ਪੁਸਤਕਾਲਾਭਾਗ ੨੪

੧੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਮਨੀ ਰਾਮ ਦੇ ਗ੍ਰਹਿ ਪਿੰਡ ਸਿਧਮ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੇਰੇ ਨਵ ਖੰਡ ਰਹੇ ਰੋ, ਬਿਨ ਅੱਖੀਆਂ ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰੇ ਉਤੋਂ ਧਾਰ ਮੇਟ ਦੇ ਦੋ, ਦੁਤੀਆ ਭਾਵ ਭੇਵ ਰਹਿਣ ਕੋਇ ਨਾ ਪਾਈਆ। ਸਤਿ ਧਰਮ ਸਚ ਬਖ਼ਸ਼ ਦੇ ਲੋ, ਲੋਇਣ ਬਿਨ ਅੱਖੀਆਂ ਆਪ ਖੁਲ੍ਹਾਈਆ। ਕੂੜ ਕੁੜਿਆਰ ਮਿਟਾ ਦੇ ਗਰੋਹ, ਜਗਤ ਜੁਗਤ ਵੇਖਣ ਕੋਇ ਨਾ ਪਾਈਆ। ਏਕਾ ਨਾਮ ਸੁਣਾ ਦੇ ਸੋ, ਹੰ ਬ੍ਰਹਮ ਆਪਣੇ ਰੰਗ ਰੰਗਾਈਆ। ਤੁਧ ਬਿਨ ਮਾਲਕ ਦਿਸੇ ਅਵਰ ਨਾ ਕੋ, ਕੂੜ ਕੂੜ ਦਿਆਂ ਜਣਾਈਆ। ਮੇਰੇ ਮਿਹਰਵਾਨਾ ਨੌਜਵਾਨਾ ਮੇਰੀ ਆਸ਼ਾ ਕਲਪਣਾ ਨਾਲੋਂ ਕਰ ਨਿਰਮੋਹ, ਮੁਹੱਬਤ ਆਪਣੇ ਨਾਲ ਮਿਲਾਈਆ। ਜੋ ਵਸਤ ਸਤਿ ਧਰਮ ਦੀ ਕਲਜੁਗ ਲਈ ਖੋਹ, ਸਾਚੀ ਝੋਲੀ ਦੇਣੀ ਟਿਕਾਈਆ। ਮੈਂ ਧਰਨੀ ਹੋ ਕੇ ਤੇਰੇ ਚਰਨ

ਕਵਲ ਰਹੀ ਛੋਹ, ਬਿਨ ਧੂੜੀ ਮਸਤਕ ਟਿੱਕੇ ਖ਼ਾਕ ਰਮਾਈਆ। ਮੈਨੂੰ ਅਵਤਾਰ ਪੈਗ਼ੰਬਰਾਂ ਗੁਰੂਆਂ ਸੰਦੇਸ਼ਾ ਦਿਤਾ ਆਵੇ ਉਹ, ਵਾਹਿਗੁਰੂ ਕਹਿ ਕੇ ਜਿਸ ਨੂੰ ਸੀਸ ਨਿਵਾਈਆ । ਸਤਿ ਧਰਮ ਦਾ ਬੀਜ ਪੁਰਖ ਅਕਾਲੇ ਬੋ, ਹਰ ਹਿਰਦੇ ਅੰਤਰ ਨਿਰੰਤਰ ਦੇ ਟਿਕਾਈਆ। ਮੈਂ ਤੇਰੇ ਕੋਲੋਂ ਕੁਝ ਨਹੀਂ ਸਕੀਆਂ ਲਕੋ, ਸਭ ਕੁਛ ਤੇਰੇ ਭੇਟ ਕਰਾਈਆ। ਮੈਂ ਤੇਰਾ ਇਕੋ ਨਾਮ ਨਿਧਾਨਾ ਲੈਣਾ ਚਾਹੁੰਦੀ ਢੋਆ ਢੋ, ਦਰ ਠਾਂਡੇ ਦੇਣਾ ਵਰਤਾਈਆ । ਬੇਸ਼ਕ ਤੂੰ ਜੋਤੀ ਜਾਤਾ ਪੁਰਖ ਬਿਧਾਤਾ ਬਣਿਆ ਛੱਬੀ ਪੋਹ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰੇ ਮਿਹਰਵਾਨਾ ਮੇਰੀ ਖ਼ਾਲੀ ਝੋਲੀ ਭਰੀਂ, ਭਗਵਨ ਤੇਰੀ ਆਸ ਰਖਾਈਆ। ਤੂੰ ਕਿਰਪਾ ਨਿਧਾਨ ਇਕੋ ਹਰੀ, ਵਿਸ਼ਨ ਬ੍ਰਹਮਾ ਸ਼ਿਵ ਤੇਰੇ ਰੰਗ ਸਮਾਈਆ। ਮੈਂ ਸਚਖੰਡ ਦੁਆਰ ਏਕੰਕਾਰ ਖਰੀ, ਦਰਗਾਹ ਸਾਚੀ ਮੰਗ ਮੰਗਾਈਆ। ਤੂੰ ਨਿਗਾਹ ਮਾਰ ਲੈ ਜ਼ਰੀ, ਜ਼ੱਰਾ ਜ਼ੱਰਾ ਖੋਜ ਖੁਜਾਈਆ। ਕੀ ਵਿਕਾਰ ਪਿਆ ਸਾਢੇ ਤਿੰਨ ਹੱਥ ਕਾਇਆ ਘਰੀ, ਮੰਦਰ ਅੰਦਰ ਵੇਖਣਾ ਥਾਉਂ ਥਾਈਂਆ। ਮੈਂ ਕਲਜੁਗ ਕੂੜੀ ਕਿਰਿਆ ਕੋਲੋਂ ਫਿਰਦੀ ਡਰੀ, ਡਰਪੋਕ ਹੋ ਕੇ ਰਹੀ ਸੁਣਾਈਆ। ਚਾਰੋਂ ਕੁੰਟ ਕੂੜ ਕੁੜਿਆਰ ਦੀ ਬਣੀ ਗੜ੍ਹੀ, ਹੰਕਾਰ ਸਕੇ ਨਾ ਕੋਇ ਮਿਟਾਈਆ। ਮੇਰੇ ਉਤੇ ਪ੍ਰਭੂ ਧਰਮ ਦੀ ਧਾਰ ਬਣ ਗਈ ਗੜ੍ਹੀ, ਗੋਰਾਂ ਰੂਪ ਦਰਸਾਈਆ। ਮੈਂ ਸਨਮੁਖ ਤੇਰੇ ਖੜ੍ਹੀ, ਉਚੀ ਕੂਕ ਕੂਕ ਜਣਾਈਆ। ਮੇਰੀ ਮੁਸ਼ਕਲ ਵਾਲੀ ਮੇਟ ਦੇ ਘੜੀ, ਘੜਿਆਲ ਈਸਾ ਵਾਲਾ ਦਏ ਗਵਾਹੀਆ। ਬਿਨ ਤੇਰੀ ਕਿਰਪਾ ਤੇਰੀ ਦੁਨੀਆ ਮੰਜ਼ਲ ਕੋਇ ਨਾ ਚੜ੍ਹੀ, ਸਚਖੰਡ ਦੁਆਰ ਏਕੰਕਾਰ ਮਿਲਣ ਕੋਇ ਨਾ ਆਈਆ। ਮੈਂ ਜਗਤ ਜਹਾਨ ਦੀ ਅੱਖਰਾਂ ਵਾਲੀ ਵਿਦਿਆ ਪੜ੍ਹੀ, ਪੁਸਤਕਾਂ ਵੇਖ ਵਖਾਈਆ। ਅੰਤ ਤ੍ਰੈਗੁਣ ਮਾਇਆ ਵਿਚ ਸੜੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੂੰ ਆਦਿ ਜੁਗਾਦੀ ਜੁਗ ਚੌਕੜੀ ਬਦਲਣਹਾਰਾ ਲੜੀ, ਲੁੜੀਂਦਾ ਸੱਜਣ ਇਕ ਅਖਵਾਈਆ। ਮੈਂ ਸ਼ੌਹ ਦਰਿਆਏ ਜਾਂਦੀ ਹੜ੍ਹੀ, ਫੜ ਬਾਹੋਂ ਬਾਹਰ ਕਢਾਈਆ। ਮੇਰੀ ਪਵਿਤ੍ਰ ਰਹੀ ਕੋਇ ਨਾ ਥੜ੍ਹੀ, ਤਟ ਕਿਨਾਰੇ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਸੱਤ ਦੀਪ ਵੇਖ ਲੈ ਤਪਦੇ, ਅਗਨੀ ਅੱਗ ਨਾ ਕੋਇ ਬੁਝਾਈਆ। ਤੇਰਾ ਨਾਮ ਨਿਧਾਨਾ ਅੰਤਸ਼ਕਰਨ ਜੀਵ ਮੂਲ ਨਾ ਜਪਦੇ, ਅਜਪਾ ਜਾਪ ਵਿਚ ਨਾ ਕੋਇ ਸਮਾਈਆ। ਮੈਂ ਤੇਰੇ ਖੇਲ ਵੇਖਣੇ ਪਰਮੇਸ਼ਵਰ ਪਤਿ ਦੇ, ਪਾਰਬ੍ਰਹਮ ਦੇਣੇ ਦ੍ਰਿੜਾਈਆ। ਉਹ ਵੇਖ ਲੈ ਵਅਦੇ ਕੌਲ ਇਕ਼ਰਾਰ ਸਭ ਦੇ ਜਾਂਦੇ ਟਪਦੇ, ਭੱਜਣ ਵਾਹੋ ਦਾਹੀਆ। ਤੇਰੇ ਨਿਸ਼ਾਨੇ ਜਾਂਦੇ ਛਪਦੇ, ਜਗਤ ਜਹਾਨ ਨਾ ਕੋਇ ਰੁਸ਼ਨਾਈਆ। ਮਾਨਸ ਪਿਆਸੇ ਹੋ ਗਏ ਮਾਨਸ ਰਤ ਦੇ, ਮੁਹੱਬਤ ਵਿਚ ਨਾ ਕੋਇ ਸਮਾਈਆ । ਆਪਣੇ ਹਰਫ਼ ਹਰੂਫ਼ ਤਕ ਲੈ ਜੋ ਮੈਨੂੰ ਲੇਖ ਜਣਾਏ ਬਿਨਾ ਖ਼ੁਸ਼ਖ਼ਤ ਦੇ, ਅੱਖਰਾਂ ਸੰਗ ਨਾ ਕੋਇ ਬਣਾਈਆ। ਧਰਨੀ ਕਹੇ ਮੇਰੇ ਨਵ ਸੱਤ ਤੇਰੇ ਅਗੇ ਵਾਸਤਾ ਘਤਦੇ, ਨਿਵ ਨਿਵ ਲਾਗਣ ਪਾਈਆ। ਕੂੜ ਕੁੜਿਆਰ ਸ਼ਰਅ ਜ਼ੰਜੀਰ ਕਟ ਦੇ, ਕਟਾਕਸ਼ ਆਪਣਾ ਨਾਮ ਲਗਾਈਆ। ਭੰਡਾਰੇ ਖੋਲ੍ਹ ਦੇ ਸ਼ਬਦ ਅਗੰਮੇ ਹੱਟ ਦੇ, ਨਵ ਸੱਤ ਬ੍ਰਹਮ ਮਤ ਆਪ ਵਰਤਾਈਆ। ਤੇਰੇ ਹੁਕਮ ਸੰਦੇਸ਼ੇ ਹਰ ਹਿਰਦਾ ਜਾਣ ਫਟਦੇ, ਤੀਰ ਅਣਿਆਲਾ ਦੇਣਾ ਚਲਾਈਆ। ਮੇਰੇ ਉਤੋਂ ਝਗੜੇ ਮੇਟ ਦੇ ਹਦੂਦਾਂ ਵਟ ਦੇ, ਨਵ ਸੱਤ ਇਕੋ ਰੰਗ ਰੰਗਾਈਆ। ਮਾਨਵ ਮਾਨਸ ਮਾਨੁਖ ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਇਕੋ ਹੋਵਣ ਜਪਦੇ, ਇਕੋ ਇਸ਼ਟ ਦੇਵ ਮਨਾਈਆ।

ਪਿਆਰੇ ਹੋਵਣ ਤੇਰੇ ਵਤਨ ਵਤ ਦੇ, ਬੇਵਤਨਾਂ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਖੁਲ੍ਹਾ ਦੇ ਆਪਣੀ ਬ੍ਰਹਮ ਮਤਿ ਦੇ, ਮਤ ਮਤਾਂਤਰ ਜਗਤ ਜਹਾਨ ਸ੍ਰੀ ਭਗਵਾਨ ਰਹਿਣ ਨਾ ਪਾਈਆ।

੧੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਤੇਜਾ ਸਿੰਘ ਦੇ ਗ੍ਰਹਿ ਪਿੰਡ ਬਾਸਰਕੇ ਜ਼ਿਲਾ ਅੰਮ੍ਰਿਤਸਰ

ਅਵਤਾਰ ਪੈਗ਼ੰਬਰ ਗੁਰ ਕਹਿਣ ਨਿਰਗੁਣ ਧਾਰ ਕਰੀਏ ਤਿਆਰੀ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਪੁਰਖ ਅਕਾਲ ਨਾਲ ਮਿਲਾਈਆ। ਸਲਾਹ ਮਸ਼ਵਰਾ ਕਰੀਏ ਸਚਖੰਡ ਦੁਆਰੀ, ਮਨਸਾ ਦੂਸਰ ਸੰਗ ਨਾ ਕੋਇ ਰਲਾਈਆ। ਨਿਰਗੁਣ ਜੋਤ ਨੂਰ ਕਰੀਏ ਉਜਿਆਰੀ, ਉਜਾਲਾ ਦੋ ਜਹਾਨ ਵਖਾਈਆ। ਸ਼ਬਦ ਨਾਦ ਸੁਣਾਈਏ ਧੁਨਕਾਰੀ, ਅਨਹਦ ਨਾਦੀ ਨਾਦ ਦ੍ਰਿੜਾਈਆ। ਧਰਨੀ ਧਰਤ ਧਵਲ ਧੌਲ ਵੇਖੀਏ ਕਲਜੁਗ ਅੰਤਮ ਵਾਰੀ, ਬਿਨ ਨੇਤਰ ਲੋਚਨ ਨੈਣਾਂ ਨੈਣ ਉਠਾਈਆ। ਨੌ ਖੰਡ ਪ੍ਰਿਥਮੀ ਨਿਗਾਹ ਮਾਰੀਏ ਸਾਰੀ, ਸਰ ਸਰੋਵਰਾਂ ਧਿਆਨ ਲਗਾਈਆ। ਕਲਜੁਗ ਰੈਣ ਤਕੀਏ ਅੰਧ ਅੰਧਿਆਰੀ, ਅੰਧ ਕੂਪ ਖੋਜ ਖੁਜਾਈਆ। ਨਾਲ ਸ਼ਰਅ ਜਗਤ ਦੇ ਵੇਖੀਏ ਪੁਜਾਰੀ, ਦੀਨਾਂ ਮਜ਼੍ਹਬਾਂ ਫੋਲ ਫੁਲਾਈਆ। ਅਠਸਠ ਤੀਰਥਾਂ ਤਕੀਏ ਖ਼ੁਆਰੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਪਰਦੇ ਮਾਤ ਉਠਾਈਆ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਤਕੀਏ ਕੀ ਆਸ਼ਾ ਪੁਰਖ ਨਾਰੀ, ਅੰਤਰ ਅੰਤਰ ਧਿਆਨ ਲਗਾਈਆ। ਦੀਨ ਮਜ਼੍ਹਬ ਤਕੀਏ ਆਤਮ ਪਰਮਾਤਮ ਵੇਖੀਏ ਯਾਰੀ, ਪਾਰਬ੍ਰਹਮ ਬ੍ਰਹਮ ਰੰਗ ਕਵਣ ਰੰਗਾਈਆ। ਮਨ ਮਨਸਾ ਕੂੜ ਵੇਖੀਏ ਕੁੜਿਆਰੀ, ਮਮਤਾ ਮੋਹ ਮੋਹ ਹਲਕਾਈਆ। ਸ਼ਾਹ ਸੁਲਤਾਨਾਂ ਤਕੀਏ ਦਰ ਦਰਬਾਰੀ, ਅਦਲ ਇਨਸਾਫ਼ ਕਵਣ ਕਮਾਈਆ। ਜੁਗ ਚੌਕੜੀ ਗ੍ਰੰਥ ਸ਼ਾਸਤਰ ਵੇਖੀਏ ਜੋ ਗ੍ਰੰਥਾਂ ਲੇਖ ਲਿਖਿਆ ਸਤਿਗੁਰ ਸ਼ਬਦ ਲਿਖਾਰੀ, ਕ਼ਲਮ ਸ਼ਾਹੀ ਕਾਗ਼ਜ਼ ਰੰਗ ਰੰਗਾਈਆ। ਧਰਨੀ ਧਰਤ ਧਵਲ ਧੌਲ ਤਕੀਏ ਜੋ ਰੋਵੇ ਜ਼ਾਰੋ ਜ਼ਾਰੀ, ਬਿਨ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਰੇ ਇਕੱਠੇ ਜਾਈਏ ਨਠ, ਬਿਨ ਕ਼ਦਮਾਂ ਕ਼ਦਮ ਉਠਾਈਆ। ਦੀਨ ਦੁਨੀ ਦਾ ਧੀਰਜ ਵੇਖੀਏ ਹਠ, ਸਤਿ ਸੰਤੋਖ ਫੋਲ ਫੁਲਾਈਆ। ਧਰਮ ਦੀ ਧਾਰ ਤਕੀਏ ਮਠ, ਸ਼ਿਵ ਸ਼ਿਵਾ ਨਾਲ ਮਿਲਾਈਆ। ਇਕੋ ਦੁਆਰ ਕਰੀਏ ਇਕੱਠ, ਹਰਿ ਭਗਤ ਦੁਆਰੇ ਸੋਭਾ ਪਾਈਆ। ਕਿਉਂ ਕਲਜੁਗ ਕੂੜੀ ਕਿਰਿਆ ਉਲਟੀ ਗੇੜੀ ਲਠ, ਨਵ ਸੱਤ ਰਹੀ ਭੁਆਈਆ। ਕਿਉਂ ਧਰਮ ਧਾਰ ਦਾ ਬੁਰਜ ਗਿਆ ਢਠ, ਜੜ੍ਹ ਚੇਤਨ ਚੋਟੀ ਵੇਖਣ ਕੋਇ ਨਾ ਪਾਈਆ। ਕਿਉਂ ਸਾਡੇ ਦੀਨ ਮਜ਼੍ਹਬ ਦਾ ਖੇੜਾ ਹੋਇਆ ਭਠ, ਕਲਜੁਗ ਭਠਿਆਲਾ ਅਗਨੀ ਰਿਹਾ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਲੋਕਮਾਤ ਨਿਰਗੁਣ ਧਾਰ ਚਲੀਏ, ਸਰਗੁਣ ਰੂਪ ਨਾ ਕੋਇ ਦਰਸਾਈਆ । ਸਚ ਦੁਆਰ ਜਾ ਕੇ ਮੱਲੀਏ, ਸਿੰਘਾਸਣ ਇਕੋ ਇਕ ਵਡਿਆਈਆ। ਫੇਰ ਫਿਰੀਏ ਜਲ ਥਲੀਏ, ਮਹੀਅਲ ਵੇਖ ਵਖਾਈਆ। ਜਗਤ ਮੰਦਰ ਮਠਾਂ ਆਵਾਜ਼

ਸੁਣੀਏ ਟੱਲੀਏ, ਘੜਿਆਲਾਂ ਕੀ ਸ਼ਨਵਾਈਆ। ਜਗਤ ਦਰਵੇਸ਼ਾਂ ਫ਼ਕੀਰਾਂ ਤਕੀਏ ਜੱਲੀਏ, ਮਸਤਕ ਖ਼ੁਮਾਰੀ ਨਾਮ ਸਾਧਾਂ ਸੰਤਾਂ ਵੇਖ ਵਖਾਈਆ। ਫੇਰ ਦੀਪਕ ਜੋਤੀ ਵੇਖੀਏ ਬਲੀਏ, ਕਵਣ ਗ੍ਰਹਿ ਹੋਵੇ ਰੁਸ਼ਨਾਈਆ। ਕਵਣ ਪ੍ਰਭੂ ਪਿਆਰ ਵਿਚ ਸੀਸ ਰਖ ਕੇ ਬੈਠਾ ਤਲੀਏ, ਆਪ ਆਪਣਾ ਆਪ ਮਿਟਾਈਆ। ਨਿਰਗੁਣ ਧਾਰ ਹੋ ਕੇ ਦੀਨ ਦੁਨੀ ਵਿਚ ਰਲੀਏ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਅਛਲ ਛਲ ਹੋ ਕੇ ਮਾਨਵ ਜ਼ਾਤੀ ਛਲੀਏ, ਵਲ ਛਲ ਸਮਝ ਕਿਸੇ ਨਾ ਆਈਆ। ਨਵ ਸੱਤ ਧਰਨੀ ਧਰਤ ਧਵਲ ਦੀ ਫਿਰੀਏ ਗਲੀਏ, ਕੂਚਾ ਕੂਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਅਵਤਾਰ ਪੈਗ਼ੰਬਰ ਗੁਰ ਧਰਨੀ ਉਤੇ ਜਾਈਏ ਦੌੜ, ਬਿਨ ਕ਼ਦਮਾਂ ਪੰਧ ਮੁਕਾਈਆ। ਸਾਡਾ ਇਕੋ ਹੋਵੇ ਡੰਡਾ ਪੌੜ, ਦੂਜੀ ਵੰਡ ਨਾ ਕੋਇ ਵੰਡਾਈਆ। ਸ਼ਬਦ ਅਗੰਮੀ ਚੜ੍ਹੀਏ ਘੋੜ, ਵਾਗਾਂ ਆਪਣੇ ਹੱਥ ਉਠਾਈਆ। ਦੀਨ ਦੁਨੀ ਤਕੀਏ ਰਸ ਮਿਠਾ ਕੌੜ, ਵਿਖ ਅੰਤਰ ਨਿਰੰਤਰ ਵੇਖ ਵਖਾਈਆ। ਮਾਰਗ ਤਕੀਏ ਧਰਮ ਦਾ ਕਿਸ ਬਿਧ ਹੋਇਆ ਸੌੜ, ਭੀੜੀ ਗਲੀ ਪਾਰ ਨਾ ਕੋਇ ਕਰਾਈਆ। ਮਨੂਆ ਮਨ ਗ੍ਰੰਥ ਸ਼ਾਸਤਰ ਸਕੇ ਕੋਈ ਨਾ ਹੋੜ, ਅਗੇ ਹੋ ਨਾ ਕੋਇ ਅਟਕਾਈਆ। ਸੁਰਤੀ ਸਤਿਗੁਰ ਸ਼ਬਦ ਨਾਲ ਜੁੜੇ ਕੋਈ ਨਾ ਜੋੜ, ਮਣਕਾ ਮਨ ਨਾ ਕੋਇ ਭੁਆਈਆ। ਕਲਜੁਗ ਕੂੜੀ ਕਿਰਿਆ ਕਿਉਂ ਸਭ ਨੂੰ ਰਹੀ ਰੋੜ੍ਹ, ਸ਼ੌਹ ਦਰਿਆ ਵਹਿਣ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡੀ ਆਸਾ ਮਨਸਾ ਸਚ ਦਰ ਕਰੇ ਪਰਵਾਨ, ਪਰਮ ਪੁਰਖ ਪਰਮਾਤਮ ਧੁਰ ਦਾ ਹੁਕਮ ਹੁਕਮ ਨਾਲ ਸੁਣਾਈਆ।

੧੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਜੀਤੋ ਦੇ ਗ੍ਰਹਿ ਪਿੰਡ ਬਾਸਰਕੇ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੇਰੀ ਅੰਤਰ ਨਿਰੰਤਰ ਤਕੋ ਛਾਤੀ, ਆ ਕੇ ਖ਼ੁਸ਼ੀਆਂ ਧਿਆਨ ਲਗਾਈਆ। ਮੇਰੀ ਬਿਰਹੋਂ ਵੈਰਾਗ ਦੀ ਸੁਣੋ ਬਾਤੀ, ਬਾਤਨ ਭੇਵ ਦਿਆਂ ਖੁਲ੍ਹਾਈਆ। ਨਵ ਸੱਤ ਤਕੋ ਅੰਧੇਰੀ ਰਾਤੀ, ਅੰਧ ਕੂਪ ਖ਼ਲਕ ਖ਼ੁਦਾਈਆ। ਤਨ ਵਜੂਦ ਵੇਖੋ ਜ਼ਾਤੀ, ਮਜ਼੍ਹਬਾਂ ਫੋਲ ਫੁਲਾਈਆ। ਆਪਣੇ ਹੁਕਮ ਦੀ ਪੜ੍ਹੋ ਪਾਤੀ, ਪਤ੍ਰਕਾ ਤੁਹਾਨੂੰ ਦਿਆਂ ਵਖਾਈਆ। ਕਿਉਂ ਮੇਰੇ ਉਤੇ ਸਾਰੇ ਬਣੇ ਘਾਤੀ, ਘਾਉ ਰਹੇ ਲਗਾਈਆ। ਮੈਂ ਵਿਛੋੜੇ ਵਿਚ ਬੈਠੀ ਇਕਾਂਤੀ, ਇਕ ਇਕੱਲੀ ਡੇਰਾ ਲਾਈਆ। ਮੈਨੂੰ ਕਵਣ ਵੇਲਾ ਬਖ਼ਸ਼ੋ ਬੂੰਦ ਸਵਾਂਤੀ, ਆ ਕੇ ਮੁਖ ਚੁਆਈਆ। ਮੇਰੇ ਸਾਹਿਬ ਦਾ ਖੇਲ ਦੱਸੋ ਬਹੁ ਭਾਂਤੀ, ਕਿਸ ਬਿਧ ਆਪਣਾ ਹੁਕਮ ਵਰਤਾਈਆ। ਮੇਰਾ ਡੂੰਘਾ ਤਕੋ ਖਾਤੀ, ਖ਼ਤਰੇ ਵਿਚ ਖ਼ਲਕ ਖ਼ੁਦਾਈਆ। ਨਿਗਾਹ ਮਾਰੋ ਵਿਚ ਨਿਬਾਤਾਤੀ, ਬਨਸਪਤੀ ਫੋਲ ਫੁਲਾਈਆ। ਤੁਸੀਂ ਇਕੋ ਨਾਮ ਕਲਮੇ ਦੇ ਬਣ ਕੇ ਆਇਉ ਜਮਾਤੀ, ਇਕੋ ਸਿਖਿਆ ਨਾਲ ਲਿਆਈਆ। ਇਕੋ ਸੰਦੇਸ਼ ਦੱਸਣਾ ਸਫ਼ਾਤੀ, ਸਭਾ ਇਕੋ ਦੇਣੀ ਲਗਾਈਆ। ਮੇਰੇ ਉਤੇ ਕਰੋ ਪਰਭਾਤੀ, ਅੰਮ੍ਰਿਤ ਵੇਲਾ ਦੇਣਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਦਾ ਸਾਹਿਬ ਬੇਪਰਵਾਹੀਆ। ਧਰਨੀ ਕਹੇ ਅਵਤਾਰ ਪੈਗ਼ੰਬਰ

ਗੁਰ ਆਪਣਾ ਪੂਰਾ ਕਰੋ ਇਕ਼ਰਾਰ, ਇਕੱਲੀ ਹੋ ਕੇ ਮੰਗ ਮੰਗਾਈਆ। ਮੇਰਾ ਕਿਸੇ ਨਾਲ ਨਹੀਂ ਤਕਰਾਰ, ਝਗੜਾ ਜਗਤ ਨਾ ਕੋਇ ਰਖਾਈਆ। ਤੁਸੀਂ ਨਵ ਸੱਤ ਦੇ ਸ਼ਾਹਕਾਰ, ਸ਼ਹਿਨਸ਼ਾਹ ਤੁਹਾਨੂੰ ਦਿਤੀ ਵਡਿਆਈਆ। ਆਪਣੇ ਦੀਨਾਂ ਮਜ਼੍ਹਬਾਂ ਨਿਗਾਹ ਲਉ ਮਾਰ, ਆ ਕੇ ਤਕੋ ਥਾਉਂ ਥਾਈਂਆ। ਨਾਮ ਕਲਮਿਆਂ ਕਰੋ ਵਿਚਾਰ, ਜੋ ਸੰਦੇਸ਼ਿਆਂ ਵਿਚ ਦ੍ਰਿੜਾਈਆ। ਸ਼ਰਅ ਧਰਮ ਦੀ ਵੇਖੋ ਕਾਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੈਂ ਰੋਵਾਂ ਜ਼ਾਰੋ ਜ਼ਾਰ, ਨੇਤਰ ਨੇਤਰ ਨੇਤਰ ਨੀਰ ਵਹਾਈਆ। ਮੇਰਾ ਅੰਤਸ਼ਕਰਨ ਹੋਇਆ ਬੇਕ਼ਰਾਰ, ਧੀਰਜ ਧੀਰ ਨਾ ਕੋਇ ਧਰਾਈਆ। ਮੈਨੂੰ ਸ਼ਰਅ ਨੇ ਕੀਤਾ ਸ਼ਰਮਸਾਰ, ਧਰਮ ਦੀ ਧਾਰ ਨਾ ਕੋਇ ਵਡਿਆਈਆ। ਮੈਂ ਵੇਖਾਂ ਵਿਗਸਾਂ ਤੁਹਾਡਾ ਕਰਾਂ ਇੰਤਜ਼ਾਰ, ਰਾਹ ਤਕਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਆਪਣਾ ਪੂਰਾ ਕਰੋ ਵਾਅਦਾ, ਵਾਹਿਦ ਰੂਪ ਇਕ ਦਰਸਾਈਆ। ਮੇਰੇ ਨਾਲੋਂ ਨਾ ਹੋਵੋ ਅਲਾਹਿਦਾ, ਵਖਰੀ ਵੰਡ ਨਾ ਕੋਇ ਵੰਡਾਈਆ। ਧਰਮ ਦਾ ਧਰਮ ਤਕੋ ਫ਼ਾਇਦਾ, ਈਮਾਨ ਈਮਾਨ ਵਿਚੋਂ ਸਮਝਾਈਆ। ਇਕੋ ਕ਼ਾਨੂੰਨ ਹੋਵੇ ਇਕੋ ਹੋਵੇ ਕ਼ਾਇਦਾ, ਬਾਕਾਇਦਾ ਆਪਣਾ ਹੁਕਮ ਵਰਤਾਈਆ। ਮੇਰੇ ਉਤੇ ਕਲਜੁਗ ਕੂੜ ਦਾ ਲਉ ਜਾਇਜ਼ਾ, ਵੇਖੋ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਆਪਣਾ ਪੂਰਾ ਕਰ ਮੁਆਹਦਾ, ਮਿਹਰਵਾਨ ਹੋ ਕੇ ਆਪਣੀ ਦਇਆ ਕਮਾਈਆ।

੧੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਮੱਖਣ ਸਿੰਘ ਦੇ ਗ੍ਰਹਿ ਪਿੰਡ ਸੁਗਾ ਜ਼ਿਲਾ ਅੰਮ੍ਰਿਤਸਰ

ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀਏ ਆਈਏ ਨਿਰਗੁਣ ਧਾਰ, ਜੋਤੀ ਜਾਤਾ ਪੁਰਖ ਬਿਧਾਤਾ ਦੇਵੇ ਮਾਣ ਵਡਿਆਈਆ। ਸਾਡਾ ਰੂਪ ਰੰਗ ਰੇਖ ਨਜ਼ਰ ਨਾ ਆਏ ਕੋਈ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖਣ ਕੋਇ ਨਾ ਪਾਈਆ। ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਪੰਧ ਆਈਏ ਮਾਰ, ਧਵਲੇ ਤੇਰੇ ਉਤੇ ਆਪਣਾ ਖੇਲ ਖਿਲਾਈਆ। ਸਾਡਾ ਹੁਕਮ ਸੰਦੇਸ਼ਾ ਸੁਣਨਾ ਅਗੰਮੀ ਧਾਰ, ਜਗਤ ਅੱਖਰ ਵਿਦਿਆ ਵੰਡ ਨਾ ਕੋਇ ਵੰਡਾਈਆ। ਜਿਸ ਦਾ ਕਾਗ਼ਜ਼ ਕ਼ਲਮ ਸ਼ਾਹੀ ਕਾਤਬ ਬਣੇ ਨਾ ਕੋਇ ਲਿਖਾਰ, ਲੇਖਾ ਲੇਖ ਨਾ ਕੋਇ ਦ੍ਰਿੜਾਈਆ। ਤੇਰਾ ਆਦਿ ਜੁਗਾਦੀ ਮਾਲਕ ਖ਼ਾਲਕ ਏਕੰਕਾਰ, ਅਕਲ ਕਲਧਾਰੀ ਨੂਰ ਅਲਾਹੀਆ । ਅਸੀਂ ਜੁਗ ਚੌਕੜੀ ਉਸੇ ਦੇ ਸੇਵਾਦਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਜਿਸ ਦਾ ਸਤਿਗੁਰ ਸ਼ਬਦ ਸਭ ਦਾ ਜ਼ੁਮੇਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਨੂਰ ਨੂਰ ਦਏ ਉਜਿਆਰ, ਉਜਾਲਾ ਕਰੇ ਬੇਪਰਵਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਾਡਾ ਮਦਦਗਾਰ, ਦੂਜਾ ਨਜ਼ਰ ਕੋਇ ਨਾ ਆਈਆ। ਅਸੀਂ ਤੇਰੇ ਉਤੇ ਆਈਏ ਬਿਨ ਕ਼ਦਮਾਂ ਕ਼ਦਮ ਉਭਾਰ, ਨਿਰਗੁਣ ਨਿਰਗੁਣ ਨਿਰਗੁਣ ਵੇਸ ਵਟਾਈਆ। ਨਿਗਾਹ ਮਾਰੀਏ ਨੌ ਖੰਡ ਪ੍ਰਿਥਮੀ ਸੱਤ ਦੀਪ ਵਿਚ ਸੰਸਾਰ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਧਿਆਨ ਲਗਾਈਆ। ਚਾਰ ਜੁਗ ਦੇ ਸ਼ਾਸਤਰ ਤਕੀਏ ਜੋ ਸਿਫ਼ਤਾਂ ਨਾਲ ਕਰਨ ਇਜ਼ਹਾਰ, ਢੋਲੇ ਸੋਹਲੇ ਰਾਗ ਨਾਦ ਸ਼ਬਦ ਸ਼ਨਵਾਈਆ । ਅਠਸਠ ਤੀਰਥ ਤਕੀਏ

ਗੰਗਾ ਗੋਦਾਵਰੀ ਜਮਨਾ ਸੁਰਸਤੀ ਧਾਰ, ਜਲ ਥਲ ਮਹੀਅਲ ਵੇਖ ਵਖਾਈਆ। ਸ਼ਿਵਦਵਾਲੇ ਮਠ ਚਰਚ ਮਸੀਤਾਂ ਵੇਖੀਏ ਗੁਰੂਦੁਆਰ, ਕਾਇਆ ਕਾਅਬਿਆਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀਏ ਅਸੀਂ ਆਈਏ ਨਾਲ ਚਾਅ, ਚਾਓ ਘਨੇਰਾ ਇਕ ਜਣਾਈਆ। ਸਾਡਾ ਸਭ ਦਾ ਇਕੋ ਹੋਵੇ ਰਾਹ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਇਕੋ ਸੁਹੰਜਣਾ ਹੋਵੇ ਥਾਂ, ਥਾਨ ਥਨੰਤਰ ਇਕ ਸੁਹਾਈਆ। ਇਕੋ ਸੰਦੇਸ਼ਾ ਹੋਵੇ ਧੁਰ ਦਾ ਨਾਂ, ਨਾਉਂ ਨਿਰੰਕਾਰ ਇਕ ਦ੍ਰਿੜਾਈਆ। ਲੇਖਾ ਰਹੇ ਸੂਰ ਨਾ ਗਾਂ, ਢੋਰਾਂ ਖੱਲ ਨਾ ਕੋਇ ਲੁਹਾਈਆ। ਇਕੋ ਦਰਸਾਈਏ ਸਭ ਦਾ ਪਿਤਾ ਮਾਂ, ਪੁਰਖ ਅਕਾਲਾ ਨੂਰ ਅਲਾਹੀਆ। ਜਿਸ ਨੂੰ ਸਾਰਿਆਂ ਕਹਿਣਾ ਵਾਹ ਵਾਹ, ਵਾਹਿਗੁਰੂ ਤੇਰੀ ਬੇਪਰਵਾਹੀਆ। ਜੋ ਹਕ ਦਾ ਹਕ ਕਰੇ ਨਿਆਂ, ਅਦਲ ਇਨਸਾਫ਼ ਆਪ ਕਮਾਈਆ। ਅਸੀਂ ਉਸੇ ਦੀ ਹਾਂ ਵਿਚ ਕਰਨੀ ਹਾਂ, ਆਪਣਾ ਬਲ ਨਾ ਕੋਇ ਪਰਗਟਾਈਆ। ਤੇਰਾ ਨਗਰ ਖੇੜਾ ਨੌ ਖੰਡ ਪ੍ਰਿਥਮੀ ਤਕੀਏ ਗਰਾਂ, ਸੱਤਾਂ ਦੀਪਾਂ ਵੇਖ ਵਖਾਈਆ। ਕੂੜੀ ਕਿਰਿਆ ਕਲਜੁਗ ਬੁੱਧੀ ਤਕੀਏ ਕਾਂ, ਜੋ ਕਾਗ ਵਾਂਗ ਕੁਰਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਤੇਰੇ ਉਤੇ ਆਈਏ ਨਾਲ ਖ਼ੁਸ਼ੀ, ਖ਼ੁਸ਼ੀਆਂ ਢੋਲੇ ਗਾਈਆ। ਤੂੰ ਪ੍ਰੇਮ ਪਿਆਰ ਨਾਲ ਪੁਛੀਂ, ਬਿਨ ਰਸਨਾ ਜਿਹਵਾ ਮੁਖ ਹਿਲਾਈਆ। ਤੇਰੀ ਧਾਰ ਵੇਖੀਏ ਦੁਖੀ, ਦਰਦੀ ਹੋ ਕੇ ਫੋਲ ਫੁਲਾਈਆ। ਨਿਗਾਹ ਮਾਰੀਏ ਤੇਰੀ ਨਵ ਸੱਤ ਦੀ ਧਾਰ ਕੁੱਖੀਂ, ਬਿਨ ਨੈਣਾਂ ਨੈਣ ਉਠਾਈਆ। ਜੇ ਪ੍ਰਭੂ ਪਿਆਰ ਦੀ ਭੁਖੀ, ਭੋਲੀਏ ਤੇਰੀ ਝੋਲੀ ਦੇਈਏ ਭਰਾਈਆ। ਤੂੰ ਧਰਮ ਦੀ ਧਾਰ ਨਾਲ ਉਠੀਂ, ਸਤਿ ਸਚ ਨਾਲ ਲੈਣੀ ਅੰਗੜਾਈਆ। ਅਸੀਂ ਫਿਰੀਏ ਤੇਰੀ ਚਾਰੇ ਗੁਠੀਂ, ਉੱਤਰ ਪੂਰਬ ਪੱਛਮ ਦੱਖਣ ਪੁਜੀਏ ਚਾਈਂ ਚਾਈਂਆ। ਆਲਸ ਨਿੰਦਰਾ ਵਿਚ ਰਹੀਂ ਨਾ ਸੁਤੀ, ਸਵਾਧਾਨ ਆਪਣਾ ਆਪ ਲੈਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡਾ ਵਕ਼ਤ ਸੁਹੰਜਣਾ ਆਉਣਾ, ਖ਼ੁਸ਼ੀਆਂ ਢੋਲੇ ਗਾਈਆ। ਧਰਨੀਏ ਤੇਰਾ ਦਰ ਸੁਹਾਉਣਾ, ਸੋਹਣੀ ਵਜੇ ਵਧਾਈਆ। ਪਰਦਾ ਅਗੰਮ ਉਠਾਉਣਾ, ਉਹਲਾ ਰਹੇ ਨਾ ਰਾਈਆ। ਨਵ ਸੱਤ ਵੇਖ ਵਖਾਉਣਾ, ਤਟ ਕਿਨਾਰੇ ਫੋਲ ਫੁਲਾਈਆ। ਦਰ ਦਰਵਾਜ਼ਾ ਇਕ ਖੁਲ੍ਹਾਉਣਾ, ਗ਼ਰੀਬ ਨਿਵਾਜ਼ਾ ਨਾਲ ਮਿਲਾਈਆ। ਧੁਰ ਦਾ ਢੋਲਾ ਅਗੰਮ ਸੁਣਾਉਣਾ, ਤੂੰ ਮੇਰਾ ਮੈਂ ਤੇਰਾ ਲੈਣਾ ਗਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਏਕਾ ਖੇਲ ਖਿਲਾਉਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਸਤਿਗੁਰ ਸ਼ਬਦ ਨਾਲ ਮਿਲਾਉਣਾ, ਮਿਲਣੀ ਹਰਿ ਜਗਦੀਸ਼ ਕਰਾਈਆ। ਜੋਤੀ ਜਾਤਾ ਨਾਲ ਰਲਾਉਣਾ, ਦੋ ਜਹਾਨਾਂ ਵਜੇ ਵਧਾਈਆ। ਕਲਜੁਗ ਕਿਰਿਆ ਕੂੜ ਮਿਟਾਉਣਾ, ਕਰੋਧ ਵਿਕਾਰ ਰਹਿਣ ਨਾ ਪਾਈਆ। ਸਭ ਦਾ ਹਿਰਦਾ ਸੋਧ ਵਖਾਉਣਾ, ਵਦੀ ਸੁਦੀ ਨਾ ਵੰਡ ਵੰਡਾਈਆ। ਮਾਨਵ ਜ਼ਾਤੀ ਇਕੋ ਰੰਗ ਰੰਗਾਉਣਾ, ਦੁਰਮਤ ਮੈਲ ਧੁਆਈਆ। ਅੰਮ੍ਰਿਤ ਆਤਮ ਨਿਝਰ ਰਸ ਬੂੰਦ ਸਵਾਂਤੀ ਆਪ ਟਪਕਾਉਣਾ, ਤ੍ਰਿਸ਼ਨਾ ਤ੍ਰਿਪਤ ਕਰਾਈਆ। ਸ਼ਬਦ ਅਨਾਦੀ ਰਾਗ ਜਣਾਉਣਾ, ਧੁਨ ਆਤਮਕ ਰਾਗ ਸੁਣਾਈਆ। ਦੀਆ ਬਾਤੀ ਕਮਲਾਪਾਤੀ ਹੋ ਕੇ ਜੋਤ ਜਗਾਉਣਾ, ਅੰਧ ਅੰਧੇਰ ਰਹੇ ਨਾ ਰਾਈਆ। ਸਚ ਸਿੰਘਾਸਣ ਤੇਰੇ ਉਤੇ ਆਸਣ ਲਾਉਣਾ, ਜਗ ਨੇਤਰ ਵੇਖਣ ਕੋਇ ਨਾ ਪਾਈਆ।

ਕਲਜੁਗ ਕੂੜ ਨਿਸ਼ਾਨ ਮੇਟ ਮਿਟਾਉਣਾ, ਮਿੱਟੀ ਖ਼ਾਕ ਦੇਣੀ ਉਡਾਈਆ। ਸਤਿਗੁਰ ਸਾਚਾ ਮਾਰਗ ਇਕ ਦਰਸਾਉਣਾ, ਦਹਿ ਦਿਸ਼ਾ ਵਜੇ ਵਧਾਈਆ। ਸਚ ਸੁਆਮੀ ਅੰਤਰਜਾਮੀ ਇਕੋ ਇਕ ਮਨਾਉਣਾ, ਇਸ਼ਟ ਦੇਵ ਇਕੋ ਇਕ ਅਖਵਾਈਆ। ਆਤਮ ਪਰਮਾਤਮ ਸਭ ਨੇ ਨਾਅਰਾ ਲਾਉਣਾ, ਢੋਲਾ ਸੋਹਲਾ ਰਾਗ ਜਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀਏ ਤੇਰੇ ਉਤੇ ਵਕ਼ਤ ਸੁਹੰਜਣਾ ਆਉਣਾ, ਸੋ ਪੁਰਖ ਨਿਰੰਜਣ ਹੋਏ ਸਹਾਈਆ। ਹਰਿ ਪੁਰਖ ਨਿਰੰਜਣ ਇਕ ਵੇਖ ਵਖਾਉਣਾ, ਏਕੰਕਾਰਾ ਰੰਗ ਰੰਗਾਈਆ। ਆਦਿ ਨਿਰੰਜਣ ਡਗਮਗਾਉਣਾ, ਜੋਤੀ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸੋਭਾ ਪਾਉਣਾ, ਸਚ ਦੁਆਰ ਇਕ ਸੁਹਾਈਆ। ਸ੍ਰੀ ਭਗਵਾਨ ਵੇਸ ਵਟਾਉਣਾ, ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਉਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਸਤਿਗੁਰ ਸ਼ਬਦ ਸ਼ਬਦ ਇਕ ਪਰਗਟਾਉਣਾ, ਤੇਰੇ ਪਰਗਣੇ ਨੌ ਖੰਡ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਹੁਕਮ ਵਿਚ ਜੋਤ ਧਾਰ ਹੋ ਕੇ ਤੇਰਾ ਦਰਦ ਵੰਡਾਉਣਾ, ਦੁਖਿਆਰਨੇ ਤੇਰਾ ਦੁਖ ਰਹਿਣ ਨਾ ਪਾਈਆ।

੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਕੇਸ਼ੋ ਰਾਮ ਦੇ ਗ੍ਰਹਿ ਪਿੰਡ ਜੰਡੋ ਕੀ ਸਰਹਾਲੀ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਕਹੇ ਧਰਨੀਏ ਤੂੰ ਮੇਰੀ ਅਗੰਮੀ ਧੂਲ, ਧੂੜੀ ਖ਼ਾਕ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਹੋ ਕੇ ਚੁਕਾਵਾਂ ਮੂਲ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਇਕ ਅਖਵਾਈਆ। ਸਚਖੰਡ ਦੁਆਰ ਏਕੰਕਾਰ ਤੇਰੀ ਬੇਨੰਤੀ ਕਰੇ ਮਨਜ਼ੂਰ, ਦਰਗਾਹ ਸਾਚੀ ਮੁਕ਼ਾਮੇ ਹਕ ਤੇਰੀ ਆਸਾ ਆਪਣੇ ਕ਼ਦਮ ਟਿਕਾਈਆ। ਜੋਤੀ ਜਾਤਾ ਹੋ ਕੇ ਵੇਖਾਂ ਜ਼ਰੂਰ, ਜ਼ਾਹਰ ਜ਼ਹੂਰ ਆਪਣਾ ਆਪ ਕਰਾਈਆ। ਤੂੰ ਨਿਰਗੁਣ ਧਾਰ ਮੇਰਾ ਜਲਵਾ ਤਕਣਾ ਨੂਰ, ਨੂਰ ਨੁਰਾਨਾ ਡਗਮਗਾਈਆ। ਤੇਰਾ ਪੰਧ ਮੁਕਾਵਾਂ ਨੇੜੇ ਦੂਰ, ਦੂਰ ਦੁਰਾਡਾ ਆਵਾਂ ਧੁਰ ਦਾ ਮਾਹੀਆ। ਨਵ ਸੱਤ ਹਰ ਘਟ ਵੇਖਾਂ ਕ਼ੁਸੂਰ, ਪਰਦਾ ਉਹਲਾ ਰਹਿਣ ਕੋਇ ਨਾ ਪਾਈਆ। ਜੋ ਕਲਜੁਗ ਕੁਕਰਮ ਪਾਇਆ ਫ਼ਤੂਰ, ਫ਼ਤਵਾ ਦੇਵਾਂ ਥਾਉਂ ਥਾਈਂਆ। ਤੇਰੀ ਆਸ਼ਾ ਹੋਣ ਨਾ ਦੇਵਾਂ ਮਜਬੂਰ, ਮੁਸ਼ਕਲ ਤੇਰੀ ਹਲ ਕਰਾਈਆ। ਨਾਮ ਖ਼ੁਮਾਰੀ ਦੇਵਾਂ ਸਰੂਰ, ਗ਼ਫ਼ਲਤ ਨਿੰਦਰਾ ਵਿਚੋਂ ਬਾਹਰ ਕਢਾਈਆ। ਸ਼ਬਦ ਅਨਾਦੀ ਦੇ ਕੇ ਤੂਰ, ਤੁਰੀਆ ਬਾਹਰ ਕਰਾਂ ਸ਼ਨਵਾਈਆ। ਮੈਂ ਸ਼ਾਹੋ ਭੂਪ ਸ਼ਹਿਨਸ਼ਾਹ ਤੇਰੀ ਆਸਾ ਮਨਸਾ ਕਰਾਂ ਪੂਰ, ਪੂਰਨ ਬ੍ਰਹਮ ਦਿਆਂ ਦ੍ਰਿੜਾਈਆ। ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਜੁਗ ਬਦਲਣਾ ਮੇਰਾ ਆਦਿ ਜੁਗਾਦੀ ਦਸਤੂਰ, ਧਵਲੇ ਤੈਨੂੰ ਦਿਆਂ ਸੁਣਾਈਆ। ਤੇਰੇ ਉਤੇ ਸ਼ਰਅ ਮੇਟਾਂ ਕੂਰ, ਕੂੜੀ ਕਿਰਿਆ ਡੇਰਾ ਢਾਹੀਆ। ਮਨੂਆ ਮਨ ਨਾ ਰਹੇ ਗ਼ਰੂਰ, ਗ਼ੁਰਬਤ ਸਭ ਦੀ ਬਾਹਰ ਕਢਾਈਆ। ਸਤਿ ਧਰਮ ਦਾ ਰੂਪ ਦਰਸਾਵਾਂ ਅਗੰਮਾ ਕਪੂਰ, ਜੋ ਕਪਲਮੁਨ ਆਸ਼ਾ ਗਿਆ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ। ਧਰਨੀਏ ਅੰਤਸ਼ਕਰਨ ਦੀ ਮਾਰੀਂ ਆਹ, ਉਫ਼ ਹਾਏ ਨਾ ਕੋਇ ਦੁਹਾਈਆ। ਮੈਂ ਵੇਖਣਹਾਰ ਮਿਹਰਵਾਂ, ਮਿਹਬਾਨ ਬੀਦੋ ਨੂਰ ਅਲਾਹੀਆ। ਦਰਗਾਹ ਸਚ

ਵਸਾਂ ਗਰਾਂ, ਸਚਖੰਡ ਸਾਚੇ ਸੋਭਾ ਪਾਈਆ। ਹੁਕਮ ਸੰਦੇਸ਼ਾ ਆਦਿ ਜੁਗਾਦੀ ਦੇਵਾਂ ਆ, ਨਿਰਗੁਣ ਸਰਗੁਣ ਆਪਣੀ ਖੇਲ ਖਿਲਾਈਆ। ਅਵਤਾਰ ਪੈਗ਼ੰਬਰ ਗੁਰ ਤੇਰਾ ਬਣਾਵਾਂ ਗਵਾਹ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਲਹਿਣਾ ਦੇਣਾ ਵੇਖਾਂ ਥਾਉਂ ਥਾਂ, ਥਾਨ ਥਨੰਤਰ ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਜੋ ਕਲਜੁਗ ਜੀਵਾਂ ਬੁੱਧੀ ਹੋਈ ਕਾਂ, ਕਾਗ ਵਾਂਗ ਕੁਰਲਾਈਆ। ਹਿਰਦੇ ਵਸੇ ਕਿਸੇ ਨਾ ਨਾਂ, ਨਰ ਨਿਰੰਕਾਰ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਪੁਰਖ ਅਕਾਲ ਕਹੇ ਧਰਨੀਏ ਤੂੰ ਆਪਣੀ ਸੁਰਤ ਸੰਭਾਲ, ਸੰਬਲ ਦਾ ਮਾਲਕ ਹੋ ਕੇ ਦਿਆਂ ਜਣਾਈਆ। ਮੈਂ ਤੇਰੀ ਲੇਖੇ ਲਾਵਾਂ ਘਾਲ, ਨਵ ਨਵ ਚਾਰ ਦਾ ਪੰਧ ਮੁਕਾਈਆ। ਫਲ ਲਗਾਵਾਂ ਤੇਰੇ ਡਾਲ, ਪੱਤ ਟਹਿਣੀ ਆਪ ਮਹਿਕਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਉਪਜਾਵਾਂ ਧੁਰ ਦੇ ਲਾਲ, ਲਾਲਨ ਹੋ ਕੇ ਧੁਰ ਦਾ ਰੰਗ ਰੰਗਾਈਆ। ਝਗੜਾ ਮੇਟਾਂ ਸ਼ਾਹ ਕੰਗਾਲ, ਦੀਨ ਮਜ਼੍ਹਬ ਦਾ ਲੇਖਾ ਦਿਆਂ ਚੁਕਾਈਆ। ਅਵਤਾਰ ਪੈਗ਼ੰਬਰ ਗੁਰੂਆਂ ਜੋ ਮੇਰਾ ਦਿਤਾ ਅਹਿਵਾਲ, ਸ਼ਬਦ ਸੰਦੇਸ਼ਿਆਂ ਵਿਚ ਸੁਣਾਈਆ। ਮੈਂ ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਖੇਲ ਕਰਾਂ ਕਮਾਲ, ਕਾਮਲ ਮੁਰਸ਼ਦ ਹੋ ਕੇ ਵੇਖਾਂ ਚਾਈਂ ਚਾਈਂਆ। ਕੂੜੀ ਕਿਰਿਆ ਤ੍ਰੈਗੁਣ ਮੇਟਾਂ ਕੂੜ ਜੰਜਾਲ, ਜਾਗਰਤ ਜੋਤ ਬਿਨ ਵਰਨ ਗੋਤ ਕਰਾਂ ਰੁਸ਼ਨਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਹੋ ਕੇ ਦੇਵਾਂ ਧਨ ਮਾਲ, ਖ਼ਜ਼ਾਨਾ ਅਤੋਟ ਅਤੁਟ ਵਰਤਾਈਆ। ਸਤਿਜੁਗ ਸਤਿ ਸਚ ਤੇਰੇ ਉਤੇ ਆਵੇ ਖ਼ੁਸ਼ਹਾਲ, ਖ਼ੁਸ਼ਬਖ਼ਰੀ ਸਤਿਗੁਰ ਸ਼ਬਦ ਸ਼ਬਦ ਸ਼ਨਵਾਈਆ। ਜੋ ਸੰਦੇਸ਼ਾ ਦੇ ਕੇ ਗਿਆ ਸਤਿਗੁਰ ਗੋਬਿੰਦ ਇਕ ਰਵਾਲ, ਸਰ ਸਰੋਵਰਾਂ ਬਾਹਰ ਬਾਹਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਰੰਗ ਅਗੰਮ ਰੰਗਾਈਆ। ਪੁਰਖ ਅਕਾਲ ਕਹੇ ਧਰਨੀਏ ਤੇਰੇ ਉਤੇ ਪਰਗਟਾਵਾਂ ਧਰਮ, ਧਵਲੇ ਤੈਨੂੰ ਦਿਆਂ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖਾਂ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਕਲਜੁਗ ਕੂੜੀ ਕਿਰਿਆ ਮੇਟਾਂ ਭਰਮ, ਭਾਂਡਾ ਭਰਮ ਭਉ ਭੰਨਾਈਆ। ਦ੍ਰਿਸ਼ਟੀ ਕਿਸੇ ਦੀ ਰਹਿਣ ਨਾ ਦੇਵਾਂ ਚਰਮ, ਚੰਮ ਦ੍ਰਿਸ਼ਟੀ ਲੇਖਾ ਨਜ਼ਰ ਕੋਇ ਨਾ ਆਈਆ। ਸਤਿਜੁਗ ਸਾਚੇ ਸਾਚਾ ਦਿਆਂ ਜਨਮ, ਧੁਰ ਦੀ ਬਣਾਂ ਆਪ ਜਣੇਂਦੀ ਮਾਈਆ। ਝਗੜਾ ਰਹੇ ਨਾ ਵਰਨ ਬਰਨ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਮਾਲਕ ਖ਼ਾਲਕ ਬਣਾਂ ਕਰਨੀ ਕਰਨ, ਕਰਤਾ ਪੁਰਖ ਇਕ ਹੋ ਜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਭ ਨੂੰ ਬਖ਼ਸ਼ਾਂ ਸਰਨ, ਪਾਰਬ੍ਰਹਮ ਬ੍ਰਹਮ ਮੇਲਾ ਮੇਲਾਂ ਸਹਿਜ ਸੁਭਾਈਆ। ਸੁਰਤੀ ਸ਼ਬਦ ਮੇਰੀ ਮੰਜ਼ਲ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਪੰਚ ਵਿਕਾਰ ਤਨ ਵਜੂਦ ਮੂਲ ਨਾ ਲੜਨ, ਮਾਟੀ ਖ਼ਾਕ ਕਰਨ ਸਫ਼ਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਸਾਰੇ ਪੜ੍ਹਨ, ਨਿਰਅੱਖਰ ਅੱਖਰ ਧਾਰ ਵਿਚ ਦੇਵਾਂ ਬਦਲਾਈਆ। ਭਾਗ ਲਗਾ ਕੇ ਤੇਰੇ ਨਵ ਸੱਤ ਦੇ ਘਰਨ, ਗ੍ਰਹਿ ਦੁਆਰਾ ਇਕ ਸੁਹਾਈਆ। ਜੋ ਅਵਤਾਰ ਪੈਗ਼ੰਬਰ ਗੁਰੂਆਂ ਵਾਅਦਾ ਕੀਤਾ ਪਰਨ, ਪਰਮ ਪੁਰਖ ਹੋ ਕੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨਿਰਗੁਣ ਨਿਰਗੁਣ ਸਦਾ ਸਦਾ ਹਾਰ ਭੰਨਣ ਘੜਨ, ਸਮਰਥ ਪੁਰਖ ਅਕਥ ਆਪਣਾ ਭੇਵ ਦਏ ਚੁਕਾਈਆ।

੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਪੂਰਨ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਕਹੇ ਧਰਨੀਏ ਆਪਣੀਆਂ ਖੋਲ੍ਹ ਕੇ ਰਖੀਂ ਅੱਖਾਂ, ਬਿਨ ਨੇਤਰ ਲੋਚਨ ਨੈਣਾਂ ਨੈਣ ਉਠਾਈਆ। ਧੁਰ ਮਾਲਕ ਖ਼ਾਲਕ ਪ੍ਰਿਤਪਾਲਕ ਆਵੇ ਸਖ਼ਾ, ਸਤਿਗੁਰ ਅੰਤਰਜਾਮੀ ਨਿਹਕਾਮੀ ਆਪਣਾ ਫੇਰਾ ਪਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਲੰਘ ਗਏ ਲੱਖਾਂ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਪੰਧ ਮੁਕਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਤੇਰੀ ਕ਼ੀਮਤ ਪਾਏ ਵਿਚੋਂ ਕੱਖਾਂ, ਆਪ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਧਰਨੀਏ ਤੂੰ ਖ਼ੁਸ਼ੀਆਂ ਵਿਚ ਹੋਵੀਂ ਖ਼ੁਸ਼ਹਾਲ, ਗ਼ਮੀ ਗ਼ਮਖਾਰ ਦਏ ਮਿਟਾਈਆ। ਕਿਰਪਾ ਕਰੇ ਦੀਨ ਦਿਆਲ, ਦਇਆ ਨਿਧ ਹੋਵੇ ਆਪ ਸਹਾਈਆ। ਤੇਰੀ ਜੁਗ ਜੁਗ ਦੀ ਲੇਖੇ ਲਾਵੇ ਘਾਲ, ਲਹਿਣਾ ਦੇਣਾ ਤੇਰੀ ਝੋਲੀ ਪਾਈਆ। ਤੇਰਾ ਸਹਾਰਾ ਗੋਬਿੰਦ ਬਣੇ ਅਗੰਮਾ ਲਾਲ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰੀ ਧਰਮ ਦੀ ਧਰਮਸਾਲ, ਦੂਜਾ ਬੰਕ ਨਜ਼ਰ ਕੋਇ ਨਾ ਆਈਆ। ਜਿਥੇ ਝੁਕਣੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਨੂਰ ਨੂਰ ਜੋਤ ਕਰੇ ਰੁਸ਼ਨਾਈਆ। ਸੋ ਸਾਹਿਬ ਸੁਆਮੀ ਅੰਤਰਜਾਮੀ ਤੇਰੀ ਸੁਰਤ ਲਏ ਸੰਭਾਲ, ਸੰਬਲ ਦਾ ਮਾਲਕ ਹੋ ਕੇ ਆਪਣੀ ਕਲ ਵਰਤਾਈਆ। ਉਹ ਤਕ ਲੈ ਜਿਸ ਕਲਜੁਗ ਵਿਚ ਸਤਿਜੁਗ ਬਦਲ ਦੇਣੀ ਚਾਲ, ਚਾਰ ਜੁਗ ਦੇ ਸ਼ਾਸਤਰ ਨਿਰਗੁਣ ਸਰਗੁਣ ਦੇਣ ਗਵਾਹੀਆ। ਜਿਸ ਦੇ ਹੁਕਮ ਵਿਚ ਨਾ ਕੋਈ ਜੁਆਬ ਨਾ ਕੋਈ ਸੁਆਲ, ਜੁਆਬ ਤਲਬੀ ਨਜ਼ਰ ਕੋਇ ਨਾ ਆਈਆ। ਉਹ ਆਪੇ ਵੇਖਣਹਾਰ ਮੁਰੀਦਾਂ ਹਾਲ, ਮੁਰਸ਼ਦ ਮਾਲਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਧਰਨੀਏ ਤੂੰ ਧਰਮ ਦੀ ਧਾਰ ਗਾਉਂਣੇ ਗੀਤ, ਗੋਬਿੰਦ ਢੋਲਾ ਧੁਰ ਦੇ ਮਾਹੀਆ। ਤੇਰਾ ਮਾਲਕ ਖ਼ਾਲਕ ਆਵੇ ਪਤਿਤ ਪੁਨੀਤ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਤੇਰਾ ਲਹਿਣਾ ਦੇਣਾ ਵੇਖੇ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਆਪਣਾ ਹੁਕਮ ਵਰਤਾਈਆ। ਤੇਰੀ ਕਾਇਆ ਮਾਟੀ ਕਰੇ ਠਾਂਡੀ ਸੀਤ, ਕਲਜੁਗ ਅਗਨੀ ਅੱਗ ਦਏ ਬੁਝਾਈਆ। ਸਤਿਜੁਗ ਸਾਚੀ ਧਰਮ ਸਚ ਦੀ ਲਾਵੇ ਰੀਤ, ਰੀਤੀਵਾਨ ਅਗੰਮ ਅਥਾਹੀਆ। ਝਗੜਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬਾ ਇਕ ਦਰਸਾਈਆ। ਝਗੜਾ ਮੇਟੇ ਹਸਤ ਕੀਟ, ਕੀਟ ਕੀਟਾਂ ਰੰਗ ਰੰਗਾਈਆ। ਜਿਸ ਦਾ ਹੁਕਮ ਵਰਤੇ ਅਨਡੀਠ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਉਹ ਸਾਹਿਬ ਸੁਆਮੀ ਬੀਠਲੋ ਬੀਠ, ਪਤਿਪਰਮੇਸ਼ਵਰ ਇਕ ਅਖਵਾਈਆ। ਜੋ ਕਲਜੁਗ ਕੂੜੀ ਕਿਰਿਆ ਭੰਨੇ ਕੌੜਾ ਰੀਠ, ਅੰਮ੍ਰਿਤ ਰਸ ਨਿਝਰ ਧਾਰ ਦਏ ਚੁਆਈਆ। ਹੱਥ ਰਖੇ ਤੇਰੀ ਪੁਸ਼ਤ ਪਨਾਹ ਪੀਠ, ਮਿਹਰਵਾਨ ਹੋ ਕੇ ਮਿਹਰ ਨਜ਼ਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਧਰਨੀਏ ਤੇਰਾ ਹੋਵੇ ਪ੍ਰਭੂ ਸਹਾਇਕ, ਸਗਲਾ ਸੰਗੀ ਧੁਰਦਰਗਾਹੀਆ। ਨਿਰਗੁਣ ਧਾਰ ਬਣੇ ਨਾਇਕ, ਨਰ ਨਰਾਇਣ ਨੂਰ ਅਲਾਹੀਆ। ਜਿਸ ਦਾ ਲਹਿਣਾ ਦੇਣਾ ਝਗੜਾ ਨਹੀਂ ਤ੍ਰੈਗੁਣ ਮਾਇਕ, ਮਾਇਆ ਮਮਤਾ ਮੋਹ ਮਿਟਾਈਆ। ਹਰਿਜਨ ਭਗਤ ਸੁਹੇਲੇ ਬਣਾਏ ਲਾਇਕ, ਮਨ ਮਨਸਾ ਕੂੜ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਧਰਨੀ ਤੂੰ ਸੁਣ ਅਗੰਮੀ ਬੋਲੀ, ਅਨਬੋਲਤ ਕੀ ਦ੍ਰਿੜਾਈਆ। ਜਿਸ ਤੇਰੀ ਖ਼ਾਲੀ ਭਰਨੀ ਝੋਲੀ, ਝਲਕ ਆਪਣਾ ਨਾਮ ਵਰਤਾਈਆ। ਤੂੰ ਉਸ ਦੀ ਸੇਵਕ ਬਣਨਾ ਗੋਲੀ, ਚਾਕਰ ਰੂਪ ਅਖਵਾਈਆ। ਉਹ ਨਿਰਗੁਣ ਧਾਰ ਤੋਲ ਰਿਹਾ ਤੋਲੀ, ਨਾਮ ਖੰਡਾ ਹੱਥ ਉਠਾਈਆ। ਸਤਿ ਸਚ ਦੀ ਹੱਟੀ ਰਿਹਾ ਖੋਲ੍ਹੀ, ਖ਼ਾਲਕ ਖ਼ਲਕ ਆਪ ਵਰਤਾਈਆ। ਜਿਸ ਦੀ ਧਾਰ ਹਰ ਘਟ ਅੰਦਰ ਮੌਲੀ, ਮੌਲਾ ਰੂਪ ਨੂਰ ਅਲਾਹੀਆ। ਉਹ ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰੀ ਕਰੇ ਕੌਲੀ, ਕੌਲ ਆਪਣਾ ਨਾਲ ਨਿਭਾਈਆ। ਤੂੰ ਬੇਵਸ ਹੋ ਕੇ ਪਾ ਨਾ ਰੌਲੀ, ਰਹਿਮਤ ਮੇਰੇ ਉਤੇ ਕਮਾਈਆ। ਅੰਤਮ ਅੰਤ ਮੂਲ ਨਾ ਡੋਲੀਂ, ਧੀਰਜ ਧੀਰ ਦਿਆਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਧਰਨੀਏ ਤੇਰਾ ਮੀਤਾ ਪਰਵਰਦਿਗਾਰ, ਨੂਰ ਅਲਾਹ ਇਕ ਅਖਵਾਈਆ। ਜੋ ਜਲਵਾਗਰ ਆਪਣਾ ਖੇਲ ਕਰੇ ਅਪਾਰ, ਅਪਰੰਪਰ ਹੋ ਕੇ ਵੇਖ ਵਖਾਈਆ। ਜਿਸ ਸੰਦੇਸ਼ਾ ਦਿਤਾ ਪੈਗ਼ੰਬਰ ਗੁਰ ਅਵਤਾਰ, ਅਵਤਰੀ ਹੋ ਕੇ ਗਿਆ ਦ੍ਰਿੜਾਈਆ। ਸੋ ਜੋਤੀ ਜਾਤਾ ਪੁਰਖ ਬਿਧਾਤਾ ਕਲ ਕਲਕੀ ਲਏ ਅਵਤਾਰ, ਨੂਰ ਨੁਰਾਨਾ ਧੁਰ ਅਮਾਮਾ ਆਪ ਬਦਲਾਈਆ। ਜਿਸ ਦਾ ਸੰਦੇਸ਼ਾ ਸੁਣਦੀ ਰਹੀ ਵਾਰੋ ਵਾਰ, ਵਾਰਸ ਹੋ ਕੇ ਤੈਨੂੰ ਜਾਏ ਸੁਣਾਈਆ । ਉਹ ਤੇਰੇ ਉਤੋਂ ਮੇਟੇ ਧੂੰਆਂਧਾਰ, ਕਲਜੁਗ ਅੰਧ ਅਗਿਆਨ ਦਏ ਮਿਟਾਈਆ। ਤੂੰ ਰਹਿਣਾ ਖ਼ਬਰਦਾਰ, ਬੇਖ਼ਬਰੇ ਖ਼ਬਰ ਸੁਣਾਈਆ । ਉਹ ਪੁਰਖ ਅਕਾਲਾ ਦੀਨ ਦਿਆਲਾ ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰ ਇਕ ਅਖਵਾਈਆ। ਜਿਸ ਦੀ ਕਾਗ਼ਜ਼ ਕ਼ਲਮ ਸ਼ਾਹੀ ਬਣ ਸਕੇ ਨਾ ਕੋਇ ਲਿਖਾਰ, ਕਾਤਬ ਚਲੇ ਨਾ ਕੋਇ ਚਤੁਰਾਈਆ। ਸੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਵੇਖਣਹਾਰ ਧਰਨੀਏ ਧਰਤ ਧਵਲੇ ਤੇਰਾ ਭਾਰ, ਧੁਰ ਦਾ ਮਾਲਕ ਖਾਲਕ ਇਕੋ ਨੂਰ ਅਲਾਹੀਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਤੇਰਾ ਹੋਏ ਮਦਦਗਾਰ, ਦੂਸਰ ਸੰਗ ਨਾ ਕੋਇ ਰਖਾਈਆ। ਨਾ ਕਰੀਂ ਬਿਨ ਨੇਤਰ ਨੈਣਾਂ ਰੋ ਰੋ ਗਿਰਿਆਜ਼ਾਰ, ਹੰਝੂਆਂ ਹਾਰ ਨਾ ਕੋਇ ਬਣਾਈਆ। ਤੂੰ ਜਿਸ ਦੀ ਤਾਬਿਆਦਾਰ, ਸੇਵਕ ਹੋ ਕੇ ਸੇਵ ਕਮਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਦਾ ਕਰ ਇੰਤਜ਼ਾਰ, ਜੋ ਨਿਰਗੁਣ ਆਵੇ ਧੁਰ ਦਾ ਮਾਹੀਆ। ਜੋ ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਵਸੇ ਬਾਹਰ, ਬਿਨ ਰੂਪ ਰੰਗ ਰੇਖ ਆਪਣਾ ਭੇਵ ਦਏ ਚੁਕਾਈਆ। ਧਰਨੀ ਹਸ ਕੇ ਕਹੇ ਸਤਿਗੁਰ ਸ਼ਬਦ ਮੈਂ ਬਲ ਬਲ ਜਾਵਾਂ ਬਲਿਹਾਰ, ਮੇਰੇ ਉਤੇ ਆਵੇ ਮੇਰਾ ਮਾਹੀਆ। ਮੈਂ ਨਿਵ ਨਿਵ ਡੰਡਾਵਤ ਬੰਦਨਾ ਕਰ ਕੇ ਧੂੜੀ ਲਾਵਾਂ ਛਾਰ, ਸਯਦਿਆਂ ਵਿਚ ਕ਼ਦਮ ਬੋਸੀ ਕਰ ਕੇ ਸੀਸ ਨਿਵਾਈਆ। ਬਿਨ ਨੇਤਰ ਲੋਚਨ ਨੈਣਾਂ ਕਰਾਂ ਦਰਸ ਦੀਦਾਰ, ਸਨਮੁਖ ਹੋ ਕੇ ਵੇਖ ਵਖਾਈਆ। ਜੋ ਮੇਰੇ ਉਤੇ ਧਰਮ ਦਾ ਗੁਲਸ਼ਨ ਮਹਿਕਾਏ ਬਸੰਤ ਕਰੇ ਬਹਾਰ, ਕਲਜੁਗ ਖ਼ਿਜ਼ਾਂ ਰੁਤ ਦਏ ਬਦਲਾਈਆ। ਸੋ ਮਾਲਕ ਸੁਆਮੀ ਮੇਰਾ ਹੋਵੇ ਮੀਤ ਮੁਰਾਰ, ਮਿਤਰ ਪਿਆਰਾ ਇਕ ਅਖਵਾਈਆ। ਅਗੋਂ ਸਤਿਗੁਰ ਸ਼ਬਦ ਬੋਲ ਕਹੇ ਲਲਕਾਰ, ਧੁਰ ਦਾ ਹੁਕਮ ਦ੍ਰਿੜਾਈਆ। ਉਹ ਦੀਨਾਂ ਬੰਧਪ ਦੀਨ ਦਿਆਲਾ ਸਭ ਕੁਛ ਕਰਨੇਹਾਰ, ਕ਼ੁਦਰਤ ਦਾ ਕ਼ਾਦਰ ਅਗੰਮ ਅਥਾਹੀਆ। ਜਿਸ ਦਾ ਰੂਪ ਅਨੂਪ ਅਪਾਰ, ਅਪਰੰਪਰ ਸੁਆਮੀ ਇਕ ਅਖਵਾਈਆ। ਜੋ ਸਭ ਦਾ ਲਹਿਣਾ ਦੇਣਾ ਪੂਰਬ ਕ਼ਰਜ਼ਾ ਦਏ ਉਤਾਰ, ਮਕ਼ਰੂਜ਼ ਆਪਣਾ ਲੇਖ ਮੁਕਾਈਆ। ਧਰਨੀਏ ਧਵਲੇ ਤੇਰਾ ਲਹਿਣਾ ਦੇਣਾ ਤੇਰੀ ਝੋਲੀ ਦੇਵੇ ਡਾਰ, ਵਸਤ ਅਗੰਮ ਅਥਾਹ ਅਤੋਲ ਅਤੁਲ ਵਰਤਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੈਂ ਉਸੇ

ਪ੍ਰਭੂ ਨੂੰ ਕਰਾਂ ਨਿਮਸਕਾਰ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜੋ ਕਰਨਹਾਰਾ ਮਿਹਰ, ਮਿਹਰਵਾਨ ਮਿਹਰਵਾਨ ਮਿਹਰਵਾਨ ਅਗੰਮ ਅਥਾਹੀਆ।

੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਮੋਹਣ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਕਹੇ ਧਰਨੀਏ ਆਪਣੀਆਂ ਖੋਲ੍ਹ ਕੇ ਰਖੀਂ ਅੱਖਾਂ, ਬਿਨ ਨੇਤਰ ਲੋਚਨ ਨੈਣਾਂ ਨੈਣ ਉਠਾਈਆ। ਧੁਰ ਮਾਲਕ ਖ਼ਾਲਕ ਪ੍ਰਿਤਪਾਲਕ ਆਵੇ ਸਖ਼ਾ, ਸਤਿਗੁਰ ਅੰਤਰਜਾਮੀ ਨਿਹਕਾਮੀ ਆਪਣਾ ਫੇਰਾ ਪਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਲੰਘ ਗਏ ਲੱਖਾਂ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਪੰਧ ਮੁਕਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਤੇਰੀ ਕ਼ੀਮਤ ਪਾਏ ਵਿਚੋਂ ਕੱਖਾਂ, ਆਪ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਧਰਨੀਏ ਤੂੰ ਖ਼ੁਸ਼ੀਆਂ ਵਿਚ ਹੋਵੀਂ ਖ਼ੁਸ਼ਹਾਲ, ਗ਼ਮੀ ਗ਼ਮਖਾਰ ਦਏ ਮਿਟਾਈਆ। ਕਿਰਪਾ ਕਰੇ ਦੀਨ ਦਿਆਲ, ਦਇਆ ਨਿਧ ਹੋਵੇ ਆਪ ਸਹਾਈਆ। ਤੇਰੀ ਜੁਗ ਜੁਗ ਦੀ ਲੇਖੇ ਲਾਵੇ ਘਾਲ, ਲਹਿਣਾ ਦੇਣਾ ਤੇਰੀ ਝੋਲੀ ਪਾਈਆ। ਤੇਰਾ ਸਹਾਰਾ ਗੋਬਿੰਦ ਬਣੇ ਅਗੰਮਾ ਲਾਲ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰੀ ਧਰਮ ਦੀ ਧਰਮਸਾਲ, ਦੂਜਾ ਬੰਕ ਨਜ਼ਰ ਕੋਇ ਨਾ ਆਈਆ। ਜਿਥੇ ਝੁਕਣੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਨੂਰ ਨੂਰ ਜੋਤ ਕਰੇ ਰੁਸ਼ਨਾਈਆ। ਸੋ ਸਾਹਿਬ ਸੁਆਮੀ ਅੰਤਰਜਾਮੀ ਤੇਰੀ ਸੁਰਤ ਲਏ ਸੰਭਾਲ, ਸੰਬਲ ਦਾ ਮਾਲਕ ਹੋ ਕੇ ਆਪਣੀ ਕਲ ਵਰਤਾਈਆ। ਉਹ ਤਕ ਲੈ ਜਿਸ ਕਲਜੁਗ ਵਿਚ ਸਤਿਜੁਗ ਬਦਲ ਦੇਣੀ ਚਾਲ, ਚਾਰ ਜੁਗ ਦੇ ਸ਼ਾਸਤਰ ਨਿਰਗੁਣ ਸਰਗੁਣ ਦੇਣ ਗਵਾਹੀਆ। ਜਿਸ ਦੇ ਹੁਕਮ ਵਿਚ ਨਾ ਕੋਈ ਜੁਆਬ ਨਾ ਕੋਈ ਸੁਆਲ, ਜੁਆਬ ਤਲਬੀ ਨਜ਼ਰ ਕੋਇ ਨਾ ਆਈਆ। ਉਹ ਆਪੇ ਵੇਖਣਹਾਰ ਮੁਰੀਦਾਂ ਹਾਲ, ਮੁਰਸ਼ਦ ਮਾਲਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਧਰਨੀਏ ਤੂੰ ਧਰਮ ਦੀ ਧਾਰ ਗਾਉਂਣੇ ਗੀਤ, ਗੋਬਿੰਦ ਢੋਲਾ ਧੁਰ ਦੇ ਮਾਹੀਆ। ਤੇਰਾ ਮਾਲਕ ਖ਼ਾਲਕ ਆਵੇ ਪਤਿਤ ਪੁਨੀਤ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਤੇਰਾ ਲਹਿਣਾ ਦੇਣਾ ਵੇਖੇ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਆਪਣਾ ਹੁਕਮ ਵਰਤਾਈਆ। ਤੇਰੀ ਕਾਇਆ ਮਾਟੀ ਕਰੇ ਠਾਂਡੀ ਸੀਤ, ਕਲਜੁਗ ਅਗਨੀ ਅੱਗ ਦਏ ਬੁਝਾਈਆ। ਸਤਿਜੁਗ ਸਾਚੀ ਧਰਮ ਸਚ ਦੀ ਲਾਵੇ ਰੀਤ, ਰੀਤੀਵਾਨ ਅਗੰਮ ਅਥਾਹੀਆ। ਝਗੜਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬਾ ਇਕ ਦਰਸਾਈਆ। ਝਗੜਾ ਮੇਟੇ ਹਸਤ ਕੀਟ, ਕੀਟ ਕੀਟਾਂ ਰੰਗ ਰੰਗਾਈਆ। ਜਿਸ ਦਾ ਹੁਕਮ ਵਰਤੇ ਅਨਡੀਠ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਉਹ ਸਾਹਿਬ ਸੁਆਮੀ ਬੀਠਲੋ ਬੀਠ, ਪਤਿਪਰਮੇਸ਼ਵਰ ਇਕ ਅਖਵਾਈਆ। ਜੋ ਕਲਜੁਗ ਕੂੜੀ ਕਿਰਿਆ ਭੰਨੇ ਕੌੜਾ ਰੀਠ, ਅੰਮ੍ਰਿਤ ਰਸ ਨਿਝਰ ਧਾਰ ਦਏ ਚੁਆਈਆ। ਹੱਥ ਰਖੇ

ਤੇਰੀ ਪੁਸ਼ਤ ਪਨਾਹ ਪੀਠ, ਮਿਹਰਵਾਨ ਹੋ ਕੇ ਮਿਹਰ ਨਜ਼ਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਧਰਨੀਏ ਤੇਰਾ ਹੋਵੇ ਪ੍ਰਭੂ ਸਹਾਇਕ, ਸਗਲਾ ਸੰਗੀ ਧੁਰਦਰਗਾਹੀਆ। ਨਿਰਗੁਣ ਧਾਰ ਬਣੇ ਨਾਇਕ, ਨਰ ਨਰਾਇਣ ਨੂਰ ਅਲਾਹੀਆ। ਜਿਸ ਦਾ ਲਹਿਣਾ ਦੇਣਾ ਝਗੜਾ ਨਹੀਂ ਤ੍ਰੈਗੁਣ ਮਾਇਕ, ਮਾਇਆ ਮਮਤਾ ਮੋਹ ਮਿਟਾਈਆ। ਹਰਿਜਨ ਭਗਤ ਸੁਹੇਲੇ ਬਣਾਏ ਲਾਇਕ, ਮਨ ਮਨਸਾ ਕੂੜ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਧਰਨੀ ਤੂੰ ਸੁਣ ਅਗੰਮੀ ਬੋਲੀ, ਅਨਬੋਲਤ ਕੀ ਦ੍ਰਿੜਾਈਆ। ਜਿਸ ਤੇਰੀ ਖ਼ਾਲੀ ਭਰਨੀ ਝੋਲੀ, ਝਲਕ ਆਪਣਾ ਨਾਮ ਵਰਤਾਈਆ। ਤੂੰ ਉਸ ਦੀ ਸੇਵਕ ਬਣਨਾ ਗੋਲੀ, ਚਾਕਰ ਰੂਪ ਅਖਵਾਈਆ। ਉਹ ਨਿਰਗੁਣ ਧਾਰ ਤੋਲ ਰਿਹਾ ਤੋਲੀ, ਨਾਮ ਖੰਡਾ ਹੱਥ ਉਠਾਈਆ। ਸਤਿ ਸਚ ਦੀ ਹੱਟੀ ਰਿਹਾ ਖੋਲ੍ਹੀ, ਖ਼ਾਲਕ ਖ਼ਲਕ ਆਪ ਵਰਤਾਈਆ। ਜਿਸ ਦੀ ਧਾਰ ਹਰ ਘਟ ਅੰਦਰ ਮੌਲੀ, ਮੌਲਾ ਰੂਪ ਨੂਰ ਅਲਾਹੀਆ। ਉਹ ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰੀ ਕਰੇ ਕੌਲੀ, ਕੌਲ ਆਪਣਾ ਨਾਲ ਨਿਭਾਈਆ। ਤੂੰ ਬੇਵਸ ਹੋ ਕੇ ਪਾ ਨਾ ਰੌਲੀ, ਰਹਿਮਤ ਮੇਰੇ ਉਤੇ ਕਮਾਈਆ। ਅੰਤਮ ਅੰਤ ਮੂਲ ਨਾ ਡੋਲੀਂ, ਧੀਰਜ ਧੀਰ ਦਿਆਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਧਰਨੀਏ ਤੇਰਾ ਮੀਤਾ ਪਰਵਰਦਿਗਾਰ, ਨੂਰ ਅਲਾਹ ਇਕ ਅਖਵਾਈਆ। ਜੋ ਜਲਵਾਗਰ ਆਪਣਾ ਖੇਲ ਕਰੇ ਅਪਾਰ, ਅਪਰੰਪਰ ਹੋ ਕੇ ਵੇਖ ਵਖਾਈਆ। ਜਿਸ ਸੰਦੇਸ਼ਾ ਦਿਤਾ ਪੈਗ਼ੰਬਰ ਗੁਰ ਅਵਤਾਰ, ਅਵਤਰੀ ਹੋ ਕੇ ਗਿਆ ਦ੍ਰਿੜਾਈਆ। ਸੋ ਜੋਤੀ ਜਾਤਾ ਪੁਰਖ ਬਿਧਾਤਾ ਕਲ ਕਲਕੀ ਲਏ ਅਵਤਾਰ, ਨੂਰ ਨੁਰਾਨਾ ਧੁਰ ਅਮਾਮਾ ਆਪ ਬਦਲਾਈਆ। ਜਿਸ ਦਾ ਸੰਦੇਸ਼ਾ ਸੁਣਦੀ ਰਹੀ ਵਾਰੋ ਵਾਰ, ਵਾਰਸ ਹੋ ਕੇ ਤੈਨੂੰ ਜਾਏ ਸੁਣਾਈਆ । ਉਹ ਤੇਰੇ ਉਤੋਂ ਮੇਟੇ ਧੂੰਆਂਧਾਰ, ਕਲਜੁਗ ਅੰਧ ਅਗਿਆਨ ਦਏ ਮਿਟਾਈਆ। ਤੂੰ ਰਹਿਣਾ ਖ਼ਬਰਦਾਰ, ਬੇਖ਼ਬਰੇ ਖ਼ਬਰ ਸੁਣਾਈਆ । ਉਹ ਪੁਰਖ ਅਕਾਲਾ ਦੀਨ ਦਿਆਲਾ ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰ ਇਕ ਅਖਵਾਈਆ। ਜਿਸ ਦੀ ਕਾਗ਼ਜ਼ ਕ਼ਲਮ ਸ਼ਾਹੀ ਬਣ ਸਕੇ ਨਾ ਕੋਇ ਲਿਖਾਰ, ਕਾਤਬ ਚਲੇ ਨਾ ਕੋਇ ਚਤੁਰਾਈਆ। ਸੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਵੇਖਣਹਾਰ ਧਰਨੀਏ ਧਰਤ ਧਵਲੇ ਤੇਰਾ ਭਾਰ, ਧੁਰ ਦਾ ਮਾਲਕ ਖਾਲਕ ਇਕੋ ਨੂਰ ਅਲਾਹੀਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਤੇਰਾ ਹੋਏ ਮਦਦਗਾਰ, ਦੂਸਰ ਸੰਗ ਨਾ ਕੋਇ ਰਖਾਈਆ। ਨਾ ਕਰੀਂ ਬਿਨ ਨੇਤਰ ਨੈਣਾਂ ਰੋ ਰੋ ਗਿਰਿਆਜ਼ਾਰ, ਹੰਝੂਆਂ ਹਾਰ ਨਾ ਕੋਇ ਬਣਾਈਆ। ਤੂੰ ਜਿਸ ਦੀ ਤਾਬਿਆਦਾਰ, ਸੇਵਕ ਹੋ ਕੇ ਸੇਵ ਕਮਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਦਾ ਕਰ ਇੰਤਜ਼ਾਰ, ਜੋ ਨਿਰਗੁਣ ਆਵੇ ਧੁਰ ਦਾ ਮਾਹੀਆ। ਜੋ ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾ ਵਸੇ ਬਾਹਰ, ਬਿਨ ਰੂਪ ਰੰਗ ਰੇਖ ਆਪਣਾ ਭੇਵ ਦਏ ਚੁਕਾਈਆ। ਧਰਨੀ ਹਸ ਕੇ ਕਹੇ ਸਤਿਗੁਰ ਸ਼ਬਦ ਮੈਂ ਬਲ ਬਲ ਜਾਵਾਂ ਬਲਿਹਾਰ, ਮੇਰੇ ਉਤੇ ਆਵੇ ਮੇਰਾ ਮਾਹੀਆ। ਮੈਂ ਨਿਵ ਨਿਵ ਡੰਡਾਵਤ ਬੰਦਨਾ ਕਰ ਕੇ ਧੂੜੀ ਲਾਵਾਂ ਛਾਰ, ਸੱਯਦਿਆਂ ਵਿਚ ਕ਼ਦਮ ਬੋਸੀ ਕਰ ਕੇ ਸੀਸ ਨਿਵਾਈਆ। ਬਿਨ ਨੇਤਰ ਲੋਚਨ ਨੈਣਾਂ ਕਰਾਂ ਦਰਸ ਦੀਦਾਰ, ਸਨਮੁਖ ਹੋ ਕੇ ਵੇਖ ਵਖਾਈਆ। ਜੋ ਮੇਰੇ ਉਤੇ ਧਰਮ ਦਾ ਗੁਲਸ਼ਨ ਮਹਿਕਾਏ ਬਸੰਤ ਕਰੇ ਬਹਾਰ, ਕਲਜੁਗ ਖ਼ਿਜ਼ਾ ਰੁਤ ਦਏ ਬਦਲਾਈਆ।

ਸੋ ਮਾਲਕ ਸੁਆਮੀ ਮੇਰਾ ਹੋਵੇ ਮੀਤ ਮੁਰਾਰ, ਮਿਤਰ ਪਿਆਰਾ ਇਕ ਅਖਵਾਈਆ। ਅੱਗੋਂ ਸਤਿਗੁਰ ਸ਼ਬਦ ਬੋਲ ਕਹੇ ਲਲਕਾਰ, ਧੁਰ ਦਾ ਹੁਕਮ ਦ੍ਰਿੜਾਈਆ। ਉਹ ਦੀਨਾਂ ਬੰਧਪ ਦੀਨ ਦਿਆਲਾ ਸਭ ਕੁਛ ਕਰਨੇਹਾਰ, ਕ਼ੁਦਰਤ ਦਾ ਕ਼ਾਦਰ ਅਗੰਮ ਅਥਾਹੀਆ। ਜਿਸ ਦਾ ਰੂਪ ਅਨੂਪ ਅਪਾਰ, ਅਪਰੰਪਰ ਸੁਆਮੀ ਇਕ ਅਖਵਾਈਆ। ਜੋ ਸਭ ਦਾ ਲਹਿਣਾ ਦੇਣਾ ਪੂਰਬ ਕ਼ਰਜ਼ਾ ਦਏ ਉਤਾਰ, ਮਕ਼ਰੂਜ਼ ਆਪਣਾ ਲੇਖ ਮੁਕਾਈਆ। ਧਰਨੀਏ ਧਵਲੇ ਤੇਰਾ ਲਹਿਣਾ ਦੇਣਾ ਤੇਰੀ ਝੋਲੀ ਦੇਵੇ ਡਾਰ, ਵਸਤ ਅਗੰਮ ਅਥਾਹ ਅਤੋਲ ਅਤੁਲ ਵਰਤਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੈਂ ਉਸੇ ਪ੍ਰਭੂ ਨੂੰ ਕਰਾਂ ਨਿਮਸਕਾਰ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜੋ ਕਰਨਹਾਰਾ ਮਿਹਰ, ਮਿਹਰਵਾਨ ਮਿਹਰਵਾਨ ਮਿਹਰਵਾਨ ਇਕ ਅਖਵਾਈਆ।

੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਤੇਜਾ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਧਰਨੀਏ ਤੇਰੇ ਨੇਤਰ ਨੀਰ ਵਿਚ ਨਰਾਇਣ, ਨੂਰ ਨੁਰਾਨਾ ਨੂਰ ਅਲਾਹੀਆ। ਜੋ ਤੇਰਾ ਪੂਰਬ ਦੇਵੇ ਲਹਿਣਾ ਦੇਣ, ਖ਼ਾਲੀ ਝੋਲੀ ਆਪ ਭਰਾਈਆ। ਤੇਰਾ ਸਗਲਾ ਸੰਗੀ ਬਣੇ ਸੈਣ, ਸਾਜਣ ਇਕ ਅਖਵਾਈਆ। ਆਸਾ ਪੂਰੀ ਕਰੇ ਜੋ ਰਾਮ ਸੰਦੇਸ਼ਾ ਦਿਤਾ ਬਾਲਮੀਕ ਰਮਾਇਣ, ਸੀਆ ਸਤਿਗੁਰ ਸ਼ਬਦ ਨਾਲ ਵਡਿਆਈਆ। ਆਸਾ ਮਨਸਾ ਤੇਰੀ ਵੇਖੇ ਜੋ ਗੰਗਾ ਜਮਨਾ ਸੁਰਸਤੀ ਕਿਹਾ ਤ੍ਰਿਬੈਣ, ਤ੍ਰਿਬੈਣੀ ਤੇਰਾ ਧਿਆਨ ਲਗਾਈਆ। ਤੇਰਾ ਮਾਲਕ ਖ਼ਾਲਕ ਖੇਲ ਖੇਲੇ ਵਿਚ ਹਿੰਦਵੈਣ, ਹਿੰਦ ਭਾਰਤ ਆਪਣਾ ਰੰਗ ਰੰਗਾਈਆ। ਤੂੰ ਬੈਠਣਾ ਨਾਲ ਚੈਨ, ਚੀਨਾ ਦਾ ਲੇਖਾ ਤੇਰੇ ਨਾਲ ਰਲਾਈਆ। ਬੇਸ਼ਕ ਤੇਰੇ ਉਤੇ ਦੀਨ ਮਜ਼੍ਹਬ ਖਹਿਣ, ਨਾਮ ਕਲਮਾ ਕਰੇ ਲੜਾਈਆ। ਲਾੜੀ ਮੌਤ ਬਣੇ ਡੈਣ, ਲੱਖ ਚੁਰਾਸੀ ਘਰ ਘਰ ਖਾਈਆ। ਤੂੰ ਧੀਰਜ ਨਾਲ ਰਹਿਣਾ ਬਣਨਾ ਨਹੀਂ ਤ੍ਰਫੈਣ, ਹਿਸਾ ਵੰਡ ਨਾ ਕੋਇ ਵੰਡਾਈਆ। ਮਾਨਵ ਜ਼ਾਤੀ ਸਮਝਣੀ ਨਹੀਂ ਪਰਾਇਣ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਵੇਖ ਵਖਾਈਆ । ਤੇਰਾ ਨਿਸ਼ਾਨਾ ਸ੍ਰੀ ਭਗਵਾਨਾ ਕਰੇ ਐਨ ਦਾ ਐਨ, ਜੋ ਐਨੁਲਹਕ਼ ਹਕ ਕਹਿ ਕੇ ਗਿਆ ਸੁਣਾਈਆ। ਉਹ ਮਨਸਾ ਤਕ ਲੈ ਜੋ ਰਿਖਪ ਦੇਵ ਕੀਤੀ ਉਜੈਨ, ਬਿਨ ਅੱਖਰਾਂ ਅੱਖ ਉਠਾਈਆ। ਕਲਜੁਗ ਕੂੜ ਕੁੜਿਆਰਾ ਤੇਰੇ ਉਤੋਂ ਮੇਟੇ ਵਹਿਣ, ਵੰਝੀ ਧਾਰ ਨਾ ਕੋਇ ਵਡਿਆਈਆ। ਦਾੜ੍ਹਾਂ ਹੇਠ ਪ੍ਰਿਥਮੀ ਆਏ ਚਬਾਇਣ, ਚਤੁਰਭੁਜ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਦਾਤਾ ਪੁਰਖ ਬਿਧਾਤਾ ਤੇਰਾ ਦੇਵੇ ਦੇਣ, ਦੇਵਣਹਾਰ ਏਕੰਕਾਰ ਇਕ ਅਖਵਾਈਆ।

੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਨਿਰੰਜਣ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਧਰਨੀਏ ਤੂੰ ਆਦਿ ਜੁਗਾਦਿ ਸੁਘੜ ਸੁਚੱਜੀ ਸਿਆਣੀ, ਸਤਿ ਸਚ ਨਾਲ ਮਿਲ ਕੇ ਤੇਰੀ ਵਜੇ ਵਧਾਈਆ। ਪ੍ਰਭੂ ਦੀ ਬਖ਼ਸ਼ਿਸ਼ ਤੇਰੇ ਉਤੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸੋਭਾ ਪਾਈਆ। ਤੇਰੇ ਸੀਨੇ ਦੀ ਧਾਰ ਅਠਸਠ ਤੀਰਥ ਸਰ ਸਰੋਵਰ ਪਾਣੀ, ਜਲ ਧਾਰਾ ਮਿਲ ਕੇ ਖ਼ੁਸ਼ੀ ਬਣਾਈਆ। ਚਾਰ ਜੁਗ ਦੇ ਗ੍ਰੰਥ ਸ਼ਾਸਤਰ ਤੇਰੇ ਉਤੇ ਪ੍ਰਭੂ ਹੁਕਮ ਦੀ ਬਾਣੀ, ਗੁਰ ਅਵਤਾਰ ਪੈਗ਼ੰਬਰਾਂ ਸੰਗ ਰਖਾਈਆ। ਤੂੰ ਕਲਜੁਗ ਅੰਤ ਕਿਉਂ ਚਾਰ ਕੁੰਟ ਹੋਈ ਨਿਮਾਣੀ, ਬਲਹੀਣ ਹੀਣ ਅਖਵਾਈਆ। ਤੇਰਾ ਮਾਲਕ ਖ਼ਾਲਕ ਇਕ ਸੁਲਤਾਨੀ, ਸ਼ਹਿਨਸ਼ਾਹ ਨੂਰ ਅਲਾਹੀਆ। ਜਿਸ ਦੀ ਸਦਾ ਜੋਬਨ ਵਾਲੀ ਜਵਾਨੀ, ਬਿਰਧ ਰੂਪ ਨਾ ਕੋਇ ਜਣਾਈਆ। ਉਹ ਤੇਰੀ ਜਾਣੇ ਕਥਾ ਕਹਾਣੀ, ਕਹਿਣ ਦੀ ਲੋੜ ਰਹੇ ਨਾ ਰਾਈਆ। ਉਹ ਧੁਰ ਦਾ ਬਾਪ ਅਸਮਾਨੀ, ਇਸਮ ਆਜ਼ਮ ਇਕ ਅਖਵਾਈਆ। ਜਿਸ ਦਾ ਜਿਸਮ ਨਹੀਂ ਜਿਸਮਾਨੀ, ਜ਼ਮੀਰ ਜਗਤ ਨਾ ਕੋਇ ਜਣਾਈਆ। ਉਹ ਆਦਿ ਜੁਗਾਦੀ ਅਵਤਾਰ ਪੈਗ਼ੰਬਰਾਂ ਗੁਰੂਆਂ ਬਾਨੀ, ਮਾਲਕ ਖ਼ਾਲਕ ਨੂਰ ਅਲਾਹੀਆ। ਜਿਸ ਦੇ ਕੋਲ ਮੰਜ਼ਲ ਹਕ ਰੁਹਾਨੀ, ਰੂਹ ਬੁਤ ਦਏ ਵਡਿਆਈਆ। ਉਹ ਤੇਰੀ ਕਲਜੁਗ ਅੰਤਮ ਮੇਟੇ ਪਰੇਸ਼ਾਨੀ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ। ਸਤਿ ਧਰਮ ਦੀ ਸਤਿਜੁਗ ਦਏ ਨਿਸ਼ਾਨੀ, ਨਿਸ਼ਾਨਾ ਕਲਜੁਗ ਕੂੜ ਮਿਟਾਈਆ। ਮਿਹਰਵਾਨ ਹੋ ਕੇ ਕਰੇ ਮਿਹਰਵਾਨੀ, ਮਹਿਬੂਬ ਇਕ ਅਖਵਾਈਆ। ਤੂੰ ਉਸ ਦੇ ਚਰਨ ਕਵਲ ਕਰੀਂ ਧਿਆਨੀ, ਨਿਜ ਨੇਤਰ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜਾਣ ਜਾਣੀ, ਜਾਨਣਹਾਰ ਏਕੰਕਾਰ ਇਕ ਅਖਵਾਈਆ।

੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧ ਅਨੋਖ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਧਰਨੀਏ ਪ੍ਰਭ ਵੇਖੇ ਤੇਰੇ ਦੁਖਾਂ ਵਾਲਾ ਖਰੜਾ, ਖੜਗ ਖੰਡੇ ਦੀ ਧਾਰ ਬਾਹਰ ਧਿਆਨ ਲਗਾਈਆ। ਮਨ ਕਲਪਣਾ ਦੂਈ ਦੁਵੈਤੀ ਸ਼ਰਅ ਦਾ ਤਕੇ ਝਗੜਾ, ਨਵ ਸੱਤ ਪਰਦਾ ਆਪ ਉਠਾਈਆ। ਤੇਰਾ ਲਹਿਣਾ ਦੇਣਾ ਵੇਖੇ ਜੋ ਲਿਖਿਆ ਵਿਚ ਪੁਰਾਣ ਗਰੜਾ, ਵੇਦ ਵਿਆਸਾ ਕੀ ਗਿਆ ਸਮਝਾਈਆ। ਜਿਸ ਦੇ ਨਾਲ ਦੋ ਜਹਾਨ ਲਗਣਾ ਰਗੜਾ, ਚੋਟੀ ਜੜ੍ਹ ਬਚਿਆ ਰਹਿਣ ਕੋਇ ਨਾ ਪਾਈਆ। ਤੂੰ ਪੁਰਖ ਅਕਾਲ ਦੀਨ ਦਿਆਲ ਦਾ ਇਕੋ ਚਰਨ ਕਵਲ ਪਕੜਾ, ਪਗਡੰਡੀਆਂ ਰਸਤਾ ਵੇਖਣ ਕੋਇ ਨਾ ਪਾਈਆ। ਜੋ ਝਗੜਾ ਮੇਟੇ ਕਲਜੁਗ ਜੀਵ ਬਗ ਬਪ ਬਗੜਾ, ਖੋਲ੍ਹਣਹਾਰਾ ਥਾਂਉ ਥਾਂਈਆ। ਜਿਸ ਲਹਿਣਾ ਦੇਣਾ ਖੇਲ ਮੁਕਾਉਣਾ ਗੋਰ ਮਰੜਾ, ਮੜ੍ਹੀ ਗੋਰ ਧਿਆਨ ਲਗਾਈਆ। ਉਸ ਦਾ ਹੁਕਮ ਸੰਦੇਸਾ ਫ਼ਰਮਾਨ ਅਗੰਮਾ ਕਰੜਾ, ਦੋ ਜਹਾਨ ਸਕੇ ਨਾ ਕੋਇ ਬਦਲਾਈਆ। ਕਲਜੁਗ ਕੂੜ ਕੁੜਿਆਰ ਜੋ ਨੇਤਰ ਬਦਲੇ ਦਰੜਾ, ਅੱਖ ਅੱਖ ਵਿਚੋਂ ਉਲਟਾਈਆ। ਮਾਇਆ ਮਮਤਾ ਮੋਹ ਵਿਕਾਰ ਜਾਏ ਜਰੜਾ, ਬੰਧਨ ਧੁਰ ਦਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਜਹਾਲਤ ਤਕੇ ਥਾਉਂ ਥਾਈਂਆ।