ਪੁਸਤਕਾਲਾਭਾਗ ੨੪

ਪਹਿਲੀ ਹਾੜ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਨਾਰਦ ਕਹੇ ਸਤਰੰਗਿਆ ਤੂੰ ਕਿਉਂ ਬੈਠਾ ਲੁਕ, ਲੋਕ ਪਰਲੋਕ ਧਿਆਨ ਲਗਾਈਆ। ਮਿਤਰਾ ਆਪਣਾ ਭਾਰ ਆਪੇ ਚੁਕ, ਨਿਰਗੁਣ ਆਪਣੇ ਕੰਧ ਉਠਾਈਆ। ਨਾਲ ਖ਼ੁਸ਼ੀਆਂ ਢੋਲਾ ਗਾ ਤੁਕ, ਤੂੰ ਮੇਰਾ ਮੈਂ ਤੇਰਾ ਰਾਗ ਅਲਾਹੀਆ। ਮੈਂ ਤੇਰੇ ਚਰਨ ਕਵਲ ਰਿਹਾ ਝੁਕ, ਨਿਵ ਨਿਵ ਲਾਗਾਂ ਪਾਈਆ। ਕਲਜੁਗ ਕੂੜ ਕੁੜਿਆਰ ਪੈਂਡਾ ਜਾਵੇ ਮੁਕ, ਪਾਂਧੀ ਪੰਧ ਨਾ ਕੋਇ ਰਖਾਈਆ । ਨਿਗਾਹ ਮਾਰ ਲੈ ਨੌ ਖੰਡ ਪ੍ਰਿਥਮੀ ਸੱਤ ਦੀਪ ਹੋਇਆ ਅੰਧੇਰਾ ਘੁਪ, ਨੂਰੀ ਚੰਦ ਨਾ ਕੋਇ ਚਮਕਾਈਆ। ਸਤਿ ਦਾ ਪਰਕਾਸ਼ ਗਿਆ ਛੁਪ, ਪਰਦਾ ਸਕੇ ਨਾ ਕੋਇ ਉਠਾਈਆ। ਬਿਨ ਹਰਿ ਨਾਮੇ ਖ਼ਾਲੀ ਹੋਏ ਬੁਤ, ਬੁਤਖ਼ਾਨੇ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਸਤਰੰਗਿਆ ਸਤਿਗੁਰ ਸ਼ਬਦ ਦੀ ਬਣ ਜਾ ਧਾਰ, ਧਰਮ ਧਰਮ ਦ੍ਰਿੜਾਈਆ। ਜੋਧਾ ਸੂਰਬੀਰ ਬਣ ਬਲਕਾਰ, ਬਲ ਆਪਣਾ ਆਪ ਪਰਗਟਾਈਆ। ਦੋ ਜਹਾਨਾਂ ਨਿਗਾਹ ਮਾਰ, ਬਿਨ ਨੈਣਾਂ ਨੈਣ ਉਠਾਈਆ। ਤੂੰ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਦੇਵੇ ਮਾਣ ਵਡਿਆਈਆ। ਮੇਰੀ ਤੇਰੇ ਅਗੇ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਡੰਡਾਵਤ ਬੰਦਨਾ ਕਰਾਂ ਨਿਮਸਕਾਰ, ਨਿਵ ਨਿਵ ਲਾਗਾਂ ਪਾਈਆ। ਉਹ ਸਖ਼ੇ ਸੁਹੇਲੇ ਮੇਰੇ ਮੀਤ ਮੁਰਾਰ, ਮਿਤਰਾ ਲੈ ਅੰਗੜਾਈਆ। ਕਲਜੁਗ ਤਕ ਲੈ ਧੁੰਆਂਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਸਤਰੰਗਿਆ ਤੇਰਾ ਸਤਿਗੁਰ ਰੂਪ ਅਗੰਮ, ਅਗੰਮੜੀ ਖੇਲ ਖਿਲਾਈਆ। ਨਿਰਗੁਣ ਧਾਰੋਂ ਆਪੇ ਜੰਮ, ਜੰਮਣ ਵਾਲੀ ਦਿਸੇ ਕੋਇ ਨਾ ਮਾਈਆ। ਤੇਰਾ ਨਾਤਾ ਹੋਵੇ ਨਾਲ ਬ੍ਰਹਮ, ਪਾਰਬ੍ਰਹਮ ਖੇਲ ਖਿਲਾਈਆ। ਜਗਤ ਜਹਾਨ ਤੋਂ ਵਖਰਾ ਹੋਵੇ ਤੇਰਾ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਦੀਨ ਦੁਨੀ

ਤਕ ਲੈ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਵੇਖ ਵਖਾਈਆ। ਝਗੜਾ ਪਿਆ ਦੀਨ ਮਜ਼੍ਹਬ ਜ਼ਾਤ ਪਾਤ ਵਰਨ ਬਰਨ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਸ਼ਰਅ ਦੀ ਧਾਰ ਵਿਚ ਨਾਮ ਕਲਮੇ ਲੜਨ, ਨਵ ਖੰਡ ਰਹੀ ਕੁਰਲਾਈਆ। ਜਗਤ ਜਹਾਨ ਹੰਕਾਰ ਵੇਖ ਲੈ ਗੜ੍ਹਨ ਹਉਂਮੇ ਹੰਗਤਾ ਨਾ ਕੋਇ ਮਿਟਾਈਆ। ਭੈ ਸੀਸ ਰਖੇ ਕੋਈ ਨਾ ਡਰਨ, ਜਗਦੀਸ਼ ਸੀਸ ਨਾ ਕੋਇ ਨਿਵਾਈਆ। ਤੂੰ ਸਭ ਦਾ ਘਾੜਨ ਘੜਨ, ਭੰਨਣਹਾਰ ਇਕ ਹੋ ਜਾਈਆ। ਤੇਰਾ ਲੇਖਾ ਨਾਲ ਚੋਟੀ ਜੜ੍ਹਨ, ਚੇਤਨ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਸੱਤ ਰੰਗ ਕਹੇ ਸੁਣ ਨਾਰਦ ਮੇਰੇ ਮੀਤਾ, ਮਿਤਰਾ ਦਿਆਂ ਜਣਾਈਆ। ਤੇਰਾ ਪਿਆਰ ਮੇਰੇ ਚੀਤਾ, ਚਿਤ ਵਿਤ ਠਗੌਰੀ ਨਜ਼ਰ ਕੋਇ ਨਾ ਆਈਆ। ਮੈਂ ਵੇਖਣਹਾਰਾ ਜੁਗ ਜੁਗ ਜਗਤ ਦੀ ਰੀਤਾ, ਰੀਤੀਵਾਨ ਦਿਤੀ ਵਡਿਆਈਆ। ਉਹ ਨਿਗਾਹ ਮਾਰ ਲੈ ਕੀ ਕ੍ਰਿਸ਼ਨ ਇਸ਼ਾਰਾ ਕੀਤਾ ਵਿਚ ਗੀਤਾ, ਅਠਾਰਾਂ ਧਿਆਏ ਨਾਲ ਮਿਲਾਈਆ। ਪ੍ਰਭੂ ਦਾ ਪਿਆਰ ਅੰਤਮ ਰਹਿਣੀ ਨਹੀਂ ਪ੍ਰੀਤਾ, ਪ੍ਰੀਤਮ ਮਿਲਣ ਕੋਇ ਨਾ ਪਾਈਆ। ਝਗੜਾ ਹੋਣਾ ਮੰਦਰ ਮਸੀਤਾਂ, ਕਾਅਬੇ ਰੋਵਣ ਮਾਰਨ ਧਾਹੀਆ। ਪਵਿਤ੍ਰ ਰਹਿਣੀਆਂ ਨਹੀਂ ਕਿਸੇ ਦੀਆਂ ਨੀਤਾਂ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਸਤਰੰਗਾ ਕਹੇ ਨਾਰਦਾ ਮੇਰਾ ਸ਼ਾਹੋ ਭੂਪ ਸੁਲਤਾਨਾ, ਹਰਿ ਕਰਤਾ ਧੁਰਦਰਗਾਹੀਆ। ਜੋਧਾ ਸੂਰਬੀਰ ਮਰਦਾਨਾ, ਬੇਪਰਵਾਹ ਨੂਰ ਅਲਾਹੀਆ। ਸਚਖੰਡ ਵਸਣਹਾਰਾ ਸਚ ਮਕਾਨਾ, ਦਰਗਾਹ ਸਾਚੀ ਸੋਭਾ ਪਾਈਆ। ਸ਼ਬਦੀ ਧਾਰ ਦੇਵਣਹਾਰ ਫ਼ਰਮਾਨਾ, ਸੰਦੇਸ਼ਾ ਦੇਵੇ ਅਗੰਮ ਅਥਾਹੀਆ। ਉਸ ਨੇ ਅਚਰਜ ਖੇਲ ਰਚਾਨਾ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਰੰਗਾ ਕਹੇ ਨਾਰਦਾ ਮੇਰਾ ਮਿਤਰਾ ਆਉਂਦਾ ਜਾਂਦਾ ਸਮਾਂ, ਸਹਿਜ ਨਾਲ ਸਮਝਾਈਆ। ਮੇਰੇ ਪ੍ਰਭੂ ਨੇ ਖੇਲ ਰਚਣਾ ਨਵਾਂ, ਨਵਖੰਡ ਧਿਆਨ ਲਗਾਈਆ। ਮੈਂ ਸੰਦੇਸ਼ ਨਰੇਸ਼ ਹੋ ਕੇ ਇਕੋ ਕਹਵਾਂ, ਕਹਿ ਕਹਿ ਦ੍ਰਿੜਾਈਆ। ਹੁਣ ਵਕ਼ਤ ਨਹੀਂ ਬਹੁਤਾ ਲੰਮਾ, ਪਾਂਧੀ ਪੰਧ ਰਿਹਾ ਮੁਕਾਈਆ। ਝਗੜਾ ਪੈਣਾ ਕਾਇਆ ਮਾਟੀ ਚੰਮਾ, ਦੀਨ ਮਜ਼੍ਹਬ ਮਜ਼੍ਹਬ ਟਕਰਾਈਆ। ਔਹ ਤਕ ਲੈ ਭੱਜਾ ਫਿਰਦਾ ਬ੍ਰਹਮਾ, ਬਿਨ ਕ਼ਦਮਾਂ ਕ਼ਦਮ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਰੰਗਾ ਕਹੇ ਨਾਰਦਾ ਮੈਂ ਅੱਜੇ ਕੁਛ ਨਹੀਂ ਕੂਣਾ, ਜਿਹਵਾ ਜ਼ਬਾਨ ਨਾ ਕੋਇ ਹਲਾਈਆ। ਮੈਨੂੰ ਸਤਿਗੁਰ ਸ਼ਬਦ ਦਏ ਹਲੂਣਾ, ਸੁੱਤਿਆਂ ਰਿਹਾ ਉਠਾਈਆ। ਤੇਰਾ ਸੰਮਤ ਸ਼ਹਿਨਸ਼ਾਹੀ ਗਿਆਰਾਂ ਬਲ ਕਰਨਾ ਦੂਣਾ, ਦੋਹਰਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਦਾ ਖੇਲ ਵਰਤਾਈਆ। ਸਤਰੰਗਾ ਕਹੇ ਨਾਰਦ ਮੈਂ ਹੁਕਮ ਰਿਹਾ ਉਡੀਕ, ਦਿਵਸ ਰੈਣ ਧਿਆਨ ਲਗਾਈਆ। ਮੈਨੂੰ ਕਿਹੜੀ ਮਿਲੇ ਤਰੀਕ, ਕਵਣ ਥਿਤ ਸੁਹਾਈਆ। ਮੇਰਾ ਮਾਰਗ ਬੜਾ ਬਾਰੀਕ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਪਿਛਲੀ ਉਤੇ ਮਾਰਨੀ ਲੀਕ, ਅੱਗਾ ਐਨ ਐਨ ਸਮਝਾਈਆ। ਮੇਰੇ ਵਿਚ ਹਕ ਤੌਫ਼ੀਕ਼, ਤੋਫ਼ੇ ਦੇਵਾਂ ਦੀਨ ਦੁਨੀ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ

ਗੁਸਾਈਂਆ। ਨਾਰਦ ਕਹੇ ਸਤਰੰਗਿਆ ਮਿਤਰਾ ਮੇਰਾ ਇਕੋ ਹਾੜਾ, ਹੌਕਿਆਂ ਵਿਚ ਜਣਾਈਆ। ਮੈਂ ਨੌ ਖੰਡ ਪ੍ਰਿਥਮੀ ਵੇਖਣਾ ਚਾਹੁੰਦਾ ਅਖਾੜਾ, ਸੱਤਾਂ ਦੀਪਾਂ ਨਾਲ ਮਿਲਾਈਆ। ਤੂੰ ਬਣਨਾ ਧੁਰ ਦਾ ਸਚਾ ਲਾੜਾ, ਦੋ ਜਹਾਨਾਂ ਤੇਰੀ ਵਜੇ ਵਧਾਈਆ। ਤੇਰੀ ਥਿਤ ਸੁਹੰਜਣੀ ਹੋਵੇ ਮੈਂ ਸੰਦੇਸ਼ਾ ਦੇਵਾਂ ਪਹਿਲੀ ਹਾੜਾ, ਹਾੜਾ ਕੱਢਕੇ ਦਿਆਂ ਸੁਣਾਈਆ। ਦੀਨ ਦੁਨੀ ਅੱਗ ਲਗਣੀ ਬਹੱਤਰ ਨਾੜਾ, ਤਤਵ ਤਤ ਤਤ ਤਪਾਈਆ। ਫਿਰਨੀ ਦਰੋਹੀ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਰੰਗ ਕਹੇ ਸੁਣ ਨਾਰਦ ਮੁਨੀ, ਮੁਨੀਸ਼ਰਾ ਧਿਆਨ ਲਗਾਈਆ। ਮੇਰਾ ਮਾਲਕ ਕੁਨ ਕੁਨੀ, ਹਰਿ ਕਰਤਾ ਇਕ ਅਖਵਾਈਆ। ਜੋ ਆਦਿ ਜੁਗਾਦੀ ਵਡ ਗੁਣ ਗੁਣੀ, ਗਹਿਰ ਗੰਭੀਰ ਬੇਪਰਵਾਹੀਆ । ਮੈਂ ਉਸ ਦੀ ਖ਼ਬਰ ਅਗੰਮੀ ਸੁਣੀ, ਜੋ ਅਣਸੁਣਤ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਸਤਰੰਗਾ ਕਹੇ ਪ੍ਰਭੂ ਮੇਰਾ ਵਕ਼ਤ ਸੁਹਾਏਗਾ। ਦੀਨ ਦਿਆਲ ਦਇਆ ਕਮਾਏਗਾ। ਮੁਰੀਦਾਂ ਹਾਲ ਵੇਖ ਵਖਾਏਗਾ। ਕਲਜੁਗ ਕੂੜੀ ਕਿਰਿਆ ਲੇਖੇ ਲਾਏ ਘਾਲ, ਆਪਣਾ ਹੁਕਮ ਆਪ ਵਰਤਾਏਗਾ। ਜੁਗ ਚੌਕੜੀ ਨਾਲੋਂ ਵਖਰੀ ਚਲੇ ਚਾਲ, ਜਿਸ ਦਾ ਭੇਵ ਕੋਇ ਨਾ ਪਾਏਗਾ। ਸੰਬਲ ਬਹਿ ਕੇ ਕਰੇ ਸੰਭਾਲ, ਸਤਿਗੁਰ ਹੋ ਕੇ ਆਪਣਾ ਹੁਕਮ ਵਰਤਾਏਗਾ। ਦੀਨਾ ਬੰਧਪ ਹੋ ਕੇ ਦੀਨ ਦਿਆਲ, ਦਇਆ ਨਿਧ ਆਪ ਅਖਵਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਏਗਾ। ਸਤਰੰਗਾ ਕਹੇ ਨਾਰਦਾ ਪਹਿਲੀ ਹਾੜ ਕੋਲੋਂ ਪੁਛ, ਸਚ ਮੰਗ ਮੰਗਾਈਆ। ਧੁਰ ਦੇ ਸਾਹਿਬ ਨੇ ਕਰਨਾ ਕੀ ਕੁਛ, ਕੀ ਕਰਤਾ ਕਾਰ ਕਮਾਈਆ। ਨਿਗਾਹ ਮਾਰ ਲੈ ਵਲ ਉਸ, ਜਿਸ ਦੀ ਉਸਤਤ ਕਰੇ ਲੋਕਾਈਆ। ਜੋ ਸਭ ਨੂੰ ਦੇਵਣਹਾਰਾ ਸੁਖ, ਸੁਖ ਸਾਗਰ ਰੂਪ ਸਮਾਈਆ। ਮੇਟਣਹਾਰਾ ਦੁਖ, ਕਲੇਸ਼ਾਂ ਡੇਰਾ ਢਾਹੀਆ। ਮਾਤ ਗਰਭ ਰਹਿਣ ਨਾ ਦੇਵੇ ਉਲਟਾ ਰੁੱਖ, ਚੁਰਾਸੀ ਫੰਦ ਕਟਾਈਆ। ਜਨ ਭਗਤਾਂ ਮੇਟੇ ਤ੍ਰਿਸ਼ਨਾ ਭੁਖ, ਆਤਮ ਪਰਮਾਤਮ ਤ੍ਰਿਪਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪਹਿਲੀ ਹਾੜ ਕਹੇ ਮਿਤਰੋ ਮੇਰੇ ਨਾਲ ਕਰੋ ਸਲਾਹ, ਸੱਜਣੋ ਦਿਆਂ ਜਣਾਈਆ। ਸਤਰੰਗ ਦਾ ਲੇਖਾ ਨਾਲ ਦੋ ਜਹਾਂ, ਏਥੇ ਓਥੇ ਵਜੇ ਵਧਾਈਆ। ਜਿਸ ਦੇ ਥੱਲੇ ਇਕੋ ਇਸ਼ਟ ਸਭ ਨੇ ਲੈਣਾ ਮਨਾ, ਪੁਰਖ ਅਕਾਲ ਇਕ ਸਰਨਾਈਆ। ਇਕੋ ਢੋਲਾ ਨਾਮ ਕਲਮਾ ਲੈਣਾ ਗਾ, ਇਕੋ ਸ਼ਬਦ ਸ਼ਬਦ ਸ਼ਨਵਾਈਆ। ਕਿਸੇ ਨੇ ਸੂਰ ਨਹੀਂ ਖਾਣਾ ਗਾਂ, ਹੱਤਿਆ ਗਊ ਨਾ ਕੋਇ ਕਰਾਈਆ। ਕਿਸੇ ਦੀ ਬੁੱਧੀ ਰਹਿਣੀ ਨਹੀਂ ਵਾਂਗ ਕਾਂ, ਕਾਗ ਵਾਂਗ ਨਾ ਕੋਇ ਕੁਰਲਾਈਆ। ਪੁਰਖ ਅਕਾਲੇ ਦੀਨ ਦਿਆਲੇ ਸਭ ਦੀ ਫੜਨੀ ਬਾਂਹ, ਫੜ ਬਾਹੋਂ ਆਪ ਉਠਾਈਆ। ਜਨ ਭਗਤਾਂ ਬਣ ਕੇ ਪਿਤਾ ਮਾਂ, ਗੋਦੀ ਗੋਦ ਲਏ ਸੁਹਾਈਆ। ਮੈਂ ਸਚ ਸੰਦੇਸ਼ਾ ਦੇਵਾਂ ਆ, ਅਕਲ ਬੁੱਧੀ ਤੋਂ ਬਾਹਰ ਦ੍ਰਿੜਾਈਆ। ਪਹਿਲੀ ਹਾੜ ਕਹੇ ਮੇਰਾ ਸੁਹੰਜਣਾ ਹੋਵੇ ਜਹਾਂ, ਜਗਤ ਜਹਾਨ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਪਹਿਲੀ ਹਾੜ ਕਹੇ ਮੈਂ ਨਿਰਅੱਖਰ ਅੱਖਰ ਪੜ੍ਹਿਆ, ਜਗਤ ਵਿਦਿਆ ਦੀ ਲੋੜ ਰਹੀ ਨਾ ਰਾਈਆ। ਮੈਂ ਮੰਜ਼ਲ ਹਕ਼ੀਕ਼ੀ ਚੜ੍ਹਿਆ, ਲੋਕ ਪਰਲੋਕਾਂ ਪੰਧ ਮੁਕਾਈਆ। ਮੈਂ ਸਚਖੰਡ

ਦੁਆਰੇ ਖੜਿਆ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਨਾ ਕੋਈ ਸੀਸ ਨਾ ਕੋਈ ਧੜਿਆ, ਜੋਤੀ ਜਾਤਾ ਡਗਮਗਾਈਆ। ਮੈਂ ਚਰਨ ਕਵਲ ਸਰਨ ਸਰਨਾਈ ਪੜਿਆ, ਆਪਣਾ ਆਪ ਮਿਟਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਕਿਰਪਾ ਨਿਧ ਮੈਨੂੰ ਫੜਿਆ, ਫੜ ਬਾਹੋਂ ਗਲੇ ਲਗਾਈਆ। ਸਤਰੰਗ ਤੂੰ ਕੀ ਚਾਹੁੰਦਾ ਅੜਿਆ, ਜੋਤ ਨਿਰੰਕਾਰ ਦਿਤਾ ਜਣਾਈਆ। ਮੈਂ ਪਹਿਲੋਂ ਭੈ ਵਿਚ ਆ ਕੇ ਡਰਿਆ, ਭਉ ਆਪਣੇ ਸੀਸ ਰਖਾਈਆ। ਫਿਰ ਝਟ ਸਰਨ ਸਰਨਾਈ ਪਰਿਆ, ਨਿਉਂ ਨਿਉਂ ਲਾਗਾ ਪਾਈਆ। ਮੈਂ ਆਇਆ ਤੇਰੇ ਘਰਿਆ, ਦਰ ਦੇਣੀ ਮਾਣ ਵਡਿਆਈਆ। ਸਚ ਹੁਕਮ ਬੰਨ੍ਹਾ ਦੇ ਮੇਰੇ ਲੜਿਆ, ਪੱਲੂ ਗੰਢ ਬੰਧਾਈਆ। ਜਿਹੜਾ ਦੋ ਜਹਾਨ ਕਦੇ ਨਾ ਝੜਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਰੰਗ ਕਹੇ ਪਹਿਲੀ ਹਾੜ ਪ੍ਰਭ ਨੇ ਦਿਤੀ ਦਾਤ, ਦਇਆਵਾਨ ਆਪ ਵਰਤਾਈਆ। ਮੈਂ ਵੇਖਿਆ ਬੈਠ ਇਕਾਂਤ, ਇਕ ਇਕੱਲਾ ਨਜ਼ਰੀ ਆਈਆ। ਜਿਸ ਸਚ ਪ੍ਰੀਤੀ ਜੋੜਿਆ ਨਾਤ, ਨਾਤਾ ਆਪਣੇ ਨਾਲ ਰਖਾਈਆ। ਬਾਤਨ ਮੇਰੇ ਨਾਲ ਕੀਤੀ ਬਾਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਉਹ ਤਕ ਲੈ ਬੱਚੂ ਅੰਧੇਰੀ ਰਾਤ, ਕਲਜੁਗ ਚਾਰੋਂ ਕੁੰਟ ਅੰਧੇਰਾ ਛਾਈਆ। ਭਗਤਾਂ ਪੁਛੇ ਕੋਈ ਨਾ ਵਾਤ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਦਰੋਹੀ ਫਿਰੀ ਲੋਕਮਾਤ, ਧਰਨੀ ਧਰਤ ਧਵਲ ਧੌਲ ਰਹੀ ਕੁਰਲਾਈਆ। ਝਗੜਾ ਪਿਆ ਜ਼ਾਤ ਪਾਤ, ਦੀਨ ਮਜ਼੍ਹਬ ਦਏ ਦੁਹਾਈਆ। ਅਵਤਾਰ ਪੈਗ਼ੰਬਰ ਗੁਰ ਜੋ ਭਵਿਖਤ ਗਏ ਆਖ, ਬਿਨ ਅੱਖਰਾਂ ਅੱਖਰ ਲਿਖਾਈਆ। ਨਿਰਗੁਣ ਧਾਰ ਹੋ ਕੇ ਏਕੰਕਾਰ ਹੋ ਕੇ ਵਾਚ, ਵਾਚਕ ਹੋ ਕੇ ਫੋਲ ਫੁਲਾਈਆ। ਬੇਸ਼ਕ ਅਵਤਾਰ ਪੈਗ਼ੰਬਰਾਂ ਗੁਰੂਆਂ ਮੇਰੀ ਖੋਲ੍ਹੀ ਬਰਾਂਚ, ਹਿੱਸੇ ਦੀਨ ਦੁਨੀ ਦੇ ਪਾਈਆ। ਸਤਰੰਗਿਆ ਤੇਰਾ ਵੱਡਾ ਕਰਾਂ ਪਰਤਾਪ, ਸਿਰ ਤੇਰੇ ਹੱਥ ਟਿਕਾਈਆ। ਤੂੰ ਸੁਤ ਦੁਲਾਰਾ ਮੈਂ ਪੁਰਖ ਅਕਾਲਾ ਤੇਰਾ ਬਾਪ, ਦੂਜਾ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਜਪਾਉਣਾ ਜਾਪ, ਦੋ ਜਹਾਨਾਂ ਕਰਨੀ ਹਕ ਪੜ੍ਹਾਈਆ । ਵਿਸ਼ਨ ਬ੍ਰਹਮਾ ਸ਼ਿਵ ਸਾਰੇ ਲੈਣ ਝਾਕ, ਆਪ ਆਪਣਾ ਨੈਣ ਉਠਾਈਆ। ਲੋਕਮਾਤ ਖੋਲ੍ਹ ਦੇ ਤਾਕ, ਕੁੰਡੀ ਖਿੜਕੀ ਆਪ ਖੁਲ੍ਹਾਈਆ। ਤੂੰ ਸੇਵਕ ਬਣਨਾ ਚਾਕ, ਚਾਕਰੀ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਇਕ ਗੁਸਾਈਂਆ। ਪਹਿਲੀ ਹਾੜ ਕਹੇ ਸਤਰੰਗਿਆ ਮੇਰੇ ਨਾਲੋਂ ਹਾੜ ਸਤਾਰਾਂ ਚੰਗਾ, ਚੰਗੀ ਪ੍ਰਭ ਦਿਤੀ ਵਡਿਆਈਆ। ਮੈਂ ਤੇ ਆਦਿ ਜੁਗਾਦੀ ਭੁਖਾ ਨੰਗਾ, ਖ਼ਾਲੀ ਝੋਲੀ ਦਿਆਂ ਵਖਾਈਆ। ਨੌ ਸੌ ਚੁਰਾਨਮੇ ਚੌਕੜੀ ਜੁਗ ਮੇਰਾ ਏਸੇ ਤਰਹ ਲੰਘਾ, ਆਪ ਆਪਣਾ ਪੰਧ ਮੁਕਾਈਆ। ਅਗਲਾ ਖੇਲ ਕੀ ਕਰੇ ਸੂਰਾ ਸਰਬੰਗਾ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਰੰਗਾ ਕਹੇ ਮੈਂ ਖ਼ੁਸ਼ੀਆਂ ਨਾਲ ਪੁਛਾਂ ਹਾੜ ਸਤਾਰਾਂ, ਸੱਜਣੂਆ ਦੇ ਜਣਾਈਆ। ਨਾਲ ਰਲਾਵਾਂ ਸ਼ਹਿਨਸ਼ਾਹੀ ਸੰਮਤ ਗਿਆਰਾਂ, ਏਕਾ ਏਕੇ ਨਾਲ ਮਿਲਾਈਆ। ਬਿਰਹੁ ਪ੍ਰੇਮ ਦੀ ਹਿਲਾਵਾਂ ਸਿਤਾਰਾ, ਸੁੱਤਿਆਂ ਆਪ ਜਗਾਈਆ। ਬਿਨਾ ਬੁੱਧੀ ਤੋਂ ਕਰਾਂ ਵਿਚਾਰਾ, ਵਿਚਰ ਕੇ ਦਿਆਂ ਸੁਣਾਈਆ। ਕੀ ਖੇਲ ਕਰੇ ਸਚੀ ਸਰਕਾਰਾ, ਹਰਿ ਕਰਤਾ ਧੁਰਦਰਗਾਹੀਆ। ਨਿਰਗੁਣ ਧਾਰ ਕਰ ਦੇ ਜ਼ਾਹਰਾ, ਜ਼ਾਹਰ ਜ਼ਹੂਰ ਭੇਵ ਖੁਲ੍ਹਾਈਆ। ਤੇਰਾ ਇਕੋ ਕਾਫ਼ੀ ਇਸ਼ਾਰਾ, ਇਸ਼ਾਰਾ ਆਪਣਾ ਦੇਣਾ ਦ੍ਰਿੜਾਈਆ। ਆਹ ਤਕ ਲੈ

ਕਲਜੁਗ ਅੰਤ ਕਿਨਾਰਾ, ਕੰਢੀ ਘਾਟ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਸਤਾਰਾਂ ਹਾੜ ਕਹੇ ਸਤਰੰਗਿਆ ਹਰਿਜਨ ਹਾੜ ਸਤਾਰਾਂ ਮਨਾਉਣਗੇ। ਦਰ ਦੁਆਰਾ ਇਕ ਸੁਹਾਉਣਗੇ। ਨਾਮ ਜੈਕਾਰਾ ਇਕੋ ਗਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਦਰਸ ਅਗੰਮੀ ਪਾਉਣਗੇ। ਸਤਾਰਾਂ ਹਾੜ ਕਹੇ ਜਨ ਭਗਤੋ ਮੈਂ ਆਇਆ ਇਕ ਇਕ ਤੋਂ ਬਾਦ, ਆਪਣਾ ਪੰਧ ਮੁਕਾਈਆ। ਤੁਸਾਂ ਮੈਨੂੰ ਮੈਂ ਤੁਹਾਨੂੰ ਰਖਿਆ ਯਾਦ, ਜਗਤ ਜਹਾਨ ਭੁਲ ਕਦੇ ਨਾ ਜਾਈਆ। ਤੁਸੀਂ ਮੇਰਾ ਮੈਂ ਤੁਹਾਡਾ ਬਣਨਾ ਨਾਦ, ਅਨਾਦੀ ਧੁਨ ਸ਼ਨਵਾਈਆ। ਤੁਸੀਂ ਮੈਨੂੰ ਮੈਂ ਤੁਹਾਨੂੰ ਲਿਆ ਲਾਧ, ਖੋਜਣ ਦੀ ਲੋੜ ਰਹੀ ਨਾ ਰਾਈਆ। ਸਭ ਦੇ ਵਡ ਵਡ ਹੋਏ ਭਾਗ, ਭਗਵਨ ਦਿਤੀ ਮਾਣ ਵਡਿਆਈਆ। ਸਾਰੇ ਖੋਲ੍ਹੀਏ ਇਕੱਠੀ ਜਾਗ, ਜਗਤ ਆਲਸ ਨਿੰਦਰਾ ਨਾ ਕੋਇ ਰਖਾਈਆ। ਹੰਸ ਬੁਧੀ ਬਣਾਈਏ ਕਾਗ, ਦੁਰਮਤ ਮੈਲ ਧੁਆਈਆ। ਆਪ ਆਪਣਾ ਲਈਏ ਸਾਧ, ਸਚ ਸਚ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਾਰਾਂ ਹਾੜ ਕਹੇ ਜਨ ਭਗਤੋ ਤੁਹਾਡੀਆਂ ਆਸ਼ਾਂ ਚੰਗੀਆਂ, ਸੱਜਣੋ ਦਿਆਂ ਜਣਾਈਆ। ਸਤਾਰਾਂ ਦਾ ਰੂਪ ਹੋਵੇ ਪ੍ਰੇਮੀਆਂ ਭੰਗੀਆਂ, ਮਸਤੀ ਨਾਮ ਵਾਲੀ ਚੜ੍ਹਾਈਆ। ਸਤਾਰਾਂ ਤਲਵਾਰਾਂ ਕੱਢੀਆਂ ਹੋਣ ਨੰਗੀਆਂ, ਤਿੱਖੀ ਧਾਰ ਧਾਰ ਪਰਗਟਾਈਆ। ਸਤਾਰਾਂ ਸੱਜੇ ਹੱਥ ਤੇ ਪਗੜੀਆਂ ਹੋਵਣ ਟੰਗੀਆਂ, ਲਾਲ ਰੰਗ ਰੰਗਾਈਆ। ਸਤਾਰਾਂ ਕੰਨੀਆਂ ਹੋਵਣ ਗੰਢੀਆਂ, ਪੱਲੂ ਗੰਢ ਪੁਆਈਆ। ਸਤਾਰਾਂ ਅੰਮ੍ਰਿਤ ਦੀਆਂ ਬੋਤਲਾਂ ਭਰਨੀਆਂ ਪਾਣੀ ਠੰਢੀਆਂ, ਖੱਬੇ ਹੱਥ ਉਠਾਈਆ। ਸਤਾਰਾਂ ਉਂਗਲਾਂ ਨਾਲ ਕਰਦੇ ਆਉਣਾ ਵੰਡੀਆਂ, ਇਕ ਦੂਜੇ ਦੀ ਵੰਡ ਵੰਡਾਈਆ। ਸਤਾਰਾਂ ਰੂਪ ਬਣਾਇਆ ਹੋਵੇ ਪਾਖੰਡੀਆਂ, ਆਪਣਾ ਭੇਸ ਬਦਲਾਈਆ। ਸਤਾਰਾਂ ਬੀਬੀਆਂ ਕੰਨੀਂ ਪਾਈਆਂ ਹੋਵਣ ਡੰਡੀਆਂ, ਡੰਡਾਵਤ ਵਿਚ ਸੀਸ ਨਿਵਾਈਆ। ਸਤਾਰਾਂ ਵਾਹੀਆਂ ਹੋਵਣ ਕੰਘੀਆਂ, ਪੁੱਠੇ ਸਿਧੇ ਵਾਲ ਬਣਾਈਆ। ਸਤਾਰਾਂ ਪਹਿਨੀਆਂ ਹੋਵਣ ਅੰਗੀਆਂ, ਸਾੜੀਆਂ ਨਾਲ ਸੁਹਾਈਆ। ਸਤਾਰਾਂ ਹਿਲਾਉਂਦੀਆਂ ਆਵਣ ਕੰਧੀਆਂ, ਆਪਣਾ ਬਲ ਪਰਗਟਾਈਆ। ਸਤਾਰਾਂ ਰੰਗੀਆਂ ਹੋਵਣ ਦੰਦੀਆਂ, ਦੰਦਾਸਿਆਂ ਨਾਲ ਸੁਹਾਈਆ। ਸਤਾਰਾਂ ਅੰਦਰ ਰੋਵਣ ਰੰਜੀਆਂ, ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਧਰਮ ਇਕ ਸਮਝਾਈਆ। ਸਤਾਰਾਂ ਹਾੜ ਕਹੇ ਜਨ ਭਗਤੋ ਸਤਾਰਾਂ ਗਾਉਂਦੇ ਹੋਵਣ ਢੋਲੇ, ਧੁਰ ਦਾ ਰਾਗ ਅਲਾਈਆ। ਸਤਾਰਾਂ ਬਣੇ ਹੋਵਣ ਗੋਲੇ, ਪ੍ਰਭ ਚਰਨੀ ਸੀਸ ਨਿਵਾਈਆ। ਸਤਾਰਾਂ ਬੋਰੀਆਂ ਦੇ ਪਾਏ ਹੋਵਣ ਚੋਲੇ, ਬਟਨ ਤਨ ਨਾ ਕੋਇ ਛੁਹਾਈਆ। ਸਤਾਰਾਂ ਮੁਖ ਹੋਵਣ ਖੋਲ੍ਹੇ, ਦੰਦੀ ਦੰਦੀ ਨਾ ਕੋਇ ਛੁਹਾਈਆ। ਸਤਾਰਾਂ ਖੇਲਦੇ ਆਵਣ ਹੋਲੇ, ਲਾਲ ਗੁਲਾਲਾ ਰੰਗ ਚੜ੍ਹਾਈਆ। ਸਤਾਰਾਂ ਪਾਉਂਦੇ ਆਵਣ ਰੌਲੇ, ਕੂਕ ਕੂਕ ਸੁਣਾਈਆ। ਸਤਾਰਾਂ ਬਣੇ ਹੋਵਣ ਭਾਲੇ ਭੋਲੇ, ਆਪਣੀ ਬੁਧਿ ਨਾ ਕੋਇ ਵਖਾਈਆ। ਸਤਾਰਾਂ ਬੀਬੀਆਂ ਮਲਦੀਆਂ ਆਵਣ ਹੱਥਾਂ, ਹਥੇਲੀ ਹਥੇਲੀ ਨਾਲ ਮਿਲਾਈਆ। ਸਤਾਰਾਂ ਕਰਦੀਆਂ ਆਵਣ ਕਥਾ, ਕਥਨੀ ਨਾਲ ਸਿਫ਼ਤ ਸਲਾਹੀਆ। ਸਤਾਰਾਂ ਨੀਲਾ ਕੀਤਾ ਹੋਵੇ ਮੱਥਾ, ਮਸਤਕ ਰੰਗ ਰੰਗਾਈਆ। ਸਤਾਰਾਂ ਦਾ ਕਿਰਪਾਨਾਂ ਵਾਲਾ ਹੋਵੇ ਜੱਥਾ, ਸੋਹਣੀ ਵੰਡ ਵੰਡਾਈਆ। ਸਤਾਰਾਂ ਇਕ ਦੂਜੀ ਨੂੰ ਕਰਦੀਆਂ ਆਵਣ ਠੱਠਾ, ਮਖ਼ੌਲ ਜਗਤ ਉਡਾਈਆ। ਸਤਾਰਾਂ ਦਾ ਆਂਚਲ ਹੋਵੇ ਇਕੱਠਾ,

ਇਕੋ ਗੰਢ ਪੁਆਈਆ। ਸਤਾਰਾਂ ਕੋਲ ਹੋਵੇ ਕਾਚਾ ਮੱਟਾ, ਮਟਕੀ ਨਾਲ ਮਿਲਾਈਆ। ਸਤਾਰਾਂ ਕੋਲ ਹੋਵੇ ਦਹੀਂ ਖੱਟਾ, ਕਾਹਨ ਕ੍ਰਿਸ਼ਨ ਆਸ ਬੁਝਾਈਆ। ਸਤਾਰਾਂ ਗਾਉਂਦੀਆਂ ਆਵਣ ਇਕੋ ਟੱਪਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸਤਾਰਾਂ ਕੋਲ ਹੋਵੇ ਢਾਈ ਸਾਲ ਦਾ ਇਕ ਇਕ ਬੱਚਾ, ਗੋਦੀ ਗੋਦ ਗੋਦ ਟਿਕਾਈਆ। ਸਤਾਰਾਂ ਦੇ ਲੂੰ ਲੂੰ ਅੰਦਰ ਹੋਵੇ ਰਚਾ, ਰਚਨਾ ਆਪਣੀ ਦਏ ਵਖਾਈਆ। ਸਤਾਰਾਂ ਗੁਰਮੁਖ ਜੈਕਾਰਾ ਬੋਲ ਦੇ ਆਵਣ ਫ਼ਤ੍ਹਾ, ਵਾਹਿਗੁਰੂ ਤੇਰੀ ਬੇਪਰਵਾਹੀਆ । ਸਤਾਰਾਂ ਕਰਦੇ ਆਵਣ ਮਤਾ, ਮਸ਼ਵਰਾ ਇਕ ਦੂਜੇ ਨਾਲ ਰਖਾਈਆ। ਸਤਾਰਾਂ ਕੋਲ ਪਾਣੀ ਹੋਵੇ ਤੱਤਾ, ਕਲਜੁਗ ਅਗਨੀ ਨਾਲ ਮਿਲਾਈਆ। ਸਤਾਰਾਂ ਦੇ ਅੰਦਰ ਧਰਮ ਦੀ ਹੋਵੇ ਸੱਤਾ, ਸਤਿਗੁਰ ਚਰਨ ਧਿਆਨ ਰਖਾਈਆ। ਸਤਾਰਾਂ ਕੋਲ ਇਕ ਇਕ ਹੋਵੇ ਤਾਸ਼ ਦਾ ਪੱਤਾ, ਇਕ ਦੂਜੇ ਨਾਲ ਮੇਲ ਨਾ ਕੋਇ ਰਖਾਈਆ। ਸਤਾਰਾਂ ਹੱਥ ਵਿਚ ਫੜਿਆ ਹੋਵੇ ਵੱਟਾ, ਪੱਥਰ ਪਾਹਨ ਸੋਭਾ ਪਾਈਆ। ਸਤਾਰਾਂ ਕੋਲ ਹੋਵੇ ਇਕ ਇਕ ਟਕਾ, ਬਹੁਤੀ ਵੰਡ ਨਾ ਕੋਇ ਵੰਡਾਈਆ। ਸਤਾਰਾਂ ਸੀਨੇ ਲਿਖ ਕੇ ਲਾਇਆ ਹੋਵੇ ਵਾਹ ਵਾਹਵਾ ਉਹ ਜੱਟਾ, ਤੇਰੀ ਬੇਪਰਵਾਹੀਆ। ਸਤਾਰਾਂ ਚੀਥੜ ਪਾਇਆ ਹੋਵੇ ਫਟਾ, ਲੀਰੋ ਲੀਰ ਵਖਾਈਆ। ਸਤਾਰਾਂ ਬੀਬੀਆਂ ਕੋਲ ਹੋਵੇ ਸੂਤ ਦਾ ਅੱਟਾ, ਰਵਿਦਾਸ ਚਮਾਰਾ ਵੇਖ ਵਖਾਈਆ। ਸਤਾਰਾਂ ਲਿਖ ਕੇ ਫੜਿਆ ਹੋਵੇ ਜ਼ੀਰੋ ਨਾਲ ਜ਼ੀਰੋ ਕੀਤਾ ਬਟਾ, ਅੰਤ ਨਜ਼ਰ ਕੋਇ ਨਾ ਆਈਆ। ਸਤਾਰਾਂ ਬੀਬੀਆਂ ਉਡਾਉਂਦੀਆਂ ਆਵਣ ਘੱਟਾ, ਧੂੜੀ ਜ਼ਿਮੀਂ ਅਸਮਾਨ ਵਖਾਈਆ। ਸਤਾਰਾਂ ਲਿਖਿਆ ਹੋਵੇ ਪੂਰਨ ਉਤੇ ਪੱਤਾ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਸਤਾਰਾਂ ਦੀ ਬੌਰੀ ਹੋਈ ਹੋਵੇ ਮਤਾ, ਸੁਧ ਜਗਤ ਨਾ ਕੋਇ ਰਖਾਈਆ। ਸਤਾਰਾਂ ਗੁਰਮੁਖ ਇਕੋ ਰੰਗ ਦੱਸਣ ਪ੍ਰਭੂ ਸਮਰਥਾ, ਸਮਰਥ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਾਰਾਂ ਹਾੜ ਕਹੇ ਸਤਰੰਗਿਆ ਮੇਰੀਆਂ ਤਕ ਲੈ ਵੰਡੀਆਂ, ਸੋਹਣੀ ਵੰਡ ਵੰਡਾਈਆ। ਸਤਾਰਾਂ ਗੁਰਮੁਖਾਂ ਭੇਖ ਬਣਾਇਆ ਹੋਵੇ ਪਾਖੰਡੀਆਂ, ਸੂਸੇ ਕਾਲੇ ਰੰਗ ਰੰਗਾਈਆ। ਸਤਾਰਾਂ ਕੋਲ ਫੜੀਆਂ ਹੋਵਣ ਫੰਦੀਆਂ, ਸਾਢੇ ਤਿੰਨ ਹੱਥ ਲੰਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਰੰਗਾ ਕਹੇ ਹਾੜ ਸਤਾਰਾਂ ਮਿਤਰਾ ਮੈਂ ਕੀ ਤੈਨੂੰ ਦੱਸਾਂ, ਦੱਸਣ ਦੀ ਲੋੜ ਰਹੀ ਨਾ ਰਾਈਆ। ਮੈਂ ਖ਼ੁਸ਼ੀਆਂ ਦੇ ਵਿਚ ਹੱਸਾਂ, ਧੁਰ ਦੇ ਢੋਲੇ ਗਾਈਆ। ਮੇਰੇ ਸਾਹਿਬ ਨੇ ਵਕ਼ਤ ਲਿਆਂਦਾ ਮਸਾਂ, ਮੱਸਿਆ ਰੈਣ ਅੰਧੇਰੀ ਵੇਖਾਂ ਥਾਉਂ ਥਾਈਂਆ। ਬਿਨ ਕ਼ਦਮਾਂ ਤੋਂ ਨੱਸਾਂ, ਭੱਜਾਂ ਵਾਹੋ ਦਾਹੀਆ। ਆਪਣਾ ਤੀਰ ਨਿਸ਼ਾਨਾ ਕਸਾਂ, ਕ਼ਸਮ ਖਾ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਾਰਾਂ ਹਾੜ ਕਹੇ ਸਤਰੰਗਿਆ ਮੈਂ ਤੈਨੂੰ ਕਰਾਂ ਆਦਾਬ, ਨਿਵ ਨਿਵ ਸੀਸ ਨਿਵਾਈਆ । ਮੈਂ ਤੇਰੀ ਤਕਾਂ ਮਹਿਰਾਬ, ਜਿਥੇ ਵਸੇ ਮਹਿਬੂਬ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ। ਸਤਰੰਗਾ ਕਹੇ ਸਤਾਰਾਂ ਹਾੜਾ ਮੈਂ ਹੋਣਾ ਬੜਾ ਰਾਜ਼ੀ, ਰਾਜ਼ਕ ਰਿਜ਼ਕ ਰਹੀਮ ਦਏ ਵਡਿਆਈਆ। ਸਤਾਰਾਂ ਗੁਰਮੁਖ ਬਣੇ ਹੋਵਣ ਕ਼ਾਜ਼ੀ, ਤਸਬੀਆਂ ਹੱਥਾਂ ਵਿਚ ਉਠਾਈਆ। ਸਤਾਰਾਂ ਕੋਲ ਲੇਖਾ ਕੱਢਿਆ ਹੋਵੇ ਧਰਨੀ ਅਰਾਜ਼ੀ, ਹੱਥੋ ਹੱਥ ਉਠਾਈਆ। ਸਤਾਰਾਂ ਲੇਖਾ ਫੜਿਆ ਹੋਵੇ ਪਿਛਲਾ ਮਾਜ਼ੀ, ਮਹਿਬੂਬ ਤੇਰੀ ਬੇਪਰਵਾਹੀਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ । ਸਤਰੰਗਾ ਕਹੇ ਮੇਰਿਆ ਮਿਤਰਾ ਮੇਰੇ ਦੋ ਜਹਾਨ ਦੇ ਹੋਕੇ, ਹੁਕਮ ਧੁਰ ਦਾ ਦਿਆਂ ਸੁਣਾਈਆ। ਮੇਰੇ ਸਾਹਿਬ ਦਾ ਖੇਲ ਕੋਈ ਨਾ ਰੋਕੇ, ਨਾ ਕੋਈ ਮੇਟ ਮਿਟਾਈਆ। ਜਿਸ ਦੇ ਹੁਕਮ ਵਰਤਣੇ ਇਕ ਦੋ ਕੇ, ਦੋ ਜਹਾਨਾਂ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਸਤਰੰਗਾ ਕਹੇ ਮੇਰੇ ਪਿਆਰਿਓ, ਪ੍ਰੇਮੀਓ ਦਿਆਂ ਜਣਾਈਆ। ਮੇਰੇ ਸਤਿਗੁਰ ਦੇ ਦੁਲਾਰਿਓ, ਦੂਲਹਿਓ ਦਿਆਂ ਜਣਾਈਆ। ਤੁਸੀਂ ਆਪਣਾ ਆਪ ਸ਼ਿੰਗਾਰਿਓ, ਸੋਹਣਾ ਰੰਗ ਰੰਗਾਈਆ। ਸਤਾਰਾਂ ਗੁਰਮੁਖ ਬਣਨਾ ਸੋਹਣੇ ਲਾੜਿਓ, ਸਿਹਰੇ ਮੁਖ ਉਤੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਰੰਗਾ ਕਹੇ ਸਤਾਰਾਂ ਹਾੜ ਮੇਰਾ ਹੋਰ ਕੁਛ ਇਰਾਦਾ, ਇਰਾਦਿਉਂ ਦਿਆਂ ਜਣਾਈਆ। ਕਿਸ ਬਿਧ ਸਤਿ ਧਰਮ ਦਾ ਹੋਵੇ ਵਾਧਾ, ਵਾਅਦੇ ਪਿਛਲੇ ਫੋਲ ਫੁਲਾਈਆ। ਜਾਂ ਮੈਂ ਲੇਖ ਤਕਿਆ ਮੈਨੂੰ ਨਜ਼ਰ ਆਇਆ ਕੀ ਸੰਦੇਸ਼ਾ ਦੇਵੇ ਪੁਰਖ ਅਕਾਲ ਸਭ ਦਾ ਦਾਦਾ, ਦਹਿ ਦਿਸ਼ਾ ਤੋਂ ਬਾਹਰ ਜਣਾਈਆ। ਪਤਾ ਨਹੀਂ ਉਸ ਦੇ ਕੋਲੋਂ ਕਿਸ ਭਗਤ ਨੂੰ ਹੋਣਾ ਫ਼ਾਇਦਾ, ਫ਼ਾਕਿਆਂ ਵਿਚ ਦਿਸੇ ਲੋਕਾਈਆ। ਮੈਂ ਸਚ ਆਖਾਂ ਉਨ੍ਹ ਨਿਗਾਹ ਮਾਰਨੀ ਦੋ ਜਹਾਨ ਦਾ ਲੈਣਾ ਜਾਇਜ਼ਾ, ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਜਨ ਭਗਤੋ ਤੁਹਾਡੇ ਅੰਦਰ ਵਜਦੀ ਹੋਵੇ ਰਬਾਬ, ਰਬੀਉਲਸਾਨੀ ਤੁਹਾਡੀ ਦਏ ਗਵਾਹੀਆ। ਮੈਂ ਵੀ ਤੁਹਾਡੀ ਕਰਾਂ ਇਮਦਾਦ, ਸੱਜਣੋ ਤੁਹਾਡਾ ਸੰਗ ਨਿਭਾਈਆ। ਇਹ ਫ਼ੈਸਲਾ ਦੇਣਾ ਕਿਸ ਤਰਹ ਜੋਤ ਸ਼ਬਦ ਦੀ ਧਾਰ ਤੋਂ ਤਤਾਂ ਵਿਚੋਂ ਖੇਲ ਹੁੰਦਾ ਬਾਦ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਜਿਸ ਵਿਚ ਰਸਨਾ ਦਾ ਨਹੀਂ ਕੋਈ ਸੁਵਾਦ, ਮੁਖ ਦੰਦ ਨਾ ਕੋਇ ਵਡਿਆਈਆ। ਕੋਈ ਲੇਖਾ ਨਹੀਂ ਬੋਧ ਅਗਾਧ, ਅੱਖਰ ਅੱਖਰਾਂ ਨਾਲ ਮਿਲਾਈਆ। ਇਕ ਖੇਲ ਭੇਦ ਖੋਲ੍ਹਣਾ ਕਿਸ ਬਿਧ ਸੰਬਲ ਨਗਰ ਤੋਂ ਨਗਰ ਸੰਬਲ ਦਾ ਦੁਆਰਾ ਹੋਇਆ ਆਬਾਦ, ਚਾਰ ਜੁਗ ਦੇ ਅਵਤਾਰ ਪੈਗ਼ੰਬਰਾਂ ਗੁਰੂਆਂ ਸ਼ਹਾਦਤ ਦੇਣੀ ਭੁਗਤਾਈਆ। ਕਿਸ ਬਿਧ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਗੋਬਿੰਦ ਦੇ ਹੱਥ ਤੇ ਉਡਿਆ ਬਾਜ਼, ਬਾਜ਼ੀ ਦੀਨ ਦੁਨੀ ਉਲਟਾਈਆ। ਭਗਤਾਂ ਯਾਦ ਰਖਣਾ ਕਲਜੁਗ ਵਿਚੋਂ ਕਿਸ ਤਰਹ ਬਦਲਣਾ ਸਤਿਜੁਗ ਦਾ ਰਿਵਾਜ, ਸਤਿ ਧਰਮ ਲਏ ਅੰਗੜਾਈਆ। ਤੂੰ ਪਿਆਰ ਵਿਚ ਮੁਹੱਬਤ ਵਿਚ ਦੀਨ ਦੁਨੀ ਤੋਂ ਫਿਰਨਾ ਆਜ਼ਾਦ, ਆਜ਼ਾਦੀ ਵਿਚ ਭੱਜਣਾ ਵਾਹੋ ਦਾਹੀਆ। ਸਤਾਰਾਂ ਹਾੜ ਕਹੇ ਸਤਾਰਾਂ ਗੁਰਮੁਖੋ ਤੁਸੀਂ ਭਗਤ ਦੁਆਰ ਦੇ ਅਗੇ ਦਰਵਾਜ਼ੇ ਤੋਂ ਬਾਹਰ ਜ਼ਰੂਰ ਜਗਾਉਣੀ ਆਗ, ਸਾਢੇ ਤਿੰਨ ਹੱਥ ਜਿਸ ਦੀ ਹੋਵੇ ਲੰਬਾਈ ਚੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਾਰਾਂ ਹਾੜ ਕਹੇ ਜਨ ਭਗਤੋ ਤੁਹਾਡੀਆਂ ਲੱਗੀਆਂ ਹੋਣ ਸੁਰਤੀਆਂ, ਸੁਰਤੀ ਸ਼ਬਦ ਵਿਚ ਸਮਾਈਆ। ਸਤਾਰਾਂ ਬੀਬੀਆਂ ਕੋਲ ਮਿੱਟੀ ਦੀਆਂ ਫੜੀਆਂ ਹੋਵਣ ਮੂਰਤੀਆਂ, ਜਿਸ ਦਾ ਵੇਰਵਾ ਜਗਤ ਨਾ ਕੋਇ ਵਡਿਆਈਆ। ਫੇਰ ਖੇਲਾਂ ਦੱਸਣੀਆਂ ਸਤਿਗੁਰ ਸ਼ਬਦ ਨੇ ਅਨੰਦਪੁਰ ਦੀਆਂ, ਜੋ ਗੋਬਿੰਦ ਆਪਣੇ ਵਿਚ ਗਿਆ ਛੁਪਾਈਆ। ਪ੍ਰਭੂ ਦੀਆਂ ਖੇਲਾਂ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਮੁੜਦੀਆਂ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਸਤਾਰਾਂ ਹਾੜ ਕਹੇ ਸੁਣੋ ਪਿਆਰੇ ਪੰਜ, ਪੰਜਾਂ ਪਿਆਰਿਓ ਪਿਆਰਿਓ ਪਿਆਰਿਓ ਗੁਰਮੁਖੋ ਤੁਹਾਨੂੰ ਨਾਲ ਸੁਣਾਈਆ। ਕਿਸੇ ਦੇ ਅੰਦਰ ਮੂਲ ਨਾ ਹੋਵੇ ਰੰਜ, ਰੰਜਸ਼ ਵਿਚ ਭਗਤ ਦੁਆਰੇ ਕੋਇ ਨਾ ਆਈਆ। ਸਾਰੇ ਗੁਰਮੁਖ ਤੇ ਗੁਰਮੁਖੋ ਤੁਹਾਡੇ ਹੱਥ ਵਿਚ ਨਿਸ਼ਾਨਾ ਹੋਵੇ ਤਾਰਾ ਚੰਦ, ਚੰਦ ਚਾਂਦਨੀ ਦੇਣੀ ਚਮਕਾਈਆ। ਗੋਬਿੰਦ ਲਿਖ ਕੇ ਸੱਜੇ ਹੱਥ ਉਤੇ ਆਉਣਾ ਬੰਨ੍ਹ, ਬੰਦਗੀ ਕਰਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਤਾਰਾਂ ਹਾੜ ਕਹੇ ਦਰਬਾਰੀਓ ਤੁਹਾਡੇ ਹੱਥਾਂ ਵਿਚ ਹੋਵੇ ਕਵਲ ਫੁੱਲ, ਖੱਬੇ ਹੱਥ ਵਡਿਆਈਆ। ਤੁਸਾਂ ਨਾਮ ਤਰਾਜ਼ੂ ਜਾਣਾ ਤੁਲ, ਆਪਣੀ ਕ਼ੀਮਤ ਕਰਤੇ ਹੱਟ ਵਿਕਾਈਆ। ਸਚ ਬਚਨ ਕਦੇ ਨਾ ਜਾਣਾ ਭੁਲ, ਜੋ ਅਭੁਲ ਰਿਹਾ ਜਣਾਈਆ। ਤੁਹਾਡੀ ਅਗੇ ਵਾਸਤੇ ਸਭ ਦੀ ਇਕੋ ਹੋ ਗਈ ਕੁਲ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਸਤਾਰਾਂ ਹਾੜ ਕਹੇ ਲਿਖਾਰੀਉ ਤੁਹਾਡੀਆਂ ਸੁਹਾਉਂਦੀਆਂ ਹੋਵਣ ਰੁਤੀਆਂ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਤੁਹਾਡੀਆਂ ਆਸਾਂ ਉਠਣ ਸੁਤੀਆਂ, ਸੁਤੀਆਂ ਲੈਣ ਅੰਗੜਾਈਆ। ਪ੍ਰਭੂ ਦੇ ਪਿਆਰ ਹੋਵਣ ਵਿਚ ਰੁਚੀਆਂ, ਰਚਨਾ ਵੇਖਣ ਧੁਰ ਦੇ ਮਾਹੀਆ। ਤੁਹਾਡਾ ਲੇਖਾ ਕੋਈ ਕੱਢਣ ਨਹੀਂ ਆਇਆ ਬੁਤੀਆਂ, ਬੁਤਖ਼ਾਨਿਆਂ ਅੰਦਰ ਵਜਦੀ ਰਹੇ ਵਧਾਈਆ। ਸਤਾਰਾਂ ਹਾੜ ਕਹੇ ਸਭ ਦੇ ਪੈਰਾਂ ਅੰਦਰ ਹੋਵਣ ਚਿੱਟੀਆਂ ਜੁੱਤੀਆਂ, ਨੋਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਸਤਰੰਗਾ ਕਹੇ ਸਤਾਰਾਂ ਹਾੜ ਤੂੰ ਦੱਸਿਆ ਬਹੁ ਕੁਝ ਵਿਚਾਰ, ਆਪਣਾ ਭੇਵ ਚੁਕਾਈਆ। ਸਤਾਰਾਂ ਭਗਤ ਉਹ ਹੋਣ ਜਿੰਨ੍ਹਾਂ ਦਾ ਕਿਸੇ ਨਾਲ ਕਦੀ ਨਹੀਂ ਹੋਇਆ ਪਿਆਰ, ਝਗੜੇ ਵਿਚ ਆਪਣਾ ਝਟ ਲੰਘਾਈਆ। ਸਤਾਰਾਂ ਗੁਰਮੁਖ ਉਹ ਹੋਣ ਜਿਹੜੇ ਆਪਣੇ ਘਰ ਵਿਚ ਮੁਖ਼ਤਿਆਰ, ਹੁਕਮ ਆਪਣਾ ਆਪ ਚਲਾਈਆ। ਸਤਾਰਾਂ ਬੀਬੀਆਂ ਉਹ ਹੋਣ ਜਿਨ੍ਹਾਂ ਦੇ ਗਲ ਵਿਚ ਪੁੱਠੇ ਪਾਏ ਹੋਣ ਹਾਰ, ਸੋਨਾ ਚਾਂਦੀ ਵੰਡ ਨਾ ਕੋਇ ਵੰਡਾਈਆ। ਸਤਾਰਾਂ ਬੀਬੀਆਂ ਉਹ ਹੋਣ ਜਿਹੜੀਆਂ ਕੂਕ ਕੂਕ ਕਰਨ ਪੁਕਾਰ, ਤੇਰਾ ਤੇਰਾ ਨਾਮ ਦੁਹਾਈਆ। ਵਕ਼ਤ ਸੁਹੰਜਣਾ ਸੋਹਣੀ ਹੋਵੇ ਥਿਤ ਵਾਰ, ਵਜਦੀ ਰਹੇ ਵਧਾਈਆ। ਨੌ ਗੁਰਮੁਖ ਸੱਤ ਰੰਗਾ ਨਿਸ਼ਾਨ ਝੁਲਾਉਂਦੇ ਆਉਣ ਸੋਹੰ ਸ਼ਬਦ ਬੋਲਦੇ ਆਉਣ ਜੈਕਾਰ, ਜੈ ਜੈ ਕਾਰ ਕਰਕੇ ਆਪਣੀ ਖ਼ੁਸ਼ੀ ਬਣਾਈਆ। ਸੰਮਤ ਗਿਆਰਾਂ ਕਹੇ ਮੈਂ ਸਤਾਰਾਂ ਹਾੜ ਤੇ ਬੜਾ ਕਰਾਂਗਾ ਇਜ਼ਹਾਰ, ਭੇਵ ਅਭੇਦਾ ਆਪ ਖੁਲ੍ਹਾਈਆ। ਨਾਲੇ ਦੱਸਾਂਗਾ ਕਿਸ ਬਿਧ ਦੀਨ ਦੁਨੀ ਦਾ ਬਦਲ ਜਾਣਾ ਸਮਾਜ, ਸਮਗ੍ਰੀ ਸਤਿਗੁਰ ਆਪ ਵਰਤਾਈਆ। ਨਾਲੇ ਭਗਤੋ ਤੁਹਾਡਾ ਕਿਸ ਬਿਧ ਸਵਾਰੇਗਾ ਕਾਜ, ਕਰਨੀ ਕਰਤਾ ਮਿਹਰ ਨਜ਼ਰ ਉਠਾਈਆ। ਅੱਜ ਪਹਿਲੀ ਹਾੜ ਕਿਸੇ ਹੋ ਕੇ ਜਾਣਾ ਨਹੀਂ ਨਰਾਜ਼, ਖ਼ੁਸ਼ੀਆਂ ਨਾਲ ਸਭ ਨੂੰ ਦਿਤਾ ਸੁਣਾਈਆ। ਸਤਰੰਗਾ ਕਹੇ ਮੇਰਾ ਭਗਤੋ ਤੁਹਾਨੂੰ ਅਦਾਬ, ਨਿਵ ਨਿਵ ਲਾਗਾਂ ਪਾਈਆ। ਕਿਰਪਾ ਕਰੇ ਆਪ ਮਹਾਰਾਜ, ਸਤਿਗੁਰ ਦਾਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਬਦਲ ਦੇਵੇ ਮਜ਼ਾਜ, ਅੰਤਰ ਨਿਰੰਤਰ ਨਿਰਾਕਾਰ ਨਿਰੰਕਾਰ ਆਪਣਾ ਰੰਗ ਰੰਗਾਈਆ।

੨ ਹਾੜ ਸ਼ਹਿਨਸ਼ਾਹੀ ਸੰਮਤ ੧੧ ਸੁਰੈਣ ਸਿੰਘ, ਸਵਰਨ ਸਿੰਘ, ਦਲੀਪ ਸਿੰਘ, ਤੇਜਾ ਸਿੰਘ, ਗੁਲਜ਼ਾਰ ਸਿੰਘ,
ਸੰਤੋਖ ਸਿੰਘ, ਜਰਨੈਲ ਸਿੰਘ, ਸੁਰੈਣ ਸਿੰਘ ਦੇ ਗ੍ਰਹਿ ਪਿੰਡ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਹਾੜ ਸਤਾਰਾਂ ਕਹੇ ਸਤਾਰਾਂ ਬੀਬੀਆਂ ਬਣੀਆਂ ਹੋਵਣ ਗੋਪੀਆਂ, ਸੋਹਣਾ ਰੰਗ ਰੰਗਾਈਆ। ਸਤਾਰਾਂ ਹੱਥ ਵਿਚ ਫੜੀਆਂ ਹੋਵਣ ਜੋਤੀਆਂ, ਘਿਰਤ ਦੀਪ ਨਾਲ ਰੁਸ਼ਨਾਈਆ। ਸਤਾਰਾਂ ਬੱਧੀਆਂ ਹੋਵਣ ਧੋਤੀਆਂ, ਤਨ ਵਜੂਦ ਛੁਹਾਈਆ। ਸਤਾਰਾਂ ਗਲ ਹਾਰ ਪਾਏ ਹੋਵਣ ਮੋਤੀਆਂ, ਸੋਹਣੀ ਖ਼ੁਸ਼ੀ ਬਣਾਈਆ। ਸਤਾਰਾਂ ਕੁੱਛੜ ਚੁਕੀਆਂ ਹੋਵਣ ਪੋਤੀਆਂ, ਨੰਨ੍ਹੀਆਂ ਗੋਦ ਉਠਾਈਆ। ਸਤਾਰਾਂ ਸੀਸ ਗੁੰਦੇ ਹੋਵਣ ਚੋਟੀਆਂ, ਮੇਂਢੀ ਪੰਜ ਪੰਜ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਭੇਵ ਚੁਕਾਏ ਰੰਗ ਰੰਗਾਏ ਇਕੋ ਗੋਤੀਆ, ਗੌਤਮ ਦੀ ਧਾਰ ਨਾਲ ਮਿਲਾਈਆ।

ਸਤਾਰਾਂ ਹਾੜ ਕਹੇ ਜਨ ਭਗਤ ਸਤਾਰਾਂ ਬਣੇ ਹੋਣ ਫ਼ਕੀਰ, ਫ਼ਿਕਰੇ ਢੋਲੇ ਗਾਈਆ। ਸਤਾਰਾਂ ਹੱਥ ਵਿਚ ਫੜ ਕੇ ਆਉਣ ਜ਼ੰਜੀਰ, ਕੜੀ ਕੜੀ ਨਾਲ ਬਦਲਾਈਆ। ਸਤਾਰਾਂ ਦੇ ਕੋਲ ਹੋਵੇ ਬੱਚਾ ਇਕ ਇਕ ਖੰਜੀਰ, ਆਯੂ ਵੰਡ ਨਾ ਕੋਇ ਵੰਡਾਈਆ। ਸਤਾਰਾਂ ਹੱਥ ਵਿਚ ਫੜਿਆ ਹੋਵੇ ਨਿਰਮਲ ਨੀਰ, ਅੰਮ੍ਰਿਤ ਰਸ ਰਸ ਵਖਾਈਆ। ਸਤਾਰਾਂ ਕੋਲ ਲਿਖਿਆ ਹੋਵੇ ਕਬੀਰ, ਕ਼ਬਰਾਂ ਬਾਹਰ ਜਣਾਈਆ। ਸਤਾਰਾਂ ਦੇ ਸੋਹਣੇ ਹੋਵਣ ਚੀਰ, ਚਿਰੀ ਵਿਛੁੰਨੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਹੱਥ ਧਰਮ ਧਾਰ ਸ਼ਮਸ਼ੀਰ, ਸ਼ਰਅ ਦਾ ਲੇਖਾ ਦਏ ਮੁਕਾਈਆ।

ਸਤਾਰਾਂ ਹਾੜ ਕਹੇ ਕੱਲ ਲੇਖਾ ਜਾਣਾ ਮੁਕ, ਮੁਕਮਲ ਪ੍ਰਭ ਆਪਣਾ ਹੁਕਮ ਵਰਤਾਈਆ। ਜਿਸ ਨੂੰ ਸੀਸ ਸਭ ਦਾ ਜਾਣਾ ਝੁਕ, ਸਿਰ ਸਕੇ ਨਾ ਕੋਇ ਉਠਾਈਆ। ਉਸ ਦੀ ਅਗੰਮ ਨਿਰਾਲੀ ਸਭ ਨੇ ਪੜ੍ਹਨੀ ਤੁਕ, ਦੋ ਜਹਾਨ ਕਰੇ ਸ਼ਨਵਾਈਆ। ਗੁਰ ਅਵਤਾਰ ਪੈਗ਼ੰਬਰ ਜਾਣ ਝੁਕ, ਨਿਵ ਨਿਵ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਾਰਾਂ ਹਾੜ ਕਹੇ ਜਨ ਭਗਤੋ ਮੇਰਾ ਹੁਕਮ ਪਿਆਰਾ, ਪ੍ਰੇਮੀਉ ਪ੍ਰੇਮ ਨਾਲ ਜਣਾਈਆ। ਪਹਿਲੋਂ ਪ੍ਰਭ ਨੂੰ ਕਰਾਂ ਨਿਮਸਕਾਰਾ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਫੇਰ ਵੇਖਾਂ ਨੈਣ ਉਘਾੜਾ, ਚਾਰੋਂ ਕੁੰਟ ਧਿਆਨ ਲਗਾਈਆ। ਮੈਂ ਕੂਕ ਕੂਕ ਫੇਰ ਦੱਸਾਂ ਪੁਕਾਰਾ, ਦੋ ਜਹਾਨ ਸੁਣਾਈਆ। ਕਿਰਪਾ ਕਰੇ ਆਪ ਨਿਰੰਕਾਰਾ, ਨਿਰਵੈਰ ਧੁਰਦਰਗਾਹੀਆ। ਜਿਸ ਦਾ ਅੰਤ ਨਾ ਪਾਰਾਵਾਰਾ, ਬੇਅੰਤ ਕਹੇ ਲੋਕਾਈਆ। ਸਤਾਰਾਂ ਹਾੜ ਕਹੇ ਮੈਂ ਦੱਸਾਂ ਬਿਨਾ ਜਗਤ ਵਿਚਾਰਾ, ਬੁੱਧੀ ਸੰਗ ਨਾ ਕੋਇ ਰਖਾਈਆ। ਸਤਿਜੁਗ ਅੰਦਰ ਭਗਤੋ ਏਥੇ ਜ਼ਰੂਰ ਬਣੇਗਾ ਭਗਤ ਦੁਆਰਾ, ਭਗਵਨ ਦੇਵੇ ਮਾਣ ਵਡਿਆਈਆ। ਜਿਸ ਦੀ ਇਕ ਸੌ ਇਕ ਇਕ ਦੀ ਹੋਵੇ ਚਾਰ ਦੀਵਾਰਾ, ਚਾਰ ਕੁੰਟ ਸਮਝਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖੇ ਵਿਗਸੇ ਪਾਵੇ ਸਾਰਾ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ।

ਸਤਾਰਾਂ ਹਾੜ ਕਹੇ ਜਨ ਭਗਤੋ ਤੁਹਾਡੀ ਸਦਾ ਜੀਉਂਦੀ ਰਹਿਣੀ ਜੋਤੀ, ਤਨ ਵਜੂਦਾਂ ਨਾਮ ਵਡਿਆਈਆ। ਤੁਹਾਡਾ ਰੂਪ ਧੁਰ ਦੇ ਮਾਣਕ ਮੋਤੀ, ਕਲਜੁਗ ਕੱਚ ਨਾ ਕੋਇ ਵਖਾਈਆ। ਤੁਹਾਡੀ ਆਤਮ ਉਠੀ ਸੋਤੀ, ਸੁਤਿਆਂ ਲਈ ਅੰਗੜਾਈਆ। ਤੁਹਾਡੀ ਆਤਮਾ ਬਣ ਗਈ ਪ੍ਰਭ ਦੀ ਗੋਤੀ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੋ ਜਹਾਨਾਂ ਸੋਚ ਸੋਚੀ, ਸੋਚਣਹਾਰਾ ਏਕੰਕਾਰਾ ਏਕਾ ਇਕ ਅਖਵਾਈਆ।

ਸਤਾਰਾਂ ਹਾੜ ਕਹੇ ਜਨ ਭਗਤੋ ਸਤਾਰਾਂ ਕਰਦੇ ਆਵਣ ਹਾਸੀਆਂ, ਖ਼ੁਸ਼ੀਆਂ ਢੋਲੇ ਗਾਈਆ। ਸਤਾਰਾਂ ਪਾਂਵਦੇ ਆਵਣ ਰਾਸੀਆ, ਆਪਣਾ ਸ੍ਵਾਂਗ ਬਦਲਾਈਆ। ਸਤਾਰਾਂ ਕੋਲ ਲਿਖਿਆ ਹੋਵੇ ਸ਼ੰਕਰ ਕੈਲਾਸ਼ੀਆ, ਅਕਲ ਕਲਧਾਰੀ ਧਿਆਨ ਲਗਾਈਆ । ਸਤਾਰਾਂ ਲੈਂਦੇ ਆਵਣ ਉਬਾਸੀਆ, ਖ਼ਾਲੀ ਪੇਟ ਦੁਹਾਈਆ। ਫਿਰ ਇਸ਼ਾਰਾ ਕਰਨਾ ਸ਼ੰਕਰ ਕੈਲਾਸ਼ੀਆ, ਸੈਨਤ ਨਾਮ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਪੰਧ ਮੁਕਾਵੇ ਮਦਿਰਾ ਮਾਸੀਆ, ਮਧੁਰ ਧੁਨ ਆਪ ਸੁਣਾਈਆ।

ਸਤਾਰਾਂ ਹਾੜ ਕਹੇ ਜਨ ਭਗਤੋ ਤੁਹਾਨੂੰ ਚੜ੍ਹੀਆਂ ਹੋਵਣ ਲਾਲੀਆਂ, ਲਾਲ ਪ੍ਰਭ ਦੇ ਸੋਭਾ ਪਾਈਆ। ਮੇਰੀਆਂ ਮੇਟ ਕੇ ਆਉਣੀਆਂ ਘਟਾ ਕਾਲੀਆਂ, ਚਾਰੋਂ ਕੁੰਟ ਧਿਆਨ ਲਗਾਈਆ। ਸਤਾਰਾਂ ਮੁਖ ਵਿਚ ਪਾਈਆਂ ਹੋਵਣ ਨਾਲੀਆਂ, ਵੱਡੀ ਛੋਟੀ ਵੰਡ ਨਾ ਕੋਇ ਵੰਡਾਈਆ। ਸਤਾਰਾਂ ਮੋਢੇ ਚੁੱਕੀਆਂ ਹੋਵਣ ਪੰਜਾਲੀਆਂ, ਪੰਚਮ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਖ਼ੁਸ਼ੀਆਂ ਦੇਵੇ ਬਾਹਲੀਆਂ, ਵਸਤ ਨਾਮ ਨਾਮ ਵਰਤਾਈਆ।

ਨਾਰਦ ਕਹੇ ਜਨ ਭਗਤੋ ਸਤਾਰਾਂ ਹਾੜ ਕਰਨੀ ਤਿਆਰੀ, ਤ੍ਰੈਗੁਣ ਅਤੀਤਾ ਰਿਹਾ ਜਣਾਈਆ। ਤੁਹਾਨੂੰ ਮਸਤੀ ਚੜ੍ਹੀ ਹੋਵੇ ਖ਼ੁਮਾਰੀ, ਧੁਰ ਦਾ ਨਾਮ ਰੰਗ ਰੰਗਾਈਆ। ਸਤਾਰਾਂ ਬਣੇ ਹੋਣ ਪੁਜਾਰੀ, ਤਿਲਕ ਲਲਾਟ ਨਜ਼ਰੀ ਆਈਆ। ਸਤਾਰਾਂ ਬਣੇ ਹੋਵਣ ਜੁਆਰੀ, ਠੱਗੀ ਚੋਰੀ ਮਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਾਰਾਂ

ਹਾੜ ਕਹੇ ਜਨ ਭਗਤੋ ਤੁਹਾਡਾ ਵਕ਼ਤ ਸੁਹੰਜਣਾ ਹੋਵੇ ਰੁਤ ਦਾ, ਰੁਤੜੀ ਪ੍ਰਭ ਮੇਰੇ ਨਾਲ ਮਹਿਕਾਈਆ। ਖੇਲ ਵਖਾ ਕੇ ਅਬਿਨਾਸ਼ੀ ਅਚੁਤ ਦਾ, ਚੇਤਨ ਸੁਰਤੀ ਆਪ ਕਰਾਈਆ। ਪੰਧ ਮੁਕਾ ਕੇ ਕਾਇਆ ਬੁਤ ਦਾ, ਬੁਤਖ਼ਾਨਿਆਂ ਕਰੇ ਸਫ਼ਾਈਆ। ਪਿਆਰ ਵਿਚ ਕਿਸੇ ਪਤਾ ਰਹੇ ਨਾ ਪਿਓ ਪੁਤ ਦਾ, ਪਿਤਾ ਪੂਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਸ਼ਬਦ ਸੁਣਾਇਆ ਸੋ ਹੰ ਬ੍ਰਹਮ ਆਪਣਾ ਰੂਪ ਬਦਲਾਈਆ।

ਸਤਾਰਾਂ ਹਾੜ ਕਹੇ ਜਨ ਭਗਤੋ ਸਤਾਰਾਂ ਰੰਗੇ ਹੋਵਣ ਪੱਲੇ, ਲਾਲ ਰੰਗ ਰੰਗਾਈਆ। ਸਤਾਰਾਂ ਕੋਲ ਚਨੇ ਹੋਣ ਦਲੇ, ਤੋਲੇ ਢਾਈ ਢਾਈ ਰਖਾਈਆ। ਸਤਾਰਾਂ ਗੁਰਮੁਖ ਕਰਦੇ ਆਵਣ ਹੱਲੇ, ਜ਼ੋਰ ਜ਼ੋਰ ਨਾਲ ਦਬਾਈਆ। ਸਤਾਰਾਂ ਸਚ ਸਿੰਘਾਸਣ ਬੈਠੇ ਹੋਵਣ ਮੱਲੇ, ਦਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਕਰਮ ਆਪ ਕਮਾਈਆ। ਸਤਾਰਾਂ ਹਾੜ ਕਹੇ ਜਨ ਭਗਤੋ ਤੁਹਾਡਾ ਸੋਹਣਾ ਤਕਾਂ ਮੁਖੜਾ, ਮੁਖ ਸ਼ਿੰਗਾਰ ਨਾ ਕੋਇ ਬਣਾਈਆ । ਮੈਂ ਦਰਸ ਪਿਆਸ ਦਾ ਭੁਖੜਾ, ਤ੍ਰਿਸ਼ਨਾ ਕੂੜੀ ਪਾਰ ਲਗਾਈਆ। ਭਾਗ ਲਗਾਉਣਾ ਕਾਇਆ ਮਾਟੀ ਬੁਤੜਾ, ਬੁਤਖ਼ਾਨਿਆਂ ਰੰਗ ਰੰਗਾਈਆ। ਮੇਰਾ ਮਾਲਕ ਖ਼ਾਲਕ ਪਾਰਬ੍ਰਹਮ ਅਬਿਨਾਸ਼ੀ ਅਚੁਤੜਾ, ਚੇਤਨ ਸਭ ਨੂੰ ਦਏ ਕਰਾਈਆ। ਜਿਸ ਦਾ ਵਕ਼ਤ ਸੁਹੰਜਣਾ ਸੁਹੰਜਣੀ ਹੋਣੀ ਰੁਤੜਾ, ਰੁਤੜੀ ਆਪਣੇ ਨਾਲ ਮਿਲਾਈਆ। ਜੋ ਨਿਰਗੁਣ ਧਾਰੋਂ ਹੋਵੇ ਉਤਰਾ, ਉੱਤਰ ਪੂਰਬ ਪੱਛਮ ਦੱਖਣ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਹਾੜ ਕਹੇ ਜਨ ਭਗਤੋ ਤੁਹਾਡੀ ਭਗਤੀ ਹੋਣ ਲੱਗੀ ਪੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਜੋ ਸਰਬ ਕਲਾ ਭਰਪੂਰ, ਭਾਂਡਾ ਭਰਮ ਭਰਮ ਭੰਨਾਈਆ। ਭਗਤ ਉਧਾਰਨਾ ਜਿਸ ਦਾ ਦਸਤੂਰ, ਰੀਤੀ ਆਦਿ ਜੁਗਾਦੀ ਚਲੀ ਆਈਆ। ਉਹ ਤੁਹਾਡਾ ਲਹਿਣਾ ਦੇਣਾ ਪੂਰਾ ਕਰੇ ਅਖ਼ੀਰ, ਅਖ਼ੀਰ ਅਕਸ਼ਰ ਅੱਖਰਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, । ਨਾਰਦ ਕਹੇ ਸਤਾਰਾਂ ਹਾੜ ਜੀ ਮੈਂ ਦੇ ਕੇ ਆਇਆ ਢੰਡੋਰਾ, ਜਗਤ ਜਹਾਨ ਦੀਨ ਦੁਨੀ ਸੁਣਾਈਆ। ਮੈਂ ਖੰਡਾਂ ਦੀਪਾਂ ਫਿਰਦਾ ਰਿਹਾ ਵਾਂਗ ਚੋਰਾ, ਚੋਰੀ ਚੋਰੀ ਆਪਣਾ ਹੁਕਮ ਵਰਤਾਈਆ। ਦੁਨੀਆਦਾਰੋ ਮੇਰੇ ਪ੍ਰਭੂ ਦਾ ਖੇਲ ਹੋਣਾ ਦੋਹਰਾ, ਦੋਹਰਾ ਹੁਕਮ ਆਪ ਵਰਤਾਈਆ। ਉਸ ਦਾ ਸ਼ਬਦ ਸ਼ਬਦ ਦੀ ਧਾਰ ਬਾਂਕਾ ਛੋਹਰਾ, ਨੌਜਵਾਨ ਇਕ ਅਖਵਾਈਆ। ਜਿਸ ਦੀ ਸਭ ਨੂੰ ਦਿਸੇ ਲੋੜਾ, ਲੋੜਵੰਦ ਦਿਸੇ ਖ਼ਲਕ ਖ਼ੁਦਾਈਆ। ਉਸ ਦਾ ਰੂਪ ਬਾਹਰ ਅਵਰ ਤੇ ਔਰਾ, ਅਵਰ ਅਵਰੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਜਨ ਭਗਤ ਕਹਿਣ ਸਾਡੀਆਂ ਲੱਗੀਆਂ ਹੋਣ ਪ੍ਰੀਤਾਂ, ਪ੍ਰੀਤਮ ਮਿਲ ਕੇ ਵਜੇ ਵਧਾਈਆ। ਸਾਡੀਆਂ ਬਦਲੀਆਂ ਹੋਵਣ ਨੀਤਾਂ, ਕੂੜ ਕਿਰਿਆ ਨਾ ਵੰਡ ਵੰਡਾਈਆ। ਸਾਥੋਂ ਛੁਟੀਆਂ ਹੋਵਣ ਮੰਦਰ ਮਸੀਤਾਂ, ਕਾਅਬਾ ਨਜ਼ਰ ਕੋਇ ਨਾ ਆਈਆ। ਜਨ ਭਗਤੋ ਪ੍ਰਭੂ ਦੇ ਪਿਆਰਿਓ ਉਸ ਦੀਆਂ ਜੁਗ ਜੁਗ ਵਖਰੀਆਂ ਰੀਤਾਂ, ਰੀਤੀਵਾਨ ਇਕ ਅਖਵਾਈਆ। ਜਿਸ ਦਾ ਹੁਕਮ ਪੇਚੀਦਾ, ਪੇਸ਼ਤਰ ਸਮਝ

ਕੋਇ ਨਾ ਆਈਆ। ਤੁਸੀਂ ਸਾਹਿਬ ਸਤਿਗੁਰ ਉਤੇ ਕਰੋ ਅਕ਼ੀਦਾ, ਅਕ਼ਲ ਬੁੱਧੀ ਦਾ ਡੇਰਾ ਢਾਹੀਆ। ਤੁਹਾਡਾ ਲਹਿਣਾ ਦੇਣਾ ਸਚਖੰਡ ਦੁਆਰ ਵਾਂਗ ਅਜ਼ੀਜ਼ਾ, ਬੱਚੇ ਦੁਲਾਰਿਆਂ ਗੋਦ ਉਠਾਈਆ । ਨਿਰਗੁਣ ਏਕੰਕਾਰ ਸਤਿਗੁਰ ਤੁਹਾਡੀਆਂ ਕਰੇ ਰੀਝਾਂ, ਸਿਰ ਸਿਰ ਸਭ ਦੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਚ ਸਚ ਸਤਿ ਸਭ ਨੂੰ ਇਕੋ ਵੇਖਣਵਾਲਾ ਦੀਦਾ, ਦੀਦਾ ਦਾਨਿਸਤਾ ਪੜਦਾ ਆਪ ਉਠਾਈਆ।

੧੪ ਹਾੜ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਦਰਬਾਰ ਨਿਵਾਸੀ ਸੰਗਤ ਨਵਿਤ

ਸੰਮਤ ਸ਼ਹਿਨਸ਼ਾਹੀ ਗਿਆਰਾਂ ਕਹੇ ਮੇਰੀ ਪੁਕਾਰ, ਕੂਕ ਕੂਕ ਦੋ ਜਹਾਨ ਸੁਣਾਈਆ। ਮੈਂ ਸ਼ਬਦ ਸੰਦੇਸ਼ਾ ਦੇਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਪ੍ਰੇਮ ਪ੍ਰੀਤੀ ਵਿਚ ਦੱਸਾਂ ਪੈਗ਼ੰਬਰ ਗੁਰ ਅਵਤਾਰ, ਪਿਆਰ ਪਿਆਰ ਵਿਚੋਂ ਪਰਗਟਾਈਆ। ਚਾਰ ਜੁਗ ਦੇ ਸ਼ਾਸਤਰਾਂ ਨਾਲ ਕਰਾਂ ਗੁਫ਼ਤਾਰ, ਗੁਫ਼ਤ ਸ਼ਨੀਦ ਦਿਤਾ ਦ੍ਰਿੜਾਈਆ। ਮੇਰਾ ਵਕ਼ਤ ਸੁਹੇਲਾ ਮੈਨੂੰ ਖ਼ੁਸ਼ੀ ਬੇਅੰਤ ਅਪਾਰ, ਅਪਰੰਪਰ ਸੁਆਮੀ ਦਏ ਵਡਿਆਈਆ। ਭੇਵ ਅਭੇਦਾ ਖੋਲ੍ਹੇ ਏਕੰਕਾਰ, ਅਕਲ ਕਲਧਾਰੀ ਕੀ ਦ੍ਰਿੜਾਈਆ। ਸਤਿਗੁਰ ਸ਼ਬਦ ਕੀ ਸੰਦੇਸ਼ਾ ਦੇਵੇ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਜਣਾਈਆ। ਵਕ਼ਤ ਸੁਹੇਲਾ ਸਤਾਰਾਂ ਹਾੜ ਹੋਵੇ ਅਗੰਮ ਅਪਾਰ, ਭਿੰਨੜੀ ਰੈਣ ਨਾਲ ਵਡਿਆਈਆ। ਪੁਰਖ ਅਕਾਲਾ ਦੀਨ ਦਿਆਲਾ ਪਾਵੇ ਸਾਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਹੁਕਮ ਸੰਦੇਸ਼ਾ ਧੁਰ ਫ਼ਰਮਾਨਾ ਆਵੇ ਵਾਰੋ ਵਾਰ, ਵਾਰਤਾ ਜੁਗ ਚੌਕੜੀ ਨਾਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਤਤਾਂ ਵਾਲਾ ਫੋਟੋ ਲਾਇਆ ਹੋਵੇ ਬਾਹਰ, ਸਿੰਘਾਸਣ ਸੰਗ ਸੰਗ ਸਮਝਾਈਆ। ਹਰਿ ਸੰਗਤ ਖ਼ੁਸ਼ੀਆਂ ਭੇਟ ਕਰੇ ਨੈਣ ਮੀਟ ਕਰੇ ਨਿਮਸਕਾਰ, ਅੰਤਰ ਅੰਤਰ ਧਿਆਨ ਲਗਾਈਆ। ਵਕ਼ਤ ਸੁਹੰਜਣਾ ਕਰੇ ਆਪ ਕਰਤਾਰ, ਕ਼ੁਦਰਤ ਦਾ ਕ਼ਾਦਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਫੋਟੋ ਕਹੇ ਮੇਰਾ ਤਨ ਵਜੂਦ ਨਹੀਂ ਸਰੀਰ, ਪਵਨ ਸਵਾਸ ਨਜ਼ਰ ਕੋਇ ਨਾ ਆਈਆ। ਮੇਰਾ ਰੂਪ ਅਨੂਪ ਗਹਿਰ ਗੰਭੀਰ, ਗਵਰ ਵਿਚ ਸਮਾਈਆ। ਮੰਜ਼ਲ ਚੋਟੀ ਚੜ੍ਹ ਅਖ਼ੀਰ, ਆਖ਼ਰ ਆਪਣਾ ਪੜਦਾ ਲਾਹੀਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦੇ ਕੇ ਧੀਰ, ਧਰਮ ਦੀ ਧਰਮ ਧਾਰ ਸਮਝਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਘਤ ਵਹੀਰ, ਖੇਲ ਖੇਲਿਆ ਵਾਹੋ ਦਾਹੀਆ। ਜਿਸ ਨੂੰ ਸਮਝੇ ਨਾ ਕੋਇ ਪੈਗ਼ੰਬਰ ਪੀਰ, ਫ਼ਿਕਰਿਆਂ ਵਿਚ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀ ਕਰਨੀ ਕਾਰ ਕਮਾਈਆ। ਫੋਟੋ ਕਹੇ ਮੇਰਾ ਤਨ ਵਜੂਦ ਨਹੀਂ ਮਾਟੀ ਖ਼ਾਕੀ, ਹਡ ਮਾਸ ਨਾੜੀ ਨਜ਼ਰ ਕੋਇ ਨਾ ਆਈਆ। ਨਿਰਗੁਣ ਧਾਰ ਨਿਰਵੈਰ ਮੇਰੀ ਚਾਲ ਰਖੀ ਬਾਂਕੀ, ਦੋ ਜਹਾਨਾਂ ਆਪਣਾ ਖੇਲ ਖਿਲਾਈਆ। ਸ਼ਬਦੀ ਧਾਰ ਸ਼ਬਦੀ ਅਸਵਾਰ ਸ਼ਬਦ ਚੜ੍ਹਾਵੇ ਰਾਕੀ, ਰਾਕਬ ਆਪਣਾ ਖੇਲ ਵਖਾਈਆ। ਅੰਮ੍ਰਿਤ ਰਸ ਅੰਮਿਉਂ ਜਾਮ ਪਿਆ ਕੇ

ਸਾਕੀ, ਸਾਖਿਆਤ ਆਪਣਾ ਖੇਲ ਵਖਾਈਆ। ਤਨ ਵਜੂਦ ਸਰੀਰ ਬੇਨਜ਼ੀਰ ਕਰਕੇ ਪਾਕੀ, ਪਾਰਬ੍ਰਹਮ ਪ੍ਰਭ ਪਰਦਾ ਆਪ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਾਰਾਂ ਹਾੜ ਕਹੇ ਮੇਰੀਆਂ ਖ਼ੁਸ਼ੀਆਂ ਵਾਲੀਆਂ ਹੋਣ ਬਹਾਰਾਂ, ਸੋਹਣੀ ਵਜੇ ਵਧਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹੋਵੇ ਜੈਕਾਰਾ, ਹਰਿ ਸੰਗਤ ਢੋਲੇ ਗਾਈਆ। ਗੁਰਮੁਖ ਖੜ੍ਹੇ ਹੋ ਕੇ ਸਤਾਰਾਂ ਸਤਾਰਾਂ, ਸਤਾਰਾਂ ਸਤਾਰਾਂ ਵੰਡ ਵੰਡਾਈਆ। ਵੇਰਵਾ ਨਹੀਂ ਕੋਈ ਪੁਰਖ ਨਾਰਾਂ, ਬਾਲ ਬਿਰਧ ਜੁਆਨ ਹਿੱਸਾ ਨਾ ਕੋਇ ਰਖਾਈਆ। ਚਰਨ ਕਵਲ ਕਰਨ ਸਰਬ ਨਿਮਸਕਾਰਾ, ਪੰਜ ਪਿਆਰੇ ਡੰਡਾਵਤ ਵਿਚ ਸੀਸ ਨਿਵਾਈਆ। ਪੰਜ ਦਰਬਾਰੀ ਇੱਕੀ ਲਾਵਣ ਜੈਕਾਰਾ, ਜੈ ਜੈਕਾਰ ਸੁਣਾਈਆ। ਪੰਜ ਲਿਖਾਰੀ ਮਸਤਕ ਧੂੜੀ ਲਾ ਕੇ ਛਾਰਾ, ਲੇਖਾ ਲਿਖਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਫੋਟੋ ਕਹੇ ਮੇਰਾ ਲੇਖਾ ਹੋਵੇ ਨਿਰਾਲਾ, ਨਿਰਾਕਾਰ ਦਏ ਵਡਿਆਈਆ। ਅਗਲਾ ਭੇਵ ਦੱਸਣਾ ਸੁਖਾਲਾ, ਸਹਿਜ ਸਹਿਜ ਸਹਿਜ ਨਾਲ ਜਣਾਈਆ। ਕਲਜੁਗ ਕੂੜਾ ਕਰਮ ਮੇਟ ਕੇ ਕਾਲਾ, ਕ਼ੁਦਰਤ ਕ਼ਾਦਰ ਰੰਗ ਰੰਗਾਈਆ। ਜਨ ਭਗਤਾਂ ਕਾਇਆ ਮੰਦਰ ਵੇਖ ਸਚੀ ਧਰਮਸਾਲਾ, ਦਰ ਠਾਂਢਾ ਇਕ ਸੁਹਾਈਆ। ਜੋ ਇਸ਼ਾਰਾ ਦੇ ਕੇ ਗਈ ਅਸ਼ਟਭੁਜ ਜਵਾਲਾ, ਸ਼ਸਤਰ ਧਾਰੀ ਸੀਸ ਨਿਵਾਈਆ। ਜਿਸ ਕਾਰਨ ਗੋਬਿੰਦ ਜੈਕਾਰਾ ਲਾਇਆ ਪੁਰਖ ਅਕਾਲਾ, ਅਕਲ ਕਲਧਾਰੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਰਗ ਇਕ ਦ੍ਰਿੜਾਈਆ। ਸਤਾਰਾਂ ਹਾੜ ਕਹੇ ਹਰਿਜਨ ਹਰਿਭਗਤ ਖ਼ੁਸ਼ੀਆਂ ਨਾਲ ਸੀਸ ਨਿਵਾਉਣਗੇ। ਅੰਤਰ ਅੰਤਰ ਢੋਲੇ ਗਾਉਣਗੇ। ਪਰਮ ਪੁਰਖ ਪਤਿਪਰਮੇਸ਼ਵਰ ਦਰਸ਼ਨ ਪਾਉਣਗੇ। ਧਰਮ ਦੀ ਧਰਮ ਧਾਰ ਰੀਤੀ ਸਚ ਦਰਸਾਉਣਗੇ। ਵਸਤ ਅਮੋਲਕ ਹਰਿਜਨ ਹਰਿ ਦਰ ਭੇਟ ਕਰਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਉਣਗੇ। ਫੋਟੋ ਕਹੇ ਮੈਂ ਆਖ਼ਰ ਦੇਵਾਂ ਸੰਦੇਸ਼ਾ, ਜਨ ਭਗਤਾਂ ਦਿਆਂ ਜਣਾਈਆ। ਤੁਹਾਡਾ ਮਾਲਕ ਇਕ ਨਰੇਸ਼ਾ, ਜੋਤੀ ਜਾਤਾ ਧੁਰਦਰਗਾਹੀਆ। ਜਿਸ ਦਾ ਵਖਰਾ ਹੋ ਗਿਆ ਵੇਸਾ, ਅਵੱਲਾ ਰੂਪ ਬਦਲਾਈਆ। ਅੰਦਰ ਵੜ ਕੇ ਗੋਬਿੰਦ ਦਸ ਦਸਮੇਸਾ, ਬੈਠਾ ਡੇਰਾ ਲਾਈਆ। ਜਿਥੇ ਅਗੇ ਸਦਾ ਰਹੇ ਹਮੇਸ਼ਾ, ਵਖਰੀ ਵੰਡ ਨਾ ਕੋਇ ਵੰਡਾਈਆ। ਨੌ ਖੰਡ ਪ੍ਰਿਥਮੀ ਦਏ ਸੰਦੇਸ਼ਾ, ਧੁਰ ਦਾ ਰਾਗ ਦ੍ਰਿੜਾਈਆ। ਸਤਿਜੁਗ ਦੀਨ ਦੁਨੀ ਸ੍ਰਿਸ਼ਟ ਸਬਾਈ ਹੋਵੇ ਧਾਰੀ ਕੇਸਾ, ਮੂੰਡ ਮੁੰਡਾਇਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸ਼ੇਰ ਸਿੰਘ ਕਹੇ ਮੈਂ ਹੋ ਕੇ ਦੱਸਣਾ ਸ਼ੇਰ, ਸ਼ਰਅ ਧਰਮ ਧਾਰ ਦ੍ਰਿੜਾਈਆ। ਸਤਿਗੁਰ ਸ਼ਬਦ ਬਣ ਦਲੇਰ, ਹੁਕਮ ਦੇਣਾ ਦ੍ਰਿੜਾਈਆ। ਗੋਬਿੰਦ ਧਾਰ ਵਸ ਕੇ ਨੇਰਨ ਨੇਰ, ਸਿੰਘ ਪੂਰਨ ਵਿਚ ਸਮਾਈਆ। ਪੂਰਨ ਸਿੰਘ ਦਾ ਲੇਖਾ ਨਾ ਜ਼ਬਰ ਰਹੇ ਨਾ ਜ਼ੇਰ, ਜੋਤੀ ਜਾਤਾ ਇਕੋ ਰੰਗ ਰੰਗਾਈਆ। ਧਰਮ ਦੀ ਧਾਰ ਹੋਵੇ ਕੇਹਰ, ਭਬਕ ਇਕੋ ਨਾਮ ਲਗਾਈਆ। ਨਵ ਸਤ ਨੂੰ ਕਰੇ ਢੇਰ, ਢੇਰੀ ਖ਼ਾਕ ਮਿਲਾਈਆ। ਜਨ ਭਗਤਾਂ ਕਰੇ ਮਿਹਰ, ਮਿਹਰ ਨਜ਼ਰ ਉਠਾਈਆ। ਏਕਾ ਰੰਗ ਰੰਗਾਏ ਗੁਰੂ ਗੁਰ ਚੇਰ, ਚੇਲਾ ਗੁਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ

ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਖ਼ੁਸ਼ੀਆਂ ਨਾਲ ਕਹੇ ਮੇਰਾ ਦਿਵਸ ਸੁਹਾਵਣਾ ਹੋਣਾ ਸਤਾਰਾਂ ਹਾੜਾ, ਢੋਲੇ ਗੀਤ ਗਾਈਆ। ਮੈਨੂੰ ਚਾੜ੍ਹਨਾ ਅਗੰਮੀ ਰੰਗ ਗਾੜ੍ਹਾ, ਉਤਰ ਕਦੇ ਨਾ ਜਾਈਆ। ਦਰਸ਼ਨ ਕਰਾਂ ਸਤਿਗੁਰ ਸ਼ਬਦ ਲਾੜਾ, ਨਿਰਗੁਣ ਧਾਰ ਵੇਖ ਵਖਾਈਆ । ਜਿਸ ਪੂਰਬ ਲਹਿਣਾ ਚੁਕਾਉਣਾ ਜੋ ਇਕ ਰੁਪਈਆ ਦੇ ਕੇ ਆਇਆ ਮਾਛੂਵਾੜਾ, ਪੂਰਬ ਰੰਗ ਰੰਗਾਈਆ। ਸੋ ਭਗਤਾਂ ਕੋਲੋਂ ਮੰਗੇ ਅਖ਼ੀਰੀ ਵਾੜਾ, ਧਰਮ ਦੀ ਧਾਰ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮਾਛੂਵਾੜਾ ਕਹੇ ਮੈਂ ਰਖਿਆ ਇਕ ਇਕ ਰੁਪਈਆ ਸੰਭਾਲ, ਸੰਮਤ ਸ਼ਹਿਨਸ਼ਾਹੀ ਪੂਰਬ ਨਾਲ ਮਿਲਾਈਆ। ਮੈਂ ਦਿਵਸ ਰੈਣ ਘਾਲਦਾ ਰਿਹਾ ਘਾਲ, ਭੱਜਿਆ ਵਾਹੋ ਦਾਹੀਆ। ਮੈਨੂੰ ਸਮਝ ਨਾ ਆਈ ਅਵਲੜੀ ਚਾਲ, ਕੀ ਖੇਲ ਕਰੇ ਧੁਰਦਰਗਾਹੀਆ। ਮੈਂ ਬੇਨੰਤੀ ਕੀਤੀ ਪੁਛਿਆ ਇਕ ਸਵਾਲ, ਨਿਵ ਨਿਵ ਸੀਸ ਨਿਵਾਈਆ। ਸਚ ਦੱਸ ਮੇਰੇ ਸੁਆਮੀਆ ਕਵਣ ਹੋਵੇ ਤੇਰੇ ਨਾਲ, ਕੀ ਤੇਰੀ ਵਡਿਆਈਆ। ਸ਼ਬਦੀ ਫ਼ਰਮਾਨਾ ਮਿਲਿਆ ਉਹ ਤਕ ਲੈ ਕੀ ਸੰਦੇਸ਼ਾ ਦੇਂਦਾ ਸਿੰਘ ਪਾਲ, ਬਿਨ ਅੱਖਾਂ ਅੱਖ ਉਠਾਈਆ। ਫੇਰ ਨਿਗਾਹ ਮਾਰ ਲੈ ਜੋਤੀ ਜਾਤਾ ਜਿਸ ਦਾ ਇਕ ਅਗੰਮਾ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਜਿਸ ਦੇ ਹੱਥ ਸ਼ਬਦ ਸ਼ਬਦ ਦੀ ਢਾਲ, ਖੰਡਾ ਗੋਬਿੰਦ ਗਿਆ ਬਦਲਾਈਆ। ਹੁਕਮੇ ਅੰਦਰ ਰਖ ਕਾਲ ਮਹਾਕਾਲ, ਸੰਦੇਸ਼ਾ ਦੇਵੇ ਥਾਉਂ ਥਾਈਂਆ। ਜੋ ਇਸ਼ਾਰਾ ਦਿਤਾ ਗੋਬਿੰਦ ਧਾਰ ਸਰ ਰਵਾਲ, ਰਵਾਲਸਰ ਦਾ ਲਹਿਣਾ ਝੋਲੀ ਪਾਈਆ। ਧਰਮ ਦਾ ਧਰਮ ਕਰੇ ਬਹਾਲ, ਕੁਕਰਮ ਦਾ ਕੁਕਰਮ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਮਾਛੂਵਾੜਾ ਕਹੇ ਮੈਨੂੰ ਇਕ ਰੁਪਈਆ ਮਿਲਿਆ ਦਾਦ, ਬਿਨ ਝੋਲੀ ਝੋਲੀ ਪਾਈਆ। ਮੈਂ ਭੇਵ ਖੁਲ੍ਹਾਵਾਂ ਸਤਾਰਾਂ ਹਾੜ ਦੀ ਰਾਤ, ਰੁਤੜੀ ਪ੍ਰਭ ਦੇ ਨਾਲ ਮਿਲਾਈਆ। ਬਿਨਾ ਜ਼ਬਾਨ ਤੋਂ ਕਰਾਂਗਾ ਬਾਤ, ਬਾਤਨ ਭੇਵ ਖੁਲ੍ਹਾਈਆ। ਜਨ ਭਗਤੋ ਕੀ ਤੁਹਾਡਾ ਨਾਤ, ਕੀ ਰਿਸ਼ਤਾ ਜਗਤ ਰਖਾਈਆ। ਕੀ ਲਹਿਣਾ ਦੇਣਾ ਕਮਲਾਪਾਤ, ਪਤਿਪਰਮੇਸ਼ਵਰ ਕੀ ਦੇਵੇ ਮਾਣ ਵਡਿਆਈਆ। ਕੀ ਜ਼ਿੰਦਗੀ ਹੋਵੇ ਹਯਾਤ, ਜੀਵਣ ਕਵਣ ਰੰਗ ਸਮਾਈਆ। ਕੀ ਲਹਿਣਾ ਦੇਣਾ ਲੇਖਾ ਕਾਗ਼ਜ਼ਾਤ, ਕ਼ਲਮ ਸ਼ਾਹੀ ਕੀ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਾਰਾਂ ਹਾੜ ਕਹੇ ਮੇਰੀ ਬੇਨੰਤੀ ਇਕ ਅਰਦਾਸ, ਪ੍ਰਭ ਸਰਨ ਸਰਨ ਸਰਨਾਈਆ। ਮੇਰੀ ਜੁਗ ਚੌਕੜੀ ਪੁਰਾਣੀ ਆਸ, ਆਹਿਸਤਾ ਆਹਿਸਤਾ ਪੂਰ ਦੇਣੀ ਕਰਾਈਆ। ਮੈਂ ਸੰਦੇਸ਼ਾ ਦੇਵਾਂ ਖ਼ਾਸ, ਖ਼ਾਲਸ ਧੁਰ ਦਾ ਹੁਕਮ ਸਮਝਾਈਆ। ਜਨ ਭਗਤੋ ਮੇਰੇ ਉਤੇ ਰਖਣਾ ਵਿਸ਼ਵਾਸ਼, ਵਿਸ਼ਵ ਦਾ ਰੰਗ ਇਕ ਰੰਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਫੋਟੋ ਧਰਿਆ ਹੋਵੇ ਉਤੇ ਪ੍ਰਿਥਮੀ ਉਤੋਂ ਵੇਖਣ ਸਾਰੇ ਆਕਾਸ਼, ਗਗਨ ਗਗਨ ਗਗਨ ਧਿਆਨ ਲਗਾਈਆ। ਹਰਿਜਨ ਭੇਟਾ ਕਰਨ ਲੱਗੇ ਕਰਨ ਅਰਦਾਸ, ਤੂੰ ਹੀ ਪਿਤਾ ਤੂੰ ਹੀ ਮਾਈਆ। ਪੰਚ ਲਿਖਾਰੀ ਲਿਖਣ ਪਾਤ, ਸੰਦੇਸ਼ਾ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪੰਜਾਂ ਲਿਖਾਰੀਆਂ ਕੋਲ ਦੋ ਪਾਸਿਉਂ ਕਲਮ ਹੋਵੇ ਇਕ ਇਕ ਘੜੀ, ਮੁਖੀ ਤਿੱਖੀ ਧਾਰ ਬਣਾਈਆ। ਤਿੰਨਾਂ ਉਂਗਲਾਂ ਵਿਚ ਹੋਵੇ ਫੜੀ, ਸੋਹਣੀ ਵੰਡ ਵੰਡਾਈਆ। ਕੋਲ ਰਖੀ ਹੋਵੇ ਇਕ ਇਕ ਪਾਣੀ ਦੀ ਘੜੀ, ਮਟਕੀ ਜਗਤ

ਜਣਾਈਆ । ਨਾਮ ਖ਼ੁਮਾਰੀ ਹੋਵੇ ਚੜ੍ਹੀ, ਮਸਤੀ ਵਿਚ ਸਮਾਈਆ। ਮਾਝਾ ਮਾਲਵਾ ਦੁਆਬਾ ਜੰਮੂ ਚਵਾਂ ਦੀ ਬਣੀ ਹੋਵੇ ਇਕ ਇਕ ਲੜੀ, ਸਤਾਰਾਂ ਸਤਾਰਾਂ ਸੋਭਾ ਪਾਈਆ। ਪੰਜਵੀਂ ਧਾਰ ਇਟਾਰਸੀ ਦਿੱਲੀ ਪੂਨਾ ਕਾਨਪੁਰ ਹੋਵੇ ਖੜੀ, ਆਪਣਾ ਰੰਗ ਵਖਾਈਆ। ਇਹ ਸੰਦੇਸ਼ਾ ਓਹ ਹੋਣਾ ਜਿਹੜਾ ਗੋਬਿੰਦ ਦਿਤਾ ਚਮਕੌਰ ਗੜ੍ਹੀ, ਇਕ ਰੁਪਈਆ ਆਪਣੀ ਜੇਬ ਵਿਚੋਂ ਬਾਹਰ ਕਢਾਈਆ। ਫੇਰ ਵੀ ਹਸ ਕੇ ਕਿਹਾ ਮੇਰੇ ਪੁਰਖ ਅਕਾਲਾ ਤੇਰੀ ਕਿਰਪਾ ਬੜੀ, ਅਤੋਟ ਅਤੁਟ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਗੜ੍ਹੀ ਚਮਕੌਰ ਕਹੇ ਜਨ ਭਗਤੋ ਇਕ ਰੁਪਈਆ ਗੋਬਿੰਦ ਵਾਲੀ ਦਾਤ, ਪੁਰਖ ਅਕਾਲ ਝੋਲੀ ਪਾਈਆ। ਜਿਹੜੀ ਮਾਛੂਵਾੜੇ ਪੁੱਜੀ ਸੁਗ਼ਾਤ, ਜੋਤੀ ਜਾਤਾ ਆਇਆ ਟਿਕਾਈਆ। ਉਸ ਦਾ ਲਹਿਣਾ ਦੇਣਾ ਤੁਹਾਨੂੰ ਮਿਲਣਾ ਸਤਾਰਾਂ ਹਾੜ ਦੀ ਰਾਤ, ਰੁਤੜੀ ਪ੍ਰਭ ਆਪਣੇ ਨਾਲ ਮਹਿਕਾਈਆ। ਤੁਹਾਡਾ ਹੋਣ ਨਾ ਦੇਵੇ ਘਾਟ, ਘਾਟੇ ਪਿਛਲੇ ਪੂਰ ਕਰਾਈਆ। ਤੁਹਾਡੀ ਪੰਧ ਮੇਟ ਕੇ ਵਾਟ, ਅਗਲਾ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਪੁਛੇ ਆਪੇ ਵਾਤ, ਵਾਰਸ ਹੋ ਕੇ ਵੇਖ ਵਖਾਈਆ।