੨੪ ਸਾਵਣ ਸ਼ਹਿਨਸ਼ਾਹੀ ਸੰਮਤ ੧੧ ਅਰਜਨ ਸਿੰਘ ਦੇ ਗ੍ਰਹਿ ਪਿੰਡ ਸਲੀਮ ਪੁਰ ਜ਼ਿਲਾ ਕਪੂਰਥਲਾ
ਸਾਵਣ ਕਹੇ ਮੇਰਾ ਪਰਵਿਸ਼ਟਾ ਚਵੀ, ਚੌਬੀਸਾ ਹਰਿ ਜਗਦੀਸ਼ਾ ਦੇਵੇ ਮਾਣ ਵਡਿਆਈਆ। ਸਚ ਦੀ ਧਾਰ ਏਕੰਕਾਰ ਬ੍ਰਹਮਾ ਸੁਤ ਦੁਲਾਰੇ
ਗਵੀ, ਸੰਤ ਕੁਮਾਰ ਸੋਹਲਾ ਢੋਲਾ ਧੁਰਦਰਗਾਹੀਆ। ਮੇਰੀ ਯਾਦ ਵਿਚ ਪ੍ਰਭੂ ਦਾ ਦਰਸ ਪਾਇਆ ਰਵੀਦਾਸ ਰਵੀ, ਬਿਨ ਜਗਤ ਨੇਤਰ ਲੋਚਨ ਨੈਣਾਂ ਵੇਖ ਵਖਾਈਆ। ਮੇਰੀ ਆਸ਼ਾ ਵਿਚ ਖੇਲ ਕੀਤਾ ਬਵੰਜਾ ਕਵੀ, ਗੋਬਿੰਦ ਧਾਰ ਧਾਰ ਵਡਿਆਈਆ । ਮੈਂ ਭੇਵ ਅਭੇਦਾ ਖੋਲ੍ਹਾਂ ਖ਼ਬਰ ਦੱਸਾਂ ਇਕ ਨਵੀਂ, ਨਵ ਸੱਤ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਾਵਣ ਕਹੇ ਮੇਰਾ ਦਿਵਸ ਦਿਹਾੜਾ ਚੰਗਾ, ਚਾਰੋਂ ਕੁੰਟ ਖ਼ੁਸ਼ੀ ਬਣਾਈਆ। ਮੇਰੀ ਅੰਮ੍ਰਿਤ ਧਾਰ ਤਕੇ ਗੰਗਾ, ਜਮਨਾ ਸੁਰਸਤੀ ਗੋਦਾਵਰੀ ਨਾਲ ਮਿਲਾਈਆ। ਮੇਰਾ ਭੇਵ ਅਭੇਦਾ ਖੋਲ੍ਹੇ ਸੂਰਾ ਸਰਬੰਗਾ, ਹਰਿ ਕਰਤਾ ਧੁਰਦਰਗਾਹੀਆ। ਮੇਰਾ ਆਦਿ ਜੁਗਾਦੀ ਪਿਛਲਾ ਪੰਧ ਰਿਹਾ ਨਾ ਲੰਬਾ, ਲਮਹ ਲਮਹ ਪ੍ਰਭ ਦੇ ਲੇਖੇ ਲਾਈਆ। ਮੇਰੇ ਅੰਤਸ਼ਕਰਨ ਨਿਝਰ ਧਾਰੋਂ ਆਏ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਮੇਰਾ ਪਰਕਾਸ਼ ਬਿਨਾ ਸੂਰੀਆ ਚੰਦਾ, ਜੋਤੀ ਜਾਤਾ ਦਏ ਚਮਕਾਈਆ। ਮੈਂ ਦੀਨ ਦੁਨੀ ਜਗਤ ਜਹਾਨ ਦੀ ਮੰਜ਼ਲ ਲੰਘਾ, ਪਾਂਧੀ ਹੋ ਕੇ ਪੰਧ ਮੁਕਾਈਆ। ਮੈਂ ਦਰਸ਼ਨ ਪਾਵਾਂ ਸ਼ਾਹੋ ਭੂਪ ਸੂਰਾ ਸਰਬੰਗਾ, ਪੁਰਖ ਅਬਿਨਾਸ਼ੀ ਘਟ ਨਿਵਾਸੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਸਾਵਣ ਕਹੇ ਮੇਰਾ ਖੇਲ ਵੇਖੋ ਚੌਬੀਸਾ, ਚਾਰੋਂ ਕੁੰਟ ਧਿਆਨ ਲਗਾਈਆ। ਮੇਰਾ ਲਹਿਣਾ ਦੇਣਾ ਬਿਨ ਜਗਤ ਧਾਰ ਹਦੀਸਾ, ਸ਼ਰਅ ਵੰਡ ਨਾ ਕੋਇ ਵੰਡਾਈਆ। ਮੇਰਾ ਰੰਗ ਕੂੜੀ ਕਿਰਿਆ ਕਲਜੁਗ ਨਹੀਂ ਉਨੀਸਾ, ਇਕ ਨੌ ਸੰਗ ਨਾ ਕੋਇ ਬਣਾਈਆ। ਮੈਂ ਭੇਵ ਅਭੇਦਾ ਖੋਲ੍ਹਾਂ ਰਾਗ ਛਤੀਸਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਾਵਣ ਕਹੇ ਸਚ ਦਾ ਮਾਲਕ ਏਕੰਕਾਰਾ ਇਕ ਗੋਬਿੰਦ, ਗੋਬਿੰਦ ਗੋਬਿੰਦ ਗੋਬਿੰਦ ਧਾਰ ਸਮਾਈਆ । ਮੇਰੀ ਆਦਿ ਜੁਗਾਦੀ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਰਹਿਣ ਕੋਇ ਨਾ ਪਾਈਆ। ਮੇਰਾ ਮਾਲਕ ਖ਼ਾਲਕ ਸੁਆਮੀ ਹੋਏ ਗੁਣੀ ਗਹਿੰਦ, ਗਹਿਰ ਗੰਭੀਰ ਬੇਨਜ਼ੀਰ ਗਵਰ ਇਕੋ ਨਜ਼ਰੀ ਆਈਆ। ਆਦਿ ਜੁਗਾਦੀ ਜੁਗ ਚੌਕੜੀ ਲੱਖ ਚੁਰਾਸੀ ਨਿਰਗੁਣ ਸਰਗੁਣ ਧਾਰ ਜਿਸ ਦੀ ਬਿੰਦ, ਚਾਰੇ ਖਾਣੀ ਸੋਭਾ ਪਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਮਿਹਰਵਾਨਾ ਬਣ ਬਖ਼ਸ਼ਿੰਦ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਮੇਟੇ ਚਿੰਦ, ਮਿਹਰਵਾਨ ਸਿਰ ਮੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ । ਸਾਵਣ ਕਹੇ ਮੇਰਾ ਪਰਦਾ ਚੁਕਿਆ ਅੰਤਸ਼ਕਰਨ, ਭੇਵ ਅਭੇਦ ਦਿਤਾ ਜਣਾਈਆ। ਸਚ ਸੁਆਮੀ ਤਕੀ ਅਗੰਮੀ ਸਰਨ, ਸਰਨਗਤ ਇਕ ਰਖਾਈਆ। ਮੇਰਾ ਖੁਲ੍ਹਿਆ ਹਰਨ ਫਰਨ, ਬਿਨ ਨੈਣਾ ਨੇਤਰ ਹੋਈ ਰੁਸ਼ਨਾਈਆ। ਮੈਂ ਬਿਨ ਅੱਖਰਾਂ ਲੱਗਾ ਪੜ੍ਹਨ, ਬਿਨ ਹਰਫ਼ ਹਰੂਫ਼ ਪੜ੍ਹਾਈਆ। ਬਿਨ ਕ਼ਦਮਾਂ ਮੰਜ਼ਲ ਲੱਗਾ ਚੜ੍ਹਨ, ਪੌੜੀ ਡੰਡਾ ਨਜ਼ਰ ਕੋਇ ਨਾ ਆਈਆ। ਮੇਰਾ ਲਹਿਣਾ ਦੇਣਾ ਬਿਨ ਸੀਸ ਧੜਨ, ਤਨ ਵਜੂਦ ਨਾ ਕੋਇ ਰਖਾਈਆ। ਮੈਂ ਸਚ ਦੁਆਰ ਲੱਗਾ ਵੜਨ, ਜਗਤ ਦਰਵਾਜ਼ਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਚਵੀ ਸਾਵਣ ਕਹੇ ਮੈਂ ਸੁਣਾਵਾਂ ਅਗੰਮ ਸਲੋਕ, ਸੋਹਲਾ ਧਰਮ ਧਾਰ ਦ੍ਰਿੜਾਈਆ। ਮੈਂ ਨਿਗਾਹ ਮਾਰੀ ਚੌਦਾਂ ਲੋਕ, ਪਰਲੋਕ
ਭੇਵ ਰਿਹਾ ਨਾ ਰਾਈਆ। ਵਿਸ਼ਨ ਬ੍ਰਹਮਾ ਸ਼ਿਵ ਅਵਤਾਰ ਪੈਗ਼ੰਬਰ ਗੁਰ ਸੰਦੇਸ਼ੇ ਦੇਂਦੇ ਕੋਟੀ ਕੋਟ, ਕੋਟਨ ਕੋਟ ਰਹੇ ਜਣਾਈਆ । ਸਤਿਗੁਰ ਸ਼ਬਦ ਸ਼ਬਦ ਨਗਾਰੇ ਲਾਵੇ ਚੋਟ, ਚੋਟੀ ਚੜ੍ਹ ਕੇ ਧੁਰ ਦਾ ਮਾਹੀਆ। ਜਿਸ ਦਾ ਮੇਲਾ ਨਾਲ ਨਿਰਗੁਣ ਧਾਰ ਜੋਤ, ਜੋਤੀ ਜਾਤਾ ਵੇਖ ਵਖਾਈਆ। ਸੋ ਸੁਆਮੀ ਅੰਤਰਜਾਮੀ ਏਕੰਕਾਰਾ ਇਕੋ ਬਹੁਤ, ਦੋ ਜਹਾਨਾਂ ਸ੍ਰੀ ਭਗਵਾਨਾ ਨਜ਼ਰੀ ਆਈਆ। ਜਿਸ ਦੀ ਆਤਮ ਧਾਰ ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਗੋਤ, ਦੂਸਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਾਵਣ ਕਹੇ ਮੇਰਾ ਵਕ਼ਤ ਸੁਹੰਜਣਾ ਲੋਕਮਾਤੀ, ਮਿਹਰਵਾਨ ਦਏ ਵਡਿਆਈਆ। ਮੇਰੀ ਭਿੰਨੜੀ ਰੈਣ ਖ਼ੁਸ਼ੀਆਂ ਵਾਲੀ ਰਾਤੀ, ਰੁਤੜੀ ਭਗਤਾਂ ਨਾਲ ਮਹਿਕਾਈਆ। ਮੈਂ ਪ੍ਰਭੂ ਦਾ ਖੇਲ ਤਕਾਂ ਬਹੁ ਭਾਂਤੀ, ਬਹੁ ਬਿਧ ਆਪਣਾ ਰੰਗ ਰੰਗਾਈਆ। ਰੂਪ ਅਨੂਪਾ ਵੇਖਾਂ ਕਮਲਾਪਾਤੀ, ਪਤਿਪਰਮੇਸ਼ਵਰ ਰਿਹਾ ਦ੍ਰਿੜਾਈਆ। ਬਿਨ ਨੇਤਰ ਨੈਣਾਂ ਮਾਰਾਂ ਝਾਤੀ, ਬਿਨ ਅੱਖੀਆਂ ਅੱਖ ਉਠਾਈਆ। ਸਚ ਧਰਮ ਦੀ ਦਿਸੇ ਨਾ ਕੋਇ ਪਰਭਾਤੀ, ਪ੍ਰਭੂ ਰੰਗ ਨਾ ਕੋਇ ਸਮਾਈਆ। ਨਵ ਸੱਤ ਦੀਪਕ ਦਿਸੇ ਨਾ ਕੋਇ ਜੋਤੀ ਜਾਤੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਸਾਵਣ ਕਹੇ ਮੇਰਾ ਪੁਰਖ ਅਕਾਲਾ ਧੁਰ ਦਾ ਸੰਗੀ, ਸਗਲਾ ਸੰਗ ਨਿਭਾਈਆ। ਜਿਸ ਦੀ ਅਵਤਾਰ ਪੈਗ਼ੰਬਰਾਂ ਗੁਰੂਆਂ ਮੰਗ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਜੋ ਸਾਹਿਬ ਸੁਹੇਲਾ ਇਕ ਇਕੇਲਾ ਜਨ ਭਗਤਾਂ ਲਾਏ ਅੰਗੀ, ਅੰਗੀਕਾਰ ਇਕ ਅਖਵਾਈਆ। ਪੁਸ਼ਤ ਪਨਾਹ ਪਿਠ ਹੋਣ ਨਾ ਦੇਵੇ ਨੰਗੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਦੇ ਪਿਆਰ ਵਿਚ ਜੁਗ ਚੌਕੜੀ ਲੰਘੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜਿਆ ਵਾਹੋ ਦਾਹੀਆ। ਉਹ ਸਾਹਿਬ ਸੁਲਤਾਨਾ ਨੌਜਵਾਨਾ ਸੂਰਾ ਸਰਬੰਗੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਜਿਸ ਦੀ ਸਤਿਗੁਰ ਸ਼ਬਦ ਨਾਲ ਸੰਧੀ, ਲੇਖਾ ਲਿਖਿਆ ਧੁਰਦਰਗਾਹੀਆ। ਉਹ ਕਲਜੁਗ ਅੰਤ ਦੀਨ ਦੁਨੀ ਮੇਟੇ ਸ਼ਰਅ ਪਾਬੰਦੀ, ਮਜ਼੍ਹਬੀ ਵੰਡ ਨਾ ਕੋਇ ਰਖਾਈਆ। ਲਹਿਣਾ ਦੇਣਾ ਜਾਣੇ ਪ੍ਰਕਿਰਤੀ ਪੰਝੀ, ਪੰਚਮ ਤਤ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਾਵਣ ਕਹੇ ਮੇਰਾ ਸਾਹਿਬ ਸਤਿਗੁਰ ਠੰਢਾ, ਪੁਰਖ ਅਕਾਲਾ ਨਜ਼ਰੀ ਆਈਆ। ਜਿਸ ਨੇ ਜੁਗ ਚੌਕੜੀ ਪਾਈਆਂ ਵੰਡਾਂ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਵੰਡ ਵੰਡਾਈਆ। ਸੋ ਕਲਜੁਗ ਅੰਤ ਭਗਵੰਤ ਸਦੀ ਸਦੀਵੀ ਵੇਖਣਹਾਰਾ ਕੰਢਾ, ਧਰਨੀ ਧਰਤ ਧਵਲ ਧੌਲ ਖੋਜੇ ਚਾਈਂ ਚਾਈਂਆ। ਜਿਸ ਦਾ ਸਤਿਗੁਰ ਸ਼ਬਦ ਹੁਕਮ ਫੇਰੇ ਵਿਚ ਬ੍ਰਹਿਮੰਡਾ, ਬ੍ਰਹਿਮਾਂਡ ਆਪਣਾ ਹੁਕਮ ਵਰਤਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਜੇਰਜ ਅੰਡਾ, ਉਤਭੁਜ ਸੇਤਜ ਆਪਣਾ ਖੇਲ ਖਲਾਈਆ। ਉਹ ਸ਼ਾਹੋ ਭੂਪ ਸ਼ਹਿਨਸ਼ਾਹ ਸੂਰਾ ਸਰਬੰਗਾ, ਹਰਿ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਾਵਣ ਕਹੇ ਮੇਰਾ ਸਤਿਗੁਰ ਪੁਰਖ ਸੁਆਮੀ, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਜੁਗਾਦੀ ਅੰਤਰਜਾਮੀ, ਦੋ ਜਹਾਨਾਂ ਵੇਖੇ ਥਾਉਂ ਥਾਈਂਆ। ਜੋ ਨਿਰਗੁਣ ਧਾਰ ਸਚਖੰਡ ਨਿਵਾਸੀ ਸਦਾ ਨਿਹਕਾਮੀ, ਨਿਹਚਲ ਆਪਣਾ ਆਸਣ ਲਾਈਆ। ਜੁਗ ਚੌਕੜੀ ਜਿਸ ਦੀ ਸਾਰੇ ਕਟਦੇ ਰਹੇ ਗ਼ੁਲਾਮੀ,
ਹੁਕਮੇ ਅੰਦਰ ਹੁਕਮੀ ਸੇਵ ਕਮਾਈਆ। ਉਹ ਸ਼ਾਹੋ ਭੂਪ ਸੁਲਤਾਨੀ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਨੇ ਪੈਗ਼ੰਬਰਾਂ ਦਿਤੇ ਪੈਗ਼ਾਮੀ, ਧੁਰ ਕਲਮਾ ਨਾਮ ਦ੍ਰਿੜਾਈਆ। ਉਹ ਖੇਲੇ ਖੇਲ ਜਗਤ ਜਹਾਨ ਤਮਾਮੀ, ਤਮਅ ਆਪਣੀ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਸਾਵਣ ਕਹੇ ਮੇਰਾ ਸਤਿਗੁਰੂ ਕਰੇ ਗ੍ਰਹਿ ਸੁਹੰਜਣਾ, ਸੋਹਣੀ ਬਣਤ ਬਣਾਈਆ। ਦੀਨ ਦਿਆਲ ਬਣ ਦਰਦ ਦੁਖ ਭੈ ਭੰਜਣਾ, ਭਵ ਸਾਗਰ ਵੇਖ ਵਖਾਈਆ। ਨੇਤਰ ਨਾਮ ਨਿਧਾਨ ਪਾਵੇ ਅੰਜਣਾ, ਦੁਰਮਤ ਮੈਲ ਅੰਤਰ ਨਿਰੰਤਰ ਬਾਹਰ ਕਢਾਈਆ। ਘਰ ਸੁਆਮੀ ਠਾਕਰ ਬਣੇ ਸੱਜਣਾ, ਮੇਲ ਮਿਲਾਏ ਸਹਿਜ ਸੁਭਾਈਆ। ਜਿਸ ਏਥੇ ਉਥੇ ਪੜਦਾ ਦੋ ਜਹਾਨਾਂ ਕਜਣਾ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਜਿਸ ਲੇਖੇ ਲਾਉਣਾ ਆਅਲਾ ਅਦਨਾ, ਰਾਓ ਰੰਕਾਂ ਇਕੋ ਰੰਗ ਰੰਗਾਈਆ। ਉਹ ਗੋਪਾਲ ਧਾਰ ਮੂਰਤ ਮਦਨਾ, ਮਧਸੂਦਨ ਇਕ ਅਖਵਾਈਆ। ਜਿਸ ਸ਼ਰਅ ਦੇ ਤੋੜਨੇ ਬੰਧਨਾ, ਬੰਦਗੀ ਇਕੋ ਇਕ ਦ੍ਰਿੜਾਈਆ। ਜਿਸ ਦਾ ਨਿਰਗੁਣ ਧਾਰ ਦੀਪਕ ਜੋਤੀ ਜਗਣਾ, ਚਾਰ ਕੁੰਟ ਕਰੇ ਰੁਸ਼ਨਾਈਆ। ਜਿਸ ਦਾ ਨਾਮ ਡੰਕਾ ਡੌਰੂ ਵਜਣਾ, ਜ਼ਿਮੀਂ ਅਸਮਾਨ ਕਰੇ ਸ਼ਨਵਾਈਆ। ਉਹ ਮਾਲਕ ਖ਼ਾਲਕ ਸੁਆਮੀ ਸਭਨਾ, ਧਰਨੀ ਧਰਤ ਧੌਲ ਜਿਸ ਨੂੰ ਸੀਸ ਨਿਵਾਈਆ। ਜਿਸ ਨੇ ਕਲਜੁਗ ਕੂੜ ਕਿਰਿਆ ਹਰ ਹਿਰਦੇ ਵਿਚੋਂ ਕਢਣਾ, ਕੂੜੀ ਕਿਰਿਆ ਕਰੇ ਸਫ਼ਾਈਆ। ਸੁਰਤੀ ਸ਼ਬਦ ਧਾਰ ਕਰਾਉਣਾ ਮਜਨਾ, ਧੂੜੀ ਬਿਨ ਚਰਨ ਖ਼ਾਕ ਰਮਾਈਆ। ਸਤਿ ਸਤਿ ਦਏ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਵਡਿਆਈਆ। ਸਾਵਣ ਕਹੇ ਮੇਰੀ ਨਮੋਂ ਨਮੋਂ ਨਮਸਤੇ, ਨਿਰਗੁਣ ਧਾਰ ਸੀਸ ਨਿਵਾਈਆ। ਮੈਂ ਸ਼ਬਦ ਸੰਦੇਸ਼ੇ ਸੁਣੇ ਹਸਦੇ ਹਸਦੇ, ਹਸਤੀ ਧੁਰ ਦੀ ਦਿਤੀ ਦ੍ਰਿੜਾਈਆ। ਮੈਂ ਚਾਰ ਜੁਗ ਦੇ ਮਾਰਗ ਵੇਖੇ ਰਸਤੇ, ਦੀਨਾਂ ਮਜ਼੍ਹਬਾਂ ਖੋਜ ਖੁਜਾਈਆ। ਗ੍ਰੰਥ ਸ਼ਾਸਤਰ ਵੇਖੇ ਬਸਤੇ, ਨਾਮ ਕਲਮਿਆਂ ਨਾਲ ਪੜ੍ਹਾਈਆ। ਅੱਖਰ ਅੱਖਰ ਤਕੇ ਭਰੇ ਜਸ ਦੇ, ਸਿਫ਼ਤਾਂ ਨਾਲ ਸਿਫ਼ਤ ਸਲਾਹੀਆ। ਸਚ ਭੰਡਾਰੇ ਵੇਖੇ ਰਸ ਦੇ, ਅੰਮ੍ਰਿਤ ਰਸ ਨਾਮ ਜਣਾਈਆ। ਅਗੇ ਖੇਲ ਵੇਖਣੇ ਉਸ ਅਲਖ ਦੇ, ਜੋ ਅਲਖ ਅਗੋਚਰ ਆਪਣਾ ਹੁਕਮ ਵਰਤਾਈਆ। ਜਿਸ ਦੇ ਨੂਰ ਜ਼ਹੂਰ ਹੋਣੇ ਪ੍ਰਤਖ ਦੇ, ਪਾਰਬ੍ਰਹਮ ਪ੍ਰਭ ਆਪਣਾ ਪੜਦਾ ਲਾਹੀਆ। ਜਨ ਭਗਤਾਂ ਪਿਆਰ ਰਹਿਣ ਨਹੀਂ ਦੇਣੇ ਅੱਖ ਦੇ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਦਰਸ਼ਨ ਦੇਵੇ ਸਾਖਿਆਤ ਪ੍ਰਤਖ ਦੇ, ਸਨੁਮੁਖ ਹੋ ਕੇ ਸੋਭਾ ਪਾਈਆ। ਸਾਵਣ ਕਹੇ ਮੇਰੇ ਵਿਚਾਰ ਬਿਨ ਕ਼ਦਮਾਂ ਤੋਂ ਨਸਦੇ, ਭੱਜਣ ਵਾਹੋ ਦਾਹੀਆ। ਸਚ ਸੁਆਮੀ ਚਰਨਾਂ ਢਠਦੇ, ਅਠਸਠ ਦਾ ਡੇਰਾ ਢਾਹੀਆ। ਜਿਸ ਖੇਲ ਖਿਲਾਉਣੀ ਉਲਟੀ ਲਠ ਦੇ, ਗੇੜਾ ਦੀਨ ਦੁਨੀ ਜਣਾਈਆ। ਜਿਸ ਭੇਵ ਚੁਕਾਉਣੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਦੇ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਮੇਲ ਮਿਲਾਉਣੇ ਇਕੱਠ ਦੇ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਰੰਗ ਰੰਗਾਈਆ। ਸਾਵਣ ਕਹੇ ਜਨ ਭਗਤੋ ਮੇਰੀ ਧਰਮ ਧਾਰ ਦੀ ਸਿਖਿਆ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਸਤਿਗੁਰ ਸ਼ਬਦ ਪਾਵਣਹਾਰਾ ਭਿਖਿਆ, ਵਸਤ ਨਾਮ ਅਤੋਟ ਅਤੁਟ ਵਰਤਾਈਆ। ਜਿਸ ਆਦਿ ਜੁਗਾਦੀ ਬਿਨ ਅੱਖਰਾਂ ਲੇਖਾ ਲਿਖਿਆ, ਕ਼ਲਮ ਸ਼ਾਹੀ ਵੰਡ ਨਾ ਕੋਇ ਵੰਡਾਈਆ। ਸੋ ਸਾਹਿਬ ਸੁਆਮੀ ਨਿਜ ਨੇਤਰ
ਲੋਚਨ ਦਿਸਿਆ, ਨੈਣ ਕਰੇ ਰੁਸ਼ਨਾਈਆ। ਜਨ ਭਗਤਾਂ ਬਣੇ ਮਾਤ ਪਿਤਿਆ, ਪਤਿਪਰਮੇਸ਼ਵਰ ਆਪਣੀ ਗੋਦ ਟਿਕਾਈਆ। ਇਥੇ ਉਥੇ ਸਚਖੰਡ ਨਿਵਾਸੀ ਕਰੇ ਹਿਤਿਆ, ਹਿਤਕਾਰੀ ਹੋ ਕੇ ਖੋਜ ਖੁਜਾਈਆ। ਜਿਸ ਦਾ ਖੇਲ ਸਦਾ ਨਿਤ ਨਵਿਤਿਆ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜਿਸ ਦੀ ਸਭ ਤੋਂ ਉੱਤਮ ਸ੍ਰੇਸ਼ਟ ਹੋਵੇ ਅਗੰਮੀ ਥਿਤਿਆ, ਜਗਤ ਘੜੀ ਪਲ ਵੰਡ ਨਾ ਕੋਇ ਵੰਡਾਈਆ। ਉਸ ਦਾ ਰੂਪ ਸਦਾ ਸਦਾ ਅਨਡਿਠਿਆ, ਅਨਡਿਠ ਆਪਣੀ ਕਾਰ ਭੁਗਤਾਈਆ। ਜਿਸ ਦਾ ਨਾਮ ਨਿਧਾਨ ਦੋ ਜਹਾਨ ਕਦੇ ਨਾ ਮਿਟਿਆ, ਮੇਟਣਹਾਰਾ ਖ਼ਲਕ ਖ਼ੁਦਾਈਆ। ਜਿਸ ਦਾ ਸੱਸੇ ਉਤੇ ਹੋੜਾ ਹਾਹੇ ਉਤੇ ਲਾਉਣਾ ਟਿਪਿਆ, ਟੀਕਾ ਟਿਪਣੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਸਾਵਣ ਕਹੇ ਜਨ ਭਗਤੋ ਮੇਰੀ ਅੰਤਰ ਨਿਰੰਤਰ ਅਰਦਾਸ, ਬੇਨੰਤੀ ਪ੍ਰਭੂ ਸਰਨ ਸਰਨਾਈਆ । ਪੁਰਖ ਅਕਾਲੇ ਦੀਨ ਦਿਆਲੇ ਸਦ ਵਸਣਾ ਭਗਤਾਂ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਭੇਵ ਚੁਕਾਉਣਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਭੇਵ ਰਹੇ ਨਾ ਰਾਈਆ। ਨਾਮ ਸਮਾਉਣਾ ਸਵਾਸ ਸਵਾਸ, ਰਸਨਾ ਜਿਹਵਾ ਆਪਣਾ ਰੰਗ ਰੰਗਾਈਆ। ਨਿਰਗੁਣ ਜੋਤ ਕਾਇਆ ਅੰਦਰ ਮੰਦਰ ਕਰਨਾ ਪ੍ਰਕਾਸ਼, ਨਵ ਦੁਆਰ ਦਾ ਡੇਰਾ ਢਾਹੀਆ। ਅੰਮ੍ਰਿਤ ਬੂੰਦ ਦੇਣੀ ਸਵਾਂਤ, ਨਾਭੀ ਕਵਲ ਨਿਝਰ ਝਿਰਨਿਉਂ ਆਪ ਝਿਰਾਈਆ। ਸਚ ਪ੍ਰੀਤੀ ਚਰਨ ਕਵਲ ਬਖ਼ਸ਼ਣੀ ਦਾਤ, ਦਾਤੇ ਦਾਨੀ ਵਸਤ ਅਮੋਲਕ ਆਪ ਵਰਤਾਈਆ। ਜਨ ਭਗਤਾਂ ਸਚ ਦੁਆਰ ਏਕੰਕਾਰ ਦਰਗਾਹ ਸਾਚੀ ਸਚਖੰਡ ਲੇਖੇ ਲਾਉਂਣੀ ਅੱਜ ਦੀ ਰਾਤ, ਰੁਤੜੀ ਆਪਣੇ ਰੰਗ ਰੰਗਾਈਆ। ਸਾਵਣ ਕਹੇ ਮੇਰਾ ਪਰਵਿਸ਼ਟਾ ਚਵੀ ਵਿਚ ਲੋਕਮਾਤ, ਚੌਬੀਸੇ ਤੇਰੀ ਸਰਨ ਸਰਨ ਸਰਨਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਜਨ ਭਗਤਾਂ ਤੁੱਟੇ ਕਦੇ ਨਾ ਨਾਤ, ਨਾਤਾ ਵਿਧਾਤਾ ਆਪਣਾ ਲੈਣਾ ਜੁੜਾਈਆ। ਅੰਤ ਕੰਤ ਭਗਵੰਤ ਪੁਛਣੀ ਵਾਤ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸ਼ਬਦ ਅਨਾਦੀ ਆਤਮ ਧਾਰ ਵੇਖਣੀ ਆਪਣੀ ਜ਼ਾਤ, ਅਜ਼ਾਤੀ ਰੂਪ ਰਹਿਣ ਕੋਇ ਨਾ ਪਾਈਆ।
੨੫ ਸਾਵਣ ਸ਼ਹਿਨਸ਼ਾਹੀ ਸੰਮਤ ੧੧ ਪਿੰਡ
ਧਰਨੀ ਕਹੇ ਪ੍ਰਭੂ ਮੇਰਾ ਰਸ ਹੋ ਗਿਆ ਕੌੜਾ, ਅੰਮ੍ਰਿਤ ਅੰਮਿਉਂ ਰਸ ਨਾ ਕੋਇ ਚੁਆਈਆ। ਧਰਮ ਦੀ ਧਾਰ ਮਾਰਗ ਹੋ ਗਿਆ ਸੌੜਾ, ਸਚ ਸੁਆਮੀ ਅੰਤਰਜਾਮੀ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਹਕ ਹਕ਼ੀਕ਼ਤ ਨਜ਼ਰ ਆਏ ਕਿਸੇ ਨਾ ਪੌੜਾ, ਕ਼ਦੀਮ ਦੇ ਮਾਲਕ ਕ਼ਦਮ ਸਕੇ ਨਾ ਕੋਇ ਟਿਕਾਈਆ। ਪੁਰਖ ਅਕਾਲੇ ਦੀਨ ਦਿਆਲੇ ਮੈਨੂੰ ਅੰਤਮ ਤੇਰੀ ਲੋੜਾ, ਦੋ ਜਹਾਨ ਸ੍ਰੀ ਭਗਵਾਨ ਤੇਰੀ ਓਟ ਤਕਾਈਆ। ਕਿਰਪਾ ਕਰ ਦੇ ਮਿਹਰਵਾਨ ਮਹਿਬੂਬ ਮੇਰੇ ਬ੍ਰਾਹਮਣ ਗੌੜਾ, ਗ਼ਰੀਬ ਨਿਮਾਣੇ ਹੋ ਕੇ ਮੰਗ ਮੰਗਾਈਆ । ਸਚਖੰਡ ਨਿਵਾਸੀ ਨਿਰਗੁਣ ਧਾਰ ਆ ਦੌੜਾ, ਪੁਰੀ ਲੋਅ ਬ੍ਰਹਿਮੰਡ ਖੰਡ ਪੰਧ ਮੁਕਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੇਰੇ ਸ਼ਬਦੀ ਘੋੜ ਦਾ ਮੇਰੇ ਉਤੇ ਵੱਜਾ ਪੌੜਾ, ਪਾਰਬ੍ਰਹਮ ਆਪਣਾ ਖੇਲ ਦੇਣਾ
ਖਲਾਈਆ। ਮੈਂ ਬਿਨ ਨੇਤਰ ਲੋਚਨ ਨੈਣ ਤੇਰਾ ਦਰਸ਼ਨ ਲੋੜਾ, ਲੁੜੀਂਦੇ ਸਾਜਣ ਦੇਣੀ ਮਾਣ ਵਡਿਆਈਆ। ਮੈਨੂੰ ਨਜ਼ਰੀ ਆਵੇ ਤੇਰਾ ਇਕੋ ਸੱਸੇ ਉਤੇ ਹੋੜਾ, ਹੋਕਾ ਦੇ ਕੇ ਦਿਆਂ ਜਣਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਹੰ ਜੋੜ ਲੈ ਜੋੜਾ, ਦੂਸਰ ਸੰਗ ਨਾ ਕੋਇ ਰਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਵਕ਼ਤ ਰਹਿ ਗਿਆ ਥੋੜਾ, ਸਦੀ ਚੌਧਵੀਂ ਭੱਜੇ ਵਾਹੋ ਦਾਹੀਆ। ਤੇਰੀ ਆਸਾ ਵਿਚ ਜੁਗ ਚੌਕੜੀ ਲੰਘ ਗਏ ਲੱਖ ਕਰੋੜਾ, ਕਰੋੜੀ ਗਣਤ ਨਾ ਕੋਇ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤਕ ਅੰਧੇਰਾ, ਅੰਧ ਅਗਿਆਨ ਖ਼ਲਕ ਖ਼ੁਦਾਈਆ। ਧਰਮ ਦੀ ਧਾਰ ਦਿਸੇ ਨਾ ਕੋਇ ਸਵੇਰਾ, ਸੰਧਿਆ ਰੂਪ ਬਣੀ ਲੋਕਾਈਆ। ਪਿਆਰ ਵਿਚ ਰਿਹਾ ਨਾ ਕੋਇ ਗੁਰੂ ਗੁਰ ਚੇਰਾ, ਚੇਲਾ ਗੁਰ ਸੰਗ ਨਾ ਕੋਇ ਨਿਭਾਈਆ। ਕਲਜੁਗ ਕੂੜੀ ਕਿਰਿਆ ਘਰ ਘਰ ਅੰਤਰ ਲਾਇਆ ਡੇਰਾ, ਤਨ ਵਜੂਦਾਂ ਆਪਣਾ ਆਸਣ ਲਾਈਆ। ਤੇਰਾ ਪਿਆਰ ਰਿਹਾ ਨਾ ਮੇਰਾ ਤੇਰਾ, ਨਿਰਗੁਣ ਸਰਗੁਣ ਮਿਲ ਨਾ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਵੇਖ ਲੈ ਅੰਧੇਰਾ ਅੰਧ, ਸਤਿ ਸਚ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਈ ਨਾ ਛੰਦ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਆਤਮ ਪਰਮਾਤਮ ਮਿਲੇ ਨਾ ਕਿਸੇ ਅਨੰਦ, ਅਨੰਦ ਅਨੰਦ ਵਿਚੋਂ ਨਾ ਕੋਇ ਪਰਗਟਾਈਆ। ਜੋਤੀ ਧਾਰ ਚਮਕੇ ਕੋਈ ਨਾ ਚੰਦ, ਨੂਰ ਨੁਰਾਨਾ ਨਜ਼ਰ ਕੋਇ ਨਾ ਆਈਆ। ਭਰਮਾਂ ਢਾਹੇ ਕੋਈ ਨਾ ਕੰਧ, ਭਾਂਡਾ ਭਰਮ ਨਾ ਕੋਇ ਭੰਨਾਈਆ। ਆਵਣ ਜਾਵਣ ਮੁਕੇ ਕਿਸੇ ਨਾ ਪੰਧ, ਚੁਰਾਸੀ ਫੰਦ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੀ ਵੇਖ ਲੈ ਹਾਲਤ, ਹਾਹਾਕਾਰ ਵਿਚ ਮੇਰੀ ਦੁਹਾਈਆ। ਨਵ ਸੱਤ ਹੋਈ ਜਹਾਲਤ, ਸਚ ਵਿਚ ਨਾ ਕੋਇ ਸਮਾਈਆ। ਮਨੂਆ ਮਨ ਕਰੇ ਬਗ਼ਾਵਤ, ਨਵ ਸੱਤ ਜਗਤ ਧਾਰ ਲੜਾਈਆ। ਭੇਵ ਖੁਲ੍ਹੇ ਨਾ ਬ੍ਰਹਮ ਮਤ, ਪਾਰਬ੍ਰਹਮ ਮਿਲਣ ਕੋਇ ਨਾ ਪਾਈਆ। ਨਾੜ ਬਹੱਤਰ ਘਰ ਘਰ ਉਬਲੇ ਰਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਫਿਰੀ ਦਰੋਹੀ ਪੰਜ ਤਤ, ਕਲਜੁਗ ਅਗਨੀ ਰਹੀ ਜਲਾਈਆ। ਸਚ ਪ੍ਰੀਤੀ ਜੁੜੇ ਕਿਸੇ ਨਾ ਨਤ, ਪ੍ਰੀਤਮ ਪਿਆਰੇ ਤੇਰਾ ਦਰਸ ਕੋਇ ਨਾ ਪਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰੇ ਉਤੇ ਆਉਣਾ ਵਤ, ਬੇਵਤਨਾਂ ਦੇ ਮਾਲਕ ਆਪਣੀ ਦਇਆ ਕਮਾਈਆ। ਤੂੰ ਸੁਆਮੀ ਸਭ ਦਾ ਪਰਮੇਸ਼ਵਰ ਪਤਿ, ਪਾਰਬ੍ਰਹਮ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰਾ ਘਰ ਕਰ ਸੁਹੰਜਣਾ, ਦੀਨ ਦੁਨੀ ਦੇ ਵਡਿਆਈਆ। ਤੂੰ ਮਾਲਕ ਖ਼ਾਲਕ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਚਰਨ ਧੂੜ ਬਖ਼ਸ਼ ਦੇ ਮਜਨਾ, ਦੁਰਮਤ ਮੈਲ ਕਰ ਸਫ਼ਾਈਆ। ਨੇਤਰ ਨਾਮ ਨਿਧਾਨ ਪਾ ਦੇ ਅੰਜਣਾ, ਅੰਧ ਅੰਧੇਰਾ ਰਹੇ ਨਾ ਰਾਈਆ। ਮੇਰਾ ਠਾਕਰ ਸੁਆਮੀ ਬਣਨਾ ਸੱਜਣਾ, ਮੀਤ ਮੁਰਾਰੇ ਤੇਰਾ ਰਾਹ ਤਕਾਈਆ। ਤੇਰਾ ਦੀਪਕ ਜੋਤੀ ਇਕੋ ਜਗਣਾ, ਜਾਗਰਤ ਜੋਤ ਕਰ ਰੁਸ਼ਨਾਈਆ। ਮੈਂ ਕਲਜੁਗ ਅੰਤ ਅਖ਼ੀਰ ਬੇਨਜ਼ੀਰ ਤੈਨੂੰ ਸੱਦਣਾ, ਸਦਕੇ ਵਾਰੀ ਘੋਲ ਘੁਮਾਈਆ। ਮੇਰੇ ਉਤੇ ਲੇਖੇ ਲਾ ਲੈ ਆਅਲਾ ਅਦਨਾ, ਅਮੀਰ ਗ਼ਰੀਬਾਂ ਵੰਡ ਨਾ ਕੋਇ
ਵੰਡਾਈਆ। ਚਰਨ ਛੁਹਾ ਦੇ ਮੇਰੀ ਮਿੱਟੀ ਖ਼ਾਕ ਬਦਨਾ, ਪਤਿਤ ਪੁਨੀਤ ਦੇਣੀ ਵਡਿਆਈਆ। ਜਗਤ ਸ਼ਰਅ ਦੀ ਮੇਟ ਦੇ ਹੱਦਨਾ, ਸ਼ਰੀਅਤ ਆਪਣੀ ਇਕ ਦਰਸਾਈਆ। ਤੇਰੀ ਸਰਨ ਸਰਨਾਈ ਸਾਹਿਬ ਸੁਆਮੀ ਲਗਣਾ, ਦੂਸਰ ਓਟ ਨਾ ਕੋਇ ਤਕਾਈਆ। ਤੇਰਾ ਨਾਮ ਡੰਕਾ ਦੋ ਜਹਾਨਾਂ ਇਕੋ ਵਜਣਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਕਰ ਸ਼ਨਵਾਈਆ। ਕਲਜੁਗ ਕੂੜੀ ਕਿਰਿਆ ਭਾਂਡਾ ਭੱਜਣਾ, ਠੀਕਰ ਮਾਇਆ ਮਮਤਾ ਮੋਹ ਰਹਿਣ ਨਾ ਪਾਈਆ। ਤੇਰੀ ਕਿਰਪਾ ਨਾਲ ਪ੍ਰਭੂ ਮੇਰੇ ਉਤੇ ਸਤਿਜੁਗ ਲਗਣਾ, ਲਗ ਮਾਤਰ ਡੇਰਾ ਢਾਹੀਆ। ਤੂੰ ਸਾਹਿਬ ਮੇਰਾ ਸੂਰਾ ਸਰਬਗਣਾ, ਹਰਿ ਕਰਤਾ ਇਕ ਅਖਵਾਈਆ। ਤੈਨੂੰ ਪੈਗ਼ੰਬਰਾਂ ਕਿਹਾ ਨੂਰ ਅਲਾਹੀ ਰੱਬਨਾ, ਯਾਮਬੀਨ ਤੇਰੀ ਸਰਨਾਈਆ। ਤੇਰਾ ਇਕੋ ਇਕ ਬਿਨਾ ਕਾਅਬਿਆਂ ਤੋਂ ਹੋਣਾ ਹੱਜਨਾ, ਹਾਜਤ ਸਭ ਦੀ ਪੂਰ ਕਰਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਤੇਰੇ ਪਿਆਰ ਵਿਚ ਕੂੜ ਕੁੜਿਆਰ ਸਭ ਨੇ ਤਜਣਾ, ਤਖ਼ਤਾ ਦੀਨ ਦੁਨੀ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸਤਿ ਪਰਕਾਸ਼ ਮੇਰੇ ਅਗੰਮੀ ਮੋਹਨ ਮਾਧਵ ਮਦਨਾ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।
੨੫ ਸਾਵਣ ਸ਼ਹਿਨਸ਼ਾਹੀ ਸੰਮਤ ੧੧ ਪਾਲ ਸਿੰਘ ਦੇ ਗ੍ਰਹਿ ਪਿੰਡ ਦਾਊਦਪੁਰ ਜ਼ਿਲਾ ਕਪੂਰਥਲਾ
ਪੰਝੀ ਸਾਵਣ ਕਹੇ ਮੇਰੀ ਖ਼ੁਸ਼ੀਆਂ ਵਾਲੀ ਰਾਤੀ, ਹਰਿਜਨ ਭਗਤ ਸੁਹੇਲੇ ਵੇਖਾਂ ਚਾਈਂ ਚਾਈਂਆ। ਚਾਰ ਜੁਗ ਦੀ ਜ਼ਿੰਦਗੀ ਨਾਲੋਂ ਮੇਰੀ ਬਦਲ ਗਈ ਹਯਾਤੀ, ਕਰਮ ਕਾਂਡ ਦਾ ਲੇਖਾ ਰਿਹਾ ਨਾ ਰਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਮਿਹਰਵਾਨ ਮਿਹਰ ਕਰੇ ਲੋਕਮਾਤੀ, ਧਰਨੀ ਧਰਤ ਧਵਲ ਧੌਲ ਆਪਣੀ ਦਇਆ ਕਮਾਈਆ। ਮੈਂ ਖ਼ੁਸ਼ੀਆਂ ਵਿਚ ਆਪਣੀ ਠੋਕ ਵਜਾਵਾਂ ਛਾਤੀ, ਸ਼ਹਿਨਸ਼ਾਹ ਅਗੇ ਸੀਸ ਨਿਵਾਈਆ। ਤੂੰ ਮਿਹਰਵਾਨ ਮਹਿਬੂਬ ਮੇਰਾ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਸਚ ਦੁਆਰ ਏਕੰਕਾਰ ਮੇਰੀ ਬੇਨੰਤੀ ਮੰਨ ਅਗੰਮੀ ਬਾਤੀ, ਬਾਤਨ ਪੜਦਾ ਦੇ ਖੁਲ੍ਹਾਈਆ। ਅੰਤ ਕੰਤ ਭਗਵੰਤ ਜਨ ਭਗਤਾਂ ਪੁਛ ਵਾਤੀ, ਵਾਤਾਵਰਨ ਵੇਖ ਖ਼ਲਕ ਖ਼ੁਦਾਈਆ। ਜੋ ਆਤਮ ਧਾਰ ਪਰਮਾਤਮ ਤੇਰੇ ਜਮਾਤੀ, ਦੂਸਰ ਵਿਦਿਆ ਸੰਗ ਨਾ ਕੋਇ ਨਿਭਾਈਆ। ਅੰਮ੍ਰਿਤ ਬੂੰਦ ਬਖ਼ਸ਼ ਸਵਾਂਤੀ, ਮਿਹਰਵਾਨ ਮੇਘ ਆਪ ਬਰਸਾਈਆ। ਤੇਰਾ ਖੇਲ ਸਦਾ ਬਹੁਭਾਂਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਸੰਗ ਆਪ ਬਣਾਈਆ। ਪੰਝੀ ਸਾਵਣ ਕਹੇ ਮੇਰਾ ਸੁਣ ਸੰਦੇਸ਼ਾ ਅਗੰਮ, ਅਗੰਮੜੇ ਦਿਆਂ ਜਣਾਈਆ। ਮੇਰਾ ਨਾ ਕੋਈ ਪਵਣ ਸੁਆਸੀ ਦਮ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਮਿਹਰਵਾਨਾ ਨੌਜਵਾਨਾ ਮੇਰਾ ਵੇਖ ਕਰਮ, ਕਰਮ ਕਾਂਡ ਦਾ ਪੰਧ ਮੁਕਾਈਆ। ਸਤਿ ਸਚ ਦਾ ਬਖ਼ਸ਼ ਦੇ ਧਰਮ, ਧਰਮ ਦੀ ਧਾਰ ਇਕ ਸਮਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਨੂਰ ਦਰਸਾ ਦੇ ਬ੍ਰਹਮ, ਪਾਰਬ੍ਰਹਮ ਆਪਣੇ ਰੰਗ ਰੰਗਾਈਆ। ਜਨ ਭਗਤਾਂ ਲੇਖੇ ਲਾਉਣਾ ਆਪਣਾ ਜਨਮ, ਧੁਰ ਦੀ ਬਣੇ ਜਣੇਂਦੀ ਮਾਈਆ। ਝਗੜਾ ਮੇਟਣਾ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਏਕੰਕਾਰ ਬਖ਼ਸ਼ ਦੇ ਸਰਨ, ਸਰਨਗਤ ਇਕ ਰਖਾਈਆ। ਝਗੜਾ ਰਹੇ ਨਾ ਵਰਨ ਬਰਨ, ਜ਼ਾਤ ਪਾਤੀ ਇਕ ਅਖਵਾਈਆ। ਤੂੰ ਕਰਤਾ ਪੁਰਖ ਕਰਨੀ ਕਰਨ, ਕ਼ੁਦਰਤ ਦਾ ਕ਼ਾਦਰ ਇਕ ਅਖਵਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਲਕ ਹੋਣਾ ਸਹਾਈਆ। ਸਾਵਣ ਕਹੇ ਪ੍ਰਭੂ ਮੇਰੀ ਆਦਿ ਅੰਤ ਦੀ ਆਸਾ, ਆਸ਼ਾ ਤੇਰੇ ਚਰਨ ਟਿਕਾਈਆ। ਤੂੰ ਦੇਵਣਹਾਰ ਭਰਵਾਸਾ, ਭਾਂਡਾ ਭਰਮ ਭਉ ਭੰਨਾਈਆ। ਮੈਂ ਸੇਵਕ ਤੇਰਾ ਦਾਸੀ ਦਾਸਾ, ਸਤਿਗੁਰ ਸਾਚੀ ਸੇਵ ਕਮਾਈਆ। ਮੇਰੇ ਗ੍ਰਹਿ ਮੰਦਰ ਪਾਉਣੀ ਰਾਸਾ, ਬਿਨ ਗੋਪੀ ਕਾਹਨ ਨਾਚ ਨਚਾਈਆ। ਮੇਰਾ ਲੇਖੇ ਲਾਉਣਾ ਬਿਨਾ ਪਵਣ ਸਵਾਸਾ, ਸਾਹ ਸਾਹ ਤੇਰੀ ਓਟ ਤਕਾਈਆ। ਜਨ ਭਗਤਾਂ ਅੰਤਰ ਨਿਰੰਤਰ ਕਰੀਂ ਵਾਸਾ, ਵਾਸਤਾ ਆਪਣੇ ਨਾਲ ਰਖਾਈਆ। ਤੇਰਾ ਖੇਲ ਤਕਾਂ ਪ੍ਰਿਥਮੀ ਉਤੇ ਆਕਾਸ਼ਾ, ਗਗਨ ਗਗਨੰਤਰਾਂ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਪੰਝੀ ਸਾਵਣ ਕਹੇ ਪ੍ਰਭੂ ਮੈਨੂੰ ਹਕ ਦੀ ਦੇ ਤੌਫ਼ੀਕ਼, ਤੋਫ਼ਾ ਨਾਮ ਨਾਮ ਵਰਤਾਈਆ। ਮੈਂ ਤੇਰੇ ਹੁਕਮ ਦੀ ਕਰਾਂ ਤਬਲੀਕ, ਰਹਿਮਤ ਨਾਲ ਰਹੀਮ ਦੇਣੀ ਦ੍ਰਿੜਾਈਆ। ਮੈਨੂੰ ਨਜ਼ਰ ਨਾ ਆਏ ਦੀਨ ਦੁਨੀ ਵਿਚ ਸ਼ਰੀਕ, ਸ਼ਿਕਰਤ ਕੂੜੀ ਦੇਣੀ ਮਿਟਾਈਆ। ਸਾਚੇ ਹੁਕਮ ਨਾਲ ਕਰ ਤਸਦੀਕ਼, ਸ਼ਹਾਦਤ ਆਪਣਾ ਨਾਮ ਭੁਗਤਾਈਆ। ਪੂਰਬ ਲੈਹਣਿਆਂ ਉਤੇ ਜਨ ਭਗਤਾਂ ਮਾਰ ਦੇ ਲੀਕ, ਲਾਈਨ ਅਗਲੀ ਦੇ ਵਖਾਈਆ। ਬੇਸ਼ਕ ਤੇਰਾ ਮਾਰਗ ਬੜਾ ਬਾਰੀਕ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੈਨੂੰ ਤੇਰੇ ਉਤੇ ਉਮੀਦ, ਆਸਾ ਤੇਰੇ ਚਰਨ ਟਿਕਾਈਆ। ਤੂੰ ਮੇਰਾ ਮਿਹਰਵਾਨ ਬੀਦੋ ਬੀਦ, ਨੂਰ ਨੁਰਾਨਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਗ੍ਰਹਿ ਇਕ ਸੁਹਾਈਆ। ਸਾਵਣ ਕਹੇ ਪ੍ਰਭੂ ਮੇਰਾ ਕਰ ਦੇ ਵੱਡਾ ਭਾਗ, ਭਗਵਨ ਦੇਣੀ ਮਾਣ ਵਡਿਆਈਆ। ਤੇਰਾ ਦੀਪਕ ਜੋਤ ਜਗੇ ਚਰਾਗ਼, ਚਰਾਗਾਹਾਂ ਕਰੇ ਰੁਸ਼ਨਾਈਆ। ਏਥੇ ਉਥੇ ਦੋ ਜਹਾਨਾਂ ਸ੍ਰੀ ਭਗਵਾਨਾ ਮੇਰੀ ਬੁਝਾ ਦੇ ਆਗ, ਅੰਮ੍ਰਿਤ ਮੇਘ ਨਾਮ ਬਰਸਾਈਆ। ਸਚ ਪ੍ਰੀਤ ਅੰਤਰ ਬਖ਼ਸ਼ ਦੇ ਵੈਰਾਗ, ਵੈਰੀ ਕੂੜੇ ਬਾਹਰ ਕਢਾਈਆ। ਸਤਿ ਸਚ ਦਾ ਦੇ ਸੁਆਦ, ਬਿਨ ਰਸਨਾ ਰਸ ਚਖਾਈਆ। ਬਿਨਾ ਤੰਦ ਸਿਤਾਰ ਵਜਾ ਰਬਾਬ, ਬਿਨਾ ਸ਼ਬਦ ਧੁਨ ਨਾਦ ਕਰ ਸ਼ਨਵਾਈਆ। ਉਹ ਮਾਲਕ ਸੁਆਮੀ ਮੇਰਾ ਇਕ ਅਹਿਬਾਬ, ਮਿਤਰ ਪਿਆਰਾ ਨੂਰ ਅਲਾਹੀਆ। ਜੋਤੀ ਜਾਤੇ ਪੁਰਖ ਬਿਧਾਤੇ ਜਨ ਭਗਤਾਂ ਕਰਨੀ ਇਮਦਾਦ, ਸਿਰ ਸਿਰ ਆਪਣੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦੇਣੀ ਮਾਣ ਵਡਿਆਈਆ। ਸਾਵਣ ਕਹੇ ਮੇਰੇ ਪੁਰਖ ਅਕਾਲੇ ਮੇਰੇ ਉਤੇ ਤੁਠ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਉਠਾਈਆ। ਨਿਗਾਹ ਮਾਰ ਲੈ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਚਾਰੇ ਗੁਠ, ਕੋਨਾ ਕੋਨਾ ਖੋਜ ਖੁਜਾਈਆ। ਕੋਟਾਂ ਵਿਚੋਂ ਤੇਰੇ ਜਨ ਭਗਤ ਸੁਹੇਲੇ ਸ੍ਰੀ ਭਗਵਾਨ ਇਕੋ ਮੁਠ, ਬਹੁਤੀ ਵੰਡ ਨਜ਼ਰ ਕੋਇ ਨਾ ਆਈਆ। ਨਵ ਸੱਤ ਦੀ ਧਾਰ ਏਕੰਕਾਰ ਤੇਰੇ ਨਾਲੋਂ ਗਈ ਰੁਠ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਕਿਰਪਾ ਨਿਧਾਨ ਨੌਜਵਾਨ ਸ੍ਰੀ ਭਗਵਾਨ ਜਨ ਭਗਤ ਸੁਹੇਲੇ ਬਣਾ ਲੈ ਸੁਤ, ਪਿਤਾ ਪੂਤ ਗੋਦ ਉਠਾਈਆ। ਸਾਵਣ ਕਹੇ ਮੇਰੀ ਸੁਹੰਜਣੀ ਕਰ ਦੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਤੂੰ ਮਾਲਕ ਅਬਿਨਾਸ਼ੀ ਅਚੁਤ, ਪਾਰਬ੍ਰਹਮ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਲਹਿਣਾ ਪੂਰ ਕਰਾਈਆ। ਪੰਝੀ ਸਾਵਣ ਕਹੇ ਮੇਰੇ ਸਤਿਗੁਰ ਮੇਰੀ ਖੋਲ੍ਹ ਦੇ ਅੱਖ, ਨੇਤਰ ਲੋਚਨ ਨੈਣ ਬਦਲਾਈਆ। ਮੇਰਾ ਭੰਡਾਰਾ ਭਰ ਦੇ ਸਤਿ, ਸਤਿ ਸਤਿਵਾਦੀ ਮੈਨੂੰ ਦਰਸ ਦਿਖਾਈਆ। ਤੂੰ ਸਾਹਿਬ ਸੁਆਮੀ ਕਮਲਾਪਤ, ਪਤਿਪਰਮੇਸ਼ਵਰ ਇਕੋ
ਨਜ਼ਰੀ ਆਈਆ। ਤੂੰ ਸਰਬ ਕਲਾ ਸਮਰਥ, ਸਮਰਥ ਪੁਰਖ ਅਗੰਮ ਅਥਾਹੀਆ। ਮੈਂ ਤੇਰੇ ਚਰਨ ਕਵਲ ਜੋੜ ਕੇ ਹੱਥ, ਨਮਸਤੇ ਕਹਿ ਕੇ ਸੀਸ ਨਿਵਾਈਆ। ਜਨ ਭਗਤਾਂ ਕੂੜੀ ਕਿਰਿਆ ਅੰਤਰ ਨਿਰੰਤਰ ਦੇਣੀ ਮਥ, ਕੂੜੀ ਕਿਰਿਆ ਬਾਹਰ ਕਢਾਈਆ। ਜੋ ਤੇਰੇ ਲੱਥੇ ਸਥ, ਸਥਰ ਯਾਰੜੇ ਸੇਜ ਹੰਢਾਈਆ। ਜਿਨ੍ਹਾਂ ਪੰਧ ਮੁਕਾਇਆ ਨਠ ਨਠ, ਭੱਜੇ ਵਾਹੋ ਦਾਹੀਆ। ਸਚ ਦੁਆਰ ਹੋਇਆ ਇਕੱਠ, ਮਿਲ ਮਿਲ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਗ੍ਰਹਿ ਵਜਦੀ ਰਹੇ ਵਧਾਈਆ। ਪੰਝੀ ਸਾਵਣ ਕਹੇ ਪ੍ਰਭੂ ਤੇਰੇ ਚਰਨ ਕਵਲ ਅਰਦਾਸ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ । ਮੇਰੀ ਨਿਰਗੁਣ ਸਰਗੁਣ ਪੂਰੀ ਕਰਨੀ ਆਸ, ਤ੍ਰਿਸ਼ਨਾ ਦੀਨ ਦੁਨੀ ਜਗਤ ਜੁਗਤ ਨਾ ਕੋਇ ਜਣਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਸਚ ਬਖ਼ਸ਼ਣਾ ਜੋਤ ਪ੍ਰਕਾਸ਼, ਅੰਧ ਅੰਧੇਰਾ ਦੇਣਾ ਮਿਟਾਈਆ। ਜਨ ਭਗਤਾਂ ਅੰਤਰ ਪਾਉਣੀ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਾਚ ਨਚਾਈਆ। ਮੈਂ ਖ਼ੁਸ਼ੀਆਂ ਨਾਲ ਤੇਰੀ ਵੇਖਾਂ ਰਾਸ, ਕਿਸ ਬਿਧ ਤੇਰੀ ਵਜੇ ਵਧਾਈਆ। ਤੂੰ ਮਾਲਕ ਖ਼ਾਲਕ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼, ਸਤਿਗੁਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮਾਲਕ ਹੋਣਾ ਸਹਾਈਆ। ਸਾਵਣ ਕਹੇ ਪ੍ਰਭੂ ਮੇਰੀ ਸੁਰਤ ਸੰਭਾਲ, ਸੰਬਲ ਦੇ ਮਾਲਕ ਦਇਆ ਕਮਾਈਆ। ਜਨ ਭਗਤਾਂ ਲੇਖੇ ਲਾ ਲੈ ਘਾਲ, ਜੋ ਘਾਇਲ ਹੋ ਕੇ ਤੇਰੀ ਸੇਵ ਕਮਾਈਆ। ਆਪਣੀ ਗੋਦੀ ਚੁਕ ਲੈ ਲਾਲ, ਕਲਜੁਗ ਆਲ੍ਹਣਿਉਂ ਡਿੱਗੇ ਲੈ ਉਠਾਈਆ। ਆਤਮ ਪਰਮਾਤਮ ਹੋ ਕੇ ਦੇਣਾ ਸਤਿਨਾਮ ਸਚਾ ਧਨ ਮਾਲ, ਵਸਤ ਅਤੋਟ ਅਤੁਟ ਵਰਤਾਈਆ। ਫਲ ਲਗਾਉਣਾ ਕਾਇਆ ਵਾਲੇ ਡਾਲ, ਪੰਜ ਤਤ ਦੇਣੀ ਵਡਿਆਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਮਾਲਕ ਧੁਰਦਰਗਾਹੀਆ । ਬਾਲਮੀਕ ਦਾ ਇਕ ਸਵਾਲ, ਰਵਿਦਾਸ ਦੇਵੇ ਗਵਾਹੀਆ। ਦਾਊਦ ਪੁਰ ਵਿਚ ਤੇਰਾ ਭਗਤ ਵਸੇ ਸਿੰਘ ਪਾਲ, ਪਾਲਣਾ ਕਰਨੀ ਚਾਈਂ ਚਾਈਂਆ। ਸਚ ਦੁਆਰ ਵਸਾਉਣਾ ਸਚੀ ਧਰਮਸਾਲ, ਦੂਜਾ ਨਜ਼ਰ ਕੋਇ ਨਾ ਆਈਆ। ਤ੍ਰੇਤੇ ਜੁਗ ਦੀ ਲੇਖੇ ਲਾਉਂਣੀ ਘਾਲ, ਜੋ ਘਾਇਲ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸ਼ਬਦ ਸ਼ਬਦੀ ਧਾਰ ਬਣਾਏ ਦਲਾਲ, ਵਿਚੋਲਾ ਅੰਤਰ ਨਿਰੰਤਰ ਆਤਮ ਪਰਮਾਤਮ ਇਕੋ ਨਜ਼ਰੀ ਆਈਆ।
੨੬ ਸਾਵਣ ਸ਼ਹਿਨਸ਼ਾਹੀ ਸੰਮਤ ੧੧ ਚਰਨ ਸਿੰਘ ਦੇ ਗ੍ਰਹਿ ਪਿੰਡ ਢਿਲਵੀਂ ਜ਼ਿਲਾ ਕਪੂਰਥਲਾ
ਸਤਿਗੁਰ ਸ਼ਬਦ ਕਹੇ ਮੈਂ ਵਸਾਂ ਅੰਤਸ਼ਕਰਨ, ਕਰਮ ਕਾਂਡ ਜਗਤ ਕਿਰਿਆ ਵਿਚ ਕਦੇ ਨਾ ਆਈਆ। ਜੋਤੀ ਧਾਰੋਂ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਮੇਰਾ ਹੋਵੇ ਜਨਮ, ਤਨ ਵਜੂਦ ਮਾਟੀ ਖ਼ਾਕ ਜੰਮਣ ਵਾਲੀ ਕੋਇ ਨਾ ਮਾਈਆ। ਦੀਨ ਮਜ਼੍ਹਬ ਜ਼ਾਤ ਪਾਤ ਮੇਰਾ ਨਹੀਂ ਕੋਈ ਬਰਨ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰੰਗ ਨਾ ਕੋਇ ਰੰਗਾਈਆ। ਜਗਤ ਵਿਦਿਆ ਅੱਖਰ ਮੈਂ ਵਿਦਿਆ ਕਦੇ ਨਾ ਲੱਗਾ ਪੜ੍ਹਨ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਸਚ ਦੁਆਰ ਏਕੰਕਾਰ ਮੈਨੂੰ ਬਖ਼ਸ਼ੀ ਆਪਣੀ ਸਰਨ, ਸਰਨਗਤ ਬ੍ਰਹਮ ਮਤ ਤੋਂ ਪਰੇ ਆਪ ਸਮਝਾਈਆ। ਨਿਰਗੁਣ ਨਿਰਾਕਾਰ
ਨਿਰੰਕਾਰ ਦਾ ਪਕੜਿਆ ਲੜਨ, ਪਲੂ ਇਕੋ ਗੰਢ ਬੰਧਾਈਆ। ਬਿਨਾ ਮੰਜ਼ਲ ਤੋਂ ਮੰਜ਼ਲ ਹਕ਼ੀਕ਼ੀ ਸਦਾ ਲੱਗਾ ਚੜ੍ਹਨ, ਅੰਦਰ ਬਾਹਰ ਗੁਪਤ ਜ਼ਾਹਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਫ਼ਰਮਾਨਾ ਰਸਨਾ ਜਿਹਵਾ ਮੁਖ ਦੰਦ, ਦੀਨ ਦੁਨੀ ਜਗਤ ਵਡਿਆਈਆ। ਤਨ ਵਜੂਦ ਢੋਲੇ ਗਾਉਂਦੇ ਛੰਦ, ਸਿਫ਼ਤਾਂ ਸਿਫ਼ਤ ਸਿਫ਼ਤ ਸਲਾਹੀਆ। ਮੇਰਾ ਸਰਗੁਣ ਧਾਰ ਲੇਖਾ ਨਾਲ ਜਗਤ ਖੇਲ ਤਨ ਵਜੂਦ ਬੰਦ ਬੰਦ, ਬੰਦਗੀ ਦੀਨ ਦੁਨੀ ਦ੍ਰਿੜਾਈਆ। ਮੇਰਾ ਮੇਲ ਮਿਲਾਵਾ ਜਗਤ ਦਾਅਵਾ ਤਤ ਪੰਜ, ਪੰਚਮ ਆਪਣਾ ਖੇਲ ਖਲਾਈਆ। ਮੇਰਾ ਨੇਤਰ ਨੀਰ ਜਗਤ ਧਾਰ ਵਗੇ ਹੰਝ, ਹੰਝੂਆਂ ਖੇਲ ਵਖਾਈਆ। ਮੈਂ ਗ਼ਮੀ ਵਿਚ ਮਨ ਕਲਪਣਾ ਨਾਲ ਹੋਵਾਂ ਰੰਜ, ਰੰਜ਼ਸ਼ ਵਿਚ ਭੁੱਲੇ ਮਾਲਕ ਖ਼ਲਕ ਖ਼ੁਦਾਈਆ। ਜਿਸ ਵੇਲੇ ਕਾਮ ਕਰੋਧ ਲੋਭ ਮੋਹ ਹੰਕਾਰ ਅੰਤਰ ਕਰੇ ਜੰਗ, ਬੁੱਲਾਂ ਵਾਲਾ ਜਾਪ ਰਸਨਾ ਉਤੇ ਰਹਿਣ ਕੋਇ ਨਾ ਪਾਈਆ। ਜਿਧਰ ਵੇਖਾਂ ਹੋਵੇ ਅੰਧੇਰਾ ਅੰਧ, ਸਾਚਾ ਚੰਦ ਨਾ ਕੋਇ ਚਮਕਾਈਆ। ਸੁਰਤੀ ਡੋਰੀ ਬੰਨ੍ਹੇ ਕੋਈ ਨਾ ਤੰਦ, ਤੰਦ ਸਿਤਾਰ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਧੁਰਦਰਗਾਹੀਆ। ਸਤਿਗੁਰ ਸ਼ਬਦ ਕਹੇ ਮੇਰਾ ਨਾਮ ਨਾਮ ਨਿਆਰਾ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਮੈਂ ਸਦਾ ਵਸਾਂ ਕਾਇਆ ਬੰਕ ਦੁਆਰਾ, ਘਰ ਘਰ ਅੰਦਰ ਆਪਣਾ ਡੇਰਾ ਲਾਈਆ। ਮੇਰਾ ਸੁਰਤੀ ਤੋਂ ਬਾਹਰ ਮੁਸ਼ਾਹਿਰਾ, ਮਸ਼ਵਰਾ ਆਪਣੇ ਨਾਲ ਰਖਾਈਆ। ਮੇਰਾ ਘਰ ਗ੍ਰਹਿ ਗੰਭੀਰ ਗਹਿਰਾ, ਜਗਤ ਨੇਤਰ ਵੇਖਣ ਨਜ਼ਰ ਕਿਸੇ ਨਾ ਆਈਆ। ਮੇਰਾ ਸਾਢੇ ਤਿੰਨ ਹੱਥ ਤੋਂ ਬਾਹਰ ਦਾਇਰਾ, ਦਾਇਮ ਮੁਕ਼ਾਮ ਇਕੋ ਇਕ ਅਖਵਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਹੋਇਆ ਬਹਿਰਾ, ਅਨਬੋਲਤ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਨਾਮ ਕਹੇ ਮੈਨੂੰ ਬੁੱਲਾਂ ਨਾਲ ਜਪਦਾ ਜਗ, ਜਗਤ ਤ੍ਰਿਸ਼ਨਾ ਨਾਲ ਮਿਲਾਈਆ। ਅੰਤਸ਼ਕਰਨ ਬੁਝਾਏ ਕੋਈ ਨਾ ਅੱਗ, ਅਗਨੀ ਤਤ ਨਾ ਕੋਇ ਮੁਕਾਈਆ। ਸਚ ਪੁਛੋ ਮੇਰਾ ਵਸੇਰਾ ਉਪਰ ਸ਼ਾਹਰਗ, ਨੌ ਦੁਵਾਰਿਆਂ ਥੱਲੇ ਕਦੇ ਨਾ ਆਈਆ। ਬੁੱਲਾਂ ਜਪਿਆ ਕਦੇ ਪਵਾਂ ਨਾ ਲੱਭ, ਖੋਜਿਆਂ ਹੱਥ ਕਿਸੇ ਨਾ ਆਈਆ। ਮੇਰੀ ਦੀਨ ਦੁਨੀ ਤੋਂ ਬਾਹਰ ਹੱਦ, ਹਦੂਦ ਆਪਣੇ ਵਿਚ ਰਖਾਈਆ। ਮੇਰਾ ਉਚਾ ਲੰਮਾਂ ਨਹੀਂ ਕੋਈ ਕਦ, ਕ਼ੁਦਰਤ ਦੇ ਕ਼ਾਦਰ ਦਿਤੀ ਵਡਿਆਈਆ। ਮੈਂ ਬੈਖਰੀ ਬਾਣੀ ਵਿਚ ਪਰਾ ਪਸੰਤੀ ਨਾਲੋਂ ਹੋ ਕੇ ਅੱਡ, ਜਗਤ ਢੋਲੇ ਦਿਆਂ ਸੁਣਾਈਆ। ਜੇ ਕੋਈ ਦੁਖ ਦਰਦ ਭੈ ਆਵੇ ਬੁੱਲਾਂ ਨਾਲ ਜਪਣ ਵਾਲੇ ਮੈਨੂੰ ਉਸੇ ਵੇਲੇ ਦੇਣ ਛਡ, ਪੁਤ ਮਰੇ ਪਿਤਾ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸ਼ਬਦ ਕਹੇ ਮੈਂ ਡੂੰਘਾ ਸਾਗਰ, ਰਸਨਾ ਰਸ ਨਾ ਕੋਇ ਵਖਾਈਆ। ਮੇਰਾ ਮਾਲਕ ਕਰੀਮ ਕ਼ਾਦਰ, ਕ਼ੁਦਰਤ ਕਰਤਾ ਨੂਰ ਅਲਾਹੀਆ। ਮੈਂ ਆਦਿ ਜੁਗਾਦੀ ਸੂਰਬੀਰ ਬਹਾਦਰ, ਮਹਾਬਲੀ ਇਕ ਅਖਵਾਈਆ। ਜਿਸ ਦੇ ਅੰਦਰ ਵਸਿਆ ਉਸ ਦਾ ਨਿਰਮਲ ਕਰਮ ਕਰਾਂ ਉਜਾਗਰ, ਦੀਨ ਦੁਨੀ ਮਿਲੇ ਵਡਿਆਈਆ । ਮੇਰਾ ਭੇਵ ਖੁਲ੍ਹਾਇਆ ਸਤਿਗੁਰ ਤੇਗ਼ ਬਹਾਦਰ, ਖੰਡਾ ਸੀਸ ਸੀਸ ਛੁਹਾਈਆ। ਮੈਂ ਨਿਮਾਣਾ ਦੀਨ ਦੁਨੀ ਤੋਂ ਬਾਹਰ ਇਕੋ ਦਰ ਦਾ ਆਜਜ਼, ਦੂਸਰ ਓਟ ਨਾ ਕੋਇ ਰਖਾਈਆ। ਮੇਰਾ
ਪਿਆਰ ਮੁਹੱਬਤ ਵਾਲਾ ਵਾਜਬ, ਵਜਹ ਸਕਿਆ ਨਾ ਕੋਇ ਸਮਝਾਈਆ। ਮੇਰਾ ਲੇਖਾ ਲਿਖ ਸਕੇ ਨਾ ਕੋਇ ਕਾਤਬ, ਸ਼ਾਇਰ ਸ਼ਰਅ ਵਿਚ ਨਾ ਕੋਇ ਜਣਾਈਆ। ਮੈਂ ਜਦੋਂ ਹੋਇਆ ਸਤਿਗੁਰ ਸ਼ਬਦ ਸ਼ਬਦ ਸਤਿਗੁਰ ਨਾਲ ਮੁਖ਼ਾਤਬ, ਅਵਤਾਰ ਪੈਗ਼ੰਬਰ ਗੁਰ ਮੈਨੂੰ ਅੰਤਰ ਨਿਰੰਤਰ ਰਖ ਕੇ ਦੀਨ ਦੁਨੀ ਗਏ ਸਮਝਾਈਆ। ਮੈਂ ਨੌਵਾਂ ਦੁਆਰਿਆਂ ਦੇ ਬਾਹਰ ਕਦੇ ਨਹੀਂ ਆਇਆ ਜਾਨਬ, ਜਨਾਬੇ ਆਲੀ ਕਹਿ ਕੇ ਸੀਸ ਨਾ ਕਦੇ ਨਿਵਾਈਆ। ਮੇਰਾ ਲਹਿਣਾ ਦੇਣਾ ਨਿਰਗੁਣ ਜੋਤ ਨਾਲ ਸਿਰਫ਼ ਬਾਬਤ, ਦੂਸਰ ਅਵਰ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਜਾਪ ਕਹੇ ਮੈਨੂੰ ਬੁੱਲਾਂ ਨਾਲ ਜਪਦੇ ਅੱਖਰੀ ਅੱਖਰ, ਰਸਨਾ ਰਸਨਾ ਨਾਲ ਹਿਲਾਈਆ। ਮੇਰਾ ਵਸੇਰਾ ਸਚ ਪੁਛੋ ਤੇ ਪਰੇ ਬਜਰ ਕਪਾਟੀ ਪੱਥਰ, ਉਰਾਰ ਘਾਟ ਨਾ ਕੋਇ ਬਣਾਈਆ। ਮੈਂ ਜਦੋਂ ਲੱਥਾ ਤੇ ਲੱਥਾ ਇਕੋ ਯਾਰ ਦੇ ਸਥਰ, ਦੂਸਰੀ ਸੇਜ ਨਾ ਕੋਇ ਹੰਢਾਈਆ। ਮੇਰੀ ਮਹਿੰਮਾ ਰਸਨਾ ਜਿਹਵਾ ਬੱਤੀ ਦੰਦ ਜੁਗ ਚੌਕੜੀ ਕਥਨ, ਸਿਫ਼ਤਾਂ ਵਿਚ ਸਿਫ਼ਤ ਸਲਾਹੀਆ। ਮੈਂ ਦੀਨ ਦੁਨੀ ਦੇ ਕਦੇ ਨਹੀਂ ਆਇਆ ਹੱਥਣ, ਫੜ ਬਾਹੋਂ ਨਾ ਕੋਇ ਵਖਾਈਆ । ਮੇਰਾ ਲਹਿਣਾ ਦੇਣਾ ਲੇਖਾ ਪਾਰ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧਿ ਅੱਠਣ, ਅੱਠਾਂ ਸੰਗ ਨਾ ਕੋਇ ਰਖਾਈਆ। ਬੁੱਲਾਂ ਨਾਲ ਜਪਣ ਵਾਲੇ ਸਾਰੇ ਤਨ ਵਜੂਦ ਅੰਤਮ ਢੱਠਣ, ਖ਼ਾਕ ਖ਼ਾਕ ਵਿਚ ਸਮਾਈਆ। ਜਿਨ੍ਹਾਂ ਹਿਰਦੇ ਵਸਾਇਆ ਉਹ ਭਗਤ ਸੁਹੇਲੇ ਪ੍ਰਭੂ ਦੇ ਬਣ ਗਏ ਰਤਨ, ਗੁਰਮੁਖ ਗੁਰ ਗੁਰ ਗੋਬਿੰਦ ਵਿਚ ਸਮਾਈਆ। ਰਸਨਾ ਜਿਹਵਾ ਬੁੱਲ ਕਹਿਣ ਸਾਡਾ ਕੂਕ ਪੁਕਾਰਨ ਵਾਲਾ ਯਤਨ, ਯਥਾਰਥ ਦਈਏ ਦ੍ਰਿੜਾਈਆ। ਅਜਪਾ ਜਾਪ ਵਿਚ ਪ੍ਰਭੂ ਦਾ ਮਿਲਦਾ ਸਾਚਾ ਵਤਨ, ਜਿਥੇ ਵਸੇ ਬੇਪਰਵਾਹੀਆ। ਉਥੇ ਮਾਇਆ ਵਿਚ ਮੂਲ ਨਾ ਟੱਪਣ, ਕਲਜੁਗ ਕਲਪਣਾ ਨਾ ਕੋਇ ਹਲਕਾਈਆ। ਦੀਨ ਦੁਨੀ ਦੀਆਂ ਹੱਦਾਂ ਟੱਪਣ, ਹਦੂਦ ਇਕੋ ਵੇਖ ਵਖਾਈਆ। ਉਥੇ ਇਕੋ ਤੂੰ ਮੇਰਾ ਮੈਂ ਤੇਰਾ ਹੋਵੇ ਬਚਨ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਮੇਰਾ ਗ੍ਰਹਿ ਸਚ ਟਿਕਾਣਾ, ਮੰਦਰ ਅਗੰਮਾ ਸੋਭਾ ਪਾਈਆ। ਜਿਥੇ ਦੀਪਕ ਜੋਤ ਜਗੇ ਮਹਾਨਾ, ਤੇਲ ਬਾਤੀ ਨਜ਼ਰ ਕੋਇ ਨਾ ਆਈਆ। ਚਾਰ ਜੁਗ ਦੇ ਸ਼ਾਸਤਰ ਗਾਏ ਕੋਈ ਨਾ ਗਾਣਾ, ਅੱਖਰ ਅੱਖਰ ਨਾ ਕੋਇ ਵਡਿਆਈਆ। ਨਾ ਕੋਈ ਰਾਗ ਨਾਦ ਸੁਣਾਏ ਤਰਾਨਾ, ਰਾਗ ਨਾਦ ਨਾ ਕੋਇ ਸ਼ਨਵਾਈਆ। ਮੇਰਾ ਖੇਲ ਸਦਾ ਮਹਾਨਾ, ਮਹਿੰਮਾ ਆਪਣੀ ਆਪਣੇ ਵਿਚੋਂ ਪਰਗਟਾਈਆ। ਮੇਰਾ ਤਤਾਂ ਵਾਲਾ ਨਹੀਂ ਕੋਈ ਬਾਣਾ, ਵਜੂਦ ਖ਼ਾਕੀ ਨਾ ਕੋਇ ਹੰਢਾਈਆ। ਮੈਂ ਸ਼ਾਹੋ ਭੂਪ ਸਤਿਗੁਰ ਸ਼ਬਦ ਸ਼ਹਿਨਸ਼ਾਹ ਪੁਰਾਨਾ, ਆਦਿ ਜੁਗਾਦਿ ਜੁਗ ਚੌਕੜੀ ਚਲਿਆ ਆਈਆ। ਮੇਰਾ ਅਵਤਾਰ ਪੈਗ਼ੰਬਰਾਂ ਗੁਰੂਆਂ ਗਾਇਆ ਗਾਣਾ, ਧੁਰ ਦੇ ਹੁਕਮ ਹੁਕਮ ਨਾਲ ਬਣਾਈਆ। ਮੈਂ ਵਸਾਂ ਬਾਹਰ ਜ਼ਿਮੀਂ ਅਸਮਾਨਾਂ, ਦੋ ਜਹਾਨਾਂ ਆਪਣਾ ਆਸਣ ਲਾਈਆ। ਮੇਰਾ ਗ੍ਰਹਿ ਮੰਦਰ ਮਹਲ ਅਟਲ ਅਗੰਮ ਮਕਾਨਾ, ਜਿਸ ਦੀ ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਇਕ ਦਰਸਾਈਆ। ਸਤਿਗੁਰ ਸ਼ਬਦ ਕਹੇ ਰਸਨਾ ਬੁੱਲ ਜਗਤ ਦੀ ਧਾਰ, ਧਰਨੀ ਧਰਤ ਧਵਲ ਧੌਲ ਦਿਤੀ ਵਡਿਆਈਆ। ਮਾਰਗ ਲਾ ਵਿਚ ਸੰਸਾਰ, ਅੱਖਰ ਅੱਖਰਾਂ ਨਾਲ ਕੀਤੀ ਪੜ੍ਹਾਈਆ। ਵਿਖਮ ਵਿਦਿਆ ਗੁਣ ਦਿਤਾ ਕਰਮੀ ਕਰਮ ਕਰ ਵਿਚਾਰ, ਵਿਚਰਕੇ ਆਪਣਾ
ਹੁਕਮ ਸੁਣਾਈਆ। ਸਤਿਗੁਰ ਸ਼ਬਦ ਸ਼ਬਦ ਦਾ ਪਿਆਰ, ਪਿਆਰ ਪਿਆਰ ਵਿਚੋਂ ਪਰਗਟਾਈਆ। ਰਸਨਾ ਨਾਲ ਜਪਣ ਵਾਲੇ ਸਤਿਗੁਰ ਸ਼ਬਦ ਨੂੰ ਭੁਲ ਜਾਂਦੇ ਜੇ ਵੇਖ ਲੈਣ ਵੇਸਵਾ ਨਾਰ, ਵਿਸ਼ਵ ਦਾ ਆਪਣਾ ਮਾਣ ਗੁਆਈਆ। ਮਨ ਕਲਪਣਾ ਵਿਚ ਹੋਣ ਖ਼ੁਆਰ, ਬੁੱਧੀ ਬਿਬੇਕ ਨਾ ਕੋਇ ਜਣਾਈਆ। ਰਾਤੀਂ ਸੁਫ਼ਨਿਆਂ ਵਿਚ ਫ਼ਿਰਨ ਆਪਣਾ ਛਡ ਘਰ ਬਾਹਰ, ਗ੍ਰਹਿ ਮੰਦਰ ਵੇਖਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਮੈਂ ਹਿਰਦੇ ਵਸਾਂ ਆਪ, ਆਪਣੀ ਦਇਆ ਕਮਾਈਆ। ਅਨਬੋਲਤ ਮੇਰਾ ਜਾਪ, ਰਸਨਾ ਰਸ ਨਾ ਕੋਇ ਵਡਿਆਈਆ। ਮੇਰਾ ਮੇਲਾ ਨਾਲ ਕਮਲਾਪਾਤ, ਪਤਿਪਰਮੇਸ਼ਵਰ ਆਪਣਾ ਰੰਗ ਰੰਗਾਈਆ। ਜੋ ਨਿਰੰਤਰ ਨਿਰਾਕਾਰ ਹੋ ਕੇ ਪੁਛੇ ਵਾਤ, ਵੇਖਣਹਾਰਾ ਚਾਈਂ ਚਾਈਂਆ। ਬਿਨਾ ਜ਼ਬਾਨ ਤੋਂ ਕਰੇ ਬਾਤ, ਬਾਤਨ ਪੜਦਾ ਆਪ ਖੁਲ੍ਹਾਈਆ। ਬਿਨ ਅੱਖੀਆਂ ਮਾਰੇ ਝਾਤ, ਬਿਨ ਨੈਣਾਂ ਵੇਖ ਵਖਾਈਆ। ਬਿਨਾ ਸੂਰੀਆ ਚੰਦ ਤੋਂ ਮੇਟੇ ਅੰਧੇਰੀ ਰਾਤ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਇਕ ਵਖਾਈਆ। ਰਸਨਾ ਕਹੇ ਮੈਂ ਢੋਲੇ ਗਾਵਾਂ ਗੀਤ, ਸਤਿ ਸਚ ਸੁਣਾਈਆ। ਮੇਰੀ ਜਗਤ ਜਗਿਆਸੂਆਂ ਵਾਲੀ ਰੀਤ, ਮਨ ਮਨਸਾ ਵਿਚ ਵਡਿਆਈਆ। ਜਿਸ ਵੇਲੇ ਦੁਨੀਆਦਾਰਾਂ ਜਗਤ ਕੂੜ ਦੀ ਮਿਲੇ ਪ੍ਰੀਤ, ਸਚ ਦਾ ਨਾਤਾ ਜਾਣ ਤੁੜਾਈਆ। ਛਡ ਜਾਣ ਮੰਦਰ ਮਸੀਤ, ਭੱਜਣ ਵਾਹੋ ਦਾਹੀਆ। ਜਿਨ੍ਹਾਂ ਦੇ ਸਤਿਗੁਰ ਸ਼ਬਦ ਪ੍ਰਭੂ ਦੀ ਧਾਰ ਹੋ ਕੇ ਵਸਿਆ ਚੀਤ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਉਹ ਸਦਾ ਠੰਢੇ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਇਕੋ ਏਕੰਕਾਰ ਨਾਲ ਉਨ੍ਹਾਂ ਦੀ ਪ੍ਰੀਤ, ਪ੍ਰੀਤਮ ਨਾਲ ਮਿਲਕੇ ਆਪਣੀ ਖ਼ੁਸ਼ੀ ਵਖਾਈਆ। ਮਾਨਸ ਜਨਮ ਲੱਖ ਚੁਰਾਸੀ ਵਿਚ ਜਾਣ ਜੀਤ, ਆਵਣ ਜਾਵਣ ਪੰਧ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਨਿਰਗੁਣ ਸਰਗੁਣ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਚ ਸੁਆਮੀ ਸਦਾ ਸਦਾ ਸਦ ਲਾਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਈਆ।
੨੬ ਸਾਵਣ ਸ਼ਹਿਨਸ਼ਾਹੀ ਸੰਮਤ ੧੧ ਚਰਨ ਕੌਰ ਦੇ ਗ੍ਰਹਿ ਪਿੰਡ ਢਿਲਵੀਂ ਜ਼ਿਲਾ ਕਪੂਰਥਲਾ
ਖ਼ੁਸ਼ੀਆਂ ਨਾਲ ਹੱਸੀ ਬਸੁਧਾ, ਧਰਨੀ ਧਰਤ ਆਪਣੀ ਖ਼ੁਸ਼ੀ ਬਣਾਈਆ। ਮੇਰਾ ਭਾਗ ਹੋਇਆ ਉਦਾ, ਉਦੈ ਅਸਤ ਪ੍ਰਭ ਦੇਵੇ ਮਾਣ ਵਡਿਆਈਆ। ਮੈਨੂੰ ਇਸ਼ਾਰਾ ਦੇ ਕੇ ਗਿਆ ਬੁੱਧਾ, ਬੁੱਧੀ ਤੋਂ ਪਰੇ ਧਿਆਨ ਲਗਾਈਆ। ਭੇਵ ਅਭੇਦਾ ਖੋਲ੍ਹਿਆ ਗੁੱਝਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਹਸ ਕੇ ਕਿਹਾ ਜਿਸ ਵੇਲੇ ਕਲਜੁਗ ਕੂੜ ਹੋਵੇ ਜੁਗਾ, ਧਰਮ ਦੀ ਧਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ । ਧਰਨੀ ਕਹੇ ਮੇਰੀ ਪਵਿਤ੍ਰ ਹੋਈ ਮਿੱਟੀ ਖ਼ਾਕ, ਧੂੜ ਹੋ ਕੇ ਮਿੱਟੀ ਖ਼ਾਕ ਨੂੰ ਪ੍ਰਭੂ ਚਰਨ ਮਿਲੀ ਸਰਨਾਈਆ। ਪੂਰਬ ਪੂਰਬ ਪੂਰਾ ਕਰੇ ਭਵਿਖਤ ਵਾਕ, ਵਾਕਿਆ ਬੁੱਧ ਰਿਹਾ ਸਮਝਾਈਆ। ਸਤਿਗੁਰ ਸ਼ਬਦ ਦੀ ਧਾਰ
ਆਇਆ ਨਾਲ ਇਤਫ਼ਾਕ਼, ਇਤਫ਼ਾਕ਼ੀਆ ਆਪਣਾ ਖੇਲ ਖਲਾਈਆ। ਭਗਤ ਸੁਹੇਲੇ ਤਕੇ ਚਾਕ, ਚਾਕਰੀ ਸਭ ਦੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਵਡਿਆਈਆ। ਧਰਨੀ ਕਹੇ ਮੇਰਾ ਦਰ ਹੋਵੇ ਪਵਿਤ, ਪਤਿਤ ਪੁਨੀਤ ਦਏ ਵਡਿਆਈਆ। ਜਨ ਭਗਤਾਂ ਕਰੇ ਹਿਤ, ਹਿਤਕਾਰੀ ਹੋ ਕੇ ਮੇਲ ਮਿਲਾਈਆ। ਸਦ ਦਰਸ਼ਨ ਦੇਵੇ ਨਿਤ, ਨਿਜ ਲੋਚਨ ਨੈਣ ਨੈਣ ਉਠਾਈਆ। ਜਨ ਭਗਤਾਂ ਵਸੇ ਕਾਇਆ ਵਿਚ, ਅੰਮ੍ਰਿਤ ਆਪਣਾ ਆਪ ਸੁਹਾਈਆ। ਸੁਰਤੀ ਸ਼ਬਦ ਲਾਏ ਖਿਚ, ਪ੍ਰੇਮ ਪ੍ਰੀਤੀ ਵਿਚ ਬੰਧਾਈਆ। ਮਿਹਰਵਾਨ ਬਣ ਕੇ ਪਿਤ, ਪਤਿਪਰਮੇਸ਼ਵਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਦੇ ਭਗਤ ਸੁਹੇਲੇ ਚੰਗੇ, ਹਰਿ ਦੇਵੇ ਮਾਣ ਵਡਿਆਈਆ। ਜਿਨ੍ਹਾਂ ਨੂੰ ਮੇਰੇ ਉਤੇ ਲਾਵੇ ਅੰਗੇ, ਅੰਗੀਕਾਰ ਇਕ ਅਖਵਾਈਆ। ਸਾਹਿਬ ਸਤਿਗੁਰ ਬਣ ਸੂਰਾ ਸਰਬੰਗੇ, ਸਿਰ ਸਿਰ ਆਪਣਾ ਹੱਥ ਟਿਕਾਈਆ। ਓਢਣ ਬਿਨ ਰਹਿਣ ਨਾ ਦੇਵੇ ਨੰਗੇ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਿਸ ਦੀ ਯਾਦ ਵਿਚ ਪੂਰਬ ਵਕ਼ਤ ਲੰਘੇ, ਭੱਜੇ ਬਣ ਕੇ ਪਾਂਧੀ ਰਾਹੀਆ। ਉਸ ਨੇ ਮੇਰੇ ਸਫ਼ਰ ਮੇਟੇ ਲੰਮੇ, ਲਮਹ ਲਮਹ ਆਪਣਾ ਪੰਧ ਮੁਕਾਈਆ। ਅੰਤ ਕੰਤ ਭਗਵੰਤ ਆਇਆ ਉਸ ਬਿਆਸ ਦੇ ਕੰਢੇ, ਕੰਢੀ ਬਹਿ ਕੇ ਆਪਣਾ ਖੇਲ ਖਿਲਾਈਆ। ਜਿਸ ਦੀ ਗੋਬਿੰਦ ਵੰਡ ਕੇ ਗਿਆ ਵੰਡੇ, ਨਿਸ਼ਾਨਾ ਚਿੱਲਾ ਤੀਰ ਕਮਾਨ ਰਖਾਈਆ। ਲੀਕ ਮਾਰੀ ਸ਼ਬਦੀ ਧਾਰ ਖੰਡੇ, ਖੰਡਾ ਖੜਗ ਖੜਗ ਚਮਕਾਈਆ। ਮੇਰਾ ਮਾਲਕ ਖ਼ਾਲਕ ਸੁਆਮੀ ਸਤਿਨਾਮ ਸਚ ਜਨ ਭਗਤਾਂ ਆਪ ਵੰਡੇ, ਵੰਡਣਹਾਰ ਆਪ ਅਖਵਾਈਆ। ਜਿਸ ਦਾ ਖੇਲ ਸਦਾ ਬ੍ਰਹਿਮੰਡੇ, ਪੁਰੀ ਲੋਅ ਖੋਜੇ ਚਾਈਂ ਚਾਈਂਆ। ਹਰਿਜਨ ਸਾਚੇ ਚਾੜ੍ਹੇ ਨਾਮ ਦੇ ਡੰਡੇ, ਡੰਡਾਵਤ ਆਪਣੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਪਰਮਾਤਮ ਆਤਮ ਧਾਰ ਨਿਰਗੁਣ ਨਿਰਗੁਣ ਆਪੇ ਗੰਢੇ, ਗੰਢਣਹਾਰ ਗੋਪਾਲ ਸੁਆਮੀ ਆਪਣੀ ਦਇਆ ਕਮਾਈਆ।
੨੬ ਸਾਵਣ ਸ਼ਹਿਨਸ਼ਾਹੀ ਸੰਮਤ ੧੧ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਢਿਲਵਾਂ ਜ਼ਿਲਾ ਕਪੂਰਥਲਾ
ਸਾਵਣ ਕਹੇ ਪ੍ਰਭੂ ਮੇਰਾ ਦਿਵਸ ਦਿਹਾੜਾ ਛੱਬੀ, ਸ਼ਬੇ ਰੋਜ਼ ਤੇਰੀ ਓਟ ਤਕਾਈਆ। ਮੇਰੇ ਨਿਰਗੁਣ ਧਾਰ ਨੂਰ ਅਲਾਹੀ ਰੱਬੀ, ਰਹੀਮ ਰਹਿਮਾਨ ਤੇਰੇ ਹੱਥ ਵਡਿਆਈਆ। ਤੇਰਾ ਖੇਲ ਜੁਗ ਚੌਕੜੀ ਹੁੰਦਾ ਸਬਬੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਮਿਹਰਵਾਨਾ ਸ੍ਰੀ ਭਗਵਾਨਾ ਆਪਣੀ ਸ੍ਰਿਸ਼ਟੀ ਤਕ ਲੈ ਲਬੀ, ਲੋਭ ਲਾਲਚ ਵਿਚ ਹਲਕਾਈਆ। ਕਲਜੁਗ ਕੂੜੀ ਕਿਰਿਆ ਪਾਪਾਂ ਭਾਰ ਦੱਬੀ, ਸਿਰ ਸਕੇ ਨਾ ਕੋਇ ਉਠਾਈਆ। ਅੰਤ ਵੇਖ ਲੈ ਮੁਹੰਮਦ ਵਾਲੀ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਤੇਰੇ ਪਿਆਰ ਵਿਚ ਸੁਰਤੀ ਦਿਸੇ ਕਿਸੇ ਨਾ ਬੱਧੀ, ਬੰਦਨਾ ਵਿਚ ਸੀਸ ਨਾ ਕੋਇ ਨਿਵਾਈਆ। ਸ਼ਾਹ ਸੁਲਤਾਨਾਂ ਕੂੜ ਕੁੜਿਆਰ ਦੀ ਦਿਸੇ ਗੱਦੀ, ਗਦਾਗਰ ਹੋਈ ਲੋਕਾਈਆ। ਪੁਰਖ ਅਕਾਲੇ ਦੀਨ ਦਿਆਲੇ
ਦੀਨ ਦੁਨੀ ਕੂੜੀ ਕਿਰਿਆ ਵਿਚੋਂ ਕੱਢੀ, ਫੜ ਬਾਹੋਂ ਪਾਰ ਲੰਘਾਈਆ। ਸ਼ਰਅ ਸ਼ਰੀਅਤ ਮਮਤਾ ਮੋਹ ਵਿਕਾਰ ਧਾਰ ਵਢੀ, ਖੰਡਾ ਖੜਗ ਨਾਮ ਉਠਾਈਆ। ਨਿਗਾਹ ਮਾਰ ਲੈ ਪੰਜ ਤਤ ਵਜੂਦ ਕਾਇਆ ਮਾਟੀ ਹੱਡੀ, ਮਾਸ ਨਾੜੀ ਧਿਆਨ ਲਗਾਈਆ। ਤੇਰੀ ਦੀਨ ਦੁਨੀ ਵਹਿੰਦੀ ਧਾਰ ਡਿੱਗੀ ਡੂੰਘੀ ਖੱਡੀ, ਸਚ ਕਿਨਾਰਾ ਨਜ਼ਰ ਕੋਇ ਨਾ ਆਈਆ। ਤੇਰਾ ਦਰਸ਼ਨ ਪਾਏ ਕੋਇ ਨਾ ਉਪਰ ਸ਼ਾਹਰਗੀ, ਨੌਂ ਦੁਆਰੇ ਪੰਧ ਨਾ ਕੋਇ ਮੁਕਾਈਆ। ਮੈਂ ਜਿਧਰ ਵੇਖਾਂ ਮੋਹ ਵਿਕਾਰਾ ਅਗਨੀ ਲੱਗੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਸਾਵਣ ਕਹੇ ਪ੍ਰਭੂ ਮੇਰਾ ਤੇਰੇ ਅਗੇ ਹਾੜਾ, ਹੋ ਨਿਮਾਣਾ ਸੀਸ ਨਿਵਾਈਆ। ਦਰੋਹੀ ਫਿਰੀ ਜੰਗਲ ਜੂਹ ਵਿਚ ਉਜਾੜਾ, ਪਹਾੜ ਟਿੱਲੇ ਪਰਬਤ ਰੋਵਣ ਮਾਰਨ ਧਾਹੀਆ। ਨੌ ਖੰਡ ਪ੍ਰਿਥਮੀ ਸੱਤ ਦੀਪ ਕਲਜੁਗ ਕੂੜ ਕੁਕਰਮ ਲੱਗਾ ਅਖਾੜਾ, ਮਾਇਆ ਮਮਤਾ ਮੋਹ ਨਾਚ ਨਚਾਈਆ। ਤੇਰਾ ਸਤਿਗੁਰ ਸ਼ਬਦ ਸੁਆਮੀ ਸਚ ਨਜ਼ਰ ਨਾ ਆਏ ਲਾੜਾ, ਲਾੜੀ ਮੌਤ ਸਭ ਨੂੰ ਰਹੀ ਪਰਨਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਰੰਗ ਚਾੜ੍ਹੇ ਨਾ ਕੋਇ ਗਾੜ੍ਹਾ, ਦੁਰਮਤ ਮੈਲ ਨਾ ਕੋਇ ਧੁਆਈਆ। ਫਿਰੀ ਦਰੋਹੀ ਮਾਨਸ ਮਾਨਵ ਮਾਨੁਖ ਵਿਚ ਬਹੱਤਰ ਨਾੜਾ, ਨਾੜੀ ਨਾੜ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਛੱਬੀ ਸਾਵਣ ਕਹੇ ਪ੍ਰਭੂ ਮੇਰਾ ਵੇਖ ਲੈ ਪਰਵਿਸ਼ਟਾ, ਪਰਮ ਪੁਰਖ ਧਿਆਨ ਲਗਾਈਆ। ਸਚ ਧਰਮ ਦਾ ਰਿਹਾ ਕੋਈ ਨਾ ਇਸ਼ਟਾ, ਇਸ਼ਟ ਦੇਵ ਨਾ ਕੋਇ ਮਨਾਈਆ। ਅੰਦਰੋਂ ਖੁਲ੍ਹੇ ਨਾ ਕਿਸੇ ਦ੍ਰਿਸ਼ਟਾ, ਅਨੁਭਵ ਪਰਦਾ ਨਾ ਕੋਇ ਖੁਲ੍ਹਾਈਆ। ਮਨਮੁਖ ਜੀਵ ਕਲਜੁਗ ਭਰਿਆ ਵਿਖ ਦਾ, ਵਿਸ ਰੂਪ ਨਾ ਕੋਇ ਬਦਲਾਈਆ। ਸਾਚਾ ਰੂਪ ਦਿਸੇ ਨਾ ਕੋਇ ਸਿੱਖ ਦਾ, ਸਿਖਿਆ ਗੋਬਿੰਦ ਗਏ ਭੁਲਾਈਆ। ਭਗਤ ਸੁਹੇਲਾ ਦੀਨ ਦੁਨੀ ਕੋਈ ਨਾ ਦਿਸਦਾ, ਜੋ ਭਗਵਨ ਮਿਲਕੇ ਖ਼ੁਸ਼ੀ ਬਣਾਈਆ। ਜਨ ਭਗਤ ਜਗਿਆਸੂ ਭਰਿਆ ਮੋਹ ਵਿਕਾਰੇ ਹਿਤ ਦਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਸਾਵਣ ਕਹੇ ਪ੍ਰਭੂ ਮੇਰਾ ਦਿਵਸ ਦਿਹਾੜਾ ਤਕ ਲੋਕਮਾਤ, ਮਾਤਰ ਭੂਮੀ ਧਿਆਨ ਲਗਾਈਆ। ਨੌ ਖੰਡ ਪ੍ਰਿਥਮੀ ਹੋਈ ਅੰਧੇਰੀ ਰਾਤ, ਸੱਤ ਦੀਪ ਸਤਿ ਚੰਦ ਨਾ ਕੋਇ ਰੁਸ਼ਨਾਈਆ। ਆਤਮ ਪਰਮਾਤਮ ਸੁਰਤੀ ਸ਼ਬਦ ਟੁੱਟਾ ਨਾਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਤੁਧ ਬਿਨ ਅੰਤ ਕੰਤ ਭਗਵੰਤ ਪੁਛੇ ਕੋਈ ਨਾ ਵਾਤ, ਮਿਹਰਵਾਨ ਪ੍ਰਭੂ ਸਿਰ ਹੱਥ ਨਾ ਕੋਇ ਟਿਕਾਈਆ। ਸਤਿ ਧਰਮ ਦੀ ਦੇਵੇ ਕੋਈ ਨਾ ਦਾਤ, ਵਸਤ ਅਗੰਮ ਨਾ ਕੋਇ ਵਰਤਾਈਆ। ਤੇਰਾ ਦਰਸ ਪਾਏ ਨਾ ਕੋਈ ਇਕਾਂਤ, ਇਕ ਇਕੱਲੇ ਤੇਰਾ ਰੂਪ ਅਨੂਪ ਨਜ਼ਰ ਕਿਸੇ ਨਾ ਆਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਅੰਤਮ ਦੀਨ ਦੁਨੀ ਦੀ ਪੁਛ ਵਾਤ, ਵਾਰਸ ਹੋ ਕੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰੇ ਆਸ ਰਖਾਈਆ। ਸਾਵਣ ਕਹੇ ਮੇਰਾ ਦਿਵਸ ਤਕ ਲੈ ਲੋਕਮਾਤੀ, ਮਤਾ ਤੇਰੇ ਨਾਲ ਪਕਾਈਆ। ਤੇਰਾ ਖੇਲ ਸਦਾ ਬਹੁਭਾਂਤੀ, ਨਿਰਗੁਣ ਸਰਗੁਣ ਤੇਰੀ ਬੇਪਰਵਾਹੀਆ। ਮੈਂ ਮੰਗਾਂ ਇਕੋ ਅਗੰਮੀ ਦਾਤੀ, ਦਇਆਵਾਨ ਝੋਲੀ ਦੇਣੀ ਭਰਾਈਆ। ਜਨ ਭਗਤਾਂ ਅੰਮ੍ਰਿਤ ਬਖ਼ਸ਼ ਦੇ ਬੂੰਦ ਸਵਾਂਤੀ, ਨਿਝਰ ਝਿਰਨਾ ਕਵਲ ਨਾਭ ਵਿਚੋਂ ਚਵਾਈਆ। ਝਗੜਾ ਮੇਟ ਦੇ ਜ਼ਾਤ
ਪਾਤੀ, ਪਤਿਪਰਮੇਸ਼ਵਰ ਆਪਣਾ ਭੇਵ ਖੁਲ੍ਹਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਜੋੜ ਲੈ ਨਾਤੀ, ਰਿਸ਼ਤਾ ਫ਼ਰਿਸ਼ਤਿਆਂ ਬਾਹਰ ਰਖਾਈਆ । ਤੂੰ ਮਾਲਕ ਖ਼ਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਕਮਲਾਪਾਤੀ, ਬੇਐਬ ਪਰਵਰਦਿਗਾਰ ਨੂਰ ਅਲਾਹੀਆ। ਤੇਰਾ ਲਹਿਣਾ ਦੇਣਾ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਬਣੇ ਸਦਾ ਸਾਥੀ, ਸਗਲਾ ਸੰਗੀ ਬਹੁਰੰਗੀ ਇਕ ਅਖਵਾਈਆ। ਤੂੰ ਮਾਲਕ ਖ਼ਾਲਕ ਅਨਾਥ ਅਨਾਥੀ, ਦੀਨਨ ਆਪਣੀ ਗੋਦ ਟਿਕਾਈਆ। ਮੇਰੇ ਪਤਿਪਰਮੇਸ਼ਵਰ ਸਰਬ ਕਲਾ ਸਮਰਾਥੀ, ਸਮਰਥ ਤੇਰੇ ਹੱਥ ਵਡਿਆਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜੀਵਾਂ ਜੰਤਾਂ ਦੇ ਦੇ ਗਾਥੀ, ਗਹਿਰ ਗੰਭੀਰ ਬੇਨਜ਼ੀਰ ਪਰਦਾ ਆਪਣਾ ਆਪ ਉਠਾਈਆ। ਕਲਜੁਗ ਵਿਚ ਸਤਿਜੁਗ ਸਤਿ ਧਰਮ ਚਲਾ ਦੇ ਰਾਥੀ, ਰਥ ਰਥਵਾਹੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਤ ਅਮੋਲਕ ਜਨ ਭਗਤਾਂ ਦੇ ਦੇ ਹਾਥੋ ਹਾਥੀ, ਜਗਤ ਉਧਾਰ ਰਹਿਣ ਕੋਇ ਨਾ ਪਾਈਆ।