ਪੁਸਤਕਾਲਾਭਾਗ ੨੪

੧੭ ਹਾੜ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਵੇਲੇ

ਸਤਾਰਾਂ ਹਾੜ ਕਹੇ ਮੈਂ ਖ਼ੁਸ਼ੀਆਂ ਕਰਾਂ ਇਜ਼ਹਾਰ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਸ਼ਬਦ ਸ਼ੰਦੇਸ਼ ਸੁਣਾਵਾਂ ਪੈਗ਼ੰਬਰ ਗੁਰ ਅਵਤਾਰ, ਨਿਰਗੁਣ ਨਿਰਗੁਣ ਰੰਗ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਾਂ ਖ਼ਬਰਦਾਰ, ਧੁਰ ਦਾ ਹੁਕਮ ਹੁਕਮ ਸਮਝਾਈਆ । ਦੋ ਜਹਾਨਾਂ ਸੰਦੇਸ਼ਾ ਦੇਵਾਂ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਨਾਮ ਸਤਿ ਸੁਣਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਕਰਾਂ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਚਾਰੇ ਖਾਣੀ ਕਰ ਹੁਸ਼ਿਆਰ, ਅੰਡਜ ਜੇਰਜ ਉਤਭੁਜ ਸੇਤਜ ਸੇਵ ਕਮਾਈਆ। ਮੇਰਾ ਵਕ਼ਤ ਸੁਹੰਜਣਾ ਮਾਤਲੋਕ ਵਿਚ ਸੰਸਾਰ, ਜ਼ਿਮੀਂ ਅਸਮਾਨ ਵੇਖਣ ਚਾਈਂ ਚਾਈਂਆ। ਸੰਮਤ ਸ਼ਹਿਨਸ਼ਾਹੀ ਗਿਆਰਾਂ ਮੇਰਾ ਕਰੇ ਸਤਿਕਾਰ, ਸਤਿ ਦਾ ਮਾਲਕ ਦੇਵੇ ਮਾਣ ਵਡਿਆਈਆ। ਮੇਰੇ ਅੰਤਰ ਨਿਰੰਤਰ ਬਖ਼ਸ਼ੀ ਅਗੰਮ ਵਿਚਾਰ, ਬਿਨਾ ਜ਼ਬਾਨ ਦਿਤੀ ਸੁਣਾਈਆ। ਮੈਂ ਉੱਤਰ ਪੂਰਬ ਪੱਛਮ ਦੱਖਣ ਨਿਗਾਹ ਲਈ ਮਾਰ, ਚਾਰੋਂ ਕੁੰਟ ਅੱਖ ਉਠਾਈਆ। ਜਿਧਰ ਤਕਾਂ ਵੇਖਾਂ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਧਰਮ ਦਾ ਦਿਸੇ ਨਾ ਕੋਈ ਮੀਤ ਮੁਰਾਰ, ਸਾਜਣ ਸੰਗ ਨਾ ਕੋਇ ਨਿਭਾਈਆ। ਮਾਨਵ ਜ਼ਾਤੀ ਵੇਖੀ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਫਿਰ ਬਿਨ ਨੇਤਰਾਂ ਮੈਂ ਨਿਗਾਹ ਲਈ ਮਾਰ, ਬਿਨ ਅੱਖਾਂ ਅੱਖ ਉਠਾਈਆ। ਖੇਲ ਵੇਖਿਆ ਅਗੰਮ ਅਪਾਰ, ਅਲਖ ਅਗੋਚਰ ਕੀ ਦ੍ਰਿੜਾਈਆ। ਮੈਂ ਬਿਨਾ ਬੁੱਧੀ ਤੋਂ ਹੋਇਆ ਹੁਸ਼ਿਆਰ, ਬਿਨਾ ਅਕ਼ਲ ਲਈ ਅੰਗੜਾਈਆ। ਬਿਨਾ ਸਰਵਣਾਂ ਸੁਣੀ ਪੁਕਾਰ, ਬਿਨ ਨੇਤਰਾਂ ਰਾਹ ਤਕਾਈਆ। ਮੇਰੇ ਅੰਤਰ ਨਿਰੰਤਰ ਆਇਆ ਅਗੰਮ ਪਿਆਰ, ਪ੍ਰੇਮ ਪ੍ਰੇਮ ਵਿਚੋਂ ਪਰਗਟਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਮੀਤ ਮੁਰਾਰ, ਸਾਜਣ ਸਜਣੂਆ ਇਕ ਅਖਵਾਈਆ। ਮੈਂ ਉਸ

ਨੂੰ ਨਿਵ ਨਿਵ ਕਰਾਂ ਨਿਮਸਕਾਰ, ਡੰਡਾਵਤ ਵਿਚ ਸੀਸ ਝੁਕਾਈਆ। ਝਟ ਸਤਿਗੁਰ ਸ਼ਬਦ ਮੈਨੂੰ ਹਲੂਣਾ ਦਿਤਾ ਮਾਰ, ਜ਼ੋਰ ਨਾਲ ਹਿਲਾਈਆ। ਸਤਾਰਾਂ ਹਾੜ੍ਹ ਉਠ ਵੇਖ ਖੇਲ ਉਸ ਕਰਤਾਰ, ਜੋ ਕਰਨੀ ਦਾ ਕਰਤਾ ਇਕ ਅਖਵਾਈਆ। ਜਿਸ ਤੇਰਾ ਲਹਿਣਾ ਦੇਣਾ ਪੂਰਾ ਕਰਨਾ ਉਦਾਰ, ਪੂਰਬ ਲਹਿਣਾ ਝੋਲੀ ਪਾਈਆ। ਜੁਗ ਚੌਕੜੀ ਸਭ ਦੇ ਕ਼ਰਜ਼ ਰਿਹਾ ਉਤਾਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜਿਸ ਤੇਰਾ ਦੁਆਰ ਸੁਹੰਜਣਾ ਕੀਤਾ ਬਖ਼ਸ਼ਿਆ ਸਚ ਪਿਆਰ, ਪ੍ਰੀਤਮ ਹੋ ਕੇ ਪ੍ਰੇਮ ਬਣਾਈਆ। ਉਸ ਦੇ ਦਰ ਬਣ ਭਿਖਾਰ, ਮਾਂਗਤ ਹੋ ਕੇ ਝੋਲੀ ਡਾਹੀਆ। ਉਹ ਦੇਵਣਹਾਰ ਦਾਤਾਰ, ਧੁਰ ਦਰਗਾਹੀ ਇਕ ਅਖਵਾਈਆ। ਜਿਸ ਨੇ ਭਗਤ ਸੁਹੇਲੇ ਕੀਤੇ ਤਿਆਰ, ਤ੍ਰੈਗੁਣ ਅਤੀਤੇ ਆਪਣੀ ਦਇਆ ਕਮਾਈਆ। ਇਕੱਠੇ ਕਰ ਵਰਨ ਬਰਨ ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਚੂੜ੍ਹੇ ਚਮਿਆਰ, ਚੰਮ ਦ੍ਰਿਸ਼ਟੀ ਦਿਤੀ ਬਦਲਾਈਆ। ਅੰਤਸ਼ਕਰਨ ਵੇਖੇ ਨਿਗਾਹ ਮਾਰ, ਬਿਨ ਨੈਣਾਂ ਨੈਣ ਉਠਾਈਆ। ਜਿਸ ਦਾ ਹੁਕਮ ਸੰਦੇਸ਼ਾ ਗ੍ਰੰਥ ਸ਼ਾਸਤਰਾਂ ਬਾਹਰ, ਭੇਵ ਅਭੇਦ ਆਪ ਚੁਕਾਈਆ। ਇਕੋ ਰੰਗ ਰੰਗਾਏ ਪੁਰਖ ਨਾਰ, ਇਸਤਰੀ ਮਰਦ ਵੰਡ ਨਾ ਕੋਇ ਵੰਡਾਈਆ। ਇਕੋ ਗ੍ਰਹਿ ਬਖ਼ਸ਼ ਦਰਬਾਰ, ਧੁਰ ਦਰਬਾਰਾ ਇਕ ਸੁਹਾਈਆ। ਇਕੋ ਨਾਮ ਸ਼ਬਦ ਜੈਕਾਰ, ਕਲਮਾ ਇਕ ਦ੍ਰਿੜਾਈਆ। ਇਕੋ ਧਾਮ ਸੁਹੰਜਣਾ ਕਰ ਤਿਆਰ, ਤ੍ਰੈਗੁਣ ਅਤੀਤਾ ਵੇਖ ਵਖਾਈਆ। ਸੋ ਪੁਰਖ ਅਕਾਲਾ ਪਾਵਣਹਾਰਾ ਸਾਰ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਸਤਾਰਾਂ ਹਾੜ ਕਹੇ ਮੈਂ ਮਸਤਕ ਧੂੜੀ ਲਾਵਾਂ ਛਾਰ, ਟਿੱਕਾ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਸਤਾਰਾਂ ਹਾੜ ਜਗਤ ਬਣੀਂ ਨਾ ਮੂਲ ਨਿਮਾਣਾ, ਬਲਹੀਣ ਨਾ ਰੂਪ ਵਖਾਈਆ। ਤੇਰਾ ਮਾਲਕ ਸ਼ਾਹੋ ਇਕੋ ਭੂਪ ਰਾਣਾ, ਦੋ ਜਹਾਨਾਂ ਇਕ ਅਖਵਾਈਆ। ਜਿਸ ਦਾ ਨਾਮ ਸੰਦੇਸ਼ ਕਲਮਾ ਫ਼ਰਮਾਨਾ, ਧੁਰ ਦੀ ਧਾਰ ਧਾਰ ਪਰਗਟਾਈਆ। ਉਹ ਵੇਖੇ ਖੇਲ ਮਹਾਨਾ, ਖ਼ਾਲਕ ਖ਼ਲਕ ਧਿਆਨ ਲਗਾਈਆ। ਜਿਸ ਦਾ ਸਭ ਤੋਂ ਵਖਰਾ ਗਾਣਾ, ਚਾਰ ਜੁਗ ਤੋਂ ਬਾਹਰ ਆਪਣੀ ਖੇਲ ਖਿਲਾਈਆ। ਸੋ ਤੈਨੂੰ ਆਪਣੇ ਦਰ ਕਰੇ ਪਰਵਾਨਾ, ਦਰੇ ਦਰਬਾਰ ਦਏ ਵਡਿਆਈਆ। ਸਤਾਰਾਂ ਹਾੜ ਹੋਏ ਪਰਧਾਨਾ, ਜੁਗ ਚੌਕੜੀ ਤੇਰੀ ਵਜੇ ਵਧਾਈਆ। ਤੇਰਾ ਮਾਲਕ ਇਕ ਨੁਰਾਨਾ, ਨੂਰ ਨੁਰਾਨਾ ਨਜ਼ਰੀ ਆਈਆ। ਮਸਤੀ ਵਿਚ ਕਰੇ ਦੀਵਾਨਾ, ਖ਼ੁਮਾਰੀ ਆਪਣੀ ਨਾਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਹਾੜ ਸਤਾਰਾਂ ਕਹੇ ਸਤਿਗੁਰ ਸ਼ਬਦ ਮੈਂ ਧਿਆਨ ਧਰਿਆ, ਧਰਨੀ ਉਤੇ ਵੇਖ ਵਖਾਈਆ। ਮੇਰਾ ਸਤਿਗੁਰੂ ਕਦੇ ਨਾ ਮਰਿਆ, ਮਰਨ ਵਿਚ ਕਦੇ ਨਾ ਆਈਆ। ਜਿਸ ਦਾ ਚਰਨ ਸਰੋਵਰ ਸਰਿਆ, ਅੰਮ੍ਰਿਤ ਮੇਘ ਬਰਸਾਈਆ। ਜਿਸ ਨੇ ਖੇਲ ਅਗੰਮਾ ਕਰਿਆ, ਕਰਨੀ ਦਾ ਕਰਤਾ ਕਾਰ ਕਮਾਈਆ। ਮੈਂ ਭੈ ਵਿਚ ਰਿਹਾ ਡਰਿਆ, ਭਉ ਆਪਣੇ ਸੀਸ ਜਣਾਈਆ। ਤੇਰੇ ਸਚ ਦੁਆਰੇ ਖਰਿਆ, ਕਹਿ ਕੇ ਦਿਆਂ ਸੁਣਾਈਆ। ਨੂਰ ਨੁਰਾਨਾ ਸ਼ਾਹ ਸੁਲਤਾਨਾ ਸਦ ਵਸੇ ਆਪਣੇ ਘਰਿਆ, ਗ੍ਰਹਿ ਮੰਦਰ ਸੋਭਾ ਪਾਈਆ। ਜਿਸ ਨੇ ਲੱਖ ਚੁਰਾਸੀ ਆਤਮ ਪਰਮਾਤਮ ਵਰਿਆ, ਪਰਮਾਤਮ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਾਰਾਂ ਹਾੜ ਕਹੇ ਮੇਰਾ ਵਕ਼ਤ ਸੁਹਾਵਾ ਕੀਤਾ, ਕਰਤੇ ਪੁਰਖ ਦਿਤੀ ਵਡਿਆਈਆ। ਮੈਂ ਕੀ ਦੱਸਾਂ ਪਿਛਲਾ ਕੀਤਾ, ਜੁਗ ਚੌਕੜੀ ਧਿਆਨ ਲਗਾਈਆ।

ਮੇਰੀਆਂ ਸਾਹਿਬ ਨਾਲ ਲੱਗੀਆਂ ਪ੍ਰੀਤਾਂ, ਪ੍ਰੀਤਮ ਦਿਤੀ ਮਾਣ ਵਡਿਆਈਆ। ਤ੍ਰੈਗੁਣ ਤੋਂ ਹੋ ਅਤੀਤਾ, ਤ੍ਰੈਭਵਣ ਧਨੀ ਨਾਲ ਮਿਲ ਕੇ ਵਜੇ ਵਧਾਈਆ। ਮੇਰਾ ਅੰਤਸ਼ਕਰਨ ਹੋਇਆ ਠਾਂਡਾ ਸੀਤਾ, ਅਗਨੀ ਤਤ ਤਤ ਬੁਝਾਈਆ। ਮੈਂ ਹੈਰਾਨ ਹੋਵਾਂ ਕਿਸ ਬਿਧ ਮੇਰਾ ਸਾਹਿਬ ਨਵੀਂ ਚਲਾਏ ਰੀਤਾ, ਜਿਸ ਦੀ ਸਮਝ ਕਿਛ ਨਾ ਆਈਆ। ਝਗੜਾ ਰਹੇ ਨਾ ਮੰਦਰ ਮਸੀਤਾ, ਕਾਅਬਿਆਂ ਵੰਡ ਨਾ ਕੋਇ ਵੰਡਾਈਆ। ਅਠਾਰਾਂ ਬਰਨਾਂ ਦੀ ਇਕੋ ਧਰਮ ਧਾਰ ਦੀ ਹੋਵੇ ਰੀਤਾ, ਗੋਬਿੰਦ ਢੋਲਾ ਸਹਿਜ ਸੁਭਾਈਆ। ਸਭ ਦੀ ਅੰਦਰੋਂ ਬਦਲੇ ਨੀਤਾ, ਨੀਤੀਵਾਨ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਮੈਂ ਇਕ ਸੱਤ ਦੀ ਧਾਰ, ਸਤਿਗੁਰ ਦਿਤੀ ਮਾਣ ਵਡਿਆਈਆ। ਮੈਂ ਵੇਖਿਆ ਜਗਤ ਸੰਸਾਰ, ਸੰਸਾ ਅੰਦਰ ਰਿਹਾ ਨਾ ਰਾਈਆ। ਮੈਂ ਖ਼ੁਸ਼ੀਆਂ ਵਿਚ ਕਰਾਂ ਇਜ਼ਹਾਰ, ਭੇਵ ਖੁਲ੍ਹਾਵਾਂ ਚਾਈਂ ਚਾਈਂਆ। ਕਿਰਪਾ ਕਰਨੀ ਆਪ ਕਰਤਾਰ, ਕ਼ੁਦਰਤ ਦੇ ਕ਼ਾਦਰ ਦੇਣੀ ਵਡਿਆਈਆ। ਮੇਰਾ ਲਹਿਣਾ ਦੇਣਾ ਜਗਤ ਤੋਂ ਬਾਹਰ, ਦੀਨ ਦੁਨੀ ਨਾ ਸੰਗ ਰਖਾਈਆ। ਮੇਰਾ ਮੇਲਾ ਹੋਵੇ ਹਰਿ ਭਗਤਾਂ ਹਰਿ ਭਗਤ ਦੁਆਰ, ਦੂਜਾ ਸੰਗ ਨਾ ਕੋਇ ਨਿਭਾਈਆ। ਤੂੰ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਤੇਰੀ ਵਡਿਆਈਆ। ਸਤਾਰਾਂ ਹਾੜ ਕਹੇ ਮੈਂ ਜਾਵਾਂ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਾਰਾਂ ਹਾੜ ਕਹੇ ਮੇਰਾ ਲੇਖਾ ਇਕ ਸੱਤ, ਸਤਿ ਸਤਿਵਾਦੀਉ ਦਿਆਂ ਜਣਾਈਆ। ਪ੍ਰਭ ਨੇ ਦਿਤੀ ਬ੍ਰਹਮ ਮਤਿ, ਮਨ ਮਤਿ ਦਾ ਡੇਰਾ ਢਾਹੀਆ। ਸਚ ਪ੍ਰੀਤ ਜੋੜ ਕੇ ਨਤ, ਨਾਤਵਾਂ ਆਪਣਾ ਰੰਗ ਰੰਗਾਈਆ। ਬੀਜ ਬੀਜੇ ਧਰਮ ਦੇ ਵੱਤ, ਪੱਤ ਟਹਿਣੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਮੇਰਾ ਹੁਕਮ ਪ੍ਰੇਮ ਫ਼ਰਮਾਨ, ਫੁਰਨਿਆਂ ਬਾਹਰ ਜਣਾਈਆ। ਸੁਣਨਾ ਲਾ ਕੇ ਕਾਨ, ਹਾੜ ਸਤਾਰਾਂ ਰਿਹਾ ਸਮਝਾਈਆ। ਮੇਰਾ ਰੂਪ ਸਦਾ ਨੌਜਵਾਨ, ਜੋਬਨਵੰਤਾ ਇਕ ਅਖਵਾਈਆ। ਮੇਰਾ ਲਹਿਣਾ ਦੇਣਾ ਨਾਲ ਲੱਖ ਚੁਰਾਸੀ ਗੋਪੀ ਜਗਤ ਜਹਾਨ, ਜਾਗਰਤ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਸੁਣਾਈਆ। ਸਤਾਰਾਂ ਹਾੜ ਕਹੇ ਮੈਂ ਖ਼ੁਸ਼ੀਆਂ ਢੋਲੇ ਗਾਵਾਂ, ਗੁਣ ਭਗਤਾਂ ਨਾਲ ਮਿਲਾਈਆ। ਮੇਰਾ ਵਕ਼ਤ ਸੁਹੰਜਣਾ ਭਰਿਆ ਚਾਵਾਂ, ਚਾਉ ਘਨੇਰਾ ਇਕ ਦ੍ਰਿੜਾਈਆ। ਮੈਂ ਅਵਤਾਰ ਪੈਗ਼ੰਬਰਾਂ ਗੁਰੂਆਂ ਰਾਹ ਤਕਾਵਾਂ, ਵੇਖਾਂ ਨੈਣ ਉਠਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਇਸ਼ਾਰਾ ਦੇਵਾਂ ਬਿਨਾ ਬਾਹਵਾਂ, ਸੈਨਤ ਨਜ਼ਰ ਕਿਸੇ ਨਾ ਆਈਆ। ਇਕੋ ਗੀਤ ਗੋਬਿੰਦ ਗਾਵਾਂ, ਦੂਸਰ ਅਵਰ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਸਤਾਰਾਂ ਹਾੜ ਨੌ ਸੌ ਚਰਾਨਮੇ ਚੌਕੜੀ ਜੁਗ ਪਿਛਲਾ ਕਰ ਲੈ ਚੇਤਾ, ਚੇਤਨ ਹੋ ਕੇ ਵੇਖ ਵਖਾਈਆ। ਜਿਸ ਵਿਚ ਮੰਨਿਆ ਇਕੋ ਨੇਤਾ, ਦੂਜਾ ਨਜ਼ਰ ਕੋਇ ਨਾ ਆਈਆ। ਸੰਮਤ ਸ਼ਹਿਨਸ਼ਾਹੀ ਗਿਆਰਾਂ ਖੋਲ੍ਹ ਦੇ ਭੇਤਾ, ਪਰਦਾ ਰਹੇ ਨਾ ਰਾਈਆ। ਉਹ ਵਕ਼ਤ ਸੁਹਾਵਾ ਦੱਸ ਦੇ ਜਿਸ ਵੇਲੇ ਬ੍ਰਹਮੇ ਤੇਰੇ ਨਾਲ ਕੀਤਾ ਹੇਤਾ, ਸ਼ੰਕਰ ਖ਼ੁਸ਼ੀ ਬਣਾਈਆ। ਵਿਸ਼ਨੂੰ ਪਿਆਰ ਵਿਚ ਲੇਟਾ, ਸਿੰਘਾਸਣ ਜਗਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਸਤਿਗੁਰ ਸ਼ਬਦ ਤੈਥੋਂ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਧੰਨ ਭਾਗ ਜੇ ਮੇਰੀ ਆਈ ਵਾਰੀ, ਵਾਰਸ ਹੋ ਕੇ ਪ੍ਰਭੂ ਦਏ ਵਡਿਆਈਆ। ਮੇਰੀ ਇਕੋ ਕੂਕ ਪੁਕਾਰੀ, ਬਿਨ ਰਸਨਾ ਦਿਆਂ ਸੁਣਾਈਆ। ਮੇਰੇ ਸ਼ਾਹੋ ਭੂਪ ਸਿਕਦਾਰੀ, ਤੇਰੇ ਹੱਥ ਵਡਿਆਈਆ। ਕੁੰਡਾ ਖੋਲ੍ਹ ਦੇ ਬੰਦ ਕਿਵਾੜੀ, ਪਰਦਾ ਰਹਿਣ ਕੋਇ ਨਾ ਪਾਈਆ। ਸਚਖੰਡ ਦੁਆਰ ਤੇਰਾ ਨਿੱਕੀ ਜਿਹੀ ਵਾੜੀ, ਬਹੁਤੀ ਵੰਡ ਨਾ ਕੋਇ ਵੰਡਾਈਆ। ਕੀ ਖੇਲ ਕਰਨਾ ਅਗੇ ਅਗਾੜੀ, ਮੈਨੂੰ ਦੇ ਸਮਝਾਈਆ। ਜੋ ਇਸ਼ਾਰਾ ਕੀਤਾ ਦੁਰਗਾ ਅਸ਼ਟਭੁਜ ਵਿਚ ਉਜਾੜੀ, ਸਿੰਘ ਸ਼ੇਰ ਸ਼ੇਰ ਅਸਵਾਰ ਹੋ ਕੇ ਗਈ ਸੁਣਾਈਆ। ਸ਼ੰਕਰ ਕੂਕ ਕਹੇ ਉਤੇ ਪਹਾੜੀ, ਧੁਰ ਦਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਾਰਾਂ ਹਾੜ ਕਹੇ ਸਤਿਗੁਰੂ, ਗੁਰਦੇਵ ਮੇਰੇ ਪਿਆਰਿਆ। ਕਿਥੋਂ ਮੇਰਾ ਹਾਲ ਹੁੰਦਾ ਸ਼ੁਰੂ, ਸ਼ਹਿਨਸ਼ਾਹ ਦੇ ਆਪ ਉਚਾਰਿਆ। ਕਿਸ ਬਿਧ ਅਗਲਾ ਮਾਰਗ ਤੁਰੂ, ਤੁਰਤ ਆਪ ਸਮਝਾ ਲਿਆ। ਕਵਣ ਧਾਰ ਮੋੜਾ ਮੁੜੂ, ਮੋਹਰ ਨਾਮ ਵਾਲੀ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾ ਲਿਆ। ਸਤਿਗੁਰ ਸ਼ਬਦ ਕਿਹਾ ਸਤਾਰਾਂ ਹਾੜ ਤੇਰਾ ਲੇਖਾ ਦੱਸਾਂ ਖੋਲ੍ਹ, ਬਿਨ ਗ੍ਰੰਥ ਸ਼ਾਸਤਰ ਜਣਾਈਆ। ਤੂੰ ਮੇਰਾ ਮੈਂ ਤੇਰਾ ਵਿਸ਼ਨ ਬ੍ਰਹਮੇ ਸ਼ਿਵ ਪਹਿਲੀ ਵਾਰ ਸੰਸਾਰ ਵਿਚ ਬੋਲਿਆ ਬੋਲ, ਥਿਤ ਤੇਰੀ ਨਾਲ ਵਡਿਆਈਆ। ਬ੍ਰਹਮੇ ਅੰਮ੍ਰਿਤ ਧਾਰਾ ਕੱਢਕੇ ਆਪਣੇ ਵਿਚੋਂ ਨਾਭ ਕੌਲ, ਕਵਲ ਕਵਲ ਕਵਲ ਦਰਸਾਈਆ। ਵਿਸ਼ਨ ਬਣ ਕੇ ਪਾਂਧਾ ਰੌਲ, ਭੇਵ ਦਿਤਾ ਸਮਝਾਈਆ। ਸ਼ੰਕਰ ਲੰਮਾ ਪੈ ਕੇ ਉਤੇ ਧੌਲ, ਧਰਨੀ ਖ਼ਾਕ ਰਮਾਈਆ। ਪੁਰਖ ਅਕਾਲ ਫੇਰ ਆ ਗਿਆ ਕੋਲ, ਬਿਨ ਕ਼ਦਮਾਂ ਪੰਧ ਮੁਕਾਈਆ । ਜੋਤੀ ਧਾਰਾ ਗਿਆ ਮੌਲ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਸਤਾਰਾਂ ਹਾੜ ਤੇਈ ਅਵਤਾਰਾਂ ਤੇਰਾ ਦਿਵਸ ਮਨਾਇਆ, ਮਨ ਮਨਸਾ ਦੂਰ ਕਰਾਈਆ। ਸਭ ਨੇ ਇਕੋ ਢੋਲਾ ਗਾਇਆ, ਤੂੰ ਮੇਰਾ ਮੈਂ ਤੇਰਾ ਰਾਗ ਦ੍ਰਿੜਾਈਆ। ਪੁਰਖ ਅਕਾਲੇ ਆਪਣਾ ਭੇਵ ਚੁਕਾਇਆ, ਜੁਗ ਜੁਗ ਸਮਝਾਈਆ। ਸੋਹਣਾ ਰੰਗ ਰੰਗਾਇਆ, ਉਤਰ ਕਦੇ ਨਾ ਜਾਈਆ। ਰੂਪ ਅਨੂਪ ਵਖਾਇਆ, ਬਿਨ ਤਤਾਂ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਾਰਾਂ ਹਾੜ ਕਹੇ ਸਤਿਗੁਰ ਸ਼ਬਦ ਮੇਰੀ ਕਿਹੜੀ ਆਸ, ਮੈਨੂੰ ਦੇ ਸਮਝਾਈਆ। ਝਟ ਸ਼ਬਦੀ ਧਾਰ ਆਈ ਉਠ ਵੇਖ ਅਗੰਮੀ ਪਰਕਾਸ਼, ਨੂਰ ਨੁਰਾਨਾ ਨੂਰ ਅਲਾਹੀਆ। ਨਿਗਾਹ ਮਾਰ ਪ੍ਰਿਥਮੀ ਆਕਾਸ਼, ਦੋ ਜਹਾਨਾਂ ਖੋਜ ਖੁਜਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਤ੍ਰੈਗੁਣ ਮਾਇਆ ਦੀ ਖੇਲਣ ਲੱਗੇ ਤਾਸ਼, ਪੱਤਾ ਪੱਤਾ ਵਖ ਵਖ ਵਖਾਈਆ। ਝਟ ਕੋਲ ਆਇਆ ਪੁਰਖ ਅਬਿਨਾਸ਼, ਆਪ ਆਪਣਾ ਰੂਪ ਦਰਸਾਈਆ। ਫੇਰ ਹਲੂਣਾ ਦਿਤਾ ਸ਼ੰਕਰ ਉਤੋਂ ਕੈਲਾਸ਼, ਧਰਨੀ ਉਤੋਂ ਸੁਟਾਈਆ। ਬ੍ਰਹਮੇ ਆਉਣਾ ਕੋਲ ਬਿਨਾ ਸਵਾਸ, ਬਿਨ ਰਸਨਾ ਰਸ ਹਿਲਾਈਆ। ਵਿਸ਼ਨੂੰ ਤੂੰ ਵੀ ਸੁਣ ਲੈ ਖ਼ਾਸ, ਖ਼ਾਹਿਸ਼ ਦਿਆਂ ਦ੍ਰਿੜਾਈਆ। ਸਤਿਗੁਰ ਸ਼ਬਦ ਹੋਵੇ ਧਰਵਾਸ, ਦੋ ਜਹਾਨਾਂ ਰੰਗ ਰੰਗਾਈਆ। ਜੋ ਬਿਨਾ ਤਨ ਵਜੂਦ ਰਹੇ ਲਾਸ਼, ਲਸ਼ਕਰ ਸੰਗ ਨਾ ਕੋਇ ਰਖਾਈਆ। ਜਿਸ

ਨੂੰ ਕਰ ਸਕੇ ਨਾ ਕੋਇ ਤਲਾਸ਼, ਖੋਜਿਆਂ ਹੱਥ ਕਿਸੇ ਨਾ ਆਈਆ। ਉਹ ਮੇਰਾ ਖੇਲੇ ਖੇਲ ਤਮਾਸ਼, ਦੋ ਜਹਾਨਾਂ ਖੇਲ ਖਿਲਾਈਆ। ਮੈਂ ਉਹਨੂੰ ਸਦਾ ਦੇਵਾਂ ਸ਼ਾਬਾਸ਼, ਸਿਰ ਸਿਰ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਹਾੜ ਸਤਾਰਾਂ ਵਿਸ਼ਨ ਬ੍ਰਹਮਾ ਸ਼ਿਵ ਤਿੰਨਾਂ ਦਾ ਪ੍ਰਭੂ ਨਾਲ ਹੋਇਆ ਮਿਲਾਪ, ਫਿਰ ਤੇਰੀ ਵਜੀ ਵਧਾਈਆ। ਚੌਹਾਂ ਨੇ ਇਕੋ ਗਾਇਆ ਜਾਪ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਉਸ ਵੇਲੇ ਵਕ਼ਤ ਦੁਨੀ ਦਾ ਸਤਾਰਾਂ ਹਾੜ ਦੀ ਰਾਤ, ਰੁਤੜੀ ਬਿਨਾ ਜਗਤ ਮਹਿਕਾਈਆ। ਚਾਰੇ ਬੈਠ ਜੋਤ ਧਾਰ ਇਕਾਂਤ, ਵਿਸ਼ਨ ਬ੍ਰਹਮਾ ਸ਼ਿਵ ਸੰਗ ਬਣਾਈਆ। ਨਿਗਾਹ ਮਾਰ ਲੋਕਮਾਤ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਫੇਰ ਸਤਿਗੁਰ ਸ਼ਬਦ ਕਹੇ ਮੈਂ ਨਿੱਕੀ ਜਿਹੀ ਪੁਛੀ ਬਾਤ, ਸਹਿਜ ਨਾਲ ਸੁਣਾਈਆ। ਮੇਰੇ ਸਾਹਿਬ ਸੁਆਮੀ ਅੰਤਰਜਾਮੀ ਤੇਰਾ ਖੇਲ ਦਿਸੇ ਬਹੁਭਾਂਤ, ਅੰਤ ਕਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਤਿੰਨਾਂ ਕੀਤੀ ਅਰਦਾਸ, ਪ੍ਰਭ ਅਗੇ ਸੀਸ ਨਿਵਾਈਆ। ਤੂੰ ਸਾਹਿਬ ਸਾਡਾ ਅਬਿਨਾਸ਼, ਕਰਨੀ ਦਾ ਕਰਤਾ ਇਕ ਅਖਵਾਈਆ। ਬੇਸ਼ਕ ਮੇਰਾ ਲਹਿਣਾ ਦੇਣਾ ਉਤੇ ਕੈਲਾਸ਼, ਪਰਬਤਾਂ ਸੋਭਾ ਪਾਈਆ। ਜੋ ਉਪਜੇ ਸੋ ਕਰਨਾ ਨਾਸ, ਦੀਨ ਦੁਨੀ ਰਹਿਣ ਕੋਇ ਨਾ ਪਾਈਆ। ਵਿਸ਼ਨੂੰ ਕਹੇ ਮੈਂ ਦੇਵਣਹਾਰਾ ਧਰਵਾਸ, ਘਰ ਘਰ ਵੇਖ ਵਖਾਈਆ। ਬ੍ਰਹਮਾ ਕਹੇ ਮੈਂ ਪਾਉਂਦਾ ਰਹਵਾਂ ਰਾਸ, ਉਤਪਤੀ ਜਗਤ ਵਾਲੀ ਕਰਾਈਆ। ਝਟ ਸਤਿਗੁਰ ਸ਼ਬਦ ਕਿਹਾ ਕੀ ਮੇਰਾ ਖੇਲ ਤਮਾਸ਼, ਮੈਨੂੰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪਰਮ ਪੁਰਖ ਸਾਡੀ ਕਿਹੜੀ ਧਾਰ, ਨਿਰਵੈਰ ਦੇ ਸੁਣਾਈਆ। ਜੋਤੀ ਜਾਤੇ ਕੀਤਾ ਖ਼ਬਰਦਾਰ, ਭੇਵ ਅਭੇਦ ਖੁਲ੍ਹਾਈਆ। ਤੁਸੀਂ ਹੁਕਮੇ ਅੰਦਰ ਰਹਿਣਾ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਮੈਂ ਖੇਲ ਖੇਲਾਂ ਵਾਰੋ ਵਾਰ, ਜੋਤੀ ਜਾਤਾ ਹੋ ਕੇ ਵੇਸ ਵਟਾਈਆ। ਰੂਪ ਧਰਾਂ ਆਪਣਾ ਅਪਰ ਅਪਾਰ, ਅਪਰੰਪਰ ਆਪਣੀ ਖੇਲ ਖਿਲਾਈਆ। ਤਨ ਵਜੂਦ ਕਰਾਂ ਸ਼ਿੰਗਾਰ, ਅਵਤਾਰ ਤੇਈ ਰੂਪ ਪਰਗਟਾਈਆ। ਪੈਗ਼ੰਬਰਾਂ ਨੂਰ ਕਰਾਂ ਉਜਿਆਰ, ਮੂਸਾ ਈਸਾ ਮੁਹੰਮਦ ਸੰਗ ਬਣਾਈਆ। ਸਤਿਗੁਰ ਸ਼ਬਦ ਕਰ ਪਿਆਰ, ਨਾਨਕ ਗੋਬਿੰਦ ਖੇਲ ਖਿਲਾਈਆ। ਅੰਤਮ ਸਭ ਦੇ ਲਹਿਣੇ ਦੇਣੇ ਲਵਾਂ ਵਿਚਾਰ, ਵਿਚਰਨ ਦੀ ਲੋੜ ਰਹੀ ਨਾ ਰਾਈਆ। ਪੰਜਾਂ ਤਤਾਂ ਵੰਡ ਵੰਡਾ ਵਿਚ ਸੰਸਾਰ, ਹੁਕਮ ਹੁਕਮ ਵਿਚੋਂ ਬਦਲਾਈਆ। ਮੇਰਾ ਆਦਿ ਅੰਤ ਨਾ ਪਾਰਾਵਾਰ, ਬੇਅੰਤ ਕਹਿ ਕੇ ਸਾਰੇ ਗਾਈਆ। ਨਾਮ ਕਲਮੇ ਦੱਸ ਵਿਚ ਸੰਸਾਰ, ਗ੍ਰੰਥ ਸ਼ਾਸਤਰਾਂ ਰੰਗ ਰੰਗਾਈਆ। ਜੁਗ ਚੌਕੜੀ ਕਰਕੇ ਪਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਖੇਲ ਵਖਾਈਆ। ਨਿਹਕਲੰਕਾ ਲਏ ਅਵਤਾਰ ਕਲ ਕਲਕੀ ਰੂਪ ਪਰਗਟਾਈਆ। ਹਾੜ ਸਤਾਰਾਂ ਤੇਰੀ ਵੇਖਾਂ ਗੁਲਸ਼ਨ ਬਹਾਰ, ਪੱਤ ਟਹਿਣੀ ਫੋਲ ਫੁਲਾਈਆ। ਨਵ ਸੱਤ ਹੋਣਾ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਮਾਨਸ ਮਾਨਵ ਮਾਨੁਖ ਸਾਰੇ ਕਰਨ ਵਿਭਚਾਰ, ਕੁਕਰਮਾਂ ਭਰੀ ਲੋਕਾਈਆ। ਚਾਰ ਜੁਗ ਦੇ ਸ਼ਾਸਤਰ ਪਾਵਣਹਾਰ ਸਾਰ, ਕੂੜ ਕਿਰਿਆ ਨਾ ਕੋਇ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਮਿਲੇ ਨਾ ਕੋਈ ਵਿਚ ਸੰਸਾਰ, ਸਤਿ ਦੁਆਰ ਨਾ ਕੋਇ ਦਰਸਾਈਆ। ਦੀਨ ਮਜ਼੍ਹਬ ਵਰਨ ਬਰਨ ਨਵ ਸੱਤ ਹੋਵੇ ਹੰਕਾਰ, ਹੰਕਾਰੀ ਗੜ੍ਹ

ਨਾ ਕੋਇ ਤੁੜਾਈਆ। ਉਸ ਵੇਲੇ ਖੇਲ ਕਰਾਂ ਅਪਾਰ, ਅਪਰੰਪਰ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਾਰਾਂ ਹਾੜ ਤੇਰਾ ਇਕ ਇਕ ਦਾ ਹੋਵੇ ਮੇਲਾ, ਸ਼ਹਿਨਸ਼ਾਹੀ ਸੰਮਤ ਨਾਲ ਮਿਲਾਈਆ। ਜੋਤ ਧਾਰ ਦਾ ਸਤਿਗੁਰ ਸ਼ਬਦ ਹੋਵੇ ਚੇਲਾ, ਜਗਤ ਤਤ ਨਾ ਵੰਡ ਵੰਡਾਈਆ। ਸੰਬਲ ਵਸੇ ਧਾਮ ਨਵੇਲਾ, ਗ੍ਰਹਿ ਮੰਦਰ ਇਕ ਸੁਹਾਈਆ। ਉਸ ਵੇਲੇ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਬਣੇ ਸੱਜਣ ਸੁਹੇਲਾ, ਦੂਜਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਝਟ ਸਤਿਗੁਰ ਸ਼ਬਦ ਨੇ ਸਤਾਰਾਂ ਹਾੜ ਤੇਰੇ ਪਿਆਰ ਦੀਆਂ ਨਿਸ਼ਾਨੀਆਂ ਲਾਈਆਂ, ਜਗਤ ਪਿਆਰ ਨਜ਼ਰ ਕਿਸੇ ਨਾ ਆਈਆ। ਬਿਨਾ ਸ਼ਹਾਦਤਾਂ ਸ਼ਹਾਦਤਾਂ ਪਾਈਆਂ, ਆਪ ਆਪਣਾ ਹੁਕਮ ਵਰਤਾਈਆ। ਬਿਨਾ ਇਕਾਈਆਂ ਬਦਲ ਦਿਤੀਆਂ ਦਹਾਈਆਂ, ਆਪਣੇ ਰੰਗ ਨਾ ਕੋਇ ਰੰਗਾਈਆ। ਬਿਨਾ ਅੱਖੀਆਂ ਤੋਂ ਅੱਖੀਆਂ ਉਠਾਈਆਂ, ਬਿਨਾ ਨੈਣਾਂ ਨੈਣ ਤਕਾਈਆ। ਫੇਰ ਖ਼ੁਸ਼ੀ ਵਿਚ ਦਿਤੀਆਂ ਦੁਹਾਈਆਂ, ਬਿਨਾ ਬੋਲ ਬੋਲ ਸੁਣਾਈਆ। ਕੇਤੇ ਜੁਗ ਚੌਕੜੀਆਂ ਹੋਈਆਂ ਪਰਾਈਆਂ, ਆਪਣਾ ਪੰਧ ਮੁਕਾਈਆ। ਪ੍ਰਭ ਦਾ ਖੇਲ ਹੋਣਾ ਦਾਈ ਦਾਈਆਂ, ਸੋਹਣੀ ਵੰਡ ਵੰਡਾਈਆ। ਲੱਖ ਚੁਰਾਸੀ ਹੋਣੀਆਂ ਰੁਸ਼ਨਾਈਆਂ, ਨੂਰ ਨੁਰਾਨਾ ਡਗਮਗਾਈਆ। ਗੁਰ ਅਵਤਾਰ ਪੈਗ਼ੰਬਰਾਂ ਮਿਲਣੀਆਂ ਵਧਾਈਆਂ, ਖ਼ੁਸ਼ੀਆਂ ਢੋਲੇ ਗਾਈਆ। ਨਾਮ ਕਲਮਿਆਂ ਹੋਈਆਂ ਚਤੁਰਾਈਆਂ, ਅੱਖਰਾਂ ਨਾਲ ਅੱਖਰ ਸਿਫ਼ਤ ਸਲਾਹੀਆ। ਸਤਿਜੁਗ ਤ੍ਰੇਤਾ ਦੁਆਪਰ ਬਣ ਰੁਤਾਂ ਲੰਘਣੀਆਂ ਵਾਹੋ ਦਾਹੀਆਂ, ਪਾਂਧੀ ਪੰਧ ਮੁਕਾਈਆ। ਕਲਜੁਗ ਅੰਤਮ ਹੋਣੀਆਂ ਅੰਧੇਰੀਆਂ ਛਾਈਆਂ, ਨੂਰੀ ਚੰਦ ਨਾ ਕੋਇ ਚਮਕਾਈਆ। ਸਭ ਨੇ ਢੇਰੀਆਂ ਹੋਣੀਆਂ ਢਾਹੀਆਂ, ਹੌਸਲਾ ਸਕੇ ਨਾ ਕੋਇ ਰਖਾਈਆ। ਉਹ ਵਕ਼ਤ ਸੁਹੰਜਣਾ ਕਰੇ ਮੇਰਾ ਮਾਹੀਆ, ਮਹਿਬੂਬ ਨੂਰ ਅਲਾਹੀਆ। ਜਿਸ ਦੀਆਂ ਸ਼ਹਾਦਤਾਂ ਅਵਤਾਰ ਪੈਗ਼ੰਬਰ ਗੁਰ ਦੇਵਣ ਥਾਉਂ ਥਾਈਂਆ, ਤੇਰੇ ਦੁਆਰੇ ਆਪ ਦਰਸਾਈਆ। ਉਸ ਵੇਲੇ ਸਭ ਦੀਆਂ ਵਸਤੂਆਂ ਹੋਣ ਪਰਾਈਆਂ, ਮਾਲਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਿਹਾ ਮੇਰਾ ਖੇਲ ਹੋਣਾ ਅਪਾਰ, ਅਪਰੰਪਰ ਰਿਹਾ ਜਣਾਈਆ। ਤੇਰਾ ਤਤ ਹੋਣਾ ਉਜਿਆਰ, ਪੰਚਾਂ ਰੰਗ ਰੰਗਾਈਆ। ਤ੍ਰੈਗੁਣ ਮਾਇਆ ਭਰਾਂ ਭੰਡਾਰ, ਸੋਹਣੀ ਖੇਲ ਖਿਲਾਈਆ। ਰੂਪ ਧਰਾਂ ਤੇਈ ਅਵਤਾਰ, ਅਵਤਰ ਹੋ ਕੇ ਅੰਦਰ ਡੇਰਾ ਲਾਈਆ। ਜੋਤ ਨੂਰ ਕਰਾਂ ਉਜਿਆਰ, ਪੈਗ਼ੰਬਰਾਂ ਵਿਚ ਸਮਾਈਆ। ਗੁਰੂਆਂ ਦੇ ਸ਼ਬਦ ਦੀ ਧਾਰ, ਧਰਨੀ ਉਤੇ ਵਡਿਆਈਆ। ਅੰਤਮ ਹੋ ਕੇ ਆਵਾਂ ਕਲ ਕਲਕੀ ਅਵਤਾਰ, ਦੂਜਾ ਨਜ਼ਰ ਕੋਇ ਨਾ ਆਈਆ। ਤਨ ਵਜੂਦਾ ਕਰਾਂ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਮੇਰਾ ਰੂਪ ਨਾ ਪੁਰਖ ਨਾ ਨਾਰ, ਇਸਤਰੀ ਮਰਦ ਨਾ ਵੰਡ ਵੰਡਾਈਆ। ਚਾਰ ਜੁਗ ਦੇ ਸ਼ਾਸਤਰ ਕਰਕੇ ਜਾਣ ਇਜ਼ਹਾਰ, ਸਿਫ਼ਤਾਂ ਸਿਫ਼ਤ ਸਲਾਹੀਆ। ਪੇਸ਼ੀਨਗੋਈਆਂ ਕਰਨ ਪੁਕਾਰ, ਕੂਕ ਕੂਕ ਸੁਣਾਈਆ। ਮੇਰਾ ਖੇਲ ਹੋਵੇ ਅਪਾਰ, ਅਪਰੰਪਰ ਸੁਆਮੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਿਹਾ ਵਿਸ਼ਨ ਬ੍ਰਹਮਾ ਸ਼ਿਵ ਬਿਨ ਤਨ ਵਜੂਦੋਂ ਜਾਣਾ ਲੇਟ, ਲਿਟਾਂ ਨਜ਼ਰ ਕੋਇ ਨਾ ਆਈਆ। ਨਾਲੇ ਖ਼ਾਲੀ ਵਜਾਓ ਪੇਟ, ਬਿਨ

ਹੱਥਾਂ ਹੱਥ ਲਗਾਈਆ। ਇਕ ਪੁਰਖ ਅਕਾਲ ਦੀ ਰਖੋ ਟੇਕ, ਤੁਹਾਨੂੰ ਦਿਆਂ ਸਮਝਾਈਆ। ਤੁਹਾਡਾ ਲੇਖਾ ਹੋਣਾ ਪਤਾ ਨਹੀਂ ਕੇਤੇ ਕੇਤ, ਕੇਤੇ ਰੂਪ ਬਦਲਾਈਆ। ਮੇਰਾ ਸਤਿਗੁਰ ਸ਼ਬਦ ਦਾ ਕਰਨਾ ਹੇਤ, ਹਿਤਕਾਰੀਓ ਦਿਆਂ ਸਮਝਾਈਆ। ਮੈਂ ਸ਼ਹਿਨਸ਼ਾਹ ਹੋਵਾਂ ਕਿ ਸਭ ਦਾ ਨੇਤ, ਨੇਤਰ ਨਜ਼ਰ ਕਿਸੇ ਨਾ ਆਈਆ। ਸੰਸਾਰੀਆਂ ਭੰਡਾਰੀਆਂ ਸੰਘਾਰੀਆਂ ਮੈਂ ਸਭ ਨੂੰ ਕਰਾਂ ਖੇਤ, ਖੇਤਰ ਮੇਰਾ ਸਮਝ ਕੋਇ ਨਾ ਆਈਆ। ਥੋੜਾ ਜਿਹਾ ਤੁਹਾਨੂੰ ਦੱਸਾਂ ਭੇਤ, ਅੰਤਰ ਵੜ ਕੇ ਦਿਆਂ ਸਮਝਾਈਆ। ਮੈਂ ਨਾ ਕਿਸੇ ਦਾ ਬੇਟਾ ਤੇ ਨਾ ਹੋਵਾਂ ਬੇਟ, ਗੋਦੀ ਚੁਕ ਨਾ ਕੋਇ ਖਿਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਝਟ ਵਿਸ਼ਨ ਬ੍ਰਹਮਾ ਸ਼ਿਵ ਗਏ ਲਿਟ, ਲਿਟਾਂ ਨਜ਼ਰ ਕੋਇ ਨਾ ਆਈਆ। ਕਿਉਂ ਇਕੋ ਧਾਰ ਵਿਚ ਗਏ ਟਿਕ, ਧੂੜੀ ਮਸਤਕ ਖ਼ਾਕ ਰਮਾਈਆ। ਝਟ ਸਤਿਗੁਰ ਸ਼ਬਦ ਨੇ ਬਿਨ ਅੱਖਰਾਂ ਤੋਂ ਦਿਤੀ ਚਿਟ, ਚਿੱਟੇ ਉਤੇ ਕਾਲਾ ਨਜ਼ਰ ਕੋਇ ਨਾ ਆਈਆ। ਤਿੰਨੇ ਵੇਖਣ ਬਿਟ ਬਿਟ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਿਹਾ ਵਿਸ਼ਨ ਬ੍ਰਹਮਾ ਸ਼ਿਵ ਹੋਵੋ ਖ਼ਬਰਦਾਰ, ਆਪਣੀ ਲਉ ਅੰਗੜਾਈਆ। ਮੇਰਾ ਖੇਲ ਤਕਣਾ ਵਿਚ ਸੰਸਾਰ, ਸਤਿਗੁਰ ਸ਼ਬਦ ਸ਼ਬਦ ਜਣਾਈਆ। ਮੈਂ ਰੂਪ ਬਦਲਾਂ ਵਾਰੋ ਵਾਰ, ਨਿਰਗੁਣ ਸਰਗੁਣ ਆਪਣਾ ਵੇਸ ਵਟਾਈਆ। ਆਪਣਾ ਨਾਮ ਸਮਝਾ ਕੇ ਪੈਗ਼ੰਬਰ ਗੁਰ ਅਵਤਾਰ, ਤਤਾਂ ਰੰਗ ਰੰਗਾਈਆ। ਸ਼ਬਦ ਦੀ ਮਹਿੰਮਾ ਕਰ ਅਪਾਰ, ਗ੍ਰੰਥ ਸ਼ਾਸਤਰ ਦਿਆਂ ਬਣਾਈਆ। ਦੀਨਾਂ ਮਜ਼੍ਹਬਾਂ ਦੇ ਖੋਲ੍ਹ ਹੱਟ ਬਾਜ਼ਾਰ, ਤੂੰ ਮੇਰਾ ਮੈਂ ਤੇਰਾ ਨਾਮ ਕਲਮੇ ਜ਼ਬਾਨਾਂ ਉਤੇ ਵਿਕਾਈਆ। ਖੰਡੇ ਖੜਗ ਫੜ ਤਲਵਾਰ, ਤੀਰ ਕਮਾਨਾਂ ਨਾਲ ਕਰਾਂ ਲੜਾਈਆ। ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਮੇਰੀ ਪਾਵੇ ਕੋਈ ਨਾ ਸਾਰ, ਦੀਨ ਦੁਨੀ ਸਮਝ ਕਿਛ ਨਾ ਪਾਈਆ। ਆਪੇ ਅੰਦਰ ਆਪੇ ਹੋਵਾਂ ਬਾਹਰ, ਗੁਪਤ ਜ਼ਾਹਰ ਆਪਣੀ ਖੇਲ ਖਿਲਾਈਆ। ਨਾਲੇ ਸਤਿਗੁਰ ਸ਼ਬਦ ਨੇ ਇਕ ਦੋ ਤਿੰਨ ਚਾਰ ਵਾਰ ਕਿਹਾ ਲਲਕਾਰ, ਚਾਰੋਂ ਕੁੰਟ ਸਭ ਨੂੰ ਦਿਤਾ ਭੁਆਈਆ। ਬਿਨਾ ਅੱਖੀਆਂ ਤੋਂ ਨੂਰ ਜੋਤ ਹੋਇਆ ਦੀਦਾਰ, ਸਨਮੁਖ ਸਭ ਦੇ ਨਜ਼ਰੀ ਆਈਆ। ਤਨ ਵਜੂਦ ਸਾਰੇ ਦਿਸਣ ਛਾਰ, ਅਵਤਾਰ ਪੈਗ਼ੰਬਰ ਗੁਰ ਅੰਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਝਟ ਵਿਸ਼ਨ ਬ੍ਰਹਮੇ ਸ਼ਿਵ ਮੰਗੀਆਂ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਸਤਿਗੁਰ ਸ਼ਬਦ ਕਿਹਾ ਸੋ ਪੁਰਖ ਨਿਰੰਜਣ ਜਿਸ ਦੀ ਮੰਜ਼ਲ ਕੋਈ ਨਾ ਲੰਘਾ, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਏਕੰਕਾਰਾ ਜੋ ਦੇਵਣਹਾਰ ਅਨੰਦਾ, ਆਦਿ ਨਿਰੰਜਣ ਨੂਰ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸੂਰਾ ਸਰਬੰਗਾ, ਸ੍ਰੀ ਭਗਵਾਨ ਅਗੰਮ ਅਥਾਹੀਆ। ਪਾਰਬ੍ਰਹਮ ਆਪ ਆਪਣੇ ਸੰਗਾ, ਦੂਸਰ ਓਟ ਨਾ ਕੋਇ ਤਕਾਈਆ। ਫੇਰ ਹਸ ਕੇ ਕਿਹਾ ਵਿਸ਼ਨ ਬ੍ਰਹਮਾ ਸ਼ਿਵ ਉਏ ਬੱਚੂ ਮੇਰਾ ਜਦੋਂ ਅੰਤ ਹੋਇਆ ਤੇ ਕੋਲ ਹੋਏਗਾ ਸੱਤਰੰਗ ਦਾ ਡੰਡਾ, ਡੰਡਾਵਤ ਸਭ ਦੀ ਦਏ ਬਦਲਾਈਆ। ਨਾ ਕੋਈ ਭੇਖ ਰਹੇ ਨਾ ਪਾਖੰਡਾ, ਕੂੜੀ ਕਿਰਿਆ ਕਰੇ ਸਫ਼ਾਈਆ। ਜਗਤ ਜਹਾਨ ਵੇਖੇ ਦੀਨ ਦੁਨੀ ਦੀਆਂ ਕੰਧਾਂ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਉਸ ਵੇਲੇ ਜੋਤ ਦੀ ਧਾਰ ਸ਼ਬਦ ਦਾ ਸਵਾਂਗ ਤਨ ਵਜੂਦ ਹੋਵੇਗਾ ਤਤਾਂ ਪੰਜਾਂ ਵਾਲਾ ਬੰਦਾ, ਬੰਦਗੀ ਵਿਚ ਮੁਸ਼ੰਦਗੀ ਨਾ ਕੋਇ ਰਖਾਈਆ। ਜਿਸ ਦਾ ਪਿਆਰ ਹੋਵੇ ਠੰਡਾ, ਅਗਨੀ ਤਤ ਦਏ ਬੁਝਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਝਟ ਵਿਸ਼ਨ ਬ੍ਰਹਮਾ ਸ਼ਿਵ ਬਿਨ ਹੱਥਾਂ ਹੱਥ ਜੋੜੇ, ਬਿਨ ਸੀਸ ਸੀਸ ਨਿਵਾਈਆ। ਬਿਨ ਅੱਖਰਾਂ ਗਾਏ ਦੋਹਰੇ, ਬਿਨ ਰਸਨਾ ਢੋਲੇ ਗਾਈਆ। ਬਿਨ ਅਸਵ ਚੜ੍ਹੇ ਘੋੜੇ, ਭੱਜੇ ਵਾਹੋ ਦਾਹੀਆ। ਬ੍ਰਹਿਮੰਡ ਖੰਡ ਪੁਰੀ ਆਕਾਸ਼ ਸਾਰੇ ਦੌੜੇ, ਲੋਆਂ ਪੁਰੀਆਂ ਵੇਖ ਵਖਾਈਆ। ਜਿਧਰ ਤਕਿਆ ਉਧਰ ਪ੍ਰਭੂ ਦੀ ਲੋੜੇ, ਬਿਨਾ ਪ੍ਰਭੂ ਤੋਂ ਸ੍ਰਿਸ਼ਟੀ ਕੰਮ ਕਿਸੇ ਨਾ ਆਈਆ। ਫੇਰ ਤਿੰਨੇ ਬਿਨ ਕ਼ਦਮਾਂ ਤੋਂ ਪ੍ਰਭੂ ਦੇ ਚਰਨ ਤੇ ਝਾੜਨ ਜੋੜੇ, ਆਪਣੀ ਸੇਵ ਕਮਾਈਆ। ਸਤਿਗੁਰ ਸ਼ਬਦ ਕਿਹਾ ਉਹ ਨੌ ਸੌ ਚੁਰਾਨਵੇ ਚੌਕੜੀ ਜੁਗ ਬਚੂਓ ਤੁਹਾਡੇ ਵਾਸਤੇ ਥੋੜੇ, ਥੋੜਾ ਸਮਾਂ ਥੋੜੇ ਵਿਚੋਂ ਦਿਆਂ ਲੰਘਾਈਆ। ਉਹ ਵੇਖੋ ਜਗਤ ਜਹਾਨ ਧਾਰ ਦੀ ਵਿਦਿਆ ਤੇ ਸੱਸੇ ਉਤੇ ਹੋੜੇ, ਹੋੜੇ ਨਾਲ ਹਾਹੇ ਦੀ ਟਿੱਪੀ, ਟਿੱਪੀ ਦੇ ਵਿਚੋਂ ਟੀਕਾ ਟਿਪਣੀ ਵਾਲੇ ਸਾਰੇ ਦਿਆਂ ਮਿਟਾਈਆ। ਫੇਰ ਮੇਰੀ ਧਾਰ ਹੋਵੇ ਆਤਮਾ ਪਰਮਾਤਮਾ ਪਰਮਾਤਮਾ ਆਤਮਾ ਦੀ ਇਕੋ ਪੱਟੀ ਹੋਵੇ ਲਿਖੀ, ਅੰਤ ਪਟਨੇ ਵਾਲਾ ਲੇਖਾ ਦੇਵੇ ਪਾਈਆ। ਪਰ ਯਾਦ ਰਖਿਓ ਸਭ ਨੂੰ ਭਰਨੀ ਪੈਣੀ ਚੱਟੀ, ਪੁਰਾਤਨ ਚੇਟਕ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਿਹਾ ਸਤਿਗੁਰ ਸ਼ਬਦ ਕੀ ਕਰਦਾ ਅੱਜ ਦੀ ਲਈ ਵਾਰ ਥਿਤ, ਪਰ ਬਗ਼ੈਰ ਕ਼ਲਮ ਸ਼ਾਹੀ ਲੇਖ ਬਣਾਈਆ। ਨਾਲੇ ਪਈ ਤੂੰ ਸਾਡਾ ਬਣਿਆ ਰਹੀਂ ਮਿਤ, ਮਿਤਰਾ ਤੇਰੀ ਆਸ ਰਖਾਈਆ। ਸਾਡਾ ਕਿਹੜਾ ਚਿਤ, ਚਿਤ ਠਗੌਰੀ ਰਹੇ ਨਾ ਰਾਈਆ। ਅਸੀਂ ਚਾਹੁੰਦੇ ਅਸੀਂ ਸਦਾ ਇਕੱਠੇ ਰਹੀਏ ਨਿਤ, ਨਵਿਤ ਖੇਲ ਖੇਲੀਏ ਚਾਈਂ ਚਾਈਂਆ। ਕਿਉਂ ਸਾਡਾ ਸਭ ਦਾ ਇਕੋ ਪਿਤ, ਪੁਰਖ ਅਕਾਲ ਕਹਿ ਕੇ ਜਿਸ ਨੂੰ ਲਈਏ ਗਾਈਆ। ਪਰ ਇਕ ਗੱਲ ਯਾਦ ਆਉਂਦੀ ਜੇ ਉਸ ਨੇ ਅਗੇ ਜਾਂਦਿਆਂ ਜਾਂਦਿਆਂ ਦੀਨ ਦੁਨੀ ਵਿਚ ਮਜ਼੍ਹਬਾਂ ਦੀ ਪਾ ਦੇਣੀ ਵਿਥ, ਵਿਤਕਰੇ ਵਿਚ ਕਰਨੀ ਖ਼ਲਕ ਖ਼ੁਦਾਈਆ। ਕਿਸੇ ਨੂੰ ਪੱਥਰਾਂ ਉਤੇ ਕਿਸੇ ਨੂੰ ਪੂਜਾ ਲਾ ਦੇਣੀ ਇੱਟ, ਪਾਹਿਨਾਂ ਉਤੇ ਸੀਸ ਦੇਣੇ ਰਗੜਾਈਆ। ਝਟ ਸਤਿਗੁਰ ਸ਼ਬਦ ਨੇ ਉਸੇ ਵੇਲੇ ਵਿਸ਼ਨ ਬ੍ਰਹਮਾ ਸ਼ਿਵ ਨੂੰ ਬਿਨ ਅੱਖਰਾਂ ਤੋਂ ਲਿਖ ਕੇ ਦਿਤੀ ਚਿਟ, ਬਿਨ ਹੱਥਾਂ ਹੱਥ ਫੜਾਈਆ। ਤੁਸੀਂ ਸਾਵਧਾਨ ਹੋ ਕੇ ਜਾਣਾ ਟਿਕ, ਟਿਕਟਿਕੀ ਇਕੋ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਸਤਿਗੁਰ ਸ਼ਬਦ ਦੇ ਅਗੇ ਕੀਤੀ ਅਰਜ਼ੋਈ, ਬੇਨੰਤੀ ਦਿਤੀ ਸੁਣਾਈਆ। ਸਤਿਗੁਰ ਸ਼ਬਦ ਨੇ ਕਿਹਾ ਓ ਮਿਤਰੋ ਏਸ ਵਕ਼ਤ ਨੂੰ ਜਾਣੇ ਕੋਈ, ਸਮਝਣ ਵਾਲਾ ਸਮਝ ਕੋਇ ਨਾ ਆਈਆ। ਜਿਸ ਦੀ ਧਾਰ ਇਕ ਤੋਂ ਹੋਣੀ ਦੋਈ, ਨਿਰਗੁਣ ਸਰਗੁਣ ਰੂਪ ਜਣਾਈਆ। ਜਿਸ ਦੇ ਪਿਆਰ ਵਿਚ ਤੁਹਾਡੀ ਆਸ਼ਾ ਜਾਣੀ ਮੋਹੀ, ਮੁਹੱਬਤ ਵਿਚ ਤੁਸੀਂ ਸਾਰੇ ਜਾਓ ਸਮਾਈਆ। ਉਸ ਦੀ ਲੜੀ ਵਿਚ ਆਤਮ ਧਾਰ ਜਾਏ ਪਰੋਈ, ਪਰਮਾਤਮ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਿਹਾ ਜਿਸ ਵੇਲੇ ਮੈਂ ਧਰਿਆ ਰੂਪ ਤੇਈ ਅਵਤਾਰ, ਤ੍ਰੈਗੁਣ ਅਤੀਤਾ ਹੋ ਕੇ ਖੇਲ ਖਿਲਾਈਆ। ਗ੍ਰੰਥ ਸ਼ਾਸਤਰ ਮੇਰੀ ਮਹਿੰਮਾ ਦੇ ਗੁਣ ਕ਼ਲਮ ਸ਼ਾਹੀ ਦਏ ਉਚਾਰ, ਅੱਖਰ ਅੱਖਰਾਂ ਨਾਲ ਜੁੜਾਈਆ। ਪਰ ਫੇਰ ਵੀ ਮੈਂ ਸਭ ਤੋਂ ਵਸਾਂ ਬਾਹਰ, ਜੋਤੀ ਜਾਤਾ ਹੋ ਕੇ ਆਪਣੇ ਆਸਣ ਡੇਰਾ ਲਾਈਆ। ਮੇਰਾ ਨੂਰ ਮੇਰਾ ਜ਼ਹੂਰ ਜੋ ਕਿਸੇ

ਦੇ ਆਵੇ ਨਾ ਅਖ਼ਤਿਆਰ, ਮੁਖ਼ਤਿਆਰ ਵੇਖਣ ਕੋਇ ਨਾ ਪਾਈਆ। ਉਹ ਵਿਸ਼ਨ ਬ੍ਰਹਮਾ ਸ਼ਿਵ ਤੁਸੀਂ ਤਿੰਨੇ ਮੇਰੀ ਨਿੱਕੀ ਜਿਹੀ ਗੁਲਜ਼ਾਰ, ਤੇ ਗੁਲਸ਼ਨ ਦੇ ਬੂਟੇ ਦਿਤੇ ਲਗਾਈਆ। ਤ੍ਰੈਗੁਣ ਮਾਇਆ ਦੀ ਦਾਤ ਤੁਹਾਡੀ ਝੋਲੀ ਦੇਣੀ ਡਾਰ, ਰਜੋ ਤਮੋਂ ਸਤੋ ਤੁਹਾਡੇ ਨਾਲ ਮਿਲਾਈਆ। ਪੰਜ ਤਤ ਤੁਹਾਨੂੰ ਬਖ਼ਸ਼ ਦੇਣੀ ਬਹਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੋਹਣਾ ਸੰਗ ਬਣਾਈਆ। ਚਾਰੇ ਖਾਣੀ ਦੇ ਅਧਾਰ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਫੇਰ ਲੱਖ ਚੁਰਾਸੀ ਦਾ ਤੁਸੀਂ ਆਪਣਾ ਤਿਆਰ ਕਰਿਓ ਘਰ ਬਾਹਰ, ਸੋਹਣਾ ਰੰਗ ਰੰਗਾਈਆ। ਫੇਰ ਮੈਂ ਇਕ ਹੋਰ ਖੇਲ ਦੱਸਾਂ ਮੈਂ ਰੂਪ ਧਰਾਂ ਅਪਾਰ, ਅਪਰੰਪਰ ਹੋ ਕੇ ਵੇਸ ਵਟਾਈਆ। ਜੋਤ ਦੀ ਧਾਰ ਸ਼ਬਦ ਦਾ ਪਿਆਰ ਤਤਾਂ ਦਾ ਸਾਕਾਰ, ਖੇਲ ਖੇਲਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਿਹਾ ਵਿਸ਼ਨ ਬ੍ਰਹਮਾ ਸ਼ਿਵ ਜੁਗ ਕੇਤੇ ਜਾਣੇ ਬੀਤ, ਭੱਜਣ ਵਾਹੋ ਦਾਹੀਆ। ਕਿਸੇ ਦਾ ਕੋਈ ਨਹੀਂ ਰਹਿਣਾ ਮੀਤ, ਦੁਨੀਆ ਵਿਚ ਦੁਨੀਦਾਰ ਨਜ਼ਰ ਕੋਇ ਨਾ ਆਈਆ। ਮੇਰੇ ਨਾਮ ਦੇ ਢੋਲੇ ਬਦਲਦੇ ਰਹਿਣੇ ਗੀਤ, ਕਲਮੇ ਨਾਮ ਸਿਫ਼ਤਾਂ ਵਾਲੀ ਸਲਾਹੀਆ। ਪਰ ਮੇਰੀ ਕਿਰਪਾ ਤੋਂ ਬਿਨਾ ਕਿਸੇ ਦਾ ਅੰਤਰ ਨਹੀਂ ਹੋਣਾ ਠਾਂਢਾ ਸੀਤ, ਅਗਨੀ ਤਤ ਨਾ ਕੋਇ ਬੁਝਾਈਆ। ਝਟ ਵਿਸ਼ਨ ਬ੍ਰਹਮਾ ਸ਼ਿਵ ਦੀ ਨਿਕਲ ਗਈ ਚੀਕ, ਹਾਏ ਉਫ਼ ਤੇਰੇ ਨਾਮ ਦੁਹਾਈਆ। ਸਤਿਗੁਰ ਸ਼ਬਦ ਨੇ ਬਿਨਾ ਲਾਈਨ ਤੋਂ ਮਾਰੀ ਲੀਕ, ਨਿਸ਼ਾਨ ਦਿਤਾ ਵਖਾਈਆ। ਮੇਰੀ ਧਾਰ ਤੋਂ ਬਿਨਾ ਕਰੇ ਨਾ ਕੋਇ ਤਸਦੀਕ਼, ਸ਼ਹਾਦਤ ਸਕੇ ਨਾ ਕੋਇ ਭੁਗਤਾਈਆ। ਤਿੰਨਾਂ ਨੇ ਅੱਖਾਂ ਲਈਆਂ ਮੀਟ, ਸੁੰਨ ਸਮਾਧੀ ਵਿਚ ਸਮਾਈਆ। ਫੇਰ ਚਾਰੋਂ ਤਰਫ਼ ਬਦਲ ਕੇ ਪੀਠ, ਵੇਖਣ ਥਾਉਂ ਥਾਈਂਆ। ਸਤਿਗੁਰ ਸ਼ਬਦ ਕਿਹਾ ਖੇਲ ਵਖਾਇਆ ਅਨਡੀਠ, ਬਿਨ ਨੈਣਾਂ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਿਹਾ ਬ੍ਰਹਮਾ ਜੀ ਕੀ ਕਰੋਗੇ ਕਾਰ, ਕਰਤਾ ਕੀ ਦ੍ਰਿੜਾਈਆ। ਕੀ ਉਤਪਤ ਕਰੋਗੇ ਸੰਸਾਰ, ਤਨ ਵਜੂਦਾ ਖੇਲ ਖਿਲਾਈਆ। ਪੰਜ ਤਤ ਬਣਾਉਗੇ ਮਨਾਰ, ਤ੍ਰੈਗੁਣ ਰੰਗ ਚੜ੍ਹਾਈਆ। ਪਰ ਸਚ ਦੱਸੋ ਕਿਹੜੀ ਵਸਤ ਅੰਦਰ ਰਖੋਗੇ ਜਿਸ ਨਾਲ ਹੋਵੇ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਤਿੰਨੇ ਕਹਿਣ ਸਤਿਗੁਰ ਸ਼ਬਦ ਇਹ ਸਾਡੇ ਵੱਸ ਤੋਂ ਬਾਹਰ, ਸਾਡੀ ਚਲੇ ਨਾ ਕੋਇ ਚਤੁਰਾਈਆ। ਅਸੀਂ ਬਰਖ਼ੁਰਦਾਰ ਤੇਰੇ ਸੇਵਾਦਾਰ, ਤੇਰੇ ਹੁਕਮ ਵਿਚ ਸੀਸ ਨਿਵਾਈਆ। ਪਰ ਇਕ ਬਚਨ ਦੱਸ ਕਿਸ ਬਿਧ ਸਭ ਦਾ ਹੋਵੇ ਅੰਤ ਕਿਨਾਰ, ਲੇਖਾ ਕਵਣ ਚੁਕਾਈਆ। ਸਤਿਗੁਰ ਸ਼ਬਦ ਕਿਹਾ ਨਾ ਮੈਂ ਬੁਢਾ ਨਾ ਮੈਂ ਜਵਾਨ ਮੇਰਾ ਰੂਪ ਅਗੰਮ ਅਪਾਰ, ਇਹ ਮੇਰੀ ਬੇਪਰਵਾਹੀਆ। ਜਦੋਂ ਹੁਕਮ ਮਿਲੇ ਆਵਾਂਗਾ ਬਣ ਸਚੀ ਸਰਕਾਰ, ਸ਼ਹਿਨਸ਼ਾਹ ਹੋ ਕੇ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਉਹ ਦਿਵਸ ਸਤਾਰਾਂ ਹਾੜ ਦਾ ਪੁਰਾਤਨ, ਗ੍ਰੰਥ ਸ਼ਾਸਤਰ ਭੇਵ ਕੋਇ ਨਾ ਪਾਈਆ। ਉਹ ਖ਼ੁਸ਼ੀਆਂ ਵਾਲੀ ਰਾਤਨ, ਰੁਤੜੀ ਵਿਸ਼ਨ ਬ੍ਰਹਮਾ ਸ਼ਿਵ ਰਿਹਾ ਮਹਿਕਾਈਆ। ਜਿਸ ਦੇ ਵਿਚ ਭੇਵ ਕੋਈ ਨਾ ਬਾਤਨ, ਪਰਦਾ ਦਿਤਾ ਉਠਾਈਆ। ਜਿਸ ਨੂੰ ਸਕੇ ਨਾ ਕੋਈ ਵਾਚਨ, ਵਿਦਿਆ ਚਲੇ ਨਾ ਕੋਇ ਚਤੁਰਾਈਆ। ਝਟ ਸਤਿਗੁਰ ਸ਼ਬਦ ਕਿਹਾ ਸਤਾਰਾਂ ਹਾੜ ਤੇਰੇ ਨਾਲ ਮੇਰਾ ਜੁੜਿਆ ਨਾਤਨ, ਰਿਸ਼ਤਾ ਲਿਆ ਬਣਾਈਆ। ਤੇਰੀ ਮੰਜ਼ਲ ਵੇਖਾਂ ਘਾਟਨ, ਜੁਗ ਚੌਕੜੀ

ਪੌੜੀ ਡੰਡੇ ਫੋਲ ਫੁਲਾਈਆ। ਆਹ ਵੇਖ ਲੈ ਲੰਘਦੀ ਜਾਂਦੀ ਵਾਟਨ, ਪਾਂਧੀ ਹੋ ਕੇ ਭੱਜੇ ਵਾਹੋ ਦਾਹੀਆ। ਤੇਰਾ ਕਲ ਕਲੇਸ਼ ਆਵਾਂ ਕਾਟਨ, ਕਟਾਕਸ਼ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਇਕ ਵਖਾਈਆ। ਸਤਾਰਾਂ ਹਾੜ ਕਹੇ ਮੇਰੇ ਸ਼ਹਿਨਸ਼ਾਹ ਭੂਪ, ਭੂਪਤ ਭੂਪ ਤੇਰੀ ਸਰਨਾਈਆ। ਤੇਰਾ ਕਿਹੜਾ ਹੋਵੇ ਸਰੂਪ, ਮੈਨੂੰ ਦੇ ਸਮਝਾਈਆ। ਕਿਹੜਾ ਕਿਹੜਾ ਹੋਵੇ ਪੂਤ, ਪਿਤਾ ਪੂਤ ਗੋਦ ਉਠਾਈਆ। ਤੂੰ ਆਵੇਂ ਕਿਹੜੀ ਕੂਟ, ਕਵਣ ਕੁਟੀਆ ਸੋਭਾ ਪਾਈਆ। ਕਿਹੜਾ ਧਾਗਾ ਹੋਵੇ ਸੂਤ, ਸੂਤਰ ਧਾਰੀ ਦੇ ਸਮਝਾਈਆ। ਝਟ ਸਤਿਗੁਰ ਸ਼ਬਦ ਨੇ ਕਿਹਾ ਮੇਰਾ ਗ੍ਰਹਿ ਊਚੋ ਊਚ, ਅਗੰਮ ਅਥਾਹ ਮੇਰਾ ਮਾਹੀਆ। ਜਿਸ ਦਾ ਲੇਖਾ ਸੂਚੋ ਸੂਚ, ਸੁਚ ਸੰਜਮ ਆਪਣੇ ਰੰਗ ਰੰਗਾਈਆ। ਜਿਸ ਵੇਲੇ ਨੌ ਸੌ ਚੁਰਾਨਵੇ ਚੌਕੜੀ ਜੁਗ ਕਰ ਗਏ ਕੂਚ, ਧਰਨੀ ਉਤੋਂ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਹਾੜ ਸਤਾਰਾਂ ਕਹੇ ਸਤਿਗੁਰ ਸ਼ਬਦ ਕੁਛ ਮੇਰੀ ਪਾ ਦੇ ਝੋਲੀ, ਝਲਕ ਆਪਣੀ ਦੇ ਵਖਾਈਆ। ਧੁਰ ਦੇ ਹੁਕਮ ਦੀ ਸੁਣੀ ਬੋਲੀ, ਅਨਬੋਲਤ ਦਿਤੀ ਜਣਾਈਆ। ਜਿਸ ਵੇਲੇ ਦੀਨ ਦੁਨੀ ਕੂੜ ਦੀ ਖੇਲੇ ਹੋਲੀ, ਕਲਜੁਗ ਆਪਣਾ ਰੰਗ ਰੰਗਾਈਆ। ਸਚ ਪ੍ਰੀਤੀ ਸਕੇ ਕੋਈ ਨਾ ਘੋਲੀ, ਘੋਲੀ ਘੋਲ ਨਾ ਕੋਇ ਘੁਮਾਈਆ । ਧਰਮ ਦੀ ਚੁਕੇ ਕੋਈ ਨਾ ਡੋਲੀ, ਸਚ ਕਹਾਰ ਕੰਧ ਨਾ ਕੋਇ ਟਿਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮਾਇਆ ਮਮਤਾ ਪਾਵੇ ਰੌਲੀ, ਹਾਹਾਕਾਰ ਕਰੇ ਲੋਕਾਈਆ। ਉਸ ਵੇਲੇ ਜ਼ਰੂਰ ਆਵਾਂਗਾ ਉਪਰ ਧੌਲੀ, ਧਰਮ ਦਾ ਧਰਮ ਧਰਮ ਵਿਚੋਂ ਪਰਗਟਾਈਆ। ਪਰ ਇਹ ਮੇਰਾ ਖੇਲ ਬੜਾ ਹੋਵੇਗਾ ਹੌਲੀ ਹੌਲੀ ਹੌਲੀ, ਆਹਿਸਤਾ ਆਹਿਸਤਾ ਆਹਿਸਤਾ ਆਪਣਾ ਹੁਕਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਸਤਾਰਾਂ ਹਾੜ ਕਿਹਾ ਸਤਿਗੁਰ ਸ਼ਬਦ ਕੁਛ ਹੋਰ ਦੇ ਦੇ ਵਸਤ, ਦੇਵਣਹਾਰ ਤੇਰੀ ਬੇਪਰਵਾਹੀਆ। ਮੇਰੇ ਖ਼ਾਲੀ ਵੇਖ ਲੈ ਹਸਤ, ਝੋਲੀ ਤੇਰੇ ਅਗੇ ਡਾਹੀਆ। ਮੈਨੂੰ ਖ਼ੁਸ਼ੀਆਂ ਵਿਚ ਕਰ ਦੇ ਮਸਤ, ਮਸਤਾਨਾ ਦੇ ਬਣਾਈਆ। ਪਰ ਕੌਲ ਕਰ ਲੈ ਜਿਸ ਵੇਲੇ ਆਵੇਂ ਉਤੇ ਫ਼ਰਸ਼, ਫ਼ੈਸਲਾ ਅਰਸ਼ਾਂ ਵਾਲਾ ਮੁਕਾਈਆ। ਮੇਰੇ ਉਤੇ ਜ਼ਰੂਰ ਕਰੀਂ ਤਰਸ, ਰਹਿਮਤ ਦੇਣੀ ਕਮਾਈਆ। ਮੈਂ ਤੇਰਾ ਸਨਮੁਖ ਕਰਾਂ ਦਰਸ, ਦੀਦਾ ਦਾਨਿਸਤਾ ਇਕੋ ਨਜ਼ਰੀ ਆਈਆ। ਭਾਵੇ ਨੌ ਸੌ ਚੁਰਾਨਵੇ ਚੌਕੜੀ ਜੁਗ ਲੰਘ ਜਾਣ ਪਰ ਮੇਰੀ ਜ਼ਰੂਰ ਪੂਰੀ ਕਰੀਂ ਹਰਸ, ਹਵਸ ਦੇਣੀ ਗੁਆਈਆ। ਝਟ ਸਤਿਗੁਰ ਸ਼ਬਦ ਨੇ ਬਿਨਾ ਕਾਗ਼ਜ਼ ਕ਼ਲਮ ਤੋਂ ਲਿਖ ਦਿਤੀ ਸ਼ਰਤ, ਬਿਨ ਸ਼ਰਅ ਤੋਂ ਸਮਝਾਈਆ । ਮੈਂ ਨਿਰਗੁਣ ਧਾਰ ਹੋ ਕੇ ਸਰਗੁਣ ਹੋ ਕੇ ਫੇਰ ਆਵਾਂ ਪਰਤ, ਪਤਿਪਰਮੇਸ਼ਵਰ ਹੋ ਕੇ ਆਪਣਾ ਭੇਵ ਖੁਲ੍ਹਾਈਆ। ਹਾੜ ਸਤਾਰਾਂ ਤੈਨੂੰ ਵੀ ਭੇਜ ਕੇ ਉਤੇ ਧਰਤ, ਧਰਨੀ ਦਾ ਲੇਖਾ ਦਿਆਂ ਚੁਕਾਈਆ। ਝਟ ਵਿਸ਼ਨ ਬ੍ਰਹਮਾ ਸ਼ਿਵ ਸੋਚਾਂ ਵਿਚ ਗਏ ਲਟਕ, ਬੈਠੇ ਧਿਆਨ ਲਗਾਈਆ। ਸਤਿਗੁਰ ਸ਼ਬਦ ਨੇ ਦਿਤਾ ਝਟਕ, ਹਲੂਣਾ ਦਿਤਾ ਲਗਾਈਆ। ਮੈਂ ਸਾਹਿਬ ਸੁਲਤਾਨ ਨੌਜੁਆਨ ਮੇਰਾ ਮਾਲਕ ਸ੍ਰੀ ਭਗਵਾਨ ਮੇਰੀ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀ ਧਾਰ ਤੇ ਸ਼ਬਦ ਦੀ ਸਭ ਤੋਂ ਵਖਰੀ ਮਟਕ, ਚਾਲ ਨਿਰਾਲੀ ਇਕ ਰਖਾਈਆ। ਮੇਰੇ ਹੁਕਮ ਦਾ ਹੁਕਮ ਵਿਚੋਂ ਚੜ੍ਹ ਜਾਏ ਕਟਕ, ਬੇਅੰਤ ਬੇਅੰਤ ਬੇਅੰਤ ਖੇਲ ਵਖਾਈਆ। ਸਚ ਦਾ ਭਾਣਾ ਉਹ ਵਿਸ਼ਨ ਬ੍ਰਹਮਾ ਸ਼ਿਵ ਕਦੇ ਨਾ ਸਕੇ ਅਟਕ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਇਕ ਦੂਜੇ ਵਲ ਵੇਖ ਕੇ ਮਲਣ ਅੱਖੀਆਂ, ਸੱਜੇ ਖੱਬੇ ਧਿਆਨ ਲਗਾਈਆ। ਸਤਿਗੁਰ ਸ਼ਬਦ ਨੇ ਕਿਹੜੀਆਂ ਧਾਰਾਂ ਆਪਣੇ ਅੰਦਰ ਰਖੀਆਂ, ਸਾਨੂੰ ਸਮਝ ਕੁਛ ਨਾ ਪਾਈਆ। ਜਿਸ ਦਾ ਖੇਲ ਹੋਣਾ ਕੋਟਨ ਕੋਟ ਲੱਖ ਲੱਖੀਆਂ, ਗਣਤੀ ਗਣਤ ਨਾ ਕੋਇ ਗਿਣਾਈਆ। ਕਿਸ ਬਿਧ ਲੱਖ ਚੁਰਾਸੀ ਹੰਢਾਉਣੀਆਂ ਸਖ਼ੀਆਂ, ਆਤਮਾ ਪਰਮਾਤਮਾ ਹੋ ਕੇ ਵੇਖ ਵਖਾਈਆ। ਜਿਸ ਦੀਆਂ ਲੰਮੀਆਂ ਆਸਾ ਰਖੀਆਂ, ਅੰਤ ਸਕੇ ਨਾ ਕੋਇ ਸਮਝਾਈਆ। ਕਿਤਨੀਆਂ ਜੁਗ ਚੌਕੜੀਆਂ ਜਾਣੀਆਂ ਨੱਸੀਆਂ, ਭੱਜਣੀਆਂ ਵਾਹੋ ਦਾਹੀਆ। ਝਟ ਤਿੰਨਾਂ ਦੇ ਅੰਦਰ ਵਿਚਾਰਾਂ ਆਈਆਂ ਅੱਛੀਆਂ, ਅੱਛੀ ਤਰਹ ਵੇਖ ਵਖਾਈਆ। ਪਤਾ ਨਹੀਂ ਇਹ ਸਤਿਗੁਰ ਸ਼ਬਦ ਨੇ ਤਤਾਂ ਵਾਲੇ ਰੂਪ ਧਰਨੇ ਤੇ ਕਦੇ ਬਣ ਜਾਣਾ ਮਛ ਤੇ ਮਛੀਆਂ, ਕੱਛਾਂ ਮੱਛਾਂ ਆਪਣਾ ਖੇਲ ਖਿਲਾਈਆ। ਫੇਰ ਤਿੰਨਾਂ ਦੀਆਂ ਆਸ਼ਾਂ ਖਿੜ ਖਿੜ ਕੇ ਹਸੀਆਂ, ਖ਼ੁਸ਼ੀਆਂ ਦੇ ਢੋਲੇ ਗਾਈਆ। ਝਟ ਸਤਿਗੁਰ ਸ਼ਬਦ ਨੇ ਅਗੰਮੀ ਖ਼ਬਰਾਂ ਦੱਸੀਆਂ, ਬਿਨ ਅੱਖਰਾਂ ਕੀਤੀ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਬੱਚੂ ਮੇਰੇ ਹੁਕਮ ਦੀਆਂ ਲਿਖੋ ਪੱਟੀਆਂ, ਬਿਨਾ ਅੱਖਰ ਅੱਖਰ ਦ੍ਰਿੜਾਈਆ। ਤੁਹਾਨੂੰ ਸਭ ਨੂੰ ਅੰਤਮ ਭਰਨੀਆਂ ਪੈਣੀਆਂ ਚੱਟੀਆਂ, ਬਚਿਆ ਰਹਿਣ ਕੋਇ ਨਾ ਪਾਈਆ। ਓ ਜੁਗ ਚੌਕੜੀ ਦੇ ਮਨਵੰਤਰਾਂ ਵਾਲੀਆਂ ਤੁਹਾਡੀਆਂ ਹੱਟੀਆਂ, ਹਟਵਾਣਿਉ ਤੁਹਾਨੂੰ ਦਿਆਂ ਸਮਝਾਈਆ। ਚੁਰਾਸੀ ਲੱਖ ਜੂਨੀ ਦੀਆਂ ਖਟ ਲਓ ਖੱਟੀਆਂ, ਤਤਾਂ ਵਾਲੇ ਸਰੀਰ ਲਉ ਬਣਾਈਆ। ਪਰ ਯਾਦ ਰਖਿਓ ਆਤਮਾ ਮੇਰੇ ਬਿਨਾ ਕਿਸੇ ਅੰਦਰ ਨਹੀਂ ਜਾਣੀਆਂ ਰਖੀਆਂ, ਜੋਤ ਨੂਰ ਕਰੇ ਨਾ ਕੋਇ ਰੁਸ਼ਨਾਈਆ। ਮੇਰੇ ਨਾਲ ਉਸ ਵਿਹਾਰ ਵਿਚ ਕਿਸੇ ਦੀਆਂ ਹੋਣੀਆਂ ਨਹੀਂ ਹਿੱਸੇ ਪੱਤੀਆਂ, ਇਕੋੇ ਮਾਲਕ ਸਭ ਦਾ ਨਜ਼ਰੀ ਆਈਆ। ਤੁਹਾਨੂੰ ਵਡਿਆਈਆਂ ਦਿਤੀਆਂ ਤੋਲਿਆਂ ਵਿਚੋਂ ਰਤੀਆਂ, ਰਤਨ ਅਮੋਲਕ ਹੀਰੇ ਦਿਆਂ ਬਣਾਈਆ। ਪਰ ਯਾਦ ਕਰਿਓ ਅੰਤ ਸਭ ਦੀਆਂ ਰਹਿਣੀਆਂ ਖ਼ਾਲੀ ਹੱਥੀਆਂ, ਹਥੇਲੀਆਂ ਮਾਰ ਕੇ ਦਿਤਾ ਦ੍ਰਿੜਾਈਆ। ਤੁਸਾਂ ਧਾਰਾ ਬਦਲਦੇ ਰਹਿਣਾ ਇਕੱਠੀਆਂ, ਜੁਗ ਜੁਗ ਇਹ ਮੇਰੀ ਬੇਪਰਵਾਹੀਆ। ਪਤਾ ਨਹੀਂ ਕਿਤਨੀ ਵਾਰ ਸ੍ਰਿਸ਼ਟੀਆਂ ਬਣੀਆਂ ਤੇ ਕਿਤਨੀ ਵਾਰ ਢੱਠੀਆਂ, ਢਾਹ ਢਾਹ ਢੇਰੀ ਖ਼ਾਕ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਓ ਹਾੜ ਸਤਾਰਾਂ ਤੂੰ ਅੱਜ ਕਿਥੋਂ ਸਤਿਗੁਰ ਸ਼ਬਦ ਨੂੰ ਦਿਤਾ ਸੱਦਾ, ਸਦਕੇ ਵਾਰੀ ਘੋਲ ਘੁਮਾਈਆ। ਹਾੜ ਸਤਾਰਾਂ ਕਹੇ ਮਿਤਰੋ ਮੈਂ ਵੀ ਹੁਕਮ ਦਾ ਬੱਧਾ, ਬੰਦਨਾ ਵਿਚ ਏਸੇ ਨੂੰ ਸੀਸ ਨਿਵਾਈਆ। ਦੋ ਜਹਾਨ ਜਿਸ ਦੀ ਸਾਰੇ ਜਗਹ, ਜਿਧਰ ਵੇਖੋ ਉਧਰ ਨਜ਼ਰੀ ਆਈਆ। ਪਰ ਨਿਗਾਹ ਮਾਰੋ ਪਿਛਾ ਪਿਛੇ ਲੰਘ ਜਾਏ ਤੇ ਕੀ ਹਾਲ ਹੋਣਾ ਅਗਾ, ਨੌ ਸੌ ਚੁਰਾਨਵੇ ਚੌਕੜੀ ਜੁਗ ਤੋਂ ਬਾਦ ਕੀ ਆਪਣੀ ਖੇਲ ਖਿਲਾਈਆ। ਪਤਾ ਨਹੀਂ ਇਹ ਕਿਹੋ ਜਿਹਾ ਸੂਰਾ ਸਰਬਗਾ, ਸ਼ਹਿਨਸ਼ਾਹ ਧੁਰਦਰਗਾਹੀਆ। ਸਤਿਗੁਰ ਸ਼ਬਦ ਕਿਹਾ ਉਹ ਦੋਸਤੋ ਪ੍ਰੇਮੀਓ ਪਿਆਰਿਓ ਵਿਸ਼ਨੂੰ ਬ੍ਰਹਮਾ ਸ਼ਿਵ ਤੁਹਾਨੂੰ ਪਤਾ ਨਹੀਂ ਮੈਂ ਪਿਆਰ ਕਰਦਾ ਮੈਂ ਯਾਰ ਬਣਦਾ ਮੈਂ ਇਤਬਾਰ ਦੱਸਦਾ ਪਰ ਫੇਰ ਵੀ ਸਭ ਨੂੰ ਦੇ ਜਾਂਦਾ ਦਗ਼ਾ, ਮੇਰਾ ਭੇਵ ਕੋਇ ਨਾ ਪਾਈਆ। ਜਦੋਂ ਮੈਂ ਕਿਰਪਾ ਕਰਾਂ ਤੇ ਬੜੀ ਮਿਹਰ ਦੇ ਨਾਲ ਵਸਾਂ ਉਪਰ ਸ਼ਾਹਰਗਾ, ਨੌ ਦੁਆਰੇ ਦੇ ਉਤੇ ਆਪਣਾ ਡੇਰਾ ਲਾਈਆ। ਪਰ ਮੇਰੀ ਅੱਜ ਤਕ ਸਮਝੀ ਨਹੀਂ ਕਿਸੇ ਨੇ ਤਬਾ, ਅੰਤਰ ਸਮਝ ਕੁਛ ਨਾ ਆਈਆ। ਮੈਂ ਕਦੀ ਬੋਲਿਆ ਨਹੀਂ ਨਾਲ ਲਬਾਂ,

ਜਿਹਵਾ ਜ਼ਬਾਨ ਨਾ ਕੋਇ ਹਿਲਾਈਆ। ਪਰ ਮੇਰਾ ਖੇਲ ਹੁੰਦਾ ਹੁੰਦਾ ਜੁਗ ਚੌਕੜੀ ਬਾਦ ਸਬੱਬਾ, ਸਤਿਗੁਰ ਸ਼ਬਦ ਕਹੇ ਇਹ ਮੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਵਰਤਾਈਆ। ਸਤਾਰਾਂ ਹਾੜ ਕਹੇ ਸਤਿਗੁਰ ਸ਼ਬਦ ਕੁਛ ਮੇਰੀ ਝੋਲੀ ਪਾ ਦੇ ਦਾਨ, ਦਾਤਿਆ ਤੇਰੀ ਇਕ ਸਰਨਾਈਆ। ਸਤਿਗੁਰ ਸ਼ਬਦ ਨੇ ਕਿਹਾ ਸੁਣ ਲੈ ਬਿਨਾ ਕਾਨ, ਬਿਨ ਸਰਵਣਾਂ ਦਿਆਂ ਸੁਣਾਈਆ। ਮੇਰਾ ਮਾਲਕ ਸ੍ਰੀ ਭਗਵਾਨ, ਭਗਵਨ ਇਕ ਅਖਵਾਈਆ। ਜਿਸ ਦਾ ਲਹਿਣਾ ਨਾਲ ਦੋ ਜਹਾਨ, ਦੋਹਰਾ ਆਪਣਾ ਹੁਕਮ ਵਰਤਾਈਆ। ਬੇਸ਼ਕ ਮੇਰਾ ਰੂਪ ਬੇਪਹਿਚਾਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਵੇਲੇ ਮੈਂ ਧਰਤੀ ਉਤੇ ਹੋਇਆ ਪਰਧਾਨ, ਮਿਹਰਵਾਨ ਹੋ ਕੇ ਆਪਣਾ ਖੇਲ ਖਿਲਾਈਆ। ਨਿਰਗੁਣ ਤੋਂ ਸਰਗੁਣ ਹੋਵਾਂ ਤਤਾਂ ਵਾਲਾ ਜੁਆਨ, ਜੋਬਨ ਜੋਤ ਧਾਰ ਹੰਢਾਈਆ। ਹੁਕਮ ਸੰਦੇਸ਼ੇ ਧੁਰ ਦੇ ਦੇਵਾਂ ਆਣ, ਸ਼ਬਦੀ ਸ਼ਬਦ ਸ਼ਬਦ ਕਰ ਸ਼ਨਵਾਈਆ। ਅੱਖਰ ਅੱਖਰ ਮੇਰਾ ਦੇਣ ਬਿਆਨ, ਇਹ ਮੇਰੀ ਬੇਪਰਵਾਹੀਆ। ਮੈਂ ਪਤਾ ਨਹੀਂ ਰਾਮ ਬਣਾਂ ਕਿ ਕਾਹਨ, ਕਾਹਨਾਂ ਦਾ ਖੇਲ ਖਿਲਾਈਆ । ਪਤਾ ਨਹੀਂ ਪੈਗ਼ੰਬਰਾਂ ਦਾ ਪੈਗ਼ੰਬਰ ਹੋਵਾਂ ਕਿ ਅਮਾਮਾਂ ਦਾ ਅਮਾਮ, ਜਲਵਾਗਰ ਨੂਰ ਅਲਾਹੀਆ। ਸਤਿਗੁਰ ਸ਼ਬਦ ਤੇ ਸ਼ਬਦ ਦਾ ਹੋਵਾਂ ਬਲਵਾਨ, ਬਲਧਾਰੀ ਇਕ ਅਖਵਾਈਆ। ਹਾੜ ਸਤਾਰਾਂ ਪਰ ਤੈਨੂੰ ਇਕ ਦੇ ਕੇ ਜਾਵਾਂ ਬਿਆਨ, ਬਿਨ ਸਤਿਜੁਗ ਤਰੇਤਾ ਦੁਆਪਰ ਕਲਜੁਗ ਬਣਨ ਤੋਂ ਪਹਿਲੇ ਦਿਆਂ ਸਮਝਾਈਆ। ਜਿਸ ਵੇਲੇ ਜੁਗ ਚੌਕੜੀ ਲੰਘ ਗਏ ਵਿਚ ਜਹਾਨ, ਆਪਣਾ ਰੂਪ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਦੇ ਕੇ ਚਲੇ ਗਏ ਗਿਆਨ, ਗ੍ਰੰਥ ਸ਼ਾਸਤਰ ਵੇਦ ਪੁਰਾਨਾਂ ਅੰਜੀਲ ਕ਼ੁਰਾਨਾਂ ਸਿਫ਼ਤ ਸਲਾਹੀਆ। ਤੀਰਥ ਤਟ ਵੇਖਣੇ ਸਰੋਵਰ ਮਹਾਨ, ਜਲਧਾਰਾ ਵਹਿਣ ਵਹਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਬਣਨ ਨਿਸ਼ਾਨ, ਗੁਰੂਦੁਆਰਿਆਂ ਵੰਡ ਵੰਡਾਈਆ। ਕੋਟਨ ਨਾਮ ਹੋਣੇ ਪਰਧਾਨ, ਸਿਫ਼ਤਾਂ ਵਾਲੇ ਢੋਲੇ ਗਾਈਆ। ਤਤਾਂ ਵਾਲੇ ਤਤ ਵੰਡ ਕਰਨ ਇਨਸਾਨ, ਆਪ ਆਪਣਾ ਖੇਲ ਖਿਲਾਈਆ। ਮੇਰੀ ਸਮਝ ਨਾ ਆਵੇ ਵਿਚ ਜਹਾਨ, ਦੀਨ ਦੁਨੀ ਭੇਵ ਕੋਇ ਨਾ ਪਾਈਆ। ਯੋਧਾ ਸੂਰਬੀਰ ਬਣਾਂ ਬਲਵਾਨ, ਬਲਧਾਰੀ ਇਕ ਅਖਵਾਈਆ। ਸਤਿ ਦੇ ਹੁਕਮ ਦਾ ਕਰਾਂ ਫ਼ਰਮਾਨ, ਸਚਖੰਡ ਨਿਵਾਸੀ ਨਾਲ ਕਰਾਂ ਸਲਾਹੀਆ। ਧਰਨੀ ਉਤੇ ਧਰਮ ਦਾ ਝੁਲਾ ਕੇ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਮੇਰਾ ਖੇਲ ਤਕਣ ਜ਼ਿਮੀਂ ਅਸਮਾਨ, ਲੋਕ ਪਰਲੋਕ ਤਬਕਾਂ ਸਬਕ ਦਿਆਂ ਸਿਖਾਈਆ। ਇਹ ਲੇਖਾ ਆਉਣਾ ਨਹੀਂ ਵਿਚ ਵਿਧਾਨ, ਸਿਖਿਆ ਵਿਚ ਨਾ ਕੋਇ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਹਾੜ ਸਤਾਰਾਂ ਤੇਰੀ ਰਖ ਦਿਤੀ ਮੁਨਿਆਦ, ਜੁਗ ਚੌਕੜੀ ਖੇਲ ਖਿਲਾਈਆ। ਜਿਸ ਨੇ ਸਾਡੀ ਰਚਨਾ ਰਚੀ ਆਦਿ, ਵਿਸ਼ਨ ਬ੍ਰਹਮਾ ਸ਼ਿਵ ਦਿਤੀ ਵਡਿਆਈਆ। ਜਿਸ ਨੇ ਖੇਲ ਖੇਲਿਆ ਵਿਚ ਬ੍ਰਹਿਮਾਂਡ, ਬ੍ਰਹਿਮਾਂਡ ਵਿਚ ਆਪਣਾ ਹੁਕਮ ਵਰਤਾਈਆ। ਜਿਸ ਦਾ ਸ਼ਬਦ ਦਾ ਅਗੰਮੀ ਨਾਦ, ਜ਼ਿਮੀਂ ਆਸਮਾਨਾਂ ਕਰੇ ਸ਼ਨਵਾਈਆ। ਜਿਸ ਨੇ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇਣੀ ਦਾਦ, ਹੁਕਮ ਸੰਦੇਸ਼ੇ ਕਾਇਆ ਮੰਦਰ ਇਕ ਦ੍ਰਿੜਾਈਆ। ਜਿਸ ਨੂੰ ਸਭ ਨੇ ਮੰਨਣਾ ਵਾਹਿਦ, ਨੂਰ ਅਲਾਹ ਕਹਿ ਕੇ ਸੀਸ ਨਿਵਾਈਆ। ਜਿਸ ਨੂੰ ਸਭ ਨੇ ਕਰਨਾ ਯਾਦ, ਯਾਦਾਸ਼ਤ ਵਿਚ ਭੁਲ ਕਦੇ ਨਾ ਜਾਈਆ। ਉਹ ਬਣ ਕੇ ਮੋਹਣ ਮਾਧਵ ਮਾਧ, ਮਧੁਰ ਧੰਨ ਦਏ ਸੁਣਾਈਆ। ਜਿਸ ਦਾ ਹੁਕਮ ਹੋਣਾ ਬੋਧ ਅਗਾਧ, ਬੁੱਧੀ ਤੋਂ ਬਾਹਰ ਕਰੇ ਪੜ੍ਹਾਈਆ। ਸਤਾਰਾਂ ਹਾੜ ਯਾਦ ਰਖੀਂ

ਉਸਦਾ ਜਿਸ ਵੇਲੇ ਹੋਇਆ ਅੰਤ ਅਖ਼ੀਰ ਉਹ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹ ਬੇਪਰਵਾਹ ਭਗਤਾਂ ਦਾ ਹੋਵੇ ਮਦਦਗਾਰ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਾਰਾਂ ਹਾੜ ਕਹੇ ਪ੍ਰਭੂ ਉਹ ਮੇਰੇ ਸਤਿਗੁਰੂ ਮੇਰਾ ਝੁਕ ਲੈਣ ਦੇ ਸੀਸ, ਬਿਨ ਸੀਸ ਸੀਸ ਨਿਵਾਈਆ। ਉਹ ਸਤਿਗੁਰ ਸ਼ਬਦ ਤੂੰ ਮੇਰਾ ਜਗਦੀਸ਼, ਜਗਦੀਸ਼ਰ ਧੁਰਦਰਗਾਹੀਆ। ਮੈਂ ਜੁਗ ਚੌਕੜੀ ਤੇਰੇ ਹੁਕਮ ਦੇ ਪੀਸਣ ਲਵਾਂ ਪੀਸ, ਪੀਸ ਪੀਸ ਸੇਵ ਕਮਾਈਆ। ਝਟ ਅੰਦਰੋਂ ਆਵਾਜ਼ ਆਈ ਇਹ ਤੇਰਾ ਨਿਸ਼ਾਨਾ ਠੀਕ, ਠਾਕਰ ਹੋ ਕੇ ਦਿਆਂ ਦ੍ਰਿੜਾਈਆ। ਪਰ ਯਾਦ ਰਖ ਲੈ ਮੇਰੀ ਤਰੀਕ, ਤਾਰੀਕ ਅੰਧੇਰਾ ਦੀਨ ਦੁਨੀ ਵੇਖ ਵਖਾਈਆ। ਜਿਸ ਦੀ ਪੈਗ਼ੰਬਰਾਂ ਕਰਨੀ ਪੈਣੀ ਤਬਲੀਕ, ਵਾਹਿਦ ਅੱਲਾ ਕਹਿ ਕੇ ਸਾਰੇ ਜਾਣ ਸੁਣਾਈਆ। ਮੇਰਾ ਖੇਲ ਹੋਣਾ ਲਾਸ਼ਰੀਕ, ਸ਼ਰਅ ਤੋਂ ਬਾਹਰ ਕਰਾਂ ਪੜ੍ਹਾਈਆ। ਤੈਨੂੰ ਵੇਖਣਾ ਲਾ ਕੇ ਨੀਝ, ਬਿਨ ਨੈਣਾਂ ਨੈਣ ਉਠਾਈਆ। ਤੇਰੀ ਪੂਰੀ ਕਰਾਂ ਰੀਝ, ਸਿਰ ਤੇਰੇ ਹੱਥ ਟਿਕਾਈਆ। ਉਸ ਵੇਲੇ ਇਕ ਹੋਵੇ ਤਮਹੀਦ, ਸਿਖਿਆ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਸਾਹਿਬ ਇਕ ਗੁਸਾਈਂਆ। ਸਤਿਗੁਰ ਸ਼ਬਦ ਕਿਹਾ ਸਤਾਰਾਂ ਹਾੜ ਤੂੰ ਕਿੱਡਾ ਵੱਡਾ ਸੂਰਬੀਰ, ਮਿਹਰਵਾਨ ਅਖਵਾਈਆ। ਮਿਹਰਵਾਨਾ ਮਿਹਰ ਦਾ ਮਾਰ ਕੇ ਤੀਰ, ਅਣਿਆਲਾ ਇਕ ਚਲਾਈਆ। ਜੇ ਮੇਰਾ ਅੰਤ ਵੇਖਣਾ ਤੇ ਮੇਰੇ ਵਿਚ ਨਵੀਂ ਕਰੀਂ ਤਾਮੀਰ, ਪਿਛਲਾ ਲੇਖਾ ਰਹੇ ਨਾ ਰਾਈਆ। ਸ਼ਰਅ ਦੇ ਸਾਰੇ ਕਟ ਦੇਣੇ ਜ਼ੰਜੀਰ, ਚਾਰ ਜੁਗ ਦਾ ਝਗੜਾ ਦੇਣਾ ਮੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦੇ ਕੇ ਧੀਰ, ਧਰਮ ਦੀ ਧਾਰ ਦੇਣੀ ਸਮਝਾਈਆ। ਤੇਰੇ ਭਗਤ ਤੇਰੀ ਮੰਜ਼ਲ ਚੜ੍ਹਨ ਅਖ਼ੀਰ, ਆਖ਼ਰ ਮੇਲਾ ਮੇਲਣਾ ਚਾਂਈ ਚਾਂਈਆ। ਭਾਵੇਂ ਸਤਿਗੁਰ ਸ਼ਬਦ ਤੂੰ ਰਖ ਲਵੀਂ ਪੰਜਾਂ ਤਤਾਂ ਵਾਲਾ ਸਰੀਰ, ਤਨ ਵਜੂਦ ਆਪਣਾ ਡੇਰਾ ਲਾਈਆ। ਪਰ ਮੈਨੂੰ ਨਹੀਂ ਪਤਾ ਤੂੰ ਸ਼ਾਹ ਹੋਵੇਂ ਕਿ ਹਕੀਰ, ਸ਼ਹਿਨਸ਼ਾਹ ਹੋਵੇਂ ਧੁਰਦਰਗਾਹੀਆ। ਮੇਰੀ ਇਕ ਮੰਗ ਮੇਰੀ ਬਦਲ ਦੇਵੀਂ ਤਕ਼ਦੀਰ, ਤਦਬੀਰ ਆਪਣੇ ਨਾਲ ਬਣਾਈਆ । ਮੈਂ ਤੇਰੇ ਦਰ ਦਾ ਮੰਗਤਾ ਦਰਵੇਸ਼ ਭਿਖਾਰੀ ਫ਼ਕੀਰ, ਫ਼ਿਕਰਾ ਢੋਲਾ ਤੇਰਾ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾਂ ਸਹਾਈਆ। ਸਤਿਗੁਰ ਸ਼ਬਦ ਕਿਹਾ ਹਾੜ ਸਤਾਰਾਂ ਦਇਆ ਕਮਾਵਾਂਗਾ। ਸੋ ਪੁਰਖ ਨਿਰੰਜਣ ਹੋ ਕੇ ਖੇਲ ਖਿਲਾਵਾਂਗਾ। ਹਰਿ ਪੁਰਖ ਨਿਰੰਜਣ ਹੋ ਕੇ ਵੇਖ ਵਖਾਵਾਂਗਾ। ਏਕੰਕਾਰਾ ਹੋ ਕੇ ਵੇਸ ਵਟਾਵਾਂਗਾ। ਆਦਿ ਨਿਰੰਜਣ ਹੋ ਕੇ ਨੂਰ ਰੁਸ਼ਨਾਵਾਂਗਾ। ਅਬਿਨਾਸ਼ੀ ਕਰਤਾ ਹੋ ਕੇ ਸੋਭਾ ਪਾਵਾਂਗਾ। ਸ੍ਰੀ ਭਗਵਾਨ ਹੋ ਕੇ ਖੇਲ ਖਿਲਾਵਾਂਗਾ। ਪਾਰਬ੍ਰਹਮ ਹੋ ਕੇ ਪੜਦਾ ਆਪ ਉਠਾਵਾਂਗਾ। ਸਤਿਗੁਰ ਸ਼ਬਦ ਹੋ ਕੇ ਸ਼ਬਦੀ ਡੰਕ ਵਜਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਸਾਰੇ ਜੋਹ ਕੇ, ਹਲੂਣੇ ਨਾਲ ਹਿਲਾਵਾਂਗਾ। ਅਵਤਾਰ ਪੈਗ਼ੰਬਰ ਗੁਰੂ ਮੁਹੱਬਤ ਵਿਚ ਮੋਹ ਕੇ, ਤੇਰੇ ਨਾਲ ਮਿਲਾਵਾਂਗਾ। ਨਿਰਗੁਣ ਤੋਂ ਸਰਗੁਣ ਰੂਪ ਹੋ ਕੇ, ਸੋਹਣਾ ਖੇਲ ਖਿਲਾਵਾਂਗਾ। ਸਰਗੁਣ ਤਤ ਵਿਚਾਰ ਚਾਲ ਜੋਹ ਕੇ, ਜੋਤੀ ਜੋਤ ਵਿਚ ਸਮਾਵਾਂਗਾ। ਜੋਤੀ ਜਾਤਾ ਆਪ ਹੋ ਕੇ, ਆਪ ਆਪਣਾ ਵੇਸ ਵਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਵਾਂਗਾ। ਹਾੜ ਸਤਾਰਾਂ ਸਤਿਗੁਰ ਦਇਆ ਕਮਾਏਗਾ। ਦੀਨ ਦਿਆਲ ਵੇਸ ਵਟਾਏਗਾ। ਜੋਤੀ ਜਾਤਾ ਡਗਮਗਾਏਗਾ। ਬੰਕ

ਦੁਆਰਾ ਇਕ ਸੁਹਾਏਗਾ। ਤਨ ਵਜੂਦ ਸੋਭਾ ਪਾਏਗਾ। ਤਨ ਵਿਭੂਤ ਇਕ ਹੰਢਾਏਗਾ। ਮਹਿਬੂਬ ਆਪਣਾ ਰੰਗ ਰੰਗਾਏਗਾ। ਅੰਤ ਮਾਟੀ ਖ਼ਾਕ ਨੇਸਤੋ ਨਾਬੂਦ ਕਰਾਏਗਾ। ਜਗਤ ਜਹਾਨ ਵਿਚੋਂ ਝੂਜ, ਦੋ ਜਹਾਨਾਂ ਪੰਧ ਮੁਕਾਏਗਾ। ਸੰਸਾਰੀ ਭੰਡਾਰੀ ਸੰਘਾਰੀ ਤੁਹਾਡੀ ਦਿਸ਼ਾ ਕਰਕੇ ਕੂਚ, ਕੂਚਾ ਗਲੀ ਸਾਰੇ ਪੰਧ ਮੁਕਾਏਗਾ। ਅਗਲੀ ਫੇਰ ਦੱਸਕੇ ਸੂਝ, ਸਮਝ ਸਮਝ ਵਿਚੋਂ ਬਦਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਏਗਾ। ਸਚ ਦਾ ਹੁਕਮ ਇਕ ਵਰਤਾਵਾਂਗਾ । ਜੁਗ ਚੌਕੜੀ ਪੰਧ ਮੁਕਾਵਾਂਗਾ। ਕਲਜੁਗ ਅੰਤਮ ਵੇਖ ਵਖਾਵਾਂਗਾ। ਸਤਾਰਾਂ ਹਾੜਾ ਤੇਰਾ ਦਿਵਸ ਸੁਹਾਵਾਂਗਾ। ਭਗਤ ਸੁਹੇਲੇ ਨਾਲ ਮਿਲਾਵਾਂਗਾ। ਭਗਤ ਦੁਆਰ ਬੰਕ ਵਡਿਆਵਾਂਗਾ। ਰਾਓ ਰੰਕ ਰੰਗ ਚੜ੍ਹਾਵਾਂਗਾ। ਸਾਧ ਸੰਤ ਸੰਗ ਨਿਭਾਵਾਂਗਾ। ਆਦਿ ਅੰਤ ਭੇਵ ਚੁਕਾਵਾਂਗਾ। ਆਤਮ ਬਣ ਕੇ ਧੁਰ ਦਾ ਕੰਤ, ਕੰਤੂਹਲ ਇਕ ਅਖਵਾਵਾਂਗਾ। ਤੇਰੀ ਸੋਹਣੀ ਸੁਹਾ ਕੇ ਰੁਤ ਬਸੰਤ, ਪੱਤ ਟਹਿਣੀ ਫੁੱਲ ਗੁਰਮੁਖ ਆਪ ਮਹਿਕਾਵਾਂਗਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਵਾਂਗਾ। ਲਹਿਣਾ ਦੇਣਾ ਮੁਕਾ ਕੇ ਬਹਿਸ਼ਤ ਜੰਨੱਤ, ਸਵਰਗਾਂ ਭਗਤਾਂ ਚਰਨਾਂ ਹੇਠ ਰਖਾਵਾਂਗਾ। ਸਤਿ ਦੀ ਫੇਰ ਬਣਾ ਕੇ ਸਾਚੀ ਬਣਤ, ਸਤਿਜੁਗ ਲੋਕਮਾਤ ਲਗਾਵਾਂਗਾ। ਉਸ ਵੇਲੇ ਫੇਰ ਹੋਣਾ ਇਕੋ ਇਹੋ ਮੰਤ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਵਾਂਗਾ । ਸਤਿਗੁਰ ਸ਼ਬਦ ਕਹੇ ਸੁਣ ਸਤਾਰਾਂ ਹਾੜਾ, ਹਾੜੇ ਕਢਣ ਵਾਲਿਆ ਤੈਨੂੰ ਦਿਆਂ ਜਣਾਈਆ। ਉਠ ਨਿਗਾਹ ਮਾਰ ਲੈ ਤਕ ਲੈ ਭਗਤਾਂ ਦਾ ਅਖਾੜਾ, ਕਿਸ ਬਿਧ ਬੈਠੇ ਸੋਭਾ ਪਾਈਆ। ਸਤਿਗੁਰ ਸ਼ਬਦ ਤਕ ਲੈ ਲਾੜਾ, ਦੋ ਜਹਾਨਾਂ ਨਜ਼ਰੀ ਆਈਆ। ਤੈਨੂੰ ਚਾੜ੍ਹੇ ਰੰਗ ਗਾੜ੍ਹਾ, ਜੁਗ ਚੌਕੜੀ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਹਾੜ ਸਤਾਰਾਂ ਸੰਮਤ ਆ ਗਿਆ ਸ਼ਹਿਨਸ਼ਾਹੀ ਗਿਆਰਾਂ, ਯਾਰਾਂ ਮਿਤਰਾਂ ਨਾਲ ਵਡਿਆਈਆ। ਭਗਤਾਂ ਨਾਲ ਤਕ ਲੈ ਬਹਾਰਾਂ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਜਿਥੇ ਵੇਰਵਾ ਨਹੀਂ ਪੁਰਖ ਨਾਰਾਂ, ਨਰ ਨਰਾਇਣ ਦੇਵਣਹਾਰ ਸਰਨਾਈਆ। ਨਾਲੇ ਸਤਾਰਾਂ ਸਤਾਰਾਂ ਦੀਆਂ ਤਕ ਲੈ ਕਤਾਰਾਂ, ਹਰਿਜਨ ਸੋਹਣੇ ਸੋਭਾ ਪਾਈਆ। ਤਿੱਖੀਆਂ ਧਾਰ ਵੇਖ ਤਲਵਾਰਾਂ, ਤ੍ਰੈਗੁਣ ਦਾ ਪੰਧ ਮੁਕਾਈਆ। ਤਨ ਸ਼ਿੰਗਾਰ ਵੇਖ ਲੈ ਹਾਰਾਂ, ਜਿਨ੍ਹਾਂ ਹਿਰਦੇ ਵਸਿਆ ਧੁਰ ਦਾ ਮਾਹੀਆ। ਰਸਨਾ ਜਿਹਵਾ ਸੁਣ ਲੈ ਜੈਕਾਰਾ, ਇਕੋ ਢੋਲਾ ਗਾਈਆ। ਜਿਸ ਦਾ ਲਹਿਣਾ ਹਿੰਦੂ ਮੁਸਲਿਮ ਸਿੱਖ ਈਸਾਈ ਤੋਂ ਬਾਹਰਾ, ਆਤਮ ਪਰਮਾਤਮ ਭੇਵ ਚੁਕਾਈਆ। ਜਿਸ ਦਾ ਸਾਰੇ ਦੇ ਕੇ ਗਏ ਇਸ਼ਾਰਾ, ਪੇਸ਼ੀਨਗੋਈਆਂ ਵਿਚ ਸੁਣਾਈਆ। ਸਭ ਨੇ ਕਿਹਾ ਆਵੇ ਦੋਬਾਰਾ, ਜੋਤੀ ਜਾਤਾ ਨੂਰ ਅਲਾਹੀਆ। ਅਮਾਮ ਅਮਾਮਾ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਨੂੰ ਸਭ ਨੇ ਕਿਹਾ ਚਵੀਆਂ ਅਵਤਾਰਾ, ਜਗਦੀਸ਼ਾ ਇਕ ਅਖਵਾਈਆ। ਕਲ ਕਲਕੀ ਪਾਵੇ ਸਾਰਾ, ਮਹਾਸਾਰਥੀ ਵੇਸ ਵਟਾਈਆ। ਸੰਬਲ ਹੋਵੇ ਉਸ ਦਾ ਦੁਆਰਾ, ਵੇਦ ਵਿਆਸਾ ਗਿਆ ਸੁਣਾਈਆ। ਦੁਆਰਕਾ ਵਾਸੀ ਕੀਤਾ ਇਸ਼ਾਰਾ, ਸੈਨਤ ਸਤਿਗੁਰ ਸ਼ਬਦ ਲਗਾਈਆ। ਮੂਸਾ ਮੁਸਲਸਲ ਕੀਤਾ ਇਜ਼ਹਾਰਾ, ਕਲਮਾ ਅੱਖਰਾਂ ਨਾਲ ਸਲਾਹੀਆ। ਈਸਾ ਭੇਵ ਖੋਲ੍ਹਿਆ ਸਾਰਾ, ਅੰਤ ਆਵੇ ਮੇਰਾ ਅੱਬਾ ਧੁਰਦਰਗਾਹੀਆ। ਮੁਹੰਮਦ ਕਹਿ ਕੇ ਗਿਆ ਚਾਰ ਯਾਰਾ, ਸਦੀ ਚੌਧਵੀਂ ਅੰਤ ਵੇਖ ਵਖਾਈਆ।

ਨਾਨਕ ਨਿਰਗੁਣ ਧਾਰ ਭੇਵ ਖੋਲ੍ਹਿਆ ਸਾਰਾ, ਸਹਿਜ ਸਹਿਜ ਸਮਝਾਈਆ। ਗੋਬਿੰਦ ਕਿਹਾ ਸਤਿਗੁਰ ਧਾਰ ਆਵੇ ਦੁਬਾਰਾ, ਦੁਹਰਾ ਆਪਣਾ ਵੇਸ ਵਟਾਈਆ। ਜਿਸ ਨੇ ਸਭ ਦੀ ਪਾਉਣੀ ਸਾਰਾ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਸਤਾਰਾਂ ਹਾੜ ਸਤਿਜੁਗ ਤੇਰੀ ਸਦਾ ਹੋਵੇਗੀ ਪੂਜਾ, ਨੌ ਖੰਡ ਪ੍ਰਿਥਮੀ ਧਿਆਨ ਲਗਾਈਆ। ਇਸ ਤੋਂ ਵੱਡਾ ਦਿਵਸ ਹੋਰ ਹੋਏ ਕੋਈ ਨਾ ਦੂਜਾ, ਦੋ ਜਹਾਨ ਨਜ਼ਰ ਕੋਇ ਨਾ ਆਈਆ। ਮਿਹਰਵਾਨ ਮਹਿਬੂਬ ਤੇਰਾ ਵਕ਼ਤ ਸੁਹੰਜਣਾ ਬੂਝਾ, ਲੇਖਾ ਦਏ ਮੁਕਾਈਆ। ਅਗਲਾ ਭੇਵ ਖੋਲ੍ਹੇ ਗੁੱਝਾ, ਗੋਬਿੰਦ ਰੰਗ ਰੰਗਾਈਆ। ਜੋ ਇਸ਼ਾਰਾ ਦੇ ਕੇ ਗਿਆ ਬੁੱਧਾ, ਬੁੱਧੀ ਤੋਂ ਬਾਹਰ ਸੁਣਾਈਆ। ਮੇਰਾ ਨੂਰ ਸੁਆਮੀ ਆਵੇ ਉਤੇ ਬਸੁਧਾ, ਧਰਨੀ ਧਰਤ ਧਵਲ ਧੌਲ ਵਡਿਆਈਆ। ਜਿਸ ਮੇਟਣਾ ਅੰਤਮ ਕਲਜੁਗਾ, ਸਤਿਜੁਗ ਰੰਗ ਰੰਗਾਈਆ। ਨੌ ਖੰਡ ਪ੍ਰਿਥਮੀ ਬਣਾਉਣਾ ਇਕੋ ਝੁੱਗਾ, ਸੱਤਾਂ ਦੀਪਾਂ ਰੰਗ ਰੰਗਾਈਆ। ਨਾਮ ਕਲਮਾ ਲਏ ਕੋਈ ਨਾ ਭੁੱਗਾ, ਮਾਇਆ ਵੰਡ ਨਾ ਕੋਇ ਵੰਡਾਈਆ। ਪਰ ਫੇਰ ਖ਼ੁਸ਼ੀ ਨਾਲ ਹਸ ਕੇ ਕਿਹਾ ਸਤਾਰਾਂ ਹਾੜ ਸਤਿਜੁਗ ਤੋਂ ਪਹਿਲਾਂ ਇਕੋ ਵਾਰ ਘੋਰ ਹੋਏਗਾ ਯੁੱਧਾ, ਉਹ ਵੀ ਤੇਰਾ ਦਿਵਸ ਸੁਹੰਜਣਾ ਨਜ਼ਰੀ ਆਈਆ। ਜਗਤ ਜਹਾਨ ਕੂੜੀ ਕਿਰਿਆ ਵਿਚ ਹੋਵੇਗਾ ਖੁੱਭਾ, ਬਾਹਰ ਸਕੇ ਨਾ ਕੋਇ ਕਢਾਈਆ। ਝਟ ਹਾੜ ਸਤਾਰਾਂ ਰੋਇਆ ਮਾਰ ਕੇ ਭੁੱਬਾ, ਦਰੋਹੀ ਦਰੋਹੀ ਦਰੋਹੀ ਕਰ ਸੁਣਾਈਆ। ਮੇਰੇ ਸਾਹਿਬ ਸਤਿਗੁਰ ਮੇਰੇ ਵਿਚ ਜਨ ਭਗਤਾਂ ਕਰ ਉੱਘਾ, ਉਗਣ ਆਥਣ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਾਰਾਂ ਹਾੜ ਤੇਰੇ ਉਤੋਂ ਸਤਿਜੁਗ ਹੋਣਾ ਸ਼ੁਰੂ, ਸ਼ਰਅ ਦੀਨ ਮਜ਼੍ਹਬ ਰਹਿਣ ਕੋਇ ਨਾ ਪਾਈਆ। ਸਭ ਦਾ ਇਕੋ ਹੋਣਾ ਸ਼ਬਦ ਸਤਿਗੁਰੂ, ਦੂਜਾ ਇਸ਼ਟ ਨਾ ਕੋਇ ਮਨਾਈਆ। ਇਹ ਉਹ ਇਸ਼ਾਰਾ ਦਿਤਾ ਨਰਾਇਣ ਨੇ ਧਰੂ, ਧਰਨੀ ਉਤੇ ਗਿਆ ਸੁਣਾਈਆ। ਜਿਸ ਵੇਲੇ ਕਲਜੁਗ ਅੰਤਮ ਮੋੜਾ ਮੁੜੂ, ਕੂੜੀ ਕਿਰਿਆ ਪੰਧ ਮੁਕਾਈਆ। ਉਸ ਵੇਲੇ ਬਿਰਧਾਂ ਬਾਲਾਂ ਨੌਜਵਾਨਾਂ ਆਤਮ ਧਾਰ ਪਰਮਾਤਮ ਜੁੜੂ, ਜੋੜੀ ਸਤਿਗੁਰ ਸ਼ਬਦ ਬਣਾਈਆ। ਉਹ ਧੁਰ ਦਾ ਨਾਮ ਕਦੇ ਨਾ ਥੁੜੂ, ਅਤੋਟ ਅਤੁਟ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਸਤਿਜੁਗ ਕਹੇ ਮੈਂ ਜਿਸ ਵੇਲੇ ਪਿਆਰ ਕੀਤਾ ਨਾਲ ਹਾੜ ਸਤਾਰਾਂ, ਸਤਹ ਬੁਲੰਦੀ ਜ਼ਿਮੀਂ ਅਸਮਾਨ ਵੇਖ ਵਖਾਈਆ। ਇਕ ਸੰਦੇਸ਼ਾ ਦੇਣਾ ਧੁਰ ਦੇ ਪਰਵਰਦਿਗਾਰਾ, ਦੋ ਜਹਾਨਾਂ ਆਪ ਸੁਣਾਈਆ। ਇਕੋ ਮਾਨਵ ਜ਼ਾਤੀ ਹੋਣਾ ਨਾਅਰਾ, ਇਕੋ ਇਸ਼ਟ ਦੇਵ ਸੁਣਾਈਆ। ਇਕੋ ਮੰਦਰ ਹੋਣਾ ਇਕੋ ਹੋਵੇ ਦੁਆਰਾ, ਦੂਸਰ ਵੰਡ ਨਾ ਕੋਇ ਵੰਡਾਈਆ। ਇਕੋ ਗ੍ਰਹਿ ਹੋਵੇ ਘਰਬਾਰਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਇਕੋ ਪਾਵਣਹਾਰਾ ਹੋਵੇ ਸਾਰਾ, ਮਹਾਸਾਰਥੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਸਤਾਰਾਂ ਹਾੜ ਸੁਣ ਲੈ ਬਿਨਾ ਕੰਨ, ਕਾਇਨਾਤ ਦਿਆਂ ਜਣਾਈਆ। ਪਹਿਲੋਂ ਆਪਣਾ ਧੀਰਜ ਬੰਨ੍ਹ, ਮਨਸਾ ਮੂਲ ਨਾ ਕੋਇ ਹਲਕਾਈਆ। ਤੇਰਾ ਵਜੂਦ ਨਹੀਂ ਕੋਈ ਤਨ, ਤਤਵ ਨਜ਼ਰ ਕੋਇ ਨਾ ਆਈਆ। ਹਰਖ਼ ਸੋਗ ਨਹੀਂ ਕੋਈ ਗ਼ਮ, ਚਿੰਤਾ ਚਿਖਾ ਨਾ ਕੋਇ ਜਣਾਈਆ। ਸਾਰੀ ਸ੍ਰਿਸ਼ਟੀ ਮਾਨਵ ਜ਼ਾਤੀ ਵੇਖ ਲੈ ਬ੍ਰਹਮ, ਪਾਰਬ੍ਰਹਮ ਖੇਲ ਖਿਲਾਈਆ। ਤੇਰੇ

ਵਿਚ ਇਕੋ ਹੋਣਾ ਧਰਮ, ਦੂਜੀ ਵੰਡ ਨਾ ਕੋਇ ਵੰਡਾਈਆ। ਸਦੀ ਚੌਧਵੀਂ ਦਾ ਅੰਤ ਅਖ਼ੀਰ ਤੇ ਤੇਰੇ ਵਿਚ ਸਤਿਜੁਗ ਦਾ ਹੋਣਾ ਜਰਮ, ਧਰਨੀ ਨੇ ਗੋਦੀ ਚੁਕਣਾ ਚਾਈਂ ਚਾਈਂਆ। ਫੇਰ ਨਾ ਕੋਈ ਜ਼ਾਤ ਰਹੇ ਨਾ ਵਰਨ, ਬਰਨ ਦੀ ਵੰਡ ਨਾ ਕੋਇ ਵੰਡਾਈਆ। ਜ਼ਰੂਰ ਪੁਰਖ ਅਕਾਲ ਦੇ ਬਿਨਾ ਚਰਨ ਤੋਂ ਪੂਜੇ ਜਾਣਗੇ ਚਰਨ, ਪਾਹਨ ਪੱਥਰਾਂ ਸੀਸ ਨਾ ਕੋਇ ਨਿਵਾਈਆ। ਮੰਦਰ ਮਸੀਤਾਂ ਚਰਚਾਂ ਚਰਾਗਾਹਾਂ ਗੁਰੂਦਵਾਰਿਆਂ ਮੂਲ ਨਾ ਵੜਨ, ਸਾਰੇ ਭੱਜਣ ਵਾਹੋ ਦਾਹੀਆ। ਸਤਿਗੁਰ ਸ਼ਬਦ ਦਾ ਪੱਲੂ ਫੜਨ, ਤੂੰ ਹੀ ਪਿਤਾ ਤੂੰ ਹੀ ਮਾਈਆ। ਤੂੰ ਹੀ ਹਾਰ ਭੰਨਣ ਘੜਨ, ਤੇਰੇ ਹੱਥ ਵਡਿਆਈਆ। ਅਸੀਂ ਆਤਮਾ ਤੇਰਾ ਨੂਰ ਅਲਾਹੀ ਤੂੰ ਕਰਤਾ ਕਰਨੀ ਕਰਨ, ਕ਼ਾਦਰ ਕਰੀਮ ਇਕ ਅਖਵਾਈਆ। ਤੇਰੀ ਸਾਹਿਬ ਇਕੋ ਸਰਨ, ਸਰਨਗਤ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਾਰਾਂ ਹਾੜ ਕਹੇ ਪ੍ਰਭੂ ਇਕ ਇਕ ਗਿਆਰਾਂ ਦਾ ਵੇਖ ਲੈ ਆਪਣਾ ਸਾਲ, ਸਾਲ ਬਸਾਲੇ ਧਿਆਨ ਲਗਾਈਆ । ਸ੍ਰਿਸ਼ਟੀ ਦ੍ਰਿਸ਼ਟੀ ਤਕ ਲੈ ਹਾਲ, ਹਾਲਤ ਤਕ ਖ਼ਲਕ ਖ਼ੁਦਾਈਆ। ਕਲਜੁਗ ਕੂੜੀ ਕਿਰਿਆ ਤਕ ਲੈ ਕਾਲ, ਚਾਰੋਂ ਕੁੰਟ ਖੋਜ ਖੁਜਾਈਆ। ਸਚ ਪ੍ਰੀਤੀ ਤੇਰੀ ਘਾਲੇ ਕੋਈ ਨਾ ਘਾਲ, ਪ੍ਰੀਤਮ ਪ੍ਰੇਮ ਵਿਚ ਨਾ ਕੋਇ ਸਮਾਈਆ। ਫਲ ਰਿਹਾ ਨਾ ਕਿਸੇ ਕਾਇਆ ਡਾਲ੍ਹ, ਪੱਤ ਟਹਿਣੀ ਗਏ ਕੁਮਲਾਈਆ। ਤੂੰ ਆ ਕੇ ਪੁਛ ਲੈ ਮੁਰੀਦਾਂ ਹਾਲ, ਮੁਰਸ਼ਦ ਤੇਰੇ ਅਗੇ ਵਾਸਤਾ ਪਾਈਆ। ਸਤਿਗੁਰ ਸ਼ਬਦ ਬਣ ਦਲਾਲ, ਵਿਚੋਲਾ ਇਕੋ ਨਜ਼ਰੀ ਆਈਆ। ਜਨਭਗਤਾਂ ਆ ਕੇ ਸੁਰਤ ਸੰਭਾਲ, ਸੰਬਲ ਦੇ ਮਾਲਕ ਹੋ ਸਹਾਈਆ। ਸਾਚੀ ਵਸਤ ਦੇ ਧਨ ਮਾਲ, ਅਤੋਟ ਅਤੁਟ ਵਰਤਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਵਿਚੋਂ ਕਰ ਬਹਾਲ, ਸਿਰ ਸਿਰ ਆਪਣਾ ਹੱਥ ਟਿਕਾਈਆ। ਉਹ ਵਾਅਦਾ ਪੂਰਾ ਕਰ ਦੇ ਸ਼ਬਦ ਗੋਬਿੰਦ ਜੋ ਇਸ਼ਾਰਾ ਦਿਤਾ ਸਿੰਘ ਪਾਲ, ਸਤਿਗੁਰ ਤੇਰੇ ਹੱਥ ਵਡਿਆਈਆ। ਪੂਰਨ ਜੋਤ ਪੂਰਨ ਵਿਚ ਸੰਭਾਲ, ਸਮਗ੍ਰੀ ਸਚ ਸਚ ਟਿਕਾਈਆ। ਤੇਰਾ ਵਸਲ ਹੋਵੇ ਵਸਾਲ, ਵਿਸ਼ਵ ਦੇ ਮਾਲਕ ਆਪਣਾ ਰੰਗ ਰੰਗਾਈਆ। ਤੇਰਾ ਜਲਵਾ ਹੋਵੇ ਜਮਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਹਾੜ ਸਤਾਰਾਂ ਜੁਗ ਚੌਕੜੀ ਗਏ ਬੀਤ, ਆਪਣਾ ਪੰਧ ਮੁਕਾਈਆ। ਅਗੇ ਧਰਮ ਦੀ ਸੁਣ ਲੈ ਰੀਤ, ਧਰਮ ਧਾਰ ਦ੍ਰਿੜਾਈਆ। ਪੁਰਖ ਅਕਾਲੇ ਕਰਨੀ ਪ੍ਰੀਤ, ਪ੍ਰੀਤਮ ਇਕੋ ਨਜ਼ਰੀ ਆਈਆ। ਨਿਰਗੁਣ ਨਿਰੰਕਾਰ ਵਸਾਉਣਾ ਚੀਤ, ਠਗੌਰੀ ਮਨ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਗਾਉਣਾ ਗੀਤ, ਸੋਹੰ ਢੋਲਾ ਸਿਫ਼ਤ ਸਲਾਹੀਆ। ਝਗੜਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬੇ ਹੋਏ ਰੁਸ਼ਨਾਈਆ। ਮਾਨਸ ਜਨਮ ਜਾਣਾ ਜਗ ਜੀਤ, ਜਗ ਜੀਵਣ ਦਾਤੇ ਮਿਲ ਕੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਇਕ ਖਿਲਾਈਆ। ਸਤਿਗੁਰ ਸ਼ਬਦ ਕਹੇ ਵਕ਼ਤ ਆਇਆ ਸੁਹੰਜਣਾ, ਪ੍ਰਭ ਸੋਹਣੀ ਦਏ ਵਡਿਆਈਆ। ਕਿਰਪਾ ਕਰੇ ਆਦਿ ਨਿਰੰਜਣਾ, ਨਿਰਵੈਰ ਨੂਰ ਅਲਾਹੀਆ। ਉਹ ਦਾਤਾ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਚਰਨ ਧੂੜ ਕਰਾ ਕੇ ਮਜਨਾ, ਦੁਰਮਤ ਮੈਲ ਧੁਆਈਆ। ਜਿਸ ਦੇ ਹੁਕਮ ਵਿਚ ਕਲਜੁਗ ਵੰਞਣਾ, ਭੱਜੇ ਵਾਹੋ ਦਾਹੀਆ। ਸਤਿਜੁਗ ਸਾਚਾ ਲਗਣਾ, ਧਰਨੀ ਧਰਤ ਧਵਲ ਸੁਹਾਈਆ।

ਤ੍ਰੈਗੁਣ ਬੁਝਾਏ ਅਗਨਾ, ਅੰਮ੍ਰਿਤ ਮੇਘ ਨਾਮ ਬਰਸਾਈਆ। ਹਿਰਦੇ ਨਾਮ ਜਪਾਏ ਰਸਨਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਹਰ ਹਿਰਦੇ ਅੰਦਰ ਸਤਿਗੁਰ ਵਸਣਾ, ਸ਼ਬਦੀ ਸ਼ਬਦ ਸ਼ਬਦ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਹਰਿ ਆਦਿ ਜੁਗਾਦੀ ਮਿਹਰਵਾਨਾ, ਮਿਹਰਵਾਨ ਅਖਵਾਈਆ। ਜੋ ਜੁਗ ਜੁਗ ਧਾਰੇ ਬਾਣਾ, ਨਿਰਗੁਣ ਸਰਗੁਣ ਵੇਸ ਵਟਾਈਆ। ਜੋਤੀ ਜਾਤਾ ਹੋ ਪਰਧਾਨਾ, ਸ਼ਬਦੀ ਸ਼ਬਦ ਕਰੇ ਸ਼ਨਵਾਈਆ। ਜਨ ਭਗਤਾਂ ਵੇਖੇ ਮਾਰ ਧਿਆਨਾ, ਬਿਨ ਨੈਣਾਂ ਨੈਣ ਉਠਾਈਆ। ਕਲਜੁਗ ਅੰਤਮ ਕਰ ਪਹਿਚਾਨਾ, ਬੇਪਹਿਚਾਨ ਰਿਹਾ ਮਿਲਾਈਆ। ਆਤਮ ਦੇ ਕੇ ਬ੍ਰਹਮ ਗਿਆਨਾ, ਪਰਦਾ ਕੂੜ ਉਠਾਈਆ। ਸੁਰਤ ਮਿਲ ਕੇ ਸ਼ਬਦੀ ਕਾਹਨਾ, ਆਤਮ ਪਰਮਾਤਮ ਰੰਗ ਰੰਗਾਈਆ। ਘਰ ਬੰਕ ਸੁਹਾ ਮਕਾਨਾ, ਸਾਢੇ ਤਿੰਨ ਹੱਥ ਵਜੇ ਵਧਾਈਆ। ਸ਼ਾਹੋ ਭੂਪ ਬਣ ਸੁਲਤਾਨਾ, ਧੁਰ ਦਾ ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਾਰਾਂ ਹਾੜ ਕਹੇ ਸਤਿਗੁਰ ਸ਼ਬਦ ਮੇਰਾ ਮੇਟ ਕੂੜ ਕੁੜਿਆਰ, ਕੁਟੰਬ ਕਲਜੁਗ ਰਹਿਣ ਨਾ ਪਾਈਆ । ਸਚ ਵਸਤ ਦੇ ਅਧਾਰ, ਧੁਰ ਧੁਰ ਦਾ ਨਾਮ ਵਰਤਾਈਆ। ਮੇਰੀ ਖ਼ੁਸ਼ੀਆਂ ਵਾਲੀ ਮੌਲੇ ਬਹਾਰ, ਰੁਤੜੀ ਤੇਰੇ ਨਾਲ ਮਹਿਕਾਈਆ । ਮੈਂ ਬਣਿਆ ਦਰ ਭਿਖਾਰ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਦੇਵਣਹਾਰ ਸਿਕਦਾਰ, ਸਤਿਗੁਰ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਮੇਰਾ ਵੇਖੋ ਖੇਲ ਬੇਨਜ਼ੀਰ, ਨਜ਼ਰੀਏ ਸਭ ਦੇ ਦਿਆਂ ਬਦਲਾਈਆ। ਮੈਂ ਸ਼ਾਹੋ ਭੂਪ ਪੀਰਾਂ ਦਾ ਪੀਰ, ਪੈਗ਼ੰਬਰਾਂ ਦਾ ਪੈਗ਼ੰਬਰ ਨੂਰ ਅਲਾਹੀਆ। ਜੋ ਆਸਾ ਰਖ ਕੇ ਗਿਆ ਕਬੀਰ, ਕ਼ਬਰਾਂ ਤੋਂ ਬਾਹਰ ਧਿਆਨ ਲਗਾਈਆ। ਜਿਸ ਦੀ ਆਸ਼ਾ ਰਖੀ ਗੋਬਿੰਦ ਅਖ਼ੀਰ, ਬਿਨ ਅੱਖਰਾਂ ਅੱਖਰ ਸੁਣਾਈਆ। ਉਹ ਮਾਲਕ ਖ਼ਾਲਕ ਗਹਿਰ ਗੰਭੀਰ, ਗਵਰ ਇਕ ਅਖਵਾਈਆ। ਜਿਸ ਦਾ ਜਗਤ ਨਾਤਾ ਬਣਿਆ ਪੰਜਾਂ ਤਤਾਂ ਵਾਲੀ ਤਸਵੀਰ, ਤਸੱਵਰ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਕਰਨਵਾਲਾ ਮਿਹਰ, ਮਿਹਰਵਾਨ ਅਖਵਾਈਆ। ਵਸਣਹਾਰਾ ਨੇਰਨ ਨੇਰ, ਦੂਰ ਦੁਰਾਡਾ ਪੰਧ ਮੁਕਾਈਆ। ਜੁਗ ਚੌਕੜੀ ਮੇਰਾ ਫੇਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ। ਕਲਜੁਗ ਅੰਤਮ ਲਿਆ ਘੇਰ, ਚਾਰੋਂ ਕੁੰਟ ਘੇਰਾ ਪਾਈਆ। ਤਤਾਂ ਵਾਲਾ ਸਰੀਰ ਨਾਮ ਰਖਾ ਕੇ ਸਿੰਘ ਸ਼ੇਰ, ਸ਼ਰਅ ਸ਼ਰਅ ਵਿਚੋਂ ਬਦਲਾਈਆ। ਫੇਰ ਲੇਖਾ ਆਪ ਨਬੇਰ, ਆਪ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਨੂੰ ਹੋਰ ਆ ਗਿਆ ਚੇਤਾ, ਪੂਰਬ ਭੇਵ ਚੁਕਾਈਆ। ਰਵਾਲਸਰ ਜਾਂਦਿਆਂ ਜਾਂਦਿਆਂ ਓ ਗੋਬਿੰਦ ਲੇਟ ਗਿਆ ਵਿਚ ਖੇਤਾਂ, ਬਿਨਾ ਆਸਣ ਆਸਣ ਲਾਈਆ। ਪੁਰਖ ਅਕਾਲ ਨੂੰ ਮਸਤਕ ਟੇਕਾ, ਬਿਨ ਟਿੱਕੇ ਧੂੜੀ ਖ਼ਾਕ ਰਮਾਈਆ। ਫੇਰ ਆਪਣਾ ਆਪ ਕਰਕੇ ਭੇਟਾ, ਧੂੜ ਧੂੜਾਂ ਵਿਚ ਸਮਾਈਆ। ਨਾਲੇ ਹਸ ਕੇ ਕਿਹਾ ਤੂੰ ਪਿਤਾ ਮੈਂ ਤੇਰਾ ਬੇਟਾ, ਬੇਸ਼ਕ ਮੈਨੂੰ ਜੰਮਣ ਵਾਲੀ ਗੁਜਰੀ ਮਾਈਆ। ਮੈਂ ਸਤਿਗੁਰ ਤੇਰਾ ਸ਼ਬਦ ਤੇਰਾ ਮੇਰੇ ਨਾਲ ਹੋਵੇ ਠੇਕਾ, ਵਅਦਾ ਪੂਰਾ ਦੇਣਾ ਕਰਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਗੋਬਿੰਦ ਖੇਤਾਂ ਵਿਚ ਲੇਟਿਆ ਰਵਾਲਸਰ, ਸੋਹਣਾ ਰੂਪ ਬਣਾਈਆ। ਨਾਲ ਕਿਹਾ ਉਹ ਪੁਰਖ ਅਕਾਲੇ ਦੀਨ ਦਿਆਲੇ ਮੇਰਾ ਤਨ ਵਜੂਦ ਆ ਕੇ ਵਰ, ਮਾਲਕ ਹੋ ਕੇ ਵੇਖ ਵਖਾਈਆ। ਮੈਂ ਸਦਾ ਵਸਣਾ ਤੇਰੇ ਘਰ, ਦੂਜਾ ਦੁਆਰ ਰਹਿਣ ਕੋਇ ਨਾ ਪਾਈਆ। ਨਾ ਕੋਈ ਸ਼ਰਅ ਹੋਵੇ ਨਾ ਸ਼ਰ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਤੂੰ ਮਾਲਕ ਮੇਰਾ ਨਰਾਇਣ ਨਰ, ਨਰ ਹਰਿ ਇਕੋ ਇਕ ਅਖਵਾਈਆ। ਝਟ ਪ੍ਰਭੂ ਨੇ ਕਿਰਪਾ ਦਿਤੀ ਕਰ, ਹੁਕਮ ਸੰਦੇਸ਼ਾ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਝਟ ਗੋਬਿੰਦ ਸਤਿਗੁਰੂ ਲਾਈ ਬਿਨਾ ਸਿੰਘਾਸਣ ਸਮਾਧੀ, ਬਿਨਾ ਸੁਰਤ ਤੋਂ ਸੁਰਤ ਵਿਚ ਸਮਾਈਆ। ਬਿਨਾ ਰਸਨਾ ਤੋਂ ਲਿਆ ਅਰਾਧੀ, ਜਿਹਵਾ ਮੁਖ ਦੰਦ ਨਾ ਕੋਇ ਹਿਲਾਈਆ। ਬਿਨਾ ਆਵਾਜ਼ ਤੋਂ ਸੁਣਿਆ ਅਨਾਦੀ, ਨਾਦ ਧੁਨ ਸ਼ਨਵਾਈਆ। ਖੇਲ ਤਕ ਬ੍ਰਹਿਮਾਦੀ, ਬ੍ਰਹਿਮਾਂਡ ਵੇਖ ਵਖਾਈਆ। ਬਿਨਾ ਸੁਰਤੀ ਤੋਂ ਸੁਰਤੀ ਜਾਗੀ, ਜਾਗਰਤ ਜੋਤ ਜੋਤ ਰੁਸ਼ਨਾਈਆ। ਬਿਨਾ ਵੈਰਾਗ ਤੋਂ ਆਇਆ ਵੈਰਾਗੀ, ਆਪਣਾ ਪੰਧ ਮੁਕਾਈਆ। ਗੋਬਿੰਦ ਤੇਰਾ ਪਿਆਰ ਵਡ ਵਡਭਾਗੀ, ਭਗਵਨ ਦਏ ਵਡਿਆਈਆ। ਤੇਰੇ ਅੰਦਰ ਮੇਰਾ ਨੂਰ ਜੋਤ ਜ਼ਰੂਰ ਜਗੇਗਾ ਚਰਾਗ਼ੀ, ਚਰਾਗਾਹਾਂ ਕਰੇ ਰੁਸ਼ਨਾਈਆ। ਇਸ ਸ਼ਰੀਰ ਦੀ ਉਹ ਬਾਜ਼ਾਂ ਵਾਲਿਆ ਖੇਡ ਜਾਣੀ ਬਾਜ਼ੀ, ਬਾਜ਼ੀ ਦੀਨ ਦੁਨੀ ਉਲਟਾਈਆ। ਗੋਬਿੰਦ ਹਸ ਕੇ ਕਿਹਾ ਮੈਂ ਤੇਰੇ ਹੁਕਮ ਵਿਚ ਰਾਜ਼ੀ, ਰਾਜ਼ਕ ਰਿਜ਼ਕ ਰਹੀਮ ਤੇਰੀ ਸਰਨਾਈਆ। ਫੇਰ ਹੁਕਮ ਦੀ ਵਜੀ ਆਵਾਜ਼ੀ, ਧੁਨ ਧੁਨ ਵਿਚੋਂ ਪਰਗਟਾਈਆ। ਤੇਰੇ ਨਾਲ ਲਡਾਵਾਂਗਾ ਲਾਡੀ, ਲਾਡ ਆਪਣੇ ਨਾਲ ਰਖਾਈਆ। ਉਹ ਤੇਰੀ ਜ਼ਰੂਰ ਤਤਾਂ ਵਾਲੀ ਹੋਵੇਗੀ ਬਾਡੀ, ਤਨ ਵਜੂਦ ਜਗਤ ਨਜ਼ਰੀ ਆਈਆ। ਮੈਂ ਅੰਦਰ ਵੜ ਕੇ ਬਣ ਜਾਵਾਂ ਗਾਡੀ, ਜਿਸ ਨੂੰ ਗਾਡ ਵਾਹਿਦ ਨੂਰ ਕਹੇ ਖ਼ਲਕ ਖ਼ੁਦਾਈਆ। ਗੋਬਿੰਦ ਹਸ ਕੇ ਕਿਹਾ ਏਥੇ ਨਾ ਕੋਈ ਸਵਾਲ ਨਾ ਜਵਾਬੀ, ਜਵਾਬ ਤਲਬੀ ਨਾ ਕੋਇ ਸਮਝਾਈਆ। ਇਹ ਮੇਰੇ ਉਤੇ ਕਿਰਪਾ ਕਰੀਂ ਸ਼ਤਾਬੀ, ਬਹੁਤੀ ਦੇਰ ਨਾ ਕੋਇ ਲਗਾਈਆ। ਝਟ ਹੁਕਮ ਹੋਇਆ ਤੇਰਾ ਢਈਆ ਲੰਘਣਾ ਤੇ ਫੇਰ ਬਣਨਾ ਕੰਤ ਸੁਹਾਗੀ, ਸੋਹਣਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਪਰਦਾ ਆਪ ਉਠਾਈਆ। ਹਸ ਕੇ ਕਹੇ ਰਵਾਲਸਰ ਦੀ ਧਰਤੀ, ਮਿੱਟੀ ਖ਼ਾਕ ਰਹੀ ਸੁਣਾਈਆ। ਜੋ ਸਾਹਿਬ ਆਵੇ ਨਿਧ ਪਰਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੀ ਗੋਬਿੰਦ ਨਾਲ ਸ਼ਰਤੀ, ਸ਼ਰਅ ਦੀਨ ਦੁਨੀ ਬਦਲਾਈਆ। ਉਹ ਖੇਲ ਸਮਝਾਏ ਆਪਣੇ ਘਰ ਦੀ, ਗ੍ਰਹਿ ਮੰਦਰ ਇਕ ਵਖਾਈਆ । ਸ੍ਰਿਸ਼ਟੀ ਭਿਖਾਰਨ ਰਹੇ ਨਾ ਦਰ ਦਰ ਦੀ, ਚਾਰੋਂ ਕੁੰਟ ਭੱਜੇ ਨਾ ਵਾਹੋ ਦਾਹੀਆ। ਤੂੰ ਮੇਰਾ ਮੈਂ ਤੇਰਾ ਇਕੋ ਤੁਕ ਹੋਵੇ ਪੜ੍ਹਦੀ, ਕਲਮਾ ਕਾਇਨਾਤ ਇਕ ਸਮਝਾਈਆ। ਆਤਮ ਪਰਮਾਤਮ ਮੰਜ਼ਲ ਹੋਵੇ ਚੜ੍ਹਦੀ, ਅਗੇ ਹੋ ਨਾ ਕੋਇ ਅਟਕਾਈਆ। ਤਾਕ਼ਤ ਰਹੇ ਨਾ ਹੰਕਾਰ ਗੜ੍ਹ ਦੀ, ਹਉਮੇ ਹੰਗਤਾ ਦਏ ਮਿਟਾਈਆ। ਜਗਤ ਤ੍ਰਿਸ਼ਨਾ ਮੂਲ ਰਹੇ ਨਾ ਸੜਦੀ, ਅੰਮ੍ਰਿਤ ਮੇਘ ਨਾਮ ਬਰਸਾਈਆ। ਕਲਜੁਗ ਕੂੜੀ ਕਿਰਿਆ ਮੇਟੇ ਕਲ ਦੀ, ਕਲਕਾਤੀਆਂ ਡੇਰਾ ਢਾਹੀਆ। ਖੇਲ ਖਿਲਾਏ ਅਛਲ ਅਛਲ ਦੀ, ਵਲ ਛਲਧਾਰੀ ਆਪਣਾ ਹੁਕਮ ਵਰਤਾਈਆ। ਕਿਸੇ ਨੂੰ ਸਮਝ ਨਾ ਆਵੇ ਘੜੀ ਪਲ ਦੀ, ਕੀ ਪਲਕਾਂ ਦੇ ਉਹਲੇ ਬਹਿ ਕੇ ਖੇਲ ਖਿਲਾਈਆ। ਜਿਸ ਸਾਰ ਪਾਉਣੀ ਜਲ ਥਲ ਦੀ, ਮਹੀਅਲ ਆਪਣਾ ਹੁਕਮ ਵਰਤਾਈਆ।

ਉਸ ਆਸ਼ਾ ਪੂਰੀ ਕਰਨੀ ਬਾਵਨ ਧਾਰ ਬਲ ਦੀ, ਪੂਰਬ ਲਹਿਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਸੁਣ ਉਏ ਸਤਾਰਾਂ ਹਾੜਾ, ਬਿਨ ਅੱਖਾਂ ਅੱਖ ਖੁਲ੍ਹਾਈਆ । ਨਿਗਾਹ ਮਾਰ ਲੈ ਵਿਚ ਮਾਛੂਵਾੜਾ, ਆਪ ਆਪਣਾ ਬਲ ਪਰਗਟਾਈਆ। ਜਿਸ ਵੇਲੇ ਗੋਬਿੰਦ ਸੁੱਤਾ ਵਿਚ ਝਾੜਾ, ਜੰਡੀ ਧਾਰ ਦਏ ਗਵਾਹੀਆ। ਕਲਜੁਗ ਖ਼ੁਸ਼ੀਆਂ ਲਾਇਆ ਅਖਾੜਾ, ਨੱਚੇ ਟੱਪੇ ਵਾਹੋ ਦਾਹੀਆ। ਧਰਨੀ ਤਕ ਕੇ ਧੁਰ ਦਾ ਲਾੜਾ, ਢੋਲੇ ਖ਼ੁਸ਼ੀਆਂ ਵਾਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਗੋਬਿੰਦ ਮਾਛੂਵਾੜੇ ਉਤੇ ਧਰਤੀ ਆਪਣੀ ਲਾਈ ਛਾਤੀ, ਸੀਨਾ ਸੀਨੇ ਨਾਲ ਛੁਹਾਈਆ। ਤਲਵਾਰ ਦੀ ਨੋਕ ਨਾਲ ਲਿਖੀ ਅਗੰਮੀ ਪਾਤੀ, ਜਿਸ ਦਾ ਅੱਖਰ ਨਜ਼ਰ ਕੋਇ ਨਾ ਆਈਆ। ਨੀ ਤੇਰੇ ਉਤੇ ਆਉਣਾ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੇ ਹੱਥ ਸਭ ਦੀ ਜ਼ਿੰਦਗੀ ਹਯਾਤੀ, ਆਦਿ ਜੁਗਾਦਿ ਆਪਣਾ ਹੁਕਮ ਵਰਤਾਈਆ। ਉਹ ਅੰਤਮ ਮੇਟੇ ਕਲਜੁਗ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਈਆ। ਮਾਨਵ ਜ਼ਾਤੀ ਹੋਵੇ ਇਕ ਜਮਾਤੀ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਇਕੋ ਕਲਮਾ ਹੋਵੇ ਸਫ਼ਾਤੀ, ਜਜ਼ਬਾਤੀ ਆਪਣਾ ਹੁਕਮ ਵਰਤਾਈਆ। ਇਕੋ ਸਰਘੀ ਹੋਵੇ ਪਰਭਾਤੀ, ਇਕੋ ਆਪਣਾ ਰੰਗ ਰੰਗਾਈਆ। ਇਕੋ ਮਜ਼੍ਹਬ ਹੋਵੇ ਜ਼ਾਤੀ, ਇਕੋ ਕਲਮਾ ਪੜ੍ਹੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਿਗੁਰ ਗੋਬਿੰਦ ਸਿੰਘ ਕੀਤਾ ਇਸ਼ਾਰਾ, ਸੈਨਤ ਅਗੰਮ ਲਗਾਈਆ। ਵਾਹ ਮੇਰੇ ਪਰਵਰਦਿਗਾਰਾ, ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਤਕ ਕਿਨਾਰਾ, ਮੁਹੰਮਦ ਬੈਠਾ ਪੰਧ ਮੁਕਾਈਆ। ਚਾਰੋਂ ਕੁੰਟ ਧੂੰਆਂਧਾਰਾ, ਨੂਰੀ ਚੰਦ ਨਾ ਕੋਇ ਚਮਕਾਈਆ। ਝਟ ਹਸ ਕੇ ਕਹੇ ਚੰਦ ਸਿਤਾਰਾ, ਪ੍ਰਭ ਦਾ ਖੇਲ ਬੇਪਰਵਾਹੀਆ। ਉਹ ਸਭ ਦਾ ਮੀਤ ਮੁਰਾਰਾ, ਮਿਤਰ ਪਿਆਰਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਮਾਛੂਵਾੜਾ ਕਹੇ ਮੇਰੀ ਧਰਤੀ ਪਵਿਤ੍ਰ ਹੋਈ ਖ਼ਾਕ, ਮਾਟੀ ਸੋਭਾ ਪਾਈਆ। ਮੇਰੇ ਅੰਤਸ਼ਕਰਨ ਦਾ ਖੁਲ੍ਹਿਆ ਤਾਕ, ਪਰਦਾ ਰਿਹਾ ਨਾ ਰਾਈਆ। ਮੈਨੂੰ ਯਾਦ ਗੋਬਿੰਦ ਦਾ ਭਵਿਖਤ ਵਾਕ, ਵਾਕਿਆ ਦਿਆਂ ਸੁਣਾਈਆ। ਜਿਸ ਵੇਲੇ ਉਸ ਜ਼ਿਮੀਂ ਅਸਮਾਨ ਲਿਆ ਝਾਕ, ਬਿਨ ਨੈਣ ਨੈਣ ਤਕਾਈਆ। ਨਾ ਦਿਵਸ ਰਹੀ ਨਾ ਰਾਤ, ਘੜੀ ਪਲ ਨਾ ਕੋਇ ਸਮਝਾਈਆ। ਨਾ ਮਜ਼੍ਹਬ ਰਿਹਾ ਨਾ ਜ਼ਾਤ, ਨਾ ਕਲਮਾ ਵੰਡ ਵੰਡਾਈਆ। ਨਾ ਝਗੜਾ ਕਾਗ਼ਜ਼ਾਤ, ਨਾ ਅੱਖਰਾਂ ਕੋਈ ਲੜਾਈਆ। ਝਟ ਗੋਬਿੰਦ ਨੇ ਅਗਲਾ ਤਕਿਆ ਵਾਕ਼ਿਆਤ, ਵਾਕ਼ਿਆਤ ਵੇਖਿਆ ਚਾਈਂ ਚਾਈਂਆ। ਧਰਮ ਈਮਾਨ ਪਾ ਜਾਣੀ ਵਫ਼ਾਤ, ਮੜ੍ਹੀਆਂ ਗੋਰ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਂ ਸੁਣਿਆ ਸ਼ਬਦ ਅਗੰਮ ਸੰਦੇਸ਼ਾ, ਸੰਧਿਆ ਸਰਘੀ ਨਾ ਕੋਇ ਵਡਿਆਈਆ। ਕੀ ਖੇਲ ਕਰੇ ਨਰ ਨਰੇਸ਼ਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਅਵਲੜਾ ਹੋਣਾ ਵੇਸਾ, ਜੋਤੀ ਜਾਤਾ ਡਗਮਗਾਈਆ। ਹੁਕਮ ਸੁਣਾਏ ਦਸ ਦਸਮੇਸਾ, ਦਹਿ ਦਿਸ਼ਾ ਧਿਆਨ ਲਗਾਈਆ। ਕਲਜੁਗ ਅੰਤਮ ਆਵੇ ਨਰ ਨਰੇਸ਼ਾ, ਨਰ ਹਰਿ ਕਰਤਾ ਇਕ ਅਖਵਾਈਆ। ਜਿਹੜਾ ਸਦਾ ਰਹੇ ਹਮੇਸ਼ਾ, ਜਨਮ ਮਰਨ

ਨਾ ਰੂਪ ਬਦਲਾਈਆ। ਜਿਸ ਅੰਤਮ ਝਗੜਾ ਮੇਟਣਾ ਮੁੱਲਾ ਸ਼ੇਖ਼ਾ, ਦੀਨਾਂ ਮਜ਼੍ਹਬਾਂ ਪੰਧ ਮੁਕਾਈਆ। ਲੇਖਾ ਜਾਣੇ ਗਣਪਤ ਗਣੇਸ਼ਾ, ਗਹਿਰ ਗੰਭੀਰ ਵੇਖ ਵਖਾਈਆ। ਉਸ ਦਾ ਲਹਿਣਾ ਦੇਣਾ ਹੋਣਾ ਮਾਝੇ ਦੇਸਾ, ਸੰਬਲ ਰੁਤ ਸੁਹਾਈਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਪੇਸ਼ੀਨਗੋਈਆਂ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਗੋਬਿੰਦ ਕਿਹਾ ਕਲਜੁਗ ਅੰਤ ਸਤਿਗੁਰ ਸ਼ਬਦ ਹੋਵੇ ਉਜਿਆਰਾ, ਗੋਬਿੰਦ ਗੋਬਿੰਦ ਗੋਬਿੰਦ ਧਾਰ ਵਡਿਆਈਆ। ਸੰਮਤ ਸ਼ਹਿਨਸ਼ਾਹੀ ਸਾਲ ਹੋਵੇ ਗਿਆਰਾਂ, ਇਕ ਇਕ ਨਾਲ ਮਿਲ ਕੇ ਵਜੇ ਵਧਾਈਆ। ਕਲਜੁਗ ਕੂੜ ਕਿਰਿਆ ਕੁਕਰਮ ਕੱਢੇ ਬਾਹਰਾ, ਧਰਮ ਦੀ ਧਾਰ ਇਕ ਸਮਝਾਈਆ। ਮਾਣ ਦੇਵੇ ਸਤਾਰਾਂ ਹਾੜਾ, ਸਿਰ ਆਪਣਾ ਹੱਥ ਟਿਕਾਈਆ। ਸਤਾਰਾਂ ਸਤਾਰਾਂ ਦਾ ਲਾ ਅਖਾੜਾ, ਸੋਹਣਾ ਆਪਣਾ ਨਾਚ ਵਖਾਈਆ। ਪ੍ਰੇਮ ਦਾ ਰੰਗ ਚਾੜ੍ਹ ਕੇ ਗਾੜ੍ਹਾ, ਦੁਰਮਤ ਮੈਲ ਧੁਆਈਆ। ਕਰ ਪਰਕਾਸ਼ ਬਹੱਤਰ ਨਾੜਾ, ਜਨ ਭਗਤਾਂ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਿਹਾ ਸੰਮਤ ਗਿਆਰਾਂ ਹੋਵੇ ਵਕ਼ਤ, ਸੋਹਣੀ ਖੇਲ ਖਿਲਾਈਆ। ਮਾਲਕ ਮਾਲਕ ਬਣ ਕੇ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਹਰਿਜਨ ਬਣਾ ਕੇ ਆਪਣੇ ਭਗਤ, ਭਗਵਨ ਦੇਵੇ ਮਾਣ ਵਡਿਆਈਆ । ਅੰਤਰ ਆਤਮ ਬਖ਼ਸ਼ੇ ਸ਼ਕਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸੰਮਤ ਕਹੇ ਸ਼ਹਿਨਸ਼ਾਹੀ ਗਿਆਰਾਂ ਆਪ, ਪ੍ਰਭ ਆਪਣੀ ਦਇਆ ਕਮਾਈਆ। ਨਾਲ ਸੰਦੇਸ਼ਾ ਸੁਣੇ ਪਾਤ, ਪਤ੍ਰਿਕਾ ਕੀ ਦ੍ਰਿੜਾਈਆ। ਜਨ ਭਗਤਾਂ ਹਰਿ ਜੂ ਪੁਛੇ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਪਿਛਲਾ ਲਹਿਣਾ ਦੇਣਾ ਪੂਰਾ ਕਰੇ ਪੁਰਾਤ, ਪੁਰਾਤਨ ਲੇਖਾ ਝੋਲੀ ਪਾਈਆ। ਅਗੇ ਬਖ਼ਸ਼ ਕੇ ਸਾਚੀ ਦਾਤ, ਦਾਤਾ ਦਾਨੀ ਦੇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ । ਸਤਿਗੁਰ ਸ਼ਬਦ ਕਹੇ ਗੋਬਿੰਦ ਸੰਦੇਸ਼ਾ ਦਿਤਾ ਸ਼ਬਦੀ ਧਾਰ, ਸ਼ਬਦ ਸ਼ਬਦ ਸ਼ਨਵਾਈਆ। ਮੇਰਾ ਲਹਿਣਾ ਦੇਣਾ ਨਾਲ ਕਲਕੀ ਅਵਤਾਰ, ਨਿਹਕਲੰਕਾ ਸੰਗ ਰਖਾਈਆ। ਇਕ ਇਕ ਦਾ ਹੋਏ ਪਿਆਰ, ਪ੍ਰੇਮ ਪ੍ਰੇਮ ਵਿਚ ਸਮਾਈਆ। ਕਲਜੁਗ ਦੋਹਰੀ ਹੋਵੇ ਧਾਰ, ਦੋਹਰਾ ਆਪਣਾ ਰੂਪ ਬਦਲਾਈਆ। ਸਿੰਘ ਸ਼ੇਰ ਸ਼ੇਰ ਦਾ ਲੇਖਾ ਵਿਚ ਸੰਸਾਰ, ਤਤ ਤਤਾਂ ਨਾਲ ਵਡਿਆਈਆ। ਜਿਸ ਦੇ ਅੰਤਰ ਦੀਪਕ ਜਗਿਆ ਚਰਾਗ਼, ਜੋਤੀ ਜਾਤਾ ਡਗਮਗਾਈਆ। ਉਸ ਦੀ ਖ਼ੁਸ਼ੀਆਂ ਵਾਲੀ ਬਹਾਰ, ਸੰਮਤ ਸ਼ਹਿਨਸ਼ਾਹੀ ਗਿਆਰਾਂ ਵਜੇ ਵਧਾਈਆ। ਮਾਛੂਵਾੜਾ ਲੇਖਾ ਮੰਗੇ ਉਧਾਰ, ਸੰਮਤ ਸ਼ਹਿਨਸ਼ਾਹੀ ਸੱਤ ਨਾਲ ਮਿਲਾਈਆ। ਹਰਿਜਨ ਪ੍ਰੇਮ ਵਿਚ ਕਰਨ ਨਿਮਸਕਾਰ, ਅੰਤਰ ਅੰਤਰ ਢੋਲੇ ਗਾਈਆ। ਪੰਜ ਪਿਆਰੇ ਹੋਵਣ ਖ਼ਬਰਦਾਰ, ਪੰਜ ਦਰਬਾਰੀ ਲੈਣ ਅੰਗੜਾਈਆ। ਪੰਜ ਲਿਖਾਰੀ ਕਰਨ ਵਿਚਾਰ, ਕਾਨੀ ਕ਼ਲਮ ਹੱਥ ਉਠਾਈਆ। ਹਾੜ ਸਤਾਰਾਂ ਕਹੇ ਸਭ ਤੋਂ ਪਹਿਲਾਂ ਕਰਾਂ ਨਿਮਸਕਾਰ, ਨਿਵ ਨਿਵ ਲਾਗਾਂ ਪਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਅਗੰਮ ਅਪਾਰ, ਅਥਾਹ ਮੇਰੀ ਵਡਿਆਈਆ। ਪੂਰਨ ਜੋਤ ਪੂਰਨ ਉਜਿਆਰ, ਜੋਤੀ ਜਾਤੇ ਵਿਚ ਸਮਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ

ਇਕ ਸੁਣਾਈਆ। ਸਤਾਰਾਂ ਹਾੜ ਕਹੇ ਜਨ ਭਗਤੋ ਤੁਹਾਡਾ ਪਿਛਲਾ ਲੇਖਾ ਲਗਾ ਲੱਗਣ, ਪ੍ਰੇਮੀਓ ਦਿਆਂ ਜਣਾਈਆ। ਤੁਹਾਡਾ ਪੈਣ ਲਗਾ ਸਗਨ, ਮੰਗਣੀ ਨਾਲ ਧੁਰਦਰਗਾਹੀਆ। ਤੁਹਾਡਾ ਦੀਪਕ ਲਗਾ ਜਗਣ, ਅੰਧ ਅੰਧੇਰ ਹੋਏ ਰੁਸ਼ਨਾਈਆ। ਤੁਸੀਂ ਸਾਰੇ ਹੋਵੋ ਮਗਨ, ਸੁੱਤਿਓ ਲਓ ਅੰਗੜਾਈਆ। ਸਤਿਗੁਰ ਚਰਨ ਦਾ ਕਰਨਾ ਮਜਨ, ਦੁਰਮਤ ਮੈਲ ਧੁਆਈਆ। ਸੋਹੰ ਸ਼ਬਦ ਦਾ ਹੋਵੇ ਭਜਨ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਦੋ ਜਹਾਨ ਨਗਾਰੇ ਵੱਜਣ, ਨਾਮ ਡੰਕ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡੇ ਪਵਿਤ੍ਰ ਕਰੇ ਬਦਨ, ਬਦਨੀਤੀ ਰਹਿਣ ਕੋਇ ਨਾ ਪਾਈਆ। ਸਤਾਰਾਂ ਹਾੜ ਕਹੇ ਜਨ ਭਗਤੋ ਅੰਦਰੋਂ ਉਠਾਓ ਸੁਤੀ ਸੁਰਤੀ, ਜਗਤ ਦਲਿਦ੍ਰ ਰਹੇ ਨਾ ਰਾਈਆ। ਦਰਸ ਕਰੋ ਅਕਾਲ ਮੂਰਤੀ, ਨਿਰਗੁਣ ਨਿਰਵੈਰ ਵੇਖ ਵਖਾਈਆ। ਤੁਹਾਨੂੰ ਸਾਰ ਹੋਵੇ ਧੁਰ ਦੀ, ਧੁਰ ਮਸਤਕ ਲੇਖ ਬਣਾਈਆ। ਅੱਜ ਤੋਂ ਪ੍ਰਣ ਕਰ ਲਓ ਇਕੋ ਓਟ ਰਖਣੀ ਸ਼ਬਦ ਸਤਿਗੁਰ ਦੀ, ਬਿਨਾ ਸਤਿਗੁਰ ਸ਼ਬਦ ਤੋਂ ਦੂਜਾ ਗੁਰੂ ਨਜ਼ਰ ਕੋਇ ਨਾ ਆਈਆ। ਇਹ ਸਿਖਿਆ ਸਿੱਖਾਂ ਨੂੰ ਗੋਬਿੰਦ ਧਾਰ ਅਨੰਦਪੁਰ ਦੀ, ਪੁਰ ਅਨੰਦ ਗਿਆ ਸਮਝਾਈਆ। ਉਸ ਸਤਿਗੁਰ ਦੀ ਗੱਦੀ ਨਹੀਂ ਕਿਸੇ ਠਗ ਚੋਰ ਦੀ, ਚੋਰ ਯਾਰ ਲੁਟ ਕੋਇ ਨਾ ਜਾਈਆ। ਹੁਣ ਵੇਖਿਉ ਖੇਲ ਹੋਣੀ ਹੋਰ ਹੋਰ ਦੀ, ਹੋਰ ਦਾ ਹੋਰ ਰੂਪ ਬਦਲਾਈਆ। ਸਤਿਗੁਰ ਸ਼ਬਦ ਅਸਵਾਰੀ ਹੋਣੀ ਆਪਣੇ ਘੋੜ ਦੀ, ਅਸਵ ਦੋ ਜਹਾਨ ਦੌੜਾਈਆ। ਜਿਸ ਦੀ ਅਵਾਜ਼ ਸੁਣਨੀ ਪਹਿਲੇ ਪੌੜ ਦੀ, ਪੌੜੀ ਡੰਡੇ ਸਭ ਦੇ ਵੇਖ ਵਖਾਈਆ। ਹੁਣ ਸਭ ਨੂੰ ਮੂਰਤ ਸੂਰਤ ਨਜ਼ਰ ਆਉਣੀ ਸ਼ੇਰ ਸਿੰਘ ਦੇ ਥਾਂ ਬ੍ਰਾਹਮਣ ਗੌੜ ਦੀ, ਦੋਹਰੀ ਆਪਣੀ ਕਲ ਵਰਤਾਈਆ। ਵਡਿਆਈ ਰਹਿਣੀ ਨਹੀਂ ਕਿਸੇ ਤਲਾਬ ਜੌਹੜ ਦੀ, ਸਤਿਗੁਰ ਸ਼ਬਦ ਸ਼ਬਦ ਸਰਨਾਈਆ। ਉਹ ਵੇਖੋ ਗੰਗਾ ਗੋਦਾਵਰੀ ਜਮਨਾ ਸੁਰਸਤੀ ਆਉਂਦੀ ਦੌੜਦੀ, ਖੁੱਲ੍ਹੇ ਵਾਲ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਕਰੋ ਤਿਆਰੀਆਂ, ਤ੍ਰੈਗੁਣ ਅਤੀਤਾ ਹੁਕਮ ਵਰਤਾਈਆ। ਆਪਣੇ ਦੀਨਾਂ ਮਜ਼੍ਹਬਾਂ ਵੇਖੋ ਕਿਆਰੀਆਂ, ਲੋਕਮਾਤ ਫੋਲ ਫੁਲਾਈਆ। ਸ਼ਰਅ ਸ਼ਰੀਅਤ ਤਕੋ ਯਾਰੀਆਂ, ਯਰਾਨੇਦਾਰ ਕਵਣ ਅਖਵਾਈਆ। ਨਾਮ ਕਲਮੇ ਵੇਖੋ ਹੱਟ ਬਜ਼ਾਰੀਆਂ, ਕ਼ੀਮਤ ਕਵਣ ਚੁਕਾਈਆ। ਨਿਗਾਹ ਮਾਰੋ ਪੰਜਾਂ ਤਤਾਂ ਅੰਦਰ ਮਾਸ ਹਡ ਨਾੜੀਆਂ, ਲਹੂ ਮਿਝ ਵੇਖ ਵਖਾਈਆ। ਬੋਦੀਆਂ ਟਿੱਕੇ ਵੇਖੋ ਆਪਣੇ ਮੁਰੀਦਾਂ ਸਿੱਖਾਂ ਦਾਹੜੀਆਂ, ਕਵਣ ਤੁਹਾਡੀ ਲੱਜਿਆ ਰਿਹਾ ਰਖਾਈਆ। ਸਤਿਗੁਰ ਗੋਬਿੰਦ ਕਿਹਾ ਉਹ ਮੈਂ ਸਤਿਗੁਰ ਸ਼ਬਦ ਗੁਰਸਿਖੋ ਤੁਹਾਡੇ ਪਿਛੇ ਸੁੱਤਾ ਮਾਛੂਵਾੜੇ ਦੀਆਂ ਵਿਚ ਝਾੜੀਆਂ, ਮਾਤ ਪਿਤਾ ਪੂਤ ਸਪੂਤੇ ਤੁਹਾਡੀ ਭੇਟ ਚੜ੍ਹਾਈਆ। ਆਪਣੀਆਂ ਛਡ ਕੇ ਪ੍ਰੇਮ ਵਾਲੀਆਂ ਲਾੜੀਆਂ, ਨਾਤਾ ਤੁਹਾਡੇ ਨਾਲ ਰਖਾਈਆ। ਉਹ ਗੁਰਸਿਖੋ ਤੁਹਾਡੀਆਂ ਦੇਹਾਂ ਕਰਕੇ ਪਿਆਰੀਆਂ, ਤੁਹਾਡੇ ਅੰਦਰ ਡੇਰਾ ਲਾਈਆ। ਕਿਉਂ ਕਲਜੁਗ ਅੰਤਮ ਹਿੰਮਤਾਂ ਹਾਰੀਆਂ, ਬੈਠੇ ਹਰਿ ਭੁਲਾਈਆ। ਵੇਖੋ ਛੇਵੇਂ ਸਾਲ ਨੂੰ ਡੂੰਘੀਆਂ ਖਾਲੀਆਂ, ਟੋਏ ਟਿੱਬੇ ਨਜ਼ਰੀ ਆਈਆ। ਮਾਣ ਰਹਿਣਾ ਨਹੀਂ ਕਿਤੇ ਪੁਜਾਰੀਆਂ, ਪੂਜਸ ਪਾਹਨ ਨਾ ਕੋਇ ਵਡਿਆਈਆ। ਬਿਨਾ ਸਤਿਗੁਰ ਸ਼ਬਦ ਤੋਂ ਸਭ ਨੂੰ ਹੋਣੀਆਂ ਖ਼ੁਆਰੀਆਂ, ਖ਼ਾਲਸਾ ਖ਼ਾਲਸ ਰੰਗ ਨਾ ਕੋਇ ਰੰਗਾਈਆ। ਬਿਨਾ ਸਤਿਗੁਰ ਤੋਂ ਦੇਵੇ ਨਾ ਕੋਇ ਖ਼ੁਮਾਰੀਆਂ, ਗ਼ਮਖ਼ਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ

ਬਣਾਈਆ। ਸਤਿਗੁਰ ਸ਼ਬਦ ਕਹੇ ਸ਼ੇਰ ਸ਼ੇਰ ਸ਼ੇਰ ਸਰੀਰ, ਤਨ ਤਨ ਤਨ ਵਡਿਆਈਆ। ਤਤ ਤਤ ਤਤ ਦਾ ਧੀਰ, ਧੀਰਜ ਧੀਰਜ ਧੀਰਜ ਜਣਾਈਆ। ਅੰਮ੍ਰਿਤ ਰਸ ਰਸ ਦਾ ਨੀਰ, ਬਿਨ ਰਸਨਾ ਰਸ ਚਖਾਈਆ। ਜਿਸ ਵਿਚ ਖੇਲ ਖੇਲਿਆ ਸਾਲ ਬਵਜਾ ਬਣਕੇ ਪੀਰਾਂ ਦਾ ਪੀਰ, ਪੈਗ਼ੰਬਰ ਨੂਰ ਅਲਾਹੀਆ। ਅੰਤ ਨਾਤਾ ਤੋੜ ਅਖ਼ੀਰ, ਆਖ਼ਰ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਾਰਾਂ ਹਾੜ ਕਹੇ ਮੈਂ ਭਗਤੋ ਬੜਾ ਮਸਕੀਨ, ਗ਼ਰੀਬ ਨਿਮਾਣਾ ਕੋਝਾ ਕਮਲਾ ਨਜ਼ਰੀ ਆਈਆ। ਮੈਂ ਤੁਹਾਡਾ ਹੋਵਾਂ ਅਧੀਨ, ਤੁਹਾਡੇ ਅਗੇ ਵਾਸਤਾ ਪਾਈਆ। ਮੈਂ ਤੁਹਾਡਾ ਮੁਕਤਾ ਬਣਾਂ ਗਮੀਨ, ਜੇ ਤੁਸੀਂ ਭਗਤ ਤੇ ਪ੍ਰਭੂ ਤੇ ਜ਼ਰੂਰ ਕਰੋ ਯਕੀਨ, ਜੋ ਯਕੇ ਬਾਦ ਦੀਗਰੇ ਲੋਕਮਾਤ ਆਵੇ ਚਾਈਂ ਚਾਈਂਆ। ਉਹ ਜਿਸ ਨੇ ਵਖਰੀ ਬਦਲ ਦਿਤੀ ਤਾਲੀਮ, ਉਹ ਤੁਲਬੇ ਤੁਹਾਨੂੰ ਰਿਹਾ ਬਣਾਈਆ। ਮਾਲਕ ਸ਼ਹਿਨਸ਼ਾਹ ਅਜ਼ੀਮ, ਆਲੀਜ਼ਾਹ ਨੂਰ ਅਲਾਹੀਆ। ਫੇਰ ਵੇਖੋ ਤੇ ਉਹ ਸਦਾ ਸਦਾ ਤੇ ਸਦਾ ਦਾ ਕ਼ਦੀਮ, ਕ਼ੁਦਰਤ ਦਾ ਕ਼ਾਦਰ ਇਕ ਅਖਵਾਈਆ। ਜੋ ਅਰਸ਼ਾਂ ਦਾ ਮਾਲਕ ਫ਼ਰਸ਼ ਉਤੇ ਖੇਲ ਖੇਲੇ ਨੂਰ ਨੁਰਾਨਾ ਆਪ ਜ਼ਮੀਨ, ਜ਼ਿਮੀ ਜ਼ਮਾ ਵੇਖ ਵਖਾਈਆ। ਜਿਸ ਦੀ ਯਾਦਾਸ਼ਤ ਪੁਰਾਣੀ ਪ੍ਰਾਚੀਨ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਾਰਾਂ ਹਾੜ ਕਹੇ ਜਨ ਭਗਤੋ ਪੰਜਾਂ ਪਿਆਰਿਆਂ ਖ਼ੁਸ਼ੀ ਨਾਲ ਕਰਨੀ ਡੰਡਾਵਤ, ਲੰਮੇ ਪੈ ਕੇ ਸੀਸ ਨਿਵਾਈਆ। ਸਤਿਗੁਰ ਪਿਆਰ ਦੀ ਦੇਵੇ ਨਿਆਮਤ, ਵਸਤ ਅਗੰਮ ਅਥਾਹ ਵਰਤਾਈਆ। ਨੌ ਖੰਡ ਦੀ ਫੇਰ ਵੇਖੇ ਬਗ਼ਾਵਤ, ਬਗ਼ਲਗੀਰ ਰਹਿਣ ਕੋਇ ਨਾ ਪਾਈਆ। ਜਨ ਭਗਤੋ ਤੁਹਾਡੀ ਜੁਗ ਜੁਗ ਦੀ ਸਾਂਭ ਕੇ ਰਖੀ ਅਮਾਨਤ, ਅੱਜ ਸਹਿਜ ਨਾਲ ਤੁਹਾਡੇ ਅੰਦਰ ਦੇਣੀ ਟਿਕਾਈਆ। ਤੁਹਾਡੇ ਨਾਲ ਪੱਕਾ ਵਾਅਦਾ ਤੁਹਾਨੂੰ ਸਚਖੰਡ ਖੜਨਾ ਸਹੀ ਸਲਾਮਤ, ਸੁੱਤਿਆਂ ਜਾਗਦਿਆਂ ਆਪਣੀ ਗੋਦ ਵਿਚ ਟਿਕਾਈਆ। ਅਗੇ ਕੋਈ ਕਰ ਨਾ ਸਕੇ ਮਮਾਨਤ, ਰੋਕਣ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਸ਼ੇਰ ਸਿੰਘ ਕਹੇ ਜੋ ਇਕ ਵਾਰ ਮੇਰੇ ਚਰਨ ਗਿਆ ਛੋਹ, ਛੋਹਰ ਬਾਂਕਾ ਗਿਆ ਦ੍ਰਿੜਾਈਆ। ਉਸ ਦੇ ਅੰਦਰ ਨਾਮ ਦੇਵਾਂ ਸੋਹੰ ਸੋ, ਬਿਨਾ ਜਗਤ ਨੇਤਰਾਂ ਬਖ਼ਸ਼ਾਂ ਲੋ, ਲੋਇਣ ਤੀਜਾ ਦਿਆਂ ਖੁਲ੍ਹਾਈਆ। ਪੂਰਾ ਕਰਾਂ ਸਤਿਗੁਰ ਗੋਬਿੰਦ ਨੇ ਕਿਹਾ ਜੋ, ਜੁਗਤੀ ਆਪਣੇ ਹੱਥ ਰਖਾਈਆ। ਅਗੇ ਸਤਿਗੁਰ ਸ਼ਬਦ ਦੀ ਧਾਰ ਇਕ ਤੇ ਹੁਣ ਸ਼ਬਦ ਜੋਤ ਦੀ ਧਾਰ ਹੋ ਗਏ ਦੋ, ਦੋਹਾਂ ਦੀ ਮਿਲ ਕੇ ਵਜੇ ਵਧਾਈਆ। ਫੇਰ ਉਨ੍ਹਾਂ ਦੋਹਾਂ ਦਾ ਸੰਬਲ ਨਗਰੀ ਨਾਲ ਬਣ ਗਿਆ ਮੋਹ, ਮੁਹੱਬਤ ਵਿਚ ਸਾਢੇ ਤਿੰਨ ਹੱਥ ਅੰਦਰ ਡੇਰਾ ਲਾਈਆ। ਇਸ ਦਾ ਭੇਵ ਜਾਣੇ ਕੋਅ, ਬੁਧੀਵਾਨ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਸਤਾਰਾਂ ਹਾੜ ਕਹੇ ਮੈਨੂੰ ਵਖਾਉ ਸਾਰੇ ਸੱਜੇ ਹੱਥ ਦੀ ਹਥੇਲੀ, ਰੇਖਾ ਪਿਛਲੀ ਨਾਲ ਮਿਲਾਈਆ। ਮੈਨੂੰ ਇਉਂ ਜਾਪਦਾ ਤੁਹਾਡਾ ਸਤਿਗੁਰ ਸ਼ਬਦ ਪੁਰਾਣਾ ਮੇਲੀ, ਜੁਗ ਜੁਗ ਦਾ ਨਜ਼ਰੀ ਆਈਆ । ਕੀ ਹੋ ਗਿਆ ਜੇ ਕਲਜੁਗ ਇਕ ਨਵੀਂ ਖੇਲ ਖੇਲੀ, ਖ਼ਲਕ ਦਾ ਖ਼ਾਲਕ ਹੋ ਕੇ ਵੇਸ ਵਟਾਈਆ। ਭਾਵੇ ਏਸ ਨੂੰ ਜੱਟ ਸਮਝੋ ਤੇ ਭਾਵੇ ਸਤਿਗੁਰ ਸ਼ਬਦ ਬੇਲੀ,

ਉਹ ਬੇਲਿਆਂ ਵਿਚ ਤੁਹਾਡਾ ਹੋਏ ਸਹਾਈਆ। ਤੁਹਾਡੀ ਆਤਮਾ ਸਤਿਗੁਰ ਸ਼ਬਦ ਦਾ ਵਅਦਾ ਕਦੇ ਨਾ ਰਹਵੇਗੀ ਅਕੇਲੀ, ਇਕੱਲੇ ਇਕੱਲੇ ਦੇ ਨਾਲ ਮਿਲ ਕੇ ਆਪਣਾ ਰੰਗ ਵਖਾਈਆ। ਤੁਹਾਡੀ ਜਗਹ ਮੈਂ ਸਭ ਤੋਂ ਰਖੀ ਨਵੇਲੀ, ਵਖਰੇ ਘਰ ਦੇਵਾਂ ਵਸਾਈਆ। ਜਿਸ ਤਰਹ ਗੋਬਿੰਦ ਦੇ ਬਾਜ਼ ਨੇ ਬਾਜ਼ੀ ਪੇਲੀ, ਉਹ ਬਾਜ਼ਾਂ ਵਾਲਾ ਤੁਹਾਨੂੰ ਉਸੇ ਘਰ ਦਏ ਪੁਜਾਈਆ। ਜਿਥੇ ਧਰਮ ਰਾਏ ਦੀ ਕਦੇ ਨਾ ਹੋਵੇ ਜੇਲੀ, ਚਿਤਰ ਗੁਪਤ ਲੇਖਾ ਮੰਗਣ ਕੋਇ ਨਾ ਆਈਆ। ਪਰ ਤੁਹਾਨੂੰ ਇਕ ਗੱਲ ਦੱਸਾਂ ਤੁਸੀਂ ਬੜੇ ਚੰਗੇ ਸੋਹਣੇ ਸੁੰਦਰ ਸਰੂਪ ਉਏ ਲਾੜਿਓ ਤੁਹਾਡੀ ਜੋਤ ਅਕਾਲਣ ਇਕੋ ਸਹੇਲੀ, ਜਿਹੜੀ ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮੇਲ ਆਪ ਮਿਲਾਈਆ। ਹਥੇਲੀ ਕਹੇ ਸਤਿਗੁਰੂ ਉਹ ਮੇਰੇ ਵਿਚ ਵੇਖ ਲਕੀਰਾਂ, ਨਿੱਕੀਆਂ ਵੱਡੀਆਂ ਨਜ਼ਰੀ ਆਈਆ। ਮੈਂ ਫਿਰਦੀ ਵਾਂਗ ਫ਼ਕੀਰਾਂ, ਫ਼ਿਕਰੇ ਤੇਰੇ ਢੋਲੇ ਗਾਈਆ। ਓ ਮੈਨੂੰ ਬੰਨ੍ਹ ਲਿਆ ਸ਼ਰਅ ਦੀਆਂ ਜ਼ੰਜੀਰਾਂ, ਕੜੀ ਸਕੇ ਨਾ ਕੋਇ ਤੁੜਾਈਆ। ਉਹ ਮੇਰਾ ਪੰਜਾਂ ਤਤਾਂ ਵਾਲਾ ਸਰੀਰਾ, ਤੇ ਤੂੰ ਪਰਮਾਤਮਾ ਮੇਰੇ ਵਿਚ ਵਸੇਂ ਮੇਰਾ ਮਾਹੀਆ। ਓ ਮੇਰੀਆਂ ਬਦਲ ਦੇ ਤਕ਼ਦੀਰਾਂ, ਤਦਬੀਰ ਆਪਣੀ ਇਕ ਸਮਝਾਈਆ। ਕੀ ਹੋ ਗਿਆ ਜੇ ਕਲਜੁਗ ਦਾ ਅੰਤ ਤੂੰ ਕਰਨਾ ਅਖ਼ੀਰਾ, ਆਖ਼ਰ ਆਪਣਾ ਹੁਕਮ ਸੁਣਾਈਆ। ਮੈਨੂੰ ਐਉਂ ਜਾਪਦਾ ਤੇਰੇ ਹੁਕਮ ਦੀ ਇਕੋ ਹੋਣੀ ਸ਼ਮਸ਼ੀਰਾ, ਜੋ ਸ਼ਰਅ ਦੇ ਲੇਖੇ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਹਥੇਲੀ ਕਹੇ ਭਗਤੋ ਜੇ ਤੁਹਾਡੇ ਉਤੇ ਛੋਹ ਜਾਵੇ ਸੱਤ ਰੰਗ ਦਾ ਡੰਡਾ, ਤੁਹਾਡੀ ਪਿਛਲੀ ਕੀਤੀ ਦਏ ਬਦਲਾਈਆ। ਤੁਹਾਡਾ ਸੀਨਾ ਹੋਵੇ ਠੰਢਾ, ਅਗਨੀ ਤਤ ਗਵਾਈਆ। ਤੁਹਾਡਾ ਆਤਮ ਨਾ ਹੋਵੇ ਰੰਡਾ, ਸਦਾ ਵਜਦੀ ਰਹੇ ਵਧਾਈਆ। ਤੁਹਾਨੂੰ ਯਾਦ ਹੋਣਾ ਤੁਹਾਡੇ ਸਤਿਗੁਰ ਨੇ ਤੁਹਾਡੇ ਘਰੋਂ ਖਾਧਾ ਸੀ ਇਕ ਇਕ ਗੰਢਾ, ਓ ਗੰਢੇ ਖੁਵਾਉਣ ਵਾਲਿਓ ਤੁਹਾਡੀ ਕੀ ਵਡਿਆਈਆ। ਤੁਸੀਂ ਫੇਰ ਵੀ ਚੰਗੇ ਮਾਛੂਵਾੜੇ ਜਿਸ ਵੇਲੇ ਗੋਬਿੰਦ ਸੁੱਤਾ ਸੀ ਵਿਚ ਜੰਡਾਂ, ਉਸ ਵੇਲੇ ਕੋਈ ਗੰਢਾ ਖੁਵਾਉਣ ਵਾਲਾ ਨਜ਼ਰ ਕੋਇ ਨਾ ਆਈਆ। ਤੁਹਾਨੂੰ ਅੱਜ ਮੈਂ ਵੀ ਕੁਛ ਵੰਡਾਂ, ਜੋ ਚਾਹੋ ਸੋ ਤੁਹਾਡੀ ਝੋਲੀ ਦਿਆਂ ਟਿਕਾਈਆ। ਪਰ ਮੈਂ ਕੋਈ ਪੰਡਤ ਨਹੀਂ ਜੇ ਨਾ ਕੋਈ ਪੰਡਾ, ਨਾ ਕੋਈ ਮੁੱਲਾ ਸ਼ੇਖ਼ ਕ਼ਾਜ਼ੀ ਨਾ ਕੋਈ ਉਗਰਾਹੁਣ ਵਾਲਾ ਚੰਦਾ, ਜਗਤ ਵੰਡ ਨਾ ਕੋਇ ਵੰਡਾਈਆ। ਮੇਰਾ ਜੀਅ ਕਰਦਾ ਅੱਜ ਮੈਂ ਤੁਹਾਡੇ ਚਰਨਾਂ ਦੇ ਥੱਲੋਂ ਦੀ ਵਹਾ ਦੇਵਾਂ ਗੰਗਾ, ਜਮਨਾ ਸੁਰਸਤੀ ਗੋਦਾਵਰੀ ਤੁਹਾਡੇ ਕ਼ਦਮ ਚੁੰਮ ਕੇ ਖ਼ੁਸ਼ੀ ਬਣਾਈਆ। ਓ ਕੋਈ ਭਗਤ ਰਹਿ ਨਾ ਜਾਵੇ ਗੰਦਾ, ਗੰਦਗੀ ਸਭ ਦੀ ਆਪਣੇ ਚਰਨਾਂ ਹੇਠ ਦਬਾਈਆ। ਤੁਹਾਡਾ ਹੁਣ ਸਫ਼ਰ ਰਹਿਣ ਨਹੀਂ ਦੇਣਾ ਲੰਬਾ, ਲੰਮੇ ਪੈਣ ਵਾਲਿਓ ਪੰਧ ਦੇਣਾ ਮੁਕਾਈਆ। ਪਰ ਅਗੇ ਵੇਖਿਉ ਖੇਲ ਹੋਣਾ ਇਕ ਅਚੰਬਾ, ਹੈਰਾਨੀ ਵਿਚ ਸਾਰੇ ਦੇਣ ਦੁਹਾਈਆ। ਕਿਉਂ ਉਹ ਇਸ਼ਾਰਾ ਦਿਤਾ ਸੀ ਸਤਿਗੁਰ ਗੋਬਿੰਦ ਨੇ ਜਿਸ ਵੇਲੇ ਛੱਡਿਆ ਪੁਰੀ ਅਨੰਦਾ, ਸਹਿਜ ਨਾਲ ਮਾਤਾ ਗੁਜਰੀ ਦੇ ਕੰਨ ਵਿਚ ਸੁਣਾਈਆ। ਮਾਤਾ ਜੀ ਮੈਂ ਮੁੜ ਕੇ ਕਦੇ ਨਹੀਂ ਆਉਣਾ ਵਿਚ ਜੇਰਜ ਅੰਡਾ, ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਮੈਂ ਜਦੋਂ ਆਵਾਂਗਾ ਸਚਖੰਡ ਵਿਚੋਂ ਸਚ ਦੀ ਧਾਰ ਬਣਕੇ ਸ਼ਬਦ ਗੁਰੂ ਹੋ ਕੇ ਤੇ ਸਮਾਵਾਂਗਾ ਵਿਚ ਪਰਮਾਨੰਦਾ, ਪਰਮ ਪੁਰਖ ਦਾ ਰੂਪ ਇਕੋ ਵੇਖ ਵਖਾਈਆ । ਤੇ ਜਦੋਂ ਮੇਰਾ ਦਿਲ ਕਰੇਗਾ ਮੈਂ ਸਤਿਗੁਰ ਸ਼ਬਦ ਹੋ ਕੇ ਦੋ ਜਹਾਨਾਂ ਵਿਚ ਮਚਾ ਦਿਆਂਗਾ ਦੰਗਾ, ਖੰਡਾ ਹੱਥ ਨਾ ਕੋਇ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਹਥੇਲੀ ਕਹੇ ਸਤਿਗੁਰ ਮੇਰੇ ਵਲ ਮਾਰ ਲੈ ਝਾਤੀ, ਝਾਕੀਆਂ ਦੇਣ ਵਾਲਿਆ ਆਪਣੇ ਨੈਣ ਬਦਲਾਈਆ। ਮੈਂ ਚਾਹੁੰਦੀ ਸਾਰਿਆਂ ਦੀ ਬਦਲ ਦੇ ਹਯਾਤੀ, ਹਰਿਜਨ ਆਪਣੇ ਰੰਗ ਰੰਗਾਈਆ। ਅੱਠੇ ਪਹਿਰ ਹਰ ਹਿਰਦੇ ਰਹੇ ਪਰਭਾਤੀ, ਤੇਰੇ ਨਾਮ ਦੀ ਵਜਦੀ ਰਹੇ ਵਧਾਈਆ। ਤੇਰਾ ਹੋਰ ਕਿਤੇ ਟਿਕਾਣਾ ਨਹੀਂ ਤੇ ਭਗਤਾਂ ਦੀ ਜ਼ਰੂਰ ਸੇਜਾ ਬਣਾ ਲੈ ਛਾਤੀ, ਛਤਰਧਾਰੀਆਂ ਦਾ ਪੰਧ ਮੁਕਾਈਆ । ਜੇ ਤੂੰ ਬਣਨਾ ਕਮਲਾਪਾਤੀ, ਨੌ ਦੁਆਰੇ ਧੱਕ ਕੇ ਦਸਵੇਂ ਵਿਚ ਆਪਣਾ ਡੇਰਾ ਲਾਈਆ। ਆਪੇ ਬਜਰ ਕਪਾਟੀ ਜਾਊ ਪਾਟੀ, ਪਟਨੇ ਵਾਲਿਆ ਤੇਰੇ ਹੱਥ ਤੇਰੀ ਵਡਿਆਈਆ। ਉਹ ਆਪਣੀ ਜੋਤ ਜਗਾ ਦੇ ਲਲਾਟੀ, ਲਾਟਾਂ ਵਾਲੀਆਂ ਤੇਰੇ ਅਗੇ ਪਿਛੇ ਫਿਰਨਾ ਚਾਈਂ ਚਾਈਂਆ। ਹੁਣ ਕਿਹੜਾ ਵਕ਼ਤ ਤੇ ਕਿਹੜੀ ਘਾਟੀ, ਆਪਣਾ ਲੇਖਾ ਦੇ ਸਮਝਾਈਆ। ਤੇਰੇ ਭਗਤ ਸੁਹੇਲੇ ਤੇਰੀ ਮੰਜ਼ਲ ਚੜ੍ਹਨ ਘਾਟੀ, ਘਾਟੇ ਪੂਰੇ ਦੇ ਕਰਾਈਆ। ਅੱਜ ਦੀ ਲੇਖੇ ਲਾ ਲੈ ਰਾਤੀ, ਰਾਤ ਸੌਣ ਵਾਲਿਆਂ ਨਾਲੋਂ ਜਾਗਦਿਆਂ ਨੂੰ ਦੇ ਵਡਿਆਈਆ। ਪਰ ਇਕ ਬੇਨੰਤੀ ਇਨ੍ਹਾਂ ਮੁੜ ਕੇ ਜਨਮ ਨਾ ਦੇਵੀਂ ਲੋਕਮਾਤੀ, ਬਿਨਾ ਸਚਖੰਡ ਤੋਂ ਦੂਜਾ ਦਰ ਨਜ਼ਰ ਕੋਇ ਨਾ ਆਈਆ। ਜੇ ਤੂੰ ਆਪ ਆਵੇਂ ਫੇਰ ਭਾਵੇਂ ਨਾਲ ਲਿਆਵੀਂ ਪਿਛਲੀ ਹੋਰ ਦੇ ਦੇਵੀਂ ਬਾਕੀ, ਬਾਕਾਇਦਾ ਆਪਣਾ ਰੰਗ ਰੰਗਾਈਆ । ਤੂੰ ਮਾਲਕ ਹੋਵੇਂ ਤੇ ਇਹ ਹੋਵਣ ਤੇਰੇ ਸਾਥੀ, ਗਵਈਏ ਹੋ ਕੇ ਤੇਰਾ ਰਾਗ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਆਪਣਾ ਹੁਕਮ ਵਰਤਾਈਆ। ਸਤਾਰਾਂ ਹਾੜ ਦੀ ਰੈਣ ਕਹੇ ਜਨ ਭਗਤੋ ਮੇਰੀ ਵੇਖੋ ਰੁਤੀ, ਘੜੀ ਪਲ ਧਿਆਨ ਲਗਾਈਆ। ਮੈਂ ਕੋਈ ਕੱਟਣ ਨਹੀਂ ਆਈ ਬੁਤੀ, ਓ ਬੁਤਾਂ ਵਾਲਿਓ ਬੁਤਖ਼ਾਨਿਆਂ ਕਰੋ ਸਫ਼ਾਈਆ। ਤੁਹਾਡੇ ਪਿਆਰ ਵਿਚ ਮੈਂ ਵੀ ਨਹੀਂ ਸੁਤੀ, ਸੁੱਤਿਓ ਲਓ ਅੰਗੜਾਈਆ। ਤੁਹਾਨੂੰ ਪਤਾ ਨਹੀਂ ਲਿਖਾਰੀਆਂ ਦੇ ਪੈਰਾਂ ਵਿਚ ਚਿੱਟੀ ਧਾਰ ਦੀ ਜੁੱਤੀ, ਇਹ ਬਵੰਜਾ ਕਵੀਆਂ ਨੂੰ ਗੋਬਿੰਦ ਗਿਆ ਸਮਝਾਈਆ। ਉਸ ਵੇਲੇ ਸਾਰੇ ਗ੍ਰੰਥਾਂ ਸ਼ਾਸਤਰਾਂ ਨੂੰ ਦੇ ਦੇਣੀ ਛੁੱਟੀ, ਛੁਟਕਾਰਾ ਹੋਵੇ ਖ਼ਲਕ ਖ਼ੁਦਾਈਆ। ਕੋਈ ਪ੍ਰਭੂ ਦਾ ਨਾਮ ਗਾਏ ਨਾ ਬੁੱਲੀਂ ਬੁੱਟੀਂ, ਹਿਰਦੇ ਵਿਚ ਭਗਤ ਲੈਣ ਵਸਾਈਆ । ਸਭ ਦੀ ਪ੍ਰੀਤ ਹੋਣੀ ਟੁੱਟੀ, ਬਿਨਾ ਸਤਿਗੁਰ ਸ਼ਬਦ ਤੋਂ ਟੁੱਟੀ ਗੰਢ ਨਾ ਕੋਇ ਵਖਾਈਆ। ਦੁਨੀਆਦਾਰੋ ਦੁਨੀਆ ਜਾਣੀ ਲੁੱਟੀ, ਕਲਜੁਗ ਲੁਟੇਰਾ ਲੁੱਟੇ ਥਾਉਂ ਥਾਈਂਆ। ਸਭ ਦੀ ਚੋਗ ਜਾਣੀ ਨਿਖੁਟੀ, ਸ਼ਾਹ ਸੁਲਤਾਨ ਨਜ਼ਰ ਕੋਇ ਨਾ ਆਈਆ। ਕੀ ਬਹੁਤਾ ਸਮਾਂ ਵੇਖੋ ਚੌਥੇ ਸਾਲ ਨੂੰ ਦੁਨੀਆ ਇਕ ਦੂਜੇ ਨਾਲ ਜਾਣੀ ਜੁਟੀ, ਉਫ਼ ਹਾਏ ਦੁਹਾਈ ਤੇਰੀ ਬੇਪਰਵਾਹੀਆ। ਸਭ ਦੀ ਜੜ੍ਹ ਜਾਣੀ ਪੁੱਟੀ, ਪਟਨੇ ਵਾਲਾ ਸ਼ਬਦ ਇਸ਼ਾਰੇ ਨਾਲ ਉਖੜਾਈਆ। ਇਹ ਕੋਈ ਖੇਲ ਰਹਿਣੀ ਨਹੀਂ ਲੁਕੀ, ਲੁਕਿਆ ਖੇਲ ਨਾ ਕੋਇ ਰਖਾਈਆ। ਬੇਸ਼ਕ ਤੁਹਾਡੀ ਧਾਰ ਦੋ ਤੁਕੀ, ਤੇ ਦੋ ਜਹਾਨਾਂ ਵਜੇ ਵਧਾਈਆ। ਜਨ ਭਗਤੋ ਅੱਜ ਵਡਿਆਈ ਮਿਲਦੀ ਸੁੱਕੀ, ਮੁਫ਼ਤ ਸਤਿਗੁਰ ਰਿਹਾ ਵਰਤਾਈਆ। ਸਾਰੇ ਸੱਜੇ ਹੱਥ ਦੀ ਹਥੇਲੀ ਦੀ ਵਟ ਲਉ ਮੁੱਕੀ, ਪੰਜੇ ਉਂਗਲਾਂ ਲਉ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਬਣਾਈਆ। ਮੁੱਕੀ ਕਹੇ ਪੰਜਾਂ ਦਾ ਹੋ ਗਿਆ ਮੇਲ, ਅੰਦਰ ਬਾਹਰ ਨਜ਼ਰ ਕੁਛ ਨਾ ਆਈਆ। ਪਿਆਰ ਦਾ ਵੇਖਿਆ ਖੇਲ, ਮੁਹੱਬਤ ਵਿਚ ਸਮਾਈਆ । ਦੀਵਾ ਬਲੇ ਬਿਨ ਬਾਤੀ ਤੇਲ, ਬਿਨ ਘਿਰਤ ਹੋਵੇ ਰੁਸ਼ਨਾਈਆ। ਸਤਿਗੁਰ ਸ਼ਬਦ ਆਤਮ ਪਰਮਾਤਮ ਗੁਰੂ ਗੁਰ ਚੇਲ, ਚੇਲਾ ਗੁਰ ਇਕੋ ਰੂਪ ਸਮਾਈਆ।

ਦੋ ਜਹਾਨਾਂ ਨਾਲੋਂ ਕਰਕੇ ਵਿਹਲ, ਵਿਹਲਿਓ ਤੁਹਾਨੂੰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਕਿੱਡਾ ਸੋਹਣਾ ਸਰੀਰ ਪਿਆਰਾ, ਪਿਆਰ ਪਿਆਰ ਪਿਆਰ ਵਿਚੋਂ ਨਜ਼ਰੀ ਆਈਆ। ਜਿਸ ਦਾ ਸ਼ਬਦ ਗੁਰੂ ਨੂੰ ਬਵੰਜਾ ਸਾਲ ਲੈਣਾ ਪਿਆ ਸਹਾਰਾ, ਚੁਪ ਚੁਪੀਤਾ ਆਸਣ ਵਿਚ ਲਗਾਈਆ। ਹਿਲਦਾ ਹਿਲਾਉਂਦਾ ਰਿਹਾ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸਮਝ ਕੋਇ ਨਾ ਆਈਆ। ਅੰਦਰੇ ਅੰਦਰ ਕਰਦਾ ਰਿਹਾ ਗੁਫ਼ਤਾਰਾ, ਬਿਨ ਕਲਮਿਆਂ ਕਲਾਮ ਸੁਣਾਈਆ। ਵਾਹਿਦ ਲਾ ਕੇ ਗਿਆ ਨਾਅਰਾ, ਅੱਲਾ ਹੂ ਅੱਨਾ ਹੂ ਜਣਾਈਆ। ਫੇਰ ਕਰਕੇ ਪਾਰ ਕਿਨਾਰਾ, ਭੱਜਿਆ ਵਾਹੋ ਦਾਹੀਆ। ਚੜ੍ਹਿਆ ਸਚਖੰਡ ਚੁਬਾਰਾ, ਬਿਨ ਪੌੜੀ ਡੰਡੇ ਕ਼ਦਮ ਟਿਕਾਈਆ। ਗੁਰ ਅਵਤਾਰ ਪੈਗ਼ੰਬਰਾਂ ਕੀਤਾ ਇਸ਼ਾਰਾ, ਦਰਗਾਹ ਸਾਚੀ ਸਚ ਸੁਣਾਈਆ। ਆਪਣਾ ਭਵਿਖਤ ਵੇਖੋ ਪੇਸ਼ੀਨਗੋਈਆਂ ਤਕੋ ਕੀ ਕੀਤਾ ਇਜ਼ਹਾਰਾ, ਸੋਹਲਾ ਢੋਲਾ ਕੀ ਦ੍ਰਿੜਾਈਆ। ਸਭ ਨੇ ਕਿਹਾ ਤੇਰਾ ਖੇਲ ਅਗੰਮ ਅਪਾਰਾ, ਅਲਖ ਅਗੋਚਰ ਤੇਰੀ ਬੇਪਰਵਾਹੀਆ। ਪੁਰਖ ਅਕਾਲ ਕਿਹਾ ਮੈਂ ਜੋਤ ਦੀ ਧਾਰ ਸ਼ਬਦ ਰੂਪ ਫੇਰ ਜਾਣਾ ਦੁਬਾਰਾ, ਉਸੇ ਵੇਲੇ ਭੱਜਾ ਵਾਹੋ ਦਾਹੀਆ। ਮਾਤਲੋਕ ਆ ਕੇ ਸੰਬਲ ਲਗਾਇਆ ਨਗਾਰਾ, ਢੋਲਾ ਢੋਲਾ ਦਿਤਾ ਦ੍ਰਿੜਾਈਆ। ਨਿਹਕਲੰਕ ਕਲ ਕਲਕੀ ਅਵਤਾਰਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਮੇਰਾ ਅਮਾਮ ਅਮਾਮਾ ਨੂਰ ਅਲਾਹੀ ਪਰਵਰਦਿਗਾਰਾ, ਸਾਂਝਾ ਯਾਰ ਇਕ ਅਖਵਾਈਆ। ਉਸ ਦਾ ਸੰਦੇਸ਼ਾ ਦੋ ਜਹਾਨ ਸੁਣਨ ਇਕੋ ਵਾਰਾ, ਏਕੰਕਾਰ ਕਰੇ ਪੜ੍ਹਾਈਆ। ਜਨ ਭਗਤੋ ਭਗਤੀ ਦੇ ਪਿਆਰ ਵਿਚ ਸ਼ਬਦ ਦੇ ਹਿਤਕਾਰ ਵਿਚ ਕਰਨੀ ਨਿਮਸਕਾਰਾ, ਨਿਉਂ ਨਿਉਂ ਸੀਸ ਨਿਵਾਈਆ। ਪੂਰਬ ਲਹਿਣਾ ਪਿਛਲਾ ਉਧਾਰਾ, ਪੂਰਬ ਸਭ ਦੀ ਝੋਲੀ ਪਾਈਆ। ਤੁਹਾਨੂੰ ਦਰ ਆਇਆਂ ਨੂੰ ਸਭ ਨੂੰ ਮਿਲੇ ਪਿਆਰਾ, ਪਿਆਰ ਮੁਹੱਬਤ ਵਿਚ ਸਤਿਗੁਰ ਆਪਣੀ ਗੋਦ ਟਿਕਾਈਆ। ਤੁਸੀਂ ਉਸ ਪ੍ਰਭੂ ਦੇ ਬਰਖ਼ੁਰਦਾਰਾ, ਜਿਸ ਦੀ ਬਰਖ਼ੁਰਦਾਰੀ ਵਿਚ ਅਵਤਾਰ ਪੈਗ਼ੰਬਰ ਗੁਰੂ ਬੈਠੇ ਸੀਸ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਸਤਾਰਾਂ ਹਾੜ ਕਹੇ ਜਨ ਭਗਤੋ ਵੇਖਿਓ ਅੱਜ ਦਾ ਵਕ਼ਤ, ਭਿੰਨੜੀ ਰੈਣ ਨਾਲ ਵਡਿਆਈਆ। ਕੀ ਲੇਖਾ ਹੋਵੇ ਨਾਲ ਜਗਤ, ਜਗ ਜੀਵਣ ਦਾਤਾ ਕੀ ਆਪਣੀ ਖੇਲ ਖਿਲਾਈਆ। ਜਿਸ ਨੇ ਤੁਹਾਨੂੰ ਬਿਨਾ ਭਗਤੀਉਂ ਬਣਾਇਆ ਭਗਤ, ਭਗਵਨ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਤੁਸਾਂ ਇਕੋ ਸੀਸ ਨਿਵਾਉਣਾ ਪਲਕ, ਸਿਰ ਝੁਕਾਉਣ ਨਾਲ ਦੋ ਜਹਾਨਾਂ ਪੰਧ ਮੁਕਾਈਆ। ਤੁਹਾਡੀ ਲੇਖੇ ਲਾਵੇ ਬੂੰਦ ਰਕਤ, ਤਨ ਵਜੂਦ ਮਾਟੀ ਖ਼ਾਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਸੰਗ ਆਪ ਨਿਭਾਈਆ। ਸਤਾਰਾਂ ਹਾੜ ਕਹੇ ਮੇਰਾ ਅਖ਼ੀਰੀ ਸੰਦੇਸ਼, ਸਤਿਗੁਰ ਸ਼ਬਦ ਨਾਲ ਸੁਣਾਈਆ। ਮੈਂ ਅਵਾਜ਼ਾਂ ਸੁਣਦਾ ਕੀ ਖ਼ਬਰ ਦਏ ਸ਼ੇਸ਼, ਸਹੰਸਰ ਮੁਖ ਦੋ ਸਹੰਸਰ ਜਿਹਵਾ ਰਿਹਾ ਹਿਲਾਈਆ। ਜਿਸ ਕਾਰਨ ਪੰਜ ਤਤ ਦਾ ਫ਼ੋਟੂ ਹੋਇਆ ਪੇਸ਼, ਪੇਸ਼ੀਨਗੋਈਆਂ ਦੀ ਆਸਾ ਪੂਰ ਕਰਾਈਆ। ਇਹ ਸ਼ਬਦੀ ਧਾਰ ਸੁਨੇਹੜਾ ਦਿਤਾ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗੀ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਡਾ ਆਇਆ ਹੋਇਆ ਪਰਵਾਨ, ਪਰਵਾਨਿਉਂ ਤੁਹਾਨੂੰ ਮਿਲੇ ਵਡਿਆਈਆ। ਤੁਹਾਡਾ ਮਨਜ਼ੂਰ ਹੋਇਆ ਦਾਨ, ਦਾਨਿਓ

ਦਾਨਸ਼ਮੰਦੀ ਤੁਹਾਡੀ ਝੋਲੀ ਪਾਈਆ। ਤੁਹਾਡਾ ਖ਼ੁਸ਼ ਹੋਇਆ ਭਗਵਾਨ, ਭਗਤਾਂ ਵੇਖ ਖ਼ੁਸ਼ੀ ਬਣਾਈਆ। ਤੁਹਾਡਾ ਸੁਫਲ ਹੋਇਆ ਆਉਣਾ ਵਿਚ ਜਹਾਨ, ਜਹਾਲਤ ਕੂੜ ਦਿਤੀ ਮਿਟਾਈਆ। ਤੁਹਾਡੀ ਭਗਤੀ ਬੜੀ ਮਹਾਨ, ਜੋ ਦੂਰ ਦੁਰਾਡੇ ਚਲ ਕੇ ਆਏ ਤੇ ਦਰਸ਼ਨ ਪਾਇਆ ਧੁਰ ਦੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਹਰਿਜਨ ਕਰੋ ਤਿਆਰੀ, ਤ੍ਰੈਗੁਣ ਅਤੀਤਾ ਖੇਲ ਖਿਲਾਈਆ। ਸਤਾਰਾਂ ਸਤਾਰਾਂ ਦੀ ਵੇਖੋ ਵਾਰੀ, ਸਤਾਰਾਂ ਸਤਾਰਾਂ ਗੰਢ ਪੁਆਈਆ। ਸਤਾਰਾਂ ਸਤਾਰਾਂ ਕਰੋ ਨਿਮਸਕਾਰੀ, ਨਿਵ ਨਿਵ ਸੀਸ ਝੁਕਾਈਆ। ਜਨ ਭਗਤਾਂ ਖੇਲ ਲਗੇ ਪਿਆਰੀ, ਪ੍ਰੇਮ ਪ੍ਰੀਤੀ ਵਿਚ ਤਕੇ ਧੁਰ ਦਾ ਮਾਹੀਆ। ਸਤਾਰਾਂ ਹਾੜ ਕਹੇ ਇਕ ਹੋਰ ਖੇਲ ਦੱਸਾਂ ਨਿਆਰੀ, ਨਿਰਾਕਾਰ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਾਰਾਂ ਹਾੜ ਕਹੇ ਜਨ ਭਗਤੋ ਕਦੇ ਨਾ ਹੋਇਉ ਦਿਲਗੀਰ, ਚਿੰਤਾ ਗ਼ਮੀ ਨਾ ਕੋਇ ਰਖਾਈਆ। ਸਤਿਗੁਰ ਮਿਹਰ ਕਰਦਾ ਬਦਲ ਦੇਵੇ ਤਕ਼ਦੀਰ, ਤਦਬੀਰ ਆਪਣੇ ਹੱਥ ਰਖਾਈਆ। ਜਿਸ ਬਿਧ ਕੀਤੀ ਕਿਰਪਾ ਉਤੇ ਕਬੀਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤਨ ਸ਼ਿੰਗਾਰ ਕਰ ਜ਼ੰਜੀਰ, ਸ਼ਰਅ ਜ਼ੰਜੀਰ ਦਿਤੇ ਕਟਾਈਆ । ਜਿਸ ਦੇ ਅੰਤ ਦੇ ਪੀਲੇ ਬਸਤਰ ਆਏ ਚੀਰ, ਧਰਮ ਦੀ ਧਾਰ ਧਰਮ ਚੰਦ ਦਏ ਗਵਾਹੀਆ। ਇਹ ਖੇਲ ਬੇਨਜ਼ੀਰ, ਨਜ਼ੀਰ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਤੁਹਾਡੀ ਕਦੇ ਨਾ ਭੁੱਲੇ ਤਸਵੀਰ, ਤਸਵੀਰ ਵੇਖਣ ਵਾਲਿਓ ਤੁਹਾਨੂੰ ਤਸੱਵਰ ਆਪਣਾ ਆਪ ਦਏ ਕਰਾਈਆ।