ਪੁਸਤਕਾਲਾਭਾਗ ੨੪

੧੮ ਹਾੜ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਸ਼ਾਦੀਆਂ ਦੇ ਸਮੇਂ ਸਵੇਰੇ

ਸਤਿਗੁਰ ਸ਼ਬਦ ਕਹੇ ਮੇਰੀ ਨਿਮਸਕਾਰਾ, ਸੋ ਪੁਰਖ ਨਿਰੰਜਣ ਤੇਰੀ ਇਕ ਸਰਨਾਈਆ। ਹਰਿ ਪੁਰਖ ਨਿਰੰਜਣ ਅਗੰਮ ਸਚੀ ਸਰਕਾਰਾ, ਸ਼ਾਹੋ ਭੂਪ ਤੇਰੀ ਵਡਿਆਈਆ। ਏਕੰਕਾਰ ਤੇਰਾ ਸਹਾਰਾ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਅਬਿਨਾਸ਼ੀ ਕਰਤੇ ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਤੇਰੀ ਬੇਪਰਵਾਹੀਆ। ਆਦਿ ਨਿਰੰਜਣ ਨੂਰੀ ਨੂਰ ਜੋਤ ਉਜਿਆਰਾ, ਚਾਰ ਪੰਚ ਰੂਪ ਬਦਲਾਈਆ। ਅਬਿਨਾਸ਼ੀ ਕਰਤੇ ਤੇਰਾ ਦਵਾਰਾ, ਦਰ ਠਾਂਢਾ ਇਕ ਸੁਹਾਈਆ। ਜੋਤੀ ਜਾਤੇ ਪੁਰਖ ਬਿਧਾਤੇ ਤੂੰ ਸਾਹਿਬ ਇਕ ਸਿਕਦਾਰਾ, ਸਿਕਦਾਰੀ ਨੂਰ ਅਲਾਹੀਆ। ਮੈਂ ਤੇਰਾ ਸੁਤ ਦੁਲਾਰਾ, ਜਿਸ ਦੀ ਅਵਰ ਕੋਇ ਨਾ ਮਾਈਆ। ਤੂੰ ਬਖ਼ਸ਼ਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਤੇਰਾ ਆਦਿ ਜੁਗਾਦੀ ਸੁਤ, ਤਨ ਵਜੂਦ ਮਾਟੀ ਖ਼ਾਕ ਨਜ਼ਰ ਕੋਇ ਨਾ ਆਈਆ। ਤੂੰ ਮਿਹਰਵਾਨ ਮਹਿਬੂਬ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਨੂਰ ਅਲਾਹੀਆ। ਮੇਰੀ ਸੁਹੰਜਣੀ ਸਦਾ ਸਦਾ ਕਰੀਂ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਮੇਰਾ ਲਹਿਣਾ ਦੇਣਾ ਲੇਖਾ ਪੰਜ ਤਤ ਕਾਇਆ ਵਾਲੇ ਬੁਤ, ਬੁਤਖ਼ਾਨਿਆਂ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਤੇਰਾ ਅਗੰਮ ਦੁਲਾਰਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਤੇਰੇ ਧਰਮ ਦਾ ਧਰਮ ਪਸਾਰਾ, ਵਿਸ਼ਨ ਬ੍ਰਹਮਾ ਸ਼ਿਵ ਰੰਗ ਰੰਗਾਈਆ। ਤ੍ਰੈਗੁਣ ਤੇਰਾ ਭਰ ਭੰਡਾਰਾ, ਪੰਚਮ ਤਤ ਤਤ ਸਮਾਈਆ। ਖੇਲ ਖੇਲਿਆ ਅਗੰਮ ਅਪਾਰਾ, ਅਲਖ ਅਗੋਚਰ ਤੇਰੀ ਰਚਨ ਰਚਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਵੇਖਣਹਾਰ ਨਿਰੰਕਾਰਾ, ਨਿਰਵੈਰ ਤੇਰੀ ਸਰਨਾਈਆ। ਮੈਂ ਭਿੱਖਕ ਭਿਖਾਰੀ ਤੇਰਾ ਭਿਖਾਰਾ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਨੂੰ ਯਾਦ ਆਉਂਦਾ ਜਦੋਂ ਰਚਿਆ ਨਹੀਂ ਸੀ ਕੋਈ ਸੰਸਾਰਾ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਇਕੋ ਨੂਰ ਨੂਰ ਉਜਿਆਰਾ, ਦੂਸਰ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਸਤਿਗੁਰ ਸ਼ਬਦ ਕਹੇ ਮੈਂ ਤੇਰਾ ਬਾਲਕ ਸੁਤ ਨਿਧਾਨਾ, ਨਿਰਵੈਰ ਤੇਰੀ ਸਰਨਾਈਆ। ਤੂੰ ਆਦਿ ਜੁਗਾਦੀ ਅਗੰਮ ਕਾਹਨਾ, ਬਿਨ ਰੂਪ ਰੰਗ ਰੇਖ ਸੋਭਾ ਪਾਈਆ। ਤੇਰਾ ਗ੍ਰਹਿ ਮੰਦਰ ਦਰ ਦਵਾਰ ਸਚਖੰਡ ਮਕਾਨਾ, ਛੱਪਰ ਛੰਨ ਨਾ ਕੋਇ ਛੁਹਾਈਆ। ਤੇਰਾ ਲੇਖਾ ਆਦਿ ਜੁਗਾਦਿ ਦੋ ਜਹਾਨਾਂ, ਦੁਹਰੀ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਈਆ। ਪੁਰਖ ਅਕਾਲ ਕਹੇ ਸੁਣ ਸੁਤ ਦੁਲਾਰੇ ਬੱਚੇ, ਤੇਰਾ ਬਚਪਨ ਦਿਆਂ ਦ੍ਰਿੜਾਈਆ। ਤੇਰਾ ਵਜੂਦ ਨਹੀਂ ਕਾਇਆ ਮਾਟੀ ਕੱਚੇ ਜਗਤ ਗੜ੍ਹ ਨਾ ਕੋਇ ਰਖਾਈਆ। ਤੇਰੇ ਅੰਤਰ ਨਿਰੰਤਰ ਮੇਰੀ ਧਾਰ ਸਚੇ, ਸਚ ਸਚ ਵਿਚੋਂ ਪਰਗਟਾਈਆ। ਜੋ ਏਥੇ ਓਥੇ ਦੋ ਜਹਾਨਾਂ ਇਕੋ ਧਾਰ ਨੂਰ ਜਗੇ, ਜਾਗਰਤ ਜੋਤ ਜੋਤ ਵਡਿਆਈਆ। ਜਿਸ ਦੀ ਸਰਨ ਸਰਨਾਈ ਤੇਰਾ ਰੂਪ ਲੱਗੇ, ਲਗ ਮਾਤਰ ਡੇਰਾ ਢਾਹੀਆ। ਉਠ ਖੇਲ ਤਕ ਲੈ ਜੋ ਨਿਰਗੁਣ ਧਾਰ ਕਰੇ ਸਬੱਬੇ, ਸਹਿਜ ਸਹਿਜ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ । ਸਤਿਗੁਰ ਸ਼ਬਦ ਕਹੇ ਮੇਰੇ ਸਵਾਮੀ ਤੂੰ ਮੇਰਾ ਮੀਤ ਮੁਰਾਰਾ, ਮਿਤਰ ਪਿਆਰਾ ਇਕ ਅਖਵਾਈਆ। ਮੈਂ ਤੇਰਾ ਸੇਵਕ ਸੇਵਾਦਾਰਾ, ਆਦਿ ਜੁਗਾਦਿ ਜੁਗ ਚੌਕੜੀ ਸੇਵ ਕਮਾਈਆ। ਮੇਰਾ ਵਿਸ਼ਨ ਬ੍ਰਹਮਾ ਸ਼ਿਵ ਬਰਖ਼ੁਰਦਾਰਾ, ਬਾਲਾ ਨੱਢਾ ਨਜ਼ਰੀ ਆਈਆ। ਜਿਨ੍ਹਾਂ ਨੂੰ ਦਿਤਾ ਤੇਰਾ ਨਾਮ ਸਹਾਰਾ, ਨਿਰਗੁਣ ਨਿਰਗੁਣ ਰੂਪ ਸਮਝਾਈਆ। ਤੂੰ ਮੇਰਾ ਮੈਂ ਤੇਰਾ ਬੋਲ ਜੈਕਾਰਾ, ਸੋ ਪੁਰਖ ਨਿਰੰਜਣ ਦਿਤਾ ਸਮਝਾਈਆ। ਹੰ ਬ੍ਰਹਮ ਕਰਨਾ ਪਸਾਰਾ, ਨਵ ਸੱਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਢੇ ਅਲਖ ਜਗਾਈਆ। ਸਤਿਗੁਰ ਸ਼ਬਦ ਕਹੇ ਮੈਂ ਵਿਸ਼ਨ ਬ੍ਰਹਮੇ ਸ਼ਿਵ ਦਿਤੀ ਅਗੰਮ ਸਲਾਹ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਸਭ ਦਾ ਮਾਲਕ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਦਾ ਲਹਿਣਾ ਦੇਣਾ ਅਗੰਮ ਅਥਾਹ, ਅਲਖ ਅਗੋਚਰ ਕਹਿਣ ਕਿਛ ਨਾ ਆਈਆ। ਸੋ ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਜਣਾਏ ਨਾਂ, ਨਾਉਂ ਨਿਰੰਕਾਰਾ ਇਕ ਸੁਣਾਈਆ। ਜੋ ਵਸੇ ਹਰ ਘਟ ਥਾਂ, ਥਾਨ ਥਨੰਤਰ ਸੋਭਾ ਪਾਈਆ। ਜੋ ਸਭ ਦਾ ਪਿਤਾ ਮਾਂ, ਪੁਰਖ ਅਕਾਲ ਇਕ ਅਖਵਾਈਆ। ਉਸ ਨੂੰ ਸੀਸ ਦੇਣਾ ਨਿਵਾ, ਬਿਨ ਸੀਸ ਸੀਸ ਝੁਕਾਈਆ। ਜਿਸ ਦੀ ਮੰਜ਼ਲ ਹਕ ਗਰਾਂ, ਦਰਗਹਿ ਸਾਚੀ ਸਚਖੰਡ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ।

ਸਤਿਗੁਰ ਸ਼ਬਦ ਕਹੇ ਮੈਂ ਵਿਸ਼ਨ ਬ੍ਰਹਮਾ ਸ਼ਿਵ ਦਿਤੀ ਦਾਤ, ਧੁਰ ਦੀ ਦਾਤ ਦਾਤ ਵਰਤਾਈਆ। ਸੰਸਾਰੀ ਭੰਡਾਰੀ ਸੰਘਾਰੀ ਤੁਹਾਡੀ ਇਕ ਜਮਾਤ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਤੁਹਾਡਾ ਲਹਿਣਾ ਦੇਣਾ ਨਿਰਗੁਣ ਸਰਗੁਣ ਹੋਵੇ ਲੋਕਮਾਤ, ਧਰਨੀ ਧਰਤ ਧਵਲ ਧੌਲ ਰੰਗ ਰੰਗਾਈਆ। ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਬਖ਼ਸ਼ੇ ਨਾਤ, ਮੇਲਾ ਮੇਲੇ ਸਹਿਜ ਸੁਭਾਈਆ । ਜਿਸ ਦਾ ਲੇਖਾ ਲਿਖ ਸਕੇ ਨਾ ਕੋਇ ਕ਼ਲਮ ਦਵਾਤ, ਸ਼ਾਹੀ ਕਾਗ਼ਜ਼ ਵੰਡ ਨਾ ਕੋਇ ਵੰਡਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਨਿਤ ਨਵਿਤ ਤੁਹਾਡੀ ਪੁਛੇ ਵਾਤ, ਵੇਖਣਹਾਰਾ ਥਾਉਂ ਥਾਈਂਆ। ਇਕ ਅਗੰਮੀ ਅਨੋਖੀ ਨਿਰਾਲੀ ਸਤਿਗੁਰ ਸ਼ਬਦ ਦੱਸੀ ਬਾਤ, ਬਾਤਨ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਸ਼ਬਦ ਜਣਾਇਆ, ਭੇਵ ਅਭੇਦਾ ਖੋਲ੍ਹ। ਵਿਸ਼ਨ ਬ੍ਰਹਮਾ ਸ਼ਿਵ ਉਠਾਇਆ, ਨਿਰਗੁਣ ਆਪਣਾ ਤੋਲਿਆ ਤੋਲ। ਵਸਤ ਅਗੰਮ ਵਰਤਾਇਆ, ਮਿਹਰਵਾਨ ਆਪ ਹੋ ਕੇ ਅਡੋਲ। ਵਿਸ਼ਨ ਬ੍ਰਹਮਾ ਦੱਸਿਆ ਭੇਤ ਅਵੱਲਾ ... ... ... ... ... ਦਿਤਾ ਜਣਾਈਆ। ਸਤਿਗੁਰ ਸ਼ਬਦ ਸ਼ਬਦ ਅਟਲਾ, ਸਤਿਗੁਰ ਰੂਪ ਨੂਰ ਅਲਾਹੀਆ। ਜਿਸ ਦੋ ਜਹਾਨ ਵਸਾਉਣਾ ਮਹਲਾ, ਪੁਰੀ ਲੋਅ ਬ੍ਰਹਿਮੰਡ ਖੰਡ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਹੋ ਮਿਹਰਵਾਨ ਗ੍ਰਹਿ ਮੰਦਰ ਰੰਗ ਰੰਗਾਈਆ। ਆਪ ਵਸੇ ਨਿਹਚਲ ਧਾਮ ਅਟਲਾ, ਸਚਖੰਡ ਸਾਚੇ ਸੋਭਾ ਪਾਈਆ। ਲੇਖਾ ਜਾਣੇ ਧਰਨੀ ਧਰਤ ਧਵਲ ਧੌਲ ਜਲ ਥਲਾ, ਸਮੁੰਦ ਸਾਗਰ ਮਹੀਅਲ ਆਪਣਾ ਰੰਗ ਰੰਗਾਈਆ। ਬਿਨ ਤੇਲ ਬਾਤੀ ਕਮਲਾਪਾਤੀ ਦੀਪਕ ਜੋਤੀ ਹੋਵੇ ਬਲਾ, ਸ਼ਬਦ ਸੰਦੇਸ਼ ਨਿਰਾਕਾਰ ਨਿਰੰਕਾਰ ਕਰੇ ਰੁਸ਼ਨਾਈਆ। ਸ਼ਬਦ ਸੰਦੇਸ਼ ਨਰ ਨਰੇਸ਼ ਇਕੋ ਹੋਵੇ ਘੱਲਾ, ਦੂਜਾ ਕਲਮਾ ਕਾਇਨਾਤ ਨਾ ਕੋਇ ਸੁਣਾਈਆ। ਉਹ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਤੁਹਾਨੂੰ ਫੜਾਉਣਾ ਪੱਲਾ, ਪੱਲੂ ਅਪਾਣੀ ਗੰਢ ਬੰਧਾਈਆ। ਜੋ ਏਥੇ ਉਥੇ ਦੋ ਜਹਾਨ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਹੋਵੇ ਅਛਲ ਅਛੱਲਾ, ਵਲ ਛਲ ਧਾਰੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਿਹਾ ਉਹ ਵਿਸ਼ਨ ਬ੍ਰਹਮਾ ਸ਼ਿਵ ਆਦਿ ਜੁਗਾਦਿ ਰਹਿਣਾ ਤਿਆਰ, ਤ੍ਰੈਗੁਣ ਅਤੀਤਾ ਰਿਹਾ ਜਣਾਈਆ। ਤੁਸਾਂ ਬਣਨਾ ਸੇਵਾਦਾਰ, ਸੇਵਕ ਹੋ ਕੇ ਸੇਵ ਕਮਾਈਆ। ਬ੍ਰਹਮੇ ਬ੍ਰਹਮ ਕਰਨਾ ਪਸਾਰ, ਵਿਸ਼ਨ ਵਿਸ਼ਵ ਧਾਰ ਦ੍ਰਿੜਾਈਆ। ਸ਼ੰਕਰ ਸੰਘਾਰੀ ਹੋਣਾ ਹੁਸ਼ਿਆਰ, ਏਕਾ ਏਕ ਹੁਕਮ ਦ੍ਰਿੜਾਈਆ। ਲੱਖ ਚੁਰਾਸੀ ਜੀਵ ਜੰਤ ਅੰਡਜ ਜੇਰਜ ਉਤਭੁਜ ਸੇਤਜ ਪਾਉਣੀ ਸਾਰ, ਤ੍ਰੈਗੁਣ ਮੇਲਾ ਪੰਜ ਤਤ ਸੋਹਣਾ ਰੰਗ ਚੜ੍ਹਾਈਆ। ਆਤਮ ਪਰਮਾਤਮ ਮੇਰਾ ਖੇਲ ਹੋਵੇ ਅਪਾਰ, ਅਪਰੰਪਰ ਸਵਾਮੀ ਭੇਵ ਚੁਕਾਈਆ। ਧਰਨੀ ਧਰਤ ਧਵਲ ਧੌਲ ਕਰ ਪਸਾਰ, ਵੇਖਣਾ ਚਾਈਂ ਚਾਈਂਆ। ਫਿਰ ਜੋਤੀ ਜਾਤਾ ਹੋ ਕੇ ਹੋਵਾਂ ਜ਼ਾਹਰ, ਨਿਰਗੁਣ ਸਰਗੁਣ ਆਪਣਾ ਖੇਲ ਖਿਲਾਈਆ। ਸਤਿਗੁਰ ਸ਼ਬਦ ਲਏ ਅਵਤਾਰ, ਤੇਈ ਅਵਤਾਰਾਂ ਰੰਗ ਰੰਗਾਈਆ। ਹਜ਼ਰਤ ਮੂਸਾ ਈਸਾ ਪੈਗ਼ੰਬਰਾਂ ਕਰ ਖ਼ਬਰਦਾਰ, ਕਲਮਾ ਧੁਰ ਦਾ ਇਕ ਦ੍ਰਿੜਾਈਆ। ਗੁਰ ਸਤਿਗੁਰ ਪਾਵੇ ਸਾਰ, ਨਾਨਕ ਗੋਬਿੰਦ ਵਜੇ ਵਧਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਤੁਹਾਨੂੰ ਨਾਲ ਰਲਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਖੇਲੇ ਖੇਲ ਅਪਾਰ, ਅਪਰੰਪਰ ਸਵਾਮੀ ਆਪਣਾ ਹੁਕਮ ਵਰਤਾਈਆ। ਕੇਤੇ ਲਦ ਜਾਣ ਆਪਣਾ ਚੁਕ ਚੁਕ ਭਾਰ, ਭੱਜਣ ਵਾਹੋ ਦਾਹੀਆ। ਗ੍ਰੰਥ

ਸ਼ਾਸਤਰ ਅੱਖਰਾਂ ਨਾਲ ਕਰਨ ਪੁਕਾਰ, ਤੂੰ ਹੀ ਤੂੰ ਹੀ ਰਾਗ ਦ੍ਰਿੜਾਈਆ। ਸ਼ਬਦ ਸ਼ਬਦ ਦੀ ਧਾਰ ਲੇਖਾ ਜਾਣੇ ਆਪ ਕਰਤਾਰ, ਕ਼ੁਦਰਤ ਦਾ ਕ਼ਾਦਰ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਿਹਾ ਵਿਸ਼ਨ ਬ੍ਰਹਮਾ ਸ਼ਿਵ ਤੁਹਾਡੀ ਜੁਗ ਜੁਗ ਹੋਵੇ ਸਿਕਦਾਰੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੁਹਾਡਾ ਲਹਿਣਾ ਦੇਣਾ ਜੀਵ ਜੰਤ ਨਾਲ ਸੰਸਾਰੀ, ਮੇਲ ਮਿਲਾਏ ਸਹਿਜ ਸੁਭਾਈਆ। ਆਪ ਆਪਣਾ ਨੂਰ ਜੋਤ ਕਰ ਉਜਿਆਰੀ, ਉਜਾਲਾ ਕਰੇ ਥਾਉਂ ਥਾਈਂਆ। ਤੁਸਾਂ ਸੇਵਾ ਕਰਨੀ ਨਾਲ ਹੁਸ਼ਿਆਰੀ, ਆਲਸ ਨਿੰਦਰਾ ਨਾ ਕੋਇ ਰਖਾਈਆ। ਤੁਹਾਡਾ ਸਾਹਿਬ ਇਕ ਬਲਕਾਰੀ, ਬਲਧਾਰੀ ਇਕ ਅਖਵਾਈਆ। ਜਿਸ ਦੇ ਸਭ ਨੇ ਬਣਨਾ ਪੁਜਾਰੀ, ਬਿਨ ਸੀਸ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਿਹਾ ਵਿਸ਼ਨ ਬ੍ਰਹਮਾ ਸ਼ਿਵ ਧਰਨਾ ਧਿਆਨ ਇਕ ਇਕ ਗਿਆਰਾ, ਸੰਮਤ ਸ਼ਹਿਨਸ਼ਾਹੀ ਨਾਲ ਰਲਾਈਆ। ਨਾਲ ਸੰਦੇਸ਼ਾ ਦੇਣਾ ਪੈਗ਼ੰਬਰ ਗੁਰ ਅਵਤਾਰਾ, ਕੀ ਅਵਤਰੀ ਹੁਕਮ ਜਣਾਈਆ। ਧਰਨੀ ਧਰਤ ਧਵਲ ਧੌਲ ਤਕਣਾ ਨਜ਼ਾਰਾ, ਬਿਨ ਨੈਣਾਂ ਨੈਣ ਉਠਾਈਆ। ਜਿਸ ਦਾ ਆਦਿ ਅੰਤ ਨਾ ਪਾਰਾਵਾਰਾ, ਕੀ ਬੇਅੰਤ ਖੇਲ ਖਿਲਾਈਆ। ਸੋ ਪੁਰਖ ਨਿਰੰਜਣ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਹਰਿ ਪੁਰਖ ਨਿਰੰਜਣ ਸੁਹਾਏ ਬੰਕ ਦੁਆਰਾ, ਗ੍ਰਹਿ ਮੰਦਰ ਇਕ ਵਡਿਆਈਆ। ਏਕੰਕਾਰਾ ਬਣ ਕੇ ਮੀਤ ਮੁਰਾਰਾ, ਵੇਖੇ ਚਾਈਂ ਚਾਈਂਆ। ਆਦਿ ਨਿਰੰਜਣ ਨੂਰ ਕਰ ਉਜਿਆਰਾ, ਅਬਿਨਾਸ਼ੀ ਕਰਤੇ ਨਾਲ ਮਿਲਾਈਆ। ਸ੍ਰੀ ਭਗਵਾਨ ਲਗਾਏ ਅਗੰਮੀ ਨਾਅਰਾ, ਨਰ ਨਰਾਇਣ ਆਪ ਸੁਣਾਈਆ। ਪਾਰਬ੍ਰਹਮ ਪ੍ਰਭ ਭੇਵ ਖੋਲ੍ਹ ਕੇ ਸਾਰਾ, ਪੜਦਾ ਪੜਦਿਆਂ ਵਿਚੋਂ ਚੁਕਾਈਆ। ਸਤਿਗੁਰ ਸ਼ਬਦ ਕਰੇ ਪਿਆਰਾ, ਪਿਤਾ ਪੂਤ ਮੇਲ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਤੁਸਾਂ ਵੇਖਣਾ ਅੰਤ ਨਜ਼ਾਰਾ, ਨਜ਼ਰੀਆ ਦੀਨ ਦੁਨੀ ਬਦਲਾਈਆ। ਨੌਂ ਸੌ ਚੁਰਾਨਵੇ ਚੌਕੜੀ ਬਾਦ ਜੋਤੀ ਜਾਤਾ ਆਵੇ ਆਪ ਕਰਤਾਰਾ, ਕ਼ੁਦਰਤ ਕ਼ਾਦਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਵਿਸ਼ਨ ਬ੍ਰਹਮਾ ਸ਼ਿਵ ਤਕ ਲਓ ਹਾੜ ਅਠਾਰਾਂ, ਏਕਾ ਆਠਾ ਨਾਲ ਮਿਲਾਈਆ। ਸੰਮਤ ਸ਼ਹਿਨਸ਼ਾਹੀ ਸੰਗ ਗਿਆਰਾਂ, ਇਕ ਇਕ ਨਾਲ ਮਿਲ ਕੇ ਵਜੇ ਵਧਾਈਆ। ਉਹ ਵੇਖੋ ਲੇਖਾ ਦੱਸਦੇ ਤੇਈ ਅਵਤਾਰਾ, ਆਪਣਾ ਭੇਵ ਖੁਲ੍ਹਾਈਆ। ਵੇਦ ਵਿਆਸਾ ਬੋਲ ਜੈਕਾਰਾ, ਕੂਕ ਕੂਕ ਸੁਣਾਈਆ। ਮੇਰਾ ਅਕਸ਼ਰ ਨਿਰਅੱਖਰ ਧਾਰ ਹੋਏ ਉਜਿਆਰਾ, ਜਿਸ ਦੀ ਸਮਝ ਨਾ ਆਈਆ। ਮੇਰਾ ਸੰਦੇਸ਼ਾ ਅਗੰਮ ਅਪਾਰਾ, ਅਲਖ ਅਗੋਚਰ ਦਿਤੀ ਵਡਿਆਈਆ। ਮੇਰੇ ਸਲੋਕ ਚਾਰ ਲੱਖ ਹਜ਼ਾਰ ਸਤਾਰਾਂ, ਸਤਹ ਬੁਲੰਦੀ ਰਹੇ ਸੁਣਾਈਆ। ਕਲਜੁਗ ਅੰਤਮ ਹੋਵੇ ਅੰਧ ਅੰਧਿਆਰਾ, ਨੂਰੀ ਚੰਦ ਨਾ ਕੋਇ ਚਮਕਾਈਆ। ਪੈਗ਼ੰਬਰ ਕਹਿਣ ਅਸਾਂ ਉਸੇ ਦਾ ਕੀਤਾ ਇਜ਼ਹਾਰਾ, ਉਸੇ ਦੀ ਸਿਫ਼ਤ ਸਾਲਾਹੀਆ। ਜੋ ਸਭ ਦਾ ਪਰਵਰਦਿਗਾਰਾ, ਜਲਵਾਗਰ ਨੂਰ ਆਲਾਹੀਆ। ਜੋ ਆਵੇ ਦੀਨ ਦੁਨੀ ਤੋਂ ਬਾਹਰਾ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਦਰਗਹਿ ਸਾਚੀ ਸਚ ਦਾ ਦੱਸੇ ਇਕ ਨਜ਼ਾਰਾ, ਨਜ਼ਰੀਆ ਸਭ ਦਾ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਕਲਮਾ ਕਾਇਨਾਤ ਅਜ਼ੂ ਮਵਜ਼ੇ ਜ਼ਵੀ ਨੂਰੇ ਜ਼ਵਾ ਜ਼ਾਮਿਸਤੋ ਜ਼ਮੀ ਨਜ਼ੀਸ਼ੋ

ਸ਼ੁਵਾ ਫ਼ਜ਼ੀਉਲ ਜਮੀਂਉਲ ਕੂਜ਼ੇਜ਼ਹੂ ਕੁਮਬਾ ਜ਼ੰਬਾਏ ਮਹੂ ਅਰਸ਼ੇ ਜ਼ਮਾ ਜਕੁਖਤੋ ਦੁਆ ਮੇਰੇ ਖ਼ੁਦਾ ਮਾਲਕ ਖ਼ਾਲਕ ਤੇਰੀ ਬੇਪਰਵਾਹੀਆ। ਜ਼ਮਨਾਉ ਵਦੂਆ ਵਦੀਆ ਮੰਜ਼ਲ ਜ਼ਮੀ ਯਦੂਅਲ ਜ਼ਖ਼ੁਸਤੋ ਨਖ਼ੁਸਤੀ ਉਲ ਜ਼ੰਬਾਏ ਮੰਦੀ ਦੋਜ਼ੀ ਬਿਜ਼ੀਆਲ ਮੁਬਜ਼ਲਾ ਯਕੁਸ਼ੀ ਜ਼ਮਿਸਤੇ ਯਾ ਆਊ ਜ਼ਮੀਨ ਮੇਰੇ ਮਿਹਰਵਾਨ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਸਤਿਗੁਰ ਸ਼ਬਦ ਕਹੇ ਮੇਰਾ ਨਾਨਕ ਗੋਬਿੰਦ ਰੂਪ ਨਿਆਰਾ, ਨਿਰਗੁਣ ਨਿਰਵੈਰ ਦਿਤੀ ਵਡਿਆਈਆ। ਧੁਰ ਦਾ ਹੁਕਮ ਸੰਦੇਸ਼ਾ ਅੱਖਰ ਧਾਰ ਤੋਂ ਬਾਹਰਾ, ਨਿਰ ਅੱਖਸ਼ਰ ਇਕ ਵਡਿਆਈਆ। ਜਿਸ ਦਾ ਲੇਖ ਲਿਖੇ ਨਾ ਕੋਈ ਬਣ ਲਿਖਾਰਾ, ਕਾਤਬ ਚਲੇ ਨਾ ਕੋਇ ਚਤੁਰਾਈਆ। ਜਿਸ ਦਾ ਗ੍ਰੰਥ ਸ਼ਾਸਤਰ ਵੇਦ ਪੁਰਾਨ ਅੰਜੀਲ ਕ਼ੁਰਾਨ ਪਾ ਸਕੇ ਨਾ ਕੋਈ ਸਾਰਾ, ਪਰਦਾ ਪਰਦਿਆਂ ਵਿਚੋਂ ਨਾ ਕੋਇ ਉਠਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਜੋਤੀ ਜਾਤਾ ਇਕੋ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਜਿਸ ਨੂੰ ਸਭਨੇ ਮੰਨਣਾ ਚੌਬੀਸਾ ਹਰਿ ਜਗਦੀਸਾ ਅਮਾਮ ਅਮਾਮਾ ਨੂਰ ਨੁਰਾਨਾ ਨੂਰ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਉਹ ਸਤਿਗੁਰ ਸ਼ਬਦ ਸ਼ਬਦ ਦਏ ਹੁਲਾਰਾ, ਦੋ ਜਹਾਨਾਂ ਦਏ ਹਿਲਾਈਆ। ਉਸ ਦਾ ਲਹਿਣਾ ਦੇਣਾ ਲੇਖਾ... ... ... ... ... , ਇਕ ਇਕ ਦੀ ਗੰਢ ਪੁਆਈਆ। ਜਿਸ ਦਾ ਵਕ਼ਤ ਸੁਹੰਜਣਾ ਹੋਵੇ ਹਾੜ ਅਠਾਰਾਂ, ਅਠ ਦਸ ਦਾ ਮੇਲ ਮਿਲਾਈਆ। ਭਗਤ ਸੁਹੇਲਾ ਇਕ ਅਕੇਲਾ ਦੇਵੇ ਨਾਮ ਅਧਾਰਾ, ਉਦਰ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਅਠਾਰਾਂ ਹਾੜ ਕਹੇ ਮੈਂ ਭੱਜਾ ਆਇਆ, ਪਰਮ ਪੁਰਖ ਦਿਤੀ ਵਡਿਆਈਆ। ਮੈਂ ਦੋ ਜਹਾਨਾਂ ਇਕੋ ਢੋਲਾ ਗਾਇਆ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਰਾਗ ਸੁਣਾਇਆ, ਸੋਹੰ ਵਜਦੀ ਰਹੀ ਵਧਾਈਆ। ਅੱਲਾ ਹੂ ਅੰਨਾ ਹੂ ਦਾ ਨਾਅਰਾ ਲਾਇਆ, ਪੈਗ਼ੰਬਰ ਬੈਠੇ ਸੀਸ ਨਿਵਾਈਆ। ਜਲਵਾਗਰ ਦਾ ਦਰਸ਼ਨ ਪਾਇਆ, ਜੋਤੀ ਜਾਤਾ ਡਗਮਗਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਵੇਖਦਾ ਆਇਆ, ਆਪਣਾ ਪੰਧ ਮੁਕਾਈਆ। ਚਾਰ ਜੁਗ ਦੇ ਸ਼ਾਸਤਰ ਮੈਨੂੰ ਰਹੇ ਸੁਣਾਇਆ, ਭਵਿਸ਼ ਭਵਿਖਤ ਪੇਸ਼ੀਨਗੋਈਆਂ ਨਾਲ ਮਿਲਾਈਆ। ਉਹ ਤਕ ਲੈ ਪਾਰਬ੍ਰਹਮ ਪਤਿਪਰਮੇਸ਼ਵਰ ਜੋਤੀ ਜਾਤੇ ਵੇਸ ਵਟਾਇਆ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਦੋ ਜਹਾਨਾਂ ਡਗਮਗਾਇਆ, ਨਿਰਗੁਣ ਆਪਣਾ ਖੇਲ ਖਿਲਾਈਆ। ਜਿਸ ਨੇ ਸੰਬਲ ਡੇਰਾ ਆਇਆ, ਸਾਢੇ ਤਿੰਨ ਹੱਥ ਵਜੇ ਵਧਾਈਆ। ਜਨ ਭਗਤਾਂ ਹੋਏ ਸਹਾਇਆ, ਸਿਰ ਸਿਰ ਹੱਥ ਟਿਕਾਈਆ। ਫੜ ਫੜ ਅੰਦਰੋਂ ਮੇਲ ਮਿਲਾਇਆ, ਬਾਹਰੋਂ ਸਮਝ ਕੋਇ ਨਾ ਪਾਈਆ। ਨੌਂ ਦਵਾਰੇ ਪੰਧ ਚੁਕਾਇਆ, ਜਗਤ ਵਾਸ਼ਨਾ ਕੂੜ ਮਿਟਾਈਆ। ਬਜਰ ਕਪਾਟੀ ਤੋੜ ਤੁੜਾਇਆ, ਨਾਮ ਖੰਡਾ ਹੱਥ ਉਠਾਈਆ। ਨਿਝਰ ਝਿਰਨਾ ਬੂੰਦ ਸਵਾਂਤੀ ਜਾਮ ਪਿਆਇਆ, ਨਾਭੀ ਕਵਲ ਕਵਲ ਉਲਟਾਈਆ। ਦਰ ਮੰਦਰ ਇਕ ਸੁਹਾਇਆ, ਘਰ ਦਸਵੇਂ ਵਜੇ ਵਧਾਈਆ। ਬਿਨ ਰਸਨਾ ਜਿਹਵਾ ਸ਼ਬਦ ਦ੍ਰਿੜਾਇਆ, ਅਨਹਦ ਨਾਦੀ ਨਾਦ ਧੁਨ ਕਰੇ ਸ਼ਨਵਾਈਆ। ਦੀਪਕ ਜੋਤੀ ਜੋਤ ਜਗਾਇਆ, ਬਿਨ ਤੇਲ ਬਾਤੀ ਡਗਮਗਾਈਆ। ਜਿਸ ਪੂਰਬ ਲੇਖਾ ਜਨ ਭਗਤਾਂ ਆਣ ਚੁਕਾਇਆ, ਜੁਗ ਚੌਕੜੀ ਪਿਛਲਾ ਲੇਖਾ ਝੋਲੀ ਪਾਈਆ। ਅਗੇ ਆਵਣ ਜਾਵਣ ਪੰਧ ਮੁਕਾਇਆ, ਲੱਖ ਚੁਰਾਸੀ ਫੰਦ ਕਟਾਈਆ। ਰਾਏ ਧਰਮ ਨਾ ਦਏ ਸਜ਼ਾਇਆ, ਚਿਤਰ ਗੁਪਤ ਨਾ ਲੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅਠਾਰਾਂ ਹਾੜ ਕਹੇ ਮੈਂ ਜੁਗ ਜੁਗ ਰਿਹਾ ਉਡੀਕਦਾ, ਨੌ ਸੌ ਚੁਰਾਨਵੇ ਚੌਕੜੀ ਧਿਆਨ ਲਗਾਈਆ। ਦੋ ਜਹਾਨਾਂ ਖ਼ਾਕੇ ਰਿਹਾ ਉਲੀਕਦਾ, ਲਾਈਨ ਲਾਈਨ ਵਿਚੋਂ ਬਦਲਾਈਆ। ਖੇਲ ਵੇਖਦਾ ਰਿਹਾ ਹੱਕ ਤੌਫ਼ੀਕ਼ ਦਾ, ਕੀ ਕਰੇ ਧੁਰਦਰਗਾਹੀਆ । ਕਵਣ ਵੇਲਾ ਮੇਰਾ ਵਕ਼ਤ ਸੁਹੰਜਣਾ ਹੋਏ ਨੀਚ ਦਾ, ਦੇਵੇ ਮਾਣ ਵਡਿਆਈਆ। ਮੇਰਾ ਮੇਲ ਮਿਲਾਏ ਸਚ ਪ੍ਰੀਤ ਦਾ, ਪ੍ਰੀਤਮ ਹੋ ਕੇ ਵੇਖ ਵਖਾਈਆ। ਜੋ ਝਗੜਾ ਮੇਟੇ ਮੰਦਰ ਮਸੀਤ ਦਾ, ਕਾਇਆ ਕਾਅਬਾ ਇਕ ਸਮਝਾਈਆ। ਜਿਸ ਦਾ ਨਾਮ ਕਲਮਾ ਹੋਵੇ ਇਕੋ ਗੀਤ ਦਾ, ਸੋਹੰ ਕਰੇ ਸਚ ਪੜ੍ਹਾਈਆ। ਭਉ ਚੁਕਾਏ ਭੈ ਭੀਤ ਦਾ, ਭਾਂਡਾ ਭਰਮ ਭੰਨਾਈਆ। ਭੇਵ ਚੁਕਾਏ ਕੂੜੀ ਨੀਤ ਦਾ, ਨੀਤੀਵਾਨ ਆਪ ਹੋ ਜਾਈਆ। ਲੇਖਾ ਜਾਣੇ ਠਾਂਢੇ ਸੀਤ ਦਾ, ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅਠਾਰਾਂ ਹਾੜ ਕਹੇ ਜਨ ਭਗਤੋਂ ਮੇਰਾ ਵਕ਼ਤ ਸੁਹੰਜਣਾ ਚੰਗਾ, ਪ੍ਰਭ ਚੰਗੀ ਦਏ ਵਡਿਆਈਆ। ਉਹ ਵੇਖੋ ਦੂਰ ਦੁਰਾਡੀ ਜਮਨਾ ਸੁਰਸਤੀ ਗੋਦਾਵਰੀ ਆ ਗਈ ਗੰਗਾ, ਆਪਣਾ ਪੰਧ ਮੁਕਾਈਆ। ਨਾਰਦ ਮੁਨੀ ਆ ਗਿਆ ਸਿਰੋਂ ਨੰਗਾ, ਬੋਦੀ ਆਪਣੀ ਰਿਹਾ ਹਿਲਾਈਆ। ਦੂਜੀ ਧਾਰ ਵੇਖੋ ਗੋਬਿੰਦ ਵਾਲਾ ਪੰਜਾ, ਜੋ ਪੰਚਮ ਦਏ ਵਡਿਆਈਆ। ਧਰਨੀ ਵਲ ਤਕੇ ਜੋ ਨੇਤਰ ਰੋਵੇ ਅੰਝਾ, ਨੈਣਾਂ ਨੀਰ ਵਹਾਈਆ। ਵਿਚਾਰਾਂ ਤਕੋ ਜੋ ਆਸਾ ਰਖ ਕੇ ਗਏ ਕਵੀ ਬਵੰਜਾ, ਬਾਵਨ ਆਪਣੀ ਖੇਲ ਖਲਾਈਆ। ਜਗਤ ਸਿੰਘਾਸਣ ਵੇਖੋ ਮੰਜਾ, ਪਾਵੇ ਚੂਲ ਫੋਲ ਫੁਲਾਈਆ। ਨੌਂ ਖੰਡ ਪ੍ਰਿਥਮੀ ਤਕੋ ਦੰਗਾ, ਕੂੜੀ ਕਿਰਿਆ ਨਾਲ ਰਲਾਈਆ। ਨਿਗਾਹ ਮਾਰੋ ਜੇਰਜ ਅੰਡਾ, ਉਤਭੁਜ ਸੇਤਜ ਫੋਲ ਫੁਲਾਈਆ। ਸਚ ਰਿਹਾ ਨਾ ਵਿਚ ਬ੍ਰਹਿਮੰਡਾ, ਬ੍ਰਹਿਮਾਂਡ ਰਿਹਾ ਕੁਰਲਾਈਆ। ਮੈਨੂੰ ਇਉਂ ਜਾਪਦਾ ਮੇਰੇ ਪੁਰਖ ਅਕਾਲੇ ਦੀਨ ਦਿਆਲੇ ਦੋ ਜਹਾਨਾਂ ਸ਼ਬਦੀ ਫੜਨਾ ਖੰਡਾ, ਜਿਸ ਦੀ ਬਣਤ ਤਰਖਾਣ ਲੁਹਾਰ ਨਾ ਕੋਇ ਬਣਾਈਆ। ਕਲਜੁਗ ਕੂੜੀ ਕਿਰਿਆ ਅੰਤਮ ਮੇਟੇ ਪੰਧਾ, ਧਰਨੀ ਧਰਤ ਲੋਕਮਾਤ ਰਹਿਣ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਅੰਤਸ਼ਕਰਨ ਇਕੋ ਸੁਣਾਏ ਛੰਦਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਹਰਿਜਨ ਧਰਮ ਦੀ ਧਾਰ ਬਣਾਏ ਬੰਦਾ, ਬੰਦਗੀ ਇਕੋ ਇਕ ਦ੍ਰਿੜਾਈਆ । ਜਿਸ ਦਾ ਪੰਧ ਅਗੇ ਨਹੀਂ ਲੰਬਾ, ਮੁਸਾਫ਼ਰ ਬੈਠੇ ਆਪਣਾ ਪੰਧ ਮੁਕਾਈਆ। ਸਦੀ ਚੌਧਵੀਂ ਅੰਤਮ ਤਕ ਲਓ ਕੰਢਾ, ਮੁਹੰਮਦ ਬੈਠਾ ਨੈਣ ਉਠਾਈਆ। ਮੂਸਾ ਖੋਲ੍ਹਣ ਵਾਲਾ ਆਪਣੀਆਂ ਗੰਢਾਂ, ਈਸਾ ਆਸ ਇਕ ਜਣਾਈਆ। ਗੋਬਿੰਦ ਕਰਨ ਵਾਲਾ ਜੰਗਾ, ਸ਼ਬਦ ਸ਼ਸਤਰ ਰਿਹਾ ਚਮਕਾਈਆ। ਪਿਛਲਾ ਵਕ਼ਤ ਪਿਛੇ ਲੰਘਾ, ਅਗਲਾ ਭੇਵ ਦਿਆਂ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜਨ ਭਗਤੋ ਮੇਰੀ ਬੋਦੀ ਵੇਖੋ ਹਿਲਦੀ, ਉਨੰਜਾ ਪਵਣ ਨਾਲ ਵਡਿਆਈਆ। ਮੇਰੀ ਆਸ਼ਾ ਵੇਖੋ ਅਗੰਮੇ ਦਿਲ ਦੀ, ਜਿਸ ਦੀ ਘਾੜਤ ਵੇਖਣ ਕੋਇ ਨਾ ਪਾਈਆ। ਆਤਮ ਪਰਮਾਤਮ ਵੇਖੋ ਮਿਲਦੀ, ਮਿਲਣੀ ਹਰਿ ਜਗਦੀਸ਼ ਕਰਾਈਆ। ਹੁਣ ਘੜੀ ਨਹੀਂ ਜੇ ਢਿਲ ਦੀ, ਗਿਆ ਵਕ਼ਤ ਹੱਥ ਨਾ ਆਈਆ। ਹੁਣ ਖੇਲ ਨਹੀਂ ਬਜਰ ਕਪਟੀ ਸਿਲ ਦੀ, ਰਾਤੀਂ ਸੁਤਿਆਂ ਪੜਦੇ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਸਤਿਗੁਰ ਸ਼ਬਦ ਉਹ ਵੇਖ ਲੈ ਗੰਗਾ ਗੋਦਾਵਰੀ ਜਮਨਾ ਸੁਰਸਤੀ ਆਵਣ ਗਾਂਦੀਆਂ,

ਗਾ ਗਾ ਖ਼ੁਸ਼ੀ ਬਣਾਈਆ। ਸ਼ਿੰਗਾਰ ਲਾ ਕੇ ਸੋਨੇ ਚਾਂਦੀਆਂ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਹੱਥ ਬੰਨ੍ਹ ਕੇ ਕਹਿਣ ਤੇਰੀਆਂ ਬਾਂਦੀਆਂ, ਜਗਤ ਹੰਕਾਰ ਨਾ ਕੋਇ ਜਣਾਈਆ । ਚਾਰੋਂ ਕੁੰਟ ਕੂੜ ਦੀਆਂ ਚੜ੍ਹੀਆਂ ਆਂਧੀਆਂ, ਸਚ ਚੰਦ ਨਾ ਕੋਇ ਰੁਸ਼ਨਾਈਆ। ਤੇਰਿਆਂ ਮਾਨਸਾਂ ਗਊਆਂ ਖਾਧੀਆਂ, ਸੂਰਾਂ ਖੱਲ ਲੁਹਾਈਆ। ਵਿਦਿਆ ਰਹੀ ਨਾ ਵਿਚ ਪਾਂਡੀਆਂ, ਪੰਡਤ ਰੋਵਣ ਮਾਰਨ ਧਾਹੀਆ। ਮੁਹੱਬਤ ਰਹੀ ਨਾ ਵਿਚ ਗੁਆਂਢੀਆਂ, ਸੱਜਣਾਂ ਸੰਗ ਨਾ ਕੋਇ ਨਿਭਾਈਆ। ਛਾਤੀਆਂ ਹੋਵਣ ਕਿਸੇ ਨਾ ਠਾਂਢੀਆਂ, ਅਗਨੀ ਤਤ ਨਾ ਕੋਇ ਬੁਝਾਈਆ। ਬਿਨ ਤੇਰੇ ਪ੍ਰਭੂ ਸਭ ਦੀਆਂ ਪੱਤਾਂ ਜਾਂਦੀਆਂ, ਪਤਿਪਰਮੇਸ਼ਵਰ ਤੇਰੇ ਅਗੇ ਦੁਹਾਈਆ। ਕਲਜੁਗ ਕੂੜ ਕੁੜਿਆਰ ਅਸੀਂ ਅੰਤਮ ਥੱਕੀਆਂ ਮਾਂਦੀਆਂ, ਬਲਹੀਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਆਸ ਰਖਾਈਆ। ਨਾਰਦ ਕਹੇ ਸਤਿਗੁਰ ਸ਼ਬਦ ਤੇਈ ਅਵਤਾਰ ਵੇਖ ਲੈ ਸਜੇ, ਸਾਜਣ ਮੀਤ ਨਜ਼ਰੀ ਆਈਆ। ਸਚਖੰਡ ਦੁਵਾਰਿਉਂ ਆਏ ਭੱਜੇ, ਬਿਨ ਚਰਨਾਂ ਚਰਨ ਟਿਕਾਈਆ। ਤੇਰੇ ਦੀਪਕ ਨਾਲ ਦੀਪਕ ਜੋਤ ਜਗੇ, ਜਾਗਰਤ ਜੋਤ ਜੋਤ ਰੁਸ਼ਨਾਈਆ। ਇਨ੍ਹਾਂ ਦਾ ਲੇਖਾ ਵੇਖ ਲੈ ਕੀ ਹਾਲ ਹੋਣਾ ਅਗੇ, ਪੇਸ਼ੀਨਗੋਈਆਂ ਫੋਲ ਫੁਲਾਈਆ। ਸਭ ਨੇ ਅਗੋਂ ਹੱਥ ਬੱਧੇ, ਨਿਵ ਨਿਵ ਸੀਸ ਨਿਵਾਈਆ। ਸਤਿਗੁਰ ਸ਼ਬਦ ਅਸੀਂ ਤੇਰੇ ਆਏ ਸੱਦੇ, ਲੋਕਮਾਤ ਡੇਰਾ ਲਾਈਆ। ਸਾਨੂੰ ਹੁਕਮ ਸੰਦੇਸ਼ਾ ਦੇ ਦੇ ਅੱਜੇ, ਆਜਜ਼ ਹੋ ਕੇ ਸੀਸ ਨਿਵਾਈਆ। ਤੁਧ ਬਿਨ ਪੜਦਾ ਕੋਇ ਨਾ ਕੱਜੇ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਸਾਡੇ ਦੀਨ ਮਜ਼੍ਹਬ ਤੇਰਾ ਪਿਆਰ ਗਏ ਤਜੇ, ਧਰਮ ਦੀ ਧਾਰ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਨਾਰਦ ਕਹੇ ਪੈਗ਼ੰਬਰੋ ਤੁਸੀਂ ਵੀ ਆਪਣਾ ਦਿਉ ਬਿਆਨ, ਹਾਜ਼ਰ ਹੋ ਕੇ ਸੀਸ ਨਿਵਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਕਹਿਣ ਸਾਡਾ ਕ਼ਾਇਮ ਨਾ ਰਿਹਾ ਈਮਾਨ, ਅਮਲਾਂ ਵਿਚ ਨਾ ਖ਼ਲਕ ਖ਼ੁਦਾਈਆ। ਚਾਰੋਂ ਕੁੰਟ ਕੂੜ ਸ਼ੈਤਾਨ, ਸ਼ਰਅ ਸ਼ਰਅ ਨਾਲ ਟਕਰਾਈਆ। ਅਸੀਂ ਤੇਰੇ ਬਾਲੇ ਬੱਚੇ ਇਕ ਨਾਦਾਨ, ਬਾਲੀ ਬੁਧਿ ਇਕ ਅਖਵਾਈਆ। ਤੂੰ ਮਾਲਕ ਖ਼ਾਲਕ ਇਕ ਰਹਿਮਾਨ, ਤੇਰੀ ਰਹਿਮਤ ਵਿਚ ਸਮਾਈਆ। ਸਾਡਾ ਰਿਹਾ ਨਾ ਕੋਇ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਸਾਡੇ ਅੱਖਰ ਵੇਖ ਲੈ ਅੰਜੀਲ ਕ਼ੁਰਾਨ, ਤੁਰੈਤ ਤੁਰਤ ਨਾਲ ਮਿਲਾਈਆ। ਤੂੰ ਸਭ ਦਾ ਮਾਲਕ ਖ਼ਾਲਕ ਇਕ ਨੌਜਵਾਨ, ਨੂਰ ਨੁਰਾਨਾ ਅਗੰਮ ਅਥਾਹੀਆ। ਸਾਡੀ ਤੇਰੇ ਕ਼ਦਮਾਂ ਵਿਚ ਸਲਾਮ, ਸਯਦਿਆਂ ਵਿਚ ਸੀਸ ਝੁਕਾਈਆ। ਅਸੀਂ ਬਰਦੇ ਤੇਰੇ ਗ਼ੁਲਾਮ, ਸੇਵਕ ਹੋ ਕੇ ਸੇਵ ਕਮਾਈਆ। ਸਦੀ ਚੌਧਵੀਂ ਵਕ਼ਤ ਪਹੁੰਚਿਆਂ ਆਣ, ਬੀਸਵੀਂ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਨਾਨਕ ਗੋਬਿੰਦ ਆਪਣਾ ਦੱਸੋ ਅਹਿਵਾਲ, ਪੁਰਖ ਅਕਾਲੇ ਅਗੇ ਟਿਕਾਈਆ। ਕੀ ਖੇਲ ਕਰੇ ਦੀਨ ਦਿਆਲ, ਦਇਆਨਿਧ ਠਾਕਰ ਕੀ ਆਪਣਾ ਹੁਕਮ ਵਰਤਾਈਆ। ਗੋਬਿੰਦ ਹਸ ਕੇ ਕਿਹਾ ਮੈਂ ਆਦਿ ਜੁਗਾਦੀ ਏਸੇ ਦਾ ਬਾਲ, ਦੂਜਾ ਪਿਤਾ ਨਜ਼ਰ ਕੋਇ ਨਾ ਆਈਆ। ਬਿਨਾ ਗੋਦੀਉਂ ਗੋਦੀ ਵਿਚ ਰਹਿਵਾਂ ਨਾਲ, ਲਾਲ ਲਾਲਨ ਰੰਗ ਚੜ੍ਹਾਈਆ। ਮੈਨੂੰ ਪੋਹ ਨਾ ਸਕੇ ਕਾਲ, ਮਹਾਕਾਲ ਨਾ ਕੋਇ ਚਤੁਰਾਈਆ । ਮੇਰਾ ਗ੍ਰਹਿ ਮੰਦਰ ਸਚੀ ਧਰਮਸਾਲ, ਸਚਖੰਡ ਸਾਚੇ ਸੋਭਾ ਪਾਈਆ। ਮੇਰਾ ਲਹਿਣਾ ਦੇਣਾ ਨਾਲ ਸਿੰਘ ਪਾਲ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਮੇਰਾ ਤੇਗ਼ ਬਹਾਦਰ ਦੁਨੀਆ ਵਾਲਾ

ਦਲਾਲ, ਗੁਜਰੀ ਜੰਮਣ ਵਾਲੀ ਤਨ ਮਾਈਆ। ਮੇਰਾ ਜੋਤੀ ਨੂਰ ਬੇਮਿਸਾਲ, ਜਿਸ ਦੀ ਮਿਸਲ ਨਾ ਕੋਇ ਸਮਝਾਈਆ। ਮੈਂ ਨੌ ਸੌ ਚੁਰਾਨਵੇ ਚੌਕੜੀ ਜੁਗ ਘਾਲੀ ਘਾਲ, ਅਵਤਾਰ ਪੈਗ਼ੰਬਰ ਗੁਰ ਰੂਪ ਵਟਾਈਆ। ਅੰਤਮ ਆਪਣਾ ਦੱਸਣਾ ਇਕ ਅਹਿਵਾਲ, ਭੇਵ ਅਭੇਦ ਚੁਕਾਈਆ। ਮੈਂ ਸਤਿਗੁਰ ਸ਼ਬਦ ਪੁਰਖ ਅਕਾਲਾ ਮੇਰੇ ਨਾਲ, ਦੂਜਾ ਨਜ਼ਰ ਕੋਇ ਨਾ ਆਈਆ। ਸ਼ਬਦ ਮੇਰਾ ਖੰਡਾ ਸ਼ਬਦ ਮੇਰੀ ਢਾਲ, ਸ਼ਸਤਰ ਅਵਰ ਨਾ ਕੋਇ ਹੱਥ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਸਤਿਗੁਰ ਸ਼ਬਦ ਅਵਤਾਰ ਪੈਗ਼ੰਬਰਾਂ ਗੁਰੂਆਂ ਵੇਖ ਲੈ ਅੰਤ ਕਹਾਣੀਆਂ, ਕਹਾਣੀ ਜਗਤ ਨਾ ਕੋਇ ਰਖਾਈਆ। ਜਿਨ੍ਹਾਂ ਤੇਰੀਆਂ ਮੌਜਾਂ ਮਾਣੀਆਂ, ਲੋਕਮਾਤ ਮਿਲੀ ਵਡਿਆਈਆ। ਤੇਰੀ ਮਹਿੰਮਾ ਦੀਆਂ ਗਾਈਆਂ ਬਾਣੀਆਂ, ਅੱਖਰ ਅੱਖਰਾਂ ਨਾਲ ਮਿਲਾਈਆ। ਤੇਰੀਆਂ ਬਣੀਆਂ ਸੁਘੜ ਸਵਾਣੀਆਂ, ਸਵਾਮੀ ਮੰਨ ਕੇ ਸੀਸ ਨਿਵਾਈਆ। ਤੂੰ ਦੇਵਣਹਾਰਾ ਅੰਮ੍ਰਿਤ ਰਸ ਠੰਢਾ ਪਾਣੀਆਂ, ਜਲਧਾਰਾ ਵਹਿਣ ਵਹਾਈਆ। ਇਨ੍ਹਾਂ ਦਾ ਲੇਖਾ ਤਕ ਲੈ ਨਾਲ ਚਾਰੇ ਖਾਣੀਆਂ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਮੰਜ਼ਲਾਂ ਤਕ ਰੁਹਾਨੀਆਂ, ਰੂਹ ਬੁਤ ਬਾਹਰ ਧਿਆਨ ਲਗਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾ ਇਹ ਮਰਦ ਨਾ ਇਹ ਜਨਾਨੀਆਂ, ਭੱਜੀਆਂ ਫਿਰਨ ਵਾਹੋ ਦਾਹੀਆ। ਗੋਦਾਵਰੀ ਕੋਲ ਗੋਬਿੰਦ ਦੀਆਂ ਨਿਸ਼ਾਨੀਆਂ, ਗੰਗਾ ਦੀ ਧਾਰ ਰਵੀਦਾਸ ਦਾ ਕਸੀਰਾ ਰਹੀ ਵਖਾਈਆ। ਸੁਰਸਤੀ ਬੈਠੀ ਹੋ ਨਿਮਾਣੀਆਂ, ਨਿਵ ਨਿਵ ਲਾਗੇ ਪਾਈਆ। ਜਮਨਾ ਕਹੇ ਮੇਰੇ ਉਤੇ ਕ੍ਰਿਸ਼ਨ ਨੇ ਮੌਜਾਂ ਮਾਣੀਆਂ, ਗੋਪੀਆਂ ਸੰਗ ਨਿਭਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸੁਲਤਾਨੀਆ, ਨੂਰ ਨੁਰਾਨਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਤੂੰ ਸੁਣ ਲੈ ਗੰਗਾ ਮਈਆ, ਅੰਮੜੀਏ ਤੈਨੂੰ ਦਿਆਂ ਜਣਾਈਆ। ਲੇਖਾ ਵੇਖ ਲੈ ਆਪਣੀ ਕੱਢਕੇ ਵਹੀਆ, ਵਰਕਾ ਵਰਕੇ ਨਾਲ ਬਦਲਾਈਆ। ਕੀ ਲਹਿਣਾ ਦੇਣਾ ਤੇਰਾ ਨਾਲ ਸਾਚੇ ਸਈਆ, ਸਾਹਿਬ ਕੀ ਸਮਝਾਈਆ। ਨਾਤਾ ਤਕ ਲੈ ਭੈਣਾਂ ਭਈਆ, ਜਗਤ ਖੋਜ ਖੁਜਾਈਆ। ਉਹ ਬਾਂਹ ਵਖਾ ਦੇ ਆਪਣੀ ਨਿਰਗੁਣ ਬਹੀਆ, ਜੋ ਰਵੀਦਾਸ ਚਮਾਰੇ ਰੰਗ ਰੰਗਾਈਆ। ਜਿਸ ਕਾਰਨ ਬੁਲ੍ਹੇ ਗਾਇਆ ਥਈਆ, ਢਈਆ ਗੋਬਿੰਦ ਗਿਆ ਸਮਝਾਈਆ। ਰਾਮ ਦਸਰਥ ਬੇਟੇ ਕਹਿ ਕੇ ਤੈਨੂੰ ਰਮਈਆ, ਬਾਲਮੀਕ ਰਮਾਇਣ ਨਾਲ ਵਡਿਆਈਆ। ਜਿਸ ਕਾਰਨ ਕਲਜੁਗ ਅੰਤਮ ਚਲਣੀ ਨਈਆ, ਨੌਕਾ ਕਵਣ ਰਖਾਈਆ। ਉਹ ਵੇਖ ਲੈ ਹਜ਼ਰਤ ਮੁਹੰਮਦ ਦੀ ਸਦੀ ਚੌਧਵੀਂ ਗਈਆ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋ ਇਕੋ ਦਿਉ ਸਲਾਹ, ਬਹੁਤੀ ਕਥਾ ਨਾ ਕੋਇ ਜਣਾਈਆ। ਸਤਿਗੁਰ ਸ਼ਬਦ ਬਣਾਓ ਗਵਾਹ, ਸ਼ਹਾਦਤ ਇਕ ਭੁਗਤਾਈਆ। ਸਭ ਦਾ ਵਕ਼ਤ ਅਖ਼ੀਰੀ ਗਿਆ ਆ, ਆਪਣਾ ਆਪਣਾ ਪੰਧ ਮੁਕਾਈਆ। ਆਪਣੇ ਭਵਿਖਤ ਲਓ ਉਠਾ, ਬਿਨ ਹੱਥਾਂ ਹੱਥ ਟਿਕਾਈਆ। ਨਾਲੇ ਵੇਖੋ ਕੀ ਹੁਕਮ ਦਿਤਾ ਨੂਰ ਅਲਾਹ, ਆਲਮੀਨ ਕੀ ਜਣਾਈਆ। ਚੌਦਾਂ ਤਬਕਾਂ ਦਿਓ ਸੁਣਾ, ਚੌਦਾਂ ਲੋਕ ਲੋਕ ਸ਼ਨਵਾਈਆ। ਨਾਲੇ ਕੂਕ ਕੇ ਮਾਰੋ ਧਾਹ, ਹਾਏ ਉਫ਼ ਤੇਰੀ ਦੁਹਾਈਆ। ਤੂੰ ਵਾਹਿਦ ਇਕ ਖ਼ੁਦਾ, ਨੂਰ ਨੁਰਾਨੇ ਨੂਰ ਅਲਾਹੀਆ। ਤੇਰੇ ਹੱਥ ਤੇਰੀ ਵਡਿਆ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਅੰਧੇਰਾ

ਗਿਆ ਛਾ, ਸਾਚਾ ਚੰਦ ਨਾ ਕੋਇ ਚਮਕਾਈਆ । ਜੋ ਨਾਮ ਕਲਮੇ ਦੀਨ ਦੁਨੀ ਆਏ ਦ੍ਰਿੜਾ, ਸਿਫ਼ਤਾਂ ਨਾਲ ਸਿਫ਼ਤ ਸਾਲਾਹੀਆ। ਸੋ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਗਈ ਭੁਲਾ, ਹਿਰਦੇ ਹਰਿ ਨਾ ਕੋਇ ਵਸਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭੂ ਅਸੀਂ ਚਲੀਏ ਤੇਰੀ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰੀ ਓਟ ਤਕਾਈਆ। ਅਸੀਂ ਚਾਹੁੰਦੇ ਤੇਰੇ ਨਾਮ ਦਾ ਸਭ ਨੂੰ ਇਕੋ ਹੋਵੇ ਮਜ਼ਾ, ਮਜ਼ਾਕ਼ ਮਿਟੇ ਖ਼ਲਕ ਖ਼ੁਦਾਈਆ। ਤੇਰੇ ਪੂਜਣ ਦੀ ਇਕੋ ਹੋਵੇ ਜਗਹ, ਦੂਜਾ ਧਾਮ ਨਜ਼ਰ ਕੋਇ ਨਾ ਆਈਆ। ਤੇਰੇ ਸ਼ਬਦ ਦਾ ਇਕੋ ਹੋਵੇ ਸੱਦਾ, ਸੰਦੇਸ਼ਾ ਦੇਣਾ ਧੁਰਦਰਗਾਹੀਆ। ਸਾਡਾ ਪਿਆਰ ਤੇਰੇ ਚਰਨ ਹੋਵੇ ਬੱਧਾ, ਬੰਦਗੀ ਸਯਦਿਆਂ ਵਿਚ ਡੰਡਾਵਤ ਬੰਦਨਾ ਕਰਕੇ ਸੀਸ ਨਿਵਾਈਆ। ਸਾਨੂੰ ਹਰਿ ਭਗਤ ਦਵਾਰਾ ਅੰਤਮ ਕਲਜੁਗ ਚੰਗਾ ਲੱਗਾ, ਲਗ ਮਾਤਰ ਡੇਰਾ ਢਾਹੀਆ। ਜਿਸ ਦੀ ਸਮਝੇ ਕੋਈ ਨਾ ਵਜਹ, ਵਜੂਹਾਤ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਤੇਰੀ ਸਰਨਾਈਆ। ਅਸੀਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਬਣੇ ਸੇਵਾਦਾਰ, ਸੇਵਕ ਹੋ ਕੇ ਸੇਵ ਕਮਾਈਆ। ਨਾਮ ਕਲਮੇ ਆਏ ਉਚਾਰ, ਦਹਿ ਦਿਸ਼ਾ ਨਾਲ ਵਡਿਆਈਆ। ਦੀਨਾਂ ਮਜ਼੍ਹਬਾਂ ਕਰ ਪਸਾਰ, ਮਾਨਸ ਵੰਡ ਵੰਡੀ ਥਾਉਂ ਥਾਈਂਆ। ਸ਼ਰਅ ਦੀ ਸ਼ਰਅ ਨਾਲ ਮਾਰ ਲਕਾਰ, ਲਾਈਨ ਲਾਈਨ ਨਾਲ ਬਦਲਾਈਆ। ਤੂੰ ਸਭ ਦਾ ਪਰਵਰਦਿਗਾਰ, ਸਾਂਝਾ ਯਾਰ ਇਕ ਅਖਵਾਈਆ। ਕਲਜੁਗ ਅੰਤਮ ਵੇਖ ਲੈ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਦੀਨ ਮਜ਼੍ਹਬ ਹੋਣ ਖ਼ੁਆਰ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਸਾਡੀ ਤੇਰੇ ਚਰਨ ਕਵਲ ਨਿਮਸਕਾਰ, ਸਯਦੇ ਵਿਚ ਸੀਸ ਝੁਕਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧਿਆਰ, ਸਤਿਜੁਗ ਸਚ ਕਰ ਰੁਸ਼ਨਾਈਆ। ਆਤਮ ਪਰਮਾਤਮ ਤੇਰੀ ਇਕੋ ਹੋਵੇ ਧਾਰ, ਧਰਨੀ ਧਰਤ ਧਵਲ ਧੌਲ ਵਜੇ ਵਧਾਈਆ। ਇਕੋ ਤੇਰਾ ਹੋਵੇ ਜੈਕਾਰ, ਢੋਲਾ ਨਾਮ ਗੀਤ ਇਕੋ ਕਲਮਾ ਗਾਈਆ। ਇਕੋ ਸੋਹੇ ਹਰਿ ਭਗਤ ਦਵਾਰ, ਮੰਦਰ ਮਸੀਤਾਂ ਲੇਖਾ ਦੇਣਾ ਮੁਕਾਈਆ। ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿਖ ਈਸਾਈ ਵੰਡ ਰਹੇ ਨਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮ ਸ਼ਿਵ ਸਾਡੀ ਦੇਣ ਗਵਾਹੀਆ। ਨਾਰਦ ਕਹੇ ਮੈਂ ਵੀ ਕਰਦਾ ਰਿਹਾ ਇੰਤਜ਼ਾਰ, ਜੁਗ ਚੌਕੜੀ ਧਿਆਨ ਲਗਾਈਆ। ਗੋਦਾਵਰੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਮੈਨੂੰ ਗੋਬਿੰਦ ਦਿਤਾ ਪਿਆਰ, ਪ੍ਰੇਮ ਪਿਆਰ ਵਿਚ ਜਣਾਈਆ। ਸੁਰਸਤੀ ਕਹੇ ਮੈਂ ਘੁੰਮਣ ਘੇਰੀ ਵਿਚ ਸਦਾ ਅਧਵਿਚਕਾਰ, ਭੱਜਾਂ ਵਾਹੋ ਦਾਹੀਆ। ਜਮਨਾ ਕਹੇ ਮੈਨੂੰ ਕਹਿ ਕੇ ਗਿਆ ਕ੍ਰਿਸ਼ਨ ਮੁਰਾਰ, ਕਾਹਨ ਕਾਹਨਾ ਇਕ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਲ ਕਲਕੀ ਲਏ ਅਵਤਾਰ, ਨਿਹਕਲੰਕਾ ਰੂਪ ਬਦਲਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋਵੇ ਜ਼ਾਹਰ, ਨੂਰ ਨੁਰਾਨਾ ਡਗਮਗਾਈਆ। ਜਿਸ ਨੇ ਲਹਿਣਾ ਦੇਣਾ ਅਵਤਾਰ ਪੈਗ਼ੰਬਰਾਂ ਗੁਰੂਆਂ ਸਭ ਦਾ ਕ਼ਰਜ਼ਾ ਦੇਣਾ ਉਤਾਰ, ਮਕ਼ਰੂਜ਼ ਆਪਣਾ ਆਪ ਸਮਝਾਈਆ। ਸੋ ਸੱਜਣ ਸੁਹੇਲਾ ਇਕ ਇਕੇਲਾ ਬਣ ਕੇ ਪਰਵਰਦਿਗਾਰ, ਸਾਂਝਾ ਯਾਰ ਆਪਣਾ ਹੁਕਮ ਵਰਤਾਈਆ। ਧਰਮ ਦਵਾਰ ਏਕੰਕਾਰ ਕਰ ਤਿਆਰ, ਤ੍ਰੈਗੁਣ ਅਤੀਤਾ ਰੰਗ ਚੜ੍ਹਾਈਆ। ਪੰਚਮ ਤਤ ਕਰ ਕੇ ਖ਼ਬਰਦਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣਾ ਹੁਕਮ ਵਰਤਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਕਰ ਜੈਕਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਨਾਅਰਾ ਲਾਈਆ। ਉਹ ਵਕ਼ਤ

ਸੁਹੰਜਣਾ ਆ ਗਿਆ ਅਠਾਰਾਂ ਹਾੜ ਕਹੇ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਜਨ ਭਗਤੋ ਬਿਨਾ ਭਗਤੀਉਂ ਤੁਹਾਡੇ ਬੇੜੇ ਕਰੇ ਪਾਰ, ਨਈਆ ਨੌਕਾ ਆਪਣੇ ਨਾਮ ਚੜ੍ਹਾਈਆ। ਜਿਸ ਮਾਲਕ ਦੇ ਸਭ ਕੁਛ ਅਖ਼ਤਿਆਰ, ਦੇਵਣਹਾਰਾ ਇਕ ਗੁਸਾਈਂਆ। ਉਹ ਤੁਹਾਡਾ ਬਣ ਜਾਏ ਮਿਤਰ ਮੁਰਾਰ, ਸਾਜਣ ਹੋ ਕੇ ਸੰਗ ਨਿਭਾਈਆ। ਜਿਸ ਦੀਨਾਂ ਮਜ਼੍ਹਬਾਂ ਵਿਚੋਂ ਕੱਢਿਆ ਬਾਹਰ, ਜ਼ਾਤ ਪਾਤ ਊਚ ਨੀਚ ਦਾ ਡੇਰਾ ਢਾਹੀਆ। ਸਤਿਗੁਰ ਸ਼ਬਦ ਦਾ ਦੇ ਅਧਾਰ, ਸੋਈ ਸੁਰਤ ਲਈ ਜਗਾਈਆ। ਉਠੋ ਹੋਵੋ ਖ਼ਬਰਦਾਰ, ਗ਼ਫ਼ਲਤ ਵਿਚੋਂ ਲਓ ਅੰਗੜਾਈਆ। ਅਜੇ ਵਕ਼ਤ ਸੁਹੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਅਠਾਰਾਂ ਹਾੜ ਕਹੇ ਮੇਰਾ ਦਿਵਸ ਸੁਹੰਜਣਾ, ਪ੍ਰਭੂ ਦੇਣੀ ਮਾਣ ਵਡਿਆਈਆ। ਤੂੰ ਆਦਿ ਜੁਗਾਦੀ ਇਕ ਨਿਰੰਜਣਾ, ਨਿਰਵੈਰ ਤੇਰੀ ਸਰਨਾਈਆ। ਦਾਤਾ ਦਾਨੀ ਦਰਦ ਦੁਖ ਭੈ ਭੰਜਣਾ, ਭਵ ਸਾਗਰਾ ਪਾਰ ਕਰਾਈਆ। ਨਿਜ ਨੇਤਰ ਆਪਣੇ ਪਿਆਰ ਦਾ ਪਾ ਦੇ ਅੰਜਣਾ, ਲੋਚਨ ਨੈਣ ਅੱਖ ਖੁਲ੍ਹਾਈਆ। ਤੇਰਾ ਨਾਮ ਨਗਾਰਾ ਇਕੋ ਦੋ ਜਹਾਨ ਵਜਣਾ, ਨਾਦ ਅਨਾਦੀ ਦੇਣਾ ਸੁਣਾਈਆ। ਭਾਂਡਾ ਕੂੜ ਕੁੜਿਆਰ ਹੰਕਾਰੀ ਗੜ੍ਹ ਦਾ ਭੱਜਣਾ, ਹਉਮੇ ਹੰਗਤਾ ਦੇਣੀ ਮਿਟਾਈਆ। ਤੂੰ ਗੋਪਾਲ ਮੂਰਤ ਮਧ ਮਦਨਾ, ਮਧਸੂਦਨ ਤੇਰੀ ਖੇਲ ਨਜ਼ਰ ਕਿਸੇ ਨਾ ਆਈਆ। ਇਕੋ ਜਿਹਾ ਮਾਣ ਦੇਣਾ ਆਅਲਾ ਅਦਨਾ, ਅਮੀਰ ਗ਼ਰੀਬ ਵੰਡ ਨਾ ਕੋਇ ਵੰਡਾਈਆ। ਜੋ ਇਸ਼ਾਰਾ ਦੇ ਕੇ ਗਿਆ ਭਗਤ ਸਦਨਾ, ਸਦਕੇ ਵਾਰੀ ਘੋਲ ਘੁਮਾਈਆ। ਕਬੀਰ ਕਿਹਾ ਉਹ ਕ਼ਬਰਾਂ ਤੋਂ ਬਾਹਰ ਲਭਣਾ, ਮਸੀਤਾਂ ਹੱਥ ਕਿਸੇ ਨਾ ਆਈਆ। ਗੋਬਿੰਦ ਕਿਹਾ ਉਹ ਹੋਵੇ ਬਿਨਾ ਸਰੀਰ ਬਦਨਾ, ਮੁਹੰਮਦ ਕਿਹਾ ਤਨ ਵਜੂਦ ਨਾ ਕੋਇ ਰਖਾਈਆ। ਨਾਰਦ ਕਿਹਾ ਜਿਸ ਦਾ ਇਕੋ ਦੀਪਕ ਜਗਣਾ, ਜੋਤੀ ਜਾਤਾ ਡਗਮਗਾਈਆ। ਈਸਾ ਕਿਹਾ ਮੇਰਾ ਨੂਰ ਅਲਾਹੀ ਰੱਬਨਾ, ਮੂਸਾ ਮੁਸੱਲਮ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਠਾਰਾਂ ਹਾੜ ਕਹੇ ਜਨ ਭਗਤੋ ਮੈਨੂੰ ਆ ਗਿਆ ਅਗੰਮੀ ਸੰਦੇਸ਼, ਬਿਨ ਅੱਖਰਾਂ ਅੱਖਰ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਜਿਸ ਦੇ ਅਗੇ ਹੋਏ ਪੇਸ਼, ਪੇਸ਼ੀਨਗੋਈਆਂ ਹੱਥ ਉਠਾਈਆ। ਜਿਨ੍ਹਾਂ ਵਿਚੋਂ ਸੁਤ ਦੁਲਾਰਾ ਗੋਬਿੰਦ ਦਸ ਦਸਮੇਸ਼, ਜਿਸ ਨੂੰ ਜਨਮੇ ਕੋਇ ਨਾ ਮਾਈਆ। ਸ਼ਬਦੀ ਧਾਰ ਨਰ ਨਰੇਸ਼, ਸੂਰਬੀਰ ਅਗੰਮ ਅਥਾਹੀਆ। ਜਿਸ ਦਾ ਹੋਇਆ ਅਵੱਲੜਾ ਵੇਸ, ਅਵੱਲੜੀ ਕਾਰ ਕਮਾਈਆ। ਉਹਦਾ ਲਹਿਣਾ ਦੇਣਾ ਲੇਖਾ ਪੂਰਬ ਨਾਲ ਮਾਝੇ ਦੇਸ, ਮਜਲਸ ਭਗਤਾਂ ਨਾਲ ਰਖਾਈਆ। ਜਿਸ ਕਲਜੁਗ ਕਿਰਿਆ ਕੂੜ ਮੇਟਣਾ ਕਲੇਸ਼, ਕਲ ਕਾਤੀਆਂ ਡੇਰਾ ਢਾਹੀਆ। ਜੋ ਆਦਿ ਜੁਗਾਦਿ ਰਹੇ ਹਮੇਸ਼, ਹਮ ਸਾਜਣ ਇਕ ਅਖਵਾਈਆ। ਸੋ ਭਗਤੋ ਭਗਤ ਦਵਾਰੇ ਬਣਨਾ ਦਰਵੇਸ਼, ਦਰ ਦਵਾਰਾ ਬੰਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਬੰਕ ਇਕ ਵਡਿਆਈਆ। ਅਠਾਰਾਂ ਹਾੜ ਕਹੇ ਜਨ ਭਗਤੋ ਮੇਰੀ ਇਕ ਬੇਨੰਤੀ, ਬਿਨੈ ਦਿਆਂ ਜਣਾਈਆ। ਗੜ੍ਹ ਤੋੜੋ ਹਉਮੇ ਹੰਗਤੀ, ਹੰ ਬ੍ਰਹਮ ਵਿਚ ਸਮਾਈਆ। ਤੂੰ ਮੇਰਾ ਮੈਂ ਤੇਰਾ ਪੜ੍ਹੋ ਪੰਗਤੀ, ਦੂਸਰ ਲੋੜ ਰਹੇ ਨਾ ਰਾਈਆ। ਕਲਪਨਾ ਮੇਟੋ ਅੰਤਰ ਮਨ ਦੀ, ਮਨਸਾ ਕੂੜ ਨਾ ਹੋਏ ਹਲਕਾਈਆ । ਮੁਹੱਬਤ ਕਰੋ ਗੋਬਿੰਦ ਸੂਰੇ ਚੰਨ ਦੀ, ਚੰਦ ਸਿਤਾਰ ਨਿਸ਼ਾਨ ਦੇਣ ਗਵਾਹੀਆ। ਚੁਗਲੀ ਰਹੇ ਨਾ ਕਿਸੇ ਕੰਨ ਦੀ, ਕਾਇਨਾਤ ਦਾ ਪੰਧ ਮੁਕਾਈਆ। ਕੋਈ ਲੋੜ ਨਹੀਂ ਝੂਠੇ ਧਨ ਦੀ, ਸਚ ਨਾਮ

ਵਿਚ ਵਡਿਆਈਆ। ਘੜੀ ਆਵੇ ਨਾ ਕੋਈ ਗ਼ਮ ਦੀ, ਗ਼ਮਖਾਰ ਦਏ ਮਿਟਾਈਆ। ਤੁਹਾਨੂੰ ਸੁਰਤੀ ਦੇਵੇ ਤੁਹਾਡੇ ਬ੍ਰਹਮ ਦੀ, ਪਾਰਬ੍ਰਹਮ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੁਹਾਡੀ ਦ੍ਰਿਸ਼ਟੀ ਮੇਟੇ ਚੰਮ ਦੀ, ਸਮ ਦ੍ਰਿਸ਼ਟੀ ਆਪ ਦ੍ਰਿੜਾਈਆ। ਅਠਾਰਾਂ ਹਾੜ ਕਹੇ ਜਨ ਭਗਤੋ ਮੇਰਾ ਤੁਹਾਡੇ ਨਾਲ ਨਾਤਾ, ਰਿਸ਼ਤਾ ਜਗਤ ਨਾ ਕੋਈ ਰਖਾਈਆ। ਸਭ ਦਾ ਇਕੋ ਪਿਤਾ ਇਕੋ ਮਾਤਾ, ਪਿਤਾ ਪੁਰਖ ਅਕਾਲ ਅਖਵਾਈਆ। ਆਤਮ ਧਾਰ ਜਿਸ ਦੀ ਤੁਸੀਂ ਜ਼ਾਤਾ, ਅਜ਼ਾਤੀ ਵੰਡ ਨਾ ਕੋਇ ਵੰਡਾਈਆ। ਸੋ ਮੇਟਣ ਆਇਆ ਕਲਜੁਗ ਅੰਧੇਰੀ ਰਾਤਾ, ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅਠਾਰਾਂ ਹਾੜ ਕਹੇ ਮੇਰਾ ਸੰਦੇਸ਼ਾ ਇਕ ਅਪਾਰ, ਅਪਰੰਪਰ ਸਵਾਮੀ ਰਿਹਾ ਜਣਾਈਆ। ਸਤਿਜੁਗ ਚਲੇ ਧਰਮ ਦੀ ਚਾਲ, ਕਲਜੁਗ ਕੂੜਾ ਪੰਧ ਮੁਕਾਈਆ। ਦੀਨ ਮਜ਼੍ਹਬ ਰਹੇ ਨਾ ਕੋਈ ਵਿਚ ਸੰਸਾਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਸਭ ਦਾ ਹੋਵੇ ਇਕੋ ਦਵਾਰ, ਜੋ ਦਵਾਰਕਾ ਵਾਸੀ ਗਿਆ ਜਣਾਈਆ। ਹਕ ਹਕ਼ੂਕ਼ ਛਡਣ ਪੈਗ਼ੰਬਰ ਗੁਰ ਅਵਤਾਰ, ਅਵਤਰੀ ਆਪਣਾ ਹੁਕਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਅਠਾਰਾਂ ਹਾੜ ਕਹੇ ਜਨ ਭਗਤੋ ਕਲਜੁਗ ਅੰਤਮ ਘਟ ਜਾਣੀਆਂ ਆਬਾਦੀਆਂ, ਆਬਾਦ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਹੋਣੀਆਂ ਬਰਬਾਦੀਆਂ, ਬਾਦੇ ਸਹਰ ਨਾ ਕੋਇ ਵਡਿਆਈਆ। ਉਸ ਵੇਲੇ ਜਨ ਭਗਤਾਂ ਰੂਹਾ ਹੋਣੀਆਂ ਜਾਗੀਆਂ, ਸੂਫ਼ੀਆਂ ਮਿਲੇ ਵਡਿਆਈਆ। ਦੀਨਾਂ ਮਜ਼੍ਹਬਾਂ ਦਾ ਲਾਗ ਲੈ ਲੈਣਾ ਅੰਤਮ ਲਾਗੀਆਂ, ਸ਼ਰਅ ਦਾ ਡੇਰਾ ਢਾਹੀਆ। ਸਤਿ ਧਰਮ ਵਿਚ ਬਿਨਾ ਗ੍ਰੰਥਾਂ ਸ਼ਾਸਤਰਾਂ ਤੋਂ ਹੋਣੀਆਂ ਸਭ ਦੀਆਂ ਸ਼ਾਦੀਆਂ, ਪੰਡਤ ਪਾਂਧਾ ਮੁੱਲਾ ਕ਼ਾਜ਼ੀ ਸ਼ੇਖ਼ ਮੁਸਾਇਕ ਨਜ਼ਰ ਕੋਇ ਨਾ ਆਈਆ। ਨਾਨਕ ਦਾਦਕ ਕੋਈ ਨਾ ਆਵੇ ਗਾਂਦੀਆਂ, ਜਗਤ ਢੋਲੇ ਕੋਇ ਨਾ ਗਾਈਆ। ਖੁੱਲ੍ਹੇ ਵਾਲ ਹੋਏ ਸੀਸ ਦਿਸਣੀਆਂ ਨਾ ਪਰਾਂਦੀਆਂ, ਮੇਂਢੀ ਜਗਤ ਨਾ ਕੋਇ ਗੁੰਦਾਈਆ। ਪਿਆਰ ਰਹਿਣਾ ਨਹੀਂ ਅੰਤਮ ਆਂਢੀਆਂ ਗੁਆਂਢੀਆਂ, ਕਲਜੁਗ ਅੰਤਮ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਅਠਾਰਾਂ ਹਾੜ ਕਹੇ ਚਾਰ ਜੁਗ ਦੇ ਸਾਸਤਰ ਦੇਣ ਬਿਆਨ, ਗ੍ਰੰਥ ਅੱਖਰ ਅੱਖਰ ਰਹੇ ਦ੍ਰਿੜਾਈਆ। ਸਾਡਾ ਲੇਖਾ ਨਹੀਂ ਨਾਲ ਦੀਨ ਦੁਨੀ ਜਹਾਨ, ਜਗਤ ਵੰਡ ਨਾ ਕੋਇ ਵੰਡਾਈਆ। ਜੋ ਅਵਤਾਰ ਪੈਗ਼ੰਬਰ ਗੁਰੂਆਂ ਬੋਲਿਆ ਨਾਲ ਜ਼ਬਾਨ, ਬੱਤੀ ਦੰਦਾਂ ਸਿਫ਼ਤ ਸਾਲਾਹੀਆ। ਸੋ ਇਸ਼ਾਰਾ ਕੀਤਾ ਵਲ ਉਸ ਮਹਿਬੂਬ ਰਹਿਮਾਨ, ਜੋ ਰਹਿਮਤ ਹਕ ਕਮਾਈਆ। ਉਹ ਕੋਈ ਤਤਾਂ ਵਾਲਾ ਨਹੀਂ ਇਨਸਾਨ, ਵਜੂਦਾਂ ਵੰਡ ਨਾ ਕੋਇ ਵੰਡਾਈਆ। ਚਾਰੇ ਲਾਵਾਂ ਵੇਖੋ ਮਾਰ ਧਿਆਨ, ਖੋਜੋ ਚਾਈਂ ਚਾਈਂਆ। ਚੌਥੀ ਮੰਜ਼ਲ ਆਤਮ ਪਰਮਾਤਮ ਭਗਤ ਮਿਲੇ ਭਗਵਾਨ, ਦੂਸਰ ਵੰਡ ਰਹਿਣ ਕੋਇ ਨਾ ਪਾਈਆ। ਮੇਲਾ ਤਕੋ ਸੀਤਾ ਰਾਮ, ਸੁਰਤੀ ਸ਼ਬਦ ਵਿਚ ਸਮਾਈਆ। ਨਿਗਾਹ ਮਾਰੋ ਰਾਧਾ ਕਾਹਨ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਨੇਤਰ ਖੋਲ੍ਹੋ ਵੇਖੋ ਸ਼ਰਅ ਦਾ ਕਲਾਮ, ਕਲਮਾ ਕਾਇਨਾਤ ਦ੍ਰਿੜਾਈਆ। ਰੂਹੇ ਰੂਹਾਂ ਨਾਲ ਨਿਗਾਹਬਾਨ, ਨਿਰਾਕਾਰ ਰਿਹਾ ਰੰਗਾਈਆ। ਚਾਰ ਜੁਗ ਦਾ ਜਗਤ ਰੀਤੀਆਂ ਵਾਲਾ ਵਿਧਾਨ, ਆਤਮ ਦੀ ਧਾਰ ਪਰਮਾਤਮ ਸੰਗ ਵਖਾਈਆ। ਦੁਨੀਆਦਾਰਾਂ ਖੇਲ ਕੀਤਾ ਵਿਚ ਜਹਾਨ, ਜਗਤ

ਜੁਗਤ ਰੰਗ ਰੰਗਾਈਆ। ਸਚ ਦੇ ਥਾਂ ਤਨ ਝੂਠਾ ਕਰ ਪਰਧਾਨ, ਸ਼ਾਦੀਆਂ ਜਗਤ ਵਾਲੀਆਂ ਰਚਾਈਆ। ਅੰਤਰ ਅੰਤਰ ਮਿਲੇ ਕਿਸੇ ਨਾ ਮਾਣ, ਬਾਹਰੋਂ ਰੰਗ ਨਾ ਕਿਸੇ ਚੜ੍ਹਾਈਆ। ਸਤਿਜੁਗ ਅੰਦਰ ਨਵਾਂ ਬਣਨਾ ਵਿਧਾਨ, ਵਾਧਾ ਇਕ ਇਕੋ ਰਖਾਈਆ। ਹਿੰਦੂ ਮੁਸਲਿਮ ਸਿਖ ਈਸਾਈ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਰੇ ਬੈਠਣ ਇਕ ਅਸਥਾਨ, ਜਗਹ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅਠਾਰਾਂ ਹਾੜ ਕਹੇ ਮੇਰਾ ਮਾਲਕ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਨੇ ਜੁਗ ਜੁਗ ਚਲਾਏ ਰਾਹ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਖਲਾਈਆ। ਜਿਸ ਅਵਤਾਰ ਪੈਗ਼ੰਬਰ ਗੁਰ ਲਏ ਪਹੁੰਚਾ, ਸਰਗੁਣ ਰੂਪ ਪਰਗਟਾਈਆ। ਨਾਮ ਕਲਮੇ ਦੀਨ ਦੁਨੀ ਦ੍ਰਿੜਾ, ਕਾਇਨਾਤ ਸਮਝਾਈਆ। ਸ਼ਰਅ ਅੰਦਰ ਸ਼ਰੀਅਤ ਵੰਡ ਵੰਡਾ, ਹਦ ਹਦੂਦਾਂ ਰੰਗ ਰੰਗਾਈਆ। ਅੰਤਮ ਸਭ ਦਾ ਲਹਿਣਾ ਦੇਣਾ ਦਏ ਮੁਕਾ, ਮੁਕੰਮਲ ਆਪਣਾ ਹੁਕਮ ਸੁਣਾਈਆ। ਜਿਸ ਵਿਚ ਉਹਲਾ ਰਹੇ ਨਾ ਕੋਇ ਲੁਕਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਪੈਗ਼ੰਬਰਾਂ ਕ਼ਬੂਲ ਕਰੇ ਦੁਆ, ਜੋ ਦਰ ਠਾਂਢੇ ਮੰਗ ਮੰਗਾਈਆ। ਗੁਰੂਆਂ ਲਹਿਣਾ ਦੇਣਾ ਲੇਖੇ ਦੇਵੇ ਲਾ, ਦਰ ਆਪਣੇ ਆਪ ਸਮਝਾਈਆ। ਅਵਤਾਰਾਂ ਅਵਤਰੀ ਦਏ ਸਮਝਾ, ਸ਼ਬਦ ਸੰਦੇਸ਼ਾ ਇਕ ਸੁਣਾਈਆ। ਕਲਜੁਗ ਅੰਤਮ ਸਭ ਦਾ ਲਹਿਣਾ ਦੇਣਾ ਝੋਲੀ ਦੇਵੇ ਪਾ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਸਤਿਜੁਗ ਸਾਚਾ ਮਾਰਗ ਦਏ ਵਖਾ, ਰਸਤਾ ਇਕੋ ਇਕ ਦ੍ਰਿੜਾਈਆ। ਮਾਨਸ ਜ਼ਾਤੀ ਮਾਨਵ ਜ਼ਾਤੀ ਮਾਨੁਖ ਜ਼ਾਤੀ ਆਤਮ ਪਰਮਾਤਮ ਨਿਰਗੁਣ ਧਾਰ ਤਤਾਂ ਦਾ ਤਤ ਇਸਤਰੀ ਮਰਦ ਹੋਵੇ ਜਗਤ ਵਿਵਾਹ, ਵਾਹਵਾ ਕਹਿ ਕੇ ਸਾਰੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਹਾੜ ਅਠਾਰਾਂ ਕਹੇ ਜਨ ਭਗਤੋਂ ਤੁਹਾਡੀਆਂ ਸ਼ਾਦੀਆਂ ਜਗਤ ਦਾ ਮੂਲ, ਨੌਂ ਖੰਡ ਪ੍ਰਿਥਮੀ ਰਾਹ ਤਕਾਈਆ। ਸੱਤਾਂ ਦੀਪਾਂ ਦਾ ਇਕੋ ਹੋਵੇ ਅਸੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਆਤਮਾ ਦਾ ਪਰਮਾਤਮਾ ਕੰਤ ਕੰਤੂਹਲ, ਸਵਾਮੀ ਅੰਤਰਜਾਮੀ ਇਕ ਅਖਵਾਈਆ। ਤਤਾਂ ਨੂੰ ਤਤ ਕਦੇ ਨਾ ਜਾਵਣ ਭੂਲ, ਪੰਚਮ ਪੰਚਮ ਕਹਿ ਕੇ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਅਠਾਰਾਂ ਹਾੜ ਕਹੇ ਸਤਿਜੁਗ ਜ਼ਰੂਰ ਚਲਣੀ ਇਹ ਰੀਤੀ, ਰੀਤੀਵਾਨ ਆਪ ਚਲਾਈਆ। ਜਿਸ ਦੇ ਹੁਕਮ ਵਿਚ ਅਨਕ ਜੁਗ ਚੌਕੜੀ ਬੀਤੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਉਸ ਦੀ ਖੇਲ ਸਦਾ ਤ੍ਰੈਗੁਣ ਅਤੀਤੀ, ਤ੍ਰੈਭਵਣ ਧਨੀ ਆਪਣੀ ਕਾਰ ਕਮਾਈਆ। ਜਿਸ ਦੀਨਾਂ ਮਜ਼੍ਹਬਾਂ ਦੀ ਲਾਈ ਬਗੀਚੀ, ਅਵਤਾਰ ਪੈਗ਼ੰਬਰ ਗੁਰ ਮਾਲੀ ਧਰਨੀ ਧਰਤ ਧਵਲ ਧੌਲ ਵਖਾਈਆ। ਉਹ ਅਗਲੀ ਖੇਲ ਕਰੇ ਅਨਡੀਠੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਲਜੁਗ ਕੂੜੀ ਕਿਰਿਆ ਮੇਟੇ ਰੀਠੀ, ਅੰਮ੍ਰਿਤ ਰਸ ਦਏ ਭਰਾਈਆ। ਜਨ ਭਗਤਾਂ ਕਾਇਆ ਕਰਕੇ ਠਾਂਢੀ ਸੀਤੀ, ਅਗਨੀ ਤਤ ਤਤ ਬੁਝਾਈਆ। ਤਨ ਵਜੂਦ ਹਕ ਮਹਿਬੂਬ ਸਚ ਈਮਾਨ ਦੀ ਚਲਾ ਕੇ ਰੀਤੀ, ਰੀਤੀਵਾਨ ਆਪਣਾ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਆਪਣਾ ਰੰਗ ਰੰਗਾਈਆ। ਅਠਾਰਾਂ ਹਾੜ ਕਹੇ ਜਨ ਭਗਤੋ ਤੁਹਾਡਾ ਤਤਾਂ ਵਾਲਾ ਜੋੜਾ, ਜੋੜੀ ਸਤਿਗੁਰ ਸ਼ਬਦ ਬਣਾਈਆ। ਤੁਸਾਂ ਤਕਿਆ ਸੱਸੇ ਉਪਰ ਹੋੜਾ, ਜੋ ਨਿਰਗੁਣ ਸਰਗੁਣ ਖੇਲ ਖਲਾਈਆ।

ਹੰ ਬ੍ਰਹਮ ਹਾਏ ਟਿੱਪੀ ਰੂਪ ਹੋ ਕੇ ਬਹੁੜਾ, ਬਹੁੜੀ ਬਹੁੜੀ ਕਰਦੀ ਵੇਖੇ ਖ਼ਲਕ ਖ਼ੁਦਾਈਆ। ਜਿਸ ਦਾ ਨਿਰਗੁਣ ਧਾਰ ਅਗੰਮੀ ਘੋੜਾ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਉਹ ਤੁਹਾਡਾ ਭਾਗ ਕਰੇ ਮਥੋਰਾ, ਬਾਕੀ ਮਿਥਿਆ ਦਿਸੇ ਲੋਕਾਈਆ। ਜਿਸ ਦਾ ਅਗਲਾ ਖੇਲ ਹੋਣਾ ਅਵਰ ਕਾ ਔਰਾ, ਹੋਰ ਦੀ ਹੋਰ ਕਾਰ ਭੁਗਤਾਈਆ। ਜਿਸ ਨੇ ਰੂਪ ਬਦਲ ਲਿਆ ਦੋਹਰਾ, ਦੁਹਰਾ ਆਪਣਾ ਰੂਪ ਜਣਾਈਆ। ਉਹ ਆਦਿ ਜੁਗਾਦਿ ਜੁਗ ਚੌਕੜੀ ਸਦਾ ਨਵਾਂ ਨਕੋਰਾ, ਨਿਰਗੁਣ ਨੂਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਝਟ ਨਾਰਦ ਕਹੇ ਭਗਤੋ ਪ੍ਰਭ ਦੀ ਵੇਖ ਲਉ ਚਾਲ, ਅਵੱਲੜੀ ਚਾਲ ਚਲਾਈਆ। ਤੁਹਾਨੂੰ ਦੀਨਾਂ ਮਜ਼੍ਹਬਾਂ ਵਿਚੋਂ ਕਰਕੇ ਬਹਾਲ, ਜ਼ੰਜੀਰਾਂ ਸ਼ਰਅ ਦਿਤੀਆਂ ਕਟਾਈਆ। ਭਗਤ ਬਣਾ ਕੇ ਆਪਣੇ ਲਾਲ, ਹਰਿਜਨ ਆਪਣੀ ਗੋਦ ਉਠਾਈਆ। ਤੁਸੀਂ ਉਸ ਪ੍ਰਭੂ ਦੇ ਬਾਲ, ਜੋ ਬਾਲੀ ਬੁਧਿ ਸਭ ਨੂੰ ਦਏ ਸਮਝਾਈਆ । ਤੁਹਾਡਾ ਤੋੜੇ ਜਗਤ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਨ ਭਗਤੋ ਤੁਹਾਡੇ ਭਗਤਾਂ ਦੀ ਜਮਾਤ, ਇਹੋ ਸਚੀ ਧਰਮਸਾਲ, ਮੰਦਰ ਮਸਜਿਦ ਇਹੋ ਨਜ਼ਰੀ ਆਈਆ। ਸਚਖੰਡ ਵਿਚ ਕਿਸੇ ਇੱਟਾਂ ਪੱਥਰਾਂ ਦੀ ਕਰਨੀ ਨਹੀਂ ਭਾਲ, ਪਾਹਨਾ ਸੀਸ ਨਾ ਕੋਇ ਝੁਕਾਈਆ। ਪਾਣੀ ਦੇ ਲਭਣੇ ਨਹੀਂ ਤਾਲ, ਅੰਤਰ ਆਤਮ ਸਰੋਵਰ ਦਏ ਵਖਾਈਆ। ਜਿਥੇ ਸ਼ਬਦ ਦੀ ਧਾਰ ਨਾਲ ਦਏ ਨੁਹਾਲ, ਦੁਰਮਤ ਮੈਲ ਧੁਆਈਆ। ਆਪਣਾ ਮਾਰਗ ਸਚਾ ਦਏ ਸੁਖਾਲ, ਔਝੜ ਰਾਹ ਨਾ ਕੋਇ ਭੁਆਈਆ। ਸਤਿਜੁਗ ਦੀ ਸਤਿ ਧਰਮ ਦੀ ਅਵੱਲੜੀ ਹੋਣੀ ਚਾਲ, ਚਾਲ ਨਿਰਾਲੀ ਆਪਣੀ ਵਿਚੋਂ ਪਰਗਟਾਈਆ। ਕੋਈ ਪੰਡਤ ਪਾਂਧਾ ਹੋਣਾ ਨਹੀਂ ਦਲਾਲ, ਬਿਨਾ ਸਤਿਗੁਰ ਸ਼ਬਦ ਤੋਂ ਵਿਚੋਲਾ ਰਹਿਣ ਕੋਇ ਨਾ ਪਾਈਆ। ਜੋ ਤੁਹਾਡੀ ਦਿਨੇ ਜਾਗਦਿਆਂ ਰਾਤੀਂ ਸੁਤਿਆਂ ਦੀ ਸੁਰਤ ਲਏ ਸੰਭਾਲ, ਸੰਬਲ ਵਿਚ ਬੈਠਾ ਘਰ ਘਰ ਨਜ਼ਰੀ ਆਈਆ। ਜਿਸ ਦੇ ਪਿਛੇ ਜੁਗ ਚੌਕੜੀ ਘਾਲੀ ਘਾਲ, ਉਹ ਤੁਹਾਡੀ ਘਾਲ ਲੇਖੇ ਲਵੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਅਠਾਰਾਂ ਹਾੜ ਕਹੇ ਜਨ ਭਗਤੋ ਮੈਂ ਤੁਹਾਡੇ ਸਥਰ ਲੱਥਾ, ਗੋਬਿੰਦ ਯਾਰੜੇ ਸੇਜ ਹੰਢਾਈਆ। ਮੈਂ ਬਿਨਾ ਸੀਸ ਤੋਂ ਟੇਕਾਂ ਮੱਥਾ, ਮਸਤਕ ਧੂੜੀ ਖ਼ਾਕ ਰਮਾਈਆ। ਬਿਨਾ ਹੱਥਾਂ ਤੋਂ ਜੋੜਾਂ ਹੱਥਾਂ, ਹਥੇਲੀ ਹਥੇਲੀ ਨਾਲ ਟਕਰਾਈਆ। ਪਰ ਤੁਸੀਂ ਅੰਤਰ ਅੰਤਰ ਨਿਰੰਤਰ ਨਿਰੰਤਰ ਤੂੰ ਮੇਰਾ ਮੈਂ ਤੇਰਾ ਆਤਮਾ ਪਰਮਾਤਮਾ ਦੀ ਗਾਉਣੀ ਗਥਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤੁਹਾਡਾ ਸਵਾਮੀ ਤੁਹਾਨੂੰ ਜ਼ਰੂਰ ਮਿਲੇ ਯਥਾਰਥ ਯਥਾ, ਯਦੀ ਯਦਪ ਆਪਣਾ ਦਰਸ ਦਿਖਾਈਆ। ਜੋ ਦੀਨ ਦੁਨੀ ਦੀ ਉਲਟੀ ਗੇੜਨਹਾਰਾ ਲਠਾ, ਮਨ ਕਾ ਮਣਕਾ ਦਏ ਭੁਆਈਆ। ਜਿਸ ਨੇ ਲਹਿਣਾ ਦੇਣਾ ਤੁਹਾਡਾ ਪੂਰਾ ਕੀਤਾ ਅੱਜ ਇਕੋ ਦਿਨ ਇਕੱਠਾ, ਇਕੱਠਿਆਂ ਨੂੰ ਸਚਖੰਡ ਦਏ ਪਹੁੰਚਾਈਆ। ਸਤਿਗੁਰ ਸ਼ਬਦ ਇਕ ਪੁਰਖ ਅਕਾਲ ਦਾ ਪੱਠਾ, ਦੂਸਰ ਓਟ ਨਾ ਕੋਇ ਤਕਾਈਆ। ਜਿਸ ਦੇ ਹੁਕਮ ਵਿਚ ਅਵਤਾਰ ਪੈਗ਼ੰਬਰ ਗੁਰੂ ਫਿਰਦਾ ਨੱਠਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹੀਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਨੂੰ ਕਿਹੜੀ ਕਰਾਂ ਸਖ਼ਾਵਤ, ਬਖ਼ਸ਼ਿਸ਼ ਧੁਰ ਦੀ ਝੋਲੀ ਤੁਹਾਡੀ ਕਾਇਆ ਮੰਦਰ ਦਿਆਂ ਟਿਕਾਈਆ। ਤੁਹਾਡੇ ਅੰਦਰੋਂ ਬਾਹਰ ਕੱਢਾਂ ਕੂੜੀ ਬਗ਼ਾਵਤ, ਬਗ਼ਲਗੀਰ ਆਪੇ ਲਵਾਂ ਬਣਾਈਆ। ਤੁਹਾਨੂੰ

ਬਖ਼ਸ਼ਾਂ ਉਹ ਨਿਆਮਤ, ਜੋ ਰਵੀਦਾਸ ਕਬੀਰ ਬਿਨਾ ਰਸਨਾ ਰਹੇ ਖਾਈਆ। ਤੁਹਾਨੂੰ ਰਖਾਂ ਸਦਾ ਸਹੀ ਸਲਾਮਤ, ਸਿਰ ਸਿਰ ਆਪਣਾ ਹੱਥ ਟਿਕਾਈਆ। ਪਰ ਯਾਦ ਰਖਿਓ ਸਦੀ ਚੌਧਵੀਂ ਅੰਤਮ ਮੁਹੰਮਦ ਦੀ ਆਸਾ ਮੁਤਾਬਿਕ ਜ਼ਰੂਰ ਆਵੇਗੀ ਕ਼ਿਆਮਤ, ਕ਼ਾਇਮ ਮੁਕ਼ਾਮ ਰਹਿਣ ਕੋਇ ਨਾ ਪਾਈਆ। ਉਸ ਵੇਲੇ ਕਿਸੇ ਪੈਗ਼ੰਬਰ ਗੁਰੂ ਅਵਤਾਰ ਦੇਣੀ ਨਹੀਂ ਜ਼ਮਾਨਤ, ਸ਼ਹਾਦਤ ਸਚ ਨਾ ਕੋਇ ਭੁਗਤਾਈਆ। ਫੇਰ ਸਾਰਿਆਂ ਨੂੰ ਇਕ ਵਾਰ ਇਕੱਠੀ ਦੇਣੀ ਦਾਅਵਤ, ਆਓ ਮੇਰੇ ਪਿਆਰਿਓ ਮਹਿਮਾਨੋ ਤੁਹਾਨੂੰ ਨਾਮ ਦਾ ਭੰਡਾਰਾ ਦਿਆਂ ਖੁਆਈਆ। ਫੇਰ ਕਿਸੇ ਨੂੰ ਸਿਰ ਤੇ ਕਰਨੀ ਪੈਣੀ ਨਹੀਂ ਹਜਾਮਤ, ਰੋਮ ਰੋਮ ਨਾ ਕੋਇ ਕਟਾਈਆ। ਬੇਸ਼ਕ ਅਜੇ ਸੁਰਸਤੀ ਬਣੀ ਅਣਜਾਣਤ, ਭਰਮੇ ਭੁੱਲੀ ਕੂੜ ਲੋਕਾਈਆ। ਪ੍ਰਭੂ ਮਿਹਰਵਾਨ ਮਹਿਬੂਬ ਅਗਲੀ ਬਣਾਵਣ ਵਾਲਾ ਬਨਾਵਟ, ਘੜਨ ਭੰਨਣਹਾਰ ਰਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਭੇਵ ਚੁਕਾਈਆ। ਨਾਰਦ ਕਹੇ ਮੈਂ ਵੀ ਪੰਡਤ ਪੁਰਾਣਾ ਆ ਗਿਆ ਬੋਧੀ, ਬੁੱਧੀਵਾਨੋ ਦਿਆਂ ਸੁਣਾਈਆ। ਬੇਸ਼ਕ ਤੁਸੀਂ ਕੋਸ਼ਾਂ ਦੇ ਬਣੇ ਖੋਜੀ, ਚਾਰ ਜੁਗ ਦੇ ਗ੍ਰੰਥ ਸ਼ਾਸਤਰਾਂ ਨੂੰ ਫੋਲ ਫੋਲ ਕੇ ਪੜ੍ਹ ਪੜ੍ਹ ਕੇ ਆਪਣਾ ਝਟ ਲੰਘਾਈਆ। ਮੈ ਹੈਰਾਨ ਹੋ ਗਿਆ ਕੋਈ ਨਾਥ ਬਣ ਗਿਆ ਕੋਈ ਜੋਗੀ, ਵੇਸ ਤਤਾਂ ਵਾਲਾ ਬਦਲਾਈਆ। ਕੋਈ ਭੇਖ ਧਰ ਕੇ ਬਹਿ ਗਿਆ ਵਾਸਤੇ ਰੋਜ਼ੀ, ਨਵ ਸਤ ਭੱਜੇ ਵਾਹੋ ਦਾਹੀਆ। ਪਰ ਜਦੋਂ ਮੈਂ ਨਿਗਾਹ ਮਾਰੀ ਮੇਰਾ ਠਾਕਰ ਸੁਆਮੀ ਬੜਾ ਮੌਜੀ, ਮਜਲਸ ਭਗਤਾਂ ਵਿਚ ਰਖਾਈਆ। ਜਿਸ ਨੂੰ ਸਤਿਗੁਰ ਗੋਬਿੰਦ ਕਿਹਾ ਚੋਜੀ, ਉਹ ਚੋਜੀ ਪ੍ਰੀਤਮ ਤੁਹਾਡਾ ਮਾਹੀਆ। ਉਹ ਤੁਹਾਡੇ ਪਿਆਰ ਦਾ ਬਣਿਆ ਲੋਭੀ, ਲੋਭੀਓ ਤੁਹਾਡਾ ਕੂੜ ਵਿਕਾਰ ਦਾ ਲਾਲਚ ਆਪਣੇ ਚਰਨਾਂ ਵਿਚ ਲਿਆਈਆ। ਤੁਹਾਨੂੰ ਜਨਮ ਦਾ ਰਹਿਣ ਨਹੀਂ ਦੇਣਾ ਰੋਗੀ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ । ਤੁਹਾਡਾ ਧਰਮ ਦੀ ਧਾਰ ਤੇ ਧਰਮ ਦਾ ਸੰਜੋਗੀ, ਜੁਗ ਜਨਮ ਦਿਆਂ ਵਿਛੜਿਆਂ ਮੇਲ ਮਿਲਾਈਆ। ਸੇਜਾ ਆਤਮਾ ਭੋਗ ਰਿਹਾ ਭੋਗੀ, ਭਸਮੜ ਹੋ ਕੇ ਤੁਹਾਡੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਬਿਨਾ ਸ਼ਾਸਤਰਾਂ ਤੋਂ ਦੱਸਾਂ ਕਹਾਣੀ, ਵਿਦਿਆ ਜਗਤ ਨਾ ਕੋਇ ਰਖਾਈਆ । ਮੈਂ ਬਿਨਾ ਕ਼ਲਮ ਸ਼ਾਹੀ ਦੇ ਲੇਖ ਤੋਂ ਬਿਨਾ ਬੋਲਾਂ ਬਾਣੀ, ਨਿਰਅੱਖਰ ਧਾਰ ਦ੍ਰਿੜਾਈਆ। ਜਨ ਭਗਤੋ ਬਿਨਾ ਪਰਮਾਤਮਾ ਤੋਂ ਆਤਮਾ ਦਾ ਨਹੀਂ ਕੋਈ ਹਾਣੀ, ਸਦਾ ਦਾ ਸੰਗ ਨਾ ਕੋਇ ਨਿਭਾਈਆ। ਇਹ ਖੇਲ ਉਸ ਦੀ ਜਿਸ ਨੇ ਰਚ ਦਿਤੀ ਚਾਰ ਖਾਣੀ, ਵਿਸ਼ਨ ਬ੍ਰਹਮਾ ਸ਼ਿਵ ਸੇਵਾ ਦਿਤਾ ਲਗਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇ ਕੇ ਨਾਮ ਨਿਧਾਨੀ, ਲੋਕਮਾਤ ਡੰਕ ਵਜਾਈਆ। ਤਨ ਵਜੂਦ ਤਤ ਸ਼ਰੀਰ ਦੇ ਪਰਾਨੀ, ਪਰਾਣ ਅਧਾਰੀ ਆਪ ਹੋ ਜਾਈਆ। ਜੋਤ ਨੂਰ ਕਰ ਨੁਰਾਨੀ, ਜੋਤੀ ਜਾਤਾ ਡਗਮਗਾਈਆ। ਜਿਨ੍ਹਾਂ ਨੇ ਚਾਰ ਜੁਗ ਗ੍ਰੰਥ ਸ਼ਾਸਤਰ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਬਾਈਬਲ ਤੁਰੈਤ ਗੁਰੂ ਗ੍ਰੰਥ ਸਾਹਿਬ ਦੀ ਲਿਖੀ ਉਹ ਨਿਰਮਾਣ ਬਾਣੀ, ਜੋ ਅਣਿਆਲਾ ਤੀਰ ਚਲਾਈਆ। ਪਰ ਹਾਏ ਨਾਰਦ ਕਹੇ ਮੈਂ ਕੇਤੇ ਜੁਗ ਚੌਕੜੀ ਵੇਖੇ ਉਹ ਭਗਤੋ ਅੰਤ ਕਿਸੇ ਦੀ ਰਹੀ ਨਾ ਕੋਈ ਨਿਸ਼ਾਨੀ, ਬਿਨਾ ਪੁਰਖ ਅਕਾਲ ਤੋਂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਸਤਿਗੁਰ ਸ਼ਬਦ ਭਗਤਾਂ ਦਾ ਬਣ ਜਾ ਮੀਤਾ, ਉਹ ਮਿਤਰਾ ਮਾਣ ਦੇ ਵਡਿਆਈਆ। ਕੀ ਹੋਇਆ

ਜੇ ਕ੍ਰਿਸ਼ਨ ਅਠਾਰਾਂ ਧਿਆਏ ਲਿਖਾ ਦਿਤੀ ਗੀਤਾ, ਅੱਖਰ ਅੱਖਰਾਂ ਜੋੜ ਜੁੜਾਈਆ। ਤੂੰ ਸਭ ਦੀਆਂ ਪਰਖਣਹਾਰਾ ਨੀਤਾ, ਵੇਖਣਹਾਰਾ ਥਾਉਂ ਥਾਈਂਆ। ਆਤਮਾ ਪਰਮਾਤਮਾ ਦੀ ਬਣ ਜਾਏ ਪ੍ਰੀਤਾ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਤੇਰਾ ਭਗਤ ਸਦਾ ਰਹੇ ਠਾਂਢਾ ਸੀਤਾ, ਕਲਜੁਗ ਅਗਨ ਨਾ ਕੋਇ ਤਪਾਈਆ। ਪਿਛੇ ਦਾ ਪਿਛੇ ਵਕ਼ਤ ਬੀਤਾ, ਅੱਜ ਤੋਂ ਨਵਾਂ ਜਨਮ ਦੇ ਦਵਾਈਆ। ਤੇਰੇ ਦਰ ਉਤੇ ਕੋਈ ਨਾ ਰਹੇ ਊਚ ਨੀਚਾ, ਨੀਚ ਊਚ ਦਾ ਡੇਰਾ ਦੇਣਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਦਾ ਬਚਨ ਸੁਣ ਕੇ ਕਲਜੁਗ ਆਇਆ ਹੋ ਕੇ ਲਾਚਾਰ, ਭੱਜਾ ਵਾਹੋ ਦਾਹੀਆ। ਨਾਲ ਆਪਣਾ ਕਾਲਾ ਵੇਸ ਰਿਹਾ ਸਵਾਰ, ਸੋਹਣਾ ਰੂਪ ਦ੍ਰਿੜਾਈਆ। ਨਾਲੇ ਰੋ ਕੇ ਕਰੇ ਗਿਰਿਆਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਨਾਲੇ ਖਿਚ ਕੇ ਖੰਡਾ ਕਟਾਰ, ਖੜਗ ਰਿਹਾ ਚਮਕਾਈਆ। ਨਾਲੇ ਕਰਕੇ ਪ੍ਰਭੂ ਨੂੰ ਨਿਮਸਕਾਰ, ਖ਼ਾਲੀ ਝੋਲੀ ਰਿਹਾ ਵਖਾਈਆ। ਉਹ ਮੇਰੇ ਮਾਲਕਾ ਮੇਰੇ ਸੁਆਮੀਆਂ ਮੈਂ ਤੇਰਾ ਬਰਖ਼ੁਰਦਾਰ, ਬੱਚਾ ਛੋਟਾ ਨਜ਼ਰੀ ਆਈਆ। ਜੇ ਤੂੰ ਗੋਬਿੰਦ ਦੀ ਪੈਜ ਦਿਤੀ ਸਵਾਰ, ਕਿਉਂ ਨਾ ਮੇਰੇ ਸਿਰ ਹੱਥ ਰਖਾਈਆ। ਮੈਂ ਯੋਧਾ ਸੂਰਬੀਰ ਤੇਰਾ ਬਲਕਾਰ, ਬਲਧਾਰੀ ਤੂੰ ਦਿਤੀ ਵਡਿਆਈਆ। ਵੇਖ ਲੈ ਮੈਂ ਦੁਨੀਆ ਨੂੰ ਦੀਨਾਂ ਮਜ਼੍ਹਬਾਂ ਵਿਚੋਂ ਫੜ ਫੜ ਕੀਤਾ ਖ਼ੁਆਰ, ਬਚਿਆ ਰਹਿਣ ਕੋਇ ਨਾ ਪਾਈਆ। ਮਾਣ ਰਹਿਣ ਨਹੀਂ ਦਿਤਾ ਕਿਸੇ ਪੈਗ਼ੰਬਰ ਗੁਰ ਅਵਤਾਰ, ਗ੍ਰੰਥ ਸ਼ਾਸਤਰਾਂ ਚਲੇ ਨਾ ਕੋਇ ਚਤੁਰਾਈਆ। ਮੰਦਰ ਮਸਜਿਦ ਸ਼ਿਵਦੁਆਲੇ ਮਠਾਂ ਗੁਰੂਦੁਆਰਿਆਂ ਵਿਚ ਹੁੰਦਾ ਵਿਭਚਾਰ, ਇਸਤਰੀ ਪੁਰਸ਼ ਨਾਰੀ ਮਰਦ ਕੂੜੀ ਕਿਰਿਆ ਵਿਚ ਹਲਕਾਈਆ। ਸਾਧਾਂ ਸੰਤਾਂ ਆਈ ਹਾਰ, ਜੀਵਾਂ ਜੰਤਾਂ ਕਰਨ ਖ਼ੁਆਰ, ਧਰਮ ਦੀ ਧਾਰ ਨਾ ਕੋਇ ਪ੍ਰਗਟਾਈਆ। ਚਾਰ ਜੁਗ ਦਾ ਲੇਖਾ ਪੂਰਬ ਲਹਿਣਾ ਸਭ ਦਾ ਦੇ ਉਧਾਰ, ਨਵਿਰਤੀ ਵਿਚ ਪ੍ਰਕਿਰਤੀ ਦੇ ਬਦਲਾਈਆ। ਤੇਰਾ ਇਕ ਧਰਮ ਦਾ ਹੋਵੇ ਜੈਕਾਰ, ਧਰਮ ਦੀ ਧਾਰ ਦੇ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਂ ਸਾਚੀ ਰੁਤ ਸੁਹਾਵਾਂਗਾ। ਅਬਿਨਾਸ਼ੀ ਅਚੁਤ ਇਕ ਮਨਾਵਾਂਗਾ। ਲੱਖ ਚੁਰਾਸੀ ਵੇਖ ਬੁਤ, ਬੁਤਖ਼ਾਨੇ ਫੋਲ ਫੁਲਾਵਾਂਗਾ। ਜੋ ਕਲਜੁਗ ਕੂੜ ਕੁੜਿਆਰੇ ਪਾਈ ਲੁਟ, ਲੁਟੇਰਾ ਫੜ ਕੇ ਬਾਹਰ ਕਢਾਵਾਂਗਾ। ਦੀਨ ਦੁਨੀ ਵਿਚ ਜਿਹੜੀ ਫੁੱਟ, ਫੁਟਕਲ ਰੂਪ ਨਾ ਕੋਇ ਦਰਸਾਵਾਂਗਾ। ਜਿਸ ਵੇਲੇ ਮਿਹਰ ਕੀਤੀ ਤੇ ਸਤਿਜੁਗ ਦੇ ਵਿਚ ਸਤਾਰਾਂ ਹਾੜ ਨੂੰ ਛੇਵੇਂ ਸਾਲ ਨੂੰ ਇਕੋ ਅੰਮ੍ਰਿਤ ਜਾਮ ਪਿਆ ਕੇ ਘੁਟ, ਘੁੱਟਕੇ ਸੀਨੇ ਨਾਲ ਲਗਾਵਾਂਗਾ। ਪਿਛਲੀ ਪ੍ਰੀਤੀ ਸਭ ਦੀ ਜਾਵੇ ਟੁਟ, ਟੁਟਿਆਂ ਅਗੇ ਜੋੜ ਜੁੜਾਵਾਂਗਾ। ਮੈਂ ਕਿਸੇ ਫੜਨਾ ਨਹੀਂ ਹੱਥੋਂ ਗੱਟ, ਅੰਤਰ ਆਤਮਾ ਪਰਮਾਤਮਾ ਰੰਗ ਰੰਗਾਵਾਗਾ। ਕੂੜੀ ਕਿਰਿਆ ਅੰਦਰੋਂ ਬਾਹਰ ਕੱਢਾਂ ਕੁਟ, ਕਾਇਆ ਕੁਟੀਆ ਅੰਦਰ ਡੇਰਾ ਲਾਵਾਂਗਾ। ਦੀਪਕ ਜਗਾ ਕੇ ਆਪਣੀ ਨਿਰਗੁਣ ਜੋਤ, ਜੋਤੀ ਜਾਤਾ ਹੋ ਕੇ ਡਗਮਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਇਕ ਵਖਾਵਾਂਗਾ। ਹਾੜ ਅਠਾਰਾਂ ਕਹੇ ਭਗਤੋ ਮੈਨੂੰ ਚੜ੍ਹਦੀਆਂ ਆਉਂਦੀਆਂ ਲਾਲੀਆਂ, ਖ਼ੁਸ਼ੀਆਂ ਦੇ ਢੋਲੇ ਗਾਈਆ। ਮੈਂ ਵੇਖਦਾ ਚਾਰੋਂ ਕੁੰਟ ਰਾਤਾਂ ਕਾਲੀਆਂ, ਕਲਜੁਗ ਕੂੜ ਰਿਹਾ ਵਖਾਈਆ। ਫਲ ਰਿਹਾ ਨਹੀਂ ਕਿਸੇ ਡਾਲੀਆਂ, ਪੱਤ ਟਹਿਣੀ ਗਏ ਕੁਮਲਾਈਆ। ਬਾਗ਼ ਸੰਭਾਲੇ ਨਹੀਂ ਗਏ ਮਜ਼੍ਹਬ ਦੇ ਮਾਲੀਆਂ, ਪਾਣੀ ਦੇਵੇ ਨਾ ਕੋਇ ਚਾਈਂ ਚਾਈਂਆ। ਉਹ ਗੰਗਾ ਗੋਦਾਵਰੀ

ਜਮਨਾ ਸੁਰਸਤੀ ਦੀਆਂ ਧਾਰਾਂ ਹੋਈਆਂ ਖ਼ਾਲੀਆ, ਖ਼ਾਲੀ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਪ੍ਰਭੂ ਉਹ ਵੇਖ ਲੈ ਗ੍ਰੰਥ ਸ਼ਾਸਤਰ ਸਾਰੇ ਘਤੀ ਆਉਂਦੇ ਵਹੀਰ, ਭੱਜਣ ਵਾਹੋ ਦਾਹੀਆ । ਉਹ ਸਾਡੇ ਮਾਲਕਾ ਸੁਆਮੀਆਂ ਸਾਡੇ ਉਤੋਂ ਲਥ ਗਏ ਚੀਰ, ਉਹ ਚਿਰੀ ਵਿਛੁੰਨਿਆ ਸਾਨੂੰ ਆਪਣੇ ਲੜ ਲੈਣਾ ਲਗਾਈਆ। ਸਾਡਾ ਕੋਈ ਮਾਣ ਨਹੀਂ ਰਿਹਾ ਤੇ ਸਾਥੀ ਰਿਹਾ ਨਾ ਪੈਗ਼ੰਬਰ ਪੀਰ, ਪਰਾ ਪਸੰਤੀ ਮਧਮ ਬੈਖਰੀ ਚਾਰੇ ਰੋਵਣ ਮਾਰਨ ਧਾਂਹੀਆ। ਉਏ ਬਹੁੜੀ ਸਾਨੂੰ ਬੰਨ੍ਹ ਲਿਆ ਸ਼ਰਅ ਦੀ ਜ਼ੰਜੀਰ, ਕੜੀ ਕੜੀ ਸਾਨੂੰ ਲਿਆ ਬੰਧਾਈਆ। ਉਹ ਵੇਖ ਕੀ ਇਸ਼ਾਰਾ ਦਿੰਦਾ ਕਬੀਰ, ਰਵੀਦਾਸ ਕੀ ਸੁਣਾਈਆ। ਹਾਏ ਹਾਏ ਹਾਏ ਕਲਜੁਗ ਅੰਤਮ ਸਾਡੇ ਅੱਖਾਂ ਵਿਚੋਂ ਬਿਨਾ ਨੇਤਰਾਂ ਤੋਂ ਵਗੇ ਨੀਰ, ਨੈਣ ਨੈਣ ਨਾ ਕੋਇ ਬਰਸਾਈਆ। ਜਿਧਰ ਵੇਖੀਏ ਉਧਰ ਦਿਸੇ ਭੀੜ, ਭੀੜੀ ਗਲੀ ਪਾਰ ਨਾ ਕੋਇ ਕਰਾਈਆ। ਸਭ ਤੋਂ ਉਚੀ ਕੂਕ ਕੇ ਕਹੇ ਗੁਰੂ ਗ੍ਰੰਥ ਸਾਹਿਬ ਦੀ ਬੀੜ, ਚੌਦਾਂ ਸੌ ਤੀਹ ਅੰਕ ਦੀ ਸਮਝ ਕਿਸੇ ਨਾ ਆਈਆ। ਉਹ ਸਾਡੀ ਟੁਟ ਗਈ ਹਡੀ ਰੀੜ, ਉਫ਼ ਤੇਰੇ ਅਗੇ ਦੁਹਾਈਆ। ਹੁਣ ਤੇ ਆ ਜਾ ਸਾਡਿਆ ਮਾਲਕਾ ਕਲਜੁਗ ਦਾ ਹੋਇਆ ਅਖ਼ੀਰ, ਖੁਲ੍ਹੇ ਝਾਟੇ ਧਰਨੀ ਰਹੀ ਕੁਰਲਾਈਆ। ਮੈਂ ਹੋ ਗਈ ਦਿਲਗੀਰ, ਮੇਰੀ ਧੀਰਜ ਦੇ ਧਰਾਈਆ। ਨਾ ਕੋਈ ਮੇਰੀ ਸ਼ਰਅ ਰਹੀ ਨਾ ਕੋਈ ਮੇਰੀ ਜਗੀਰ, ਬਿਨ ਜਾਗਰਤ ਜੋਤ ਮੇਰਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਤੇਰੇ ਹੱਥ ਵਡਿਆਈਆ। ਧਰਨੀ ਕਹੇ ਮੇਰਾ ਪ੍ਰਭੂ ਧੌਲਾ ਹੋ ਗਿਆ ਝਾਟਾ, ਜੁਗ ਚੌਕੜੀ ਤੇਰੀ ਓਟ ਤਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਪੀਸਣ ਪੀਸ ਕੇ ਆਇਆ ਘਾਟਾ, ਵਸਤ ਅੰਤ ਹੱਥ ਕਿਛ ਨਾ ਆਈਆ । ਮੈਨੂੰ ਪਤਾ ਨਹੀਂ ਤੇਰੀ ਕਿਧਰ ਚਲੀ ਗਈ ਜੋਤ ਵਾਲੀ ਲਾਟਾ, ਸਿੰਘ ਸਵਾਰ ਆਪਣਾ ਮੁਖ ਛੁਪਾਈਆ। ਅਵਤਾਰਾਂ ਕਿਹੜੀ ਮੱਲੀ ਖਾਟਾ, ਸੁਤਾ ਲਏ ਨਾ ਕੋਇ ਅੰਗੜਾਈਆ। ਪੈਗ਼ੰਬਰ ਕਿਹੜੀ ਕੂਟੇ ਨਾਠਾ, ਚੌਦਾਂ ਤਬਕ ਵੇਖਣ ਨੈਣ ਉਠਾਈਆ। ਗੁਰੂ ਗੁਰਦੇਵ ਕਿਹੜੇ ਸਥਰ ਲਾਥਾ, ਯਾਰੜੇ ਦੇਣਾ ਸਮਝਾਈਆ। ਏਸ ਵੇਲੇ ਕੋਈ ਸਹਾਈ ਹੋਏ ਨਾ ਨਾਥ ਅਨਾਥਾਂ, ਦੀਨ ਦੁਨੀ ਰਹੀ ਕੁਰਲਾਈਆ। ਗ੍ਰੰਥ ਸਾਸ਼ਤਰ ਬਥੇਰੇ ਪੜ੍ਹ ਪੜ੍ਹ ਥੱਕੇ ਗਾਥਾ, ਦਿਵਸ ਰੈਣ ਢੋਲੇ ਗਾਈਆ। ਕਲਜੁਗ ਕੂੜਾ ਨੌ ਖੰਡ ਪ੍ਰਿਥਮੀ ਸੱਤ ਦੀਪ ਮਾਰੇ ਵਾਟਾ, ਭੱਜੇ ਵਾਹੋ ਦਾਹੀਆ, ਧਰਮ ਦਾ ਨਿਸ਼ਾਨ ਕੋਈ ਰਿਹਾ ਨਾ ਕੂੜ ਵਿਕ ਗਿਆ ਘਰ ਘਰ ਦੇ ਹਾਟਾ, ਹਟਵਾਣਾ ਕਲਜੁਗ ਇਕੋ ਨਜ਼ਰੀ ਆਈਆ। ਪਤਾ ਨਹੀਂ ਕਿਥੇ ਚਲਾ ਗਿਆ ਗੋਬਿੰਦ ਵਾਲਾ ਬਾਟਾ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਉਏ ਮੇਰਿਆ ਅੱਬਾ, ਮੈਂ ਤੇਰਾ ਰਾਹ ਤਕਾਈਆ। ਪੈਗ਼ੰਬਰ ਕਹਿਣ ਹਾਏ ਸਾਡਿਆ ਰੱਬਾ, ਅਸੀਂ ਆਮੀਨ ਯਾਮਬੀਨ ਕਹਿ ਕੇ ਸੀਸ ਨਿਵਾਈਆ। ਸਾਡਾ ਈਮਾਨ ਤੇਰੇ ਹੁਕਮ ਵਿਚ ਫਸਾ, ਬੰਦਗੀ ਵਿਚ ਸੀਸ ਨਿਵਾਈਆ। ਪਤਾ ਨਹੀਂ ਤੇਰਾ ਕਿਥੇ ਆਸਣ ਲੱਗਾ, ਚੌਦਾਂ ਤਬਕ ਖ਼ਾਲੀ ਰੋਵਣ ਮਾਰਨ ਧਾਹੀਆ। ਪਵਿਤ੍ਰ ਰਹੀ ਕੋਈ ਨਾ ਜਗਹ, ਕਾਅਬੇ ਰੰਗ ਨਾ ਕੋਇ ਰੰਗਾਈਆ । ਜਿਧਰ ਵੇਖੀਏ ਮੁੱਲਾ ਕ਼ਾਜ਼ੀ ਸ਼ੇਖ਼ ਮੁਸਾਇਕ ਤੇਰੇ ਕਲਮੇ ਨਾਲ ਕਰਨ ਦਗ਼ਾ, ਦਗ਼ਾ ਫ਼ਰੇਬ ਵਿਚ ਵੇਖੀ ਖ਼ਲਕ ਖ਼ੁਦਾਈਆ। ਸਾਨੂੰ ਹੁਣ ਤੇ ਦੱਸ ਦੇ ਸਦੀ ਚੌਧਵੀਂ ਦੇ ਵਿਚ ਫੇਰ ਕੀ ਹੋਣਾ ਅਗ੍ਹਾਂ, ਉਹ

ਆਗਮਨ ਵਿਚ ਤੈਨੂੰ ਸੀਸ ਨਿਵਾਈਆ। ਸਾਨੂੰ ਦੱਸ ਫੇਰ ਕਿਸ ਦਾ ਕਰਾਂਗੇ ਹੱਜਾ, ਦਰ ਕਿਹੜਾ ਵੇਖਣ ਪਾਈਆ। ਉਹ ਕਿਹੜਾ ਸਾਡੀ ਰਖੂਗਾ ਲੱਜਾ, ਪਰਵਰਦਿਗਾਰ ਤੁਧ ਬਿਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਹੋਣਾ ਸਹਾਈਆ। ਧਰਨੀ ਕਹੇ ਉਹ ਮੇਰੇ ਮਾਹੀ ਪਿਆਰੇ ਗੋਬਿੰਦ, ਆ ਜਾ ਮੀਤ ਮੁਰਾਰ। ਜੇ ਤੇਰਾ ਵਕ਼ਤ ਸੁਹੰਜਣਾ ਹੋਣਾ ਹਿੰਦ, ਭਾਰਤ ਕਰ ਉਜਿਆਰ। ਮੇਰੀ ਸੁੱਤੀ ਦੀ ਖੋਲ੍ਹ ਦੇ ਨਿੰਦ, ਮੇਰਾ ਨੈਣ ਦੇ ਉਘਾੜ। ਮੈਂ ਚਾਹੁੰਦੀ ਮੇਰੇ ਤੋਂ ਪੂਜਾ ਮਿਟ ਜਾਏ ਲਿੰਗ, ਇਕੋ ਇਸ਼ਟ ਹੋਵੇ ਕਰਤਾਰ। ਨੌਂ ਖੰਡ ਪ੍ਰਿਥਮੀ ਡੇਰਾ ਦਿਸੇ ਮੈਨੂੰ ਸਿੰਘ, ਤੇ ਸ਼ਬਦ ਸ਼ਸਤਰ ਹੋਵੇ ਧਾਰ। ਤੇਰੀ ਸੁਣੀ ਨਹੀਂ ਜਾਂਦੀ ਮੈਥੋਂ ਨਿੰਦ, ਨਿੰਦਿਆ ਵੇਖ ਸਰਬ ਕਰੇ ਸੰਸਾਰ। ਵੇਖ ਲੈ ਤੇਰੇ ਤੇਰੇ ਨਾਲੋਂ ਗਏ ਖਿੰਡ, ਪ੍ਰੇਮ ਵਿਚ ਮਿਲੇ ਨਾ ਕੋਈ ਮੀਤ ਮੁਰਾਰ। ਮੈਂ ਅੱਜ ਨਿਗਾਹ ਮਾਰਦੀ ਪ੍ਰਭ ਦੇ ਵੇਖਾਂ ਕਾਇਆ ਜੀਉ ਪਿੰਡ, ਸਾਢੇ ਤਿੰਨ ਹੱਥ ਮੰਦਰ ਮੁਨਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਹੋਈ ਭਿਖਾਰ। ਧਰਨੀ ਕਹੇ ਵੇ ਮੇਰਿਆ ਕਾਹਨਾ, ਕ੍ਰਿਸ਼ਨਾ ਕਿਧਰ ਮੁਖ ਭੁਆਈਆ। ਕਿਉਂ ਭੁੱਲਿਆ ਮੈਨੂੰ ਮੇਰਿਆ ਰਾਮਾ, ਰਮਈਆ ਤੇਰੇ ਅਗੇ ਵਾਸਤਾ ਪਾਈਆ। ਕਲਜੁਗ ਵੇਖ ਅੰਧੇਰੀ ਸ਼ਾਮਾ, ਸ਼ਮਅ ਨੂਰ ਨਾ ਕੋਇ ਰੁਸ਼ਨਾਈਆ। ਪੈਗ਼ੰਬਰੋ ਕੋਈ ਮੈਨੂੰ ਦਿਉ ਪੈਗ਼ਾਮਾ, ਪਰਾ ਪਸੰਤੀ ਮਧਮ ਬੈਖਰੀ ਬਾਹਰ ਸੁਣਾਈਆ। ਮੁਹੰਮਦਾ ਮੈਨੂੰ ਵਖਾ ਦੇ ਆਪਣਾ ਅਮਾਮਾ, ਨੂਰ ਨੁਰਾਨਾ ਨੂਰ ਅਲਾਹੀਆ। ਗੋਬਿੰਦ ਦੱਸ ਦੇ ਜਿਸ ਨੇ ਪਹਿਨਿਆ ਜੋਤੀ ਜਾਮਾ, ਜੋਤੀ ਜਾਤਾ ਧੁਰਦਰਗਾਹੀਆ। ਸਤਿਗੁਰ ਸ਼ਬਦ ਕਹੇ ਸੁਣ ਧਰਨੀ ਤੇਰਾ ਲਹਿਣਾ ਦੇਣਾ ਜਿਸ ਚੁਕਾਉਣਾ, ਚੁਕੰਨੀ ਤੈਨੂੰ ਰਿਹਾ ਕਰਾਈਆ। ਜਿਸ ਜੁਗ ਜੁਗ ਖੇਲ ਖੇਲਿਆ ਮਹਾਨਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਵੰਡ ਵੰਡਾਈਆ। ਉਹ ਸ਼ਾਹੋ ਭੂਪ ਸੁਲਤਾਨਾ, ਨੂਰ ਨੁਰਾਨਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਧਰਨੀਏ ਉਹ ਜੋਤੀ ਜਾਤਾ, ਹਰਿ ਕਰਤਾ ਇਕ ਅਖਵਾਈਆ। ਨੀ ਉਹ ਪੁਰਖ ਬਿਧਾਤਾ, ਪਾਰਬ੍ਰਹਮ ਧੁਰਦਰਗਾਹੀਆ। ਜੋ ਤੇਰੇ ਨਾਲ ਜੋੜੇ ਨਾਤਾ, ਨਾਤਵਾਂ ਆਪਣਾ ਰੰਗ ਰੰਗਾਈਆ। ਬੇਸ਼ਕ ਤੈਨੂੰ ਸਾਰੀ ਸ੍ਰਿਸ਼ਟੀ ਕਹਿੰਦੀ ਮਾਤਾ, ਮਾਤਰ ਭੂਮੀਏ ਤੇਰੀ ਕੀ ਵਡਿਆਈਆ। ਦੱਸ ਤੇਰੇ ਕੋਲ ਕਿਹੜਾ ਖਾਤਾ, ਕੀ ਵਸਤ ਰਹੀ ਵਰਤਾਈਆ। ਨੀ ਤੇਰੇ ਉਤੇ ਅਵਤਾਰ ਪੈਗ਼ੰਬਰਾਂ ਗੁਰੂਆਂ ਕਿਉਂ ਬਣਾਈਆਂ ਜ਼ਾਤਾਂ, ਜ਼ਾਤਾਂ ਪਾਤਾਂ ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਕਿਉਂ ਸ਼ਸਤਰਾਂ ਨਾਲ ਕੀਤਾ ਇਕ ਦੂਜੇ ਦਾ ਘਾਤਾ, ਸੀਸ ਤਨ ਵਜੂਦ ਕਟਾਈਆ। ਕਿਉਂ ਨਹੀਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪ੍ਰਭ ਅਗੇ ਕੀਤਾ ਅਰਦਾਸਾ, ਬੇਨੰਤੀ ਵਿਚ ਸੁਣਾਈਆ। ਦੰਦੀਆਂ ਕੱਢਕੇ ਕਰੇ ਹਾਸਾ, ਨਕ ਰਿਹਾ ਚੜ੍ਹਾਈਆ। ਫੇਰ ਵੇਖਿਆ ਵਲ ਸ਼ੰਕਰ ਕੈਲਾਸ਼ਾ, ਬਿਨ ਨੈਣਾਂ ਨੈਣ ਤਕਾਈਆ। ਬ੍ਰਹਮੇ ਆਵਾਜ਼ ਮਾਰੀ ਤੂੰ ਵੀ ਆ ਜਾ ਪਾਸਾ, ਆਪਣਾ ਪੰਧ ਮੁਕਾਈਆ। ਵਿਸ਼ਨੂੰ ਤਕ ਲੈ ਖੇਲ ਤਮਾਸ਼ਾ, ਕੀ ਕਲਾ ਕਲ ਵਰਤਾਈਆ। ਨਾਰਦ ਕਹੇ ਧਰਨੀਏ ਨੀ ਤੂੰ ਵੀ ਮਲ ਲੈ ਦੰਦਾਂ ਨੂੰ ਦੰਦਾਸਾ, ਆਪਣਾ ਰੂਪ ਲੈ ਬਦਲਾਈਆ। ਸ਼ਾਇਦ ਫਿਰ ਕਿਰਪਾ ਕਰ ਦੇਵੇ ਪੁਰਖ ਅਬਿਨਾਸ਼ਾ, ਹਰਿ ਕਰਤਾ ਧੁਰਦਰਗਾਹੀਆ। ਨਾਲੇ ਉਂਗਲ ਪਾ ਕੇ ਵਿਚ ਨਾਸਾਂ, ਨਾਰਦ ਸਹਿਜ ਨਾਲ ਸਮਝਾਈਆ। ਨੀ ਮਾਈਏ ਧਰਨੀਏ ਕੋਝੀਏ ਕਮਲੀਏ ਮਰਨੀਏ ਤੇਰੇ ਉਤੇ ਚੌਥੇ ਸਾਲ ਨੂੰ ਚੜ੍ਹ ਜਾਣੀ ਲਾਸ਼

ਉਤੇ ਲਾਸ਼ਾ, ਲਸ਼ਕਰ ਨਜ਼ਰ ਕੋਇ ਨਾ ਆਈਆ। ਉਹ ਵੇਖ ਲੈ ਨਚਦਾ ਟਪਦਾ ਕਲਜੁਗ ਬਦਮਾਸ਼ਾ, ਬਦੀਆਂ ਆਪਣੇ ਨਾਲ ਮਿਲਾਈਆ। ਪੁਰਖ ਅਕਾਲੇ ਦੀਨ ਦੁਨੀ ਦਾ ਉਲਟਾ ਦੇਣਾ ਪਾਸਾ, ਪੇਸ਼ੀਨਗੋਈਆਂ ਗੁਰ ਅਵਤਾਰ ਪੈਗ਼ੰਬਰ ਰਹੇ ਵਖਾਈਆ। ਧਰਨੀ ਨਿਉਂ ਕੇ ਕਿਹਾ ਮੇਰਾ ਸਾਹਿਬ ਮੇਰੀਆਂ ਪੂਰੀਆਂ ਕਰੇ ਆਸਾਂ, ਆਸਾ ਆਪਣੇ ਨਾਲ ਮਿਲਾਈਆ। ਮੈਨੂੰ ਦੇ ਕੇ ਗਏ ਭਰਵਾਸਾ, ਧੀਰਜ ਧਰਮ ਧਾਰ ਦ੍ਰਿੜਾਈਆ। ਜਨ ਭਗਤਾਂ ਦੇਵੇ ਸ਼ਾਬਾਸ਼ਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਰੰਗ ਰੰਗਾਈਆ। ਧਰਨੀ ਕਹੇ ਜਨ ਭਗਤੋ ਮੈਂ ਹੋਈ ਭਾਗਾਂ ਵਾਲੀ, ਮੇਰੇ ਭਾਗ ਮਿਲੀ ਵਡਿਆਈਆ। ਮੇਰੇ ਉਤੇ ਕਿਰਪਾ ਕੀਤੀ ਜੋਤ ਅਕਾਲੀ, ਅਕਲ ਕਲਧਾਰੀ ਦਿਤੀ ਵਡਿਆਈਆ। ਹੁਣ ਕਲਜੁਗ ਦੀ ਉਮਰ ਨਾ ਰਹਿ ਗਈ ਬਾਹਲੀ, ਸਮਾਂ ਥੋੜਾ ਦਿਤਾ ਸਮਝਾਈਆ। ਤੁਸਾਂ ਭਗਤ ਬਣਨਾ ਤੇ ਆਪਣੀ ਬਣਾਉਣੀ ਚਾਲ ਨਿਰਾਲੀ, ਵਖਰੀ ਜਗਤ ਵੰਡ ਵੰਡਾਈਆ। ਤੁਹਾਡਾ ਭਗਤ ਦਵਾਰ ਤੇ ਇਹੋ ਧਰਮਸਾਲੀ, ਧਰਮ ਦਵਾਰਾ ਇਕੋ ਸੋਭਾ ਪਾਈਆ। ਦੀਨਾਂ ਮਜ਼੍ਹਬਾਂ ਤੋਂ ਆਪਣੀਆਂ ਝੋਲੀਆਂ ਕਰ ਲਓ ਖ਼ਾਲੀ, ਆਤਮ ਪਰਮਾਤਮ ਭੰਡਾਰਾ ਲਓ ਭਰਾਈਆ। ਸਤਿਗੁਰ ਸ਼ਬਦ ਦੀ ਮੰਨੋ ਇਕ ਦਲਾਲੀ, ਦੂਜਾ ਵਿਚੋਲਾ ਰਹਿਣ ਕੋਇ ਨਾ ਪਾਈਆ। ਤੁਸੀਂ ਜਲਵਾ ਤਕੋ ਜਮਾਲੀ, ਨੂਰ ਨੁਰਾਨਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰੀ ਅੰਤ ਅਖ਼ੀਰੀ ਅਰਜ਼ੋਈ, ਅਰਜ਼ ਤਮੰਨਾ ਪ੍ਰਭ ਚਰਨਾਂ ਵਿਚ ਟਿਕਾਈਆ। ਪ੍ਰਭੂ ਤੇਰਾ ਨਾਮ ਦਰੋਹੀ, ਦੋ ਜਹਾਨਾਂ ਦਿਆਂ ਸੁਣਾਈਆ। ਤੇਰੀ ਕਿਰਪਾ ਤੋਂ ਬਗ਼ੈਰ ਭਗਤ ਬਣੇ ਨਾ ਕੋਈ, ਭਗਵੰਤ ਮਿਲਣ ਕੋਇ ਨਾ ਜਾਈਆ। ਕਲਜੁਗ ਅੰਤਮ ਮੇਰੀ ਪਤ ਗਈ ਖੋਹੀ, ਲੱਜਿਆ ਦੀਨ ਦੁਨੀ ਰਹਿਣ ਕੋਇ ਨਾ ਪਾਈਆ। ਮੈਨੂੰ ਕਿਸੇ ਕੂਟ ਨਹੀਂ ਮਿਲਦੀ ਢੋਈ, ਉੱਤਰ ਪੂਰਬ ਦੱਖਣ ਪੱਛਮ ਰਹੇ ਕੁਰਲਾਈਆ। ਮੇਰੇ ਧੰਨਭਾਗ ਅੱਜ ਤੇਰੇ ਚਰਨ ਛੋਹੀ, ਸ਼ੌਹਰ ਬਾਂਕੇ ਤੈਨੂੰ ਮਿਲ ਕੇ ਵਜੇ ਵਧਾਈਆ। ਤੇਰੀ ਮੁਹੱਬਤ ਵਿਚ ਗਈ ਮੋਹੀ, ਮੋਹਣ ਮਾਧਵ ਤੇਰੇ ਰੰਗ ਸਮਾਈਆ। ਪਤਾ ਕਰ ਲੈ ਯਾਦ ਕਰ ਲੈ ਜੋ ਇਸ਼ਾਰਾ ਦਿਤਾ ਕਬੀਰ ਨੇ ਲੋਈ, ਲੋਇਨਾਂ ਤੋਂ ਪਿਛੇ ਲੋਇਨ ਲੋਇਨ ਵਿਚੋਂ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਹਾੜ ਅਠਾਰਾਂ ਕਹੇ ਜਨ ਭਗਤੋ ਪ੍ਰਭੂ ਦਾ ਤੁਹਾਡੇ ਉਤੇ ਰਹੇ ਹੱਥ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਿਰਪਾ ਕਰੇ ਸਦਾ ਸਮਰਥ, ਸਮਰਥ ਆਪਣਾ ਰੰਗ ਰੰਗਾਈਆ। ਧੂੜੀ ਖ਼ਾਕ ਰਮਾਏ ਤੁਹਾਡੇ ਮਸਤਕ ਮਥ, ਦੁਰਮਤ ਮੈਲ ਮੈਲ ਧੁਆਈਆ। ਤੁਸੀਂ ਓਸ ਦੇ ਪਿਆਰ ਦੇ ਸਥਰ ਜਾਣਾ ਲਥ, ਉਹ ਯਾਰੜਾ ਤੁਹਾਡੀ ਸੇਜ ਲਏ ਹੰਢਾਈਆ। ਤੁਹਾਡਾ ਲੇਖਾ ਮੁਕੇ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧਿ ਧਾਰ ਅੱਠ, ਨੌਂ ਦਰ ਦਾ ਡੇਰਾ ਢਾਹੀਆ। ਦਸਮ ਦਵਾਰ ਏਕੰਕਾਰ ਕਰ ਇਕੱਠ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਅਠਾਰਾਂ ਹਾੜ ਕਹੇ ਜਨ ਭਗਤੋ ਪ੍ਰਭੂ ਦੀ ਖ਼ੁਸ਼ੀਆਂ ਵਾਲੀ ਬਹਾਰ, ਪ੍ਰੇਮ ਪ੍ਰੀਤੀ ਵਿਚ ਰਖਾਈਆ। ਤੁਹਾਡਾ ਪੂਰਾ ਹੋਇਆ ਵਿਹਾਰ, ਵਿਵਹਾਰੀਉ ਤੁਹਾਨੂੰ ਦਿਆਂ ਸੁਣਾਈਆ। ਤੁਹਾਡਾ ਪ੍ਰਸਿੱਧ ਹੋਣਾ ਭਗਤ ਦੁਆਰ, ਨੌਂ ਖੰਡ ਪ੍ਰਿਥਮੀ ਵਜਣੀ ਵਧਾਈਆ। ਤੁਸਾਂ ਘਰ

ਦੇ ਕਰਦੇ ਰਹਿਣਾ ਕਾਰੋ ਬਾਰ, ਖ਼ੁਸ਼ੀਆਂ ਦੇ ਢੋਲੇ ਗਾਈਆ। ਤੁਹਾਨੂੰ ਜ਼ਰੂਰ ਆ ਕੇ ਮਿਲਿਆ ਕਰੇਗਾ ਤੁਹਾਡਾ ਯਾਰ, ਯਰਾਨੇ ਤੁਹਾਡੇ ਤੋੜ ਨਿਭਾਈਆ। ਜਾਗਦਿਆਂ ਤੇ ਸੁਤਿਆਂ ਦੋਹਾਂ ਰੂਪਾਂ ਵਿਚ ਦੇਂਦਾ ਰਹੇਗਾ ਦੀਦਾਰ, ਸਨਮੁਖ ਹੋ ਕੇ ਨਜ਼ਰੀ ਆਈਆ। ਪੂਰਨ ਜੋਤ ਤੇ ਪੂਰਨ ਹੋਵੇ ਸਿਕਦਾਰ, ਪੂਰਨ ਪੂਰੇ ਰੰਗ ਰੰਗਾਈਆ । ਤੁਹਾਡੀ ਪ੍ਰੀਤੀ ਤੁਸੀਂ ਪ੍ਰੀਤੀ ਦੇ ਹਕਦਾਰ, ਪ੍ਰੀਤਮ ਕੋਲੋਂ ਆਪਣੀ ਵਸਤ ਲੈਣੀ ਚਾਈਂ ਚਾਈਂਆ। ਤੁਸੀਂ ਜੁਗ ਚੌਕੜੀ ਦੇ ਬਰਖ਼ੁਰਦਾਰ, ਬੱਚੇ ਨੰਨ੍ਹੇ ਰੂਪ ਬਦਲਾਈਆ। ਤੁਹਾਡਾ ਮਾਲਕ ਇਕ ਏਕੰਕਾਰ, ਅਕਲ ਕਲ ਧਾਰੀ ਜੋ ਅਖਵਾਈਆ। ਅਠਾਰਾਂ ਹਾੜ ਕਹੇ ਜਨ ਭਗਤੋਂ ਮੇਰੀ ਤੁਹਾਡੇ ਅਗੇ ਅਰਦਾਸ, ਨਿਵ ਨਿਵ ਸੀਸ ਝੁਕਾਈਆ। ਤੁਹਾਡਾ ਸੋਹਣਾ ਵੇਖ ਕੇ ਸਜਿਆ ਦਰਬਾਰ, ਮੇਰੇ ਅੰਦਰ ਵਜੀ ਵਧਾਈਆ। ਮੈਂ ਵੀ ਤੁਹਾਡੇ ਨਾਲ ਬੋਲਾਂਗਾ ਜੈਕਾਰ, ਢੋਲਾ ਧੁਰ ਦੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਜਿਸ ਦਾ ਅੰਤ ਨਾ ਪਾਰਾਵਾਰ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਇਕ ਇਕੱਲਾ ਸਚ ਸੋਹਲਾ ਸਚ ਸਚ ਸਚ ਦਏ ਸੁਣਾਈਆ।