ਪੁਸਤਕਾਲਾਭਾਗ ੨੪

੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਹਰਿ ਸੰਗਤ ਨਵਿਤ

ਸ਼ੰਕਰ ਕਹੇ ਮੇਰਾ ਹੁਕਮ ਚਲੇ ਉਤੋਂ ਕੈਲਾਸ਼ੀ, ਕਲ ਆਪਣੀ ਆਪ ਪਰਗਟਾਈਆ। ਦੀਨ ਦੁਨੀ ਦੀ ਅੰਤਰ ਧਾਰ ਤਕੀ ਬਦਮੁਆਸ਼ੀ, ਬਦੀ ਵੇਖੀ ਥਾਉਂ ਥਾਈਂਆ। ਧੁਰ ਦੇ ਹੁਕਮ ਨਾਲ ਸਤਿਗੁਰ ਸ਼ਬਦ ਲਈ ਤਲਾਸ਼ੀ, ਨਵ ਨਵ ਦਾ ਕੋਨਾ ਕੋਨਾ ਖੋਜ ਖੁਜਾਈਆ। ਸਚ ਪਿਆਰ ਮੁਹੱਬਤ ਦੀ ਦਿਸੇ ਨਾ ਕੋਇ ਆਬ ਪਾਸ਼ੀ, ਬੂੰਦ ਸਵਾਂਤੀ ਰਸ ਨਾ ਕੋਇ ਚੁਆਈਆ। ਨੌ ਖੰਡ ਪ੍ਰਿਥਮੀ ਜਗਤ ਵਿਦਿਆ ਵੇਖੀ ਭਾਸ਼ੀ, ਪ੍ਰਕਿਰਤੀ ਸੰਸਕ੍ਰਿਤੀ ਵਿਚ ਧਿਆਨ ਲਗਾਈਆ। ਜਾਂ ਨਿਗਾਹ ਮਾਰੀ ਸਰਗੁਣ ਦਿਸੇ ਲਾਸ਼ ਤੇ ਲਾਸ਼ੀ, ਲਸ਼ਕਰਾਂ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸ਼ੰਕਰ ਕਹੇ ਮੈਂ ਬਣ ਕੇ ਧਰਮ ਸ਼ੁਕੀਨ, ਸ਼ੌਂਕ ਆਪਣਾ ਪੂਰ ਕਰਾਈਆ। ਮੇਰਾ ਮਾਲਕ ਖ਼ਾਲਕ ਇਕ ਪ੍ਰਬੀਨ, ਪਾਰਬ੍ਰਹਮ ਧੁਰਦਰਗਾਹੀਆ। ਜਿਸ ਦਾ ਮਾਰਗ ਜੁਗ ਚੌਕੜੀ ਮਹੀਨ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੀਤੀ ਤਕ਼ਸੀਮ, ਹਿੱਸੇ ਆਪਣੇ ਹੱਥ ਰਖਾਈਆ। ਉਸ ਦਾ ਲਹਿਣਾ ਦੇਣਾ ਉਤੇ ਜ਼ਮੀਨ, ਜ਼ਮੀਂ ਜ਼ਮਾਂ ਵਜੇ ਵਧਾਈਆ। ਮੇਰਾ ਅੰਤਸ਼ਕਰਨ ਕਦੇ ਨਾ ਹੋਏ ਗ਼ਮਗੀਨ, ਗ਼ਮੀ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਸ਼ੰਕਰ ਕਹੇ ਮੈਂ ਦੋ ਜਹਾਨ ਤਕੀ ਮਹਿਰਾਬ, ਮਹਿਬੂਬ ਵਲ ਧਿਆਨ ਲਗਾਈਆ। ਮੈਨੂੰ ਮਾਲਕ ਖ਼ਾਲਕ ਮਿਲਿਆ ਅਗੰਮਾ ਅਹਿਬਾਬ, ਮਿਤਰ ਪਿਆਰਾ ਦੋਸਤ ਧੁਰਦਰਗਾਹੀਆ।

ਜੋ ਆਦਿ ਜੁਗਾਦਿ ਦੋ ਜਹਾਨ ਨਵਾਬ, ਨੌਬਤ ਆਪਣਾ ਨਾਮ ਖੜਕਾਈਆ। ਜਿਸ ਨੂੰ ਨਾ ਕੋਇ ਪੁੰਨ ਨਾ ਸੁਆਬ, ਇਕੋ ਰੰਗ ਵਸੇ ਧੁਰ ਦਾ ਮਾਹੀਆ। ਜਿਸ ਨੇ ਰਚਨਾ ਰਚੀ ਨਿਰਗੁਣ ਧਾਰ ਆਦਿ, ਅੰਤ ਵੇਖੇ ਥਾਉਂ ਥਾਈਂਆ। ਜਿਸ ਦਾ ਸਤਿਗੁਰ ਸ਼ਬਦ ਫਿਰੇ ਵਿਚ ਬ੍ਰਹਿਮਾਦ, ਭੱਜੇ ਵਾਹੋ ਦਾਹੀਆ। ਸਚ ਸੰਦੇਸ਼ਾ ਸੁਣੇ ਨਾਦ, ਧੁਨ ਅਨਾਦੀ ਆਪ ਪਰਗਟਾਈਆ। ਜੋ ਜਨ ਭਗਤਾਂ ਰਖੇ ਸਦਾ ਯਾਦ, ਯਾਦਾਸ਼ਤ ਆਪਣੇ ਵਿਚ ਛੁਪਾਈਆ । ਉਹਦਾ ਲੇਖਾ ਤਕਿਆ ਵਿਚ ਪੰਜ ਆਬ, ਪੰਚਮ ਦਾ ਮਾਲਕ ਰੂਪ ਵਟਾਈਆ। ਜਿਥੇ ਨਾ ਕੋਈ ਸੁਆਲ ਨਾ ਜੁਆਬ, ਜੁਆਬ ਤਲਬੀ ਨਜ਼ਰ ਕੋਇ ਨਾ ਆਈਆ। ਉਹ ਦੇਵਣਹਾਰਾ ਆਪ ਖ਼ਤਾਬ, ਮੁਖ਼ਾਤਬ ਹੋ ਕੇ ਦਏ ਦ੍ਰਿੜਾਈਆ। ਤਨ ਵਜੂਦ ਵਜਾਏ ਰਬਾਬ, ਸਿਤਾਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸ਼ੰਕਰ ਕਹੇ ਮੇਰਾ ਸਭ ਦੇ ਨਾਲ ਤਅਲੁਕ, ਤਰਫ਼ਦਾਰੀ ਨਜ਼ਰ ਕੋਇ ਨਾ ਆਈਆ। ਮੈਂ ਨੂਰ ਨੁਰਾਨੀ ਨਿਰਗੁਣ ਧਾਰ ਦੀ ਵੇਖ ਝਲਕ, ਖ਼ਾਲਕ ਖ਼ਲਕ ਰੂਪ ਦਰਸਾਈਆ। ਨਿਗਾਹ ਮਾਰਾਂ ਉਤੇ ਫ਼ਲਕ, ਅਸਮਾਨਾਂ ਖੋਜ ਖੁਜਾਈਆ। ਫੇਰ ਤਕਾਂ ਦੀਨ ਦੁਨੀ ਜਗਤ ਦੀ ਖ਼ਲਕ, ਖ਼ਾਲਕ ਆਪਣੇ ਰੰਗ ਰੰਗਾਈਆ। ਮੈਂ ਪਰਤ ਕੇ ਵੇਖਾਂ ਆਪਣੀ ਪਲਕ, ਅੱਖੀਆਂ ਅੱਖੀਆਂ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਸ਼ੰਕਰ ਕਹੇ ਮੈਂ ਸ਼ੱਕ ਰਖਾਂ ਨਾ ਸ਼ਕੂਕ, ਸ਼ਿਕਵਾ ਰਹਿਣ ਕੋਇ ਨਾ ਪਾਈਆ। ਮੈਂ ਪ੍ਰਭ ਤੋਂ ਮੰਗਾਂ ਇਕ ਹਕ਼ੂਕ, ਜੋ ਹਿਕਮਤ ਨਾਲ ਦਏ ਸਮਝਾਈਆ। ਮੇਰਾ ਜਗਤ ਜਹਾਨ ਖੇਲ ਜਾਏ ਨਾ ਚੂਕ, ਚੁਕੰਨਾ ਸਭ ਨੂੰ ਦਏ ਬਣਾਈਆ। ਸਤਿਗੁਰ ਸ਼ਬਦ ਇਸ਼ਾਰਾ ਮਾਰੇ ਫੂਕ, ਬਿਨ ਪਵਣ ਸਵਾਸ ਸਵਾਸ ਹਿਲਾਈਆ। ਦੀਨ ਦੁਨੀ ਦਾ ਬਦਲਾਂ ਸਲੂਕ, ਸਾਜਣ ਮੀਤ ਰਹਿਣ ਕੋਇ ਨਾ ਪਾਈਆ। ਜਿਸ ਦਾ ਮਾਰਗ ਸਦਾ ਬਾਰੀਕ, ਪਾਰਬ੍ਰਹਮ ਪਤਿਪਰਮੇਸ਼ਵਰ ਨੇਤਰ ਲੋਚਨ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਲੋਕਮਾਤ ਆਪ ਕਰੇ ਤਸਦੀਕ਼, ਸ਼ਬਦ ਸ਼ਹਾਦਤ ਨਾਲ ਭੁਗਤਾਈਆ। ਜਿਸ ਦੀ ਸਾਰੇ ਕਰਨ ੳਡੀਕ, ਉਹ ਮਾਲਕ ਧੁਰਦਰਗਾਹੀਆ। ਉਸ ਦਾ ਨਾਮ ਕਲਮਾ ਹਕ ਤੌਫ਼ੀਕ਼, ਤੋਫ਼ੇ ਨਾਮ ਦਏ ਵਰਤਾਈਆ। ਉਸ ਦੀ ਟੁੱਟੇ ਨਾ ਕਦੇ ਪ੍ਰੀਤ, ਪ੍ਰੀਤਮ ਹੋ ਕੇ ਮਿਲੇ ਚਾਈਂ ਚਾਈਂਆ। ਸ਼ੰਕਰ ਕਹੇ ਮੈਂ ਪਿਛਲੇ ਲੇਖੇ ਤੇ ਮਾਰਾਂ ਲੀਕ, ਲਾਈਨ ਅਗਲੀ ਵੇਖ ਵਖਾਈਆ। ਜਿਸ ਨੇ ਦੀਨ ਦੁਨੀ ਦੀ ਬਦਲ ਦੇਣੀ ਤਾਰੀਖ, ਤਵਾਰੀਖ ਦਏ ਉਲਟਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਨਾ ਮਾਂਗੇ ਕੋਈ ਭੀਖ, ਭਿਖਕ ਨਜ਼ਰ ਕੋਇ ਨਾ ਆਈਆ। ਹਰਿਜਨ ਸੰਤ ਸੁਹੇਲੇ ਬਣਨ ਸੀਖ, ਸਿਖਿਆ ਸਤਿਗੁਰ ਸੰਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੁਆਮੀ ਇਕ ਅਖਵਾਈਆ। ਸ਼ੰਕਰ ਕਹੇ ਮੈਂ ਸਭ ਦੀ ਜਾਣਦਾ ਸ਼ਕਲ, ਤਨ ਵਜੂਦਾਂ ਵੇਖ ਵਖਾਈਆ। ਮੇਰੇ ਤੋਂ ਪਰੇ ਨਹੀਂ ਕੋਈ ਅਕਲ, ਆਕਲਾਂ ਦਿਆਂ ਭੇਵ ਚੁਕਾਈਆ। ਜਿਸ ਦਾ ਰਾਹ ਤਕੇ ਲਾੜੀ ਮੌਤ ਮਲਕਲ, ਆਪਣਾ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਸ਼ੰਕਰ ਕਹੇ ਮੈਂ ਤਕਿਆ ਨਾਲ ਆਪਣੀ ਸ਼ਕਤ, ਸ਼ਖ਼ਸੀਅਤ ਸਭ ਦੀ ਵੇਖ ਵਖਾਈਆ। ਸੰਤ ਸੁਹੇਲੇ ਵੇਖੇ ਭਗਤ, ਹਰਿਜਨ ਸਾਚੇ ਸੋਭਾ ਪਾਈਆ। ਜਿਨ੍ਹਾਂ ਦਾ ਧਰਮ ਧਾਰ ਦਾ ਵਕ਼ਤ, ਥਿਤ ਵਾਰ ਦਏ ਗਵਾਹੀਆ। ਉਹ ਲੇਖਾ ਜਾਣੇ ਸਭ ਦਾ

ਫ਼ਕਤ, ਫ਼ਿਕਰੇ ਨਾਮ ਵਾਲੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮਾਲਕ ਇਕ ਅਖਵਾਈਆ। ਸ਼ੰਕਰ ਕਿਹਾ ਸਤਿ ਕਰਾਂ ਅਰਦਾਸ, ਅਰਜ਼ੋਈ ਦਿਆਂ ਜਣਾਈਆ। ਮੇਰਾ ਲੇਖਾ ਨਾਲ ਸ਼ੰਕਰ ਕੈਲਾਸ਼, ਅਕਲ ਕਲਧਾਰੀ ਹੋ ਕੇ ਦਿਆਂ ਦ੍ਰਿੜਾਈਆ। ਮੇਰਾ ਪਰਮ ਪੁਰਖ ਪਰਮਾਤਮ ਮੇਰੀ ਪੂਰੀ ਕਰੇ ਆਸ, ਹਿੱਸਾ ਵੰਡ ਰਹਿਣ ਕੋਇ ਨਾ ਪਾਈਆ। ਸ਼ੰਕਰ ਕਹੇ ਮੇਰਾ ਹੁਕਮ ਸੰਦੇਸ਼ਾ ਖ਼ਾਸ, ਖ਼ਾਸੀਯਤ ਦਿਆਂ ਸਮਝਾਈਆ। ਜਨ ਭਗਤੋ ਪ੍ਰਭੂ ਨੂੰ ਕਾਇਆ ਮੰਦਰ ਅੰਦਰ ਕਰਿਓ ਤਲਾਸ਼, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਦੇਵਾਂ ਪਰਕਾਸ਼, ਅੰਧ ਅੰਧੇਰਾ ਦੂਰ ਕਰਾਈਆ। ਜਨ ਭਗਤਾਂ ਕਾਇਆ ਮੰਦਰ ਅੰਦਰ ਪਾਵਾਂ ਰਾਸ, ਬਿਨ ਗੋਪੀ ਕਾਹਨ ਨਾਚ ਨਚਾਈਆ। ਮੈਨੂੰ ਪ੍ਰਭੂ ਦੇਵੇ ਸ਼ਾਬਾਸ਼, ਸਿਰ ਸਿਰ ਮੇਰੇ ਹੱਥ ਟਿਕਾਈਆ। ਸ਼ੰਕਰਾ ਤੂੰ ਰਹਿਣ ਵਾਲਾ ਵਿਚ ਪਰਭਾਸ, ਧੂੜੀ ਖ਼ਾਕ ਖ਼ਾਕ ਰਮਾਈਆ। ਤੇਰੇ ਧਰਮ ਦੀ ਤੈਨੂੰ ਮਿਲੇ ਸ਼ਾਬਾਸ਼, ਵਿਸ਼ਾ ਅਵਰ ਨਾ ਕੋਇ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਆਵੇ ਤੇਰੇ ਪਾਸ, ਪਾਸਾ ਦੀਨ ਦੁਨੀ ਉਲਟਾਈਆ। ਤੇਰਾ ਲਹਿਣਾ ਦੇਣਾ ਪੂਰਾ ਕਰੇ ਉਤੇ ਕੈਲਾਸ਼, ਕਲਧਾਰੀ ਹੁਕਮ ਵਰਤਾਈਆ। ਜਿਸ ਦੇ ਹੁਕਮ ਵਿਚ ਸਾਰੇ ਹੁੰਦੇ ਨਾਸ, ਉੱਤਰ ਭਜੀ ਵਿਚ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਵਸੇ ਸੁਆਸ ਸੁਆਸ, ਸਾਹ ਸਾਹ ਆਪਣਾ ਰੰਗ ਰੰਗਾਈਆ।

੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਕੇਹਰ ਸਿੰਘ ਦੇ ਨਵਿਤ ਹਰਿ ਭਗਤ ਦੁਆਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸ਼ੰਕਰ ਕਹੇ ਮੈਂ ਪ੍ਰਭ ਦਾ ਬੜਾ ਸ਼ਰਧਾਲੂ, ਸ਼ਰਧਾ ਮੇਰੀ ਸਮਝ ਕਿਸੇ ਨਾ ਆਈਆ। ਮੇਰਾ ਮਿਹਰਵਾਨ ਮਹਿਬੂਬ ਬੜਾ ਕਿਰਪਾਲੂ, ਕਿਰਪਾ ਨਿਧ ਧੁਰਦਰਗਾਹੀਆ। ਜੋ ਜੁਗ ਚੌਕੜੀ ਵਕ਼ਤ ਸੰਭਾਲੂ, ਸੰਬਲ ਬਹਿ ਕੇ ਖ਼ੁਸ਼ੀ ਬਣਾਈਆ। ਜਨ ਭਗਤਾਂ ਲਹਿਣਾ ਦੇਣਾ ਪੂਰਾ ਕਰੇ ਜੋ ਸੰਦੇਸ਼ਾ ਦੇ ਕੇ ਗਿਆ ਨਾਨਕ ਸੁਤ ਕਾਲੂ, ਕਲਜੁਗ ਕੂੜੀ ਕਿਰਿਆ ਆਪ ਖਪਾਈਆ। ਭਗਤ ਸੁਹੇਲੇ ਸਾਜਣ ਮੀਤ ਆਪੇ ਭਾਲੂ, ਖੋਜਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸ਼ੰਕਰ ਕਹੇ ਮੈਂ ਵੇਖ ਵੇਖ ਕੇ ਹਸਦਾ, ਹਸਤੀ ਬੇਪਰਵਾਹੀਆ। ਮੇਰਾ ਅੰਤਸ਼ਕਰਨ ਭਰਿਆ ਜਸ ਦਾ, ਜਸ ਵੇਦ ਪੁਰਾਨੀ ਅੰਤ ਕਹਿਣ ਕਿਛ ਨਾ ਪਾਈਆ। ਪ੍ਰਭੂ ਦਾ ਖੇਲ ਅਖਲਣਾ ਅਲਖ ਦਾ, ਅਗੋਚਰ ਆਪਣੀ ਕਾਰ ਭੁਗਤਾਈਆ। ਅੰਤਮ ਲਹਿਣਾ ਦੇਣਾ ਪੂਰਾ ਕਰੇ ਹੱਥੋ ਹੱਥ ਦਾ, ਦੁਰਮਤ ਮੈਲ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਧੁਰਦਰਗਾਹੀਆ। ਸ਼ੰਕਰ ਕਹੇ ਮੈਂ ਖੇਲ ਨਹੀਂ ਕਰਦਾ ਸੁਣੀ, ਸਤਿ ਸਚ ਦ੍ਰਿੜਾਈਆ। ਮੈਂ ਸ੍ਰਿਸ਼ਟੀ ਵੇਖੀ ਵਿਚ ਦੀਨ ਦੁਨੀ, ਦੋ ਜਹਾਨਾਂ ਦਿਆਂ ਸੁਣਾਈਆ। ਗੁਰਮੁਖਾਂ ਚੋਟੀ ਜਾਏ ਕਦੇ ਨਾ ਮੁੰਨੀ, ਮੁਨੀਸ਼ਰ ਰੰਗ ਨਾ ਕੋਇ ਸਮਾਈਆ। ਓਢਣ ਸੀਸ ਦਿਸੇ ਕਿਸੇ ਨਾ ਚੁੰਨੀ, ਪਰਦਾ ਸਕੇ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸ਼ੰਕਰ ਕਹੇ ਮੈਂ ਵੇਖੀ ਦੀਨ

ਦੁਨੀ ਦੀ ਧਾਰ, ਨਾਤਾ ਧਰਮ ਦਾ ਧਰਮ ਨਾਲ ਨਾ ਕੋਇ ਜੁੜਾਈਆ। ਪ੍ਰਭ ਦੀ ਸੁਣੇ ਨਾ ਕੋਇ ਗੁਫ਼ਤਾਰ, ਗੁਫ਼ਤ ਸ਼ਨੀਦ ਰਿਹਾ ਜਣਾਈਆ। ਜੋ ਸਭ ਦਾ ਪਾਲਣਹਾਰ, ਸਿਰ ਸਿਰ ਹੱਥ ਟਿਕਾਈਆ। ਉਹ ਲੇਖਾ ਲਹਿਣਾ ਜਾਣੇ ਨੌਜੁਆਨ, ਜੁਗ ਜੁਗ ਦਾ ਪਰਦਾ ਆਪ ਚੁਕਾਈਆ। ਪੁਰਖ ਅਕਾਲਾ ਹੋਵੇ ਮਿਹਰਵਾਨ, ਮਹਿਬੂਬ ਆਪਣਾ ਸੰਗ ਨਿਭਾਈਆ। ਜੋ ਏਥੇ ਉਥੇ ਦੋ ਜਹਾਨ ਦੇਵਣਹਾਰਾ ਦਾਨ, ਦਾਤਾ ਦਾਨੀ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਧੁਰਦਰਗਾਹੀਆ। ਸ਼ੰਕਰ ਕਹੇ ਮੈਂ ਦੀਨ ਦੁਨੀ ਨੂੰ ਤਕਿਆ, ਬਿਨ ਨੇਤਰ ਲੋਚਨ ਨੈਣ ਉਠਾਈਆ। ਫਿਰੀ ਦਰੋਹੀ ਮਦੀਨਾ ਮੱਕਿਆ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਸ਼ਰਅ ਦੀ ਕ਼ੀਮਤ ਦਿਸੇ ਕੋਈ ਨਾ ਟਕਿਆ, ਧਰਮ ਦਾ ਈਮਾਨ ਬੈਠਾ ਗੁਆਈਆ। ਮੇਰਾ ਗੋਬਿੰਦ ਨਾਲ ਵਅਦਾ ਪੱਕਿਆ, ਇਕ਼ਰਾਰ ਦਿਤਾ ਸਮਝਾਈਆ। ਮੈਂ ਜਗਤ ਜਹਾਨ ਨੱਸਿਆ, ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਦਿਤੀ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਭ ਦਾ ਹੋਏ ਸਹਾ, ਸਹਾਇਕ ਨਾਇਕ ਨਿਰਗੁਣ ਦਾਤਾ ਪੁਰਖ ਬਿਧਾਤਾ ਏਕਾ ਏਕ ਅਖਵਾਈਆ।

੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਭਾਗ ਸਿੰਘ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਭਾਦਰੋਂ ਸੱਤ ਕਹੇ ਮੈਂ ਸਤਿ ਸਤਿਵਾਦੀ, ਸਤਿ ਸਚ ਪ੍ਰਭ ਦੇਵੇ ਮਾਣ ਵਡਿਆਈਆ। ਇਕੋ ਪੁਰਖ ਅਕਾਲਾ ਦੀਨ ਦਿਆਲਾ ਰਿਹਾ ਅਰਾਧੀ, ਪਾਰਬ੍ਰਹਮ ਪਤਿਪਰਮੇਸ਼ਵਰ ਸੀਸ ਨਿਵਾਈਆ। ਜੋ ਮਾਲਕ ਖ਼ਾਲਕ ਆਦਿ ਜੁਗਾਦੀ, ਦੋ ਜਹਾਨਾਂ ਨੂਰ ਅਲਾਹੀਆ । ਜਿਸ ਦੇ ਪਿਆਰ ਵਿਚ ਸਤਿ ਧਰਮ ਜਾਏ ਸਾਧੀ, ਜਗਤ ਵਿਕਾਰ ਨਜ਼ਰ ਕੋਇ ਨਾ ਆਈਆ। ਸੋ ਧੁਰ ਫ਼ਰਮਾਨਾ ਦੇਵੇ ਬੋਧ ਅਗਾਧੀ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਜਿਸ ਦਾ ਨਾਮ ਸ਼ਬਦ ਨਾਦ ਧੁਨ ਅਨਾਦੀ, ਬਿਨ ਸਰਵਣਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਚ ਦਾ ਮਾਲਕ ਇਕ ਗੁਸਈਂਆ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਨਿਤ ਨਵਿਤ ਨਿਰਗੁਣ ਧਾਰ ਚਲੇ ਨਈਆ, ਨੌਕਾ ਦੋ ਜਹਾਨ ਚਲਾਈਆ। ਜੋ ਆਤਮ ਪਰਮਾਤਮ ਬਣੇ ਧੁਰ ਦਾ ਸਈਆ, ਸੱਜਣ ਸੱਜਣੂਆ ਇਕ ਅਖਵਾਈਆ। ਜਿਸ ਨੂੰ ਸਭ ਨੇ ਕਿਹਾ ਰਾਮ ਰਮਈਆ, ਰੂਪ ਰੰਗ ਰੇਖ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਧੁਰਦਰਗਾਹੀਆ। ਸਤਿ ਕਹੇ ਮੇਰਾ ਲੇਖਾ ਨਾਲ ਸਤਿਵੰਤ, ਸਤਿਗੁਰ ਸ਼ਬਦ ਦੇਵੇ ਵਡਿਆਈਆ। ਜੋ ਮਾਲਕ ਖ਼ਾਲਕ ਅਗੰਮੀ ਕੰਤ, ਕੰਤੂਹਲ ਇਕੋ ਨੂਰ ਅਲਾਹੀਆ। ਜੋ ਆਦਿ ਜੁਗਾਦੀ ਬਣਾਉਣ ਹਾਰਾ ਬਣਤ, ਘੜਨ ਭੰਨਣਹਾਰ ਆਪਣੇ ਹੱਥ ਰਖੇ ਵਡਿਆਈਆ। ਜਿਸ ਦਾ ਇਕੋ ਨਾਮ ਨਿਧਾਨਾ ਮੰਤ, ਬਿਨ ਰਸਨਾ ਜਿਹਵਾ ਢੋਲੇ ਦਏ ਸੁਣਾਈਆ । ਜੋ ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਆਪਣਾ ਭੇਵ ਚੁਕਾਈਆ। ਆਦਿ ਜੁਗਾਦੀ ਬਣੇ ਬੋਧ ਅਗਾਧਾ ਪੰਡਤ, ਨਿਰਅੱਖਰ ਧਾਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਧੁਰਦਰਗਾਹੀਆ । ਸਤਿ ਕਹੇ ਮੇਰਾ ਲੇਖਾ ਆਦਿ ਜੁਗਾਦੀ ਏਕ, ਏਕੰਕਾਰ ਦਿਤੀ ਵਡਿਆਈਆ। ਸਤਿਗੁਰ ਸ਼ਬਦ ਦੀ ਰਖੀ ਟੇਕ, ਬਿਨ ਧੂੜੀ ਟਿੱਕੇ ਮਸਤਕ ਖ਼ਾਕ ਰਮਾਈਆ। ਜਿਸ ਨੇ ਮੇਰਾ ਅੰਤਸ਼ਕਰਨ ਕੀਤਾ ਬਿਬੇਕ, ਦੁਰਮਤ ਮੈਲ ਰਹੀ ਨਾ ਰਾਈਆ। ਤ੍ਰੈਗੁਣ ਮਾਇਆ ਲਾ ਸਕੇ ਨਾ ਸੇਕ, ਅਗਨੀ ਤਤ ਤਤ ਬੁਝਾਈਆ। ਜਿਸ ਦੇ ਰੂਪ ਅਨੂਪ ਅਨੇਕ, ਅਵਤਾਰ ਪੈਗ਼ੰਬਰ ਗੁਰੂ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਈਆ । ਸਤਿ ਕਹੇ ਮੈਂ ਆਦਿ ਜੁਗਾਦੀ ਸਤਿ, ਸਤਿ ਸਤਿ ਵਿਚ ਸਮਾਈਆ। ਮੇਰੀ ਧਾਰ ਬ੍ਰਹਮ ਮਤਿ, ਪਾਰਬ੍ਰਹਮ ਦਿਤੀ ਵਡਿਆਈਆ। ਮੇਰਾ ਏਕੰਕਾਰ ਨਾਲ ਨੱਤ, ਰਿਸ਼ਤਾ ਫ਼ਰਿਸ਼ਤਿਆਂ ਬਾਹਰ ਰਖਾਈਆ। ਸੋ ਮੇਰੀ ਰਖਣਹਾਰਾ ਪੱਤ, ਪਤਿਪਰਮੇਸ਼ਵਰ ਧੁਰਦਰਗਾਹੀਆ । ਜੋ ਲੋਕਮਾਤ ਆਵੇ ਵਤ, ਬੇਵਤਨਾਂ ਵੇਖ ਵਖਾਈਆ। ਜਿਸ ਦਾ ਹਡ ਮਾਸ ਨਾੜੀ ਦਿਸੇ ਕੋਈ ਨਾ ਰਤ, ਤਨ ਵਜੂਦ ਵੇਖਣ ਕੋਇ ਨਾ ਪਾਈਆ। ਜਿਸ ਦਾ ਵਸੇਰਾ ਬਿਨਾ ਛੱਪਰ ਛੰਨ ਛਤ, ਚਾਰ ਦੀਵਾਰੀ ਸੰਗ ਨਾ ਕੋਇ ਰਖਾਈਆ। ਉਹ ਜਾਨਣਹਾਰਾ ਮੇਰੀ ਮਿਤ ਗਤ, ਪਾਰਬ੍ਰਹਮ ਪਤਿਪਰਮੇਸ਼ਵਰ ਅਗੰਮ ਅਥਾਹੀਆ। ਜਿਸ ਦੀ ਯਾਦ ਵਿਚ ਆਦਿ ਜੁਗਾਦਿ ਜੁਗ ਚੌਕੜੀ ਸਥਰ ਬੈਠਾ ਘਤ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਿ ਕਹੇ ਮੇਰਾ ਆਦਿ ਜੁਗਾਦੀ ਇਕੋ ਨਾਮ, ਨਰ ਨਿਰੰਕਾਰ ਦਿਤੀ ਵਡਿਆਈਆ। ਅੰਮ੍ਰਿਤ ਰਸ ਪਿਆ ਕੇ ਜਾਮ, ਜਗਤ ਤ੍ਰਿਸ਼ਨਾ ਭੁਖ ਦਿਤੀ ਮਿਟਾਈਆ। ਅੰਤਰ ਮੇਟ ਅੰਧੇਰਾ ਸ਼ਾਮ, ਨੂਰੀ ਚੰਦ ਚੰਦ ਰੁਸ਼ਨਾਈਆ । ਜਗਹ ਦੱਸ ਮੁਕ਼ਾਮ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੇਰਾ ਪੂਰਾ ਕਰੇ ਕਾਮ, ਕਾਮਨਾ ਅਵਰ ਨਾ ਕੋਇ ਜਣਾਈਆ। ਜੋ ਆਦਿ ਜੁਗਾਦਿ ਸਭ ਦਾ ਕਰੇ ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਰਖਾਈਆ। ਸੋ ਅੰਤ ਕੰਤ ਭਗਵੰਤ ਕਲਜੁਗ ਅੰਤ ਵੇਖੇ ਨਾਮ, ਕਲਮੇ ਕਾਇਨਾਤ ਫੋਲ ਫੁਲਾਈਆ। ਸ਼ਰਅ ਦੀ ਸ਼ਰਅ ਵੇਖੇ ਗ਼ੁਲਾਮ, ਗ਼ੁਰਬਤ ਤਕੇ ਥਾਉਂ ਥਾਈਂਆ। ਇਸਮ ਆਜ਼ਮ ਵੇਖੇ ਇਸਲਾਮ, ਨੂਰੇ ਚਸ਼ਮ ਚਸ਼ਮ ਖ਼ੁਦਾਈਆ। ਜਿਸ ਦਾ ਸਭ ਤੋਂ ਵਖਰਾ ਇਕ ਕਾਮ, ਕ਼ਦਮ ਕ਼ਦਮ ਨਾਲ ਬਦਲਾਈਆ। ਸੋ ਦੇਵਣਹਾਰ ਪੈਗਾਮ, ਪੈਗ਼ੰਬਰਾਂ ਬਾਹਰ ਕਰੇ ਸ਼ਨਵਾਈਆ। ਜਿਸ ਨੂੰ ਕਹਿੰਦੇ ਧੁਰ ਅਮਾਮ, ਨੂਰ ਨੁਰਾਨਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਿ ਕਹੇ ਮੈਨੂੰ ਮੁਹੰਮਦ ਕਿਹਾ ਵਜ਼ੀਉਲ ਜ਼ਮਾ ਨੂਰੇ ਯਸ਼ ਜ਼ਖ਼ਮੀਉਲ ਜ਼ਮਾਂ ਵਜ਼ੀ ਅਸਤਮ ਤਾਵਿਜ਼ਲੇ ਖ਼ੁਦਾ, ਖ਼ੁਦ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿ ਕਹੇ ਮੇਰਾ ਸਚ ਦੇ ਨਾਲ ਰਿਸ਼ਤਾ, ਦੀਨ ਦੁਨੀ ਤੋਂ ਬਾਹਰ ਨਾਤਾ ਦੇਣਾ ਜਣਾਈਆ। ਚਾਰ ਜੁਗ ਦੇ ਸ਼ਾਸਤਰ ਮੇਰਾ ਸੰਗ ਨਿਭਾਉਂਣ ਆਹਿਸਤਾ ਆਹਿਸਤਾ, ਜੁਗ ਜੁਗ ਪੱਲੂ ਗੰਢ ਬੰਧਾਈਆ। ਮੇਰੀ ਤਮਹੀਦ ਕੀਤੀ ਜਬਰਾਈਲ ਫ਼ਰਿਸ਼ਤਾ, ਫ਼ਰਸ਼ੇ ਖ਼ਾਕੀ ਜ਼ਿਮੀਂ ਜ਼ਮਾਂ ਗਿਆ ਦ੍ਰਿੜਾਈਆ। ਮੇਰੇ ਉਤੇ ਸਭ ਨੇ ਕੀਤਾ ਨਿਸਚਾ, ਭਾਂਡਾ ਭਰਮ ਭਉ ਭੰਨਾਈਆ। ਮੈਂ ਕਰਨੀ ਦੇ ਕਾਰਨ ਕਰਕੇ ਦਿਸਦਾ, ਕਰਤਬ ਆਪਣਾ ਦਿਆਂ ਦ੍ਰਿੜਾਈਆ। ਮੇਰਾ ਲਹਿਣਾ ਦੇਣਾ ਪੂਰਬ ਤਕੋ ਭਗਤ ਸੁਹੇਲੇ ਨਾਲ ਜਿਸ ਦਾ, ਜਿਸਮ ਜ਼ਮੀਰ ਬਾਹਰ ਸਮਝਾਈਆ।

ਸਤਿ ਕਹੇ ਕਾਗ਼ਜ਼ ਕ਼ਲਮ ਸ਼ਾਹੀ ਮੇਰਾ ਲੇਖ ਧਰਮ ਧਾਰ ਵਿਚ ਲਿਖਦਾ, ਜਿਸ ਨੂੰ ਮੇਟ ਸਕੇ ਕੋਇ ਨਾ ਰਾਈਆ। ਮੇਰਾ ਰੂਪ ਅਨੂਪਾ ਗੋਬਿੰਦ ਧਾਰ ਸਾਚੇ ਸਿੱਖ ਦਾ, ਸਿੱਖੀ ਸਿਖਿਆ ਵਿਚੋਂ ਪਰਗਟਾਈਆ। ਮੇਰਾ ਭੇਵ ਅਭੇਦਾ ਆਦਿ ਜੁਗਾਦਿ ਕਦੇ ਨਾ ਮਿਟਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਮੈਂ ਬਣਿਆ ਨਹੀਂ ਕੋਈ ਪੱਥਰ ਇੱਟ ਦਾ, ਪਾਹਨਾਂ ਰੰਗ ਨਾ ਕੋਇ ਰੰਗਾਈਆ। ਮੇਰਾ ਰੂਪ ਨਹੀਂ ਕੋਈ ਬੂੰਦ ਰਿਤ ਦਾ, ਰਕਤ ਬੂੰਦ ਨਾ ਗੰਢ ਪੁਆਈਆ। ਮੇਰਾ ਸਚ ਪਿਆਰ ਅਬਿਨਾਸ਼ੀ ਅਚੁਤ ਦਾ, ਜੋ ਚੇਤਨ ਸਭ ਨੂੰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਰੰਗ ਅਗੰਮ ਰੰਗਾਈਆ। ਸਤਿ ਕਹੇ ਮੈਂ ਸਭ ਦਾ ਮਿਤ ਮੀਤ, ਮਿਤਰੋ ਦਿਆਂ ਜਣਾਈਆ। ਮੇਰੀ ਆਦਿ ਜੁਗਾਦੀ ਪ੍ਰਭ ਚਲਾਈ ਰੀਤ, ਸਤਿਗੁਰ ਸ਼ਬਦ ਦਿਤੀ ਵਡਿਆਈਆ। ਮੈਂ ਨਿਰਗੁਣ ਧਾਰ ਪਤਿਤ ਪੁਨੀਤ, ਪਾਵਨ ਹੋ ਕੇ ਦਿਆਂ ਸੁਣਾਈਆ । ਮੇਰਾ ਇਕੋ ਢੋਲਾ ਇਕੋ ਗੀਤ, ਇਕੋ ਮਾਲਕ ਗੋਬਿੰਦ ਧੁਰ ਦਾ ਮਾਹੀਆ। ਜਿਸ ਮੈਨੂੰ ਕੀਤਾ ਠਾਂਢਾ ਸੀਤ, ਆਦਿ ਜੁਗਾਦਿ ਅਗਨੀ ਤਤ ਬੁਝਾਈਆ। ਮੇਰਾ ਲਹਿਣਾ ਦੇਣਾ ਨਾਲ ਨਹੀਂ ਮੰਦਰ ਮਸੀਤ, ਕਾਅਬਿਆਂ ਵੰਡ ਨਾ ਕੋਇ ਵੰਡਾਈਆ। ਮੈਂ ਹਰ ਘਟ ਵਸਾਂ ਚੀਤ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਸਚ ਬਣਾ ਕੇ ਪ੍ਰੀਤ, ਪ੍ਰੀਤਮ ਮੇਲਾਂ ਧੁਰਦਰਗਾਹੀਆ। ਧਾਰ ਵਖਾਵਾਂ ਅਗੰਮ ਅਨਡੀਠ, ਜਿਥੇ ਜੋਤੀ ਜਾਤਾ ਪੁਰਖ ਬਿਧਾਤਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਚਾ ਸੰਗ ਬਣਾਈਆ। ਸਤਿ ਕਹੇ ਜਨ ਭਗਤੋ ਮੇਰਾ ਮੰਨੋ ਕਹਿਣਾ, ਬਿਨ ਰਸਨਾ ਜਿਹਵਾ ਦਿਆਂ ਜਣਾਈਆ। ਇਕੋ ਮਾਲਕ ਖ਼ਾਲਕ ਤਕੋ ਨਰ ਨਰਾਇਣਾ, ਜੋ ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਇਕੋ ਮੰਨੋ ਸਾਕ ਸੱਜਣ ਧੁਰ ਦਾ ਸੈਣਾ, ਆਤਮ ਪਰਮਾਤਮ ਆਪਣਾ ਰੰਗ ਰੰਗਾਈਆ। ਇਕੋ ਹੁਕਮ ਸੰਦੇਸ਼ਾ ਮੰਨੋ ਕਹਿਣਾ, ਦੂਸਰ ਸ਼ਬਦ ਨਾ ਕੋਇ ਸ਼ਨਵਾਈਆ। ਇਕੋ ਦੇ ਚਰਨ ਕਵਲ ਸਚ ਸਰਨਾਈ ਪੈਣਾ, ਪਾਰਬ੍ਰਹਮ ਪਤਿਪਰਮੇਸ਼ਵਰ ਸੀਸ ਨਿਵਾਈਆ। ਇਕੋ ਦੇ ਧਾਮ ਅਵਲੜੇ ਨਿਰਗੁਣ ਧਾਰ ਹੋ ਕੇ ਬਹਿਣਾ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਇਕ ਗੁਸਾਈਂਆ। ਸਤਿ ਕਹੇ ਜਨ ਭਗਤੋ ਦੀਨ ਦੁਨੀ ਦਾ ਵੇਖੋ ਧਰਮ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਆਤਮ ਧਾਰ ਦਾ ਏਥੇ ਆ ਕੇ ਵੇਖੋ ਜਰਮ, ਬਿਨ ਤਤਾਂ ਤਕੋ ਜਗਤ ਜਣੇਂਦੀ ਮਾਈਆ। ਅੰਤਸ਼ਕਰਨ ਵਿਚੋਂ ਮੇਟੋ ਭਰਮ, ਭਾਂਡਾ ਭਰਮ ਭਉ ਭੰਨਾਈਆ। ਪਾਰਬ੍ਰਹਮ ਦੀ ਧਾਰ ਵੇਖੋ ਬ੍ਰਹਮ, ਈਸ਼ ਜੀਵ ਕੀ ਆਪਣਾ ਖੇਲ ਖਿਲਾਈਆ। ਦ੍ਰਿਸ਼ਟੀ ਕੂੜ ਮਿਟਾਓ ਚਰਮ, ਚੰਮ ਦ੍ਰਿਸ਼ਟੀ ਰਹਿਣ ਨਾ ਪਾਈਆ। ਇਕੋ ਪੁਰਖ ਅਕਾਲ ਦੇ ਪੂਜੋ ਚਰਨ, ਚਰਨੋਦਕ ਇਕੋ ਜਾਮ ਪਿਆਈਆ। ਜੋ ਦਿਨੇ ਜਾਗਦਿਆਂ ਖੋਲ੍ਹੇ ਹਰਨ ਫਰਨ, ਰਾਤੀਂ ਸੁਤਿਆਂ ਨੈਣ ਨੈਣ ਵਿਚੋਂ ਬਿਘਸਾਈਆ। ਜਿਸ ਦਾ ਆਦਿ ਜੁਗਾਦਿ ਅਵਤਾਰ ਪੈਗ਼ੰਬਰ ਗੁਰ ਢੋਲਾ ਪੜ੍ਹਨ, ਵਿਸ਼ਨ ਬ੍ਰਹਮਾ ਸ਼ਿਵ ਬਿਨ ਰਸਨਾ ਰਸ ਗਾਈਆ। ਉਸ ਦੀ ਮੰਜ਼ਲ ਜਨ ਭਗਤ ਸੁਹੇਲੇ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਸਤਿ ਕਹੇ ਮੈਂ ਸਾਚਾ ਘਾੜਨ ਆਇਆ ਘੜਨ, ਘੜਨ ਭੰਨਣਹਾਰ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਇਕ ਬਣਾਈਆ। ਸਤਿ ਕਹੇ ਸੱਤ ਭਾਦਰੋਂ ਧਰਮ ਧਾਰ ਪਰਵਿਸ਼ਟਾ, ਦੋ ਜਹਾਨ ਸ੍ਰੀ ਭਗਵਾਨ ਨੌਜਆਨ ਮਰਦ ਮਰਦਾਨ

ਰਿਹਾ ਜਣਾਈਆ। ਅੰਤਰ ਨਿਰੰਤਰ ਨਿਰਾਕਾਰ ਨਿਰੰਕਾਰ ਸਤਿ ਸਤਿ ਦੀ ਖੋਲ੍ਹੇ ਦ੍ਰਿਸ਼ਟਾ, ਦ੍ਰਿਸ਼ਟੀ ਸ੍ਰਿਸ਼ਟੀ ਅੰਤਰ ਪਰਦਾ ਆਪ ਚੁਕਾਈਆ। ਉਹ ਲੇਖਾ ਪੂਰਾ ਕਰੇ ਜੋ ਰਾਮ ਸੰਦੇਸ਼ਾ ਦਿਤਾ ਵਸ਼ਿਸ਼ਟਾ, ਵਿਸ਼ਵ ਦੀ ਧਾਰ ਧਾਰ ਨਾਲ ਮਿਲਾਈਆ। ਜਿਸ ਦਾ ਲੇਖ ਕਾਗ਼ਜ਼ ਕ਼ਲਮ ਸ਼ਾਹੀ ਨਾਲ ਕੋਈ ਨਾ ਲਿਖਦਾ, ਅੱਖਰਾਂ ਰੰਗ ਨਾ ਕੋਇ ਰੰਗਾਈਆ। ਉਹ ਭੇਵ ਅਭੇਦਾ ਖੋਲ੍ਹੇ ਜੁਗ ਚੌਕੜੀ ਭਵਿਖ ਦਾ, ਪੇਸ਼ੀਨਗੋਈਆਂ ਆਪਣਾ ਹੁਕਮ ਜਣਾਈਆ। ਜਿਸ ਦਾ ਹੁਕਮ ਸੰਦੇਸ਼ਾ ਨਿਤ ਨਵਿਤ ਦਾ, ਏਥੇ ਓਥੇ ਦੋ ਜਹਾਨ ਕਰੇ ਸ਼ਨਵਾਈਆ। ਜਿਸ ਦੀ ਧਾਰ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਲਿਟਦਾ, ਆਸਣ ਸਿੰਘਾਸਣ ਇਕੋ ਇਕ ਸੁਹਾਈਆ। ਸਤਿ ਧਰਮ ਕਹੇ ਮੈਂ ਉਸ ਦੇ ਚਰਨਾਂ ਵਿਚ ਲਿਟਦਾ, ਟਿੱਕਾ ਬਿਨ ਧੂੜੀ ਖ਼ਾਕ ਰਮਾਈਆ। ਮੈਂ ਪਿਆਸਾ ਇਕੋ ਪ੍ਰੀਤਮ ਪਿਆਰੇ ਇਕ ਦਾ, ਦੂਜਾ ਇਸ਼ਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਸਚ ਗ੍ਰਹਿ ਕਰੇ ਸੁਹੰਜਣਾ, ਹਰਿ ਕਰਤਾ ਧੁਰਦਰਗਾਹੀਆ। ਮਿਹਰਵਾਨ ਹੋਵੇ ਆਦਿ ਨਿਰੰਜਣਾ, ਨੂਰ ਨੁਰਾਨਾ ਅਗੰਮ ਅਥਾਹੀਆ। ਕਿਰਪਾ ਕਰੇ ਦਰਦ ਦੁਖ ਭੈ ਭੰਜਣਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੇ ਰੰਗ ਰੰਗਾਈਆ। ਆਤਮ ਪਰਮਾਤਮ ਬਣੇ ਧੁਰ ਦਾ ਸੱਜਣਾ, ਸਗਲਾ ਸੰਗੀ ਬਹੁਰੰਗੀ ਇਕ ਅਖਵਾਈਆ। ਨੇਤਰ ਨਾਮ ਨਿਧਾਨ ਪਾਵੇ ਅੰਜਣਾ, ਨਿਜ ਲੋਚਨ ਕਰੇ ਰੁਸ਼ਨਾਈਆ। ਜਨ ਭਗਤੋ ਜਿਸ ਨੇ ਏਥੇ ਓਥੇ ਦੋ ਜਹਾਨਾਂ ਪੜਦਾ ਕਜਣਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਉਹ ਖੋਜਿਆਂ ਦੀਨ ਦੁਨੀ ਵਿਚ ਕਿਸੇ ਨਾ ਲਭਣਾ, ਭਰਮੇ ਭੁਲੇ ਜਗਤ ਲੋਕਾਈਆ। ਜਿਸ ਨੇ ਲਹਿਣਾ ਦੇਣਾ ਪੂਰਾ ਕਰਨਾ ਅੰਤ ਸਭਨਾ, ਸਾਹਿਬ ਸੁਆਮੀ ਅੰਤਰਜਾਮੀ ਇਕ ਅਖਵਾਈਆ। ਜਿਸ ਨੂੰ ਨੂਰ ਅਲਾਹੀ ਪੈਗ਼ੰਬਰਾਂ ਕਿਹਾ ਰੱਬਨਾ, ਨੂਰ ਨੁਰਾਨਾ ਨੌਜਵਾਨਾ ਡਗਮਗਾਈਆ। ਜਿਸ ਨੂੰ ਕਹਿੰਦੇ ਗੋਪਾਲ ਮੂਰਤ ਮਦਨਾ, ਮਧਸੂਦਨ ਇਕ ਅਖਵਾਈਆ। ਜਿਸ ਦਾ ਇਕੋ ਦੀਪਕ ਜੋਤ ਜਗਣਾ, ਦੋ ਜਹਾਨ ਕਰੇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਮੇਟੇ ਅਗਨਾ, ਅੰਮ੍ਰਿਤ ਮੇਘ ਮੇਘ ਬਰਸਾਈਆ। ਮਨ ਮਤ ਗੁਆਏ ਕਗਨਾ, ਹੰਸ ਗੁਰਮੁਖ ਆਪ ਪਰਗਟਾਈਆ। ਭਾਗ ਲਗਾਏ ਕਾਇਆ ਮਾਟੀ ਬਦਨਾ, ਸਾਢੇ ਤਿੰਨ ਹੱਥ ਸੋਭਾ ਪਾਈਆ। ਜਿਸ ਮਾਣ ਰਖਾਉਣਾ ਆਅਲਾ ਅਦਨਾ, ਊਚਾਂ ਨੀਚਾਂ ਇਕੋ ਘਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਇਕ ਸੁਹਾਈਆ। ਸਤਿ ਕਹੇ ਮੈਂ ਵਡ ਵਡਭਾਗੀ, ਭਗਵਨ ਦਿਤੀ ਮਾਣ ਵਡਿਆਈਆ। ਮੇਰੇ ਅੰਤਸ਼ਕਰਨ ਬਖ਼ਸ਼ ਵੈਰਾਗੀ, ਬਿਰਹੋ ਵਿਛੋੜਾ ਤੀਰ ਚਲਾਈਆ। ਮੇਰੀ ਸੁਰਤੀ ਸੁਤੀ ਉਠੀ ਜਾਗੀ, ਨਿਰਗੁਣ ਧਾਰ ਲਈ ਅੰਗੜਾਈਆ। ਸਚ ਸਰਨਾਈ ਬੇਪਰਵਾਹੀ ਲਾਗੀ, ਦੂਸਰ ਓਟ ਨਾ ਕੋਇ ਰਖਾਈਆ। ਮਨੂਆ ਮਨ ਰਹੇ ਨਾ ਬਾਗ਼ੀ, ਤਨ ਵਜੂਦ ਵਜੇ ਵਧਾਈਆ। ਸਤਿਗੁਰ ਸ਼ਬਦ ਹੋਵੇ ਇਮਦਾਦੀ, ਸਿਰ ਸਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਨਾਮ ਇਕ ਦਰਸਾਈਆ। ਸਤਿ ਕਹੇ ਮੈਂ ਖ਼ਬਰ ਅਗੰਮੀ ਦੱਸਾਂ, ਦਹਿ ਦਿਸ਼ਾ ਤੋਂ ਬਾਹਰ ਧਿਆਨ ਲਗਾਈਆ। ਬਿਨਾ ਮੁਖ ਜ਼ਬਾਨ ਤੋਂ ਹੱਸਾਂ, ਹਸਤੀ ਤਕਾਂ ਧੁਰਦਰਗਾਹੀਆ। ਬਿਨ ਕ਼ਦਮਾਂ ਤੋਂ ਨੱਸਾਂ, ਭੱਜਾਂ ਵਾਹੋ ਦਾਹੀਆ। ਲੇਖਾ ਤਕਾਂ ਮਛਾਂ ਕਛਾਂ, ਜਲਾਂ ਥਲਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿ ਕਹੇ ਮੇਰੇ ਸਤਿਗੁਰ

ਸ਼ਬਦ ਬੰਨ੍ਹਾਈ ਗੰਢ, ਆਦਿ ਜੁਗਾਦਿ ਨਾ ਕੋਇ ਖੁਲ੍ਹਾਈਆ। ਮੈਂ ਵਿਸ਼ਨ ਬ੍ਰਹਮਾ ਸ਼ਿਵ ਪਾਈ ਠੰਢ, ਬਿਨ ਤਤਾਂ ਤਤ ਦ੍ਰਿੜਾਈਆ। ਤੇਈ ਅਵਤਾਰਾਂ ਨੰਗੀ ਹੋਣ ਨਾ ਦਿਤੀ ਕੰਡ, ਸਗਲਾ ਸੰਗੀ ਇਕ ਅਖਵਾਈਆ। ਪੈਗ਼ੰਬਰਾਂ ਮੈਨੂੰ ਨੂਰੀ ਸਮਝਿਆ ਚੰਦ, ਚੰਦ ਚਾਂਦਨੀ ਵੇਖ ਵਖਾਈਆ। ਨਾਨਕ ਗੋਬਿੰਦ ਧਾਰ ਮਾਣ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਮੇਰਾ ਆਦਿ ਜੁਗਾਦੀ ਇਕੋ ਢੋਲਾ ਛੰਦ, ਤੂੰ ਮੇਰਾ ਮੈਂ ਤੇਰਾ ਰਿਹਾ ਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਰਾ ਖ਼ੁਸ਼ੀ ਰਿਹਾ ਬੰਦ ਬੰਦ, ਪ੍ਰਭ ਦੀ ਬੰਦਗੀ ਵਿਚ ਆਪਣਾ ਆਪ ਟਿਕਾਈਆ। ਕੋਟਨ ਕੋਟ ਜੁਗ ਚੌਕੜੀਆਂ ਗਏ ਲੰਘ, ਪਾਂਧੀ ਬਣ ਕੇ ਭੱਜੇ ਵਾਹੋ ਦਾਹੀਆ। ਮੈਂ ਸਾਚੀ ਸੇਜ ਸੁਤਾ ਬਿਨਾ ਪਲੰਘ, ਜਿਸ ਦਾ ਪਾਵਾ ਚੂਲ ਬਾਡੀ ਬਣਤ ਨਾ ਕੋਇ ਬਣਾਈਆ। ਮੇਰਾ ਭਾਗ ਨਾ ਹੋਇਆ ਮੰਦ, ਭਾਗਹੀਣ ਨਾ ਕਦੇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਧੁਰਦਰਗਾਹੀਆ। ਸਤਿ ਕਹੇ ਮੇਰਾ ਸਤਿ ਸਮਾਜ, ਸਤਿਗੁਰ ਸ਼ਬਦ ਨਾਮ ਵਰਤਾਈਆ। ਕਲਜੁਗ ਅੰਤਮ ਪੂਰਾ ਕਰਾਂ ਕਾਜ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਨਵ ਸੱਤ ਬਦਲਾਂ ਰਾਜ ਰਈਅਤ ਤਕਾਂ ਥਾਉਂ ਥਾਈਂਆ। ਇਕੋ ਧਰਮ ਸੁਣਾਵਾਂ ਆਵਾਜ਼, ਇਕੋ ਕਲਮਾ ਨਾਮ ਸ਼ਨਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜਾਏ ਜਾਗ, ਜਾਗਰਤ ਜੋਤ ਡਗਮਗਾਈਆ। ਸਾਚੇ ਮਾਰਗ ਜਾਵੇ ਲਾਗ, ਲਗ ਮਾਤਰ ਡੇਰਾ ਢਾਹੀਆ। ਘਟ ਘਟ ਅੰਦਰ ਦੀਪਕ ਜੋਤ ਜਗੇ ਚਰਾਗ਼, ਅੰਧ ਅੰਧੇਰਾ ਰਹੇ ਨਾ ਰਾਈਆ। ਜਨ ਭਗਤਾਂ ਕਾਇਆ ਮੰਦਰ ਅੰਦਰ ਲਗਾਵਾਂ ਭਾਗ, ਸਿੰਘ ਭਾਗ ਮਿਲੇ ਵਡਿਆਈਆ। ਸਤਿਜੁਗ ਮੇਰਾ ਸਾਚਾ ਮਹਿਕੇ ਬਾਗ਼, ਪੱਤ ਟਹਿਣੀ ਫੂਲ ਆਪ ਮਹਿਕਾਈਆ। ਇਕੋ ਧਰਮ ਦੀ ਧਾਰ ਵਜੇ ਰਬਾਬ, ਨਿਰਗੁਣ ਸਰਗੁਣ ਨਾਨਕ ਧਾਰ ਦਏ ਗਵਾਹੀਆ। ਇਕੋ ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਮਿਲੇ ਆਬ, ਬਿਨ ਰਸਨਾ ਰਸ ਚਖਾਈਆ। ਪੰਜ ਤਤ ਨੂਰ ਨੁਰਾਨਾ ਸ੍ਰੀ ਭਗਵਾਨਾ ਖੇਲ ਕਰੇ ਵਿਚ ਪੰਜ ਆਬ, ਪੰਚਮ ਆਪਣੀ ਗੰਢ ਪੁਆਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਆਲੀ ਜਨਾਬ, ਜਨਾਬੇ ਆਲੀ ਕਹਿ ਕੇ ਸੀਸ ਨਿਵਾਈਆ। ਜਿਸ ਨੂੰ ਸਾਰਿਆਂ ਦਿਤਾ ਖ਼ਿਤਾਬ, ਮੁਖ਼ਾਤਬ ਹੋ ਕੇ ਸਭ ਨੂੰ ਦਏ ਸਮਝਾਈਆ। ਉਹ ਖ਼ਾਲਕ ਇਕੋ ਵਾਹਿਦ, ਵਅਦੇ ਸਭ ਦੇ ਪੂਰ ਕਰਾਈਆ। ਜੋਤੀ ਜਾਤਾ ਹੋ ਕੇ ਖੇਲੇ ਖੇਲ ਸ਼ਾਇਦ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਿਸ ਦਾ ਸਭ ਦੇ ਅੰਤਮ ਪੂਰਾ ਹੋਵੇ ਅਹਿਦ, ਅਹਿਦਨਾਮੇ ਵੇਖ ਵਖਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਚਖੰਡ ਵਸੇ ਅਲਾਹਿਦ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦਾ ਹੁਕਮ ਵਰਤੇ ਕ਼ਵਾਇਦ, ਕ਼ਾਇਦਾ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੁਕਮ ਸੰਦੇਸ਼ਾ ਧਰਮ ਦੀ ਧਾਰ ਸਤਿਗੁਰ ਸ਼ਬਦ ਦੇਵੇ ਮਹਜ਼, ਮਹਿਫਲ ਭਗਤਾਂ ਸੰਤਾਂ ਸੂਫ਼ੀਆਂ ਸੰਗ ਆਪ ਰਖਾਈਆ।

੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਗੁਰਦਿਤ ਸਿੰਘ ਦੇ ਗ੍ਰਹਿ ਪਿੰਡ ਤਲੇ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੇਰੀ ਲੇਖੇ ਲੱਗੀ ਮਿੱਟੀ ਖ਼ਾਕ, ਖ਼ਾਲਸ ਪ੍ਰਭੂ ਦੇਵੇ ਮਾਣ ਵਡਿਆਈਆ। ਗ੍ਰਹਿ ਮੰਦਰ ਖੁਲ੍ਹਿਆ ਅਗੰਮਾ ਤਾਕ, ਪਰਦਾ ਪਰਦਿਆਂ

ਵਿਚੋਂ ਚੁਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮੇਰੇ ਹੋਏ ਪਾਕ, ਪਤਿਤ ਪੁਨੀਤ ਦਿਤਾ ਬਣਾਈਆ। ਮੈਂ ਸੇਵਕ ਬਰਦੀ ਬਣਾਂ ਚਾਕ, ਚਾਕਰ ਹੋ ਕੇ ਭੱਜਾਂ ਵਾਹੋ ਦਾਹੀਆ। ਕਲਜੁਗ ਕੂੜ ਕਿਰਿਆ ਛਡੇ ਸੱਜਣ ਸਾਕ, ਰਿਸ਼ਤਾ ਫ਼ਰਿਸ਼ਤਿਆਂ ਨਾਲੋਂ ਤੁੜਾਈਆ। ਮੈਂ ਲਕੀਰਾਂ ਕੱਢਾਂ ਬਿਨਾ ਨਾਕ, ਨਿਵ ਨਿਵ ਲਾਗਾਂ ਪਾਈਆ। ਮੇਰੇ ਨਾਲ ਹਜ਼ਰਤ ਈਸਾ ਕਰਕੇ ਗਿਆ ਟਾਕ, ਇਸ਼ਾਰਾ ਜ਼ਿਮੀਂ ਅਸਮਾਨ ਜਣਾਈਆ। ਮੁਹੰਮਦ ਕ਼ਾਇਮ ਕੀਤਾ ਇਖ਼ਲਾਕ, ਖ਼ਾਲਕ ਖ਼ਲਕ ਗਿਆ ਸਮਝਾਈਆ। ਧੁਰ ਦਾ ਕਲਮਾ ਕਵਣ ਵੇਲਾ ਦਏ ਤਲਾਕ, ਹੁਕਮ ਹੁਕਮ ਵਿਚੋਂ ਬਦਲਾਈਆ। ਮੇਰਾ ਰੂਪ ਅਨੂਪ ਮੇਰੀ ਮਿੱਟੀ ਵਾਲੀ ਪੋਸ਼ਾਕ, ਪੋਸ਼ੀਦਾ ਆਪਣਾ ਆਪ ਰਖਾਈਆ। ਮੇਰਾ ਮਿਤਰ ਪਿਆਰਾ ਅਹਿਬਾਬ, ਮਹਿਬੂਬ ਨੂਰ ਅਲਾਹੀਆ। ਜਿਸ ਨੇ ਮੇਰੇ ਉਤੇ ਸਭ ਤੋਂ ਮੰਗਣਾ ਜਵਾਬ, ਜੁਆਬ ਤਲਬੀ ਵਿਚ ਖ਼ਲਕ ਖ਼ੁਦਾਈਆ। ਜਿਸ ਦੇ ਕੋਲ ਲੱਖ ਚੁਰਾਸੀ ਜੀਵ ਜੰਤ ਤਾਦਾਦ, ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਦੀਨਾਂ ਮਜ਼੍ਹਬਾਂ ਦੀ ਕੀਤੀ ਇਮਦਾਦ, ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਰੰਗ ਰੰਗਾਈਆ। ਉਹ ਸ਼ਬਦੀ ਸ਼ਬਦ ਸੁਣਾਏ ਅਗੰਮਾ ਨਾਦ, ਦੋ ਜਹਾਨ ਕਰੇ ਸ਼ਨਵਾਈਆ। ਧਰਨੀ ਕਹੇ ਉਸ ਦਾ ਹੁਕਮ ਸੁਣਿਆ ਬੋਧ ਅਗਾਧ, ਬੁੱਧੀ ਤੋਂ ਪਰੇ ਰਿਹਾ ਦ੍ਰਿੜਾਈਆ। ਮੈਂ ਚਾਰੋਂ ਕੁੰਟ ਰਹੀ ਭਾਗ, ਭੱਜਾਂ ਵਾਹੋ ਦਾਹੀਆ। ਕਵਣ ਵੇਲਾ ਕਿਰਪਾ ਕਰੇ ਮੇਰਾ ਕੰਤ ਸੁਹਾਗ, ਹਰਿ ਸੁਆਮੀ ਨੂਰ ਅਲਾਹੀਆ। ਮੇਰਾ ਅੰਤਸ਼ਕਰਨ ਬਿਨ ਸੁਰਤੀ ਜਾਏ ਜਾਗ, ਜਾਗਰਤ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਮੈਂ ਚਾਰੋਂ ਕੁੰਟ ਭੱਜੀ ਦੌੜੀ, ਬਿਨ ਕ਼ਦਮਾਂ ਕ਼ਦਮ ਟਿਕਾਈਆ। ਮੇਰੀ ਮੰਜ਼ਲ ਹੱਥ ਨਾ ਆਏ ਕੋਈ ਡੰਡਾ ਪੌੜੀ, ਸਹਾਰਾ ਵੇਖਣ ਕੋਇ ਨਾ ਪਾਈਆ। ਮੇਰੇ ਉਤੇ ਦੀਨ ਦੁਨੀ ਧਾਰ ਹੋਈ ਕੌੜੀ, ਅੰਮ੍ਰਿਤ ਰਸ ਨਾ ਕੋਇ ਰਖਾਈਆ। ਜਗਤ ਵਿਕਾਰ ਸਕੇ ਕੋਈ ਨਾ ਹੋੜੀ, ਹਿਰਦੇ ਹਰਿ ਨਾ ਕੋਇ ਟਿਕਾਈਆ। ਮਨ ਮਨਸਾ ਸਕੇ ਕੋਇ ਨਾ ਮੋੜੀ, ਮਮਤਾ ਮੋਹ ਨਾ ਕੋਇ ਮਿਟਾਈਆ। ਸਤਿ ਧਾਰ ਦਿਸੇ ਨਾ ਕੋਈ ਕੋਰੀ, ਸਚ ਸਚ ਨਾ ਕੋਇ ਜਣਾਈਆ। ਜਗਤ ਜਗਿਆਸੂ ਸਾਧ ਸੰਤ ਕਰਦੇ ਚੋਰੀ, ਠੱਗੀ ਚਾਰੋਂ ਕੁੰਟ ਨਜ਼ਰੀ ਆਈਆ। ਆਤਮ ਦਰਸੀ ਦਿਸੇ ਕੋਇ ਨਾ ਘੋਰੀ, ਅੰਧ ਘੋਰ ਨਾ ਕੋਇ ਗੁਆਈਆ। ਹਕ ਮੰਜ਼ਲ ਦਾ ਬਣੇ ਕੋਇ ਨਾ ਮੋਹਰੀ, ਅਗੇ ਕ਼ਦਮ ਨਾ ਕੋਇ ਉਠਾਈਆ। ਆਤਮ ਪਰਮਾਤਮ ਬੰਨ੍ਹੇ ਕੋਇ ਨਾ ਡੋਰੀ, ਸੁਰਤੀ ਸ਼ਬਦ ਨਾ ਕੋਇ ਮਿਲਾਈਆ । ਸਤਿਗੁਰ ਸ਼ਬਦ ਚੜ੍ਹੇ ਕੋਇ ਨਾ ਘੋੜੀ, ਵਾਗ ਨਾਮ ਹੱਥ ਨਾ ਕੋਇ ਉਠਾਈਆ। ਸਚ ਵਸਤ ਕਿਸੇ ਹੱਥ ਨਾ ਆਵੇ ਲੋੜੀ, ਲੁੜੀਂਦਾ ਸੱਜਣ ਮਿਲਣ ਕੋਇ ਨਾ ਪਾਈਆ। ਧਰਨੀ ਕਹੇ ਮੈਂ ਚਾਰੋਂ ਕੁੰਟ ਕਰਾਂ ਬਹੁੜੀ ਬਹੁੜੀ, ਦਰੋਹੀ ਤੇਰਾ ਨਾਮ ਖ਼ੁਦਾਈਆ । ਉਹ ਤਕ ਲੈ ਕਲਜੁਗ ਅੰਤਮ ਆਯੂ ਰਹਿ ਗਈ ਥੋੜੀ, ਬਹੁਤੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਮੈਂ ਚਾਰੋਂ ਕੁੰਟ ਤਕਿਆ, ਬਿਨ ਨੇਤਰ ਲੋਚਨ ਨੈਣ ਨੈਣ ਉਠਾਈਆ। ਆਤਮ ਪਰਮਾਤਮ ਨਾਤਾ ਦਿਸੇ ਕਿਸੇ ਨਾ ਪੱਕਿਆ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸੁਰਤੀ ਸ਼ਬਦ ਨਾਤਾ ਕੋਈ ਜੋੜ ਨਾ ਸਕਿਆ, ਸਾਜਣ ਮੀਤ ਮਿਤਰ ਨਾ ਕੋਇ ਬਣਾਈਆ। ਦਰੋਹੀ ਵੇਖੀ ਮਦੀਨਾ ਮਕਿਆ, ਕਾਅਬੇ ਰਹੇ ਕੁਰਲਾਈਆ। ਧਰਮ ਧਾਰ ਪੈ ਗਈ ਵਿਚ ਟਕਿਆ, ਕ਼ੀਮਤ ਦੀਨ ਦੁਨੀ ਜਣਾਈਆ। ਅੰਮ੍ਰਿਤ ਰਸ ਨਿਝਰ ਧਾਰੋਂ ਬੂੰਦ ਸਵਾਂਤ ਕਿਸੇ ਨਾ ਛਕਿਆ, ਰਸਨਾ ਰਸ

ਨਾ ਕੋਇ ਤਜਾਈਆ। ਨੌ ਖੰਡ ਪ੍ਰਿਥਮੀ ਕੂੜ ਕੁੜਿਆਰ ਦਾ ਦਿਸੇ ਹੱਟਿਆ, ਸਚ ਧਰਮ ਨਾ ਕੋਇ ਵਿਕਾਈਆ। ਧਰਨੀ ਕਹੇ ਮੇਰੇ ਕੋਲ ਲੇਖ ਅਗੰਮਾ ਗੋਬਿੰਦ ਵਾਲਾ ਪਟਿਆ, ਜੋ ਪਟਨੇ ਵਾਲਾ ਗਿਆ ਸਮਝਾਈਆ। ਅੰਤ ਸਦੀ ਚੌਧਵੀਂ ਸਤਿ ਧਰਮ ਜਾਣਾ ਕਟਿਆ, ਕਟਾਕਸ਼ ਕਲਜੁਗ ਕਿਰਿਆ ਕੂੜ ਰਖਾਈਆ। ਦੀਨ ਦੁਨੀ ਪੂਜੇ ਪਾਹਨ ਪੱਥਰ ਵੱਟਿਆ, ਭੱਜੇ ਵਾਹੋ ਦਾਹੀਆ। ਸਤਿਗੁਰ ਨਾਮ ਸ਼ਬਦੀ ਲਾਏ ਕੋਈ ਨਾ ਠੱਪਿਆ, ਮੋਹਰ ਸ਼ੌਹਰ ਨਾ ਕੋਇ ਜਣਾਈਆ। ਦੀਨ ਦੁਨੀ ਰੁਲਣੀ ਵਿਚ ਖ਼ਾਕ ਮਿੱਟੀ ਘੱਟਿਆ, ਦੁਰਮਤ ਮੈਲ ਨਾ ਕੋਇ ਧੁਆਈਆ। ਚਾਰ ਕੁੰਟ ਦਹਿ ਦਿਸ਼ਾ ਪੈਣਾ ਰੱਟਿਆ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਧਰਨੀ ਕਹੇ ਮੈਂ ਚਾਰੋਂ ਕੁੰਟ ਵੇਖਾਂ ਬਿਨਾ ਨੈਣ, ਨੇਤਰ ਅੱਖ ਨਾ ਕੋਇ ਉਠਾਈਆ। ਕੀ ਇਸ਼ਾਰਾ ਦਿਤਾ ਬਾਲਮੀਕ ਵਿਚ ਰਮਾਇਣ, ਰਾਮ ਰਾਮਾ ਕੀ ਸਮਝਾਈਆ। ਕੀ ਖੇਲ ਸਮਝਾਇਆ ਕ੍ਰਿਸ਼ਨ ਅਰਜਨ ਵਿਚ ਹਿੰਦਵਾਇਣ, ਭਾਗ ਭਗਵਤ ਨਾਲ ਵਡਿਆਈਆ। ਕੀ ਪੈਗ਼ੰਬਰਾਂ ਦਿਤਾ ਦੇਣ, ਧੁਰ ਕਲਮਿਆਂ ਨਾਲ ਸ਼ਨਵਾਈਆ । ਕੀ ਗੁਰੂਆਂ ਭੇਵ ਖੁਲ੍ਹਾਇਆ ਐਨ ਦਾ ਐਨ, ਪਰਦਾ ਪਰਦਿਆਂ ਵਿਚੋਂ ਉਠਾਈਆ। ਕਿਸ ਬਿਧ ਕਲਜੁਗ ਕਾਲੀ ਹੋਣੀ ਅੰਧੇਰੀ ਰੈਣ, ਸਤਿਜੁਗ ਸਚ ਚੰਦ ਨਾ ਕੋਇ ਚਮਕਾਈਆ। ਨਾਤਾ ਟੁਟਣਾ ਭਾਈ ਭੈਣ, ਪਿਤਾ ਪੂਤ ਗੋਦ ਨਾ ਕੋਇ ਸੁਹਾਈਆ। ਮਾਇਆ ਮਮਤਾ ਜਗਤ ਵਿਭਚਾਰਨ ਹੋਈ ਡੈਣ, ਨਵ ਸੱਤ ਆਪਣੇ ਅੰਗ ਲਗਾਈਆ। ਆਤਮ ਪਰਮਾਤਮ ਗਾਏ ਕੋਇ ਨਾ ਗਾਇਣ, ਗੋਬਿੰਦ ਮਿਲੇ ਕਿਸੇ ਨਾ ਮਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਤ੍ਰਫ਼ੈਣ, ਦੂਈ ਦੁਵੈਤੀ ਆਪਣਾ ਸੰਗ ਬਣਾਈਆ। ਚਾਰ ਵਰਨ ਅਠਾਰਾਂ ਬਰਨ ਆਏ ਨਾ ਚੈਨ, ਛਤ੍ਰੀ ਬ੍ਰਹਮਣ ਸ਼ੂਦਰ ਵੈਸ਼ ਰੋਵਨ ਮਾਰਨ ਧਾਹੀਆ। ਮੋਹ ਵਿਕਾਰਾ ਧਰਨੀ ਕਹੇ ਮੇਰੇ ਉਤੇ ਵਹਿੰਦਾ ਵਹਿਣ, ਅਗੇ ਹੋ ਨਾ ਕੋਇ ਅਟਕਾਈਆ। ਸਤਿ ਧਰਮ ਦਾ ਨੁਕਤਾ ਲੱਭੇ ਕਿਸੇ ਨਾ ਗ਼ੈਣ, ਗ਼ਫ਼ਲਤ ਸਕੇ ਨਾ ਕੋਇ ਮਿਟਾਈਆ। ਦਰੋਹੀ ਫਿਰੀ ਪੰਚ ਪੰਚਾਇਨ, ਪੰਚਮ ਸ਼ਬਦ ਨਾ ਕੋਇ ਸ਼ਨਵਾਈਆ। ਧਰਨੀ ਕਹੇ ਮੈਂ ਬਿਨ ਨੇਤਰਾਂ ਪਾਵਾਂ ਵੈਣ, ਰੋ ਰੋ ਸੁਣਾਵਾਂ ਧੁਰ ਦੇ ਮਾਹੀਆ। ਆਹ ਤਕ ਲੈ ਦੀਨ ਮਜ਼੍ਹਬ ਤੇਰੇ ਇਕ ਦੂਜੇ ਨਾਲ ਖਹਿਣ, ਖ਼ਤਰਾ ਦਿਸੇ ਖ਼ਲਕ ਖ਼ੁਦਾਈਆ। ਉਚ ਮੁਨਾਰੇ ਸਾਰੇ ਮੇਰੇ ਉਤੇ ਢਹਿਣ, ਮਹਲ ਅਟਲ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਸਹਾਇਕ ਨਾਇਕ ਦਿਸੇ ਕੋਇ ਨਾ ਸੈਣ, ਸਾਜਣ ਮੀਤ ਪਤਿਤ ਪੁਨੀਤ ਨਜ਼ਰ ਕੋਇ ਨਾ ਆਈਆ।

੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਚਰਨ ਸਿੰਘ ਦੇ ਗ੍ਰਹਿ ਪਿੰਡ ਮਾਨਾਂਵਾਲਾ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਪ੍ਰਭੂ ਮੇਰੀ ਇਕ ਬੇਨੰਤੀ, ਬਿਨੈ ਕਰ ਕੇ ਸੀਸ ਨਿਵਾਈਆ। ਦੀਨ ਦੁਨੀ ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਆਤਮ ਆਤਮ ਪੜਦਾ ਦੇ ਚੁਕਾਈਆ। ਪਿਆਰ ਮੁਹੱਬਤ ਬਣਾ ਦੇ ਧਰਮ ਧਾਰ ਦੀ ਸੰਗਤੀ, ਚਾਰ ਵਰਨ ਅਠਾਰਾਂ ਬਰਨ ਇਕੋ ਰੰਗ ਰੰਗਾਈਆ। ਵਿਦਿਆ ਬਖ਼ਸ਼ ਦੇ ਸਤਿਗੁਰ ਸ਼ਬਦ ਅਗੰਮੇ ਪੰਡਤੀ, ਨਿਰਅੱਖਰ ਅੱਖਰ ਧਾਰ ਸਮਝਾਈਆ। ਮਨਸਾ ਕੂੜ ਕੁੜਿਆਰ ਮੁਕਾ ਦੇ ਮਨ ਦੀ, ਮਮਤਾ ਮੋਹ ਰਹਿਣ

ਕੋਇ ਨਾ ਪਾਈਆ। ਵਡਿਆਈ ਕਰ ਦੇ ਭਗਤ ਸੁਹੇਲੇ ਆਪਣੇ ਜਨ ਦੀ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਈਆ। ਆਵਾਜ਼ ਸੁਣਾ ਦੇ ਸ਼ਬਦ ਨਾਦ ਧੁਨ ਬਿਨਾ ਕੰਨ ਦੀ, ਕਾਇਨਾਤ ਦੇ ਮਾਲਕ ਆਪਣਾ ਹੁਕਮ ਵਰਤਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮੇਰੇ ਉਤੇ ਆਵਾਜ਼ ਆਵੇ ਧੰਨ ਧੰਨ ਦੀ, ਵਾਹਿਗੁਰੂ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਹੋ ਕਿਰਪਾਲ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਦੀਨਾਂ ਬੰਧਪ ਧੁਰ ਦੇ ਦੀਨ ਦਿਆਲ, ਦਇਆ ਨਿਧ ਠਾਕਰ ਤੇਰੇ ਅਗੇ ਵਾਸਤਾ ਪਾਈਆ। ਚਾਰੋਂ ਕੁੰਟ ਕਲਜੁਗ ਕੂੜੀ ਕਿਰਿਆ ਤੋੜ ਜੰਜਾਲ, ਪੰਚ ਵਿਕਾਰਾ ਮੇਰੇ ਉਤੇ ਰਹਿਣ ਨਾ ਪਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਕਾਇਆ ਮੰਦਰ ਵਖਾ ਸਚੀ ਧਰਮਸਾਲ, ਸਚ ਦਵਾਰਾ ਇਕੋ ਸੋਭਾ ਪਾਈਆ। ਸਚ ਪ੍ਰੀਤੀ ਬਖ਼ਸ਼ ਦੇ ਸ਼ਾਹ ਕੰਗਾਲ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਤੇਰਾ ਸਤਿਗੁਰ ਸ਼ਬਦ ਵਿਚੋਲਾ ਹੋਏ ਦਲਾਲ, ਸੁਰਤੀ ਸਤਿਗੁਰ ਤੇਰੇ ਨਾਲ ਮਿਲਾਈਆ। ਜੋਤੀ ਜਲਵਾ ਦੇ ਜਲਾਲ, ਅੰਧ ਅਗਿਆਨ ਦੇ ਗੁਆਈਆ। ਮੇਰੀ ਜੁਗ ਚੌਕੜੀ ਲੇਖੇ ਲਾ ਲੈ ਘਾਲ, ਕੋਟਨ ਕੋਟ ਜੁਗ ਤੇਰੀ ਸੇਵ ਕਮਾਈਆ। ਮੇਰੇ ਕੰਤ ਭਗਵੰਤ ਅੰਤ ਮੇਰੀ ਕਰ ਸੰਭਾਲ, ਸੰਬਲ ਦਾ ਮਾਲਕ ਹੋ ਕੇ ਵੇਖ ਚਾਈਂ ਚਾਈਂਆ। ਤੇਰਾ ਅਵਤਾਰ ਪੈਗ਼ੰਬਰਾਂ ਗੁਰੂਆਂ ਸ਼ਬਦੀ ਧਾਰ ਦਿਤਾ ਅਹਿਵਾਲ, ਨਾਮ ਕਲਮਿਆਂ ਕੀਤੀ ਸ਼ਨਵਾਈਆ। ਤੂੰ ਮਾਲਕ ਖ਼ਾਲਕ ਵਾਹਿਦ ਇਕੋ ਪੁਰਖ ਅਕਾਲ, ਏਕੰਕਾਰਾ ਨਿਰਾਕਾਰਾ ਨਜ਼ਰੀ ਆਈਆ। ਫਲ ਲਗਾ ਧਰਮ ਦਾ ਧਰਮ ਦੇ ਮੇਰੇ ਡਾਲ, ਪੱਤ ਟਹਿਣੀ ਦੀਨ ਦੁਨੀ ਮਾਨਵ ਜ਼ਾਤੀ ਦੇ ਮਹਿਕਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਮੇਰੇ ਉਤੇ ਉਪਜਾ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਤੂੰ ਜੋਤੀ ਜਾਤਾ ਪੁਰਖ ਬਿਧਾਤਾ ਸਭ ਦੀ ਕਰਨਹਾਰ ਸੰਭਾਲ, ਪ੍ਰਿਤਪਾਲਾ ਪ੍ਰਿਤਪਾਲਕ ਖ਼ਾਲਕ ਮਾਲਕ ਇਕੋ ਨਜ਼ਰੀ ਆਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਮੇਰੇ ਤੇਰੇ ਅਗੇ ਮੇਰੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਮੇਰੇ ਪ੍ਰਭੂ ਮੇਰੇ ਉਤੇ ਕਲਜੁਗ ਕਿਰਿਆ ਮਿਟਾ ਦੇ ਕੂੜ, ਕਲਪਨਾ ਮੋਹ ਰਹਿਣ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਚਤੁਰ ਸੁਘੜ ਬਣਾ ਦੇ ਮੂੜ੍ਹ, ਮੂਰਖ ਮੁਗਧ ਨਜ਼ਰ ਕੋਇ ਨਾ ਆਈਆ। ਚਰਨ ਕਵਲ ਉਪਰ ਧਵਲ ਬਖ਼ਸ਼ ਦੇ ਆਪਣੀ ਧੂੜ, ਖ਼ਾਕੀ ਖ਼ਾਕ ਖ਼ਾਕ ਰਮਾਈਆ। ਤੇਰੇ ਨਾਮ ਝੂਲ ਲੈਣ ਸਰਬ ਪੰਘੂੜ, ਹੁਲਾਰਾ ਦੋ ਜਹਾਨ ਜਣਾਈਆ। ਮੇਰੀ ਨੌ ਖੰਡ ਪ੍ਰਿਥਮੀ ਕਲਜੁਗ ਅੰਤ ਹੋਈ ਮਜਬੂਰ, ਸੱਤ ਦੀਪ ਰੋਵਣ ਮਾਰਨ ਧਾਹੀਆ। ਕਿਰਪਾ ਨਿਧਾਨ ਨੌਜਵਾਨ ਸ੍ਰੀ ਭਗਵਾਨ ਹੋ ਹਜ਼ੂਰ, ਹਾਜ਼ਰ ਹੋ ਕੇ ਵੇਖ ਵਖਾਈਆ। ਮੈਂ ਤਕਣਾ ਚਾਹੁੰਦੀ ਤੇਰਾ ਅਗੰਮਾ ਨੂਰ, ਨੂਰ ਨੁਰਾਨੇ ਦੇਣਾ ਚਮਕਾਈਆ । ਜਗਤ ਸ਼ਰਅ ਮੇਟ ਦੇ ਗਾਂ ਸੂਰ, ਕ਼ਾਤਲ ਮਕ਼ਤੂਲ ਦਾ ਲੇਖਾ ਦੇ ਮੁਕਾਈਆ। ਜੋ ਆਸ਼ਾ ਰਖ ਕੇ ਗਿਆ ਤੇਰੀ ਮਨਸੂਰ, ਮਨਸਾ ਭਗਤਾਂ ਸੰਗ ਰਲਾਈਆ। ਜੋ ਕੂਕ ਕੇ ਕਿਹਾ ਮੂਸਾ ਉਤੇ ਕੋਹਤੂਰ, ਤੁਰੀਆ ਤੋਂ ਬਾਹਰ ਧਿਆਨ ਰਖਾਈਆ। ਜੋ ਆਸਾ ਰਖੀ ਸੂਲੀ ਚੜ੍ਹਨ ਲਗਿਆਂ ਈਸਾ ਜ਼ਰੂਰ, ਜ਼ਰੂਰਤ ਵੇਖਣੀ ਥਾਉਂ ਥਾਈਂਆ। ਜੋ ਮੁਹੰਮਦ ਮਵਜ਼ੀ ਕੁਜ਼ਾ ਨੁਰੇ ਰੁਸ਼ਨਾ ਜ਼ਾਵਿਸਤੋ ਜ਼ਮੀ ਜ਼ਲਹਿਕਮ ਜ਼ਵਾ ਨੂਰੇ ਖ਼ੁਦਾ ਖ਼ਜ਼ੀਉਲ ਜ਼ਮੀ ਜ਼ਮੀਨੇ ਜ਼ਜ਼ਖ ਨੂਰੇ ਪ੍ਰਤਖ ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਧਰਨੀ ਕਹੇ ਮੇਰੇ ਮਹਿਬੂਬ ਮੇਰਾ ਲਹਿਣਾ ਦੇਣਾ ਮੇਰੀ ਝੋਲੀ ਪਾ ਦੇ ਹਕ, ਹਕ਼ੀਕ਼ਤ ਦੇ ਮਾਲਕ

ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨ ਨਿਰਗੁਣ ਧਾਰ ਸਰਬ ਕਲਾ ਸਮਰਥ, ਸਮਰਥ ਤੇਰੀ ਓਟ ਤਕਾਈਆ।

੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਦਲੀਪ ਸਿੰਘ ਦੇ ਗ੍ਰਹਿ ਪਿੰਡ ਮਾਨਾਂਵਾਲਾ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਨਿਗਾਹ ਮਾਰ ਪੁਰਖ ਅਕਾਲਾ, ਨਵ ਸੱਤ ਮੈਂ ਬੈਠੀ ਧਿਆਨ ਲਗਾਈਆ। ਧਰਮ ਦੀ ਧਾਰ ਰਿਹਾ ਨਾ ਕੋਇ ਉਜਾਲਾ, ਨੂਰ ਨੁਰਾਨੇ ਸ਼ਾਹ ਸੁਲਤਾਨੇ ਤੇਰਾ ਨੂਰੀ ਚੰਦ ਨਾ ਕੋਇ ਚਮਕਾਈਆ। ਚਾਰੋਂ ਕੁੰਟ ਹੋਇਆ ਅੰਧੇਰਾ ਕਾਲਾ, ਕੂੜੀ ਕਿਰਿਆ ਕਾਲੀ ਰੈਣ ਨਾ ਕੋਇ ਮਿਟਾਈਆ। ਮਿਹਰਵਾਨ ਮਹਿਬੂਬ ਨੌ ਸੌ ਚੁਰਾਨਵੇ ਚੌਕੜੀ ਜੁਗ ਦੀ ਮੇਰੀ ਪੂਰੀ ਕਰ ਦੇ ਘਾਲਾ, ਘਾਇਲ ਹੋ ਕੇ ਤੇਰੇ ਅਗੇ ਵਾਸਤਾ ਪਾਈਆ। ਸਤਿ ਧਰਮ ਦੀ ਸਾਚੀ ਦਿਸੇ ਨਾ ਕੋਇ ਧਰਮਸਾਲਾ, ਧਰਮ ਦੁਆਰ ਏਕੰਕਾਰ ਤੇਰਾ ਰੰਗ ਨਾ ਕੋਇ ਰੰਗਾਈਆ। ਜਿਧਰ ਤਕਾਂ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਮਾਇਆ ਮਮਤਾ ਪਿਆ ਜੰਜਾਲਾ, ਜਾਗਰਤ ਜੋਤ ਬਿਨ ਵਰਨ ਗੋਤ ਤੇਰਾ ਦਰਸ ਕੋਇ ਨਾ ਪਾਈਆ। ਧਰਨੀ ਕਹੇ ਮੇਰੀ ਹਾਲਤ ਹੋਈ ਬੇਹਾਲਾ, ਬਹਿਬਲ ਹੋ ਕੇ ਤੇਰੇ ਅਗੇ ਵਾਸਤਾ ਪਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਜੁਗ ਜੁਗ ਬਦਲਣਹਾਰਾ ਚਾਲਾ, ਚਾਲ ਅਵੱਲੜੀ ਦੇ ਸਮਝਾਈਆ। ਇਕੋ ਓਟ ਤੇਰੇ ਉਤੇ ਰਖੀ ਸ਼ਾਲਾ, ਸ਼ਹਿਨਸ਼ਾਹ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਧਰਨੀ ਕਹੇ ਮੇਰੇ ਭਗਵਾਨ, ਦਰ ਤੇਰੇ ਸੀਸ ਨਿਵਾਈਆ। ਤੂੰ ਮਾਲਕ ਖ਼ਾਲਕ ਨੌਜੁਆਨ, ਸ਼ਹਿਨਸ਼ਾਹ ਨੂਰ ਅਲਾਹੀਆ। ਆਦਿ ਜੁਗਾਦੀ ਹੁਕਮਰਾਨ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਮੈਂ ਕੋਝੀ ਕਮਲੀ ਹੋ ਕੇ ਮੰਗਾਂ ਦਾਨ, ਦਾਤੇ ਦਾਨੀ ਦੇਣੀ ਦਇਆ ਕਮਾਈਆ। ਮੇਰੀ ਨਵ ਸੱਤ ਦਹਿ ਦਿਸ਼ਾ ਹੋਈ ਹੈਰਾਨ, ਹੈਰਤ ਵਿਚ ਮੇਰੀ ਦੁਹਾਈਆ। ਸਤਿ ਧਰਮ ਦਾ ਰਿਹਾ ਨਾ ਕੋਇ ਨਿਸ਼ਾਨ, ਨਿਸ਼ਾਨਾ ਧਰਮ ਨਾ ਕੋਇ ਝੁਲਾਈਆ। ਚਾਰ ਜੁਗ ਦੇ ਸ਼ਾਸਤਰਾਂ ਭੁਲਿਆ ਗਿਆਨ, ਅਵਤਾਰ ਪੈਗ਼ੰਬਰਾਂ ਗੁਰੂਆਂ ਮਿਲਣ ਕੋਇ ਨਾ ਪਾਈਆ। ਸਚਖੰਡ ਦੁਆਰਾ ਏਕੰਕਾਰਾ ਤੇਰਾ ਦਿਸੇ ਨਾ ਕਿਸੇ ਮਕਾਨ, ਮੁਕ਼ਾਮੇ ਹਕ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਲਜੁਗ ਕੂੜ ਹੋਇਆ ਪਰਧਾਨ, ਨਵ ਸੱਤ ਭੱਜੇ ਵਾਹੋ ਦਾਹੀਆ। ਮਨ ਮਨੂਆ ਹੋਇਆ ਸ਼ੈਤਾਨ, ਸ਼ਰਅ ਜਗਤ ਕਰੇ ਲੜਾਈਆ । ਇਨਸਾਨ ਰੂਪ ਦਿਸੇ ਹੈਵਾਨ, ਬੁਧਿ ਬਿਬੇਕ ਨਾ ਕੋਇ ਕਰਾਈਆ। ਤੇਰਾ ਅੰਮ੍ਰਿਤ ਰਸ ਬੂੰਦ ਸਵਾਂਤੀ ਮਿਲੇ ਨਾ ਕਿਸੇ ਪੀਣ ਖਾਣ, ਨਿਜਰ ਝਿਰਨਾ ਨਾ ਕੋਇ ਝਿਰਾਈਆ। ਸ਼ਬਦ ਨਾਦ ਸੁਣੇ ਨਾ ਕੋਇ ਧੁਨਕਾਨ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਆਤਮ ਜੋਤੀ ਦੀਪਕ ਜਗੇ ਨਾ ਕੋਇ ਮਹਾਨ, ਬਿਨ ਤੇਲ ਬਾਤੀ ਨੂਰ ਨੁਰਾਨਾ ਨੂਰ ਨਾ ਕੋਇ ਚਮਕਾਈਆ। ਧਰਨੀ ਕਹੇ ਮੇਰੇ ਮਿਹਰਵਾਨ, ਮੇਰੇ ਉਤੇ ਇਕੋ ਦੇ ਗਿਆਨ, ਸ੍ਰਿਸ਼ਟ ਦ੍ਰਿਸ਼ਟ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੈਂ ਕਲਜੁਗ ਅੰਤਮ ਰੁਲੀ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਭਾਗ ਲੱਗੇ ਨਾ ਮੇਰੀ ਕੁੱਲੀ, ਮੰਦਰ ਸਚ ਨਾ ਕੋਇ ਸੁਹਾਈਆ।

ਦੀਨ ਦੁਨੀ ਤੇਰਾ ਨਾਮ ਜਪਦੀ ਬੁੱਲੀਂ, ਹਿਰਦੇ ਹਰਿ ਨਾ ਕੋਇ ਵਸਾਈਆ। ਤੇਰੇ ਉਤੋਂ ਆਤਮਾ ਕੋਇ ਘੋਲ ਨਾ ਘੁਲੀ, ਘਾਇਲ ਹੋ ਨਾ ਕੋਇ ਵਖਾਈਆ। ਸਭ ਦੀ ਬੂੰਦ ਸਵਾਂਤੀ ਅੰਮ੍ਰਿਤ ਧਾਰ ਡੁਲੀ, ਬਿਨ ਰਸਨਾ ਰਸ ਨਾ ਕੋਇ ਚਖਾਈਆ। ਸਚ ਤਰਾਜ਼ੂ ਤੇਰੇ ਕੰਢੇ ਤੇਰੀ ਸ੍ਰਿਸ਼ਟੀ ਮੂਲ ਨਾ ਤੁਲੀ, ਤੋਲਣਹਾਰੇ ਵੇਖਣਾ ਥਾਉਂ ਥਾਈਂਆ। ਸਚ ਪਿਆਰ ਚਰਨ ਲਾਏ ਕੋਇ ਨਾ ਧੂਲੀ, ਧੂੜੀ ਖ਼ਾਕ ਨਾ ਕੋਇ ਰਮਾਈਆ। ਜਿਧਰ ਤਕਾਂ ਦੀਨਾਂ ਮਜ਼੍ਹਬਾਂ ਹੋਈ ਬੇ ਅਸੂਲੀ, ਅਸਲ ਵਸਲ ਯਾਰ ਤੇਰਾ ਨਾ ਕੋਇ ਰਖਾਈਆ। ਮੇਰੇ ਉਤੋਂ ਜੁਗ ਬਦਲਣਾ ਪ੍ਰਭ ਤੇਰੀ ਖੇਲ ਮਾਮੂਲੀ, ਕੂੜੀ ਕਿਰਿਆ ਕਰ ਸਫ਼ਾਈਆ। ਸਤਿ ਧਰਮ ਦੀ ਧਾਰ ਮੇਰੇ ਉਤੇ ਫਲੀ ਫੂਲੀ, ਪਤ ਟਹਿਣੀ ਆਪ ਮਹਿਕਾਈਆ। ਜੋ ਇਸ਼ਾਰਾ ਦੇ ਕੇ ਗਏ ਅਵਤਾਰ ਪੈਗ਼ੰਬਰ ਰਸੂਲੀ, ਕਲਮਾ ਕਾਇਨਾਤ ਦ੍ਰਿੜਾਈਆ। ਤੂੰ ਜਲਵਾਗਰ ਸ਼ਹਿਨਸ਼ਾਹ ਜਲੂਲੀ, ਨੂਰੇ ਨਿਜ਼ਾ ਨੂਰ ਅਲਾਹੀਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦਿ ਕੰਤ ਕੰਤੂਹਲੀ, ਕਾਹਨਾਂ ਦਾ ਕਾਹਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਬਾਨ ਨਿਰਗੁਣ ਨਿਰਗੁਣ ਸਰਗੁਣ ਬਖ਼ਸ਼ ਦੇ ਆਪਣੀ ਬਿਨਾ ਖ਼ਾਕ ਤੋਂ ਧੂਲੀ, ਧੂੜੀ ਖ਼ਾਕ ਲੱਖ ਚੁਰਾਸੀ ਤੇਰੀ ਲਏ ਰਮਾਈਆ।

੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਮੰਗਲ ਸਿੰਘ ਦੇ ਗ੍ਰਹਿ ਪਿੰਡ ਸਾਰੰਗੜਾ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਪ੍ਰਭੂ ਮੇਰੀ ਦੁਹਾਈ, ਦੋ ਜਹਾਨਾਂ ਮਾਲਕ ਖ਼ਾਲਕ ਤੇਰੀ ਓਟ ਤਕਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਲੇਖ ਤਕ ਇਕਾਈ, ਇਕ ਇਕੱਲੇ ਸਚ ਮਹਲੇ ਬਹਿ ਕੇ ਧਿਆਨ ਲਗਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੈਂ ਤੈਨੂੰ ਰਹੀ ਧਿਆਈ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਤੂੰ ਨਿਰਗੁਣ ਨਿਰਵੈਰ ਨਿਰਾਕਾਰ ਨੂਰ ਅਲਾਹੀ, ਆਲਮੀਨ ਯਾਮਬੀਨ ਤੇਰੇ ਹੱਥ ਵਡਿਆਈਆ। ਜ਼ਰਾ ਨਿਗਾਹ ਮਾਰ ਲੈ ਮੇਰੇ ਉਤੇ ਥਲ ਅਸਗਾਹੀ, ਜਲ ਥਲ ਮਹੀਅਲ ਵੇਖ ਵਖਾਈਆ। ਚਾਰੋਂ ਕੁੰਟ ਅੰਧੇਰਾ ਹੋ ਗਿਆ ਸ਼ਾਹੀ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਰੇ ਪੰਥ ਦਾ ਮਾਰਗ ਪੰਧ ਚੜ੍ਹੇ ਕੋਇ ਨਾ ਰਾਹੀ, ਰਹਿਬਰ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰਾ ਨੇਤਰ ਵਗੇ ਨੀਰ, ਬਿਨ ਨੈਣਾਂ ਛਹਿਬਰ ਲਾਈਆ। ਤੂੰ ਸ਼ਹਿਨਸ਼ਾਹ ਗਹਿਰ ਗੰਭੀਰ, ਗਵਰ ਇਕ ਅਖਵਾਈਆ। ਨੌ ਖੰਡ ਪ੍ਰਿਥਮੀ ਮੇਰੀ ਤਕ ਜਗੀਰ, ਆਪਣਾ ਧਿਆਨ ਲਗਾਈਆ। ਕਲਜੁਗ ਕੂੜ ਕੁਕਰਮ ਨੇ ਕੀਤਾ ਅਖ਼ੀਰ, ਆਖ਼ਰ ਤੇਰੇ ਅਗੇ ਵਾਸਤਾ ਪਾਈਆ। ਉਹ ਵੇਖ ਇਸ਼ਾਰਾ ਕਰਦਾ ਤੇਰੀ ਦਰਗਾਹ ਵਿਚੋਂ ਕਬੀਰ, ਕ਼ਬਰਾਂ ਤੋਂ ਬਾਹਰ ਰਿਹਾ ਜਣਾਈਆ। ਧਰਨੀਏ ਧਵਲੇ ਤੇਰਾ ਕੋਈ ਲੇਖਾ ਨਾਲ ਨਹੀਂ ਗ਼ਰੀਬ ਅਮੀਰ, ਸ਼ਰਅ ਵੰਡ ਨਾ ਕੋਇ ਵੰਡਾਈਆ। ਬਿਨਾ ਪੁਰਖ ਅਕਾਲ ਤੋਂ ਤੇਰੀ ਬਦਲ ਸਕੇ ਨਾ ਕੋਈ ਤਕ਼ਦੀਰ, ਤਦਬੀਰ ਨਜ਼ਰ ਕੋਇ ਨਾ ਆਈਆ। ਤੁਧ ਬਿਨ ਦੇਵੇ ਕੋਇ ਨਾ ਧੀਰ, ਧੀਰਜ ਧਰਮ ਨਾ ਕੋਇ ਰਖਾਈਆ। ਮੇਰੇ ਉਤੇ ਸੰਦੇਸ਼ਾ ਦੇ ਗਏ ਪੈਗ਼ੰਬਰ ਪੀਰ, ਪਰਾ ਪਸੰਤੀ ਮਧਮ ਬੈਖਰੀ ਢੋਲਿਆਂ ਨਾਲ ਗਾਈਆ। ਤੂੰ ਮਾਲਕ ਖ਼ਾਲਕ ਸ਼ਾਹ ਹਕੀਰ, ਸ਼ਹਿਨਸ਼ਾਹ

ਤੇਰੀ ਸਰਨਾਈਆ। ਬੇਸ਼ਕ ਤੇਰੀ ਨਜ਼ਰ ਨਹੀਂ ਆਉਂਦੀ ਤਸਵੀਰ, ਤਸੱਵਰ ਕਰਕੇ ਤੇਰਾ ਲੇਖਾ ਸਾਰੇ ਗਏ ਸਮਝਾਈਆ। ਮੈਂ ਕੋਝੀ ਕਮਲੀ ਤੇਰੇ ਦਰ ਦੀ ਦਰਵੇਸ਼ਣ ਹੋਈ ਫ਼ਕੀਰ, ਫ਼ਿਕਰਾ ਢੋਲਾ ਤੇਰਾ ਇਕੋ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਸੀਸ ਨਿਵਾਈਆ। ਧਰਨੀ ਕਹੇ ਪ੍ਰਭੂ ਮੇਰਾ ਵੇਖ ਲੈ ਦੁਖ, ਦਰਦੀਆ ਦਰਦ ਲੈਣਾ ਵੰਡਾਈਆ। ਪਵਿਤ੍ਰ ਰਹੀ ਕੋਈ ਨਾ ਕੁੱਖ, ਭਗਤ ਜਣੇ ਕੋਇ ਨਾ ਮਾਈਆ। ਤੈਨੂੰ ਭੁਲ ਗਏ ਤੇਰੇ ਮਾਨਵ ਮਾਨੁਖ, ਮਾਨਸ ਤੇਰੇ ਰੰਗ ਨਾ ਕੋਇ ਸਮਾਈਆ। ਸਚ ਸੁਆਮੀ ਅੰਤਰਜਾਮੀ ਮੇਰੀ ਤ੍ਰਿਸ਼ਨਾ ਮੇਟ ਦੇ ਭੁਖ, ਸ਼ਾਹ ਕੰਗਾਲੇ ਦਇਆ ਕਮਾਈਆ। ਨਿਰਗੁਣ ਧਾਰੋਂ ਨਿਰਵੈਰ ਹੋ ਕੇ ਉਠ, ਜੋਤੀ ਜਾਤੇ ਡਗਮਗਾਈਆ। ਅੰਤ ਅਖ਼ੀਰ ਬੇਨਜ਼ੀਰ ਹੋ ਕੇ ਤੁਠ, ਮਿਹਰਵਾਨ ਮਹਿਬੂਬ ਸਿਰ ਮੇਰੇ ਹੱਥ ਟਿਕਾਈਆ। ਤੂੰ ਪਾਰਬ੍ਰਹਮ ਅਬਿਨਾਸ਼ੀ ਅਚੁਤ, ਚਤੁਰਭੁਜ ਤੇਰੀ ਬੇਪਰਵਾਹੀਆ। ਮੇਰੀ ਪਵਿਤ੍ਰ ਰਹੀ ਨਾ ਬੁਧਿ, ਬੁੱਧੀਹੀਣ ਹੋ ਕੇ ਦਿਆਂ ਦੁਹਾਈਆ। ਅੰਤ ਕੰਤ ਭਗਵੰਤ ਮੇਰੀ ਲੈ ਸੁਧ, ਬਸੁਧਾ ਹੋ ਕੇ ਤੇਰੇ ਅਗੇ ਵਾਸਤਾ ਪਾਈਆ। ਆਪਣਾ ਲਹਿਣਾ ਦੇਣਾ ਪੂਰਾ ਕਰ ਦੇ ਕਲਜੁਗ, ਜਗਤ ਜੁਗਤ ਦੇ ਮਾਲਕ ਲੇਖਾ ਪੂਰਬ ਦੇਣਾ ਚੁਕਾਈਆ। ਉਹ ਵੇਖ ਲੈ ਧਰਮ ਦੀ ਔਧ ਗਈ ਪੁਗ, ਪੂਜਣਯੋਗ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਢੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰਾ ਵੇਖ ਲੈ ਚੀਥੜ ਪਾਟਾ, ਪੀਤੰਬਰ ਸੀਸ ਨਾ ਕੋਇ ਸੁਹਾਈਆ। ਮੰਜ਼ਲ ਮਾਰ ਕੇ ਆ ਜਾ ਵਾਟਾ, ਧੁਰ ਦੇ ਮਾਲਕ ਬਿਨ ਕ਼ਦਮਾਂ ਪੰਧ ਮੁਕਾਈਆ। ਮੇਰੀ ਸੇਜ ਸੁਹੰਜਣੀ ਕਰ ਦੇ ਖਾਟਾ, ਸਚ ਸਿੰਘਾਸਣ ਸੋਭਾ ਪਾਈਆ। ਨਵ ਨਵ ਚਾਰ ਦਾ ਪੂਰਾ ਕਰ ਦੇ ਘਾਟਾ, ਵਸਤ ਅਮੁਲ ਨਾਮ ਅਤੁਟ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਝਟ ਨਾਰਦ ਆ ਗਿਆ ਸੰਦੇਸ਼ਾ ਦੇਵੇ ਏਕ, ਇਕ ਇਕੱਲਾ ਕੀ ਦ੍ਰਿੜਾਈਆ । ਧਰਨੀਏ ਧਵਲੇ ਜਿਸ ਦੀ ਰਖੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਉਹ ਕਰਨਹਾਰਾ ਬੁੱਧ ਬਿਬੇਕ, ਪਤਿਤ ਪੁਨੀਤ ਨੂਰ ਅਲਾਹੀਆ । ਜਿਸ ਤੇਰੇ ਉਤੋਂ ਕਲਜੁਗ ਅਗਨੀ ਮੇਟਣਾ ਸੇਕ, ਅੰਮ੍ਰਿਤ ਮੇਘ ਨਾਮ ਬਰਸਾਈਆ। ਜਿਸ ਦੇ ਪਿਆਰ ਵਿਚ ਸਤਿਗੁਰ ਸ਼ਬਦ ਸ੍ਰਿਸ਼ਟੀ ਬਣਾਉਣੀ ਨੇਕ, ਨਿੱਕੇ ਵੱਡੇ ਇਕੋ ਰੰਗ ਰੰਗਾਈਆ। ਉਸ ਦੇ ਰੂਪ ਅਨੂਪ ਆਦਿ ਜੁਗਾਦਿ ਅਨੇਕ, ਕਲਜੁਗ ਆਪਣਾ ਵੇਸ ਵਟਾਈਆ। ਜਿਸ ਦੇ ਹੁਕਮ ਵਿਚ ਤੇਰੇ ਉਤੇ ਜੁਗ ਬੀਤ ਗਏ ਕੇਤੇ ਕੇਤ, ਕੇਤੇ ਆਪਣਾ ਪੰਧ ਮੁਕਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਤੇਰੇ ਨਾਲ ਕਰੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਮੈਂ ਉਸ ਦਾ ਖੋਲ੍ਹਾਂ ਭੇਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼, ਹਮ ਸਾਜਣ ਇਕ ਅਖਵਾਈਆ। ਸੋ ਸੁਆਮੀ ਅੰਤਰਜਾਮੀ ਕਲਜੁਗ ਅੰਤ ਸ੍ਰੀ ਭਗਵੰਤ ਵਸਣਹਾਰਾ ਸੰਬਲ ਦੇਸ, ਦੇਸ ਦੇਸੰਤਰਾਂ ਪੰਧ ਮੁਕਾਈਆ। ਜਿਸ ਤੇਰੇ ਉਤੋਂ ਮੇਟਣਾ ਕਲੇਸ਼, ਕਲ ਕਾਤੀਆਂ ਕਰੇ ਸਫ਼ਾਈਆ। ਜਿਸ ਦਾ ਯੋਧਾ ਸੂਰਬੀਰ ਬਹਾਦਰ ਸੁਤ ਦੁਲਾਰਾ ਗੋਬਿੰਦ ਦਸ ਦਸਮੇਸ਼, ਸਤਿਗੁਰ ਸ਼ਬਦ ਸ਼ਬਦ ਅਖਵਾਈਆ। ਜੋ ਆਦਿ ਜੁਗਾਦਿ ਦੋ ਜਹਾਨਾਂ ਨਰ ਨਰੇਸ਼, ਹੁਕਮਰਾਨ ਧੁਰਦਰਗਾਹੀਆ। ਤੇਰੀ ਬੇਨੰਤੀ ਆਰਜ਼ੂ ਉਸ ਦੇ ਚਰਨਾਂ ਵਿਚ ਹੋਈ ਪੇਸ਼, ਆਪ ਆਪਣਾ ਗਈ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਨਾਰਦ ਕਹੇ ਧਰਨੀਏ ਬਿਨ

ਨੇਤਰ ਲੈ ਤਕ, ਤਕਵਾ ਇਕੋ ਉਤੇ ਰਖਾਈਆ। ਜੋ ਸਭ ਦੇ ਪੂਰੇ ਕਰਨ ਵਾਲਾ ਹਕ, ਹਕ਼ੀਕ਼ਤ ਦਾ ਮਾਲਕ ਨੂਰ ਅਲਾਹੀਆ। ਜਿਸ ਦਾ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਵਅਦਾ ਪੱਕ, ਬਿਨਾ ਲੇਖ ਲਿਖਤ ਲਿਖਤ ਗਿਆ ਸਮਝਾਈਆ। ਉਹ ਤੇਰੇ ਉਤੇ ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਆਵੇ ਵਤ, ਬੇਵਤਨਾਂ ਦਾ ਮਾਲਕ ਦਇਆ ਕਮਾਈਆ। ਕਿਉਂ ਤੇਰੇ ਉਤੇ ਗੋਬਿੰਦ ਸਥਰ ਯਾਰੜਾ ਗਿਆ ਘਤ, ਮਾਛੂਵਾੜਾ ਸੇਜ ਸੁਹਾਈਆ। ਉਸ ਦਾ ਲਹਿਣਾ ਦੇਣਾ ਤੇਰੀ ਝੋਲੀ ਦੇਵੇ ਘਤ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨ, ਬ੍ਰਹਮ ਬ੍ਰਹਿਮਾਦੀ ਸ਼ਬਦ ਨਿਸ਼ਾਨ, ਧਰਮ ਨਿਸ਼ਾਨਾ ਸ੍ਰੀ ਭਗਵਾਨਾ ਦੋ ਜਹਾਨਾਂ ਧਰਨੀਏ ਧਵਲੇ ਤੇਰੇ ਉਤੇ ਆਪ ਝੁਲਾਈਆ।