ਪੁਸਤਕਾਲਾਭਾਗ ੨੪

੯ ਭਾਦਰੋਂ ਸ਼ਹਿਨਸ਼ਾਹੀ ਸੰਮਤ ਸੰਮਤ ੧੧ ਕਾਰਜ ਸਿੰਘ ਦੇ ਗ੍ਰਹਿ ਪਿੰਡ ਸਾਰੰਗੜਾ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਪ੍ਰਭੂ ਮੇਰੀ ਬੇਨੰਤੀ ਨਹੀਂ ਕੋਈ ਲੁਕ ਦੀ, ਲੋਕ ਪਰਲੋਕ ਦੇ ਮਾਲਕ ਦਿਆਂ ਜਣਾਈਆ। ਮੈਂ ਬਿਨਾ ਸੀਸ ਤੋਂ ਤੇਰੇ ਕ਼ਦਮਾਂ ਝੁਕਦੀ, ਨਿਵ ਨਿਵ ਨਿਰੰਕਾਰ ਲਾਗਾਂ ਪਾਈਆ। ਮੇਰੀ ਮਨਸਾ ਕਹਿਣੋ ਮੂਲ ਨਾ ਰੁਕਦੀ, ਆਸ਼ਾ ਤੇਰੇ ਚਰਨ ਟਿਕਾਈਆ। ਮੈਂ ਵੀ ਵਣਜਾਰਨ ਹੋਈ ਤੇਰੀ ਇਕ ਤੁਕ ਦੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਤੇਰੀ ਲੱਖ ਚੁਰਾਸੀ ਸ੍ਰਿਸ਼ਟੀ ਦਾ ਭਾਰ ਚੁਕਦੀ, ਸੀਨੇ ਛਾਤੀ ਉਤੇ ਟਿਕਾਈਆ। ਮੈਂ ਪਿਆਸੀ ਪਿਆਰ ਵਾਲੀ ਰੁਤ ਦੀ, ਮਮਤਾ ਮੇਰੇ ਅੰਦਰ ਹਲਕਾਈਆ। ਤੇਰਾ ਖੇਲ ਤੇਰੀ ਧਾਰ ਅਬਿਨਾਸ਼ੀ ਅਚੁਤ ਦੀ, ਪਾਰਬ੍ਰਹਮ ਕੀ ਆਪਣਾ ਹੁਕਮ ਵਰਤਾਈਆ। ਮੇਰੀ ਗੋਦੀ ਬਿਨਾ ਭਗਤਾਂ ਖ਼ਾਲੀ ਦਿਸੇ ਮਾਂ ਪੁਤ ਦੀ, ਪਿਤਾ ਪੁਰਖ ਅਕਾਲ ਤੁਧ ਬਿਨ ਨਜ਼ਰ ਕੋਇ ਨਾ ਆਈਆ। ਮੈਂ ਹਾਲਤ ਤਕੀ ਕਾਇਆ ਮਾਟੀ ਪੰਜ ਭੁਤ ਦੀ, ਤਨ ਵਜੂਦਾਂ ਧਿਆਨ ਲਗਾਈਆ। ਮੇਰੀ ਕਥਾ ਕਹਾਣੀ ਕਲਜੁਗ ਅੰਤਮ ਇਕੋ ਦੁਖ ਦੀ, ਦੁਖੀਆਂ ਦੇ ਮਾਲਕ ਦਿਆਂ ਦ੍ਰਿੜਾਈਆ। ਵਡਿਆਈ ਰਹੀ ਕਿਸੇ ਨਾ ਕੁੱਖ ਦੀ, ਜਨਣੀ ਜਨ ਨਾ ਕੋਇ ਉਪਜਾਈਆ। ਰਸਨਾ ਪਵਿਤ੍ਰ ਰਹੀ ਕਿਸੇ ਨਾ ਮੁਖ ਦੀ, ਮਾਨਸ ਮਾਨਵ ਤੈਨੂੰ ਗਏ ਭੁਲਾਈਆ। ਪਤਾ ਨਹੀਂ ਮੇਰੇ ਉਤੇ ਕੀ ਹਾਲਤ ਹੋਣੀ ਉਲਟੇ ਰੁੱਖ ਦੀ, ਧਰਨੀ ਕਹੇ ਰੋ ਰੋ ਦਿਆਂ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰਾ ਸੁਣ ਅਗੰਮੜਾ ਦੁਖੜਾ, ਦਰਦੀਆ ਦਿਆਂ ਜਣਾਈਆ। ਪਵਿਤ੍ਰ ਰਿਹਾ ਨਾ ਕਿਸੇ ਦਾ ਮੁਖੜਾ, ਨੂਰੀ ਚੰਦ ਨਾ ਕੋਇ ਚਮਕਾਈਆ। ਜਗਤ ਜਹਾਨ ਕਲਜੁਗ ਕੂੜੀ ਕਿਰਿਆ ਕੀਤਾ ਭੁਖੜਾ, ਧੀਰਜ ਧੀਰ ਨਾ ਕੋਇ ਰਖਾਈਆ। ਸਤਿ ਸਤਿ ਵਿਚ ਦਿਸੇ ਨਾ ਕੋਇ ਮੁਖੜਾ, ਮਾਨਸ ਮਾਨਵ ਤੇਰੇ ਰੰਗ ਨਾ ਕੋਇ ਸਮਾਈਆ। ਦੀਨ ਦੁਨੀ ਜਗਤ ਕਸਾਈ ਬਣੀ ਬੁੱਚੜਾ, ਬੁਤਖ਼ਾਨਿਆਂ ਪਏ ਦੁਹਾਈਆ। ਤੇਰਾ ਸੰਸਾਰ ਮੇਰੇ ਨਿਰੰਕਾਰ ਮੇਰੇ ਉਤੇ ਦਿਸੇ ਉਜੜਾ, ਬਸਤੀ ਨਜ਼ਰ ਕੋਇ ਨਾ ਆਈਆ। ਤੇਰਾ ਲਹਿਣਾ ਦੇਣਾ ਸਤਿ ਧਰਮ ਦਾ ਵੇਖ ਲੈ ਉਖੜਾ, ਜੜ੍ਹ ਚੋਟੀ ਗਈ ਕੁਮਲਾਈਆ। ਮੇਰਾ ਜੋਬਨ ਹੋਇਆ ਬੁੱਢੜਾ, ਜਵਾਨੀ ਆਪਣਾ ਰੰਗ ਬਦਲਾਈਆ। ਮੇਰੇ ਉਤੇ ਨਵ ਸੱਤ ਤਕ ਲੈ ਗੁੰਝਲਾਂ, ਨਵ ਨਵ ਚਾਰ ਦੇ ਮਾਲਕ ਧਿਆਨ

ਲਗਾਈਆ। ਮੈਂ ਜੁਗ ਚੌਕੜੀ ਤੇਰਾ ਰਾਹ ਤਕਦੀ ਰਹੀ ਸਮਾਂ ਗਿਣ ਕੇ ਉਤੇ ਉਂਗਲਾਂ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੋਟਿਆਂ ਉਤੇ ਰਖਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਧਰਮ ਦੀ ਚੋਟੀ ਆਪ ਗੁੰਦ ਲਾ, ਮੇਰੀ ਮੇਂਢੀ ਸੀਸ ਦੇ ਵਡਿਆਈਆ। ਕੰਨੀ ਧਾਰ ਤਕ ਲੈ ਕੁੰਡਲਾ, ਬੁੰਦਾ ਧਰਮ ਨਾ ਕੋਇ ਰਖਾਈਆ। ਤੂੰ ਆਦਿ ਜੁਗਾਦੀ ਹੋਣਹਾਰ ਹੁੰਦਲਾ, ਧੁਰ ਦਾ ਮਾਲਕ ਨੂਰ ਅਲਾਹੀਆ। ਮੇਰੇ ਗਹਿਰ ਗੰਭੀਰ ਮਨੋਹਰ ਕੁੰਦਲਾ, ਗਵਰ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੇ ਖੁਲ੍ਹੜੇ ਵੇਖ ਲੈ ਕੇਸ, ਕੇਸ਼ਵ ਆਪਣਾ ਧਿਆਨ ਲਗਾਈਆ। ਕੀ ਸੰਦੇਸ਼ਾ ਦੇਵੇ ਬਾਸ਼ਕ ਸਹੰਸਰ ਮੁਖ ਸ਼ੇਸ਼, ਸ਼ੇਸ਼ ਆਪਣਾ ਢੋਲਾ ਗਾਈਆ। ਕੀ ਆਸ਼ਾ ਰਖੀ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਮਹਿਖ਼ਾਸੁਰ ਕੀ ਗਿਆ ਦ੍ਰਿੜਾਈਆ। ਮੈਂ ਸੁਣਦੀ ਰਹੀ ਅਵਤਾਰ ਪੈਗ਼ੰਬਰਾਂ ਦੇ ਸੰਦੇਸ਼, ਗੁਰੂ ਗੁਰਦੇਵ ਢੋਲੇ ਗਾਈਆ। ਮੇਰੇ ਨਾਲ ਵਅਦਾ ਕੀਤਾ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਦੇ ਮਾਲਕ ਦਇਆ ਕਮਾਈਆ। ਪ੍ਰਭੂ ਦਾ ਅੰਤ ਅਵਲੜਾ ਹੋਵੇ ਭੇਸ, ਨਿਰਗੁਣ ਆਪਣਾ ਰੂਪ ਬਦਲਾਈਆ। ਧਰਨੀਏ ਤੇਰੇ ਉਤੇ ਵਸੇ ਸੰਬਲ ਦੇਸ, ਸਚ ਦੁਆਰੇ ਸੋਭਾ ਪਾਈਆ। ਜੋ ਮਾਲਕ ਹੋਵੇ ਅਗੰਮ ਨਰੇਸ਼, ਨਰ ਨਰਾਇਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਲਹਿਣਾ ਦੇਣਾ ਤੇਰਾ ਲੇਖਾ ਜਾਣੇ ਹਮੇਸ਼, ਜੋ ਹਮ ਸਾਜਣ ਹੋ ਕੇ ਤੇਰਾ ਲਹਿਣਾ ਦੇਣਾ ਪੂਰ ਕਰਾਈਆ।

੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਬੀਬੀ ਗੁਰਬਚਨ ਕੌਰ, ਬੀਬੀ ਛਿੰਦੋ ਦੇ ਗ੍ਰਹਿ ਪਿੰਡ ਧਨੋਏ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੇਰੇ ਨਿਰੰਕਾਰ, ਨਿਰਵੈਰ ਤੇਰੀ ਓਟ ਤਕਾਈਆ। ਮੇਰੇ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ । ਮੈਨੂੰ ਸੰਦੇਸ਼ੇ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਸ਼ਬਦੀ ਸ਼ਬਦ ਸ਼ਬਦ ਜਣਾਈਆ। ਧਰਨੀਏ ਰਖੀਂ ਕਲਜੁਗ ਅੰਤਮ ਇੰਤਜ਼ਾਰ, ਆਪ ਆਪਣਾ ਧਿਆਨ ਲਗਾਈਆ। ਜਿਸ ਵੇਲੇ ਨਵ ਸੱਤ ਹੋਇਆ ਧੂੰਆਂਧਾਰ, ਧਰਮ ਦੀ ਧਾਰ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਕਲਜੁਗ ਭਰੇ ਹੰਕਾਰ, ਹਉਮੇ ਹੰਗਤਾ ਗੜ੍ਹ ਨਾਲ ਮਿਲਾਈਆ। ਤਨ ਵਜੂਦ ਝੂਠਾ ਕਰਨ ਸ਼ਿੰਗਾਰ, ਸਤਿ ਧਰਮ ਰਹਿਣ ਕੋਇ ਨਾ ਪਾਈਆ। ਦੀਨਾਂ ਮਜ਼੍ਹਬਾਂ ਹੋਵੇ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਗ੍ਰੰਥ ਸ਼ਾਸਤਰ ਚਾਰ ਜੁਗ ਦੇ ਕਰਨ ਇਜ਼ਹਾਰ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਅਠਸਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਜ਼ਾਰੋ ਜ਼ਾਰ, ਬਿਨ ਨੇਤਰ ਲੋਚਨ ਨੈਣਾਂ ਨੀਰ ਵਹਾਈਆ। ਅੰਮ੍ਰਿਤ ਰਸ ਬੂੰਦ ਸਵਾਂਤੀ ਕਿਸੇ ਮਿਲੇ ਨਾ ਠੰਢੀ ਠਾਰ, ਅਗਨੀ ਅੱਗ ਨਾ ਕੋਇ ਬੁਝਾਈਆ। ਉਸ ਵੇਲੇ ਤੇਰੇ ਉਤੇ ਕਲ ਕਲਕੀ ਆਵੇ ਅਵਤਾਰ, ਕਲ ਕਾਤੀਆਂ ਡੇਰਾ ਢਾਹੀਆ। ਅਮਾਮ ਅਮਾਮਾ ਨੂਰ ਕਰੇ ਉਜਿਆਰ, ਉਜਾਲਾ ਦੋ ਜਹਾਨ ਵਖਾਈਆ। ਪੈਗ਼ੰਬਰਾਂ ਗੁਫ਼ਤ ਸ਼ਨੀਦ ਕੀਤੀ ਗੁਫ਼ਤਾਰ, ਬਿਨ ਅਲਿਫ਼ ਯੇ ਪੜ੍ਹਾਈਆ। ਜਿਸ ਦੇ ਨਾਲ ਨਹੀਂ ਕੋਈ ਤਕਰਾਰ, ਮੁਤੱਸਬ ਸ਼ਰਅ ਨਾ ਕੋਇ ਰਖਾਈਆ। ਤੂੰ ਉਸ ਨੂੰ ਬਿਨ ਸੀਸ ਕਰੀਂ ਨਿਮਸਕਾਰ, ਸਯਦਾ ਕਰਕੇ ਖ਼ੁਸ਼ੀ ਬਣਾਈਆ।

ਉਹ ਜੋਤੀ ਜਾਤਾ ਪੁਰਖ ਬਿਧਾਤਾ ਵੇਖੇ ਵਿਗਸੇ ਪਾਵੇ ਤੇਰੀ ਸਾਰ, ਵੇਖਣਹਾਰਾ ਨੂਰ ਅਲਾਹੀਆ। ਧਰਨੀ ਕਹੇ ਮੈਂ ਪ੍ਰਭੂ ਦਿਵਸ ਰੈਣ ਕਰਾਂ ਗਿਰਿਆਜ਼ਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੀ ਇਕ ਅਗੰਮੀ ਮੰਗ, ਜਗਤ ਵਾਸਨਾ ਨਾ ਕੋਇ ਰਖਾਈਆ। ਜੁਗ ਚੌਕੜੀ ਕੇਤੇ ਗਏ ਲੰਘ, ਬ੍ਰਹਮੇ ਮਨਵੰਤਰ ਆਪਣਾ ਪੰਧ ਮੁਕਾਈਆ। ਮੇਰੀ ਸੇਜ ਸੁਹੰਜਣੀ ਕਰੇ ਨਾ ਕੋਇ ਪਲੰਘ, ਸੁਖ ਆਸਣ ਪੁਰਖ ਅਬਿਨਾਸ਼ਣ ਡੇਰਾ ਕੋਇ ਨਾ ਲਾਈਆ। ਨਿਗਾਹ ਮਾਰ ਲੈ ਮੇਰੇ ਉਤੇ ਦੀਨ ਦੁਨੀ ਸ਼ਰਅ ਦੀ ਹੋਈ ਕੰਧ, ਸ਼ਰੀਅਤ ਆਪਣੀ ਵੰਡ ਬਣਾਈਆ। ਮੈਂ ਨਿਰਗੁਣ ਧਾਰ ਤੇਰਾ ਸੁਣਨਾ ਚਾਹੁੰਦੀ ਛੰਦ, ਢੋਲਾ ਅਗੰਮ ਅਥਾਹੀਆ। ਮਿਹਰਵਾਨਾ ਸ੍ਰੀ ਭਗਵਾਨਾ ਨੌਜੁਆਨਾ ਮੇਰੇ ਉਤੇ ਆ ਜਾ ਮਾਰ ਕੇ ਪੰਧ, ਸਚਖੰਡ ਨਿਵਾਸੀ ਆਪਣਾ ਪੰਧ ਮੁਕਾਈਆ। ਤੇਰੀ ਸਿਫ਼ਤ ਵਡਿਆਈ ਕਰਾਂ ਬਿਨ ਰਸਨਾ ਜਿਹਵਾ ਦੰਦ, ਬਿਨ ਅੱਖਰਾਂ ਅੱਖਰ ਮਿਲਾਈਆ। ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਬ੍ਰਹਿਮੰਡ ਖੰਡ ਆਉਣਾ ਲੰਘ, ਰਵ ਸਸ ਸੂਰੀਆ ਚੰਦ ਤੇਰੇ ਨਿਵ ਨਿਵ ਲਾਗਣ ਪਾਈਆ। ਮੇਰਾ ਖ਼ੁਸ਼ੀ ਕਰ ਦੇ ਬੰਦ ਬੰਦ, ਬੰਧਨ ਦੀਨ ਦੁਨੀ ਜੁੜਾਈਆ । ਮੇਰੇ ਉਤੇ ਬਖ਼ਸ਼ ਅਗੰਮਾ ਅਨੰਦ, ਅਨੰਦਪੁਰ ਵਾਸੀ ਗੋਬਿੰਦ ਮਿਲ ਕੇ ਵਜੇ ਵਧਾਈਆ। ਕਲਜੁਗ ਅੰਤ ਕੂੜੀ ਕਿਰਿਆ ਕਰਦੇ ਭੰਗ, ਭਾਵਨਾ ਤੇਰੇ ਅਗੇ ਰਖਾਈਆ। ਜੋ ਆਸਾ ਰਖ ਕੇ ਗਿਆ ਸਾਧੂ ਸਰਬੰਗ, ਸੋਹਲੇ ਢੋਲੇ ਤੇਰੇ ਚਰਨ ਟਿਕਾਈਆ। ਮੇਰੇ ਮਾਲਕ ਸੁਆਮੀ ਠਾਕਰ ਮਿਹਰਵਾਨਾ ਮੇਰਾ ਭਾਗ ਹੋਣ ਨਾ ਦੇਵੀਂ ਮੰਦ, ਮੰਦਭਾਗਣ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਕਰ ਦੇ ਮਿਹਰ ਮਿਹਰਵਾਨ, ਮਹਿਬਾਨ ਬੀਦੋ ਤੇਰੀ ਓਟ ਤਕਾਈਆ। ਸਚ ਧਰਮ ਝੁਲਾ ਨਿਸ਼ਾਨ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਤੂੰ ਆਦਿ ਜੁਗਾਦੀ ਮੇਰਾ ਰਾਮ, ਕਾਹਨ ਕਾਹਨਾ ਨੂਰ ਅਲਾਹੀਆ। ਮੈਂ ਤੇਰੇ ਚਰਨ ਕਵਲ ਕਰਾਂ ਪਰਨਾਮ, ਨਮਸਤੇ ਕਹਿ ਕੇ ਸੀਸ ਝੁਕਾਈਆ। ਮੇਰੇ ਉਤੋਂ ਕੂੜੀ ਕਿਰਿਆ ਕਢ ਦੇ ਜਗਤ ਜੁਗਤ ਹਰਾਮ, ਹਿਰਦੇ ਆਪਣਾ ਨਾਮ ਦਰਸਾਈਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮ, ਜ਼ੰਜੀਰ ਬੇਨਜ਼ੀਰ ਦੇਣੀ ਤੁੜਾਈਆ। ਮੇਰੀ ਆਸਾ ਮਨਸਾ ਨੌ ਸੌ ਚੁਰਾਨਮੇ ਚੌਕੜੀ ਜੁਗ ਦੀ ਵੇਖ ਤਮਾਮ, ਤਮਅ ਲਾਲਚ ਨਾ ਕੋਇ ਰਖਾਈਆ। ਨਵ ਸੱਤ ਮੇਟ ਅੰਧੇਰਾ ਸ਼ਾਮ, ਸ਼ਮਅ ਨੂਰ ਜੋਤ ਕਰ ਰੁਸ਼ਨਾਈਆ। ਜਲਵਾ ਵਖਾ ਦੇ ਸਦੀ ਚੌਧਵੀਂ ਆਪਣਾ ਅਮਾਮ, ਨੂਰ ਨੁਰਾਨੇ ਧੁਰਦਰਗਾਹੀਆ। ਮੈਨੂੰ ਸੰਦੇਸ਼ਾ ਦੇ ਦੇ ਬਿਨ ਅੱਖਰਾਂ ਅਗੰਮ ਪੈਗ਼ਾਮ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਦ੍ਰਿੜਾਈਆ। ਮੇਰਾ ਪੂਰਨ ਹੋਵੇ ਕਾਮ, ਕਾਮਨਾ ਤੇਰੇ ਚਰਨ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਧਰਮ ਤੇਰਾ ਈਮਾਨ, ਤੇਰੀ ਸ੍ਰਿਸ਼ਟ ਤੇਰਾ ਇਨਸਾਨ, ਕਾਇਨਾਤ ਦੇ ਮਾਲਕ ਖ਼ਾਲਕ ਤੇਰੇ ਅਗੇ ਵਾਸਤਾ ਪਾਈਆ।

੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਅਵਤਾਰ ਸਿੰਘ ਦੇ ਗ੍ਰਹਿ ਪਿੰਡ ਕਾਉਂਕੇ ਜ਼ਿਲਾ ਅੰਮ੍ਰਿਤਸਰ

ਨਾਰਦ ਕਹੇ ਸੁਣ ਧਰਤੀ ਮਾਤਾ, ਅੰਮੀਏ ਅੰਮੜੀਏ ਤੈਨੂੰ ਦਿਆਂ ਜਣਾਈਆ। ਕੀ ਖੇਲ ਪੁਰਖ ਬਿਧਾਤਾ, ਪਾਰਬ੍ਰਹਮ ਪਤਿਪਰਮੇਸ਼ਵਰ ਕੀ ਆਪਣਾ ਹੁਕਮ ਵਰਤਾਈਆ। ਆਦਿ ਜੁਗਾਦੀ ਸ਼ਬਦੀ ਧਾਰ ਜਿਸ ਦਾ ਤੇਰਾ ਨਾਤਾ, ਨਾਤਵਾਨੇ ਤੈਨੂੰ ਦਿਆਂ ਦ੍ਰਿੜਾਈਆ। ਉਹ ਨਵ ਸੱਤ ਦਾ ਤੇਰਾ ਵੇਖ ਰਿਹਾ ਖਾਤਾ, ਗਹਿਰ ਗਵਰ ਭੇਵ ਅਭੇਦ ਆਪ ਚੁਕਾਈਆ। ਉਹ ਸਭ ਦੀ ਪੁਛਣਹਾਰਾ ਵਾਤਾ, ਵਾਤਾਵਰਣ ਤਕੇ ਖ਼ਲਕ ਖ਼ੁਦਾਈਆ। ਕਿਉਂ ਤੇਰੇ ਉਤੇ ਹੋਈ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਉਸ ਦਾ ਲੇਖਾ ਤਕ ਲੈ ਜੋ ਹੋਣਾ ਬਹੁ ਬਿਧ ਭਾਂਤਾ, ਅਨਕ ਕਲ ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਧੁਰਦਰਗਾਹੀਆ। ਨਾਰਦ ਕਹੇ ਧਰਨੀਏ ਹੋ ਜਾ ਸਾਵਧਾਨ, ਕੀ ਸਾਵਰੀਆ ਖੇਲ ਕਰਾਈਆ। ਹੁਕਮ ਸੰਦੇਸ਼ਾ ਸੁਣ ਸ੍ਰੀ ਭਗਵਾਨ, ਕੀ ਭਗਵਨ ਰਿਹਾ ਦ੍ਰਿੜਾਈਆ। ਕਮਲੀਏ ਰਹੀਂ ਨਾ ਮੂਲ ਨਿਧਾਨ, ਬਾਲੀਏ ਆਪਣੀ ਲੈ ਅੰਗੜਾਈਆ। ਤੇਰੇ ਉਤੇ ਪੁਰਖ ਅਕਾਲਾ ਦੀਨ ਦਿਆਲਾ ਬਦਲਣ ਵਾਲਾ ਵਿਧਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਨੀ ਤੂੰ ਸੁਣ ਲੈ ਬਿਨਾ ਤਨ ਵਜੂਦ ਕਾਨ, ਕਾਇਨਾਤ ਦਾ ਮਾਲਕ ਕੀ ਆਪਣਾ ਖੇਲ ਕਰਾਈਆ। ਆਪਣੇ ਉਤੇ ਤਕ ਲੈ ਮਾਨਸ ਜ਼ਾਤੀ ਪੰਜ ਤਤ ਇਨਸਾਨ, ਪ੍ਰਕ੍ਰਿਤੀ ਪੰਝੀ ਵੇਖ ਵਖਾਈਆ। ਲੱਖ ਚੁਰਾਸੀ ਕਰ ਧਿਆਨ, ਚਾਰੇ ਖਾਣੀ ਅੰਡਜ ਜੇਰਜ ਉਤਭੁਜ ਸੇਤਜ ਭੇਵ ਰਹੇ ਨਾ ਰਾਈਆ। ਤੇਰੇ ਉਤੇ ਨਵ ਸੱਤ ਧਰਮ ਦਾ ਰਿਹਾ ਨਾ ਕੋਇ ਈਮਾਨ, ਸਚ ਸੁਚ ਨਾ ਕੋਇ ਚਤੁਰਾਈਆ। ਕੂੜੀ ਕਿਰਿਆ ਹੋਈ ਪਰਧਾਨ, ਨਵ ਖੰਡ ਭੱਜੇ ਵਾਹੋ ਦਾਹੀਆ। ਮਨ ਮਨਸਾ ਫਿਰੇ ਸ਼ੈਤਾਨ, ਬੁਧਿ ਬਿਬੇਕ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਨਾਰਦਾ ਮੈਨੂੰ ਉਸੇ ਦੀ ਉਡੀਕ, ਜੋ ਮਾਲਕ ਧੁਰਦਰਗਾਹੀਆ। ਜਿਸ ਦੇ ਵਿਚ ਹਕ ਤੌਫ਼ੀਕ਼, ਜਲਵਾਗਰ ਨੂਰ ਅਲਾਹੀਆ। ਜੋ ਮੇਰੇ ਉਤੇ ਮੇਟੇ ਅੰਧੇਰਾ ਤਾਰੀਕ, ਨਿਰਗੁਣ ਨੂਰੀ ਚੰਦ ਕਰੇ ਰੁਸ਼ਨਾਈਆ। ਜਿਸ ਦੀ ਅਵਤਾਰ ਪੈਗ਼ੰਬਰਾਂ ਗੁਰੂਆਂ ਕੀਤੀ ਤਸਦੀਕ਼, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਭਵਿਖਤਾਂ ਵਿਚ ਪੇਸ਼ੀਨਗੋਈਆਂ ਵਿਚ ਜਿਸ ਦੀ ਸਭ ਨੇ ਰਖੀ ਉਡੀਕ, ਆਮਦ ਵਿਚ ਖ਼ੁਸ਼ੀ ਵਿਚ ਉਸੇ ਦਾ ਰਾਹ ਤਕਾਂ ਚਾਈਂ ਚਾਈਂਆ। ਜਿਸ ਗ਼ਫ਼ਲਤ ਵਿਚੋਂ ਸਭ ਦੀ ਖੋਲ੍ਹਣੀ ਨੀਂਦ, ਸਵਾਧਾਨ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਨਾਰਦ ਕਹੇ ਧਰਨੀਏ ਸੋ ਪੁਰਖ ਨਿਰੰਜਣ ਆਵੇਗਾ। ਹਰਿ ਪੁਰਖ ਨਿਰੰਜਣ ਵੇਸ ਵਟਾਵੇਗਾ। ਏਕੰਕਾਰ ਰੂਪ ਧਰਾਵੇਗਾ। ਆਦਿ ਨਿਰੰਜਣ ਡਗਮਗਾਵੇਗਾ। ਸ੍ਰੀ ਭਗਵਾਨ ਸੋਭਾ ਪਾਵੇਗਾ। ਅਬਿਨਾਸ਼ੀ ਕਰਤਾ ਖੇਲ ਵਖਾਵੇਗਾ। ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਵੇਗਾ। ਸਤਿਗੁਰ ਸ਼ਬਦ ਸ਼ਬਦ ਉਠਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਵੇਗਾ। ਦੋ ਜਹਾਨਾਂ ਵੇਖ ਵਖਾਵੇਗਾ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਕਾਰ ਭੁਗਤਾਵੇਗਾ। ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਜਗਾਵੇਗਾ। ਚਾਰ ਜੁਗ ਦੇ ਸ਼ਾਸਤਰ ਫੋਲ ਫੁਲਾਵੇਗਾ। ਨਾਮ ਕਲਮਿਆਂ ਪਰਦਾ ਲਾਹਵੇਗਾ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਆਪਣਾ ਧਿਆਨ ਲਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਵੇਗਾ। ਸਚ ਦਾ ਹੁਕਮ ਇਕ ਦ੍ਰਿੜਾਏਗਾ। ਦੀਨ ਦਿਆਲ ਦਇਆ ਕਮਾਏਗਾ। ਕਲਜੁਗ ਅੰਤਮ ਵੇਸ ਵਟਾਏਗਾ। ਨਰ ਨਰੇਸ਼ਾ ਨਾਉਂ ਧਰਾਏਗਾ। ਕਲ ਕਲੇਸ਼ਾ ਆਪ ਮਿਟਾਏਗਾ। ਗੋਬਿੰਦ ਦਸ ਦਸਮੇਸ਼ਾ ਨਾਲ ਰਖਾਏਗਾ। ਜੋ ਸ਼ਬਦ ਦੀ ਧਾਰ ਜਾਣੇ ਲੇਖਾ, ਲਿਖਤ ਭਵਿਖਤ ਸੰਗ ਰਖਾਏਗਾ। ਜੋ ਵਸੇ ਸੰਬਲ ਦੇਸਾ, ਸਾਢੇ ਤਿੰਨ ਹੱਥ ਸੋਭਾ ਪਾਏਗਾ। ਜਿਸ ਦਾ ਮੁੱਛ ਦਾੜ੍ਹੀ ਨਾ ਕੇਸਾ, ਰੂਪ ਰੰਗ ਨਾ ਕੋਇ ਜਣਾਏਗਾ। ਜੋ ਆਦਿ ਜੁਗਾਦਿ ਰਹੇ ਹਮੇਸ਼ਾ, ਹਮ ਸਾਜਣ ਇਕ ਅਖਵਾਏਗਾ। ਜਿਸ ਲਹਿਣਾ ਦੇਣਾ ਪੂਰਾ ਕਰਨਾ ਵਿਸ਼ਨ ਬ੍ਰਹਮਾ ਸ਼ਿਵ ਗਣਪਤ ਗਣੇਸ਼ਾ, ਕਰੋੜ ਤੇਤੀਸਾ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਏਗਾ। ਸਾਚਾ ਭੇਵ ਆਪ ਚੁਕਾਵੇਗਾ। ਪਰਦਾ ਪਰਦਿਆਂ ਵਿਚੋਂ ਉਠਾਵੇਗਾ। ਗ੍ਰਹਿ ਮੰਦਰ ਇਕ ਸੁਹਾਵੇਗਾ। ਸਾਚੇ ਮੰਦਰ ਜੋਤ ਰੁਸ਼ਨਾਵੇਗਾ। ਸ਼ਬਦ ਨਾਦ ਅਨਾਦੀ ਆਪ ਜਣਾਵੇਗਾ। ਬ੍ਰਹਮ ਬ੍ਰਹਿਮਾਦੀ ਆਪ ਸੁਣਾਵੇਗਾ। ਸੰਦੇਸ਼ਾ ਦੇ ਕੇ ਬੋਧ ਅਗਾਧੀ, ਅਲਖ ਅਗੋਚਰ ਕਾਰ ਕਮਾਵੇਗਾ। ਧੁਰ ਦਾ ਠਾਕਰ ਬਣ ਕੇ ਮੌਜ਼ੀ, ਮਜਲਸ ਭਗਤਾਂ ਨਾਲ ਰਖਾਵੇਗਾ। ਸੂਫ਼ੀਆਂ ਸੰਤਾਂ ਦੇ ਕੇ ਸੋਝੀ, ਸੁਰਤੀ ਸ਼ਬਦ ਨਾਲ ਜੁੜਾਵੇਗਾ। ਸਤਿ ਧਰਮ ਦਾ ਬਣਕੇ ਖੋਜੀ, ਲੱਖ ਚੁਰਾਸੀ ਫੋਲ ਫੁਲਾਵੇਗਾ। ਗੁਰਮੁਖਾਂ ਹਿਰਦੇ ਜਾਵੇ ਸੋਧੀ, ਵਦੀ ਸੁਦੀ ਵੰਡ ਨਾ ਕੋਇ ਵੰਡਾਵੇਗਾ। ਦੁਰਮਤ ਮੈਲ ਧੋਵੇ ਬਣਕੇ ਧੋਬੀ, ਕਲਜੁਗ ਕੂੜੀ ਕਿਰਿਆ ਦਾਗ਼ ਚੁਕਾਵੇਗਾ। ਲੱਖ ਚੁਰਾਸੀ ਦਾ ਭਗਤ ਰਹੇ ਕੋਇ ਨਾ ਰੋਗੀ, ਆਵਣ ਜਾਵਣ ਫੰਦ ਕਟਾਵੇਗਾ। ਦੀਨ ਮਜ਼੍ਹਬ ਦਾ ਜਿਸ ਨੂੰ ਹੋਇ ਕੋਇ ਨਾ ਲੋਭੀ, ਲਾਲਚ ਆਪਣਾ ਨਾਮ ਦ੍ਰਿੜਾਵੇਗਾ। ਧਰਨੀਏ ਹਰਿਜਨ ਸੰਤ ਸੁਹੇਲੇ ਤੇਰੇ ਉਤੇ ਚੁੱਕੇ ਆਪਣੀ ਗੋਦੀ, ਗੋਦਾਵਰੀ ਦਾ ਕੰਢਾ ਗੋਬਿੰਦ ਧਾਰ ਨਾਲ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਰਗ ਇਕ ਦ੍ਰਿੜਾਵੇਗਾ। ਧਰਨੀ ਕਹੇ ਨਾਰਦਾ ਮੇਰਾ ਸਾਹਿਬ ਹੋਵੇ ਅਲਖ, ਅਲਖ ਅਲਖਣਾ ਇਕੋ ਅਖਵਾਈਆ। ਧੰਨ ਭਾਗ ਮੇਰੇ ਉਤੇ ਹੋਵੇ ਪ੍ਰਤਖ, ਪਾਰਖੂ ਬਣੇ ਖ਼ਲਕ ਖ਼ੁਦਾਈਆ। ਕਲਜੁਗ ਕੂੜੀ ਕਿਰਿਆ ਕਰੇ ਵਖ, ਮਾਇਆ ਮਮਤਾ ਮੋਹ ਮਿਟਾਈਆ। ਮੇਰੀ ਖ਼ਾਲੀ ਝੋਲੀ ਭਰੇ ਸੱਖ, ਨਾਮ ਨਿਧਾਨਾ ਇਕ ਵਰਤਾਈਆ। ਨਿਜ ਨੇਤਰ ਘਰ ਸੁਆਮੀ ਖੋਲ੍ਹੇ ਅੱਖ, ਲੋਚਨ ਧੁਰ ਦੇ ਨਜ਼ਰੀ ਆਈਆ। ਸਚ ਪ੍ਰੇਮ ਦਾ ਮੈਨੂੰ ਦੇਵੇ ਰਸ, ਅੰਮ੍ਰਿਤ ਅਗੰਮਾ ਆਪ ਬਰਸਾਈਆ । ਮੈਂ ਖ਼ੁਸ਼ੀਆਂ ਵਿਚ ਪਵਾਂ ਹਸ, ਹਸਤੀ ਤਕਾਂ ਧੁਰਦਰਗਾਹੀਆ। ਦਿਵਸ ਰੈਣ ਜਿਸ ਦੇ ਹੁਕਮ ਵਿਚ ਰਹੀ ਨੱਸ, ਆਦਿ ਜੁਗਾਦਿ ਭੱਜਾਂ ਵਾਹੋ ਦਾਹੀਆ। ਉਹ ਮੇਰਾ ਲਹਿਣਾ ਦੇਣਾ ਰਖੇ ਮੇਰੇ ਹੱਥ, ਦੂਸਰ ਹੱਥ ਨਾ ਕੋਇ ਫੜਾਈਆ। ਮੇਰਾ ਸਾਹਿਬ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਉਸ ਦੇ ਕ਼ਦਮਾਂ ਜਾਵਾਂ ਢਠ, ਨਿਵ ਨਿਵ ਲਾਗਾਂ ਪਾਈਆ। ਜੋ ਧਰਮ ਦੀ ਧਾਰ ਏਕੰਕਾਰ ਉਲਟੀ ਗੇੜੇ ਲਠ, ਗੇੜਾ ਸਮਝ ਕਿਸੇ ਨਾ ਆਈਆ। ਕਲਜੁਗ ਲੇਖਾ ਮੇਰੇ ਉਤੋਂ ਕਰੇ ਭਠ, ਸਤਿਜੁਗ ਸਤਿ ਸਚ ਵਰਤਾਈਆ। ਜਨ ਭਗਤਾਂ ਭਗਤ ਦੁਆਰ ਹੋਵੇ ਇਕੱਠ, ਇਕੋ ਗ੍ਰਹਿ ਮਿਲਕੇ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਸਿਰ ਸੁਆਮੀ ਹੋ ਕੇ ਰਖੇ ਹੱਥ, ਜਗਤ ਹਥੇਲੀ ਨਜ਼ਰ ਕੋਇ ਨਾ ਆਈਆ।

੧੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਜਗਮੋਹਣ ਸਿੰਘ ਦੇ ਗ੍ਰਹਿ ਪਿੰਡ ਬੋਪਾਰਾਏ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਕਹੇ ਧਰਨੀਏ ਤੇਰੀ ਅਗੰਮੀ ਪੁਕਾਰ, ਦੋ ਜਹਾਨ ਸ੍ਰੀ ਭਗਵਾਨ ਨੌਜਵਾਨ ਸੁਣੇ ਚਾਈਂ ਚਾਈਂਆ। ਨਿਮਾਣੀ ਹੋ ਕੇ ਨਾ ਕਰ ਗਿਰਿਆਜ਼ਾਰ, ਨਵ ਸੱਤ ਬਿਨ ਨੈਣਾਂ ਨੀਰ ਵਹਾਈਆ। ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦੀ ਪਾਵਣਹਾਰਾ ਸਾਰ, ਬ੍ਰਹਮ ਬ੍ਰਹਿਮਾਦੀ ਵੇਖੇ ਥਾਉਂ ਥਾਈਂਆ। ਜਿਸ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਲਹਿਣਾ ਦੇਣਾ ਲਿਆ ਵਿਚਾਰ, ਕਲਜੁਗ ਲੇਖਾ ਆਪਣੇ ਹੱਥ ਰਖਾਈਆ। ਜਿਸ ਦੇ ਹੁਕਮ ਵਿਚ ਵਿਸ਼ਨ ਬ੍ਰਹਮਾ ਸ਼ਿਵ ਸਦ ਰਹਿੰਦੇ ਖ਼ਬਰਦਾਰ, ਸੰਸਾਰੀ ਭੰਡਾਰੀ ਸੰਘਾਰੀ ਬੈਠਣ ਸੀਸ ਨਿਵਾਈਆ। ਜਿਸ ਦੇ ਸਚ ਸੰਦੇਸ਼ੇ ਦੇ ਕੇ ਗਏ ਤੇਈ ਅਵਤਾਰ, ਤ੍ਰੈਗੁਣ ਅਤੀਤਾ ਠਾਂਢਾ ਸੀਤਾ ਆਪਣਾ ਹੁਕਮ ਵਰਤਾਈਆ। ਜਿਸ ਦਾ ਪੈਗ਼ੰਬਰਾਂ ਕੀਤਾ ਇਜ਼ਹਾਰ, ਸਿਫ਼ਤਾਂ ਵਿਚ ਸਿਫ਼ਤੀ ਢੋਲੇ ਗਾਈਆ। ਜਿਸ ਦਾ ਗੁਰੂਆਂ ਬੋਲ ਜੈਕਾਰ, ਡੰਕਾ ਫ਼ਤਿਹ ਦਿਤਾ ਵਜਾਈਆ। ਸੋ ਸਾਹਿਬ ਸੁਆਮੀ ਸਭ ਦਾ ਸਾਂਝਾ ਯਾਰ, ਮੀਤ ਪਿਆਰਾ ਮਿਤਰ ਇਕ ਅਖਵਾਈਆ । ਜਿਸ ਨੂੰ ਕਹਿੰਦੇ ਪਰਵਰਦਿਗਾਰ, ਜਲਵਾਗਰ ਨੂਰ ਅਲਾਹੀਆ। ਉਹ ਏਥੇ ਉਥੇ ਵੇਖੇ ਵਿਗਸੇ ਵੇਖਣਹਾਰ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਫੋਲ ਫੁਲਾਈਆ। ਤੂੰ ਉਸ ਦੀ ਬਿਨਾ ਆਸ਼ਾ ਕਰ ਇੰਤਜ਼ਾਰ, ਜੋ ਤੇਰਾ ਲਹਿਣਾ ਦੇਣਾ ਤੇਰੀ ਝੋਲੀ ਦਏ ਟਿਕਾਈਆ। ਜਿਸ ਦੀ ਖ਼ਾਦਮ ਹੋ ਕੇ ਬਣੀ ਖ਼ਿਦਮਤਗਾਰ, ਚਾਕਰ ਹੋ ਕੇ ਸੇਵ ਕਮਾਈਆ। ਉਸ ਨੂੰ ਸਭ ਨੇ ਕਿਹਾ ਕਲ ਕਲਕੀ ਅਵਤਾਰ, ਨਿਹਕਲੰਕ ਨੂਰ ਅਲਾਹੀਆ। ਅਮਾਮ ਅਮਾਮਾ ਬਣੇ ਸਿਕਦਾਰ, ਚੌਦਾਂ ਲੋਕ ਚੌਦਾਂ ਤਬਕ ਜਿਸ ਨੂੰ ਸਯਦਿਆਂ ਵਿਚ ਸੀਸ ਝੁਕਾਈਆ। ਨੂਰ ਨੁਰਾਨਾ ਸ਼ਾਹ ਸੁਲਤਾਨਾ ਤੇਰੇ ਉਤੇ ਹੋਏ ਜ਼ਾਹਰ, ਜ਼ਾਹਰ ਜ਼ਹੂਰ ਆਪਣੀ ਕਲ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਧਰਨੀਏ ਤੂੰ ਸਤਿ ਸਤਿ ਦੀ ਰਖੀ ਆਸ, ਆਸ਼ਾ ਪ੍ਰਭ ਦੇ ਉਤੇ ਰਖਾਈਆ। ਉਹ ਮਾਲਕ ਖ਼ਾਲਕ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਜੁਗਾਦੀ ਪਾਵੇ ਰਾਸ, ਜੁਗ ਚੌਕੜੀ ਬਿਨ ਗੋਪੀ ਕਾਹਨ ਖੇਲ ਖਿਲਾਈਆ। ਜੋ ਲਹਿਣਾ ਦੇਣਾ ਜਾਣੇ ਪਵਣ ਸਵਾਸ, ਸਾਹ ਸਾਹ ਆਪਣਾ ਭੇਵ ਚੁਕਾਈਆ। ਉਹ ਵੇਖਣਹਾਰਾ ਧਰਨੀ ਧਰਤ ਧਵਲ ਧੌਲ ਅਕਾਸ਼, ਅਕਾਸ਼ ਅਕਾਸ਼ਾਂ ਆਪਣਾ ਪੜਦਾ ਦਏ ਚੁਕਾਈਆ। ਜਿਸ ਦੀ ਜੁਗ ਚੌਕੜੀ ਬਣੀ ਰਹੀ ਦਾਸੀ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਉਹ ਹੁਕਮ ਸੰਦੇਸ਼ਾ ਦੇਵਣਹਾਰਾ ਸ਼ੰਕਰ ਉਤੇ ਕੈਲਾਸ਼, ਬ੍ਰਹਮਾ ਵਿਸ਼ਨ ਨਾਲ ਮਿਲਾਈਆ। ਤੂੰ ਹੋਵੀਂ ਨਾ ਅੰਤ ਉਦਾਸ, ਹੈਰਾਨਗੀ ਵਿਚ ਨਾ ਕੋਇ ਦੁਹਾਈਆ। ਉਹ ਕੂੜ ਕੁੜਿਆਰਾ ਏਕੰਕਾਰਾ ਤੇਰੇ ਉਤੋਂ ਕਰੇ ਨਾਸ, ਨਾਸਤਕ ਰਹਿਣ ਕੋਇ ਨਾ ਪਾਈਆ। ਸਤਿ ਧਰਮ ਦਾ ਸਚ ਕਰੇ ਪਰਕਾਸ਼, ਅੰਧ ਅੰਧੇਰਾ ਦੂਰ ਕਰਾਈਆ। ਉਹ ਲੇਖਾ ਯਾਦ ਕਰ ਲੈ ਜੋ ਆਸ਼ਾ ਰਖ ਕੇ ਗਿਆ ਭਗਤ ਰਵੀਦਾਸ, ਰਵ ਸਸ ਤੋਂ ਬਾਹਰ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਹਰਿ ਪੁਰਖ ਨਿਰੰਜਣ ਵੇਖ ਵਖਾਵੇਗਾ। ਏਕੰਕਾਰਾ ਵੇਸ ਵਟਾਵੇਗਾ। ਆਦਿ ਨਿਰੰਜਣ ਡਗਮਗਾਵੇਗਾ। ਅਬਿਨਾਸ਼ੀ ਕਰਤਾ ਸੋਭਾ ਪਾਵੇਗਾ। ਸ੍ਰੀ ਭਗਵਾਨ ਸੰਗ ਨਿਭਾਵੇਗਾ। ਪਾਰਬ੍ਰਹਮ

ਪਰਦਾ ਆਪ ਉਠਾਵੇਗਾ। ਸਤਿਗੁਰ ਸ਼ਬਦ ਡੰਕ ਵਜਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਵੇਗਾ। ਤ੍ਰੈਗੁਣ ਮਾਇਆ ਭੇਵ ਖੁਲ੍ਹਾਵੇਗਾ। ਪੰਜ ਤਤ ਤਤ ਦਰਸਾਵੇਗਾ। ਜੋਤੀ ਜਾਤਾ ਡਗਮਗਾਵੇਗਾ। ਹੁਕਮ ਸੰਦੇਸ਼ਾ ਇਕ ਦ੍ਰਿੜਾਵੇਗਾ। ਨਰ ਨਰੇਸ਼ਾ ਫੇਰੀ ਪਾਵੇਗਾ। ਗੋਬਿੰਦ ਦਸ ਦਸਮੇਸ਼ਾ ਵੇਖ ਵਖਾਵੇਗਾ। ਕਲਜੁਗ ਕੂੜੀ ਕਿਰਿਆ ਕਲੇਸ਼ ਮਿਟਾਵੇਗਾ। ਜੋ ਆਦਿ ਜੁਗਾਦਿ ਰਹੇ ਹਮੇਸ਼, ਸੋ ਸਾਹਿਬ ਸੁਆਮੀ ਦਇਆ ਕਮਾਵੇਗਾ। ਭਾਗ ਲਗਾਵੇ ਸੰਬਲ ਦੇਸ, ਸਾਢੇ ਤਿੰਨ ਹੱਥ ਰੰਗ ਰੰਗਾਵੇਗਾ। ਤੂੰ ਉਸ ਦੇ ਹੋਣਾ ਪੇਸ਼, ਪੇਸ਼ਤਰ ਤੇਰਾ ਵੇਖ ਵਖਾਵੇਗਾ। ਜਿਸ ਨੂੰ ਸਭ ਨੇ ਮੰਨਿਆ ਨਰ ਨਰੇਸ਼, ਨਰ ਨਰਾਇਣ ਰੂਪ ਬਦਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਹੁਕਮ ਵਰਤਾਵੇਗਾ। ਪ੍ਰਭ ਸਚ ਹੁਕਮ ਵਰਤਾਏਗਾ। ਦੀਨ ਦਿਆਲ ਦਇਆ ਕਮਾਏਗਾ। ਕਾਲ ਮਹਾਕਾਲ ਆਪ ਉਠਾਏਗਾ। ਧਰਨੀਏ ਤੇਰੀ ਵੇਖੇ ਪਵਿਤ੍ਰ ਧਰਮਸਾਲ, ਧਵਲੇ ਤੇਰਾ ਭਾਰ ਚੁਕਾਏਗਾ। ਤ੍ਰੈਗੁਣ ਮਾਇਆ ਤੋੜ ਜਗਤ ਜੰਜਾਲ, ਜਾਗਰਤ ਜੋਤ ਡਗਮਗਾਏਗਾ। ਤੇਰੀ ਲੇਖੇ ਲਾਵੇ ਪੂਰਬ ਕੀਤੀ ਘਾਲ, ਪਿਛਲਾ ਲਹਿਣਾ ਝੋਲੀ ਪਾਏਗਾ। ਆ ਕੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਵੇਸ ਵਟਾਏਗਾ। ਤੂੰ ਆਪਣਾ ਆਪ ਲੈਣਾ ਸੰਭਾਲ, ਸੰਬਲ ਬਹਿ ਕੇ ਰੰਗ ਰੰਗਾਏਗਾ। ਜਿਸ ਦਾ ਸਤਿਗੁਰ ਸ਼ਬਦ ਇਕ ਹੋਏ ਦਲਾਲ, ਵਿਚੋਲਾ ਦੂਜਾ ਨਜ਼ਰ ਕੋਇ ਨਾ ਆਏਗਾ। ਸਤਿਜੁਗ ਸਾਚਾ ਆਪ ਉਠਾ ਕੇ ਬਾਲ, ਬਾਲੀ ਬੁਧਿ ਆਪ ਸਮਝਾਏਗਾ। ਚਰਨ ਪ੍ਰੀਤ ਬਖ਼ਸ਼ ਅਗੰਮੇ ਲਾਲ, ਲਾਲਨ ਆਪਣੀ ਗੋਦ ਟਿਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਏਗਾ। ਧਰਨੀ ਕਹੇ ਸਤਿਗੁਰ ਸ਼ਬਦ ਮੈਂ ਨਿਵ ਨਿਵ ਕਰਾਂ ਨਿਮਸਕਾਰ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਝੁਕਾਈਆ । ਮੇਰਾ ਪਰਮ ਪੁਰਖ ਪਰਮਾਤਮ ਮੇਰੀ ਪਾਵੇ ਸਾਰ, ਮਹਾਸਾਰਥੀ ਹੋ ਕੇ ਦਇਆ ਕਮਾਈਆ। ਕੂੜੀ ਕਿਰਿਆ ਮੇਰਾ ਲਾਹੇ ਭਾਰ, ਭਾਂਡਾ ਭਰਮ ਭਉ ਭੰਨਾਈਆ। ਮੈਨੂੰ ਸੰਦੇਸ਼ੇ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਸ਼ਬਦੀ ਸ਼ਬਦ ਨਾਦ ਕਰ ਸ਼ਨਵਾਈਆ। ਸੋ ਸੁਆਮੀ ਅੰਤਰਜਾਮੀ ਮੇਰੀ ਪੈਜ ਦਏ ਸਵਾਰ, ਹਰਿ ਕਰਤਾ ਕਰਤਾ ਪੁਰਖ ਧੁਰਦਰਗਾਹੀਆ। ਕਲਜੁਗ ਕੂੜ ਕਲਪਨਾ ਮੇਰੇ ਉਤੋਂ ਕੱਢੇ ਬਾਹਰ, ਧਰਨੀ ਧਰਤ ਧਵਲ ਧੌਲ ਰਹਿਣ ਕੋਇ ਨਾ ਪਾਈਆ। ਮੈਂ ਉਸੇ ਦਾ ਕਰਦੀ ਇੰਤਜ਼ਾਰ, ਦਿਵਸ ਰੈਣ ਬੈਠੀ ਰਾਹ ਤਕਾਈਆ। ਕਵਣ ਵੇਲਾ ਮੇਰਾ ਆਵੇ ਮੀਤ ਮੁਰਾਰ, ਸਾਂਝਾ ਯਾਰ ਨੂਰ ਅਲਾਹੀਆ। ਠਾਕਰ ਸੁਆਮੀ ਮਿਲੇ ਜੋ ਸਭ ਦਾ ਪਰਵਰਦਿਗਾਰ, ਸਿਰ ਮੇਰੇ ਹੱਥ ਟਿਕਾਈਆ। ਮੈਂ ਚਰਨ ਧੂੜੀ ਲਾਵਾਂ ਛਾਰ, ਮਸਤਕ ਟਿੱਕੇ ਖ਼ਾਕ ਰਮਾਈਆ। ਹਾਜ਼ਰ ਹੋਵੇ ਦਰੇ ਦਰਬਾਰ, ਸਨਮੁਖ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਗੁਣ ਸ਼ਾਹੋ ਭੂਪ ਸਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਨਜ਼ਰੀ ਆਈਆ।

੧੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਬੋਪਾਰਾਏ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੇਰੇ ਮਾਲਕ ਆਦਿ ਜੁਗਾਦੀ ਪਰਮ, ਪੁਰਖ ਪੁਰਖੋਤਮ ਤੇਰੀ ਇਕ ਸਰਨਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸਤਿਜੁਗ ਸਾਚੇ ਦੇ ਦੇ ਜਰਮ, ਧੁਰ ਦਾ ਬਣ ਆਪ ਜਣੇਂਦੀ ਮਾਈਆ। ਮੇਰਾ ਉਤਮ ਸ੍ਰੇਸ਼ਟ ਕਰਨੀ ਦੇ ਕਰਤੇ ਕਰ ਦੇ ਕਰਮ, ਕੂੜੀ ਕਿਰਿਆ ਡੇਰਾ ਢਾਹੀਆ। ਜ਼ਾਤ ਪਾਤ ਰਹੇ ਕੋਈ ਨਾ ਭਰਮ, ਭਾਂਡਾ ਭਰਮ ਭਉ ਭੰਨਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਬਦਲ ਦੇ ਚਰਮ, ਚੰਮ ਦ੍ਰਿਸ਼ਟੀ ਰਹਿਣ ਕੋਇ ਨਾ ਪਾਈਆ। ਝਗੜਾ ਮੁਕਾ ਦੇ ਦੀਨ ਮਜ਼੍ਹਬ ਵਰਨ ਬਰਨ, ਆਤਮ ਪਰਮਾਤਮ ਭੇਵ ਖੁਲ੍ਹਾਈਆ। ਮਾਨਵ ਜ਼ਾਤੀ ਇਕੋ ਤੇਰੀ ਲੱਗੇ ਸਰਨ, ਦੂਸਰ ਇਸ਼ਟ ਨਾ ਕੋਇ ਮਨਾਈਆ। ਜਨ ਭਗਤਾਂ ਖੋਲ੍ਹ ਦੇ ਨੇਤਰ ਹਰਨ ਫਰਨ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਤੂੰ ਕਰਨੀ ਦਾ ਕਰਤਾ ਸਭ ਕੁਛ ਕਰਨ, ਕ਼ੁਦਰਤ ਦੇ ਕ਼ਾਦਰ ਤੇਰੀ ਬੇਪਰਵਾਹੀਆ। ਮੈਂ ਚਾਹੁੰਦੀ ਤੇਰਾ ਨਾਮ ਨਿਧਾਨ ਸ੍ਰੀ ਭਗਵਾਨ ਸਾਰੇ ਪੜ੍ਹਨ, ਢੋਲਾ ਸੋਹਲਾ ਅਗੰਮ ਅਥਾਹੀਆ। ਤੇਰੀ ਮੰਜ਼ਲ ਹਕ਼ੀਕ਼ੀ ਲਾਸ਼ਰੀਕੀ ਨਵ ਸੱਤ ਚੜ੍ਹਨ, ਬਿਨ ਕ਼ਦਮਾਂ ਕ਼ਦਮ ਟਿਕਾਈਆ। ਸਚ ਦੁਆਰ ਏਕੰਕਾਰ ਤੇਰੀ ਦਰਗਾਹ ਵੜਨ, ਸਚਖੰਡ ਸਾਚੇ ਦੇਣੀ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਬੇਪਰਵਾਹ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਧਰਮ ਦੀ ਧਾਰ ਏਕੰਕਾਰ ਬਣ ਮਲਾਹ, ਸਤਿ ਸਤਿਵਾਦੀ ਆਪਣਾ ਰੰਗ ਰੰਗਾਈਆ। ਮੇਰੀ ਨਿਰਧਨ ਨਿਮਾਣੀ ਦੀ ਪਕੜ ਬਾਂਹ, ਸਿਰ ਮੇਰੇ ਹੱਥ ਟਿਕਾਈਆ। ਮੈਨੂੰ ਸਤਿ ਸਚ ਦੀ ਕਹੇ ਕੋਈ ਨਾ ਮਾਂ, ਮਮਤਾ ਕੂੜ ਕਲਜੁਗ ਹੋਈ ਹਲਕਾਈਆ । ਉਠ ਵੇਖ ਲੈ ਝਗੜਾ ਪਿਆ ਸੂਰ ਗਾਂ, ਮਾਨਸ ਮਾਨਵ ਮਾਨੁਖ ਪਸ਼ੂਆਂ ਖੱਲ ਲੁਹਾਈਆ। ਹਿਰਦੇ ਅੰਤਰ ਨਿਰੰਤਰ ਰਿਹਾ ਕਿਸੇ ਨਾ ਨਾਂ, ਨਾਉਂ ਨਿਰੰਕਾਰ ਤੇਰਾ ਨਜ਼ਰ ਕੋਇ ਨਾ ਆਈਆ। ਕਲਜੁਗ ਜੀਵਾਂ ਬੁੱਧੀ ਹੋਈ ਵਾਂਗ ਕਾਂ, ਕਾਗ ਵਾਂਗ ਸਰਬ ਕੁਰਲਾਈਆ । ਪਵਿਤ੍ਰ ਰਿਹਾ ਕੋਇ ਨਾ ਥਾਂ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦੁਆਰ ਦੇਣ ਗਵਾਹੀਆ। ਅਵਤਾਰ ਪੈਗ਼ੰਬਰ ਗੁਰ ਜੋ ਸੰਦੇਸ਼ਾ ਗਏ ਸੁਣਾ, ਸਤਿਗੁਰ ਸਾਚੇ ਤੇਰਾ ਹੁਕਮ ਹੁਕਮ ਜਣਾਈਆ। ਮੇਰੀ ਫਿਰੀ ਦਰੋਹੀ ਵਿਚ ਥਲ ਅਸਗਾਹ, ਟਿੱਲੇ ਪਰਬਤ ਸਮੁੰਦ ਸਾਗਰ ਨੇਤਰ ਨੈਣਾਂ ਨੀਰ ਰਹੇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਆਪ ਵਰਤਾਈਆ। ਧਰਨੀ ਕਹੇ ਪ੍ਰਭੂ ਸਤਿ ਧਰਮ ਦਾ ਲਾ ਦੇ ਜੁਗ, ਜੁਗਤੀ ਸਤਿਗੁਰ ਸ਼ਬਦ ਨਾਲ ਬਣਾਈਆ। ਕਲਜੁਗ ਕੂੜ ਕੁੜਿਆਰ ਦੀ ਔਂਧ ਜਾਵੇ ਪੁਗ, ਅਗੇ ਅਵਰ ਨਾ ਕੋਇ ਵਧਾਈਆ। ਮੈਨੂੰ ਬਸੁਧਾ ਨੂੰ ਆਪਣੀ ਸਾਚੀ ਦੇ ਸੁਧ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਮੈਨੂੰ ਇਉਂ ਦਿਸਦਾ ਅੰਤ ਅਖ਼ੀਰ ਬੇਨਜ਼ੀਰ ਤੇਰੇ ਹੁਕਮ ਦਾ ਹੋਣ ਵਾਲਾ ਯੁਧ, ਯੁਧਿਸ਼ਟਰ ਦਾ ਲੇਖਾ ਕ੍ਰਿਸ਼ਨ ਕਾਹਨ ਨਾਲ ਪੂਰ ਕਰਾਈਆ। ਪਵਿਤ੍ਰ ਦਿਸੇ ਕਿਸੇ ਨਾ ਬੁਧਿ, ਬਿਬੇਕੀ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਮਾਰ ਧਿਆਨ, ਨਿਰਗੁਣ ਨਿਰਵੈਰ ਨਿਰਾਕਾਰ ਵੇਖ ਵਖਾਈਆ। ਤੂੰ ਆਦਿ ਜੁਗਾਦੀ ਮਿਹਰਵਾਨ, ਮਹਿਬੂਬ ਤੇਰੇ ਹੱਥ ਵਡਿਆਈਆ। ਮੇਰੀ ਕੋਝੀ ਕਮਲੀ ਦੀ ਕਰ ਕਲਿਆਣ, ਕਲਮਾ ਕਾਇਨਾਤ ਸਮਝਾਈਆ। ਮਾਨਵ ਜ਼ਾਤੀ

ਦੇ ਦੇ ਇਕ ਗਿਆਨ, ਆਤਮ ਪਰਮਾਤਮ ਪਰਮਾਤਮ ਆਤਮ ਭੇਵ ਰਹੇ ਨਾ ਰਾਈਆ। ਸਾਚੀ ਸ਼ਬਦ ਦੇ ਧੁਨਕਾਨ, ਅਨਹਦ ਨਾਦੀ ਨਾਦ ਦ੍ਰਿੜਾਈਆ। ਅੰਮ੍ਰਿਤ ਰਸ ਨਿਝਰ ਝਿਰਨਿਉਂ ਬਖ਼ਸ਼ ਪੀਣ ਖਾਣ, ਜਗਤ ਤ੍ਰਿਸ਼ਨਾ ਭੁਖ ਰਹੇ ਨਾ ਰਾਈਆ। ਭਾਗ ਲਗਾ ਦੇ ਸਾਢੇ ਤਿੰਨ ਹੱਥ ਮਕਾਨ, ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਪਰਦਾ ਦੇ ਚੁਕਾਈਆ। ਤੂੰ ਮਾਲਕ ਖ਼ਾਲਕ ਰਹੀਮ ਰਹਿਮਾਨ, ਮਹਿਬਾਨ ਬੀਦੋ ਤੇਰੇ ਹੱਥ ਵਡਿਆਈਆ। ਮੈਂ ਮਾਂਗਤ ਹੋ ਕੇ ਤੇਰੇ ਦਰ ਤੇ ਡਿੱਗੀ ਆਣ, ਖ਼ਾਲੀ ਝੋਲੀ ਦੇਣੀ ਭਰਾਈਆ। ਮੇਰੀ ਬੇਨੰਤੀ ਕਰ ਪਰਵਾਨ, ਪਰਮ ਪੁਰਖ ਪਰਮਾਤਮ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਇਕ ਦੁਆਰਾ ਖੋਲ੍ਹੀਂ, ਖ਼ਾਲਕ ਖ਼ਲਕ ਦੇਣੀ ਵਡਿਆਈਆ। ਤੇਰੇ ਨਾਮ ਦੀ ਇਕੋ ਹੋਵੇ ਬੋਲੀ, ਅਨਬੋਲਤ, ਭੇਵ ਦੇਣਾ ਚੁਕਾਈਆ। ਸਚ ਤਰਾਜ਼ੂ ਮਾਨਵ ਜ਼ਾਤੀ ਸਾਰੀ ਤੋਲੀਂ, ਕੰਡਾ ਤਰਾਜ਼ੂ ਆਪਣੇ ਹੱਥ ਉਠਾਈਆ। ਮੈਂ ਦਰ ਦੁਆਰ ਏਕੰਕਾਰ ਤੇਰੇ ਹੋਈ ਗੋਲੀ, ਮੇਰੀ ਗੋਲਕ ਖ਼ਾਲੀ ਦੇਣੀ ਭਰਾਈਆ। ਸਤਿਜੁਗ ਅੰਤਰ ਮੇਰੇ ਅੰਦਰ ਮੌਲੀਂ, ਮੌਲਾ ਹੋ ਕੇ ਵੇਖ ਵਖਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਤੇਰੀ ਧਰਨੀ ਧਰਤੀ ਧੌਲੀ, ਧਵਲ ਹੋ ਕੇ ਮੰਗ ਮੰਗਾਈਆ। ਮੇਰਾ ਵਅਦਾ ਤਕ ਲੈ ਪੂਰਬ ਇਕ਼ਰਾਰ ਕੌਲੀ, ਕਵਲ ਨੈਣ ਤੇਰੇ ਹੱਥ ਵਡਿਆਈਆ। ਮਿਹਰਵਾਨਾ ਸ੍ਰੀ ਭਗਵਾਨਾ ਮੇਰਾ ਪੜਦਾ ਮੂਲ ਨਾ ਖੋਲ੍ਹੀ, ਸਿਰ ਮੇਰੇ ਹੱਥ ਟਿਕਾਈਆ। ਤੇਰੇ ਚਰਨ ਕਵਲ ਮੈਂ ਆਪਾ ਘੋਲ ਘੋਲੀ, ਦੂਸਰ ਵੰਡ ਨਾ ਕੋਇ ਰਖਾਈਆ। ਜੁਗ ਬਦਲਣਾ ਤੇਰੀ ਖੇਲ ਮਾਮੂਲੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠਣ ਪੰਧ ਮੁਕਾਈਆ। ਤੂੰ ਮੇਰਾ ਮਹਿਬੂਬ ਅਸੂਲੀ, ਅਸਲ ਵਸਲ ਯਾਰ ਦੇਣਾ ਵਖਾਈਆ। ਤੂੰ ਬਣਨਾ ਸਭ ਦਾ ਕੰਤ ਕੰਤੂਹਲੀ, ਕਾਹਨਾਂ ਦੇ ਕਾਹਨ ਤੇਰੀ ਵਡਿਆਈਆ। ਧਰਮ ਦੀ ਧਰਮ ਧਾਰ ਦੇਣੀ ਧੂਲੀ, ਧੂੜੀ ਟਿੱਕੇ ਖ਼ਾਕ ਰਮਾਈਆ। ਕਲਜੁਗ ਅੰਤ ਲਹਿਣਾ ਦੇਣਾ ਮੇਰੇ ਪੁਰਖ ਅਕਾਲੇ ਦੀਨ ਦਿਆਲੇ ਲੱਖ ਚੁਰਾਸੀ ਕੋਲੋਂ ਵਸੂਲੀਂ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਵੇਖ ਵਖਾਈਆ। ਮੇਰਾ ਪਿਆਰ ਏਕੰਕਾਰ ਭਗਤੀ ਧਾਰ ਕਦੇ ਨਾ ਭੂਲੀਂ, ਅਭੁਲ ਤੇਰੇ ਅਗੇ ਵਾਸਤਾ ਪਾਈਆ। ਉਹ ਵੇਖ ਲੈ ਇਸ਼ਾਰਾ ਦੇਂਦਾ ਸ਼ੰਕਰ ਆਪਣੀ ਨਾਲ ਤ੍ਰਸੂਲੀ, ਤ੍ਰਲੋਕੀ ਆਪਣੀ ਕਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਸਚ ਕਾਰ ਸਮਝਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਮੇਟ ਦੇ ਕੂੜ, ਕਿਰਿਆ ਕੂੜ ਰਹਿਣ ਨਾ ਪਾਈਆ। ਸਾਚੀ ਬਖ਼ਸ਼ ਅਗੰਮੀ ਧੂੜ, ਧਰਮ ਦੀ ਧਾਰ ਨਾਲ ਵਡਿਆਈਆ। ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹ, ਦੁਰਮਤ ਮੈਲ ਮੈਲ ਧੁਆਈਆ। ਨਾਮ ਖ਼ੁਮਾਰੀ ਚਾੜ੍ਹ ਦੇ ਗੂੜ੍ਹ, ਦੋ ਜਹਾਨ ਉਤਰ ਕਦੇ ਨਾ ਜਾਈਆ। ਤੇਰੇ ਸਚ ਦਾ ਪੰਘੂੜਾ ਸਾਰੇ ਲੈਣ ਝੂਲ, ਝਲਕ ਆਪਣੀ ਦੇਣੀ ਵਖਾਈਆ। ਤੂੰ ਮਾਲਕ ਸੁਆਮੀ ਇਕ ਕੰਤੂਹਲ, ਹਰਿ ਕਰਤਾ ਨੂਰ ਅਲਾਹੀਆ । ਮੇਰਾ ਅਸਲ ਨਾਲ ਚੁਕਾ ਦੇ ਮੂਲ, ਮਕ਼ਰੂਜ਼ ਲਹਿਣਾ ਮੇਰੀ ਝੋਲੀ ਪਾਈਆ। ਜੁਗ ਬਦਲਣਾ ਤੇਰਾ ਆਦਿ ਜੁਗਾਦੀ ਅਸੂਲ, ਕਲਜੁਗ ਲਹਿਣਾ ਦੇਣਾ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੈਨੂੰ ਸਤਿਜੁਗ ਦੇ ਦੇ ਆਪਣਾ ਪੂਤ, ਪਿਤਾ ਪੁਰਖ ਅਕਾਲ ਦਇਆ ਕਮਾਈਆ। ਜਿਸ ਦੀ ਧਾਰ ਏਕਾ ਧਾਗਾ ਹੋਵੇ ਸੂਤ, ਸੂਤਰਧਾਰੀ ਤੇਰੇ ਹੱਥ ਵਡਿਆਈਆ। ਮੇਰੀ ਸੁਹੰਜਣੀ ਕਰੇ ਰੁਤ, ਰੁਤੜੀ ਤੇਰੇ ਨਾਲ

ਮਹਿਕਾਈਆ। ਤੂੰ ਮੇਰਾ ਸੁਆਮੀ ਅਬਿਨਾਸ਼ੀ ਅਚੁਤ, ਮੈਂ ਚਾਤ੍ਰਕ ਵਾਂਗ ਰਹੀ ਬਿਲਲਾਈਆ। ਪਿਆਰ ਬਖ਼ਸ਼ ਦੇ ਦੀਨ ਦੁਨੀ ਕਾਇਆ ਮਾਟੀ ਪੰਜ ਤਤ ਬੁਤ, ਬੁਤਖ਼ਾਨਿਆਂ ਵਜਦੀ ਰਹੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਸੁਹੰਜਣੀ ਕਰੇ ਕੋਈ ਨਾ ਰੁਤ, ਰੁਤੜੀ ਤੇਰੇ ਰੰਗ ਨਾ ਕੋਇ ਰੰਗਾਈਆ।

੧੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਨਰਾਇਣ ਸਿੰਘ ਦੇ ਗ੍ਰਹਿ ਪਿੰਡ ਗੁਮਾਨ ਪੁਰ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਆਵੋ, ਨਿਰਗੁਣ ਨਿਰਵੈਰ ਹੋ ਕੇ ਆਪਣਾ ਫੇਰਾ ਪਾਈਆ। ਦੀਨ ਮਜ਼੍ਹਬ ਸਿਖ ਮੁਰੀਦ ਆਪਣੇ ਆਪ ਸਮਝਾਵੋ, ਮਨ ਮਤ ਬੁਧਿ ਤੋਂ ਬਾਹਰ ਕਰੋ ਪੜ੍ਹਾਈਆ। ਹਰਿ ਹਿਰਦੇ ਅੰਤਰ ਨਿਰੰਤਰ ਆਪਣਾ ਨਾਮ ਵਸਾਵੋ, ਵਸਲ ਯਾਰ ਕਰਾਓ ਧੁਰ ਦੇ ਮਾਹੀਆ। ਕਲਜੁਗ ਕੂੜੀ ਕਿਰਿਆ ਅੰਧੇਰ ਮਿਟਾਵੋ, ਸਤਿ ਧਰਮ ਸਚ ਚੰਦ ਕਰ ਰੁਸ਼ਨਾਈਆ। ਮੇਰੇ ਉਤੇ ਵੇਖੋ ਥਲ ਅਸਗਾਹੋ, ਸਮੁੰਦ ਸਾਗਰਾਂ ਖੋਜ ਖੁਜਾਈਆ। ਮੈਂ ਕੂਕ ਪੁਕਾਰਾਂ ਉਚੀ ਕਰਕੇ ਬਾਹੋਂ, ਦੋ ਜਹਾਨਾਂ ਬਾਹਰ ਸੁਣਾਈਆ। ਜੀਵਾਂ ਜੰਤਾਂ ਸਿਰ ਰਖੋ ਠੰਡੀ ਛਾਉਂ, ਅਗਨੀ ਅਗਨ ਨਾ ਲਾਗੇ ਰਾਈਆ। ਮੇਰੇ ਉਤੇ ਹਕ਼ੀਕ਼ਤ ਦਾ ਹਕ ਕਰੋ ਨਿਆਉਂ, ਅਦਲ ਇਨਸਾਫ਼ ਇਕ ਸਮਝਾਈਆ। ਮੈਂ ਜਿਧਰ ਤਕਾਂ ਸਾਚੇ ਨਾਮ ਦੀ ਹੋਏ ਵਾਹੋ ਵਾਹੋ, ਵਾਹਵਾ ਕਹਿ ਕੇ ਸਾਰੇ ਖ਼ੁਸ਼ੀ ਬਣਾਈਆ। ਦੀਨ ਦੁਨੀ ਆਪਣੀ ਤਕੋ ਮਾਰਗ ਘੁੱਥੀ ਰਾਹੋਂ, ਰਹਿਬਰੋ ਪੰਧ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰੋ ਮੇਰੇ ਉਤੇ ਕਰੋ ਮਿਹਰਵਾਨੀ, ਮਿਹਰਵਾਨ ਹੋ ਕੇ ਦਇਆ ਕਮਾਈਆ। ਆ ਕੇ ਵੇਖੋ ਜਗਤ ਜਿਸਮ ਜਿਸਮਾਨੀ, ਜ਼ਮੀਰ ਤਕੋ ਖ਼ਲਕ ਖ਼ੁਦਾਈਆ। ਮਾਰਗ ਤਕੋ ਕਾਇਆ ਮੰਦਰ ਅੰਦਰ ਰੁਹਾਨੀ, ਰੂਹ ਬੁਤ ਧਿਆਨ ਲਗਾਈਆ। ਆਪਣਾ ਨੂਰ ਵੇਖੋ ਅਸਮਾਨੀ, ਬਿਨ ਸੂਰੀਆ ਚੰਦ ਚੰਦ ਰੁਸ਼ਨਾਈਆ। ਚਾਰ ਜੁਗ ਦੇ ਸ਼ਾਸਤਰ ਤਕੋ ਤਕੋ ਸ਼ਬਦ ਧਾਰ ਦੀ ਬਾਣੀ, ਬਾਨੀ ਹੋ ਕੇ ਵੇਖ ਵਖਾਈਆ । ਕਿਉਂ ਮੇਰੇ ਉਤੇ ਝਗੜਾ ਪਿਆ ਦੀਨਾਂ ਮਜ਼੍ਹਬਾਂ ਸ਼ਾਹ ਸੁਲਤਾਨੀ, ਸ਼ਰਅ ਸ਼ਰਅ ਕਰੇ ਲੜਾਈਆ। ਆਪਣੇ ਭਵਿਖਤ ਤਕੋ ਜੋ ਲਿਖ ਕੇ ਗਏ ਨਾਲ ਕ਼ਲਮ ਕਾਨੀ, ਕਾਤਬ ਹੋ ਕੇ ਕ਼ਲਮ ਸ਼ਾਹੀ ਰੰਗ ਰੰਗਾਈਆ। ਬਿਨਾ ਨੇਤਰਾਂ ਤਕੋ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਕਿਉਂ ਤੁਹਾਡੀ ਯਾਦ ਧਰਨੀ ਉਤੇ ਹੋ ਗਈ ਪੁਰਾਣੀ, ਪੂਰਨ ਬ੍ਰਹਮ ਨਾ ਕੋਇ ਜਣਾਈਆ। ਆ ਕੇ ਵੇਖੋ ਅਠਸਠ ਤੀਰਥ ਤਟ ਕਿਨਾਰੇ ਪਾਣੀ, ਜਲ ਧਾਰਾ ਖੋਜ ਖੁਜਾਈਆ। ਮੇਰੀ ਦੁਖਾਂ ਭਰੀ ਕਹਾਣੀ, ਰੋ ਰੋ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਸੁਣੋ ਗੁਰ ਪੈਗ਼ੰਬਰ ਅਵਤਾਰਾ, ਅਵਤਰੀ ਹੋ ਕੇ ਵੇਖ ਵਖਾਈਆ। ਸੋ ਪੁਰਖ ਨਿਰੰਜਣ ਹੋ ਕੇ ਮੈਨੂੰ ਦਏ ਸਹਾਰਾ, ਸਿਰ ਸਿਰ ਮੇਰੇ ਹੱਥ ਟਿਕਾਈਆ। ਹਰਿ ਪੁਰਖ ਨਿਰੰਜਣ ਕਰੇ ਪਿਆਰਾ, ਪ੍ਰੀਤਮ ਮੇਰਾ ਧੁਰਦਰਗਾਹੀਆ। ਏਕੰਕਾਰਾ ਦਏ ਅਧਾਰਾ, ਇਕ ਇਕੱਲਾ ਹੋਏ ਸਹਾਈਆ। ਆਦਿ ਨਿਰੰਜਣ ਕਰ ਉਜਿਆਰਾ, ਅੰਧ ਅੰਧੇਰਾ ਦਏ ਮਿਟਾਈਆ। ਅਬਿਨਾਸ਼ੀ ਕਰਤਾ ਮੇਰੀ ਪਾਵੇ ਸਾਰਾ, ਸਾਹਿਬ

ਸੁਲਤਾਨ ਨੂਰ ਅਲਾਹੀਆ। ਸ੍ਰੀ ਭਗਵਾਨ ਹੋ ਕੇ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ। ਪਾਰਬ੍ਰਹਮ ਮੇਰਾ ਵੇਖਣਹਾਰਾ ਕਿਨਾਰਾ, ਤੱਟਾਂ ਘਾਟਾਂ ਫੋਲ ਫੁਲਾਈਆ। ਸਤਿਗੁਰ ਸ਼ਬਦ ਬਣੇ ਵਣਜਾਰਾ, ਵਣਜ ਕਰੇ ਥਾਉਂ ਥਾਈਂਆ। ਤੁਸੀਂ ਆਪਣੇ ਆਪਣੇ ਮਜ਼੍ਹਬਾਂ ਦਾ ਤਕੋ ਹਦੂਦ ਦਾਇਰਾ, ਸ਼ਰਅ ਖੋਜ ਖੁਜਾਈਆ। ਸਦੀ ਚੌਧਵੀਂ ਅੰਤ ਰਹੇ ਕੋਈ ਨਾ ਬਹਿਰਾ, ਅਨਸੁਣਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਨਿਵਾਸੀ ਹੁਕਮ ਆਪਣਾ ਸੁਣਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰੋ ਤੁਸੀਂ ਮੇਰੇ ਮਹਿਬੂਬ, ਮੁਹੱਬਤ ਵਿਚ ਦਿਆਂ ਜਣਾਈਆ। ਤੁਸੀਂ ਵਸੋ ਉਤੇ ਆਲੀਸ਼ਾਂ ਊਚ ਅਰੂਜ, ਦਰਗਾਹ ਸਾਚੀ ਸੋਭਾ ਪਾਈਆ। ਮੇਰੇ ਉਤੇ ਹਾਜ਼ਰ ਹੋ ਕੇ ਵੇਖੋ ਮੌਜੂਦ, ਜੋਤੀ ਧਾਰ ਆਉਣਾ ਚਾਈਂ ਚਾਈਂਆ। ਤੁਹਾਡਾ ਨਾਮ ਧਰਮ ਈਮਾਨ ਹੋਇਆ ਨੇਸਤੋ ਨਾਬੂਦ, ਚੋਟੀ ਜੜ੍ਹ ਨਜ਼ਰ ਕੋਇ ਨਾ ਆਈਆ। ਆ ਕੇ ਤਕੋ ਖ਼ਾਕੀ ਤਨ ਵਜੂਦ, ਪੰਜ ਤਤ ਪੁਤਲੇ ਫੋਲ ਫੁਲਾਈਆ। ਪਿਆਰ ਰਿਹਾ ਨਾ ਕਿਤੇ ਸਤਿ ਸਰੂਪ, ਸਤਿ ਸਤਿਵਾਦੀ ਰੰਗ ਨਾ ਕੋਇ ਰੰਗਾਈਆ। ਜਿਧਰ ਤਕਾਂ ਦੀਨਾਂ ਮਜ਼੍ਹਬਾਂ ਹੋਇਆ ਅੰਧ ਕੂਪ, ਅੰਧ ਅਗਿਆਨ ਨਾ ਕੋਇ ਮਿਟਾਈਆ। ਸਤਿ ਸਚ ਦਾ ਦਿਸੇ ਨਾ ਕੋਇ ਸਪੂਤ, ਪਿਤਾ ਪੂਤ ਗੋਦ ਨਾ ਕੋਇ ਸੁਹਾਈਆ। ਆ ਕੇ ਵੇਖੋ ਮੇਰੀ ਦਹਿ ਦਿਸ਼ਾ ਵਾਲੀ ਕੂਟ, ਕੂਕ ਕੂਕ ਕੇ ਦਿਆਂ ਸੁਣਾਈਆ। ਤੁਹਾਡੇ ਸਿਖ ਮੁਰੀਦ ਤੁਹਾਡੇ ਪਿਆਰ ਨਾਲੋਂ ਗਏ ਛੂਟ, ਛੁਟਕੀ ਲਿਵ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਤੁਧ ਬਿਨ ਸੁਹੰਜਣੀ ਕਰੇ ਕੋਇ ਨਾ ਰੁਤ, ਰੁਤੜੀ ਤੇਰੇ ਨਾਮ ਨਾਲ ਨਾ ਕੋਇ ਮਹਿਕਾਈਆ।

੧੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਅਜੀਤ ਸਿੰਘ ਦੇ ਗ੍ਰਹਿ ਪਿੰਡ ਗੁਮਾਨ ਪੁਰ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਨਿਗਾਹ ਮਾਰੋ ਮੇਰੀ ਖ਼ਾਕੀ ਮਿੱਟੀ ਉਤੇ ਜ਼ਿਮੀਂ ਜ਼ਮੀਨ, ਜ਼ਿਮੀਂ ਜ਼ਮਾਂ ਮਿਹਰਵਾਨ ਹੋ ਕੇ ਵੇਖ ਵਖਾਈਆ। ਆਤਮ ਪਰਮਾਤਮ ਨਿਰਗੁਣ ਨਿਰਗੁਣ ਧਾਰ ਸਕੇ ਕੋਈ ਨਾ ਚੀਨ, ਚਰਨ ਕਵਲ ਪ੍ਰਭ ਸੀਸ ਨਾ ਕੋਇ ਨਿਵਾਈਆ। ਝਗੜਾ ਤਕੋ ਮਾਇਆ ਤ੍ਰੈਗੁਣ ਤੀਨ, ਰਜੋ ਤਮੋ ਸਤੋ ਕੀ ਆਪਣੀ ਖੇਲ ਖਿਲਾਈਆ। ਸਤਿ ਦਾ ਮਾਰਗ ਦੀਨ ਦੁਨੀ ਦਾ ਹੋਇਆ ਮਹੀਨ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਸਭ ਨੂੰ ਕੀਤਾ ਅਧੀਨ, ਮਾਇਆ ਮਮਤਾ ਮੋਹ ਵਿਕਾਰ ਨਾਲ ਮਿਲਾਈਆ। ਮਾਨਸ ਮਾਨਵ ਕਾਇਆ ਚੋਲੀ ਰੰਗ ਚੜ੍ਹੇ ਨਾ ਕਿਸੇ ਰੰਗੀਨ, ਦੁਰਮਤ ਮੈਲ ਨਾ ਕੋਇ ਧੁਆਈਆ। ਮਨ ਮਨਸਾ ਸਤਿ ਧਰਮ ਲਿਆ ਛੀਨ, ਸਚ ਵਜੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰੋ ਮੇਰੇ ਉਤੇ ਹੋਇਆ ਗ਼ਜ਼ਬ, ਦੋ ਜਹਾਨਾਂ ਦਿਆਂ ਸੁਣਾਈਆ। ਨਿਗਾਹ ਮਾਰੋ ਆਪਣੇ ਆਪਣੇ ਦੀਨ ਵਿਚ ਮਜ਼੍ਹਬ, ਧਰਮ ਦੀ ਧਾਰ ਰੰਗ ਨਾ ਕੋਇ ਰੰਗਾਈਆ। ਕਲਜੁਗ ਕੂੜੀ ਕਿਰਿਆ ਮੈਨੂੰ ਕੀਤਾ ਤਅਜੁਬ, ਪਰੇਸ਼ਾਨੀ ਵਿਚ ਕੁਰਲਾਈਆ। ਸਤਿ ਸਤਿ ਚੁਕੇ ਕੋਇ ਨਾ ਕ਼ਦਮ, ਸਚ ਦੁਆਰ ਮੰਜ਼ਲ ਪੰਧ ਨਾ

ਕੋਇ ਮੁਕਾਈਆ। ਤਨ ਮਾਟੀ ਖ਼ਾਕ ਆਪਣੇ ਸਿੱਖਾਂ ਮੁਰੀਦਾਂ ਦੇ ਵੇਖੋ ਬਦਨ, ਸਾਢੇ ਤਿੰਨ ਹੱਥ ਫੋਲ ਫੁਲਾਈਆ। ਮਿਲੇ ਮੇਲ ਨਾ ਕਿਸੇ ਗੋਪਾਲ ਮੂਰਤ ਮਦਨ, ਮਧਸੂਦਨ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਘਰ ਘਰ ਲੱਗੀ ਅਗਨ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਦੀਪਕ ਜੋਤੀ ਬਿਨ ਤੇਲ ਬਾਤੀ ਦੀਏ ਮੂਲ ਨਾ ਜਗਣ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਅਨਹਦ ਸ਼ਬਦ ਅਨਾਦੀ ਸੁਣੇ ਕੋਈ ਨਾ ਨਦਨ, ਅਨਹਦ ਨਾਦੀ ਰਾਗ ਨਾ ਕੋਇ ਦ੍ਰਿੜਾਈਆ । ਮੈਂ ਕਲਜੁਗ ਅੰਤ ਦੁਖੀ ਹੋ ਕੇ ਤੁਹਾਨੂੰ ਲੱਗੀ ਸੱਦਣ, ਹੋਕਾ ਦੇਵਾਂ ਚਾਈਂ ਚਾਈਂਆ। ਮੇਰੀ ਧਰਨੀ ਧਰਤ ਧਵਲ ਧੌਲ ਨਵ ਸੱਤ ਲੱਗੀ ਅਗਨ, ਸਾਂਤਕ ਸਤਿ ਨਾ ਕੋਇ ਵਰਤਾਈਆ। ਮੇਰੀ ਬੇਨੰਤੀ ਮੰਨਜ਼ੂਰ ਕਰੋ ਬੰਦਨ, ਬੰਦਗੀ ਵਿਚ ਸੀਸ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। ਧਰਨੀ ਕਹੇ ਅਵਤਾਰ ਪੈਗ਼ੰਬਰੋ ਆਪਣੇ ਆ ਕੇ ਵੇਖੋ ਸਿਖ ਮੁਰੀਦ, ਮੁਰਸ਼ਦ ਹੋ ਕੇ ਧਿਆਨ ਲਗਾਈਆ। ਸਤਿ ਸਚ ਦੀ ਰਹੀ ਕੋਈ ਨਾ ਦੀਦ, ਦੀਦਾ ਦਾਨਿਸਤਾ ਨਿਰਗੁਣ ਦਰਸ ਕੋਇ ਨਾ ਪਾਈਆ। ਆਤਮ ਪਰਮਾਤਮ ਧਾਰ ਹੋਏ ਨਾ ਕੋਈ ਸ਼ਹੀਦ, ਸ਼ਹਾਦਤ ਸਚ ਨਾ ਕੋਇ ਭੁਗਤਾਈਆ। ਤੁਹਾਡੇ ਹੁਕਮ ਦੀ ਰਹੀ ਨਾ ਕੋਇ ਤਾਕੀਦ, ਸਿਰ ਸਰ ਨਾ ਕੋਇ ਝੁਕਾਈਆ। ਮੇਰੀ ਆਸ਼ਾ ਭਰੀ ਇਕ ਉਮੀਦ, ਤ੍ਰਿਸ਼ਨਾ ਤੁਹਾਡੇ ਅਗੇ ਟਿਕਾਈਆ। ਜੋ ਧਰਮ ਦਾ ਮੇਰੇ ਉਤੇ ਬੀਜ ਕੇ ਗਏ ਬੀਜ, ਪੱਤ ਟਹਿਣੀ ਫੁਲ ਫੁਲਵਾੜੀ ਆ ਕੇ ਵੇਖੋ ਚਾਈਂ ਚਾਈਂਆ। ਤੁਹਾਡੇ ਮਿਲਣ ਦੀ ਮੇਰੇ ਅੰਤਸ਼ਕਰਨ ਆਉਂਦੀ ਰੀਝ, ਖ਼ੁਸ਼ੀਆਂ ਵਿਚ ਬੈਠੀ ਰਾਹ ਤਕਾਈਆ। ਮੇਰਾ ਦੁਆਰਾ ਬਿਨ ਕ਼ਦਮਾਂ ਲੰਘੋ ਦਹਲੀਜ਼, ਬਿਨ ਚਰਨਾਂ ਚਰਨ ਟਿਕਾਈਆ। ਤੁਸੀਂ ਪਰਮ ਪੁਰਖ ਪਰਮਾਤਮ ਦੇ ਜੋਤੀ ਸ਼ਬਦੀ ਧਾਰ ਸੁਤ ਅਜ਼ੀਜ਼, ਤੁਹਾਨੂੰ ਜੰਮਣ ਵਾਲੀ ਕੋਈ ਨਾ ਮਾਈਆ। ਆਪਣੇ ਦੀਨਾਂ ਮਜ਼੍ਹਬਾਂ ਦੀ ਆ ਕੇ ਵੇਖੋ ਤਾਮੀਜ਼, ਕੀ ਦੀਨ ਦੁਨੀ ਤਬਾ ਗਈ ਬਦਲਾਈਆ। ਝਗੜਾ ਵੇਖੋ ਊਚ ਨੀਚ, ਰਾਓ ਰੰਕ ਰੋਵਣ ਮਾਰਨ ਧਾਹੀਆ। ਆਤਮ ਧਾਰ ਸਕੇ ਨਾ ਕੋਇ ਪਤੀਜ, ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਗਫ਼ਲਤ ਵਿਚੋਂ ਖੋਲ੍ਹੇ ਕੋਇ ਨਾ ਨੀਂਦ, ਆਲਸ ਨਿੰਦਰਾ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਮੇਰੀ ਬੇਨੰਤੀ ਕਰੋ ਮਨਜ਼ੂਰ, ਮੰਜ਼ਲ ਪਿਛਲਾ ਪੰਧ ਮੁਕਾਈਆ। ਮੇਰੇ ਉਤੇ ਹੋਵੋ ਹਾਜ਼ਰ ਹਜ਼ੂਰ, ਹਜ਼ਰਤੋ ਭੱਜਣਾ ਵਾਹੋ ਦਾਹੀਆ। ਪੰਧ ਮੁਕਾਉਣਾ ਨੇੜਾ ਦੂਰ, ਦੋ ਜਹਾਨਾਂ ਵਾਟ ਨਾ ਕੋਇ ਰਖਾਈਆ। ਆਪਣਿਆਂ ਦੀਨਾਂ ਮਜ਼੍ਹਬਾਂ ਤਕੋ ਜ਼ਰੂਰ, ਜ਼ਰੂਰਤ ਸਭ ਦੀ ਦਿਆਂ ਸਮਝਾਈਆ। ਸ਼ਰਅ ਸ਼ਰੀਅਤ ਤਕੋ ਕ਼ੁਸੂਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਨੂੰ ਕਲਜੁਗ ਕੂੜੀ ਕਿਰਿਆ ਕੀਤਾ ਮਜਬੂਰ, ਕਾਮਨਾ ਤ੍ਰਿਸ਼ਨਾ ਰਹੀ ਸਤਾਈਆ। ਜਿਧਰ ਵੇਖੋ ਤੁਹਾਡੇ ਦੀਨਾਂ ਮਜ਼੍ਹਬਾਂ ਪਾਇਆ ਫ਼ਤੂਰ, ਫ਼ਤਵਾ ਲੱਗਾ ਥਾਉਂ ਥਾਈਂਆ। ਹਰ ਹਿਰਦੇ ਅੰਦਰ ਵੜਿਆ ਕੂੜ, ਤਨ ਵਜੂਦ ਵਜੇ ਨਾ ਕੋਇ ਵਧਾਈਆ। ਚਤੁਰ ਸੁਘੜ ਬਣ ਗਏ ਮੂਰਖ ਮੂੜ੍ਹ, ਬੁਧਿ ਬਿਬੇਕ ਨਾ ਕੋਇ ਕਰਾਈਆ। ਚਰਨੀ ਲਾਏ ਨਾ ਕੋਇ ਮਸਤਕ ਧੂੜ, ਟਿੱਕੇ ਖ਼ਾਕ ਨਾ ਕੋਇ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵਕ਼ਤ ਇਕ ਸੁਹਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੈਨੂੰ ਆ ਕੇ ਦਿਉ ਦਿਲਾਸਾ, ਸਿਰ ਸਿਰ ਹੱਥ ਟਿਕਾਈਆ । ਸਤਿ ਸਚ ਦਿਉ ਭਰਵਾਸਾ, ਭਾਂਡਾ ਭਰਮ

ਭਉ ਭੰਨਾਈਆ। ਪੰਧ ਮੁਕਾਓ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਡੇਰਾ ਢਾਹੀਆ । ਮੇਰੇ ਉਤੇ ਆ ਕੇ ਪਾਓ ਰਾਸਾ, ਬਿਨ ਗੋਪੀ ਕਾਹਨ ਖੇਲ ਖਿਲਾਈਆ। ਦੀਨ ਦੁਨੀ ਦਾ ਬਦਲੋ ਪਾਸਾ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਮੇਰੇ ਅੰਤਰ ਨਿਰੰਤਰ ਨਿਰਗੁਣ ਧਾਰ ਕਰੋ ਵਾਸਾ, ਵਾਸਤਕ ਆਪਣਾ ਭੇਵ ਚੁਕਾਈਆ। ਨਾਲ ਇਸ਼ਾਰਾ ਦਿਉ ਕੀ ਖੇਲ ਕਰੇ ਸ਼ੰਕਰ ਕੈਲਾਸ਼ਾ, ਕਲਧਾਰੀ ਕੀ ਆਪਣੀ ਕਲ ਵਰਤਾਈਆ। ਭੇਵ ਚੁਕਾਓ ਕੀ ਹੁਕਮ ਵਰਤੇ ਪੁਰਖ ਅਬਿਨਾਸ਼ਾ, ਧੁਰ ਕਰਤਾ ਕੀ ਦ੍ਰਿੜਾਈਆ। ਮੈਂ ਚਾਹੁੰਦੀ ਮੇਰੇ ਉਤੇ ਅਵਤਾਰ ਪੈਗ਼ੰਬਰੋ ਗੁਰੂਓ ਸਚ ਨਾਮ ਦੀ ਕਰੋ ਭਾਸ਼ਾ, ਇਕੋ ਕਲਮਾ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੇਰੇ ਉਤੇ ਆਓ ਜਲਦੀ, ਬਿਨ ਤਨ ਵਜੂਦ ਫੇਰਾ ਪਾਈਆ। ਖੇਲ ਵੇਖੋ ਕਲਜੁਗ ਕਲ ਦੀ, ਕਲਕਾਤੀ ਰਿਹਾ ਕਰਾਈਆ। ਨਵ ਸੱਤ ਅੱਗ ਵੇਖੋ ਬਲਦੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਧਾਰ ਤਕੋ ਪੰਚ ਵਿਕਾਰੇ ਦਲ ਦੀ, ਨੌ ਖੰਡ ਪ੍ਰਿਥਮੀ ਭੱਜੇ ਵਾਹੋ ਦਾਹੀਆ। ਮਾਇਆ ਮਮਤਾ ਫਿਰੇ ਛਲਦੀ, ਮਾਨਵ ਬਚਿਆ ਰਹਿਣ ਕੋਇ ਨਾ ਪਾਈਆ। ਮੇਰੀ ਆਸ਼ਾ ਪੂਰੀ ਕਰੋ ਬਾਵਨ ਬਲ ਦੁਆਰੇ ਜੋ ਦੋ ਜਹਾਨਾਂ ਸਲ ਦੀ, ਸਲਲ ਆਪਣੀ ਕਾਰ ਭੁਗਤਾਈਆ। ਵਕ਼ਤ ਸੁਹੰਜਣੀ ਘੜੀ ਹੋਵੇ ਨਾਨਕ ਵਾਲੀ ਇਕ ਗੱਲ ਦੀ, ਜਗਤ ਜਹਾਨ ਦਾ ਲੇਖਾ ਦੇਣਾ ਮੁਕਾਈਆ। ਮੈਂ ਵਣਜਾਰਨ ਤੁਹਾਡੇ ਪਿਆਰ ਦੀ ਘੜੀ ਪਲ ਦੀ, ਪਲਕਾਂ ਦੇ ਪਿਛੇ ਬਹਿ ਕੇ ਦਰਸ਼ਨ ਦੇਣਾ ਚਾਈਂ ਚਾਈਂਆ। ਮੇਰੀ ਦਰੋਹੀ ਵੇਖੋ ਜਲ ਥਲ ਦੀ, ਮਹੀਅਲ ਹੋ ਕੇ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਦੀਨਾਂ ਮਜ਼੍ਹਬਾਂ ਅੰਦਰ ਮਾਰੋ ਝਾਕੀ, ਬਿਨ ਨੇਤਰ ਲੋਚਨ ਨੈਣ ਨੈਣ ਉਠਾਈਆ। ਕਾਇਆ ਮੰਦਰ ਅੰਦਰ ਪਾੜ ਕੇ ਵੇਖੋ ਬਜਰ ਕਪਾਟੀ, ਪਰਦਾ ਪਰਦਿਆਂ ਵਿਚੋਂ ਚੁਕਾਈਆ । ਕਿਸੇ ਦੇ ਅੰਦਰ ਅੰਮ੍ਰਿਤ ਨਾਮ ਦਿਸੇ ਨਾ ਬੂੰਦ ਸਵਾਂਤੀ, ਨਿਝਰ ਝਿਰਨਾ ਕਵਲੀ ਨਾਭ ਨਾ ਕੋਇ ਚੁਆਈਆ। ਚਾਰੋਂ ਕੁੰਟ ਦਹਿ ਦਿਸ਼ਾ ਅੰਧੇਰੀ ਰਾਤੀ, ਸਤਿਗੁਰ ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਨਾਮ ਕਲਮਿਆਂ ਝਗੜਾ ਪਿਆ ਲੋਕਮਾਤੀ, ਦੀਨ ਮਜ਼੍ਹਬ ਕਰਨ ਲੜਾਈਆ। ਧੁਰ ਦਾ ਇਲਮ ਸਮਝੇ ਨਾ ਕੋਇ ਸਫ਼ਾਤੀ, ਸਫ਼ਾ ਸਫ਼ੇ ਵਿਚੋਂ ਬਦਲਾਈਆ। ਦੀਨ ਦੁਨੀ ਦੀ ਜ਼ਿੰਦਗੀ ਤਕੋ ਹਯਾਤੀ, ਜੀਵਣ ਜੀਵਣ ਵਿਚੋਂ ਵੇਖ ਵਖਾਈਆ। ਸਾਚੀ ਮੰਜ਼ਲ ਤੁਹਾਡਾ ਸਿਖ ਮੁਰੀਦ ਚੜ੍ਹੇ ਕੋਇ ਨਾ ਘਾਟੀ, ਘਾਟੇ ਵਿਚ ਖ਼ਲਕ ਖ਼ੁਦਾਈਆ। ਕਿਸੇ ਹੱਥ ਨਾ ਆਵੇ ਅੰਮ੍ਰਿਤ ਰਸ ਬਾਟੀ, ਧੁਰ ਦਾ ਮੇਘ ਨਾ ਕੋਇ ਬਰਸਾਈਆ। ਮੰਜ਼ਲ ਪੰਧ ਮੁਕੇ ਨਾ ਵਾਟੀ, ਚੁਰਾਸੀ ਫੰਦ ਨਾ ਕੋਇ ਕਟਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਬੈਠੀ ਰਹੀ ਇਕਾਂਤੀ, ਇਕ ਇਕੱਲੀ ਆਪਣਾ ਆਸਣ ਲਾਈਆ। ਜੁਗ ਚੌਕੜੀ ਵੇਖਦੀ ਰਹੀ ਖੇਲ ਤਮਾਸ਼ੀ, ਸਤਿਜੁਗ ਤ੍ਰੇਤਾ ਦੁਆਪਰ ਆਪਣੀ ਅੱਖ ਖੁਲ੍ਹਾਈਆ। ਧਰਨੀ ਕਹੇ ਸਦੀ ਚੌਧਵੀਂ ਅੰਤ ਅਖ਼ੀਰ ਘਰ ਘਰ ਵਧੀ ਬਦਮੁਆਸ਼ੀ, ਬਦੀ ਵਿਚ ਖ਼ਲਕ ਖ਼ੁਦਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਨੂੰ ਮਖ਼ੌਲ ਹੁੰਦਾ ਨਾਲ ਹੁੰਦੀ ਹਾਸੀ, ਹਸਤੀ ਬੇਪਰਵਾਹ ਨਜ਼ਰ ਕਿਸੇ ਨਾ ਆਈਆ। ਕੂੜ ਕੁੜਿਆਰਾਂ ਕੋਲੋਂ ਮੇਰੀ ਕਰੋ ਖ਼ੁਲਾਸੀ, ਖ਼ਾਲਸ ਆਪਣਾ ਰੰਗ ਵਖਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਪਰਮ ਪੁਰਖ ਦੀ ਦਾਸਨ ਦਾਸੀ, ਨਿਤ ਨਵਿਤ ਸਾਚੀ ਸੇਵ ਕਮਾਈਆ। ਮੇਰੇ ਦੁਆਰ ਮੇਰੇ ਮੰਡਲ ਮੇਰੇ ਗ੍ਰਹਿ

ਆਪਣੀ ਜੋਤ ਧਾਰ ਦੀ ਪਾਵੋ ਰਾਸੀ, ਸ਼ਬਦੀ ਸ਼ਬਦੀ ਸ਼ਬਦ ਨਾਚ ਵਖਾਈਆ। ਮੈਂ ਅੰਤ ਮਿੱਟੀ ਖ਼ਾਕ ਸਭ ਦੇ ਚਰਨ ਕਵਲ ਬਲ ਬਲ ਜਾਸੀ, ਬਲ ਬਲ ਆਪਣਾ ਆਪ ਕਰਾਈਆ। ਮੈਨੂੰ ਕੁਛ ਸੰਦੇਸ਼ਾ ਦੇ ਕੇ ਗਿਆ ਚਮਾਰ ਰਵੀਦਾਸੀ, ਰਵੀ ਆਪਣਾ ਭੇਵ ਖੁਲ੍ਹਾਈਆ। ਬਾਲਮੀਕ ਬਟਵਾਰੇ ਮੈਨੂੰ ਕਰਾਈ ਸ਼ਨਾਸੀ, ਸ਼ਨਾਖ਼ਤ ਪ੍ਰਭ ਦੀ ਗਿਆ ਦ੍ਰਿੜਾਈਆ। ਧਰਨੀਏ ਕਲਜੁਗ ਅੰਤ ਤੇਰਾ ਲਹਿਣਾ ਦੇਣਾ ਪੂਰਾ ਕਰੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਪੁਰਖ ਅਕਾਲਾ ਦੀਨ ਦਿਆਲਾ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ੀ, ਸ਼ਾਹ ਪਾਤਸ਼ਾਹ ਏਕਾ ਏਕ ਏਕ ਅਖਵਾਈਆ।