੩੨ ਜੇਠ ਸ਼ਹਿਨਸ਼ਾਹੀ ਸੰਮਤ ੧੧ ਈਸ਼ਰ ਸਿੰਘ ਦੇ ਗ੍ਰਹਿ ਪਿੰਡ ਦੜ ਜ਼ਿਲਾ ਜੰਮੂ
ਨਾਰਦ ਕਹੇ ਗੰਗਾ ਨਾਲ ਮਿਲਾ ਲੈ ਗੋਦਾਵਰੀ ਜਮਨਾ ਸੁਰਸਤੀ, ਸੁਤੀਆਂ ਲੈ ਜਗਾਈਆ। ਫੇਰ ਤਕ ਲੈ ਪਰਮ ਪੁਰਖ ਦੀ ਹਸਤੀ, ਜੋ ਆਦਿ ਜੁਗਾਦਿ ਦਾ ਮਾਲਕ ਇਕ ਅਖਵਾਈਆ। ਜਿਸ ਦੇ ਪਿਛੇ ਆਈ ਨਸਦੀ, ਭੱਜੀ ਵਾਹੋ ਦਾਹੀਆ। ਉਹ ਤੇਰੀ ਧਾਰ ਵੇਖੇ ਅੰਮ੍ਰਿਤ ਰਸ ਦੀ, ਬਿਨ ਅੱਖਾਂ ਅੱਖ ਉਠਾਈਆ। ਓਹਦੀ ਖੇਲ ਅਲਖਣਾ ਅਲਖ ਦੀ, ਅਲਖ ਅਗੋਚਰ ਦਾ ਭੇਵ ਸਮਝ ਕੋਇ ਨਾ ਪਾਈਆ। ਜਿਸ ਦੀ ਜੋਤ ਨਿਰੰਕਾਰੀ ਸਚਖੰਡ ਦੁਆਰੇ ਵਸਦੀ, ਦਰਗਾਹ ਸਾਚੀ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਹ ਖੇਲ ਤੇਰੀ ਪੁਰਖ ਸਮਰਥ ਦੀ, ਦੂਸਰ ਨਜ਼ਰ ਕੋਇ ਨਾ ਆਈਆ।
੩੨ ਜੇਠ ਸ਼ਹਿਨਸ਼ਾਹੀ ਸੰਮਤ ੧੧ ਹਰਬੰਸ ਸਿੰਘ ਦੇ ਨਵਿਤ ਪਿੰਡ ਦੜ ਜ਼ਿਲਾ ਜੰਮੂ
ਗੰਗਾ ਕਹੇ ਜਮਨਾ ਸੁਰਸਤੀ ਸਾਰੀਆਂ ਨਿਮਸਕਾਰ ਲਈਏ ਕਰ, ਗੋਦਾਵਰੀ ਤੂੰ ਵੀ ਨਿਉਂ ਕੇ ਸੀਸ ਨਿਵਾਈਆ। ਨਾਰਦਾ ਤੂੰ ਵੀ ਖ਼ੁਸ਼ੀਆਂ ਨਾਲ ਦੁਆਉਣਾ ਸਾਨੂੰ ਵਰ, ਖ਼ੁਸ਼ੀ ਸਾਡੇ ਨਾਲ ਬਣਾਈਆ। ਅਸੀਂ ਜਗਤ ਜਹਾਨ ਪ੍ਰਭ ਦੀ ਸਰਨੀ ਗਈਆਂ ਪਰ, ਪਾਰਬ੍ਰਹਮ ਨਿਵ ਨਿਵ ਲਾਗੀਏ ਪਾਈਆ। ਕਿਰਪਾ ਕਰ ਸ੍ਰੀ ਭਗਵਾਨ ਸਾਡੇ ਵਲ ਨਿਗਾਹ ਕਰ, ਨੇਤਰ ਨੈਣ ਨੈਣ ਉਠਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡੇ ਆਉਣਾ ਘਰ, ਗ੍ਰਹਿ ਅੰਦਰ ਡੇਰਾ ਲਾਈਆ। ਤੇਰੇ ਚਰਨ ਕਵਲ ਸਾਚਾ ਹੋਵੇ ਸਰ, ਸਰੋਵਰ ਇਕੋ ਸੋਭਾ ਪਾਈਆ। ਸਾਡੇ ਖ਼ਾਲੀ ਭੰਡਾਰੇ ਦੇਣੇ ਭਰ, ਭਰਪੂਰ ਆਪ ਕਰਾਈਆ। ਨਾਰਦ ਕਿਹਾ ਗੰਗਾ ਗੋਦਾਵਰੀ ਜਮਨਾ ਸੁਰਸਤੀ ਘੁੱਟ ਕੇ ਚਰਨ ਕਵਲ ਲਓ ਫੜ, ਬਿਨ ਹੱਥਾਂ ਹੱਥ ਲਗਾਈਆ। ਨਾਲੇ ਤੂੰ ਮੇਰਾ ਮੈਂ ਤੇਰਾ ਢੋਲਾ ਲਓ ਪੜ੍ਹ, ਸੋਹੰ ਸਚ ਪੜ੍ਹਾਈਆ। ਆਪਣੇ ਆਂਚਲ ਪੱਲੂ ਗੰਢ ਲਓ ਕੰਨੀ ਲੈਣੀ ਫੜ, ਕੰਨਾਂ ਨੂੰ ਹੱਥ ਲਾ ਕੇ ਵਾਸਤਾ ਪਾਈਆ । ਪੁਰਖ ਅਕਾਲ ਦੀਨ ਦਿਆਲ ਤੇਰਾ ਖੇਲ ਚੇਤਨ ਚੋਟੀ ਜੜ੍ਹ, ਚੇਤਨ ਤੇਰਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਗੰਗਾ ਸਤਿਗੁਰ ਸ਼ਬਦ ਅਗੇ ਪਾ ਲਓ ਵਾਸਤਾ, ਨੇਤਰ ਨੈਣਾਂ ਨੀਰ ਵਹਾਈਆ। ਤੁਹਾਡਾ ਲੇਖਾ ਲਹਿਣਾ ਪੂਰਾ ਕਰ ਦੇਵੇ ਆਹਿਸਤਾ ਆਹਿਸਤਾ, ਆਪਣਾ ਪੰਧ ਮੁਕਾਈਆ। ਤੁਹਾਨੂੰ
ਸਤਿ ਸਚ ਦਾ ਦੱਸੇ ਰਾਸਤਾ, ਰਹਿਬਰ ਇਕੋ ਇਕ ਅਖਵਾਈਆ। ਤੁਹਾਡਾ ਲਹਿਣਾ ਦੇਣਾ ਪੂਰਾ ਕਰੇ ਰਸਨ ਸਵਾਸ ਦਾ, ਸਾਹ ਸਾਹ ਵਖਾਈਆ। ਤੁਹਾਡਾ ਲੇਖਾ ਜਾਣੇ ਅੰਦਰ ਵਾਲੀ ਆਸ ਦਾ, ਆਸ਼ਾ ਆਪਣੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਨਾਰਦਾ ਤੂੰ ਬੜਾ ਪ੍ਰੇਮੀ ਇਸ਼ਾਰਤੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਤੂੰ ਬੜਾ ਪੁਰਾਣਾ ਭਾਰਤੀ, ਭਾਰਦੁਆਜ ਤੇਰੀ ਦਏ ਗਵਾਹੀਆ। ਤੂੰ ਬੜਾ ਪੁਰਾਣਾ ਸ਼ਰਾਰਤੀ, ਜੁਗ ਜੁਗ ਆਪਣੀ ਖੇਲ ਵਖਾਈਆ। ਨਾਰਦ ਕਹੇ ਪ੍ਰਭੂ ਤੂੰ ਸਾਹਿਬ ਮੇਰਾ ਬੜਾ ਤਜਾਰਤੀ, ਜੁਗ ਜੁਗ ਆਪਣੇ ਨਾਮ ਕਲਮਿਆਂ ਹੱਟ ਚਲਾਈਆ। ਤੂੰ ਬੜਾ ਪਿਆਰਾ ਘਿਰਤ ਦੀਪਕ ਆਰਤੀ, ਖ਼ੁਸ਼ੀਆਂ ਰਾਗ ਜਣਾਈਆ। ਤੇਰਾ ਖੇਲ ਨਿਆਰਾ ਸਦਾਰਤੀ, ਸਦ ਝੋਲੀ ਪਾਈਆ। ਤੇਰਾ ਲੇਖਾ ਸਤਿਗੁਰ ਸ਼ਬਦ ਸਦਾ ਇਬਾਰਤੀ, ਸਾਨੂੰ ਲਿਖ ਕੇ ਦੇ ਵਖਾਈਆ। ਤੇਰੀ ਖੇਲ ਮਹਿੰਮਾ ਅਪਰ ਅਪਾਰ ਦੀ, ਅਪਰੰਪਰ ਤੇਰੇ ਹੱਥ ਵਡਿਆਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖ ਪੁਕਾਰਦੀ, ਕੂਕ ਕੂਕ ਦਏ ਦੁਹਾਈਆ। ਸੰਮਤ ਸ਼ਹਿਨਸ਼ਾਹੀ ਬਾਰਾਂ ਖ਼ੁਸ਼ੀ ਹੋਵੇ ਤੇਰੇ ਦੀਦਾਰ ਦੀ, ਨੇਤਰ ਨੈਣ ਨੈਣਾਂ ਨਾਲ ਮਿਲਾਈਆ। ਸੇਜ ਸੁਹੰਜਣੀ ਸੋਹਣੀ ਗੋਬਿੰਦ ਵਾਲੇ ਸਥਰ ਯਾਰ ਦੀ, ਯਾਰੜੇ ਆਪਣਾ ਰੰਗ ਰੰਗਾਈਆ। ਘੜੀ ਸੁਲੱਖਣੀ ਦੱਸ ਦੇ ਥਿਤ ਵਾਰ ਦੀ, ਪਰਮ ਪੁਰਖ ਆਪਣਾ ਹੁਕਮ ਸੁਣਾਈਆ। ਸਤਿਗੁਰ ਸ਼ਬਦ ਕਹੇ ਨਾਰਦਾ ਹੁਣ ਖੇਲ ਨਹੀਂ ਉਧਾਰ ਦੀ, ਲਹਿਣੇ ਦੇਣੇ ਸਭ ਦੇ ਝੋਲੀ ਪਾਈਆ। ਪੰਦਰਾਂ ਅੱਸੂ ਸੋਹਣੀ ਰੁਤ ਹੋਵੇ ਸਚੀ ਸਰਕਾਰ ਦੀ, ਸੋਹਣਾ ਆਪਣਾ ਰੰਗ ਰੰਗਾਈਆ। ਗੰਗਾ ਤੂੰ ਆਸ਼ਾ ਰਖਣੀ ਇੰਤਜ਼ਾਰ ਦੀ, ਨੈਣ ਨੈਣਾਂ ਵਿਚੋਂ ਖੁਲ੍ਹਾਈਆ। ਹਰਿ ਕੀ ਪੌੜੀ ਤੂੰ ਹੀ ਤੂੰ ਹੀ ਹੋਵੇ ਪੁਕਾਰਦੀ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਅਗੇ ਥਿਤ ਸੁਹੰਜਣੀ ਹੋਣੀ ਵਾਰੋ ਵਾਰ ਦੀ, ਜਮਨਾ ਸੁਰਸਤੀ ਲਹਿਣਾ ਦੇਣਾ ਦੇਣਾ ਲਹਿਣਾ ਥਾਉਂ ਥਾਈਂਆ। ਗੋਦਾਵਰੀ ਤੂੰ ਖ਼ਬਰ ਸੁਣਨੀ ਖ਼ਬਰਦਾਰ ਦੀ, ਬੇਖ਼ਬਰੇ ਖ਼ਬਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਨੂੰ ਧੀਰਜ ਦੇਵੇ ਇਤਬਾਰ ਦੀ, ਅਛਲ ਛਲ ਵਿਚ ਛਲ ਨਾ ਕੋਇ ਕਰਾਈਆ।
੩੨ ਜੇਠ ਸ਼ਹਿਨਸ਼ਾਹੀ ਸੰਮਤ ੧੧ ਲਾਲ ਸਿੰਘ ਦੇ ਗ੍ਰਹਿ ਮਨਵਾਲ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਸੋ ਪੁਰਖ ਨਿਰੰਜਣ ਮੇਰੇ ਮਿਹਰਵਾਨਾ, ਮਹਿਬਾਨ ਬੀਦੋ ਤੇਰੀ ਇਕ ਸਰਨਾਈਆ। ਹਰਿ ਪੁਰਖ ਨਿਰੰਜਣ ਨੌਜਵਾਨਾ, ਨਿਰਾਕਾਰ ਤੇਰੀ ਓਟ ਤਕਾਈਆ। ਏਕੰਕਾਰ ਸ਼ਾਹੋ ਭੂਪ ਸੁਲਤਾਨਾ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਆਦਿ ਨਿਰੰਜਣ ਨੂਰ ਜੋਤ ਮਹਾਨਾ, ਮਿਹਰਵਾਨ ਇਕ ਅਖਵਾਈਆ। ਅਬਿਨਾਸ਼ੀ ਕਰਤੇ ਨੌਜਵਾਨਾ, ਸੂਰਬੀਰ ਦਰ ਤੇਰੇ ਮੰਗ ਮੰਗਾਈਆ। ਸ੍ਰੀ ਭਗਵਾਨ ਵਡ ਬਲਵਾਨਾ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪਾਰਬ੍ਰਹਮ ਖੇਲ ਖੇਲਣਾ ਆਪ ਮਹਾਨਾ, ਮਹਿੰਮਾ ਅਕਥ ਅਕਥ ਸਮਝਾਈਆ। ਸਤਿਗੁਰ ਸ਼ਬਦ ਦੀਨ ਦੁਨੀ ਦਾ ਵੇਖ ਜ਼ਮਾਨਾ, ਨਿਰਵੈਰ ਹੋ ਕੇ ਧਿਆਨ ਲਗਾਈਆ। ਧਰਨੀ ਕਹੇ ਮੇਰਾ ਨਵ ਸੱਤ ਸਚ ਦਾ ਰਿਹਾ ਨਾ ਕੋਇ ਵਿਧਾਨਾ, ਧਰਮ ਦੀ ਧਾਰ ਨਜ਼ਰ ਕੋਇ ਨਾ ਆਈਆ।
ਉੱਤਰ ਪੂਰਬ ਪੱਛਮ ਦੱਖਣ ਕਲਜੁਗ ਕੂੜ ਹੋਇਆ ਪਰਧਾਨਾ, ਭੱਜੇ ਵਾਹੋ ਦਾਹੀਆ। ਅਵਤਾਰ ਪੈਗ਼ੰਬਰ ਗੁਰ ਮੇਰਾ ਦਿਓ ਬਿਆਨਾ, ਸ਼ਹਾਦਤ ਹਕ ਭੁਗਤਾਈਆ। ਕਿਰਪਾ ਕਰੇ ਸ਼ਾਹ ਸੁਲਤਾਨਾ, ਹਰਿ ਕਰਤਾ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਬੇਨੰਤੀ ਕਰੇ ਪਰਵਾਨਾ, ਪਰਮ ਪੁਰਖ ਪ੍ਰਭ ਆਪਣੀ ਦਇਆ ਕਮਾਈਆ।
੩੨ ਜੇਠ ਸ਼ਹਿਨਸ਼ਾਹੀ ਸੰਮਤ ੧੧ ਸਵਰਨ ਸਿੰਘ ਦੇ ਗ੍ਰਹਿ ਮਨਵਾਲ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਮੇਰੇ ਸਤਿਗੁਰ ਸ਼ਬਦ ਬਲਕਾਰੀ, ਜੋਧੇ ਸੂਰਬੀਰ ਤੇਰੀ ਇਕ ਸਰਨਾਈਆ। ਕਿਰਪਾ ਕਰ ਕਲਜੁਗ ਅੰਤਮ ਵਾਰੀ, ਵਾਸਤਾ ਤੇਰੇ ਚਰਨ ਟਿਕਾਈਆ। ਲੇਖਾ ਤਕ ਲੈ ਦੀਨ ਦੁਨੀ ਜਗਤ ਸੰਸਾਰੀ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਕਰੋੜ ਤੇਤੀਸਾ ਕਰੇ ਕੋਇ ਨਾ ਦਾਰੀ, ਸਤਿ ਰੰਗ ਨਾ ਕੋਇ ਰੰਗਾਈਆ। ਤੀਰਥ ਤਟ ਸਰੋਵਰ ਅੰਮ੍ਰਿਤ ਮਿਲੇ ਨਾ ਠੰਡਾ ਠਾਰੀ, ਅਗਨੀ ਤਤ ਨਾ ਕੋਇ ਬੁਝਾਈਆ। ਚਾਰੋਂ ਕੁੰਟ ਰੈਣ ਅੰਧਿਆਰੀ, ਨੂਰੀ ਚੰਦ ਨਾ ਕੋਇ ਚਮਕਾਈਆ। ਮੈਂ ਰੋਵਾਂ ਜ਼ਾਰੋ ਜ਼ਾਰੀ, ਬਿਨ ਨੈਣਾਂ ਨੀਰ ਵਹਾਈਆ। ਧੁਰ ਦੇ ਰਾਮ ਮੇਰੀ ਪਾਉਣੀ ਸਾਰੀ, ਕਾਹਨਾਂ ਦੇ ਕਾਹਨ ਤੇਰੀ ਓਟ ਤਕਾਈਆ। ਕਲਜੁਗ ਜੀਵ ਮੇਰੀ ਕਰਨ ਖ਼ੁਆਰੀ, ਖ਼ਾਲਕ ਰੰਗ ਨਾ ਕੋਇ ਰੰਗਾਈਆ। ਮੰਦਰ ਮਸਜਿਦ ਸ਼ਿਵਦੁਵਾਲੇ ਮਠ ਰਹੇ ਪੁਕਾਰੀ, ਕੂਕ ਕੂਕ ਸੁਣਾਈਆ। ਚਾਰ ਜੁਗ ਦੇ ਸਾਸ਼ਤਰ ਰੋਵਣ ਜ਼ਾਰੋ ਜ਼ਾਰੀ, ਬਿਨ ਹੰਝੂਆਂ ਵਹਿਣ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਮੇਟ ਦੇ ਕੂੜ ਕੁੜਿਆਰਾ ਜਗ, ਜਗ ਜੀਵਣ ਦਾਤੇ ਦੇ ਵਡਿਆਈਆ। ਮੈਂ ਪਰਸਾਂ ਤੇਰੇ ਪਗ, ਧੂੜੀ ਚਰਨ ਖ਼ਾਕ ਰਮਾਈਆ। ਕਲਜੁਗ ਜੀਵਾਂ ਬੁੱਧੀ ਰਹਿਣ ਨਾ ਦੇਣੀ ਕਗ, ਬਗ ਬਪੜੇ ਰੰਗ ਰੂਪ ਲੈ ਬਦਲਾਈਆ। ਨਾਮ ਖ਼ੁਮਾਰੀ ਜਾਮ ਪਿਆ ਦੇ ਮਦਿ, ਮਧੁਰ ਧੁਨ ਕਰ ਸ਼ਨਵਾਈਆ। ਨੌ ਦੁਆਰੇ ਪੰਧ ਮੇਟ ਦੇ ਹੱਦ, ਪੰਚ ਵਿਕਾਰ ਨਾ ਕੋਇ ਹਲਕਾਈਆ। ਸ਼ਬਦ ਅਨਾਦੀ ਸੁਣਾ ਦੇ ਨਦ, ਅਨਹਦ ਨਾਦੀ ਨਾਦ ਵਜਾਈਆ। ਦਰਸ਼ਨ ਦੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਪੜਦਾ ਲਾਹੀਆ। ਸਚ ਦੁਆਰ ਏਕੰਕਾਰ ਆਪਣੇ ਸਜ, ਗ੍ਰਹਿ ਮੰਦਰ ਡੇਰਾ ਲਾਈਆ। ਪੁਰਖ ਅਕਾਲੇ ਦੀਨ ਦਿਆਲੇ ਕਲਜੁਗ ਅੰਤਮ ਮੇਰੀ ਰਖਣੀ ਲਜ, ਕੂੜੀ ਕਿਰਿਆ ਦੁਰਮਤ ਮੈਲ ਧੁਆਈਆ। ਸਾਹਿਬ ਸੁਆਮੀ ਅੰਤਰਜਾਮੀ ਮੈਂ ਤੈਨੂੰ ਰਹੀ ਸੱਦ, ਘਟ ਨਿਵਾਸੀ ਪੁਰਖ ਅਬਿਨਾਸ਼ੀ ਹੋਣਾ ਆਪ ਸਹਾਈਆ। ਮੈਂ ਦਰਸ਼ਨ ਕਰ ਕੇ ਖ਼ੁਸ਼ੀਆਂ ਵਿਚ ਹੋਵਾਂ ਗਦ ਗਦ, ਦੋ ਜਹਾਨ ਨੌਜੁਆਨ ਸ੍ਰੀ ਭਗਵਾਨ ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਪਰਮਾਤਮ ਧੁਰ ਦੇ ਖ਼ਾਲਕ, ਖ਼ਾਦਮ ਹੋ ਕੇ ਸੀਸ ਨਿਵਾਈਆ। ਮੈਂ ਆਦਿ ਜੁਗਾਦੀ ਤੇਰੀ ਧਾਰ ਸੰਚਾਲਕ, ਸਚ ਸੁਆਮੀ ਤੇਰੀ ਓਟ ਤਕਾਈਆ। ਮੇਰੇ ਉਤੇ ਆਪਣੇ ਭਗਤ ਸੁਹੇਲੇ ਤਕ ਲੈ ਬਾਲਕ, ਬਾਲ ਅੰਞਾਣੇ ਵੇਖ ਵਖਾਈਆ। ਉਨ੍ਹਾਂ
ਦਾ ਬਣਨਾ ਆਪ ਆਪ ਪ੍ਰਿਤਪਾਲਕ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜਾਤੇ ਪੁਰਖ ਬਿਧਾਤੇ ਹਰਿਜਨ ਰੂਪ ਬਣਾਉਣੇ ਖ਼ਾਲਸ, ਖ਼ਾਲਸ ਆਪਣਾ ਰੰਗ ਰੰਗਾਈਆ। ਜਗਤ ਤ੍ਰਿਸ਼ਨਾ ਕੂੜ ਮੇਟ ਦੇ ਆਲਸ, ਅਸਲ ਵਸਲ ਯਾਰ ਦੇਣਾ ਸਮਝਾਈਆ। ਸਤਿਗੁਰ ਸ਼ਬਦ ਮੇਰੇ ਉਤੇ ਤੇਰਾ ਹੋਵੇ ਸਾਲਸ, ਅਦਲ ਇਨਸਾਫ਼ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ । ਧਰਨੀ ਕਹੇ ਪ੍ਰਭੂ ਮੈਂ ਨਿਮਾਣੀ ਹੋ ਕੇ ਮੰਗ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਨੂੰ ਕਲਜੁਗ ਕੀਤਾ ਭੁਖੀ ਨੰਗੀ, ਧੀਰਜ ਧੀਰ ਨਾ ਕੋਇ ਧਰਾਈਆ। ਮੈਂ ਸੀਸ ਤੋਂ ਹੋ ਗਈ ਗੰਜੀ, ਓਢਣ ਨਜ਼ਰ ਕੋਇ ਨਾ ਆਈਆ। ਮੇਰੇ ਦੁਖਾਂ ਦੀ ਧਾਰ ਹਾਥ ਨਾ ਆਵੇ ਵੰਝੀ, ਵੰਝ ਮੁਹਾਣੇ ਹੱਥ ਕਿਸੇ ਨਾ ਆਈਆ। ਮਾਣ ਰਿਹਾ ਨਾ ਕਿਸੇ ਸਵੇਰ ਸੰਝੀ, ਸੰਧਿਆ ਸਰਘੀ ਖ਼ੁਸ਼ੀ ਨਾ ਕੋਇ ਬਣਾਈਆ। ਨੌ ਖੰਡ ਪ੍ਰਿਥਮੀ ਮੇਰੀ ਹੋਵੇ ਭੰਡੀ, ਵਰਭੰਡ ਰਹੀ ਕੁਰਲਾਈਆ। ਮੇਰੀ ਦੁਹਾਈ ਵਿਚ ਬ੍ਰਹਿਮੰਡੀ, ਬ੍ਰਹਿਮਾਂਡ ਦੇ ਮਾਲਕ ਦਿਆਂ ਸੁਣਾਈਆ। ਸਤਿ ਰਿਹਾ ਨਾ ਜੇਰਜ ਅੰਡੀ, ਉਤਭੁਜ ਸੇਤਜ ਤੇਰਾ ਸੰਗ ਨਾ ਕੋਇ ਵਖਾਈਆ। ਪਰਮ ਪੁਰਖ ਪਰਮਾਤਮ ਆਤਮ ਧਾਰ ਟੁੱਟੀ ਫੇਰ ਗੰਢੀ, ਗੰਢਣਹਾਰ ਗੋਪਾਲ ਸੁਆਮੀ ਆਪਣੀ ਦਇਆ ਕਮਾਈਆ। ਸਤਿਜੁਗ ਸਾਚੀ ਸਚ ਵਖਾ ਦੇ ਡੰਡੀ, ਡੰਡਾਵਤ ਦੀਨ ਦੁਨੀ ਬਦਲਾਈਆ। ਕਲਜੁਗ ਕੂੜੀ ਕਿਰਿਆ ਮੇਟ ਪਾਖੰਡੀ, ਮਮਤਾ ਮੋਹ ਨਾ ਕੋਇ ਹਲਕਾਈਆ । ਤੂੰ ਸ਼ਾਹੋ ਭੂਪ ਸੁਲਤਾਨਾ ਦੋ ਜਹਾਨਾਂ ਜੰਗੀ, ਜੰਗਜੂ ਇਕ ਅਖਵਾਈਆ। ਕਲਜੁਗ ਕੂੜ ਵਿਕਾਰ ਮੇਟ ਫ਼ਰੰਗੀ, ਫ਼ੈਸਲਾ ਆਪਣਾ ਹਕ ਕਰਾਈਆ। ਮੇਰੇ ਸੁਆਮੀ ਅੰਤਰਜਾਮੀ ਮੈਨੂੰ ਅੰਤਮ ਆਈ ਤੰਗੀ, ਤੰਗ ਦਸਤ ਹੋ ਕੇ ਦਿਆਂ ਦੁਹਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੀ ਤਕ ਲੈ ਸੰਧੀ, ਜੋ ਕੌਲ ਇਕ਼ਰਾਰ ਤੇਰੇ ਨਾਲ ਰਖਾਈਆ। ਵੇਖੀਂ ਕਲਜੁਗ ਆਯੂ ਹੋਰ ਕਰੀਂ ਨਾ ਲੰਬੀ, ਲੰਮੀਂ ਪੈ ਕੇ ਸੀਸ ਨਿਵਾਈਆ। ਤੂੰ ਗਗਨ ਰਹਾਇਆ ਬਿਨਾ ਥੰਮ੍ਹੀ, ਪ੍ਰਭੂ ਤੇਰੀ ਤੇਰੇ ਹੱਥ ਵਡਿਆਈਆ। ਦੀਨ ਦੁਨੀ ਦੀ ਕੂੜੀ ਧਾਰ ਮੇਟ ਦੇ ਚੰਮੀ, ਚੰਮ ਦ੍ਰਿਸ਼ਟੀ ਡੇਰਾ ਢਾਹੀਆ। ਆਤਮ ਧਾਰ ਸਮਝਾ ਦੇ ਬ੍ਰਹਮੀ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਮੇਰੀ ਚਿੰਤਾ ਮੇਟ ਦੇ ਗ਼ਮੀ, ਗ਼ਮਖਾਰ ਹੋਣਾ ਆਪ ਸਹਾਈਆ। ਮੇਰੇ ਉਤੇ ਧਾਰ ਚਲਾ ਦੇ ਨਵੀਂ, ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਇਕੋ ਢੋਲਾ ਗਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਬੇੜਾ ਮੇਰਾ ਬੰਨ੍ਹੀ, ਬੰਨ੍ਹਣਹਾਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਸਤਿ ਸਚ ਚਲਾ ਦੇ ਧਰਮ, ਅਧਰਮ ਰਹਿਣ ਕੋਇ ਨਾ ਪਾਈਆ। ਕਲਜੁਗ ਜੀਵਾਂ ਉਦੇ ਕਰ ਦੇ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਸਾਚਾ ਭੇਵ ਖੁਲ੍ਹਾ ਦੇ ਆਪਣੇ ਬ੍ਰਹਮ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਤਿਜੁਗ ਸਾਚੇ ਦੇ ਦੇ ਜਰਮ, ਜਨਮ ਕਲਜੁਗ ਪਾਰ ਕਰਾਈਆ। ਮੇਰਾ ਅੰਤਸ਼ਕਰਨ ਮੇਟ ਦੇ ਭਰਮ, ਭਾਂਡਾ ਭਰਮ ਭਉ ਭੰਨਾਈਆ। ਮੈਂ ਤੇਰੀ ਆਈ ਸਰਨ, ਸਰਨਗਤ ਇਕ ਰਖਾਈਆ। ਤੂੰ ਮਾਲਕ ਭੰਨਣ ਘੜਨ, ਸਮਰਥ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦਿ ਕਰਨੀ ਕਰਨ, ਕਰਤਾ ਪੁਰਖ ਪੁਰਖ ਇਕ ਅਖਵਾਈਆ।
੩੨ ਜੇਠ ਸ਼ਹਿਨਸ਼ਾਹੀ ਸੰਮਤ ੧੧ ਗਿਆਨ ਚੰਦ ਦੇ ਗ੍ਰਹਿ ਮਨਵਾਲ ਕੈਂਪ ਜ਼ਿਲਾ ਜੰਮੂ
ਨਾਰਦ ਕਹੇ ਧਰਨੀਏ ਧਰਮ ਦੀਏ ਧਾਰੇ ਮੈਂ ਤੈਨੂੰ ਦੱਸਾਂ ਅਹਿਵਾਲ, ਆਦਿ ਜੁਗਾਦਿ ਦਾ ਖੇਲ ਸਮਝਾਈਆ। ਬੇਸ਼ਕ ਤੂੰ ਜੁਗ ਜੁਗ ਪ੍ਰਭ ਸੇਵਾ ਘਾਲੀ ਘਾਲ, ਘਾਇਲ ਹੋ ਕੇ ਸੇਵ ਕਮਾਈਆ। ਮੈਂ ਹੈਰਾਨ ਹੋ ਗਿਆ ਪ੍ਰਭੂ ਦਾ ਖੇਲ ਬੇਮਿਸਾਲ, ਜਿਸ ਦੀ ਮਿਸਲ ਨਾ ਕੋਇ ਬਣਾਈਆ। ਮੈਂ ਮਜ਼ਲ ਮਾਰ ਕੇ ਤੇਰੇ ਉਤੇ ਪਹੁੰਚਿਆ ਮਨਵਾਲ, ਮਨਸਾ ਅਵਰ ਨਾ ਕੋਇ ਰਖਾਈਆ। ਜਿਥੇ ਪ੍ਰਭੂ ਦੇ ਭਗਤ ਸੁਹੇਲੇ ਬਾਲ, ਬਾਲੀ ਬੁਧ ਵਡਿਆਈਆ। ਉਨ੍ਹਾਂ ਦਾ ਅੰਤਸ਼ਕਰਨ ਤਕਿਆ ਜਿਨ੍ਹਾਂ ਦੇ ਸਦਾ ਸਦਾ ਹਰਿ ਨਾਲ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਨੀ ਮੈਂ ਤੇਰੇ ਉਤੇ ਕਰਨਾ ਇਕ ਸੁਆਲ, ਸਹਿਜ ਸਹਿਜ ਨਾਲ ਸੁਣਾਈਆ। ਸਚ ਦੱਸ ਕਿਸ ਬਿਧ ਕਲਜੁਗ ਅੰਤਮ ਤੇਰੇ ਉਤੇ ਕੂਕੇ ਕਾਲ, ਕਾਲ ਨਗਾਰਾ ਡੰਕ ਵਜਾਈਆ। ਕੀ ਖੇਲ ਕਰੇ ਮਹਾਕਾਲ, ਮੈਨੂੰ ਦੇ ਸਮਝਾਈਆ। ਕੀ ਪ੍ਰਭੂ ਦੀ ਹੋਵੇ ਚਾਲ, ਅਵਲੜੀ ਆਪ ਚਲਾਈਆ। ਨੀ ਉਠ ਕੇ ਸੁਰਤ ਸੰਭਾਲ, ਸੰਬਲ ਦਾ ਮਾਲਕ ਕੀ ਆਪਣਾ ਹੁਕਮ ਵਰਤਾਈਆ। ਜਿਸ ਨੂੰ ਜੁਗ ਚੌਕੜੀ ਸਾਰੇ ਰਹੇ ਭਾਲ, ਖੋਜਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਟਣਹਾਰਾ ਤੇਰੇ ਉਤੇ ਕੂੜ ਜੰਜਾਲ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ।
੩੨ ਜੇਠ ਸ਼ਹਿਨਸ਼ਾਹੀ ਸੰਮਤ ੧੧ ਖੋਜੂ ਰਾਮ ਦੇ ਗ੍ਰਹਿ ਮਨਵਾਲ ਕੈਂਪ ਜ਼ਿਲਾ ਜੰਮੂ
ਨਾਰਦ ਕਹੇ ਧਰਨੀਏ ਮੈਂ ਪੰਧ ਮਾਰ ਕੇ ਆਇਆ ਦੂਰੀ, ਕ਼ਦਮ ਕ਼ਦਮ ਨਾਲ ਬਦਲਾਈਆ। ਇਕੋ ਤਕਾਂ ਪੁਰਖ ਅਕਾਲ ਦੀ ਹਜ਼ੂਰੀ, ਜੋ ਹਜ਼ਰਤਾਂ ਤੋਂ ਬਾਹਰ ਡੇਰਾ ਲਾਈਆ। ਜਿਸ ਦਾ ਜਲਵਾ ਅਲਾਹ ਨੂਰੀ, ਦੋ ਜਹਾਨਾਂ ਸੋਭਾ ਪਾਈਆ। ਬੇਸ਼ਕ ਤੂੰ ਉਸ ਦੀ ਨੌ ਸੌ ਚੁਰਾਨਮੇ ਚੌਕੜੀ ਜੁਗ ਕੀਤੀ ਮਜ਼ਦੂਰੀ, ਸੇਵਕ ਹੋ ਕੇ ਸੇਵ ਕਮਾਈਆ। ਉਹ ਸਮਰਥ ਅਕਥ ਸਰਬ ਕਲਾ ਭਰਪੂਰੀ, ਭਰਪੂਰ ਰਿਹਾ ਸਰਬ ਠਾਂਈਆ। ਉਹ ਵੇਖਣਹਾਰਾ ਸ੍ਰਿਸ਼ਟੀ ਦ੍ਰਿਸ਼ਟੀ ਕੂੜੀ, ਕੂੜ ਕਿਰਿਆ ਫੋਲ ਫੁਲਾਈਆ। ਮਾਨਸ ਮਾਨੁਖ ਮਾਨਵ ਵੇਖੇ ਬੁੱਧੀ ਮੂਰਖ ਮੂੜ੍ਹੀ, ਚਤੁਰ ਸੁਜਾਨਾ ਧਿਆਨ ਲਗਾਈਆ। ਨੀ ਤੇਰੀ ਛੋਹ ਦੀ ਧਾਰ ਉਸ ਦੀ ਚਰਨ ਧੂੜੀ, ਟਿੱਕੇ ਖ਼ਾਕ ਲੈਣੇ ਰਮਾਈਆ। ਜੋ ਤੇਰੇ ਉਤੇ ਭਗਤਾਂ ਰੰਗਤ ਚਾੜ੍ਹੇ ਗੂੜ੍ਹੀ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਧਰਨੀਏ ਤਕ ਲੈ ਪ੍ਰਭੂ ਦੇ ਭਗਤ ਮੀਤ, ਮਿਤਰ ਪਿਆਰਾ ਦਏ ਵਡਿਆਈਆ। ਜਿਨ੍ਹਾਂ ਦੀ ਅੰਤਸ਼ਕਰਨ ਚੋਂ ਬਦਲੀ ਨੀਤ, ਨੀਤੀਵਾਨ ਹੋਇਆ ਸਹਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗੀਤ, ਗੋਬਿੰਦ ਮੇਲ ਮਿਲਾਇਆ ਸਹਿਜ ਸੁਭਾਈਆ। ਨਾਤਾ ਤੋੜ ਕੇ ਹਸਤ ਕੀਟ, ਇਕੋ ਰੰਗ ਦਿਤਾ ਰੰਗਾਈਆ। ਆਤਮ ਪਰਮਾਤਮ ਬਖ਼ਸ਼ ਪ੍ਰੀਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਸਤਿ ਸਚ ਸਮਝਾ ਕੇ ਰੀਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਕਾਇਆ ਕਾਅਬਾ ਮੰਦਰ ਦੱਸ ਕੇ ਹਕ ਮਸੀਤ, ਭੇਵ ਅਭੇਦਾ ਆਪ ਖੁਲ੍ਹਾਈਆ। ਮਨ ਕਲਪਣਾ ਕਾਇਆ ਅੰਤਰ
ਜੀਤ, ਕੂੜੀ ਕਿਰਿਆ ਡੇਰਾ ਢਾਹੀਆ। ਤਨ ਵਜੂਦ ਕਰ ਕੇ ਠਾਂਡਾ ਸੀਤ, ਅਗਨੀ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖੇਲੇ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਆਪਣਾ ਹੁਕਮ ਵਰਤਾਈਆ।
੩੨ ਜੇਠ ਸ਼ਹਿਨਸ਼ਾਹੀ ਸੰਮਤ ੧੧ ਰੋਹਲੂ ਰਾਮ ਦੇ ਗ੍ਰਹਿ ਮਨਵਾਲ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਨਾਰਦਾ ਮੈਂ ਖ਼ੁਸ਼ੀਆਂ ਖ਼ੁਸ਼ੀ ਮਨਾਵਾਂਗੀ। ਗੀਤ ਗੋਬਿੰਦ ਇਕੋ ਗਾਵਾਂਗੀ। ਜਿਸ ਦਾ ਅੰਮ੍ਰਿਤ ਸਾਗਰ ਸਿੰਧ, ਰਸ ਪੀ ਤ੍ਰਿਖਾ ਮਿਟਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੇ ਮਾਲਕ ਸੀਸ ਨਿਵਾਵਾਂਗੀ। ਸਚ ਦਾ ਮਾਲਕ ਦਰਸ ਦਿਖਾਏਗਾ। ਮੇਰੀ ਜੁਗ ਜੁਗ ਹਰਸ ਮਿਟਾਏਗਾ। ਜਿਸ ਦਰਸ਼ਨ ਨੂੰ ਰਹੀ ਤਰਸ, ਸੋ ਰਹਿਮਤ ਆਪ ਕਮਾਏਗਾ। ਉਹ ਅਰਸ਼ ਦਾ ਮਾਲਕ ਆਵੇ ਉਤੇ ਫ਼ਰਸ਼, ਫ਼ੈਸਲਾ ਹਕ ਸੁਣਾਏਗਾ। ਮੇਰੀ ਮਨਜ਼ੂਰ ਕਰੇ ਅਰਜ਼, ਆਰਜ਼ੂ ਤੇਰੇ ਚਰਨ ਟਿਕਾਏਗਾ। ਉਸ ਦਾ ਖੇਲ ਤਕਾਂ ਅਸਚਰਜ, ਅਚਰਜ ਲੀਲਾ ਜੋ ਵਰਤਾਏਗਾ। ਭਗਤਾਂ ਮਿਲਣ ਦੀ ਜਿਸ ਨੂੰ ਗ਼ਰਜ਼, ਉਹ ਗੋਬਿੰਦ ਧਾਰ ਫੇਰਾ ਪਾਏਗਾ। ਆਪਣਾ ਪੂਰਾ ਕਰੇ ਫ਼ਰਜ਼, ਫ਼ਾਜ਼ਲ ਹੋ ਕੇ ਵੇਖ ਵਖਾਏਗਾ। ਮੇਰੀ ਨਿਮਾਣੀ ਦੀ ਵੰਡੇ ਦਰਦ, ਦੁਖੀਆਂ ਦਰਦ ਗਵਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲ ਆਪ ਮਿਲਾਏਗਾ। ਨਾਰਦ ਕਹੇ ਉਹ ਆਇਆ ਗਹਿਰ ਗੰਭੀਰ, ਹਰਿ ਵੱਡਾ ਵਡ ਵਡਿਆਈਆ। ਜਿਹੜਾ ਤੈਨੂੰ ਅੰਮ੍ਰਿਤ ਬਖ਼ਸ਼ੇ ਸੀਰ, ਰਸ ਰਸਨਾ ਬਾਹਰ ਚਖਾਈਆ। ਤੇਰੀ ਬਦਲ ਦੇਵੇ ਤਕ਼ਦੀਰ, ਤਦਬੀਰ ਆਪਣੀ ਨਾਲ ਰਖਾਈਆ। ਲੇਖਾ ਮੁਕਾਏ ਸ਼ਾਹ ਹਕੀਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਦੇ ਕੇ ਜਾਵੇ ਧੀਰ, ਧੀਰਜ ਧੀਰ ਦ੍ਰਿੜਾਈਆ। ਉਹ ਮਾਲਕ ਪੀਰਾਂ ਦਾ ਪੀਰ, ਪਾਰਬ੍ਰਹਮ ਇਕ ਅਖਵਾਈਆ। ਜਿਸ ਦੀਨ ਦੁਨੀ ਦੀ ਬਦਲ ਦੇਣੀ ਜ਼ਮੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਉਤੇ ਸਚ ਧਰਮ ਦੀ ਸਚ ਕਰੇ ਤਾਮੀਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਹੁਕਮ ਆਪ ਵਰਤਾਈਆ।
੩੨ ਜੇਠ ਸ਼ਹਿਨਸ਼ਾਹੀ ਸੰਮਤ ੧੧ ਰਣਜੀਤ ਸਿੰਘ ਦੇ ਗ੍ਰਹਿ ਮੂਸੇਚਕ ਜ਼ਿਲਾ ਜੰਮੂ
ਧਰਨੀ ਕਹੇ ਜੇ ਨਾਰਦਾ ਆਇਆ ਵਿਚ ਮਨਵਾਲ, ਮਨਸਾ ਮੇਰੀ ਪੂਰ ਕਰਾਈਆ। ਮੈਂ ਵਸਾਂ ਸਦਾ ਭਗਤਾਂ ਨਾਲ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਪ੍ਰਭੂ ਨੂੰ ਕਹਿਣਾ ਸਚ ਦਾ ਦੇ ਦੇ ਸਚਾ ਧਨ ਮਾਲ, ਨਾਮ ਖ਼ਜ਼ਾਨਾ ਇਕ ਵਰਤਾਈਆ। ਇਹ ਬੱਚੇ ਨੱਢੇ ਤੇਰੇ ਲਾਲ, ਲਾਲਨ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਢੇ ਮੰਗ ਮੰਗਾਈਆ। ਧਰਨੀ ਕਹੇ ਨਾਰਦਾ ਮੈਂ ਭਗਤ ਸੁਹੇਲੇ ਤਕਦੀ, ਬਿਨ ਨੇਤਰ ਨੈਣ ਉਠਾਈਆ। ਮੈਂ ਮੰਗਤੀ ਹੋਵਾਂ ਹਕ ਦੀ, ਦਰ ਠਾਂਢੇ ਵਾਸਤਾ ਪਾਈਆ। ਮੇਰੀ
ਆਸ਼ਾ ਹੋਵੇ ਸਚ ਦੀ, ਸਚ ਸਚ ਦਿਆਂ ਦ੍ਰਿੜਾਈਆ। ਮੇਰੀ ਪ੍ਰੀਤੀ ਜਨ ਭਗਤਾਂ ਅੰਦਰ ਹੋਵੇ ਨਚਦੀ, ਕ਼ਦਮ ਕ਼ਦਮ ਨਾਲੋਂ ਬਦਲਾਈਆ। ਬੇਸ਼ਕ ਇਨ੍ਹਾਂ ਦੀ ਕਾਇਆ ਮਾਟੀ ਕੱਚ ਦੀ, ਸਾਢੇ ਤਿੰਨ ਹੱਥ ਵੰਡ ਲਈ ਵੰਡਾਈਆ। ਮੈਂ ਖੇਲ ਦੱਸਾਂ ਉਸ ਕਮਲਾਪਤ ਦੀ, ਜੋ ਪਤਿਪਰਮੇਸ਼ਵਰ ਨੂਰ ਅਲਾਹੀਆ। ਮੈਂ ਉਸੇ ਦੇ ਚਰਨਾਂ ਹੇਠ ਵਸਦੀ, ਮੈਨੂੰ ਸਾਰੇ ਕਹਿੰਦੇ ਧਰਨੀ ਧਰਤ ਧਵਲ ਧੌਲ ਅਗੰਮੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਰਿਹਾ ਖਿਲਾਈਆ। ਧਰਨੀ ਕਹੇ ਜਨ ਭਗਤੋ ਮੇਰੀ ਤੁਹਾਨੂੰ ਅਸੀਸ, ਸਿਰ ਸਿਰ ਮਿਲੇ ਮਾਣ ਵਡਿਆਈਆ। ਤੁਹਾਡਾ ਮਾਲਕ ਇਕ ਜਗਦੀਸ, ਜਗਦੀਸ਼ਰ ਧੁਰਦਰਗਾਹੀਆ। ਜਿਸ ਦਾ ਲਹਿਣਾ ਦੇਣਾ ਬੀਸ ਇਕੀਸ, ਬੀਸ ਬੀਸਾ ਆਪ ਹੋ ਜਾਈਆ। ਜਿਸ ਦਾ ਇਕੋ ਨਾਮ ਕਲਮਾ ਹੋਵੇ ਹਦੀਸ, ਇਕੋ ਕਰੇ ਸਚ ਪੜ੍ਹਾਈਆ। ਉਹ ਤੁਹਾਡਾ ਅੰਤਰ ਨਿਰੰਤਰ ਬਣਿਆ ਮੀਤ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਜਿਸ ਨੇ ਸਤਿਜੁਗ ਸਤਿ ਧਰਮ ਚਲਾਉਣੀ ਰੀਤ, ਮਾਰਗ ਇਕੋ ਇਕ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਬਿਨਾ ਭਗਤਾਂ ਤੋਂ ਗਾਏ ਕੋਈ ਨਾ ਗੀਤ, ਰਸਨਾ ਜਿਹਵਾ ਰਸ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਜਨ ਭਗਤੋ ਮੇਰੀ ਧਰਨੀ ਲੱਗਾ ਭਾਗ, ਭਗਵਨ ਦਿਤੀ ਮਾਣ ਵਡਿਆਈਆ। ਮੇਰੀ ਸੁਤੀ ਦੀ ਖੁਲ੍ਹੀ ਜਾਗ, ਨੇਤਰ ਲੋਚਨ ਨੈਣ ਲਈ ਅੰਗੜਾਈਆ। ਮੇਰੇ ਅੰਤਸ਼ਕਰਨ ਉਪਜਿਆ ਵੈਰਾਗ, ਵੈਰੀ ਨਜ਼ਰ ਕੋਇ ਨਾ ਆਈਆ। ਤੁਸਾਂ ਮੇਰੀ ਕਰਨੀ ਇਮਦਾਦ, ਮਿਲ ਮਿਲ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਜਨ ਭਗਤੋ ਮੇਰੇ ਕੋਲ ਚਿੱਠੀ ਪੁਰਾਣੀ ਲਿਖੀ, ਬਿਨ ਅੱਖਰਾਂ ਦਿਆਂ ਲਿਖਾਈਆ। ਏਸੇ ਪਿਆਰ ਦੀ ਧਾਰ ਵਿਚ ਆਏ ਸੀ ਸਪਤਸ ਰਿਖੀ, ਭਾਰਦੁਆਜ ਨਾਲ ਵਡਿਆਈਆ। ਉਨ੍ਹਾਂ ਨਿਰਗੁਣ ਧਾਰ ਜੋਤ ਨਿਰੰਕਾਰ ਉਸ ਵੇਲੇ ਦੇਖੀ, ਬਿਨ ਜਗਤ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਜਿਸ ਕਲਜੁਗ ਅੰਤਮ ਬਣਨਾ ਭੇਖੀ, ਰੂਪ ਅਨੂਪ ਆਪ ਪ੍ਰਗਟਾਈਆ। ਜਗਤ ਜਹਾਨ ਹੋ ਪਰਦੇਸੀ, ਭੱਜੇ ਵਾਹੋ ਦਾਹੀਆ। ਜਿਸ ਦਾ ਖੇਲ ਤਕਣਾ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ੀ, ਮਹਿਖਾਸੁਰ ਧਿਆਨ ਲਗਾਈਆ। ਉਸ ਦਾ ਸੁਣਨਾ ਇਕ ਸੰਦੇਸ਼ੀ, ਜੋ ਜਗਤ ਵਿਦਿਆ ਬਾਹਰ ਸੁਣਾਈਆ। ਉਹ ਮਾਲਕ ਹੋਵੇ ਨਰ ਨਰੇਸ਼ੀ, ਦੋ ਜਹਾਨਾਂ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਜਨ ਭਗਤੋ ਮੇਰਾ ਸੁਹਾਇਆ ਦੁਆਰਾ ਬੰਕ, ਲੋਕਮਾਤ ਮਿਲੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਏਸ ਦਾ ਬਣਿਆ ਰਹਿਣਾ ਇਕੋ ਅੰਕ, ਅੰਕੜੇ ਜਗਤ ਨਾ ਕੋਇ ਰਖਾਈਆ। ਧਰਮ ਦੀ ਧਾਰ ਵਜਣਾ ਸਦਾ ਡੰਕ, ਡੋਰੂ ਸਤਿਗੁਰ ਸ਼ਬਦ ਸੁਣਾਈਆ। ਜਿਥੇ ਸੀਸ ਨਿਵਾਣਗੇ ਰਾਓ ਰੰਕ, ਜਗਦੀਸ਼ ਦੇਵਣਹਾਰ ਸਰਨਾਈਆ। ਜਿਸ ਦੀ ਆਪ ਬਣਾਏ ਪ੍ਰਭੂ ਬਣਤ, ਘੜਨ ਭੰਨਣਹਾਰ ਆਪ ਹੋ ਜਾਈਆ। ਬੱਤੀ ਜੇਠ ਜਿਸ ਦੀ ਸੰਮਤੀ ਵਾਲੀ ਹੋਵੇ ਸਨਦ, ਸੰਮਤ ਸ਼ਹਿਨਸ਼ਾਹੀ ਗਿਆਰਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਜਨ ਭਗਤੋ ਮੇਰੇ ਨਾਲ ਕਰੋ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਦੋਹਾਂ ਦਾ ਸਾਂਝਾ ਹੋਵੇ ਜਾਪ, ਦੂਸਰ ਅਵਰ ਨਾ ਕੋਇ
ਪੜ੍ਹਾਈਆ। ਆਦਿ ਜੁਗਾਦੀ ਇਕੋ ਸਾਡਾ ਬਾਪ, ਜੰਮਣ ਵਾਲੀ ਅਵਰ ਕੋਇ ਨਾ ਮਾਈਆ। ਨਾ ਰੋਗ ਰਹੇ ਨਾ ਸੰਤਾਪ, ਦੁਖ ਦਰਦ ਨਾ ਲਾਗੇ ਰਾਈਆ। ਪਰਮ ਪੁਰਖ ਪ੍ਰਭ ਕਿਰਪਾ ਕਰੇ ਆਪ, ਆਪ ਆਪਣੀ ਦਇਆ ਕਮਾਈਆ। ਸਚ ਪ੍ਰੀਤੀ ਜੋੜੇ ਨਾਤ, ਚਰਨ ਕਵਲ ਸਰਨਾਈਆ । ਖ਼ੁਸ਼ੀਆਂ ਵਾਲੀ ਸੁਹੰਜਣੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਧਰਨੀ ਕਹੇ ਜਨ ਭਗਤੋ ਧੰਨ ਭਾਗ ਜੇ ਤੁਸੀਂ ਮੇਰੀ ਪੁਛੀ ਵਾਤ, ਬਣ ਕੇ ਆਪੇ ਪਾਂਧੀ ਰਾਹੀਆ। ਮੈਂ ਪ੍ਰਭੂ ਨੂੰ ਕਹਿਣਾ ਚਾਰ ਜੁਗ ਇਹ ਬਣੀ ਰਹੇ ਗਾਥ, ਦੀਨ ਦੁਨੀ ਢੋਲੇ ਗਾਈਆ। ਸਾਰੇ ਇਕ ਦੂਜੇ ਨੂੰ ਖ਼ੁਸ਼ੀਆਂ ਨਾਲ ਟੇਕੀਏ ਮਾਥ, ਮਸਤਕ ਮਸਤਕ ਨਾਲ ਛੁਹਾਈਆ। ਬੇਨੰਤੀ ਕਰੀਏ ਅਗੇ ਪੁਰਖ ਸਮਰਾਥ, ਹਰਿ ਕਰਤੇ ਤੇਰੀ ਵਡ ਵਡਿਆਈਆ। ਅਸੀਂ ਬਾਲ ਅੰਞਾਣੇ ਅਨਾਥਾਂ ਅਨਾਥ, ਦੀਨਨ ਤੇਰੀ ਓਟ ਤਕਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਾਡਾ ਸਗਲਾ ਦੇਣਾ ਸਾਥ, ਸੰਗੀ ਬਹੁਰੰਗੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸੁਆਮੀ ਸਭ ਕੁਛ ਤੇਰੇ ਹਾਥ, ਅੰਤਰਜਾਮੀ ਹੋਣਾ ਆਪ ਸਹਾਈਆ।