੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਸਾਧੂ ਸਿੰਘ ਦੇ ਗ੍ਰਹਿ ਪਿੰਡ ਝਾਂਮਕੇ ਜ਼ਿਲਾ ਅੰਮ੍ਰਿਤਸਰ
ਸਤਿਗੁਰ ਦਰਸ਼ਨ ਕਾਇਆ ਅੰਦਰ, ਸਾਢੇ ਤਿੰਨ ਹੱਥ ਅੰਤਰ ਨਿਰੰਤਰ ਵਜੇ ਵਧਾਈਆ। ਕਰੇ ਪਰਕਾਸ਼ ਅੰਧੇਰੀ ਡੂੰਘੀ ਕੰਦਰ, ਕਾਇਆ ਕਾਅਬਾ ਦੋ ਦੋ ਆਬਾ ਡਗਮਗਾਈਆ। ਤ੍ਰੈਗੁਣ ਅਤੀਤਾ ਠਾਂਢਾ ਸੀਤਾ ਬਜਰ ਕਪਾਟੀ ਤੋੜੇ ਜੰਦਰ, ਰਜੋ ਤਮੋ ਸਤੋ ਦਾ ਲੇਖਾ ਆਪ ਮੁਕਾਈਆ। ਮਨੂਆ ਮਨ ਦਹਿ ਦਿਸ਼ ਉਠ ਧਾਵੇ ਨਾ ਬੰਦਰ, ਸੁਰਤੀ ਸ਼ਬਦ ਸ਼ਬਦ ਬੰਧਾਈਆ। ਗ੍ਰਹਿ ਪਰਕਾਸ਼ ਦੇਵੇ ਬਿਨਾ ਸੂਰੀਆ ਚੰਦਰ, ਜੋਤੀ ਜਾਤਾ ਡਗਮਗਾਈਆ। ਦਇਆ ਕਮਾਏ ਤਨ ਵਜੂਦ ਅੰਧੇਰੇ ਖੰਡਰ, ਖੰਡਾ ਖੜਗ ਨਾਮ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸਾਹਿਬ ਇਕ ਗੁਸਾਈਂਆ । ਸਤਿਗੁਰ ਦਰਸ਼ਨ ਤਨ ਵਜੂਦ, ਮਾਟੀ ਖ਼ਾਕ ਮਿਲੇ ਵਡਿਆਈਆ। ਭੇਵ ਖੁਲ੍ਹਾਏ ਆਲੀਸ਼ਾਨ ਅਰਸ਼ ਅਰੂਜ, ਅਰਸ਼ੀ ਪ੍ਰੀਤਮ ਧੁਰਦਰਗਾਹੀਆ। ਮੰਜ਼ਲ ਦੇਵੇ ਹਕ ਮਕ਼ਸੂਦ, ਦਰਗਾਹ ਸਾਚੀ ਪੜਦਾ ਆਪ ਉਠਾਈਆ। ਮਨ ਕਲਪਨਾ ਕੂੜੀ ਕਿਰਿਆ ਕਰੇ ਨੇਸਤੋ ਨਾਬੂਦ, ਜੜ੍ਹ ਚੋਟੀ ਰਹਿਣ ਕੋਇ ਨਾ ਪਾਈਆ। ਘਰ ਸੁਆਮੀ ਠਾਕਰ ਮਿਲੇ ਮਹਿਬੂਬ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਦਰਸ ਦਿਖਾਈਆ। ਨੌ ਦੁਆਰੇ ਪੰਧ ਰਹੇ ਨਾ ਹਦੂਦ, ਈੜਾ ਪਿੰਗਲ ਸੁਖਮਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਪਰਦਾ ਆਪ ਉਠਾਈਆ। ਸਤਿਗੁਰ ਦਰਸ਼ਨ ਕਾਇਆ ਮਾਟੀ,
ਮਟਕਾ ਵੇਖੇ ਚਾਈਂ ਚਾਈਂਆ। ਜੋਤ ਜਗਾਏ ਨੂਰ ਲਲਾਟੀ, ਨੂਰ ਨੁਰਾਨਾ ਡਗਮਗਾਈਆ। ਨਾਮ ਵਖਾਏ ਆਪਣੀ ਹਾਟੀ, ਜਗਤ ਵਣਜਾਰਾ ਨਾ ਕੋਇ ਜਣਾਈਆ। ਅੰਮ੍ਰਿਤ ਰਸ ਦੇਵੇ ਨਿਝਰ ਬਾਟੀ, ਬੂੰਦ ਸਵਾਂਤੀ ਨਾਭੀ ਕਵਲ ਵਿਚੋਂ ਪਲਟਾਈਆ। ਸਤਿਗੁਰ ਸ਼ਬਦ ਸੁਰਤ ਚੜ੍ਹਾਏ ਆਪਣੀ ਘਾਟੀ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਲੇਖਾ ਰਹੇ ਨਾ ਤੀਰਥ ਅਠ ਸਾਠੀ, ਸਰ ਸਰੋਵਰ ਇਕ ਨੁਹਾਈਆ। ਦੁਰਮਤ ਮੈਲ ਜਾਏ ਕਾਟੀ, ਸਤਿਗੁਰ ਦਰਸ ਵਡੀ ਵਡਿਆਈਆ। ਮਨੂਆ ਮਨ ਫਿਰੇ ਨਾ ਨਾਟੀ, ਨਟੂਆ ਆਪਣਾ ਰੰਗ ਰੰਗਾਈਆ। ਜੋਤ ਜਗਾਏ ਬਿਨਾ ਤੇਲ ਬਾਤੀ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਸਤਿਗੁਰ ਦਰਸ ਦੇਵੇ ਬਿਨਾ ਅੱਖਾਂ, ਜਗ ਨੇਤਰ ਲੋੜ ਰਹੇ ਨਾ ਰਾਈਆ। ਘਰ ਸੁਆਮੀ ਠਾਕਰ ਮਿਲੇ ਸਖ਼ਾ, ਸੁਖ਼ਨ ਆਪਣੇ ਪੂਰ ਕਰਾਈਆ। ਜਿਸ ਦੀ ਕ਼ੀਮਤ ਪਾ ਸਕੇ ਨਾ ਕੋਈ ਕਰੋੜੀ ਲੱਖਾਂ, ਗਣਤੀ ਗਣਤ ਨਾ ਕੋਇ ਗਿਣਾਈਆ। ਉਹ ਖੇਲੇ ਖੇਲ ਅਗੋਚਰ ਅਲਖਣਾ ਅਲੱਖਾ, ਅਗੰਮ ਅਥਾਹ ਬੇਪਰਵਾਹੀਆ। ਜੋ ਆਦਿ ਜੁਗਾਦਿ ਪੁਰਖ ਸਮਰਥਾ, ਸਾਹਿਬ ਸੁਲਤਾਨ ਨੂਰ ਅਲਾਹੀਆ। ਜਿਸ ਦਾ ਨਿਤ ਨਵਿਤ ਜੁਗ ਚੌਕੜੀ ਬਣਦਾ ਰਥਾ, ਰਥ ਰਥਵਾਹੀ ਹੋ ਕੇ ਵੇਖ ਵਖਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਸਤਿਗੁਰ ਸ਼ਬਦ ਸੁਣਾਵੇ ਕਥਾ, ਆਤਮਕ ਰਾਗ ਰਾਗ ਦ੍ਰਿੜਾਈਆ। ਜਿਸ ਦਾ ਖੇਲ ਯਥਾਰਥ ਯਥਾ, ਯਦੀ ਯਦਪ ਆਪਣਾ ਭੇਵ ਚੁਕਾਈਆ। ਉਹ ਜੋਤ ਜਗਾਏ ਦਇਆ ਕਮਾਏ ਜਨ ਭਗਤ ਸੁਹੇਲੇ ਮਸਤਕ ਮੱਥਾ, ਟਿੱਕੇ ਧੂੜੀ ਖ਼ਾਕ ਖ਼ਾਕ ਰਮਾਈਆ। ਲਹਿਣਾ ਦੇਣਾ ਚੁਕਾਏ ਤਤ ਅੱਠਾਂ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤਿ ਬੁਧਿ ਆਪਣੇ ਰੰਗ ਰੰਗਾਈਆ। ਸਤਿਗੁਰ ਦਰਸ ਦੀਦਾਰੀ ਨਿਰਗੁਣ ਧਾਰ ਹਰਿਜਨ ਪਿਆਰ ਅੰਤਰ ਆਵੇ ਨਠਾ, ਬਿਨ ਕ਼ਦਮਾਂ ਭੱਜੇ ਨਠੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਦਰਸ ਲੋੜੇ ਸਰਬ ਜਗ, ਜਾਗਰਤ ਜੋਤ ਧਿਆਨ ਲਗਾਈਆ। ਜੋ ਬੁਝਾਵਣਹਾਰਾ ਕੂੜ ਕੁੜਿਆਰੀ ਅੱਗ, ਅੰਮ੍ਰਿਤ ਮੇਘ ਨਾਮ ਬਰਸਾਈਆ। ਭੇਵ ਚੁਕਾਏ ਉਪਰ ਸ਼ਾਹ ਰਗ, ਨੌ ਦੁਆਰੇ ਡੇਰਾ ਢਾਹੀਆ। ਹੰਸ ਬਣਾਏ ਬਪੜੇ ਬਗ, ਮਾਣਕ ਮੋਤੀ ਚੋਗ ਚੁਗਾਈਆ। ਜਗਤ ਵਿਕਾਰ ਦੀ ਮੇਟੇਹੱਦ, ਹਦੂਦ ਆਪਣੀ ਦਏ ਦਰਸਾਈਆ। ਬਿਨਾ ਜਗਤ ਸਾਜ਼ ਸੁਣਾਏ ਨਦ, ਅਨਹਦ ਨਾਦੀ ਨਾਦ ਧੁਨ ਕਰੇ ਸ਼ਨਵਾਈਆ। ਅੰਮ੍ਰਿਤ ਰਸ ਸਚ ਪਿਆਏ ਮਦਿ, ਮਧੁਰ ਧੁਨ ਨਾਲ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਸਤਿਗੁਰ ਦਰਸ ਹਰਿਜਨ ਕਰਨ ਦਾ ਚਾਓ, ਚਾਓ ਘਨੇਰਾ ਇਕ ਰਖਾਈਆ। ਬਿਨ ਰਸਨਾ ਜਿਹਵਾ ਗਾਏ ਵਾਹੋ ਵਾਹੋ, ਵਾਹਵਾ ਵਾਹਿਗੁਰੂ ਤੇਰੀ ਬੇਪਰਵਾਹੀਆ। ਸੋ ਸਤਿਗੁਰ ਪੂਰਾ ਬਿਨ ਹੱਥਾਂ ਪਕੜੇ ਬਾਹੋਂ, ਬਿਨ ਤਤਾਂ ਗੋਦ ਉਠਾਈਆ। ਅੰਤਰ ਨਿਰੰਤਰ ਬਿਨ ਰਸਨ ਜਪਾਏ ਨਾਉਂ, ਨਾਉਂ ਨਿਰੰਕਾਰ ਆਪ ਦ੍ਰਿੜਾਈਆ। ਏਥੇ ਓਥੇ ਦੋ ਜਹਾਨਾਂ ਦੇਵੇ ਠੰਢੀ ਛਾਉਂ, ਅਗਨੀ ਤਤ ਨਾ ਲਾਗੇ ਰਾਈਆ। ਫੜ ਫੜ ਹੰਸ ਬਣਾਏ ਕਾਉਂ, ਕਾਗ ਹੰਸ ਰੂਪ ਬਦਲਾਈਆ। ਆਪੇ ਪਿਤਾ ਆਪੇ ਮਾਉਂ, ਆਪੇ ਹੋਏ ਜਣੇਂਦੀ ਮਾਈਆ। ਦੀਨ ਦਿਆਲਾ ਦਰਸ਼ਨ ਦੇਵੇ ਥਾਈਂ ਥਾਉਂ, ਥਾਨ ਥਨੰਤਰ ਆਪਣੇ ਰੰਗ ਰੰਗਾਈਆ। ਆਦਿ ਜੁਗਾਦੀ ਸਦ ਕਰਨਹਾਰ ਨਿਆਉਂ, ਨਿਆਂਕਾਰ ਇਕ ਅਖਵਾਈਆ। ਜਨ ਭਗਤਾਂ ਦਰਸ਼ਨ ਦੇਵੇ ਸਾਢੇ ਤਿੰਨ ਹੱਥ ਗਰਾਉਂ, ਬਾਹਰ ਖੋਜਣ
ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਵਖਾਈਆ। ਜਿਸ ਨੂੰ ਦਰਸ਼ਨ ਦੇਵੇ ਪੂਰਾ ਸਤਿਗੁਰ, ਗੋਬਿੰਦ ਗੋਬਿੰਦ ਮੇਲਾ ਸਹਿਜ ਸੁਭਾਈਆ। ਲਹਿਣਾ ਦੇਣਾ ਆਦਿ ਜੁਗਾਦੀ ਵੇਖੇ ਧੁਰ, ਧੁਰ ਮਸਤਕ ਲਹਿਣਾ ਦੇਣਾ ਦਏ ਚੁਕਾਈਆ। ਅੰਤਰ ਆਤਮ ਪਰਮਾਤਮ ਸ਼ਬਦ ਨਾਦ ਸੁਣਾਏ ਸੁਰ, ਸੁਰਤੀ ਸ਼ਬਦੀ ਨਾਲ ਮਿਲਾਈਆ। ਕਲਜੁਗ ਕੂੜੀ ਕਿਰਿਆ ਮੇਟੇ ਅੰਧੇਰ ਘੋਰ, ਪੰਚ ਵਿਕਾਰ ਹੰਕਾਰ ਦਏ ਮਿਟਾਈਆ। ਮਨੂਆ ਮਨ ਪਾਏ ਨਾ ਸ਼ੋਰ, ਸ਼ੌਹਰ ਬਾਂਕਾ ਹੋ ਕੇ ਵੇਖੇ ਚਾਈਂ ਚਾਈਂਆ। ਪੰਚ ਪਰਪੰਚ ਰਹੇ ਨਾ ਅੰਦਰ ਚੋਰ, ਠੱਗੀ ਠਗ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਸਤਿਗੁਰ ਦਰਸ ਸਦਾ ਅਗੰਮਾ, ਜਗ ਨੇਤਰ ਲੋਚਨ ਵੇਖਣ ਕੋਇ ਨਾ ਪਾਈਆ। ਜੋ ਬਿਨਾ ਤੇਲ ਬਾਤੀ ਦੀਪ ਜਗਾਏ ਸ਼ਮਅ ਨੂਰ ਨੁਰਾਨਾ ਜੋਤੀ ਜਾਤਾ ਡਗਮਗਾਈਆ। ਜੋ ਆਦਿ ਜੁਗਾਦੀ ਮੇਟੇ ਸਗਲੀ ਤਮਾ, ਲਾਲਚ ਰਹਿਣ ਕੋਇ ਨਾ ਪਾਈਆ। ਲੇਖ ਮੁਕਾਏ ਰਾਏ ਧਰਮ ਲੱਖ ਚੁਰਾਸੀ ਜਮਾਂ, ਜਮ ਕੀ ਫਾਸੀ ਦਏ ਕਟਾਈਆ। ਸਚ ਸੁਹੰਜਣਾ ਚਰਨ ਕਵਲ ਬਣਾਏ ਅਗਲਾ ਸਮਾਂ, ਪੂਰਬ ਲਹਿਣਾ ਲਹਿਣੇ ਵਿਚ ਝੋਲੀ ਪਾਈਆ। ਲੇਖਾ ਜਾਣੇ ਪਵਣ ਸੁਆਸੀ ਦਮਾਂ, ਦਾਮਨਗੀਰ ਆਪ ਹੋ ਜਾਈਆ। ਹਰਖ ਸੋਗ ਚਿੰਤਾ ਮੇਟੇ ਗ਼ਮਾਂ, ਗ਼ਮਖਾਰ ਹੋ ਕੇ ਵੇਖ ਵਖਾਈਆ। ਸਤਿਗੁਰ ਸ਼ਬਦ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਧਾਰ ਸਚ ਦੁਆਰ ਸਦਾ ਨਵਾਂ, ਬਿਰਧ ਬਾਲ ਬੁਢੇਪਾ ਜੁਗ ਚੌਕੜੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਹੁਕਮ ਸੰਦੇਸ਼ ਨਰ ਨਰੇਸ਼ ਹੋ ਕੇ ਦੇਵੇ ਨਾਲ ਚਵਾਂ, ਚਾਓ ਘਨੇਰਾ ਇਕੋ ਇਕ ਜਣਾਈਆ।
੧੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਗੰਡਾ ਸਿੰਘ ਦੇ ਗ੍ਰਹਿ ਪਿੰਡ ਦਰਾਜਕੇ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਮਨੀ ਸਿੰਘ ਨੇ ਲਿਖਿਆ ਪੱਤਰ, ਹਰਫ਼ ਉਂਗਲਾਂ ਨਾਲ ਬਣਾਈਆ। ਉਹ ਸੰਮਤ ਬਿਕਰਮੀ ਉਨ੍ਹੀ ਸੌ ਚੁਹੱਤਰ, ਦੂਸਰ ਸੰਗ ਨਾ ਕੋਇ ਰਖਾਈਆ। ਫੇਰ ਆਪਣੇ ਚੋਲੇ ਦੀ ਪਾੜ ਕੇ ਨਿੱਕੀ ਜਿਹੀ ਕਤਰ, ਉਸ ਦੇ ਨਾਲ ਦਿਤੀ ਲਟਕਾਈਆ। ਫੇਰ ਨਕ ਰਗੜਿਆ ਆਪਣੀ ਉਤੇ ਤੀਜੀ ਸਤਰ, ਤ੍ਰੈਗੁਣ ਤੋਂ ਬਾਹਰ ਵੇਖ ਵਖਾਈਆ। ਫੇਰ ਆਪਣੇ ਹੱਥਾਂ ਦਾ ਬਣਾ ਕੇ ਛਤਰ, ਸੀਸ ਸੀਸ ਉਤੇ ਦਿਤਾ ਟਿਕਾਈਆ। ਫਿਰ ਨਿਗਾਹ ਮਾਰੀ ਹਸ ਕੇ ਆਪਣੇ ਆਪ ਨੂੰ ਲੱਗਾ ਦੱਸਣ, ਧੁਰ ਦਾ ਹੁਕਮ ਜਣਾਈਆ। ਸੰਗਰੂਰ ਜੇਲ੍ਹ ਵਿਚ ਬਿਨਾ ਖ਼ੁਸ਼ੀ ਤੋਂ ਲੱਗਾ ਹਸਣ, ਰੈਣ ਨਵ ਦਸ ਦਾ ਵਕ਼ਤ ਸੁਹਾਈਆ। ਫੇਰ ਬਾਲਿਸ਼ਤਾਂ ਨਾਲ ਲੱਗਾ ਕੱਛਣ, ਪੈਮਾਨਾਂ ਹੱਥਾਂ ਵਾਲਾ ਬਣਾਈਆ। ਫੇਰ ਸੁਰਤੀ ਧਾਰ ਵਿਚ ਲੱਗਾ ਹਸਣ, ਬਿਨ ਕ਼ਦਮਾਂ ਕ਼ਦਮ ਉਠਾਈਆ। ਫੇਰ ਆਪਣੇ ਪਿਆਰ ਵਿਚ ਪ੍ਰੀਤੀ ਲੱਗਾ ਕਸਣ, ਗੰਢ ਬਿਨ ਤੰਦ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮਨੀ ਸਿੰਘ ਮੈਨੂੰ ਲਾਈਆਂ
ਉਂਗਲਾਂ ਤੀਨ, ਕ਼ਲਮ ਹੱਥ ਨਾ ਕੋਇ ਉਠਾਈਆ। ਅੰਦਰੋਂ ਪ੍ਰਭ ਦੇ ਹੋ ਅਧੀਨ, ਬੈਠਾ ਸੀਸ ਝੁਕਾਈਆ। ਫੇਰ ਖ਼ਾਕਾ ਖਿਚਿਆ ਮੇਰੀ ਉਤੇ ਜ਼ਮੀਨ, ਵੰਡ ਆਪਣੀ ਆਪ ਵੰਡਾਈਆ। ਨਾਲ ਇਸ਼ਾਰਾ ਦਿਤਾ ਕੀ ਲਹਿਣਾ ਦੇਣਾ ਹੋਣਾ ਰੂਸਾ ਚੀਨ, ਚੈਨ ਵਿਚ ਨਜ਼ਰ ਕੋਇ ਨਾ ਆਈਆ। ਫੇਰ ਮਾਰਗ ਤਕ ਮਹੀਨ, ਬੈਠਾ ਨੈਣ ਦਬਾਈਆ। ਫੇਰ ਬਣ ਕੇ ਬੁੱਧੀਹੀਨ, ਆਪਣਾ ਆਪ ਗਿਆ ਤਜਾਈਆ। ਮਸਤਕ ਹੱਥ ਮਾਰਿਆ ਮੇਰੇ ਸਾਹਿਬ ਨੇ ਸਭ ਕੁਛ ਲੈਣਾ ਛੀਨ, ਸ਼ਹਿਨਸ਼ਾਹ ਨਜ਼ਰ ਕੋਇ ਨਾ ਆਈਆ। ਫੇਰ ਝਗੜਾ ਹੋਇਆ ਗ਼ਮਗੀਨ, ਗ਼ਮੀ ਸਮਝ ਕੋਇ ਨਾ ਆਈਆ। ਫੇਰ ਨਿਗਾਹ ਮਾਰੀ ਮੇਰੇ ਪਰਮ ਪੁਰਖ ਦਾ ਲੇਖਾ ਬੜਾ ਪ੍ਰਾਚੀਨ, ਨੌ ਸੌ ਚੁਰਾਨਵੇ ਚੌਕੜੀ ਜੁਗ ਦੇਣ ਗਵਾਹੀਆ। ਮੈਂ ਕੋਈ ਸ਼ੋਹਦਾ ਨਹੀਂ ਕਮੀਨ, ਕੋਝਾ ਕਮਲਾ ਨਾ ਰੂਪ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰੇ ਉਤੇ ਝਟ ਮਨੀ ਸਿੰਘ ਲਾਇਆ ਪੰਜਾ, ਪੰਜਾ ਪੰਜੇ ਨਾਲ ਦਬਾਈਆ। ਫੇਰ ਹਿੰਦਸਾ ਲਿਖਿਆ ਬਵੰਜਾ, ਪਾਂਜਾ ਦੂਆ ਜੋੜ ਜੁੜਾਈਆ। ਫੇਰ ਅੱਖਰ ਬਣਾਇਆ ਚੰਗਾ, ਕੀਤੀ ਉਂਗਲਾਂ ਨਾਲ ਲਿਖਾਈਆ। ਫੇਰ ਇਸ਼ਾਰਾ ਦਿਤਾ ਗੰਗਾ, ਮਈਆ ਭੱਜਣਾ ਵਾਹੋ ਦਾਹੀਆ। ਫੇਰ ਨਿਗਾਹ ਮਾਰੀ ਪੁਰੀ ਅਨੰਦਾ, ਅਨੰਦਪੁਰ ਵਾਸੀ ਵੇਖ ਵਖਾਈਆ। ਝਟ ਨੇਤਰ ਖੋਲ੍ਹਿਆ ਪੁਰਖ ਅਕਾਲੇ ਰੂਪ ਧਰਿਆ ਬੰਦਾ, ਪੰਜਾਂ ਤਤਾਂ ਵਿਚ ਸਮਾਈਆ। ਝਟ ਉਸੇ ਵੇਲੇ ਸੰਤ ਮਨੀ ਸਿੰਘ ਤੂੰ ਮੇਰਾ ਮੈਂ ਤੇਰਾ ਗਾਇਆ ਛੰਦਾ, ਰਸਨਾ ਜਿਹਵਾ ਜ਼ਬਾਨ ਨਾ ਕੋਇ ਹਿਲਾਈਆ। ਫੇਰ ਖਲੋ ਗਿਆ ਇਕ ਟੰਗਾ, ਹੱਥ ਮਸਤਕ ਉਤੇ ਰਖਾਈਆ। ਫੇਰ ਫੜ ਕੇ ਬਿਨਾ ਲਕੜੀ ਤੋਂ ਡੰਡਾ, ਡੰਡਾਵਤ ਆਪਣੀ ਲਈ ਬਦਲਾਈਆ। ਫੇਰ ਆਪਣਾ ਕਰਕੇ ਪਿੰਡਾ ਨੰਗਾ, ਪਿੱਠ ਜ਼ਿਮੀਂ ਨਾਲ ਰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਜਿਸ ਵੇਲੇ ਸੰਤ ਮਨੀ ਸਿੰਘ ਮੇਰੇ ਉਤੇ ਰਗੜੀ ਆਪਣੀ ਪਿੱਠ, ਪਾਸਾ ਆਪਣਾ ਨਾ ਮੂਲ ਬਦਲਾਈਆ। ਮੈਨੂੰ ਨਜ਼ਰੀ ਆਇਆ ਇਕੋ ਧਾਰ ਸਵਾ ਗਿੱਠ, ਮਾਰੂ ਡੰਡ ਦਾ ਪੰਧ ਚੁਕਾਈਆ। ਅਗੇ ਸਿੰਘਾਸਣ ਦਿਸਿਆ ਨੂਰ ਨੁਰਾਨਾ ਅਨਡਿਠ, ਜਿਸ ਦੀ ਪਾਵਾ ਚੂਲ ਘੜਤ ਨਾ ਕੋਇ ਘੜਾਈਆ। ਫੇਰ ਆਵਾਜ਼ ਸੁਣੀ ਅਗੰਮੀ ਮਿਠ, ਬਿਨ ਰਸਨਾ ਜਿਹਵਾ ਹੋਈ ਸ਼ਨਵਾਈਆ। ਜਾਂ ਫੇਰ ਤਕਿਆ ਮੇਰੇ ਉਤੇ ਮਿਲੀ ਬਿਨਾ ਅੱਖਰਾਂ ਤੋਂ ਚਿਟ, ਚਿੱਟੇ ਉਤੇ ਕਾਲਾ ਹਰਫ਼ ਨਾ ਕੋਇ ਲਿਖਾਈਆ। ਮੈਂ ਵੇਂਹਦੀ ਰਹਿ ਗਈ ਬਿਟ ਬਿਟ, ਮੇਰੀ ਚਲੀ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਧਰਨੀ ਕਹੇ ਫੇਰ ਮਨੀ ਸਿੰਘ ਹੋ ਗਿਆ ਚੁਪ, ਮੁਖ ਦੰਦ ਰਸਨਾ ਨਾ ਕੋਇ ਹਿਲਾਈਆ। ਬੁੱਕਲ ਵਿਚ ਕਰ ਅੰਧੇਰਾ ਘੁੱਪ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਫੇਰ ਗ਼ੁੱਸੇ ਵਿਚ ਕਿਹਾ ਕਿਉਂ ਮੇਰੇ ਸਾਹਿਬ ਗਿਉਂ ਛੁਪ, ਸ਼ੇਰਾ ਆਪਣਾ ਮੁਖ ਛੁਪਾਈਆ। ਬੇਸ਼ਕ ਮੈਂ ਬੁੱਢਾ ਤਨ ਦਾ ਤੇ ਅੰਦਰੋਂ ਤੇਰਾ ਪੁਤ, ਨੂਰ ਨੁਰਾਨਾ ਤੇਰਾ ਨਜ਼ਰੀ ਆਈਆ। ਝਟ ਸੰਦੇਸ਼ਾ ਮਿਲਿਆ ਮੈਂ ਸੁਹੰਜਣੀ ਕਰਾਂ ਅਗੰਮੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲੇ ਖੇਲ ਹੋ ਕੇ ਅਬਿਨਾਸ਼ੀ ਅਚੁਤ, ਚੇਤਨ ਆਪਣਾ ਭੇਵ ਖੁਲ੍ਹਾਈਆ।
੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਮਿਲਖਾ ਸਿੰਘ ਸਮੁੰਦ ਸਿੰਘ ਦੇ ਘਰ
ਪਿੰਡ ਮਾੜੀ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਸਤਿਗੁਰ ਸ਼ਬਦ ਦੇ ਸਹਾਰਾ, ਸਹਾਇਕ ਨਾਇਕ ਤੇਰੀ ਓਟ ਤਕਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਕੇ ਬਣ ਮੀਤ ਮੁਰਾਰਾ, ਮਿਤਰ ਪਿਆਰੇ ਆਪਣਾ ਰੰਗ ਰੰਗਾਈਆ। ਮੇਰੇ ਉਤੋਂ ਕਲਜੁਗ ਅੰਤ ਮੇਟ ਧੂੰਆਂਧਾਰਾ, ਕੂੜੀ ਕਿਰਿਆ ਨਵ ਸੱਤ ਰਹਿਣ ਨਾ ਪਾਈਆ। ਸਤਿ ਸਚ ਨਾਮ ਕਲਮੇ ਦਾ ਦਸ ਅਗੰਮ ਜੈਕਾਰਾ, ਜਿਸ ਦੀ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਅਨਾਦੀ ਸ਼ਬਦ ਦੀ ਦੇ ਧੁੰਨਕਾਰਾ, ਅਨਹਦ ਨਾਦੀ ਨਾਦ ਕਰ ਸ਼ਨਵਾਈਆ। ਅੰਮ੍ਰਿਤ ਰਸ ਬਖ਼ਸ਼ ਠੰਡੀ ਠਾਰਾ, ਅੰਮਿਉਂ ਰਸ ਧੁਰ ਦਾ ਆਪ ਚੁਆਈਆ। ਜੋਤੀ ਨੂਰ ਕਰ ਉਜਿਆਰਾ, ਦੋ ਜਹਾਨਾਂ ਡਗਮਗਾਈਆ। ਮੇਰੀ ਡੰਡਾਵਤ ਬੰਦਨਾ ਸਯਦਿਆਂ ਵਿਚ ਨਿਮਸਕਾਰਾ, ਕ਼ਦਮ ਬੋਸੀ ਕਰਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਸਤਿ ਵਰਤਾਈਆ। ਧਰਨੀ ਕਹੇ ਸਤਿਗੁਰ ਸ਼ਬਦ ਪਿਆਰੇ ਮੀਤਾ, ਮਿਤਰਾ ਤੇਰੀ ਓਟ ਤਕਾਈਆ। ਮੇਰੇ ਉਤੋਂ ਕੂੜੀ ਕਿਰਿਆ ਬਦਲ ਦੇ ਰੀਤਾ, ਰੀਤੀਵਾਨ ਤੇਰੇ ਹੱਥ ਵਡਿਆਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰੋਂ ਬਦਲ ਦੇ ਨੀਤਾ, ਅੰਤਸ਼ਕਰਨ ਵਿਚ ਕਰ ਸਫ਼ਾਈਆ। ਪਤਿਤ ਪਾਪੀ ਕਰ ਪੁਨੀਤਾ, ਦੁਰਮਤ ਮੈਲ ਦੇ ਗਵਾਈਆ। ਮੇਰੀ ਆਸ਼ਾ ਪੂਰੀ ਕਰ ਦੇ ਜੋ ਰਾਮ ਸੰਦੇਸ਼ਾ ਦੇ ਕੇ ਗਿਆ ਸੀਤਾ, ਸੁਰਤੀ ਸੀਤਾ ਰਾਮ ਸ਼ਬਦ ਵਿਚ ਸਮਾਈਆ। ਉਹ ਲਹਿਣਾ ਦੇਣਾ ਵੇਖ ਲੈ ਜੋ ਸੰਦੇਸ਼ਾ ਦਿਤਾ ਕਾਹਨ ਘਨਈਆ ਅਰਜਨ ਲਿਖਣ ਲੱਗਿਆਂ ਗੀਤਾ, ਅਠਾਰਾਂ ਧਿਆਏ ਹਰਫ਼ ਹਰੂਫ਼ ਵਡਿਆਈਆ। ਜੋ ਪੈਗ਼ੰਬਰਾਂ ਵਾਅਦਾ ਕੌਲ ਇਕ਼ਰਾਰ ਕੀਤਾ, ਕ਼ੀਮਤ ਕਰਤੇ ਦੇਣੀ ਪਾਈਆ। ਜੋ ਗੁਰੂ ਗੁਰਦੇਵ ਸੁਆਮੀ ਰਖਿਆ ਚੀਤਾ, ਚੇਤਨ ਹੋ ਕੇ ਦੇਣਾ ਦ੍ਰਿੜਾਈਆ। ਧਰਨੀ ਕਹੇ ਮੇਰਾ ਪੂਰਬ ਵਕ਼ਤ ਪਿਛਲਾ ਬੀਤਾ, ਅਗੇ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੇਰੇ ਉਤੋਂ ਕੂੜ ਬੁਝਾ ਦੇ ਅੱਗ, ਤ੍ਰੈਗੁਣ ਅਤੀਤੇ ਦਇਆ ਕਮਾਈਆ। ਅੰਮ੍ਰਿਤ ਮੇਘ ਬਰਸ ਦੇ ਉਤੇ ਜਗ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਈਆ। ਕੂੜੀ ਕਿਰਿਆ ਨਾਲੋਂ ਦੀਨ ਦੁਨੀ ਕਰ ਅਲਗ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਰਹਿਣ ਕੋਇ ਨਾ ਪਾਈਆ। ਤੂੰ ਸਾਹਿਬ ਸੂਰਾ ਸਰਬਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਕਲਜੁਗ ਜੀਵਾਂ ਬੁੱਧੀ ਮੂਲ ਰਹੇ ਨਾ ਕਗ, ਕਾਗ ਹੰਸ ਰੂਪ ਦਰਸਾਈਆ। ਭੇਵ ਖੁਲ੍ਹਾ ਦੇ ਆਪਣਾ ਉਪਰ ਸ਼ਾਹਰਗ, ਨੌ ਦੁਵਾਰਿਆਂ ਡੇਰਾ ਢਾਹੀਆ। ਅੰਮ੍ਰਿਤ ਜਾਮ ਪਿਆ ਦੇ ਮਦਿ, ਨਾਭੀ ਕਵਲ ਕਵਲ ਉਲਟਾਈਆ। ਕੂੜ ਕੁੜਿਆਰ ਸ਼ਰਅ ਦੀ ਮੇਟ ਦੇ ਹੱਦ, ਹੱਦ ਹਦੂਦ ਮਹਿਬੂਬ ਆਪਣੀ ਇਕ ਵਖਾਈਆ। ਆਤਮ ਧਾਰ ਸਤਿ ਬਣਾ ਲੈ ਆਪਣੀ ਯਦ, ਯਦੀ ਯਦਪ ਆਪਣਾ ਰੰਗ ਰੰਗਾਈਆ। ਮੈਂ ਖ਼ੁਸ਼ੀ ਨਾਲ ਹੋਵਾਂ ਗਦ ਗਦ, ਤੇਰਾ ਢੋਲਾ ਸੋਹਲਾ ਇਕੋ ਇਕ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੈਂ ਤੇਰੀ ਰਖੀ ਓਟ, ਓੜਕ ਧਿਆਨ ਲਗਾਈਆ। ਮੇਰੇ ਉਤੇ ਜੁਗ ਲੰਘ ਗਏ ਕੋਟੀ ਕੋਟ, ਅਣਗਿਣਤ ਆਪਣਾ ਪੰਧ ਮੁਕਾਈਆ। ਮੈਂ
ਤੇਰਾ ਭੰਡਾਰਾ ਤਕਦੀ ਰਹੀ ਅਤੋਟ, ਅਤੁਟ ਦੇਣਾ ਵਰਤਾਈਆ। ਸਾਚੇ ਨਾਮ ਨਗਾਰੇ ਲਾ ਦੇ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਦੀਨ ਦੁਨੀ ਸ੍ਰਿਸ਼ਟੀ ਅੰਦਰੋਂ ਕਢ ਦੇ ਖੋਟ, ਮਾਨਸ ਮਾਨਵ ਪਰਦਾ ਪਰਦਿਆਂ ਵਿਚੋਂ ਉਠਾਈਆ। ਆਤਮ ਪਰਮਾਤਮ ਜੋਤੀ ਧਾਰ ਬਖ਼ਸ਼ ਦੇ ਜੋਤ, ਨੂਰ ਨੁਰਾਨਾ ਡਗਮਗਾਈਆ। ਨਵ ਨਵ ਪਰਦਾ ਖੋਲ੍ਹ ਦੇ ਸੋਇਆ ਰਹੇ ਕੋਈ ਨਾ ਸੋਤ, ਸੋਈ ਸੁਰਤੀ ਆਪ ਜਗਾਈਆ। ਮੇਰੇ ਉਤੇ ਕਲਪਣਾ ਵਧ ਗਈ ਬਹੁਤ, ਕੂੜੀ ਕਿਰਿਆ ਨਾਲ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਈਆ। ਧਰਨੀ ਕਹੇ ਮੇਰੇ ਸਤਿਗੁਰ ਸ਼ਬਦ ਆਦਿ ਜੁਗਾਦੀ ਨਿਹਕਲੰਕਾ, ਕਲਕਾਤੀਆਂ ਡੇਰਾ ਦੇਣਾ ਢਾਹੀਆ। ਏਕਾ ਨਾਮ ਸ਼ਬਦ ਦੋ ਜਹਾਨ ਵਜਾ ਦੇ ਡੰਕਾ, ਪੁਰੀਆਂ ਲੋਆਂ ਕਰ ਸ਼ਨਵਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਮੇਰਾ ਸੁਹਾ ਦੇ ਬੰਕਾ, ਬੰਕਦੁਆਰੀ ਏਕੰਕਾਰੀ ਇਕੋ ਨਜ਼ਰੀ ਆਈਆ। ਲਹਿਣਾ ਦੇਣਾ ਮੁਕਾ ਦੇ ਰਾਓ ਰੰਕਾ, ਸ਼ਾਹ ਹਕੀਰ ਫ਼ਕੀਰ ਇਕੋ ਘਰ ਬਹਾਈਆ। ਸਤਿ ਧਰਮ ਸਤਿਜੁਗ ਬਣਾ ਦੇ ਬਣਤਾ, ਘੜਨ ਭੰਨਣਹਾਰ ਤੇਰੇ ਹੱਥ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਗੜ੍ਹ ਤੋੜ ਦੇ ਹਉਮੇ ਹੰਗਤਾ, ਹੰ ਬ੍ਰਹਮ ਪਾਰਬ੍ਰਹਮ ਪੜਦਾ ਦੇਣਾ ਉਠਾਈਆ। ਝਗੜਾ ਰਹੇ ਨਾ ਜਗਤ ਵਾਸ਼ਨਾ ਮਨੂਏ ਮਨ ਦਾ, ਮਮਤਾ ਮੋਹ ਨਾ ਕੋਇ ਹਲਕਾਈਆ। ਲੇਖਾ ਰਹੇ ਨਾ ਸਰਵਣ ਕੰਨ ਦਾ, ਧੁਨ ਆਤਮਕ ਸ਼ਬਦੀ ਰਾਗ ਦੇਣਾ ਸੁਣਾਈਆ। ਮੇਰਾ ਲੇਖਾ ਮੁਕ ਜਾਏ ਹਰਖ਼ ਸੋਗ਼ ਗ਼ਮ ਦਾ, ਚਿੰਤਾ ਚਿਖਾ ਨਾ ਕੋਇ ਤਪਾਈਆ। ਆਪਣਾ ਮਾਨਵ ਰੂਪ ਬਣਾ ਲੈ ਆਪਣੇ ਬ੍ਰਹਮ ਦਾ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਮੇਰਾ ਨਵ ਸੱਤ ਰੰਗਿਆ ਹੋਵੇ ਤੇਰੇ ਸਚ ਧਰਮ ਦਾ, ਧਰਮ ਦੀ ਧਾਰ ਇਕ ਦਰਸਾਈਆ। ਲਹਿਣਾ ਮੁਕਾ ਦੇ ਕੂੜ ਕਰਮ ਦਾ, ਕਰਮ ਕਾਂਡ ਦਾ ਡੇਰਾ ਢਾਹੀਆ। ਇਸ਼ਟ ਰਹੇ ਨਾ ਕੋਇ ਦ੍ਰਿਸ਼ਟੀ ਚਰਮ ਦਾ, ਚੰਮ ਦ੍ਰਿਸ਼ਟੀ ਲੇਖਾ ਦੇਣਾ ਮੁਕਾਈਆ। ਇਕੋ ਸਹਾਰਾ ਬਖ਼ਸ਼ ਦੇ ਆਪਣੀ ਸਰਨ ਦਾ, ਸਰਨਗਤ ਇਕੋ ਨਜ਼ਰੀ ਆਈਆ। ਲਹਿਣਾ ਦੇਣਾ ਰਹੇ ਨਾ ਵਰਨ ਬਰਨ ਦਾ, ਚਾਰ ਵਰਨ ਅਠਾਰਾਂ ਬਰਨ ਇਕੋ ਰੂਪ ਸਮਾਈਆ। ਤੂੰ ਮਾਲਕ ਖ਼ਾਲਕ ਸੁਆਮੀ ਤਾਰਨ ਤਰਨ ਦਾ, ਤਾਰਨਹਾਰ ਤੇਰੀ ਵਡਿਆਈਆ। ਮੈਨੂੰ ਸ਼ੌਕ ਨੌ ਖੰਡ ਪ੍ਰਿਥਮੀ ਇਕੋ ਤੇਰਾ ਨਾਮ ਕਲਮਾ ਪੜ੍ਹਨ ਦਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਮੇਰੇ ਉਤੇ ਮਾਰਗ ਹੋਵੇ ਤੇਰੀ ਹਕ਼ੀਕ਼ੀ ਇਕੋ ਮੰਜ਼ਲ ਚੜ੍ਹਨ ਦਾ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੇਰੇ ਉਤੇ ਹੋ ਕਿਰਪਾਲ, ਮਿਹਰਵਾਨ ਹੋ ਕੇ ਵੇਖ ਵਖਾਈਆ। ਤੂੰ ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਨੂਰ ਅਲਾਹੀਆ। ਮੈਂ ਨਿਮਾਣੀ ਕੋਝੀ ਕਮਲੀ ਕੰਗਾਲ, ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਨੂਰ ਅਲਾਹੀਆ। ਮੈਂ ਚਾਹੁੰਦੀ ਸਤਿ ਧਰਮ ਦੀ ਮੇਰੇ ਉਤੇ ਇਕੋ ਹੋਵੇ ਧਰਮਸਾਲ, ਧਰਮ ਦੁਆਰਾ ਇਕੋ ਸੋਭਾ ਪਾਈਆ। ਤੂੰ ਆ ਕੇ ਵੇਖ ਮੁਰੀਦਾਂ ਹਾਲ, ਮੇਰੇ ਮੁਰਸ਼ਦ ਧੁਰਦਰਗਾਹੀਆ। ਮੇਰਾ ਤ੍ਰੈਗੁਣ ਮਾਇਆ ਕਟ ਜੰਜਾਲ, ਜਾਗਰਤ ਜੋਤ ਜੋਤ ਰੁਸ਼ਨਾਈਆ। ਮੈਂ ਜੁਗ ਚੌਕੜੀ ਤੇਰੀ ਘਾਲਣ ਲਈ ਘਾਲ, ਘਾਇਲ ਹੋ ਕੇ ਸੇਵ ਕਮਾਈਆ। ਤੂੰ ਮੇਰਾ ਮਧੁਸੂਦਨ ਮੁਕੰਦ ਮਨੋਹਰ ਲੱਖਮੀ ਨਰਾਇਣ ਗੋਪਾਲ, ਗੋਬਿੰਦ ਤੇਰੇ ਹੱਥ ਵਡਿਆਈਆ। ਫਲ ਲਗਾਵੇ ਮੇਰੇ ਡਾਲ, ਪਤ ਟਹਿਣੀ ਧਰਮ ਧਰਮ ਨਾਲ ਮਹਿਕਾਈਆ। ਮੈਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝੇ ਯਾਰ ਹੋਈ ਬੇਹਾਲ, ਬਹਿਬਲ
ਹੋ ਕੇ ਰਹੀ ਸੁਣਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮੇਰੀ ਆ ਕੇ ਸੁਰਤ ਸੰਭਾਲ, ਸੰਬਲ ਦੇ ਮਾਲਕ ਸੰਬਲ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਮੇਰੀ ਕਰ ਪ੍ਰਿਤਪਾਲ, ਪ੍ਰਿਤਪਾਲਕ ਖ਼ਾਲਕ ਤੇਰੀ ਆਸ ਰਖਾਈਆ।
੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਰਘੁਬੀਰ ਸਿੰਘ ਦੇ ਗ੍ਰਹਿ ਪਿੰਡ ਡਲੀਕੀ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਸਤਿਗੁਰ ਸ਼ਬਦ ਮੈਨੂੰ ਬਖ਼ਸ਼ ਦੇ ਇਕੋ ਸਤਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣੀ ਦਇਆ ਕਮਾਈਆ। ਤੇਰੇ ਚਰਨ ਕਵਲ ਵਾਸਤਾ ਰਹੀ ਘਤ, ਨਿਵ ਨਿਵ ਨਿਰਵੈਰ ਨਿਰਾਕਾਰ ਨਿਰੰਕਾਰ ਲਾਗਾਂ ਪਾਈਆ। ਕਲਜੁਗ ਅੰਤ ਮੇਰੀ ਰਖਣੀ ਪਤ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਨਿਗਾਹ ਮਾਰ ਲੈ ਨੌ ਖੰਡ ਪ੍ਰਿਥਮੀ ਉਬਲੇ ਰਤ, ਸਾਂਤਕ ਸਤਿ ਨਾ ਕੋਇ ਕਰਾਈਆ। ਧੀਰਜ ਧਰਮ ਰਿਹਾ ਨਾ ਯਤਿ, ਸਤਿ ਸੰਤੋਖ ਵਿਚ ਨਾ ਕੋਇ ਸਮਾਈਆ। ਮੇਰਾ ਸੁਨੇਹੜਾ ਬਿਨਾ ਕ਼ਲਮ ਸ਼ਾਹੀ ਤੋਂ ਲਿਖਿਆ ਹੋਇਆ ਖ਼ਤ, ਬਿਨ ਹਰਫ਼ ਹਰੂਫ਼ ਕਰੇ ਸ਼ਨਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਕੂੜ ਕੁੜਿਆਰ ਬਦਲ ਦੇ ਮਤ, ਮਤ ਮਤਾਂਤਰਾਂ ਡੇਰਾ ਢਾਹੀਆ। ਮਾਇਆ ਅਗਨੀ ਕੋਈ ਨਾ ਜਾਵੇ ਤਪ, ਤਪੀਸ਼ਰਾਂ ਬਾਹਰ ਦੇ ਸਮਝਾਈਆ। ਨਿਗਾਹ ਮਾਰ ਲੈ ਤੇਜ ਵਾਏ ਪ੍ਰਿਥਮੀ ਆਕਾਸ਼ ਅਪ, ਪੰਚਮ ਪੰਜਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਮੇਰਾ ਤਕ ਲੈ ਅੰਤਸ਼ਕਰਨ, ਅੰਤਰਜਾਮੀ ਹੋ ਕੇ ਧਿਆਨ ਲਗਾਈਆ। ਮੇਰੇ ਨਾਲ ਵਾਅਦਾ ਆਦਿ ਜੁਗਾਦੀ ਪਰਨ, ਕੌਲ ਇਕ਼ਰਾਰ ਗੁਰ ਅਵਤਾਰ ਪੈਗ਼ੰਬਰ ਗਏ ਜਣਾਈਆ । ਮੈਂ ਤੇਰੀ ਧਰਮ ਦੀ ਧਾਰ ਲਈ ਸਰਨ, ਸਰਨਗਤ ਇਕੋ ਇਕ ਜਣਾਈਆ। ਤੂੰ ਨਿਰਗੁਣ ਧਾਰ ਕਿਰਪਾ ਆ ਜਾ ਕਰਨ, ਕਰਨੀ ਦਾ ਕਰਤਾ ਹੋ ਕੇ ਵੇਖ ਵਖਾਈਆ। ਦਰੋਹੀ ਮੈਂ ਕੂੜਿਆਰਾਂ ਹੱਥੋਂ ਲੱਗੀ ਸੜਨ, ਕਲਜੁਗ ਕਾਤੀ ਅਗਨੀ ਤਤ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ। ਧਰਨੀ ਕਹੇ ਸਤਿਗੁਰ ਸ਼ਬਦ ਆਦਿ ਜੁਗਾਦੀ ਸੱਜਣ, ਮੀਤ ਮੁਰਾਰਾ ਇਕ ਅਖਵਾਈਆ। ਤੈਨੂੰ ਕਹਿੰਦੇ ਦਰਦ ਦੁਖ ਭੈ ਭੰਜਣ, ਭਵ ਸਾਗਰ ਪਾਰ ਕਰਾਈਆ। ਮੇਰੇ ਗੋਪਾਲ ਮੂਰਤ ਮਦਨ, ਨੂਰ ਨੁਰਾਨੇ ਤੇਰੇ ਹੱਥ ਵਡਿਆਈਆ। ਮੈਂ ਅੰਤ ਅਖ਼ੀਰ ਬੇਨਜ਼ੀਰ ਤੇਰੀ ਧਾਰ ਲੱਗੀ ਸੱਦਣ, ਸਦਕੇ ਵਾਰੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਇਕ ਪਰਗਟਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੇਟ ਕਲੇਸ਼, ਕਲਕਾਤੀਆਂ ਡੇਰਾ ਢਾਹੀਆ। ਤੂੰ ਮਾਲਕ ਖ਼ਾਲਕ ਇਕੋ ਨਰ ਨਰੇਸ਼, ਨਰ ਨਿਰੰਕਾਰ ਦਿਤੀ ਮਾਣ ਵਡਿਆਈਆ। ਮੈਂ ਦਰ ਤੇਰੇ ਹੋਈ ਪੇਸ਼, ਪੇਸ਼ੀਨਗੋਈਆਂ ਆਪਣੇ ਹੱਥ ਉਠਾਈਆ । ਉਹ ਤਕ ਕੀ ਇਸ਼ਾਰਾ ਦਿੰਦਾ ਸਹੰਸਰ ਮੁਖ ਸ਼ੇਸ਼, ਬਾਸ਼ਕ ਤਸ਼ਕਾ ਕੀ ਰਿਹਾ ਦ੍ਰਿੜਾਈਆ। ਕੀ ਬਿਨ ਰਸਨਾ ਕਹਿ ਕੇ ਗਿਆ ਗਣੇਸ਼, ਗਣਪਤ ਆਪਣਾ ਭੇਵ ਖੁਲ੍ਹਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਕੀ ਲੇਖਾ ਜਣਾਇਆ ਕੀ ਸੁਨੇਹੜਾ ਦਿਤਾ ਨਿਗਾਹ ਮਾਰ ਲੈ ਸੰਬਲ ਦੇਸ, ਦੇਸ ਦੇਸਾਂਤਰਾਂ
ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸ਼ਾ ਪੂਰ ਕਰਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੇਰੇ ਉਤੇ ਆਪਣੀ ਕਰ ਮਿਹਰਵਾਨੀ, ਮਹਿਬੂਬ ਹੋ ਕੇ ਦਇਆ ਕਮਾਈਆ। ਸਤਿ ਧਰਮ ਦੀ ਬਖ਼ਸ਼ ਦੇ ਨਿਸ਼ਾਨੀ, ਨਿਸ਼ਾਨਾ ਕਲਜੁਗ ਕਿਰਿਆ ਕੂੜ ਮਿਟਾਈਆ। ਤੂੰ ਮਾਲਕ ਖ਼ਾਲਕ ਆਲਮੇ ਜਾਬਦਾਨੀ, ਦੋ ਜਹਾਨਾਂ ਤੇਰੀ ਵਜਦੀ ਰਹੇ ਵਧਾਈਆ। ਮੈਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਹੁਕਮ ਦੀ ਦਿੰਦੀ ਰਹੀ ਕ਼ੁਰਬਾਨੀ, ਕਰਬਲੇ ਦਾ ਲੇਖਾ ਵੇਖਣਾ ਚਾਈਂ ਚਾਈਂਆ। ਮੇਰੇ ਉਤੇ ਨਿਗਾਹ ਮਾਰ ਲੈ ਜਗਤ ਜਿਸਮ ਜਿਸਮਾਨੀ, ਰੂਹ ਬੁਤ ਫੋਲ ਫੁਲਾਈਆ। ਪ੍ਰੇਮ ਰਿਹਾ ਨਾ ਕਿਸੇ ਇਨਸਾਨ ਇਨਸਾਨੀ, ਇਨਸਾਨੀਅਤ ਹੱਥ ਕਿਸੇ ਨਾ ਆਈਆ। ਪ੍ਰੇਮ ਰਿਹਾ ਨਾ ਤੇਰੇ ਨਾਮ ਕਲਮੇ ਬਾਣੀ, ਬਾਣ ਅਣਿਆਲਾ ਤੀਰ ਨਾ ਕੋਇ ਚਲਾਈਆ। ਝਗੜਾ ਤਕ ਲੈ ਚਾਰੇ ਖਾਣੀ, ਖ਼ਾਲਸ ਰੰਗ ਨਾ ਕੋਇ ਸਮਾਈਆ। ਤੇਰੀ ਮਖ਼ਲੂਕ ਤੇਰੇ ਨਾਲੋਂ ਹੋਈ ਬੇਗਾਨੀ, ਬੇਵਾ ਰੂਪ ਦਿਸੇ ਲੋਕਾਈਆ। ਅਕਲ ਬੁੱਧੀ ਜਗਿਆਸੂਆਂ ਹੋਈ ਨਿਧਾਨੀ, ਨਿਜ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਮੈਂ ਰਾਹ ਤਕਾਂ ਤੇਰਾ ਹੱਥ ਰਖ ਕੇ ਉਤੇ ਪੇਸ਼ਾਨੀ, ਪੇਸ਼ਤਰ ਦੇ ਲਹਿਣੇ ਨਾਲ ਮਿਲਾਈਆ। ਮੇਰੇ ਸੁਆਮੀ ਠਾਕਰ ਮੇਰੇ ਉਤੇ ਬਖ਼ਸ਼ ਦੇ ਮੰਜ਼ਲ ਇਕ ਰੁਹਾਨੀ, ਰੂਹੇ ਰਵਾਂ ਆਪਣੇ ਰੰਗ ਰੰਗਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਮੈਂ ਹੋਈ ਨਿਤਾਣੀ, ਨਿਮਾਣੀ ਹੋ ਕੇ ਓਟ ਤਕਾਈਆ। ਮੇਰਾ ਪਵਿਤ੍ਰ ਰਿਹਾ ਨਾ ਅਠਸਠ ਤੀਰਥ ਪਾਣੀ, ਪੁਨਹ ਪੁਨਹ ਤੈਨੂੰ ਸੀਸ ਨਿਵਾਈਆ। ਤੂੰ ਆਦਿ ਜੁਗਾਦੀ ਕਰਨੀ ਦਾ ਕਰਤਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਸਿਰ ਕਰ ਅਹਿਸਾਨੀ, ਅਹਿਸਾਨ ਮਿਹਰਵਾਨ ਮਿਹਰ ਨਜ਼ਰ ਨਾਲ ਮੇਰੀ ਝੋਲੀ ਦੇਣਾ ਟਿਕਾਈਆ।
੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਬੀਰ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਸਤਿਗੁਰ ਸ਼ਬਦ ਮੈਂ ਤੇਰੀ ਨਿਮਾਣੀ ਨੰਨ੍ਹੀ ਬੱਚੀ, ਬਚਪਨ ਪਿਤਾ ਪਤਿਪਰਮੇਸ਼ਵਰ ਤੇਰੀ ਝੋਲੀ ਪਾਈਆ। ਬੇਸ਼ਕ ਮੇਰੀ ਧਾਰ ਮਾਟੀ ਕੱਚੀ, ਕੰਚਨ ਗੜ੍ਹ ਨਜ਼ਰ ਕੋਇ ਨਾ ਆਈਆ। ਮੈਂ ਆਪਣੀ ਕਥਾ ਕਹਾਣੀ ਦੱਸਾਂ ਸਚੀ, ਸਚ ਸਚ ਵਿਚੋਂ ਪਰਗਟਾਈਆ। ਮੇਰਾ ਅੰਤਸ਼ਕਰਨ ਕਲਜੁਗ ਅਗਨੀ ਨਾਲ ਰਿਹਾ ਮੱਚੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਨਿਗਾਹ ਮਾਰ ਲੈ ਪਰਕਿਰਤੀ ਵਿਚ ਪੱਚੀ, ਪੰਜਾਂ ਦੇ ਮਾਲਕ ਫੋਲ ਫੁਲਾਈਆ। ਲੂੰ ਲੂੰ ਤੇਰੀ ਧਾਰ ਦਿਸੇ ਨਾ ਰਚੀ, ਰਚਨਾ ਵੇਖਣ ਕੋਇ ਨਾ ਪਾਈਆ। ਮਮਤਾ ਘਰ ਘਰ ਵੇਸਵਾ ਹੋ ਕੇ ਨੱਚੀ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸਾਹਿਬ ਇਕੋ ਨਜ਼ਰੀ ਆਈਆ। ਧਰਨੀ ਕਹੇ ਸਤਿਗੁਰ ਸ਼ਬਦ ਮੈਂ ਤੇਰੀ ਇਕੋ ਨੱਢੀ ਬਾਲੀ, ਬਾਲੀ ਬੁਧਿ ਦਿਆਂ ਜਣਾਈਆ। ਤੂੰ ਮੇਰੀ ਸੁਰਤ ਸੰਭਾਲੀ, ਸੰਬਲ ਬਹਿ ਕੇ ਆਪਣੀ ਖ਼ੁਸ਼ੀ ਬਣਾਈਆ। ਤੇਰਾ ਲਹਿਣਾ ਦੇਣਾ ਨਾਲ ਜੋਤ ਅਕਾਲੀ, ਅਕਲ ਕਲਧਾਰੀ ਤੇਰੇ ਰੰਗ ਸਮਾਈਆ। ਮਿਹਰਵਾਨ ਹੋ ਕੇ ਮੇਰੀ ਕਰੀਂ ਦਲਾਲੀ,
ਵਿਚੋਲਾ ਇਕੋ ਸੋਭਾ ਪਾਈਆ। ਮੇਰੀ ਝੋਲੀ ਤਕ ਲੈ ਖ਼ਾਲੀ, ਖ਼ਾਲਕ ਰੰਗ ਨਾ ਕੋਇ ਰੰਗਾਈਆ। ਸਤਿ ਧਰਮ ਦੀ ਵਸਤ ਮੇਰੇ ਉਤੋਂ ਲੱਭੇ ਨਾ ਭਾਲੀ, ਖੋਜਿਆਂ ਹੱਥ ਕੋਇ ਨਾ ਆਈਆ। ਬਿਨਾ ਧੁਰ ਦੇ ਹੁਕਮ ਤੋਂ ਕਲਜੁਗ ਹੋਈ ਰੈਣ ਅੰਧੇਰੀ ਕਾਲੀ, ਕਲਾ ਕੂੜ ਦਿਤੀ ਵਰਤਾਈਆ। ਸਚ ਰਿਹਾ ਨਾ ਕੋਇ ਧਰਮਸਾਲੀ, ਧਰਮ ਦੁਆਰ ਨਾ ਕੋਇ ਚਤੁਰਾਈਆ। ਜਿਧਰ ਤਕਾਂ ਜਗਤ ਗੁਰੂ ਦਿਸਦੇ ਜਾਹਲੀ, ਧੁਰ ਦਾ ਸਤਿਗੁਰ ਬਿਨਾ ਸ਼ਬਦ ਤੋਂ ਨਜ਼ਰ ਕੋਇ ਨਾ ਆਈਆ। ਤੇਰੇ ਬਿਨਾ ਸੁਆਮੀਆਂ ਮੇਰਾ ਬਾਗ਼ ਉਜੜਿਆ ਦਿਸੇ ਕੋਇ ਨਾ ਮਾਲੀ, ਮਾਨਵ ਬੂਟੇ ਹਰੇ ਸਿੰਚ ਨਾ ਕੋਇ ਕਰਾਈਆ। ਮਿਹਰਵਾਨਾ ਮੇਰੇ ਉਤੇ ਕਿਰਪਾ ਕਰ ਦੇ ਸ਼ਾਲੀ, ਸ਼ਹਿਨਸ਼ਾਹ ਹੋ ਕੇ ਦਇਆ ਕਮਾਈਆ। ਮੈਂ ਮੰਗਤੀ ਤੇਰੇ ਦਰ ਦੀ ਹੋਈ ਸਵਾਲੀ, ਸਵਾਲਣ ਹੋ ਕੇ ਮੰਗ ਮੰਗਾਈਆ। ਤੂੰ ਕਿਰਪਾ ਨਿਧ ਮੇਰੀ ਅੰਤਮ ਸੁਰਤ ਸੰਭਾਲੀ, ਸਤਿਗੁਰ ਸ਼ਬਦ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੈਂ ਕੋਝੀ ਕਮਲੀ ਨੰਨ੍ਹੀ, ਜਗਤ ਰੇਖ ਸਮਝ ਕੋਇ ਨਾ ਪਾਈਆ। ਮੇਰੀ ਇਕ ਬੇਨੰਤੀ ਮੰਨੀਂ, ਮਨਸਾ ਤੇਰੇ ਚਰਨ ਟਿਕਾਈਆ। ਮੈਨੂੰ ਜੰਮਣ ਵਾਲੀ ਨਹੀਂ ਕੋਈ ਜਨਣੀ, ਜਣੇਂਦੀ ਬਣੇ ਕੋਇ ਨਾ ਮਾਈਆ। ਮੇਰਾ ਸਾਕ ਸੱਜਣ ਨਹੀਂ ਕੋਈ ਤਨੀ, ਸਗਲਾ ਸੰਗੀ ਨਜ਼ਰ ਕੋਇ ਨਾ ਆਈਆ। ਮੈਂ ਕੋਈ ਖ਼ਬਰਾਂ ਸੁਣਦੀ ਨਹੀਂ ਕੰਨੀਂ, ਕਾਇਨਾਤ ਨਾ ਕੋਇ ਸ਼ਨਵਾਈਆ। ਮੈਂ ਇਕੋ ਲਾਡਲੀ ਤੇਰੀ ਧਰਮ ਧਾਰ ਦੀ ਚੰਨੀ, ਚੰਦ ਚਾਂਦਨਾ ਮੇਰੇ ਉਤੇ ਦੇਣਾ ਚਮਕਾਈਆ। ਮੈਨੂੰ ਆਪਣੀ ਬਿਨ ਹੱਥਾਂ ਫੜਾ ਦੇ ਕੰਨੀ, ਲੋਕਮਾਤ ਸਕੇ ਨਾ ਕੋਇ ਛੁਡਾਈਆ। ਮੈਂ ਨੇਤਰਹੀਣ ਰਵ੍ਹਾਂ ਨਾ ਅੰਨ੍ਹੀ, ਅੰਧ ਅਗਿਆਨ ਦੇਣਾ ਮੁਕਾਈਆ। ਤੇਰੇ ਦਰ ਤੇ ਆਈ ਭੰਨੀ, ਦੂਰ ਦੁਰਾਡੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਸਤਿਗੁਰ ਸ਼ਬਦ ਮੈਂ ਬਾਲੀ ਬੁੱਧ ਅੰਞਾਣ, ਮੂਰਖ ਮੁਗਧ ਮੂੜ੍ਹ ਅਖਵਾਈਆ। ਤੂੰ ਦੇਵਣਹਾਰਾ ਚਤੁਰ ਸੁਜਾਨ, ਸੁਘੜ ਤੇਰੀ ਬੇਪਰਵਾਹੀਆ। ਤੇਰੇ ਚਰਨ ਕਵਲ ਕਰਾਂ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਮੇਰੇ ਸੁਆਮੀਆਂ ਮੇਰੀ ਝੋਲੀ ਪਾ ਦੇ ਦਾਨ, ਦਾਤੇ ਦਾਨੀ ਆਪਣੀ ਦਇਆ ਕਮਾਈਆ। ਮੈਨੂੰ ਸੰਦੇਸ਼ਾ ਦੇ ਕੇ ਗਿਆ ਬਾਵਨ ਧੁਰ ਫ਼ਰਮਾਨ, ਫ਼ੁਰਨਿਆਂ ਬਾਹਰ ਜਣਾਈਆ। ਮੈਨੂੰ ਰਾਮ ਨੇ ਰਾਮ ਦੇ ਰਾਮ ਦਾ ਦਿਤਾ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਉਲਟਾਈਆ। ਸੰਦੇਸੇ ਵਿਚ ਆਖਿਆ ਕ੍ਰਿਸ਼ਨ ਕਾਹਨ, ਕਾਹਨਾਂ ਦਾ ਕਾਹਨ ਤੇਰਾ ਰੰਗ ਰੰਗਾਈਆ। ਪੈਗ਼ੰਬਰਾਂ ਇਸ਼ਾਰਾ ਦਿਤਾ ਤੇਰੇ ਉਤੇ ਆਏ ਧੁਰ ਅਮਾਮ, ਅਮਾਮ ਅਮਾਮਾ ਨੂਰ ਅਲਾਹੀਆ। ਜਿਸ ਦਾ ਕਲਮਿਆਂ ਤੋਂ ਬਾਹਰ ਹੋਏ ਪੈਗ਼ਾਮ, ਬਿਨ ਅਲਿਫ਼ ਯੇ ਪੜ੍ਹਾਈਆ। ਜਿਸ ਦਾ ਇਕੋ ਹੋਵੇ ਇਸਲਾਮ, ਇਸਮ ਆਜ਼ਮ ਇਕ ਸਮਝਾਈਆ। ਜਿਸ ਦਾ ਨਿਰਗੁਣ ਸਰਗੁਣ ਧਾਰ ਗੁਰੂਆਂ ਮੰਤਰ ਦਿਤਾ ਸਤਿਨਾਮ, ਨਾਮ ਨਾਮਾ ਰੰਗ ਰੰਗਾਈਆ। ਉਹ ਧਰਨੀਏ ਤੇਰਾ ਵੇਖੇ ਨਗਰ ਗਰਾਮ, ਖੇੜਾ ਨੌ ਖੰਡ ਧਿਆਨ ਲਗਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੈਂ ਏਸੇ ਕਰਕੇ ਬੈਠੀ ਕਰ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਕਵਣ ਵੇਲਾ ਮੇਰਾ ਆਵੇ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਮੈਂ ਚਰਨ ਕਵਲ ਧਵਲ ਹੋ ਕੇ ਕਰਾਂ ਪਰਨਾਮ, ਨਮੋ ਨਮੋ ਕਹਿ ਕੇ ਸੀਸ ਨਿਵਾਈਆ। ਜੋ ਮੇਰੇ ਉਤੇ ਆ ਕੇ ਮੇਟੇ ਅੰਧੇਰਾ ਸ਼ਾਮ, ਸ਼ਮਅ ਨੂਰ ਜੋਤ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਏਕੋ ਏਕ ਧੁਰ ਦੀ ਧਾਰ ਸੁਣਾਂ ਪੈਗ਼ਾਮ, ਹੁਕਮ ਸੰਦੇਸ਼ਾ ਇਕੋ ਇਕ ਕਰੇ ਸ਼ਨਵਾਈਆ।
੧੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਬੇਬੇ ਮੰਨੀ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਸਤਿਗੁਰ ਸ਼ਬਦ ਮੈਨੂੰ ਹਲੂਣਾ ਦਿਤਾ ਗੁਟ ਦਾ, ਫੜ ਬਾਹੋਂ ਦਿਤਾ ਹਿਲਾਈਆ। ਸੈਨਤ ਨਾਲ ਜਣਾਇਆ ਉਹ ਤਕ ਸੰਤ ਮਨੀ ਸਿੰਘ ਚੂਰੀ ਕੁਟਦਾ, ਟੁਕੜੇ ਹੱਥਾਂ ਨਾਲ ਦਬਾਈਆ। ਨਾਲੇ ਅੰਤਰ ਢੋਲਾ ਗਾਏ ਇਕੋ ਤੁਕ ਦਾ, ਤੂੰ ਮੇਰਾ ਮੈਂ ਤੇਰਾ ਰਿਹਾ ਧਿਆਈਆ। ਨਾਲੇ ਹਸ ਕੇ ਕਹੇ ਕਲਜੁਗ ਕੂੜਾ ਪੈਂਡਾ ਜਾਂਦਾ ਮੁਕਦਾ, ਅਗੇ ਪੰਧ ਨਾ ਕੋਇ ਵਧਾਈਆ। ਫੇਰ ਬਿਨਾ ਜ਼ਬਾਨੋਂ ਰੁਕਦਾ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਫੇਰ ਜ਼ਿਮੀਂ ਅਸਮਾਨਾਂ ਬਾਹਰ ਝੁਕਦਾ, ਅੰਤਰ ਅੰਤਰ ਲਾਗੇ ਪਾਈਆ। ਫੇਰ ਆਪਣਾ ਰੂਪ ਅਨੂਪ ਦੱਸੇ ਸਤਿਗੁਰ ਸੁਤ ਦਾ, ਦੁਲਾਰਾ ਹੋ ਕੇ ਖ਼ੁਸ਼ੀ ਬਣਾਈਆ। ਫੇਰ ਵਕ਼ਤ ਸੁਹੇਲਾ ਤਕੇ ਸਾਹਿਬ ਦੀ ਰੁਤ ਦਾ, ਰੁਤੜੀ ਜਗਤ ਨਾਲ ਮਹਿਕਾਈਆ। ਜਿਸ ਵੇਲੇ ਵਕ਼ਤ ਸੁਹੰਜਣਾ ਹੋਇਆ ਅਬਿਨਾਸ਼ੀ ਅਚੁਤ ਦਾ, ਚੇਤਨ ਸਭ ਨੂੰ ਦਏ ਕਰਾਈਆ। ਲਹਿਣਾ ਦੇਣਾ ਵੇਖੇ ਕਾਇਆ ਮਾਟੀ ਪੰਜ ਭੁਤ ਦਾ, ਤਨ ਵਜੂਦਾਂ ਫੋਲ ਫੁਲਾਈਆ। ਜਿਸ ਖੇਲ ਤਕਣਾ ਮਾਟੀ ਖ਼ਾਕ ਬੁਤ ਦਾ, ਬੁਤਖ਼ਾਨਿਆਂ ਵੇਖ ਵਖਾਈਆ। ਉਹ ਜੋਤੀ ਜਾਤਾ ਹੋ ਕੇ ਨਿਰਗੁਣ ਧਾਰੋਂ ਉਠਦਾ, ਤਨ ਵਜੂਦ ਪੰਧ ਮੁਕਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਨੌ ਖੰਡ ਪ੍ਰਿਥਮੀ ਚਾਰੇ ਕੂਟਾਂ ਗੁਠ ਦਾ, ਦਹਿ ਦਿਸ਼ਾ ਫੋਲ ਫੁਲਾਈਆ। ਜਿਸ ਇਸ਼ਾਰਾ ਦਿਤਾ ਮੈਨੂੰ ਸੰਤਾ ਉਹ ਤਕ ਲੈ ਕੀ ਨਜ਼ਾਰਾ ਦੁਨੀਆ ਵਾਲੀ ਲੁਟ ਦਾ, ਲੁਟੇਰਾ ਕਲਜੁਗ ਨਾਲ ਮਿਲਾਈਆ। ਸ਼ਾਹ ਸੁਲਤਾਨਾਂ ਭੰਡਾਰਾ ਖ਼ਾਲੀ ਹੋਣਾ ਠੁਠ ਦਾ, ਧਨ ਦੌਲਤ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਹੋ ਕੇ ਵੇਖ ਲੈ ਕੁਠਦਾ, ਦੋ ਜਹਾਨਾਂ ਸਕੇ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਸੰਤ ਮਨੀ ਸਿੰਘ ਚੂਰੀ ਕੁੱਟੇ ਉਂਗਲਾਂ ਨਾਲ ਪਾਏ ਵਿਚ ਘਿਉ, ਘਿਰਤ ਆਪਣਾ ਰੰਗ ਰੰਗਾਈਆ। ਫੇਰ ਇਸ਼ਾਰਾ ਦੇਵੇ ਵੇਖੋ ਧੁਰ ਦਾ ਦਿਉ, ਦੇਵਤਿਆਂ ਦਾ ਦੇਵ ਨਜ਼ਰੀ ਆਈਆ। ਜੋ ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਸਭਨਾਂ ਬਣੇ ਪਿਉ, ਪਿਤਾ ਪੁਰਖ ਇਕ ਅਖਵਾਈਆ। ਜੋ ਭਗਤਾਂ ਸੰਤਾਂ ਆਤਮ ਧਾਰ ਬਣਾਏ ਨੇਹੁ, ਰਿਸ਼ਤਾ ਫ਼ਰਿਸ਼ਤਿਆਂ ਬਾਹਰ ਜਣਾਈਆ। ਪਹਿਲੋਂ ਲੇਖਾ ਪੂਰਾ ਕਰੇ ਆਪਣੇ ਸਾਢੇ ਤਿੰਨ ਹੱਥ ਸੀਉਂ, ਰਵੀਦਾਸ ਚਮਾਰਾ ਗੰਢ ਪੁਆਈਆ । ਜਿਸ ਦੇ ਖੇਲ ਨੂੰ ਕੋਈ ਕਹਿ ਨਾ ਸਕੇ ਕਿਉਂ, ਕਰਨੀ ਦਾ ਕਰਤਾ ਆਪਣਾ ਹੁਕਮ ਵਰਤਾਈਆ। ਮਿਹਰਵਾਨ ਹੋ ਕੇ ਜਨ ਭਗਤਾਂ ਉਤੇ ਬਰਸੇ ਮੇਂਹੋਂ, ਮੇਘਲਾ ਆਪਣਾ ਨਾਮ ਬਰਸਾਈਆ। ਨੌ ਖੰਡ ਪ੍ਰਿਥਮੀ ਕਲਜੁਗ ਅੰਤਮ ਤੋੜੇ ਵਿਹੋਂ, ਵਿਕਾਰ ਹੰਕਾਰ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਸੰਤ ਮਨੀ ਸਿੰਘ ਖ਼ੁਸ਼ੀਆਂ ਨਾਲ ਚੂਰੀ ਗੁੰਨ੍ਹਦਾ, ਉਂਗਲਾਂ ਦਸਾਂ ਨਾਲ ਦਬਾਈਆ। ਨਾਲੇ ਲੇਖਾ ਤਕੀ ਜਾਏ ਪਾਪ ਪੁੰਨ ਦਾ, ਨੌ ਖੰਡ ਪ੍ਰਿਥਮੀ ਧਿਆਨ ਲਗਾਈਆ। ਨਾਲੇ
ਹੁਕਮ ਸੁਣੇ ਮਾਲਕ ਕੁਨ ਦਾ, ਕੁੱਲ ਮਾਲਕ ਕੀ ਜਣਾਈਆ। ਨਾਲੇ ਧਰਨੀ ਦੀ ਧੂੜ ਬਿਨਾ ਖ਼ਾਕ ਤੋਂ ਚੁੰਮਦਾ, ਰਸਨਾ ਰਸ ਨਾਲ ਵਡਿਆਈਆ। ਫੇਰ ਚੁਪ ਚਪੀਤਾ ਗ੍ਰਹਿ ਵੇਖੇ ਧੁਰ ਦੀ ਸੁੰਨ ਦਾ, ਸਮਾਧੀ ਵਿਚ ਆਪਣਾ ਆਪ ਟਿਕਾਈਆ। ਫੇਰ ਸੰਦੇਸ਼ਾ ਸ਼ਬਦ ਅਗੰਮਾ ਸੁਣਦਾ, ਜੋ ਢੋਲਾ ਦੇਵੇ ਧੁਰਦਰਗਾਹੀਆ। ਸੰਤਾ ਲੇਖਾ ਤਕ ਲੈ ਹੁਣ ਦਾ, ਸਹਿਜ ਸਹਿਜ ਨਾਲ ਸਮਝਾਈਆ। ਫੇਰ ਭਗਤ ਸੁਹੇਲੇ ਹਰਿਜਨ ਸਾਚੇ ਵੇਖੀਂ ਚੁਣਦਾ, ਚਾਰੋਂ ਕੁੰਟ ਧਿਆਨ ਲਗਾਈਆ। ਮੇਰਾ ਲੇਖਾ ਹੋਣਾ ਗੁਣ ਅਵਗੁਣ ਦਾ, ਗੁਣਵੰਤਾ ਹੋ ਕੇ ਦਇਆ ਕਮਾਈਆ। ਮੇਰਾ ਨਾਮ ਨਿਧਾਨਾ ਮੰਤਰ ਹੋਣਾ ਫ਼ੁੰਨ ਦਾ, ਫ਼ੁਰਨਿਆਂ ਬਾਹਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਮੇਰੇ ਉਤੇ ਸੰਤ ਨੇ ਕੁੱਟੀ ਚੂਰੀ, ਚੋਰੀ ਚੋਰੀ ਨਜ਼ਰ ਕਿਸੇ ਨਾ ਆਈਆ। ਮੇਰੇ ਸੁਆਮੀਆ ਮੈਂ ਤੇਰੀ ਕਰਾਂ ਮਜ਼ਦੂਰੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਨਾਲ ਸ਼ਬਦ ਕਰਾਂ ਮਸ਼ਹੂਰੀ, ਮਸ਼ਵਰਾ ਤੇਰੇ ਨਾਲ ਰਖਾਈਆ। ਮੇਰਾ ਪੰਧ ਰਹੇ ਨਾ ਦੂਰੀ, ਮੰਜ਼ਲ ਦੇਣੀ ਮੁਕਾਈਆ। ਮੇਰੀ ਕ਼ਲਮ ਤੇਰੀ ਭਰੇ ਹਜ਼ੂਰੀ, ਹਾਜ਼ਰ ਹੋ ਕੇ ਸੇਵ ਕਮਾਈਆ। ਤੂੰ ਤਨ ਵਜੂਦੋਂ ਬਾਹਰ ਮੇਰਾ ਮਾਲਕ ਹੋਣਾ ਨੂਰੀ, ਨੂਰ ਨੁਰਾਨਾ ਨਜ਼ਰੀ ਆਈਆ । ਤੂੰ ਸਾਹਿਬ ਸਰਬ ਕਲਾ ਭਰਪੂਰੀ, ਭਰਪੂਰ ਰਿਹਾ ਸਰਬ ਠਾਈਂਆ। ਮੈਨੂੰ ਤੁਧ ਬਿਨ ਦੁਨੀਆ ਦਿਸਦੀ ਕੂੜੀ, ਕੂੜ ਕਿਰਿਆ ਨਜ਼ਰੀ ਆਈਆ। ਮੈਂ ਸਚ ਦੱਸਾਂ ਤੂੰ ਜੋਤੀ ਜਾਮਾ ਪਹਿਨਣਾ ਜ਼ਰੂਰੀ, ਜ਼ਰੂਰਤ ਮੇਰੇ ਨਾਲ ਮਿਲਾਈਆ। ਉਹ ਤਕ ਲੈ ਕੀ ਆਸਾ ਰਖ ਕੇ ਗਿਆ ਮੂਸਾ ਕੋਹਤੂਰੀ, ਤੁਰੀਆ ਤੋਂ ਬਾਹਰ ਧਿਆਨ ਲਗਾਈਆ। ਕੀ ਯਾਦ ਕੀਤਾ ਈਸਾ ਚੜ੍ਹਨ ਲੱਗਿਆਂ ਸੂਲੀ, ਸੁਲਹਕੁਲ ਤੇਰੀ ਓਟ ਤਕਾਈਆ। ਕੀ ਆਸਾ ਰਖੀ ਮੁਹੰਮਦ ਰਸੂਲੀ, ਬਿਨ ਕਲਮਿਆਂ ਅੱਖ ਉਠਾਈਆ। ਕਿਸ ਬਿਧ ਨਾਨਕ ਧਾਰ ਗੋਬਿੰਦ ਲਾਈ ਧੂਲੀ, ਟਿੱਕੇ ਖ਼ਾਕ ਰਮਾਈਆ। ਸੰਤ ਮਨੀ ਸਿੰਘ ਕਿਹਾ ਮੈਂ ਤੇ ਸੇਵਕ ਤੇਰਾ ਮਾਮੂਲੀ, ਤੇਰੇ ਹੁਕਮ ਵਿਚ ਭੱਜਾਂ ਵਾਹੋ ਦਾਹੀਆ। ਸਾਡੀ ਆਸ਼ਾ ਤੋਂ ਬਾਹਰ ਤੇਰਾ ਹੋਣਾ ਇਕ ਅਸੂਲੀ, ਅਸਲ ਸਮਝ ਕੋਇ ਨਾ ਸਮਝਾਈਆ। ਮੈਨੂੰ ਐਉਂ ਜਾਪਦਾ ਤੂੰ ਅਵਤਾਰ ਪੈਗ਼ੰਬਰਾਂ ਗੁਰੂਆਂ ਕੋਲੋਂ ਕਰਨੀ ਵਸੂਲੀ, ਬਚਿਆ ਰਹਿਣ ਕੋਇ ਨਾ ਪਾਈਆ। ਧਰਨੀ ਕਹੇ ਮੈਂ ਉਸ ਵੇਲੇ ਰਹੀ ਭੂਲੀ, ਸਮਝ ਵਿਚੋਂ ਸਮਝ ਨਾ ਕੋਇ ਬਦਲਾਈਆ। ਮੈਂ ਤਕਦੀ ਰਹੀ ਕੋਈ ਪੰਜਾਂ ਤਤਾਂ ਵਾਲਾ ਮੇਰੇ ਉਤੇ ਰਿਹਾ ਝੂਲੀ, ਸਿੰਘ ਸ਼ੇਰ ਨਾਮ ਰਖਾਈਆ। ਹੁਣ ਪਤਾ ਲਗਾ ਉਹ ਮੇਰਾ ਸੁਆਮੀ ਕੰਤ ਕੰਤੂਹਲੀ, ਧੁਰ ਦਾ ਮਾਲਕ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਮਿੰਨਤ ਬੇਨੰਤੀ ਕਰੇ ਕ਼ਬੂਲੀ, ਮਿਹਰਵਾਨ ਹੋ ਕੇ ਸਿਰ ਮੇਰੇ ਹੱਥ ਟਿਕਾਈਆ।
੧੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਮੋਤਾ ਸਿੰਘ, ਦਲੀਪ ਸਿੰਘ, ਰਣਜੀਤ ਸਿੰਘ, ਫੁਮਣ ਸਿੰਘ,
ਪਰਤਾਪ ਸਿੰਘ, ਗੁਲਾਬ ਕੌਰ ਡਲ ਦੇ ਨਵਿਤ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਪ੍ਰਭੂ ਮੇਰੀ ਪੂਰੀ ਕਰ ਦੇ ਆਸ, ਤ੍ਰਿਸ਼ਨਾ ਕਲਜੁਗ ਕਿਰਿਆ ਕੂੜ ਮਿਟਾਈਆ। ਚਰਨ ਕਵਲ ਬਣਾ ਲੈ ਦਾਸੀ ਦਾਸ, ਚਾਕਰ
ਹੋ ਕੇ ਤੇਰੀ ਸੇਵ ਕਮਾਈਆ। ਨਿਰਗੁਣ ਧਾਰ ਬਖ਼ਸ਼ ਪਰਕਾਸ਼, ਅੰਧ ਅੰਧੇਰਾ ਦੇ ਮਿਟਾਈਆ। ਜਨ ਭਗਤ ਸੁਹੇਲੇ ਸੱਦ ਲੈ ਆਪਣੇ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਨਾਮ ਨਿਧਾਨ ਜਪਾ ਦੇ ਸਵਾਸ ਸਵਾਸ, ਸਾਹ ਸਾਹ ਤੇਰੇ ਰੰਗ ਸਮਾਈਆ। ਤੂੰ ਮਾਲਕ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਤੇਰੀ ਸਰਨਾਈਆ। ਮੇਰੇ ਮੰਡਲ ਉਤੇ ਪਾ ਦੇ ਆਪਣੀ ਰਾਸ, ਬਿਨ ਗੋਪੀ ਕਾਹਨ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੁਆਰ ਆਪ ਸੁਹਾਈਆ। ਧਰਨੀ ਕਹੇ ਜਨ ਭਗਤ ਸੁਹੇਲੇ ਬਣਾ ਦੇ ਮੇਰੇ ਸੱਜਣ, ਸਗਲੇ ਸਾਥੀ ਆਪਣੀ ਦਇਆ ਕਮਾਈਆ। ਸਭ ਦੇ ਪਰਦੇ ਆ ਜਾ ਕੱਜਣ, ਦੋ ਜਹਾਨਾਂ ਮਾਲਕ ਪੰਧ ਮੁਕਾਈਆ। ਮੇਰੇ ਉਤੋਂ ਵਿਕਾਰੀ ਹੰਕਾਰੀ ਗੜ੍ਹ ਭਾਂਡੇ ਭੱਜਣ, ਤਨ ਵਜੂਦ ਰਹਿਣ ਕੋਇ ਨਾ ਪਾਈਆ। ਨਵ ਸੱਤ ਤੇਰੇ ਸੰਤ ਸੁਹੇਲੇ ਦੀਪਕ ਜਗਣ, ਜੋਤੀ ਜਾਤੇ ਕਰਨੀ ਆਪ ਰੁਸ਼ਨਾਈਆ। ਤੇਰੀ ਨਾਮ ਖ਼ੁਮਾਰੀ ਵਿਚ ਹਰਿਜਨ ਹੋਵਨ ਮਗਨ, ਅਗਨੀ ਤਤ ਨਾ ਲਾਗੇ ਰਾਈਆ। ਪਵਿਤ੍ਰ ਕਰ ਦੇ ਸਾਢੇ ਤਿੰਨ ਹੱਥ ਦਾ ਬਦਨ, ਤਨ ਵਜੂਦ ਦੁਰਮਤ ਮੈਲ ਮੈਲ ਧੁਆਈਆ। ਕੂੜ ਕੁੜਿਆਰਾ ਕਲਜੁਗ ਮੇਰੇ ਅੰਦਰੋਂ ਆ ਜਾ ਕਢਣ, ਕਰਮ ਕਾਂਡ ਦਾ ਡੇਰਾ ਢਾਹੀਆ । ਸ਼ਰਅ ਕੂੜ ਮਿਟਾ ਦੇ ਹੱਦਨ, ਗ੍ਰਹਿ ਆਪਣਾ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਲੱਖ ਚੁਰਾਸੀ ਗਾਵੇ ਛੰਦਨ, ਮਾਨਵ ਜ਼ਾਤੀ ਇਕੋ ਨਾਮ ਧਿਆਈਆ। ਇਕੋ ਸੀਸ ਜਗਦੀਸ ਤੇਰੇ ਚਰਨ ਕਵਲ ਹੋਵੇ ਬੰਦਨ, ਦੂਸਰ ਇਸ਼ਟ ਰਹਿਣ ਕੋਇ ਨਾ ਪਾਈਆ। ਆਪਣੀ ਧੂੜੀ ਮੇਰੇ ਮਸਤਕ ਲਾ ਦੇ ਚੰਦਨ, ਚੰਦ ਚਾਂਦਨੀ ਕਰ ਰੁਸ਼ਨਾਈਆ। ਸਚ ਵਸਤ ਸ੍ਰੀ ਭਗਵਾਨ ਆ ਜਾ ਵੰਡਣ, ਅਮੋਲ ਅਮੁਲ ਅਤੁਟ ਆਪ ਵਰਤਾਈਆ। ਮੇਰਾ ਅੰਤ ਅਖ਼ੀਰੀ ਵੇਖ ਲੈ ਕੰਢਣ, ਪਤਣ ਘਾਟ ਬੈਠੀ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈਆ । ਧਰਨੀ ਕਹੇ ਪ੍ਰਭੂ ਹਰਿਜਨ ਬਣਾ ਦੇ ਧਰਮ ਦੇ ਸਾਥੀ, ਸਗਲੇ ਸੰਗੀ ਆਪਣਾ ਰੰਗ ਰੰਗਾਈਆ। ਮਸਤਕ ਰੇਖ ਬਦਲ ਦੇ ਮਾਥੀ, ਪੂਰਬ ਲੇਖਾ ਰਹੇ ਨਾ ਰਾਈਆ। ਤੂੰ ਸਾਹਿਬ ਸੁਲਤਾਨ ਸਰਬ ਕਲਾ ਸਮਰਾਥੀ, ਹਰਿ ਕਰਤਾ ਅਗੰਮ ਅਥਾਹੀਆ। ਮੈਂ ਨਿਮਾਣੀ ਅਨਾਥ ਅਨਾਥੀ, ਦੀਨਨ ਹੋ ਕੇ ਮੰਗ ਮੰਗਾਈਆ। ਮੇਰਾ ਲਹਿਣਾ ਦੇਣਾ ਦੇ ਦੇ ਹੱਥੋ ਹਾਥੀ, ਜਗਤ ਉਧਾਰ ਵੰਡ ਨਾ ਕੋਇ ਵੰਡਾਈਆ। ਮੈਂ ਤੇਰਾ ਇਕੋ ਢੋਲਾ ਗਾਵਾਂ ਗਾਥੀ, ਬਿਨ ਰਸਨਾ ਜਿਹਵਾ ਕਥਨੀ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਦਰ ਆਪ ਸੁਹਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਮੇਰੇ ਉਤੇ ਬਖ਼ਸ਼ ਦੇ ਬੁੱਧੀ, ਬੁੱਧ ਬਿਬੇਕ ਦੇ ਕਰਾਈਆ। ਤੇਰੇ ਚਰਨ ਕਵਲ ਦੀ ਹੋਵੇ ਸੁਧੀ, ਵਦੀ ਸੁਦੀ ਦਾ ਡੇਰਾ ਢਾਹੀਆ। ਮੈਂ ਆਦਿ ਜੁਗਾਦਿ ਤੇਰੇ ਪਿਆਰ ਵਿਚ ਨੱਚੀ ਟੱਪੀ ਕੁੱਦੀ, ਕ਼ੁਦਰਤ ਦੇ ਮਾਲਕ ਭੱਜੀ ਵਾਹੋ ਦਾਹੀਆ। ਮੈਨੂੰ ਸਾਰਿਆਂ ਕਿਹਾ ਧਰਨੀ ਧਰਤ ਧਵਲ ਧੌਲ ਬਸੁਧੀ, ਬੇਸੁਧ ਹੋ ਕੇ ਅੰਤਮ ਦਿਆਂ ਜਣਾਈਆ। ਮੇਰੀ ਕਲਪਣਾ ਵੇਖ ਲੈ ਚੌਕੜੀ ਜੁਗ ਜੁਗੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਅੰਤਮ ਕੂੜ ਕੁੜਿਆਰ ਦੀ ਔਧ ਦਿਸਦੀ ਪੁੱਗੀ, ਅਗੇ ਅਵਰ ਨਾ ਹੋਰ ਵਧਾਈਆ। ਮੈਂ ਕਲਜੁਗ ਡੂੰਘੇ ਚਿੱਕੜ ਖੁਭੀ, ਫੜ ਬਾਹੋਂ ਬਾਹਰ ਲੈਣਾ ਕਢਾਈਆ। ਮੈਂ ਰੋਵਾਂ ਸਾਹ ਉਭੀ, ਹਾਏ ਉਫ਼ ਤੇਰੀ ਦੁਹਾਈਆ। ਮੈਨੂੰ ਰਮਜ਼ ਲਗਾ ਦੇ ਗੁੱਝੀ, ਸ਼ਬਦ ਸੰਦੇਸ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ
ਵਰਤਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਮਾਰਗ ਦੇ ਦੇ ਏਕ, ਏਕੰਕਾਰ ਦਇਆ ਕਮਾਈਆ। ਤੇਰੀ ਸਭ ਨੂੰ ਹੋਵੇ ਟੇਕ, ਟਿੱਕੇ ਧੂੜੀ ਖ਼ਾਕ ਰਮਾਈਆ। ਪੁਰਖ ਅਕਾਲੇ ਦੀਨ ਦਿਆਲੇ ਕਰ ਦੇ ਬੁਧਿ ਬਿਬੇਕ, ਦੁਰਮਤ ਮੈਲ ਰਹੇ ਨਾ ਰਾਈਆ। ਕਲਜੁਗ ਤ੍ਰੈਗੁਣ ਲਾਏ ਨਾ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਹਰਿਜਨ ਬਣਾ ਲੈ ਆਪਣੇ ਨੇਕ, ਨਿੱਕੇ ਵੱਡੇ ਆਪਣੇ ਰੰਗ ਰੰਗਾਈਆ। ਸਚ ਸਚ ਦੇ ਨੇਤਰ ਲੈਣਾ ਪੇਖ, ਨੈਣ ਨੈਣ ਨੈਣ ਖੁਲ੍ਹਾਈਆ। ਮੇਰੇ ਉਤੋਂ ਜਨਮ ਕਰਮ ਦੀ ਬਦਲ ਦੇ ਰੇਖ, ਧਰਮ ਧਰਮ ਦੀ ਧਾਰ ਪਰਗਟਾਈਆ। ਲਹਿਣਾ ਦੇਣਾ ਪੂਰਾ ਕਰ ਦੇ ਮੁੱਲਾ ਸ਼ੇਖ਼, ਮੁਸਾਇਕਾਂ ਅਗਲਾ ਪੰਧ ਮੁਕਾਈਆ। ਤੇਰਾ ਜੋਤੀ ਜਾਮਾ ਤਕਾਂ ਅਗੰਮੜਾ ਭੇਖ, ਭੇਖਾਧਾਰੀ ਪਰਦਾ ਦੇਣਾ ਉਠਾਈਆ। ਮੈਨੂੰ ਸਭ ਨੇ ਜੋਤੀ ਜਾਤੇ ਤੇਰਾ ਦਿਤਾ ਸੰਦੇਸ਼, ਸੰਧਿਆ ਸਰਘੀ ਵੰਡ ਨਾ ਕੋਇ ਵੰਡਾਈਆ। ਕਲਜੁਗ ਅੰਤਮ ਆਵੇ ਨਰ ਨਰੇਸ਼, ਨਰ ਨਰਾਇਣਾ ਨੂਰ ਅਲਾਹੀਆ। ਜਿਸ ਦਾ ਸੂਰਾ ਸੁਤ ਦੁਲਾਰਾ ਨਾਲ ਸੰਗੀ ਹੋਵੇ ਦਸ ਦਸਮੇਸ਼, ਦਹਿ ਦਿਸ਼ਾ ਹੁਕਮ ਵਰਤਾਈਆ। ਧਰਨੀਏ ਉਹ ਤੇਰਾ ਆ ਕੇ ਕਟੇ ਕਲੇਸ਼, ਕਲਕਾਤੀਆਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੁਕਮ ਦਾ ਸੁਣਾਂ ਇਕੋ ਸਚ ਸੰਦੇਸ਼, ਦੂਜਾ ਨਾਦ ਸੁਣਨ ਕੋਇ ਨਾ ਪਾਈਆ।
੧੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਸੱਜਣ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
ਨਾਰਦ ਕਹੇ ਚੌਦਾਂ ਭਾਦਰੋਂ ਪ੍ਰਭ ਦੇ ਅਗੇ ਪਾ ਲੈ ਵੈਣ, ਮਿਤਰਾ ਬਿਨ ਨੈਣਾਂ ਨੀਰ ਵਹਾਈਆ। ਚਕਰਵਰਤੀ ਹੋ ਕੇ ਆਇਆ ਤੈਨੂੰ ਕਹਿਣ, ਹੁਕਮ ਸੁਣਾਵਾਂ ਚਾਈਂ ਚਾਈਂਆ। ਵੇਖ ਲੈ ਮੇਰੇ ਨਾਲ ਗ਼ਰੀਬ ਨਿਮਾਣਾ ਨਾਈ ਸੈਣ, ਭੱਜਿਆ ਵਾਹੋ ਦਾਹੀਆ। ਬਾਲਮੀਕ ਹੱਥਾਂ ਉਤੇ ਚੁੱਕੀ ਫਿਰੇ ਰਮਾਇਣ, ਰਾਮ ਰਾਮਾ ਓਟ ਤਕਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲਾ ਤਕ ਮਹਾਇਣ, ਇਕੱਠੇ ਹੋ ਕੇ ਕੀ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਮੂਲ ਨਾ ਆਵੇ ਚੈਨ, ਨਵ ਸੱਤ ਵੇਖਣ ਥਾਉਂ ਥਾਈਂਆ। ਕੀ ਖੇਲ ਕਰੇ ਕਰਨੀ ਦਾ ਕਰਤਾ ਆਪ ਨਰਾਇਣ, ਨਰ ਹਰਿ ਆਪਣਾ ਹੁਕਮ ਵਰਤਾਈਆ। ਜੋ ਸਭ ਦੇ ਨਾਲੋਂ ਹੋਣ ਲੱਗਾ ਤਰਫ਼ੈਨ, ਤਰਫ਼ਦਾਰੀ ਵੰਡ ਨਾ ਕੋਇ ਵੰਡਾਈਆ। ਜਿਸ ਦੀਨ ਦੁਨੀ ਦਾ ਨੁਕ਼ਤਾ ਮੇਟਣਾ ਗ਼ੈਨ, ਐਨ ਦਾ ਐਨ ਆਪਣਾ ਰੂਪ ਦਰਸਾਈਆ । ਤੇਰੇ ਉਤੇ ਨਾਤਾ ਤੋੜਨਾ ਭਾਈ ਭੈਣ, ਸਗਲਾ ਸੰਗੀ ਸੰਗ ਨਾ ਕੋਇ ਰਖਾਈਆ। ਜਿਸ ਕਲਜੁਗ ਕੂੜ ਵਹਾਉਣਾ ਅਗੰਮਾ ਵਹਿਣ, ਧਰਮ ਦੀ ਧਾਰ ਦਏ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਭਾਦਰੋਂ ਪ੍ਰਭ ਅਗੇ ਘਤ ਲੈ ਕੀਰਨਾ, ਸਚ ਦਿਆਂ ਸੁਣਾਈਆ। ਬੇਨੰਤੀ ਸੁਣ ਲੈ ਮੇਰੇ ਵੀਰਨਾ, ਸੱਜਣਾ ਦਿਆਂ ਸੁਣਾਈਆ। ਦੀਨ ਦੁਨੀ ਨੂੰ ਵੱਜਣ ਵਾਲਾ ਅਨੋਖਾ ਤੀਰਨਾ, ਤਿੱਖੀ ਮੁਖੀ ਸਮਝ ਕੋਇ ਨਾ ਪਾਈਆ। ਤੇਰੇ ਦਿਵਸ ਲੱਖ ਚੁਰਾਸੀ ਘਰ ਘਰ ਪਾਉਣਾ ਕੀਰਨਾ, ਧੀਰਜ ਧੀਰ ਨਾ ਕੋਇ ਧਰਾਈਆ। ਮਾਣ ਰਹਿਣਾ ਨਹੀਂ ਕਿਸੇ ਪੀਰ ਫ਼ਕੀਰਨਾ, ਫ਼ਿਕਰਾ ਸਚ ਨਾ ਕੋਇ ਸੁਣਾਈਆ। ਜਗਤ ਜਹਾਨ ਦੀਨ ਦਿਆਲ ਦੋ ਫਾੜ ਚੀਰਨਾ, ਦੋ ਧੜ ਕਰੇ ਲੋਕਾਈਆ। ਨਵ ਸੱਤ ਆਉਣ ਵਾਲੀ ਭੀੜਨਾ, ਭਾਰ ਸਕੇ ਨਾ ਕੋਇ ਵੰਡਾਈਆ।
ਇਹ ਸਤਿਗੁਰ ਸ਼ਬਦ ਨੇ ਚੁਕਣਾ ਬੀੜਨਾ, ਭਾਰ ਆਪਣੇ ਕੰਧ ਟਿਕਾਈਆ। ਝਗੜਾ ਵੇਖਣਾ ਸ਼ਾਹ ਹਕੀਰਨਾ, ਹਕ਼ੀਕ਼ਤ ਦਾ ਮਾਲਕ ਆਪ ਵਖਾਈਆ। ਕਿਸੇ ਨਜ਼ਰ ਨਹੀਂ ਆਉਣੀ ਸਤਿ ਸਚ ਤਸਵੀਰਨਾ, ਤਸੱਵਰ ਕਰ ਨਾ ਕੋਇ ਸਮਝਾਈਆ। ਖੰਡਾ ਖੜਕੇ ਨਾਲ ਸ਼ਮਸ਼ੀਰਨਾ, ਤਿੱਖੀ ਧਾਰ ਧਾਰ ਦਰਸਾਈਆ। ਨਵ ਸੱਤ ਘੱਤੇ ਵਹੀਰਨਾ, ਵੈਰੀ ਦਿਸੇ ਖ਼ਲਕ ਖ਼ੁਦਾਈਆ। ਸੁਹਾਗੀ ਹੱਥ ਬੰਨ੍ਹੇ ਨਾ ਕੋਇ ਕਲੀਰਨਾ, ਮਹਿੰਦੀ ਰੰਗ ਨਾ ਕੋਇ ਰੰਗਾਈਆ। ਦੀਨ ਦੁਨੀ ਦੀ ਬਦਲਣ ਵਾਲੀ ਤਕ਼ਦੀਰਨਾ, ਤਕ਼ਦੀਰੀ ਆਪਣਾ ਹੁਕਮ ਵਰਤਾਈਆ। ਸ਼ਰਅ ਦੀ ਟੁੱਟਣ ਵਾਲੀ ਜ਼ੰਜੀਰਨਾ, ਕੜੀ ਕੜੀ ਦਏ ਬਦਲਾਈਆ। ਮਿਤਰਾ ਵਕ਼ਤ ਤਕ ਲੈ ਅਖ਼ੀਰਨਾ, ਆਖ਼ਰ ਦਿਆਂ ਸੁਣਾਈਆ। ਕਿਸੇ ਨੂੰ ਅੰਮ੍ਰਿਤ ਰਸ ਮਿਲੇ ਨਾ ਸੀਰਨਾ, ਦੁਧੀਂ ਥਣ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਧੁਰਦਰਗਾਹੀਆ। ਨਾਰਦ ਕਹੇ ਭਾਦਰੋਂ ਪਰਮ ਪੁਰਖ ਅਗੇ ਮਾਰ ਲੈ ਤਰਲਾ, ਤ੍ਰੈਲੋਆਂ ਬਾਹਰ ਧਿਆਨ ਲਗਾਈਆ। ਕੁਛ ਆਪਣੀ ਹਿੰਮਤ ਕਰ ਲਾ, ਨਿਰਗੁਣ ਧਾਰ ਲੈ ਅੰਗੜਾਈਆ। ਸਚ ਸੁਆਮੀ ਕੋਲੋਂ ਅਗੰਮਾ ਵਰ ਲਾ, ਦੇਵਣਹਾਰ ਹੋਏ ਸਹਾਈਆ। ਅੰਤ ਅਖੀਰੀ ਵਕ਼ਤ ਜਰ ਲਾ, ਜੋਰੂ ਜ਼ਰ ਜਗਤ ਰਹਿਣ ਕੋਇ ਨਾ ਪਾਈਆ। ਖੇਲ ਕਰੇ ਨਰਾਇਣ ਨਰਨਾ, ਨਿਰਾਕਾਰ ਨਿਰੰਕਾਰ ਅਗੰਮ ਅਥਾਹੀਆ। ਜਿਸ ਝਗੜਾ ਮੇਟਣਾ ਵਰਨਾਂ ਬਰਨਾਂ, ਬਰੇ ਆਜ਼ਮਾਂ ਖੋਲ੍ਹ ਖੁਲ੍ਹਾਈਆ। ਜਿਸ ਦੇ ਹੁਕਮ ਵਿਚ ਸਤਿਗੁਰ ਸ਼ਬਦ ਧਾਰ ਹੋ ਕੇ ਲੜਨਾ, ਸ਼ਸਤਰ ਹੱਥ ਨਾ ਕੋਇ ਫੜਾਈਆ। ਜਿਸ ਦਾ ਹੁਕਮ ਅਨੋਖਾ ਦਲ ਚੜ੍ਹਨਾ, ਚੜ੍ਹਦਿਉਂ ਲਹਿੰਦੇ ਲਹਿੰਦਿਉਂ ਚੜ੍ਹਦੇ ਆਪਣਾ ਹੁਕਮ ਵਰਤਾਈਆ। ਉਸ ਨੇ ਹੱਥੋ ਹੱਥੀ ਬਿਨ ਹੱਥਾਂ ਸਭ ਨੂੰ ਫੜਨਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਿਸ ਦਾ ਨਾਮ ਨਿਧਾਨ ਸਭ ਨੇ ਪੜ੍ਹਨਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜਿਸ ਨੇ ਘਾੜਨ ਅਗੰਮਾ ਘੜਨਾ, ਘੜਨ ਭੰਨਣਹਾਰ ਇਕ ਅਖਵਾਈਆ। ਤੋੜਨਹਾਰ ਹੰਕਾਰ ਗੜ੍ਹਨਾ, ਹਉਮੇ ਹੰਗਤਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਖੇਲ ਅਗੰਮਾ ਕਰਨਾ, ਕਰਨੀ ਦਾ ਕਰਤਾ ਕਰਤਾ ਪੁਰਖ ਇਕ ਅਖਵਾਈਆ।