੨੬ ਸਾਵਣ ਸ਼ਹਿਨਸ਼ਾਹੀ ਸੰਮਤ ੧੧ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਢਿਲਵਾਂ ਜ਼ਿਲਾ ਕਪੂਰਥਲਾ
ਧਰਨੀ ਕਹੇ ਜਨ ਭਗਤੋ ਪ੍ਰਭ ਦੇ ਪਰਸੋ ਚਰਨ, ਚਰਨੋਦਕ ਧੁਰ ਦਾ ਜਾਮ ਪਿਆਈਆ। ਪਰਮ ਪੁਰਖ ਪਰਮਾਤਮ ਇਕੋ ਤਕੋ ਸਰਨ, ਦੂਸਰ ਓਟ ਨਾ ਕੋਇ ਰਖਾਈਆ। ਜੋ ਝਗੜਾ ਮੇਟੇ ਜ਼ਾਤ ਪਾਤ ਵਰਨ ਬਰਨ, ਊਚ ਨੀਚ ਧੁਰ ਦਾ ਰੰਗ ਰੰਗਾਈਆ। ਸ਼ਬਦੀ ਧਾਰ ਫੜਾਏ ਆਪਣਾ ਲੜਨ, ਪਲੂ ਪਲਕਾਂ ਦੇ ਪਿਛੇ ਗੰਢ ਬੰਧਾਈਆ। ਤ੍ਰੈਗੁਣ ਮਾਇਆ ਹਰਿਜਨ ਮੂਲ ਨਾ ਸੜਨ, ਅਗਨੀ ਤਤ ਤਤ ਮਿਟਾਈਆ। ਮੰਜ਼ਲ ਮਹਿਬੂਬ ਵਾਲੀ ਹਕ਼ੀਕ਼ੀ ਚੜ੍ਹਨ, ਬਿਨ ਕ਼ਦਮਾਂ ਕ਼ਦਮ ਉਠਾਈਆ। ਜੋਤੀ ਜਾਤੇ ਪੁਰਖ ਬਿਧਾਤੇ ਦਰਸ਼ਨ ਕਰਨ, ਬਿਨ ਲੋਚਨ ਨੈਣ ਅੱਖ ਨਜ਼ਰੀ ਆਈਆ। ਜੋ ਆਦਿ ਜੁਗਾਦੀ ਆਤਮ ਪਰਮਾਤਮ ਸਾਚਾ ਸੱਜਣ ਸੈਣ, ਸਾਕ ਤਨ ਮਾਟੀ ਖ਼ਾਕ ਆਪਣਾ ਦਏ ਦ੍ਰਿੜਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰ ਸਿਫ਼ਤਾਂ ਵਿਚ ਸਾਰੇ ਕਰਦੇ ਗਾਇਨ, ਅੱਖਰਾਂ ਅੱਖਰਾਂ ਨਾਲ ਜੁੜਾਈਆ। ਸੋ ਸਾਹਿਬ ਸਤਿਗੁਰ ਕਦੇ ਨਾ ਹੋਵੇ ਤ੍ਰਫ਼ੈਨ, ਤਰਫ਼ਦਾਰੀ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਰਗ ਇਕ ਰਖਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਦਾ ਮਾਂਗੋ ਇਕੋ ਦਰਸ, ਬਿਨ ਜਗਤ ਨੇਤਰ ਦਰਸ਼ਨ ਪਾਈਆ। ਜੋ ਅੰਤਸ਼ਕਰਨ ਮਨ ਵਾਸਨਾ ਮੇਟੇ ਹਰਸ, ਹਵਸ ਕੂੜੀ ਦਏ ਮਿਟਾਈਆ। ਰਹਿਮਤ ਵਿਚ ਕਰੇ ਤਰਸ, ਮਿਹਰਵਾਨ ਆਪਣਾ ਰੰਗ ਰੰਗਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਬੂੰਦ ਸਵਾਂਤੀ ਨਾਭੀ ਕਵਲ ਕਵਲ ਟਪਕਾਈਆ। ਦੇਵੇ ਵਡਿਆਈ ਉਤੇ ਫ਼ਰਸ਼, ਅਰਸ਼ੀ ਪ੍ਰੀਤਮ ਹੋਏ ਸਹਾਈਆ। ਉਸ ਦਾ ਖੇਲ ਤਕੋ ਅਸਚਰਜ, ਅਚਰਜ ਆਪਣਾ ਰੰਗ ਰੰਗਾਈਆ। ਜੋਧਾ ਸੂਰਬੀਰ ਬਣ ਮਰਦਾਨਾ ਮਰਦ, ਲੋਕਮਾਤ ਜਨ ਭਗਤਾਂ ਵੇਖੇ ਚਾਈਂ ਚਾਈਂਆ। ਸਭ ਦੀ ਮਨਜ਼ੂਰ ਕਰੇ ਅਰਜ਼, ਆਰਜ਼ੂ ਆਪਣੇ ਚਰਨ ਟਿਕਾਈਆ। ਮਨ ਕਲਪਣਾ ਮੇਟਣਹਾਰਾ ਅੰਧੇਰਾ ਗਰਦ, ਗਰਦਸ਼ ਕੂੜੀ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਜਨ ਭਗਤੋ ਸਦਾ ਪੂਜੋ ਇਕ ਭਗਵੰਤ, ਭਗਵਨ
ਇਕੋ ਨਜ਼ਰੀ ਆਈਆ। ਜੋ ਆਦਿ ਜੁਗਾਦੀ ਆਤਮ ਧਾਰ ਸਾਚਾ ਕੰਤ, ਕੰਤੂਹਲ ਨੂਰ ਅਲਾਹੀਆ। ਜੋ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਦੋ ਜਹਾਨ ਏਥੇ ਉਥੇ ਉਤਰ ਕਦੇ ਨਾ ਜਾਈਆ। ਸਤਿ ਸਚ ਕਰਮ ਕਾਂਡ ਤੋਂ ਬਾਹਰ ਬਣਾਏ ਬਣਤ, ਘੜਨ ਭੰਨਣਹਾਰ ਆਪਣਾ ਰੰਗ ਰੰਗਾਈਆ । ਜਿਸ ਦੀ ਮਹਿੰਮਾ ਸਦਾ ਅਗਣਤ, ਕਥਨੀ ਕਥ ਨਾ ਕੋਇ ਸਮਝਾਈਆ। ਸੋ ਬੋਧ ਅਗਾਧਾ ਬਣੇ ਪੰਡਤ, ਬੁੱਧੀ ਤੋਂ ਬਾਹਰ ਕਰੇ ਪੜ੍ਹਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਅਵਤਾਰ ਪੈਗ਼ੰਬਰਾਂ ਗੁਰੂਆਂ ਗਾਇਆ ਮੰਤ, ਸ਼ਬਦੀ ਸ਼ਬਦੀ ਢੋਲਾ ਕਲਮਾ ਗਾਈਆ। ਉਹ ਤੋੜਨਹਾਰਾ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਲੇਖਾ ਮੁਕਾਏ ਦੋਜ਼ਖ਼ ਬਹਿਸ਼ਤ ਜੱਨਤ, ਸਵਰਗਾਂ ਪੰਧ ਮੁਕਾਈਆ। ਇਕੋ ਇਕ ਏਕੰਕਾਰ ਵਖਾਏ ਬੰਕ, ਦੁਆਰਾ ਸਚਖੰਡ ਸੋਭਾ ਪਾਈਆ। ਜਿਥੇ ਲੇਖਾ ਨਹੀਂ ਰਾਓ ਰੰਕ, ਸ਼ਾਹ ਸੁਲਤਾਨ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ। ਧਰਨੀ ਕਹੇ ਜਨ ਭਗਤੋ ਇਕੋ ਪ੍ਰਭ ਦਾ ਰਖੋ ਇਸ਼ਟ, ਦੇਵ ਦੇਵਾ ਆਤਮ ਇਕੋ ਨਜ਼ਰੀ ਆਈਆ। ਜਿਸ ਦਾ ਲਹਿਣਾ ਦੇਣਾ ਨਾਲ ਦੀਨ ਦੁਨੀ ਸ੍ਰਿਸ਼ਟ, ਚਾਰੇ ਖਾਣੀ ਲੱਖ ਚੁਰਾਸੀ ਬੰਧਨ ਪਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜਿਸ ਦਾ ਭੇਵ ਖੁਲ੍ਹਾਇਆ ਰਾਮ ਰਾਮਾ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਗਿਆ ਦ੍ਰਿੜਾਈਆ। ਉਹ ਜੋਤੀ ਜਾਤਾ ਕਦੇ ਨਾ ਹੋਵੇ ਨਿਸ਼ਟ, ਨਾਸਤਕ ਰੂਪ ਨਾ ਕੋਇ ਦਰਸਾਈਆ। ਜੋ ਆਤਮ ਧਾਰ ਲੱਖ ਚੁਰਾਸੀ ਜੀਵ ਜੰਤ ਭੋਗੇ ਗ੍ਰਿਹਸਤ, ਭਗਵਨ ਆਪਣਾ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਬੰਕ ਇਕ ਵਡਿਆਈਆ। ਧਰਨੀ ਕਹੇ ਜਨ ਭਗਤੋ ਪਰਮ ਪੁਰਖ ਦੀ ਰਖੋ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜੋ ਅੰਤਸ਼ਕਰਨ ਕਰੇ ਬਿਬੇਕ, ਪਤਿਤ ਪੁਨੀਤ ਦਏ ਬਣਾਈਆ। ਤ੍ਰੈਗੁਣ ਮਾਇਆ ਮੇਟੇ ਸੇਕ, ਅਗਨੀ ਤਤ ਤਤ ਗੁਆਈਆ। ਧੁਰ ਦਾ ਸ਼ਬਦ ਦੇਵੇ ਸੰਦੇਸ਼, ਸ਼ਬਦ ਅਨਾਦੀ ਨਾਦ ਕਰੇ ਸ਼ਨਵਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਗਣਪਤ ਕਰੋੜ ਤੇਤੀਸਾ ਸੀਸ ਨਿਵਾਈਆ। ਸੋ ਵਸਣਹਾਰਾ ਸਚਖੰਡ ਸਾਚੇ ਦੇਸ਼, ਦਰਗਾਹ ਸਾਚੀ ਮੁਕ਼ਾਮੇ ਹਕ ਸੋਭਾ ਪਾਈਆ। ਉਹ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਤੁਹਾਡੇ ਅੰਤਰ ਕਰੇ ਪਰਵੇਸ਼, ਪਰਮ ਪੁਰਖ ਆਪਣਾ ਰੰਗ ਰੰਗਾਈਆ। ਨਾਮ ਖ਼ੁਮਾਰੀ ਮਸਤੀ ਦਏ ਹਮੇਸ਼, ਹਮ ਸਾਜਣ ਹੋ ਕੇ ਸਗਲਾ ਸੰਗ ਨਿਭਾਈਆ। ਕਲਜੁਗ ਕੂੜੀ ਕਿਰਿਆ ਮੇਟੇ ਕਲੇਸ਼, ਕਲ ਕਾਤੀਆਂ ਡੇਰਾ ਢਾਹੀਆ। ਸੋ ਸਾਹਿਬ ਸੁਆਮੀ ਅੰਤਰਜਾਮੀ ਜਿਸ ਦੀ ਧਾਰ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਸੋਭਾ ਪਾਈਆ । ਉਹ ਕਲਜੁਗ ਅੰਤ ਅਖ਼ੀਰ ਬੇਨਜ਼ੀਰ ਪਰਵਰਦਿਗਾਰ ਬਦਲ ਕੇ ਭੇਸ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਈਆ। ਸਚ ਦੁਆਰ ਆਸਣ ਸਿੰਘਾਸਣ ਸੁਹਾਏ ਸੰਬਲ ਦੇਸ, ਦੇਸ ਦੇਸੰਤਰਾਂ ਪਿਛਲਾ ਪੰਧ ਮੁਕਾਈਆ। ਜੋ ਏਥੇ ਓਥੇ ਦੋ ਜਹਾਨਾਂ ਆਦਿ ਜੁਗਾਦਿ ਰਹੇ ਹਮੇਸ਼, ਹਮ ਸਾਜਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਮਹਿੰਮਾ ਗਾਏ ਸਹਸਰ ਮੁਖ ਸ਼ੇਸ਼, ਦੋ ਸਹਸਰ ਜਿਹਵਾ ਨਾਲ ਮਿਲਾਈਆ।
੨੬ ਸਾਵਣ ਸ਼ਹਿਨਸ਼ਾਹੀ ਸੰਮਤ ੧੧ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਫਤੂ ਚਕ ਜ਼ਿਲਾ ਕਪੂਰਥਲਾ
ਧਰਨੀ ਕਹੇ ਜਨ ਭਗਤੋ ਮਸਤਕ ਲਾਓ ਸਚੀ ਧੂੜ, ਟਿੱਕੇ ਧਰਮ ਧਾਰ ਖ਼ਾਕ ਰਮਾਈਆ। ਕਾਇਆ ਚੋਲੀ ਰੰਗ ਅਗੰਮਾ ਚਾੜ੍ਹੋ ਗੂੜ੍ਹ, ਆਦਿ ਜੁਗਾਦਿ ਜੁਗ ਚੌਕੜੀ ਉਤਰ ਕਦੇ ਨਾ ਜਾਈਆ। ਨਾਤਾ ਤੋੜੋ ਪੰਚ ਵਿਕਾਰਾ ਕੂੜ, ਮੋਹ ਵਿਕਾਰ ਹੰਕਾਰ ਰਹਿਣ ਕੋਇ ਨਾ ਪਾਈਆ। ਚਤੁਰ ਸੁਘੜ ਬਣੋ ਮੂਰਖ ਮੂੜ੍ਹ, ਅੰਧ ਅਗਿਆਨ ਦਾ ਡੇਰਾ ਢਾਹੀਆ। ਪੰਧ ਮੁਕਾਉ ਨੇੜਾ ਦੂਰ, ਆਵਣ ਜਾਵਣ ਰਹੇ ਨਾ ਰਾਈਆ। ਸਤਿਗੁਰ ਦਰਸ਼ਨ ਕਰੋ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਧਰਨੀ ਕਹੇ ਜਨ ਭਗਤੋ ਪਰਮ ਪੁਰਖ ਬਣਾਓ ਧੁਰ ਦਾ ਸੰਗੀ, ਸਗਲਾ ਸਾਥੀ ਇਕ ਅਖਵਾਈਆ। ਦੇਵੇ ਵਸਤ ਨਾਮ ਅਨਮੰਗੀ, ਦਾਤ ਧੁਰ ਦੀ ਝੋਲੀ ਪਾਈਆ। ਪਿਠ ਹੋਣ ਨਾ ਦੇਵੇ ਨੰਗੀ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਅੰਮ੍ਰਿਤ ਸਰੋਵਰ ਧਾਰ ਨੁਹਾਏ ਗੰਗੀ, ਗੰਗੋਤਰੀ ਬੈਠੀ ਸੀਸ ਨਿਵਾਈਆ। ਤੁਹਾਡੇ ਨਾਲ ਪੂਰੀ ਕਰੇ ਪੂਰਬ ਸੰਧੀ, ਚਾਰ ਜੁਗ ਦਾ ਲਹਿਣਾ ਝੋਲੀ ਪਾਈਆ। ਦੀਨ ਮਜ਼੍ਹਬ ਤੋੜੇ ਪਾਬੰਦੀ, ਸ਼ਰਅ ਛੁਰੀ ਸ਼ਰੀਅਤ ਬਣੇ ਨਾ ਕੋਇ ਕਸਾਈਆ। ਆਤਮ ਧਾਰ ਦੇਵੇ ਸਚ ਸੁਗੰਧੀ, ਪਰਮਾਤਮ ਆਪਣਾ ਸੰਗ ਨਿਭਾਈਆ। ਲੱਖ ਚੁਰਾਸੀ ਜਮ ਕੀ ਫਾਂਸੀ ਕਟੇ ਤੰਗੀ, ਆਵਣ ਜਾਵਣ ਗੇੜ ਰਹੇ ਨਾ ਰਾਈਆ। ਪੀਆ ਪ੍ਰੀਤਮ ਪਰਮ ਪੁਰਖ ਹਰਿਜਨ ਬਣਾਏ ਆਪਣੇ ਭੁਜੰਗੀ, ਭੁਜੰਗਮ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਦਾ ਮੇਲਾ ਕਰੋ ਕਾਇਆ ਮੰਦਰ, ਤਨ, ਮਾਟੀ ਖ਼ਾਕ ਸੋਭਾ ਪਾਈਆ। ਪ੍ਰਕਾਸ਼ ਤਕੋ ਆਪਣੇ ਅੰਦਰ, ਸਾਢੇ ਤਿੰਨ ਹੱਥ ਹੋਵੇ ਰੁਸ਼ਨਾਈਆ। ਬਜਰ ਕਪਾਟੀ ਤੋੜੋ ਜੰਦਰ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਜਗਤ ਅੰਧੇਰਾ ਮਿਟੇ ਖੰਡਰ, ਨੂਰ ਨੁਰਾਨਾ ਡਗਮਗਾਈਆ। ਮਨੂਆ ਦਹਿ ਦਿਸ਼ ਉਠ ਨਾ ਧਾਏ ਬੰਦਰ, ਮਨਸਾ ਜਗਤ ਨਾ ਕੋਇ ਹਲਕਾਈਆ। ਸਚ ਪ੍ਰੇਮ ਦਾ ਮਾਣੋ ਅਨੰਦਨ, ਅਨੰਦ ਅਨੰਦ ਵਿਚੋਂ ਵਖਾਈਆ । ਚਰਨ ਧੂੜੀ ਖ਼ਾਕ ਰਮਾਓ ਚੰਦਨ, ਮਸਤਕ ਟਿੱਕੇ ਆਪ ਲਗਾਈਆ। ਸਚ ਦੁਆਰ ਕਰੋ ਬੰਦਨ, ਬੰਦਗੀ ਵਿਚ ਸੀਸ ਝੁਕਾਈਆ । ਤੁਹਾਡਾ ਲਹਿਣਾ ਦੇਣਾ ਪੂਰਾ ਕਰੇ ਤਤ ਪੰਜਣ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣੇ ਰੰਗ ਰੰਗਾਈਆ। ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦਿ ਸਦਾ ਭੈ ਭੰਜਣ, ਭਵ ਸਾਗਰ ਪਾਰ ਕਰਾਈਆ। ਨਾਮ ਨਿਧਾਨਾ ਨਿਜ ਨੇਤਰ ਪਾਏ ਅੰਜਨ, ਜਗਤ ਅੰਧੇਰਾ ਦਏ ਮਿਟਾਈਆ। ਏਥੇ ਓਥੇ ਸਦਾ ਸੁਹੇਲਾ ਬਣੇ ਸੱਜਣ, ਸਖ਼ਾ ਸਹਾਈ ਇਕ ਅਖਵਾਈਆ। ਜਿਸ ਦੀ ਮੰਜ਼ਲ ਸੰਤ ਸੁਹੇਲੇ ਲੰਘਣ, ਹਰਿਜਨ ਬੈਠਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਚ ਧੁਰ ਦਾ ਨਾਮ ਆਇਆ ਵੰਡਣ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ।
੬ ਸਾਵਣ ਸ਼ਹਿਨਸ਼ਾਹੀ ਸੰਮਤ ੧੧ ਦੌਲਤ ਸਿੰਘ ਦੇ ਗ੍ਰਹਿ ਕਪੂਰਥਲਾ
ਨਾਰਦ ਕਹੇ ਸੁਣ ਉਏ ਛੱਬੀ ਸਾਵਣਾ, ਸੋਹਣਿਆਂ ਸੱਜਣਾ ਆਪਣਾ ਨੈਣ ਉਠਾਈਆ। ਪਿਛਲੀ ਚਾਰ ਜੁਗ ਦੀ ਤਕ ਲੈ ਕਾਮਨਾ, ਆਸ਼ਾ ਤ੍ਰਿਸ਼ਨਾ ਸੰਗ ਰਲਾਈਆ। ਕੀ ਸੰਦੇਸ਼ਾ ਦਿਤਾ ਤੇਰੀ ਧਾਰ ਬਾਵਨਾ, ਹੁਕਮ ਹੁਕਮ ਵਿਚੋਂ ਦ੍ਰਿੜਾਈਆ। ਕੀ ਇਸ਼ਾਰਾ ਦੇ ਕੇ ਗਿਆ ਰਾਮ ਰਾਮਨਾ, ਰਮਈਆ ਹੋ ਕੇ ਭੇਵ ਚੁਕਾਈਆ। ਕੀ ਨਿਸ਼ਾਨਾ ਦੱਸਿਆ ਕ੍ਰਿਸ਼ਨ ਕਾਹਨਨਾ, ਘਨਈਆ ਪਰਦਾ ਕੀ ਉਠਾਈਆ। ਕਿਸ ਬਿਧ ਪੈਗ਼ੰਬਰਾਂ ਜਣਾਈ ਸੁਬਹ ਸ਼ਾਮਨਾ, ਸ਼ਬੇ ਰੋਜ਼ ਵੇਖ ਵਖਾਈਆ। ਕਿਸ ਬਿਧ ਰਸੂਲਾਂ ਪਕੜਿਆਂ ਦਾਮਨਾ, ਦਾਮਨਗੀਰ ਭੇਵ ਚੁਕਾਈਆ। ਕਵਣ ਧਾਰ ਗੁਰੂ ਗੁਰਦੇਵ ਜਣਾਇਆ ਨਾਮਨਾ, ਨਾਮ ਸਤਿ ਸਤਿ ਸੁਣਾਈਆ। ਕਵਣ ਕੂਟ ਖੇਲ ਖੇਲੇ ਸ੍ਰੀ ਭਗਵਾਨਨਾ, ਭਗਵਨ ਆਪਣਾ ਹੁਕਮ ਵਰਤਾਈਆ। ਨਿਗਾਹ ਮਾਰ ਲੈ ਚਾਰੋ ਕੁੰਟ ਤੇਰੇ ਵਿਚ ਅੰਧੇਰੀ ਸ਼ਾਮਨਾ, ਅੰਧ ਅਗਿਆਨ ਨਾ ਕੋਇ ਗੁਆਈਆ। ਮੇਰਿਆ ਮਿਤਰਾ ਮੇਰੀ ਪੁਛ ਲੈ ਅੰਤਸ਼ਕਰਨ ਦੀ ਭਾਵਨਾ, ਭੈ ਭਉ ਸਿਰ ਨਾ ਕੋਇ ਰਖਾਈਆ। ਮੈਂ ਇਕੋ ਇਕ ਏਕੰਕਾਰ ਦਾ ਢੋਲਾ ਗਾਵਣਾ, ਗਾ ਗਾ ਦੋ ਜਹਾਨ ਕਰਾਂ ਸ਼ਨਵਾਈਆ। ਇਕੋ ਪੁਰਖ ਅਕਾਲ ਦੀ ਚਰਨੀ ਸੀਸ ਝੁਕਾਵਣਾ, ਦੂਸਰ ਓਟ ਨਾ ਕੋਇ ਤਕਾਈਆ। ਇਕੋ ਮੰਨਣਾ ਪਤਤ ਪਾਵਨਾ, ਪਤਿਪਰਮੇਸ਼ਵਰ ਧੁਰਦਰਗਾਹੀਆ । ਜਿਸ ਕਲਜੁਗ ਅੰਤ ਆਪਣਾ ਹੁਕਮ ਵਰਤਾਵਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਉਹ ਸ਼ਾਹੋ ਭੂਪ ਸੁਲਤਾਨਨਾ, ਸ਼ਹਿਨਸ਼ਾਹ ਅਗੰਮ ਅਥਾਹੀਆ। ਜਿਸ ਦਾ ਸਤਿਗੁਰ ਸ਼ਬਦ ਸ਼ਬਦ ਬਲਵਾਨਨਾ, ਬਲਧਾਰੀ ਨਜ਼ਰੀ ਆਈਆ। ਉਹ ਲਹਿਣਾ ਦੇਣਾ ਤਕਣਾ ਵੇਦ ਪੁਰਾਨਨਾ, ਪਰਾ ਪਸੰਤੀ ਮਧਮ ਬੈਖਰੀ ਨਾਲ ਮਿਲਾਈਆ। ਹਰਫ਼ ਹਰੂਫ਼ ਵੇਖੇ ਅੰਜੀਲ ਕ਼ੁਰਾਨਨਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਿਸ ਦਾ ਹੁਕਮ ਵਰਤੇ ਦੋ ਜਹਾਨਨਾ, ਨਿਰਗੁਣ ਸਰਗੁਣ ਹੋ ਕੇ ਆਪ ਵਰਤਾਈਆ। ਉਸ ਦਾ ਪ੍ਰਕਾਸ਼ ਤਕ ਲੈ ਜ਼ਿਮੀਂ ਅਸਮਾਨਨਾ, ਜੋਤੀ ਜਾਤਾ ਡਗਮਗਾਈਆ। ਨਾਰਦ ਕਹੇ ਛੱਬੀ ਸਾਵਣ ਕੀ ਤੈਨੂੰ ਦੇਵੇ ਫ਼ਰਮਾਨਨਾ, ਫੁਰਨਿਆਂ ਤੋਂ ਬਾਹਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੁਕਮ ਕੀ ਵਰਤਾਈਆ। ਨਾਰਦ ਕਹੇ ਸਾਵਣਾ ਮੇਰਾ ਭੇਖ ਧਰ ਲੈ ਧਰਮੀ ਧਾਰ ਪਖੰਡੀ, ਬਵਰਾ ਨਜ਼ਰੀ ਆਈਆ। ਜਗਤ ਜਹਾਨ ਵੇਖ ਲੈ ਡੰਡੀ, ਡੰਡਾਵਤ ਸਾਰੇ ਗਏ ਬਦਲਾਈਆ। ਨਿਗਾਹ ਮਾਰ ਲੈ ਜੇਰਜ ਅੰਡੀ, ਉਤਭੁਜ ਸੇਤਜ ਵੇਖ ਵਖਾਈਆ। ਟੁੱਟੀ ਪ੍ਰੀਤ ਪ੍ਰੀਤਮ ਨਾਲ ਸਕੇ ਕੋਈ ਨਾ ਗੰਢੀ, ਗੰਢਣਹਾਰ ਗੋਪਾਲ ਸੁਆਮੀ ਨਜ਼ਰ ਕਿਸੇ ਨਾ ਆਈਆ। ਚਾਰੋਂ ਕੁੰਟ ਕੂੜ ਚਮਕਾਵੇ ਚੰਡੀ, ਚੰਡਾਲਕਾ ਆਪਣਾ ਰੂਪ ਬਦਲਾਈਆ। ਮਾਨਸ ਮਾਨਵ ਮਾਨੁਖ ਆਤਮ ਹੋ ਗਈ ਰੰਡੀ, ਹਰਿ ਹਰਿ ਕੰਤ ਨਾ ਕੋਇ ਹੰਢਾਈਆ। ਅੰਤ ਵਸੇਰਾ ਸਭ ਦਾ ਦਿਸੇ ਬਨਖੰਡੀ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਰੋਵਣ ਮਾਰਨ ਧਾਹੀਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮਿਤਰਾ ਧਾਰ ਹੋ ਗਈ ਅੰਧੀ, ਨਿਜ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਸਚ ਵਸਤ ਕਿਸੇ ਦੁਆਰਿਉਂ ਮਿਲੇ ਮੂਲ ਨਾ ਮੰਗੀ, ਨਾਮ ਨਿਧਾਨ ਝੋਲੀ ਕੋਇ ਨਾ ਪਾਈਆ। ਮਨੂਆ ਕੂੜ ਕੁੜਿਆਰ ਬਣਿਆ ਫ਼ਰੰਗੀ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਫਿਰੀ ਦਰੋਹੀ ਪਰਕਿਰਤੀ ਪੰਝੀ, ਸਚ ਰੰਗ ਨਾ ਕੋਇ ਚੜ੍ਹਾਈਆ। ਉਹ ਵੇਖ ਲੈ ਕਲਜੁਗ ਬਾਣਾ ਪਹਿਨ ਕੇ ਜੰਗੀ, ਜੰਗਜੂ ਹੋ ਕੇ ਆਪਣਾ ਰੂਪ ਬਦਲਾਈਆ। ਜਿਸ ਨੇ ਸਭ ਨੂੰ ਦੇਣੀ ਤੰਗੀ, ਤੰਗ ਦਸਤ ਹੋਵੇ
ਲੋਕਾਈਆ। ਕਿਸੇ ਨੂੰ ਲਾਏ ਕੋਈ ਨਾ ਅੰਗੀ, ਅੰਗੀਕਾਰ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਮਿਟੇ ਕਿਸੇ ਨਾ ਪੰਧੀ, ਪਾਂਧੀ ਪੰਧ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਸਾਵਣਾ ਮੈਨੂੰ ਵੇਖ ਕੇ ਆਉਦਾ ਹਾਸਾ, ਬਿਨ ਰਸਨਾ ਜਿਹਵਾ ਬੁੱਲਾਂ ਦਿਆਂ ਵਖਾਈਆ। ਜ਼ਰਾ ਨਿਗਾਹ ਮਾਰ ਲੈ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਧਿਆਨ ਲਗਾਈਆ। ਕੀ ਹੁਕਮ ਵਰਤੇ ਪੁਰਖ ਅਬਿਨਾਸ਼ਾ, ਕਰਨੀ ਦਾ ਕਰਤਾ ਕੀ ਆਪਣੀ ਕਾਰ ਕਮਾਈਆ। ਜੋ ਦੀਨ ਦੁਨੀ ਦਾ ਬਦਲਣ ਵਾਲਾ ਪਾਸਾ, ਪੇਸ਼ੀਨਗੋਈਆਂ ਸਭ ਦੀਆਂ ਵੇਖ ਵਖਾਈਆ। ਮੈਂ ਉਸ ਦਾ ਖੋਲ੍ਹ ਕੇ ਦੱਸਾਂ ਖੁਲਾਸਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਉਸ ਪ੍ਰਭੂ ਦੀ ਸ਼ਬਦ ਧਾਰ ਦੀ ਸੁਣ ਲੈ ਅਗੰਮੀ ਭਾਖਾ, ਜਗਤ ਅੱਖਰਾਂ ਸੰਗ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਨਾਰਦ ਕਹੇ ਸਾਵਣਾ ਮੇਰਾ ਅੰਤਸ਼ਕਰਨ ਕੰਬਦਾ, ਕਮਲਿਆ ਤੈਨੂੰ ਦਿਆਂ ਜਣਾਈਆ। ਉਹ ਵੇਖ ਲੈ ਮੁਹੰਮਦ ਦਾ ਸਮਾਂ ਜਾਂਦਾ ਲੰਘਦਾ, ਸਦੀ ਚੌਧਵੀਂ ਭੱਜੇ ਵਾਹੋ ਦਾਹੀਆ। ਈਸਾ ਖ਼ੁਸ਼ੀਆਂ ਨਾਲ ਆਪਣੇ ਹੱਥ ਰੰਗਦਾ, ਬਿਨ ਹੱਥਾਂ ਹੱਥ ਉਠਾਈਆ। ਗੋਬਿੰਦ ਖੇਲ ਤਕੇ ਪੰਜ ਦਾ, ਪੰਚਮ ਪੰਚਮ ਪੰਚਮ ਪਰਦਾ ਆਪ ਉਠਾਈਆ। ਮੈਨੂੰ ਬਚਨ ਯਾਦ ਆਉਂਦਾ ਜੋ ਗੋਬਿੰਦ ਹੁਕਮ ਕੀਤਾ ਪੁਰੀ ਅਨੰਦ ਦਾ, ਅਨੰਦ ਅਨੰਦ ਵਿਚੋਂ ਦਰਸਾਈਆ। ਮੈਂ ਨਿਗਾਹ ਮਾਰੀ ਕੀ ਹਾਲ ਹੋਣਾ ਬ੍ਰਹਿਮੰਡ ਦਾ, ਬ੍ਰਹਿਮਾਂਡ ਖੋਜ ਖੁਜਾਈਆ। ਕੀ ਲੇਖਾ ਹੋਣਾ ਚੰਡ ਪਰਚੰਡ ਦਾ, ਨਵ ਖੰਡ ਪ੍ਰਿਥਮੀ ਆਪਣਾ ਰੰਗ ਰੰਗਾਈਆ। ਕੀ ਖੇਲ ਹੋਣਾ ਕੂੜ ਪਖੰਡ ਦਾ, ਕਲਜੁਗ ਕੂੜੀ ਕਿਰਿਆ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਸਾਵਣਾ ਇਕ ਬਚਨ ਅਗੰਮਾ ਸੁਣ, ਅਣਸੁਣਤ ਦਿਆਂ ਜਣਾਈਆ। ਤੇਰੇ ਮੇਘ ਚ ਕਿਆ ਗੁਣ, ਮਿਤਰਾ ਦੇ ਜਣਾਈਆ। ਮੈਂ ਹੁਕਮ ਸੰਦੇਸ਼ਾ ਸੁਣਿਆ ਤੇਰੇ ਦਿਵਸ ਹੁਣ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਤੂੰ ਆਵਾਜ਼ ਸੁਣ ਲੈ ਕੀ ਦੇਵੇ ਸ਼ਬਦੀ ਧੁਨ, ਧੁਨ ਆਤਮਕ ਰਾਗ ਜਣਾਈਆ। ਜੋ ਮਾਲਕ ਖਾਲਕ ਕੁਨ, ਕੁੱਲ ਮਾਲਕ ਨੂਰ ਅਲਾਹੀਆ। ਉਸ ਨੇ ਭਗਤ ਸੁਹੇਲੇ ਲੋਕਮਾਤ ਲਏ ਚੁਨ, ਚਾਰੋਂ ਕੁੰਟ ਆਪਣਾ ਰੰਗ ਰੰਗਾਈਆ। ਜਿਸ ਦਾ ਨਾਮ ਕਲਮਾ ਮੰਤਰ ਫੁੰਨ, ਫੁਰਨਿਆਂ ਤੋਂ ਬਾਹਰ ਦਏ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਸਾਵਣਾ ਮੇਰੀ ਬੋਦੀ ਦਏ ਇਸ਼ਾਰਾ, ਸੈਨਤ ਜਗਤ ਬਾਹਰ ਲਗਾਈਆ। ਜਿਸ ਦੀ ਕਰੇ ਨਾ ਕੋਈ ਵਿਚਾਰਾ, ਵਿਚਰਕੇ ਦਸੇ ਨਾ ਕੋਇ ਸਮਝਾਈਆ। ਜਿਸ ਦਾ ਲਹਿਣਾ ਦੇਣਾ ਨਾਲ ਪੈਗ਼ੰਬਰ ਗੁਰ ਅਵਤਾਰਾ, ਅਵਤਰੀ ਆਪਣਾ ਹੁਕਮ ਵਰਤਾਈਆ। ਜਿਸ ਦਾ ਲੇਖਾ ਕਾਗਦ ਕ਼ਲਮ ਸ਼ਾਹੀ ਤੋਂ ਬਾਹਰਾ, ਕਾਤਬ ਲੇਖ ਨਾ ਕੋਇ ਦ੍ਰਿੜਾਈਆ। ਉਹ ਖੇਲ ਖੇਲੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਜਿਸ ਦਾ ਮੇਲਾ ਨਾਲ ਨਿਰਗੁਣ ਧਾਰਾ, ਜੋਤੀ ਜਾਤਾ ਡਗਮਗਾਈਆ। ਜਿਸ ਦਾ ਸ਼ਬਦੀ ਸ਼ਬਦ ਜੈਕਾਰਾ, ਨਾਦ ਧੁਨ ਧੁਨ ਸ਼ਨਵਾਈਆ। ਉਹ ਸ਼ਾਹੋ ਭੂਪ ਸਿਕਦਾਰਾ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਨੂੰ ਕਹਿੰਦੇ ਕਲ ਕਲਕੀ ਅਵਤਾਰਾ, ਕਲ ਕਾਤੀਆਂ ਡੇਰਾ ਢਾਹੀਆ। ਉਸ ਦਾ ਹੁਕਮ ਤਕ ਲੈ ਜਿਸ ਨੂੰ ਸਮਝੇ ਕੋਇ ਪੁਰਖ ਨਾ ਨਾਰਾ, ਨਰ ਨਰਾਇਣ
ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਾਵਣ ਕਹੇ ਨਾਰਦਾ ਮੇਰਾ ਸਾਹਿਬ ਸੁਆਮੀ ਆਦਿ, ਜੁਗ ਜੁਗਾਦੀ ਸੋਭਾ ਪਾਈਆ। ਜਿਸ ਦਾ ਹੁਕਮ ਵਰਤੇ ਬ੍ਰਹਿਮਾਦ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਪ ਵਰਤਾਈਆ। ਮੈਂ ਉਸ ਦਾ ਸੁਣਿਆ ਅਗੰਮਾ ਨਾਦ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਮੇਰੇ ਅੰਦਰੋਂ ਖੋਲ੍ਹਿਆ ਰਾਜ਼, ਪੜਦਾ ਪੜਦਿਆਂ ਵਿਚੋਂ ਚੁਕਾਈਆ। ਮੈਂ ਸਵਾਧਾਨ ਹੋ ਕੇ ਗਿਆ ਜਾਗ, ਜਾਗਰਤ ਜੋਤ ਜੋਤ ਕਰ ਰੁਸ਼ਨਾਈਆ। ਮੇਰੇ ਹੋਏ ਵਡ ਵਡ ਭਾਗ, ਭਗਵਨ ਦਿਤੀ ਮਾਣ ਵਡਿਆਈਆ। ਮੈਂ ਫਿਰਦਾ ਨਾਲ ਮਜਾਜ਼, ਆਪ ਆਪਣਾ ਰੂਪ ਵਟਾਈਆ। ਮੇਰਾ ਲਹਿਣਾ ਦੇਣਾ ਨਾਲ ਨਹੀਂ ਕਿਸੇ ਸਮਾਜ, ਦੀਨਾਂ ਮਜ਼੍ਹਬਾਂ ਸੰਗ ਨਾ ਕੋਇ ਰਖਾਈਆ। ਮੈਂ ਪ੍ਰਭੂ ਦਾ ਸਤਿ ਸਚ ਦਾ ਦੱਸਣਾ ਇਕ ਰਿਵਾਜ, ਰਵਾਇਤ ਜਗਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ। ਸਾਵਣ ਕਹੇ ਨਾਰਦਾ ਮੇਰਾ ਪਰਮ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਸਭ ਕੁਛ ਹੱਥ, ਕਥਨੀ ਕਥ ਸਕੇ ਨਾ ਰਾਈਆ। ਉਹ ਦੀਨ ਦੁਨੀ ਦੀ ਧਾਰ ਏਕੰਕਾਰ ਹੋ ਕੇ ਦੇਵੇ ਮਥ, ਮਥਨ ਕਰੇ ਖ਼ਲਕ ਖ਼ੁਦਾਈਆ। ਜਿਸ ਦੇ ਗੋਬਿੰਦ ਗਿਆ ਸਥਰ ਲਥ, ਯਾਰੜੇ ਸੇਜ ਹੰਢਾਈਆ। ਉਸ ਨੇ ਮੇਰੇ ਪਰਵਿਸ਼ਟੇ ਵਿਚ ਜਨ ਭਗਤਾਂ ਕੀਤਾ ਇਕੱਠ, ਸੋਹਣੀ ਖ਼ੁਸ਼ੀ ਬਣਾਈਆ। ਪਿਆਰ ਵਿਚ ਮਿਤਰਾ ਸਾਹਿਬ ਦੀ ਸਰਨੀ ਢਠ, ਨਿਵ ਨਿਵ ਲਾਗਾਂ ਪਾਈਆ। ਜਿਸ ਨੇ ਖੇਲ ਖੇਲਿਆ ਬਿਨਾ ਮੰਦਰ ਮਸਜਿਦ ਸ਼ਿਵਦਵਾਲੇ ਮਠ, ਕਾਅਬਿਆਂ ਲਹਿਣਾ ਦੇਣਾ ਦਿਤਾ ਮੁਕਾਈਆ। ਮੇਰਾ ਵਕ਼ਤ ਸੁਹੰਜਣਾ ਕੀਤਾ ਨਠ ਨਠ, ਬਣ ਬਣ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਾਵਣ ਕਹੇ ਨਾਰਦਾ ਖ਼ੁਸ਼ੀਆਂ ਗਾ ਲੈ ਗੌਣ, ਬਿਨ ਰਸਨਾ ਜਿਹਵਾ ਬੱਤੀ ਦੰਦ ਸਲਾਹੀਆ। ਖ਼ੁਸ਼ੀ ਕਰਦੀ ਤਕ ਲੈ ਉਨੰਜਾ ਪੌਣ, ਪਵਣ ਸਵਾਸੀ ਨਾਲ ਮਿਲਾਈਆ। ਜਿਸ ਦੇ ਹੁਕਮ ਵਿਚ ਅਵਤਾਰ ਪੈਗ਼ੰਬਰ ਗੁਰੂ ਤਨ ਛਡ ਸਮਾਉਣ, ਆਪਣਾ ਆਪ ਭੇਟ ਕਰਾਈਆ। ਉਸ ਦਾ ਭੇਵ ਜਾਣੇ ਕੌਣ, ਗਤ ਕਹਿਣ ਕਿਛ ਨਾ ਪਾਈਆ। ਜਿਸ ਖੇਲ ਖਲਾਇਆ ਰਾਮਾ ਰੌਣ, ਰਾਵਣ ਆਪਣਾ ਹੁਕਮ ਵਰਤਾਈਆ । ਸੋ ਨਾਮ ਨਿਧਾਨਾ ਸ੍ਰੀ ਭਗਵਾਨਾ ਜਨ ਭਗਤਾਂ ਆਇਆ ਆਪ ਵਰਤਾਉਣ, ਬਿਨ ਹੱਥਾਂ ਹੱਥ ਉਠਾਈਆ। ਆਤਮ ਸੇਜਾ ਸਚ ਸਿੰਘਾਸਣ ਆਇਆ ਸੌਣ, ਸੇਜ ਸੁਹੰਜਣੀ ਦਏ ਵਡਿਆਈਆ। ਪੂਰਬ ਲਹਿਣਾ ਦੇਣਾ ਆਇਆ ਮੁਕਾਉਣ, ਮੁਕੰਮਲ ਆਪਣਾ ਰੰਗ ਰੰਗਾਈਆ। ਸਚ ਦੁਆਰ ਏਕੰਕਾਰ ਦਰਗਾਹ ਸਾਚੀ ਮੁਕ਼ਾਮੇ ਹਕ ਸਚਖੰਡ ਆਇਆ ਬਹਾਉਣ, ਥਿਰ ਘਰ ਆਪਣਾ ਸੰਗ ਬਣਾਈਆ। ਕਲਜੁਗ ਕੂੜੀ ਕਿਰਿਆ ਆਇਆ ਮਿਟਾਉਣ, ਮਿੱਟੀ ਖ਼ਾਕ ਨਿਸ਼ਾਨਾ ਰਹਿਣ ਕੋਇ ਨਾ ਪਾਈਆ। ਸਤਿਜੁਗ ਸਾਚਾ ਸਤਿ ਧਰਮ ਆਇਆ ਲਾਉਣ, ਲਗ ਮਾਤਰ ਡੇਰਾ ਢਾਹੀਆ। ਕਲਜੁਗ ਕੂੜੀ ਕਿਰਿਆ ਆਇਆ ਦਬਾਉਣ, ਬਾਹਰ ਸਕੇ ਨਾ ਕੋਇ ਕਢਾਈਆ। ਸ਼ਰਅ ਸ਼ੌਹ ਦਰਿਆਏ ਆਇਆ ਰੁੜ੍ਹਾਉਣ, ਅਗੇ ਹੋ ਨਾ ਕੋਇ ਅਟਕਾਈਆ। ਇਕੋ ਨਾਮ ਆਇਆ ਜਪਾਉਣ, ਤੂੰ ਮੇਰਾ ਮੈਂ ਤੇਰਾ ਢੋਲਾ ਦਏ ਸੁਣਾਈਆ। ਜਨ ਭਗਤਾਂ ਅੰਤਰ ਸਚ ਆਇਆ ਵਸਾਉਣ, ਵਾਸਤਾ ਆਪਣੇ ਨਾਲ ਰਖਾਈਆ। ਲੱਖ ਚੁਰਾਸੀ ਫੰਦ ਆਇਆ ਕਟਾਉਣ, ਜਮ ਕੀ ਫਾਸੀ ਦਏ ਤੁੜਾਈਆ। ਜੁਗ ਜਨਮ ਦੇ ਵਿਛੜੇ ਆਇਆ ਮਿਲਾਉਣ, ਛੱਬੀ ਸਾਵਣ ਕਹੇ ਮੇਰਾ
ਪਰਵਿਸ਼ਟਾ ਦਏ ਗਵਾਹੀਆ। ਚਾਰ ਜੁਗ ਦੇ ਰੁਠੜੇ ਆਇਆ ਮਨਾਉਣ, ਫੜ ਬਾਹੋਂ ਗੋਦ ਟਿਕਾਈਆ। ਨਾਮ ਨਿਧਾਨੇ ਨਾਲ ਆਇਆ ਪਰਚਾਉਣ, ਪਰਾਚੀਨ ਦਾ ਲੇਖ ਮੁਕਾਈਆ। ਅੰਮ੍ਰਿਤ ਮੇਘ ਆਇਆ ਬਰਸਾਉਣ, ਨਾਮ ਨਿਧਾਨਾ ਆਪ ਬਰਸਾਈਆ। ਸਾਚੇ ਮਾਰਗ ਆਇਆ ਲਗਾਉਣ, ਪੰਥ ਮਾਰਗ ਇਕੋ ਇਕ ਸਮਝਾਈਆ। ਮੰਜ਼ਲ ਹਕ਼ੀਕ਼ੀ ਆਇਆ ਚੜ੍ਹਾਉਣ, ਜਗਤ ਪੌੜੀ ਡੰਡਾ ਹੱਥ ਨਾ ਕੋਇ ਫੜਾਈਆ। ਅੰਮ੍ਰਿਤ ਜਾਮ ਆਇਆ ਪਿਆਉਣ, ਅੰਮਿਉਂ ਰਸ ਆਪ ਚੁਆਈਆ। ਸ਼ਬਦ ਨਾਦ ਧੁਨ ਆਇਆ ਸੁਣਾਉਣ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਜੋਤੀ ਜਾਤਾ ਆਇਆ ਜੋਤ ਜਗਾਉਣ, ਜੋਤੀ ਜਾਤਾ ਡਗਮਗਾਈਆ। ਹਰਿਜਨ ਭਗਤ ਸੁਹੇਲੇ ਥਿਰ ਘਰ ਆਇਆ ਬਹਾਉਣ, ਕੁੰਡੀ ਖਿੜਕੀ ਆਪ ਖੁਲ੍ਹਾਈਆ। ਦਰਗਾਹ ਸਾਚੀ ਸਚਖੰਡ ਆਇਆ ਟਿਕਾਉਣ, ਟਿੱਕੇ ਧੂੜੀ ਮਸਤਕ ਚਰਨ ਖ਼ਾਕ ਰਮਾਈਆ। ਆਵਣ ਜਾਵਣ ਲੱਖ ਚੁਰਾਸੀ ਪੰਧ ਆਇਆ ਮੁਕਾਉਣ, ਜਮ ਕੀ ਫਾਸੀ ਦਏ ਤੁੜਾਈਆ। ਸਾਵਣ ਕਹੇ ਨਾਰਦਾ ਧੁਰ ਦੀ ਖੇਲ ਆਇਆ ਖਲਾਉਣ, ਖ਼ਾਲਕ ਖ਼ਲਕ ਧੁਰ ਦਾ ਮਾਹੀਆ। ਨਾਰਦ ਕਹੇ ਸਾਵਣਾ ਉਸ ਦਾ ਰਲ ਕੇ ਗਾਈਏ ਗਾਉਣ, ਗਾ ਗਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਮੇਲ ਆਇਆ ਮਿਲਾਉਣ, ਪਾਰਬ੍ਰਹਮ ਬ੍ਰਹਮ ਬ੍ਰਹਮ ਪਾਰਬ੍ਰਹਮ ਰੰਗ ਆਪਣਾ ਆਪ ਰੰਗਾਈਆ।