ਪੁਸਤਕਾਲਾਭਾਗ ੨੪

੧੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਸਵਰਨ ਸਿੰਘ ਦੇ ਗ੍ਰਹਿ ਪਿੰਡ ਗੁਮਾਨ ਪੁਰ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੇਰੇ ਪੁਰਖ ਅਕਾਲ ਅਤੀਤੇ, ਤ੍ਰੈਭਵਣ ਧਨੀ ਤੇਰੀ ਓਟ ਤਕਾਈਆ। ਤੇਰੇ ਹੁਕਮੇ ਅੰਦਰ ਜੁਗ ਚੌਕੜੀ ਕੇਤੇ ਬੀਤੇ, ਅਣਗਿਣਤ ਆਪਣਾ ਪੰਧ ਮੁਕਾਈਆ। ਮੈਂ ਜੁਗ ਚੌਕੜੀ ਤੇਰੀ ਤਕਦੀ ਰਹੀ ਰੀਤੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਮਿਹਰਵਾਨ ਮੇਰੇ ਮਾਲਕ ਸੁਆਮੀ ਪਤਿਤ ਪੁਨੀਤੇ, ਪਾਰਬ੍ਰਹਮ ਪ੍ਰਭ ਦੇਣੀ ਮਾਣ ਵਡਿਆਈਆ। ਮੇਰਾ ਅੰਤਸ਼ਕਰਨ ਕਰ ਠਾਂਢਾ ਸੀਤੇ, ਅਗਨੀ ਤਤ ਬੁਝਾਈਆ। ਦੀਨ ਦੁਨੀ ਦੀ ਬਦਲ ਦੇ ਮੇਰੇ ਉਤੋਂ ਰੀਤੇ, ਰੀਤੀਵਾਨ ਆਪਣਾ ਰੰਗ ਰੰਗਾਈਆ । ਝਗੜਾ ਮੁਕਾ ਦੇ ਮੰਦਰ ਮਸੀਤੇ, ਕਾਇਆ ਕਾਅਬੇ ਕਰ ਰੁਸ਼ਨਾਈਆ। ਤੇਰਾ ਇਕੋ ਨਾਮ ਕਲਮਾ ਹੋਵੇ ਹਦੀਸੇ, ਹਜ਼ਰਤਾਂ ਤੋਂ ਬਾਹਰ ਦੇ ਸਮਝਾਈਆ। ਮੇਰੇ ਮਾਲਕ ਖ਼ਾਲਕ ਮਿਹਰਵਾਨ ਪਰਗਟ ਹੋ ਅਵਤਾਰ ਚੌਬੀਸੇ, ਚੌਬੀਸੇ ਜਗਦੀਸੇ ਆਪਣੀ ਕਲ ਵਰਤਾਈਆ । ਏਕਾ ਛਤਰ ਝੁੱਲੇ ਤੇਰੇ ਅਗੰਮੜੇ ਸੀਸੇ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲ ਦੀਨਾ ਬੰਧੂ, ਬੰਦਨਾ ਤੇਰੇ ਚਰਨ ਟਿਕਾਈਆ। ਮੇਰੇ ਗਹਿਰ ਗੰਭੀਰ ਸਾਗਰ ਸੰਧੂ, ਸੁਖ ਸਾਗਰ ਰੂਪ ਤੇਰਾ ਵੇਖਾਂ ਚਾਈਂ ਚਾਈਂਆ। ਮੇਰੇ ਨਵ ਸੱਤ ਦੇ ਧਰਮ ਅਨੰਦੂ, ਅਨੰਦਪੁਰ ਵਾਸੀ ਨਾਲ ਮਿਲਾਈਆ। ਮੇਰੇ ਬਿਨਾ ਤਤਾਂ ਤੋਂ ਅੰਤਰ ਪਾ ਠੰਢੂ, ਵਸਤ ਅਗੰਮ ਦੇਣੀ ਵਰਤਾਈਆ। ਝਗੜਾ ਮੇਟ ਦੇ ਵਿਕਾਰ ਪੰਜੂ, ਪੰਚਮ ਸ਼ਬਦ ਧੁਨ ਕਰ ਸ਼ਨਵਾਈਆ। ਝਗੜਾ ਰਹੇ ਨਾ ਦੂਈ ਦੁਵੈਤ ਵਿਕਾਰ ਜੰਗੂ, ਸ਼ਰਅ ਸ਼ਰਅ ਦਾ ਲੇਖਾ ਦੇਣਾ ਮੁਕਾਈਆ। ਦੂਈ ਦੁਵੈਤੀ ਢਾਹ ਦੇ ਕੰਧੂ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੂੰ ਦੀਨ ਦਿਆਲ ਸਦ ਬਖ਼ਸ਼ੰਦੂ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ। ਮੈਂ ਨਿਮਾਣੀ ਭਿਖਾਰਨ ਹੋ ਕੇ ਤੇਰੇ ਦਰ ਤੋਂ ਮੰਗੂੰ, ਮਾਂਗਤ ਹੋ ਕੇ ਝੋਲੀ ਡਾਹੀਆ । ਦੀਨ ਦੁਨੀ ਦਾ ਨੇਤਰ ਰਹਿਣ ਨਾ ਦੇਵੀਂ ਅੰਧੂ, ਅੰਧ ਅਗਿਆਨ ਦੇਣਾ ਮਿਟਾਈਆ। ਬਿਨ ਤੇਰੀ ਕਿਰਪਾ ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੰਜ਼ਲ ਹਕ ਕੋਇ ਨਾ ਲੰਘੂ, ਸਚ ਦੁਆਰ ਮਿਲਣ ਕੋਇ ਨਾ ਆਈਆ। ਬਿਨ ਤੇਰੀ ਕਿਰਪਾ ਸਤਿਜੁਗ ਸਤਿ ਧਰਮ ਨਾ ਕੋਇ ਅਰੰਭੂ, ਕਲਜੁਗ ਕੂੜੀ ਕਿਰਿਆ ਨਾ ਕੋਇ ਮਿਟਾਈਆ। ਤੂੰ ਮੇਰਾ ਸਵੈ ਸ਼ਕਤ ਤੇਰੇ ਹੁਕਮ

ਦੀ ਧਾਰ ਸ਼ਿਵੈ ਸ਼ੰਭੂ, ਸ਼ੰਕਰ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਅਕਾਲੇ, ਅਕਲ ਕਲਧਾਰੀ ਤੇਰੀ ਸਰਨਾਈਆ। ਦੀਨਾਂ ਬੰਧੂ ਦੀਨ ਦਿਆਲੇ, ਦਇਆ ਨਿਧ ਤੇਰੀ ਵਡਿਆਈਆ। ਕਿਰਪਾ ਨਿਧ ਹੋਣਾ ਕਿਰਪਾਲੇ, ਕਿਰਪਨ ਹੋ ਕੇ ਮੰਗ ਮੰਗਾਈਆ। ਬੇਨੰਤੀ ਕਰਾਂ ਸਚ ਦੁਆਰ ਤੇਰੀ ਧਰਮਸਾਲੇ, ਧਰਮ ਦੁਆਰ ਆਸ ਰਖਾਈਆ। ਮੇਰੇ ਉਤੋਂ ਕਲਜੁਗ ਕੂੜੀ ਕਿਰਿਆ ਮੇਟ ਦਾਗ਼ ਕਾਲੇ, ਕਲਕਾਤੀਆਂ ਡੇਰਾ ਢਾਹੀਆ। ਆ ਕੇ ਵੇਖ ਮੁਰੀਦਾ ਹਾਲੇ, ਮੇਰੇ ਮੁਰਸ਼ਦ ਧੁਰਦਰਗਾਹੀਆ। ਮੇਰੇ ਉਤੋਂ ਤ੍ਰੈਗੁਣ ਮਾਇਆ ਤੋੜ ਜੰਜਾਲੇ, ਜਾਗਰਤ ਜੋਤ ਕਰ ਰੁਸ਼ਨਾਈਆ। ਹਰਿਜਨ ਭਗਤ ਸੁਹੇਲੇ ਉਠਾ ਆਪਣੇ ਬਾਲੇ, ਗੁਰਮੁਖ ਗੁਰ ਗੁਰ ਰੰਗ ਰੰਗਾਈਆ। ਅੰਤਰ ਨਿਰੰਤਰ ਆਪਣੇ ਨਾਮ ਦੀ ਬਖ਼ਸ਼ ਮਾਲੇ, ਮਨ ਕਾ ਮਣਕਾ ਦੇ ਭੁਆਈਆ। ਤੇਰੇ ਪਿਆਰ ਵਿਚ ਮੈਂ ਜੁਗ ਚੌਕੜੀ ਘਾਲਨ ਘਾਲੇ, ਘਾਇਲ ਹੋ ਕੇ ਰਹੀ ਸੁਣਾਈਆ। ਫਲ ਰਿਹਾ ਨਾ ਮੇਰੇ ਉਤੇ ਧਰਮ ਦੇ ਡਾਲੇ, ਪੱਤ ਟਹਿਣੀ ਗਈ ਕੁਮਲਾਈਆ। ਨਿਰਗੁਣ ਦੀਆ ਬਾਤੀ ਕਮਲਾਪਾਤੀ ਜੋਤ ਕੋਇ ਨਾ ਬਾਲੇ, ਸ਼ਬਦ ਨਾਦ ਨਾ ਕੋਇ ਸ਼ਨਵਾਈਆ। ਮੇਰੀ ਇਕ ਬੇਨੰਤੀ ਇਕ ਸਵਾਲੇ, ਇਕੋ ਆਸ ਤੇਰੇ ਚਰਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰੇ ਨੂਰ ਅਲਾਹੀ ਪਰਵਰਦਿਗਾਰ, ਯਾਮਬੀਨ ਤੇਰੀ ਸਰਨਾਈਆ। ਮੇਰੇ ਨੂਰ ਨੁਰਾਨੇ ਸਾਂਝੇ ਯਾਰ, ਜਲਵਾਗਰ ਤੇਰੇ ਹੱਥ ਵਡਿਆਈਆ। ਤੂੰ ਕਰਨੀ ਦਾ ਕਰਤਾ ਕ਼ੁਦਰਤ ਦਾ ਕ਼ਾਦਰ ਏਕੰਕਾਰ, ਅਕਲ ਕਲਧਾਰੀ ਇਕ ਅਖਵਾਈਆ। ਮੈਂ ਸੱਯਦਿਆਂ ਵਿਚ ਕਰਾਂ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਮੇਰੇ ਅਮਾਮ ਅਮਾਮੇ ਨੂਰ ਅਲਾਹ ਮੇਰੀ ਪਾਉਣੀ ਸਾਰ, ਮਹਿਬਾਨ ਬੀਦੋ ਤੇਰੀ ਓਟ ਤਕਾਈਆ। ਮੈਂ ਧੂੜੀ ਖ਼ਾਕ ਮੰਗਦੀ ਛਾਰ, ਸ਼ਹਿਨਸ਼ਾਹ ਮਸਤਕ ਖ਼ਾਕ ਦੇਣੀ ਰਮਾਈਆ। ਤੂੰ ਨਿਰਗੁਣ ਧਾਰ ਆਉਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਤੇਰੀ ਆਸ ਰਖਾਈਆ। ਅਵਤਾਰ ਪੈਗ਼ੰਬਰ ਗੁਰੂ ਤੇਰਾ ਕਰਕੇ ਗਏ ਇਜ਼ਹਾਰ, ਸਿਫ਼ਤਾਂ ਵਿਚ ਸਿਫ਼ਤ ਸਲਾਹੀਆ। ਮੈਂ ਅੰਤ ਅਖ਼ੀਰ ਬੇਨਜ਼ੀਰ ਤੇਰਾ ਕਰ ਰਹੀ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜਾਤੇ ਪੁਰਖ ਬਿਧਾਤੇ ਹੋਣਾ ਜ਼ਾਹਰ, ਜ਼ਾਹਰ ਜ਼ਹੂਰ ਕਰਨੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਅਕਾਲੇ ਦੀਨ ਦਿਆਲੇ ਗੰਭੀਰ ਗਹਿਰ ਗਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।

੧੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਭੋਜੀਆਂ ਜ਼ਿਲਾ ਅੰਮ੍ਰਿਤਸਰ

ਹਰਿ ਸੰਗਤ ਵੇਖਣੀ ਪ੍ਰਭੂ ਸਾਚੀ ਸ਼ਰਧਾ, ਸਰਧਨ ਨਿਰਧਨ ਧਿਆਨ ਲਗਾਈਆ। ਜਨ ਭਗਤ ਸੁਹੇਲਾ ਬਣਾਉਣਾ ਆਪਣਾ ਬਰਦਾ, ਬੰਦੀਖ਼ਾਨਾ ਤੋੜ ਤੁੜਾਈਆ। ਭੇਵ ਚੁਕਾਉਣਾ ਆਪਣੇ ਗ੍ਰਹਿ ਘਰ ਦਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਇਸ਼ਨਾਨ ਕਰਾਉਣਾ ਅੰਤਰ ਆਤਮ ਸਾਚੇ ਸਰ ਦਾ, ਦੁਰਮਤ ਮੈਲ ਮੈਲ ਧੁਆਈਆ। ਨੂਰ ਜ਼ਹੂਰ ਵਖਾਉਣਾ ਨਰਾਇਣ ਨਰ ਦਾ, ਨਰ ਨਿਰੰਕਾਰ ਦਇਆ ਕਮਾਈਆ। ਆਤਮ ਪਰਮਾਤਮ

ਤੇਰਾ ਨਾਮ ਹੋਵੇ ਪੜ੍ਹਦਾ, ਕਲਮਾ ਕਾਇਨਾਤ ਸਿਫ਼ਤ ਸਲਾਹੀਆ। ਲੇਖਾ ਰਹੇ ਨਾ ਚੋਟੀ ਜੜ੍ਹ ਦਾ, ਚੇਤਨ ਸੁਰਤੀ ਦੇਣੀ ਕਰਾਈਆ। ਸੰਤ ਸੁਹੇਲਾ ਤੇਰੀ ਮੰਜ਼ਲ ਜਾਏ ਚੜ੍ਹਦਾ, ਅਗੇ ਹੋ ਨਾ ਕੋਇ ਅਟਕਾਈਆ। ਤੇਰੇ ਪਿਆਰ ਵਿਚ ਲੇਖਾ ਰਹੇ ਨਾ ਹੰਕਾਰ ਗੜ੍ਹ ਦਾ, ਮਾਇਆ ਮੋਹ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਵਸਤ ਇਕ ਵਰਤਾਈਆ। ਹਰਿ ਸੰਗਤ ਕਹੇ ਪ੍ਰਭੂ ਸਾਡੀ ਪੂਰੀ ਕਰਨੀ ਇਛਿਆ, ਸ੍ਰੀ ਭਗਵਾਨ ਦਇਆ ਕਮਾਈਆ। ਨਾਮ ਨਿਧਾਨਾ ਨੌਜਵਾਨਾ ਪਾਉਣੀ ਭਿਛਿਆ, ਵਸਤ ਅਮੋਲ ਅਤੁਲ ਆਪ ਵਰਤਾਈਆ। ਏਥੇ ਓਥੇ ਦੋ ਜਹਾਨਾਂ ਕਰਨੀ ਰੱਛਿਆ, ਰਖਕ ਹੋ ਕੇ ਵੇਖ ਵਖਾਈਆ। ਲੱਖ ਚੁਰਾਸੀ ਵਿਚ ਹਰਿਜਨ ਰਹੇ ਮੂਲ ਨਾ ਫਸਿਆ, ਫਾਂਸੀ ਜੰਮ ਦੇਣੀ ਕਟਾਈਆ। ਨਿਝਰ ਧਾਰ ਅੰਮਿਉਂ ਬੂੰਦ ਸਵਾਂਤੀ ਦੇਣਾ ਰਸਿਆ, ਬਿਨ ਰਸਨਾ ਰਸ ਚਖਾਈਆ। ਅੰਧ ਅੰਧੇਰ ਅੰਦਰੋਂ ਮੇਟਣੀ ਅੰਧੇਰੀ ਮੱਸਿਆ, ਜੋਤੀ ਨੂਰ ਚੰਦ ਕਰ ਰੁਸ਼ਨਾਈਆ। ਤ੍ਰੈਗੁਣ ਮਾਇਆ ਮੂਲ ਡੱਸੇ ਨਾ ਡਸਣੀ ਡੱਸਿਆ, ਜ਼ਹਿਰ ਕਹਿਰ ਨਾ ਕੋਇ ਵਰਤਾਈਆ। ਨੌ ਦੁਆਰ ਮਨ ਮਨੂਆ ਫਿਰੇ ਨਾ ਨੱਸਿਆ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ । ਹਰਿ ਸੰਗਤ ਸਾਹਿਬ ਸੁਆਮੀ ਦਰ ਤੇਰਾ ਇਕੋ ਮੰਗਦੀ, ਮਾਂਗਤ ਹੋ ਕੇ ਝੋਲੀ ਡਾਹੀਆ। ਤਨ ਵਜੂਦ ਖ਼ਾਕੀ ਮਾਟੀ ਰੰਗਦੀ, ਰੰਗਤ ਆਪਣਾ ਨਾਮ ਵਖਾਈਆ। ਪ੍ਰੀਤੀ ਜੋੜੀਂ ਧੁਰ ਦੇ ਅੰਗ ਦੀ, ਅੰਗੀਕਾਰ ਹੋਣਾ ਧੁਰਦਰਗਾਹੀਆ। ਮੰਜ਼ਲ ਮੁਕਾਉਣੀ ਜੇਰਜ ਅੰਡ ਦੀ, ਉਤਭੁਜ ਸੇਤਜ ਪੰਧ ਰਹੇ ਨਾ ਰਾਈਆ। ਵਾਸ਼ਨਾ ਰਹੇ ਨਾ ਕੂੜ ਵਿਕਾਰੇ ਧਨ ਦੀ, ਪੰਚਮ ਸ਼ਬਦ ਦੇਣੀ ਸਚੀ ਸ਼ਨਵਾਈਆ। ਮੁਹੱਬਤ ਰਹੇ ਵਾਸੀ ਪੁਰੀ ਅਨੰਦ ਦੀ, ਗੋਬਿੰਦ ਮਿਲਕੇ ਵਜਦੀ ਰਹੇ ਵਧਾਈਆ। ਵਡਿਆਈ ਰਹੇ ਨਾ ਬੱਤੀ ਦੰਦ ਦੀ, ਅਜਪਾ ਜਾਪ ਵਿਚ ਸੁਰਤ ਸ਼ਬਦ ਦੇਣੀ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਖੁਲ੍ਹਾਈਆ। ਹਰਿ ਸੰਗਤ ਕਹੇ ਪ੍ਰਭੂ ਤੇਰਾ ਦਰਸ ਹੋਵੇ ਅਗੰਮ, ਬਿਨ ਜਗ ਨੇਤਰ ਨਜ਼ਰੀ ਆਈਆ। ਸਾਚਾ ਭੇਵ ਖੁਲ੍ਹਾ ਦੇ ਬ੍ਰਹਮ, ਪਾਰਬ੍ਰਹਮ ਪਰਦਾ ਆਪ ਉਠਾਈਆ। ਨਿਹਕਰਮੀ ਸਾਡੇ ਉਤੇ ਕਰ ਦੇ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਅੰਤਸ਼ਕਰਨ ਵਿਚੋਂ ਮੇਟ ਦੇ ਭਰਮ, ਭਾਂਡਾ ਭਰਮ ਭਉ ਭੰਨਾਈਆ। ਸਾਡੀ ਦ੍ਰਿਸ਼ਟੀ ਰਹੇ ਨਾ ਚਰਮ, ਚੰਮ ਦ੍ਰਿਸ਼ਟੀ ਦੇਣੀ ਗਵਾਈਆ। ਇਕੋ ਬਖ਼ਸ਼ਣੀ ਪੁਰਖ ਅਕਾਲੇ ਸਰਨ, ਦੂਸਰ ਓਟ ਨਾ ਕੋਇ ਤਕਾਈਆ। ਨਿਜ ਨੇਤਰ ਖੋਲ੍ਹ ਦੇ ਹਰਨ ਫਰਨ, ਲੋਚਨ ਆਪਣੇ ਕਰ ਰੁਸ਼ਨਾਈਆ। ਬਿਨ ਅੱਖਰਾਂ ਤੇਰੇ ਸੰਤ ਸੁਹੇਲੇ ਤੇਰੀ ਵਿਦਿਆ ਪੜ੍ਹਨ, ਨਿਰਅੱਖਰ ਧਾਰ ਦੇਣਾ ਦ੍ਰਿੜਾਈਆ। ਆਤਮ ਪਰਮਾਤਮ ਜੋਤੀ ਜਾਤੇ ਤੇਰਾ ਪੱਲੂ ਫੜਨ, ਸਤਿਗੁਰ ਸ਼ਬਦ ਸ਼ਬਦ ਦੇਣੀ ਵਡਿਆਈਆ । ਸਾਡਾ ਲੇਖਾ ਚੁੱਕੇ ਆਵਣ ਜਾਵਣ ਲੱਖ ਚੁਰਾਸੀ ਮਰਨ, ਜਮ ਕੀ ਫਾਸੀ ਰਹਿਣ ਨਾ ਪਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਤਰਨੀ ਤਰਨ, ਤਾਰਨਹਾਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਹਰਿ ਸੰਗਤ ਕਹੇ ਸੂਰੇ ਸਰਬੰਗਣਾ, ਪਰਵਰਦਿਗਾਰ ਤੇਰੀ ਵਡਿਆਈਆ। ਮਹਿਬਾਨ ਬੀਦੋ ਤੇਰਾ ਦੁਆਰਾ ਇਕੋ ਮੰਗਣਾ, ਦੂਸਰ ਗ੍ਰਹਿ ਕਦੇ ਨਾ ਜਾਈਆ। ਤੂੰ ਸ਼ਾਹੋ ਭੂਪ ਸੂਰਾ ਸਰਬੰਗਣਾ, ਨੂਰ ਨੁਰਾਨਾ ਨੂਰ ਅਲਾਹੀਆ । ਤੇਰਾ ਸਚ ਦਮਾਮਾ ਦੋ ਜਹਾਨਾਂ ਵਜਣਾ,

ਡੰਕਾ ਫ਼ਤਿਹ ਫ਼ਤਿਹ ਸ਼ਨਵਾਈਆ। ਤੇਰੇ ਚਰਨ ਧੂੜ ਜਨ ਭਗਤ ਸੁਹੇਲੇ ਕਰਨ ਮਜਨਾ, ਅਠਸਠ ਲੇਖਾ ਰਹੇ ਨਾ ਰਾਈਆ। ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਨੂਰੀ ਦੀਪਕ ਇਕੋ ਜਗਣਾ, ਦੋ ਜਹਾਨ ਕਰੇ ਰੁਸ਼ਨਾਈਆ । ਤੂੰ ਲੇਖੇ ਲਾਉਣਾ ਆਅਲਾ ਅਦਨਾ, ਸ਼ਾਹ ਸੁਲਤਾਨਾਂ ਆਪਣਾ ਰੰਗ ਰੰਗਾਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਇਕੋ ਹੋਵੇ ਭਜਨਾ, ਭਜਨ ਬੰਦਗੀ ਤੇਰਾ ਰੂਪ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦੁਆਰ ਇਕ ਦਰਸਾਈਆ। ਹਰਿ ਸੰਗਤ ਕਹੇ ਪ੍ਰਭੂ ਹਭ ਆਸ਼ਾ ਕਰ ਦੇ ਪੂਰੀ, ਪਰਮ ਪੁਰਖ ਪ੍ਰਭ ਦਇਆ ਕਮਾਈਆ । ਪੰਧ ਮੁਕਾ ਦੇ ਨੇੜਾ ਦੂਰੀ, ਦੋ ਜਹਾਨ ਚਰਨ ਸਰਨ ਸਰਨਾਈਆ। ਕਲਜੁਗ ਕਿਰਿਆ ਮੇਟ ਦੇ ਕੂੜੀ, ਕੂੜ ਕੁੜਿਆਰ ਮਿਟਾਈਆ । ਸ਼ਾਹੋ ਭੂਪ ਹਾਜ਼ਰ ਹੋ ਹਜ਼ੂਰੀ, ਹਜ਼ਰਤਾਂ ਦੇ ਮਾਲਕ ਧੁਰਦਰਗਾਹੀਆ। ਆਪਣਾ ਦਰਸ ਦਿਖਾ ਦੇ ਨੂਰੀ, ਨੂਰ ਨੁਰਾਨਾ ਨਜ਼ਰੀ ਆਈਆ। ਤੂੰ ਸਰਬ ਕਲਾ ਭਰਪੂਰੀ, ਸਮਰਥ ਇਕ ਗੁਸਾਈਂਆ। ਕਲਜੁਗ ਅੰਤਮ ਸਭ ਦੀ ਕੱਟ ਮਜਬੂਰੀ, ਮੁਸ਼ਕਲ ਦੀਨ ਦੁਨੀ ਹਲ ਕਰਾਈਆ। ਹਰਿ ਸੰਗਤ ਬਿਨ ਚਰਨ ਬਖ਼ਸ਼ ਦੇ ਧੂੜੀ, ਧੂਲੀ ਟਿੱਕੇ ਖ਼ਾਕ ਰਮਾਈਆ। ਮਨਸਾ ਮੂਲ ਰਹੇ ਨਾ ਕੂੜੀ, ਕਿਰਿਆ ਕਰਮ ਕਾਂਡ ਦਾ ਲੇਖਾ ਆਪ ਚੁਕਾਈਆ। ਤੇਰੇ ਪਿਆਰ ਦੀ ਰੰਗਤ ਚੜ੍ਹੇ ਗੂੜ੍ਹੀ, ਦੋ ਜਹਾਨ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਹਰਿ ਸੰਗਤ ਕਹੇ ਪ੍ਰਭੂ ਤੇਰਾ ਇਕੋ ਹੋਵੇ ਦਰਸ, ਬਿਨ ਨੇਤਰ ਨੈਣਾਂ ਨਜ਼ਰੀ ਆਈਆ। ਆਤਮ ਪਰਮਾਤਮ ਮਿਟੇ ਹਰਸ, ਹਵਸ ਅਵਰ ਰਹੇ ਨਾ ਰਾਈਆ। ਅੰਮ੍ਰਿਤ ਮੇਘ ਦੇਣਾ ਬਰਸ, ਜਿਸ ਦਾ ਮੇਘਲਾ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਉਤੇ ਕਰਨਾ ਤਰਸ, ਰਹੀਮ ਰਹਿਮਤ ਰਹਿਮਾਨ ਆਪ ਕਮਾਈਆ। ਤੂੰ ਵਾਲੀ ਮਾਲਕ ਖ਼ਾਲਕ ਆਲੀਜ਼ਾਹ ਅਰਸ਼, ਸ਼ਾਹ ਸੁਲਤਾਨ ਤੇਰੀ ਵਡਿਆਈਆ। ਨਿਗਾਹਬਾਨ ਨਿਗਾਹ ਮਾਰਨੀ ਉਤੇ ਫ਼ਰਸ਼, ਫ਼ਰਸ਼ੇ ਖ਼ਾਕੀ ਵੇਖ ਵਖਾਈਆ। ਤੇਰੇ ਦਰਸ ਨੂੰ ਤੇਰੇ ਸੰਤ ਸੁਹੇਲੇ ਰਹੇ ਤਰਸ, ਦਿਵਸ ਰੈਣ ਬੈਠੇ ਧਿਆਨ ਲਗਾਈਆ। ਤੂੰ ਯੋਧਾ ਸੂਰਬੀਰ ਮਰਦਾਨਾ ਇਕੋ ਮਰਦ, ਮਿਹਰਵਾਨ ਮਹਿਬੂਬ ਇਕ ਅਖਵਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਧਾਰ ਹੋ ਕੇ ਵੰਡ ਦਰਦ, ਦਰਦਵੰਦ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਹਰਿਜਨ ਖ਼ੁਸ਼ੀ ਕਰ ਬੰਦ ਬੰਦ, ਬੰਦਗੀ ਸਭ ਦੀ ਆਪਣੇ ਲੇਖੇ ਲਾਈਆ। ਉਹ ਵਅਦਾ ਪੂਰਾ ਕਰ ਦੇ ਜੋ ਗੋਬਿੰਦ ਕਹਿ ਕੇ ਗਿਆ ਪੁਰੀ ਅਨੰਦ, ਅਨੰਦ ਦੇ ਮਾਲਕ ਅਨੰਦ ਅਨੰਦ ਵਿਚੋਂ ਵਰਤਾਈਆ। ਹਰਿ ਸੰਗਤ ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਬਿਨ ਰਸਨਾ ਜਿਹਵਾ ਬੱਤੀ ਦੰਦ ਜਪਾ ਦੇ ਛੰਦ, ਛੰਤ ਦੀ ਬਣਤ ਆਪ ਬਣਾਈਆ। ਜਨ ਭਗਤਾਂ ਸੇਜ ਸੁਹਾ ਦੇ ਆਪ ਪਲੰਘ, ਬਿਨ ਪਾਵਾ ਚੂਲ ਆਸਣ ਲਾਈਆ। ਸਭ ਦੀ ਅੰਤਰ ਨਿਰੰਤਰ ਨਿਰਗੁਣ ਧਾਰ ਤਕ ਲੈ ਮੰਗ, ਦੇਵਣਹਾਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਰੂਪੀ ਸ਼ਾਹੋ ਭੂਪੀ ਬਿਨ ਰੰਗ ਰੂਪੀ ਆਤਮ ਧਾਰ ਲਗਾ ਲੈ ਆਪਣੇ ਅੰਗ, ਅੰਗੀਕਾਰ ਏਕੰਕਾਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।

੧੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਸੋਹਲ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਸਚਖੰਡ ਦੁਆਰਿਉਂ ਮਾਰ ਕੇ ਆਓ ਵਾਟਾਂ, ਦੋ ਜਹਾਨ ਨੌਜੁਆਨ ਮਰਦ ਮਰਦਾਨ ਪੰਧ ਮੁਕਾਈਆ। ਮੇਰੇ ਉਤੇ ਦੀਨਾਂ ਮਜ਼੍ਹਬਾਂ ਅੰਦਰ ਵੇਖੋ ਆਇਆ ਘਾਟਾ, ਸਤਿ ਸਚ ਧਰਮ ਦੀ ਵਸਤ ਗਏ ਡੁਲ੍ਹਾਈਆ। ਚਾਰੋਂ ਕੁੰਟ ਕਲਜੁਗ ਖੇਲ ਬਾਜ਼ੀਗਰ ਨਾਟਾ, ਨਟੂਆ ਹੋ ਕੇ ਆਪਣਾ ਸਵਾਂਗ ਵਰਤਾਈਆ। ਅੰਮ੍ਰਿਤ ਰਸ ਬਿਨ ਗੋਬਿੰਦ ਭਰੇ ਨਾ ਕੋਇ ਧਰਮ ਦੇ ਬਾਟਾ, ਅੰਮਿਉਂ ਰਸ ਜਾਮ ਨਾ ਕੋਇ ਪਿਆਈਆ। ਆਤਮ ਸੇਜਾ ਸੁੰਞੀ ਵੇਖੋ ਤੁਹਾਡੇ ਸਿੱਖਾਂ ਮੁਰੀਦਾਂ ਹੋਈ ਖਾਟਾ, ਸਿੰਘਾਸਣ ਆਸਣ ਨਜ਼ਰ ਕੋਇ ਨਾ ਆਈਆ। ਸਭ ਦਾ ਕਾਇਆ ਮਾਟੀ ਪੰਜ ਤਤ ਦਾ ਚੀਥੜ ਵੇਖੋ ਪਾਟਾ, ਤਨ ਸ਼ਿੰਗਾਰ ਰਹਿਣ ਕੋਇ ਨਾ ਪਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਤਿ ਸਚ ਦਾ ਪਿਆ ਸਨਾਟਾ, ਕਲਜੁਗ ਕੂੜ ਕੂਕੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੇਰੀ ਵੇਖੋ ਹਾਲਤ, ਹਾਏ ਉਫ਼ ਕਰ ਸੁਣਾਈਆ। ਧਰਮ ਦੀ ਰਹੀ ਨਾ ਕੋਇ ਅਦਾਲਤ, ਇਨਸਾਫ਼ ਸਚ ਨਾ ਕੋਇ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਹੋਈ ਜਹਾਲਤ, ਪ੍ਰੇਮ ਪ੍ਰੀਤੀ ਰੰਗ ਨਾ ਕੋਇ ਰੰਗਾਈਆ। ਤੁਹਾਡੇ ਧਰਮ ਦੀ ਦੀਨਾਂ ਮਜ਼੍ਹਬਾਂ ਕੋਲੋਂ ਖ਼ੁਸ ਗਈ ਅਮਾਨਤ, ਵਸਤ ਸੰਭਲ ਨਾ ਕੋਇ ਰਖਾਈਆ। ਸਦੀ ਚੌਧਵੀਂ ਸਭ ਨੇ ਕੀਤੀ ਖ਼ਿਆਨਤ, ਖ਼ਿਜ਼ਾਂ ਰੁੱਤ ਗਈ ਬਦਲਾਈਆ। ਚਾਰੋਂ ਕੁੰਟ ਅੰਧੇਰੀ ਸ਼ਾਮਤ, ਸ਼ਮਅ ਨੂਰ ਜੋਤ ਨਾ ਕੋਇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਮੇਰੇ ਉਤੇ ਲਿਆਂਦੀ ਕ਼ਿਆਮਤ, ਕਾਇਮ ਮੁਕ਼ਾਮ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੇਰਾ ਵੇਖੋ ਦੁਖ, ਦੁਖੀ ਹੋ ਕੇ ਰਹੀ ਜਣਾਈਆ। ਮੇਰੀ ਸੁਫਲ ਰਹੀ ਨਾ ਕੁਖ, ਭਗਤ ਜਨਮੇ ਕੋਇ ਨਾ ਮਾਈਆ। ਦਰੋਹੀ ਫਿਰੀ ਵਿਚ ਮਾਨਸ ਮਾਨੁਖ, ਮਾਨਵ ਸਾਰੇ ਤੁਧ ਨੂੰ ਗਏ ਭੁਲਾਈਆ। ਦੀਨ ਦਿਆਲੋ ਵਡ ਕਿਰਪਾਲੋ ਮੈਨੂੰ ਆਣ ਕੇ ਲਉ ਪੁਛ, ਪੁਸ਼ਤ ਪਨਾਹ ਮੇਰੀ ਹੱਥ ਟਿਕਾਈਆ। ਤੁਹਾਡੇ ਸਿਖ ਮੁਰੀਦ ਤੁਹਾਡੇ ਨਾਲੋਂ ਗਏ ਰੁਸ, ਸਾਚਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਅਵਤਾਰ ਪੈਗ਼ੰਬਰ ਗੁਰ ਸ਼ਬਦੀ ਧਾਰ ਬੋਲਣ ਇਕੱਠੇ, ਸਚਖੰਡ ਦੁਆਰ ਜਣਾਈਆ। ਅਸੀਂ ਬਿਨ ਕ਼ਦਮਾਂ ਆਈਏ ਨਠੇ, ਦੋ ਜਹਾਨਾਂ ਪੰਧ ਮੁਕਾਈਆ। ਪਹਿਲੋਂ ਵੇਖੀਏ ਤੀਰਥ ਅੱਠ ਸੱਠੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੋਲ ਫੁਲਾਈਆ। ਨਿਗਾਹ ਮਾਰੀਏ ਮੰਦਰ ਮਸਜਿਦ ਸ਼ਿਵਦਵਾਲੇ ਮਠੇ, ਗੁਰੂਦੁਆਰ ਚਰਚਾਂ ਫੋਲ ਫੁਲਾਈਆ। ਸਾਡੇ ਕੋਲ ਧਰਨੀਏ ਪੁਰਖ ਅਕਾਲ ਦੇ ਧਰਮ ਦੇ ਪਿਛਲੇ ਵੇਖ ਲੈ ਪਟੇ, ਪਟਨੇ ਵਾਲਾ ਰਿਹਾ ਜਣਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਟਪੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਉਸ ਦੇ ਸਤਿਗੁਰ ਸ਼ਬਦ ਨਾਲ ਮਤੇ, ਜਗਤ ਮਸ਼ਵਰਾ ਸਲਾਹ ਨਾ ਕੋਇ ਰਖਾਈਆ। ਜਿਸ ਦਾ ਇਸ਼ਾਰਾ ਦਿਤਾ ਨਿਰਗੁਣ ਸਰਗੁਣ ਧਾਰ ਨਾਨਕ ਤੱਪੇ, ਗੁਰ ਗੋਬਿੰਦ ਗਿਆ ਦ੍ਰਿੜਾਈਆ। ਉਹ ਮਾਣ ਦੇਵਣਹਾਰਾ ਇਕੋ ਅੱਖਰ ਪੱਪੇ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਹੁਕਮ ਵਰਤਾਈਆ। ਜਿਸ ਦੇ ਕੌਲ ਇਕ਼ਰਾਰ ਦੋ ਜਹਾਨਾਂ ਪੱਕੇ, ਲਿਖਿਆ ਲੇਖ ਨਾ ਕੋਇ ਮਿਟਾਈਆ। ਜਿਸ ਅਵਤਾਰ

ਪੈਗ਼ੰਬਰ ਗੁਰੂ ਏਕਾ ਧਾਰ ਬਣਾਉਣੇ ਸਕੇ, ਦੀਨਾਂ ਮਜ਼੍ਹਬਾਂ ਸ਼ਰਅ ਵੰਡ ਨਾ ਕੋਇ ਰਖਾਈਆ। ਸਾਨੂੰ ਸਭ ਕੁਛ ਦਿਸਦਾ ਸਾਡਾ ਨਾਮ ਕਲਮਾ ਵਿਕਦਾ ਵਿਚ ਟਕੇ, ਗ੍ਰੰਥ ਸ਼ਾਸਤਰ ਹੱਟੋ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀ ਧਰਤ ਧਵਲ ਧੌਲ ਨਿਰਗੁਣ ਧਾਰ ਆਵਾਂਗੇ। ਜੋਤੀ ਜਾਤਾ ਪੁਰਖ ਬਿਧਾਤਾ, ਸੋ ਪੁਰਖ ਨਿਰੰਜਣ ਨਾਲ ਮਿਲਾਵਾਂਗੇ। ਆਦਿ ਜੁਗਾਦੀ ਪਿਤ ਮਾਤਾ, ਹਰਿ ਪੁਰਖ ਨਿਰੰਜਣ ਵੇਖ ਵਖਾਵਾਂਗੇ। ਏਥੇ ਉਥੇ ਦੋ ਜਹਾਨ ਜਿਸ ਦਾ ਨਾਤਾ, ਏਕੰਕਾਰ ਆਪਣੀ ਗੰਢ ਪੁਆਵਾਂਗੇ। ਆਤਮ ਪਰਮਾਤਮ ਲੱਖ ਚੁਰਾਸੀ ਜੋ ਹੋਏ ਜੋਤੀ ਜਾਤਾ, ਆਦਿ ਨਿਰੰਜਣ ਦਰਦ ਦੁਖ ਭੈ ਭੰਜਨ ਆਪਣੀ ਗੰਢ ਰਖਾਵਾਂਗੇ। ਅਬਿਨਾਸ਼ੀ ਕਰਤਾ ਜੋ ਸੁਣਾਏ ਅਗੰਮੀ ਗਾਥਾ, ਸ੍ਰੀ ਭਗਵਾਨ ਧੁਰ ਦਾ ਜੋੜ ਜੁੜਾਵਾਗੇ। ਪਾਰਬ੍ਰਹਮ ਪਤਿਪਰਮੇਸ਼ਵਰ ਜੋ ਤੇਰੇ ਉਤੋਂ ਮੇਟੇ ਅੰਧੇਰੀ ਰਾਤਾ, ਨੂਰੀ ਚੰਦ ਚੰਦ ਚਮਕਾਵਾਂਗੇ। ਸਤਿਗੁਰ ਸ਼ਬਦ ਜੋ ਖੇਲੇ ਖੇਲ ਬਹੁ ਬਿਧ ਭਾਂਤਾ, ਰੂਪ ਅਨੂਪ ਉਸੇ ਦਾ ਵੇਖ ਵਖਾਵਾਂਗੇ। ਤੂੰ ਆਪਣਾ ਖੁੱਲ੍ਹਾ ਰਖੀਂ ਖਾਤਾ, ਸੱਤਾਂ ਦੀਪਾਂ ਪਰਦਾ ਆਪ ਚੁਕਾਵਾਂਗੇ। ਨਿਗਾਹ ਮਾਰੀਏ ਵਿਚ ਜ਼ਾਤਾਂ ਪਾਤਾਂ, ਦੀਨਾਂ ਮਜ਼੍ਹਬਾਂ ਫੋਲ ਫੁਲਾਵਾਂਗੇ। ਤੇਰਾ ਨਵ ਸੱਤ ਦਾ ਤਕੀਏ ਇਕ ਅਹਾਤਾ, ਸਮੁੰਦ ਸਾਗਰਾਂ ਟਿੱਲੇ ਪਰਬਤਾਂ ਜੰਗਲ ਜੂਹਾਂ ਵੇਖ ਵਖਾਵਾਂਗੇ। ਤੇਰਾ ਮਾਲਕ ਖ਼ਾਲਕ ਸਾਡੇ ਨਾਲ ਹੋਏ ਪੁਰਖ ਬਿਧਾਤਾ, ਬਸੁਧਾ ਤੇਰਾ ਲੇਖਾ ਤੇਰੀ ਝੋਲੀ ਪਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗ ਚੌਕੜੀ ਸਦਾ ਸੁਹੇਲਾ ਸਗਲਾ ਸਾਥਾ, ਅਨਾਥ ਅਨਾਥਾਂ ਵੇਖਣਹਾਰਾ ਥਾਉਂ ਥਾਈਂਆ।

੧੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਵਰਿਆਮ ਸਿੰਘ ਦੇ ਗ੍ਰਹਿ ਪਿੰਡ ਮੱਲੀਆਂ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਕਹੇ ਸੁਣ ਧਰਨੀ ਧਵਲ ਧੌਲ ਧਰਤ, ਮਾਟੀ ਖ਼ਾਕ ਬਿਨ ਤਨ ਵਜੂਦ ਹਕ ਮਹਿਬੂਬ ਬਣ ਕੇ ਤੈਨੂੰ ਦਿਆਂ ਸਮਝਾਈਆ। ਨਿਰਗੁਣ ਧਾਰ ਏਕੰਕਾਰ ਸਾਂਝਾ ਯਾਰ ਹੋ ਕੇ ਆਵਾਂ ਪਰਤ, ਪਤਿਪਰਮੇਸ਼ਵਰ ਪਾਰਬ੍ਰਹਮ ਹੋ ਕੇ ਆਪਣਾ ਖੇਲ ਖਿਲਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਹੋ ਕੇ ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰਾਂ ਸ਼ਰਤ, ਸ਼ਰਅ ਸ਼ਰੀਅਤ ਜਗਤ ਜਹਾਨ ਨੌਜੁਆਨ ਹੋ ਕੇ ਵੇਖਾਂ ਚਾਈਂ ਚਾਈਂਆ। ਮੈਂ ਨੂਰ ਨੁਰਾਨਾ ਸ਼ਾਹ ਸੁਲਤਾਨਾ ਵਾਲੀ ਦੋ ਜਹਾਨ ਪ੍ਰੀਤਮ ਅਰਸ਼ੀ ਅਰਸ਼, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਇਕ ਅਖਵਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਆਵਾਂ ਉਤੇ ਧਰਤ, ਧਵਲੇ ਤੇਰਾ ਹੌਲਾ ਭਾਰ ਦਿਆਂ ਕਰਾਈਆ। ਤੂੰ ਨਿਰਗੁਣ ਧਾਰ ਦੀ ਸਦਾ ਉਡੀਕ ਰਖੀਂ ਮੇਰੀ ਆਮਦ ਦੇ ਬਹੁਤੇ ਨਹੀਂ ਬਰਸ, ਪੰਜ ਚਾਰ ਸਾਲ ਤੋਂ ਵੱਧ ਵਕ਼ਤ ਨਾ ਕੋਇ ਰਖਾਈਆ। ਜੋਧਾ ਸੂਰਬੀਰ ਮਰਦਾਨਾ ਬਣਾਂ ਮਰਦ, ਬਲਧਾਰੀ ਇਕ ਅਖਵਾਈਆ। ਕੋਝੀਏ ਕਮਲੀਏ ਤੇਰੀ ਆਣ ਕੇ ਵੰਡਾਂ ਦਰਦ, ਦੁਖੀਆਂ ਦਰਦੀਆਂ ਤੇਰੇ ਨਾਲ ਮਿਲਾਈਆ। ਸ਼ਰਅ ਛੁਰੀ ਕਿਸੇ ਕਰੇ ਨਾ ਕ਼ਤਲ ਕਰਦ, ਕ਼ਾਤਲ ਮਕ਼ਤੂਲ ਦਾ ਪੰਧ ਦਿਆਂ ਮੁਕਾਈਆ। ਤੇਰੀ ਬੇਨੰਤੀ ਮਨਜ਼ੂਰ ਹੋਵੇ ਅਰਜ਼, ਅਰਸ਼ੀ ਪ੍ਰੀਤਮ ਹੋ ਕੇ ਵੇਖਾਂ ਚਾਈਂ ਚਾਈਂਆ।

ਕਲਜੁਗ ਨੂੰ ਮੇਟਣਾ ਮੇਰਾ ਧੁਰ ਦਾ ਬਣਦਾ ਫ਼ਰਜ਼, ਫ਼ਾਜ਼ਲ ਹੋ ਕੇ ਆਪਣਾ ਹੁਕਮ ਵਰਤਾਈਆ। ਮੈਂ ਸਭ ਦੀ ਆਸ਼ਾ ਪੂਰੀ ਕਰਾਂ ਗ਼ਰਜ਼, ਮਨਸਾ ਤਕਾਂ ਹੋ ਕੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਤੇਰੇ ਹੱਥ ਰਖਾਈਆ। ਧਰਨੀਏ ਸੋ ਪੁਰਖ ਨਿਰੰਜਣ ਹੋ ਕੇ ਆਵਾਂਗਾ। ਹਰਿ ਪੁਰਖ ਨਿਰੰਜਣ ਹੋ ਕੇ ਵੇਖ ਵਖਾਵਾਂਗਾ। ਏਕੰਕਾਰਾ ਹੋ ਕੇ ਹੁਕਮ ਵਰਤਾਵਾਂਗਾ। ਆਦਿ ਨਿਰੰਜਣ ਹੋ ਕੇ ਡਗਮਗਾਵਾਂਗਾ। ਅਬਿਨਾਸ਼ੀ ਕਰਤਾ ਹੋ ਕੇ ਸੋਭਾ ਪਾਵਾਂਗਾ। ਸ੍ਰੀ ਭਗਵਾਨ ਹੋ ਕੇ ਡੰਕ ਵਜਾਵਾਂਗਾ। ਪਾਰਬ੍ਰਹਮ ਹੋ ਕੇ ਭੇਵ ਖੁਲ੍ਹਾਵਾਂਗਾ। ਸਤਿਗੁਰ ਸ਼ਬਦ ਸ਼ਬਦ ਉਠਾਵਾਂਗਾ। ਸਚਖੰਡ ਦੁਆਰ ਇਕ ਸੁਹਾਵਾਂਗਾ। ਥਿਰ ਘਰ ਆਪਣਾ ਪਰਦਾ ਲਾਹਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਆਪ ਹਿਲਾਵਾਂਗਾ। ਕਰੋੜ ਤੇਤੀਸਾ ਸੁਰਪਤ ਇੰਦ ਨੈਣ ਅੱਖ ਖੁਲ੍ਹਾਵਾਂਗਾ। ਗਣ ਗੰਧਰਵ ਆਪ ਜਗਾਵਾਂਗਾ। ਤ੍ਰੈਗੁਣ ਮਾਇਆ ਪੰਜ ਤਤ ਵੇਖ ਵਖਾਵਾਂਗਾ। ਅਵਤਾਰ ਪੈਗ਼ੰਬਰ ਗੁਰ ਜੋਤੀ ਧਾਰ ਸੰਗ ਬਣਾਵਾਂਗਾ। ਬਿਨ ਕ਼ਦਮਾਂ ਧਰਨੀਏ ਤੇਰੇ ਉਤੇ ਆਵਾਂ ਤੁਰ, ਬਿਨ ਤਤਾਂ ਵੇਸ ਵਟਾਵਾਂਗਾ। ਮੇਰਾ ਇਕੋ ਮੰਤਰ ਨਾਮ ਜਾਏ ਫੁਰ, ਫੁਰਨੇ ਮਨ ਦੇ ਬੰਦ ਕਰਾਵਾਂਗਾ। ਇਕੋ ਤਾਲ ਤਲਵਾੜਾ ਹੋਵੇ ਇਕੋ ਵਜੇ ਅਨਾਦੀ ਸੁਰ, ਸੁਰਤੀ ਸ਼ਬਦ ਨਾਲ ਜੁੜਾਵਾਂਗਾ। ਜੋ ਸੰਦੇਸ਼ਾ ਦੇ ਕੇ ਗਿਆ ਗੋਬਿੰਦ ਅਨੰਦ ਪੁਰ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਬਾਹਰ ਵੇਖ ਵਖਾਵਾਂਗਾ। ਤੇਰੇ ਉਤੋਂ ਮੇਟਾਂ ਅੰਧੇਰਾ ਘੋਰ, ਨੂਰੀ ਚੰਦ ਚੰਦ ਚਮਕਾਵਾਂਗਾ। ਕਲਜੁਗ ਕੂੜ ਕੁੜਿਆਰ ਨਾ ਪਾਵੇ ਸ਼ੋਰ, ਸ਼ੌਹਰ ਬਾਂਕਾ ਹੋ ਕੇ ਹੁਕਮ ਸੁਣਾਵਾਂਗਾ। ਤੂੰ ਤਕਣਾ ਨਾਲ ਗ਼ੌਰ, ਗਹਿਰ ਗੰਭੀਰ ਹੋ ਕੇ ਖੇਲ ਖਿਲਾਵਾਗਾ। ਤੇਰੇ ਉਤੇ ਦੀਨ ਦੁਨੀ ਦੀ ਆਸ਼ਾ ਕਰ ਦੇਵਾਂ ਅਵਰ ਦੀ ਔਰ, ਔਰ ਦਾ ਔਰ ਰੂਪ ਬਦਲਾਵਾਂਗਾ। ਮਾਨਸ ਜ਼ਾਤੀ ਮਾਨਵ ਜਨਮ ਜਾਏ ਸੌਰ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਭੇਵ ਖੁਲ੍ਹਾਵਾਂਗਾ। ਸਭ ਦੀ ਆਪਣੇ ਹੱਥ ਵਿਚ ਫੜ ਕੇ ਡੋਰ, ਦੋ ਜਹਾਨਾਂ ਆਪਣੀ ਕਲ ਵਖਾਵਾਂਗਾ। ਸਤਿਜੁਗ ਨਾਲ ਤੇਰਾ ਨਾਤਾ ਦੇਵਾਂ ਜੋੜ, ਕਲਜੁਗ ਕੂੜ ਕੁੜਿਆਰ, ਬਾਹਰ ਕਢਾਵਾਂਗਾ। ਪ੍ਰਭੂ ਪਿਆਰ ਦੀ ਰਹੇ ਕੋਈ ਨਾ ਥੋੜ, ਭੰਡਾਰਾ ਅਤੋਟ ਅਤੁਟ ਵਰਤਾਵਾਂਗਾ। ਨਿਰਗੁਣ ਹੋ ਕੇ ਚੜ੍ਹਾਂ ਸ਼ਬਦ ਅਗੰਮੀ ਘੋੜ, ਨੌ ਖੰਡ ਪ੍ਰਿਥਮੀ ਸੱਤ ਦੀਪ ਚਰਨਾਂ ਹੇਠ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਹੋ ਕੇ ਜਾਵਾਂ ਬਹੁੜ, ਦੂਰ ਦੁਰਾਡਾ ਦੋ ਜਹਾਨਾਂ ਨਿਰਗੁਣ ਹੋ ਕੇ ਆਪਣਾ ਪੰਧ ਮੁਕਾਵਾਂਗਾ।

੧੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਚੰਨਣ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਸੁਣ ਮੇਰੇ ਸ੍ਰੀ ਭਗਵਾਨਾ, ਭਗਵਨ ਕੰਤ ਭਗਵੰਤ ਦਰ ਤੇਰੇ ਮੰਗ ਮੰਗਾਈਆ। ਮੇਰੇ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਨੌਜੁਆਨਾ, ਸ਼ਬਦ ਅਨਾਦੀ ਤੇਰੀ ਬੇਪਰਵਾਹੀਆ। ਤੂੰ ਸ਼ਾਹੋ ਭੂਪ ਬਿਨ ਰੰਗ ਰੂਪ ਯੋਧਾ ਸੂਰਬੀਰ ਮਰਦ ਮਰਦਾਨਾ, ਮਹਾਬਲੀ ਅਗੰਮ ਅਥਾਹੀਆ। ਨਿਤ ਨਵਿਤ ਆਦਿ ਜੁਗਾਦਿ ਤੇਰਾ ਝੁਲਦਾ ਰਿਹਾ ਨਿਸ਼ਾਨਾ, ਜ਼ਿਮੀਂ ਜ਼ਮਾਂ ਮਹਿਬਾਂ ਆਪਣਾ ਰੂਪ ਦਰਸਾਈਆ। ਨਿਗਾਹ ਮਾਰ ਲੈ ਮੇਰੇ ਨਿਰਵੈਰ

ਨਿਰਾਕਾਰ ਨਿਰੰਕਾਰ ਬਿਨ ਤਤਾਂ ਵਾਲੇ ਕਾਹਨਾ, ਰਾਮ ਰਾਮਾ ਵੇਖ ਵਖਾਈਆ। ਮੇਰੇ ਭਗਵੰਤ ਕਿਉਂ ਮੇਰਾ ਪਿਆਰ ਹੋਇਆ ਬੇਗਾਨਾ, ਪ੍ਰੀਤਮ ਹੋ ਕੇ ਪ੍ਰੀਤ ਗਿਉਂ ਤੁੜਾਈਆ। ਮੇਰੇ ਸ਼ਹਿਨਸ਼ਾਹ ਸ਼ਾਹੋ ਭੂਪ ਸੁਲਤਾਨਾ, ਰਾਜ ਰਾਜਾਨ ਤੇਰੀ ਵਡਿਆਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪਹਿਰਨੇ ਵਾਲਾ ਜਾਮਾ, ਜੁਗ ਚੌਕੜੀ ਆਪਣਾ ਖੇਲ ਬਣਾਈਆ। ਕਲਜੁਗ ਅੰਤ ਮੈਂ ਹੋ ਗਈ ਹੈਰਾਨਾ, ਹੈਰਾਨਗੀ ਵਿਚ ਮੇਰੀ ਦੁਹਾਈਆ। ਤੇਰੇ ਅਵਤਾਰ ਪੈਗ਼ੰਬਰਾਂ ਗੁਰੂਆਂ ਹੁੰਦਿਆਂ ਕਿਉਂ ਮੇਰੇ ਉਤੇ ਬਦਲ ਗਿਆ ਜ਼ਮਾਨਾ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਨੌ ਖੰਡ ਪ੍ਰਿਥਮੀ ਕੂੜ ਕੁੜਿਆਰ ਹੋਇਆ ਪਰਧਾਨਾ, ਪੰਚ ਵਿਕਾਰਾ ਭੱਜੇ ਵਾਹੋ ਦਾਹੀਆ। ਮੈਂ ਸੰਦੇਸ਼ਾ ਸੁਣਨਾ ਚਾਹੁੰਦੀ ਤੇਰਾ ਇਕ ਫ਼ਰਮਾਨਾ, ਫ਼ਰਮਾਬਰਦਾਰ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਮੀਤਾ, ਸਾਹਿਬ ਸਤਿਗੁਰ ਸਾਜਣ ਦਰ ਤੇਰੇ ਵਾਸਤਾ ਪਾਈਆ। ਮੇਰਾ ਅੰਤਸ਼ਕਰਨ ਕਰ ਦੇ ਠਾਂਢਾ ਸੀਤਾ, ਅਗਨੀ ਤਤ ਤਤ ਬੁਝਾਈਆ। ਤੂੰ ਆਦਿ ਜੁਗਾਦੀ ਜੁਗ ਚੌਕੜੀ ਬਦਲਣ ਵਾਲਾ ਰੀਤਾ, ਰੀਤੀਵਾਨ ਇਕ ਅਖਵਾਈਆ। ਉਹ ਵਕ਼ਤ ਯਾਦ ਕਰ ਲਾ ਜੋ ਸੰਦੇਸ਼ਾ ਦਿਤਾ ਰਾਮ ਸੀਤਾ, ਬਨਵਾਸੀ ਹੋ ਕੇ ਗਿਆ ਦ੍ਰਿੜਾਈਆ। ਜੋ ਭੇਵ ਖੁਲ੍ਹਾਇਆ ਕ੍ਰਿਸ਼ਨ ਘਨਈਆ ਅਰਜਨ ਲਿਖਵਾਣ ਲੱਗੇ ਗੀਤਾ, ਅਠਾਰਾਂ ਧਿਆਏ ਬਾਹਰ ਸਮਝਾਈਆ। ਕੀ ਪੈਗ਼ੰਬਰਾਂ ਸ਼ਰਅ ਤੋਂ ਬਾਹਰ ਦੱਸੀ ਹਦੀਸਾ, ਹਜ਼ਰਤਾਂ ਦੇ ਮਾਲਕ ਕੀਤੀ ਪੜ੍ਹਾਈਆ। ਕੀ ਲਹਿਣਾ ਦੇਣਾ ਗੁਰੁੂ ਗੁਰਦੇਵ ਬੀਸ ਇਕੀਸਾ, ਗੁਰਦਾਸ ਕੀ ਗਿਆ ਸਮਝਾਈਆ। ਧਰਨੀ ਕਹੇ ਪ੍ਰਭੂ ਮੈਂ ਜੁਗ ਚੌਕੜੀ ਤੇਰਾ ਪੀਸਣ ਪੀਸਾ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਵਸਤ ਅਗੰਮ ਵਰਤਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲੇ, ਅਕਲ ਕਲਧਾਰੀ ਤੇਰੀ ਆਸ ਰਖਾਈਆ। ਨਿਗਾਹ ਮਾਰ ਲੈ ਵਿਚੋਂ ਸਚਖੰਡ ਸਚੀ ਧਰਮਸਾਲੇ, ਬਿਨ ਨੈਣਾਂ ਨੈਣ ਉਠਾਈਆ। ਕੀ ਸੰਦੇਸ਼ਾ ਦੇ ਕੇ ਗਏ ਤੇਰੇ ਅਵਤਾਰ ਪੈਗ਼ੰਬਰ ਗੁਰ ਨਿੱਕੇ ਨੱਢੇ ਬਾਲੇ, ਬਾਲੀ ਬੁੱਧ ਕੀ ਜਣਾਈਆ । ਤੁਧ ਬਿਨ ਕਲਜੁਗ ਅੰਤ ਨਾ ਕੋਇ ਸੰਭਾਲੇ, ਸੰਬਲ ਦੇ ਮਾਲਕ ਤੇਰੀ ਆਸ ਰਖਾਈਆ। ਮੇਰੇ ਉਤੋਂ ਕਲਜੁਗ ਕੂੜੀ ਕਿਰਿਆ ਤੋੜ ਜੰਜਾਲੇ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਮੈਂ ਨਹੀਂ ਚਾਹੁੰਦੀ ਮੇਰੇ ਉਤੇ ਤਤਾਂ ਵਾਲੇ ਗੁਰੂ ਹੋਣ ਬਾਹਲੇ, ਇਕੋ ਸਤਿਗੁਰ ਸ਼ਬਦ ਤੇਰਾ ਮੇਰਾ ਹੋਏ ਸਹਾਈਆ। ਜੋ ਫਲ ਲਗਾਵੇ ਧਰਮ ਦੇ ਡਾਲੇ, ਪੱਤ ਟਹਿਣੀ ਦਏ ਮਹਿਕਾਈਆ । ਘਟ ਘਟ ਅੰਤਰ ਨਿਰੰਤਰ ਜੋਤੀ ਜਾਤਾ ਹੋ ਕੇ ਦੀਪ ਅਗੰਮਾ ਬਾਲੇ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਭਾਗ ਲਗਾਵੇ ਕਾਇਆ ਮਾਟੀ ਖਾਲੇ, ਪੰਜ ਤਤ ਵਜਦੀ ਰਹੇ ਵਧਾਈਆ। ਜਲਵਾਗਰ ਆਪਣਾ ਦੇ ਦੇ ਨੂਰ ਜਮਾਲੇ, ਜ਼ਹੂਰ ਆਪਣਾ ਇਕ ਦਰਸਾਈਆ। ਮਿਹਰਵਾਨਾ ਮਿਹਰਵਾਨਾ ਮੇਰੀ ਝੋਲੀ ਰਹੇ ਨਾ ਖ਼ਾਲੇ, ਵਸਤ ਅਤੋਟ ਅਤੁਟ ਦੇਣੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਕਰੇ ਨਾ ਕੋਈ ਪ੍ਰਿਤਪਾਲੇ, ਪ੍ਰਿਤਪਾਲਕ ਖ਼ਾਲਕ ਤੇਰੀ ਓਟ ਤਕਾਈਆ।

੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਗੁਰਬਖ਼ਸ਼ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਪ੍ਰਭੂ ਮੈਂ ਤਕੀਆਂ ਤੇਰੀਆਂ ਚਾਰੇ ਖਾਣੀਆਂ, ਲੱਖ ਚੁਰਾਸੀ ਜੂਨੀ ਧਿਆਨ ਲਗਾਈਆ। ਤੇਰੇ ਹੁਕਮ ਸੰਦੇਸ਼ੇ ਸੁਣੇ ਸ਼ਬਦ ਅਗੰਮੀ ਬਾਣੀਆਂ, ਸ਼ਾਸਤਰਾਂ ਖੋਜਿਆ ਥਾਉਂ ਥਾਈਂਆ। ਆਪਣੇ ਉਤੇ ਤੇਰੇ ਵੇਖੇ ਅਠਸਠ ਤੀਰਥ ਪਾਣੀਆਂ, ਜਲ ਧਾਰਾ ਖੇਲ ਖਿਲਾਈਆ। ਸੁਰਤੀ ਸ਼ਬਦੀ ਤਕਦੀ ਰਹੀ ਹਾਣ ਹਾਣੀਆਂ, ਨਿਰਗੁਣ ਨਿਰਗੁਣ ਤੇਰਾ ਰੰਗ ਵੇਖ ਵਖਾਈਆ। ਜੁਗ ਚੌਕੜੀ ਅਵਤਾਰ ਪੈਗ਼ੰਬਰ ਗੁਰ ਗਾਉਂਦੇ ਰਹੇ ਸਿਫ਼ਤਾਂ ਵਾਲੀਆਂ ਬਾਣੀਆਂ, ਢੋਲੇ ਸੋਹਲੇ ਰਾਗਾਂ ਨਾਦਾਂ ਵਿਚ ਦ੍ਰਿੜਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਬਣੀ ਰਹੀ ਬਾਲ ਅੰਞਾਣੀਆਂ, ਬਾਲੀ ਬੁਧਿ ਬੁਧਿ ਜਣਾਈਆ। ਤੂੰ ਮੇਰਾ ਸ਼ਾਹੋ ਭੂਪ ਅਧਾਰ ਪਰਾਣੀਆਂ, ਪਰਨਾਮ ਕਹਿ ਕੇ ਸੀਸ ਨਿਵਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਅੰਤਸ਼ਕਰਨ ਦੇ ਜਾਣ ਜਾਣੀਆਂ, ਜਾਨਣਹਾਰ ਵੇਖਣਾ ਨੈਣ ਉਠਾਈਆ। ਤੇਰੇ ਪਿਆਰ ਵਿਚ ਜੋ ਨਿਰਗੁਣ ਸਰਗੁਣ ਮੌਜਾਂ ਮਾਣੀਆਂ, ਸੁਖ ਸਾਗਰਾਂ ਵਿਚ ਰਖਾਈਆ। ਕਲਜੁਗ ਅੰਤ ਮੇਰੇ ਭਗਵੰਤ ਮੈਂ ਹੋਈ ਅੰਤ ਨਿਥਾਵੀਆਂ, ਥਾਨ ਥਨੰਤਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋ ਸਹਾਈਆ। ਧਰਨੀ ਕਹੇ ਪ੍ਰਭੂ ਜੁਗ ਜੁਗ ਮੇਰੇ ਉਤੇ ਹੁੰਦੀ ਰਹੀ ਮਿਹਰ, ਮਿਹਰਵਾਨ ਦਇਆ ਕਮਾਈਆ। ਕਿਉਂ ਕਲਜੁਗ ਅੰਤਮ ਲਾਈ ਦੇਰ, ਦੂਰ ਦੁਰਾਡੇ ਧੁਰਦਰਗਾਹੀਆ। ਮੇਰੇ ਉਤੋਂ ਕਲਜੁਗ ਪੰਧ ਮੁਕਾ ਦੇ ਨੇਰਨ ਨੇਰ, ਲੇਖਾ ਅਗੇ ਰਹੇ ਨਾ ਰਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਅਗੰਮਾ ਸ਼ੇਰ, ਭਬਕ ਦੋ ਜਹਾਨ ਸੁਣਾਈਆ । ਸਤਿਗੁਰ ਸ਼ਬਦ ਭੇਜ ਦਲੇਰ, ਭੈ ਭਉ ਦੇ ਚੁਕਾਈਆ। ਮੇਰੇ ਉਤੋਂ ਕਲਜੁਗ ਕੂੜੀ ਕਿਰਿਆ ਮੇਟ ਅੰਧੇਰ, ਅੰਧ ਆਤਮ ਰਹੇ ਨਾ ਰਾਈਆ। ਜੀਵਾਂ ਜੰਤਾਂ ਮਨਸਾ ਮਨ ਕਰੇ ਨਾ ਹੇਰ ਫੇਰ, ਬੁਧਿ ਬਿਬੇਕ ਦੇਣੀ ਕਰਾਈਆ। ਇਕ ਰੰਗ ਰੰਗਾ ਦੇ ਗੁਰੂ ਗੁਰ ਚੇਰ, ਚੇਲੇ ਗੁਰ ਆਪਣੇ ਰੰਗ ਸਮਾਈਆ। ਕੂੜ ਕੁੜਿਆਰਾਂ ਮਿੱਟੀ ਖ਼ਾਕ ਢਾਹ ਕੇ ਕਰਦੇ ਢੇਰ, ਮਮਤਾ ਮੋਹ ਮਹਲ ਅਟਲ ਰਹਿਣ ਕੋਇ ਨਾ ਪਾਈਆ। ਤੇਰਾ ਲੇਖਾ ਆਦਿ ਜੁਗਾਦਿ ਜੁਗ ਚੌਕੜੀ ਜ਼ਬਰ ਜ਼ੇਰ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਦੇਣੀ ਮਾਣ ਵਡਿਆਈਆ। ਧਰਨੀ ਕਹੇ ਮੈਂ ਜੁਗ ਜੁਗ ਤੇਰਾ ਮਾਣਦੀ ਰਹੀ ਰੰਗ, ਰੰਗ ਰੰਗੀਲੇ ਧੁਰ ਦੇ ਮਾਹੀਆ। ਕਲਜੁਗ ਅੰਤਮ ਦੇ ਦੇ ਸੰਗ, ਸਗਲੇ ਸੰਗੀ ਬਹੁਰੰਗੀ ਆਪਣੀ ਦਇਆ ਕਮਾਈਆ। ਨਵ ਸੱਤ ਮੇਰਾ ਖੇੜਾ ਹੋਣ ਨਾ ਦੇਵੀਂ ਭੰਗ, ਵਰਵੰਡ ਵਜਦੀ ਰਹੀ ਵਧਾਈਆ। ਮੈਂ ਹੈਰਾਨੀ ਵਿਚ ਹੋਈ ਦੰਗ, ਪਰੇਸ਼ਾਨੀ ਵਿਚ ਕੁਰਲਾਈਆ। ਮੇਰੇ ਨੇਤਰ ਲੋਚਨ ਨੈਣਾਂ ਵਗੇ ਅੰਝ, ਹੰਝੂ ਆਪਣੀ ਧਾਰ ਬਣਾਈਆ । ਮੇਰੇ ਸਾਹਿਬ ਸੂਰੇ ਸਰਬੰਗ, ਤੇਰੇ ਅਗੇ ਵਾਸਤਾ ਪਾਈਆ। ਤੂੰ ਲੋਕਮਾਤ ਜਗਤ ਜਹਾਨ ਆਉਣਾ ਲੰਘ, ਸਚਖੰਡ ਨਿਵਾਸੀ ਆਪਣਾ ਫੇਰਾ ਪਾਈਆ। ਮੇਰੀ ਸੇਜ ਸੁਹੰਜਣੀ ਸੁਹਾ ਦੇ ਪਲੰਘ, ਆਸਣ ਸਿੰਘਾਸਣ ਅਬਿਨਾਸ਼ਣ ਇਕ ਵਡਿਆਈਆ। ਮੇਰੀ ਸਦੀ ਸਦੀਵੀ ਦੀ ਪੂਰੀ ਕਰ ਦੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਅੰਮ੍ਰਿਤ ਧਾਰ ਨਰ ਨਿਰੰਕਾਰ ਵਹਾ ਦੇ ਗੰਗ, ਗੰਗੋਤਰੀ ਬੈਠੀ ਸੀਸ ਨਿਵਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੈਂ ਤੇਰਾ ਮਾਣਾਂ ਅਨੰਦ, ਅਨੰਦ ਅਨੰਦ ਵਿਚੋਂ ਦੇਣਾ ਵਖਾਈਆ। ਧਰਮ ਦਾ ਮੇਰੇ ਉਤੇ ਨੂਰੀ ਚਾੜ੍ਹ ਦੇ ਚੰਦ, ਚੰਦ ਚਾਂਦਨਾ ਇਕ ਚਮਕਾਈਆ। ਮੇਰਾ ਖ਼ੁਸ਼ੀ ਹੋਵੇ ਬੰਦ ਬੰਦ ਬੰਦਗੀ

ਵਿਚ ਤੇਰੇ ਚਰਨ ਸੀਸ ਨਿਵਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਦਾ ਬਖ਼ਸ਼ੰਦ, ਰਹਿਮਤ ਆਪਣੀ ਦੇਣੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਭੇਵ ਚੁਕਾ ਦੇ ਬ੍ਰਹਮ ਹੰ, ਪਾਰਬ੍ਰਹਮ ਪ੍ਰਭ ਪੜਦਾ ਆਪ ਉਠਾਈਆ।

੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਕਰਮ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਪ੍ਰਭੂ ਕਲਜੁਗ ਕੂੜ ਕੁੜਿਆਰ ਨਾਲ ਗਈ ਸੱਲੀਆਂ, ਅਣਿਆਲਾ ਮਾਇਆ ਮਮਤਾ ਤੀਰ ਰਿਹਾ ਚਲਾਈਆ। ਕਿਸੇ ਕੰਮ ਨਹੀਂ ਆਉਂਦੀਆਂ ਮੇਰੇ ਉਤੇ ਦਿਤੀਆਂ ਬਲੀਆਂ, ਸ਼ਹਾਦਤਾਂ ਰੰਗ ਨਾ ਕੋਇ ਰੰਗਾਈਆ। ਚਰਾਗਾਹਾਂ ਵਿਚ ਨਜ਼ਰ ਨਹੀਂ ਆਉਂਦੀਆਂ ਤੇਲ ਦੀਆਂ ਪਲੀਆਂ, ਮਕ਼ਬਰੇ ਰੋਵਣ ਮਾਰਨ ਧਾਹੀਆ। ਜੋ ਸੰਦੇਸ਼ੇ ਦਿਤੇ ਰਸੂਲਾਂ ਅਲੀਆਂ, ਅੱਲਾ ਤੇਰਾ ਹੁਕਮ ਸੁਣਾਈਆ। ਸਾਡਾ ਮਹਿਬੂਬ ਮਿਹਰਵਾਨ ਆਵੇ ਧਰਨੀਏ ਤੇਰੀ ਨਵ ਸੱਤ ਦੀ ਗਲੀਆਂ, ਕੂਚਾ ਕੂਚਾ ਫੋਲ ਫੁਲਾਈਆ। ਨਿਗਾਹ ਮਾਰੇ ਜਲ ਥਲੀਂਆਂ, ਮਹੀਅਲ ਖੋਜ ਖੁਜਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਕਲਜੁਗ ਅੰਤ ਮੈਂ ਇਕੋ ਇਕ ਇਕੱਲੀ ਆਂ, ਦੂਜਾ ਸੰਗੀ ਨਜ਼ਰ ਕੋਇ ਨਾ ਆਈਆ। ਤੇਰੇ ਵੈਰਾਗ ਵਿਚ ਜੋਤੀ ਜਾਤੇ ਹੋਈ ਝੱਲੀ ਆਂ, ਝਲਕ ਆਪਣੀ ਦੇਣੀ ਵਖਾਈਆ। ਮੈਂ ਤੇਰਾ ਦਰਸ਼ਨ ਕਰਕੇ ਪਾਵਾਂ ਜੱਲੀਆਂ, ਜਲਾਂ ਥਲਾਂ ਦੇ ਮਾਲਕ ਦੇਣੀ ਮਾਣ ਵਡਿਆਈਆ। ਮੇਰੀਆਂ ਆਸ਼ਾਂ ਪਿਆਰ ਵਾਲੀਆਂ ਰਹਿਣ ਨਾ ਠੱਲੀਆਂ, ਲਹਿਰ ਲਹਿਰ ਵਿਚੋਂ ਬਦਲਾਈਆ। ਮੇਰੇ ਉਤੇ ਕੂੜ ਕੁੜਿਆਰ ਦੀਆਂ ਵਜਦੀਆਂ ਟੱਲੀਆਂ, ਮੰਦਰ ਮਠ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ । ਧਰਨੀ ਕਹੇ ਪ੍ਰਭੂ ਮੇਰੇ ਉਤੇ ਤਕ ਲੈ ਕਹਿਰ, ਨਵ ਸੱਤ ਧਿਆਨ ਲਗਾਈਆ। ਤੂੰ ਮਿਹਰਵਾਨ ਗੰਭੀਰ ਗਹਿਰ, ਗਵਰ ਤੇਰੀ ਵਡਿਆਈਆ। ਦੀਨ ਦੁਨੀ ਦੇ ਅੰਤਸ਼ਕਰਨ ਕੂੜ ਕੁੜਿਆਰ ਭਰਿਆ ਜ਼ਹਿਰ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਤੇਰੇ ਨਾਮ ਕਲਮਿਆਂ ਬਣਿਆ ਵੈਰ, ਸ਼ੱਤਰੂ ਘਰ ਘਰ ਨਜ਼ਰੀ ਆਈਆ। ਮਿਹਰਵਾਨਾ ਮੇਰੀ ਝੋਲੀ ਆਪਣੇ ਪਿਆਰ ਦਾ ਪਾ ਦੇ ਖ਼ੈਰ, ਖ਼ੈਰੀਅਤ ਆਪਣੀ ਵਸਤ ਵਰਤਾਈਆ। ਨਵ ਸੱਤ ਦਾ ਕਰ ਲੈ ਆ ਕੇ ਸੈਰ, ਪ੍ਰਿਥਮੀ ਪ੍ਰਿਥਮ ਤੇਰਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਮੇਰੇ ਦੇਵਣਹਾਰੇ ਸਚ ਸਲਾਹ, ਸਾਹਿਬ ਸੁਲਤਾਨ ਦੇਣੀ ਸਰਨਾਈਆ। ਮਿਹਰਵਾਨਾ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ । ਮੇਰਾ ਨਿਥਾਵੀਂ ਦਾ ਰਿਹਾ ਨਾ ਕੋਈ ਥਾਂ, ਥਾਨ ਥਨੰਤਰ ਰੋਵਣ ਮਾਰਨ ਧਾਹੀਆ। ਕਲਜੁਗ ਅੰਤਮ ਪਕੜ ਬਾਂਹ, ਬਲਧਾਰੀ ਹੋਣਾ ਸਹਾਈਆ। ਮੈਨੂੰ ਪਿਆਰ ਦੀ ਬਣਾਏ ਨਾ ਕੋਈ ਮਾਂ, ਧਰਤ ਮਾਤਾ ਕਹਿ ਕੇ ਸੀਸ ਨਾ ਕੋਇ ਨਿਵਾਈਆ। ਮੇਰੇ ਉਤੇ ਮਾਨਵ ਮਾਨਸ ਮਾਨੁਖ ਸ਼ਰਅ ਸ਼ਰੀਅਤ ਵਿਚ ਖਾਏ ਸੂਰ ਗਾਂ, ਪਸ਼ੂਆਂ ਢੋਰਾਂ ਖੱਲ ਲੁਹਾਈਆ। ਹਰਿ ਹਿਰਦਿਉਂ ਭੁਲਿਆ ਤੇਰਾ ਨਾਂ, ਨਾਉਂ ਨਿਰੰਕਾਰ ਨਾ ਕੋਇ ਦ੍ਰਿੜਾਈਆ। ਜੀਵਾਂ ਜੰਤਾਂ ਬੁੱਧੀ ਹੋਈ ਕਾਂ, ਗੁਰਮੁਖ ਰੂਪ ਨਾ ਕੋਇ ਦਰਸਾਈਆ। ਤੁਧ ਬਿਨ ਦੇਵੇ ਕੋਈ ਨਾ ਠੰਢੀ ਛਾਂ,

ਅਗਨੀ ਤਤ ਨਾ ਕੋਇ ਬੁਝਾਈਆ। ਪੁਰਖ ਅਕਾਲੇ ਦੀਨ ਦਿਆਲੇ ਮੈਨੂੰ ਤੇਰੇ ਮਿਲਣ ਦਾ ਚਾਅ, ਚਾਉ ਘਨੇਰਾ ਇਕ ਜਣਾਈਆ। ਦਰਸ ਦਿਖਾ ਦੇ ਨਿਰਗੁਣ ਨਿਰਵੈਰ ਆਪ ਆ, ਜੋਤੀ ਜਾਤੇ ਫੇਰਾ ਪਾਈਆ। ਮੈਂ ਖ਼ੁਸ਼ੀਆਂ ਵਿਚ ਕਰਾਂ ਵਾਹ ਵਾਹ, ਵਾਹਵਾ ਤੇਰੀ ਵਜਦੀ ਰਹੇ ਵਧਾਈਆ। ਅਵਤਾਰ ਪੈਗ਼ੰਬਰ ਗੁਰੂ ਮੇਰੇ ਆਦਿ ਜੁਗਾਦਿ ਗਵਾਹ, ਸ਼ਹਾਦਤ ਤੇਰੇ ਨਾਮ ਵਾਲੀ ਭੁਗਤਾਈਆ। ਧਰਨੀਏ ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜਾਤਾ ਆਵੇ ਵੇਸ ਵਟਾ, ਪੁਰਖ ਬਿਧਾਤਾ ਫੇਰਾ ਪਾਈਆ। ਮੇਰੇ ਮਿਹਰਵਾਨਾ ਨੌਜੁਵਾਨਾ ਸ੍ਰੀ ਭਗਵਾਨਾ ਮੈਂ ਬਿਨਾ ਨੇਤਰਾਂ ਤਕਾਂ ਤੇਰਾ ਰਾਹ, ਮੇਰੇ ਰਹਿਬਰ ਆਉਣਾ ਧੁਰ ਦੇ ਮਾਹੀਆ। ਮੇਰਾ ਦੁਖੜਾ ਦੀਨ ਦੁਨੀ ਦਾ ਦੇਣਾ ਗੁਆ, ਸੁਖ ਆਪਣਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਹਕ਼ੀਕ਼ਤ ਦੇ ਮਾਲਕ ਕਰਨਾ ਹਕ ਨਿਆਂ, ਅਦਲ ਇਨਸਾਫ਼ ਆਪਣਾ ਦੇਣਾ ਜਣਾਈਆ।

੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਜਗੀਰ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੇਰੇ ਨਿਰੰਕਾਰੇ, ਨਿਰਵੈਰ ਹੋਣਾ ਆਪ ਸਹਾਈਆ। ਸਤਿ ਸਚ ਦੇ ਭਰ ਭੰਡਾਰੇ, ਖ਼ਾਲੀ ਨਜ਼ਰ ਕੋਇ ਨਾ ਆਈਆ । ਮੈਂ ਜੁਗ ਚੌਕੜੀ ਤੇਰੇ ਸਹਾਰੇ, ਓਟ ਅਵਰ ਨਾ ਕੋਇ ਤਕਾਈਆ। ਸੰਦੇਸ਼ੇ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰੇ, ਅਵਤਰੀ ਤੇਰਾ ਭੇਵ ਚੁਕਾਈਆ। ਪਿਛਲੇ ਜੁਗ ਚੌਕੜੀ ਵੇਖੇ ਸਾਰੇ, ਬਿਨ ਨੇਤਰ ਅੱਖ ਖੁਲ੍ਹਾਈਆ। ਤੇਰਾ ਦਰਸ਼ਨ ਪਾਉਣਾ ਚਾਹੁੰਦੀ ਕਲ ਕਲਕੀ ਅਵਤਾਰੇ, ਤੇਰਾ ਨੂਰ ਤਕਾਂ ਥਾਉਂ ਥਾਈਂਆ। ਅਮਾਮ ਅਮਾਮਾ ਹੋ ਜ਼ਾਹਰੇ, ਜ਼ਾਹਰ ਜ਼ਹੂਰ ਦੇਣੀ ਵਡਿਆਈਆ। ਮੈਂ ਸਦਾ ਸਦਾ ਤੇਰੇ ਸੁਣਦੀ ਰਹੀ ਇਸ਼ਾਰੇ, ਬਿਨ ਸਰਵਣਾਂ ਕੰਨਾਂ ਧਿਆਨ ਲਗਾਈਆ। ਅਛਲ ਛਲਧਾਰੀ ਵੇਖੀਂ ਹੁਣ ਦੇਵੀਂ ਨਾ ਲਾਰੇ, ਵਲ ਛਲ ਆਪਣਾ ਖੇਲ ਖਿਲਾਈਆ। ਮੈਨੂੰ ਕਲਜੁਗ ਰਿਹਾ ਲਲਕਾਰੇ, ਆਪਣਾ ਭੈ ਦ੍ਰਿੜਾਈਆ। ਮੈਂ ਨਵ ਸੱਤ ਕੂੜ ਕੁੜਿਆਰ ਦੇ ਲਾਉਣੇ ਜੈਕਾਰੇ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਮਾਇਆ ਮਮਤਾ ਮੋਹ ਲੱਗੇ ਅਖਾੜੇ, ਕੂੜੀ ਕਿਰਿਆ ਨਾਚ ਨਚਾਈਆ। ਅੱਗ ਲਗਾਉਣੀ ਬਹੱਤਰ ਨਾੜੇ, ਮਾਨਸ ਮਾਨਵ ਦੇਣੇ ਤਪਾਈਆ। ਦੁਹਾਈ ਫੇਰਨੀ ਜੰਗਲ ਜੂਹ ਉਜਾੜ ਪਹਾੜੇ, ਟਿੱਲੇ ਪਰਬਤ ਰੋਵਣ ਮਾਰਨ ਧਾਈਂਆ। ਮੇਰੇ ਭਗਵੰਤ ਮੇਰੇ ਮੰਨ ਲੈ ਹਾੜੇ, ਮਿੰਨਤਾਂ ਕਰ ਕਰ ਸੀਸ ਝੁਕਾਈਆ। ਮੇਰੇ ਉਤੇ ਧਰਮ ਦੇ ਰੰਗ ਚਾੜ੍ਹ ਦੇ ਗਾੜ੍ਹੇ, ਦੁਰਮਤ ਮੈਲ ਦੇ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਵੇਖ ਵਖਾਈਆ। ਧਰਨੀ ਕਹੇ ਮੇਰੇ ਸਤਿਗੁਰ ਸਾਚੇ ਸਾਹਿਬ ਸਈਆਂ, ਸੁਆਮੀ ਅੰਤਰਜਾਮੀ ਤੇਰੀ ਆਸ ਰਖਾਈਆ। ਨਿਰਗੁਣ ਦਾਤੇ ਪੁਰਖ ਬਿਧਾਤੇ ਮੇਰੀ ਪਕੜ ਲੈ ਬਹੀਆਂ, ਕਾਹਨ ਕਾਹਨਾ ਸ੍ਰੀ ਭਗਵਾਨਾ ਧੁਰ ਦੇ ਰਾਮਾ ਆਪਣੇ ਅੰਗ ਲਗਾਈਆ। ਮੇਰਾ ਲੇਖਾ ਤਕ ਲੈ ਬਿਨ ਅੱਖਰਾਂ ਵਾਲੀ ਕੱਢਕੇ ਬਹੀਆ, ਜਿਥੇ ਵਹੀ ਨਾਜ਼ਲ ਹੋ ਕੇ ਦਿਆਂ ਸੁਣਾਈਆ। ਮੈਂ ਸਰਨ ਸਰਨਾਈ ਪੁਰਖ ਸਮਰਥ ਤੇਰੀ ਪਈਆਂ, ਪਾਰਬ੍ਰਹਮ ਪ੍ਰਭ ਤੇਰੀ ਧੂੜੀ ਖ਼ਾਕ ਰਮਾਈਆ। ਮੇਰੀ ਸ਼ੌਹ ਦਰਿਆ ਡੁੱਬਣ ਨਾ ਦੇਵੀਂ ਨਈਆ, ਨੌਕਾ ਜਗਤ ਜਹਾਨ ਪਾਰ ਕਰਾਈਆ। ਜਿਸ

ਕਾਰਨ ਬੁਲ੍ਹੇ ਗਾਇਆ ਥਈਆ ਥਈਆ, ਦਹਿ ਦਿਸ਼ਾ ਦੇ ਮਾਲਕ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਇਕ ਸੁਹਾਈਆ। ਧਰਨੀ ਕਹੇ ਮੇਰੇ ਮਾਲਕ ਨਿਗਾਹ ਮਾਰ ਲੈ ਉਤੇ ਧਵਲ, ਮੇਰਾ ਧਵਲਾ ਝਾਟਾ ਵੇਖ ਵਖਾਈਆ। ਮੇਰੀ ਬੁੱਧੀ ਹੋਈ ਬਵਲ, ਪਾਗ਼ਲਾਂ ਵਾਂਗ ਰਹੀ ਕੁਰਲਾਈਆ। ਤੂੰ ਨੂਰ ਅਲਾਹੀ ਅਵਲ, ਆਲਮੀਨ ਤੇਰੀ ਸਰਨਾਈਆ। ਆਪਣਾ ਵਅਦਾ ਤਕ ਲੈ ਕਵਲ, ਕੌਲ ਇਕ਼ਰਾਰਾਂ ਧਿਆਨ ਲਗਾਈਆ। ਮੇਰੇ ਮਿਹਰਵਾਨਾ ਮੇਰੇ ਉਤੇ ਸਤਿ ਸਰੂਪ ਹੋ ਕੇ ਮਵਲ, ਮੌਲਾ ਹੋ ਕੇ ਫੇਰਾ ਪਾਈਆ। ਤੇਰਾ ਰੂਪ ਅਨੂਪ ਤਕਾਂ ਸੁੰਦਰ ਸਾਵਲ ਸਵਲ, ਸਾਵਰੀਆ ਆਪਣਾ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਇਕ ਵਡਿਆਈਆ। ਧਰਨੀ ਕਹੇ ਮੇਰੇ ਧਰਮ ਧਾਰ ਦੇ ਪਿਤਾ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਮੈਂ ਨਿਰਧਨ ਨਾਲ ਕਰਨਾ ਹਿਤਾ, ਹਿਤਕਾਰੀ ਹੋ ਕੇ ਧਿਆਨ ਰਖਾਈਆ। ਤੂੰ ਸੁਆਮੀ ਮੇਰਾ ਅਬਿਨਾਸ਼ੀ ਅਚੁਤਾ, ਚਤੁਰਭੁਜ ਤੇਰੀ ਬੇਪਰਵਾਹੀਆ। ਧਰਮ ਦੀ ਧਾਰ ਮੇਰੀ ਸੁਹਾ ਦੇ ਰੁਤਾ, ਰੁਤੜੀ ਆਪਣੇ ਨਾਮ ਨਾਲ ਮਹਿਕਾਈਆ। ਹੁਕਮ ਸੰਦੇਸ਼ਾ ਦੇ ਦੇ ਆਪਣੇ ਸਤਿਗੁਰ ਸ਼ਬਦ ਦੁਲਾਰੇ ਸੁਤਾ, ਪੂਤ ਸਪੂਤਾਂ ਲੈ ਉਠਾਈਆ। ਜੋ ਵੇਖ ਵਖਾਏ ਲੱਖ ਚੁਰਾਸੀ ਕਾਇਆ ਮਾਟੀ ਬੁਤਾ, ਬੁਤਖ਼ਾਨਿਆਂ ਫੋਲ ਫੁਲਾਈਆ। ਮੇਰਾ ਅੰਤ ਕੰਤ ਭਗਵੰਤ ਮੇਟ ਦੇ ਦੁਖਾ, ਦੁਖ ਦਲਿਦ੍ਰ ਰਹਿਣ ਕੋਇ ਨਾ ਪਾਈਆ। ਸਤਿ ਸਚ ਧਰਮ ਦਾ ਦੇ ਦੇ ਸੁਖਾ, ਸਤਿਜੁਗ ਸਾਚਾ ਨਾਲ ਮਿਲਾਈਆ। ਮੇਰੀ ਪਵਿਤ੍ਰ ਕਰ ਦੇ ਕੁੱਖਾ, ਮੈਂ ਧਰਮ ਦੀ ਬਣਾਂ ਜਣੇਂਦੀ ਮਾਈਆ। ਤੇਰੇ ਦਰਸ ਨਾਲ ਮੇਰਾ ਉਜਲ ਹੋਵੇ ਮੁਖਾ, ਦੁਰਮਤ ਮੈਲ ਰਹੇ ਨਾ ਰਾਈਆ। ਮੇਰਾ ਅੰਤਸ਼ਕਰਨ ਤੇਰੇ ਪਿਆਰ ਦਾ ਭੁਖਾ, ਭੁਖ ਤ੍ਰਿਸ਼ਨਾ ਦੇਣੀ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਮਾਲਕ ਸੁਆਮੀ ਅਬਿਨਾਸ਼ੀ ਅਚੁਤਾ, ਚੇਤਨ ਸਭ ਨੂੰ ਦੇ ਕਰਾਈਆ।

੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਸਿੰਘ ਦਲੀਪ ਦੇ ਗ੍ਰਹਿ ਪਿੰਡ ਗੱਗੋਬੂਆ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਪ੍ਰਭੂ ਮੇਰੀ ਮੇਟ ਉਦਾਸੀ, ਚਿੰਤਾ ਗ਼ਮੀ ਦੇ ਗੁਆਈਆ। ਮੇਰੀ ਸ਼ੁਧ ਕਰ ਦੇ ਰਾਸੀ, ਮੰਡਲ ਮੰਡਪ ਆਪਣੇ ਰੰਗ ਰੰਗਾਈਆ। ਧੁਰ ਸੰਦੇਸ਼ਾ ਦੇ ਦੇ ਸ਼ੰਕਰ ਕੈਲਾਸ਼ੀ, ਕਲਾਧਾਰੀ ਆਪ ਸੁਣਾਈਆ। ਜਗਤ ਵਿਕਾਰੀ ਮੇਰੇ ਉਤੇ ਰਹਿਣ ਨਾ ਦੇਵੀਂ ਲਾਸ਼ੀ, ਕੂੜ ਵਿਕਾਰਾਂ ਪੰਧ ਮੁਕਾਈਆ। ਲੱਖ ਚੁਰਾਸੀ ਵਿਚੋਂ ਕਰੇਂ ਤਲਾਸ਼ੀ, ਹਰਿਜਨ ਸਾਚੇ ਲਏਂ ਬਚਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਸਤਿ ਧਰਮ ਨੂੰ ਦੇ ਸ਼ਾਬਾਸ਼ੀ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਕਲਜੁਗ ਕੋਲੋਂ ਮੇਰੀ ਹੋਏ ਖ਼ੁਲਾਸੀ, ਖੁਲ੍ਹੀ ਮੇਂਢੀ ਸੀਸ ਦਿਆਂ ਦੁਹਾਈਆ। ਤੂੰ ਸਚਖੰਡ ਨਿਵਾਸੀ, ਦਰਗਾਹ ਸਾਚੀ ਸੋਭਾ ਪਾਈਆ। ਮੈਂ ਧਰਨੀ ਤੇਰੇ ਹੁਕਮ ਦੀ ਪਿਆਸੀ, ਤ੍ਰਿਸ਼ਨਾ ਵਿਚ ਰਹੀ ਕੁਰਲਾਈਆ। ਮੇਰੇ ਅੰਤਸ਼ਕਰਨ ਇਕੋ ਆਸ਼ਾ ਭਾਸੀ, ਭਾਵਨਾ ਤੇਰੇ ਚਰਨ ਟਿਕਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮਾਨਵ ਕਰੇ ਨਾ ਕੋਇ ਬਦਮੁਆਸ਼ੀ, ਬਦੀ ਦਾ ਲੇਖਾ ਦੇਣਾ ਚੁਕਾਈਆ।

ਤੁਧ ਬਿਨ ਸਚ ਕਰੇ ਨਾ ਕੋਇ ਸ਼ਨਾਸੀ, ਸ਼ਨਾਖ਼ਤ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਧੁਰ ਗੁਸਾਈਂਆ। ਧਰਨੀ ਕਹੇ ਮੇਰੇ ਪਰਮ ਪੁਰਖ ਕਿਰਪਾਲੂ, ਕਿਰਪਾ ਨਿਧ ਵੇਖ ਵਖਾਈਆ। ਕਲਜੁਗ ਅਗਨੀ ਰੇਤ ਤਪੇ ਬਾਲੂ, ਸਤਿ ਸਚ ਨਾ ਕੋਇ ਵਰਤਾਈਆ। ਤੁਧ ਬਿਨ ਮੇਰਾ ਵਕ਼ਤ ਨਾ ਕੋਇ ਸੰਭਾਲੂ, ਸੰਬਲ ਦੇ ਮਾਲਕ ਲਹਿਣਾ ਦੇਣਾ ਦੇਣਾ ਚੁਕਾਈਆ। ਮੈਂ ਚਾਹੁੰਦੀ ਮੇਰੇ ਉਤੇ ਸਤਿ ਧਰਮ ਹੋਵੇ ਚਾਲੂ, ਕਲਜੁਗ ਚਾਲੀ ਦੇਣੀ ਪਾਈਆ। ਮੇਰੀ ਆਸ਼ਾ ਪੂਰੀ ਕਰ ਦੇ ਜੋ ਨਾਨਕ ਕਹਿ ਕੇ ਗਿਆ ਪੁਤ ਕਾਲੂ, ਕਲਕਾਤੀਆਂ ਡੇਰਾ ਢਾਹੀਆ। ਆਪਣਾ ਸਤਿ ਧਰਮ ਦਾ ਵਸਲ ਦੇ ਵਸਾਲੂ, ਵਿਸ਼ਵ ਦੇ ਮਾਲਕ ਹੋਣਾ ਸਹਾਈਆ। ਤੁਧ ਬਿਨ ਪੰਚ ਵਿਕਾਰ ਮਾਨਵ ਅੰਦਰੋਂ ਸਕੇ ਨਾ ਕੋਇ ਨਿਕਾਲੂ, ਤਨ ਵਜੂਦਾਂ ਕਰੇ ਨਾ ਕੋਇ ਸਫ਼ਾਈਆ। ਤੂੰ ਸੁਆਮੀ ਠਾਕਰ ਘਰ ਘਰ ਅੰਦਰ ਸਦਾ ਸਮਾਲੂ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ । ਮੇਰੇ ਦੁਖਾਂ ਦਾ ਤੁਧ ਬਿਨ ਬਣੇ ਕੋਇ ਨਾ ਝਾਲੂ, ਝਲਕ ਸਕੇ ਨਾ ਕੋਇ ਵਖਾਈਆ। ਮਿਹਰਵਾਨਾ ਮੇਰਾ ਤੋੜ ਦੇ ਜਗਤ ਜੰਜਾਲੂ, ਜਾਗਰਤ ਜੋਤ ਕਰ ਰੁਸ਼ਨਾਈਆ। ਮੇਰਾ ਕੂਕ ਪੁਕਾਰੇ ਪਰਬਤ ਹਿਮਾਲੂ, ਕੋਹ ਕੋਹਾਂ ਧਿਆਨ ਲਗਾਈਆ। ਫਲ ਲਗਾ ਦੇ ਸਾਚੇ ਡਾਲੂ, ਫੁੱਲ ਆਪਣਾ ਨਾਮ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਆਪਣੀ ਦਇਆ ਕਮਾਈਆ। ਧਰਨੀ ਕਹੇ ਮੇਰੇ ਠਾਕਰ ਸੁਆਮੀ ਸਿਧੂ, ਸਦ ਸਦ ਤੇਰੀ ਸਰਨਾਈਆ। ਮੈਨੂੰ ਬਖ਼ਸ਼ ਦੇ ਧਰਮ ਧਾਰ ਦੀ ਨਵ ਨਿਧੂ, ਨੌ ਅਠਾਰਾਂ ਪੰਧ ਮੁਕਾਈਆ। ਸਚ ਪ੍ਰੇਮ ਦੀ ਦੇ ਦੇ ਬਿਧੂ, ਬਿਧਾਤੇ ਬਿਧਨਾ ਲੇਖ ਮਿਟਾਈਆ । ਤੇਰਾ ਰੂਪ ਮੁਸਲਿਮ ਸਿਖ ਇਸਾਈ ਮੂਲ ਦਿਸੇ ਨਾ ਹਿੰਦੂ, ਅੱਖਰਾਂ ਰੰਗ ਨਾ ਕੋਇ ਰੰਗਾਈਆ। ਮੇਰੀ ਸੁਆਮੀ ਮੇਟ ਦੇ ਚਿੰਦੂ, ਚਿੰਤਾ ਨਜ਼ਰ ਕੋਇ ਨਾ ਆਈਆ। ਦੀਨ ਦਿਆਲ ਹੋ ਕੇ ਬਣ ਬਖ਼ਸ਼ਿੰਦੂ, ਰਹਿਮਤ ਆਪਣੀ ਆਪ ਕਮਾਈਆ। ਭਾਗ ਲਗਾ ਦੇ ਕਾਇਆ ਮਾਟੀ ਪਿੰਡੂ, ਇੰਡ ਬ੍ਰਹਿਮੰਡ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ। ਧਰਨੀ ਕਹੇ ਮੇਰੇ ਦੀਨ ਦਿਆਲ ਦਰਦ ਦੁਖ ਭੰਜਣ, ਭਵ ਸਾਗਰ ਪਾਰ ਕਰਾਈਆ। ਮੈਨੂੰ ਧੂੜੀ ਬਖ਼ਸ਼ ਦੇ ਮਜਨ, ਮਮਤਾ ਮੈਲ ਧੁਆਈਆ। ਪ੍ਰੇਮ ਧਾਰ ਪਾ ਦੇ ਅੰਜਣ, ਬਿਨ ਲੋਚਨ ਕਰ ਰੁਸ਼ਨਾਈਆ । ਤੇਰੇ ਨਾਮ ਦੇ ਨਾਦ ਅਗੰਮੀ ਵਜਣ, ਬਿਨ ਸਰਵਣਾਂ ਕਰ ਸ਼ਨਵਾਈਆ। ਨਵ ਸੱਤ ਤੇਰੇ ਦੀਪਕ ਜੋਤੀ ਜਗਣ, ਭਗਤ ਸੁਹੇਲੇ ਡਗਮਗਾਈਆ। ਤੇਰੇ ਪਿਆਰ ਵਿਚ ਹੋਵਾਂ ਮਗਨ, ਮਸਤੀ ਵਿਚ ਖ਼ੁਸ਼ੀ ਬਣਾਈਆ। ਬਿਨ ਰਸਨਾ ਨਾਮ ਲਗਾ ਦੇ ਸਗਨ, ਗੰਢ ਆਪਣੇ ਨਾਲ ਰਖਾਈਆ। ਮੈਂ ਤੈਨੂੰ ਕਿਤੇ ਨਾ ਜਾਵਾਂ ਲੱਭਣ, ਘਰ ਸੁਆਮੀ ਆਉਣਾ ਚਾਈਂ ਚਾਈਂਆ। ਮੇਰਾ ਮਾਟੀ ਖ਼ਾਕ ਦਾ ਬਦਨ, ਜਗਤ ਵਜੂਦ ਨਾ ਕੋਇ ਜਣਾਈਆ। ਦੋ ਜਹਾਨਾਂ ਪਾਰ ਕਰ ਕੇ ਆ ਜਾ ਹੱਦਨ, ਹਦੂਦ ਮੇਰੀ ਵੇਖ ਵਖਾਈਆ । ਤੂੰ ਗੋਪਾਲ ਸੁਆਮੀ ਮੂਰਤ ਮਦਨ, ਮਧਸੂਦਨ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਆ ਜਾ ਕੱਢਣ, ਕਰਮ ਕਾਂਡ ਦਾ ਡੇਰਾ ਢਾਹੀਆ। ਸਤਿਜੁਗ ਸਾਚਾ ਆ ਜਾ ਛਡਣ, ਮੇਰੇ ਗ੍ਰਹਿ ਦੇਣਾ ਟਿਕਾਈਆ। ਜਨ ਭਗਤਾਂ ਭਾਗ ਲਗਾਉਣਾ ਸਾਢੇ ਤਿੰਨ ਹੱਥ ਕਾਇਆ ਮਾਟੀ ਹੱਡਣ, ਨਾੜੀ ਨਾੜੀ ਕਰ ਰੁਸ਼ਨਾਈਆ। ਆਤਮ ਪਰਮਾਤਮ ਆਪਣੀ ਧਾਰ ਬਣਾ ਲੈ ਯਦਣ, ਯਦੀ ਯਦਪ ਆਪਣਾ ਹੁਕਮ ਵਰਤਾਈਆ। ਤੂੰ ਨੂਰ ਅਲਾਹੀ ਧੁਰ ਦਾ ਰੱਬਣ, ਰਹਿਮਤ

ਆਪਣੀ ਦੇਣੀ ਕਮਾਈਆ। ਮਿਹਰਵਾਨਾ ਨੌਜਵਾਨਾ ਸਤਿ ਸਚ ਦੀ ਚਾੜ੍ਹ ਦੇ ਰੰਗਣ, ਰੰਗਤ ਇਕੋ ਇਕ ਵਖਾਈਆ। ਅੰਤ ਕੰਤ ਭਗਵੰਤ ਲੱਗੀ ਮੰਗਣ, ਕਲਜੁਗ ਅੰਤਮ ਝੋਲੀ ਡਾਹੀਆ। ਤੂੰ ਮੇਰਾ ਮੈਂ ਤੇਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸੁਣਾ ਦੇ ਛੰਦਨ, ਸੋਹਲਾ ਢੋਲਾ ਇਕੋ ਨਾਮ ਸਮਝਾਈਆ। ਇਕੋ ਤੇਰੇ ਚਰਨ ਕਵਲ ਹੋਵੇ ਬੰਦਨ, ਸੀਸ ਜਗਦੀਸ਼ ਅਵਰ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਦਾ ਬਖ਼ਸ਼ ਅਨੰਦਨ, ਅਨੰਦ ਅਨੰਦ ਵਿਚੋਂ ਆਪ ਪਰਗਟਾਈਆ।

੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਮੁਖ਼ਤਿਆਰ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਪ੍ਰਭੂ ਮਨੀ ਸਿੰਘ ਮੇਰੇ ਉਤੇ ਮਾਰੀਆਂ ਲਕੀਰਾਂ, ਪੁੱਠੀ ਕ਼ਲਮ ਨਾਲ ਖਿਚਾਈਆ। ਧਰਨੀਏ ਤੇਰੇ ਉਤੇ ਕਾਇਮ ਰਹਿਣੀਆਂ ਨਹੀਂ ਕਿਸੇ ਦੀਆਂ ਜਗੀਰਾਂ, ਮਾਲਕ ਨਜ਼ਰ ਕੋਇ ਨਾ ਆਈਆ। ਦੁਨੀਆ ਅੰਤਮ ਹੋਣੀ ਵਾਂਗ ਫ਼ਕੀਰਾਂ, ਫ਼ਿਕਰਾ ਸਚ ਸਕੇ ਨਾ ਕੋਇ ਗਾਈਆ। ਝਗੜਾ ਪੈਣਾ ਸ਼ਾਹ ਹਕੀਰਾਂ, ਅਮੀਰ ਗ਼ਰੀਬ ਕਰਨ ਲੜਾਈਆ। ਰਾਜ ਰਾਜਾਨਾਂ ਬਦਲ ਜਾਣੀਆਂ ਤਕ਼ਦੀਰਾਂ, ਸੀਸ ਤਾਜ ਨਾ ਕੋਇ ਟਿਕਾਈਆ। ਨੌ ਖੰਡ ਪ੍ਰਿਥਮੀ ਖੜਕਣੀਆਂ ਸ਼ਮਸ਼ੀਰਾਂ, ਖੰਡਾ ਖੰਡੇ ਨਾਲ ਟਕਰਾਈਆ। ਕਿਸੇ ਨੇ ਕਿਸੇ ਨੂੰ ਦੇਣੀਆਂ ਨਹੀਂ ਧੀਰਾਂ, ਧੀਰਜ ਨਜ਼ਰ ਕੋਇ ਨਾ ਆਈਆ। ਸ਼ਰਅ ਦੀਆਂ ਕੱਟੀਆਂ ਜਾਣੀਆਂ ਜ਼ੰਜੀਰਾਂ, ਜ਼ਮੀਰ ਦੀਨ ਦੁਨੀ ਬਦਲਾਈਆ। ਮਾਣ ਦਾ ਕਿਸੇ ਦੇ ਸੀਸ ਰਹਿਣਾ ਨਹੀਂ ਚੀਰਾ, ਦਾਗ਼ ਲੱਗੇ ਖ਼ਲਕ ਖ਼ੁਦਾਈਆ। ਅੰਮ੍ਰਿਤ ਰਸ ਪੀਏ ਕੋਈ ਨਾ ਸੀਰਾ, ਠੰਡਕ ਠੰਡ ਨਾ ਕੋਇ ਵਰਤਾਈਆ। ਤੇਰੇ ਉਤੇ ਧਵਲੇ ਸਭ ਦਾ ਬਦਲ ਜਾਣਾ ਵਤੀਰਾ, ਵਰਤਮਾਨ ਦਾ ਲੇਖਾ ਰਹੇ ਨਾ ਰਾਈਆ। ਤੇਰਾ ਪਿਆਰ ਹੋਣਾ ਖ਼ਮੀਰਾ, ਮੁਹੱਬਤ ਵਿਚ ਨਾ ਕੋਇ ਸਮਾਈਆ। ਜੋ ਗੋਬਿੰਦ ਮਾਣ ਦਿਤਾ ਛੀਂਬਿਆਂ ਝੀਰਾਂ, ਕੋਝਿਆਂ ਕਮਲਿਆਂ ਰੰਗ ਰੰਗਾਈਆ। ਅੰਤ ਬੇਨਜ਼ੀਰ ਪਾਉਣੀਆਂ ਭੀੜਾਂ, ਭੀੜੀ ਗਲੀ ਪਾਰ ਨਾ ਕੋਇ ਕਰਾਈਆ। ਤੇਰੇ ਸੀਸ ਸੁਹਾਗਣੇ ਰਹਿਣਾ ਮੂਲ ਨਹੀਂ ਲੀੜਾ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਕੂੜ ਕੁੜਿਆਰ ਨੇ ਚੁਕਣਾ ਬੀੜਾ, ਬਲ ਆਪਣਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਮਨੀ ਸਿੰਘ ਨੇ ਮੇਰੀ ਛਾਤੀ ਦਿਤੀ ਵਿੰਨ੍ਹ, ਕ਼ਲਮ ਤਿੱਖੀ ਨੋਕ ਨਾਲ ਖੁਭਾਈਆ। ਮੈਨੂੰ ਨਜ਼ਾਰਾ ਵਖਾਇਆ ਭਿੰਨ, ਭਿੰਨੜੀ ਰੈਣ ਨਾਲ ਵਡਿਆਈਆ। ਪ੍ਰਭੂ ਦਾ ਖੇਲ ਅੰਤਮ ਹੋਣਾ ਨਾ ਘੜੀ ਪਲ ਨਾ ਜਗਤ ਵਾਲੇ ਛਿੰਨ, ਪਲਕਾਂ ਦੀ ਧਾਰ ਵਿਚ ਆਪਣਾ ਹੁਕਮ ਵਰਤਾਈਆ। ਦੀਨ ਦੁਨੀ ਦਾ ਲੇਖਾ ਕਮਲੀਏ ਤੇਰੇ ਉਤੋਂ ਮੁਕਣਾ ਵਿਚ ਦਿਨ ਤਿੰਨ, ਤੀਨ ਲੋਕ ਦਾ ਲਹਿਣਾ ਦਏ ਚੁਕਾਈਆ। ਸਭ ਦੇ ਕੋਲੋਂ ਸਭ ਕੁਛ ਜਾਣਾ ਛਿੰਨ, ਖ਼ਾਲੀ ਹੱਥ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਧਰਨੀ ਕਹੇ ਮਨੀ ਸਿੰਘ ਨੇ ਮੇਰੇ ਉਤੇ ਕ਼ਲਮ ਰਖੀ ਤਿੱਖੀ, ਤ੍ਰੈਗੁਣ ਅਤੀਤੇ ਨਾਲ ਮਿਲਾਈਆ। ਪ੍ਰਭੂ ਦੇ ਪਿਆਰ ਬਿਨਾ ਕ਼ਾਇਮ ਰਹਿਣੀ ਨਹੀਂ ਕੋਈ ਸਿੱਖੀ, ਸਿਖਿਆ ਵਿਚ

ਸਿੱਖ ਨਾ ਕੋਇ ਸਮਾਈਆ। ਫੇਰ ਉਂਗਲੀ ਨਾਲ ਅਗੰਮੀ ਪੱਟੀ ਲਿਖੀ, ਹਰਫ਼ ਹਰੂਫ਼ ਮਿੱਟੀ ਉਤੇ ਦਰਸਾਈਆ। ਫੇਰ ਪ੍ਰਭ ਦੇ ਅਗੇ ਝੋਲੀ ਡਾਹ ਕੇ ਮੰਗੀ ਭਿੱਖੀ, ਕੂਕ ਕੂਕ ਸੁਣਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਵਸਤ ਅਗੰਮੀ ਆਪਣੇ ਪਿਆਰ ਵਾਲੀ ਸਿੱਟੀਂ, ਅਤੋਟ ਅਤੁਟ ਦੇਣੀ ਵਰਤਾਈਆ। ਝਟ ਇਸ਼ਾਰਾ ਹੋਇਆ ਆਹ ਵੇਖ ਲੈ ਹਾਹੇ ਵਾਲੀ ਟਿੱਪੀ, ਹੰ ਬ੍ਰਹਮ ਨਾਲ ਵਡਿਆਈਆ। ਜਿਹੜੀ ਪੁਰਖ ਅਕਾਲ ਦੇ ਚਰਨਾਂ ਵਿਚ ਲਿਟੀ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਜਿਸ ਦੀ ਜਗਤ ਧਾਰ ਤੋਂ ਬਾਹਰ ਦੀ ਮਿਤੀ, ਮਿਤਰਾ ਵੇਖਣਾ ਚਾਈਂ ਚਾਈਂਆ। ਝਟ ਮਨੀ ਸਿੰਘ ਨੇ ਇਕੋ ਮੰਗ ਮੰਗੀ ਤੇਰੇ ਸ਼ਬਦ ਦੀ ਇਕੋ ਹੋਵੇ ਲਿਪੀ, ਦੂਜੀ ਵਿਦਿਆ ਵੰਡ ਨਾ ਕੋਇ ਵੰਡਾਈਆ। ਧਰਨੀ ਕਹੇ ਮੈਂ ਝਟ ਦੁਹੱਥੜ ਮਾਰ ਕੇ ਪਿੱਟੀ, ਕੂਕ ਕੂਕ ਸੁਣਾਈਆ। ਇਹ ਕੀ ਖ਼ਬਰ ਸੰਤਾ ਦੱਸੇਂ ਅਨਡਿੱਠੀ, ਭੇਵ ਅਗੰਮ ਜਣਾਈਆ। ਝਟ ਬਿਨਾ ਅੱਖਰਾਂ ਤੋਂ ਵਖਾਈ ਮੈਨੂੰ ਚਿੱਠੀ, ਜਿਸ ਦੀ ਅਬਾਰਤ ਸਮਝ ਕੋਇ ਨਾ ਆਈਆ। ਧਰਨੀਏ ਤੇਰੀ ਖੇਲ ਬਿਨਾ ਪੁਰਖ ਅਕਾਲ ਤੋਂ ਜਾਣੀ ਨਹੀਂ ਨਜਿੱਠੀ, ਬਿਨਾ ਸੰਬਲ ਦੇ ਮਾਲਕ ਤੋਂ ਸੰਭਲ ਸਕੇ ਕੋਇ ਨਾ ਰਾਈਆ। ਇਹ ਪਿਆਰ ਦੀ ਧਾਰ ਧਰਨੀ ਕਹੇ ਮੈਨੂੰ ਲੱਗੀ ਮਿਠੀ, ਬਿਨ ਰਸਨਾ ਰਸ ਚਖਾਈਆ। ਜਾਂ ਗ਼ੌਰ ਨਾਲ ਤਕਿਆ ਨੂਰ ਨੁਰਾਨੀ ਖੇਲ ਦਿਸੀ ਚਿੱਟੀ, ਕਾਲਾ ਹਰਫ਼ ਹਰੂਫ਼ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਨਿਤ ਨਵਿਤੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਖਿਲਾਈਆ।