ਪੁਸਤਕਾਲਾਭਾਗ ੨੪

ਪਹਿਲੀ ਸਾਵਣ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਨਾਰਦ ਕਹੇ ਮੈਂ ਵੇਖਣ ਆਇਆ ਪਰਵਿਸ਼ਟਾ ਪਹਿਲੀ ਸਾਵਣ, ਕੀ ਸਾਂਵਰੀਆ ਆਪਣਾ ਖੇਲ ਖਿਲਾਈਆ। ਮੈਨੂੰ ਯਾਦ ਆਉਂਦੀ ਕੀ ਸੰਦੇਸ਼ਾ ਦੇ ਕੇ ਗਿਆ ਬਲ ਦੁਆਰੇ ਬਾਵਨ, ਬਿਨ ਅੱਖਰਾਂ ਨਿਰਅੱਖਰ ਧਾਰ ਧਾਰ ਵਿਚੋਂ ਜਣਾਈਆ। ਕੀ ਇਸ਼ਾਰਾ ਦਿਤਾ ਸੀਤਾ ਸਤਿ ਧਰਮ ਦੀ ਰਾਮਨ, ਰਮਈਆ ਆਪਣਾ ਭੇਵ ਚੁਕਾਈਆ। ਕੀ ਖੇਲ ਜਣਾਇਆ ਕ੍ਰਿਸ਼ਨਾ ਕਾਹਨ, ਘਨਈਆ ਆਪਣਾ ਪੜਦਾ ਲਾਹੀਆ। ਕਿਸ ਬਿਧ ਪੈਗ਼ੰਬਰਾਂ ਪਕੜਿਆ ਦਾਮਨ, ਦਾਮਨਗੀਰ ਕੀ ਜਣਾਈਆ। ਕਿਸ ਧਾਰ ਵਿਚੋਂ ਗੁਰੂ ਗੁਰਦੇਵ ਸੁਣਾਇਆ ਨਾਮਨ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਚਾਰ ਜੁਗ ਦਾ ਖੇਲ ਤਕਿਆ ਜੋ ਵਖਾਇਆ ਸ੍ਰੀ ਭਗਵਾਨਨ, ਭਗਵਨ ਆਪਣਾ ਭੇਵ ਚੁਕਾਈਆ। ਮੇਰੇ ਅੰਤਰ ਨਿਰੰਤਰ ਨਿਰਾਕਾਰ ਨਿਰੰਕਾਰ ਦਿਤਾ ਚਾਨਨ, ਅੰਧ ਅੰਧੇਰ ਨਜ਼ਰ ਕੋਇ ਨਾ ਆਈਆ। ਬਿਨਾ ਸ਼ਬਦਾਂ ਤੋਂ ਸ਼ਬਦੀ ਧਾਰ ਦਿਤਾ ਗਿਆਨਨ, ਬਿਨਾ ਅੱਖਰਾਂ ਅੱਖਰ ਪੜ੍ਹਾਈਆ। ਬਿਨਾ ਹਰਫ਼ ਹਰੂਫ਼ ਦੱਸਿਆ ਕਲਮਾ ਕਲਾਮਨ, ਕਾਇਨਾਤ ਬਾਹਰ ਸਮਝਾਈਆ। ਨਾਰਦ ਨਿਗਾਹ ਮਾਰ ਲੈ ਕਲਜੁਗ ਅੰਤ ਅੰਧੇਰਾ ਸ਼ਾਮਨ, ਸ਼ਮਅ ਨੂਰ ਜੋਤ ਨਾ ਕੋਇ ਰੁਸ਼ਨਾਈਆ। ਕੀ ਖੇਲ ਕਰੇ ਪਤਿਤ ਪਾਵਨ, ਪਾਰਬ੍ਰਹਮ ਕੀ ਆਪਣਾ ਹੁਕਮ ਵਰਤਾਈਆ। ਭਾਗ ਲਗਾਵੇ ਖੇੜਾ ਕਵਣ ਗਰਾਮਨ, ਗ੍ਰਹਿ ਮੰਦਰ ਕਵਣ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਸੁਣ ਸਾਵਣ ਮਿਤਰਾ ਮੀਤ, ਪ੍ਰੇਮੀਆ ਪ੍ਰੇਮ ਵਿਚ ਜਣਾਈਆ। ਮੈਨੂੰ ਢੋਲਾ ਦੱਸਦੇ ਗੀਤ, ਗੋਬਿੰਦ ਧਾਰ ਧਾਰ ਸਮਝਾਈਆ। ਜਿਸ ਨਾਲ ਮੇਰਾ ਤਨ ਵਜੂਦ ਹੋਵੇ ਠਾਂਢਾ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਲੇਖਾ ਰਹੇ ਨਾ ਮੰਦਰ ਮਸੀਤ, ਕਾਅਬਿਆਂ ਪੰਧ ਦੇਣਾ ਮੁਕਾਈਆ। ਸਤਿ ਸਚ ਦੀ ਦੱਸ ਪ੍ਰੀਤ, ਪ੍ਰੀਤਮ ਮਿਲੇ ਚਾਈਂ ਚਾਈਂਆ । ਠਗੌਰੀ ਰਹੇ ਕੋਈ ਨਾ ਚੀਤ, ਚੇਤਨ ਸੁਰਤੀ ਦੇਣੀ ਕਰਾਈਆ। ਮੇਰਾ ਮੇਲਾ ਹੋਵੇ ਨਾਲ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵਕ਼ਤ ਆਪ ਸੁਹਾਈਆ। ਨਾਰਦ ਕਹੇ ਸਾਵਣਾ ਮੇਰਾ ਪੂਰਬ ਤਕ ਲੈ ਅਰਸਾ, ਪ੍ਰਾਚੀਨ ਦਾ ਲੇਖਾ ਵੇਖ ਵਖਾਈਆ। ਜੋ ਇਸ਼ਾਰਾ ਦੇ ਗਿਆ ਗੋਬਿੰਦ ਉਤੇ ਸਰਸਾ, ਜਲਧਾਰਾ ਵਹਿਣਾਂ ਨਾਲ ਵਡਿਆਈਆ। ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਇਕ ਇਕ ਦਾ ਆਵੇ ਬਰਸਾ, ਆਪ ਆਪਣਾ ਰੰਗ ਰੰਗਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨਿਰਾਕਾਰ ਨਿਰੰਕਾਰ ਦੇਵੇ ਦਰਸਾ, ਦੀਦ ਈਦ ਈਦ ਦੀਦ ਹੋਵੇ ਰੁਸ਼ਨਾਈਆ। ਸੂਰਬੀਰ ਮਰਦਾਨਾ ਹੋਵੇ ਮਰਦਾ, ਮਿਹਰਵਾਨ ਮਹਿਬੂਬ ਅਗੰਮ ਅਥਾਹੀਆ। ਜੋ ਭਗਤ ਸੁਹੇਲਾ ਗ਼ਰੀਬ ਨਿਮਾਣਿਆਂ ਵੰਡੇ ਦਰਦਾ, ਦੁਖ ਭੈ ਭੰਜਣ ਹੋ ਕੇ ਆਪਣੀ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਸ਼ਰਅ ਕ਼ਤਲ ਕਰਦਾ, ਕ਼ਾਤਲ ਮਕ਼ਤੂਲ ਦਾ ਪੰਧ ਨਾ ਕੋਇ ਮੁਕਾਈਆ। ਉਸ ਦਾ

ਦੋ ਜਹਾਨ ਇਕੋ ਨਾਮ ਨਿਧਾਨ ਦਾ ਹੋਵੇ ਪਰਚਾ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਸੁਣਾਈਆ। ਜਿਸ ਦੀ ਅਵਤਾਰ ਪੈਗ਼ੰਬਰਾਂ ਗੁਰੂਆਂ ਭਵਿਖਤਾਂ ਵਿਚ ਕੀਤੀ ਚਰਚਾ ਚਰਾਗਾਹਾਂ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਨਾਰਦ ਕਹੇ ਸਾਵਣਾ ਮੇਰੀ ਵੇਖ ਲੈ ਭਿੱਜ ਗਈ ਬੋਦੀ, ਬੁੱਧੀਵਾਨ ਸਮਝ ਕੋਇ ਨਾ ਪਾਈਆ। ਮੇਰਾ ਲੇਖਾ ਤਕ ਲੈ ਜੋ ਨਾਲ ਵੇਦੀ ਸੋਢੀ, ਸੋਹਣਿਆ ਤੈਨੂੰ ਦਿਆਂ ਦ੍ਰਿੜਾਈਆ। ਨਿਗਾਹ ਮਾਰ ਲੈ ਮੇਰਾ ਲਹਿਣਾ ਦੇਣਾ ਨਾਲ ਦੀਨ ਦੁਨੀ ਦੇ ਜੋਗੀ, ਜੁਗੀਸ਼ਰਾਂ ਭੇਵ ਚੁਕਾਈਆ। ਮੈਂ ਪ੍ਰੇਮੀਆਂ ਪਿਆਰਿਆਂ ਬਣਿਆ ਨਹੀਂ ਅੰਤ ਲੋਭੀ, ਲਾਲਚ ਵਿਚ ਨਾ ਕੋਇ ਰਖਾਈਆ। ਮੈਨੂੰ ਇਉਂ ਦਿਸਦਾ ਬਿਨਾ ਪੁਰਖ ਅਕਾਲ ਤੋਂ ਭਗਤਾਂ ਚਕਣਾ ਕਿਸੇ ਨਹੀਂ ਗੋਦੀ, ਗੋਦਾਵਰੀ ਦਾ ਕੰਢਾ ਗੋਬਿੰਦ ਨਾਲ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਸਾਵਣ ਜੀ ਨੌ ਸੌ ਚੁਰਾਨਮੇਂ ਚੌਕੜੀ ਜੁਗ ਦੀਆਂ ਵੇਖੋ ਧਾਰਾਂ, ਧਰਮ ਧਰਮ ਧਰਮ ਨਾਲ ਦ੍ਰਿੜਾਈਆ। ਨਿਤ ਨਵਿਤ ਦੀਆਂ ਵੇਖੋ ਬਹਾਰਾਂ, ਰੁਤੜੀ ਰੁਤੜੀ ਰੁਤ ਨਾਲ ਮਹਿਕਾਈਆ। ਕੀ ਖੇਲ ਕਰੇ ਕਰਨੀ ਦਾ ਕਰਤਾ ਵਿਚ ਸੰਸਾਰਾ, ਸਤਿਗੁਰ ਸ਼ਬਦ ਸ਼ਬਦ ਸ਼ਨਵਾਈਆ। ਕਵਣ ਰੂਪ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ। ਕਵਣ ਨਾਮ ਹੋਵੇ ਨਾਅਰਾ, ਨਰ ਨਰਾਇਣ ਕਰੇ ਸ਼ਨਵਾਈਆ। ਜਿਸ ਦਾ ਭੇਵ ਅਭੇਦਾ ਗਹਿਰਾ, ਗਹਿਰ ਗਵਰ ਆਪਣਾ ਪੜਦਾ ਦਏ ਉਠਾਈਆ। ਜਿਸ ਦਾ ਇਕੋ ਵਸਣਾ ਖੇੜਾ, ਦੋ ਜਹਾਨਾਂ ਸੋਭਾ ਪਾਈਆ। ਜੋ ਕਲਜੁਗ ਅੰਤ ਸ੍ਰੀ ਭਗਵੰਤ ਸਭ ਦਾ ਬੰਨ੍ਹਣਹਾਰਾ ਬੇੜਾ, ਨਈਆ ਨੌਕਾ ਇਕੋ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਾਵਣ ਕਹੇ ਸੁਣ ਨਾਰਦ ਮੀਤ, ਸੱਜਣਾ ਦਿਆਂ ਜਣਾਈਆ। ਮੇਰੇ ਪ੍ਰਭੂ ਦੀ ਸਭ ਤੋਂ ਵਖਰੀ ਰੀਤ, ਰੀਤੀਵਾਨ ਅਗੰਮ ਅਥਾਹੀਆ। ਜਿਸ ਨੇ ਮੈਨੂੰ ਕੀਤਾ ਠਾਂਢਾ ਸੀਤ, ਅਗਨੀ ਤਤ ਤਤ ਬੁਝਾਈਆ। ਧੁਰ ਦੀ ਬਖ਼ਸ਼ ਇਕ ਪ੍ਰੀਤ, ਪ੍ਰੀਤਮ ਮੇਲਾ ਮੇਲਿਆ ਚਾਈਂ ਚਾਈਂਆ । ਮੇਰੀ ਨਿਰਾਕਾਰ ਨੇ ਬਦਲੀ ਨੀਤ, ਨੀਤੀਵਾਨ ਦਿਤਾ ਸਮਝਾਈਆ। ਜਿਸ ਦਾ ਲੇਖਾ ਨਹੀਂ ਹਸਤ ਕੀਟ, ਕੀਟ ਕੀਟਾਂ ਰਿਹਾ ਸਮਾਈਆ। ਉਸੇ ਦੇ ਹੁਕਮ ਵਿਚ ਮੇਰਾ ਵਕ਼ਤ ਰਿਹਾ ਬੀਤ, ਬੀਤਿਆ ਹਾਲ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਾਵਣ ਕਹੇ ਨਾਰਦਾ ਮੈਂ ਆਦਿ ਜੁਗਾਦੀ ਠੰਢਾ, ਅਗਨੀ ਤਤ ਨਾ ਕੋਇ ਤਪਾਈਆ। ਮੇਰਾ ਭੇਵ ਪਾਏ ਕੋਈ ਨਾ ਪੰਡਾ, ਜਗਤ ਵਿਦਿਆ ਨਾ ਕੋਇ ਚਤੁਰਾਈਆ । ਮੇਰਾ ਲਹਿਣਾ ਦੇਣਾ ਲੇਖਾ ਜੁਗ ਚੌਕੜੀ ਵਿਚ ਬ੍ਰਹਿਮੰਡਾਂ, ਬ੍ਰਹਿਮਾਂਡ ਧਿਆਨ ਲਗਾਈਆ। ਮੈਂ ਸਚ ਦੱਸਾਂ ਮੇਰੇ ਦਿਵਸ ਗੋਬਿੰਦ ਪਹਿਲੀ ਵਾਰ ਮਿਆਨ ਚੋਂ ਖਿਚਿਆ ਖੰਡਾ, ਖੜਗ ਜਗਤ ਨੇਤਰਾਂ ਜਣਾਈਆ। ਨਾਲੇ ਖ਼ੁਸ਼ੀਆਂ ਵਿਚ ਤੂੰ ਮੇਰਾ ਮੈਂ ਤੇਰਾ ਗਾਇਆ ਛੰਦਾ, ਸੋਹੰ ਢੋਲਾ ਅਗੰਮ ਅਥਾਹੀਆ। ਮੇਰੇ ਪਿਆਰ ਵਿਚ ਪਹਿਲੇ ਦਿਨ ਮਾਧੋ ਬੈਰਾਗੀ ਪ੍ਰਭੂ ਦੀ ਯਾਦ ਵਿਚ ਲੱਗਾ ਬੰਦਾ, ਬੰਧਨ ਦੀਨ ਦੁਨੀ ਤੁੜਾਈਆ। ਸਾਵਣ ਕਹੇ ਨਾਰਦਾ ਮੇਰਾ ਲਹਿਣਾ ਦੇਣਾ ਲੇਖਾ ਨਾਲ ਪੁਰੀ ਅਨੰਦਾ, ਅਨੰਦ ਅਨੰਦ ਵਿਚੋਂ ਜਣਾਈਆ। ਮੈਂ ਸਚ ਦੱਸਾਂ ਮੇਰੇ ਦਿਵਸ ਰਵੀਦਾਸ ਦਾ ਕ਼ਬੂਲ ਹੋਇਆ ਕਸੀਰਾ ਵਿਚ ਗੰਗਾ, ਕ਼ੀਮਤ ਕੌਡੀਆਂ ਵਾਲੀ ਪਾਈਆ । ਮੇਰੇ ਦਿਵਸ ਸਤਿਗੁਰ ਨਾਨਕ

ਨਿਰਾਕਾਰ ਨਿਰੰਕਾਰ ਛੁਹਾਇਆ ਪੰਜਾ, ਪੰਜ ਆਬ ਦੀ ਧਾਰ ਨਾਲ ਵਡਿਆਈਆ। ਮੇਰੇ ਦਿਵਸ ਤੂੰ ਮੇਰਾ ਮੈਂ ਤੇਰਾ ਗੀਤ ਗਾਇਆ ਪਰੀ ਅਰੰਭਾ, ਚੌਦਾਂ ਰਤਨਾਂ ਵਿਚੋਂ ਮਿਲੀ ਮਾਣ ਵਡਿਆਈਆ। ਮੇਰੇ ਤਿਉਹਾਰ ਵਿਚ ਮੁਹੰਮਦ ਯਾਦ ਕੀਤਾ ਨੂਰ ਅਲਾਹ ਯਕ ਸ਼ੰਭਾ, ਸ਼ਬੇ ਰੋਜ਼ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਸਾਵਣ ਕਹੇ ਨਾਰਦਾ ਮੈਂ ਆਦਿ ਜੁਗਾਦਿ ਪ੍ਰਭੂ ਪਿਆਰ ਵਿਚ ਤਰਸਦਾ, ਪ੍ਰੇਮੀਆ ਤੈਨੂੰ ਦਿਆਂ ਜਣਾਈਆ। ਮੈਂ ਵਣਜਾਰਾ ਜੁਗ ਚੌਕੜੀ ਇਕੋ ਬਰਸ ਦਾ, ਅਗੇ ਵੰਡ ਨਾ ਕੋਇ ਵੰਡਾਈਆ। ਮੇਰੇ ਸਾਹਿਬ ਸੁਆਮੀ ਮੇਰੇ ਅੰਮ੍ਰਿਤ ਅੰਤਰ ਬਰਸਦਾ, ਮੇਘ ਮੇਘਲਾ ਨਾਮ ਜਣਾਈਆ। ਮੇਰਾ ਲੇਖਾ ਮੁਕੇ ਜਗਤ ਜਹਾਨ ਹਰਸ ਦਾ, ਹਵਸ ਅਗੇ ਨਾ ਕੋਇ ਬਣਾਈਆ। ਮੇਰਾ ਇਕੋ ਇਸ਼ਾਰਾ ਜੁਗ ਚੌਕੜੀ ਕਲਜੁਗ ਅੰਤਮ ਵਾਲੀ ਗ਼ਰਜ਼ ਦਾ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਪ੍ਰਭੂ ਤੇਰਾ ਖੇਲ ਤਕਣਾ ਜੋਧੇ ਸੂਰਬੀਰ ਮਰਦਾਨੇ ਮਰਦ ਦਾ, ਬਲਧਾਰੀ ਤੇਰਾ ਧਿਆਨ ਲਗਾਈਆ। ਤੇਰਾ ਲੇਖਾ ਵੇਖਣਾ ਨਵ ਸੱਤ ਗ਼ਰੀਬ ਨਿਮਾਣਿਆਂ ਦਰਦ ਦਾ, ਦਰਦੀ ਹੋ ਕੇ ਦਰਦ ਵੰਡਾਈਆ। ਖੇਲ ਤਕਣਾ ਸ਼ਰਅ ਛੁਰੀ ਵਾਲੀ ਕਰਦ ਦਾ, ਕਰਨੀ ਦੇ ਕਰਤੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਈਆ। ਨਾਰਦ ਕਹੇ ਸਾਵਣਾ ਮੇਰੇ ਅੰਤਰ ਆਈ ਭਾਖ, ਭਾਖਿਆ ਦਿਆਂ ਜਣਾਈਆ। ਬੇਸ਼ਕ ਮੈਂ ਪੰਡਤ ਪੁਰਾਣਾ ਬੜਾ ਗੁਸਤਾਖ, ਗ਼ੁੱਸੇ ਅੰਦਰ ਆਪਣੀ ਲਵਾਂ ਅੰਗੜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪ੍ਰਭ ਦੀ ਧਾਰ ਬਣਿਆ ਰਿਹਾ ਸ਼ਾਖ਼, ਨਿਤ ਨਵਿਤ ਆਪਣਾ ਫੇਰਾ ਪਾਈਆ। ਸਚ ਸੰਦੇਸ਼ਾ ਬਿਨ ਅੱਖਰਾਂ ਦੇਣਾ ਆਖ, ਸਹਿਜ ਨਾਲ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਮੇਰੇ ਨਾਲ ਵੇਖ ਲੈ ਰਾਸ, ਨਵ ਸੱਤ ਨੱਚੇ ਟੱਪੇ ਵਾਹੋ ਦਾਹੀਆ। ਧਰਮ ਰਿਹਾ ਨਾ ਕਿਸੇ ਪਾਸ, ਪਾਸਾ ਦੀਨ ਦੁਨੀ ਗਈ ਬਦਲਾਈਆ। ਪਵਿਤ੍ਰ ਰਿਹਾ ਨਾ ਪਵਣ ਸਵਾਸ, ਸਾਹ ਸਾਹ ਨਾ ਪ੍ਰਭੂ ਧਿਆਨ ਲਗਾਈਆ । ਬਿਨ ਹਰਿ ਨਾਮੇ ਖ਼ਾਲੀ ਦਿਸੇ ਲਾਸ਼, ਸਚ ਰੰਗ ਨਾ ਕੋਇ ਰੰਗਾਈਆ। ਮੇਰਾ ਅੰਤਸ਼ਕਰਨ ਹੋਇਆ ਉਦਾਸ, ਹੈਰਾਨੀ ਵਿਚ ਮੇਰੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਨਾਰਦ ਕਹੇ ਸਾਵਣਾ ਦੀਨ ਦੁਨੀ ਵੇਖ ਲੈ ਤਪਦੀ, ਅਗਨੀ ਤਤ ਨਾ ਕੋਇ ਬੁਝਾਈਆ। ਪ੍ਰਭੂ ਦਾ ਨਾਮ ਰਸਨਾ ਬੁੱਲਾਂ ਨਾਲ ਸ੍ਰਿਸ਼ਟੀ ਜਪਦੀ, ਹਿਰਦੇ ਹਰਿ ਨਾ ਕੋਇ ਵਸਾਈਆ। ਜਗਤ ਮਾਇਆ ਰੂਪ ਬਣੀ ਸੱਪ ਦੀ, ਮੋਹ ਵਿਕਾਰਾ ਡੰਗ ਚਲਾਈਆ। ਮੁਹੱਬਤ ਰਹੀ ਨਾ ਕਿਸੇ ਪਰਮੇਸ਼ਵਰ ਪਤਿ ਦੀ, ਪਾਰਬ੍ਰਹਮ ਪ੍ਰਭ ਮਿਲਣ ਕੋਇ ਨਾ ਪਾਈਆ। ਸ੍ਰਿਸ਼ਟੀ ਪਿਆਸੀ ਹੋ ਗਈ ਪਿਤਾ ਪੂਤ ਰਤ ਦੀ, ਪ੍ਰੇਮ ਰੰਗ ਨਾ ਕੋਇ ਰੰਗਾਈਆ। ਵਡਿਆਈ ਰਹੀ ਨਾ ਧੀਰਜ ਜਤ ਦੀ, ਸਾਧ ਸੰਤ ਸਤਿ ਵਿਚ ਨਾ ਕੋਇ ਸਮਾਈਆ। ਮੈਥੋਂ ਖ਼ਬਰ ਸੁਣ ਲੈ ਇਕ ਸਤਿਗੁਰ ਸ਼ਬਦ ਵਾਲੇ ਖ਼ਤ ਦੀ, ਜੋ ਬਿਨ ਅੱਖਰਾਂ ਰਿਹਾ ਦ੍ਰਿੜਾਈਆ। ਜਿਸ ਵੇਲੇ ਸਦੀ ਚੌਧਵੀਂ ਹੋਣੀ ਟਪਦੀ, ਟਾਪੂਆਂ ਵਿਚ ਪਏ ਦੁਹਾਈਆ। ਮੁਹੰਮਦ ਦੀ ਉਮਤ ਹੋਣੀ ਛਪਦੀ, ਚੰਦ ਸਿਤਾਰ ਦੇਣ ਗਵਾਹੀਆ। ਨਵ ਖੰਡ ਪ੍ਰਿਥਮੀ ਬੇੜੀ ਚੜ੍ਹਨੀ ਪਪ ਦੀ, ਸ਼ੌਹ ਦਰਿਆ ਪਾਰ ਨਾ ਕੋਇ ਕਰਾਈਆ। ਸਭ ਦੀ ਝੋਲੀ ਦਿਸਣੀ ਸਖ ਦੀ, ਸਚ ਵਸਤ ਨਾ ਕੋਇ ਟਿਕਾਈਆ। ਉਸ ਵੇਲੇ ਖੇਲ ਕਰਨੀ ਪ੍ਰਭੂ ਪਰਤਖ ਦੀ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਾਵਣ ਕਹੇ ਨਾਰਦਾ ਮੈਂ ਖ਼ੁਸ਼ੀਆਂ ਦੇ ਵਿਚ ਚੜ੍ਹਿਆ, ਚੜ੍ਹਦਾ ਲਹਿੰਦਾ ਵੇਖ ਵਖਾਈਆ। ਮੈਂ ਸ਼ਬਦ ਦਾ ਨਿਰਅੱਖਰ ਧਾਰ ਅੱਖਰ ਪੜ੍ਹਿਆ, ਬਿਨ ਜਗਤ ਵਿਦਿਆ ਦਿਆਂ ਸਮਝਾਈਆ। ਜੋ ਲੇਖਾ ਜਾਣੇ ਚੋਟੀ ਜੜ੍ਹਿਆ, ਚੇਤਨ ਆਪਣਾ ਭੇਵ ਜਣਾਈਆ। ਜੋ ਸਤਿ ਸਰੂਪ ਸ਼ਾਹੋ ਭੂਪ ਨਿਰਗੁਣ ਧਾਰ ਦਿਸੇ ਖੜ੍ਹਿਆ, ਜੋਤੀ ਜਾਤਾ ਪੁਰਖ ਬਿਧਾਤਾ ਨਜ਼ਰੀ ਆਈਆ। ਜਿਸ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਪੱਲੂ ਆਪੇ ਫੜਿਆ, ਦੂਜਾ ਸੰਗ ਨਾ ਕੋਇ ਬਣਾਈਆ। ਸੋ ਸਾਹਿਬ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕਲਜੁਗ ਅੰਤਮ ਤੋੜਨਹਾਰਾ ਹੰਕਾਰ ਗੜ੍ਹਿਆ, ਹਉਮੇ ਹੰਗਤਾ ਦੂਰ ਕਰਾਈਆ। ਮੈਂ ਉਸੇ ਦੀ ਸਰਨ ਸਰਨਾਈ ਪਰਿਆ, ਨਿਵ ਨਿਵ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਾਵਣ ਕਹੇ ਨਾਰਦਾ ਮੈਂ ਅੱਖਰ ਵੇਖਿਆ ਅਨਡਿਠ, ਜਗਤ ਪੱਟੀ ਨਜ਼ਰ ਕੋਇ ਨਾ ਆਈਆ। ਜਿਸ ਦੀ ਲੰਬਾਈ ਸਵਾ ਗਿਠ, ਜਗਤ ਬਾਲਿਸ਼ਤ ਵੰਡ ਨਾ ਕੋਇ ਵੰਡਾਈਆ। ਜਿਸ ਵਿਚ ਪੁਰਖ ਅਕਾਲਾ ਦੀਨ ਦਿਆਲਾ ਬਦਲ ਕੇ ਬੈਠਾ ਪਿਠ, ਕਰਵਟ ਆਪਣੀ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਅਪਣੀ ਪੂਰਬ ਹੱਥ ਵਿਚ ਲੈ ਕੇ ਚਿਟ, ਸਨਮੁਖ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਲਾਈਆ। ਸਾਵਣ ਕਹੇ ਨਾਰਦਾ ਮੇਰੀ ਵੇਖ ਲੈ ਬੂੰਦਾ ਬਾਂਦੀ, ਪ੍ਰਭੂ ਦਿਤੀ ਮਾਣ ਵਡਿਆਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਪਾਂਧੀ, ਬਿਨ ਕ਼ਦਮਾਂ ਚਲਾਂ ਚਾਈਂ ਚਾਈਂਆ। ਮੇਰੀ ਆਸ਼ਾ ਤੂੰ ਮੇਰਾ ਮੈਂ ਤੇਰਾ ਰਹੀ ਗਾਂਦੀ, ਸੋਹੰ ਢੋਲਾ ਅਗੰਮ ਅਥਾਹੀਆ। ਮੇਰੀ ਆਸ਼ਾ ਪ੍ਰਭ ਦੇ ਦਰ ਦੀ ਰਹੀ ਬਾਂਦੀ, ਬੰਦਨਾ ਵਿਚ ਸੀਸ ਨਿਵਾਈਆ। ਮੈਂ ਖੇਲ ਤਕਾਂ ਦੁਨੀਆ ਵਿਚ ਸੂਰ ਗਾਂ ਦੀ, ਗ਼ਰੀਬ ਨਿਮਾਣਿਆਂ ਧਿਆਨ ਲਗਾਈਆ। ਕਲਜੁਗ ਜੀਵਾਂ ਬੁੱਧੀ ਹੋਈ ਕਾਂ ਦੀ, ਹੰਸ ਰੂਪ ਨਜ਼ਰ ਕੋਇ ਨਾ ਆਈਆ। ਪਤ ਰਹੀ ਨਹੀਂ ਕਿਸੇ ਮਾਂ ਦੀ, ਪਿਤਾ ਪੂਤ ਨਾ ਗੋਦ ਸੁਹਾਈਆ। ਵਡਿਆਈ ਰਹੇ ਨਾ ਕਿਸੇ ਬਾਂਹ ਦੀ, ਬਾਹੂ ਬਲ ਨਾ ਕੋਇ ਚਤੁਰਾਈਆ। ਸ਼ਹਿਨਸ਼ਾਹੀ ਨਜ਼ਰ ਨਾ ਆਏ ਕੋਈ ਨਿਆਂ ਦੀ, ਇਨਸਾਫ਼ ਹਕ ਨਾ ਕੋਇ ਕਮਾਈਆ। ਵਡਿਆਈ ਰਹੀ ਨਹੀਂ ਪ੍ਰਭੂ ਦੇ ਨਾਂ ਦੀ, ਨਰ ਨਿਰੰਕਾਰ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਸਾਵਣ ਕਹੇ ਨਾਰਦਾ ਮੇਰਾ ਵਕ਼ਤ ਸੁਹੰਜਣਾ ਆਇਆ, ਪ੍ਰਭ ਸੋਹਣੀ ਦਏ ਵਡਿਆਈਆ। ਜਿਸ ਨਿਰਗੁਣ ਧਾਰ ਰੰਗ ਰੰਗਾਇਆ, ਅਨਡਿਠੜਾ ਆਪ ਚੜ੍ਹਾਈਆ। ਮੇਰਾ ਮੇਲਾ ਮੇਲਿਆ ਸਹਿਜ ਸੁਭਾਇਆ, ਸਤਿਗੁਰ ਸ਼ਬਦ ਨਾਲ ਜੁੜਾਈਆ। ਜਿਸ ਆਪਣਾ ਭੇਵ ਚੁਕਾਇਆ, ਪਰਦਾ ਚਾਰ ਕੁੰਟ ਉਠਾਈਆ। ਮੈਂ ਨਿਵ ਨਿਵ ਲਾਗਾਂ ਪਾਇਆ, ਕ਼ਦਮ ਬੋਸੀ ਵਿਚ ਸੀਸ ਨਿਵਾਈਆ। ਮੇਰਾ ਮਾਲਕ ਖ਼ਾਲਕ ਧੁਰਦਰਗਾਹਿਆ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਨੇ ਸੀਤਲ ਧਾਰ ਅੰਮ੍ਰਿਤ ਮੇਘ ਬਰਸਾਇਆ, ਮੇਰੀ ਅਗਨੀ ਤਤ ਬੁਝਾਈਆ। ਮੈਂ ਉਸੇ ਦਾ ਸ਼ੁਕਰ ਮਨਾਇਆ, ਮਨਸਾ ਉਸੇ ਚਰਨ ਟਿਕਾਈਆ। ਜੋ ਸ਼ਬਦ ਸੰਦੇਸ਼ਾ ਰਿਹਾ ਸੁਣਾਇਆ, ਅਣਸੁਣਤ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਲਾਈਆ। ਸਾਵਣ ਕਹੇ ਨਾਰਦਾ ਪ੍ਰਭ ਸੰਦੇਸ਼ਾ ਦੇਵੇ ਹਕ, ਹਕ਼ੀਕ਼ਤ ਵਿਚੋਂ ਜਣਾਈਆ। ਜਿਸ ਵਿਚ ਨਹੀਂ ਕੋਈ

ਸ਼ਕਵਾ ਸ਼ਕ, ਸ਼ਕੂਕ ਰਿਹਾ ਮਿਟਾਈਆ। ਉਠ ਕੇ ਬਿਨਾ ਨੈਣਾਂ ਤੋਂ ਤਕ, ਬਿਨ ਅੱਖੀਆਂ ਅੱਖ ਖੁਲ੍ਹਾਈਆ। ਕੀ ਖੇਲ ਕਰੇ ਪਰਮੇਸ਼ਵਰ ਪਤਿ, ਪਾਰਬ੍ਰਹਮ ਕੀ ਆਪਣੀ ਕਾਰ ਭੁਗਤਾਈਆ। ਜਿਸ ਦੀਨ ਦੁਨੀ ਦੀ ਵੇਖਣੀ ਮਨ ਮਤਿ, ਮਨ ਬੁੱਧੀ ਖੋਜ ਖੁਜਾਈਆ। ਕਿਸ ਬਿਧ ਨਵ ਸੱਤ ਉਬਲੇ ਰਤ, ਤਤਵ ਤਤ ਤਤ ਤਪਾਈਆ। ਉਹ ਜਾਨਣਹਾਰਾ ਮਿਤ ਗਤ, ਸਭ ਦਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਸਾਵਣਾ ਮੈਂ ਪ੍ਰਭ ਦੀ ਤਕੀ ਸ਼ਕਤ, ਜਗਤ ਸ਼ਖ਼ਸ਼ੀਅਤ ਸਮਝ ਕੁਛ ਨਾ ਆਈਆ। ਜਿਸ ਨੇ ਤੇਰਾ ਸੁਹੰਜਣਾ ਕੀਤਾ ਵਕ਼ਤ, ਘੜੀ ਪਲ ਆਪਣੇ ਰੰਗ ਰੰਗਾਈਆ। ਉਸ ਨੇ ਹਰਿਜਨ ਉਧਾਰਨੇ ਭਗਤ, ਭਗਵਨ ਹੋ ਕੇ ਦਇਆ ਕਮਾਈਆ। ਜਿਸ ਦਾ ਸੁਹੰਜਣਾ ਹੋਇਆ ਵਕ਼ਤ, ਸੋਹਣਾ ਰੰਗ ਰੰਗਾਈਆ। ਉਹ ਮਾਲਕ ਖ਼ਾਲਕ ਬਣ ਕੇ ਵਾਲੀ ਅਰਸ਼, ਅਰਸ਼ੀ ਪ੍ਰੀਤਮ ਹੋ ਕੇ ਵੇਖ ਵਖਾਈਆ। ਕਿਰਪਾ ਕਰੇ ਮਿਹਰਵਾਨ ਹੋ ਕੇ ਉਤੇ ਫ਼ਰਸ਼, ਫ਼ਰਸ਼ੇ ਖ਼ਾਕੀ ਰੰਗ ਰੰਗਾਈਆ। ਹਰਿਜਨ ਦੇ ਕੇ ਆਪਣਾ ਦਰਸ, ਨੂਰੀ ਚੰਦ ਦਏ ਚਮਕਾਈਆ। ਜਿਸ ਦਾ ਖ਼ੁਸ਼ੀਆਂ ਵਾਲਾ ਹੋਵੇ ਬਰਸ, ਦਿਵਸ ਰੈਣ ਆਪਣਾ ਰੰਗ ਵਖਾਈਆ। ਤੇਰੇ ਉਤੇ ਕਰੇ ਤਰਸ, ਰਹਿਮਤ ਸਚ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਾਵਣ ਕਹੇ ਨਾਰਦਾ ਮੇਰਾ ਪ੍ਰਭੂ ਧੁਰ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਇਕ ਅਖਵਾਈਆ। ਉਸ ਅਗੇ ਬੇਨੰਤੀ ਕਰ ਤੂੰ ਆਪ, ਆਪ ਆਪਣਾ ਸੀਸ ਨਿਵਾਈਆ। ਸਾਹਿਬ ਸੁਆਮੀ ਅੰਤਰਜਾਮੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੱਸ ਦੇ ਇਕੋ ਜਾਪ, ਦੂਸਰ ਅੱਖਰ ਨਾ ਕੋਇ ਵਡਿਆਈਆ। ਮਿਹਰਵਾਨਾ ਸ੍ਰੀ ਭਗਵਾਨਾ ਤ੍ਰੈਗੁਣ ਮਾਇਆ ਮੇਟ ਦੇ ਤਾਪ, ਅਗਨੀ ਤਤ ਤਤ ਬੁਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਤੇਰਾ ਹੋਵੇ ਜਾਪ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਚਾਈਂ ਚਾਈਂਆ। ਝਗੜਾ ਰਹੇ ਨਾ ਜ਼ਾਤ ਪਾਤ, ਦੀਨ ਦੁਨੀ ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਮੇਰੀ ਲੇਖੇ ਲਾ ਲੈ ਅੱਜ ਦੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਲੇਖਾ ਲਿਖ ਦੇ ਧੁਰ ਦੇ ਸ਼ਬਦ ਨਾਲ ਸ਼ਾਹੀ ਕ਼ਲਮ ਦੁਆਤ, ਕਾਇਨਾਤ ਦੇ ਮਾਲਕ ਆਪਣਾ ਹੁਕਮ ਵਰਤਾਈਆ। ਤੇਰਾ ਭਗਤ ਤੇਰਾ ਪ੍ਰੇਮ ਹੋਵੇ ਨਾਤ, ਰਿਸ਼ਤਾ ਅਵਰ ਨਾ ਕੋਇ ਰਖਾਈਆ। ਅੰਮ੍ਰਿਤ ਬੂੰਦ ਬਿਨ ਰਸਨਾ ਦੇ ਦੇ ਸਵਾਂਤ, ਨਿਝਰ ਝਿਰਨਿਉਂ ਆਪ ਝਿਰਾਈਆ। ਸਚ ਸੁਆਮੀ ਹਰਿਜਨ ਕਰ ਦੇ ਆਪ ਇਕਾਂਤ, ਇਕ ਇਕੱਲੇ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਸਾਵਣ ਕਹੇ ਨਾਰਦਾ ਪ੍ਰਭੂ ਬੇਨੰਤੀ ਕਰੇ ਮਨਜ਼ੂਰ, ਮਨਸਾ ਆਪਣੇ ਨਾਲ ਰਖਾਈਆ। ਜੋ ਆਦਿ ਜੁਗਾਦੀ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਇਕ ਅਖਵਾਈਆ। ਜਿਸ ਦਾ ਜੋਤ ਅਗੰਮੀ ਨੂਰ, ਨੂਰ ਨੁਰਾਨਾ ਡਗਮਗਾਈਆ। ਨਿਰਗੁਣ ਸਰਗੁਣ ਖੇਲ ਖੇਲਣਾ ਜਿਸ ਦਾ ਦਸਤੂਰ, ਦੋ ਜਹਾਨਾਂ ਆਪਣਾ ਹੁਕਮ ਵਰਤਾਈਆ। ਉਸ ਲਹਿਣਾ ਦੇਣਾ ਪੂਰਾ ਕਰਨਾ ਜੋ ਮੂਸਾ ਆਸਾ ਰਖ ਕੇ ਗਿਆ ਉਤੇ ਕੋਹਤੂਰ, ਤੁਰੀਆ ਦੀ ਧਾਰ ਵੇਖ ਵਖਾਈਆ। ਜੋ ਖ਼ਾਹਿਸ਼ ਰਖੀ ਅੰਤ ਸੂਲੀ ਚੜ੍ਹਨ ਲਗੇ ਮਨਸੂਰ, ਮਨਸਾ ਪ੍ਰਭ ਦੇ ਚਰਨ ਟਿਕਾਈਆ। ਜੋ ਈਸਾ ਪੈਗ਼ਾਮ ਦਿਤਾ ਮੇਰਾ ਬਾਪ ਆਵੇ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਮੁਹੰਮਦ ਜ਼ਮੀਂਉਲ ਜ਼ੁਵਾ ਜਵਲੇ ਅਜ਼ ਕਹਿ ਕੇ ਕੀਤਾ ਮਸ਼ਹੂਰ, ਮਸ਼ਵਰਾ ਕਲਮਾ ਨਾਮ ਜਣਾਈਆ। ਨਾਨਕ ਗੋਬਿੰਦ

ਧਾਰ ਖੇਲ ਤਕ ਕੇ ਚਰਨ ਹਜ਼ੂਰ, ਚਰਨੋਦਕ ਬਿਨ ਰਸਨਾ ਮੁਖ ਚੁਆਈਆ। ਸੋ ਮਸਤੀ ਦੇਵਣਹਾਰਾ ਨਾਮ ਸਰੂਰ, ਸੁਰਤੀ ਸ਼ਬਦ ਵਿਚ ਮਿਲਾਈਆ। ਜਨ ਭਗਤਾਂ ਆਸ਼ਾ ਮਨਸਾ ਕਰੇ ਪੂਰ, ਪੂਰਨ ਬ੍ਰਹਮ ਦਏ ਸਮਝਾਈਆ। ਅੰਦਰੋਂ ਗੜ੍ਹ ਤੋੜੇ ਗ਼ਰੂਰ, ਗ਼ੁਰਬਤ ਕੂੜ ਬਾਹਰ ਕਢਾਈਆ। ਪੰਧ ਮੁਕਾ ਕੇ ਨੇੜਾ ਦੂਰ, ਘਰ ਘਰ ਵਿਚ ਕਰੇ ਰੁਸ਼ਨਾਈਆ। ਮਨੂਆ ਮਨ ਨਾ ਪਾਏ ਫ਼ਤੂਰ, ਜਿਸ ਸਿਰ ਆਪਣਾ ਹੱਥ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਸਾਵਣ ਕਹੇ ਨਾਰਦਾ ਪੁਰਖ ਅਕਾਲ ਦਇਆ ਕਮਾਵੇਗਾ। ਭਗਤ ਸੁਹੇਲੇ ਵੇਖ ਵਖਾਵੇਗਾ। ਗੁਰ ਚੇਲੇ ਮੇਲ ਮਿਲਾਵੇਗਾ। ਸੱਜਣ ਸੁਹੇਲੇ ਰੰਗ ਰੰਗਾਵੇਗਾ। ਅਚਰਜ ਖੇਲ ਅਗੰਮਾ ਖੇਲੇ, ਸਤਿਜੁਗ ਸਤਿ ਸਤਿ ਪਰਗਟਾਵੇਗਾ। ਜੋ ਵਸਣਹਾਰਾ ਧਾਮ ਨਵੇਲੇ, ਸੋ ਧਰਨੀ ਧਰਤ ਧਵਲ ਧੌਲ ਡੇਰਾ ਲਾਵੇਗਾ। ਜਿਸ ਦਾ ਲਹਿਣਾ ਲੇਖਾ ਸਮੁੰਦ ਸਾਗਰ ਟਿਲੇ ਪਰਬਤ ਜੰਗਲ ਬੇਲੇ, ਜੂਹਾਂ ਜਗਤ ਜਹਾਨ ਫੋਲ ਫੁਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਚਾ ਸੰਗ ਨਿਭਾਵੇਗਾ। ਹਰਿ ਸਾਚਾ ਸੰਗ ਨਿਭਾਏਗਾ। ਦੀਨ ਦਿਆਲ ਦਇਆ ਕਮਾਏਗਾ। ਭਗਤ ਸੁਹੇਲੇ ਵੇਖ ਵਖਾਏਗਾ। ਜਨਮ ਜਨਮ ਦੇ ਲੇਖ ਬਦਲਾਏਗਾ। ਮਸਤਕ ਲਾ ਕੇ ਆਪਣੀ ਮੇਖ, ਨੂਰੀ ਚੰਦ ਚੰਦ ਰੁਸ਼ਨਾਏਗਾ। ਜਿਸ ਝਗੜਾ ਮੇਟਣਾ ਮੁੱਲਾ ਸ਼ੇਖ਼, ਮੁਸਾਇਕਾਂ ਆਪਣਾ ਹੁਕਮ ਵਰਤਾਵੇਗਾ। ਸੋ ਵਸ ਕੇ ਸੰਬਲ ਦੇਸ, ਸਾਢੇ ਤਿੰਨ ਹੱਥ ਸੋਭਾ ਪਾਏਗਾ। ਕਲਜੁਗ ਅੰਤ ਬਣ ਕੇ ਨਰ ਨਰੇਸ਼, ਨਰ ਨਰਾਇਣ ਹੁਕਮ ਵਰਤਾਏਗਾ। ਜਿਸ ਲਹਿਣਾ ਦੇਣਾ ਪੂਰਾ ਕਰਨਾ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਗਣਪਤ ਆਪਣੀ ਗੰਢ ਬੰਧਾਏਗਾ। ਅਵਤਾਰ ਪੈਗ਼ੰਬਰ ਗੁਰ ਜਿਸ ਦਰ ਤੇ ਹੋਣੇ ਪੇਸ਼, ਪੇਸ਼ੀਨਗੋਈਆਂ ਸਭ ਦੀਆਂ ਵੇਖ ਵਖਾਏਗਾ। ਜਿਸ ਕਲਜੁਗ ਅੰਤ ਮੇਟਣਾ ਕੂੜ ਕਲੇਸ਼, ਕਲਾਧਾਰੀ ਆਪ ਹੋ ਜਾਏਗਾ। ਜੋ ਇਸ਼ਾਰਾਂ ਦੇ ਕੇ ਗਿਆ ਦਸ ਦਸਮੇਸ਼, ਦਹਿ ਦਿਸ਼ਾ ਫੋਲ ਫੁਲਾਏਗਾ। ਜਿਸ ਦਾ ਲਹਿਣਾ ਦੇਣਾ ਆਦਿ ਜੁਗਾਦਿ ਜੁਗ ਚੌਕੜੀ ਹਮੇਸ਼, ਹਮ ਸਾਜਣ ਇਕ ਅਖਵਾਏਗਾ। ਜਿਸ ਦੀ ਸਿਫ਼ਤ ਵਡਿਆਈ ਕਰਦਾ ਸਹੰਸਰ ਮੁਖ ਸ਼ੇਸ਼, ਦੋ ਸਹੰਸਰ ਜਿਹਵਾ ਸੰਗ ਰਖਾਏਗਾ। ਉਸ ਦਾ ਅਵੱਲਾ ਸਭ ਤੋਂ ਤਕ ਲੈ ਭੇਸ, ਭੇਖਾਧਾਰੀ ਇਕ ਅਖਵਾਏਗਾ। ਜਿਸ ਦੀਨ ਦੁਨੀ ਤਕਣੀ ਮਲੇਛ, ਨਵ ਸੱਤ ਫੋਲ ਫੁਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਏਗਾ। ਮੇਰੀ ਸੁਹੰਜਣੀ ਤਕ ਲੈ ਰੁਤ, ਰੁਤੜੀ ਪ੍ਰਭ ਦਿਤੀ ਮਹਿਕਾਈਆ। ਮੈਂ ਬੇਨੰਤੀ ਕਰਾਂ ਅਬਿਨਾਸ਼ੀ ਅਚੁਤ, ਪਾਰਬ੍ਰਹਮ ਦਰ ਤੇਰੇ ਸੀਸ ਨਿਵਾਈਆ । ਕਿਰਪਾ ਨਿਧਾਨ ਸ੍ਰੀ ਭਗਵਾਨ ਭਗਤ ਸੁਹੇਲੇ ਬਣਾ ਲੈ ਆਪਣੇ ਸੁਤ, ਅਪਰਾਧੀ ਰਹਿਣ ਕੋਇ ਨਾ ਪਾਈਆ। ਆਤਮ ਧਾਰ ਤੇਰੇ ਦੁਲਾਰੇ ਪੁਤ, ਪਿਤਾ ਪੂਤ ਲੈ ਗਲ ਲਾਈਆ। ਕੂੜੀ ਕਿਰਿਆ ਇਨ੍ਹਾਂ ਦੇ ਅੰਦਰੋਂ ਜੜ੍ਹ ਪੁੱਟ, ਪਟਨੇ ਵਾਲਿਆ ਆਪਣਾ ਖੇਲ ਖਲਾਈਆ। ਆਤਮ ਧਾਰ ਪਰਮਾਤਮ ਤੇਰੇ ਨਾਲੋਂ ਜਾਏ ਨਾ ਟੁੱਟ, ਟੁੱਟਿਆਂ ਆਪਣੀ ਗੰਢ ਪੁਆਈਆ। ਲੱਖ ਚੁਰਾਸੀ ਆਵਣ ਜਾਣ ਵਿਚੋਂ ਜਾਣ ਛੁਟ, ਜਮ ਕੀ ਫਾਸੀ ਦੇਣੀ ਕਟਾਈਆ। ਰਾਏ ਧਰਮ ਲਏ ਨਾ ਪੁਛ, ਚਿਤਰ ਗੁਪਤ ਦਾ ਲੇਖ ਮੁਕਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਸਭ ਕੁਛ ਤੇਰੇ ਕੋਲ ਆਪਣਾ ਨਾਮ ਦੇ ਦੇ ਕੁਛ, ਕਛ ਮਛ ਦੀ ਧਾਰ ਦੇਵੇ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਸਾਵਣ ਕਹੇ

ਪ੍ਰਭੂ ਮੇਰੀ ਬੇਨੰਤੀ ਵਾਲੀ ਅਗੰਮੀ ਬੋਲੀ, ਬਿਨ ਰਸਨਾ ਜਿਹਵਾ ਦਿਆਂ ਸੁਣਾਈਆ। ਮੇਰੀ ਆਸ਼ਾ ਤੇਰੇ ਦਰ ਦੀ ਗੋਲੀ, ਸੇਵਕ ਚਾਕਰ ਹੋ ਕੇ ਸੇਵ ਕਮਾਈਆ। ਤੂੰ ਪਰਮ ਪੁਰਖ ਪਰਮਾਤਮ ਸਚ ਕੰਡੇ ਤਰਾਜ਼ੂ ਤੋਲੀਂ, ਅਤੋਲ ਅਤੁਲ ਤੇਰੇ ਹੱਥ ਵਡਿਆਈਆ। ਅੰਮ੍ਰਿਤ ਧਾਰ ਅੰਮਿਉਂ ਰਸ ਆਪਣਾ ਭੰਡਾਰਾ ਖੋਲ੍ਹੀਂ, ਖ਼ਾਲਕ ਖ਼ਲਕ ਦੇਣਾ ਵਰਤਾਈਆ। ਨਿਝਰ ਝਿਰਨਾ ਬੂੰਦ ਸਵਾਂਤੀ ਬਖ਼ਸ਼ਣਾ ਨਾਭੀ ਕਵਲੀ, ਨਾਭ ਕਵਲ ਕਵਲ ਖੁਲ੍ਹਾਈਆ। ਨੌ ਦੁਵਾਰਿਆਂ ਤੋਂ ਬਾਹਰ ਆਪਣੀ ਧਾਰ ਵਿਚ ਮੌਲੀਂ, ਮੌਲਾ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਾਵਣ ਕਹੇ ਮੇਰੇ ਪ੍ਰਭੂ ਜਨ ਭਗਤਾਂ ਪਕੜ ਲੈ ਦਾਮਨ, ਦਾਮਨਗੀਰ ਆਪ ਅਖਵਾਈਆ। ਦਰਸ਼ਨ ਦੇ ਦੇ ਆਹਮਨ ਸਾਹਮਨ, ਆਤਮ ਪਰਮਾਤਮ ਮਿਲਕੇ ਵਜੀ ਵਧਾਈਆ। ਸੁਰਤੀ ਸ਼ਬਦੀ ਤੇਰਾ ਨਾਦ ਹੋਵੇ ਧੁਨ ਕਾਨਨ, ਅਨਹਦ ਨਾਦੀ ਨਾਦ ਜਣਾਈਆ। ਤ੍ਰਿਸ਼ਨਾ ਰਹੇ ਨਾ ਕਾਮਨੀ ਕਾਮਨ, ਪੰਚ ਵਿਕਾਰ ਨਾ ਰੰਗ ਰੰਗਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਸ਼ਾਮਨ, ਸ਼ਮਅ ਨੂਰ ਜੋਤ ਕਰ ਰੁਸ਼ਨਾਈਆ। ਤੂੰ ਸਾਹਿਬ ਸੁਆਮੀ ਮੇਰਾ ਗੌੜ ਬ੍ਰਾਹਮਣ, ਬ੍ਰਹਮ ਵਿਦਿਆ ਤੇਰੀ ਹੋਵੇ ਪੜ੍ਹਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਪਤਿਤ ਪਾਵਨ, ਪਤਿਤ ਪੁਨੀਤ ਹਰਿਜਨ ਦੇਣੇ ਕਰਾਈਆ। ਮੈਂ ਬੇਨੰਤੀ ਕਰਦਾ ਪਹਿਲਾ ਪਰਵਿਸ਼ਟਾ ਸਾਵਣ, ਨਿਵ ਨਿਵ ਸੀਸ ਨਿਭਾਈਆ। ਉਹ ਆਸਾ ਪੂਰੀ ਕਰ ਦੇ ਜੋ ਰਖ ਕੇ ਗਿਆ ਬਾਵਨ, ਸ਼ੁਕਰ ਪ੍ਰੋਹਤ ਪੰਡਤ ਨਾਲ ਮਿਲਾਈਆ। ਜਨ ਭਗਤਾਂ ਨਾਮ ਸੰਦੇਸ਼ਾ ਸੁਣਾ ਦੇ ਬਿਨਾ ਕਾਨਨ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਅੰਤਰ ਨਿਰੰਤਰ ਤੇਰਾ ਸੁਖ ਮਾਨਣ, ਮਨਸਾ ਮਨ ਨਾ ਕੋਇ ਹਲਕਾਈਆ। ਦਰ ਦੁਆਰੇ ਏਕੰਕਾਰੇ ਤੇਰਾ ਜਾਨਣ, ਜਾਨਣਹਾਰ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਸਾਵਣ ਕਹੇ ਪ੍ਰਭੂ ਜਨ ਭਗਤਾਂ ਚੋਲੇ ਰੰਗ ਦੇ, ਨਾਮ ਮਜੀਠੀ ਰੰਗ ਚੜ੍ਹਾਈਆ। ਜੋ ਤੇਰੇ ਦਰ ਦੇ ਮੰਗਤੇ, ਮਾਂਗਤ ਹੋ ਕੇ ਝੋਲੀ ਡਾਹੀਆ। ਪਿਆਰੇ ਬਣਾ ਲੈ ਆਪਣੇ ਅੰਗ ਦੇ, ਅੰਗੀਕਾਰ ਆਪ ਅਖਵਾਈਆ। ਅੰਮ੍ਰਿਤ ਸਰੋਵਰ ਬਖ਼ਸ਼ ਦੇ ਧਾਰਾ ਗੰਗ ਦੇ, ਨਿਝਰ ਝਿਰਨੇ ਆਪ ਝਿਰਾਈਆ। ਪੜਦੇ ਲਾਹ ਦੇ ਬ੍ਰਹਮ ਹੰ ਦੇ, ਹੰ ਬ੍ਰਹਮ ਆਪ ਸਮਾਈਆ। ਪੈਂਡੇ ਰਹਿਣ ਨਾ ਚੁਰਾਸੀ ਵਾਲੇ ਪੰਧ ਦੇ, ਆਵਣ ਜਾਵਣ ਗੇੜ ਦੇਣਾ ਚੁਕਾਈਆ। ਜਨ ਭਗਤ ਸੁਹੇਲੇ ਵਣਜਾਰੇ ਬਣਾ ਲੈ ਆਪਣੇ ਛੰਦ ਦੇ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਈਆ। ਘਰ ਨਜ਼ਾਰੇ ਬਖ਼ਸ਼ ਦੇ ਅਨੰਦ ਦੇ, ਅਨੰਦ ਅਨੰਦ ਵਿਚੋਂ ਪਰਗਟਾਈਆ। ਸੁਖ ਦੇ ਦੇ ਕਾਇਆ ਮਾਟੀ ਬੰਦ ਬੰਦ ਦੇ, ਬੰਦਗੀ ਇਕੋ ਨਾਮ ਜਣਾਈਆ। ਕਿਰਪਾ ਨਿਧਾਨ ਜਨ ਭਗਤਾਂ ਟੁੱਟੀ ਗੰਢ ਦੇ, ਗੰਢਣਹਾਰ ਗੁਪਾਲ ਸੁਆਮੀ ਆਪਣੀ ਦਇਆ ਕਮਾਈਆ। ਸਾਵਣ ਕਹੇ ਮੇਰੇ ਪੁਰਖ ਅਕਾਲੇ ਹਰ ਹਿਰਦੇ ਨਾਮ ਠੰਢ ਦੇ, ਕਲਜੁਗ ਆਪਣੀ ਅਗਨ ਬੁਝਾਈਆ। ਝਗੜਾ ਮੇਟ ਦੇ ਤਤ ਪੰਜ ਦੇ, ਪੰਚਮ ਸ਼ਬਦ ਕਰ ਸ਼ਨਵਾਈਆ। ਲੇਖੇ ਰਹਿਣ ਨਾ ਗ਼ਮੀ ਰੰਜ ਦੇ, ਰੰਜਸ਼ ਅੰਦਰੋਂ ਬਾਹਰ ਕਢਾਈਆ। ਲਹਿਣੇ ਪੂਰੇ ਕਰ ਦੇ ਨੇਤਰ ਨੀਰ ਵਾਲੇ ਹੰਝ ਦੇ, ਹੰਝੂਆਂ ਵੇਖਣਾ ਥਾਉਂ ਥਾਈਂਆ। ਵਿਛੋੜੇ ਰਹਿਣ ਮੂਲ ਨਾ ਆਤਮ ਧਾਰ ਰੰਡ ਦੇ, ਕੰਤ ਸੁਹਾਗੀ ਲੈਣਾ ਪਰਨਾਈਆ। ਮਿਹਰਵਾਨ ਹੋ ਕੇ ਸਾਵਣ ਕਹੇ ਜਨ ਭਗਤਾਂ ਆਪਣਾ ਪ੍ਰੇਮ ਪਿਆਰ ਵੰਡ ਦੇ, ਕਾਇਆ ਮੰਦਰ ਅੰਦਰ ਆਪ ਟਿਕਾਈਆ। ਉਹ ਤਕ ਲੈ ਮੈਨੂੰ ਇਸ਼ਾਰੇ ਮਿਲਦੇ ਕੀ ਲੇਖੇ ਹੋਣੇ ਦੀਨ ਦੁਨੀ ਜੰਗ ਦੇ, ਚਾਰ ਕੁੰਟ

ਕੁੰਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਝੇ ਆਸ ਰਖਾਈਆ। ਸਾਵਣ ਕਹੇ ਪ੍ਰਭੂ ਜਨ ਭਗਤਾਂ ਮੇਟ ਦੇ ਤ੍ਰਿਸ਼ਨਾ ਤ੍ਰਿਖ, ਹਰਿਜਨ ਤ੍ਰਿਪਤ ਦੇ ਕਰਾਈਆ। ਸਭ ਦਾ ਬਦਲ ਦੇ ਭਵਿਖ, ਪੇਸ਼ਤਰ ਆਪਣਾ ਹੁਕਮ ਸੁਣਾਈਆ। ਧੁਰ ਦਾ ਹੁਕਮ ਦੇ ਲਿਖ, ਜਿਸ ਨੂੰ ਮੇਟ ਸਕੇ ਕੋਇ ਨਾ ਰਾਈਆ। ਚਾਰ ਵਰਨ ਅਠਾਰਾਂ ਬਰਨ ਆਤਮ ਧਾਰ ਬਣਾ ਲੈ ਸਿੱਖ, ਹਿੰਦੂ ਮੁਸਲਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਮਿਹਰਵਾਨ ਹੋ ਕੇ ਪਾ ਦੇ ਭਿੱਖ, ਭਿਛਿਆ ਆਪਣਾ ਨਾਮ ਵਰਤਾਈਆ। ਨਵ ਨਵ ਦੀ ਧਾਰ ਪੈਣਾ ਦਿਸ, ਦਹਿ ਦਿਸ਼ਾ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਢੇ ਮੰਗ ਮੰਗਾਈਆ। ਸਾਵਣ ਕਹੇ ਪ੍ਰਭੂ ਜਨ ਭਗਤਾਂ ਵੇਖ ਲੈ ਕਾਇਆ ਮੰਦਰ, ਸਾਢੇ ਤਿੰਨ ਹੱਥ ਧਿਆਨ ਲਗਾਈਆ। ਬਜਰ ਕਪਾਟੀ ਤੋੜ ਦੇ ਜੰਦਰ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਪ੍ਰਕਾਸ਼ ਕਰ ਦੇ ਡੂੰਘੀ ਕੰਦਰ, ਜੋਤੀ ਜਾਤਾ ਡਗਮਗਾਈਆ। ਮਨੂਆ ਦਹਿ ਦਿਸ਼ਾ ਨਾ ਧਾਵੇ ਬੰਦਰ, ਮਨਸਾ ਕੂੜ ਨਾ ਹੋਏ ਹਲਕਾਈਆ। ਤੇਰੇ ਚਰਨ ਕਵਲ ਇਕੋ ਹੋਵੇ ਬੰਦਨ, ਬੰਦਗੀ ਇਕੋ ਦੇ ਸਮਝਾਈਆ। ਸ਼ਰਅ ਕੂੜ ਕਟ ਦੇ ਫੰਦਨ, ਰੱਸੀ ਤੰਦ ਨਾ ਕੋਇ ਬੰਧਾਈਆ। ਚਰਨ ਧੂੜ ਮਸਤਕ ਲਾ ਦੇ ਚੰਦਨ, ਖ਼ਾਕੀ ਖ਼ਾਕ ਰਮਾਈਆ। ਤੇਰੇ ਭਗਤ ਸੁਹੇਲੇ ਦਰਗਾਹ ਸਾਚੀ ਤੇਰਾ ਦੁਆਰਾ ਲੰਘਣ, ਸਚਖੰਡ ਦੁਆਰੇ ਸੋਭਾ ਪਾਈਆ। ਪੁਰਖ ਅਕਾਲੇ ਦੀਨ ਦਿਆਲੇ ਕਲਜੁਗ ਅੰਤਮ ਲਾਉਣਾ ਅੰਗਣ, ਅੰਗੀਕਾਰ ਆਪ ਹੋ ਜਾਈਆ। ਉਹ ਲੇਖਾ ਤਕ ਲੈ ਜੋ ਗੋਬਿੰਦ ਇਸ਼ਾਰਾ ਦਿਤਾ ਕਵੀ ਬਵੰਜਨ, ਬਾਵਨ ਆਪਣੀ ਖੇਲ ਖਲਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਸੁਹੇਲੇ ਜਨਣੀ ਕੁਖ ਫੇਰ ਨਾ ਜੰਮਣ, ਮਾਤ ਗਰਭ ਨਾ ਅਗਨ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਸਾਵਣ ਕਹੇ ਜਨ ਭਗਤੋ ਮੇਰਾ ਸਾਹਿਬ ਸੁਆਮੀ ਸਚ, ਸਚ ਸਚ ਦ੍ਰਿੜਾਈਆ। ਜੋ ਲੂੰ ਲੂੰ ਅੰਦਰ ਜਾਏ ਰਚ, ਸਾਢੇ ਤਿੰਨ ਕਰੋੜ ਦਏ ਗਵਾਹੀਆ। ਜੋ ਸ਼ਬਦੀ ਧਾਰ ਹੋ ਕੇ ਪਏ ਨਚ, ਨਟੂਆ ਆਪਣਾ ਸਾਂਗ ਵਰਤਾਈਆ। ਜੋ ਭਾਗ ਲਗਾ ਕੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦੇਵੇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਾਵਣ ਕਹੇ ਜਨ ਭਗਤੋ ਪ੍ਰਭ ਬਦਲਣ ਵਾਲਾ ਰੁਖ਼, ਕਰਵਟ ਲਏ ਬਦਲਾਈਆ। ਆਤਮ ਅੰਤਰ ਅੰਤਰ ਸਭ ਨੂੰ ਦੇ ਦੇ ਸੁਖ, ਸੁਖ ਸਾਗਰ ਵਿਚ ਸਮਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਦੁਖ, ਦਲਿਦ੍ਰਾਂ ਡੇਰਾ ਢਾਹੀਆ। ਸੁਫਲ ਕਰਾਏ ਜਨਣੀ ਕੁਖ, ਭੇਵ ਚੁਕਾਏ ਥਾਉਂ ਥਾਈਂਆ। ਜਿਸ ਦੀ ਧਾਰ ਨਾਲ ਪੂਰਬ ਜਨਮ ਗਏ ਰੁਠ, ਰੁਸਿਆਂ ਲਏ ਮਨਾਈਆ। ਤੁਹਾਡੇ ਉਪਰ ਰਿਹਾ ਤੁਠ, ਮਿਹਰਵਾਨ ਹੋ ਕੇ ਹੋਏ ਸਹਾਈਆ । ਤੁਹਾਨੂੰ ਖੋਜੇ ਧਰਨੀ ਵਾਲੀ ਚਾਰੇ ਗੁਠ, ਉੱਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਮੇਲ ਮਿਲਾ ਕੇ ਸ਼ਬਦੀ ਸ਼ਬਦੀ ਧਾਰ ਫੜ ਕੇ ਗੁਟ, ਫੜ ਬਾਹੋਂ ਗੋਦ ਟਿਕਾਈਆ। ਸਚ ਪ੍ਰੀਤੀ ਨਿਰਗੁਣ ਨਾ ਜਾਏ ਤੁਟ, ਟੁੱਟਿਆਂ ਮੇਲ ਮਿਲਾਈਆ। ਤੁਹਾਡਾ ਭਾਗ ਨਾ ਜਾਏ ਨਿਖੁਟ, ਖੋਟੇ ਖਰੇ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਾਵਣ ਕਹੇ ਜਨ ਭਗਤੋ ਤੁਹਾਡਾ ਕਟੇ ਹਉਮੇ ਰੋਗ, ਹੰਗਤਾ ਕੂੜ ਦਏ ਚੁਕਾਈਆ। ਆਤਮ ਪਰਮਾਤਮ ਦੱਸ ਕੇ ਸਾਚਾ ਜੋਗ,

ਜੁਗਤੀ ਸ਼ਬਦ ਸ਼ਬਦ ਸਮਝਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਸਾਡੀ ਸੇਜਾ ਵੇਖੇ ਭੋਗ, ਭਸਮੜ ਆਪਣਾ ਰੰਗ ਰੰਗਾਈਆ। ਨਿਰਗੁਣ ਨਾਲ ਨਿਰਗੁਣ ਮਿਲ ਕੇ ਮਾਨਣੀ ਮੌਜ, ਮਜਲਸ ਭਗਤਾਂ ਨਾਲ ਰਖਾਈਆ । ਮਿਹਰਵਾਨ ਹੋ ਕੇ ਤੁਹਾਨੂੰ ਦਰਸ਼ਨ ਦੇਵੇ ਰੋਜ਼, ਦੂਰ ਦੁਰਾਡਾ ਪੰਧ ਮੁਕਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਕਰੇ ਚੋਜ, ਚੋਜੀ ਪ੍ਰੀਤਮ ਹੋ ਕੇ ਵੇਖ ਵਖਾਈਆ। ਭੇਵ ਖੁਲ੍ਹਾਏ ਗੋਝ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੁਹਾਡਾ ਚੁਰਾਸੀ ਵਾਲਾ ਚੁਕ ਕੇ ਬੋਝ, ਦੋ ਜਹਾਨਾਂ ਪੰਧ ਮੁਕਾਈਆ। ਦਰਸ਼ਨ ਦੇਵੇ ਆਪ ਅਮੋਘ, ਆਪ ਆਪਣਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਸਾਵਣ ਕਹੇ ਜਨ ਭਗਤੋ ਤੁਹਾਡੀ ਵੇਖਣਹਾਰਾ ਸੁਰਤੀ, ਸੁਰਤੀ ਸ਼ਬਦ ਨਾਲ ਮਿਲਾਈਆ। ਉਹ ਮਾਲਕ ਅਕਾਲ ਮੂਰਤੀ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਉਹ ਨਾਦ ਸੁਣਾ ਦਏ ਤੂਰਤੀ, ਤੁਰੀਆ ਤੋਂ ਬਾਹਰ ਕਰੇ ਸ਼ਨਵਾਈਆ। ਜਿਸ ਦੀ ਖੇਲ ਹਾਜ਼ਰ ਹਜ਼ੂਰ ਦੀ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਆਸ਼ਾ ਲੇਖੇ ਲਾਵੇ ਮੂਰਖ ਮੂੜ੍ਹ ਦੀ, ਚਤੁਰ ਸੁਘੜ ਸੁਚੱਜੇ ਸੁਜਾਨ ਸ੍ਰੀ ਭਗਵਾਨ ਆਪ ਬਣਾਈਆ।

੭ ਸਾਵਣ ਸ਼ਹਿਨਸ਼ਾਹੀ ਸੰਮਤ ੧੧ ਹਰਜੀਤ ਸਿੰਘ ਦੇ ਨਵਿਤ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸਤਿਗੁਰ ਪੂਰਾ ਆਪ ਪ੍ਰਭ, ਹਰਿ ਕਰਤਾ ਏਕਾ ਏਕੰਕਾਰ। ਜਨ ਭਗਤ ਸੁਹੇਲੇ ਲਏ ਲਭ, ਜੁਗ ਜੁਗ ਖੇਲ ਸਚੀ ਸਰਕਾਰ । ਲਹਿਣਾ ਦੇਣਾ ਦੀਨ ਦੁਨੀ ਜਾਣੇ ਅਬ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੇ ਵੇਖਣਹਾਰ। ਮੇਲ ਮਿਲਾਵਾ ਕਰੇ ਸ਼ਬਦ ਸਬਬ, ਦੂਜਾ ਸਮਝੇ ਨਾ ਕੋਈ ਵਿਚ ਸੰਸਾਰ। ਅੰਮ੍ਰਿਤ ਝਿਰਨਾ ਝਿਰਾਏ ਕਵਲ ਨਭ, ਬੂੰਦ ਸਵਾਂਤੀ ਬਖ਼ਸ਼ੇ ਠੰਢੀ ਠਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਾਜਣ ਮੀਤ ਮੁਰਾਰ। ਸਤਿਗੁਰ ਸਾਚਾ ਆਪ ਪ੍ਰਭ, ਪਰਮ ਪੁਰਖ ਕਰਤਾਰ। ਜਨ ਭਗਤ ਸੁਹੇਲੇ ਦਰ ਲਏ ਸੱਦ, ਸ਼ਬਦੀ ਨਾਦ ਦੇ ਧੁਨਕਾਰ। ਦੀਨ ਦੁਨੀ ਪਾਰ ਕਰਾਏ ਹੱਦ, ਗ੍ਰਹਿ ਮੰਦਰ ਅੰਦਰ ਕਰ ਉਜਿਆਰ। ਆਤਮ ਪਰਮਾਤਮ ਬਣਾਏ ਆਪਣੀ ਯਦ, ਬੰਸ ਸਰਬੰਸ ਦੇਵੇ ਆਪ ਅਧਾਰ। ਸ਼ਬਦ ਅਗੰਮੀ ਸੁਣਾਏ ਨਦ, ਧੁਨ ਆਤਮਕ ਰਾਗ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਏਕੰਕਾਰ। ਸਤਿਗੁਰ ਸਾਚਾ ਸਾਹਿਬ ਆਪ, ਹਰਿ ਕਰਤਾ ਧੁਰਦਰਗਾਹੀਆ। ਸ਼ਬਦ ਅਗੰਮੀ ਜਿਸ ਦਾ ਜਾਪ, ਨਾਦ ਨਾਦ ਕਰੇ ਸ਼ਨਵਾਈਆ। ਜਿਸ ਦਾ ਜੁਗ ਚੌਕੜੀ ਪਰਤਾਪ, ਪਾਰਬ੍ਰਹਮ ਨੂਰ ਅਲਾਹੀਆ। ਜੋ ਮੇਟਣਹਾਰਾ ਜ਼ਾਤ ਪਾਤ, ਦੀਨ ਮਜ਼੍ਹਬ ਪੰਧ ਮੁਕਾਈਆ। ਆਤਮ ਬ੍ਰਹਮ ਜਣਾਏ ਸਾਚੀ ਜ਼ਾਤ, ਦੂਜਾ ਨਜ਼ਰ ਕੋਇ ਨਾ ਆਈਆ। ਨਾਮ ਨਿਧਾਨਾ ਬਖ਼ਸ਼ੇ ਦਾਤ, ਵਸਤ ਅਗੰਮੀ ਆਪ ਵਰਤਾਈਆ। ਬਿਨ ਰਸਨਾ ਜਿਹਵਾ ਕਰੇ ਬਾਤ, ਬਾਤਨ ਪੜਦਾ ਦਏ ਖੁਲ੍ਹਾਈਆ। ਲਹਿਣਾ ਦੇਣਾ ਵੇਖੇ ਲੋਕਮਾਤ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਹਰਿ ਜੂ ਬਖ਼ਸ਼ੇ ਬੂੰਦ ਸਵਾਂਤ, ਅੰਮ੍ਰਿਤ ਰਸ ਰਸ ਚਖਾਈਆ। ਦੇਵੇ ਦਰਸ ਇਕ ਇਕਾਂਤ, ਇਕ ਇਕੱਲਾ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਪੂਰਾ ਹਰਿ ਸਾਹਿਬ ਸੁਆਮੀ, ਦੂਜਾ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦੀ ਅੰਤਰਜਾਮੀ, ਘਰ ਘਰ ਬੈਠਾ ਸੋਭਾ ਪਾਈਆ। ਨਿਰਗੁਣ ਧਾਰ ਸਦਾ ਨਿਹਕਾਮੀ, ਨਿਰਵੈਰ ਨੂਰ ਅਲਾਹੀਆ। ਸ਼ਬਦ ਅਗੰਮੀ ਜਿਸ ਦੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਅੰਮ੍ਰਿਤ ਰਸ ਸਰੋਵਰ ਬਖ਼ਸ਼ੇ ਠੰਢਾ ਪਾਣੀ, ਅੰਮਿਉਂ ਰਸ ਜਾਮ ਆਪ ਪਿਆਈਆ। ਚਾਰ ਜੁਗ ਦੇ ਸ਼ਾਸਤਰ ਜਿਸ ਦੀ ਕਥਾ ਕਹਾਣੀ, ਅੱਖਰ ਅੱਖਰ ਮਿਲ ਕੇ ਢੋਲਾ ਗਾਈਆ। ਸ਼ਾਹੋ ਭੂਪ ਉਹ ਸੁਲਤਾਨੀ, ਨੂਰ ਨੁਰਾਨਾ ਨੂਰ ਅਲਾਹੀਆ। ਜੋ ਭਗਤਾਂ ਉਤੇ ਕਰੇ ਮਿਹਰਵਾਨੀ, ਮਿਹਰਵਾਨ ਮਿਹਰ ਨਜ਼ਰ ਉਠਾਈਆ । ਪੰਧ ਮੁਕਾਵੇ ਚਾਰੇ ਖਾਣੀ, ਚਾਰੇ ਬਾਣੀ ਰੰਗ ਰੰਗਾਈਆ। ਮੰਜ਼ਲ ਦੇ ਕੇ ਇਕ ਰੂਹਾਨੀ, ਰੂਹ ਬੁਤ ਕਰੇ ਰੁਸ਼ਨਾਈਆ। ਸਚ ਦੁਆਰ ਚਰਨ ਕਵਲ ਦੇਵੇ ਮਾਣੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਪੂਰਾ ਆਦਿ ਜੁਗਾਦੀ ਏਕ, ਦੂਸਰਾ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਬਖ਼ਸ਼ਣਹਾਰਾ ਟੇਕ, ਟਿੱਕੇ ਧੂੜੀ ਖ਼ਾਕ ਖ਼ਾਕ ਰਮਾਈਆ। ਬੁੱਧੀ ਕਰਨਹਾਰਾ ਬਿਬੇਕ, ਦੁਰਮਤ ਮੈਲ ਧੁਆਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਗੁਆਈਆ। ਜਨਮ ਜਨਮ ਦੀ ਬਦਲ ਕੇ ਰੇਖ, ਕਰਮ ਕਰਮ ਦਾ ਡੇਰਾ ਢਾਹੀਆ। ਸਤਿ ਸਚ ਦਾ ਦੇ ਸੰਦੇਸ਼, ਸੁੱਤਿਆਂ ਲਏ ਉਠਾਈਆ। ਮਾਲਕ ਹੋ ਕੇ ਨਰ ਨਰੇਸ਼, ਨਰ ਨਰਾਇਣ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਸਦਾ ਸਦਾ ਦਾਤਾਰ, ਦੇਵਣਹਾਰ ਇਕ ਅਖਵਾਈਆ। ਪੂਰਨ ਗੁਰ ਲਏ ਅਵਤਾਰ, ਅਵਤਰੀ ਹੋ ਕੇ ਵੇਖ ਵਖਾਈਆ। ਜਨ ਭਗਤਾਂ ਅੰਤਰ ਪਾਵੇ ਸਾਰ, ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਵੇਖ ਵਖਾਈਆ। ਜਿਸ ਦਾ ਲਹਿਣਾ ਦੇਣਾ ਸਦਾ ਜੁਗ ਚਾਰ, ਚੌਕੜੀ ਆਪਣਾ ਰੰਗ ਰੰਗਾਈਆ। ਸੋ ਕਲਜੁਗ ਅੰਤਮ ਵੇਖੇ ਵੇਖਣਹਾਰ, ਬਿਨ ਨੈਣਾਂ ਨੈਣ ਉਠਾਈਆ । ਹਰਿ ਭਗਤ ਸੁਹੇਲੇ ਲਏ ਉਭਾਰ, ਫੜ ਬਾਹੋਂ ਆਪ ਜਗਾਈਆ। ਚਰਨ ਕਵਲ ਦੇ ਅਧਾਰ, ਧੂੜੀ ਖ਼ਾਕ ਖ਼ਾਕ ਰਮਾਈਆ। ਕਿਰਪਾ ਕਰੇ ਬਖ਼ਸ਼ਣਹਾਰ, ਬਖ਼ਸ਼ਿਸ਼ ਰਹਿਮਤ ਝੋਲੀ ਪਾਈਆ। ਭਗਤ ਸੁਹੇਲੇ ਬਣਾ ਕੇ ਮੀਤ ਮੁਰਾਰ, ਮਿਤਰ ਪਿਆਰਾ ਹੋ ਕੇ ਵੇਖ ਵਖਾਈਆ। ਲਹਿਣਾ ਦੇਣਾ ਪੂਰਾ ਕਰੇ ਪੁਰਖ ਨਾਰ, ਨਰ ਨਰਾਇਣ ਆਪਣੇ ਰੰਗ ਰੰਗਾਈਆ। ਭਗਤ ਵਛਲ ਬਣ ਗਿਰਧਾਰ, ਗਿਰਵਰ ਹੋ ਕੇ ਵੇਖ ਵਖਾਈਆ। ਸੋ ਭਗਤਨ ਮੀਤਾ ਆਦਿ ਜੁਗਾਦੀ ਠੰਡਾ ਠਾਰ, ਅਗਨੀ ਤਤ ਬੁਝਾਈਆ। ਗੁਰਮੁਖ ਗੁਰਸਿਖ ਹਰਿਜਨ ਫੜ ਫੜ ਲਏ ਤਾਰ , ਪਾਰ ਕਿਨਾਰਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਪੂਰਾ ਸਦਾ ਸਦਾ ਮਿਹਰਵਾਨਾ, ਮਿਹਰਵਾਨ ਇਕ ਅਖਵਾਈਆ। ਜੁਗ ਜੁਗ ਭਗਤਾਂ ਦੇਵੇ ਦਾਨਾ, ਨਾਮ ਨਿਧਾਨਾ ਝੋਲੀ ਪਾਈਆ। ਸਤਿ ਧਰਮ ਦਾ ਬਖ਼ਸ਼ ਨਿਸ਼ਾਨਾ, ਮਾਰਗ ਇਕੋ ਇਕ ਵਖਾਈਆ। ਭਾਗ ਲਗਾਏ ਕਾਇਆ ਮੰਦਰ ਹਕ ਮਕਾਨਾ, ਕਾਅਬਾ ਧੁਰ ਦਾ ਵੇਖ ਵਖਾਈਆ। ਮਿਹਰਵਾਨ ਮਹਿਬੂਬ ਹੋਏ ਮਿਹਰਵਾਨਾ, ਮਿਹਰ ਨਜ਼ਰ ਨਜ਼ਰ ਉਠਾਈਆ। ਹਰਿਜਨ ਮੇਲਾ ਮੇਲੇ ਵਿਚ ਜਹਾਨਾ, ਜਹਾਲਤ ਕੂੜੀ ਬਾਹਰ ਕਢਾਈਆ। ਸਾਚਾ ਬਖ਼ਸ਼ ਕੇ ਨਾਮ ਨਿਧਾਨਾ, ਨਿਰਗੁਣ ਧਾਰ ਦਏ ਸਮਝਾਈਆ। ਚਰਨ ਕਵਲ

ਕਰ ਪਰਨਾਮਾ, ਹਰਿਜਨ ਆਪਣੇ ਰੰਗ ਰੰਗਾਈਆ। ਸੋ ਸ਼ਾਹੋ ਭੂਪ ਸੁਲਤਾਨਾ, ਹਰਿ ਕਰਤਾ ਇਕ ਅਖਵਾਈਆ। ਜੋ ਭਗਤ ਸੁਹੇਲੇ ਕਰੇ ਪਰਵਾਨਾ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਦਾ ਸਦਾ ਸਦ ਬਖ਼ਸ਼ੇ ਚਰਨ ਧੂੜ ਇਸ਼ਨਾਨਾ, ਦੁਰਮਤ ਮੈਲ ਆਦਿ ਜੁਗਾਦੀ ਦਏ ਗੁਆਈਆ।

੧੨ ਸਾਵਣ ਸ਼ਹਿਨਸ਼ਾਹੀ ਸੰਮਤ ੧੧ ਸੁਰਿੰਦਰ ਸਿੰਘ ਕਰਨਾਲ ਵਾਲੇ ਦੇ ਨਵਿਤ
ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੈਂ ਨਿਗਾਹ ਮਾਰੀ ਉਤੇ ਗਗਨ, ਗਗਨੰਤਰ ਪਰੇ ਤਕਾਂ ਜੋਤ ਨੂਰ ਨੂਰ ਅਲਾਹੀਆ। ਜਿਸ ਦੇ ਪਿਆਰ ਵਿਚ ਸਤਿ ਸਰੂਪ ਹੋਈ ਮਗਨ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪ ਆਪਣਾ ਰੰਗ ਰੰਗਾਈਆ। ਜਾਂ ਨਿਗਾਹ ਮਾਰੀ ਭਗਤ ਸੁਹੇਲੇ ਮੇਰੇ ਉਤੇ ਦੀਪਕ ਜਗਣ, ਜੋਤੀ ਜਾਤੇ ਪੁਰਖ ਬਿਧਾਤੇ ਦਿਤੀ ਮਾਣ ਵਡਿਆਈਆ। ਮੇਰੀ ਖ਼ੁਸ਼ੀ ਵਿਚ ਬੁਝ ਗਈ ਅੰਤਰ ਅਗਨ, ਅੰਤਸ਼ਕਰਨ ਅੰਮਿਉਂ ਰਸ ਦਿਤਾ ਚੁਆਈਆ। ਮੇਰਾ ਤਨ ਵਜੂਦ ਮਾਟੀ ਖ਼ਾਕ ਪਵਿਤ੍ਰ ਹੋਇਆ ਬਦਨ, ਪਾਰਬ੍ਰਹਮ ਪਤਿਪਰਮੇਸ਼ਵਰ ਸਿਰ ਮੇਰੇ ਹੱਥ ਟਿਕਾਈਆ। ਨਰ ਨਰਾਇਣ ਨਿਰਾਕਾਰ ਨਿਰੰਕਾਰ ਮੇਲ ਮਿਲਿਆ ਇਕੋ ਸੱਜਣ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਹਰਿ ਕਰਤਾ ਧੁਰਦਰਗਾਹੀਆ। ਮੈਂ ਮੂਰਖ ਮੂੜ੍ਹ ਚਰਨ ਧੂੜ ਕੀਤਾ ਮਜਨ, ਦੁਰਮਤ ਮੈਲ ਨਵ ਸੱਤ ਲਈ ਧੁਆਈਆ। ਮੇਰੇ ਅੰਦਰ ਅਗੰਮੀ ਨਾਦ ਲਗੇ ਵਜਣ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਬਿਨ ਰਸਨਾ ਜਿਹਵਾ ਨਾਮ ਲੱਗੀ ਜਪਣ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਫੇਰ ਨਿਗਾਹ ਮਾਰੀ ਗੁਰਮੁਖ ਸੰਤ ਸੁਹੇਲੇ ਵੇਖੇ ਰਤਨ, ਅਮੋਲਕ ਹੀਰੇ ਸੋਭਾ ਪਾਈਆ। ਜਿਨ੍ਹਾਂ ਦਾ ਇਕੋ ਘਾਟ ਦੁਆਰਾ ਪਤਣ, ਦੂਜਾ ਤਟ ਕਿਨਾਰ ਨਾ ਕੋਇ ਰਖਾਈਆ। ਮੈਂ ਖ਼ੁਸ਼ੀਆਂ ਨਾਲ ਲੱਗੀ ਨਠਣ, ਦਿਵਸ ਰੈਣ ਭੱਜੀ ਵਾਹੋ ਦਾਹੀਆ। ਝਟ ਸਤਿਗੁਰ ਸ਼ਬਦ ਬਿਨ ਰਸਨ ਸੁਣਾਇਆ ਬਚਨ, ਧੁਰ ਸੰਦੇਸ਼ਾ ਇਕ ਜਣਾਈਆ। ਕਲਜੁਗ ਕਾਇਆ ਮਾਟੀ ਵੇਖ ਲੈ ਕੰਚਨ, ਅੰਤ ਰਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਵਿਚ ਹੋਈ ਖ਼ੁਸ਼ਹਾਲ, ਖ਼ੁਸ਼ੀ ਪ੍ਰਭ ਨੇ ਦਿਤੀ ਵਰਤਾਈਆ। ਹਰਿ ਭਗਤ ਸੁਹੇਲੇ ਧੁਰ ਦੇ ਤਕੇ ਲਾਲ, ਗੁਰ ਚੇਲੇ ਇਕੋ ਰੰਗ ਰੰਗਾਈਆ। ਸਤਿ ਸਚ ਧਰਮ ਦੀ ਵੇਖ ਧਰਮਸਾਲ, ਧਰਮ ਦੁਆਰਾ ਸੋਭਾ ਪਾਈਆ। ਜਿਥੇ ਜੋਤੀ ਜਾਤਾ ਵਸੇ ਪੁਰਖ ਅਕਾਲ, ਅਕਲ ਕਲਧਾਰੀ ਆਪਣਾ ਡੇਰਾ ਲਾਈਆ। ਜਿਸ ਦੇ ਹੁਕਮ ਵਿਚ ਮੇਰੇ ਉਤੇ ਫਿਰਦੇ ਕਾਲ ਮਹਾਕਾਲ, ਦਿਵਸ ਰੈਣ ਆਪਣਾ ਪੰਧ ਮੁਕਾਈਆ। ਉਹ ਵੇਖਣਹਾਰਾ ਦੀਨ ਦੁਨੀ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਭੇਵ ਚੁਕਾਈਆ। ਜੋ ਮੇਰੀ ਸੁਰਤ ਲਏ ਸੰਭਾਲ, ਸੰਬਲ ਦਾ ਮਾਲਕ ਨੂਰ ਅਲਾਹੀਆ। ਮੇਰਾ ਦੀਨਾ ਬੰਧਪ ਦੀਨ ਦਿਆਲ, ਦਇਆ ਨਿਧ ਠਾਕਰ ਇਕ ਅਖਵਾਈਆ। ਮੇਰੀ ਨੌ ਸੌ ਚੁਰਾਨਵੇ ਚੌਕੜੀ ਜੁਗ ਦੀ ਲੇਖੇ ਲਾਵੇ ਘਾਲ, ਘਾਇਲ ਹੋ ਕੇ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਗੁਰੂਆਂ ਪੂਰਾ ਕਰੇ ਸਵਾਲ, ਆਸਾ ਮਨਸਾ ਸਭ ਦੀ ਆਪਣੇ ਚਰਨ ਟਿਕਾਈਆ। ਮੈਨੂੰ ਕੂੜੀ ਕਿਰਿਆ

ਵਿਚੋਂ ਕਰੇ ਬਹਾਲ, ਮਾਇਆ ਮਮਤਾ ਮੋਹ ਦਾ ਡੇਰਾ ਢਾਹੀਆ। ਚਰਨ ਕਵਲ ਸਰੋਵਰ ਅੰਮ੍ਰਿਤ ਵਖਾਏ ਅਗੰਮਾ ਤਾਲ, ਜਿਸ ਦੀ ਜਲ ਥਲ ਮਹੀਅਲ ਵੰਡ ਨਾ ਕੋਇ ਵੰਡਾਈਆ। ਮੇਰੀ ਬੇਨੰਤੀ ਮੰਨੇ ਹੱਲ ਕਰੇ ਸਵਾਲ, ਸਿਰ ਸਿਰ ਮੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਹਸਦੀ, ਹਸਤੀ ਤਕਾਂ ਧੁਰਦਰਗਾਹੀਆ। ਬਿਨਾ ਕ਼ਦਮਾ ਤੋਂ ਨਸਦੀ, ਭੱਜਾਂ ਵਾਹੋ ਦਾਹੀਆ। ਮੇਰੀ ਆਸ਼ਾ ਭਰੀ ਜਸ ਦੀ, ਬਿਨ ਰਸਨਾ ਢੋਲੇ ਗਾਈਆ। ਜਿਸ ਰੈਣ ਮੇਟਣੀ ਅੰਧੇਰੀ ਮਸ ਦੀ, ਸਤਿਜੁਗ ਸਚ ਚੰਦ ਚਮਕਾਈਆ। ਮੈਂ ਭਗਤਾਂ ਫਿਰਾਂ ਦੱਸਦੀ, ਢੋਲੇ ਸੁਣਾਵਾਂ ਥਾਉਂ ਥਾਈਂਆ। ਮੇਰੇ ਸਾਹਿਬ ਦੀ ਮਹਿੰਮਾ ਅਕਥ ਦੀ, ਕਥਨੀ ਕਥ ਨਾ ਕੋਇ ਜਣਾਈਆ। ਜਿਸ ਖੇਲ ਮੁਕਾਉਣੀ ਕਲਜੁਗ ਕੂੜੇ ਰਥ ਦੀ, ਰਥਵਾਹੀ ਰਹਿਣ ਕੋਇ ਨਾ ਪਾਈਆ। ਕਲਜੁਗ ਜੀਵਾਂ ਆਸਾ ਪੂਰੀ ਹੋਣੀ ਸੀਆਂ ਸਾਢੇ ਤਿੰਨ ਹੱਥ ਦੀ, ਰਵਦਾਸ ਚਮਾਰਾ ਦਏ ਗਵਾਹੀਆ। ਕਲਾ ਵਰਤਣੀ ਪੁਰਖ ਸਮਰਥ ਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਵਡਿਆਈ ਰਹਿਣੀ ਨਹੀਂ ਤੀਰਥ ਅਠਸਠ ਦੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਆਸਾ ਪੂਰੀ ਹੋਣੀ ਮੰਦਰ ਮਸਜਿਦ ਸ਼ਿਵਦਵਾਲੇ ਮਠ ਦੀ, ਗੁਰੂਦੁਆਰ ਚਰਚਾਂ ਵੰਡ ਨਾ ਕੋਇ ਵੰਡਾਈਆ। ਮੈਂ ਪਰਮ ਪੁਰਖ ਪਰਮਾਤਮ ਚਰਨ ਕਵਲ ਢਠਦੀ, ਨਿਵ ਨਿਵ ਲਾਗਾਂ ਪਾਈਆ। ਮੇਰੇ ਉਤੇ ਵਡਿਆਈ ਬਖ਼ਸ਼ ਦੇਵੇ ਮਾਨਵ ਜ਼ਾਤੀ ਇਕੱਠ ਦੀ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਖੇਲ ਵਖਾ ਦੇ ਆਪਣੀ ਉਲਟੀ ਲਠ ਦੀ, ਜਗਤ ਜਹਾਨ ਦੇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਇਕ ਰਖਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਗਾਵਾਂ ਢੋਲੇ, ਬਿਨ ਰਸਨਾ ਜਿਹਵਾ ਦੋ ਜਹਾਨ ਸੁਣਾਈਆ। ਮੇਰੇ ਧਰਮ ਧਾਰ ਦੇ ਸੋਹਲੇ, ਦੀਨਾਂ ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਮੈਂ ਸੰਦੇਸ਼ਾ ਦੇਵਾਂ ਮੇਰਾ ਸੁਆਮੀ ਹਰ ਘਟ ਮੌਲੇ, ਮੌਲਾ ਰੂਪ ਨੂਰ ਅਲਾਹੀਆ। ਜਿਸ ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰੇ ਕਰਨੇ ਕੌਲੇ, ਵਾਅਦੇ ਪਿਛਲੇ ਵੇਖ ਵਖਾਈਆ। ਸੋ ਸਚ ਸੁਆਮੀ ਅੰਤਰਜਾਮੀ ਪੂਰਾ ਤੋਲ ਤੋਲੇ, ਕੰਡਾ ਨਾਮ ਤਰਾਜ਼ੂ ਇਕ ਉਠਾਈਆ। ਜਿਸ ਕਲਜੁਗ ਕੂੜੀ ਕਿਰਿਆ ਮੇਟਣੇ ਰੌਲੇ, ਰੌਲ ਪਾਂਧਾ ਸਮਝ ਕਿਛ ਨਾ ਆਈਆ। ਖ਼ੁਸ਼ੀ ਨਾਲ ਹਸ ਕੇ ਕਹੇ ਧੌਲੇ, ਧਰਨੀ ਧਰਤ ਨਾਲ ਵਡਿਆਈਆ। ਸਚ ਦੁਆਰ ਏਕੰਕਾਰ ਮੇਰੇ ਉਤੇ ਪੁਰਖ ਅਕਾਲਾ ਖੋਲ੍ਹੇ, ਖ਼ਾਲਕ ਖ਼ਲਕ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਵਿਚ ਹੋਈ ਮਸਤਾਨੀ, ਮਸਤੀ ਨਜ਼ਰ ਕਿਸੇ ਨਾ ਆਈਆ। ਮੇਰੀ ਆਸ਼ਾ ਅਗੰਮ ਪੁਰਾਣੀ, ਪੁਰਾਣ ਵੇਦ ਸਮਝ ਕਿਛ ਨਾ ਪਾਈਆ। ਮੇਰਾ ਲਹਿਣਾ ਦੇਣਾ ਲੇਖਾ ਦੋ ਜਹਾਨੀ, ਨਿਰਗੁਣ ਸਰਗੁਣ ਖੇਲ ਖਲਾਈਆ। ਮੇਰਾ ਮਾਲਕ ਖ਼ਾਲਕ ਇਕ ਨੁਰਾਨੀ, ਨੂਰ ਨੁਰਾਨਾ ਨੂਰ ਅਲਾਹੀਆ। ਜੋ ਮਿਹਰਵਾਨ ਮਹਿਬੂਬ ਮੇਰਾ ਬਣੇ ਬਾਨੀ, ਬਾਣ ਅਣਿਆਲਾ ਤੀਰ ਚਲਾਈਆ। ਜਿਸ ਦੀ ਮੰਜ਼ਲ ਇਕ ਰੁਹਾਨੀ, ਰੂਹ ਬੁਤ ਦਏ ਸਮਝਾਈਆ । ਉਹ ਮਾਲਕ ਖ਼ਾਲਕ ਆਲਮੇ ਜਾਬਦਾਨੀ, ਦੋ ਜਹਾਨੀ ਆਪਣਾ ਰੰਗ ਰੰਗਾਈਆ। ਜੋ ਮੇਰੀ ਮੰਜ਼ਲ ਕਰੇ ਆਸਾਨੀ, ਅਹਿਸਾਨ ਸਿਰ ਨਾ ਕੋਇ ਰਖਾਈਆ। ਕਲਜੁਗ ਕੂੜੀ ਕਿਰਿਆ ਮੇਟੇ ਤੁਗ਼ਿਆਨੀ, ਸ਼ਾਹ ਸੁਲਤਾਨ ਦਾ ਡੇਰਾ ਢਾਹੀਆ। ਸਤਿ ਧਰਮ ਦੀ ਮੈਨੂੰ ਦੇਵੇ ਨਿਸ਼ਾਨੀ, ਨਿਸ਼ਾਨੇ ਕਲਜੁਗ ਕੂੜ

ਬਦਲਾਈਆ। ਜਿਸ ਨੂੰ ਈਸਾ ਕਿਹਾ ਮੇਰਾ ਬਾਪ ਆਵੇ ਅਸਮਾਨੀ, ਇਸਮ ਆਜ਼ਮ ਇਕ ਦਰਸਾਈਆ। ਮੁਹੰਮਦ ਪੜ੍ਹ ਕੇ ਕਲਮਾ ਕਲਾਮੀ, ਕਾਇਨਾਤ ਰਿਹਾ ਦ੍ਰਿੜਾਈਆ। ਨਾਨਕ ਨਿਰਗੁਣ ਸਰਗੁਣ ਧਾਰ ਕੀਤੀ ਪਰਵਾਨੀ, ਪਰਮ ਪੁਰਖ ਭੇਵ ਚੁਕਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਮੇਰੇ ਉਤੇ ਕਰੇ ਮਿਹਰਵਾਨੀ, ਮਿਹਰਵਾਨ ਦਇਆ ਕਮਾਈਆ। ਜਨ ਭਗਤ ਸੁਹੇਲੇ ਸਤਿਗੁਰ ਸ਼ਬਦ ਕਰੇ ਪਹਿਚਾਨੀ, ਬੇਪਹਿਚਾਨ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਗਾਵਾਂ ਗੀਤ, ਢੋਲਾ ਇਕੋ ਗੋਬਿੰਦ ਮਾਹੀਆ। ਮੈਨੂੰ ਭਗਤ ਸੁਹੇਲੇ ਮਿਲ ਗਏ ਮੀਤ, ਮਿਤਰ ਪਿਆਰਾ ਇਕੋ ਧੁਰਦਰਗਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਦੀ ਬਦਲੇ ਨੀਤ, ਨੀਤੀਵਾਨ ਇਕ ਅਖਵਾਈਆ। ਜੋ ਹਰਿਜਨ ਵਸਿਆ ਸਦਾ ਚੀਤ, ਚਿਤ ਵਿਤ ਠਗੌਰੀ ਦਏ ਗੁਆਈਆ। ਜਿਸ ਝਗੜਾ ਮੇਟਣਾ ਮੰਦਰ ਮਸੀਤ, ਕਾਇਆ ਕਾਅਬੇ ਕਰੇ ਰੁਸ਼ਨਾਈਆ। ਮੈਂ ਤਕ ਕੇ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਸੀਸ ਨਿਵਾਈਆ। ਮੇਰੀ ਕਾਇਆ ਕਾਇਆ ਹੋਈ ਠਾਂਢੀ ਸੀਤ, ਅਗਨੀ ਤਤ ਤਤ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰਾ ਵਕ਼ਤ ਸੁਹੰਜਣਾ ਦਿਸਦਾ, ਪ੍ਰਭ ਸੋਹਣੀ ਦਏ ਵਡਿਆਈਆ। ਜੋ ਨਿਰਗੁਣ ਧਾਰ ਹੋ ਕੇ ਭਗਤਾਂ ਲੇਖੇ ਲਿਖਦਾ, ਜਗਤ ਕ਼ਲਮ ਸ਼ਾਹੀ ਨਾ ਕੋਇ ਚਤੁਰਾਈਆ। ਜਿਸ ਭਗਤ ਸੁਹੇਲਾ ਰੂਪ ਪਰਗਟਾਇਆ ਗੋਬਿੰਦ ਧਾਰ ਸਿਖ ਦਾ, ਸਤਿਗੁਰ ਆਪ ਰੰਗ ਰੰਗਾਈਆ। ਜਗਤ ਨੇਤਰ ਲੋਚਨ ਨੈਣ ਕਿਸੇ ਨਾ ਦਿਸਦਾ, ਜਗਤ ਅੱਖੀਆਂ ਨਜ਼ਰ ਕੋਇ ਨਾ ਆਈਆ। ਉਹ ਰੂਪ ਅਨੂਪਾ ਧਾਰ ਅਗੰਮੇ ਪਿਤ ਦਾ, ਪਤਿਪਰਮੇਸ਼ਵਰ ਹੋ ਕੇ ਹੋਏ ਸਹਾਈਆ। ਜੋ ਭਗਤਾਂ ਦੀ ਆਤਮ ਸੇਜਾ ਲਿਟਦਾ, ਸਚ ਸਿੰਘਾਸਣ ਡੇਰਾ ਲਾਈਆ। ਜਿਸ ਝਗੜਾ ਮਿਟਾਇਆ ਪੱਥਰ ਇੱਟ ਦਾ, ਪਾਹਨਾਂ ਕਰੀ ਸਫ਼ਾਈਆ। ਧਰਨੀ ਕਹੇ ਮੈਨੂੰ ਸਹਾਰਾ ਉਸੇ ਇਕ ਦਾ, ਜੋ ਏਕੰਕਾਰ ਨੂਰ ਅਲਾਹੀਆ। ਜਿਸ ਦੀ ਚਰਨ ਸਰਨ ਅਵਤਾਰ ਪੈਗ਼ੰਬਰ ਟਿਕਦਾ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਉਹ ਮੇਰਾ ਮਾਲਕ ਖ਼ਾਲਕ ਸੁਆਮੀ ਅੰਤਰਜਾਮੀ ਨਿਤ ਦਾ, ਨਵਿਤ ਆਪਣਾ ਹੁਕਮ ਸਮਝਾਈਆ। ਜੋ ਮੇਰਾ ਲਹਿਣਾ ਦੇਣਾ ਲੇਖਾ ਜਾਣੇ ਵਾਰ ਥਿਤ ਦਾ, ਘੜੀ ਪਲ ਆਪਣੇ ਰੰਗ ਰੰਗਾਈਆ। ਜਨ ਭਗਤਾਂ ਅੰਤਰ ਨਿਰੰਤਰ ਆਪਣੇ ਅੰਮ੍ਰਿਤ ਧਾਰ ਨਾਲ ਸਿੰਚ ਦਾ, ਅੰਮ੍ਰਿਤ ਮੇਘ ਆਪ ਬਰਸਾਈਆ। ਆਪਣਾ ਭੇਵ ਚੁਕਾਵੇ ਵਿਚ ਦਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਤਿਗੁਰ ਸ਼ਬਦ ਹੋ ਕੇ ਭਰਿਆ ਹੋਵੇ ਪ੍ਰੇਮ ਹਿਤ ਦਾ, ਹਿਤਕਾਰੀ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਖੇਲ ਖੇਲੇ ਅਗੰਮੇ ਪਿਤ ਦਾ, ਪਤਿਪਰਮੇਸ਼ਵਰ ਹੋ ਕੇ ਆਪਣਾ ਹੁਕਮ ਸਮਝਾਈਆ।