਲੈ ਬਾਂਹ, ਬਹੀਆ ਤੇਰੇ ਰੰਗ ਰੰਗਾਈਆ। ਏਕੰਕਾਰ ਦੇਣੀ ਸਚ ਸਲਾਹ, ਮਸ਼ਵਰਾ ਤੇਰੇ ਨਾਲ ਰਖਾਈਆ। ਆਦਿ ਨਿਰੰਜਣ ਕਰ ਰੁਸ਼ਨਾ, ਅੰਧ ਅੰਧੇਰ ਦੇ ਮਿਟਾਈਆ। ਅਬਿਨਾਸ਼ੀ ਕਰਤੇ ਹੋ ਸਹਾ, ਸਿਰ ਮੇਰੇ ਹੱਥ ਰਖਾਈਆ। ਸ੍ਰੀ ਭਗਵਾਨ ਮੇਰੀ ਕ਼ਬੂਲ ਕਰੀਂ ਦੁਆ, ਦੋ ਜਹਾਨਾਂ ਮੰਗ ਮੰਗਾਈਆ। ਪਾਰਬ੍ਰਹਮ ਮੇਰਾ ਬਣਨਾ ਦਿਲਰੁਬਾ, ਰਹਿਮਤ ਆਪਣੀ ਹਕ ਕਮਾਈਆ। ਤੂੰ ਮਿਹਰਵਾਨ ਨੂਰੀ ਅਲਾਹ ਖ਼ੁਦਾ, ਖ਼ੁਦ ਮਾਲਕ ਇਕ ਅਖਵਾਈਆ । ਦਰੋਹੀ ਮੈਨੂੰ ਅੰਤ ਨਾ ਕਰੀਂ ਜੁਦਾ, ਸਦੀ ਚੌਧਵੀਂ ਵੇਖ ਵਖਾਈਆ। ਤੇਰੇ ਕ਼ਦਮ ਹੋਵਾਂ ਫ਼ਿਦਾ, ਆਪ ਆਪਣਾ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਧਰਨੀ ਕਹੇ ਪ੍ਰਭੂ ਮੈਂ ਦੁਖਾਂ ਨਾਲ ਰਹੀ ਸੜ, ਕਲਜੁਗ ਅਗਨੀ ਤਤ ਤਪਾਈਆ। ਕੂੜ ਕੁੜਿਆਰਾ ਮੇਰੇ ਉਤੇ ਬਣਿਆ ਗੜ੍ਹ, ਹਉਮੇ ਹੰਗਤਾ ਨਾਲ ਮਿਲਾਈਆ। ਦਰੋਹੀ ਅਗਨੀ ਲੱਗੀ ਸੀਸ ਧੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਨਿਗਾਹ ਮਾਰ ਲੈ ਚੋਟੀ
ਜੜ੍ਹ, ਚੇਤਨ ਦੇ ਮਾਲਕ ਪੜਦਾ ਆਪ ਉਠਾਈਆ। ਮੈਂ ਸਚ ਦੁਆਰ ਏਕੰਕਾਰ ਗਈ ਖੜ੍ਹ, ਦਰ ਠਾਂਡੇ ਸੀਸ ਨਿਵਾਈਆ। ਮਿਹਰਵਾਨਾ ਸ੍ਰੀ ਭਗਵਾਨਾ ਤੇਰਾ ਨਿਰਅੱਖਰ ਧਾਰ ਢੋਲਾ ਰਹੀ ਪੜ੍ਹ, ਬਿਨਾ ਜ਼ਬਾਂ ਤੇਰਾ ਨਾਮ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮਿਹਰਵਾਨ ਦਇਆ ਕਮਾਵੇਗਾ। ਨੂਰ ਨੁਰਾਨਾ ਨੂਰ ਰੁਸ਼ਨਾਵੇਗਾ। ਜੋਤੀ ਜਾਤਾ ਡਗਮਗਾਵੇਗਾ। ਸਤਿਗੁਰ ਸ਼ਬਦ ਸ਼ਬਦ ਜਗਾਵੇਗਾ। ਲੋਕਮਾਤ ਵੇਖ ਵਖਾਵੇਗਾ। ਗੁਰ ਅਵਤਾਰ ਪੈਗ਼ੰਬਰ ਨਾਲ ਮਿਲਾਵੇਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ, ਅੰਤਮ ਆਪ ਚੁਕਾਵੇਗਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਸੋ ਪੁਰਖ ਨਿਰੰਜਣ ਆਪ ਪੜ੍ਹਾਵੇਗਾ। ਮੇਰੀ ਧਾਰ ਨੂੰ ਦੇ ਅਨੰਦ, ਅਨੰਦ ਅਨੰਦਪੁਰ ਵਾਸੀ ਨਾਲ ਮਿਲਾਵੇਗਾ। ਬਿਨਾ ਸੂਰੀਆ ਚਾੜ੍ਹ ਕੇ ਚੰਦ, ਜੋਤੀ ਜਾਤਾ ਡਗਮਗਾਵੇਗਾ। ਕਰ ਪਰਕਾਸ਼ ਅੰਧੇਰੇ ਖੰਡ, ਬ੍ਰਹਿਮੰਡ ਆਪ ਰੁਸ਼ਨਾਵੇਗਾ। ਦਰ ਦੁਆਰ ਏਕੰਕਾਰ ਮੇਰਾ ਆਵੇ ਲੰਘ, ਪਾਂਧੀ ਹੋ ਕੇ ਪੰਧ ਮੁਕਾਵੇਗਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਬੈਠੇ ਸਾਢੇ ਤਿੰਨ ਹੱਥ ਪਲੰਘ, ਸੰਬਲ ਨਗਰ ਆਪ ਵਡਿਆਵੇਗਾ। ਸ਼ਬਦ ਅਨਾਦੀ ਨਾਦ ਵਜਾ ਮਰਦੰਗ, ਅਨਹਦ ਆਪਣੀ ਧੁਨ ਸਮਝਾਵੇਗਾ। ਮੇਰਾ ਭਾਗ ਹੋਣ ਨਾ ਦੇਵੇ ਮੰਦ, ਮੰਦਭਾਗੀ ਗਲੇ ਲਗਾਵੇਗਾ। ਦੀਨ ਦੁਨੀ ਸ਼ਰਅ ਦੀ ਢਾਹ ਕੇ ਕੰਧ, ਕੰਤ ਕੰਤੂਹਲ ਵੇਖ ਵਖਾਵੇਗਾ। ਜੋ ਧਰਨੀ ਕਹੇ ਮੇਰੀ ਆਸ਼ਾ ਮਨਸਾ ਪੂਰੀ ਕਰੇ ਮੰਗ, ਵਸਤ ਅਮੋਲਕ ਆਪ ਵਰਤਾਵੇਗਾ। ਮੇਰਾ ਸਾਹਿਬ ਸੂਰਾ ਸਰਬੰਗ, ਹਰਿ ਕਰਤਾ ਇਕ ਅਖਵਾਵੇਗਾ। ਜੁਗ ਬਦਲਣਾ ਜਿਸ ਦਾ ਅਗੰਮਾ ਢੰਗ, ਜੁਗਤੀ ਹੱਥ ਨਾ ਕਿਸੇ ਫੜਾਵੇਗਾ। ਕਲਜੁਗ ਕੂੜੀ ਕਿਰਿਆ ਕਰੇ ਖੰਡ ਖੰਡ, ਖੰਡਾ ਖੜਗ ਨਾਮ ਚੁਕਾਵੇਗਾ। ਲੇਖਾ ਜਾਣੇ ਵਿਚ ਵਰਭੰਡ, ਭੰਡੀ ਸਭ ਦੀ ਮੇਟ ਮਿਟਾਵੇਗਾ। ਨੌ ਖੰਡ ਪ੍ਰਿਥਮੀ ਮਿਟਾ ਕੇ ਝੂਠ ਪਾਖੰਡ, ਸਚ ਸਚ ਰਟਾਵੇਗਾ। ਲਹਿਣਾ ਦੇਣਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਵੇਖ ਵਖਾਵੇਗਾ। ਧਰਨੀ ਕਹੇ ਮੈਨੂੰ ਧਰਮ ਦੀ ਧਾਰ ਦੇਵੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਵੇਗਾ। ਮੇਰਾ ਸਰੀਰ ਨਹੀਂ ਕੋਈ ਤਤ ਪੰਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਦਾ ਪੰਧ ਮੁਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਸਾ ਵੇਖ ਵਖਾਵੇਗਾ। ਧਰਨੀ ਕਹੇ ਮੇਰੇ ਸਾਹਿਬ ਸਤਿਗੁਰ ਸੁਲਤਾਨਾ, ਤੇਰੀ ਬੇਪਰਵਾਹੀਆ। ਨਿਗਾਹ ਮਾਰ ਲੈ ਵਿਚ ਜਹਾਨਾ, ਜਹਾਲਤ ਭਰੀ ਤੇਰੀ ਲੋਕਾਈਆ। ਤੂੰ ਵਸੇਂ ਉਤੇ ਅਸਮਾਨਾ, ਇਸਮ ਆਜ਼ਮ ਤੇਰੀ ਬੇਪਰਵਾਹੀਆ। ਮੇਰਾ ਤਕ ਲੈ ਕਲਜੁਗ ਵਾਲਾ ਕੂੜ ਨਿਸ਼ਾਨਾ, ਚਾਰੋਂ ਕੁੰਟ ਨਜ਼ਰੀ ਆਈਆ। ਤੇਰਾ ਆਤਮ ਤੇਰੇ ਨਾਲੋਂ ਹੋਇਆ ਬੇਗਾਨਾ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਤੇਰਾ ਸ਼ਬਦੀ ਸੁਣੇ ਨਾ ਕੋਇ ਤਰਾਨਾ, ਸੁਰਤੀ ਸਚ ਨਾ ਕੋਇ ਸਮਾਈਆ। ਧਰਨੀ ਕਹੇ ਮੈਂ ਚਾਰੋਂ ਕੁੰਟ ਹੋਈ ਵੈਰਾਨਾ, ਵੈਰੀ ਘਰ ਘਰ ਨਜ਼ਰੀ ਆਈਆ। ਕਿਰਪਾ ਕਰ ਗੁਣ ਨਿਧਾਨਾ, ਗੁਣਵੰਤ ਤੇਰੀ ਸਰਨਾਈਆ। ਤੂੰ ਯੋਧਾ ਸੂਰਬੀਰ ਮਰਦਾਨਾ, ਮਹਾਬਲੀ ਇਕ ਅਖਵਾਈਆ। ਮੈਂ ਮਿੱਟੀ ਖ਼ਾਕ ਤੇਰੀ ਚਰਨ ਧੂੜ ਮੇਰਾ ਧਰਮ ਨਿਸ਼ਾਨਾ, ਧਰਮ ਦੀ ਧਾਰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲਹਿਣਾ ਦੇਣਾ ਲੇਖਾ ਕਲਜੁਗ ਅੰਤਮ ਪੂਰ ਕਰਾਨਾ, ਪਰਮ ਪੁਰਖ ਪਰਮੇਸ਼ਵਰ ਪਤ ਪਤਵੰਤੇ ਤੇਰੀ ਆਸ ਰਖਾਈਆ।
੩੨ ਜੇਠ ਸ਼ਹਿਨਸ਼ਾਹੀ ਸੰਮਤ ੧੧ ਰਸਾਲ ਸਿੰਘ ਦੇ ਗ੍ਰਹਿ ਘਾਹਪੋਤ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਪ੍ਰਭੂ ਸਤਿਜੁਗ ਧਰਮ ਕਰ ਆਬਾਦ, ਨਵ ਸੱਤ ਆਪਣਾ ਰੰਗ ਰੰਗਾਈਆ। ਸ੍ਰਿਸ਼ਟ ਸਬਾਈ ਹਿਰਦਾ ਸਾਧ, ਦੁਰਮਤ ਮੈਲ ਕਰ ਸਫ਼ਾਈਆ। ਹਰ ਹਿਰਦੇ ਹੋਵੇ ਤੇਰੀ ਯਾਦ, ਹਰਿਜਨ ਗਾਵਣ ਚਾਈਂ ਚਾਈਂਆ। ਸਚ ਸ਼ਬਦ ਸੁਣਾ ਨਾਦ, ਅਗੰਮੀ ਧੁਨ ਕਰ ਸ਼ਨਵਾਈਆ। ਤੂੰ ਮੋਹਣ ਮਾਧਵ ਮਾਧ, ਮਿਹਰਵਾਨ ਇਕ ਅਖਵਾਈਆ। ਤੇਰਾ ਸੰਦੇਸ਼ਾ ਹੋਵੇ ਬੋਧ ਅਗਾਧ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਨਿਰਗੁਣ ਧਾਰ ਨਵੀਂ ਸਾਜਣਾ ਸਾਜ, ਕਲਜੁਗ ਕਿਰਿਆ ਕੂੜ ਮਿਟਾਈਆ। ਮਾਨਵ ਜ਼ਾਤੀ ਇਕ ਹੋਵੇ ਰਿਵਾਜ, ਰਸਤਾ ਇਕੋ ਇਕ ਵਖਾਈਆ। ਮੇਰਾ ਕੋਝੀ ਕਮਲੀ ਦਾ ਸਵਾਰ ਕਾਜ, ਸਿਰ ਮੇਰੇ ਹੱਥ ਰਖਾਈਆ। ਸ਼ਹਿਨਸ਼ਾਹ ਸੁਆਮੀ ਸੀਸ ਤੇ ਹੋਵੇ ਤਾਜ, ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਅੰਤ ਕੰਤ ਭਗਵੰਤ ਰਖਣੀ ਲਾਜ, ਨਿਮਾਣੀ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰਾ ਚਾਰ ਕੁੰਟ ਪਿਆਰ ਹੋਵੇ ਇਕੋ, ਏਕੰਕਾਰ ਦੇਣੀ ਵਡਿਆਈਆ। ਤੇਰੇ ਹੁਕਮ ਦਾ ਸ਼ਬਦੀ ਧਾਰ ਹੋਵੇ ਸਿਕੋ, ਦੀਨ ਦੁਨੀ ਨਜ਼ਰੀ ਆਈਆ। ਮਿਹਰਵਾਨਾ ਸ੍ਰੀ ਭਗਵਾਨਾ ਸਤਿਗੁਰ ਸ਼ਬਦ ਧਾਰ ਮੇਰਾ ਲੇਖ ਲਿਖੋ, ਲਿਖਿਆ ਲੇਖ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤੋ ਸਾਚੀ ਸਿਖਿਆ ਇਕੋ ਸਿਖੋ, ਦੂਜੀ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਪ੍ਰਭੂ ਮੇਰੀ ਤਕ ਲੈ ਚਾਰ ਦੀਵਾਰੀ, ਅੰਤ ਨਜ਼ਰ ਕਿਸੇ ਨਾ ਆਈਆ। ਮੇਰੇ ਹਿੱਸੇ ਕਰ ਕੇ ਗਏ ਜਗਤ ਸੰਸਾਰੀ, ਖੰਡਾਂ ਦੀਪਾਂ ਵਿਚ ਵੰਡ ਵੰਡਾਈਆ। ਮੇਰਾ ਭੇਵ ਪਾਇਆ ਨਹੀਂ ਕਿਸੇ ਲਿਖਾਰੀ, ਕ਼ਲਮ ਸ਼ਾਹੀ ਵੰਡ ਨਾ ਕੋਇ ਵੰਡਾਈਆ। ਮੇਰਾ ਨਕ਼ਸ਼ਾ ਸਕਿਆ ਨਾ ਕੋਇ ਉਸਾਰੀ, ਅੰਤ ਕਹਿਣ ਕੁਛ ਨਾ ਪਾਈਆ। ਮੈਂ ਤੇਰੇ ਚਰਨਾਂ ਦੀ ਧੂੜ ਛਾਰੀ, ਸ਼ਹਿਨਸ਼ਾਹ ਤੇਰੇ ਰੰਗ ਸਮਾਈਆ। ਕਲਜੁਗ ਅੰਤ ਹੋਈ ਦੁਖਿਆਰੀ, ਰੋ ਰੋ ਦਿਆਂ ਦੁਹਾਈਆ। ਚਾਰੋਂ ਕੁੰਟ ਰੈਣ ਅੰਧਿਆਰੀ, ਸਾਚਾ ਚੰਦ ਨਾ ਕੋਇ ਚਮਕਾਈਆ। ਤੂੰ ਕਿਰਪਾ ਕਰ ਜੋਤ ਨਿਰੰਕਾਰੀ, ਨਿਰਵੈਰ ਤੇਰੀ ਸਰਨਾਈਆ। ਮਾਨਸ ਜ਼ਾਤੀ ਦੇ ਅਧਾਰੀ, ਧੀਰਜ ਧੀਰ ਆਪ ਧਰਾਈਆ। ਤੇਰੇ ਪਿਆਰ ਦੇ ਮਾਨਵ ਹੋਣ ਪੁਜਾਰੀ, ਪਾਹਨ ਪੂਜਣ ਕੋਇ ਨਾ ਪਾਈਆ। ਤੂੰ ਸਭ ਦਾ ਮਾਲਕ ਖ਼ਾਲਕ ਇਕ ਹੋਵੇਂ ਸਿਕਦਾਰੀ, ਸਿਰ ਸਿਰ ਹੱਥ ਟਿਕਾਈਆ। ਮੇਰੀ ਨਮੋ ਨਮੋ ਨਿਮਸਕਾਰੀ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲਹਿਣਾ ਦੇਣਾ ਲੇਖਾ ਕਲਜੁਗ ਅੰਤਮ ਆਪ ਵਿਚਾਰੀਂ, ਦੂਸਰ ਹੱਥ ਨਾ ਕੋਇ ਫੜਾਈਆ।
੩੨ ਜੇਠ ਸ਼ਹਿਨਸ਼ਾਹੀ ਸੰਮਤ ੧੧ ਗੁਰਦਿਤ ਸਿੰਘ ਦੇ ਗ੍ਰਹਿ ਕਿਸ਼ਨਪੁਰ ਕੈਂਪ ਜ਼ਿਲਾ ਜੰਮੂ
ਨਾਰਦ ਕਹੇ ਗੰਗਾ ਤੂੰ ਕਿਧਰੋਂ ਆ ਗਈ ਭੱਜੀ, ਟਿੱਲੇ ਪਰਬਤ ਨਦੀ ਨਾਲੇ ਪਾਰ ਕਰਾਈਆ। ਝਟ ਜਮਨਾ ਬਾਂਹ ਉਚੀ ਕਰਕੇ ਸੱਜੀ, ਜ਼ੋਰ ਜ਼ੋਰ ਨਾਲ ਸੁਣਾਈਆ। ਸੁਰਸਤੀ ਕਹੇ ਮੇਰੇ ਅੰਤਰ ਧਾਰ ਅਗੰਮੀ ਵਜੀ, ਹਲੂਣਾ ਦੇ ਕੇ ਦਿਤਾ ਜਗਾਈਆ। ਗੋਦਾਵਰੀ ਕਹੇ ਮੇਰੇ ਅੰਤਰ ਤ੍ਰਿਸ਼ਨਾ
ਲਗੀ, ਪਿਆਸ ਪ੍ਰੇਮ ਵਾਲੀ ਨਜ਼ਰੀ ਆਈਆ। ਨਾਰਦ ਕਹੇ ਤੁਸੀਂ ਨਿਗਾਹ ਮਾਰੋ ਸਭੀ, ਸਬਬ ਨਾਲ ਇਕੱਠੀਆਂ ਹੋਈਆਂ ਚਾਈਂ ਚਾਈਂਆ। ਪਹਿਲੋਂ ਜਗਤ ਜਹਾਨ ਦੀ ਵੇਖੋ ਗੱਦੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨਜ਼ਰ ਕੋਇ ਨਾ ਆਈਆ। ਫੇਰ ਮੁਹੰਮਦ ਦੀ ਬੀਤਦੀ ਵੇਖੋ ਸਦੀ, ਚੌਧਵੀਂ ਆਪਣਾ ਪੰਧ ਮੁਕਾਈਆ। ਈਸਾ ਧਾਰ ਭਾਰ ਜਾਂਦੀ ਲੱਦੀ, ਪੱਲੂ ਮੂਸਾ ਯਾਰ ਫੜਾਈਆ। ਅਵਤਾਰਾਂ ਖ਼ਾਹਿਸ਼ ਵੇਖੋ ਵੱਡੀ, ਕੀ ਅੰਤਮ ਰਹੀ ਜਣਾਈਆ। ਗੁਰੂ ਗੁਰਦੇਵ ਸਭ ਕੁਛ ਰਹੇ ਛਡੀ, ਹੌਕਾ ਸੁਣੇ ਚਾਈਂ ਚਾਈਂਆ। ਨੀ ਤੁਹਾਡੇ ਵਿਚ ਚਾਰ ਜੁਗ ਦੇ ਮੁਰਦਿਆਂ ਦਿਸੇ ਹੱਡੀ, ਤਨ ਨਜ਼ਰ ਕੋਇ ਨਾ ਆਈਆ। ਨੈਣ ਖੋਲ੍ਹੋ ਨਿਰਗੁਣ ਧਾਰ ਜੋਤ ਵੇਖੋ ਜਗੀ, ਜੋ ਜਗਹ ਜਗਹ ਕਰੇ ਰੁਸ਼ਨਾਈਆ। ਜਿਸ ਦੀ ਭਗਤਾਂ ਧਾਰ ਵੇਖੋ ਬੱਗੀ, ਬਗ ਬਪੜੇ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਪੂਰਾ ਕਰੇ ਹਦੂਦ ਹੱਦੀ, ਹੱਦਾਂ ਆਪਣੇ ਰੰਗ ਰੰਗਾਈਆ।
੩੨ ਜੇਠ ਸ਼ਹਿਨਸ਼ਾਹੀ ਸੰਮਤ ੧੧ ਸਰਦਾਰ ਸਿੰਘ ਦੇ ਗ੍ਰਹਿ ਕਿਸ਼ਨਪੁਰ ਕੈਂਪ ਜ਼ਿਲਾ ਜੰਮੂ
ਨਾਰਦ ਕਹੇ ਗੰਗੋਤਰੀ ਤੂੰ ਕਿਉਂ ਮਾਰਿਆ ਲੰਬਾ ਪੰਧ, ਬਿਖੜੇ ਰਾਹ ਜਗਤ ਚਲਾਈਆ। ਛਡ ਕੇ ਤਟ ਕਿਨਾਰਿਆਂ ਵਾਲਾ ਅਨੰਦ, ਬੇਲਿਆਂ ਵਿਚ ਭੱਜੀ ਵਾਹੋ ਦਾਹੀਆ। ਤੇਰਾ ਰੂਪ ਸੋਹਣਾ ਵਾਂਗ ਚੰਦ, ਕਿਰਨ ਕਿਰਨ ਤੇਰੀ ਰੁਸ਼ਨਾਈਆ। ਤੇਰੇ ਬਿਨਾ ਮੁਖ ਤੋਂ ਸੋਹਣੇ ਦਿਸਦੇ ਦੰਦ, ਗਿਣਤੀ ਗਣਤ ਨਾ ਕੋਇ ਗਿਣਾਈਆ। ਤੇਰੇ ਕਿਹੜੇ ਕਾਰਨ ਭਾਗ ਹੋ ਗਏ ਮੰਦ, ਆਪਣਾ ਆਪ ਲਿਆ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਖਾਈਆ। ਨਾਰਦ ਕਹੇ ਗੰਗੋਤਰੀ ਵੇਖ ਲੈ ਲਹਿੰਦਾ ਚੜ੍ਹਦਾ, ਚੜ੍ਹਦਾ ਲਹਿੰਦਾ ਧਿਆਨ ਲਗਾਈਆ। ਦੀਨ ਦੁਨੀ ਦੁਆਰਾ ਤਕ ਹੰਕਾਰ ਗੜ੍ਹ ਦਾ, ਗੜ੍ਹੀ ਆਪਣੇ ਨਾਲ ਮਿਲਾਈਆ। ਤੇਰੇ ਉਤੇ ਪੰਡਤ ਪਾਂਧਾ ਸ਼ਾਸਤਰ ਸਚ ਕੋਇ ਨਾ ਪੜ੍ਹਦਾ, ਉਸਤਤ ਹਕ ਨਾ ਕੋਇ ਸੁਣਾਈਆ। ਮਾਇਆ ਪਿਛੇ ਯਾਤਰੂਆਂ ਨਾਲ ਲੜਦਾ, ਦਿਵਸ ਰੈਣ ਕਰੇ ਲੜਾਈਆ। ਤੇਰਾ ਰੂਪ ਕਿਉਂ ਨਹੀਂ ਉਨ੍ਹਾਂ ਫੜਦਾ, ਫੜ ਕੇ ਦਏ ਸਜ਼ਾਈਆ। ਉਠ ਵੇਖ ਲੈ ਕੀ ਹਾਲ ਹੋਇਆ ਤੇਰੇ ਤਟ ਕਿਨਾਰੇ ਦਰ ਦਾ, ਘਾਟਾਂ ਪਈ ਦੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਗੰਗਾ ਕਹੇ ਨਾਰਦਾ ਮੈਨੂੰ ਕੰਮ ਬੜਾ ਜ਼ਰੂਰੀ, ਜ਼ਰੂਰਤ ਭਗਤਾਂ ਦਿਆਂ ਜਣਾਈਆ। ਬੇਸ਼ਕ ਦੀਨ ਦੁਨੀਆ ਕ਼ੁਸੂਰੀ, ਕ਼ਸਮ ਖਾ ਕੇ ਦਿਆਂ ਸੁਣਾਈਆ। ਪਰਮ ਪੁਰਖ ਤੋਂ ਹੋ ਗਈ ਦੂਰੀ, ਘਰ ਸੁਆਮੀ ਮਿਲਣ ਕੋਇ ਨਾ ਪਾਈਆ। ਨਾਦ ਸ਼ਬਦ ਸੁਣੇ ਕੋਇ ਨਾ ਤੂਰੀ, ਤੁਰਤ ਪ੍ਰਭ ਦਾ ਮੇਲ ਨਾ ਕੋਇ ਕਰਾਈਆ। ਜਲਵਾ ਜੋਤ ਤਕੇ ਕੋਇ ਨਾ ਨੂਰੀ, ਅੰਧ ਅੰਧੇਰ ਨਾ ਕੋਇ ਮਿਟਾਈਆ। ਮੈਂ ਚਾਰ ਜੁਗ ਦੀ ਮੰਗਣ ਆਈ ਮਜ਼ਦੂਰੀ, ਦਰ ਠਾਂਢੇ ਸੀਸ ਨਿਵਾਈਆ। ਮੈਨੂੰ ਇਸ਼ਾਰਾ ਦੇਵੇ ਸੂਲੀ ਚੜ੍ਹਿਆ ਹੋਇਆ ਮਨਸੂਰੀ, ਐਹਨੁਲਹਕ ਹਕ ਸੁਣਾਈਆ। ਮੂਸਾ ਕਹੇ ਮੇਰੀ ਆਵਾਜ਼ ਸੁਣ ਕੋਹਤੂਰੀ, ਕ਼ੁਦਰਤ ਦਾ ਕ਼ਾਦਰ ਕੀ ਦ੍ਰਿੜਾਈਆ। ਈਸਾ ਕਹੇ ਸ੍ਰਿਸ਼ਟੀ ਤਕ ਲੈ ਕੂੜੀ, ਕੂੜ ਕੁਟੰਬ ਲੋਕਾਈਆ। ਮੁਹੰਮਦ ਕਹੇ ਚਾਰੋਂ ਕੁੰਟ ਦਿਸੇ ਕ਼ੁਸੂਰੀ, ਸਚ ਵਿਚ ਨਾ ਕੋਇ
ਸਮਾਈਆ। ਝਟ ਨਾਨਕ ਗੋਬਿੰਦ ਧਾਰ ਕਿਹਾ ਕਮਲੀਏ ਪ੍ਰਭ ਦੇ ਚਰਨਾਂ ਵਿਚੋਂ ਆਪਣੀ ਲੈ ਲੈ ਮਨਜ਼ੂਰੀ, ਦਰ ਠਾਂਢੇ ਵਾਸਤਾ ਪਾਈਆ। ਜੇ ਤੇਰੇ ਗ੍ਰਹਿ ਆ ਕੇ ਤੈਨੂੰ ਬਖ਼ਸ਼ ਦਏ ਚਰਨ ਧੂੜੀ, ਧੂੜੀ ਤੇਰੇ ਮਸਤਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰੀ, ਭਰਪੂਰ ਰਿਹਾ ਸਰਬ ਠਾਈਂਆ।