ਪੁਸਤਕਾਲਾਭਾਗ ੨੪

੧੮ ਹਾੜ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਵੇਲੇ

ਅਠਾਰਾਂ ਹਾੜ ਕਹੇ ਪ੍ਰਭ ਦਾ ਨਾਮ ਹੋਵੇ ਇਕੋ ਟੱਪਾ, ਟਾਪੂਆਂ ਦਾ ਬਾਪੂ ਆਪਣਾ ਹੁਕਮ ਸੁਣਾਈਆ। ਜੋ ਆਦਿ ਆਦਿ ਵਿਸ਼ਨ ਬ੍ਰਹਮਾ ਸ਼ਿਵ ਜਪਾ, ਅੰਤ ਅੰਤ ਗੁਰਦੇਵ ਗਏ ਸਮਝਾਈਆ। ਜਿਸ ਦਾ ਲਹਿਣਾ ਦੇਣਾ ਲੇਖਾ ਬਾਹਰ ਹੋਵੇ ਮਨ ਮਤਾ, ਸਤਿਗੁਰ ਸ਼ਬਦ ਸ਼ਬਦ ਵਡਿਆਈਆ। ਜਿਸ ਵਿਚ ਭੇਵ ਰਹੇ ਨਾ ਰਤਾ, ਭਾਂਡਾ ਭਰਮ ਭਉ ਭੰਨਾਈਆ। ਜੋ ਕਲਜੁਗ ਕੂੜੀ ਕਿਰਿਆ ਕਰੇ ਹਤਾ, ਹਤਿਆ ਵੇਖੇ ਖ਼ਲਕ ਖ਼ੁਦਾਈਆ। ਜੋ ਨਿਰਗੁਣ ਨਿਰਗੁਣ ਮੇਲ ਮਿਲਾਏ ਨਤਾ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਜਿਸ ਦੀ ਸਭ ਤੋਂ ਵਖਰੀ ਹੋਣੀ ਸਤਾ, ਸਤਿਗੁਰ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਠਾਰਾਂ ਹਾੜ ਕਹੇ ਪ੍ਰਭ ਇਕੋ ਹੋਵੇ ਨਾਮ, ਭਗਤੀ ਭਗਵਾਨ ਦਏ ਦ੍ਰਿੜਾਈਆ। ਇਕੋ ਹੋਵੇ ਜਾਮ, ਨਾਮ ਖ਼ੁਮਾਰੀ ਮਸਤ ਪਿਆਲਾ ਦਏ ਪਿਆਈਆ। ਇਕੋ ਹੋਵੇ ਕਾਮ, ਕਰਨੀ ਦਾ ਕਰਤਾ ਆਪ ਸਮਝਾਈਆ। ਇਕੋ ਹੋਵੇ ਗਰਾਮ, ਨਗਰ ਖੇੜਾ ਇਕੋ ਸੁਹਾਈਆ। ਇਕੋ ਕਰਨਹਾਰ ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਵਖਾਈਆ। ਇਕੋ ਮੇਟੇ ਅੰਧੇਰੀ ਸ਼ਾਮ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਇਕੋ ਖੇਲ ਖੇਲੇ ਰਮਈਆ ਰਾਮ, ਰਾਮ ਰਾਮਾ ਧੁਰਦਰਗਾਹੀਆ। ਇਕੋ ਸਯਦਾ ਕ਼ਬੂਲ ਕਰੇ ਕਲਾਮ, ਕਾਇਨਾਤ ਤੋਂ ਬਾਹਰ ਵੇਖ ਵਖਾਈਆ। ਇਕੋ ਸ਼ਰਅ ਮੇਟੇ ਕੂੜ ਗ਼ੁਲਾਮ, ਬੰਧਨ ਜਗਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਅਠਾਰਾਂ ਹਾੜ ਕਹੇ ਪ੍ਰਭ ਦਾ ਇਕੋ ਹੋਵੇ ਨਾਂ, ਨਰ ਨਿਰੰਕਾਰ ਦਏ ਦ੍ਰਿੜਾਈਆ। ਇਕੋ ਹੋਵੇ ਗਰਾਂ, ਗ੍ਰਹਿ ਮੰਦਰ ਸੋਭਾ ਪਾਈਆ। ਇਕੋ ਸੁਹਾਏ ਥਾਂ, ਥਾਨ ਥਨੰਤਰ ਦਏ ਵਡਿਆਈਆ। ਇਕੋ ਪਕੜਨਹਾਰ ਹੋਵੇ ਬਾਂਹ, ਫੜ ਬਾਹੋਂ ਗੋਦ ਟਿਕਾਈਆ। ਇਕੋ ਬਣੇ ਪਿਤਾ ਮਾਂ, ਪਤਿਪਰਮੇਸ਼ਵਰ

ਨੂਰ ਅਲਾਹੀਆ। ਤਿਸ ਸਾਹਿਬ ਦੇ ਬਲ ਬਲ ਜਾਂ, ਆਪ ਆਪਣਾ ਘੋਲ ਘੁਮਾਈਆ। ਜੋ ਕਲਜੁਗ ਵਿਚੋਂ ਸਤਿਜੁਗ ਬਦਲੇ ਰਾਹ, ਰਹਿਬਰ ਇਕ ਅਖਵਾਈਆ। ਪੰਧ ਮੁਕਾਏ ਥਲ ਅਸਗਾਹ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਅਠਾਰਾਂ ਹਾੜ ਕਹੇ ਪ੍ਰਭ ਇਕੋ ਹੋਵੇ ਤੇਰਾ ਨਾਮ ਨਿਧਾਨਾ, ਨਿਰਵੈਰ ਤੇਰੀ ਸਰਨਾਈਆ। ਇਕੋ ਹੋਵੇ ਸ਼ਬਦ ਤਰਾਨਾ, ਤੁਰੀਆ ਤੋਂ ਬਾਹਰ ਸੋਭਾ ਪਾਈਆ। ਏਕਾ ਹੋਵੇ ਸਾਚਾ ਗਾਨਾ, ਬਿਨਾ ਰਸਨਾ ਜਿਹਵਾ ਢੋਲਾ ਗਾਈਆ । ਇਕੋ ਮੰਦਰ ਹੋਵੇ ਮਕਾਨਾ, ਦਰਗਾਹ ਸਾਚੀ ਸੋਭਾ ਪਾਈਆ। ਇਕੋ ਹੁਕਮ ਹੋਵੇ ਇਕੋ ਦੇਵਣਹਾਰਾ ਦਾਨਾ, ਦਾਤਾ ਦਾਨੀ ਇਕ ਅਖਵਾਈਆ। ਇਕੋ ਰਾਮ ਇਕੋ ਹੋਵੇ ਕਾਹਨਾ, ਘਨਈਆ ਇਕੋ ਸੋਭਾ ਪਾਈਆ। ਇਕੋ ਪੈਗ਼ੰਬਰ ਹੋਵੇ ਨੂਰ ਅਲਾਹੀ ਜੋ ਸਚ ਦਏ ਕਲਾਮਾ, ਕਲਮਾ ਕਾਇਨਾਤ ਦ੍ਰਿੜਾਈਆ। ਸੋ ਅੰਤਮ ਮੇਟੇ ਅੰਧੇਰੀ ਸ਼ਾਮਾ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਜੋ ਪੈਗ਼ੰਬਰਾਂ ਦਏ ਪੈਗ਼ਾਮਾ, ਧੁਰ ਸੰਦੇਸ਼ਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਅਠਾਰਾਂ ਹਾੜ ਕਹੇ ਪ੍ਰਭ ਦਾ ਇਕੋ ਹੋਵੇ ਇਸ਼ਟ, ਇਸ਼ਟ ਦੇਵ ਇਕ ਅਖਵਾਈਆ। ਨਾਤਾ ਜੋੜੇ ਸਰਬ ਸ੍ਰਿਸ਼ਟ, ਸਰਬ ਸ੍ਰੇਸ਼ਟ ਆਪਣਾ ਹੁਕਮ ਵਰਤਾਈਆ। ਜੋ ਇਸ਼ਾਰਾ ਕੀਤਾ ਰਾਮ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ । ਸਤਾਰਾਂ ਹਾੜ ਕਹੇ ਜਨ ਭਗਤੋ ਪ੍ਰਭ ਦਾ ਜਪਣਾ ਇਕੋ ਨਾਉਂ, ਨਰ ਨਿਰੰਕਾਰ ਰਿਹਾ ਦ੍ਰਿੜਾਈਆ। ਭਾਗ ਲਗਾਉਣਾ ਕਾਇਆ ਮਾਟੀ ਗਰਾਉਂ, ਤਨ ਵਜੂਦ ਸੋਭਾ ਪਾਈਆ। ਬਿਨ ਰਸਨਾ ਜਿਹਵਾ ਅੰਤਰ ਨਿਰੰਤਰ ਕਰਨਾ ਵਾਹੋ ਵਾਹੋ, ਵਾਹਵਾ ਤੇਰੀ ਬੇਪਰਵਾਹੀਆ । ਸੱਜਣ ਸੁਹੇਲਾ ਇਕ ਅਕੇਲਾ ਸਤਿਗੁਰ ਸ਼ਬਦ ਮਨਾਓ, ਦੂਸਰ ਲੋੜ ਰਹੇ ਨਾ ਰਾਈਆ। ਜੋ ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਉਡਾਈਆ। ਤਿਸ ਸਾਹਿਬ ਦੇ ਬਲ ਬਲ ਜਾਓ, ਬਲ ਬਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਅਠਾਰਾਂ ਹਾੜ ਕਹੇ ਜਨ ਭਗਤੋ ਪ੍ਰਭ ਦਾ ਇਕੋ ਹੋਵੇ ਦੁਆਰ, ਸਤਿ ਸਚ ਮਿਲ ਕੇ ਵਜੇ ਵਧਾਈਆ। ਇਕੋ ਹੋਵੇ ਜੈਕਾਰ, ਢੋਲਾ ਇਕੋ ਗਾਈਆ। ਇਕੋ ਹੋਵੇ ਨਿਮਸਕਾਰ, ਨਿਵ ਨਿਵ ਲਾਗੇ ਪਾਈਆ। ਇਕੋ ਖੇਲ ਕਰੇ ਕਰਤਾਰ, ਕ਼ੁਦਰਤ ਕ਼ਾਦਰ ਨੂਰ ਅਲਾਹੀਆ। ਜਿਸ ਤੁਹਾਡੀ ਰੁਤ ਬਸੰਤ ਕੀਤੀ ਬਹਾਰ, ਪੱਤ ਟਹਿਣੀ ਨਾਮ ਨਾਲ ਮਹਿਕਾਈਆ। ਸੋ ਵੇਖਣਹਾਰਾ ਆਪਣੀ ਗੁਲਜ਼ਾਰ, ਗੁਲਸ਼ਨ ਤਕੇ ਚਾਈਂ ਚਾਈਂਆ। ਜਿਸ ਨੂੰ ਸਾਰੇ ਕਹਿੰਦੇ ਪਰਵਰਦਿਗਾਰ, ਜਲਵਾਗਰ ਨੂਰ ਅਲਾਹੀਆ। ਉਹ ਬਣਕੇ ਭਗਤਾਂ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ । ਜਿਸ ਦਾ ਸਾਰੇ ਕਰਦੇ ਇੰਤਜ਼ਾਰ, ਬੈਠੇ ਰਾਹ ਤਕਾਈਆ। ਉਹ ਆਵੇ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਸੁਹਾਈਆ। ਜਿਥੇ ਸਤਿਗੁਰ ਸ਼ਬਦ ਦਏ ਇਸ਼ਾਰ, ਬਿਨ ਸੈਨਤ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅਠਾਰਾਂ ਹਾੜ ਕਹੇ ਜਨ ਭਗਤੋ ਪ੍ਰਭ ਦਾ ਇਕੋ ਕਲਮਾ ਹੋਏ ਕਾਇਨਾਤ, ਕਰਮ ਕਾਂਡ ਦਾ ਡੇਰਾ ਢਾਹੀਆ। ਇਕੋ ਵੇਖਣਹਾਰਾ ਹੋਏ ਪ੍ਰਾਂਤ, ਗ੍ਰਹਿ ਮੰਦਰ ਸੋਭਾ ਪਾਈਆ। ਇਕੋ ਸਾਚਾ ਜੋੜੇ ਨਾਤ, ਰਿਸ਼ਤਾ ਆਪਣੇ ਨਾਲ ਰਖਾਈਆ। ਇਕੋ

ਭੇਵ ਖੋਲ੍ਹੇ ਬਾਤਨ ਬਾਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਨ ਭਗਤੋ ਤੁਹਾਡੀ ਸੁਹੰਜਣੀ ਹੋਈ ਰਾਤ, ਖ਼ੁਸ਼ੀਆਂ ਢੋਲੇ ਗਾਈਆ। ਤੁਸੀਂ ਚਾਰ ਵਰਨ ਦੀ ਇਕ ਜਮਾਤ, ਜੁਗ ਚੌਕੜੀ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅਠਾਰਾਂ ਹਾੜ ਕਹੇ ਭਗਤੋ ਤੁਸਾਂ ਪਾਇਆ ਨਾਮ ਰਸ, ਬਿਨ ਰਸਨਾ ਰਸ ਚਖਾਈਆ। ਜਿਸ ਦੇ ਸਾਰੇ ਹੋਣੇ ਵਸ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਕਲਜੁਗ ਮੇਟਣੀ ਰੈਣ ਅੰਧੇਰੀ ਮਸ, ਸਤਿਜੁਗ ਸਚ ਚੰਦ ਚਮਕਾਈਆ। ਉਸ ਦਾ ਮੇਲਾ ਕਰਨਾ ਹਸ ਹਸ, ਦਰਸ਼ਨ ਕਰਕੇ ਖ਼ੁਸ਼ੀ ਬਣਾਈਆ। ਸਿਫ਼ਤਾਂ ਨਾਮ ਢੋਲੇ ਗਾਓ ਜਸ, ਰਾਗ ਰਾਗਣੀ ਨਾਲ ਸਮਝਾਈਆ। ਬਿਨ ਰਸਨਾ ਲਵੋ ਰਸ, ਰਸਕ ਰਸਕ ਬੂੰਦ ਸਵਾਂਤੀ ਨਾਭੀ ਕਵਲ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਜਨ ਭਗਤੋ ਪ੍ਰਭ ਦਾ ਗਾਉਣਾ ਇਕੋ ਗੀਤ, ਗੋਬਿੰਦ ਦੇਵਣਹਾਰ ਵਡਿਆਈਆ। ਅੰਦਰੋਂ ਪਵਿਤ੍ਰ ਕਰਨੀ ਨੀਤ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ। ਅੰਤਸ਼ ਕਰਨਾ ਠਾਂਢਾ ਸੀਤ, ਅਗਨੀ ਤਤ ਬੁਝਾਈਆ। ਤੂੰ ਮੇਰਾ ਮੈਂ ਤੇਰਾ ਗਾਉਣਾ ਗੀਤ, ਗੋਬਿੰਦ ਤੇਰਾ ਨਾਮ ਦੁਹਾਈਆ। ਤੂੰ ਸਦਾ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਓਟ ਰਖਾਈਆ। ਮੈਂ ਦਿਵਸ ਵਿਚਾਰਾ ਅਜ਼ੀਜ਼, ਆਜ਼ਮ ਤੇਰੇ ਅਗੇ ਆਸ ਰਖਾਈਆ। ਸਤਿ ਧਰਮ ਦੀ ਦੇ ਤਮੀਜ਼, ਤਬੀਅਤ ਅੰਦਰੇ ਅੰਦਰ ਬਦਲਾਈਆ। ਮੈਨੂੰ ਜਨ ਭਗਤਾਂ ਮਿਲਣ ਦੀ ਰੀਝ, ਸਚ ਸੰਦੇਸ਼ਿਆਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਠਾਰਾਂ ਹਾੜ ਕਹੇ ਜਨ ਭਗਤੋ ਪਰਮ ਪੁਰਖ ਦੇ ਲਾਗੋ ਏਕਾ ਚਰਨਾਂ, ਚਰਨੋਦਕ ਜਾਮ ਦਏ ਪਿਆਈਆ। ਝਗੜਾ ਮੇਟੇ ਵਰਨਾ ਬਰਨਾ, ਸ਼ਰਅ ਸੰਗ ਨਾ ਕੋਇ ਰਖਾਈਆ। ਜਿਸ ਕਲਜੁਗ ਅੰਤਮ ਸਭ ਕੁਛ ਕਰਨਾ, ਕਰਨੀ ਦਾ ਕਰਤਾ ਧੁਰਦਰਗਾਹੀਆ। ਉਸ ਦਾ ਢੋਲਾ ਸਭ ਨੇ ਪੜ੍ਹਨਾ, ਤੂੰ ਮੇਰਾ ਮੈਂ ਤੇਰਾ ਰਾਗ ਸਮਝਾਈਆ। ਸਭ ਨੇ ਚੋਟੀ ਮੰਜ਼ਲ ਚੜ੍ਹਨਾ, ਦਰਗਾਹ ਸਚ ਸਚ ਵਡਿਆਈਆ। ਇਕੋ ਨਾਮ ਸਭ ਨੇ ਪੜ੍ਹਨਾ, ਇਕੋ ਰੰਗ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਅਠਾਰਾਂ ਹਾੜ ਕਹੇ ਜਨ ਭਗਤੋ ਸਾਰੇ ਆਪਣੀ ਵੇਖੋ ਮਨਸਾ, ਮਨ ਮਮਤਾ ਦੂਰ ਕਰਾਈਆ। ਹਰਿਜਨ ਸੁਹੇਲੇ ਬਣੋ ਹੰਸਾ, ਗੋਬਿੰਦ ਗੁਰ ਗੁਰ ਵੇਖ ਵਖਾਈਆ। ਧਰਮ ਦੀ ਧਾਰ ਬਣਾਉ ਬੰਸਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਤੁਸੀਂ ਉਸ ਪ੍ਰਭੂ ਦੀ ਅੰਸਾ, ਜੁਗ ਜੁਗ ਜਿਸ ਦੇ ਢੋਲੇ ਗਾਈਆ। ਸ਼ਬਦੀ ਧਾਰ ਦੇਵਣਹਾਰਾ ਬੰਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ । ਅਠਾਰਾਂ ਹਾੜ ਕਹੇ ਜਨ ਭਗਤੋ ਮੇਰੀ ਬੇਨੰਤੀ ਇਕ ਅਖ਼ੀਰੀ, ਅੱਖਰਾਂ ਬਾਹਰ ਜਣਾਈਆ। ਸਾਡਾ ਮਾਲਕ ਜਿਸ ਦੇ ਚਰਨਾਂ ਹੇਠ ਮੀਰੀ ਪੀਰੀ, ਚਾਰ ਜੁਗ ਦੇ ਸ਼ਾਸਤਰ ਜਿਸ ਦੀ ਦੇਣ ਗਵਾਹੀਆ। ਉਸ ਦਾ ਖੇਲ ਤਕੋ ਤਕ਼ਦੀਰੀ, ਕੀ ਧੁਰ ਦਾ ਹੁਕਮ ਵਰਤਾਈਆ। ਜਿਸ ਦੇ ਕੋਲ ਅਮੀਰੀ ਫ਼ਕੀਰੀ, ਫ਼ਿਕਰੇ ਢੋਲੇ ਗੀਤ ਧੁਰ ਦੇ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਠਾਰਾਂ ਹਾੜ ਕਹੇ ਜਨ ਭਗਤੋ ਪ੍ਰਭ ਚਰਨ ਕਰਨੀ ਸੇਵਾ, ਸੇਵਾ ਸਤਿਗੁਰ

ਵਿਚ ਸਮਾਈਆ। ਇਕੋ ਨਾਮ ਜਪਣਾ ਜਿਹਵਾ, ਤੂੰ ਮੇਰਾ ਮੈਂ ਤੇਰਾ ਢੋਲਾ ਦੇਣਾ ਸੁਣਾਈਆ। ਇਕੋ ਮਸਤਕ ਮਣੀਆ ਲਾਉਣਾ ਥੇਵਾ, ਥਿਰ ਘਰ ਵਾਸੀ ਵੇਖ ਕੇ ਖ਼ੁਸ਼ੀ ਬਣਾਈਆ। ਸਾਚਾ ਨਾਮ ਹੋਵੇ ਤੁਹਾਡੀ ਉਤੇ ਰਸਨਾ ਜਿਹਵਾ, ਦਿਵਸ ਰੈਣ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਲਾਈਆ। ਅਠਾਰਾਂ ਹਾੜ ਕਹੇ ਜਨ ਭਗਤੋ ਤੁਹਾਡਾ ਮਾਲਕ ਸ੍ਰੀ ਭਗਵਾਨ, ਹਰਿ ਕਰਤਾ ਇਕ ਅਖਵਾਈਆ। ਜੋ ਆਦਿ ਜੁਗਾਦੀ ਧੁਰ ਦਾ ਕਾਹਨ, ਰਮਈਆ ਹੋ ਕੇ ਰਾਮ ਰਾਮ ਵਿਚ ਸਮਾਈਆ। ਜਿਸ ਨੇ ਲੱਖ ਚੁਰਾਸੀ ਬਰਦੇ ਬਣਾਏ ਗ਼ੁਲਾਮ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਫੇਰ ਬਣ ਕੇ ਧੁਰ ਅਮਾਮ, ਚੋਲਾ ਆਪਣੇ ਤਨ ਸਜਾਈਆ। ਫੇਰ ਖੇਲ ਕਰੇ ਭਗਵਾਨ, ਭਗਵਾਨ ਦੇਵਣਹਾਰ ਵਡਿਆਈਆ। ਇਕ ਦੂਜੇ ਦੀ ਕਰੋ ਪਹਿਚਾਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਿਸ ਬਿਧ ਜਨ ਭਗਤਾਂ ਪ੍ਰਭ ਕਰੇ ਕਲਿਆਨ, ਕਾਇਨਾਤ ਦਾ ਪੰਧ ਮੁਕਾਈਆ। ਜੋ ਸਭ ਕੁਛ ਜਾਣੀ ਜਾਣ, ਦੇਵਣਹਾਰਾ ਵੇਖਣਹਾਰਾ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਅਠਾਰਾਂ ਹਾੜ ਕਹੇ ਜਨ ਭਗਤੋ ਤੁਹਾਡਾ ਆਉਣਾ ਜਾਣਾ ਲੇਖੇ ਜਾਏ ਲਗ, ਥਿਤ ਮੇਰੀ ਵਜੇ ਵਧਾਈਆ। ਸਾਚਾ ਮਾਣ ਮਿਲੇ ਜਗ, ਜਾਗਰਤ ਜੋਤ ਰੰਗ ਰੰਗਾਈਆ। ਕਲਜੁਗ ਕੂੜੀ ਕਿਰਿਆ ਬੁਝਾਉਣੀ ਅੱਗ, ਅਗਨੀ ਤਤ ਨਾ ਕੋਇ ਤਪਾਈਆ। ਅੰਮ੍ਰਿਤ ਰਸ ਪਿਆਲਾ ਭਰਨਾ ਮਦਿ, ਮੁਗਧ ਮੂਰਖਾਂ ਡੇਰਾ ਢਾਹੀਆ। ਤੁਹਾਡੇ ਨਾਲੋਂ ਕਦੇ ਨਾ ਹੋਵੇ ਅਲਗ, ਜੋੜਾ ਸਤਿਗੁਰ ਆਪ ਸੁਹਾਈਆ। ਤੁਸੀਂ ਉਸ ਵਾਂਗ ਬਗਲੇ ਬਪੜੇ ਰਹਿਣਾ ਨਹੀਂ ਬਗ, ਜਗਤ ਤ੍ਰਿਸ਼ਨਾ ਦਏ ਮਿਟਾਈਆ। ਤੁਹਾਡੀ ਆਸ਼ਾ ਮਨਸ਼ਾ ਪੂਰੀ ਕਰੇ ਸਭ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਧਾਰ ਨੂੰ ਸਾਰੇ ਕਹਿੰਦੇ ਨੂਰ ਅਲਾਹੀ ਰੱਬ, ਜਲਵਾਗਰ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਅਠਾਰਾਂ ਹਾੜ ਕਹੇ ਜਨ ਭਗਤੋ ਮੇਰੀ ਖ਼ੁਸ਼ੀ ਵਾਲੀ ਖ਼ੁਸ਼ਹਾਲੀ, ਖ਼ੁਸ਼ਖ਼ਬਰੀ ਦਿਆਂ ਜਣਾਈਆ। ਪਰਮ ਪੁਰਖ ਦੀ ਅਵੱਲੜੀ ਚਾਲੀ, ਚਾਲ ਨਿਰਾਲੀ ਆਪ ਰਖਾਈਆ। ਜਗਤ ਜਹਾਨ ਦਾ ਬਣ ਕੇ ਮਾਲੀ, ਲੱਖ ਚੁਰਾਸੀ ਬੂਟੇ ਵੇਖੇ ਥਾਉਂ ਥਾਈਂਆ। ਦੀਨ ਦੁਨੀ ਦੀ ਸ਼ਰਅ ਮੇਟੇ ਲੇਖਾ ਮੁਕੇ ਰੈਣ ਅੰਧੇਰੀ ਕਾਲੀ, ਕਲਾ ਆਪਣੀ ਇਕ ਵਰਤਾਈਆ। ਜਿਸ ਦੀ ਆਯੂ ਨਹੀਂ ਰਹਿ ਗਈ ਬਾਹਲੀ, ਬਹੁਤੀ ਵੰਡ ਨਾ ਕੋਇ ਵੰਡਾਈਆ। ਮੈਂ ਤੁਹਾਡੇ ਅਗੇ ਬਣਾਂ ਸਵਾਲੀ, ਖ਼ਾਲੀ ਝੋਲੀ ਦਿਆਂ ਵਖਾਈਆ। ਵੇਖਿਉ ਕਲਜੁਗ ਦੀ ਧਾਰ ਕੋਈ ਬਣਿਉ ਭਗਤ ਨਾ ਜਾਹਲੀ, ਕਿਰਿਆ ਕੂੜ ਨਾ ਰੰਗ ਰੰਗਾਈਆ। ਤੁਹਾਡਾ ਭਗਤ ਦੁਆਰਾ ਨਵਖੰਡ ਦੀ ਹੋਵੇ ਧਰਮਸਾਲੀ, ਧਰਮ ਦੁਆਰ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅਠਾਰਾਂ ਹਾੜ ਕਹੇ ਜਨ ਭਗਤੋ ਤੁਹਾਨੂੰ ਖ਼ੁਸ਼ੀਆਂ ਨਾਲ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਈਆ। ਤੁਹਾਡਾ ਲੇਖੇ ਲਾਇਆ ਆਵਣ ਜਾਣ, ਸਿਰ ਸਿਰ ਹੱਥ ਉਠਾਈਆ। ਤੁਸਾਂ ਢੋਲਾ ਗਾਇਆ ਵਿਸ਼ਨੂੰ ਭਗਵਾਨ, ਜੈ ਜੈਕਾਰ ਦਿਤੀ ਸੁਣਾਈਆ। ਤੁਹਾਡਾ ਲੇਖਾ ਰਿਹਾ ਨਾ ਵਿਚ ਜਹਾਨ, ਜਾਗਰਤ ਜੋਤ ਡਗਮਗਾਈਆ। ਤੁਸੀਂ ਖ਼ੁਸ਼ੀਆਂ ਢੋਲੇ ਗਾਉਣਾ ਗਾਨ, ਗਾ ਗਾ ਸ਼ੁਕਰ ਮਨਾਈਆ। ਕਿਰਪਾ ਕਰੇ ਮੇਰਾ ਭਗਵਾਨ, ਮਿਹਰਵਾਨ ਦਇਆ ਕਮਾਈਆ। ਮੈਂ ਵੀ ਉਸੇ ਦੇ ਚਰਨ

ਰਖਾਂ ਧਿਆਨ, ਨਿਵ ਨਿਵ ਸੀਸ ਝੁਕਾਈਆ। ਸੋ ਸਤਿਗੁਰ ਸ਼ਬਦ ਹੋ ਬਲਵਾਨ, ਬਲਧਾਰੀ ਫੇਰਾ ਪਾਈਆ। ਜੋ ਲੇਖਾ ਜਾਣੇ ਗੋਪੀ ਕਾਹਨ, ਰਮਈਆ ਰਾਮ ਰਾਮ ਖੋਜ ਖੁਜਾਈਆ। ਜਿਸ ਦਾ ਰੂਪ ਅਲਾਹੀ ਅਮਾਮ, ਅਮਲਾਂ ਤੋਂ ਬਾਹਰ ਇਕ ਅਖਵਾਈਆ। ਸੋ ਤੁਹਾਡੇ ਦੁਖੜੇ ਮੇਟੇ ਤਮਾਮ, ਤਰਹ ਤਰਹ ਨਾਲ ਸਮਝਾਈਆ। ਜਗਤ ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮ, ਗੁਰਬਤ ਦਾ ਡੇਰਾ ਢਾਹੀਆ। ਆਪ ਬਣ ਕੇ ਧੁਰ ਅਮਾਮ, ਨੂਰ ਨੁਰਾਨਾ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੀ ਏਥੇ ਓਥੇ ਦੋ ਜਹਾਨਾਂ ਇਕੋ ਰਖੇ ਸ਼ਾਨ, ਸ਼ਾਨ ਸ਼ੌਕਤ ਨਾਲ ਸਚਖੰਡ ਦੁਆਰ ਜਾਣਾ ਚਾਈਂ ਚਾਈਂਆ।

੩੧ ਹਾੜ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਸੁਭਾਗ ਵੰਤੀ ਦੇ ਨਵਿਤ

ਹਾੜ ਕਹੇ ਮੇਰਾ ਦਿਵਸ ਦਿਹਾੜਾ ਇਕੱਤੀ, ਸੰਮਤ ਸ਼ਹਿਨਸ਼ਾਹੀ ਯਾਰਾਂ ਮਿਲ ਕੇ ਵਜੇ ਵਧਾਈਆ। ਮੇਰਾ ਮਾਲਕ ਖ਼ਾਲਕ ਪਤਿਪਰਮੇਸ਼ਵਰ ਕਮਲਾਪਤੀ, ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸ਼ਬਦੀ ਧਾਰ ਦੇਵਣਹਾਰਾ ਮਤੀ, ਧੁਰ ਸੰਦੇਸ਼ਾ ਨਰ ਨਰੇਸ਼ਾ ਆਪ ਜਣਾਈਆ। ਜਿਸ ਦਾ ਨਾਮ ਨਿਧਾਨਾ ਦੋ ਜਹਾਨਾਂ ਭੇਵ ਪਾਏ ਕੋਈ ਨਾ ਰਤੀ, ਕ਼ੀਮਤ ਕਹਿਣ ਕਿਛ ਨਾ ਪਾਈਆ। ਸੋ ਸਾਹਿਬ ਸੁਆਮੀ ਅੰਤਰਜਾਮੀ ਘਟ ਨਿਵਾਸੀ ਕਲਜੁਗ ਅਗਨ ਬੁਝਾਏ ਤਤੀ, ਪਵਣ ਪਵਣਾਂ ਆਪਣੀ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਾਚਾ ਭੇਵ ਖੋਲ੍ਹੇ ਨਿਰੰਕਾਰ, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਜੁਗਾਦੀ ਪਾਵੇ ਸਾਰ, ਬ੍ਰਹਮ ਬ੍ਰਹਿਮਾਦੀ ਵੇਖ ਵਖਾਈਆ। ਸ਼ਬਦ ਅਨਾਦੀ ਬੋਲ ਜੈਕਾਰ, ਦੋ ਜਹਾਨ ਕਰੇ ਸ਼ਨਵਾਈਆ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਡਗਮਗਾਈਆ। ਦੋ ਜਹਾਨਾਂ ਵੇਖਣਹਾਰ, ਬ੍ਰਹਿਮੰਡਾਂ ਖੰਡਾਂ ਧਿਆਨ ਲਗਾਈਆ। ਰਵ ਸਸ ਜਿਸ ਦੇ ਸੇਵਾਦਾਰ, ਧਰਨੀ ਧਰਤ ਧਵਲ ਧੌਲ ਨਿਵ ਨਿਵ ਲਾਗੇ ਪਾਈਆ। ਸੋ ਕਰਨੀ ਦਾ ਕਰਤਾ ਖੇਲ ਕਰੇ ਆਪ ਕਰਤਾਰ, ਕ਼ੁਦਰਤ ਕ਼ਾਦਰ ਨੂਰ ਅਲਾਹੀਆ । ਜਿਸ ਦੀ ਆਸ਼ਾ ਰਖ ਕੇ ਗਏ ਪੈਗ਼ੰਬਰ ਗੁਰ ਅਵਤਾਰ, ਅਵਤਰੀ ਹੋ ਕੇ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮੇਟਣਹਾਰਾ ਧੂੰਆਂਧਾਰ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨੂਰ ਕਰੇ ਰੁਸ਼ਨਾਈਆ। ਮੈਂ ਉਸ ਦੇ ਚਰਨ ਕਵਲ ਉਪਰ ਧਵਲ ਜਾਣਾ ਬਲਿਹਾਰ, ਧੂੜੀ ਖ਼ਾਕ ਖ਼ਾਕ ਰਮਾਈਆ। ਜੋ ਵਸਣਹਾਰਾ ਸਚਖੰਡ ਦੁਆਰ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਹਾੜ ਕਹੇ ਮੈਂ ਜੁਗ ਜੁਗ ਗਿਆ ਲੰਘਦਾ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਕਲਜੁਗ ਅੰਤ ਇਕੋ ਮੰਗ ਮੰਗਦਾ, ਮਾਂਗਤ ਹੋ ਕੇ ਝੋਲੀ ਡਾਹੀਆ। ਪ੍ਰਭੂ ਤੇਰਾ ਖੇਲ ਤਕਾਂ ਸੂਰੇ ਸਰਬਗ ਦਾ, ਹਰਿ ਕਰਤੇ ਤੇਰੀ ਧਾਰ ਵੇਖ ਵਖਾਈਆ। ਪਿਆਰ ਬਖ਼ਸ਼ ਦੇ ਭਗਤਾਂ ਸੰਗ ਦਾ, ਦੂਸਰ ਓਟ ਨਾ ਕੋਇ ਤਕਾਈਆ। ਨਿਸ਼ਾਨ ਮੇਟ ਦੇ ਤਾਰਾ ਚੰਦ ਦਾ, ਸਦੀ ਚੌਧਵੀਂ ਵੇਖੇ ਨੈਣ ਉਠਾਈਆ। ਝਗੜਾ ਰਹੇ ਨਾ ਤਤ ਪੰਜ ਦਾ, ਪੰਚਮ ਮੀਤੇ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ

ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਹਾੜ ਕਹੇ ਸਦੀ ਚੌਧਵੀਂ ਫਿਰਦੀ ਨਠੀ, ਬਿਨ ਕ਼ਦਮਾਂ ਕ਼ਦਮ ਉਠਾਈਆ। ਪਰਵਰਦਿਗਾਰ ਸਾਂਝੇ ਯਾਰ ਤੇਰੇ ਕ਼ਦਮਾਂ ਢੱਠੀ, ਨੇਤਰ ਲੋਚਣ ਨੈਣ ਮਜ਼੍ਹਬ ਨਜ਼ਰ ਕਿਸੇ ਨਾ ਆਈਆ। ਮਾਲਕ ਖ਼ਾਲਕ ਉਲਟੀ ਗੇੜਨਹਾਰਾ ਲਠੀ, ਦੋ ਜਹਾਨ ਸ੍ਰੀ ਭਗਵਾਨ ਦਏ ਬਦਲਾਈਆ। ਝਗੜਾ ਤਕ ਲੈ ਮੰਦਰ ਮਠੀ, ਦੀਨ ਦੁਨੀ ਦੇ ਕਾਅਬੇ ਰਹੇ ਕੁਰਲਾਈਆ। ਨਿਗਾਹ ਮਾਰ ਲੈ ਅੱਠ ਸੱਠੀ, ਚਾਰੋਂ ਕੁੰਟ ਵੇਖ ਵਖਾਈਆ। ਕਲਜੁਗ ਕੂੜ ਕੁੜਿਆਰੇ ਅਗਨ ਤਪਾਈ ਭੱਠੀ, ਭਠਿਆਰਾ ਹੋ ਕੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਬਿਨ ਕ਼ਦਮਾਂ ਤੋਂ ਨਸਦੀ, ਚੌਦਾਂ ਤਬਕਾਂ ਪੰਧ ਮੁਕਾਈਆ। ਖ਼ੁਸ਼ੀਆਂ ਦੇ ਢੋਲੇ ਗਾਵਾਂ ਸਿਫ਼ਤਾਂ ਵਾਲੇ ਜਸ ਦੀ, ਬਿਨ ਰਸਨਾ ਰਸਨ ਸੁਣਾਈਆ। ਉਮਤ ਨਬੀ ਰਸੂਲਾਂ ਵੇਖ ਕੇ ਹਸਦੀ, ਖ਼ੁਸ਼ੀਆਂ ਢੋਲੇ ਗਾਈਆ। ਪਰਵਰਦਿਗਾਰ ਸਾਂਝੇ ਯਾਰ ਤੇਰੀ ਖੇਲ ਤਕਾਂ ਪਰਤਖ ਦੀ, ਪਾਰਬ੍ਰਹਮ ਪ੍ਰਭ ਪਰਦਾ ਦੇਣਾ ਖੁਲ੍ਹਾਈਆ। ਮੈਂ ਵਣਜਾਰਨ ਹੋਈ ਤੇਰੇ ਲੋਚਨ ਨੈਣ ਅੱਖ ਦੀ, ਆਖ਼ਰ ਮੇਲਾ ਲੈਣਾ ਮਿਲਾਈਆ। ਮੁਹੰਮਦ ਆਸ਼ਾ ਤਕ ਲੈ ਜੋ ਤੇਰਾ ਰਾਹ ਤਕਦੀ, ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਆਪਣੀ ਵਹਿਦਤ ਵੇਖ ਲੈ ਪੱਕ ਦੀ, ਕਲਮਾ ਕਲਮੇ ਨਾਲ ਬਦਲਾਈਆ। ਕੀ ਖੇਲ ਹੋਈ ਅੰਤਮ ਯਕ ਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਸਦੀ ਚੌਧਵੀਂ ਕਹੇ ਮੇਰੇ ਮਾਲਕ ਨੂਰ ਅਲਾਹ, ਅਲਿਫ਼ ਯੇ ਤੋਂ ਬਾਹਰ ਦੇਣਾ ਸਮਝਾਈਆ। ਤੂੰ ਮਾਲਕ ਖ਼ਾਲਕ ਬੇਪਰਵਾਹ, ਬੇਐਬ ਨੂਰ ਅਲਾਹੀਆ। ਮੇਰੀ ਕ਼ਬੂਲ ਕਰੀਂ ਦੁਆ, ਦੋਏ ਜੋੜ ਵਾਸਤਾ ਪਾਈਆ। ਸੰਗ ਮੁਹੰਮਦ ਚਾਰ ਯਾਰ ਮੇਰੇ ਗਵਾਹ, ਸ਼ਹਾਦਤ ਕਲਮੇ ਵਾਲੀ ਭੁਗਤਾਈਆ। ਨਿਗਾਹ ਮਾਰ ਮੇਰੇ ਮਹਿਬਾਂ, ਮਿਹਰਵਾਨ ਮਹਿਬੂਬ ਨੂਰ ਅਲਾਹੀਆ। ਤੇਰੇ ਕ਼ਦਮਾਂ ਬਲ ਬਲ ਜਾਂ, ਕ਼ੁਦਰਤ ਦੇ ਕ਼ਾਦਰ ਦੇਣੀ ਵਡਿਆਈਆ। ਮੈਂ ਉਚੀ ਕੂਕ ਕੇ ਕਹਾਂ ਬਾਂਹ, ਜ਼ਿਮੀਂ ਅਸਮਾਨਾਂ ਦਿਆਂ ਵਖਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਬੁੱਧੀ ਹੋਈ ਵਾਂਗ ਕਾਂ, ਹੰਸ ਰੂਪ ਨਜ਼ਰ ਕੋਇ ਨਾ ਆਈਆ। ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੀ ਗਾਂ, ਪਸ਼ੂ ਮਾਨਸਾ ਖੱਲ ਲੁਹਾਈਆ। ਮੇਰੇ ਪਰਵਰਦਿਗਾਰ ਸਾਝੇ ਯਾਰ ਅੰਤ ਕਰੀਂ ਹਕ ਨਿਆਂ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੇਰਾ ਮੁਹੰਮਦ ਨਾਲ ਵਅਦਾ, ਲਾਸ਼ਰੀਕ ਦਿਆਂ ਜਣਾਈਆ। ਤੂੰ ਆਪਣਾ ਹੁਕਮ ਵਰਤ ਬਾਕਾਇਦਾ, ਕਾਇਦਾ ਆਪਣੇ ਹੱਥ ਰਖਾਈਆ। ਮੈਨੂੰ ਕਦੇ ਨਾ ਕਰੀਂ ਅਲਾਹਿਦਾ, ਵਖਰਾ ਜੁਜ਼ ਵੰਡ ਨਾ ਕੋਇ ਵੰਡਾਈਆ। ਅੰਤ ਅਖ਼ੀਰ ਬੇਨਜ਼ੀਰ ਮੈਨੂੰ ਕਲਮੇ ਧਾਰ ਦੇਣਾ ਫ਼ਾਇਦਾ, ਮੁਫ਼ਾਦ ਤੇਰੇ ਚਰਨ ਕਵਲ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਸਤਿ ਦੇ ਮਾਲਕ ਦਇਆ ਕਮਾਈਆ। ਸਦੀ ਚੌਧਵੀਂ ਕਹੇ ਮੇਰੇ ਮਾਲਕ ਵਜ਼ੀ ਜ਼ਮਾ ਜ਼ੋਕੂ ਜ਼ਵਿਦ ਨੁਖਸਤੇ ਗੁਮਾ ਜ਼ੂਕੇ ਜੁਮਮ ਜ਼ਨੀ ਜ਼ਵਾ ਜ਼ੋਸ਼ੇ ਅਰਜ਼ਾ ਖਫ਼ਨੀ ਯਦ ਜ਼ੂਕੁ ਜ਼ਮਦ ਸ਼ਾਹੇ ਸ਼ਵੀ ਅਰਸ਼ੇ ਨਵੀ ਨੂਰੇ ਅਲਾਹ ਮੇਰੇ ਬੇਪਰਵਾਹ ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਕਹੇ ਮੈਂ ਅੰਤ ਅਖੀਰ ਹੋਈ ਭਿਖਾਰਨ, ਭਿਖਿਆ ਧੁਰ ਦੇਣੀ ਵਰਤਾਈਆ। ਨਿਰਗੁਣ ਧਾਰ ਤੇਰੇ ਪਿਆਰ ਬਣੀ ਵਣਜਾਰਨ, ਦੂਸਰ ਹੱਟ ਕਦੇ ਨਾ ਜਾਈਆ। ਤੂੰ ਸ਼ਾਹੋ ਭੂਪ ਮੇਰੀ ਸਰਕਾਰਨ,

ਸ਼ਹਿਨਸ਼ਾਹ ਨੂਰ ਅਲਾਹੀਆ। ਮੈਂ ਕੂਕ ਕੂਕ ਲਗੀ ਪੁਕਾਰਨ, ਚੌਦਾਂ ਤਬਕ ਤਬਕ ਸੁਣਾਈਆ। ਮੁਹੰਮਦ ਅਵਾਜ਼ਾਂ ਲੱਗੀ ਮਾਰਨ, ਰਸੂਲ ਰਸਮ ਨਾਲ ਮਿਲਾਈਆ। ਚਾਰ ਜੁਗ ਲੱਗੀ ਪੁਕਾਰਨ, ਤੂੰ ਹੀ ਤੇਰਾ ਨਾਮ ਖ਼ੁਦਾਈਆ। ਕ਼ੁਰਾਨੇ ਮਜੀਦ ਦਏ ਉਦਾਹਰਨ, ਉਦੇ ਅਸਤ ਤੇਰੀ ਵਡਿਆਈਆ। ਮੇਰੇ ਮਾਲਕ ਖ਼ਾਲਕ ਕਿਸ ਬਿਧ ਨਵਾਂ ਘੜਨਾ ਘਾੜਨ, ਘੜਨ ਭੰਨਣਹਾਰ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਨੂੰ ਯਾਦ ਦਿਵਸ ਇਕੱਤੀ ਹਾੜਾ, ਹਾਏ ਉਫ਼ ਮੇਰੀ ਦੁਹਾਈਆ। ਜਿਸ ਦਿਨ ਮੁਹੰਮਦ ਸ਼ਰੀਅਤ ਲਾਇਆ ਅਖਾੜਾ, ਸ਼ਰਅ ਤੇਰਾ ਨਾਮ ਕਲਮਾ ਨਜ਼ਰੀ ਆਈਆ। ਕਾਅਬਿਆਂ ਬਾਹਰ ਫਿਰਿਆ ਵਿਚ ਉਜਾੜਾ, ਜੰਗਲ ਜੂਹ ਪਰਭਾਸ ਦੇਣ ਗਵਾਹੀਆ। ਲੂੰ ਲੂੰ ਰਿਹਾ ਪੁਕਾਰਾ, ਦਰੋਹੀ ਕੀਤੀ ਬਹੱਤਰ ਨਾੜਾਂ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਮੇਰੇ ਸ਼ਾਹੋ ਭੂਪ ਪਰਵਰਦਿਗਾਰਾ, ਨੂਰ ਨੁਰਾਨੇ ਨੂਰ ਅਲਾਹੀਆ। ਮੇਰੇ ਅਮਾਮ ਅਮਾਮੇ ਹੋਣਾ ਜ਼ਾਹਰਾ, ਜ਼ਾਹਰ ਜ਼ਹੂਰ ਕਰਨਾ ਰੁਸ਼ਨਾਈਆ। ਧੁਰ ਪੈਗ਼ਾਮ ਆਇਆ ਜ਼ਬਰਾਈਲ ਸੁਣਾਇਆ ਨਾਅਰਾ, ਹਕ ਹਕ ਦਿਤਾ ਦ੍ਰਿੜਾਈਆ। ਸਦੀ ਚੌਧਵੀਂ ਤੇਰਾ ਹੋਵੇ ਅੰਤ ਕਿਨਾਰਾ, ਪਾਂਧੀ ਤੇਰਾ ਪੰਧ ਮੁਕਾਈਆ। ਤੂੰ ਨਿਰਗੁਣ ਧਾਰ ਸੁਣ ਗੁਫ਼ਤਾਰਾ, ਗੁਫ਼ਤ ਸ਼ਨੀਦ ਦਏ ਸੁਣਾਈਆ। ਉਹ ਤਕ ਲੈ ਤੇਰਾ ਝਗੜਾ ਛਿੜਨ ਵਾਲਾ ਵਿਚ ਕਾਹਿਰਾ, ਕਹਿਰ ਵਰਤੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਭੇਵ ਆਪ ਚੁਕਾਈਆ। ਇਕੱਤੀ ਹਾੜ ਕਹੇ ਮੁਹੰਮਦ ਬਿਨਾ ਸਵਾਸ ਤੋਂ ਭਰੀ ਆਹ, ਹੱਥ ਪੇਸ਼ਾਨੀ ਉਤੇ ਟਿਕਾਈਆ। ਬਿਨ ਨੈਣਾਂ ਨੈਣ ਉਠਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਬਿਨ ਹੱਥਾਂ ਕਰ ਦੁਆ, ਬਿਨ ਸਯਦੇ ਸੀਸ ਝੁਕਾਈਆ। ਤੂੰ ਮਾਲਕ ਮੇਰਾ ਜਲਵਾਗਰ ਖ਼ੁਦਾ, ਨੂਰ ਨੁਰਾਨਾ ਨੂਰ ਅਲਾਹੀਆ। ਮੇਰਾ ਲਹਿਣਾ ਦੇਣਾ ਸਮਝਾ, ਧਰਨੀ ਧਰਤ ਧਵਲ ਦ੍ਰਿੜਾਈਆ। ਝਟ ਜਬਰਾਈਲ ਪੈਗ਼ਾਮ ਦਿਤਾ ਪਹੁੰਚਾ, ਸੰਦੇਸ਼ਾ ਸਹਿਜ ਸੁਭਾਈਆ। ਆਪਣੀ ਉਮਤ ਤਕ ਲੈ ਰਾਹ, ਨਬੀ ਰਸੂਲ ਵੇਖ ਵਖਾਈਆ। ਤੇਰਾ ਲਹਿਣਾ ਦੇਣਾ ਮੁਕਣਾ ਮੁਕਾਵੇ ਆਪ ਮਹਿਬਾਂ, ਮਹਿਬਾਨ ਬੀਦੋ ਆਪਣਾ ਹੁਕਮ ਵਰਤਾਈਆ। ਤੇਰੇ ਤੇਰੇ ਨਾਲੋਂ ਹੋਣ ਜੁਦਾ, ਸੰਗੀ ਸੰਗ ਨਾ ਕੋਇ ਨਿਭਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਤਕਣਾ ਨੂਰ ਅਲਾਹ, ਆਲਮੀਨ ਆਪ ਸਮਝਾਈਆ। ਜੋ ਦੋ ਜਹਾਨਾਂ ਹੋਵੇ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਤੇਰਾ ਲਹਿਣਾ ਦੇਣਾ ਦਏ ਮੁਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਅਮਾਮ ਅਮਾਮਾ ਵੇਸ ਵਟਾ, ਨੂਰ ਨੁਰਾਨਾ ਡਗਮਗਾਈਆ। ਨਾਲੇ ਬਿਨਾ ਕ਼ਲਮ ਤੋਂ ਲੇਖਾ ਦਿਤਾ ਲਿਖਾ, ਕਾਗ਼ਜ਼ ਸ਼ਾਹੀ ਰੰਗ ਨਾ ਕੋਇ ਰੰਗਾਈਆ। ਜਿਸ ਨੂੰ ਦੀਨ ਦੁਨੀ ਵਿਚ ਸਮਝੇ ਕੋਈ ਨਾ, ਆਲਮ ਫ਼ਾਜ਼ਲ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਹੁਣ ਖੇਲ ਨਾ ਰਹਿਣੀ ਲੁਕ ਦੀ, ਲੁਕਮਾਨ ਮੈਨੂੰ ਰਿਹਾ ਦ੍ਰਿੜਾਈਆ। ਪ੍ਰਭੂ ਦੀ ਧਾਰ ਕਦੇ ਨਾ ਰੁਕਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਅੰਤ ਇਕੋ ਆਵਾਜ਼ ਹੋਣੀ ਇਕੋ ਨਾਮ ਕਲਮੇ ਵਾਲੀ ਤੁਕ ਦੀ, ਦੋ ਜਹਾਨ ਕਰੇ ਸਨਵਾਈਆ। ਮਾਣ ਵਡਿਆਈ ਨਹੀਂ ਕਿਸੇ ਜਨਣੀ ਕੁੱਖ ਦੀ, ਭਗਤ ਜਨਮੇ ਕੋਇ ਨਾ ਮਾਈਆ। ਸਦੀ ਚੌਧਵੀਂ ਮੇਰਾ ਅੰਤ ਅਖ਼ੀਰ ਖੇਲ ਵੇਖੀਂ ਨੰਗ ਭੁਖ ਦੀ, ਮੁਹੰਮਦ ਸ਼ਹਾਦਤ ਰਿਹਾ ਭੁਗਤਾਈਆ। ਮੁਹੱਬਤ ਰਹਿਣੀ ਨਹੀਂ ਮਾਂ ਪੁਤ ਦੀ, ਪਿਤਾ

ਪੂਤ ਨਾ ਗੋਦ ਟਿਕਾਈਆ। ਖੇਲ ਵੇਖਣੀ ਕਲਜੁਗ ਕੂੜ ਕੁੜਿਆਰੀ ਰੁਤ ਦੀ, ਚਾਰੋਂ ਕੁੰਟ ਧਿਆਨ ਲਗਾਈਆ। ਇਹ ਖੇਲ ਨਹੀਂ ਕੋਈ ਛੁਪ ਦੀ, ਛੱਪਰ ਛੰਨਾਂ ਸਾਰੇ ਵਜੇ ਵਧਾਈਆ। ਮੇਰੀ ਸਦੀ ਅਖ਼ੀਰੀ ਆਖ਼ਰ ਕਾਰ ਹੋਣੀ ਲੁੱਟ ਦੀ, ਧਰਮ ਦੀ ਧਾਰ ਧਾਰ ਨਾ ਕੋਇ ਜਣਾਈਆ। ਸਭ ਦੀ ਔਂਧ ਵੇਖੋ ਨਿਖੁਟਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੇਰਾ ਖੇਲ ਬੇਨਜ਼ੀਰੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰੇ ਕੋਲ ਪੈਗ਼ੰਬਰਾਂ ਵਾਲੀ ਤਹਰੀਰੀ, ਜਿਸ ਦਾ ਅੱਖਰ ਸਕੇ ਨਾ ਕੋਇ ਬਦਲਾਈਆ। ਮੇਰੇ ਵਿਚ ਸ਼ਰਅ ਵਾਲੀ ਜ਼ੰਜੀਰੀ, ਜਿਸ ਦੀ ਕੜੀ ਸਕੇ ਨਾ ਕੋਇ ਖੁਲ੍ਹਾਈਆ। ਮੇਰੇ ਵਿਚ ਝਗੜਾ ਵੇਖਣਾ ਗ਼ਰੀਬ ਅਮੀਰੀ, ਅਮਰਾਪਦ ਦਾ ਮਾਲਕ ਵੇਖ ਵਖਾਈਆ। ਮੇਰੇ ਵਿਚ ਖੇਲ ਤਕਣ ਸ਼ਾਹ ਹਕੀਰੀ, ਸ਼ਹਿਨਸ਼ਾਹ ਆਪਣੀ ਕਾਰ ਭੁਗਤਾਈਆ। ਮੇਰੇ ਵਿਚ ਅੰਤ ਨੌ ਖੰਡ ਪ੍ਰਿਥਮੀ ਹੋਣੀ ਦਿਲਗੀਰੀ, ਸੱਤ ਦੀਪ ਸਾਂਤਕ ਸਤਿ ਨਾ ਕੋਇ ਕਰਾਈਆ। ਸਦੀ ਚੌਧਵੀਂ ਕਹੇ ਪੰਜਵੇਂ ਸਾਲ ਨੂੰ ਕੋਈ ਰਹਿਣੀ ਨਹੀਂ ਮੀਰੀ ਪੀਰੀ, ਪੀਰੇ ਗੌਸ ਕੁਤਬ ਬੈਠਣ ਸੀਸ ਨਿਵਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਨਵੀਂ ਧਾਰ ਕਰਨੀ ਤਾਮੀਰੀ, ਜਿਸ ਦਾ ਭੇਵ ਕੋਇ ਨਾ ਪਾਈਆ। ਜਿਸ ਦੀਨ ਦੁਨੀ ਦੀ ਅੰਤਰ ਨਿਰੰਤਰ ਬਦਲ ਦੇਣੀ ਜ਼ਮੀਰੀ, ਜੁਗ ਜੁਗ ਵੇਖ ਵਖਾਈਆ। ਲੇਖਾ ਜਾਣੇ ਤਨ ਵਜੂਦ ਸ਼ਰੀਰੀ, ਸ਼ਰੀਅਤ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਇਕੱਤੀ ਹਾੜ ਕਹੇ ਮੇਰੀ ਨਮੋਂ ਨਮੋਂ ਡੰਡਾਵਤ, ਬੰਦਨਾ ਵਿਚ ਸੀਸ ਨਿਵਾਈਆ। ਮੇਰੇ ਸਾਹਿਬ ਕਰਨੀ ਸਖ਼ਾਵਤ, ਵਸਤ ਨਾਮ ਵਰਤਾਈਆ। ਪ੍ਰੇਮ ਪਿਆਰ ਦੀ ਦੇਣੀ ਨਿਆਮਤ, ਦੂਸਰ ਵੰਡ ਨਾ ਕੋਇ ਵੰਡਾਈਆ। ਸਦੀ ਚੌਧਵੀਂ ਅੰਤ ਅਖ਼ੀਰ ਤੇਰੀ ਖ਼ੁਸ਼ੀਆਂ ਵਾਲੀ ਹੋਵੇ ਕ਼ਿਆਮਤ, ਕ਼ਿਆਮਗਾਹ ਰਹਿਣ ਕੋਇ ਨਾ ਪਾਈਆ। ਤੂੰ ਮਾਲਕ ਖ਼ਾਲਕ ਇਕੋ ਰਹੇਂ ਸਹੀ ਸਲਾਮਤ, ਦੂਜਾ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਮਾਨਵ ਜ਼ਾਤੀ ਹੋਈ ਅਣਜਾਣਤ, ਪਰਮ ਪੁਰਖ ਪਰਮਾਤਮ ਤੇਰਾ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਇਕੱਤੀ ਹਾੜ ਕਹੇ ਮੈਂ ਸੰਦੇਸ਼ਾ ਦੇਵਾਂ ਆਪ, ਆਪ ਆਪਣਾ ਭੇਵ ਚੁਕਾਈਆ। ਪੁਰਖ ਅਕਾਲਾ ਸਭ ਦਾ ਮਾਈ ਬਾਪ, ਪੂਤ ਸਪੂਤੇ ਹਰਿਜਨ ਆਪਣੇ ਗੋਦ ਟਿਕਾਈਆ। ਤੂੰ ਮੇਰਾ ਮੈਂ ਤੇਰਾ ਜਿਸ ਦਾ ਜਾਪ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਸੋ ਮੇਟਣਹਾਰਾ ਤੀਨੋਂ ਤਾਪ, ਤ੍ਰੈਗੁਣ ਅਤੀਤਾ ਆਪ ਅਖਵਾਈਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂਆਂ ਸੰਦੇਸ਼ਾ ਦਿਤਾ ਪਾਤ, ਪਤ੍ਰਕਾ ਸ਼ਬਦ ਗੁਰੂ ਸ਼ਨਵਾਈਆ। ਜੋ ਕਲਜੁਗ ਅੰਤ ਮੇਟਣਹਾਰਾ ਅੰਧੇਰੀ ਰਾਤ, ਸਤਿਜੁਗ ਸਚ ਦੇ ਚਮਕਾਈਆ। ਝਗੜਾ ਰਹਿਣ ਨਾ ਦੇਵੇ ਜ਼ਾਤ ਪਾਤ, ਦੀਨ ਦੁਨੀ ਆਤਮ ਪਰਮਾਤਮ ਸਮਝਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਬਣੇ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਇਕੱਤੀ ਹਾੜ ਕਹੇ ਮੇਰੀ ਖ਼ੁਸ਼ੀਆਂ ਵਾਲੀ ਰਾਤ, ਭਿੰਨੜੀ ਰੈਣ ਮਿਲ ਕੇ ਵਜੇ ਵਧਾਈਆ। ਮੇਰਾ ਸਾਹਿਬ ਸੁਆਮੀ ਅੰਤਰਜਾਮੀ ਜਨ ਭਗਤਾਂ ਚਰਨ ਪ੍ਰੀਤੀ ਬਖ਼ਸ਼ੇ ਨਾਤ, ਮੇਲਾ ਮੇਲੇ ਸਹਿਜ ਸੁਭਾਈਆ। ਨਾਮ ਨਿਧਾਨ ਸ੍ਰੀ ਭਗਵਾਨ ਨੌਜਵਾਨ ਬਖ਼ਸ਼ੇ ਦਾਤ, ਦਾਤਾ ਹੋ ਕੇ ਆਪ ਵਰਤਾਈਆ। ਦਰਸ਼ਨ ਦੇਵੇ ਇਕ ਇਕਾਂਤ, ਇਕ ਇਕੱਲਾ ਏਕੰਕਾਰ ਨਜ਼ਰੀ ਆਈਆ। ਅੰਮ੍ਰਿਤ ਬਖ਼ਸ਼ੇ ਬੂੰਦ ਸਵਾਂਤ, ਅਗਨੀ ਤਤ ਤਤ ਬੁਝਾਈਆ। ਲਹਿਣਾ ਦੇਣਾ ਮੁਕਾਵੇ

ਲੋਕਮਾਤ, ਆਵਣ ਜਾਵਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਜਨ ਭਗਤਾਂ ਪੁਛਣਹਾਰਾ ਵਾਤ, ਵਾਤਾਵਰਨ ਵੇਖੇ ਖ਼ਲਕ ਖ਼ੁਦਾਈਆ।